ਤਾਜਾ ਖ਼ਬਰਾਂ


ਕਬੱਡੀ ਕੱਪ : ਦੂਜੇ ਸੈਮੀ ਫਾਈਨਲ 'ਚ ਭਾਰਤ ਨੇ ਯੂ. ਐੱਸ. ਏ. ਨੂੰ ਹਰਾ ਕੇ ਫਾਈਨਲ 'ਚ ਬਣਾਈ ਥਾਂ
. . .  13 minutes ago
ਔਰਤਾਂ ਪ੍ਰਤੀ ਵਧਦੇ ਅਪਰਾਧਾਂ ਦੇ ਮੱਦੇਨਜ਼ਰ ਆਪਣਾ ਜਨਮ ਦਿਨ ਨਹੀਂ ਮਨਾਉਣਗੇ ਸੋਨੀਆ ਗਾਂਧੀ
. . .  19 minutes ago
ਨਵੀਂ ਦਿੱਲੀ, 8 ਦਸੰਬਰ- ਦੇਸ਼ ਭਰ 'ਚ ਔਰਤਾਂ ਪ੍ਰਤੀ ਵਧਦੇ ਅਪਰਾਧਾਂ ਦੇ ਮੱਦੇਨਜ਼ਰ ਕਾਂਗਰਸ ਦੇ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ...
ਵਿਅਕਤੀ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  28 minutes ago
ਗੁਰੂਹਰਸਹਾਏ, 8 ਦਸੰਬਰ (ਹਰਚਰਨ ਸਿੰਘ ਸੰਧੂ)- ਪਿੰਡ ਕੜਮਾ ਦੇ ਇੱਕ ਵਿਅਕਤੀ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੇ ਜਾਣ ਖ਼ਬਰ ਪ੍ਰਾਪਤ ਹੋਈ ਹੈ। ਮ੍ਰਿਤਕ ਦੀ ਪਹਿਚਾਣ 40 ਸਾਲਾ ਰਿੰਕੂ...
ਦਿੱਲੀ : ਅੱਗ ਲੱਗਣ ਵਾਲੀ ਇਮਾਰਤ 'ਚ ਇੱਕ ਵੀ ਫਾਇਰ ਸੇਫ਼ਟੀ ਉਪਕਰਨ ਨਹੀਂ ਸੀ
. . .  54 minutes ago
ਨਵੀਂ ਦਿੱਲੀ, 8 ਦਸੰਬਰ- ਦਿੱਲੀ ਫਾਇਰ ਸਰਵਿਸ (ਡੀ. ਐੱਫ. ਐੱਸ.) ਦੇ ਚੀਫ਼ ਫਾਇਰ ਅਫ਼ਸਰ ਅਤੁਲ ਗਰਗ ਨੇ ਅਨਾਜ ਮੰਡੀ ਇਲਾਕੇ 'ਚ ਅੱਜ ਸਵੇਰੇ ਵਾਪਰੀ ਅੱਗ ਲੱਗਣ ਦੀ ਘਟਨਾ 'ਤੇ ਕਿਹਾ ਕਿ...
ਦਿੱਲੀ ਅਗਨੀਕਾਂਡ 'ਚ ਮਾਰੇ ਗਏ ਬਿਹਾਰ ਦੇ ਲੋਕਾਂ ਦੇ ਪਰਿਵਾਰਾਂ ਲਈ ਨਿਤਿਸ਼ ਵਲੋਂ ਮੁਆਵਜ਼ੇ ਦਾ ਐਲਾਨ
. . .  about 1 hour ago
ਪਟਨਾ, 8 ਦਸੰਬਰ- ਰਾਜਧਾਨੀ ਦਿੱਲੀ 'ਚ ਇੱਕ ਫੈਕਟਰੀ 'ਚ ਲੱਗੀ ਅੱਗ ਕਾਰਨ ਮਾਰੇ ਗਏ ਬਿਹਾਰ ਦੇ ਲੋਕਾਂ ਦੇ ਪਰਿਵਾਰਾਂ ਲਈ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਮੁਆਵਜ਼ੇ ਦਾ ਐਲਾਨ...
ਦਿੱਲੀ ਅਗਨੀਕਾਂਡ ਦੀ ਜਾਂਚ ਹੋਣੀ ਚਾਹੀਦੀ ਹੈ- ਗੌਤਮ ਗੰਭੀਰ
. . .  about 1 hour ago
ਨਵੀਂ ਦਿੱਲੀ, 8 ਦਸੰਬਰ- ਭਾਜਪਾ ਦੇ ਸੰਸਦ ਮੈਂਬਰ ਗੌਤਮ ਗੰਭੀਰ ਨੇ ਦਿੱਲੀ ਅਗਨੀਕਾਂਡ 'ਤੇ ਕਿਹਾ ਹੈ ਕਿ ਮੈਂ ਇਸ 'ਤੇ ਰਾਜਨੀਤੀ ਨਹੀਂ ਕਰਨਾ ਚਾਹੁੰਦਾ ਹਾਂ। ਉਨ੍ਹਾਂ ਕਿਹਾ ਕਿ...
ਕਬੱਡੀ ਕੱਪ : ਪਹਿਲੇ ਸੈਮੀ ਫਾਈਨਲ ਮੁਕਾਬਲੇ 'ਚ ਕੈਨੇਡਾ ਨੇ ਇੰਗਲੈਂਡ ਨੂੰ ਹਰਾ ਕੇ ਫਾਈਨਲ 'ਚ ਕੀਤਾ ਪ੍ਰਵੇਸ਼
. . .  about 1 hour ago
ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਬੱਡੀ ਕੱਪ ਦੇ ਸੈਮੀ ਫਾਈਨਲ ਮੁਕਾਬਲੇ ਸ਼ੁਰੂ
. . .  about 2 hours ago
ਸ੍ਰੀ ਅਨੰਦਪੁਰ ਸਾਹਿਬ, 8 ਦਸੰਬਰ (ਨਿੱਕੂਵਾਲ, ਕਰਨੈਲ ਸਿੰਘ)- ਖ਼ਾਲਸਾ ਪੰਥ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਦੇ ਇਤਿਹਾਸਕ ਚਰਨ ਗੰਗਾ ਸਟੇਡੀਅਮ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ...
ਨਾਭਾ 'ਚ ਪੁਲਿਸ ਨੇ ਬਰਾਮਦ ਕੀਤੇ ਸਹਿਕਾਰੀ ਬੈਂਕ 'ਚ ਲਾਏ ਪੋਸਤ ਦੇ ਬੂਟੇ
. . .  about 2 hours ago
ਨਾਭਾ, 8 ਦਸੰਬਰ (ਕਰਮਜੀਤ ਸਿੰਘ)- ਕੈਪਟਨ ਸਰਕਾਰ ਨੇ ਨਸ਼ਿਆਂ ਵਿਰੁੱਧ ਸਖ਼ਤ ਮੁਹਿੰਮ ਵਿੱਢੀ ਹੋਈ ਹੈ ਪਰ ਇਸ ਸਭ ਤੋਂ ਬੇਖ਼ੌਫ਼ ਕਰਮਚਾਰੀ ਪੰਜਾਬ ਸਰਕਾਰ ਦੇ ਅਦਾਰਿਆਂ 'ਚ...
ਦਿੱਲੀ ਅਗਨੀਕਾਂਡ ਦੇ ਪੀੜਤਾਂ ਲਈ ਪੀ. ਐੱਮ. ਓ. ਵਲੋਂ ਮੁਆਵਜ਼ੇ ਦਾ ਐਲਾਨ
. . .  about 2 hours ago
ਨਵੀਂ ਦਿੱਲੀ, 8 ਦਸੰਬਰ- ਪ੍ਰਧਾਨ ਮੰਤਰੀ ਦਫ਼ਤਰ (ਪੀ. ਐੱਮ. ਓ.) ਵਲੋਂ ਦਿੱਲੀ ਅਗਨੀਕਾਂਡ ਦੇ ਮ੍ਰਿਤਕਾਂ ਦੇ ਪਰਿਵਾਰਾਂ ਅਤੇ ਜ਼ਖ਼ਮੀਆਂ ਲਈ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਹੈ। ਪੀ. ਐੱਮ. ਓ. ਵਲੋਂ ਜਾਰੀ ਬਿਆਨ...
ਅੱਗ ਹਾਦਸੇ 'ਚ ਜ਼ਖ਼ਮੀ ਹੋਏ ਲੋਕਾਂ ਦਾ ਹਾਲ ਜਾਣਨ ਲਈ ਹਸਪਤਾਲ 'ਚ ਪਹੁੰਚੇ ਕੇਜਰੀਵਾਲ
. . .  about 2 hours ago
ਨਵੀਂ ਦਿੱਲੀ, 8 ਦਸੰਬਰ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਨਾਜ ਮੰਡੀ ਇਲਾਕੇ 'ਚ ਫੈਕਟਰੀ 'ਚ ਅੱਗ ਲੱਗਣ ਕਾਰਨ ਜ਼ਖ਼ਮੀ ਹੋਏ ਲੋਕਾਂ ਦਾ ਹਾਲ ਜਾਣਨ ਲਈ ਲੋਕ ਨਾਇਕ ਹਸਪਤਾਲ...
ਅਕਾਲੀ ਆਗੂਆਂ ਨੇ ਗੁ. ਹਾਜੀਰਤਨ ਸਾਹਿਬ ਵਿਖੇ ਅਰਦਾਸ ਕਰਕੇ ਮਨਾਇਆ ਸ. ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਦਿਨ
. . .  about 3 hours ago
ਬਠਿੰਡਾ, 8 ਦਸੰਬਰ (ਨਾਇਬ ਸਿੱਧੂ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਦਾ ਅੱਜ 93ਵਾਂ ਜਨਮ ਦਿਨ ਪਾਰਟੀ ਦੀ ਬਠਿੰਡਾ ਲੀਡਰਸ਼ਿਪ ਵਲੋਂ ਗੁਰਦੁਆਰਾ ਸਾਹਿਬ ਹਾਜੀਰਤਨ...
ਦਿੱਲੀ ਅੱਗ ਹਾਦਸਾ : ਕੇਜਰੀਵਾਲ ਵਲੋਂ ਮੈਜਿਸਟ੍ਰੇਟ ਜਾਂਚ ਦੇ ਨਿਰਦੇਸ਼, ਮ੍ਰਿਤਕਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਦਾ ਐਲਾਨ
. . .  about 3 hours ago
ਨਵੀਂ ਦਿੱਲੀ, 8 ਦਸੰਬਰ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਨੇ ਅਨਾਜ ਮੰਡੀ 'ਚ ਫੈਕਟਰੀ 'ਚ ਅੱਗ ਲੱਗਣ ਵਾਲੀ ਥਾਂ ਦਾ ਦੌਰਾ ਕੀਤਾ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ...
ਦਿੱਲੀ ਅਗਨੀਕਾਂਡ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਲਈ ਭਾਜਪਾ ਵਲੋਂ ਮੁਆਵਜ਼ੇ ਦਾ ਐਲਾਨ
. . .  about 4 hours ago
ਨਵੀਂ ਦਿੱਲੀ, 8 ਦਸੰਬਰ- ਉੱਤਰੀ-ਪੂਰਬੀ ਦਿੱਲੀ ਤੋਂ ਭਾਜਪਾ ਦੇ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਅਨਾਜ ਮੰਡੀ 'ਚ ਅੱਗ ਲੱਗਣ ਵਾਲੀ ਥਾਂ ਦਾ ਦੌਰਾ ਕੀਤਾ। ਇਸ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ...
ਦਿੱਲੀ ਅਗਨੀਕਾਂਡ : ਦਮ ਘੁੱਟਣ ਕਾਰਨ ਹੋਈ ਵਧੇਰੇ ਲੋਕਾਂ ਦੀ ਮੌਤ
. . .  about 4 hours ago
ਨਵੀਂ ਦਿੱਲੀ, 8 ਦਸੰਬਰ- ਰਾਜਧਾਨੀ ਦਿੱਲੀ ਦੀ ਅਨਾਜ ਮੰਡੀ 'ਚ ਫੈਕਟਰੀ 'ਚ ਲੱਗੀ ਅੱਗ ਕਾਰਨ ਜ਼ਖ਼ਮੀ ਹੋਏ ਕਈ ਲੋਕਾਂ ਨੂੰ ਲੋਕ ਨਾਇਕ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ। ਇਸ ਸੰਬੰਧੀ...
ਦਿੱਲੀ 'ਚ ਹਾਦਸੇ ਵਾਲੀ ਥਾਂ 'ਤੇ ਪਹੁੰਚੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ
. . .  about 4 hours ago
ਦਿੱਲੀ ਅਗਨੀਕਾਂਡ 'ਤੇ ਰਾਹੁਲ ਗਾਂਧੀ ਨੇ ਜਤਾਇਆ ਦੁੱਖ
. . .  about 4 hours ago
ਦਿੱਲੀ ਅਗਨੀਕਾਂਡ 'ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਦੁੱਖ ਦਾ ਪ੍ਰਗਟਾਵਾ
. . .  about 4 hours ago
ਦਿੱਲੀ ਅਗਨੀਕਾਂਡ : ਹਾਦਸੇ ਵਾਲੇ ਥਾਂ 'ਤੇ ਪਹੁੰਚੀ ਐੱਨ. ਡੀ. ਆਰ. ਐੱਫ
. . .  about 5 hours ago
ਦਿੱਲੀ ਅਗਨੀਕਾਂਡ 'ਚ ਮੌਤਾਂ ਦਾ ਅੰਕੜਾ ਵੱਧ ਕੇ ਹੋਇਆ 43
. . .  about 5 hours ago
ਦਿੱਲੀ ਅਗਨੀਕਾਂਡ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਤਾਇਆ ਦੁੱਖ
. . .  about 5 hours ago
ਦਿੱਲੀ ਅਗਨੀਕਾਂਡ 'ਚ ਹੁਣ ਤੱਕ 35 ਲੋਕਾਂ ਦੀ ਮੌਤ
. . .  about 6 hours ago
ਦਿੱਲੀ: ਝਾਂਸੀ ਰੋਡ 'ਤੇ 4 ਮੰਜ਼ਿਲਾਂ ਇਮਾਰਤ ਨੂੰ ਅੱਗ ਲੱਗਣ ਕਾਰਨ 32 ਲੋਕਾਂ ਦੀ ਮੌਤ
. . .  about 6 hours ago
ਚੀਨ 'ਚ ਟਰੱਕ ਪਲਟਣ ਕਾਰਨ ਸੱਤ ਲੋਕਾਂ ਦੀ 7 ਮੌਤ, ਦੋ ਜ਼ਖਮੀ
. . .  about 6 hours ago
ਦਿੱਲੀ : ਰਾਣੀ ਝਾਂਸੀ ਰੋਡ 'ਤੇ ਅਨਾਜ ਮੰਡੀ ਦੇ ਇਕ ਘਰ 'ਚ ਲੱਗੀ ਭਿਆਨਕ ਅੱਗ
. . .  about 7 hours ago
ਅੱਜ ਹੋਵੇਗਾ ਉਨਾਓ ਦੀ 'ਬਹਾਦਰ ਧੀ' ਦਾ ਅੰਤਿਮ ਸਸਕਾਰ
. . .  about 7 hours ago
ਅੱਜ ਦਾ ਵਿਚਾਰ
. . .  about 7 hours ago
ਨਵੀਂ ਦਿੱਲੀ : ਲਾਹੌਰ 'ਚ ਧਮਾਕਾ ਇਕ ਦੀ ਮੌਤ , ਕਈ ਜ਼ਖ਼ਮੀ
. . .  1 day ago
ਨਵੀਂ ਦਿੱਲੀ : ਉਨਾਓ ਪੁੱਜੀ ਜਬਰ ਜਨਾਹ ਪੀੜਤਾ ਦੀ ਮ੍ਰਿਤਕ ਦੇਹ
. . .  1 day ago
ਪਾਵਰ ਕਾਮ ਦੇ ਲਾਈਨਮੈਨ ਦੀ ਕਰੰਟ ਲੱਗਣ ਕਾਰਨ ਮੌਤ
. . .  1 day ago
ਘਿਣਾਉਣੇ ਅਪਰਾਧਾਂ ਲਈ ਬਦਲਿਆ ਜਾਵੇ ਕਾਨੂੰਨ - ਹੈਦਰਾਬਾਦ ਸਮੂਹਿਕ ਜਬਰ ਜਨਾਹ ਪੀੜਤ ਦੀ ਭੈਣ
. . .  1 day ago
ਇਨਸਾਫ਼ ਬਦਲਾ ਬਣ ਜਾਵੇ ਤਾਂ ਆਪਣਾ ਚਰਿੱਤਰ ਗੁਆ ਦਿੰਦਾ ਹੈ- ਚੀਫ਼ ਜਸਟਿਸ
. . .  1 day ago
ਦਿੱਲੀ 'ਚ ਜਬਰ ਜਨਾਹ ਦੀਆਂ ਵਾਰਦਾਤਾਂ ਖਿਲਾਫ ਲੋਕਾਂ ਦਾ ਜੋਰਦਾਰ ਪ੍ਰਦਰਸ਼ਨ, ਪੁਲਿਸ ਨੇ ਮਾਰੀਆਂ ਪਾਣੀ ਦੀਆਂ ਬੁਛਾੜਾਂ
. . .  1 day ago
ਉਨਾਓ ਪੀੜਤਾ ਦੇ ਪਰਿਵਾਰ ਨੂੰ 25 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ
. . .  1 day ago
ਸੌਰਵ ਖੁੱਲਰ ਜ਼ਿਲ੍ਹਾ ਯੂਥ ਕਾਂਗਰਸ ਕਪੂਰਥਲਾ ਦੇ ਬਣੇ ਪ੍ਰਧਾਨ
. . .  1 day ago
ਲੁੱਟ ਖੋਹ ਦਾ ਸ਼ਿਕਾਰ ਹੋਈ ਸਕੂਲ ਮੁਖੀ ਦੀ ਹੋਈ ਮੌਤ
. . .  1 day ago
ਗੁਰਸੇਵਕ ਸਿੰਘ ਗੈਵੀ ਲੋਪੋਕੇ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਉਪ ਪ੍ਰਧਾਨ ਬਣੇ
. . .  1 day ago
ਤਰਨਤਾਰਨ : ਯੂਥ ਕਾਂਗਰਸ ਦੀਆਂ ਚੋਣਾਂ 'ਚ ਯੋਧਵੀਰ ਸਿੰਘ ਬਣੇ ਜ਼ਿਲ੍ਹੇ ਦੇ ਵਾਈਸ ਪ੍ਰਧਾਨ
. . .  1 day ago
ਹਲਕਾ ਭੁਲੱਥ ਤੋਂ ਯੂਥ ਕਾਂਗਰਸ ਦੀ ਚੋਣ 'ਚ ਐਡਵੋਕੇਟ ਘੁੰਮਣ 35 ਵੋਟਾਂ ਨਾਲ ਜਿੱਤੇ
. . .  1 day ago
ਯੂਥ ਕਾਂਗਰਸ ਚੋਣਾਂ : ਤੋਸ਼ਿਤ ਮਹਾਜਨ ਬਣੇ ਜ਼ਿਲ੍ਹਾ ਪਠਾਨਕੋਟ ਦੇ ਯੂਥ ਵਿੰਗ ਜ਼ਿਲ੍ਹਾ ਪ੍ਰਧਾਨ
. . .  1 day ago
ਅੱਪਰਬਾਰੀ ਦੁਆਬ ਨਹਿਰ 'ਚੋਂ ਮਿਲੀ ਸਾੜੇ ਗਏ ਡਰੋਨ ਦੀ ਮੋਟਰ
. . .  1 day ago
ਬਲਵੀਰ ਸਿੰਘ ਢਿੱਲੋਂ ਨੇ ਯੂਥ ਕਾਂਗਰਸ ਪ੍ਰਧਾਨ ਹਲਕਾ ਗੜ੍ਹਸ਼ੰਕਰ ਦੀ ਚੋਣ ਜਿੱਤੀ
. . .  about 1 hour ago
ਯੂਥ ਕਾਂਗਰਸ ਦੀਆਂ ਚੋਣਾਂ 'ਚ ਸੰਗਰੂਰ ਜ਼ਿਲ੍ਹੇ 'ਚ ਬਾਜਵਾ ਅਤੇ ਹਲਕੇ 'ਚ ਕਾਂਗੜਾ ਪਰਿਵਾਰ ਪਿਆ ਭਾਰੂ
. . .  about 1 hour ago
ਯੂਥ ਕਾਂਗਰਸ ਚੋਣਾਂ : ਗੁਰੂਹਰਸਹਾਏ ਤੋਂ ਤੀਜੀ ਵਾਰ ਹਲਕਾ ਪ੍ਰਧਾਨ ਬਣੇ ਵਿੱਕੀ ਸਿੱਧੂ
. . .  about 1 hour ago
ਬੰਦੂਕ ਦੀ ਨੋਕ 'ਤੇ ਬੈਂਕ 'ਚੋਂ ਲੱਖਾਂ ਦੀ ਨਕਦੀ ਲੁੱਟ ਕੇ ਫ਼ਰਾਰ ਹੋਏ ਲੁਟੇਰੇ
. . .  about 1 hour ago
ਬਲਜੀਤ ਸਿੰਘ ਪਾਹੜਾ ਬਣੇ ਗੁਰਦਾਸਪੁਰ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ
. . .  3 minutes ago
ਅਮਿਤ ਤਿਵਾੜੀ ਖੰਨਾ ਜ਼ਿਲ੍ਹਾ ਅਤੇ ਅੰਕਿਤ ਸ਼ਰਮਾ ਖੰਨਾ ਵਿਧਾਨ ਸਭਾ ਯੂਥ ਕਾਂਗਰਸ ਦੇ ਪ੍ਰਧਾਨ ਬਣੇ
. . .  17 minutes ago
ਫ਼ਰੀਦਕੋਟ ਵਿਖੇ ਜਿਨਸੀ ਸ਼ੋਸ਼ਣ ਦੀ ਪੀੜਤ ਮਹਿਲਾ ਡਾਕਟਰ 'ਤੇ ਪੁਲਿਸ ਨੇ ਵਰ੍ਹਾਈਆਂ ਡਾਂਗਾਂ, ਜ਼ਖ਼ਮੀ
. . .  44 minutes ago
ਵਧੀਆਂ ਕੀਮਤਾਂ ਨੂੰ ਲੈ ਕੇ 'ਆਪ' ਵਲੋਂ ਗਲਾਂ 'ਚ ਪਿਆਜ਼ਾਂ ਦੇ ਹਾਰ ਪਾ ਕੇ ਪ੍ਰਦਰਸ਼ਨ
. . .  50 minutes ago
ਗੰਭੀਰ ਰੂਪ 'ਚ ਸੜਨ ਕਾਰਨ ਹੋਈ ਉਨਾਓ ਜਬਰ ਜਨਾਹ ਪੀੜਤਾ ਦੀ ਮੌਤ- ਸਫਦਰਜੰਗ ਹਸਪਤਾਲ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 30 ਕੱਤਕ ਸੰਮਤ 551
ਿਵਚਾਰ ਪ੍ਰਵਾਹ: ਨੈਤਿਕਤਾ ਸਾਡੇ ਸਾਰਿਆਂ ਲਈ ਸਰਵੋਤਮ ਅਹਿਮੀਅਤ ਰੱਖਦੀ ਹੈ। -ਚਾਰਲਜ਼ ਡਿਕਨਜ਼

ਪਟਿਆਲਾ

ਗੰਦਾ ਨਾਲਾ ਬਣੀ ਜੈਕਬ ਡਰੇਨ 16.19 ਕਰੋੜ ਰੁਪਏ ਨਾਲ ਸੈਰਗਾਹ 'ਚ ਹੋਣ ਲੱਗੀ ਤਬਦੀਲ

ਪਟਿਆਲਾ, 14 ਨਵੰਬਰ (ਅਮਰਬੀਰ ਸਿੰਘ ਆਹਲੂਵਾਲੀਆ)-ਜੈਕਬ ਡਰੇਨ ਦੇ ਕਰੀਬ ਢਾਈ ਕਿੱਲੋਮੀਟਰ ਖੇਤਰ ਦੇ ਸੰੁਦਰੀਕਰਨ ਲਈ 16.19 ਕਰੋੜ ਰੁਪਏ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਅੱਜ ਹੋ ਗਈ, ਜਿਸ ਨਾਲ ਇੱਕ ਗੰਦੇ ਨਾਲੇ ਦਾ ਰੂਪ ਧਾਰ ਚੁੱਕੀ ਜੈਕਬ ਡਰੇਨ ਦੀ ਗੰਦਗੀ ਅਤੇ ਬਦਬੂ ਤੋਂ ਸ਼ਹਿਰ ਵਾਸੀਆਂ ਨੂੰ ਬਹੁਤ ਜਲਦ ਨਿਜਾਤ ਮਿਲ ਜਾਣ ਦਾ ਦਾਅਵਾ ਕੀਤਾ ਗਿਆ | ਇਸ ਜੈਕਬ ਡਰੇਨ ਨੂੰ ਇੱਕ ਸੈਰ ਗਾਹ ਵਜੋਂ ਵਿਕਸਤ ਕਰਨ ਦੇ ਕਾਰਜ ਦੀ ਸ਼ੁਰੂਆਤ ਮੌਕੇ ਭਰੋਸਾ ਵੀ ਦਿੱਤਾ ਕਿ ਸ਼ਹਿਰ ਦੇ ਵਿਕਾਸ ਅਤੇ ਸੰੁਦਰੀਕਰਨ ਵਾਲਾ ਕੋਈ ਵੀ ਕੰਮ ਬਾਕੀ ਨਹੀਂ ਰਹੇਗਾ | ਇਸ ਮੌਕੇ ਮੇਅਰ ਸ੍ਰੀ ਸੰਜੀਵ ਸ਼ਰਮਾ ਨੇ ਦੱਸਿਆ ਕਿ ਪਟਿਆਲਾ ਸ਼ਹਿਰ ਦੇ ਸੁੰਦਰੀਕਰਨ ਨੂੰ ਗ੍ਰਹਿਣ ਲਾਉਂਦੇ ਇਸ ਬਰਸਾਤੀ ਨਾਲੇ ਦੀ ਚੈਨੇਲਾਈਜੇਸ਼ਨ ਕਰਕੇ ਇਸ ਨੰੂ ਸੁੰਦਰ ਸੈਰਗਾਹ ਵਜੋਂ ਵਿਕਸਤ ਕਰਨਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਨੀਤ ਕੌਰ ਦੀ ਇਹ ਦਿਲੀ ਇੱਛਾ ਸੀ, ਜਿਸ ਨੰੂ ਅੱਜ ਪੂਰਾ ਕੀਤਾ ਜਾ ਰਿਹਾ ਹੈ | ਸ੍ਰੀ ਸ਼ਰਮਾ ਨੇ ਦੱਸਿਆ ਕਿ ਜੈਕਬ ਡਰੇਨ ਦੀ ਬੁਰਜੀ 57000 (ਕਾਲੇ ਮੂੰਹ ਵਾਲੀ ਬਗੀਚੀ) ਤੋਂ ਬੁਰਜੀ 47960 (ਗੁਰੂ ਨਾਨਕ ਫਾਊਾਡੇਸ਼ਨ ਸਕੂਲ ਨੇੜੇ ਸੂਲਰ) ਸ਼ਹਿਰ ਦੇ 'ਚ ਪੈਂਦੇ ਹੋਣ ਕਰਕੇ ਇਹ ਗੰਦਾ ਨਾਲਾ ਬਣ ਗਈ ਸੀ | ਜਿਸਦੇ ਸੰੁਦਰੀਕਰਨ ਲਈ ਜਲ ਨਿਕਾਸ ਵਿਭਾਗ ਵਲੋਂ ਕਰੀਬ 16.19 ਕਰੋੜ ਰੁਪਏ ਦੀ ਲਾਗਤ ਦਾ ਪ੍ਰਾਜੈਕਟ ਬਣਾਇਆ ਗਿਆ ਤੇ ਪੀ.ਆਈ.ਡੀ.ਬੀ. ਨੇ ਇਸ ਲਈ 2.50 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਜਾਰੀ ਕਰ ਦਿੱਤੀ ਹੈ | ਇਸ ਪ੍ਰਾਜੈਕਟ ਤਹਿਤ 52 ਫੁੱਟ ਚੌੜੀ ਡਰੇਨ ਦੇ 19 ਫੁੱਟ ਖੇਤਰ 'ਚ ਦੋਵੇਂ ਪਾਸੇ ਕੰਕਰੀਟ ਦੀਆਂ 9 ਫੁੱਟ ਉੱਚੀਆਂ ਦੀਵਾਰਾਂ ਬਣਾ ਕੇ ਫਰਸ਼ ਪੱਕਾ ਕਰਕੇ, ਦੋਵੇਂ ਪਾਸੇ ਚੇਨ ਲਿਕਿੰਗ ਵਾਲੀ ਤਾਰ ਲਗਾਕੇ ਸੁੰਦਰ ਸੈਰਗਾਹ ਵਜੋਂ ਵਿਕਸਿਤ ਕੀਤਾ ਜਾਵੇਗਾ | ਆਰ.ਡੀ. 57000 'ਤੇ ਗੇਟ ਲਗਾਏ ਜਾਣਗੇ ਅਤੇ ਪੁਰਾਣੇ ਘੱਟ ਚੌੜਾਈ ਵਾਲੇ ਪੁੱਲਾਂ ਨੂੰ ਮੁੜ ਉਸਾਰਿਆ ਜਾਵੇਗਾ | ਇਹ ਕੰਮ ਪਹਿਲਾਂ ਤੋਂ ਚੱਲਦੀ ਆ ਰਹੀ ਡਰੇਨ ਦੇ ਅੰਦਰ-ਅੰਦਰ ਰਹਿ ਕੇ ਕੀਤਾ ਜਾਵੇਗਾ | ਇਸ ਤੋਂ ਬਿਨਾਂ ਆਤਮਾ ਰਾਮ ਕੁਮਾਰ ਸਭਾ ਸਕੂਲ ਤੋਂ ਮਹਿੰਦਰਾ ਕਾਲਜ ਦੇ ਨੇੜੇ ਤੱਕ 1.9 ਕਿੱਲੋਮੀਟਰ ਵਾਲੀ ਈਸਟਰਨ ਡਰੇਨ ਨੂੰ 743 ਲੱਖ ਦੀ ਲਾਗਤ ਨਾਲ 6 ਫੁੱਟ ਚੌੜੀ ਪਾਈਪ ਪਾ ਕੇ ਢੱਕਣ ਦੇ ਕੰਮ ਲਈ ਲੋੜੀਂਦੀ ਕਾਰਵਾਈ ਵੀ ਤਕਰੀਬਨ ਮੁਕੰਮਲ ਹੋਣ ਦੇ ਨੇੜੇ ਹੈ | ਪ੍ਰਾਜੈਕਟ ਦੀ ਨਿਗਰਾਨੀ ਮੁੱਖ ਮੰਤਰੀ ਅਤੇ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਵਲੋਂ ਖ਼ੁਦ ਕੀਤੀ ਜਾ ਰਹੀ ਹੈ | ਇਸ ਦੌਰਾਨ ਬੀਬਾ ਜੈਇੰਦਰ ਕੌਰ ਵਲੋਂ ਪਿ੍ੰਸੀਪਲ ਮਹਿੰਦਰਾ ਕਾਲਜ ਡਾ. ਸਿਮਰਤ ਕੌਰ ਦੀ ਮੌਜੂਦਗੀ 'ਚ ਸਰਕਾਰੀ ਮਹਿੰਦਰਾ ਕਾਲਜ ਵਿਖੇ ਸਵੇਰ-ਸ਼ਾਮ ਸਮੇਂ ਇਲਾਕੇ ਦੀਆਂ ਮਹਿਲਾਵਾਂ ਲਈ ਸੈਰ ਕਰਨ ਵਾਸਤੇ ਪਾਸ ਜਾਰੀ ਕਰਨ ਲਈ ਫਾਰਮ ਭਰਵਾਉਣ ਦੀ ਪ੍ਰਕ੍ਰਿਆ ਦੀ ਵੀ ਸ਼ੁਰੂਆਤ ਕਰਵਾਈ ਗਈ | ਇਸ ਮੌਕੇ ਪੀ.ਆਰ.ਟੀ.ਸੀ. ਦੇ ਚੇਅਰਮੈਨ ਕੇ.ਕੇ. ਸ਼ਰਮਾ, ਮੁੱਖ ਮੰਤਰੀ ਦੇ ਓ.ਐਸ.ਡੀ. ਰਜੇਸ਼ ਕੁਮਾਰ, ਡਿਪਟੀ ਕਮਿਸ਼ਨਰ ਕੁਮਾਰ ਅਮਿਤ, ਨਗਰ ਨਿਗਮ ਦੇ ਕਮਿਸ਼ਨਰ ਪੂਨਮਦੀਪ ਕੌਰ, ਸ਼ਹਿਰੀ ਕਾਂਗਰਸ ਦੇ ਪ੍ਰਧਾਨ ਕੇ.ਕੇ. ਮਲਹੋਤਰਾ, ਵਿਨਤੀ ਸੰਗਰ, ਸੋਨੂ ਸੰਗਰ, ਅਨਿਲ ਮੰਗਲਾ, ਮਿਉਸਪਲ ਕੌਾਸਲਰ ਤੇ ਬਲਾਕ ਪ੍ਰਧਾਨ ਨਰੇਸ਼ ਦੁੱਗਲ, ਰਾਜਿੰਦਰ ਸ਼ਰਮਾ, ਅਮਰਜੀਤ ਸ਼ਰਮਾ, ਗਿੰਨੀ ਨਾਗਪਾਲ, ਹਰੀਸ਼ ਕਪੂਰ, ਨਿਖਿਲ ਬਾਤਿਸ਼, ਅਤੁਲ ਜੋਸ਼ੀ, ਪਵਨ ਡਾਬੀ, ਰਾਜੇਸ਼ ਘਾਰੂ, ਮੰਗਤ ਰਾਏ, ਅਨੁਜ ਖੋਸਲਾ, ਜਲ ਨਿਕਾਸ ਦੇ ਕਾਰਜਕਾਰੀ ਇੰਜੀਨੀਅਰ ਰਮਨਦੀਪ ਬੈਂਸ ਅਤੇ ਵੱਡੀ ਗਿਣਤੀ ਹੋਰ ਪਤਵੰਤੇ ਮੌਜੂਦ ਸਨ |

ਅੰਗਹੀਣ ਕੈਟਾਗਿਰੀ ਅਧਿਆਪਕ ਭਰਤੀ ਵਿਚ ਗਰੈਜੂਏਸ਼ਨ ਦੇ ਨੰਬਰਾਂ ਦੀ ਸ਼ਰਤ 55 ਫੀਸਦੀ ਕੀਤੀ

ਪਟਿਆਲਾ, 14 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਦੇ ਸਿੱਖਿਆ ਵਿਭਾਗ ਵਲੋਂ 6 ਨਵੰਬਰ 2019 ਨੂੰ ਅੰਗਹੀਣ ਕੈਟਾਗਰੀ ਦੇ ਬੈਕਲਾਗ ਦੀਆਂ ਕੱਢੀਆਂ ਗਈਆਂ 82 ਦੇ ਲਗਭਗ ਮਾਸਟਰ, ਮਿਸਟੈੱ੍ਰਸ ਅਧਿਆਪਕ ਭਰਤੀ ਵਿਚ ਹੁਣ ਗਰੈਜੂਏਸ਼ਨ ਵਿਚ ਨੰਬਰਾਂ ਦੀ ਸ਼ਰਤ 55 ਫੀਸਦੀ ਕਰ ਦਿੱਤੀ ...

ਪੂਰੀ ਖ਼ਬਰ »

ਭੱਠਾ ਮਾਲਕ ਕੌਮੀ ਗਰੀਨ ਟਿ੍ਬਿਊਨਲ ਦੀਆਂ ਹਦਾਇਤਾਂ ਨੂੰ ਲਾਗੂ ਕਰਨ: ਸਹਾਇਕ ਕਮਿਸ਼ਨਰ

ਪਟਿਆਲਾ, 14 ਨਵੰਬਰ (ਜਸਪਾਲ ਸਿੰਘ ਢਿੱਲੋਂ)-ਪਟਿਆਲਾ ਵਿਖੇ ਕੌਮੀ ਗਰੀਨ ਟਿ੍ਬਿਊਨਲ ਦੀਆਂ ਹਦਾਇਤਾਂ ਨੂੰ ਸਾਰੇ ਭੱਠਿਆਂ 'ਤੇ ਲਾਗੂ ਕਰਨ ਲਈ ਸਹਾਇਕ ਕਮਿਸ਼ਨਰ ਇਸਮਿਤ ਵਿਜੈ ਸਿੰਘ ਦੀ ਅਗਵਾਈ 'ਚ ਇਕ ਬੈਠਕ ਕੀਤੀ | ਇਸ ਮੌਕੇ ਉਨ੍ਹਾਂ ਹਦਾਇਤ ਕੀਤੀ ਕਿ ਜ਼ਿਲ੍ਹੇ ਦੇ ਸਾਰੇ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਦੋ ਜ਼ਖ਼ਮੀ

ਸਮਾਣਾ, 14 ਨਵੰਬਰ (ਹਰਵਿੰਦਰ ਸਿੰਘ ਟੋਨੀ)-ਸਮਾਣਾ-ਪਟਿਆਲਾ ਸੜਕ 'ਤੇ ਪਿੰਡ ਨੱਸੂਪੁਰ ਨੇੜੇ ਵਾਪਰੇ ਇਕ ਸੜਕ ਹਾਦਸੇ ਦੌਰਾਨ ਦੋ ਜਣੇ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ | ਜਾਣਕਾਰੀ ਮੁਤਾਬਿਕ ਸਥਾਨਕ ਸ਼ਹਿਰ ਦੇ ਰਹਿਣ ਵਾਲੇ ਸੰਦੀਪ ...

ਪੂਰੀ ਖ਼ਬਰ »

ਮੋਦੀ ਕਾਲਜ ਵਲੋਂ 550ਵੇਂ ਪ੍ਰਕਾਸ਼-ਪੁਰਬ ਨੂੰ ਸਮਰਪਿਤ ਪੁਸਤਕ 'ਕਿਛੁ ਸੁਣੀਐ ਕਿਛੁ ਕਹੀਐ' ਜਾਰੀ

ਪਟਿਆਲਾ, 14 ਨਵੰਬਰ (ਗੁਰਵਿੰਦਰ ਸਿੰਘ ਔਲਖ)-ਮੁਲਤਾਨੀ ਮੱਲ ਮੋਦੀ ਕਾਲਜ, ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼-ਉਤਸਵ ਨੂੰ ਸਮਰਪਿਤ ਪੁਸਤਕ 'ਕਿਛੁ ਸੁਣੀਐ ਕਿਛੁ ਕਹੀਐ' ਜਾਰੀ ਕੀਤੀ ਗਈ | ਇਸ ਪੁਸਤਕ ਦਾ ਸੰਪਾਦਨ ਕਾਰਜ ਕਾਲਜ ਪਿ੍ੰਸੀਪਲ ਡਾ. ਖੁਸ਼ਵਿੰਦਰ ...

ਪੂਰੀ ਖ਼ਬਰ »

ਐੱਸ.ਓ.ਐੱਸ. ਬਾਲਪਿੰਡ ਵਲੋਂ 'ਕੋਈ ਬੱਚਾ ਨਾ ਰਹੇ ਇਕੱਲਾ' ਮੁਹਿੰਮ ਸਬੰਧੀ ਕੀਤਾ ਜਾਗਰੂਕ

ਰਾਜਪੁਰਾ, 14 ਨਵੰਬਰ (ਜੀ.ਪੀ. ਸਿੰਘ)-ਵਿਸ਼ਵ ਪ੍ਰਸਿੱਧ ਸਥਾਨਕ ਐਸ.ਓ.ਐਸ. ਬਾਲਪਿੰਡ ਵਿਖੇ ਐਸ.ਓ.ਐੱਸ. ਬਾਲ ਪਿੰਡ ਦੀ ਰਾਸ਼ਟਰੀ ਮੁਹਿੰਮ ਕੋਈ ਬੱਚਾ ਨਾਂਹ ਰਹੇ ਇਕੱਲਾ (ਨੋ ਚਾਈਲਡ ਅਲੋਨ) ਸਬੰਧੀ ਜਾਗਰੂਕਤਾ ਫੈਲਾਉਣ ਲਈ ਇੱਕ ਪ੍ਰੋਗਰਾਮ ਕਰਵਾਇਆ ਗਿਆ | ਐਸ.ਓ.ਐਸ. ਬਾਲ ਪਿੰਡ ...

ਪੂਰੀ ਖ਼ਬਰ »

ਉੱਤਰ ਭਾਰਤੀ ਅੰਤਰਵਰਸਿਟੀ ਵਾਲੀਬਾਲ ਚੈਂਪੀਅਨਸ਼ਿੱਪ 'ਚ ਪੰਜਾਬੀ ਯੂਨੀਵਰਸਿਟੀ ਟੀਮ ਨੇ ਜਿੱਤਿਆ ਤਗਮਾ

ਪਟਿਆਲਾ, 14 ਨਵੰਬਰ (ਖੇਡ ਪ੍ਰਤੀਨਿਧ)-ਪੰਜਾਬੀ ਯੂਨੀਵਰਸਿਟੀ ਦੇ ਗੱਭਰੂਆਂ ਨੇ ਅਮੇਟੀ ਯੂਨੀਵਰਸਿਟੀ ਗੁੜਗਾਉਂ ਵਿਖੇ ਹੋਈ ਉੱਤਰ ਭਾਰਤੀ ਅੰਤਰਵਰਸਿਟੀ ਵਾਲੀਬਾਲ ਚੈਂਪੀਅਨਸ਼ਿਪ ਵਿਚ ਕਾਂਸੀ ਦਾ ਤਗਮਾ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ ਤੇ ਇਸਦੇ ਨਾਲ ਹੀ ਕੁੱਲ ...

ਪੂਰੀ ਖ਼ਬਰ »

ਟੈਗੋਰ ਇੰਟਰਨੈਸ਼ਨਲ ਸਕੂਲ ਅਕਬਰਪੁਰ ਵਿਖੇ ਪ੍ਰਕਾਸ਼ ਪੁਰਬ ਨੰੂ ਸਮਰਪਿਤ ਸਮਾਗਮ

ਦੇਵੀਗੜ੍ਹ, 14 ਨਵੰਬਰ (ਮੁਖਤਿਆਰ ਸਿੰਘ ਨੌਗਾਵਾਂ)-ਇੱਥੋਂ ਥੋੜੀ ਦੂਰ ਟੈਗੋਰ ਇੰਟਰਨੈਸ਼ਨਲ ਸਕੂਲ ਅਕਬਰਪੁਰ ਅਫ਼ਗਾਨਾਂ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੰੂ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਬੱਚਿਆਂ ਨੇ ਸ਼ਬਦ ਗਾਇਨ, ...

ਪੂਰੀ ਖ਼ਬਰ »

ਪੋਲੋ ਗਰਾਉਂਡ 'ਚ ਵਿਸ਼ਵ ਸ਼ੂਗਰ ਦਿਵਸ 'ਤੇ ਪ੍ਰੋਗਰਾਮ ਕਰਵਾਇਆ

ਪਟਿਆਲਾ, 14 ਨਵੰਬਰ (ਮਨਦੀਪ ਸਿੰਘ ਖਰੋੜ)-ਸ਼ੂਗਰ ਰੋਗ ਸਬੰਧੀ ਜਾਗਰੂਕਤਾ ਪੈਦਾ ਕਰਨ ਅਤੇ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਲਈ ਨੇ ਜ਼ਿਲ੍ਹਾ ਖੇਡ ਵਿਭਾਗ ਅਤੇ ਪੋਲੋਗਰਾਊਾਡ ਫ੍ਰੈਂਡਜ਼ ਕਲੱਬ ਦੇ ਨਾਲ ਮਿਲ ਕੇ ਸਥਾਨਕ ਪੋਲੋ ਗਰਾਉਂਡ 'ਚ ਵਿਸ਼ਵ ਸ਼ੂਗਰ ...

ਪੂਰੀ ਖ਼ਬਰ »

ਖ਼ੂਨਦਾਨ ਕੈਂਪ 'ਚ 82 ਯੂਨਿਟ ਇਕੱਤਰ ਕੀਤੇ

ਰਾਜਪੁਰਾ, 14 ਨਵੰਬਰ (ਰਣਜੀਤ ਸਿੰਘ)-ਅੱਜ ਇੱਥੇ ਨਿਰਸਵਾਰਥ ਪਿ੍ਆਸ ਸੰਸਥਾ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਵਸ ਨੂੰ ਸਮਰਪਿਤ ਖ਼ੂਨਦਾਨ ਕੈਪ ਲਾਇਆ ਗਿਆ | ਇਸ ਕੈਂਪ 'ਚ 82 ਯੂਨਿਟ ਦਾਨ ਕੀਤੇ ਗਏ | ਇਸ ਸਮਾਗਮ ਕੈਂਪ ਕਮਾਂਡਰ ਮੋਟੀ ਸ਼ਰਮਾ ਤੇ ...

ਪੂਰੀ ਖ਼ਬਰ »

ਮੈਡੀਕਲ ਕਾਲਜ, ਡੈਂਟਲ ਤੇ ਆਯੁਰਵੈਦਿਕ ਕਾਲਜ ਦੇ ਨਿੱਜੀਕਰਨ ਦਾ ਮੈਡੀਕਲ ਐਸੋ. ਵਲੋਂ ਵਿਰੋਧ

ਪਟਿਆਲਾ, 14 ਨਵੰਬਰ (ਮਨਦੀਪ ਸਿੰਘ ਖਰੋੜ)-ਅੱਜ ਪੰਜਾਬ ਸਟੇਟ ਮੈਡੀਕਲ ਐਾਡ ਡੈਂਟਲ ਟੀਚਰਜ਼ ਐਸੋ. ਪੈਰਾ ਮੈਡੀਕਲ ਜੁਆਇੰਟ ਐਕਸਨ ਕਮੇਟੀ ਅਤੇ ਮਨਿਸਟਰੀਅਲ ਸਟਾਫ਼ ਐਸੋ. ਦੇ ਆਗੂਆਂ ਦੀ ਹੰਗਾਮੀ ਬੈਠਕ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਖੇ ਹੋਈ | ਇਸ ਵਿਚ ਮੁੱਖ ਮੰਤਰੀ ...

ਪੂਰੀ ਖ਼ਬਰ »

ਮਾਤਾ ਗੁਜਰੀ ਸਕੂਲ ਦੇਵੀਗੜ੍ਹ ਵਿਖੇ ਬਾਲ ਦਿਵਸ ਮਨਾਇਆ

ਦੇਵੀਗੜ੍ਹ, 14 ਨਵੰਬਰ (ਮੁਖਤਿਆਰ ਸਿੰਘ ਨੌਗਾਵਾਂ, ਰਜਿੰਦਰ ਸਿੰਘ ਮੌਜੀ)-ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ ਗੁਥਮੜਾ ਨੇੜੇ ਦੇਵੀਗੜ੍ਹ ਵਿਖੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਵਸ ਨੰੂ ਬਾਲ ਦਿਵਸ ਦੇ ਰੂਪ ਵਿਚ ਮਨਾਇਆ ਗਿਆ ...

ਪੂਰੀ ਖ਼ਬਰ »

ਚੈਂਪੀਅਨ ਟੀਮ ਨੂੰ ਮਿਲੇਗਾ 25 ਲੱਖ ਰੁਪਏ ਦਾ ਨਕਦ ਇਨਾਮ

ਪਟਿਆਲਾ, 14 ਨਵੰਬਰ (ਖੇਡ ਪ੍ਰਤੀਨਿਧ)-ਪੰਜਾਬ ਸਰਕਾਰ ਵਲੋਂ ਸ੍ਰੀ ਗੁਰੁ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 1 ਤੋਂ 10 ਦਸੰਬਰ ਤੱਕ ਰਾਜ ਦੇ ਵੱਖ-ਵੱਖ ਸਥਾਨਾਂ 'ਤੇ ਕਰਵਾਏ ਜਾਣ ਵਾਲੇ ਅੰਤਰਰਾਸ਼ਟਰੀ ਕਬੱਡੀ ਕੱਪ 'ਚ ਹਿੱਸਾ ਲੈਣ ਵਾਲੀ ਭਾਰਤੀ ਟੀਮ ਦੀ ...

ਪੂਰੀ ਖ਼ਬਰ »

550 ਸਾਲਾਂ ਪ੍ਰਕਾਸ਼ ਪੁਰਬ ਸਬੰਧੀ ਸਮਾਗਮ ਕਰਵਾਇਆ

ਸਮਾਣਾ, 14 ਨਵੰਬਰ (ਹਰਵਿੰਦਰ ਸਿੰਘ ਟੋਨੀ)-ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਸਬੰਧੀ ਬਾਬਾ ਦਰਸ਼ਨ ਸਿੰਘ, ਨਗਰ ਪੰਚਾਇਤ ਪ੍ਰਬੰਧਕ ਕਮੇਟੀ ਤੇ ਸਮੂਹ ਇਲਾਕਾ ਵਾਸੀਆਂ ਵਲੋਂ ਗੁਰਦੁਆਰਾ ਘਨੋੜ ਸਾਹਿਬ ਵਿਖੇ ਸਮਾਗਮ ਕਰਵਾਇਆ ਗਿਆ | ਇਸ ...

ਪੂਰੀ ਖ਼ਬਰ »

ਟੰਡਨ ਆਟੋਮੋਬਾਇਲ ਵਲੋਂ ਗਾਹਕਾਂ ਲਈ ਇਨਾਮ ਡਰਾਅ ਰਾਹੀਂ ਕੱਢੇ

ਦੇਵੀਗੜ੍ਹ, 14 ਨਵੰਬਰ (ਮੁਖਤਿਆਰ ਸਿੰਘ ਨੌਗਾਵਾਂ)-ਦੇਵੀਗੜ੍ਹ ਦੀ ਨੰਬਰ ਇਕ ਆਟੋਮੋਬਾਇਲ ਏਜੰਸੀ ਟੰਡਨ ਆਟੋ ਇੰਟਰਪ੍ਰਾਈਜਜ਼ ਸਮੇਂ ਸਮੇਂ ਆਪਣੇ ਗਾਹਕਾਂ ਨੂੰ ਉਤਸ਼ਾਹਿਤ ਕਰਨ ਲਈ ਕੋਈ ਨਾ ਕੋਈ ਸਕੀਮ ਤਿਆਰ ਕਰਦੀ ਰਹਿੰਦੀ ਹੈ ਤਾਂ ਕਿ ਬਜਾਜ ਦੇ ਗਾਹਕਾਂ ਦਾ ਮਨੋਬਲ ...

ਪੂਰੀ ਖ਼ਬਰ »

ਵਿਆਹੁਤਾ ਨੂੰ ਤੰਗ ਪਰੇਸ਼ਾਨ ਕਰਨ 'ਤੇ ਪਤੀ ਅਤੇ ਸਹੁਰੇ ਿਖ਼ਲਾਫ਼ ਕੇਸ ਦਰਜ

ਪਟਿਆਲਾ, 14 ਨਵੰਬਰ (ਮਨਦੀਪ ਸਿੰਘ ਖਰੋੜ)-ਵਿਆਹੁਤਾ ਨੂੰ ਹੋਰ ਦਾਜ ਦਹੇਜ ਲਿਆਉਣ ਲਈ ਤੰਗ ਪਰੇਸ਼ਾਨ ਕਰਨ ਅਤੇ ਸਹੁਰੇ ਵਲੋਂ ਜ਼ਬਰਦਸਤੀ ਕਰਨ ਦੇ ਮਾਮਲੇ 'ਚ ਥਾਣਾ ਔਰਤਾਂ ਦੀ ਪੁਲਿਸ ਨੇ ਪੀੜਤਾ ਦੀ ਸ਼ਿਕਾਇਤ 'ਤੇ ਉਸ ਦੇ ਪਤੀ ਅਤੇ ਸਹੁਰੇ ਿਖ਼ਲਾਫ਼ ਪਰਚਾ ਦਰਜ ਕਰ ਲਿਆ ਹੈ | ...

ਪੂਰੀ ਖ਼ਬਰ »

ਜੱਜ ਮਾਡਰਨ ਸਕੂਲ ਛੰਨਾ ਮੋੜ ਦੇਵੀਗੜ੍ਹ ਵਿਖੇ ਬਾਲ ਦਿਵਸ ਮਨਾਇਆ

ਦੇਵੀਗੜ੍ਹ, 14 ਨਵੰਬਰ (ਮੁਖਤਿਆਰ ਸਿੰਘ ਨੌਗਾਵਾਂ)-ਜੱਜ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਬਹਾਦਰਪੁਰ ਫਕੀਰਾਂ ਛੰਨਾਂ ਵਿਖੇ ਬਾਲ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਦੇ ਚਾਰ ਹਾਊਸ ਬਣਾਏ ਗਏ, ਜਿਨ੍ਹਾਂ 'ਚ ਵਿਦਿਆਰਥੀਆਂ ਨੇ ਆਪੋ ਆਪਣੀ ...

ਪੂਰੀ ਖ਼ਬਰ »

ਸਫ਼ਾਈ ਸੇਵਕਾਂ ਦੀ ਹੜਤਾਲ 6ਵੇਂ ਦਿਨ ਵਿਚ ਪੁੱਜੀ, ਕੀਤੀ ਨਾਅਰੇਬਾਜ਼ੀ

ਬਨੂੜ, 14 ਨਵੰਬਰ (ਭੁਪਿੰਦਰ ਸਿੰਘ)-ਨਗਰ ਕੌਾਸਲ ਦਫ਼ਤਰ ਵਿਚ ਅੱਜ 6ਵੇਂ ਦਿਨ ਵੀ ਸਫ਼ਾਈ ਸੇਵਕਾਂ ਨੇ ਆਪਣੀ ਹੜਤਾਲ ਜਾਰੀ ਰੱਖੀ | ਇਸ ਦੌਰਾਨ ਉਨ੍ਹਾਂ ਕੌਾਸਲ ਅਧਿਕਾਰੀਆਂ ਤੇ ਸੂਬਾ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ | ਪਿਛਲੇ 6 ਦਿਨਾਂ ਤੋਂ ਹੜਤਾਲ 'ਤੇ ਬੈਠੇ ...

ਪੂਰੀ ਖ਼ਬਰ »

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 99 ਸਾਲ ਦਾ ਇਤਿਹਾਸ ਸ਼ਾਨਾਮੱਤਾ ਰਿਹਾ : ਪ੍ਰੋ. ਬਡੂੰਗਰ

ਪਟਿਆਲਾ, 14 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 99 ਸਾਲ ਦਾ ਇਤਿਹਾਸ ਸ਼ਾਨਾਮੱਤਾ ਰਿਹਾ ਹੈ ਜਿਸ ਦੌਰਾਨ ਗੁਰਮਤਿ ਦੇ ...

ਪੂਰੀ ਖ਼ਬਰ »

ਰਾਸ਼ਟਰੀ ਬੱਡੀ ਦਿਵਸ ਮੌਕੇ ਸਰਕਾਰੀ ਬਹੁਤਕਨੀਕੀ ਕਾਲਜ ਦੀਆਂ ਲੜਕੀਆਂ ਵਿਚ ਵਾਲੀਬਾਲ ਮੁਕਾਬਲੇ

ਪਟਿਆਲਾ, 14 ਨਵੰਬਰ (ਗੁਰਵਿੰਦਰ ਸਿੰਘ ਔਲਖ)-ਸਥਾਨਕ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਪਟਿਆਲਾ ਦੇ, ਬਡੀ ਗਰੁੱਪ ਵਲੋਂ ਰਾਸ਼ਟਰੀ ਸੇਵਾ ਯੋਜਨਾ ਦੇ ਸਹਿਯੋਗ ਨਾਲ ਨਸ਼ਾ ਵਿਰੋਧੀ ਰਾਸ਼ਟਰੀ ਬੱਡੀ ਤੇ ਬਾਲ ਦਿਵਸ ਮੌਕੇ ਕਾਲਜ ਦੇ ਨੋਡਲ ਅਫਸਰ ਨਰਿੰਦਰ ਸਿੰਘ ਢੀਂਡਸਾ ...

ਪੂਰੀ ਖ਼ਬਰ »

ਅਮਰਜੀਤ ਸਿੰਘ 'ਸ੍ਰੀ ਗੁਰੂ ਨਾਨਕ ਦੇਵ ਜੀ ਅਚੀਵਮੈਂਟ' ਐਵਾਰਡ ਨਾਲ ਸਨਮਾਨਿਤ

ਪਟਿਆਲਾ, 14 ਨਵੰਬਰ (ਗੁਰਪ੍ਰੀਤ ਸਿੰਘ ਚੱਠਾ)-ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਮੌਕੇ ਪੰਜਾਬ ਸਰਕਾਰ ਵਲੋਂ ਦੇਸ਼ਾਂ ਵਿਦੇਸ਼ਾਂ ਵਲੋਂ 550 ਨਾਮਵਰ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ | ਆਈ.ਕੇ. ਗੁਜਰਾਲ ਪੰਜਾਬ ਤਕਨੀਕੀ ...

ਪੂਰੀ ਖ਼ਬਰ »

ਬੱਚਿਆਂ ਨੂੰ ਸਮੱਸਿਆਵਾਂ ਤੋਂ ਬਚਾਉਣਾ ਹੀ ਅਸਲ ਬਾਲ ਦਿਵਸ-ਮੰਜੂ

ਪਟਿਆਲਾ, 14 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਸੀਨੀਅਰ ਸੁਪਰਡੈਂਟ ਆਫ ਪੁਲਿਸ ਮਨਦੀਪ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਂਝ ਕੇਂਦਰ ਵਲੋਂ ਲੋਕਾਂ ਨੂੰ ਵਧੀਆ ਸਹੂਲਤਾਂ ਦੇਣ ਦੇ ਨਾਲ ਨਾਲ ਖੇਤਰ ਦੇ ਵਿਦਿਆਰਥੀਆਂ ਅਤੇ ਲੋਕਾਂ ਨੂੰ ਜਾਗਰੂਕ ਕਰਨ ਦੇ ...

ਪੂਰੀ ਖ਼ਬਰ »

ਸੂਲਰ 'ਚ 550 ਸਾਲਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ

ਪਟਿਆਲਾ, 14 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਪਿੰਡ ਸੂਲਰ ਵਿਖੇ ਗੁਰਦੁਆਰਾ ਕਮੇਟੀ ਵਲੋਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਸੂਲਰ ਦੇ ਗੁਰਦੁਆਰਾ ਸਾਹਿਬ ਵਿਖੇ ਵੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਪੰਜ ...

ਪੂਰੀ ਖ਼ਬਰ »

ਖ਼ਾਲਸਾ ਕਾਲਜ 'ਚ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈਂਡਬਾਲ ਦਾ ਮੈਚ ਕਰਵਾਇਆ

ਪਟਿਆਲਾ, 14 ਨਵੰਬਰ (ਖੇਡ ਪ੍ਰਤੀਨਿਧ)-ਖ਼ਾਲਸਾ ਕਾਲਜ, ਪਟਿਆਲਾ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈਂਡਬਾਲ ਦਾ ਮੈਚ ਕਰਵਾਇਆ ਗਿਆ | ਇਹ ਦੋਸਤਾਨਾ ਮੈਚ ਬੰਗਲਾਦੇਸ਼ ਅਤੇ ਖ਼ਾਲਸਾ ਕਾਲਜ ਦੇ ਲੜਕੇ ਅਤੇ ਲੜਕੀਆਂ ਦੀਆਂ ਟੀਮਾਂ ...

ਪੂਰੀ ਖ਼ਬਰ »

ਗੁਰੂਕੁਲ ਦੇ 2 ਵਿਦਿਆਰਥੀਆਂ ਦੀ ਬੈਡਮਿੰਟਨ ਲਈ ਕੌਮੀ ਪੱਧਰ 'ਤੇ ਹੋਈ ਚੋਣ

ਪਾਤੜਾਂ, 14 ਨਵੰਬਰ (ਜਗਦੀਸ਼ ਸਿੰਘ ਕੰਬੋਜ)-ਪਾਤੜਾਂ ਦੇ ਗੁਰੂ ਕੁੱਲ ਦੇ ਦੀ ਇਕ ਵਿਦਿਆਰਥਣ ਅਤੇ ਇਕ ਵਿਦਿਆਰਥੀ ਦੀ ਬੈਡਮਿੰਟਨ 'ਚ ਕੌਮੀ ਪੱਧਰ ਲਈ ਖੇਡਾਂ ਵਾਸਤੇ ਚੁਣਿਆ ਗਿਆ ਹੈ | ਇਸ ਹੋਈ ਚੋਣ ਨੂੰ ਲੈ ਕੇ ਅਧਿਆਪਕਾਂ ਅਤੇ ਵਿਦਿਆਰਥੀਆਂ ਵਿਚ ਖ਼ੁਸ਼ੀ ਦੇਖਣ ਨੂੰ ਮਿਲ ...

ਪੂਰੀ ਖ਼ਬਰ »

ਬਾਲ ਦਿਵਸ ਮੌਕੇ ਅਜਰਾਵਰ ਸਕੂਲ 'ਚ 124 ਵਿਦਿਆਰਥੀਆਂ ਨੂੰ ਵੰਡੀਆਂ ਵਰਦੀਆਂ

ਘਨੌਰ, 14 ਨਵੰਬਰ (ਜਾਦਵਿੰਦਰ ਸਿੰਘ ਜੋਗੀਪੁਰ, ਬਲਜਿੰਦਰ ਸਿੰਘ ਗਿੱਲ)-ਬਾਲ ਦਿਵਸ ਦੇ ਦਿਹਾੜੇ 'ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਜਰਾਵਰ ਵਿਖੇ ਪਿ੍ੰਸੀਪਲ ਸਿਉ ਰਾਮ, ਗ੍ਰਾਮ ਪੰਚਾਇਤ ਤੇ ਸਕੂਲ ਮੈਨੇਜਮੈਂਟ ਕਮੇਟੀ ਵਲੋਂ ਵਰਦੀ ਵੰਡ ਸਮਾਰੋਹ ਕਰਵਾਇਆ ਗਿਆ | ਇਸ ...

ਪੂਰੀ ਖ਼ਬਰ »

ਹਰਸ਼ ਬਲੱਡ ਡੋਨਰ ਸੋਸਾਇਟੀ ਨੇ ਮਨਾਇਆ ਏ.ਐਮ. ਜੈਨ ਮਾਡਲ ਸਕੂਲ ਵਿਚ ਬਾਲ ਦਿਵਸ

ਨਾਭਾ, 14 ਨਵੰਬਰ (ਕਰਮਜੀਤ ਸਿੰਘ)-ਹਰਸ਼ ਬਲੱਡ ਡੋਨਰ ਸੋਸਾਇਟੀ ਨੇ ਪ੍ਰਧਾਨ ਭੁਵੇਸ਼ ਬਾਂਸਲ ਭਾਸ਼ੀ ਦੀ ਅਗਵਾਈ ਵਿਚ ਏ.ਐਮ.ਜੈਨ. ਮਾਡਲ ਸਕੂਲ ਹਾਈਕੋਰਟ ਨਾਭਾ ਵਿਖੇ ਪੰਡਿਤ ਜਵਾਹਰ ਲਾਲ ਨਹਿਰੂ ਦੀ ਯਾਦ ਵਿਚ ਬਾਲ ਦਿਵਸ ਮਨਾਇਆ | ਇਸ ਮੌਕੇ ਸਕੂਲ ਦੇ ਬੱਚਿਆਂ ਨੇ ਸੋਸਾਇਟੀ ...

ਪੂਰੀ ਖ਼ਬਰ »

ਬੰਦੀ ਸਿੰਘਾਂ ਦੀ ਰਿਹਾਈ ਦਾ ਵਿਰੋਧ ਕਰ ਕਾਂਗਰਸੀ ਸੁਖਾਵੇਂ ਮਾਹੌਲ ਨੂੰ ਗੰਧਲਾ ਨਾ ਕਰਨ- ਚੰਦੂਮਾਜਰਾ

ਰਾਜਪੁਰਾ, 14 ਨਵੰਬਰ (ਜੀ.ਪੀ. ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੇ ਬੰਦੀ ਸਿੰਘਾਂ ਦੀਆਂ ਰਿਹਾਈਆਂ ਕਰਨ ਦਾ ਫ਼ੈਸਲਾ ਭਾਰਤ ਸਰਕਾਰ ਨੇ ਬਹੁਤ ਸੋਚ ਸਮਝਕੇ ਕੀਤਾ ਹੈ | ਇਸ ਨਾਲ ਪੰਜਾਬ ਦਾ ਮਾਹੌਲ ਸਗੋਂ ਠੀਕ ਹੋਵੇਗਾ | ਕਾਂਗਰਸੀ ਬੰਦੀ ਸਿੰਘਾਂ ...

ਪੂਰੀ ਖ਼ਬਰ »

ਟੈ੍ਰਫਿਕ ਪੁਲਿਸ ਨੇ ਸਕੂਲ ਬੱਸਾਂ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ

ਸਮਾਣਾ, 14 ਨਵੰਬਰ (ਹਰਵਿੰਦਰ ਸਿੰਘ ਟੋਨੀ)-ਆਵਾਜਾਈ ਪੁਲਿਸ ਵਲੋਂ ਮੁੱਖ ਅਫ਼ਸਰ ਸਹਾਇਕ ਥਾਣੇਦਾਰ ਗੁਰਮੀਤ ਸਿੰਘ ਮਵੀ ਦੀ ਅਗਵਾਈ ਹੇਠ ਸਥਾਨਕ ਅਤੇ ਨੇੜਲੇ ਪਿੰਡਾਂ ਵਿਚ ਸਥਿਤ ਸਕੂਲਾਂ ਦੇ ਬੱਚਿਆਂ ਨੂੰ ਲਿਆਉਣ ਤੇ ਛੱਡਣ ਜਾਣ ਵਾਲੀਆਂ ਬੱਸਾਂ ਦੇ ਦਸਤਾਵੇਜ਼ਾਂ ਦੀ ...

ਪੂਰੀ ਖ਼ਬਰ »

ਸਰਕਾਰੀ ਸਕੂਲ ਉਲਟਪੁਰ 'ਚ ਬਾਲ ਦਿਵਸ ਮਨਾਇਆ

ਭੁਨਰਹੇੜੀ, 14 ਨਵੰਬਰ (ਧਨਵੰਤ ਸਿੰਘ)-ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਉਲਟਪੁਰ 'ਚ ਬਾਲ ਦਿਵਸ ਮਨਾਇਆ ਗਿਆ | ਇਸ ਮੌਕੇ ਸਰਕਾਰੀ ਐਲੀਮੈਂਟਰੀ ਸਕੂਲ ਉਲਟਪੁਰ ਦਾ ਬਾਲ ਮੈਗਜੀਨ ਜਨਤਕ ਕੀਤਾ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਜ਼ਿਲੇ੍ਹ ਅੰਦਰ ਅੱਜ ਤੱਕ ਪਰਾਲੀ ਨਾ ਸਾੜਨ ਵਾਲੇ 123 ਕਿਸਾਨਾਂ ਨੇ ਸਵੈ ਘੋਸ਼ਣਾ ਪੱਤਰ ਭਰੇ

ਪਟਿਆਲਾ, 14 ਨਵੰਬਰ (ਜਸਪਾਲ ਸਿੰਘ ਢਿੱਲੋਂ)- ਪੰਜਾਬ ਸਰਕਾਰ ਨੇ ਵੀ ਦੇਸ਼ੀ ਸਰਬ ਉਚ ਅਦਾਲਤ ਦੇ ਫ਼ੈਸਲੇ ਤੋਂ ਬਾਅਦ ਝੋਨੇ ਦੀ ਪਰਾਲੀ ਨੂੰ ਨਾ ਸਾੜਨ ਵਾਲੇ ਕਿਸਾਨਾਂ ਨੂੰ ਹੁਣ 2500 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾ ਰਿਹਾ ਹੈ | ਪ੍ਰਾਪਤ ਜਾਣਕਾਰੀ ਮੁਤਾਬਿਕ ਇਸ ...

ਪੂਰੀ ਖ਼ਬਰ »

ਆਪਣੀਆਂ ਮੰਗਾਂ ਨੂੰ ਲੈ ਕੇ ਬਿਜਲੀ ਮੁਲਾਜ਼ਮਾਂ ਨੇ ਕੀਤਾ ਪ੍ਰਦਰਸ਼ਨ

ਗੁਹਲਾ ਚੀਕਾ, 14 ਨਵੰਬਰ (ਓ.ਪੀ. ਸੈਣੀ)-ਆਲ ਹਰਿਆਣਾ ਪਾਵਰ ਕਾਰਪੋਰੇਸ਼ਨ ਵਰਕਰ ਯੂਨੀਅਨ ਸਬੰਧਿਤ ਸਰਵ ਕਰਮਚਾਰੀ ਸੰਘ ਸਬ ਯੂਨਿਟ ਚੀਕਾ ਦੇ ਮੁਲਾਜ਼ਮਾਂ ਨੇ ਰਾਜ ਕਾਰਜਕਾਰੀ ਦੇ ਐਲਾਨ 'ਤੇ ਨਿਗਮ ਮੈਨੇਜਮੈਂਟ ਦੇ ਵਿਰੋਧ ਵਿਚ ਵਿਖਾਵਾ ਕੀਤਾ | ਇਸ ਦੌਰਾਨ ਉਪ ਮੰਡਲ ...

ਪੂਰੀ ਖ਼ਬਰ »

ਕਾਰ ਸਵਾਰ ਤੋਂ 16 ਪੇਟੀਆਂ ਚੰਡੀਗੜ੍ਹ ਦੀ ਸ਼ਰਾਬ ਬਰਾਮਦ

ਪਟਿਆਲਾ, 14 ਨਵੰਬਰ (ਮਨਦੀਪ ਸਿੰਘ ਖਰੋੜ)-ਸਥਾਨਕ ਇੰਡਸਟਰੀ ਏਰੀਆ ਵਿਖੇ ਨਾਕਾਬੰਦੀ ਦੌਰਾਨ ਥਾਣਾ ਤਿ੍ਪੜੀ ਦੀ ਪੁਲਿਸ ਨੇ ਇਕ ਕਾਰ ਸਵਾਰ ਤੋਂ 16 ਪੇਟੀਆਂ ਦੇਸੀ ਸ਼ਰਾਬ ਦੀਆਂ ਬਰਾਮਦ ਕੀਤੀਆਂ ਹਨ | ਮੁਲਜ਼ਮ ਦੀ ਪਹਿਚਾਣ ਹਰਸਿਮਰਨ ਸਿੰਘ ਵਾਸੀ ਪਟਿਆਲਾ ਵਜੋਂ ਹੋਈ ਹੈ | ਇਸ ...

ਪੂਰੀ ਖ਼ਬਰ »

ਬਿ੍ਟਿਸ਼ ਪਬਲਿਕ ਅਕੈਡਮੀ, ਮਰਦਾਂਹੇੜੀ ਦਾ 14ਵਾਂ ਸਾਲਾਨਾ ਖੇਡ ਸਮਾਰੋਹ ਸੰਪੰਨ

ਡਕਾਲਾ, 14 ਨਵੰਬਰ (ਮਾਨ)-ਬਿ੍ਟਿਸ਼ ਪਬਲਿਕ ਅਕੈਡਮੀ, ਮਰਦਾਂਹੇੜੀ ਵਿਖੇ ਸਕੂਲ ਵਿਚ 14ਵਾਂ ਖੇਡ ਸਮਾਰੋਹ ਬੜੀ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ | ਇਸ ਸਮਾਰੋਹ ਵਿਚ ਮੁੱਖ ਮਹਿਮਾਨ ਪ੍ਰੋ. ਬਲਵਿੰਦਰ ਸਿੰਘ ਟਿਵਾਣਾ (ਇਕਨੋਮਿਕਸ ਡਿਪਾਰਟਮੈਂਟ, ਪ੍ਰੀਖਿਆ ਕੰਟਰੋਲਰ, ...

ਪੂਰੀ ਖ਼ਬਰ »

ਸਰਕਾਰੀ ਐਲੀਮੈਂਟਰੀ ਸਕੂਲ 'ਚ ਮਨਾਇਆ ਬਾਲ ਦਿਵਸ

ਪਟਿਆਲਾ, 14 ਨਵੰਬਰ (ਕੁਲਵੀਰ ਸਿੰਘ ਧਾਲੀਵਾਲ)-ਬਾਲ ਦਿਵਸ ਅੱਜ ਸਰਕਾਰੀ ਐਲੀਮੈਂਟਰੀ ਸਕੂਲ ਅਰਬਨ ਅਸਟੇਟ ਫੇਜ਼-1 'ਚ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਪ੍ਰੀ-ਨਰਸਰੀ ਕਲਾਸ ਦੇ 2 ਸਾਲ ਪੂਰੇ ਹੋਣ ਦੀ ਖ਼ੁਸ਼ੀ ਵੀ ਸਾਂਝੀ ਕੀਤੀ ਗਈ | ਮੁੱਖ ਮਹਿਮਾਨ ਜ਼ਿਲ੍ਹਾ ਸਿੱਖਿਆ ...

ਪੂਰੀ ਖ਼ਬਰ »

ਪ੍ਰਨੀਤ ਕੌਰ ਦੀ ਨਾਭਾ ਫੇਰੀ ਸਬੰਧੀ ਹੋਈ ਇਕ ਵਿਸ਼ੇਸ਼ ਬੈਠਕ

ਨਾਭਾ, 14 ਨਵੰਬਰ (ਕਰਮਜੀਤ ਸਿੰਘ)-ਲੋਕ ਸਭਾ ਹਲਕਾ ਪਟਿਆਲਾ ਦੀ ਲੋਕ ਸਭਾ ਮੈਂਬਰ ਅਤੇ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਦੀ ਨਾਭਾ ਫੇਰੀ ਸਬੰਧੀ ਇਕ ਵਿਸ਼ੇਸ਼ ਬੈਠਕ ਹਲਕਾ ਵਿਧਾਇਕ ਸਾਧੂ ਸਿੰਘ ਧਰਮਸੋਤ ਦੀ ਰਿਹਾਇਸ਼ ਵਿਖੇ ਹੋਈ | ਨਗਰ ਕੌਾਸਲ ਨਾਭਾ ਦੇ ਪ੍ਰਧਾਨ ...

ਪੂਰੀ ਖ਼ਬਰ »

ਦਿ ਸਕਾਟਿਸ਼ ਇੰਟਰਨੈਸ਼ਨਲ ਸਕੂਲ ਵਿਖੇ ਬਾਲ ਦਿਵਸ ਮਨਾਇਆ

ਡਕਾਲਾ, 14 ਨਵੰਬਰ (ਮਾਨ)-ਦਿ ਸਕਾਟਿਸ਼ ਸਕੂਲ ਬਲਬੇੜਾ ਵਿਖੇ ਦਿਵਸ ਮਨਾਇਆ ਗਿਆ | ਜਿਸ ਵਿਚ ਖੇਡਾਂ ਕਰਵਾਈਆਂ ਗਈਆਂ ਅਤੇ ਸਾਰੀਆਂ ਕਲਾਸਾਂ ਦੇ ਵਿਦਿਆਰਥੀਆਂ ਨੇ ਖੇਡਾਂ ਵਿਚ ਭਾਗ ਲਿਆ ਅਤੇ ਅੰਤ ਵਿਚ ਜੇਤੂ ਵਿਦਿਆਰਥੀਆਂ ਨੂੰ ਮੈਡਲ ਦਿੱਤੇ ਗਏ ਅਤੇ ਸਕੂਲ ਦੇ ਪਿ੍ੰਸੀਪਲ ...

ਪੂਰੀ ਖ਼ਬਰ »

ਪੰਜਾਬੀ ਯੂਨੀਵਰਸਿਟੀ ਵਿਖੇ ਕਰਮਚਾਰੀਆਂ ਵਲੋਂ ਫਿਜ਼ਿਕਸ ਵਿਭਾਗ ਨੂੰ ਬੰਦ ਕਰਕੇ ਧਰਨਾ

ਪਟਿਆਲਾ, 14 ਨਵੰਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਵਿਖੇ ਗੈਰ-ਅਧਿਆਪਨ ਸੰਘ ਦੀ ਅਗਵਾਈ ਵਿਚ ਕਰਮਚਾਰੀਆਂ ਵਲੋਂ ਫਿਜ਼ਿਕਸ ਵਿਭਾਗ ਨੂੰ ਬੰਦ ਕਰ ਕੇ ਯੂਨੀਵਰਸਿਟੀ ਪ੍ਰਸ਼ਾਸਨ ਵਿਰੁੱਧ ਧਰਨਾ ਲਗਾ ਕੇ ਨਾਅਰੇਬਾਜ਼ੀ ਕੀਤੀ ਗਈ | ਇਸ ਸਬੰਧੀ ਪ੍ਰਧਾਨ ...

ਪੂਰੀ ਖ਼ਬਰ »

ਮੰਡੀਆਂ 'ਚ ਝੋਨੇ ਦੀ ਆਮਦ 12 ਲੱਖ ਮੀਟਿ੍ਕ ਟਨ ਤੱਕ ਪੁੱਜੀ-ਕੁਮਾਰ ਅਮਿਤ

ਪਟਿਆਲਾ, 14 ਨਵੰਬਰ (ਗੁਰਪ੍ਰੀਤ ਸਿੰਘ ਚੱਠਾ)-ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਅੱਜ ਤੱਕ 12 ਲੱਖ 2 ਹਜ਼ਾਰ 516 ਮੀਟਿ੍ਕ ਟਨ ਝੋਨੇ ਦੀ ਆਮਦ ਹੋਈ ਹੈ ਅਤੇ ਇਸ ਵਿੱਚੋਂ ਹੁਣ ਤੱਕ 12 ਲੱਖ 2 ਹਜ਼ਾਰ 459 ਮੀਟਿ੍ਕ ਝੋਨੇ ਦੀ ਖਰੀਦ ...

ਪੂਰੀ ਖ਼ਬਰ »

ਉਦਯੋਗਪਤੀ ਪ੍ਰੋਗੈ੍ਰਸਿਵ ਪੰਜਾਬ ਇਨਵੈਸਟਰਜ਼ ਸਮਿਟ 'ਚ ਵਧ-ਚੜ੍ਹਕੇ ਹਿੱਸਾ ਲੈਣ-ਡਿਪਟੀ ਕਮਿਸ਼ਨਰ

ਪਟਿਆਲਾ, 14 ਨਵੰਬਰ (ਗੁਰਪ੍ਰੀਤ ਸਿੰਘ ਚੱਠਾ)-ਪਟਿਆਲਾ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਪਟਿਆਲਾ ਜ਼ਿਲ੍ਹੇ ਦੇ ਉਦਯੋਗਪਤੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਸਰਕਾਰ ਵੱਲੋਂ 5 ਅਤੇ 6 ਦਸੰਬਰ ਨੂੰ ਆਈ.ਐਸ.ਬੀ. ਐਸ.ਏ.ਐਸ. ਨਗਰ ਮੋਹਾਲੀ ਵਿਖੇ ਕਰਵਾਈ ਜਾ ਰਹੇ ਤੀਜੇ ...

ਪੂਰੀ ਖ਼ਬਰ »

ਕੈਨੇਡਾ ਭੇਜਣ ਦੇ ਨਾਂਅ 'ਤੇ 7 ਲੱਖ ਤੋਂ ਵੱਧ ਦੀ ਠੱਗੀ ਮਾਰਨ ਦੇ ਮਾਮਲੇ 'ਚ ਤਿੰਨ ਿਖ਼ਲਾਫ਼ ਪਰਚਾ ਦਰਜ

ਪਟਿਆਲਾ, 14 ਨਵੰਬਰ (ਮਨਦੀਪ ਸਿੰਘ ਖਰੋੜ)-ਸਥਾਨਕ 22 ਨਵੰਬਰ ਫਾਟਕ ਲਾਗੇ ਸਥਿਤ ਅਲਫਾ ਐਜੂਕੇਸ਼ਨ ਅਬਰੋਡ ਸਰਵਿਸ ਲਿਮਟਿਡ ਨਾਮ ਦਾ ਦਫਤਰ ਚਲਾਉਣ ਵਾਲੇ ਤਿੰਨ ਵਿਅਕਤੀਆਂ ਿਖ਼ਲਾਫ਼ ਥਾਣਾ ਸਿਵਲ ਲਾਈਨ ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਂਅ 'ਤੇ 7 ਲੱਖ 16 ਹਜਾਰ ਦੀ ਠੱਗੀ ਮਾਰਨ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX