ਅੰਮਿ੍ਤਸਰ, 14 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ਦੇ ਪਿੰਡ ਕੋਠੇ 'ਚ ਸਥਾਪਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਨੇੜੇ ਉਸਾਰੀਆਂ ਡਿਉੜੀਆਂ 'ਚ ਸਥਾਪਿਤ ਕੀਤਾ ਖ਼ਾਲਸਾ ਅਜਾਇਬ ਘਰ ਪਾਕਿਸਤਾਨ ਸਰਕਾਰ ਦਾ ਵਿਲੱਖਣ ਉਪਰਾਲਾ ਹੈ | ਅਜਾਇਬ ਘਰ ਜਿਸ ਨੂੰ 'ਸਮਾਰਟ ਮਿਊਜ਼ੀਅਮ' ਦਾ ਨਾਂਅ ਦਿੱਤਾ ਗਿਆ ਹੈ, 'ਚ 200 ਦੇ ਕਰੀਬ ਪੇਂਟਿੰਗ ਸਥਾਈ ਪ੍ਰਦਰਸ਼ਨੀ ਹਿਤ ਰੱਖੀਆਂ ਗਈਆਂ ਹਨ | ਇਨ੍ਹਾਂ 'ਚ ਕੁਝ ਪੇਂਟਿੰਗਜ਼ ਸਿੱਖ ਰਾਜ ਅਤੇ ਕੁਝ ਉਸ ਤੋਂ ਵੀ ਪੁਰਾਣੀਆਂ ਹਨ | ਕੁਝ ਦੁਰਲਭ ਪੇਂਟਿੰਗ ਵੀ ਸ਼ਾਮਿਲ ਕੀਤੀਆਂ ਗਈਆਂ ਹਨ, ਜੋ ਨਾ ਤਾਂ ਪਹਿਲਾਂ ਕਦੇ ਜਨਤਕ ਕੀਤੀਆਂ ਗਈਆਂ ਅਤੇ ਨਾ ਹੀ ਉਨ੍ਹਾਂ ਬਾਰੇ ਇਤਿਹਾਸਕ ਦਸਤਾਵੇਜ਼ਾਂ 'ਚ ਵਧੇਰੇ ਜਾਣਕਾਰੀ ਹੀ ਦਰਜ ਹੈ | ਉਕਤ ਅਜਾਇਬ ਘਰ 'ਚ ਪਾਕਿਸਤਾਨ ਸਥਿਤ ਗੁਰਦੁਆਰਿਆਂ ਗੁਰਦੁਆਰਾ ਸ੍ਰੀ ਪੰਜਾ ਸਾਹਿਬ (ਹਸਨ ਅਬਦਾਲ), ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ, ਸ਼ਹੀਦੀ ਅਸਥਾਨ ਗੁਰੂ ਅਰਜਨ ਦੇਵ ਜੀ (ਡੇਰਾ ਸਾਹਿਬ ਲਾਹੌਰ), ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਅਤੇ ਗੁਰਦੁਆਰਾ ਸਾਹਿਬ ਦੀ ਦੇਸ਼ ਦੀ ਵੰਡ ਤੋਂ ਪਹਿਆਂ ਦੀ ਡਿਉੜੀ ਦੀ ਪੇਂਟਿੰਗ, ਗੁਰਦੁਆਰਾ ਪੱਟੀ ਸਾਹਿਬ, ਗੁਰਦੁਆਰਾ ਮਾਲ ਜੀ ਸਾਹਿਬ, ਗੁਰਦੁਆਰਾ ਤੰਬੂ ਸਾਹਿਬ, ਸਮਾਧ ਭਾਈ ਮਨੀ ਸਿੰਘ, ਗੁਰਦੁਆਰਾ ਸਾਹੀਵਾਲ, ਸਮਾਧ ਤੇ ਗੁਰਦੁਆਰਾ ਸੰਧਾਵਾਲੀਆ, ਸਮਾਧ ਮਹਾਰਾਜਾ ਰਣਜੀਤ ਸਿੰਘ ਆਦਿ ਸਮੇਤ ਦਸ ਗੁਰੂ ਸਾਹਿਬਾਨ ਦੀਆਂ ਪੈਨਸਿਲ ਨਾਲ ਬਣੀਆਂ ਪੇਂਟਿੰਗ, ਕਰਤਾਰਪੁਰ ਕੋਰੀਡੋਰ, ਨਿਹੰਗ ਸਿੰਘਾਂ, ਗਿਆਨੀ ਗੁਰਮੁਖ ਸਿੰਘ ਆਦਿ ਇਸ ਪ੍ਰਦਰਸ਼ਨੀ ਨੂੰ ਚਾਰ-ਚੰਨ ਲਗਾ ਰਹੀਆਂ ਹਨ | ਇਨ੍ਹਾਂ ਦੇ ਇਲਾਵਾ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਮੌਕੇ 'ਹਾਅ ਦਾ ਨਾਅਰਾ' ਮਾਰਦੇ ਹੋਏ ਸਾਂਈ ਮੀਆਂ ਮੀਰ ਦੀ ਅਤੇ ਮੁਗਲ ਬੇਗਮ ਨੂਰਜਹਾਂ ਦੇ ਛੇਵੀਂ ਪਾਤਸ਼ਾਹੀ ਗੁਰੂ ਹਰਿਗੋਬਿੰਦ ਸਾਹਿਬ ਦੇ ਚਰਨਾਂ 'ਚ ਨਤਮਸਤਕ ਹੋਣ ਵਰਗੀਆਂ ਕੁਝ ਦੁਰਲਭ ਤਸਵੀਰਾਂ ਯਾਤਰੂਆਂ ਦੀ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ | ਇਸੇ ਪ੍ਰਕਾਰ ਗੁਰਮੁਖੀ, ਪਰਸ਼ੀਅਨ ਅਤੇ ਉਰਦੂ 'ਚ ਲਿਖੀਆਂ ਗੁਰਬਾਣੀ ਦੀਆਂ ਪਵਿੱਤਰ ਪੰਕਤੀਆਂ ਅਤੇ ਸਿੱਖ ਧਾਰਮਿਕ ਚਿੰਨ੍ਹ ਵਾਲੀਆਂ ਪੇਂਟਿੰਗ ਦਰਸ਼ਕਾਂ ਦੀ ਸਿੱਖ ਧਰਮ ਬਾਰੇ ਜਾਣਕਾਰੀ 'ਚ ਚੋਖਾ ਵਾਧਾ ਕਰ ਰਹੀਆਂ ਹਨ | ਕੁਝ ਪੇਂਟਿੰਗ 'ਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਮੁੱਚੀ ਮਾਨਵਤਾ ਨੂੰ ਦਿੱਤੇ ਉਪਦੇਸ਼ਾਂ ਸਮੇਤ ਪੰਜ ਕਕਾਰਾਂ ਦੀ ਮਹਾਨਤਾ ਅਤੇ ਵਿਸ਼ੇਸ਼ਤਾ ਤੋਂ ਜਾਣੂ ਕਰਵਾਇਆ ਜਾਂਦਾ ਹੈ | ਜਿਨ੍ਹਾਂ ਨੂੰ ਵੇਖਣ ਤੇ ਸਮਝਣ ਤੋਂ ਬਾਅਦ ਗੈਰ-ਸਿੱਖ ਵੀ ਅਸਾਨੀ ਨਾਲ ਸਿੱਖੀ ਅਤੇ ਸਿੱਖੀ ਦੇ ਉਦੇਸ਼ਾਂ ਤੋਂ ਜਾਣੂ ਹੋ ਰਹੇ ਹਨ | ਇਨ੍ਹਾਂ 'ਚ ਕੁਝ ਪੇਂਟਿੰਗਜ਼ ਮਹਾਰਾਜਾ ਰਣਜੀਤ ਸਿੰਘ ਦੇ ਵਿਦੇਸ਼ ਮੰਤਰੀ ਫ਼ਕੀਰ ਅਜ਼ੀਜੂਦੀਨ ਦੇ ਵਾਰਸਾਂ ਵਲੋਂ ਵੀ ਅਜਾਇਬ ਘਰ ਲਈ ਭੇਟ ਕੀਤੀਆਂ ਗਈਆਂ ਹਨ | ਉਕਤ ਦੇ ਇਲਾਵਾ ਅਜਾਇਬ ਘਰ ਦੀਆਂ ਗੈਲਰੀਆਂ 'ਚ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਇਤਿਹਾਸ, ਉਥੇ ਹੋਣ ਵਾਲੀਆਂ ਰੋਜ਼ਾਨਾ ਗਤੀਵਿਧੀਆਂ ਅਤੇ ਗੁਰਬਾਣੀ ਦੇ ਉਪਦੇਸ਼ਾਂ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ | ਇਸ ਦੇ ਨਜ਼ਦੀਕ ਬਣਾਏ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਮਾਡਲਾਂ ਵੱਲ ਵੇਖ ਯਾਤਰੂ ਹੱਛ-ਹੱਛ ਕਰ ਉੱਠਦੇ ਹਨ |
ਹਰਕਵਲਜੀਤ ਸਿੰਘ
ਚੰਡੀਗੜ੍ਹ, 14 ਨਵੰਬਰ-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੀਤੀ ਸਵੇਰੇ ਆਪਣੇ 15 ਦਿਨਾਂ ਦੇ ਵਿਦੇਸ਼ੀ ਦੌਰੇ 'ਤੇ ਰਵਾਨਾ ਹੋ ਗਏ | ਸਰਕਾਰੀ ਸੂਤਰਾਂ ਅਨੁਸਾਰ ਮੁੱਖ ਮੰਤਰੀ ਦਾ 21 ਨਵੰਬਰ ਤੱਕ ਦਾ ਦੌਰਾ ਨਿੱਜੀ ਹੈ ਜਦੋਂਕਿ 22 ਨਵੰਬਰ ਤੋਂ 28 ਨਵੰਬਰ ਤੱਕ ...
ਟੋਹਾਣਾ, 14 ਨਵੰਬਰ (ਗੁਰਦੀਪ ਸਿੰਘ ਭੱਟੀ)- ਜ਼ਿਲ੍ਹਾ ਹਿਸਾਰ ਦੇ ਥਾਣਾ ਨਾਰਨੌਾਦ ਅਧੀਨ ਪੈਂਦੇ ਪਿੰਡ ਪੇਟਵਾੜ 'ਚ ਪਾਰਿਵਾਰਕ ਕਲੇਸ਼ ਦੇ ਚਲਦੇ ਪਤੀ-ਪਤਨੀ ਦੇ ਝਗੜੇ 'ਚ ਪਤੀ ਨੇ ਆਪਣੇ ਪਿਸਤੌਲ ਨਾਲ ਪਤਨੀ, ਭਰਾ ਤੇ ਭਤੀਜੀਆਂ ਨੂੰ ਗੋਲੀਆਂ ਮਾਰ ਦਿੱਤੀਆਂ, ਜਿਸ ਦੌਰਾਨ ...
ਅੰਮਿ੍ਤਸਰ, 14 ਨਵੰਬਰ (ਜਸਵੰਤ ਸਿੰਘ ਜੱਸ)-ਸ੍ਰੀ ਕਰਤਾਰਪੁਰ ਸਾਹਿਬ (ਪਾਕਿਤਸਾਨ) ਦੇ ਲਾਂਘੇ ਰਾਹੀਂ ਦਰਸ਼ਨ ਕਰਨ ਲਈ ਜਾਣ ਵਾਲੇ ਸ਼ਰਧਾਲੂਆਂ ਵਲੋਂ ਅਦਾ ਕੀਤੀ ਜਾਣ ਵਾਲੀ 20 ਡਾਲਰ ਫੀਸ ਨੂੰ ਲੈ ਕੇ ਇੱਕ ਦੂਜੇ ਵਿਰੁੱਧ ਬਿਆਨਬਾਜ਼ੀ ਸ਼ੁਰੂ ਕਰ ਦਿੱਤੀ ਗਈ ਹੈ | ਬੀਤੇ ਦਿਨ ...
ਚੰਡੀਗੜ੍ਹ, 14 ਨਵੰਬਰ (ਅਜੀਤ ਬਿਊਰੋ)- ਭਾਰਤੀ ਚੋਣ ਕਮਿਸ਼ਨ ਨੇ ਪੰਜਾਬ 'ਚ ਚੱਲ ਰਹੇ ਫੋਟੋ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਪ੍ਰੋਗਰਾਮਾ ਦੀਆਂ ਤਰੀਕਾਂ 'ਚ ਵਾਧਾ ਕੀਤਾ ਹੈ | ਇਸ ਸਬੰਧੀ ਦਫਤਰ ਮੁੱਖ ਚੋਣ ਅਫਸਰ ਪੰਜਾਬ ਦੇ ਇਕ ਬੁਲਾਰੇ ਨੇ ਦੱਸਿਆ ਕਿ ਵੋਟਰ ਪਹਿਚਾਣ ...
ਟਾਂਗਰਾ, 14 ਨਵੰਬਰ (ਹਰਜਿੰਦਰ ਸਿੰਘ ਕਲੇਰ)-ਪਿੰਡ ਕਾਲੇਕੇ ਦੇ ਇਕ ਨੌਜਵਾਨ ਵਲੋਂ ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ ਮੌਤ ਹੋ ਗਈ | ਪਿੰਡ ਵਾਸੀਆਂ ਨੇ ਦੱਸਿਆ ਕਿ ਰਣਜੀਤ ਸਿੰਘ (35) ਪੁੱਤਰ ਬਲਦੇਵ ਸਿੰਘ ਵਿਆਹਿਆ ਹੋਇਆ ਸੀ ਉਸਦੇ ਦੋ ਬੱਚੇ ਇਕ ਲੜਕਾ ਤੇ ਇਕ ਲੜਕੀ ਹੈ | ਉਹ ...
ਚੰਡੀਗੜ੍ਹ, 14 ਨਵੰਬਰ (ਕੇ.ਐਸ. ਰਾਣਾ)-ਰਾਜ ਸਿਹਤ ਤੇ ਪਰਿਵਾਰ ਭਲਾਈ ਤੇ ਸਿਖਲਾਈ ਸੰਸਥਾ ਫੇਜ਼-6 ਮੁਹਾਲੀ ਵਿਖੇ ਕਰਵਾਏ ਗਏ ਸਮਾਰੋਹ ਦੌਰਾਨ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਵਲੋਂ ਨੈਸ਼ਨਲ ਹੈਲਥ ਮਿਸ਼ਨ, ਪੰਜਾਬ ਅਧੀਨ 308 ਸਟਾਫ ਨਰਸਾਂ ਨੂੰ ...
ਚੰਡੀਗੜ੍ਹ, 14 ਨਵੰਬਰ (ਅਜੀਤ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਾਗਰਸ ਪਾਰਟੀ ਨੰੂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਮੌਤ ਦੀ ਸਜ਼ਾ ਨੰੂ ਉਮਰ ਕੈਦ ਵਿਚ ਬਦਲੇ ਜਾਣ ਦਾ ਵਿਰੋਧ ਨਾ ਕਰਨ ਲਈ ਆਖਦਿਆਾ ਕਿਹਾ ਕਿ ਸੱਤਾਧਾਰੀ ਪਾਰਟੀ ਨੂੰ ਇਕ ਸਾਲ ਤੱਕ ਚੱਲਣ ਵਾਲੇ ...
ਪਟਿਆਲਾ, 14 ਨਵੰਬਰ (ਜਸਪਾਲ ਸਿੰਘ ਢਿੱਲੋਂ)- ਉਤਰੀ ਭਾਰਤ ਅੰਦਰ ਇਸ ਵੇਲੇ ਹਵਾ ਪ੍ਰਦੂਸ਼ਣ ਸਭ ਤੋਂ ਵੱਡੀ ਸਮੱਸਿਆ ਹੈ | ਅੰਕੜੇ ਦੱਸਦੇ ਹਨ ਪੰਜਾਬ ਦੇ ਮੁਕਾਬਲੇ ਦਿੱਲੀ ਅਤੇ ਹਰਿਆਣੇ ਦੇ ਸ਼ਹਿਰਾਂ ਦੀ ਹਵਾ ਦੀ ਗੁਣਵਤਾ ਜ਼ਿਆਦਾ ਖ਼ਰਾਬ ਹੈ ਭਾਵ ਹਵਾ ਵੱਡੇ ਪੱਧਰ 'ਤੇ ...
ਐੱਸ. ਏ. ਐੱਸ. ਨਗਰ, 14 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 8ਵੀਂ ਅਤੇ 12ਵੀਂ ਸ਼੍ਰੇਣੀ ਦੀਆਂ ਪ੍ਰੀਖਿਆਵਾਂ 3 ਮਾਰਚ, 2020 ਤੋਂ ਕ੍ਰਮਵਾਰ ਸਵੇਰੇ ਅਤੇ ਸ਼ਾਮ ਦੇ ਸੈਸ਼ਨ 'ਚ ਅਤੇ 10ਵੀਂ ਦੀਆਂ ਪ੍ਰੀਖਿਆਵਾਂ 17 ਮਾਰਚ ਤੋਂ ਸਵੇਰ ਦੇ ਸੈਸ਼ਨ ਵਿਚ ...
ਅੰਮਿ੍ਤਸਰ, 14 ਨਵੰਬਰ (ਗਗਨਦੀਪ ਸ਼ਰਮਾ)-ਲੁਟੇਰਿਆਂ ਵਲੋਂ ਇਕ ਸੁਨਿਆਰੇ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਸੋਨੇ ਦੇ ਗਹਿਣਿਆਂ ਵਾਲਾ ਬੈਗ ਤੇ ਮੋਬਾਈਲ ਖੋਹ ਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਇਕ ਨਿੱਜੀ ਹਸਪਤਾਲ ਜ਼ੇਰੇ ਇਲਾਜ ਸੁਰਿੰਦਰ ਕੁਮਾਰ ਵਾਸੀ ...
ਸ੍ਰੀ ਕਰਤਾਰਪੁਰ ਸਾਹਿਬ (ਡੇਰਾ ਬਾਬਾ ਨਾਨਕ), 14 ਨਵੰਬਰ (ਧਰਮਿੰਦਰ ਸਿੰਘ ਬਾਠ)-ਸ੍ਰੀ ਕਰਤਾਰਪੁਰ ਸਾਹਿਬ 'ਚ ਸ਼ਰਧਾਲੂਆਂ ਲਈ ਖਰੀਦੋ-ਫਰੋਖਤ ਲਈ ਬਣੇ ਨਵੇਂ ਬਾਜ਼ਾਰ 'ਚ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ 'ਚ ਵਿਧਾਇਕ ਨਵਜੋਤ ਸਿੰਘ ਸਿੱਧੂ ਦੇ ਬੈਨਰ ਲਗਾਏ ਹੋਏ ਹਨ | ...
ਅੰਮਿ੍ਤਸਰ, 14 ਨਵੰਬਰ (ਜੱਸ)-ਕੇਂਦਰੀ ਰਾਜ ਮੰਤਰੀ ਸ੍ਰੀ ਰਤਨ ਲਾਲ ਕਟਾਰੀਆ ਅੱਜ ਆਪਣੀ ਅੰਮਿ੍ਤਸਰ ਫੇਰੀ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ | ਉਨ੍ਹਾਂ ਨੂੰ ਸ਼ੋ੍ਰਮਣੀ ਕਮੇਟੀ ਵਲੋਂ ਸੂਚਨਾ ਅਧਿਕਾਰੀ ਜਸਵਿੰਦਰ ਸਿੰਘ ਜੱਸੀ ਤੇ ਅੰਮਿ੍ਤਪਾਲ ਸਿੰਘ ...
ਨਵੀਂ ਦਿੱਲੀ, 14 ਨਵੰਬਰ (ਏਜੰਸੀ)- ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਸਰਗਨੇ ਮਸੂਦ ਅਜ਼ਹਰ ਦੇ ਭਤੀਜੇ ਓਸਾਮਾ ਯੂਸਫ ਨੂੰ ਜੈਸ਼ ਦਾ ਨਵਾਂ ਕਮਾਂਡਰ ਬਣਾਉਣ ਦੇ ਬਾਅਦ ਉਸ ਨੂੰ ਕਸ਼ਮੀਰ 'ਚ ਅੱਤਵਾਦੀ ਸਰਗਰਮੀਆਂ ਨੂੰ ਉਤਸ਼ਾਹਿਤ ਕਰਨ ਲਈ ਵਾਦੀ 'ਚ ...
ਚੰਡੀਗੜ੍ਹ, 14 ਨਵੰਬਰ (ਵਿਕਰਮਜੀਤ ਸਿੰਘ ਮਾਨ)- ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ਦੇ ਸਮੂਹ ਅਮਲੇ ਨੂੰ ਹਦਾਇਤ ਜਾਰੀ ਕੀਤੀ ਹੈ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਧਿਆਨ ਵਿਚ ਰੱਖਦੇ ਹੋਏ ਨਵੰਬਰ -ਦਸੰਬਰ ਮਹੀਨੇ ਵਿਚ ਦੋ ਤੋਂ ਵੱਧ ਇਤਫ਼ਾਕੀ ਛੁੱਟੀਆਂ ਲੈਣ ਤੋਂ ...
ਅੰਮਿ੍ਤਸਰ, 14 ਨਵੰਬਰ (ਸੁਰਿੰਦਰ ਕੋਛੜ)-550ਵੇਂ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਲਈ ਪਹੁੰਚੀਆਂ ਦੋ ਭਾਰਤੀ ਔਰਤਾਂ ਨਾਲ ਲਾਹੌਰ 'ਚ ਦੋ ਮੋਟਰਸਾਈਕਲ ਸਵਾਰਾਂ ਵਲੋਂ ਉਸ ਸਮੇਂ ਲੁੱਟ-ਖੋਹ ਕੀਤੀ ਗਈ ਜਦੋਂ ਉਹ ਉਥੇ ਖ਼ਰੀਦਦਾਰੀ ਕਰ ਰਹੀਆਂ ਸਨ ...
ਲੁਧਿਆਣਾ, 14 ਨਵੰਬਰ (ਭੁਪਿੰਦਰ ਸਿੰਘ ਬਸਰਾ)- ਝੋਨੇ ਤੇ ਬਾਸਪਤੀ ਫਸਲਾਂ ਦੀ ਕਟਾਈ ਕਰੀਬ ਖਤਮ ਹੋ ਚੁੱਕੀ ਹੈ ਤੇ ਕਣਕ ਦੀ ਬਿਜਾਈ ਜ਼ੋਰਾਂ 'ਤੇ ਹੈ | ਇਹ ਪ੍ਰਗਟਾਵਾ ਕਰਦਿਆਂ ਫਿਰੋਜ਼ਪੁਰ ਰੋਡ ਸਥਿਤ ਬਰਾੜ ਬੀਜ ਸਟੋਰ ਦੇ ਮੁਖੀ ਹਰਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ...
ਚੰਡੀਗੜ੍ਹ, 14 ਨਵੰਬਰ (ਅਜੀਤ ਬਿਊਰੋ)-ਪੰਜਾਬ ਦੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਪੰਜਾਬ ਸਰਕਾਰ ਜਿਥੇ ਸੂਬੇ ਦੇ ਅਨੁਸੂਚਿਤ ਜਾਤੀ ਵਿਦਿਆਰਥੀਆਂ ਦਾ ਭਵਿੱਖ ਚੰਗੇਰਾ ਬਣਾਉਣ ਲਈ ਯਤਨਸ਼ੀਲ ਹੈ, ਉਥੇ ਹੀ ...
ਜਲੰਧਰ, 14 ਨਵੰਬਰ (ਅ.ਬ)-ਬਿ੍ਲੀਐਾਟ ਕੰਸਲਟੈਂਟਸ (ਮੋਹਾਲੀ) ਜੋ ਕਿ ਭਾਰਤ ਸਰਕਾਰ ਤੋਂ ਰਜਿਸਟਰਡ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਕੰਪਨੀ ਹੈ ਐੱਸ.ਪੀ.ਓ. 22, ਫ਼ੇਜ-1 ਮੋਹਾਲੀ ਵਿਖੇ ਸਥਿਤ ਹੈ | ਇਨ੍ਹਾਂ ਵਲੋਂ ਉਨ੍ਹਾਂ ਵਿਦਿਆਰਥੀਆਂ ਦਾ ਵੀ ਕੈਨੇਡਾ/ਆਸਟ੍ਰੇਲੀਆ ...
ਜਲੰਧਰ, 14 ਨਵੰਬਰ (ਅ.ਬ.)-ਅੱਜ ਸਥਾਨਕ ਸਰਕਟ ਹਾਊਸ ਜਲੰਧਰ ਵਿਖੇ ਸੂਬੇ ਦੇ ਸਾਰੇ ਜ਼ਿਲਿ੍ਹਆਂ ਤੋਂ ਆਏ ਮਸੀਹੀ ਵਰਗ ਦੇ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਆਗੂਆਂ ਵਲੋਂ ਇਕ ਉੱਚ ਪੱਧਰੀ ਮੀਟਿੰਗ ਕੀਤੀ ਗਈ, ਜਿਸ ਵਿਚ ਮਿਸ਼ਨਾਂ, ਮਸੀਹੀ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ...
ਅੰਮਿ੍ਤਸਰ, 14 ਨਵੰਬਰ (ਜਸਵੰਤ ਸਿੰਘ ਜੱਸ)-ਮਹਾਨ ਸ਼ਖ਼ਸੀਅਤ ਮਾਤਾ ਭਾਗ ਕੌਰ ਬਾਰੇ ਆਪਣੇ ਗੀਤ ਵਿਚ ਗਲਤ ਟਿੱਪਣੀ ਕਰਨ ਨਾਲ ਵਿਵਾਦਾਂ 'ਚ ਘਿਰਿਆ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅੱਜ ਆਪਣੇ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਪੁੱਜਾ | ਉਨ੍ਹਾਂ ...
ਅੰਮਿ੍ਤਸਰ, 14 ਨਵੰਬਰ (ਜਸਵੰਤ ਸਿੰਘ ਜੱਸ)-ਸਮਾਜ ਸੇਵੀ, ਸਰਬੱਤ ਦਾ ਭਲਾ ਟਰੱਸਟ ਦੇ ਮੁਖੀ ਡਾ: ਐਸ. ਪੀ. ਸਿੰਘ ਓਬਰਾਏ ਨੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਨਿਵਕੇਲੀ ਪਹਿਲ ਕਦਮੀ ਕਰਦਿਆਂ 1100 ਲੋੜਵੰਦ ਸ਼ਰਧਾਲੂਆਂ ਨੂੰ ਇਕ ਸਾਲ ਦੌਰਾਨ ਆਪਣੇ ਖਰਚੇ 'ਤੇ ਪਾਕਿਸਤਾਨ ਸਥਿਤ ...
ਜਲੰਧਰ, 14 ਨਵੰਬਰ (ਅ. ਬ.)-ਇਹ ਲਾਵਾਰਸ ਬੱਚੀ ਜਿਸ ਦੀ ਉਮਰ ਲਗਭਗ 2 ਸਾਲ ਹੈ, ਇਸ ਲਾਵਾਰਸ ਬੱਚੀ ਨੂੰ ਚਾਈਲਡਲਾਈਨ, ਜਲੰਧਰ ਨੇ ਨਾਰੀ ਨਿਕੇਤਨ ਵਿਚ 13.11.2019 ਨੂੰ ਦਾਖ਼ਲ ਕਰਵਾਇਆ ਹੈ | ਇਹ ਲਾਵਾਰਸ ਬੱਚੀ ਜਿਸ ਕਿਸੇ ਦੀ ਵੀ ਹੋਵੇ ਉਹ ਨਾਰੀ ਨਿਕੇਤਨ ਨਾਲ ਸੰਪਰਕ ਕਰੇ |
ਫ਼ੋਨ ਨੰ: ...
ਜਲੰਧਰ, 14 ਨਵੰਬਰ (ਅ. ਬ.)-ਇਹ ਲਵਾਾਰਸ ਬੱਚਾ ਜਿਸ ਦੀ ਉਮਰ ਲਗਭਗ 2 ਸਾਲ ਹੈ, ਇਸ ਲਾਵਾਰਸ ਬੱਚੇ ਨੂੰ ਸੀ. ਡਬਲਯੂ. ਸੀ. ਅੰਮਿ੍ਤਸਰ ਨੇ ਨਾਰੀ ਨਿਕੇਤਨ ਵਿਚ 12.11.2019 ਨੂੰ ਦਾਖ਼ਲ ਕਰਵਾਇਆ ਹੈ | ਇਹ ਲਾਵਾਰਸ ਬੱਚਾ ਜਿਸ ਕਿਸੇ ਦਾ ਵੀ ਹੋਵੇ ਉਹ ਨਾਰੀ ਨਿਕੇਤਨ ਨਾਲ ਸੰਪਰਕ ਕਰੇ ...
ਚੌਕ ਮਹਿਤਾ, 14 ਨਵੰਬਰ (ਜਗਦੀਸ਼ ਸਿੰਘ ਬਮਰਾਹ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਸ਼੍ਰੋਮਣੀ ਕਮੇਟੀ ਵਲੋਂ ਕਰਵਾਏ ਮੁੱਖ ਸਮਾਗਮ ਵਿਖੇ ਦਮਦਮੀ ਟਕਸਾਲ ਦੇ ਮੁਖੀ ਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਦਾ ਉਨ੍ਹਾਂ ...
ਅੰਮਿ੍ਤਸਰ, 14 ਨਵੰਬਰ (ਗਗਨਦੀਪ ਸ਼ਰਮਾ)¸ਬੀਤੀ ਦਿਨੀਂ ਸ੍ਰੀ ਹਰਿਮੰਦਰ ਸਾਹਿਬ ਤੋਂ ਅਗਵਾ ਹੋਏ 4 ਸਾਲਾ ਮਾਸੂਮ ਬੱਚੇ ਨੂੰ ਫ਼ਰੀਦਾਬਾਦ ਤੋਂ ਸਹੀ-ਸਲਾਮਤ ਬਰਾਮਦ ਕਰਨ ਅਤੇ ਅਗਵਾਕਾਰਾਂ ਨੂੰ ਕਾਬੂ ਕਰਨ ਦੀ ਖ਼ਬਰ ਹੈ | ਇਸ ਮਾਮਲੇ ਨੂੰ ਸੁਲਝਾਉਣ 'ਚ ਸੀ. ਸੀ. ਟੀ. ਵੀ. ...
ਚੰਡੀਗੜ੍ਹ, 14 ਨਵੰਬਰ (ਵਿਕਰਮਜੀਤ ਸਿੰਘ ਮਾਨ)- ਚੰਡੀਗੜ੍ਹ ਯੂਨੀਵਰਸਿਟੀ ਨੂੰ ਨਿਯਮਾਂ ਿਖ਼ਲਾਫ਼ ਜਾ ਕੇ ਫ਼ਾਇਦਾ ਪਹੰੁਚਾਉਣ ਦੇ ਮਾਮਲੇ ਵਿਚ ਤਕਨੀਕੀ ਸਿੱਖਿਆ ਵਿਭਾਗ ਦੇ ਕਰੀਬ ਅੱਧਾ ਦਰਜ਼ਨ ਅਧਿਕਾਰੀਆਂ ਸਮੇਤ ਰਾਜ ਸਰਕਾਰ ਇਕ ਆਈ. ਏ. ਐਸ. ਅਧਿਕਾਰੀ ਿਖ਼ਲਾਫ਼ ਸਖ਼ਤ ...
ਅੰਮਿ੍ਤਸਰ, 14 ਨਵੰਬਰ (ਜਸਵੰਤ ਸਿੰਘ ਜੱਸ)-ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੇ ਹਰੀ ਕਰਾਂਤੀ ਮਗਰੋਂ ਦੇਸ਼ ਦੇ ਅਨਾਜ ਭੰਡਾਰ ਭਰਨ 'ਚ ਕੋਈ ਕਸਰ ਨਹੀਂ ਛੱਡੀ, ਪਰ ਇਸ ਨਾਲ ਇਸ ਖੇਤਰ ਦਾ ਧਰਤੀ ਹੇਠਲਾ ਪਾਣੀ ਤੇਜ਼ੀ ਨਾਲ ਹੇਠਾਂ ਗਿਆ ਹੈ | ਇਨ੍ਹਾਂ ਵਿਚਾਰਾਂ ਦਾ ...
ਸ੍ਰੀ ਕਰਤਾਰਪੁਰ ਸਾਹਿਬ, 14 ਨਵੰਬਰ (ਭੁਪਿੰਦਰ ਸਿੰਘ)-ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) 'ਚ ਭਾਰਤ ਵਲੋਂ ਜਾ ਰਹੇ ਸ਼ਰਧਾਲੂ ਮੱਥਾ ਟੇਕਣ ਦੇ ਨਾਲ-ਨਾਲ ਲੰਗਰ ਵਿਚ ਰਸਦਾਂ ਲਿਜਾਣ ਲਈ ਵੀ ਉਤਾਵਲੇ ਹਨ, ਪਰ ਪਾਬੰਦੀਆਂ ਕਾਰਨ ਮਜਬੂਰ ਹਨ | ਸ਼ਰਧਾਲੂਆਂ ਦਾ ...
ਲੁਧਿਆਣਾ, 14 ਨਵੰਬਰ (ਕਵਿਤਾ ਖੁੱਲਰ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਜਵੱਦੀ ਟਕਸਾਲ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ, ਜਿਸ ਦੇ ਸਬੰਧ 'ਚ ਸੰਤ ਬਾਬਾ ਸੁੱਚਾ ਸਿੰਘ ਵਲੋਂ ਆਰੰਭ ਕੀਤੀ ਗਈ 'ਅਦੁੱਤੀ ਗੁਰਮਤਿ ਸੰਗੀਤ' ਦੀ ਲੜੀ ਤਹਿਤ 15 ...
ਮੂਣਕ, 14 ਨਵੰਬਰ (ਕੇਵਲ ਸਿੰਗਲਾ)-ਪਿਛਲੇ ਤਿੰਨ ਹਫ਼ਤਿਆਂ ਦੌਰਾਨ ਬਾਸਮਤੀ ਦੇ ਭਾਅ ਨੂੰ ਲੈ ਕੇ ਇਸ ਦੇ ਕਾਸ਼ਤਕਾਰ ਸ਼ਸ਼ੋਪੰਜ 'ਚ ਪਏ ਹੋਏ ਹਨ | ਤਿੰਨ ਹਫ਼ਤੇ ਪਹਿਲਾਂ ਬਾਸਮਤੀ ਦੇ ਭਾਅ ਤਕਰੀਬਨ 2600-2700 ਰੁਪਏ ਪ੍ਰਤੀ ਕੁਇੰਟਲ ਸੀ ਜੋ ਕਿ ਦੋ ਹਫ਼ਤੇ ਪਹਿਲਾਂ ਘੱਟ ਕੇ 2200-2300 ...
ਫ਼ਰੀਦਕੋਟ, 14 ਨਵੰਬਰ (ਜਸਵੰਤ ਸਿੰਘ ਪੁਰਬਾ, ਸਰਬਜੀਤ ਸਿੰਘ)-ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਦੀ ਜਿਣਸੀ ਸ਼ੋਸ਼ਣ ਦਾ ਸ਼ਿਕਾਰ ਹੋਈ ਔਰਤ ਡਾਕਟਰ ਵਲੋਂ ਇਨਸਾਫ਼ ਲੈਣ ਲਈ 16 ਨਵੰਬਰ ਤੋਂ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਅਣਮਿੱਥੇ ਸਮੇਂ ਲਈ ...
ਫ਼ਾਜ਼ਿਲਕਾ, 14 ਨਵੰਬਰ (ਦਵਿੰਦਰ ਪਾਲ ਸਿੰਘ)-ਚਰਚਾ 'ਚ ਰਹੇ ਹਮੇਸ਼ਾਂ ਹੀ ਸਿੱਖਿਆ ਵਿਭਾਗ ਨੇ ਨਵੇਂ ਕੀਰਤੀਮਾਨ ਸਥਾਪਿਤ ਕੀਤੇ ਹਨ, 104 ਪ੍ਰਾਇਮਰੀ ਅਧਿਆਪਕ ਪਿਛਲੇ 4 ਮਹੀਨਿਆਂ ਤੋਂ ਬਿਨਾਂ ਤਨਖ਼ਾਹੋਂ ਫ਼ਾਕੇ ਕੱਟ ਰਹੇ ਹਨ, ਪਰ ਵਿਭਾਗ ਦੇ ਅਧਿਕਾਰੀ ਕੁੰਭਕਰਨੀ ਨੀਂਦ ...
ਬੈਂਗਲੁਰੂ, 14 ਨਵੰਬਰ (ਏਜੰਸੀ)-ਭਾਰਤੀ ਹਵਾਈ ਫ਼ੌਜ ਮੁਖੀ ਰਾਕੇਸ਼ ਕੁਮਾਰ ਭਦੌਰੀਆ ਨੇ ਅੱਜ ਐਚ. ਟੀ. ਟੀ. 40 ਐਡਵਾਂਸ ਟ੍ਰੇਨਰ ਹਵਾਈ ਜਹਾਜ਼ 'ਚ ਉਡਾਣ ਭਰੀ | ਇਕ ਘੰਟੇ ਦੀ ਉਡਾਣ ਦੌਰਾਨ ਉਨ੍ਹਾਂ ਨੇ ਜਹਾਜ਼ ਦੀ ਉਡਾਣ ਸਮਰੱਥਾ ਦਾ ਪ੍ਰੀਖਣ ਕੀਤਾ | ਇਸ ਟ੍ਰੇਨਰ ਹਵਾਈ ਜਹਾਜ਼ ...
ਅੰਮਿ੍ਤਸਰ, 14 ਨਵੰਬਰ (ਸੁਰਿੰਦਰ ਕੋਛੜ)-ਜਾਸੂਸੀ ਦੇ ਦੋਸ਼ 'ਚ ਪਿਛਲੇ 3 ਸਾਲ ਤੋਂ ਪਾਕਿਸਤਾਨੀ ਜੇਲ੍ਹ 'ਚ ਬੰਦ ਭਾਰਤੀ ਜਲ ਸੈਨਾ ਕਮਾਂਡਰ (ਸੇਵਾ-ਮੁਕਤ) ਕੁਲਭੂਸ਼ਣ ਜਾਧਵ ਦੇ ਮਾਮਲੇ ਨੂੰ ਲੈ ਕੇ ਪਾਕਿ ਵਿਦੇਸ਼ ਦਫ਼ਤਰ ਦੇ ਬੁਲਾਰੇ ਮੁਹੰਮਦ ਫ਼ੈਸਲ ਨੇ ਕਿਹਾ ਹੈ ਕਿ ...
ਨਵੀਂ ਦਿੱਲੀ, 14 ਨਵੰਬਰ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਸਾਬਕਾ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਸਮੇਤ ਕਈ ਆਗੂਆਂ ਵਲੋਂ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਉਨ੍ਹਾਂ ਦੇ 130ਵੇਂ ਜਨਮ ਦਿਵਸ 'ਤੇ ...
ਬੇਂਗਲੁਰੂ, 14 ਨਵੰਬਰ (ਏਜੰਸੀ)-ਇਸਰੋ ਦੇ ਸੂਤਰਾਂ ਵਲੋਂ ਅੱਜ ਦੱਸਿਆ ਗਿਆ ਹੈ ਕਿ 2 ਮਹੀਨੇ ਪਹਿਲਾਂ ਆਪਣੀ ਪਹਿਲੀ ਕੋਸ਼ਿਸ਼ 'ਚ ਨਾਕਾਮ ਰਿਹਾ ਭਾਰਤ ਅਗਲੇ ਸਾਲ ਨਵੰਬਰ 'ਚ ਮੁੜ ਚੰਦਰਮਾ 'ਤੇ 'ਸਾਫ਼ਟ ਲੈਂਡਿੰਗ' ਦੀ ਕੋਸ਼ਿਸ਼ ਕਰ ਸਕਦਾ ਹੈ | ਭਾਰਤੀ ਪੁਲਾੜ ਖੋਜ ਸੰਗਠਨ ...
ਨਵੀਂ ਦਿੱਲੀ, 14 ਨਵੰਬਰ (ਏਜੰਸੀ)- ਦਿੱਲੀ ਹਾਈ ਕੋਰਟ ਆਈ.ਐਨ.ਐਕਸ. ਮੀਡੀਆ ਮਨੀ ਲਾਂਡਰਿੰਗ ਮਾਮਲੇ 'ਚ ਤਿਹਾੜ ਜੇਲ੍ਹ 'ਚ ਬੰਦ ਸਾਬਕਾ ਵਿੱਤ ਮੰਤਰੀ ਤੇ ਸੀਨੀਅਰ ਕਾਂਗਰਸ ਨੇਤਾ ਪੀ. ਚਿਦੰਬਰਮ (74) ਦੀ ਜ਼ਮਾਨਤ ਪਟੀਸ਼ਨ 'ਤੇ ਸ਼ੁੱਕਰਵਾਰ ਨੂੰ ਆਪਣਾ ਫੈਸਲਾ ਸੁਣਾ ਸਕਦੀ ਹੈ | ...
ਚੰਡੀਗੜ੍ਹ, 14 ਨਵੰਬਰ (ਅਜੀਤ ਬਿਊਰੋ)- ਸਾਉਣੀ ਮੰਡੀਕਰਨ ਸੀਜ਼ਨ 2019-20 ਦੌਰਾਨ ਸਰਕਾਰੀ ਏਜੰਸੀਆਾ ਵਲੋਂ 13 ਨਵੰਬਰ ਤੱਕ 15231052 ਮੀਟਿ੍ਕ ਟਨ ਝੋਨੇ ਦੀ ਖ਼ਰੀਦ ਨਾਲ ਇਹ ਅੰਕੜਾ ਪਿਛਲੇ ਵਰ੍ਹੇ ਇਸੇ ਤਰੀਕ ਤੱਕ ਸਰਕਾਰੀ ਏਜੰਸੀਆਂ ਵਲੋਂ ਕੀਤੀ 14944231 ਮੀਟਿ੍ਕ ਟਨ ਖ਼ਰੀਦ ਨੂੰ ਪਾਰ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX