ਤਾਜਾ ਖ਼ਬਰਾਂ


ਕਬੱਡੀ ਕੱਪ : ਦੂਜੇ ਸੈਮੀ ਫਾਈਨਲ 'ਚ ਭਾਰਤ ਨੇ ਯੂ. ਐੱਸ. ਏ. ਨੂੰ ਹਰਾ ਕੇ ਫਾਈਨਲ 'ਚ ਬਣਾਈ ਥਾਂ
. . .  6 minutes ago
ਔਰਤਾਂ ਪ੍ਰਤੀ ਵਧਦੇ ਅਪਰਾਧਾਂ ਦੇ ਮੱਦੇਨਜ਼ਰ ਆਪਣਾ ਜਨਮ ਦਿਨ ਨਹੀਂ ਮਨਾਉਣਗੇ ਸੋਨੀਆ ਗਾਂਧੀ
. . .  12 minutes ago
ਨਵੀਂ ਦਿੱਲੀ, 8 ਦਸੰਬਰ- ਦੇਸ਼ ਭਰ 'ਚ ਔਰਤਾਂ ਪ੍ਰਤੀ ਵਧਦੇ ਅਪਰਾਧਾਂ ਦੇ ਮੱਦੇਨਜ਼ਰ ਕਾਂਗਰਸ ਦੇ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ...
ਵਿਅਕਤੀ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  21 minutes ago
ਗੁਰੂਹਰਸਹਾਏ, 8 ਦਸੰਬਰ (ਹਰਚਰਨ ਸਿੰਘ ਸੰਧੂ)- ਪਿੰਡ ਕੜਮਾ ਦੇ ਇੱਕ ਵਿਅਕਤੀ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੇ ਜਾਣ ਖ਼ਬਰ ਪ੍ਰਾਪਤ ਹੋਈ ਹੈ। ਮ੍ਰਿਤਕ ਦੀ ਪਹਿਚਾਣ 40 ਸਾਲਾ ਰਿੰਕੂ...
ਦਿੱਲੀ : ਅੱਗ ਲੱਗਣ ਵਾਲੀ ਇਮਾਰਤ 'ਚ ਇੱਕ ਵੀ ਫਾਇਰ ਸੇਫ਼ਟੀ ਉਪਕਰਨ ਨਹੀਂ ਸੀ
. . .  47 minutes ago
ਨਵੀਂ ਦਿੱਲੀ, 8 ਦਸੰਬਰ- ਦਿੱਲੀ ਫਾਇਰ ਸਰਵਿਸ (ਡੀ. ਐੱਫ. ਐੱਸ.) ਦੇ ਚੀਫ਼ ਫਾਇਰ ਅਫ਼ਸਰ ਅਤੁਲ ਗਰਗ ਨੇ ਅਨਾਜ ਮੰਡੀ ਇਲਾਕੇ 'ਚ ਅੱਜ ਸਵੇਰੇ ਵਾਪਰੀ ਅੱਗ ਲੱਗਣ ਦੀ ਘਟਨਾ 'ਤੇ ਕਿਹਾ ਕਿ...
ਦਿੱਲੀ ਅਗਨੀਕਾਂਡ 'ਚ ਮਾਰੇ ਗਏ ਬਿਹਾਰ ਦੇ ਲੋਕਾਂ ਦੇ ਪਰਿਵਾਰਾਂ ਲਈ ਨਿਤਿਸ਼ ਵਲੋਂ ਮੁਆਵਜ਼ੇ ਦਾ ਐਲਾਨ
. . .  about 1 hour ago
ਪਟਨਾ, 8 ਦਸੰਬਰ- ਰਾਜਧਾਨੀ ਦਿੱਲੀ 'ਚ ਇੱਕ ਫੈਕਟਰੀ 'ਚ ਲੱਗੀ ਅੱਗ ਕਾਰਨ ਮਾਰੇ ਗਏ ਬਿਹਾਰ ਦੇ ਲੋਕਾਂ ਦੇ ਪਰਿਵਾਰਾਂ ਲਈ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਮੁਆਵਜ਼ੇ ਦਾ ਐਲਾਨ...
ਦਿੱਲੀ ਅਗਨੀਕਾਂਡ ਦੀ ਜਾਂਚ ਹੋਣੀ ਚਾਹੀਦੀ ਹੈ- ਗੌਤਮ ਗੰਭੀਰ
. . .  about 1 hour ago
ਨਵੀਂ ਦਿੱਲੀ, 8 ਦਸੰਬਰ- ਭਾਜਪਾ ਦੇ ਸੰਸਦ ਮੈਂਬਰ ਗੌਤਮ ਗੰਭੀਰ ਨੇ ਦਿੱਲੀ ਅਗਨੀਕਾਂਡ 'ਤੇ ਕਿਹਾ ਹੈ ਕਿ ਮੈਂ ਇਸ 'ਤੇ ਰਾਜਨੀਤੀ ਨਹੀਂ ਕਰਨਾ ਚਾਹੁੰਦਾ ਹਾਂ। ਉਨ੍ਹਾਂ ਕਿਹਾ ਕਿ...
ਕਬੱਡੀ ਕੱਪ : ਪਹਿਲੇ ਸੈਮੀ ਫਾਈਨਲ ਮੁਕਾਬਲੇ 'ਚ ਕੈਨੇਡਾ ਨੇ ਇੰਗਲੈਂਡ ਨੂੰ ਹਰਾ ਕੇ ਫਾਈਨਲ 'ਚ ਕੀਤਾ ਪ੍ਰਵੇਸ਼
. . .  about 1 hour ago
ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਬੱਡੀ ਕੱਪ ਦੇ ਸੈਮੀ ਫਾਈਨਲ ਮੁਕਾਬਲੇ ਸ਼ੁਰੂ
. . .  about 1 hour ago
ਸ੍ਰੀ ਅਨੰਦਪੁਰ ਸਾਹਿਬ, 8 ਦਸੰਬਰ (ਨਿੱਕੂਵਾਲ, ਕਰਨੈਲ ਸਿੰਘ)- ਖ਼ਾਲਸਾ ਪੰਥ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਦੇ ਇਤਿਹਾਸਕ ਚਰਨ ਗੰਗਾ ਸਟੇਡੀਅਮ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ...
ਨਾਭਾ 'ਚ ਪੁਲਿਸ ਨੇ ਬਰਾਮਦ ਕੀਤੇ ਸਹਿਕਾਰੀ ਬੈਂਕ 'ਚ ਲਾਏ ਪੋਸਤ ਦੇ ਬੂਟੇ
. . .  about 2 hours ago
ਨਾਭਾ, 8 ਦਸੰਬਰ (ਕਰਮਜੀਤ ਸਿੰਘ)- ਕੈਪਟਨ ਸਰਕਾਰ ਨੇ ਨਸ਼ਿਆਂ ਵਿਰੁੱਧ ਸਖ਼ਤ ਮੁਹਿੰਮ ਵਿੱਢੀ ਹੋਈ ਹੈ ਪਰ ਇਸ ਸਭ ਤੋਂ ਬੇਖ਼ੌਫ਼ ਕਰਮਚਾਰੀ ਪੰਜਾਬ ਸਰਕਾਰ ਦੇ ਅਦਾਰਿਆਂ 'ਚ...
ਦਿੱਲੀ ਅਗਨੀਕਾਂਡ ਦੇ ਪੀੜਤਾਂ ਲਈ ਪੀ. ਐੱਮ. ਓ. ਵਲੋਂ ਮੁਆਵਜ਼ੇ ਦਾ ਐਲਾਨ
. . .  about 2 hours ago
ਨਵੀਂ ਦਿੱਲੀ, 8 ਦਸੰਬਰ- ਪ੍ਰਧਾਨ ਮੰਤਰੀ ਦਫ਼ਤਰ (ਪੀ. ਐੱਮ. ਓ.) ਵਲੋਂ ਦਿੱਲੀ ਅਗਨੀਕਾਂਡ ਦੇ ਮ੍ਰਿਤਕਾਂ ਦੇ ਪਰਿਵਾਰਾਂ ਅਤੇ ਜ਼ਖ਼ਮੀਆਂ ਲਈ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਹੈ। ਪੀ. ਐੱਮ. ਓ. ਵਲੋਂ ਜਾਰੀ ਬਿਆਨ...
ਅੱਗ ਹਾਦਸੇ 'ਚ ਜ਼ਖ਼ਮੀ ਹੋਏ ਲੋਕਾਂ ਦਾ ਹਾਲ ਜਾਣਨ ਲਈ ਹਸਪਤਾਲ 'ਚ ਪਹੁੰਚੇ ਕੇਜਰੀਵਾਲ
. . .  about 2 hours ago
ਨਵੀਂ ਦਿੱਲੀ, 8 ਦਸੰਬਰ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਨਾਜ ਮੰਡੀ ਇਲਾਕੇ 'ਚ ਫੈਕਟਰੀ 'ਚ ਅੱਗ ਲੱਗਣ ਕਾਰਨ ਜ਼ਖ਼ਮੀ ਹੋਏ ਲੋਕਾਂ ਦਾ ਹਾਲ ਜਾਣਨ ਲਈ ਲੋਕ ਨਾਇਕ ਹਸਪਤਾਲ...
ਅਕਾਲੀ ਆਗੂਆਂ ਨੇ ਗੁ. ਹਾਜੀਰਤਨ ਸਾਹਿਬ ਵਿਖੇ ਅਰਦਾਸ ਕਰਕੇ ਮਨਾਇਆ ਸ. ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਦਿਨ
. . .  about 3 hours ago
ਬਠਿੰਡਾ, 8 ਦਸੰਬਰ (ਨਾਇਬ ਸਿੱਧੂ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਦਾ ਅੱਜ 93ਵਾਂ ਜਨਮ ਦਿਨ ਪਾਰਟੀ ਦੀ ਬਠਿੰਡਾ ਲੀਡਰਸ਼ਿਪ ਵਲੋਂ ਗੁਰਦੁਆਰਾ ਸਾਹਿਬ ਹਾਜੀਰਤਨ...
ਦਿੱਲੀ ਅੱਗ ਹਾਦਸਾ : ਕੇਜਰੀਵਾਲ ਵਲੋਂ ਮੈਜਿਸਟ੍ਰੇਟ ਜਾਂਚ ਦੇ ਨਿਰਦੇਸ਼, ਮ੍ਰਿਤਕਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਦਾ ਐਲਾਨ
. . .  about 3 hours ago
ਨਵੀਂ ਦਿੱਲੀ, 8 ਦਸੰਬਰ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਨੇ ਅਨਾਜ ਮੰਡੀ 'ਚ ਫੈਕਟਰੀ 'ਚ ਅੱਗ ਲੱਗਣ ਵਾਲੀ ਥਾਂ ਦਾ ਦੌਰਾ ਕੀਤਾ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ...
ਦਿੱਲੀ ਅਗਨੀਕਾਂਡ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਲਈ ਭਾਜਪਾ ਵਲੋਂ ਮੁਆਵਜ਼ੇ ਦਾ ਐਲਾਨ
. . .  about 3 hours ago
ਨਵੀਂ ਦਿੱਲੀ, 8 ਦਸੰਬਰ- ਉੱਤਰੀ-ਪੂਰਬੀ ਦਿੱਲੀ ਤੋਂ ਭਾਜਪਾ ਦੇ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਅਨਾਜ ਮੰਡੀ 'ਚ ਅੱਗ ਲੱਗਣ ਵਾਲੀ ਥਾਂ ਦਾ ਦੌਰਾ ਕੀਤਾ। ਇਸ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ...
ਦਿੱਲੀ ਅਗਨੀਕਾਂਡ : ਦਮ ਘੁੱਟਣ ਕਾਰਨ ਹੋਈ ਵਧੇਰੇ ਲੋਕਾਂ ਦੀ ਮੌਤ
. . .  about 4 hours ago
ਨਵੀਂ ਦਿੱਲੀ, 8 ਦਸੰਬਰ- ਰਾਜਧਾਨੀ ਦਿੱਲੀ ਦੀ ਅਨਾਜ ਮੰਡੀ 'ਚ ਫੈਕਟਰੀ 'ਚ ਲੱਗੀ ਅੱਗ ਕਾਰਨ ਜ਼ਖ਼ਮੀ ਹੋਏ ਕਈ ਲੋਕਾਂ ਨੂੰ ਲੋਕ ਨਾਇਕ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ। ਇਸ ਸੰਬੰਧੀ...
ਦਿੱਲੀ 'ਚ ਹਾਦਸੇ ਵਾਲੀ ਥਾਂ 'ਤੇ ਪਹੁੰਚੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ
. . .  about 4 hours ago
ਦਿੱਲੀ ਅਗਨੀਕਾਂਡ 'ਤੇ ਰਾਹੁਲ ਗਾਂਧੀ ਨੇ ਜਤਾਇਆ ਦੁੱਖ
. . .  about 4 hours ago
ਦਿੱਲੀ ਅਗਨੀਕਾਂਡ 'ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਦੁੱਖ ਦਾ ਪ੍ਰਗਟਾਵਾ
. . .  about 4 hours ago
ਦਿੱਲੀ ਅਗਨੀਕਾਂਡ : ਹਾਦਸੇ ਵਾਲੇ ਥਾਂ 'ਤੇ ਪਹੁੰਚੀ ਐੱਨ. ਡੀ. ਆਰ. ਐੱਫ
. . .  1 minute ago
ਦਿੱਲੀ ਅਗਨੀਕਾਂਡ 'ਚ ਮੌਤਾਂ ਦਾ ਅੰਕੜਾ ਵੱਧ ਕੇ ਹੋਇਆ 43
. . .  about 5 hours ago
ਦਿੱਲੀ ਅਗਨੀਕਾਂਡ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਤਾਇਆ ਦੁੱਖ
. . .  about 5 hours ago
ਦਿੱਲੀ ਅਗਨੀਕਾਂਡ 'ਚ ਹੁਣ ਤੱਕ 35 ਲੋਕਾਂ ਦੀ ਮੌਤ
. . .  about 6 hours ago
ਦਿੱਲੀ: ਝਾਂਸੀ ਰੋਡ 'ਤੇ 4 ਮੰਜ਼ਿਲਾਂ ਇਮਾਰਤ ਨੂੰ ਅੱਗ ਲੱਗਣ ਕਾਰਨ 32 ਲੋਕਾਂ ਦੀ ਮੌਤ
. . .  about 6 hours ago
ਚੀਨ 'ਚ ਟਰੱਕ ਪਲਟਣ ਕਾਰਨ ਸੱਤ ਲੋਕਾਂ ਦੀ 7 ਮੌਤ, ਦੋ ਜ਼ਖਮੀ
. . .  about 6 hours ago
ਦਿੱਲੀ : ਰਾਣੀ ਝਾਂਸੀ ਰੋਡ 'ਤੇ ਅਨਾਜ ਮੰਡੀ ਦੇ ਇਕ ਘਰ 'ਚ ਲੱਗੀ ਭਿਆਨਕ ਅੱਗ
. . .  about 6 hours ago
ਅੱਜ ਹੋਵੇਗਾ ਉਨਾਓ ਦੀ 'ਬਹਾਦਰ ਧੀ' ਦਾ ਅੰਤਿਮ ਸਸਕਾਰ
. . .  about 7 hours ago
ਅੱਜ ਦਾ ਵਿਚਾਰ
. . .  about 7 hours ago
ਨਵੀਂ ਦਿੱਲੀ : ਲਾਹੌਰ 'ਚ ਧਮਾਕਾ ਇਕ ਦੀ ਮੌਤ , ਕਈ ਜ਼ਖ਼ਮੀ
. . .  1 day ago
ਨਵੀਂ ਦਿੱਲੀ : ਉਨਾਓ ਪੁੱਜੀ ਜਬਰ ਜਨਾਹ ਪੀੜਤਾ ਦੀ ਮ੍ਰਿਤਕ ਦੇਹ
. . .  1 day ago
ਪਾਵਰ ਕਾਮ ਦੇ ਲਾਈਨਮੈਨ ਦੀ ਕਰੰਟ ਲੱਗਣ ਕਾਰਨ ਮੌਤ
. . .  1 day ago
ਘਿਣਾਉਣੇ ਅਪਰਾਧਾਂ ਲਈ ਬਦਲਿਆ ਜਾਵੇ ਕਾਨੂੰਨ - ਹੈਦਰਾਬਾਦ ਸਮੂਹਿਕ ਜਬਰ ਜਨਾਹ ਪੀੜਤ ਦੀ ਭੈਣ
. . .  1 day ago
ਇਨਸਾਫ਼ ਬਦਲਾ ਬਣ ਜਾਵੇ ਤਾਂ ਆਪਣਾ ਚਰਿੱਤਰ ਗੁਆ ਦਿੰਦਾ ਹੈ- ਚੀਫ਼ ਜਸਟਿਸ
. . .  1 day ago
ਦਿੱਲੀ 'ਚ ਜਬਰ ਜਨਾਹ ਦੀਆਂ ਵਾਰਦਾਤਾਂ ਖਿਲਾਫ ਲੋਕਾਂ ਦਾ ਜੋਰਦਾਰ ਪ੍ਰਦਰਸ਼ਨ, ਪੁਲਿਸ ਨੇ ਮਾਰੀਆਂ ਪਾਣੀ ਦੀਆਂ ਬੁਛਾੜਾਂ
. . .  1 day ago
ਉਨਾਓ ਪੀੜਤਾ ਦੇ ਪਰਿਵਾਰ ਨੂੰ 25 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ
. . .  1 day ago
ਸੌਰਵ ਖੁੱਲਰ ਜ਼ਿਲ੍ਹਾ ਯੂਥ ਕਾਂਗਰਸ ਕਪੂਰਥਲਾ ਦੇ ਬਣੇ ਪ੍ਰਧਾਨ
. . .  1 day ago
ਲੁੱਟ ਖੋਹ ਦਾ ਸ਼ਿਕਾਰ ਹੋਈ ਸਕੂਲ ਮੁਖੀ ਦੀ ਹੋਈ ਮੌਤ
. . .  1 day ago
ਗੁਰਸੇਵਕ ਸਿੰਘ ਗੈਵੀ ਲੋਪੋਕੇ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਉਪ ਪ੍ਰਧਾਨ ਬਣੇ
. . .  1 day ago
ਤਰਨਤਾਰਨ : ਯੂਥ ਕਾਂਗਰਸ ਦੀਆਂ ਚੋਣਾਂ 'ਚ ਯੋਧਵੀਰ ਸਿੰਘ ਬਣੇ ਜ਼ਿਲ੍ਹੇ ਦੇ ਵਾਈਸ ਪ੍ਰਧਾਨ
. . .  1 day ago
ਹਲਕਾ ਭੁਲੱਥ ਤੋਂ ਯੂਥ ਕਾਂਗਰਸ ਦੀ ਚੋਣ 'ਚ ਐਡਵੋਕੇਟ ਘੁੰਮਣ 35 ਵੋਟਾਂ ਨਾਲ ਜਿੱਤੇ
. . .  1 day ago
ਯੂਥ ਕਾਂਗਰਸ ਚੋਣਾਂ : ਤੋਸ਼ਿਤ ਮਹਾਜਨ ਬਣੇ ਜ਼ਿਲ੍ਹਾ ਪਠਾਨਕੋਟ ਦੇ ਯੂਥ ਵਿੰਗ ਜ਼ਿਲ੍ਹਾ ਪ੍ਰਧਾਨ
. . .  1 day ago
ਅੱਪਰਬਾਰੀ ਦੁਆਬ ਨਹਿਰ 'ਚੋਂ ਮਿਲੀ ਸਾੜੇ ਗਏ ਡਰੋਨ ਦੀ ਮੋਟਰ
. . .  1 day ago
ਬਲਵੀਰ ਸਿੰਘ ਢਿੱਲੋਂ ਨੇ ਯੂਥ ਕਾਂਗਰਸ ਪ੍ਰਧਾਨ ਹਲਕਾ ਗੜ੍ਹਸ਼ੰਕਰ ਦੀ ਚੋਣ ਜਿੱਤੀ
. . .  1 day ago
ਯੂਥ ਕਾਂਗਰਸ ਦੀਆਂ ਚੋਣਾਂ 'ਚ ਸੰਗਰੂਰ ਜ਼ਿਲ੍ਹੇ 'ਚ ਬਾਜਵਾ ਅਤੇ ਹਲਕੇ 'ਚ ਕਾਂਗੜਾ ਪਰਿਵਾਰ ਪਿਆ ਭਾਰੂ
. . .  about 1 hour ago
ਯੂਥ ਕਾਂਗਰਸ ਚੋਣਾਂ : ਗੁਰੂਹਰਸਹਾਏ ਤੋਂ ਤੀਜੀ ਵਾਰ ਹਲਕਾ ਪ੍ਰਧਾਨ ਬਣੇ ਵਿੱਕੀ ਸਿੱਧੂ
. . .  about 1 hour ago
ਬੰਦੂਕ ਦੀ ਨੋਕ 'ਤੇ ਬੈਂਕ 'ਚੋਂ ਲੱਖਾਂ ਦੀ ਨਕਦੀ ਲੁੱਟ ਕੇ ਫ਼ਰਾਰ ਹੋਏ ਲੁਟੇਰੇ
. . .  about 1 hour ago
ਬਲਜੀਤ ਸਿੰਘ ਪਾਹੜਾ ਬਣੇ ਗੁਰਦਾਸਪੁਰ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ
. . .  about 1 hour ago
ਅਮਿਤ ਤਿਵਾੜੀ ਖੰਨਾ ਜ਼ਿਲ੍ਹਾ ਅਤੇ ਅੰਕਿਤ ਸ਼ਰਮਾ ਖੰਨਾ ਵਿਧਾਨ ਸਭਾ ਯੂਥ ਕਾਂਗਰਸ ਦੇ ਪ੍ਰਧਾਨ ਬਣੇ
. . .  10 minutes ago
ਫ਼ਰੀਦਕੋਟ ਵਿਖੇ ਜਿਨਸੀ ਸ਼ੋਸ਼ਣ ਦੀ ਪੀੜਤ ਮਹਿਲਾ ਡਾਕਟਰ 'ਤੇ ਪੁਲਿਸ ਨੇ ਵਰ੍ਹਾਈਆਂ ਡਾਂਗਾਂ, ਜ਼ਖ਼ਮੀ
. . .  37 minutes ago
ਵਧੀਆਂ ਕੀਮਤਾਂ ਨੂੰ ਲੈ ਕੇ 'ਆਪ' ਵਲੋਂ ਗਲਾਂ 'ਚ ਪਿਆਜ਼ਾਂ ਦੇ ਹਾਰ ਪਾ ਕੇ ਪ੍ਰਦਰਸ਼ਨ
. . .  43 minutes ago
ਗੰਭੀਰ ਰੂਪ 'ਚ ਸੜਨ ਕਾਰਨ ਹੋਈ ਉਨਾਓ ਜਬਰ ਜਨਾਹ ਪੀੜਤਾ ਦੀ ਮੌਤ- ਸਫਦਰਜੰਗ ਹਸਪਤਾਲ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 30 ਕੱਤਕ ਸੰਮਤ 551
ਿਵਚਾਰ ਪ੍ਰਵਾਹ: ਨੈਤਿਕਤਾ ਸਾਡੇ ਸਾਰਿਆਂ ਲਈ ਸਰਵੋਤਮ ਅਹਿਮੀਅਤ ਰੱਖਦੀ ਹੈ। -ਚਾਰਲਜ਼ ਡਿਕਨਜ਼

ਕਪੂਰਥਲਾ / ਫਗਵਾੜਾ

ਨਿਹੰਗ ਸਿੰਘਾਂ ਦੀਆਂ ਲਾਡਲੀਆਂ ਫ਼ੌਜਾਂ ਨੇ ਵਿਸ਼ਾਲ ਮਹੱਲਾ ਕੱ ਢਿਆ

ਸੁਲਤਾਨਪੁਰ ਲੋਧੀ, 14 ਨਵੰਬਰ (ਨਰੇਸ਼ ਹੈਪੀ, ਥਿੰਦ)-ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ 'ਚ ਅੱਜ ਬੁੱਢਾ ਦਲ ਦੇ ਜਥੇਦਾਰ ਬਾਬਾ ਜੋਗਿੰਦਰ ਸਿੰਘ ਬੁੱਢਾ ਦਲ ਦੀ ਅਗਵਾਈ ਹੇਠ ਪੰਜ ਪਿਆਰਿਆਂ, ਦਲ ਪੰਥ ਤੇ ਘੋੜਿਆਂ ਸਮੇਤ ਨਿਹੰਗ ਸਿੰਘਾਂ ਦੀਆਂ ਲਾਡਲੀਆਂ ਫ਼ੌਜਾਂ ਵਲੋਂ ਆਪਣੇ ਘੋੜਿਆਂ 'ਤੇ ਸਵਾਰ ਹੋ ਕੇ ਅੱਜ ਗੁਰਦੁਆਰਾ ਸ੍ਰੀ ਸੰਤ ਘਾਟ ਸਾਹਿਬ ਜੀ ਵਿਖੇ ਵਿਸ਼ਾਲ ਮਹੱਲਾ ਕੱਢਿਆ ਗਿਆ | ਗੁਰਦੁਆਰਾ ਸ੍ਰੀ ਸੰਤ ਘਾਟ ਸਾਹਿਬ ਨੇੜੇ ਅੱਜ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ ਜਿਸ 'ਚ ਪੰਥ ਪ੍ਰਸਿੱਧ ਰਾਗੀ, ਢਾਡੀ ਕਥਾਵਾਚਕ ਤੇ ਸੰਤਾਂ ਮਹਾਂਪੁਰਸ਼ਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਫ਼ਲਸਫ਼ੇ ਬਾਰੇ ਸੰਗਤਾਂ ਨੂੰ ਚਾਨਣਾ ਪਾਇਆ | ਇਸ ਮੌਕੇ ਜਥੇਦਾਰ ਬਾਬਾ ਜੋਗਿੰਦਰ ਸਿੰਘ ਨੇ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਕਿਹਾ ਕਿ ਸੰਗਤਾਂ ਬਾਣੀ ਤੇ ਬਾਣੇ ਨਾਲ ਜੁੜਨ ਤਾਂ ਜੋ ਸਿੱਖ ਕੌਮ ਪ੍ਰਫੁਲਿਤ ਹੋ ਸਕੇ | ਉਨ੍ਹਾਂ ਕਿਹਾ ਕਿ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਨੂੰ ਅਪਣਾਉਣਾ ਚਾਹੀਦਾ ਹੈ | ਇਸ ਵਿਸ਼ਾਲ ਮਹੱਲੇ ਮੌਕੇ ਘੋੜ ਸਵਾਰ ਨਿਹੰਗ ਸਿੰਘਾਂ ਨੇ ਘੋੜ ਸਵਾਰੀ ਦੀ ਦੌੜ, ਕਿੱਲਾ ਪੱਟਣਾ ਆਦਿ ਰਵਾਇਤੀ ਸਿੱਖ ਖੇਡਾਂ ਦੇ ਜੌਹਰ ਦਿਖਾਏ | ਨਿਹੰਗ ਸਿੰਘਾਂ ਵਲੋਂ ਗਤਕੇ ਦੇ ਜੌਹਰ ਵਿਖਾਏ ਗਏ | ਵੱਡੀ ਗਿਣਤੀ 'ਚ ਸੰਗਤਾਂ ਨੇ ਮਹੱਲੇ ਦਾ ਅਨੰਦ ਮਾਣਿਆ | ਇਸ ਮੌਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ (ਖ਼ਾਲਸਾ) ਦੇ ਪ੍ਰਧਾਨ ਭਾਈ ਵਿਰਸਾ ਸਿੰਘ ਖ਼ਾਲਸਾ ਨੇ ਸਮੂਹ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ | ਵਿਸ਼ਾਲ ਮਹੱਲੇ ਮੌਕੇ ਬਾਬਾ ਜੋਗਿੰਦਰ ਸਿੰਘ ਵਲੋਂ ਸ਼ਾਮਿਲ ਸ਼ਖ਼ਸੀਅਤਾਂ ਤੇ ਜੌਹਰ ਦਿਖਾਉਣ ਵਾਲੇ ਨਿਹੰਗ ਸਿੰਘਾਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਜਥੇਦਾਰ ਬਾਬਾ ਹਰੀ ਸਿੰਘ, ਜਥੇਦਾਰ ਬਾਬਾ ਜੱਸਾ ਸਿੰਘ ਘੋੜਿਆਂ ਦੇ ਜਥੇਦਾਰ, ਜਥੇਦਾਰ ਬਾਬਾ ਹਰੀ ਸਿੰਘ, ਬਾਬਾ ਗੁਰਸੇਵਕ ਸਿੰਘ, ਬਾਬਾ ਦੀਪ ਸਿੰਘ ਹਜ਼ੂਰੀ ਸੇਵਕ, ਜਥੇਦਾਰ ਦਲਬੀਰ ਸਿੰਘ, ਜਥੇਦਾਰ ਦਵਿੰਦਰ ਸਿੰਘ, ਮਲਕੀਤ ਸਿੰਘ ਚੰਡੀਗੜ੍ਹ, ਬਖ਼ਸ਼ੀਸ਼ ਸਿੰਘ, ਬਾਬਾ ਲਖਵੀਰ ਸਿੰਘ, ਭਾਈ ਸਾਹਿਬ ਸਿੰਘ ਸਭਰਾ, ਜਥੇਦਾਰ ਗੁਰਜੀਤ ਸਿੰਘ, ਜਥੇਦਾਰ ਰਣਜੀਤ ਸਿੰਘ ਹਜ਼ੂਰ ਸਾਹਿਬ ਆਦਿ ਸਮੇਤ ਵੱਡੀ ਗਿਣਤੀ 'ਚ ਨਿਹੰਗ ਸਿੰਘ ਸੰਗਤਾਂ ਸਮੇਤ ਹਾਜ਼ਰ ਸਨ |

ਸੰਧੂ ਚੱਠਾ 'ਚ ਚੋਰਾਂ ਨੇ 2 ਕੋਠੀਆਂ 'ਤੇ ਬੋਲਿਆ ਧਾਵਾ–ਖੁਸਰੋਪੁਰ ਤੋਂ 4 ਮੱਝਾਂ ਚੋਰੀ

ਕਾਲਾ ਸੰਘਿਆਂ, 14 ਨਵੰਬਰ (ਬਲਜੀਤ ਸਿੰਘ ਸੰਘਾ)-ਨਜ਼ਦੀਕੀ ਪਿੰਡ ਸੰਧੂ ਚੱਠਾ ਵਿਖੇ ਚੋਰ ਬੀਤੀ ਰਾਤ 2 ਕੋਠੀਆਂ ਨੂੰ ਨਿਸ਼ਾਨਾ ਬਣਾ ਸਾਰਾ ਸਾਮਾਨ ਲੈ ਗਏ | ਇਸ ਸਬੰਧੀ ਜਾਣਕਾਰੀ ਦਿੰਦਿਆਂ ਲਹਿੰਬਰ ਸਿੰਘ ਢਿੱਲੋਂ ਨੇ ਦੱਸਿਆ ਕਿ ਉਸ ਦੇ ਭਰਾ ਸੁਰਜੀਤ ਸਿੰਘ ਤੇ ਕਰਨੈਲ ...

ਪੂਰੀ ਖ਼ਬਰ »

ਪਰਾਲੀ ਨਾ ਸਾੜਣ ਵਾਲੇ ਕਿਸਾਨਾਂ ਨੂੰ ਮਿਲੇਗਾ 2500 ਰੁਪਏ ਪ੍ਰਤੀ ਏਕੜ ਮੁਆਵਜ਼ਾ-ਇੰਜ: ਖਰਬੰਦਾ

ਕਪੂਰਥਲਾ, 14 ਨਵੰਬਰ (ਅਮਰਜੀਤ ਕੋਮਲ)-ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਪੰਜ ਏਕੜ ਜ਼ਮੀਨ ਦੀ ਮਾਲਕੀ ਵਾਲੇ ਕਿਸਾਨਾਂ ਨੂੰ 2500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇਗਾ ਤੇ ਇਸ ਫ਼ੈਸਲੇ ਨਾਲ ਗੈਰ ਬਾਸਮਤੀ ਝੋਨਾ ਲਗਾਉਣ ਵਾਲੇ ਛੋਟੇ ਕਿਸਾਨਾਂ ਨੂੰ ...

ਪੂਰੀ ਖ਼ਬਰ »

ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੇ ਅਸਥਾਨ ਬੇਗੋਵਾਲ ਤੋਂ ਨਗਰ ਕੀਰਤਨ ਸਜਾਇਆ

ਬੇਗੋਵਾਲ, 14 ਨਵੰਬਰ (ਸੁਖਜਿੰਦਰ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੇ ਅਸਥਾਨ ਬੇਗੋਵਾਲ ਤੋਂ ਨਗਰ ਕੀਰਤਨ ਬਾਬਾ ਜੀ ਦੇ ਅਸਥਾਨ ਦੇ ਮੁੱਖ ਸੇਵਾਦਾਰ ਬੀਬੀ ਜਗੀਰ ਕੌਰ ਦੀ ਦੇਖ-ਰੇਖ ਹੇਠ ...

ਪੂਰੀ ਖ਼ਬਰ »

ਨਾਜਾਇਜ਼ ਕਬਜ਼ਿਆਂ ਤੇ ਟ੍ਰੈਫਿਕ ਸਮੱਸਿਆ ਸਬੰਧੀ ਮੀਟਿੰਗ ਅੱਜ

ਫਗਵਾੜਾ, 14 ਨਵੰਬਰ (ਵਿਸ਼ੇਸ਼ ਪ੍ਰਤੀਨਿਧ)-ਨਗਰ ਨਿਗਮ ਫਗਵਾੜਾ ਦੇ ਕਮਿਸ਼ਨਰ ਸ. ਗੁਰਮੀਤ ਸਿੰਘ ਮੁਲਤਾਨੀ ਵੱਲੋਂ ਸ਼ਹਿਰ ਦੇ ਬਾਜ਼ਾਰਾਂ 'ਚ ਦੁਕਾਨਦਾਰਾਂ ਵਲੋਂ ਸਾਮਾਨ ਆਪਣੀਆਂ ਦੁਕਾਨਾਂ ਦੇ ਬਾਹਰ ਲੱਗੀ ਯੈਲੋ ਲਾਈਨ ਤੋਂ ਕਾਫ਼ੀ ਬਾਹਰ ਰੱਖਣ ਕਾਰਨ ਸ਼ਹਿਰ 'ਚ ਵੱਧ ...

ਪੂਰੀ ਖ਼ਬਰ »

ਰੇਲਵੇ ਸਟੇਸ਼ਨ ਨੇੜੇ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ

ਫਗਵਾੜਾ, 14 ਨਵੰਬਰ (ਵਿਸ਼ੇਸ਼ ਪ੍ਰਤੀਨਿਧ)-ਪੁਲਿਸ ਨੇ ਰੇਲਵੇ ਸਟੇਸ਼ਨ ਦੇ ਓਵਰ ਬਿ੍ਜ਼ ਨੇੜਿਓਾ ਇੱਕ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ਹੈ | ਜਿਸਦੀ ਪਛਾਣ ਨਹੀਂ ਹੋ ਸਕੀ | ਜੀ.ਆਰ.ਪੀ ਦੇ ਇੰਚਾਰਜ ਗੁਰਭੇਜ ਸਿੰਘ ਨੇ ਦੱਸਿਆ ਕਿ ਰੇਲਵੇ ਸਟੇਸ਼ਨ ਦੇ ਫੁੱਟ ਓਵਰ ਬਿ੍ਜ਼ ਨੇੜੇ ...

ਪੂਰੀ ਖ਼ਬਰ »

ਗੁਰ ਨਾਨਕ ਨਗਰ ਤੇ ਅਜੀਤ ਨਗਰ (ਭੁਲਾਣਾ) 'ਚ ਫੈਲਿਆ ਡੇਂਗੂ

ਹੁਸੈਨਪੁਰ, 14 ਨਵੰਬਰ (ਸੋਢੀ)-ਪਿੰਡ ਸੈਦੋ ਭੁਲਾਣਾ 'ਚ ਨਵੇਂ ਆਬਾਦ ਹੋਏ ਗੁਰ ਨਾਨਕ ਨਗਰ ਤੇ ਅਜੀਤ ਨਗਰ 'ਚ ਬੀਤੇ ਦਿਨਾਂ ਤੋਂ ਡੇਂਗੂ ਬੁਖ਼ਾਰ ਦੇ ਵੱਖ-ਵੱਖ ਮਰੀਜ਼ ਸਾਹਮਣੇ ਆਉਣ ਕਾਰਨ ਨਗਰ ਨਿਵਾਸੀਆਂ 'ਚ ਭਾਰੀ ਦਹਿਸ਼ਤ ਪਾਈ ਜਾ ਰਹੀ ਹੈ ਤੇ ਡੇਂਗੂ ਨਾਲ ਸਬੰਧਿਤ ...

ਪੂਰੀ ਖ਼ਬਰ »

ਕੈਂਪ ਦੌਰਾਨ 310 ਮਰੀਜ਼ਾਂ ਦੀਆਂ ਅੱਖਾਂ ਦੀ ਕੀਤੀ ਜਾਂਚ

ਕਾਲਾ ਸੰਘਿਆਂ, 14 ਨਵੰਬਰ (ਬਲਜੀਤ ਸਿੰਘ ਸੰਘਾ)–ਯੂਨਾਈਟਿਡ ਸਿੱਖ ਮਿਸ਼ਨ ਯੂ.ਕੇ. ਵਲੋਂ ਇੰਦਰਜੀਤ ਸੋਹਲ ਤੇ ਓਾਕਾਰ ਸਿੰਘ ਦੌਲਤ ਦੇ ਸਹਿਯੋਗ ਨਾਲ ਸਵ. ਜਰਨੈਲ ਸਿੰਘ ਸੋਹਲ ਦੀ ਯਾਦ 'ਚ ਸਾਲਾਨਾ ਅੱਖਾਂ ਦਾ ਮੁਫ਼ਤ ਆਪੇ੍ਰਸ਼ਨ ਕੈਂਪ ਗੁਰਦੁਆਰਾ ਧਰਮਸ਼ਾਲਾ ਪਿੰਡ ਅਠੋਲਾ ...

ਪੂਰੀ ਖ਼ਬਰ »

ਖਲਵਾੜਾ ਵਿਖੇ ਕਲਾਕਾਰ ਨਿੱਕ ਬੀ ਦੇ ਗੀਤ ਦੀ ਹੋਈ ਸ਼ੂਟਿੰਗ

ਖਲਵਾੜਾ, 14 ਨਵੰਬਰ (ਮਨਦੀਪ ਸਿੰਘ ਸੰਧੂ)- ਪਿੰਡ ਖਲਵਾੜਾ ਵਿਖੇ ਫਗਵਾੜਾ ਦੇ ਉੱਭਰ ਰਹੇ ਕਲਾਕਾਰ ਨਿੱਕ ਬੀ ਦੇ ਜਲਦ ਹੀ ਨਵੇਂ ਆ ਰਹੇ ਗੀਤ 'ਐਵੇਂ ਤਾਂ ਨੀ ਯਾਰਾਂ ਦਾ ਸੁਭਾਅ ਖਾੜਕੂ' ਦੀ ਬੀਤੇ ਦਿਨ ਸ਼ੂਟਿੰਗ ਹੋਈ ਜਿਸ ਜੋ ਕਿ 20 ਨਵੰਬਰ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ | ਇਸ ...

ਪੂਰੀ ਖ਼ਬਰ »

ਚਾਚੋਕੀ 'ਚ ਪ੍ਰਕਾਸ਼ ਪੁਰਬ ਮਨਾਇਆ

ਫਗਵਾੜਾ, 14 ਨਵੰਬਰ (ਤਰਨਜੀਤ ਸਿੰਘ ਕਿੰਨੜਾ)–ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਚਾਚੋਕੀ ਕਾਲੋਨੀ ਵਾਰਡ ਨੰਬਰ 32 ਵਿਖੇ ਸ੍ਰੀ ਗੁਰੂ ਰਵਿਦਾਸ ...

ਪੂਰੀ ਖ਼ਬਰ »

ਲੋਕ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ 'ਚ ਦਾਖਲ ਕਰਵਾਉਣ-ਗੁਰਭਜਨ ਸਿੰਘ ਲਾਸਾਨੀ

ਕਪੂਰਥਲਾ, 14 ਨਵੰਬਰ (ਅਮਰਜੀਤ ਕੋਮਲ)-ਸਿੱਖਿਆ ਵਿਭਾਗ ਪੰਜਾਬ ਵਲੋਂ ਅੱਜ ਬਾਲ ਦਿਵਸ 'ਤੇ ਸਰਕਾਰੀ ਸਕੂਲਾਂ 'ਚ ਪ੍ਰੀ-ਪ੍ਰਾਇਮਰੀ ਬੱਚਿਆਂ ਨੂੰ ਦਾਖਲ ਕਰਕੇ ਦਾਖ਼ਲਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ | ਜਿਸ ਦਾ ਉਦਘਾਟਨ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਭਜਨ ਸਿੰਘ ...

ਪੂਰੀ ਖ਼ਬਰ »

ਆਦਰਸ਼ ਸਕੂਲ ਰਾਮਗੜ੍ਹ ਵਿਖੇ ਕੁਇਜ਼ ਤੇ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ

ਭੁਲੱਥ, 14 ਨਵੰਬਰ (ਮਨਜੀਤ ਸਿੰਘ ਰਤਨ)-ਆਦਰਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰਾਮਗੜ੍ਹ ਵਿਖੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਕੁਇਜ਼ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ 'ਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਤਿੰਨ ਗਰੁੱਪਾਂ 'ਚ ਵੰਡਿਆ ਗਿਆ ਅਤੇ ...

ਪੂਰੀ ਖ਼ਬਰ »

ਸਰਕਾਰੀ ਐਲੀਮੈਂਟਰੀ ਸਕੂਲ ਮਹਿਮਦਪੁਰ 'ਚ ਬਾਲ ਦਿਵਸ ਮਨਾਇਆ

ਬੇਗੋਵਾਲ, 14 ਨਵੰਬਰ (ਸੁਖਜਿੰਦਰ ਸਿੰਘ)-ਲਾਇਨਜ਼ ਕਲੱਬ ਭੁਲੱਥ ਵਿਸ਼ਵਾਸ ਵਲੋਂ ਸਰਕਾਰੀ ਐਲੀਮੈਂਟਰੀ ਸਕੂਲ ਮਹਿਮਦਪੁਰ ਵਿਖੇ ਕਲੱਬ ਪ੍ਰਧਾਨ ਨੰਬਰਦਾਰ ਸੁਖਜਿੰਦਰ ਸਿੰਘ ਦੀ ਅਗਵਾਈ ਹੇਠ ਬਾਲ ਦਿਵਸ ਮਨਾਇਆ ਗਿਆ ਜਿਸ 'ਚ ਬਲਾਕ ਸਿੱਖਿਆ ਅਫ਼ਸਰ ਬਲਵਿੰਦਰ ਸਿੰਘ ...

ਪੂਰੀ ਖ਼ਬਰ »

ਟਾਂਡਾ ਉੜਮੁੜ ਤੋਂ ਸੁਲਤਾਨਪੁਰ ਲੋਧੀ ਪੁੱਜੀ ਨੌਜਵਾਨਾਂ ਦੀ ਸਾਈਕਲ ਯਾਤਰਾ

ਸੁਲਤਾਨਪੁਰ ਲੋਧੀ, 14 ਨਵੰਬਰ (ਨਰੇਸ਼ ਹੈਪੀ, ਥਿੰਦ)-ਟਾਂਡਾ ਇਲਾਕੇ ਦੀਆਂ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਟਾਂਡਾ ਉੜਮੁੜ ਤੋਂ ਸੁਲਤਾਨਪੁਰ ਲੋਧੀ ਤੱਕ ਸਾਈਕਲ ਯਾਤਰਾ ਲਿਆਂਦੀ ਗਈ, ਜਿਸ ...

ਪੂਰੀ ਖ਼ਬਰ »

ਕਮਿਊਨਿਟੀ ਹੈਲਥ ਅਫ਼ਸਰ ਲੋਕਾਂ ਨੂੰ ਸ਼ੂਗਰ ਦੀ ਬਿਮਾਰੀ ਬਾਰੇ ਜਾਗਰੂਕ ਕਰਨ-ਡਾ: ਜਸਮੀਤ ਕੌਰ ਬਾਵਾ

ਕਪੂਰਥਲਾ, 14 ਨਵੰਬਰ (ਵਿਸ਼ੇਸ਼ ਪ੍ਰਤੀਨਿਧ)-ਸਾਡੀ ਜੀਵਨ ਸ਼ੈਲੀ 'ਚ ਬਦਲਾਅ ਆਉਣ ਤੇ ਸਰੀਰਕ ਗਤੀਵਿਧੀਆਂ 'ਚ ਘਾਟ ਆਉਣ ਕਾਰਨ ਬਿਮਾਰੀਆਂ 'ਚ ਵਾਧਾ ਹੋ ਰਿਹਾ ਹੈ ਤੇ ਇਸੇ ਕਾਰਨ ਹੀ ਸ਼ੂਗਰ ਦੀ ਬਿਮਾਰੀ ਨਾਲ ਵੱਡੀ ਗਿਣਤੀ 'ਚ ਲੋਕ ਪੀੜਤ ਹਨ | ਇਹ ਗੱਲ ਡਾ: ਜਸਮੀਤ ਕੌਰ ਬਾਵਾ ...

ਪੂਰੀ ਖ਼ਬਰ »

ਉੱਘੇ ਸ਼ਾਇਰ ਗੁਰਦੀਪ ਗਿੱਲ ਦਾ ਬਾਪੂ ਦਲੀਪ ਸਿੰਘ ਯਾਦਗਾਰੀ ਪੁਰਸਕਾਰ ਨਾਲ ਸਨਮਾਨ

ਕਪੂਰਥਲਾ, 14 ਨਵੰਬਰ (ਵਿਸ਼ੇਸ਼ ਪ੍ਰਤੀਨਿਧ)-ਸਿਰਜਣਾ ਕੇਂਦਰ ਕਪੂਰਥਲਾ ਵਲੋਂ ਸਥਾਨਕ ਵਿਰਸਾ ਵਿਹਾਰ 'ਚ ਪੰਜਵਾਂ ਸਾਲਾਨਾ ਬਾਪੂ ਦਲੀਪ ਸਿੰਘ ਯਾਦਗਾਰੀ ਪੁਰਸਕਾਰ ਵੰਡਣ ਲਈ ਸਮਾਗਮ ਕਰਵਾਇਆ ਗਿਆ | ਜਿਸ ਵਿਚ ਉੱਘੇ ਸ਼ਾਇਰ ਗੁਰਦੀਪ ਗਿੱਲ ਨੂੰ ਬਾਪੂ ਦਲੀਪ ਸਿੰਘ ...

ਪੂਰੀ ਖ਼ਬਰ »

ਹਿੰਦੂ ਕੰਨਿਆ ਕਾਲਜੀਏਟ ਸਕੂਲ 'ਚ ਸੁਪਰ ਬ੍ਰੇਨਜ਼ ਮੁਕਾਬਲਾ 21 ਨੂੰ

ਕਪੂਰਥਲਾ, 14 ਨਵੰਬਰ (ਵਿ.ਪ੍ਰ.)-ਸਥਾਨਕ ਹਿੰਦੂ ਕੰਨਿਆ ਕਾਲਜੀਏਟ ਸਕੂਲ ਵਲੋਂ 9ਵੀਂ ਤੋਂ ਲੈ ਕੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਸੁਪਰ ਬ੍ਰੇਨਜ਼ ਮੁਕਾਬਲਾ 21 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ | ਜਿਸ 'ਚ ਜੇਤੂ ਰਹੇ ਵਿਦਿਆਰਥੀਆਂ ਨੂੰ ਸੁਪਰ ਬ੍ਰੇਨਜ਼ ਆਫ਼ ਕਪੂਰਥਲਾ ...

ਪੂਰੀ ਖ਼ਬਰ »

ਪਿੰਡ ਢੱਡੇ ਵਿਖੇ 17 ਨੂੰ ਮਨਾਇਆ ਜਾਵੇਗਾ ਪ੍ਰਕਾਸ਼ ਪੁਰਬ

ਫਗਵਾੜਾ, 14 ਨਵੰਬਰ (ਤਰਨਜੀਤ ਸਿੰਘ ਕਿੰਨੜਾ)-ਨਜ਼ਦੀਕੀ ਪਿੰਡ ਢੱਡੇ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਵਾਂ ਪ੍ਰਕਾਸ਼ ਪੁਰਬ 17 ਨਵੰਬਰ ਨੂੰ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਗੁਰਦੁਆਰਾ ...

ਪੂਰੀ ਖ਼ਬਰ »

ਸਿਵਲ ਹਸਪਤਾਲ 'ਚ ਹੰਗਾਮਾ ਤੇ ਡਾਕਟਰ ਨਾਲ ਬਦਸਲੂਕੀ ਕਰਨ 'ਤੇ ਮਾਮਲਾ ਦਰਜ

ਜਲੰਧਰ, 14 ਨਵੰਬਰ (ਸ਼ੈਲੀ)-ਸਿਵਲ ਹਸਪਤਾਲ 'ਚ ਪਹੁੰਚ ਐਮਰਜੈਂਸੀ 'ਚ ਬੈਠੇ ਡਾਕਟਰ ਨਾਲ ਬਦਸਲੂਕੀ ਕਰਨ ਅਤੇ ਹਸਪਤਾਲ 'ਚ ਹੰਗਾਮਾ ਕਰਨ 'ਤੇ ਥਾਣਾ-4 ਦੀ ਪੁਲਿਸ ਨੇ ਡਾ: ਰਾਜ ਕੁਮਾਰ ਬੱਧਣ ਦੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਮਾਮਲਾ ਦਰਜ ਕੀਤਾ ਹੈ ਤੇ ਚਾਰ ਦੋਸ਼ੀਆਂ ਸਮੇਤ ...

ਪੂਰੀ ਖ਼ਬਰ »

ਕਾਂਗਰਸ ਸੇਵਾ ਦਲ ਨੇ ਪੰਡਿਤ ਜਵਾਹਰ ਲਾਲ ਨਹਿਰੂ ਦਾ ਜਨਮ ਦਿਨ ਮਨਾਇਆ

ਸੁਲਤਾਨਪੁਰ ਲੋਧੀ, 14 ਨਵੰਬਰ (ਨਰੇਸ਼ ਹੈਪੀ, ਥਿੰਦ)-ਕਾਂਗਰਸ ਸੇਵਾ ਦਲ ਵਲੋਂ ਪੰਡਿਤ ਜਵਾਹਰ ਲਾਲ ਨਹਿਰੂ ਦਾ ਜਨਮ ਦਿਨ ਜ਼ਿਲ੍ਹਾ ਆਰਗੇਨਾਈਜ਼ਰ ਪ੍ਰਵੀਨ ਬੱਤਰਾ ਦੀ ਅਗਵਾਈ ਹੇਠ ਮਨਾਇਆ ਗਿਆ | ਆਪਣੇ ਸੰਬੋਧਨ ਵਿਚ ਪ੍ਰਵੀਨ ਬੱਤਰਾ ਨੇ ਕਿਹਾ ਕਿ ਚਾਚਾ ਨਹਿਰੂ ਇਕ ਮਹਾਨ ...

ਪੂਰੀ ਖ਼ਬਰ »

ਜਨਤਾ ਮਾਡਲ ਹਾਈ ਸਕੂਲ ਵਿਖੇ ਗ੍ਰਾਮੀਣ ਡਿਜੀਟਲ ਸਾਖਰਤਾ ਅਭਿਆਨ ਤਹਿਤ ਕੈਂਪ ਲਗਾਇਆ

ਫਗਵਾੜਾ, 14 ਨਵੰਬਰ (ਅਸ਼ੋਕ ਕੁਮਾਰ ਵਾਲੀਆ)-ਡਿਪਟੀ ਕਮਿਸ਼ਨਰ ਕਪੂਰਥਲਾ ਦੇ ਨਿਰਦੇਸ਼ ਅਨੁਸਾਰ ਜਨਤਾ ਮਾਡਲ ਹਾਈ ਸਕੂਲ ਪ੍ਰੀਤ ਨਗਰ ਫਗਵਾੜਾ 'ਚ ਪ੍ਰਧਾਨ ਮੰਤਰੀ ਗ੍ਰਾਮੀਣ ਡਿਜ਼ੀਟਲ ਸਾਖਰਤਾ ਅਭਿਆਨ ਤਹਿਤ ਕੈਂਪ ਲਗਾਇਆ ਗਿਆ | ਗੁਰਸੇਵਕ, ਵਰੁਣ, ਪ੍ਰਵੀਨ, ਅਨੂਪ ਨੇ ...

ਪੂਰੀ ਖ਼ਬਰ »

ਵਿਧਾਇਕ ਧਾਲੀਵਾਲ ਨੇ ਬੱਚਿਆਂ ਨਾਲ ਮਨਾਇਆ ਪੰਡਿਤ ਜਵਾਹਰ ਲਾਲ ਨਹਿਰੂ ਦਾ ਜਨਮ ਦਿਨ

ਫਗਵਾੜਾ, 14 ਨਵੰਬਰ (ਤਰਨਜੀਤ ਸਿੰਘ ਕਿੰਨੜਾ)-ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦਾ ਜਨਮ ਦਿਨ ਨੰਨ੍ਹੇ ਮੁੰਨੇ ਬਚਿਆਂ ਨਾਲ ਛੱਜ ਕਾਲੋਨੀ ਵਿਖੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਤੇ ਸਮੂਹ ਕਾਂਗਰਸ ਪਾਰਟੀ ਵਰਕਰਾਂ ਨੇ ਸੁਸ਼ੀਲ ਮੈਣੀ ਦੀ ...

ਪੂਰੀ ਖ਼ਬਰ »

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵਾਂ ਪ੍ਰਕਾਸ਼ ਪੁਰਬ ਮੌਕੇ ਇਨਰਵੀਲ ਕਲੱਬ ਨੇ ਗੁਰਦੁਆਰਾ ਸਿੰਘ ਸਭਾ ਨੂੰ ਸੌ ਾਪੇ ਬੂਟੇ

ਫਗਵਾੜਾ, 14 ਨਵੰਬਰ (ਤਰਨਜੀਤ ਸਿੰਘ ਕਿੰਨੜਾ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿਚ ਇਨਰਵੀਲ ਕਲੱਬ ਫਗਵਾੜਾ ਦੇ ਸਮੂਹ ਮੈਂਬਰਾਂ ਵੱਲੋਂ ਸਥਾਨਕ ਗੁਰਦੁਆਰਾ ਸਿੰਘ ਸਭਾ ਵਿਚ ਕਰਵਾਏ ਵਿਸ਼ਾਲ ਸਮਾਗਮ 'ਚ ਸ਼ਾਮਲ ਹੋ ਕੇ ਮੱਥਾ ਟੇਕਿਆ | ...

ਪੂਰੀ ਖ਼ਬਰ »

550ਵੇਂ ਪ੍ਰਕਾਸ਼ ਪੁਰਬ ਮੌਕੇ ਨਿਰਮਲ ਕੁਟੀਆ ਜੌਹਲਾਂ ਵਿਖੇ 551 ਅਖੰਡ ਪਾਠਾਂ ਦੇ ਭੋਗ ਕੱਲ੍ਹ

ਚੁਗਿੱਟੀ/ਜੰਡੂ ਸਿੰਘਾ, 14 ਨਵੰਬਰ (ਨਰਿੰਦਰ ਲਾਗੂ)- ਸੰਤ ਬਸੰਤ ਸਿੰਘ ਦੇ ਤਪ ਸਥਾਨ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 23 ਨਵੰਬਰ 2018 ਨੂੰ ਅਰੰਭ ਕੀਤੀ 551 ਅਖੰਡ ਪਾਠਾਂ ਦੀ ਲੜੀ ਦੇ ਭੋਗ 16 ਨਵੰਬਰ ਨੂੰ ਪਾਏ ਜਾਣਗੇ | ਇਸ ਸਬੰਧੀ ਸੰਤ ਜੀਤ ਸਿੰਘ ...

ਪੂਰੀ ਖ਼ਬਰ »

ਨਹਿਰੂ ਯੂਵਾ ਕੇਂਦਰ ਜਲੰਧਰ ਨੇ ਕੇਂਦਰ ਦਾ ਸਥਾਪਨਾ ਦਿਵਸ ਮਨਾਇਆ

ਮਕਸੂਦਾਂ, 14 ਨਵੰਬਰ (ਲਖਵਿੰਦਰ ਪਾਠਕ)- ਨਹਿਰੂ ਯੁਵਾ ਕੇਂਦਰ ਸੰਗਠਨ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ (ਭਾਰਤ ਸਰਕਾਰ) ਅਤੇ ਜ਼ਿਲ੍ਹਾ ਯੂਥ ਕੋਆਰਡੀਨੇਟਰ ਨਿਤਯਾਨੰਦ ਯਾਦਵ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਨਹਿਰੂ ਯੁਵਾ ਕੇਂਦਰ ਦਾ ਸਥਾਪਨਾ ਦਿਵਸ ਮਨਾਇਆ ਗਿਆ | ਸੰਦੀਪ ...

ਪੂਰੀ ਖ਼ਬਰ »

21ਵਾਂ ਉਲੰਪੀਅਨ ਮਹਿੰਦਰ ਮੁਣਸ਼ੀ ਜੂਨੀਅਰ ਹਾਕੀ ਟੂਰਨਾਮੈਂਟ ਸ਼ੁਰੂ

ਜਲੰਧਰ, 14 ਨਵੰਬਰ (ਖੇਡ ਪ੍ਰਤੀਨਿਧ)- 21ਵਾਂ ਉਲੰਪੀਅਨ ਮਹਿੰਦਰ ਮੁਨਸ਼ੀ ਜੂਨੀਅਰ ਹਾਕੀ ਟੂਰਨਾਮੈਂਟ ਪੀ.ਏ.ਪੀ. ਹਾਕੀ ਐਸਟਰੋਟਰਫ ਮੈਦਾਨ ਦੇ ਵਿਚ ਸ਼ੁਰੂ ਹੋਇਆ ਤੇ ਇਸ ਦਾ ਉਦਘਾਟਨ ਮੁੱਖ ਮਹਿਮਾਨ ਇਕਬਾਲਪ੍ਰੀਤ ਸਿੰਘ ਸਹੋਤਾ ਆਈ.ਪੀ.ਐੱਸ ( ਸਪੈਸ਼ਲ ਡੀ.ਜੀ.ਪੀ) ਆਰਮਡ ...

ਪੂਰੀ ਖ਼ਬਰ »

ਚਾਣਕਿਆ ਇੰਟਰਨੈਸ਼ਨਲ ਸਕੂਲ 'ਚ ਬੱਚਿਆਂ ਦੇ ਅਥਲੈਟਿਕਸ ਮੁਕਾਬਲੇ ਕਰਵਾਏ

ਜਲੰਧਰ ਛਾਉਣੀ, 14 ਨਵੰਬਰ (ਪਵਨ ਖਰਬੰਦਾ)-ਚਾਣਕਿਆ ਇੰਟਰਨੈਸ਼ਨਲ ਸਕੂਲ ਦਕੋਹਾ-ਤੱਲ੍ਹਣ ਰੋਡ (ਪੂਰਨਪੁਰ) ਸੀ.ਬੀ.ਐਸ.ਸੀ. ਤੋਂ 12ਵੀਂ ਜਮਾਤ ਤੱਕ ਮਾਨਤਾ ਪ੍ਰਾਪਤ ਵਿਚ ਪ੍ਰੀ ਪ੍ਰਾਇਮਰੀ ਜਮਾਤ ਤੋਂ ਲੈ ਕੇ 5ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੀ ਅਥਲੈਟਿਕਸ ਮੀਟ ਦਾ ਆਯੋਜਨ ...

ਪੂਰੀ ਖ਼ਬਰ »

ਲਾਇਲਪੁਰ ਖ਼ਾਲਸਾ ਕਾਲਜ 'ਚ 550ਵਾਂ ਪ੍ਰਕਾਸ਼ ਪੁਰਬ ਮਨਾਇਆ

ਜਲੰਧਰ, 14 ਨਵੰਬਰ (ਰਣਜੀਤ ਸਿੰਘ ਸੋਢੀ)-ਲਾਇਲਪੁਰ ਖ਼ਾਲਸਾ ਕਾਲਜ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਉਤਸ਼ਾਹ ਨਾਲ ਮਨਾਇਆ ਗਿਆ | ਸਵੇਰੇ ਗੁਰਦੁਆਰਾ ਸਾਹਿਬ ਵਿਖੇ ਸਹਿਜ ਪਾਠ ਦੇ ਭੋਗ ਪਾਏ ਗਏ | ਉਪਰੰਤ ਕਾਲਜ ਦੇ ਮੈਦਾਨ ਵਿਚ ਸ੍ਰੀ ਗੁਰੂ ਗ੍ਰੰਥ ...

ਪੂਰੀ ਖ਼ਬਰ »

ਜੀ.ਟੀ.ਬੀ. ਇੰਟਰਨੈਸ਼ਨਲ ਸਕੂਲ 'ਚ ਬਾਲ ਦਿਵਸ ਸਬੰਧੀ ਸਮਾਗਮ

ਕਪੂਰਥਲਾ, 14 ਨਵੰਬਰ (ਵਿ.ਪ੍ਰ.)-ਜੀ.ਟੀ.ਬੀ. ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ 'ਚ ਬਾਲ ਦਿਵਸ ਸਬੰਧੀ ਸਮਾਗਮ ਕਰਵਾਇਆ ਗਿਆ | ਜਿਸ ਵਿਚ ਕਮਲੇਸ਼ ਹਸੀਜਾ ਸੇਵਾ ਮੁਕਤ ਪਿ੍ੰਸੀਪਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਸਮਾਗਮ ਦੀ ਆਰੰਭਤਾ ਮੌਕੇ ਸਕੂਲ ਦੇ ਬੱਚਿਆਂ ਨੇ ...

ਪੂਰੀ ਖ਼ਬਰ »

ਜਨਹਿਤ ਚੈਰੀਟੇਬਲ ਵੈੱਲਫੇਅਰ ਟਰੱਸਟ ਨੇ ਬੂਟਿਆਂ ਦਾ ਲੰਗਰ ਲਗਾਇਆ

ਭੰਡਾਲ ਬੇਟ/ਫੱਤੂਢੀਂਗਾ 14 ਨਵੰਬਰ (ਜੋਗਿੰਦਰ ਸਿੰਘ ਜਾਤੀਕੇ, ਬਲਜੀਤ ਸਿੰਘ)- ਜਨਹਿਤ ਚੈਰੀਟੇਬਲ ਵੈੱਲਫੇਅਰ ਟਰੱਸਟ ਧਾਲੀਵਾਲ ਬੇਟ ਵਲੋਂ ਬੂਟਿਆਂ ਦਾ ਲੰਗਰ ਉੱਚਾ ਬੇਟ ਵਿਖੇ ਲਗਾਇਆ ਗਿਆ | ਜਿਸ ਦਾ ਉਦਘਾਟਨ ਸੰਤ ਮਹਾਤਮਾ ਮੁਨੀ ਖੈੜਾ ਬੇਟ ਵਾਲਿਆਂ ਨੇ ਕੀਤਾ | ਇਸ ...

ਪੂਰੀ ਖ਼ਬਰ »

ਪੁਨਰਜੋਤ, ਪੰਜਾਬ ਭਵਨ ਕੈਨੇਡਾ ਅਤੇ ਕੈਂਬਰਿਜ ਸਕੂਲ ਵਲੋਂ ਨੇਤਰਹੀਣਾਂ ਲਈ ਮੈਗਾ ਮਿਊਜ਼ਿਕ ਮੁਕਾਬਲੇ 19 ਨੂੰ

ਫਗਵਾੜਾ, 14 ਨਵੰਬਰ (ਤਰਨਜੀਤ ਸਿੰਘ ਕਿੰਨੜਾ)-ਕੈਂਬਰਿਜ ਸਕੂਲ ਦੇ ਚੇਅਰਮੈਨ ਕੇ.ਐਸ. ਬਾਸੀ, ਪੁਨਰਜੋਤ ਦੇ ਇੰਟਰਨੈਸ਼ਨਲ ਕੋਆਰਡੀਨੇਟਰ ਅਸ਼ੋਕ ਮਹਿਰਾ ਤੇ ਪੰਜਾਬ ਭਵਨ ਦੇ ਬਾਨੀ ਸੁੱਖੀ ਬਾਠ ਦੀ ਅਗਵਾਈ 'ਚ 19 ਨਵੰਬਰ ਨੂੰ ਬੱਚਿਆਂ ਦੇ ਗੀਤ ਸੰਗੀਤ ਮੁਕਾਬਲੇ ਕਰਵਾਏ ...

ਪੂਰੀ ਖ਼ਬਰ »

ਫ਼ੈਕਟਰੀਆਂ ਦੇ ਖ਼ਤਰਨਾਕ ਕਚਰੇ ਨੂੰ ਅੱਗ ਲਗਾ ਕੇ ਕਾਨੂੰਨ ਨੂੰ ਛਿੱਕੇ ਟੰਗਿਆ ਜਾ ਰਿਹਾ

ਖਲਵਾੜਾ, 14 ਨਵੰਬਰ (ਮਨਦੀਪ ਸਿੰਘ ਸੰਧੂ)- ਫਗਵਾੜਾ-ਹੁਸ਼ਿਆਰਪੁਰ ਮੁੱਖ ਮਾਰਗ 'ਤੇ ਨਵੇਂ ਹੋਂਦ 'ਚ ਆਏ ਇੰਡਸਟਰੀਅਲ ਏਰੀਏ 'ਚ ਸਥਿਤ ਫ਼ੈਕਟਰੀਆਂ ਦੇ ਖ਼ਤਰਨਾਕ ਕਚਰੇ ਨੂੰ ਫ਼ੈਕਟਰੀਆਂ ਦੇ ਹੀ ਆਸ ਪਾਸ ਅੱਗ ਲਗਾ ਕੇ ਕਾਨੂੰਨ ਨੂੰ ਛਿੱਕੇ ਟੰਗਿਆ ਜਾ ਰਿਹਾ ਹੈ ਤੇ ...

ਪੂਰੀ ਖ਼ਬਰ »

ਉੱਘੇ ਸ਼ਾਇਰ ਕਰਨਲ ਬਾਬੂ ਸਿੰਘ ਬੁੱਘੀਪੁਰਾ ਦਾ ਗੀਤ ਸੰਗ੍ਰਹਿ ਸੁਲਤਾਨਪੁਰ ਲੋਧੀ 'ਚ ਲੋਕ ਅਰਪਣ

ਕਪੂਰਥਲਾ/ਸੁਲਤਾਨਪੁਰ ਲੋਧੀ, 14 ਨਵੰਬਰ (ਵਿ.ਪ੍ਰ.)-ਪੰਜਾਬ ਸਾਹਿਤ ਅਕਾਦਮੀ ਦੇ ਲਾਈਫ਼ ਮੈਂਬਰ ਤੇ ਉੱਘੇ ਸ਼ਾਇਰ ਕਰਨਲ ਬਾਬੂ ਸਿੰਘ ਬੁੱਘੀਪੁਰਾ ਦਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਸਬੰਧੀ ਗੀਤ ਸੰਗ੍ਰਹਿ ਸੁਲਤਾਨਪੁਰ ਲੋਧੀ 'ਚ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ...

ਪੂਰੀ ਖ਼ਬਰ »

ਕ੍ਰਾਈਸਟ ਕਿੰਗ ਕਾਨਵੈਂਟ ਸਕੂਲ ਵਿਖੇ ਬਾਲ ਦਿਵਸ ਸਬੰਧੀ ਸਮਾਗਮ ਕਰਵਾਇਆ

ਕਪੂਰਥਲਾ, 14 ਨਵੰਬਰ (ਸਡਾਨਾ)-ਕ੍ਰਾਈਸਟ ਕਿੰਗ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਕਪੂਰਥਲਾ ਵਿਖੇ ਬਾਲ ਦਿਵਸ ਸਬੰਧੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸਕੂਲ ਦੇ ਡਾਇਰੈਕਟਰ ਫਾਦਰ ਜੋਸ ਸੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਿਨ੍ਹਾਂ ਦਾ ਸਕੂਲ ਪਿ੍ੰਸੀਪਲ ਸਿਸਟਰ ...

ਪੂਰੀ ਖ਼ਬਰ »

ਗੁਰੂ ਅਮਰਦਾਸ ਪਬਲਿਕ ਸਕੂਲ ਉੱਚਾ ਬੇਟ ਵਿਖੇ ਪ੍ਰਕਾਸ਼ ਪੁਰਬ ਸਬੰਧੀ ਸਮਾਗਮ ਕਰਵਾਇਆ

ਕਪੂਰਥਲਾ, 14 ਨਵੰਬਰ (ਵਿ.ਪ੍ਰ.)-ਗੁਰੂ ਅਮਰਦਾਸ ਪਬਲਿਕ ਸਕੂਲ ਉੱਚਾ ਬੇਟ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਬੜੀ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਸਮਾਗਮ ਦੀ ਸ਼ੁਰੂਆਤ ਜਪੁਜੀ ਸਾਹਿਬ ਦੇ ਪਾਠ ਨਾਲ ਕੀਤੀ ਗਈ ਉਪਰੰਤ ਆਨੰਦ ਸਾਹਿਬ ਦਾ ...

ਪੂਰੀ ਖ਼ਬਰ »

31 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ

ਕਪੂਰਥਲਾ, 14 ਨਵੰਬਰ (ਵਿ.ਪ੍ਰ.)-ਰਘਬੀਰ ਸਿੰਘ ਵਾਲੀਆ ਦੀ ਯਾਦ 'ਚ ਉਨ੍ਹਾਂ ਦੀ ਆਸਟ੍ਰੇਲੀਆ ਰਹਿੰਦੀ ਲੜਕੀ ਸੁਖਮਿੰਦਰ ਕੌਰ ਨੈਂਨਸੀ ਤੇ ਉਨ੍ਹਾਂ ਦੇ ਪਤੀ ਪ੍ਰੇਮਪਾਲ ਆਸਟੇ੍ਰਲੀਆ ਨੇ ਕਪੂਰਥਲਾ 'ਚ 31 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ | ਇਸ ਮੌਕੇ ਲੁਧਿਆਣਾ ਤੋਂ ...

ਪੂਰੀ ਖ਼ਬਰ »

ਅਮਰੀਕਾ 'ਚ ਹੋਏ ਸੜਕ ਹਾਦਸੇ ਵਿਚ ਮਿਰਜ਼ਾਪੁਰ ਦੇ ਨੌਜਵਾਨ ਦੀ ਮੌਤ

ਨਡਾਲਾ, 14 ਨਵੰਬਰ (ਮਾਨ)-ਅਮਰੀਕਾ ਦੇ ਕੈਲੇਫੋਰਨੀਆਂ 'ਚ ਹੋਏ ਸੜਕ ਹਾਦਸੇ 'ਚ ਪਿੰਡ ਮਿਰਜ਼ਾਪੁਰ ਵਾਸੀ ਨੌਜਵਾਨ ਸ਼ਰਨਜੀਤ ਸਿੰਘ (21) ਪੁੱਤਰ ਜਸਵਿੰਦਰ ਸਿੰਘ ਦੀ ਮੌਤ ਹੋ ਗਈ | ਘਟਨਾ ਸਮੇਂ ਉਹ ਇਕ ਟਰਾਲੇ 'ਤੇ ਸਾਮਾਨ ਲੈ ਕੇ ਮੈਕਸੀਕੋ ਜਾ ਰਹੇ ਸਨ, ਤਾਂ ਅੱਗੇ ਜਾ ਰਹੇ ਟਰਾਲੇ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਅਰਬਨ ਅਸਟੇਟ ਦੇ ਵਿਦਿਆਰਥੀਆਂ ਨੇ ਕੀਤੀ ਧਾਰਮਿਕ ਯਾਤਰਾ

ਕਪੂਰਥਲਾ, 14 ਨਵੰਬਰ (ਵਿ.ਪ੍ਰ.)-ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਅਰਬਨ ਅਸਟੇਟ ਕਪੂਰਥਲਾ ਦੇ 9ਵੀਂ ਤੋਂ ਲੈ ਕੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਇਤਿਹਾਸਕ ਸ਼ਹਿਰ ਸੁਲਤਾਨਪੁਰ ਲੋਧੀ ਦੀ ਧਾਰਮਿਕ ...

ਪੂਰੀ ਖ਼ਬਰ »

ਸਿਵਲ ਹਸਪਤਾਲ ਸਮੇਤ ਵੱਖ-ਵੱਖ ਥਾਵਾਂ ਤੋਂ 4 ਮੋਟਰਸਾਈਕਲ ਚੋਰੀ

ਕਪੂਰਥਲਾ, 14 ਨਵੰਬਰ (ਸਡਾਨਾ)-ਸ਼ਹਿਰ 'ਚ ਜਿੱਥੇ ਬੀਤੇ ਦਿਨਾਂ ਤੋਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵਾਪਰ ਰਹੀਆਂ ਹਨ, ਉੱਥੇ ਨਾਲ ਹੀ ਹੁਣ ਵਾਹਨ ਚੋਰੀ ਕਰਨ ਵਾਲਾ ਗਰੋਹ ਵੀ ਸਰਗਰਮ ਹੋ ਗਿਆ ਹੈ | ਬੀਤੇ ਦਿਨ ਵੱਖ-ਵੱਖ ਥਾਵਾਂ ਤੋਂ ਚਾਰ ਮੋਟਰਸਾਈਕਲ ਚੋਰੀ ਹੋਣ ਦੀਆਂ ...

ਪੂਰੀ ਖ਼ਬਰ »

ਗੁਰੂ ਹਰਗੋਬਿੰਦ ਪਬਲਿਕ ਸਕੂਲ 'ਚ ਪੇਂਟਿੰਗ ਮੁਕਾਬਲੇ ਕਰਵਾਏ

ਨਡਾਲਾ, 14 ਨਵੰਬਰ (ਮਾਨ)-ਗੁਰੂ ਹਰਿਗੋਬਿੰਦ ਸੀ.ਬੀ.ਐਸ.ਈ. ਪਬਲਿਕ ਸਕੂਲ ਨਡਾਲਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਵਿਚਕਾਰ ਕਈ ਤਰ੍ਹਾਂ ਦੇ ਮੁਕਾਬਲੇ ਕਰਾਏ ਗਏ | ਆਖ਼ਰੀ ਦਿਨ ਸੀਨੀਅਰ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX