ਤਾਜਾ ਖ਼ਬਰਾਂ


ਜੇ.ਐਨ.ਯੂ ਸਟੂਡੈਂਟਸ ਯੂਨੀਅਨ ਅੱਜ ਨਵੇਂ ਹੋਸਟਲ ਮੈਨੂਅਲ ਦੇ ਖ਼ਿਲਾਫ਼ ਜਾਵੇਗਾ ਦਿੱਲੀ ਹਾਈ ਕੋਰਟ
. . .  24 minutes ago
ਨਵੀਂ ਦਿੱਲੀ, 20 ਜਨਵਰੀ- ਜਵਾਹਰ ਲਾਲ ਨਹਿਰੂ ਸਟੂਡੈਂਟਸ ਯੂਨੀਅਨ ਅੱਜ ਦਿੱਲੀ ਹਾਈਕੋਰਟ 'ਚ ਪਟੀਸ਼ਨ ਦਾਇਰ ...
ਅੱਜ ਹੋਵੇਗੀ ਜੇ.ਪੀ. ਨੱਢਾ ਦੀ ਤਾਜਪੋਸ਼ੀ
. . .  about 1 hour ago
ਨਵੀਂ ਦਿੱਲੀ, 20 ਜਨਵਰੀ - ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਤੇ ਹਿਮਾਚਲ ਪ੍ਰਦੇਸ਼ ਦੇ ਦਿੱਗਜ਼ ਨੇਤਾ ਜਗਤ ਪ੍ਰਕਾਸ਼ ਨੱਢਾ ਅੱਜ ਪਾਰਟੀ ਦੇ 14ਵੇਂ ਪ੍ਰਧਾਨ ਵਜੋਂ ਅਹੁਦਾ ...
ਨਿਰਭੈਆ ਮਾਮਲਾ: ਦੋਸ਼ੀ ਪਵਨ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਅੱਜ ਹੋਵੇਗੀ ਸੁਣਵਾਈ
. . .  25 minutes ago
ਨਵੀਂ ਦਿੱਲੀ, 20 ਜਨਵਰੀ- ਨਿਰਭੈਆ ਮਾਮਲੇ 'ਚ ਦੋਸ਼ੀ ਪਵਨ ਕੁਮਾਰ ਗੁਪਤਾ ਦੀ ਪਟੀਸ਼ਨ 'ਤੇ ਅੱਜ ਸੁਪਰੀਮ ਕੋਰਟ 'ਚ ਸੁਣਵਾਈ ...
ਅੱਜ ਦਾ ਵਿਚਾਰ
. . .  about 1 hour ago
ਸੰਘਣੀ ਧੁੰਦ ਕਾਰਨ ਬਰਮਿੰਘਮ-ਅੰਮ੍ਰਿਤਸਰ ਉਡਾਣ ਨੂੰ ਮੋੜਿਆ ਦਿੱਲੀ ਵੱਲ
. . .  1 day ago
ਰਾਜਾਸਾਂਸੀ, 19 ਜਨਵਰੀ (ਹੇਰ/ਹਰਦੀਪ ਸਿੰਘ ਖੀਵਾ) - ਮੌਸਮ ਖ਼ਰਾਬ ਹੋਣ ਅਤੇ ਸੰਘਣੀ ਧੁੰਦ ਪੈਣ ਕਾਰਨ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਦਿੱਲੀ ਤੋਂ ਪੁੱਜਣ ਵਾਲੀ ਇੱਕ ਉਡਾਣ ਰੱਦ ਹੋ ਗਈ ਜਦੋਂ ਕਿ ਬਰਮਿੰਘਮ ਤੋਂ ਅੰਮ੍ਰਿਤਸਰ...
ਫੈਸਲਾਕੁੰਨ ਵਨਡੇ 'ਚ ਭਾਰਤ ਦੀ ਆਸਟ੍ਰੇਲੀਆ ਉੱਪਰ 7 ਵਿਕਟਾਂ ਨਾਲ ਸ਼ਾਨਦਾਰ ਜਿੱਤ
. . .  1 day ago
ਭਾਰਤ ਆਸਟ੍ਰੇਲੀਆ ਫੈਸਲਾਕੁੰਨ ਵਨਡੇ : ਕਪਤਾਨ ਵਿਰਾਟ ਕੋਹਲੀ ਸੈਂਕੜੇ ਤੋਂ ਖੁੰਝੇ, 89 ਦੌੜਾਂ ਬਣਾ ਕੇ ਆਊਟ
. . .  1 day ago
ਭਾਰਤ ਆਸਟ੍ਰੇਲੀਆ ਤੀਸਰਾ ਵਨਡੇ : ਭਾਰਤ 34 ਓਵਰਾਂ ਮਗਰੋਂ 188 ਦੌੜਾਂ 'ਤੇ, ਜਿੱਤਣ ਲਈ ਚਾਹੀਦੀਆਂ ਹਨ 99 ਦੌੜਾਂ
. . .  1 day ago
ਭਾਰਤ ਆਸਟ੍ਰੇਲੀਆ ਤੀਸਰਾ ਵਨਡੇ : ਭਾਰਤ 31 ਓਵਰਾਂ ਮਗਰੋਂ 161/1 'ਤੇ
. . .  1 day ago
ਭਾਰਤ ਆਸਟ੍ਰੇਲੀਆ ਤੀਸਰਾ ਵਨਡੇ : ਭਾਰਤ ਨੂੰ 120 ਗੇਂਦਾਂ ਵਿਚ ਜਿੱਤਣ ਲਈ ਚਾਹੀਦੀਆਂ ਹਨ 131 ਦੌੜਾਂ
. . .  1 day ago
ਭਾਰਤ ਆਸਟ੍ਰੇਲੀਆ ਤੀਸਰਾ ਵਨਡੇ : ਰੋਹਿਤ ਸ਼ਰਮਾ ਨੇ 110 ਗੇਂਦਾਂ 'ਤੇ ਠੋਕਿਆ ਸੈਂਕੜਾ, ਸਕੋਰ 154/1
. . .  1 day ago
ਭਾਰਤ ਆਸਟ੍ਰੇਲੀਆ ਤੀਸਰਾ ਵਨਡੇ : ਭਾਰਤ ਦੀਆਂ ਇਕ ਵਿਕਟ ਦੇ ਨੁਕਸਾਨ 'ਤੇ 150 ਦੌੜਾਂ ਪੂਰੀਆਂ
. . .  1 day ago
ਭਾਰਤ ਆਸਟ੍ਰੇਲੀਆ ਤੀਸਰਾ ਵਨਡੇ : ਵਿਰਾਟ ਕੋਹਲੀ ਨੇ ਕਪਤਾਨ ਵਜੋਂ 5 ਹਜ਼ਾਰ ਦੌੜਾਂ ਕੀਤੀਆਂ ਪੂਰੀਆਂ
. . .  1 day ago
ਭਾਰਤ ਆਸਟ੍ਰੇਲੀਆ ਤੀਸਰਾ ਵਨਡੇ : ਭਾਰਤ ਨੇ 20.3 ਓਵਰਾਂ 'ਚ 100 ਦੌੜਾਂ ਕੀਤੀਆਂ ਪੂਰੀਆਂ
. . .  1 day ago
ਹਵਲਦਾਰ ਬਲਜਿੰਦਰ ਸਿੰਘ ਦਾ ਕੀਤਾ ਗਿਆ ਅੰਤਿਮ ਸਸਕਾਰ
. . .  1 day ago
ਚੌਲਾਂਗ, 19 ਜਨਵਰੀ (ਸੁਖਦੇਵ ਸਿੰਘ) - ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਜਹੂਰਾ ਦੇ ਹਵਲਦਾਰ ਬਲਜਿੰਦਰ ਸਿੰਘ ਲੇਹ ਲਦਾਖ ਵਿਖੇ ਸ਼ਹੀਦ ਹੋ ਗਏ। ਅੱਜ ਉਨ੍ਹਾਂ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ...
ਭਾਰਤ ਆਸਟ੍ਰੇਲੀਆ ਮੈਚ : ਰੋਹਿਤ ਸ਼ਰਮਾ ਨੇ ਬਣਾਇਆ ਅਰਧ ਸੈਂਕੜਾ
. . .  1 day ago
ਭਾਰਤ ਆਸਟ੍ਰੇਲੀਆ ਮੈਚ : ਕੇ.ਐਲ. ਰਾਹੁਲ 19 ਦੌੜਾਂ ਬਣਾ ਕੇ ਆਊਟ, ਭਾਰਤ 69/1 'ਤੇ
. . .  1 day ago
ਭਾਰਤ ਆਸਟ੍ਰੇਲੀਆ ਫੈਸਲਾਕੁੰਨ ਵਨਡੇ : ਭਾਰਤ 5 ਓਵਰਾਂ ਮਗਰੋਂ 61/0 'ਤੇ
. . .  1 day ago
ਸਬਜ਼ੀ ਵੇਚਣ ਵਾਲੇ ਦਾ ਨਿਕਲਿਆ ਲੋਹੜੀ ਬੰਪਰ
. . .  1 day ago
ਭਾਰਤ ਆਸਟ੍ਰੇਲੀਆ ਫੈਸਲਾਕੁੰਨ ਵਨਡੇ : ਭਾਰਤ 5 ਓਵਰਾਂ ਮਗਰੋਂ 38/0 'ਤੇ
. . .  1 day ago
ਭਾਰਤ-ਆਸਟ੍ਰੇਲੀਆ ਤੀਜਾ ਵਨਡੇ : ਆਸਟ੍ਰੇਲੀਆ ਨੇ ਭਾਰਤ ਨੂੰ ਜਿੱਤ ਲਈ ਦਿੱਤਾ 287 ਦੌੜਾਂ ਦਾ ਟੀਚਾ
. . .  1 day ago
ਭਾਰਤ-ਆਸਟ੍ਰੇਲੀਆ ਤੀਜਾ ਵਨਡੇ : ਆਸਟ੍ਰੇਲੀਆ ਦਾ ਨੌਵਾਂ ਖਿਡਾਰੀ ਆਊਟ
. . .  1 day ago
ਭਾਰਤ-ਆਸਟ੍ਰੇਲੀਆ ਤੀਜਾ ਵਨਡੇ : ਮੁਹੰਮਦ ਸ਼ੰਮੀ ਨੇ ਇੱਕੋ ਓਵਰ 'ਚ ਆਸਟ੍ਰੇਲੀਆ ਦੇ ਦੋ ਖਿਡਾਰੀ ਕੀਤੇ ਆਊਟ
. . .  1 day ago
...ਤੇ ਹੁਣ ਮੁਕਤਸਰ ਸਾਹਿਬ 'ਚ ਫੜਿਆ ਗਿਆ ਕਿਸੇ ਹੋਰ ਉਮੀਦਵਾਰ ਦੀ ਥਾਂ ਟੈੱਟ ਦਾ ਪੇਪਰ ਦੇ ਰਿਹਾ ਵਿਅਕਤੀ
. . .  1 day ago
ਕਸ਼ਮੀਰ 'ਚ ਇੰਟਰਨੈੱਟ ਨੂੰ ਲੈ ਕੇ ਦਿੱਤੇ ਬਿਆਨ 'ਤੇ ਨੀਤੀ ਆਯੋਗ ਦੇ ਮੈਂਬਰ ਸਾਰਸਵਤ ਨੇ ਦਿੱਤੀ ਸਫ਼ਾਈ
. . .  1 day ago
ਭਾਰਤ-ਆਸਟ੍ਰੇਲੀਆ ਤੀਜਾ ਵਨਡੇ : ਭਾਰਤ ਨੂੰ ਮਿਲੀ 6ਵੀਂ ਸਫਲਤਾ
. . .  1 day ago
ਭਾਰਤ-ਆਸਟ੍ਰੇਲੀਆ ਤੀਜਾ ਵਨਡੇ : ਆਸਟ੍ਰੇਲੀਆ ਦੇ ਸਟੀਵ ਸਮਿਥ ਦੀਆਂ 100 ਦੌੜਾਂ ਪੂਰੀਆਂ
. . .  1 day ago
ਨਾਗਰਿਕਤਾ ਕਾਨੂੰਨ ਅਤੇ ਐੱਨ. ਆਰ. ਸੀ. ਭਾਰਤ ਦਾ ਅੰਦਰੂਨੀ ਮਾਮਲਾ ਪਰ ਇਸ ਦੀ ਲੋੜ ਨਹੀਂ ਸੀ- ਸ਼ੇਖ਼ ਹਸੀਨਾ
. . .  1 day ago
ਇੰਟਰ ਹੋਸਟਲ ਮੈਨੇਜਮੈਂਟ ਮੈਨੂਅਲ ਰੱਦ ਕਰਵਾਉਣ ਲਈ ਕੇਸ ਦਾਇਰ ਕਰਵਾਏਗਾ ਜੇ.ਐਨ.ਯੂ ਵਿਦਿਆਰਥੀ ਸੰਘ
. . .  1 day ago
ਭਾਰਤ-ਆਸਟ੍ਰੇਲੀਆ ਤੀਜਾ ਵਨਡੇ : ਆਸਟ੍ਰੇਲੀਆ ਦਾ ਪੰਜਵਾਂ ਖਿਡਾਰੀ (ਕੈਰੀ) 35 ਦੌੜਾਂ ਬਣਾ ਕੇ ਆਊਟ
. . .  1 day ago
ਭਾਰਤ-ਆਸਟ੍ਰੇਲੀਆ ਤੀਜਾ ਵਨਡੇ : 40 ਓਵਰਾਂ ਬਾਅਦ ਆਸਟ੍ਰੇਲੀਆ 223/4
. . .  1 day ago
37 ਓਵਰਾਂ 'ਚ ਆਸਟ੍ਰੇਲੀਆ ਦੀਆਂ 200 ਦੌੜਾਂ ਪੂਰੀਆਂ
. . .  1 day ago
ਦਿੱਲੀ 'ਚ ਭਾਜਪਾ ਦਫ਼ਤਰ ਦੇ ਬਾਹਰ ਪਾਰਟੀ ਵਰਕਰਾਂ ਵਲੋਂ ਪ੍ਰਦਰਸ਼ਨ
. . .  1 day ago
ਨਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਕਾਬੂ
. . .  1 day ago
ਗੁਰਦੁਆਰਾ ਪੰਜਾ ਸਾਹਿਬ ਵਿਖੇ ਵਿਸਾਖੀ ਮਨਾਉਣ ਲਈ 3000 ਸ਼ਰਧਾਲੂ ਜਾਣਗੇ ਪਾਕਿ : ਸਿਰਸਾ
. . .  1 day ago
ਦਿੱਲੀ ਵਿਧਾਨ ਸਭਾ ਚੋਣਾਂ : ਆਮ ਆਦਮੀ ਪਾਰਟੀ ਨੇ ਜਾਰੀ ਕੀਤਾ ਮੈਨੀਫੈਸਟੋ
. . .  1 day ago
ਭਾਰਤ-ਆਸਟ੍ਰੇਲੀਆ ਫਾਈਨਲ ਇਕ ਦਿਨਾਂ ਮੈਚ : ਆਸਟ੍ਰੇਲੀਅਨ ਖਿਡਾਰੀ ਫਿੰਚ 19 ਦੌੜਾਂ ਬਣਾ ਕੇ ਆਊਟ
. . .  1 day ago
ਭਾਰਤ-ਆਸਟ੍ਰੇਲੀਆ ਫਾਈਨਲ ਇਕ ਦਿਨਾਂ ਮੈਚ : ਆਸਟ੍ਰੇਲੀਅਨ ਖਿਡਾਰੀ ਡੇਵਿਡ ਵਾਰਨਰ 38 ਦੌੜਾਂ ਬਣਾ ਕੇ ਆਊਟ
. . .  1 day ago
ਹੌਲਦਾਰ ਬਲਜਿੰਦਰ ਸਿੰਘ ਲੇਹ ਲਦਾਖ਼ 'ਚ ਡਿਊਟੀ ਦੌਰਾਨ ਹੋਇਆ ਸ਼ਹੀਦ
. . .  1 day ago
ਨਸ਼ੇ ਦੀ ਓਵਰ ਡੋਜ਼ ਕਾਰਨ ਨੌਜਵਾਨ ਦੀ ਹੋਈ ਮੌਤ
. . .  1 day ago
ਲੋਕਾਂ ਨੂੰ ਬਿਹਤਰ ਜ਼ਿੰਦਗੀ ਪ੍ਰਦਾਨ ਕਰਨਾ ਹੈ ਨਾਗਰਿਕਤਾ ਸੋਧ ਕਾਨੂੰਨ ਦਾ ਮਕਸਦ: ਵਿਤ ਮੰਤਰੀ
. . .  1 day ago
ਭਾਰਤ ਆਸਟ੍ਰੇਲੀਆ ਫਾਈਨਲ ਇਕ ਦਿਨਾਂ ਮੈਚ : ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਲਿਆ ਫ਼ੈਸਲਾ
. . .  1 day ago
ਦਿੱਲੀ : ਐਨ.ਆਰ.ਸੀ ਅਤੇ ਸੀ.ਏ.ਏ ਦੇ ਖ਼ਿਲਾਫ਼ ਜਾਰੀ ਪ੍ਰਦਰਸ਼ਨ 'ਚ ਸ਼ਾਮਲ ਹੋਏ ਅਦਾਕਾਰ ਸੁਸ਼ਾਂਤ ਸਿੰਘ
. . .  1 day ago
ਮਹਾਰਾਸ਼ਟਰ ਅਤੇ ਕਰਨਾਟਕ ਦੇ ਦਰਮਿਆਨ ਸਰਹੱਦੀ ਵਿਵਾਦ ਨੂੰ ਸੁਲਝਾਏ ਗ੍ਰਹਿ ਮੰਤਰਾਲੇ : ਸੰਜੇ ਰਾਉਤ
. . .  1 day ago
20 ਕਰੋੜ ਦੀ ਹੈਰੋਇਨ ਸਮੇਤ ਦੋ ਨਸ਼ਾ ਤਸਕਰ ਕਾਬੂ
. . .  1 day ago
ਫ਼ਰੀਦਕੋਟ ਵਿਖੇ ਅਧਿਆਪਕ ਯੋਗਤਾ ਟੈੱਸਟ ਦੌਰਾਨ ਕਿਸੇ ਹੋਰ ਦੀ ਜਗ੍ਹਾ ਪ੍ਰੀਖਿਆ ਦੇ ਰਿਹਾ ਇਕ ਵਿਅਕਤੀ ਕਾਬੂ
. . .  1 day ago
ਸੰਘਣੀ ਧੁੰਦ ਨੇ ਰੋਕੀ ਵਾਹਨਾਂ ਦੀ ਰਫ਼ਤਾਰ
. . .  1 day ago
ਪਾਕਿ 'ਚ ਅਗਵਾ ਦੱਸੀ ਜਾ ਰਹੀ ਹਿੰਦੂ ਕੁੜੀ ਨੇ ਸਵੈ ਇੱਛਾ ਨਾਲ ਕੀਤਾ ਧਰਮ ਪਰਿਵਰਤਨ, ਵੀਡੀਓ 'ਚ ਕੀਤਾ ਖ਼ੁਲਾਸਾ
. . .  1 day ago
ਮਹਾਰਾਸ਼ਟਰ : ਸ਼ਬਾਨਾ ਆਜ਼ਮੀ ਦੇ ਡਰਾਈਵਰ ਦੇ ਖ਼ਿਲਾਫ਼ ਦਰਜ ਹੋਇਆ ਮਾਮਲਾ
. . .  1 day ago
ਸੰਘਣੀ ਧੁੰਦ ਕਾਰਨ ਟੋਲ ਪਲਾਜ਼ਾ ਤੇ ਲੱਗਿਆ ਵਾਹਨਾਂ ਦਾ ਜਾਮ, ਪ੍ਰੀਖਿਆਰਥੀ ਪਰੇਸ਼ਾਨ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 23 ਮੱਘਰ ਸੰਮਤ 551

ਹੁਸ਼ਿਆਰਪੁਰ / ਮੁਕੇਰੀਆਂ

ਫੁਗਲਾਣਾ 'ਚ ਪ੍ਰਵਾਸੀ ਮਜ਼ਦੂਰਾਂ ਦੀਆਂ 150 ਝੁੱਗੀਆਂ ਸੜ ਕੇ ਸੁਆਹ, ਲੱਖਾਂ ਦਾ ਨੁਕਸਾਨ

ਹੁਸ਼ਿਆਰਪੁਰ, 7 ਦਸੰਬਰ (ਨਰਿੰਦਰ ਸਿੰਘ ਬੱਡਲਾ)-ਹੁਸ਼ਿਆਰਪੁਰ-ਫਗਵਾੜਾ ਮਾਰਗ 'ਤੇ ਪੈਂਦੇ ਪਿੰਡ ਫੁਗਲਾਣਾ 'ਚ ਅੱਜ ਬਾਅਦ ਦੁਪਹਿਰ ਕਰੀਬ 3 ਵਜੇ ਅੱਗ ਲੱਗਣ ਨਾਲ ਪ੍ਰਵਾਸੀ ਮਜ਼ਦੂਰਾਂ ਦੀਆਂ 150 ਝੁੱਗੀਆਂ ਸੜ ਕੇ ਸੁਆਹ ਹੋ ਗਈਆਂ | ਇਸ ਸਬੰਧੀ ਪੀੜਤ ਰਾਜਵਿੰਦਰ, ਹਰੀ ਓਮ, ਸੰਜੀਵ, ਹਰਨਾਮ, ਤੇਜਪਾਲ, ਅਮਰ ਸਿੰਘ ਨੇ ਦੱਸਿਆ ਕਿ ਉਹ ਰੋਜ਼ਾਨਾਂ ਦੀ ਤਰ੍ਹਾਂ ਕੰਮ 'ਤੇ ਗਏ ਹੋਏ ਸਨ ਤੇ ਇਸੇ ਦੌਰਾਨ ਅਚਾਨਕ ਝੁੱਗੀਆਂ ਨੂੰ ਅੱਗ ਲੱਗ ਗਈ | ਉਨ੍ਹਾਂ ਦੱਸਿਆ ਕਿ ਝੁੱਗੀ ਅੰਦਰ ਸਿਲੰਡਰ ਫਟਣ ਕਰ ਕੇ ਇਹ ਹਾਦਸਾ ਹੋਇਆ | ਉਨ੍ਹਾਂ ਦੱਸਿਆ ਕਿ ਅੱਗ ਲੱਗਣ ਨਾਲ ਉਨ੍ਹਾਂ ਦਾ ਸਾਰਾ ਘਰੇਲੂ ਸਾਮਾਨ ਤੇ ਨਕਦੀ ਸੜ ਕੇ ਸੁਆਹ ਹੋ ਗਈ | ਅੱਗ ਇੰਨੀ ਭਿਆਨਕ ਸੀ ਕਿ ਮਿੰਟਾਂ 'ਚ ਹੀ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਤੇ ਹੁਸ਼ਿਆਰਪੁਰ ਅਤੇ ਫਗਵਾੜਾ ਤੋਂ ਆਈਆਂ ਫਾਇਰ ਬਿ੍ਗੇਡ ਦੀਆਂ ਗੱਡੀਆਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ ਗਿਆ | ਉਨ੍ਹਾਂ ਦੱਸਿਆ ਕਿ ਅੱਗ ਲੱਗਣ ਨਾਲ ਉਨ੍ਹਾਂ ਦਾ ਲੱਖਾਂ ਦਾ ਨੁਕਸਾਨ ਹੋਇਆ ਹੈ | ਘਟਨਾ ਦਾ ਪਤਾ ਲੱਗਦਿਆਂ ਹੀ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਤੇ ਹਲਕਾ ਚੱਬੇਵਾਲ ਦੇ ਵਿਧਾਇਕ ਡਾ: ਰਾਜ ਕੁਮਾਰ ਅਤੇ ਤਹਿਸੀਲਦਾਰ ਹਰਮਿੰਦਰ ਸਿੰਘ ਮੌਕੇ 'ਤੇ ਪਹੰੁਚ ਗਏ ਤੇ ਸਥਿਤੀ ਦਾ ਜਾਇਜ਼ਾ ਲਿਆ | ਉਨ੍ਹਾਂ ਦੱਸਿਆ ਕਿ ਪ੍ਰਵਾਸੀ ਮਜ਼ਦੂਰਾਂ ਲਈ ਟੈਂਟ, ਭਾਂਡੇ, ਤਰਪਾਲਾਂ ਤੇ ਖਾਣ ਪੀਣ ਦੇ ਸਾਮਾਨ ਦਾ ਪ੍ਰਬੰਧ ਕਰ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ |

ਦਮਨਦੀਪ ਸਿੰਘ ਸਰਬਸੰਮਤੀ ਨਾਲ ਜ਼ਿਲ੍ਹਾ ਯੂਥ ਕਾਂਗਰਸ ਹੁਸ਼ਿਆਰਪੁਰ ਦੇ ਪ੍ਰਧਾਨ ਬਣੇ

ਹੁਸ਼ਿਆਰਪੁਰ, 7 ਦਸੰਬਰ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਯੂਥ ਕਾਂਗਰਸ ਦੇ ਅਹੁਦੇਦਾਰਾਂ ਦੀ ਚੋਣ ਨੂੰ ਲੈ ਕੇ ਜ਼ਿਲ੍ਹੇ 'ਚ ਪਿਛਲੇ ਕਈ ਦਿਨਾਂ ਤੋਂ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਸੀ | ਐਲਾਨੇ ਨਤੀਜਿਆਂ 'ਚ ਦਮਨਦੀਪ ਸਿੰਘ ਸਰਬਸੰਮਤੀ ਨਾਲ ਜ਼ਿਲ੍ਹਾ ਯੂਥ ਕਾਂਗਰਸ ਦੇ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂ

ਹੁਸ਼ਿਆਰਪੁਰ, 7 ਦਸੰਬਰ (ਹਰਪ੍ਰੀਤ ਕੌਰ)-ਸਦਰ ਪੁਲਿਸ ਨੇ ਇਕ ਗੁਪਤ ਸੂਚਨਾ ਦੇ ਅਧਾਰ 'ਤੇ ਕਾਰਵਾਈ ਕਰਦਿਆਂ ਅਸਲਾਮਾਬਾਦ ਚੋਅ 'ਚ ਇਕ ਬੋਰੇ ਵਿਚ ਸ਼ਰਾਬ ਦੀਆਂ ਬੋਤਲਾਂ ਰੱਖ ਕੇ ਬੈਠੇ ਵਿਅਕਤੀ ਨੂੰ ਕਾਬੂ ਕੀਤਾ ਹੈ | ਤਲਾਸ਼ੀ ਦੌਰਾਨ ਇਸ ਕੋਲੋਂ 24 ਬੋਤਲਾਂ ਸ਼ਰਾਬ ਦੀਆਂ ...

ਪੂਰੀ ਖ਼ਬਰ »

ਜਿਆਣ ਟੂਰਨਾਮੈਂਟ ਦਾ ਫਾਈਨਲ ਮੈਚ ਲਹਿਲੀ ਤੇ ਡਾਨਸੀਵਾਲ ਵਿਚਕਾਰ ਅੱਜ

ਚੱਬੇਵਾਲ, 7 ਦਸੰਬਰ (ਪੱਤਰ ਪ੍ਰੇਰਕ)-ਸੰਤ ਬਾਬਾ ਹਰਨਾਮ ਸਿੰਘ ਸਪੋਰਟਸ ਕਲੱਬ ਜਿਆਣ ਵਲੋਂ ਗ੍ਰਾਮ ਪੰਚਾਇਤ ਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਜਿਆਣ ਵਿਖੇ ਕਰਵਾਏ ਜਾ ਰਹੇ ਸੰਤ ਹਰਨਾਮ ਸਿੰਘ ਯਾਦਗਾਰੀ 31ਵੇਂ ਫੁੱਟਬਾਲ ਟੂਰਨਾਮੈਂਟ ਦੇ ਫਾਈਨਲ ਵਾਸਤੇ ਫਸਵੇਂ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿਰਾਇ ਸਾਹਿਬ ਕਾਲਜ 'ਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਸਨਮਾਨ

ਚੱਬੇਵਾਲ, 7 ਦਸੰਬਰ (ਪੱਤਰ ਪ੍ਰੇਰਕ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵ-ਨਿਯੁਕਤ ਜਨਰਲ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਸ੍ਰੀ ਗੁਰੂ ਹਰਿ ਰਾਇ ਸਾਹਿਬ ਕਾਲਜ ਫ਼ਾਰ ਵੁਮੈਨ ਹਰੀਆਂ ਵੇਲਾਂ ਚੱਬੇਵਾਲ ਵਿਖੇ ਸ੍ਰੀ ਗੁਰੂ ਹਰਿ ਰਾਇ ਸਾਹਿਬ ...

ਪੂਰੀ ਖ਼ਬਰ »

'ਆਪ' ਵਲੋਂ ਮਹਿੰਗਾਈ ਨੂੰ ਲੈ ਕੇ ਕੇਂਦਰ ਤੇ ਸੂਬਾ ਸਰਕਾਰ ਿਖ਼ਲਾਫ਼ ਰੋਸ ਪ੍ਰਦਰਸ਼ਨ

ਹੁਸ਼ਿਆਰਪੁਰ, 7 ਦਸੰਬਰ (ਬਲਜਿੰਦਰਪਾਲ ਸਿੰਘ)-ਆਮ ਆਦਮੀ ਪਾਰਟੀ ਵਲੋਂ ਦੇਸ਼ 'ਚ ਵੱਧ ਰਹੀ ਮਹਿੰਗਾਈ ਤੇ ਪਿਆਜ਼ ਦੀਆਂ ਅਸਮਾਨ ਛੂਹ ਰਹੀਆਂ ਕੀਮਤਾਂ ਦੇ ਵਿਰੋਧ 'ਚ ਹੁਸ਼ਿਆਰਪੁਰ ਵਿਖੇ ਸੂਬਾ ਮੀਤ ਪ੍ਰਧਾਨ ਤੇ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਦੇ ਇੰਚਾਰਜ ਸੰਦੀਪ ਸੈਣੀ ...

ਪੂਰੀ ਖ਼ਬਰ »

ਸ਼ੋ੍ਰਮਣੀ ਅਕਾਲੀ ਦਲ ਨੇ ਸਰਬਸੰਮਤੀ ਨਾਲ 28 ਡੈਲੀਗੇਟ ਸਟੇਟ ਤੇ 100 ਜ਼ਿਲ੍ਹੇ ਲਈ ਚੁਣੇ

ਹੁਸ਼ਿਆਰਪੁਰ, 7 ਦਸੰਬਰ (ਬਲਜਿੰਦਰਪਾਲ ਸਿੰਘ)-ਸ਼ੋ੍ਰਮਣੀ ਅਕਾਲੀ ਦਲ ਜ਼ਿਲ੍ਹਾ ਹੁਸ਼ਿਆਰਪੁਰ ਦੀ ਭਰਵੀਂ ਮੀਟਿੰਗ ਗੁਰਦੁਆਰਾ ਸ੍ਰੀ ਜਾਹਰਾ ਜਹੂਰ ਪਾਤਿਸ਼ਾਹੀ ਛੇਵੀਂ ਪੁਰਹੀਰਾਂ ਹੁਸ਼ਿਆਰਪੁਰ ਵਿਖੇ ਜ਼ਿਲ੍ਹਾ ਅਬਜ਼ਰਵਰ ਸ਼ਰਨਜੀਤ ਸਿੰਘ ਢਿੱਲੋਂ ਦੀ ਪ੍ਰਧਾਨਗੀ ...

ਪੂਰੀ ਖ਼ਬਰ »

ਅਰੋੜਾ ਵਲੋਂ ਸਰਕਾਰੀ ਕਾਲਜ ਦੀ ਅਤਿ-ਆਧੁਨਿਕ ਲਾਇਬ੍ਰੇਰੀ ਲਈ 50 ਲੱਖ ਦਾ ਚੈੱਕ ਭੇਟ

ਹੁਸ਼ਿਆਰਪੁਰ, 7 ਦਸੰਬਰ (ਬਲਜਿੰਦਰਪਾਲ ਸਿੰਘ)-ਉਦਯੋਗ ਤੇ ਵਣਜ ਮੰਤਰੀ ਪੰਜਾਬ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਿੱਖਿਆ ਦਾ ਪੱਧਰ ਹੋਰ ਉੱਚਾ ਚੁੱਕਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ | ਉਹ ਸਰਕਾਰੀ ਕਾਲਜ ਹੁਸ਼ਿਆਰਪੁਰ ਵਿਖੇ ਬਣਾਈ ਜਾ ...

ਪੂਰੀ ਖ਼ਬਰ »

ਵਰਕ ਪਰਮਿਟ 'ਤੇ ਮਲੇਸ਼ੀਆ ਭੇਜਣ ਦੇ ਨਾਂਅ 'ਤੇ 5 ਲੱਖ ਠੱਗਣ ਵਾਲਾ ਗਿ੍ਫ਼ਤਾਰ

ਹੁਸ਼ਿਆਰਪੁਰ, 7 ਦਸੰਬਰ (ਬਲਜਿੰਦਰਪਾਲ ਸਿੰਘ)-ਮਲੇਸ਼ੀਆ ਦਾ ਵਰਕ ਪਰਮਿਟ ਦਿਵਾਉਣ ਦੇ ਨਾਂਅ 'ਤੇ ਕਥਿਤ ਤੌਰ 'ਤੇ 5 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਮਾਮਲੇ ਦੇ ਕਥਿਤ ਦੋਸ਼ੀ ਨੂੰ ਗਿ੍ਫ਼ਤਾਰ ਕਰਨ ਤੋਂ ਬਾਅਦ ਅਦਾਲਤ 'ਚ ਪੇਸ਼ ਕੀਤਾ ਗਿਆ ਜਿਥੋਂ ਉਸ ਨੂੰ 14 ਦਿਨਾਂ ਲਈ ...

ਪੂਰੀ ਖ਼ਬਰ »

ਕੇਂਦਰੀ ਜੇਲ੍ਹ 'ਚ ਹਵਾਲਾਤੀ ਤੋਂ ਮੋਬਾਈਲ ਬਰਾਮਦ

ਹੁਸ਼ਿਆਰਪੁਰ, 7 ਦਸੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਕੇਂਦਰੀ ਜੇਲ੍ਹ ਪ੍ਰਸ਼ਾਸਨ ਨੇ ਜਾਂਚ ਦੌਰਾਨ ਇਕ ਹਵਾਲਾਤੀ ਤੋਂ ਮੋਬਾਈਲ ਬਰਾਮਦ ਕੀਤਾ ਹੈ | ਹਾਲਾਂਕਿ ਥਾਣਾ ਸਿਟੀ ਪੁਲਿਸ ਨੇ ਜੇਲ੍ਹ ਦੇ ਸਹਾਇਕ ਸੁਪਰਡੈਂਟ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਲਿਆ ਹੈ | ...

ਪੂਰੀ ਖ਼ਬਰ »

ਭਗੌੜਾ ਐਲਾਨਿਆ

ਹੁਸ਼ਿਆਰਪੁਰ, 7 ਦਸੰਬਰ (ਬਲਜਿੰਦਰਪਾਲ ਸਿੰਘ)-ਜੇ. ਐਮ. ਆਈ. ਸੀ. ਸ਼ਵੇਤਾ ਠਾਕੁਰ ਦੀ ਅਦਾਲਤ ਨੇ ਇਕ ਮਾਮਲੇ ਦੇ ਕਥਿਤ ਦੋਸ਼ੀ ਚਰਨਜੀਤ ਸਿੰਘ ਵਾਸੀ ਸ਼ਾਂਤੀ ਨਗਰ ਨੂੰ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ 'ਚ ਭਗੌੜਾ ਐਲਾਨਿਆ ਹੈ | ...

ਪੂਰੀ ਖ਼ਬਰ »

ਖੰਨਾ ਨੇ ਮûਰਾ-ਵਰਿੰਦਾਵਨ ਤੱਕ ਰੇਲ ਚਲਾਉਣ ਦੀ ਮੰਗ ਨੂੰ ਕੇਂਦਰੀ ਰੇਲ ਮੰਤਰਾਲੇ ਕੋਲ ਉਠਾਇਆ

ਹੁਸ਼ਿਆਰਪੁਰ, 7 ਦਸੰਬਰ (ਬਲਜਿੰਦਰਪਾਲ ਸਿੰਘ)-ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਨੇ ਭਾਜਪਾ ਦੇ ਕੌਮੀ ਮੀਤ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਵਲੋਂ ਹੁਸ਼ਿਆਰਪੁਰ-ਦਿੱਲੀ ਐਕਸਪ੍ਰੈੱਸ ਨੂੰ ਮਥੁਰਾ-ਵਰਿੰਦਾਵਨ ਤੱਕ ਚਲਾਉਣ ...

ਪੂਰੀ ਖ਼ਬਰ »

ਘਰ 'ਚੋਂ ਗਹਿਣੇ ਤੇ ਨਕਦੀ ਚੋਰੀ

ਹੁਸ਼ਿਆਰਪੁਰ, 7 ਦਸੰਬਰ (ਬਲਜਿੰਦਰਪਾਲ ਸਿੰਘ)-ਅਣਪਛਾਤੇ ਚੋਰਾਂ ਨੇ ਇਕ ਘਰ ਨੂੰ ਨਿਸ਼ਾਨਾ ਬਣਾ ਕੇ ਸੋਨੇ ਦੇ ਗਹਿਣੇ ਤੇ ਨਕਦੀ ਚੋਰੀ ਕਰ ਲਈ | ਚੱਬੇਵਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ | ਜਾਣਕਾਰੀ ਅਨੁਸਾਰ ਪਿੰਡ ਮਰੂਲੇ ਦੇ ਵਾਸੀ ਗੁਰਮੀਤ ਸਿੰਘ ਨੇ ਪੁਲਿਸ ਨੂੰ ...

ਪੂਰੀ ਖ਼ਬਰ »

ਤਸਕਰ ਕਾਬੂ

ਹੁਸ਼ਿਆਰਪੁਰ, 7 ਦਸੰਬਰ (ਬਲਜਿੰਦਰਪਾਲ ਸਿੰਘ)-ਪੁਲਿਸ ਨੇ ਤਸਕਰ ਨੂੰ ਕਾਬੂ ਕਰ ਕੇ ਉਸ ਤੋਂ ਸ਼ਰਾਬ ਬਰਾਮਦ ਕੀਤੀ ਹੈ | ਜਾਣਕਾਰੀ ਅਨੁਸਾਰ ਥਾਣਾ ਮਾਹਿਲਪੁਰ ਪੁਲਿਸ ਨੇ ਪਿੰਡ ਕੁੱਕੜਾਂ ਖੁਰਦ ਦੇ ਵਾਸੀ ਮਹਿੰਦਰ ਸਿੰਘ ਨੂੰ ਕਾਬੂ ਕਰ ਕੇ ਉਸ ਤੋਂ 36 ਬੋਤਲਾਂ ਸ਼ਰਾਬ ਦੀਆਂ ...

ਪੂਰੀ ਖ਼ਬਰ »

ਡਾ: ਦਵਿੰਦਰ ਸਿੰਘ ਬਿੰਦੀ ਨੂੰ ਸੇਜਲ ਅੱਖਾਂ ਨਾਲ ਵਿਦਾਇਗੀ

ਮੁਕੇਰੀਆਂ, 7 ਦਸੰਬਰ (ਰਾਮਗੜ੍ਹੀਆ, ਸਰਵਜੀਤ ਸਿੰਘ)-ਵਿਕਟੋਰੀਆ ਇੰਟਰਨੈਸ਼ਨਲ ਸਕੂਲ ਮੁਕੇਰੀਆਂ/ਟਾਂਡਾ ਦੇ ਡਾਇਰੈਕਟਰ ਪ੍ਰੋਫੈਸਰ ਜੀ. ਐਸ. ਮੁਲਤਾਨੀ ਦੇ ਸਹੁਰਾ ਤੇ ਵਿਕੋਟੀਰਆ ਇੰਟਰਨੈਸ਼ਨਲ ਸਕੂਲ ਮੁਕੇਰੀਆਂ/ਟਾਂਡਾ ਦੇ ਚੇਅਰਮੈਨ ਡਾਕਟਰ ਦਵਿੰਦਰ ਸਿੰਘ ਬਿੰਦੀ ...

ਪੂਰੀ ਖ਼ਬਰ »

ਕੋਹਿਨੂਰ ਇੰਟਰਨੈਸ਼ਨਲ ਸਕੂਲ ਵਿਖੇ ਕਰਵਾਈ 'ਸ਼ੋਅ ਐਾਡ ਟੈਲ' ਤੇ 'ਫਲਾਵਰ ਡੈਕੋਰੇਸ਼ਨ' ਪ੍ਰਤੀਯੋਗਤਾ

ਭੰਗਾਲਾ, 7 ਦਸੰਬਰ (ਸਰਵਜੀਤ ਸਿੰਘ)-ਕੋਹਿਨੂਰ ਇੰਟਰਨੈਸ਼ਨਲ ਸਕੂਲ ਵਿਖੇ ਪਿ੍ੰਸੀਪਲ ਹਰਪ੍ਰੀਤ ਪੰਧੇਰ ਦੀ ਅਗਵਾਈ 'ਚ 'ਸ਼ੋਅ ਐਾਡ ਟੈਲ' ਤੇ ਫਲਾਵਰ ਡੈਕੋਰੇਸ਼ਨ ਦੀ ਪ੍ਰਤੀਯੋਗਤਾ ਕਰਵਾਈ ਗਈ | ਜਿਸ 'ਚ ਪਹਿਲੀ ਤੋਂ ਤੀਜੀ ਕਲਾਸ ਦੇ ਵਿਦਿਆਰਥੀਆਂ ਦੇ ਲਈ ਸ਼ੋਅ ਐਾਡ ਟੈਲ ...

ਪੂਰੀ ਖ਼ਬਰ »

ਕੈਨੇਡਾ ਸਟੱਡੀ ਵੀਜ਼ਾ, ਓਪਨ ਵਰਕ ਪਰਮਿਟ ਤੇ ਹੋਰ ਰਫਿਊਜ਼ ਹੋਏ ਕੇਸ ਸਾਡੀਆਂ ਮਾਹਿਰ ਸੇਵਾਵਾਂ ਦਾ ਲਾਭ ਉਠਾਉਣ-ਕੌਸ਼ਲ

ਗੜ੍ਹਸ਼ੰਕਰ, 7 ਦਸੰਬਰ (ਧਾਲੀਵਾਲ)-ਰੈਗੂਲੇਟਿਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਗੋਪਾਲ ਕੌਸ਼ਲ ਮੈਂਬਰ ਆਈ. ਸੀ. ਸੀ. ਆਰ. ਸੀ. ਤੇ ਡਾਇਰੈਕਟਰ ਕੌਾਸ਼ਲ ਇਮੀਗ੍ਰੇਸ਼ਨ ਬੀਰਮਪੁਰ ਰੋਡ ਗੜ੍ਹਸ਼ੰਕਰ ਨੇ ਦੱਸਿਆ ਕੌਸ਼ਲ ਇਮੀਗ੍ਰੇਸ਼ਨ ਕੋਲ ਹਾਲ ਹੀ 'ਚ ਰਫਿਊਜ਼ ਹੋਏ ...

ਪੂਰੀ ਖ਼ਬਰ »

ਜਬਰ ਜਨਾਹ ਦੀਆਂ ਵੱਧ ਰਹੀਆਂ ਘਟਨਾਵਾਂ ਨੂੰ ਲੈ ਕੇ ਸੀਟੂ ਨੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ

ਮਾਹਿਲਪੁਰ, 7 ਨਵੰਬਰ (ਰਜਿੰਦਰ ਸਿੰਘ)-ਸੀਟੂ ਵਲੋਂ ਦੇਸ਼ ਅੰਦਰ ਹੋ ਰਹੀਆ ਜਬਰ ਜਨਾਹ ਦੀਆਂ ਘਟਨਾਵਾਂ ਦੇ ਵਿਰੁੱਧ ਮਹਿੰਦਰ ਕੁਮਾਰ ਬੱਢੋਆਣ ਦੀ ਅਗਵਾਈ 'ਚ ਰੋਸ ਰੈਲੀ ਕਰਨ ਉਪਰੰਤ ਪੁਲਿਸ ਥਾਣਾ ਮਾਹਿਲਪੁਰ ਦੇ ਸਾਹਮਣੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ ਤੇ ਮੋਦੀ ...

ਪੂਰੀ ਖ਼ਬਰ »

ਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ 'ਚ ਚੌਥੀ ਤੇ ਪੰਜਵੀਂ ਜਮਾਤ ਲਈ ਇਨਾਮ ਵੰਡ ਸਮਾਰੋਹ

ਦਸੂਹਾ, 7 ਦਸੰਬਰ (ਕੌਸ਼ਲ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ 'ਚ ਚੌਥੀ ਤੇ ਪੰਜਵੀਂ ਜਮਾਤਾਂ ਦੇ ਵਿਦਿਆਰਥੀਆਂ ਲਈ ਸਕੂਲ 'ਚ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ | ਸਕੂਲ 'ਚ ਵਿਦਿਆਰਥੀਆਂ ਦੇ ਸਿੱਖਿਆ ਕੌਸ਼ਲ ਨੂੰ ਪਰਖਣ ਲਈ ਸਕੂਲ 'ਚ ਵੱਖ-ਵੱਖ ਪ੍ਰਤੀਯੋਗਤਾਵਾਂ ਦਾ ...

ਪੂਰੀ ਖ਼ਬਰ »

ਜ਼ਿਲ੍ਹਾ ਬਾਰ ਐਸੋਸੀਏਸ਼ਨ ਵਲੋਂ ਅਦਾਲਤੀ ਕੰਮਕਾਜ ਠੱਪ ਕਰ ਕੇ ਕੀਤੀ ਮੁਕੰਮਲ ਹੜਤਾਲ

ਹੁਸ਼ਿਆਰਪੁਰ, 7 ਦਸੰਬਰ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਹੁਸ਼ਿਆਰਪੁਰ ਦੇ ਪ੍ਰਧਾਨ ਐਡਵੋਕੇਟ ਧਰਮਿੰਦਰ ਸਿੰਘ ਜੱਜ ਦੀ ਅਗਵਾਈ 'ਚ ਹੜਤਾਲ ਕੀਤੀ ਗਈ ਤੇ ਪੂਰਾ ਦਿਨ ਅਦਾਲਤੀ ਕੰਮਕਾਜ ਠੱਪ ਰੱਖਿਆ ਗਿਆ | ਇਸ ਮੌਕੇ ਪ੍ਰਧਾਨ ਐਡਵੋਕੇਟ ਧਰਮਿੰਦਰ ਸਿੰਘ ...

ਪੂਰੀ ਖ਼ਬਰ »

ਵੱੁਡਲੈਂਡ ਸਕੂਲ ਦਾ ਬਿ੍ਟਿਸ਼ ਕਾਉਂਸਲ ਇੰਟਰਨੈਸ਼ਨਲ ਸਕੂਲ ਪੁਰਸਕਾਰ ਨਾਲ ਸਨਮਾਨ

ਹੁਸ਼ਿਆਰਪੁਰ, 7 ਦਸੰਬਰ (ਬਲਜਿੰਦਰਪਾਲ ਸਿੰਘ)-ਦਿੱਲੀ 'ਚ ਬਿ੍ਟਿਸ਼ ਕਾਉਂਸਲ ਇੰਟਰਨੈਸ਼ਨਲ ਸਕੂਲ ਪੁਰਸਕਾਰ ਸਮਾਗਮ ਕਰਵਾਇਆ ਗਿਆ | ਇਸ ਮੌਕੇ ਇਕ ਵਾਰ ਫਿਰ ਵੁੱਡਲੈਂਡ ਓਵਰਸੀਜ਼ ਸਕੂਲ ਹੁਸ਼ਿਆਰਪੁਰ ਨੂੰ ਵਧੀਆ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ | ਇਸ ਸਬੰਧੀ ...

ਪੂਰੀ ਖ਼ਬਰ »

7 ਸਾਲ ਦੀ ਧੀ ਦੇ ਪਿਤਾ ਨੇ ਜਤਾਈ ਜਲਾਦ ਬਣਨ ਦੀ ਇੱਛਾ

ਊਨਾ, 7 ਦਸੰਬਰ (ਹਰਪਾਲ ਸਿੰਘ ਕੋਟਲਾ)-ਹਿਮਾਚਲ ਪ੍ਰਦੇਸ਼ 'ਚ ਜ਼ਿਲ੍ਹਾ ਊਨੇ ਦੇ ਸੰਤੋਸ਼ਗੜ੍ਹ ਨਿਵਾਸੀ ਸੰਜੀਵ ਵਰਮਾ ਨੇ ਜਬਰ ਜਨਾਹ ਦੇ ਦੋਸ਼ੀਆਂ ਤੇ ਹੋਰ ਅਪਰਾਧ ਕਰਨ ਵਾਲੇ ਜੇਲ੍ਹ 'ਚ ਬੰਦ ਦੋਸ਼ੀਆਂ ਨੂੰ ਫ਼ਾਂਸੀ ਦੇਣ ਲਈ ਜਲਾਦ ਬਣਨ ਦੀ ਇੱਛਾ ਜਤਾਈ ਹੈ | ਸੰਜੀਵ ਵਰਮਾ ...

ਪੂਰੀ ਖ਼ਬਰ »

ਹੁਣ ਹੁਸ਼ਿਆਰਪੁਰ 'ਚ ਵੀ ਬਣੇਗਾ ਸਰਕਾਰੀ ਮੈਡੀਕਲ ਕਾਲਜ-ਸੋਨੀ

ਅੰਮਿ੍ਤਸਰ, 7 ਦਸੰਬਰ (ਰੇਸ਼ਮ ਸਿੰਘ)¸ਸੂਬਾ ਸਰਕਾਰ ਵਲੋਂ ਕਪੂਰਥਲਾ ਵਿਚ ਮੈਡੀਕਲ ਕਾਲਜ ਦੀ ਪ੍ਰਵਾਨਗੀ ਤੋਂ ਬਾਅਦ ਹੁਣ ਹੁਸ਼ਿਆਰਪੁਰ 'ਚ ਮੈਡੀਕਲ ਕਾਲਜ ਖੋਲ੍ਹਣ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਲਈ ਸੈਰ-ਸਪਾਟਾ ਵਿਭਾਗ ਨੇ ਲੋੜੀਂਦੀ ਜ਼ਮੀਨ ਮੈਡੀਕਲ ...

ਪੂਰੀ ਖ਼ਬਰ »

ਗੁਰੂ ਰਵਿਦਾਸ ਮੰਦਰ ਵਿਖੇ ਡਾ: ਅੰਬੇਡਕਰ ਦਾ ਪ੍ਰੀ-ਨਿਰਵਾਣ ਦਿਵਸ ਮਨਾਇਆ

ਤਲਵਾੜਾ, 7 ਦਸੰਬਰ (ਵਿਸ਼ੇਸ਼ ਪ੍ਰਤੀਨਿਧ)-ਸ੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਤਲਵਾੜਾ ਵਲੋਂ ਪ੍ਰਧਾਨ ਜਗਦੇਵ ਸਿੰਘ ਦੀ ਅਗਵਾਈ 'ਚ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਭਾਰਤ ਰਤਨ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਦਾ ਪ੍ਰੀਨਿਰਵਾਣ ਦਿਵਸ ਸ਼ਰਧਾ ਨਾਲ ਮਨਾਇਆ ਗਿਆ ...

ਪੂਰੀ ਖ਼ਬਰ »

ਚੌਧਰੀ ਗੁਰਪ੍ਰੀਤ ਹਲਕਾ ਚੱਬੇਵਾਲ ਤੋਂ ਯੂਥ ਕਾਂਗਰਸ ਦੇ ਪ੍ਰਧਾਨ ਚੁਣੇ

ਚੱਬੇਵਾਲ, 7 ਦਸੰਬਰ (ਸਖ਼ੀਆ)-ਸਾਬਕਾ ਵਿਧਾਇਕ ਚੌਧਰੀ ਰਾਮ ਰਤਨ ਦੇ ਪੋਤਰੇ ਚੌਧਰੀ ਗੁਰਪੀ੍ਰਤ ਯੂਥ ਕਾਂਗਰਸ ਦੇ ਹਲਕਾ ਚੱਬੇਵਾਲ ਤੋਂ ਨਿਰਵਿਰੋਧ ਪ੍ਰਧਾਨ ਚੁਣੇ ਗਏ ਹਨ | ਜਿਉਂ ਹੀ ਉਨ੍ਹਾਂ ਦੀ ਚੋਣ ਦੀ ਪੁਸ਼ਟੀ ਹੋਈ ਤਾਂ ਉਨ੍ਹਾਂ ਨੂੰ ਇਕ ਜਲੂਸ ਦੀ ਸ਼ਕਲ 'ਚ ਉਨ੍ਹਾਂ ...

ਪੂਰੀ ਖ਼ਬਰ »

ਬਲਵੀਰ ਸਿੰਘ ਢਿ ੱਲੋਂ ਯੂਥ ਕਾਂਗਰਸ ਹਲਕਾ ਗੜ੍ਹਸ਼ੰਕਰ ਦੇ ਪ੍ਰਧਾਨ ਬਣੇ

ਗੜ੍ਹਸ਼ੰਕਰ, 7 ਦਸੰਬਰ (ਧਾਲੀਵਾਲ)-ਬੀਤੇ ਦਿਨੀਂ ਹੋਈਆਂ ਯੂਥ ਕਾਂਗਰਸ ਦੀਆਂ ਚੋਣਾਂ 'ਚ ਬਲਵੀਰ ਸਿੰਘ ਢਿੱਲੋਂ ਨੇ ਹਲਕਾ ਗੜ੍ਹਸ਼ੰਕਰ ਦੇ ਯੂਥ ਪ੍ਰਧਾਨ ਦੀ ਚੋਣ ਜਿੱਤੀ ਹੈ | ਚੋਣ ਨਤੀਜਿਆਂ ਦੇ ਐਲਾਨ 'ਚ ਬਲਵੀਰ ਸਿੰਘ ਢਿੱਲੋਂ ਨੇ ਇਸ ਚੋਣ 'ਚ 254 ਵੋਟਾਂ ਹਾਸਿਲ ਕਰ ਕੇ ...

ਪੂਰੀ ਖ਼ਬਰ »

ਇੰਟਰ-ਸਟੇਟ ਕਬੱਡੀ ਟੂਰਨਾਮੈਂਟ ਦਾ ਵਿਧਾਇਕ ਡੋਗਰਾ ਵਲੋਂ ਉਦਘਾਟਨ

ਰਾਮਗੜ੍ਹ ਸੀਕਰੀ, 7 ਦਸੰਬਰ (ਪਤਰ ਪ੍ਰੇਰਕ)-ਮਹਾਰਾਣਾ ਪ੍ਰਤਾਪ ਕਲੱਬ ਨੰਗਲ ਖਨੌੜਾ ਵਲੋ ਪਿੰਡ ਦੇ ਖੇਡ ਮੈਦਾਨ 'ਚ ਇੰਟਰ ਸਟੇਟ ਕਬੱਡੀ ਟੂਰਨਾਮੈਂਟ ਦਾ ਆਯੋਜਨ ਕਰਵਾਇਆ ਜਾ ਰਿਹਾ ਹੈ ਜਿਸ ਦਾ ਰਸਮੀ ਉਦਘਾਟਨ ਵਿਧਾਇਕ ਸ੍ਰੀ ਅਰੁਣ ਡੋਗਰਾ ਵਲੋ ਪਿੰਡ ਦੇ ਪਤਵੰਤਿਆਂ, ਖੇਡ ...

ਪੂਰੀ ਖ਼ਬਰ »

ਮੁਕੇਰੀਆਂ-ਐਮਾਂ ਮਾਂਗਟ ਰਾਸ਼ਟਰੀ ਮਾਰਗ 'ਤੇ ਸਥਿਤ ਹੋਟਲ 'ਚ ਦੇਹ ਵਪਾਰ ਦਾ ਧੰਦਾ ਜ਼ੋਰਾਂ 'ਤੇ, ਪ੍ਰਸ਼ਾਸਨ ਖ਼ਾਮੋਸ਼

ਮੁਕੇਰੀਆਂ, 7 ਦਸੰਬਰ (ਰਾਮਗੜ੍ਹੀਆ, ਸਰਵਜੀਤ ਸਿੰਘ)-ਇਕ ਪਾਸੇ ਪੰਜਾਬ 'ਚ ਨਸ਼ਿਆਂ ਦੇ ਦਰਿਆ ਨੂੰ ਠੱਲ੍ਹ ਪਾਉਣੀ ਪੰਜਾਬ ਸਰਕਾਰ ਤੇ ਪੁਲਿਸ ਲਈ ਸਿਰਦਰਦੀ ਦਾ ਕਾਰਨ ਬਣਿਆ ਹੋਇਆ ਹੈ | ਦੂਜੇ ਪਾਸੇ ਕੁਝ ਹੋਟਲਾਂ ਵਾਲੇ ਵੀ ਨੌਜਵਾਨੀ ਨੂੰ ਬਰਬਾਦ ਕਰਨ 'ਚ ਕਸਰ ਨਹੀਂ ਛੱਡ ...

ਪੂਰੀ ਖ਼ਬਰ »

ਲੋਕ ਨਿਰਮਾਣ ਵਿਭਾਗ ਵਲੋਂ ਬੂਟੇ ਲਵਾਉਣ ਦੀ ਸ਼ੁਰੂਆਤ

ਹੁਸ਼ਿਆਰਪੁਰ, 7 ਦਸੰਬਰ (ਬਲਜਿੰਦਰਪਾਲ ਸਿੰਘ)-ਲੋਕ ਨਿਰਮਾਣ ਵਿਭਾਗ ਵਲੋਂ ਹੁਸ਼ਿਆਰਪੁਰ ਵਿਖੇ ਬਣਾਏ ਜਾ ਰਹੇ ਕਮਿਊਨਿਟੀ ਸੈਂਟਰ ਦੀ ਫਰੰਟ ਸਾਈਡ 'ਤੇ ਬੂਟੇ ਲਗਾਉਣ ਦੀ ਮੁਹਿੰਮ ਵੀ ਸ਼ੁਰੂ ਕਰ ਦਿੱਤੀ ਗਈ ਹੈ | ਇਸ ਸਬੰਧੀ ਐਕਸੀਅਨ ਪੀ. ਡਬਲਿਯੂ. ਡੀ. ਰਜਿੰਦਰ ਗੋਤਰਾ ਨੇ ...

ਪੂਰੀ ਖ਼ਬਰ »

ਆਬਕਾਰੀ ਮੁਲਾਜ਼ਮਾਂ ਵਲੋਂ ਕੀਤੀ ਭੰਨ-ਤੋੜ ਨੂੰ ਲੈ ਕੇ ਪਿੰਡ ਵਾਸੀਆਂ ਵਲੋਂ ਰੋਸ ਧਰਨਾ

ਮਾਹਿਲਪੁਰ, 7 ਨਵੰਬਰ (ਰਜਿੰਦਰ ਸਿੰਘ, ਦੀਪਕ ਅਗਨੀਹੋਤਰੀ)-ਪਿੰਡ ਬਾੜੀਆਂ ਖੁਰਦ ਵਿਖੇ ਆਪ ਬਣੇ ਕਰ ਤੇ ਆਬਕਾਰੀ ਮੁਲਾਜ਼ਮਾਂ ਵਲੋਂ ਇਕ ਦਕਾਨ 'ਚ ਕੀਤੀ ਭੰਨ ਤੋੜ ਤੇ ਸ਼ਰਾਬ ਦੇ ਠੇਕੇ ਨੂੰ ਬੰਦ ਕਰਨ ਨੂੰ ਲੈ ਕੇ ਪਿੰਡ ਬਾੜੀਆਂ ਖੁਰਦ ਤੇ ਬਾੜੀਆਂ ਕਲਾਂ ਦੀਆਂ ਪੰਚਾਇਤਾਂ ...

ਪੂਰੀ ਖ਼ਬਰ »

ਕੁਲ ਹਿੰਦ ਕਿਸਾਨ ਸਭਾ ਕਾਰਕੁਨਾਂ ਵਲੋਂ ਤਲਵਾੜਾ ਥਾਣੇ ਮੂਹਰੇ ਧਰਨਾ

ਤਲਵਾੜਾ, 7 ਦਸੰਬਰ (ਸੁਰੇਸ਼ ਕੁਮਾਰ)-ਤਲਵਾੜਾ ਪੁਲਿਸ ਵਲੋਂ ਸ਼ਿਕਾਇਤਾਂ ਦਾ ਨਿਪਟਾਰਾ ਨਾ ਕਰਨ ਤੇ ਪੀੜਤਾਂ ਦੀ ਖੱਜਲ ਖ਼ੁਆਰੀ ਕਰਨ ਿਖ਼ਲਾਫ਼ ਕੁਲ ਹਿੰਦ ਕਿਸਾਨ ਸਭਾ ਵਲੋਂ ਦੀ ਬਲਾਕ ਤਲਵਾੜਾ ਦੀ ਇਕਾਈ ਵਲੋਂ ਥਾਣਾ ਤਲਵਾੜਾ ਅੱਗੇ ਰੋਸ ਧਰਨਾ ਦਿੱਤਾ ਗਿਆ | ਸਭਾ ਦੇ ...

ਪੂਰੀ ਖ਼ਬਰ »

ਅਰੋੜਾ ਇਮੀਗ੍ਰੇਸ਼ਨ ਵਲੋਂ ਜਾਗਰੂਕਤਾ ਹਫ਼ਤਾ ਸੋਮਵਾਰ ਤੋਂ-ਅਰੋੜਾ

ਗੜ੍ਹਸ਼ੰਕਰ, 7 ਦਸੰਬਰ (ਧਾਲੀਵਾਲ)-ਅਰੋੜਾ ਇਮੀਗ੍ਰੇਸ਼ਨ ਐਾਡ ਐਜ਼ੂਕੇਸ਼ਨਲ ਕੰਸਲਟੈਂਟਸ ਨਵਾਂਸ਼ਹਿਰ/ ਗੜ੍ਹਸ਼ੰਕਰ ਦੇ ਰਿਜ਼ਨਲ ਡਾਇਰੈਕਟਰ ਕੰਵਰਪ੍ਰੀਤ ਸਿੰਘ ਅਰੋੜਾ ਨੇ ਕਿਹਾ ਕਿ ਅਰੋੜਾ ਇਮੀਗ੍ਰੇਸ਼ਨ ਵਲੋਂ ਕੈਨੇਡਾ, ਯੂ. ਕੇ., ਆਸਟ੍ਰੇਲੀਆ ਆਦਿ ਮੁਲਕਾਂ ਦੇ ...

ਪੂਰੀ ਖ਼ਬਰ »

ਬਿੱਕਾ ਚੀਮਾ ਦੀ ਅਗਵਾਈ 'ਚ ਅਕਾਲੀ ਵਰਕਰ ਹੁਸ਼ਿਆਰਪੁਰ ਲਈ ਰਵਾਨਾ

ਦਸੂਹਾ, 7 ਦਸੰਬਰ (ਕੌਸ਼ਲ)-ਹੁਸ਼ਿਆਰਪੁਰ ਵਿਖੇ ਹੋਈ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ 'ਚ ਦਸੂਹਾ ਤੋਂ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਗੁਰਪ੍ਰੀਤ ਸਿੰਘ ਬਿੱਕਾ ਚੀਮਾ ਤੇ ਸਰਕਲ ਪ੍ਰਧਾਨ ਭੁਪਿੰਦਰ ਸਿੰਘ ਨੀਲੂ ਦੀ ਅਗਵਾਈ 'ਚ ਵੱਡੀ ਗਿਣਤੀ 'ਚ ਅਕਾਲੀ ਵਰਕਰਾਂ ਦਾ ...

ਪੂਰੀ ਖ਼ਬਰ »

ਪੈਨਸ਼ਨਰ ਐਸੋਸੀਏਸ਼ਨ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ

ਵੇਰਕਾ, 7 ਦਸੰਬਰ (ਪਰਮਜੀਤ ਸਿੰਘ ਬੱਗਾ)-ਪਾਵਰਕਾਮ ਤੋਂ ਸੇਵਾ-ਮੁਕਤ ਹੋਏ ਕਰਮਚਾਰੀਆਂ ਦੁਆਰਾ ਉਨ੍ਹਾਂ ਦੀਆ ਪੈਨਸ਼ਨਾਂ ਸਮੇਂ ਸਿਰ ਨਾਲ ਮਿਲਣ ਦੇ ਰੋਸ ਵਜੋਂ ਅੱਜ ਪੈਨਸ਼ਨਰ ਐਸੋਸੀਏਸ਼ਨ ਦੁਆਰਾ ਸਾਥੀ ਅਮਰੀਕ ਸਿੰਘ ਦੀ ਅਗਵਾਈ ਹੇਠ ਸਮੂਹ ਸੇਵਾ ਮੁਕਤ ਬਿਜ਼ਲੀ ...

ਪੂਰੀ ਖ਼ਬਰ »

ਵੇਰਕਾ ਖੇਤਰ 'ਚ ਪੁਲਿਸ ਵਲੋਂ ਜਿਸਮ ਫਰੋਸ਼ੀ ਦੇ ਅੱਡੇ ਦਾ ਪਰਦਾਫਾਸ਼

ਵੇਰਕਾ, 7 ਦਸੰਬਰ (ਪਰਮਜੀਤ ਸਿੰਘ ਬੱਗਾ)-ਪੁਲਿਸ ਥਾਣਾ ਵੇਰਕਾ ਖੇਤਰ 'ਚ ਇਕ ਔਰਤ ਦੁਆਰਾ ਚਲਾਇਆ ਜਾ ਰਿਹਾ ਜਿਸਮ ਫਰੋਸ਼ੀ ਦੇ ਅੱਡੇ ਦੇ ਅੱਡੇ ਦਾ ਅੱਜ ਦੇਰ ਸ਼ਾਮ ਪੁਲਿਸ ਨੇ ਛਾਪੇਮਾਰੀ ਕਰਕੇ ਪਰਦਾਫਾਸ਼ ਕੀਤਾ ਹੈ, ਜਿੱਥੇ ਔਰਤ ਦੁਆਰਾ ਬਾਹਰੋਂ ਲੜਕੀਅਾ ਨੂੰ ਲਿਆ ਕੇ ਇਹ ...

ਪੂਰੀ ਖ਼ਬਰ »

ਵਾਰਡ 85 ਦੇ ਇਲਾਕਾ ਮਿਲਾਪ ਐਵੀਨਿਊ ਦੇ ਘਰਾਂ ਉੱਪਰੋਂ ਨਿਕਲਦੀਆਂ ਹਾਈ ਵੋਲਟੇਜ਼ ਤਾਰਾਂ ਦੇ ਰਹੀਆਂ ਹਨ ਹਾਦਸਿਆਂ ਨੂੰ ਸੱਦਾ

ਛੇਹਰਟਾ, 7 ਦਸੰਬਰ (ਸੁਰਿੰਦਰ ਸਿੰਘ ਵਿਰਦੀ)¸ਵਾਰਡ ਨੰਬਰ 85 ਦੇ ਅਧੀਨ ਆਉਂਦੇ ਇਲਾਕਾ ਮਿਲਾਪ ਐਵੀਨਿਊ ਵਿਖੇ ਘਰਾਂ ਦੇ ਉਪਰੋ ਨਿਕਲਦੀਆਂ 11000 ਕੇ. ਵੀ. ਵੋਲਟੇਜ਼ ਦੀਆਂ ਤਾਰਾਂ ਨਾਲ ਆਏ ਦਿਨ ਕੋਈ ਨਾ ਕੋਈ ਹਾਦਸਾ ਵਾਪਰਦਾ ਰਹਿੰਦਾ ਹੈ | ਇਸ ਤਰ੍ਹਾਂ ਪੀੜਤ ਗੀਤਾ ਪਤਨੀ ...

ਪੂਰੀ ਖ਼ਬਰ »

ਆਰਟ ਗੈਲਰੀ ਵਿਖੇ ਅੰਗਹੀਣ 7 ਆਰਟਿਸਟਾਂ ਦੀਆਂ ਕਲਾਕ੍ਰਿਤਾਂ ਦੀ ਲਗਾਈ ਕਲਾ ਪ੍ਰਦਰਸ਼ਨੀ

ਅੰਮਿ੍ਤਸਰ, 7 ਦਸੰਬਰ (ਜੱਸ)¸ਸਥਾਨਕ ਆਰਟ ਗੈਲਰੀ ਵਿਖੇ ਅਪੰਗ ਦਿਵਸ ਨੂੰ ਸਮਰਪਿਤ ਇਕ ਚਿੱਤਰ ਪ੍ਰਦਰਸ਼ਨੀ ਲਗਾਈ ਗਈ | 'ਦਾ ਡਿਵਾਇਨ ਹਾਈਟਸ' ਦੇ ਬੈਨਰ ਹੇਠ ਲਗਾਈ ਇਸ ਪ੍ਰਦਰਸ਼ਨੀ 'ਚ ਸਰੀਰਿਕ ਤੌਰ 'ਤੇ 7 ਅਪੰਗ (ਦਿਵਿਆਂਗ) ਆਰਟਿਸਟਾਂ ਦੀਆਂ 32 ਕਲਕ੍ਰਿਤਾਂ ਪ੍ਰਦਰਸ਼ਿਤ ...

ਪੂਰੀ ਖ਼ਬਰ »

ਕੈਬਨਿਟ ਮੰਤਰੀ 'ਤੇ ਬਣਦੀ ਕਾਰਵਾਈ ਨਾ ਕੀਤੀ ਤਾਂ ਸੰਘਰਸ਼ ਕਰਨ ਤੋਂ ਗੁਰੇਜ ਨਹੀਂ ਕਰਾਂਗੇ-ਗਿੱਲ

ਸੁਲਤਾਨਵਿੰਡ, 7 ਦਸੰਬਰ (ਗੁਰਨਾਮ ਸਿੰਘ ਬੁੱਟਰ)¸ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਸਰਪੰਚ ਦਲਬੀਰ ਸਿੰਘ ਢਿੱਲਵਾ ਦੇ ਹੋਏ ਕਤਲ ਦੇ ਮਾਮਲੇ ਸਬੰਧੀ ਅੱਜ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਗੁਰੂ ਨਗਰੀ 'ਚ ਵੀ ਔਰਤਾਂ ਦੀ ਸੁਰੱਖਿਆ ਲਈ ਪਿੱਕ ਐਾਡ ਡਰੋਪ ਸੇਵਾ ਪੁਲਿਸ ਵਲੋਂ ਕੀਤੀ ਸ਼ੁਰੂ

ਅੰਮਿ੍ਤਸਰ, 7 ਦਸੰਬਰ (ਰੇਸ਼ਮ ਸਿੰਘ)¸ਗੁਰੂ ਨਗਰੀ ਜਿੱਥੇ ਲੱਖਾਂ ਦੀ ਤਾਦਾਦ 'ਚ ਰੋਜ਼ਾਨਾ ਦੇਸ਼ੀ ਤੇ ਵਿਦੇਸ਼ੀ ਸ਼ਰਧਾਲੂ ਪੁੱਜਦੇ ਹਨ ਜਿਨ੍ਹਾਂ 'ਚ ਵੱਡੀ ਗਿਣਤੀ ਔਰਤਾਂ ਤੇ ਸੈਲਾਨੀ ਕੁੜੀਆਂ ਦੀ ਹੁੰਦੀ ਹੈ, 'ਚ ਔਰਤਾਂ ਦੀ ਸੁਰੱਖਿਆ ਲਈ ਰਾਤ ਵੇਲੇ ਉਨ੍ਹਾਂ ਨੂੰ ...

ਪੂਰੀ ਖ਼ਬਰ »

ਕੰਬਾਈਨ 'ਤੇ ਲਗਾਏ ਸੁਪਰ ਐੱਸ.ਐੱਮ.ਐੱਸ. ਦੀ ਸਬਸਿਡੀ ਲੈਣ ਲਈ ਦਫਤਰਾਂ 'ਚ ਹੋਣਾ ਪੈ ਰਿਹੈ ਮਜਬੂਰ

ਬੰਡਾਲਾ, 7 ਦਸੰਬਰ (ਅੰਗਰੇਜ਼ ਸਿੰਘ ਹੁੰਦਲ)-ਸੂਬਾ ਸਰਕਾਰ ਵਲੋਂ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਕਿ ਝੋਨੇ ਦੀ ਕਟਾਈ ਦੌਰਾਨ ਪਰਾਲੀ ਨੂੰ ਕੁਤਰਣ ਲਈ ਕੰਬਾਈਨਾਂ ਤੇ ਸੁਪਰ ਐੱਸ.ਐੱਮ.ਐੱਸ. ਲਗਾਉਣ ਲਈ 50 ਫੀਸਦੀ ਸਬਸਿਡੀ ...

ਪੂਰੀ ਖ਼ਬਰ »

ਯੂਥ ਕਾਂਗਰਸ ਹਲਕਾ ਅਜਨਾਲਾ ਦੇ ਨਵੇਂ ਚੁਣੇ ਪ੍ਰਧਾਨ ਮਨਪ੍ਰੀਤ ਸਾਰੰਗਦੇਵ ਦੇ ਸਨਮਾਨ 'ਚ ਕਰਵਾਇਆ ਸਮਾਗਮ

ਅਜਨਾਲਾ, 7 ਦਸੰਬਰ (ਐਸ. ਪ੍ਰਸ਼ੋਤਮ)-ਅੱਜ ਇਥੇ ਯੂਥ ਕਾਂਗਰਸ ਹਲਕਾ ਅਜਨਾਲਾ ਦੇ ਨਵੇਂ ਚੁਣੇ ਗਏ ਪ੍ਰਧਾਨ ਮਨਪ੍ਰੀਤ ਸਿੰਘ ਸਾਰੰਗਦੇਵ ਤੇ ਨਵ ਨਿਯੁਕਤ ਜ਼ਿਲ੍ਹਾ ਮੀਤ ਪ੍ਰਧਾਨ ਸਰਪੰਚ ਸਰਵਣ ਸਿੰਘ ਨਿਜਾਮਪੁਰਾ ਦੇ ਸਨਮਾਨ 'ਚ ਕਾਂਗਰਸ ਸ਼ਹਿਰੀ ਪ੍ਰਧਾਨ ਪ੍ਰਵੀਨ ...

ਪੂਰੀ ਖ਼ਬਰ »

ਗੁਰਦੁਆਰਾ ਗੁਰੂ ਨਾਨਕ ਲਾਮਾ ਚੁੰਗਥਾਂਗ (ਸਿੱਕਮ) ਵਿਖੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਅੱਜ

ਅੰਮਿ੍ਤਸਰ, 7 ਦਸੰਬਰ (ਜਸਵੰਤ ਸਿੰਘ ਜੱਸ)-ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਸਿੱਕਮ ਰਾਜ ਵਿਖੇ ਸਥਿਤ ਗੁਰਦੁਆਰਾ ਗੁਰੂ ਨਾਨਕ ਲਾਮਾ ਚੁੰਗਥਾਂਗ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ 8 ਦਸੰਬਰ ਨੂੰ ਉਤਸ਼ਾਹ ਸਹਿਤ ਮਨਾਇਆ ਜਾ ...

ਪੂਰੀ ਖ਼ਬਰ »

ਡਾ: ਮਨਮੋਹਨ ਸਿੰਘ ਦੇ 84 ਦੇ ਕਤਲੇਆਮ ਪ੍ਰਤੀ ਖ਼ੁਲਾਸੇ ਪਿੱਛੋਂ ਗਾਂਧੀ ਪਰਿਵਾਰ ਨੂੰ ਆਪਣਾ ਗੁਨਾਹ ਕਬੂਲ ਕਰ ਲੈਣਾ ਚਾਹੀਦਾ ਹੈ-ਬਾਬਾ ਹਰਨਾਮ ਸਿੰਘ ਖ਼ਾਲਸਾ

ਚੌਕ ਮਹਿਤਾ, 7 ਦਸੰਬਰ (ਧਰਮਿੰਦਰ ਸਿੰਘ ਸਦਾਰੰਗ)-ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਨਵੰਬਰ '84 ਦੌਰਾਨ ਦਿੱਲੀ ਵਿਖੇ ਕੀਤੇ ਗਏ ਸਿੱਖ ਕਤਲੇਆਮ 'ਚ ਗਾਂਧੀ ਪਰਿਵਾਰ ਖ਼ਾਸਕਰ ਰਾਜੀਵ ਗਾਂਧੀ ਦੀ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX