ਤਾਜਾ ਖ਼ਬਰਾਂ


ਜੇ.ਐਨ.ਯੂ ਸਟੂਡੈਂਟਸ ਯੂਨੀਅਨ ਅੱਜ ਨਵੇਂ ਹੋਸਟਲ ਮੈਨੂਅਲ ਦੇ ਖ਼ਿਲਾਫ਼ ਜਾਵੇਗਾ ਦਿੱਲੀ ਹਾਈ ਕੋਰਟ
. . .  3 minutes ago
ਨਵੀਂ ਦਿੱਲੀ, 20 ਜਨਵਰੀ- ਜਵਾਹਰ ਲਾਲ ਨਹਿਰੂ ਸਟੂਡੈਂਟਸ ਯੂਨੀਅਨ ਅੱਜ ਦਿੱਲੀ ਹਾਈਕੋਰਟ 'ਚ ਪਟੀਸ਼ਨ ਦਾਇਰ ...
ਅੱਜ ਹੋਵੇਗੀ ਜੇ.ਪੀ. ਨੱਢਾ ਦੀ ਤਾਜਪੋਸ਼ੀ
. . .  47 minutes ago
ਨਵੀਂ ਦਿੱਲੀ, 20 ਜਨਵਰੀ - ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਤੇ ਹਿਮਾਚਲ ਪ੍ਰਦੇਸ਼ ਦੇ ਦਿੱਗਜ਼ ਨੇਤਾ ਜਗਤ ਪ੍ਰਕਾਸ਼ ਨੱਢਾ ਅੱਜ ਪਾਰਟੀ ਦੇ 14ਵੇਂ ਪ੍ਰਧਾਨ ਵਜੋਂ ਅਹੁਦਾ ...
ਨਿਰਭੈਆ ਮਾਮਲਾ: ਦੋਸ਼ੀ ਪਵਨ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਅੱਜ ਹੋਵੇਗੀ ਸੁਣਵਾਈ
. . .  4 minutes ago
ਨਵੀਂ ਦਿੱਲੀ, 20 ਜਨਵਰੀ- ਨਿਰਭੈਆ ਮਾਮਲੇ 'ਚ ਦੋਸ਼ੀ ਪਵਨ ਕੁਮਾਰ ਗੁਪਤਾ ਦੀ ਪਟੀਸ਼ਨ 'ਤੇ ਅੱਜ ਸੁਪਰੀਮ ਕੋਰਟ 'ਚ ਸੁਣਵਾਈ ...
ਅੱਜ ਦਾ ਵਿਚਾਰ
. . .  about 1 hour ago
ਸੰਘਣੀ ਧੁੰਦ ਕਾਰਨ ਬਰਮਿੰਘਮ-ਅੰਮ੍ਰਿਤਸਰ ਉਡਾਣ ਨੂੰ ਮੋੜਿਆ ਦਿੱਲੀ ਵੱਲ
. . .  1 day ago
ਰਾਜਾਸਾਂਸੀ, 19 ਜਨਵਰੀ (ਹੇਰ/ਹਰਦੀਪ ਸਿੰਘ ਖੀਵਾ) - ਮੌਸਮ ਖ਼ਰਾਬ ਹੋਣ ਅਤੇ ਸੰਘਣੀ ਧੁੰਦ ਪੈਣ ਕਾਰਨ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਦਿੱਲੀ ਤੋਂ ਪੁੱਜਣ ਵਾਲੀ ਇੱਕ ਉਡਾਣ ਰੱਦ ਹੋ ਗਈ ਜਦੋਂ ਕਿ ਬਰਮਿੰਘਮ ਤੋਂ ਅੰਮ੍ਰਿਤਸਰ...
ਫੈਸਲਾਕੁੰਨ ਵਨਡੇ 'ਚ ਭਾਰਤ ਦੀ ਆਸਟ੍ਰੇਲੀਆ ਉੱਪਰ 7 ਵਿਕਟਾਂ ਨਾਲ ਸ਼ਾਨਦਾਰ ਜਿੱਤ
. . .  1 day ago
ਭਾਰਤ ਆਸਟ੍ਰੇਲੀਆ ਫੈਸਲਾਕੁੰਨ ਵਨਡੇ : ਕਪਤਾਨ ਵਿਰਾਟ ਕੋਹਲੀ ਸੈਂਕੜੇ ਤੋਂ ਖੁੰਝੇ, 89 ਦੌੜਾਂ ਬਣਾ ਕੇ ਆਊਟ
. . .  1 day ago
ਭਾਰਤ ਆਸਟ੍ਰੇਲੀਆ ਤੀਸਰਾ ਵਨਡੇ : ਭਾਰਤ 34 ਓਵਰਾਂ ਮਗਰੋਂ 188 ਦੌੜਾਂ 'ਤੇ, ਜਿੱਤਣ ਲਈ ਚਾਹੀਦੀਆਂ ਹਨ 99 ਦੌੜਾਂ
. . .  1 day ago
ਭਾਰਤ ਆਸਟ੍ਰੇਲੀਆ ਤੀਸਰਾ ਵਨਡੇ : ਭਾਰਤ 31 ਓਵਰਾਂ ਮਗਰੋਂ 161/1 'ਤੇ
. . .  1 day ago
ਭਾਰਤ ਆਸਟ੍ਰੇਲੀਆ ਤੀਸਰਾ ਵਨਡੇ : ਭਾਰਤ ਨੂੰ 120 ਗੇਂਦਾਂ ਵਿਚ ਜਿੱਤਣ ਲਈ ਚਾਹੀਦੀਆਂ ਹਨ 131 ਦੌੜਾਂ
. . .  1 day ago
ਭਾਰਤ ਆਸਟ੍ਰੇਲੀਆ ਤੀਸਰਾ ਵਨਡੇ : ਰੋਹਿਤ ਸ਼ਰਮਾ ਨੇ 110 ਗੇਂਦਾਂ 'ਤੇ ਠੋਕਿਆ ਸੈਂਕੜਾ, ਸਕੋਰ 154/1
. . .  1 day ago
ਭਾਰਤ ਆਸਟ੍ਰੇਲੀਆ ਤੀਸਰਾ ਵਨਡੇ : ਭਾਰਤ ਦੀਆਂ ਇਕ ਵਿਕਟ ਦੇ ਨੁਕਸਾਨ 'ਤੇ 150 ਦੌੜਾਂ ਪੂਰੀਆਂ
. . .  1 day ago
ਭਾਰਤ ਆਸਟ੍ਰੇਲੀਆ ਤੀਸਰਾ ਵਨਡੇ : ਵਿਰਾਟ ਕੋਹਲੀ ਨੇ ਕਪਤਾਨ ਵਜੋਂ 5 ਹਜ਼ਾਰ ਦੌੜਾਂ ਕੀਤੀਆਂ ਪੂਰੀਆਂ
. . .  1 day ago
ਭਾਰਤ ਆਸਟ੍ਰੇਲੀਆ ਤੀਸਰਾ ਵਨਡੇ : ਭਾਰਤ ਨੇ 20.3 ਓਵਰਾਂ 'ਚ 100 ਦੌੜਾਂ ਕੀਤੀਆਂ ਪੂਰੀਆਂ
. . .  1 day ago
ਹਵਲਦਾਰ ਬਲਜਿੰਦਰ ਸਿੰਘ ਦਾ ਕੀਤਾ ਗਿਆ ਅੰਤਿਮ ਸਸਕਾਰ
. . .  1 day ago
ਚੌਲਾਂਗ, 19 ਜਨਵਰੀ (ਸੁਖਦੇਵ ਸਿੰਘ) - ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਜਹੂਰਾ ਦੇ ਹਵਲਦਾਰ ਬਲਜਿੰਦਰ ਸਿੰਘ ਲੇਹ ਲਦਾਖ ਵਿਖੇ ਸ਼ਹੀਦ ਹੋ ਗਏ। ਅੱਜ ਉਨ੍ਹਾਂ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ...
ਭਾਰਤ ਆਸਟ੍ਰੇਲੀਆ ਮੈਚ : ਰੋਹਿਤ ਸ਼ਰਮਾ ਨੇ ਬਣਾਇਆ ਅਰਧ ਸੈਂਕੜਾ
. . .  1 day ago
ਭਾਰਤ ਆਸਟ੍ਰੇਲੀਆ ਮੈਚ : ਕੇ.ਐਲ. ਰਾਹੁਲ 19 ਦੌੜਾਂ ਬਣਾ ਕੇ ਆਊਟ, ਭਾਰਤ 69/1 'ਤੇ
. . .  1 day ago
ਭਾਰਤ ਆਸਟ੍ਰੇਲੀਆ ਫੈਸਲਾਕੁੰਨ ਵਨਡੇ : ਭਾਰਤ 5 ਓਵਰਾਂ ਮਗਰੋਂ 61/0 'ਤੇ
. . .  1 day ago
ਸਬਜ਼ੀ ਵੇਚਣ ਵਾਲੇ ਦਾ ਨਿਕਲਿਆ ਲੋਹੜੀ ਬੰਪਰ
. . .  1 day ago
ਭਾਰਤ ਆਸਟ੍ਰੇਲੀਆ ਫੈਸਲਾਕੁੰਨ ਵਨਡੇ : ਭਾਰਤ 5 ਓਵਰਾਂ ਮਗਰੋਂ 38/0 'ਤੇ
. . .  1 day ago
ਭਾਰਤ-ਆਸਟ੍ਰੇਲੀਆ ਤੀਜਾ ਵਨਡੇ : ਆਸਟ੍ਰੇਲੀਆ ਨੇ ਭਾਰਤ ਨੂੰ ਜਿੱਤ ਲਈ ਦਿੱਤਾ 287 ਦੌੜਾਂ ਦਾ ਟੀਚਾ
. . .  1 day ago
ਭਾਰਤ-ਆਸਟ੍ਰੇਲੀਆ ਤੀਜਾ ਵਨਡੇ : ਆਸਟ੍ਰੇਲੀਆ ਦਾ ਨੌਵਾਂ ਖਿਡਾਰੀ ਆਊਟ
. . .  1 day ago
ਭਾਰਤ-ਆਸਟ੍ਰੇਲੀਆ ਤੀਜਾ ਵਨਡੇ : ਮੁਹੰਮਦ ਸ਼ੰਮੀ ਨੇ ਇੱਕੋ ਓਵਰ 'ਚ ਆਸਟ੍ਰੇਲੀਆ ਦੇ ਦੋ ਖਿਡਾਰੀ ਕੀਤੇ ਆਊਟ
. . .  1 day ago
...ਤੇ ਹੁਣ ਮੁਕਤਸਰ ਸਾਹਿਬ 'ਚ ਫੜਿਆ ਗਿਆ ਕਿਸੇ ਹੋਰ ਉਮੀਦਵਾਰ ਦੀ ਥਾਂ ਟੈੱਟ ਦਾ ਪੇਪਰ ਦੇ ਰਿਹਾ ਵਿਅਕਤੀ
. . .  1 day ago
ਕਸ਼ਮੀਰ 'ਚ ਇੰਟਰਨੈੱਟ ਨੂੰ ਲੈ ਕੇ ਦਿੱਤੇ ਬਿਆਨ 'ਤੇ ਨੀਤੀ ਆਯੋਗ ਦੇ ਮੈਂਬਰ ਸਾਰਸਵਤ ਨੇ ਦਿੱਤੀ ਸਫ਼ਾਈ
. . .  1 day ago
ਭਾਰਤ-ਆਸਟ੍ਰੇਲੀਆ ਤੀਜਾ ਵਨਡੇ : ਭਾਰਤ ਨੂੰ ਮਿਲੀ 6ਵੀਂ ਸਫਲਤਾ
. . .  1 day ago
ਭਾਰਤ-ਆਸਟ੍ਰੇਲੀਆ ਤੀਜਾ ਵਨਡੇ : ਆਸਟ੍ਰੇਲੀਆ ਦੇ ਸਟੀਵ ਸਮਿਥ ਦੀਆਂ 100 ਦੌੜਾਂ ਪੂਰੀਆਂ
. . .  1 day ago
ਨਾਗਰਿਕਤਾ ਕਾਨੂੰਨ ਅਤੇ ਐੱਨ. ਆਰ. ਸੀ. ਭਾਰਤ ਦਾ ਅੰਦਰੂਨੀ ਮਾਮਲਾ ਪਰ ਇਸ ਦੀ ਲੋੜ ਨਹੀਂ ਸੀ- ਸ਼ੇਖ਼ ਹਸੀਨਾ
. . .  1 day ago
ਇੰਟਰ ਹੋਸਟਲ ਮੈਨੇਜਮੈਂਟ ਮੈਨੂਅਲ ਰੱਦ ਕਰਵਾਉਣ ਲਈ ਕੇਸ ਦਾਇਰ ਕਰਵਾਏਗਾ ਜੇ.ਐਨ.ਯੂ ਵਿਦਿਆਰਥੀ ਸੰਘ
. . .  1 day ago
ਭਾਰਤ-ਆਸਟ੍ਰੇਲੀਆ ਤੀਜਾ ਵਨਡੇ : ਆਸਟ੍ਰੇਲੀਆ ਦਾ ਪੰਜਵਾਂ ਖਿਡਾਰੀ (ਕੈਰੀ) 35 ਦੌੜਾਂ ਬਣਾ ਕੇ ਆਊਟ
. . .  1 day ago
ਭਾਰਤ-ਆਸਟ੍ਰੇਲੀਆ ਤੀਜਾ ਵਨਡੇ : 40 ਓਵਰਾਂ ਬਾਅਦ ਆਸਟ੍ਰੇਲੀਆ 223/4
. . .  1 day ago
37 ਓਵਰਾਂ 'ਚ ਆਸਟ੍ਰੇਲੀਆ ਦੀਆਂ 200 ਦੌੜਾਂ ਪੂਰੀਆਂ
. . .  1 day ago
ਦਿੱਲੀ 'ਚ ਭਾਜਪਾ ਦਫ਼ਤਰ ਦੇ ਬਾਹਰ ਪਾਰਟੀ ਵਰਕਰਾਂ ਵਲੋਂ ਪ੍ਰਦਰਸ਼ਨ
. . .  1 day ago
ਨਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਕਾਬੂ
. . .  1 day ago
ਗੁਰਦੁਆਰਾ ਪੰਜਾ ਸਾਹਿਬ ਵਿਖੇ ਵਿਸਾਖੀ ਮਨਾਉਣ ਲਈ 3000 ਸ਼ਰਧਾਲੂ ਜਾਣਗੇ ਪਾਕਿ : ਸਿਰਸਾ
. . .  1 day ago
ਦਿੱਲੀ ਵਿਧਾਨ ਸਭਾ ਚੋਣਾਂ : ਆਮ ਆਦਮੀ ਪਾਰਟੀ ਨੇ ਜਾਰੀ ਕੀਤਾ ਮੈਨੀਫੈਸਟੋ
. . .  1 day ago
ਭਾਰਤ-ਆਸਟ੍ਰੇਲੀਆ ਫਾਈਨਲ ਇਕ ਦਿਨਾਂ ਮੈਚ : ਆਸਟ੍ਰੇਲੀਅਨ ਖਿਡਾਰੀ ਫਿੰਚ 19 ਦੌੜਾਂ ਬਣਾ ਕੇ ਆਊਟ
. . .  1 day ago
ਭਾਰਤ-ਆਸਟ੍ਰੇਲੀਆ ਫਾਈਨਲ ਇਕ ਦਿਨਾਂ ਮੈਚ : ਆਸਟ੍ਰੇਲੀਅਨ ਖਿਡਾਰੀ ਡੇਵਿਡ ਵਾਰਨਰ 38 ਦੌੜਾਂ ਬਣਾ ਕੇ ਆਊਟ
. . .  1 day ago
ਹੌਲਦਾਰ ਬਲਜਿੰਦਰ ਸਿੰਘ ਲੇਹ ਲਦਾਖ਼ 'ਚ ਡਿਊਟੀ ਦੌਰਾਨ ਹੋਇਆ ਸ਼ਹੀਦ
. . .  1 day ago
ਨਸ਼ੇ ਦੀ ਓਵਰ ਡੋਜ਼ ਕਾਰਨ ਨੌਜਵਾਨ ਦੀ ਹੋਈ ਮੌਤ
. . .  1 day ago
ਲੋਕਾਂ ਨੂੰ ਬਿਹਤਰ ਜ਼ਿੰਦਗੀ ਪ੍ਰਦਾਨ ਕਰਨਾ ਹੈ ਨਾਗਰਿਕਤਾ ਸੋਧ ਕਾਨੂੰਨ ਦਾ ਮਕਸਦ: ਵਿਤ ਮੰਤਰੀ
. . .  1 day ago
ਭਾਰਤ ਆਸਟ੍ਰੇਲੀਆ ਫਾਈਨਲ ਇਕ ਦਿਨਾਂ ਮੈਚ : ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਲਿਆ ਫ਼ੈਸਲਾ
. . .  1 day ago
ਦਿੱਲੀ : ਐਨ.ਆਰ.ਸੀ ਅਤੇ ਸੀ.ਏ.ਏ ਦੇ ਖ਼ਿਲਾਫ਼ ਜਾਰੀ ਪ੍ਰਦਰਸ਼ਨ 'ਚ ਸ਼ਾਮਲ ਹੋਏ ਅਦਾਕਾਰ ਸੁਸ਼ਾਂਤ ਸਿੰਘ
. . .  1 day ago
ਮਹਾਰਾਸ਼ਟਰ ਅਤੇ ਕਰਨਾਟਕ ਦੇ ਦਰਮਿਆਨ ਸਰਹੱਦੀ ਵਿਵਾਦ ਨੂੰ ਸੁਲਝਾਏ ਗ੍ਰਹਿ ਮੰਤਰਾਲੇ : ਸੰਜੇ ਰਾਉਤ
. . .  1 day ago
20 ਕਰੋੜ ਦੀ ਹੈਰੋਇਨ ਸਮੇਤ ਦੋ ਨਸ਼ਾ ਤਸਕਰ ਕਾਬੂ
. . .  1 day ago
ਫ਼ਰੀਦਕੋਟ ਵਿਖੇ ਅਧਿਆਪਕ ਯੋਗਤਾ ਟੈੱਸਟ ਦੌਰਾਨ ਕਿਸੇ ਹੋਰ ਦੀ ਜਗ੍ਹਾ ਪ੍ਰੀਖਿਆ ਦੇ ਰਿਹਾ ਇਕ ਵਿਅਕਤੀ ਕਾਬੂ
. . .  1 day ago
ਸੰਘਣੀ ਧੁੰਦ ਨੇ ਰੋਕੀ ਵਾਹਨਾਂ ਦੀ ਰਫ਼ਤਾਰ
. . .  1 day ago
ਪਾਕਿ 'ਚ ਅਗਵਾ ਦੱਸੀ ਜਾ ਰਹੀ ਹਿੰਦੂ ਕੁੜੀ ਨੇ ਸਵੈ ਇੱਛਾ ਨਾਲ ਕੀਤਾ ਧਰਮ ਪਰਿਵਰਤਨ, ਵੀਡੀਓ 'ਚ ਕੀਤਾ ਖ਼ੁਲਾਸਾ
. . .  1 day ago
ਮਹਾਰਾਸ਼ਟਰ : ਸ਼ਬਾਨਾ ਆਜ਼ਮੀ ਦੇ ਡਰਾਈਵਰ ਦੇ ਖ਼ਿਲਾਫ਼ ਦਰਜ ਹੋਇਆ ਮਾਮਲਾ
. . .  1 day ago
ਸੰਘਣੀ ਧੁੰਦ ਕਾਰਨ ਟੋਲ ਪਲਾਜ਼ਾ ਤੇ ਲੱਗਿਆ ਵਾਹਨਾਂ ਦਾ ਜਾਮ, ਪ੍ਰੀਖਿਆਰਥੀ ਪਰੇਸ਼ਾਨ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 23 ਮੱਘਰ ਸੰਮਤ 551

ਪੰਜਾਬ / ਜਨਰਲ

ਕੈਪਟਨ ਵਲੋਂ ਡੀ.ਜੀ.ਪੀ. ਨੂੰ ਰਾਜਸੀ ਆਗੂਆਂ ਤੇ ਗੈਂਗਸਟਰਾਂ ਵਿਚਾਲੇ ਸਾਂਝ ਦੀ ਜਾਂਚ ਦੇ ਆਦੇਸ਼

ਚੰਡੀਗੜ੍ਹ, 7 ਦਸੰਬਰ (ਅਜੀਤ ਬਿਊਰੋ)- ਸੂਬੇ 'ਚ ਰਾਜਸੀ ਆਗੂਆਂ ਤੇ ਗੈਂਗਸਟਰਾਂ ਵਿਚਾਲੇ ਗਠਜੋੜ ਦੇ ਦੋਸ਼ਾਂ ਦੀਆਂ ਮੀਡੀਆ ਰਿਪੋਰਟਾਂ ਦਾ ਖ਼ੁਦ ਹੀ ਨੋਟਿਸ ਲੈਂਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ ਦੀ ਜਾਂਚ ਦੇ ਹੁਕਮ ਦਿੰਦਿਆਂ ਵਾਅਦਾ ਕੀਤਾ ਹੈ ਕਿ ਕਿਸੇ ਦੇ ਵੀ ਦੋਸ਼ੀ ਪਾਏ ਜਾਣ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਨਾਲ ਹੀ ਆਪਣੇ ਸਾਥੀ 'ਤੇ ਪੂਰਨ ਭਰੋਸਾ ਹੋਣ ਦਾ ਵਿਸ਼ਵਾਸ ਪ੍ਰਗਟਾਇਆ ਹੈ | ਮੁੱਖ ਮੰਤਰੀ ਨੇ 5 ਦਸੰਬਰ ਨੂੰ ਜਾਰੀ ਆਪਣੇ ਹੁਕਮਾਂ ਵਿਚ ਡੀ.ਜੀ.ਪੀ. ਦਿਨਕਰ ਗੁਪਤਾ ਨੂੰ ਉਨ੍ਹਾਂ ਇਲਜ਼ਾਮਾਂ ਦੀ ਪੜਚੋਲ ਕਰਨ ਲਈ ਕਿਹਾ ਹੈ ਜੋ ਉਨ੍ਹਾਂ ਕੋਲ ਪੇਸ਼ ਕੀਤੇ ਦਸਤਾਵੇਜ਼ਾਂ/ਤਸਵੀਰਾਂ ਦੇ ਆਧਾਰ 'ਤੇ ਲਗਾਏ ਗਏ ਹਨ ਜੋ ਕਿ ਵਿਰੋਧੀ ਪਾਰਟੀਆਂ ਵਲੋਂ ਲਾਏ ਗਏ ਦੋਸ਼ਾਂ ਦੇ ਉਲਟ ਕਹਾਣੀ ਬਿਆਨ ਕਰਦੇ ਹਨ | ਸਰਕਾਰੀ ਬੁਲਾਰੇ ਨੇ ਦੱਸਿਆ ਕਿ ਤਸਵੀਰਾਂ 'ਚ ਇਕ ਬਦਨਾਮ ਅਪਰਾਧੀ ਜਿਸ ਿਖ਼ਲਾਫ਼ ਕਈ ਕੇਸ ਦਰਜ ਹਨ ਅਤੇ ਉਸ ਦੇ ਨਾਮੀ ਗੈਂਗਸਟਰਾਂ ਨਾਲ ਵੀ ਸਬੰਧ ਹਨ, ਚੋਟੀ ਦੇ ਅਕਾਲੀ ਆਗੂਆਂ ਸਮੇਤ ਸੁਖਬੀਰ ਬਾਦਲ, ਬਿਕਰਮ ਮਜੀਠੀਆ ਤੇ ਹਰਸਿਮਰਤ ਬਾਦਲ ਦੇ ਨਾਲ ਨਜ਼ਰ ਆਉਂਦਾ ਹੈ | ਕੈਪਟਨ ਨੇ ਇਹ ਸਾਫ਼ ਕਰਦਿਆਂ ਕਿਹਾ ਕਿ ਸੂਬੇ ਵਿਚ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਉਸ ਿਖ਼ਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ | ਸਾਬਕਾ ਅਕਾਲੀ ਸਰਪੰਚ ਦਲਬੀਰ ਢਿੱਲਵਾਂ ਦੇ ਕਤਲ ਤੋਂ ਬਾਅਦ ਅਕਾਲੀ ਦਲ ਤੇ ਭਾਜਪਾ ਵਲੋਂ ਪਿਛਲੇ ਕੁਝ ਦਿਨਾਂ ਤੋਂ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ 'ਤੇ ਲਗਾਏ ਜਾ ਦੋਸ਼ਾਂ 'ਤੇ ਪ੍ਰਤੀਕਿਰਿਆ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮੈਨੂੰ ਇਸ ਗੱਲ 'ਤੇ ਰੱਤੀ ਭਰ ਵੀ ਸ਼ੱਕ ਨਹੀਂ ਕਿ ਮੇਰੇ ਕਿਸੇ ਵੀ ਸਾਥੀ ਦਾ ਅਜਿਹੀ ਕਿਸੇ ਵੀ ਘਿਨਾਉਣੀ ਸਰਗਰਮੀ ਵਿਚ ਹੱਥ ਹੋਵੇ |

ਅਨੂਪ ਸਿੰਘ ਦੇ ਫ਼ਰਜ਼ੀ ਕਤਲ ਕਾਂਡ 'ਚ ਲੋੜੀਂਦੇ ਮੁੱਖ ਦੋਸ਼ੀ ਸਮੇਤ 3 ਗਿ੍ਫ਼ਤਾਰ

ਤਰਨ ਤਾਰਨ, 7 ਦਸੰਬਰ (ਹਰਿੰਦਰ ਸਿੰਘ)-ਤਰਨ ਤਾਰਨ ਪੁਲਿਸ ਨੇ ਅਨੂਪ ਸਿੰਘ ਦੇ ਫਰਜ਼ੀ ਕਤਲ ਦੀ ਗੁੱਥੀ ਸੁਲਝਾ ਲਈ ਹੈ ¢ ਅਨੂਪ ਸਿੰਘ ਨੇ ਇਕ ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਮੁਆਫ ਕਰਾਉਣ ਅਤੇ ਜੀਵਨ ਬੀਮਾ ਦੇ ਲਾਭ ਹਾਸਲ ਕਰਨ ਦੇ ਮਨੋਰਥ ਨਾਲ ਆਪਣੇ ਕਤਲ ਦੀ ਝੂਠੀ ਕਹਾਣੀ ...

ਪੂਰੀ ਖ਼ਬਰ »

ਤੇਜ਼ਾਬ ਦੀ ਖੁੱਲੀ ਵਿਕਰੀ 'ਚ ਕਿਵੇਂ ਰੁਕਣਗੇ ਤੇਜ਼ਾਬੀ ਹਮਲੇ

ਚੰਡੀਗੜ੍ਹ, 7 ਦਸੰਬਰ (ਸੁਰਜੀਤ ਸਿੰਘ ਸੱਤੀ)- ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ, ਹਰਿਆਣਾ ਅਤੇ ਯੂ.ਟੀ. ਵਿਚ ਤੇਜ਼ਾਬ ਦੀ ਵਿੱਕਰੀ ਸਬੰਧੀ ਨੀਤੀ ਸਹੀ ਤਰੀਕੇ ਨਾਲ ਲਾਗੂ ਨਾ ਕਰਨ ਕਾਰਨ ਸਖ਼ਤੀ ਵਰਤਦਿਆਂ ਪੁੱਛਿਆ ਹੈ ਕਿ ਜੇਕਰ ਤੇਜ਼ਾਬ ਦੀ ਖੁੱਲ੍ਹੀ ਵਿੱਕਰੀ ...

ਪੂਰੀ ਖ਼ਬਰ »

ਵਿਦੇਸ਼ੀ ਦੁੱਧ ਦੇ ਵਪਾਰ ਨੂੰ ਭਾਰਤ 'ਚ ਇਜਾਜ਼ਤ ਨਹੀਂ ਦਿੱਤੀ ਜਾਵੇਗੀ- ਗਿਰੀਰਾਜ ਸਿੰਘ

ਜਗਰਾਉਂ, 7 ਦਸੰਬਰ (ਜੋਗਿੰਦਰ ਸਿੰਘ)-ਕੌਮਾਂਤਰੀ ਪੱਧਰ ਦਾ 14ਵਾਂ ਤਿੰਨ ਰੋਜ਼ਾ ਡੇਅਰੀ ਅਤੇ ਖੇਤੀਬਾੜੀ ਮੇਲਾ ਅੱਜ ਜਗਰਾਉਂ 'ਚ ਸ਼ੁਰੂ ਹੋ ਗਿਆ | ਇਸ ਮੇਲੇ ਦਾ ਉਦਘਾਟਨ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਝੰਡਾ ਲਹਿਰਾ ਕੇ ਕੀਤਾ | ਇਸ ਮੌਕੇ ਪੰਜਾਬ ਫਾਰਮਰਜ਼ ਕਮਿਸ਼ਨ ...

ਪੂਰੀ ਖ਼ਬਰ »

ਡੇਢ ਸਾਲ ਪਹਿਲਾਂ ਹੋਏ ਕਾਂਗਰਸੀ ਆਗੂ ਪਹਿਲਵਾਨ ਦੇ ਕਤਲ ਕੇਸ 'ਚ 2 ਹੋਰ ਗੈਂਗਸਟਰ ਨਾਮਜ਼ਦ

ਅੰਮਿ੍ਤਸਰ, 7 ਦਸੰਬਰ (ਰੇਸ਼ਮ ਸਿੰਘ)¸ਕਰੀਬ ਡੇਢ ਸਾਲ ਪਹਿਲਾਂ ਗੈਂਗਸਟਰਾਂ ਵਲੋਂ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਕਾਂਗਰਸੀ ਆਗੂ ਤੇ ਕੌਾਸਲਰ ਗੁਰਦੀਪ ਸਿੰਘ ਪਹਿਲਵਾਨ ਦੇ ਕਤਲ ਕੇਸ ਵਿਚ ਉਸ ਵੇਲੇ ਨਵਾਂ ਮੋੜ ਆ ਗਿਆ ਜਦੋਂ 2 ਹੋਰ ਗੈਂਗਸਟਰਾਂ ਨੂੰ ਪੁਲਿਸ ਵਲੋਂ ...

ਪੂਰੀ ਖ਼ਬਰ »

- ਮਾਮਲਾ ਝਬਾਲ ਵਿਖੇ ਸਰਹੱਦੋਂ ਪਾਰ ਆਏ ਡਰੋਨ ਨੂੰ ਸਾੜਨ ਦਾ -

ਡਰੋਨ ਦੇ ਪੁਰਜ਼ਿਆਂ ਨੂੰ ਲੱਭਣ ਲਈ ਐਨ.ਆਈ.ਏ. ਤੇ ਐੱਨ.ਡੀ.ਆਰ.ਐੱਫ਼. ਦੀਆਂ ਟੀਮਾਂ ਵਲੋਂ ਮੁੜ ਤਲਾਸ਼ ਮੁਹਿੰਮ

ਝਬਾਲ, 7 ਦਸੰਬਰ (ਸੁਖਦੇਵ ਸਿੰਘ, ਸਰਬਜੀਤ ਸਿੰਘ)- ਅੱਡਾ ਝਬਾਲ ਵਿਖੇ ਲੰਮੇ ਸਮੇਂ ਤੋਂ ਬੰਦ ਪਈ ਲਕਸ਼ਮੀ ਰਾਈਸ ਮਿੱਲ ਵਿਚ ਬੀਤੇ ਦਿਨੀਂ ਸਰਹੱਦੋਂ ਪਾਰ ਡਰੋਨ ਰਾਹੀਂ ਆਏ ਹਥਿਆਰ ਅਤੇ ਡਰੋਨ ਨੂੰ ਇਥੇ ਸਾੜ ਕੇ ਖੁਰਦ-ਬੁਰਦ ਕਰਨ ਦੇ ਮਾਮਲੇ ਵਿਚ ਗਿ੍ਫ਼ਤਾਰ ਕੀਤੇ ਗਏ ...

ਪੂਰੀ ਖ਼ਬਰ »

ਏ.ਪੀ.ਐਲ. ਕਾਰਡ ਧਾਰਕਾਂ ਲਈ ਜਾਰੀ ਕਰੋੜਾਂ ਰੁਪਏ ਦੀ ਕਣਕ ਘੁਟਾਲੇ ਦਾ ਮਾਮਲਾ ਹਾਈਕੋਰਟ ਪੁੱਜਾ

ਅਬੋਹਰ, 7 Ñਦਸੰਬਰ (ਕੁਲਦੀਪ ਸਿੰਘ ਸੰਧੂ)-ਪੰਜਾਬ ਸਰਕਾਰ ਵਲੋਂ ਏ.ਪੀ.ਐਲ. ਕਾਰਡ ਧਾਰਕਾਂ ਲਈ 2007 ਤੋਂ ਲੈ ਕੇ 2012 ਤੱਕ ਜਾਰੀ ਕਣਕ ਖ਼ੁਰਦ-ਬੁਰਦ ਕੀਤੇ ਜਾਣ ਦੀ ਸ਼ਿਕਾਇਤ ਦੇ ਆਧਾਰ 'ਤੇ ਫ਼ਾਜ਼ਿਲਕਾ ਥਾਣਾ ਸਿਟੀ ਪੁਲਿਸ ਵਲੋਂ ਅਬੋਹਰ ਦੇ ਏ.ਐੱਫ਼.ਐੱਸ.ਓ. ਵਿਕਾਸ ਬਤਰਾ, ...

ਪੂਰੀ ਖ਼ਬਰ »

...ਜਦੋਂ ਸਿੱਖਿਆ ਮੰਤਰੀ ਸਿੰਗਲਾ ਨੇ ਵੀ ਮੰਨਿਆ ਪੰਜਾਬ ਦੀ ਵਿੱਤੀ ਹਾਲਤ ਮਾੜੀ

ਬਰਨਾਲਾ, 7 ਦਸੰਬਰ (ਗੁਰਪ੍ਰੀਤ ਸਿੰਘ ਲਾਡੀ)-ਪੰਜਾਬ 'ਚ ਵੱਖ-ਵੱਖ ਬੇਰੁਜ਼ਗਾਰ ਜਥੇਬੰਦੀਆਂ ਵਲੋਂ ਰੁਜ਼ਗਾਰ ਨਾ ਮਿਲਣ ਕਾਰਨ ਕੀਤੇ ਜਾ ਰਹੇ ਮੰਤਰੀਆਂ ਦੇ ਘਿਰਾਓ ਦੇ ਚੱਲਦਿਆਂ ਅੱਜ ਬਰਨਾਲਾ ਵਿਖੇ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਵਲੋਂ ਸਿੱਖਿਆ ਅਤੇ ਲੋਕ ਨਿਰਮਾਣ ...

ਪੂਰੀ ਖ਼ਬਰ »

ਗਰੈਂਡ ਮੇਨਰ ਹੋਮਜ਼ ਸੀ.ਐਲ.ਯੂ. ਕੇਸ ਤੇ ਡੀ.ਐਸ.ਪੀ. ਿਖ਼ਲਾਫ਼ ਬਦਲਾਖੋਰੀ ਮਾਮਲਾ

ਆਸ਼ੂ ਦੀ ਭੂਮਿਕਾ ਦੀ ਜਾਂਚ ਲਈ ਸਪੀਕਰ ਹਾਊਸ ਕਮੇਟੀ ਬਣਾਏ- ਅਕਾਲੀ ਦਲ

ਚੰਡੀਗੜ੍ਹ, 7 ਦਸੰਬਰ (ਅਜੀਤ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਨੇ ਅੱਜ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੰੂ ਗਰੈਂਡ ਮੇਨਰ ਹੋਮਜ਼ ਸੀ.ਐਲ.ਯੂ. ਕੇਸ ਅਤੇ ਡੀ.ਐਸ.ਪੀ. ਬਲਵਿੰਦਰ ਸਿੰਘ ਸੇਖੋਂ ਿਖ਼ਲਾਫ ਕੀਤੀ ਬਦਲੇਖੋਰੀ ਦੇ ਮਾਮਲੇ 'ਚ ਖੁਰਾਕ ਅਤੇ ਸਿਵਲ ਸਪਲਾਈ ...

ਪੂਰੀ ਖ਼ਬਰ »

ਨੰਗਲ ਨੂੰ ਸੈਰਗਾਹ ਬਣਾਉਣ ਲਈ ਪੰਜਾਬ ਸਰਕਾਰ ਗੰਭੀਰ ਨਹੀਂ

ਗੁਰਪ੍ਰੀਤ ਸਿੰਘ ਗਰੇਵਾਲ ਨੰਗਲ, 7 ਦਸੰਬਰ -ਨੰਗਲ-ਭਾਖੜਾ ਯਾਤਰਾ ਕਰਨ ਆਉਂਦੇ ਸੈਲਾਨੀ ਅੰਤਾਂ ਦੀ ਨਿਰਾਸ਼ਾ ਲੈ ਕੇ ਪਰਤਦੇ ਹਨ, ਕਿਉਂਕਿ ਭਾਖੜਾ ਡੈਮ ਿਖ਼ੱਤੇ 'ਚ ਖ਼ੌਫ਼ ਦਾ ਮਾਹੌਲ ਹੈ ਅਤੇ ਨੰਗਲ 'ਚ ਸੈਲਾਨੀਆਂ ਲਈ ਸਹੂਲਤਾਂ ਹੀ ਨਹੀਂ ਹਨ | ਸੁਰੱਖਿਆ ਕਾਰਨਾਂ ਕਰਕੇ ...

ਪੂਰੀ ਖ਼ਬਰ »

ਸੁਖਬੀਰ ਕਿਸੇ ਵੀ ਨਿਰਪੱਖ ਜਾਂਚ ਏਜੰਸੀ ਜਾਂ ਮੌਜੂਦਾ ਜੱਜ ਤੋਂ ਜਾਂਚ ਕਰਵਾ ਲੈਣ-ਰੰਧਾਵਾ

ਚੰਡੀਗੜ੍ਹ, 7 ਦਸੰਬਰ (ਵਿਕਰਮਜੀਤ ਸਿੰਘ ਮਾਨ)- ਸ਼੍ਰੋਮਣੀ ਅਕਾਲੀ ਦਲ ਤੇ ਰਾਜ ਦੇ ਜੇਲ੍ਹ ਮੰਤਰੀ ਵਿਚਾਲੇ ਸ਼ੁਰੂ ਹੋਈ ਖਾਨਾਜੰਗੀ ਖ਼ਤਮ ਹੋਣ ਦਾ ਨਾਂਅ ਨਹੀਂ ਲੈ ਰਹੀ | ਜਿਥੇ ਅਕਾਲੀ ਦਲ ਵਲੋਂ ਮੰਤਰੀ ਰੰਧਾਵਾ 'ਤੇ ਗੈਂਗਸਟਰਾਂ ਨਾਲ ਸਬੰਧ ਰੱਖਣ ਅਤੇ ਅਕਾਲੀ ਆਗੂ ਦੇ ...

ਪੂਰੀ ਖ਼ਬਰ »

ਦੇਸ਼ ਵਿਚ 60 ਲੱਖ ਕਾਮੇ ਪੁਰਾਣੀ ਪੈਨਸ਼ਨ ਸਕੀਮ ਤੋਂ ਵਾਂਝੇ

ਲੁਧਿਆਣਾ, 7 ਦਸੰਬਰ (ਸਿਹਤ ਪ੍ਰਤੀਨਿਧ)–ਮੁਲਾਜ਼ਮਾਂ ਦੀ ਜਥੇਬੰਦੀ ਸੀ.ਪੀ.ਐਫ਼. ਕਰਮਚਾਰੀ ਯੂਨੀਅਨ ਪੰਜਾਬ/ਨੈਸ਼ਨਲ ਮੂਵਮੈਂਟ ਫਾਰ ਓਲਡ ਪੈਨਸ਼ਨ ਸਕੀਮ ਭਾਰਤ ਵਲਾੋ ਪੂਰੇ ਦੇਸ਼ ਭਰ ਵਿਚ ਅਰਧ ਸੈਨਿਕ ਬਲਾਂ ਦੀ ਹਮਾਇਤ 'ਤੇ ਜਥੇਬੰਦੀ ਦੇ ਸੂਬਾਈ ਆਗੂ ਜਗਤਾਰ ਸਿੰਘ ...

ਪੂਰੀ ਖ਼ਬਰ »

ਦੋ ਕਿੱਲੋ ਹੈਰੋਇਨ ਸਮੇਤ 1 ਕਾਬੂ

ਫ਼ਾਜ਼ਿਲਕਾ, 7 ਦਸੰਬਰ (ਦਵਿੰਦਰ ਪਾਲ ਸਿੰਘ)-ਭਾਰਤ-ਪਾਕਿ ਸਰਹੱਦ ਦੇ ਅਬੋਹਰ ਸੈਕਟਰ ਵਿਚ ਬੀ.ਐੱਸ.ਐੱਫ਼. ਦੇ ਜਵਾਨਾਂ ਨੇ ਦੋ ਕਿੱਲੋਗਰਾਮ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ | ਬੀ.ਐੱਸ.ਐਫ਼. ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਭਾਰਤ-ਪਾਕਿਸਤਾਨ ...

ਪੂਰੀ ਖ਼ਬਰ »

ਕੌਮੀ ਝੰਡਾ ਦਿਵਸ ਮੌਕੇ ਜਲ, ਥਲ ਤੇ ਹਵਾਈ ਸੈਨਾ ਦੇ ਸਾਬਕਾ ਮੁਖੀਆਂ ਵਲੋਂ ਚੰਡੀਗੜ੍ਹ ਵਾਰ ਮੈਮੋਰੀਅਲ ਵਿਖੇ ਸ਼ਰਧਾਂਜਲੀ ਭੇਟ

ਚੰਡੀਗੜ੍ਹ•, 7 ਦਸੰਬਰ (ਅਜੀਤ ਬਿਊਰੋ)-ਕੌਮੀ ਝੰਡਾ ਦਿਵਸ ਮੌਕੇ ਅਤੇ ਮਿਲਟਰੀ ਲਿਟਰੇਚਰ ਫੈਸਟੀਵਲ (ਐਮ.ਐਲ.ਐੱਫ਼.)-2019 ਦਾ ਪਿੜ ਬੰਨਦਿਆਂ ਜਲ, ਥਲ ਤੇ ਹਵਾਈ ਸੈਨਾ ਦੇ ਸਾਬਕਾ ਮੁਖੀਆਂ ਨੇ ਚੰਡੀਗੜ੍ਹ• ਵਾਰ ਮੈਮੋਰੀਅਲ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਦੇਸ਼ ...

ਪੂਰੀ ਖ਼ਬਰ »

ਸ਼ੋ੍ਰਮਣੀ ਕਮੇਟੀ ਕਾਰਜਕਾਰਨੀ ਮੀਟਿੰਗ 11 ਨੂੰ ਅੰਮਿ੍ਤਸਰ 'ਚ

ਚੰਡੀਗੜ੍ਹ, 7 ਦਸੰਬਰ (ਐਨ.ਐਸ. ਪਰਵਾਨਾ)- ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਵੀਂ ਚੁਣੀ ਗਈ ਕਾਰਜਕਾਰਨੀ ਦੀ ਪਹਿਲੀ ਮੀਟਿੰਗ 11 ਦਸੰਬਰ ਨੂੰ ਅੰਮਿ੍ਤਸਰ ਵਿਚ ਬੁਲਾਈ ਗਈ ਹੈ, ਜਿਸ ਵਿਚ ਕਈ ਅਹਿਮ ਮਾਮਲਿਆਂ 'ਤੇ ਵਿਚਾਰ ਵਟਾਂਦਰਾ ਕੀਤਾ ਜਾਏਗਾ | ਜਾਣਕਾਰ ...

ਪੂਰੀ ਖ਼ਬਰ »

ਮਜੀਠੀਆ ਵਲੋਂ ਨਵ-ਨਿਯੁਕਤ ਅੰਤਿ੍ੰਗ ਕਮੇਟੀ ਮੈਂਬਰ ਖਾਪੜਖੇੜੀ ਸਨਮਾਨਿਤ

ਛੇਹਰਟਾ, 7 ਦਸੰਬਰ (ਵਡਾਲੀ)-ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵਲੋਂ ਨਵ-ਨਿਯੁਕਤ ਅੰਤਿ੍ੰਗ ਕਮੇਟੀ ਮੈਂਬਰ ਜਥੇ: ਮੰਗਵਿੰਦਰ ਸਿੰਘ ਖਾਪੜਖੇੜੀ ਨੂੰ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਕਿਹਾ ਕਿ ਜਥੇ: ਖਾਪੜਖੇੜੀ ਇਕ ਸੂਝਵਾਨ ਤੇ ਮਿਹਨਤੀ ਆਗੂ ਹਨ | ...

ਪੂਰੀ ਖ਼ਬਰ »

ਡੇਰਾ ਬਾਬਾ ਨਾਨਕ 'ਚ ਟੈਂਟ ਸਿਟੀ ਲਈ ਜ਼ਮੀਨ ਦੇਣ ਵਾਲੇ ਕਿਸਾਨ ਭੜਕੇ

ਡੇਰਾ ਬਾਬਾ ਨਾਨਕ, 7 ਦਸੰਬਰ (ਕਮਲ ਕਾਹਲੋਂ, ਅਵਤਾਰ ਸਿੰਘ ਰੰਧਾਵਾ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਅਤੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਲਾਂਘੇ ਸਬੰਧੀ ਸੰਗਤਾਂ ਦੀ ਰਿਹਾਇਸ਼ ਪ੍ਰਬੰਧਾਂ ਲਈ ਪਿੰਡ ਮਾਨ ਦੇ ਕੋਲ ਕਿਸਾਨਾਂ ਕੋਲੋਂ ...

ਪੂਰੀ ਖ਼ਬਰ »

ਬਰਗਾੜੀ ਮੋਰਚਾ ਚੁੱਕੇ ਜਾਣ ਦੇ 1 ਸਾਲ ਬਾਅਦ ਵੀ ਵਫ਼ਾ ਨਹੀਂ ਹੋਏ ਮੁੱਖ ਮੰਤਰੀ ਤੇ 2 ਮੰਤਰੀਆਂ ਵਲੋਂ ਕੀਤੇ ਵਾਅਦੇ

ਬਠਿੰਡਾ, 7 ਦਸੰਬਰ (ਕੰਵਲਜੀਤ ਸਿੰਘ ਸਿੱਧੂ)-ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਅੱਜ ਬਠਿੰਡਾ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਹੱਥ 'ਚ ਫੜ ਕੇ ...

ਪੂਰੀ ਖ਼ਬਰ »

ਜਿਣਸੀ ਸ਼ੋਸ਼ਣ ਮਾਮਲਾ

ਮਹਿਲਾ ਡਾਕਟਰ ਅਤੇ ਪ੍ਰਦਰਸ਼ਨਕਾਰੀਆਂ 'ਤੇ ਲਾਠੀਚਾਰਜ

ਫ਼ਰੀਦਕੋਟ, 7 ਦਸੰਬਰ (ਜਸਵੰਤ ਸਿੰਘ ਪੁਰਬਾ, ਸਰਬਜੀਤ ਸਿੰਘ)-ਜਿਣਸੀ ਸ਼ੋਸ਼ਣ ਵਿਰੋਧੀ ਐਕਸ਼ਨ ਕਮੇਟੀ ਦੀ ਅਗਵਾਈ 'ਚ ਇਥੇ 16 ਨਵੰਬਰ ਤੋਂ ਇਨਸਾਫ਼ ਲੈਣ ਲਈ ਦਿਨ ਰਾਤ ਧਰਨੇ 'ਤੇ ਬੈਠੀ ਪੀੜਤ ਮਹਿਲਾ ਡਾਕਟਰ 'ਤੇ ਪੁਲਿਸ ਵਲੋਂ ਉਸ ਵੇਲੇ ਲਾਠੀਚਾਰਜ ਕੀਤਾ ਗਿਆ ਜਦੋਂ ਵੱਡੀ ...

ਪੂਰੀ ਖ਼ਬਰ »

ਜਬਰ ਜਨਾਹ ਮਾਮਲੇ 'ਚ ਐਨ.ਜੀ.ਓ. ਆਈ ਅੱਗੇ, ਹਾਈਕੋਰਟ ਨੇ ਪੁੱਛਿਆ ਕੀ ਹੈ ਪਟੀਸ਼ਨ ਦਾ ਹੱਕ

ਚੰਡੀਗੜ੍ਹ, 7 ਦਸੰਬਰ (ਸੁਰਜੀਤ ਸਿੰਘ ਸੱਤੀ)- 2014 ਵਿਚ ਗੁੜਗਾਓਾ ਵਿਖੇ ਇਕ ਕੁੜੀ ਨਾਲ ਜਬਰ ਜਨਾਹ ਉਪਰੰਤ ਉਸ ਨੂੰ ਫਾਂਸੀ 'ਤੇ ਲਟਕਾਉਣ ਦੇ ਮਾਮਲੇ ਵਿਚ ਹੁਣ ਇਕ ਗੈਰ-ਸਰਕਾਰੀ ਸੰਸਥਾ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਮੰਗ ਲੈ ਕੇ ਹਾਈ ਕੋਰਟ ਪੁੱਜੀ ਹੈ | ਹਾਲਾਂਕਿ ਅਜੇ ਇਸ ...

ਪੂਰੀ ਖ਼ਬਰ »

ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ ਨਿਊਜ਼ੀਲੈਂਡ, ਆਸਟਰੇਲੀਆ ਤੇ ਸ੍ਰੀਲੰਕਾ ਦੀਆਂ ਕਬੱਡੀ ਟੀਮਾਂ ਦੇ ਖਿਡਾਰੀ

ਅੰਮਿ੍ਤਸਰ, 7 ਦਸੰਬਰ (ਜਸਵੰਤ ਸਿੰਘ ਜੱਸ)¸ਪੰਜਾਬ ਸਰਕਾਰ ਵਲੋਂ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਕਰਵਾਏ ਜਾ ਰਹੇ ਕੌਮਾਂਤਰੀ ਕਬੱਡੀ ਕੱਪ 'ਚ ਭਾਗ ਲੈਣ ਲਈ ਪੰਜਾਬ ਪੁੱਜੀਆਂ ਨਿਊਜ਼ੀਲੈਂਡ, ਆਸਟਰੇਲੀਆ ਤੇ ਸ੍ਰੀਲੰਕਾ ਦੀਆਂ ਕਬੱਡੀ ਟੀਮਾਂ ਦੇ ਖਿਡਾਰੀ ਅੱਜ ਸ੍ਰੀ ...

ਪੂਰੀ ਖ਼ਬਰ »

ਦੀਵਾਨ ਫਾਰਮ ਅੰਮਿ੍ਤਸਰ ਨੇ ਦਿੱਤਾ ਗੁਰਬਚਨ ਕੌਰ ਨੂੰ ਨਵਾਂ ਜੀਵਨ

ਜਲੰਧਰ, 7 ਦਸੰਬਰ (ਅ.ਬ.)-ਦੀਵਾਨ ਫਾਰਮ ਦੇ ਐਮ.ਡੀ. ਨੇ ਦੱਸਿਆ ਕਿ ਇਥੇ ਹਰ ਤਰ੍ਹ•ਾਂ ਦੀ ਬੀਮਾਰੀ ਦਾ ਸਫ਼ਲ ਇਲਾਜ ਹੁੰਦਾ ਆ ਰਿਹਾ ਹੈ | ਦੀਵਾਨ ਫਾਰਮ ਵਿਚ ਆਪਣਾ ਇਲਾਜ ਕਰਵਾ ਰਹੀ ਗੁਰਬਚਨ ਕੌਰ ਨੇ ਦੱਸਿਆ ਕਿ ਉਹ ਪਿਛਲੇ 7 ਸਾਲਾਂ ਤੋਂ ਸਰਵਾਈਕਲ, ਗੱਠੀਆ ਅਤੇ ਗੋਡੇ ਦੇ ਦਰਦਾਂ ...

ਪੂਰੀ ਖ਼ਬਰ »

ਸਿੱਖਿਆ ਸੁਧਾਰਾਂ ਦੇ ਸੁਨਹਿਰੀ ਦੌਰ 'ਚੋਂ ਗੁਜ਼ਰ ਰਿਹਾ ਹੈ ਪੰਜਾਬ

ਪੋਜੇਵਾਲ ਸਰਾਂ, 7 ਦਸੰਬਰ (ਨਵਾਂਗਰਾਈਾ)- ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਅਗਵਾਈ ਵਿਚ ਲਗਭਗ ਢਾਈ ਸਾਲ ਪਹਿਲਾਂ ਸਿੱਖਿਆ ਸਕੱਤਰ ਕਿ੍ਸ਼ਨ ਕੁਮਾਰ ਵਲੋਂ ਸ਼ੁਰੂ ਕੀਤੀ ਗਈ 'ਸਿੱਖਿਆ ਸੁਧਾਰ ਮੁਹਿੰਮ' ਆਪਣੇ ਸੁਨਹਿਰੀ ਦੌਰ 'ਚੋਂ ਲੰਘ ਰਹੀ ਹੈ | ਕੁਝ ਮਿਹਨਤੀ ਅਤੇ ...

ਪੂਰੀ ਖ਼ਬਰ »

ਨਾਬਾਲਗਾ ਨਾਲ ਜਬਰ-ਜਨਾਹ ਦੇ ਮਾਮਲੇ 'ਚ ਨੌਜਵਾਨ, ਉਸ ਦੀ ਮਾਂ ਤੇ ਨਾਨੀ ਿਖ਼ਲਾਫ਼ ਕੇਸ ਦਰਜ

ਖੰਨਾ, 7 ਦਸੰਬਰ (ਹਰਜਿੰਦਰ ਸਿੰਘ ਲਾਲ)- ਖੰਨਾ ਸਿਟੀ-1 ਪੁੁਲਿਸ ਨੇ ਇਕ 16 ਸਾਲ ਦੀ 10ਵੀਂ ਜਮਾਤ ਦੀ ਵਿਦਿਆਰਥਣ ਨਾਲ ਜਬਰ-ਜਨਾਹ ਕਰਨ ਦੇ ਮਾਮਲੇ 'ਚ ਨੌਜਵਾਨ, ਉਸ ਦੀ ਮਾਤਾ ਤੇ ਨਾਨੀ 'ਤੇ ਕੇਸ ਦਰਜ ਕੀਤਾ ਹੈ | ਲੜਕੀ ਦੇ ਪਿਤਾ ਨੇ ਪੁਲਿਸ ਨੂੰ ਦੱਸਿਆ ਕਿ ਕਰਨ ਸ਼ੁਕਲਾ ਨਾਂਅ ਦਾ ...

ਪੂਰੀ ਖ਼ਬਰ »

ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਖੁਦਕੁਸ਼ੀ ਕੀਤੀ

ਹਠੂਰ, 7 ਦਸੰਬਰ (ਜਸਵਿੰਦਰ ਸਿੰਘ ਛਿੰਦਾ)-ਇਥੋਂ ਨਜ਼ਦੀਕੀ ਪਿੰਡ ਮੱਲ੍ਹਾ ਦੇ ਇਕ 65 ਕੁ ਸਾਲਾ ਕਿਸਾਨ ਵਲੋਂ ਕਰਜ਼ੇ ਕਾਰਨ ਖੁਦਕਸ਼ੀ ਕਰ ਲੈਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਬਲਵੀਰ ਸਿੰਘ ਢਿੱਲੋਂ ਪੁੱਤਰ ਚੂਹੜ ਸਿੰਘ ਨੇ ਅੱਜ ਆਪਣੇ ਕਰਜ਼ੇ ਦੀਆਂ ਕਿਸ਼ਤਾਂ ਮੋੜਦਿਆਂ ...

ਪੂਰੀ ਖ਼ਬਰ »

'ਪ੍ਰੀਤ ਫ਼ਰਨੀਚਰ ਹਾਊਸ ਝੰਜੇੜੀ' ਵਲੋਂ ਨਵੇਂ ਸਾਲ ਨੂੰ ਮੁੱਖ ਰੱਖਦਿਆਂ ਕਈ ਸਕੀਮਾਂ ਦੀ ਸ਼ੁਰੂਆਤ

ਐੱਸ. ਏ. ਐੱਸ. ਨਗਰ, 7 ਦਸੰਬਰ (ਨਰਿੰਦਰ ਸਿੰਘ ਝਾਂਮਪੁਰ)-ਬ੍ਰਹਮ ਗਿਆਨੀ ਸੱਚਖੰਡ ਵਾਸੀ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲੇ ਮਹਾਂਪੁਰਸ਼ਾਂ ਦੇ ਸੇਵਕ ਭਾਈ ਹਰਿੰਦਰ ਸਿੰਘ ਚੁੰਨ੍ਹੀਮਾਜਰੇ ਵਾਲਿਆਂ ਵਲੋਂ ਨਵੇਂ ਸਾਲ ਨੂੰ ਮੁੱਖ ਰੱਖਦਿਆਂ ਫ਼ਰਨੀਚਰ 'ਤੇ ਖਿੱਚ ...

ਪੂਰੀ ਖ਼ਬਰ »

ਕੀਟਨਾਸ਼ਕ ਦਵਾਈ ਪੀ ਕੇ ਕਿਸਾਨ ਵਲੋਂ ਆਤਮ ਹੱਤਿਆ

ਜੈਤੋ, 7 ਦਸੰਬਰ (ਭੋਲਾ ਸ਼ਰਮਾ/ਗੁਰਚਰਨ ਸਿੰਘ ਗਾਬੜ੍ਹੀਆ)-ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਵਲੋਂ ਸਥਾਨਕ ਉਪ ਮੰਡਲ ਪ੍ਰਬੰਧਕੀ ਕੰਪਲੈਕਸ ਵਿਚ ਜਾਰੀ ਧਰਨੇ ਵਿਚ ਆਏ ਕਿਸਾਨ ਵਲੋਂ ਕੀਟਨਾਸ਼ਕ ਦਾ ਸੇਵਨ ਕਰਕੇ ਆਤਮ ਹੱਤਿਆ ਕਰਨ ਦਾ ਸਮਾਚਾਰ ਹੈ | ਮਿ੍ਤਕ ਕਿਸਾਨ ...

ਪੂਰੀ ਖ਼ਬਰ »

ਅਮਨਦੀਪ ਸਿੰਘ ਢੇਸੀ (ਨਿੱਕੂ ਢੇਸੀ) ਨਮਿਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਅੱਜ

ਜਲੰਧਰ, 7 ਦਸੰਬਰ (ਅ. ਬ.)-ਅਮਨਦੀਪ ਸਿੰਘ ਢੇਸੀ (ਨਿੱਕੂ ਢੇਸੀ) ਜੋ ਕਿ ਸਵ: ਸੋਹਨ ਸਿੰਘ ਢੇਸੀ ਸੇਵਾ-ਮੁਕਤ ਡਾਇਰੈਕਟਰ ਬਾਗਵਾਨੀ ਵਿਭਾਗ ਪੰਜਾਬ ਸਰਕਾਰ ਅਤੇ ਮਾਤਾ ਰੁਪਿੰਦਰ ਕੌਰ ਢੇਸੀ ਦੇ ਸਪੁੱਤਰ ਸਨ, ਜੋ ਮਿਤੀ 28.11.2019, ਦਿਨ ਵੀਰਵਾਰ ਨੂੰ ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ...

ਪੂਰੀ ਖ਼ਬਰ »

ਫਰਾਂਸ ਦੇ ਈਸਾਈ ਭਾਈਚਾਰੇ ਦਾ ਵਫ਼ਦ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ

ਅੰਮਿ੍ਤਸਰ, 7 ਦਸੰਬਰ (ਜਸਵੰਤ ਸਿੰਘ ਜੱਸ)-ਫਰਾਂਸ ਤੋਂ ਆਏ ਕੈਥੋਲਿਕ ਈਸਾਈ ਭਾਈਚਾਰੇ ਨਾਲ ਸਬੰਧਿਤ ਇਕ 31 ਮੈਂਬਰੀ ਵਫਦ ਬਿਸ਼ਪ ਜੋਸਫ਼ ਡੇ ਮੈਟਜ਼ ਨੋਬਾਲਟ ਦੀ ਅਗਵਾਈ ਵਿਚ ਅੱਜ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜਾ | ਇਹ ਉੱਚ ਪੱਧਰੀ ਵਫਦ ਕੁਝ ਦਿਨਾਂ ਤੋਂ ...

ਪੂਰੀ ਖ਼ਬਰ »

ਜਸਪਾਲ ਸਿੰਘ ਬਣੇ ਐਕੋਸ ਸੰਸਥਾ ਦੇ ਪ੍ਰਧਾਨ

ਜਲੰਧਰ, 7 ਦਸੰਬਰ (ਹਰਵਿੰਦਰ ਸਿੰਘ ਫੁੱਲ)- ਐਸੋਸੀਏਸ਼ਨ ਆਫ਼ ਕੰਸਲਟੈਂਟ ਫ਼ਾਰ ਓਵਰਸੀਜ਼ ਸਟੱਡੀਜ਼ (ਏਕੋਸ) ਦੇ ਨਵੇਂ ਬਣੇ ਪ੍ਰਧਾਨ ਜਸਪਾਲ ਸਿੰਘ ਨੇ ਦੱਸਿਆ ਕਿ ਏਕੋਸ ਦੀ ਗਵਰਨਿੰਗ ਕੌਾਸਲ ਦੀ ਇਕ ਮੀਟਿੰਗ ਜਲੰਧਰ ਵਿਖੇ ਹੋਈ ਜਿਸ ਵਿਚ ਐਕੋਸ ਦੇ ਪ੍ਰਧਾਨ ਹਰਦੀਪ ਸਿੰਘ ...

ਪੂਰੀ ਖ਼ਬਰ »

ਕੌਮੀ ਬਾਲ ਕਮਿਸ਼ਨ ਦੇ ਆਦੇਸ਼ 'ਤੇ ਸਕੂਲ ਅੱਗਿਓਾ 12 ਸਾਲ ਪੁਰਾਣਾ ਡੰਪ ਹਟਾਇਆ

ਜਲੰਧਰ, 7 ਦਸੰਬਰ (ਸ਼ਿਵ)- ਪਟੇਲ ਚੌਕ ਲਾਗੇ ਸਾਈ ਦਾਸ ਸਕੂਲ ਦੇ ਅੱਗੇ ਬਣੇ 12 ਸਾਲ ਪੁਰਾਣੇ ਕੂੜੇ ਦੇ ਡੰਪ ਨੂੰ ਹਟਾ ਦਿੱਤਾ ਗਿਆ ਹੈ | ਸੀਨੀਅਰ ਕਾਂਗਰਸੀ ਆਗੂ ਤੇ ਆਰ. ਟੀ. ਆਈ. ਐਕਟੀਵਿਸਟ ਸੰਜੇ ਸਹਿਗਲ ਵਲੋਂ ਕੌਮੀ ਬਾਲ ਕਮਿਸ਼ਨ ਦੀ ਸ਼ਿਕਾਇਤ ਤੋਂ ਬਾਅਦ ਨਿਗਮ ਪ੍ਰਸ਼ਾਸਨ ...

ਪੂਰੀ ਖ਼ਬਰ »

ਭਾਜਪਾ ਦੇ ਕੌਮੀ ਕਾਰਜਕਾਰੀ ਪ੍ਰਧਾਨ ਜੇ. ਪੀ. ਨੱਢਾ ਦਾ ਕਰਨਾਲ ਪੂਜਣ 'ਤੇ ਜ਼ੋਰਦਾਰ ਸਵਾਗਤ

r ਕੇਂਦਰ ਅਤੇ ਰਾਜ ਸਰਕਾਰ ਦੀਆਂ ਯੋਜਨਾਵਾਂ ਨੂੰ ਜਨ ਜਨ ਤੱਕ ਪਹੁੰਚਾਉਣ ਵਰਕਰ- ਨੱਢਾ ਕਰਨਾਲ, 7 ਦਸੰਬਰ (ਗੁਰਮੀਤ ਸਿੰਘ ਸੱਗੂ)- ਭਾਜਪਾ ਦੇ ਕੌਮੀ ਕਾਰਜਕਾਰੀ ਪ੍ਰਧਾਨ ਜੇ. ਪੀ. ਨਢਾ ਦਾ ਸਥਾਨਕ ਭਾਜਪਾ ਆਗੂਆਂ ਅਤੇ ਵਰਕਰਾਂ ਵਲੋਂ ਦਿੱਲੀ ਤੋਂ ਕੁਰੂਕਸ਼ੇਤਰ ਗੀਤਾ ...

ਪੂਰੀ ਖ਼ਬਰ »

ਨਗਰ ਨਿਗਮ ਕਮਿਸ਼ਨਰ ਵਲੋਂ ਵਿਕਾਸ ਕਾਲੋਨੀ ਦਾ ਦੌਰਾ

ਕਰਨਾਲ, 7 ਦਸੰਬਰ (ਗੁਰਮੀਤ ਸਿੰਘ ਸੱਗੂ)- ਨਗਰ ਨਿਗਮ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਨੇ ਪਿਛਲੇ ਲੰਮੇ ਸਮੇਂ ਤੋਂ ਵਿਕਾਸ ਦਾ ਰਾਹ ਦੇ ਰਹੀ ਵਿਕਾਸ ਕਾਲੋਨੀ ਦਾ ਦੌਰਾ ਕੀਤਾ ਅਤੇ ਕਿਹਾ ਕਿ ਕਾਲੋਨੀ ਦੀਆਂ ਸੜਕਾਂ ਅਤੇ ਗਲੀਆਂ ਜਲਦ ਹੀ ਠੀਕ ਕਰ ਦਿੱਤੀਆਂ ਜਾਣਗੀਆਂ | ਇਸ ...

ਪੂਰੀ ਖ਼ਬਰ »

ਨਵੀਂ ਸ਼ੂਗਰ ਮਿੱਲ ਅਗਲੇ ਸਾਲ ਸੀਜ਼ਨ ਤੋਂ ਪਹਿਲਾਂ ਕੰਮ ਕਰਨਾ ਸ਼ੁਰੂ ਕਰ ਦੇਵੇਗੀ

ਕਰਨਾਲ, 7 ਦਸੰਬਰ (ਗੁਰਮੀਤ ਸਿੰਘ ਸੱਗੂ)- ਕਰਨਾਲ ਸ਼ੂਗਰ ਮਿਲ ਦੇ ਐੱਮ. ਡੀ. ਸੁਸ਼ੀਲ ਮਲਿਕ ਨਾਲ ਭਾਰਤੀ ਕਿਸਾਨ ਯੂਨੀਅਨ ਦੇ ਨੁਮਾਇੰਦਿਆਂ ਨੇ ਨਵੀਂ ਸ਼ੂਗਰ ਮਿਲ ਨੂੰ ਲੈ ਕੇ ਮੁਲਾਕਾਤ ਕੀਤੀ | ਇਸ ਮੌਕੇ ਐੱਮ. ਡੀ. ਮਲਿਕ ਨੇ ਭਾਕਿਯੂ ਨੇ ਭਰੋਸਾ ਦਿੱਤਾ ਕਿ ਅਗਲੇ ਸਾਲ ...

ਪੂਰੀ ਖ਼ਬਰ »

ਸਿੰਗਲ ਵਰਤੋਂ ਵਾਲੇ ਪਲਾਸਟਿਕ ਬਾਜ਼ਾਰ ਦੇ ਵਿਕਲਪ ਦੇ ਰੂਪ 'ਚ ਪੇਸ਼ ਕਰਨ ਦੀ ਕੋਸ਼ਿਸ਼ 'ਚ ਹੈ ਕਾਗਜ਼ ਸਨਅਤ

ਨਵੀਂ ਦਿੱਲੀ, 7 ਦਸੰਬਰ (ਉਪਮਾ ਡਾਗਾ ਪਾਰਥ)-ਹਾਲ 'ਚ ਦੇਸ਼ ਵਲੋਂ ਸਿੰਗਲ ਵਰਤੋਂ ਵਾਲੇ ਪਲਾਸਟਿਕ ਦੀ ਵਰਤੋਂ ਨੂੰ ਲੈ ਕੇ ਉੱਠੇ ਨਾਅਰੇ 'ਪਲਾਸਟਿਕ ਨੂੰ ਨਾਂਹ ਕਹੋ' ਦੀ ਤਰਜ਼ 'ਤੇ ਕਾਗਜ਼ ਸਨਅਤ ਵਲੋਂ ਇਕ ਨਵਾਂ ਨਾਅਰਾ 'ਕਾਗਜ਼ ਨੂੰ ਹਾਂ ਕਹੋ' ਇਜਾਦ ਕੀਤਾ ਗਿਆ ਹੈ, ਜਿਸ ...

ਪੂਰੀ ਖ਼ਬਰ »

ਪੀ.ਏ.ਪੀ. 'ਚ 106 ਰਿਕਰੂਟ ਸਿਪਾਹੀ ਮੁਢਲੀ ਸਿਖਲਾਈ ਹਾਸਲ ਕਰ ਕੇ ਹੋਏ ਪਾਸ ਆਊਟ

ਜਲੰਧਰ ਛਾਉਣੀ, 7 ਦਸੰਬਰ (ਪਵਨ ਖਰਬੰਦਾ)-ਪੰਜਾਬ ਆਰਮਡ ਪੁਲਿਸ ਸਿਖਲਾਈ ਕੇਂਦਰ ਜਲੰਧਰ ਛਾਉਣੀ ਵਿਖੇ ਅੱਜ ਬੈਚ ਨੰਬਰ 172 ਦੇ ਰਿਕਰੂਟ ਸਿਪਾਹੀਆਂ ਦੀ ਪਾਸਿੰਗ ਆਊਟ ਪਰੇਡ ਹੋਈ, ਜਿਸ 'ਚ ਆਰਮਡ ਕੇਡਰ ਦੀਆਂ ਵੱਖ-ਵੱਖ ਬਟਾਲੀਅਨ/ ਯੂਨਿਟਾਂ ਦੇ ਕੁੱਲ 106 ਰਿਕਰੂਟ ਸਿਪਾਹੀ ਆਪਣੀ ...

ਪੂਰੀ ਖ਼ਬਰ »

ਸੇਂਟ ਸੋਲਜਰ ਦੇ ਵਿਦਿਆਰਥੀਆਂ ਨੇ ਜਿੱਤਿਆ ਸੋਨ ਤਗਮਾ ਤੇ ਨਕਦ ਇਨਾਮ

ਜਲੰਧਰ, 7 ਦਸੰਬਰ (ਰਣਜੀਤ ਸਿੰਘ ਸੋਢੀ)-ਮਾਈਾਡ ਬਜ਼ਰ ਵਲੋਂ ਹੁਸ਼ਿਆਰਪੁਰ ਵਿਚ ਕਰਵਾਏ ਗਏ ਪ੍ਰਸ਼ਨੋਤਰੀ ਮੁਕਾਬਲੇ 'ਚ ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨ ਦੇ ਵਿਦਿਆਰਥੀਆਂ ਨੇ ਸੋਨ ਤਗਮਾ ਤੇ 71 ਹਜ਼ਾਰ ਰੁਪਏ ਦਾ ਨਕਦ ਇਨਾਮ ਜਿੱਤ ਕੇ ਸੰਸਥਾ ਦਾ ਨਾਂਅ ਰੌਸ਼ਨ ...

ਪੂਰੀ ਖ਼ਬਰ »

ਬਗਦਾਦ 'ਚ 16 ਪ੍ਰਦਰਸ਼ਨਕਾਰੀਆਂ ਦੀ ਮੌਤ

ਬਗਦਾਦ, 7 ਦਸੰਬਰ (ਆਈ. ਏ. ਐਨ. ਐਸ.)-ਇਰਾਕ ਦੀ ਰਾਜਧਾਨੀ ਬਗਦਾਦ 'ਚ ਅਣਪਛਾਤੇ ਹਮਲਾਵਰਾਂ ਵਲੋਂ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀਆਂ 'ਤੇ ਕੀਤੀ ਗਈ ਅੰਨੇ੍ਹਵਾਹ ਗੋਲੀਬਾਰੀ 'ਚ 16 ਲੋਕਾਂ ਦੀ ਮੌਤ ਹੋ ਗਈ ਅਤੇ 45 ਹੋਰ ਜ਼ਖ਼ਮੀ ਹੋ ਗਏ | ਗ੍ਰਹਿ ਮੰਤਰਾਲੇ ਦੇ ਇਕ ਸੂਤਰ ਨੇ ਇਹ ...

ਪੂਰੀ ਖ਼ਬਰ »

ਕਰਮਪਾਲ ਸਿੰਘ ਗਿੱਲ ਬਾਰ ਕੌ ਾਸਲ ਦੀ ਵਿਜੀਲੈਂਸ ਤੇ ਅਨੁਸ਼ਾਸਨੀ ਕਮੇਟੀ ਦੇ ਮੈਂਬਰ ਨਿਯੁਕਤ

ਜਲੰਧਰ, 7 ਦਸੰਬਰ (ਚੰਦੀਪ ਭੱਲਾ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਜਲੰਧਰ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਵਕੀਲ ਕਰਮਪਾਲ ਸਿੰਘ ਗਿੱਲ ਨੂੰ ਬਾਰ ਕੌਾਸਲ ਪੰਜਾਬ ਅਤੇ ਹਰਿਆਣਾ ਦੀ ਵਿਜੀਲੈਂਸ ਅਤੇ ਅਨੁਸ਼ਾਸ਼ਨੀ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ | ਉਨ੍ਹਾਂ ਨੂੰ ਇਸ ...

ਪੂਰੀ ਖ਼ਬਰ »

ਮਲੇਰਕੋਟਲਾ 'ਚ ਦੋ ਨਾਬਾਲਗਾਂ ਨਾਲ ਜਬਰ ਜਨਾਹ ਦਾ ਮਾਮਲਾ

ਮਤਰੇਏ ਬਾਪ ਦੀ ਹਵਸ ਦਾ ਸ਼ਿਕਾਰ ਬਣੀ ਬੇਟੀ ਨੇ ਘਰ ਜਾਣ ਤੋਂ ਕੀਤਾ ਇਨਕਾਰ

ਮਾਲੇਰਕੋਟਲਾ, 7 ਦਸੰਬਰ (ਕੁਠਾਲਾ)- ਮਾਲੇਰਕੋਟਲਾ 'ਚ ਲੰਬੇ ਸਮੇਂ ਤੋਂ ਆਪਣੇ ਮਤਰੇਏ ਬਾਪ ਦੀ ਹਵਸ ਦਾ ਸ਼ਿਕਾਰ ਬਣਦੀ ਆ ਰਹੀ 15 ਵਰਿ੍ਹਆਂ ਦੀ ਨਾਬਾਲਗ ਲੜਕੀ ਨੇ ਆਪਣੇ ਘਰ ਪਰਤਣ ਤੋਂ ਇਨਕਾਰ ਕਰ ਦਿੱਤਾ ਹੈ | ਘਰ 'ਚ ਮਾਂ ਮੌਜੂਦ ਹੋਣ ਦੇ ਬਾਵਜੂਦ ਆਪਣੇ ਆਪ ਨੂੰ ਅਸੁਰੱਖਿਅਤ ...

ਪੂਰੀ ਖ਼ਬਰ »

ਸਾਬਕਾ ਮੰਤਰੀ ਅਵਤਾਰ ਸਿੰਘ ਬਰਾੜ ਦੀ ਤੀਸਰੀ ਬਰਸੀ ਮੌਕੇ ਖ਼ੂਨਦਾਨ ਕੈਂਪ 10 ਨੂੰ

ਫ਼ਰੀਦਕੋਟ, 7 ਦਸੰਬਰ (ਜਸਵੰਤ ਸਿੰਘ ਪੁਰਬਾ)-ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਸਵ: ਅਵਤਾਰ ਸਿੰਘ ਬਰਾੜ ਦੀ ਤੀਸਰੀ ਬਰਸੀ ਮੌਕੇ 10 ਦਸੰਬਰ ਨੂੰ ਸਵੇਰੇ 10 ਵਜੇ ਮਹਾਤਮਾ ਗਾਂਧੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਦੂਸਰਾ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ ਜਾ ...

ਪੂਰੀ ਖ਼ਬਰ »

ਦੇਸ਼ ਦੇ 8.50 ਲੱਖ ਕੈਮਿਸਟਾਂ ਨੂੰ ਮਿਲੀ ਰਾਹਤ

ਸੰਗਰੂਰ, 7 ਦਸੰਬਰ (ਧੀਰਜ ਪਸ਼ੌਰੀਆ)- ਦੇਸ਼ ਵਿਚ ਪਿਛਲੇ ਤਿੰਨ ਚਾਰ ਸਾਲਾਂ ਤੋਂ ਦਵਾਈਆਂ ਦੀ ਆਨਲਾਈਨ ਹੋ ਰਹੀ ਵਿਕਰੀ ਤੋਂ ਪ੍ਰਭਾਵਿਤ ਹੋ ਰਹੇ ਦੇਸ਼ ਦੇ 8.50 ਲੱਖ ਕੈਮਿਸਟਾਂ ਨੰੂ ਹੁਣ ਕੁਝ ਰਾਹਤ ਮਿਲਣ ਦੀ ਆਸ ਬੱਝੀ ਹੈ, ਕਿਉਂਕਿ ਦੇਸ਼ ਦੇ ਮੁੱਖ ਡਰੱਗ ਕੰਟਰੋਲਰ ਨੇ ...

ਪੂਰੀ ਖ਼ਬਰ »

ਨਵੀਂ ਦਿੱਲੀ ਦੇ ਰੇਲਵੇ ਸਟੇਸ਼ਨ 'ਤੇ ਔਰਤ 'ਤੇ ਸੁੱਟਿਆ ਕੈਮੀਕਲ

ਨਵੀਂ ਦਿੱਲੀ, 7 ਦਸੰਬਰ (ਬਲਵਿੰਦਰ ਸਿੰਘ ਸੋਢੀ)-ਅਜੇ ਹੈਦਰਾਬਾਦ ਦੀ ਘਟਨਾ ਨੂੰ ਲੋਕ ਭੁੱਲੇ ਨਹੀਂ ਹਨ | ਉਸ ਦੇ ਨਾਲ ਹੀ ਨਵੀਂ ਦਿੱਲੀ ਦੇ ਰੇਲਵੇ 'ਤੇ ਸਟੇਸ਼ਨ ਇਕ ਔਰਤ 'ਤੇ ਕੈਮੀਕਲ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ | ਔਰਤ 'ਤੇ ਕਿਸ ਕਿਸਮ ਦਾ ਕੈਮੀਕਲ ਸੁੱਟਿਆ ਗਿਆ ਹੈ, ...

ਪੂਰੀ ਖ਼ਬਰ »

ਲੋਕਾਂ ਨੂੰ ਰਿਹਾਇਸ਼ੀ ਥਾਵਾਂ ਦੇ ਮਾਲਕੀ ਹੱਕ ਮਿਲਣ ਦਾ ਰਾਹ ਹੋਇਆ ਪੱਧਰਾ-ਗਿੱਲ

ਜਲੰਧਰ, 7 ਦਸੰਬਰ (ਜਸਪਾਲ ਸਿੰਘ)-ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਵਲੋਂ ਸੂਬੇ ਨੂੰ 'ਲਾਲ ਲਕੀਰ' ਤੋਂ ਮੁਕਤ ਕਰਵਾਉਣ ਲਈ ਕੀਤੇ ਯਤਨਾਂ ਨੂੰ ਸਫਲਤਾ ਮਿਲਣ ਦਾ ਰਾਹ ਪੱਧਰਾ ਹੋ ਗਿਆ ਹੈ | ਇਹ ਦਾਅਵਾ ਲਾਲ ਲਕੀਰ ਦੇ ਮਾਮਲੇ 'ਤੇ ਮਿਲ ਰਹੀ ਪ੍ਰਾਪਤੀ ਬਾਰੇ ਪ੍ਰਗਟਾਵਾ ਕਰਦੇ ...

ਪੂਰੀ ਖ਼ਬਰ »

ਟਕਸਾਲੀ ਆਗੂ 14 ਨੂੰ ਮਨਾਉਣਗੇ ਅਕਾਲੀ ਦਲ ਦਾ ਸਥਾਪਨਾ ਦਿਵਸ

ਚੰਡੀਗੜ੍ਹ, 7 ਦਸੰਬਰ (ਵਿਕਰਮਜੀਤ ਸਿੰਘ ਮਾਨ)- ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਆਗੂ 14 ਦਸੰਬਰ ਨੂੰ ਅਕਾਲੀ ਦਲ ਦਾ ਸਥਾਪਨਾ ਦਿਵਸ ਮਨਾਉਣਗੇ, ਇਸ ਗੱਲ ਦਾ ਫ਼ੈਸਲਾ ਅੱਜ ਚੰਡੀਗੜ੍ਹ ਵਿਖੇ ਹੋਈ ਇਕ ਮੀਟਿੰਗ ਦੌਰਾਨ ਲਿਆ ਗਿਆ | ਪਾਰਟੀ ਦਾ ਸਥਾਪਨਾ ਦਿਵਸ ਅੰਮਿ੍ਤਸਰ ...

ਪੂਰੀ ਖ਼ਬਰ »

550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੂਬਾ ਪੱਧਰੀ ਸਕੂਲ ਖੇਡਾਂ 'ਚ ਗੁਰਦਾਸਪੁਰ ਬਣਿਆ ਚੈਂਪੀਅਨ

ਸੁਲਤਾਨਪੁਰ ਲੋਧੀ, 7 ਦਸੰਬਰ (ਥਿੰਦ, ਹੈਪੀ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਭਾਗ ਵਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਗੁਰੂ ਨਾਨਕ ਸਟੇਡੀਅਮ ਸੁਲਤਾਨਪੁਰ ਲੋਧੀ ਵਿਖੇ ਕਰਵਾਈ ਗਈ 65ਵੀਂ ਸਟੇਟ ਪੱਧਰੀ ਕਬੱਡੀ ਸਰਕਲ ਸਟਾਈਲ ...

ਪੂਰੀ ਖ਼ਬਰ »

ਬੱਚੀ ਨਾਲ ਜਬਰ ਜਨਾਹ ਕਰਨ ਵਾਲੇ ਨੂੰ 20 ਸਾਲ ਕੈਦ

ਚੰਡੀਗੜ੍ਹ, 7 ਦਸੰਬਰ (ਰਣਜੀਤ ਸਿੰਘ/ਜਾਗੋਵਾਲ)- 2018 ਵਿਚ ਇਕ 10 ਸਾਲਾ ਬੱਚੀ ਨਾਲ ਜਬਰ ਜਨਾਹ ਕਰਨ ਦੇ ਮਾਮਲੇ ਵਿਚ ਅਦਾਲਤ ਨੇ 19 ਸਾਲਾ ਲੜਕੇ ਨੂੰ 20 ਸਾਲ ਕੈਦ ਦੀ ਸਜ਼ਾ ਸੁਣਾਈ ਹੈ | ਦੋਸ਼ੀ ਮਨੀਮਾਜਰਾ ਦਾ ਰਹਿਣ ਵਾਲਾ ਸੰਜੀਵ ਹੈ, ਜਿਸ ਨੂੰ ਅਦਾਲਤ ਨੇ ਆਈ.ਪੀ.ਸੀ. ਦੀ ਧਾਰਾ 376 ...

ਪੂਰੀ ਖ਼ਬਰ »

ਪਿਤਾ ਨੇ ਨਾਬਾਲਗ ਬੱਚੀ ਨੂੰ ਜਬਰ ਜਨਾਹ ਪਿੱਛੋਂ ਜ਼ਹਿਰ ਦੇ ਕੇ ਮਾਰਿਆ

ਚੰਡੀਗੜ੍ਹ, 7 ਦਸੰਬਰ (ਏਜੰਸੀ)-ਹਰਿਆਣਾ ਵਿਚ ਬਿਹਾਰ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਆਪਣੀ ਹੀ ਨਾਬਾਲਗ ਬੱਚੀ ਨਾਲ ਜਬਰ ਜਨਾਹ ਕੀਤਾ ਅਤੇ ਬਾਅਦ ਵਿਚ ਆਪਣੇ ਗੁਨਾਹ ਨੂੰ ਛੁਪਾਉਣ ਲਈ ਉਸ ਨੂੰ ਚੂਹੇ ਮਾਰਨ ਵਾਲੀ ਦਵਾਈ ਦੇ ਕੇ ਮਾਰ ਦਿੱਤਾ ਜਿਸ ਨੂੰ ਪੁਲਿਸ ਨੇ ਗਿ੍ਫ਼ਤਾਰ ...

ਪੂਰੀ ਖ਼ਬਰ »

ਹੈਦਰਾਬਾਦ ਮੁਕਾਬਲਾ-ਜਾਂਚ ਲਈ ਐਸ.ਆਈ.ਟੀ. ਬਣਾਉਣ ਤੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਲਈ ਪਟੀਸ਼ਨਾਂ ਦਾਇਰ

ਨਵੀਂ ਦਿੱਲੀ, 7 ਦਸੰਬਰ (ਏਜੰਸੀ)- ਹੈਦਰਾਬਾਦ 'ਚ ਮੁਕਾਬਲੇ ਦੌਰਾਨ ਮਾਰੇ ਗਏ ਚਾਰੇ ਜਬਰ ਜਨਾਹ ਦੇ ਦੋਸ਼ੀਆਂ ਦੇ ਮਾਮਲੇ 'ਚ ਸੁਪਰੀਮ ਕੋਰਟ ਦੇ ਸਾਬਕਾ ਜੱਜ ਦੀ ਪ੍ਰਧਾਨਗੀ 'ਚ ਐਸ.ਆਈ.ਟੀ. ਬਣਾਉਣ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਲਈ ਦੋ ਪਟੀਸ਼ਨਾਂ ਸੁਪਰੀਮ ...

ਪੂਰੀ ਖ਼ਬਰ »

ਨਿਰਭਿਆ ਮਾਮਲੇ ਦੇ ਦੋਸ਼ੀ ਨੇ ਰਾਸ਼ਟਰਪਤੀ ਨੂੰ ਲਿਖਿਆ ਪੱਤਰ

ਨਵੀਂ ਦਿੱਲੀ, 7 ਦਸੰਬਰ (ਏਜੰਸੀ)- ਦਿੱਲੀ 'ਚ ਸਾਲ 2002 'ਚ ਹੋਏ ਨਿਰਭਿਆ ਸਮੂਹਿਕ ਜਬਰ ਜਨਾਹ ਮਾਮਲੇ ਦੇ 4 ਦੋਸ਼ੀਆਂ 'ਚ ਸ਼ਾਮਿਲ ਵਿਨੇ ਸ਼ਰਮਾ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਪੱਤਰ ਲਿਖ ਕੇ ਆਪਣੀ ਰਹਿਮ ਦੀ ਪਟੀਸ਼ਨ ਵਾਪਸ ਲੈਣ ਦੀ ਮੰਗ ਕੀਤੀ ਹੈ | ਦੋਸ਼ੀ ਵਿਨੇ ...

ਪੂਰੀ ਖ਼ਬਰ »

ਜਬਰ ਜਨਾਹ ਤੇ ਹੱਤਿਆ ਦੇ ਦੋਸ਼ੀ ਨੂੰ ਅਦਾਲਤ ਦੇ ਬਾਹਰ ਵਕੀਲਾਂ ਚਾੜਿ੍ਹਆ ਕੁਟਾਪਾ

ਮਹਾਓ (ਮੱਧ ਪ੍ਰਦੇਸ਼), 7 ਦਸੰਬਰ (ਏਜੰਸੀ)- ਮੱਧ ਪ੍ਰਦੇਸ਼ ਦੇ ਇਦੌਰ ਜ਼ਿਲ੍ਹੇ 'ਚ 4 ਸਾਲਾ ਬੱਚੀ ਨਾਲ ਜਬਰ ਜਨਾਹ ਉਪੰਰਤ ਹੱਤਿਆ ਦੇ ਦੋਸ਼ੀ (28) ਦੀ ਅਦਾਲਤ ਕੰਪਲੈਕਸ 'ਚ ਸਨਿਚਰਵਾਰ ਨੂੰ ਵਕੀਲਾਂ ਦੇ ਇਕ ਸਮੂਹ ਨੇ ਕੁੱਟਮਾਰ ਕੀਤੀ | ਅੰਕਿਤ ਵਿਜੇਵਰਗੀਆ ਨਾਂਅ ਦੇ ਦੋਸ਼ੀ ...

ਪੂਰੀ ਖ਼ਬਰ »

ਮੈਨੂੰ ਬਚਾਓ, ਮੈਂ ਮਰਨਾ ਨਹੀਂ ਚਾਹੁੰਦੀ-ਪੀੜਤਾ ਦੇ ਆਖ਼ਰੀ ਸ਼ਬਦ

ਨਵੀਂ ਦਿੱਲੀ, 7 ਦਸੰਬਰ (ਆਈ. ਏ. ਐਨ. ਐਸ.)-'ਮੈਨੂੰ ਬਚਾਓ, ਮੈਂ ਮਰਨਾ ਨਹੀਂ ਚਾਹੁੰਦੀ, ਮੈਂ ਉਨ੍ਹਾਂ ਨੂੰ ਫਾਂਸੀ 'ਤੇ ਲਟਕਦੇ ਵੇਖਣਾ ਚਾਹੁੰਦੀ ਹਾਂ' ਉਨਾਓ ਜਬਰ ਜਨਾਹ ਮਾਮਲੇ ਦੀ 23 ਸਾਲਾ ਪੀੜਤਾ ਦੇ ਇਹ ਆਖ਼ਰੀ ਸ਼ਬਦ ਸਨ | ਪੀੜਤਾ ਨੇ ਦਮ ਤੋੜਨ ਤੋਂ ਪਹਿਲਾਂ ਆਪਣੇ ਪਰਿਵਾਰਕ ...

ਪੂਰੀ ਖ਼ਬਰ »

ਆਮਦਨ-ਖ਼ਰਚ ਦਾ ਬਿਓਰਾ ਦੇਣ ਤੋਂ ਕਤਰਾ ਰਹੀਆਂ ਹਨ ਵੱਡੀਆਂ ਰਾਜਨੀਤਕ ਪਾਰਟੀਆਂ

ਨਵੀਂ ਦਿੱਲੀ, 7 ਦਸੰਬਰ (ਇੰਟ.)-ਦੇਸ਼ ਦੀਆਂ ਸਾਰੀਆਂ ਰਾਜਨੀਤਕ ਪਾਰਟੀਆਂ ਨੇ ਆਪਣੀ ਆਮਦਨ ਤੇ ਖ਼ਰਚ ਦਾ ਬਿਊਰਾ ਹਰ ਸਾਲ 31 ਅਕਤੂਬਰ ਤੱਕ ਚੋਣ ਕਮਿਸ਼ਨ ਨੂੰ ਦੇਣਾ ਹੁੰਦਾ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਅਜੇ ਤੱਕ ਕਾਂਗਰਸ ਤੇ ਭਾਜਪਾ ਸਮੇਤ 5 ਰਾਸ਼ਟਰੀ ਪਾਰਟੀਆਂ ਨੇ ਇਹ ...

ਪੂਰੀ ਖ਼ਬਰ »

ਤਿ੍ਣਮੂਲ ਕਾਂਗਰਸ ਦੇ ਆਗੂ ਦੀ ਗੋਲੀ ਮਾਰ ਕੇ ਹੱਤਿਆ

ਕੋਲਕਾਤਾ, 7 ਦਸੰਬਰ (ਰਣਜੀਤ ਸਿੰਘ ਲੁਧਿਆਣਵੀ)-ਇਥੋਂ ਦੇ ਕਾਲਨਾ 'ਚ ਕੁਝ ਅਣਪਛਾਤੇ ਵਿਅਕਤੀਆਂ ਨੇ ਤਿ੍ਣਮੂਲ ਕਾਂਗਰਸ ਦੇ ਆਗੂ ਇੰਸਾਰ ਮਲਿਕ (40) ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ | ਮਿ੍ਤਕ ਮੰਤਰੀ ਸਪਨ ਦੇਵਨਾਥ ਦਾ ਕਰੀਬੀ ਦੱਸਿਆ ਜਾਂਦਾ ਹੈ | ਪੁਲਿਸ ਨੇ ਲਾਸ਼ ਬਰਾਮਦ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX