ਤਾਜਾ ਖ਼ਬਰਾਂ


ਅੱਜ ਹੋਵੇਗੀ ਜੇ.ਪੀ. ਨੱਢਾ ਦੀ ਤਾਜਪੋਸ਼ੀ
. . .  32 minutes ago
ਨਵੀਂ ਦਿੱਲੀ, 20 ਜਨਵਰੀ - ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਤੇ ਹਿਮਾਚਲ ਪ੍ਰਦੇਸ਼ ਦੇ ਦਿੱਗਜ਼ ਨੇਤਾ ਜਗਤ ਪ੍ਰਕਾਸ਼ ਨੱਢਾ ਅੱਜ ਪਾਰਟੀ ਦੇ 14ਵੇਂ ਪ੍ਰਧਾਨ ਵਜੋਂ ਅਹੁਦਾ ...
ਨਿਰਭਿਆ ਮਾਮਲਾ: ਦੋਸ਼ੀ ਪਵਨ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਅੱਜ ਹੋਵੇਗੀ ਸੁਣਵਾਈ
. . .  about 1 hour ago
ਨਵੀਂ ਦਿੱਲੀ, 20 ਜਨਵਰੀ- ਨਿਰਭਿਆ ਮਾਮਲੇ 'ਚ ਦੋਸ਼ੀ ਪਵਨ ਕੁਮਾਰ ਗੁਪਤਾ ਦੀ ਪਟੀਸ਼ਨ 'ਤੇ ਅੱਜ ਸੁਪਰੀਮ ਕੋਰਟ 'ਚ ਸੁਣਵਾਈ ...
ਅੱਜ ਦਾ ਵਿਚਾਰ
. . .  about 1 hour ago
ਸੰਘਣੀ ਧੁੰਦ ਕਾਰਨ ਬਰਮਿੰਘਮ-ਅੰਮ੍ਰਿਤਸਰ ਉਡਾਣ ਨੂੰ ਮੋੜਿਆ ਦਿੱਲੀ ਵੱਲ
. . .  1 day ago
ਰਾਜਾਸਾਂਸੀ, 19 ਜਨਵਰੀ (ਹੇਰ/ਹਰਦੀਪ ਸਿੰਘ ਖੀਵਾ) - ਮੌਸਮ ਖ਼ਰਾਬ ਹੋਣ ਅਤੇ ਸੰਘਣੀ ਧੁੰਦ ਪੈਣ ਕਾਰਨ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਦਿੱਲੀ ਤੋਂ ਪੁੱਜਣ ਵਾਲੀ ਇੱਕ ਉਡਾਣ ਰੱਦ ਹੋ ਗਈ ਜਦੋਂ ਕਿ ਬਰਮਿੰਘਮ ਤੋਂ ਅੰਮ੍ਰਿਤਸਰ...
ਫੈਸਲਾਕੁੰਨ ਵਨਡੇ 'ਚ ਭਾਰਤ ਦੀ ਆਸਟ੍ਰੇਲੀਆ ਉੱਪਰ 7 ਵਿਕਟਾਂ ਨਾਲ ਸ਼ਾਨਦਾਰ ਜਿੱਤ
. . .  1 day ago
ਭਾਰਤ ਆਸਟ੍ਰੇਲੀਆ ਫੈਸਲਾਕੁੰਨ ਵਨਡੇ : ਕਪਤਾਨ ਵਿਰਾਟ ਕੋਹਲੀ ਸੈਂਕੜੇ ਤੋਂ ਖੁੰਝੇ, 89 ਦੌੜਾਂ ਬਣਾ ਕੇ ਆਊਟ
. . .  1 day ago
ਭਾਰਤ ਆਸਟ੍ਰੇਲੀਆ ਤੀਸਰਾ ਵਨਡੇ : ਭਾਰਤ 34 ਓਵਰਾਂ ਮਗਰੋਂ 188 ਦੌੜਾਂ 'ਤੇ, ਜਿੱਤਣ ਲਈ ਚਾਹੀਦੀਆਂ ਹਨ 99 ਦੌੜਾਂ
. . .  1 day ago
ਭਾਰਤ ਆਸਟ੍ਰੇਲੀਆ ਤੀਸਰਾ ਵਨਡੇ : ਭਾਰਤ 31 ਓਵਰਾਂ ਮਗਰੋਂ 161/1 'ਤੇ
. . .  1 day ago
ਭਾਰਤ ਆਸਟ੍ਰੇਲੀਆ ਤੀਸਰਾ ਵਨਡੇ : ਭਾਰਤ ਨੂੰ 120 ਗੇਂਦਾਂ ਵਿਚ ਜਿੱਤਣ ਲਈ ਚਾਹੀਦੀਆਂ ਹਨ 131 ਦੌੜਾਂ
. . .  1 day ago
ਭਾਰਤ ਆਸਟ੍ਰੇਲੀਆ ਤੀਸਰਾ ਵਨਡੇ : ਰੋਹਿਤ ਸ਼ਰਮਾ ਨੇ 110 ਗੇਂਦਾਂ 'ਤੇ ਠੋਕਿਆ ਸੈਂਕੜਾ, ਸਕੋਰ 154/1
. . .  1 day ago
ਭਾਰਤ ਆਸਟ੍ਰੇਲੀਆ ਤੀਸਰਾ ਵਨਡੇ : ਭਾਰਤ ਦੀਆਂ ਇਕ ਵਿਕਟ ਦੇ ਨੁਕਸਾਨ 'ਤੇ 150 ਦੌੜਾਂ ਪੂਰੀਆਂ
. . .  1 day ago
ਭਾਰਤ ਆਸਟ੍ਰੇਲੀਆ ਤੀਸਰਾ ਵਨਡੇ : ਵਿਰਾਟ ਕੋਹਲੀ ਨੇ ਕਪਤਾਨ ਵਜੋਂ 5 ਹਜ਼ਾਰ ਦੌੜਾਂ ਕੀਤੀਆਂ ਪੂਰੀਆਂ
. . .  1 day ago
ਭਾਰਤ ਆਸਟ੍ਰੇਲੀਆ ਤੀਸਰਾ ਵਨਡੇ : ਭਾਰਤ ਨੇ 20.3 ਓਵਰਾਂ 'ਚ 100 ਦੌੜਾਂ ਕੀਤੀਆਂ ਪੂਰੀਆਂ
. . .  1 day ago
ਹਵਲਦਾਰ ਬਲਜਿੰਦਰ ਸਿੰਘ ਦਾ ਕੀਤਾ ਗਿਆ ਅੰਤਿਮ ਸਸਕਾਰ
. . .  1 day ago
ਚੌਲਾਂਗ, 19 ਜਨਵਰੀ (ਸੁਖਦੇਵ ਸਿੰਘ) - ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਜਹੂਰਾ ਦੇ ਹਵਲਦਾਰ ਬਲਜਿੰਦਰ ਸਿੰਘ ਲੇਹ ਲਦਾਖ ਵਿਖੇ ਸ਼ਹੀਦ ਹੋ ਗਏ। ਅੱਜ ਉਨ੍ਹਾਂ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ...
ਭਾਰਤ ਆਸਟ੍ਰੇਲੀਆ ਮੈਚ : ਰੋਹਿਤ ਸ਼ਰਮਾ ਨੇ ਬਣਾਇਆ ਅਰਧ ਸੈਂਕੜਾ
. . .  1 day ago
ਭਾਰਤ ਆਸਟ੍ਰੇਲੀਆ ਮੈਚ : ਕੇ.ਐਲ. ਰਾਹੁਲ 19 ਦੌੜਾਂ ਬਣਾ ਕੇ ਆਊਟ, ਭਾਰਤ 69/1 'ਤੇ
. . .  1 day ago
ਭਾਰਤ ਆਸਟ੍ਰੇਲੀਆ ਫੈਸਲਾਕੁੰਨ ਵਨਡੇ : ਭਾਰਤ 5 ਓਵਰਾਂ ਮਗਰੋਂ 61/0 'ਤੇ
. . .  1 day ago
ਸਬਜ਼ੀ ਵੇਚਣ ਵਾਲੇ ਦਾ ਨਿਕਲਿਆ ਲੋਹੜੀ ਬੰਪਰ
. . .  1 day ago
ਭਾਰਤ ਆਸਟ੍ਰੇਲੀਆ ਫੈਸਲਾਕੁੰਨ ਵਨਡੇ : ਭਾਰਤ 5 ਓਵਰਾਂ ਮਗਰੋਂ 38/0 'ਤੇ
. . .  1 day ago
ਭਾਰਤ-ਆਸਟ੍ਰੇਲੀਆ ਤੀਜਾ ਵਨਡੇ : ਆਸਟ੍ਰੇਲੀਆ ਨੇ ਭਾਰਤ ਨੂੰ ਜਿੱਤ ਲਈ ਦਿੱਤਾ 287 ਦੌੜਾਂ ਦਾ ਟੀਚਾ
. . .  1 day ago
ਭਾਰਤ-ਆਸਟ੍ਰੇਲੀਆ ਤੀਜਾ ਵਨਡੇ : ਆਸਟ੍ਰੇਲੀਆ ਦਾ ਨੌਵਾਂ ਖਿਡਾਰੀ ਆਊਟ
. . .  1 day ago
ਭਾਰਤ-ਆਸਟ੍ਰੇਲੀਆ ਤੀਜਾ ਵਨਡੇ : ਮੁਹੰਮਦ ਸ਼ੰਮੀ ਨੇ ਇੱਕੋ ਓਵਰ 'ਚ ਆਸਟ੍ਰੇਲੀਆ ਦੇ ਦੋ ਖਿਡਾਰੀ ਕੀਤੇ ਆਊਟ
. . .  1 day ago
...ਤੇ ਹੁਣ ਮੁਕਤਸਰ ਸਾਹਿਬ 'ਚ ਫੜਿਆ ਗਿਆ ਕਿਸੇ ਹੋਰ ਉਮੀਦਵਾਰ ਦੀ ਥਾਂ ਟੈੱਟ ਦਾ ਪੇਪਰ ਦੇ ਰਿਹਾ ਵਿਅਕਤੀ
. . .  1 day ago
ਕਸ਼ਮੀਰ 'ਚ ਇੰਟਰਨੈੱਟ ਨੂੰ ਲੈ ਕੇ ਦਿੱਤੇ ਬਿਆਨ 'ਤੇ ਨੀਤੀ ਆਯੋਗ ਦੇ ਮੈਂਬਰ ਸਾਰਸਵਤ ਨੇ ਦਿੱਤੀ ਸਫ਼ਾਈ
. . .  1 day ago
ਭਾਰਤ-ਆਸਟ੍ਰੇਲੀਆ ਤੀਜਾ ਵਨਡੇ : ਭਾਰਤ ਨੂੰ ਮਿਲੀ 6ਵੀਂ ਸਫਲਤਾ
. . .  1 day ago
ਭਾਰਤ-ਆਸਟ੍ਰੇਲੀਆ ਤੀਜਾ ਵਨਡੇ : ਆਸਟ੍ਰੇਲੀਆ ਦੇ ਸਟੀਵ ਸਮਿਥ ਦੀਆਂ 100 ਦੌੜਾਂ ਪੂਰੀਆਂ
. . .  1 day ago
ਨਾਗਰਿਕਤਾ ਕਾਨੂੰਨ ਅਤੇ ਐੱਨ. ਆਰ. ਸੀ. ਭਾਰਤ ਦਾ ਅੰਦਰੂਨੀ ਮਾਮਲਾ ਪਰ ਇਸ ਦੀ ਲੋੜ ਨਹੀਂ ਸੀ- ਸ਼ੇਖ਼ ਹਸੀਨਾ
. . .  1 day ago
ਇੰਟਰ ਹੋਸਟਲ ਮੈਨੇਜਮੈਂਟ ਮੈਨੂਅਲ ਰੱਦ ਕਰਵਾਉਣ ਲਈ ਕੇਸ ਦਾਇਰ ਕਰਵਾਏਗਾ ਜੇ.ਐਨ.ਯੂ ਵਿਦਿਆਰਥੀ ਸੰਘ
. . .  1 day ago
ਭਾਰਤ-ਆਸਟ੍ਰੇਲੀਆ ਤੀਜਾ ਵਨਡੇ : ਆਸਟ੍ਰੇਲੀਆ ਦਾ ਪੰਜਵਾਂ ਖਿਡਾਰੀ (ਕੈਰੀ) 35 ਦੌੜਾਂ ਬਣਾ ਕੇ ਆਊਟ
. . .  1 day ago
ਭਾਰਤ-ਆਸਟ੍ਰੇਲੀਆ ਤੀਜਾ ਵਨਡੇ : 40 ਓਵਰਾਂ ਬਾਅਦ ਆਸਟ੍ਰੇਲੀਆ 223/4
. . .  1 day ago
37 ਓਵਰਾਂ 'ਚ ਆਸਟ੍ਰੇਲੀਆ ਦੀਆਂ 200 ਦੌੜਾਂ ਪੂਰੀਆਂ
. . .  1 day ago
ਦਿੱਲੀ 'ਚ ਭਾਜਪਾ ਦਫ਼ਤਰ ਦੇ ਬਾਹਰ ਪਾਰਟੀ ਵਰਕਰਾਂ ਵਲੋਂ ਪ੍ਰਦਰਸ਼ਨ
. . .  1 day ago
ਨਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਕਾਬੂ
. . .  1 day ago
ਗੁਰਦੁਆਰਾ ਪੰਜਾ ਸਾਹਿਬ ਵਿਖੇ ਵਿਸਾਖੀ ਮਨਾਉਣ ਲਈ 3000 ਸ਼ਰਧਾਲੂ ਜਾਣਗੇ ਪਾਕਿ : ਸਿਰਸਾ
. . .  1 day ago
ਦਿੱਲੀ ਵਿਧਾਨ ਸਭਾ ਚੋਣਾਂ : ਆਮ ਆਦਮੀ ਪਾਰਟੀ ਨੇ ਜਾਰੀ ਕੀਤਾ ਮੈਨੀਫੈਸਟੋ
. . .  1 day ago
ਭਾਰਤ-ਆਸਟ੍ਰੇਲੀਆ ਫਾਈਨਲ ਇਕ ਦਿਨਾਂ ਮੈਚ : ਆਸਟ੍ਰੇਲੀਅਨ ਖਿਡਾਰੀ ਫਿੰਚ 19 ਦੌੜਾਂ ਬਣਾ ਕੇ ਆਊਟ
. . .  1 day ago
ਭਾਰਤ-ਆਸਟ੍ਰੇਲੀਆ ਫਾਈਨਲ ਇਕ ਦਿਨਾਂ ਮੈਚ : ਆਸਟ੍ਰੇਲੀਅਨ ਖਿਡਾਰੀ ਡੇਵਿਡ ਵਾਰਨਰ 38 ਦੌੜਾਂ ਬਣਾ ਕੇ ਆਊਟ
. . .  1 day ago
ਹੌਲਦਾਰ ਬਲਜਿੰਦਰ ਸਿੰਘ ਲੇਹ ਲਦਾਖ਼ 'ਚ ਡਿਊਟੀ ਦੌਰਾਨ ਹੋਇਆ ਸ਼ਹੀਦ
. . .  1 day ago
ਨਸ਼ੇ ਦੀ ਓਵਰ ਡੋਜ਼ ਕਾਰਨ ਨੌਜਵਾਨ ਦੀ ਹੋਈ ਮੌਤ
. . .  1 day ago
ਲੋਕਾਂ ਨੂੰ ਬਿਹਤਰ ਜ਼ਿੰਦਗੀ ਪ੍ਰਦਾਨ ਕਰਨਾ ਹੈ ਨਾਗਰਿਕਤਾ ਸੋਧ ਕਾਨੂੰਨ ਦਾ ਮਕਸਦ: ਵਿਤ ਮੰਤਰੀ
. . .  1 day ago
ਭਾਰਤ ਆਸਟ੍ਰੇਲੀਆ ਫਾਈਨਲ ਇਕ ਦਿਨਾਂ ਮੈਚ : ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਲਿਆ ਫ਼ੈਸਲਾ
. . .  1 day ago
ਦਿੱਲੀ : ਐਨ.ਆਰ.ਸੀ ਅਤੇ ਸੀ.ਏ.ਏ ਦੇ ਖ਼ਿਲਾਫ਼ ਜਾਰੀ ਪ੍ਰਦਰਸ਼ਨ 'ਚ ਸ਼ਾਮਲ ਹੋਏ ਅਦਾਕਾਰ ਸੁਸ਼ਾਂਤ ਸਿੰਘ
. . .  1 day ago
ਮਹਾਰਾਸ਼ਟਰ ਅਤੇ ਕਰਨਾਟਕ ਦੇ ਦਰਮਿਆਨ ਸਰਹੱਦੀ ਵਿਵਾਦ ਨੂੰ ਸੁਲਝਾਏ ਗ੍ਰਹਿ ਮੰਤਰਾਲੇ : ਸੰਜੇ ਰਾਉਤ
. . .  1 day ago
20 ਕਰੋੜ ਦੀ ਹੈਰੋਇਨ ਸਮੇਤ ਦੋ ਨਸ਼ਾ ਤਸਕਰ ਕਾਬੂ
. . .  1 day ago
ਫ਼ਰੀਦਕੋਟ ਵਿਖੇ ਅਧਿਆਪਕ ਯੋਗਤਾ ਟੈੱਸਟ ਦੌਰਾਨ ਕਿਸੇ ਹੋਰ ਦੀ ਜਗ੍ਹਾ ਪ੍ਰੀਖਿਆ ਦੇ ਰਿਹਾ ਇਕ ਵਿਅਕਤੀ ਕਾਬੂ
. . .  1 day ago
ਸੰਘਣੀ ਧੁੰਦ ਨੇ ਰੋਕੀ ਵਾਹਨਾਂ ਦੀ ਰਫ਼ਤਾਰ
. . .  1 day ago
ਪਾਕਿ 'ਚ ਅਗਵਾ ਦੱਸੀ ਜਾ ਰਹੀ ਹਿੰਦੂ ਕੁੜੀ ਨੇ ਸਵੈ ਇੱਛਾ ਨਾਲ ਕੀਤਾ ਧਰਮ ਪਰਿਵਰਤਨ, ਵੀਡੀਓ 'ਚ ਕੀਤਾ ਖ਼ੁਲਾਸਾ
. . .  1 day ago
ਮਹਾਰਾਸ਼ਟਰ : ਸ਼ਬਾਨਾ ਆਜ਼ਮੀ ਦੇ ਡਰਾਈਵਰ ਦੇ ਖ਼ਿਲਾਫ਼ ਦਰਜ ਹੋਇਆ ਮਾਮਲਾ
. . .  1 day ago
ਸੰਘਣੀ ਧੁੰਦ ਕਾਰਨ ਟੋਲ ਪਲਾਜ਼ਾ ਤੇ ਲੱਗਿਆ ਵਾਹਨਾਂ ਦਾ ਜਾਮ, ਪ੍ਰੀਖਿਆਰਥੀ ਪਰੇਸ਼ਾਨ
. . .  1 day ago
ਸੰਘਣੀ ਧੁੰਦ ਕਾਰਣ ਫਿਰੋਜ਼ਪੁਰ-ਫਾਜਿਲਕਾ ਸੜਕ 'ਤੇ ਅਨੇਕਾ ਗੱਡੀਆਂ ਆਪਸ 'ਚ ਟਕਰਾਈਆਂ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 23 ਮੱਘਰ ਸੰਮਤ 551

ਸੰਗਰੂਰ

ਬਾਜਵਾ ਪਰਿਵਾਰ ਦੇ ਥਾਪੜੇ ਨਾਲ ਜ਼ਿਲ੍ਹਾ ਪ੍ਰਧਾਨਗੀ 'ਤੇ ਗੋਵਿੰਦਰ ਸਿੰਘ ਨੇ ਕੀਤਾ ਕਬਜ਼ਾ

ਸੰਗਰੂਰ, 7 ਦਸੰਬਰ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ) - ਪੰਜਾਬ ਕਾਂਗਰਸ ਵਲੋਂ ਪਾਰਟੀ ਦੇ ਯੂਥ ਵਰਗ ਦੀਆਂ ਕਰਵਾਈਆਂ ਗਈਆਂ ਚੋਣਾਂ ਵਿਚ ਜ਼ਿਲ੍ਹਾ ਸੰਗਰੂਰ ਦੇ ਨਤੀਜੇ ਬਹੁਤਾਤ ਨੇਤਾਵਾਂ ਨੰੂ ਸੋਚਣ ਲਈ ਮਜਬੂਰ ਕਰ ਗਏ | ਜ਼ਿਕਰਯੋਗ ਹੈ ਕਿ ਯੂਥ ਦੀਆਂ ਇਨ੍ਹਾਂ ਚੋਣਾਂ ਵਿਚ ਜ਼ਿਲ੍ਹੇ ਨਾਲ ਸੰਬੰਧਿਤ ਕੁਝ ਵੱਡੇ ਕਾਂਗਰਸੀ ਨੇਤਾਵਾਂ ਦੀ ਸਿਰਧੜ੍ਹ ਦੀ ਬਾਜ਼ੀ ਲੱਗੀ ਹੋਈ ਸੀ ਅਤੇ ਹਰੇਕ ਨੇਤਾ ਆਪਣੇ ਉਮੀਦਵਾਰ ਨੰੂ ਜੇਤੂ ਦੇਖਣਾ ਚਾਹੁੰਦਾ ਸੀ ਪਰ ਨਤੀਜੇ ਇਨ੍ਹਾਂ ਵੱਡੇ ਕਾਂਗਰਸੀ ਨੇਤਾਵਾਂ ਦੀਆਂ ਉਮੀਦਾਂ ਤੋਂ ਬਿਲਕੁਲ ਹੀ ਉਲਟ ਆਏ | ਇਨ੍ਹਾਂ ਚੋਣਾਂ ਦੌਰਾਨ ਸਭ ਤੋਂ ਵੱਧ ਜ਼ੋਰ ਅਜ਼ਮਾਇਸ਼ ਜ਼ਿਲ੍ਹਾ ਅਤੇ ਹਲਕਾ ਸੰਗਰੂਰ ਦੀ ਪ੍ਰਧਾਨਗੀ ਆਪੋ-ਆਪਣੇ ਖੇਮੇ ਵਿਚ ਪਾਉਣ ਲਈ ਕੀਤੀ ਜਾ ਰਹੀ ਸੀ | ਅੱਜ ਸਥਾਨਕ ਪੀ.ਡਬਲਯੂ.ਡੀ. ਰੈਸਟ ਹਾਊਸ ਵਿਖੇ ਪਾਰਟੀ ਅਬਜ਼ਰਵਰਾਂ ਵਲੋਂ ਐਲਾਨੇ ਗਏ ਚੋਣ ਨਤੀਜਿਆਂ ਵਿਚ ਪੰਜਾਬ ਕੈਬਨਿਟ ਦੇ ਤਾਕਤਵਰ ਮੰਤਰੀ ਦੱਸੇ ਜਾਂਦੇ ਵਿਜੈਇੰਦਰ ਸਿੰਗਲਾ ਦਾ ਅਸ਼ੀਰਵਾਦ ਪ੍ਰਾਪਤ ਦੱਸੇ ਜਾ ਰਹੇ ਬਲਵਿੰਦਰ ਕੁਮਾਰ ਮਿੱਠੂ ਲੱਡਾ ਨੰੂ ਪੰਜਾਬ ਕਾਂਗਰਸ ਦੀ ਬੁਲਾਰਾ ਅਤੇ ਹਲਕਾ ਸੁਨਾਮ ਦੀ ਇੰਚਾਰਜ ਮੈਡਮ ਦਾਮਨ ਥਿੰਦ ਬਾਜਵਾ ਦੇ ਖੇਮੇ ਨਾਲ ਸੰਬੰਧਿਤ ਦੱਸੇ ਜਾ ਰਹੇ ਗੋਵਿੰਦਰ ਸਿੰਘ ਨੇ 502 ਵੋਟਾਂ ਦੇ ਵੱਡੇ ਫ਼ਰਕ ਨਾਲ ਮਾਤ ਦੇ ਕੇ ਜ਼ਿਲ੍ਹਾ ਸੰਗਰੂਰ ਦੀ ਯੂਥ ਕਾਂਗਰਸ ਵਿਚ ਬਾਜਵਾ ਪਰਿਵਾਰ ਦਾ ਝੰਡਾ ਗੱਡਿਆ | ਇਸੇ ਤਰ੍ਹਾਂ ਜ਼ਿਲ੍ਹਾ ਜਨਰਲ ਸਕੱਤਰ ਦੇ ਅਹੁਦੇ ਲਈ ਚੋਣ ਲੜ ਰਹੇ ਸਾਬਕਾ ਜ਼ਿਲ੍ਹਾ ਪ੍ਰਧਾਨ ਮਾਈ ਰੂਪ ਕੌਰ ਬਾਗੜੀਆਂ ਦੇ ਸਪੁੱਤਰ ਭਾਈ ਨਰਪਤ ਸਿੰਘ ਬਾਗੜੀਆਂ ਨੇ ਆਪਣੇ ਵਿਰੋਧੀ ਉਮੀਦਵਾਰ ਵੀਰਪਾਲ ਸਿੰਘ ਨੰੂ ਲਗਪਗ 30 ਵੋਟਾਂ ਦੇ ਵਕਫ਼ੇ ਨਾਲ ਹਰਾ ਕੇ ਜਿੱਤ ਹਾਸਲ ਕੀਤੀ | ਚੋਣ ਨਤੀਜਿਆਂ ਦੇ ਸ਼ੁਰੂਆਤੀ ਦੌਰ ਵਿਚ ਹੀ ਹਲਕਾ ਸੰਗਰੂਰ ਲਈ ਪ੍ਰਧਾਨਗੀ ਦੇ ਦਾਅਵੇਦਾਰਾਂ ਦੀ ਚੋਣ ਗਿਣਤੀ ਸ਼ੁਰੂ ਹੋਈ ਅਤੇ ਕੁਝ ਹੀ ਸਮੇਂ ਵਿਚ ਸਾਹਮਣੇ ਆਏ ਨਤੀਜੇ ਨੇ ਸਭ ਨੰੂ ਹੈਰਾਨ ਕਰ ਦਿੱਤਾ ਕਿਉਂਕਿ ਇਸ ਚੋਣ ਵਿਚ ਪੰਜਾਬ ਐਸ.ਸੀ. ਕਮਿਸ਼ਨ ਦੀ ਮੈਂਬਰ ਪੂਨਮ ਕਾਂਗੜਾ ਦੇ ਸਪੁੱਤਰ ਸਾਜਨ ਕਾਂਗੜਾ ਨੇ ਜਿੱਤ ਦਾ ਝੰਡਾ ਗੱਡਦਿਆਂ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਦੇ ਥਾਪੜੇ ਵਾਲੇ ਉਮੀਦਵਾਰ ਬੱਬੂ ਰਾਮ ਵਲਜੋਤ ਨੰੂ ਵੱਡੇ ਫ਼ਰਕ ਨਾਲ ਹਾਰ ਦਾ ਮੰੂਹ ਦਿਖਾਇਆ | ਸੁਨਾਮ ਹਲਕੇ ਤੋਂ ਦਾਮਨ ਥਿੰਦ ਬਾਜਵਾ ਅਤੇ ਹਰਮਨਦੇਵ ਗੱਗੀ ਬਾਜਵਾ ਦੇ ਖ਼ਾਸਮਖ਼ਾਸ ਦੱਸੇ ਜਾਂਦੇ ਪਰਮਿੰਦਰ ਸਿੰਘ ਬੱਬੂ ਨੇ ਆਪਣੇ ਵਿਰੋਧੀ ਉਮੀਦਵਾਰ ਹਰਪਾਲ ਸਿੰਘ ਨੰੂ 100 ਤੋਂ ਵੱਧ ਵੋਟਾਂ ਨਾਲ ਮਾਤ ਦਿੱਤੀ | ਧੂਰੀ ਵਿਧਾਨ ਸਭਾ ਹਲਕੇ 'ਚੋਂ ਗਗਨਦੀਪ ਸਿੰਘ ਦੇ ਚੋਣ ਨਤੀਜੇ ਵੀ ਹੈਰਾਨੀ ਜਨਕ ਸਨ ਕਿਉਂਕਿ ਗਗਨਦੀਪ ਦੇ ਮੁਕਾਬਲੇ 14 ਹੋਰ ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਸਨ ਪਰ ਜੇਕਰ ਇਨ੍ਹਾਂ 14 ਉਮੀਦਵਾਰਾਂ ਦੀਆਂ ਕੁੱਲ ਵੋਟਾਂ ਵੀ ਇਕੱਠੀਆਂ ਕਰ ਲਈਆਂ ਜਾਣ ਤਾਂ ਵੀ ਸ਼ਾਇਦ ਹੀ ਗਗਨਦੀਪ ਸਿੰਘ ਨੰੂ ਪਛਾੜਿਆ ਜਾ ਸਕਦਾ | ਦਿੜ੍ਹਬਾ ਹਲਕੇ ਤੋਂ ਪੰਜਾਬ ਯੋਜਨਾ ਬੋਰਡ ਦੀ ਉਪ ਚੇਅਰਪਰਸਨ ਅਤੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਦੇ ਥਾਪੜੇ ਵਾਲੇ ਉਮੀਦਵਾਰ ਸ਼ੇਰਵਿੰਦਰ ਸਿੰਘ ਨੇ ਗੁਰਸੇਵਕ ਸਿੰਘ ਨੰੂ ਲਗਪਗ 40 ਵੋਟਾਂ ਨਾਲ ਪਛਾੜਿਆ | ਕੈਬਨਿਟ ਮੰਤਰੀ ਸ੍ਰੀਮਤੀ ਰਜੀਆ ਸੁਲਤਾਨਾ ਦੇ ਹਲਕਾ ਮਲੇਰਕੋਟਲਾ ਲਈ ਕਿਸਮਤ ਅਜ਼ਮਾ ਰਹੇ 12 ਉਮੀਦਵਾਰਾਂ ਵਿਚੋਂ ਮੁਹੰਮਦ ਨਜੀਰ ਨਾਮ ਦੇ ਨੌਜਵਾਨ ਦੇ ਪ੍ਰਧਾਨਗੀ 'ਤੇ ਕਬਜ਼ਾ ਕੀਤਾ | ਪੰਜਾਬ ਕਾਂਗਰਸ ਦੇ ਚਰਚਿੱਤ ਵਿਧਾਇਕ ਸੁਰਜੀਤ ਸਿੰਘ ਧੀਮਾਨ ਦੇ ਹਲਕੇ ਅਮਰਗੜ੍ਹ ਤੋਂ ਧੀਮਾਨ ਪਰਿਵਾਰ ਦੇ ਥਾਪੜੇ ਵਾਲੇ ਪਿ੍ਤਪਾਲ ਸਿੰਘ ਰੂਬਲ ਨੇ ਰਣਦੀਪ ਸਿੰਘ ਨੰੂ 200 ਵੋਟਾਂ ਦੇ ਵੱਡੇ ਫ਼ਰਕ ਨਾਲ ਮਾਤ ਦਿੱਤੀ | ਹਲਕਾ ਲਹਿਰਾਗਾਗਾ ਤੋਂ ਬੀਬੀ ਭੱਠਲ ਦਾ ਅਸ਼ੀਰਵਾਦ ਪ੍ਰਾਪਤ ਉਮੀਦਵਾਰ ਪੁਸ਼ਪਿੰਦਰ ਸਿੰਘ ਜੋਸ਼ੀ ਨੇ ਆਪਣੇ ਵਿਰੋਧੀ ਉਮੀਦਵਾਰਾਂ ਵੱਡੇ ਫ਼ਰਕ ਨਾਲ ਪਛਾੜ ਕੇ ਭੱਠਲ ਪਰਿਵਾਰ ਦਾ ਨਾਂਅ ਉੱਚਾ ਕੀਤਾ | ਇਸ ਮੌਕੇ ਜੇਤੂ ਉਮੀਦਵਾਰਾਂ ਨੰੂ ਦਾਮਨ ਥਿੰਦ ਬਾਜਵਾ, ਸਨਮੀਕ ਸਿੰਘ ਹੈਨਰੀ, ਹਰਮਨਦੇਵ ਗੱਗੀ ਬਾਜਵਾ, ਦਰਸ਼ਨ ਕਾਂਗੜਾ ਅਤੇ ਗੁਰਲਾਲ ਸਿੰਘ ਆਦਿ ਆਗੂਆਂ ਨੇ ਵਧਾਈ ਦਿੰਦਿਆਂ ਮੰੂਹ ਮਿੱਠਾ ਕਰਵਾਇਆ ਅਤੇ ਪਾਰਟੀ ਦੀ ਚੜ੍ਹਦੀ ਕਲਾ ਲਈ ਡਟ ਕੇ ਕੰਮ ਕਰਨ ਲਈ ਪ੍ਰੇਰਿਤ ਕੀਤਾ |

ਖਨੌਰੀ ਤੇ ਨਾਲ ਲੱਗਦੇ ਪਿੰਡਾਂ 'ਚ ਵਧ ਰਹੀਆਂ ਨੇ ਚੋਰੀ ਦੀਆਂ ਵਾਰਦਾਤਾਂ

ਖਨੌਰੀ, 7 ਦਸੰਬਰ (ਰਾਜੇਸ਼ ਕੁਮਾਰ, ਬਲਵਿੰਦਰ ਸਿੰਘ ਥਿੰਦ) - ਸ਼ਰੇ੍ਹਆਮ ਦਿਨ ਦੇ ਸਮੇਂ ਖਨੌਰੀ ਸ਼ਹਿਰ ਦੇ ਬਾਜ਼ਾਰ ਅਤੇ ਰਾਤ ਦੇ ਸਮੇਂ ਕਿਸਾਨਾਂ ਦੇ ਖੇਤਾਂ 'ਚ ਬਿਜਲੀ ਦੇ ਟਰਾਂਸਫਾਰਮਾਂ ਅਤੇ ਮੋਟਰਾਂ ਦੀਆਂ ਤਾਰਾਂ ਚੋਰੀ ਹੋਣ ਨਾਲ ਲੋਕਾਂ 'ਚ ਸਹਿਮ ਦਾ ਮਾਹੌਲ ਬਣਿਆ ...

ਪੂਰੀ ਖ਼ਬਰ »

ਐਫ.ਸੀ.ਆਈ. 'ਚੋਂ ਕੱਢੇ ਚੌਕੀਦਾਰਾਂ ਨੇ ਸੰਘਰਸ਼ ਦੀ ਦਿੱਤੀ ਚਿਤਾਵਨੀ

ਸੰਗਰੂਰ, 7 ਦਸੰਬਰ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)- ਐਫ.ਸੀ.ਆਈ. ਚੌਕੀਦਾਰ ਸੰਘਰਸ਼ ਕਮੇਟੀ ਦੀ ਮੀਟਿੰਗ ਬਨਾਸਰ ਬਾਗ ਵਿਖੇ ਮਹਿੰਦਰ ਸਿੰਘ ਖੋਖਰ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਨੰੂ ਸੰਬੋਧਨ ਕਰਦਿਆਂ ਖੋਖਰ ਨੇ ਕਿਹਾ ਕਿ ਅਦਾਲਤਾਂ ਦੇ ਫ਼ੈਸਲਿਆਂ ਦੇ ...

ਪੂਰੀ ਖ਼ਬਰ »

ਹਿੰਸਾ ਦੇ ਿਖ਼ਲਾਫ਼ ਬਡਰੁੱਖਾਂ ਵਿਖੇ ਫੂਕੀ ਅਰਥੀ

ਮਸਤੂਆਣਾ ਸਾਹਿਬ, 7 ਦਸੰਬਰ (ਦਮਦਮੀ)- ਇਸਤਰੀ ਜਾਗਿ੍ਤੀ ਮੰਚ ਦੇ ਸੂਬਾਈ ਸੱਦੇ ਤਹਿਤ ਬਡਰੁੱਖਾਂ ਵਿਖੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸਹਿਯੋਗ ਨਾਲ ਦੇਸ਼ ਦੇ ਅੰਦਰ ਔਰਤਾਂ ਿਖ਼ਲਾਫ਼ ਹੋ ਰਹੀ ਜਾਨੀ ਹਿੰਸਾ ਦੇ ਿਖ਼ਲਾਫ਼ ਅਰਥੀ ਫੂਕੀ ਗਈ | ਇਸ ਮੌਕੇ ਇਸਤਰੀ ...

ਪੂਰੀ ਖ਼ਬਰ »

ਕਿਸਾਨਾਂ ਤੇ ਮਿੱਲ ਪ੍ਰਬੰਧਕਾਂ ਵਲੋਂ ਆਪਸੀ ਸਹਿਮਤੀ 'ਤੇ ਧਰਨਾ ਸਮਾਪਤ

ਧੂਰੀ, 7 ਦਸੰਬਰ (ਸੁਖਵੰਤ ਸਿੰਘ ਭੁੱਲਰ)- ਗੰਨਾ ਕਾਸ਼ਤਕਾਰ ਕਿਸਾਨਾਂ ਵਲੋਂ ਵੱਖੋ-ਵੱਖ ਮੰਗਾਂ ਨੰੂ ਲੈ ਕੇ ਨਵੇਂ ਪਿੜਾਈ ਸੀਜ਼ਨ ਦੀ ਸ਼ੁਰੂਆਤ ਤੋਂ ਹੀ ਸ਼ੁਰੂ ਕੀਤੇ ਰੋਸ ਧਰਨੇ ਦੇ ਚੱਲਦਿਆਂ ਦੋਵੇਂ ਧਿਰਾਂ 'ਚ ਆਪਸੀ ਸਹਿਮਤੀ ਪਿੱਛੋਂ ਦੇਰ ਸ਼ਾਮ ਧਰਨਾ ਸਮਾਪਤ ਕਰ ...

ਪੂਰੀ ਖ਼ਬਰ »

ਫ਼ਰੀਦਕੋਟ 'ਚ ਹੋਏ ਲਾਠੀਚਾਰਜ ਦੀ ਨਿੰਦਾ

ਸੰਗਰੂਰ, 7 ਦਸੰਬਰ (ਧੀਰਜ ਪਸ਼ੌਰੀਆ)- ਇਨਕਲਾਬੀ ਲੋਕ ਮੋਰਚਾ ਪੰਜਾਬ ਨੇ ਜਿਨਸੀ ਸੋਸ਼ਣ ਕਮੇਟੀ ਦੀ ਅਗਵਾਈ ਵਿਚ ਸੰਘਰਸ਼ ਕਰ ਰਹੇ ਵੱਖ-ਵੱਖ ਜਨਤਕ ਜਮਹੂਰੀ ਜਥੇਬੰਦੀਆਂ ਦੇ ਕਾਰਕੁੰਨਾਂ ਉਪਰ ਫਰੀਦਕੋਰਟ ਵਿਖੇ ਪੁਲਿਸ ਵਲੋਂ ਕੀਤੇ ਲਾਠੀਚਾਰਜ ਦੀ ਸਖਤ ਸਬਦਾਂ ਵਿਚ ...

ਪੂਰੀ ਖ਼ਬਰ »

ਮੀਟਿੰਗ ਦੌਰਾਨ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਚਰਚਾ

ਲਹਿਰਾਗਾਗਾ, 7 ਦਸੰਬਰ (ਸੂਰਜ ਭਾਨ ਗੋਇਲ)- ਆਈ.ਟੀ.ਆਈ ਇੰਪਲਾਈਜ਼ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਮੰਡਲ ਪ੍ਰਧਾਨ ਜਸਵਿੰਦਰ ਸਿੰਘ ਜੱਸਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਚਰਚਾ ਕੀਤੀ ਗਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ...

ਪੂਰੀ ਖ਼ਬਰ »

ਬੁਲਟ 'ਤੇ ਪਟਾਕੇ ਵਜਾਉਣ ਵਾਲਿਆਂ ਦੇ ਕੱਟੇ ਚਲਾਨ

ਮੂਨਕ, 7 ਦਸੰਬਰ (ਗਮਦੂਰ ਸਿੰਘ) - ਸਥਾਨਕ ਮੇਨ ਬਾਜ਼ਾਰ ਵਿਚ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਅਤੇ ਬੁਲਟ ਮੋਟਰਸਾਈਕਲ ਉੱਤੇ ਪਟਾਕੇ ਵਜਾਉਣ ਵਾਲਿਆਂ ਦੇ ਮੌਕੇ ਉੱਤੇ ਚਲਾਨ ਕੱਟੇ ਗਏ | ਸਬ ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਡੀ.ਐਸ.ਪੀ ਬੂਟਾ ਸਿੰਘ ਗਿੱਲ ਦੇ ...

ਪੂਰੀ ਖ਼ਬਰ »

ਪੁਲਿਸ ਦੀ ਧੱਕੇਸ਼ਾਹੀ ਿਖ਼ਲਾਫ਼ ਡੀ.ਐਸ.ਪੀ ਦਫ਼ਤਰ ਮੂਹਰੇ 36 ਘੰਟੇ ਲਗਾਤਾਰ ਜਾਰੀ ਰਹੇਗਾ ਧਰਨਾ- ਗੋਬਿੰਦ ਛਾਜਲੀ

ਸੁਨਾਮ ਊਧਮ ਸਿੰਘ ਵਾਲਾ, 7 ਦਸੰਬਰ (ਰੁਪਿੰਦਰ ਸਿੰਘ ਸੱਗੂ)- ਮਜ਼ਦੂਰ ਮੁਕਤੀ ਮੋਰਚਾ ਪੰਜਾਬ ਸੁਨਾਮ ਦੀ ਮੀਟਿੰਗ ਮਾਤਾ ਮੋਦੀ ਪਾਰਕ ਵਿਖੇ ਘੁਮੰਡ ਸਿੰਘ ਉਗਰਾਹਾਂ ਦੀ ਅਗਵਾਈ ਹੇਠ ਹੋਈ, ਜਿਸ ਦਾ ਏਜੰਡਾ ਪਿਛਲੇ ਦਿਨੀਂ ਪੰਜਾਬੀ ਬਾਗ਼ ਕਾਲੋਨੀ ਵਿਚ ਪਲਾਟ ਦੇ ਝਗੜੇ ਨੂੰ ...

ਪੂਰੀ ਖ਼ਬਰ »

ਘੱਗਰ ਦਰਿਆ ਦੇ ਹੜ੍ਹ ਤੇ ਬੇ-ਮੌਸਮੀ ਬਰਸਾਤ ਨੇ ਦਾਵਣ ਦੇ ਕਿਸਾਨਾਂ ਨੂੰ ਆਰਥਿਕ ਤੌਰ 'ਤੇ ਝਿੰਜੋੜਿਆ

ਮੂਣਕ, 7 ਦਸੰਬਰ (ਕੇਵਲ ਸਿੰਗਲਾ)- ਘੱਗਰ ਦਰਿਆ ਦੇ ਹੜ੍ਹਾਂ ਨੇ ਐਤਕੀਂ ਘੱਗਰ ਦਰਿਆ ਦੀ ਮਾਰ ਹੇਠ ਆਉਂਦੇ ਦਾਵਣ ਦੇ ਕਿਸਾਨਾਂ ਨੰੂ ਆਰਥਿਕ ਤੌਰ 'ਤੇ ਭਾਰੀ ਸੱਟ ਮਾਰੀ ਸੀ ਪਰ ਪਿਛਲੇ ਦਿਨੀਂ ਪਈ ਬੇ-ਮੌਸਮੀ ਬਰਸਾਤ ਨਾਲ ਕਣਕ ਦੀ ਫ਼ਸਲ ਦੇ ਹੋਏ ਨੁਕਸਾਨ ਨੇ ਦਾਵਣ ਦੇ ...

ਪੂਰੀ ਖ਼ਬਰ »

ਪੜਦਾਦੀ ਤੇ ਪੜਪੋਤੀ ਦੀ ਇਕੋ ਦਿਨ ਹੋਈ ਮੌਤ

ਭਵਾਨੀਗੜ੍ਹ, 7 ਦਸੰਬਰ (ਰਣਧੀਰ ਸਿੰਘ ਫੱਗੂਵਾਲਾ)- ਪਿੰਡ ਭੱਟੀਵਾਲ ਖ਼ੁਰਦ ਵਿਖੇ ਇਕ ਬਜੁਰਗ ਔਰਤ ਦੀ ਮੌਤ ਹੋ ਜਾਣ 'ਤੇ ਉਸੇ ਦਿਨ ਉਸ ਦੀ ਪੜਪੋਤੀ ਦੀ ਵੀ ਮੋਟਰ ਵਾਲੇ ਚੁਬੱਚੇ ਵਿਚ ਡੁੱਬ ਜਾਣ ਕਰਕੇ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ | ਇਸ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

ਨਸ਼ੇ ਦੇ ਟੀਕੇ ਬਰਾਮਦ

ਲੌਾਗੋਵਾਲ, 7 ਦਸੰਬਰ (ਸ.ਸ.ਖੰਨਾ, ਵਿਨੋਦ) - ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਵਾਲਿਆਂ ਿਖ਼ਲਾਫ਼ ਪੰਜਾਬ ਪੁਲਸ ਨੇ ਸ਼ਿਕੰਜਾ ਕੱਸਿਆ ਹੋਇਆ ਹੈ | ਇਸ ਦੇ ਮੱਦੇਨਜ਼ਰ ਥਾਣਾ ਲੌਾਗੋਵਾਲ ਅਤੇ ਐਸ.ਟੀ.ਐਫ ਸੰਗਰੂਰ ਦੀ ਟੀਮ ਨੇ ਸਾਂਝੇ ...

ਪੂਰੀ ਖ਼ਬਰ »

ਹਫ਼ਤੇ 'ਚ 2 ਦਿਨ ਮੈਡੀਕਲ ਕੈਂਪ ਲਗਾਏ ਜਾਣਗੇ-ਸਿੰਗਲਾ

ਭਵਾਨੀਗੜ੍ਹ, 7 ਦਸੰਬਰ (ਪਵਿੱਤਰ ਸਿੰਘ ਬਾਲਦ)- ਹਲਕਾ ਸੰਗਰੂਰ ਨੂੰ ਬਿਮਾਰੀ ਰਹਿਤ ਕਰਨ ਲਈ ਅਤੇ ਗਰੀਬ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਹਫ਼ਤੇ ਵਿਚ 2 ਦਿਨ ਮੈਡੀਕਲ ਕੈਂਪ ਆਯੋਜਿਤ ਕੀਤੇ ਜਾ ਰਹੇ ਹਨ | ਇਹ ਵਿਚਾਰ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਸਥਾਨਕ ...

ਪੂਰੀ ਖ਼ਬਰ »

ਭਾਈ ਗੁਰਦਾਸ ਇੰਸਟੀਚਿਊਟ 'ਚ ਦਸ ਰੋਜ਼ਾ 'ਫੈਕਲਿਟੀ ਡਿਵੈਲਪਮੈਂਟ ਪ੍ਰੋਗਰਾਮ' ਹੋਇਆ ਸਮਾਪਤ

ਸੰਗਰੂਰ, 7 ਦਸੰਬਰ (ਸੁਖਵਿੰਦਰ ਸਿੰਘ ਫੁੱਲ)- ਭਾਈ ਗੁਰਦਾਸ ਗਰੁੱਪ ਆਫ਼ ਇੰਸਟੀਚਿਊਸ਼ਨ ਵਿਚ ਪਿਛਲੇ ਦਸ ਦਿਨਾਂ ਤੋਂ ਚੱਲ ਰਿਹਾ 'ਫੈਕੀਲਿਟੀ ਡਿਵੈਲਪਮੈਂਟ ਪ੍ਰੋਗਰਾਮ' ਅੱਜ ਸਮਾਪਤ ਹੋ ਗਿਆ | ਸਮਾਪਤੀ ਸਮਾਰੋਹ ਦੌਰਾਨ ਕਾਲਜ ਵਿਚ ਇਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ...

ਪੂਰੀ ਖ਼ਬਰ »

ਪਿੰਡ ਰੰਗੀਆਂ ਦੀ ਮੁੱਖ ਮੰਗ ਹੋਈ ਪੂਰੀ, ਸ਼ਮਸ਼ਾਨਘਾਟ ਦਾ ਰਸਤਾ ਕੀਤਾ ਪੱਕਾ

ਮੂਲੋਵਾਲ, 7 ਦਸੰਬਰ (ਰਤਨ ਸਿੰਘ ਭੰਡਾਰੀ) - ਪਿੰਡ ਰੰਗੀਆਂ ਤੋਂ ਕੁੰਬੜਵਾਲ ਦੇ ਕੱਚੇ ਰਸਤੇ ਉੱਤੇ ਬਣੇ ਸ਼ਮਸ਼ਾਨ ਘਾਟ ਦੇ ਰਸਤੇ ਨੂੰ ਇੱਟਾਂ ਲਾ ਕੇ ਪੱਕਾ ਕੀਤਾ ਗਿਆ ਹੈ | ਪਿੰਡ ਦੇ ਸਰਪੰਚ ਮੱਖਣ ਸਿੰਘ ਅਤੇ ਭੀਮ ਸਿੰਘ ਪੰਚ ਨੇ ਦੱਸਿਆ ਕਿ ਮੀਂਹ ਕਣੀ ਦੇ ਦਿਨਾਂ ਵਿਚ ...

ਪੂਰੀ ਖ਼ਬਰ »

ਸ਼ੋਰ ਪ੍ਰਦੂਸ਼ਣ ਕਰਨ ਵਾਲਿਆਂ ਦੇ ਿਖ਼ਲਾਫ਼ ਪੁਲਿਸ ਨੇ ਕੱਸਿਆ ਸ਼ਿਕੰਜਾ

ਕੁੱਪ ਕਲਾਂ, 7 ਦਸੰਬਰ (ਮਨਜਿੰਦਰ ਸਿੰਘ ਸਰੌਦ)- ਮਾਨਯੋਗ ਪੰਜਾਬ, ਹਰਿਆਣਾ ਹਾਈਕੋਰਟ ਵਲੋਂ ਕਿਸੇ ਵੀ ਕਿਸਮ ਦਾ ਸ਼ੋਰ ਪ੍ਰਦੂਸ਼ਣ ਕਰਨ ਵਾਲਿਆਂ ਦੇ ਿਖ਼ਲਾਫ਼ ਸਖ਼ਤ ਹਦਾਇਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਥਾਣਾ ਸਦਰ ਅਹਿਮਦਗੜ੍ਹ ਦੀ ਪੁਲਿਸ ਨੇ ਆਪਣਾ ਸ਼ਿਕੰਜਾ ਕਸਣਾ ...

ਪੂਰੀ ਖ਼ਬਰ »

ਅਰਧ ਸੈਨਿਕ ਬਲਾਂ ਲਈ ਲਗਾਏ ਖੂਨਦਾਨ ਕੈਂਪ 'ਚ 50 ਵਿਅਕਤੀਆਂ ਨੇ ਕੀਤਾ ਖੂਨਦਾਨ

ਸੰਗਰੂਰ, 7 ਦਸੰਬਰ (ਧੀਰਜ ਪਸ਼ੌਰੀਆ)- ਮਾਲ ਪਟਵਾਰ ਯੂਨੀਅਨ ਅਤੇ ਸੀ.ਪੀ.ਐਫ. ਯੂਨੀਅਨ ਵਲੋਂ ਅਰਧ ਸੈਨਿਕ ਬਲਾਂ ਲਈ ਸੈਂਟਰਲ ਪਟਵਾਰ ਖਾਨਾ ਸੰਗਰੂਰ ਵਿਖੇ ਖ਼ੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ | ਇਸ ਸਮੇਂ ਪਟਵਾਰ ਯੂਨੀਅਨ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਸ੍ਰ. ਦੀਦਾਰ ...

ਪੂਰੀ ਖ਼ਬਰ »

ਪੱਲੇਦਾਰ ਆਜ਼ਾਦ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ

ਮੂਨਕ, 7 ਦਸੰਬਰ (ਗਮਦੂਰ ਸਿੰਘ)- ਐਫ.ਸੀ.ਆਈ ਅਤੇ ਪੰਜਾਬ ਫੂਡ ਏਜੰਸੀਜ ਪੱਲੇਦਾਰ ਆਜ਼ਾਦ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਸੂਬਾ ਪ੍ਰਧਾਨ ਕਰਮ ਦਿਓਲ ਦੀ ਪ੍ਰਧਾਨਗੀ ਹੇਠ ਡਿਪੂ ਮੂਨਕ ਵਿਖੇ ਹੋਈ | ਮੀਟਿੰਗ ਵਿਚ ਜੋ 04 ਦਸੰਬਰ ਨੂੰ ਐਫ.ਸੀ.ਆਈ ਨੇ ਲੈਟਰ ਜਾਰੀ ਕਰ ...

ਪੂਰੀ ਖ਼ਬਰ »

ਅਥਲੈਟਿਕਸ ਮੀਟ ਕਰਵਾਈ

ਕੌਹਰੀਆਂ, 7 ਦਸੰਬਰ (ਮਾਲਵਿੰਦਰ ਸਿੰਘ ਸਿੱਧੂ)- ਕਲਗ਼ੀਧਰ ਟਰੱਸਟ ਬੜੂ ਸਾਹਿਬ ਦੀ ਸਰਪ੍ਰਸਤੀ ਹੇਠ ਚੱਲ ਰਹੀ ਵਿੱਦਿਅਕ ਸੰਸਥਾ ਅਕਾਲ ਅਕੈਡਮੀ ਉਭਿਆ ਵਿਚ ਪਿ੍ੰਸੀਪਲ ਮੈਡਮ ਗੁਰਜੀਤ ਕੌਰ ਦੀ ਅਗਵਾਈ ਹੇਠ ਅੰਤਰ ਅਕੈਡਮੀ ਅਥਲੈਟਿਕਸ ਮੀਟ ਕਰਵਾਈ ਗਈ | ਇਸ ਮੀਟ ਵਿਚ ਚਾਰ ...

ਪੂਰੀ ਖ਼ਬਰ »

ਪੰਜਾਬੀ ਮਾਂ ਬੋਲੀ ਦਿਹਾੜਾ ਮਨਾਇਆ

ਲਹਿਰਾਗਾਗਾ, 7 ਦਸੰਬਰ (ਅਸ਼ੋਕ ਗਰਗ)- ਗੁਰੂ ਗੋਬਿੰਦ ਸਿੰਘ ਕਾਲਜ ਖੋਖਰ ਕਲਾਂ ਵਿਖੇ ਪੰਜਾਬੀ ਮਾਂ ਬੋਲੀ ਦਿਹਾੜਾ ਮਨਾਇਆ ਗਿਆ | ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਾਲਜ ਦੇ ਵਾਇਸ ਪਿ੍ੰਸੀਪਲ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਹਰ ਸਾਲ ਪੰਜਾਬੀ ਮਾਂ ਬੋਲੀ ਦਿਵਸ ...

ਪੂਰੀ ਖ਼ਬਰ »

ਭਾਈ ਲੌਾਗੋਵਾਲ ਦਾ ਕੀਤਾ ਸਵਾਗਤ

ਧੂਰੀ, 7 ਦਸੰਬਰ (ਸੁਖਵੰਤ ਸਿੰਘ ਭੁੱਲਰ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਦੇ ਪਿੰਡ ਬਰੜਵਾਲ ਪਹੁੰਚਣ 'ਤੇ ਅਕਾਲੀ ਦਲ ਦੇ ਆਗੂਆਂ, ਮੈਂਬਰਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ਅਕਾਲੀ ਦਲ ਦੇ ਸੀਨੀਅਰ ਆਗੂ ...

ਪੂਰੀ ਖ਼ਬਰ »

ਵਿੱਦਿਆ ਜੋਤੀ ਕਾਲਜ 'ਚ ਬੂਟੇ ਲਗਾਏ

ਲਹਿਰਾਗਾਗਾ, 7 ਦਸੰਬਰ (ਸੂਰਜ ਭਾਨ ਗੋਇਲ) - ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿੱਦਿਆ ਜੋਤੀ ਕਾਲਜ ਕੋਟੜਾ ਲਹਿਲ ਵਿਖੇ ਕਾਲਜ ਮੈਨੇਜਮੈਂਟ ਦੇ ਜੀਵਨ ਕੁਮਾਰ ਕਾਲਾ ਹਰਿਆਊ ਵਾਲੇ ਦੀ ਅਗਵਾਈ ਵਿਚ ਬੂਟੇ ਲਗਾਏ ਗਏ | ਇਸ ਸੰਬੰਧੀ ...

ਪੂਰੀ ਖ਼ਬਰ »

ਵਾਤਾਵਰਨ ਪ੍ਰੇਮੀ ਸ਼ੀਤਲ ਦਾ ਸਨਮਾਨ

ਸ਼ੇਰਪੁਰ, 7 ਦਸੰਬਰ (ਸੁਰਿੰਦਰ ਚਹਿਲ) - ਕੁਦਰਤ ਕੇਂਦਰਿਤ ਮਾਨਵ ਲੋਕ ਲਹਿਰ ਦੇ ਆਗੂ ਅਤੇ ਉੱਘੇ ਵਾਤਾਵਰਨ ਪ੍ਰੇਮੀ ਗੁਰਦਿਆਲ ਸਿੰਘ ਸੀਤਲ ਨੂੰ ਉਨ੍ਹਾਂ ਦੀਆਂ ਸਮਾਜ ਪ੍ਰਤੀ ਨਿਭਾਈਆਂ ਗਈਆਂ ਸੇਵਾਵਾਂ ਬਦਲੇ ਸੰਤ ਹਰਚੰਦ ਸਿੰਘ ਪਬਲਿਕ ਸਕੂਲ ਸ਼ੇਰਪੁਰ ਵਲੋਂ ...

ਪੂਰੀ ਖ਼ਬਰ »

ਪਟਵਾਰੀ ਭਾਈਚਾਰੇ ਵਲੋਂ ਲਗਾਏ ਕੈਂਪ ਦੌਰਾਨ 60 ਦਾਨੀਆਂ ਕੀਤਾ ਖ਼ੂਨਦਾਨ

ਸੰਗਰੂਰ, 7 ਦਸੰਬਰ (ਚੌਧਰੀ ਨੰਦ ਲਾਲ ਗਾਂਧੀ)-ਮਾਲ ਪਟਵਾਰ ਯੂਨੀਅਨ ਅਤੇ ਸੀ.ਪੀ.ਐਫ. ਯੂਨੀਅਨ ਵਲੋਂ ਕੀਤੇ ਸਾਂਝੇ ਉਪਰਾਲੇ ਸਦਕਾ ਸੈਂਟਰਲ ਪਟਵਾਰਖ਼ਾਨਾ ਸੰਗਰੂਰ ਵਿਖੇ ਸਰਬੱਤ ਦੇ ਭਲੇ ਹਿੱਤ ਵਿਸ਼ਾਲ ਖ਼ੂਨਦਾਨ ਕੈਂਪ ਪਟਵਾਰੀ ਦੀਦਾਰ ਸਿੰਘ ਛੋਕਰਾਂ ਜ਼ਿਲ੍ਹਾ ...

ਪੂਰੀ ਖ਼ਬਰ »

ਪੈਨਸ਼ਨਰ ਦਿਹਾੜਾ ਮਨਾਉਣ ਲਈ ਬੈਠਕ ਕੀਤੀ

ਸੰਗਰੂਰ, 7 ਦਸੰਬਰ (ਧੀਰਜ ਪਸ਼ੌਰੀਆ) - ਗੌਰਮਿੰਟ ਪੈਨਸ਼ਨ ਵੈਲਫੇਅਰ ਐਸੋਸੀਏਸ਼ਨ ਯੂਨਿਟ ਸੰਗਰੂਰ ਦੀ ਮੀਟਿੰਗ ਸੁਖਦੇਵ ਸ਼ਰਮਾ ਸੋਹੀਆਂ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਜਗਰੂਪ ਸਿੰਘ ਮੁੱਖ ਸਰਪ੍ਰਸਤ, ਸੁਰਜੀਤ ਸਿੰਘ ਕਾਲੀਆ ਸੀਨੀਅਰ ਮੀਤ ਪ੍ਰਧਾਨ, ਗੁਰਦਿੱਤ ...

ਪੂਰੀ ਖ਼ਬਰ »

ਈਲਵਾਲ-ਗੱਗੜਪੁਰ ਸਕੂਲ ਦੇ ਵਿਦਿਆਰਥੀਆਂ ਨੇ ਨੈਸ਼ਨਲ ਸਕੂਲ ਖੇਡਾਂ 'ਚ ਭਾਗ ਲਿਆ

ਮਹਿਲਾਂ ਚੌਾਕ, 7 ਨਵੰਬਰ (ਸੁਖਵੀਰ ਸਿੰਘ ਢੀਂਡਸਾ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਈਲਵਾਲ-ਗੱਗੜਪੁਰ ਦੇ 2 ਵਿਦਿਆਰਥੀਆਂ ਨਾਮਦੇਵ ਸਿੰਘ ਅਤੇ ਲਵਪ੍ਰੀਤ ਸਿੰਘ ਵਲੋਂ 65ਵੀਆਂ ਨੈਸ਼ਨਲ ਸਕੂਲ ਖੇਡਾਂ ਅੰਡਰ 19 ਸਾਲ ਬੇਸਬਾਲ ਜੋ ਕਿ ਚੰਡੀਗੜ੍ਹ ਵਿਖੇ ਹੋਈਆਂ ਵਿਚ ਪੰਜਾਬ ...

ਪੂਰੀ ਖ਼ਬਰ »

ਐਸ.ਡੀ.ਐਮ. ਮੂਣਕ ਵਲੋਂ ਬਲਾਕ ਟਾਸਕ ਫੋਰਸ ਦੇ ਮੈਂਬਰਾਂ ਨਾਲ ਮੀਟਿੰਗ

ਮੂਣਕ, 7 ਦਸੰਬਰ (ਵਰਿੰਦਰ ਭਾਰਦਵਾਜ, ਕੇਵਲ ਸਿੰਗਲਾ)- ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀਆਂ ਹਦਾਇਤਾਂ ਅਨੁਸਾਰ 'ਬੇਟੀ ਬਚਾਓ ਬੇਟੀ ਪੜਾਓ' ਪ੍ਰੋਗਰਾਮ ਅਧੀਨ ਬਲਾਕ ਟਾਸਕ ਫੋਰਸ ਮੈਂਬਰਾਂ ਦੀ ਮੀਟਿੰਗ ਕਾਲਾ ਰਾਮ ਕਾਂਸਲ ਐਸ.ਡੀ.ਐਮ. ਮੂਣਕ ਦੀ ...

ਪੂਰੀ ਖ਼ਬਰ »

ਮਾਡਰਨ ਕਾਲਜ ਵਿਖੇ ਐਕਸਟੈਨਸ਼ਨ ਲੈਕਚਰ ਕਰਵਾਇਆ

ਸੰਦੌੜ, 7 ਦਸੰਬਰ (ਜਸਵੀਰ ਸਿੰਘ ਜੱਸੀ, ਗੁਰਪ੍ਰੀਤ ਸਿੰਘ ਚੀਮਾ)- ਵਿੱਦਿਅਕ ਸੰਸਥਾ ਮਾਡਰਨ ਕਾਲਜ ਆਫ਼ ਐਜੂਕੇਸ਼ਨ ਸ਼ੇਰਗੜ੍ਹ ਚੀਮਾ ਡਾਇਰੈਕਟਰ ਸ.ਜਗਜੀਤ ਸਿੰਘ ਦੀ ਅਗਵਾਈ ਹੇਠ ਐਕਸਟੈਨਸ਼ਨ ਲੈਕਚਰ ਕਰਵਾਇਆ ਗਿਆ | ਇਸ ਮੌਕੇ ਪ੍ਰੋਫੈਸਰ ਐਸ.ਸੀ ਗੱਖਰ (ਪ੍ਰੋਫੈਸਰ ...

ਪੂਰੀ ਖ਼ਬਰ »

ਧਾਰਮਿਕ ਸਮਾਗਮ ਕਰਵਾਇਆ

ਮਸਤੂਆਣਾ ਸਾਹਿਬ, 7 ਦਸੰਬਰ (ਦਮਦਮੀ) - ਸਰਕਾਰੀ ਪ੍ਰਾਇਮਰੀ ਸਕੂਲ ਲਿੱਦੜਾਂ ਵਿਖੇ ਹੈੱਡ ਟੀਚਰ ਬਿਮਲਜੀਤ ਕੌਰ ਦੀ ਨਿਗਰਾਨੀ ਅਤੇ ਸਮੂਹ ਸਟਾਫ਼ ਦੇ ਸਹਿਯੋਗ ਸਦਕਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸ਼ਤਾਬਦੀ ਨੂੰ ਸਮਰਪਿਤ ਸੰਖੇਪ ਤੇ ਪ੍ਰਭਾਵਸ਼ਾਲੀ ਸਮਾਗਮ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX