ਤਾਜਾ ਖ਼ਬਰਾਂ


ਨਿਰਭਿਆ ਮਾਮਲਾ: ਦੋਸ਼ੀ ਪਵਨ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਅੱਜ ਹੋਵੇਗੀ ਸੁਣਵਾਈ
. . .  20 minutes ago
ਨਵੀਂ ਦਿੱਲੀ, 20 ਜਨਵਰੀ- ਨਿਰਭਿਆ ਮਾਮਲੇ 'ਚ ਦੋਸ਼ੀ ਪਵਨ ਕੁਮਾਰ ਗੁਪਤਾ ਦੀ ਪਟੀਸ਼ਨ 'ਤੇ ਅੱਜ ਸੁਪਰੀਮ ਕੋਰਟ 'ਚ ਸੁਣਵਾਈ ...
ਅੱਜ ਦਾ ਵਿਚਾਰ
. . .  36 minutes ago
ਸੰਘਣੀ ਧੁੰਦ ਕਾਰਨ ਬਰਮਿੰਘਮ-ਅੰਮ੍ਰਿਤਸਰ ਉਡਾਣ ਨੂੰ ਮੋੜਿਆ ਦਿੱਲੀ ਵੱਲ
. . .  1 day ago
ਰਾਜਾਸਾਂਸੀ, 19 ਜਨਵਰੀ (ਹੇਰ/ਹਰਦੀਪ ਸਿੰਘ ਖੀਵਾ) - ਮੌਸਮ ਖ਼ਰਾਬ ਹੋਣ ਅਤੇ ਸੰਘਣੀ ਧੁੰਦ ਪੈਣ ਕਾਰਨ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਦਿੱਲੀ ਤੋਂ ਪੁੱਜਣ ਵਾਲੀ ਇੱਕ ਉਡਾਣ ਰੱਦ ਹੋ ਗਈ ਜਦੋਂ ਕਿ ਬਰਮਿੰਘਮ ਤੋਂ ਅੰਮ੍ਰਿਤਸਰ...
ਫੈਸਲਾਕੁੰਨ ਵਨਡੇ 'ਚ ਭਾਰਤ ਦੀ ਆਸਟ੍ਰੇਲੀਆ ਉੱਪਰ 7 ਵਿਕਟਾਂ ਨਾਲ ਸ਼ਾਨਦਾਰ ਜਿੱਤ
. . .  1 day ago
ਭਾਰਤ ਆਸਟ੍ਰੇਲੀਆ ਫੈਸਲਾਕੁੰਨ ਵਨਡੇ : ਕਪਤਾਨ ਵਿਰਾਟ ਕੋਹਲੀ ਸੈਂਕੜੇ ਤੋਂ ਖੁੰਝੇ, 89 ਦੌੜਾਂ ਬਣਾ ਕੇ ਆਊਟ
. . .  1 day ago
ਭਾਰਤ ਆਸਟ੍ਰੇਲੀਆ ਤੀਸਰਾ ਵਨਡੇ : ਭਾਰਤ 34 ਓਵਰਾਂ ਮਗਰੋਂ 188 ਦੌੜਾਂ 'ਤੇ, ਜਿੱਤਣ ਲਈ ਚਾਹੀਦੀਆਂ ਹਨ 99 ਦੌੜਾਂ
. . .  1 day ago
ਭਾਰਤ ਆਸਟ੍ਰੇਲੀਆ ਤੀਸਰਾ ਵਨਡੇ : ਭਾਰਤ 31 ਓਵਰਾਂ ਮਗਰੋਂ 161/1 'ਤੇ
. . .  1 day ago
ਭਾਰਤ ਆਸਟ੍ਰੇਲੀਆ ਤੀਸਰਾ ਵਨਡੇ : ਭਾਰਤ ਨੂੰ 120 ਗੇਂਦਾਂ ਵਿਚ ਜਿੱਤਣ ਲਈ ਚਾਹੀਦੀਆਂ ਹਨ 131 ਦੌੜਾਂ
. . .  1 day ago
ਭਾਰਤ ਆਸਟ੍ਰੇਲੀਆ ਤੀਸਰਾ ਵਨਡੇ : ਰੋਹਿਤ ਸ਼ਰਮਾ ਨੇ 110 ਗੇਂਦਾਂ 'ਤੇ ਠੋਕਿਆ ਸੈਂਕੜਾ, ਸਕੋਰ 154/1
. . .  1 day ago
ਭਾਰਤ ਆਸਟ੍ਰੇਲੀਆ ਤੀਸਰਾ ਵਨਡੇ : ਭਾਰਤ ਦੀਆਂ ਇਕ ਵਿਕਟ ਦੇ ਨੁਕਸਾਨ 'ਤੇ 150 ਦੌੜਾਂ ਪੂਰੀਆਂ
. . .  1 day ago
ਭਾਰਤ ਆਸਟ੍ਰੇਲੀਆ ਤੀਸਰਾ ਵਨਡੇ : ਵਿਰਾਟ ਕੋਹਲੀ ਨੇ ਕਪਤਾਨ ਵਜੋਂ 5 ਹਜ਼ਾਰ ਦੌੜਾਂ ਕੀਤੀਆਂ ਪੂਰੀਆਂ
. . .  1 day ago
ਭਾਰਤ ਆਸਟ੍ਰੇਲੀਆ ਤੀਸਰਾ ਵਨਡੇ : ਭਾਰਤ ਨੇ 20.3 ਓਵਰਾਂ 'ਚ 100 ਦੌੜਾਂ ਕੀਤੀਆਂ ਪੂਰੀਆਂ
. . .  1 day ago
ਹਵਲਦਾਰ ਬਲਜਿੰਦਰ ਸਿੰਘ ਦਾ ਕੀਤਾ ਗਿਆ ਅੰਤਿਮ ਸਸਕਾਰ
. . .  1 day ago
ਚੌਲਾਂਗ, 19 ਜਨਵਰੀ (ਸੁਖਦੇਵ ਸਿੰਘ) - ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਜਹੂਰਾ ਦੇ ਹਵਲਦਾਰ ਬਲਜਿੰਦਰ ਸਿੰਘ ਲੇਹ ਲਦਾਖ ਵਿਖੇ ਸ਼ਹੀਦ ਹੋ ਗਏ। ਅੱਜ ਉਨ੍ਹਾਂ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ...
ਭਾਰਤ ਆਸਟ੍ਰੇਲੀਆ ਮੈਚ : ਰੋਹਿਤ ਸ਼ਰਮਾ ਨੇ ਬਣਾਇਆ ਅਰਧ ਸੈਂਕੜਾ
. . .  1 day ago
ਭਾਰਤ ਆਸਟ੍ਰੇਲੀਆ ਮੈਚ : ਕੇ.ਐਲ. ਰਾਹੁਲ 19 ਦੌੜਾਂ ਬਣਾ ਕੇ ਆਊਟ, ਭਾਰਤ 69/1 'ਤੇ
. . .  1 day ago
ਭਾਰਤ ਆਸਟ੍ਰੇਲੀਆ ਫੈਸਲਾਕੁੰਨ ਵਨਡੇ : ਭਾਰਤ 5 ਓਵਰਾਂ ਮਗਰੋਂ 61/0 'ਤੇ
. . .  1 day ago
ਸਬਜ਼ੀ ਵੇਚਣ ਵਾਲੇ ਦਾ ਨਿਕਲਿਆ ਲੋਹੜੀ ਬੰਪਰ
. . .  1 day ago
ਭਾਰਤ ਆਸਟ੍ਰੇਲੀਆ ਫੈਸਲਾਕੁੰਨ ਵਨਡੇ : ਭਾਰਤ 5 ਓਵਰਾਂ ਮਗਰੋਂ 38/0 'ਤੇ
. . .  1 day ago
ਭਾਰਤ-ਆਸਟ੍ਰੇਲੀਆ ਤੀਜਾ ਵਨਡੇ : ਆਸਟ੍ਰੇਲੀਆ ਨੇ ਭਾਰਤ ਨੂੰ ਜਿੱਤ ਲਈ ਦਿੱਤਾ 287 ਦੌੜਾਂ ਦਾ ਟੀਚਾ
. . .  1 day ago
ਭਾਰਤ-ਆਸਟ੍ਰੇਲੀਆ ਤੀਜਾ ਵਨਡੇ : ਆਸਟ੍ਰੇਲੀਆ ਦਾ ਨੌਵਾਂ ਖਿਡਾਰੀ ਆਊਟ
. . .  1 day ago
ਭਾਰਤ-ਆਸਟ੍ਰੇਲੀਆ ਤੀਜਾ ਵਨਡੇ : ਮੁਹੰਮਦ ਸ਼ੰਮੀ ਨੇ ਇੱਕੋ ਓਵਰ 'ਚ ਆਸਟ੍ਰੇਲੀਆ ਦੇ ਦੋ ਖਿਡਾਰੀ ਕੀਤੇ ਆਊਟ
. . .  1 day ago
...ਤੇ ਹੁਣ ਮੁਕਤਸਰ ਸਾਹਿਬ 'ਚ ਫੜਿਆ ਗਿਆ ਕਿਸੇ ਹੋਰ ਉਮੀਦਵਾਰ ਦੀ ਥਾਂ ਟੈੱਟ ਦਾ ਪੇਪਰ ਦੇ ਰਿਹਾ ਵਿਅਕਤੀ
. . .  1 day ago
ਕਸ਼ਮੀਰ 'ਚ ਇੰਟਰਨੈੱਟ ਨੂੰ ਲੈ ਕੇ ਦਿੱਤੇ ਬਿਆਨ 'ਤੇ ਨੀਤੀ ਆਯੋਗ ਦੇ ਮੈਂਬਰ ਸਾਰਸਵਤ ਨੇ ਦਿੱਤੀ ਸਫ਼ਾਈ
. . .  1 day ago
ਭਾਰਤ-ਆਸਟ੍ਰੇਲੀਆ ਤੀਜਾ ਵਨਡੇ : ਭਾਰਤ ਨੂੰ ਮਿਲੀ 6ਵੀਂ ਸਫਲਤਾ
. . .  1 day ago
ਭਾਰਤ-ਆਸਟ੍ਰੇਲੀਆ ਤੀਜਾ ਵਨਡੇ : ਆਸਟ੍ਰੇਲੀਆ ਦੇ ਸਟੀਵ ਸਮਿਥ ਦੀਆਂ 100 ਦੌੜਾਂ ਪੂਰੀਆਂ
. . .  1 day ago
ਨਾਗਰਿਕਤਾ ਕਾਨੂੰਨ ਅਤੇ ਐੱਨ. ਆਰ. ਸੀ. ਭਾਰਤ ਦਾ ਅੰਦਰੂਨੀ ਮਾਮਲਾ ਪਰ ਇਸ ਦੀ ਲੋੜ ਨਹੀਂ ਸੀ- ਸ਼ੇਖ਼ ਹਸੀਨਾ
. . .  1 day ago
ਇੰਟਰ ਹੋਸਟਲ ਮੈਨੇਜਮੈਂਟ ਮੈਨੂਅਲ ਰੱਦ ਕਰਵਾਉਣ ਲਈ ਕੇਸ ਦਾਇਰ ਕਰਵਾਏਗਾ ਜੇ.ਐਨ.ਯੂ ਵਿਦਿਆਰਥੀ ਸੰਘ
. . .  1 day ago
ਭਾਰਤ-ਆਸਟ੍ਰੇਲੀਆ ਤੀਜਾ ਵਨਡੇ : ਆਸਟ੍ਰੇਲੀਆ ਦਾ ਪੰਜਵਾਂ ਖਿਡਾਰੀ (ਕੈਰੀ) 35 ਦੌੜਾਂ ਬਣਾ ਕੇ ਆਊਟ
. . .  1 day ago
ਭਾਰਤ-ਆਸਟ੍ਰੇਲੀਆ ਤੀਜਾ ਵਨਡੇ : 40 ਓਵਰਾਂ ਬਾਅਦ ਆਸਟ੍ਰੇਲੀਆ 223/4
. . .  1 day ago
37 ਓਵਰਾਂ 'ਚ ਆਸਟ੍ਰੇਲੀਆ ਦੀਆਂ 200 ਦੌੜਾਂ ਪੂਰੀਆਂ
. . .  1 day ago
ਦਿੱਲੀ 'ਚ ਭਾਜਪਾ ਦਫ਼ਤਰ ਦੇ ਬਾਹਰ ਪਾਰਟੀ ਵਰਕਰਾਂ ਵਲੋਂ ਪ੍ਰਦਰਸ਼ਨ
. . .  1 day ago
ਨਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਕਾਬੂ
. . .  1 day ago
ਗੁਰਦੁਆਰਾ ਪੰਜਾ ਸਾਹਿਬ ਵਿਖੇ ਵਿਸਾਖੀ ਮਨਾਉਣ ਲਈ 3000 ਸ਼ਰਧਾਲੂ ਜਾਣਗੇ ਪਾਕਿ : ਸਿਰਸਾ
. . .  1 day ago
ਦਿੱਲੀ ਵਿਧਾਨ ਸਭਾ ਚੋਣਾਂ : ਆਮ ਆਦਮੀ ਪਾਰਟੀ ਨੇ ਜਾਰੀ ਕੀਤਾ ਮੈਨੀਫੈਸਟੋ
. . .  1 day ago
ਭਾਰਤ-ਆਸਟ੍ਰੇਲੀਆ ਫਾਈਨਲ ਇਕ ਦਿਨਾਂ ਮੈਚ : ਆਸਟ੍ਰੇਲੀਅਨ ਖਿਡਾਰੀ ਫਿੰਚ 19 ਦੌੜਾਂ ਬਣਾ ਕੇ ਆਊਟ
. . .  1 day ago
ਭਾਰਤ-ਆਸਟ੍ਰੇਲੀਆ ਫਾਈਨਲ ਇਕ ਦਿਨਾਂ ਮੈਚ : ਆਸਟ੍ਰੇਲੀਅਨ ਖਿਡਾਰੀ ਡੇਵਿਡ ਵਾਰਨਰ 38 ਦੌੜਾਂ ਬਣਾ ਕੇ ਆਊਟ
. . .  1 day ago
ਹੌਲਦਾਰ ਬਲਜਿੰਦਰ ਸਿੰਘ ਲੇਹ ਲਦਾਖ਼ 'ਚ ਡਿਊਟੀ ਦੌਰਾਨ ਹੋਇਆ ਸ਼ਹੀਦ
. . .  1 day ago
ਨਸ਼ੇ ਦੀ ਓਵਰ ਡੋਜ਼ ਕਾਰਨ ਨੌਜਵਾਨ ਦੀ ਹੋਈ ਮੌਤ
. . .  1 day ago
ਲੋਕਾਂ ਨੂੰ ਬਿਹਤਰ ਜ਼ਿੰਦਗੀ ਪ੍ਰਦਾਨ ਕਰਨਾ ਹੈ ਨਾਗਰਿਕਤਾ ਸੋਧ ਕਾਨੂੰਨ ਦਾ ਮਕਸਦ: ਵਿਤ ਮੰਤਰੀ
. . .  1 day ago
ਭਾਰਤ ਆਸਟ੍ਰੇਲੀਆ ਫਾਈਨਲ ਇਕ ਦਿਨਾਂ ਮੈਚ : ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਲਿਆ ਫ਼ੈਸਲਾ
. . .  1 day ago
ਦਿੱਲੀ : ਐਨ.ਆਰ.ਸੀ ਅਤੇ ਸੀ.ਏ.ਏ ਦੇ ਖ਼ਿਲਾਫ਼ ਜਾਰੀ ਪ੍ਰਦਰਸ਼ਨ 'ਚ ਸ਼ਾਮਲ ਹੋਏ ਅਦਾਕਾਰ ਸੁਸ਼ਾਂਤ ਸਿੰਘ
. . .  1 day ago
ਮਹਾਰਾਸ਼ਟਰ ਅਤੇ ਕਰਨਾਟਕ ਦੇ ਦਰਮਿਆਨ ਸਰਹੱਦੀ ਵਿਵਾਦ ਨੂੰ ਸੁਲਝਾਏ ਗ੍ਰਹਿ ਮੰਤਰਾਲੇ : ਸੰਜੇ ਰਾਉਤ
. . .  1 day ago
20 ਕਰੋੜ ਦੀ ਹੈਰੋਇਨ ਸਮੇਤ ਦੋ ਨਸ਼ਾ ਤਸਕਰ ਕਾਬੂ
. . .  1 day ago
ਫ਼ਰੀਦਕੋਟ ਵਿਖੇ ਅਧਿਆਪਕ ਯੋਗਤਾ ਟੈੱਸਟ ਦੌਰਾਨ ਕਿਸੇ ਹੋਰ ਦੀ ਜਗ੍ਹਾ ਪ੍ਰੀਖਿਆ ਦੇ ਰਿਹਾ ਇਕ ਵਿਅਕਤੀ ਕਾਬੂ
. . .  1 day ago
ਸੰਘਣੀ ਧੁੰਦ ਨੇ ਰੋਕੀ ਵਾਹਨਾਂ ਦੀ ਰਫ਼ਤਾਰ
. . .  1 day ago
ਪਾਕਿ 'ਚ ਅਗਵਾ ਦੱਸੀ ਜਾ ਰਹੀ ਹਿੰਦੂ ਕੁੜੀ ਨੇ ਸਵੈ ਇੱਛਾ ਨਾਲ ਕੀਤਾ ਧਰਮ ਪਰਿਵਰਤਨ, ਵੀਡੀਓ 'ਚ ਕੀਤਾ ਖ਼ੁਲਾਸਾ
. . .  1 day ago
ਮਹਾਰਾਸ਼ਟਰ : ਸ਼ਬਾਨਾ ਆਜ਼ਮੀ ਦੇ ਡਰਾਈਵਰ ਦੇ ਖ਼ਿਲਾਫ਼ ਦਰਜ ਹੋਇਆ ਮਾਮਲਾ
. . .  1 day ago
ਸੰਘਣੀ ਧੁੰਦ ਕਾਰਨ ਟੋਲ ਪਲਾਜ਼ਾ ਤੇ ਲੱਗਿਆ ਵਾਹਨਾਂ ਦਾ ਜਾਮ, ਪ੍ਰੀਖਿਆਰਥੀ ਪਰੇਸ਼ਾਨ
. . .  1 day ago
ਸੰਘਣੀ ਧੁੰਦ ਕਾਰਣ ਫਿਰੋਜ਼ਪੁਰ-ਫਾਜਿਲਕਾ ਸੜਕ 'ਤੇ ਅਨੇਕਾ ਗੱਡੀਆਂ ਆਪਸ 'ਚ ਟਕਰਾਈਆਂ
. . .  1 day ago
ਅਧਿਆਪਕ ਯੋਗਤਾ ਟੈੱਸਟ ਦੌਰਾਨ ਕਿਸੇ ਦੀ ਜਗ੍ਹਾ ਟੈੱਸਟ ਦੇਣ ਵਾਲੇ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ- ਕ੍ਰਿਸ਼ਨ ਕੁਮਾਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 23 ਮੱਘਰ ਸੰਮਤ 551

ਫਿਰੋਜ਼ਪੁਰ / ਫਾਜ਼ਿਲਕਾ / ਅਬੋਹਰ

ਪੰਜਾਬ ਯੂਥ ਕਾਂਗਰਸ ਚੋਣ... ਸਖ਼ਤ ਮੁਕਾਬਲੇ 'ਚ ਮਨਵਿੰਦਰ ਸਿੰਘ ਮਨੀ ਗਹਿਰੀ ਨੇ ਚਾਰ ਵੋਟਾਂ ਦੇ ਫ਼ਰਕ ਨਾਲ ਜਿੱਤੀ ਜ਼ਿਲ੍ਹਾ ਪ੍ਰਧਾਨ ਦੀ ਚੋਣ

ਫ਼ਿਰੋਜ਼ਪੁਰ, 7 ਦਸੰਬਰ (ਜਸਵਿੰਦਰ ਸਿੰਘ ਸੰਧੂ)- ਭਾਰੀ ਕਸ਼ਮਕਸ਼ ਅਤੇ ਖਿੱਚੋਤਾਣ ਦੌਰਾਨ ਪੁਲਿਸ ਦੇ ਸਖ਼ਤ ਪਹਿਰੇ ਹੇਠ ਨੇਪਰੇ ਚੜ੍ਹੀਆਂ ਜ਼ਿਲ੍ਹਾ ਯੂਥ ਕਾਂਗਰਸ ਦੀਆਂ ਚੋਣਾਂ 'ਚ ਸਖ਼ਤ ਮੁਕਾਬਲੇ ਤੋਂ ਬਾਅਦ ਮਨਵਿੰਦਰ ਸਿੰਘ ਮਨੀ ਗਹਿਰੀ ਵਲੋਂ ਜ਼ਿਲ੍ਹਾ ਪ੍ਰਧਾਨ ਦੀ ਚੋਣ ਜਿੱਤ ਲਈ ਹੈ, ਜਿਸ ਕਾਰਨ ਗਹਿਰੀ ਸਮਰਥਕਾਂ 'ਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਕਿਉਂਕਿ ਜ਼ਿਲ੍ਹਾ ਜਨਰਲ ਸਕੱਤਰ ਦੀ ਚੋਣ ਦਿਹਾਤੀ ਹਲਕੇ ਨਾਲ ਸਬੰਧਿਤ ਨੌਜਵਾਨ ਰੌਸ਼ਨਦੀਪ ਸਿੰਘ ਹਕੂਮਤ ਸਿੰਘ ਵਾਲਾ ਵਲੋਂ 424 ਵੋਟਾਂ ਹਾਸਲ ਕਰ ਕੇ ਜਿੱਤੀ ਹੈ | ਜਿਵੇਂ ਹੀ ਚੋਣਾਂ ਦੇ ਨਤੀਜੇ ਆਏ ਤਾਂ ਦਿਹਾਤੀ ਹਲਕੇ ਦੇ ਯੂਥ ਕਾਂਗਰਸੀ ਵਰਕਰ ਕਾਂਗਰਸ ਭਵਨ 'ਚ ਪਹੁੰਚਣੇ ਸ਼ੁਰੂ ਹੋ ਗਏ, ਉਥੇ ਜਸਮੇਲ ਸਿੰਘ ਲਾਡੀ ਗਹਿਰੀ ਅਤੇ ਮਨੀ ਗਹਿਰੀ ਦੇ ਪਿਤਾ ਸ਼ੇਰ ਸਿੰਘ ਗਹਿਰੀ ਵੀ ਕਾਂਗਰਸ ਭਵਨ ਪਹੁੰਚ ਕੇ ਵਧਾਈਆਂ ਕਬੂਲਣ ਲੱਗੇ |
ਜ਼ਿਲ੍ਹਾ ਪ੍ਰਧਾਨ ਲਈ ਮਨੀ ਗਹਿਰੀ ਅਤੇ ਮੱਲ੍ਹੀ 'ਚ ਹੋਇਆ ਸਖ਼ਤ ਮੁਕਾਬਲਾ-
ਯੂਥ ਕਾਂਗਰਸ ਦੀਆਂ ਚੋਣਾਂ 'ਚ ਜ਼ਿਲ੍ਹਾ ਪ੍ਰਧਾਨ ਲਈ ਫ਼ਿਰੋਜ਼ਪੁਰ ਜ਼ਿਲ੍ਹੇ ਨਾਲ ਸਬੰਧਿਤ ਚਾਰੋ ਵਿਧਾਨ ਸਭਾ ਹਲਕਿਆਂ ਤੋਂ 3684 ਵੋਟਾਂ ਵਿਚੋਂ 1227 ਵੋਟਾਂ ਪੋਲ ਹੋਈਆਂ ਸਨ, ਜਿਨ੍ਹਾਂ ਦੀ ਗਿਣਤੀ ਅੱਜ ਕਾਂਗਰਸ ਭਵਨ ਅੰਦਰ ਜ਼ਿਲ੍ਹਾ ਕਾਂਗਰਸ ਪ੍ਰਧਾਨ ਗੁਰਚਰਨ ਸਿੰਘ ਨਾਹਰ ਦੀ ਦੇਖ-ਰੇਖ ਹੇਠ ਯੂਥ ਕਾਂਗਰਸ ਚੋਣਾਂ ਦੇ ਜ਼ਿਲ੍ਹਾ ਰਿਟਰਨਿੰਗ ਅਫ਼ਸਰ ਰੋਹਿਤ ਰਾਮਤਾ ਦੀ ਅਗਵਾਈ 'ਚ ਹੋਈ, ਜਿਨ੍ਹਾਂ ਵਲੋਂ ਐਲਾਨੇ ਗਏ ਦੇਰ ਸ਼ਾਮ ਨਤੀਜੇ 'ਚ ਦਿਹਾਤੀ ਹਲਕੇ ਤੋਂ ਵਿਧਾਇਕ ਸਤਿਕਾਰ ਕੌਰ ਗਹਿਰੀ ਅਤੇ ਜਸਮੇਲ ਸਿੰਘ ਲਾਡੀ ਗਹਿਰੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਦੇ ਭਤੀਜੇ ਮਨਵਿੰਦਰ ਸਿੰਘ ਮਨੀ ਗਹਿਰੀ ਪੁੱਤਰ ਸ਼ੇਰ ਸਿੰਘ ਗਹਿਰੀ ਦਾ ਮੁਕਾਬਲਾ ਜ਼ੀਰਾ ਹਲਕੇ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੇ ਨਜ਼ਦੀਕੀ ਸਾਥੀ ਬਲਜੀਤ ਸਿੰਘ ਮੱਲ੍ਹੀ ਨਾਲ ਹੋਇਆ, ਜਿਸ ਵਿਚ ਮੱਲ੍ਹੀ ਨੂੰ 540 ਵੋਟਾਂ ਪ੍ਰਾਪਤ ਹੋਈਆਂ, ਜਦਕਿ ਉਸ ਦੇ ਵਿਰੋਧੀ ਮਨੀ ਗਹਿਰੀ ਨੂੰ 544 ਵੋਟਾਂ ਮਿਲੀਆਂ। ਇਸ ਤੋਂ ਇਲਾਵਾ ਜ਼ੀਰਾ ਹਲਕੇ ਨਾਲ ਸਬੰਧਿਤ ਨੌਜਵਾਨ ਰਾਕੇਸ਼ ਕੁਮਾਰ ਕਥੂਰੀਆ ਨੂੰ 115 ਵੋਟਾਂ ਹੀ ਮਿਲੀਆਂ। ਜ਼ਿਲ੍ਹਾ ਕਾਂਗਰਸ ਪ੍ਰਧਾਨ ਦੀ ਚੋਣ 4 ਵੋਟਾਂ ਦੇ ਫ਼ਰਕ ਨਾਲ ਜਿੱਤਣ ਵਾਲੇ ਮਨੀ ਗਹਿਰੀ ਦੀ ਸਫਲਤਾ ਪਿੱਛੇ ਜਗਦੀਪ ਸਿੰਘ ਬੱਬੀ ਕਮੱਗਰ, ਦਵਿੰਦਰ ਜੰਗ, ਵਿੱਕੀ ਸਿੱਧੂ, ਲੱਖਾ ਪਿਆਰੇਆਣਾ ਆਦਿ ਗਹਿਰੀ ਸਮਰਥਕਾਂ ਵਲੋਂ ਦਿਨ-ਰਾਤ ਇਕ ਕੀਤੇ ਜਾਣ ਦਾ ਹੀ ਸਿੱਟਾ ਹੈ।
ਬੱਬੀ ਕਮੱਗਰ ਦੀ ਸਫਲ ਰਹੀ ਚੋਣ ਰਣਨੀਤੀ-
ਯੂਥ ਕਾਂਗਰਸ ਚੋਣਾਂ 'ਚ ਜਗਦੀਪ ਸਿੰਘ ਬੱਬੀ ਕਮੱਗਰ ਤਿਕੜਮਬਾਜ਼ ਸਾਬਤ ਹੋਏ, ਜਿਨ੍ਹਾਂ ਦੀ ਚੋਣ ਰਣਨੀਤੀ ਤਹਿਤ ਯੂਥ ਕਾਂਗਰਸ ਜ਼ਿਲ੍ਹਾ ਪ੍ਰਧਾਨ ਦੇ ਨਾਲ-ਨਾਲ ਜਨਰਲ ਸਕੱਤਰ ਦੀ ਚੋਣ ਵੀ ਰੌਸ਼ਨਦੀਪ ਸਿੰਘ ਹਕੂਮਤ ਸਿੰਘ ਵਾਲਾ ਵਲੋਂ 424 ਵੋਟਾਂ ਹਾਸਲ ਕਰ ਕੇ ਜਿੱਤ ਲਈ ਗਈ। ਇਥੇ ਹੀ ਬੱਸ ਨਹੀਂ ਵਿਧਾਨ ਸਭਾ ਹਲਕੇ ਦਿਹਾਤੀ ਦੇ ਪ੍ਰਧਾਨ ਦੀ ਚੋਣ ਵੀ ਬੱਬੀ ਕਮੱਗਰ ਦੀ ਚੋਣ ਰਣਨੀਤੀ ਦਾ ਹੀ ਸਿੱਟਾ ਹੈ ਕਿ ਉਸ ਦੇ ਸਾਥੀ ਲੱਖਾ ਪਿਆਰੇਆਣਾ ਆਪਣੇ ਵਿਰੋਧੀਆਂ ਨੂੰ ਵੱਡੇ ਫ਼ਰਕ ਨਾਲ ਹਰਾਉਂਦਾ ਹੋਇਆ 246 ਵੋਟਾਂ ਪ੍ਰਾਪਤ ਕਰ ਚੋਣ ਜਿੱਤ ਗਿਆ।
ਜ਼ਿਲ੍ਹਾ ਜਨਰਲ ਸਕੱਤਰ ਚੋਣਾਂ 'ਚ ਮਾਰੀ ਰੌਸ਼ਨਦੀਪ ਸਿੰਘ ਨੇ ਬਾਜ਼ੀ
ਜ਼ਿਲ੍ਹਾ ਫ਼ਿਰੋਜ਼ਪੁਰ ਦੇ ਯੂਥ ਕਾਂਗਰਸ ਦੇ ਜ਼ਿਲ੍ਹਾ ਜਨਰਲ ਸਕੱਤਰ ਦੀ ਚੋਣ ਵਿਚ 5 ਉਮੀਦਵਾਰ ਮੈਦਾਨ ਵਿਚ ਨਿੱਤਰੇ ਸਨ। ਸਭ ਨੂੰ ਵੱਡੇ ਫ਼ਰਕ ਨਾਲ ਪਛਾੜਦੇ ਹੋਏ ਗਹਿਰੀ ਧੜੇ ਦੇ ਸਮਰਥਕ ਰੌਸ਼ਨਦੀਪ ਸਿੰਘ ਹਕੂਮਤ ਸਿੰਘ ਵਾਲਾ ਪੁੱਤਰ ਸ਼ਿੰਦਰ ਸਿੰਘ ਸਰਪੰਚ ਨੇ ਸਭ ਤੋਂ ਵੱਧ 424 ਵੋਟਾਂ ਹਾਸਲ ਕਰ ਕੇ ਚੋਣ ਜਿੱਤ ਲਈ ਗਈ। ਉਸ ਦੇ ਮੁਕਾਬਲੇ ਗੁਰਸ਼ਰਨ ਸਿੰਘ ਨੂੰ 367 ਵੋਟਾਂ, ਰਾਜਬੀਰ ਸਿੰਘ ਨੂੰ 230, ਸੇਵਕ ਸਿੰਘ ਨੂੰ 108 ਵੋਟਾਂ ਅਤੇ ਸੰਦੀਪ ਸਿੰਘ ਨੂੰ 63 ਵੋਟਾਂ ਪ੍ਰਾਪਤ ਹੋਈਆਂ।
ਫ਼ਿਰੋਜ਼ਪੁਰ ਦਿਹਾਤੀ ਹਲਕੇ ਤੋਂ ਲੱਖਾ ਪਿਆਰੇਆਣਾ ਨੇ ਜਿੱਤੀ ਪ੍ਰਧਾਨਗੀ
ਫ਼ਿਰੋਜ਼ਪੁਰ ਦਿਹਾਤੀ ਹਲਕੇ ਅੰਦਰ ਪ੍ਰਧਾਨਗੀ ਲਈ 3 ਉਮੀਦਵਾਰ ਚੋਣ ਮੈਦਾਨ ਵਿਚ ਨਿੱਤਰੇ ਹੋਏ ਸਨ, ਜਿਨ੍ਹਾਂ ਨੂੰ 747 ਵੋਟਰਾਂ ਵਿਚੋਂ 309 ਵਲੋਂ ਵੋਟਾਂ ਦਿੱਤੀਆਂ ਗਈਆਂ ਸਨ, ਜਿਨ੍ਹਾਂ ਵਿਚ ਲਖਵਿੰਦਰ ਸਿੰਘ ਸੰਧੂ ਲੱਖਾ ਪਿਆਰੇਆਣਾ ਨੇ ਸਭ ਨੂੰ ਪਛਾੜਦੇ ਹੋਏ 246 ਵੋਟਾਂ ਪ੍ਰਾਪਤ ਕਰ ਹਲਕੇ ਦੀ ਯੂਥ ਕਾਂਗਰਸ ਪ੍ਰਧਾਨ ਦੀ ਚੋਣ ਲਈ ਸ਼ਾਨਦਾਰ ਜਿੱਤ ਦਰਜ ਕੀਤੀ। ਉਨ੍ਹਾਂ ਦੇ ਮੁਕਾਬਲੇ 'ਚ ਚੋਣ ਮੈਦਾਨ 'ਚ ਨਿੱਤਰੇ ਗੁਰਵਿੰਦਰ ਸਿੰਘ ਫੁਲਰਵੰਨ ਨੂੰ 28 ਵੋਟਾਂ, ਸੁਖਵਿੰਦਰ ਸਿੰਘ ਨੂੰ 17 ਵੋਟਾਂ ਪ੍ਰਾਪਤ ਹੋਈਆਂ। ਮਿਲੀ ਜਿੱਤ 'ਤੇ ਲੱਖਾ ਪਿਆਰੇਆਣਾ ਨੇ ਇਸ ਦਾ ਸਿਹਰਾ ਆਪਣੇ ਸਾਥੀਆਂ ਸਿਰ ਬੰਨ੍ਹਦੇ ਹੋਏ ਸਭ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਉਹ ਸਭ ਨੂੰ ਨਾਲ ਲੈ ਕੇ ਚੱਲਦੇ ਹੋਏ ਕਾਂਗਰਸ ਦੀ ਮਜ਼ਬੂਤੀ ਲਈ ਦਿਨ-ਰਾਤ ਇਕ ਕਰ ਦੇਣਗੇ।
ਗੁਰੂਹਰਸਹਾਏ ਹਲਕੇ ਤੋਂ ਵਿੱਕੀ ਸਿੱਧੂ ਕੀਤੀ ਸ਼ਾਨਦਾਰ ਜਿੱਤ ਦਰਜ
ਵਿਧਾਨ ਸਭਾ ਹਲਕਾ ਗੁਰੂਹਰਸਹਾਏ ਦੇ ਯੂਥ ਕਾਂਗਰਸ ਦੀ ਪ੍ਰਧਾਨ ਦੀ ਚੋਣ ਲਈ ਦੋ ਉਮੀਦਵਾਰ ਮੈਦਾਨ 'ਚ ਨਿੱਤਰੇ ਸਨ, ਜਿਨ੍ਹਾਂ ਨੂੰ 577 ਵੋਟਰਾਂ ਵਿਚੋਂ 246 ਵਲੋਂ ਵੋਟ ਪਾਈ ਗਈ ਸੀ। ਅੱਜ ਹੋਈ ਗਿਣਤੀ 'ਚ ਸੁਦਾਗਰ ਸਿੰਘ ਉਰਫ਼ ਵਿੱਕੀ ਸਿੱਧੂ ਨੇ ਸ਼ਾਨਦਾਰ ਜਿੱਤ ਦਰਜ ਕਰਦਿਆਂ 203 ਵੋਟਾਂ ਪ੍ਰਾਪਤ ਕਰ ਹਲਕੇ ਦੇ ਪ੍ਰਧਾਨ ਦੀ ਚੋਣ ਜਿੱਤ ਲਈ। ਉਨ੍ਹਾਂ ਦੇ ਵਿਰੋਧੀ ਗੁਰਪ੍ਰੀਤ ਸਿੰਘ ਨੂੰ 32 ਵੋਟਾਂ ਹੀ ਮਿਲੀਆਂ। ਵਿੱਕੀ ਸਿੱਧੂ ਨੇ ਮਿਲੀ ਸਫਲਤਾ ਲਈ ਹਲਕੇ ਦੇ ਯੂਥ ਕਾਂਗਰਸੀ ਵਰਕਰਾਂ ਦਾ ਧੰਨਵਾਦ ਕਰਦੇ ਹੋਏ ਜਿੱਤਾਂ ਦਾ ਸਿਹਰਾ ਸਮੂਹ ਮਿਹਨਤੀ ਸਮਰਥਕਾਂ ਸਿਰ ਬੰਨ੍ਹਦੇ ਹੋਏ ਵਿਸ਼ਵਾਸ ਦਿਵਾਇਆ ਕਿ ਉਹ ਸਭ ਨੌਜਵਾਨਾਂ ਨੂੰ ਨਾਲ ਲੈ ਕੇ ਚੱਲਦੇ ਹੋਏ ਕਾਂਗਰਸ ਦੀ ਮਜ਼ਬੂਤੀ ਲਈ ਸਮਰਪਿਤ ਭਾਵਨਾ ਨਾਲ ਫ਼ਰਜ਼ ਨਿਭਾਉਣਗੇ।
ਜ਼ੀਰਾ ਹਲਕੇ ਤੋਂ ਜਿੱਤੀ ਪਰਮਿੰਦਰ ਸਿੰਘ ਲਾਡਾ ਨੇ ਚੋਣ
ਜ਼ੀਰਾ ਵਿਧਾਨ ਸਭਾ ਹਲਕੇ ਅੰਦਰ ਪ੍ਰਧਾਨ ਦੀ ਚੋਣ ਲਈ ਦੋ ਉਮੀਦਵਾਰ ਆਹਮੋ-ਸਾਹਮਣੇ ਸਨ, ਜਿਨ੍ਹਾਂ ਵਿਚ ਇਕ ਹਲਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੇ ਨਜ਼ਦੀਕੀਆਂ ਵਿਚੋਂ ਪਰਮਿੰਦਰ ਸਿੰਘ ਲਾਡਾ ਅਤੇ ਉਸ ਦੇ ਵਿਰੋਧੀ ਵਜੋਂ ਕਾਂਗਰਸ ਦੇ ਸੂਬਾ ਸਕੱਤਰ ਅਨਵਰ ਹੁਸੈਨ ਦੇ ਸਾਥੀ ਹਰੁਣ ਲੱਧੜ ਜਨਰਲ ਸਕੱਤਰ ਪੰਜਾਬ ਕਾਂਗਰਸ ਘੱਟ ਗਿਣਤੀ ਵਿਭਾਗ ਦੀ ਪਤਨੀ ਰੂਥ ਟਰੇਸਾ ਮੈਦਾਨ 'ਚ ਨਿੱਤਰੇ ਹੋਏ ਸਨ, ਜਿਨ੍ਹਾਂ ਨੂੰ 2039 ਵੋਟਰਾਂ ਵਿਚੋਂ ਸਿਰਫ਼ 599 ਵੋਟਰਾਂ ਵਲੋਂ ਹੀ ਵੋਟ ਦਿੱਤੀ ਗਈ ਸੀ। ਹੋਈ ਗਿਣਤੀ ਸਮੇਂ ਜ਼ੀਰਾ ਧੜੇ ਨਾਲ ਸਬੰਧਿਤ ਨੌਜਵਾਨ ਪਰਮਿੰਦਰ ਸਿੰਘ ਲਾਡਾ ਨੇ 511 ਵੋਟਾਂ ਹਾਸਲ ਕਰਕੇ ਸ਼ਾਨਦਾਰ ਜਿੱਤ ਦਰਜ ਕੀਤੀ, ਜਿਸ ਦੇ ਮੁਕਾਬਲੇ ਰੂਥ ਟਰੇਸਾ ਨੂੰ ਸਿਰਫ਼ 76 ਵੋਟਾਂ ਹੀ ਮਿਲੀਆਂ।
ਸ਼ਹਿਰੀ ਹਲਕੇ ਤੋਂ ਸੁਖਜਿੰਦਰ ਸਿੰਘ ਆਰਿਫ਼ ਕੇ ਘਰ ਬੈਠਾ ਹੀ ਜਿੱਤਿਆ ਚੋਣ
ਫ਼ਿਰੋਜ਼ਪੁਰ ਸ਼ਹਿਰੀ ਹਲਕੇ ਦੇ ਵਿਧਾਨ ਸਭਾ ਪ੍ਰਧਾਨ ਦੀ ਚੋਣ ਦੇ ਨਤੀਜੇ ਹੈਰਾਨੀਜਨਕ ਰਹੇ, ਜਿਸ ਵਿਚ ਹਲਕੇ ਦੇ ਸਾਬਕਾ ਪ੍ਰਧਾਨ ਸੁਖਜਿੰਦਰ ਸਿੰਘ ਆਰਿਫ਼ ਕੇ ਘਰ ਬੈਠੇ ਹੀ ਚੋਣ ਜਿੱਤ ਗਏ, ਜਿਸ ਨੂੰ ਲੈ ਕੇ ਗਿਣਤੀ ਸਮੇਂ ਰੋਲਾ ਵੀ ਪਿਆ। ਸ਼ਹਿਰੀ ਹਲਕੇ ਅੰਦਰ ਪ੍ਰਧਾਨਗੀ ਪਦ ਹਾਸਲ ਕਰਨ ਲਈ ਕੁਲਵੰਤ ਸਿੰਘ, ਮਹਿੰਦਰ ਸਿੰਘ, ਸਾਬ ਸਿੰਘ, ਸੁਖਦੇਵ ਸਿੰਘ, ਯਾਕੂਬ ਮਸੀਹ ਅਤੇ ਸੁਖਜਿੰਦਰ ਸਿੰਘ ਆਰਿਫ਼ ਕੇ ਵਲੋਂ ਕਾਗ਼ਜ਼ ਨਾਮਜ਼ਦ ਕੀਤੇ ਗਏ ਸਨ। ਹਲਕੇ ਦੇ 321 ਵੋਟਰਾਂ ਵਿਚੋਂ ਸਿਰਫ਼ 71 ਵੋਟ ਹੀ ਪੋਲ ਹੋਏ ਸਨ। ਅੱਜ ਗਿਣਤੀ ਸਮੇਂ ਪਹਿਲਾਂ ਹੋਈ ਗਿਣਤੀ 'ਚ ਵੋਟਾਂ ਦੀ ਕੁੱਲ ਸੰਖਿਆ 90 ਦੇ ਕਰੀਬ ਸਾਹਮਣੇ ਆਈ, ਜਿਸ ਵਿਚ ਯਾਕੂਬ ਮਸੀਹ ਨੂੰ 41 ਵੋਟਾਂ ਨਾਲ ਜਿੱਤਣ ਦੀਆਂ ਖ਼ਬਰਾਂ ਬਾਹਰ ਆਈਆਂ ਤਾਂ ਯਾਕੂਬ ਦੇ ਸਮਰਥਕਾਂ 'ਚ ਖ਼ੁਸ਼ੀ ਦੀ ਦੌੜੀ ਲਹਿਰ ਅਜੇ ਜੋਬਨ 'ਤੇ ਨਹੀਂ ਸੀ ਆਈ ਕਿ ਚੋਣ ਰਿਟਰਨਿੰਗ ਅਫ਼ਸਰ ਵਲੋਂ ਦਿੱਤੇ ਗਏ ਨਤੀਜਿਆਂ 'ਚ ਸੁਖਜਿੰਦਰ ਸਿੰਘ ਆਰਿਫ਼ ਕੇ ਚੋਣ ਜਿੱਤ ਘਰ ਬੈਠੇ ਹੀ ਪ੍ਰਧਾਨ ਬਣ ਗਏ, ਜਿਸ ਵਲੋਂ ਨਾ ਤਾਂ ਖੁੱਲ੍ਹ ਕੇ ਪ੍ਰਚਾਰ ਕੀਤਾ ਗਿਆ ਅਤੇ ਨਾ ਹੀ ਵੋਟਾਂ ਵਾਲੇ ਦਿਨ ਪੋਲਿੰਗ ਬੂਥ 'ਤੇ ਪਹੁੰਚ ਕੋਈ ਸਰਗਰਮੀ ਦਿਖਾਈ। ਅੱਜ ਗਿਣਤੀ ਸਮੇਂ ਵੀ ਸੁਖਜਿੰਦਰ ਆਰਿਫ਼ ਕੇ ਮੌਕੇ 'ਤੇ ਨਹੀਂ ਪਹੁੰਚਿਆ। ਦੇਰ ਸ਼ਾਮ ਰਿਟਰਨਿੰਗ ਅਫ਼ਸਰ ਰੋਹਿਤ ਕਾਮਤਾ ਵਲੋਂ ਵੋਟਾਂ ਦੀ ਗਿਣਤੀ ਬਾਅਦ ਐਲਾਣੇ ਗਏ ਨਤੀਜੇ ਦੌਰਾਨ ਸੁਖਜਿੰਦਰ ਸਿੰਘ ਆਰਿਫ਼ ਕੇ ਨੂੰ 23 ਵੋਟਾਂ ਮਿਲੀਆਂ, ਜਿਸ ਤੋਂ ਇਲਾਵਾ ਯਾਕੂਬ ਮਸੀਹ ਨੂੰ 21, ਕੁਲਵੰਤ ਸਿੰਘ ਨੂੰ 10, ਮਹਿੰਦਰ ਸਿੰਘ ਨੂੰ 9, ਸੁਖਦੇਵ ਸਿੰਘ ਨੂੰ 4, ਸਾਬ ਸਿੰਘ ਨੂੰ 2 ਵੋਟਾਂ ਹੀ ਮਿਲੀਆਂ। ਆਏ ਚੋਣ ਨਤੀਜਿਆਂ 'ਚ ਰਿਟਰਨਿੰਗ ਅਫ਼ਸਰ ਵਲੋਂ ਸੁਖਜਿੰਦਰ ਸਿੰਘ ਆਰਿਫ਼ ਕੇ ਨੂੰ ਜੇਤੂ ਕਰਾਰ ਦੇ ਦਿੱਤਾ ਗਿਆ।

ਗਿਆਨ ਜੋਤੀ ਸਕੂਲ 'ਚ ਅਧਿਆਪਕ ਮਾਪੇ ਮਿਲਣੀ ਕਰਵਾਈ

ਤਲਵੰਡੀ ਭਾਈ, 7 ਦਸੰਬਰ (ਕੁਲਜਿੰਦਰ ਸਿੰਘ ਗਿੱਲ)- ਗਿਆਨ ਜੋਤੀ ਸੀਨੀਅਰ ਸਕੂਲ ਦਾਰਾਪੁਰ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ | ਪਿ੍ੰਸੀਪਲ ਪੰਕਜ ਕੁਮਾਰ ਨੇ ਦੱਸਿਆ ਕਿ ਇਸ ਦੌਰਾਨ ਵਿਦਿਆਰਥੀਆਂ ਵਲੋਂ ਸਾਇੰਸ ਵਿਸ਼ੇ ਨਾਲ ਸਬੰਧਿਤ ਮਾਡਲਾਂ ਦੀ ਪ੍ਰਦਰਸ਼ਨੀ ਲਗਾਈ ...

ਪੂਰੀ ਖ਼ਬਰ »

ਹੈਰੋਇਨ ਸਮੇਤ ਇਕ ਕਾਬੂ

ਮੱਲਾਂਵਾਲਾ, 7 ਦਸੰਬਰ (ਗੁਰਦੇਵ ਸਿੰਘ)-ਥਾਣਾ ਮੱਲਾਂਵਾਲਾ ਦੀ ਪੁਲਿਸ ਪਾਰਟੀ ਨੇ ਮੁਖ਼ਬਰੀ ਦੇ ਆਧਾਰ 'ਤੇ ਛਾਪੇਮਾਰੀ ਕਰ ਕੇ ਇਕ ਵਿਅਕਤੀ ਨੂੰ ਕਾਬੂ ਕਰ ਕੇ ਉਸ ਪਾਸੋਂ 4 ਗ੍ਰਾਮ ਹੈਰੋਇਨ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ | ਥਾਣਾ ਮੱਲਾਂਵਾਲਾ ਦੇ ਮੁਖੀ ਜਤਿੰਦਰ ਸਿੰਘ ...

ਪੂਰੀ ਖ਼ਬਰ »

ਆੜ੍ਹਤੀਏ ਿਖ਼ਲਾਫ਼ ਧਰਨਾ ਜਾਰੀ

ਮਮਦੋਟ, 7 ਦਸੰਬਰ (ਸੁਖਦੇਵ ਸਿੰਘ ਸੰਗਮ)-ਕਿਸਾਨ ਤੇ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਮਮਦੋਟ ਜ਼ੋਨ ਦੇ ਪਿੰਡ ਨਿਆਜਿਆਂ ਵਿਖੇ ਆੜ੍ਹਤੀਏ ਿਖ਼ਲਾਫ਼ ਦਿੱਤਾ ਜਾ ਰਿਹਾ ਰੋਸ ਧਰਨਾ 25ਵੇਂ ਦਿਨ 'ਚ ਦਾਖਲ ਹੋ ਗਿਆ | ਇਸ ਮੌਕੇ ਕਿਸਾਨ ਆਗੂਆਂ ਨੇ ਦੱਸਿਆ ਕਿ ਪਿੰਡ ...

ਪੂਰੀ ਖ਼ਬਰ »

ਪਿ੍ੰਸੀਪਲ ਹਰਫ਼ੂਲ ਸਿੰਘ ਨੇ ਸੰਭਾਲਿਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਮਾ ਦਾ ਕਾਰਜਭਾਰ

ਫ਼ਿਰੋਜ਼ਪੁਰ, 7 ਦਸੰਬਰ (ਜਸਵਿੰਦਰ ਸਿੰਘ ਸੰਧੂ)-ਸਰਕਾਰੀ ਮਿਡਲ ਸਕੂਲ ਹਸਨਢੁਟ ਵਿਖੇ ਸਮਾਜਿਕ ਸੁਰੱਖਿਆ ਦੇ ਤਾਇਨਾਤ ਅਧਿਆਪਕ ਹਰਫ਼ੂਲ ਸਿੰਘ ਵਾਸੀ ਵਰਿਆਮ ਵਾਲਾ ਵਿਭਾਗੀ ਤਰੱਕੀ ਲੈ ਕੇ ਪਿੰ੍ਰਸੀਪਲ ਬਣ ਗਏ ਹਨ, ਜਿਨ੍ਹਾਂ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ...

ਪੂਰੀ ਖ਼ਬਰ »

ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ ਫਿੱਡੇ ਦੇ ਸਕੂਲ 'ਚ ਸਮਾਰਟ ਕਲਾਸਾਂ ਦੀ ਆਰੰਭਤਾ

ਤਲਵੰਡੀ ਭਾਈ, 7 ਦਸੰਬਰ (ਕੁਲਜਿੰਦਰ ਸਿੰਘ ਗਿੱਲ)- ਸਕੂਲਾਂ ਅੰਦਰ ਬੱਚਿਆਂ ਨੂੰ ਬਿਹਤਰ ਸਿੱਖਿਆ ਪ੍ਰਦਾਨ ਕਰਵਾਉਣ ਦੇ ਮਕਸਦ ਨਾਲ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਫ਼ਿਰੋਜ਼ਪੁਰ ਹਰਿੰਦਰ ਸਿੰਘ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਖਵਿੰਦਰ ਸਿੰਘ ਵਲੋਂ ...

ਪੂਰੀ ਖ਼ਬਰ »

ਸਰਕਾਰੀ ਪ੍ਰਾਇਮਰੀ ਸਕੂਲ ਖਿਲਚੀ ਜਦੀਦ 'ਚ ਪ੍ਰਕਾਸ਼ ਪੁਰਬ ਮਨਾਇਆ

ਫ਼ਿਰੋਜ਼ਪੁਰ, 7 ਦਸੰਬਰ (ਜਸਵਿੰਦਰ ਸਿੰਘ ਸੰਧੂ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਖਿਲਚੀ ਜਦੀਦ ਵਿਖੇ ਸਕੂਲ ਮੁਖੀ ਮਨਜਿੰਦਰ ਕੌਰ ਦੀ ਦੇਖ-ਰੇਖ 'ਚ ਮਨਾਇਆ ਗਿਆ, ਜਿਸ 'ਚ ਉੱਘੇ ਸਮਾਜ ਸੇਵੀ ਪੀ. ਸੀ. ਕੁਮਾਰ ਨੇ ...

ਪੂਰੀ ਖ਼ਬਰ »

ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ 'ਚ ਕੋਈ ਕਸਰ ਨਹੀਂ ਛੱਡਾਂਗੇ-ਜੋਰਾ ਸਿੰਘ ਸੰਧੂ

ਫ਼ਿਰੋਜ਼ਪੁਰ, 7 ਦਸੰਬਰ (ਜਸਵਿੰਦਰ ਸਿੰਘ ਸੰਧੂ)-ਕੰਟੋਨਮੈਂਟ ਬੋਰਡ ਫ਼ਿਰੋਜ਼ਪੁਰ ਛਾਉਣੀ ਦੀ ਵਾਰਡ ਨੰਬਰ 3 ਅੰਦਰ ਚੱਲਦੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਂਦਿਆਂ ਭਾਜਪਾ ਦੇ ਮੈਂਬਰ ਕੈਂਟ ਬੋਰਡ ਜੋਰਾ ਸਿੰਘ ਸੰਧੂ ਨੇ ਚੱਲ ਰਹੇ ਕੰਮਾਂ 'ਤੇ ਤਸੱਲੀ ਪ੍ਰਗਟਾਈ | ਛਾਉਣੀ ...

ਪੂਰੀ ਖ਼ਬਰ »

ਜੁਡੀਸ਼ੀਅਲ ਮੈਜਿਸਟਰੇਟ ਵਲੋਂ ਜਾਅਲੀ ਆਧਾਰ ਕਾਰਡ 'ਤੇ ਜ਼ਮਾਨਤਾਂ ਦੇਣ ਵਾਲੇ ਵਿਰੁੱਧ ਮਾਮਲਾ ਦਰਜ ਕਰਨ ਦੇ ਨਿਰਦੇਸ਼

ਫ਼ਿਰੋਜ਼ਪੁਰ, 7 ਦਸੰਬਰ (ਰਾਕੇਸ਼ ਚਾਵਲਾ)- ਅਦਾਲਤਾਂ ਵਿਚ ਜਾਅਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਜ਼ਮਾਨਤਾਂ ਦੇਣ ਵਾਲੇ ਇਕ ਵਿਅਕਤੀ ਵਿਰੁੱਧ ਜੁਡੀਸ਼ੀਅਲ ਮੈਜਿਸਟਰੇਟ ਫ਼ਸਟ ਕਲਾਸ ਫ਼ਿਰੋਜ਼ਪੁਰ ਗੌਰਵ ਸ਼ਰਮਾ ਨੇ ਥਾਣਾ ਕੈਂਟ ਫ਼ਿਰੋਜ਼ਪੁਰ ਪੁਲਿਸ ਨੂੰ ਮਾਮਲਾ ਦਰਜ ...

ਪੂਰੀ ਖ਼ਬਰ »

65ਵੀਆਂ ਅੰਡਰ-14 ਖੋ-ਖੋ ਅੰਤਰ ਜ਼ਿਲ੍ਹਾ ਸਕੂਲ ਖੇਡਾਂ 'ਚੋਂ ਜ਼ਿਲ੍ਹਾ ਸੰਗਰੂਰ ਦੀ ਟੀਮ ਪਹਿਲੇ ਸਥਾਨ 'ਤੇ ਕਾਬਜ਼

ਗੁਰੂਹਰਸਹਾਏ, 7 ਦਸੰਬਰ (ਪਿ੍ਥਵੀ ਰਾਜ ਕੰਬੋਜ)- ਗੁਰੂ ਰਾਮਦਾਸ ਸਟੇਡੀਅਮ ਗੁਰੂਹਰਸਹਾਏ ਵਿਖੇ 65ਵੀਆਂ ਅੰਤਰ ਸਕੂਲ ਜ਼ਿਲ੍ਹਾ ਖੋ-ਖੋ ਖੇਡਾਂ ਦੇ ਦੂਜੇ ਦਿਨ ਸੰਗਰੂਰ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲਿ੍ਹਆਂ ਦੀਆਂ ਟੀਮਾਂ ਵਿਚਾਲੇ ਫਾਈਨਲ ਮੁਕਾਬਲਾ ਖੇਡਿਆ ਗਿਆ | ...

ਪੂਰੀ ਖ਼ਬਰ »

ਯੂਥ ਕਾਂਗਰਸ ਦੀ ਚੋਣ ਸਮੇਂ ਸ਼ਹਿਰੀ ਹਲਕੇ ਦੀ ਗਿਣਤੀ ਤੋਂ ਬਾਅਦ ਪਿਆ ਰੌਲਾ

ਫ਼ਿਰੋਜ਼ਪੁਰ, 7 ਦਸੰਬਰ (ਜਸਵਿੰਦਰ ਸਿੰਘ ਸੰਧੂ)- ਵਿਧਾਨ ਸਭਾ ਹਲਕੇ ਫ਼ਿਰੋਜ਼ਪੁਰ ਸ਼ਹਿਰੀ ਅੰਦਰ ਯੂਥ ਕਾਂਗਰਸ ਦੀ ਚੋਣ ਸਮੇਂ ਵੋਟਾਂ ਦੀ ਗਿਣਤੀ ਨੂੰ ਲੈ ਕੇ ਪੈਦਾ ਹੋਏ ਵਿਵਾਦ ਦੌਰਾਨ ਪਹਿਲਾਂ ਜੇਤੂ ਅਤੇ ਫਿਰ ਹਾਰ ਦੀਆਂ ਖ਼ਬਰਾਂ ਆਉਣ 'ਤੇ ਯੂਥ ਕਾਂਗਰਸੀ ਨੌਜਵਾਨ ...

ਪੂਰੀ ਖ਼ਬਰ »

ਪੰਜਾਬ ਪੱਲੇਦਾਰ ਯੂਨੀਅਨ ਅਤੇ ਫੂਡਗ੍ਰੇਨ ਐਾਡ ਫੂਡ ਅਲਾਈਡ ਵਰਕਰਜ਼ ਯੂਨੀਅਨ ਨੇ ਮੀਟਿੰਗ ਦੌਰਾਨ ਕੀਤੀਆਂ ਵਿਚਾਰਾਂ

ਜਲਾਲਾਬਾਦ, 7 ਦਸੰਬਰ (ਹਰਪ੍ਰੀਤ ਸਿੰਘ ਪਰੂਥੀ)- ਪੰਜਾਬ ਪੱਲੇਦਾਰ ਯੂਨੀਅਨ ਅਤੇ ਫੂਡਗ੍ਰੇਨ ਐਾਡ ਫੂਡ ਅਲਾਈਡ ਵਰਕਰਜ਼ ਯੂਨੀਅਨ ਦੀ ਮੀਟਿੰਗ ਜਲਾਲਾਬਾਦ ਵਿਖੇ ਪੰਜਾਬ ਪੱਲੇਦਾਰ ਯੂਨੀਅਨ ਦਫ਼ਤਰ ਕਮਰੇ ਵਾਲਾ ਰੋਡ ਵਿਖੇ ਮੱਖਣ ਸਿੰਘ ਅਤੇ ਪ੍ਰਧਾਨ ਗੁਰਬਖ਼ਸ਼ ਸਿੰਘ ...

ਪੂਰੀ ਖ਼ਬਰ »

ਕੋਬਰਾ ਤਾਰ ਦੀ ਵਰਤੋਂ ਕਰਨ 'ਤੇ ਪਾਬੰਦੀ ਦੇ ਹੁਕਮ

ਫ਼ਾਜ਼ਿਲਕਾ, 7 ਦਸੰਬਰ (ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਮੈਜਿਸਟੇ੍ਰਟ ਮਨਪ੍ਰੀਤ ਸਿੰਘ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਫਾਜ਼ਿਲਕਾ ਦੀ ਹਦੂਦ ਅੰਦਰ ਕੋਬਰਾ/ਕੰਡਿਆ ਵਾਲੀ ਤਾਰ ਨੂੰ ਵੇਚਣ, ਖ਼ਰੀਦਣ ...

ਪੂਰੀ ਖ਼ਬਰ »

ਜਨਰਲ ਕੈਟਾਗਰੀ ਵੈੱਲਫੇਅਰ ਫੈੱਡਰੇਸ਼ਨ ਜ਼ਿਲ੍ਹਾ ਫ਼ਾਜ਼ਿਲਕਾ ਦੀ ਮੀਟਿੰਗ

ਅਬੋਹਰ, 7 ਦਸੰਬਰ (ਸੁਖਜਿੰਦਰ ਸਿੰਘ ਢਿੱਲੋਂ)- ਜਨਰਲ ਕੈਟਾਗਰੀ ਵੈੱਲਫੇਅਰ ਫੈਡਰੇਸ਼ਨ ਜ਼ਿਲ੍ਹਾ ਫ਼ਾਜ਼ਿਲਕਾ ਦੀ ਮੀਟਿੰਗ ਨਹਿਰੂ ਪਾਰਕ ਵਿਚ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਸਟੇਟ ਐਵਾਰਡੀ ਦੀ ਪ੍ਰਧਾਨਗੀ ਵਿਚ ਹੋਈ | ਬੈਠਕ ਦੌਰਾਨ ਜਨਰਲ ਕੈਟਾਗਰੀ ਨਾਲ ...

ਪੂਰੀ ਖ਼ਬਰ »

ਸਿੰਘ ਸਭਾ ਕੰਨਿਆ ਪਾਠਸ਼ਾਲਾ ਦੀਆਂ ਵਿਦਿਆਰਥਣਾਂ ਨੇ ਵਿੱਦਿਅਕ ਟੂਰ ਲਗਾਇਆ

ਅਬੋਹਰ, 7 ਦਸੰਬਰ (ਸੁਖਜਿੰਦਰ ਸਿੰਘ ਢਿੱਲੋਂ)-ਇਥੋਂ ਦੇ ਸਿੰਘ ਸਭਾ ਕੰਨਿਆ ਪਾਠਸ਼ਾਲਾ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਇਕ ਰੋਜ਼ਾ ਵੱਖ-ਵੱਖ ਧਾਰਮਿਕ ਸਥਾਨਾਂ 'ਤੇ ਵਿੱਦਿਅਕ ਟੂਰ ਲਗਾਇਆ | ਇਸ ਦੌਰਾਨ ਵਿਦਿਆਰਥਣਾਂ ਸੁਲਤਾਨਪੁਰ ਲੋਧੀ, ਗੋਇੰਦਵਾਲ ...

ਪੂਰੀ ਖ਼ਬਰ »

ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੀ ਮੀਟਿੰਗ 13 ਨੂੰ ਬਠਿੰਡਾ 'ਚ ਹੋਵੇਗੀ-ਜਗਰੂਪ ਸਿੰਘ

ਜਲਾਲਾਬਾਦ, 7 ਦਸੰਬਰ (ਹਰਪ੍ਰੀਤ ਸਿੰਘ ਪਰੂਥੀ)-ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਸੂਬਾ ਆਗੂ ਜਗਰੂਪ ਸਿੰਘ, ਵਰਿੰਦਰ ਸਿੰਘ ਮੋਮੀ ,ਜਗਰੂਪ ਸਿੰਘ ਲਹਿਰਾ, ਰੇਸ਼ਮ ਸਿੰਘ ਗਿੱਲ, ਗੁਰਵਿੰਦਰ ਸਿੰਘ ਪੰਨੂ, ਸ਼ੇਰ ਸਿੰਘ ਖੰਨਾ, ਬਲਿਹਾਰ ਸਿੰਘ, ਵਰਿੰਦਰ ਸਿੰਘ ...

ਪੂਰੀ ਖ਼ਬਰ »

ਵੱਖ-ਵੱਖ ਸਕੂਲਾਂ 'ਚ ਸਿਹਤ ਵਿਭਾਗ ਦੇ ਕਰਮਚਾਰੀਆਂ ਵਲੋਂ ਸਵਾਈਨ ਫਲੂ ਬਾਰੇ ਜਾਣਕਾਰੀ ਦਿੱਤੀ

ਅਬੋਹਰ, 7 ਦਸੰਬਰ (ਕੁਲਦੀਪ ਸਿੰਘ ਸੰਧੂ)-ਸਿਹਤ ਕਰਮਚਾਰੀਆਂ ਵਲੋਂ ਉਪ ਮੰਡਲ ਦੇ ਪਿੰਡਾਂ ਬਹਾਵਵਾਲਾ ਦੇ ਹਿੰਦ ਪਬਲਿਕ ਸਕੂਲ ਅਤੇ ਸਰਕਾਰੀ ਪ੍ਰਾਇਮਰੀ ਅਮਰਪੁਰਾ ਵਿਖੇ ਸਵਾਈਨ ਫਲੂ ਬਾਰੇ ਇਕ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਬੀ.ਈ.ਈ. ਮਨਬੀਰ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਸਿਮੀਗੋ ਇੰਟਰਨੈਸ਼ਨਲ ਸਕੂਲ 'ਚ ਵੱਖ-ਵੱਖ ਵਿੱਦਿਅਕ ਗਤੀਵਿਧੀਆਂ ਕਰਵਾਈਆਂ

ਅਬੋਹਰ, 7 ਦਸੰਬਰ (ਸੁਖਜਿੰਦਰ ਸਿੰਘ ਢਿੱਲੋਂ)-ਇਥੋਂ ਦੇ ਸਿਮੀਗੋ ਇੰਟਰਨੈਸ਼ਨਲ ਸਕੂਲ 'ਚ ਵੱਖ-ਵੱਖ ਵਿੱਦਿਅਕ ਗਤੀਵਿਧੀਆਂ ਕਰਵਾਈਆਂ ਗਈਆਂ, ਜਿਸ ਦੌਰਾਨ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ | ਇਸ ਮੌਕੇ 'ਤੇ ਪਹਿਲੀ ਕਲਾਸ ਦੇ ਬੱਚਿਆਂ ਨੂੰ ਫਲੈਸ਼ ਕਾਰਡ ਰਾਹੀਂ ...

ਪੂਰੀ ਖ਼ਬਰ »

ਅਪਰਾਧਾਂ ਿਖ਼ਲਾਫ਼ ਔਰਤਾਂ ਦਲੇਰੀ ਨਾਲ ਕੰਮ ਲੈਣ-ਵਿਜੇ ਮੋਂਗਾ

ਫ਼ਾਜ਼ਿਲਕਾ, 7 ਦਸੰਬਰ (ਅਮਰਜੀਤ ਸ਼ਰਮਾ)-ਆਏ ਦਿਨ ਲੜਕੀਆਂ ਨਾਲ ਹੋ ਰਹੇ ਜਬਰ ਜਨਾਹ ਤੇ ਛੇੜਖ਼ਾਨੀ ਦੇ ਮਾਮਲਿਆਂ 'ਚ ਲੜਕੀਆਂ ਨੂੰ ਦਲੇਰੀ ਨਾਲ ਕੰਮ ਲੈਂਦਿਆਂ ਅਜਿਹੇ ਕਾਰੇ ਕਰਨ ਵਾਲਿਆਂ ਿਖ਼ਲਾਫ਼ ਤੁਰੰਤ ਆਵਾਜ਼ ਚੁੱਕਣੀ ਚਾਹੀਦੀ ਹੈ | ਇਹ ਪ੍ਰਗਟਾਵਾ ਵਿਜੇ ਮੋਂਗਾ ...

ਪੂਰੀ ਖ਼ਬਰ »

ਕਿਸੇ ਵੀ ਸਿਆਸੀ ਆਗੂ ਦੇ ਬਿਆਨਾਂ ਕਰ ਕੇ ਕਰਤਾਰਪੁਰ ਲਾਂਘੇ 'ਤੇ ਪੈਣ ਵਾਲਾ ਅਸਰ ਨਾ-ਮੁਆਫੀਯੋਗ ਹੋਵੇਗਾ-ਫੈੱਡਰੇਸ਼ਨ ਗਰੇਵਾਲ

ਜਲਾਲਾਬਾਦ, 7 ਦਸੰਬਰ (ਜਤਿੰਦਰ ਪਾਲ ਸਿੰਘ)-ਕਰਤਾਰਪੁਰ ਸਾਹਿਬ ਨਾਲ ਸਿੱਖਾਂ ਦੀਆਂ ਭਾਵਨਾਵਾਂ ਡੰੂਘੀਆਂ ਹਨ | ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਨੂੰ ਹਰ ਸਿੱਖ ਲੋਚਦਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਸਿੱਖ ਸਟੂਡੈਂਟਸ ਫੈਡਰੇਸ਼ਨ ਜ਼ਿਲ੍ਹਾ ...

ਪੂਰੀ ਖ਼ਬਰ »

ਜੁਡੋ ਖਿਡਾਰੀਆਂ ਲਈ ਸਰਕਾਰ ਤੋਂ ਖੇਡ ਦਾ ਸਾਮਾਨ ਉਪਲਬਧ ਕਰਵਾਉਣ ਦੀ ਮੰਗ

ਅਬੋਹਰ, 7 ਦਸੰਬਰ (ਕੁਲਦੀਪ ਸਿੰਘ ਸੰਧੂ)-ਜ਼ਿਲ੍ਹਾ ਜੁਡੋ ਐਸੋਸੀਏਸ਼ਨ ਫ਼ਾਜ਼ਿਲਕਾ ਵਲੋਂ ਸਥਾਨਕ ਨਾਮਦੇਵ ਭਵਨ ਵਿਚ ਚਲਾਏ ਜਾ ਰਹੇ ਜੁਡੋ ਕੋਚਿੰਗ ਸੈਂਟਰ ਵਿਚ ਸਾਰੇ ਖਿਡਾਰੀਆਂ ਨੂੰ ਮੁਫ਼ਤ ਕੋਚਿੰਗ ਦਿੱਤੀ ਜਾ ਰਹੀ ਹੈ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ...

ਪੂਰੀ ਖ਼ਬਰ »

ਫ਼ਾਜ਼ਿਲਕਾ ਪੁਲਿਸ ਵਲੋਂ ਨਸ਼ਿਆਂ ਿਖ਼ਲਾਫ਼ ਜਾਗਰੂਕਤਾ ਕੈਂਪ

ਫ਼ਾਜ਼ਿਲਕਾ, 7 ਦਸੰਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਸਰਹੱਦੀ ਜ਼ਿਲੇ੍ਹ ਅੰਦਰ ਨਸ਼ਿਆਂ ਦੇ ਖ਼ਾਤਮੇ ਨੂੰ ਲੈ ਕੇ ਐਸ. ਐਸ. ਪੀ. ਫ਼ਾਜ਼ਿਲਕਾ ਭੁਪਿੰਦਰ ਸਿੰਘ ਵਲੋਂ ਚਲਾਈ ਮੁਹਿੰਮ ਦੇ ਤਹਿਤ ਸਥਾਨਕ ਸਿਟੀ ਗਾਰਡਨ ਵਿਖੇ ਫ਼ਾਜ਼ਿਲਕਾ ਪੁਲਿਸ ਵਲੋਂ ਇਕ ਸੈਮੀਨਾਰ ...

ਪੂਰੀ ਖ਼ਬਰ »

ਫ਼ਿਜ਼ਿਕਸ ਲੈਕਚਰਾਰ ਗੁਰਪ੍ਰੀਤ ਸਿੰਘ ਬਣੇ ਪਿੰ੍ਰਸੀਪਲ

ਫ਼ਿਰੋਜ਼ਪੁਰ, 7 ਦਸੰਬਰ (ਜਸਵਿੰਦਰ ਸਿੰਘ ਸੰਧੂ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂਰਪੁਰ ਸੇਠਾਂ ਦੇ ਫਿਜ਼ਿਕਸ ਲੈਕਚਰਾਰ ਗੁਰਪ੍ਰੀਤ ਸਿੰਘ ਵਿਭਾਗੀ ਤਰੱਕੀ ਲੈ ਕੇ ਪਿ੍ੰਸੀਪਲ ਬਣ ਗਏ ਹਨ, ਜਿਨ੍ਹਾਂ ਦੀ ਤਾਇਨਾਤੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਜੀਦਪੁਰ ਦੇ ...

ਪੂਰੀ ਖ਼ਬਰ »

ਮੰਗਾਂ ਸਬੰਧੀ ਫ਼ਿਰੋਜ਼ਪੁਰ ਵੈੱਲਫ਼ੇਅਰ ਕਲੱਬ ਨੇ ਦਿੱਤਾ ਰੇਲਵੇ ਜਨਰਲ ਮੈਨੇਜਰ ਨੂੰ ਮੰਗ-ਪੱਤਰ

ਫ਼ਿਰੋਜ਼ਪੁਰ, 7 ਦਸੰਬਰ (ਜਸਵਿੰਦਰ ਸਿੰਘ ਸੰਧੂ)-ਰੇਲ ਸੇਵਾ ਹਾਸਲ ਕਰਨ ਸਮੇਂ ਆਉਂਦੀਆਂ ਸਮੱਸਿਆਵਾਂ ਦੇ ਹੱਲ ਤੇ ਲੋੜੀਂਦੀਆਂ ਮੰਗਾਂ ਦੀ ਪੂਰਤੀ ਸਬੰਧੀ ਫ਼ਿਰੋਜ਼ਪੁਰ ਵੈਲਫੇਅਰ ਕਲੱਬ ਫ਼ਿਰੋਜ਼ਪੁਰ ਵਲੋਂ ਪ੍ਰਧਾਨ ਪ੍ਰਵੀਨ ਮਲਹੋਤਰਾ ਦੀ ਅਗਵਾਈ ਹੇਠ ਰੇਲਵੇ ਦੇ ...

ਪੂਰੀ ਖ਼ਬਰ »

ਫੂਡਗਰੇਨ ਐਾਡ ਅਲਾਈਡ ਵਰਕਰ ਯੂਨੀਅਨ ਵਲੋਂ ਮਸੀਹ ਸੰਮੇਲਨ ਕਰਵਾਇਆ

ਮਖੂ, 7 ਦਸੰਬਰ (ਵਰਿੰਦਰ ਮਨਚੰਦਾ)- ਫੂਡਗਰੇਨ ਐਾਡ ਅਲਾਇਡ ਵਰਕਰ ਯੂਨੀਅਨ ਮਖੂ ਵਲੋਂ ਸਰਵਨ ਮਸੀਹ ਸੰਮਾ ਸਾਬਕਾ ਪ੍ਰਧਾਨ ਨਗਰ ਪੰਚਾਇਤ ਮਖੂ ਦੇ ਸਹਿਯੋਗ ਨਾਲ ਮਸੀਹ ਸੰਮੇਲਨ ਦਾਣਾ ਮੰਡੀ ਮਖੂ ਵਿਖੇ ਕਰਵਾਇਆ ਗਿਆ | ਮਸੀਹ ਸੰਮੇਲਨ ਵਿਚ ਇਲਾਕੇ ਭਰ ਤੋਂ ਹਜ਼ਾਰਾਂ ਦੀ ...

ਪੂਰੀ ਖ਼ਬਰ »

ਸਰਕਾਰੀ ਪ੍ਰਾਇਮਰੀ ਸਕੂਲ ਨੂੰ ਐਨ. ਆਰ. ਆਈ. ਬੀਬੀ ਜੰਗੀਰ ਕੌਰ ਵਲੋਂ 20 ਹਜ਼ਾਰ ਰੁਪਏ ਭੇਟ

ਗੁਰੂਹਰਸਹਾਏ, 7 ਦਸੰਬਰ (ਹਰਚਰਨ ਸਿੰਘ ਸੰਧੂ)-ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਜੰਗ ਨੂੰ ਐਨ. ਆਰ. ਆਈ. ਬੀਬੀ ਜੰਗੀਰ ਕੌਰ ਵਲੋਂ 20 ਹਜਾਰ ਰੁਪਏ ਭੇਟ ਕੀਤੇ ਗਏ | ਇਸ ਮੌਕੇ ਸੈਂਟਰ ਹੈੱਡ ਟੀਚਰ ਕੁਲਦੀਪ ਸਿੰਘ ਤੇ ਸਮੂਹ ਸਕੂਲ ਸਟਾਫ਼, ਗਰਾਮ ਪੰਚਾਇਤ ਜੰਗ ਦੇ ਸਰਪੰਚ ਰਾਜ ...

ਪੂਰੀ ਖ਼ਬਰ »

ਐਾਬਰੋਜੀਅਲ ਸਕੂਲ ਦੇ ਐਨ. ਸੀ. ਸੀ. ਕੈਡੇਟਾਂ ਨੇ 15 ਰੋਜ਼ਾ ਸਵੱਛਤਾ ਪਖਵਾੜਾ ਲਗਾਇਆ

ਜ਼ੀਰਾ, 7 ਦਸੰਬਰ (ਮਨਜੀਤ ਸਿੰਘ ਢਿੱਲੋਂ)-ਐਾਬਰੋਜੀਅਲ ਪਬਲਿਕ ਸਕੂਲ ਜ਼ੀਰਾ ਵਿਖੇ ਚੇਅਰਮੈਨ ਸਤਨਾਮ ਸਿੰਘ ਬੁੱਟਰ ਤੇ ਪਿ੍ੰਸੀਪਲ ਤੇਜ਼ ਸਿੰਘ ਠਾਕੁਰ ਦੀ ਅਗਵਾਈ 'ਚ ਸਕੂਲ ਦੇ ਐਨ. ਸੀ. ਸੀ. ਕੈਡਿਟਾਂ ਵਲੋਂ 15 ਰੋਜ਼ਾ ਸਵੱਛਤਾ ਪਖਵਾੜਾ ਸ਼ੁਰੂ ਕੀਤਾ ਗਿਆ ਜੋ ਕਿ 1 ਦਸੰਬਰ ...

ਪੂਰੀ ਖ਼ਬਰ »

ਮੰਗਾਂ ਸਬੰਧੀ ਪੈਨਸ਼ਨਰਜ਼ ਯੂਨੀਅਨ ਦੀ ਮੀਟਿੰਗ

ਜ਼ੀਰਾ, 7 ਦਸੰਬਰ (ਮਨਜੀਤ ਸਿੰਘ ਢਿੱਲੋਂ)-ਪੰਜਾਬ ਪੈਨਸ਼ਨਰਜ਼ ਯੂਨੀਅਨ ਇਕਾਈ ਜ਼ੀਰਾ ਦੀ ਇਕ ਮੀਟਿੰਗ ਸੁਖਦੇਵ ਸਿੰਘ ਦੀ ਪ੍ਰਧਾਨਗੀ ਹੇਠ ਜ਼ੀਰਾ ਵਿਖੇ ਹੋਈ | ਇਸ ਮੌਕੇ ਇਕਬਾਲ ਸਿੰਘ ਸੰਧੂ ਨੇ ਪੈਨਸ਼ਨਰਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਦਿੱਤੀ ...

ਪੂਰੀ ਖ਼ਬਰ »

ਕੰਟੋਨਮੈਂਟ ਬੋਰਡ ਫ਼ਿਰੋਜ਼ਪੁਰ ਛਾਉਣੀ ਵਲੋਂ ਸਵੱਛਤਾ ਰੈਲੀ ਕੱਢੀ

ਫ਼ਿਰੋਜ਼ਪੁਰ, 7 ਦਸੰਬਰ (ਕੰਵਰਜੀਤ ਸਿੰਘ ਜੈਂਟੀ)-ਪਲਾਸਟਿਕ ਦੇ ਲਿਫ਼ਾਫ਼ੇ ਆਦਿ ਦੀ ਨਾ ਵਰਤਨ ਤੇ ਇਨ੍ਹਾਂ ਤੋਂ ਪੈਦਾ ਹੋਣ ਵਾਲੇ ਪ੍ਰਦੂਸ਼ਣ ਤੋਂ ਛੁਟਕਾਰਾ ਦਿਵਾਉਣ ਅਤੇ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਲਈ ਇਕ ਹੋਰ ਉੱਦਮ ਕਰਦਿਆਂ ਕੰਟੋਨਮੈਂਟ ਬੋਰਡ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX