ਤਾਜਾ ਖ਼ਬਰਾਂ


ਬੇਕਾਬੂ ਹੋ ਕੇ ਮਿੰਨੀ ਬੱਸ ਪਲਟੀ - ਇੱਕ ਨੌਜਵਾਨ ਹੇਠਾਂ ਦੱਬਿਆ
. . .  38 minutes ago
ਲੋਹਟਬੱਦੀ, 27 ਜਨਵਰੀ (ਕੁਲਵਿੰਦਰ ਸਿੰਘ ਡਾਂਗੋ) - ਪਿੰਡ ਡਾਂਗੋ ਵਿਖੇ ਲੀਲ ਵਾਲੀ ਸੜਕ 'ਤੇ ਬੇਕਾਬੂ ਹੋਈ ਮਿੰਨੀ ਬੱਸ ਪਲਟ ਗਈ।ਜਿਸ ਨਾਲ ਪਿੰਡ ਡਾਂਗੋ ਨਿਵਾਸੀ ਨੌਜਵਾਨ ਜਸਵਿੰਦਰ ਸਿੰਘ ਬੁਰੀ ਤਰ੍ਹਾਂ ਬੱਸ ਹੇਠ ਦੱਬਿਆ ਗਿਆ ਜਿਸ ਨੂੰ ...
ਗੁਣਾਚੌਰ ‘ਚ ਠੇਕੇ ਤੋਂ 50 ਹਜ਼ਾਰ ਲੁੱਟੇ
. . .  about 2 hours ago
ਬੰਗਾ ,27 ਜਨਵਰੀ { ਜਸਬੀਰ ਸਿੰਘ ਨੂਰਪੁਰ } -ਸਫ਼ੇਦ ਰੰਗ ਦੀ ਗੱਡੀ 'ਚ ਆਏ 4 ਲੁਟੇਰਿਆਂ ਨੇ ਪਿਸਤੌਲ ਦੀ ਨੋਕ 'ਤੇ ਗੁਣਾਚੌਰ ਸਥਿਤ ਸ਼ਰਾਬ ਦੇ ਠੇਕੇ ਤੋਂ 50 ਹਜ਼ਾਰ ਲੁੱਟੇ ਹਨ ।ਇਸ ਮੌਕੇ ਉਹ ਆਪਣੇ ਨਾਲ ਮਹਿੰਗੀ ਸ਼ਰਾਬ ਵੀ ...
ਮਾਜਰਾ ਚੌਕ 'ਚ ਹਾਦਸੇ ਦੌਰਾਨ ਨੌਜਵਾਨ ਲੜਕੀ ਦੀ ਮੌਤ, ਭਰਾ ਜ਼ਖ਼ਮੀ
. . .  about 3 hours ago
ਮੁੱਲਾਂਪੁਰ ਗਰੀਬਦਾਸ, 27 ਜਨਵਰੀ (ਦਿਲਬਰ ਸਿੰਘ ਖੈਰਪੁਰ )- ਪਿੰਡ ਮਾਜਰਾ ਚੌਕ 'ਚ ਭਿਆਨਕ ਹਾਦਸੇ ਦੌਰਾਨ ਇੱਕ ਨੌਜਵਾਨ ਲੜਕੀ ਦੀ ਮੌਤ ਹੋ ਗਈ ਅਤੇ ਉਸ ਦਾ ਭਰਾ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਮੋਟਰਸਾਈਕਲ ...
19 ਆਈ ਪੀ ਐੱਸ ਅਧਿਕਾਰੀਆਂ ਦੇ ਹੋਏ ਤਬਾਦਲੇ
. . .  about 3 hours ago
ਚੰਡੀਗੜ੍ਹ ,27 ਜਨਵਰੀ - ਪੰਜਾਬ ਸਰਕਾਰ ਵੱਲੋਂ ਅੱਜ ਇਕ ਅਹਿਮ ਐਲਾਨ ਕਰਦਿਆਂ ਪੰਜਾਬ ਪੁਲਿਸ ਦੇ 19 ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ।
ਮੁੰਬਈ 'ਚ ਹੋਵੇਗਾ ਆਈ.ਪੀ.ਐਲ-2020 ਫਾਈਨਲ - ਸੌਰਵ ਗਾਂਗੁਲੀ
. . .  about 4 hours ago
ਕੋਲਕਾਤਾ, 27 ਜਨਵਰੀ - ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ) 2020 ਦਾ ਫਾਈਨਲ ਮੁਕਾਬਲਾ ਮੁੰਬਈ 'ਚ ਹੋਵੇਗਾ। ਇਸ ਦੀ ਜਾਣਕਾਰੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ)ਦੇ ਮੁਖੀ ਸੌਰਵ ...
ਕੋਰੋਨਾ ਵਾਇਰਸ ਨੂੰ ਲੈ ਕੇ ਹਵਾਈ ਅੱਡੇ 'ਤੇ ਲਗਾਇਆ ਗਿਆ ਥਰਮਲ ਸਕੈਨਰ
. . .  about 4 hours ago
ਰਾਜਾਸਾਂਸੀ, 27 ਜਨਵਰੀ (ਹੇਰ, ਖੀਵਾ) - ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਸ਼ਿਵਦੁਲਾਰ ਸਿੰਘ ਢਿੱਲੋਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੀ ਅਗਵਾਈ ਹੇਠ ਇਕ ਅਹਿਮ ਮੀਟਿੰਗ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਵਿਖੇ ਕੀਤੀ ਗਈ, ਜਿਸ ਵਿਚ ਡਾਇਰੈਕਟਰ ਏਅਰਪੋਰਟ...
ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਸ਼ੁਰੂ ਕੀਤਾ ਗਿਆ 'ਪੁਲਿਸ ਇੰਪਲਾਈਜ਼ ਵੈੱਲਫੇਅਰ ਫ਼ੰਡ'
. . .  about 5 hours ago
ਅਜਨਾਲਾ, 27 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ) - ਐੱਸ.ਐੱਸ.ਪੀ ਅੰਮ੍ਰਿਤਸਰ ਦਿਹਾਤੀ ਵਿਕਰਮਜੀਤ ਦੁੱਗਲ ਵੱਲੋਂ ਸਮੂਹ ਕਰਮਚਾਰੀਆਂ/ਅਧਿਕਾਰੀਆਂ ਦੀ ਸਹਿਮਤੀ ਨਾਲ 'ਪੁਲਿਸ ਇੰਪਲਾਈਜ਼ ਵੈੱਲਫੇਅਰ ਫ਼ੰਡ' ਸ਼ੁਰੂ ਕੀਤਾ ਗਿਆ ਹੈ। ਇਸ ਫ਼ੰਡ ਦੀ ਮਦਦ ਨਾਲ ਹਰ ਪੁਲਿਸ...
ਮੀਂਹ ਨੇ ਫਿਰ ਵਧਾਈ ਠੰਢ
. . .  about 5 hours ago
ਖਮਾਣੋਂ, 27 ਜਨਵਰੀ (ਪਰਮਵੀਰ ਸਿੰਘ) - ਸਵੇਰ ਦੀ ਬੱਦਲਵਾਈ ਤੋਂ ਬਾਅਦ ਇਲਾਕੇ ਵਿਚ ਮੀਂਹ ਸ਼ੁਰੂ ਹੋ ਗਿਆ ਹੈ। ਜਿਸ ਕਾਰਨ ਠੰਢ ਨੇ ਇਕ ਵਾਰ ਫੇਰ ਆਪਣੀ ਪਕੜ ਸ਼ੁਰੂ ਕਰ ਦਿੱਤੀ ਹੈ। ਠੰਢ ਅਤੇ ਮੀਂਹ ਨੂੰ ਜਿੱਥੇ ਕਿਸਾਨਾਂ...
ਦੋ ਧਿਰਾਂ ਵਿਚਾਲੇ ਚੱਲੇ ਇੱਟਾਂ-ਰੋੜੇ, 4 ਗੰਭੀਰ ਜ਼ਖ਼ਮੀ
. . .  about 5 hours ago
ਭਿੰਡੀ ਸੈਦਾਂ, 27 ਜਨਵਰੀ ( ਪ੍ਰਿਤਪਾਲ ਸਿੰਘ ਸੂਫ਼ੀ )- ਸਥਾਨਕ ਕਸਬਾ ਭਿੰਡੀ ਸੈਦਾਂ ਵਿਖੇ ਦੋ ਧਿਰਾਂ ਵਿਚਾਲੇ ਅੱਜ ਕਿਸੇ ਪੁਰਾਣੀ ਰੰਜਸ਼ ਨੂੰ ਲੈ ਕੇ ਜੰਮ ਕੇ ਇੱਟਾਂ ਰੋੜੇ ਚੱਲੇ। ਇੱਕ ਧਿਰ...
ਨਿਤਿਸ਼ ਕੁਮਾਰ ਨੇ ਸੱਦੀ ਜੇ. ਡੀ. ਯੂ. ਨੇਤਾਵਾਂ ਦੀ ਬੈਠਕ, ਪ੍ਰਸ਼ਾਂਤ ਕਿਸ਼ੋਰ ਨਹੀਂ ਹੋਣਗੇ ਸ਼ਾਮਲ
. . .  about 6 hours ago
ਪਟਨਾ, 27 ਜਨਵਰੀ- ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਭਲਕੇ 28 ਜਨਵਰੀ ਨੂੰ ਪਟਨਾ ਸਥਿਤ ਆਪਣੀ ਰਿਹਾਇਸ਼ 'ਤੇ ਬੈਠਕ ਬੁਲਾਈ ਹੈ। ਇਸ ਬੈਠਕ 'ਚ ਜੇ. ਡੀ. ਯੂ. ਦੇ ਸਾਰੇ ਸੰਸਦ ਮੈਂਬਰ...
ਧੁੱਪ ਨਿਕਲਣ ਅਤੇ ਕਿਣ ਮਿਣ ਰੁਕਣ ਨਾਲ ਲੋਕਾਂ ਨੂੰ ਠੰਢ ਤੋਂ ਮਿਲੀ ਰਾਹਤ
. . .  about 6 hours ago
ਬਾਘਾਪੁਰਾਣਾ, 27 ਜਨਵਰੀ (ਬਲਰਾਜ ਸਿੰਗਲਾ)- ਅੱਜ ਸਵੇਰੇ ਦਿਨ ਚੜ੍ਹਦਿਆਂ ਹੀ ਮੌਸਮ ਦੇ ਮਿਜ਼ਾਜ ਵਿਗੜਨ ਨਾਲ ਸ਼ੁਰੂ ਹੋਈ ਕਿਣ ਮਿਣ ਨਾਲ ਬਾਘਾਪੁਰਾਣਾ ਸ਼ਹਿਰ ਅਤੇ ਇਲਾਕੇ ਅੰਦਰ ਜਨ-ਜੀਵਨ ਕਾਫ਼ੀ...
ਕਾਂਗਰਸ 'ਚ ਸਥਿਤੀ ਵਿਸਫੋਟਕ, ਕਿਸੇ ਵੀ ਸਮੇਂ ਹੋ ਸਕਦੈ ਧਮਾਕਾ- ਚੰਦੂਮਾਜਰਾ
. . .  about 6 hours ago
ਗੜ੍ਹਸ਼ੰਕਰ, 27 ਜਨਵਰੀ (ਧਾਲੀਵਾਲ)- ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਗੜ੍ਹਸ਼ੰਕਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ...
ਪੱਛਮੀ ਬੰਗਾਲ ਵਿਧਾਨ ਸਭਾ 'ਚ ਨਾਗਰਿਕਤਾ ਕਾਨੂੰਨ ਵਿਰੁੱਧ ਮਤਾ ਪਾਸ
. . .  about 6 hours ago
ਕੋਲਕਾਤਾ, 27 ਜਨਵਰੀ- ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਵਿਰੁੱਧ ਪੱਛਮੀ ਬੰਗਾਲ ਵਿਧਾਨ ਸਭਾ 'ਚ ਵੀ ਮਤਾ ਪਾਸ ਹੋ ਗਿਆ। ਵਿਧਾਨ ਸਭਾ 'ਚ ਇਹ ਮਤਾ ਸੂਬਾ ਸਰਕਾਰ ਵਲੋਂ ਪੇਸ਼ ਕੀਤਾ ਗਿਆ...
ਪੰਜਾਬ ਨਿਊ ਈਅਰ ਬੰਪਰ- ਪਠਾਨਕੋਟ ਵਾਸੀ 3 ਘੰਟਿਆਂ 'ਚ ਬਣਿਆ ਕਰੋੜਪਤੀ
. . .  about 6 hours ago
ਚੰਡੀਗੜ੍ਹ, 27 ਜਨਵਰੀ- 'ਕਿਸਮਤ ਚਮਕਦੀ ਦਾ ਪਤਾ ਨਹੀਂ ਲੱਗਦਾ', ਇਹ ਗੱਲ ਪਠਾਨਕੋਟ ਵਾਸੀ ਰਾਕੇਸ਼ ਸ਼ਰਮਾ 'ਤੇ ਬਿਲਕੁਲ ਢੁੱਕਦੀ ਹੈ, ਜਿਸ ਨੂੰ ਪੰਜਾਬ ਰਾਜ ਨਿਊ ਈਅਰ ਬੰਪਰ ਨੇ ਮਹਿਜ਼ ਤਿੰਨ ਘੰਟਿਆਂ 'ਚ ਡੇਢ ਕਰੋੜ...
ਮੁੜ ਪੰਜ ਦਿਨਾਂ ਪੁਲਿਸ ਰਿਮਾਂਡ 'ਤੇ ਭੇਜਿਆ ਗਿਆ ਗੈਂਗਸਟਰ ਸੁਖਪ੍ਰੀਤ ਬੁੱਢਾ
. . .  about 7 hours ago
ਮੋਗਾ, 27 ਜਨਵਰੀ (ਗੁਰਤੇਜ ਬੱਬੀ)- ਥਾਣਾ ਨਿਹਾਲ ਸਿੰਘ ਪੁਲਿਸ ਗੈਂਗਸਟਰ ਸੁਖਪ੍ਰੀਤ ਉਰਫ਼ ਬੁੱਢਾ ਨੂੰ 22 ਜਨਵਰੀ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਸੰਗਰੂਰ ਜੇਲ੍ਹ ਤੋਂ ਤਹਿਸੀਲ ਨਿਹਾਲ ਸਿੰਘ ਵਾਲਾ ਲੈ ਕੇ ਆਈ ਸੀ...
ਸ਼ਾਹੀਨ ਬਾਗ ਪ੍ਰਦਰਸ਼ਨ ਨੂੰ 'ਟੁਕੜੇ-ਟੁਕੜੇ' ਗੈਂਗ ਦਾ ਸਮਰਥਨ- ਰਵੀਸ਼ੰਕਰ ਪ੍ਰਸਾਦ
. . .  about 7 hours ago
ਅਫ਼ਗ਼ਾਨਿਸਤਾਨ 'ਚ ਹਾਦਸਾਗ੍ਰਸਤ ਹੋਇਆ ਯਾਤਰੀ ਜਹਾਜ਼
. . .  about 8 hours ago
ਭਾਰਤ ਸਰਕਾਰ ਨੇ ਬੋਡੋਲੈਂਡ ਗਰੁੱਪ ਨਾਲ ਕੀਤਾ ਸ਼ਾਂਤੀ ਸਮਝੌਤਾ
. . .  about 8 hours ago
ਅਖਿਲ ਭਾਰਤੀ ਸਫ਼ਾਈ ਮਜ਼ਦੂਰ ਸੰਘ ਦੇ ਮੁਖੀ ਸੰਜੇ ਗਹਿਲੋਤ 'ਆਪ' ਹੋਏ ਸ਼ਾਮਲ
. . .  about 8 hours ago
ਨਿਰਭੈਆ ਦੇ ਦੋਸ਼ੀ ਮੁਕੇਸ਼ ਦੀ ਪਟੀਸ਼ਨ 'ਤੇ ਜਲਦੀ ਸੁਣਵਾਈ ਕਰਨ ਦੇ ਸੁਪਰੀਮ ਕੋਰਟ ਨੇ ਦਿੱਤੇ ਸੰਕੇਤ
. . .  about 8 hours ago
ਨਿੱਜੀ ਰੰਜਿਸ਼ ਦੇ ਚੱਲਦਿਆਂ ਗੋਲੀਆਂ ਮਾਰ ਕੇ ਵਿਅਕਤੀ ਦਾ ਕਤਲ
. . .  about 8 hours ago
ਹਲਕੀ ਕਿਣ ਮਿਣ ਕਾਰਨ ਜਨ-ਜੀਵਨ ਪ੍ਰਭਾਵਿਤ
. . .  about 9 hours ago
ਧਾਰਮਿਕ ਭਾਵਨਾਵਾਂ ਭੜਕਾਉਣ ਦੇ ਮਾਮਲੇ 'ਚ ਕਾਮੇਡੀਅਨ ਭਾਰਤੀ ਸਿੰਘ ਨੂੰ ਮਾਣਯੋਗ ਹਾਈਕੋਰਟ ਨੇ ਦਿੱਤੀ ਰਾਹਤ
. . .  about 9 hours ago
1 ਫਰਵਰੀ ਨੂੰ ਹੋਵੇਗੀ ਬਾਬੇ ਨਾਨਕ ਦੇਵ ਦੀ ਫ਼ਿਲਾਸਫ਼ੀ 'ਤੇ ਕੌਮਾਂਤਰੀ ਕਾਨਫ਼ਰੰਸ, ਚੀਫ਼ ਜਸਟਿਸ ਕਰਨਗੇ ਉਦਘਾਟਨ
. . .  about 9 hours ago
ਪਾਕਿ 'ਚ ਵਿਆਹ ਦੇ ਮੰਡਪ ਤੋਂ ਅਗਵਾ ਕੀਤੀ ਗਈ ਹਿੰਦੂ ਲੜਕੀ, ਜਬਰਨ ਧਰਮ ਪਰਿਵਰਤਨ ਮਗਰੋਂ ਕਰਾਇਆ ਗਿਆ ਨਿਕਾਹ
. . .  about 10 hours ago
ਬਜਟ ਸੈਸ਼ਨ ਤੋਂ ਪਹਿਲਾਂ 31 ਜਨਵਰੀ ਨੂੰ ਹੋਵੇਗੀ ਭਾਜਪਾ ਸੰਸਦੀ ਕਾਰਜਕਾਰਨੀ ਦੀ ਬੈਠਕ
. . .  about 10 hours ago
ਐੱਨ. ਪੀ. ਆਰ. ਦੀ ਪ੍ਰਕਿਰਿਆ 'ਤੇ ਰੋਕ ਲਾਉਣ ਤੋਂ ਸੁਪਰੀਮ ਕੋਰਟ ਦਾ ਇਨਕਾਰ, ਕੇਂਦਰ ਸਰਕਾਰ ਨੂੰ ਭੇਜਿਆ ਨੋਟਿਸ
. . .  about 10 hours ago
ਪ੍ਰਵਾਸੀ ਮਜ਼ਦੂਰ ਦੇ 5 ਸਾਲਾ ਬੱਚੇ ਨੂੰ ਆਵਾਰਾ ਕੁੱਤਿਆਂ ਨੇ ਨੋਚ-ਨੋਚ ਖਾਧਾ, ਮੌਤ
. . .  about 11 hours ago
ਏਅਰ ਇੰਡੀਆ 'ਚ 100 ਫ਼ੀਸਦੀ ਹਿੱਸੇਦਾਰੀ ਵੇਚੇਗੀ ਸਰਕਾਰ, 17 ਮਾਰਚ ਤੱਕ ਲੱਗੇਗੀ ਬੋਲੀ
. . .  about 11 hours ago
ਆਂਧਰਾ ਪ੍ਰਦੇਸ਼ ਕੈਬਨਿਟ ਦਾ ਵੱਡਾ ਫ਼ੈਸਲਾ, ਵਿਧਾਨ ਪ੍ਰੀਸ਼ਦ ਨੂੰ ਖ਼ਤਮ ਕਰਨ ਦੇ ਫ਼ੈਸਲੇ 'ਤੇ ਲਾਈ ਮੋਹਰ
. . .  about 12 hours ago
ਬਜਟ ਤੋਂ ਪਹਿਲਾਂ ਸਰਕਾਰ ਨੇ ਸੱਦੀ ਸਰਬ ਪਾਰਟੀ ਬੈਠਕ
. . .  about 10 hours ago
ਪੰਜਾਬ ਦੇ ਪੰਜ ਜ਼ਿਲ੍ਹਿਆਂ 'ਚ ਡਾਇਬੀਟਿਕ ਰੈਟੀਨੋਪੈਥੀ ਸਕਰੀਨਿੰਗ ਤੇ ਟਰੀਟਮੈਂਟ ਲਈ ਆਰੰਭਿਕ ਪ੍ਰਾਜੈਕਟ ਦੀ ਸ਼ੁਰੂਆਤ- ਸਿੱਧੂ
. . .  about 12 hours ago
11 ਸਾਲਾ ਬੱਚੀ ਨਾਲ ਛੇੜਛਾੜ ਦੇ ਮਾਮਲੇ 'ਚ ਗ੍ਰੰਥੀ ਨਾਮਜ਼ਦ
. . .  about 12 hours ago
ਸੁਖਬੀਰ ਅਤੇ ਬੀਬਾ ਹਰਸਿਮਰਤ ਬਾਦਲ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ
. . .  about 13 hours ago
ਦਿੱਗਜ ਬਾਸਕਟਬਾਲ ਖਿਡਾਰੀ ਕੋਬੀ ਬ੍ਰਾਇੰਟ ਅਤੇ ਉਨ੍ਹਾਂ ਦੀ ਧੀ ਦੀ ਹੈਲੀਕਾਪਟਰ ਹਾਦਸੇ 'ਚ ਮੌਤ
. . .  about 13 hours ago
ਚੋਰਾਂ ਨੇ ਬੈਂਕ ਦੀ ਕੰਧ ਪਾੜ ਕੇ ਕੀਤੀ ਚੋਰੀ
. . .  about 13 hours ago
ਹਜ਼ਾਰਾਂ ਕਿਸਾਨ ਅੱਜ ਕਰਨਗੇ ਡਿਪਟੀ ਕਮਿਸ਼ਨਰ ਸੰਗਰੂਰ ਦੇ ਦਫ਼ਤਰ ਦਾ ਘਿਰਾਓ
. . .  about 14 hours ago
ਜੈਪੁਰ 'ਚ ਸਾਹਮਣੇ ਆਇਆ ਕੋਰੋਨਾ ਵਾਇਰਸ ਦਾ ਮਰੀਜ਼
. . .  about 15 hours ago
ਜ਼ਿਲ੍ਹਾ ਸੰਗਰੂਰ 'ਚ ਆਮ ਵਾਂਗ ਖੁੱਲ੍ਹਣਗੇ ਸਕੂਲ
. . .  about 15 hours ago
ਅੱਜ ਦਾ ਵਿਚਾਰ
. . .  about 15 hours ago
ਪੰਜਾਬ ਚ ਕੋਰੋਨਾ ਵਾਇਰਸ ਨਾਂ ਦੀ ਕੋਈ ਬਿਮਾਰੀ ਨਹੀਂ - ਬਲਬੀਰ ਸਿੱਧੂ
. . .  about 22 hours ago
ਸੜਕ ਹਾਦਸੇ 'ਚ ਇੱਕ ਪ੍ਰਵਾਸੀ ਮਜ਼ਦੂਰ ਦੀ ਮੌਤ, ਦੂਜਾ ਜ਼ਖ਼ਮੀ
. . .  about 1 hour ago
ਸੰਤ ਬਾਬਾ ਅਵਤਾਰ ਸਿੰਘ ਕਲਿਆਣ ਸੰਪਰਦਾਇ ਰਾੜਾ ਸਾਹਿਬ ਵਾਲੇ ਹੋਏ ਸਵਰਗਵਾਸ
. . .  1 day ago
ਭੀਮ ਆਰਮੀ ਦਾ ਮੁਖੀ ਚੰਦਰਸ਼ੇਖਰ ਆਜ਼ਾਦ ਗ੍ਰਿਫ਼ਤਾਰ
. . .  1 day ago
22 ਫਰਵਰੀ ਤੋਂ 1 ਮਾਰਚ ਤੱਕ ਭੁਵਨੇਸ਼ਵਰ 'ਚ ਹੋਣਗੀਆਂ 'ਖੇਲੋ ਇੰਡੀਆ ਯੂਨੀਵਰਸਿਟੀ' ਖੇਡਾਂ - ਪ੍ਰਧਾਨ ਮੰਤਰੀ
. . .  1 day ago
ਔਰਤ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  1 day ago
ਲੌਂਗੋਵਾਲ ਵਿਖੇ ਵੱਡੇ ਇਕੱਠ ਵਲੋਂ ਢੀਂਡਸਾ ਨੂੰ ਸਮਰਥਨ
. . .  1 day ago
ਜਲੰਧਰ ਦੇ ਵਿੱਦਿਅਕ ਅਦਾਰਿਆਂ 'ਚ ਕੱਲ੍ਹ ਛੁੱਟੀ ਦਾ ਐਲਾਨ
. . .  1 day ago
ਗੁਰਦਾਸਪੁਰ ਦੇ ਵਿੱਦਿਅਕ ਅਦਾਰਿਆਂ ਵਿਚ ਕੱਲ੍ਹ ਹੋਵੇਗੀ ਛੁੱਟੀ
. . .  1 day ago
ਅਜੇ ਤੱਕ ਰਾਜਾਸਾਂਸੀ ਨਹੀਂ ਪਹੁੰਚੀ ਹਜ਼ੂਰ ਸਾਹਿਬ ਤੋਂ ਆਉਣ ਵਾਲੀ ਉਡਾਣ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 29 ਮੱਘਰ ਸੰਮਤ 551

ਹੁਸ਼ਿਆਰਪੁਰ / ਮੁਕੇਰੀਆਂ

ਹੁਸ਼ਿਆਰਪਰ ਤੇ ਆਸ-ਪਾਸ ਦੇ ਇਲਾਕੇ 'ਚ ਲਗਾਤਾਰ ਪੈ ਰਹੇ ਮੀਂਹ ਕਾਰਨ ਜਨ-ਜੀਵਨ ਪ੍ਰਭਾਵਿਤ

ਹੁਸ਼ਿਆਰਪੁਰ, 13 ਦਸੰਬਰ (ਬਲਜਿੰਦਰਪਾਲ ਸਿੰਘ/ਨਰਿੰਦਰ ਸਿੰਘ ਬੱਡਲਾ)-ਪੰਜਾਬ ਦੇ ਨਾਲ ਲੱਗਦੇ ਸੂਬੇ ਹਿਮਾਚਲ ਪ੍ਰਦੇਸ਼ ਤੇ ਜੰਮੂ-ਕਸ਼ਮੀਰ 'ਚ ਹੋ ਰਹੀ ਬਰਫ਼ਵਾਰੀ ਨਾਲ ਜਿਥੇ ਠੰਢ 'ਚ ਵਾਧਾ ਹੋਇਆ ਹੈ, ਉਥੇ ਬੀਤੀ ਕੱਲ੍ਹ ਸਵੇਰ ਸਾਰ ਤੋਂ ਰੁਕ-ਰੁਕ ਕੇ ਪੈ ਰਹੇ ਦਰਮਿਆਨੇ ਤੋਂ ਤੇਜ਼ ਮੀਂਹ ਤੇ ਚੱਲ ਰਹੀ ਸ਼ੀਤ ਲਹਿਰ ਕਾਰਨ ਵਧੀ ਠੰਢ ਨੇ ਲੋਕਾਂ 'ਚ ਹੋਰ ਕੰਬਣੀ ਛੇੜ ਦਿੱਤੀ ਹੈ | ਮੀਂਹ ਦੇ ਚੱਲਦਿਆਂ ਸ਼ਹਿਰ ਵਾਸੀਆਂ ਤੇ ਖਾਸ ਕਰ ਕੇ ਰਾਹਗੀਰਾਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ 'ਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ | ਇਥੋਂ ਤੱਕ ਕਿ ਕੰਮਾਂ/ਡਿਊਟੀ 'ਤੇ ਜਾਣ ਵਾਲੇ ਮੁਲਾਜ਼ਮਾਂ ਤੇ ਵਿਦਿਆਰਥੀਆਂ ਨੂੰ ਵੀ ਸਕੂਲਾਂ/ਕਾਲਜਾਂ ਤੱਕ ਪਹੁੰਚਣ ਲਈ ਦੇਰੀ ਹੋਈ | ਮੀਂਹ ਕਾਰਨ ਕਈ ਸਰਕਾਰੀ, ਅਰਧ ਸਰਕਾਰੀ ਤੇ ਨਿੱਜੀ ਸਕੂਲਾਂ/ਦਫ਼ਤਰਾਂ 'ਚ ਵਿਦਿਆਰਥੀਆਂ/ਮੁਲਾਜ਼ਮਾਂ ਦੀ ਹਾਜ਼ਰੀ ਵੀ ਬਹੁਤ ਘੱਟ ਰਹੀ, ਇਥੋਂ ਤੱਕ ਕਿ ਕੁਝ ਸਕੂਲਾਂ 'ਚ ਮੀਂਹ ਤੇ ਠੰਢ ਦੇ ਚੱਲਦਿਆਂ ਵਿਦਿਆਰਥੀਆਂ ਨੂੰ ਦੁਪਹਿਰ ਸਮੇਂ ਹੀ ਛੁੱਟੀ ਕਰ ਦਿੱਤੀ ਗਈ | ਮੀਂਹ ਤੇ ਚੱਲ ਰਹੀ ਸ਼ੀਤ ਲਹਿਰ ਨਾਲ ਜਿਥੇ ਸੜਕਾਂ 'ਤੇ ਆਵਾਜ਼ਾਈ ਵੀ ਘੱਟ ਦੇਖਣ ਨੂੰ ਮਿਲੀ, ਉਥੇ ਸ਼ਹਿਰ ਦੇ ਬਾਜ਼ਾਰਾਂ 'ਚ ਵੀ ਬੇਰੌਣਕੀ ਪਸਰੀ ਰਹੀ | ਜ਼ਿਆਦਾਤਰ ਦੁਕਾਨਾਂ ਤੇ ਹੋਰ ਨਿੱਜੀ ਅਦਾਰੇ ਬੰਦ ਰਹੇ ਅਤੇ ਲੋਕਾਂ ਨੇ ਘਰਾਂ 'ਚ ਰਹਿਣਾ ਹੀ ਮੁਨਾਸਿਬ ਸਮਝਇਆ | ਬੀਤੇ ਕੱਲ੍ਹ ਤੋਂ ਲਗਾਤਾਰ ਰੁਕ-ਰੁਕ ਕੇ ਪੈ ਰਹੇ ਮੀਂਹ ਕਾਰਨ ਫਸਲਾਂ ਲਈ ਲਾਹੇਬੰਦ ਸਾਬਿਤ ਹੋਣ ਨਾਲ ਜਿਥੇ ਕਿਸਾਨਾਂ ਦੀਆਂ ਚਿਹਰੇ ਖਿੜੇ ਹਨ, ਉੱਥੇ ਨਾਲ ਹੀ ਕਈ ਫਸਲਾਂ ਦੇ ਪਾਣੀ 'ਚ ਡੁੱਬਣ ਕਾਰਨ ਖਰਾਬ ਹੋਣ ਦਾ ਖਦਸਾ ਵੀ ਬਣਿਆ ਹੋਇਆ ਹੈ | ਬਹੁਤੇ ਕਿਸਾਨਾਂ ਦਾ ਇਹ ਕਹਿਣਾ ਹੈ ਕਿ ਜੋ ਨੀਵੇਂ ਖੇਤਾਂ 'ਚ ਆਲੂ, ਮਟਰ ਤੇ ਹੋਰ ਸਬਜ਼ੀਆਂ ਦੀ ਫ਼ਸਲ ਬੀਜੀ ਗਈ ਸੀ, ਉਹ ਪਾਣੀ ਭਰ ਜਾਣ ਕਾਰਨ ਖ਼ਰਾਬ ਹੋ ਜਾਵੇਗੀ | ਉਨ੍ਹਾਂ ਕਿਹਾ ਕਿ ਅਜੇ ਜੇਕਰ ਮੀਂਹ ਹਟ ਵੀ ਜਾਂਦਾ ਹੈ ਤਾਂ ਘੱਟ ਤੋਂ ਘੱਟ ਇਕ ਹਫ਼ਤਾ ਖੇਤਾਂ 'ਚ ਕੰਮ ਕਰਨਾ ਸੰਭਵ ਨਹੀਂ ਹੋ ਸਕੇਗਾ | ਜ਼ਿਕਰਯੋਗ ਹੈ ਕਿ ਮੀਂਹ ਦੇ ਚੱਲਦਿਆਂ ਖੇਤਾਂ 'ਚ ਵਧੀ ਨਮੀ ਕਾਰਨ ਬਹੁਤੇ ਕਿਸਾਨ ਹੁਣ ਕਣਕ ਦੀ ਬਿਜਾਈ ਨਾ ਕਰ ਕੇ ਸਿਆਲੂ ਮੱਕੀ ਤੇ ਸੂਰਜਮੁਖੀ ਫਸਲ ਬੀਜਣ ਨੂੰ ਤਰਜੀਹ ਦੇਣਗੇ | ਖੇਤੀਬਾੜੀ ਮਾਹਿਰਾਂ ਅਨੁਸਾਰ ਇਹ ਮੀਂਹ ਕਿਸਾਨਾਂ ਲਈ ਹਰ ਪੱਖ ਤੋਂ ਲਾਹੇਵੰਦ ਸਿੱਧ ਹੋਵੇਗਾ ਤੇ ਇਸ ਨਾਲ ਜਿਥੇ ਫਸਲਾਂ ਦੀਆਂ ਬਿਮਾਰੀਆਂ ਖਤਮ ਹੋਣਗੀਆਂ, ਉੱਥੇ ਫਸਲਾਂ ਦੇ ਝਾੜ 'ਚ ਵੀ ਖਾਸਾ ਵਾਧਾ ਹੋਣ ਦੀ ਸੰਭਾਵਨਾ ਬਣ ਗਈ ਹੈ | ਸਿਹਤ ਵਿਭਾਗ ਅਨੁਸਾਰ ਵੀ ਇਸ ਮੀਂਹ ਨਾਲ ਜਿਥੇ ਮੌਸਮ 'ਚ ਨਮੀ ਆਵੇਗੀ, ਉਥੇ ਲੋਕਾਂ ਨੂੰ ਹੋਣ ਵਾਲੀਆਂ ਮੌਸਮੀਂ ਬਿਮਾਰੀਆਂ ਤੋਂ ਵੀ ਰਾਹਤ ਮਿਲੇਗੀ | ਮੌਸਮ ਵਿਭਾਗ ਅਨੁਸਾਰ ਜ਼ਿਲ੍ਹਾ ਹੁਸ਼ਿਆਰਪੁਰ 'ਚ ਕੁਲ 24.5 ਐਮ. ਐਮ. ਮੀਂਹ ਪਿਆ ਹੈ, ਜਦ ਕਿ ਹੁਸ਼ਿਆਰਪੁਰ ਸ਼ਹਿਰ 'ਚ 26 ਐਮ. ਐਮ., ਦਸੂਹਾ 'ਚ 40, ਗੜ੍ਹਸ਼ੰਕਰ 8, ਮੁਕੇਰੀਆਂ 'ਚ 24.1 ਐਮ. ਐਮ. ਮੀਂਹ ਪਿਆ ਹੈ | ਵਿਭਾਗ ਅਨੁਸਾਰ ਕੱਲ੍ਹ ਵੀ ਮੀਂਹ ਪੈਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ |

ਬੇਕਾਬੂ ਹੋ ਕੇ ਕਾਰ ਪਹਾੜੀ ਤੋਂ ਹੇਠਾਂ ਡਿਗੀ, 4 ਜ਼ਖ਼ਮੀ

ਊਨਾ, 13 ਦਸੰਬਰ (ਹਰਪਾਲ ਸਿੰਘ ਕੋਟਲਾ)-ਪੁਲਿਸ ਥਾਣਾ ਅੰਬ ਦੇ ਅਧੀਨ ਵੀਰਵਾਰ ਦੇਰ ਰਾਤ ਨੂੰ ਹੋਏ ਇਕ ਹਾਦਸੇ ਦੌਰਾਨ ਪਿੰਡ ਅਲੋਹ ਦੇ ਨੇੜੇ ਇਕ ਕਾਰ ਬੇਕਾਬੂ ਹੋ ਕੇ ਪਹਾੜੀ ਤੋਂ ਹੇਠਾਂ ਜਾ ਡਿਗੀ | ਹਾਦਸੇ 'ਚ ਇਕ ਹੀ ਪਰਿਵਾਰ ਦੇ 4 ਲੋਕ ਜ਼ਖ਼ਮੀ ਹੋਏ ਹਨ | ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

ਦੋ ਪ੍ਰਵਾਸੀ ਮਜ਼ਦੂਰਾਂ ਦੀ ਭੇਦਭਰੀ ਹਾਲਤ 'ਚ ਮੌਤ

ਮੁਕੇਰੀਆਂ, 13 ਦਸੰਬਰ (ਰਾਮਗੜ੍ਹੀਆ)-ਟੈਲੀਫ਼ੋਨ ਦੀ ਜ਼ਮੀਨ 'ਚ ਕੇਬਲ ਪਾਉਣ ਦਾ ਕੰਮ ਕਰਨ ਵਾਲੇ 2 ਪ੍ਰਵਾਸੀ ਮਜ਼ਦੂਰਾਂ ਦੀ ਭੇਦਭਰੀ ਹਾਲਤ 'ਚ ਮੌਤ ਹੋ ਜਾਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਰਾਮਦਿਆਲ (35) ਪੁੱਤਰ ਰਾਮਜਸ ਵਾਸੀ ਮਜ਼ਰੀਆ ਯੂ. ਪੀ. ਤੇ ਫੌਦਾਰ (40) ਪੁੱਤਰ ...

ਪੂਰੀ ਖ਼ਬਰ »

ਬਿਜਲੀ ਬਿੱਲ ਦਾ ਭੁਗਤਾਨ ਨਾ ਕਰਨ 'ਤੇ ਸਰਕਾਰੀ ਆਈ. ਟੀ. ਆਈ. ਦਾ ਕੁਨੈਕਸ਼ਨ ਕੱਟਿਆ

ਹੁਸ਼ਿਆਰਪੁਰ, 13 ਦਸੰਬਰ (ਬਲਜਿੰਦਰਪਾਲ ਸਿੰਘ)-ਬਿਜਲੀ ਦੇ ਬਿੱਲ ਨਾ ਦੇਣ ਕਰ ਕੇ ਵਿਭਾਗ ਵਲੋਂ ਕਈ ਵਿਭਾਗਾਂ ਦੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਗਏ | ਇਸੇ ਹੀ ਤਰ੍ਹਾਂ ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰੀ ਆਈ. ਟੀ. ਆਈ. ਹੁਸ਼ਿਆਰਪੁਰ ਵਲੋਂ ਬਿਜਲੀ ਦਾ ਬਿੱਲ ਪਿਛਲੇ ...

ਪੂਰੀ ਖ਼ਬਰ »

ਲੁਟੇਰਿਆਂ ਨੇ ਹਥਿਆਰਾਂ ਦੇ ਜ਼ੋਰ 'ਤੇ ਖਡਿਆਲਾ ਸੈਣੀਆਂ ਪੰਪ ਤੋਂ ਨਕਦੀ ਲੁੱਟੀ

ਬੁੱਲ੍ਹੋਵਾਲ, 13 ਦਸੰਬਰ (ਲੁਗਾਣਾ/ਭਾਗੋਵਾਲ)-ਹੁਸ਼ਿਆਰਪੁਰ-ਟਾਡਾਂ ਸੜਕ 'ਤੇ ਬੀਤੀ ਰਾਤ ਪਿੰਡ ਖਡਿਆਲਾ ਸੈਣੀਆਂ ਦਾ ਪੈਟਰੋਲ ਪੰਪ ਅ ਣਪਛਾਤੇ ਵਿਅਕਤੀਆਂ ਵਲੋਂ ਲੁੱਟ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪੁਲਿਸ ਥਾਣਾ ਬੁੱਲ੍ਹੋਵਾਲ ਵਿਖੇ ਲਿਖਾਈ ਰਿਪੋਰਟ ...

ਪੂਰੀ ਖ਼ਬਰ »

ਚੱਬੇਵਾਲ ਘਰੇਲੂ ਬੱਸ ਅੱਡੇ ਦੀ ਹਾਲਤ ਬਦ ਤੋਂ ਵੀ ਬਦਤਰ

ਚੱਬੇਵਾਲ, 13 ਦਸੰਬਰ (ਸਖ਼ੀਆ)-ਕਹਿਣ ਨੂੰ ਭਾਵੇਂ ਹੁਣ ਕਸਬਾ ਚੱਬੇਵਾਲ ਦੇ ਨਾਂਅ ਤੋਂ ਹਲਕਾ ਵੀ ਬਣ ਗਿਆ ਹੈ | ਨਵੀਂ ਹਲਕਾਬੰਦੀ ਤਹਿਤ ਦੋ ਵਾਰ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਵੀ ਹੋ ਚੁੱਕੀਆਂ ਹਨ | ਬਾਲੀਵੁੱਡ ਤੱਕ ਮੋਨਿਕਾ ਬੇਦੀ ਕਰਕੇ, ਲੋਕ ਸੇਵਾ ਹਿਤ ਸਕੂਲ-ਕਾਲਜ ...

ਪੂਰੀ ਖ਼ਬਰ »

ਸ਼ਹਿਰ 'ਚ ਦੂਜੇ ਪੜਾਅ ਤਹਿਤ 14 ਹੋਰ ਸੀ. ਸੀ. ਟੀ. ਵੀ. ਕੈਮਰਿਆਂ ਦੀ ਸ਼ੁਰੂਆਤ

ਹੁਸ਼ਿਆਰਪੁਰ, 13 ਦਸੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸੀ. ਸੀ. ਟੀ. ਵੀ. ਕੈਮਰੇ ਲਗਾਉਣ ਦੇ ਸ਼ੁਰੂ ਕੀਤੇ ਗਏ ਪ੍ਰੋਜੈਕਟ ਤਹਿਤ ਮਾਡਲ ਟਾਊਨ ਥਾਣੇ ਅਧੀਨ ਚੱਲਣ ਵਾਲੇ ਹੋਰ ਕੈਮਰਿਆਂ ਦਾ ਉਦਘਾਟਨ ਕੈਬਨਿਟ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਵਲੋਂ ਕੀਤਾ ਗਿਆ | ਇਸ ...

ਪੂਰੀ ਖ਼ਬਰ »

ਬੰਟੀ ਸੇਖੋਵਾਲ ਦੇ ਕਤਲ ਮਾਮਲੇ 'ਚ 3 ਵਿਅਕਤੀ ਗਿ੍ਫ਼ਤਾਰ

ਗੜ੍ਹਸ਼ੰਕਰ, 13 ਦਸੰਬਰ (ਧਾਲੀਵਾਲ)-ਬੀਤ ਇਲਾਕੇ ਦੇ ਪਿੰਡ ਸੇਖੋਵਾਲ ਵਿਖੇ ਬੁੱਧਵਾਰ ਨੂੰ ਬਾਅਦ ਦੁਪਹਿਰ ਪਿੰਡ ਹੈਬੋਵਾਲ (ਆਦਰਸ਼ ਨਗਰ) ਦੇ ਕਈ ਵਿਅਕਤੀਆਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਲੈੱਸ ਹੋ ਕੇ 25 ਸਾਲਾ ਨੌਜਵਾਨ ਦਵਿੰਦਰ ਪ੍ਰਤਾਪ ਸਿੰਘ ਬੰਟੀ ਨੂੰ ...

ਪੂਰੀ ਖ਼ਬਰ »

ਗੌਰਮਿੰਟ ਟੀਚਰਜ਼ ਯੂਨੀਅਨ ਹੁਸ਼ਿਆਰਪੁਰ ਦੀ ਮੰਗਾਂ ਨੂੰ ਲੈ ਕੇ ਮੀਟਿੰਗ

ਹੁਸ਼ਿਆਰਪੁਰ, 13 ਦਸੰਬਰ (ਬਲਜਿੰਦਰਪਾਲ ਸਿੰਘ)-ਪੰਜਾਬ ਦੇ ਸਕੂਲਾਂ ਵਿਚ ਕੰਮ ਕਰਦੇ ਅਧਿਆਪਕਾਂ ਦੀ ਪ੍ਰਤੀਨਿਧ ਜਥੇਬੰਦੀ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ 2 ਦਿਨਾ ਜਥੇਬੰਦਕ ਜਨਰਲ ਕੌਾਸਲ ਮੀਟਿੰਗ 14 ਤੇ 15 ਦਸੰਬਰ ਨੂੰ ਮੋਹਾਲੀ ਵਿਖੇ ਹੋ ਰਿਹਾ ਹੈ | ...

ਪੂਰੀ ਖ਼ਬਰ »

ਉਦਯੋਗਪਤੀ ਤਰਸੇਮ ਅਗਰਵਾਲ ਨੂੰ ਸੇਜਲ ਅੱਖਾਂ ਨਾਲ ਵਿਦਾਇਗੀ

ਮੁਕੇਰੀਆਂ, 13 ਦਸੰਬਰ (ਰਾਮਗੜ੍ਹੀਆ, ਸਰਵਜੀਤ ਸਿੰਘ)-ਸੀਨੀਅਰ ਕਾਂਗਰਸੀ ਆਗੂ ਤੇ ਨਗਰ ਕੌਾਸਲ ਮੁਕੇਰੀਆਂ ਦੇ ਸਾਬਕਾ ਪ੍ਰਧਾਨ ਮੰਗਲੇਸ਼ ਕੁਮਾਰ ਜੱਜ ਦੇ ਵੱਡੇ ਭਰਾ ਤਰਸੇਮ ਅਗਰਵਾਲ (73) ਲੰਬੀ ਬਿਮਾਰੀ ਉਪਰੰਤ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ਦਾ ਅੰਤਿਮ ...

ਪੂਰੀ ਖ਼ਬਰ »

ਤਨਿਸ਼ਕ ਦੇ ਹੁਸ਼ਿਆਰਪੁਰ ਸ਼ੋਅਰੂਮ 'ਚ ਗੋਲਡ ਤੇ ਡਾਇਮੰਡ ਜਵੈਲਰੀ 'ਤੇ ਸ਼ਾਨਦਾਰ ਆਫ਼ਰ ਕੱਲ੍ਹ ਤੱਕ

ਹੁਸ਼ਿਆਰਪੁਰ, 13 ਦਸੰਬਰ (ਅ.ਬ.)-ਭਾਰਤ ਦਾ ਗਾਹਕਾਂ ਦਾ ਭਰੋਸੇ ਵਾਲਾ ਜੇਵੈਲਰੀ ਬ੍ਰਾਂਡ ਤਨਿਸ਼ਕ ਦੇ ਹੁਸ਼ਿਆਰਪੁਰ ਸ਼ੋਅਰੂਮ ਨੇ ਆਪਣੀ ਗੋਲਡ ਤੇ ਡਾਇਮੰਡ ਜਵੈਲਰੀ 'ਤੇ ਸ਼ਾਨਦਾਰ ਆਫ਼ਰ ਪੇਸ਼ ਕੀਤਾ ਹੈ | ਤਨਿਸ਼ਕ ਨੇ ਹਾਲ ਹੀ ਵਿਚ ਆਪਣੀ ਬੜੀ ਆਕਰਸ਼ਿਤ ਕੁਲੈਕਸ਼ਨ ਪੇਸ਼ ...

ਪੂਰੀ ਖ਼ਬਰ »

ਪ੍ਰੇਮ ਤੇ ਡਰ ਦੇ ਆਲੇ-ਦੁਆਲੇ ਹੀ ਘੁੰਮਦਾ ਹੈ ਮਨੁੱਖ ਦਾ ਸਾਰਾ ਜੀਵਨ-ਸੰਗੀਤਾ ਮਿੱਤਲ

ਹੁਸ਼ਿਆਰਪੁਰ, 13 ਦਸੰਬਰ (ਬਲਜਿੰਦਰਪਾਲ ਸਿੰਘ)-ਸੋਨਾਲੀਕਾ ਸੋਸ਼ਲ ਡਿਵੈਲਪਮੈਂਟ ਸੁਸਾਇਟੀ ਵਲੋਂ ਚਲਾਏ ਜਾ ਰਹੇ ਸੀਨੀਅਰ ਸਿਟੀਜ਼ਨ ਸਮਾਰਟ ਲਿਵਿੰਗ ਸੈਂਟਰ ਸੰਜੀਵਨੀ ਸ਼ਰਨਮ 'ਚ ਸੰਯੋਜਕ ਸੰਗੀਤਾ ਮਿੱਤਲ ਦੀ ਅਗਵਾਈ 'ਚ ਪੂਰਨ ਚੰਦਰ ਮੈਡੀਟੇਸ਼ਨ ਸਮਾਗਮ ਕਰਵਾਇਆ ...

ਪੂਰੀ ਖ਼ਬਰ »

ਕੂੜੇ ਕਰਕਟ ਚੁੱਕਣ ਲਈ ਟੈਂਪੂ ਨੂੰ ਝੰਡੀ ਦਿਖਾ ਕੇ ਕੀਤਾ ਰਵਾਨਾ

ਗੜ੍ਹਸ਼ੰਕਰ, 13 ਦਸੰਬਰ (ਧਾਲੀਵਾਲ)-ਸਰਕਾਰ ਵਲੋਂ ਨਗਰ ਕੌਾਸਲ ਗੜ੍ਹਸ਼ੰਕਰ ਨੂੰ ਸ਼ਹਿਰ ਦਾ ਕੂੜਾ ਕਰਕਟ ਚੁੱਕਣ ਲਈ ਭੇਜੇ ਗਏ ਟੈਂਪੂ ਤੇ ਡਰੰਮਾਂ ਨੂੰ ਨਗਰ ਕੌਾਸਲ ਹਵਾਲੇ ਕਰਨ ਉਪਰੰਤ ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ ਵਲੋਂ ਟੈਂਪੂ ਨੂੰ ਹਰੀ ਝੰਡੀ ਦਿਖਾ ਕੇ ...

ਪੂਰੀ ਖ਼ਬਰ »

ਦਵਿੰਦਰ ਕੌਰ ਨੇ 21ਵੀਆਂ ਏਸ਼ੀਅਨ ਮਾਸਟਰ ਅਥਲੈਟਿਕਸ 'ਚ ਚਾਂਦੀ ਦਾ ਤਗਮਾ ਜਿੱਤਿਆ

ਮਾਹਿਲਪੁਰ, 13 ਦਸੰਬਰ (ਦੀਪਕ ਅਗਨੀਹੋਤਰੀ)-ਮਲੇਸ਼ੀਆ ਦੇ ਸ਼ਹਿਰ ਕੂਚਿੰਗ ਵਿਖੇ ਹੋਈਆਂ 21ਵੀਆਂ ਏਸ਼ੀਅਨ ਮਾਸਟਰਜ਼ ਅਥਲੈਟਿਕਸ ਚੈਪੀਅਨਸ਼ਿਪ 'ਚ ਮਾਹਿਲਪੁਰ ਦੀ ਸੇਵਾ ਮੁਕਤ ਲੈਕਚਰਾਰ ਦਵਿੰਦਰ ਕੌਰ ਨੇ ਚਾਂਦੀ ਦਾ ਤਗਮਾ ਜਿੱਤ ਕੇ ਆਪਣੀਆਂ ਪ੍ਰਾਪਤੀਆਂ 'ਚ ਇਕ ਹੋਰ ...

ਪੂਰੀ ਖ਼ਬਰ »

ਕਾ: ਰੌੜੀ ਦੀ ਗਿ੍ਫ਼ਤਾਰੀ ਦੇ ਵਿਰੋਧ ਤੇ ਹੋਰ ਮੰਗਾਂ ਨੂੰ ਲੈ ਕੇ ਰੋਸ ਮਾਰਚ

ਗੜ੍ਹਸ਼ੰਕਰ, 13 ਦਸੰਬਰ (ਧਾਲੀਵਾਲ)-ਇਥੇ ਸੀ. ਪੀ. ਆਈ. (ਐੱਮ.) ਵਲੋਂ ਪੰਜਾਬ ਸੀਟੂ ਦੇ ਪ੍ਰਧਾਨ ਕਾਮਰੇਡ ਮਹਾਂ ਸਿੰਘ ਰੌੜੀ ਨੂੰ ਬੀਤੇ ਦਿਨੀਂ ਪੁਲਿਸ ਵਲੋਂ ਗਿ੍ਫ਼ਤਾਰ ਕਰਨ ਤੇ ਹੋਰ ਵੱਖ-ਵੱਖ ਮੰਗਾਂ ਨੂੰ ਲੈ ਕੇ ਬਾਬਾ ਗੁਰਦਿੱਤ ਸਿੰਘ ਪਾਰਕ ਤੋਂ ਪੁਲਿਸ ਸਟੇਸ਼ਨ ਤੱਕ ...

ਪੂਰੀ ਖ਼ਬਰ »

ਹਲਕਾ ਵਿਧਾਇਕਾ ਬੀਬੀ ਇੰਦੂ ਬਾਲਾ ਵਲੋਂ ਵੱਖ-ਵੱਖ ਪਿੰਡਾਂ ਦਾ ਦੌਰਾ

ਐਮਾ ਮਾਂਗਟ, 13 ਦਸੰਬਰ (ਗੁਰਾਇਆ)-ਵਿਧਾਇਕਾ ਬੀਬੀ ਇੰਦੂ ਬਾਲਾ ਵਲੋਂ ਆਪਣੀ ਟੀਮ ਦੇ ਨਾਲ ਪਿੰਡ ਖਾਨਪੁਰ, ਸ਼ੇਰਪੁਰ, ਕਸਬਾ ਐਮਾ ਮਾਂਗਟ ਤੇ ਰਾਮਗੜ੍ਹ ਕੁਲੀਆਂ ਵਿਖੇ ਪਹੁੰਚੇ ਜਿਥੇ ਉਨ੍ਹਾਂ ਵੱਖ-ਵੱਖ ਪਿੰਡਾਂ 'ਚ ਵੱਡੀ ਗਿਣਤੀ ਵਿਚ ਇਕੱਠੇ ਹੋਏ ਲੋਕਾਂ ਨੂੰ ਵਿਸ਼ਵਾਸ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰਧਾਨ ਰਾਣਾ ਦੀ ਅਗਵਾਈ ਹੇਠ ਕਾਂਗਰਸ ਸੇਵਾ ਦਲ ਦੇ ਅਹੁਦੇਦਾਰ ਦਿੱਲੀ ਨੂੰ ਰਵਾਨਾ

ਦਸੂਹਾ, 13 ਦਸੰਬਰ (ਨਿੱਜੀ ਪੱਤਰ ਪ੍ਰੇਰਕ)-ਕਾਂਗਰਸ ਸੇਵਾ ਦਲ ਪੰਜਾਬ ਪ੍ਰਦੇਸ਼ ਕਾਂਗਰਸ ਸੇਵਾ ਦਲ ਦੇ ਜ਼ਿਲ੍ਹਾ ਪ੍ਰਧਾਨ ਭੁੱਲਾ ਸਿੰਘ ਰਾਣਾ ਦੀ ਅਗਵਾਈ ਹੇਠ ਕਾਂਗਰਸ ਸੇਵਾ ਦਲ ਦੇ ਅਹੁਦੇਦਾਰ ਦਿੱਲੀ ਨੂੰ ਰੋਸ ਪ੍ਰਦਰਸ਼ਨ 'ਚ ਭਾਗ ਲੈਣ ਲਈ ਰਵਾਨਾ ਹੋਏ | ਇਸ ਮੌਕੇ ...

ਪੂਰੀ ਖ਼ਬਰ »

ਗੁਰਦੁਆਰਾ ਸਰਬ ਧਰਮ ਪ੍ਰਕਾਸ਼ ਮੰਝਪੁਰ ਵਿਖੇ 151 ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਪ੍ਰਾਰੰਭ

ਭੰਗਾਲਾ, 13 ਦਸੰਬਰ (ਸਰਵਜੀਤ ਸਿੰਘ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ 12 ਜਨਵਰੀ ਨੂੰ ਗੁਰਦੁਆਰਾ ਸਰਬ ਧਰਮ ਪ੍ਰਕਾਸ਼ ਮੰਝਪੁਰ ਵਿਖੇ ਸੰਤ ਹਰਜਿੰਦਰ ਸਿੰਘ ਮੰਝਪੁਰ ਵਾਲਿਆਂ ਦੀ ਦੇਖ-ਰੇਖ ਹੇਠ ਕਰਵਾਏ ਜਾਣਗੇ | ...

ਪੂਰੀ ਖ਼ਬਰ »

ਸਮਾਜ 'ਚ ਬਦਲਾਅ ਲਈ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ-ਪ੍ਰੋ: ਮੁਲਤਾਨੀ

ਮੁਕੇਰੀਆਂ, 13 ਦਸੰਬਰ (ਰਾਮਗੜ੍ਹੀਆ, ਸਰਵਜੀਤ ਸਿੰਘ)-ਸਮਾਜ 'ਚ ਸੁਧਾਰ ਲਈ ਅਤੇ ਪਿੰਡਾਂ, ਸ਼ਹਿਰਾਂ ਦੀ ਨੁਹਾਰ ਬਦਲਣ ਲਈ ਨੌਜਵਾਨਾਂ ਨੂੰ ਅੱਗੇ ਵੱਧ ਕੇ ਕੰਮ ਕਰਨਾ ਚਾਹੀਦਾ ਹੈ | ਨੌਜਵਾਨ ਚਾਹੁਣ ਤਾਂ ਆਪਣੀਆਂ ਕਲੱਬਾਂ ਜਾਂ ਹੋਰ ਜਥੇਬੰਦੀਆਂ ਬਣਾ ਕੇ ਸਮਾਜ 'ਚ ਆਪਣਾ ...

ਪੂਰੀ ਖ਼ਬਰ »

ਅਕਾਲੀ ਦਲ ਵਲੋਂ ਦਸੂਹਾ ਨੂੰ ਡੈਲੀਗੇਟਸ 'ਚ ਨੁਮਾਇੰਦਗੀ ਦੇਣ 'ਤੇ ਬੇਟ ਇਲਾਕੇ 'ਚ ਖ਼ੁਸ਼ੀ ਦੀ ਲਹਿਰ-ਭੂਸ਼ਾ

ਦਸੂਹਾ, 13 ਦਸੰਬਰ (ਭੁੱਲਰ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਸਕਰਨ ਸਿੰਘ ਭੂਸ਼ਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਹਲਕਾ ਦਸੂਹਾ ਨੂੰ ਡੈਲੀਗੇਟਸ 'ਚ ਨੁਮਾਇੰਦਗੀ ਦੇਣ 'ਤੇ ਬੇਟ ਇਲਾਕੇ 'ਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ...

ਪੂਰੀ ਖ਼ਬਰ »

ਜ਼ਿਲ੍ਹੇ ਦੇ ਸਾਰੇ ਬੀ. ਡੀ. ਪੀ. ਓਜ਼ ਦਫ਼ਤਰਾਂ 'ਚ 16 ਤੋਂ ਲਗਾਏ ਜਾਣਗੇ ਪਲੇਸਮੈਂਟ ਕੈਂਪ-ਡੀ. ਸੀ.

ਹੁਸ਼ਿਆਰਪੁਰ, 13 ਦਸੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਲੋਂ ਇਸ ਮਹੀਨੇ ਜ਼ਿਲ੍ਹੇ ਦੇ ਸਾਰੇ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀਆਂ (ਬੀ. ਡੀ. ਪੀ. ਓਜ਼) ਦੇ ...

ਪੂਰੀ ਖ਼ਬਰ »

ਮਸਲ ਮਾਡਲ 'ਚ ਮਿਸਟਰ ਲੰਡਨ ਬਣੇ ਦੇਸ਼ ਦੀਪਕ ਸ਼ਰਮਾ ਦਾ ਪਿੰਡ ਪਹੁੰਚਣ 'ਤੇ ਸਵਾਗਤ

ਗੜ੍ਹਸ਼ੰਕਰ, 13 ਦਸੰਬਰ (ਧਾਲੀਵਾਲ)-ਬਾਡੀ ਬਿਲਡਿੰਗ ਦੇ ਮਸਲ ਮਾਡਲ ਮੁਕਾਬਲੇ 'ਚ ਮਿਸਟਰ ਲੰਡਨ ਦਾ ਖਿਤਾਬ ਜਿੱਤਣ ਵਾਲੇ ਗੜ੍ਹਸ਼ੰਕਰ ਬਲਾਕ ਦੇ ਪਿੰਡ ਕਿੱਤਣਾ ਦੇ ਆਸਟ੍ਰੇਲੀਆ ਜਾ ਵਸੇ ਨੌਜਵਾਨ ਦੇਸ਼ ਦੀਪਕ ਸ਼ਰਮਾ ਪੁੱਤਰ ਸਵਰਗੀ ਚਮਨ ਲਾਲ ਸ਼ਰਮਾ ਦਾ ਪਿੰਡ ਪਹੁੰਚਣ ...

ਪੂਰੀ ਖ਼ਬਰ »

ਕਾਲਜ ਆਫ਼ ਨਰਸਿੰਗ ਦਾ ਨਤੀਜਾ ਸੌ ਫ਼ੀਸਦੀ ਰਿਹਾ

ਅੱਡਾ ਸਰਾਂ, 13 ਦਸੰਬਰ (ਹਰਜਿੰਦਰ ਸਿੰਘ ਮਸੀਤੀ)-ਪਬਲਿਕ ਖ਼ਾਲਸਾ ਕਾਲਜ ਫ਼ਾਰ ਵੁਮੈਨ ਕੰਧਾਲਾ ਜੱਟਾਂ ਦੇ ਕਾਲਜ ਆਫ਼ ਨਰਸਿੰਗ ਦਾ ਬੀ. ਐੱਸ. ਸੀ. ਨਰਸਿੰਗ ਪਹਿਲਾ ਸਾਲ ਦਾ ਨਤੀਜਾ ਸੌ ਫ਼ੀਸਦੀ ਰਿਹਾ ਹੈ | ਇਹ ਜਾਣਕਾਰੀ ਦਿੰਦੇ ਪਿ੍ੰ: ਸ਼ੈਲਿੰਦਰ ਸਿੰਘ ਪਰਮਾਰ ਨੇ ਦੱਸਿਆ ...

ਪੂਰੀ ਖ਼ਬਰ »

ਪਟਵਾਰੀਆਂ ਦੀ ਭਰਤੀ ਦਾ ਨੌਜਵਾਨ ਲਾਭ ਲੈਣ-ਡਾ: ਰਾਜ

ਹੁਸ਼ਿਆਰਪੁਰ, 13 ਦਸੰਬਰ (ਬਲਜਿੰਦਰਪਾਲ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਪਿੰਡ ਬਾੜੀਆਂ ਕਲਾਂ 'ਚ ਪ੍ਰਵਾਸੀ ਕਾਂਗਰਸੀ ਵਿੰਗ ਦੇ ਸੀਨੀਅਰ ਆਗੂ ਦਲਜੀਤ ਸਿੰਘ ਸਹੋਤਾ ਦੀ ਅਗਵਾਈ 'ਚ ਸਮਾਗਮ ਕਰਵਾਇਆ ਗਿਆ | ਇਸ ਮੌਕੇ ਰੱਖੇ ਗਏ ਪਾਠ ਦੇ ...

ਪੂਰੀ ਖ਼ਬਰ »

ਤਲਵਾੜਾ ਥਾਣੇ ਅਧੀਨ ਆਉਂਦੇ ਪਿੰਡਾਂ ਤੇ ਸ਼ਹਿਰੀ ਖੇਤਰ 'ਚ ਜੂਏ ਤੇ ਦੜੇ ਸੱਟੇ ਦੇ ਅੱਡਿਆਂ ਦੀ ਭਰਮਾਰ

ਤਲਵਾੜਾ, 13 ਦਸੰਬਰ (ਸੁਰੇਸ਼ ਕੁਮਾਰ)-ਤਲਵਾੜਾ ਥਾਣੇ ਅਧੀਨ ਆਉਂਦੇ ਪਿੰਡਾਂ ਤੇ ਸ਼ਹਿਰੀ ਇਲਾਕਿਆਂ 'ਚ ਦੜੇ ਸੱਟੇ ਤੇ ਜੂਏ ਦਾ ਨਾਜਾਇਜ਼ ਕਾਰੋਬਾਰ ਬੇਰੋਕ ਚੱਲ ਰਿਹਾ ਹੈ | ਸਮਾਜ ਸੇਵੀਆਂ ਨੇ ਥਾਂ-ਥਾਂ 'ਤੇ ਖੁੱਲੇ੍ਹ ਅਜਿਹੇ ਅੱਡਿਆਂ ਨੂੰ ਪੁਲਿਸ ਦੀ ਮਿਲੀਭੁਗਤ ਕਰਾਰ ...

ਪੂਰੀ ਖ਼ਬਰ »

ਮਿਡ-ਡੇ-ਮੀਲ ਵਰਕਰਜ਼ ਯੂਨੀਅਨ ਵਲੋਂ ਸਿੱਖਿਆ ਮੰਤਰੀ ਦੀ ਰਿਹਾਇਸ਼ ਦਾ ਘਿਰਾਓ 22 ਨੂੰ

ਹੁਸ਼ਿਆਰਪੁਰ, 13 ਦਸੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸਕੂਲਾਂ ਅੰਦਰ ਬੱਚਿਆਂ ਲਈ ਦੁਪਹਿਰ ਦਾ ਖਾਣਾ ਬਣਾਉਣ ਵਾਲੀਆਂ ਵਰਕਰਾਂ ਦੀ ਸੰਘਰਸ਼ਸ਼ੀਲ ਜਥੇਬੰਦੀ ਮਿਡ-ਡੇ-ਮੀਲ ਵਰਕਰਜ਼ ਯੂਨੀਅਨ ਪੰਜਾਬ ਵਲੋਂ ਵਰਕਰਾਂ ਦੀਆਂ ਮੰਗਾਂ ਸਬੰਧੀ ਸ਼ੁਰੂ ਕੀਤੇ ਹੋਏ ...

ਪੂਰੀ ਖ਼ਬਰ »

ਆਂਗਣਵਾੜੀ ਵਰਕਰਾਂ ਵਲੋਂ ਤਹਿਸੀਲਦਾਰ ਮੁਕੇਰੀਆਂ ਨੂੰ ਮੰਗ-ਪੱਤਰ

ਮੁਕੇਰੀਆਂ, 13 ਦਸੰਬਰ (ਰਾਮਗੜ੍ਹੀਆ, ਸਰਵਜੀਤ ਸਿੰਘ)-ਆਂਗਣਵਾੜੀ ਵਰਕਰਾਂ ਨੇ ਤਹਿਸੀਲਦਾਰ ਮੁਕੇਰੀਆਂ ਨੂੰ ਮੰਗ-ਪੱਤਰ ਦੇ ਕੇ ਮੰਗ ਕੀਤੀ ਕਿ ਸਾਨੂੰ ਬੂਥ ਲੈਵਲ ਅਫ਼ਸਰ ਤੇ ਨਸ਼ਾ ਛੁਡਾਊ ਵਲੰਟੀਅਰ ਦੀ ਡਿਊਟੀ 'ਤੇ ਨਾ ਲਗਾਇਆ ਜਾਵੇ, ਕਿਉਂਕਿ ਵਾਧੂ ਕੰਮ ਨਾਲ ਆਂਗਣਵਾੜੀ ...

ਪੂਰੀ ਖ਼ਬਰ »

ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦਸੂਹਾ ਵਲੋਂ ਸਮਾਗਮ

ਦਸੂਹਾ, 13 ਦਸੰਬਰ (ਭੁੱਲਰ)-ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦਸੂਹਾ ਵਲੋਂ ਆਪਣੀ 18ਵੀਂ ਵਰ੍ਹੇਗੰਢ ਸਬੰਧੀ ਬਾਬਾ ਬਰਫ਼ਾਨੀ ਲੰਗਰ ਹਾਲ ਦਸੂਹਾ ਵਿਖੇ ਸਮਾਗਮ ਕਰਵਾਇਆ ਗਿਆ | ਸਮਾਗਮ 'ਚ ਮੁੱਖ ਮਹਿਮਾਨ ਵਜੋਂ ਬਲਵੰਤ ਸਿੰਘ ਵਜੋਂ ਸ਼ਾਮਿਲ ਹੋਏ | ਜਾਗਰੂਕਤਾ ...

ਪੂਰੀ ਖ਼ਬਰ »

ਸੁਸਾਇਟੀ ਨੇ ਸਿਲਾਈ ਕਢਾਈ ਸਿੱਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ

ਦਸੂਹਾ, 13 ਦਸੰਬਰ (ਭੁੱਲਰ)-ਸੰਤ ਦਰਬਾਰਾ ਸਿੰਘ ਮੈਮੋਰੀਅਲ ਚੈਰੀਟੇਬਲ ਸੁਸਾਇਟੀ ਰਜਿਸਟਰਡ ਦਸੂਹਾ ਵਲੋਂ ਗੁਰੂ ਤੇਗ਼ ਬਹਾਦਰ ਸੀਨੀਅਰ ਸੈਕੰਡਰੀ ਸਕੂਲ ਦਸੂਹਾ ਵਿਖੇ ਸਿਲਾਈ ਕਢਾਈ ਦੀਆਂ 65 ਸਿੱਖਿਆਰਥਣਾਂ ਨੂੰ ਸਰਟੀਫਿਕੇਟ ਵੰਡਣ ਲਈ ਸਮਾਗਮ ਕਰਵਾਇਆ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਪਿੰਡ ਖੜਕਾਂ 'ਚ ਵਿੱਤੀ ਸਾਖਰਤਾ ਕੈਂਪ ਲਗਾਇਆ

ਹੁਸ਼ਿਆਰਪੁਰ, 13 ਦਸੰਬਰ (ਬਲਜਿੰਦਰਪਾਲ ਸਿੰਘ)-ਕੇਂਦਰੀ ਸਹਿਕਾਰੀ ਬੈਂਕ ਵਲੋਂ ਮਨਾਏ ਜਾ ਰਹੇ ਵਿੱਤੀ ਸਾਖਰਤਾ ਹਫ਼ਤੇ ਤਹਿਤ ਬ੍ਰਾਂਚ ਜਹਾਨ ਖੇਲਾਂ ਵਲੋਂ ਪਿੰਡ ਖੜਕਾਂ ਵਿਖੇ ਵਿੱਤੀ ਸਾਖਰਤਾ ਕੈਂਪ ਲਗਾਇਆ ਗਿਆ | ਇਸ ਮੌਕੇ ਬ੍ਰਾਂਚ ਮੈਨੇਜਰ ਵਰਿੰਦਰ ਬਿਕਰਮ ਸਿੰਘ ...

ਪੂਰੀ ਖ਼ਬਰ »

ਖਰਲ ਖ਼ੁਰਦ ਤੇ ਜੌੜਾ ਵਿਖੇ ਮੈਡੀਕਲ ਕੈਂਪ

ਚੌਲਾਂਗ, 13 ਦਸੰਬਰ (ਸੁਖਦੇਵ ਸਿੰਘ)-ਵਿਧਾਨ ਸਭਾ ਹਲਕਾ ਉੜਮੁੜ ਤੋਂ ਵਿਧਾਇਕ ਸੰਗਤ ਸਿੰਘ ਗਿਲਜੀਆਂ ਸਲਾਹਕਾਰ ਮੁੱਖ ਮੰਤਰੀ ਪੰਜਾਬ ਵਲੋਂ ਹਲਕੇ ਦੇ ਵੋਟਰਾਂ ਦੀ ਸੇਵਾ ਵਾਸਤੇ ਭੇਟ ਮੋਬਾਈਲ ਹਸਪਤਾਲ ਵਲੋਂ ਚੌਲਾਂਗ ਖੇਤਰ ਦੇ ਵੱਖ-ਵੱਖ ਪਿੰਡਾਂ 'ਚ ਮੁਫ਼ਤ ਮੈਡੀਕਲ ...

ਪੂਰੀ ਖ਼ਬਰ »

ਵੁੱਡਲੈਂਡ ਪ੍ਰੀ-ਸਕੂਲ 'ਚ ਗ੍ਰੀਨ ਓਲੰਪਿਕਸ ਕਰਵਾਈ

ਹੁਸ਼ਿਆਰਪੁਰ, 13 ਦਸੰਬਰ (ਬਲਜਿੰਦਰਪਾਲ ਸਿੰਘ)-ਵੁੱਡਲੈਂਡ ਪ੍ਰੀ-ਸਕੂਲ ਹੁਸ਼ਿਆਰਪੁਰ 'ਚ ਗ੍ਰੀਨ ਓਲੰਪਿਕਸ ਕਰਵਾਈ ਗਈ, ਜਿਸ 'ਚ ਸਕੂਲ ਦੇ ਨੰਨ੍ਹੇ ਮੁੰਨੇ ਬੱਚਿਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ | ਇਸ ਮੌਕੇ ਬੱਚਿਆਂ 'ਚ ਵੱਖ-ਵੱਖ ਪ੍ਰਕਾਰ ਦੇ ਮੁਕਾਬਲੇ ਵੀ ਕਰਵਾਏ ਗਏ ...

ਪੂਰੀ ਖ਼ਬਰ »

ਆਸ ਕਿਰਨ ਡਰੱਗ ਕਾਉਂਸਿਲੰਗ ਤੇ ਮੁੜ ਵਸੇਬਾ ਕੇਂਦਰ 'ਚ ਸਮਾਗਮ

ਹੁਸ਼ਿਆਰਪੁਰ, 13 ਦਸੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਆਸ ਕਿਰਨ ਡਰੱਗ ਕਾਉਂਸਿਲੰਗ ਤੇ ਮੁੜ ਵਸੇਬਾ ਕੇਂਦਰ ਹੁਸ਼ਿਆਰਪੁਰ 'ਚ ਨਸ਼ੇ ਛੱਡਣ ਦੇ ਇਲਾਜ ਦਾ ਕੋਰਸ ਪੂਰਾ ਕਰ ਕੇ ਜਾ ਰਹੇ ਵਿਅਕਤੀਆਂ ਲਈ ਵਿਦਾਇਗੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸਤਨਾਮ ਸਿੰਘ ਐਸ. ...

ਪੂਰੀ ਖ਼ਬਰ »

ਮੰਡਿਆਲਾ 'ਚ ਦੁੱਧ ਉਤਪਾਦਕ ਜਾਗਰੂਕਤਾ ਕੈਂਪ

ਹੁਸ਼ਿਆਰਪੁਰ, 13 ਦਸੰਬਰ (ਬਲਜਿੰਦਰਪਾਲ ਸਿੰਘ)-ਹੁਸ਼ਿਆਰਪੁਰ ਬਲਾਕ-2 ਦੇ ਪਿੰਡ ਮੰਡਿਆਲਾ ਵਿਖੇ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਦੌਰਾਨ ਡਿਪਟੀ ਡਾਇਰੈਕਟਰ ਡੇਅਰੀ ਦਵਿੰਦਰ ਸਿੰਘ ਨੇ ਵਿਭਾਗ ਵਲੋਂ ਵੱਖ-ਵੱਖ ਕੰਪੋਨੈਟਾਂ 'ਤੇ ਦਿੱਤੀ ਜਾ ਰਹੀ ...

ਪੂਰੀ ਖ਼ਬਰ »

ਮੀਂਹ ਕਾਰਨ ਝੁੱਗੀ-ਝੌਪੜੀ ਵਾਲਿਆਂ ਦੀ ਜਾਨ 'ਤੇ ਬਣੀ

ਗੜ੍ਹਸ਼ੰਕਰ, 13 ਦਸੰਬਰ (ਧਾਲੀਵਾਲ)-ਇਲਾਕੇ 'ਚ ਲੰਘੀ ਰਾਤ ਤੋਂ ਹੀ ਜਾਰੀ ਹਲਕੇ ਤੋਂ ਦਰਮਿਆਨੇ ਮੀਂਹ ਨੇ ਇਲਾਕੇ ਨੂੰ ਜਲ-ਥਲ ਕੀਤਾ ਹੋਇਆ ਹੈ | ਸਵੇਰ ਸਮੇਂ ਤੋਂ ਰੁਕ-ਰੁਕ ਕੇ ਪਏ ਦਰਮਿਆਨੇ ਤੋਂ ਤੇਜ਼ ਮੀਂਹ ਨੇ ਜਿਥੇ ਠੰਢ 'ਚ ਭਾਰੀ ਵਾਧਾ ਕੀਤਾ ਹੈ ਉਥੇ ਲੋਕਾਂ ਦੇ ਆਮ ...

ਪੂਰੀ ਖ਼ਬਰ »

-ਮਾਮਲਾ ਸਜ਼ਾ ਪੂਰੀ ਕਰ ਚੁੱਕੇ ਪਾਕਿਸਤਾਨੀ ਬੱਚੇ ਨੂੰ ਵਾਪਸ ਨਾ ਭੇਜਣ ਦਾ-

ਹਾਈਕੋਰਟ ਵਲੋਂ ਭਾਰਤ ਸਰਕਾਰ ਦੇ ਗ੍ਰਹਿ ਸਕੱਤਰ ਨੂੰ ਨੋਟਿਸ ਜਾਰੀ

ਬਠਿੰਡਾ, 13 ਦਸੰਬਰ (ਸੁਖਵਿੰਦਰ ਸਿੰਘ ਸੁੱਖਾ)-ਹੁਸ਼ਿਆਰਪੁਰ ਦੇ ਬਾਲ ਸੁਧਾਰ ਘਰ 'ਚ ਬੰਦ ਸਜ਼ਾ ਪੂਰੀ ਕਰ ਚੁੱਕੇ ਪਾਕਿਸਤਾਨੀ ਬੱਚੇ ਬਸ਼ਰ ਬਿਲਾਲ ਉਰਫ਼ ਮੁਬਾਰਕ ਨੂੰ ਵਾਪਸ ਪਾਕਿਸਤਾਨ ਨਾ ਭੇਜਣ ਦੇ ਮਾਮਲੇ 'ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਮਨੋਜ ਬਜਾਜ ...

ਪੂਰੀ ਖ਼ਬਰ »

ਆਸ਼ਾ ਕਿਰਨ ਸਪੈਸ਼ਲ ਸਕੂਲ 'ਚ ਕਾਨੂੰਨੀ ਸੇਵਾਵਾਂ ਸਬੰਧੀ ਜਾਗਰੂਕਤਾ ਸੈਮੀਨਾਰ

ਹੁਸ਼ਿਆਰਪੁਰ, 13 ਦਸੰਬਰ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)-ਜੇ. ਐਸ. ਐਸ. ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾਂ ਵਿਖੇ ਸੀ. ਜੇ. ਐਮ.-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਹੁਸ਼ਿਆਰਪੁਰ ਸੁਚੇਤਾ ਆਸ਼ੀਸ਼ ਦੇਵ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ...

ਪੂਰੀ ਖ਼ਬਰ »

ਧਾਮੀਆ ਕਲਾਂ 'ਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਸਨਮਾਨ

ਬੁੱਲ੍ਹੋਵਾਲ, 13 ਦਸੰਬਰ (ਪੱਤਰ ਪ੍ਰੇਰਕ)-ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਸਕੱਤਰ ਚੁਣੇ ਜਾਣ 'ਤੇ ਪਿੰਡ ਧਾਮੀਆਂ ਕਲਾਂ ਦੇ ਵਿਖੇ ਗੁਰਦੁਆਰਾ ਸਾਹਿਬ ਵਿਖੇ ਸਮਾਗਮ ਕਰਵਾਇਆ ਗਿਆ | ਇਸ ਮੌਕੇ ਐਡਵੋਕੇਟ ...

ਪੂਰੀ ਖ਼ਬਰ »

ਸਾਬਕਾ ਫੌਜੀਆਂ ਦੀ ਸੁਸਾਇਟੀ ਵਲੋਂ ਸਕੂਲ ਨੂੰ ਅਲਮਾਰੀ ਭੇਟ

ਨੰਗਲ ਬਿਹਾਲਾਂ, 13 ਦਸੰਬਰ (ਵਿਨੋਦ ਮਹਾਜਨ)-ਸਰਕਾਰੀ ਐਲੀਮੈਂਟਰੀ ਸਕੂਲ ਸਿੰਘੋਵਾਲ ਨੂੰ ਸਾਬਕਾ ਫੌਜੀਆਂ ਦੀ ਸੁਸਾਇਟੀ ਵਲੋਂ ਇਕ ਅਲਮਾਰੀ ਭੇਟ ਕੀਤੀ | ਇਸ ਸਬੰਧੀ ਸੈਂਟਰ ਹੈੱਡ ਟੀਚਰ ਦੀਪਕ ਸ਼ਰਮਾ ਨੇ ਦੱਸਿਆ ਕਿ ਪਿੰਡ ਦੇ ਸਾਬਕਾ ਫੌਜੀ ਨਵਦੀਪ ਰਾਣਾ ਤੇ ਜਤਿੰਦਰ ...

ਪੂਰੀ ਖ਼ਬਰ »

ਗੁਰਮਤਿ ਸਮਾਗਮ ਕਰਵਾਇਆ

ਕੋਟਫਤੂਹੀ, 13 ਦਸੰਬਰ (ਅਮਰਜੀਤ ਸਿੰਘ ਰਾਜਾ)-ਗੁਰਦੁਆਰਾ ਸ਼ਹੀਦ ਬਾਬਾ ਹਰਦਿਆਲ ਸਿੰਘ ਪਿੰਡ ਜਲਵੇਹੜਾ ਵਿਖੇ ਬੀਬੀ ਮਹਿੰਦਰ ਕੌਰ ਦੀ 19ਵੀਂ ਬਰਸੀ ਮੌਕੇ ਸਾਲਾਨਾ ਗੁਰਮਤਿ ਸਮਾਗਮ ਮੁੱਖ ਸੇਵਾਦਾਰ ਸੰਤ ਬਾਬਾ ਕੁਲਵੰਤ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਗਿਆਨ ਨਿਕੇਤਨ ਸਕੂਲ 'ਚ ਨਸ਼ਿਆਂ ਸਬੰਧੀ ਜਾਗਰੂਕਤਾ ਸੈਮੀਨਾਰ

ਹੁਸ਼ਿਆਰਪੁਰ, 13 ਦਸੰਬਰ (ਬਲਜਿੰਦਰਪਾਲ ਸਿੰਘ)-ਮਿਸ਼ਨ ਤੰਦਰੁਸਤ ਪੰਜਾਬ ਤਹਿਤ ਚੱਲ ਰਹੇ ਪ੍ਰੋਗਰਾਮ ਅਧੀਨ ਕੰਮ ਕਰ ਰਹੇ ਡਾ: ਰਾਜ ਕੁਮਾਰ ਵਲੋਂ ਗਿਆਨ ਨਿਕੇਤਨ ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰਪੁਰ ਵਿਖੇ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ | ਇਸ ਮੌਕੇ ਡਾ: ...

ਪੂਰੀ ਖ਼ਬਰ »

ਸਕੂਲ ਤੇ ਕਾਲਜਾਂ ਨੂੰ ਜਾਣ ਵਾਲੀ ਵਿਦਿਆਰਥਣਾਂ ਦੀ ਸੁਰੱਖਿਆ ਦਾ ਪ੍ਰਬੰਧ ਕਰੇ ਪ੍ਰਸ਼ਾਸਨ-ਸ਼ਿਵ ਸੈਨਾ

ਮੁਕੇਰੀਆਂ, 13 ਦਸੰਬਰ (ਰਾਮਗੜ੍ਹੀਆ, ਸਰਵਜੀਤ ਸਿੰਘ)-ਸ਼ਿਵ ਸੈਨਾ ਹਿੰਦ ਦੀ ਵਿਸ਼ੇਸ਼ ਬੈਠਕ ਤਹਿਸੀਲਦਾਰ ਜਗਤਾਰ ਸਿੰਘ ਮੁਕੇਰੀਆਂ ਨਾਲ ਹੋਈ | ਇਸ ਸਮੇਂ ਸ਼ਿਵ ਸੈਨਾ ਹਿੰਦ ਉਤਰ ਭਾਰਤ ਦੇ ਪ੍ਰਧਾਨ ਬੰਟੀ ਜੋਗੀ ਤੇ ਉਪ ਪ੍ਰਧਾਨ ਮਹਿੰਦਰਪਾਲ ਬਾਗੋਵਾਲ ਨੇ ਆਪਣੇ ਸਾਥੀਆਂ ...

ਪੂਰੀ ਖ਼ਬਰ »

ਪੰਜਾਬ ਪੈਨਸਨਰਜ਼ ਵੈਲਫ਼ੇਅਰ ਐਸੋਸੀਏਸ਼ਨ ਮੁਕੇਰੀਆਂ ਦੀ ਮੀਟਿੰਗ

ਮੁਕੇਰੀਆਂ, 13 ਦਸੰਬਰ (ਰਾਮਗੜ੍ਹੀਆ)-ਜੰਗੀ ਲਾਲ ਮਹਾਜਨ ਹਾਲ ਵਿਖੇ ਪੰਜਾਬ ਪੈਨਸਨਰਜ਼ ਵੈਲਫ਼ੇਅਰ ਐਸੋਸੀਏਸ਼ਨ ਜ਼ੋਨ ਮੁਕੇਰੀਆਂ ਦੀ ਮੀਟਿੰਗ ਮਾਸਟਰ ਸੁਰਿੰਦਰ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਕਾਫ਼ੀ ਸੰਖਿਆ ਵਿਚ ਪੈਨਸ਼ਨਰਾਂ ਨੇ ਭਾਗ ਲੈ ਕੇ ਆਪਣੀਆਂ ...

ਪੂਰੀ ਖ਼ਬਰ »

ਜੈਮਸ ਕੈਂਬਰਿਜ ਸਕੂਲ 'ਚ 5 ਦਿਨਾ ਪੁਸਤਕ ਮੇਲਾ ਲਗਾਇਆ

ਹੁਸ਼ਿਆਰਪੁਰ, 13 ਦਸੰਬਰ (ਬਲਜਿੰਦਰਪਾਲ ਸਿੰਘ)-ਜੈਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ ਹੁਸ਼ਿਆਰਪੁਰ 'ਚ ਸਕੋਲੈਸਟਿਕ ਇੰਡੀਆ ਲਿਮ: ਵਲੋਂ 5 ਦਿਨਾ ਪੁਸਤਕ ਮੇਲਾ ਲਗਾਇਆ ਗਿਆ | ਪੁਸਤਕ ਮੇਲੇ ਦੀ ਸ਼ੁਰੂਆਤ ਪਿ੍ੰ: ਵੈਸ਼ਾਲੀ ਸ਼ਰਮਾ ਵਲੋਂ ਕੀਤੀ ਗਈ | ਇਸ ਮੌਕੇ ਪਿ੍ੰ: ...

ਪੂਰੀ ਖ਼ਬਰ »

ਕੈਂਬਰਿਜ ਸਕੂਲ ਵਿਖੇ ਨਰਸਰੀ ਤੋਂ ਤੀਸਰੀ ਜਮਾਤ ਤੱਕ ਦੇ ਵਿਦਿਆਰਥੀਆਂ ਦਾ ਇਨਾਮ ਵੰਡ ਸਮਾਗਮ

ਦਸੂਹਾ, 13 ਦਸੰਬਰ (ਭੁੱਲਰ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਵਿਖੇ ਨਰਸਰੀ ਤੋਂ ਲੈ ਕੇ ਤੀਸਰੀ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਵਲੋਂ ਵੱਖ-ਵੱਖ ਆਈਟਮਾਂ ਪੇਸ਼ ਕੀਤੀਆਂ ਗਈਆਂ | ਇਸ ਮੌਕੇ ...

ਪੂਰੀ ਖ਼ਬਰ »

'ਆਪ' ਵਰਕਰਾਂ ਵਲੋਂ ਸਮੱਸਿਆਵਾਂ ਨੂੰ ਲੈ ਕੇ ਐਸ. ਡੀ. ਐੱਮ. ਨੂੰ ਮੰਗ-ਪੱਤਰ

ਗੜ੍ਹਸ਼ੰਕਰ, 13 ਦਸੰਬਰ (ਧਾਲੀਵਾਲ)-ਇਥੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਵਲੋਂ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਐੱਸ. ਡੀ. ਐੱਮ. ਨੂੰ ਲਿਖਿਆ ਮੰਗ-ਪੱਤਰ ਤਹਿਸੀਲਦਾਰ ਭੁਪਿੰਦਰ ਸਿੰਘ ਨੂੰ ਸੌਾਪਿਆ ਗਿਆ | ਮੰਗ-ਪੱਤਰ 'ਚ ਸਿਵਲ ਹਸਪਤਾਲ ਗੜ੍ਹਸ਼ੰਕਰ ਵਿਚ ਡਾਕਟਰਾਂ ...

ਪੂਰੀ ਖ਼ਬਰ »

ਨਿਸ਼ਕਾਮ ਸੇਵਾ ਸੁਸਾਇਟੀ ਵਲੋਂ ਐਾਬੂਲੈਂਸ ਸੇਵਾ ਸ਼ੁਰੂ

ਖੁੱਡਾ, 13 ਦਸੰਬਰ (ਸਰਬਜੀਤ ਸਿੰਘ)-ਨਿਸ਼ਕਾਮ ਸੇਵਾ ਸੁਸਾਇਟੀ ਖੁੱਡਾ ਵਲੋਂ ਪ੍ਰਵਾਸੀ ਭਾਰਤੀਆਂ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਲੋਕ ਸੇਵਾ ਹਿਤ ਲਈ ਐਾਬੂਲੈਂਸ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ | ਸਮਾਗਮ ਦੌਰਾਨ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ...

ਪੂਰੀ ਖ਼ਬਰ »

ਪੰਚਾਇਤਾਂ ਦੀ ਪਹਿਲਕਦਮੀ ਸਦਕਾ ਜ਼ਿਲ੍ਹੇ ਦੇ 36 ਪਿੰਡ 'ਡਰੱਗ ਫਰੀ' ਐਲਾਨੇ

ਹੁਸ਼ਿਆਰਪੁਰ, 13 ਦਸੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਪੰਜਾਬ ਸਰਕਾਰ ਵਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਨੂੰ ਹੋਰ ਸਾਰਥਕ ਬਣਾਉਣ ਲਈ ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਪੰਚਾਇਤਾਂ ਪੱਬਾਂ ਭਾਰ ਹੋ ਗਈਆਂ ਹਨ ਤੇ ਪੰਚਾਇਤਾਂ ਦੀ ਪਹਿਲਕਦਮੀ ਤੇ ...

ਪੂਰੀ ਖ਼ਬਰ »

ਪੰਜਾਬ ਪੈਨਸ਼ਨਰਜ਼ ਯੂਨੀਅਨ ਹੁਸ਼ਿਆਰਪੁਰ ਦੀ ਮੀਟਿੰਗ

ਹੁਸ਼ਿਆਰਪੁਰ, 13 ਦਸੰਬਰ (ਬਲਜਿੰਦਰਪਾਲ ਸਿੰਘ)-ਪੰਜਾਬ ਪੈਨਸ਼ਨਰਜ਼ ਯੂਨੀਅਨ ਹੁਸ਼ਿਆਰਪੁਰ ਦੀ ਮੀਟਿੰਗ ਪ੍ਰਧਾਨ ਮੋਹਨ ਸਿੰਘ ਮਰਵਾਹਾ ਤੇ ਜਨਰਲ ਸਕੱਤਰ ਅਮਰੀਕ ਸਿੰਘ ਦੀ ਪ੍ਰਧਾਨਗੀ ਹੇਠ ਬੈਂਕ ਕਾਲੋਨੀ ਦਫ਼ਤਰ ਹੁਸ਼ਿਆਰਪੁਰ ਵਿਖੇ ਹੋਈ | ਇਸ ਮੌਕੇ ਮਰਵਾਹਾ ਨੇ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX