ਤਾਜਾ ਖ਼ਬਰਾਂ


ਬੇਕਾਬੂ ਹੋ ਕੇ ਮਿੰਨੀ ਬੱਸ ਪਲਟੀ - ਇੱਕ ਨੌਜਵਾਨ ਹੇਠਾਂ ਦੱਬਿਆ
. . .  35 minutes ago
ਲੋਹਟਬੱਦੀ, 27 ਜਨਵਰੀ (ਕੁਲਵਿੰਦਰ ਸਿੰਘ ਡਾਂਗੋ) - ਪਿੰਡ ਡਾਂਗੋ ਵਿਖੇ ਲੀਲ ਵਾਲੀ ਸੜਕ 'ਤੇ ਬੇਕਾਬੂ ਹੋਈ ਮਿੰਨੀ ਬੱਸ ਪਲਟ ਗਈ।ਜਿਸ ਨਾਲ ਪਿੰਡ ਡਾਂਗੋ ਨਿਵਾਸੀ ਨੌਜਵਾਨ ਜਸਵਿੰਦਰ ਸਿੰਘ ਬੁਰੀ ਤਰ੍ਹਾਂ ਬੱਸ ਹੇਠ ਦੱਬਿਆ ਗਿਆ ਜਿਸ ਨੂੰ ...
ਗੁਣਾਚੌਰ ‘ਚ ਠੇਕੇ ਤੋਂ 50 ਹਜ਼ਾਰ ਲੁੱਟੇ
. . .  about 2 hours ago
ਬੰਗਾ ,27 ਜਨਵਰੀ { ਜਸਬੀਰ ਸਿੰਘ ਨੂਰਪੁਰ } -ਸਫ਼ੇਦ ਰੰਗ ਦੀ ਗੱਡੀ 'ਚ ਆਏ 4 ਲੁਟੇਰਿਆਂ ਨੇ ਪਿਸਤੌਲ ਦੀ ਨੋਕ 'ਤੇ ਗੁਣਾਚੌਰ ਸਥਿਤ ਸ਼ਰਾਬ ਦੇ ਠੇਕੇ ਤੋਂ 50 ਹਜ਼ਾਰ ਲੁੱਟੇ ਹਨ ।ਇਸ ਮੌਕੇ ਉਹ ਆਪਣੇ ਨਾਲ ਮਹਿੰਗੀ ਸ਼ਰਾਬ ਵੀ ...
ਮਾਜਰਾ ਚੌਕ 'ਚ ਹਾਦਸੇ ਦੌਰਾਨ ਨੌਜਵਾਨ ਲੜਕੀ ਦੀ ਮੌਤ, ਭਰਾ ਜ਼ਖ਼ਮੀ
. . .  about 3 hours ago
ਮੁੱਲਾਂਪੁਰ ਗਰੀਬਦਾਸ, 27 ਜਨਵਰੀ (ਦਿਲਬਰ ਸਿੰਘ ਖੈਰਪੁਰ )- ਪਿੰਡ ਮਾਜਰਾ ਚੌਕ 'ਚ ਭਿਆਨਕ ਹਾਦਸੇ ਦੌਰਾਨ ਇੱਕ ਨੌਜਵਾਨ ਲੜਕੀ ਦੀ ਮੌਤ ਹੋ ਗਈ ਅਤੇ ਉਸ ਦਾ ਭਰਾ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਮੋਟਰਸਾਈਕਲ ...
19 ਆਈ ਪੀ ਐੱਸ ਅਧਿਕਾਰੀਆਂ ਦੇ ਹੋਏ ਤਬਾਦਲੇ
. . .  about 3 hours ago
ਚੰਡੀਗੜ੍ਹ ,27 ਜਨਵਰੀ - ਪੰਜਾਬ ਸਰਕਾਰ ਵੱਲੋਂ ਅੱਜ ਇਕ ਅਹਿਮ ਐਲਾਨ ਕਰਦਿਆਂ ਪੰਜਾਬ ਪੁਲਿਸ ਦੇ 19 ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ।
ਮੁੰਬਈ 'ਚ ਹੋਵੇਗਾ ਆਈ.ਪੀ.ਐਲ-2020 ਫਾਈਨਲ - ਸੌਰਵ ਗਾਂਗੁਲੀ
. . .  1 minute ago
ਕੋਲਕਾਤਾ, 27 ਜਨਵਰੀ - ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ) 2020 ਦਾ ਫਾਈਨਲ ਮੁਕਾਬਲਾ ਮੁੰਬਈ 'ਚ ਹੋਵੇਗਾ। ਇਸ ਦੀ ਜਾਣਕਾਰੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ)ਦੇ ਮੁਖੀ ਸੌਰਵ ...
ਕੋਰੋਨਾ ਵਾਇਰਸ ਨੂੰ ਲੈ ਕੇ ਹਵਾਈ ਅੱਡੇ 'ਤੇ ਲਗਾਇਆ ਗਿਆ ਥਰਮਲ ਸਕੈਨਰ
. . .  about 4 hours ago
ਰਾਜਾਸਾਂਸੀ, 27 ਜਨਵਰੀ (ਹੇਰ, ਖੀਵਾ) - ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਸ਼ਿਵਦੁਲਾਰ ਸਿੰਘ ਢਿੱਲੋਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੀ ਅਗਵਾਈ ਹੇਠ ਇਕ ਅਹਿਮ ਮੀਟਿੰਗ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਵਿਖੇ ਕੀਤੀ ਗਈ, ਜਿਸ ਵਿਚ ਡਾਇਰੈਕਟਰ ਏਅਰਪੋਰਟ...
ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਸ਼ੁਰੂ ਕੀਤਾ ਗਿਆ 'ਪੁਲਿਸ ਇੰਪਲਾਈਜ਼ ਵੈੱਲਫੇਅਰ ਫ਼ੰਡ'
. . .  about 5 hours ago
ਅਜਨਾਲਾ, 27 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ) - ਐੱਸ.ਐੱਸ.ਪੀ ਅੰਮ੍ਰਿਤਸਰ ਦਿਹਾਤੀ ਵਿਕਰਮਜੀਤ ਦੁੱਗਲ ਵੱਲੋਂ ਸਮੂਹ ਕਰਮਚਾਰੀਆਂ/ਅਧਿਕਾਰੀਆਂ ਦੀ ਸਹਿਮਤੀ ਨਾਲ 'ਪੁਲਿਸ ਇੰਪਲਾਈਜ਼ ਵੈੱਲਫੇਅਰ ਫ਼ੰਡ' ਸ਼ੁਰੂ ਕੀਤਾ ਗਿਆ ਹੈ। ਇਸ ਫ਼ੰਡ ਦੀ ਮਦਦ ਨਾਲ ਹਰ ਪੁਲਿਸ...
ਮੀਂਹ ਨੇ ਫਿਰ ਵਧਾਈ ਠੰਢ
. . .  about 5 hours ago
ਖਮਾਣੋਂ, 27 ਜਨਵਰੀ (ਪਰਮਵੀਰ ਸਿੰਘ) - ਸਵੇਰ ਦੀ ਬੱਦਲਵਾਈ ਤੋਂ ਬਾਅਦ ਇਲਾਕੇ ਵਿਚ ਮੀਂਹ ਸ਼ੁਰੂ ਹੋ ਗਿਆ ਹੈ। ਜਿਸ ਕਾਰਨ ਠੰਢ ਨੇ ਇਕ ਵਾਰ ਫੇਰ ਆਪਣੀ ਪਕੜ ਸ਼ੁਰੂ ਕਰ ਦਿੱਤੀ ਹੈ। ਠੰਢ ਅਤੇ ਮੀਂਹ ਨੂੰ ਜਿੱਥੇ ਕਿਸਾਨਾਂ...
ਦੋ ਧਿਰਾਂ ਵਿਚਾਲੇ ਚੱਲੇ ਇੱਟਾਂ-ਰੋੜੇ, 4 ਗੰਭੀਰ ਜ਼ਖ਼ਮੀ
. . .  about 5 hours ago
ਭਿੰਡੀ ਸੈਦਾਂ, 27 ਜਨਵਰੀ ( ਪ੍ਰਿਤਪਾਲ ਸਿੰਘ ਸੂਫ਼ੀ )- ਸਥਾਨਕ ਕਸਬਾ ਭਿੰਡੀ ਸੈਦਾਂ ਵਿਖੇ ਦੋ ਧਿਰਾਂ ਵਿਚਾਲੇ ਅੱਜ ਕਿਸੇ ਪੁਰਾਣੀ ਰੰਜਸ਼ ਨੂੰ ਲੈ ਕੇ ਜੰਮ ਕੇ ਇੱਟਾਂ ਰੋੜੇ ਚੱਲੇ। ਇੱਕ ਧਿਰ...
ਨਿਤਿਸ਼ ਕੁਮਾਰ ਨੇ ਸੱਦੀ ਜੇ. ਡੀ. ਯੂ. ਨੇਤਾਵਾਂ ਦੀ ਬੈਠਕ, ਪ੍ਰਸ਼ਾਂਤ ਕਿਸ਼ੋਰ ਨਹੀਂ ਹੋਣਗੇ ਸ਼ਾਮਲ
. . .  about 6 hours ago
ਪਟਨਾ, 27 ਜਨਵਰੀ- ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਭਲਕੇ 28 ਜਨਵਰੀ ਨੂੰ ਪਟਨਾ ਸਥਿਤ ਆਪਣੀ ਰਿਹਾਇਸ਼ 'ਤੇ ਬੈਠਕ ਬੁਲਾਈ ਹੈ। ਇਸ ਬੈਠਕ 'ਚ ਜੇ. ਡੀ. ਯੂ. ਦੇ ਸਾਰੇ ਸੰਸਦ ਮੈਂਬਰ...
ਧੁੱਪ ਨਿਕਲਣ ਅਤੇ ਕਿਣ ਮਿਣ ਰੁਕਣ ਨਾਲ ਲੋਕਾਂ ਨੂੰ ਠੰਢ ਤੋਂ ਮਿਲੀ ਰਾਹਤ
. . .  about 6 hours ago
ਬਾਘਾਪੁਰਾਣਾ, 27 ਜਨਵਰੀ (ਬਲਰਾਜ ਸਿੰਗਲਾ)- ਅੱਜ ਸਵੇਰੇ ਦਿਨ ਚੜ੍ਹਦਿਆਂ ਹੀ ਮੌਸਮ ਦੇ ਮਿਜ਼ਾਜ ਵਿਗੜਨ ਨਾਲ ਸ਼ੁਰੂ ਹੋਈ ਕਿਣ ਮਿਣ ਨਾਲ ਬਾਘਾਪੁਰਾਣਾ ਸ਼ਹਿਰ ਅਤੇ ਇਲਾਕੇ ਅੰਦਰ ਜਨ-ਜੀਵਨ ਕਾਫ਼ੀ...
ਕਾਂਗਰਸ 'ਚ ਸਥਿਤੀ ਵਿਸਫੋਟਕ, ਕਿਸੇ ਵੀ ਸਮੇਂ ਹੋ ਸਕਦੈ ਧਮਾਕਾ- ਚੰਦੂਮਾਜਰਾ
. . .  about 6 hours ago
ਗੜ੍ਹਸ਼ੰਕਰ, 27 ਜਨਵਰੀ (ਧਾਲੀਵਾਲ)- ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਗੜ੍ਹਸ਼ੰਕਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ...
ਪੱਛਮੀ ਬੰਗਾਲ ਵਿਧਾਨ ਸਭਾ 'ਚ ਨਾਗਰਿਕਤਾ ਕਾਨੂੰਨ ਵਿਰੁੱਧ ਮਤਾ ਪਾਸ
. . .  about 6 hours ago
ਕੋਲਕਾਤਾ, 27 ਜਨਵਰੀ- ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਵਿਰੁੱਧ ਪੱਛਮੀ ਬੰਗਾਲ ਵਿਧਾਨ ਸਭਾ 'ਚ ਵੀ ਮਤਾ ਪਾਸ ਹੋ ਗਿਆ। ਵਿਧਾਨ ਸਭਾ 'ਚ ਇਹ ਮਤਾ ਸੂਬਾ ਸਰਕਾਰ ਵਲੋਂ ਪੇਸ਼ ਕੀਤਾ ਗਿਆ...
ਪੰਜਾਬ ਨਿਊ ਈਅਰ ਬੰਪਰ- ਪਠਾਨਕੋਟ ਵਾਸੀ 3 ਘੰਟਿਆਂ 'ਚ ਬਣਿਆ ਕਰੋੜਪਤੀ
. . .  about 6 hours ago
ਚੰਡੀਗੜ੍ਹ, 27 ਜਨਵਰੀ- 'ਕਿਸਮਤ ਚਮਕਦੀ ਦਾ ਪਤਾ ਨਹੀਂ ਲੱਗਦਾ', ਇਹ ਗੱਲ ਪਠਾਨਕੋਟ ਵਾਸੀ ਰਾਕੇਸ਼ ਸ਼ਰਮਾ 'ਤੇ ਬਿਲਕੁਲ ਢੁੱਕਦੀ ਹੈ, ਜਿਸ ਨੂੰ ਪੰਜਾਬ ਰਾਜ ਨਿਊ ਈਅਰ ਬੰਪਰ ਨੇ ਮਹਿਜ਼ ਤਿੰਨ ਘੰਟਿਆਂ 'ਚ ਡੇਢ ਕਰੋੜ...
ਮੁੜ ਪੰਜ ਦਿਨਾਂ ਪੁਲਿਸ ਰਿਮਾਂਡ 'ਤੇ ਭੇਜਿਆ ਗਿਆ ਗੈਂਗਸਟਰ ਸੁਖਪ੍ਰੀਤ ਬੁੱਢਾ
. . .  about 7 hours ago
ਮੋਗਾ, 27 ਜਨਵਰੀ (ਗੁਰਤੇਜ ਬੱਬੀ)- ਥਾਣਾ ਨਿਹਾਲ ਸਿੰਘ ਪੁਲਿਸ ਗੈਂਗਸਟਰ ਸੁਖਪ੍ਰੀਤ ਉਰਫ਼ ਬੁੱਢਾ ਨੂੰ 22 ਜਨਵਰੀ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਸੰਗਰੂਰ ਜੇਲ੍ਹ ਤੋਂ ਤਹਿਸੀਲ ਨਿਹਾਲ ਸਿੰਘ ਵਾਲਾ ਲੈ ਕੇ ਆਈ ਸੀ...
ਸ਼ਾਹੀਨ ਬਾਗ ਪ੍ਰਦਰਸ਼ਨ ਨੂੰ 'ਟੁਕੜੇ-ਟੁਕੜੇ' ਗੈਂਗ ਦਾ ਸਮਰਥਨ- ਰਵੀਸ਼ੰਕਰ ਪ੍ਰਸਾਦ
. . .  about 7 hours ago
ਅਫ਼ਗ਼ਾਨਿਸਤਾਨ 'ਚ ਹਾਦਸਾਗ੍ਰਸਤ ਹੋਇਆ ਯਾਤਰੀ ਜਹਾਜ਼
. . .  about 8 hours ago
ਭਾਰਤ ਸਰਕਾਰ ਨੇ ਬੋਡੋਲੈਂਡ ਗਰੁੱਪ ਨਾਲ ਕੀਤਾ ਸ਼ਾਂਤੀ ਸਮਝੌਤਾ
. . .  about 8 hours ago
ਅਖਿਲ ਭਾਰਤੀ ਸਫ਼ਾਈ ਮਜ਼ਦੂਰ ਸੰਘ ਦੇ ਮੁਖੀ ਸੰਜੇ ਗਹਿਲੋਤ 'ਆਪ' ਹੋਏ ਸ਼ਾਮਲ
. . .  about 8 hours ago
ਨਿਰਭੈਆ ਦੇ ਦੋਸ਼ੀ ਮੁਕੇਸ਼ ਦੀ ਪਟੀਸ਼ਨ 'ਤੇ ਜਲਦੀ ਸੁਣਵਾਈ ਕਰਨ ਦੇ ਸੁਪਰੀਮ ਕੋਰਟ ਨੇ ਦਿੱਤੇ ਸੰਕੇਤ
. . .  about 8 hours ago
ਨਿੱਜੀ ਰੰਜਿਸ਼ ਦੇ ਚੱਲਦਿਆਂ ਗੋਲੀਆਂ ਮਾਰ ਕੇ ਵਿਅਕਤੀ ਦਾ ਕਤਲ
. . .  about 8 hours ago
ਹਲਕੀ ਕਿਣ ਮਿਣ ਕਾਰਨ ਜਨ-ਜੀਵਨ ਪ੍ਰਭਾਵਿਤ
. . .  about 9 hours ago
ਧਾਰਮਿਕ ਭਾਵਨਾਵਾਂ ਭੜਕਾਉਣ ਦੇ ਮਾਮਲੇ 'ਚ ਕਾਮੇਡੀਅਨ ਭਾਰਤੀ ਸਿੰਘ ਨੂੰ ਮਾਣਯੋਗ ਹਾਈਕੋਰਟ ਨੇ ਦਿੱਤੀ ਰਾਹਤ
. . .  about 9 hours ago
1 ਫਰਵਰੀ ਨੂੰ ਹੋਵੇਗੀ ਬਾਬੇ ਨਾਨਕ ਦੇਵ ਦੀ ਫ਼ਿਲਾਸਫ਼ੀ 'ਤੇ ਕੌਮਾਂਤਰੀ ਕਾਨਫ਼ਰੰਸ, ਚੀਫ਼ ਜਸਟਿਸ ਕਰਨਗੇ ਉਦਘਾਟਨ
. . .  about 9 hours ago
ਪਾਕਿ 'ਚ ਵਿਆਹ ਦੇ ਮੰਡਪ ਤੋਂ ਅਗਵਾ ਕੀਤੀ ਗਈ ਹਿੰਦੂ ਲੜਕੀ, ਜਬਰਨ ਧਰਮ ਪਰਿਵਰਤਨ ਮਗਰੋਂ ਕਰਾਇਆ ਗਿਆ ਨਿਕਾਹ
. . .  about 10 hours ago
ਬਜਟ ਸੈਸ਼ਨ ਤੋਂ ਪਹਿਲਾਂ 31 ਜਨਵਰੀ ਨੂੰ ਹੋਵੇਗੀ ਭਾਜਪਾ ਸੰਸਦੀ ਕਾਰਜਕਾਰਨੀ ਦੀ ਬੈਠਕ
. . .  about 10 hours ago
ਐੱਨ. ਪੀ. ਆਰ. ਦੀ ਪ੍ਰਕਿਰਿਆ 'ਤੇ ਰੋਕ ਲਾਉਣ ਤੋਂ ਸੁਪਰੀਮ ਕੋਰਟ ਦਾ ਇਨਕਾਰ, ਕੇਂਦਰ ਸਰਕਾਰ ਨੂੰ ਭੇਜਿਆ ਨੋਟਿਸ
. . .  about 10 hours ago
ਪ੍ਰਵਾਸੀ ਮਜ਼ਦੂਰ ਦੇ 5 ਸਾਲਾ ਬੱਚੇ ਨੂੰ ਆਵਾਰਾ ਕੁੱਤਿਆਂ ਨੇ ਨੋਚ-ਨੋਚ ਖਾਧਾ, ਮੌਤ
. . .  about 11 hours ago
ਏਅਰ ਇੰਡੀਆ 'ਚ 100 ਫ਼ੀਸਦੀ ਹਿੱਸੇਦਾਰੀ ਵੇਚੇਗੀ ਸਰਕਾਰ, 17 ਮਾਰਚ ਤੱਕ ਲੱਗੇਗੀ ਬੋਲੀ
. . .  about 11 hours ago
ਆਂਧਰਾ ਪ੍ਰਦੇਸ਼ ਕੈਬਨਿਟ ਦਾ ਵੱਡਾ ਫ਼ੈਸਲਾ, ਵਿਧਾਨ ਪ੍ਰੀਸ਼ਦ ਨੂੰ ਖ਼ਤਮ ਕਰਨ ਦੇ ਫ਼ੈਸਲੇ 'ਤੇ ਲਾਈ ਮੋਹਰ
. . .  about 12 hours ago
ਬਜਟ ਤੋਂ ਪਹਿਲਾਂ ਸਰਕਾਰ ਨੇ ਸੱਦੀ ਸਰਬ ਪਾਰਟੀ ਬੈਠਕ
. . .  about 10 hours ago
ਪੰਜਾਬ ਦੇ ਪੰਜ ਜ਼ਿਲ੍ਹਿਆਂ 'ਚ ਡਾਇਬੀਟਿਕ ਰੈਟੀਨੋਪੈਥੀ ਸਕਰੀਨਿੰਗ ਤੇ ਟਰੀਟਮੈਂਟ ਲਈ ਆਰੰਭਿਕ ਪ੍ਰਾਜੈਕਟ ਦੀ ਸ਼ੁਰੂਆਤ- ਸਿੱਧੂ
. . .  about 12 hours ago
11 ਸਾਲਾ ਬੱਚੀ ਨਾਲ ਛੇੜਛਾੜ ਦੇ ਮਾਮਲੇ 'ਚ ਗ੍ਰੰਥੀ ਨਾਮਜ਼ਦ
. . .  about 12 hours ago
ਸੁਖਬੀਰ ਅਤੇ ਬੀਬਾ ਹਰਸਿਮਰਤ ਬਾਦਲ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ
. . .  about 13 hours ago
ਦਿੱਗਜ ਬਾਸਕਟਬਾਲ ਖਿਡਾਰੀ ਕੋਬੀ ਬ੍ਰਾਇੰਟ ਅਤੇ ਉਨ੍ਹਾਂ ਦੀ ਧੀ ਦੀ ਹੈਲੀਕਾਪਟਰ ਹਾਦਸੇ 'ਚ ਮੌਤ
. . .  about 13 hours ago
ਚੋਰਾਂ ਨੇ ਬੈਂਕ ਦੀ ਕੰਧ ਪਾੜ ਕੇ ਕੀਤੀ ਚੋਰੀ
. . .  about 13 hours ago
ਹਜ਼ਾਰਾਂ ਕਿਸਾਨ ਅੱਜ ਕਰਨਗੇ ਡਿਪਟੀ ਕਮਿਸ਼ਨਰ ਸੰਗਰੂਰ ਦੇ ਦਫ਼ਤਰ ਦਾ ਘਿਰਾਓ
. . .  about 14 hours ago
ਜੈਪੁਰ 'ਚ ਸਾਹਮਣੇ ਆਇਆ ਕੋਰੋਨਾ ਵਾਇਰਸ ਦਾ ਮਰੀਜ਼
. . .  about 15 hours ago
ਜ਼ਿਲ੍ਹਾ ਸੰਗਰੂਰ 'ਚ ਆਮ ਵਾਂਗ ਖੁੱਲ੍ਹਣਗੇ ਸਕੂਲ
. . .  about 15 hours ago
ਅੱਜ ਦਾ ਵਿਚਾਰ
. . .  about 15 hours ago
ਪੰਜਾਬ ਚ ਕੋਰੋਨਾ ਵਾਇਰਸ ਨਾਂ ਦੀ ਕੋਈ ਬਿਮਾਰੀ ਨਹੀਂ - ਬਲਬੀਰ ਸਿੱਧੂ
. . .  about 22 hours ago
ਸੜਕ ਹਾਦਸੇ 'ਚ ਇੱਕ ਪ੍ਰਵਾਸੀ ਮਜ਼ਦੂਰ ਦੀ ਮੌਤ, ਦੂਜਾ ਜ਼ਖ਼ਮੀ
. . .  about 1 hour ago
ਸੰਤ ਬਾਬਾ ਅਵਤਾਰ ਸਿੰਘ ਕਲਿਆਣ ਸੰਪਰਦਾਇ ਰਾੜਾ ਸਾਹਿਬ ਵਾਲੇ ਹੋਏ ਸਵਰਗਵਾਸ
. . .  1 day ago
ਭੀਮ ਆਰਮੀ ਦਾ ਮੁਖੀ ਚੰਦਰਸ਼ੇਖਰ ਆਜ਼ਾਦ ਗ੍ਰਿਫ਼ਤਾਰ
. . .  1 day ago
22 ਫਰਵਰੀ ਤੋਂ 1 ਮਾਰਚ ਤੱਕ ਭੁਵਨੇਸ਼ਵਰ 'ਚ ਹੋਣਗੀਆਂ 'ਖੇਲੋ ਇੰਡੀਆ ਯੂਨੀਵਰਸਿਟੀ' ਖੇਡਾਂ - ਪ੍ਰਧਾਨ ਮੰਤਰੀ
. . .  1 day ago
ਔਰਤ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  1 day ago
ਲੌਂਗੋਵਾਲ ਵਿਖੇ ਵੱਡੇ ਇਕੱਠ ਵਲੋਂ ਢੀਂਡਸਾ ਨੂੰ ਸਮਰਥਨ
. . .  1 day ago
ਜਲੰਧਰ ਦੇ ਵਿੱਦਿਅਕ ਅਦਾਰਿਆਂ 'ਚ ਕੱਲ੍ਹ ਛੁੱਟੀ ਦਾ ਐਲਾਨ
. . .  1 day ago
ਗੁਰਦਾਸਪੁਰ ਦੇ ਵਿੱਦਿਅਕ ਅਦਾਰਿਆਂ ਵਿਚ ਕੱਲ੍ਹ ਹੋਵੇਗੀ ਛੁੱਟੀ
. . .  1 day ago
ਅਜੇ ਤੱਕ ਰਾਜਾਸਾਂਸੀ ਨਹੀਂ ਪਹੁੰਚੀ ਹਜ਼ੂਰ ਸਾਹਿਬ ਤੋਂ ਆਉਣ ਵਾਲੀ ਉਡਾਣ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 29 ਮੱਘਰ ਸੰਮਤ 551

ਪੰਜਾਬ / ਜਨਰਲ

ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਲਈ ਡੈਲੀਗੇਟ ਇਜਲਾਸ ਅੱਜ

ਅੰਮਿ੍ਤਸਰ, 13 ਦਸੰਬਰ (ਜਸਵੰਤ ਸਿੰਘ ਜੱਸ)-ਸ਼ੋ੍ਰਮਣੀ ਅਕਾਲੀ ਦਲ ਦਾ ਜਿਥੇ ਕੱਲ੍ਹ 14 ਦਸੰਬਰ ਨੂੰ 99ਵਾਂ ਸਥਾਪਨਾ ਦਿਵਸ ਸ੍ਰੀ ਹਰਿਮੰਦਰ ਸਹਿਬ ਸਮੂਹ ਵਿਖੇ ਮਨਾਇਆ ਜਾ ਰਿਹਾ ਹੈ, ਉਥੇ ਪਾਰਟੀ ਦੇ ਪ੍ਰਧਾਨ ਦੀ ਚੋਣ ਸਬੰਧੀ ਦਲ ਦਾ ਡੈਲੀਗੇਟ ਇਜਲਾਸ ਵੀ ਸ਼ੋੋ੍ਰਮਣੀ ਕਮੇਟੀ ਮੁੱਖ ਦਫ਼ਤਰ ਵਿਖੇ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਭਲਕੇ ਹੋ ਰਿਹਾ ਹੈ | ਇਨ੍ਹਾਂ ਸਮਾਗਮਾਂ ਨੂੰ ਲੈ ਕੇ ਅੱਜ ਸ਼ੋੋ੍ਰਮਣੀ ਕਮੇਟੀ ਮੁੱਖ ਦਫ਼ਤਰ ਤੋਂ ਇਲਾਵਾ ਭਾਈ ਗੁਰਦਾਸ ਹਾਲ ਅਤੇ ਸ੍ਰੀ ਦਰਬਾਰ ਸਾਹਿਬ ਦਾ ਸੂਚਨਾ ਕੇਂਦਰ ਅਕਾਲੀ ਦਲ ਦੀਆਂ ਸਰਗਰਮੀਆਂ ਦਾ ਕੇਂਦਰ ਬਣੇ ਰਹੇ | ਜ਼ਿਕਰਯੋਗ ਹੈ ਕਿ ਸੁਖਬੀਰ ਸਿੰਘ ਬਾਦਲ 2008 ਤੋਂ ਸ਼ੋਮ੍ਰਣੀ ਅਕਾਲੀ ਦਲ ਦੇ ਪ੍ਰਧਾਨ ਚਲੇ ਆ ਰਹੇ ਹਨ ਅਤੇ ਉਨ੍ਹਾਂ ਦੇ ਅਗਲੇ ਪੰਜ ਸਾਲਾਂ ਲਈ ਭਲਕੇ ਮੁੜ ਤੀਜੀ ਵਾਰ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਜਾਣ ਦੀ ਪੂਰੀ ਸੰਭਾਵਨਾ ਹੈ | ਇਸੇ ਦੌਰਾਨ ਅੱਜ ਸ਼ੋ੍ਰਮਣੀ ਕਮੇਟੀ ਦੇ ਕੋਤਵਾਲੀ ਨੇੜੇ ਸਥਿਤ ਭਾਈ ਗੁਰਦਾਸ ਹਾਲ ਵਿਖੇ ਅਕਾਲੀ ਦਲ (ਬ) ਦੀ ਮੌਜੂਦਾ ਵਰਕਿੰਗ ਕਮੇਟੀ ਮੈਂਬਰਾਂ ਦੀ ਇਕ ਇਕੱਤਰਤਾ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਵਿਚ ਹੋਈ, ਜਿਸ ਵਿਚ ਦਲ ਦੀਆਂ ਪਿਛਲੇ ਪੰਜ ਸਾਲਾਂ ਦੀਆਂ ਸਰਗਰਮੀਆਂ ਦਾ ਲੇਖਾ-ਜੋਖਾ ਕੀਤਾ ਗਿਆ ਤੇ ਪਿਛਲੇ ਸਮੇਂ 'ਚ ਪਾਰਟੀ ਵਲੋਂ ਕੀਤੇ ਗਏ ਕਾਰਜਾਂ ਨੂੰ ਪ੍ਰਵਾਨਗੀ ਦਿੱਤੀ ਗਈ | ਇਸ ਮੌਕੇ ਪਾਰਟੀ ਆਗੂਆਂ ਨੂੰ ਸੰਬੋਧਨ ਕਰਦਿਆਂ ਸ: ਸੁਖਬੀਰ ਸਿੰਘ ਬਾਦਲ ਨੇ ਜਿਥੇ ਅਕਾਲੀ ਦਲ ਦੇ 99 ਸਾਲਾਂ ਦੇ ਇਤਿਹਾਸ ਦਾ ਜ਼ਿਕਰ ਕੀਤਾ ਉਥੇ ਦਲ ਵਲੋਂ ਇਸ ਦੌਰਾਨ ਕੀਤੀਆਂ ਇਤਿਹਾਸਕ ਪ੍ਰਾਪਤੀਆਂ ਅਤੇ ਖਾਸਕਰ ਅੱਧੀ ਸਦੀ ਦੌਰਾਨ ਦਲ ਦੇ ਪ੍ਰਧਾਨ ਤੇ ਮੌਜੂਦਾ ਸਰਪ੍ਰਸਤ ਸ: ਪ੍ਰਕਾਸ਼ ਸਿੰਘ ਬਾਦਲ ਵਲੋਂ ਪਾਰਟੀ ਪ੍ਰਤੀ ਨਿਭਾਈਆਂ ਸ਼ਾਨਦਾਰ ਸੇਵਾਵਾਂ ਦੀ ਵੀ ਮੁਕਤਕੰਠ ਸ਼ਲਾਘਾ ਕੀਤੀ | ਇਕੱਤਰਤਾ ਨੂੰ ਦਲ ਦੇ ਸੀਨੀਅਰ ਆਗੂਆਂ ਪ੍ਰੇਮ ਸਿੰੰਘ ਚੰਦੂਮਾਜਰਾ, ਡਾ: ਦਲਜੀਤ ਸਿੰਘ ਚੀਮਾ, ਸ਼ੋ੍ਰਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ, ਬੀਬੀ ਜਗੀਰ ਕੌਰ, ਜਥੇ: ਗੁਲਜ਼ਾਰ ਸਿੰਘ ਰਣੀਕੇ ਵਲੋਂ ਵੀ ਸੰਬੋਧਨ ਕੀਤਾ ਗਿਆ | ਇਕੱਤਰਤਾ ਦੌਰਾਨ ਸ਼ੋੋ੍ਰਮਣੀ ਅਕਾਲੀ ਦਲ ਦੇ 100 ਸਾਲਾ ਸਥਾਪਨਾ ਦਿਵਸ ਮੌਕੇ ਦਲ ਦੇ ਇਤਿਹਾਸ ਅਤੇ ਸ: ਪ੍ਰਕਾਸ਼ ਸਿੰਘ ਬਾਦਲ ਵਲੋਂ ਅੱਧੀ ਸਦੀ ਦੇ ਕਰੀਬ ਦਲ ਪ੍ਰਤੀ ਨਿਭਾਈਆਂ ਸ਼ਾਨਦਾਰ ਸੇਵਾਵਾਂ ਸਬੰਧੀ ਇਕ ਪੁਸਤਕ ਪ੍ਰਕਾਸ਼ਿਤ ਕਰਨ ਦਾ ਵੀ ਫ਼ੈਸਲਾ ਕੀਤਾ ਗਿਆ |
ਸੁਖਦੇਵ ਸਿੰਘ ਢੀਂਡਸਾ ਮੇਰੇ ਲਈ ਸਤਿਕਾਰਯੋਗ-ਸੁਖਬੀਰ
ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਇਕੱਤਰਤਾ ਦੌਰਾਨ ਅੱਜ ਮੀਡੀਆ ਨੂੰ ਦੂਰ ਰੱਖਿਆ ਗਿਆ ਪਰ ਇਕੱਤਰਤਾ ਤੋਂ ਪਹਿਲਾਂ ਕੁਝ ਪੱਤਰਕਾਰਾਂ ਵਲੋਂ ਪਾਰਟੀ ਦੇ ਸਕੱਤਰ ਜਨਰਲ ਰਹੇ ਤੇ ਅੱਜਕੱਲ੍ਹ ਨਾਰਾਜ਼ ਚੱਲ ਰਹੇ ਸੀਨੀਅਰ ਆਗੂ ਸ: ਸੁਖਦੇਵ ਸਿੰਘ ਢੀਂਡਸਾ ਦੇ ਭਲਕੇ ਵਿਰੋਧੀ ਧਿਰਾਂ ਦੀ ਕਾਨਫਰੰਸ 'ਚ ਸ਼ਾਮਿਲ ਹੋਣ ਬਾਰੇ ਪੁੱਛੇ ਜਾਣ 'ਤੇ ਸੁਖਬੀਰ ਨੇ ਕਿਹਾ ਕਿ ਸ: ਢੀਂਡਸਾ ਉਨ੍ਹਾਂ ਲਈ ਸਤਿਕਾਰਯੋਗ ਹਨ ਤੇ ਉਹ ਉਨ੍ਹਾਂ ਦੇ ਹੱਥਾਂ 'ਚ ਖੇਡਦੇ ਰਹੇ ਹਨ, ਇਸ ਲਈ ਉਨ੍ਹਾਂ ਸਬੰਧੀ ਕੋਈ ਵੀ ਟਿੱਪਣੀ ਨਹੀਂ ਕਰਨਗੇ |
600 ਡੈਲੀਗੇਟਾਂ ਵਲੋਂ ਕੀਤੀ ਜਾਵੇਗੀ ਪ੍ਰਧਾਨ ਦੀ ਚੋਣ
ਇਕੱਤਰਤਾ ਉਪਰੰਤ ਗੱਲਬਾਤ ਕਰਦਿਆਂ ਡਾ: ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਭਲਕੇ ਦਲ ਦੇ ਪ੍ਰਧਾਨ ਦੀ ਚੋਣ ਪੂਰੀ ਤਰ੍ਹਾਂ ਲੋਕਤੰਤਰੀ ਢੰਗ ਤਰੀਕੇ ਨਾਲ ਦਲ ਦੇ ਵੱਖ-ਵੱਖ ਸੂਬਿਆਂ ਤੋਂ ਆਏ 600 ਦੇ ਕਰੀਬ ਡੈਲੀਗੇਟਸ ਵਲੋਂ ਕੀਤੀ ਜਾਵੇਗੀ | ਅਕਾਲੀ ਦਲ ਬਾਦਲ ਵਿਰੋਧੀ ਧਿਰਾਂ ਵਲੋਂ ਅਕਾਲੀ ਦਲ ਬਾਦਲ ਤੇ ਬਾਦਲ ਪਰਿਵਾਰ ਦੀ ਕੀਤੀ ਜਾ ਰਹੀ ਆਲੋਚਨਾ ਬਾਰੇ ਉਨ੍ਹਾਂ ਕਿਹਾ ਕਿ ਉਹੀ ਆਗੂ ਜੋ ਕਿ ਪਹਿਲਾਂ ਆਪ ਹੀ ਪਾਰਟੀ ਪ੍ਰਧਾਨ ਲਈ ਨਾਂਅ ਤਜ਼ਵੀਜ਼ ਕਰਦੇ ਰਹੇ ਹਨ ਤੇ ਪਾਰਟੀ ਵਲੋਂ ਸਰਬਸੰਮਤੀ ਨਾਲ ਕੀਤੇ ਗਏ ਫ਼ੈਸਲਿਆਂ ਵਿਚ ਸ਼ਾਮਿਲ ਹੁੰਦੇ ਰਹੇ ਹਨ, ਅੱਜ ਉਹੀ ਆਪਣੇ ਪਹਿਲਾਂ ਕੀਤੇ ਫ਼ੈਸਲਿਆਂ ਨੂੰ ਨਿੰਦੀ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਅਕਾਲੀ ਦਲ ਟਕਸਾਲੀ ਸਮੇਤ ਅਕਾਲੀ ਦਲ ਵਿਰੋਧੀ ਆਗੂਆਂ ਨੂੰ ਲੋਕ ਪਹਿਲਾਂ ਹੀ ਨਕਾਰ ਚੁੱਕੇ ਹਨ | ਵਰਕਿੰਗ ਕਮੇਟੀ ਦੀ ਇਕੱਤਰਤਾ 'ਚ ਪਾਰਟੀ ਦੇ ਸੀਨੀਅਰ ਆਗੂ ਜਥੇ: ਤੋਤਾ ਸਿੰਘ ਅਤੇ ਸ: ਢੀਂਡਸਾ ਦੇ ਬੇਟੇ ਪਰਮਿੰਦਰ ਸਿੰਘ ਢੀਂਡਸਾ ਸ਼ਾਮਿਲ ਨਹੀਂ ਹੋਏ, ਜਦੋਂਕਿ ਬਾਕੀ ਹਾਜ਼ਰ ਪ੍ਰਮੁੱਖ ਆਗੂਆਂ 'ਚ ਸਿਕੰਦਰ ਸਿੰੰਘ ਮਲੂਕਾ, ਜਨਮੇਜਾ ਸਿੰਘ ਸੇਖੋਂ, ਮਹੇਸ਼ਇੰਦਰ ਸਿੰਘ ਗਰੇਵਾਲ, ਜਗਮੀਤ ਸਿੰਘ ਬਰਾੜ, ਭਾਈ ਰਜਿੰਦਰ ਸਿੰਘ ਮਹਿਤਾ, ਡਾ: ਉਪਿੰਦਰਜੀਤ ਕੌਰ, ਭਾਈ ਅਮਰਜੀਤ ਸਿੰਘ ਚਾਵਲਾ, ਭਾਈ ਗੁਰਚਰਨ ਸਿੰਘ ਗਰੇਵਾਲ, ਸੋਹਨ ਸਿੰਘ ਠੰਡਲ, ਸ਼ਰਨਜੀਤ ਸਿੰਘ ਢਿੱਲੋਂ, ਵੀਰ ਸਿੰਘ ਲੋਪੋਕੇ, ਤਲਬੀਰ ਸਿੰਘ ਗਿੱਲ ਤੇ ਗੁਰਪ੍ਰਤਾਪ ਸਿੰਘ ਟਿੱਕਾ ਤੇ ਹੀਰਾ ਸਿੰਘ ਗਾਬੜੀਆ ਸਮੇਤ ਹੋਰ ਸੀਨੀਅਰ ਅਕਾਲੀ ਆਗੂ ਹਾਜ਼ਰ ਸਨ |
ਦੂਜੇ ਦਿਨ ਵੀ ਕੀਤੀ ਸੇਵਾ
ਇਸੇ ਦੌਰਾਨ ਅੱਜ ਦੂਜੇ ਦਿਨ ਵੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬੀਬੀ ਹਰਸਿਮਰਤ ਕੌਰ ਬਾਦਲ, ਬਿਕਰਮ ਸਿੰਘ ਮਜੀਠੀਆ, ਡਾ: ਚੀਮਾ ਅਤੇ ਭਾਈ ਲੌਾਗੋਵਾਲ ਸਮੇਤ ਹੋਰ ਅਕਾਲੀ ਆਗੂਆਂ ਵਲੋਂ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਜੋੜਾ ਘਰ ਵਿਖੇ ਸ਼ਰਧਾਲੂੁਆਂ ਦੇ ਜੋੜੇ ਪਾਲਿਸ਼ ਕਰਨ, ਲੰਗਰ ਵਿਖੇ ਪ੍ਰਸ਼ਾਦੇ ਤਿਆਰ ਕਰਨ ਤੇ ਜੂਠੇ ਬਰਤਨ ਸਾਫ਼ ਕਰਨ ਤੋਂ ਇਲਾਵਾ ਸਵੇਰੇ ਸ਼ਾਮ ਇਲਾਹੀ ਬਾਣੀ ਦਾ ਕੀਰਤਨ ਸਰਵਨ ਕਰਨ ਦੀ ਸੇਵਾ ਨਿਭਾਈ | ਅੱਜ ਸ਼ਾਮ ਨੂੰ ਸੀਨੀਅਰ ਅਕਾਲੀ ਆਗੂ ਜਥੇ: ਤੋਤਾ ਸਿੰਘ ਵੀ ਸ੍ਰੀ ਹਰਿਮੰਦਰ ਸਾਹਿਬ ਪੁੱਜੇ ਤੇ ਬਾਕੀ ਸਾਥੀਆਂ ਨਾਲ ਕੀਰਤਨ ਸਰਵਨ ਕੀਤਾ | ਜ਼ਿਕਰਯੋਗ ਹੈ ਕਿ ਸਥਾਪਨਾ ਦਿਵਸ ਸਬੰਧੀ ਗੁ: ਬਾਬਾ ਗੁਰਬਖਸ਼ ਸਿੰਘ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਦਲ ਵਲੋਂ ਰਖਵਾਏ ਗਏ ਸ੍ਰੀ ਅਖੰਡ ਪਾਠ ਦਾ ਭੋਗ ਕੱਲ੍ਹ ਸਵੇਰੇ 9 ਵਜੇ ਪੈਣ ਉਪਰੰਤ ਸ਼ਬਦ ਕੀਰਤਨ ਹੋਵੇਗਾ, ਜਿਸ ਵਿਚ ਅਕਾਲੀ ਦਲ ਦੇ ਸਰਪ੍ਰਸਤ ਸ: ਪ੍ਰਕਾਸ਼ ਸਿੰਘ ਬਾਦਲ ਦੇ ਵੀ ਪੁੱਜਣ ਦੀ ਸੰਭ ਾਵਨਾ ਹੈ |

ਹੁਣ ਦੋ ਹੋਰ ਵਿਧਾਇਕਾਂ ਨੇ ਆਪਣੀ ਹੀ ਸਰਕਾਰ ਦੀ ਕਾਰਗੁਜ਼ਾਰੀ 'ਤੇ ਉਠਾਏ ਸਵਾਲ

ਹਰਕਵਲਜੀਤ ਸਿੰਘ ਚੰਡੀਗੜ੍ਹ, 13 ਦਸੰਬਰ-ਪੰਜਾਬ ਕਾਂਗਰਸ ਦੇ ਵਿਧਾਇਕਾਂ 'ਚ ਉਨ੍ਹਾਂ ਅਤੇ ਲੋਕਾਂ ਨੂੰ ਦਰਪੇਸ਼ ਮਸਲੇ ਹੱਲ ਨਾ ਹੋਣ ਅਤੇ ਮੰਤਰੀਆਂ ਦੀ ਕਾਰਗੁਜ਼ਾਰੀ ਸਬੰਧੀ ਚੱਲ ਰਿਹਾ ਵਿਵਾਦ ਉਲਝਦਾ ਜਾ ਰਿਹਾ ਹੈ | ਰਾਜਾ ਅਮਰਿੰਦਰ ਸਿੰਘ ਵੜਿੰਗ ਸਮੇਤ ਕੁਝ ...

ਪੂਰੀ ਖ਼ਬਰ »

ਜਨਵਰੀ ਤੋਂ ਸਮੁੱਚੇ ਸਰਕਾਰੀ ਵਿਭਾਗਾਂ ਦਾ ਨਵੀਂ ਫਾਈਲ ਦਾ ਕੰਮਕਾਜ ਸਿਰਫ਼ ਈ-ਆਫ਼ਿਸ ਰਾਹੀਂ ਹੋਵੇਗਾ

ਚੰਡੀਗੜ੍ਹ, 13 ਦਸੰਬਰ (ਅਜੀਤ ਬਿਊਰੋ)-ਸੂਬੇ ਦੀ ਡਿਜੀਟਲ ਕ੍ਰਾਂਤੀ ਨੂੰ ਅੱਗੇ ਲਿਜਾਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਐਲਾਨ ਕੀਤਾ ਕਿ ਪੰਜਾਬ ਸਰਕਾਰ ਦੇ ਸਮੁੱਚੇ ਵਿਭਾਗਾਂ 'ਚ ਅਗਲੇ ਮਹੀਨੇ ਤੋਂ ਨਵੀਆਂ ਫਾਈਲਾਂ ਨੂੰ ਨਿਪਟਾਉਣ ਦਾ ...

ਪੂਰੀ ਖ਼ਬਰ »

ਰਾਜਾਸਾਂਸੀ 'ਚ ਪ੍ਰੇਮ ਸਬੰਧਾਂ ਦੇ ਚਲਦੇ ਨੌਜਵਾਨ ਦਾ ਕਤਲ

ਰਾਜਾਸਾਂਸੀ, 13 ਦਸੰਬਰ (ਹੇਰ/ਖੀਵਾ) -ਸਥਾਨਕ ਕਸਬਾ ਰਾਜਾਸਾਂਸੀ ਦੇ ਵਾਰਡ ਨੰ. 8 'ਚ ਰਹਿੰਦੇ ਕਰੀਬ 17 ਵਰਿ੍ਹਆਂ ਦੇ ਇਕ ਨੌਜਵਾਨ ਦਾ ਇਸੇ ਹੀ ਵਾਰਡ 'ਚ ਰਹਿੰਦੀ ਨਾਬਾਲਗ ਲੜਕੀ ਨਾਲ ਪ੍ਰੇਮ ਸਬੰਧਾਂ ਕਾਰਨ ਲੜਕੀ ਦੇ ਪਰਿਵਾਰ ਵਲੋਂ ਬੀਤੀ ਦੇਰ ਰਾਤ ਨੌਜਵਾਨ ਦਾ ਕਤਲ ਕਰ ...

ਪੂਰੀ ਖ਼ਬਰ »

ਫ਼ੌਜ ਦੇ ਜਵਾਨ ਵਲੋਂ ਖ਼ੁਦਕੁਸ਼ੀ

ਸ੍ਰੀਗੰਗਾਨਗਰ, 13 ਦਸੰਬਰ (ਦਵਿੰਦਰਜੀਤ ਸਿੰਘ)-ਲਾਲਗੜ੍ਹ ਜਟਾਨ ਵਿਖੇ ਫ਼ੌਜ ਦੀ ਛਾਉਣੀ ਵਿਚ ਇਕ ਸਿਪਾਹੀ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ | ਉਸ ਦੀ ਲਾਸ਼ ਉਸ ਦੇ ਦਫ਼ਤਰ ਵਿਚ ਲਟਕਦੀ ਮਿਲੀ | ਫ਼ੌਜ ਦੇ ਅਧਿਕਾਰੀ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੇ | ਸੂਚਨਾ ਮਿਲਣ ...

ਪੂਰੀ ਖ਼ਬਰ »

'ਕਲੀਨ ਤੇ ਸਮਾਰਟ ਕੈਂਪਸ ਰੈਂਕਿੰਗ-2019' ਤਹਿਤ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਨੂੰ ਮਿਲਿਆ ਪਹਿਲਾ ਸਥਾਨ

ਐੱਸ. ਏ. ਐੱਸ. ਨਗਰ, 13 ਦਸੰਬਰ (ਕੇ. ਐੱਸ. ਰਾਣਾ)-ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਨੂੰ ਭਾਰਤ ਸਰਕਾਰ ਦੇ ਮਨੁੱਖੀ ਸ੍ਰੋਤ ਅਤੇ ਵਿਕਾਸ ਮੰਤਰਾਲੇ ਵਲੋਂ ਕਰਵਾਏ ਗਏ 'ਤੀਜੇ ਸਵੱਛਤਾ ਰੈਂਕਿੰਗ ਐਵਾਰਡ ਸਮਾਗਮ ਦੌਰਾਨ' ਅਖਿਲ ਭਾਰਤੀ ਤਕਨੀਕੀ ਸਿੱਖਿਆ ਪ੍ਰੀਸ਼ਦ (ਏ. ਆਈ. ਸੀ. ...

ਪੂਰੀ ਖ਼ਬਰ »

ਬਾਦਲ ਵਿਰੋਧੀ ਸੀਨੀਅਰ ਅਕਾਲੀ ਲੀਡਰਸ਼ਿਪ ਤੇ ਪੰਥਕ ਧਿਰਾਂ ਵਲੋਂ ਕਾਨਫ਼ਰੰਸ ਅੱਜ

ਹਰਮਿੰਦਰ ਸਿੰਘ ਅੰਮਿ੍ਤਸਰ, 13 ਦਸੰਬਰ- ਸ਼ੋ੍ਰਮਣੀ ਅਕਾਲੀ ਦਲ ਦਾ 99ਵੇਂ ਸਥਾਪਨਾ ਦਿਵਸ ਜਿਥੇ ਸ਼ੋ੍ਰਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪਾਰਟੀ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੇੜੇ ਗੁ: ਬਾਬਾ ਗੁਰਬਖ਼ਸ਼ ਸਿੰਘ ਵਿਖੇ ...

ਪੂਰੀ ਖ਼ਬਰ »

ਹੁਣ ਹੋਵੇਗਾ ਤੈਅ ਪੰਚਕੂਲਾ ਹਿੰਸਾ ਦਾ ਮੁਆਵਜ਼ਾ ਕੌਣ ਦੇਵੇਗਾ?

ਚੰਡੀਗੜ੍ਹ, 13 ਦਸੰਬਰ (ਸੁਰਜੀਤ ਸਿੰਘ ਸੱਤੀ)-ਸਾਧਵੀਆਂ ਨਾਲ ਜਬਰ ਜਨਾਹ ਮਾਮਲੇ ਦੇ ਦੋਸ਼ੀ ਡੇਰਾ ਸਿਰਸਾ ਮੁਖੀ ਨੂੰ ਸੀ.ਬੀ.ਆਈ. ਅਦਾਲਤ ਵਲੋਂ ਅਗਸਤ 2017 'ਚ ਸਜ਼ਾ ਸੁਣਾਉਣ ਮੌਕੇ ਪੰਚਕੂਲਾ ਵਿਖੇ ਹੋਈ ਹਿੰਸਾ ਦੇ ਮਾਮਲੇ 'ਚ ਅੰਤਿਮ ਬਹਿਸ ਦੌਰਾਨ ਹੁਣ ਤੈਅ ਹੋਵੇਗਾ ਕਿ ...

ਪੂਰੀ ਖ਼ਬਰ »

ਸਪੀਕਰ ਨੂੰ ਮਿਲਣ ਲਈ ਵਿਧਾਇਕ ਮਾਨਸ਼ਾਹੀਆ ਦੇਰੀ ਨਾਲ ਪੁੱਜੇ

ਚੰਡੀਗੜ੍ਹ, 13 ਦਸੰਬਰ (ਐਨ.ਐਸ. ਪਰਵਾਨਾ)-ਪੰਜਾਬ ਵਿਧਾਨ ਸਭਾ ਦਾ ਆਮ ਆਦਮੀ ਪਾਰਟੀ ਨਾਲ ਸਬੰਧਿਤ ਮਾਨਸਾ ਤੋਂ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਜਿਸ ਨੇ ਇਸ ਸਾਲ ਮਈ ਮਹੀਨੇ ਹੋਈ ਲੋਕ ਸਭਾ ਦੀਆਂ ਚੋਣਾਂ ਦੇ ਮੌਕੇ 'ਤੇ ਕਾਂਗਰਸ 'ਚ ਸ਼ਮੂਲੀਅਤ ਕਰ ਲਈ ਸੀ, ਸਬੰਧੀ ਦਿੱਤੇ ...

ਪੂਰੀ ਖ਼ਬਰ »

ਸ਼ਰਾਬ ਕਾਰੋਬਾਰੀ 31 ਤੱਕ ਜਮ੍ਹਾਂ ਕਰਵਾਉਣ ਐਕਸਾਈਜ਼ ਫ਼ੀਸ

ਜਲੰਧਰ, 13 ਦਸੰਬਰ (ਸ਼ਿਵ ਸ਼ਰਮਾ)-ਕੇਂਦਰ ਤੋਂ ਪੰਜਾਬ ਸਰਕਾਰ ਦਾ ਬਣਦਾ 4100 ਕਰੋੜ ਰੁਪਏ ਜੀ. ਐੱਸ. ਟੀ. ਦੀ ਵਸੂਲੀ ਨਾ ਮਿਲਣ ਕਰਕੇ ਪਹਿਲਾਂ ਹੀ ਸ਼ਰਾਬ ਵਿੱਤੀ ਸੰਕਟ 'ਚ ਫਸੀ ਹੋਈ ਹੈ ਤੇ ਦੂਜੇ ਪਾਸੇ ਦੀਵਾਲੀ ਤੋਂ ਬਾਅਦ ਸ਼ਰਾਬ ਦੀ ਵਿਕਰੀ ਵਧਣ ਦੇ ਬਾਵਜੂਦ ਐਕਸਾਈਜ਼ ਫ਼ੀਸ ...

ਪੂਰੀ ਖ਼ਬਰ »

ਵੱਧ ਨਸ਼ਾ ਲੈਣ ਕਾਰਨ ਨੌਜਵਾਨ ਦੀ ਮੌਤ

ਓਠੀਆਂ, 13 ਦਸੰਬਰ (ਗੁਰਵਿੰਦਰ ਸਿੰਘ ਛੀਨਾ)-ਜ਼ਿਲ੍ਹਾ ਅੰਮਿ੍ਤਸਰ ਦੀ ਤਹਿਸੀਲ ਅਜਨਾਲਾ ਦੇ ਕਸਬਾ ਓਠੀਆਂ ਦੇ ਨੌਜਵਾਨ ਦੀ ਵਧ ਨਸ਼ਾ ਲੈਣ ਕਾਰਨ ਮੌਤ ਹੋ ਗਈ ਹੈ | ਇਸ ਸਬੰਧੀ ਉਸ ਦੇ ਪਿਤਾ ਨਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਰੌਸ਼ਨ ਸਿੰਘ (30) ਵਿਆਹਿਅ ਹੋਇਆ ਸੀ ਅਤੇ ...

ਪੂਰੀ ਖ਼ਬਰ »

ਮੀਂਹ ਨਾਲ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਯਾਤਰੀ ਟਰਮੀਨਲ ਨੂੰ ਜਾਣ ਵਾਲਾ ਮਾਰਗ ਨੁਕਸਾਨਿਆ

ਕਰਤਾਰਪੁਰ ਲਾਂਘਾ, 13 ਦਸੰਬਰ (ਡਾ. ਕਾਹਲੋਂ, ਪੁਰੇਵਾਲ)-9 ਨਵੰਬਰ ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਲਾਂਘੇ ਦੀ ਸ਼ੁਰੂਆਤ ਤੋਂ ਪਹਿਲਾਂ ਕੰਮ ਭਾਵੇਂ ਨਿਯਤ ਮਿਤੀ ਤੱਕ ਕਰਨ ਲਈ ਸਬੰਧਿਤ ਵਿਭਾਗ ਵਲੋਂ ਸਿਰਤੋੜ ਯਤਨ ਕੀਤੇ ਗਏ ਸਨ, ਜਦਕਿ ਕਾਹਲੀ 'ਚ ਇਥੇ ...

ਪੂਰੀ ਖ਼ਬਰ »

ਭਾਸ਼ਾ ਵਿਭਾਗ ਪੰਜਾਬ ਦੇ ਕਈ ਸਾਹਿਤਕ ਸਮਾਗਮ ਫ਼ੰਡਾਂ ਦੀ ਘਾਟ ਦੀ ਭੇਟ ਚੜ੍ਹੇ

ਪਟਿਆਲਾ, 13 ਦਸੰਬਰ (ਗੁਰਵਿੰਦਰ ਸਿੰਘ ਔਲਖ)-ਭਾਸ਼ਾ ਵਿਭਾਗ ਪੰਜਾਬ ਸਮੇਂ ਦੀਆਂ ਸਰਕਾਰਾਂ ਦੀ ਗੈਰ-ਸੰਜੀਦਗੀ ਕਾਰਨ ਆਪਣੇ ਮੁੱਖ ਉਦੇਸ਼ਾਂ ਤੋਂ ਪਛੜਦਾ ਜਾ ਰਿਹਾ ਹੈ | ਪੰਜਾਬੀ ਭਾਸ਼ਾ ਦੇ ਪ੍ਰਸਾਰ ਅਤੇ ਪ੍ਰਚਾਰ ਲਈ ਕਿਸੇ ਸਮੇਂ ਅਹਿਮ ਭੂਮਿਕਾ ਨਿਭਾਉਣ ਵਾਲਾ ਉਪਰੋਕਤ ...

ਪੂਰੀ ਖ਼ਬਰ »

ਕੈਪਟਨ ਸਰਕਾਰ ਨੂੰ ਪਹਿਲੀ ਵਾਰ ਅੰਦਰੂਨੀ ਚੁਣੌਤੀ ਦਾ ਸਾਹਮਣਾ

ਮੇਜਰ ਸਿੰਘ ਜਲੰਧਰ, 13 ਦਸੰਬਰ-ਪੰਜਾਬ ਦੀ ਕੈਪਟਨ ਸਰਕਾਰ ਤਿੰਨ ਸਾਲ ਪੂਰੇ ਹੋਣ ਤੱਕ ਵੱਡੇ ਅੰਦਰੂਨੀ ਸੰਕਟ 'ਚ ਫਸਦੀ ਨਜ਼ਰ ਆ ਰਹੀ ਹੈ ਤੇ ਇਸ ਵੇਲੇ ਕਾਂਗਰਸੀਆਂ ਨੂੰ ਰਾਜ ਅੰਦਰ ਆਪਣੀ ਸਰਕਾਰ ਨਾ ਹੋਣ ਦਾ ਅਹਿਸਾਸ ਬੇਹੱਦ ਚੁੱਭਣ ਲੱਗ ਪਿਆ ਹੈ | ਸ਼ਾਇਦ ਇਹ ਬੜੀ ਅਚੰਭੇ ...

ਪੂਰੀ ਖ਼ਬਰ »

ਪੰਜਾਬੀ ਸ਼ਾਇਰ ਅਜਾਇਬ ਕਮਲ ਨੂੰ ਸਮਰਪਿਤ 9ਵਾਂ ਕਵੀ ਦਰਬਾਰ 15 ਨੂੰ

ਜਲੰਧਰ, 13 ਦਸੰਬਰ (ਅ. ਬ.)-ਉੱਘੇ ਪੰਜਾਬੀ ਕਵੀ ਅਜਾਇਬ ਕਮਲ ਦੀ ਯਾਦ 'ਚ ਉਨ੍ਹਾਂ ਦੇ ਜੱਦੀ ਪਿੰਡ ਡਾਂਡੀਆਂ ਨੇੜੇ ਮਾਈਓਪੱਟੀ-ਬੱਡੋਂ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਐਤਵਾਰ 15 ਦਸੰਬਰ ਨੂੰ ਸਵੇਰੇ 10 ਵਜੇ ਕਵੀ ਦਰਬਾਰ ਕਰਵਾਇਆ ਜਾ ਰਿਹਾ ਹੈ | ਇਸ ਸਮਾਗਮ 'ਚ ਅਜਾਇਬ ਕਮਲ ...

ਪੂਰੀ ਖ਼ਬਰ »

ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦੀ ਸ਼ਹਾਦਤ ਨੂੰ ਸਮਰਪਿਤ ਕਥਾ ਤੇ ਕੀਰਤਨ ਦਰਬਾਰ 16 ਤੋਂ

ਸ੍ਰੀ ਚਮਕੌਰ ਸਾਹਿਬ, 13 ਦਸੰਬਰ (ਜਗਮੋਹਣ ਸਿੰਘ ਨਾਰੰਗ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਖਤੇ ਜਿਗਰ ਚਾਰੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੀ ਅਦੁੱਤੀ ਤੇ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਪੰਥ ਪ੍ਰਸਿੱਧ ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ, ਪ੍ਰਸਿੱਧ ...

ਪੂਰੀ ਖ਼ਬਰ »

ਨਾਗਰਿਕਤਾ ਸੋਧ ਬਿੱਲ ਦੇ ਘੇਰੇ 'ਚ ਅਹਿਮਦੀਆਂ ਨੂੰ ਵੀ ਰਾਹਤ ਮਿਲੇ-ਬਾਜਵਾ

ਚੰਡੀਗੜ੍ਹ, 13 ਦਸੰਬਰ (ਬਿਊਰੋ ਚੀਫ਼)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਮੌਜੂਦਾ ਸੰਸਦ ਮੈਂਬਰ ਸ. ਪ੍ਰਤਾਪ ਸਿੰਘ ਬਾਜਵਾ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਇਕ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਪੰਜਾਬ ਵਿਚ ਕਾਦੀਆਂ ਵਿਖੇ ਵਸੇ ਹੋਏ ...

ਪੂਰੀ ਖ਼ਬਰ »

ਪੇਸ਼ੀ ਭੁਗਤਣ ਆਏ ਕੈਦੀ ਨੂੰ ਪੁਲਿਸ ਹਿਰਾਸਤ 'ਚੋਂ ਛੁਡਾ ਕੇ ਫ਼ਰਾਰ

ਮੂਣਕ, 13 ਦਸੰਬਰ (ਕੇਵਲ ਸਿੰਗਲਾ)- ਅੱਜ ਬਾਅਦ ਦੁਪਹਿਰ ਪੇਸ਼ੀ ਭੁਗਤ ਕੇ ਜਾਣ ਸਮੇਂ ਕੈਦੀ ਨੂੰ ਕੁਝ ਅਣਪਛਾਤੇ ਵਿਅਕਤੀ ਗੋਲੀਆਂ ਚਲਾ ਕੇ ਪੁਲਿਸ ਦੀ ਹਿਰਾਸਤ 'ਚੋਂ ਛੁਡਾਉਣ 'ਚ ਸਫਲ ਹੋ ਗਏ | ਇਸ ਦੌਰਾਨ ਇਕ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਿਆ | ਹਸਪਤਾਲ 'ਚ ਜ਼ਖ਼ਮੀ ਪੁਲਿਸ ...

ਪੂਰੀ ਖ਼ਬਰ »

ਪੰਚਕੂਲਾ ਦੰਗਿਆਂ ਦੇ ਮਾਮਲੇ 'ਚ ਬਾਕੀ ਰਹਿੰਦੇ 4 ਮੁਲਜ਼ਮਾਂ ਿਖ਼ਲਾਫ਼ ਵੀ ਦੋਸ਼ ਤੈਅ

ਪੰਚਕੂਲਾ, 13 ਦਸੰਬਰ (ਕਪਿਲ)-25 ਅਗਸਤ 2017 ਨੂੰ ਹੋਏ ਦੰਗਿਆਂ ਦੇ ਮਾਮਲੇ ਸਬੰਧੀ ਦਰਜ ਐਫ. ਆਈ. ਆਰ. ਨੰਬਰ 345 ਦੇ ਤਹਿਤ ਡੇਰਾ ਮੁਖੀ ਰਾਮ ਰਹੀਮ ਅਤੇ ਉਸ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਸਮੇਤ ਹੋਰਨਾਂ ਿਖ਼ਲਾਫ਼ ਚੱਲ ਰਹੇ ਮਾਮਲੇ ਦੀ ਸੁਣਵਾਈ ਅੱਜ ਪੰਚਕੂਲਾ ਦੀ ਅਦਾਲਤ 'ਚ ਹੋਈ | ...

ਪੂਰੀ ਖ਼ਬਰ »

ਮੰਤਰੀ ਮੰਡਲ 'ਚ ਫੇਰਬਦਲ ਮੁੱਖ ਮੰਤਰੀ ਦਾ ਵਿਸ਼ੇਸ਼ ਅਧਿਕਾਰ-ਬਾਜਵਾ

ਚੰਡੀਗੜ੍ਹ, 13 ਦਸੰਬਰ (ਵਿਕਰਮਜੀਤ ਸਿੰਘ ਮਾਨ)- ਰਾਜ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ. ਤਿ੍ਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਇਥੇ ਕਿਹਾ ਕਿ ਮੰਤਰੀ ਮੰਡਲ 'ਚ ਫੇਰਬਦਲ ਦਾ ਵਿਸ਼ੇਸ਼ ਅਧਿਕਾਰ ਮੁੱਖ ਮੰਤਰੀ ਦਾ ਹੈ ਅਤੇ ਜੇਕਰ ਉਨ੍ਹਾਂ ਨੂੰ ਸਹੀ ਲੱਗਦਾ ਹੈ ਤਾਂ ...

ਪੂਰੀ ਖ਼ਬਰ »

ਡਾ: ਦਲਜੀਤ ਸਿੰਘ ਚੀਮਾ ਨੂੰ ਮਿਲੀ ਅੰਤਿ੍ੰਮ ਜ਼ਮਾਨਤ

ਹੁਸ਼ਿਆਰਪੁਰ, 13 ਦਸੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸ਼ੋ੍ਰਮਣੀ ਅਕਾਲੀ ਦਲ (ਬ) ਵਲੋਂ ਦੋਹਰੇ ਸੰਵਿਧਾਨ ਰੱਖਣ ਨੂੰ ਲੈ ਕੇ ਚੱਲ ਰਹੇ ਮਾਮਲੇ 'ਚ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਐਸ.ਕੇ. ਸਿੰਗਲਾ ਦੀ ਅਦਾਲਤ ਨੇ ਡਾ: ਦਲਜੀਤ ਸਿੰਘ ਚੀਮਾ ਜਨਰਲ ਸਕੱਤਰ ਸ਼ੋ੍ਰਮਣੀ ...

ਪੂਰੀ ਖ਼ਬਰ »

ਵਿਗਿਆਨ ਕੇਂਦਰ 21ਵੀਂ ਸਦੀ 'ਚ ਖੋਜਾਂ ਦੇ ਨਵੇਂ ਖੇਤਰਾਂ ਬਾਰੇ ਆਮ ਲੋਕਾਂ ਨੂੰ ਜਾਣੂ ਕਰਵਾਉਣ-ਸੁੰਦਰ ਸ਼ਾਮ ਅਰੋੜਾ

ਕਪੂਰਥਲਾ, 13 ਦਸੰਬਰ (ਅਮਰਜੀਤ ਕੋਮਲ)-ਵਿਗਿਆਨਕ ਸੋਚ ਜਿਥੇ ਤੱਥਾਂ ਆਧਾਰਿਤ ਸੋਚ ਨੂੰ ਉਤਸ਼ਾਹਿਤ ਕਰਦੀ ਹੈ ਉਥੇ ਲੋਕਾਂ ਨੂੰ ਜਾਦੂ ਟੂਣਿਆਂ ਤੇ ਵਹਿਮਾਂ ਭਰਮਾਂ ਤੋਂ ਨਿਜਾਤ ਦਿਵਾਉਂਦੀ ਹੈ | ਇਸੇ ਮੰਤਵ ਨੂੰ ਮੱਦੇਨਜ਼ਰ ਰੱਖਦਿਆਂ ਨਿਰੰਤਰ ਵਿਕਾਸ ਲਈ ਯੂ.ਐਨ.ਓ. ਨੇ ...

ਪੂਰੀ ਖ਼ਬਰ »

'ਪ੍ਰੀਤ ਫ਼ਰਨੀਚਰ ਹਾਊਸ ਝੰਜੇੜੀ' ਵਲੋਂ ਵਿਸ਼ੇਸ਼ ਸਕੀਮਾਂ ਦੀ ਸ਼ੁਰੂਆਤ

ਐੱਸ. ਏ. ਐੱਸ. ਨਗਰ, 13 ਦਸੰਬਰ (ਨਰਿੰਦਰ ਸਿੰਘ ਝਾਂਮਪੁਰ)-ਸੰਤ ਅਜੀਤ ਸਿੰਘ ਹੰਸਾਲੀ ਵਾਲੇ ਮਹਾਂਪੁਰਸ਼ਾਂ ਦੇ ਸੇਵਕ ਭਾਈ ਹਰਿੰਦਰ ਸਿੰਘ ਚੁੰਨ੍ਹੀ ਮਾਜਰੇ ਵਾਲਿਆਂ ਵਲੋਂ ਫ਼ਰਨੀਚਰ 'ਤੇ ਖਿੱਚ ਭਰਪੂਰ ਸਕੀਮਾਂ ਤੋਂ ਇਲਾਵਾ ਭਾਰੀ ਛੋਟ ਦੇਣ ਦੀ ਯੋਜਨਾ ਦੀ ਸ਼ੁਰੂਆਤ ਕੀਤੀ ...

ਪੂਰੀ ਖ਼ਬਰ »

ਮੁੱਖ ਮੰਤਰੀ ਵਲੋਂ ਨਿਰਮਾਣ ਤੇ ਉਸਾਰੀ ਕਿਰਤੀਆਂ ਦੀ ਰਜਿਸਟ੍ਰੇਸ਼ਨ ਦਾ ਸਮਾਂ 31 ਮਾਰਚ ਤੱਕ ਵਧਾਉਣ ਦੇ ਹੁਕਮ

ਚੰਡੀਗੜ੍ਹ, 13 ਦਸੰਬਰ (ਅਜੀਤ ਬਿਊਰੋ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਕਿਰਤ ਵਿਭਾਗ ਨੂੰ ਹੁਕਮ ਦਿੱਤੇ ਕਿ ਨਿਰਮਾਣ ਤੇ ਹੋਰ ਉਸਾਰੀ ਕਿਰਤੀਆਂ ਦੇ ਮੈਂਬਰਾਂ ਦੀ ਮੁੜ ਰਜਿਸਟ੍ਰੇਸ਼ਨ ਨਾ ਕਰਵਾ ਸਕਣ ਵਾਲੇ ਕਿਰਤੀਆਂ ਦੀ ਰਜਿਸਟ੍ਰੇਸ਼ਨ ਦਾ ਸਮਾਂ 31 ...

ਪੂਰੀ ਖ਼ਬਰ »

ਪੰਜਾਬ ਦੇ ਮੁਕਾਬਲੇ ਹਰਿਆਣਾ ਤੇ ਦਿੱਲੀ ਦੀ ਹਵਾ 'ਚ ਪ੍ਰਦੂਸ਼ਣ ਦੀ ਮਾਤਰਾ ਵੱਧ

ਪਟਿਆਲਾ, 13 ਦਸੰਬਰ (ਜਸਪਾਲ ਸਿੰਘ ਢਿੱਲੋਂ)-ਸਮੁੱਚੇ ਪੰਜਾਬ ਅੰਦਰ ਬੀਤੇ ਕੱਲ੍ਹ ਤੋਂ ਰੁਕ-ਰੁਕ ਕੇ ਬਰਸਾਤ ਹੋ ਰਹੀ ਹੈ | ਇਸ ਬਰਸਾਤ ਨੇ ਰਾਜ ਦੀ ਹਵਾ ਦੀ ਗੁਣਵੱਤਾ ਸੁਧਾਰ ਦਿੱਤੀ ਹੈ | ਇਸ ਦਾ ਸਿੱਧਾ ਅਸਰ ਪੰਜਾਬ ਦੀ ਹਵਾ ਦੀ ਗੁਣਵੱਤਾ 'ਤੇ ਪਿਆ ਹੈ | ਇਸ ਦੇ ਉਲਟ ਦੇਸ਼ ਦੀ ...

ਪੂਰੀ ਖ਼ਬਰ »

- ਆਰ.ਟੀ.ਆਈ. ਦਾ ਖ਼ੁਲਾਸਾ -

ਰਾਜ ਸਭਾ ਮੈਂਬਰਾਂ ਨੇ ਸਾਲਾਨਾ 42 ਕਰੋੜ ਤੋਂ ਜ਼ਿਆਦਾ ਟੀ. ਏ./ਡੀ.ਏ. 'ਤੇ ਉਡਾ ਦਿੱਤੇ

ਵਿਕਰਮਜੀਤ ਸਿੰਘ ਮਾਨ ਚੰਡੀਗੜ੍ਹ, 13 ਨਵੰਬਰ-ਮੁਲਕ 'ਚ ਐਸੀ ਕੋਈ ਵੀ ਨੌਕਰੀ ਨਹੀਂ ਹੈ ਜਿਥੇ ਤਨਖ਼ਾਹ ਤੋਂ ਵੀ ਕਈ ਗੁਣਾ ਜ਼ਿਆਦਾ ਟੀ. ਏ./ਡੀ. ਏ ਖ਼ਰਚਣ ਦੀ ਸਹੂਲਤ ਹੋਵੇ ਪਰ ਸਾਡੇ ਦੇਸ਼ ਦੇ ਕਾਨੰੂਨ ਘਾੜਿਆਂ ਨੇ ਇਹ ਸੱਚ ਕਰ ਦਿਖਾਇਆ ਹੈ | ਕਾਨੰੂਨ ਬਣਾਉਣ ਵਾਲੀ ਰਾਜ ਸਭਾ ...

ਪੂਰੀ ਖ਼ਬਰ »

ਸੋਸ਼ਲ ਮੀਡੀਆ 'ਤੇ ਮਿੱਤਰ ਬਣੀ ਲੜਕੀ ਨੂੰ ਮਿਲਣ ਪਾਕਿ ਪਹੁੰਚੇ ਨੌਜਵਾਨ ਨੂੰ ਦੱਸਿਆ ਜਾ ਰਿਹੈ ਪ੍ਰੇਮੀ

ਅੰਮਿ੍ਤਸਰ, 13 ਦਸੰਬਰ (ਸੁਰਿੰਦਰ ਕੋਛੜ)- ਬੀਤੇ ਦਿਨ ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਹੁੰਚੇ ਅੰਮਿ੍ਤਸਰ ਦੇ ਨਜ਼ਦੀਕੀ ਪਿੰਡ ਦੇ ਨੌਜਵਾਨ ਜਤਿੰਦਰ ਸਿੰਘ ਅਤੇ ਉਸ ਦੀ ...

ਪੂਰੀ ਖ਼ਬਰ »

ਆਯੁਰਵੈਦਿਕ ਤੇ ਯੂਨਾਨੀ ਮੈਡੀਕਲ ਕੈਂਪ 'ਚ 327 ਮਰੀਜ਼ਾਂ ਦੀ ਜਾਂਚ

ਸੰਗਰੂਰ, 13 ਦਸੰਬਰ (ਧੀਰਜ ਪਸ਼ੌਰੀਆ)-ਆਯੂਸ਼ ਵਿਭਾਗ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਲਗਾਏ ਆਯੁਰਵੈਦਿਕ ਅਤੇ ਯੂਨਾਨੀ ਮੈਡੀਕਲ ਕੈਂਪ ਦਾ ਉਦਘਾਟਨ ਡਾਇਰੈਕਟਰ ਆਯੁਰਵੈਦਾ ਪੰਜਾਬ ਡਾ. ਰਾਕੇਸ਼ ਸ਼ਰਮਾ ਵਲੋਂ ਕੀਤਾ ਗਿਆ | ਇਸ ਮੌਕੇ ਡਾ. ਸ਼ਰਮਾ ਨੇ ਕਿਹਾ ਕਿ ...

ਪੂਰੀ ਖ਼ਬਰ »

ਚੇਅਰਮੈਨ ਰਣਧੀਰ ਸਿੰਘ ਫੂਲੇਵਾਲਾ ਦੇ ਪਿਤਾ ਮੇਜਰ ਸਿੰਘ ਨਮਿਤ ਪਾਠ ਦਾ ਭੋਗ ਭਲਕੇ

ਸਮਾਧ ਭਾਈ, ਨਿਹਾਲ ਸਿੰਘ ਵਾਲਾ, 13 ਦਸੰਬਰ (ਗੁਰਮੀਤ ਸਿੰਘ ਮਾਣੂੰਕੇ, ਪਲਵਿੰਦਰ ਸਿੰਘ ਟਿਵਾਣਾ)-ਮਾਲਵੇ ਦੀ ਨਾਮਵਰ ਸਮਾਜ ਸੇਵੀ ਸ਼ਖ਼ਸੀਅਤ ਚੇਅਰਮੈਨ ਰਣਧੀਰ ਸਿੰਘ ਫੂਲੇਵਾਲਾ ਯੂ.ਐਸ.ਏ. ਅਤੇ ਉਨ੍ਹਾਂ ਦੇ ਭਰਾ ਰਛਪਾਲ ਸਿੰਘ ਗਿੱਲ ਦੇ ਸਤਿਕਾਰਯੋਗ ਪਿਤਾ ਨੰਬਰਦਾਰ ...

ਪੂਰੀ ਖ਼ਬਰ »

ਕਾਂਗਰਸ ਤੇ ਅਕਾਲੀ ਦੋਵੇਂ ਹੀ ਗੈਂਗਸਟਰਾਂ ਦੇ ਪਾਲਕ-ਚੀਮਾ

ਸੰਗਰੂਰ, 13 ਦਸੰਬਰ (ਫੁੱਲ)-ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਪਾਲ ਸਿੰਘ ਚੀਮਾ ਐਡਵੋਕੇਟ ਨੇ ਕਿਹਾ ਹੈ ਕਿ ਅਕਾਲੀ ਦਲ ਅਤੇ ਕਾਂਗਰਸ ਦੋਵੇਂ ਹੀ ਗੈਂਗਸਟਰ ਪਾਲਕ ਹਨ | ਅੱਜ ਇਥੇ 'ਅਜੀਤ' ਨਾਲ ਗੱਲਬਾਤ ਕਰਦਿਆਂ ...

ਪੂਰੀ ਖ਼ਬਰ »

ਪੇਸ਼ੀ ਭੁਗਤਣ ਆਏ ਕੈਦੀ ਨੂੰ ਪੁਲਿਸ ਹਿਰਾਸਤ 'ਚੋਂ ਛੁਡਾ ਕੇ ਫ਼ਰਾਰ

ਮੂਣਕ, 13 ਦਸੰਬਰ (ਕੇਵਲ ਸਿੰਗਲਾ)- ਅੱਜ ਬਾਅਦ ਦੁਪਹਿਰ ਪੇਸ਼ੀ ਭੁਗਤ ਕੇ ਜਾਣ ਸਮੇਂ ਕੈਦੀ ਨੂੰ ਕੁਝ ਅਣਪਛਾਤੇ ਵਿਅਕਤੀ ਗੋਲੀਆਂ ਚਲਾ ਕੇ ਪੁਲਿਸ ਦੀ ਹਿਰਾਸਤ 'ਚੋਂ ਛੁਡਾਉਣ 'ਚ ਸਫਲ ਹੋ ਗਏ | ਇਸ ਦੌਰਾਨ ਇਕ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਿਆ | ਹਸਪਤਾਲ 'ਚ ਜ਼ਖ਼ਮੀ ਪੁਲਿਸ ...

ਪੂਰੀ ਖ਼ਬਰ »

ਨਿਤਿਆਨੰਦ ਆਸ਼ਰਮ ਕੇਸ 'ਚ ਦੋ ਔਰਤਾਂ ਦੀ ਜ਼ਮਾਨਤ ਅਰਜ਼ੀ ਖ਼ਾਰਜ

ਅਹਿਮਦਾਬਾਦ, 13 ਦਸੰਬਰ (ਏਜੰਸੀ)-ਇਕ ਸਥਾਨਿਕ ਅਦਾਲਤ ਨੇ ਸ਼ੁੱਕਰਵਾਰ ਨੂੰ ਨਿਤਿਆਨੰਦ ਦੇ ਅਹਿਮਦਾਬਾਦ ਸਥਿਤ ਆਸ਼ਰਮ 'ਚ ਦੋ ਬਾਲਕਾਂ ਨੂੰ ਬੰਧਕ ਬਣਾਉਣ ਦੇ ਦੋਸ਼ 'ਚ 23 ਦਿਨਾਂ ਤੋਂ ਜੇਲ੍ਹ 'ਚ ਬੰਦ ਆਸ਼ਰਮ ਨਾਲ ਸਬੰਧਿਤ ਦੋ ਔਰਤਾਂ ਪ੍ਰਾਣਪਿ੍ਆ ਅਤੇ ਪਿ੍ਆਤਤਵਾ ਦੀ ...

ਪੂਰੀ ਖ਼ਬਰ »

ਪਿੱਛਾ ਕਰਨ ਵਾਲੇ ਨੇ ਪਿਤਾ 'ਤੇ ਕੀਤਾ ਹਮਲਾ ਤਾਂ ਬੇਟੀ ਵਲੋਂ ਖੁਦਕੁਸ਼ੀ

ਲਖਨਊ, 13 ਦਸੰਬਰ (ਏਜੰਸੀ)-ਇਥੇ 17 ਸਾਲ ਦੀ ਨਾਬਾਲਗ ਲੜਕੀ ਨੇ ਉਸ ਦਾ ਪਿੱਛਾ ਕਰਨ ਵਾਲੇ ਬਦਮਾਸ਼ ਦੀ ਸ਼ਿਕਾਇਤ ਕਰਨ ਗਏ ਉਸ ਦੇ ਪਿਤਾ 'ਤੇ ਹਮਲਾ ਕਰਨ ਦੇ ਬਾਅਦ ਜ਼ਹਿਰ ਖ਼ਾ ਕੇ ਖੁਦਕੁਸ਼ੀ ਕਰ ਲਈ | ਜ਼ਹਿਰ ਖਾਣ ਦੇ ਬਾਅਦ ਲੜਕੀ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਇਲਾਜ ...

ਪੂਰੀ ਖ਼ਬਰ »

ਡੀ.ਜੀ.ਪੀ. ਵਲੋਂ ਪੰਜਾਬ ਦੇ ਸਰਹੱਦੀ ਜ਼ਿਲਿ੍ਹਆਂ ਦੀ ਸੁਰੱਖਿਆ ਸਥਿਤੀ ਦਾ ਜਾਇਜ਼ਾ

ਜਲੰਧਰ, 13 ਦਸੰਬਰ (ਅਜੀਤ ਬਿਊਰੋ)- ਪੰਜਾਬ ਦੇ ਸਰਹੱਦੀ ਜ਼ਿਲਿ੍ਹਆਂ ਵਿਚ ਪਾਕਿਸਤਾਨੀ ਅੱਤਵਾਦੀਆਂ ਦੇ ਖ਼ਤਰੇ ਦੇ ਮੱਦੇਨਜ਼ਰ ਡੀ. ਜੀ. ਪੀ. ਪੰਜਾਬ ਦਿਨਕਰ ਗੁਪਤਾ ਨੇ ਪੁਲਿਸ ਨੂੰ ਹਿਦਾਇਤਾਂ ਜਾਰੀ ਕੀਤੀਆਂ ਹਨ ਕਿ ਸਰਹੱਦੀ ਇਲਾਕਿਆਂ 'ਚ ਸਖ਼ਤੀ ਨਾਲ ਆਉਣ-ਜਾਣ ਵਾਲਿਆਂ ...

ਪੂਰੀ ਖ਼ਬਰ »

ਪਾਕਿ 'ਚ ਬੱਸ ਅਤੇ ਡੀਜ਼ਲ ਕੰਟੇਨਰ 'ਚ ਟੱਕਰ, 15 ਮੌਤਾਂ

ਅੰਮਿ੍ਤਸਰ, 13 ਦਸੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਕਿਲਾ ਸੈਫਉੱਲਾ ਜ਼ਿਲ੍ਹੇ 'ਚ ਅੱਜ ਇਕ ਯਾਤਰੀ ਬੱਸ ਦੀ ਡੀਜ਼ਲ ਦੇ ਕੰਟੇਨਰ ਨਾਲ ਟੱਕਰ ਹੋ ਜਾਣ ਨਾਲ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ | ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਦੋਵੇਂ ਵਾਹਨ ...

ਪੂਰੀ ਖ਼ਬਰ »

ਚਤਰਾ 'ਚ 2 ਲੜਕੀਆਂ ਦੀ ਜਬਰ ਜਨਾਹ ਉਪਰੰਤ ਹੱਤਿਆ, ਸਥਿਤੀ ਤਣਾਅਪੂਰਨ

ਚਤਰਾ, 13 ਦਸੰਬਰ (ਏਜੰਸੀ)- ਝਾਰਖੰਡ ਦੇ ਪਿਪਰਵਰ ਜ਼ਿਲ੍ਹੇ ਦੇ ਚਤਰਾ 'ਚ 2 ਨਾਬਾਲਗ ਲੜਕੀਆਂ ਨਾਲ ਜਬਰ ਜਨਾਹ ਉਪਰੰਤ ਹੱਤਿਆ ਦਾ ਮਾਮਲਾ ਸਾਹਮਣੇ ਆਉਣ 'ਤੇ ਸਥਾਨਕ ਲੋਕਾਂ ਨੇ ਸੜਕਾਂ 'ਤੇ ਨਿਕਲ ਕੇ ਵਿਰੋਧ ਪ੍ਰਦਰਸ਼ਨ ਕਰਦਿਆਂ ਪੁਲਿਸ ਤੋਂ ਦੋਸ਼ੀਆਂ ਨੂੰ ਜਲਦ ਗਿ੍ਫ਼ਤਾਰ ...

ਪੂਰੀ ਖ਼ਬਰ »

ਅਮਰੀਕਾ 'ਚ ਸੰਸਦੀ ਕਮੇਟੀ ਨੇ ਟਰੰਪ ਿਖ਼ਲਾਫ਼ ਦੋਸ਼ਾਂ ਨੂੰ ਦਿੱਤੀ ਮਨਜ਼ੂਰੀ

ਵਾਸ਼ਿੰਗਟਨ, 13 ਦਸੰਬਰ (ਏਜੰਸੀ)-ਅਮਰੀਕੀ ਸੰਸਦ ਮੈਂਬਰਾਂ ਨੇ ਸ਼ੁੱਕਰਵਾਰ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਿਖ਼ਲਾਫ਼ ਦੋ ਦੋਸ਼ਾਂ ਨੂੰ ਮਨਜ਼ੂਰੀ ਦੇ ਦਿੱਤੀ | ਪ੍ਰਤੀਨਿਧ ਸਭਾ ਵਿਚ ਰਾਸ਼ਟਰਪਤੀ ਿਖ਼ਲਾਫ਼ ਮਹਾ ਦੋਸ਼ ਦੀ ਪ੍ਰਕਿਰਿਆ ਅੱਗੇ ਵਧੇਗੀ | ਸਦਨ ਦੀ ਨਿਆਂਇਕ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX