ਤਾਜਾ ਖ਼ਬਰਾਂ


ਅੱਜ ਹੋਵੇਗੀ ਜੇ.ਪੀ. ਨੱਢਾ ਦੀ ਤਾਜਪੋਸ਼ੀ
. . .  2 minutes ago
ਨਵੀਂ ਦਿੱਲੀ, 20 ਜਨਵਰੀ - ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਤੇ ਹਿਮਾਚਲ ਪ੍ਰਦੇਸ਼ ਦੇ ਦਿੱਗਜ਼ ਨੇਤਾ ਜਗਤ ਪ੍ਰਕਾਸ਼ ਨੱਢਾ ਅੱਜ ਪਾਰਟੀ ਦੇ 14ਵੇਂ ਪ੍ਰਧਾਨ ਵਜੋਂ ਅਹੁਦਾ ...
ਨਿਰਭਿਆ ਮਾਮਲਾ: ਦੋਸ਼ੀ ਪਵਨ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਅੱਜ ਹੋਵੇਗੀ ਸੁਣਵਾਈ
. . .  37 minutes ago
ਨਵੀਂ ਦਿੱਲੀ, 20 ਜਨਵਰੀ- ਨਿਰਭਿਆ ਮਾਮਲੇ 'ਚ ਦੋਸ਼ੀ ਪਵਨ ਕੁਮਾਰ ਗੁਪਤਾ ਦੀ ਪਟੀਸ਼ਨ 'ਤੇ ਅੱਜ ਸੁਪਰੀਮ ਕੋਰਟ 'ਚ ਸੁਣਵਾਈ ...
ਅੱਜ ਦਾ ਵਿਚਾਰ
. . .  53 minutes ago
ਸੰਘਣੀ ਧੁੰਦ ਕਾਰਨ ਬਰਮਿੰਘਮ-ਅੰਮ੍ਰਿਤਸਰ ਉਡਾਣ ਨੂੰ ਮੋੜਿਆ ਦਿੱਲੀ ਵੱਲ
. . .  1 day ago
ਰਾਜਾਸਾਂਸੀ, 19 ਜਨਵਰੀ (ਹੇਰ/ਹਰਦੀਪ ਸਿੰਘ ਖੀਵਾ) - ਮੌਸਮ ਖ਼ਰਾਬ ਹੋਣ ਅਤੇ ਸੰਘਣੀ ਧੁੰਦ ਪੈਣ ਕਾਰਨ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਦਿੱਲੀ ਤੋਂ ਪੁੱਜਣ ਵਾਲੀ ਇੱਕ ਉਡਾਣ ਰੱਦ ਹੋ ਗਈ ਜਦੋਂ ਕਿ ਬਰਮਿੰਘਮ ਤੋਂ ਅੰਮ੍ਰਿਤਸਰ...
ਫੈਸਲਾਕੁੰਨ ਵਨਡੇ 'ਚ ਭਾਰਤ ਦੀ ਆਸਟ੍ਰੇਲੀਆ ਉੱਪਰ 7 ਵਿਕਟਾਂ ਨਾਲ ਸ਼ਾਨਦਾਰ ਜਿੱਤ
. . .  1 day ago
ਭਾਰਤ ਆਸਟ੍ਰੇਲੀਆ ਫੈਸਲਾਕੁੰਨ ਵਨਡੇ : ਕਪਤਾਨ ਵਿਰਾਟ ਕੋਹਲੀ ਸੈਂਕੜੇ ਤੋਂ ਖੁੰਝੇ, 89 ਦੌੜਾਂ ਬਣਾ ਕੇ ਆਊਟ
. . .  1 day ago
ਭਾਰਤ ਆਸਟ੍ਰੇਲੀਆ ਤੀਸਰਾ ਵਨਡੇ : ਭਾਰਤ 34 ਓਵਰਾਂ ਮਗਰੋਂ 188 ਦੌੜਾਂ 'ਤੇ, ਜਿੱਤਣ ਲਈ ਚਾਹੀਦੀਆਂ ਹਨ 99 ਦੌੜਾਂ
. . .  1 day ago
ਭਾਰਤ ਆਸਟ੍ਰੇਲੀਆ ਤੀਸਰਾ ਵਨਡੇ : ਭਾਰਤ 31 ਓਵਰਾਂ ਮਗਰੋਂ 161/1 'ਤੇ
. . .  1 day ago
ਭਾਰਤ ਆਸਟ੍ਰੇਲੀਆ ਤੀਸਰਾ ਵਨਡੇ : ਭਾਰਤ ਨੂੰ 120 ਗੇਂਦਾਂ ਵਿਚ ਜਿੱਤਣ ਲਈ ਚਾਹੀਦੀਆਂ ਹਨ 131 ਦੌੜਾਂ
. . .  1 day ago
ਭਾਰਤ ਆਸਟ੍ਰੇਲੀਆ ਤੀਸਰਾ ਵਨਡੇ : ਰੋਹਿਤ ਸ਼ਰਮਾ ਨੇ 110 ਗੇਂਦਾਂ 'ਤੇ ਠੋਕਿਆ ਸੈਂਕੜਾ, ਸਕੋਰ 154/1
. . .  1 day ago
ਭਾਰਤ ਆਸਟ੍ਰੇਲੀਆ ਤੀਸਰਾ ਵਨਡੇ : ਭਾਰਤ ਦੀਆਂ ਇਕ ਵਿਕਟ ਦੇ ਨੁਕਸਾਨ 'ਤੇ 150 ਦੌੜਾਂ ਪੂਰੀਆਂ
. . .  1 day ago
ਭਾਰਤ ਆਸਟ੍ਰੇਲੀਆ ਤੀਸਰਾ ਵਨਡੇ : ਵਿਰਾਟ ਕੋਹਲੀ ਨੇ ਕਪਤਾਨ ਵਜੋਂ 5 ਹਜ਼ਾਰ ਦੌੜਾਂ ਕੀਤੀਆਂ ਪੂਰੀਆਂ
. . .  1 day ago
ਭਾਰਤ ਆਸਟ੍ਰੇਲੀਆ ਤੀਸਰਾ ਵਨਡੇ : ਭਾਰਤ ਨੇ 20.3 ਓਵਰਾਂ 'ਚ 100 ਦੌੜਾਂ ਕੀਤੀਆਂ ਪੂਰੀਆਂ
. . .  1 day ago
ਹਵਲਦਾਰ ਬਲਜਿੰਦਰ ਸਿੰਘ ਦਾ ਕੀਤਾ ਗਿਆ ਅੰਤਿਮ ਸਸਕਾਰ
. . .  1 day ago
ਚੌਲਾਂਗ, 19 ਜਨਵਰੀ (ਸੁਖਦੇਵ ਸਿੰਘ) - ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਜਹੂਰਾ ਦੇ ਹਵਲਦਾਰ ਬਲਜਿੰਦਰ ਸਿੰਘ ਲੇਹ ਲਦਾਖ ਵਿਖੇ ਸ਼ਹੀਦ ਹੋ ਗਏ। ਅੱਜ ਉਨ੍ਹਾਂ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ...
ਭਾਰਤ ਆਸਟ੍ਰੇਲੀਆ ਮੈਚ : ਰੋਹਿਤ ਸ਼ਰਮਾ ਨੇ ਬਣਾਇਆ ਅਰਧ ਸੈਂਕੜਾ
. . .  1 day ago
ਭਾਰਤ ਆਸਟ੍ਰੇਲੀਆ ਮੈਚ : ਕੇ.ਐਲ. ਰਾਹੁਲ 19 ਦੌੜਾਂ ਬਣਾ ਕੇ ਆਊਟ, ਭਾਰਤ 69/1 'ਤੇ
. . .  1 day ago
ਭਾਰਤ ਆਸਟ੍ਰੇਲੀਆ ਫੈਸਲਾਕੁੰਨ ਵਨਡੇ : ਭਾਰਤ 5 ਓਵਰਾਂ ਮਗਰੋਂ 61/0 'ਤੇ
. . .  1 day ago
ਸਬਜ਼ੀ ਵੇਚਣ ਵਾਲੇ ਦਾ ਨਿਕਲਿਆ ਲੋਹੜੀ ਬੰਪਰ
. . .  1 day ago
ਭਾਰਤ ਆਸਟ੍ਰੇਲੀਆ ਫੈਸਲਾਕੁੰਨ ਵਨਡੇ : ਭਾਰਤ 5 ਓਵਰਾਂ ਮਗਰੋਂ 38/0 'ਤੇ
. . .  1 day ago
ਭਾਰਤ-ਆਸਟ੍ਰੇਲੀਆ ਤੀਜਾ ਵਨਡੇ : ਆਸਟ੍ਰੇਲੀਆ ਨੇ ਭਾਰਤ ਨੂੰ ਜਿੱਤ ਲਈ ਦਿੱਤਾ 287 ਦੌੜਾਂ ਦਾ ਟੀਚਾ
. . .  1 day ago
ਭਾਰਤ-ਆਸਟ੍ਰੇਲੀਆ ਤੀਜਾ ਵਨਡੇ : ਆਸਟ੍ਰੇਲੀਆ ਦਾ ਨੌਵਾਂ ਖਿਡਾਰੀ ਆਊਟ
. . .  1 day ago
ਭਾਰਤ-ਆਸਟ੍ਰੇਲੀਆ ਤੀਜਾ ਵਨਡੇ : ਮੁਹੰਮਦ ਸ਼ੰਮੀ ਨੇ ਇੱਕੋ ਓਵਰ 'ਚ ਆਸਟ੍ਰੇਲੀਆ ਦੇ ਦੋ ਖਿਡਾਰੀ ਕੀਤੇ ਆਊਟ
. . .  1 day ago
...ਤੇ ਹੁਣ ਮੁਕਤਸਰ ਸਾਹਿਬ 'ਚ ਫੜਿਆ ਗਿਆ ਕਿਸੇ ਹੋਰ ਉਮੀਦਵਾਰ ਦੀ ਥਾਂ ਟੈੱਟ ਦਾ ਪੇਪਰ ਦੇ ਰਿਹਾ ਵਿਅਕਤੀ
. . .  1 day ago
ਕਸ਼ਮੀਰ 'ਚ ਇੰਟਰਨੈੱਟ ਨੂੰ ਲੈ ਕੇ ਦਿੱਤੇ ਬਿਆਨ 'ਤੇ ਨੀਤੀ ਆਯੋਗ ਦੇ ਮੈਂਬਰ ਸਾਰਸਵਤ ਨੇ ਦਿੱਤੀ ਸਫ਼ਾਈ
. . .  1 day ago
ਭਾਰਤ-ਆਸਟ੍ਰੇਲੀਆ ਤੀਜਾ ਵਨਡੇ : ਭਾਰਤ ਨੂੰ ਮਿਲੀ 6ਵੀਂ ਸਫਲਤਾ
. . .  1 day ago
ਭਾਰਤ-ਆਸਟ੍ਰੇਲੀਆ ਤੀਜਾ ਵਨਡੇ : ਆਸਟ੍ਰੇਲੀਆ ਦੇ ਸਟੀਵ ਸਮਿਥ ਦੀਆਂ 100 ਦੌੜਾਂ ਪੂਰੀਆਂ
. . .  1 day ago
ਨਾਗਰਿਕਤਾ ਕਾਨੂੰਨ ਅਤੇ ਐੱਨ. ਆਰ. ਸੀ. ਭਾਰਤ ਦਾ ਅੰਦਰੂਨੀ ਮਾਮਲਾ ਪਰ ਇਸ ਦੀ ਲੋੜ ਨਹੀਂ ਸੀ- ਸ਼ੇਖ਼ ਹਸੀਨਾ
. . .  1 day ago
ਇੰਟਰ ਹੋਸਟਲ ਮੈਨੇਜਮੈਂਟ ਮੈਨੂਅਲ ਰੱਦ ਕਰਵਾਉਣ ਲਈ ਕੇਸ ਦਾਇਰ ਕਰਵਾਏਗਾ ਜੇ.ਐਨ.ਯੂ ਵਿਦਿਆਰਥੀ ਸੰਘ
. . .  1 day ago
ਭਾਰਤ-ਆਸਟ੍ਰੇਲੀਆ ਤੀਜਾ ਵਨਡੇ : ਆਸਟ੍ਰੇਲੀਆ ਦਾ ਪੰਜਵਾਂ ਖਿਡਾਰੀ (ਕੈਰੀ) 35 ਦੌੜਾਂ ਬਣਾ ਕੇ ਆਊਟ
. . .  1 day ago
ਭਾਰਤ-ਆਸਟ੍ਰੇਲੀਆ ਤੀਜਾ ਵਨਡੇ : 40 ਓਵਰਾਂ ਬਾਅਦ ਆਸਟ੍ਰੇਲੀਆ 223/4
. . .  1 day ago
37 ਓਵਰਾਂ 'ਚ ਆਸਟ੍ਰੇਲੀਆ ਦੀਆਂ 200 ਦੌੜਾਂ ਪੂਰੀਆਂ
. . .  1 day ago
ਦਿੱਲੀ 'ਚ ਭਾਜਪਾ ਦਫ਼ਤਰ ਦੇ ਬਾਹਰ ਪਾਰਟੀ ਵਰਕਰਾਂ ਵਲੋਂ ਪ੍ਰਦਰਸ਼ਨ
. . .  1 day ago
ਨਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਕਾਬੂ
. . .  1 day ago
ਗੁਰਦੁਆਰਾ ਪੰਜਾ ਸਾਹਿਬ ਵਿਖੇ ਵਿਸਾਖੀ ਮਨਾਉਣ ਲਈ 3000 ਸ਼ਰਧਾਲੂ ਜਾਣਗੇ ਪਾਕਿ : ਸਿਰਸਾ
. . .  1 day ago
ਦਿੱਲੀ ਵਿਧਾਨ ਸਭਾ ਚੋਣਾਂ : ਆਮ ਆਦਮੀ ਪਾਰਟੀ ਨੇ ਜਾਰੀ ਕੀਤਾ ਮੈਨੀਫੈਸਟੋ
. . .  1 day ago
ਭਾਰਤ-ਆਸਟ੍ਰੇਲੀਆ ਫਾਈਨਲ ਇਕ ਦਿਨਾਂ ਮੈਚ : ਆਸਟ੍ਰੇਲੀਅਨ ਖਿਡਾਰੀ ਫਿੰਚ 19 ਦੌੜਾਂ ਬਣਾ ਕੇ ਆਊਟ
. . .  1 day ago
ਭਾਰਤ-ਆਸਟ੍ਰੇਲੀਆ ਫਾਈਨਲ ਇਕ ਦਿਨਾਂ ਮੈਚ : ਆਸਟ੍ਰੇਲੀਅਨ ਖਿਡਾਰੀ ਡੇਵਿਡ ਵਾਰਨਰ 38 ਦੌੜਾਂ ਬਣਾ ਕੇ ਆਊਟ
. . .  1 day ago
ਹੌਲਦਾਰ ਬਲਜਿੰਦਰ ਸਿੰਘ ਲੇਹ ਲਦਾਖ਼ 'ਚ ਡਿਊਟੀ ਦੌਰਾਨ ਹੋਇਆ ਸ਼ਹੀਦ
. . .  1 day ago
ਨਸ਼ੇ ਦੀ ਓਵਰ ਡੋਜ਼ ਕਾਰਨ ਨੌਜਵਾਨ ਦੀ ਹੋਈ ਮੌਤ
. . .  1 day ago
ਲੋਕਾਂ ਨੂੰ ਬਿਹਤਰ ਜ਼ਿੰਦਗੀ ਪ੍ਰਦਾਨ ਕਰਨਾ ਹੈ ਨਾਗਰਿਕਤਾ ਸੋਧ ਕਾਨੂੰਨ ਦਾ ਮਕਸਦ: ਵਿਤ ਮੰਤਰੀ
. . .  1 day ago
ਭਾਰਤ ਆਸਟ੍ਰੇਲੀਆ ਫਾਈਨਲ ਇਕ ਦਿਨਾਂ ਮੈਚ : ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਲਿਆ ਫ਼ੈਸਲਾ
. . .  1 day ago
ਦਿੱਲੀ : ਐਨ.ਆਰ.ਸੀ ਅਤੇ ਸੀ.ਏ.ਏ ਦੇ ਖ਼ਿਲਾਫ਼ ਜਾਰੀ ਪ੍ਰਦਰਸ਼ਨ 'ਚ ਸ਼ਾਮਲ ਹੋਏ ਅਦਾਕਾਰ ਸੁਸ਼ਾਂਤ ਸਿੰਘ
. . .  1 day ago
ਮਹਾਰਾਸ਼ਟਰ ਅਤੇ ਕਰਨਾਟਕ ਦੇ ਦਰਮਿਆਨ ਸਰਹੱਦੀ ਵਿਵਾਦ ਨੂੰ ਸੁਲਝਾਏ ਗ੍ਰਹਿ ਮੰਤਰਾਲੇ : ਸੰਜੇ ਰਾਉਤ
. . .  1 day ago
20 ਕਰੋੜ ਦੀ ਹੈਰੋਇਨ ਸਮੇਤ ਦੋ ਨਸ਼ਾ ਤਸਕਰ ਕਾਬੂ
. . .  1 day ago
ਫ਼ਰੀਦਕੋਟ ਵਿਖੇ ਅਧਿਆਪਕ ਯੋਗਤਾ ਟੈੱਸਟ ਦੌਰਾਨ ਕਿਸੇ ਹੋਰ ਦੀ ਜਗ੍ਹਾ ਪ੍ਰੀਖਿਆ ਦੇ ਰਿਹਾ ਇਕ ਵਿਅਕਤੀ ਕਾਬੂ
. . .  1 day ago
ਸੰਘਣੀ ਧੁੰਦ ਨੇ ਰੋਕੀ ਵਾਹਨਾਂ ਦੀ ਰਫ਼ਤਾਰ
. . .  1 day ago
ਪਾਕਿ 'ਚ ਅਗਵਾ ਦੱਸੀ ਜਾ ਰਹੀ ਹਿੰਦੂ ਕੁੜੀ ਨੇ ਸਵੈ ਇੱਛਾ ਨਾਲ ਕੀਤਾ ਧਰਮ ਪਰਿਵਰਤਨ, ਵੀਡੀਓ 'ਚ ਕੀਤਾ ਖ਼ੁਲਾਸਾ
. . .  1 day ago
ਮਹਾਰਾਸ਼ਟਰ : ਸ਼ਬਾਨਾ ਆਜ਼ਮੀ ਦੇ ਡਰਾਈਵਰ ਦੇ ਖ਼ਿਲਾਫ਼ ਦਰਜ ਹੋਇਆ ਮਾਮਲਾ
. . .  1 day ago
ਸੰਘਣੀ ਧੁੰਦ ਕਾਰਨ ਟੋਲ ਪਲਾਜ਼ਾ ਤੇ ਲੱਗਿਆ ਵਾਹਨਾਂ ਦਾ ਜਾਮ, ਪ੍ਰੀਖਿਆਰਥੀ ਪਰੇਸ਼ਾਨ
. . .  1 day ago
ਸੰਘਣੀ ਧੁੰਦ ਕਾਰਣ ਫਿਰੋਜ਼ਪੁਰ-ਫਾਜਿਲਕਾ ਸੜਕ 'ਤੇ ਅਨੇਕਾ ਗੱਡੀਆਂ ਆਪਸ 'ਚ ਟਕਰਾਈਆਂ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 29 ਮੱਘਰ ਸੰਮਤ 551

ਫਿਰੋਜ਼ਪੁਰ / ਫਾਜ਼ਿਲਕਾ / ਅਬੋਹਰ

ਡਾਇਰੈਕਟਰ ਮਨਿਸਟਰੀ ਆਫ਼ ਹਿਊਮਨ ਰਿਸੋਰਸ ਦਿੱਲੀ, ਐਸ.ਡੀ.ਈ. ਕੰਟੋਨਮੈਂਟ ਬੋਰਡ ਤੇ ਜੇ.ਈ. ਸਮੇਤ ਪੰਜ ਵਿਰੁੱਧ ਦੋਸ਼ ਆਇਦ

ਫ਼ਿਰੋਜ਼ਪੁਰ, 13 ਦਸੰਬਰ (ਰਾਕੇਸ਼ ਚਾਵਲਾ)- ਫ਼ਿਰੋਜ਼ਪੁਰ ਦੀ ਅਦਾਲਤ ਨੇ ਦਾਇਰ ਇਕ ਇਸਤਗਾਸੇ ਅੰਦਰ ਕੈਂਟ ਬੋਰਡ ਦੇ ਤਤਕਾਲੀ ਸੀ.ਈ.ਓ. ਜੀ ਵਿਜੇ ਭਾਸਕਰ, ਐਸ.ਡੀ.ਈ. ਸਤੀਸ਼ ਕੁਮਾਰ, ਜੇ.ਈ. ਅੰਕਿਤ ਸੇਠੀ, ਸੈਨੇਟਰੀ ਇੰਸਪੈਕਟਰ ਅਭਿਸ਼ੇਕ ਪਾਂਡੇ ਅਤੇ ਰਾਮ ਚੰਦਰ ਨਾਮ ਦੇ ਕਰਮਚਾਰੀ ਵਿਰੁੱਧ ਦੋਸ਼ ਆਇਦ ਕੀਤੇ ਹਨ | ਪੁਨੀਤ ਸੂਦ ਵਲੋਂ ਵਕੀਲ ਸੁਭਾਸ਼ ਸਭਰਵਾਲ ਤੇ ਸਤੀਸ਼ ਸਭਰਵਾਲ ਰਾਹੀਂ ਦਾਇਰ ਮਾਮਲੇ 'ਚ ਇਲਜ਼ਾਮ ਲਗਾਇਆ ਗਿਆ ਕਿ ਮੁੱਦਈ ਦਾ ਇਲੈਕਟੋ੍ਰਨਿਕ ਸਮਾਨ ਵੇਚਣ ਦਾ ਕਾਰੋਬਾਰ ਹੈ ਅਤੇ 15 ਮਈ 2008 ਨੂੰ ਉਨ੍ਹਾਂ ਨੇ ਇਕ ਬੰਗਲਾ ਲਿਆ ਸੀ | ਸਤੀਸ਼ ਕੁਮਾਰ ਆਪਣੇ ਪਰਿਵਾਰ ਸਮੇਤ 19 ਸਤੰਬਰ 2013 ਨੂੰ ਉਸ ਦੀ ਦੁਕਾਨ 'ਤੇ ਆਏ ਅਤੇ ਸਮਾਨ ਪਸੰਦ ਕਰ ਕੇ ਰਕਮ ਦੇਣ ਦੀ ਬਜਾਏ ਕਥਿਤ ਤੌਰ 'ਤੇ ਟਾਲ-ਮਟੋਲ ਕੀਤਾ | ਸਮਾਨ ਦੇਣ ਤੋਂ ਨਾਂਹ ਕਰਨ 'ਤੇ ਸਤੀਸ਼ ਕੁਮਾਰ ਨਾਰਾਜ਼ ਹੋ ਗਿਆ | ਮੁੱਦਈ ਪੁਨੀਤ ਸੂਦ ਵਲੋਂ ਖਰੀਦੇ ਬੰਗਲੇ ਦੀ ਮੁਰੰਮਤ ਤੇ ਸੁਧਾਰ ਲਈ ਕਈ ਵਾਰ ਬੋਰਡ ਨੂੰ ਵੀ ਕਿਹਾ ਗਿਆ | ਇਸ ਸਬੰਧੀ ਮੁੱਦਈ ਨੇ ਨਿਰਮਾਣ ਵਾਸਤੇ ਲੱਖਾਂ ਦਾ ਸਾਮਾਨ ਵੀ ਖ਼ਰੀਦ ਕੀਤਾ | ਕੰਟੋਨਮੈਂਟ ਬੋਰਡ ਦੇ ਉਕਤ ਮੁਲਾਜ਼ਮਾਂ ਵਲੋਂ ਆਪਣੀ ਨਿੱਜੀ ਰੰਜਿਸ਼ ਕੱਢਦੇ ਹੋਏ ਪੁਨੀਤ ਸੂਦ ਦੀ ਸੰਪਤੀ ਦੀ ਨਾਕਾਰਤਮਕ ਨਿਰੀਖਣ ਰਿਪੋਰਟ ਤਿਆਰ ਕੀਤੀ ਗਈ ਅਤੇ ਉਸ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਅਤੇ ਦੋਹਾਂ ਧਿਰਾਂ ਵਲੋਂ ਅਦਾਲਤੀ ਚਾਰਾਜੋਈ ਵੀ ਕੀਤੀ ਗਈ | ਮਿਤੀ 7 ਫਰਵਰੀ 2015 ਅਤੇ 25 ਅਪੈ੍ਰਲ 2015 ਨੂੰ ਨਾਮਜ਼ਦ ਮੁਲਜ਼ਮ ਜਬਰੀ ਉਸ ਦੇ ਘਰ ਦਾਖਲ ਹੋ ਗਏ ਅਤੇ ਦੁਰਵਿਵਹਾਰ ਕੀਤਾ | ਚਾਰ ਸਾਲ ਦੀ ਲੜੀ ਲੰਮੀ ਲੜਾਈ ਤੋਂ ਬਾਅਦ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਫ਼ਿਰੋਜ਼ਪੁਰ ਸੁਰੇਸ਼ ਗੋਇਲ ਦੀ ਕੋਰਟ ਨੇ ਅੱਜ ਡਾਇਰੈਕਟਰ ਮਨਿਸਟਰੀ ਆਫ਼ ਹਿਊਮਨ ਰਿਸੋਰਸ ਨਵੀਂ ਦਿੱਲੀ ਜੀ ਵਿਜੇ ਭਾਸਕਰ ਤਤਕਾਲੀ ਸੀ.ਈ.ਓ. ਕੰਟੋਨਮੈਂਟ ਬੋਰਡ ਫ਼ਿਰੋਜ਼ਪੁਰ ਕੈਂਟ, ਐੱਸ.ਡੀ.ਈ. ਸਤੀਸ਼ ਕੁਮਾਰ ਕੰਟੋਨਮੈਂਟ ਬੋਰਡ, ਜੇ.ਈ. ਅੰਕਿਤ ਸੇਠੀ, ਅਭਿਸ਼ੇਕ ਪਾਂਡੇ ਸੈਨੇਟਰੀ ਇੰਸਪੈਕਟਰ ਤੇ ਰਾਮ ਚੰਦਰ ਮੈਸ਼ਨ ਕੰਟੋਨਮੈਂਟ ਬੋਰਡ ਵਿਰੁੱਧ ਦੋਸ਼ ਆਇਦ ਕਰਦੇ ਹੋਏ ਮੁੱਦਈ ਧਿਰ ਦੀਆਂ ਗਵਾਹੀਆਂ ਵਾਸਤੇ 6 ਜਨਵਰੀ ਦੀ ਤਾਰੀਖ਼ ਮੁਕੱਰਰ ਕੀਤੀ ਗਈ ਹੈ | ਨਾਮਜ਼ਦ ਵਿਅਕਤੀਆਂ ਨੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਖਾਰਿਜ ਕੀਤਾ ਹੈ |

ਬਰਤਾਨਵੀ ਫ਼ੌਜੀ ਵਫ਼ਦ ਨੇ ਅੰਧ ਵਿਦਿਆਲਿਆ ਅਤੇ ਅਨਾਥ ਆਸ਼ਰਮ ਦਾ ਦੌਰਾ ਕੀਤਾ

ਫ਼ਿਰੋਜ਼ਪੁਰ, 13 ਦਸੰਬਰ (ਜਸਵਿੰਦਰ ਸਿੰਘ ਸੰਧੂ)- ਸਾਰਾਗੜ੍ਹੀ ਦੀ ਜੰਗ 'ਚ ਅੰਗਰੇਜ਼ ਸਰਕਾਰ ਵਲੋਂ ਹਜ਼ਾਰਾਂ ਅਫ਼ਗਾਨਾਂ ਨਾਲ ਟੱਕਰ ਲੈ ਕੇ ਸੂਰਬੀਰਤਾ ਦਿਖਾ ਸ਼ਹਾਦਤ ਦੇ ਜਾਮ ਪੀਣ ਵਾਲੇ 21 ਸਿੱਖ ਯੋਧਿਆਂ ਦੀ ਧਰਤ ਫ਼ਿਰੋਜ਼ਪੁਰ ਨੂੰ ਸਿੱਜਦਾ ਕਰਨ ਆਏ ਬਰਤਾਨਵੀ ਫ਼ੌਜ ...

ਪੂਰੀ ਖ਼ਬਰ »

ਸਰਵ ਹਿਤਕਾਰੀ ਵਿੱਦਿਆ ਮੰਦਰ ਵਿਖੇ ਪਹਿਲਾ ਸਾਲਾਨਾ ਸਮਾਗਮ ਭਲਕੇ

ਅਬੋਹਰ, 13 Ñਦਸੰਬਰ (ਕੁਲਦੀਪ ਸਿੰਘ ਸੰਧੂ)-ਸਥਾਨਕ ਸਰਵ ਹਿਤਕਾਰੀ ਵਿੱਦਿਆ ਮੰਦਰ ਪਹਿਲਾਂ ਸਾਲਾਨਾ ਸਮਾਗਮ 'ਉਮੰਗ 2019' 15 ਦਸੰਬਰ ਨੂੰ ਸਵੇਰੇ 10.15 ਵਜੇ ਸਕੂਲ ਵਿਚ ਮਨਾਇਆ ਜਾ ਰਿਹਾ ਹੈ | ਇਸ ਮੌਕੇ ਜਾਣਕਾਰੀ ਦਿੰਦਿਆਂ ਸਕੂਲ ਦੇ ਪ੍ਰਧਾਨ ਵਿਨੀਤ ਚੋਪੜਾ ਨੇ ਦੱਸਿਆ ਕਿ ਇਸ ...

ਪੂਰੀ ਖ਼ਬਰ »

ਪੰਜਾਬ 'ਚ ਰਹਿਣ ਵਾਲੇ ਸ਼ਰਨਾਰਥੀਆਂ ਨੂੰ ਬਿੱਲ ਦਾ ਲਾਭ ਨਾ ਮਿਲਿਆ ਤਾਂ ਕਾਂਗਰਸ ਹੋਵੇਗੀ ਜ਼ਿਮੇਵਾਰ-ਵਿਧਾਇਕ ਨਾਰੰਗ

ਅਬੋਹਰ, 13 Ñਦਸੰਬਰ (ਕੁਲਦੀਪ ਸਿੰਘ ਸੰਧੂ)-ਕੇਂਦਰ ਸਰਕਾਰ ਵਲੋਂ ਨਾਗਰਿਕਤਾ ਸੋਧ ਬਿੱਲ ਲੋਕ ਸਭਾ ਅਤੇ ਰਾਜ ਸਭਾ ਵਿਚ ਪਾਸ ਕਰਵਾਉਣ ਮਗਰੋਂ ਲਾਗੂ ਕਰਨ ਦਾ ਰਾਹ ਪੱਧਰਾ ਹੋਣ ਦੇ ਬਾਵਜੂਦ ਸੂਬੇ ਦੀ ਕਾਂਗਰਸ ਸਰਕਾਰ ਇਸ ਬਿੱਲ ਵਿਚ ਅੜਿੱਕਾ ਪਾਉਣ ਲਈ ਡਟ ਗਈ ਹੈ | ਮੁੱਖ ...

ਪੂਰੀ ਖ਼ਬਰ »

ਚਾਈਨਾ ਡੋਰ ਦੀ ਲਪੇਟ 'ਚ ਆਉਣ ਕਾਰਨ ਐਕਟਿਵਾ ਸਵਾਰ ਸੜਕ 'ਤੇ ਡਿੱਗੇ

ਜਲਾਲਾਬਾਦ, 13 ਦਸੰਬਰ (ਕਰਨ ਚੁਚਰਾ)-ਸ਼ਹਿਰ ਦੇ ਸ੍ਰੀ ਮੁਕਤਸਰ ਸਾਹਿਬ ਸਰਕੁਲਰ ਰੋਡ 'ਤੇ ਸ਼ਾਮ ਕਰੀਬ 5 ਵਜੇ ਚਾਈਨਾ ਡੋਰ ਦੀ ਲਪੇਟ ਵਿਚ ਆਉਣ ਕਾਰਨ ਐਕਟਿਵਾ ਸਵਾਰ ਗ੍ਰੰਥੀ ਅਤੇ ਉਸ ਦਾ ਪੁੱਤਰ ਸੜਕ 'ਤੇ ਡਿਗ ਪਏ | ਹਾਲਾਂਕਿ ਇਸ ਹਾਦਸੇ ਵਿਚ ਕੋਈ ਵੱਡਾ ਨੁਕਸਾਨ ਤਾਂ ਨਹੀਂ ...

ਪੂਰੀ ਖ਼ਬਰ »

ਮੰਨੇ ਵਾਲਾ ਸੜਕ 'ਤੇ ਮੀਂਹ ਦੇ ਪਾਣੀ ਕਰ ਕੇ ਲਗਦੇ ਛੱਪੜਾਂ ਤੋਂ ਰਾਹਗੀਰ ਪ੍ਰੇਸ਼ਾਨ

ਜਲਾਲਾਬਾਦ, 13 ਦਸੰਬਰ (ਜਤਿੰਦਰ ਪਾਲ ਸਿੰਘ)-ਜਲਾਲਾਬਾਦ ਮੰਨੇ ਵਾਲਾ ਸੜਕ ਕਾਫ਼ੀ ਲੰਬੇ ਸਮੇਂ ਤੋਂ ਪ੍ਰਸ਼ਾਸਨ ਅਤੇ ਪੀ.ਡਬਲਯੂ.ਡੀ ਵਿਭਾਗ ਦੀ ਅਣਗਹਿਲੀ ਦਾ ਸ਼ਿਕਾਰ ਹੈ | ਇਸ ਸੜਕ ਤੇ ਪਾਣੀ ਦੀ ਕੋਈ ਨਿਕਾਸੀ ਨਾ ਹੋਣ ਕਰ ਕੇ ਮੀਂਹ ਪੈਣ ਕਾਰਨ ਸੜਕ 'ਤੇ ਕਈ ਥਾਵਾਂ ਤੇ ਪਾਣੀ ...

ਪੂਰੀ ਖ਼ਬਰ »

ਟਰੱਕ ਚਾਲਕ ਿਖ਼ਲਾਫ਼ ਮਾਮਲਾ ਦਰਜ

ਅਬੋਹਰ, 13 Ñਦਸੰਬਰ (ਕੁਲਦੀਪ ਸਿੰਘ ਸੰਧੂ)-ਥਾਣਾ ਸਿਟੀ-2 ਦੀ ਪੁਲਿਸ ਨੇ ਬੀਤੇ ਦਿਨੀਂ ਹਨੂਮਾਨਗੜ੍ਹ ਚੌਕ 'ਤੇ ਸੜਕ ਹਾਦਸੇ ਵਿਚ ਹੋਈ ਨੌਜਵਾਨ ਦੀ ਮੌਤ ਦੇ ਮਾਮਲੇ ਵਿਚ ਟਰੱਕ ਚਾਲਕ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਸਥਾਨਕ ਗੋਪਾਲ ਨਗਰੀ ...

ਪੂਰੀ ਖ਼ਬਰ »

ਪਾਣੀ ਦੀ ਹੌਦੀ ਦੀ ਛੱਤ ਡਿੱਗਣ ਕਾਰਨ ਸਕੂਲੀ ਵਿਦਿਆਰਥਣਾਂ ਵਿਚ ਡਿੱਗੀਆਂ

ਸ੍ਰੀਗੰਗਾਨਗਰ, 13 ਦਸੰਬਰ (ਦਵਿੰਦਰਜੀਤ ਸਿੰਘ)- ਲਾਲਗੜ੍ਹ ਥਾਣਾ ਖੇਤਰ ਦੀ ਪਿੰਡ ਦੀ ਪੰਚਾਇਤ ਸ਼ਿਆਮ ਸਿੰਘ ਵਾਲਾ ਵਿਖੇ ਅੱਜ ਸਵੇਰੇ ਇਕ ਸਰਕਾਰੀ ਸਕੂਲ ਵਿਚ ਵਾਪਰਿਆ ਇਕ ਵੱਡਾ ਹਾਦਸਾ ਟੱਲ ਗਿਆ | ਇਸ ਹਾਦਸੇ ਵਿਚ ਅੱਧੀ ਦਰਜਨ ਤੋਂ ਵੱਧ ਸਕੂਲ ਦੀਆਾ ਵਿਦਿਆਰਥਣਾਾ ...

ਪੂਰੀ ਖ਼ਬਰ »

ਆਪਣੀਆਂ ਮੰਗਾਂ ਸਬੰਧੀ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੇ ਨਾਂਅ ਭੇਜੇ ਮੰਗ ਪੱਤਰ

ਅਬੋਹਰ, 13 Ñਦਸੰਬਰ (ਕੁਲਦੀਪ ਸਿੰਘ ਸੰਧੂ)-ਪੰਜਾਬ ਸਰਕਾਰ ਵਲੋਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਮੰਗਾਂ ਨੂੰ ਅਣਦੇਖਿਆ ਕੀਤੇ ਜਾਣ ਦੇ ਵਿਰੋਧ ਵਿਚ ਸਾਰੀਆਂ ਆਂਗਣਵਾੜੀ ਵਰਕਰਾਂ ਵਲੋਂ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਪ੍ਰਧਾਨ ...

ਪੂਰੀ ਖ਼ਬਰ »

185 ਗ੍ਰਾਮ ਹੈਰੋਇਨ ਸਮੇਤ ਨਸ਼ਾ ਤਸਕਰ ਕਾਬੂ

ਗੁਰੂਹਰਸਹਾਏ, 13 ਦਸੰਬਰ (ਪਿ੍ਥਵੀ ਰਾਜ ਕੰਬੋਜ)- ਥਾਣਾ ਗੁਰੂਹਰਸਹਾਏ ਵਲੋਂ ਇਕ ਵਿਅਕਤੀ ਵਿਰੁੱਧ ਨਸ਼ਾ ਵਿਰੋਧੀ ਐਕਟ ਅਧੀਨ ਮਾਮਲਾ ਦਰਜ ਕਰਨ ਦੀ ਜਾਣਕਾਰੀ ਪ੍ਰਾਪਤ ਹੋਈ ਹੈ | ਇਸ ਸਬੰਧੀ ਸਹਾਇਕ ਸਬ-ਇੰਸਪੈਕਟਰ ਮਹੇਸ਼ ਕੁਮਾਰ ਐਸ.ਟੀ.ਐਫ ਰੇਂਜ ਫ਼ਿਰੋਜ਼ਪੁਰ ਨੇ ਦੱਸਿਆ ...

ਪੂਰੀ ਖ਼ਬਰ »

ਕਰਿੰਦੇ ਦੀ ਕੁੱਟਮਾਰ ਕਰਨ 'ਤੇ ਮਾਲਕ ਪਿਉ-ਪੁੱਤ ਿਖ਼ਲਾਫ਼ ਮਾਮਲਾ ਦਰਜ

ਫ਼ਿਰੋਜ਼ਪੁਰ, 13 ਦਸੰਬਰ (ਗੁਰਿੰਦਰ ਸਿੰਘ)- ਥਾਣਾ ਸਿਟੀ ਪੁਲਿਸ ਨੇ ਮਾਲਕ ਨਾਲ ਹੋਏ ਬੋਲ-ਬੁਲਾਰੇ ਉਪਰੰਤ ਦੁਕਾਨ 'ਤੇ ਕੰਮ ਕਰਨਾ ਛੱਡਣ ਦੀ ਰੰਜਸ਼ ਤਹਿਤ ਕਰਿੰਦੇ ਦੀ ਕੁੱਟਮਾਰ ਕਰਨ ਦੇ ਇਕ ਮਾਮਲੇ ਵਿਚ ਮਾਲਕ ਪਿਉ-ਪੁੱਤਾਂ ਿਖ਼ਲਾਫ਼ ਮੁਕੱਦਮਾ ਦਰਜ ਕੀਤਾ ਹੈ | ਮਾਮਲੇ ...

ਪੂਰੀ ਖ਼ਬਰ »

ਸੀਟੂ ਸੂਬਾ ਪ੍ਰਧਾਨ ਦੀ ਗਿ੍ਫ਼ਤਾਰੀ ਦੀ ਨਿਖੇਧੀ

ਫ਼ਿਰੋਜ਼ਪੁਰ, 13 ਦਸੰਬਰ (ਗੁਰਿੰਦਰ ਸਿੰਘ)- ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ, ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਵਿਗਿਆਨਕ) ਅਤੇ ਸੀ.ਪੀ.ਐਮ ਨੇ ਪਾਰਟੀ ਦੇ ਸੂਬਾ ਕਮੇਟੀ ਮੈਂਬਰ ਅਤੇ ਸੀਟੂ ਦੇ ਸੂਬਾ ਪ੍ਰਧਾਨ ਸਾਥੀ ਮਹਾਂ ਸਿੰਘ ਰੋੜੀ ਿਖ਼ਲਾਫ਼ ਝੂਠੇ ...

ਪੂਰੀ ਖ਼ਬਰ »

ਖੇਤੀਬਾੜੀ ਦੇ ਕੰਮ ਦੌਰਾਨ ਵਾਪਰੇ ਹਾਦਸਿਆਂ ਦੇ ਸ਼ਿਕਾਰ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਦਿੱਤੀ

ਗੁਰੂਹਰਸਹਾਏ, 13 ਦਸੰਬਰ (ਹਰਚਰਨ ਸਿੰਘ ਸੰਧੂ)- ਖੇਤੀਬਾੜੀ ਦੇ ਕੰਮਕਾਰ ਕਰਨ ਦੌਰਾਨ ਵਾਪਰੇ ਹਾਦਸਿਆਂ ਦੌਰਾਨ ਪੰਜਾਬ ਮੰਡੀ ਬੋਰਡ ਵਲੋਂ ਪੀੜਤਾਂ ਨੂੰ ਦਿੱਤੀ ਜਾਣ ਵਾਲੀ ਸਹਾਇਤਾ ਤਹਿਤ ਮਾਰਕੀਟ ਕਮੇਟੀ ਵਲੋਂ ਵੱਖ-ਵੱਖ ਪਰਿਵਾਰਾਂ ਨੂੰ ਮਾਲੀ ਮਦਦ ਦਿੱਤੀ ਗਈ | ...

ਪੂਰੀ ਖ਼ਬਰ »

ਹਾਰਮਨੀ ਆਯੁਰਵੈਦਿਕ ਕਾਲਜ ਵਲੋਂ ਮੁਫ਼ਤ ਮੈਡੀਕਲ ਕੈਂਪ ਲਗਾਇਆ

ਫ਼ਿਰੋਜ਼ਪੁਰ, 13 ਦਸੰਬਰ (ਜਸਵਿੰਦਰ ਸਿੰਘ ਸੰਧੂ)- ਹਿੰਦ-ਪਾਕਿ ਸਰਹੱਦ 'ਤੇ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਵਿਖੇ ਹਾਰਮਨੀ ਆਯੁਰਵੈਦਿਕ ਕਾਲਜ ਫ਼ਿਰੋਜ਼ਪੁਰ ਵਲੋਂ ਤੀਸਰਾ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ | ਕੈਂਪ ਵਿਚ ਕਾਲਜ ਤੋਂ ਰੋਗਾਂ ਦੇ ...

ਪੂਰੀ ਖ਼ਬਰ »

ਯੁਵਕ ਸੇਵਾਵਾਂ ਵਿਭਾਗ ਵਲੋਂ ਦੋ ਰੋਜ਼ਾ ਪੰਜਾਬ ਰਾਜ ਯੁਵਕ ਮੇਲਾ 23, 24 ਨੂੰ

ਫ਼ਿਰੋਜ਼ਪੁਰ, 13 ਦਸੰਬਰ (ਗੁਰਿੰਦਰ ਸਿੰਘ)- ਯੁਵਕ ਸੇਵਾਵਾਂ ਵਿਭਾਗ ਪੰਜਾਬ ਵਲੋਂ 23 ਤੇ 24 ਦਸੰਬਰ ਨੂੰ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਪੰਜਾਬ ਰਾਜ ਯੁਵਕ ਮੇਲਾ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਪੰਜਾਬ ਭਰ ਦੀਆਂ ਸਮੁੱਚੀਆਂ ਯੂਨੀਵਰਸਿਟੀਆਂ ਅਤੇ ਸਮੂਹ ਜ਼ਿਲਿ੍ਹਆਂ ...

ਪੂਰੀ ਖ਼ਬਰ »

ਦਸੰਬਰ ਮਹੀਨੇ ਦੇ ਪਹਿਲੇ ਮੀਂਹ ਨੇ ਬੀਜੀ ਕਣਕ ਦੀ ਖ਼ੁਸ਼ਕੀ ਚੁੱਕੀ

ਮੰਡੀ ਲਾਧੂਕਾ, 13 ਦਸੰਬਰ (ਰਾਕੇਸ਼ ਛਾਬੜਾ)-ਸਰਦ ਰੁੱਤ ਦੇ ਪਹਿਲੇ ਮੀਂਹ ਨੇ ਕਣਕ ਦੀ ਫ਼ਸਲ ਦੀ ਖ਼ੁਸ਼ਕੀ ਦੂਰ ਕਰ ਦਿੱਤੀ ਹੈ ਤੇ ਮੌਸਮ ਦਾ ਮਿਜ਼ਾਜ ਬਦਲ ਗਿਆ ਹੈ | ਹਲਕੀ ਬੰੂਦਾ-ਬਾਂਦੀ ਕਾਰਨ ਤਾਪਮਾਨ ਹੇਠਾਂ ਡਿੱਗ ਪਿਆ ਹੈ ਅਤੇ ਠੰਢ ਵਧਣ ਲੱਗ ਪਈ ਹੈ | ਇਹ ਮੀਂਹ ਕਣਕ ਦੀ ...

ਪੂਰੀ ਖ਼ਬਰ »

ਦਰਜਨ ਭਰ ਵਿਅਕਤੀਆਂ ਨੇ ਰਾਣਾ ਸੋਢੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਕੀਤਾ ਹਮਾਇਤ ਦਾ ਐਲਾਣ

ਗੁਰੂਹਰਸਹਾਏ, 13 ਦਸੰਬਰ (ਹਰਚਰਨ ਸਿੰਘ ਸੰਧੂ)- ਹਲਕਾ ਗੁਰੂਹਰਸਹਾਏ ਅੰਦਰ ਵੱਖ-ਵੱਖ ਪਰਿਵਾਰਾਂ ਵਲੋਂ ਕਾਂਗਰਸ ਪਾਰਟੀ ਨੂੰ ਸਮਰਥਨ ਦਿੱਤਾ ਜਾ ਰਿਹਾ ਹੈ | ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵਲੋਂ ਲੋਕਾਂ ਨਾਲ ਕੀਤੇ ਜਾ ਰਹੇ ਮੇਲ-ਮਿਲਾਪ ਤੇ ਉਨ੍ਹਾਂ ਦੀਆਂ ...

ਪੂਰੀ ਖ਼ਬਰ »

ਕਿਸਾਨ ਸੰਘਰਸ਼ ਕਮੇਟੀ ਦਾ ਵਫ਼ਦ ਤਹਿਸੀਲਦਾਰ ਨੂੰ ਮਿਲਿਆ

ਜ਼ੀਰਾ, 13 ਦਸੰਬਰ (ਮਨਜੀਤ ਸਿੰਘ ਢਿੱਲੋਂ)- ਕਿਸਾਨ ਸੰਘਰਸ਼ ਕਮੇਟੀ ਪੰਜਾਬ ਦਾ ਇਕ ਵਫ਼ਦ ਸਾਲ 2017-18 ਅਤੇ 2019 ਵਿਚ ਕਿਸਾਨਾਂ ਦੀ ਖ਼ਰਾਬ ਹੋਈ ਫ਼ਸਲ ਦੇ ਵੰਡੇ ਗਏ ਮੁਆਵਜ਼ੇ ਸਬੰਧੀ ਕੁਝ ਕਿਸਾਨਾਂ ਨਾਲ ਕੀਤੇ ਗਏ ਪੱਖਪਾਤ ਦੇ ਮਾਮਲੇ ਨੂੰ ਲੈ ਕੇ ਬੇਅੰਤ ਸਿੰਘ ਸਿੱਧੂ ...

ਪੂਰੀ ਖ਼ਬਰ »

ਨਰੋਆ ਪੰਜਾਬ ਮੰਚ ਦੀ ਇਕੱਤਰਤਾ ਭਲਕੇ ਲੁਧਿਆਣਾ ਵਿਖੇ ਹੋਵੇਗੀ-ਨੂਰਪੁਰ

ਜ਼ੀਰਾ, 13 ਦਸੰਬਰ (ਮਨਜੀਤ ਸਿੰਘ ਢਿੱਲੋਂ)- ਨਰੋਆ ਪੰਜਾਬ ਮੰਚ ਦੇ ਆਗੂ ਸਾਹਿਤਕਾਰ ਗੁਰਚਰਨ ਸਿੰਘ ਨੂਰਪੁਰ ਨੇ ਇਕ ਪ੍ਰੈੱਸ ਨੋਟ ਰਾਹੀਂ ਦੱਸਿਆ ਹੈ ਕਿ ਮੰਚ ਦੀ ਭਲਕੇ 15 ਦਸੰਬਰ ਨੂੰ ਪੰਜਾਬ ਭਰ ਦੀਆਂ ਵੱਖ-ਵੱਖ ਪੰਜਾਬ ਹਿਤੈਸ਼ੀ ਜਥੇਬੰਦੀਆਂ ਦੀ ਇਕ ਸਰਬ ਸਾਂਝੀ ...

ਪੂਰੀ ਖ਼ਬਰ »

ਤਨਖ਼ਾਹਾਂ ਨਾ ਮਿਲਣ ਕਾਰਨ ਜਲ ਸਪਲਾਈ ਕਾਮਿਆਂ 'ਚ ਰੋਸ

ਜ਼ੀਰਾ, 13 ਦਸੰਬਰ (ਮਨਜੀਤ ਸਿੰਘ ਢਿੱਲੋਂ)- ਪੰਜਾਬ ਸਰਕਾਰ ਵਲੋਂ ਨਵੰਬਰ ਮਹੀਨੇ ਦੀਆਂ ਤਨਖ਼ਾਹਾਂ ਨਾ ਦਿੱਤੇ ਜਾਣ ਕਾਰਨ ਜਲ ਸਪਲਾਈ ਅਤੇ ਸੈਨੀਟੇਸ਼ਨ ਕਾਮਿਆਂ ਵਿਚ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਸ ਸਬੰਧ ਵਿਚ ਜਲ ਸਪਲਾਈ ਅਤੇ ਮਸਟਰੋਲ ਇੰਪਲਾਈਜ਼ ...

ਪੂਰੀ ਖ਼ਬਰ »

ਮਾੜੀ ਮੁਸਤਫ਼ਾ ਗੋਲੀ ਕਾਂਡ 'ਚ ਇਕ ਔਰਤ ਵੀ ਹੋਈ ਜ਼ਖ਼ਮੀ

ਠੱਠੀ ਭਾਈ, 13 ਦਸੰਬਰ (ਜਗਰੂਪ ਸਿੰਘ ਮਠਾੜੂ)-ਮੋਗਾ ਜ਼ਿਲੇ੍ਹ ਦੇ ਥਾਣਾ ਬਾਘਾ ਪੁਰਾਣਾ ਅਧੀਨ ਪੈਂਦੇ ਪਿੰਡ ਮਾੜੀ ਮੁਸਤਫ਼ਾ ਵਿਖੇ ਬੀਤੇ ਕੱਲ੍ਹ ਮੋਟਰ ਸਾਈਕਲ ਸਵਾਰਾਂ ਵਲੋਂ ਅੰਨ੍ਹੇਵਾਹ ਗੋਲੀਆਂ ਚਲਾ ਕੇ ਇਕ ਨੌਜਵਾਨ ਬੇਅੰਤ ਸਿੰਘ (24) ਪੁੱਤਰ ਗੁਰਸੇਵਕ ਸਿੰਘ ਵਾਸੀ ...

ਪੂਰੀ ਖ਼ਬਰ »

ਮੰਡਲ ਰੇਲ ਪ੍ਰਬੰਧਕ ਵਲੋਂ ਯੂਨੀਅਨ ਦੇ ਅਹੁਦੇਦਾਰਾਂ ਨਾਲ ਦੋ ਰੋਜ਼ਾ ਬੈਠਕ

ਫ਼ਿਰੋਜ਼ਪੁਰ, 13 ਦਸੰਬਰ (ਨਿਰਮਲ ਸਿੰਘ ਗਿੱਲ)- ਰੇਲਵੇ ਨਾਲ ਸੰਬੰਧਿਤ ਜਥੇਬੰਦੀਆਂ ਅਤੇ ਯੂਨੀਅਨ ਨੂੰ ਸਮੇਂ-ਸਮੇਂ 'ਤੇ ਕਈ ਮੁਸ਼ਕਿਲਾਂ ਅਤੇ ਸਮੱਸਿਆਵਾਂ ਆਉਂਦੀਆਂ ਹਨ, ਜਿਨ੍ਹਾਂ ਦਾ ਹੱਲ ਕਰਨਾ ਵੀ ਜ਼ਰੂਰੀ ਹੁੰਦਾ ਹੈ | ਇਸ ਦੇ ਚੱਲਦਿਆ ਰੇਲਵੇ ਪ੍ਰਬੰਧਕ ਰਾਜੇਸ਼ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰੀਸ਼ਦ ਵਲੋਂ ਸਰਕਾਰੀ ਸਕੀਮਾਂ ਨੂੰ ਲਾਭਪਾਤਰੀਆਂ ਤੱਕ ਪਹੰੁਚਾਉਣ ਲਈ ਕਮੇਟੀਆਂ ਗਠਿਤ

ਫ਼ਿਰੋਜ਼ਪੁਰ, 13 ਦਸੰਬਰ (ਜਸਵਿੰਦਰ ਸਿੰਘ ਸੰਧੂ)- ਪੇਂਡੂ ਖੇਤਰ ਦੇ ਬਹੁਪੱਖੀ ਵਿਕਾਸ ਦੇ ਨਾਲ-ਨਾਲ ਸਰਕਾਰ ਵਲੋਂ ਲੋੜਵੰਦਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਬਣਾਈਆਂ ਵੱਖ-ਵੱਖ ਲੋਕ ਭਲਾਈ ਯੋਜਨਾਵਾਂ ਨੂੰ ਹੂਬਹੂ ਲਾਗੂ ਕਰ ਕੇ ਹਰ ਲੋੜਵੰਦ ਤੱਕ ਪੁੱਜਦਾ ਕਰਨ ਲਈ ...

ਪੂਰੀ ਖ਼ਬਰ »

ਜੈਨੇਸਿਸ ਕਾਲਜ ਨੇ ਲਗਾਇਆ ਜੇਲ੍ਹ 'ਚ ਦੰਦਾਂ ਦੀ ਜਾਂਚ ਦਾ ਮੁਫ਼ਤ ਕੈਂਪ

ਫ਼ਿਰੋਜ਼ਪੁਰ, 13 ਦਸੰਬਰ (ਜਸਵਿੰਦਰ ਸਿੰਘ ਸੰਧੂ)- ਪੰਜਾਬ ਸਰਕਾਰ ਵਲੋਂ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ੁਰੂ ਕੀਤੇ ਗਏ ਮਿਸ਼ਨ ਤੰਦਰੁਸਤ ਪੰਜਾਬ ਦੇ ਤਹਿਤ ਜੇਲ੍ਹ ਵਿਚ ਬੰਦ ਕੈਦੀਆਂ ਦੀ ਚੰਗੀ ਸਿਹਤ ਲਈ ਮਿੱਥੇ ਪ੍ਰੋਗਰਾਮ ਅਨੁਸਾਰ, ਏ.ਡੀ.ਜੀ.ਪੀ. ਜੇਲ੍ਹਾਂ ...

ਪੂਰੀ ਖ਼ਬਰ »

ਪੈੱ੍ਰਸ ਕਲੱਬ ਨੇ ਮਨਾਇਆ ਸਥਾਪਨਾ ਦਿਵਸ

ਫ਼ਿਰੋਜ਼ਪੁਰ, 13 ਦਸੰਬਰ (ਜਸਵਿੰਦਰ ਸਿੰਘ ਸੰਧੂ)- ਲੋਕਤੰਤਰ ਦਾ ਚੌਥਾ ਥੰਮ੍ਹ ਪੱਤਰਕਾਰਤਾ ਦੇ ਪਹਿਰਾ ਦੇਣ ਅਤੇ ਕਵਰੇਜ ਕਰਨ ਲਈ ਖੇਤਰ 'ਚ ਵਿਚਰਦੇ ਪੱਤਰਕਾਰਾਂ ਨੂੰ ਆਉਂਦੀਆਂ ਸਮੱਸਿਆਵਾਂ ਨੂੰ ਵਿਚਾਰਨ ਲਈ 2013 'ਚ ਬਣੇ ਪੈੱ੍ਰਸ ਕਲੱਬ ਫ਼ਿਰੋਜ਼ਪੁਰ ਵਲੋਂ ਪ੍ਰਧਾਨ ...

ਪੂਰੀ ਖ਼ਬਰ »

ਮਿ੍ਤਕ ਲਾਵਾਰਿਸ ਵਿਅਕਤੀਆਂ ਦੀ ਆਤਮਿਕ ਸ਼ਾਂਤੀ ਲਈ ਹਵਨ 22 ਨੂੰ

ਫ਼ਿਰੋਜ਼ਪੁਰ, 13 ਦਸੰਬਰ (ਜਸਵਿੰਦਰ ਸਿੰਘ ਸੰਧੂ)- ਲਾਵਾਰਿਸ ਵਿਅਕਤੀਆਂ ਦਾ ਅੰਤਿਮ ਸੰਸਕਾਰ ਕਰ ਕੇ ਉਨ੍ਹਾਂ ਦੀਆਂ ਅਸਥੀਆਂ ਨੂੰ ਹਰਿਦੁਆਰ ਵਿਖੇ ਜਲ ਪ੍ਰਵਾਹ ਕਰਨ ਵਾਲੇ ਫ਼ਿਰੋਜ਼ਪੁਰ ਵੈਲਫੇਅਰ ਕਲੱਬ ਫ਼ਿਰੋਜ਼ਪੁਰ ਵਲੋਂ ਮਿ੍ਤਕ ਵਿਅਕਤੀਆਂ ਦੀ ਆਤਮਿਕ ਸ਼ਾਂਤੀ ...

ਪੂਰੀ ਖ਼ਬਰ »

ਦੇਵ ਸਮਾਜ ਕਾਲਜ ਪਹੁੰਚੇ ਬਰਤਾਨਵੀ ਫ਼ੌਜੀ ਅਧਿਕਾਰੀ

ਫ਼ਿਰੋਜ਼ਪੁਰ, 13 ਦਸੰਬਰ (ਜਸਵਿੰਦਰ ਸਿੰਘ ਸੰਧੂ)- ਹਫ਼ਤੇ ਲਈ ਭਾਰਤੀ ਦੌਰੇ 'ਤੇ ਆਏ ਬਰਤਾਨਵੀ ਫ਼ੌਜੀ ਅਧਿਕਾਰੀਆਂ ਦੇ ਵਫ਼ਦ 'ਚ ਸ਼ਾਮਿਲ ਬਿ੍ਗੇਡੀਅਰ ਸੇਲੀਆ ਜੇਨ ਹਾਰਵੇ, ਕੈਪਟਨ ਕਰੇਜ ਬਿਕੇਰਟਨ, ਭਾਰਤੀਯ ਮੂਲ ਦੇ ਬਰਤਾਨਵੀ ਕੈਪਟਨ ਜਗਜੀਤ ਸਿੰਘ ਸੋਹਲ, ਵਾਰੰਟ ...

ਪੂਰੀ ਖ਼ਬਰ »

ਲੋਕ ਨਿਰਮਾਣ ਵਿਭਾਗ ਦੇ ਮੁਲਾਜ਼ਮਾਂ ਨੇ 5ਵੇਂ ਦਿਨ ਵੀ ਜਾਰੀ ਰੱਖਿਆ ਧਰਨਾ

ਫ਼ਿਰੋਜ਼ਪੁਰ, 13 ਦਸੰਬਰ (ਜਸਵਿੰਦਰ ਸਿੰਘ ਸੰਧੂ)- ਲੋਕ ਨਿਰਮਾਣ ਵਿਭਾਗ ਫ਼ਿਰੋਜ਼ਪੁਰ ਦੇ ਕਰਮਚਾਰੀਆਂ ਵਲੋਂ ਤਨਖ਼ਾਹਾਂ ਦੀ ਅਦਾਇਗੀ ਨਾ ਹੋਣ ਕਾਰਨ ਸਾਂਝਾ ਮੁਲਾਜ਼ਮ ਮੰਚ ਦੇ ਸੱਦੇ 'ਤੇ ਪੀ.ਐੱਸ.ਐਮ.ਐੱਸ.ਯੂ. ਜ਼ਿਲ੍ਹਾ ਫ਼ਿਰੋਜ਼ਪੁਰ ਦੀ ਅਗਵਾਈ ਵਿਚ ਅੱਜ ਪੰਜਵੇਂ ...

ਪੂਰੀ ਖ਼ਬਰ »

ਰੇਲਵੇ ਅੰਡਰ ਬਿ੍ਜ ਦੇ ਨਾਲੇ 'ਤੇ ਗਰਿੱਲਾਂ ਲਗਾਉਣ ਦੀ ਮੰਗ

ਮੱਲਾਂਵਾਲਾ, 13 ਦਸੰਬਰ (ਗੁਰਦੇਵ ਸਿੰਘ)- ਮੱਲਾਂਵਾਲਾ ਖ਼ਾਸ ਰੇਲਵੇ ਸਟੇਸ਼ਨ ਤੋਂ ਥੋੜ੍ਹੀ ਦੂਰੀ 'ਤੇ ਪਿੰਡ ਸੁਨਮਾਂ ਦੇ ਨਜ਼ਦੀਕ ਅੰਡਰ ਬਿ੍ਜ (ਰੇਲਵੇ ਲਾਈਨ ਥੱਲੇ) ਪੁਲ ਬਣਿਆ ਹੋਇਆ | ਇਸ ਪੁਲ 'ਤੇ ਮੀਂਹ ਦੇ ਪਾਣੀ ਦੇ ਨਿਕਾਸ ਲਈ ਬਣੇ ਨਾਲੇ 'ਤੇ ਲੱਗੀਆਂ ਲੋਹੇ ਦੀਆਂ ...

ਪੂਰੀ ਖ਼ਬਰ »

ਗੈਸ ਏਜੰਸੀ ਮਾਲਕਾਂ ਨੂੰ ਪੇਸ਼ ਆਉਂਦੀਆਂ ਸਮੱਸਿਆਵਾਂ ਸਬੰਧੀ ਐਲ.ਪੀ.ਜੀ. ਡਿਸਟ੍ਰੀਬਿਊਟਰ ਫੈਡਰੇਸ਼ਨ ਨੇ ਕੀਤੀ ਮੀਟਿੰਗ

ਫ਼ਿਰੋਜ਼ਪੁਰ, 13 ਦਸੰਬਰ (ਜਸਵਿੰਦਰ ਸਿੰਘ ਸੰਧੂ)- ਗੈਸ ਏਜੰਸੀ ਡਿਸਟ੍ਰੀਬਿਊਟਰ ਨੂੰ ਦਰਪੇਸ਼ ਆ ਰਹੀਆਂ ਸਮੱਸਿਆਵਾਂ ਸਬੰਧੀ ਆਲ ਇੰਡੀਆ ਐਲ.ਪੀ.ਜੀ. ਡਿਸਟ੍ਰੀਬਿਊਟਰ ਫੈਡਰੇਸ਼ਨ ਦੀ ਮੀਟਿੰਗ ਫ਼ਿਰੋਜ਼ਪੁਰ ਵਿਖੇ ਪੰਜਾਬ ਪ੍ਰਧਾਨ ਹਰਸਿਮਰਤ ਕੌਰ ਦੀ ਪ੍ਰਧਾਨਗੀ ਹੇਠ ...

ਪੂਰੀ ਖ਼ਬਰ »

ਡੀ.ਸੀ ਦਫ਼ਤਰ ਦੀ ਕਲਾਸ ਫੋਰ ਯੂਨੀਅਨ ਦੀ ਸਰਬਸੰਮਤੀ ਨਾਲ ਹੋਈ ਚੋਣ

ਫ਼ਿਰੋਜ਼ਪੁਰ, 13 ਦਸੰਬਰ (ਜਸਵਿੰਦਰ ਸਿੰਘ ਸੰਧੂ)- ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਬਰਾਂਚ ਜ਼ਿਲ੍ਹਾ ਫ਼ਿਰੋਜ਼ਪੁਰ ਵਲੋਂ ਜ਼ਿਲ੍ਹਾ ਪ੍ਰਧਾਨ ਰਾਮ ਪ੍ਰਸ਼ਾਦ, ਜ਼ਿਲ੍ਹਾ ਜਨਰਲ ਸਕੱਤਰ ਪ੍ਰਵੀਨ ਕੁਮਾਰ ਅਤੇ ਮੁੱਖ ਸਲਾਹਕਾਰ ਦੀ ਅਗਵਾਈ ਹੇਠ ਅੱਜ ...

ਪੂਰੀ ਖ਼ਬਰ »

ਭਾਰਤੀ ਕਮਿਊਨਿਸਟ ਪਾਰਟੀ ਨੇ ਨਾਗਰਿਕਤਾ ਸੋਧ ਬਿੱਲ ਵਿਰੁੱਧ ਸਾੜਿਆ ਪੁਤਲਾ

ਮੋਗਾ, 13 ਦਸੰਬਰ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਭਾਰਤੀ ਕਮਿਊਨਿਸਟ ਪਾਰਟੀ ਪੰਜਾਬ ਦੇ ਸੱਦੇ 'ਤੇ ਅੱਜ ਇੱਥੇ ਪਾਰਟੀ ਦੇ ਸੈਂਕੜੇ ਵਰਕਰਾਂ ਵਲੋਂ ਕੇਂਦਰ ਦੀ ਭਾਜਪਾ ਸਰਕਾਰ ਦਾ ਪੁਤਲਾ ਫੂਕਿਆ ਗਿਆ | ਇਸ ਤੋਂ ਪਹਿਲਾਂ ਨਛੱਤਰ ਧਾਲੀਵਾਲ ਭਵਨ ਵਿਖੇ ਬਲਾਕ ਸਕੱਤਰ ...

ਪੂਰੀ ਖ਼ਬਰ »

ਸੂਬਾ ਪੱਧਰੀ ਡੋਜਬਾਲ ਮੁਕਾਬਲੇ 'ਚ ਫ਼ਾਜ਼ਿਲਕਾ ਦੀਆਂ ਲੜਕੀਆਂ ਜੇਤੂ

ਅਬੋਹਰ, 13 Ñਦਸੰਬਰ (ਕੁਲਦੀਪ ਸਿੰਘ ਸੰਧੂ)-ਸਰਕਾਰੀ ਸੀਨੀਅਰ ਸੈਕੰਡਰੀ ਅਬੋਹਰ ਵਿਖੇ ਕਰਵਾਏ ਗਏ 65ਵੇਂ ਸੂਬਾ ਪੱਧਰੀ ਡੋਜਬਾਲ ਮੁਕਾਬਲਿਆਂ 'ਚ ਫ਼ਾਜ਼ਿਲਕਾ ਦੀਆਂ ਲੜਕੀਆਂ ਦੀ ਅੰਡਰ-17 ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜੇਤੂ ਬਣਨ ਦਾ ਰਿਕਾਰਡ ਬਣਾਇਆ ਜਦ ਕਿ ...

ਪੂਰੀ ਖ਼ਬਰ »

ਸੰਸਥਾ ਬਾਲਾ ਜੀ ਸਮਾਜ ਸੇਵਾ ਸੰਘ ਨੇ ਬਲੱਡ ਬੈਂਕ ਦੇ ਅਧਿਕਾਰੀਆਂ ਤੇ ਕਰਮਚਾਰੀਆਂ 'ਤੇ ਮਨਮਰਜ਼ੀ ਦੇ ਦੋਸ਼ ਲਾਏ

ਅਬੋਹਰ, 13 ਦਸੰਬਰ (ਸੁਖਜਿੰਦਰ ਸਿੰਘ ਢਿੱਲੋਂ)-ਇਲਾਕੇ ਵਿਚ ਖ਼ੂਨਦਾਨ ਕੈਂਪ ਲਾ ਕੇ ਲੋਕਾਂ ਨੂੰ ਖ਼ੂਨ ਮੁਹੱਈਆ ਕਰਵਾਉਣ ਚ ਵਡਮੁੱਲਾ ਯੋਗਦਾਨ ਪਾਉਣ ਵਾਲੀ ਸੰਸਥਾ ਬਾਲਾ ਜੀ ਸਮਾਜ ਸੇਵਾ ਸੰਘ ਵਲੋਂ ਅਬੋਹਰ ਬਲੱਡ ਬੈਂਕ ਤੇ ਕੈਂਪਾਂ ਦੀ ਮਨਜ਼ੂਰੀ ਨਾ ਦੇਣ, ਬਲੱਡ ਬੈਂਕ ...

ਪੂਰੀ ਖ਼ਬਰ »

ਕੜਾਕੇ ਦੀ ਠੰਢ ਨੇ ਕੰਬਣੀ ਛੇੜੀ, ਟ੍ਰੈਫਿਕ ਨਿਯਮ ਵੀ ਠੰਢੇ ਪਏ

ਅਬੋਹਰ, 13 Ñਦਸੰਬਰ (ਕੁਲਦੀਪ ਸਿੰਘ ਸੰਧੂ)-ਦੋ ਦਿਨ ਲਗਾਤਾਰ ਹੋਈ ਹਲਕੀ ਬਰਸਾਤ ਤੋਂ ਬਾਅਦ ਅੱਜ ਤੜਕੇ ਕੜਾਕੇ ਦੀ ਠੰਢ ਨੇ ਸਾਰਾ ਸਿਸਟਮ ਜਾਮ ਕਰ ਕੇ ਰੱਖ ਦਿੱਤਾ | ਕੰਬਣੀ ਛੇੜਨ ਵਾਲੀ ਠੰਢ ਦਾ ਅੱਜ ਸਭ ਤੋਂ ਜ਼ਿਆਦਾ ਅਸਰ ਟ੍ਰੈਫਿਕ ਵਿਵਸਥਾ 'ਤੇ ਵੇਖਣ ਨੂੰ ਮਿਲਿਆ | ...

ਪੂਰੀ ਖ਼ਬਰ »

ਝੱੁਗੇ ਫੰਗੀਆ ਵਿਖੇ ਮਗਨਰੇਗਾ ਤਹਿਤ ਰੁਜ਼ਗਾਰ ਦਿਵਸ ਮਨਾਇਆ

ਜਲਾਲਾਬਾਦ, 13 ਦਸੰਬਰ (ਹਰਪ੍ਰੀਤ ਸਿੰਘ ਪਰੂਥੀ)-ਡਿਪਟੀ ਕਮਿਸ਼ਨਰ ਵਧੀਕ ਫ਼ਾਜ਼ਿਲਕਾ ਵਲੋਂ ਹਰ ਸ਼ੁੱਕਰਵਾਰ ਨੂੰ ਮਗਨਰੇਗਾ ਤਹਿਤ ਰੋਜ਼ਗਾਰ ਦਿਵਸ ਮਨਾਉਣ ਲਈ ਜਾਰੀ ਹਦਾਇਤਾਂ ਅਨੁਸਾਰ ਗਰਾਮ ਪੰਚਾਇਤ ਝੁੱਗੇ ਫੰਗੀਆਂ ਵਿਖੇ ਮਹਾਤਮਾ ਗਾਂਧੀ ਕੌਮੀ ਪੇਂਡੂ ਰੁਜ਼ਗਾਰ ...

ਪੂਰੀ ਖ਼ਬਰ »

ਸਰਕਾਰੀ ਸਕੂਲ ਲੜਕੇ 'ਚ ਮੈਡੀਕਲ ਕੈਂਪ ਅਤੇ ਅਧਿਆਪਕ-ਮਾਪੇ ਮਿਲਣੀ ਸਮਾਗਮ ਕਰਵਾਇਆ

ਜਲਾਲਾਬਾਦ, 13 ਦਸੰਬਰ (ਕਰਨ ਚੁਚਰਾ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਜਲਾਲਾਬਾਦ 'ਚ ਸ਼ੁੱਕਰਵਾਰ ਨੂੰ ਮੈਡੀਕਲ ਕੈਂਪ ਅਤੇ ਅਧਿਆਪਕ-ਮਾਪੇ ਮਿਲਣੀ ਸਮਾਗਮ ਕਰਵਾਇਆ | ਇਸ ਦੌਰਾਨ ਵਿਧਾਇਕ ਰਮਿੰਦਰ ਆਵਲਾ ਬਤੌਰ ਮੁੱਖ ਮਹਿਮਾਨ ਅਤੇ ਸਮਾਜ ਸੇਵੀ ਅਤੇ ਆੜ੍ਹਤੀਆ ...

ਪੂਰੀ ਖ਼ਬਰ »

ਸਰਪੰਚਾਂ ਅਤੇ ਪੰਚਾਂ ਨੂੰ ਪੰਜਾਬ ਪੰਚਾਇਤੀ ਰਾਜ ਐਕਟ ਬਾਰੇ ਜਾਣੂੰ ਕਰਵਾਇਆ

ਫ਼ਾਜ਼ਿਲਕਾ, 13 ਦਸੰਬਰ (ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਹਰਕੰਵਲਜੀਤ ਸਿੰਘ ਤੇ ਸਕੱਤਰ ਜ਼ਿਲ੍ਹਾ ਪ੍ਰੀਸ਼ਦ ਰਣਜੀਤ ਸਿੰਘ ਦੀ ਪ੍ਰਧਾਨਗੀ ਹੇਠ ਪੰਜਾਬ ਪੰਚਾਇਤੀ ਰਾਜ ਐਕਟ ਤਹਿਤ ਬੀ.ਡੀ.ਪੀ.ਓ ਦਫ਼ਤਰ ਫ਼ਾਜ਼ਿਲਕਾ ਵਿਖੇ ਸਮੂਹ ਸਰਪੰਚਾਂ ਤੇ ...

ਪੂਰੀ ਖ਼ਬਰ »

ਉਦਿਆਨ ਆਭਾ ਐਕਸਪੈੱ੍ਰਸ ਰੇਲਗੱਡੀ ਨੂੰ 13 ਜਨਵਰੀ ਤੱਕ ਬੰਦ ਕਰਨ ਦਾ ਵਿਰੋਧ

ਸ੍ਰੀਗੰਗਾਨਗਰ, 13 ਦਸੰਬਰ (ਦਵਿੰਦਰਜੀਤ ਸਿੰਘ)-ਸੰਯੁਕਤ ਵਪਾਰ ਮੰਡਲ ਨੇ ਉਦਿਆਨ ਆਭਾ ਐਕਸਪੈੱ੍ਰਸ ਰੇਲ ਗੱਡੀ ਨੂੰ 13 ਜਨਵਰੀ 2020 ਤੱਕ ਬੰਦ ਕਰਨ ਦਾ ਵਿਰੋਧ ਕੀਤਾ ਹੈ | ਚੇਅਰਮੈਨ ਤਰਸੇਮ ਗੁਪਤਾ ਨੇ ਰੇਲਵੇ ਮੰਤਰੀ ਪਿਯੂਸ਼ ਗੋਇਲ ਨੂੰ ਇਕ ਈਮੇਲ ਵਿਚ ਲਿਖਿਆ ਹੈ ਕਿ ਰੇਲਵੇ ...

ਪੂਰੀ ਖ਼ਬਰ »

ਨਵਨਿਯੁਕਤ ਮਲੀਪਰਪਜ਼ ਹੈਲਥ ਵਰਕਰਾਂ ਨੇ ਸਰਕਾਰ ਨੂੰ ਦਿੱਤੀ ਸੰਘਰਸ਼ ਦੀ ਚਿਤਾਵਨੀ

ਫ਼ਾਜ਼ਿਲਕਾ, 13 ਦਸੰਬਰ (ਦਵਿੰਦਰ ਪਾਲ ਸਿੰਘ)-1263 ਨਵਨਿਯੁਕਤ ਮਲਟੀਪਰਪਜ਼ ਹੈਲਥ ਵਰਕਰ ਮੇਲ ਯੂਨੀਅਨ ਜ਼ਿਲ੍ਹਾ ਫ਼ਾਜ਼ਿਲਕਾ ਇਕਾਈ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਨਾਂਅ ਡਿਪਟੀ ਕਮਿਸ਼ਨਰ ਅਤੇ ਸਿਵਲ ਸਰਜਨ ਰਾਹੀ ਮੰਗ ਪੱਤਰ ਭੇਜੇ | ਯੂਨੀਅਨ ਆਗੂ ...

ਪੂਰੀ ਖ਼ਬਰ »

ਰੈਗੂਲੇਸ਼ਨ ਕਮੇਟੀ 'ਚ ਪੱਕੇ ਖਾਲੇ ਬਣਾਉਣ ਦੀ ਮੰਗ

ਸ੍ਰੀਗੰਗਾਨਗਰ, 13 ਦਸੰਬਰ (ਦਵਿੰਦਰਜੀਤ ਸਿੰਘ)-ਗੰਗ ਨਹਿਰ ਰੈਗੂਲੇਸ਼ਨ ਕਮੇਟੀ ਦੀ ਮੀਟਿੰਗ ਸਿੰਚਾਈ ਰੈਸਟ ਹਾਊਸ 'ਚ ਜ਼ਿਲ੍ਹਾ ਕੁਲੈਕਟਰ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਪਾਣੀ ਦੀ ਵੰਡ ਅਤੇ ਕਿਸਾਨਾਾ ਦੀ ਸਮੱਸਿਆਵਾਾ ਬਾਰੇ ਗੰਭੀਰਤਾ ਨਾਲ ਵਿਚਾਰ ਵਟਾਾਦਰੇ ...

ਪੂਰੀ ਖ਼ਬਰ »

ਸਰਕਾਰੀ ਆਈ.ਟੀ.ਆਈ. ਫ਼ਾਜ਼ਿਲਕਾ ਵਿਖੇ ਕੈਰੀਅਰ ਕਾਨਫ਼ਰੰਸ ਸੈਮੀਨਾਰ 19 ਨੂੰ

ਫਾਜ਼ਿਲਕਾ, 13 ਦਸੰਬਰ (ਦਵਿੰਦਰ ਪਾਲ ਸਿੰਘ)- ਪੰਜਾਬ ਸਰਕਾਰ ਦੀ ਘਰ-ਘਰ ਰੁਜ਼ਗਾਰ ਯੋਜਨਾ ਤਹਿਤ ਬੇਰੁਜ਼ਗਾਰ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਦੇ ਸਮਰੱਥ ਬਣਾਉਣ ਲਈ ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਛਤਵਾਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵਧੀਕ ਡਿਪਟੀ ਕਮਿਸ਼ਨਰ ...

ਪੂਰੀ ਖ਼ਬਰ »

ਝੋਨੇ ਦੀਆਂ ਬੋਰੀਆਂ ਨਾਲ ਭਰਿਆ ਟਰੱਕ ਪਲਟਿਆ

ਅਬੋਹਰ, 13 Ñਦਸੰਬਰ (ਕੁਲਦੀਪ ਸਿੰਘ ਸੰਧੂ)-ਸਥਾਨਕ ਫ਼ਾਜ਼ਿਲਕਾ ਰੋਡ 'ਤੇ ਸਥਿਤ ਆਂਗਣ ਚੌਕ 'ਤੇ ਬੀਤੀ ਰਾਤ ਝੋਨੇ ਦੀਆਂ ਬੋਰੀਆਂ ਨਾਲ ਭਰਿਆ ਇਕ ਟਰੱਕ ਇਕ ਕਾਰ ਨੂੰ ਬਚਾਉਣ ਦੇ ਚੱਕਰ ਵਿਚ ਖ਼ੁਦ ਸੜਕ ਕਿਨਾਰੇ ਪਲਟ ਗਿਆ | ਇਸ ਦੌਰਾਨ ਟਰੱਕ ਚਾਲਕ ਖ਼ੁਦ ਜ਼ਖਮੀ ਹੋ ਗਿਆ | ...

ਪੂਰੀ ਖ਼ਬਰ »

ਬਾਬਾ ਬ੍ਰਹਮ ਦਾਸ ਭਲਕੇ ਕਰਨਗੇ ਸਤਿਸੰਗ

ਮੰਡੀ ਲਾਧੂਕਾ, 13 ਦਸੰਬਰ (ਰਾਕੇਸ਼ ਛਾਬੜਾ)-ਬਾਬਾ ਭੁੰਮਣ ਸ਼ਾਹ ਮੱਤ ਦੇ ਗੱਦੀ ਨਸ਼ੀਨ ਬਾਬਾ ਬ੍ਰਹਮ ਦਾਸ 15 ਦਸੰਬਰ ਨੂੰ ਮੰਡੀ ਦੀ ਨਵੀਂ ਅਨਾਜ ਮੰਡੀ ਵਿਚ ਸਾਲਾਨਾ ਸਤਿਸੰਗ ਕਰਨਗੇ | ਪਿੰਡ ਨੁਰਸਮੰਦ ਦੇ ਸ਼ਰਧਾਲੂ ਨੰਬਰਦਾਰ ਫ਼ਕੀਰ ਚੰਦ ਨੇ ਦੱਸਿਆ ਹੈ ਕਿ ਇਸ ਦੌਰਾਨ 11 ...

ਪੂਰੀ ਖ਼ਬਰ »

ਔਰਤ ਨਾਲ 13 ਲੱਖ ਦੀ ਠੱਗੀ, ਮਾਮਲਾ ਦਰਜ

ਨਿਹਾਲ ਸਿੰਘ ਵਾਲਾ, 13 ਦਸੰਬਰ (ਪਲਵਿੰਦਰ ਸਿੰਘ ਟਿਵਾਣਾ)-ਖਾਤੇ ਵਿਚੋਂ 13 ਲੱਖ ਰੁਪਏ ਕਢਵਾਉਣ ਤੇ ਪੀੜਤ ਔਰਤ ਦੀ ਸ਼ਿਕਾਇਤ 'ਤੇ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਉਸ ਦੇ ਪੁੱਤਰ ਿਖ਼ਲਾਫ਼ ਮਾਮਲਾ ਦਰਜ ਕੀਤਾ ਗਿਆ ਹੈ¢ ਪੀੜਤ ਮਨਜੀਤ ਕੌਰ ਵਾਸੀ ਖੋਟੇ ਨੇ ਸਬ ਡਵੀਜ਼ਨ ...

ਪੂਰੀ ਖ਼ਬਰ »

ਕਿਸ਼ਨਪੁਰਾ ਕਲਾਂ ਵਿਖੇ ਖ਼ੁਸ਼ੀ ਦਾ ਮਾਹੌਲ ਗ਼ਮੀ 'ਚ ਬਦਲਿਆ

ਕਿਸ਼ਨਪੁਰਾ ਕਲਾਂ, 13 ਦਸੰਬਰ (ਅਮੋਲਕ ਸਿੰਘ ਕਲਸੀ)-ਸਥਾਨਕ ਕਸਬੇ ਵਿਖੇ ਹੋਈ ਦਰਦਨਾਕ ਮੌਤ ਨਾਲ ਉਸ ਸਮੇਂ ਖ਼ੁਸ਼ੀ ਦੇ ਮਾਹੌਲ ਨੂੰ ਗ਼ਮੀ ਵਿਚ ਬਦਲਦੇ ਦੇਖਿਆ ਗਿਆ ਜਦੋਂ ਸ਼ੁੱਕਰਵਾਰ 10:30 ਹਾਦਸੇ ਵਿਚ ਕੁੱਤੇ ਨਾਲ ਟਕਰਾਉਣ 'ਤੇ ਸਨਿੱਚਰਵਾਰ ਨੂੰ ਵਿਆਹ ਬੰਧਨ ਵਿਚ ਬੱਝਣ ...

ਪੂਰੀ ਖ਼ਬਰ »

ਮੋਬਾਈਲ ਤੇ ਨਕਦੀ ਚੋਰੀ ਦਾ ਮੁਕੱਦਮਾ ਦਰਜ

ਮੋਗਾ, 13 ਦਸੰਬਰ (ਸ਼ਿੰਦਰ ਸਿੰਘ ਭੁਪਾਲ)-ਰਜਨੀਸ਼ ਪਟਿਆਲ ਪੁੱਤਰ ਬਲਜੀਤ ਸਿੰਘ ਵਾਸੀ ਨਵਾਂ ਪਿੰਡ ਮੁਹਾਲੀ ਨੇ ਥਾਣਾ ਸਿਟੀ ਮੋਗਾ ਵਿਖੇ ਸ਼ਿਕਾਇਤ ਦਰਜ ਕਰਵਾਈ ਕਿ 10 ਤੇ 11 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਕੋਈ ਅਣਪਛਾਤਾ ਵਿਅਕਤੀ ਐਫ.ਸੀ.ਆਈ. ਰੋਡ ਮੋਗਾ ਤੋਂ ਉਸ ਦਾ ...

ਪੂਰੀ ਖ਼ਬਰ »

ਜਾਅਲੀ ਕਾਗ਼ਜ਼ਾਂ ਦੇ ਆਧਾਰ 'ਤੇ ਡਰਾਈਵਿੰਗ ਲਾਇਸੰਸ ਬਣਾਉਣ ਿਖ਼ਲਾਫ਼ ਤਿੰਨ ਨਾਮਜ਼ਦ

ਮੋਗਾ, 13 ਦਸੰਬਰ (ਸ਼ਿੰਦਰ ਸਿੰਘ ਭੁਪਾਲ)-ਐਸ.ਆਈ. ਹਰਜੀਤ ਕੌਰ ਧਰਮਕੋਟ ਸਾਂਝ ਕੇਂਦਰ ਦੀ ਦਰਖਾਸਤ ਨੰਬਰ 5277 ਡੀ.ਐਸ.ਕੇ. ਅਨੁਸਾਰ ਮਰਾਜ ਸਿੰਘ ਗਿੱਲ ਪੁੱਤਰ ਸਰਬਨ ਸਿੰਘ ਵਾਸੀ ਪੁਰਾਣੇ ਵਾਲਾ (ਮੋਗਾ), ਹਰਜਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਕੋਕਰੀ ਕਲਾਂ ਅਤੇ ...

ਪੂਰੀ ਖ਼ਬਰ »

ਸਰਬੱਤ ਦਾ ਭਲਾ ਟਰੱਸਟ ਨੇ 158 ਔਰਤਾਂ ਅਤੇ ਲੋੜਵੰਦਾਂ ਨੂੰ ਪੈਨਸ਼ਨ ਦੇ ਚੈੱਕ ਵੰਡੇ

ਮੋਗਾ, 13 ਦਸੰਬਰ (ਜਸਪਾਲ ਸਿੰਘ ਬੱਬੀ)-ਸਮਾਜ ਸੇਵੀ ਡਾ. ਐਸ.ਪੀ. ਸਿੰਘ ਓਬਰਾਏ ਵਲੋਂ ਚਲਾਈ ਜਾ ਰਹੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੋਗਾ ਦੇ ਮੁੱਖ ਦਫ਼ਤਰ ਵਿਖੇ 78ਵੇਂ ਪੈਨਸ਼ਨ ਵੰਡ ਸਮਾਗਮ ਮੌਕੇ 158 ਵਿਧਵਾ ਔਰਤਾਂ ਅਤੇ ਲੋੜਵੰਦਾਂ ਨੂੰ ਮਹੀਨਾਵਾਰ ਪੈਨਸ਼ਨ ਦੇ ...

ਪੂਰੀ ਖ਼ਬਰ »

ਬਾਬਾ ਕੇਵਲ ਸਿੰਘ ਖੋਸਾ ਕੋਟਲਾ ਵਾਲਿਆਂ ਨੇ ਸਰੀਰਕ ਚੋਲਾ ਤਿਆਗਿਆ

ਕੋਟ ਈਸੇ ਖਾਂ, 13 ਦਸੰਬਰ (ਗੁਰਮੀਤ ਸਿੰਘ ਖ਼ਾਲਸਾ)-ਗੁਰਦੁਆਰਾ ਗੁਰੂਸਰ ਸਾਹਿਬ ਪਾਤਸ਼ਾਹੀ ਛੇਵੀਂ ਖੋਸਾ ਕੋਟਲਾ 'ਚ ਲੰਮੇਂ ਸਮੇਂ ਤੋਂ ਸੇਵਾ ਨਿਭਾ ਰਹੇ ਮਹਾਂਪੁਰਸ਼ ਬਾਬਾ ਕੇਵਲ ਸਿੰਘ (80) ਪ੍ਰਮਾਤਮਾ ਦੇ ਭਾਣੇ ਅਨੁਸਾਰ ਜੀਵਨ ਨੂੰ ਸਫਲਾ ਕਰਦੇ ਆਪਣੇ ਸਵਾਸ ਪੂਰੇ ...

ਪੂਰੀ ਖ਼ਬਰ »

ਸਿਵਲ ਹਸਪਤਾਲ 'ਚ ਦੂਰਬੀਨ ਰਾਹੀਂ ਆਪ੍ਰੇਸ਼ਨ ਸ਼ੁਰੂ-ਸਿਵਲ ਸਰਜਨ

ਮੋਗਾ, 13 ਦਸੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਹੁਕਮਾ ਅਨੁਸਾਰ ਸਿਵਲ ਹਸਪਤਾਲ ਮੋਗਾ ਦੇ ਵਿਚ ਦੂਰਬੀਨ ਰਾਹੀਂ ਪੇਟ ਦੇ ਆਪ੍ਰੇਸ਼ਨ ਕਰਨ ਵਾਲੀ ਮਸ਼ੀਨ ਦੀ ਸ਼ੁਰੂਆਤ ਕਰਦਿਆਂ ਅੱਜ ਪਹਿਲੇ ਦਿਨ ਪਿੱਤੇ ਦੀ ਪੱਥਰੀ ਦਾ ...

ਪੂਰੀ ਖ਼ਬਰ »

ਦੋ ਦਿਨ ਤੋਂ ਹੋ ਰਹੀ ਰੁਕ-ਰੁਕ ਕੇ ਬਾਰਿਸ਼ ਨਾਲ ਸ਼ਹਿਰ 'ਚ ਉੱਭਰੀਆਂ ਕਈ ਸਮੱਸਿਆਵਾਂ

ਬਾਘਾ ਪੁਰਾਣਾ, 13 ਦਸੰਬਰ (ਬਲਰਾਜ ਸਿੰਗਲਾ)-ਪਿਛਲੇ ਦੋ ਦਿਨਾਂ ਤੋਂ ਰੁਕ-ਰੁਕ ਕੇ ਪੈ ਰਹੀ ਬਾਰਿਸ਼ ਨਾਲ ਜਿੱਥੇ ਠੰਢ ਨੇ ਜ਼ੋਰ ਫੜ੍ਹ ਲਿਆ ਹੈ ਉੱਥੇ ਹਾੜ੍ਹੀ ਦੀ ਮੁੱਖ ਫ਼ਸਲ ਕਣਕ 'ਤੇ ਖੇੜਾ ਆ ਗਿਆ ਹੈ | ਪਰ ਇਸ ਬਾਰਿਸ਼ ਨਾਲ ਸਥਾਨਕ ਸ਼ਹਿਰ ਅੰਦਰ ਕਈ ਸਮੱਸਿਆਵਾਂ ਲੋਕਾਂ ...

ਪੂਰੀ ਖ਼ਬਰ »

ਨਾਮ ਸਿਮਰਨ ਹੀ ਸਾਰੇ ਦੁੱਖਾਂ ਦੀ ਦਵਾਈ ਹੈ-ਬਾਬਾ ਗੁਰਦੀਪ ਸਿੰਘ

ਬਾਘਾ ਪੁਰਾਣਾ, 13 ਦਸੰਬਰ (ਬਲਰਾਜ ਸਿੰਗਲਾ)-ਗੁਰਦੁਆਰਾ ਸ਼ਹੀਦ ਬਾਬਾ ਤੇਗ਼ਾ ਸਿੰਘ (ਤਪ ਅਸਥਾਨ ਸੱਚਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ) ਚੰਦ ਪੁਰਾਣਾ ਵਿਖੇ ਪੂਰਨਮਾਸ਼ੀ ਦਾ ਦਿਹਾੜਾ ਸਾਹਿਬਜ਼ਾਦਾ ਬਾਬਾ ਫ਼ਤਹਿ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਕਰ ਕੇ ...

ਪੂਰੀ ਖ਼ਬਰ »

ਗੁਰਬਾਣੀ ਦੇ ਲੜ ਲੱਗ ਕੇ ਧੀਆਂ ਦੇ ਜਨਮ ਦਿਨ ਮਨਾਉਣਾ ਸ਼ਲਾਘਾਯੋਗ-ਗਿਆਨੀ ਗੁਰਬਚਨ ਸਿੰਘ

ਨੱਥੂਵਾਲਾ ਗਰਬੀ, 13 ਦਸੰਬਰ (ਸਾਧੂ ਰਾਮ ਲੰਗੇਆਣਾ)-ਸਾਡੇ ਗੁਰੂਆਂ ਨੇ ਔਰਤ ਨੂੰ ਜੱਗ ਜਣਨੀ ਦਾ ਿਖ਼ਤਾਬ ਦਿੱਤਾ ਹੈ | ਗੁਰਬਾਣੀ ਦੇ ਲੜ ਲੱਗ ਕੇ ਬੇਟੀ ਦਾ ਜਨਮ ਦਿਨ ਮਨਾਉਣਾ ਅਤੇ ਜਨਮ ਦਿਨ ਦੀ ਖ਼ੁਸ਼ੀ ਵਿਚ ਆਪ ਸਹਿਜ ਪਾਠ ਕਰਨਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ | ਇਹ ...

ਪੂਰੀ ਖ਼ਬਰ »

ਸੂਬੇਦਾਰ ਬਲਦੇਵ ਸਿੰਘ ਨੇ ਵਿਵਾਦਕ ਹੱਡਾ ਰੋੜੀ ਅਤੇ ਬਾਘਾ ਪੁਰਾਣਾ-ਭਗਤਾ ਭਾਈ ਰੋਡ ਦਾ ਮੁੱਦਾ ਉਠਾਇਆ

ਠੱਠੀ ਭਾਈ, 13 ਦਸੰਬਰ (ਜਗਰੂਪ ਸਿੰਘ ਮਠਾੜੂ)- ਜ਼ਿਲ੍ਹੇ ਦੇ ਵਿਕਾਸ ਕੰਮ ਕਰਵਾਉਣ ਲਈ ਤਤਪਰ ਸੂਬੇਦਾਰ ਬਲਦੇਵ ਸਿੰਘ ਸੁਖਾਨੰਦ ਮੈਂਬਰ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਮੋਗਾ ਨੇ ਪਿਛਲੇ ਲੰਮੇ ਸਮੇਂ ਤੋਂ ਟੁੱਟੀ ਹੋਈ ਬਾਘਾ ਪੁਰਾਣਾ-ਭਗਤਾ ਭਾਈ ਵਾਲੀ ਸੜਕ ਜੋ ਕਿ ...

ਪੂਰੀ ਖ਼ਬਰ »

ਵੋਟਰ ਸੂਚੀ ਦੀ ਸਪੈਸ਼ਲ ਸਰਸਰੀ ਸੁਧਾਈ 2020 ਦਾ ਵਿਸ਼ੇਸ਼ ਪ੍ਰੋਗਰਾਮ ਜਾਰੀ-ਜ਼ਿਲ੍ਹਾ ਚੋਣ ਅਫ਼ਸਰ

ਮੋਗਾ, 13 ਦਸੰਬਰ (ਅਜੀਤ ਬਿਊਰੋ)-ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਮੋਗਾ ਸੰਦੀਪ ਹੰਸ ਨੇ ਆਮ ਲੋਕਾਂ, ਵੋਟਰਾਂ ਅਤੇ ਸਮੂਹ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਸੂਚਿਤ ਕਰਦਿਆਂ ਕਿਹਾ ਕਿ ਭਾਰਤ ਚੋਣ ਕਮਿਸ਼ਨ ਵਲੋਂ ਲੋਕ ਸਭਾ/ਵਿਧਾਨ ਸਭਾ ਚੋਣ ਹਲਕਿਆਂ ...

ਪੂਰੀ ਖ਼ਬਰ »

ਪੈਨਸ਼ਨਰਜ਼ ਦਿਵਸ 18 ਨੂੰ

ਮੋਗਾ, 13 ਦਸੰਬਰ (ਸ਼ਿੰਦਰ ਸਿੰਘ ਭੁਪਾਲ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਜ਼ਿਲ੍ਹਾ ਇਕਾਈ ਮੋਗਾ ਦੇ ਪ੍ਰਧਾਨ ਭਜਨ ਸਿੰਘ ਗਿੱਲ, ਸਕੱਤਰ ਹਰਨੇਕ ਸਿੰਘ ਨੇਕ, ਪ੍ਰੇਮ ਕੁਮਾਰ ਵਿੱਤ ਸਕੱਤਰ ਅਤੇ ਸੁਰਿੰਦਰ ਰਾਮ ਕੁੱਸਾ ਪ੍ਰੈੱਸ ਸਕੱਤਰ ਨੇ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਵਿਗਿਆਨ ਮਾਡਲ ਮੁਕਾਬਲਿਆਂ 'ਚ ਜੀ.ਟੀ.ਬੀ. ਸਕੂਲ ਰਿਹਾ ਅੱਵਲ

ਗੁਰੂਹਰਸਹਾਏ, 13 ਦਸੰਬਰ (ਹਰਚਰਨ ਸਿੰਘ ਸੰਧੂ, ਪਿ੍ਥਵੀ ਰਾਜ ਕੰਬੋਜ)- ਡਿਪਾਰਟਮੈਂਟ ਆਫ਼ ਸਾਇੰਸ ਐਾਡ ਟੈਕਨਾਲੋਜੀ ਭਾਰਤ ਸਰਕਾਰ ਅਦਾਰੇ ਦੇ ਪ੍ਰੋਗਰਾਮ ਸਾਇੰਸ ਆਊਟਰੀਚ ਚੰਡੀਗੜ੍ਹ ਯੂਨੀਵਰਸਿਟੀ ਵਲੋਂ ਅਨੰਦ ਬੈਕਵੈਟ ਹਾਲ 'ਚ ਸਾਇੰਸ ਮਾਡਲ ਮੁਕਾਬਲਾ ਕਰਵਾਇਆ ਗਿਆ, ...

ਪੂਰੀ ਖ਼ਬਰ »

ਸ਼ਕਤੀ ਐਪ ਤੋਂ ਔਰਤਾਂ ਨੂੰ ਮਿਲੇਗੀ 24 ਘੰਟੇ ਸੁਰੱਖਿਆ

ਜਲਾਲਾਬਾਦ, 13 ਦਸੰਬਰ (ਕਰਨ ਚੁਚਰਾ)-ਸਥਾਨਕ ਸਾਂਝ ਕੇਂਦਰ ਸਿਟੀ ਜਲਾਲਾਬਾਦ ਵਿਚ ਸਾਂਝ ਕੇਂਦਰ ਕਮੇਟੀ ਇੰਚਾਰਜ ਗੁਰਦੀਪ ਸਿੰਘ ਦੀ ਪ੍ਰਧਾਨਗੀ ਹੇਠ ਮਹੀਨਾਵਾਰ ਮੀਟਿੰਗ ਹੋਈ | ਇਸ ਮੀਟਿੰਗ ਦੌਰਾਨ ਸਾਂਝ ਕੇਂਦਰ ਕਮੇਟੀ ਦੇ ਮੈਂਬਰ ਆਤਮਾ ਨੰਦ, ਪ੍ਰੀਤੀ ਬਬੂਟਾ, ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX