ਤਾਜਾ ਖ਼ਬਰਾਂ


ਡੀ. ਜੀ. ਪੀ. ਦੇ ਬਿਆਨ ਦੀ ਗਿਆਨੀ ਹਰਪ੍ਰੀਤ ਸਿੰਘ ਵਲੋਂ ਨਿੰਦਾ
. . .  19 minutes ago
ਅੰਮ੍ਰਿਤਸਰ, 22 ਫਰਵਰੀ (ਸੁਰਿੰਦਰ ਕੋਛੜ) - ਪਾਕਿਸਤਾਨ ਵਿਖੇ ਸ੍ਰੀ ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਦੇ ਸਮਾਗਮਾਂ |'ਚ ਸ਼ਿਰਕਤ ਕਰਨ ਪਹੁੰਚੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਦੇ ਡੀ. ਜੀ. ਪੀ. (ਡਾਇਰੈਕਟਰ ਜਨਰਲ ਆਫ਼ ਪੁਲਿਸ) ਦਿਨਕਰ...
ਭਾਜਪਾ ਆਗੂ ਸ਼ਕਤੀ ਸ਼ਰਮਾ ਦੀ ਮੀਟਿੰਗ ਵਿਚ ਤਬੀਅਤ ਵਿਗੜੀ
. . .  51 minutes ago
ਲੁਧਿਆਣਾ, 22 ਫ਼ਰਵਰੀ (ਪੁਨੀਤ ਬਾਵਾ)-ਭਾਜਪਾ ਦੀ ਅੱਜ ਲੁਧਿਆਣਾ ਦੇ ਹੋਟਲ ਨਾਗਪਾਲ ਰਿਜੈਂਸੀ ਵਿਖੇ ਮੀਟਿੰਗ ਦੌਰਾਨ ਪੀ.ਐਸ.ਆਈ.ਈ.ਸੀ. ਦੇ ਸਾਬਕਾ ਚੇਅਰਮੈਨ ਸ਼ਕਤੀ ਸ਼ਰਮਾ ਦੀ ਤਬੀਅਤ ਖ਼ਰਾਬ ਹੋ ਗਈ, ਜਿੰਨਾਂ ਨੂੰ ਭਾਜਪਾ ਆਗੂਆਂ ਨੇ ਚੁੱਕ ਕੇ ਹਸਪਤਾਲ ਪਹੁੰਚਾਇਆ। ਮੀਟਿੰਗ...
ਸ਼ਾਹੀਨ ਬਾਗ ਦੇ ਪ੍ਰਦਰਸ਼ਨਕਾਰੀਆਂ ਨੇ ਨੋਇਡਾ-ਫਰੀਦਾਬਾਦ ਜਾਣ ਵਾਲਾ ਰਸਤਾ ਖੋਲ੍ਹਿਆ
. . .  54 minutes ago
ਨਵੀਂ ਦਿੱਲੀ, 22 ਫਰਵਰੀ - ਨਾਗਰਿਕਤਾ ਸੋਧ ਕਾਨੂੰਨ ਖਿਲਾਫ ਸ਼ਾਹੀਨ ਬਾਗ 'ਚ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਆਸ਼ਰਮ, ਜਾਮੀਆ, ਔਖਲਾ, ਬਾਟਲਾ ਹਾਊਸ ਤੋਂ ਨੋਇਡਾ ਤੇ ਫਰੀਦਾਬਾਦ ਜਾਣ ਵਾਲੇ ਰਸਤੇ ਨੂੰ ਖੋਲ ਦਿੱਤਾ ਹੈ ਪਰ ਇਸ ਰਸਤੇ ਤੋਂ ਸਿਰਫ ਬਾਈਕ ਤੇ ਕਾਰ ਰਾਹੀਂ...
ਦੋਸ਼ੀ ਵਿਨੈ ਸ਼ਰਮਾ ਨੂੰ ਕੋਰਟ ਨੇ ਦਿੱਤਾ ਵੱਡਾ ਝਟਕਾ
. . .  about 1 hour ago
ਨਵੀਂ ਦਿੱਲੀ, 22 ਫਰਵਰੀ - ਨਿਰਭੈਆ ਕੇਸ ਵਿਚ ਦੋਸ਼ੀ ਵਿਨੈ ਸ਼ਰਮਾ ਦੀ ਇਲਾਜ ਦੀ ਪਟੀਸ਼ਨ ਨੂੰ ਪਟਿਆਲਾ ਹਾਊਸ ਕੋਰਟ ਨੇ ਖਾਰਜ ਕਰ ਦਿੱਤਾ ਹੈ। ਕੋਰਟ ਨੇ ਕਿਹਾ ਕਿ ਤਿਹਾੜ ਜੇਲ੍ਹ ਦੇ ਮੁਤਾਬਿਕ ਵਿਨੈ ਦੀ ਦਿਮਾਗੀ ਹਾਲਤ ਠੀਕ ਹੈ ਤੇ ਉਸ ਨੂੰ ਇਲਾਜ ਦੀ ਲੋੜ...
ਚੰਡੀਗੜ੍ਹ 'ਚ ਅੱਗ ਲੱਗਣ ਕਾਰਨ 3 ਲੜਕੀਆਂ ਦੀ ਮੌਤ
. . .  1 minute ago
ਚੰਡੀਗੜ੍ਹ, 22 ਫਰਵਰੀ (ਰਣਜੀਤ ਸਿੰਘ) - ਚੰਡੀਗੜ੍ਹ ਸਥਿਤ ਸੈਕਟਰ 32ਪੀਜੀ ਵਿਖੇ ਇਕ ਇਮਾਰਤ ਨੂੰ ਅੱਗ ਲੱਗਣ ਦੀ ਖ਼ਬਰ ਹੈ। ਇਸ ਹਾਦਸੇ ਵਿਚ 3 ਲੜਕੀਆਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਵਿਚ ਰੀਆ, ਪਰਾਕਸ਼ੀ ਤੇ ਮੁਸਕਾਨ ਸ਼ਾਮਲ...
ਕੇਜਰੀਵਾਲ ਦਾ ਟਰੰਪ ਦੇ ਪ੍ਰੋਗਰਾਮ ਵਿਚੋਂ ਨਾਮ ਹਟਾਏ ਜਾਣ 'ਤੇ ਭੱਖੀ ਸਿਆਸਤ
. . .  about 1 hour ago
ਨਵੀਂ ਦਿੱਲੀ, 22 ਫਰਵਰੀ - ਅਮਰੀਕਾ ਦੀ ਪ੍ਰਥਮ ਮਹਿਲਾ ਮੇਲਾਨੀਆ ਟਰੰਪ ਆਪਣੀ ਭਾਰਤ ਯਾਤਰਾ ਦੌਰਾਨ ਦਿੱਲੀ ਦੇ ਇਕ ਸਰਕਾਰੀ ਸਕੂਲ ਦੇ ਪ੍ਰੋਗਰਾਮ ਵਿਚ ਸ਼ਾਮਲ ਹੋਣ ਵਾਲੀ ਹੈ ਪਰੰਤੂ ਦਿੱਲੀ ਸਰਕਾਰ ਦੇ ਸੂਤਰਾਂ ਮੁਤਾਬਿਕ ਇਸ ਪ੍ਰੋਗਰਾਮ ਵਿਚ ਦਿੱਲੀ...
ਕੈਪਟਨ ਅਮਰਿੰਦਰ ਸਿੰਘ, ਵਿਧਾਇਕ ਬਲਜਿੰਦਰ ਕੌਰ ਅਤੇ ਸਰਪੰਚ ਪੰਥਦੀਪ ਸਿੰਘ ਦਾ ਭਲਕੇ ਰਾਸ਼ਟਰੀ ਆਦਰਸ਼ ਪੁਰਸਕਾਰਾਂ ਨਾਲ ਹੋਵੇਗਾ ਵਿਸ਼ੇਸ਼ ਸਨਮਾਨ
. . .  about 1 hour ago
ਬਟਾਲਾ, 22 ਫਰਵਰੀ (ਕਾਹਲੋਂ)-ਯੁਵਕ ਮਾਮਲੇ ਅਤੇ ਖੇਡਾਂ ਮੰਤਰਾਲਾ, ਭਾਰਤ ਸਰਕਾਰ ਦੇ ਸਹਿਯੋਗ ਨਾਲ ਦਸਵੇਂ ਭਾਰਤੀ ਵਿਦਿਆਰਥੀ ਸੰਸਦ ਦੇ ਹੋ ਰਹੇ ਚਾਰ ਰੋਜ਼ਾ ਪ੍ਰੋਗਰਾਮ ਦੌਰਾਨ ਵਿਗਿਆਨ ਭਵਨ ਦਿੱਲੀ ਵਿਖੇ ਕੈਪਟਨ ਅਮਰਿੰਦਰ ਸਿੰਘ ਦਾ ਆਦਰਸ਼ ਮੁੱਖ ਮੰਤਰੀ, ਐਮ.ਐਲ.ਏ...
ਡੀ.ਜੀ.ਪੀ. ਦੇ ਬਿਆਨ ਦਾ ਇਕੋ ਇੱਕ ਮਕਸਦ, ਕਰਤਾਰਪੁਰ ਕਾਰੀਡੋਰ ਨੂੰ ਬੰਦ ਕਰਾਉਣਾ - ਖਹਿਰਾ
. . .  about 2 hours ago
ਚੰਡੀਗੜ੍ਹ, 22 ਫਰਵਰੀ (ਅਜੈਬ ਸਿੰਘ ਔਜਲਾ) - ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸ.ਸੁਖਪਾਲ ਸਿੰਘ ਖਹਿਰਾ ਨੇ ਅੱਜ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਵੱਲੋਂ ਜੋ ਸ਼ਰਾਰਤ ਪੂਰਨ ਬਿਆਨ...
ਡੀ.ਜੀ.ਪੀ. ਵਰਗੇ ਬੰਦੇ ਅੱਤਵਾਦ ਪੈਦਾ ਕਰਦੇ ਹਨ - ਸੁਖਪਾਲ ਖਹਿਰਾ
. . .  about 2 hours ago
ਕੈਪਟਨ ਅਮਰਿੰਦਰ ਸਿੰਘ ਨੂੰ ਡੀ.ਜੀ.ਪੀ. ਦੇ ਬਿਆਨ 'ਤੇ ਜਵਾਬ ਦੇਣਾ ਪਏਗਾ - ਸੁਖਪਾਲ ਖਹਿਰਾ
. . .  about 2 hours ago
ਡੀ.ਜੀ.ਪੀ. ਨੇ ਸਾਰੀ ਸਿੱਖ ਕੌਮ ਨੂੰ ਅੱਤਵਾਦੀ ਦੱਸਿਆ - ਸੁਖਪਾਲ ਖਹਿਰਾ
. . .  about 2 hours ago
ਸ੍ਰੀ ਕਰਤਾਰਪੁਰ ਲਾਂਘਾ ਕੁੱਝ ਲੋਕਾ ਨੂੰ ਹਜ਼ਮ ਨਹੀਂ ਹੋ ਰਿਹਾ - ਸੁਖਪਾਲ ਖਹਿਰਾ ਨੇ ਡੀ.ਜੀ.ਪੀ. ਦੇ ਬਿਆਨ 'ਤੇ ਕੈਪਟਨ ਤੇ ਅਕਾਲੀ ਦਲ ਦੀ ਕੀਤੀ ਆਲੋਚਨਾ
. . .  about 2 hours ago
ਪੰਜਾਬ ਦੇ ਡੀ.ਜੀ.ਪੀ. ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਚਾਹੀਦਾ - ਸੁਖਪਾਲ ਖਹਿਰਾ
. . .  about 2 hours ago
ਮੁੱਖ ਮੰਤਰੀ ਦੇ ਸ਼ਹਿਰ 'ਚ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਯੂਨੀਅਨ ਵਲੋਂ ਧਰਨਾ
. . .  about 2 hours ago
ਪਟਿਆਲਾ, 22 ਫਰਵਰੀ (ਅਮਨਦੀਪ ਸਿੰਘ) - ਮੁੱਖ ਮੰਤਰੀ ਦੇ ਆਪਣੇ ਸ਼ਹਿਰ ਪਟਿਆਲਾ ਵਿਚ ਧਰਨੇ ਰੁਕਣ ਦਾ ਨਾਮ ਨਹੀਂ ਲੈ ਰਹੇ। ਅੱਜ ਪਟਿਆਲਾ ਵਿਖੇ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਯੂਨੀਅਨ ਵਲੋਂ ਮੋਤੀ ਮਹਿਲ ਨੂੰ ਰੈਲੀ ਦੇ ਰੂਪ ਵਿਚ ਕੂਚ ਕੀਤਾ ਗਿਆ। ਜਿਨ੍ਹਾਂ ਨੂੰ...
ਕਰਤਾਰਪੁਰ ਲਾਂਘੇ 'ਤੇ ਡੀ.ਜੀ.ਪੀ. ਦੇ ਬਿਆਨ ਨੂੰ ਲੈ ਕੇ ਸੁਖਪਾਲ ਸਿੰਘ ਖਹਿਰਾ ਵਲੋਂ ਪ੍ਰੈਸ ਕਾਨਫਰੰਸ ਜਾਰੀ
. . .  about 2 hours ago
ਭਾਰੀ ਮਾਤਰਾ 'ਚ ਅਫੀਮ ਸਮੇਤ ਇਕ ਕਾਬੂ
. . .  about 2 hours ago
ਭਲਕੇ ਦੀ ਰੈਲੀ ਨੂੰ ਲੈ ਕੇ ਸੁਖਬੀਰ ਧੜਾ ਹੁਣੇ ਤੋਂ ਘਬਰਾਇਆ - ਢੀਂਡਸਾ
. . .  about 2 hours ago
ਅੰਮ੍ਰਿਤਸਰ ਦਿਹਾਤੀ 'ਚ ਹਰੇਕ ਪਿੰਡ 'ਚ ਹੋਵੇਗੀ ਪੁਲਿਸ ਅਫ਼ਸਰ ਦੀ ਨਿਯੁਕਤੀ- ਐੱਸ. ਐੱਸ. ਪੀ. ਵਿਕਰਮਜੀਤ ਦੁੱਗਲ
. . .  about 2 hours ago
ਕੇਂਦਰ ਸਰਕਾਰ ਵਲੋਂ ਪੰਜਾਬ ਦੀ ਬਣਦੀ ਜੀ. ਐੱਸ. ਟੀ. ਰਾਸ਼ੀ ਛੇਤੀ ਭੇਜੀ ਜਾਵੇਗੀ- ਅਗਰਵਾਲ
. . .  about 3 hours ago
ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਜਾਣ ਵਾਲੇ ਸਾਰੇ ਸ਼ਰਧਾਲੂਆਂ ਪ੍ਰਤੀ ਡੀ. ਜੀ. ਪੀ. ਦਾ ਬਿਆਨ ਗ਼ਲਤ- ਅਮਨ ਅਰੋੜਾ
. . .  about 2 hours ago
ਮਜੀਠੀਆ ਵਲੋਂ ਡੀ. ਜੀ. ਪੀ. ਦੇ ਬਿਆਨ ਦੀ ਨਿਖੇਧੀ, ਪੁੱਛਿਆ- ਕਰਤਾਰਪੁਰ ਲਾਂਘੇ ਰਾਹੀਂ ਜਾ ਕੇ ਕੌਣ ਅੱਤਵਾਦੀ ਬਣਿਆ
. . .  about 3 hours ago
ਕਰਤਾਰਪੁਰ ਸਾਹਿਬ ਲਾਂਘੇ ਸੰਬੰਧੀ ਡੀ. ਜੀ. ਪੀ. ਦੇ ਬਿਆਨ ਨੇ ਸੰਗਤਾਂ ਦੇ ਮਨਾਂ ਨੂੰ ਪਹੁੰਚਾਈ ਡੂੰਘੀ ਠੇਸ- ਭਾਈ ਲੌਂਗੋਵਾਲ
. . .  about 3 hours ago
ਨਹੀਂ ਰਹੇ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਜਨਰਲ ਸਕੱਤਰ ਪ੍ਰੇਮ ਅਰੋੜਾ
. . .  about 4 hours ago
ਅਕਾਲੀ ਦਲ ਨੇ ਗੋਲਕ ਦਾ ਪੈਸਾ ਸਿਆਸਤ 'ਚ ਵਰਤਿਆ- ਬੀਬੀ ਭੱਠਲ
. . .  about 4 hours ago
ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਰਿਸ਼ਤੇਦਾਰ ਅਤੇ ਸਾਬਕਾ ਸੰਸਦ ਮੈਂਬਰ ਕ੍ਰਿਸ਼ਨਾ ਬੋਸ ਦਾ ਦੇਹਾਂਤ
. . .  about 4 hours ago
ਧਾਰਾ 370 ਦੇ ਬੇਅਸਰ ਹੋਣ ਤੋਂ ਬਾਅਦ ਕਾਫ਼ੀ ਖ਼ੁਸ਼ ਹਨ ਜੰਮੂ-ਕਸ਼ਮੀਰ ਦੇ ਵਾਸੀ- ਨੱਡਾ
. . .  about 4 hours ago
ਤਰਨਤਾਰਨ : ਨਗਰ ਕੀਰਤਨ ਦੌਰਾਨ ਹੋਏ ਧਮਾਕੇ 'ਚ ਜ਼ਖ਼ਮੀ ਹੋਏ ਬੱਚੇ ਨੇ ਤੋੜਿਆ ਦਮ
. . .  about 4 hours ago
ਸੁਨੰਦਾ ਪੁਸ਼ਕਰ ਮਾਮਲਾ : ਅਦਾਲਤ ਨੇ ਸ਼ਸ਼ੀ ਥਰੂਰ ਨੂੰ ਤਿੰਨ ਦੇਸ਼ਾਂ ਦੀ ਯਾਤਰਾ ਕਰਨ ਦੀ ਦਿੱਤੀ ਇਜਾਜ਼ਤ
. . .  about 5 hours ago
ਵਿਅਕਤੀ ਨੂੰ ਗੋਲੀ ਮਾਰ ਕੇ ਉਸ ਦਾ ਟਰੈਕਟਰ ਖੋਹ ਕੇ ਫ਼ਰਾਰ ਹੋਏ ਲੁਟੇਰੇ
. . .  about 5 hours ago
ਮੇਲਾਨੀਆ ਟਰੰਪ ਦੀ ਸਕੂਲ ਈਵੈਂਟ 'ਚੋਂ ਹਟਿਆ ਕੇਜਰੀਵਾਲ ਅਤੇ ਸਿਸੋਦੀਆ ਦਾ ਨਾਂ
. . .  about 5 hours ago
ਪਠਾਨਕੋਟ-ਦਿੱਲੀ ਸੁਪਰ ਫਾਸਟ ਰੇਲ ਗੱਡੀ ਦੇ ਅੱਗੇ ਆਈ ਗਾਂ, ਜਾਨੀ-ਮਾਲੀ ਨੁਕਸਾਨ ਤੋਂ ਰਿਹਾ ਬਚਾਅ
. . .  about 6 hours ago
ਮੀਕਾ ਸਿੰਘ ਦੀ ਸਟਾਫ਼ ਮੈਂਬਰ ਸੌਮਿਆ ਖ਼ਾਨ ਦੇ ਖ਼ੁਦਕੁਸ਼ੀ ਮਾਮਲੇ 'ਚ ਜਾਂਚ ਸ਼ੁਰੂ
. . .  about 6 hours ago
ਪਹਿਲਾ ਟੈਸਟ : ਦੂਜੇ ਦਿਨ ਦਾ ਖੇਡ ਖ਼ਤਮ ਹੋਣ ਤੱਕ 51 ਦੌੜਾਂ ਦੀ ਲੀਡ ਨਾਲ ਨਿਊਜ਼ੀਲੈਂਡ 216/5
. . .  about 6 hours ago
ਨਿਰਭੈਆ ਦੇ ਦੋਸ਼ੀ ਪਵਨ ਗੁਪਤਾ ਨੇ ਆਪਣੇ ਕਾਨੂੰਨੀ ਸਲਾਹਕਾਰ ਨਾਲ ਮਿਲਣ ਤੋਂ ਕੀਤਾ ਇਨਕਾਰ
. . .  1 minute ago
ਇੱਕ ਵਾਰ ਫਿਰ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਨ ਲਈ ਸ਼ਾਹੀਨ ਬਾਗ ਪਹੁੰਚੀ ਵਕੀਲ ਸਾਧਨਾ ਰਾਮਾਚੰਦਰਨ
. . .  about 7 hours ago
ਸੁਲਤਾਨਪੁਰ ਲੋਧੀ ਤੋਂ ਕਰਤਾਰਪੁਰ ਸਾਹਿਬ ਲਈ ਨਗਰ ਕੀਰਤਨ ਰਵਾਨਾ
. . .  about 7 hours ago
ਕੋਰੋਨਾ ਵਾਇਰਸ : ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਵਾਲੇ ਜਹਾਜ਼ ਨੂੰ ਚੀਨ ਨਹੀਂ ਦੇ ਰਿਹਾ ਇਜਾਜ਼ਤ
. . .  about 7 hours ago
ਬੇਰੁਜ਼ਗਾਰ ਬੀ. ਐੱਡ. ਅਧਿਆਪਕਾਂ ਵਲੋਂ 1 ਮਾਰਚ ਨੂੰ ਸਿੱਖਿਆ ਮੰਤਰੀ ਦੀ ਕੋਠੀ ਘੇਰਨ ਦਾ ਐਲਾਨ
. . .  about 8 hours ago
ਫਾਂਸੀ ਤੋਂ ਪਹਿਲਾਂ ਤਿਹਾੜ ਜੇਲ੍ਹ ਨੇ ਨਿਰਭੈਆ ਦੇ ਦੋਸ਼ੀਆਂ ਨੂੰ ਪਰਿਵਾਰਾਂ ਨਾਲ ਆਖ਼ਰੀ ਮੁਲਾਕਾਤ ਲਈ ਪੁੱਛਿਆ ਸਮਾਂ
. . .  about 8 hours ago
ਚੀਨ 'ਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 2345
. . .  about 8 hours ago
ਨਾਗਪੁਰ 'ਚ ਮਿੱਟੀ ਦਾ ਟਿੱਲਾ ਢਹਿਣ ਕਾਰਨ ਚਾਰ ਔਰਤਾਂ ਦੀ ਮੌਤ
. . .  about 9 hours ago
ਮਹੰਤ ਨ੍ਰਿਤਿਆ ਗੋਪਾਲ ਦਾਸ ਬੋਲੇ- ਰਾਮ ਮੰਦਰ ਨਿਰਮਾਣ ਲਈ ਅਸੀਂ ਸਰਕਾਰੀ ਫੰਡ ਨਹੀਂ ਲਵਾਂਗੇ
. . .  about 9 hours ago
ਪਹਿਲਾ ਟੈਸਟ : ਟੀ ਬ੍ਰੇਕ ਤੱਕ ਨਿਊਜ਼ੀਲੈਂਡ 116/2
. . .  about 9 hours ago
ਅੱਜ ਕੌਮਾਂਤਰੀ ਨਿਆਇਕ ਸੰਮੇਲਨ ਦਾ ਉਦਘਾਟਨ ਕਰਨਗੇ ਪ੍ਰਧਾਨ ਮੰਤਰੀ ਮੋਦੀ
. . .  about 10 hours ago
ਅਨੰਤਨਾਗ 'ਚ ਮੁਠਭੇੜ ਦੌਰਾਨ ਲਸ਼ਕਰ ਦੇ ਦੋ ਅੱਤਵਾਦੀ ਢੇਰ
. . .  about 10 hours ago
ਪਹਿਲਾ ਟੈਸਟ : 165 ਦੌੜਾਂ 'ਤੇ ਆਲ ਆਊਟ ਹੋਈ ਭਾਰਤੀ ਟੀਮ, ਲੰਚ ਤੋਂ ਬਾਅਦ ਨਿਊਜ਼ੀਲੈਂਡ 66/1
. . .  about 10 hours ago
ਅੱਜ ਦਾ ਵਿਚਾਰ
. . .  about 10 hours ago
ਯੂਥ ਕਾਂਗਰਸੀ ਆਗੂ ਅਮਨਦੀਪ ਸਿੰਘ ਦੇ ਮਾਰੀ ਗੋਲੀ
. . .  1 day ago
ਸੁਖਦੇਵ ਸਿੰਘ ਢੀਂਡਸਾ ਨੇ ਲਿਆ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ
. . .  1 day ago
ਅਕਾਲੀ ਅਤੇ ਕਾਂਗਰਸ ਦੀ ਮਿਲੀ ਭੁਗਤ ਨਾਲ ਚਲ ਰਹੀ ਹੈ ਸਰਕਾਰ- ਬੈਂਸ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 6 ਮਾਘ ਸੰਮਤ 551
ਿਵਚਾਰ ਪ੍ਰਵਾਹ: ਮਤਭੇਦ ਭੁਲਾ ਕੇ ਕਿਸੇ ਖਾਸ ਕਾਰਜ ਲਈ ਸਾਰੀਆਂ ਧਿਰਾਂ ਦਾ ਇਕ ਹੋ ਜਾਣਾ ਜੀਵਤ ਰਾਸ਼ਟਰ ਦਾ ਲੱਛਣ ਹੈ। -ਬਾਲ ਗੰਗਾਧਰ ਤਿਲਕ

ਅਜੀਤ ਮੈਗਜ਼ੀਨ

ਸੰਤਾਨ ਦੀ ਪਛਾਣ

ਸਾਡੇ ਜੀਵਨ ਦਾ ਮੂਲ ਦੋ ਕੁਦਰਤੀ ਪ੍ਰਵਿਰਤੀਆਂ ਹਨ | ਇਨ੍ਹਾਂ ਚੋਂ ਇਕ ਦਾ ਸਬੰਧ ਪੇਟ ਭਰਨ ਨਾਲ ਹੈ, ਜਿਸ ਦੀ ਚਰਚਾ ਦਿਨ-ਰਾਤ, ਹਰ ਇਕ ਪੱਧਰ 'ਤੇ ਹੋ ਰਹੀ ਹੈ | ਚਰਚਾ ਕਰਨ ਉੱਪਰ ਪਾਬੰਦੀ, ਦੂਜੀ ਕੁਦਰਤੀ ਪ੍ਰਕਿਰਿਆ ਪ੍ਰਤੀ ਹੈ, ਜਿਸ ਦਾ ਸਬੰਧ ਜੀਵਨ ਨੂੰ ਚਲਦਿਆਂ ਰੱਖ ਰਹੇ ਪ੍ਰਜਣਨ ਨਾਲ ਹੈ | ਇਸ ਵਿਸ਼ੇ ਬਾਰੇ ਗੱਲ ਛਿੜਦਿਆਂ ਹੀ ਭਵਾਂ ਤਣ ਜਾਂਦੀਆਂ ਹਨ ਅਤੇ ਜਿਸ 'ਚ ਉਲਝਣੋਂ ਵਿਗਿਆਨ ਵੀ ਲੰਬਾ ਸਮਾਂ ਝਿਜਕਦਾ ਰਿਹਾ | ਇਸ ਵਿਸ਼ੇ ਪ੍ਰਤੀ ਜਾਣਕਾਰੀ ਜਾਂ ਗਿਆਨ ਨਾ ਹੋਣ ਕਰਕੇ, ਸ਼ਾਤਰ ਵਿਅਕਤੀ ਇਸ ਦਾ ਉਪਯੋਗ ਹੋਰਨਾਂ ਨੂੰ ਭਰਮਾਉਣ ਲਈ ਖੁੱਲ੍ਹ ਕੇ ਕਰਦੇ ਰਹੇ ਹਨ ਅਤੇ ਕਰ ਵੀ ਰਹੇ ਹਨ |
ਅੱਜ ਭਾਵੇਂ ਕ੍ਰੋਮੋਸੋਮਾਂ ਬਾਰੇ ਅਤੇ ਇਨ੍ਹਾਂ ਦੁਆਰਾ ਨਿਭਾਈ ਜਾ ਰਹੀ ਭੂਮਿਕਾ ਬਾਰੇ ਸਾਨੂੰ ਅਨੁਭਵ ਹੈ, ਪਰ ਡਾਰਵਿਨ ਇਨ੍ਹਾਂ ਬਾਰੇ ਉਮਰ ਭਰ ਅਣਜਾਣ ਰਿਹਾ, ਹਾਲਾਂਕਿ ਉਸ ਨੇ, 1859 'ਚ, ਜੀਵਨ ਦੀ ਗੁੱਥੀ ਸੁਲਝਾਉਣ 'ਚ ਪਹਿਲ ਕੀਤੀ ਸੀ | 1880 'ਚ ਕ੍ਰੋਮੋਸੋਮ ਪਹਿਲੀ ਵਾਰ ਸੈ ੱਲਾਂ ਵਿਚ ਨਜ਼ਰ ਪਏ, ਉਹ ਵੀ ਰੰਗੇ ਜਾਣ ਉਪਰੰਤ, ਜਿਸ ਕਾਰਨ ਉਨ੍ਹਾਂ ਦਾ ਇਹ ਨਾਂਅ ਪਿਆ | ਕ੍ਰੋਮੋਸੋਮ ਦੇ ਅਰਥ ਹਨ, 'ਰੰਗੀ ਹੋਈ ਲੜੀ' | ਨਜ਼ਰ ਆ ਜਾਣ ਉਪਰੰਤ ਵੀ ਕੁਝ ਸਮੇਂ ਤੱਕ ਇਹ ਨਹੀਂ ਸੀ ਜਾਣਿਆ ਗਿਆ ਕਿ ਕ੍ਰੋਮੋਸੋਮ ਕਰਦੇ ਕੀ ਹਨ ਅਤੇ ਨਾ ਹੀ ਇਹ ਜਾਣਕਾਰੀ ਸੀ ਕਿ ਇਹ ਗੁੱਛਾ-ਮੁੱਛਾ ਹੋਇਆ ਡੀ. ਐਨ. ਏ. ਹਨ | ਇਨ੍ਹਾਂ ਦਾ ਅਧਿਐਨ ਇਕ ਹੋਰ ਕਾਰਨ ਕਰ ਕੇ ਵੀ ਸਮੱਸਿਆ ਬਣੀ ਰਹੀ | ਸੈ ੱਲ ਦੀ ਸਾਧਾਰਨ ਅਵਸਥਾ ਦੌਰਾਨ, ਨਿਊਕਲੀਅਸ ਵਿਚ ਡੀ. ਐਨ. ਏ. ਉਲਝੇ ਹੋਏ ਤਾਣੇ-ਬਾਣੇ ਦਾ ਰੂਪ ਧਾਰਨ ਕਰੀ ਰੱਖਦਾ ਹੈ | ਇਹ ਲੜੀਆਂ 'ਚ, ਭਾਵ ਕ੍ਰੋਮੋਸੋਮਾਂ 'ਚ ਤਦ ਵੱਖ ਹੁੰਦਾ ਹੈ, ਜਦ ਸੈ ੱਲ ਨੇ ਇਕ ਦੇ ਦੋ ਬਣਨਾ ਹੁੰਦਾ ਹੈ | ਕ੍ਰੋਮੋਸੋਮਾਂ ਨੂੰ ਵਾਚਣ ਲਈ, ਇਸੇ ਕਾਰਨ, ਸੈ ੱਲ ਦੇ ਵੰਡੇ ਜਾਣ ਦੀ ਉਡੀਕ ਕਰਨੀ ਪੈਂਦੀ ਸੀ |
ਮਾਨਵੀ ਸੈ ੱਲਾਂ ਵਿਚ 46 ਕ੍ਰੋਮੋਸੋਮ ਹਨ, ਜਿਹੜੇ 23 ਜੋੜਿਆਂ 'ਚ ਵਿਉਂਤਬਧ ਹਨ | ਇਨ੍ਹਾਂ 23 'ਚੋਂ ਇਕ ਕ੍ਰੋਮੋਸੋਮ ਜੋੜੇ ਦਾ ਸਬੰਧ, ਪ੍ਰਜਣਨ ਸਮੇਂ, ਲਿੰਗ ਨਿਰਧਾਰਣ ਨਾਲ ਵੀ ਹੈ, ਭਾਵ ਇਹ ਨਿਰਧਾਰਣ ਕਰਨ ਨਾਲ ਹੈ ਕਿ ਜਨਮ ਲੈਣ ਜਾ ਰਿਹਾ ਬੱਚਾ ਕੁੜੀ ਹੋਵੇਗੀ ਜਾਂ ਮੁੰਡਾ | ਲਿੰਗ ਨਿਰਧਾਰਨ ਕਰਦੇ ਜੋੜੇ ਦੇ ਦੋਵੇਂ ਕ੍ਰੋਮੋਸੋਮ ਇਸਤਰੀ ਵਿਚ ਇਕ-ਦੂਜੇ ਜਿਹੇ ਹਨ, ਜਿਹੜੇ, ਪੁਰਸ਼ ਵਿਚ ਵੱਖ-ਵੱਖ ਆਕਾਰ ਦੇ ਅਤੇ ਵੱਖ-ਵੱਖ ਸੁਭਾਓ ਦੇ ਹੁੰਦੇ ਹਨ | ਜਿਸ ਖੋਜਕਾਰ ਨੇ ਪਹਿਲਾਂ ਇਨ੍ਹਾਂ ਨੂੰ ਇਸਤਰੀ-ਸੈ ੱਲਾਂ ਵਿਚ ਵਾਚਿਆ, ਉਸ ਨੂੰ ਇਹ ਹੋਰਨਾਂ ਕ੍ਰੋਮੋਸੋਮਾਂ ਨਾਲੋਂ ਥੋੜੇ ਹਟਵੇਂ ਤਾਂ ਲੱਗੇ, ਪਰ, ਉਹ ਇਨ੍ਹਾਂ ਦੁਆਰਾ ਨਿਭਾਈ ਜਾ ਰਹੀ ਕਿ੍ਆ ਨਹੀਂ ਸੀ ਭਾਂਪ ਸਕਿਆ | ਇਸੇ ਲਈ, ਉਸ ਨੇ ਇਨ੍ਹਾਂ ਨੂੰ ਐਕਸ (X) ਸੱਦਿਆ | ਇਨ੍ਹਾਂ ਦੁਆਰਾ ਨਿਭਾਈ ਜਾ ਰਹੀ ਕਿ੍ਆ ਬਾਰੇ ਜਾਣ ਲੈਣ ਉਪਰੰਤ ਵੀ, ਇਨ੍ਹਾਂ ਦਾ ਮੁੱਢ 'ਚ ਅਰਪਣ ਹੋਇਆ ਨਾਂਅ ਹੀ ਪ੍ਰਚਲਤ ਰਿਹਾ | ਪੁਰਸ਼ ਵਿਚ ਪ੍ਰਜਣਨ ਦਾ ਆਧਾਰ ਬਣਦੇ ਜੋੜੇ ਦੇ ਦੋਵੇਂ ਕ੍ਰੋਮੋਸੋਮ ਇਕ-ਦੂਜੇ ਨਾਲੋਂ ਭਿੰਨ ਮਿਲੇ | ਇਨ੍ਹਾਂ ਚੋਂ ਇਕ ਤਾਂ ਇਸਤਰੀ ਦੇ ਐਕਸ ਕ੍ਰੋਮੋਸੋਮ ਦੇ ਮੇਲ ਦਾ ਸੀ, ਜਿਸ ਨੂੰ ਐਕਸ ਹੀ ਸੱਦਿਆ ਗਿਆ | ਦੂਜੇ ਨੂੰ , ਜਿਸ ਦਾ ਅਲਪ ਆਕਾਰ ਸੀ, ਵਾਈ (Y) ਸੱਦਿਆ ਗਿਆ |
ਸਰੀਰ ਨੂੰ ਉਸਾਰਦੇ ਸਾਧਰਨ ਸੈ ੱਲਾਂ ਵਿਚ ਕ੍ਰੋਮੋਸੋਮ ਜੋੜਿਆਂ 'ਚ ਵਿਉਂਤਬਧ ਹੋਏ ਕਿ੍ਆਸ਼ੀਲ ਰਹਿੰਦੇ ਹਨ | ਪਰ, ਪ੍ਰਜਣਨ ਦਾ ਆਧਾਰ ਬਣਦੇ ਸੈ ੱਲਾਂ, ਭਾਵ ਅੰਡਿਆਂ ਅਤੇ ਸ਼ੁਕਰਾਣੂਆਂ ਵਿਚ ਜੋੜੇ ਦਾ ਇਕ-ਇਕ ਕ੍ਰੋਮੋਸੋਮ ਸਮਾਇਆ ਹੁੰਦਾ ਹੈ | ਇਨ੍ਹਾਂ ਵਿਚ, ਇਸ ਤਰ੍ਹਾਂ 46 ਨਹੀਂ 23 ਕ੍ਰੋਮੋਸੋਮ ਹੁੰਦੇ ਹਨ | ਅਜਿਹਾ ਹੋਣ ਦੇ ਸਿੱਟੇ ਵਜੋਂ ਅੰਡ-ਕੋਸ਼ ਵਿਚ ਉਪਜ ਰਹੇ ਅੰਡੇ 'ਚ ਦੋ ਦੀ ਥਾਂ, ਇਕ ਐਕਸ ਕ੍ਰੋਮੋਸੋਮ ਹੁੰਦਾ ਹੈ, ਜਦ ਕਿ ਸਰੀਰੋਂ ਖ਼ਾਰਜ ਹੋ ਰਹੇ ਲੱਖਾਂ ਸ਼ੁਕਰਾਣੂਆਂ ਚੋਂ ਅੱਧਿਆਂ 'ਚ ਐਕਸ ਅਤੇ ਅੱਧਿਆਂ 'ਚ ਵਾਈ ਕ੍ਰੋਮੋਸੋਮ ਹੁੰਦੇ ਹਨ | ਅੰਡਿਆਂ ਅਤੇ ਸ਼ੁਕਰਾਣੂਆਂ 'ਚ 46 ਦੀ ਥਾਂ 23 ਕ੍ਰੋਮੋਸੋਮ ਹੋਣ ਦਾ ਕਾਰਨ ਹੈ ਪ੍ਰਜਣਨ ਸਮੇਂ, ਸ਼ੁਕਰਾਣੂ ਅੰਡੇ ਅੰਦਰ ਸਮਾ ਜਾਂਦਾ ਹੈ ਅਤੇ ਇਹ ਦੋਵੇਂ ਇਕ-ਮਿੱਕ ਹੋ ਜਾਂਦੇ ਹਨ, ਜਿਸ ਸਦਕਾ, ਨਿਸ਼ੇਚੇ ਅੰਡੇ 'ਚ ਕ੍ਰੋਮੋਸੋਮਾਂ ਦੀ ਸਰੀਰ ਨੂੰ ਉਸਾਰਦੇ ਸੈ ੱਲਾਂ ਵਾਲੀ ਗਿਣਤੀ ਮੁੜ-ਬਹਾਲ ਹੋ ਜਾਂਦੀ ਹੈ | ਨਿਸ਼ੇਚੇ ਅੰਡੇ 'ਚ, 23 ਜੋੜਿਆਂ 'ਚ ਵਟੇ, 46 ਕ੍ਰੋਮੋਸੋਮ ਹੁੰਦੇ ਹਨ | ਇਨ੍ਹਾਂ 46 ਕ੍ਰੋਮੋਸੋਮਾਂ ਚੋਂ ਅੱਧੇ ਮਾਂ ਦੀ ਦੇਣ ਹੁੰਦੇ ਹਨ ਅਤੇ ਅੱਧੇ ਪਿਓ ਦੀ |
ਨਿਸ਼ੇਚੇ ਜਾਣ ਦੌਰਾਨ, ਜੇਕਰ ਅੰਡੇ ਅੰਦਰ ਐਕਸ ਕ੍ਰੋਮੋਸੋਮ ਸਹਿਤ ਸ਼ੁਕਰਾਣੂ ਪ੍ਰਵੇਸ਼ ਕਰਦਾ ਹੈ, ਤਦ ਕੁੜੀ ਜਨਮ ਲੈਂਦੀ ਹੈ ਅਤੇ ਜੇਕਰ ਅੰਡੇ ਅੰਦਰ ਵਾਈ ਕ੍ਰੋਮੋਸੋਮ ਸਹਿਤ ਸ਼ੁਕਰਾਣੂ ਸਮਾ ਜਾਂਦਾ ਹੈ, ਤਦ ਮੁੰਡਾ ਜਨਮ ਲੈਂਦਾ ਹੈ | ਕੇਵਲ ਇਕ ਸ਼ੁਕਰਾਣੂ ਅੰਡੇ ਅੰਦਰ ਜਾ ਸਕਦਾ ਹੈ ਅਤੇ ਇਹ ਨਿਰੋਲ ਇਤਫ਼ਾਕ ਹੁੰਦਾ ਹੈ ਕਿ ਸ਼ੁਕਰਾਣੂਆਂ 'ਚੋਂ ਪਹਿਲਾਂ ਕਿਸ ਦੀ ਅੰਡੇ ਨਾਲ ਭੇਂਟ ਹੁੰਦੀ ਹੈ, ਐਕਸ ਕ੍ਰੋਮੋਸੋਮ ਸਹਿਤ ਸ਼ੁਕਰਾਣੂ ਦੀ ਜਾਂ ਵਾਈ ਕ੍ਰੋਮੋਸੋਮ ਸਹਿਤ ਸ਼ੁਕਰਾਣੂ ਦੀ | ਇਸੇ ਇਤਫ਼ਾਕ ਉਪਰ ਮੁੰਡੇ ਜਾਂ ਕੁੜੀ ਦਾ ਜਨਮ ਲੈਣਾ ਨਿਰਭਰ ਹੋ ਜਾਂਦਾ ਹੈ | ਇਸ ਤੋਂ ਇਹ ਸਪੱਸ਼ਟ ਹੈ ਕਿ ਸੰਤਾਨ ਦਾ ਲਿੰਗ ਨਿਰਧਾਰਣ ਕਰਨ 'ਚ ਇਸਤਰੀ ਦੇ ਉਪਜਾਏ ਅੰਡੇ ਦੀ ਨਹੀਂ, ਸਗੋਂ ਪੁਰਸ਼ ਦੇ ਉਪਜਾਏ ਸ਼ੁਕਰਾਣੂ ਦੀ ਭੂਮਿਕਾ ਹੁੰਦੀ ਹੈ |
ਐਕਸ ਅਤੇ ਵਾਈ ਕ੍ਰੋਮੋਸੋਮਾਂ 'ਚ, ਆਪਸ 'ਚ, ਥੋੜੇ ਨਹੀਂ, ਢੇਰ ਸਾਰੇ ਅੰਤਰ ਹਨ | ਐਕਸ ਕ੍ਰੋਮੋਸੋਮ ਦੋ ਹਜ਼ਾਰ ਦੇ ਲਗਪਗ ਜੀਨਾਂ ਦਾ ਭੰਡਾਰ ਹੈ, ਜਦ ਕਿ ਵਾਈ ਕ੍ਰੋਮੋਸੋਮ ਅੰਦਰ ਕੇਵਲ 70 ਦੇ ਲਗਪਗ ਜੀਨ ਹਨ | ਪੁਰਸ਼ਾਂ ਨੂੰ ਇਕ ਐਕਸ ਕ੍ਰੋਮੋਸੋਮ ਵਿਰਸੇ 'ਚ ਮਿਲਦਾ ਹੈ, ਜਦ ਕਿ ਇਸਤਰੀ ਨੂੰ ਐਕਸ ਕ੍ਰੋਮੋਸੋਮਾਂ ਦਾ ਜੋੜਾ | ਪੁਰਸ਼ ਨੂੰ ਪੁਰਸ਼ ਬਣਾਉਣ ਦੀ ਜ਼ਿੰਮੇਵਾਰੀ ਵਾਈ ਕ੍ਰੋਮੋਸੋਮ ਸਿਰ ਹੈ | ਵਾਈ ਕ੍ਰੋਮੋਸੋਮ ਦਾ ਜਿਹੜਾ ਖੇਤਰ ਇਹ ਜ਼ਿੰਮੇਵਾਰੀ ਨਿਭਾਅ ਰਿਹਾ ਹੈ, ਉਸ ਦੀ ਵੀ ਪਛਾਣ 1990 'ਚ ਕਰ ਲਈ ਗਈ ਸੀ | ਇਸ ਨੂੰ ਐਸ. ਆਰ. ਵਾਈ. (SRY) ਸੱਦਿਆ ਜਾ ਰਿਹਾ ਹੈ, ਭਾਵ 'ਵਾਈ ਉਪਰਲਾ ਲਿੰਗ ਨਿਰਧਾਰਣ ਕਰਦਾ ਖੇਤਰ' |
ਅੰਡਾ ਵੀ ਸ਼ੁਕਰਾਣੂ ਨਾਲੋਂ ਆਕਾਰ 'ਚ 100 ਗੁਣਾ ਵੱਡਾ ਹੈ, ਜਿਸ 'ਚ ਨਿਊਕਲੀਅਸ ਤੋਂ ਬਿਨਾਂ ਹੋਰ ਵੀ ਬਹੁਤ ਕੁਝ ਸਮਾਇਆ ਰਹਿੰਦਾ ਹੈ | ਉਧਰ, ਸ਼ੁਕਰਾਣੂ ਨਿਰੋਲ ਕ੍ਰੋਮੋਸੋਮਾਂ ਦੀ ਪੋਟਲੀ ਹੁੰਦੇ ਹਨ, ਜਿਨ੍ਹਾਂ ਨਾਲ ਅਤੀ ਮਾਮੂਲੀ ਆਕਾਰ ਦੀ ਪੂਛ ਜੜੀ ਹੁੰਦੀ ਹੈ, ਤਾਂ ਜੋ ਇਹ ਹਰਕਤ ਕਰ ਸਕਣ | ਅਜਿਹੀ ਪੂਛ ਦੁਆਰਾ ਹਰਕਤ ਕਰਦਿਆਂ ਸ਼ੁਕਰਾਣੂ ਇੰਚ ਕੁ ਫ਼ਾਸਲਾ ਵੀ 10 ਮਿੰਟਾਂ 'ਚ ਤੈਅ ਕਰਦੇ ਹਨ | ਸ਼ੁਕਰਾਣੂ ਜਦ ਅੰਡੇ ਤੱਕ ਪੁੱਜ ਜਾਂਦਾ ਹੈ, ਤਦ ਅੰਦਰ ਪ੍ਰਵੇਸ਼ ਕਰਨ ਤੋਂ ਪਹਿਲਾਂ ਇਹ ਪੂਛ ਤਿਆਗ ਦਿੰਦਾ ਹੈ |
ਸ਼ੁਕਰਾਣੂ ਦੇ ਅੰਡੇ ਦੇ ਨਿਊਕਲੀਅਸ ਅੰਦਰ ਸਮਾ ਜਾਣ ਉਪਰੰਤ, ਅੰਡਾ ਝਟਪਟ ਇਕ ਤੋਂ ਦੋ ਬਣਨਾ ਆਰੰਭ ਕਰ ਦਿੰਦਾ ਹੈ | ਦਿਨ ਦੂਣੇ, ਰਾਤੀਂ ਚੌਗੁਣੇ ਉਪਜ ਰਹੇ ਸੈ ੱਲ, ਕੁਝ ਕੁ ਦਿਨਾਂ 'ਚ, ਭਰੂਣ ਦਾ ਰੂਪ ਧਾਰਨ ਕਰ ਲੈਂਦੇ ਹਨ | ਭਰੂਣ ਜਦ ਤਿੰਨ ਕੁ ਹਫਤਿਆਂ ਦਾ ਹੁੰਦਾ ਹੈ, ਤਦ ਇਸ ਅੰਦਰ ਦਿਲ ਧੱੜਕਣ ਲੱਗਦਾ ਹੈ | 15 ਹਫ਼ਤਿਆਂ ਉਪਰੰਤ ਤਾਂ ਭਰੂਣ ਅੱਖਾਂ ਵੀ ਝਪਕਣ ਲੱਗਦਾ ਹੈ ਅਤੇ 35 ਹਫ਼ਤਿਆਂ ਦਾ ਹੋ ਕੇ, ਇਹ ਬੱਚੇ ਦੇ ਰੂਪ 'ਚ ਜਨਮ ਲੈਣ ਲਈ ਤਿਆਰ ਹੋ ਜਾਂਦਾ ਹੈ | ਨਿਸ਼ੇਚੇ ਅੰਡੇ ਦੇ 41 ਵਾਰ ਦੂਣੇ ਹੁੰਦੇ ਰਹਿਣ ਦਾ ਸਿੱਟਾ ਬੱਚੇ ਦੇ ਸੰਸਾਰ ਵਿਚ ਪ੍ਰਵੇਸ਼ ਕਰ ਲੈਣ 'ਚ ਨਿਕਲਦਾ ਹੈ |
ਹਾਰਮੋਨਾਂ ਦੁਆਰਾ ਪੈਦਾ ਹੋਈ ਹਰਕਤ ਕਾਰਨ ਬੱਚਾ ਜਨਮ ਲੈਣ ਦੀ ਸਥਿਤੀ 'ਚ ਆ ਜਾਂਦਾ ਹੈ | ਬੱਚੇ ਨੂੰ ਜਨਮ ਦੇਣ 'ਚ, ਮਾਂ ਨੂੰ ਕਠਿਨਾਈ ਝੱਲਣੀ ਪੈਂਦੀ ਹੈ ਜਨਮ ਉਪਰੰਤ ਬੱਚੇ ਨੂੰ ਜਿਸ ਪੌਸ਼ਟਿਕ ਆਹਾਰ ਦੀ ਲੋੜ ਹੁੰਦੀ ਹੈ, ਉਹ ਕੇਵਲ ਮਾਂ ਦੇ ਦੁੱਧ 'ਚੋਂ ਹੀ ਪ੍ਰਾਪਤ ਹੋ ਸਕਦਾ ਹੈ, ਜਿਹੜਾ ਕਿ ਰੋਗ-ਰੋਧਕ ਤੱਤਾਂ ਨਾਲ ਵੀ ਭਰਪੂਰ ਹੁੰਦਾ ਹੈ | ਬਾਜ਼ਾਰੂ ਫ਼ਾਰਮੂਲਿਆਂ ਦੁਆਰਾ ਤਿਆਰ ਕੀਤਾ ਗਿਆ ਮਹਿੰਗੇ ਤੋਂ ਮਹਿੰਗਾ ਦੁੱਧ ਵੀ ਮਾਂ ਦੇ ਦੁੱਧ ਦਾ ਬਦਲ ਨਹੀਂ ਸਮਝਿਆ ਜਾ ਸਕਦਾ | ਕੁੱਖ 'ਚ ਪਲਦਿਆਂ ਅਤੇ ਦੁੱਧ ਚੁੰਘਦਿਆਂ ਜੋ ਕੁਝ ਵੀ ਬੱਚੇ ਦੇ ਹਿੱਸੇ ਆਉਂਦਾ ਹੈ, ਉਹ ਉਮਰ ਭਰ ਉਸ ਦੀ ਅਰੋਗਤਾ ਨੂੰ ਪ੍ਰਭਾਵਿਤ ਕਰਦਾ ਰਹਿੰਦਾ ਹੈ |
ਜਿਵੇਂ-ਜਿਵੇਂ ਇਸਤਰੀ ਦੀ ਉਮਰ ਬੀਤਦੀ ਹੈ, ਪ੍ਰਜਣਨ ਦੇ ਪ੍ਰਸੰਗ 'ਚ ਇਸ ਦੀ ਉਰਵਰਤਾ ਨਰਮ ਪੈਂਦੀ ਰਹਿੰਦੀ ਹੈ | 35 ਵਰਿ੍ਹਆਂ ਦੀ ਉਮਰ ਭੋਗ ਬੈਠੀ ਇਸਤਰੀ ਦੇ ਕੋਸ਼ 'ਚ ਕੇਵਲ 5 ਪ੍ਰਤੀਸ਼ਤ ਅੰਡੇ ਰਹਿ ਜਾਂਦੇ ਹਨ | ਵਰਤਮਾਨ ਸਥਿਤੀ, ਇਹ ਹੈ ਕਿ ਮੁਟਿਆਰਪੁਣਾ ਤਿਆਗ ਦੇਣ ਉਪਰੰਤ ਹੀ ਮਾਵਾਂ ਬੱਚੇ ਨੂੰ ਜਨਮ ਦੇਣ ਨੂੰ ਤਰਜੀਹ ਦੇ ਰਹੀਆਂ ਹਨ | ਫਿਰ, ਜਨਮ ਉਪਰੰਤ ਵੀ ਬੱਚਿਆਂ ਨੂੰ ਘੱਟ-ਵੱਧ ਹੀ ਮਾਂ ਦਾ ਦੁੱਧ ਚੁੰਘਣਾ ਨਸੀਬ ਹੁੰਦਾ ਹੈ | ਇਸ ਕਾਰਨ ਡਰ ਇਹ ਹੈ ਕਿ ਅੱਜ ਜਨਮ ਲੈ ਰਹੇ ਬੱਚਿਆਂ ਚੋਂ ਬਹੁਤੇ ਅਰੋਗ ਜੀਵਨ ਲਈ ਜੀਵਨ ਭਰ ਤਰਸਦੇ ਰਹਿਣਗੇ |
ਉਂਜ, ਲਿੰਗ ਬਿਨਾਂ ਵੀ ਸੰਤਾਨ ਦੀ ਉਤਪਤੀ ਸੰਭਵ ਹੈ | ਕਈ ਪੌਦੇ ਅਤੇ ਪ੍ਰਾਣੀ ਅਜਿਹਾ ਹੀ ਕਰ ਰਹੇ ਹਨ | ਪਰ, ਜਿਸ ਤਰ੍ਹਾਂ ਦਾ ਜੀਵ-ਸੰਸਾਰ ਸਾਨੂੰ ਆਲੇ-ਦੁਆਲੇ ਨਜ਼ਰ ਆ ਰਿਹਾ ਹੈ, ਲਿੰਗ ਆਧਾਰ ਵਾਲੇ ਪ੍ਰਜਣਨ ਬਿਨਾਂ ਇਸ ਦਾ ਹੋਂਦ 'ਚ ਆਉਣਾ ਸੰਭਵ ਨਹੀਂ ਸੀ | ਲਿੰਗ ਆਧਾਰਿਤ ਪ੍ਰਜਣਨ ਦੇ ਅਧਿਕਾਰੀ ਜੇਕਰ ਅਸੀਂ ਆਪ ਨਾ ਹੁੰਦੇ, ਤਦ ਸਾਡੇ ਆਪਸ 'ਚ, ਭਾਂਤ-ਭਾਂਤ ਦੀਆਂ ਵਿਸ਼ੇਸ਼ਤਾਵਾਂ ਆਧਾਰਿਤ ਅੰਤਰ ਵੀ ਨਾ ਹੁੰਦੇ | ਤਦ ਵਿਗਾੜ ਵਾਲੇ ਜੀਨਾਂ ਨੇ ਵੀ ਸਾਡੀ ਨਸਲ ਚੋਂ ਖ਼ਾਰਜ ਨਹੀਂ ਸੀ ਹੋਣਾ ਅਤੇ ਨਾ ਹੀ ਸਾਡਾ ਵਿਕਾਸ ਹੋਣਾ ਸੀ | ਅੱਜ ਜੇਕਰ ਕਿਧਰੇ-ਕਿਧਰੇ ਅਤੀ ਸਿਆਣੇ ਅਤੇ ਪ੍ਰਬੀਨ ਵਿਅਕਤੀ ਹੂੜਮੱਤਾਂ ਦੇ ਟੋਲੇ 'ਚ ਜਨਮ ਲੈ ਰਹੇ ਹਨ, ਤਦ ਅਜਿਹਾ ਵੀ ਨਹੀਂ ਸੀ ਹੋਣਾ |
ਇਸਤਰੀ ਅਤੇ ਪੁਰਸ਼, ਸਰੀਰਕ ਅਤੇ ਮਾਨਸਿਕ ਪੱਧਰ 'ਤੇ, ਇਕ ਦੂਜੇ ਨਾਲੋਂ ਭਿੰਨ ਹਨ | ਅਜਿਹਾ ਕੇਵਲ ਇਕੋ-ਇਕ ਕ੍ਰੋਮੋਸੋਮ ਕਾਰਨ ਹੈ | ਇਸਤਰੀ ਦਾ ਸੋਹਲ ਸਰੀਰ ਹੈ, ਜਿਸ ਨੂੰ ਛੋਹਿਆਂ ਹੀ ਇਸ ਦੇ ਨਰਮ ਅਤੇ ਮੁਲਾਇਮ ਹੋਣ ਦਾ ਅਨੁਭਵ ਹੋ ਜਾਂਦਾ ਹੈ | ਅਜਿਹਾ ਇਸ ਲਈ ਹੈ, ਕਿਉਂਕਿ ਇਸਤਰੀ ਦਾ ਸਰੀਰ ਅੰਦਰੋਂ ਚਿਕਨਾਈ ਨਾਲ ਲਿੰਬਿਆ-ਪੋਚਿਆ ਹੈ ਅਤੇ ਜਿਹੜਾ ਹੈ ਵੀ ਨਾਜ਼ਕ ਹੱਡੀਆਂ ਦੇ ਬਣੇ ਪਿੰਜਰ ਦੁਆਲੇ ਉਸਰਿਆ ਹੋਇਆ | ਇਸਤਰੀ ਅੰਦਰਲੀ ਚਿਕਨਾਈ ਜਿਥੇ ਸਰੀਰ ਨੂੰ ਸੁਡੌਲਤਾ ਨਾਲ ਨਿਵਾਜ ਰਹੀ ਹੈ, ਉਥੇ, ਬੱਚੇ ਨੂੰ ਚੰੁਘਾਉਣ ਲਈ ਦੁੱਧ ਦੀ ਉਪਜ ਵੀ ਇਸੇ ਉਪਰ ਨਿਰਭਰ ਹੈ | ਇਸਤਰੀਆਂ ਭਾਵੇਂ ਮਾਨਸਿਕ ਰੋਗਾਂ ਕਾਰਨ ਵੱਧ ਪ੍ਰੇਸ਼ਾਨ ਰਹਿੰਦੀਆਂ ਹਨ, ਪਰ ਆਤਮ-ਹੱਤਿਆ ਕਰਨ 'ਚ ਪੁਰਸ਼ ਇਨ੍ਹਾਂ ਨਾਲੋਂ ਅਗਾਂਹ ਹਨ | ਐਕਸ ਕ੍ਰੋਮੋਸੋਮ ਦੇ ਜੋੜੇ ਦੀ ਹੋਂਦ ਕਾਰਨ ਇਸਤਰੀਆਂ ਪੁਰਸ਼ਾਂ ਨਾਲੋਂ ਲੰਬੀ ਉਮਰ ਭੋਗ ਰਹੀਆਂ ਹਨ | ਉਧਰ, ਪੁਰਸ਼, ਇਕ ਐਕਸ ਕ੍ਰੋਮੋਸੋਮ ਦੇ ਅਧਿਕਾਰੀ ਹੋਣ ਕਰਕੇ, ਪਾਰਕਿਨਸਨ ਜਿਹੇ ਜੀਨ ਆਧਾਰਿਤ ਰੋਗਾਂ ਦਾ ਵੱਧ ਸ਼ਿਕਾਰ ਹੋ ਰਹੇ ਹਨ | ਜੀਵਨ ਬਿਤਾਉਂਦਿਆਂ ਕਿਉਂਕਿ ਦੋਵਾਂ ਨੂੰ ਵੱਖ-ਵੱਖ ਭੂਮਿਕਾਵਾਂ ਨਿਭਾਉਣੀਆਂ ਪੈ ਰਹੀਆਂ ਹਨ, ਜਿਸ ਕਾਰਨ ਇਨ੍ਹਾਂ ਦੇ ਅਪਣਾਏ ਵਤੀਰੇ 'ਚ ਵੀ ਫ਼ਰਕ ਹਨ : ਇਸਤਰੀਆਂ ਵਾਲਾ ਸਬਰ-ਸੰਤੋਖ ਅਤੇ ਠਰ੍ਹੰਮਾ ਪੁਰਸ਼ਾਂ ਦੇ ਵਤੀਰੇ ਚੋਂ ਨਹੀਂ ਝਲਕ ਰਿਹਾ | ਪੁਰਸ਼ ਭਾਵੇਂ ਕਿੰਨੇ ਵੀ ਊਣਤਾਈਆਂ ਦੇ ਪੁਤਲੇ ਹੋਣ, ਫਿਰ ਵੀ ਇਹ ਇਸਤਰੀਆਂ ਤੋਂ ਪ੍ਰਭਾਵਿਤ ਹੁੰਦੇ ਹੋਏ, ਉਨ੍ਹਾਂ ਨੂੰ ਵੀ ਪ੍ਰਭਾਵਿਤ ਕਰ ਰਹੇ ਹਨ |
'ਜਮਾਲ-ਏ ਯਾਰ ਸੇ ਰੌਸ਼ਨ ਹੈ ਅੰਜੁਮਨ ਤਮਾਮ,
ਦਹਿਕਾ ਹੂਆ ਹੈ ਆਤਸ਼-ਏ-ਗੁਲ ਸੇ ਚਮਨ ਤਮਾਮ |'

-ਮੋਬਾਈਲ : 98775-47971

ਇਤਿਹਾਸ ਤੇ ਵਰਤਮਾਨ ਦੀਆਂ ਬਾਤਾਂ ਪਾਉਂਦਾ ਪੰਜਾਬੀ ਰੰਗਮੰਚ-2019

ਪੰਜਾਬੀ ਰੰਗਮੰਚ ਨੇ 1895 ਤੋਂ ਲੈ ਕੇ 2019 ਤੱਕ ਕਈ ਉਤਰਾਅ–ਚੜ੍ਹਾਅ ਵੇਖੇ, ਸੰਘਰਸ਼ ਦੇ ਦੌਰ 'ਚੋਂ ਲੰਘਿਆ, ਕਈ ਵਾਟਾਂ ਤਹਿ ਕੀਤੀਆਂ, ਦੇਸ਼ ਵੰਡ, 84 ਦਾ ਸੰਤਾਪ ਤੇ ਗੁਆਂਢੀ ਮੁਲਕਾਂ ਨਾਲ ਜੰਗਾਂ ਵੇਖੀਆਂ, ਕਈ ਸਮਾਜਿਕ, ਰਾਜਨੀਤਿਕ, ਇਤਿਹਾਸਕ, ਤੇ ਸੱਭਿਆਚਾਰਕ ਤਬਦੀਲੀਆਂ ਦੀ ...

ਪੂਰੀ ਖ਼ਬਰ »

ਲਾਰਡ ਮਾਊਾਟਬੈਟਨ ਅਤੇ ਭਾਰਤ ਦੀਆਂ ਯਾਦਾਂ

ਇੰਗਲੈਂਡ ਦੀ ਇਕ ਸ਼ਾਂਤ ਸ਼ਾਮ ਨੂੰ ਸਾਨੂੰ ਸੁੰਦਰ, ਏਕਾਂਤ ਰੌਮਸੇ-ਏਬੀ ਦੇ ਗਿਰਜਾਘਰ ਨੂੰ ਦੇਖਣ ਦਾ ਮੌਕਾ ਮਿਲਿਆ | ਮਿਲ-ਲੇਨ ਦੇ ਅੱਗਿਓਾ ਨਿਕਲਦੇ ਹੋਏ ਅਸੀਂ ਵਿਸ਼ਾਲ ਸੁੰਦਰ ਰੌਮਸੇ-ਏਬੀ ਵੱਲ ਵਧੇ, ਜਿਸ ਦਾ ਸ਼ਾਂਤੀਪੂਰਨ ਵਾਤਾਵਰਨ ਮੰਤਰਮੁਗਧ ਕਰਦਾ ਹੈ | ਕਾਰ ਨੂੰ ...

ਪੂਰੀ ਖ਼ਬਰ »

ਮਹਾਦੀਪ ਇਕ-ਦੂਸਰੇ ਤੋਂ ਵੱਖ ਕਿਵੇਂ ਹੋਏ?

ਕਹਿੰਦੇ ਹਨ ਜਦੋਂ ਮਨੁੱਖ ਤੇ ਕਿਸੇ ਨਸ਼ੇ ਦਾ ਅਸਰ ਹੋਵੇ ਤਾਂ ਧਰਤੀ ਵੀ ਹਿਲਦੀ ਨਜ਼ਰ ਆਉਂਦੀ ਹੈ | ਪਰ ਪਤਾ ਨਹੀਂ ਐਲਫਰੈੱਡ ਵੈਗਨਰ ਨੂੰ ਕਿਹੜਾ ਨਸ਼ਾ, ਕਿਹੜਾ ਜਨੂੰਨ ਚੜਿ੍ਹਆ ਸੀ ਕਿ 1912 ਦੀ ਇਕ ਸਵੇਰ ਨੂੰ ਉਸ ਨੇ ਐਲਾਨ ਕਰ ਦਿੱਤਾ ਕਿ ਧਰਤੀ ਦੇ ਸਾਰੇ ਮਹਾਦੀਪ ਹਿਲਦੇ ...

ਪੂਰੀ ਖ਼ਬਰ »

ਬੇਬੇ ਤੇ ਚਿੜੀ

ਚਿੜੀਆਂ ਦੇ ਅਲੋਪ ਹੋਣ ਦੀ ਗੱਲ ਤਾਂ ਅਸੀਂ ਬਹੁਤ ਕਰਦੇ ਹਾਂ ਪਰ ਇਕ ਹੋਰ ਕਿਸਮ ਜੋ ਹੌਲੀ-ਹੌਲੀ ਅਲੋਪ ਹੋ ਰਹੀ ਹੈ, ਉਸ ਵੱਲ ਮੈਂ ਧਿਆਨ ਦਿਵਾਉਣ ਦੀ ਕੋਸ਼ਿਸ਼ ਕਰਦੀ ਹਾਂ | ਉਹ ਹੈ ਜੈਂਪਰ ਵਾਲੀ ਬੇਬੇ | (ਜੈਂਪਰ ਇਕ ਪਹਿਰਾਵਾ ਹੈ ਜੋ ਕਾਲਰ ਵਾਲੀ ਖੁੱਲ੍ਹੀ ਕੁੜਤਾ ਨੁਮਾ ...

ਪੂਰੀ ਖ਼ਬਰ »

ਪੰਜਾਬੀ ਫ਼ਿਲਮਾਂ : ਪ੍ਰੀਤਾਂ ਦੀ ਨਾਇਕਾ : ਪ੍ਰੀਤੀ ਸਪਰੂ

1990 ਦੇ ਅੰਤਿਮ ਦਹਾਕੇ ਦੀ ਗੱਲ ਹੈ | ਮੈਂ ਉਸ ਵੇਲੇ ਅੰਗਰੇਜ਼ੀ ਦੀਆਂ ਪੱਤਿ੍ਕਾਵਾਂ (The Sunday Observer, The Tribune) ਲਈ ਪੰਜਾਬੀ ਸਿਨੇਮਾ ਦੇ ਬਾਰੇ ਫੁਟਕਲ ਲੇਖ ਲਿਖ ਰਿਹਾ ਸਾਂ | ਨਿਰਦੇਸ਼ਕ ਰਵਿੰਦਰ ਰਵੀ ਦੀ ਕਲਾ ਉੱਪਰ ਲਿਖਿਆ ਹੋਇਆ ਮੇਰਾ ਇਕ ਲੇਖ (The Manmohan 4esai of Punjabi 3inema) ਦਾ ਜ਼ਿਕਰ ਉਸ ...

ਪੂਰੀ ਖ਼ਬਰ »

ਭੁੱਲੀਆਂ ਵਿਸਰੀਆਂ ਯਾਦਾਂ

1975 ਵਿਚ ਸ੍ਰੀ ਨਗਰ ਕਸ਼ਮੀਰ ਵਿਖੇ ਸਰਬ ਭਾਰਤੀ ਪੰਜਾਬੀ ਕਾਨਫ਼ਰੰਸ ਹੋਈ ਸੀ | ਉਸ ਕਾਨਫ਼ਰੰਸ ਵਿਚ ਪੰਜਾਬ ਤੋਂ ਬਹੁਤ ਸਾਰੇ ਪੰਜਾਬੀ ਸਾਹਿਤਕਾਰ ਤੇ ਨੇਤਾ ਭਾਗ ਲੈਣ ਲਈ ਗਏ ਸਨ | ਉਸ ਵਕਤ ਪੰਜਾਬ ਦੇ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਸਨ | ਉਸ ਕਾਨਫ਼ਰੰਸ ਦੇ ਪ੍ਰਧਾਨ ਸ: ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX