ਤਾਜਾ ਖ਼ਬਰਾਂ


ਟਰੱਕ ਅਤੇ ਕਾਰ ਵਿਚਾਲੇ ਹੋਈ ਜ਼ਬਰਦਸਤ ਟੱਕਰ 'ਚ 2 ਵਿਅਕਤੀਆਂ ਦੀ ਮੌਤ, ਦੋ ਗੰਭੀਰ ਜ਼ਖ਼ਮੀ
. . .  14 minutes ago
ਪਾਤੜਾਂ, 17 ਫਰਵਰੀ (ਗੁਰਇਕਬਾਲ ਸਿੰਘ ਖ਼ਾਲਸਾ)- ਬੀਤੀ ਦੇਰ ਰਾਤ ਇੱਥੇ ਕੌਮੀ ਮਾਰਗ 'ਤੇ ਇੱਕ ਕਾਰ ਅਤੇ ਟਰੱਕ ਵਿਚਾਲੇ ਹੋਈ ਟੱਕਰ 'ਚ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ ਦੋ ਹੋਰ ਗੰਭੀਰ ਰੂਪ 'ਚ ਜ਼ਖ਼ਮੀ ਹੋ...
ਵੈਨ ਹਾਦਸੇ ਤੋਂ ਬਾਅਦ ਲੌਂਗੋਵਾਲ ਦੇ ਨਿੱਜੀ ਸਕੂਲਾਂ ਵਿਚ ਛਾਇਆ ਸੰਨਾਟਾ, ਸਕੂਲ ਬੱਸਾਂ ਹੋਈਆਂ ਅਲੋਪ
. . .  12 minutes ago
ਲੌਂਗੋਵਾਲ, 17 ਫਰਵਰੀ (ਸ.ਸ.ਖੰਨਾ,ਵਿਨੋਦ) - ਬੀਤੇ ਦਿਨੀਂ ਇੱਕ ਨਿੱਜੀ ਸਕੂਲ ਦੀ ਵੈਨ ਨੂੰ ਅੱਗ ਲੱਗਣ ਕਾਰਨ ਚਾਰ ਮਾਸੂਮ ਬੱਚਿਆਂ ਦੀ ਮੌਤ ਹੋਣ ਕਾਰਨ ਕਸਬਾ ਲੌਂਗੋਵਾਲ ...
ਨਿਰਭੈਆ ਮਾਮਲੇ 'ਚ ਦਿੱਲੀ ਦੀ ਪਟਿਆਲਾ ਹਾਊਸ ਕੋਰਟ 'ਚ ਸੁਣਵਾਈ ਜਾਰੀ
. . .  24 minutes ago
ਫ਼ਿਰੋਜ਼ਪੁਰ ਜ਼ਿਲ੍ਹਾ ਯੂਥ ਕਾਂਗਰਸ ਦੇ ਉਪ ਪ੍ਰਧਾਨ ਰਾਕੇਸ਼ ਕੁਮਾਰ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ
. . .  29 minutes ago
ਚੰਡੀਗੜ੍ਹ, 17 ਫਰਵਰੀ (ਵਿਕਰਮਜੀਤ ਸਿੰਘ ਮਾਨ)- ਫ਼ਿਰੋਜ਼ਪੁਰ ਜ਼ਿਲ੍ਹਾ ਯੂਥ ਕਾਂਗਰਸ ਦੇ ਉਪ ਪ੍ਰਧਾਨ ਰਾਜੇਸ਼ ਕੁਮਾਰ ਨੇ ਅੱਜ ਆਪਣੇ ਅਹੁਦੇ ਅਤੇ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ...
ਸ਼ਾਹੀਨ ਬਾਗ ਦੇ ਮੁੱਦੇ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਸ਼ੁਰੂ
. . .  41 minutes ago
ਸ਼੍ਰੋਮਣੀ ਕਮੇਟੀ ਤੋਂ ਬਾਦਲ ਪਰਿਵਾਰ ਦਾ ਕਬਜ਼ਾ ਹਟਾਉਣ ਲਈ ਸੁਖਦੇਵ ਢੀਂਡਸਾ ਦਾ ਦੇਵਾਂਗਾ ਸਾਥ- ਰਾਮੂਵਾਲੀਆ
. . .  43 minutes ago
ਬਰਨਾਲਾ, 17 ਫਰਵਰੀ (ਗੁਰਪ੍ਰੀਤ ਸਿੰਘ ਲਾਡੀ)- ਲੋਕ ਭਲਾਈ ਪਾਰਟੀ ਦੀ ਮੁੜ ਸੁਰਜੀਤੀ ਲਈ ਅੱਜ ਬਰਨਾਲਾ ਵਿਖੇ ਪਾਰਟੀ ਵਰਕਰਾਂ ਵਲੋਂ ਰੱਖੀ ਗਈ ਇੱਕ ਮੀਟਿੰਗ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ...
ਸੜਕ ਹਾਦਸੇ 'ਚ ਨੌਜਵਾਨ ਦੀ ਮੌਤ
. . .  about 1 hour ago
ਬਰਨਾਲਾ/ਰੂੜੇਕੇ ਕਲਾਂ, 17 ਫਰਵਰੀ (ਗੁਰਪ੍ਰੀਤ ਸਿੰਘ ਕਾਹਨੇਕੇ)- ਮਾਨਸਾ-ਬਰਨਾਲਾ ਮੁੱਖ ਮਾਰਗ 'ਤੇ ਰੂੜੇਕੇ ਕਲਾਂ ਵਿਖੇ ਵਾਪਰੇ ਸੜਕ ਹਾਦਸੇ 'ਚ ਇੱਕ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਇਕੱਤਰ ਕੀਤੀ...
ਬੈਂਕ ਮੁਲਾਜ਼ਮ ਤੋਂ ਲੱਖਾਂ ਰੁਪਏ ਦੀ ਨਕਦੀ ਲੁੱਟ ਕੇ ਫ਼ਰਾਰ ਹੋਏ ਲੁਟੇਰੇ
. . .  about 1 hour ago
ਜ਼ੀਰਾ, 17 ਫਰਵਰੀ (ਪ੍ਰਤਾਪ ਸਿੰਘ ਹੀਰਾ)- ਅੱਜ ਸਵੇਰੇ ਕਰੀਬ 11.40 ਵਜੇ ਤਲਵੰਡੀ ਰੋਡ ਜ਼ੀਰਾ ਵਿਖੇ ਸਥਿਤ ਰਤਨਾਕਰ ਬੈਂਕ (ਆਰ. ਬੀ. ਐੱਲ. ਬੈਂਕ) ਦੇ ਮੁਲਾਜ਼ਮ ਕੋਲੋਂ ਮੋਟਰਸਾਈਕਲ ਸਵਾਰ ਤਿੰਨ ਲੁਟੇਰੇ...
ਮਾਣਹਾਨੀ ਦੇ ਮਾਮਲੇ 'ਚ ਬੈਂਸ ਵਿਰੁੱਧ ਗ਼ੈਰ-ਜ਼ਮਾਨਤੀ ਵਾਰੰਟ ਜਾਰੀ
. . .  about 1 hour ago
ਪਟਿਆਲਾ, 17 ਫਰਵਰੀ (ਅਮਨਦੀਪ ਸਿੰਘ)- ਪੰਜਾਬ ਦੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਵਲੋਂ ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਲੁਧਿਆਣਾ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ...
ਅੰਮ੍ਰਿਤਸਰ : ਮੁਲਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਨਿਗਮ ਮੁਲਾਜ਼ਮਾਂ ਵਲੋਂ ਹੜਤਾਲ
. . .  about 1 hour ago
ਅੰਮ੍ਰਿਤਸਰ, 17 ਫਰਵਰੀ (ਹਰਮਿੰਦਰ ਸਿੰਘ)- ਨਗਰ ਨਿਗਮ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਸੰਬੰਧੀ ਮੁਲਾਜ਼ਮਾਂ ਦੀ ਸਾਂਝੀ ਸੰਘਰਸ਼ ਕਮੇਟੀ ਵਲੋਂ ਨਿਗਮ ਪ੍ਰਸ਼ਾਸਨ ਨੂੰ ਦਿੱਤੇ ਅਲਟੀਮੇਟਮ ਦਾ...
ਮੁੰਬਈ 'ਚ ਜੀ. ਐੱਸ. ਟੀ. ਭਵਨ 'ਚ ਲੱਗੀ ਅੱਗ
. . .  about 1 hour ago
ਮੁੰਬਈ, 17 ਫਰਵਰੀ- ਮੁੰਬਈ ਦੇ ਮਝਗਾਂਓ ਇਲਾਕੇ 'ਚ ਸਥਿਤ ਜੀ. ਐੱਸ. ਟੀ. ਭਵਨ 'ਚ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਅੱਗ ਭਵਨ ਦੀ ਸੱਤਵੀਂ ਅਤੇ ਅੱਠਵੀਂ ਮੰਜ਼ਲ 'ਤੇ ਲੱਗੀ...
ਸੂਬੇ ਦੇ ਕਿਸਾਨਾਂ ਲਈ ਪੰਜਾਬ ਮੰਡੀ ਬੋਰਡ ਨੇ ਸ਼ੁਰੂ ਕੀਤੀ ਸਿਹਤ ਬੀਮਾ ਯੋਜਨਾ
. . .  about 1 hour ago
ਸ੍ਰੀ ਮੁਕਤਸਰ ਸਾਹਿਬ, 17 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)- ਪੰਜਾਬ ਰਾਜ ਦੇ ਸਮੁੱਚੇ ਕਿਸਾਨਾਂ ਲਈ ਪੰਜਾਬ ਮੰਡੀ ਬੋਰਡ ਵਲੋਂ ਭਾਰਤ ਸਰਬੱਤ ਬੀਮਾ ਯੋਜਨਾ ਦੇ ਤਹਿਤ 5 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ...
ਲੌਂਗੋਵਾਲ ਵੈਨ ਹਾਦਸਾ : ਮਾਸੂਮ ਬੱਚਿਆਂ ਦੇ ਪਰਿਵਾਰਾਂ ਨਾਲ ਦੁੱਖ ਵੰਡਾਉਣ ਪਹੁੰਚੇ ਭਾਈ ਲੌਂਗੋਵਾਲ
. . .  about 2 hours ago
ਲੌਂਗੋਵਾਲ, 17 ਫਰਵਰੀ (ਸ. ਸ. ਖੰਨਾ, ਵਿਨੋਦ)- ਬੀਤੇ ਦਿਨੀਂ ਲੌਂਗੋਵਾਲ ਵਿਖੇ ਇੱਕ ਨਿੱਜੀ ਸਕੂਲ ਦੀ ਵੈਨ ਨੂੰ ਅੱਗ ਲੱਗਣ ਕਾਰਨ ਚਾਰ ਮਾਸੂਮ ਬੱਚਿਆਂ ਦੀ ਜਿੰਦਾ ਸੜਨ ਕਾਰਨ ਮੌਤ ਹੋ ਗਈ ਸੀ। ਅੱਜ ਸ਼੍ਰੋਮਣੀ...
ਹਥਿਆਰਾਂ ਦੀ ਨੋਕ 'ਤੇ ਗੋਲਡ ਲੋਨ ਕੰਪਨੀ 'ਚੋਂ 12 ਕਰੋੜ ਰੁਪਏ ਦਾ ਸੋਨਾ ਲੁੱਟ ਕੇ ਫ਼ਰਾਰ ਹੋਏ ਲੁਟੇਰੇ
. . .  39 minutes ago
ਲੁਧਿਆਣਾ, 17 ਫਰਵਰੀ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਗਿੱਲ ਰੋਡ 'ਤੇ ਸਥਿਤ ਸੋਨਾ ਗਿਰਵੀ ਰੱਖ ਕੇ ਕਰਜ਼ਾ ਦੇਣ ਵਾਲੀ ਕੰਪਨੀ ਆਈ. ਆਈ. ਐੱਫ. ਐੱਲ. ਦੇ ਦਫ਼ਤਰ 'ਚੋਂ ਅੱਜ ਦਿਨ-ਦਿਹਾੜੇ...
ਦੇਸ਼ ਭਰ 'ਚ ਜਲਦ ਹੀ ਲਾਗੂ ਹੋਵੇਗੀ ਇੱਕ ਰਾਸ਼ਟਰ, ਇੱਕ ਰਾਸ਼ਨ ਕਾਰਡ ਸਕੀਮ- ਰਾਓਸਾਹੇਬ ਦਾਨਵੇ
. . .  about 2 hours ago
ਰਾਜਾਸਾਂਸੀ, 17 ਫਰਵਰੀ (ਹੇਰ, ਖੀਵਾ)- ਕੇਂਦਰੀ ਰਾਜ ਮੰਤਰੀ ਰਾਓਸਾਹੇਬ ਪਾਟਿਲ ਦਾਨਵੇ ਨੇ ਰਾਜਾਸਾਂਸੀ ਵਿਖੇ ਅੱਜ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਜਲਦ ਹੀ ਦੇਸ਼ ਭਰ 'ਚ ਜਲਦ ਹੀ ਇੱਕ ਰਾਸ਼ਟਰ, ਇੱਕ ਰਾਸ਼ਨ...
ਸ੍ਰੀ ਮੁਕਤਸਰ ਸਾਹਿਬ : ਵੈਨਾਂ ਦੀ ਚੈਕਿੰਗ ਕਾਰਨ ਚਾਲਕਾਂ 'ਚ ਮਚਿਆ ਹੜਕੰਪ, ਸਕੂਲਾਂ 'ਚੋਂ ਗ਼ਾਇਬ ਹੋਈਆਂ ਵੈਨਾਂ
. . .  about 2 hours ago
ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਮੁੱਖ ਮੰਤਰੀ ਵਜੋਂ ਸੰਭਾਲਿਆ ਕਾਰਜਭਾਰ
. . .  about 3 hours ago
ਜਲੰਧਰ : ਸ਼ਮਸ਼ਾਨ ਘਾਟ ਨੇੜਿਓਂ ਮਿਲੀ ਵਿਅਕਤੀ ਦੀ ਲਾਸ਼
. . .  about 3 hours ago
ਅਬੋਹਰ ਦੇ ਸਰਕਾਰੀ ਹਸਪਤਾਲ 'ਚ ਲੱਗੇ ਪੰਘੂੜੇ 'ਚੋਂ ਮਿਲੀ ਨਵਜੰਮੇ ਬੱਚੇ ਦੀ ਲਾਸ਼
. . .  about 3 hours ago
ਫੌਜ 'ਚ ਮਹਿਲਾ ਅਧਿਕਾਰੀਆਂ ਨੂੰ ਮਿਲੇਗਾ ਸਥਾਈ ਕਮਿਸ਼ਨ, ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਪਾਈ ਝਾੜ
. . .  about 3 hours ago
ਲੌਂਗੋਵਾਲ ਵੈਨ ਹਾਦਸੇ ਤੋਂ ਬਾਅਦ ਬਠਿੰਡਾ 'ਚ ਪੁਲਿਸ ਨੇ ਕੀਤੀ ਸਕੂਲ ਬੱਸਾਂ ਦੀ ਚੈਕਿੰਗ
. . .  about 4 hours ago
ਸ਼ਾਹੀਨ ਬਾਗ ਪ੍ਰਦਰਸ਼ਨ ਮਾਮਲੇ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਅੱਜ
. . .  about 4 hours ago
ਸੰਗਰੂਰ ਵੈਨ ਹਾਦਸੇ ਤੋਂ ਬਾਅਦ ਜਾਗੀ ਸਰਕਾਰ, ਟਰਾਂਸਪੋਰਟ ਵਿਭਾਗ ਨੇ ਸਕੂਲ ਬੱਸਾਂ ਦੀ ਚੈਕਿੰਗ ਲਈ ਰਾਜ ਪੱਧਰੀ ਮੁਹਿੰਮ ਕੀਤੀ ਸ਼ੁਰੂ
. . .  about 4 hours ago
ਚਾਰ ਬੱਚਿਆਂ ਦੀ ਮੌਤ ਤੋਂ ਬਾਅਦ ਵੀ ਲਾਪਰਵਾਹੀ ਜਾਰੀ
. . .  about 4 hours ago
ਕੋਟਲੀ ਸੂਰਤ ਮੱਲ੍ਹੀ ਵਿਚ ਬੱਸਾਂ ਦੀ ਚੈਕਿੰਗ
. . .  about 5 hours ago
ਗੜ੍ਹਸ਼ੰਕਰ ਵਿਖੇ ਸਕੂਲ ਬੱਸਾਂ ਦੀ ਚੈਕਿੰਗ
. . .  about 5 hours ago
ਨਾਭਾ ਵਿਚ ਸਕੂਲ ਕਾਲਜ ਵੈਨਾਂ ਦੀ ਹੋਈ ਚੈਕਿੰਗ
. . .  about 5 hours ago
ਭਾਰਤ 'ਚ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਤਿੰਨ ਮਰੀਜ਼ ਹੋਏ ਠੀਕ
. . .  about 6 hours ago
ਦਿੱਲੀ 'ਚ ਸਵੇਰੇ ਸਵੇਰੇ ਦੋ ਗੈਂਗਸਟਰ ਢੇਰ
. . .  about 6 hours ago
ਅੱਜ ਦਾ ਵਿਚਾਰ
. . .  about 6 hours ago
ਅਮਨਦੀਪ ਕੌਰ ਨੂੰ ਰਾਸ਼ਟਰਪਤੀ ਕੋਲੋਂ ਬਹਾਦਰੀ ਅਵਾਰਡ ਦਿਵਾਉਣ ਦੀ ਕੀਤੀ ਜਾਵੇਗੀ ਮੰਗ - ਭਗਵੰਤ ਮਾਨ
. . .  1 day ago
ਕੋਰੋਨਾਵਾਇਰਸ : ਚੀਨ ਦੇ ਵੁਹਾਨ ਤੋਂ ਭਾਰਤ ਲਿਆਂਦੇ ਗਏ 406 ਭਾਰਤੀਆਂ ਦੀ ਰਿਪੋਰਟ ਆਈ ਨੈਗੇਟਿਵ
. . .  1 day ago
ਲੌਂਗੋਵਾਲ ਵੈਨ ਹਾਦਸੇ 'ਚ 4 ਬੱਚਿਆਂ ਦੀ ਜਾਨ ਬਚਾਉਣ ਵਾਲੀ ਅਮਨਦੀਪ ਕੌਰ ਨੂੰ ਕੈਪਟਨ ਨੇ ਦਿੱਤੀ ਸ਼ਾਬਾਸ਼
. . .  1 day ago
ਸਰਕਾਰ, ਪ੍ਰਸ਼ਾਸਨ ਅਤੇ ਖ਼ਰਾਬ ਸਿਸਟਮ ਦੀ ਲਾਪਰਵਾਹੀ ਕਾਰਨ ਵਾਪਰਿਆਂ ਲੌਂਗੋਵਾਲ ਵੈਨ ਹਾਦਸਾ : ਵਿਨਰਜੀਤ
. . .  1 day ago
ਚਾਰ ਕਾਰ ਸਵਾਰ ਨਕਾਬਪੋਸ਼ ਨੌਜਵਾਨਾਂ ਨੇ ਇੱਕ ਨੌਜਵਾਨ ਨੂੰ ਬੇਹੋਸ਼ ਕਰਕੇ ਲੁੱਟੇ ਦੋ ਲੱਖ ਰੁਪਏ
. . .  1 day ago
ਅਕਾਲੀ ਦਲ (ਬ) ਦੇ ਵਫ਼ਦ ਵਲੋਂ ਲੌਂਗੋਵਾਲ ਹਾਦਸੇ ਦੇ ਪੀੜਤਾਂ ਨਾਲ ਦੁੱਖ ਦਾ ਪ੍ਰਗਟਾਵਾ
. . .  1 day ago
ਭੀਮਾ ਕੋਰੇਗਾਂਵ ਮਾਮਲੇ ਨੂੰ ਐੱਨ. ਆਈ. ਏ. ਕੋਲ ਸੌਂਪ ਕੇ ਊਧਵ ਠਾਕਰੇ ਨੇ ਚੰਗਾ ਕੀਤਾ- ਫੜਨਵੀਸ
. . .  1 day ago
ਨਾਈਜੀਰੀਆ ਦੇ ਦੋ ਪਿੰਡਾਂ 'ਚ ਹਮਲਾ ਕਰਕੇ ਹਮਲਾਵਰਾਂ ਨੇ 30 ਲੋਕਾਂ ਨੂੰ ਉਤਾਰਿਆ ਮੌਤ ਦੇ ਘਾਟ
. . .  1 day ago
ਕੋਲਕਾਤਾ ਦੇ ਰਾਜਾ ਬਾਜ਼ਾਰ 'ਚ ਇਮਾਰਤ ਨੂੰ ਲੱਗੀ ਭਿਆਨਕ ਅੱਗ
. . .  1 day ago
ਸ਼ਰਦ ਪਵਾਰ ਨੇ ਐਨ.ਸੀ.ਪੀ ਦੇ ਮੰਤਰੀਆਂ ਦੀ ਸੋਮਵਾਰ ਨੂੰ ਬੁਲਾਈ ਬੈਠਕ
. . .  1 day ago
ਕੇਰਲ 'ਚ ਨਹੀਂ ਲਾਗੂ ਹੋਵੇਗਾ ਸੀ. ਏ. ਏ. ਅਤੇ ਐੱਨ. ਪੀ. ਆਰ.- ਪਿਨਰਾਈ ਵਿਜੇਅਨ
. . .  1 day ago
ਔਰਤਾਂ ਦੀ ਸੁਰੱਖਿਆ ਅਤੇ ਕਿਸਾਨਾਂ ਦੇ ਮੁੱਦੇ 'ਤੇ ਭਾਜਪਾ 22 ਫਰਵਰੀ ਨੂੰ ਮਹਾਰਾਸ਼ਟਰ 'ਚ ਕਰੇਗੀ ਪ੍ਰਦਰਸ਼ਨ
. . .  1 day ago
ਜਲਦੀ ਹੀ ਸੁਖਬੀਰ ਮੁਕਤ ਹੋਵੇਗੀ ਸ਼੍ਰੋਮਣੀ ਕਮੇਟੀ- ਢੀਂਡਸਾ
. . .  1 day ago
ਸੀ.ਏ.ਏ ਅਤੇ ਧਾਰਾ 370 ਦੇ ਫ਼ੈਸਲੇ 'ਤੇ ਰਹਾਂਗੇ ਕਾਇਮ : ਪ੍ਰਧਾਨ ਮੰਤਰੀ ਮੋਦੀ
. . .  about 1 hour ago
ਦਿੱਲੀ ਦੀ ਸੀ. ਆਰ. ਪਾਰਕ 'ਚ ਢਹਿ-ਢੇਰੀ ਹੋਇਆ ਮਕਾਨ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਵਾਰਾਨਸੀ 'ਚ ਦੀਨਦਿਆਲ ਉਪਾਧਿਆਏ ਦੀ ਮੂਰਤੀ ਦਾ ਕੀਤਾ ਉਦਘਾਟਨ
. . .  about 1 hour ago
ਰਾਖਵੇਂਕਰਨ ਸੰਬੰਧੀ ਚੰਦਰਸ਼ੇਖਰ ਆਜ਼ਾਦ ਵੱਲੋਂ ਮੰਡੀ ਹਾਊਸ ਤੋਂ ਕੱਢਿਆ ਗਿਆ ਮਾਰਚ
. . .  about 1 hour ago
ਸ਼ਾਹੀਨ ਬਾਗ ਤੋਂ ਮਹਿਲਾ ਪ੍ਰਦਰਸ਼ਨਕਾਰੀਆਂ ਨੇ ਅਮਿਤ ਸ਼ਾਹ ਦੀ ਰਿਹਾਇਸ਼ ਵੱਲ ਮਾਰਚ ਕੀਤਾ ਸ਼ੁਰੂ
. . .  about 1 hour ago
ਪ੍ਰਧਾਨ ਮੰਤਰੀ ਮੋਦੀ ਨੇ 'ਕਾਸ਼ੀ ਮਹਾਂਕਾਲ ਐਕਸਪ੍ਰੈੱਸ' ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ
. . .  18 minutes ago
ਬੀਬੀ ਭੱਠਲ ਨੇ ਲੌਂਗੋਵਾਲ ਹਾਦਸੇ ਦੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਦੁੱਖ ਕੀਤਾ ਸਾਂਝਾ
. . .  35 minutes ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 7 ਮਾਘ ਸੰਮਤ 551
ਿਵਚਾਰ ਪ੍ਰਵਾਹ: ਭਵਿੱਖ ਨੂੰ ਸੁਰੱਖਿਅਤ ਕਰ ਦੇਣਾ ਹੀ ਸਭ ਤੋਂ ਵਧੀਆ ਯੋਗਦਾਨ ਹੁੰਦਾ ਹੈ। -ਜੋਸਫ ਕਾਫਮੈਨ

ਤਰਨਤਾਰਨ

ਵੱਖ-ਵੱਖ ਥਾੲੀਂ ਪਲਸ ਪੋਲੀਓ ਮੁਹਿੰਮ ਤਹਿਤ ਪਹਿਲੇ ਦਿਨ 83136 ਬੱਚਿਆਂ ਨੂੰ ਪਿਲਾਈਆਂ ਗਈਆਂ ਪੋਲੀਓ ਰੋਕੂ ਬੂੰਦਾਂ

ਤਰਨ ਤਾਰਨ, 19 ਜਨਵਰੀ (ਹਰਿੰਦਰ ਸਿੰਘ)¸ਵਿਸ਼ਵ ਸਿਹਤ ਸੰਗਠਨ ਵਲੋਂ ਨੈਸ਼ਨਲ ਇਮੂਨਾਈਜੇਸ਼ਨ ਰਾਊਾਡ ਦੇ ਤਹਿਤ ਆਮ ਲੋਕਾ ਨੂੰ ਪੋਲੀਓ ਤੋਂ ਮੁਕਤ ਕਰਨ ਲਈ ਅਤੇ ਘਰ-ਘਰ ਵਿਚ ਪਲਸ ਪੋਲੀਓ ਮੁਹਿੰਮ ਜੋ ਕਿ 19, 20 ਅਤੇ 21 ਜਨਵਰੀ 2020 ਨੂੰ ਚਲਾਈ ਜਾ ਰਹੀ ਹੈ | ਇਸੇ ਲੜੀ ਤਹਿਤ ਹਲਕਾ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ, ਡਿਪਟੀ ਕਮਿਸ਼ਨਰ ਪ੍ਰਦੀਪ ਸੱਭਰਵਾਲ ਅਤੇ ਸਿਵਲ ਸਰਜਨ ਤਰਨ ਤਾਰਨ ਡਾ. ਅਨੂਪ ਕੁਮਾਰ ਦੀ ਪ੍ਰਧਾਨਗੀ ਹੇਠ ਇਕ ਛੋਟੇ ਬੱਚੇ ਨੂੰ ਪੋਲੀਓ ਦੀ 2 ਬੂੂੰਦਾਂ ਪਿਲਾ ਕੇ ਜ਼ਿਲ੍ਹਾ ਪੱਧਰੀ ਪੋਲੀਓ ਬੂਥ ਦਾ ਉਦਘਾਟਨ ਕਰਦਿਆਂ ਇਸ ਦਾ ਸ਼ੁੱਭ ਆਰੰਭ ਕੀਤਾ ਗਿਆ | ਇਸ ਮੌਕੇ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਨੇ ਕਿਹਾ ਕਿ ਆਮ ਲੋਕਾਂ ਨੂੰ ਇਸ ਮੁਹਿੰਮ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ, ਜੋ ਕਿ 19, 20 ਅਤੇ 21 ਜਨਵਰੀ 2020 ਦਿਨ ਐਤਵਾਰ, ਸੋਮਵਾਰ ਅਤੇ ਮੰਗਲਵਾਰ ਨੂੰ ਚਲਾਈ ਜਾ ਰਹੀ ਹੈ | ਇਸ ਗੇੜ ਵਿਚ ਸਿਹਤ ਵਿਭਾਗ ਦੀਆ ਟੀਮਾਂ ਵਲੋਂ ਨਵ-ਜਨਮੇ ਬੱਚੇ ਤੋਂ ਲੈ ਕੇ 5 ਸਾਲ ਤੱੱਕ ਦੇ ਬੱਚਿਆਂ ਨੂੰ ਜੀਵਨ ਰੂਪੀ ਪੋਲੀਓ ਦੀਆਂ 2 ਬੂੰਦਾਂ ਪਿਲਾਈਆਂ ਜਾਣਗੀਆਂ | ਡਿਪਟੀ ਕਮਿਸ਼ਨਰ ਪ੍ਰਦੀਪ ਸੱਭਰਵਾਲ ਨੇ ਇਸ ਮੌਕੇ ਕਿਹਾ ਕਿ ਬੇਸ਼ੱਕ ਭਾਰਤ ਪੋਲੀਓ ਮੁਕਤ ਦੇਸ਼ਾਂ ਦੀ ਗਿਣਤੀ ਵਿਚ ਆ ਚੁੱਕਾ ਹੈ ਪਰ ਫਿਰ ਵੀ ਇਸ ਮੁਕਾਮ ਨੂੰ ਬਰਕਰਾਰ ਰੱਖਣ ਲਈ ਵਿਸ਼ਵ ਸਿਹਤ ਸੰਗਠਨ ਵਲੋਂ ਇਹ ਰਾਊਾਡ ਚਲਾਏ ਜਾ ਰਹੇ ਹਨ | ਇਸ ਮੁਹਿੰਮ ਦੌਰਾਨ ਭੱਠੇ, ਸ਼ੈਲਰ, ਡੇਰੇ, ਝੁੱਗੀਆਂ ਅਤੇ ਮਜ਼ਦੂਰਾ ਦੀਆਂ ਬਸਤੀਆਂ ਵਿਚ ਰਹਿੰਦੇ ਬੱਚਿਆਂ ਨੂੰ ਵੀ ਪੋਲੀਓ ਦੀਆਂ ਦੋ ਬੂੰਦਾਂ ਪਿਲਾਈਆਂ ਜਾਣਗੀਆ | ਸਿਵਲ ਸਰਜਨ ਡਾ. ਅਨੂਪ ਕੁਮਾਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਰਾਊਾਡ ਜੋ ਕਿ 19, 20, 21 ਜਨਵਰੀ 2020 ਨੂੰ ਚਲਾਇਆ ਜਾ ਰਿਹਾ ਹੈ, ਜਿਸ ਤਹਿਤ 1214206 ਅਬਾਦੀ ਦੇ 209537 ਘਰਾਂ ਵਿਚ ਰਹਿੰਦੇ 0 ਤੋਂ 5 ਸਾਲ ਦੇ 147652 ਬੱਚਿਆਂ ਨੂੰ 1209 ਟੀਮਾਂ ਵਲੋਂ ਪੋਲੀਓ ਦੀਆਂ 2 ਬੂੰਦਾਂ ਪਿਲਾਈਆਂ ਜਾਣਗੀਆਂ ਅਤੇ 149 ਸੁਪਰਵਾਈਜ਼ਰਾਂ ਵਲੋਂ ਇਨ੍ਹਾਂ ਦਾ ਨਿਰੀਖਣ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਪਲਸ ਪੋਲੀਓ ਮੁਹਿੰਮ ਦੇ ਪਹਿਲੇ ਦਿਨ 83136 ਬੱਚਿਆਂ ਨੂੰ ਵੱਖ ਵੱਖ ਪੋਲੀਓ ਬੂਥਾਂ 'ਤੇ ਪੋਲੀਓ ਬੂੰਦਾਂ ਪਿਲਾਈਆਂ ਗਈਆਂ ਹਨ, ਜੋ ਕੁੱਲ ਪ੍ਰਤੀਸ਼ਤ ਦਾ 56.34 ਫ਼ੀਸਦੀ ਬਣਦਾ ਹੈ | ਬਾਕੀ ਰਹਿੰਦੇ ਬੱਚਿਆਂ ਨੂੰ ਅਗਲੇ ਦੋ ਦਿਨਾਂ ਵਿਚ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ | ਇਸ ਮੌਕੇ 'ਤੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਸੁਮੀਤ, ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਸੁਮਨ, ਜ਼ਿਲ੍ਹਾ ਸਿਹਤ ਅਫਸਰ ਡਾ. ਅਮਰਜੀਤ ਸਿੰਘ, ਸੀਨੀਅਰ ਮੈਡੀਕਲ ਅਫਸਰ ਡਾ. ਇੰਦਰਮੋਹਨ ਗੁਪਤਾ, ਡਾ. ਕਵਲਜੀਤ ਸਿੰਘ, ਡਾ. ਸਰਬਜੀਤ ਸਿੰਘ, ਡਾ: ਰੇਖਾ ਰਾਣੀ, ਡਾ. ਨੀਰਜ ਲਤਾ, ਡਾ. ਗੁਰਪ੍ਰੀਤ ਸਿੰਘ ਪੰਨੂੰ ਸਹਾਇਕ ਫੂਡ ਕਮਿਸ਼ਨਰ, ਸੁਰਿੰਦਰ ਸਿੰਘ ਮੱਲ੍ਹੀ ਕੌਾਸਲਰ, ਨਰਸਿੰਗ ਸਿਸਟਰ ਅੰਮਿ੍ਤ ਕੌਰ ਬਾਠ, ਰਾਜ ਕੌਰ, ਕੁਲਵੰਤ ਕੌਰ, ਫੂਡ ਇੰਸਪੈਕਟਰ ਅਸ਼ਵਨੀ ਕੁਮਾਰ, ਮਾਸ ਮੀਡੀਆ ਅਫਸਰ ਸੁਖਦੇਵ ਸਿੰਘ ਰੰਧਾਵਾ, ਐੱਸ.ਆਈ. ਗੁਰਦੇਵ ਸਿੰਘ, ਆਰੂਸ਼ ਭੱਲਾ ਅਤੇ ਦਫ਼ਤਰ ਦਾ ਸਾਰਾ ਸਟਾਫ਼ ਮੌਜੂਦ ਸੀ |
ਆਈ.ਟੀ.ਆਈ. ਪੱਟੀ ਬੂਥ ਨੰਬਰ 24 ਵਿਖੇ
ਪੱਟੀ, (ਅਵਤਾਰ ਸਿੰਘ ਖਹਿਰਾ)¸ਪਲਸ ਪੋਲਿਉ ਮੁਹਿੰਮ ਸਬੰਧੀ ਅੱਜ ਬੂੰਦਾਂ ਪਿਲਾਉਣ ਦਾ ਕੰਮ ਆਈ.ਟੀ.ਆਈ. ਖੇਮਕਰਨ ਚੂੰਗੀ ਵਿਖੇ 24 ਨੰਬਰ ਟੀਮ ਇੰਚਾਰਜ਼ ਸਰਬਜੀਤ ਸਿੰਘ, ਰਕੇਸ਼ ਕੁਮਾਰ, ਲਖਵਿੰਦਰ ਸਿੰਘ ਤੇ ਨਵਪ੍ਰੀਤ ਕੌਰ ਬੀ.ਐੱਸ.ਸੀ. ਵਿਦਿਆਰਥਣ ਦੀ ਅਗਵਾਈ ਹੇਠ ਪੋਲੀਉ ਬੂੰਦਾਂ ਪਿਲਾਈਆਂ ਗਈਆਂ | ਇਸ ਮੌਕੇ ਟੀਮ ਸੁਪਰਵਾਈਜ਼ਰ ਡਾ. ਆਸ਼ੀਸ ਗੁਪਤਾ, ਨੋਡਲ ਅਫਸਰ ਡਾ. ਗੁਰਸਿਮਰਨ ਸਿੰਘ, ਜ਼ਿਲ੍ਹਾ ਟੀ.ਬੀ. ਅਫਸਰ ਡਾ. ਵਿਸ਼ਾਲ ਵਰਮਾ, ਭੁਪਿੰਦਰ ਸਿੰਘ, ਸਵਰਨ ਸਿੰਘ ਸਮੇਤ 24 ਨੰਬਰ ਟੀਮ ਵਲੋਂ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲਿਉ ਬੂੰਦਾਂ ਪਲਾਈਆਂ ਗਈਆਂ |
ਸਿਵਲ ਹਸਪਤਾਲ ਪੱਟੀ ਵਿਖੇ
ਪੱਟੀ, (ਅਵਤਾਰ ਸਿੰਘ ਖਹਿਰਾ, ਕਾਲੇਕੇ)¸ਸਿਵਲ ਸਰਜਨ ਤਰਨਤਾਰਨ ਡਾ. ਅਨੂਪ ਕੁਮਾਰ ਦੀਆਂ ਹਦਾਇਤਾਂ ਅੁਨਸਾਰ ਐੱਸ.ਐੱਮ.ਓ. ਪੱਟੀ ਡਾ. ਬੀਰਇੰਦਰ ਕੌਰ ਦੀ ਅਗਵਾਈ ਹੇਠ ਸਿਵਲ ਹਸਪਤਾਲ ਪੱਟੀ ਵਿਖੇ ਪਲਸ ਪੋਲੀਓ ਮੁਹਿੰਮ ਸਬੰਧੀ ਮੁਹਿੰਮ ਦਾ ਆਗਾਜ਼ ਹਲਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਵਲੋਂ ਰਿਬਨ ਕੱਟ ਕੇ ਕੀਤਾ ਗਿਆ | ਇਸ ਮੌਕੇ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ 2 ਬੂੰਦਾਂ ਪੋਲੀਓ ਦੀਆਂ ਪਿਲਾਈਆਂ ਗਈਆਂ | ਇਸ ਮੌਕੇ ਡਾ. ਸ਼ੁਦਰਸ਼ਨ ਕੁਮਾਰ, ਡਾ. ਗੁਰਸਿਮਰਨ ਸਿੰਘ, ਡਾ. ਸੁਖਦੀਪ ਕੌਰ, ਡਾ. ਸੁਮੀਤ ਸਿੰਘ ਬੇਦੀ, ਡਾ. ਮੋਹਣਜੀਤ ਸਿੰਘ ਭਾਟੀਆ, ਵਿਜੇ ਕੁਮਾਰ, ਤੀਰਥ ਕੁਮਾਰ, ਜਗਦੀਪ ਸਿੰਘ, ਪ੍ਰਗਟ ਸਿੰਘ ਬੀ ਈ ਈ, ਰਾਜਵਿੰਦਰ ਕੌਰ, ਸਵਿੰਦਰ ਕੌਰ, ਮਮਤਾ, ਐਲ ਐਚ ਰਾਣਾ ਗੁਰਿੰਦਰ ਕੌਰ, ਟਰੇਡ ਦਾਈ ਮਨਜੀਤ ਕੌਰ, ਅਮਨਜੀਤ ਸਿੰਘ, ਜਸਵਿੰਦਰ ਕੌਰ, ਮਨਜੀਤ ਕੌਰ ਏ ਐਨ ਐਮ, ਨਰਿੰਦਰ ਸਿੰਘ, ਸ਼ਰਨਜੀਤ ਸਿੰਘ, ਗੁਰਿੰਦਰ ਸਿੰਘ, ਪਿ੍ਤਪਾਲ ਸਿੰਘ, ਬਲਬੀਰ ਸਿੰਘ ਆਦਿ ਹਾਜ਼ਰ ਸਨ |
ਵਿਧਾਇਕ ਭਲਾਈਪੁਰ ਨੇ ਬੂੰਦਾਂ ਪਿਲਾਈਆਂ
ਮੀਆਂਵਿੰਡ, (ਗੁਰਪ੍ਰਤਾਪ ਸਿੰਘ ਸੰਧੂ)¸ਸਿਹਤ ਕੇਂਦਰ ਮੀਆਂਵਿੰਡ ਦੇ ਸਟਾਫ਼ ਵਲੋਂ ਸਬ ਸੈਂਟਰ ਭਲਾਈਪੁਰ ਡੋਗਰਾਂ ਵਿਖੇ ਪੋਲੀਓ ਬੂੰਦਾਂ ਪਿਲਾਉਣ ਦਾ ਕੈਂਪ ਲਗਾਇਆ, ਜਿਸ ਦੀ ਸ਼ੁਰੂਆਤ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਕੇ ਕਰਵਾਈ | ਇਸ ਮੌਕੇ ਮਾਰਕੀਟ ਕਮੇਟੀ ਖਡੂਰ ਸਾਹਿਬ ਦੇ ਚੇਅਰਮੈਨ ਪਿੰਦਰਜੀਤ ਸਿੰਘ ਸਰਲੀ, ਬਲਾਕ ਸੰਮਤੀ ਚੇਅਰਮੈਨ ਨਿਰਵੈਰ ਸਿੰਘ ਭਲਾਈਪੁਰ, ਕੇ.ਕੇ. ਸ਼ਰਮਾ ਰਈਆ, ਸਰਪੰਚ ਜੇ.ਪੀ. ਜਵੰਦਪੁਰ, ਅਮਨਦੀਪ ਸਿੰਘ ਧਾਰੜ ਅਤੇ ਸਮੂਹ ਸਟਾਫ ਹਾਜ਼ਰ ਸੀ
ਸੀ.ਐੱਚ.ਸੀ. ਕਸੇਲ ਅਧੀਨ
ਝਬਾਲ, (ਸੁਖਦੇਵ ਸਿੰਘ)-ਸੀ.ਐਚ.ਸੀ. ਕਸੇਲ ਅਧੀਨ ਆਉਂਦੇ 0 ਤੋਂ 5 ਸਾਲ ਦੇ 9444 ਬੱਚਿਆਂ ਵਿਚੋਂ ਲਗਪਗ 70 ਫ਼ੀਸਦੀ ਬੱਚਿਆਂ ਨੂੰ ਪਹਿਲੇ ਦਿਨ ਪੋਲੀਓ ਬੂੰਦਾਂ ਪਿਲਾਈਆਂ ਗਈਆਂ | ਡਾ: ਬਲਵਿੰਦਰ ਕੁਮਾਰ ਨੇ ਦੱਸਿਆ ਕਿ ਇਸ ਮੁਹਿੰਮ ਨੂੰ ਨੇਪਰੇ ਚਾੜਨ ਲਈ 40 ਬੂਥਾਂ ਤੋਂ ਇਲਾਵਾ ਇਕ ਟਰਾਂਜਿਸਟ ਪੁਆਇੰਟ ਸਥਾਪਿਤ ਕੀਤਾ ਗਿਆ | ਇਸ ਮੌਕੇ ਨੋਡਲ ਅਫ਼ਸਰ ਡਾ: ਮੇਘਨਾ ਸ਼ਰਮਾ, ਡਾ: ਸੁਖਮਨੀ ਸਮਰਾ, ਸੁਪਰਵਾਈਜ਼ਰ ਰਣਜੀਤ ਕੌਰ, ਬਲਾਕ ਐਜੂਕੇਟਰ ਗੁਰਸਿਮਰਤ ਕੌਰ, ਸਤਪਾਲ ਸਿੰਘ ਬੋਹੜੂ, ਅਮਨਜੀਤ ਸਿੰਘ ਆਦਿ ਹਾਜ਼ਰ ਸਨ |
ਸਿਟੀਜ਼ਨ ਕੌਾਸਲ ਵਲੋਂ
ਤਰਨ ਤਾਰਨ, (ਹਰਿੰਦਰ ਸਿੰਘ)-ਪ੍ਰਮੁੱਖ ਸਮਾਜ ਸੇਵੀ ਸੰਸਥਾ ਸਿਟੀਜ਼ਨ ਕੌਾਸਲ ਤਰਨ ਤਾਰਨ ਵਲੋਂ ਨਗਰ ਕੌਾਸਲ ਤਰਨ ਤਾਰਨ ਦੇ ਗੇਟ ਅੱਗੇ ਪਲਸ ਪੋਲੀਓ ਬੂਥ ਦਾ ਪ੍ਰਬੰਧ ਕੀਤਾ ਗਿਆ | ਇਸ ਬੂਥ 'ਤੇ ਸਿਟੀਜ਼ਨ ਕੌਾਸਲ ਦੇ ਪ੍ਰਧਾਨ ਅਵਤਾਰ ਸਿੰਘ ਤਨੇਜਾ ਨੇ ਆਪਣੇ ਸਾਥੀਆਂ ਸੁਖਵੰਤ ਸਿੰਘ ਧਾਮੀ, ਨਰਿੰਦਰ ਬਿੰਘ ਬੈਂਕ ਵਾਲੇ, ਡਾ: ਸੁਖਦੇਵ ਸਿੰਘ ਲੌਹਕਾ, ਹਰਵਿੰਦਰ ਸਿੰਘ ਮੀਤ ਪ੍ਰਧਾਨ, ਹਰਿੰਦਰ ਸਿੰਘ ਪਲਾਸੌਰ, ਕਮਲਪ੍ਰੀਤ ਸਿੰਘ, ਡਾ: ਨਿਰਮਲਜੀਤ ਸਿੰਘ ਵਰਪਾਲ, ਮਾ. ਕੁਲਵਿੰਦਰ ਸਿੰਘ ਲਵਲੀ, ਮਹਿੰਦਰ ਸਿੰਘ ਪਿ੍ੰਸ ਪੈਟਰਨ, ਸਵਿੰਦਰ ਸਿੰਘ ਅਰੋੜਾ ਕੌਾਸਲਰ, ਜੈਦੀਪ ਭਾਰਗਵ ਆਦਿ ਸਮੇਤ ਪੋਲੀਓ ਦਾ ਆਗਾਜ਼ ਕੀਤਾ ਗਿਆ | ਇਸ ਬੂਥ 'ਤੇ ਹਰਜੀਤ ਸਿੰਘ ਓ.ਐਸ.ਟੀ., ਹਰਜੀਤ ਕੌਰ ਸਿਹਤ ਵਿਭਾਗ, ਸ਼ਰਨਬੀਰ ਕੌਰ, ਸਿਮਰਨਜੀਤ ਕੌਰ ਨੇ ਛੋਟੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ |
ਬਾਹਮਣੀ ਵਾਲਾ ਦੇ ਬੂਥ ਨੰਬਰ 5 ਵਿਖੇ
ਪੱਟੀ, (ਅਵਤਾਰ ਸਿੰਘ ਖਹਿਰਾ)¸ਪਿੰਡ ਬਾਹਮਣੀ ਵਾਲਾ ਵਿਖੇ 5 ਨੰਬਰ ਟੀਮ ਦੇ ਇੰਚਾਰਜ਼ ਡਾ. ਰਜਿੰਦਰ ਕੁਮਾਰ ਕਮਿਊਨਿਟੀ ਹੈਲਥ ਅਫਸਰ, ਅੰਗਰੇਜ਼ ਸਿੰਘ ਸੁਪਰਵਾਈਜ਼ਰ ਵਲੋਂ 0 ਤੋਂ 5 ਸਾਲ ਦੇ 200 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ | ਇਸ ਮੌਕੇ ਜੀ.ਓ.ਜੀ. ਕੈਪਟਨ ਹੀਰਾ ਸਿੰਘ, ਕੈਪਟਨ ਹਰਜੀਤ ਸਿੰਘ, ਸੁਖਵੰਤ ਕੌਰ, ਸ਼ਰਨਜੀਤ ਕੌਰ, ਰਾਜਬੀਰ ਕੌਰ ਸਮੇਤ ਸਟਾਫ਼ ਨਰਸਾਂ ਨੇ ਭਾਗ ਲਿਆ |
ਪਿੰਡ ਕਾਲੇ ਵਿਖੇ
ਭਿੱਖੀਵਿੰਡ, (ਬੌਬੀ)-ਪਿੰਡ ਕਾਲੇ ਵਿਖੇ ਪਲਸ ਪੋਲੀਓ ਬੂੰਦਾਂ ਪਿਲਾਈਆਂ ਗਈਆਂ, ਜਿਸ ਦੀ ਸ਼ੁਰੂਆਤ ਸੁੱਚਾ ਸਿੰਘ ਸਰਪੰਚ ਪਿੰਡ ਕਾਲੇ ਨੇ ਬੱਚਿਆਂ ਨੂੰ ਬੂੰਦਾਂ ਪਿਲਾ ਕੇ ਕੀਤੀ | ਇਸ ਮੌਕੇ ਸਿਹਤ ਵਿਭਾਗ ਵਲੋਂ ਏ.ਐੱਨ.ਐੱਮ. ਰਜਿੰਦਰ ਕੌਰ ਅਤੇ ਆਸ਼ਾ ਵਰਕਰ ਮਲਕੀਤ ਕੌਰ ਨੇ ਵੀ ਘਰ ਘਰ ਜਾ ਕੇ ਬੱਚਿਆਂ ਨੂੰ ਬੂੰਦਾਂ ਪਿਲਾਈਆਂ |
ਗੋਇੰਦਵਾਲ ਸਾਹਿਬ ਦੇ ਵੱਖ-ਵੱਖ ਸਥਾਨਾਂ 'ਤੇ
ਗੋਇੰਦਵਾਲ ਸਾਹਿਬ, (ਸਕੱਤਰ ਸਿੰਘ ਅਟਵਾਲ)¸ਸਿਵਲ ਸਰਜਨ ਤਰਨ ਤਾਰਨ ਦੇ ਨਿਰਦੇਸ਼ ਅਤੇ ਡਾਕਟਰ ਨਵੀਨ ਖੁੰਗਰ ਐੱਸ.ਐੱਮ.ਓ. ਦੀ ਅਗਵਾਈ ਹੇਠ ਪੋਲੀਓ ਦੀ ਨਾ ਮੁਰਾਦ ਬਿਮਾਰੀ ਨੂੰ ਜੜ੍ਹ ਤੋਂ ਖਤਮ ਕਰਨ ਲਈ ਗੋਇੰਦਵਾਲ ਸਾਹਿਬ ਦੇ ਵੱਖ-ਵੱਖ ਸਥਾਨਾਂ 'ਤੇ ਪਲਸ ਪੋਲੀਓ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਸਿੰਕਦਰ ਸਿੰਘ ਵਰਾਣਾ ਪੀ.ਏ. ਰਮਨਜੀਤ ਸਿੰਘ ਸਿੱਕੀ ਹਲਕਾ ਵਿਧਾਇਕ ਨੇ ਕੀਤਾ | ਇਸ ਮੌਕੇ ਮੈਡੀਕਲ ਅਫਸਰ ਡਾ. ਮਨਪ੍ਰੀਤ ਕੌਰ, ਡਾ. ਵਿਮਲ ਬੀਰ ਪ੍ਰੋਗਰਾਮ ਅਫਸਰ, ਡਾ. ਤੇਜਿੰਦਰ ਸਿੰਘ ਰਿਆੜ ਹੈਲਥ ਇੰਸਪੈਕਟਰ, ਸੌਰਵ ਸ਼ਰਮਾ, ਡਾ. ਜਤਿੰਦਰ, ਕਾਂਗਰਸ ਦੇ ਆਗੂ ਰਘਬੀਰ ਸਿੰਘ ਵਿਰਕ, ਰਣਜੀਤ ਸਿੰਘ ਭੁੱਲਰ, ਗੁਲਵਿੰਦਰ ਸਿੰਘ ਰਾਏ, ਸੁਖਵਿੰਦਰ ਸਿੰਘ ਧਾਲੀਵਾਲ, ਸਰਪੰਚ ਗੁਰਮੇਜ ਸਿੰਘ ਡੀ.ਸੀ. ਖੱਖ, ਮਨਜੀਤ ਸਿੰਘ ਰੰਧਾਵਾ, ਬਲਵਿੰਦਰ ਸਿੰਘ ਨੀਲਾ, ਧਰਮਿੰਦਰ ਸਿੰਘ ਸੰਧੂ, ਤੇਜਿੰਦਰ ਸਿੰਘ ਧੰਜੂ , ਮੈਂਬਰ ਘੂੱਕ ਸਿੰਘ ਆਦਿ ਹਾਜ਼ਰ ਸੀ | ਇਸੇ ਤਰ੍ਹਾਂ ਪੀ.ਐੱਚ.ਸੀ. ਗੋਇੰਦਵਾਲ ਸਾਹਿਬ ਦਾ ਸਹਿਯੋਗ ਬਾਬਾ ਫ਼ਰੀਦ ਯੂਨੀਵਰਸਿਟੀ ਗੋਇੰਦਵਾਲ ਸਾਹਿਬ ਦੇ ਟੀਚਰਜ਼ ਅਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਵੀ ਪਲਸ ਪੋਲੀਓ ਕੈਂਪ ਲਗਾਇਆ ਗਿਆ, ਜਿਸ ਵਿਚ ਕੁਲਦੀਪ ਸਿੰਘ ਲਹੌਰੀਆ ਅਤੇ ਸਰਪੰਚ ਗੁਰਮੀਤ ਕੌਰ ਲਹੌਰੀਆ ਨੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ | ਇਸ ਮੌਕੇ ਉਨ੍ਹਾਂ ਦੇ ਨਾਲ ਹਰਭਜਨ ਸਿੰਘ ਰਾਠੌਰ, ਬੀਬੀ ਕੁਲਵੰਤ ਕੌਰ ਪੰਚ, ਨਰਿੰਦਰ ਸਿੰਘ ਪੰਚ, ਸ਼ੇਰ ਸਿੰਘ ਪੰਚ, ਗਾਇਕ ਜਗਜੀਤ ਸੰਧੂ, ਪ੍ਰਮਜੀਤ ਕੌਰ, ਸੁਖਬੀਰ ਕੌਰ, ਸੁਖਜੀਤ ਕੌਰ ਅਤੇ ਆਂਗਣਵਾੜੀ ਵਰਕਰ ਹਾਜ਼ਰ ਸਨ?
ਇਨਰਵੀਲ੍ਹ ਕਲੱਬ ਪੱਟੀ ਨੇ
ਪੱਟੀ, (ਕੁਲਵਿੰਦਰਪਾਲ ਸਿੰਘ ਕਾਲੇਕੇ)¸ਇਨਰਵੀਲ੍ਹ ਕਲੱਬ ਵਲੋਂ ਹਰੇਕ ਮੁਹਿੰੰਮ ਵਿਚ ਸਹਿਯੋਗ ਕੀਤਾ ਜਾ ਰਿਹਾ ਹੈ | ਇਸੇ ਤਰਾਂ ਪਲਸ ਪੋਲੀਓ ਮੁਹਿੰਮ ਦੌਰਾਨ ਵੀ ਕਲੱਬ ਵਲੋਂ ਵਿਸ਼ੇਸ਼ ਸਹਿਯੋਗ ਕੀਤਾ ਗਿਆ ਹੈ | ਇਸ ਸਬੰਧੀ ਕਲੱਬ ਪ੍ਰਧਾਨ ਮਨਜੀਤ ਕੌਰ ਬੁਰਜ ਨੇ ਦੱਸਿਆ ਕਿ ਕਲੱਬ ਦੇ ਮੈਬਰਾਂ ਵਲੋਂ ਗੁਰੂ ਨਾਨਕ ਕਾਲੋਨੀ ਦੇ ਜੰਝ ਘਰ ਵਿਖੇ ਲੱਗੇ ਬੂਥ ਵਿਚ ਸਿਵਲ ਹਸਪਤਾਲ ਪੱਟੀ ਦੇ ਕਰਮਚਾਰੀਆਂ ਨਾਲ ਇਸ ਮੁਹਿੰਮ ਵਿਚ ਯੋਗਦਾਨ ਪਾਇਆ ਹੈ | ਇਸ ਮੌਕੇ ਕਲੱਬ ਪ੍ਰਧਾਨ ਮਨਜੀਤ ਕੌਰ ਬੁਰਜ ਤੋਂ ਇਲਾਵਾ ਕਲੱਬ ਮੈਂਬਰ ਸ਼ਵੇਤਾ ਧਵਨ, ਰੇਨੂੰ ਜੈਨ, ਰਾਜਵਿੰਦਰ ਕੌਰ ਅਤੇ ਸਵਿੰਦਰ ਕੌਰ ਏ.ਐਨ.ਐਮ, ਰੂਬੀ, ਆਸ਼ਾ ਵਰਕਰ ਮਨਜੀਤ ਕੌਰ ਆਂਗਨਵਾੜੀ ਵਰਕਰ, ਕੰਵਲਜੀਤ ਕੌਰ ਆਦਿ ਹਾਜਰ ਸਨ |
ਵਿਧਾਇਕ ਗਿੱਲ ਨੇ ਪੱਟੀ ਮੋੜ ਵਿਖੇ
ਪੱਟੀ, (ਕੁਲਵਿੰਦਰਪਾਲ ਸਿੰਘ ਕਾਲੇਕੇ)¸ ਬਲਾਕ ਘਰਿਆਲਾ ਦੇ ਵੱਖ-ਵੱਖ ਪਿੰਡਾਂ ਵਿਚ ਪੋਲੀਓ ਰੋਕੂ ਬੂੰਦਾਂ ਪਿਲਾਉਣ ਦੀ ਮੁਹਿੰਮ ਦੀ ਸ਼ੁਰੂਆਤ ਵਿਧਾਇਕ ਪੱਟੀ ਹਰਮਿੰਦਰ ਸਿੰਘ ਗਿੱਲ ਹਲਕਾ ਨੇ ਪੋਲੀਓ ਬੂਥ ਦੀ ਸ਼ੁਰੂਆਤ ਰਿਬਨ ਕੱਟ ਕੇ ਕੀਤੀ | ਇਸ ਸਮੇਂ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਬਲਾਕ ਘਰਿਆਲਾ ਦੇ ਵੱਖ-ਵੱਖ ਪਿੰਡਾਂ ਵਿਚ ਪੋਲੀਓ ਰੋਕੂ ਬੂੰਦਾਂ ਪਿਲਾਉਣ ਲਈ ਕੁੱਲ 68 ਬੂਥ ਬਣਾਏ ਗਏ ਹਨ ਅਤੇ ਨੋਡਲ ਅਫ਼ਸਰ ਡਾਕਟਰ ਮਨਜੋਤ ਕੌਰ ਅਤੇ 13 ਸੁਪਰਵਾਈਜ਼ਰਾਂ ਦੀ ਨਿਗਰਾਨੀ ਹੇਠ ਬੂਥਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ | ਇਸ ਸਮੇਂ ਸੀਨੀਅਰ ਮੈਡੀਕਲ ਅਫ਼ਸਰ ਡਾ. ਗੁਰਪ੍ਰੀਤ ਸਿੰਘ ਰਾਏ ਵਲੋਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਆਪਣੇ 5 ਸਾਲ ਤੱਕ ਦੇ ਬੱਚਿਆਂ ਨੂੰ ਹਰੇਕ ਪਿੰਡ ਵਿੱਚ ਸਿਹਤ ਵਿਭਾਗ ਵਲੋਂ ਪੋਲੀਓ ਬੂੰਦਾਂ ਪਿਲਾਈਆਂ ਜਾ ਰਹੀਆਂ ਹਨ | ਇਸ ਸਮੇਂ ਮਾਰਕਿਟ ਕਮੇਟੀ ਪੱਟੀ ਦੇ ਚੇਅਰਮੈਨ ਮੇਜਰ ਸਿੰਘ ਧਾਰੀਵਾਲ, ਬਲਾਕ ਸੰਮਤੀ ਪੱਟੀ ਦੇ ਚੇਅਰਮੈਨ ਸੁੱਖਵਿੰਦਰ ਸਿੰਘ ਸੱਧੂ, ਦਲਬੀਰ ਸਿੰਘ ਸੇਖੋਂ, ਸਰਪੰਚ ਨਰਿੰਦਰ ਸਿੰਘ ਚੂਸਲੇਵੜ, ਕੁੰਵਰਪਾਲ ਸਿੰਘ ਹਰਮਨ ਸੇਖੋਂ ਜ਼ਿਲ੍ਹਾ ਪ੍ਰਧਾਨ ਯੂਥ ਕਾਂਗਰਸ, ਡਾ. ਮਨਜੋਤ ਕੌਰ, ਡਾ. ਵਿਕਾਸਬੀਰ ਸਿੰਘ, ਡਾ. ਸੰਗੀਤਾ ਗਿੱਲ, ਪਰਮਜੀਤ ਸਿੰਘ ਬਲਾਕ ਐਜੂਕੇਟਰ, ਅਮਰੀਕ ਸਿੰਘ ਸੁਪਰਵਾਈਜ਼ਰ, ਗੁਰਜੀਤ ਸਿੰਘ ਸੁਪਰਵਾਈਜ਼ਰ, ਹਰਜੀਤ ਸਿੰਘ ਆਦਿ ਹਾਜ਼ਰ ਸਨ |
ਖੇਮਕਰਨ, (ਰਾਕੇਸ਼ ਬਿੱਲਾ)-ਸਿਹਤ ਸੇਵਾਵਾਂ ਦੇ ਮੁਖੀ ਡਾ: ਅਨੂਪ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਨਗਰ ਪੰਚਾਇਤ ਖੇਮਕਰਨ ਦੇ ਸਾਬਕਾ ਪ੍ਰਧਾਨ ਰਾਜ ਸਿੰਘ ਪੱਤੂ ਵਲੋਂ ਸਮੂਹਿਕ ਸਿਹਤ ਕੇਂਦਰ ਖੇਮਕਰਨ ਵਿਖੇ ਨੈਸ਼ਨਲ ਪ੍ਰੋਗਰਾਮ ਪਲਸ ਪੋਲੀਓ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ: ਰੋਹਿਤ ਮਹਿਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਾਕ ਖੇਮਕਰਨ ਅਧੀਨ ਕੁੱਲ 16209 ਘਰਾਂ ਤੇ 14960 ਜੀਰੋ ਤੋਂ 5 ਸਾਲ ਤੱਕ ਦੇ ਬੱਚਿਆਂ ਦੀ ਸ਼ਨਾਖ਼ਤ ਕੀਤੀ ਗਈ ਹੈ | ਬਲਾਕ ਨੋਡਲ ਅਫ਼ਸਰ ਡਾ: ਰਾਜਬੀਰ ਸਿੰਘ ਨੇ ਦੱਸਿਆ ਕਿ ਬਲਾਕ ਵਿਚ ਕੁੱਲ 64 ਬੂਥ ਹਨ ਤੇ 13 ਸੁਪਰਵਾਈਜ਼ਰ ਲਗਾਏ ਹਨ, ਜੋ ਕਿ ਪਹਿਲੇ ਦਿਨ ਬੂਥ 'ਤੇ ਬੈਠ ਕੇ ਅਤੇ ਅਗਲੇ ਦੋ ਦਿਨ ਘਰ ਘਰ ਜਾ ਕੇ ਬੂੰਦਾਂ ਪਿਲਾਉਣਗੇ | ਇਸ ਮੌਕੇ ਬੀਰਾ ਸਿੰਘ ਐੱਮ.ਸੀ., ਬਲਾਕ ਐਜੂਕੇਟਰ ਹਰਜੀਤ ਸਿੰਘ ਪਹੂਵਿੰਡ, ਡਾ: ਰਿਦਮ, ਦਮਨਜੀਤ ਸਿੰਘ, ਕੁਲਵਿੰਦਰ ਕੌਰ, ਲਖਵਿੰਦਰ ਕੌਰ, ਮਨਜਿੰਦਰ ਕੌਰ ਆਦਿ ਤੋਂ ਇਲਾਵਾ ਆਸ਼ਾ ਵਰਕਰ, ਆਂਗਣਵਾੜੀ ਵਰਕਰ ਸ਼ਾਮਿਲ ਸਨ |

ਦਾਜ ਲਈ ਨੂੰ ਹ ਨੂੰ ਤੰਗ ਪ੍ਰੇਸ਼ਾਨ ਕਰਨ 'ਤੇ 2 ਖਿਲਾਫ਼ ਕੇਸ ਦਰਜ

ਤਰਨ ਤਾਰਨ, 19 ਜਨਵਰੀ (ਪਰਮਜੀਤ ਜੋਸ਼ੀ)- ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਚੋਹਲਾ ਸਾਹਿਬ ਦੀ ਪੁਲਿਸ ਨੇ ਦਾਜ ਲਈ ਨੂੰ ਹ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਹੇਠ ਸਹੁਰਾ ਪਰਿਵਾਰ ਦੇ 2 ਮੈਂਬਰਾਂ ਖਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ...

ਪੂਰੀ ਖ਼ਬਰ »

ਥਾਣਾ ਖੇਮਕਰਨ ਵਲੋਂ 145 ਨਸ਼ੀਲੀਆਂ ਗੋਲੀਆਂ ਬਰਾਮਦ

ਖੇਮਕਰਨ, 19 ਜਨਵਰੀ (ਬਿੱਲਾ)-ਥਾਣਾ ਖੇਮਕਰਨ ਵਲੋਂ ਨਸ਼ੇ ਦਾ ਧੰਦਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਦਿਆਂ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ | ਜਿਸ ਪਾਸੋਂ ਕਾਫ਼ੀ ਮਾਤਰਾ ਵਿਚ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਚ.ਓ. ...

ਪੂਰੀ ਖ਼ਬਰ »

ਸੰਤ ਬਾਬਾ ਦਯਾ ਸਿੰਘ ਦੀ ਛੇਵੀਂ ਬਰਸੀ ਮੌਕੇ ਸੰਤ ਮਹਾਂਪੁਰਸ਼ਾਂ, ਮੁਹਤਬਰਾਂ ਤੇ ਸੰਗਤ ਨੇ ਬਾਬਾ ਗੁਰਬਚਨ ਸਿੰਘ ਪਾਸ ਲਵਾਈਆਂ ਹਾਜ਼ਰੀਆਂ

ਪੱਟੀ, 19 ਜਨਵਰੀ (ਅਵਤਾਰ ਸਿੰਘ ਖਹਿਰਾ)- ਸੰਪ੍ਰਦਾਇ ਬਾਬਾ ਬਿਧੀ ਚੰਦ ਜੀ ਦੇ ਜਾਨਸ਼ੀਨ ਸੱਚਖੰਡ ਵਾਸੀ ਸੰਤ ਮਹਾਂਪੁਰਸ਼ ਬਾਬਾ ਦਯਾ ਸਿੰਘ ਜੀ ਦੀ ਛੇਵੀਂ ਬਰਸੀ ਮੌਕੇ ਨਾਨਕ ਨਾਮ ਲੇਵਾ ਸੰਗਤ ਨੇ ਨਗਰ ਸੁਰਸਿੰਘ ਪਹੁੰਚ ਕੇ ਉਨ੍ਹਾਂ ਦੇ ਛੋਟੇ ਸਪੁੱਤਰ ਸੰਤ ਬਾਬਾ ...

ਪੂਰੀ ਖ਼ਬਰ »

ਨਸ਼ੀਲੇ ਪਦਾਰਥਾਂ ਸਮੇਤ 2 ਵਿਅਕਤੀ ਗਿ੍ਫ਼ਤਾਰ

ਤਰਨ ਤਾਰਨ, 19 ਜਨਵਰੀ (ਹਰਿੰਦਰ ਸਿੰਘ)-ਜ਼ਿਲ੍ਹਾ ਪੁਲਿਸ ਵਲੋਂ ਵੱਖ-ਵੱਖ ਥਾਵਾਂ 'ਤੇ ਨਾਕਾਬੰਦੀ ਦੌਰਾਨ ਨਸ਼ੀਲੇ ਪਦਾਰਥਾਂ ਸਮੇਤ 2 ਵਿਅਕਤੀਆਂ ਨੂੰ ਕਾਬੂ ਕਰਨ 'ਚ ਸਫ਼ਲਤਾ ਪ੍ਰਾਪਤ ਕੀਤੀ ਗਈ ਹੈ | ਐੱਸ.ਐੱਸ.ਪੀ. ਧਰੁਵ ਦਹੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ...

ਪੂਰੀ ਖ਼ਬਰ »

ਸਾਂਬਰ ਦਾ ਸ਼ਿਕਾਰ ਕਰਨ 'ਤੇ 2 ਵਿਅਕਤੀਆਂ ਿਖ਼ਲਾਫ਼ ਕੇਸ ਦਰਜ

ਤਰਨ ਤਾਰਨ, 19 ਜਨਵਰੀ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਵੈਰੋਂਵਾਲ ਦੀ ਪੁਲਿਸ ਨੇ ਸਾਂਬਰ ਦਾ ਸ਼ਿਕਾਰ ਕਰਨ ਵਾਲੇ 2 ਵਿਅਕਤੀਆਂ ਖਿਲਾਫ਼ ਜੰਗਲੀ ਜੀਵ ਸੁਰੱਖਿਆ ਐਕਟ 1972 ਐਕਟ ਤਹਿਤ ਕੇਸ ਦਰਜ ਕਰਨ ਤੋਂ ਬਾਅਦ ਉਨ੍ਹਾਂ ਦੀ ਗਿ੍ਫ਼ਤਾਰੀ ਲਈ ...

ਪੂਰੀ ਖ਼ਬਰ »

ਅਦਾਲਤ ਵਲੋਂ ਇਕ ਵਿਅਕਤੀ ਭਗੌੜਾ ਕਰਾਰ

ਤਰਨ ਤਾਰਨ, 19 ਜਨਵਰੀ (ਪਰਮਜੀਤ ਜੋਸ਼ੀ)-ਅਦਾਲਤ 'ਚ ਚੱਲ ਰਹੇ ਕੇਸ ਦੌਰਾਨ ਹਾਜ਼ਰ ਨਾ ਹੋਣ 'ਤੇ ਅਦਾਲਤ ਵਲੋਂ ਇਕ ਵਿਅਕਤੀ ਨੂੰ ਭਗੌੜਾ ਕਰਾਰ ਦਿੱਤਾ ਗਿਆ ਹੈ | ਐੱਸ.ਐੱਸ.ਪੀ. ਧਰੁਵ ਦਹੀਆ ਨੇ ਦੱਸਿਆ ਕਿ ਪ੍ਰਗਟ ਸਿੰਘ ਪੁੱਤਰ ਦੀਦਾਰ ਸਿੰਘ ਵਾਸੀ ਗਰੀਨ ਐਵੀਨਿਉ ਤਰਨ ਤਾਰਨ ...

ਪੂਰੀ ਖ਼ਬਰ »

ਵਿਦੇਸ਼ ਭੇਜਣ ਦੇ ਨਾਂਅ 'ਤੇ ਮਾਰੀ ਸਾਢੇ ਚਾਰ ਲੱਖ ਦੀ ਠੱਗੀ, ਕੇਸ ਦਰਜ

ਤਰਨ ਤਾਰਨ, 19 ਜਨਵਰੀ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਚੋਹਲਾ ਸਾਹਿਬ ਦੀ ਪੁਲਿਸ ਨੇ ਲੜਕੇ ਨੂੰ ਵਿਦੇਸ਼ ਭੇਜਣ ਦੇ ਨਾਂਅ 'ਤੇ ਸਾਢੇ ਚਾਰ ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ | ਐੱਸ.ਐੱਸ.ਪੀ. ...

ਪੂਰੀ ਖ਼ਬਰ »

ਕੌ ਾਸਲਰ ਵਿਕਾਸ ਸੋਨੀ ਨੇ ਕੇਂਦਰੀ ਹਲਕੇ 'ਚ ਚਲ ਰਹੇ ਵਿਕਾਸ ਕੰਮਾਂ ਦਾ ਲਿਆ ਜਾਇਜ਼ਾ

ਅੰਮਿ੍ਤਸਰ, 19 ਜਨਵਰੀ (ਹਰਜਿੰਦਰ ਸਿੰਘ ਸ਼ੈਲੀ)-ਵਾਰਡ ਨੰਬਰ 61 ਅਤੇ ਕੇਂਦਰੀ ਹਲਕੇ ਵਿਚ ਹੋ ਰਹੇ ਵਿਕਾਸ ਕੰਮਾਂ ਦਾ ਕੌਾਸਲਰ ਵਿਕਾਸ ਸੋਨੀ ਨੇ ਜਾਇਜ਼ਾ ਲਿਆ | ਉਨ੍ਹਾਂ ਕਿਹਾ ਕਿ ਕੇਂਦਰੀ ਹਲਕੇ ਵਿਚ ਵਿਕਾਸ ਕੰਮ ਲਗਭਗ ਮੁਕੰਮਲ ਹੋ ਚੁਕੇ ਹਨ ਅਤੇ ਜੋ ਬਾਕੀ ਰਹਿ ਗਏ ਹਨ ...

ਪੂਰੀ ਖ਼ਬਰ »

ਕੈਪਟਨ ਸਰਕਾਰ ਨੇ ਬੇਲੋੜੇ ਟੈਕਸ ਤੇ ਬਿਜਲੀ ਦਰਾਂ 'ਚ ਵਾਧਾ ਕਰਕੇ ਜਨਤਾ ਦਾ ਕਚੂੰਮਰ ਕੱਢਿਆ-ਸਾਬਕਾ ਵਿਧਾਇਕ ਏ.ਆਰ

ਖਡੂਰ ਸਾਹਿਬ, 19 ਜਨਵਰੀ (ਰਸ਼ਪਾਲ ਸਿੰਘ ਕੁਲਾਰ)- ਪੰਜਾਬ ਦੀ ਕੈਪਟਨ ਸਰਕਾਰ ਨੇ ਟੈਕਸ ਅਤੇ ਬਿਜਲੀ ਦਰਾਂ ਵਿਚ ਵਾਰ-ਵਾਰ ਵਾਧਾ ਕਰਕੇ ਜਨਤਾ ਦਾ ਮਹਿੰਗਾਈ ਨਾਲ ਕਚੂੰਮਰ ਕੱਢ ਦਿੱਤਾ ਹੈ | ਇਹ ਪ੍ਰਗਟਾਵਾ ਹਲਕਾ ਬਾਬਾ ਬਕਾਲਾ ਦੇ ਇੰਚਾਰਜ ਜਥੇਦਾਰ ਮਲਕੀਤ ਸਿੰਘ ਏ.ਆਰ. ...

ਪੂਰੀ ਖ਼ਬਰ »

ਖਡੂਰ ਸਾਹਿਬ ਹਾਕੀ ਅਕੈਡਮੀ ਦੇ ਦੋ ਖਿਡਾਰੀਆਂ ਦੀ ਪੰਜਾਬ ਦੀ ਟੀਮ ਲਈ ਚੋਣ

ਖਡੂਰ ਸਾਹਿਬ, 19 ਜਨਵਰੀ (ਰਸ਼ਪਾਲ ਸਿੰਘ ਕੁਲਾਰ)¸ਹਾਕੀ ਪੰਜਾਬ ਦੇ ਜਨਰਲ ਸਕੱਤਰ ਪਦਮ ਸ੍ਰੀ ਪ੍ਰਗਟ ਸਿੰਘ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਬਾਬਾ ਉੱਤਮ ਸਿੰਘ ਨੈਸ਼ਨਲ ਹਾਕੀ ਅਕੈਡਮੀ ਦੇ ਦੋ ਖਿਡਾਰੀਆਂ, ਗੁਰਸ਼ਰਨਪ੍ਰੀਤ ਸਿੰਘ ਅਤੇ ਗੌਤਮ ਕੁਮਾਰ ਦੀ ਸੀਨੀਅਰ ...

ਪੂਰੀ ਖ਼ਬਰ »

ਡੀ.ਐੱਸ.ਪੀ. ਗੋਇੰਦਵਾਲ ਸਾਹਿਬ ਦੀ ਅਗਵਾਈ ਹੇਠ ਐਾਟੀ ਡਰੱਗ ਮੈਰਾਥਨ ਦੌੜ ਕਰਵਾਈ

ਚੋਹਲਾ ਸਾਹਿਬ, 19 ਜਨਵਰੀ (ਬਲਵਿੰਦਰ ਸਿੰਘ)¸ਸਬ ਡਵੀਜ਼ਨ ਗੋਇੰਦਵਾਲ ਸਾਹਿਬ ਵਲੋਂ ਜ਼ਿਲ੍ਹਾ ਪੁਲਿਸ ਮੁਖੀ ਧਰੁਵ ਦਹੀਆ ਦੀਆਂ ਹਦਾਇਤਾਂ ਅਨੁਸਾਰ ਨਸ਼ਿਆਂ ਖਿਲਾਫ਼ ਅਤੇ ਸਿਹਤ ਨੂੰ ਤੰਦਰੁਸਤ ਰੱਖਣ ਦੇ ਮੰਤਵ ਨਾਲ ਥਾਣਾ ਚੋਹਲਾ ਸਾਹਿਬ ਦੇ ਮੁਖੀ ਸੋਨਮਦੀਪ ਕੌਰ ਦੇ ...

ਪੂਰੀ ਖ਼ਬਰ »

ਬੱਚਿਆਂ ਦਾ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ

ਸਰਾਏਾ ਅਮਾਨਤ ਖਾਂ, 19 ਜਨਵਰੀ (ਨਰਿੰਦਰ ਸਿੰਘ ਦੋਦੇ)¸ਸਰਕਾਰੀ ਐਲੀਮੈਂਟਰੀ ਸਕੂਲ ਸਰਾਏਾ ਅਮਾਨਤ ਖਾਂ ਵਿਖੇ ਏਕਲ ਅਭਿਆਨ ਤਹਿਤ ਬੱਚਿਆਂ ਦਾ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ | ਇਸ ਬਾਰੇ ਜਾਣਕਾਰੀ ਦਿੰਦੇ ਮੈਡਮ ਅੱਕਬੀਰ ਕੌਰ ਨੇ ਦੱਸਿਆ ਕਿ ਐੱਨ.ਆਰ.ਆਈਜ਼ ਵਲੋਂ ...

ਪੂਰੀ ਖ਼ਬਰ »

ਹਲਕਾ ਬਾਬਾ ਬਕਾਲਾ ਸਾਹਿਬ ਦਾ ਸਰਬਪੱਖੀ ਵਿਕਾਸ ਕਰਵਾਇਆ ਜਾਵੇਗਾ-ਵਿਧਾਇਕ ਭਲਾਈਪੁਰ

ਮੀਆਂਵਿੰਡ, 19 ਜਨਵਰੀ (ਗੁਰਪ੍ਰਤਾਪ ਸਿੰਘ ਸੰਧੂ)¸ਹਲਕਾ ਬਾਬਾ ਬਕਾਲਾ ਸਾਹਿਬ ਦਾ ਸਰਵਪੱਖੀ ਵਿਕਾਸ ਕਰਵਾਕੇ ਹਲਕੇ ਦੀ ਤਸਵੀਰ ਬਦਲ ਦਿੱਤੀ ਜਾਵੇਗੀ | ਇਹ ਸ਼ਬਦ ਹਲਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਬਲਾਕ ਰਈਆ ਦੀਆਂ ਪੰਚਾਇਤਾਂ ਨੂੰ ਇਕ ਕਰੋੜ ਦੇ ਚੈੱਕ ਵੰਡਣ ...

ਪੂਰੀ ਖ਼ਬਰ »

ਐੱਨ.ਐੱਸ.ਆਈ.ਐੱਸ.ਟੀ. ਖਡੂਰ ਸਾਹਿਬ 'ਚ ਦਾਖ਼ਲੇ ਲਈ ਲਿਖਤੀ ਟੈਸਟ ਹੋਇਆ

ਖਡੂਰ ਸਾਹਿਬ, 19 ਜਨਵਰੀ (ਰਸ਼ਪਾਲ ਸਿੰਘ ਕੁਲਾਰ)-ਸੁਰੱਖਿਆ ਫੋਰਸਾਂ ਵਿਚ ਅਫਸਰ ਭਰਤੀ ਹੋਣ ਦੇ ਚਾਹਵਾਨ ਵਿਦਿਆਰਥੀਆਂ ਦੇ 2 ਸਾਲਾ ਤਿਆਰੀ ਕੋਰਸ ਵਾਸਤੇ ਨਿਸ਼ਾਨ-ਏ-ਸਿੱਖੀ ਇੰਸਟੀਚਿਊਟ ਆਫ ਸਾਇੰਸ ਐਾਡ ਟ੍ਰੇਨਿੰਗ (ਐੱਨ.ਐੱਸ.ਆਈ.ਐੱਸ.ਟੀ.) ਵਿਚ ਦਾਖਲੇ ਲਈੇ ਲਿਖਤੀ ਟੈਸਟ ...

ਪੂਰੀ ਖ਼ਬਰ »

ਸੈਂਟਰ ਆਫ਼ ਟਰੇਡ ਯੂਨੀਅਨ ਦੀ ਮੀਟਿੰਗ

ਤਰਨ ਤਾਰਨ, 19 ਜਨਵਰੀ (ਹਰਿੰਦਰ ਸਿੰਘ)¸ਸੈਂਟਰ ਆਫ ਟਰੇਡ ਯੂਨੀਅਨ (ਸੀ.ਟੀ.ਯੂ.) ਪੰਜਾਬ ਜ਼ਿਲ੍ਹਾ ਤਰਨ ਤਾਰਨ ਦੀ ਮੀਟਿੰਗ ਬਲਦੇਵ ਸਿੰਘ ਪੰਡੋਰੀ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ 8 ਜਨਵਰੀ ਦੀ ਦੇਸ਼ ਵਿਆਪੀ ਹੜਤਾਲ 'ਚ ਲੋਕਾਂ ਦੀ ਸ਼ਮੂਲੀਅਤ ਕਰਨ 'ਤੇ ਧੰਨਵਾਦ ਕੀਤਾ ...

ਪੂਰੀ ਖ਼ਬਰ »

ਐੱਨ.ਐੱਸ.ਐੱਸ. ਯੂਨਿਟਾਂ ਨੇ ਸਾਈਕਲ ਰੈਲੀ ਕੱਢੀ

ਪੱਟੀ, 19 ਜਨਵਰੀ (ਕੁਲਵਿੰਦਰਪਾਲ ਸਿੰਘ ਕਾਲੇਕੇ)¸ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪੱਟੀ ਵਿਖੇ ਐੱਨ.ਐੱਸ.ਐੱਸ. ਯੂਨਿਟ ਦੇ ਵਿਦਿਆਰਥੀਆਂ ਵਲੋਂ ਪਿੰਡ ਬੱਠੇ-ਭੈਣੀ ਵਿਖੇ ਸਾਈਕਲ ਰੈਲੀ ਕੱਢੀ, ਜਿਸ ਵਿਚ ਐੱਨ.ਐੱਸ.ਐੱਸ. ਯੂਨਿਟ ਦੇ ਇੰਚਾਰਜ਼ ਰਾਜਨ ਟਾਹ ਅਤੇ ...

ਪੂਰੀ ਖ਼ਬਰ »

ਗੁ: ਸ੍ਰੀ ਅਟਾਰੀ ਸਾਹਿਬ ਵਿਖੇ ਨਵੇਂ ਸਰੋਵਰ ਦੇ ਨਿਰਮਾਣ ਦੀ ਕਾਰ ਸੇਵਾ ਆਰੰਭ

ਸੁਲਤਾਨਵਿੰਡ, 19 ਜਨਵਰੀ (ਗੁਰਨਾਮ ਸਿੰਘ ਬੁੱਟਰ)-ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਸ੍ਰੀ ਅਟਾਰੀ ਸਾਹਿਬ ਪਿੰਡ ਸੁਲਤਾਨਵਿੰਡ ਵਿਖੇ ਕਾਰ ਸੇਵਾ ਵਾਲੇ ਸੰਤ ਬਾਬਾ ਕਸ਼ਮੀਰ ਸਿੰਘ ...

ਪੂਰੀ ਖ਼ਬਰ »

ਕੈਪਟਨ ਸਰਕਾਰ ਨੇ ਜਾਣ-ਬੁੱਝ ਕੇ 4100 ਕਰੋੜ ਦਾ ਬੋਝ ਲੋਕਾਂ 'ਤੇ ਪਾਇਆ, ਜਾਂਚ ਦੀ ਮੰਗ

ਜੈਂਤੀਪੁਰ, 19 ਜਨਵਰੀ (ਭੁਪਿੰਦਰ ਸਿੰਘ ਗਿੱਲ)-ਕੈਪਟਨ ਸਰਕਾਰ ਵਲੋਂ ਬਿਜਲੀ ਬਿੱਲਾਂ 'ਚ ਕੀਤੇ ਬੇਤਹਾਸ਼ਾ ਵਾਧੇ ਦਾ ਰੋਸ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ | ਇਸੇ ਤਰ੍ਹਾਂ ਬਿਜਲੀ ਬਿੱਲਾਂ ਦੇ ਵਾਧੇ ਨੂੰ ਹਲਕਾ ਮਜੀਠਾ ਦੇ ਸੀਨੀਅਰ ਅਕਾਲੀ ਆਗੂ ਹਰਪਾਲ ਸਿੰਘ ਕੋਟਲੀ ਤੇ ...

ਪੂਰੀ ਖ਼ਬਰ »

'ਜਗਦੀਸ਼ ਸਚਦੇਵਾ ਦਾ ਰੰਗਮੰਚ ਸੰਸਾਰ' ਪੁਸਤਕ ਦੀ ਘੁੰਡ ਚੁਕਾਈ ਹੋਈ

ਅੰਮਿ੍ਤਸਰ, 19 ਜਨਵਰੀ (ਹਰਮਿੰਦਰ ਸਿੰਘ)¸ਜੀ. ਐਸ. ਕੇ. ਪ੍ਰੋਡਕਸ਼ਨ ਵੱਲੋਂ ਸ੍ਰੀ ਨਰੇਸ਼ ਕੁਮਾਰ ਦੀ ਸੰਪਾਦਨਾ ਹੇਠ ਲਿਖੀ ਗਈ ਪੁਸਤਕ 'ਜਗਦੀਸ਼ ਸਚਦੇਵਾ ਦਾ ਰੰਗਮੰਚ ਸੰਸਾਰ' ਦੀ ਘੁੰਡ ਚੁਕਾਈ ਦੀ ਰਸਮ ਜੀ. ਐਸ. ਕੇ. ਪ੍ਰੋਡਕਸ਼ਨ ਦੇ ਦਫ਼ਤਰ ਵਿਖੇ ਕੀਤੀ ਗਈ | ਇਸ ਮੌਕੇ ਜੀ. ...

ਪੂਰੀ ਖ਼ਬਰ »

ਹਲਕੇ ਦੇ ਵਿਕਾਸ ਕੰਮਾਂ ਲਈ ਫ਼ੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ-ਵਿਧਾਇਕ ਡੈਨੀ ਬੰਡਾਲਾ

ਜੰਡਿਆਲਾ ਗੁਰੂ, 19 ਜਨਵਰੀ (ਰਣਜੀਤ ਸਿੰਘ ਜੋਸਨ)¸ਹਲਕਾ ਜੰਡਿਆਲਾ ਗੁਰੂ ਦੇ ਸਰਬਪੱਖੀ ਵਿਕਾਸ ਲਈ ਵੀ ਅਨੇਕਾਂ ਯੋਜਨਾਵਾਂ ਬਣਾਈਆਂ ਗਈਆਂ ਹਨ ਅਤੇ ਹਲਕਾ ਜੰਡਿਆਲਾ ਗੁਰੂ ਦੀ ਨੁਹਾਰ ਬਦਲ ਕੇ ਰੱਖ ਦਿੱਤੀ ਜਾਵੇਗੀ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹੀ ਇਕ ਅਜਿਹੀ ...

ਪੂਰੀ ਖ਼ਬਰ »

ਖੋਜ ਸੰਸਥਾ ਨਾਦ ਪ੍ਰਗਾਸੁ ਵਲੋਂ 'ਕਾਵਿ-ਸਿਰਜਣਾ: ਮਨੋਵਿਗਿਆਨਕ ਪਰਿਪੇਖ' ਅਤੇ 'ਕੱਚੀ ਮਿੱਟੀ' ਪੁਸਤਕਾਂ ਦਾ ਵਿਮੋਚਨ ਅਤੇ ਵਿਚਾਰ ਗੋਸ਼ਟੀ ਕਰਵਾਈ

ਅੰਮਿ੍ਤਸਰ, 19 ਜਨਵਰੀ (ਜੱਸ)-ਨਾਦ ਪ੍ਰਗਾਸੁ ਸੰਸਥਾ ਵਲੋਂ ਅੱਜ ਇਥੇ ਖ਼ਾਲਸਾ ਕਾਲਜ ਫਾਰ ਵਿਮਨ ਵਿਖੇ ਕਰਵਾਏ ਗਏ ਸਾਹਿਤਕ ਸਮਾਗਮ ਦੌਰਾਨ ਦੋ ਮਹੱਤਵਪੂਰਨ ਪੰਜਾਬੀ ਪੁਸਤਕਾਂ 'ਕਾਵਿ ਸਿਰਜਣਾ: ਮਨੋਵਿਗਿਆਨਕ ਪਰਿਪੇਖ' ਅਤੇ 'ਕੱਚੀ ਮਿੱਟੀ' ਦਾ ਵਿਮੋਚਨ ਕਰਦਿਆਂ ਇਨ੍ਹਾਂ ...

ਪੂਰੀ ਖ਼ਬਰ »

ਗੁ. ਸੰਗਤਪੁਰਾ ਸਾਹਿਬ ਪਿੰਡ ਚੱਕਮੁਕੰਦ 'ਚ ਲੰਗਰ ਹਾਲ ਦਾ ਲੈਂਟਰ ਪਾਇਆ

ਖ਼ਾਸਾ, 19 ਜਨਵਰੀ (ਗੁਰਨੇਕ ਸਿੰਘ ਪੰਨੂ)¸ਧੰਨ-ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨਛੋਹ ਪ੍ਰ੍ਰਾਪਤ ਗੁ. ਸੰਗਤਪੁਰਾ ਸਾਹਿਬ ਪਾਤਸ਼ਾਹੀ ਛੇਵੀਂ ਪਿੰਡ ਚੱਕ ਮੁਕੰਦ ਜਿੱਥੇ ਕਿ ਕਾਰ ਸੇਵਾ ਗੁਰੂ ਕਾ ਬਾਗ ਵਾਲੇ ਮਹਾਂਪੁਰਸ਼ ਪਿਛਲੇ ਸਮੇਂ ਤੋਂ ਵੱਡੇ ਪੱਧਰ ...

ਪੂਰੀ ਖ਼ਬਰ »

ਜਗਦੇਵ ਖੁਰਦ ਵਿਖੇ ਪਲਸ ਪੋਲੀਓ ਮੁਹਿੰਮ ਕੈਂਪ ਦਾ ਕੰਵਰਪ੍ਰਤਾਪ ਅਜਨਾਲਾ ਨੇ ਕੀਤਾ ਉਦਘਾਟਨ

ਅਜਨਾਲਾ, 19 ਜਨਵਰੀ (ਐਸ. ਪ੍ਰਸ਼ੋਤਮ)¸ਅੱਜ ਪਲਸ ਪੋਲੀਓ ਮੁਹਿੰਮ ਤਹਿਤ ਸਰਹੱਦੀ ਨਗਰ ਜਗਦੇਵ ਖ਼ੁਰਦ ਨੇੜੇ ਅਜਨਾਲਾ ਵਿਖੇ ਸਿਹਤ ਵਿਭਾਗ ਬਲਾਕ ਰਮਦਾਸ ਦੇ ਐਸ.ਐਮ.ਓ. ਸ੍ਰੀਮਤੀ (ਡਾ.) ਸੰਤੋਸ਼ ਕੁਮਾਰੀ ਦੀ ਪ੍ਰਧਾਨਗੀ 'ਚ 0 ਤੋਂ 5 ਸਾਲ ਤੱਕ ਮਾਸੂਮ ਬੱਚਿਆਂ ਨੂੰ ਪੋਲੀਓ ਰੋਗ ...

ਪੂਰੀ ਖ਼ਬਰ »

ਮਾਤਾ ਸੁਰਜੀਤ ਕੌਰ ਸ਼ੇਰੋਂ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾ ਦੇ ਫੁੱਲ ਭੇਟ

ਤਰਨ ਤਾਰਨ, 19 ਜਨਵਰੀ (ਲਾਲੀ ਕੈਰੋਂ)¸ਤਰਨ ਤਾਰਨ ਦੇ ਨੇੜਲੇ ਪਿੰਡ ਸ਼ੇਰੋਂ ਵਾਸੀ ਨਰਿੰਦਰ ਸਿੰਘ ਜੇ.ਈ., ਦਵਿੰਦਰ ਸਿੰਘ ਜੇ.ਈ., ਕੁਲਵੰਤ ਸਿੰਘ ਜੇ.ਈ., ਨਿਰਮਲ ਸਿੰਘ ਤੇ ਮਾ. ਦਲਜੀਤ ਸਿੰਘ ਸ਼ੇਰੋਂ ਦੇ ਮਾਤਾ ਅਤੇ ਸਵ: ਮਾਸਟਰ ਗੁਰਮੇਜ ਸਿੰਘ ਸ਼ੇਰੋਂ ਦੇ ਧਰਮ ਪਤਨੀ ਮਾਤਾ ...

ਪੂਰੀ ਖ਼ਬਰ »

ਕਸ਼ਮੀਰ ਸਿੰਘ ਛੀਨਾ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ

ਗੋਇੰਦਵਾਲ ਸਾਹਿਬ, 19 ਜਨਵਰੀ (ਸਕੱਤਰ ਸਿੰਘ ਅਟਵਾਲ)¸ਇਲਾਕੇ ਦੀ ਉੱਘੀ ਸ਼ਖ਼ਸੀਅਤ ਅਤੇ ਕਸ਼ਮੀਰ ਸਿੰਘ ਛੀਨਾ ਫਾਰਮੇਸੀ ਅਫਸਰ ਨੂੰ ਉਨ੍ਹਾਂ ਦੀ ਅੰਤਿਮ ਅਰਦਾਸ ਮੌਕੇ ਧਾਰਮਿਕ ਅਤੇ ਰਾਜਨੀਤਿਕ ਹਸਤੀਆਂ ਵਲੋਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ | ਸ਼ਰਧਾਂਜਲੀ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX