ਤਾਜਾ ਖ਼ਬਰਾਂ


ਲੁੱਟਾਂ ਖੋਹਾਂ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਨੌਜਵਾਨ ਦਾ ਕੋਰੋਨਾਵਾਇਰਸ ਟੈਸਟ ਪਾਜ਼ੀਟਿਵ ਆਉਣ 'ਤੇ ਐੱਸ.ਐੱਚ.ਓ ਸਮੇਤ 7 ਮੁਲਾਜ਼ਮ ਇਕਾਂਤਵਾਸ ਵਿਚ ਭੇਜੇ
. . .  10 minutes ago
ਲੁਧਿਆਣਾ, 9 ਅਪ੍ਰੈਲ (ਪਰਮਿੰਦਰ ਸਿੰਘ ਅਹੂਜਾ) - ਲੁੱਟਾਂ ਖੋਹਾਂ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਨੌਜਵਾਨ ਸੌਰਵ ਸਹਿਗਲ ਦਾ ਕੋਰੋਨਾਵਾਇਰਸ ਟੈਸਟ ਪਾਜ਼ੀਟਿਵ ਆਉਣ 'ਤੇ ਐਸ.ਐਚ.ਓ ਸਮੇਤ 7 ਪੁਲਿਸ ਮੁਲਾਜ਼ਮਾਂ ਨੂੰ ਇਕਾਂਤਵਾਸ ਵਿਚ ਭੇਜ ਦਿੱਤਾ ਗਿਆ ਹੈ ਸੌਰਵ ਸਹਿਗਲ ਨੂੰ ਥਾਣਾ ਫੋਕਲ ਪੁਆਇੰਟ ਦੀ ਪੁਲਿਸ...
ਜਲੰਧਰ ਜ਼ਿਲ੍ਹੇ 'ਚ ਅੱਜ ਇਸ ਭਾਅ 'ਤੇ ਵਿਕਣਗੇ ਫਲ ਤੇ ਸਬਜ਼ੀਆਂ
. . .  23 minutes ago
ਜਲੰਧਰ, 9 ਅਪ੍ਰੈਲ (ਚਿਰਾਗ਼ ਸ਼ਰਮਾ) - ਜਲੰਧਰ ਜ਼ਿਲ੍ਹੇ 'ਚ ਅੱਜ ਫਲਾਂ ਤੇ ਸਬਜ਼ੀਆਂ ਦੀ ਰੇਟ ਲਿਸਟ ਜਾਰੀ ਹੋਈ ਹੈ। ਜਿਸ ਮੁਤਾਬਿਕ ਲੋਕ ਕਾਲਾਬਾਜ਼ਾਰੀ ਤੋਂ ਬੱਚ ਸਕਦੇ ਹਨ। ਜ਼ਿਕਰਯੋਗ ਹੈ ਕਿ ਕੋਰੋਨਾਵਾਇਰਸ ਦੇ ਕਾਰਨ ਭਾਰਤ ਸਮੇਤ ਪੰਜਾਬ 'ਚ ਲਾਕਡਾਊਨ ਹੈ ਤੇ ਕਰਫ਼ਿਊ ਦੇ...
ਜਲੰਧਰ 'ਚ ਕੋਰੋਨਾਵਾਇਰਸ ਦੇ ਪਾਜ਼ੀਟਿਵ ਮਰੀਜ਼ ਦੀ ਹੋਈ ਮੌਤ
. . .  48 minutes ago
ਜਲੰਧਰ, 9 ਅਪ੍ਰੈਲ (ਐਮ.ਐਸ.ਲੋਹੀਆ) - ਜਲੰਧਰ 'ਚ ਬੀਤੇ ਕੱਲ੍ਹ ਮਿੱਠਾ ਬਾਜ਼ਾਰ ਦੇ ਪ੍ਰਵੀਨ ਕੁਮਾਰ ਦਾ ਕੋਰੋਨਾਵਾਇਰਸ ਪਾਜ਼ੀਟਿਵ ਆਇਆ ਸੀ ਤੇ ਅੱਜ ਉਨ੍ਹਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ। ਉਹ 60 ਸਾਲ ਦੇ ਦੱਸੇ ਜਾਂਦੇ ਹਨ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਇਹਤਿਆਤਨ ਤੇ ਟੈਸਟ ਲਈ ਸਿਵਲ...
ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਕਾਰਨ 17 ਮੌਤਾਂ, 540 ਨਵੇਂ ਕੇਸ ਆਏ ਸਾਹਮਣੇ
. . .  about 1 hour ago
ਨਵੀਂ ਦਿੱਲੀ, 9 ਅਪ੍ਰੈਲ - ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਦੇ ਜਾਰੀ ਅੰਕੜਿਆਂ ਅਨੁਸਾਰ ਭਾਰਤ ਵਿਚ ਕੋਰੋਨਾਵਾਇਰਸ ਦੇ ਕੇਸ ਵੱਧ ਕੇ 5734 ਹੋ ਗਏ ਹਨ। 166 ਮੌਤਾਂ ਹੋਈਆਂ ਹਨ ਅਤੇ ਪਿਛਲੇ 24 ਘੰਟਿਆਂ ਵਿਚ 540 ਕੇਸ ਸਾਹਮਣੇ ਆਏ ਹਨ ਤੇ 17 ਮੌਤਾਂ...
ਜਗਰਾਉਂ ਨੇੜੇ ਚੌਂਕੀਮਾਨ ਇਲਾਕੇ 'ਚ ਇਕ 15 ਸਾਲਾ ਲੜਕੇ ਦਾ ਕੋਰੋਨਾ ਆਇਆ ਪਾਜ਼ੀਟਿਵ
. . .  about 1 hour ago
ਚੌਂਕੀਮਾਨ, 9 ਅਪ੍ਰੈਲ (ਤਜਿੰਦਰ ਸਿੰਘ ਚੱਢਾ) - ਅੱਜ ਮੁਹੰਮਦ ਰਫ਼ੀਕ ਪੁੱਤਰ ਨੂਰ ਮੁਹੰਮਦ ਵਾਸੀ ਚੌਂਕੀਮਾਨ ਰੋਡ ਗੁੜੇ ਦਾ ਕੋਰੋਨਾਵਾਇਰਸ ਦਾ ਟੈਸਟ ਪਾਜ਼ੀਟਿਵ ਆਇਆ ਹੈ। ਇਹ ਜਾਣਕਾਰੀ ਗੁਰਦੀਪ ਸਿੰਘ ਗੋਸਲ ਡੀ.ਐਸ.ਪੀ. ਜਗਰਾਉਂ ਨੇ ਦਿੱਤੀ ਤੇ ਕਿਹਾ ਕਿ ਰਫ਼ੀਕ ਤਬਲੀਗੀ ਜਮਾਤ ਨਾਲ ਸਬੰਧ ਰੱਖਦਾ ਹੈ...
ਪਾਜ਼ੀਟਿਵ ਮਰੀਜ਼ ਨਾਲ ਰਹੇ ਕੁੱਝ ਵਿਅਕਤੀਆਂ ਨੂੰ ਸਿਹਤ ਵਿਭਾਗ ਨੇ ਭੇਜਿਆ ਇਕਾਂਤਵਾਸ
. . .  about 1 hour ago
ਮੁੱਲਾਂਪੁਰ, 9 ਅਪ੍ਰੈਲ (ਦਲਬੀਰ ਖੈਰਪੁਰ) - ਜਵਾਹਰਪੁਰ ਵਾਸੀ ਕੋਰੋਨਾ ਪਾਜ਼ੀਟਿਵ ਮਰੀਜ਼ ਨਾਇਬ ਸਿੰਘ ਦੇ ਸੰਪਰਕ 'ਚ ਰਹੇ ਇਲਾਕੇ ਪਿੰਡ ਪੜਛ ਦੇ ਜਸਵੀਰ ਸਿੰਘ ਤੇ ਮੇਵਾ ਸਿੰਘ, ਪਿੰਡ ਸੂੰਕ ਦੇ ਦਿਲਬਾਗ ਸਿੰਘ, ਨਾਡਾ ਦੇ ਸੁਰਜੀਤ ਰਾਮ ਤੇ ਚੰਡੀਗੜ੍ਹ ਦੇ ਪਿੰਡ ਖੁੱਡਾ ਅਲੀਸ਼ੇਰ ਦਾ ਰਾਮ ਕੁਮਾਰ ਦੇ ਸਿਹਤ ਵਿਭਾਗ...
ਅੱਜ ਦਾ ਵਿਚਾਰ
. . .  about 1 hour ago
ਬਿਜਲੀ ਮੁਲਾਜ਼ਮਾਂ ਵੱਲੋਂ ਤਨਖਾਹ ਕਟੌਤੀ ਦੀ ਨਿਖੇਧੀ
. . .  1 day ago
ਬਜ਼ੁਰਗਾਂ ਦੀ ਪਰੇਸ਼ਾਨੀ ਨੂੰ ਦੇਖਦਿਆਂ ਬੈਂਕ ਨੇ ਕੀਤਾ ਕੁਰਸੀਆਂ ਦਾ ਇੰਤਜ਼ਾਮ
. . .  1 day ago
ਹਰੀਕੇ ਪੱਤਣ,8 ਅਪ੍ਰੈਲ (ਸੰਜੀਵ ਕੁੰਦਰਾ)ਕੋਰੋਨਾ ਵਾਇਰਸ ਦੇ ਸੰਕਟ ਨੂੰ ਦੇਖਦਿਆਂ ਲਗਾਏ ਗਏ ਕਰਫਿਊ ਵਿੱਚ ਢਿੱਲ ਦਿੰਦਿਆਂ ਸਰਕਾਰ ਨੇ ਬੈਂਕਾਂ ਖੋਲਣ ਦੇ ਹੁਕਮ ਦਿੱਤੇ ਹਨ ਪਰੰਤੂ ਬੈਂਕਾਂ ਅੱਗੇ ਲੱਗਦੀ ਭਾਰੀ ਭੀੜ ਜਿੱਥੇ ਕੋਰੋਨਾ ਵਰਗੀ ਮਹਾਂਮਾਰੀ ਨੂੰ ਸੱਦਾ ਦਿੰਦੀ ਹੈ ਉੱਥੇ ਹੀ...
ਜ਼ਿਲ੍ਹਾ ਐੱਸ ਏ ਐੱਸ ਨਗਰ 'ਚ ਅੱਜ 10 ਮਰੀਜ਼ ਕੋਰੋਨਾ ਪਾਜ਼ੀਟਿਵ
. . .  1 day ago
ਐੱਸ ਏ ਐੱਸ ਨਗਰ ,8 ਅਪ੍ਰੈਲ (ਕੇ .ਐੱਸ. ਰਾਣਾ )- ਜ਼ਿਲ੍ਹਾ ਐੱਸ ਏ ਐੱਸ ਨਗਰ ਅੰਦਰ ਅਜ 10 ਮਰੀਜ਼ ਕੋਰੋਨਾ ਪਾਜ਼ੀਟਿਵ ਆਏ ਹਨ । ਇਹ ਸਾਰੇ ਡੇਰਾਬਸੀ ਦੇ ਪਿੰਡ ਜਵਾਹਰ ਪੁਰ ਦੇ ਹਨ । ਕੁੱਲ ਮਿਲਾ ਕੇ ...
ਫ਼ਾਜ਼ਿਲਕਾ ਜ਼ਿਲ੍ਹੇ ਦੇ 3 ਸ਼ੱਕੀ ਲੋਕਾਂ ,ਚੋਂ ਦੋ ਦੀ ਕੋਰੋਨਾ ਰਿਪੋਰਟ ਨੈਗੇਟਿਵ, ਇਕ ਦੇ ਮੁੜ ਮੰਗੇ ਸੈਂਪਲ
. . .  1 day ago
ਫ਼ਾਜ਼ਿਲਕਾ, 8 ਅਪ੍ਰੈਲ (ਪ੍ਰਦੀਪ ਕੁਮਾਰ )- ਕੋਰੋਨਾ ਵਾਇਰਸ ਨੂੰ ਲੈ ਕੇ ਫ਼ਾਜ਼ਿਲਕਾ ਜ਼ਿਲ੍ਹੇ ਤੋਂ ਪਟਿਆਲਾ ਲੈਬ ਲਈ ਭੇਜੇ 3 ਸ਼ੱਕੀ ਲੋਕਾਂ ਦੀ ਰਿਪੋਰਟ ਵਿਚੋਂ 2 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ,। ਫ਼ਾਜ਼ਿਲਕਾ ਜ਼ਿਲ੍ਹੇ ਦੇ ਸਿਵਲ ...
ਲੁਧਿਆਣਾ ਵਿਚ ਦੋ ਹੋਰ ਮਰੀਜ਼ਾਂ ਵਿਚ ਕੋਰੋਨਾ ਵਾਇਰਸ ਦੀ ਸ਼ਿਕਾਇਤ ਪਾਈ ਗਈ
. . .  1 day ago
ਲੁਧਿਆਣਾ, 8 ਅਪ੍ਰੈਲ {ਸਲੇਮਪੁਰੀ} - ਲੁਧਿਆਣਾ ਵਿਚ ਕੋਰੋਨਾ ਵਾਇਰਸ ਤੋਂ ਪੀੜਤ ਦੋ ਹੋਰ ਮਰੀਜ਼ ਸਾਹਮਣੇ ਆਏ ਹਨ, ਜਿਸ ਪਿੱਛੋਂ ਪੀੜਤ ਮਰੀਜ਼ਾਂ ਦੀ ਗਿਣਤੀ ਦਾ ਅੰਕੜਾ 9 ਤੱਕ ਪੁੱਜ ਗਿਆ ਹੈ। ਸਿਵਲ ਸਰਜਨ ਡਾ ਰਾਜੇਸ਼ ਬੱਗਾ ਨੇ ਦੇਰ ...
ਪੀ ਜੀ ਆਈ 'ਚ ਦਾਖ਼ਲ ਚਿਤਾਮਲੀ ਦੇ ਕੋਰੋਨਾ ਪਾਜ਼ੀਟਿਵ ਵਿਅਕਤੀ ਦੀ ਹੋਈ ਮੌਤ
. . .  1 day ago
ਕੋਰੋਨਾ ਪਾਜ਼ੀਟਿਵ ਵਿਅਕਤੀ ਦੇ ਸੰਪਰਕ ਚ ਆਉਣ ਵਾਲੇ 10 ਵਿਅਕਤੀਆਂ ਨੂੰ ਇਕਾਂਤਵਾਸ ਵਿਚ ਰੱਖਿਆ
. . .  1 day ago
ਪਠਾਨਕੋਟ ,8 ਅਪ੍ਰੈਲ (ਸੰਧੂ) -17 ਮਾਰਚ ਨੂੰ ਦਿੱਲੀ ਤੋਂ ਪਠਾਨਕੋਟ ਚੱਲਣ ਵਾਲੀ ਰੇਲਗੱਡੀ ਧੌਲਾਧਾਰ ਐਕਸਪ੍ਰੈੱਸ ਵਿਚ ਪਠਾਨਕੋਟ ਵਿਖੇ ਪਹੁੰਚੇ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕਾਂਗੜਾ ਦੀ ਤਹਿਸੀਲ ਇੰਦੋਰਾ ਪਿੰਡ ਰੱਪੜ ਨਿਵਾਸੀ ਸਲੀਮ ...
ਸ੍ਰੀ ਮੁਕਤਸਰ ਸਾਹਿਬ ਵਿਖੇ ਇੱਕ ਵਿਅਕਤੀ ਦੀ ਰਿਪੋਰਟ ਆਈ ਕੋਰੋਨਾ ਪਾਜ਼ੀਟਿਵ
. . .  1 day ago
ਸ੍ਰੀ ਮੁਕਤਸਰ ਸਾਹਿਬ ,8 ਅਪ੍ਰੈਲ {ਰਣਜੀਤ ਸਿੰਘ ਢਿੱਲੋਂ} - ਸ੍ਰੀ ਮੁਕਤਸਰ ਸਾਹਿਬ ਵਿਖੇ ਸਰਕਾਰੀ ਹਸਪਤਾਲ ਵਿਚ ਤਬਲੀਗ਼ੀ ਜਮਾਤ ਨਾਲ ਸਬੰਧਿਤ ਇੱਕ ਨੌਜਵਾਨ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ । ਉਤਰ ਪ੍ਰਦੇਸ਼ ਦਾ ਰਹਿਣ ਵਾਲਾ ਨੌਜਵਾਨ ...
ਜਲੰਧਰ : ਪ੍ਰਸ਼ਾਸਨ ਨੇ ਮਿੱਠਾ ਬਾਜ਼ਾਰ ਦੇ ਘਰਾਂ ਨੂੰ ਕੀਤਾ ਕੁਆਰਨਟਾਈਨ
. . .  1 day ago
ਸੋਸ਼ਲ ਮੀਡੀਆ 'ਤੇ ਹਜ਼ਰਤ ਮੁਹੰਮਦ ਅਤੇ ਮੁਸਲਿਮ ਭਾਈਚਾਰੇ 'ਤੇ ਟਿੱਪਣੀ ਕਰਨ ਵਾਲਾ ਨੌਜਵਾਨ ਗ੍ਰਿਫ਼ਤਾਰ
. . .  1 day ago
ਔਰਤ ਦੀ ਕੋਰੋਨਾ ਵਾਇਰਸ ਦੇ ਲੱਛਣਾਂ ਕਾਰਨ ਹੋਈ ਮੌਤ, ਕੱਲ੍ਹ ਆਵੇਗੀ ਰਿਪੋਰਟ
. . .  1 day ago
ਕੋਰੋਨਾ ਤੋਂ ਬਚਾਅ ਲਈ ਸਰਕਾਰੀ ਕੰਮ ਈ-ਮੇਲ, ਵੀਡੀਓ ਕਾਨਫਰੰਂਸਿੰਗ ਆਦਿ ਰਾਹੀਂ ਕਰਨ ਦੇ ਹੁਕਮਾਂ ਤੋਂ ਪਿੱਛੇ ਹਟੀ ਸਰਕਾਰ
. . .  1 day ago
ਜਲੰਧਰ 'ਚ ਇੱਕ ਹੀ ਦਿਨ ਆਇਆ ਕੋਰੋਨਾ ਦਾ ਦੂਸਰਾ ਮਾਮਲਾ ਪਾਜ਼ੀਟਿਵ
. . .  1 day ago
ਕੋਵਿਡ-19 ਤੋਂ ਸਿਹਤਯਾਬ ਹੋਏ ਸਰਪੰਚ ਹਰਪਾਲ ਸਿੰਘ ਪਠਲਾਵਾ ਨੇ ਸਰਕਾਰ, ਪ੍ਰਸ਼ਾਸਨ ਤੇ ਡਾਕਟਰਾਂ ਦਾ ਕੀਤਾ ਧੰਨਵਾਦ
. . .  1 day ago
ਕੋਰੋਨਾ ਵਾਇਰਸ : ਯੂ ਕੇ 'ਚ ਅੱਜ ਹੋਈਆਂ 936 ਮੌਤਾਂ
. . .  1 day ago
ਪੰਜਾਬ 'ਚ ਕੋਰੋਨਾ ਕਾਰਨ ਹੁਣ ਤੱਕ 8 ਮੌਤਾਂ, 106 ਮਾਮਲਿਆਂ ਦੀ ਪੁਸ਼ਟੀ
. . .  1 day ago
ਮਸਜਿਦ 'ਚ ਰਹਿਣ ਵਾਲੇ 12 ਲੋਕ ਆਈਸੋਲੇਸ਼ਨ ਲਈ ਲਏ ਗਏ ਕਬਜ਼ੇ 'ਚ
. . .  1 day ago
ਕੈਪਟਨ ਨੇ ਕਰਫਿਊ ਵਧਾਉਣ ਦੀਆਂ ਰਿਪੋਰਟਾਂ ਨੂੰ ਕੀਤਾ ਖ਼ਾਰਜ
. . .  1 day ago
ਮੋਹਾਲੀ 'ਚ ਕੋਰੋਨਾ ਦੇ 4 ਹੋਰ ਮਾਮਲਿਆਂ ਦੀ ਪੁਸ਼ਟੀ, ਕੁੱਲ ਗਿਣਤੀ ਹੋਈ 30
. . .  1 day ago
ਸੁਖਬੀਰ ਵੱਲੋਂ ਪ੍ਰਧਾਨ ਮੰਤਰੀ ਨੂੰ ਕਿਸਾਨਾਂ ਲਈ ਮੁਆਵਜ਼ੇ ਦੀ ਅਪੀਲ
. . .  1 day ago
ਪਠਾਨਕੋਟ : 19 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ
. . .  1 day ago
ਕੋਵਿਡ-19 ਦੀ ਜਾਂਚ ਲਈ “psdm.gov.in” 'ਤੇ ਸਵੈ-ਮੁਲਾਂਕਣ ਟੂਲ ਕਿੱਟ ਜਾਰੀ
. . .  1 day ago
ਕੋਰੋਨਾ ਪੀੜਤ ਔਰਤ ਦੇ ਸੰਪਰਕ ਵਾਲੇ ਭੇਜੇ ਗਏ 11 ਨਮੂਨਿਆਂ 'ਚੋਂ 10 ਦੀ ਰਿਪੋਰਟ ਆਈ ਨੈਗੇਟਿਵ
. . .  1 day ago
ਕੋਰੋਨਾ ਤੋਂ ਬਚਾਅ ਲਈ ਈ-ਮੇਲ, ਈ-ਆਫਿਸ ਤੇ ਵੀਡੀਓ ਕਾਨਫਰੰਂਸਿੰਗ ਰਾਹੀਂ ਹੋਵੇਗਾ ਸਰਕਾਰੀ ਕੰਮ
. . .  1 day ago
ਕੋਰੋਨਾ ਤੋਂ ਬਚਾਅ ਲਈ ਸਮੁੱਚੇ ਅੰਮ੍ਰਿਤਸਰ ਸ਼ਹਿਰ ਦੀ ਸਕਰੀਨਿੰਗ ਕਰਵਾਉਣ ਦਾ ਫ਼ੈਸਲਾ
. . .  1 day ago
ਤਾਲਾਬੰਦੀ ਤੋਂ ਬਾਹਰ ਨਿਕਲਣ ਦੇ ਤਰੀਕੇ ਲੱਭਣ ਲਈ ਹੋਵੇਗਾ ਟਾਸਕ ਫੋਰਸ ਦਾ ਗਠਨ - ਕੈਪਟਨ
. . .  1 day ago
ਮੁਸਲਿਮ ਆਗੂਆਂ ਦੇ ਸੰਪਰਕ 'ਚ ਆਉਣ ਵਾਲੀ ਇੱਕ ਲੜਕੀ ਸਮੇਤ 20 ਸ਼ੱਕੀਆਂ ਦੇ ਲਏ ਨਮੂਨੇ
. . .  1 day ago
14 ਅਪ੍ਰੈਲ ਤੋਂ ਅੱਗੇ ਕਰਫ਼ਿਊ ਵਧਾਉਣ ਸਬੰਧੀ ਅਜੇ ਕੋਈ ਫ਼ੈਸਲਾ ਨਹੀਂ ਹੋਇਆ - ਪੰਜਾਬ ਸਰਕਾਰ ਵੱਲੋਂ ਅਟਕਲਾਂ ਨੂੰ ਕੀਤਾ ਖ਼ਾਰਜ
. . .  1 day ago
ਵੱਧ ਸਕਦੈ ਲਾਕਡਾਊਨ - ਪ੍ਰਧਾਨ ਮੰਤਰੀ ਨੇ ਸਰਬ ਦਲੀ ਬੈਠਕ ’ਚ ਦਿੱਤੇ ਸੰਕੇਤ
. . .  1 day ago
ਅਜੀਤ ਅਖ਼ਬਾਰ ’ਚ ਲੱਗੀ ਖ਼ਬਰ ਦਾ ਹੋਇਆ ਅਸਰ, ਗਊਸ਼ਾਲਾ ’ਚ ਤੂੜੀ ਦੀ ਕਮੀ ਹੋਈ ਦੂਰ
. . .  1 day ago
ਕੋਰੋਨਾਵਾਇਰਸ : ਫ਼ਰੀਦਕੋਟੋਂ ਭੇਜੇ ਆਖ਼ਰੀ 61 ਸੈਂਪਲਾਂ ਚੋਂ 60 ਆਏ ਨੈਗੇਟਿਵ
. . .  1 day ago
ਦੇਸੀ ਪਿਸਟਲ ਸਮੇਤ ਮੇਹਲੀ ਚੌਕੀ ਪੁਲਿਸ ਮੁਲਾਜ਼ਮਾਂ ਵੱਲੋਂ ਨੌਜਵਾਨ ਕਾਬੂ
. . .  1 day ago
ਆਪ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਖੁਦ ਨੂੰ ਕੀਤਾ ਇਕਾਂਤਵਾਸ
. . .  1 day ago
ਕੈਬਨਿਟ ਮੰਤਰੀ ਰਾਣਾ ਸੋਢੀ ਵੱਲੋਂ ਕੀਤਾ ਗਿਆ ਸਿਵਲ ਹਸਪਤਾਲ ਦਾ ਦੌਰਾ
. . .  1 day ago
ਕੋਰੋਨਾ ਵਾਇਰਸ ਤੋਂ ਮਰਨ ਵਾਲੇ ਵਿਅਕਤੀ ਦਾ ਖਰਚਾ ਕਰਕੇ ਖੁਦ ਸਸਕਾਰ ਕਰਾਂਗਾ -ਸੁੱਚਾ ਸਿੰਘ ਕੈਨੇਡਾ
. . .  1 day ago
ਕੋਰੋਨਾ ਤੋਂ ਬਚਣਾ ਹੈ ਤਾਂ ਘਰ ਬੈਠਣਾ ਹੀ ਹੋਵੇਗਾ - ਕੇਂਦਰੀ ਮੰਤਰੀ ਸੋਮ ਪ੍ਰਕਾਸ਼
. . .  1 day ago
ਟੂਰਿਜ਼ਮ ਮੰਤਰਾਲਾ ਵਲੋਂ 15 ਅਕਤੂਬਰ ਤੱਕ ਹੋਟਲ, ਰੈਸਟੋਰੈਂਟ ਜਾਂ ਰਿਜ਼ਾਰਟ ਬੰਦ ਰੱਖਣ ਦਾ ਕੋਈ ਆਦੇਸ਼ ਨਹੀਂ ਜਾਰੀ ਹੋਇਆ
. . .  1 day ago
ਆੜ੍ਹਤੀਆ ਐਸੋਸੀਏਸ਼ਨ ਮੱਲਾਂਵਾਲਾ ਨੇ 1 ਲੱਖ 10 ਹਜ਼ਾਰ ਰੁਪਏ ਮੁੱਖ ਮੰਤਰੀ ਰਾਹਤ ਫ਼ੰਡ ‘ਚ ਦਿੱਤੇ
. . .  1 day ago
ਨਿੱਜੀ ਲੈਬ ’ਚ ਵੀ ਮੁਫ਼ਤ ਹੋਵੇ ਕੋਰੋਨਾ ਦੀ ਜਾਂਚ - ਸੁਪਰੀਮ ਕੋਰਟ
. . .  1 day ago
ਸ਼ਾਹਕੋਟ 'ਚ ਕਰਫ਼ਿਊ ਦੇ ਮੱਦੇਨਜ਼ਰ ਪੁਲਿਸ ਪ੍ਰਸ਼ਾਸਨ ਵਲੋਂ ਫਲੈਗ ਮਾਰਚ
. . .  1 day ago
ਪਿੰਡ ਵਿਰਕ ਦੇ ਤਿੰਨ ਮਰੀਜ਼ਾਂ ਦੀ ਰਿਪੋਰਟ ਆਈ ਨੈਗੇਟਿਵ
. . .  1 day ago
ਵਿਦੇਸ਼ ਤੋਂ ਆਏ ਪਿੰਡ ਖੁੱਡਾ ਦੇ ਨੌਜਵਾਨ ਨੂੰ ਸਿਹਤ ਵਿਭਾਗ ਜਾਂਚ ਲੈ ਗਿਆ
. . .  1 day ago
ਕੋਰੋਨਾਵਾਇਰਸ ਦਾ ਪ੍ਰਹੇਜ ਹੀ ਇਲਾਜ: ਡੀ.ਆਈ.ਜੀ ਮਾਨ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 10 ਫੱਗਣ ਸੰਮਤ 551

ਪਹਿਲਾ ਸਫ਼ਾ

ਕਲਾਕਾਰਾਂ ਨੇ ਪੰਜਾਬ ਦੀ ਵਿਰਾਸਤ ਦਾ ਕੌਮਾਂਤਰੀ ਪੱਧਰ 'ਤੇ ਪਸਾਰ ਕੀਤਾ-ਡਾ: ਹਮਦਰਦ

• ਉੱਘੀ ਲੋਕ ਗਾਇਕਾ ਸਰਵਜੀਤ ਕੌਰ 'ਕੋਕੇ ਵਾਲੀ' ਦਾ 'ਹਮਦਰਦ ਐਵਾਰਡ' ਨਾਲ ਸਨਮਾਨ • ਪੰਜਾਬਣ ਮੁਟਿਆਰ ਦਾ ਿਖ਼ਤਾਬ ਬਟਾਲਾ ਦੀ ਜਗਦੀਪ ਕੌਰ ਨੇ ਜਿੱਤਿਆ
ਅਮਰਜੀਤ ਕੋਮਲ
ਕਪੂਰਥਲਾ, 21 ਫਰਵਰੀ-ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਜੋਤ ਨੂੰ ਜਗਦੀ ਤੇ ਮਘਦੀ ਰੱਖਣ, ਪੰਜਾਬ ਦੇ ਨੌਜਵਾਨਾਂ ਨੂੰ ਉਨ੍ਹਾਂ ਦੀ ਵਿਰਾਸਤ ਨਾਲ ਜੋੜਨ, ਭਰੂਣ ਹੱਤਿਆ ਤੇ ਹੋਰ ਸਮਾਜਿਕ ਸਰੋਕਾਰਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੇ ਮਨੋਰਥ ਨਾਲ ਪੰਜਾਬੀ ਸੱਭਿਆਚਾਰਕ ਪਿੜ ਵਲੋਂ ਕਰਵਾਇਆ ਗਿਆ 23ਵਾਂ ਅੰਤਰਰਾਸ਼ਟਰੀ ਹਮਦਰਦ ਵਿਰਾਸਤੀ ਮੇਲਾ ਯਾਦਗਾਰੀ ਹੋ ਨਿੱਬੜਿਆ | ਮੇਲੇ 'ਚ ਪੰਜਾਬ ਦੀ ਉੱਘੀ ਲੋਕ ਗਾਇਕਾ ਸਰਵਜੀਤ ਕੌਰ 'ਕੋਕੇ ਵਾਲੀ' ਨੂੰ 'ਹਮਦਰਦ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ | ਇਹ ਪੁਰਸਕਾਰ ਦੇਣ ਦੀ ਰਸਮ ਪਦਮ ਭੂਸ਼ਨ ਡਾ: ਬਰਜਿੰਦਰ ਸਿੰਘ ਹਮਦਰਦ ਮੁੱਖ ਸੰਪਾਦਕ 'ਅਜੀਤ' ਪ੍ਰਕਾਸ਼ਨ ਸਮੂਹ ਨੇ ਨਿਭਾਈ | ਇਸ ਪੁਰਸਕਾਰ 'ਚ ਸਰਵਜੀਤ ਕੌਰ ਨੂੰ ਸੋਨੇ ਦਾ ਕੈਂਠਾ, ਚਾਂਦੀ ਦੀ ਤੂੰਬੀ, ਦੁਸ਼ਾਲਾ ਤੇ ਯਾਦਗਾਰੀ ਚਿੰਨ੍ਹ ਨਾਲ ਨਿਵਾਜਿਆ ਗਿਆ | ਮੇਲੇ 'ਚ ਉੱਘੇ ਗਾਇਕ ਸੁਰਿੰਦਰ ਲਾਡੀ, ਕੁਲਬੀਰ, ਜੈਲੀ ਤੇ ਰੌਬਿਨ ਰਾਜ ਨੂੰ ਵੀ ਵਿਸ਼ੇਸ਼ ਸਨਮਾਨ ਦਿੱਤਾ ਗਿਆ | 'ਹਮਦਰਦ ਐਵਾਰਡ' ਪ੍ਰਾਪਤ ਕਰਨ ਉਪਰੰਤ ਸਰਵਜੀਤ ਕੌਰ ਨੇ ਕਿਹਾ ਕਿ ਉਹ ਪੰਜਾਬੀ ਸੱਭਿਆਚਾਰਕ ਪਿੜ ਦੇ ਸ਼ੁਕਰਗੁਜ਼ਾਰ ਹਨ ਤੇ 'ਹਮਦਰਦ ਐਵਾਰਡ' ਪ੍ਰਾਪਤ ਕਰ ਕੇ ਮਾਣ ਮਹਿਸੂਸ ਕਰ ਰਹੇ ਹਨ | ਉਨ੍ਹਾਂ ਆਪਣਾ ਚਰਚਿਤ ਲੋਕ ਗੀਤ 'ਕੋਕਾ ਕੜਵਾ ਦੇ ਮਾਹੀਆ ਕੋਕਾ' ਤੇ 'ਘੋੜੀ' ਦੀਆਂ ਕੁਝ ਸਤਰਾਂ ਗਾ ਕੇ ਆਪਣੀ ਹਾਜ਼ਰੀ ਲਗਵਾਈ | ਇਸ ਮੌਕੇ ਬੋਲਦਿਆਂ ਡਾ: ਬਰਜਿੰਦਰ ਸਿੰਘ ਹਮਦਰਦ ਨੇ ਕਿਹਾ ਕਿ ਪੰਜਾਬੀ ਸੱਭਿਆਚਾਰਕ ਪਿੜ ਵਲੋਂ ਕਰਵਾਇਆ ਜਾ ਰਿਹਾ 'ਹਮਦਰਦ ਵਿਰਾਸਤੀ ਮੇਲਾ' ਪੰਜਾਬ ਦੇ ਸੱਭਿਆਚਾਰ ਨੂੰ ਜਾਗ ਲਗਾਉਣ ਲਈ ਸੁਚੱਜੀ ਸੋਚ ਦਾ ਇਕ ਸੁਚੱਜਾ ਉਪਰਾਲਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਕਲਾਕਾਰਾਂ ਨੇ ਆਪਣੀ ਗਾਇਕੀ ਸਦਕਾ ਪੰਜਾਬ, ਪੰਜਾਬੀ ਤੇ ਆਪਣੀ ਵਿਰਾਸਤ ਦੇ ਅੰਤਰਰਾਸ਼ਟਰੀ ਪੱਧਰ 'ਤੇ ਪਸਾਰ 'ਚ ਵਡਮੁੱਲਾ ਯੋਗਦਾਨ ਪਾਇਆ ਹੈ ਤੇ ਪਿੜ ਅਜਿਹੇ ਕਲਾਕਾਰਾਂ ਨੂੰ ਸਨਮਾਨਿਤ ਕਰ ਕੇ ਫ਼ਖਰ ਮਹਿਸੂਸ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਕਲਾਕਾਰ ਵੱਡਾ ਹੋਣਾ ਵੱਡੀ ਗੱਲ ਨਹੀਂ, ਸਗੋਂ ਸੰਗੀਤ ਨਾਲ ਜੁੜਣਾ ਵੱਡੀ ਗੱਲ ਹੈ | ਉਨ੍ਹਾਂ ਮੇਲੇ ਦੌਰਾਨ ਵੱਖ-ਵੱਖ ਕਲਾਕਾਰਾਂ ਬੱਚੀਆਂ ਵਲੋਂ ਆਪਣੀ ਕਲਾ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਉਨ੍ਹਾਂ ਨੂੰ ਵਧਾਈ ਦਿੱਤੀ | ਡਾ: ਹਮਦਰਦ ਨੇ ਕਿਹਾ ਕਿ 'ਅਜੀਤ' ਦੇ ਬਾਨੀ ਸੰਪਾਦਕ ਡਾ: ਸਾਧੂ ਸਿੰਘ ਹਮਦਰਦ ਨੇ ਸਾਰੀ ਹਯਾਤੀ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਝੰਡਾ ਬੁਲੰਦ ਰੱਖਿਆ ਤੇ ਉਨ੍ਹਾਂ ਵਲੋਂ ਲਗਾਏ ਗਏ ਬੂਟੇ 'ਅਜੀਤ' ਰਾਹੀਂ ਅਸੀਂ ਪੰਜਾਬ ਦੀ ਵਿਰਾਸਤ, ਸਾਹਿਤ, ਸੱਭਿਆਚਾਰ ਦੇ ਪਸਾਰ ਲਈ ਨਿਰੰਤਰ ਯਤਨਸ਼ੀਲ ਹਾਂ | ਉਨ੍ਹਾਂ ਪੰਜਾਬੀ ਸੱਭਿਆਚਾਰਕ ਪਿੜ ਵਲੋਂ 'ਹਮਦਰਦ ਵਿਰਾਸਤੀ ਮੇਲਾ' ਕਰਵਾਉਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਮੇਲੇ ਨੂੰ ਇੱਥੋਂ ਤੱਕ ਪਹੁੰਚਾਉਣ ਲਈ ਪਿੜ ਦੇ ਜਨਰਲ ਸਕੱਤਰ ਬਿਕਰਮਜੀਤ ਬਿੱਕੀ ਤੇ ਉਨ੍ਹਾਂ ਦੇ ਸਾਥੀ ਵਧਾਈ ਦੇ ਪਾਤਰ ਹਨ | ਡਾ: ਹਮਦਰਦ ਨੇ ਕਿਹਾ ਕਿ ਪੰਜਾਬ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ | ਭਰੂਣ ਹੱਤਿਆ ਵਰਗੀਆਂ ਅਲਾਮਤਾਂ ਨੂੰ ਠੱਲ੍ਹ ਪਾਉਣ ਤੇ ਬੱਚੀਆਂ ਦੇ ਸੁਨਹਿਰੇ ਭਵਿੱਖ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਯਤਨ ਕਰਨੇ ਚਾਹੀਦੇ ਹਨ | ਉਨ੍ਹਾਂ ਆਪਣੀ ਨਵੀਂ ਕੈਸੇਟ 'ਮਾਣ ਨਾ ਕੀਜੈ' 'ਚੋਂ 'ਬੇਪਰਵਾਹੀ' ਤੇ 'ਮਾਣ ਨਾ ਕੀਜੈ' ਦੀਆਂ ਕੁਝ ਸਤਰਾਂ ਮੇਲੀਆਂ ਨੂੰ ਆਪਣੀ ਸੋਜ਼ ਭਰੀ ਆਵਾਜ਼ 'ਚ ਪੇਸ਼ ਕੀਤੀਆਂ | ਡਾ: ਹਮਦਰਦ ਨੇ ਉੱਘੇ ਗਾਇਕ ਰੌਬਿਨ ਰਾਜ ਦੀ ਨਵੀਂ ਕੈਸੇਟ 'ਸਾਈਾ ਦਾ ਪਿਆਰ' ਜਾਰੀ ਕਰਨ ਦੀ ਰਸਮ ਵੀ ਨਿਭਾਈ | ਪੰਜਾਬਣ ਮੁਟਿਆਰ ਦੇ ਮੁਕਾਬਲੇ 'ਚ ਆਰ.ਆਰ. ਬਾਵਾ ਡੀ.ਏ. ਵੀ ਕਾਲਜ, ਬਟਾਲਾ ਦੀ ਜਗਦੀਪ ਕੌਰ ਨੇ ਪੰਜਾਬਣ ਮੁਟਿਆਰ ਦਾ ਿਖ਼ਤਾਬ ਜਿੱਤਿਆ, ਜਦਕਿ ਲਾਇਲਪੁਰ ਖਾਲਸਾ ਕਾਲਜ (ਕਪੂਰਥਲਾ) ਭੰਡਾਲ ਬੇਟ ਕਪੂਰਥਲਾ ਦੀ ਤਨਵੀਰ ਦੂਜੇ ਅਤੇ ਆਰ.ਆਰ.ਬਾਵਾ ਡੀ.ਏ.ਵੀ. ਕਾਲਜ ਬਟਾਲਾ ਦੀ ਕੁਲਵਿੰਦਰ ਕੌਰ ਤੀਜੇ ਸਥਾਨ 'ਤੇ ਰਹੀ | ਇਸ ਮੁਕਾਬਲੇ 'ਚ ਅੰਮਿ੍ਤਸਰ ਦੀ ਅਮਨਪ੍ਰੀਤ ਕੌਰ ਨੇ ਸੋਹਣਾ ਪਹਿਰਾਵਾ, ਪੂਨਮ ਮਹਿਤਾ ਨੇ ਟੂਣੇਹਾਰੀ ਅੱਖ, ਗਗਨਪ੍ਰੀਤ ਕੌਰ ਨੇ ਸਰੂ ਵਰਗਾ ਕੱਦ, ਸਿਮਰਨਜੀਤ ਕੌਰ ਨੇ ਮੋਰਾਂ ਵਾਲੀ ਤੋਰ, ਸ਼ਿਵਾਨੀ ਦੇਵੀ ਨੇ ਕਣਕਵੰਨੀ ਮੁਟਿਆਰ, ਸਿਮਰਨ ਕੌਰ ਨੇ ਗਲਗਲ ਜਿਹੀ ਮੁਟਿਆਰ, ਕਿਰਨਜੀਤ ਨੇ ਨਿੱਕੜੀ ਨਖਰੋ, ਹਰਸਿਮਰਨ ਕੌਰ ਨੇ ਸੁਚੱਜੀ ਮੁਟਿਆਰ, ਜਸਲੀਨ ਕੌਰ ਨੇ ਪਤਲੀ ਪਤੰਗ, ਰਵੀਨ ਕੁਮਾਰੀ ਨੇ ਧੌਣ ਸੁਰਾਹੀ ਵਰਗੀ, ਕਿਰਨਦੀਪ ਕੌਰ ਨੇ ਗੁੰਦਵੀਂ ਗੁੱਤ, ਜੈਸਮੀਨ ਕੌਰ ਨੇ ਮੁਖੜਾ ਚੰਨ ਵਰਗਾ, ਗੁਰਪ੍ਰੀਤ ਕੌਰ ਨੇ ਗਿੱਧਿਆਂ ਦੀ ਰਾਣੀ, ਅਰਨੀਤ ਕੌਰ ਨੇ ਸੋਹਣਾ ਹਾਸਾ, ਸ਼ਾਇਰਾ ਨੇ ਚੰਗੀ ਮੰਚ ਪੇਸ਼ਕਾਰੀ, ਸਿ੍ਸ਼ਟੀ ਨੇ ਸ਼ਰਮੀਲੀ ਮੁਟਿਆਰ, ਅਮਨਪ੍ਰੀਤ ਕੌਰ ਨੇ ਗਹਿਣਾ ਗੱਟਾ, ਦਲਜੀਤ ਕੌਰ ਨੇ ਜ਼ਿੰਦਗੀ ਜ਼ਿੰਦਾਬਾਦ, ਮੋਨਿਕਾ ਨੇ ਗੋਰਾ ਰੰਗ, ਅਮਨਦੀਪ ਕੌਰ ਨੇ ਰਿਵਾਇਤੀ ਪਹਿਰਾਵੇ ਦਾ ਿਖ਼ਤਾਬ ਜਿੱਤਿਆ | ਪੰਜਾਬਣ ਮੁਟਿਆਰ ਦੇ ਮੁਕਾਬਲੇ 'ਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਮੁਟਿਆਰ ਨੂੰ ਸੋਨੇ ਦੀ ਸੱਗੀ ਤੇ ਉਪ-ਜੇਤੂ ਮੁਟਿਆਰਾਂ ਨੂੰ ਚਾਂਦੀ ਦੀ ਸੱਗੀ ਤੇ ਮੇਲੇ ਦੀਆਂ ਹੋਰ ਨਿਸ਼ਾਨੀਆਂ ਨਾਲ ਸਨਮਾਨਿਤ ਕੀਤਾ ਗਿਆ | ਇਸ ਤੋਂ ਇਲਾਵਾ ਵੱਖ-ਵੱਖ ਿਖ਼ਤਾਬ ਜਿੱਤਣ ਵਾਲੀਆਂ ਮੁਟਿਆਰਾਂ ਨੂੰ ਬੀ.ਕੇ. ਵਿਰਦੀ ਜੁਆਇੰਟ ਇਨਵੈਸਟੀਗੇਸ਼ਨ ਤੇ ਸੋਨੀਆ ਵਿਰਦੀ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੁਕਾਬਲੇ ਦੌਰਾਨ ਜੱਜਮੈਂਟ ਦੇ ਫ਼ਰਜ਼ ਡਾ: ਕੁਲਵਿੰਦਰ ਕੌਰ, ਪਰਮਜੀਤ ਸਿੰਘ ਆਲ ਇੰਡੀਆ ਰੇਡੀਓ, ਡਾ: ਇੰਦਰਾ ਵਿਰਕ, ਪ੍ਰੋ: ਨਵਜੋਤ ਕੌਰ ਨੇ ਅਦਾ ਕੀਤੇ | ਇਸ ਤੋਂ ਪਹਿਲਾਂ ਪਿੜ ਵਲੋਂ ਪ੍ਰਕਾਸ਼ਿਤ ਸੋਵੀਨਰ ਲੋਕ ਅਰਪਿਤ ਕਰਨ ਦੀ ਰਸਮ ਡਾ: ਬਰਜਿੰਦਰ ਸਿੰਘ ਹਮਦਰਦ, ਬੀ.ਕੇ. ਵਿਰਦੀ, ਸੋਨੀਆ ਵਿਰਦੀ, ਬਲਜੀਤ ਕੌਰ ਦੂਹੜੇ, ਜਗਮੋਹਨ ਸਿੰਘ ਸੋਢੀ, ਲਛਮਣ ਸਿੰਘ ਤਹਿਸੀਲਦਾਰ, ਪਿ੍ੰਸੀਪਲ ਪ੍ਰੋਮਿਲਾ ਅਰੋੜਾ, ਪ੍ਰੋ: ਆਦਰਸ਼ ਪਰਤੀ, ਪ੍ਰੋ: ਮਨਜੀਤ ਕੌਰ ਪੱਡਾ, ਪ੍ਰੋ: ਜਸਵੀਰ ਕੌਰ ਸੋਹਲ, ਪ੍ਰੋ: ਪਰਮਜੀਤ ਕੌਰ, ਡਾ: ਹਰਭਜਨ ਸਿੰਘ, ਬਿਕਰਮਜੀਤ ਬਿੱਕੀ ਤੇ ਪਿੜ ਦੇ ਹੋਰ ਮੈਂਬਰਾਂ ਨੇ ਸਾਂਝੇ ਤੌਰ 'ਤੇ ਅਦਾ ਕੀਤੀ | ਵਿਰਾਸਤੀ ਮੇਲੇ ਦੌਰਾਨ ਬੀ.ਕੇ. ਵਿਰਦੀ, ਸੋਨੀਆ ਵਿਰਦੀ, ਸ੍ਰੀਮਤੀ ਦੂਹੜੇ, ਉੱਘੇ ਕਲਾਕਾਰ ਸਰਬਜੀਤ ਸਿੰਘ ਚੀਮਾ, ਪ੍ਰੋ: ਕੁਲਵੰਤ ਸਿੰਘ ਔਜਲਾ, ਡਾ: ਆਸਾ ਸਿੰਘ ਘੁੰਮਣ, ਡਾ: ਸੁਖਵਿੰਦਰ ਸਿੰਘ ਰੰਧਾਵਾ, ਪਿ੍ੰਸੀਪਲ ਡਾ: ਜਸਵੀਰ ਸਿੰਘ ਅਨੰਦਪੁਰ ਸਾਹਿਬ, ਡਾ: ਹਰਮਨਬੀਰ ਗਿੱਲ, ਡਾ: ਕੁਲਵਿੰਦਰ ਕੌਰ ਚੰਡੀਗੜ੍ਹ, ਡਾ: ਨੀਲਮ ਸੇਠੀ ਪਿ੍ੰਸੀਪਲ ਜੀ.ਐਨ.ਡੀ.ਯੂ. ਕਲਾਨੌਰ, ਡਾ: ਸਰਦੂਲ ਸਿੰਘ ਔਜਲਾ, ਸਰਬਜੀਤ ਸੈਣੀ, ਗੌਤਮ, ਆਰ.ਸੀ. ਬਿਰਹਾ, ਵਿਨੇ ਅਹੂਜਾ, ਉੱਘੇ ਫ਼ੋਟੋਗਰਾਫ਼ਰ ਆਰ.ਟੀ. ਚਾਵਲਾ, ਟੀ.ਵੀ. ਕਲਾਕਾਰ ਦਲਜੀਤ ਬਸਰਾ, ਰਣਜੋਧ ਸਿੰਘ ਮੱਮਣ ਬਟਾਲਾ, ਬਲਵਿੰਦਰ ਸਿੰਘ ਧਾਲੀਵਾਲ, ਤਰਸੇਮ ਸਿੰਘ, ਪ੍ਰਦੀਪ ਕੌਰ, ਮਨਪ੍ਰੀਤ ਕੌਰ, ਗਗਨਦੀਪ ਕੌਰ, ਵਿਕਾਸ ਭੂਟਾਨੀ ਤੇ ਮੰਚ ਸੰਚਾਲਨ ਦੇ ਫ਼ਰਜ਼ ਨਿਭਾਉਣ 'ਤੇ ਅਰਵਿੰਦਰ ਸਿੰਘ ਭੱਟੀ, ਪ੍ਰੋ: ਬਰਨ ਕੌਰ ਮਾਨ ਉੱਘੀ ਅਦਾਕਾਰ ਅਮਨ, ਬਲਜੀਤ ਸ਼ਰਮਾ ਤੋਂ ਇਲਾਵਾ ਹੋਰ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ | ਮੇਲੇ ਦੌਰਾਨ ਸ਼ੇਰੇ ਪੰਜਾਬ ਕਲਚਰਲ ਪ੍ਰਮੋਸ਼ਨ ਕੌਾਸਲ ਬਟਾਲਾ ਦੇ ਭੰਗੜੇ ਦੀ ਟੀਮ ਨੇ ਬਲਬੀਰ ਸਿੰਘ ਕੋਹਲਾ ਤੇ ਰਣਜੋਧ ਸਿੰਘ ਮੱਮਣ ਦੀ ਅਗਵਾਈ ਵਿਚ ਡਾ: ਬਰਜਿੰਦਰ ਸਿੰਘ ਹਮਦਰਦ ਵਲੋਂ ਗਾਏ ਗਏ ਚਰਚਿਤ ਲੋਕ ਗੀਤ 'ਤੇਰੇ ਬਾਜਰੇ ਦੀ ਰਾਖੀ ਦਿਉਰਾ ਮੈਂ ਨਾ ਬਹਿੰਦੀ ਵੇ' 'ਤੇ ਭੰਗੜਾ ਪੇਸ਼ ਕਰ ਕੇ ਮੇਲੀਆਂ ਨੂੰ ਪੈਰ ਥਿਰਕਾਉਣ ਲਈ ਮਜਬੂਰ ਕੀਤਾ | ਇਸੇ ਤਰ੍ਹਾਂ ਫ਼ਾਜ਼ਿਲਕਾ ਦੇ ਬਜ਼ੁਰਗ ਕਲਾਕਾਰਾਂ ਵਲੋਂ ਪੇਸ਼ ਝੂੰਮਰ ਖਿੱਚ ਦਾ ਕੇਂਦਰ ਰਿਹਾ | ਮੇਲੇ ਦਾ ਉਦਘਾਟਨ ਸੋਨੀਆ ਵਿਰਦੀ ਨੇ ਕੀਤਾ ਤੇ ਜੋਤ ਜਗਾਉਣ ਦੀ ਰਸਮ ਸ੍ਰੀਮਤੀ ਤੇ ਸ੍ਰੀ ਗੌਤਮ ਅਗਰਵਾਲ ਤੇ ਸ੍ਰੀਮਤੀ ਤੇ ਸ੍ਰੀ ਵਿਨੇ ਅਹੂਜਾ ਨੇ ਅਦਾ ਕੀਤੀ | ਇਸ ਮੌਕੇ ਉੱਘੇ ਸ਼ਾਇਰ ਕੰਵਰ ਇਕਬਾਲ ਸਿੰਘ, ਵੀ.ਕੇ. ਸਚਦੇਵਾ, ਜੈਪਾਲ ਗੋਇਲ, ਸੁਰਿੰਦਰਪਾਲ ਸਿੰਘ ਖ਼ਾਲਸਾ, ਖਲਾਰ ਸਿੰਘ ਧੰਮ ਐਡਵੋਕੇਟ, ਸਚਿਨ ਅਰੋੜਾ, ਨਰਿੰਦਰ ਨੀਤ, ਅਵਤਾਰ ਸਿੰਘ, ਡਾ: ਦਲਜੀਤ ਸਿੰਘ, ਵਿਮਲ ਅਰੋੜਾ, ਇੰਦਰ ਮੋਹਨ ਸਿੰਘ, ਅਜੀਤਪਾਲ ਸਿੰਘ ਨਾਫਰੇ, ਡਾ: ਸੌਰਵ ਲੱਖਣਪਾਲ, ਪ੍ਰੋ: ਮਧੂ ਸੇਠੀ, ਪ੍ਰੋ: ਬਲਜਿੰਦਰ ਕੌਰ, ਪ੍ਰੋ: ਅੰਮਿ੍ਤ ਆਹਲੂਵਾਲੀਆ, ਪਿ੍ੰਸੀਪਲ ਸੁੰਦਰ ਸਿੰਘ ਵਧਵਾ, ਸੁਖਜੀਤ ਸਿੰਘ ਭੱਚੂ, ਸ਼ਿਵਾਂਗੀ ਗੌਤਮ, ਉੱਘੇ ਗਾਇਕ ਦਲਵਿੰਦਰ ਦਿਆਲਪੁਰੀ, ਪਰਮਜੀਤ ਕੌਰ ਜਲੰਧਰ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਹਿੱਸਿਆਂ ਨਾਲ ਸਬੰਧਿਤ ਹੋਰ ਕਈ ਪ੍ਰਮੁੱਖ ਸ਼ਖ਼ਸੀਅਤਾਂ ਵੱਡੀ ਗਿਣਤੀ 'ਚ ਹਾਜ਼ਰ ਸਨ | ਮੇਲੇ 'ਚ ਹਾਜ਼ਰ ਮੇਲੀਆਂ ਨੇ ਪੰਜਾਬ ਦੀ ਉੱਘੀ ਗਾਇਕਾ ਲਾਚੀ ਬਾਵਾ ਦੀ ਬੇਵਕਤੀ ਮੌਤ 'ਤੇ ਦੋ ਮਿੰਟ ਦਾ ਮੌਨ ਧਾਰਨ ਕਰ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ |

ਭਾਰਤ ਦੀ ਜਵਾਬੀ ਕਾਰਵਾਈ 'ਚ ਪਾਕਿ ਦੇ 5 ਸੈਨਿਕ ਹਲਾਕ

• ਪਾਕਿ ਵਲੋਂ ਕੁਪਵਾੜਾ ਤੇ ਪੁਣਛ 'ਚ ਭਾਰੀ ਗੋਲਾਬਾਰੀ • ਸਰਹੱਦੀ ਚੌਕੀਆਂ ਤੇ ਰਿਹਾਇਸ਼ੀ ਇਲਾਕਿਆਂ ਨੂੰ ਬਣਾਇਆ ਨਿਸ਼ਾਨਾ
ਮਨਜੀਤ ਸਿੰਘ
ਸ੍ਰੀਨਗਰ, 21 ਫਰਵਰੀ-ਪਾਕਿ ਫੌਜ ਵਲੋਂ ਵੀਰਵਾਰ ਦੇਰ ਰਾਤ ਜੰਮੂ-ਕਸ਼ਮੀਰ ਦੇ ਕੁਪਵਾੜਾ ਤੇ ਅੱਜ ਪੁਣਛ ਜ਼ਿਲਿ੍ਹਆਂ 'ਚ ਕੰਟਰੋਲ ਰੇਖਾ ਨਾਲ ਲੱਗਦੇ ਦੇ ਇਲਾਕਿਆਂ 'ਚ ਭਾਰੀ ਗੋਲੀਬਾਰੀ ਕਰਦਿਆਂ ਭਾਰਤੀ ਚੌਕੀਆਂ ਅਤੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ | ਸੂਤਰਾਂ ਮੁਤਾਬਿਕ ਵੀਰਵਾਰ ਤੇ ਸ਼ੁੱਕਰਵਾਰ ਦੀ ਦਰਮਿਆਨੀ ਰਾਤ ਪਾਕਿਸਤਾਨੀ ਫੌਜ ਨੇ ਕੁਪਵਾੜਾ ਦੇ ਤੰਗਧਾਰ ਅਤੇ ਕਰਨਾ ਸੈਕਟਰ 'ਚ ਭਾਰੀ ਗੋਲਾਬਾਰੀ ਤੇ ਗੋਲੀਬਾਰੀ ਕਰਦੇ ਹੋਏ ਭਾਰਤੀ ਚੌਕੀਆਂ ਤੇ ਰਿਹਾਇਸ਼ੀ ਇਲਾਕਿਆਂ ਨੂੰ ਵੀ ਨਿਸ਼ਾਨਾ ਬਣਾਇਆ, ਜਿਸ ਦਾ ਭਾਰਤੀ ਸੈਨਾ ਵਲੋਂ ਵੀ ਮੂੰਹਤੋੜ ਜਵਾਬ ਦਿੱਤਾ ਗਿਆ ਹੈ | ਸੂਤਰਾਂ ਅਨੁਸਾਰ ਭਾਰਤ ਦੀ ਜਵਾਬੀ ਕਾਰਵਾਈ 'ਚ ਪਾਕਿ ਫੌਜ ਦੇ ਸਰਹੱਦ ਪਾਰ ਅਰਥਮੁਕਾਮ ਨੇੜੇ ਸਥਿਤ ਬਿ੍ਗੇਡ ਕਮਾਂਡ ਅਤੇ ਐਸ. ਐਸ. ਜੀ. ਦਾ ਹੈੱਡਕੁਆਰਟਰ ਤਬਾਹ ਹੋ ਗਿਆ, ਇਸ ਦੌਰਾਨ ਪਾਕਿ ਫੌਜ ਦੇ 5 ਜਵਾਨ ਮਾਰੇ ਗਏ ਤੇ 7 ਹੋਰ ਜ਼ਖ਼ਮੀ ਹੋ ਗਏ | ਪਰ ਪਾਕਿ ਸੈਨਾ ਨੇ ਆਪਣੇ ਇਕ ਜਵਾਨ ਇਮਤਿਆਜ਼ ਅਲੀ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ | ਇਸ ਦੌਰਾਨ ਪਾਕਿ ਵਲੋਂ ਅੱਤਵਾਦੀਆਂ ਨੂੰ ਾ ਘੁਸਪੈਠ ਕਰਵਾਉਣ ਦੀ ਕੋਸ਼ਿਸ਼ ਨੂੰ ਵੀ ਭਾਰਤੀ ਫੌਜ ਨੇ ਨਾਕਾਮ ਕਰਦਿਆਂ ਉਨ੍ਹਾਂ ਨੂੰ ਵਾਪਸ ਆਪਣੇ ਇਲਾਕੇ 'ਚ ਮੁੜਨ ਲਈ ਮਜਬੂਰ ਕਰ ਦਿੱਤਾ | ਇਸ ਦੌਰਾਨ ਅੱਜ ਦੁਪਹਿਰ 1.35 ਵਜੇ ਪਾਕਿ ਫੌਜ ਵਲੋਂ ਪੁਣਛ 'ਚ ਗੋਲੀਬਾਰੀ ਸ਼ੁਰੂ ਕਰ ਦਿੱਤੀ ਗਈ, ਜੋ ਸ਼ਾਮ ਤੱਕ ਰੁਕ-ਰੁਕ ਕੇ ਅਜੇ ਵੀ ਜਾਰੀ ਸੀ | ਪਾਕਿ ਫੌਜ ਵਲੋਂ ਪੁਣਛ ਦੇ ਸਾਹਪੁਰ ਤੇ ਕੇਰਨੀ ਸੈਕਟਰਾਂ 'ਚ ਭਾਰੀ ਗੋਲਾਬਾਰੀ ਕੀਤੀ ਗਈ ਹੈ, ਜਿਸ ਦਾ ਭਾਰਤੀ ਫੌਜ ਵਲੋਂ ਮੂੰਹਤੋੜ ਜਵਾਬ ਦਿੱਤਾ ਜਾ ਰਿਹਾ ਹੈ |

ਲੋਕਾਂ ਤੇ ਪਾਰਟੀ ਨੂੰ ਦਰਪੇਸ਼ ਮਸਲੇ ਸਰਕਾਰ ਤੱਕ ਪਹੁੰਚਾਉਣਾ ਮੇਰੀ ਜ਼ਿੰਮੇਵਾਰੀ-ਜਾਖੜ

• ਕਿਹਾ, ਮੁੱਖ ਮੰਤਰੀ ਪੰਜਾਬ ਵਿਰੋਧੀ ਬਿਜਲੀ ਸਮਝੌਤੇ ਰੱਦ ਕਰਨ • ਸੂਬੇ ਦੇ ਹਿਤਾਂ ਵਿਰੁੱਧ ਕੰਮ ਕਰਦੇ ਅਧਿਕਾਰੀ ਹਟਾਏ ਜਾਣਹਰਕਵਲਜੀਤ ਸਿੰਘ
ਚੰਡੀਗੜ੍ਹ, 21 ਫਰਵਰੀ-ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਅੱਜ ਇੱਥੇ 'ਅਜੀਤ' ਨਾਲ ਇਕ ਵਿਸ਼ੇਸ਼ ਗੱਲਬਾਤ ਦੌਰਾਨ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਉਨ੍ਹਾਂ ਦਾ ਕਿਸੇ ਤਰ੍ਹਾਂ ਦਾ ਕੋਈ ਟਕਰਾਅ ਨਹੀਂ | ਉਨ੍ਹਾਂ ਕਿਹਾ ਕਿ ਅਸਲ 'ਚ ਕੈਪਟਨ ਸਾਹਿਬ ਦੀ ਸਿਫ਼ਾਰਿਸ਼ 'ਤੇ ਹੀ ਕਾਂਗਰਸ ਦੇ ਕੌਮੀ ਪ੍ਰਧਾਨ ਵਲੋਂ ਮੈਨੂੰ ਸਰਕਾਰ ਅਤੇ ਜਨਤਾ ਦਰਮਿਆਨ ਕੜੀ ਦਾ ਕੰਮ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ ਪਰ ਉਨ੍ਹਾਂ ਕਿਹਾ ਕਿ ਪਾਰਟੀ ਵਰਕਰਾਂ ਅਤੇ ਆਮ ਲੋਕਾਂ ਦੇ ਮਸਲਿਆਂ ਨੂੰ ਸਰਕਾਰ ਤੱਕ ਪਹੁੰਚਾਉਣਾ ਅਤੇ ਉਨ੍ਹਾਂ ਨੂੰ ਹੱਲ ਕਰਵਾਉਣਾ ਵੀ ਮੇਰੀ ਜ਼ਿੰਮੇਵਾਰੀ ਦਾ ਹਿੱਸਾ ਹੈ | ਉਨ੍ਹਾਂ ਕਿਹਾ ਕਿ ਅਫ਼ਸਰਸ਼ਾਹੀ ਵਲੋਂ ਪਾਰਟੀ ਵਰਕਰਾਂ, ਆਗੂਆਂ ਅਤੇ ਵਿਧਾਇਕਾਂ ਦੀ ਕੋਈ ਸੁਣਵਾਈ ਨਾ ਕਰਨਾ ਪਾਰਟੀ ਲਈ ਚਿੰਤਾ ਦਾ ਵਿਸ਼ਾ ਹੈ ਅਤੇ ਮੁੱਖ ਮੰਤਰੀ ਨੇ ਵੀ ਬੀਤੇ ਦਿਨੀਂ ਡਿਪਟੀ ਕਮਿਸ਼ਨਰਾਂ ਦੀ ਮੀਟਿੰਗ 'ਚ ਇਹ ਮਸਲਾ ਸਖ਼ਤੀ ਨਾਲ ਉਠਾਉਂਦਿਆਂ ਪਾਰਟੀ ਆਗੂਆਂ ਤੇ ਵਿਧਾਇਕਾਂ ਦੇ ਇਤਰਾਜ਼ ਖ਼ਤਮ ਕਰਨ ਲਈ ਆਦੇਸ਼ ਦਿੱਤੇ ਸਨ | ਉਨ੍ਹਾਂ ਕਿਹਾ ਕਿ ਅਸਲ 'ਚ ਰਾਜ ਦੇ ਲੋਕ ਕੈਪਟਨ ਅਮਰਿੰਦਰ ਸਿੰਘ ਨੂੰ 2002 ਵਾਲੇ ਰੂਪ 'ਚ ਦੇਖਣਾ ਚਾਹੁੰਦੇ ਹਨ | ਜਦੋਂ ਉਨ੍ਹਾਂ ਵਲੋਂ ਭਿ੍ਸ਼ਟਾਚਾਰੀਆਂ ਵਿਰੁੱਧ ਸਖ਼ਤ ਕਦਮ ਚੁੱਕਦਿਆਂ ਆਮ ਲੋਕਾਂ ਨੂੰ ਦਰਪੇਸ਼ ਕਈ ਮਸਲਿਆਂ ਦੇ ਹੱਲ ਲਈ ਵੱਡੇ ਫ਼ੈਸਲੇ ਲਏ ਸਨ | ਉਨ੍ਹਾਂ ਕਿਹਾ ਕਿ ਰਾਜ ਦੇ ਲੋਕਾਂ ਵਲੋਂ ਇਸ ਵਾਰ ਕੈਪਟਨ ਸਾਹਿਬ ਅਤੇ ਕਾਂਗਰਸ ਵਿਚ ਬੇਮਿਸਾਲ ਵਿਸ਼ਵਾਸ ਪ੍ਰਗਟਾਇਆ ਗਿਆ ਹੈ, ਜਿਸ 'ਤੇ ਉਨ੍ਹਾਂ ਨੂੰ ਤੇ ਪਾਰਟੀ ਨੂੰ ਵੀ ਖਰੇ ਉਤਰਨਾ ਹੋਵੇਗਾ | ਸ੍ਰੀ ਜਾਖੜ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਦਰਪੇਸ਼ ਮਸਲਿਆਂ ਦਾ ਹੱਲ ਮੁੱਖ ਮੰਤਰੀ ਪੱਧਰ 'ਤੇ ਹੀ ਹੋ ਸਕਦਾ ਹੈ ਅਤੇ ਮੈਨੂੰ ਵਿਸ਼ਵਾਸ ਹੈ ਕਿ ਉਹ ਇਹ ਸਭ ਕੁਝ ਕਰਨਗੇ | ਸ੍ਰੀ ਜਾਖੜ ਨੇ ਬੀਤੇ ਦਿਨਾਂ ਦੌਰਾਨ ਪਾਰਟੀ ਪੱਧਰ 'ਤੇ ਰਾਜ ਦੇ ਐਡਵੋਕੇਟ ਜਨਰਲ ਦੀ ਹੋਈ ਤਿੱਖੀ ਨੁਕਤਾਚੀਨੀ ਅਤੇ ਉੱਭਰੇ ਮਾਮਲੇ ਬਾਰੇ ਪੁੱਛੇ ਜਾਣ 'ਤੇ ਕਿਹਾ ਕਿ ਇਸ ਦਾ ਹੱਲ ਵੀ ਮੁੱਖ ਮੰਤਰੀ ਵਲੋਂ ਹੀ ਕੀਤਾ ਜਾਣਾ ਹੈ | ਉਨ੍ਹਾਂ ਕਿਹਾ ਕਿ ਐਡਵੋਕੇਟ ਜਨਰਲ ਦੀ ਮਾੜੀ ਕਾਰਜਸ਼ੈਲੀ ਕਾਰਨ ਪੰਜਾਬ ਨੂੰ ਬਹੁਤੇ ਅਹਿਮ ਮੁੱਦਿਆਂ 'ਤੇ ਅਦਾਲਤਾਂ 'ਚ ਨਮੋਸ਼ੀ ਮਿਲ ਰਹੀ ਹੈ | ਉਨ੍ਹਾਂ ਕਿਹਾ ਕਿ ਜਿਵੇਂ ਬਿਜਲੀ ਸਮਝੌਤਿਆਂ ਸਮੇਤ ਕਈ ਹੋਰ ਅਹਿਮ ਮਾਮਲਿਆਂ 'ਤੇ ਰਾਜ ਦਾ
ਨੁਕਸਾਨ ਹੋਇਆ ਹੈ ਅਤੇ ਕਈ ਕੇਸ ਲਟਕ ਰਹੇ ਹਨ, ਇਸ ਦਾ ਕਾਰਨ ਏ.ਜੀ. ਦਫ਼ਤਰ ਦੀ ਅਣਗਹਿਲੀ ਜਾਂ ਮਿਲੀਭੁਗਤ ਹੀ ਹੋ ਸਕਦੀ ਹੈ | ਉਨ੍ਹਾਂ ਕਿਹਾ ਕਿ ਅਦਾਲਤਾਂ 'ਚ ਰਾਜ ਦਾ ਜੋ ਨੁਕਸਾਨ ਹੋ ਰਿਹਾ ਹੈ, ਉਸ ਲਈ ਕਿਸ ਨੂੰ ਜ਼ਿੰਮੇਵਾਰ ਕਿਹਾ ਜਾ ਸਕਦਾ ਹੈ | ਸ੍ਰੀ ਜਾਖੜ ਨੇ ਕਿਹਾ ਕਿ ਅਜਿਹੇ ਮਸਲਿਆਂ ਵਿਚ ਜਿਥੇ ਸਰਕਾਰ ਦਾ ਅਕਸ ਖ਼ਰਾਬ ਹੋ ਰਿਹਾ ਹੈ, ਉਥੇ ਲੋਕਾਂ ਵਿਚ ਵੀ ਸਰਕਾਰ ਪ੍ਰਤੀ ਬੇਭਰੋਸਗੀ ਉੱਭਰ ਰਹੀ ਹੈ ਅਤੇ ਇਸ ਲਈ ਫ਼ੌਰੀ ਧਿਆਨ ਦਿੱਤੇ ਜਾਣ ਦੀ ਜ਼ਰੂਰਤ ਹੈ | ਉਨ੍ਹਾਂ ਕਿਹਾ ਕਿ ਜਿਸ ਢੰਗ ਨਾਲ ਨਿੱਜੀ ਖੇਤਰ ਦੀਆਂ ਬਿਜਲੀ ਕੰਪਨੀਆਂ ਵਲੋਂ ਕੋਲੇ ਦੀ ਧੁਆਈ ਦੇ ਨਾਂਅ 'ਤੇ ਰਾਜ ਸਰਕਾਰ ਤੋਂ ਹਜ਼ਾਰਾਂ ਕਰੋੜ ਰੁਪਏ ਅਦਾਲਤ ਰਾਹੀਂ ਲਏ ਗਏ ਹਨ ਅਤੇ ਐਡਵੋਕੇਟ ਜਨਰਲ ਰਾਜ ਦੇ ਹੱਕ ਤੇ ਕੇਸ ਦੀ ਪੈਰਵਾਈ ਵਿਚ ਫੇਲ੍ਹ ਸਾਬਤ ਹੋਇਆ ਹੈ | ਇਸ ਲਈ ਕਿਸ ਨੂੰ ਜ਼ਿੰਮੇਵਾਰ ਕਿਹਾ ਜਾਵੇ | ਸ੍ਰੀ ਜਾਖੜ ਨੇ ਕਿਹਾ ਕਿ ਇਨ੍ਹਾਂ ਵੱਡੀਆਂ ਬਿਜਲੀ ਕੰਪਨੀਆਂ ਦੇ ਸ਼ਾਹੂਕਾਰ ਮਾਲਕਾਂ ਜਿਨ੍ਹਾਂ ਰਾਜ ਦਾ ਕੋਈ ਲਿਹਾਜ਼ ਨਹੀਂ ਕੀਤਾ ਅਤੇ ਹਰ ਹਰਬੇ ਖਜ਼ਾਨਾ ਹਥਿਆਉਣ ਦੀ ਕੋਸ਼ਿਸ਼ ਕੀਤੀ ਹੈ | ਜਿਸ ਕਾਰਨ ਰਾਜ ਦੇ ਬਿਜਲੀ ਖਪਤਕਾਰਾਂ 'ਚ ਵੀ ਹਾਹਾਕਾਰ ਹੈ, ਉਨ੍ਹਾਂ ਦਾ ਜਿਸ ਕਦਰ ਲਿਹਾਜ਼ ਕਰਨ ਦੀਆਂ ਕੋਸ਼ਿਸ਼ਾਂ ਅਫ਼ਸਰਸ਼ਾਹੀ ਵਲੋਂ ਹੋ ਰਹੀਆਂ ਹਨ, ਉਹ ਵੀ ਹੈਰਾਨ ਕਰਨ ਵਾਲੀਆਂ ਹਨ | ਸ੍ਰੀ ਜਾਖੜ ਨੇ ਕਿਹਾ ਕਿ ਪ੍ਰਦੂਸ਼ਣ ਸਬੰਧੀ ਮਿੱਥੇ ਨਿਰਧਾਰਤ ਸਮੇਂ 'ਚ ਸ਼ਰਤਾਂ ਪੂਰੀਆਂ ਨਾ ਕਰਨ ਕਾਰਨ ਕੌਮੀ ਪ੍ਰਦੂਸ਼ਣ ਰੋਕੋ ਟਿ੍ਬਿਊਨਲ ਦੇ ਆਦੇਸ਼ਾਂ ਅਨੁਸਾਰ ਇਹ ਕੰਪਨੀਆਂ ਕੇਵਲ 31 ਦਸੰਬਰ 2019 ਤੱਕ ਕੰਮ ਜਾਰੀ ਰੱਖ ਸਕਦੀਆਂ ਸਨ ਪਰ ਅਫਸਰਸ਼ਾਹੀ ਹੁਣ ਇਨ੍ਹਾਂ ਨੂੰ ਪ੍ਰਦੂਸ਼ਣ ਦੀਆਂ ਸ਼ਰਤਾਂ ਪੂਰੀਆਂ ਕਰਨ ਲਈ 3 ਸਾਲ ਦਾ ਹੋਰ ਸਮਾਂ ਦਿਵਾਉਣ ਲਈ ਸਿਰਤੋੜ ਯਤਨ ਕਰ ਰਹੀ ਹੈ, ਜਦੋਂਕਿ ਬਿਜਲੀ ਨਿਗਮ ਇਨ੍ਹਾਂ ਕੰਪਨੀਆਂ ਨੂੰ ਬੰਦ ਕਰਕੇ ਮਾਰਕੀਟ 'ਚੋਂ ਕਈ ਗੁਣਾਂ ਸਸਤੀ ਬਿਜਲੀ ਖਰੀਦੇ ਜਾਣ ਦੀ ਮੰਗ ਕਰ ਰਿਹਾ ਹੈ, ਜਿਸ ਨਾਲ ਰਾਜ ਦੇ ਬਿਜਲੀ ਖਪਤਕਾਰਾਂ ਨੂੰ ਵੀ ਬਿਜਲੀ ਭਾੜਿਆਂ ਸਬੰਧੀ ਰਾਹਤ ਮਿਲ ਸਕੇਗੀ | ਸ੍ਰੀ ਜਾਖੜ ਨੇ ਕਿਹਾ ਕਿ ਜੋ ਕਾਨੂੰਨੀ ਤੇ ਦੂਜੇ ਅਧਿਕਾਰੀ ਰਾਜ ਦੇ ਲੋਕਾਂ ਦੇ ਹਿੱਤਾਂ ਦੇ ਵਿਰੁੱਧ ਅਤੇ ਆਪਣੇ ਨਿੱਜੀ ਮੁਫਾਦਾਂ ਲਈ ਕੰਮ ਕਰ ਰਹੇ ਹਨ ਉਹ ਝਟਕੇ ਜਾਣੇ ਚਾਹੀਦੇ ਹਨ | ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਦੇ ਮੁੱਦੇ 'ਤੇ ਬਿਜਲੀ ਕੰਪਨੀਆਂ ਨੂੰ ਬੰਦ ਕਰਕੇ ਅਤੇ ਅਕਾਲੀ-ਭਾਜਪਾ ਸਰਕਾਰ ਵਲੋਂ ਪੰਜਾਬ ਵਿਰੋਧੀ ਕੀਤੇ ਬਿਜਲੀ ਸਮਝੌਤੇ ਰੱਦ ਕੀਤੇ ਜਾਣੇ ਚਾਹੀਦੇ ਹਨ | ਸ੍ਰੀ ਜਾਖੜ ਨੇ ਕਿਹਾ ਕਿ ਨਸ਼ਿਆਂ ਦੇ ਮਾਮਲੇ ਵਿਚ ਵੀ ਐਡਵੋਕੇਟ ਜਨਰਲ ਵਲੋਂ ਜਿਸ ਢੰਗ ਨਾਲ ਅਦਾਲਤੀ ਮਾਮਲਿਆਂ ਨਾਲ ਨਿਪਟਿਆ ਗਿਆ ਹੈ, ਉਸ ਨੇ ਬੇਭਰੋਸਗੀ ਵਿਚ ਹੋਰ ਵਾਧਾ ਕੀਤਾ ਹੈ ਅਤੇ ਇਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਰਗੇ ਮਾਮਲੇ ਜੋ ਰਾਜ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜੇ ਹੋਏ ਹਨ ਪ੍ਰਤੀ ਵੀ ਅਫ਼ਸਰਸ਼ਾਹੀ ਤੇ ਕਾਨੂੰਨੀ ਅਧਿਕਾਰੀਆਂ ਨੂੰ ਸੰਜੀਦਾ ਹੋਣ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਬੇਅਦਬੀਆਂ ਦੀਆਂ ਘਟਨਾਵਾਂ ਲਈ ਜ਼ਿੰਮੇਵਾਰ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਵਿਚ ਕੋਈ ਕਸਰ ਨਹੀਂ ਛੱਡੀ ਜਾਣੀ ਚਾਹੀਦੀ ਅਤੇ ਨਸ਼ਿਆਂ ਤੇ ਬੇਅਦਬੀਆਂ ਦੇ ਮਾਮਲਿਆਂ ਵਿਚ ਢਿੱਲ ਵਿਖਾਉਣ ਵਾਲੇ ਅਧਿਕਾਰੀਆਂ ਵਿਰੁੱਧ ਵੀ ਕਾਰਵਾਈ ਹੋਣੀ ਚਾਹੀਦੀ ਹੈ | ਸ੍ਰੀ ਜਾਖੜ ਨੇ ਕਿਹਾ ਕਿ ਭਿ੍ਸ਼ਟਾਚਾਰ ਇਸ ਵੇਲੇ ਰਾਜ ਦੇ ਲੋਕਾਂ ਸਮੇਤ ਸਾਰਿਆਂ ਲਈ ਚਿੰਤਾ ਦਾ ਵਿਸ਼ਾ ਹੈ ਅਤੇ ਸਾਡੀ ਸਰਕਾਰ ਨੂੰ ਸੂਬੇ ਵਿਚ ਅਜਿਹਾ ਮਾਹੌਲ ਪੈਦਾ ਕਰਨਾ ਚਾਹੀਦਾ ਹੈ, ਜਿਸ ਨਾਲ ਆਮ ਲੋਕਾਂ ਨੂੰ ਭਿ੍ਸ਼ਟਾਚਾਰ ਤੇ ਸਿਫਾਰਿਸ਼ ਤੋਂ ਮੁਕਤੀ ਮਿਲ ਸਕੇ ਅਤੇ ਪੰਜਾਬ ਵਿਚ ਕੰਮ ਕਰਨ ਵਾਲੇ ਹਰੇਕ ਨਿਵੇਸ਼ਕਾਰ ਅਤੇ ਆਮ ਆਦਮੀ ਨੂੰ ਕੰਮਕਾਜ ਕਰਨ ਲਈ ਚੰਗਾ ਮਾਹੌਲ ਮਿਲ ਸਕੇ | ਉਨ੍ਹਾਂ ਕਿਹਾ ਕਿ ਬਿਜਲੀ ਸਸਤੀ ਕਰਨ ਤੋਂ ਇਲਾਵਾ ਸਿੱਖਿਆ, ਸਿਹਤ, ਨਸ਼ੇ ਖ਼ਤਮ ਕਰਨ ਅਤੇ ਰੁਜ਼ਗਾਰ ਦੇ ਸਾਧਨ ਪੈਦਾ ਕਰਨ ਲਈ ਸਰਕਾਰ ਨੇ ਕਈ ਕਦਮ ਚੁੱਕੇ ਹਨ ਪਰ ਇਨ੍ਹਾਂ ਸਾਰੇ ਫਰੰਟਾਂ 'ਤੇ ਸਾਨੂੰ ਅਜੇ ਬਹੁਤ ਕੁਝ ਹੋਰ ਕਰਨਾ ਪਵੇਗਾ ਅਤੇ ਮੈਨੂੰ ਪੂਰਾ ਭਰੋਸਾ ਹੈ ਕਿ ਮੁੱਖ ਮੰਤਰੀ ਇਸ ਲਈ ਕਾਮਯਾਬ ਹੋਣਗੇ |

ਚੀਨ ਨੇ ਪਾਕਿ ਨੂੰ ਕਾਲੀ ਸੂਚੀ 'ਚ ਜਾਣ ਤੋਂ ਬਚਾਇਆ

ਐਫ਼.ਏ.ਟੀ.ਐਫ਼. ਨੇ 'ਗ੍ਰੇ' ਸੂਚੀ 'ਚ ਬਰਕਰਾਰ ਰੱਖਿਆ
ਨਵੀਂ ਦਿੱਲੀ, 21 ਫਰਵਰੀ (ਏਜੰਸੀ)-ਭਾਰਤ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਪਾਕਿਸਤਾਨ ਨੇ ਖੁਦ ਨੂੰ ਐਫ਼. ਏ. ਟੀ. ਐਫ਼. ਦੀ ਕਾਲੀ ਸੂਚੀ ਵਿਚ ਜਾਣ ਤੋਂ ਬਚਾਅ ਲਿਆ ਹੈ | ਚੀਨ ਦੀ ਮਦਦ ਦੇ ਚਲਦੇ ਪਾਕਿਸਤਾਨ ਖ਼ੁਦ ਨੂੰ ਐਫ਼. ਏ. ਟੀ. ਐਫ਼. ਦੀ 'ਗ੍ਰੇ' ਸੂਚੀ ਵਿਚ ਬਰਕਰਾਰ ਰੱਖਣ ਵਿਚ ਸਫ਼ਲ ਰਿਹਾ ਹੈ | ਵਿਸ਼ਵ ਪੱਧਰ 'ਤੇ ਅੱਤਵਾਦ ਨੂੰ ਵਿੱਤੀ ਸਹਾਇਤਾ ਦੇਣ ਵਾਲਿਆਂ 'ਤੇ ਨਜ਼ਰ ਰੱਖਣ ਵਾਲੀ ਪੈਰਿਸ ਸਥਿਤ ਸੰਸਥਾ ਫਾਇਨਾਂਸ਼ੀਅਲ ਐਕਸ਼ਨ ਟਾਸਕ ਫੋਰਸ (ਐਫ਼. ਏ. ਟੀ. ਐਫ਼.) ਨੇ ਅੱਤਵਾਦ ਨੂੰ ਵਿੱਤੀ ਸਹਾਇਤਾ 'ਤੇ ਕਾਬੂ ਪਾਉਣ 'ਚ ਅਸਫ਼ਲ ਰਹਿਣ 'ਤੇ ਪਾਕਿਸਤਾਨ ਨੂੰ 'ਗ੍ਰੇ' ਸੂਚੀ ਵਿਚ ਹੀ ਬਰਕਰਾਰ ਰੱਖਣ ਦਾ ਫ਼ੈਸਲਾ ਕੀਤਾ ਹੈ ਅਤੇ ਚਿਤਾਵਨੀ ਦਿੱਤੀ ਹੈ ਕਿ ਲਸ਼ਕਰ ਤੇ ਜੈਸ਼ ਵਰਗੇ ਅੱਤਵਾਦੀ ਸੰਗਠਨਾਂ ਨੂੰ ਵਿੱਤੀ ਸਹਾਇਤਾ ਰੋਕਣ ਲਈ ਜੇਕਰ ਪਾਕਿਸਤਾਨ ਕੋਈ ਕਾਰਵਾਈ ਨਹੀਂ ਕਰਦਾ ਤਾਂ ਉਸ ਿਖ਼ਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ | ਜ਼ਿਕਰਯੋਗ ਹੈ ਕਿ ਐਫ਼. ਏ. ਟੀ. ਐਫ਼. ਦੇ ਇਕ ਉੱਪ ਸਮੂਹ ਨੇ 18 ਫਰਵਰੀ ਨੂੰ ਸਿਫ਼ਾਰਿਸ਼ ਕੀਤੀ ਸੀ ਕਿ ਅੱਤਵਾਦ ਨੂੰ ਵਿੱਤੀ ਸਹਾਇਤਾ ਦੇਣ 'ਤੇ ਕਾਬੂ ਪਾਉਣ
'ਚ ਅਸਫ਼ਲ ਰਹਿਣ ਕਾਰਨ ਪਾਕਿਸਤਾਨ ਨੂੰ 'ਗ੍ਰੇ' ਸੂਚੀ 'ਚ ਹੀ ਰੱਖਿਆ ਜਾਵੇ | ਐਫ਼. ਏ. ਟੀ. ਐਫ਼. ਵਿਚ ਤੁਰਕੀ ਨੂੰ ਛੱਡ ਕੇ ਸਾਰੇ 39 ਦੇਸ਼ਾਂ ਨੇ ਪਾਕਿਸਤਾਨ ਨੂੰ ਸਖ਼ਤ ਸੰਦੇਸ਼ ਦਿੰਦੇ ਹੋਏ ਜੂਨ ਤੱਕ 27 'ਚੋਂ ਬਚੇ ਹੋਏ 13 ਐਕਸ਼ਨ ਪਲਾਨ 'ਤੇ ਕੰਮ ਕਰਨ ਲਈ ਕਿਹਾ ਹੈ | ਇਸ 'ਚ ਅੱਤਵਾਦੀ ਸੰਗਠਨਾਂ ਦੇ ਮੁਖੀਆਂ ਦੀ ਗਿ੍ਫ਼ਤਾਰੀ ਵੀ ਸ਼ਾਮਿਲ ਹਨ | ਜ਼ਿਕਰਯੋਗ ਹੈ ਕਿ ਪਾਕਿਸਤਾਨ ਨੂੰ 'ਗ੍ਰੇ' ਸੂਚੀ 'ਚ ਬਰਕਰਾਰ ਰੱਖਣ ਨਾਲ ਉਸ ਲਈ ਹੁਣ ਆਈ. ਐਮ. ਐਫ਼., ਵਿਸ਼ਵ ਬੈਂਕ, ਏ. ਡੀ. ਬੀ. ਅਤੇ ਯੂਰਪੀ ਯੂਨੀਅਨ ਤੋਂ ਵਿੱਤੀ ਸਹਾਇਤਾ ਲੈਣ 'ਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ, ਜਿਸ ਨਾਲ ਉਸ ਦੀਆਂ ਵਿੱਤੀ ਸਮੱਸਿਆਵਾਂ ਹੋਰ ਵਧਣਗੀਆਂ | ਜੇਕਰ ਪਾਕਿਸਤਾਨ ਐਫ਼. ਏ. ਟੀ. ਐਫ਼. ਦੇ ਦਿਸ਼ਾ-ਨਿਰਦੇਸ਼ਾਂ ਨੂੰ ਪਾਲਣਾ ਕਰਨਾ 'ਚ ਅਸਫ਼ਲ ਰਹਿੰਦਾ ਹੈ ਤਾਂ ਇਸ ਦੀ ਪੂਰੀ ਸੰਭਾਵਨਾ ਹੈ ਕਿ ਉਸ ਨੂੰ ਕਾਲੀ ਸੂਚੀ ਵਿਚ ਪਾ ਦਿੱਤਾ ਜਾਵੇ | ਪੈਰਿਸ 'ਚ ਕੂਟਨੀਤਕ ਅਤੇ ਐਫ਼. ਏ. ਟੀ. ਐਫ਼. ਦੇ ਮੈਂਬਰਾਂ ਨੇ ਇਸ ਗੱਲ 'ਤੇ ਧਿਆਨ ਦੇਣ ਲਈ ਕਿਹਾ ਹੈ ਕਿ ਕਿਸ ਤਰ੍ਹਾਂ ਪਾਕਿਸਤਾਨ ਐਫ਼. ਏ. ਟੀ. ਐਫ਼. ਦੀ ਤਕਨੀਕੀ ਪ੍ਰਕਿਰਿਆ ਦਾ ਰਾਜਨੀਤੀਕਰਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ | ਇਹ ਗੱਲ ਤੁਰਕੀ ਦੇ ਰਾਸ਼ਟਰਪਤੀ ਤਇਪ ਇਰਡੋਗਨ ਤੇ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਮਹਾਥਿਰ ਬਿਨ ਮੁਹੰਮਦ ਦੇ ਬਿਆਨ ਨਾਲ ਸਾਬਤ ਹੋ ਗਈ ਹੈ | ਪਾਕਿਸਤਾਨ ਨੂੰ 'ਗ੍ਰੇ' ਸੂਚੀ 'ਚੋਂ ਨਿਕਲਣ ਲਈ 39 ਵਿਚੋਂ 12 ਵੋਟਾਂ ਦੀ ਲੋੜ ਹੈ | ਕਾਲੀ ਸੂਚੀ ਤੋਂ ਬਚਣ ਲਈ ਉਸ ਨੂੰ ਸਿਰਫ਼ ਤਿੰਨ ਦੇਸ਼ਾਂ ਦੇ ਸਮਰਥਨ ਦੀ ਲੋੜ ਹੈ |

ਕੋਰੋਨਾ ਵਾਇਰਸ ਚੀਨ 'ਚ ਮੌਤਾਂ ਦੀ ਗਿਣਤੀ 2236 ਹੋਈ

ਬੀਜਿੰਗ, 21 ਫਰਵਰੀ (ਏਜੰਸੀ)-ਚੀਨ 'ਚ ਜਾਨਲੇਵਾ ਕੋਰੋਨਾ ਵਾਇਰਸ ਨਾਲ 118 ਹੋਰ ਮੌਤਾਂ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 2236 ਹੋ ਗਈ ਹੈ ਤੇ ਪੁਸ਼ਟੀ ਕੇਸ 75465 ਹੋ ਗਏ ਹਨ | ਇਨ੍ਹਾਂ 'ਚੋਂ ਜ਼ਿਆਦਾਤਰ ਮਾਮਲੇ ਸੱਭ ਤੋਂ ਵੱਧ ਪ੍ਰਭਾਵਿਤ ਹੁਬੇਈ ਪ੍ਰਾਂਤ ਤੋਂ ਹਨ | ਚੀਨੀ ਸਿਹਤ ਮੰਤਰਾਲੇ ਦੇ ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ | ਮਰਨ ਵਾਲਿਆਂ ਦੀ ਸੰਖਿਆ ਪਿਛਲੇ ਦਿਨ ਦੇ ਮੁਕਾਬਲੇ ਜ਼ਿਆਦਾ ਹੈ, ਜਿੱਥੇ ਵਾਇਰਸ ਦੀ ਲਪੇਟ 'ਚ ਆ ਕੇ 114 ਲੋਕਾਂ ਦੀ ਮੌਤ ਹੋ ਗਈ ਸੀ ਪਰੰਤੂ ਲਗਪਗ ਇਕ  ਮਹੀਨੇ ਬਾਅਦ ਪ੍ਰਭਾਵਿਤ ਮਾਮਲਿਆਂ 'ਚ ਕਮੀ ਆਈ ਹੈ | ਇਸ ਨਾਲ ਉਮੀਦ ਵਧੀ ਹੈ ਕਿ ਬੀਜਿੰਗ 'ਚ ਇਸ ਮਹਾਂਮਾਰੀ ਿਖ਼ਲਾਫ਼ ਲੜਾਈ ਦੀਆਂ ਕੋਸ਼ਿਸ਼ਾਂ ਕਾਰਗਰ ਸਾਬਤ ਹੋ ਰਹੀਆਂ ਹਨ | ਰਾਸ਼ਟਰੀ ਸਿਹਤ ਕਮਿਸ਼ਨ (ਐਨ.ਐਚ. ਸੀ.) ਨੇ ਆਪਣੀ ਰੋਜ਼ਾਨਾ ਦੀ ਰਿਪੋਰਟ 'ਚ ਸ਼ੁੱਕਰਵਾਰ ਨੂੰ ਕਿਹਾ ਕਿ ਚੀਨ ਤੇ ਉਸਦੇ 31 ਪ੍ਰਾਂਤ ਪੱਧਰੀ ਖ਼ੇਤਰਾਂ 'ਚ ਵੀਰਵਾਰ ਤੱਕ ਕੋਰੋਨਾ ਵਾਇਰਸ ਨਾਲ 2236 ਲੋਕਾਂ ਦੀ ਮੌਤ ਹੋਈ ਜਦਕਿ ਪ੍ਰਭਾਵਿਤ ਮਾਮਲੇ 75465 ਦਰਜ ਕੀਤੇ ਗਏ | ਸਰਕਾਰੀ ਸਮਾਚਾਰ ਏਜੰਸੀ ਸਿੰਹੁਆ ਅਨੁਸਾਰ ਸਾਰੀਆਂ 118 ਮੌਤਾਂ ਤੇ ਪ੍ਰਭਾਵਿਤ 889 ਨਵੇਂ ਮਾਮਲੇ ਪੂਰੇ ਦੇਸ਼ 'ਚ ਦਰਜ ਕੀਤੇ ਗਏ |
ਹੁਣ ਚੀਨ ਦੀਆਂ ਜੇਲ੍ਹਾਂ 'ਚ ਪਹੁੰਚਿਆ ਕੋਰੋਨਾ ਵਾਇਰਸ
ਚੀਨ ਦੇ ਹੁਬੇਈ ਪ੍ਰਾਂਤ ਸਥਿਤ ਵੁਹਾਨ 'ਚ ਫੈਲੇ ਕੋਰੋਨਾ ਵਇਰਸ ਦਾ ਅਸਰ ਹੁਣ ਜੇਲ੍ਹਾਂ 'ਚ ਵੀ ਦਿਖ ਰਿਹਾ ਹੈ, ਝਿੰਜਿਆਂਗ ਵੀਗਰ ਸਵਾਇਤ ਖੇਤਰ ਸਮੇਤ ਚੀਨ 'ਚ ਹੋਰ ਭੀੜ-ਭਾੜ ਵਾਲੀਆਂ ਜੇਲ੍ਹਾਂ 'ਚ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆ ਰਹੇ ਹਨ | ਸਰਕਾਰ ਵਲੋਂ ਉਪਲਬਧ ਕਰਵਾਈ ਗਈ ਜਾਣਕਾਰੀ ਦੇ ਅਨੁਸਾਰ ਚੀਨੀ ਜੇਲ੍ਹਾਂ 'ਚ ਲਗਪਗ 450 ਕੈਦੀ ਤੇ ਪੁਲਿਸ ਕਰਮੀ ਪ੍ਰਭਾਵਿਤ ਹੋਏ ਹਨ, ਜਿਸ ਵਿਚ ਸੱਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੁਬੇਈ ਪ੍ਰਾਂਤ ਵੀ ਸ਼ਾਮਿਲ ਹੈ | ਰਾਸ਼ਟਰੀ ਸਿਹਤ ਕਮਿਸ਼ਨ ਦੇ ਅਧਿਕਾਰੀਆਂ ਨੇ ਹੁਬੇਈ 'ਚ ਕੋਵਿਦ-19 ਦੇ 220 ਮਾਮਲਿਆਂ ਦੀ ਸੂਚਨਾ ਦਿੱਤੀ ਹੈ |
ਚੀਨ 'ਚ ਨੌਜਵਾਨ ਡਾਕਟਰ ਦੀ ਮੌਤ
ਬੀਜਿੰਗ, 21 ਫਰਵਰੀ (ਏਜੰਸੀ)-ਖ਼ਤਰਨਾਕ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦਾ ਇਲਾਜ ਕਰਨ ਲਈ ਆਪਣੇ ਵਿਆਹ ਦੀ ਤਰੀਕ ਅੱਗੇ ਵਧਾਉਣ ਵਾਲੇ ਇਕ ਡਾਕਟਰ ਦੀ ਮੌਤ ਕੋਰੋਨਾ ਵਾਇਰਸ ਨਾਲ ਹੀ ਪ੍ਰਭਾਵਿਤ ਹੋਣ ਕਰਕੇ ਹੋ ਗਈ | ਚੀਨ 'ਚ ਇਸ ਵਾਇਰਸ ਨਾਲ ਪੀੜਤ ਲੋਕਾਂ ਦਾ ਇਲਾਜ ਕਰ ਰਹੇ ਹੁਣ ਤੱਕ 9 ਡਾਕਟਰਾਂ ਦੀ ਮੌਤ ਹੋ ਚੁੱਕੀ ਹੈ | ਸਿਹਤ ਬਿਊਰੋ ਨੇ ਦੱਸਿਆ ਕਿ ਵੁਹਾਨ ਦੇ ਇਕ ਹਸਪਤਾਲ ਦੇ ਡਾਕਟਰ ਪੇਂਗ ਯਿਨਹੁਆ ਦੀ ਮੌਤ ਵੀਰਵਾਰ ਨੂੰ ਹੋ ਗਈ | ਉਨ੍ਹਾਂ ਨੂੰ 25 ਜਨਵਰੀ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ ਤੇ 30 ਜਨਵਰੀ ਨੂੰ ਇਲਾਜ ਲਈ ਬੁਹਾਨ ਜਿਯਿਨਤਨ ਹਸਪਤਾਲ ਭੇਜ ਦਿੱਤਾ ਗਿਆ ਸੀ | ਹੋਰ ਡਾਕਟਰਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਪੇਂਗ ਦੀ ਜਾਨ ਬਚ ਨਹੀਂ ਸਕੀ | ਚੀਨ ਦੇ ਸਿਹਤ ਅਧਿਕਾਰੀਆਂ ਨੇ ਸਿਹਤ ਏਜੰਸੀ ਨੂੰ ਪੇਂਗ ਨੂੰ ਸ਼ਹੀਦ ਦਾ ਦਰਜਾ ਦਿਵਾਉਣ ਲਈ ਬਿਨੈ ਕਰਨ ਲਈ ਕਿਹਾ ਹੈ |

ਸਰਕਾਰੀ ਤੇ ਅਰਧ-ਸਰਕਾਰੀ ਅਦਾਰਿਆਂ ਦੇ ਸਾਈਨ ਬੋਰਡ ਤੇ ਸੜਕਾਂ ਦੇ ਮੀਲ ਪੱਥਰ ਪੰਜਾਬੀ 'ਚ ਲਿਖਣ ਦੇ ਆਦੇਸ਼

ਪੰਜਾਬ ਸਰਕਾਰ ਵਲੋਂ ਸਮੂਹ ਵਿਭਾਗਾਂ ਤੇ ਅਦਾਰਿਆਂ ਨੂੰ ਪੱਤਰ ਜਾਰੀ
ਚੰਡੀਗੜ੍ਹ, 21 ਫ਼ਰਵਰੀ (ਅਜੀਤ ਬਿਊਰੋ)-ਪੰਜਾਬ ਸਰਕਾਰ ਨੇ ਕੌਮਾਂਤਰੀ ਮਾਤ ਭਾਸ਼ਾ ਦਿਵਸ ਮੌਕੇ ਅਹਿਮ ਫ਼ੈਸਲਾ ਲਾਗੂ ਕਰਦਿਆਂ ਸੂਬੇ ਦੇ ਸਾਰੇ ਸਰਕਾਰੀ ਤੇ ਅਰਧ-ਸਰਕਾਰੀ ਅਦਾਰਿਆਂ, ਬੋਰਡਾਂ, ਕਾਰਪੋਰੇਸ਼ਨਾਂ ਦੇ ਸਾਈਨ ਬੋਰਡਾਂ ਅਤੇ ਸੜਕਾਂ ਦੇ ਮੀਲ ਪੱਥਰ ਗੁਰਮੁਖੀ ਲਿਪੀ ਰਾਹੀਂ ਪੰਜਾਬੀ ਭਾਸ਼ਾ 'ਚ ਲਿਖਣਾ ਲਾਜ਼ਮੀ ਕਰ ਦਿੱਤਾ ਹੈ | ਇਸ ਫ਼ੈਸਲੇ ਨੂੰ ਲਾਗੂ ਕਰਨ ਸਬੰਧੀ ਉਚੇਰੀ ਸਿੱਖਿਆ ਵਿਭਾਗ ਵਲੋਂ ਪੱਤਰ ਜਾਰੀ ਕਰ ਦਿੱਤਾ ਗਿਆ ਹੈ | ਪੰਜਾਬ ਦੇ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਵਲੋਂ ਵਿਧਾਨ ਸਭਾ ਦੇ ਪਿਛਲੇ ਇਜਲਾਸ 'ਚ ਦਿੱਤੇ ਗਏ ਭਰੋਸੇ ਅਨੁਸਾਰ ਵਿਭਾਗ ਨੇ ਪੰਜਾਬ ਰਾਜ ਭਾਸ਼ਾ ਐਕਟ-1967 ਦੀ ਧਾਰਾ 4 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਪੰਜਾਬ ਸਰਕਾਰ ਨੇ ਇਹ ਹੁਕਮ ਜਾਰੀ ਕਰ ਦਿੱਤੇ ਹਨ ਕਿ ਸਾਰੇ ਸਾਈਨ ਬੋਰਡਾਂ ਅਤੇ ਮੀਲ ਪੱਥਰਾਂ 'ਤੇ ਸਾਰੀ ਜਾਣਕਾਰੀ ਪੰਜਾਬੀ ਭਾਸ਼ਾ (ਗੁਰਮੁਖੀ ਲਿਪੀ) 'ਚ ਲਿਖੀ ਜਾਣੀ ਜ਼ਰੂਰੀ ਹੋਵੇਗੀ | ਉਨ੍ਹਾਂ
ਦੱਸਿਆ ਕਿ ਜੇ ਕਿਸੇ ਹੋਰ ਭਾਸ਼ਾ 'ਚ ਜਾਣਕਾਰੀ ਦਿੱਤੀ ਜਾਣੀ ਜ਼ਰੂਰੀ ਹੋਵੇ ਤਾਂ ਇਹ ਪੰਜਾਬੀ ਭਾਸ਼ਾ ਤੋਂ ਹੇਠਾਂ ਅਤੇ ਘੱਟ ਥਾਂ ਉੱਤੇ ਲਿਖੀ ਜਾਵੇਗੀ | ਉਚੇਰੀ ਸਿੱਖਿਆ ਤੇ ਭਾਸ਼ਾਵਾਂ ਵਿਭਾਗ ਦੇ ਸਕੱਤਰ ਰਾਹੁਲ ਭੰਡਾਰੀ ਦੇ ਦਸਤਖ਼ਤਾਂ ਹੇਠ ਪੰਜਾਬ ਰਾਜ ਦੇ ਸਮੂਹ ਵਿਭਾਗਾਂ ਦੇ ਮੁਖੀਆਂ, ਡਵੀਜ਼ਨਾਂ ਦੇ ਕਮਿਸ਼ਨਰਾਂ, ਜ਼ਿਲਿ੍ਹਆਂ ਦੇ ਡਿਪਟੀ ਕਮਿਸ਼ਨਰਾਂ, ਜ਼ਿਲ੍ਹਾ ਤੇ ਸੈਸ਼ਨ ਜੱਜਾਂ, ਵਿਧਾਨ ਸਭਾ ਦੇ ਸਕੱਤਰ, ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਰਜਿਸਟਰਾਰ ਅਤੇ ਬੋਰਡਾਂ ਤੇ ਕਾਰਪੋਰੇਸ਼ਨਾਂ ਦੇ ਚੇਅਰਮੈਨਾਂ ਨੂੰ ਲਿਖੇ ਗਏ ਪੱਤਰ 'ਚ ਇਨ੍ਹਾਂ ਅਧਿਕਾਰੀਆਂ ਨੂੰ ਆਪੋ-ਆਪਣੇ ਖੇਤਰਾਂ 'ਚ ਇਨ੍ਹਾਂ ਹੁਕਮਾਂ ਨੂੰ ਇੰਨ-ਬਿੰਨ ਲਾਗੂ ਕਰਵਾਉਣ ਲਈ ਕਿਹਾ ਗਿਆ ਹੈ | ਉਚੇਰੀ ਸਿੱਖਿਆ ਮੰਤਰੀ ਨੇ ਦੱਸਿਆ ਕਿ ਪੰਜਾਬ ਸੂਬੇ ਦੇ ਨਿੱਜੀ ਵਪਾਰਕ, ਉਦਯੋਗਿਕ ਅਤੇ ਵਿੱਦਿਅਕ ਅਦਾਰਿਆਂ ਦੇ ਸਾਈਨ ਬੋਰਡਾਂ ਪੰਜਾਬੀ 'ਚ ਲਿਖੇ ਜਾਣ ਲਈ ਵੱਖਰਾ ਨੋਟੀਫ਼ਿਕੇਸ਼ਨ ਕਿਰਤ ਵਿਭਾਗ ਵਲੋਂ ਕੀਤਾ ਜਾਣਾ ਹੈ |

ਬਹਾਦਰ ਜਵਾਨਾਂ ਦੀਆਂ ਕੁਰਬਾਨੀਆਂ ਸਦਕਾ ਭਾਰਤ ਸ਼ਕਤੀਸ਼ਾਲੀ ਦੇਸ਼ਾਂ 'ਚੋਂ ਇਕ-ਰਾਜਨਾਥ

ਦਿੱਲੀ 'ਚ ਨਵੇਂ ਫ਼ੌਜੀ ਹੈੱਡਕੁਆਰਟਰ ਦੀ ਇਮਾਰਤ ਦਾ ਰੱਖਿਆ ਨੀਂਹ ਪੱਥਰ
ਨਵੀਂ ਦਿੱਲੀ, 21 ਫਰਵਰੀ (ਏਜੰਸੀ)-ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਦਿੱਲੀ ਛਾਉਣੀ 'ਚ ਨਵੇਂ ਫ਼ੌਜੀ ਹੈੱਡਕੁਆਟਰ ਦੀ ਇਮਾਰਤ ਦਾ ਨੀਂਹ-ਪੱਥਰ ਰੱਖਿਆ ਅਤੇ ਦਾਅਵਾ ਕੀਤਾ ਕਿ ਦੁਨੀਆ ਮੰਨਦੀ ਹੈ ਕਿ ਭਾਰਤ ਸ਼ਕਤੀਸ਼ਾਲੀ ਦੇਸ਼ਾਂ 'ਚੋਂ ਇਕ ਹੈ ਜੋ ਕਿ ਸਾਡੇ ਬਹਾਦਰ ਜਵਾਨਾਂ ਦੀਆਂ ਕੁਰਬਾਨੀਆਂ ਸਦਕਾ ਹੈ | ਅਧਿਕਾਰੀਆਂ ਨੇ ਦੱਸਿਆ ਕਿ 'ਥਲ ਸੈਨਾ ਭਵਨ' ਨਾਂਅ ਦੀ ਇਹ ਇਮਾਰਤ 7 ਮੰਜ਼ਿਲੀ ਹੋਵੇਗੀ ਜਿਸ ਨੂੰ ਚੜ੍ਹਦੇ ਸੂਰਜ ਵਾਂਗ ਡਿਜ਼ਾਈਨ ਕੀਤਾ ਜਾਵੇਗਾ ਅਤੇ ਇਹ ਕਰੀਬ 39 ਏਕੜ 'ਚ ਫੈਲੀ ਹੋਵੇਗੀ | ਇਸ ਮੌਕੇ ਉਨ੍ਹਾਂ ਸੰਬੋਧਨ ਕਰਦੇ ਹੋਏ ਕਿਹਾ ਕਿ ਅਸੀਂ ਨਵੇਂ ਥਲ ਸੈਨਾ ਭਵਨ ਦਾ ਨੀਂਹ-ਪੱਥਰ ਰੱਖਿਆ ਹੈ | ਇਹ ਦੇਸ਼ ਲਈ ਕੁਰਬਾਨੀ ਦੇਣ ਵਾਲੇ ਹਥਿਆਰਬੰਦ ਬਲਾਂ ਦੇ ਨਾਇਕਾਂ ਦੀ ਅਗਵਾਈ ਕਰੇਗਾ | ਦੁਨੀਆ ਦੀ ਤੀਜੀ ਸਭ ਤੋਂ ਵੱਡੀ ਥਲ ਸੈਨਾ ਨੂੰ ਆਪਣਾ ਨਵਾਂ ਹੈੱਡਕੁਆਟਰ ਮਿਲਣ ਜਾ ਰਿਹਾ ਹੈ | ਇਸ ਮੌਕੇ ਫ਼ੌਜ ਮੁਖੀ ਐਮ. ਐਮ. ਨਰਵਾਣੇ ਸਮੇਤ ਵੱਡੀ ਗਿਣਤੀ ਫ਼ੌਜੀ ਅਧਿਕਾਰੀ ਤੇ ਜਵਾਨ ਹਾਜ਼ਰ ਸਨ | ਫ਼ੌਜ ਮੁਖੀ ਨੇ ਵੱਖਰੇ ਤੌਰ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਇਮਾਰਤ ਨੂੰ ਤਿਆਰ ਹੋਣ 'ਚ 3-4 ਸਾਲ ਲੱਗਣਗੇ | ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਪ੍ਰਾਜੈਕਟ 'ਤੇ 700 ਕਰੋੜ ਰੁਪਏ ਤੋਂ ਵੱਧ ਖ਼ਰਚ ਆਵੇਗਾ | ਦੱਸਿਆ ਜਾ ਰਿਹਾ ਹੈ ਕਿ ਇਸ ਭਵਨ 'ਚ ਕੁੱਲ 6014 ਦਫ਼ਤਰਾਂ ਦਾ ਨਿਰਮਾਣ ਕੀਤਾ ਜਾਵੇਗਾ |

ਸ਼ਾਹੀਨ ਬਾਗ਼ ਖੋਲਿ੍ਹਆ ਜਾਂਦਾ ਹੈ ਤਾਂ ਸੁਪਰੀਮ ਕੋਰਟ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਵੇ-ਪ੍ਰਦਰਸ਼ਨਕਾਰੀ

ਨਵੀਂ ਦਿੱਲੀ, 21 ਫਰਵਰੀ (ਏਜੰਸੀ)-ਸ਼ਾਹੀਨ ਬਾਗ਼ ਵਿਖੇ ਪ੍ਰਦਰਸ਼ਨਕਾਰੀਆਂ ਨੇ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਵਲੋਂ ਨਿਯੁਕਤ ਕੀਤੇ ਗਏ ਵਾਰਤਾਕਾਰਾਂ ਨੂੰ ਕਿਹਾ ਕਿ ਜੇਕਰ ਪ੍ਰਦਰਸ਼ਨ ਵਾਲੇ ਸਥਾਨ ਦੇ ਬਰਾਬਰ ਦਾ ਰਸਤਾ ਖੋਲਿ੍ਹਆ ਜਾਂਦਾ ਹੈ ਤਾਂ ਸੁਪਰੀਮ ਕੋਰਟ ...

ਪੂਰੀ ਖ਼ਬਰ »

ਸਿੱਖਾਂ ਲਈ ਅਮਰੀਕੀ ਹਵਾਈ ਸੈਨਾ ਨੇ ਬਦਲਿਆ 'ਡਰੈਸ ਕੋਡ'

ਵਾਸ਼ਿੰਗਟਨ, 21 ਫਰਵਰੀ (ਏਜੰਸੀ)-ਅਮਰੀਕੀ ਹਵਾਈ ਸੈਨਾ ਵਲੋਂ ਸਿੱਖਾਂ ਸਮੇਤ ਵੱਖ-ਵੱਖ ਭਾਈਚਾਰਿਆਂ ਦੀਆਂ ਧਾਰਮਿਕਾਂ ਭਾਵਨਾਵਾਂ ਨੂੰ ਧਿਆਨ 'ਚ ਰੱਖਦਿਆਂ ਆਪਣੇ ਡਰੈਸ ਕੋਡ ਵਿਚ ਬਦਲਾਅ ਕੀਤੇ ਗਏ ਹਨ ਤਾਂ ਜੋ ਅਮਰੀਕੀ ਹਵਾਈ ਸੈਨਾ 'ਚ ਸ਼ਾਮਿਲ ਹੋਣ ਦੇ ਚਾਹਵਾਨ ਇਨ੍ਹਾਂ ...

ਪੂਰੀ ਖ਼ਬਰ »

ਸਮਾਨ ਨਾਗਰਿਕ ਕੋਡ ਨੂੰ ਲੋਕਾਂ 'ਤੇ ਥੋਪਿਆ ਨਹੀਂ ਜਾ ਸਕਦਾ-ਸੂਰਜੇਵਾਲਾ

ਨਵੀਂ ਦਿੱਲੀ, 21 ਫਰਵਰੀ (ਏਜੰਸੀ)-ਕਾਂਗਰਸ ਬੁਲਾਰੇ ਰਣਦੀਪ ਸਿੰਘ ਸੂਰਜੇਵਾਲਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਮਾਨ ਨਾਗਰਿਕ ਕੋਡ ਨੂੰ ਲੋਕਾਂ 'ਤੇ ਥੋਪਿਆ ਨਹੀਂ ਜਾ ਸਕਦਾ ਅਤੇ ਇਹ ਵਿਕਲਪਿਕ ਹੋਣਾ ਚਾਹੀਦਾ ਹੈ | ਛਤਰ ਸੰਸਦ ਦੇ 10ਵੇਂ ਇਜਲਾਸ ਨੂੰ ਸੰਬੋਧਨ ਕਰਦਿਆਂ ...

ਪੂਰੀ ਖ਼ਬਰ »

ਕੇਂਦਰ ਵਲੋਂ ਰਾਜੀਵ ਗਾਂਧੀ ਹੱਤਿਆਕਾਂਡ ਦੀ ਦੋਸ਼ੀ ਨਲਿਨੀ ਦੀ ਅਪੀਲ ਦਾ ਵਿਰੋਧ

ਚੇਨਈ, 21 ਫਰਵਰੀ (ਏਜੰਸੀ)-ਕੇਂਦਰ ਨੇ ਮਦਰਾਸ ਹਾਈਕੋਰਟ ਵਿਚ ਆਪਣੇ ਰੁਖ਼ ਨੂੰ ਦੁਹਰਾਇਆ ਹੈ ਕਿ ਰਾਜੀਵ ਗਾਂਧੀ ਹੱਤਿਆ ਕਾਂਡ ਦੇ ਦੋਸ਼ੀਆਂ ਨੂੰ ਉਸ ਦੀ ਸਹਿਮਤੀ ਦੇ ਬਿਨਾਂ ਆਜ਼ਾਦ ਨਹੀਂ ਕੀਤਾ ਜਾ ਸਕਦਾ | ਇਸ ਦੇ ਨਾਲ ਹੀ ਕੇਂਦਰ ਨੇ ਕਿਹਾ ਕਿ ਦੋਸ਼ੀਆਂ ਦੀ ਸਮੇਂ ਤੋਂ ...

ਪੂਰੀ ਖ਼ਬਰ »

ਈ.ਡੀ. ਵਲੋਂ ਦੀਪਕ ਤਲਵਾੜ ਿਖ਼ਲਾਫ਼ ਦੋਸ਼ ਪੱਤਰ ਦਾਇਰ

ਨਵੀਂ ਦਿੱਲੀ, 21 ਫਰਵਰੀ (ਏਜੰਸੀ)-ਕੇਂਦਰੀ ਜਾਂਚ ਏਜੰਸੀ ਇਨਫੋਰਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ ਕਾਰਪੋਰੇਟ ਲਾਬਿਸਟ ਦੀਪਕ ਤਲਵਾੜ ਿਖ਼ਲਾਫ਼ ਦਿੱਲੀ ਦੀ ਇਕ ਅਦਾਲਤ 'ਚ ਦੋਸ਼ ਪੱਤਰ ਦਾਇਰ ਕਰ ਦਿੱਤਾ ਗਿਆ ਹੈ | ਜਿਸ 'ਤੇ ਫਰਾਂਸ ਦੀ ਏਅਰੋਸਪੇਸ ਕੰਪਨੀ ਏਅਰਬੱਸ ...

ਪੂਰੀ ਖ਼ਬਰ »

ਮੁਸਲਮਾਨਾਂ ਨੂੰ ਪਾਕਿਸਤਾਨ ਨਾ ਭੇਜਣ ਦੀ ਭਾਰੀ ਕੀਮਤ ਚੁਕਾ ਰਿਹਾ ਹੈ ਭਾਰਤ-ਗਿਰੀਰਾਜ

ਪਟਨਾ, 21 ਫਰਵਰੀ (ਏਜੰਸੀ)-ਆਪਣੇ ਵਿਵਾਦਤ ਬਿਆਨਾਂ ਲਈ ਜਾਣੇ ਜਾਂਦੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਇਕ ਵਾਰ ਫਿਰ ਵਿਵਾਦਤ ਬਿਆਨ ਦਿੰਦਿਆਂ ਕਿਹਾ ਕਿ ਸੁਤੰਤਰਤਾ ਦੇ ਸਮੇਂ ਇਸਲਾਮਿਕ ਦੇਸ਼ ਦੇ ਹੋਂਦ 'ਚ ਆਉਣ ਤੋਂ ਬਾਅਦ ਮੁਸਲਮਾਨਾਂ ਨੂੰ ਪਾਕਿਸਤਾਨ ਭੇਜਣ ਤੇ ...

ਪੂਰੀ ਖ਼ਬਰ »

'ਰਾਮ ਮੰਦਰ ਨਿਰਮਾਣ ਦਾ ਕੰਮ ਬਿਨਾਂ ਕਿਸੇ ਕੜਵਾਹਟ ਦੇ ਸ਼ਾਂਤੀਪੂਰਨ ਤਰੀਕੇ ਨਾਲ ਹੋਵੇ'

ਪ੍ਰਧਾਨ ਮੰਤਰੀ ਨੇ ਟਰੱਸਟ ਮੈਂਬਰਾਂ ਨੂੰ ਕਿਹਾ ਨਵੀਂ ਦਿੱਲੀ, 21 ਫਰਵਰੀ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੇਂ ਬਣਾਏ ਰਾਮ ਮੰਦਿਰ ਟਰੱਸਟ ਦੇ ਮੈਂਬਰਾਂ ਨੂੰ ਕਿਹਾ ਕਿ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਮੰਦਿਰ ਨਿਰਮਾਣ ਦਾ ਕਾਰਜ ਸਦਭਾਵਨਾ ਦੇ ਨਾਲ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX