ਹੁਸ਼ਿਆਰਪੁਰ, 21 ਫਰਵਰੀ (ਬਲਜਿੰਦਰਪਾਲ ਸਿੰਘ)-ਕਰਜ਼ਾ ਉਤਾਰਨ ਲਈ ਦੋਸਤਾਂ ਤੇ ਪਤਨੀ ਨਾਲ ਮਿਲ ਕੇ ਆਪਣੇ ਹੀ ਘਰ 'ਚ ਡਾਕਾ ਮਾਰਨ ਵਾਲੇ ਮਾਮਲੇ 'ਚ ਪੁਲਿਸ ਨੇ ਇੱਕ ਹੋਰ ਕਥਿਤ ਦੋਸ਼ੀ ਨੂੰ ਕਾਬੂ ਕਰਕੇ ਉਸ ਤੋਂ ਕਰੀਬ 15 ਤੋਲੇ ਸੋਨੇ ਦੇ ਗਹਿਣੇ ਬਰਾਮਦ ਕੀਤੇ ਹਨ | ਪੁਲਿਸ ਨੇ ਜੁਰਮ 'ਚ ਵਾਧਾ ਕਰਦੇ ਹੋਏ ਕਥਿਤ ਦੋਸ਼ੀ ਔਰਤ ਤੇ ਹੋਰਨਾਂ ਿਖ਼ਲਾਫ਼ ਵੀ ਮਾਮਲਾ ਦਰਜ ਕਰ ਲਿਆ ਹੈ | ਉਕਤ ਖ਼ੁਲਾਸਾ ਅੱਜ ਥਾਣਾ ਸਦਰ ਦੇ ਐਸ.ਐਚ.ਓ. ਗਗਨਦੀਪ ਸਿੰਘ ਸ਼ੇਖੋਂ ਨੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਦੱਸਿਆ ਕਿ 15 ਫਰਵਰੀ ਨੂੰ ਆਦਮਵਾਲ 'ਚ ਸਥਿਤ ਜੈਲਾ ਕਾਲੋਨੀ ਦੀ ਵਾਸੀ ਰੀਤੂ ਪਤਨੀ ਅਨੀਕੇਤ ਨੇ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ 'ਚ ਦੱਸਿਆ ਸੀ ਕਿ ਤਿੰਨ ਲੁਟੇਰੇ ਉਸ ਦੇ ਘਰ 'ਚ ਦਾਖਲ ਹੋ ਕੇ ਉਸ ਨੂੰ ਬੰਧਕ ਬਣਾ ਕੇ ਟਰੰਕ 'ਚੋਂ ਗਹਿਣੇ ਚੋਰੀ ਕਰਕੇ ਫ਼ਰਾਰ ਹੋ ਗਏ ਸਨ | ਉਨ੍ਹਾਂ ਦੱਸਿਆ ਕਿ ਬੇਸ਼ੱਕ ਪੁਲਿਸ ਨੇ ਉਸ ਸਮੇਂ ਔਰਤ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਲਿਆ ਸੀ, ਪ੍ਰੰਤੂ ਇਹ ਸਭ ਸ਼ੁਰੂਆਤ ਤੋਂ ਹੀ ਸ਼ੱਕੀ ਦਿੱਖ ਰਿਹਾ ਸੀ | ਉਨ੍ਹਾਂ ਦੱਸਿਆ ਕਿ ਪੁਲਿਸ ਨੇ ਉਕਤ ਪਹੇਲੀ ਨੂੰ ਹੱਲ ਕਰਨ ਲਈ ਸਭ ਤੋਂ ਪਹਿਲਾਂ ਘਰ ਦੇ ਮਾਲਕ ਅਨੀਕੇਤ ਨੂੰ ਕਾਬੂ ਕੀਤਾ | ਜਦੋਂ ਪੁਲਿਸ ਨੇ ਉਸ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਦਾ ਪ੍ਰੇਮ ਵਿਆਹ ਹੋਇਆ ਸੀ ਅਤੇ ਉਸ ਦੀ ਆਮਦਨ ਤੋਂ ਖਰਚਾ ਜ਼ਿਆਦਾ ਹੋਣ ਕਾਰਨ ਉਸ ਨੂੰ ਕਰਜ਼ਾ ਲੈਣਾ ਸ਼ੁਰੂ ਕਰ ਦਿੱਤਾ | ਇਸ ਦੌਰਾਨ ਉਸ ਦੀ ਪਤਨੀ ਗਰਭਵਤੀ ਹੋ ਗਈ ਤਾਂ ਖ਼ਰਚ ਹੋਰ ਵੱਧ ਗਿਆ ਤੇ ਕਰਜ਼ਾ ਦੇਣ ਵਾਲੇ ਵਿਅਕਤੀ ਉਸ ਨੂੰ ਰੁਪਏ ਵਾਪਸ ਲੈਣ ਲਈ ਪ੍ਰੇਸ਼ਾਨ ਕਰ ਰਹੇ ਸਨ | ਇਸ ਪ੍ਰੇਸ਼ਾਨੀ ਦੇ ਹੱਲ ਲਈ ਉਸ ਨੇ ਆਪਣੇ ਦੋਸਤ ਗੌਰਵ ਕੁਮਾਰ ਪੁੱਤਰ ਸਾਹਿਬ ਲਾਲ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਉਹ ਉਸ ਦੇ ਘਰ 'ਚੋਂ ਸੋਨੇ ਦੇ ਗਹਿਣੇ ਚੋਰੀ ਕਰ ਲੈਣਗੇ ਪਰ ਇਸ ਲਈ ਉਹ 10 ਹਜ਼ਾਰ ਰੁਪਏ ਲੈਣਗੇ | ਜਿਸ ਤੋਂ ਬਾਅਦ ਅਨੀਕੇਤ ਨੇ ਉਕਤ ਯੋਜਨਾ ਸਬੰਧੀ ਆਪਣੀ ਪਤਨੀ ਨੂੰ ਦੱਸਿਆ | ਉਨ੍ਹਾਂ ਦੱਸਿਆ ਕਿ ਪਤਨੀ ਦਾ ਸਹਿਯੋਗ ਮਿਲਣ ਤੋਂ ਬਾਅਦ ਅਨੀਕੇਤ ਨੇ ਕਥਿਤ ਦੋਸ਼ੀ ਨੂੰ 5 ਹਜ਼ਾਰ ਰੁਪਏ ਪੇਸ਼ਗੀ ਵਜੋਂ ਦਿੱਤੇ ਅਤੇ ਖ਼ੁਦ ਆਪਣੀ ਮਾਂ ਨਾਲ ਬਾਜ਼ਾਰ ਚਲਾ ਗਿਆ | ਇਸ ਤੋਂ ਬਾਅਦ ਕਥਿਤ ਦੋਸ਼ੀ ਗੌਰਵ ਨੇ ਆਪਣੇ ਸਾਥੀ ਨਿਤਿਸ਼ ਰਾਏ ਉਰਫ਼ ਸਾਹਿਲ ਪੁੱਤਰ ਪ੍ਰਵੀਨ ਕੁਮਾਰ ਵਾਸੀ ਛੱਤਾ ਬਾਜ਼ਾਰ ਅਤੇ ਇੱਕ ਹੋਰ ਕਥਿਤ ਦੋਸ਼ੀ ਨਾਲ ਮਿਲ ਕੇ ਯੋਜਨਾ ਮੁਤਾਬਿਕ ਘਟਨਾ ਨੂੰ ਅੰਜਾਮ ਦਿੱਤਾ | ਐਸ.ਐਚ.ਓ. ਗਗਨਦੀਪ ਸਿੰਘ ਸ਼ੇਖ਼ੋਂ ਦੱਸਿਆ ਕਿ ਘਟਨਾ ਸਬੰਧੀ ਕਥਿਤ ਦੋਸ਼ੀ ਅਨੀਕੇਤ ਦੇ ਭਰਾ ਸੁਸ਼ੀਲ ਨੇ ਵੀ ਆਪਣੇ ਭਰਾ ਅਤੇ ਭਰਜਾਈ 'ਤੇ ਹੀ ਸ਼ੱਕ ਜ਼ਾਹਿਰ ਕੀਤਾ ਸੀ | ਉਨ੍ਹਾਂ ਦੱਸਿਆ ਕਿ ਇੱਕ ਕਥਿਤ ਦੋਸ਼ੀ ਅਨੀਕੇਤ ਨੂੰ ਪੁਲਿਸ ਨੇ ਪਹਿਲਾਂ ਹੀ ਗਿ੍ਫ਼ਤਾਰ ਕਰ ਲਿਆ ਸੀ, ਜੋ ਇਸ ਸਮੇਂ ਜੇਲ੍ਹ 'ਚ ਹੈ, ਜਦਕਿ ਦੂਸਰੇ ਕਥਿਤ ਦੋਸ਼ੀ ਗੌਰਵ ਕੁਮਾਰ ਨੂੰ ਕੋਟਲਾ ਗੌਾਸਪੁਰ ਦੇ ਨਜ਼ਦੀਕ ਤੋਂ ਗਿ੍ਫ਼ਤਾਰ ਕਰਕੇ ਘਟਨਾ ਸਮੇਂ ਚੋਰੀ ਕੀਤੇ ਕਰੀਬ 15 ਤੋਲੇ ਸੋਨੇ ਦੇ ਗਹਿਣੇ ਬਰਾਮਦ ਕੀਤੇ ਹਨ, ਜਦਕਿ ਮਾਮਲੇ ਦੇ ਹੋਰਨਾਂ ਕਥਿਤ ਦੋਸ਼ੀਆਂ ਨੂੰ ਵੀ ਗਿ੍ਫ਼ਤਾਰ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਉਕਤ ਮਾਮਲੇ 'ਚ ਜੁਰਮ 'ਚ ਵਾਧਾ ਕਰਦੇ ਹੋਏ ਧਾਰਾ 120ਬੀ. ਵੀ ਲਗਾ ਦਿੱਤੀ ਗਈ ਹੈ, ਜਿਸ 'ਚ ਘਟਨਾ ਦੀ ਸ਼ਿਕਾਇਤ ਕਰਨ ਵਾਲੀ ਔਰਤ ਰੀਤੂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ, ਜਦਕਿ ਫ਼ਰਾਰ ਕਥਿਤ ਦੋਸ਼ੀ ਨਿਤਿਸ਼ ਰਾਏ, ਜੋ ਅਦਾਲਤ ਵਲੋਂ ਭਗੌੜਾ ਐਲਾਨਿਆ ਗਿਆ ਹੈ, ਿਖ਼ਲਾਫ਼ ਵੱਖ-ਵੱਖ ਥਾਣਿਆਂ 'ਚ ਅਪਰਾਧਿਕ ਮਾਮਲੇ ਦਰਜ ਹਨ |
ਹੁਸ਼ਿਆਰਪੁਰ, 21 ਫਰਵਰੀ (ਬਲਜਿੰਦਰਪਾਲ ਸਿੰਘ)-ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਵਲੋਂ ਪਿੰਡ ਅੱਜੋਵਾਲ ਵਿਖੇ ਮੁਹੱਲਾ ਪ੍ਰੀਤ ਨਗਰ 'ਚ ਸਥਿਤ ਸ਼ਿਕਲੀਗਰ ਬਸਤੀ ਦਾ ਦੌਰਾ ਕੀਤਾ ਗਿਆ | ਇਸ ਮੌਕੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਸੋਮ ਪ੍ਰਕਾਸ਼ ਨੇ ਦੱਸਿਆ ਕਿ ...
ਹੁਸ਼ਿਆਰਪੁਰ, 21 ਫਰਵਰੀ (ਬਲਜਿੰਦਰਪਾਲ ਸਿੰਘ/ਹਰਪ੍ਰੀਤ ਕੌਰ)-ਬੀਤੀ ਰਾਤ ਪਿਸਤੌਲ ਦੀ ਨੋਕ 'ਤੇ ਕਾਰ ਖੋਹਣ ਦੇ ਦੋਸ਼ 'ਚ ਥਾਣਾ ਸਿਟੀ ਪੁਲਿਸ ਵਲੋਂ ਅਣਪਛਾਤੇ ਲੁਟੇਰਿਆਂ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਸੈਂਟਰਲ ਟਾਊਨ ਦੇ ਵਾਸੀ ਅਕਸ਼ੈ ਮੋਂਗਾ ਨੇ ...
ਹੁਸ਼ਿਆਰਪੁਰ, 20 ਫਰਵਰੀ (ਬਲਜਿੰਦਰਪਾਲ ਸਿੰਘ)-ਹਾਲ ਹੀ ਵਿਚ ਪੇਸ਼ੀ ਦੌਰਾਨ ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ ਹੋਏ ਹਵਾਲਾਤੀ ਮਨਜੀਤ ਸਿੰਘ ਪੁੱਤਰ ਚਰਨ ਸਿਘ ਵਾਸੀ ਹੰਦੋਵਾਲ ਵਾਲੇ ਮਾਮਲੇ ਦੀ ਸਾਜਿਸ਼ ਵਿਚ ਸ਼ਾਮਿਲ ਇੱਕ ਦੋਸ਼ੀ ਖੁਸ਼ਦੀਪ ਸਿੰਘ ਉਰਫ਼ ਸਨੀ ਪੁੱਤਰ ...
ਜਲੰਧਰ, 21 ਫਰਵਰੀ (ਮੇਜਰ ਸਿੰਘ)-ਮਹਾਂ ਸ਼ਿਵਰਾਤਰੀ ਦੇ ਦਿਹਾੜੇ 'ਤੇ ਹਿੰਦੂ ਸਮਾਜ ਅਤੇ ਸਾਰੇ ਸ਼ਿਵ ਭਗਤਾਾ ਨੂੰ ਵਧਾਈ ਦਾ ਪੰਜਾਬ ਸਰਕਾਰ ਵਲੋਂ ਕਿਉਂ ਇਕ ਵੀ ਇਸ਼ਤਿਹਾਰ ਤੱਕ ਜਾਰੀ ਨਹੀਂ ਕੀਤਾ ਗਿਆ¢ ਇਸ ਗੱਲ 'ਤੇ ਪੰਜਾਬ ਕਾਾਗਰਸ ਦੀ ਆਗੂ ਨਿਮਿਸ਼ਾ ਮਹਿਤਾ ਨੇ ਗਹਿਰਾ ...
ਤਲਵਾੜਾ, 21 ਫਰਵਰੀ (ਸੁਰੇਸ਼ ਕੁਮਾਰ)-ਤਲਵਾੜਾ ਥਾਣੇ ਅਧੀਨ ਪੈਂਦੇ ਪਿੰਡ ਬਹਿਚੂਹੜ ਵਿਚ ਬੀਤੇ ਦਿਨ ਵਾਪਰੀ ਲੁੱਟ-ਖੋਹ ਦੀ ਘਟਨਾ ਦੇ ਮਾਮਲੇ ਵਿਚ ਪੋ੍ਰਡਕਸ਼ਨ ਵਾਰੰਟ 'ਤੇ ਲਿਆਂਦੇ ਭੋਗਪੁਰ ਪੁਲਿਸ ਵਲੋਂ ਕਾਬੂ ਕੀਤੇ ਦੋਸ਼ੀਆਂ ਨੇ ਪੁੱਛਗਿੱਛ ਦੌਰਾਨ ਹੋਰ ਵੀ ...
ਹੁਸ਼ਿਆਰਪੁਰ, 21 ਫਰਵਰੀ (ਬਲਜਿੰਦਰਪਾਲ ਸਿੰਘ/ਹਰਪ੍ਰੀਤ ਕੌਰ)-ਡਾ: ਸਿੰਮੀ ਗੁਪਤਾ ਪ੍ਰਮੁੱਖ ਆਮਦਨ ਤੇ ਕਰ ਅਧਿਕਾਰੀ-1 ਜਲੰਧਰ ਤੇ ਹੁਸ਼ਿਆਰਪੁਰ ਅਤੇ ਰਵਿੰਦਰ ਮਿੱਤਲ ਅਤੇ ਏ.ਕੇ. ਧੀਰ ਸੰਯੁਕਤ ਆਮਦਨ ਤੇ ਕਰ ਅਫ਼ਸਰ ਹੁਸ਼ਿਆਰਪੁਰ ਰੇਂਜ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ...
ਹੁਸ਼ਿਆਰਪੁਰ, 21 ਫਰਵਰੀ (ਬਲਜਿੰਦਰਪਾਲ ਸਿੰਘ/ਨਰਿੰਦਰ ਸਿੰਘ ਬੱਡਲਾ)-ਤਹਿਸੀਲ ਗੜ੍ਹਸ਼ੰਕਰ ਦੇ ਪਿੰਡ ਟੋਡਰਪੁਰ ਦੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਵਿਖੇ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਸਬੰਧੀ ਪਿੰਡ ਦੀਆਂ ਦੋਵਾਂ ਧਿਰਾਂ 'ਚ ਹੋਈ ਪਾਰਟੀਬਾਜ਼ੀ ...
ਕੋਟਫ਼ਤੂਹੀ, 21 ਫਰਵਰੀ (ਅਟਵਾਲ)-ਇੱਥੋਂ ਨਜ਼ਦੀਕੀ ਪਿੰਡ ਮੰਨਣਹਾਨਾ ਦੇ ਪ੍ਰਾਚੀਨ ਸ਼ਿਵ ਮੰਦਿਰ ਤੋਂ ਭਗਤ ਜਗਨ ਨਾਥ ਗਿਰੀ ਦੀ ਸਰਪ੍ਰਸਤੀ ਹੇਠ ਸ਼ਿਵਰਾਤਰੀ ਦੇ ਸਬੰਧ ਵਿਚ ਸਮੂਹ ਨਗਰ ਨਿਵਾਸੀਆਂ ਵਲੋਂ ਸ਼ੋਭਾ ਯਾਤਰਾ ਸਜਾਈ ਗਈ | ਜਿਸ ਵਿਚ ਸ਼ਿਵ ਪਰਿਵਾਰ ਨਾਲ ਸਬੰਧਿਤ ...
ਨਸਰਾਲਾ, 21 ਫ਼ਰਵਰੀ (ਸਤਵੰਤ ਸਿੰਘ ਥਿਆੜਾ)-ਸੰਤ ਮਹਾਂ ਪੁਰਸ਼ਾਂ ਦੇ ਆਸ਼ੀਰਵਾਦ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਪਿੰਡ ਖ਼ਾਨਪੁਰ ਥਿਆੜਾ ਅਤੇ ਸਮੂਹ ਪਿੰਡ ਵਾਸੀਆਂ ਵਲੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਸਮਰਪਿਤ ਸਾਲਾਨਾ 17ਵਾਂ ਕੀਰਤਨ ਦਰਬਾਰ ਪਿੰਡ ...
ਨੰਗਲ ਬਿਹਾਲਾਂ, 21 ਫਰਵਰੀ (ਵਿਨੋਦ ਮਹਾਜਨ)-ਅੱਜ ਨੰਗਲ ਬਿਹਾਲਾਂ ਵਿਖੇ ਕੰਵਰ ਟਾਈਲ ਫ਼ੈਕਟਰੀ ਵਲੋਂ ਮਹਾਂ ਸ਼ਿਵਰਾਤਰੀ ਦੇ ਸਬੰਧ ਵਿਚ ਲੰਗਰ ਲਗਾਇਆ ਗਿਆ | ਇਸ ਸਬੰਧੀ ਕੰਵਰ ਬਲਵਿੰਦਰ ਸਿੰਘ ਅਤੇ ਕੰਵਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਅੱਜ ਸ਼ਿਵਰਾਤਰੀ ਦੇ ਸਬੰਧ ਵਿਚ ...
ਹੁਸ਼ਿਆਰਪੁਰ, 21 ਫਰਵਰੀ (ਨਰਿੰਦਰ ਸਿੰਘ ਬੱਡਲਾ)-ਗੁਰੂ ਨਾਨਕ ਸਪੋਰਟਸ ਕਲੱਬ ਸ਼ੇਰਗੜ੍ਹ ਵਲੋਂ 15ਵਾਂ ਪਿੰਡ ਪੱਧਰੀ ਫੁੱਟਬਾਲ ਟੂਰਨਾਮੈਂਟ ਸ਼ੁਰੂ ਹੋ ਗਿਆ ਜਿਸ ਦਾ ਉਦਘਾਟਨ ਨਿਊ ਸ਼ਾਨੇ ਪੰਜਾਬ ਸਟੋਰ ਦੇ ਐਮ.ਡੀ. ਚਰਨਜੀਤ ਸਿੰਘ ਵਲੋਂ ਕੀਤਾ ਗਿਆ | ਇਸ ਮੌਕੇ ਉਨ੍ਹਾਂ ...
ਹੁਸ਼ਿਆਰਪੁਰ, 21 ਫਰਵਰੀ (ਬਲਜਿੰਦਰਪਾਲ ਸਿੰਘ)-ਪ੍ਰਾਚੀਨ ਸ਼ਿਵ ਮੰਦਰ (ਭੂਤਗਿਰ) ਵਿਕਾਸ ਸਮਿਤੀ ਵਲੋਂ ਪ੍ਰਧਾਨ ਰਘੁਵੀਰ ਸਿੰਘ ਬੇਦੀ ਅਤੇ ਸੀਨੀਅਰ ਮੀਤ ਪ੍ਰਧਾਨ ਅਸ਼ੋਕ ਸੂਦ ਦੀ ਅਗਵਾਈ 'ਚ ਸਥਾਨਕ ਭੂਤਗਿਰੀ ਮੰਦਰ ਮੁਹੱਲਾ ਗੋਤਮ ਨਗਰ 'ਚ ਮਹਾਂ ਸ਼ਿਵਰਾਤਰੀ ਦਾ ...
ਅੱਡਾ ਸਰਾਂ, 21 ਫਰਵਰੀ (ਹਰਜਿੰਦਰ ਸਿੰਘ ਮਸੀਤੀ)-ਨਜ਼ਦੀਕੀ ਪਿੰਡ ਦੇਹਰੀਵਾਲ ਵਿਖੇ ਪ੍ਰਵਾਸੀ ਪੰਜਾਬੀ ਦਾਨੀ ਜਵਾਹਰ ਸਿੰਘ ਪੱਡਾ ਕੈਨੇਡਾ ਵਲੋਂ ਇਨਸਾਨੀਅਤ ਦੀ ਿਖ਼ਦਮਤ ਕਰਦੇ ਹੋਏ ਬੇਸਹਾਰਾ ਬਜ਼ੁਰਗਾਂ ਲਈ ਚਲਾਏ ਜਾ ਰਹੇ ਗੁਰੂ ਨਾਨਕ ਬਿਰਧ ਆਸ਼ਰਮ ਵਿਚ ਪ੍ਰਵਾਸੀ ...
ਮਿਆਣੀ, 21 ਫਰਵਰੀ (ਹਰਜਿੰਦਰ ਸਿੰਘ ਮੁਲਤਾਨੀ)-ਗੁਰਦੁਆਰਾ ਗੁਰੂ ਨਾਨਕ ਦਰਬਾਰ ਲੰਗਰ ਹਾਲ ਆਲਮਪੁਰ ਵਿਖੇ ਡੇਰਾ ਬਾਬਾ ਨਾਨਕ ਵਿਖੇ ਚੋਲਾ ਸਾਹਿਬ ਦੇ ਦਰਸ਼ਨਾਂ ਨੂੰ ਜਾਣ ਵਾਲੇ ਸੰਗ (ਪੈਦਲ ਯਾਤਰਾ) ਦੇ ਆਗਮਨ ਸਬੰਧੀ ਚੱਲ ਰਹੀ ਅਖੰਡ ਪਾਠ ਦੀ ਲੜੀ ਦੇ 10 ਪਾਠਾਂ ਦੇ ਭੋਗ ...
ਹੁਸ਼ਿਆਰਪੁਰ, 21 ਫਰਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਸਰਕਾਰ ਵਲੋਂ ਕਰਵਾਏ ਜਾ ਰਹੇ 'ਜ਼ਿਲ੍ਹਾ ਉਦਿਅਮ ਸਮਾਗਮ' ਉੱਦਮੀਆਂ ਅਤੇ ਆਮ ਜਨਤਾ ਲਈ ਕਾਫੀ ਕਾਰਗਰ ਸਾਬਿਤ ਹੋਣਗੇ | ਉਹ ਜ਼ਿਲ੍ਹਾ ਪੱਧਰ 'ਤੇ ਹੋਣ ਵਾਲੇ ਇਸ ...
ਗੜ੍ਹਸ਼ੰਕਰ, 21 ਫਰਵਰੀ (ਧਾਲੀਵਾਲ)-ਇੱਥੇ ਸ੍ਰੀ ਅਨੰਦਪੁਰ ਸਾਹਿਬ ਰੋਡ 'ਤੇ ਬਾਅਦ ਦੁਪਹਿਰ ਕਰੀਬ 3.30 ਕੁ ਵਜੇ ਖ਼ਾਲਸਾ ਕਾਲਜ ਨਜ਼ਦੀਕ ਸੜਕ 'ਤੇ ਘੁੰਮ ਰਹੀ ਅਵਾਰਾ ਗਾਂ ਵਿਚ ਟਕਰਾਉਣ ਨਾਲ ਐਕਟਿਵਾ ਸਵਾਰ 2 ਔਰਤਾਂ ਜ਼ਖ਼ਮੀ ਹੋ ਗਈਆਂ | ਮਾਮੂਲੀ ਸੱਟਾਂ ਲੱਗਣ ਨਾਲ ਔਰਤਾਂ ...
ਦਸੂਹਾ, 21 ਫਰਵਰੀ (ਕੌਸ਼ਲ)-ਆਰੀਆ ਸਮਾਜ ਦਸੂਹਾ ਦੇ ਪ੍ਰਧਾਨ ਵਿਜੈ ਕੁਮਾਰ ਬੱਸੀ ਐਡਵੋਕੇਟ ਦੀ ਅਗਵਾਈ ਹੇਠ, ਇਸ ਦੇ ਅਧੀਨ ਚੱਲ ਰਹੀਆਂ ਸਾਰੀਆਂ ਸੰਸਥਾਵਾਂ ਦੇ ਅਧਿਕਾਰੀਆਂ, ਪਿ੍ੰਸੀਪਲ ਅਤੇ ਸਟਾਫ਼ ਦੇ ਸਹਿਯੋਗ ਨਾਲ ਸ਼ਿਵਰਾਤਰੀ ਮੌਕੇ 'ਤੇ ਸਾਰੇ ਸੰਸਾਰ ਦੇ ਕਲਿਆਣ ...
ਦਸੂਹਾ, 21 ਫਰਵਰੀ (ਭੁੱਲਰ)-ਦਸੂਹਾ ਪੁਲਿਸ ਵਲੋਂ 365 ਬੋਰੀਆਂ ਚਾਵਲ ਦਾ ਗਬਨ ਕਰਨ ਸਬੰਧੀ ਤਿੰਨ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ | ਐਸ.ਐਚ.ਓ. ਯਾਦਵਿੰਦਰ ਸਿੰਘ ਬਰਾੜ ਅਤੇ ਏ. ਐੱਸ. ਆਈ. ਰਾਜੇਸ਼ ਕੁਮਾਰ ਨੇ ਦੱਸਿਆ ਕਿ ਰੋਬਿਨ ਗਰਰਾ ਪੁੱਤਰ ਸੁਰਿੰਦਰ ਬਾਸੀ ...
ਗੜ੍ਹਸ਼ੰਕਰ, 21 ਫਰਵਰੀ (ਧਾਲੀਵਾਲ)-ਇੱਥੇ ਅਖਾੜਾ ਗਊਸ਼ਾਲਾ ਵਲੋਂ ਪਹਿਲਵਾਨ ਹਰਬੰਸ ਭੱਟੀ ਦੀ ਅਗਵਾਈ ਹੇਠ ਸ੍ਰੀ ਕ੍ਰਿਸ਼ਨ ਗਊਸ਼ਾਲਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ 11ਵਾਂ ਕੁਸ਼ਤੀ ਦੰਗਲ ਕਰਵਾਇਆ ਗਿਆ | ਕੁਸ਼ਤੀ ਦੰਗਲ ਦੇ ਪਟਕੇ ਦੀ ਕੁਸ਼ਤੀ ਵਿਚ ਪਾਲਾ ...
ਚੱਬੇਵਾਲ, 21 ਫਰਵਰੀ (ਪੱਟੀ)-ਸ੍ਰੀ ਗੁਰੂ ਹਰਿ ਰਾਇ ਸਾਹਿਬ ਕਾਲਜ ਫ਼ਾਰ ਵੁਮੈਨ ਹਰੀਆਂ ਵੇਲਾਂ ਚੱਬੇਵਾਲ ਦਾ ਬੀ.ਏ. ਪੰਜਵੇਂ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਸਬੰਧੀ ਕਾਲਜ ਦੀ ਪਿ੍ੰਸੀਪਲ ਡਾ. ਅਨੀਤਾ ਸਿੰਘ ਨੇ ਦੱਸਿਆ ਕਿ ਬੀ.ਏ. ਪੰਜਵੇਂ ਸਮੈਸਟਰ ਦੀ ...
ਐਮਾ ਮਾਂਗਟ, 21 ਫਰਵਰੀ (ਗੁਰਾਇਆ)-ਅੱਜ ਮਹਾ ਸ਼ਿਵਰਾਤਰੀ ਦੇ ਮੌਕੇ 'ਤੇ ਮੁਨੀ ਲਾਲ ਛੱਜੂ ਰਾਮ ਐਾਡ ਸੰਨਜ਼ ਵਲੋਂ ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ਨਜ਼ਦੀਕ ਪੇਪਰ ਮਿਲ ਕੋਲ ਜੀ.ਟੀ. ਰੋਡ 'ਤੇ ਚਾਹ-ਪਕੌੜਿਆਂ ਦਾ ਲੰਗਰ ਲਗਾਇਆ ਗਿਆ, ਜਿਸ ਵਿਚ ਪਰਿਵਾਰ ਸਮੇਤ ਸਵੇਰ ...
ਹੁਸ਼ਿਆਰਪੁਰ, 21 ਫਰਵਰੀ (ਨਰਿੰਦਰ ਸਿੰਘ ਬੱਡਲਾ)-ਨਿਰਮਲ ਕੁਟੀਆ ਸੰਤ ਬਾਬਾ ਮਈਆ ਦਾਸ ਦੀ ਧਰਮਸ਼ਾਲਾ ਅਸਥਾਨ ਪਿੰਡ ਬੱਡੋ ਵਿਖੇ 28 ਫਰਵਰੀ ਤੋਂ 1 ਮਾਰਚ ਤੱਕ ਸੰਤ ਸਮਾਗਮ ਅਤੇ ਕੀਰਤਨ ਦਰਬਾਰ ਕਰਵਾਏ ਜਾ ਰਹੇ ਹਨ | ਇਸ ਸੰਬੰਧੀ ਪੋਸਟਰ ਜਾਰੀ ਕਰਦੇ ਹੋਏ ਸੰਤ ਬਾਬਾ ਗੁਰਚਰਨ ...
ਹੁਸ਼ਿਆਰਪੁਰ, 21 ਫਰਵਰੀ (ਬਲਜਿੰਦਰਪਾਲ ਸਿੰਘ)-ਅਕਾਲੀ ਆਗੂ ਅਤੇ ਮਾਨਵਤਾ ਮੰਦਰ ਹੁਸ਼ਿਆਰਪੁਰ ਦੇ ਸਕੱਤਰ ਰਾਣਾ ਰਣਵੀਰ ਸਿੰਘ ਦੀ ਪਤਨੀ ਪਰਮਜੀਤ ਕੌਰ ਤੋਂ ਚੇਨੀ ਤੇ ਪਰਸ ਝਪਟਣ ਵਾਲੇ ਮਾਮਲੇ 'ਚ ਥਾਣਾ ਸਦਰ ਪੁਲਿਸ ਨੇ ਮੋਬਾਈਲ ਫ਼ੋਨ ਬਰਾਮਦ ਕੀਤਾ ਹੈ | ਜਾਣਕਾਰੀ ...
ਹੁਸ਼ਿਆਰਪੁਰ, 21 ਫ਼ਰਵਰੀ (ਹਰਪ੍ਰੀਤ ਕੌਰ)-ਦੇਰ ਰਾਤ ਪਿੰਡ ਅੱਜੋਵਾਲ ਵਾਸੀ ਹਰਦੀਪ ਸਿੰਘ ਨੂੰ ਉਸ ਦੇ ਪਿੰਡ ਦੇ ਹੀ ਕੁੱਝ ਵਿਅਕਤੀ ਕਾਰ ਵਿਚ ਬਿਠਾ ਕੇ ਲੈ ਗਏ ਅਤੇ ਬੰਜਰਬਾਗ ਦੇ ਨੇੜੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ | ਕਿਸੇ ਤਰ੍ਹਾਂ ਉਸ ਨੇ ਉੱਥੋਂ ਭੱਜ ਕੇ ...
ਮਾਹਿਲਪੁਰ 21 ਫ਼ਰਵਰੀ (ਦੀਪਕ ਅਗਨੀਹੋਤਰੀ)-ਮਾਹਿਲਪੁਰ ਤੋਂ 'ਅਜੀਤ' ਦੇ ਪੈੱ੍ਰਸ ਫ਼ੋਟੋਗ੍ਰਾਫ਼ਰ ਗੁਰਨਾਮ ਸਿੰਘ ਬੈਂਸ ਅੱਜ ਸਵੇਰੇ 11 ਵਜੇ ਦੇ ਕਰੀਬ ਇੱਕ ਸੜਕ ਹਾਦਸੇ 'ਚ ਗੰਭੀਰ ਜ਼ਖ਼ਮੀ ਹੋ ਗਏ | ਜਾਣਕਾਰੀ ਅਨੁਸਾਰ ਗੁਰਨਾਮ ਸਿੰਘ ਅੱਜ ਸਵੇਰੇ ਇੱਕ ਵਿਆਹ ਸਮਾਗਮ ਵਿਚ ...
ਮੁਕੇਰੀਆਂ, 21 ਫਰਵਰੀ (ਰਾਮਗੜ੍ਹੀਆ, ਸਰਵਜੀਤ ਸਿੰਘ)-ਪੰਜਾਬ ਦੇ ਕਿਸਾਨਾਂ ਨੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਸਿਫ਼ਾਰਸ਼ 'ਤੇ ਧਰਤੀ ਹੇਠਲੇ ਪਾਣੀ ਦੇ ਲਗਾਤਾਰ ਡਿਗ ਰਹੇ ਪੱਧਰ ਨੂੰ ਰੋਕਣ ਲਈ ਕਣਕ, ਝੋਨੇ ਦਾ ਫ਼ਸਲੀ ਚੱਕਰ ਬਦਲ ਕੇ ਗੰਨੇ ਦੀ ਫ਼ਸਲ ਨੂੰ ਤਰਜੀਹ ...
ਅੱਡਾ ਸਰਾਂ, 21 ਫਰਵਰੀ (ਹਰਜਿੰਦਰ ਸਿੰਘ ਮਸੀਤੀ)-ਬੀਤੀ ਰਾਤ ਅੱਗ ਲੱਗਣ ਕਰਨ ਪਿੰਡ ਸੀਕਰੀ 'ਚ 15 ਪ੍ਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ ਅਤੇ ਉਨ੍ਹਾਂ 'ਚ ਪਿਆ ਸਾਮਾਨ ਸੜ ਕੇ ਸੁਆਹ ਹੋ ਗਿਆ | ਅੱਗ ਰਾਤ ਸਾਢੇ ਅੱਠ ਵਜੇ ਦੇ ਕਰੀਬ ਲੱਗੀ ਅਤੇ ਦੇਖਦੇ ਹੀ ਦੇਖਦੇ ਅੱਗ ਨੇ ...
ਗੜ੍ਹਸ਼ੰਕਰ, 21 ਫਰਵਰੀ (ਧਾਲੀਵਾਲ)-7 ਜੁਲਾਈ 2019 ਨੂੰ ਗੜ੍ਹਸ਼ੰਕਰ-ਨੰਗਲ ਸੜਕ 'ਤੇ ਪਿੰਡ ਸ਼ਾਹਪੁਰ ਦੇ ਢਾਬੇ 'ਤੇ ਕੁਝ ਕਾਰ ਸਵਾਰਾਂ ਵਲੋਂ ਵਿਸ਼ਾਲ ਰਾਣਾ (29) ਪੁੱਤਰ ਜਸਵੰਤ ਸਿੰਘ ਵਾਸੀ ਰਾਮਪੁਰ ਬਿਲੜੋਂ ਨੂੰ ਦਿਨ-ਦਿਹਾੜੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ...
ਦਸੂਹਾ, 21 ਫਰਵਰੀ (ਭੁੱਲਰ)-ਦਸੂਹਾ ਪੁਲਿਸ ਵੱਲੋਂ ਇਕ ਵਿਅਕਤੀ ਦੀ ਕੁੱਟਮਾਰ ਕਰਨ ਸਬੰਧੀ ਦੋ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ | ਐਸ.ਐਚ.ਓ. ਯਾਦਵਿੰਦਰ ਸਿੰਘ ਬਰਾੜ ਅਤੇ ਏ.ਐੱਸ.ਆਈ. ਸਰਬਜੀਤ ਸਿੰਘ ਨੇ ਦੱਸਿਆ ਕਿ ਬਲਵੰਤ ਸਿੰਘ ਪੁੱਤਰ ਹਰਭਜਨ ਸਿੰਘ ਪਿੰਡ ਝਿੰਗੜ ਕਲਾਂ ...
ਦਸੂਹਾ, 21 ਫਰਵਰੀ (ਕੌਸ਼ਲ)-ਸ਼ਿਵਰਾਤਰੀ ਦੇ ਦਿਹਾੜੇ ਦੇ ਸਬੰਧ ਵਿਚ ਐਸ.ਡੀ.ਐਮ. ਦਸੂਹਾ ਜੋਤੀ ਬਾਲਾ ਮੱਟੂ ਵਲੋਂ ਬ੍ਰਾਹਮਣ ਸਭਾ ਦਸੂਹਾ ਵਿਖੇ ਸਥਿਤ ਪੰਚ ਮੁਖੀ ਸ਼ਿਵਲਿੰਗ ਦੀ ਪੂਜਾ ਅਰਚਨਾ ਕੀਤੀ ਗਈ | ਇਸ ਮੌਕੇ ਪ੍ਰਧਾਨ ਬ੍ਰਾਹਮਣ ਸਭਾ ਦਸੂਹਾ ਸੋਹਣ ਲਾਲ ਪ੍ਰਾਸ਼ਰ ਨੇ ...
ਹੁਸ਼ਿਆਰਪੁਰ, 21 ਫਰਵਰੀ (ਬਲਜਿੰਦਰਪਾਲ ਸਿੰਘ)-ਸੋਨਾਲੀਕਾ ਗਰੁੱਪ ਵਲੋਂ ਚਲਾਏ ਜਾ ਰਹੇ ਸਮਾਰਟ ਲਿਵਿੰਗ ਸੈਂਟਰ 'ਸੰਜੀਵਨੀ ਸ਼ਰਣਮ' ਵਿਚ ਮਹਾਂ ਸ਼ਿਵਰਾਤਰੀ ਦੇ ਤਿਉਹਾਰ ਨੂੰ ਸਮਰਪਿਤ 'ਸ਼ਿਵ ਸੰਧਿਆ' ਸਮਾਗਮ ਕਰਵਾਇਆ ਗਿਆ | ਇਸ ਮੌਕੇ 'ਸੰਜੀਵਨੀ ਸ਼ਰਣਮ' ਦੇ ਸੰਯੋਜਕ ...
ਹੁਸ਼ਿਆਰਪੁਰ, 21 ਫਰਵਰੀ (ਨਰਿੰਦਰ ਸਿੰਘ ਬੱਡਲਾ)-ਪਿੰਡ ਬੱਡਲਾ ਵਿਖੇ ਦਰਬਾਰ ਹਜ਼ਰਤ ਪੀਰ ਬਾਬਾ ਨਿਮਾਣੇ ਸ਼ਾਹ ਦੀ ਮਜ਼ਾਰ 'ਤੇ ਸਮੂਹ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀਆਂ ਅਤੇ ਇਲਾਕੇ ਦੇ ਸਹਿਯੋਗ ਨਾਲ ਹਜ਼ਰਤ ਪੀਰ ਬਾਬਾ ਨਿਮਾਣੇ ਸ਼ਾਹ ਦੀ ਯਾਦ ...
ਖੁੱਡਾ, 21 ਫਰਵਰੀ (ਸਰਬਜੀਤ ਸਿੰਘ)-ਡੇਰਾ ਸੰਤ ਸੁਤੇਹ ਪ੍ਰਕਾਸ਼ ਪਿੰਡ ਖੁਣ-ਖੁਣ ਖ਼ੁਰਦ ਵਿਖੇ ਸੰਤ ਬਾਬਾ ਗੋਪਾਲ ਦਾਸ ਦੀ 7ਵੀਂ ਬਰਸੀ ਮਨਾਈ ਗਈ | ਬਰਸੀ ਸਬੰਧੀ ਰੱਖੇ ਅਖੰਡ ਪਾਠ ਦੇ ਭੋਗ ਪਾਏ ਗਏ | ਜਿਸ ਵਿਚ ਇੰਟਰਨੈਸ਼ਨਲ ਗੋਲਡ ਮੈਡਲਿਸਟ ਢਾਡੀ ਜਥਾ ਭਾਈ ਤਰਸੇਮ ਸਿੰਘ ...
ਹੁਸ਼ਿਆਰਪੁਰ, 21 ਫਰਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਚ ਡੀ.ਏ.ਵੀ ਕਾਲਜ ਹੁਸ਼ਿਆਰਪੁਰ ਦੇ ਬੀ.ਕਾਮ ਆਖ਼ਰੀ ਸਾਲ ਦੇ ਵਿਦਿਆਰਥੀਆਂ ਲਈ ਇਕ ਸੈਮੀਨਾਰ ਲਗਇਆ ਗਿਆ, ਜਿਸ ਵਿਚ ਵਿਦਿਆਰਥੀਆਂ ਨੂੰ ਬੀ.ਕਾਮ ਤੋਂ ਬਾਅਦ ...
ਦਸੂਹਾ, 21 ਫਰਵਰੀ (ਭੁੱਲਰ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੁਆਰਾ ਐਲਾਨੇ ਗਏ ਨਤੀਜਿਆਂ ਵਿਚ ਜੇ. ਸੀ. ਡੀ. ਏ. ਵੀ. ਕਾਲਜ ਦਸੂਹਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਪਿ੍ੰਸੀਪਲ ਡਾ.ਅਮਰਦੀਪ ਗੁਪਤਾ ਨੇ ਦੱਸਿਆ ਕਿ ਮਨੀਸ਼ਾ ਕੁਮਾਰੀ ਨੇ 73.38% ਅੰਕ , ...
ਟਾਂਡਾ ਉੜਮੁੜ, 21 ਫਰਵਰੀ (ਭਗਵਾਨ ਸਿੰਘ ਸੈਣੀ)-ਸਿਲਵਰ ਓਕ ਇੰਟਰਨੈਸ਼ਨਲ ਸਕੂਲ ਟਾਂਡਾ ਵਿਖੇ ਸਕੂਲ ਦੇ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਕੂਲੀ ਬੱਸਾਂ ਦੇ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਜਾਗਰੂਕ ਕਰਨ ਲਈ ਸਕੂਲ ਦੇ ਚੇਅਰਮੈਨ ਤਰਲੋਚਨ ਸਿੰਘ ਬਿੱਟੂ ...
ਗੜ੍ਹਸ਼ੰਕਰ, 21 ਫਰਵਰੀ (ਧਾਲੀਵਾਲ)-ਪਿੰਡ ਮੋਰਾਂਵਾਲੀ ਵਿਖੇ ਗ੍ਰਾਮ ਪੰਚਾਇਤ ਤੇ ਨੌਜਵਾਨ ਵੀਰਾਂ ਵਲੋਂ ਐਨ.ਆਰ.ਆਈਜ਼ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਾਲਾਨਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ | ਫੁੱਟਬਾਲ ਟੂਰਨਾਮੈਂਟ ਦੇ ਅੰਡਰ-19 ਵਰਗ ਦੇ ਫਾਈਨਲ ਮੁਕਾਬਲੇ ...
ਖੁੱਡਾ, 21 ਫਰਵਰੀ (ਸਰਬਜੀਤ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁੱਡਾ ਵਿਖੇ ਸਲਾਨਾ ਇਨਾਮ ਵੰਡ ਅਤੇ ਸਭਿਆਚਾਰਕ ਸਮਾਗਮ ਕਰਵਾਇਆ ਗਿਆ | ਪਿ੍ੰਸੀਪਲ ਇਕਬਾਲ ਕੌਰ ਦੀ ਅਗਵਾਈ ਵਿਚ ਹੋਏ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਪਹੁੰਚੇ ਜ਼ਿਲ੍ਹਾ ਸਿੱਖਿਆ ਅਫ਼ਸਰ ਮੋਹਨ ...
ਕੋਟਫ਼ਤੂਹੀ, 21 ਫਰਵਰੀ (ਅਟਵਾਲ)-ਚੇਲਾ-ਮੁਖਸ਼ੂਸਪੁਰ ਦੇ ਸੰਤ ਹਰੀ ਸਿੰਘ ਮੈਮੋਰੀਅਲ ਕਾਲਜ ਫ਼ਾਰ ਵਿਮੈਨ ਦਾ ਬੀ. ਕਾਮ ਪੰਜਵੇਂ ਦਾ ਨਤੀਜਾ ਸ਼ਾਨਦਾਰ ਰਿਹਾ, ਇਸ ਦੀਆ ਸਾਰੀਆਂ ਵਿਦਿਆਰਥਣਾਂ ਪਹਿਲੇ ਦਰਜੇ ਵਿਚ ਪਾਸ ਹੋਈਆ, ਪਿ੍ਅੰਕਾ ਨੇ 82.5 ਫ਼ੀਸਦੀ ਅੰਕ ਹਾਸਲ ਕਰ ਕੇ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX