ਸੰਧਵਾਂ, 21 ਫਰਵਰੀ (ਪ੍ਰੇਮੀ ਸੰਧਵਾਂ) -ਪਿੰਡ ਫਰਾਲਾ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਸ਼ਿਵਰਾਤਰੀ ਮੌਕੇ ਸ਼ੋਭਾ ਯਾਤਰਾ ਸਜਾਈ ਗਈ | ਸ਼ੋਭਾ ਯਾਤਰਾ ਦਾ ਜਿਥੇ ਸੰਗਤਾਂ ਵਲੋਂ ਫੁੱਲਾਂ ਦੀ ਵਰਖਾ ਕਰ ਕੇ ਭਰਵਾਂ ਸਵਾਗਮ ਕੀਤਾ ਗਿਆ ਉਥੇ ਹੀ ਸੰਗਤਾਂ ਲਈ ਵੱਖ-ਵੱਖ ਪ੍ਰਕਾਰ ਦੇ ਲੰਗਰ ਲਗਾਏ ਗਏ | ਵੱਖ-ਵੱਖ ਪੜਾਵਾਂ 'ਤੇ ਕਲਾਕਾਰਾਂ ਨੇ ਭਗਵਾਨ ਸ਼ਿਵ ਦੀ ਮਹਿਮਾ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਇਹ ਸ਼ੋਭਾ ਯਾਤਰਾ ਗਿਆਨਪੁਰੀ ਆਸ਼ਰਮ ਤੋਂ ਸ਼ੁਰੂ ਹੋ ਕੇ ਮੁੜ ਆਸ਼ਰਮ ਵਿਖੇ ਪਹੁੰਚ ਕੇ ਸਮਾਪਤ ਹੋਈ | ਸ਼ਿਵ ਭਗਤ ਰਾਮ ਮੂਰਤੀ ਸ੍ਰੀਧਰ ਨੇ ਸ਼ੋਭਾ ਯਾਤਰਾ ਵਿਚ ਆਏ ਕਲਾਕਾਰਾਂ ਤੇ ਸੰਗਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸਾਬਕਾ ਸਰਪੰਚ ਜਥੇ. ਹਰਭਜਨ ਸਿੰਘ ਅਟਵਾਲ, ਅਮਰਜੀਤ ਸਿੰਘ, ਹੈਪੀ ਕਰਿਆਨਾ ਸਟੋਰ ਫਰਾਲਾ, ਜਮੀਲ ਅਖ਼ਤਰ ਲੱਡੂ, ਜਨਾਬ ਇਕਬਾਲ ਮੁਹੰਮਦ ਪ੍ਰਧਾਨ ਇਸਲਾਮੀਆ ਵੈਲਫੇਅਰ ਕਮੇਟੀ ਫਰਾਲਾ, ਪ੍ਰਦੀਪ ਸੰਗਰ, ਜਤਿੰਦਰ ਕੁਮਾਰ, ਅਮਨਦੀਪ ਸੰਗਰ, ਪ੍ਰਦੀਪ ਮਹਿਤਾ, ਜੀਤ ਪਾਲ, ਹਰਵਿੰਦਰ ਰਾਜੂ, ਪੰਮਾ ਚੱਕੀਵਾਲਾ, ਪੰਕਜ ਸ੍ਰੀਧਰ, ਪਰਮਜੀਤ ਪੰਮਾ, ਡੀ. ਐਸ. ਅਟਵਾਲ, ਡਾਇਰੈਕਟਰ ਜਸਵਿੰਦਰ ਸਿੰਘ ਅਟਵਾਲ, ਦੀਪੂ ਫਰਾਲਾ, ਡਾ. ਲੱਕੀ ਪਾਸੀ, ਡਾ. ਵਿੱਕੀ ਪਾਸੀ ਆਦਿ ਹਾਜ਼ਰ ਸਨ |
ਕਟਾਰੀਆਂ, (ਨਵਜੋਤ ਸਿੰਘ ਜੱਖੂ) - ਪਿੰਡ ਕੰਗਰੌੜ ਵਿਖੇ ਸ਼ਿਵਰਾਤਰੀ ਦੇ ਸ਼ੁੱਭ ਮੌਕੇ 'ਤੇ ਪੰਜਵੀਂ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ | ਇਸ ਸ਼ੋਭਾ ਯਾਤਰਾ ਦੀ ਅਗਵਾਈ ਮੰਦਰ ਦੇ ਪੁਜਾਰੀ ਪੰਡਿਤ ਸਿੱਧ ਨਾਥ ਪਾਂਡੇ ਨੇ ਕੀਤੀ | ਸ਼ੋਭਾ ਯਾਤਰਾ ਮੌਕੇ ਭਗਵਾਨ ਸ਼ਿਵ ਦੇ ਜੀਵਨ ਨਾਲ ਸਬੰਧਿਤ ਝਾਕੀਆਂ ਕੱਢੀਆਂ ਗਈਆਂ | ਸ਼ੋਭਾ ਯਾਤਰਾ ਦਾ ਪਿੰਡ 'ਚ ਵੱਖ-ਵੱਖ ਪੜਾਵਾਂ 'ਤੇ ਸਵਾਗਤ ਕੀਤਾ ਗਿਆ | ਇਸ ਮੌਕੇ 'ਤੇ ਨਰੇਸ਼ ਕੁਮਾਰ ਕਸ਼ਪ, ਮਾ. ਵਿਜੇ ਕੁਮਾਰ, ਕਪਿਲ ਦੇਵ ਕਸ਼ਪ, ਸ਼ਿਵ ਕੁਮਾਰ ਕਸ਼ਪ, ਰਮਨ ਕੁਮਾਰ ਕਸ਼ਪ, ਬਾਲ ਕਿ੍ਸ਼ਨ, ਹਰੀ ਕਿ੍ਸ਼ਨ, ਗਗਨਦੀਪ, ਸਨੀ ਕੁਮਾਰ, ਬਲਵੀਰ ਚੰਦ, ਹੀਰ ਕੁਮਾਰ, ਗਣੇਸ਼ ਚੰਦ, ਸੋਨੂੰ ਕੁਮਾਰ, ਸੁਦਾਮਾ ਰਾਮ ਤੇ ਅੱਛਰ ਕੁਮਾਰ ਆਦਿ ਹਾਜ਼ਰ ਸਨ |
ਭੱਦੀ, (ਨਰੇਸ਼ ਧੌਲ)- ਮਹਾਂ-ਸ਼ਿਵਰਾਤਰੀ ਦੇ ਸ਼ੁੱਭ ਤਿਉਹਾਰ ਮੌਕੇ ਇਲਾਕੇ ਦੇ ਵੱਖ-ਵੱਖ ਸ਼ਿਵ ਮੰਦਰਾਂ ਨਾਨੋਵਾਲ, ਭੱਦੀ, ਨਵਾਂ ਪਿੰਡ ਟੱਪਰੀਆਂ, ਥੋਪੀਆ, ਉਧਨਵਾਲ, ਬਛੌੜੀ ਆਦਿ ਵਿਖੇ ਸ਼ਿਵਰਾਤਰੀ ਦਾ ਤਿਉਹਾਰ ਸ਼ਰਧਾ ਪੂਰਵਕ ਮਨਾਇਆ ਗਿਆ | ਸ਼ਿਵ ਭਗਤਾਂ ਵਲੋਂ ਪਵਿੱਤਰ ਗੰਗਾ ਜਲ ਅਰਪਣ ਕੀਤਾ ਗਿਆ ਅਤੇ ਵੱਖ-ਵੱਖ ਕਲਾਕਾਰਾਂ ਵਲੋਂ ਸ਼ਿਵ ਭੋਲੇ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ | ਸ਼ਿਵ ਭਗਤਾਂ ਵਲੋਂ ਸੰਗਤਾਂ ਲਈ ਚਾਹ ਪਕੌੜੇ, ਫਲ ਆਦਿ ਦੇ ਲੰਗਰ ਲਗਾਏ ਗਏ | ਸਰਪੰਚ ਗੀਤਾ ਦੇਵੀ ਭੱਦੀ, ਨੰਦ ਲਾਲ ਭੰਵਰਾ, ਰਾਣਾ ਬਲਵੰਤ ਸਿੰਘ ਆਦਿ ਨੇ ਕਿਹਾ ਕਿ ਧਾਰਮਿਕ ਆਸਥਾ ਵਾਲੇ ਤਿਉਹਾਰਾਂ ਮੌਕੇ ਸਮੁੱਚੀਆਂ ਸੰਗਤਾਂ ਨੂੰ ਵੱਧ ਤੋਂ ਵੱਧ ਈਸ਼ਵਰ ਦੀ ਬੰਦਗੀ ਕਰਨ ਦਾ ਪ੍ਰਣ ਕਰਨਾ ਚਾਹੀਦਾ ਹੈ | ਪਿੰਡ ਥੋਪੀਆ ਵਿਖੇ ਸ਼ਿਵਰਾਤਰੀ ਮੌਕੇ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ ਅਤੇ ਸ਼ਿਵ ਭਗਵਾਨ ਦੀ ਪੂਜਾ ਅਰਚਨਾ ਕੀਤੀ ਗਈ | ਜਿਸ ਦੌਰਾਨ ਅਮਿਤ ਕੁਮਾਰ ਸੇਠੀ, ਠੇਕੇਦਾਰ ਰਾਮ ਸਰੂਪ, ਸੰਨ੍ਹੀ ਬਾਬਾ, ਪੰਮੀ ਭਗਤ, ਰਾਜ ਕੁਮਾਰ, ਸੋਮ ਨਾਥ ਆਦਿ ਹਾਜ਼ਰ ਸਨ |
ਬਹਿਰਾਮ, (ਸਰਬਜੀਤ ਸਿੰਘ ਚੱਕਰਾਮੰੂ) - ਪ੍ਰਾਚੀਨ ਸ਼ਿਵ ਦੁਰਗਾ ਸ਼ਕਤੀ ਮੰਦਰ ਚੱਕ ਰਾਮੰੂ ਵਿਖੇ ਮੰਦਰ ਦੇ ਪੁਜਾਰੀ ਰਾਮ ਕਿਸ਼ਨ ਦੀ ਅਗਵਾਈ 'ਚ ਮੰਦਰ ਕਮੇਟੀ ਵਲੋਂ ਸਮੂਹ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਮਹਾਂ ਸ਼ਿਵਰਾਤਰੀ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ ਜਿਸ ਵਿਚ ਭਗਵਾਨ ਸ਼ਿਵ-ਪਾਰਵਤੀ, ਰਾਧਾ-ਕਿ੍ਸ਼ਨ, ਭਗਵਾਨ ਰਾਮ-ਸੀਤਾ ਅਤੇ ਹਨੂੰਮਾਨ ਸਮੇਤ ਹੋਰ ਸੁੰਦਰ ਝਾਕੀਆਂ ਸਜਾਈਆਂ ਗਈਆਂ ਸਨ ਜੋ ਕਿ ਲੋਕਾਂ ਦੇ ਆਕਰਸ਼ਨ ਦਾ ਕੇਂਦਰ ਬਣੀਆਂ ਹੋਈਆਂ ਸਨ | ਇਸ ਮੌਕੇ ਬੈਂਡ ਪਾਰਟੀਆਂ, ਭਜਨ ਮੰਡਲੀਆਂ ਅਤੇ ਸੰਗਤਾਂ ਵਲੋਂ ਭਗਵਾਨ ਸ਼ਿਵ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ | ਸ਼ੋਭਾ ਯਾਤਰਾ ਦਾ ਗੁਰਦੁਆਰਾ ਸਿੰਘ ਸਭਾ ਅਤੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਵਿਖੇ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦਾ ਸਵਾਗਤ ਕੀਤਾ ਗਿਆ ਅਤੇ ਸੰਗਤਾਂ ਨੂੰ ਫਲਾਂ, ਪਕੌੜਿਆਂ ਅਤੇ ਬਿਸਕੁਟਾਂ ਦਾ ਪ੍ਰਸ਼ਾਦਿ ਵੰਡਿਆ ਗਿਆ | ਬਲਜੀਤ ਸਿੰਘ ਬੱਲੀ ਅਤੇ ਬਲਵੰਤ ਸਿੰਘ ਦੇ ਪਰਿਵਾਰ ਵਲੋਂ ਸੰਗਤਾਂ ਨੂੰ ਲੰਗਰ ਛਕਾਇਆ ਗਿਆ |
ਰਾਹੋਂ, (ਬਲਬੀਰ ਸਿੰਘ ਰੂਬੀ)-ਸ਼ਿਵਰਾਤਰੀ ਕਮੇਟੀ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਮਾਤਾ ਭੁਵਨੇਸ਼ਵਰੀ ਮੰਦਰ ਤੋਂ ਭਗਵਾਨ ਸ਼ਿਵਾ ਦੀ ਸ਼ੋਭਾ ਯਾਤਰਾ ਸਜਾਈ ਗਈ | ਸ਼ੋਭਾ ਯਾਤਰਾ ਦੀ ਰਵਾਨਗੀ ਨਗਰ ਕੌਾਸਲ ਪ੍ਰਧਾਨ ਹੇਮੰਤ ਰਨਦੇਵ ਨੇ ਕੀਤੀ | ਇਸ ਮੌਕੇ ਸ਼ਿਵਾ ਦੀ ਪਾਲਕੀ ਬੜੇ ਹੀ ਸੰੁਦਰ ਢੰਗ ਨਾਲ ਸਜਾਈ ਗਈ | ਪਾਲਕੀ ਦੇ ਅੱਗੇ ਬੈਂਡ ਬਾਜੇ ਦੀਆਂ ਧਾਰਮਿਕ ਧੁਨਾਂ ਦੇ ਨਾਲ ਸਕੂਲੀ ਵਿਦਿਆਰਥੀਆਂ ਨੇ ਵੀ ਸ਼ੋਭਾ ਵਧਾਈ | ਇਹ ਸ਼ੋਭਾ ਯਾਤਰਾ ਮੁਹੱਲਾ ਸਰਾਫ਼ਾਂ, ਮੁਹੱਲਾ ਰਾਜਪੂਤਾ, ਮੁਹੱਲਾ ਚੌਕ ਪੱਟੂਆਂ, ਮੰਦਰ ਗੋਪੀ ਚੰਦ, ਮੁਹੱਲਾ ਗੁਜਰਾਤੀਆਂ, ਮੁਹੱਲਾ ਖੋਸਲਾ, ਮੁਹੱਲਾ ਆਰਨਹਾਲੀ ਤੋਂ ਬੱਸ ਸਟੈਂਡ ਹੰਦੇ ਹੋਏ ਮੇਨ ਬਾਜ਼ਾਰ ਤੋਂ ਦਿੱਲੀ ਗੇਟ ਹੁੰਦੇ ਹੋਏ ਭੁਵਨੇਸ਼ਵਰੀ ਮੰਦਰ ਵਿਖੇ ਸਮਾਪਤ ਹੋਈ | ਸ਼ੋਭਾ ਯਾਤਰਾ ਵਿਚ ਨੰਦੀ ਬੈਲ ਤੇ ਭੋਲੇ ਸ਼ੰਕਰ ਦੀਆਂ ਝਾਕੀਆਂ ਦੇਖਣਯੋਗ ਸਨ | ਇਸ ਮੌਕੇ ਭਗਤਾਂ ਵਲੋਂ ਥਾਂ-ਥਾਂ 'ਤੇ ਚਾਹ ਪਕੌੜੇ ਬਿਸਕੁਟ, ਛੋਲੇ ਪੂਰੀਆਂ ਅਤੇ ਫਲ ਦੇ ਲੰਗਰ ਲਗਾਏ ਗਏ | ਇਸ ਮੌਕੇ ਸੰਤ ਕੁਮਾਰ ਅਹੂਜਾ ਐਾਡ ਪਾਰਟੀ, ਆਸ਼ੂ ਦਿਗਵਾ ਐਾਡ ਪਾਰਟੀ ਵਲੋਂ ਸ਼ਿਵਾ ਦੀਆਂ ਭੇਟਾਂ ਗਾ ਕੇ ਸ਼ਰਧਾਲੂਆਂ ਨੂੰ ਨਿਹਾਲ ਕੀਤਾ | ਸ਼ਿਵਰਾਤਰੀ ਕਮੇਟੀ ਪ੍ਰਧਾਨ ਅਸ਼ਵਨੀ ਭਾਰਗਵ ਨੇ ਸਿਵ ਭਗਤਾਂ ਨੂੰ ਸ਼ਿਵਰਾਤਰੀ ਦੀ ਵਧਾਈ ਦਿੱਤੀ | ਇਸ ਮੌਕੇ ਸ਼ਕਤੀ ਜੋਸ਼ੀ, ਉਦੈਕਾਂਤ ਝਾਅ, ਸੁਭਾਸ਼ ਅਰੋੜਾ, ਟੇਕ ਬਹਾਦਰ ਭਾਰਗਵ, ਦਿਨੇਸ਼ ਕੁਮਾਰ ਚੋਪੜਾ ਸਾਬਕਾ ਨਗਰ ਕੌਾਸਲ ਪ੍ਰਧਾਨ, ਜੰਗ ਬਹਾਦਰ ਭਾਰਗਵ, ਨਰੇਸ਼ ਜੈਨ, ਮਨੀ ਅਹੂਜਾ, ਪ੍ਰਦੀਪ ਚੋਪੜਾ, ਅਰੁਣ ਚੋਪੜਾ, ਅਜੈ ਵਸ਼ਿਸ਼ਟ, ਸੰਜੇ ਪਾਠਕ, ਬੰਟੀ ਗਾਬਾ, ਗੌਰਵ ਗਾਬਾ, ਬੌਬੀ ਚੋਪੜਾ ਆਦਿ ਹਾਜ਼ਰ ਸਨ |
ਪੋਜੇਵਾਲ ਸਰਾਂ, (ਨਵਾਂਗਰਾਈਾ)-ਸ਼ਿਵ ਮੰਦਰ ਨਵਾਂਗਰਾਂ ਵਿਖੇ ਅੱਜ ਮਹਾਂਸ਼ਿਵਰਾਤਰੀ ਦਾ ਦਿਹਾੜਾ ਮਨਾਇਆ ਗਿਆ | ਇਸ ਮੌਕੇ ਪਹਿਲਾਂ ਝੰਡੇ ਦੀ ਰਸਮ ਅਦਾ ਕੀਤੀ ਗਈ ਉਪਰੰਤ ਹਵਨ ਪੂਜਾ ਹੋਈ | ਇਸ ਮੌਕੇ ਮਾਸਟਰ ਮਹਿੰਦਰ ਪਾਲ ਹਕਲਾ, ਮਾਸਟਰ ਸੁਰਜੀਤ ਸਿੰਘ ਹਕਲਾ, ਪ੍ਰੇਮ ਪਾਲ ਸਿੰਘ ਹਕਲਾ ਜਰਮਨੀ, ਰਾਮ ਸਰੂਪ ਭੂੰਬਲਾ, ਜਸਵਿੰਦਰ ਸਿੰਘ ਕਾਲਾ ਆਦਿ ਸਮੇਤ ਸੰਗਤ ਹਾਜ਼ਰ ਸੀ |
ਮਜਾਰੀ/ਸਾਹਿਬਾ (ਨਿਰਮਲਜੀਤ ਸਿੰਘ ਚਾਹਲ)-ਪਿੰਡ ਬਕਾਪੁਰ ਦੇ ਸ਼ਿਵ ਮੰਦਰ ਵਿਖੇ ਮਹਾਂ ਸ਼ਿਵਰਾਤਰੀ ਦਾ ਤਿਉਹਾਰ ਬੜੀ ਸ਼ਰਧਾ ਨਾਲ ਮਨਾਇਆ ਗਿਆ | ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਕੀਰਤਨੀ ਜਥੇ ਵਲੋਂ ਕੀਰਤਨ ਕੀਤਾ ਗਿਆ | ਦੁਪਹਿਰ ਵੇਲੇ ਪੰਜਾਬੀ ਗਾਇਕ ਪੰਮਾ ਡੂੰਮੇਵਾਲ ਵਲੋਂ ਧਾਰਮਿਕ ਸਟੇਜ ਦਾ ਆਗਾਜ਼ ਕੀਤਾ ਗਿਆ | ਉਨ੍ਹਾਂ ਆਪਣੀ ਕਲਾ ਨਾਲ ਸ਼ਿਵ ਦੀ ਮਹਿਮਾ 'ਚ ਗਾਏ ਗੀਤਾਂ ਨਾਲ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ | ਇਸ ਮੌਕੇ ਦੂਰ ਦੁਰਾਡੇ ਤੋਂ ਆਈਆਂ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ | ਇਸ ਮੌਕੇ ਭਗਤ ਸੋਹਣ ਸਿੰਘ, ਜੋਗਾ ਸਿੰਘ ਯੂ.ਐੱਸ.ਏ., ਗੁਰਦੀਪ ਸਿੰਘ ਮੰਡੇਰ, ਰਸ਼ਪਾਲ ਸਿੰਘ ਮੰਡੇਰ, ਹਰਬੰਸ ਸਿੰਘ, ਸਰਪੰਚ ਸੁਖਦੇਵ ਰਾਮ, ਅਮਰਜੀਤ ਸਿੰਘ, ਪ੍ਰਸ਼ੋਤਮ ਲਾਲ, ਸੂਬੇ:ਮੋਹਣ ਸਿੰਘ, ਕੈਪ:ਦੀਦਾਰ ਸਿੰਘ, ਰਾਮ ਲਾਲ ਭੱਟੀ, ਜੈਲ ਚੰਦ, ਸੁਖਦੇਵ ਸਿੰਘ, ਝਲਮਣ ਸਿੰਘ, ਦਿਲਬਾਗ ਸਿੰਘ, ਗੁਰਦੀਪ ਕੁਮਾਰ ਤਨੇਜਾ, ਅਮਰੀਕ ਸਿੰਘ ਆਦਿ ਹਾਜ਼ਰ ਸਨ |
ਸੜੋਆ, (ਨਾਨੋਵਾਲੀਆ)- ਸ਼ਿਵ ਮੰਦਰ ਪ੍ਰਬੰਧਕ ਕਮੇਟੀ ਸੜੋਆ ਵਲੋਂ ਮਹਾਂਸ਼ਿਵਰਾਤਰੀ ਦੇ ਸ਼ੁੱਭ ਅਵਸਰ 'ਤੇ ਪ੍ਰਬੰਧਕ ਵਲੋਂ ਪਿੰਡ ਵਾਸੀ ਸੰਗਤਾਂ ਦੇ ਸਹਿਯੋਗ ਨਾਲ ਸਜਾਈ ਵਿਸ਼ਾਲ ਸ਼ੋਭਾ ਯਾਤਰਾ ਦਾ ਥਾਂ-ਥਾਂ ਭਰਵਾਂ ਸਵਾਗਤ ਕੀਤਾ ਗਿਆ | ਸ਼ੋਭਾ ਯਾਤਰਾ ਦੇ ਅੱਗੇ-ਅੱਗੇ ਸੰਗਤਾਂ ਰਸਤੇ ਸਾਫ਼ ਕਰ ਰਹੀਆਂ ਸਨ, ਉਨ੍ਹਾਂ ਦੇ ਪਿੱਛੇ-ਪਿੱਛੇ ਭਗਵਾਨ ਸ਼ਿਵ-ਮਾਤਾ ਪਾਰਵਤੀ ਦੀਆਂ ਸੁੰਦਰ ਝਾਕੀਆਂ ਸੁਸ਼ੋਭਿਤ ਸਨ | ਇਸ ਮੌਕੇ ਬੈਂਡ ਪਾਰਟੀ ਵਲੋਂ ਵੀ ਵੱਖ-ਵੱਖ ਧੁਨਾਂ ਨਾਲ ਸੰਗਤਾਂ ਨੂੰ ਭੰਗੜਾ ਪਾਉਣ ਲਈ ਮਜਬੂਰ ਕਰ ਦਿੱਤਾ | ਸ਼ੋਭਾ ਯਾਤਰਾ ਦੇ ਪਿੱਛੇ-ਪਿੱਛੇ ਬੀਬੀਆਂ ਭਗਵਾਨ ਸ਼ਿਵ ਦੀ ਮਹਿਮਾ ਦਾ ਗੁਣਗਾਨ ਕਰ ਰਹੀਆਂ ਸਨ ਅਤੇ ਖ਼ੁਸ਼ੀ ਵਿਚ ਝੂਮ ਰਹੀਆਂ ਸਨ | ਪਿੰਡ ਦੇ ਚਾਰ ਚੁਫੇਰੇ ਸੰਗਤਾਂ ਵਲੋਂ ਸੁੰਦਰ ਗੇਟ ਸਜਾਏ ਹੋਏ ਸਨ | ਪ੍ਰਬੰਧਕਾਂ ਵਲੋਂ ਵੱਖ-ਵੱਖ ਮੁਹੱਲਿਆਂ ਵਿਚ ਸੰਗਤਾਂ ਨੂੰ ਖੀਰ, ਫਲ ਅਤੇ ਲੰਗਰਾਂ ਦੇ ਅਤੁੱਟ ਭੰਡਾਰੇ ਵਰਤਾਏ ਗਏ | ਇਸ ਸ਼ੋਭਾ ਯਾਤਰਾ ਵਿਚ ਸੰਜੈ ਮਲਹੋਤਰਾ ਐਮ.ਡੀ., ਰਜਿੰਦਰ ਕੁਮਾਰ, ਵਿਜੈ ਕੁਮਾਰ ਸਹਿਗਲ, ਮੁਕੇਸ਼ ਕੁਮਾਰ, ਜਗਨ ਨਾਥ, ਸੁੱਚਾ ਸਿੰਘ ਸਾਬਕਾ ਚੇਅਰਮੈਨ, ਕੁਲਵਿੰਦਰ ਮੀਲੂ, ਹਰਪਾਲ ਸਿੰਘ ਹੈਪੀ, ਪ੍ਰੀਤ ਮਹਿੰਦਰ, ਸੁਖਵਿੰਦਰ ਸਿੰਘ, ਚਮਨ ਲਾਲ ਪੰਚ, ਰਾਜ ਕੁਮਾਰ ਸਾਬਕਾ ਸਰਪੰਚ, ਕੁਲਵਿੰਦਰ ਕਿੰਦੋ ਅਤੇ ਮਹਿੰਦਰ ਪਾਲ ਪ੍ਰਧਾਨ ਆਦਿ ਵੀ ਹਾਜ਼ਰ ਸਨ |
ਮੇਹਲੀ, (ਸੰਦੀਪ ਸਿੰਘ) - ਸ਼ਿਵ ਮੰਦਰ ਪਿੰਡ ਕੁਲਥਮ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਮੂਹ ਸਾਧ ਸੰਗਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮਹਾਂਸ਼ਿਵਰਾਤਰੀ ਦਾ ਤਿਉਹਾਰ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਦੌਰਾਨ ਸਵੇਰੇ ਝੰਡੇ ਦੀ ਰਸਮ ਅਦਾ ਕੀਤੀ ਗਈ | ਉਪਰੰਤ ਸ਼ਿਵ ਭਗਤਾਂ ਵਲੋਂ ਭੋਲੇ ਨਾਥ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ ਅਤੇ ਮੰਦਰ ਦੇ ਮੁੱਖ ਸੇਵਾਦਾਰ ਵਲੋਂ ਸ਼ਿਵ ਭਗਵਾਨ ਦੀ ਪੂਜਾ ਕਰਨ ਦੇ ਮਹੱਤਵ ਬਾਰੇ ਸੰਗਤਾਂ ਨੂੰ ਵਿਸਥਾਰ ਪੂਰਵਕ ਜਾਣੂੰ ਕਰਵਾਇਆ | ਮੰਦਰ ਵਿਖੇ ਸੰਗਤਾਂ ਲਈ ਅਤੁੱਟ ਲੰਗਰ ਦੇ ਭੰਡਾਰੇ ਵਰਤਾਏ ਗਏ | ਇਸ ਮੌਕੇ ਰਜਿੰਦਰ ਸ਼ਰਮਾਂ, ਰਾਜਕਰਨ ਸ਼ਰਮਾ, ਤਰਸੇਮ ਸਿੰਘ ਸਾਬਕਾ ਸਰਪੰਚ, ਜਗਤਾਰ ਸਿੰਘ, ਕਪਿਲ ਦੱਤ, ਰਵੀ ਕੁਮਾਰ, ਸਨੀ ਕੁਮਾਰ, ਅਵਤਾਰ ਸਿੰਘ, ਰਜੇਸ਼ ਸ਼ਰਮਾ, ਰਾਜੂ ਸ਼ਰਮਾ ਅਤੇ ਨਗਰ ਦੀਆਂ ਸੰਗਤਾਂ ਦਾ ਭਾਰੀ ਇਕੱਠ ਹਾਜ਼ਰ ਸੀ |
ਨਵਾਂਸ਼ਹਿਰ, 21 ਫਰਵਰੀ (ਹਰਵਿੰਦਰ ਸਿੰਘ)-ਪਿੰਡ ਨਾਈਮਜਾਰਾ ਦੀ ਮੁੱਖ ਸੜਕ ਪਾਰ ਕਰਦੀ ਇਕ ਔਰਤ ਦੀ ਚੰਡੀਗੜ੍ਹ ਵਾਲੇ ਪਾਸਿਓਾ ਆ ਰਹੀ ਤੇਜ਼ ਰਫ਼ਤਾਰ ਕਾਰ ਦੀ ਟੱਕਰ ਹੋਣ ਕਾਰਨ ਮੌਤ ਹੋਣ ਦੀ ਖ਼ਬਰ ਹੈ | ਨਵੀਨ ਕੁਮਾਰ ਵਾਸੀ ਨਾਈ ਮਜਾਰਾ ਵਲੋਂ ਪੁਲਿਸ ਨੂੰ ਦਿੱਤੇ ਬਿਆਨਾਂ ...
ਨਵਾਂਸ਼ਹਿਰ, 21 ਫਰਵਰੀ (ਗੁਰਬਖਸ਼ ਸਿੰਘ ਮਹੇ)-ਜ਼ਿਲ੍ਹਾ ਪੁਲਿਸ ਮੁਖੀ ਸ੍ਰੀਮਤੀ ਅਲਕਾ ਮੀਨਾ (ਆਈ.ਪੀ.ਐੱਸ.) ਦੀ ਸਿੱਧੀ ਦੇਖ ਰੇਖ ਚਲਦੇ ਐਾਟੀ ਨਾਰਕੋਟਿਕ ਸੈੱਲ ਦੇ ਇੰਚਾਰਜ ਐੱਸ.ਆਈ. ਅਵਤਾਰ ਸਿੰਘ, ਏ.ਐੱਸ.ਆਈ. ਗੁਰਬਖਸ਼ ਰਾਮ, ਏ.ਐੱਸ.ਆਈ. ਸਰਵਣ ਰਾਮ ਅਤੇ ਸਤਿੰਦਰ ਸਿੰਘ ...
ਨਵਾਂਸ਼ਹਿਰ, 21 ਫਰਵਰੀ (ਗੁਰਬਖਸ਼ ਸਿੰਘ ਮਹੇ)-ਇਕ ਪਾਸੇ ਅੱਜ ਦੇ ਯੁੱਗ 'ਚ ਪੁਲਿਸ ਨੂੰ ਬਹੁਤ ਚੁਸਤ ਦਰੁਸਤ ਦੱਸਿਆ ਜਾ ਰਿਹਾ ਹੈ ਪਰ 11 ਦਿਨ ਤੋਂ ਲਾਪਤਾ 7 ਸਾਲਾ ਬੱਚੀ ਤੇ ਉਸ ਦੀ ਮਾਂ ਨੂੰ ਲੱਭਣ ਲਈ ਪੁਲਿਸ ਦਾ ਟਾਈਮ ਨਾ ਲੱਗਣ ਕਾਰਣ ਪੁਲਿਸ ਦੀ ਕਾਰਜਸ਼ੈਲੀ 'ਤੇ ਸਵਾਲੀਆ ...
ਬੰਗਾ, 21 ਫਰਵਰੀ (ਜਸਬੀਰ ਸਿੰਘ ਨੂਰਪੁਰ) - ਸਤਲੁਜ ਪਬਲਿਕ ਸਕੂਲ ਬੰਗਾ ਵਿਖੇ ਗਿਆਰਵੀਂ ਦੇ ਵਿਦਿਆਰਥੀਆਂ ਵਲੋਂ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ | ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਦੇ ਐਮ. ਡੀ ਪਾਲ ਸਿੰਘ ਪੂੰਨੀਆ, ਪ੍ਰਬੰਧਕ ...
ਉੜਾਪੜ/ਲਸਾੜਾ, 21 ਫਰਵਰੀ (ਲਖਵੀਰ ਸਿੰਘ ਖੁਰਦ) - ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਸਰਕਾਰੀ ਸਕੂਲਾਂ ਨੂੰ ਸੈਲਫ ਮੇਡ ਸਮਾਰਟ ਸਕੂਲ ਬਣਾਉਣ ਮੁਹਿੰਮ ਤਹਿਤ ਪਿੰਡ ਉੜਾਪੜ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂੰ ਸਮਾਰਟ ਬਨਾਉਣ ਲਈ ਗ੍ਰਾਮ ਪੰਚਾਇਤ, ਪਿੰਡ ...
ਨਵਾਂਸ਼ਹਿਰ, 21 ਫਰਵਰੀ (ਗੁਰਬਖਸ਼ ਸਿੰਘ ਮਹੇ)- ਮਹਾਂ-ਸ਼ਿਵਰਾਤਰੀ ਮੌਕੇ 'ਤੇ ਅੱਜ ਸ਼ਿਵ ਭਗਤਾਂ ਨੇ ਗੀਤਾ ਭਵਨ ਮੰਦਰ ਵਿਖੇ ਕਰਵਾਏ ਸਮਾਗਮ ਦੌਰਾਨ 108 ਵਾਰ ਓਮ ਨਮੋ ਸ਼ਿਵਾਏ ਦਾ ਜਾਪ ਕਰਦੇ ਹੋਏ 10 ਮਿੰਟ ਧਿਆਨ ਵੀ ਕੀਤਾ | ਆਰਟ ਆਫ਼ ਲਿਵਿੰਗ ਦੇ ਯੋਗਾ ਟੀਚਰ ਮਨੋਜ ਕੁਮਾਰ ...
ਬੰਗਾ, 21 ਫਰਵਰੀ (ਕਰਮ ਲਧਾਣਾ) - ਪ੍ਰਸਿੱਧ ਧਾਰਮਿਕ ਅਸਥਾਨ ਦਾਤਾ ਮੀਆਂ ਸਾਹਿਬ ਕਰਨਾਣਾ ਵਿਖੇ ਮਹਾਨ ਤਪੱਸਵੀ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦਾ 158ਵਾਂ ਜਨਮ ਦਿਹਾੜਾ ਮਨਾਉਂਦੇ ਹੋਏ ਕੇਕ ਕੱਟਿਆ ਗਿਆ | ਸ਼ਹੀਦ ਭਗਤ ਸਿੰਘ ਸ਼ੋਸ਼ਲ ਵੈਲਫੇਅਰ ਐਾਡ ਕਲਚਰਲ ਸੁਸਾਇਟੀ ...
ਬੰਗਾ, 21 ਫਰਵਰੀ (ਕਰਮ ਲਧਾਣਾ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਪੰਚਾਇਤ ਯੂਨੀਅਨ ਪੰਜਾਬ ਦਾ ਇਕ ਵਫਦ ਯੂਨੀਅਨ ਦੀਆਂ ਭਖਦੀਆਂ ਮੰਗਾਂ ਨੂੰ ਲੈ ਕੇ ਜਲਦ ਹੀ ਮੁਲਾਕਾਤ ਕਰੇਗਾ | ਜਿਸ ਦੌਰਾਨ ਪੰਜਾਬ ਸਰਕਾਰ ਨੂੰ ਸਰਪੰਚਾਂ ਦਾ ਭੱਤਾ ਪੰਜ ਹਜ਼ਾਰ ...
ਪੋਜੇਵਾਲ ਸਰਾਂ, 21 ਫਰਵਰੀ (ਨਵਾਂਗਰਾਈਾ)- ਸਰਕਾਰੀ ਹਾਈ ਸਕੂਲ ਚਾਂਦਪੁਰ ਰੁੜਕੀ ਵਿਖੇ ਡੈਪੋ ਦੇ ਤਹਿਸੀਲ ਇੰਚਾਰਜ ਭਗਤ ਰਾਮ ਅਤੇ ਉਨ੍ਹਾਂ ਦੀ ਟੀਮ ਵਲੋਂ ਪੋ੍ਰਜੈਕਟਰ ਰਾਹੀਂ ਬੱਚਿਆਂ ਨੂੰ ਨਸ਼ਿਆਂ ਿਖ਼ਲਾਫ਼ ਜਾਗਰੂਕ ਹੋਣ ਅਤੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ...
ਉੜਾਪੜ/ਲਸਾੜਾ, 21 ਫਰਵਰੀ (ਲਖਵੀਰ ਸਿੰਘ ਖੁਰਦ) - ਬਲਾਕ ਔੜ ਦੇ ਪਿੰਡ ਬਖਲੌਰ ਵਿਖੇ ਗੁਰਦੁਆਰਾ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ, ਐਨ. ਆਰ. ਆਈ ਵੀਰਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਅਤੇ ...
ਪੋਜੇਵਾਲ ਸਰਾਂ, 21 ਫਰਵਰੀ (ਨਵਾਂਗਰਾਈਾ)-ਸਵ: ਚੌਧਰੀ ਨੰਦ ਲਾਲ ਸਾਬਕਾ ਸੰਸਦੀ ਸਕੱਤਰ ਦੇ ਭਣੋਈਆ, ਮਾਸਟਰ ਅਜੀਤ ਸਿੰਘ ਨਵਾਂਗਰਾਂ ਤੇ ਮਾਸਟਰ ਦਵਿੰਦਰ ਪਾਲ ਭਾਟੀਆ ਦੇ ਭਰਾ ਠੇਕੇਦਾਰ ਲੇਖ ਰਾਜ ਨਵਾਂਗਰਾਂ ਦੀ ਪਿਛਲੇ ਦਿਨੀਂ ਦਿੱਲ ਦਾ ਦੌਰਾ ਪੈਣ ਨਾਲ ਅਚਾਨਕ ਮੌਤ ਹੋ ...
ਸੜੋਆ, 21ਫਰਵਰੀ (ਨਾਨੋਵਾਲੀਆ)-ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨਛੋਹ ਗੰਗਾ ਅੰਮਿ੍ਤ ਕੁੰਡ ਸੱਚਖੰਡ ਖੁਰਾਲਗੜ੍ਹ ਸਾਹਿਬ ਵਿਖੇ ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ ਵਲੋਂ ਸਰਬੱਤ ਦੇ ਭਲੇ ਲਈ ਆਦਿ ਧਰਮ ਸਤਿਸੰਗ ਕਰਵਾਇਆ ਗਿਆ | ਇਸ ਮੌਕੇ ਪ੍ਰਵਚਨ ...
ਔੜ/ਝਿੰਗੜਾਂ, 21 ਫਰਵਰੀ (ਕੁਲਦੀਪ ਸਿੰਘ ਝਿੰਗੜ)- ਧੰਨ-ਧੰਨ ਹਜ਼ੂਰ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੇ ਤਪੋ ਅਸਥਾਨ ਛੱਪੜੀ ਸਾਹਿਬ ਪਿੰਡ ਝਿੰਗੜਾਂ ਦੇ ਮੁੱਖ ਸੇਵਾਦਾਰ ਬੀਬੀ ਰੇਸ਼ਮੋਂ ਦੀ ਰਹਿਨੁਮਾਈ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਨਾਭ ਕੰਵਲ ਰਾਜਾ ...
ਬਹਿਰਾਮ, 21 ਫਰਵਰੀ (ਸਰਬਜੀਤ ਸਿੰਘ ਚੱਕਰਾਮੰੂ)-ਦੇਸ਼ ਦੇ ਸ਼ਹੀਦਾਂ ਅਤੇ ਸਰਹੱਦਾਂ 'ਤੇ ਰਾਖੀ ਕਰਦੇ ਜਵਾਨਾਂ ਨੂੰ ਸਮਰਪਿਤ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ 'ਤੇ ਅੰਬੇਡਕਰ ਸਭਾ ਅੰਬੇਡਕਰ ਨਗਰ ਭਰੋਮਜਾਰਾ ਰਾਣੰੂਆਂ ਵਲੋਂ ਐਨ. ਆਰ. ਆਈ ਵੀਰਾਂ ਦੇ ਸਹਿਯੋਗ ...
ਨਵਾਂਸ਼ਹਿਰ, 21 ਫਰਵਰੀ (ਗੁਰਬਖਸ਼ ਸਿੰਘ ਮਹੇ)- ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਪੈਰਾ-ਲੀਗਲ ਵਲੰਟੀਅਰ ਵਾਸਦੇਵ ਪਰਦੇਸੀ ਅਤੇ ਦੇਸ ਰਾਜ ਬਾਲੀ ਵਲੋਂ ਜੇ.ਐਮ. ਹਰਪ੍ਰੀਤ ਕੌਰ ਸਕੱਤਰ ਜ਼ਿਲ੍ਹਾ ਕਾਨੰੂਨੀ ਸੇਵਾਵਾਂ ਅਥਾਰਿਟੀ ਦੀਆਂ ਹਦਾਇਤਾਂ 'ਤੇ ਪਿੰਡ ...
ਸੰਧਵਾਂ, 21 ਫਰਵਰੀ (ਪ੍ਰੇਮੀ ਸੰਧਵਾਂ) - ਉੱਘੇ ਸਮਾਜ ਸੇਵੀ ਤੇ ਗਰੀਬਾਂ ਦੇ ਸੱਚੇ ਹਮਦਰਦ ਸ. ਤਰਸੇਮ ਸਿੰਘ ਭੋਗਲ, ਪਰਮਿੰਦਰ ਸਿੰਘ ਭੋਗਲ, ਗੁਰਵਿੰਦਰ ਸਿੰਘ ਭੋਗਲ, ਹਰਦੀਪ ਸਿੰਘ ਭੋਗਲ ਅਤੇ ਉਨ੍ਹਾਂ ਦੇ ਸਮੁੱਚੇ ਪਰਿਵਾਰ ਵਲੋਂ ਗੁਰਦੁਆਰਾ ਸ਼ਹੀਦਾਂ ਸਿੰਘਾਂ ...
ਮੁਕੰਦਪੁਰ, 21 ਫਰਵਰੀ (ਸੁਖਜਿੰਦਰ ਸਿੰਘ ਬਖਲੌਰ) - ਮੁਕੰਦਪੁਰ ਦੇ ਇਤਿਹਾਸਕ ਅਸਥਾਨ ਚੌਾਕੀਆਂ ਵਿਖੇ ਚੱਲ ਰਹੇ ਮੇਲੇ ਦੌਰਾਨ ਓਪਨ ਕਬੱਡੀ ਦੇ ਮੁਕਾਬਲੇ ਸ਼ੁਰੂ ਕਰਵਾਏ ਗਏ | ਇਸ ਮੌਕੇ ਕਬੱਡੀ ਖਿਡਾਰੀਆਂ ਨੂੰ ਅਸ਼ੀਰਵਾਦ ਦਿੰਦੇ ਹੋਏ ਸੁਖਦੀਪ ਸਿੰਘ ਸ਼ੁਕਾਰ ਪ੍ਰਧਾਨ ...
ਬੰਗਾ, 21 ਫਰਵਰੀ (ਕਰਮ ਲਧਾਣਾ) - ਗੁਰਦੁਆਰਾ ਸ਼ਹੀਦਾਂ ਬਾਬਾ ਟਾਹਲੀ ਸਾਹਿਬ ਬਾਹੜੋਵਾਲ ਵਿਖੇ 52ਵਾਂ ਸਾਲਾਨਾ ਜੋੜ ਮੇਲਾ 23 ਫਰਵਰੀ ਤੋਂ 27 ਫਰਵਰੀ ਤੱਕ ਸ਼ਰਧਾ ਪੂਰਵਕ ਮਨਾਇਆ ਜਾ ਰਿਹਾ ਹੈ | ਪ੍ਰਬੰਧਕ ਕਮੇਟੀ ਦੇ ਨੁਮਾਇੰਦਿਆਂ ਵਲੋਂ ਦਿੱਤੀ ਜਾਣਕਾਰੀ ਅਨੁਸਾਰ 23 ਫਰਵਰੀ ...
ਬੰਗਾ, 21 ਫਰਵਰੀ (ਕਰਮ ਲਧਾਣਾ) ਐਨ. ਆਰ. ਆਈ ਸੱਜਣਾਂ ਦੇ ਸਹਿਯੋਗ ਨਾਲ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਸੈਲਾ ਖੁਰਦ ਵਲੋਂ ਗੁਰਦੁਆਰਾ ਬਾਬਾ ਅਜੀਤ ਸਿੰਘ ਜੀ ਮੇਘੋਵਾਲ ਦੋਆਬਾ ਵਿਖੇ 22 ਫਰਵਰੀ ਦਿਨ ਸ਼ਨੀਵਾਰ ਨੂੰ ਸਮੂਹਿਕ ਅਨੰਦ ਕਾਰਜ ਕਰਵਾਏ ਜਾ ਰਹੇ ਹਨ | ਇਸ ਮੌਕੇ ...
ਜਲੰਧਰ, 21 ਫਰਵਰੀ (ਮੇਜਰ ਸਿੰਘ)-ਮਹਾਂ ਸ਼ਿਵਰਾਤਰੀ ਦੇ ਦਿਹਾੜੇ 'ਤੇ ਹਿੰਦੂ ਸਮਾਜ ਅਤੇ ਸਾਰੇ ਸ਼ਿਵ ਭਗਤਾਾ ਨੂੰ ਵਧਾਈ ਦਾ ਪੰਜਾਬ ਸਰਕਾਰ ਵਲੋਂ ਕਿਉਂ ਇਕ ਵੀ ਇਸ਼ਤਿਹਾਰ ਤੱਕ ਜਾਰੀ ਨਹੀਂ ਕੀਤਾ ਗਿਆ¢ ਇਸ ਗੱਲ 'ਤੇ ਪੰਜਾਬ ਕਾਾਗਰਸ ਦੀ ਆਗੂ ਨਿਮਿਸ਼ਾ ਮਹਿਤਾ ਨੇ ਗਹਿਰਾ ...
ਨਵਾਂਸ਼ਹਿਰ, 21 ਫਰਵਰੀ (ਹਰਵਿੰਦਰ ਸਿੰਘ)- ਦਰਬਾਰ ਪੰਜ ਪੀਰ ਪ੍ਰੇਮ ਨਗਰ ਨੇੜੇ ਬਿਜਲੀ ਦਫ਼ਤਰ ਵਿਖੇ ਸਾਲਾਨਾ ਜੋੜ ਮੇਲਾ ਸ਼ਰਧਾ ਨਾਲ ਕਰਵਾਇਆ ਗਿਆ | ਇਸ ਮੌਕੇ ਮੁੱਖ ਸੇਵਾਦਾਰ ਅਤੇ ਗੱਦੀਨਸ਼ੀਨ ਤੀਰਥ ਰਾਮ ਵਲੋਂ ਝੰਡੇ ਦੀ ਰਸਮ ਦੇ ਨਾਲ ਨਰੇਸ਼ ਕੈਂਥ ਵਲੋਂ ਚਾਦਰ ਦੀ ...
ਟੱਪਰੀਆਂ ਖੁਰਦ, 21 ਫਰਵਰੀ (ਸ਼ਾਮ ਸੁੰਦਰ ਮੀਲੂ)-ਲਗਪਗ 5 ਕੁ ਮਹੀਨੇ ਪਹਿਲਾਂ ਪਿੰਡ ਟੱਪਰੀਆਂ ਖੁਰਦ ਵਿਖੇ ਪੰਚਾਇਤ ਵਲੋਂ ਗੰਦੇ ਪਾਣੀ ਦੀ ਨਿਕਾਸੀ ਲਈ ਪਾਏ ਜਾ ਰਹੇ ਲੋਹੇ ਦੇ ਪਾਈਪ ਦੇ ਨਾਲ ਲੱਗਦੇ ਘਰਾਂ, ਦੁਕਾਨਦਾਰਾਂ, ਪਿੰਡ ਦੇ ਕੁਝ ਲੋਕਾਂ ਵਲੋਂ ਜਤਾਏ ਇਤਰਾਜ਼ ਤੋਂ ...
ਮੁਕੰਦਪੁਰ, 21 ਫਰਵਰੀ (ਸੁਖਜਿੰਦਰ ਸਿੰਘ ਬਖਲੌਰ) - ਲਾਇੰਨਜ਼ ਕਲੱਬ ਮੁਕੰਦਪੁਰ 321 ਡੀ ਦੀ ਮੀਟਿੰਗ ਪ੍ਰਧਾਨ ਕਿਸ਼ਨ ਚੰਦ ਦੀ ਅਗਵਾਈ ਹੇਠ ਮਹਿਫ਼ਲ ਰੈਸਟੋਰੈਂਟ ਮੁਕੰਦਪੁਰ ਵਿਖੇ ਹੋਈ | ਇਸ ਮੀਟਿੰਗ ਦੌਰਾਨ ਰੀਜ਼ਨ ਚੇਅਰਮੈਨ ਰਾਜਿੰਦਰ ਸਿੰਘ ਢੰਡਵਾਲ ਤੇ ਜ਼ੋਨ ...
ਕਟਾਰੀਆਂ, 21 ਫਰਵਰੀ (ਨਵਜੋਤ ਸਿੰਘ ਜੱਖੂ)-ਐਗ੍ਰੀਕਲਚਰਲ ਟੈਕਨੋਕਰੇਟਸ ਐਕਸ਼ਨ ਕਮੇਟੀ ਪੰਜਾਬ (ਐਗਟੈਕ) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਆਪਣੀਆਂ ਭਖਵੀਆਂ ਮੰਗਾਂ ਸਬੰਧੀ ਮੰਗ ਪੱਤਰ ਵਿਨੈ ਬਬਲਾਨੀ ਆਈ. ਏ. ਐਸ ਡਿਪਟੀ ਕਮਿਸ਼ਨਰ ਜ਼ਿਲ੍ਹਾ ਸਹੀਦ ਭਗਤ ਸਿੰਘ ਨਗਰ ...
ਨਵਾਂਸ਼ਹਿਰ, 21 ਫਰਵਰੀ (ਗੁਰਬਖਸ਼ ਸਿੰਘ ਮਹੇ, ਹਰਵਿੰਦਰ ਸਿੰਘ)-ਨੌਜਵਾਨਾਂ ਨੂੰ ਪੜ੍ਹ ਲਿਖ ਕੇ ਇਥੇ ਰਹਿ ਕੇ ਹੀ ਰੁਜ਼ਗਾਰ ਸਥਾਪਤ ਕਰਨੇ ਚਾਹੀਦੇ ਹਨ | ਇਹ ਸ਼ਬਦ ਐਮ. ਐਲ. ਏ. ਅੰਗਦ ਸਿੰਘ ਨੇ ਕਹੇ | ਉਹ ਨਵਾਂਸ਼ਹਿਰ ਵਿਖੇ ਇਕ ਰੈਸਟੋਰੈਂਟ ਦਾ ਉਦਘਾਟਨ ਕਰਨ ਆਏ ਸਨ | ਇਸ ...
ਔੜ, 21 ਫਰਵਰੀ (ਜਰਨੈਲ ਸਿੰਘ ਖ਼ੁਰਦ)- ਇਸ ਇਲਾਕੇ ਵਿਚ ਕਿਸਾਨਾਂ ਦੀਆਂ ਫ਼ਸਲਾਂ ਦੀ ਅਵਾਰਾ ਪਸ਼ੂਆਂ ਵਲੋਂ ਦਿਨ-ਰਾਤ ਬਰਬਾਦੀ ਕੀਤੀ ਜਾ ਰਹੀ ਹੈ ਪਰ ਸੂਬਾ ਸਰਕਾਰ ਕਿਸਾਨਾਂ ਦੀ ਇਸ ਸਮੱਸਿਆ ਪ੍ਰਤੀ ਪੂਰੀ ਤਰ੍ਹਾਂ ਬੇਖ਼ਬਰ ਲਗਦੀ ਹੈ ਜਦੋਂ ਕਿ ਕਿਸਾਨਾਂ ਨੇ ਅਨੇਕਾਂ ...
ਮੁਕੰਦਪੁਰ, 21 ਫਰਵਰੀ (ਪ. ਪ) - ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਲੋਂ ਐਲਾਨੇ ਗਏ ਬੀ. ਬੀ. ਏ. ਦੂਜਾ ਸਮੈਸਟਰ ਦੇ ਨਤੀਜ਼ਿਆਂ 'ਚ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ਦਾ ਨਤੀਜ਼ਾ ਜ਼ਿਲ੍ਹੇ ਭਰ 'ਚ ਉੱਤਮ ਰਿਹਾ | ਐਲਾਨੇ ਗਏ ਨਤੀਜੇ 'ਚ ਕਾਲਜ ਦੀ ...
ਸੰਧਵਾਂ, 21 ਫਰਵਰੀ (ਪ੍ਰੇਮੀ ਸੰਧਵਾਂ) - ਭਗਵਾਨ ਸ਼ਿਵ ਮੰਦਰ ਪਾਤਕਾਂ ਪਿੰਡ ਸੰਧਵਾਂ ਵਿਖੇ ਮਹਾਂਸ਼ਿਵਰਾਤਰੀ ਦੇ ਸਬੰਧ 'ਚ ਸਮੂਹ ਸ਼ਿਵ ਭਗਤਾਂ ਦੇ ਪੂਰਨ ਸਹਿਯੋਗ ਨਾਲ 22 ਫਰਵਰੀ ਦਿਨ ਸ਼ਨਿੱਚਰਵਾਰ ਨੂੰ ਸ਼ਿਵ ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪੰਡਤ ਪ੍ਰਮੋਦ ...
ਬੰਗਾ, 21 ਫਰਵਰੀ (ਲਾਲੀ ਬੰਗਾ) - ਜੀ. ਸਟਾਰ ਜਿੰਮ ਬੰਗਾ ਵਿਖੇ ਵਿਸ਼ੇਸ਼ ਸਨਮਾਨ ਸਮਾਗਮ ਕਰਾਇਆ ਗਿਆ | ਮੈਨੇਜਿੰਗ ਡਾਇਰੈਕਟਰ ਗੁਰਿੰਦਰਜੀਤ ਸਿੰਘ ਬਾਂਸਲ ਜੀ. ਸਟਾਰ ਜਿੰਮ ਦੀ ਅਗਵਾਈ ਹੇਠ ਹੋਏ ਇਸ ਸਮਾਗਮ ਦੌਰਾਨ ਨਿਊਜੀਲੈਂਡ 'ਚ ਵਸਦੇ ਖੇਡ ਪ੍ਰੇਮੀ ਸੂਰਜ ਸਹਿਦੇਵ ਦਾ ...
ਬੰਗਾ, 21 ਫਰਵਰੀ (ਜਸਬੀਰ ਸਿੰਘ ਨੂਰਪੁਰ) - ਸਿੱਖ ਨੈਸ਼ਨਲ ਕਾਲਜ ਬੰਗਾ ਦੇ ਕਾਮਰਸ ਵਿਭਾਗ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਪ੍ਰੀਖਿਆ ਦੌਰਾਨ ਸ਼ਾਨਦਾਰ ਨਤੀਜੇ ਹਾਸਲ ਕਰ ਕੇ ਕਾਲਜ ਦਾ ਮਾਣ ਵਧਾਇਆ ਹੈ | ਕਾਲਜ ਦੇ ਪਿ੍ੰਸੀਪਲ ਪ੍ਰੋ: ਅਨੂਪਮ ਕੌਰ ਨੇ ਦੱਸਿਆ ਕਿ ਬੀ. ਬੀ. ...
ਕਾਠਗੜ੍ਹ, 21 ਫਰਵਰੀ (ਬਲਦੇਵ ਸਿੰਘ ਪਨੇਸਰ)-ਹਰ ਸਾਲ ਦੀ ਤਰ੍ਹਾਂ ਪਿੰਡ ਵਾਸੀਆਂ ਵਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਗਿਆ | ਨਿਸ਼ਾਨ ਸਾਹਿਬ ਜੀ ਦੇ ਚੋਲਾ ਪਹਿਨਾਉਣ ਉਪਰੰਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ...
ਟੱਪਰੀਆਂ ਖ਼ੁਰਦ, 21 ਫਰਵਰੀ (ਸ਼ਾਮ ਸੁੰਦਰ ਮੀਲੂ)- ਸਤਿਗੁਰੂ ਬ੍ਰਹਮਾ ਨੰਦ ਭੂਰੀਵਾਲੇ ਗਰੀਬਦਾਸੀ ਰਾਣਾ ਗਜੇਂਦਰ ਚੰਦ ਗਰਲਜ਼ ਕਾਲਜ ਮਨਸੋਵਾਲ ਦਾ ਬੀ.ਕਾਮ. ਪਹਿਲੇ ਸਮੈਸਟਰ ਅਤੇ ਪੰਜਵੇਂ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ | ਸਤਿਗੁਰੂ ਭੂਰੀਵਾਲੇ ਗਰੀਬਦਾਸੀ ...
ਨਵਾਂਸ਼ਹਿਰ, 21 ਫਰਵਰੀ (ਗੁਰਬਖਸ਼ ਸਿੰਘ ਮਹੇ)-ਹਰੇਕ ਬੱਚੇ ਦੇ ਰੌਸ਼ਨ ਭਵਿੱਖ ਲਈ ਪ੍ਰਾਇਮਰੀ ਸਿੱਖਿਆ ਦਾ ਅਹਿਮ ਯੋਗਦਾਨ ਹੁੰਦਾ ਹੈ | ਇਹ ਵਿਚਾਰ ਰੇਵਲ ਸਿੰਘ ਸਾਬਕਾ ਪਿ੍ੰਸੀਪਲ ਨੇ ਸਰਕਾਰੀ ਪ੍ਰਾਇਮਰੀ ਸਕੂਲ ਅਮਰਗੜ੍ਹ ਵਿਖੇ ਸਾਂਝੇ ਕੀਤੇ | ਇਸ ਮੌਕੇ ਕੇਵਲ ਰਾਮ ...
ਨਵਾਂਸ਼ਹਿਰ, 21 ਫਰਵਰੀ (ਗੁਰਬਖਸ਼ ਸਿੰਘ ਮਹੇ)-ਰੋਪੜ ਵਿਖੇ ਲਹਿਰੀ ਸ਼ਾਹ ਮੰਦਰ ਰੋਡ ਦੇ ਨਜ਼ਦੀਕ ਡਾ: ਸਰਦਾਨਾ ਬੱਚਿਆਂ ਦੇ ਹਸਪਤਾਲ ਦੇ ਬਿਲਕੁਲ ਨੇੜੇ ਸਥਿਤ ਅਰਜਨ ਆਯੁਰਵੈਦਿਕ ਹਸਪਤਾਲ ਪਹਿਲਾਂ ਹੀ ਗੋਡਿਆਂ, ਰੀੜ੍ਹ ਦੀ ਹੱਡੀ, ਸਰਵਾਈਕਲ, ਸੈਟੀਕਾ ਪੇਨ, ਦਮਾ, ...
ਨਵਾਂਸ਼ਹਿਰ, 21 ਫਰਵਰੀ (ਹਰਵਿੰਦਰ ਸਿੰਘ)-ਸੀ.ਪੀ.ਆਈ. (ਐਮ) ਦੀ ਮੀਟਿੰਗ ਨਵਾਂਸ਼ਹਿਰ ਵਿਖੇ ਕਾਮਰੇਡ ਬਲਵੀਰ ਸਿੰਘ ਸੂਬਾ ਸੱਕਤਰੇਤ ਮੈਂਬਰ ਦੀ ਅਗਵਾਈ ਹੇਠ ਹੋਈ | ਇਸ ਮੌਕੇ ਕਾਮਰੇਡ ਜਾਡਲਾ ਅਤੇ ਦਰਸ਼ਨ ਮੱਟੂ ਨੇ ਕਿਹਾ ਕਿ ਅੱਜ ਸੂਬਾ ਸਰਕਾਰ ਲੋਕਾਂ ਦੀਆਂ ਸਮੱਸਿਆਵਾਂ ...
ਕਟਾਰੀਆਂ, 21 ਫਰਵਰੀ (ਨਵਜੋਤ ਸਿੰਘ ਜੱਖੂ)- ਪਿੰਡ ਸੱਲ ਕਲਾਂ ਅਤੇ ਸੱਲ ਖੁਰਦ ਦੇ ਆਂਗਣਵਾੜੀ ਕੇਂਦਰ ਵਿਚ ਸਿਹਤ ਵਿਭਾਗ ਵਲੋਂ ਮਮਤਾ ਦਿਵਸ ਮਨਾਇਆ ਗਿਆ | ਪੀ.ਐੱਚ.ਸੀ. ਸੁੱਜੋਂ ਦੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਰੂਬੀ ਚੌਧਰੀ ਦੀ ਰਹਿਨੁਮਾਈ ਹੇਠ ਹੋਏ ਇਸ ਸਮਾਗਮ ਦੇ ...
ਸੜੋਆ, 21 ਫਰਵਰੀ (ਨਾਨੋਵਾਲੀਆ)-ਡਾ: ਨਰਿੰਦਰ ਕੁਮਾਰ ਐੱਸ.ਐਮ.ਓ. ਸੜੋਆ ਦੀ ਅਗਵਾਈ ਵਿਚ ਸਿਵਲ ਹਸਪਤਾਲ ਸੜੋਆ ਵਿਖੇ ਦੰਦਾਂ ਦਾ 33ਵਾਂ ਪੰਦ੍ਹਰਵਾੜਾ ਮਨਾਇਆ ਗਿਆ | ਪੰਦ੍ਹਰਵਾੜੇ ਦੇ ਆਖ਼ਰੀ ਦਿਨ ਕਰਵਾਏ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਚੌਧਰੀ ਦਰਸ਼ਨ ਲਾਲ ਮੰਗੂਪੁਰ ...
ਬੰਗਾ, 21 ਫਰਵਰੀ (ਲਾਲੀ ਬੰਗਾ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਦੇ ਪ੍ਰਬੰਧ ਅਧੀਨ ਚੱਲ ਰਹੀ ਇਲਾਕੇ ਦੀ ਸਿਰਮੌਰ ਸੰਸਥਾ ਭਾਈ ਸੰਗਤ ਸਿੰਘ ਖਾਲਸਾ ਕਾਲਜ ਬੰਗਾ ਵਿਖੇ ਕਾਲਜ ਪਿ੍ੰਸੀਪਲ ਡਾ. ਰਣਜੀਤ ਸਿੰਘ ਦੀ ਯੋਗ ਅਗਵਾਈ ਅਧੀਨ ਅਤੇ ਕਾਮਰਸ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX