ਲੁਧਿਆਣਾ, 21 ਫਰਵਰੀ (ਪੁਨੀਤ ਬਾਵਾ)-ਇੰਡਸਟਰੀਜ਼ 4.0 ਤੇ ਸਮਾਰਟ ਮੈਨੂੰਫ਼ੈਕਚਰਿੰਗ 'ਚ ਸਹਾਈ ਹੋਣ ਵਾਲੀ ਮਸ਼ੀਨ ਟੂਲਜ਼ ਅਤੇ ਆਟੋਮੇਸ਼ਨ ਟੈਕਨਾਲੌਜੀ 'ਤੇ ਅਧਾਰਿਤ 4 ਰੋਜ਼ਾ 9ਵੀਂ ਮੈਕਆਟੋ ਪ੍ਰਦਰਸ਼ਨੀ ਦੀ ਅੱਜ ਸ਼ਾਨਦਾਰ ਸ਼ੁਰੂਵਾਤ ਹੋ ਗਈ ਹੈ | ਇਹ ਪ੍ਰਦਰਸ਼ਨੀ ਉਡਾਨ ਮੀਡੀਆ ਐਾਡ ਕਮਿਉਨੀਕੇਸ਼ਨਸ ਪ੍ਰਾਈਵੇਟ ਲਿਮਟਿਡ ਵੱਲੋਂ ਲਗਾਈ ਗਈ ਹੈ | ਪ੍ਰਦਰਸ਼ਨੀ ਦੇ ਉਦਘਾਟਨੀ ਸਮਾਰੋਹ ਵਿਚ ਮੁੱਖ ਮੰਤਰੀ ਦੇ ਰਾਜਸੀ ਸਲਾਹਕਾਰ ਕੈਪਟਨ ਸੰਦੀਪ ਸੰਧੂ, ਵਿਧਾਇਕ ਕੁਲਦੀਪ ਸਿੰਘ ਵੈਦ ਅਤੇ ਐਮ.ਐਸ.ਐਮ.ਈ. ਦੇ ਸੰਯੁਕਤ ਨਿਰਦੇਸ਼ਕ ਵਿਕਾਸ ਆਨੰਦ ਸ਼ੇਰਖਾਨੇ ਪੁੱਜੇ | ਪ੍ਰਦਰਸ਼ਨੀ ਵਿਚ ਭਾਰਤ ਅਤੇ 20 ਹੋਰ ਦੇਸ਼ਾਂ ਤੋਂ 575 ਪ੍ਰਦਰਸ਼ਕ ਵੱਲੋਂ ਵੱਖ-ਵੱਖ ਮਸ਼ੀਨ ਟੂਲ, ਸੀ. ਐਨ. ਸੀ. ਮਸ਼ੀਨ ਅਤੇ ਐਸ. ਪੀ. ਐਮ., ਇੰਜੀਨੀਅਰਿੰਗ ਮਸ਼ੀਨਰੀ ਤੇ ਪੁਰਜ਼ੇ, ਪਾਵਰ ਟੂਲ, ਵੈਲਡਿੰਗ ਤੇ ਕਟਿੰਗ ਉਪਕਰਣ, ਮੈਟੀਰੀਅਲ ਹੈਂਡਿੰਗ ਉਪਕਰਣ, ਕੁਆਲਟੀ ਕੰਟਰੋਲ ਐਕਸੈਸਰੀ, ਹਰਡਿਨਿੰਗ ਤੇ ਹੀਟਿੰਗ ਮਸ਼ੀਨ, ਉਦਯੋਗਿਕ ਰੋਬੋਟ ਅਤੇ ਹੋਰ ਬਹੁਤ ਸਾਰੀਆਂ ਮਸ਼ੀਨਾਂ ਪ੍ਰਦਰਸ਼ਤ ਕੀਤੀਆਂ ਗਈਆਂ ਹਨ | ਕਈ ਅਜਿਹੀਆਂ ਸਮਾਰਟ ਮੈਨੂੰਫ਼ੈਕਚਰਿੰਗ ਮਸ਼ੀਨਾਂ ਹਨ, ਜੋ 8 ਵਿਕਅਤੀਆਂ ਦਾ ਕੰਮ ਇਕੱਲੀਆਂ ਹੀ ਕਰ ਸਕਦੀਆਂ ਹਨ | ਵੈਲਡਿੰਗ ਕਰਨ ਲਈ ਮਨੁੱਖੀ ਸ਼ਕਤੀ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਮਾਰਕੀਟ ਵਿਚ ਸਮਾਰਟ ਵੈਲਡਿੰਗ ਰੋਬੋਟਿਕ ਮਸ਼ੀਨਾਂ ਵੀ ਆ ਗਈਆਂ ਹਨ, ਜਿਸ ਨਾਲ ਸਿਰਫ਼ ਕੰਪਿਊਟਰ ਦੀ ਸਕਰੀਨ 'ਤੇ ਸਿਰਫ਼ ਇਕ ਕਲਿੱਕ ਨਾਲ ਮਸ਼ੀਨਾਂ ਸਮਾਰਟ ਨਿਰਮਾਣ ਦੇ ਨਤੀਜੇ ਦਿੰਦੀਆਂ ਹਨ | ਪ੍ਰਦਰਸ਼ਨੀ ਵਿਚ ਜੋ 850 ਮਸ਼ੀਨਾਂ ਨੂੰ ਚਲਾ ਕੇ ਡੈਮੋ ਦਿਖਾਏ ਜਾ ਰਹੇ ਹਨ, ਉਸ ਨਾਲ ਲੋਕਾਂ ਨੂੰ ਉਨ੍ਹਾਂ ਦੀ ਲੋੜ ਵਾਲੀ ਮਸ਼ੀਨ ਨੂੰ ਚਲਾ ਕੇ ਕੇ ਉਸ ਦੀਆਂ ਖੂਬੀਆਂ ਬਾਰੇ ਜਾਣਕਾਰੀ ਲੈਣ ਦਾ ਵੀ ਮੌਕਾ ਮਿਲਿਆ | ਪ੍ਰਦਰਸ਼ਨੀ ਵਿਚ ਵੈਲਡਿੰਗ ਮਸ਼ੀਨਾਂ, ਭਾਰ ਚੁੱਕਣ ਵਾਲੀਆਂ ਮਸ਼ੀਨਾਂ ਤੇ ਰੋਬੋਟਿਕ ਤਕਨਾਲੋਜੀ ਦੇਖਣ ਲਈ ਲੋਕਾਂ ਵਿਚ ਭਾਰੀ ਖਿੱਚ ਦੇਖਣ ਨੂੰ ਮਿਲੀ |
ਲੇਜ਼ਰ ਕੱਟਣ ਵਾਲੀਆਂ ਮਸ਼ੀਨਾਂ ਤੇ ਸਕੈਨਿੰਗ ਮਸ਼ੀਨਾਂ ਦੀ ਨਵੀਨਤਕ ਤਕਨਾਲੌਜੀ ਨੂੰ ਵੀ ਪ੍ਰਦਰਸ਼ਿਤ ਕੀਤਾ ਗਿਆ ਹੈ | ਕੰਪਨੀਆਂ ਨੇ 3ਡੀ. ਸਕੈਨਰ ਪੇਸ਼ ਕੀਤਾ ਗਿਆ ਹੈ | ਮਾਹਿਰਾਂ ਅਨੁਸਾਰ ਰਿਵਰਸ ਇੰਜੀਨੀਅਰਿੰਗ, ਡਾਟਾ ਇੰਨਪੁੱਟ ਲਈ 3 ਡੀ. ਸਕੈਨਰ ਸਿਰਫ਼ ਕੁੱਝ ਸਕਿੰਟਾਂ ਵਿਚ ਨਤੀਜੇ ਦੇਵੇਗਾ | ਉਡਾਣ ਮੀਡੀਆ ਐਾਡ ਕਮਿਉਨੀਕੇਸ਼ਨਸ ਪ੍ਰਾਈਵੇਟ ਲਿਮਟਿਡ ਦੇ ਪ੍ਰਬੰਧਕ ਨਿਰਦੇਸ਼ਕ ਜੀ.ਐਸ. ਢਿੱਲੋਂ ਨੇ ਕਿਹਾ ਕਿ ਪ੍ਰਦਰਸ਼ਨੀ ਵਿਚ ਪਹਿਲੇ ਹੀ ਦਿਨ ਆਸ ਨਾਲੋਂ ਕਈ ਗੁਣਾ ਵੱਧ ਲੋਕਾਂ ਦੇ ਪੁੱਜਣ ਨਾਲ ਉਨ੍ਹਾਂ ਦੇ ਹੌਾਸਲੇ ਬੁਲੰਦ ਹੋ ਗਏ ਹਨ | ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਦੇਸ਼ ਤੇ ਵਿਦੇਸ਼ ਤੋਂ 35 ਹਜ਼ਾਰ ਤੋਂ ਵੱਧ ਲੋਕਾਂ ਨੇ ਪ੍ਰਦਰਸ਼ਨੀ ਦੇਖਣ ਲਈ ਆਉਣ ਵਾਸਤੇ ਆਨ ਲਾਈਨ ਰਜਿਸਟ੍ਰੇਸ਼ਨ ਕਰਵਾ ਦਿੱਤੀ ਹੈ | ਉਨ੍ਹਾਂ ਕਿਹਾ ਕਿ ਇਸ ਵਾਰ 60 ਤੋਂ 70 ਹਜ਼ਾਰ ਦੇ ਕਰੀਬ ਲੋਕਾਂ ਦੇ ਪੁੱਜਣ ਦੀ ਆਸ ਹੈ | ਉਨ੍ਹਾਂ ਕਿਹਾ ਕਿ ਇਸ ਪ੍ਰਦਰਸ਼ਨੀ ਲਗਾਉਣ ਵਿਚ ਐਮਐਸਐਮਈ ਅਤੇ ਐਨਐਸਆਈਸੀ, ਐਸੋਸੀਏਸ਼ਨ ਆਫ ਲੁਧਿਆਣਾ ਮਸ਼ੀਨ ਟੂਲ ਇੰਡਸਟਰੀ, ਆਟੋ ਪਾਰਟਸ ਮੈਨੂਫੈਕਚਰਜ਼ ਐਸੋਸੀਏਸ਼ਨ (ਇੰਡੀਆ) ਅਤੇ ਹੋਰ ਐਸੋਸੀਏਸ਼ਨਾਂ ਵੱਲੋਂ ਸਮਰਥਨ ਦਿੱਤਾ ਗਿਆ ਹੈ | ਵਿਧਾਇਕ ਵੈਦ ਨੇ ਕਿਹਾ ਕਿ ਪ੍ਰਦਰਸ਼ਨੀਆਂ ਸਨਅਤਕਾਰਾਂ ਤੇ ਗਾਹਕਾਂ ਨੂੰ ਇਕ ਮੰਚ 'ਤੇ ਆ ਕੇ ਕਾਰੋਬਾਰ ਕਰਨ ਦਾ ਮੌਕਾ ਪ੍ਰਦਾਨ ਕਰਦੀਆਂ ਹਨ | ਉਨ੍ਹਾਂ ਕਿਹਾ ਕਿ ਅਜਿਹੀਆਂ ਪ੍ਰਦਰਸ਼ਨੀਆਂ ਵਿਚ ਹਿੱਸਾ ਲੈ ਕੇ ਵੱਧ ਤੋਂ ਵੱਧ ਜਾਣਕਾਰੀ ਲੈਣੀ ਚਾਹੀਦੀ ਹੈ | ਸ.ਸੰਧੂ ਨੇ ਕਿਹਾ ਕਿ ਪ੍ਰਦਰਸ਼ਨੀ ਇਕ ਅਜਿਹੀ ਥਾਂ ਹੁੰਦੀ ਹੈ, ਜਿਸ ਵਿਚ ਸਨਅਤਕਾਰਾਂ ਨੂੰ ਬਾਜਾਰ ਵਿਚ ਉਪਲਬਧ ਨਵੀਨਤਮ ਤਕਨੀਕਾਂ, ਮਸ਼ੀਨਰੀ ਨੂੰ ਦੇਖਣ, ਸਿੱਖਣ ਤੇ ਅਪਣਾਊਣ ਦਾ ਮੌਕਾ ਮਿਲਦਾ ਹੈ | ਸ੍ਰੀ ਸ਼ੇਰਖਾਨ ਨੇ ਐਮ.ਐਸ.ਐਮ.ਈ. ਵਿਭਾਗ ਵੱਲੋਂ ਸਨਅਤਕਾਰਾਂ ਦੀ ਭਲਾਈ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਕਰਨ ਵੜਿੰਗ ਉਪ ਚੇਅਰਮੈਨ, ਅਭਿਸ਼ੇਕ ਮੁੰਜਾਲ ਨਿਰਦੇਸ਼ਕ ਹੀਰੋ ਸਾਈਕਲ, ਮਨਜੀਤ ਸਿੰਘ ਖਾਲਸਾ ਪ੍ਰਧਾਨ ਕਿਰਤ ਸੇਵਾ, ਲਲਿਤ ਕੁਮਾਰ ਰੇਲ ਕੋਲ ਕਾਰਖਾਨਾ ਕਪੂਰਥਲਾ, ਗੁਰਪ੍ਰਗਟ ਸਿੰਘ ਕਾਹਲੋਂ ਪ੍ਰਧਾਨ ਆਟੋ ਪਾਰਟਸ, ਉਪਕਾਰ ਸਿੰਘ ਆਹੂਜਾ ਪ੍ਰਧਾਨ ਸੀਸੂ, ਡੀ.ਐਸ. ਚਾਵਲਾ ਪ੍ਰਧਾਨ ਯੂ.ਸੀ.ਪੀ.ਐਮ.ਏ., ਗੁਰਮੀਤ ਸਿੰਘ ਕੁਲਾਰ ਪ੍ਰਧਾਨ ਫ਼ਿਕੋ, ਗੁਰਪ੍ਰੀਤ ਸਿੰਘ ਕਾਹਲੋਂ ਨਿਰਦੇਸ਼ਕ ਐਮ.ਐਸ.ਐਮ.ਈ. ਬੋਰਡ, ਚਰਨਜੀਤ ਸਿੰਘ ਵਿਸ਼ਵਕਰਮਾ ਸਾਬਕਾ ਪ੍ਰਧਾਨ, ਜਗਤਾਰ ਸਿੰਘ ਪ੍ਰਧਾਨ ਮਸ਼ੀਨ ਟੂਲ ਐਸੋਸੀਏਸ਼ਨ, ਕੁਲਵੰਤ ਸਿੰਘ ਐਨ.ਕੇ.ਐਚ., ਮਨਜਿੰਦਰ ਸਿੰਘ ਸਚਦੇਵਾ ਪ੍ਰਧਾਨ ਬਰਾਡੋ, ਜਸਵਿੰਦਰ ਸਿੰਘ ਠੁਕਰਾਲ ਪ੍ਰਧਾਨ ਜਨਤਾ ਨਗਰ ਐਸੋਸੀਏਸ਼ਨ, ਅਵਤਾਰ ਸਿੰਘ ਭੋਗਲ, ਐਸ. ਸੀ. ਰਲਹਨ ਪ੍ਰਧਾਨ ਹੈਾਡ ਟੂਲ ਐਸੋਸੀਏਸ਼ਨ, ਭੋਲਾ ਝਾਅ ਭਾਜਪਾ ਆਗੂੁ, ਜਸ਼ਨਦੀਪ ਸਿੰਘ ਕਾਹਲੋਂ, ਹਰਿੰਦਰਜੀਤ ਸਿੰਘ ਕਾਹਲੋਂ, ਮਨਦੀਪ ਚੌਧਰੀ, ਗੁਰਦੀਪ ਸਿੰਘ ਦੀਪ, ਬਰਿੰਦਰ ਸਿੰਘ ਨਾਗੀ, ਕੁੰਦਨ ਲਾਲ, ਕ੍ਰਿਸ਼ਨ ਕੁਮਾਰ, ਦੀਪਕ ਚੈਂਚੀ ਆਦਿ ਹਾਜ਼ਰ ਸਨ |
<br/>
ਲੁਧਿਆਣਾ, 21 ਫਰਵਰੀ (ਪਰਮਿੰਦਰ ਸਿੰਘ ਆਹੂਜਾ)- ਥਾਣਾ ਦੁੱਗਰੀ ਦੀ ਪੁਲਿਸ ਨੇ ਕਲੋਨਾਈਜ਼ਰ ਦੀ ਲੱਖਾਂ ਦੀ ਨਕਦੀ ਲੈ ਕੇ ਫ਼ਰਾਰ ਹੋਏ ਡਰਾਈਵਰ ਗਿ੍ਫਤਾਰ ਕਰਕੇ ਉਸ ਦੇ ਕਬਜ਼ੇ ਵਿੱਚੋਂ 6 ਲੱਖ 49 ਹਜ਼ਾਰ ਦੀ ਨਕਦੀ ਬਰਾਮਦ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ...
ਲੁਧਿਆਣਾ, 21 ਫਰਵਰੀ (ਬੀ.ਐਸ.ਬਰਾੜ)-ਸਥਾਨਕ ਸਰਕਾਰੀ ਪ੍ਰਾਇਮਰੀ ਸਕੂਲ ਸਲੇਮਟਾਬਰੀ ਵਿਖੇ ਵਿਦਿਆਰਥੀਆਂ ਦੀ ਆਪਸੀ ਹੋਈ ਲੜਾਈ ਵਿਚ ਇਕ ਵਿਦਿਆਰਥੀ ਦੀ ਗੱਲ ਨਾ ਸੁਣਨ ਦੇ ਸਬੰਧ ਵਿਚ ਉਸ ਵਿਦਿਆਰਥੀ ਦੇ ਮਾਪਿਆਂ ਵਲੋਂ ਸਕੂਲ ਅਧਿਆਪਕ ਨਾਲ ਸਕੂਲ ਆ ਕਿ ਤੂੰ ਤੰੂ ਮੈਂ ਮੈਂ ...
ਲੁਧਿਆਣਾ, 21 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਹੈਬੋਵਾਲ ਸਥਿਤ ਮੈਡੀਕਲ ਹਾਲ ਵਿਚ ਚੋਰ ਬੀਤੀ ਰਾਤ ਇਕ ਮੈਡੀਕਲ ਹਾਲ ਦੇ ਤਾਲੇ ਤੋੜ ਕੇ ਉੱਥੇ ਪਈ 50 ਹਜ਼ਾਰ ਦੀ ਨਕਦੀ ਚੋਰੀ ਕਰਕੇ ਫ਼ਰਾਰ ਹੋ ਗਏ | ਜਾਣਕਾਰੀ ਅਨੁਸਾਰ ਘਟਨਾ ਅੱਜ ਤੜਕੇ ਉਸ ਵਕਤ ਵਾਪਰੀ ਜਦੋਂ ਕਾਰ ...
ਲੁਧਿਆਣਾ, 21 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਨੇ ਖ਼ਤਰਨਾਕ ਲੁਟੇਰਾ ਗਿਰੋਹ ਦੇ ਦੋ ਮੈਂਬਰਾਂ ਨੂੰ ਗਿ੍ਫ਼ਤਾਰ ਕਰਕੇ ਭਾਰੀ ਮਾਤਰਾ ਵਿਚ ਸਮਾਨ ਬਰਾਮਦ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਡੀ.ਸੀ.ਪੀ ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ...
ਲੁਧਿਆਣਾ, 21 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਕੈਮਿਸਟਾਂ ਨੂੰ ਡਰਾ ਧਮਕਾ ਕੇ ਉਨ੍ਹਾਂ ਪਾਸੋਂ ਜਬਰੀ ਵਸੂਲੀ ਕਰਨ ਵਾਲੇ ਇਕ ਨਕਲੀ ਪੁਲਿਸ ਮੁਲਾਜ਼ਮ ਨੂੰ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ, ਜਦਕਿ ਉਸ ਦੇ ਤਿੰਨ ਹੋਰ ਸਾਥੀਆਂ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ | ...
ਲੁਧਿਆਣਾ, 21 ਫ਼ਰਵਰੀ (ਕਵਿਤਾ ਖੁੱਲਰ)-ਪੰਜਾਬੀ ਸਾਹਿਤ ਅਕਾਦਮੀ ਵਲੋਂ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਪੰਜਾਬੀ ਮਾਤ ਭਾਸ਼ਾ ਮੇਲਾ ਪੰਜਾਬੀ ਭਵਨ ਲੁਧਿਆਣਾ ਵਿਖੇ ਕਰਵਇਆ ਗਿਆ, ਜਿਸ ਵਿਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ 15 ਕਾਲਜਾਂ ਦੇ ...
ਲੁਧਿਆਣਾ, 21 ਫਰਵਰੀ (ਸਲੇਮਪੁਰੀ)- ਦੇਸ਼ ਵਿਚ ਦਵਾਈਆਂ ਦੀਆਂ ਬੇਹੱਦ ਵੱਧ ਰਹੀਆਂ ਕੀਮਤਾਂ 'ਤੇ ਚਿੰਤਾ ਪ੍ਰਗਟਾਉਂਦਿਆਂ ਡਾਕਟਰਾਂ ਦੀ ਕੌਮੀ ਜਥੇਬੰਦੀ ਅਲਾਇੰਸ ਆਫ਼ ਡਾਕਟਰਜ਼ ਫ਼ਾਰ ਐਥੀਕਲ ਹੈਲਥ ਕੇਅਰ ਨੇ ਦਵਾਈਆਂ ਦੀਆਂ ਕੀਮਤਾਂ ਤੈਅ ਕਰਨ ਵਾਲੀ ਭਾਰਤ ਸਰਕਾਰ ਦੀ ...
ਲੁਧਿਆਣਾ, 21 ਫਰਵਰੀ (ਕਵਿਤਾ ਖੁੱਲਰ)-ਸ਼ਾਹੀਨ ਬਾਗ ਵਿਚ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਚੱਲ ਰਹੇ ਰੋਸ ਪ੍ਰਦਰਸ਼ਨ ਦੇ 10ਵੇਂ ਦਿਨ ਵੱਡੀ ਗਿਣਤੀ ਵਿਚ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਤੋਂ ਔਰਤਾਂ ਦਾਣਾ ਮੰਡੀ ਵਿਖੇ ਪੁੱਜੀਆਂ, ਉੱਥੇ ਮਸਜਿਦ ਨੂਰ ਮੁਹੱਲਾ ਫਤਹਿਗੜ੍ਹ ...
ਲੁਧਿਆਣਾ, 21 ਫਰਵਰੀ (ਪਰਮਿੰਦਰ ਸਿੰਘ ਆਹੂਜਾ)- ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰ ਵਾਲੇ ਦੋ ਨੌਜਵਾਨਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਭਾਰੀ ਮਾਤਰਾ ਵਿਚ ਚਰਸ ਅਤੇ ਭੁੱਕੀ ਬਰਾਮਦ ਕੀਤੀ ਹੈ | ਜਾਣਕਾਰੀ ਅਨੁਸਾਰ ...
ਮੁੱਲਾਂਪੁਰ-ਦਾਖਾ, 21 ਫਰਵਰੀ (ਨਿਰਮਲ ਸਿੰਘ ਧਾਲੀਵਾਲ)-ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵਲੋਂ ਅੱਜ ਆਪਣੇ ਮੰਡੀ ਮੁੱਲਾਂਪੁਰ ਦਫਤਰ ਸੱਤ੍ਹਾਧਾਰੀ ਸਰਕਾਰ ਦੇ ਚਹੇਤਿਆਂ ਅਤੇ ਅਫ਼ਸਰਸ਼ਾਹੀ ਦੀ ਨਿੰਦਾ ਕਰਦਿਆਂ ਕਿਹਾ ਕਿ ...
ਲੁਧਿਆਣਾ, 21 ਫਰਵਰੀ (ਜੁਗਿੰਦਰ ਸਿੰਘ ਅਰੋੜਾ)-ਜ਼ਿਲ੍ਹੇ ਵਿਚ ਚੱਲ ਰਹੇ ਰਾਸ਼ਨ ਡੀਪੂਆਂ ਨਾਲ ਹਜ਼ਾਰਾਂ ਖਪਤਕਾਰ ਜੁੜੇ ਹੋਏ ਹਨ, ਜਿਨ੍ਹਾਂ ਤੋਂ ਸਰਕਾਰ ਦੀਆਂ ਵੱਖ ਵੱਖ ਸਕੀਮਾਂ ਤਹਿਤ ਲੋਕਾਂ ਨੂੰ ਰਾਸ਼ਨ ਆਦਿ ਦਿੱਤਾ ਜਾਂਦਾ ਹੈ ਅਤੇ ਸਸਤੀ ਕਣਕ ਵੀ ਸਮਾਰਟ ਰਾਸ਼ਨ ...
ਲਾਡੋਵਾਲ, 21 ਫਰਵਰੀ (ਬਲਬੀਰ ਸਿੰਘ ਰਾਣਾ)-ਸਥਾਨਕ ਕਸਬੇ ਦੇ ਨਾਲ ਲਗਦੇ ਪਿੰਡ ਭੱਟੀਆਂ ਬੇਟ ਵਿਖੇ ਵਿਧਾਨ ਸਭਾ ਹਲਕਾ ਗਿੱਲ ਦੇ ਵਿਧਾਇਕ ਕੁਲਦੀਪ ਸਿੰਘ ਵੈਦ ਦੇ ਸਪੁੱਤਰ ਕੌਾਸਲਰ ਹਰਕਰਨ ਸਿੰਘ ਵੈਦ ਨੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਨਾਲ ਲੱਗਦੀ ਜ਼ਮੀਨ ਵਿਚ ਅਧੁਨਿਕ ...
ਲੁਧਿਆਣਾ, 21 ਫਰਵਰੀ (ਪੁਨੀਤ ਬਾਵਾ)-ਕੇਂਦਰ ਸਰਕਾਰ ਦੇ ਸੂਖਮ, ਲਘੂ ਤੇ ਮੱਧਮ ਵਿਕਾਸ ਵਿਭਾਗ ਦੇ ਸੰਯੁਕਤ ਡਿਪਟੀ ਕਮਿਸ਼ਨਰ ਵਿਕਾਸ ਆਨੰਦ ਸ਼ੇਰਖਾਨੇ ਨੇ ਉਡਾਨ ਮੀਡੀਆ ਐਾਡ ਕਮਿਉਨੀਕੇਸ਼ਨਸ ਪ੍ਰਾਈਵੇਟ ਲਿਮਟਿਡ ਵੱਲੋਂ ਲਗਾਈ ਗਈ ਮਸ਼ੀਨ ਟੂਲਜ਼ ਅਤੇ ਆਟੋਮੇਸ਼ਨ ...
ਡੇਹਲੋਂ, 21 ਫਰਵਰੀ (ਅੰਮਿ੍ਤਪਾਲ ਸਿੰਘ ਕੈਲੇ)- ਡੇਹਲੋਂ ਪੁਲਿਸ ਵਲੋਂ 19 ਕਿਲੋ 500 ਗ੍ਰਾਂਮ ਭੁੱਕੀ ਸਮੇਤ ਇਕ ਕਥਿਤ ਦੋਸ਼ੀ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ | ਥਾਣਾ ਡੇਹਲੋਂ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਅਡੀਸ਼ਨਲ ਥਾਣਾ ਮੁਖੀ ਮੁਹੰਮਦ ਰਸ਼ੀਦ ਨੇ ...
ਲੁਧਿਆਣਾ, 21 ਫਰਵਰੀ (ਕਵਿਤਾ ਖੁੱਲਰ)-ਸ਼ਿਵਸ਼ਕਤੀ ਮੰਦਿਰ ਢੋਲੇਵਾਲ ਵੱਲੋਂ ਪ੍ਰਦੀਪ ਬਹਿਲ ਅਤੇ ਵਾਸਦੇਵ ਕਸ਼ਿਅਪ ਦੀ ਅਗਵਾਈ ਹੇਠ ਮਹਾਂਸ਼ਿਵਰਾਤਰੀ ਮੌਕੇ ਕੱਢੀ ਵਿਸ਼ਾਲ ਸ਼ੋਭਾ ਯਾਤਰਾ ਵਿਚ ਰਾਮਗੜ੍ਹੀਆ ਭਲਾਈ ਬੋਰਡ ਪੰਜਾਬ ਸਰਕਾਰ ਦੇ ਸਾਬਕਾ ਚੇਅਰਮੈਨ ਸੋਹਣ ...
* 31 ਮਾਰਚ ਤੱਕ 20 ਕਰੋੜ ਵਸੂਲਣ ਦਾ ਟੀਚਾ ਲੁਧਿਆਣਾ, 21 ਫਰਵਰੀ (ਅਮਰੀਕ ਸਿੰਘ ਬੱਤਰਾ)-ਮੇਅਰ ਬਲਕਾਰ ਸਿੰਘ ਸੰਧੂ ਵਲੋਂ 2019-20 ਬਜਟ 'ਚ ਤਹਿ ਕੀਤੀ ਵੱਖ-ਵੱਖ ਵਿਭਾਗਾਂ ਦੀ ਆਮਦਨ ਦਾ ਟੀਚਾ 31 ਮਾਰਚ 2020 ਤੱਕ ਹਰ ਹੀਲੇ ਪੂਰਾ ਕਰਨ ਦੇ ਦਿੱਤੇ ਸਖਤ ਨਿਰਦੇਸ਼ਾਂ ਤੋਂ ਬਾਅਦ ਇਮਾਰਤੀ ...
ਹੰਬੜਾਂ, 21 ਫਰਵਰੀ (ਜਗਦੀਸ਼ ਸਿੰਘ ਗਿੱਲ)-ਮਾਂ ਭਗਵਤੀ ਮੰਦਰ ਹੰਬੜਾਂ ਵਿਖੇ ਹਰ ਸਾਲ ਦੀ ਤਰ੍ਹਾਂ ਮਹਾਂ ਸ਼ਿਵਰਾਤਰੀ ਦਿਹਾੜਾ ਬੜੀ ਹੀ ਧੂਮ ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਵੱਡੀ ਗਿਣਤੀ ਵਿਚ ਪੁੱਜੇ ਸ਼ਿਵ ਭਗਤਾਂ ਨੇ ਜਿੱਥੇ ਮੰਦਰ ਵਿਚ ਮੱਥਾ ਟੇਕਿਆ ਉੱਥੇ ਮੰਦਰ ਦੇ ...
ਲੁਧਿਆਣਾ, 21 ਫਰਵਰੀ (ਕਵਿਤਾ ਖੁੱਲਰ)-ਮਹਾਂਨਗਰ ਲੁਧਿਆਣਾ 'ਚ ਅੱਜ ਮਹਾਂ ਸ਼ਿਵਰਾਤਰੀ ਨੂੰ ਸਮਰਪਿਤ ਵੱਖ-ਵੱਖ ਥਾਵਾਂ 'ਤੇ ਧਾਰਮਿਕ ਸਮਾਗਮ ਹੋਏ | ਜਿੰਨ੍ਹਾਂ ਵਿਚ ਸੰਗਤਾਂ ਨੇ ਹਾਜ਼ਰ ਹੋ ਕੇ ਸ਼ਿਵ ਸ਼ੰਕਰ ਭੋਲੇਨਾਥ ਨੂੰ ਯਾਦ ਕੀਤਾ | ਮੰਦਿਰਾਂ ਵਿਚ ਵੀ ਮੱਥਾ ਟੇਕਣ ...
ਲੁਧਿਆਣਾ, 21 ਫਰਵਰੀ (ਸਲੇਮਪੁਰੀ)- ਸਾਹਨੇਵਾਲ ਦੇ ਲਾਗੇ ਪਿੰਡ ਨੰਦਪੁਰ ਵਿਚ ਰਹਿ ਰਹੇ ਇਕ ਪ੍ਰਵਾਸੀ ਮਜ਼ਦੂਰ ਦੇ ਬੱਚੇ ਦਾ ਇਲਾਜ ਕਰਵਾਉਣ ਲਈ ਪਿੰਡ ਦੇ ਲੋਕਾਂ ਨੇ ਪੈਸੇ ਇਕੱਠੇ ਕਰਕੇ ਉਸਨੂੰ ਪੀ.ਜੀ.ਆਈ ਦਾਖ਼ਲ ਕਰਵਾਇਆ | ਪਿੰਡ ਦੇ ਸਮਾਜ ਸੇਵਕ ਅਵਤਾਰ ਸਿੰਘ ਕੈਂਥ ਨੇ ...
ਲੁਧਿਆਣਾ, 21 ਫਰਵਰੀ (ਸਲੇਮਪੁਰੀ)-ਦਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਲੁਧਿਆਣਾ ਵਿਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇਕਟੋਪੀਆ-2020 ਦੇ ਨਾਂ ਹੇਠ ਤਿੰਨ ਰੋਜ਼ਾ ਸਾਲਾਨਾ ਸੱਭਿਆਚਾਰਕ ਪ੍ਰੋਗਰਾਮ ਬੀਤੇ ਦਿਨ ਧੂਮ ਧਾਮ ਨਾਲ ਸ਼ੁਰੂ ਹੋ ਗਿਆ ਹੈ, ਜਿਸ ਦਾ ਉਦਘਾਟਨ ...
ਲੁਧਿਆਣਾ, 21 ਫਰਵਰੀ (ਕਵਿਤਾ ਖੁੱਲਰ)-ਮਹਾਂਸ਼ਿਵਰਾਤਰੀ ਦੇ ਪਾਵਨ ਦਿਹਾੜੇ ਤੇ ਪੰਜਾਬ ਰਾਜ ਉਦਯੋਗ ਵਿਕਾਸ ਨਿਗਮ ਦੇ ਚੇਅਰਮੈਨ ਕਿ੍ਸ਼ਨ ਕੁਮਾਰ ਬਾਵਾ ਨੇ ਕੇਕ ਕੱਟ ਕੇ ਅਤੇ ਖੀਰ ਦਾ ਲੰਗਰ ਵੰਡਦੇ ਹੋਏ ਕਿਹਾ ਕਿ ਸ਼ਿਵ ਭੋਲੇ ਦੇ ਗੁਣਗਾਨ ਨਾਲ ਮਨੁੱਖ ਨੂੰ ਸ਼ਾਂਤੀ ਅਤੇ ...
ਡੇਹਲੋਂ, 21 ਫਰਵਰੀ (ਅੰਮਿ੍ਤਪਾਲ ਸਿੰਘ ਕੈਲੇ)-ਹਾਕੀ ਪ੍ਰਮੋਟਰਾਂ ਵਲੋਂ ਕਿਲ੍ਹਾ ਰਾਏਪੁਰ ਵਿਖੇ ਹਾਕੀ ਕੋਚ ਬਾਈ ਦਰਸ਼ਨ ਸਿੰਘ ਦੀ ਯਾਦ ਨੂੰ ਸਮਰਪਿਤ ਅੰਡਰ 17 ਸਾਲ ਹਾਕੀ ਟੂਰਨਾਮੈਂਟ ਸੀਨੀਅਰ ਸੈਕੰਡਰੀ ਸਕੂਲ ਕਿਲਾ ਰਾਏਪੁਰ ਦੇ ਹਾਕੀ ਮੈਦਾਨਾਂ ਵਿੱਚ ਸ਼ੁਰੂ ਹੋ ...
ਲੁਧਿਆਣਾ, 21 ਫਰਵਰੀ (ਕਵਿਤਾ ਖੁੱਲਰ)-ਜ਼ਿਲ੍ਹਾ ਅਕਾਲੀ ਜੱਥਾ ਲੁਧਿਆਣਾ ਸ਼ਹਿਰੀ ਦੇ ਮੀਤ ਪ੍ਰਧਾਨ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਕਾਂਗਰਸ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਸ਼ੁਰੂ ਕੀਤੇ ਸੰਘਰਸ਼ ...
ਲੁਧਿਆਣਾ, 21 ਫਰਵਰੀ (ਪੁਨੀਤ ਬਾਵਾ)-ਉੱਘੇ ਸਨਅਤਕਾਰ ਤੇ ਮੋਹਨਦੀਪ ਇੰਡਸਟਰੀਅਲ ਕਾਰਪੋਰੇਸ਼ਨ ਦੇ ਪ੍ਰਬੰਧਕ ਨਿਰਦੇਸ਼ਕ ਦਰਸ਼ਨ ਸਿੰਘ ਮਸੌਨ ਦਾ ਬੀਤੇ ਦਿਨੀਂ ਅਚਾਨਕ ਦਿਹਾਂਤ ਹੋ ਗਿਆ ਸੀ | ਜਿੰਨ੍ਹਾਂ ਦਾ ਅੱਜ ਢੋਲੇਵਾਲ ਮਿਲਟਕਰੀ ਕੈਂਪ ਦੇ ਸਾਹਮਣੇ ਵਾਲੇ ...
ਲੁਧਿਆਣਾ, 21 ਫਰਵਰੀ (ਅਮਰੀਕ ਸਿੰਘ ਬੱਤਰਾ)-ਧਰਤੀ ਹੇਠਲੇ ਪਾਣੀ ਦਾ ਪੱਧਰ ਨੀਵਾਂ ਹੋਣ ਤੋਂ ਰੋਕਣ ਲਈ ਸਰਕਲ ਵਲੋਂ ਸਬਮਰਸੀਬਲ ਪੰਪ ਲਗਾਉਣ 'ਤੇ ਲਗਾਈ ਪਾਬੰਦੀ ਦੇ ਵਿਰੋਧ ਦੇ ਬਾਵਜੂਦ ਲੋਕਾਂ ਵਲੋਂ ਚੋਰੀ ਛਿਪੇ ਜਾਂ ਓ ਐਾਡ ਐਮ ਸ਼ਾਖਾ ਦੇ ਹੇਠਲੇ ਅਮਲੇ ਦੀ ਕਥਿਤ ...
ਲੁਧਿਆਣਾ, 21 ਫਰਵਰੀ (ਬੀ.ਐਸ.ਬਰਾੜ)-ਪੀ.ਸੀ.ਟੀ.ਈ ਗਰੁੱਪ ਆਫ਼ ਇੰਸਟੀਚਿਊਟਸ ਨੇ ਬਾਡੀ ਬਿਲਡਿੰਗ ਮੁਕਾਬਲੇ ਕਰਵਾਏ ¢ ਇਹ ਮੁਕਾਬਲੇ ਲਗਾਤਾਰ ਪਿਛਲੇ ਗਿਆਰਾਂ ਸਾਲਾਂ ਤੋਂ ਆਯੋਜਤ ਕੀਤੇ ਜਾ ਰਹੇ ਹਨ, ਜਿਸ ਵਿਚ ਸਰੀਰਕ ਤੰਦਰੁਸਤੀ ਪ੍ਰਤੀਯੋਗਤਾ ਵਿਚ ਵੱਖ-ਵੱਖ ਵਿਸ਼ਿਆਂ ...
ਲੁਧਿਆਣਾ, 21 ਫਰਵਰੀ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਅਤੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵਲੋਂ ਸ਼ਹਿਰ ਦੀ ਗੰਭੀਰ ਹੁੰਦੀ ਜਾ ਰਹੀ ਟਰੈਫਿਕ ਸਮੱਸਿਆ ਦੇ ਹੱਲ ਲਈ ਮੁੱਖ ਸੜਕਾਂ/ਬਜਾਰਾਂ ਵਿਚੋਂ ਹਟਾਏ ਰੇਹੜੀ ਫੜੀ ਵਾਲਿਆਂ ਨੂੰ ਕਾਰੋਬਾਰ ਲਈ ਆਰਜੀ ਵੈਡਿੰਗ ਜੋਨਾਂ ...
ਭਾਮੀਆਂ ਕਲਾਂ, 21 ਫਰਵਰੀ (ਜਤਿੰਦਰ ਭੰਬੀ)-ਜੀਵਨਜੋਤ ਸਕੂਲ ਮੱਤੇਵਾੜਾ ਦਾ ਸਾਲਾਨਾ ਸੱਭਿਆਚਾਰਕ ਅਤੇ ਇਨਾਮ ਵੰਡ ਸਮਾਰੋਹ ਆਪਣੀਆਂ ਅਮਿੱਟ ਯਾਦਾਂ ਛੱਡਦਾ ਸੰਪੰਨ ਹੋਇਆ | ਸਮਾਰੋਹ ਦਾ ਸ਼ੁਭਆਰੰਭ ਇੱਕ ਧਾਰਮਿਕ ਸ਼ਬਦ ਰਾਹੀਂ ਕੀਤਾ ਗਿਆ | ਉਸ ਤੋਂ ਉਪਰੰਤ ਬੱਚਿਆਂ ਵਲੋਂ ...
ਲੁਧਿਆਣਾ, 21 ਫਰਵਰੀ (ਕਵਿਤਾ ਖੁੱਲਰ)-ਰਾਮਗੜ੍ਹੀਆ ਗਰਲਜ਼ ਕਾਲਜ ਦੇ ਪੰਜਾਬੀ ਵਿਭਾਗ ਵੱਲੋਂ ਅੰਤਰਰਾਸ਼ਟਰੀ ਪੰਜਾਬੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ 'ਮਾਂ ਬੋਲੀ ਅਤੇ ਕਿਤਾਬਾਂ ਪੜ੍ਹਨ ਦੀ ਮਹੱਤਤਾ' ਵਿਸ਼ੇ 'ਤੇ ਆਧਾਰਿਤ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਪੰਜਾਬੀ ...
ਇਯਾਲੀ/ਥਰੀਕੇ, 21 ਫਰਵਰੀ (ਰਾਜ ਜੋਸ਼ੀ)-ਸਖ਼ਤ ਮਿਹਨਤ ਅਤੇ ਆਤਮ ਵਿਸ਼ਵਾਸ ਨਾਲ ਹਰ ਕੋਈ ਆਪਣੇ ਇਮਤਿਹਾਨ ਵਿਚ ਅੱਵਲ ਸਥਾਨ ਹਾਸਿਲ ਕਰ ਸਕਣ ਦੇ ਯੋਗ ਹੁੰਦਾ ਹੈ ਤੇ ਮਿਹਨਤ ਨਾ ਕਰਨ ਵਾਲੇ ਇਮਿਤਹਾਨਾਂ ਵਿਚ ਕਦੇ ਵੀ ਕਾਮਯਾਬ ਨਹੀਂ ਹੁੰਦੇ | ਇਹ ਪ੍ਰਗਟਾਵਾ ਪਿੰਡ ਬੀਰਮੀ ...
ਲੁਧਿਆਣਾ, 21 ਫਰਵਰੀ (ਬੀ.ਐੱਸ.ਬਰਾੜ)-ਪੀ. ਏ. ਯੂ. ਦੇ ਭੋਜਨ ਵਿਗਿਆਨ ਅਤੇ ਤਕਨਾਲੌਜੀ ਵਿਭਾਗ ਵਲੋਂ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ | ਭਾਸ਼ਣ ਦੇ ਮੁੱਖ ਵਕਤਾ ਨਿਊਜ਼ੀਲੈਂਡ ਦੀ ਯੂਨੀਵਰਸਿਟੀ ਆਫ਼ ਲਿੰਕਨ ਤੋਂ ਪੀ. ਏ. ਯੂ. ਦੇ ਸਾਬਕਾ ਵਿਦਿਆਰਥੀ ਡਾ. ਚੇਤਨ ਸ਼ਰਮਾ ਸਨ |' ...
ਲੁਧਿਆਣਾ, 21 ਫਰਵਰੀ (ਕਵਿਤਾ ਖੁੱਲਰ)-ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੀ 14ਵੀਂ ਐਥਲੈਟਿਕ ਮੀਟ ਅੱਜ ਖੇਡ ਭਾਵਨਾ ਦੀ ਚੰਗੀ ਮਿਸਾਲ ਪੇਸ਼ ਕਰਦਿਆਂ ਖੁਸ਼ੀ ਭਰੇ ਮਾਹੌਲ ਵਿਚ ਸਮਾਪਤ ਹੋਈ | ਡਾ. ਸਤਿਆਵਾਨ ਰਾਮਪਾਲ, ਨਿਰਦੇਸ਼ਕ ਵਿਦਿਆਰਥੀ ...
ਲੁਧਿਆਣਾ, 21 ਫਰਵਰੀ (ਕਵਿਤਾ ਖੁੱਲਰ)-ਪੀ. ਸੀ. ਐੱਸ. ਜੁਡੀਸ਼ੀਅਲ ਦਾ ਇਮਤਿਹਾਨ ਪਾਸ ਕਰਕੇ ਜੱਜ ਬਣੀ ਖੁਸ਼ਪ੍ਰੀਤ ਕੌਰ ਨੂੰ ਇਕ ਸਮਾਗਮ ਦੌਰਾਨ ਰਾਮਗੜ੍ਹੀਆ ਕੌਾਸਲ ਅਤੇ ਰਾਮਗੜ੍ਹੀਆ ਸੇਵਾ ਸੁਸਾਇਟੀ ਦੇ ਅਹੁਦੇਦਾਰਾਂ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ...
ਲੁਧਿਆਣਾ, 21 ਫਰਵਰੀ (ਕਵਿਤਾ ਖੁੱਲਰ)-ਭਾਰਤੀ ਵਿਦਿਆ ਮੰਦਿਰ ਦੁਗਰੀ ਵਿਖੇ 'ਸ੍ਰੀ ਮਾਧਵ ਰਾਵ ਸਦਾਸ਼ਿਵ ਰਾਵ ਗੋਲਵਲਕਰ' ਗੁਰੂ ਜੀ ਅਤੇ 'ਛੱਤਰਪਤੀ ਸ਼ਿਵਾ ਜੀ ਮਹਾਰਾਜ' ਦਾ ਜਨਮ ਦਿਨ ਮਨਾਇਆ ਗਿਆ | ਇਸ ਮੌਕੇ ਸਕੂਲੀ ਵਿਦਿਆਰਥੀਆਂ ਨੇ ਉਨ੍ਹਾਂ ਦੀ ਤਸਵੀਰ 'ਤੇ ਸ਼ਰਧਾ ਦੇ ...
ਲੁਧਿਆਣਾ, 21 ਫਰਵਰੀ (ਕਵਿਤਾ ਖੁੱਲਰ)-ਪੰਜਾਬ ਸਰਕਾਰ ਵਲੋਂ ਆਟਾ-ਦਾਲ ਸਕੀਮ ਅਧੀਨ ਵਾਰਡ ਨੰਬਰ-86 ਦੇ ਕੌਾਸਲਰ ਤੇ ਜ਼ਿਲ੍ਹਾ ਕਾਾਗਰਸ ਦੇ ਸਾਬਕਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਣਕ ਵੰਡਣ ਦੀ ਸ਼ੂਰੁਆਤ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਗਲੀ ਨੰਬਰ-2 ਤੋਂ ਕੀਤੀ | ਸ੍ਰੀ ...
ਬੀਜਾ, 21 ਫਰਵਰੀ (ਕਸ਼ਮੀਰਾ ਸਿੰਘ ਬਗ਼ਲੀ)-ਅੰਤਰਰਾਸ਼ਟਰੀ ਪੱਧਰ 'ਤੇ ਮੈਡੀਕਲ ਸਿੱਖਿਆ ਖੇਤਰ ਵਿਚ ਚੰਗਾ ਰੁਤਬਾ ਹਾਸਿਲ ਕਰਨ ਵਾਲੀ ਸੂਬੇ ਦੀ ਨਾਮਵਰ ਸੰਸਥਾ ਕੁਲਾਰ ਕਾਲਜ ਆਫ਼ ਨਰਸਿੰਗ ਕਿਸ਼ਨਗੜ੍ਹ, ਬੀਜਾ ਵਿਖੇ ਨਰਸਿੰਗ ਐਜੂਕੇਸ਼ਨ ਵਿਸ਼ੇ ਉੱਤੇ ਮਾਡਲ ਪ੍ਰਦਰਸ਼ਨੀ ...
ਲੁਧਿਆਣਾ, 21 ਫਰਵਰੀ (ਪੁਨੀਤ ਬਾਵਾ)-ਮੈਡੀਸਾਈਕਲ ਬਾਕਸ ਪ੍ਰੋਡਕਸ਼ਨ ਵਲੋਂ ਨਿਰਦੇਸ਼ਕ ਅਭਿਨਵ ਸ਼ੁਕਲਾ ਰਾਹੀਂ ਬਣਾਈ ਗਈ ਲਘੂ ਫ਼ਿਲਮ 'ਬਰੇਲੀ ਕੀ ਬੇਟੀ-ਦਿ ਯੰਗਸ ਸਰਵਾਈਵਰ' ਦੀ ਵਿਸ਼ੇਸ਼ ਸਕਰੀਨਿੰਗ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਵਿਖੇ ਕਰਵਾਈ ਗਈ, ਜਿਸ 'ਚ ...
ਲੁਧਿਆਣਾ, 21 ਫ਼ਰਵਰੀ (ਕਵਿਤਾ ਖੁੱਲਰ)-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਸਾਉਣੀ ਦੀਆਂ ਫ਼ਸਲਾਂ ਲਈ ਪਸਾਰ ਮਾਹਿਰਾਂ ਦੀ ਦੋ ਰੋਜ਼ਾ ਵਰਕਸ਼ਾਪ ਦੌਰਾਨ ਵੱਖ-ਵੱਖ ਫ਼ਸਲਾਂ ਦੀਆਂ 7 ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ | ਪੀ. ਏ. ਯੂ. ਦੇ ਨਿਰਦੇਸ਼ਕ ਖੋਜ ਡਾ. ...
ਲੁਧਿਆਣਾ, 21 ਫਰਵਰੀ (ਕਵਿਤਾ ਖੁੱਲਰ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਾਗੋਵਾਲ ਅਤੇ ਐੱਸ. ਜੀ. ਪੀ. ਸੀ. ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਅਤੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇ ਮੁੱਖ ਸੇਵਾਦਾਰ ਪਿ੍ਤਪਾਲ ਸਿੰਘ ਦੀ ਅਹਿਮ ...
ਆਲਮਗੀਰ, 21 ਫਰਵਰੀ (ਜਰਨੈਲ ਸਿੰਘ ਪੱਟੀ)-ਲੁਧਿਆਣਾ ਮਲੇਰ ਕੋਟਲਾ ਰੋਡ ਪਿੰਡ ਗਿੱਲ ਸਥਿਤ ਪ੍ਰੋਲਾਈਫ ਸੁਪਰ ਸਪੈਸ਼ਲਿਟੀ ਹਸਪਤਾਲ ਐਾਡ ਟਰੋਮਾ ਕੇਅਰ ਸੈਂਟਰ ਵਿਖੇ ਸੇਵਾਵਾਂ ਵਿਚ ਵਾਧਾ ਕਰਦੇ ਹੋਏ ਹਸਪਤਾਲ ਪ੍ਰਸ਼ਾਸ਼ਨ ਵਲੋਂ ਗਾਇਨੀ ਦੀਆਂ ਸੇਵਾਵਾਂ ਦੀ ਸ਼ੁਰੂਆਤ ...
ਲੁਧਿਆਣਾ, 21 ਫਰਵਰੀ (ਕਵਿਤਾ ਖੁੱਲਰ)-ਪੀ. ਏ. ਯੂ. ਦੇ ਸਕਿੱਲ ਡਿਵੈੱਲਪਮੈਂਟ ਸੈਂਟਰ ਦੁਆਰਾ ਨਿਰਦੇਸ਼ਕ ਪਸਾਰ ਸਿੱਖਿਆ ਦੀ ਅਗਵਾਈ ਹੇਠ ਲਗਾਇਆ ਗਿਆ 21 ਰੋਜ਼ਾ ਵਿੰਟਰ ਸਕੂਲ ਸਮਾਪਤ ਹੋ ਗਿਆ ¢ 'ਆਈ. ਸੀ. ਟੀ. ਅਤੇ ਸੋਸ਼ਲ ਮੀਡੀਆ ਦੀ ਖੇਤੀ ਪਸਾਰ ਵਿਚ ਵਰਤੋਂ' ਵਿਸ਼ੇ 'ਤੇ ...
ਲੁਧਿਆਣਾ, 21 ਫਰਵਰੀ (ਕਵਿਤਾ ਖੁੱਲਰ)-ਭਾਰਤ 'ਚ ਸ਼ਾਂਤੀ ਪਿਆਰ ਤੇ ਸਦਭਾਵਨਾ ਨੂੰ ਬਰਕਰਾਰ ਰੱਖਣ ਲਈ ਯੂਨਾਈਟਿਡ ਮਸੀਹੀ ਵੈੱਲਫੇਅਰ ਸੁਸਾਇਟੀ ਵਲੋਂ ਮਸੀਹਾਂ ਅਤੇ ਗੈਰ-ਮਸੀਹੀ ਲੋਕਾਂ ਦੇ ਸਹਿਯੋਗ ਨਾਲ ਜੈ ਉਤਸਵ-2020 ਜੋ 7 ਅਪ੍ਰੈਲ ਨੂੰ ਮਨਾਇਆ ਜਾ ਰਿਹਾ ਹੈ, ਦੀਆਂ ...
ਢੰਡਾਰੀ ਕਲਾਂ, 21 ਫਰਵਰੀ (ਪਰਮਜੀਤ ਸਿੰਘ ਮਠਾੜੂ)-ਪਿਛਲੇ ਕਾਫੀ ਸਮੇਂ ਤੋਂ ਹੀ ਜਸਪਾਲ ਬਾਂਗਰ ਤੋਂ ਲੈ ਕੇ ਈਸਟਮੈਨ ਚੌਕ ਤੱਕ ਦੀ ਸੜਕ ਦਾ ਬੁਰਾ ਹਾਲ ਹੈ | ਫੁੱਟਾਂ ਦੇ ਹਿਸਾਬ ਨਾਲ ਡੂੰਘੇ ਖੱਡੇ ਬਣੇ ਪਏ ਹੋਏ ਹਨ ਅਤੇ ਜਗ੍ਹਾ-ਜਗ੍ਹਾ 'ਤੇ ਸੀਵਰੇਜ ਦੇ ਮੇਨ ਹੋਲ ਬਿਨਾਂ ...
ਲੁਧਿਆਣਾ, 21 ਫਰਵਰੀ (ਜੁਗਿੰਦਰ ਸਿੰਘ ਅਰੋੜਾ)-ਸ਼ਹਿਰ ਦੇ ਪ੍ਰਸਿੱਧ ਕਾਰੋਬਾਰੀ ਅਤੇ ਸਮਾਜ ਸੇਵਕ ਗੁਰਮੀਤ ਸਿੰਘ ਮੱਕੜ ਨੇ ਕਿਹਾ ਕਿ ਸ਼ਹਿਰ ਨੂੰ ਸਾਫ਼ ਸਵੱਛ ਅਤੇ ਹਰਾ ਭਰਾ ਕਰਨਾ ਸਮੇਂ ਦੀ ਮੁੱਖ ਲੋੜ ਹੈ | ਉਨ੍ਹਾਂ ਕਿਹਾ ਕਿ ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ...
ਇਯਾਲੀ/ਥਰੀਕੇ, 21 ਫਰਵਰੀ (ਰਾਜ ਜੋਸ਼ੀ)-ਦੇਸ਼ ਭਗਤ ਯਾਦਗਾਰ ਹਾਲ ਕਮੇਟੀ ਜਲੰਧਰ ਅਤੇ ਕਾਮਾਗਾਟਾਮਾਰੂ ਯਾਦਗਾਰ ਕਮੇਟੀ ਜ਼ਿਲ੍ਹਾ ਲੁਧਿਆਣਾ ਦੀ ਸਰਪ੍ਰਸਤੀ ਹੇਠ ਪਿੰਡ ਲਲਤੋਂ ਖੁਰਦ ਵਿਖੇ ਗਦਰੀ ਬਾਬਾ ਗੁਰਮੁੱਖ ਸਿੰਘ ਯਾਦਗਾਰ ਕਮੇਟੀ ਲਲਤੋਂ ਖੁਰਦ ਵਲੋਂ ਬਾਬਾ ਜੀ ...
ਲੁਧਿਆਣਾ, 21 ਫਰਵਰੀ (ਪੁਨੀਤ ਬਾਵਾ)-ਚੈਂਬਰ ਆਫ਼ ਇੰਡਸਟਰੀਅਲ ਐਾਡ ਕਮਰਸ਼ੀਅਲ ਅੰਡਰਟੇਕਿੰਗਸ (ਸੀਸੂ) ਦੇ ਯੰਗ ਬਿਜ਼ਨੈਸ ਲੀਡਰਸ ਫ਼ੋਰਮ ਵਲੋਂ ਅੱਜ ਜਨਰਲ ਸਕੱਤਰ ਪੰਕਜ ਸ਼ਰਮਾ ਦੀ ਅਗਵਾਈ ਵਿਚ ਮੋਹਾਲੀ ਵਿਖੇ ਸਥਿਤ ਮਹਿੰਦਰਾ ਸਵਰਾਜ ਟਰੈਕਟਰ ਪਲਾਂਟ ਦਾ ਦੌਰਾ ਕੀਤਾ ...
ਲੁਧਿਆਣਾ, 21 ਫਰਵਰੀ (ਕਵਿਤਾ ਖੁੱਲਰ)-ਪੀ. ਏ. ਯੂ. ਵਿਖੇ 'ਮਿੱਟੀ ਵਿਚ ਕਾਰਬਨ ਅਤੇ ਗਰੀਨ ਹਾਊਸ ਗੈਸਾਂ ਦੇ ਖੇਤੀ 'ਚ ਵਾਧੇ ਦੀਆਂ ਪਰਖ ਵਿਧੀਆਂ' ਬਾਰੇ 8 ਰੋਜ਼ਾ ਵਰਕਸ਼ਾਪ ਅਤੇ ਸਿਖਲਾਈ ਸਮਾਪਤ ਹੋ ਗਈ ¢ ਇਹ ਵਰਕਸ਼ਾਪ ਆਈ. ਸੀ. ਏ. ਆਰ., ਐੱਨ. ਏ. ਐੱਚ. ਪੀ. ਦੇ ਕੁਦਰਤੀ ਸਰੋਤਾਾ ਦੀ ...
ਲੁਧਿਆਣਾ, 21 ਫਰਵਰੀ (ਕਵਿਤਾ ਖੁੱਲਰ)-ਰਾਮਗੜ੍ਹੀਆ ਗਰਲਜ਼ ਕਾਲਜ ਦੇ ਪੰਜਾਬੀ ਵਿਭਾਗ ਵੱਲੋਂ ਅੰਤਰਰਾਸ਼ਟਰੀ ਪੰਜਾਬੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ 'ਮਾਾ ਬੋਲੀ ਅਤੇ ਕਿਤਾਬਾਂ ਪੜ੍ਹਨ ਦੀ ਮਹੱਤਤਾ' ਵਿਸ਼ੇ 'ਤੇ ਆਧਾਰਿਤ ਸੈਮੀਨਾਰ ਕਰਵਾਇਆ ਗਿਆ, ਜਿਸ 'ਚ ਪੰਜਾਬੀ ...
ਲੁਧਿਆਣਾ, 21 ਫਰਵਰੀ (ਕਵਿਤਾ ਖੁੱਲਰ)-ਕਾਕੋਵਾਲ ਰੋਡ ਸਥਿਤ ਐਡਵੈਂਚਰ ਲੈਂਡ ਸਟਾਰ ਕਿੱਡਜ਼ ਜੋਨ ਪਲੇਅ ਵੇਅ ਸਕੂਲ ਵਿਖੇ ਪਿ੍ੰਸੀਪਲ ਰਾਜਵਿੰਦਰ ਸਿੰਘ ਦੀ ਅਗਵਾਈ 'ਚ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਇਸ ਮੌਕੇ ਵਿਧਾਇਕ ਸੰਜੇ ਤਲਵਾੜ, ਸਾਬਕਾ ਵਿਧਾਇਕ ਰਣਜੀਤ ...
ਲੁਧਿਆਣਾ, 21 ਫਰਵਰੀ (ਕਵਿਤਾ ਖੁੱਲਰ)-ਸੂਬੇ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਵਲੋਂ ਸੂਬੇ ਵਿਚ ਵਿਕਾਸ ਕਾਰਜਾਂ ਦੀ ਝੜ੍ਹੀ ਲਗਾ ਦਿੱਤੀ ਗਈ ਹੈ, ਇਸੇ ਤਹਿਤ ਹਲਕਾ ਆਤਮ ਨਗਰ ਵਿਚ ਵੀ ਵਿਕਾਸ ਕਾਰਜਾਂ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ...
ਲੁਧਿਆਣਾ, 21 ਫਰਵਰੀ (ਕਵਿਤਾ ਖੁੱਲਰ)-ਹਲਕਾ ਆਤਮ ਨਗਰ ਦੇ ਇੰਚਾਰਜ ਕਮਲਜੀਤ ਸਿੰਘ ਕੜਵਲ ਨੇ ਐੱਸ. ਟੀ. ਐੱਫ. ਵਲੋਂ ਥਾਣਾ ਡਵੀਜਨ ਨੰਬਰ-2 ਦੇ ਐੱਸ. ਐੱਚ. ਓ. ਅਮਨਦੀਪ ਸਿੰਘ ਅਤੇ ਨਿੱਜੀ ਡਰਾਈਵਰ ਅਜੇ ਕੁਮਾਰ ਨੂੰ ਹੈਰੋਇਨ ਸਮੇਤ ਗਿ੍ਫ਼ਤਾਰ ਕੀਤੇ ਜਾਣ ਦੀ ਪ੍ਰਸ਼ੰਸਾ ...
ਲੁਧਿਆਣਾ, 21 ਫਰਵਰੀ (ਕਵਿਤਾ ਖੁੱਲਰ)-ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਕੱਤਰ ਅਤੇ ਨੌਜਵਾਨ ਪੰਜਾਬੀ ਕਵੀ ਮਨਜਿੰਦਰ ਧਨੋਆ ਦੀ ਸ਼ਾਹਮੁਖੀ ਲਿਪੀ 'ਚ ਛਪੀ ਗ਼ਜ਼ਲ ਪੁਸਤਕ 'ਸੁਰਮ ਸਲਾਈ' ਲਾਹੌਰ (ਪਾਕਿਸਤਾਨ) ਵਿਖੇ ਸਾਂਝ ਪ੍ਰਕਾਸ਼ਨ ਦੇ ਬੁਲਾਵੇ 'ਤੇ ਪ੍ਰਮੁੱਖ ...
ਹੰਬੜਾਂ, 21 ਫਰਵਰੀ (ਜਗਦੀਸ਼ ਸਿੰਘ ਗਿੱਲ)-ਹਲਕਾ ਗਿੱਲ ਦੇ ਵਿਧਾਇਕ ਕੁਲਦੀਪ ਸਿੰਘ ਵੈਦ ਦੀ ਅਗਵਾਈ ਹੇਠ ਹਲਕੇ ਦੇ ਪਿੰਡ ਮਲਕਪੁਰ ਬੇਟ 'ਚ ਵਿਕਾਸ ਕਾਰਜ ਜ਼ੋਰਾਂ 'ਤੇ ਚੱਲ ਰਹੇ ਹਨ ਅਤੇ ਪਿੰਡ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਬਣੇ ਛੱਪੜ ਦੇ ਨਵੀਨੀਕਰਨ 'ਤੇ 35 ਲੱਖ ਰੁਪਏ ...
ਲੁਧਿਆਣਾ, 21 ਫਰਵਰੀ (ਕਵਿਤਾ ਖੁੱਲਰ)-ਸੀਨੀਅਰ ਸਿਟੀਜਨਜ਼ ਕੇਅਰ ਫਾਊਾਡੇਸ਼ਨ ਟੈਗੋਰ ਨਗਰ ਵਲੋਂ ਸਮਾਗਮ 1 ਮਾਰਚ ਨੂੰ ਕਰਵਾਇਆ ਜਾਵੇਗਾ | ਇਸ ਸਬੰਧੀ ਕੀਤੇ ਜਾਣ ਵਾਲੇ ਪ੍ਰਬੰਧਾਂ ਵਿਚਾਰ-ਵਟਾਂਦਰਾ ਕਰਨ ਲਈ ਫਾਊਾਡੇਸ਼ਨ ਦੇ ਸਲਾਹਕਾਰ ਅਤੇ ਆਰਗੇਨਾਈਜਰ ਯਸ਼ਪਾਲ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX