ਤਾਜਾ ਖ਼ਬਰਾਂ


ਸੁਖਬੀਰ ਵੱਲੋਂ ਕੈਪਟਨ ਨੂੰ ਕਿਸਾਨਾਂ ਲਈ ਮੁਆਵਜ਼ੇ ਦੀ ਅਪੀਲ
. . .  13 minutes ago
ਚੰਡੀਗੜ੍ਹ, 8 ਅਪ੍ਰੈਲ (ਸੁਰਿੰਦਰਪਾਲ ਸਿੰਘ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀਡੀਓ ਕਾਨਫਰੰਂਸਿੰਗ ਰਾਹੀ ਸਰਵ ਪਾਰਟੀ ਮੀਟਿੰਗ ਦੌਰਾਨ ਕੋਵਿਡ-19 ਦਾ ਮੁਕਾਬਲਾ ਕਰ ਲਈ ਮੁੱਖ ਮੰਤਰੀ...
ਪਠਾਨਕੋਟ : 19 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ
. . .  22 minutes ago
ਪਠਾਨਕੋਟ, ਸੁਜਾਨਪੁਰ 8 ਅਪ੍ਰੈਲ (ਸੰਧੂ, ਜਗਦੀਪ ਸਿੰਘ) - ਸਿਹਤ ਵਿਭਾਗ ਦੇ ਅਧਿਕਾਰੀਆਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਤੱਕ ਦੀ ਜ਼ਿਲ੍ਹਾ ਪਠਾਨਕੋਟ ਦੀ ਰਿਪੋਰਟ ਅਨੁਸਾਰ ਬੁੱਧਵਾਰ ਸਾਮ ਤੱਕ ਕੋਰੋਨਾ ਟੈਸਟ ਲਈ ਕਰੀਬ 66 ਲੋਕਾਂ ਦੇ ਸੈਂਪਲ ਭੇਜੇ ਗਏ ਹਨ ਜਿਨ੍ਹਾਂ ਵਿਚ ਸਿਹਤ ਵਿਭਾਗ ਦੇ 24 ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਸੈਂਪਲ ਵੀ ਲੈ ਕੇ ਭੇਜੇ ਗਏ ਹਨ ਜੋ ਕਿ ਕੋਰੋਨਾ ਮ੍ਰਿਤਕ ਮਹਿਲਾ ਦੇ ਸਿਵਲ ਹਸਪਤਾਲ...
ਕੋਵਿਡ-19 ਦੀ ਜਾਂਚ ਲਈ “psdm.gov.in” 'ਤੇ ਸਵੈ-ਮੁਲਾਂਕਣ ਟੂਲ ਕਿੱਟ ਜਾਰੀ
. . .  29 minutes ago
ਅੰਮ੍ਰਿਤਸਰ, 8 ਅਪ੍ਰੈਲ ( ਸੁਰਿੰਦਰਪਾਲ ਸਿੰਘ ਵਰਪਾਲ ) - ਇੰਸਟੀਚਿਊਟ ਫ਼ਾਰ ਡਿਜ਼ਾਸਟਰਜ਼, ਐਮਰਜੈਂਸੀ ਐਂਡ ਐਕਸੀਡੈਂਟਸ (ਆਈ.ਡੀ.ਈ.ਏ) ਨੇ ਕੋਵਿਡ-19 ਲਈ ਸਵੈ-ਮੁਲਾਂਕਣ ਟੂਲ ਕਿੱਟ ਲਾਂਚ ਕੀਤੀ ਹੈ। ਇਸ ਨੂੰ “psdm.gov.in” 'ਤੇ ਅੱਪਲੋਡ ਕੀਤਾ ਗਿਆ ਹੈ ਜਿੱਥੋਂ ਕੋਈ ਵੀ ਵਿਅਕਤੀ ਇਸ ਟੂਲ ਕਿੱਟ ਦੀ ਵਰਤੋਂ ਬਿਨਾਂ ਕਿਸੇ ਟੈਸਟ ਤੋਂ ਕੋਰੋਨਾ ਵਾਇਰਸ ਸਬੰਧੀ ਆਪਣੇ ਸ਼ੰਕਿਆਂ ਨੂੰ ਦੂਰ ਕਰਨ ਲਈ ਕਰ...
ਕੋਰੋਨਾ ਪੀੜਤ ਔਰਤ ਦੇ ਸੰਪਰਕ ਵਾਲੇ ਭੇਜੇ ਗਏ 11 ਨਮੂਨਿਆਂ 'ਚੋਂ 10 ਦੀ ਰਿਪੋਰਟ ਆਈ ਨੈਗੇਟਿਵ
. . .  35 minutes ago
ਬਰਨਾਲਾ, 8 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ) - ਸਿਵਲ ਸਰਜਨ ਡਾ. ਗੁਰਿੰਦਰਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੇਖਾ ਰੋਡ ਬਰਨਾਲਾ ਦੀ ਕੋਰੋਨਾ ਵਾਇਰਸ ਪੀੜਤ ਔਰਤ ਦੇ ਸੰਪਰਕ...
ਕੋਰੋਨਾ ਤੋਂ ਬਚਾਅ ਲਈ ਈ-ਮੇਲ, ਈ-ਆਫਿਸ ਤੇ ਵੀਡੀਓ ਕਾਨਫਰੰਂਸਿੰਗ ਰਾਹੀਂ ਹੋਵੇਗਾ ਸਰਕਾਰੀ ਕੰਮ
. . .  39 minutes ago
ਲੋਹਟਬੱਦੀ, 8 ਅਪ੍ਰੈਲ (ਕੁਲਵਿੰਦਰ ਸਿੰਘ ਡਾਂਗੋਂ) - ਪੰਜਾਬ ਸਰਕਾਰ ਦੇ ਆਮ ਰਾਜ ਪ੍ਰਬੰਧ ਵਿਭਾਗ ਨੇ ਸੂਬੇ ਦੇ ਸਮੂਹ ਵਿਭਾਗ ਮੁਖੀਆਂ, ਰਜਿਸਟਰਾਰ, ਪੰਜਾਬ ਅਤੇ ਹਰਿਆਣਾ ਹਾਈਕੋਰਟ, ਡਵੀਜ਼ਨਲ ਕਮਿਸ਼ਨਰਾਂ, ਸਮੂਹ ਜ਼ਿਲ੍ਹਾ ਤੇ ਸੈਸ਼ਨ ਜੱਜ, ਸਮੂਹ ਡਿਪਟੀ ਕਮਿਸ਼ਨਰ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਕੋਰੋਨਾ, ਕੋਵਿਡ-19 ਦੀ ਮਹਾਂਮਾਰੀ ਨੂੰ ਫੈਲਣ...
ਕੋਰੋਨਾ ਤੋਂ ਬਚਾਅ ਲਈ ਸਮੁੱਚੇ ਅੰਮ੍ਰਿਤਸਰ ਸ਼ਹਿਰ ਦੀ ਸਕਰੀਨਿੰਗ ਕਰਵਾਉਣ ਦਾ ਫ਼ੈਸਲਾ
. . .  47 minutes ago
ਅੰਮ੍ਰਿਤਸਰ, 8 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ) - ਅੰਮ੍ਰਿਤਸਰ ਸ਼ਹਿਰ ਵਿਚ ਕੋਰੋਨਾ ਵਾਇਰਸ ਕਾਰਨ ਹੋਈਆਂ 2 ਮੌਤਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਅੰਮ੍ਰਿਤਸਰ ਨਗਰ ਨਿਗਮ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਸਮੁੱਚੇ ਸ਼ਹਿਰ ਦੀ ਸਕਰੀਨਿੰਗ ਕਰਵਾਉਣ ਦਾ ਫ਼ੈਸਲਾ ਲਿਆ ਹੈ। ਇਸ ਫ਼ੈਸਲੇ ਨਾਲ ਅੰਮ੍ਰਿਤਸਰ ਦੇਸ਼ ਦਾ ਪਹਿਲਾ ਸ਼ਹਿਰ ਹੋਵੇਗਾ, ਜਿੱਥੇ ਵਾਇਰਸ...
ਤਾਲਾਬੰਦੀ ਤੋਂ ਬਾਹਰ ਨਿਕਲਣ ਦੇ ਤਰੀਕੇ ਲੱਭਣ ਲਈ ਹੋਵੇਗਾ ਟਾਸਕ ਫੋਰਸ ਦਾ ਗਠਨ - ਕੈਪਟਨ
. . .  53 minutes ago
ਚੰਡੀਗੜ੍ਹ, 8 ਅਪ੍ਰੈਲ (ਵਿਕਰਮਜੀਤ ਸਿੰਘ ਮਾਨ) - ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕਿ ਪੰਜਾਬ ਨੂੰ ਤਾਲਾਬੰਦੀ ਤੋਂ ਹੌਲੀ ਹੌਲੀ ਬਾਹਰ ਕੱਢਣ ਦੇ ਤਰੀਕੇ ਲੱਭਣ ਲਈ ਜਲਦ ਹੀ ਟਾਸਕ ਫੋਰਸ ਦਾ ਗਠਨ ਕੀਤਾ ਜਾਵੇਗਾ। ਉਦਯੋਗਪਤੀਆਂ ਨਾਲ ਵੀਡੀਓ ਕਾਨਫਰੰਂਸਿੰਗ ਦੌਰਾਨ ਉਨ੍ਹਾਂ ਉਦਯੋਗਪਤੀਆਂ ਨੂੰ ਇਸ ਮੁਸ਼ਕਲ ਘੜੀ ਵਿਚ ਨਾਜ਼ੁਕ ਮੁੱਦਿਆਂ ਤੇ ਚੁਨੌਤੀਆਂ...
ਮੁਸਲਿਮ ਆਗੂਆਂ ਦੇ ਸੰਪਰਕ 'ਚ ਆਉਣ ਵਾਲੀ ਇੱਕ ਲੜਕੀ ਸਮੇਤ 20 ਸ਼ੱਕੀਆਂ ਦੇ ਲਏ ਨਮੂਨੇ
. . .  about 1 hour ago
ਠੱਠੀ ਭਾਈ, 8 ਅਪ੍ਰੈਲ (ਜਗਰੂਪ ਸਿੰਘ ਮਠਾੜੂ) - ਮੋਗਾ ਜ਼ਿਲ੍ਹੇ ਦੇ ਪਿੰਡ ਚੀਦਾ ਦੀ ਮਸੀਤ ਚ ਠਹਿਰੇ 13 ਮੁਸਲਿਮ ਆਗੂਆਂ 'ਚੋਂ ਕੋਰੋਨਾ ਵਾਇਰਸ ਦੇ ਚਾਰ ਮਾਮਲੇ ਪਾਜ਼ੀਟਿਵ ਆਉਣ ਤੋਂ ਬਾਅਦ ਅੱਜ ਡੀ ਆਈ ਜੀ ਫ਼ਿਰੋਜ਼ਪੁਰ ਰੇਂਜ ਆਈ ਪੀ ਐੱਸ ਹਰਦਿਆਲ ਸਿੰਘ ਮਾਨ ਅਤੇ ਜ਼ਿਲ੍ਹਾ ਪੁਲਿਸ ਮੁਖੀ ਮੋਗਾ ਹਰਮਨਬੀਰ ਸਿੰਘ ਗਿੱਲ ਨੇ ਪਿੰਡ ਸੁਖਾਨੰਦ ਵਿਖੇ...
14 ਅਪ੍ਰੈਲ ਤੋਂ ਅੱਗੇ ਕਰਫ਼ਿਊ ਵਧਾਉਣ ਸਬੰਧੀ ਅਜੇ ਕੋਈ ਫ਼ੈਸਲਾ ਨਹੀਂ ਹੋਇਆ - ਪੰਜਾਬ ਸਰਕਾਰ ਵੱਲੋਂ ਅਟਕਲਾਂ ਨੂੰ ਕੀਤਾ ਖ਼ਾਰਜ
. . .  about 1 hour ago
ਚੰਡੀਗੜ੍ਹ, 8 ਅਪ੍ਰੈਲ (ਹਰਕਵਲਜੀਤ ਸਿੰਘ) - ਪੰਜਾਬ ਸਰਕਾਰ ਵੱਲੋਂ ਅੱਜ ਇਨ੍ਹਾਂ ਖ਼ਬਰਾਂ ਨੂੰ ਰੱਦ ਕੀਤਾ ਗਿਆ ਕਿ ਰਾਜ ਸਰਕਾਰ ਵੱਲੋਂ ਸੂਬੇ ਵਿਚ ਕਰਫ਼ਿਊ 14 ਅਪ੍ਰੈਲ ਤੋਂ ਅੱਗੇ ਵਧਾਉਣ ਸਬੰਧੀ ਕੋਈ ਫ਼ੈਸਲਾ ਲਿਆ ਗਿਆ ਹੈ। ਰਾਜ ਸਰਕਾਰ ਦੇ ਇਕ ਬੁਲਾਰੇ ਨੇ ਸਪਸ਼ਟ ਕੀਤਾ...
ਵੱਧ ਸਕਦੈ ਲਾਕਡਾਊਨ - ਪ੍ਰਧਾਨ ਮੰਤਰੀ ਨੇ ਸਰਬ ਦਲੀ ਬੈਠਕ ’ਚ ਦਿੱਤੇ ਸੰਕੇਤ
. . .  about 1 hour ago
ਨਵੀਂ ਦਿੱਲੀ, 8 ਅਪ੍ਰੈਲ - ਪ੍ਰਧਾਨ ਮੰਤਰੀ ਨੇ ਅੱਜ ਵੱਖ ਵੱਖ ਸਿਆਸੀ ਦਲਾਂ ਦੇ ਲੀਡਰਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਮੁਲਾਕਾਤ ਕੀਤੀ। ਮੀਡੀਆ ਰਿਪੋਰਟਾਂ ਮੁਤਾਬਿਕ ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ...
ਅਜੀਤ ਅਖ਼ਬਾਰ ’ਚ ਲੱਗੀ ਖ਼ਬਰ ਦਾ ਹੋਇਆ ਅਸਰ, ਗਊਸ਼ਾਲਾ ’ਚ ਤੂੜੀ ਦੀ ਕਮੀ ਹੋਈ ਦੂਰ
. . .  about 2 hours ago
ਘਨੌਰ, 8 ਅਪ੍ਰੈਲ (ਬਲਜਿੰਦਰ ਸਿੰਘ ਗਿੱਲ) - ਲੰਘੇ ਦਿਨੀਂ ‘ਅਜੀਤ’ ਅਖ਼ਬਾਰ ‘ਚ ਪ੍ਰਮੁੱਖਤਾ ਨਾਲ ਛਪੀ ਘਨੌਰ ਗਊਸ਼ਾਲਾ ‘ਚ ਤੂੜੀ ਦੀ ਘਾਟ ਦੀ ਖ਼ਬਰ ਸਦਕਾ ਗਊਸ਼ਾਲਾ ‘ਚ ਰੱਖੀਆਂ ਲਗਭਗ 600 ਗਊਆਂ ਲਈ ਤੂੜੀ ਪਹੁੰਚਣ ਲੱਗੀ ਹੈ। ਇਸ ਪਹਿਲ ਕਦਮੀ ‘ਚ ਭਾਵੇਂ ਕਿ ਸਥਾਨਕ...
ਕੋਰੋਨਾਵਾਇਰਸ : ਫ਼ਰੀਦਕੋਟੋਂ ਭੇਜੇ ਆਖ਼ਰੀ 61 ਸੈਂਪਲਾਂ ਚੋਂ 60 ਆਏ ਨੈਗੇਟਿਵ
. . .  about 2 hours ago
ਫ਼ਰੀਦਕੋਟ, 8 ਅਪੈ੍ਰਲ (ਜਸਵੰਤ ਪੁਰਬਾ, ਸਰਬਜੀਤ ਸਿੰਘ) - ਫ਼ਰੀਦਕੋਟ ‘ਚ ਕੁੱਝ ਦਿਨ ਪਹਿਲਾਂ ਮਿਲੇ ਕੋਰੋਨਾਵਾਇਰਸ ਦੇ ਇੱਕ ਮਰੀਜ਼ ਤੋਂ ਬਾਅਦ ਜਾਂਚ ਲਈ ਭੇਜੇ ਗਏ ਆਖ਼ਰੀ 61 ਸੈਂਪਲਾਂ ਚੋਂ 60 ਸੈਂਪਲ ਨੈਗੇਟਿਵ ਆਏ ਹਨ। ਇੱਕ 53 ਸਾਲਾ ਵਿਅਕਤੀ, ਜਿਸ ਦਾ ਸੈਂਪਲ...
ਦੇਸੀ ਪਿਸਟਲ ਸਮੇਤ ਮੇਹਲੀ ਚੌਕੀ ਪੁਲਿਸ ਮੁਲਾਜ਼ਮਾਂ ਵੱਲੋਂ ਨੌਜਵਾਨ ਕਾਬੂ
. . .  about 2 hours ago
ਮੇਹਲੀ 8 ਅਪ੍ਰੈਲ (ਸੰਦੀਪ ਸਿੰਘ ) ਨਾਕੇ ਦੌਰਾਨ ਮੇਹਲੀ ਚੌਕੀ ਪੁਲਿਸ ਮੁਲਾਜ਼ਮਾਂ ਵੱਲੋਂ ਕਾਰ ਚਾਲਕ ਨੂੰ ਦੇਸੀ ਪਿਸਟਲ ਸਮੇਤ ਕਾਬੂ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੇਹਲੀ ਚੌਕੀ ਇੰਚਾਰਜ ਏ.ਐੱਸ.ਆਈ. ਪਵਿੱਤਰ ਸਿੰਘ ਨੇ ਦੱਸਿਆ ਕਿ ਕੱਲ੍ਹ ਸ਼ਾਮ ਜੰਡਿਆਲੀ...
ਆਪ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਖੁਦ ਨੂੰ ਕੀਤਾ ਇਕਾਂਤਵਾਸ
. . .  about 2 hours ago
ਫ਼ਰੀਦਕੋਟ, 8 ਅਪ੍ਰੈਲ (ਜਸਵੰਤ ਸਿੰਘ ਪੁਰਬਾ) - ਕੋਟਕਪੂਰਾ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਦਾ ਕਰੀਬੀ ਰਿਸ਼ਤੇਦਾਰ ਕੋਰੋਨਾ ਪੀੜਤ ਹੋ ਜਾਣ ਕਾਰਨ ਖ਼ੁਦ ਨੂੰ ਇਕਾਂਤਵਾਸ...
ਕੈਬਨਿਟ ਮੰਤਰੀ ਰਾਣਾ ਸੋਢੀ ਵੱਲੋਂ ਕੀਤਾ ਗਿਆ ਸਿਵਲ ਹਸਪਤਾਲ ਦਾ ਦੌਰਾ
. . .  about 2 hours ago
ਗੁਰੂ ਹਰ ਸਹਾਏ , 8 ਅਪ੍ਰੈਲ (ਕਪਿਲ ਕੰਧਾਰੀ) - ਪੂਰੀ ਦੁਨੀਆਂ ਭਰ ਵਿੱਚ ਚੱਲਰਹੀ ਕਰੋਨਾ ਵਾਇਰਸ ਵਰਗੀ ਭਿਆਨਕ ਬਿਮਾਰੀ ਤੇ ਚਲਦਿਆਂ ਜਿੱਥੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ 14 ਅਪ੍ਰੈਲ ਤੱਕ ਦਾ ਲੋਕ ਡਾਉਣ ਕੀਤਾ ਹੋਇਆ ਹੈ ਉੱਥੇ ਹੀ ਲੋਕਾਂ ਦੀ ਇਸ...
ਕੋਰੋਨਾ ਵਾਇਰਸ ਤੋਂ ਮਰਨ ਵਾਲੇ ਵਿਅਕਤੀ ਦਾ ਖਰਚਾ ਕਰਕੇ ਖੁਦ ਸਸਕਾਰ ਕਰਾਂਗਾ -ਸੁੱਚਾ ਸਿੰਘ ਕੈਨੇਡਾ
. . .  about 2 hours ago
ਕੋਰੋਨਾ ਤੋਂ ਬਚਣਾ ਹੈ ਤਾਂ ਘਰ ਬੈਠਣਾ ਹੀ ਹੋਵੇਗਾ - ਕੇਂਦਰੀ ਮੰਤਰੀ ਸੋਮ ਪ੍ਰਕਾਸ਼
. . .  about 3 hours ago
ਟੂਰਿਜ਼ਮ ਮੰਤਰਾਲਾ ਵਲੋਂ 15 ਅਕਤੂਬਰ ਤੱਕ ਹੋਟਲ, ਰੈਸਟੋਰੈਂਟ ਜਾਂ ਰਿਜ਼ਾਰਟ ਬੰਦ ਰੱਖਣ ਦਾ ਕੋਈ ਆਦੇਸ਼ ਨਹੀਂ ਜਾਰੀ ਹੋਇਆ
. . .  about 2 hours ago
ਆੜ੍ਹਤੀਆ ਐਸੋਸੀਏਸ਼ਨ ਮੱਲਾਂਵਾਲਾ ਨੇ 1 ਲੱਖ 10 ਹਜ਼ਾਰ ਰੁਪਏ ਮੁੱਖ ਮੰਤਰੀ ਰਾਹਤ ਫ਼ੰਡ ‘ਚ ਦਿੱਤੇ
. . .  about 3 hours ago
ਨਿੱਜੀ ਲੈਬ ’ਚ ਵੀ ਮੁਫ਼ਤ ਹੋਵੇ ਕੋਰੋਨਾ ਦੀ ਜਾਂਚ - ਸੁਪਰੀਮ ਕੋਰਟ
. . .  about 3 hours ago
ਸ਼ਾਹਕੋਟ 'ਚ ਕਰਫ਼ਿਊ ਦੇ ਮੱਦੇਨਜ਼ਰ ਪੁਲਿਸ ਪ੍ਰਸ਼ਾਸਨ ਵਲੋਂ ਫਲੈਗ ਮਾਰਚ
. . .  about 3 hours ago
ਪਿੰਡ ਵਿਰਕ ਦੇ ਤਿੰਨ ਮਰੀਜ਼ਾਂ ਦੀ ਰਿਪੋਰਟ ਆਈ ਨੈਗੇਟਿਵ
. . .  about 3 hours ago
ਵਿਦੇਸ਼ ਤੋਂ ਆਏ ਪਿੰਡ ਖੁੱਡਾ ਦੇ ਨੌਜਵਾਨ ਨੂੰ ਸਿਹਤ ਵਿਭਾਗ ਜਾਂਚ ਲੈ ਗਿਆ
. . .  1 minute ago
ਕੋਰੋਨਾਵਾਇਰਸ ਦਾ ਪ੍ਰਹੇਜ ਹੀ ਇਲਾਜ: ਡੀ.ਆਈ.ਜੀ ਮਾਨ
. . .  about 4 hours ago
ਸ੍ਰੀ ਮੁਕਤਸਰ ਸਾਹਿਬ: ਰਾਧਾ ਸੁਆਮੀ ਡੇਰਾ ਮੁਖੀ ਵਲੋਂ ਦੌਰਾ
. . .  about 4 hours ago
ਭੱਠਾ ਐਸੋਸ਼ੀਏਸ਼ਨ ਨੇ ਡਿਪਟੀ ਕਮਿਸ਼ਨਰ ਨੂੰ 1 ਲੱਖ ਦਿੱਤੇ ਰਾਹਤ ਫੰਡ ਲਈ
. . .  about 4 hours ago
ਹੁਣ ਡੋਨਾਲਡ ਟਰੰਪ ਨੇ ਵਿਸ਼ਵ ਸਿਹਤ ਜਥੇਬੰਦੀ ਨੂੰ ਦਿੱਤੀ ਧਮਕੀ
. . .  about 4 hours ago
ਭੁਪਿੰਦਰ ਸਿੰਘ ਸੱਚਰ ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਦੇ ਕਾਰਜਕਾਰੀ ਪ੍ਰਧਾਨ ਬਣੇ
. . .  about 4 hours ago
ਦਿੱਲੀ ’ਚ ਕੋਰੋਨਾਵਾਇਰਸ ਦੇ 576 ਮਾਮਲੇ ਆਏ ਸਾਹਮਣੇ, 9 ਮੌਤਾਂ
. . .  about 5 hours ago
ਰਾਣਾ ਗੁਰਜੀਤ ਸਿੰਘ ਨੇ 50 ਹਜ਼ਾਰ ਪਰਿਵਾਰਾਂ ਨੂੰ ਵੰਡੇ ਸੈਨੇਟਾਈਜ਼ਰ
. . .  about 5 hours ago
ਵੀਡੀਓ ਕਾਨਫਰੰਸਿੰਗ ਰਾਹੀਂ ਮੋਦੀ ਨੇ ਕੀਤੀ ਸਰਬ ਦਲ ਬੈਠਕ
. . .  about 5 hours ago
ਬੈਂਕ ਦੇ ਬਾਹਰ ਭੀੜ ਬਣਾ ਕੇ ਲੋਕ ਉਡਾ ਰਹੇ ਨਿਯਮਾਂ ਦੀਆਂ ਧੱਜੀਆਂ
. . .  about 5 hours ago
ਦਿੱਲੀ ਤੋਂ ਆਏ 4 ਵਿਅਕਤੀਆਂ ਨੂੰ ਸ਼ੱਕ ਦੇ ਆਧਾਰ ’ਤੇ ਹਸਪਤਾਲ ਭੇਜਿਆ ਗਿਆ
. . .  about 5 hours ago
ਕਰਫ਼ਿਊ ਦੌਰਾਨ ਕਿਸਾਨਾਂ ਨੂੰ ਕਣਕ ਦੀ ਕਟਾਈ ਮੌਕੇ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ - ਸੁੱਖ ਸਰਕਾਰੀਆ
. . .  about 5 hours ago
ਬਜ਼ੁਰਗਾਂ ਦੀ ਪਰੇਸ਼ਾਨੀ ਨੂੰ ਦੇਖਦਿਆਂ ਬੈਂਕ ਨੇ ਕੀਤਾ ਕੁਰਸੀਆਂ ਦਾ ਇੰਤਜ਼ਾਮ
. . .  about 5 hours ago
ਪੁਲਿਸ ਡਰੋਨ ਰਾਹੀ ਕਰਫ਼ਿਊ ਦੀ ਉਲੰਘਣਾ ਕਰਨ ਵਾਲਿਆਂ ਦੀ ਕਰ ਰਹੀ ਨਿਗਰਾਨੀ
. . .  1 minute ago
ਆਮਿਰ ਖਾਨ ਨੇ ਪੀ.ਐਮ. ਕੇਅਰ ਫੰਡ ’ਚ ਕੀਤਾ ਦਾਨ ਤੇ ਮਜ਼ਦੂਰਾਂ ਦੀ ਮਦਦ ਲਈ ਆਏ ਅੱਗੇ
. . .  about 6 hours ago
ਜਲੰਧਰ ਨੂੰ ਮਿਲੀ ਰਾਹਤ ਦੀ ਖ਼ਬਰ - ਪਾਜ਼ੀਟਿਵ ਪਾਏ ਗਏ 3 ਮਰੀਜ਼ਾਂ ਦੇ ਮੁੜ ਭੇਜੇ ਸੈਂਪਲ ਆਏ ਨੈਗੇਟਿਵ
. . .  about 6 hours ago
ਰਾਧਾ ਸੁਆਮੀ ਡੇਰਾ ਮੁਖੀ ਤੇ ਕੈਬਨਿਟ ਮੰਤਰੀ ਸੋਢੀ ਵਿਚਕਾਰ ਹੋਈ ਮੁਲਾਕਾਤ
. . .  about 6 hours ago
ਕੋਰੋਨਾਵਾਇਰਸ ਦਾ ਸੰਕਟ ਭਾਰਤ ’ਚ ਕਰੋੜਾਂ ਲੋਕਾਂ ਨੂੰ ਸੁੱਟ ਸਕਦੇ ਅੱਤ ਦੀ ਗਰੀਬੀ ’ਚ - ਸੰਯੁਕਤ ਰਾਸ਼ਟਰ
. . .  about 6 hours ago
ਸ੍ਰੀ ਮੁਕਤਸਰ ਸਾਹਿਬ ਵਿਖੇ ਚੋਰਾਂ ਨੇ ਬਣਾਇਆ ਅੱਠ ਦੁਕਾਨਾਂ ਨੂੰ ਨਿਸ਼ਾਨਾ
. . .  about 6 hours ago
ਕੋਰੋਨਾਵਾਇਰਸ : ਭਾਰਤ ਵਿਚ ਪਿਛਲੇ 24 ਘੰਟਿਆਂ ’ਚ ਹੋਈਆਂ 35 ਮੌਤਾਂ, ਕੇਸ ਵੱਧ ਕੇ 5194 ਹੋਏ
. . .  about 7 hours ago
ਲੁਧਿਆਣਾ ਵਿਚ ਕੋਰੋਨਾ ਵਾਇਰਸ ਤੋਂ ਪੀੜ੍ਹਤ ਇੱਕ ਮਰੀਜ ਦੀ ਇਲਾਜ ਪਿਛੋਂ ਰਿਪੋਰਟ ਆਈ ਨੈਗੇਟਿਵ
. . .  about 7 hours ago
ਅਲਬਰਟਾ ਸੂਬੇ ਅੰਦਰ 1373 ਕੇਸਾਂ ਵਿੱਚੋ 26 ਮੌਤਾਂ ਅਤੇ 447 ਲੋਕ ਤੰਦਰੁਸਤ ਹੋਏ
. . .  about 8 hours ago
ਜਲੰਧਰ ਜ਼ਿਲ੍ਹੇ ‘ਚ ਜਾਰੀ ਹੋਈ ਸਬਜ਼ੀਆਂ ਤੇ ਫਲਾਂ ਦੀ ਅੱਜ ਦੀ ਰੇਟ ਲਿਸਟ
. . .  about 8 hours ago
ਹਮਲੇ ’ਚ ਜ਼ਖਮੀ ਹੋਮ ਗਾਰਡ ਜਵਾਨ ਨਾਲ ਮੁੱਖ ਮੰਤਰੀ ਨੇ ਕੀਤੀ ਗੱਲ
. . .  about 8 hours ago
ਫ਼ਰੀਦਕੋਟ ’ਚ ਕੋਰੋਨਾਵਾਇਰਸ ਦਾ ਦੂਸਰਾ ਕੇਸ ਆਇਆ ਸਾਹਮਣੇ
. . .  about 8 hours ago
ਜਲੰਧਰ 'ਚ ਕੋਰੋਨਾ ਪੀੜਤ ਮਹਿਲਾ ਦੇ ਬੇਟੇ ਦੀ ਰਿਪੋਰਟ ਵੀ ਆਈ ਪਾਜ਼ੀਟਿਵ
. . .  about 9 hours ago
ਦੋ ਪਾਜ਼ੀਟਿਵ ਔਰਤਾਂ ਦੇ ਸੰਪਰਕ 'ਚ ਆਏ ਪੰਦਰਾਂ ਲੋਕਾਂ ਦੇ ਟੈਸਟ ਆਏ ਨੈਗੇਟਿਵ
. . .  about 9 hours ago
ਅੱਜ ਦਾ ਵਿਚਾਰ
. . .  about 9 hours ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 10 ਫੱਗਣ ਸੰਮਤ 551

ਰੂਪਨਗਰ

ਸ਼ਿਵਰਾਤਰੀ ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਰੂਪਨਗਰ, 21 ਫਰਵਰੀ (ਗੁਰਪ੍ਰੀਤ ਸਿੰਘ ਹੁੰਦਲ)-ਮਹਾ ਸ਼ਿਵਰਾਤਰੀ ਦਾ ਤਿਉਹਾਰ ਜ਼ਿਲ੍ਹੇ ਭਰ ਵਿਚ ਬੜੀ ਸ਼ਰਧਾ ਪੂਰਵਕ ਤੇ ਉਤਸ਼ਾਹ ਨਾਲ ਮਨਾਇਆ ਗਿਆ | ਸ਼ਿਵ ਜੀ ਦੇ ਮੰਦਰਾਂ 'ਚ ਮੱਥਾ ਟੇਕਣ ਲਈ ਸ਼ਰਧਾਲੂ ਵੱਡੀ ਗਿਣਤੀ 'ਚ ਨਤਮਸਤਕ ਹੋਏ | ਸ਼ਹਿਰ ਦੇ ਮੰਦਰਾਂ 'ਚ ਦਿਨ ਭਰ ਸ਼ਰਧਾਲੂਆਂ ਦੀਆਂ ਰੌਣਕਾਂ ਰਹੀਆਂ | ਸਵੇਰੇ ਹਵਨ ਯੱਗ ਕੀਤੇ ਗਏ ਅਤੇ ਸ਼ਰਧਾਲੂਆਂ ਵਲੋਂ ਅਹੂਤੀਆਂ ਪਾਈਆਂ ਗਈਆਂ | ਸ਼ਿਵਲਿੰਗ 'ਤੇ ਦੁੱਧ, ਬਿੱਲ ਪੱਤਰੀ, ਬੇਰ, ਧਤੂਰਾ ਆਦਿ ਚੜ੍ਹਾਏ ਗਏ ਅਤੇ ਸੁੱਖ ਸ਼ਾਂਤੀ ਤੇ ਖ਼ੁਸ਼ਹਾਲ ਜੀਵਨ ਲਈ ਮੰਗਲਕਾਮਾਵਾਂ ਕੀਤੀਆਂ | ਸ਼ਹਿਰ ਦੇ ਪ੍ਰਸਿੱਧ ਲਹਿਰੀ ਸ਼ਾਹ ਮੰਦਰ, ਸ਼ਿਵ ਮੰਦਰ ਪਿੱਪਲ ਵਾਲਾ, ਸ਼ਿਵਾਲਾ ਮਹਿਤਾ ਵਿਖੇ ਵੱਡੀ ਗਿਣਤੀ 'ਚ ਸ਼ਰਧਾਲੂਆਂ ਨੇ ਮੱਥਾ ਟੇਕਿਆ | ਬੀਤੀ ਰਾਤ ਸ੍ਰੀ ਰਾਮ ਲੀਲ੍ਹਾ ਮੈਦਾਨ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ ਅਤੇ ਸ਼ਿਵਾਲਾ ਮਹਿਤਾ ਤੋਂ ਸ਼ਿਵਜੀ ਦੀ ਬਰਾਤ ਸਜਾਈ ਗਈ ਜੋ ਕਿ ਰਾਮ ਲੀਲ੍ਹਾ ਮੈਦਾਨ ਪਹੁੰਚੀ | ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਅਤੇ ਸ਼ਿਵ ਜੀ ਦੀ ਬਰਾਤ ਦੀ ਆਰੰਭਤਾ ਕੀਤੀ | ਇਸ ਮੌਕੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਸ਼ਿਵਜੀ ਨੇ ਸਚਾਈ ਦੇ ਮਾਰਗ 'ਤੇ ਚੱਲਣਾ ਦਾ ਸੰਦੇਸ਼ ਦਿੱਤਾ ਹੈ ਅਤੇ ਸਾਨੂੰ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਜੀਵਨ 'ਚ ਧਾਰਨ ਕਰਨਾ ਚਾਹੀਦਾ ਹੈ, ਜਿਸ ਨਾਲ ਸਾਡਾ ਜੀਵਨ ਸਫਲ ਹੋ ਸਕੇ | ਇਸ ਮੌਕੇ ਮਹੰਤ ਮੋਹਨ ਗਿਰੀ ਜੀ ਸਰਥਲੀ ਵਾਲਿਆਂ ਨੇ ਸੰਗਤਾਂ ਨੂੰ ਪ੍ਰਭੂ ਭਗਤੀ ਲਈ ਵੱਧ ਤੋਂ ਵੱਧ ਸਮਾਂ ਲਗਾਉਣ ਅਤੇ ਸਮਾਜ ਭਲਾਈ ਦੇ ਕੰਮਾਂ ਲਈ ਪ੍ਰੇਰਿਤ ਕੀਤਾ | ਇਸ ਮੌਕੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਾਬਕਾ ਮੈਂਬਰ ਰਮੇਸ਼ ਗੋਇਲ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸੁਖਵਿੰਦਰ ਸਿੰਘ ਵਿਸਕੀ, ਮਾਰਕੀਟ ਕਮੇਟੀ ਦੇ ਚੇਅਰਮੈਨ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ, ਬ੍ਰਾਹਮਣ ਸਭਾ ਪੰਜਾਬ ਦੇ ਪ੍ਰਧਾਨ ਐਡਵੋਕੇਟ ਸ਼ੇਖਰ ਸ਼ੁਕਲਾ, ਓ.ਬੀ.ਸੀ. ਕਮਿਸ਼ਨ ਦੇ ਮੈਂਬਰ ਡਾ.ਗੁਰਿੰਦਰਪਾਲ ਸਿੰਘ ਬਿੱਲਾ, ਕੌਾਸਲਰ ਅਸ਼ੋਕ ਵਾਹੀ, ਸਿੰਘ ਚੈੜੀਆਂ, ਕੌਾਸਲਰ ਪੋਮੀ ਸੋਨੀ, ਸਵਤੰਤਰ ਸੈਣੀ, ਸੀਨੀਅਰ ਕਾਂਗਰਸੀ ਜਗਦੀਸ਼ ਚੰਦਰ ਕਾਜਲਾ, ਇੰਦਰਪਾਲ ਸਿੰਘ ਰਾਜੂ ਸਤਿਆਲ, ਸਿਟੀ ਕਾਂਗਰਸ ਪ੍ਰਧਾਨ ਸਤਿੰਦਰ ਨਾਗੀ, ਓ ਬੀ ਸੀ ਕਾਂਗਰਸ ਦੇ ਜ਼ਿਲ੍ਹਾ ਚੇਅਰਮੈਨ ਸ਼ਿਵ ਦਿਆਲ ਚੌਹਾਨ, ਸਮਾਜਸੇਵੀ ਸੰਦੀਪ ਜੋਸ਼ੀ, ਸੁਸ਼ੀਲ ਕੁਮਾਰ ਸ਼ੀਲਾ, ਅਸ਼ੋਕ ਕੁਮਾਰ ਦਾਰਾ,ਨਵਦੀਪ ਚੌਹਾਨ ਆਦਿ ਮੌਜੂਦ ਸਨ |
ਪੰਜਾਬ ਯੂਥ ਕਾਂਗਰਸ ਪ੍ਰਧਾਨ ਢਿੱਲੋਂ ਵਲੋਂ ਸ਼ਿਵਰਾਤਰੀ ਦੀ ਵਧਾਈ
ਮੁਹੱਲਾ ਫੂਲ ਚੱਕਰ ਰੋਪੜ ਵਿਖੇ ਸ੍ਰੀ ਸ਼ਿਵ ਮੰਦਰ ਪਿੱਪਲ ਵਾਲਾ ਵਿਖੇ ਮਹਾਸ਼ਿਵਰਾਤਰੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਵੱਡੀ ਗਿਣਤੀ 'ਚ ਸ਼ਰਧਾਲੂਆਂ ਨੇ ਮੱਥਾ ਟੇਕਿਆ | ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਅਤੇ ਸਮੂਹ ਸੰਗਤਾਂ ਨੂੰ ਮਹਾਸ਼ਿਵਰਾਤਰੀ ਤਿਉਹਾਰ ਦੀ ਵਧਾਈ ਦਿੱਤੀ | ਇਸ ਮੌਕੇ ਕੌਾਸਲਰ ਅਮਰਜੀਤ ਸਿੰਘ ਜੌਲੀ, ਕੌਾਸਲਰ ਗੁਰਮੀਤ ਰਿੰਕੂ, ਕਾਂਗਰਸੀ ਆਗੂ ਰਾਜੇਸ਼ ਕੁਮਾਰ, ਮੋਹਿਤ ਸ਼ਰਮਾ, ਚਰਨਜੀਤ ਸਿੰਘ ਚੰਨੀ, ਮੰਦਰ ਕਮੇਟੀ ਪ੍ਰਧਾਨ ਜਸਬੀਰ ਸਿੰਘ,ਰਾਜ ਕੁਮਾਰ ਬਿੱਟੂ, ਤਾਰਾ ਚੰਦ ਵਰਮਾ, ਦੀਖਿਅਤ ਰਾਜਾ, ਹਰੀਸ਼ ਕਪੂਰ, ਸੁਸ਼ੀਲ ਕੁਮਾਰ ਸ਼ੀਲਾ ਆਦਿ ਮੌਜੂਦ ਸਨ | ਬੇਲਾ, (ਮਨਜੀਤ ਸਿੰਘ ਸੈਣੀ)-ਖੇਤਰ ਦੇ ਪਿੰਡਾ ਬੇਲਾ, ਬਹਿਰਾਮਪੁਰ, ਭਲਿਆਣ ਆਦਿ ਵਿਚ ਮਹਾ ਸ਼ਿਵਰਾਤਰੀ ਦਾ ਤਿਉਹਾਰ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਸਹਿਤ ਮਨਾਇਆ ਗਿਆ | ਕਸਬਾ ਬੇਲਾ ਦੇ ਪ੍ਰਾਚੀਨ ਸ਼ਿਵ ਮੰਦਰ ਵਿਖੇ ਮੰਦਰ ਦੇ ਮੁੱਖ ਸੇਵਾਦਾਰ ਸੋਹਣ ਲਾਲ ਗਿਰੀ ਨੇ ਸ਼ਿਵ ਜੀ ਦੀ ਕਥਾ, ਮੰਤਰਾਂ ਦਾ ਉਚਾਰਨ ਕਰਦੇ ਹੋਏ ਸੰਗਤਾਂ ਨੂੰ ਆਪਸੀ ਪਿਆਰ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਪੇ੍ਰਰਤ ਕੀਤਾ | ਸਾਬਕਾ ਸਰਪੰਚ ਅਤੇ ਭਾਜਪਾ ਆਗੂ ਨੇ ਸੰਗਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸਰਪੰਚ ਲਖਵਿੰਦਰ ਸਿੰਘ ਭੂਰਾ, ਗਿਆਨ ਸਿੰਘ ਸੰਜੀਵ ਕਾਲਾ, ਪਵਨ ਕੁਮਾਰ ਚੇਤਲ, ਸੰਜੀਵ ਸੋਨੀ, ਰਾਜੇਸ਼ ਗੋਇਲ ਸੌਰਵ, ਸੰਜੂ, ਚੀਨੂ ਗੋਇਲ, ਪੰਮਾ ਚੇਤਲ ਸੁਰਿੰਦਰ ਗੋਇਲ, ਰਵਿੰਦਰ ਕੁਮਾਰ, ਰਮਨ ਸਮੇਤ ਵੱਡੀ ਗਿਣਤੀ ਵਿਚ ਨਗਰ ਅਤੇ ਇਲਾਕੇ ਦੀਆ ਸੰਗਤਾਂ ਹਾਜ਼ਰ ਸਨ | ਇਹ ਮੌਕੇ ਸ਼ਿਵ ਜੀ ਦਾ ਪ੍ਸ਼ਾਦ ਵਰਤਾਇਆ ਗਿਆ | ਇਸੇ ਤਰ੍ਹਾਂ ਬਹਿਰਾਮਪੁਰ ਬੇਟ ਵਿਖੇ ਮਹਾਸ਼ਿਵਰਾਤਰੀ ਦਾ ਤਿਉਹਾਰ ਮਨਾਇਆ ਗਿਆ | ਸਰਪੰਚ ਐਡ. ਕੁਲਦੀਪ ਰਾਣਾ ਨੇ ਸੰਗਤਾਂ ਨੂੰ ਵਧਾਈ ਦਿੰਦੇ ਹੋਏ ਭਾਈਚਾਰਕ ਸਾਂਝ ਅਮਨ ਸ਼ਾਂਤੀ ਬਣਾਈ ਰੱਖਣ ਲਈ ਕਿਹਾ | ਇਸ ਮੌਕੇ ਨੰਬਰਦਾਰ ਰਣਜੋਧ ਸਿੰਘ ਅਮਨ ਰਾਣਾ, ਰਜਿੰਦਰ ਸਿੰਘ, ਰਾਮ ਸਿੰਘ ਸੈਣੀ, ਨਰਿੰਦਰ ਸਿੰਘ ਟਾਂਕ, ਡਾ. ਦੌਲਤ ਰਾਮ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ | ਇਸੇ ਤਰ੍ਹਾਂ ਭਲਿਆਣ ਵਿਖੇ ਵੀ ਸ਼ਿਵ ਮੰਦਿਰ ਵਿਚ ਸ਼ਿਵਰਾਤਰੀ ਦਾ ਤਿਉਹਾਰ ਮਨਾਇਆ ਗਿਆ |
ਨੂਰਪੁਰ ਬੇਦੀ, (ਹਰਦੀਪ ਸਿੰਘ ਢੀਂਡਸਾ)-ਖੇਤਰ ਦੇ ਪੁਰਾਤਨ ਸ਼ਿਵ ਕਾਲੀ ਗਊਸ਼ਾਲਾ ਮੰਦਰ ਬਸਾਲੀ ਵਿਖੇ ਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ਮਹੰਤ ਸੁਰੇਸ਼ ਗਿਰੀ ਦੀ ਅਗਵਾਈ 'ਚ 14ਵੀਂ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ¢ ਜਿਸ ਦਾ ਉਦਘਾਟਨ ਰੂਪਨਗਰ ਦੇ ਹਲਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਕੀਤਾ ਤੇ ਕਿਹਾ ਕਿ ਸਾਨੂੰ ਆਪਣੇ ਧਾਰਮਿਕ ਦਿਹਾੜੇ ਸ਼ਰਧਾਪੂਰਵਕ ਤੇ ਮਿਲਜੁੱਲ ਕੇ ਮਨਾਉਣੇ ਚਾਹੀਦੇ ਹਨ ਤੇ ਉਨ੍ਹਾਂ ਨੇ ਮਹੰਤ ਸੁਰੇਸ਼ ਗਿਰੀ ਵਲੋਂ ਲੰਬੇ ਸਮੇਂ ਤੋਂ ਚਲਾਈ ਜਾ ਰਹੀ ਗਊਸ਼ਾਲਾ ਦੀ ਜ਼ੋਰਦਾਰ ਸ਼ਲਾਘਾ ਕੀਤੀ ਤੇ ਆਪਣੇ ਨਿੱਜੀ ਫ਼ੰਡ 'ਚੋਂ ਗਊਸ਼ਾਲਾ ਕਮੇਟੀ ਨੂੰ 50 ਹਜ਼ਾਰ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ | ਉਸ ਤੋਂ ਬਾਅਦ ਝੰਡੀ ਦੇ ਕੇ ਸ਼ੋਭਾ ਯਾਤਰਾ ਨੂੰ ਰਵਾਨਾ ਕੀਤਾ¢ ਉਕਤ ਯਾਤਰਾ ਵੱਖ-ਵੱਖ ਪਿੰਡਾਂ ਬਰਾਰੀ, ਕੋਲਾਪੁਰ, ਸੰਦੋਆ, ਆਜਮਪੁਰ, ਨੂਰਪੁਰ ਬੇਦੀ, ਰੂੜੇਵਾਲ, ਮਣਕੌਲੀ, ਟੇਡੇਵਾਲ ਤੋਂ ਹੋ ਕੇ ਵਾਪਸ ਗਊਸ਼ਾਲਾ ਮੰਦਰ ਪਹੁੰਚੀ ਤੇ ਉਕਤ ਯਾਤਰਾ ਦਾ ਵੱਖ-ਵੱਖ ਪਿੰਡਾਂ 'ਚ ਲੋਕਾਂ ਨੇ ਭਰਵਾਂ ਸਵਾਗਤ ਕੀਤਾ ਤੇ ਯਾਤਰਾ 'ਚ ਸ਼ਾਮਿਲ ਸੰਗਤਾਂ ਲਈ ਵੱਖ-ਵੱਖ ਪ੍ਰਕਾਰ ਦੇ ਲੰਗਰ ਵੀ ਲਗਾਏ¢ ਇਸ ਮੌਕੇ ਬਖਸ਼ੀਸ਼ ਸਿੰਘ ਕੋਲਾਪੁਰ, ਸ਼ਮਸ਼ੇਰ ਰਾਣਾ, ਵਰਿੰਦਰ ਰਾਣਾ, ਮੰਗਤ ਰਾਮ ਸ਼ਰਮਾ, ਐਡਵੋਕੇਟ ਗਗਨਦੀਪ ਸ਼ਰਮਾ, ਡਾ. ਦਿਨੇਸ਼ ਹੱਲਣ, ਰਵੀ ਬਸਾਲੀ, ਜੰਗ ਰਾਣਾ ਬਰਾਰੀ, ਮੌਨੂ ਰਾਣਾ, ਚਰਨਦਾਸ, ਰਾਕੇਸ਼ ਕੁਮਾਰ, ਉਕਾਾਰ ਬਸਾਲੀ, ਨਵਜੋਤ ਘਈ, ਮੁਕੇਸ਼ ਕੁਮਾਰ, ਕਾਕੂ ਸੰਦੋਆ, ਰਾਜ ਕੁਮਾਰ ਤੇ ਹੋਰ ਸੰਗਤ ਵੱਡੀ ਗਿਣਤੀ 'ਚ ਹਾਜ਼ਰ ਸੀ¢
ਬੁੰਗਾ ਸਾਹਿਬ, (ਸੁਖਚੈਨ ਸਿੰਘ ਰਾਣਾ)-ਸ਼ਿਵਰਾਤਰੀ ਦੇ ਸਬੰਧ ਵਿਚ ਨਜ਼ਦੀਕੀ ਪਿੰਡ ਗਾਜੀਪੁਰ ਵਿਖੇ ਸ਼ੋਭਾ ਯਾਤਰਾ ਸਜਾਈ ਗਈ ਜੋ ਕਿ ਸ਼ਿਵ ਮੰਦਰ ਗਾਜੀਪੁਰ ਤੋਂ ਸਰੂ ਹੋ ਕੇ ਵੱਖ-ਵੱਖ ਪਿੰਡਾਂ ਤੋਂ ਹੁੰਦੀ ਹੋਈ ਮੁੜ ਸ਼ਿਵ ਮਦਰ ਸਮਾਪਤ ਹੋਈ | ਇਸ ਸ਼ੋਭਾ ਯਾਤਰਾ ਦਾ ਪਿੰਡ ਛੋਟੀ ਝਖੀਆਂ, ਬਲ੍ਹ ਹਜਾਰਾ,ਗਰਦਲਾ ਵਿਖੇ ਭਰਵਾਂ ਸਵਾਗਤ ਕੀਤਾ ਗਿਆ | ਇਸ ਦੌਰਾਨ ਮਹਿਲਾ ਮੰਡਲੀ ਵਲੋਂ ਸ਼ਿਵ ਮਹਿਮਾ ਦਾ ਗੁਣਗਾਨ ਕਰਨ ਤੋਂ ਇਲਾਵਾ ਸੁੰਦਰ ਝਾਕੀਆਂ ਸਜਾਈਆਂ ਗਈਆਂ ਜੋ ਕਿ ਸਭ ਦੀ ਖਿੱਚ ਦਾ ਕੇਂਦਰ ਬਣੀਆਂ | ਇਸ ਮੌਕੇ ਪ੍ਰਧਾਨ ਪਵਨ ਸ਼ਰਮਾ ਤੋਂ ਇਲਾਵਾ ਸਰਪੰਚ ਸੋਮ ਨਾਥ ਸ਼ਰਮਾ, ਬਿ੍ਜ ਮੋਹਨ, ਸੰਜੀਵ ਕੁਮਾਰ, ਵਿਜੇ ਕੁਮਾਰ, ਸੰਜੂ ਸੈਣੀ, ਹਰਦੀਪ ਸੈਣੀ, ਸੁਭਾਸ਼ ਚੰਦਰ, ਚੰਦਨ ਸ਼ਰਮਾ, ਕੁਲਦੀਪ ਸ਼ਰਮਾ, ਪੰਡਤ ਭਾਗੀਰਥ ਸ਼ਰਮਾ, ਪ੍ਰਦੀਪ ਸੈਣੀ, ਸੰਦੀਪ ਸੈਣੀ ਆਦਿ ਹਾਜ਼ਰ ਸਨ |
ਮੋਰਿੰਡਾ, (ਕੰਗ)-ਸ਼ਿਵਰਾਤਰੀ ਦੇ ਤਿਉਹਾਰ ਮੌਕੇ ਪਿੰਡ ਮੜੌਲੀ ਕਲਾਂ ਵਿਖੇ ਮੰਦਰ ਵਿਚ ਹਵਨ ਕਰਵਾਏ ਗਏ ਅਤੇ ਇਸ ਉਪਰੰਤ ਸੰਗਤਾਂ ਲਈ ਛੋਲੇ ਪੂਰੀਆਂ ਅਤੇ ਖੀਰ ਦਾ ਲੰਗਰ ਲਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਸ ਮੌਕੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਅਤੇ ਹੋਰ ਸ਼ਰਧਾਲੂ ਮੰਦਰ ਵਿਖੇ ਨਤਮਸਤਕ ਹੋਏ | ਉਨ੍ਹਾਂ ਕਿਹਾ ਕਿ ਸਮੂਹ ਪਿੰਡ ਵਾਸੀ ਹਰ ਸਾਲ ਸ਼ਿਵਰਾਤਰੀ ਮੌਕੇ ਵਧ ਚੜ੍ਹ ਕੇ ਯੋਗਦਾਨ ਪਾਉਂਦੇ ਹਨ | ਇਸ ਮੌਕੇ ਹੋਰਨਾਂ ਤੋਂ ਇਲਾਵਾ ਰੋਹਿਤ ਸ਼ਰਮਾ, ਚੇਤਨ ਕੈਨੇਡਾ, ਦੀਪਕ ਸ਼ਰਮਾ, ਹਨੀ ਮੜੌਲੀ, ਜਤਿਨ ਸ਼ਰਮਾ, ਮਾਧਵ ਸ਼ਰਮਾ, ਪ੍ਰਭ ਸ਼ਰਮਾ, ਪਿੰਡ ਦੇ ਪੰਚਾਇਤ ਮੈਂਬਰ ਤੇ ਹੋਰ ਪਿੰਡ ਵਾਸੀ ਹਾਜ਼ਰ ਸਨ |
ਭਰਤਗੜ੍ਹ, (ਜਸਬੀਰ ਸਿੰਘ ਬਾਵਾ)-ਬੜਾ ਪਿੰਡ ਸਥਿਤ ਮੰਦਰ ਸਿੱਧ ਬਾਬਾ ਬਾਲਕ ਨਾਥ ਜੀ ਤੋਂ ਸਬੰਧਿਤ ਪ੍ਰਬੰਧਕਾਂ ਵਲੋਂ ਸਮੂਹ ਵਸਨੀਕਾਂ ਦੇ ਸਹਿਯੋਗ ਨਾਲ ਮਹਾਂ ਸ਼ਿਵਰਾਤਰੀ ਤਿਉਹਾਰ ਨੂੰ ਸਮਰਪਿਤ ਸ਼ੋਭਾ ਯਾਤਰਾ ਸਜਾਈ | ਇਹ ਸ਼ੋਭਾ ਯਾਤਰਾ ਮਹਾਂਰਿਸ਼ੀ ਬਾਲਮੀਕ ਮੰਦਰ, ਭੈਰੋਂ ਮੰਦਰ, ਸ਼ਿਵ ਮੰਦਰ ਵਿਖੇ ਪੜਾਅ ਕਰਨ ਮਗਰੋਂ ਸੰਪੂਰਨ ਹੋਈ | ਇਨ੍ਹਾਂ ਪੜਾਵਾਂ ਦੌਰਾਨ ਸੰਗਤ ਨੂੰ ਧਾਰਮਿਕ ਗਾਇਕਾਂ ਨੇ ਭਜਨ ਬੰਦਗੀ ਕਰਵਾਈ | ਇਸੇ ਦੌਰਾਨ ਪ੍ਰਬੰਧਕ ਗੁਰਦਾਸ ਸਿੰਘ ਸੈਣੀ, ਦਵਿੰਦਰ ਮੋਦਗਿਲ, ਬਲਵੀਰ ਸਿੰਘ ਭੱਟੀ, ਐਸ.ਡੀ.ਓ. ਸੰਜੀਵ ਸ਼ਰਮਾ, ਫ਼ੌਜੀ ਜਸਵਿੰਦਰ ਸਿੰਘ, ਗੁਰਮੀਤ ਸਿੰਘ ਸੋਢੀ, ਮਹਿੰਦਰ ਸਿੰਘ ਸੈਣੀ, ਹਰਮਿੰਦਰ ਸਿੰਘ ਸੈਣੀ ਨੇ ਸਹਿਯੋਗੀਆਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਸਰਪੰਚ ਸੁਨੀਤਾ ਮੋਦਗਿਲ, ਸਾਬਕਾ ਸਰਪੰਚ ਬਖ਼ਸ਼ੀਸ਼ ਸਿੰਘ, ਚਰਨ ਸਿੰਘ, ਫ਼ੌਜੀ ਸੁਖਦੇਵ ਸਿੰਘ, ਪ੍ਰਕਾਸ਼ ਸਿੰਘ, ਪੰ: ਰਾਮ ਸਰੂਪ, ਜੋਗਿੰਦਰ ਪਾਲ, ਮਾ. ਬਾਲ ਕਿ੍ਸ਼ਨ, ਸੁਰਿੰਦਰ ਪਾਲ, ਬਲਬੀਰ ਸਿੰਘ ਗੋਲਡੀ, ਜਸਪਾਲ ਸਿੰਘ ਧਾਰਨੀ, ਰੋਹਿਤ ਪੁਰੀ, ਨਰੇਸ਼ ਕੁਮਾਰ, ਹਰਜੀਤ ਸੈਣੀ, ਸੇਵਾ ਸਿੰਘ, ਸਾਧੂ ਸਿੰਘ ਸੈਣੀ ਆਦਿ ਹਾਜ਼ਰ ਸਨ |
ਮੋਰਿੰਡਾ, (ਕੰਗ)-ਮੋਰਿੰਡਾ ਸ਼ਹਿਰ ਵਿਚ ਸ਼ਿਵਰਾਤਰੀ ਦਾ ਤਿਉਹਾਰ ਸ਼ਿਵ ਭਗਤਾਂ ਵਲੋਂ ਸ਼ਰਧਾ ਨਾਲ ਮਨਾਇਆ ਗਿਆ | ਸ਼ਹਿਰ ਦੇ ਪ੍ਰਾਚੀਨ ਸ਼ਿਵ ਮੰਦਰ, ਸਨਾਤਨ ਧਰਮ ਮੰਦਰ, ਰਾਮ ਭਵਨ ਰਾਮੇਸ਼ਵਰ ਮੰਦਰ, ਦੁਰਗਿਆਣਾ ਮੰਦਰਾਂ ਵਿਚ ਭਾਰੀ ਗਿਣਤੀ 'ਚ ਸ਼ਰਧਾਲੂ ਨਤਮਸਤਕ ਹੋਏ | ਪ੍ਰਾਚੀਨ ਸ਼ਿਵ ਮੰਦਰ ਵਿਚ ਹਵਨ-ਪੂਜਾ ਕਰਨ ਉਪਰੰਤ ਮਹਿਲਾ ਮੰਡਲੀ ਵਲੋਂ ਸ਼ਿਵ ਮਹਿਮਾ ਦਾ ਗੁਣਗਾਨ ਕੀਤਾ | ਰਾਮ ਭਵਨ ਰਾਮੇਸ਼ਵਰ ਮੰਦਰ ਵਿਖੇ ਛੋਲੇ ਪੂਰੀਆਂ ਤੇ ਖੀਰ ਦਾ ਲੰਗਰ ਲਾਇਆ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਰਾਮ ਲੀਲ੍ਹਾ ਕਮੇਟੀ ਦੇ ਪ੍ਰਧਾਨ ਵਿਜੇ ਸ਼ਰਮਾ ਟਿੰਕੂ, ਸਤਿੰਦਰ ਸਿੰਘ ਚੈੜੀਆਂ, ਰਾਮਪਾਲ ਥੰਮ੍ਹਣ, ਰਾਜੇਸ਼ ਸੂਦ, ਸੰਜੇ ਗੁਪਤਾ, ਰਕੇਸ਼ ਕੁਮਾਰ ਬੱਗਾ, ਚਰਨਜੀਤ ਚੰਨੀ, ਨਰ ਸਿੰਘ ਚੌਧਰੀ, ਵਿਕਰਮ ਬੱਤਾ, ਮਾ: ਚਮਨ ਲਾਲ, ਵਿਜੇ ਰਾਣਾ, ਦੀਪਕ ਧੀਮਾਨ, ਨੀਰਜ ਸ਼ਰਮਾ, ਸ਼ਾਮਲ ਸੂਦ, ਦਿਨੇਸ਼ ਕੁਮਾਰ, ਸੰਦੀਪ ਕੁਮਾਰ ਅਤੇ ਹੋਰ ਸ਼ਹਿਰ ਵਾਸੀ ਹਾਜ਼ਰ ਸਨ |
ਰੂਪਨਗਰ, (ਸ. ਰ.)-ਜ਼ਿਲ੍ਹਾ ਬਾਰ ਐਸੋਸੀਏਸ਼ਨ ਰੂਪਨਗਰ ਦੇ ਸਮੂਹ ਮੈਂਬਰਾਂ ਨੇ ਜ਼ਿਲ੍ਹਾ ਜੁਡੀਸ਼ੀਅਲ ਕੰਪਲੈਕਸ ਰੂਪਨਗਰ ਵਿਖੇ ਮਹਾਂ ਸ਼ਿਵਰਾਤਰੀ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ | ਇਸ ਸ਼ੁੱਭ ਮੌਕੇ 'ਤੇ ਪੂਜਾ ਅਰਚਨਾ ਕੀਤੀ ਗਈ | ਬਾਰ ਐਸੋਸੀਏਸ਼ਨ ਵਲੋਂ ਖੀਰ ਦਾ ਲੰਗਰ ਵੀ ਲਗਾਇਆ ਗਿਆ | ਇਸ ਮੌਕੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਢੇਰ, ਹੋਰ ਵਕੀਲ ਅਤੇ ਸਮੂਹ ਬਾਰ ਐਸੋ. ਦੇ ਮੈਂਬਰ ਹਾਜ਼ਰ ਸਨ |

ਸੜਕਾਂ ਤੇ ਚੌਕਾਂ 'ਚ ਖੜ੍ਹੇ ਵਾਹਨ ਪੁਲਿਸ ਨੇ ਕੀਤੇ ਜ਼ਬਤ

ਸ੍ਰੀ ਅਨੰਦਪੁਰ ਸਾਹਿਬ, 21 ਫਰਵਰੀ (ਕਰਨੈਲ ਸਿੰਘ, ਨਿੱਕੂਵਾਲ)-ਸਥਾਨਕ ਪੁਲਿਸ ਵਲੋਂ ਸ਼ਹਿਰ ਦੀਆਂ ਮੁੱਖ ਸੜਕਾਂ ਅਤੇ ਚੌਕਾਂ 'ਚ ਆਮ ਲੋਕਾਂ ਵਲੋਂ ਖੜ੍ਹੇ ਕੀਤੇ ਵਾਹਨਾਂ ਿਖ਼ਲਾਫ਼ ਸਖ਼ਤ ਕਾਰਵਾਈ ਕਰਦਿਆਂ ਅੱਜ ਰਿਕਵਰੀ ਵੈਨ ਨਾਲ ਚੁੱਕ ਕੇ ਪੁਲਿਸ ਚੌਕੀ ਬੰਦ ਕੀਤੇ ਗਏ ...

ਪੂਰੀ ਖ਼ਬਰ »

ਕੋਟਲਾ ਤੋਂ ਚੋਰੀ ਹੋਇਆ ਟਰਾਲਾ 4 ਮਹੀਨੇ ਬਾਅਦ ਰਾਜਸਥਾਨ ਤੋਂ ਮਿਲਿਆ

ਕੀਰਤਪੁਰ ਸਾਹਿਬ/ ਬੁੰਗਾ ਸਾਹਿਬ, 21 ਫਰਵਰੀ (ਬੀਰਅੰਮਿ੍ਤਪਾਲ ਸਿੰਘ ਸੰਨੀ/ਸੁਖਚੈਨ ਸਿੰਘ ਰਾਣਾ)-ਦੀਵਾਲੀ ਅਤੇ ਵਿਸ਼ਵਕਰਮਾ ਦੀ ਦਰਮਿਆਨੀ ਰਾਤ ਨੂੰ ਨੱਕੀਆਂ ਟੋਲ ਪਲਾਜਾ ਤੋਂ ਚੋਰੀ ਹੋਇਆ 12 ਟਾਇਰੀ ਟਰਾਲਾ ਕੀਰਤਪੁਰ ਸਾਹਿਬ ਪੁਲਿਸ ਨੇ ਚਾਰ ਮਹੀਨੇ ਬਾਅਦ ਰਾਜਸਥਾਨ ...

ਪੂਰੀ ਖ਼ਬਰ »

ਬੱਸ ਨੂੰ ਟੱਕਰ ਮਾਰ ਕੇ ਟਿੱਪਰ ਚਾਲਕ ਫ਼ਰਾਰ

ਮੋਰਿੰਡਾ, 21 ਫਰਵਰੀ (ਕੰਗ)-ਅੱਜ ਪਟਿਆਲਾ ਤੋਂ ਮੋਰਿੰਡਾ ਵੱਲ ਨੂੰ ਆ ਰਹੀ ਬੱਸ ਨੂੰ ਇਕ ਟਿੱਪਰ ਚਾਲਕ ਨੇ ਟੱਕਰ ਮਾਰ ਦਿੱਤੀ, ਜਿਸ ਵਿਚ ਬੱਸ ਦਾ ਨੁਕਸਾਨ ਹੋ ਗਿਆ, ਪਰ ਸਵਾਰੀਆਂ ਦਾ ਬਚਾਅ ਹੋ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਬੱਸ ਚਾਲਕ ਨਰਿੰਦਰ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਕੋਟਲਾ ਤੋਂ ਚੋਰੀ ਹੋਇਆ ਟਰਾਲਾ 4 ਮਹੀਨੇ ਬਾਅਦ ਰਾਜਸਥਾਨ ਤੋਂ ਮਿਲਿਆ

ਕੀਰਤਪੁਰ ਸਾਹਿਬ/ ਬੁੰਗਾ ਸਾਹਿਬ, 21 ਫਰਵਰੀ (ਬੀਰਅੰਮਿ੍ਤਪਾਲ ਸਿੰਘ ਸੰਨੀ/ਸੁਖਚੈਨ ਸਿੰਘ ਰਾਣਾ)-ਦੀਵਾਲੀ ਅਤੇ ਵਿਸ਼ਵਕਰਮਾ ਦੀ ਦਰਮਿਆਨੀ ਰਾਤ ਨੂੰ ਨੱਕੀਆਂ ਟੋਲ ਪਲਾਜਾ ਤੋਂ ਚੋਰੀ ਹੋਇਆ 12 ਟਾਇਰੀ ਟਰਾਲਾ ਕੀਰਤਪੁਰ ਸਾਹਿਬ ਪੁਲਿਸ ਨੇ ਚਾਰ ਮਹੀਨੇ ਬਾਅਦ ਰਾਜਸਥਾਨ ...

ਪੂਰੀ ਖ਼ਬਰ »

ਪਿ ੰਡ ਗੱਗ ਦੇ ਲਾਪਤਾ ਨੌਜਵਾਨ ਦੀ ਲਾਸ਼ ਮਿਲੀ

ਢੇਰ, 21 ਫਰਵਰੀ (ਸ਼ਿਵ ਕੁਮਾਰ ਕਾਲੀਆ)-ਪਿੰਡ ਗੱਗ ਦਾ ਨੌਜਵਾਨ ਦਿਲਪ੍ਰੀਤ ਪੁੱਤਰ ਕੇਵਲ ਚੰਦ ਜੋ ਕਿ ਕਈ ਦਿਨਾਂ ਤੋਂ ਲਾਪਤਾ ਸੀ ਬੀਤੇ ਦਿਨ ਉਸ ਦੀ ਲਾਸ਼ ਨਹਿਰ ਵਿਚੋਂ ਮਿਲਣ ਨਾਲ ਪਿੰਡ ਅਤੇ ਇਲਾਕੇ ਵਿਚ ਭਾਰੀ ਸੋਗ ਦੀ ਲਹਿਰ ਦੌੜ ਗਈ ਹੈ | ਪ੍ਰਾਪਤ ਕੀਤੀ ਗਈ ਜਾਣਕਾਰੀ ...

ਪੂਰੀ ਖ਼ਬਰ »

ਬੇਲਾ ਕਾਲਜ ਦਾ ਵਿਦਿਆਰਥੀ ਬਣਿਆ ਜੱਜ

ਬੇਲਾ, 21 ਫਰਵਰੀ (ਮਨਜੀਤ ਸਿੰਘ ਸੈਣੀ)-ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਤੋਂ ਬੀ.ਏ. ਪਾਸ ਕਰ ਕੇ ਗਏ ਵਿਦਿਆਰਥੀ ਨੇ 'ਜੱਜ' ਦੀ ਪਦਵੀ ਪ੍ਰਾਪਤ ਕੀਤੀ | ਕਾਲਜ ਦੇ ਪਿ੍ੰਸੀਪਲ ਸੁਰਮੁੱਖ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਸੋਹੀ ਦੇ ਜੱਜ਼ ...

ਪੂਰੀ ਖ਼ਬਰ »

ਸ਼ਿਵ ਮੰਦਰ ਸਰਥਲੀ 'ਚ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਟੇਕਿਆ ਮੱਥਾ

ਨੂਰਪੁਰ ਬੇਦੀ, 21 ਫਰਵਰੀ (ਵਿੰਦਰਪਾਲ ਝਾਂਡੀਆਂ)-ਮਹਾਂ ਸ਼ਿਵਰਾਤਰੀ ਦੇ ਪਵਿੱਤਰ ਦਿਹਾੜੇ ਮੌਕੇ ਸਪੀਕਰ ਰਾਣਾ ਕੇ. ਪੀ. ਸਿੰਘ ਸ਼ਿਵ ਮੰਦਰ ਸਰਥਲੀ ਵਿਖੇ ਨਤਮਸਤਕ ਹੋਏ | ਉਨ੍ਹਾਂ ਨੂੰ ਰਾਸ਼ਟਰੀ ਸੰਤ ਮੋਹਨ ਗਿਰਿ ਜੀ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਉਨ੍ਹਾਂ ਨੇ ...

ਪੂਰੀ ਖ਼ਬਰ »

ਕੈਲਾਸ਼ ਮਾਨਸਰੋਵਰ ਦੀ ਯਾਤਰਾ ਦੇ ਨਾਂਅ 'ਤੇ 1.50 ਲੱਖ ਦੀ ਠੱਗੀ

ਨੰਗਲ, 21 ਫਰਵਰੀ (ਪ੍ਰੋ. ਅਵਤਾਰ ਸਿੰਘ)- ਕੈਲਾਸ਼ ਮਾਨਸਰੋਵਰ ਦੇ ਦਰਸ਼ਨ ਕਰਨ ਦੀ ਸ਼ਰਧਾ ਰੱਖਣ ਵਾਲੇ ਨੰਗਲ ਦੇ ਇਕ ਵਿਅਕਤੀ ਨੂੰ ਤਕਰੀਬਨ 1.50 ਲੱਖ ਰੁਪਏ (ਡੇਢ ਲੱਖ) ਦੀ ਠੱਗੀ ਦਾ ਸ਼ਿਕਾਰ ਬਣਾ ਦਿੱਤਾ | ਠੱਗੀ ਦਾ ਸ਼ਿਕਾਰ ਹੋਏ ਰਜਨੀਸ਼ ਕੁਮਾਰ ਨੇ ਇਸ ਦੀ ਸ਼ਿਕਾਇਤ ਪੁਲਿਸ ...

ਪੂਰੀ ਖ਼ਬਰ »

ਰੂਪਨਗਰ 'ਚ ਅਕਾਲੀ ਦਲ 1920 ਨੇ ਸਰਗਰਮੀਆਂ ਆਰੰਭੀਆਂ

ਰੂਪਨਗਰ, 21 ਫਰਵਰੀ (ਸਤਨਾਮ ਸਿੰਘ ਸੱਤੀ)-ਅਕਾਲੀ ਦਲ 1920 ਨੇ ਰੂਪਨਗਰ ਜ਼ਿਲ੍ਹੇ 'ਚ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ | ਭਾਵੇਂ ਉਹ ਮੁੱਢਲੇ ਤੌਰ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸੰਭਾਵੀ ਚੋਣਾਂ ਨੂੰ ਹੀ ਆਪਣਾ ਸਿਆਸੀ ਕੇਂਦਰ ਬਿੰਦੂ ਬਣਾ ...

ਪੂਰੀ ਖ਼ਬਰ »

ਨਵੇਂ ਬਣਾਏ ਜਾ ਰਹੇ ਬੱਸ ਸਟੈਂਡ ਦੇ ਵਿਰੋਧ 'ਚ ਕੀਤਾ ਰੋਸ ਪ੍ਰਦਰਸ਼ਨ

ਘਨੌਲੀ, 21 ਫਰਵਰੀ (ਜਸਵੀਰ ਸਿੰਘ ਸੈਣੀ)-ਸਰਕਾਰ ਦੁਆਰਾ ਰੂਪਨਗਰ ਦੇ ਨਵਾਂ ਬੱਸ ਅੱਡਾ ਤਬਦੀਲ ਕਰਨ ਦਾ ਵਿਰੋਧ ਦਿਨ ਪਰ ਦਿਨ ਵਧਦਾ ਹੀ ਜਾ ਰਿਹਾ ਹੈ | ਇਸ ਮੌਕੇ ਗੁ: ਸਾਹਿਬ ਗੁੰਨੋਮਾਜਰਾ ਵਿਖੇ ਪਿੰਡ ਵਾਸੀਆਂ ਦਾ ਭਰਵਾਂ ਇਕੱਠ ਹੋਇਆ | ਪ੍ਰਸ਼ਾਸਨ ਵਲੋਂ ਨਵੇਂ ਬਣਾਏ ਬੱਸ ...

ਪੂਰੀ ਖ਼ਬਰ »

ਅਰਜੁਨ ਆਯੁਰਵੈਦਿਕ ਹਸਪਤਾਲ ਨੇ ਸ਼ਿਵਰਾਤਰੀ ਮੌਕੇ ਲਗਾਇਆ ਲੰਗਰ

ਰੂਪਨਗਰ, 21 ਫਰਵਰੀ (ਸ.ਰ.)-ਰੂਪਨਗਰ ਦੇ ਲਹਿਰੀ ਸ਼ਾਹ ਮੰਦਰ ਰੋਡ 'ਤ ਸਰਦਾਨਾ ਹਸਪਤਾਲ ਨੇੜੇ ਅਰਜੁਨ ਆਯੁਰਵੈਦਿਕ ਹਸਪਤਾਲ ਵਲੋਂ ਸ਼ਿਵਰਾਤਰੀ ਮੌਕੇ ਸ਼ਰਧਾਲੂਆਂ ਲਈ ਲੰਗਰ ਲਗਾਇਆ ਗਿਆ | ਡਾ. ਰਾਹੁਲ ਸ਼ਰਮਾ ਨੇ ਕਿਹਾ ਕਿ ਅਰਜੁਨ ਹਸਪਤਾਲ ਵਲੋਂ ਗੋਡਿਆਂ, ਰੀੜ੍ਹ ਦੀ ...

ਪੂਰੀ ਖ਼ਬਰ »

ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਦੀ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ

ਮੋਰਿੰਡਾ, 21 ਫਰਵਰੀ (ਪਿ੍ਤਪਾਲ ਸਿੰਘ)-ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ (ਪੰਜਾਬ ਦੀ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਵਰਿੰਦਰ ਸਿੰਘ ਮੋਮੀ ਦੀ ਅਗਵਾਈ ਹੇਠ ਕੀਤੀ ਗਈ ਜਿਸ ਵਿਚ 19 ਫਰਵਰੀ ਨੂੰ ਜਲ ਸਪਲਾਈ ਅਤੇ ਸੈਨੀਟੇਸ਼ਨ ...

ਪੂਰੀ ਖ਼ਬਰ »

ਸੰਸਥਾ 'ਵਰਲਡ ਕੈਂਸਰ ਕੇਅਰ' ਵਲੋਂ ਰਾਏਪੁਰ ਵਿਖੇ 309 ਮਰੀਜ਼ਾਂ ਦਾ ਮੁਆਇਨਾ

ਨੂਰਪੁਰ ਬੇਦੀ, 21 ਫਰਵਰੀ (ਹਰਦੀਪ ਸਿੰਘ ਢੀਂਡਸਾ)-ਸੰਸਥਾ ਵਰਲਡ ਕੈਂਸਰ ਕੇਅਰ ਵਲੋਂ ਨੂਰਪੁਰ ਬੇਦੀ ਬਲਾਕ ਦੇ ਪਿੰਡ ਰਾਏਪੁਰ ਦੇ ਸਰਕਾਰੀ ਹਾਈ ਸਕੂਲ ਵਿਖੇ ਇਕ ਵਿਸ਼ਾਲ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ ਜਿਸ ਵਿਚ 309 ਮਰੀਜ਼ਾਂ ਦਾ ਮੁਆਇਨਾ ਕੀਤਾ ਗਿਆ | ਸ੍ਰੀ ਗੁਰੂ ...

ਪੂਰੀ ਖ਼ਬਰ »

ਜਵਾਹਰ ਨਵੋਦਿਆ ਵਿਦਿਆਲਿਆ ਸੰਧੂਆਂ 'ਚ ਮਨਾਇਆ ਮਾਂ ਬੋਲੀ ਦਿਵਸ

ਸ੍ਰੀ ਚਮਕੌਰ ਸਾਹਿਬ, 21 ਫਰਵਰੀ (ਜਗਮੋਹਣ ਸਿੰਘ ਨਾਰੰਗ)-ਜਵਾਹਰ ਨਵੋਦਿਆ ਵਿਦਿਆਲਿਆ ਸੰਧੂਆਂ ਵਿਖੇ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਤਹਿਤ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ | ਇਸ ਸਮਾਗਮ ਵਿਚ ਪਿ੍ੰਸੀਪਲ ਐਸ. ਡੀ. ਸ਼ਰਮਾ ਨੇ ...

ਪੂਰੀ ਖ਼ਬਰ »

ਮਹਾਂ ਸ਼ਿਵਰਾਤਰੀ ਦੇ ਸਬੰਧ 'ਚ ਸ਼ੋਭਾ ਯਾਤਰਾ ਕੱਢੀ

ਨੂਰਪੁਰ ਬੇਦੀ, 21 ਫਰਵਰੀ (ਰਾਜੇਸ਼ ਚੌਧਰੀ ਤਖਤਗੜ੍ਹ)-ਬਾਬਾ ਬਰਫ਼ਾਨੀ ਕਲੱਬ ਤਖਤਗੜ੍ਹ ਵਲੋਂ ਪਿੰਡ ਤਖਤਗੜ੍ਹ ਨਿਵਾਸੀਆਂ ਦੇ ਸਹਿਯੋਗ ਨਾਲ ਸ਼ਿਵਰਾਤਰੀ ਦੇ ਸਬੰਧ 'ਚ ਸ਼ੋਭਾ ਯਾਤਰਾ ਕੱਢੀ ਗਈ | ਇਸ ਦੌਰਾਨ ਭਗਵਾਨ ਸ਼ਿਵ ਦੀ ਵੱਡ ਅਕਾਰੀ ਮੂਰਤੀ ਇਕ ਵਾਹਨ 'ਚ ਰੱਖੀ ਗਈ ...

ਪੂਰੀ ਖ਼ਬਰ »

ਸ਼ਿਵ ਮੰਦਰ ਸਰਥਲੀ ਵਿਖੇ 15 ਲੜਕੀਆਂ ਦੇ ਵਿਆਹ ਕਰਵਾਏ

ਨੂਰਪੁਰ ਬੇਦੀ, 21 ਫਰਵਰੀ (ਰਾਜੇਸ਼ ਚੌਧਰੀ ਤਖਤਗੜ੍ਹ)-ਸ਼ਿਵ ਮੰਦਰ ਸਰਥਲੀ ਵਿਖੇ ਰਾਸ਼ਟਰੀ ਸੰਤ ਮਹੰਤ ਮੋਹਨ ਗਿਰੀ ਮਹਾਰਾਜ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ 15 ਜ਼ਰੂਰਤਮੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕਰਵਾਏ ਗਏ | ਇਸ ਮੌਕੇ ਮਹੰਤ ਮੋਹਨ ਗਿਰੀ ਮਹਾਰਾਜ ...

ਪੂਰੀ ਖ਼ਬਰ »

ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 8 ਲੱਖ ਦੀ ਠੱਗੀ ਮਾਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ

ਨੂਰਪੁਰ ਬੇਦੀ, 21 ਫਰਵਰੀ (ਰਾਜੇਸ਼ ਚੌਧਰੀ ਤਖਤਗੜ੍ਹ)-2 ਨੌਜਵਾਨਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਉਨ੍ਹਾਂ ਨਾਲ ਧੋਖਾਧੜੀ ਕਰਨ ਦੇ ਦੋਸ਼ ਤਹਿਤ ਸਥਾਨਕ ਪੁਲਸ ਨੇ ਇਕ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਹੈ | ਐੱਸ.ਐੱਸ.ਪੀ. ਰੂਪਨਗਰ ਨੂੰ ਦਿੱਤੀ ਲਿਖਤੀ ...

ਪੂਰੀ ਖ਼ਬਰ »

ਡੈਪੋ ਮੁਹਿੰਮ ਦੇ ਤਹਿਤ ਐਸ. ਡੀ. ਐਮ. ਵਲੋਂ ਪਿੰਡ ਵਾਸੀਆਂ ਨਾਲ ਮੀਟਿੰਗ

ਘਨੌਲੀ, 21 ਫਰਵਰੀ (ਜਸਵੀਰ ਸਿੰਘ ਸੈਣੀ)-ਪੰਜਾਬ ਸਰਕਾਰ ਦੁਆਰਾ ਨਸ਼ਿਆਂ ਨੂੰ ਠੱਲ੍ਹ ਪਾਉਣ ਦੇ ਇਰਾਦੇ ਨਾਲ ਡੈਪਾੋ ਮੁਹਿੰਮ ਤਹਿਤ ਘਨੌਲੀ 'ਚ ਐਸ.ਡੀ.ਐਮ. ਹਰਜੋਤ ਕੌਰ ਪਿੰਡ ਦੀ ਪੰਚਾਇਤ ਅਤੇ ਪਤਵੰਤੇ ਸੱਜਣਾਂ ਨਾਲ ਮੀਟਿੰਗ ਕਰ ਕੇ ਨਸ਼ਿਆਂ ਨੂੰ ਰੋਕਣ ਲਈ ਪ੍ਰਸ਼ਾਸਨ ਦਾ ...

ਪੂਰੀ ਖ਼ਬਰ »

ਪਿ੍ੰ: ਜਗਤਾਰ ਸਿੰਘ ਵਲੋਂ ਸਕੂਲ ਨੂੰ ਸਹਾਇਤਾ ਰਾਸ਼ੀ ਭੇਟ

ਨੂਰਪੁਰ ਬੇਦੀ, 21 ਫਰਵਰੀ (ਵਿੰਦਰਪਾਲ ਝਾਂਡੀਆਂ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਨੌਲੀ ਬਸੀ ਸਕੂਲ ਵਿਖੇ ਨਵੀਂ ਇਮਾਰਤ ਦੇ ਚੱਲ ਰਹੇ ਕਾਰਜਾਂ 'ਚ ਆਪਣਾ ਯੋਗਦਾਨ ਪਾਉਂਦਿਆਂ ਤੇ ਪਦਉੱਨਤ ਹੋ ਕੇ ਪਿ੍ੰਸੀਪਲ ਬਣਨ ਦੀ ਖ਼ੁਸ਼ੀ 'ਚ ਪਿ੍ੰ: ਜਗਤਾਰ ਸਿੰਘ ਲੈਹੜੀਆਂ ਨੇ 21000 ...

ਪੂਰੀ ਖ਼ਬਰ »

ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਲਗਾਇਆ ਕੈਂਪ

ਨੂਰਪੁਰ ਬੇਦੀ, 21 ਫਰਵਰੀ (ਹਰਦੀਪ ਸਿੰਘ ਢੀਂਡਸਾ, ਰਾਜੇਸ਼ ਚੌਧਰੀ)-ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਨੂਰਪੁਰ ਬੇਦੀ ਇਲਾਕੇ ਦਾ ਬਲਾਕ ਪੱਧਰੀ ਕੈਂਪ ਬਲਾਕ ਸੰਮਤੀ ਰੈਸਟ ਹਾਊਸ ਨੂਰਪੁਰ ਬੇਦੀ ਵਿਖੇ ਬੀ. ਡੀ. ਪੀ. ਓ ਨੂਰਪੁਰ ...

ਪੂਰੀ ਖ਼ਬਰ »

ਧੌਲਰਾਂ ਵਿਖੇ ਲਗਾਏ ਅੱਖਾਂ ਦੇ ਜਾਂਚ ਕੈਂਪ ਵਿਚ 572 ਮਰੀਜ਼ਾਂ ਦੀ ਜਾਂਚ

ਸ੍ਰੀ ਚਮਕੌਰ ਸਾਹਿਬ, 21 ਫਰਵਰੀ (ਜਗਮੋਹਣ ਸਿੰਘ ਨਾਰੰਗ)-ਨੇੜਲੇ ਪਿੰਡ ਧੌਲਰਾਂ ਵਿਖੇ ਪਿੰਡ ਦੇ ਜੰਮਪਲ ਜਤਿੰਦਰ ਸਿੰਘ ਬਾਜਵਾ ਯੂ. ਐਸ. ਏ. ਅਤੇ ਗ੍ਰਾਮ ਪੰਚਾਇਤ ਵਲੋਂ ਯੂਨਾਈਟਿਡ ਸਿੱਖ ਮਿਸ਼ਨ ਯੂ. ਐਸ. ਏ. ਦੇ ਸਹਿਯੋਗ ਨਾਲ ਲਗਾਏ ਚੌਥੇ ਅੱਖਾਂ ਦੇ ਜਾਂਚ ਅਤੇ ਅਪ੍ਰੇਸ਼ਨ ...

ਪੂਰੀ ਖ਼ਬਰ »

ਸ਼ਿਵਰਾਤਰੀ ਦੇ ਤਿਉਹਾਰ ਮੌਕੇ ਥਾਂ-ਥਾਂ ਲੰਗਰ ਲਗਾਏ

ਮੋਰਿੰਡਾ, 21 ਫਰਵਰੀ (ਕੰਗ)-ਮੋਰਿੰਡਾ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਸ਼ਿਵਰਾਤਰੀ ਦੇ ਤਿਉਹਾਰ ਮੌਕੇ ਸ਼ਿਵ ਭਗਤਾਂ ਵਲੋਂ ਥਾਂ-ਥਾਂ ਲੰਗਰ ਲਗਾਏ ਗਏ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਦੀਪ ਕੁਮਾਰ ਨੇ ਦੱਸਿਆ ਕਿ ਸ਼ਿਵ ਭਗਤਾਂ ਵਲੋਂ ਪੁਰਾਣਾ ਬਸੀ ਬਾਜ਼ਾਰ ਮੋਰਿੰਡਾ ...

ਪੂਰੀ ਖ਼ਬਰ »

ਬਾਡੀ ਬਿਲਡਿੰਗ ਪ੍ਰਤੀਯੋਗਤਾ 'ਚ ਜਿੱਤੇ ਤਗਮੇ

ਰੂਪਨਗਰ, 21 ਫਰਵਰੀ (ਪੱਤਰ ਪ੍ਰੇਰਕ)-ਬੀਤੇ ਦਿਨੀਂ ਸ਼ਹਿਰ ਵਿਚ ਹੋਈ ਬਾਡੀ ਬਿਲਡਿੰਗ ਪ੍ਰਤੀਯੋਗਤਾ ਵਿਚ ਰਾਜ ਜਿੰਮ ਦੇ ਮਹਿੰਦਰ ਸਿੰਘ ਨੇ ਚਾਰ ਮੈਡਲ ਜਿੱਤੇ | ਕੋਚ ਅਦਿੱਤਿਆ ਸ਼ਰਮਾ ਨੇ ਦੱਸਿਆ ਕਿ ਮਹਿੰਦਰ ਸਿੰਘ ਨੇ ਪ੍ਰਤੀਯੋਗਤਾ ਦੇ 75-80 ਕਿੱਲੋਗ੍ਰਾਮ ਭਾਰ ਵਰਗ ਵਿਚ ...

ਪੂਰੀ ਖ਼ਬਰ »

ਆਈ. ਆਈ. ਟੀ. ਰੋਪੜ ਵਲੋਂ 'ਡਾਟਾ ਵਿਗਿਆਨ' ਵਿਚ ਨਵੇਂ ਕੋਰਸ ਦਾ ਐਲਾਨ

ਰੂਪਨਗਰ, 21 ਫਰਵਰੀ (ਗੁਰਪ੍ਰੀਤ ਸਿੰਘ ਹੁੰਦਲ)-ਕੈਨੇਡਾ ਦੀ ਕਾਰਲਟਨ ਯੂਨੀਵਰਸਿਟੀ ਦੇ ਕੈਨੇਡਾ-ਇੰਡੀਆ ਸੈਂਟਰ ਫ਼ਾਰ ਐਕਸੀਲੈਂਸ (ਸੀ. ਆਈ. ਸੀ. ਈ), ਕੈਨੇਡਾ ਅਤੇ ਇੰਟਰਨੈਸ਼ਨਲ ਸਕੂਲ ਆਫ਼ ਇੰਜੀਨੀਅਰਿੰਗ (ਇੰਨਸੋਫੇ) ਦੇ ਨਾਲ ਇੰਡੀਅਨ ਇੰਸਟੀਚਿਊਟ ਆਫ਼ ਤਕਨਾਲੋਜੀ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX