ਪਟਿਆਲਾ, 21 ਫ਼ਰਵਰੀ (ਧਰਮਿੰਦਰ ਸਿੰਘ ਸਿੱਧੂ)-ਪਟਿਆਲਾ ਤੋਂ ਲੋਕ ਸਭਾ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਨੇ ਅੱਜ ਮਹਾਂਸ਼ਿਵਰਾਤਰੀ ਮੌਕੇ ਸ਼ਹਿਰ ਵਾਸੀਆਂ ਨੂੰ ਵਧਾਈ ਦਿੱਤੀ, ਉੱਥੇ ਹੀ ਸ਼ਹਿਰ ਦੇ ਵੱਖ-ਵੱਖ ਸ਼ਿਵ ਮੰਦਰਾਂ ਵਿਖੇ ਜਾ ਕੇ ਸ਼ਿਵਿਲੰਗਾਂ 'ਤੇ ਜਲ ਚੜ੍ਹਾਇਆ | ਇਸ ਮੌਕੇ ਉਨ੍ਹਾਂ ਨਾਲ ਮੁੱਖ ਮੰਤਰੀ ਦੇ ਓ.ਐਸ.ਡੀ. ਸ੍ਰੀ ਅੰਮਿ੍ਤ ਪ੍ਰਤਾਪ ਸਿੰਘ ਹਨੀ ਸੇਖੋਂ, ਨਗਰ ਨਿਗਮ ਦੇ ਮੇਅਰ ਸ੍ਰੀ ਸੰਜੀਵ ਬਿੱਟੂ ਸ਼ਰਮਾ, ਪੀ.ਆਰ.ਟੀ.ਸੀ. ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ, ਕਾਂਗਰਸ ਦੇ ਸ਼ਹਿਰੀ ਪ੍ਰਧਾਨ ਸ੍ਰੀ ਕੇ.ਕੇ. ਮਲਹੋਤਰਾ, ਜ਼ਿਲ੍ਹਾ ਕਾਂਗਰਸ ਮਹਿਲਾ ਦੇ ਮੈਂਬਰ ਸ੍ਰੀਮਤੀ ਕਿਰਨ ਢਿੱਲੋਂ ਪ੍ਰਮੁੱਖ ਤੌਰ 'ਤੇ ਮੌਜੂਦ ਸਨ | ਇਸ ਦੌਰਾਨ ਮੈਂਬਰ ਪਾਰਲੀਮੈਂਟ ਸ੍ਰੀਮਤੀ ਪ੍ਰਨੀਤ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਰ ਕਿਸੇ ਨੂੰ ਇਕ ਦੂਜੇ ਦੇ ਧਰਮ ਦਾ ਸਤਿਕਾਰ ਕਰਨਾ ਚਾਹੀਦਾ ਹੈ | ਮਿਰਚ ਮੰਡੀ ਸਨੌਰੀ ਅੱਡਾ ਵਿਖੇ ਸਥਿਤ ਮੰਦਰ ਸ੍ਰੀ ਭੂਤਨਾਥ 'ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪੁੱਛੇ ਗਏ ਇਕ ਸਵਾਲ ਦੇ ਜਵਾਬ 'ਚ ਸ੍ਰੀਮਤੀ ਪ੍ਰਨੀਤ ਕੌਰ ਨੇ ਕਿਹਾ ਕਿ ਛੋਟੀ ਨਦੀ 'ਤੇ ਬਣਾਏ ਗਏ ਪੁਲ ਨਾਲ ਸ਼ਹਿਰ ਵਾਸੀਆਂ ਤੋਂ ਇਲਾਵਾ ਨੇੜੇ ਤੇੜੇ ਦੇ ਪਿੰਡਾਂ ਦੇ ਲੋਕਾਂ ਨੂੰ ਬਹੁਤ ਲਾਭ ਮਿਲ ਰਿਹਾ ਹੈ | ਇਸ ਮੌਕੇ ਉਨ੍ਹਾਂ ਨਾਲ ਸੁਧਾਰ ਕਮੇਟੀ ਦੇ ਮੈਂਬਰ ਤੋਂ ਇਲਾਵਾ ਕੇ.ਕੇ. ਸਹਿਗਲ, ਵਪਾਰ ਮੰਡਲ ਦੇ ਪ੍ਰਧਾਨ ਰਾਕੇਸ਼ ਗੁਪਤਾ ਵੀ ਮੌਜੂਦ ਸਨ | ਇਸ ਤੋਂ ਬਾਅਦ ਸ੍ਰੀਮਤੀ ਪ੍ਰਨੀਤ ਕੌਰ ਨੇ ਵਾਰਡ ਨੰ: 1 ਸ਼ਿਵ ਮੰਦਰ 'ਚ ਮੱਥਾ ਟੇਕਿਆ | ਇਸ ਮੌਕੇ ਉਨ੍ਹਾਂ ਨਾਲ ਅਬਲੋਵਾਲ ਪਿੰਡ ਦੇ ਸਾਬਕਾ ਸਰਪੰਚ ਰਜਿੰਦਰ ਸਿੰਘ ਵੀ ਮੌਜੂਦ ਸਨ | ਸ਼ਹਿਰ ਵਿਚ ਅੱਜ ਸ਼ਿਵਰਾਤਰੀ ਦੇ ਮੌਕੇ ਉਤਸ਼ਾਹਪੂਰਨ ਮਾਹੌਲ ਸੀ | ਇੱਥੇ ਹੀ ਮੈਂਬਰ ਪਾਰਲੀਮੈਂਟ ਸ੍ਰੀਮਤੀ ਪ੍ਰਨੀਤ ਕੌਰ ਨੇ ਸਵਰਗਧਾਮ ਮੰਦਰ 'ਚ 'ਚ ਮੱਥਾ ਟੇਕਿਆ | ਇਸ ਮੌਕੇ ਉਨ੍ਹਾਂ ਦੇ ਨਾਲ ਕੌਾਸਲਰ ਅਮਰਬੀਰ ਸਿੰਘ, ਕਾਂਗਰਸ ਦੇ ਨੇਤਾ ਵੇਦ ਕਪੂਰ, ਐਮ.ਸੀ. ਹਰਦੀਪ ਸਿੰਘ ਖਹਿਰਾ, ਸਾਬਕਾ ਐਮ.ਸੀ. ਗਿਆਨ ਚੰਦ ਅਤੇ ਸਵਰਗਧਾਮ ਸਮਿਤੀ ਦੇ ਮੈਂਬਰ ਵੀ ਮੌਜੂਦ ਸਨ |
• ਆਰੀਆ ਸਮਾਜ ਚੌਕ ਵਿਖੇ ਸ਼ਿਵਰਾਤਰੀ ਦੀਆਂ ਝਾਕੀਆਂ ਦਾ ਹੋਇਆ ਸਵਾਗਤ : ਸ਼ਿਵਰਾਤਰੀ ਮੌਕੇ ਸੀਨੀਅਰ ਕਾਂਗਰਸੀ ਆਗੂ ਵਿਸ਼ਵਾਸ ਸੈਣੀ ਕਾਲੂ ਵਲੋਂ 9ਵੀਂ ਵੱਡੀ ਸਟੇਜ ਲਗਾ ਕੇ ਝਾਕੀਆਂ ਦਾ ਸਵਾਗਤ ਕੀਤਾ ਗਿਆ¢ ਇਸ ਮੌਕੇ ਚੇਅਰਮੈਨ ਕੇ.ਕੇ. ਸ਼ਰਮਾ, ਮੇਅਰ ਸੰਜੀਵ ਸ਼ਰਮਾ ਬਿੱਟੂ, ਜ਼ਿਲ੍ਹਾ ਪ੍ਰਧਾਨ ਕੇ.ਕੇ ਮਲਹੋਤਰਾ, ਮਹਿਲਾ ਕਾਂਗਰਸ ਪ੍ਰਧਾਨ ਕਿਰਨ ਢਿੱਲੋਂ, ਕਾੌਸਲਰ ਰਾਜੇਸ਼ ਮੰਡੋਰਾ, ਨੱਥੂ ਰਾਮ, ਸ਼ਮੀ ਡੈਟਰ ਅਤੇ ਗੋਪੀ ਰੰਗੀਲਾ ਅਤੇ ਹੋਰ ਆਗੂਆਂ ਦਾ ਸਵਾਗਤ ਕੀਤਾ ਗਿਆ | ਇਸ ਮੌਕੇ ਅਨਿਲ ਮੰਗਲਾ, ਲਛਮਣ ਦਾਸ ਪ੍ਰਧਾਨ, ਵੈਬਵ ਪਾਠਕ, ਕੈਪਟਨ ਅਮਰਜੀਤ ਸਿੰਘ, ਸੰਜੇ ਠਾਕੁਰ, ਅਮਨ ਸੈਣੀ, ਪੁਸ਼ਪਿੰਦਰ ਸੈਣੀ, ਅਜੇ ਠਾਕੁਰ, ਅਮਿਤ ਸੂਦ, ਰਾਜੀਵ ਸ਼ਰਮਾ, ਦੇਵੀ ਦਾਸ ਸ਼ਰਮਾ, ਰਾਹੁਲ ਮਹਿਤਾ, ਬਾਵਾ ਜੀ, ਰਾਜੇਸ਼ ਲੱਕੀ, ਤਰਨਜੀਤ ਲਾਲੀ, ਮੰਨਧੀਰ ਕੰਬੋਜ, ਅਸ਼ੋਕ ਚਾਵਲਾ, ਜਤਿੰਦਰ ਕੁਮਾਰ ਅਤੇ ਮੀਡੀਆ ਇੰਚਾਰਜ ਜਸਵਿੰਦਰ ਜੁਲਕਾਂ ਹਾਜ਼ਰ ਸਨ |
• ਭੁਨਰਹੇੜੀ, (ਧਨਵੰਤ ਸਿੰਘ)-ਸਥਾਨਕ ਖੇਤਰ 'ਚ ਮਹਾਂ ਸ਼ਿਵਰਾਤਰੀ ਮੌਕੇ ਵੱਖ-ਵੱਖ ਮੰਦਰਾਂ 'ਚ ਭਗਤਾ ਨੇ ਪੂਜਾ ਕੀਤੀ | ਸ਼ਿਵ ਭਗਤਾਂ ਨੇ ਉਤਸ਼ਾਹ ਨਾਲ ਭਾਗ ਲਿਆ | ਸਵੱਖਤੇ ਹੀ ਸਵੇਰੇ ਭੁਨਰਹੇੜੀ ਮੰਦਰ 'ਚ ਸ਼ਰਧਾਲੂ ਆਉਣ ਲੱਗ ਪਏ ਸਨ | ਪੂਰਾ ਦਿਨ ਸੰਗਤ ਦਾ ਆਪਣਾ ਜਾਣਾ ਚਲਦਾ ਰਿਹਾ | ਸ਼ਰਧਾਲੂਆ ਨੇ ਲੰਗਰ ਲਗਾ ਕੇ ਸੇਵਾ ਕੀਤੀ | ਇਸੇ ਤਰ੍ਹਾਂ ਨੈਣਕਲਾਂ ਸ਼ਿਵ ਮੰਦਰ 'ਚ ਪੂਜਾ ਅਰਚਨਾ ਕੀਤੀ ਗਈ | ਭਗਤ ਕਰਨੈਲ ਸਿੰਘ ਰਾਣਾ ਨੇ ਪੁਖ਼ਤਾ ਪ੍ਰਬੰਧ ਕੀਤੇ |
• ਘਨੌਰ, (ਬਲਜਿੰਦਰ ਸਿੰਘ ਗਿੱਲ)-ਕਸਬਾ ਘਨੌਰ ਸਮੇਤ ਪਿੰਡ ਜਲਾਲਪੁਰ, ਚੱਪੜ, ਸੋਗਲਪੁਰ, ਬਠੋਣੀਆ ਦੇ ਮੰਦਰਾਂ 'ਚ ਸ਼ਿਵਰਾਤਰੀ ਦਾ ਤਿਉਹਾਰ ਮਨਾਇਆ ਗਿਆ¢ ਮੰਦਰਾਂ 'ਚ ਸਵੇਰੇ ਤੋਂ ਹੀ ਸ਼ਿਵ ਭਗਤਾਂ ਦਾ ਤਾਂਤਾ ਲੱਗਿਆ ਰਿਹਾ ਅਤੇ ਪ੍ਰਾਚੀਨ ਸ਼ਿਵ ਮੰਦਰ ਘਨੌਰ ਦੇ ਮਹੰਤ ਬਾਬਾ ਦੀਪਕ ਰਾਜ਼ ਗੋਸਵਾਮੀ ਨੇ ਸ਼ਿਵਰਾਤਰੀ ਮੌਕੇ ਸ਼ਿਵ ਪੁਰਾਣ ਦੇ ਪ੍ਰਵਚਨਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ¢ ਇਸ ਮੌਕੇ ਸ਼ਰਧਾਲੂਆਂ ਵਲੋਂ ਰੱਖੇ ਵਰਤਾਂ ਨੂੰ ਧਿਆਨ 'ਚ ਰੱਖਦੀਆਂ ਖੀਰ ਦੇ ਲੰਗਰ ਲਗਾਏ ਗਏ ਸਨ¢ ਜਦਕਿ ਸ਼ਿਵਲਿੰਗ 'ਤੇ ਹਰਿਦੁਆਰ ਤੋਂ ਲਿਆਂਦਾ ਜਲ ਚੜ੍ਹਾ ਕੇ ਸੰਗਤਾਂ ਨੇ ਸ਼ਿਵ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ¢ ਇਸ ਮੌਕੇ ਹਲਕਾ ਵਿਧਾਇਕ ਮਦਨ ਲਾਲ ਜਲਾਲਪੁਰ ਵਲੋਂ ਵੀ ਹਲਕੇ ਦੀ ਸੰਗਤ ਨੂੰ ਸ਼ਿਵਰਾਤਰੀ 'ਤੇ ਹਾਰਦਿਕ ਸ਼ੁਭਕਾਮਨਾ ਭੇਟ ਕੀਤੀਆਂ ਗਈਆਂ, ਜਦ ਕਿ ਸੁਭਾਸ਼ ਸ਼ਰਮਾ, ਵਿਕਾਸ ਸ਼ਰਮਾ, ਗੌਤਮ ਸੂਦ, ਵਰਿੰਦਰ ਸਿੰਘ ਬਿੱਟੂ, ਲਵਲੀ ਗੋਇਲ, ਅਸ਼ਮਨੀ ਸ਼ਰਮਾ, ਸੁਭਾਸ਼ ਡਾਕੀਆਂ, ਵਿਨੀਤ ਜਿੰਦਲ, ਬੱਬੂ ਸਿੰਗਲਾ, ਅਮਨ ਵਕੀਲ, ਵਿਮਲ ਸ਼ਰਮਾ, ਸੁਖਚੈਨ ਰਤਨ, ਵਿਸ਼ਾਲ ਰਤਨ, ਗੁਰਪ੍ਰੀਤ ਸਿੰਘ ਆਦਿ ਨੇ ਪ੍ਰਬੰਧਕਾਂ ਵਜੋਂ ਭੂਮਿਕਾ ਨਿਭਾਈ¢
• ਪਾਤੜਾਂ, (ਗੁਰਇਕਬਾਲ ਸਿੰਘ ਖ਼ਾਲਸਾ)- ਪ੍ਰਾਚੀਨ ਸ਼ਿਵ ਮੰਦਰ ਕਮੇਟੀ ਪਾਤੜਾਂ ਵਲੋਂ ਸਮੁੱਚੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸ਼ਿਵ ਮੰਦਰ ਪਾਤੜਾਂ ਵਿਖੇ ਮਹਾਂ ਸ਼ਿਵਰਾਤਰੀ ਦਾ ਤਿਉਹਾਰ ਮਨਾਇਆ ਗਿਆ | ਪ੍ਰਾਚੀਨ ਸ਼ਿਵ ਮੰਦਰ ਕਮੇਟੀ ਵਲੋਂ ਸ਼ਹਿਰ ਅੰਦਰ ਸ਼ੋਭਾ ਯਾਤਰਾ ਵੀ ਕੱਢੀ ਗਈ, ਜੋ ਪਟਿਆਲਾ ਰੋਡ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਅਤੇ ਅਨਾਜ ਮੰਡੀ 'ਚੋਂ ਹੁੰਦੀ ਹੋਈ ਪ੍ਰਾਚੀਨ ਸ਼ਿਵ ਮੰਦਰ ਪਾਤੜਾਂ ਵਿਖੇ ਸਮਾਪਤ ਹੋਈ ਜਿਸ ਵਿਚ ਸ਼ਿਵ ਨਾਲ ਸਬੰਧਿਤ ਵੱਖ-ਵੱਖ ਝਾਕੀਆਂ ਪੇਸ਼ ਕੀਤੀਆਂ ਗਈਆਂ | ਇਸ ਮੌਕੇ ਹਰਿਦੁਆਰ ਤੋਂ ਜਲ ਲੈ ਕੇ ਆਏ ਕਾਵੜੀਆਂ ਦਾ ਪਟਿਆਲਾ ਰੋਡ ਕੈਂਚੀਆਂ ਵਿਖੇ ਪਹੁੰਚਣ 'ਤੇ ਇਲਾਕੇ ਦੇ ਉੱਘੇ ਸਮਾਜ ਸੇਵਕ ਅਤੇ ਉੱਘੇ ਟਰਾਂਸਪੋਰਟਰ ਕੀਮਤ ਚੰਦ ਸਿੰਗਲਾ, ਆਲ ਇੰਡੀਆ ਹਿੰਦੂ ਸ਼ਿਵ ਸੈਨਾ ਦੇ ਕੌਮੀ ਪ੍ਰਧਾਨ ਰਮੇਸ਼ ਕੁਮਾਰ ਕੁੱਕੂ, ਆਲ ਇੰਡੀਆ ਹਿੰਦੂ ਸ਼ਿਵ ਸੈਨਾ ਦੇ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਪ੍ਰਸ਼ੋਤਮ ਸਿੰਗਲਾ, ਆਲ ਇੰਡੀਆ ਹਿੰਦੂ ਸ਼ਿਵ ਸੈਨਾ ਯੁਵਾ ਮੋਰਚਾ ਦੇ ਕੌਮੀ ਪ੍ਰਧਾਨ ਸਚਿਨ ਆਜ਼ਾਦ ਵਲੋਂ ਸਵਾਗਤ ਕਰਦਿਆਂ ਸਨਮਾਨ ਕੀਤਾ ਗਿਆ | ਪ੍ਰਾਚੀਨ ਸ਼ਿਵ ਮੰਦਰ ਪਾਤੜਾਂ ਵਿਖੇ ਮਨਾਏ ਗਏ ਮਹਾਂ ਸ਼ਿਵਰਾਤਰੀ ਦੇ ਤਿਉਹਾਰ ਮੌਕੇ ਪ੍ਰਾਚੀਨ ਸ਼ਿਵ ਮੰਦਰ ਕਮੇਟੀ ਦੇ ਚੇਅਰਮੈਨ ਕੁਲਦੀਪ ਚੰਦ ਬਹਾਦਰ, ਪ੍ਰਧਾਨ ਭਗਵਤ ਦਿਆਲ ਨਿੱਕਾ, ਨਗਰ ਕੌਾਸਲ ਪਾਤੜਾਂ ਦੇ ਪ੍ਰਧਾਨ ਨਰਿੰਦਰ ਸਿੰਗਲਾ, ਸੁਰਿੰਦਰ ਗੋਇਲ, ਰਜਿੰਦਰ ਬਾਂਸਲ, ਵੀਰਭਾਨ, ਹਰਦੀਪ ਸਿੰਘ ਚਾਹਲ, ਰਾਮਦਾਸ, ਪ੍ਰੇਮ ਚੰਦ, ਰਮੇਸ਼ ਕੁਮਾਰ ਸਮੇਤ ਸੰਗਤਾਂ ਹਾਜ਼ਰ ਸਨ |
• ਰਾਜਪੁਰਾ, (ਰਣਜੀਤ ਸਿੰਘ)-ਅੱਜ ਇੱਥੇ ਮਹਾਂਸ਼ਿਵਰਾਤਰੀ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ ਗਿਆ | ਨੇੜਲੇ ਪਿੰਡ ਨਲਾਸ ਵਿਖੇ ਲੱਖਾਂ ਦੀ ਗਿਣਤੀ 'ਚ ਸ਼ਰਧਾਲੂ ਮੱਥਾ ਟੇਕਣ ਲਈ ਆਏ | ਇੱਥੇ ਬਣੀ ਹੋਈ ਸ਼ਿਵ ਦੀ ਮੂਰਤੀ ਖਿੱਚ ਦਾ ਕੇਂਦਰ ਬਣੀ ਹੋਈ ਸੀ | ਮੰਦਰ ਦੇ ਵਿਹੜੇ 'ਚ ਝੂਲੇ, ਸਰਕਸ, ਰੱਸੀ 'ਤੇ ਤੁਰ ਕੇ ਕਰਤੱਵ ਵਿਖਾਉਣੇ ਅਤੇ ਲੋਕਾਂ ਨੂੰ ਸਪੇਰੇ ਨਾਗ ਦੇ ਦਰਸ਼ਨ ਵਗ਼ੈਰਾ ਵੀ ਕਰਵਾ ਰਹੇ ਸਨ | ਸ਼ਹਿਰ ਤੋਂ ਲੈ ਕੇ ਸ਼ਿਵ ਮੰਦਰ ਤੱਕ ਸ਼ਰਧਾਲੂ ਪੈਦਲ, ਕਾਰਾਂ ਸਕੂਟਰਾਂ ਅਤੇ ਹੋਰ ਵਹੀਕਲਾਂ 'ਤੇ ਜਾ ਰਹੇ ਸਨ | ਸ਼ਹਿਰ 'ਚ ਵੀ ਸ਼ਰਧਾਲੂ ਸਵੇਰ ਤੋਂ ਹੀ ਲੰਮੀਆਂ ਲਾਈਨਾਂ ਲਾ ਕੇ ਮੰਦਰ 'ਚ ਮੱਥਾ ਟੇਕਣ ਲਈ ਆਏ ਹੋਏ ਸਨ |
ਸਮਾਣਾ, 21 ਫਰਵਰੀ (ਹਰਵਿੰਦਰ ਸਿੰਘ ਟੋਨੀ)-ਸਥਾਨਕ ਸੀ.ਆਈ.ਏ. ਸਟਾਫ਼ ਪੁਲਿਸ ਵਲੋਂ ਤੇਜ਼ ਕਾਲੋਨੀ ਦੇ ਰਹਿਣ ਵਾਲੇ ਇਕ ਵਿਅਕਤੀ ਨੂੰ 1100 ਨਸ਼ੀਲੀਆਂ ਗੋਲੀਆਂ ਤੇ 17,790 ਰੁਪਏ ਨਕਦੀ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ | ਸਟਾਫ਼ ਮੁਖੀ ਸਵਰਨ ਗਾਂਧੀ ਨੇ ਜਾਣਕਾਰੀ ...
ਪਟਿਆਲਾ, 21 ਫਰਵਰੀ (ਜਸਪਾਲ ਸਿੰਘ ਢਿੱਲੋਂ)-ਅੱਜ ਮਹਾਂਸ਼ਿਵਰਾਤਰੀ ਦੇ ਤਿਉਹਾਰ 'ਤੇ ਸ਼ਹਿਰ 'ਚ ਕੱਢੀ ਗਈ ਸ਼ੋਭਾ ਯਾਤਰਾ ਦੌਰਾਨ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਲੋਕਾਂ ਨੂੰ ਸਫ਼ਾਈ ਪ੍ਰਤੀ ਜਾਗਰੂਕ ਕੀਤਾ | ਪਹਿਲਾਂ ਤੋਂ ਤਿਆਰ ਪੋ੍ਰਗਰਾਮ ਅਨੁਸਾਰ ਲੋਕ-ਸਭਾ ਮੈਂਬਰ ...
ਪਟਿਆਲਾ, 21 ਫ਼ਰਵਰੀ (ਧਰਮਿੰਦਰ ਸਿੰਘ ਸਿੱਧੂ)-ਅਧਿਆਪਕ ਸੰਘਰਸ਼ ਕਮੇਟੀ ਪਟਿਆਲਾ ਦੀਆਂ ਵੱਖ-ਵੱਖ ਜਥੇਬੰਦੀਆਂ ਦੀ ਇਕ ਜ਼ਰੂਰੀ ਬੈਠਕ ਪਰਮਜੀਤ ਸਿੰਘ, ਮਨੋਜ ਘਈ ਅਤੇ ਗੁਰਪ੍ਰੀਤ ਸਿੰਘ ਗੁਰੂ ਦੀ ਅਗਵਾਈ 'ਚ ਕੀਤੀ ਗਈ | ਬੈਠਕ ਦੌਰਾਨ ਆਗੂਆਂ ਨੇ ਦੱਸਿਆ ਕਿ ਬਲਾਕ ਭਾਦਸੋਂ-2 ...
ਪਟਿਆਲਾ, 21 ਫਰਵਰੀ (ਮਨਦੀਪ ਸਿੰਘ ਖਰੋੜ)-ਸਥਾਨਕ ਪ੍ਰੋਫੈਸਰ ਇਨਕਲੇਵ ਵਿਖੇ ਇਕ ਘਰ 'ਚ ਕੰਧ ਟੱਪ ਕੇ ਦਾਖਲ ਹੋ ਕੇ ਇਕ ਵਿਅਕਤੀ ਦੀ ਕੁੱਟਮਾਰ ਕਰਨ ਦੇ ਮਾਮਲੇ 'ਚ ਥਾਣਾ ਸਦਰ ਦੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਿਖ਼ਲਾਫ਼ ਪਰਚਾ ਦਰਜ ਕਰ ਲਿਆ ਹੈ | ਉਕਤ ਸ਼ਿਕਾਇਤ 'ਚ ਚਰਨ ...
ਪਟਿਆਲਾ, 21 ਫਰਵਰੀ (ਮਨਦੀਪ ਸਿੰਘ ਖਰੋੜ)-ਵਿਆਹੁਤਾ ਨੂੰ ਹੋਰ ਦਾਜ ਦਹੇਜ ਲਿਆਉਣ ਲਈ ਤੰਗ ਪ੍ਰੇਸ਼ਾਨ ਕਰਨ ਦੇ ਮਾਮਲੇ 'ਚ ਥਾਣਾ ਔਰਤਾਂ ਦੀ ਪੁਲਿਸ ਨੇ ਪੀੜਤ ਦੇ ਪਤੀ ਿਖ਼ਲਾਫ਼ ਭਾਰਤੀ ਦੰਡਾਵਲੀ ਦਾ ਧਾਰਾ 406,498ਏ ਕੇਸ ਦਰਜ ਕਰ ਲਿਆ ਹੈ | ਮੁਲਜ਼ਮ ਦੀ ਪਹਿਚਾਣ ਬਲਜਿੰਦਰ ...
ਪਟਿਆਲਾ, 21 ਫਰਵਰੀ (ਮਨਦੀਪ ਸਿੰਘ ਖਰੋੜ)-ਇੱਥੋਂ ਦੇ ਰਹਿਣ ਵਾਲੇ ਇਕ ਵਿਅਕਤੀ ਨੂੰ ਉਸ ਦੀ ਪਾਲਿਸੀ ਦਾ ਪੈਸਾ ਵਾਪਸ ਦਿਵਾਉਣ ਦਾ ਝਾਂਸਾ ਦੇ ਕੇ ਮੁੰਬਈ ਅਤੇ ਛੱਤੀਸਗੜ ਦੇ ਵਿਅਕਤੀ ਨੇ ਵੱਖ-ਵੱਖ ਟਰਾਂਜੈਕਸ਼ਨਾਂ ਰਾਹੀਂ 5 ਲੱਖ 11 ਹਜ਼ਾਰ 500 ਰੁਪਏ ਧੋਖੇ ਨਾਲ ਆਪਣੇ ਖਾਤਿਆਂ ...
ਘਨੌਰ, 21 ਫਰਵਰੀ (ਬਲਜਿੰਦਰ ਸਿੰਘ ਗਿੱਲ)-ਸਬ-ਤਹਿਸੀਲ ਦਫ਼ਤਰ ਵਿਖੇ ਮਾਲ ਵਿਭਾਗ, ਬੈਂਕ ਅਧਿਕਾਰੀਆਂ ਅਤੇ ਕਰਜ਼ਾ ਮੁਆਫੀ ਦੇ ਿਖ਼ਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਕਿਸਾਨ ਆਗੂ ਭਗਵਾਨ ਸਿੰਘ ਖ਼ਾਲਸਾ ਹਰਪਾਲਪੁਰ ਸਮਾਜ ਸੇਵੀ ਵਲੋਂ ਆਰੰਭਿਆ ਗਿਆ ਮਰਨ ਵਰਤ ਪੰਜਵੇਂ ...
ਪਟਿਆਲਾ, 21 ਫਰਵਰੀ (ਜਸਪਾਲ ਸਿੰਘ ਢਿੱਲੋਂ)-ਆਮ ਆਦਮੀ ਪਾਰਟੀ ਦੀ ਦਿੱਲੀ ਦੀ ਜਿੱਤ ਤੋਂ ਬਾਅਦ ਹੁਣ ਪੰਜਾਬ ਦੇ ਆਗੂ ਵੀ ਸਰਗਰਮ ਹੋ ਗਏ ਹਨ | ਪੰਜਾਬ ਦੇ ਬਹੁਤ ਸਾਰੇ ਆਗੂ ਜੋ ਘਰਾਂ 'ਚ ਬੈਠ ਗਏ ਸਨ ਪਰ ਦਿੱਲੀ ਦੀ ਜਿੱਤ ਨੇ ਉਨ੍ਹਾਂ ਨੂੰ ਵੱਖਰੀ ਆਕਸੀਜਨ ਪ੍ਰਦਾਨ ਕੀਤੀ ਹੈ | ...
ਪਟਿਆਲਾ, 21 ਫਰਵਰੀ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਦੇ ਅਰਥ ਸ਼ਾਸਤਰ ਵਿਭਾਗ ਵਲੋਂ ਯੂ.ਜੀ.ਸੀ. ਦੀ ਕੈਸ਼ ਯੋਜਨਾ ਅਧੀਨ ਵਿੱਤੀ ਮਦਦ ਨਾਲ ਕਰਵਾਈ ਜਾ ਰਹੀ ਦੋ ਦਿਨਾ ਰਾਸ਼ਟਰੀ ਕਾਨਫ਼ਰੰਸ ਦਾ ਉਦਘਾਟਨ ਜੇ.ਐੱਨ.ਯੂ. ਨਵੀਂ ਦਿੱਲੀ ਤੋਂ ਪਹੁੰਚੇ ਪ੍ਰਸਿੱਧ ...
ਪਟਿਆਲਾ, 21 ਫਰਵਰੀ (ਗੁਰਵਿੰਦਰ ਸਿੰਘ ਔਲਖ)-ਖ਼ਾਲਸਾ ਕਾਲਜ ਪਟਿਆਲਾ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ, ਪੰਜਾਬੀ ਸਾਹਿਤ ਸਭਾ ਅਤੇ ਸੰਗੀਤ ਗਾਇਨ ਵਿਭਾਗ ਵਲੋਂ ਸਾਂਝੇ ਤੌਰ 'ਤੇ ਅੰਤਰਰਾਸ਼ਟਰੀ ਮਾਤਾ ਭਾਸ਼ਾ ਦਿਵਸ ਨੂੰ ਸਮਰਪਿਤ 'ਸਾਡੀ ਬੋਲੀ ਸਾਡਾ ਮਾਣ' ਸਮਾਗਮ ...
ਭੁੱਨਰਹੇੜੀ, 21 ਫਰਵਰੀ (ਧਨਵੰਤ ਸਿੰਘ)-ਸਰਕਾਰੀ ਐਲੀਮੈਂਟਰੀ ਸਕੂਲ ਉਲਟਪੁਰ ਦੇ ਮੁੱਖ ਅਧਿਆਪਕਾ ਸੋਨੀਆ ਮਲਹੋਤਰਾ ਦੀ ਰਹਿਨੁਮਾਈ ਜਾਗਰੂਕਤਾ ਰੈਲੀ ਕੱਢੀ ਗਈ | ਇਹ ਜਾਗਰੂਕਤਾ ਰੈਲੀ ਸਕੂਲ 'ਚ ਨਵੇਂ ਦਾਖ਼ਲੇ ਸਬੰਧੀ ਕੱਢੀ ਗਈ | ਇਸ ਮੌਕੇ ਮੁੱਖ ਅਧਿਆਪਕਾ ਸੋਨੀਆ ...
ਰਾਜਪੁਰਾ, 21 ਫਰਵਰੀ (ਰਣਜੀਤ ਸਿੰਘ)-ਅੱਜ ਇੱਥੇ ਰੇਲਵੇ ਸਟੇਸ਼ਨ ਨੇੜੇ ਇਕ ਆਵਾਰਾ ਪਸ਼ੂ ਦੀ ਰੇਲ ਗੱਡੀ ਨਾਲ ਟੱਕਰ ਹੋ ਜਾਣ ਕਾਰਨ ਪਸ਼ੂ ਦੀ ਮੌਤ ਹੋ ਗਈ ਜਦ ਕਿ ਗੱਡੀ ਦੀ ਜਾਂਚ ਪੜਤਾਲ ਕਰਨ ਤੋਂ ਉਸ ਨੂੰ ਰਵਾਨਾ ਕਰ ਦਿੱਤਾ ਗਿਆ | ਜਾਣਕਾਰੀ ਮੁਤਾਬਿਕ ਅੱਜ ਬਾਂਦਰਾ ਤੋਂ ...
ਪਟਿਆਲਾ, 21 ਫਰਵਰੀ (ਅ.ਸ. ਆਹਲੂਵਾਲੀਆ)-ਪੰਜਾਬ ਦੀਆਂ ਮੁਲਾਜ਼ਮ, ਪੈਨਸ਼ਨਰ ਜਥੇਬੰਦੀਆਂ ਵਲੋਂ ਇਕ ਮੰਚ 'ਤੇ ਇਕੱਠੇ ਹੋ ਕੇ ਸਰਕਾਰ ਦੀਆ ਨੀਤੀਆਂ ਿਖ਼ਲਾਫ਼ ਸੰਘਰਸ਼ ਦਾ ਫ਼ੈਸਲਾ ਕੀਤਾ ਗਿਆ ਹੈ | ਇਸ 'ਚ 24 ਫਰਵਰੀ ਨੂੰ ਮੁਹਾਲੀ ਵਿਖੇ ਹੋ ਰਹੀ ਸੂਬਾ ਪੱਧਰੀ ਰੈਲੀ 'ਚ ਵਾਟਰ ...
ਪਟਿਆਲਾ, 21 ਫ਼ਰਵਰੀ (ਧਰਮਿੰਦਰ ਸਿੰਘ ਸਿੱਧੂ)-ਸੰਤ ਨਿਰੰਕਾਰੀ ਚੈਰੀਟੇਬਲ ਫਾੳਾੂਡੇਸ਼ਨ ਵਲੋਂ 23 ਫਰਵਰੀ ਨੂੰ ਬਾਬਾ ਹਰਦੇਵ ਸਿੰਘ ਦੇ ਜਨਮ ਦਿਨ 'ਤੇ ਪਿਛਲੇ ਕਈ ਸਾਲਾਂ ਤੋਂ ਰੇਲਵੇ ਸਟੇਸ਼ਨਾਂ, ਹਸਪਤਾਲਾਂ, ਡਿਸਪੈਂਸਰੀਆਂ, ਪਾਰਕਾਂ, ਨਦੀਆਂ ਆਦਿ ਸਥਾਨਾਂ ਨੂੰ ਸਾਫ਼ ...
ਨਾਭਾ, 21 ਫਰਵਰੀ (ਕਰਮਜੀਤ ਸਿੰਘ)-ਸ਼ਿਵਰਾਤਰੀ ਦੇ ਮੌਕੇ ਸ਼ਿਵ ਸ਼ਕਤੀ ਅਗਰਵਾਲ ਪੀਰ ਮੰਦਰ ਬੱਸ ਸਟੈਂਡ ਤੋਂ ਹਰਸ਼ ਬਲੱਡ ਡੋਨਰ ਸੁਸਾਇਟੀ ਦੇ ਪ੍ਰਧਾਨ ਭੁਵੇਸ਼ ਬਾਂਸਲ ਭਾਸ਼ੀ ਅਤੇ ਪ੍ਰੋਜੈਕਟ ਚੇਅਰਮੈਨ ਵਿਜੈ ਗਰਗ ਦੀ ਅਗਵਾਈ ਹੇਠ ਸੁਸਾਇਟੀ ਮੈਂਬਰਾਂ ਦਾ ਜਥਾ ...
ਪਟਿਆਲਾ, 21 ਫਰਵਰੀ (ਗੁਰਵਿੰਦਰ ਸਿੰਘ ਔਲਖ)-ਭਾਸ਼ਾ ਵਿਭਾਗ ਪੰਜਾਬ ਵਲੋਂ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮੌਕੇ ਰਾਜ ਪੱਧਰੀ ਸਾਹਿਤਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਪੰਜਾਬੀ ਸਾਹਿਤ ਰਤਨ ਡਾ. ਰਤਨ ਸਿੰਘ ਜੱਗੀ ਵਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ | ...
ਪਟਿਆਲਾ, 21 ਫ਼ਰਵਰੀ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਸਰਕਾਰ ਵਲੋਂ ਤਿੰਨ ਸਾਲ ਦੇ ਕਾਰਜਕਾਲ ਦੌਰਾਨ ਸੂਬੇ ਦੇ ਕੱਚੇ, ਮਾਣ ਭੱਤਿਆਂ ਵਾਲੇ ਅਤੇ ਰੈਗੂਲਰ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਨੁੱਕਰੇ ਲਗਾਉਣ ਤੋਂ ਖ਼ਫ਼ਾ ਮੁਲਾਜ਼ਮ ਵਰਗ ਨੇ ਵਿਧਾਨ ਸਭਾ ਦੇ ਬਜਟ ਸੈਸ਼ਨ ...
ਸਮਾਣਾ, 20 ਫ਼ਰਵਰੀ (ਸਾਹਿਬ ਸਿੰਘ)- ਪਬਲਿਕ ਕਾਲਜ ਸਮਾਣਾ ਵਿਖੇ ਵਾਇਸ ਪਿ੍ੰਸੀਪਲ ਪ੍ਰੋ. ਰਤਨ ਕੁਮਾਰ ਦੀ ਸਰਪ੍ਰਸਤੀ ਹੇਠ ਕੌਮਾਂਤਰੀ ਮਾਂ ਬੋਲੀ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ, ਜਿਸ 'ਚ ਮਾਂ ਬੋਲੀ ਦੀ ਆਮ ਜੀਵਨ 'ਚ ਮਹੱਤਤਾ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ | ...
ਪਟਿਆਲਾ, 21 ਫਰਵਰੀ (ਮਨਦੀਪ ਸਿੰਘ ਖਰੋੜ)-ਪਟਿਆਲਾ ਵਿਖੇ ਹੋ ਰਹੇ ਵਿਰਾਸਤੀ ਮੇਲੇ 'ਚ ਬੂਥ ਲਗਾਉਣ ਲਈ ਵਿਦੇਸ਼ਾਂ ਤੋਂ ਆਏ ਸ਼ਿਲਪਕਾਰਾਂ (ਕਾਰੀਗਰ) ਦੀ ਸਿਹਤ ਦਾ ਮੁਆਇਨਾ ਅੱਜ ਜ਼ਿਲ੍ਹਾ ਸਿਹਤ ਵਿਭਾਗ ਦੀ ਟੀਮ ਵਲੋਂ ਕੀਤਾ ਗਿਆ | ਇਸ ਦੌਰਾਨ ਡਾਕਟਰਾਂ ਦੀ ਟੀਮ ਨੇ ਸ਼ੀਸ਼ ...
ਪਟਿਆਲਾ, 21 ਫਰਵਰੀ (ਪਰਗਟ ਸਿੰਘ ਬਲਬੇੜ੍ਹਾ)-ਮੈਂਬਰ ਪਾਰਲੀਮੈਂਟ ਸ੍ਰੀਮਤੀ ਪ੍ਰਨੀਤ ਕੌਰ ਅਤੇ ਮੁੱਖ ਮੰਤਰੀ ਦੇ ਸਲਾਹਕਾਰ ਸ. ਭਰਤਇੰਦਰ ਸਿੰਘ ਚਹਿਲ ਨੇ ਅੱਜ ਇੱਥੇ ਸ਼ੇਰਾਂ ਵਾਲਾ ਗੇਟ ਬਾਜ਼ਾਰ 'ਚ ਸਥਿਤ ਪ੍ਰਾਚੀਨ ਸ਼ਿਵ ਮੰਦਰ ਅਤੇ ਧਰਮਸ਼ਾਲਾ ਵਿਖੇ ...
ਜਲੰਧਰ, 21 ਫਰਵਰੀ (ਅ.ਬ.)- ਨਾਭਾ ਜੇਲ੍ਹ ਪ੍ਰਸ਼ਾਸਨ ਵਲੋਂ ਜੇਲ੍ਹ 'ਚ ਗੁਰਬਾਣੀ ਪੋਥੀਆਂ ਦੀ ਕੀਤੀ ਬੇਅਦਬੀ ਿਖ਼ਲਾਫ਼ ਬੰਦੀ ਸਿੰਘਾਂ ਵਲੋਂ ਜੇਲ੍ਹ ਪ੍ਰਸ਼ਾਸਨ ਨੂੰ ਅਲਟੀਮੇਟਮ ਦਿੱਤਾ ਹੈ | ਜੇਕਰ ਜੇਲ੍ਹ ਪ੍ਰਸ਼ਾਸਨ ਵਲੋਂ ਬੇਅਦਬੀ ਦੀ ਮੁਆਫੀ ਨਾ ਮੰਗੀ ਗਈ ਤਾਂ ਬੰਦੀ ...
ਦੇਵੀਗੜ੍ਹ, 21 ਫਰਵਰੀ (ਮੁਖ਼ਤਿਆਰ ਸਿੰਘ ਨੌਗਾਵਾਂ)-ਸੀਨੀਅਰ ਕਾਂਗਰਸੀ ਆਗੂ ਸਵਰਗੀ ਗਿਆਨੀ ਗੁਰਬਚਨ ਸਿੰਘ ਦੇ ਸਪੁੱਤਰ ਅਤੇ ਪਿੰਡ ਬ੍ਰਹਮਪੁਰ ਦੇ ਸਰਪੰਚ ਯਾਦਵਿੰਦਰ ਸਿੰਘ ਜਾਦੂ ਦੇ ਅਚਾਨਕ ਦਿਹਾਂਤ 'ਤੇ ਅੱਜ ਹਲਕਾ ਸਨੌਰ ਦੇ ਇੰਚਾਰਜ ਤੇ ਪੰਜਾਬੀ ਯੂਨੀਵਰਸਿਟੀ ...
ਬਾਦਸ਼ਾਹਪੁਰ, 21 ਫਰਵਰੀ (ਰਛਪਾਲ ਸਿੰਘ ਢੋਟ)-ਇੱਥੋਂ ਨੇੜਲੇ ਪਿੰਡ ਕਕਰਾਲਾ ਭਾਈਕਾ ਵਿਖੇ ਪਹੁੰਚੇ ਹਲਕਾ ਵਿਧਾਇਕ ਨਿਰਮਲ ਸਿੰਘ ਨੂੰ ਉਸ ਵੇਲੇ ਪਿੰਡ ਵਾਸੀਆਂ ਦੀ ਵਿਰੋਧਤਾ ਦਾ ਸਾਹਮਣਾ ਕਰਨਾ ਪਿਆ ਜਦੋਂ ਉਨ੍ਹਾਂ ਪਿੰਡ ਦੀ ਪੰਚਾਇਤ ਵਲੋਂ ਕਰਵਾਏ ਇਕ ਸਮਾਗਮ ਦੌਰਾਨ ...
ਰਾਜਪੁਰਾ, 21 ਫਰਵਰੀ (ਰਣਜੀਤ ਸਿੰਘ)-ਅੱਜ ਇੱਥੇ ਨਿਰੰਕਾਰੀ ਮੁਖੀ ਬਾਬਾ ਹਰਦੇਵ ਸਿੰਘ ਦੇ ਜਨਮ ਦਿਨ ਦੇ ਸਬੰਧ 'ਚ ਖ਼ੂਨਦਾਨ ਕੈਂਪ ਲਾਇਆ ਗਿਆ | ਇਸ ਮੌਕੇ 'ਤੇ ਦਾਨੀਆਂ ਵਲੋਂ 88 ਯੂਨਿਟ ਦਾਨ ਕੀਤੇ ਗਏ | ਦਾਨੀਆਂ ਦਾ ਵਿਸ਼ੇਸ਼ ਤੌਰ 'ਤੇ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ...
ਨਾਭਾ, 21 ਫਰਵਰੀ (ਕਰਮਜੀਤ ਸਿੰਘ)-ਪੰਜਾਬ ਦੀ ਕਾਂਗਰਸ ਸਰਕਾਰ ਹਰ ਫਰੰਟ ਤੋਂ ਫੇਲ ਸਾਬਤ ਹੋਈ ਹੈ | ਇਹ ਗੱਲ ਸਾਬਕਾ ਕੈਬਿਨਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਕੁਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ | ਉਹ ਐੱਸ.ਓ.ਆਈ ਮਾਲਵਾ ਜ਼ੋਨ-2 ਦੇ ਪ੍ਰਧਾਨ ਗੁਰਸੇਵਕ ...
ਭਾਦਸੋਂ, 21 ਫਰਵਰੀ (ਪ੍ਰਦੀਪ ਦੰਦਰਾਲ਼ਾ)-ਸਰਕਾਰੀ ਹਾਈ ਸਕੂਲ ਦੰਦਰਾਲ਼ਾ ਖਰੌਡ 'ਚ ਦਸਵੀਂ ਜਮਾਤ 'ਚ ਪੜ੍ਹਦੇ ਵਿਦਿਆਰਥੀ ਤਲਵਿੰਦਰ ਸਿੰਘ ਪੱਤਰ ਸੁਖਪਾਲ ਸਿੰਘ ਨੇ ਐਨ.ਟੀ.ਐਸ.ਈ. (ਕੌਮੀ ਪ੍ਰਤਿਭਾ ਖੋਜ ਪ੍ਰੀਖਿਆ) ਦੀ ਪੀ੍ਰਖਿਆ ਦਿੱਤੀ ਤੇ ਇਸ 'ਚ ਮੋਹਰੀ ਸਥਾਨ ਹਾਸਲ ਕੀਤਾ ...
ਪਾਤੜਾਂ, 21 ਫਰਵਰੀ (ਗੁਰਇਕਬਾਲ ਸਿੰਘ ਖ਼ਾਲਸਾ)-ਐਸ.ਟੀ.ਐਫ. ਅੰਮਿ੍ਤਸਰ ਵਲੋਂ ਬੀਤੇ ਦਿਨੀਂ ਇਕ ਅਜਿਹੇ ਅੰਤਰਰਾਜੀ ਗਰੋਹ ਨੂੰ ਕਾਬੂ ਕੀਤਾ ਗਿਆ ਸੀ, ਜਿਹੜਾ ਕਿ ਦਿੱਲੀ ਤੋਂ ਲਿਆ ਕੇ ਵੱਡੇ ਪੱਧਰ 'ਤੇ ਹੈਰੋਇਨ ਅਤੇ ਚਿੱਟੇ ਦੀ ਸਪਲਾਈ ਕਰਦਾ ਸੀ | ਹੁਣ ਤੱਕ 2 ਕੁਇੰਟਲ ਦੇ ...
ਪਟਿਆਲਾ, 21 ਫਰਵਰੀ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਅਤੇ ਪੰਜਾਬੀਪੀਡੀਆ ਵਲੋਂ ਵਿਭਾਗ ਮੁਖੀ ਡਾ. ਸੁਰਜੀਤ ਸਿੰਘ ਦੀ ਅਗਵਾਈ ਵਿਚ ਡਾ. ਦਲੀਪ ਕੌਰ ਟਿਵਾਣਾ ਅਤੇ ਨਾਵਲਕਾਰ ਜਸਵੰਤ ਸਿੰਘ ਕੰਵਲ ਦੀ ਯਾਦ ਨੂੰ ਸਮਰਪਿਤ 'ਪੰਜਾਬੀ ...
ਨਾਭਾ, 21 ਫਰਵਰੀ (ਕਰਮਜੀਤ ਸਿੰਘ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਬਲਾਕ ਨਾਭਾ ਦੀ ਮਹੀਨਾਵਾਰ ਬੈਠਕ ਨਵੀਂ ਦਾਣਾ ਮੰਡੀ ਦੇ ਗੁਰਦੁਆਰਾ ਸਾਹਿਬ ਭਗਤ ਧੰਨਾ ਜੀ ਵਿਖੇ ਹੋਈ | ਜਿਸ ਵਿਚ ਇਲਾਕੇ ਦੇ ਕਿਸਾਨਾਂ ਅਤੇ ਆੜ੍ਹਤੀਆਂ ਨੇ ਭਾਗ ਲਿਆ | ਇਹ ਬੈਠਕ 24 ਫਰਵਰੀ ਦੀ ...
ਪਟਿਆਲਾ, 21 ਫਰਵਰੀ (ਗੁਰਪ੍ਰੀਤ ਸਿੰਘ ਚੱਠਾ)-ਖ਼ਾਲਸਾ ਕਾਲਜ ਪਟਿਆਲਾ ਦੀ ਖੋਜ ਭਾਰਤ ਸਰਕਾਰ ਵਲੋਂ ਪੇਟੈਂਟ ਕੀਤੀ ਗਈ ਜੋ ਕਿ ਗੰਦੇ ਪਾਣੀ ਨੂੰ ਸਾਫ਼ ਪਾਣੀ ਬਣਾਉਣ 'ਚ ਸਹਾਈ ਹੋਵੇਗੀ | ਇਹ ਖੋਜ ਕਾਰਜ ਕਾਲਜ ਦੇ ਬਾਇਓਟੈਕ ਵਿਭਾਗ ਦੇ ਡਾ. ਸਰਬਜੀਤ ਸਿੰਘ ਆਹਲੂਵਾਲੀਆ ਅਤੇ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX