ਜੈਤੋ, 21 ਫ਼ਰਵਰੀ (ਗੁਰਚਰਨ ਸਿੰਘ ਗਾਬੜੀਆ)-ਨਗਰ ਕੌਾਸਲ ਜੈਤੋ ਦੇ ਪ੍ਰਧਾਨ ਜ਼ੈਲਦਾਰ ਯਾਦਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਕੌਾਸਲਰਾਂ ਦੀ ਇਕ ਅਹਿਮ ਮੀਟਿੰਗ ਹੋਈ ਜਿਸ ਵਿਚ ਸ਼ਹਿਰ ਦੀਆਂ ਸਮੱਸਿਆਵਾਂ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ | ਮੀਟਿੰਗ ਵਿਚ ਮੌਜੂਦ ਕੌਾਸਲਰਾਂ ਨੇ ਪੰਜਾਬ ਸਰਕਾਰ ਤੋਂ ਸ਼ਹਿਰ ਅੰਦਰ ਚੱਲ ਰਹੇ ਵਿਕਾਸ ਕੰਮਾਂ ਦੀ ਉੱਚ ਪੱਧਰੀ ਜਾਂਚ ਦੀ ਮੰਗ ਕਰਦਿਆਂ ਦੱਸਿਆ ਕਿ ਸ਼ਹਿਰ ਦੇ ਅੰਦਰ ਕਰੀਬ 2 ਮਹੀਨੇ ਪਹਿਲਾਂ ਬਣੀਆਂ ਸੜਕਾਂ ਹੁਣ ਥਾਂ-ਥਾਂ ਤੋਂ ਟੁੱਟ ਰਹੀਆਂ ਹਨ | ਜਿਸ ਕਾਰਨ ਸਰਕਾਰ ਦਾ ਲੱਗਿਆ ਪੈਸਾ ਬਰਬਾਦ ਹੋ ਰਿਹਾ ਹੈ, ਸਰਕਾਰੀ ਪੈਸੇ ਦੀ ਦੁਰਵਰਤੋਂ ਨੂੰ ਰੋਕਣ ਲਈ ਤੁਰੰਤ ਲੋੜੀਂਦੇ ਕਦਮ ਚੁੱਕੇ ਜਾਣੇ ਚਾਹੀਦੇ ਹਨ | ਉਨ੍ਹਾਂ ਦੱਸਿਆ ਕਿ ਸਥਾਨਕ ਕੋਟਕਪੂਰਾ ਚੌਕ ਤੋਂ ਪੁਲਿਸ ਥਾਣਾ ਜੈਤੋ ਤੱਕ ਬਣੀ ਸੜਕ ਦੇ ਨਾਲ-ਨਾਲ ਦੋਵੇਂ ਪਾਸਿਆਂ 'ਤੇ ਇੰਟਰਲਾਕ ਟਾਇਲਾਂ ਲਗਾਉਣ ਦਾ ਟੈਂਡਰ, ਠੇਕੇਦਾਰ ਵਲੋਂ ਕੰਮ ਸ਼ੁਰੂ ਨਾ ਕੀਤੇ ਜਾਣ ਕਰਕੇ ਲੋਕਾਂ ਵਿਚ ਨਿਰਾਸ਼ਾ ਦਾ ਆਲਮ ਹੈ | ਉਨ੍ਹਾਂ ਦੱਸਿਆ ਕਿ ਨਗਰ ਕੌਾਸਲ ਵਿਚ ਕੁੱਲ 17 ਕੌਾਸਲਰ ਹਨ, ਜਿਨ੍ਹਾਂ ਵਿਚੋਂ 14 ਨੇ ਸਰਬ ਸੰਮਤੀ ਨਾਲ 22 ਅਕਤੂਬਰ 2019 ਨੂੰ ਇਕ ਮਤੇ ਰਾਹੀਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦੀ ਸਫ਼ਾਈ ਦੇ ਦਿੱਤੇ ਗਏ ਠੇਕੇ ਨੂੰ ਰੱਦ ਕਰਨ ਦੀ ਸਿਫ਼ਾਰਸ਼ ਕੀਤੀ ਸੀ ਪ੍ਰੰਤੂ ਮਹਿਕਮੇ ਦੇ ਅਧਿਕਾਰੀਆਂ ਵਲੋਂ ਉਕਤ ਸਫ਼ਾਈ ਦਾ ਠੇਕਾ ਅੱਜ ਤੱਕ ਰੱਦ ਨਹੀਂ ਕੀਤਾ ਗਿਆ ਜਦ ਕਿ ਉਕਤ ਠੇਕਾ ਤੁਰੰਤ ਰੱਦ ਹੋਣਾ ਚਾਹੀਦਾ ਸੀ | ਕੌਾਸਲਰਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਾਬਕਾ ਅਕਾਲੀ-ਭਾਜਪਾ ਸਰਕਾਰ ਮੌਕੇ ਸਥਾਨਕ ਬੱਸ ਸਟੈਂਡ ਵਿਖੇ ਸਵਾਰੀਆਂ ਦੇ ਬੈਠਣ ਲਈ ਸ਼ੈੱਡ ਬਣਾਉਣ ਲਈ ਆਈ ਗਰਾਂਟ ਵੀ ਮੌਜੂਦਾ ਸਰਕਾਰ ਵਾਪਸ ਲੈ ਗਈ, ਜਿਸ ਕਰਕੇ ਮੁਸਾਫ਼ਿਰਾਂ ਲਈ ਕੋਈ ਵੀ ਸ਼ੈੱਡ ਨਾ ਹੋਣ ਕਰਕੇ ਉਨ੍ਹਾਂ ਨੂੰ ਮੁਸ਼ਕਿਲਾਂ ਵਿਚੋਂ ਲੰਘਣਾ ਪੈ ਰਿਹਾ ਹੈ | ਪ੍ਰਧਾਨ ਜ਼ੈਲਦਾਰ ਯਾਦਵਿੰਦਰ ਸਿੰਘ ਯਾਦੀ ਨੇ ਸਾਰੇ ਕੌਾਸਲਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪੰਜ ਸਾਲ ਪੂਰੇ ਹੋ ਰਹੇ ਹਨ ਅਤੇ ਉਨ੍ਹਾਂ ਕਿਹਾ ਕਿ ਨਗਰ ਕੌਾਸਲ ਵਿਚ ਹੁੰਦੇ ਕੰਮ ਸਾਰੇ ਕੌਾਸਲਰਾਂ ਨੂੰ ਵਿਸ਼ਵਾਸ ਵਿਚ ਲੈ ਕੇ ਅਤੇ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਸ਼ਹਿਰ ਦੇ ਸਰਬ ਸੰਮਤੀ ਨਾਲ ਕੀਤੇ ਜਾਂਦੇ ਰਹੇ ਹਨ | ਮੀਟਿੰਗ ਵਿਚ ਨਗਰ ਕੌਾਸਲ ਜੈਤੋ ਦੇ ਵਾਈਸ ਪ੍ਰਧਾਨ ਪ੍ਰਦੀਪ ਕੁਮਾਰ ਸਿੰਗਲਾ, ਮਨਜੀਤ ਕੌਰ, ਨਿਰਮਲ ਸਿੰਘ, ਪਰਮਿੰਦਰ ਕੌਰ, ਜਸਵੰਤ ਸਿੰਘ ਰਾਮਗੜ੍ਹੀਆ, ਸ਼ੀਲਾ ਦੇਵੀ, ਰਜਨੀ ਜਿੰਦਲ, ਖੁਸ਼ਹਾਲ ਸੀਤੂ ਰੋਮਾਣਾ, ਡਾਕਟਰ ਬਲਵਿੰਦਰ ਸਿੰਘ, ਵਿੱਕੀ ਕੁਮਾਰ, ਰੇਖਾ ਜੈਨ, ਵਿਕਾਸ ਕੁਮਾਰ ਘੰਟੀ ਡੋਡ, ਸਤਪਾਲ ਜਿੰਦਲ, ਜਸਪਾਲ ਸਿੰਘ ਕਾਂਟਾ ਅਤੇ ਲਖਵਿੰਦਰ ਸਿੰਘ ਲੱਖਾ ਆਦਿ ਮੌਜੂਦ ਸਨ |
ਮਲੋਟ, 21 ਫ਼ਰਵਰੀ (ਗੁਰਮੀਤ ਸਿੰਘ ਮੱਕੜ)-ਸਥਾਨਕ ਚਾਰ ਖੰਭਾ ਚੌਾਕ ਮੰਡੀ ਹਰਜੀ ਰਾਮ ਸਥਿਤ ਇਕ ਘਰ 'ਚੋਂ ਮਿ੍ਤਕ ਦੇਹ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਅਨੁਸਾਰ ਅਧਿਆਪਕ ਨਰਿੰਦਰ ਕੁਮਾਰ ਜੋ ਚਾਰ ਖੰਭਾ ਚੌਾਕ 'ਚ ਇਕੱਲਾ ਹੀ ਇਕ ਘਰ ਵਿਚ ਰਹਿੰਦਾ ਸੀ ਤੇ ...
ਸਾਦਿਕ, 21 ਫ਼ਰਵਰੀ (ਚੌਹਾਨ)-ਜੈ ਬਾਬਾ ਬਰਫ਼ਾਨੀ ਸੇਵਾ ਸੰਮਤੀ ਸਾਦਿਕ ਵਲੋਂ ਮਹਾਂ ਸ਼ਿਵਰਾਤਰੀ ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਜਿਸ ਦੀ ਸ਼ੁਰੂਆਤ ਸਰਪੰਚ ਸ਼ਿਵਰਾਜ ਸਿੰਘ ਢਿੱਲੋਂ, ਚੇਅਰਮੈਨ ਦੀਪਕ ਕੁਮਾਰ ਸੋਨੂੰ, ਸੁਖਪਾਲ ਸਿੰਘ ਢਿੱਲੋਂ ਤੇ ...
ਜੈਤੋ, 21 ਫ਼ਰਵਰੀ (ਭੋਲਾ ਸ਼ਰਮਾ, ਗੁਰਚਰਨ ਸਿੰਘ ਗਾਬੜੀਆ)-ਸਥਾਨਕ ਸੀ.ਆਈ.ਏ. ਸਟਾਫ਼ ਵਲੋਂ ਅੱਜ 80500 ਨਸ਼ੀਲੀਆਂ ਗੋਲੀਆਂ, 1 ਲੱਖ 13 ਹਜ਼ਾਰ ਰੁਪਏ ਡਰੱਗ ਮਨੀ, ਦੋ ਕਾਰਾਂ ਸਮੇਤ ਛੇ ਵਿਅਕਤੀਆਂ ਨੂੰ ਕਾਬੂ ਕਰਨ ਵਿਚ ਵੱਡੀ ਸਫ਼ਲਤਾ ਪ੍ਰਾਪਤ ਕੀਤੀ ਗਈ ਹੈ | ਇਸ ਸਬੰਧੀ ਸਥਾਨਕ ...
ਫ਼ਰੀਦਕੋਟ, 21 ਫ਼ਰਵਰੀ (ਸਰਬਜੀਤ ਸਿੰਘ)-ਠੇਕੇ 'ਤੇ ਲਈ ਜ਼ਮੀਨ ਦਾ ਠੇਕਾ ਨਾ ਦੇਣ ਤੇ ਕਬਜ਼ਾ ਨਾ ਛੱਡਣ ਦੇ ਦੋਸ਼ਾਂ ਤਹਿਤ ਥਾਣਾ ਸਦਰ ਫ਼ਰੀਦਕੋਟ ਪੁਲਿਸ ਵਲੋਂ ਇਕ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ | ਹਾਲ ਦੀ ਘੜੀ ਇਸ ਮਾਮਲੇ 'ਚ ਪੁਲਿਸ ਵਲੋਂ ਕਿਸੇ ਦੀ ਵੀ ...
ਫ਼ਰੀਦਕੋਟ, 21 ਫ਼ਰਵਰੀ (ਸਤੀਸ਼ ਬਾਗ਼ੀ)-ਹਰਿਦੁਆਰ ਤੋਂ ਪਵਿੱਤਰ ਗੰਗਾ ਜਲ ਲੈ ਕੇ ਨੀਲ ਕੰਠ ਜੀ ਨੂੰ ਅਰਪਿਤ ਕਰਦੀ ਹੋਈ ਸ੍ਰੀ ਭੋਲੇ ਬਾਬਾ ਕਾਂਵੜ ਸੰਘ ਦੀ 32ਵੀਂ ਕਾਂਵੜ ਯਾਤਰਾ ਦਾ ਅੱਜ ਸਥਾਨਕ ਪੁਰਾਣੀ ਦਾਣਾ ਮੰਡੀ ਵਿਖੇ ਪੁੱਜਣ 'ਤੇ ਸ਼ਰਧਾਲੂਆਂ ਵਲੋਂ ਨਿੱਘਾ ਸਵਾਗਤ ...
ਫ਼ਰੀਦਕੋਟ, 21 ਫ਼ਰਵਰੀ (ਕਾ. ਪ੍ਰਤੀ.)-ਖੇਤੀ ਵਿਰਾਸਤ ਮਿਸ਼ਨ ਜੈਤੋ ਵਲੋਂ 'ਸੀਰ ਸੁਸਾਇਟੀ' ਦੇ ਸਹਿਯੋਗ ਨਾਲ 'ਜ਼ਹਿਰ ਮੁਕਤ ਉਗਾਓ, ਜ਼ਹਿਰ ਮੁਕਤ ਖਾਓ, ਜ਼ਹਿਰ ਮੁਕਤ ਖਵਾਓ, ਤੰਦਰੁਸਤੀ ਪਾਓ' ਮਿਸ਼ਨ ਤਹਿਤ ਜੈਵਿਕ ਭੋਜਨ ਮੇਲਾ 23 ਫ਼ਰਵਰੀ ਨੂੰ ਫ਼ਰੀਦਕੋਟ ਦੇ ਭਗਤ ਸਿੰਘ ...
ਫ਼ਰੀਦਕੋਟ, 21 ਫ਼ਰਵਰੀ (ਜਸਵੰਤ ਸਿੰਘ ਪੁਰਬਾ)-ਦਸਮੇਸ਼ ਡੈਂਟਲ ਕਾਲਜ ਫ਼ਰੀਦਕੋਟ ਦੇ ਕੈਪਟਨ ਡਾ. ਪੂਰਨ ਸਿੰਘ ਆਡੀਟੋਰੀਅਮ ਵਿਖੇ ਚਿਹਰੇ, ਜੁਬਾੜੇ ਅਤੇ ਮੂੰਹ ਦੀ ਸਰਜਰੀ ਵਿਭਾਗ ਦੇ ਚਾਰ ਰੋਜ਼ਾ ਉੱਤਰੀ ਭਾਰਤ ਦੀ ਪਹਿਲੀ ਮਾਸਟਰ ਕਲਾਸ ਦੇ ਕੋਰਸ ਦੀ ਸ਼ੁਰੂਆਤ ...
ਫ਼ਰੀਦਕੋਟ, 21 ਫ਼ਰਵਰੀ (ਸਰਬਜੀਤ ਸਿੰਘ)-ਜੇਲ੍ਹ ਅਧਿਕਾਰੀਆਂ ਵਲੋਂ ਜੇਲ੍ਹ ਦੀ ਚੈਕਿੰਗ ਦੌਰਾਨ ਇਕ ਹਵਾਲਾਤੀ ਤੋਂ ਮੋਬਾਈਲ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ | ਜੇਲ੍ਹ ਅਧਿਕਾਰੀ ਜਸਵੀਰ ਸਿੰਘ ਸਹਾਇਕ ਸੁਪਰਡੈਂਟ ਵਲੋਂ ਇਸ ਸਬੰਧੀ ਪੁਲਿਸ ਨੂੰ ਲਿਖਤੀ ਸ਼ਿਕਾਇਤ ...
ਫ਼ਰੀਦਕੋਟ, 21 ਫ਼ਰਵਰੀ (ਸਰਬਜੀਤ ਸਿੰਘ)-ਇੱਥੋਂ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਦੀ ਇਕ ਔਰਤ ਡਾਕਟਰ ਵਲੋਂ ਮੈਡੀਕਲ ਕਾਲਜ ਦੇ ਸੀਨੀਅਰ ਡਾਕਟਰ ਅਤੇ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਸੀਨੀਅਰ ਅਧਿਕਾਰੀਆਂ ਉੱਪਰ ਲਗਾਏ ਜਿਨਸੀ ਸ਼ੋਸ਼ਣ ਦੇ ਦੋਸ਼ਾਂ ...
ਫ਼ਰੀਦਕੋਟ, 21 ਫ਼ਰਵਰੀ (ਸਰਬਜੀਤ ਸਿੰਘ)-ਸੀ.ਆਈ.ਏ. ਸਟਾਫ਼ ਫ਼ਰੀਦਕੋਟ ਪੁਲਿਸ ਵਲੋਂ 30 ਗਰਾਮ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ | ਸਦਰ ਪੁਲਿਸ ਵਲੋਂ ਕਾਬੂ ਕੀਤੇ ਗਏ ਵਿਅਕਤੀ ਵਿਰੁੱਧ ਮਾਮਲਾ ਦਰਜ ਕਰਕੇ, ਮਾਮਲੇ ਦੀ ਪੜਤਾਲ ਸ਼ੁਰੂ ਕਰ ...
ਫ਼ਰੀਦਕੋਟ, 21 ਫ਼ਰਵਰੀ (ਜਸਵੰਤ ਸਿੰਘ ਪੁਰਬਾ)-ਸਥਾਨਕ ਹਰਿੰਦਰਾ ਨਗਰ ਦੇ ਵਸਨੀਕ ਹਰਜੀਤ ਸਿੰਘ ਸੰਧੂ ਦੇ ਡਿਪਟੀ ਡਾਇਰੈਕਟਰ ਜਨਰਲ ਮਨਿਸਟਰੀ ਆਫ਼ ਸ਼ਿਪਿੰਗ ਭਾਰਤ ਸਰਕਾਰ ਬਣਨ 'ਤੇ ਅੱਜ ਭਾਈ ਘਨੱ੍ਹਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਅਤੇ ਨਿਸ਼ਕਾਮ ਸਿੱਖ ਵੈੱਲਫੇਅਰ ...
ਕੋਟਕਪੂਰਾ, 21 ਫ਼ਰਵਰੀ (ਮੋਹਰ ਸਿੰਘ ਗਿੱਲ)-ਸ਼ਹਿਰੀ ਪੁਲਿਸ ਸਟੇਸ਼ਨ ਕੋਟਕਪੂਰਾ ਦੀ ਪੁਲਿਸ ਨੇ ਇਕ ਅਣਪਛਾਤੇ ਕਾਰ ਡਰਾਈਵਰ ਵਿਰੁੱਧ ਮਾਮਲਾ ਦਰਜ ਕਰਕੇ ਉਸ ਦੀ ਭਾਲ ਆਰੰਭ ਕਰ ਦਿੱਤੀ ਹੈ | ਪੁਲਿਸ ਨੂੰ ਬਿਆਨ ਦੇ ਕੇ ਇਕਬਾਲ ਸਿੰਘ ਪੁੱਤਰ ਜਗਦੀਸ਼ ਸਿੰਘ ਵਾਸੀ ਪਿੰਡ ...
ਸ੍ਰੀ ਮੁਕਤਸਰ ਸਾਹਿਬ, 21 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਨੱਥਾ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪਿਛਲੇ ਲੰਮੇ ਸਮੇਂ ...
ਮਲੋਟ, 21 ਫ਼ਰਵਰੀ (ਗੁਰਮੀਤ ਸਿੰਘ ਮੱਕੜ)-ਟੈਕਨੀਕਲ ਐਾਡ ਮਕੈਨੀਕਲ ਇੰਪਲਾਈਜ਼ ਯੂਨੀਅਨ ਦੀਆਂ ਤਿੰਨ ਬ੍ਰਾਂਚਾਂ ਮਲੋਟ, ਕਿੱਲਿਆਂਵਾਲੀ ਅਤੇ ਗਿੱਦੜਬਾਹਾ ਵਲੋਂ ਮੰਗਾਂ ਨੂੰ ਲੈ ਕੇ ਧਰਨਾ ਸੂਬਾ ਆਗੂ ਰਾਮਜੀ ਸਿੰਘ ਭਲਾਈਆਣਾ ਦੀ ਅਗਵਾਈ ਵਿਚ ਲਾਇਆ, ਜਿਸ ਵਿਚ ਚੇਅਰਮੈਨ ...
ਮਲੋਟ, 21 ਫ਼ਰਵਰੀ (ਰਣਜੀਤ ਸਿੰਘ ਪਾਟਿਲ)-ਪੰਜਾਬ ਸਰਕਾਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੀਆਂ ਹਦਾਇਤਾਂ ਅਤੇ ਡਾ: ਨਵਦੀਪ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਡੈਂਟਲ ਹੈਲਥ ਅਫ਼ਸਰ ਡਾ: ਕੰਵਰਜੀਤ ਸਿੰਘ ਧਾਲੀਵਾਲ ਅਤੇ ਸੀਨੀਅਰ ਮੈਡੀਕਲ ਅਫ਼ਸਰ ਮਲੋਟ ...
ਸ੍ਰੀ ਮੁਕਤਸਰ ਸਾਹਿਬ, 21 ਫਰਵਰੀ (ਹਰਮਹਿੰਦਰ ਪਾਲ)-ਪੰਜਾਬ ਸਰਕਾਰ ਸ਼ੁਰੂ ਕੀਤੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਨਗਰ ਕੌਾਸਲ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਪੌਲੀਥੀਨ ਦੇ ਪਾਬੰਦੀਸ਼ੁਦਾ ਲਿਫ਼ਾਫ਼ਿਆਂ ਦੀ ਵਿਕਰੀ ਅਤੇ ਵਰਤੋਂ ਨੂੰ ਰੋਕਣ ਲਈ ਅੱਜ ਅਭਿਆਨ ਚਲਾਇਆ | ...
ਸ੍ਰੀ ਮੁਕਤਸਰ ਸਾਹਿਬ, 21 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਮਾਣਯੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਦੀਆਂ ਹਦਾਇਤਾਂ ਅਤੇ ਜ਼ਿਲ੍ਹਾ ਪੁਲਿਸ ਮੁਖੀ ਰਾਜਬਚਨ ਸਿੰਘ ਸੰਧੂ ਦੀ ਨਿਗਰਾਨੀ ਹੇਠ ਪਰਮਜੀਤ ਸਿੰਘ ਡੋਡ ਡੀ.ਐਸ.ਪੀ. (ਪੀ.ਬੀ.ਆਈ.) ਵਲੋਂ ਜ਼ਿਲ੍ਹਾ ਸ੍ਰੀ ਮੁਕਤਸਰ ...
ਗਿੱਦੜਬਾਹਾ, 21 ਫ਼ਰਵਰੀ (ਬਲਦੇਵ ਸਿੰਘ ਘੱਟੋਂ)-ਅੱਜ ਸ਼ਿਵਰਾਤਰੀ ਦੇ ਸ਼ੁੱਭ ਦਿਹਾੜੇ 'ਤੇ ਸਥਾਨਕ ਤਿਲਕ ਨਗਰ ਵਿਖੇ ਬ੍ਰਹਮਾਕੁਮਾਰੀ ਵਿਸ਼ਵ ਵਿਦਿਆਲਾ ਵਿਚ ਮਹਾਂ ਸ਼ਿਵਰਾਤਰੀ ਦਾ ਤਿਉਹਾਰ ਪੂਰੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ...
ਗਿੱਦੜਬਾਹਾ, 21 ਫ਼ਰਵਰੀ (ਪਰਮਜੀਤ ਸਿੰਘ ਥੇੜ੍ਹੀ)-ਇਤਿਹਾਸਕ ਗੁਰਦੁਆਰਾ ਦਸਵੀਂ ਪਾਤਸ਼ਾਹੀ ਥੇੜ੍ਹੀ ਸਾਹਿਬ ਵਿਖੇ ਪੰਜ ਨਵੇਂ ਕਮਰਿਆਂ ਦੀ ਉਸਾਰੀ ਦਾ ਪਹਿਲਾ ਲੈਂਟਰ ਪਾਇਆ ਗਿਆ | ਲੈਂਟਰ ਪਾਉਣ ਦੀ ਰਸਮੀ ਸ਼ੁਰੂਆਤ ਬਾਬਾ ਧੀਰਾ ਸਿੰਘ ਦਿੱਲੀ ਵਾਲਿਆਂ ਨੇ ਕੀਤੀ | ...
ਸ੍ਰੀ ਮੁਕਤਸਰ ਸਾਹਿਬ, 21 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਪਿੰਡ ਰਹੂੜਿਆਂਵਾਲੀ ਵਿਖੇ ਲਵਦੀਪ ਸਿੰਘ (15) ਸਪੁੱਤਰ ਜਗਜੀਤ ਸਿੰਘ ਦੀ ਅਚਨਚੇਤ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਈ | ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਜਗਜੀਤ ਸਿੰਘ ਬਰਾੜ ਹਨੀ ਫ਼ੱਤਣਵਾਲਾ ...
ਮੰਡੀ ਬਰੀਵਾਲਾ, 21 ਫ਼ਰਵਰੀ (ਨਿਰਭੋਲ ਸਿੰਘ)-ਯੂਥ ਕਾਂਗਰਸੀ ਆਗੂ ਗੁਰਭਾਰਤ ਸਿੰਘ ਵੜਿੰਗ ਨੇ ਜ਼ਰੂਰਤਮੰਦ ਨੂੰ ਟਰਾਈ ਸਾਈਕਲ ਦਿੱਤਾ | ਇਸ ਸਮੇਂ ਯੂਥ ਕਾਂਗਰਸੀ ਆਗੂ ਗੁਰਭਾਰਤ ਸਿੰਘ ਨੇ ਕਿਹਾ ਕਿ ਲੋੜਵੰਦ ਦੀ ਮਦਦ ਕਰਨੀ ਅਤਿ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ...
ਸ੍ਰੀ ਮੁਕਤਸਰ ਸਾਹਿਬ, 21 ਫ਼ਰਵਰੀ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਪੰਜਾਬ ਸਰਕਾਰ ਵਲੋਂ ਜ਼ਿਲ੍ਹੇ ਦੇ ਪਿੰਡ ਰੱਤਾ ਟਿੱਬਾ ਵਿਖੇ ਬਣਾਈ ਸਰਕਾਰੀ ਗਊਸ਼ਾਲਾ ਵਿਚ ਸੁਵਿਧਾਵਾਂ ਦੇ ਵਾਧੇ ਲਈ ਕਾਰਵਾਈ ਆਰੰਭ ਦਿੱਤੀ ਗਈ ਹੈ | ਇਸ ਸਬੰਧੀ ਅੱਜ ਜ਼ਿਲ੍ਹੇ ਦੇ ਡਿਪਟੀ ...
ਸ੍ਰੀ ਮੁਕਤਸਰ ਸਾਹਿਬ, 21 ਫ਼ਰਵਰੀ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਪੰਜਾਬ ਸਰਕਾਰ ਵਲੋਂ ਜ਼ਿਲ੍ਹੇ ਦੇ ਪਿੰਡ ਰੱਤਾ ਟਿੱਬਾ ਵਿਖੇ ਬਣਾਈ ਸਰਕਾਰੀ ਗਊਸ਼ਾਲਾ ਵਿਚ ਸੁਵਿਧਾਵਾਂ ਦੇ ਵਾਧੇ ਲਈ ਕਾਰਵਾਈ ਆਰੰਭ ਦਿੱਤੀ ਗਈ ਹੈ | ਇਸ ਸਬੰਧੀ ਅੱਜ ਜ਼ਿਲ੍ਹੇ ਦੇ ਡਿਪਟੀ ...
ਮੰਡੀ ਲੱਖੇਵਾਲੀ, 21 ਫ਼ਰਵਰੀ (ਰੁਪਿੰਦਰ ਸਿੰਘ ਸੇਖੋਂ)-ਦਿਨ-ਬ ਦਿਨ ਲੁੱਟ ਖੋਹ ਦੀਆਂ ਵਾਰਦਾਤਾਂ 'ਚ ਐਨਾ ਵਾਧਾ ਹੋ ਗਿਆ ਕਿ ਆਮ ਆਦਮੀ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ | ਪੁਲਿਸ ਥਾਣਾ ਲੱਖੇਵਾਲੀ ਅਧੀਨ ਪੈਂਦੇ ਕਸਬੇ ਨੁਮਾ ਪਿੰਡ ਚਿੱਬੜਾਂਵਾਲੀ ਵਿਖੇ ਰਾਤ 10 ...
ਭੁਪਿੰਦਰ ਸਿੰਘ ਜੌਹਰ ਬਣੇ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ, 21 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਪੰਜਾਬ ਸਵਰਨਕਾਰ ਸੰਘ ਸ੍ਰੀ ਮੁਕਤਸਰ ਸਾਹਿਬ ਸ਼ਹਿਰੀ ਇਕਾਈ ਦੀ ਚੋਣ ਹੋਈ, ਜਿਸ ਵਿਚ ਭੁਪਿੰਦਰ ਸਿੰਘ ਜੌਹਰ ਨੂੰ ਸ਼ਹਿਰੀ ਪ੍ਰਧਾਨ ਨਿਯੁਕਤ ਕੀਤਾ ਗਿਆ | ਇਸ ਤੋਂ ...
ਸ੍ਰੀ ਮੁਕਤਸਰ ਸਾਹਿਬ, 21 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਪਿੰਡ ਕੋਟਲੀ ਸੰਘਰ ਵਿਖੇ ਸਾਬਕਾ ਵਿਧਾਇਕਾ ਬੀਬੀ ਕਰਨ ਬਰਾੜ ਵਲੋਂ ਟੱਕ ਲਗਾ ਕੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ ਗਈ | ਉਨ੍ਹਾਂ ਪਿੰਡ ਦੇ ਚੌਾਕ 'ਚ ਓਵਰਫੋਲ ਹੋ ਰਹੀ ਨਿਕਾਸੀ ਨਾਲੀ ਦਾ ਪਾਣੀ ਸਿੱਧਾ ...
ਸ੍ਰੀ ਮੁਕਤਸਰ ਸਾਹਿਬ, 21 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਸਕੂਲ ਵਾਹਨ ਯੂਨੀਅਨ ਦੀ ਮੀਟਿੰਗ ਸਥਾਨਕ ਭਾਈ ਮਹਾਂ ਸਿੰਘ ਦੀਵਾਨ ਹਾਲ ਵਿਖੇ ਹੋਈ, ਉਪਰੰਤ ਆਪਣੀਆਂ ਮੰਗਾਂ ਨੂੰ ਲੈ ਕੇ ਐਸ.ਡੀ.ਐਮ. ਵੀਰਪਾਲ ਕੌਰ ਨੂੰ ਮੰਗ ਪੱਤਰ ਸੌਾਪਿਆ ਗਿਆ | ਇਸ ਸਬੰਧੀ ਗੱਲਬਾਤ ਕਰਦਿਆਂ ...
ਦੋਦਾ, 21 ਫ਼ਰਵਰੀ (ਰਵੀਪਾਲ)- ਸਰਕਾਰੀ ਪ੍ਰਾਇਮਰੀ ਸਮਰਾਟ ਸਕੂਲ ਸੁਖਨਾ ਅਬਲੂ (ਮੇਨ) ਵਿਖੇ ਸਾਲਾਨਾ ਸਮਾਗਮ ਕਰਵਾਇਆ ਗਿਆ, ਜਿਸ 'ਚ ਡਿਪਟੀ ਡੀ.ਓ. ਕਪਿਲ ਸ਼ਰਮਾ, ਬਲਾਕ ਸਿੱਖਿਆ ਪ੍ਰਾਇਮਰੀ ਅਫ਼ਸਰ ਜਗਦੀਪ ਸਿੰਘ, ਸੀ.ਐੱਚ.ਟੀ. ਦੋਦਾ ਸੰਤੋਸ਼ ਕੁਮਾਰੀ, ਡਿਪਟੀ ...
ਮਲੋਟ, 21 ਫ਼ਰਵਰੀ (ਗੁਰਮੀਤ ਸਿੰਘ ਮੱਕੜ)-ਸਥਾਨਕ ਲਵਿੰਗ ਲਿਟਲ ਪਲੇਵੇ ਐਾਡ ਪ੍ਰੇਪਰੇਟਰੀ ਸਕੂਲ ਵਿਖੇ ਸੈਸ਼ਨ 2019-20 ਦੌਰਾਨ ਪ੍ਰੀ-ਨਰਸਰੀ ਪ੍ਰੀਖਿਆ ਪਾਸ ਕਰਨ ਵਾਲੇ ਨੰਨ੍ਹੇ-ਮੁੰਨ੍ਹੇ ਬੱਚਿਆਂ ਲਈ ਕਨਵੋਕੇਸ਼ਨ ਤੇ ਵਿਦਾਇਗੀ ਪਾਰਟੀ ਕਰਵਾਈ ਗਈ | ਇਸ ਮੌਕੇ ਤੇ ਸਕੂਲ ਦੀ ...
ਮਲੋਟ, 21 ਫ਼ਰਵਰੀ (ਗੁਰਮੀਤ ਸਿੰਘ ਮੱਕੜ)-ਸਥਾਨਕ ਭਾਰਤ ਨਗਰ ਸਥਿਤ ਪਿ੍ੰਸ ਮਾਡਲ ਸਕੂਲ ਦਾ ਸਲਾਨਾ ਇਨਾਮ ਵੰਡ ਸਮਾਗਮ ਪਿ੍ੰਸੀਪਲ ਗੁਲਸ਼ਨ ਅਰੋੜਾ, ਸਿਮਰਨ ਅਰੋੜਾ ਅਤੇ ਪ੍ਰਵੀਨ ਪੋਪਲੀ ਦੀ ਅਗਵਾਈ ਵਿਚ ਕਰਵਾਇਆ ਗਿਆ | ਇਸ ਮੌਕੇ ਜਿੱਥੇ ਬੱਚਿਆਂ ਦੇਸ਼ ਭਗਤੀ, ਸਭ ਦਾ ...
ਸ੍ਰੀ ਮੁਕਤਸਰ ਸਾਹਿਬ, 21 ਫ਼ਰਵਰੀ (ਹਰਮਹਿੰਦਰ ਪਾਲ)-ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਗਿੱਦੜਬਾਹਾ ਦੀ ਇਕ ਟਰਾਂਸਪੋਰਟ ਕੰਪਨੀ ਵਲੋਂ ਕੀਤੀ ਗਈ ਰਿੱਟ ਦਾ ਫ਼ੈਸਲਾ ਕਰਦਿਆਂ ਬਿਨਾਂ ਪਰਮਿਟ ਤੋਂ ਕਮਰਸ਼ੀਅਲ ਕੰਮ ਕਰਨ ਵਾਲੇ ਟਰੈਕਟਰ-ਟਰਾਲੀਆਂ 'ਤੇ ਰੋਕ ਲਾਉਣ ਅਤੇ ...
ਦੋਦਾ, 21 ਫ਼ਰਵਰੀ (ਰਵੀਪਾਲ)-ਯੂ.ਐਸ.ਏ ਤੋਂ ਪੰਜਾਬ ਆਏ ਜਗਰਾਊਾ ਦੇ ਪਿੰਡ ਚੀਮਨਾ ਦੇ ਉੱਘੇ ਸਮਾਜਸੇਵੀ ਸੁਖਰਾਜ ਸਿੰਘ ਰਾਜ ਧਾਲੀਵਾਲ ਅੱਜ ਹਲਕਾ ਗਿੱਦੜਬਾਹਾ ਦੇ ਪਿੰਡ ਸੁਖਨਾ ਅਬਲੂ ਵਿਖੇ ਗੁਰਪ੍ਰੇਮ ਸਿੰਘ ਗੋਪੀ ਸੁਖਨਾ ਦੇ ਆਰਗੈਨਿਕ ਫਾਰਮ 'ਤੇ ਬਣੀ ਜੇ.ਪੀ. ਕਿਸਾਨ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX