ਤਾਜਾ ਖ਼ਬਰਾਂ


ਫ਼ਿਰੋਜ਼ਪੁਰ ਪੁਲਿਸ ਨੇ ਸੁਲਝਾਈ ਅੰਨ੍ਹੇ ਕਤਲ ਦੀ ਗੁੱਥੀ
. . .  3 minutes ago
ਫ਼ਿਰੋਜ਼ਪੁਰ, 20 ਜਨਵਰੀ (ਗੁਰਿੰਦਰ ਸਿੰਘ) - ਫ਼ਿਰੋਜ਼ਪੁਰ ਪੁਲਿਸ ਨੇ ਬੀਤੀ 4 ਜਨਵਰੀ ਦੀ ਰਾਤ ਨੂੰ ਫ਼ਿਰੋਜ਼ਪੁਰ ਸ਼ਹਿਰ ਦੇ ਜੰਡੀ ਮੁਹੱਲੇ 'ਚ ਕਾਰ ਸਵਾਰ ਨੂੰ ਸ਼ਰੇਆਮ ਗੋਲੀਆਂ...
ਕੰਗਨਾ ਦੇ ਟਵੀਟਰ ਅਕਾਊਂਟ ਨੂੰ ਅਸਥਾਈ ਰੂਪ ਨਾਲ ਕੀਤਾ ਗਿਆ ਬੰਦ, ਭੜਕੀ
. . .  28 minutes ago
ਨਵੀਂ ਦਿੱਲੀ, 20 ਜਨਵਰੀ - ਵਿਵਾਦਗ੍ਰਸਤ ਅਭਿਨੇਤਰੀ ਤੇ ਵਿਵਾਦ ਭਰੀਆਂ ਟਿਪਣੀਆਂ ਕਰਨ 'ਚ ਮਾਹਿਰ ਕੰਗਨਾ ਰਾਣੌਤ ਦੇ ਟਵੀਟਰ ਅਕਾਊਂਟ 'ਤੇ ਅਸਥਾਈ ਤੌਰ 'ਤੇ...
ਕਿਸਾਨ ਧੰਨਾ ਸਿੰਘ ਵੀ ਹੋਇਆ ਸ਼ਹੀਦ,ਪੂਰੇ ਖੇਤਰ ’ਚ ਸੋਗ ਦੀ ਲਹਿਰ
. . .  41 minutes ago
ਨਾਭਾ, 20 ਜਨਵਰੀ (ਕਰਮਜੀਤ ਸਿੰਘ) - ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਬਿੱਲ ਖਿਲਾਫ ਪੰਜਾਬ ਦੇ ਕਿਸਾਨ ਪਿਛਲੇ ਦੋ ਮਹੀਨਿਆਂ ਤੋਂ ਦਿੱਲੀ ਸਰਹੱਦ ‘ਤੇ ਸੰਘਰਸ਼ ਕਰਨ...
10ਵੇਂ ਗੇੜ ਤਹਿਤ ਕਿਸਾਨਾਂ ਤੇ ਮੰਤਰੀਆਂ ਵਿਚਕਾਰ ਬੈਠਕ ਸ਼ੁਰੂ
. . .  about 1 hour ago
ਨਵੀਂ ਦਿੱਲੀ, 20 ਜਨਵਰੀ - 10ਵੇਂ ਗੇੜ ਤਹਿਤ ਖੇਤੀ ਕਾਨੂੰਨਾਂ ’ਤੇ ਕਿਸਾਨ ਆਗੂਆਂ ਤੇ ਮੰਤਰੀਆਂ ਵਿਚਾਲੇ ਬੈਠਕ ਸ਼ੁਰੂ ਹੋ...
ਖੇਤੀ ਕਾਨੂੰਨਾਂ ਦੀ ਸੰਵਿਧਾਨਿਕ ਹੋਂਦ ਸਬੰਧੀ ਸੁਪਰੀਮ ਕੋਰਟ ਰੋਜ਼ਾਨਾ ਸੁਣਵਾਈ ਕਰੇ - ਤਿਵਾੜੀ
. . .  about 1 hour ago
ਸ੍ਰੀ ਅਨੰਦਪੁਰ ਸਾਹਿਬ, 20 ਜਨਵਰੀ (ਜੇ.ਐਸ.ਨਿੱਕੂਵਾਲ) - ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਅਤੇ ਕਾਂਗਰਸ ਦੇ ਸੀਨੀਅਰ ਲੀਡਰ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਸੁਪਰੀਮ ਕੋਰਟ ਨੂੰ ਖੇਤੀ ਕਾਨੂੰਨਾਂ ਦੀ ਸੰਵਿਧਾਨਿਕ ਹੋਂਦ ਸਬੰਧੀ ਰੋਜ਼ਾਨਾ...
10ਵੇਂ ਗੇੜ ਤਹਿਤ ਮੀਟਿੰਗ ਲਈ ਵਿਗਿਆਨ ਭਵਨ ਵਿਖੇ ਕਿਸਾਨ ਤੇ ਮੰਤਰੀ ਪੁੱਜੇ
. . .  about 1 hour ago
10ਵੇਂ ਗੇੜ ਤਹਿਤ ਮੀਟਿੰਗ ਲਈ ਵਿਗਿਆਨ ਭਵਨ ਵਿਖੇ ਕਿਸਾਨ ਤੇ ਮੰਤਰੀ ਪੁੱਜੇ...
ਪੁਲਿਸ ਤੇ ਕਿਸਾਨਾਂ ਵਿਚਾਲੇ ਗੱਲਬਾਤ ਸਿਰੇ ਨਹੀਂ ਚੜ੍ਹੀ, ਭਲਕੇ ਫਿਰ ਹੋਵੇਗੀ ਗੱਲਬਾਤ - ਦਰਸ਼ਨਪਾਲ
. . .  about 1 hour ago
ਨਵੀਂ ਦਿੱਲੀ, 20 ਜਨਵਰੀ - ਟਰੈਕਟਰ ਪਰੇਡ ਨੂੰ ਲੈ ਕੇ ਕਿਸਾਨਾਂ ਤੇ ਪੁਲਿਸ ਵਿਚਕਾਰ ਗੱਲਬਾਤ ਸਿਰੇ ਨਹੀਂ ਚੜੀ। ਭਲਕੇ ਫਿਰ 11 ਵਜੇ ਮੀਟਿੰਗ ਹੋਵੇਗੀ। ਇਸ ਸਬੰਧੀ ਸੀਨੀਅਰ ਕਿਸਾਨ...
ਇਕ ਹੋਰ ਅੰਦੋਲਨਕਾਰੀ ਕਿਸਾਨ ਦੀ ਗਈ ਜਾਨ
. . .  about 1 hour ago
ਨਾਭਾ, 20 ਜਨਵਰੀ - ਟਿਕਰੀ ਬਾਰਡਰ ਦਿੱਲੀ ਨੇੜੇ ਐਚ.ਐਲ. ਸਿਟੀ ਬਹਾਦਰਗੜ੍ਹ ਇਕ ਹੋਰ ਕਿਸਾਨ ਧੰਨਾ ਸਿੰਘ (65) ਦੀ ਮੌਤ ਹੋ ਗਈ ਹੈ। ਉਹ ਪਿੰਡ ਤੂੰਗਾ ਜ਼ਿਲ੍ਹਾ ਪਟਿਆਲਾ ਨਾਲ ਸਬੰਧਤ ਸਨ ਅਤੇ ਭਾਰਤੀ...
ਅਰਨਬ ਗੋਸਵਾਮੀ ਦੀ ਚੈਟ ਮਾਮਲੇ 'ਚ ਕਾਂਗਰਸ ਦੇ ਸੀਨੀਅਰ ਆਗੂਆਂ ਨੇ ਕੀਤੀ ਪ੍ਰੈਸ ਕਾਨਫਰੰਸ
. . .  about 1 hour ago
ਨਵੀਂ ਦਿੱਲੀ, 20 ਜਨਵਰੀ (ਉਪਮਾ ਡਾਗਾ ਪਾਰਤਾ) - ਅਰਨਬ ਗੋਸਵਾਮੀ ਦੀ ਚੈਟ ਲੀਕ ਮਾਮਲੇ ਵਿਚ ਕਾਂਗਰਸ ਦੇ ਸੀਨੀਅਰ ਲੀਡਰਾਂ, ਜਿਨ੍ਹਾਂ ਵਿਚ ਏ.ਕੇ ਐਂਟਨੀ, ਗੁਲਾਮ ਨਬੀ ਆਜ਼ਾਦ, ਸੁਸ਼ੀਲ ਕੁਮਾਰ ਸ਼ਿੰਦੇ, ਸਲਮਾਨ ਖੁਰਸ਼ੀਦ ਅਤੇ ਪਵਨ ਖੇੜਾ ਵਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਜਿਨ੍ਹਾਂ ਵਿਚ ਇਨ੍ਹਾਂ ਆਗੂਆਂ...
10ਵੇਂ ਗੇੜ ਦੀ ਮੀਟਿੰਗ ਤਹਿਤ ਵਿਗਿਆਨ ਭਵਨ ਪੁੱਜੇ ਕਿਸਾਨ
. . .  about 2 hours ago
ਨਵੀਂ ਦਿੱਲੀ, 20 ਜਨਵਰੀ (ਜਗਤਾਰ ਸਿੰਘ) - ਮੋਦੀ ਸਰਕਾਰ ਨਾਲ 10ਵੇਂ ਗੇੜ ਦੀ ਮੀਟਿੰਗ ਤਹਿਤ ਕਿਸਾਨ ਆਗੂ ਵਿਗਿਆਨ...
ਖੇਤੀ ਕਾਨੂੰਨਾਂ ਬਾਰੇ ਬਣੀ ਕਮੇਟੀ ’ਤੇ ਸਵਾਲ ਚੁੱਕਣੇ ਠੀਕ ਨਹੀਂ - ਸੁਪਰੀਮ ਕੋਰਟ
. . .  about 2 hours ago
ਨਵੀਂ ਦਿੱਲੀ, 20 ਜਨਵਰੀ - ਕਿਸਾਨਾਂ ਦੇ ਮੁੱਦੇ ’ਤੇ ਸੁਪਰੀਮ ਕੋਰਟ ਨੇ ਪੁਲਿਸ ਨੂੰ ਕਿਹਾ ਹੈ ਕਿ ਕਿਸਾਨਾਂ ਦੀ ਟਰੈਕਟਰ ਪਰੇਡ ’ਤੇ ਪੁਲਿਸ ਨੇ ਹੀ ਫ਼ੈਸਲਾ ਕਰਨਾ ਹੈ। ਇਸ ਤੋਂ ਇਲਾਵਾ...
ਕੇਂਦਰ ਵਲੋਂ ਕਿਸਾਨਾਂ ਦੀ ਟਰੈਕਟਰ ਪਰੇਡ ਖਿਲਾਫ ਦਾਇਰ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਵਾਪਸ ਲੈਣ ਨੂੰ ਕਿਹਾ
. . .  about 2 hours ago
ਨਵੀਂ ਦਿੱਲੀ, 20 ਜਨਵਰੀ - ਕਿਸਾਨਾਂ ਦੇ ਮੁੱਦੇ 'ਤੇ ਸੁਪਰੀਮ ਕੋਰਟ ਨੇ ਪੁਲਿਸ ਨੂੰ ਕਿਹਾ ਹੈ ਕਿ ਕਿਸਾਨਾਂ ਦੀ ਟਰੈਕਟਰ ਪਰੇਡ 'ਤੇ ਪੁਲਿਸ ਨੇ ਹੀ ਫ਼ੈਸਲਾ ਕਰਨਾ ਹੈ। ਇਸ ਤੋਂ ਇਲਾਵਾ ਸੁਪਰੀਮ ਕੋਰਟ...
ਕਿਸਾਨਾਂ ਦੀ ਟਰੈਕਟਰ ਪਰੇਡ 'ਤੇ ਪੁਲਿਸ ਹੀ ਕਰੇਗੀ ਫ਼ੈਸਲਾ - ਸੁਪਰੀਮ ਕੋਰਟ
. . .  about 2 hours ago
ਨਵੀਂ ਦਿੱਲੀ, 20 ਜਨਵਰੀ - ਕਿਸਾਨਾਂ ਦੇ ਮੁੱਦੇ 'ਤੇ ਸੁਪਰੀਮ ਕੋਰਟ ਨੇ ਪੁਲਿਸ ਨੂੰ ਕਿਹਾ ਹੈ ਕਿ ਕਿਸਾਨਾਂ ਦੀ ਟਰੈਕਟਰ ਪਰੇਡ 'ਤੇ ਪੁਲਿਸ...
ਸ੍ਰੀ ਪਟਨਾ ਸਾਹਿਬ ਵਿਖੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਟੇਕਿਆ ਮੱਥਾ
. . .  about 2 hours ago
ਪਟਨਾ ਸਾਹਿਬ, 20 ਜਨਵਰੀ (ਸੁਰਿੰਦਰਪਾਲ ਸਿੰਘ ਵਰਪਾਲ) - ਤਖ਼ਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ ਵਿਖੇ ਮਨਾਏ ਜਾ ਰਹੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਬਿਹਾਰ ਦੇ...
ਰੇਲਵੇ ਸਟੇਸ਼ਨ ਗਹਿਰੀ ਮੰਡੀ (ਜੰਡਿਆਲਾ ਗੁਰੂ) ਵਿਖੇ ਕਿਸਾਨਾਂ ਦਾ ਚੱਲ ਰਿਹਾ ਧਰਨਾ 119ਵੇਂ ਦਿਨ ਵੀ ਜਾਰੀ
. . .  about 2 hours ago
ਜੰਡਿਆਲਾ ਗੁਰੂ, 20 ਜਨਵਰੀ-(ਰਣਜੀਤ ਸਿੰਘ ਜੋਸਨ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਕਿਸਾਨਾਂ- ਮਜ਼ਦੂਰਾਂ ਵੱਲੋਂ ਜੰਡਿਆਲਾ ਗੁਰੂ ਨਜਦੀਕ ਰੇਲਵੇ ਸਟੇਸ਼ਨ ਗਹਿਰੀ ਮੰਡੀ ਵਿਖੇ ਚੱਲ ਰਿਹਾ ਧਰਨਾ ਅੱਜ 119ਵੇਂ ਦਿਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਸਰਵਣ ਸਿੰਘ...
ਟਿਕਰੀ ਬਾਰਡਰ ’ਤੇ ਕਿਸਾਨ ਵਲੋਂ ਖਾਧਾ ਜ਼ਹਿਰ, ਹੋਈ ਮੌਤ
. . .  about 3 hours ago
ਨਵੀਂ ਦਿੱਲੀ, 20 ਜਨਵਰੀ (ਉਪਮਾ ਡਾਗਾ ਪਾਰਥਾ) -ਜ਼ਿਲ੍ਹੇ ਰੋਹਤਕ ਦੇ ਪਿੰਡ ਪਾਕਸਮਾ ਦਾ ਜੈ ਭਗਵਾਨ ਰਾਣਾ ਨੇ ਸਲਫਾਸ ਖਾ ਕੇ ਖੁਦਕੁਸ਼ੀ ਕਰ...
ਸ਼ਰਧਾਲੂਆਂ ਦਾ ਮੋਹ ਰਹੀ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤੀ ਫੁੱਲਾਂ ਨਾਲ ਸਜਾਵਟ
. . .  about 3 hours ago
ਅੰਮ੍ਰਿਤਸਰ, 20 ਜਨਵਰੀ (ਜਸਵੰਤ ਸਿੰਘ ਜੱਸ)- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਜਾਏ ਗਏ ਸੁੰਦਰ ਜਲੌ...
ਦਿੱਲੀ ਕਿਸਾਨ ਅੰਦੋਲਨ ਬਿਮਾਰ ਪਏ ਕਿਸਾਨ ਦੀ ਹੋਈ ਮੌਤ
. . .  about 3 hours ago
ਧੂਰੀ, 20 ਜਨਵਰੀ (ਸੁਖਵੰਤ ਸਿੰਘ ਭੁੱਲਰ) - ਦਿੱਲੀ ਦੇ ਟਿਕਰੀ ਬਾਰਡਰ ਵਿਖੇ ਧੂਰੀ ਨੇੜਲੇ ਪਿੰਡ ਬੁੱਗਰਾ ਦੇ ਕਿਸਾਨ ਬਲਦੇਵ ਸਿੰਘ (65) ਦੀ ਅੰਦੋਲਨ ਵਿਚ ਬਿਮਾਰ ਪੈਣ ਕਾਰਨ ਇਲਾਜ ਦੌਰਾਨ ਮੌਤ ਹੋ ਗਈ। ਬਲਦੇਵ...
ਸਿੰਘੂ ਬਾਰਡਰ ਦੇ ਮੰਚ ਤੋਂ ਨਗਰ ਕੀਰਤਨ ਹੋਇਆ ਰਵਾਨਾ
. . .  about 3 hours ago
ਸਿੰਘੂ ਬਾਰਡਰ, 20 ਜਨਵਰੀ (ਉਪਮਾ ਡਾਗਾ ਪਾਰਥਾ) - ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸਿੰਘੂ ਬਾਰਡਰ ਦੀ ਸਟੇਜ ਤੋਂ ਨਗਰ ਕੀਰਤਨ...
ਹਜ਼ਾਰਾਂ ਕਿਸਾਨ ਟਰੈਕਟਰ ਪਰੇਡ ਵਿੱਚ ਸ਼ਾਮਲ ਹੋਣ ਲਈ ਹਰੀਕੇ ਪੱਤਣ ਤੋਂ ਦਿੱਲੀ ਲਈ ਰਵਾਨਾ
. . .  about 3 hours ago
ਹਰੀਕੇ ਪੱਤਣ, 20 ਜਨਵਰੀ( ਸੰਜੀਵ ਕੁੰਦਰਾ) ਦਿੱਲੀ ਵਿਖੇ 26 ਜਨਵਰੀ ਨੂੰ ਟਰੈਕਟਰ ਪਰੇਡ ਵਿੱਚ ਸ਼ਾਮਲ ਹੋਣ ਲਈ ਕਿਸਾਨ ਮਜ਼ਦੂਰ ਸੰਘਰਸ਼...
ਰਾਸ਼ਟਰਪਤੀ ਵਜੋਂ ਬਾਈਡਨ ਭਾਰਤੀ ਮੂਲ ਦੇ ਵਿਅਕਤੀ ਵਲੋਂ ਲਿਖਿਆ ਸ਼ੁਰੂਆਤੀ ਭਾਸ਼ਣ ਪੜ੍ਹਨਗੇ
. . .  about 3 hours ago
ਵਾਸ਼ਿੰਗਟਨ, 20 ਜਨਵਰੀ - ਜੋ ਬਾਈਡਨ ਅੱਜ ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਦਾ ਹਲਫ਼ ਚੁੱਕਣ ਜਾ ਰਹੇ ਹਨ। ਇਸ ਦੌਰਾਨ ਉਹ ਸ਼ੁਰੂਆਤੀ ਭਾਸ਼ਣ ਵੀ ਦੇਣਗੇ। ਜਿਸ ਨੂੰ ਭਾਰਤੀ ਮੂਲ ਦੇ ਵਿਨੈ...
ਪੁਲਿਸ ਨਾਲ ਮੀਟਿੰਗ ਲਈ ਵਿਗਿਆਨ ਭਵਨ ਪੁੱਜੇ ਕਿਸਾਨ ਆਗੂ
. . .  about 4 hours ago
ਨਵੀਂ ਦਿੱਲੀ, 20 ਜਨਵਰੀ - 26 ਜਨਵਰੀ ਨੂੰ ਅੰਦੋਲਨਕਾਰੀ ਟਰੈਕਟਰ ਰੈਲੀ ਕੱਢਣ ’ਤੇ ਬਜ਼ਿਦ ਕਿਸਾਨਾਂ ਤੇ 3 ਸੂਬਿਆਂ ਦੀ ਪੁਲਿਸ ਅਧਿਕਾਰੀਆਂ ਵਿਚਕਾਰ ਵਿਗਿਆਨ ਭਵਨ ਵਿਖੇ ਮੀਟਿੰਗ...
ਇਟਲੀ ’ਚ ਸਮਾਪਤ ਹੋਇਆ ਸਿਆਸੀ ਸੰਕਟ
. . .  about 4 hours ago
ਵੀਨਸ, 20 ਜਨਵਰੀ (ਹਰਦੀਪ ਸਿੰਘ ਕੰਗ) -ਇਟਲੀ ’ਚ ਕੁੱਝ ਦਿਨਾਂ ਤੋਂ ਚੱਲਿਆ ਆ ਰਿਹਾ ਸਿਆਸੀ ਸੰਕਟ ਬੀਤੀ ਸ਼ਾਮ ਸਮਾਪਤ ਹੋ ਗਿਆ। ਸੈਨੇਟ ਮੈਂਬਰਾਂ ਦੀਆਂ ਵੋਟਾਂ ਦੌਰਾਨ ਮੌਜੂਦਾ ਕੌਨਤੇ ਸਰਕਾਰ ਦੇ ਹੱਕ ’ਚ 156 ਵੋਟਾਂ ਪੈਣ ਕਰਕੇ ਇਹ ਸਰਕਾਰ ਫਿਰ...
ਸੰਘਣੀ ਧੁੰਦ ਕਾਰਨ ਅਚਾਨਕ ਬੱਸ ਰੋਡ ਤੋਂ ਹੇਠਾਂ ਉੱਤਰੀ, ਭਿਆਨਕ ਹਾਦਸਾ ਹੋਣ ਤੋਂ ਟਲਿਆ
. . .  about 4 hours ago
ਜੋਗਾ, 20 ਜਨਵਰੀ( ਹਰਜਿੰਦਰ ਸਿੰਘ ਚਹਿਲ ) - ਮਾਨਸਾ ਜ਼ਿਲ੍ਹੇ ਦੇ ਕਸਬਾ ਜੋਗਾ ਦੇ ਬੱਸ ਸਟੈਂਡ ਉੱਪਰ ਮਾਨਸਾ ਬਰਨਾਲਾ ਰੋਡ 'ਤੇ ਸੰਘਣੀ ਧੁੰਦ ਕਾਰਨ ਜਲੰਧਰ ਤੋਂ ਜੈਪੁਰ ਜਾਣ ਵਾਲੀ ਟੂਰਿਸਟ ਬੱਸ ਅਚਾਨਕ ਅੱਗੇ ਵਹੀਕਲ ਆਉਣ ਕਾਰਨ...
ਕਪੂਰਥਲਾ ਪੁਲਿਸ ਵੱਲੋਂ ਸਾਢੇ ਤਿੰਨ ਕਿਲੋ ਹੈਰੋਇਨ ਸਮੇਤ ਜੰਮੂ ਕਸ਼ਮੀਰ ਨਾਲ ਸੰਬੰਧਿਤ ਤਿੰਨ ਵਿਅਕਤੀ ਗ੍ਰਿਫ਼ਤਾਰ
. . .  about 4 hours ago
ਕਪੂਰਥਲਾ, 20 ਜਨਵਰੀ (ਅਮਰਜੀਤ ਸਿੰਘ ਸਡਾਨਾ) - ਜ਼ਿਲ੍ਹਾ ਪੁਲਿਸ ਨੇ ਇੱਕ ਟਰੱਕ ਵਿਚ ਸਵਾਰ ਜੰਮੂ ਕਸ਼ਮੀਰ ਨਾਲ ਸੰਬੰਧਿਤ ਤਿੰਨ ਵਿਅਕਤੀਆਂ ਨੂੰ ਸਾਢੇ ਤਿੰਨ ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ ਅਤੇ ਇਨ੍ਹਾਂ ਵਿਰੁੱਧ ਥਾਣਾ ਤਲਵੰਡੀ ਚੌਧਰੀਆਂ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 10 ਫੱਗਣ ਸੰਮਤ 551

ਪੰਜਾਬ / ਜਨਰਲ

ਸ਼ੋ੍ਰਮਣੀ ਕਮੇਟੀ ਨੂੰ ਬਾਦਲ ਪਰਿਵਾਰ ਦੇ ਚੁੰਗਲ 'ਚੋਂ ਛੁਡਾਉਣ ਲਈ ਬਣੇਗਾ ਮਹਾਂਗੱਠਜੋੜ- ਢੀਂਡਸਾ, ਬ੍ਰਹਮਪੁਰਾ

ਤਰਨ ਤਾਰਨ, 21 ਫਰਵਰੀ (ਹਰਿੰਦਰ ਸਿੰਘ)- ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਨ੍ਹਾਂ ਦਾ ਪਰਿਵਾਰ ਸ਼ੋ੍ਰਮਣੀ ਅਕਾਲੀ ਦਲ ਤੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰੱਜ ਕੇ ਦੁਰਵਰਤੋਂ ਕਰ ਰਿਹਾ ਹੈ | ਸ਼ੋ੍ਰਮਣੀ ਅਕਾਲੀ ਦਲ 'ਚ ਸੁਖਬੀਰ ਸਿੰਘ ਬਾਦਲ ਵਲੋਂ ਆਪਣੇ ਚਮਚਿਆਂ ਦੀ ਕੋਰ ਕਮੇਟੀ ਬਣਾਈ ਹੈ, ਜੋ ਕਦੇ ਵੀ ਬਾਦਲ ਪਰਿਵਾਰ ਦੇ ਿਖ਼ਲਾਫ਼ ਨਹੀਂ ਬੋਲੇਗੀ | ਮੈਂ, ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ ਤੇ ਹੋਰ ਟਕਸਾਲੀ ਅਕਾਲੀਆਂ ਨੇ ਜਿਥੇ ਪਾਰਟੀ ਲਈ ਜੇਲ੍ਹਾਂ ਕੱਟੀਆਂ, ਉਥੇ ਟਾਡਾ ਵਰਗੇ ਕਾਨੂੰਨਾਂ ਦੀ ਮਾਰ ਵੀ ਝੱਲੀ ਹੈ | ਬਾਦਲ ਪਰਿਵਾਰ ਦੇ ਚੁੰਗਲ 'ਚੋਂ ਸਭ ਤੋਂ ਪਹਿਲਾਂ ਹਮਿਖ਼ਆਲ ਪਾਰਟੀਆਂ ਦੇ ਸਹਿਯੋਗ ਨਾਲ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਜ਼ਾਦ ਕਰਵਾਇਆ ਜਾਵੇਗਾ | ਇਸ ਲਈ ਮਹਾਂਗਠਜੋੜ ਬਣਾ ਕੇ ਸ਼ੋ੍ਰਮਣੀ ਕਮੇਟੀ ਦੀ ਚੋਣ ਲੜੀ ਜਾਵੇਗੀ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੀਨੀਅਰ ਟਕਸਾਲੀ ਅਕਾਲੀ ਆਗੂ ਤੇ ਰਾਜ ਸਭਾ ਦੇ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਸ਼ੋ੍ਰਮਣੀ ਅਕਾਲੀ ਦਲ ਟਕਸਾਲੀ ਵਲੋਂ ਤਰਨ ਤਾਰਨ ਦੇ ਨਜ਼ਦੀਕੀ ਪਿੰਡ ਠੱਠੀਆਂ ਮਹੰਤਾਂ ਵਿਖੇ ਕਰਵਾਈ ਗਈ ਪ੍ਰਭਾਵਸ਼ਾਲੀ ਰੈਲੀ ਵਿਚ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ | ਢੀਂਡਸਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਵਾਰ-ਵਾਰ ਇਹ ਬਿਆਨ ਦੇ ਰਹੇ ਹਨ ਕਿ ਉਨ੍ਹਾਂ ਨੇ ਜਥੇ: ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ ਤੇ ਸੁਖਦੇਵ ਸਿੰਘ ਢੀਂਡਸਾ ਨੂੰ ਵਜੀਰੀਆਂ ਅਤੇ ਹੋਰ ਵੱਡੇ ਅਹੁਦੇ ਦਿੱਤੇ | ਉਨ੍ਹਾਂ ਕਿਹਾ ਕਿ ਅਸੀਂ ਇਥੋਂ ਤੱਕ ਪਹੁੰਚਣ ਲਈ ਕਈ ਕੁਰਬਾਨੀਆਂ ਦਿੱਤੀਆਂ ਪਰ ਸੁਖਬੀਰ ਸਿੰਘ ਬਾਦਲ ਦੱਸਣ ਕਿ ਉਨ੍ਹਾਂ ਦੀ ਕੀ ਕੁਰਬਾਨੀ ਹੈ ਕਿ ਉਹ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ | ਉਨ੍ਹਾਂ ਨੂੰ ਤਾਂ ਸ਼ੋ੍ਰਮਣੀ ਅਕਾਲੀ ਦਲ ਦਾ ਇਤਿਹਾਸ ਵੀ ਨਹੀਂ ਪਤਾ | ਉਨ੍ਹਾਂ ਕਿਹਾ ਕਿ ਸਾਡੇ 'ਤੇ ਬਾਦਲ ਪਰਿਵਾਰ ਵਲੋਂ ਕਾਂਗਰਸ ਜਾਂ ਕਾਂਗਰਸ ਦੀ ਬੀ ਟੀਮ ਹੋਣ ਦੇ ਦੋਸ਼ ਲਗਾਏ ਜਾ ਰਹੇ ਹਨ ਪਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਆਪਣੀ ਧੀ ਤੇ ਪੁੱਤ ਵੱਡੇ ਕਾਂਗਰਸੀ ਪਰਿਵਾਰਾਂ 'ਚ ਵਿਆਹੇ ਹੋਏ ਹਨ | ਢੀਂਡਸਾ ਨੇ ਇਹ ਵੀ ਕਿਹਾ ਕਿ 23 ਫਰਵਰੀ ਨੂੰ ਸੰਗਰੂਰ ਵਿਖੇ ਕੀਤੀ ਜਾ ਰਹੀ ਰੈਲੀ ਬਾਦਲ ਪਰਿਵਾਰ ਦੀਆਂ ਅੱਖਾਂ ਖੋਲ੍ਹ ਦੇਵੇਗੀ ਤੇ ਇਸ ਰੈਲੀ ਵਿਚ ਬਾਦਲ ਦਲ ਵਾਂਗ ਪੂਰੇ ਪੰਜਾਬ 'ਚੋਂ ਬੱਸਾਂ 'ਚ ਲੋਕਾਂ ਨੂੰ ਢੋਹ ਕੇ ਨਹੀਂ ਲਿਆਂਦਾ ਜਾਵੇਗਾ, ਬਲਕਿ ਇਹ ਰੈਲੀ ਸਿਰਫ਼ ਸੰਗਰੂਰ ਜ਼ਿਲ੍ਹੇ ਨਾਲ ਸਬੰਧਿਤ ਉਨ੍ਹਾਂ ਦੇ ਸਮਰਥਕਾਂ ਦੀ ਹੋਵੇਗੀ |
ਪਹਿਲਾਂ ਬਾਦਲ ਨੇ ਪੰਜਾਬ ਨੂੰ ਲੁੱਟਿਆ ਹੁਣ ਕੈਪਟਨ ਲੁੱਟ ਰਿਹੈ- ਜਥੇ: ਬ੍ਰਹਮਪੁਰਾ
ਰੈਲੀ ਨੂੰ ਸੰਬੋਧਨ ਕਰਦਿਆਂ ਮਾਝੇ ਦੇ ਜਰਨੈਲ ਕਹਾਏ ਜਾਂਦੇ ਬਜ਼ੁਰਗ ਟਕਸਾਲੀ ਆਗੂ ਤੇ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇ: ਬ੍ਰਹਮਪੁਰਾ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਹੁੰਦਿਆਂ ਪੰਜਾਬ ਨੂੰ ਦੋਹਾਂ ਹੱਥਾਂ ਨਾਲ ਲੁੱਟਿਆ ਤੇ ਪੰਜਾਬੀਆਂ ਦੀ ਲੁੱਟ ਨੂੰ ਅੱਗੇ ਤੋਰਦਿਆਂ ਇਹ ਕੰਮ ਕਾਂਗਰਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਰ ਰਹੇ ਹਨ | ਜਥੇ: ਬ੍ਰਹਮਪੁਰਾ ਨੇ ਕਿਹਾ ਕਿ ਲੰਘੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਦੀ ਹਾਰ ਦੀ ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦਾ ਰਿਸ਼ਤੇਦਾਰ ਬਿਕਰਮ ਸਿੰਘ ਮਜੀਠੀਆ ਜ਼ਿੰਮੇਵਾਰ ਹਨ | ਇਹ ਮੁੱਦਾ ਉਨ੍ਹਾਂ ਨੇ ਅਕਾਲੀ ਦਲ ਦੀ ਕੋਰ ਕਮੇਟੀ ਵਿਚ ਹੀ ਉਠਾਉਂਦਿਆਂ ਸੁਖਬੀਰ ਸਿੰਘ ਬਾਦਲ ਤੇ ਮਜੀਠੀਆ ਤੋਂ ਅਸਤੀਫ਼ੇ ਦੀ ਮੰਗ ਕੀਤੀ ਸੀ
ਪਰ ਪੁੱਤਰ ਤੇ ਪਰਿਵਾਰ ਮੋਹ ਕਾਰਨ ਬਾਦਲ ਨੇ ਉਨ੍ਹਾਂ ਤੋਂ ਅਸਤੀਫ਼ੇ ਨਹੀਂ ਲਏ | ਉਨ੍ਹਾਂ ਕਿਹਾ ਕਿ ਡਾ: ਰਤਨ ਸਿੰਘ ਅਜਨਾਲਾ ਸਾਡੇ ਨਾਲ ਹੈ ਤੇ ਸਿਹਤ ਠੀਕ ਨਾ ਹੋਣ ਕਰਕੇ ਰੈਲੀ 'ਚ ਨਹੀਂ ਆ ਸਕੇ |
ਪੁੱਤਰ ਮੋਹ ਕਾਰਨ ਸੀਨੀਅਰ ਅਕਾਲੀਆਂ ਨੂੰ ਬਾਦਲ ਨੇ ਪਾਰਟੀ 'ਚੋਂ ਬਾਹਰ ਦਾ ਰਸਤਾ ਦਿਖਾਇਆ- ਰਵੀਇੰਦਰ ਸਿੰਘ
ਰੈਲੀ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਨੇ ਕਿਹਾ ਕਿ ਮਹੰਤਾਂ ਤੋਂ ਸ਼ੋ੍ਰਮਣੀ ਕਮੇਟੀ ਨੂੰ ਆਜ਼ਾਦ ਕਰਵਾਉਣ ਤੋਂ 99 ਸਾਲ ਬਾਅਦ ਵੀ ਬਾਦਲ ਪਰਿਵਾਰ ਦਾ ਸ਼ੋ੍ਰਮਣੀ ਕਮੇਟੀ 'ਤੇ ਕਬਜ਼ਾ ਹੈ | ਕਿਸੇ ਸਮੇਂ ਬਾਦਲ ਪਰਿਵਾਰ ਦਾ ਉਨ੍ਹਾਂ ਨੇ ਸਾਥ ਦਿੱਤਾ ਸੀ, ਇਸ ਲਈ ਉਹ ਵੀ ਅਕਾਲ ਤਖ਼ਤ ਸਾਹਿਬ 'ਤੇ ਜਾ ਕੇ ਮੁਆਫ਼ੀ ਮੰਗਣਗੇ | ਉਨ੍ਹਾਂ ਕਿਹਾ ਕਿ ਕੁਰਬਾਨੀ ਵਾਲੀ ਜਮਾਤ ਇਕ ਪਰਿਵਾਰ ਦੇ ਹੱਥ ਵਿਚ ਆ ਚੁੱਕੀ ਹੈ ਅਤੇ ਸੀਨੀਅਰ ਅਕਾਲੀ ਆਗੂਆਂ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਪੁੱਤਰ ਮੋਹ ਵਿਚ ਆ ਕੇ ਇਕ ਇਕ ਕਰਕੇ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਇਆ ਹੈ | ਰੈਲੀ ਨੂੰ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ, ਸਾਬਕਾ ਸਪੀਕਰ ਬੀਰਦਵਿੰਦਰ ਸਿੰਘ, ਹਰਸੁਖਨਿੰਦਰ ਸਿੰਘ ਬੱਬੀ ਬਾਦਲ, ਕਰਨੈਲ ਸਿੰਘ ਪੀਰ ਮੁਹੰਮਦ, ਦਲਜੀਤ ਸਿੰਘ ਗਿੱਲ, ਭੁਪਿੰਦਰ ਸਿੰਘ ਖ਼ਾਲਸਾ ਯੂ.ਕੇ., ਜਥੇ. ਜਗਦੇਵ ਸਿੰਘ ਤਲਵੰਡੀ ਦੀ ਬੇਟੀ ਬੀਬੀ ਹਰਜੀਤ ਕੌਰ, ਬੀਬੀ ਸਿਮਰਜੀਤ ਕੌਰ, ਰਵਿੰਦਰ ਸਿੰਘ ਬ੍ਰਹਮਪੁਰਾ ਸਾਬਕਾ ਵਿਧਾਇਕ, ਮਨਜੀਤ ਸਿੰਘ ਭੋਮਾ, ਕਸ਼ਮੀਰ ਸਿੰਘ ਸੰਘਾ, ਮਹਿੰਦਰ ਸਿੰਘ ਹੁਸੈਨਪੁਰ, ਉਜਾਗਰ ਸਿੰਘ ਵਡਾਲੀ ਸਾਬਕਾ ਵਿਧਾਇਕ, ਗੁਰਸੇਵਕ ਸਿੰਘ, ਗੋਪਾਲ ਸਿੰਘ ਜਾਣੀਆ, ਬਲਵਿੰਦਰ ਸਿੰਘ ਵੇਈਾਪੂਈਾ ਮੈਂਬਰ ਸ਼ੋ੍ਰਮਣੀ ਕਮੇਟੀ, ਸਰਬਜੀਤ ਸਿੰਘ ਜੰਮੂ ਆਦਿ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਡੀ.ਐੱਸ.ਪੀ. ਰਤਨ ਸਿੰਘ, ਮਨਮੋਹਨ ਸਿੰਘ ਸਠਿਆਲਾ, ਗੁਰਜਿੰਦਰ ਸਿੰਘ ਮਰੋਕ, ਜਗਤਾਰ ਸਿੰਘ ਘੜੂਆਂ, ਰਣਜੀਤ ਸਿੰਘ ਧੱਗੜ ਆਦਿ ਵੀ ਮੌਜੂਦ ਸਨ |
ਜਥੇ: ਬ੍ਰਹਮਪੁਰਾ ਨੇ ਵਿਧਾਨ ਸਭਾ ਚੋਣਾਂ ਆਮ ਆਦਮੀ ਪਾਰਟੀ ਨਾਲ ਰਲ ਕੇ ਲੜਨ ਦੇ ਦਿੱਤੇ ਸੰਕੇਤ
ਰੈਲੀ ਤੋਂ ਬਾਅਦ ਸ਼ੋ੍ਰਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇ. ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਆ ਰਹੀਆਂ ਸ਼ੋ੍ਰਮਣੀ ਕਮੇਟੀ ਦੀਆਂ ਚੋਣਾਂ ਵਿਚ ਉਨ੍ਹਾਂ ਦੇ ਨਾਲ ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ, ਸੀਨੀਅਰ ਅਕਾਲੀ ਆਗੂ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ, ਭਾਈ ਰਣਜੀਤ ਸਿੰਘ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ, ਸਾਬਕਾ ਵਿਧਾਇਕ ਹਰਵਿੰਦਰ ਸਿੰਘ ਫੂਲਕਾ, ਬਾਬਾ ਸਰਬਜੋਤ ਸਿੰਘ ਬੇਦੀ, ਵਿਧਾਇਕ ਸਿਮਰਨਜੀਤ ਸਿੰਘ ਬੈਂਸ ਤੋਂ ਇਲਾਵਾ ਹੋਰ ਵੀ ਹਮਿਖ਼ਆਲੀ ਪਾਰਟੀਆਂ ਨੇ ਰਲ ਕੇ ਸ਼ੋ੍ਰਮਣੀ ਕਮੇਟੀ ਦੀਆਂ ਚੋਣਾਂ ਲੜਨ ਦਾ ਫ਼ੈਸਲਾ ਕੀਤਾ ਹੈ | ਇਹ ਗਠਜੋੜ ਸਿਰਫ਼ ਸ਼ੋ੍ਰਮਣੀ ਕਮੇਟੀ ਦੀਆਂ ਚੋਣਾਂ ਤੱਕ ਹੀ ਸੀਮਤ ਹੋਵੇਗਾ, ਉਨ੍ਹਾਂ ਇਹ ਵੀ ਸੰਕੇਤ ਦਿੱਤਾ ਕਿ ਇਸ ਤੋਂ ਬਾਅਦ 2022 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਸ਼ੋ੍ਰਮਣੀ ਅਕਾਲੀ ਦਲ ਟਕਸਾਲੀ ਵਲੋਂ ਆਮ ਆਦਮੀ ਪਾਰਟੀ ਨਾਲ ਗਠਜੋੜ ਕਰਕੇ ਪੰਜਾਬ ਦੀਆਂ ਚੋਣਾਂ ਲੜ ਕੇ ਤੀਜੀ ਧਿਰ ਵਜੋਂ ਲੋਕਾਂ ਦੀ ਕਚਹਿਰੀ ਵਿਚ ਆਵੇਗੀ |

ਭਾਰਤ 'ਚ ਨਿਵੇਸ਼ ਕਰਨ ਦੇ ਇੱਛੁਕ ਪ੍ਰਵਾਸੀ ਭਾਰਤੀ ਇਥੋਂ ਦੇ ਨੌਕਰਸ਼ਾਹੀ ਦੇ ਵਤੀਰੇ ਤੋਂ ਭੈ-ਭੀਤ- ਸੰਧੂ

ਚੰਡੀਗੜ੍ਹ, 21 ਫਰਵਰੀ (ਰਾਮ ਸਿੰਘ ਬਰਾੜ)- ਯੂ.ਕੇ. ਦੇ ਪ੍ਰਮੁੱਖ ਐਨ.ਆਰ.ਆਈ. ਅਤੇ ਨਾਮੀ ਉਦਯੋਗਪਤੀ ਮਨਜੀਤ ਸਿੰਘ ਸੰਧੂ ਦਾ ਕਹਿਣਾ ਹੈ ਕਿ ਵਿਦੇਸ਼ਾਂ ਵਿਚ ਰਹਿਣ ਵਾਲੇ ਭਾਰਤੀਆਂ ਦੇ ਮੰਨ ਵਿਚ ਭਾਰਤ ਵਿਚ ਨਿਵੇਸ਼ ਕਰਨ ਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ...

ਪੂਰੀ ਖ਼ਬਰ »

ਐਸ.ਸੀ., ਬੀ.ਸੀ. ਵਰਗ ਦੇ ਸਮਰੱਥ ਲੋਕਾਂ ਤੋਂ ਵਾਪਸ ਲਈ ਮੁਫ਼ਤ ਬਿਜਲੀ ਦੀ ਸਹੂਲਤ

ਜਲੰਧਰ, 21 ਫਰਵਰੀ (ਸ਼ਿਵ)-ਪੰਜਾਬ ਸਰਕਾਰ ਵਲੋਂ ਇਕ ਕਿੱਲੋਵਾਟ ਤੱਕ ਦੇ ਘਰੇਲੂ ਬਿਜਲੀ ਕੁਨੈਕਸ਼ਨ 'ਤੇ ਐੱਸ.ਸੀ., ਬੀ.ਸੀ. ਤੇ ਗ਼ਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਲੋਕਾਂ ਨੂੰ 200 ਯੂਨਿਟ ਮੁਫ਼ਤ ਮਿਲਦੀ ਬਿਜਲੀ ਦੀ ਸਹੂਲਤ ਸਿਰਫ਼ ਸਮਰੱਥ ਲੋਕਾਂ ਤੋਂ ਹੀ ਵਾਪਸ ਲਈ ਗਈ ...

ਪੂਰੀ ਖ਼ਬਰ »

ਭਾਜਪਾ ਦੇ ਕੌਮੀ ਬੁਲਾਰੇ ਅਗਰਵਾਲ ਅੱਜ ਸੂਬੇ ਦੇ ਸਨਅਤਕਾਰਾਂ ਨਾਲ ਕਰਨਗੇ ਮੀਟਿੰਗ

ਲੁਧਿਆਣਾ, 21 ਫਰਵਰੀ (ਪੁਨੀਤ ਬਾਵਾ)- ਭਾਰਤੀ ਜਨਤਾ ਪਾਰਟੀ ਵਲੋਂ ਦੇਸ਼ ਭਰ 'ਚ ਸਨਅਤਕਾਰਾਂ ਤੇ ਵਪਾਰੀਆਂ ਤੋਂ ਕੇਂਦਰੀ ਬਜਟ 2021-2022 ਬਾਰੇ ਪ੍ਰਤੀਕਿਰੀਆ ਲੈਣ ਤੇ ਉਨ੍ਹਾਂ ਦਾ ਬਜਟ ਪ੍ਰਤੀ ਰੁਖ ਜਾਨਣ ਲਈ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ, ਜਿਸ ਦੇ ਤਹਿਤ ਭਾਜਪਾ ਦੇ ...

ਪੂਰੀ ਖ਼ਬਰ »

ਗਾਇਕ ਸਿੱਧੂ ਮੂਸੇਵਾਲੇ ਦੀਆਂ ਵਧ ਸਕਦੀਆਂ ਨੇ ਮੁਸ਼ਕਿਲਾਂ

ਮਾਨਸਾ, 21 ਫਰਵਰੀ (ਬਲਵਿੰਦਰ ਸਿੰਘ ਧਾਲੀਵਾਲ)- ਵਿਵਾਦਿਤ ਗਾਇਕ ਸਿੱਧੂ ਮੂਸੇਵਾਲਾ ਦੀਆਂ ਅਗਲੇ ਦਿਨਾਂ 'ਚ ਮੁਸ਼ਕਿਲਾਂ ਹੋਰ ਵਧ ਸਕਦੀਆਂ ਹਨ | ਜ਼ਿਕਰਯੋਗ ਹੈ ਕਿ ਥਾਣਾ ਸਦਰ ਪੁਲਿਸ ਮਾਨਸਾ ਵਲੋਂ 1 ਫਰਵਰੀ ਨੂੰ ਨੇੜਲੇ ਪਿੰਡ ਮੂਸਾ ਦੇ ਵਸਨੀਕ ਸ਼ੁਭਦੀਪ ਸਿੰਘ ਸਿੱਧੂ ...

ਪੂਰੀ ਖ਼ਬਰ »

ਬੇਅਦਬੀ ਮਾਮਲੇ ਨੂੰ ਲੈ ਕੇ ਮੁੜ ਗਰਮਾਏਗੀ ਸਿਆਸਤ

ਮੇਜਰ ਸਿੰਘ ਜਲੰਧਰ, 21 ਫਰਵਰੀ- ਬਰਗਾੜੀ ਤੇ ਬੁਰਜ ਜਵਾਹਰ ਸਿੰਘ ਵਾਲਾ 'ਚ 2015 'ਚ ਵਾਪਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਬਾਰੇ ਪੰਜਾਬ ਵਿਧਾਨ ਸਭਾ ਵਲੋਂ ਪਾਸ ਮਤੇ 'ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਵਲੋਂ ਜਾਂਚ ਦਾ ਕੰਮ ਪੰਜਾਬ ...

ਪੂਰੀ ਖ਼ਬਰ »

2 ਦਿਨ ਦੇ ਰਿਮਾਂਡ ਉਪਰੰਤ ਅਨਵਰ ਮਸੀਹ ਮੁੜ ਅਦਾਲਤ 'ਚ ਪੇਸ਼

ਅੰਮਿ੍ਤਸਰ, 21 ਫਰਵਰੀ (ਰੇਸ਼ਮ ਸਿੰਘ)- ਐਸ.ਟੀ.ਐਫ. ਵਲੋਂ ਅੰਮਿ੍ਤਸਰ 'ਚ ਹੈਰੋਇਨ ਦੀ ਫ਼ੈਕਟਰੀ ਦਾ ਪਰਦਾਫਾਸ਼ ਕਰਕੇ ਬਰਾਮਦ ਕੀਤੀ 194 ਕਿੱਲੋ ਹੈਰੋਇਨ ਦੇ ਮਾਮਲੇ 'ਚ ਗਿ੍ਫ਼ਤਾਰ ਕੀਤੇ ਅਕਾਲੀ ਆਗੂ ਤੇ ਐਸ.ਐਸ.ਐਸ. ਬੋਰਡ ਦੇ ਸਾਬਕਾ ਮੈਂਬਰ ਅਨਵਰ ਮਸੀਹ ਦਾ 2 ਦਿਨ ਪੁਲਿਸ ...

ਪੂਰੀ ਖ਼ਬਰ »

ਕਰਜ਼ੇ ਤੋਂ ਪ੍ਰੇਸ਼ਾਨ ਨੌਜਵਾਨ ਵਲੋਂ ਨਹਿਰ 'ਚ ਛਾਲ ਮਾਰ ਕੇ ਖ਼ੁਦਕੁਸ਼ੀ

ਪੱਟੀ, 21 ਫਰਵਰੀ (ਅਵਤਾਰ ਸਿੰਘ ਖਹਿਰਾ)- ਬੈਂਕ ਦੇ ਕਰਜ਼ੇ ਤੇ ਆੜ੍ਹਤੀਏ ਦੇ ਕਰਜ਼ੇ ਤੋਂ ਦੁਖੀ ਹੋ ਕੇ ਇਕ ਨੌਜਵਾਨ ਵਲੋਂ ਮੱਖੂ ਵਾਲੀ ਰਾਜਸਥਾਨ ਨਹਿਰ ਵਿਚ ਬੀਤੀ ਸ਼ਾਮ ਨੂੰ ਛਾਲ ਮਾਰ ਕੇ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ | ਸਵਰਨ ਸਿੰਘ ਪੁੱਤਰ ਹਰਦੀਪ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਮਾਂ-ਪਿਓ ਦੀ ਮੌਤ, ਦੋ ਬੱਚੇ ਗੰਭੀਰ ਜ਼ਖ਼ਮੀ

ਨਵਾਂਸ਼ਹਿਰ, 21 ਫਰਵਰੀ (ਹਰਵਿੰਦਰ ਸਿੰਘ)- ਇਥੋਂ ਦੇ ਨਜ਼ਦੀਕੀ ਪਿੰਡ ਲੰਗੜੋਆ ਦੇ ਬਾਈਪਾਸ 'ਤੇ ਇਕ ਟਿਆਗੋ ਕਾਰ ਦੀ ਟਰਾਲੇ ਨਾਲ ਟੱਕਰ ਕਾਰਨ ਮਾਂ-ਪਿਓ ਦੀ ਮੌਤ ਤੇ ਦੋ ਬੱਚਿਆਂ ਦੇ ਗੰਭੀਰ ਜ਼ਖਮੀ ਹੋਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਟਰਾਲਾ ਨੰਬਰ ਪੀ.ਬੀ. 65 ਏ.ਯੂ. 2517 ਜਿਸ ...

ਪੂਰੀ ਖ਼ਬਰ »

ਮੈਂ ਆਪਣੀ ਮਰਜ਼ੀ ਨਾਲ ਦੀਵਾਨ ਲਗਾਉਣੇ ਬੰਦ ਕਰ ਰਿਹਾ ਹਾਂ- ਭਾਈ ਢੱਡਰੀਆਂ ਵਾਲੇ

ਨਦਾਮਪੁਰ ਚੰਨੋ, 21 ਫਰਵਰੀ (ਹਰਜੀਤ ਸਿੰਘ ਨਿਰਮਾਣ)- ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਕੌਮ 'ਚ ਭਰਾ ਮਾਰੂ ਜੰਗ ਨਹੀਂ ਕਰਵਾਉਣਾ ਚਾਹੁੰਦੇ | ਇਸ ਲਈ ਆਪਣੀ ਮਰਜੀ ਨਾਲ ਦੀਵਾਨ ਲਗਾਉਣੇ ਬੰਦ ਕਰ ਰਹੇ ਹਨ | ਉਨ੍ਹਾਂ ...

ਪੂਰੀ ਖ਼ਬਰ »

ਮੰਗਾਂ ਨਾ ਮੰਨੀਆਂ ਤਾਂ ਬੈਂਕ ਮੁਲਾਜ਼ਮ ਅਗਲੇ ਮਹੀਨੇ ਤਿੰਨ ਦਿਨ ਕਰਨਗੇ ਹੜਤਾਲ

ਲੁਧਿਆਣਾ, 21 ਫਰਵਰੀ (ਸਲੇਮਪੁਰੀ)- ਦੇਸ਼ ਦੀਆਂ ਕੌਮੀ ਬੈਂਕਾਂ ਵਿਚ ਤਾਇਨਾਤ ਮੁਲਾਜ਼ਮਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਦੇਸ਼ ਵਿਆਪੀ ਹੜਤਾਲ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ | ਬੈਂਕ ਮੁਲਾਜ਼ਮ ਜਥੇਬੰਦੀ ਦੇ ਸੂਬਾਈ ਆਗੂ ਕੇ.ਐਲ. ਸੇਠੀ ਨੇ ਦੱਸਿਆ ਹੈ ਕਿ ਜੇਕਰ ...

ਪੂਰੀ ਖ਼ਬਰ »

ਕਬੱਡੀ ਕੁਮੈਂਟੇਟਰ ਪੰਮਾ ਆਦੋਆਣਾ ਦਾ ਦਿਹਾਂਤ

ਭੱਦੀ, 21 ਫਰਵਰੀ (ਨਰੇਸ਼ ਧੌਲ)- ਮਾਂ ਖੇਡ ਕਬੱਡੀ ਦੇ ਉੱਘੇ ਕੁਮੈਂਟੇਟਰ ਪੰਮਾ ਆਦੋਆਣਾ (38) ਦਾ ਅਚਾਨਕ ਦਿਹਾਂਤ ਹੋਣ ਨਾਲ ਕਬੱਡੀ ਖੇਡ ਜਗਤ ਤੇ ਸਮੁੱਚੇ ਇਲਾਕੇ ਅੰਦਰ ਸੋਗ ਦੀ ਲਹਿਰ ਦੌੜ ਗਈ | ਪਰਿਵਾਰਕ ਮੈਂਬਰਾਂ ਤੇ ਨਜ਼ਦੀਕੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਮਾ ...

ਪੂਰੀ ਖ਼ਬਰ »

ਪਾਕਿ ਦੇ ਅਟਾਰਨੀ ਜਨਰਲ ਅਨਵਰ ਮਨਸੂਰ ਖ਼ਾਨ ਵਲੋਂ ਅਸਤੀਫ਼ਾ

ਅੰਮਿ੍ਤਸਰ, 21 ਫਰਵਰੀ (ਸੁਰਿੰਦਰ ਕੋਛੜ)- ਪਾਕਿਸਤਾਨ ਦੇ ਅਟਾਰਨੀ ਜਨਰਲ ਅਨਵਰ ਮਨਸੂਰ ਖ਼ਾਨ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ | ਉਨ੍ਹਾਂ ਨੇ ਆਪਣਾ ਅਸਤੀਫ਼ਾ ਰਾਸ਼ਟਰਪਤੀ ਆਰਿਫ਼ ਅਲਵੀ ਨੂੰ ਸੌਾਪਿਆ | ਉਨ੍ਹਾਂ ਨੇ ਆਪਣੇ ਅਸਤੀਫ਼ੇ 'ਚ ਲਿਖਿਆ ਹੈ ਕਿ ਉਹ ਇਹ ...

ਪੂਰੀ ਖ਼ਬਰ »

ਲਾਹੌਰ 'ਚ ਮਨਾਇਆ ਕੌਮਾਂਤਰੀ ਮਾਂ ਬੋਲੀ ਦਿਵਸ

ਅੰਮਿ੍ਤਸਰ, 21 ਫਰਵਰੀ (ਸੁਰਿੰਦਰ ਕੋਛੜ)-ਕੌਮਾਂਤਰੀ ਮਾਂ ਬੋਲੀ ਦਿਹਾੜੇ ਮੌਕੇ ਲਾਹੌਰ ਦੀ ਸ਼ਿਮਲਾ ਪਹਾੜੀ ਸਥਿਤ ਪ੍ਰੈੱਸ ਕਲੱਬ ਸਾਹਮਣੇ ਵੱਖ-ਵੱਖ ਸੰਸਥਾਵਾਂ ਵਲੋਂ ਮਾਂ-ਬੋਲੀ ਪੰਜਾਬੀ ਨੂੰ ਉਸ ਦਾ ਬਣਦਾ ਹੱਕ, ਸਨਮਾਨ ਤੇ ਇਨਸਾਫ਼ ਦਿਵਾਉਣ ਲਈ ਪੰਜਾਬ ਅਸੈਂਬਲੀ ਵੱਲ ...

ਪੂਰੀ ਖ਼ਬਰ »

ਗਿ੍ਫ਼ਤਾਰ ਕੀਤੇ ਐਸ.ਐਚ.ਓ. ਪਾਸੋਂ ਅਫ਼ੀਮ ਤੇ ਨਕਦੀ ਬਰਾਮਦ

ਲੁਧਿਆਣਾ, 21 ਫਰਵਰੀ (ਪਰਮਿੰਦਰ ਸਿੰਘ ਆਹੂਜਾ)- ਐਸ.ਟੀ.ਐਫ. ਵਲੋਂ ਬੀਤੇ ਦਿਨ ਹੈਰੋਇਨ ਸਮੇਤ ਗਿ੍ਫਤਾਰ ਕੀਤੇ ਥਾਣਾ ਡਵੀਜ਼ਨ ਨੰਬਰ ਦੋ ਦੇ ਐਸ.ਐਚ.ਓ. ਦੀ ਰਿਹਾਇਸ਼ ਤੋਂ ਪੁਲਿਸ ਨੇ ਅਫ਼ੀਮ ਤੇ ਨਕਦੀ ਬਰਾਮਦ ਕੀਤੀ ਹੈ | ਜ਼ਿਕਰਯੋਗ ਹੈ ਕਿ ਐਸ.ਟੀ.ਐਫ. ਦੀ ਪੁਲਿਸ ਵਲੋਂ ...

ਪੂਰੀ ਖ਼ਬਰ »

ਸਾਕਾ ਨਨਕਾਣਾ ਸਾਹਿਬ ਦੀ ਸ਼ਤਾਬਦੀ ਮੌਕੇ 20 ਹਜ਼ਾਰ ਸੰਗਤ ਪਹੁੰਚੇਗੀ ਪਾਕਿ-ਗਿਆਨੀ ਹਰਪ੍ਰੀਤ ਸਿੰਘ

ਅੰਮਿ੍ਤਸਰ, 21 ਫਰਵਰੀ (ਸੁਰਿੰਦਰ ਕੋਛੜ)- ਸਾਕਾ ਸ੍ਰੀ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ 'ਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਵਲੋਂ ਸਾਂਝੇ ਤੌਰ 'ਤੇ ਕਰਵਾਏ ਗਏ ਸਮਾਗਮ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ...

ਪੂਰੀ ਖ਼ਬਰ »

ਸ੍ਰੀ ਨਨਕਾਣਾ ਸਾਹਿਬ 'ਚ ਭਾਈ ਗਜਿੰਦਰ ਸਿੰਘ ਦੀ ਪਤਨੀ ਦੀ ਯਾਦ 'ਚ ਮੈਡੀਕਲ ਕੈਂਪ

ਅੰਮਿ੍ਤਸਰ, 21 ਫਰਵਰੀ (ਸੁਰਿੰਦਰ ਕੋਛੜ)- ਪਾਕਿਸਤਾਨ ਦੇ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ਵਿਖੇ ਦਲ ਖ਼ਾਲਸਾ ਦੇ ਭਾਈ ਗਜਿੰਦਰ ਸਿੰਘ ਦੀ ਪਤਨੀ ਸਵ: ਬੀਬੀ ਮਨਜੀਤ ਕੌਰ ਦੀ ਯਾਦ 'ਚ ਤਿੰਨ ਦਿਨਾਂ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ | 19 ਫਰਵਰੀ ਨੂੰ ਸ਼ੁਰੂ ਕੀਤੇ ਗਏ ਇਸ ...

ਪੂਰੀ ਖ਼ਬਰ »

ਵਲੈਤ ਤੋਂ ਆਏ 5 ਦੇਸ਼ਾਂ ਦੇ ਨੌਜਵਾਨ ਪੰਜਾਬ ਦੇ ਖੇਤਾਂ 'ਚ ਸਟ੍ਰਾਬੇਰੀ ਦੇਖ ਕੇ ਹੋਏ ਗਦ-ਗਦ

ਹਰਦੀਪ ਸਿੰਘ ਢੀਂਡਸਾ ਨੂਰਪੁਰ ਬੇਦੀ, 21 ਫਰਵਰੀ - ਰੂਪਨਗਰ ਜ਼ਿਲ੍ਹੇ ਦੇ ਨੂਰਪੁਰ ਬੇਦੀ ਬਲਾਕ ਦੇ ਪਿੰਡ ਨੰਗਲ ਵਿਖੇ ਸਟ੍ਰਾਬੇਰੀ ਦੇ ਖੇਤਾਂ ਵਿਚ ਅੱਜ ਇਕ ਮਨਮੋਹਕ ਨਜ਼ਾਰਾ ਉਦੋਂ ਦੇਖਣ ਨੂੰ ਮਿਲਿਆ, ਜਦੋਂ ਵਲੈਤ ਤੋਂ ਆਏ ਪੰਜ ਦੇਸ਼ਾਂ ਦੇ 37 ਨੌਜਵਾਨ ਲੜਕੇ-ਲੜਕੀਆਂ ...

ਪੂਰੀ ਖ਼ਬਰ »

ਨੱਢਾ ਵਲੋਂ ਮਿਸ ਕਾਲ ਕਰਕੇ ਬਣਾਏ ਭਾਜਪਾ ਮੈਂਬਰਾਂ ਨਾਲ ਸੰਪਰਕ ਬਣਾਉਣ ਦੀ ਹਦਾਇਤ

ਸ਼ਿਵ ਸ਼ਰਮਾ ਜਲੰਧਰ, 21 ਫਰਵਰੀ- ਭਾਜਪਾ ਦੇ ਕੌਮੀ ਪ੍ਰਧਾਨ ਜੇ. ਪੀ. ਨੱਢਾ ਦਾ ਅੰਮਿ੍ਤਸਰ ਦੌਰਾ ਕਾਫ਼ੀ ਸੰਖੇਪ ਰਿਹਾ ਹੈ ਪਰ ਇਸ ਦੇ ਬਾਵਜੂਦ ਉਹ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਕਈ ਵੱਡੇ ਸੰਦੇਸ਼ ਦੇ ਗਏ ਹਨ | ਪਿਛਲੇ ਸਮੇਂ ਵਿਚ ਮਿਸ ਕਾਲਾਂ ਕਰਕੇ ਪਾਰਟੀ ਦੀ ਕੀਤੀ ਗਈ ...

ਪੂਰੀ ਖ਼ਬਰ »

ਪੰਜਾਬ, ਯੂ.ਟੀ., ਮੁਲਾਜ਼ਮ ਤੇ ਪੈਨਸ਼ਨਰਜ਼ ਵਲੋਂ ਸਾਂਝੇ ਫ਼ਰੰਟ ਦਾ ਗਠਨ

ਸੰਗਰੂਰ, 21 ਫਰਵਰੀ (ਚੌਧਰੀ ਨੰਦ ਲਾਲ ਗਾਂਧੀ)- ਸੂਬੇ ਦੀਆਂ ਸੰਘਰਸ਼ਸ਼ੀਲ ਵੱਖ-ਵੱਖ ਮੁਲਾਜ਼ਮ ਫੈਡਰੇਸ਼ਨਾਂ, ਮੁਲਾਜ਼ਮ ਮੰਚ, ਪੈਨਸ਼ਨਰਜ਼ ਜਥੇਬੰਦੀਆਂ ਤੇ ਅਨੇਕਾਂ ਆਜ਼ਾਦ ਜਥੇਬੰਦੀਆਂ ਵਲੋਂ ਸੂਬਾ ਸਰਕਾਰ ਦੀਆਂ ਮੁਲਾਜ਼ਮ, ਪੈਨਸ਼ਨਰ ਵਿਰੋਧੀ ਨੀਤੀਆਂ ਤੇ ਚਿਰਾਂ ...

ਪੂਰੀ ਖ਼ਬਰ »

ਢੀਂਡਸਾ ਪਰਿਵਾਰ ਕਾਂਗਰਸ ਨਾਲ ਮਿਲ ਕੇ ਸ਼ੋ੍ਰਮਣੀ ਕਮੇਟੀ 'ਤੇ ਕਬਜ਼ੇ ਦੀ ਕਰ ਰਿਹਾ ਵਿਊਾਤਬੰਦੀ-ਭਾਈ ਲੌ ਾਗੋਵਾਲ

ਸੰਗਰੂਰ, 21 ਫਰਵਰੀ (ਸੁਖਵਿੰਦਰ ਸਿੰਘ ਫੁੱਲ)- ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਨੇ ਕਿਹਾ ਕਿ ਢੀਂਡਸਾ ਪਰਿਵਾਰ ਕਾਂਗਰਸ ਨਾਲ ਮਿਲ ਕੇ ਸ਼ੋ੍ਰਮਣੀ ਕਮੇਟੀ 'ਤੇ ਕਬਜ਼ਾ ਕਰਨ ਦੀ ਵਿਊਾਤ ਬਣਾ ਰਿਹਾ ਹੈ | ਇਥੇ ...

ਪੂਰੀ ਖ਼ਬਰ »

ਸ਼ੋਪੀਆਂ 'ਚ 3 ਓਵਰ ਗਰਾਊਾਡ ਵਰਕਰ ਗਿ੍ਫ਼ਤਾਰ

ਸ੍ਰੀਨਗਰ, 21 ਫਰਵਰੀ (ਏਜੰਸੀ)- ਸੁਰੱਖਿਆ ਬਲਾਂ ਵਲੋਂ ਸ਼ੁੱਕਰਵਾਰ ਨੂੰ ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ 'ਚ ਅੱਤਵਾਦੀ ਸਗੰਠਨਾਂ ਦੇ 3 ਓਵਰ ਗਰਾਉਂਡ ਵਰਕਰਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਅਧਿਕਾਰੀਆਂ ਨੇ ਦੱਸਿਆ ਕਿ ਸ਼ੋਪੀਆਂ ਦੇ ਹੇਫ ਇਲਾਕੇ ਤੋਂ ਅੱਜ ...

ਪੂਰੀ ਖ਼ਬਰ »

ਜੰਮੂ-ਕਸ਼ਮੀਰ ਦੇ ਬਡਗਾਮ ਤੋਂ ਜੈਸ਼ ਸਮਰਥਕ ਗਿ੍ਫ਼ਤਾਰ

ਸ੍ਰੀਨਗਰ, 21 ਫਰਵਰੀ (ਏਜੰਸੀ)- ਜੰਮੂ-ਕਸ਼ਮੀਰ ਦੇ ਬਡਗਾਮ ਜ਼ਿਲ੍ਹੇ 'ਚ ਅੱਜ ਪੁਲਿਸ ਨੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਇਕ ਸਹਿਯੋਗੀ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਖੁਫੀਆ ਸੂਚਨਾ 'ਤੇ ਕਾਰਵਾਈ ਕਰਦਿਆਂ ਜ਼ਿਲ੍ਹੇ ਦੇ ਖਾਨ ਸਾਹਿਬ ...

ਪੂਰੀ ਖ਼ਬਰ »

ਸ਼ਾਹ ਵਲੋਂ ਕੇਂਦਰੀ ਮੰਤਰੀ ਜੈਸ਼ੰਕਰ, ਸਮਿ੍ਤੀ ਅਤੇ ਹਰਸਿਮਰਤ ਕੌਰ ਬਾਦਲ ਨਾਲ ਮੁਲਾਕਾਤ

ਨਵੀਂ ਦਿੱਲੀ, 21 ਫਰਵਰੀ (ਏਜੰਸੀਆਂ)-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ 4 ਮੰਤਰੀਆਂ ਦੇ ਸਮੂਹ, ਜਿਨ੍ਹਾਂ 'ਚ ਵਿਦੇਸ਼ ਮੰਤਰੀ ਐਸ. ਜੈਸ਼ੰਕਰ, ਮਹਿਲਾ ਬਾਲ ਵਿਕਾਸ ਮੰਤਰੀ ਸਮਿ੍ਤੀ ਈਰਾਨੀ, ਸਿਹਤ ਮੰਤਰੀ ਹਰਸ਼ ਵਰਧਨ ਅਤੇ ਫ਼ੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ...

ਪੂਰੀ ਖ਼ਬਰ »

ਬੈਂਗਲੁਰੂ 'ਚ 'ਕਸ਼ਮੀਰ ਮੁਕਤੀ, ਦਲਿਤ ਮੁਕਤੀ' ਵਾਲੀ ਤਖ਼ਤੀ ਲੈ ਕੇ ਪ੍ਰਦਰਸ਼ਨ 'ਚ ਸ਼ਾਮਿਲ ਹੋਣ ਵਾਲੀ ਲੜਕੀ ਹਿਰਾਸਤ 'ਚ

ਬੈਂਗਲੁਰੂ, 21 ਫਰਵਰੀ (ਏਜੰਸੀ)-ਇਥੇ ਕੱਲ੍ਹ ਸੀ. ਏ. ਏ. ਵਿਰੋਧੀ ਪ੍ਰਦਰਸ਼ਨ ਦੌਰਾਨ ਇਕ ਔਰਤ ਵਲੋਂ ਪਾਕਿਸਤਾਨ ਪੱਖੀ ਨਾਅਰੇ ਲਾਉਣ ਦੇ ਅਗਲੇ ਹੀ ਦਿਨ ਇਨ੍ਹਾਂ ਪ੍ਰਦਰਸ਼ਨਾਂ ਦੇ ਵਿਰੁੱਧ ਹੋਏ ਪ੍ਰਦਰਸ਼ਨ ਦੌਰਾਨ ਕਸ਼ਮੀਰ ਮੁਕਤੀ, ਦਲਿਤ ਮੁਕਤੀ, ਮੁਸਲਿਮ ਮੁਕਤੀ ਲਿਖੀਆਂ ...

ਪੂਰੀ ਖ਼ਬਰ »

ਸਹੁੰ ਚੁੱਕਣ ਤੋਂ ਬਾਅਦ ਪਹਿਲੀ ਵਾਰ ਪ੍ਰਧਾਨ ਮੰਤਰੀ ਮੋਦੀ ਨੂੰ ਮਿਲੇ ਊਧਵ ਠਾਕਰੇ

ਨਵੀਂ ਦਿੱਲੀ, 21 ਫਰਵਰੀ (ਏਜੰਸੀ)-ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਸਹੁੰ ਚੁੱਕਣ ਤੋਂ ਕਰੀਬ 3 ਮਹੀਨੇ ਬਾਅਦ ਪਹਿਲੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸ਼ੁੱਕਰਵਾਰ ਨੂੰ ਦਿੱਲੀ ਸਥਿਤ ਉਨ੍ਹਾਂ ਦੇ ਸਰਕਾਰੀ ਨਿਵਾਸ ਸਥਾਨ 'ਤੇ ਮੁਲਾਕਾਤ ਕੀਤੀ | ਇਸ ...

ਪੂਰੀ ਖ਼ਬਰ »

ਭਾਰਤ ਸਾਡੇ ਵਪਾਰ ਨੂੰ ਪ੍ਰਭਾਵਿਤ ਕਰ ਰਿਹਾ ਹੈ, ਮੋਦੀ ਨਾਲ ਕਰਾਂਗੇ ਗੱਲਬਾਤ-ਟਰੰਪ

ਵਾਸ਼ਿੰਗਟਨ, 21 ਫਰਵਰੀ (ਏਜੰਸੀਆਂ)-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਜ਼ਿਆਦਾ ਕਰ ਲਗਾ ਕੇ ਭਾਰਤ ਕਈ ਸਾਲਾਂ ਤੋਂ ਅਮਰੀਕਾ ਦੇ ਵਾਪਾਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਉਹ ਆਪਣੀ ਭਾਰਤ ਦੀ ਪਹਿਲੀ ਯਾਤਰਾ ਦੌਰਾਨ ਇਸ ...

ਪੂਰੀ ਖ਼ਬਰ »

ਗੁਰਦੁਆਰਾ ਕਰੀਰ ਸਾਹਿਬ ਪਾਤਸ਼ਾਹੀ 6ਵੀਂ ਦੇ ਜੋੜ ਮੇਲੇ ਸਬੰਧੀ ਸਜਾਇਆ ਨਗਰ ਕੀਰਤਨ

ਰਾਏਕੋਟ, 21 ਫਰਵਰੀ (ਬਲਵਿੰਦਰ ਸਿੰਘ ਲਿੱਤਰ)- ਗੁਰਦੁਆਰਾ ਕਰੀਰ ਸਾਹਿਬ ਪਾਤਸ਼ਾਹੀ 6ਵੀਂ ਪਿੰਡ ਲਿੱਤਰ ਵਿਖੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਗਮਨ ਪੁਰਬ ਦੇ ਸਬੰਧ ਵਿਚ ਮਨਾਏ ਜਾਂਦੇ ਜੋੜ ਮੇਲੇ ਦੇ ਪਹਿਲੇ ਦਿਨ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਕਮੇਟੀ ...

ਪੂਰੀ ਖ਼ਬਰ »

ਪੰਜਾਬ ਬਜਟ ਸੈਸ਼ਨ 'ਚ ਇਕ ਦਿਨ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਹੋਣਗੀਆਂ ਵਿਚਾਰਾਂ- ਚੰਨੀ

ਚੰਡੀਗੜ੍ਹ, 21 ਫਰਵਰੀ (ਅਜਾਇਬ ਸਿੰਘ ਔਜਲਾ)- ਕੌਮਾਂਤਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਪੰਜਾਬ ਸਰਕਾਰ ਵਲੋਂ ਪੰਜਾਬ ਕਲਾ ਪ੍ਰੀਸ਼ਦ ਦੀ ਅਗਵਾਈ ਹੇਠ ਮਨਾਏ ਗਏ ਹਫ਼ਤੇ ਦੀ ਸਮਾਪਤੀ ਮੌਕੇ ਪੰਜਾਬ ਕਲਾ ਭਵਨ ਵਿਖੇ ਇਕ ਸਾਹਿਤਕ ਸਮਾਗਮ ਕਰਵਾਇਆ ਗਿਆ | ਇਸ ਸਮਾਗਮ ਦੇ ਮੁੱਖ ...

ਪੂਰੀ ਖ਼ਬਰ »

ਯੂ.ਕੇ. ਸਰਕਾਰ ਨੇ ਪੁਆਇੰਟ ਬੇਸਡ ਸਿਸਟਮ ਰਾਹੀਂ ਵਿਦਿਆਰਥੀਆਂ ਦੀ ਪੀ.ਆਰ. ਦਾ ਰਾਹ ਕੀਤਾ ਸੌਖਾ-ਗੁਰਮਿੰਦਰ ਸ਼ੇਰਗਿੱਲ

ਚੰਡੀਗੜ•, 21 ਫਰਵਰੀ (ਅਜੀਤ ਬਿਊਰੋ)- ਗਲੋਬਲ ਵੀਜ਼ਾ ਹੈਲਪਲਾਈਨ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਐਮ.ਡੀ. ਗੁਰਮਿੰਦਰ ਸ਼ੇਰਗਿੱਲ ਨੇ ਗੱਲਬਾਤ ਕਰਦੇ ਦੱਸਿਆ ਕਿ ਸਤੰਬਰ-2019 'ਚ ਯੂ.ਕੇ. ਸਰਕਾਰ ਨੇ 8 ਸਾਲਾਂ ਬਾਅਦ ਸਟੱਡੀ ਵੀਜਾ ਓਪਨ ਕੀਤਾ ਸੀ, ਜਿਸ ਦੇ ਨਾਲ ਵਿਦਿਆਰਥੀਆਂ ਨੂੰ ...

ਪੂਰੀ ਖ਼ਬਰ »

ਪਰਿਵਾਰਕ ਰਿਸ਼ਤਿਆਂ ਦੀ ਨੋਕ-ਝੋਕ ਨੂੰ ਦਰਸਾਏਗੀ ਫ਼ਿਲਮ 'ਇੱਕੋ ਮਿੱਕੇ'-ਸਤਿੰਦਰ ਸਰਤਾਜ

'ਅਜੀਤ' ਭਵਨ ਪੁੱਜੇ ਸਤਿੰਦਰ ਸਰਤਾਜ ਤੇ ਅਦਿਤੀ ਸ਼ਰਮਾ

ਜਲੰਧਰ, 21 ਫਰਵਰੀ (ਹਰਵਿੰਦਰ ਸਿੰਘ ਫੁੱਲ)- ਹਾਲੀਵੁੱਡ ਫ਼ਿਲਮ 'ਬਲੈਕ ਪਿ੍ੰਸ' ਨਾਲ ਫ਼ਿਲਮੀ ਦੁਨੀਆਂ 'ਚ ਕਦਮ ਰੱਖਣ ਵਾਲੇ ਉਘੇ ਗਾਇਕ ਅਤੇ ਅਦਾਕਾਰ ਸਤਿੰਦਰ ਸਰਤਾਜ ਹੁਣ ਪੰਜਾਬੀ ਫ਼ਿਲਮ 'ਚ ਵੀ ਨਜ਼ਰ ਆਉਣਗੇ | ਨਿਰਦੇਸ਼ਕ ਪੰਕਜ ਵਰਮਾ ਦੁਆਰਾ ਨਿਰਦੇਸ਼ਤ ਫ਼ਿਲਮ 'ਇੱਕੋ ...

ਪੂਰੀ ਖ਼ਬਰ »

ਲੋਕ ਗਾਇਕਾ ਲਾਚੀ ਬਾਵਾ ਨੂੰ ਸ਼ਰਧਾਂਜਲੀਆਂ

ਅੰਮਿ੍ਤਸਰ, 21 ਫਰਵਰੀ (ਜਸਵੰਤ ਸਿੰਘ ਜੱਸ)- ਪੰਜਾਬੀ ਲੋਕ ਗਾਇਕ ਜੋੜੀ ਗੁਰਮੀਤ ਬਾਵਾ ਤੇ ਕਿਰਪਾਲ ਬਾਵਾ ਦੀ ਸਪੁੱਤਰੀ ਤੇ ਪੰਜਾਬ ਦੀ ਉਘੀ ਲੋਕ ਗਾਇਕਾ ਲਾਚੀ ਬਾਵਾ ਜੋ ਕੁੱਝ ਦਿਨ ਪਹਿਲਾਂ ਕੈਂਸਰ ਦੀ ਨਾਮੁਰਾਦ ਬੀਮਾਰੀ ਨਾਲ ਜੂਝਦਿਆਂ ਇਸ ਜਹਾਨ ਤੇ ਲੱਖਾਂ ਸੰਗੀਤ ...

ਪੂਰੀ ਖ਼ਬਰ »

ਲੋਕ ਭਲਾਈ ਪਾਰਟੀ ਦੇ ਪੁਰਾਣੇ ਆਗੂ ਤੇ ਵਰਕਰ ਸੰਗਰੂਰ ਦੀ ਰੈਲੀ ਨੂੰ ਇਤਿਹਾਸਕ ਬਣਾਉਣ 'ਚ ਯੋਗਦਾਨ ਪਾਉਣ- ਰਾਮੂਵਾਲੀਆ

ਲੁਧਿਆਣਾ, 21 ਫਰਵਰੀ (ਪੁਨੀਤ ਬਾਵਾ)-ਸਾਬਕਾ ਕੇਂਦਰੀ ਮੰਤਰੀ, ਉੱਤਰ ਪ੍ਰਦੇਸ਼ ਵਿਧਾਨ ਪ੍ਰੀਸ਼ਦ ਦੇ ਮੈਂਬਰ ਤੇ ਲੋਕ ਭਲਾਈ ਪਾਰਟੀ ਦੇ ਪ੍ਰਧਾਨ ਬਲਵੰਤ ਸਿੰਘ ਰਾਮੂਵਾਲੀਆ ਨੇ ਸੰਗਰੂਰ ਤੇ ਬਰਨਾਲ ਜ਼ਿਲ੍ਹੇ ਨਾਲ ਸਬੰਧਤ ਲੋਕ ਭਲਾਈ ਪਾਰਟੀ ਦੇ ਪੁਰਾਣੇ ਆਗੂਆਂ ਤੇ ...

ਪੂਰੀ ਖ਼ਬਰ »

ਪੰਜਾਬ ਦੇ ਨੰਬਰਦਾਰਾਂ ਨੇ ਰਾਜ ਪੱਧਰੀ ਰੈਲੀ 'ਚ ਸਰਕਾਰ ਵਲੋਂ ਵਧਾਏ ਭੱਤੇ ਨੂੰ ਕੀਤਾ ਰੱਦ

ਜਗਰਾਉਂ, 21 ਫਰਵਰੀ (ਜੋਗਿੰਦਰ ਸਿੰਘ)- ਪੰਜਾਬ ਨੰਬਰਦਾਰਾਂ ਯੂਨੀਅਨ ਵਲੋਂ ਇਥੇ ਕੀਤੀ ਗਈ ਰਾਜ ਪੱਧਰੀ ਰੈਲੀ 'ਚ ਕੈਪਟਨ ਸਰਕਾਰ ਵਲੋਂ ਨੰਬਰਦਾਰਾਂ ਦੇ ਭੱਤੇ 'ਚ ਕੀਤੇ ਗਏ 500 ਰੁਪਏ ਦੇ ਵਾਧੇ ਨੂੰ ਰੱਦ ਕਰਦਿਆਂ ਹਰਿਆਣਾ ਸਰਕਾਰ ਦੀ ਤਰਜ 'ਤੇ ਨੰਬਰਦਾਰਾਂ ਦਾ ਭੱਤਾ 3 ਹਜ਼ਾਰ ...

ਪੂਰੀ ਖ਼ਬਰ »

ਸ੍ਰੀ ਨਨਕਾਣਾ ਸਾਹਿਬ ਦੀ ਜਗਜੀਤ ਕੌਰ ਦੇ ਪਰਿਵਾਰਕ ਮੈਂਬਰ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲੇ

ਅੰਮਿ੍ਤਸਰ, 21 ਫਰਵਰੀ (ਸੁਰਿੰਦਰ ਕੋਛੜ)- ਪਾਕਿਸਤਾਨ ਦੇ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ਦੀ ਅਗਵਾ ਕੀਤੀ ਦੱਸੀ ਜਾ ਰਹੀ ਜਗਜੀਤ ਕੌਰ ਦੇ ਪਰਿਵਾਰਕ ਮੈਂਬਰਾਂ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ ਗਈ ਤੇ ਉਨ੍ਹਾਂ ...

ਪੂਰੀ ਖ਼ਬਰ »

ਪਾਕਿ 'ਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਸ਼ਿਵਰਾਤਰੀ

ਅੰਮਿ੍ਤਸਰ, 21 ਫਰਵਰੀ (ਸੁਰਿੰਦਰ ਕੋਛੜ)- ਪਾਕਿਸਤਾਨ ਦੇ ਹੈਦਰਾਬਾਦ, ਮਾਨਸੇਹਰਾ, ਲਿਆਕਤਪੁਰ, ਪਿਸ਼ਾਵਰ, ਕਰਾਚੀ, ਰਾਵਲਪਿੰਡੀ, ਮੁਲਤਾਨ, ਲਾਹੌਰ ਸਮੇਤ ਸਿੰਧ ਦੇ ਸ਼ਹਿਰਾਂ ਵਿਚਲੇ ਆਬਾਦ ਮੰਦਿਰਾਂ-ਸ਼ਿਵਾਲਿਆਂ 'ਚ ਅੱਜ ਹਰ-ਹਰ ਮਹਾਦੇਵ ਦੇ ਜੈਕਾਰਿਆਂ ਨਾਲ ...

ਪੂਰੀ ਖ਼ਬਰ »

10 ਫ਼ੀਸਦੀ ਬੰਦ ਫ਼ੈਕਟਰੀਆਂ ਨੂੰ ਬਜਟ 'ਚ ਰਾਹਤ ਮਿਲਣ ਦੀ ਉਡੀਕ ਕਰ ਰਹੇ ਹਨ ਸਨਅਤਕਾਰ

ਸ਼ਿਵ ਸ਼ਰਮਾ ਜਲੰਧਰ, 21 ਫਰਵਰੀ- ਸਨਅਤਕਾਰ ਪੰਜਾਬ ਸਰਕਾਰ ਵਲੋਂ ਪੇਸ਼ ਕੀਤੇ ਜਾਣ ਵਾਲੇ ਬਜਟ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ, ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਰਾਜ ਦੀ ਜਿਸ ਤਰ੍ਹਾਂ ਨਾਲ ਵਿੱਤੀ ਹਾਲਾਤ ਹਨ, ਉਨ੍ਹਾਂ ਹਾਲਾਤਾਂ ਵਿਚ ਚਾਹੇ ਜ਼ਿਆਦਾ ਰਾਹਤ ਮਿਲਣ ...

ਪੂਰੀ ਖ਼ਬਰ »

ਪਿਸ਼ਾਵਰ 'ਚ ਗੁਰਦੁਆਰੇ ਤੋਂ ਕਬਜ਼ਾ ਹਟਾਉਣ ਲਈ ਰੋਸ ਪ੍ਰਦਰਸ਼ਨ

ਅੰਮਿ੍ਤਸਰ, 21 ਫਰਵਰੀ (ਸੁਰਿੰਦਰ ਕੋਛੜ)- ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੇ ਜ਼ਿਲ੍ਹਾ ਪਿਸ਼ਾਵਰ 'ਚ ਗੁਰਦੁਆਰਾ ਸਾਹਿਬ ਤੋਂ ਭੂਮੀ ਮਾਫ਼ੀਆ ਦਾ ਕਬਜ਼ਾ ਹਟਾਉਣ ਲਈ ਇਲਾਕੇ ਦੇ ਹਿੰਦੂਆਂ ਤੇ ਸਿੱਖਾਂ ਨੇ ਸਾਂਝੇ ਤੌਰ 'ਤੇ ਵਿਰੋਧ ਪ੍ਰਦਰਸ਼ਨ ਕੀਤਾ | ਜਾਣਕਾਰੀ ...

ਪੂਰੀ ਖ਼ਬਰ »

ਸੇਵਾ-ਮੁਕਤ ਆਈ.ਏ.ਐਸ. ਕਿਰਨਦੀਪ ਸਿੰਘ ਭੁੱਲਰ ਦਾ ਦਿਹਾਂਤ-ਸਸਕਾਰ ਅੱਜ

ਕੋਟਕਪੂਰਾ, 21 ਫ਼ਰਵਰੀ (ਮੇਘਰਾਜ)-ਸੇਵਾ-ਮੁਕਤ ਆਈ.ਏ.ਐਸ. ਅਧਿਕਾਰੀ ਕਿਰਨਦੀਪ ਸਿੰਘ ਭੁੱਲਰ (66) ਦੀ ਅੱਜ ਸਵੇਰੇ ਕਰੀਬ 2 ਵਜੇ ਪੀ.ਜੀ.ਆਈ. ਚੰਡੀਗੜ੍ਹ ਵਿਖੇ ਬਿਮਾਰੀ ਕਾਰਨ ਮੌਤ ਹੋ ਗਈ | ਉਹ ਆਪਣੇ ਪਿੱਛੇ ਪਤਨੀ ਸੁਖਵੰਤ ਕੌਰ, 2 ਬੇਟੀਆਂ ਰਾਜਬੀਰ ਕੌਰ ਤੇ ਅਮਰਬੀਰ ਕੌਰ ਨੂੰ ...

ਪੂਰੀ ਖ਼ਬਰ »

ਪ੍ਰਾਈਮ ਇੰਟਰਨੈਸ਼ਨਲ ਨੇ ਲਗਵਾਇਆ ਆਸਟਰੇਲੀਆ ਦਾ ਸਟੱਡੀ ਵੀਜ਼ਾ

ਧੂਰੀ, 21 ਫਰਵਰੀ (ਸੰਜੇ ਲਹਿਰੀ)- ਪ੍ਰਾਈਮ ਇੰਟਰਨੈਸ਼ਨਲ ਕੰਸਲਟੈਂਸੀ ਧੂਰੀ ਦੇ ਐਮ.ਡੀ. ਅੰਮਿ੍ਤਪਾਲ ਸਿੰਘ ਢੀਂਡਸਾ ਤੇ ਮਨਦੀਪ ਸਿੰਘ ਰਾਜੋਮਾਜਰਾ ਨੇ ਦੱਸਿਆ ਕਿ ਪ੍ਰਾਈਮ ਇੰਟਰਨੈਸ਼ਨਲ ਵਲੋਂ ਪਿੰਡ ਘਨੌਰ ਦੀ ਰਹਿਣ ਵਾਲੀ ਜਸਪ੍ਰੀਤ ਕੌਰ ਦੇ ਪੀ.ਟੀ.ਈ. ਵਿਚੋਂ ਕੁੱਲ 54 ...

ਪੂਰੀ ਖ਼ਬਰ »

ਸ੍ਰੀ ਮੁਕਤਸਰ ਸਾਹਿਬ ਇਲਾਕੇ 'ਚ ਬਾਰਿਸ਼ ਦੇ ਨਾਲ ਗੜੇਮਾਰੀ

ਸ੍ਰੀ ਮੁਕਤਸਰ ਸਾਹਿਬ, 21 ਫਰਵਰੀ (ਰਣਜੀਤ ਸਿੰਘ ਢਿੱਲੋਂ)- ਅੱਜ ਸਵੇਰੇ ਸ੍ਰੀ ਮੁਕਤਸਰ ਸਾਹਿਬ ਇਲਾਕੇ ਵਿਚ ਤੇਜ਼ ਗਰਜ-ਚਮਕ ਮਗਰੋਂ ਤੇਜ਼ ਝੱਖੜ ਤੇ ਬਾਰਿਸ਼ ਦੇ ਨਾਲ ਗੜ੍ਹੇਮਾਰੀ ਵੀ ਹੋਈ, ਜਿਸ ਕਾਰਨ ਕਈ ਪਿੰਡਾਂ ਵਿਚ ਕਣਕ ਦੀ ਫ਼ਸਲ ਨੂੰ ਨੁਕਸਾਨ ਪਹੁੰਚਿਆ | ਜ਼ਿਲ੍ਹੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX