ਤਾਜਾ ਖ਼ਬਰਾਂ


ਜਗਰਾਉਂ ਨੇੜੇ ਚੌਂਕੀਮਾਨ ਇਲਾਕੇ 'ਚ ਇਕ 15 ਸਾਲਾ ਲੜਕੇ ਦਾ ਕੋਰੋਨਾ ਆਇਆ ਪਾਜ਼ੀਟਿਵ
. . .  17 minutes ago
ਚੌਂਕੀਮਾਨ, 9 ਅਪ੍ਰੈਲ (ਤਜਿੰਦਰ ਸਿੰਘ ਚੱਢਾ) - ਅੱਜ ਮੁਹੰਮਦ ਰਫ਼ੀਕ ਪੁੱਤਰ ਨੂਰ ਮੁਹੰਮਦ ਵਾਸੀ ਚੌਂਕੀਮਾਨ ਰੋਡ ਗੁੜੇ ਦਾ ਕੋਰੋਨਾਵਾਇਰਸ ਦਾ ਟੈਸਟ ਪਾਜ਼ੀਟਿਵ ਆਇਆ ਹੈ। ਇਹ ਜਾਣਕਾਰੀ ਗੁਰਦੀਪ ਸਿੰਘ ਗੋਸਲ ਡੀ.ਐਸ.ਪੀ. ਜਗਰਾਉਂ ਨੇ ਦਿੱਤੀ ਤੇ ਕਿਹਾ ਕਿ ਰਫ਼ੀਕ ਤਬਲੀਗੀ ਜਮਾਤ ਨਾਲ ਸਬੰਧ ਰੱਖਦਾ ਹੈ...
ਪਾਜ਼ੀਟਿਵ ਮਰੀਜ਼ ਨਾਲ ਰਹੇ ਕੁੱਝ ਵਿਅਕਤੀਆਂ ਨੂੰ ਸਿਹਤ ਵਿਭਾਗ ਨੇ ਭੇਜਿਆ ਇਕਾਂਤਵਾਸ
. . .  27 minutes ago
ਮੁੱਲਾਂਪੁਰ, 9 ਅਪ੍ਰੈਲ (ਦਲਬੀਰ ਖੈਰਪੁਰ) - ਜਵਾਹਰਪੁਰ ਵਾਸੀ ਕੋਰੋਨਾ ਪਾਜ਼ੀਟਿਵ ਮਰੀਜ਼ ਨਾਇਬ ਸਿੰਘ ਦੇ ਸੰਪਰਕ 'ਚ ਰਹੇ ਇਲਾਕੇ ਪਿੰਡ ਪੜਛ ਦੇ ਜਸਵੀਰ ਸਿੰਘ ਤੇ ਮੇਵਾ ਸਿੰਘ, ਪਿੰਡ ਸੂੰਕ ਦੇ ਦਿਲਬਾਗ ਸਿੰਘ, ਨਾਡਾ ਦੇ ਸੁਰਜੀਤ ਰਾਮ ਤੇ ਚੰਡੀਗੜ੍ਹ ਦੇ ਪਿੰਡ ਖੁੱਡਾ ਅਲੀਸ਼ੇਰ ਦਾ ਰਾਮ ਕੁਮਾਰ ਦੇ ਸਿਹਤ ਵਿਭਾਗ...
ਅੱਜ ਦਾ ਵਿਚਾਰ
. . .  37 minutes ago
ਬਿਜਲੀ ਮੁਲਾਜ਼ਮਾਂ ਵੱਲੋਂ ਤਨਖਾਹ ਕਟੌਤੀ ਦੀ ਨਿਖੇਧੀ
. . .  1 day ago
ਬਜ਼ੁਰਗਾਂ ਦੀ ਪਰੇਸ਼ਾਨੀ ਨੂੰ ਦੇਖਦਿਆਂ ਬੈਂਕ ਨੇ ਕੀਤਾ ਕੁਰਸੀਆਂ ਦਾ ਇੰਤਜ਼ਾਮ
. . .  1 day ago
ਹਰੀਕੇ ਪੱਤਣ,8 ਅਪ੍ਰੈਲ (ਸੰਜੀਵ ਕੁੰਦਰਾ)ਕੋਰੋਨਾ ਵਾਇਰਸ ਦੇ ਸੰਕਟ ਨੂੰ ਦੇਖਦਿਆਂ ਲਗਾਏ ਗਏ ਕਰਫਿਊ ਵਿੱਚ ਢਿੱਲ ਦਿੰਦਿਆਂ ਸਰਕਾਰ ਨੇ ਬੈਂਕਾਂ ਖੋਲਣ ਦੇ ਹੁਕਮ ਦਿੱਤੇ ਹਨ ਪਰੰਤੂ ਬੈਂਕਾਂ ਅੱਗੇ ਲੱਗਦੀ ਭਾਰੀ ਭੀੜ ਜਿੱਥੇ ਕੋਰੋਨਾ ਵਰਗੀ ਮਹਾਂਮਾਰੀ ਨੂੰ ਸੱਦਾ ਦਿੰਦੀ ਹੈ ਉੱਥੇ ਹੀ...
ਜ਼ਿਲ੍ਹਾ ਐੱਸ ਏ ਐੱਸ ਨਗਰ 'ਚ ਅੱਜ 10 ਮਰੀਜ਼ ਕੋਰੋਨਾ ਪਾਜ਼ੀਟਿਵ
. . .  1 day ago
ਐੱਸ ਏ ਐੱਸ ਨਗਰ ,8 ਅਪ੍ਰੈਲ (ਕੇ .ਐੱਸ. ਰਾਣਾ )- ਜ਼ਿਲ੍ਹਾ ਐੱਸ ਏ ਐੱਸ ਨਗਰ ਅੰਦਰ ਅਜ 10 ਮਰੀਜ਼ ਕੋਰੋਨਾ ਪਾਜ਼ੀਟਿਵ ਆਏ ਹਨ । ਇਹ ਸਾਰੇ ਡੇਰਾਬਸੀ ਦੇ ਪਿੰਡ ਜਵਾਹਰ ਪੁਰ ਦੇ ਹਨ । ਕੁੱਲ ਮਿਲਾ ਕੇ ...
ਫ਼ਾਜ਼ਿਲਕਾ ਜ਼ਿਲ੍ਹੇ ਦੇ 3 ਸ਼ੱਕੀ ਲੋਕਾਂ ,ਚੋਂ ਦੋ ਦੀ ਕੋਰੋਨਾ ਰਿਪੋਰਟ ਨੈਗੇਟਿਵ, ਇਕ ਦੇ ਮੁੜ ਮੰਗੇ ਸੈਂਪਲ
. . .  1 day ago
ਫ਼ਾਜ਼ਿਲਕਾ, 8 ਅਪ੍ਰੈਲ (ਪ੍ਰਦੀਪ ਕੁਮਾਰ )- ਕੋਰੋਨਾ ਵਾਇਰਸ ਨੂੰ ਲੈ ਕੇ ਫ਼ਾਜ਼ਿਲਕਾ ਜ਼ਿਲ੍ਹੇ ਤੋਂ ਪਟਿਆਲਾ ਲੈਬ ਲਈ ਭੇਜੇ 3 ਸ਼ੱਕੀ ਲੋਕਾਂ ਦੀ ਰਿਪੋਰਟ ਵਿਚੋਂ 2 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ,। ਫ਼ਾਜ਼ਿਲਕਾ ਜ਼ਿਲ੍ਹੇ ਦੇ ਸਿਵਲ ...
ਲੁਧਿਆਣਾ ਵਿਚ ਦੋ ਹੋਰ ਮਰੀਜ਼ਾਂ ਵਿਚ ਕੋਰੋਨਾ ਵਾਇਰਸ ਦੀ ਸ਼ਿਕਾਇਤ ਪਾਈ ਗਈ
. . .  1 day ago
ਲੁਧਿਆਣਾ, 8 ਅਪ੍ਰੈਲ {ਸਲੇਮਪੁਰੀ} - ਲੁਧਿਆਣਾ ਵਿਚ ਕੋਰੋਨਾ ਵਾਇਰਸ ਤੋਂ ਪੀੜਤ ਦੋ ਹੋਰ ਮਰੀਜ਼ ਸਾਹਮਣੇ ਆਏ ਹਨ, ਜਿਸ ਪਿੱਛੋਂ ਪੀੜਤ ਮਰੀਜ਼ਾਂ ਦੀ ਗਿਣਤੀ ਦਾ ਅੰਕੜਾ 9 ਤੱਕ ਪੁੱਜ ਗਿਆ ਹੈ। ਸਿਵਲ ਸਰਜਨ ਡਾ ਰਾਜੇਸ਼ ਬੱਗਾ ਨੇ ਦੇਰ ...
ਪੀ ਜੀ ਆਈ 'ਚ ਦਾਖ਼ਲ ਚਿਤਾਮਲੀ ਦੇ ਕੋਰੋਨਾ ਪਾਜ਼ੀਟਿਵ ਵਿਅਕਤੀ ਦੀ ਹੋਈ ਮੌਤ
. . .  1 day ago
ਕੋਰੋਨਾ ਪਾਜ਼ੀਟਿਵ ਵਿਅਕਤੀ ਦੇ ਸੰਪਰਕ ਚ ਆਉਣ ਵਾਲੇ 10 ਵਿਅਕਤੀਆਂ ਨੂੰ ਇਕਾਂਤਵਾਸ ਵਿਚ ਰੱਖਿਆ
. . .  1 day ago
ਪਠਾਨਕੋਟ ,8 ਅਪ੍ਰੈਲ (ਸੰਧੂ) -17 ਮਾਰਚ ਨੂੰ ਦਿੱਲੀ ਤੋਂ ਪਠਾਨਕੋਟ ਚੱਲਣ ਵਾਲੀ ਰੇਲਗੱਡੀ ਧੌਲਾਧਾਰ ਐਕਸਪ੍ਰੈੱਸ ਵਿਚ ਪਠਾਨਕੋਟ ਵਿਖੇ ਪਹੁੰਚੇ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕਾਂਗੜਾ ਦੀ ਤਹਿਸੀਲ ਇੰਦੋਰਾ ਪਿੰਡ ਰੱਪੜ ਨਿਵਾਸੀ ਸਲੀਮ ...
ਸ੍ਰੀ ਮੁਕਤਸਰ ਸਾਹਿਬ ਵਿਖੇ ਇੱਕ ਵਿਅਕਤੀ ਦੀ ਰਿਪੋਰਟ ਆਈ ਕੋਰੋਨਾ ਪਾਜ਼ੀਟਿਵ
. . .  1 day ago
ਸ੍ਰੀ ਮੁਕਤਸਰ ਸਾਹਿਬ ,8 ਅਪ੍ਰੈਲ {ਰਣਜੀਤ ਸਿੰਘ ਢਿੱਲੋਂ} - ਸ੍ਰੀ ਮੁਕਤਸਰ ਸਾਹਿਬ ਵਿਖੇ ਸਰਕਾਰੀ ਹਸਪਤਾਲ ਵਿਚ ਤਬਲੀਗ਼ੀ ਜਮਾਤ ਨਾਲ ਸਬੰਧਿਤ ਇੱਕ ਨੌਜਵਾਨ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ । ਉਤਰ ਪ੍ਰਦੇਸ਼ ਦਾ ਰਹਿਣ ਵਾਲਾ ਨੌਜਵਾਨ ...
ਜਲੰਧਰ : ਪ੍ਰਸ਼ਾਸਨ ਨੇ ਮਿੱਠਾ ਬਾਜ਼ਾਰ ਦੇ ਘਰਾਂ ਨੂੰ ਕੀਤਾ ਕੁਆਰਨਟਾਈਨ
. . .  1 day ago
ਸੋਸ਼ਲ ਮੀਡੀਆ 'ਤੇ ਹਜ਼ਰਤ ਮੁਹੰਮਦ ਅਤੇ ਮੁਸਲਿਮ ਭਾਈਚਾਰੇ 'ਤੇ ਟਿੱਪਣੀ ਕਰਨ ਵਾਲਾ ਨੌਜਵਾਨ ਗ੍ਰਿਫ਼ਤਾਰ
. . .  1 day ago
ਪਟਿਆਲਾ , 8 ਅਪ੍ਰੈਲ { ਅਮਨਦੀਪ ਸਿੰਘ }- ਐੱਸ ਐੱਸ ਪੀ ਮਨਦੀਪ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਸੋਸ਼ਲ ਮੀਡੀਆ 'ਤੇ ਹਜ਼ਰਤ ਮੁਹੰਮਦ ਅਤੇ ਮੁਸਲਿਮ ਭਾਈਚਾਰੇ 'ਤੇ ਟਿੱਪਣੀ ਕਰਨ ਦੇ ਮਾਮਲੇ ...
ਔਰਤ ਦੀ ਕੋਰੋਨਾ ਵਾਇਰਸ ਦੇ ਲੱਛਣਾਂ ਕਾਰਨ ਹੋਈ ਮੌਤ, ਕੱਲ੍ਹ ਆਵੇਗੀ ਰਿਪੋਰਟ
. . .  1 day ago
ਮਹਿਲ ਕਲਾਂ, 8 ਅਪ੍ਰੈਲ (ਪੱਤਰ ਪ੍ਰੇਰਕ)-ਜ਼ਿਲ੍ਹਾ ਬਰਨਾਲਾ ਦੇ ਪਿੰਡ ਮਹਿਲ ਕਲਾਂ ਸੋਢੇ ਨਾਲ ਸਬੰਧਿਤ ਇਕ 42 ਸਾਲਾ ਔਰਤ ਦੀ ਕੋਰੋਨਾ ਵਾਇਰਸ ਦੇ ਲੱਛਣਾਂ ਕਾਰਨ ਲੁਧਿਆਣਾ ਦੇ ਫੋਰਟਿਸ ਹਸਪਤਾਲ 'ਚ ਮੌਤ ਹੋਣ ਪਤਾ ਲੱਗਿਆ...
ਕੋਰੋਨਾ ਤੋਂ ਬਚਾਅ ਲਈ ਸਰਕਾਰੀ ਕੰਮ ਈ-ਮੇਲ, ਵੀਡੀਓ ਕਾਨਫਰੰਂਸਿੰਗ ਆਦਿ ਰਾਹੀਂ ਕਰਨ ਦੇ ਹੁਕਮਾਂ ਤੋਂ ਪਿੱਛੇ ਹਟੀ ਸਰਕਾਰ
. . .  1 day ago
ਲੋਹਟਬੱਦੀ, 8 ਅਪ੍ਰੈਲ (ਕੁਲਵਿੰਦਰ ਸਿੰਘ ਡਾਂਗੋਂ)- ਪੰਜਾਬ ਸਰਕਾਰ ਦੇ ਆਮ ਰਾਜ ਪ੍ਰਬੰਧ ਵਿਭਾਗ ਨੇ ਸੂਬੇ ਦੇ ਸਮੂਹ ਵਿਭਾਗ ਮੁਖੀਆਂ, ਰਜਿਸਟਰਾਰ, ਪੰਜਾਬ ਅਤੇ ਹਰਿਆਣਾ ਹਾਈਕੋਰਟ, ਡਵੀਜ਼ਨਲ ਕਮਿਸ਼ਨਰਾਂ, ਸਮੂਹ ਜ਼ਿਲ੍ਹਾ ਤੇ ਸੈਸ਼ਨ ਜੱਜ, ਸਮੂਹ ਡਿਪਟੀ ਕਮਿਸ਼ਨਰ...
ਜਲੰਧਰ 'ਚ ਇੱਕ ਹੀ ਦਿਨ ਆਇਆ ਕੋਰੋਨਾ ਦਾ ਦੂਸਰਾ ਮਾਮਲਾ ਪਾਜ਼ੀਟਿਵ
. . .  1 day ago
ਕੋਵਿਡ-19 ਤੋਂ ਸਿਹਤਯਾਬ ਹੋਏ ਸਰਪੰਚ ਹਰਪਾਲ ਸਿੰਘ ਪਠਲਾਵਾ ਨੇ ਸਰਕਾਰ, ਪ੍ਰਸ਼ਾਸਨ ਤੇ ਡਾਕਟਰਾਂ ਦਾ ਕੀਤਾ ਧੰਨਵਾਦ
. . .  1 day ago
ਕੋਰੋਨਾ ਵਾਇਰਸ : ਯੂ ਕੇ 'ਚ ਅੱਜ ਹੋਈਆਂ 936 ਮੌਤਾਂ
. . .  1 day ago
ਪੰਜਾਬ 'ਚ ਕੋਰੋਨਾ ਕਾਰਨ ਹੁਣ ਤੱਕ 8 ਮੌਤਾਂ, 106 ਮਾਮਲਿਆਂ ਦੀ ਪੁਸ਼ਟੀ
. . .  1 day ago
ਮਸਜਿਦ 'ਚ ਰਹਿਣ ਵਾਲੇ 12 ਲੋਕ ਆਈਸੋਲੇਸ਼ਨ ਲਈ ਲਏ ਗਏ ਕਬਜ਼ੇ 'ਚ
. . .  1 day ago
ਕੈਪਟਨ ਨੇ ਕਰਫਿਊ ਵਧਾਉਣ ਦੀਆਂ ਰਿਪੋਰਟਾਂ ਨੂੰ ਕੀਤਾ ਖ਼ਾਰਜ
. . .  1 day ago
ਮੋਹਾਲੀ 'ਚ ਕੋਰੋਨਾ ਦੇ 4 ਹੋਰ ਮਾਮਲਿਆਂ ਦੀ ਪੁਸ਼ਟੀ, ਕੁੱਲ ਗਿਣਤੀ ਹੋਈ 30
. . .  1 day ago
ਸੁਖਬੀਰ ਵੱਲੋਂ ਪ੍ਰਧਾਨ ਮੰਤਰੀ ਨੂੰ ਕਿਸਾਨਾਂ ਲਈ ਮੁਆਵਜ਼ੇ ਦੀ ਅਪੀਲ
. . .  1 day ago
ਪਠਾਨਕੋਟ : 19 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ
. . .  1 day ago
ਕੋਵਿਡ-19 ਦੀ ਜਾਂਚ ਲਈ “psdm.gov.in” 'ਤੇ ਸਵੈ-ਮੁਲਾਂਕਣ ਟੂਲ ਕਿੱਟ ਜਾਰੀ
. . .  1 day ago
ਕੋਰੋਨਾ ਪੀੜਤ ਔਰਤ ਦੇ ਸੰਪਰਕ ਵਾਲੇ ਭੇਜੇ ਗਏ 11 ਨਮੂਨਿਆਂ 'ਚੋਂ 10 ਦੀ ਰਿਪੋਰਟ ਆਈ ਨੈਗੇਟਿਵ
. . .  1 day ago
ਕੋਰੋਨਾ ਤੋਂ ਬਚਾਅ ਲਈ ਈ-ਮੇਲ, ਈ-ਆਫਿਸ ਤੇ ਵੀਡੀਓ ਕਾਨਫਰੰਂਸਿੰਗ ਰਾਹੀਂ ਹੋਵੇਗਾ ਸਰਕਾਰੀ ਕੰਮ
. . .  1 day ago
ਕੋਰੋਨਾ ਤੋਂ ਬਚਾਅ ਲਈ ਸਮੁੱਚੇ ਅੰਮ੍ਰਿਤਸਰ ਸ਼ਹਿਰ ਦੀ ਸਕਰੀਨਿੰਗ ਕਰਵਾਉਣ ਦਾ ਫ਼ੈਸਲਾ
. . .  1 day ago
ਤਾਲਾਬੰਦੀ ਤੋਂ ਬਾਹਰ ਨਿਕਲਣ ਦੇ ਤਰੀਕੇ ਲੱਭਣ ਲਈ ਹੋਵੇਗਾ ਟਾਸਕ ਫੋਰਸ ਦਾ ਗਠਨ - ਕੈਪਟਨ
. . .  1 day ago
ਮੁਸਲਿਮ ਆਗੂਆਂ ਦੇ ਸੰਪਰਕ 'ਚ ਆਉਣ ਵਾਲੀ ਇੱਕ ਲੜਕੀ ਸਮੇਤ 20 ਸ਼ੱਕੀਆਂ ਦੇ ਲਏ ਨਮੂਨੇ
. . .  1 day ago
14 ਅਪ੍ਰੈਲ ਤੋਂ ਅੱਗੇ ਕਰਫ਼ਿਊ ਵਧਾਉਣ ਸਬੰਧੀ ਅਜੇ ਕੋਈ ਫ਼ੈਸਲਾ ਨਹੀਂ ਹੋਇਆ - ਪੰਜਾਬ ਸਰਕਾਰ ਵੱਲੋਂ ਅਟਕਲਾਂ ਨੂੰ ਕੀਤਾ ਖ਼ਾਰਜ
. . .  1 day ago
ਵੱਧ ਸਕਦੈ ਲਾਕਡਾਊਨ - ਪ੍ਰਧਾਨ ਮੰਤਰੀ ਨੇ ਸਰਬ ਦਲੀ ਬੈਠਕ ’ਚ ਦਿੱਤੇ ਸੰਕੇਤ
. . .  1 day ago
ਅਜੀਤ ਅਖ਼ਬਾਰ ’ਚ ਲੱਗੀ ਖ਼ਬਰ ਦਾ ਹੋਇਆ ਅਸਰ, ਗਊਸ਼ਾਲਾ ’ਚ ਤੂੜੀ ਦੀ ਕਮੀ ਹੋਈ ਦੂਰ
. . .  1 day ago
ਕੋਰੋਨਾਵਾਇਰਸ : ਫ਼ਰੀਦਕੋਟੋਂ ਭੇਜੇ ਆਖ਼ਰੀ 61 ਸੈਂਪਲਾਂ ਚੋਂ 60 ਆਏ ਨੈਗੇਟਿਵ
. . .  1 day ago
ਦੇਸੀ ਪਿਸਟਲ ਸਮੇਤ ਮੇਹਲੀ ਚੌਕੀ ਪੁਲਿਸ ਮੁਲਾਜ਼ਮਾਂ ਵੱਲੋਂ ਨੌਜਵਾਨ ਕਾਬੂ
. . .  1 day ago
ਆਪ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਖੁਦ ਨੂੰ ਕੀਤਾ ਇਕਾਂਤਵਾਸ
. . .  1 day ago
ਕੈਬਨਿਟ ਮੰਤਰੀ ਰਾਣਾ ਸੋਢੀ ਵੱਲੋਂ ਕੀਤਾ ਗਿਆ ਸਿਵਲ ਹਸਪਤਾਲ ਦਾ ਦੌਰਾ
. . .  1 day ago
ਕੋਰੋਨਾ ਵਾਇਰਸ ਤੋਂ ਮਰਨ ਵਾਲੇ ਵਿਅਕਤੀ ਦਾ ਖਰਚਾ ਕਰਕੇ ਖੁਦ ਸਸਕਾਰ ਕਰਾਂਗਾ -ਸੁੱਚਾ ਸਿੰਘ ਕੈਨੇਡਾ
. . .  1 day ago
ਕੋਰੋਨਾ ਤੋਂ ਬਚਣਾ ਹੈ ਤਾਂ ਘਰ ਬੈਠਣਾ ਹੀ ਹੋਵੇਗਾ - ਕੇਂਦਰੀ ਮੰਤਰੀ ਸੋਮ ਪ੍ਰਕਾਸ਼
. . .  1 day ago
ਟੂਰਿਜ਼ਮ ਮੰਤਰਾਲਾ ਵਲੋਂ 15 ਅਕਤੂਬਰ ਤੱਕ ਹੋਟਲ, ਰੈਸਟੋਰੈਂਟ ਜਾਂ ਰਿਜ਼ਾਰਟ ਬੰਦ ਰੱਖਣ ਦਾ ਕੋਈ ਆਦੇਸ਼ ਨਹੀਂ ਜਾਰੀ ਹੋਇਆ
. . .  1 day ago
ਆੜ੍ਹਤੀਆ ਐਸੋਸੀਏਸ਼ਨ ਮੱਲਾਂਵਾਲਾ ਨੇ 1 ਲੱਖ 10 ਹਜ਼ਾਰ ਰੁਪਏ ਮੁੱਖ ਮੰਤਰੀ ਰਾਹਤ ਫ਼ੰਡ ‘ਚ ਦਿੱਤੇ
. . .  1 day ago
ਨਿੱਜੀ ਲੈਬ ’ਚ ਵੀ ਮੁਫ਼ਤ ਹੋਵੇ ਕੋਰੋਨਾ ਦੀ ਜਾਂਚ - ਸੁਪਰੀਮ ਕੋਰਟ
. . .  1 day ago
ਸ਼ਾਹਕੋਟ 'ਚ ਕਰਫ਼ਿਊ ਦੇ ਮੱਦੇਨਜ਼ਰ ਪੁਲਿਸ ਪ੍ਰਸ਼ਾਸਨ ਵਲੋਂ ਫਲੈਗ ਮਾਰਚ
. . .  1 day ago
ਪਿੰਡ ਵਿਰਕ ਦੇ ਤਿੰਨ ਮਰੀਜ਼ਾਂ ਦੀ ਰਿਪੋਰਟ ਆਈ ਨੈਗੇਟਿਵ
. . .  1 day ago
ਵਿਦੇਸ਼ ਤੋਂ ਆਏ ਪਿੰਡ ਖੁੱਡਾ ਦੇ ਨੌਜਵਾਨ ਨੂੰ ਸਿਹਤ ਵਿਭਾਗ ਜਾਂਚ ਲੈ ਗਿਆ
. . .  1 day ago
ਕੋਰੋਨਾਵਾਇਰਸ ਦਾ ਪ੍ਰਹੇਜ ਹੀ ਇਲਾਜ: ਡੀ.ਆਈ.ਜੀ ਮਾਨ
. . .  1 day ago
ਸ੍ਰੀ ਮੁਕਤਸਰ ਸਾਹਿਬ: ਰਾਧਾ ਸੁਆਮੀ ਡੇਰਾ ਮੁਖੀ ਵਲੋਂ ਦੌਰਾ
. . .  1 day ago
ਭੱਠਾ ਐਸੋਸ਼ੀਏਸ਼ਨ ਨੇ ਡਿਪਟੀ ਕਮਿਸ਼ਨਰ ਨੂੰ 1 ਲੱਖ ਦਿੱਤੇ ਰਾਹਤ ਫੰਡ ਲਈ
. . .  1 day ago
ਹੁਣ ਡੋਨਾਲਡ ਟਰੰਪ ਨੇ ਵਿਸ਼ਵ ਸਿਹਤ ਜਥੇਬੰਦੀ ਨੂੰ ਦਿੱਤੀ ਧਮਕੀ
. . .  1 day ago
ਭੁਪਿੰਦਰ ਸਿੰਘ ਸੱਚਰ ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਦੇ ਕਾਰਜਕਾਰੀ ਪ੍ਰਧਾਨ ਬਣੇ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 10 ਫੱਗਣ ਸੰਮਤ 551

ਮੋਗਾ

ਸ਼ਿਵਰਾਤਰੀ ਦੇ ਤਿਉਹਾਰ ਨੂੰ ਲੈ ਕੇ ਮੰਦਰਾਂ 'ਚ ਛਾਈਆਂ ਰੌਣਕਾਂ

ਮੋਗਾ, 21 ਫਰਵਰੀ (ਗੁਰਤੇਜ ਸਿੰਘ/ਸੁਰਿੰਦਰਪਾਲ ਸਿੰਘ)-ਮਹਾਂ ਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ਨੂੰ ਲੈ ਕੇ ਜਿੱਥੇ ਜ਼ਿਲ੍ਹੇ ਅੰਦਰ ਹੀ ਇਸ ਪਵਿੱਤਰ ਤਿਉਹਾਰ ਨੂੰ ਸ਼ਰਧਾਲੂਆਂ ਵਲੋਂ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਉੱਥੇ ਮੋਗਾ ਸ਼ਹਿਰ ਅੰਦਰ ਵੀ ਸ਼ਿਵਰਾਤਰੀ ਦੇ ਤਿਉਹਾਰ ਨੂੰ ਲੈ ਕੇ ਮੰਦਰਾਂ ਅੰਦਰ ਰੌਣਕਾਂ ਛਾਈਆਂ ਹੋਈਆਂ ਹਨ ਤੇ 'ਅਜੀਤ' ਟੀਮ ਵਲੋਂ ਦੌਰਾ ਕਰਨ 'ਤੇ ਵੇਖਿਆ ਗਿਆ ਕਿ ਮੰਦਰਾਂ ਵਿਚ ਭਗਵਾਨ ਭੋਲੇ ਨਾਥ ਦੇ ਦਰਸ਼ਨਾਂ ਲਈ ਲੰਬੀਆਂ ਕਤਾਰਾਂ ਵਿਚ ਖੜੇ ਸ਼ਰਧਾਲੂ ਆਪਣੀ ਵਾਰੀ ਦੀ ਉਡੀਕ ਕਰ ਰਹੇ ਸਨ | ਸ਼ਹਿਰ ਦੇ ਮੁੱਖ ਮੰਦਰ, ਪਾਠਸ਼ਾਲਾ ਮੰਦਰ, ਮੰਦਰ ਸ਼ਿਵ ਦੁਆਲਾ, ਭਾਰਤ ਮਾਤਾ ਮੰਦਰ ਪੁਰਾਣੀ ਦਾਣਾ ਮੰਡੀ ਮੋਗਾ, ਗੀਤਾ ਭਵਨ ਮੋਗਾ, ਛਿਨਮਸਤਕਾ ਧਾਮ ਮਾਤਾ ਚਿੰਤਪੁਰਨੀ ਮੰਦਰ, ਮੰਦਰ ਟੈਂਕੀ ਵਾਲੀ ਗਲੀ ਮੋਗਾ, ਦੁਰਗਾ ਮੰਦਰ ਦਸਮੇਸ਼ ਨਗਰ, ਭਗਵਾਨ ਪਰਸੁ ਰਾਮ ਮੰਦਰ ਤੋਂ ਇਲਾਵਾ ਸ਼ਹਿਰ ਦੇ ਵੱਖ-ਵੱਖ ਮੰਦਰਾਂ ਵਿਚ ਇਸ ਤਿਉਹਾਰ ਨੂੰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਤੋਂ ਇਲਾਵਾ ਸ਼ਰਧਾਲੂਆਂ ਵਲੋਂ ਸ਼ਹਿਰ ਵਿਚ ਬਾਜ਼ਾਰਾਂ 'ਚ ਥਾਂ-ਥਾਂ 'ਤੇ ਭਗਵਾਨ ਭੋਲੇ ਨਾਥ ਦਾ ਪ੍ਰਸ਼ਾਦ ਭੰਗ ਆਦਿ ਤੋਂ ਇਲਾਵਾ ਵੱਖ-ਵੱਖ ਪ੍ਰਕਾਰਾਂ ਦੇ ਲੰਗਰ ਵੀ ਲਗਾਏ ਗਏ ਅਤੇ ਸ਼ਰਧਾਲੂਆਂ ਵਿਚ ਮਹਾਂ ਸ਼ਿਵਰਾਤਰੀ ਨੂੰ ਲੈ ਕੇ ਵੱਡਾ ਉਤਸ਼ਾਹ ਵੇਖਿਆ ਗਿਆ |
ਪੁਲਿਸ ਨੇ ਕੀਤੇ ਪੁਖ਼ਤਾ ਪ੍ਰਬੰਧ
ਅਮਨ ਅਮਾਨ ਦੀ ਸਥਿਤ ਨੂੰ ਬਰਕਰਾਰ ਰੱਖਣ ਲਈ ਸ਼ਿਵਰਾਤਰੀ ਦੇ ਮੱਦੇ ਨਜ਼ਰ ਜ਼ਿਲ੍ਹਾ ਪੁਲਿਸ ਮੁਖੀ ਹਰਮਨਬੀਰ ਸਿੰਘ ਗਿੱਲ ਦੇ ਆਦੇਸ਼ਾਂ ਅਨੁਸਾਰ ਡੀ.ਅੱੈਸ.ਪੀ. ਸਿਟੀ ਪਰਮਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਸ਼ਹਿਰ ਵਿਚ ਪੁਲਿਸ ਵਲੋਂ ਪੁਖ਼ਤਾ ਇੰਤਜ਼ਾਮ ਕੀਤੇ ਗਏ ਸਨ, ਜਿੱਥੇ ਜਗ੍ਹਾ-ਜਗ੍ਹਾ ਪੁਲਿਸ ਕਰਮਚਾਰੀ ਆਪਣੀ ਡਿਊਟੀ ਦੇ ਰਹੇ ਸਨ ਉੱਥੇ ਸ਼ਹਿਰ ਵਿਚ ਵੀ ਗਸ਼ਤ ਤੇਜ ਕਰ ਦਿੱਤੀ ਗਈ ਅਤੇ ਸ਼ਹਿਰ ਦੇ ਮੇਨ ਚੌਾਕਾਂ ਵਿਚ ਨਾਕਾਬੰਦੀ ਕਰਕੇ ਅਤੇ ਮੰਦਰਾਂ ਦੇ ਆਸ ਪਾਸ ਜਿੱਥੇ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਉੱਥੇ ਮਹਿਲਾ ਪੁਲਿਸ ਵੀ ਵੱਡੀ ਪੱਧਰ 'ਤੇ ਤਾਇਨਾਤ ਕੀਤੀ ਗਈ ਤਾਂ ਜੋ ਕੋਈ ਵੀ ਸ਼ਰਾਰਤੀ ਅਨਸਰ ਪਵਿੱਤਰ ਤਿਉਹਾਰ 'ਚ ਵਿਘਨ ਨਾ ਪਾ ਸਕੇ |
ਬਾਘਾ ਪੁਰਾਣਾ 'ਚ ਮਹਾਂ ਸ਼ਿਵਰਾਤਰੀ ਮਨਾਈ
ਬਾਘਾ ਪੁਰਾਣਾ, (ਬਲਰਾਜ ਸਿੰਗਲਾ)-ਮਹਾਂ ਸ਼ਿਵਰਾਤਰੀ ਦਾ ਸਾਲਾਨਾ ਉਤਸਵ ਸਥਾਨਕ ਸ਼ਹਿਰ ਦੇ ਵੱਖ-ਵੱਖ ਮੰਦਰਾਂ ਵਿਚ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਪ੍ਰਾਚੀਨ ਸ੍ਰੀ ਸ਼ਿਵ ਮੰਦਰ ਮੋਗਾ ਰੋਡ, ਸ੍ਰੀ ਦੁਰਗਾ ਮੰਦਰ ਕਾਲੇਕੇ ਰੋਡ, ਪ੍ਰਾਚੀਨ ਸ੍ਰੀ

ਲਾਲਾ ਲਾਜਪਤ ਰਾਏ ਮੈਮੋਰੀਅਲ ਗਰੁੱਪ ਆਫ਼ ਕਾਲਜ ਅਜੀਤਵਾਲ ਵਿਖੇ ਸ਼ਿਵਰਾਤਰੀ ਦਾ ਪਵਿੱਤਰ ਦਿਹਾੜਾ ਮਨਾਉਂਦਿਆਂ ਭਗਵਾਨ ਸ਼ਿਵ ਜੀ ਦੀ ਤਸਵੀਰ ਅੱਗੇ ਫ਼ੁਲ ਮਾਲਾਵਾਂ ਭੇਟ ਕਰਦੇ ਹੋਏ ਡਾਇਰੈਕਟਰ ਡਾ. ਚਮਨ ਲਾਲ ਸਚਦੇਵਾ, ਸਟਾਫ਼ ਤੇ ਵਿਦਿਆਰਥੀ | ਤਸਵੀਰ: ਹਰਦੇਵ ਸਿੰਘ ਮਾਨ
<br/>
ਸ਼ਿਵਰਾਤਰੀ ਦੇ ਸ਼ੁੱਭ ਦਿਹਾੜੇ 'ਤੇ ਮਹਾਂਪੁਰਸ਼ ਜਗਦੇਵ ਮੁਨੀ ਖਾਈ ਵਾਲੇ ਨੂੰ ਗੁਰਦੁਆਰਾ ਸ਼ਹੀਦ ਗੰਜ ਸਲੀਣਾ ਵਿਖੇ ਪਹੁੰਚਣ 'ਤੇ ਸਿਰੋਪਾਓ ਦੇ ਕੇ ਸਨਮਾਨਿਤ ਕਰਦੇ ਹੋਏ ਪਰਮ ਹੰਸ ਸੰਤ ਗੁਰਜੰਟ ਸਿੰਘ | ਤਸਵੀਰ: ਨਿਰਮਲ ਸਿੰਘ ਕਾਲੜਾ
<br/>
ਲਗਾਏ ਗਏ | ਸੰਗਤਾਂ ਵਲੋਂ ਜਲ ਅਤੇ ਫਲ ਚੜਾ ਕੇ ਸ਼ਿਵਿਲੰਗ ਦੀ ਪੂਜਾ ਕੀਤੀ ਗਈ | ਇਸੇ ਤਰ੍ਹਾਂ ਹੀ ਸ਼ਿਵ ਭੋਲੇ ਨਾਥ ਕਮੇਟੀ ਵਲੋਂ ਕਾਲੇ ਕੇ ਸੜਕ ਲਾਗਲੇ ਜੈਨ ਸਕੂਲ ਕੋਲ 6ਵਾਂ ਮਹਾਂ ਸ਼ਿਵਰਾਤਰੀ ਉਤਸਵ ਮਨਾਇਆ ਗਿਆ | ਇਸ ਮੌਕੇ ਸਜਾਏ ਸੁੰਦਰ ਦਰਬਾਰ ਵਿਚ ਬਰਫ਼ ਦਾ ਸ਼ਿਵਿਲੰਗ ਬਣਾਇਆ ਗਿਆ ਅਤੇ ਪ੍ਰਬੰਧਕਾ ਨੇ ਸ਼ਿਵ ਭੋਲੇ ਸ਼ੰਕਰ ਦੀ ਮਹਿਮਾ ਦਾ ਗੁਣਗਾਨ ਭੇਟਾਂ ਰਾਹੀਂ ਕੀਤਾ | ਇਸ ਮੌਕੇ ਮੇਵਿਆਂ ਦੇ ਬਣੇ ਹਲਵੇ ਦਾ ਪ੍ਰਸ਼ਾਦ ਤੇ ਠੰਢੀ ਖੀਰ ਦਾ ਭੰਡਾਰਾ ਅਤੁੱਟ ਵਰਤਾਇਆ ਗਿਆ |
ਸ਼ਿਵ ਸਕਤੀ ਵਾਲਮੀਕਿ ਏਕਤਾ ਕਲੱਬ
ਬਾਘਾ ਪੁਰਾਣਾ, (ਬਲਰਾਜ ਸਿੰਗਲਾ)-ਸਥਾਨਕ ਸ਼ਹਿਰ ਦੀ ਹਰਗੋਬਿੰਦ ਕਲੌਨੀ ਵਿਖੇ ਸ਼ਿਵ ਸ਼ਕਤੀ ਏਕਤਾ ਕਲੱਬ ਵਲੋਂ ਪ੍ਰਧਾਨ ਵੀਰ ਪ੍ਰਕਾਸ਼ ਚਾਂਵਰੀਆ ਦੀ ਅਗਵਾਈ ਹੇਠ ਸਮੂਹ ਕਲੱਬ ਮੈਂਬਰਾਂ ਵਲੋਂ ਵਾਲਮੀਕਿ ਮੰਦਰ ਵਿਚ ਮਹਾਂ ਸ਼ਿਵਰਾਤਰੀ ਉਤਸਵ ਮਨਾਇਆ ਗਿਆ | ਇਸ ਮੌਕੇ ਮੰਦਰ ਵਿਚ ਭਗਵਾਨ ਸ਼ਿਵ ਭੋਲੇ ਸ਼ੰਕਰ ਦੀ ਪੂਜਾ ਕੀਤੀ ਗਈ ਤੇ ਸ਼ਿਵਿਲੰਗ ਉੱਪਰ ਸੰਗਤਾਂ ਨੇ ਪਵਿੱਤਰ ਗੰਗਾ ਜਲ, ਦੁੱਧ ਤੇ ਫਲ ਚੜ੍ਹਾ ਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ | ਇਸ ਮੌਕੇ ਲਗਾਏ ਗਏ ਲੰਗਰ ਦਾ ਉਦਘਾਟਨ ਸਾਜਨ ਸੈਣੀ ਮੁੱਖ ਮਹਿਮਾਨ ਵਲੋਂ ਕੀਤਾ ਗਿਆ | ਇਸ ਮੌਕੇ ਕਲੱਬ ਵਲੋਂ ਪ੍ਰਮੁੱਖ ਸ਼ਖ਼ਸੀਅਤਾਂ ਤੇ ਸਹਿਯੋਗੀਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪ੍ਰਦੀਪ ਤਲਵਾੜ, ਅਚਾਰਿਆ ਮੋਤੀ ਰਾਮ, ਬਿੰਦਰ, ਠੇਕੇਦਾਰ ਮੱਮੂ, ਰਾਜ ਕੁਮਾਰ ਬੋਹਤ, ਮਦਨ ਲਾਲ, ਬਨਾਰਸੀ, ਮਦਨ ਕੁਮਾਰ, ਜਤਿੰਦਰ ਕੁਮਾਰ ਤੇ ਹੋਰ ਹਾਜ਼ਰ ਸਨ |
ਈ-ਰਿਕਸ਼ਾ ਮਜ਼ਦੂਰ ਸੰਘ ਇੰਟਕ ਨੇ ਮਹਾਂ ਸ਼ਿਵਰਾਤਰੀ ਮਨਾਈ
ਮੋਗਾ, (ਜਸਪਾਲ ਸਿੰਘ ਬੱਬੀ)-ਈ-ਰਿਕਸ਼ਾ ਮਜ਼ਦੂਰ ਸੰਘ (ਇੰਟਕ) ਮੋਗਾ ਨੇ ਸ਼ਹੀਦ ਭਗਤ ਸਿੰਘ ਮਾਰਕੀਟ ਨੇੜੇ ਸਥਿਤ ਰਿਕਸ਼ਾ ਸਟੈਂਡ 'ਤੇ ਮਹਾਂ ਸ਼ਿਵਰਾਤਰੀ ਮਨਾਈ | ਇਸ ਮੌਕੇ ਜ਼ਿਲ੍ਹਾ ਇੰਟਕ ਪ੍ਰਧਾਨ ਵਿਜੇ ਧੀਰ ਐਡਵੋਕੇਟ, ਸੂਬਾ ਇੰਟਕ ਜਨਰਲ ਸਕੱਤਰ ਦਵਿੰਦਰ ਸਿੰਘ ਜੌੜਾ, ਸੂਬਾ ਯੂਥ ਇੰਟਕ ਜਨਰਲ ਸਕੱਤਰ ਪ੍ਰਵੀਨ ਕੁਮਾਰ ਸ਼ਰਮਾ, ਈ ਰਿਕਸ਼ਾ ਮਜ਼ਦੂਰ ਸੰਘ ਦੇ ਪ੍ਰਧਾਨ ਜਸਵੰਤ ਸਿੰਘ ਜੱਸਾ, ਮੇਜਰ ਸਿੰਘ ਲੰਡੇ ਕੇ ਜਨਰਲ ਸਕੱਤਰ ਅਤੇ ਯੂਨੀਅਨ ਦੇ ਮੈਂਬਰਾਂ ਨੇ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਜੀ ਦੀ ਪੂਜਾ ਅਰਚਨਾ ਕੀਤੀ | ਵਿਜੇ ਧੀਰ ਐਡਵੋਕੇਟ ਨੇ ਲਗਾਏ ਕੜੀ ਚੌਲ ਲੰਗਰ ਦੀ ਸ਼ੁਰੂਆਤ ਕੀਤੀ | ਇਸ ਮੌਕੇ ਕੁਲਵੰਤ ਸਿੰਘ, ਬਿੰਦਰ ਸਿੰਘ ਖੋਸਾ, ਜਸਵਿੰਦਰ ਸਿੰਘ, ਗਗਨ, ਦਰਸ਼ਨ ਸਿੰਘ, ਸੰਨ੍ਹੀ ਸਮੇਤ ਈ-ਰਿਕਸ਼ਾ ਮਜ਼ਦੂਰ ਸੰਘ ਦੇ ਮੈਂਬਰ ਸ਼ਾਮਿਲ ਸਨ |
<br/>
ਮਹਾਂ ਸ਼ਿਵਰਾਤਰੀ ਮੌਕੇ ਪੂਜਾ ਅਰਚਨਾ ਕਰਦੇ ਹੋਏ ਜ਼ਿਲ੍ਹਾ ਇੰਟਕ ਪ੍ਰਧਾਨ ਵਿਜੇ ਧੀਰ | ਤਸਵੀਰ: ਜਸਪਾਲ ਸਿੰਘ ਬੱਬੀ
<br/>
ਸ਼ਿਵਰਾਤਰੀ ਤਿਉਹਾਰ ਸਮੇਂ ਕੋਟ ਈਸੇ ਖਾਂ ਦੇ ਬੌਲੀ ਮੰਦਰ ਵਿਖੇ ਬਾਉਲੀ ਮੰਦਰ ਲੰਗਰ ਕਮੇਟੀ ਦੇ ਸੇਵਾਦਾਰ ਫਲਾਂ, ਦੁੱਧ, ਜੂਸ ਤੇ ਵੱਖ-ਵੱਖ ਪਕਵਾਨਾਂ ਦੇ ਲੰਗਰ ਲਗਾ ਕੇ ਸੰਗਤਾਂ ਦੀ ਸੇਵਾ ਕਰਦੇ ਹੋਏ | ਤਸਵੀਰ: ਯਸ਼ਪਾਲ ਗੁਲਾਟੀ

<br/>
ਕੋਟ ਈਸੇ ਖਾਂ ਦੇ ਧਰਮਕੋਟ ਜੀ. ਟੀ. ਰੋਡ ਵਿਖੇ ਸ਼ਿਵਰਾਤਰੀ ਤਿਉਹਾਰ ਦੀ ਖੁਸ਼ੀ ਵਿਚ ਲਗਾਏ ਕੁਚਲੇ ਛੋਲਿਆਂ ਦੇ ਲੰਗਰ ਸਮੇਂ ਸੇਵਾ ਕਰਦੇ ਹੋਏ ਅਸ਼ੋਕ ਠਾਕੁਰ, ਦੇਸ ਰਾਜ, ਜਗਦੀਸ਼ ਤੇ ਹੋਰ | ਤਸਵੀਰ: ਯਸ਼ਪਾਲ ਗੁਲਾਟੀ
<br/>
ਕੋਟ ਈਸੇ ਖਾਂ ਦੇ ਪ੍ਰਸਿੱਧ ਪੁਰਾਤਨ ਸ੍ਰੀ ਸ਼ਿਵ ਬਾਉਲੀ ਮੰਦਰ ਵਿਖੇ ਮਹਾਂਸ਼ਿਵਰਾਤਰੀ ਤਿਉਹਾਰ ਸਮੇਂ ਪ੍ਰੰਪਰਾਗਤ ਪੂਜਾ ਅਰਚਨਾ ਉਪਰੰਤ ਸਲਾਨਾ ਝੰਡਾ ਚੜਾਉਂਦੇ ਹੋਏ ਵਿਜੇ ਕੁਮਾਰ ਧੀਰ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਦੀਪ ਧੀਰ, ਸਚਿਨ, ਮੁੱਖ ਪੁਜਾਰੀ ਬੱਦਰੀ ਪ੍ਰਸ਼ਾਦ, ਨਿਰਮਲਾ ਧੀਰ, ਮਨੋਜ ਮਿਸ਼ਰਾ, ਡਾ. ਮਾਲਤੀ, ਰਮੇਸ਼ ਗੁਲਾਟੀ ਕੌਾਸਲਰ, ਮਾਨਸੀ ਧੀਰ ਤੇ ਹੋਰ | ਤਸਵੀਰ: ਯਸ਼ਪਾਲ ਗੁਲਾਟੀ

<br/>

 

ਪੰਜਾਬ ਰੋਡਵੇਜ਼ ਪੈਨਸ਼ਨਰਾਂ ਵਲੋਂ 24 ਦੀ ਸੂਬਾ ਪੱਧਰੀ ਰੈਲੀ 'ਚ ਸ਼ਾਮਿਲ ਹੋਣ ਦਾ ਫ਼ੈਸਲਾ

ਮੋਗਾ, 21 ਫਰਵਰੀ (ਅਮਰਜੀਤ ਸਿੰਘ ਸੰਧੂ)-ਪੰਜਾਬ ਰੋਡਵੇਜ਼ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ਦਲਜੀਤ ਸਿੰਘ ਭੁੱਲਰ ਦੀ ਪ੍ਰਧਾਨਗੀ ਹੇਠ ਬੱਸ ਸਟੈਂਡ ਮੋਗਾ ਵਿਖੇ ਹੋਈ | ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਭੁੱਲਰ ਨੇ ਦੱਸਿਆ ਕਿ ਮਿਤੀ 19 ਫਰਵਰੀ ਨੂੰ ਚੰਡੀਗੜ੍ਹ ...

ਪੂਰੀ ਖ਼ਬਰ »

ਮਾਣੰੂਕੇ ਗਿੱਲ 'ਚ ਭੇਦਭਰੀ ਹਾਲਤ 'ਚ ਨੌਜਵਾਨ ਦੇ ਕਤਲ ਨੇ ਲਿਆ ਨਵਾਂ ਮੋੜ

ਨਿਹਾਲ ਸਿੰਘ ਵਾਲਾ/ਸਮਾਧ ਭਾਈ, 21 ਫਰਵਰੀ (ਪਲਵਿੰਦਰ ਸਿੰਘ ਟਿਵਾਣਾ, ਸੁਖਦੇਵ ਸਿੰਘ ਖਾਲਸਾ, ਗੁਰਮੀਤ ਸਿੰਘ ਮਾਣੂੰਕੇ)-ਥਾਣਾ ਨਿਹਾਲ ਦੇ ਪਿੰਡ ਮਾਣੰੂਕੇ ਗਿੱਲ ਵਿਖੇ ਭੇਦਭਰੀ ਹਾਲਤ 'ਚ ਇਕ ਦਲਿਤ ਪਰਿਵਾਰ ਦੇ ਨੌਜਵਾਨ ਦੀ ਬੀਤੇ ਦਿਨੀਂ ਖੇਤਾਂ 'ਚ ਇਕ ਦਰਖਤ ਨਾਲ ਲਟਕਦੀ ...

ਪੂਰੀ ਖ਼ਬਰ »

ਵਿਧਾਇਕ ਬਰਾੜ ਤੇ ਚੇਅਰਮੈਨ ਗਿੱਲ ਨੇ ਵਿਕਾਸ ਕਾਰਜਾਂ ਸਬੰਧੀ ਕੀਤੀ ਮੀਟਿੰਗ

ਬਾਘਾ ਪੁਰਾਣਾ, 21 ਫਰਵਰੀ (ਬਲਰਾਜ ਸਿੰਗਲਾ)-ਵਿਧਾਇਕ ਦਰਸ਼ਨ ਸਿੰਘ ਬਰਾੜ ਦੀ ਅਗਵਾਈ ਹੇਠ ਸਥਾਨਕ ਮਾਰਕੀਟ ਕਮੇਟੀ ਦੇ ਦਫ਼ਤਰ ਵਿਚ ਮਾਰਕੀਟ ਕਮੇਟੀ ਦੇ ਚੇਅਰਮੈਨ ਬਾਬਾ ਜਗਸੀਰ ਸਿੰਘ ਗਿੱਲ ਕਾਲੇਕੇ, ਵਾਈਸ ਚੇਅਰਮੈਨ ਸੁਭਾਸ਼ ਚੰਦਰ ਗੋਇਲ ਵਲੋਂ ਮਾਰਕੀਟ ਕਮੇਟੀ ਦੇ ...

ਪੂਰੀ ਖ਼ਬਰ »

ਸਹੁਰਾ ਪਰਿਵਾਰ ਦੇ ਚਾਰ ਜੀਆਂ ਦਾ ਕਤਲ ਕਰਨ ਵਾਲਾ ਪੁਲਿਸ ਮੁਲਾਜ਼ਮ ਭੇਜਿਆ ਨਿਆਇਕ ਹਿਰਾਸਤ

ਮੋਗਾ, 21 ਫਰਵਰੀ (ਗੁਰਤੇਜ ਸਿੰਘ)-ਬੀਤੀ 16 ਫਰਵਰੀ ਨੂੰ ਕਸਬਾ ਧਰਮਕੋਟ ਦੇ ਪਿੰਡ ਸੈਦ ਜਲਾਲਪੁਰ ਵਿਖੇ ਇਕ ਪੁਲਿਸ ਮੁਲਾਜ਼ਮ ਕੁਲਵਿੰਦਰ ਸਿੰਘ ਵਾਸੀ ਮੋਗਾ ਵਲੋਂ ਆਪਣੇ ਸਹੁਰੇ ਪਰਿਵਾਰ 'ਤੇ ਏ.ਕੇ.47 ਅਸਾਲਟ ਨਾਲ ਅੰਧਾਧੁੰਦ ਗੋਲੀਆਂ ਚਲਾ ਕੇ ਚਾਰ ਜੀਆਂ ਦੀ ਹੱਤਿਆ ਕਰ ...

ਪੂਰੀ ਖ਼ਬਰ »

ਨਵੀਂ ਬਣ ਰਹੀ ਸੜਕ ਲਈ ਨਿਸ਼ਾਨਦੇਹੀ ਦਾ ਮਾਮਲਾ ਚੱਕਰਵਿਊ 'ਚ ਫਸਣ ਕਰ ਕੇ ਦੁਕਾਨਦਾਰਾਂ 'ਚ ਉੱਠਿਆ ਵਿਵਾਦ

ਬਾਘਾ ਪੁਰਾਣਾ, 21 ਫਰਵਰੀ (ਬਲਰਾਜ ਸਿੰਗਲਾ)-ਨਿਹਾਲ ਸਿੰਘ ਵਾਲਾ ਤੋਂ ਮੁਦਕੀ ਵਾਇਆ ਬਾਘਾ ਪੁਰਾਣਾ ਬਣ ਰਹੀ ਸੜਕ ਵਾਸਤੇ ਬਾਘਾ ਪੁਰਾਣਾ ਸ਼ਹਿਰ ਵਿਚ ਸੜਕਾਂ ਦੁਆਲੇ ਵਾਲੀ ਜਗ੍ਹਾ ਜਿਸ 'ਤੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ, ਦੱਸੇ ਜਾਂਦੇ ਹਨ, ਨੂੰ ਛਡਵਾਉਣ ਲਈ ਤੇ ਸੜਕ ਦੀ ...

ਪੂਰੀ ਖ਼ਬਰ »

ਸ਼ੱਕੀ ਹਾਲਤ 'ਚ ਨੌਜਵਾਨ ਦੀ ਲਾਸ਼ ਮਿਲੀ

ਮੋਗਾ, 21 ਫਰਵਰੀ (ਗੁਰਤੇਜ ਸਿੰਘ)-ਪੁਲਿਸ ਚੌਾਕੀ ਦੌਲੇਵਾਲਾ ਦੇ ਇੰਚਾਰਜ ਸਹਾਇਕ ਥਾਣੇਦਾਰ ਪਰਮਦੀਪ ਸਿੰਘ ਨੰੂ ਸੂਚਨਾ ਮਿਲੀ ਕਿ ਪਿੰਡ ਮਹਿਲ ਦੇ ਖੇਤਾਂ ਵਿਚ ਇਕ ਕੱਚੀ ਪਹੀ 'ਤੇ ਇਕ ਨੌਜਵਾਨ ਦੀ ਲਾਸ਼ ਪਈ ਹੈ, ਜਿਸ ਦੇ ਚੱਲਦਿਆਂ ਸਹਾਇਕ ਥਾਣੇਦਾਰ ਪਰਮਦੀਪ ਸਿੰਘ ਪੁਲਿਸ ...

ਪੂਰੀ ਖ਼ਬਰ »

ਹੈਰੋਇਨ ਤੇ ਨਕਦੀ ਸਮੇਤ ਇਕ ਕਾਬੂ

ਮੋਗਾ, 21 ਫਰਵਰੀ (ਸ਼ਿੰਦਰ ਸਿੰਘ ਭੁਪਾਲ)-ਥਾਣੇਦਾਰ ਸੰਦੀਪ ਸਿੰਘ ਤੇ ਉਸ ਦੀ ਗਸ਼ਤ ਕਰਦੀ ਪੁਲਿਸ ਪਾਰਟੀ ਨੇ ਮੁਖ਼ਬਰ ਖ਼ਾਸ ਤੋਂ ਮਿਲੀ ਗੁਪਤ ਸੂਚਨਾ 'ਤੇ ਕਾਰਵਾਈ ਕਰਦਿਆਂ ਬੀਤੀ ਸ਼ਾਮ ਪੌਣੇ ਛੇ ਵਜੇ ਦੇ ਕਰੀਬ ਭੀਮ ਨਗਰ ਮੋਗਾ ਕੋਲੋਂ ਸੁਖਵੀਰ ਸਿੰਘ ਪੁੱਤਰ ਦਰਸ਼ਨ ...

ਪੂਰੀ ਖ਼ਬਰ »

ਡਰੀਮ ਬਿਲਡਰਜ਼ ਦੇ ਵਿਦਿਆਰਥੀ ਨੇ ਹਾਸਲ ਕੀਤੇ ਓਵਰਆਲ 6.5 ਬੈਂਡ

ਬਾਘਾ ਪੁਰਾਣਾ, 21 ਫਰਵਰੀ (ਬਲਰਾਜ ਸਿੰਗਲਾ)-ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਆਇਲਟਸ ਸੰਸਥਾ ਡਰੀਮ ਬਿਲਡਰਜ਼ ਗਰੁੱਪ ਆਫ਼ ਇੰਸਟੀਚਿਊਟਸ ਤੇ ਇਮੀਗੇ੍ਰਸ਼ਨ ਦੇ ਵਿਦਿਆਰਥੀ ਜਸਪ੍ਰੀਤ ਸਿੰਘ ਪੁੱਤਰ ਰਾਜਪਾਲ ਸਿੰਘ ਵਾਸੀ ਕੋਟਲੀ ਦੀਵਾਨ (ਮੁਕਤਸਰ) ਨੇ ਲਿਸਨਿੰਗ 7, ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮੀਟਿੰਗ ਹੋਈ

ਮੋਗਾ, 21 ਫਰਵਰੀ (ਜਸਪਾਲ ਸਿੰਘ ਬੱਬੀ)-ਭਾਰਤੀ ਕਿਸਾਨ ਯੂਨੀਅਨ ਰਜਿ: (ਕਾਦੀਆਂ) ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਮਾਣੂੰਕੇ, ਜ਼ਿਲ੍ਹਾ ਜਨਰਲ ਸਕੱਤਰ ਗੁਲਜਾਰ ਸਿੰਘ ਘੱਲ ਕਲਾਂ ਦੀ ਅਗਵਾਈ ਹੇਠ ਹੋਈ | ਇਸ ਮੌਕੇ ਸੁਖਜਿੰਦਰ ਸਿੰਘ ਖੋਸਾ ਵਿੱਤ ਸਕੱਤਰ ਪੰਜਾਬ, ...

ਪੂਰੀ ਖ਼ਬਰ »

ਨਹਿਰੂ ਯੁਵਾ ਕੇਂਦਰ ਨੇ ਬਲਾਕ ਪੱਧਰੀ ਯੂਥ ਕਲੱਬ ਵਿਕਾਸ ਸੰਮੇਲਨ ਕਰਵਾਇਆ

ਮੋਗਾ, 21 ਫਰਵਰੀ (ਸੁਰਿੰਦਰਪਾਲ ਸਿੰਘ)-ਨਹਿਰੂ ਯੁਵਾ ਕੇਂਦਰ ਮੋਗਾ ਵਲੋਂ ਡੀ. ਐੱਮ. ਕਾਲਜ ਮੋਗਾ ਵਿਖੇ ਬਲਾਕ ਪੱਧਰੀ ਯੂਥ ਕਲੱਬ ਵਿਕਾਸ ਸੰਮੇਲਨ ਕਰਵਾਇਆ ਗਿਆ | ਇਸ ਪ੍ਰੋਗਰਾਮ ਵਿਚ ਮੋਗਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿਚ ਬਣੇ ਯੂਥ ਕਲੱਬਾਂ ਨੇ ਹਿੱਸਾ ਲਿਆ | ...

ਪੂਰੀ ਖ਼ਬਰ »

ਪਰਮੇਸ਼ਰ ਮਨੁੱਖ ਨੂੰ ਭਿਆਨਕ ਰੋਗਾਂ ਤੇ ਨਰਕਾਂ ਤੋਂ ਬਚਾਉਣ ਦੇ ਸਮਰੱਥ ਹੈ- ਅਲੀਸ਼ਾ

ਕੋਟ ਈਸੇ ਖਾਂ, 21 ਫਰਵਰੀ (ਯਸ਼ਪਾਲ ਗੁਲਾਟੀ)-ਅੱਜ ਇਨਸਾਨ ਕੋਰੋਨਾ ਵਾਇਰਸ ਨੂੰ ਸਭ ਤੋਂ ਭਿਆਨਕ ਬਿਮਾਰੀ ਸਮਝਦਿਆਂ ਭੈ-ਭੀਤ ਹੋ ਰਿਹਾ ਹੈ ਪਰ ਪਾਪ, ਬੁਰਾਈ, ਬੇਈਮਾਨੀ ਜਾਂ ਜੁਲਮ ਕਰਨ ਸਮੇਂ ਕੋਈ ਭੈਅ ਵਾਲੀ ਗੱਲ ਨਹੀਂ ਸਮਝੀ ਜਾਂਦੀ | ਪਵਿੱਤਰ ਬਾਈਬਲ ਦੀ ਬਾਣੀ ਵਿਚ ...

ਪੂਰੀ ਖ਼ਬਰ »

ਦਿਲ ਤੇ ਸ਼ੂਗਰ ਦੀਆਂ ਬਿਮਾਰੀਆਂ ਸਬੰਧੀ ਮੁਫ਼ਤ ਜਾਂਚ ਕੈਂਪ ਲਗਾਇਆ

ਬੱਧਨੀ ਕਲਾਂ, 21 ਫ਼ਰਵਰੀ (ਸੰਜੀਵ ਕੋਛੜ)-ਦਿਲ, ਕੈਂਸਰ ਤੇ ਸ਼ੂਗਰ ਜਿਹੀਆਂ ਬਿਮਾਰੀਆਂ ਦੀ ਰੋਕਥਾਮ ਵਾਲੀ ਕੌਮੀ ਯੋਜਨਾ ਐੱਨ. ਸੀ. ਡੀ. ਤਹਿਤ ਬਾਬਾ ਮੰਗਲ ਸਿੰਘ ਸਰਕਾਰੀ ਡਿਸਪੈਂਸਰੀ ਦੌਧਰ ਵਿਖੇ ਦਿਲ, ਸ਼ੂਗਰ ਤੇ ਬਲੱਡ ਪੈ੍ਰਸ਼ਰ ਦੀਆਂ ਬਿਮਾਰੀਆਂ ਸਬੰਧੀ ਮੁਫ਼ਤ ਜਾਂਚ ...

ਪੂਰੀ ਖ਼ਬਰ »

ਪਲਾਹੀ ਵਿਖੇ ਚਾਰ ਦਿਨਾਂ ਫੁੱਟਬਾਲ ਟੂਰਨਾਮੈਂਟ ਸ਼ੁਰੂ

ਫਗਵਾੜਾ, 21 ਫਰਵਰੀ (ਅਸ਼ੋਕ ਕੁਮਾਰ ਵਾਲੀਆ)-ਇਤਿਹਾਸਕ ਪਿੰਡ ਪਲਾਹੀ ਵਿਖੇ ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਵਲੋਂ ਸ੍ਰੀ ਗੁਰੂ ਹਰਗੋਬਿੰਦ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦੀ ਗਰਾੳਾੂਡ ਵਿਖੇ ਫੁੱਟਬਾਲ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋਇਆ | ਚਾਰ ...

ਪੂਰੀ ਖ਼ਬਰ »

ਐੱਸ. ਡੀ. ਕਾਲਜ ਵਿਖੇ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਇਆ

ਮੋਗਾ, 21 ਫਰਵਰੀ (ਜਸਪਾਲ ਸਿੰਘ ਬੱਬੀ)-ਐੱਸ. ਡੀ. ਕਾਲਜ ਫ਼ਾਰ ਵੋਮੈਨ ਮੋਗਾ ਵਿਖੇ ਪੰਜਾਬੀ ਵਿਭਾਗ ਦੇ ਸਹਾਇਕ ਪ੍ਰੋ. ਰਮਨਪ੍ਰੀਤ ਕੌਰ, ਪ੍ਰੋ. ਊਸ਼ਾ ਰਾਣੀ, ਪ੍ਰੋ. ਸੰਦੀਪ ਵਲੋਂ ਕਾਰਜਕਾਰੀ ਪਿ੍ੰਸੀਪਲ ਪਲਵਿੰਦਰ ਕੌਰ ਦੀ ਅਗਵਾਈ ਹੇਠ ਅੰਤਰ ਰਾਸ਼ਟਰੀ ਮਾਤ ਭਾਸ਼ਾ ਦਿਵਸ ...

ਪੂਰੀ ਖ਼ਬਰ »

ਸ਼ੋ੍ਰਮਣੀ ਪੰਥ ਅਕਾਲੀ ਦਸਮੇਸ਼ ਤਰਨਾ ਦਲ ਨਿਹੰਗ ਸਿੰਘਾਂ ਦੀ ਮੀਟਿੰਗ ਹੋਈ

ਮੋਗਾ, 21 ਫਰਵਰੀ (ਜਸਪਾਲ ਸਿੰਘ ਬੱਬੀ)-ਗੁਰਦੁਆਰਾ ਬੀਬੀ ਕਾਹਨ ਕੌਰ ਮੋਗਾ ਵਿਖੇ ਸ਼ੋ੍ਰਮਣੀ ਪੰਥ ਅਕਾਲੀ ਦਸਮੇਸ਼ ਤਰਨਾ ਦਲ ਨਿਹੰਗ ਸਿੰਘਾਂ ਦੀ ਮੀਟਿੰਗ ਬਾਬਾ ਗੁਰਮੇਲ ਸਿੰਘ ਦੀ ਅਗਵਾਈ ਹੇਠ ਹੋਈ | ਇਸ ਮੌਕੇ ਉਨ੍ਹਾਂ ਦੱਸਿਆ ਕਿ 14 ਮਾਰਚ ਨੂੰ ਅਨਾਜ ਮੰਡੀ ਮੋਗਾ ਵਿਖੇ ...

ਪੂਰੀ ਖ਼ਬਰ »

ਗੁਰਮਤਿ ਪ੍ਰੀਖਿਆ 'ਚ ਪੁਜ਼ੀਸ਼ਨਾਂ ਲੈਣ ਵਾਲੇ ਵਿਦਿਆਰਥੀ ਸਨਮਾਨਿਤ

ਸਮਾਧ ਭਾਈ, 21 ਫਰਵਰੀ (ਗੁਰਮੀਤ ਸਿੰਘ ਮਾਣੂੰਕੇ)-ਅਨੰਦ ਸਾਗਰ ਪਬਲਿਕ ਸਕੂਲ ਰੌਾਤਾ ਵਿਖੇ ਗੁਰੂ ਨਾਨਕ ਮਲਟੀ ਵਰਸਿਟੀ ਤੇ ਪੰਜਾਬ ਐਜੂਕੇਟ ਪ੍ਰੋਜੈਕਟ ਦੁਆਰਾ ਆਯੋਜਿਤ ਗੁਰਮਤਿ ਪ੍ਰੀਖਿਆ 'ਚ ਪੁਜ਼ੀਸ਼ਨਾਂ ਲੈਣ ਵਾਲੇ ਵਿਦਿਆਰਥੀਆਂ ਨੂੰ ਮਲਟੀ ਵਰਸਿਟੀ ਤੇ ਸਕੂਲ ...

ਪੂਰੀ ਖ਼ਬਰ »

ਭਾਕਿਯੂ ਮਾਨ ਦੀ ਮੀਟਿੰਗ ਹੋਈ

ਕੋਟ ਈਸੇ ਖਾਂ, 21 ਫਰਵਰੀ (ਨਿਰਮਲ ਸਿੰਘ ਕਾਲੜਾ)-ਭਾਰਤੀ ਕਿਸਾਨ ਯੂਨੀਅਨ ਮਾਨ ਦੀ ਮੀਟਿੰਗ ਗੁਰਦੁਆਰਾ ਕਲਗ਼ੀਧਰ ਸਾਹਿਬ ਕੋਟ ਈਸੇ ਖਾਂ ਬਲਾਕ ਪ੍ਰਧਾਨ ਸਵਰਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਅਤੇ ਮੀਟਿੰਗ ਦੀ ਕਾਰਵਾਈ ਬਖਸ਼ੀਸ਼ ਸਿੰਘ ਜਨਰਲ ਸਕੱਤਰ ਬਲਾਕ ਕੋਟ ਈਸੇ ਖਾਂ ...

ਪੂਰੀ ਖ਼ਬਰ »

ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ

ਕਿਸ਼ਨਪੁਰਾ ਕਲਾਂ, 21 ਫਰਵਰੀ (ਪਰਮਿੰਦਰ ਸਿੰਘ ਗਿੱਲ)-ਜੋਰਾ ਸਿੰਘ ਜਵੰਦਾ ਤੇ ਸਮੂਹ ਪਰਿਵਾਰ, ਸ਼ਹੀਦ ਕਰਤਾਰ ਸਿੰਘ ਸਰਾਭਾ ਵੈੱਲਫੇਅਰ ਕਲੱਬ ਤੇ ਗ੍ਰਾਮ ਪੰਚਾਇਤ ਪਿੰਡ ਕੋਕਰੀ ਬੁੱਟਰਾਂ ਦੇ ਸਹਿਯੋਗ ਨਾਲ ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਵਲੋਂ ਪਿੰਡ ਦੇ ...

ਪੂਰੀ ਖ਼ਬਰ »

ਗੰਗਾ ਜਲ ਲੈ ਕੇ ਪਹੁੰਚੇ ਕਾਵੜਾਂ ਦੇ ਜਥਿਆਂ ਦਾ ਸਵਾਗਤ

ਬਾਘਾ ਪੁਰਾਣਾ, 21 ਫਰਵਰੀ (ਬਲਰਾਜ ਸਿੰਗਲਾ)-ਸ੍ਰੀ ਮਹਾਂ ਸ਼ਿਵਰਾਤਰੀ ਉਤਸਵ ਨੂੰ ਲੈ ਕੇ ਹਰ ਹਰ ਮਹਾਦੇਵ ਕਾਵੜ ਸੰਘ ਬਾਘਾ ਪੁਰਾਣ ਦੇ ਡਾਕ ਕਾਵੜਾਂ ਦੇ ਜਥੇ ਵਲੋਂ ਸ੍ਰੀ ਹਰਿਦੁਆਰ ਤੋਂ ਪਵਿੱਤਰ ਗੰਗਾ ਜਲ ਲਿਆਂਦਾ ਗਿਆ | ਇਸੇ ਤਰ੍ਹਾਂ ਜੈ ਬਾਬਾ ਬਰਫ਼ਾਨੀ ਕਾਵੜ ਸੰਘ ਦਾ ...

ਪੂਰੀ ਖ਼ਬਰ »

ਦੇਸ਼ ਭਗਤ ਗ਼ਦਰੀ ਬਾਬੇ ਯਾਦਗਾਰੀ ਕਮੇਟੀ ਢੁੱਡੀਕੇ ਦੀ ਮੀਟਿੰਗ ਹੋਈ

ਅਜੀਤਵਾਲ, 21 ਫਰਵਰੀ (ਹਰਦੇਵ ਸਿੰਘ ਮਾਨ)-ਦੇਸ਼ ਭਗਤ ਗ਼ਦਰੀ ਬਾਬੇ ਯਾਦਗਾਰੀ ਕਮੇਟੀ ਢੁੱਡੀਕੇ ਦੀ ਮੀਟਿੰਗ ਪ੍ਰਧਾਨ ਪਿਆਰਾ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਗ਼ਦਰੀ ਬਾਬਿਆਂ ਦੀ ਯਾਦਗਾਰ ਦਾ ਰਹਿੰਦਾ ਕੰਮ ਪੂਰਾ ਕਰਨ ਸਬੰਧੀ ਡਿਪਟੀ ਕਮਿਸ਼ਨਰ ਮੋਗਾ ਸੰਦੀਪ ...

ਪੂਰੀ ਖ਼ਬਰ »

ਸਵ. ਜਸਬੀਰ ਕੌਰ ਦਾਤੇਵਾਲ ਨੂੰ ਸ਼ਰਧਾਂਜਲੀਆਂ ਭੇਟ

ਕੋਟ ਈਸੇ ਖਾਂ, 21 ਫਰਵਰੀ (ਨਿਰਮਲ ਸਿੰਘ ਕਾਲੜਾ)-ਨੰਬਰਦਾਰ ਠਾਣਾ ਸਿੰਘ ਬਲਾਕ ਸੰਮਤੀ ਮੈਂਬਰ ਦੀ ਪਤਨੀ ਜਸਬੀਰ ਕੌਰ ਵਾਸੀ ਦਾਤੇਵਾਲ ਜੋ ਬੀਤੇ ਦਿਨੀਂ ਅਚਾਨਕ ਸਵਰਗ ਸਿਧਾਰ ਗਏ ਸਨ, ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਸਹਿਜ ਪਾਠ ਦਾ ਭੋਗ ਗੁਰਦੁਆਰਾ ਸਾਹਿਬ ...

ਪੂਰੀ ਖ਼ਬਰ »

ਡਾ. ਸ਼ਾਮ ਲਾਲ ਥਾਪਰ ਨਰਸਿੰਗ ਕਾਲਜ 'ਚ ਸੈਮੀਨਾਰ ਕਰਵਾਇਆ

ਮੋਗਾ, 21 ਫਰਵਰੀ (ਸੁਰਿੰਦਰਪਾਲ ਸਿੰਘ)-ਡਾ. ਸ਼ਾਮ ਲਾਲ ਥਾਪਰ ਨਰਸਿੰਗ ਕਾਲਜ ਮੋਗਾ ਵਿਖੇ ਪੜ੍ਹਾਈ ਨਾਲ ਸਬੰਧਿਤ ਵਿਸ਼ੇ ਉੱਪਰ ਇਕ ਪ੍ਰਭਾਵਸ਼ਾਲੀ ਸੈਮੀਨਾਰ ਕਰਵਾਇਆ ਗਿਆ¢ ਇਸ ਸੈਮੀਨਾਰ ਦੀ ਪ੍ਰਧਾਨਗੀ ਡਾ. ਮਾਲਤੀ ਥਾਪਰ ਸਾਬਕਾ ਸਹਿਤ ਮੰਤਰੀ ਅਤੇ ਚੇਅਰਪਰਸਨ ਨੇ ...

ਪੂਰੀ ਖ਼ਬਰ »

ਬੋਰੇ ਵਾਲੇ ਸੰਤਾਂ ਦੀ ਗਊਸ਼ਾਲਾ 'ਚ ਮਹਾਂਸ਼ਿਵਰਾਤਰੀ ਮਨਾਈ

ਬਾਘਾ ਪੁਰਾਣਾ, 21 ਫਰਵਰੀ (ਬਲਰਾਜ ਸਿੰਗਲਾ)-ਸਥਾਨਕ ਸ਼ਹਿਰ ਦੀ ਜੈ ਸਿੰਘ ਵਾਲਾ ਸੜਕ ਉੱਪਰ ਸਥਿਤ ਸਵਾਮੀ ਮਹੇਸ਼ ਮੁਨੀ ਜੀ ਬੋਰੇ ਵਾਲੇ ਮਹਾਂਪੁਰਖਾਂ ਵਲੋਂ ਆਰੰਭੀ ਹੋਈ ਪ੍ਰੰਪਰਾ ਨੂੰ ਅੱਗੇ ਤੋਰਦਿਆਂ ਸ਼ਰਧਾਲੂ ਸੰਗਤਾਂ ਵਲੋਂ ਮਹਾਂ ਸ਼ਿਵਰਾਤਰੀ ਉਤਸਵ ਮਨਾਇਆ ਗਿਆ | ...

ਪੂਰੀ ਖ਼ਬਰ »

ਜੇ. ਐੱਮ. ਐੱਸ. ਇਮੀਗ੍ਰੇਸ਼ਨ ਨੇ ਆਸਟੇ੍ਰਲੀਆ ਦਾ ਵਿਜ਼ਟਰ ਵੀਜ਼ਾ ਲਗਵਾਇਆ

ਬਾਘਾ ਪੁਰਾਣਾ, 21 ਫਰਵਰੀ (ਬਲਰਾਜ ਸਿੰਗਲਾ)-ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਇਲਾਕੇ ਦੀ ਨਾਮਵਰ ਸੰਸਥਾ ਜੇ. ਐੱਮ. ਐੱਸ. ਇਮੀਗ੍ਰੇਸ਼ਨ ਜੋ ਕਿ ਸ਼ਹਿਰ ਦੀ ਨਹਿਰੂ ਮੰਡੀ ਵਿਚ ਸਥਿਤ ਹੈ, ਦੇ ਡਾਇਰੈਕਟਰ ਹਰਲਾਲ ਸਿੰਘ ਮਾਨ ਨੇ ਦੱਸਿਆ ਕਿ ਸੰਸਥਾ ਵਲੋਂ ਬੇਅੰਤ ਸਿੰਘ ...

ਪੂਰੀ ਖ਼ਬਰ »

ਐਾਜਲਸ ਇੰਟਰਨੈਸ਼ਨਲ ਸੰਸਥਾ ਕੈਨੇਡਾ ਦੇ ਸਟੂਡੈਂਟ ਵੀਜ਼ਾ ਲਗਵਾਉਣ 'ਚ ਮੋਹਰੀ

ਮੋਗਾ, 21 ਫਰਵਰੀ (ਸੁਰਿੰਦਰਪਾਲ ਸਿੰਘ)-ਐਾਜਲਸ ਇੰਟਰਨੈਸ਼ਨਲ ਜੋ ਕਿ ਮੋਗਾ ਦੇ ਅੰਮਿ੍ਤਸਰ ਰੋਡ 'ਤੇ ਢਿਲੋਂ ਕਲੀਨਕ ਦੇ ਨਾਲ ਸਥਿਤ ਹੈ ਵਲੋਂ ਕੈਨੇਡਾ, ਆਸਟ੍ਰੇਲੀਆ ਅਤੇ ਯੂ. ਕੇ. ਆਦਿ ਦੇਸ਼ਾਂ ਦੇ ਸਟੂਡੈਂਟ ਵੀਜ਼ੇ ਅਤੇ ਵਿਜ਼ਟਰ ਵੀਜ਼ੇ ਲਗਵਾਏ ਜਾ ਰਹੇ ਹਨ | ਆਪਣੀ ਇਸ ...

ਪੂਰੀ ਖ਼ਬਰ »

ਸੀਵਰੇਜ ਦੀ ਸਫ਼ਾਈ ਲਈ ਮਸ਼ੀਨਾਂ ਦੀ ਵਰਤੋਂ ਯਕੀਨੀ ਬਣਾਈ ਜਾਵੇ- ਮੰਜੂ ਦੀਲੇਰ

ਮੋਗਾ, 21 ਫਰਵਰੀ (ਅਜੀਤ ਬਿਊਰੋ)-ਕੌਮੀ ਸਫ਼ਾਈ ਕਰਮਚਾਰੀ ਕਮਿਸ਼ਨ ਦੀ ਮੈਂਬਰ ਸ੍ਰੀਮਤੀ ਮੰਜੂ ਦੀਲੇਰ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਨਗਰ ਨਿਗਮ ਮੋਗਾ ਅਤੇ ਸਬੰਧਿਤ ਨਗਰ ਕੌਾਸਲਾਂ ਦੇ ਕਾਰਜ ਸਾਧਕ ਅਫ਼ਸਰਾਂ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ...

ਪੂਰੀ ਖ਼ਬਰ »

ਖੇਤੀ ਉਦਮ ਮੇਲੇ 'ਚ ਕਿਸਾਨ ਤਰਸੇਮ ਸਿੰਘ ਨੂੰ ਕੀਤਾ ਸਨਮਾਨਿਤ

ਕੋਟ ਈਸੇ ਖਾਂ, 21 ਫਰਵਰੀ (ਨਿਰਮਲ ਸਿੰਘ ਕਾਲੜਾ)-ਪੰਜਾਬ ਦੇ ਅਗਾਹ ਵਧੂ ਕਿਸਾਨ ਤਰਸੇਮ ਸਿੰਘ ਸਲੀਣਾ ਜਿਹੜਾ ਹਰ ਸਾਲ ਝੋਨਾ ਵੱਢਣ 'ਤੇ ਪਰਾਲੀ ਨੂੰ ਅੱਗ ਨਹੀਂ ਲਗਾਉਂਦਾ ਨੂੰ ਸੀ. ਟੀ. ਯੂਨੀਵਰਸਿਟੀ ਜਗਰਾਉਂ ਵਿਖੇ ਲੱਗੇ ਖੇਤੀ ਉਦਮ ਮੇਲੇ ਵਿਚ ਖੇਤੀਬਾੜੀ ਯੂਨੀਵਰਸਿਟੀ ...

ਪੂਰੀ ਖ਼ਬਰ »

'ਨੈਤਿਕ ਸਿੱਖਿਆ' ਵਿਸ਼ੇ 'ਤੇ ਸੈਮੀਨਾਰ ਕਰਵਾਇਆ

ਨਿਹਾਲ ਸਿੰਘ ਵਾਲਾ, 21 ਫਰਵਰੀ (ਸੁਖਦੇਵ ਸਿੰਘ ਖਾਲਸਾ, ਪਲਵਿੰਦਰ ਸਿੰਘ ਟਿਵਾਣਾ)-ਪੰਜਾਬ ਯੂਨੀਵਰਸਿਟੀ ਕੰਸਟੀਚਿਊਟ ਕਾਲਜ ਪੱਤੋ ਹੀਰਾ ਸਿੰਘ ਵਿਖੇ ਰਾਮ ਮੁਹੰਮਦ ਸਿੰਘ ਆਜ਼ਾਦ ਵੈੱਲਫੇਅਰ ਸੁਸਾਇਟੀ (ਰਜ਼ਿ.) ਕੋਟਕਪੂਰਾ ਵਲੋਂ 'ਨੈਤਿਕ ਸਿੱਖਿਆ' ਵਿਸ਼ੇ 'ਤੇ ਇਕ ...

ਪੂਰੀ ਖ਼ਬਰ »

ਬਾਬਾ ਵੀਰਮ ਦਾਸ ਦੀ ਬਰਸੀ ਮਨਾਈ

ਕੋਟ ਈਸੇ ਖਾਂ, 21 ਫਰਵਰੀ (ਨਿਰਮਲ ਸਿੰਘ ਕਾਲੜਾ)-ਬਾਬਾ ਵੀਰਮ ਦਾਸ ਦੀ 117ਵੀਂ ਬਰਸੀ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰਾਂ ਉੱਚਾ ਡੇਰਾ ਖੋਸਾ ਰਣਧੀਰ ਵਿਖੇ ਮਹੰਤ ਜਗਦੀਸ ਦਾਸ ਦੀ ਰਹਿਨੁਮਾਈ ਹੇਠ ਸ਼ਰਧਾਪੂਰਵਕ ਮਨਾਈ ਗਈ | ਇਸ ਸਬੰਧੀ ਪ੍ਰਕਾਸ਼ ਕੀਤੇ ...

ਪੂਰੀ ਖ਼ਬਰ »

ਗਰੀਨ ਸਿਟੀ ਕਾਲੋਨੀ ਵਿਖੇ ਵੱਖ-ਵੱਖ ਖੇਡਾਂ ਲਈ ਵਿੰਗ ਸਥਾਪਿਤ- ਪੱਪੀ

ਮੋਗਾ, 21 ਫਰਵਰੀ (ਜਸਪਾਲ ਸਿੰਘ ਬੱਬੀ)-ਖੇਡ ਪ੍ਰਮੋਟਰ ਪੁਸ਼ਪਿੰਦਰ ਸਿੰਘ ਪੱਪੀ ਇੰਸਪੈਕਟਰ ਪੰਜਾਬ ਪੁਲਿਸ ਤੇ ਸਲੀਣਾ ਸਿਹਤ ਸੰਭਾਲ ਕੇਂਦਰ ਮੋਗਾ ਦੇ ਮੁੱਖ ਸੰਚਾਲਕ ਬਰੋਨਜ ਮੈਡਲ ਵਿਜੇਤਾ ਤੇ ਕੋਚ ਹਰਵਿੰਦਰ ਸਿੰਘ ਸਲੀਣਾ ਨੇ ਦੱਸਿਆ ਕਿ ਨੌਜਵਾਨਾਂ ਨੂੰ ਨਸ਼ਿਆਂ ਦੇ ...

ਪੂਰੀ ਖ਼ਬਰ »

ਗੋਲਡਨ ਐਜੂਕੇਸ਼ਨ ਸੰਸਥਾ ਲਗਵਾ ਰਹੀ ਲਗਾਤਾਰ ਕੈਨੇਡਾ ਦੇ ਵਿਜ਼ਟਰ ਵੀਜ਼ੇ

ਬਬਲੀ ਰਾਣੀ ਦੀ ਤਸਵੀਰ ਮੋਗਾ, 21 ਫਰਵਰੀ (ਸੁਰਿੰਦਰਪਾਲ ਸਿੰਘ)-ਗੋਲਡਨ ਐਜੂਕੇਸ਼ਨ ਜੋ ਵਧੇਰੇ ਲੋਕਾਂ ਦੇ ਵੱਖ-ਵੱਖ ਦੇਸ਼ਾਂ ਦੇ ਵੀਜ਼ੇ ਲਗਵਾ ਕੇ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰ ਰਹੀ ਹੈ ਨੇ ਬਬਲੀ ਰਾਣੀ ਦਾ ਇਕ ਰਿਫਿਊਜ ਤੋਂ ਬਾਅਦ ਕੈਨੇਡਾ ਦਾ ਵਿਜ਼ਟਰ ਵੀਜ਼ਾ ...

ਪੂਰੀ ਖ਼ਬਰ »

ਪੁਰਾਣੀ ਰੰਜਸ਼ ਦੇ ਚੱਲਦਿਆਂ ਕੀਤੀ ਕੁੱਟਮਾਰ

ਅਜੀਤਵਾਲ, 21 ਫਰਵਰੀ (ਗਾਲਿਬ)-ਪੁਰਾਣੀ ਰੰਜਸ਼ ਦੇ ਚੱਲਦਿਆਂ ਇਕ ਪਰਿਵਾਰ ਵਲੋਂ ਗੁਆਂਢੀ ਪਰਿਵਾਰ ਨੂੰ ਰਸਤੇ 'ਚ ਜਾਂਦਿਆਂ ਘੇਰ ਕੇ ਕੁੱਟਮਾਰ ਕਰਕੇ ਜ਼ਖ਼ਮੀ ਕਰਨ ਦਾ ਦੋਸ਼ ਲਗਾਇਆ ਹੈ, ਜੋ ਕਿ ਮੋਗੇ ਸਿਵਲ ਹਸਪਤਾਲ ਵਿਖੇ ਜੇਰੇ ਇਲਾਜ ਹੈ | ਨਰਵਿੰਦਰ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਪੁਸਤਕਾਂ ਬੱਚਿਆਂ ਦੇ ਰੂਬਰੂ ਵਿਸ਼ੇਸ਼ ਸਮਾਗਮ ਅੱਜ

ਮੋਗਾ, 21 ਫਰਵਰੀ (ਸੁਰਿੰਦਰਪਾਲ ਸਿੰਘ)-ਪੁਸਤਕਾਂ ਬੱਚਿਆਂ ਦੇ ਰੂਬਰੂ ਪ੍ਰੋਗਰਾਮ ਤਹਿਤ ਵਿਸ਼ੇਸ਼ ਸਮਾਗਮ ਅੱਜ 22 ਫਰਵਰੀ ਨੂੰ ਪਿੰਡ ਕੋਕਰੀ ਵਹਿਣੀਵਾਲ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠਾਂ ਦੇ ਭੋਗ ਪਾਏ ਜਾਣਗੇ | ਉਪਰੰਤ ਸਰਕਾਰੀ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX