ਤਾਜਾ ਖ਼ਬਰਾਂ


ਅਲਬਰਟਾ ਸੂਬੇ ਅੰਦਰ 1423 ਕੇਸਾਂ 'ਚੋ 519 ਲੋਕ ਤੰਦਰੁਸਤ ਹੋਏ
. . .  9 minutes ago
ਕੈਲਗਰੀ, 9 ਅਪ੍ਰੈਲ (ਜਸਜੀਤ ਸਿੰਘ ਧਾਮੀ)- ਅਲਬਰਟਾ ਸੂਬੇ ਅੰਦਰ ਕੁੱਲ ਕੇਸ 1423 ਹੋਣ ਉਪਰੰਤ ਕੁੱਲ ਮੌਤਾਂ ਦੀ ਗਿਣਤੀ 29 ਅਤੇ 519 ਮਰੀਜ਼ ਤੰਦਰੁਸਤ ਹੋ ...
ਲੁੱਟਾਂ ਖੋਹਾਂ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਨੌਜਵਾਨ ਦਾ ਕੋਰੋਨਾਵਾਇਰਸ ਟੈਸਟ ਪਾਜ਼ੀਟਿਵ ਆਉਣ 'ਤੇ ਐੱਸ.ਐੱਚ.ਓ ਸਮੇਤ 7 ਮੁਲਾਜ਼ਮ ਇਕਾਂਤਵਾਸ ਵਿਚ ਭੇਜੇ
. . .  22 minutes ago
ਲੁਧਿਆਣਾ, 9 ਅਪ੍ਰੈਲ (ਪਰਮਿੰਦਰ ਸਿੰਘ ਅਹੂਜਾ) - ਲੁੱਟਾਂ ਖੋਹਾਂ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਨੌਜਵਾਨ ਸੌਰਵ ਸਹਿਗਲ ਦਾ ਕੋਰੋਨਾਵਾਇਰਸ ਟੈਸਟ ਪਾਜ਼ੀਟਿਵ ਆਉਣ 'ਤੇ ਐਸ.ਐਚ.ਓ ਸਮੇਤ 7 ਪੁਲਿਸ ਮੁਲਾਜ਼ਮਾਂ ਨੂੰ ਇਕਾਂਤਵਾਸ ਵਿਚ ਭੇਜ ਦਿੱਤਾ ਗਿਆ ਹੈ ਸੌਰਵ ਸਹਿਗਲ ਨੂੰ ਥਾਣਾ ਫੋਕਲ ਪੁਆਇੰਟ ਦੀ ਪੁਲਿਸ...
ਜਲੰਧਰ ਜ਼ਿਲ੍ਹੇ 'ਚ ਅੱਜ ਇਸ ਭਾਅ 'ਤੇ ਵਿਕਣਗੇ ਫਲ ਤੇ ਸਬਜ਼ੀਆਂ
. . .  35 minutes ago
ਜਲੰਧਰ, 9 ਅਪ੍ਰੈਲ (ਚਿਰਾਗ਼ ਸ਼ਰਮਾ) - ਜਲੰਧਰ ਜ਼ਿਲ੍ਹੇ 'ਚ ਅੱਜ ਫਲਾਂ ਤੇ ਸਬਜ਼ੀਆਂ ਦੀ ਰੇਟ ਲਿਸਟ ਜਾਰੀ ਹੋਈ ਹੈ। ਜਿਸ ਮੁਤਾਬਿਕ ਲੋਕ ਕਾਲਾਬਾਜ਼ਾਰੀ ਤੋਂ ਬੱਚ ਸਕਦੇ ਹਨ। ਜ਼ਿਕਰਯੋਗ ਹੈ ਕਿ ਕੋਰੋਨਾਵਾਇਰਸ ਦੇ ਕਾਰਨ ਭਾਰਤ ਸਮੇਤ ਪੰਜਾਬ 'ਚ ਲਾਕਡਾਊਨ ਹੈ ਤੇ ਕਰਫ਼ਿਊ ਦੇ...
ਜਲੰਧਰ 'ਚ ਕੋਰੋਨਾਵਾਇਰਸ ਦੇ ਪਾਜ਼ੀਟਿਵ ਮਰੀਜ਼ ਦੀ ਹੋਈ ਮੌਤ
. . .  about 1 hour ago
ਜਲੰਧਰ, 9 ਅਪ੍ਰੈਲ (ਐਮ.ਐਸ.ਲੋਹੀਆ) - ਜਲੰਧਰ 'ਚ ਬੀਤੇ ਕੱਲ੍ਹ ਮਿੱਠਾ ਬਾਜ਼ਾਰ ਦੇ ਪ੍ਰਵੀਨ ਕੁਮਾਰ ਦਾ ਕੋਰੋਨਾਵਾਇਰਸ ਪਾਜ਼ੀਟਿਵ ਆਇਆ ਸੀ ਤੇ ਅੱਜ ਉਨ੍ਹਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ। ਉਹ 60 ਸਾਲ ਦੇ ਦੱਸੇ ਜਾਂਦੇ ਹਨ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਇਹਤਿਆਤਨ ਤੇ ਟੈਸਟ ਲਈ ਸਿਵਲ...
ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਕਾਰਨ 17 ਮੌਤਾਂ, 540 ਨਵੇਂ ਕੇਸ ਆਏ ਸਾਹਮਣੇ
. . .  about 1 hour ago
ਨਵੀਂ ਦਿੱਲੀ, 9 ਅਪ੍ਰੈਲ - ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਦੇ ਜਾਰੀ ਅੰਕੜਿਆਂ ਅਨੁਸਾਰ ਭਾਰਤ ਵਿਚ ਕੋਰੋਨਾਵਾਇਰਸ ਦੇ ਕੇਸ ਵੱਧ ਕੇ 5734 ਹੋ ਗਏ ਹਨ। 166 ਮੌਤਾਂ ਹੋਈਆਂ ਹਨ ਅਤੇ ਪਿਛਲੇ 24 ਘੰਟਿਆਂ ਵਿਚ 540 ਕੇਸ ਸਾਹਮਣੇ ਆਏ ਹਨ ਤੇ 17 ਮੌਤਾਂ...
ਜਗਰਾਉਂ ਨੇੜੇ ਚੌਂਕੀਮਾਨ ਇਲਾਕੇ 'ਚ ਇਕ 15 ਸਾਲਾ ਲੜਕੇ ਦਾ ਕੋਰੋਨਾ ਆਇਆ ਪਾਜ਼ੀਟਿਵ
. . .  about 1 hour ago
ਚੌਂਕੀਮਾਨ, 9 ਅਪ੍ਰੈਲ (ਤਜਿੰਦਰ ਸਿੰਘ ਚੱਢਾ) - ਅੱਜ ਮੁਹੰਮਦ ਰਫ਼ੀਕ ਪੁੱਤਰ ਨੂਰ ਮੁਹੰਮਦ ਵਾਸੀ ਚੌਂਕੀਮਾਨ ਰੋਡ ਗੁੜੇ ਦਾ ਕੋਰੋਨਾਵਾਇਰਸ ਦਾ ਟੈਸਟ ਪਾਜ਼ੀਟਿਵ ਆਇਆ ਹੈ। ਇਹ ਜਾਣਕਾਰੀ ਗੁਰਦੀਪ ਸਿੰਘ ਗੋਸਲ ਡੀ.ਐਸ.ਪੀ. ਜਗਰਾਉਂ ਨੇ ਦਿੱਤੀ ਤੇ ਕਿਹਾ ਕਿ ਰਫ਼ੀਕ ਤਬਲੀਗੀ ਜਮਾਤ ਨਾਲ ਸਬੰਧ ਰੱਖਦਾ ਹੈ...
ਪਾਜ਼ੀਟਿਵ ਮਰੀਜ਼ ਨਾਲ ਰਹੇ ਕੁੱਝ ਵਿਅਕਤੀਆਂ ਨੂੰ ਸਿਹਤ ਵਿਭਾਗ ਨੇ ਭੇਜਿਆ ਇਕਾਂਤਵਾਸ
. . .  about 1 hour ago
ਮੁੱਲਾਂਪੁਰ, 9 ਅਪ੍ਰੈਲ (ਦਲਬੀਰ ਖੈਰਪੁਰ) - ਜਵਾਹਰਪੁਰ ਵਾਸੀ ਕੋਰੋਨਾ ਪਾਜ਼ੀਟਿਵ ਮਰੀਜ਼ ਨਾਇਬ ਸਿੰਘ ਦੇ ਸੰਪਰਕ 'ਚ ਰਹੇ ਇਲਾਕੇ ਪਿੰਡ ਪੜਛ ਦੇ ਜਸਵੀਰ ਸਿੰਘ ਤੇ ਮੇਵਾ ਸਿੰਘ, ਪਿੰਡ ਸੂੰਕ ਦੇ ਦਿਲਬਾਗ ਸਿੰਘ, ਨਾਡਾ ਦੇ ਸੁਰਜੀਤ ਰਾਮ ਤੇ ਚੰਡੀਗੜ੍ਹ ਦੇ ਪਿੰਡ ਖੁੱਡਾ ਅਲੀਸ਼ੇਰ ਦਾ ਰਾਮ ਕੁਮਾਰ ਦੇ ਸਿਹਤ ਵਿਭਾਗ...
ਅੱਜ ਦਾ ਵਿਚਾਰ
. . .  about 1 hour ago
ਬਿਜਲੀ ਮੁਲਾਜ਼ਮਾਂ ਵੱਲੋਂ ਤਨਖਾਹ ਕਟੌਤੀ ਦੀ ਨਿਖੇਧੀ
. . .  1 day ago
ਬਜ਼ੁਰਗਾਂ ਦੀ ਪਰੇਸ਼ਾਨੀ ਨੂੰ ਦੇਖਦਿਆਂ ਬੈਂਕ ਨੇ ਕੀਤਾ ਕੁਰਸੀਆਂ ਦਾ ਇੰਤਜ਼ਾਮ
. . .  1 day ago
ਹਰੀਕੇ ਪੱਤਣ,8 ਅਪ੍ਰੈਲ (ਸੰਜੀਵ ਕੁੰਦਰਾ)ਕੋਰੋਨਾ ਵਾਇਰਸ ਦੇ ਸੰਕਟ ਨੂੰ ਦੇਖਦਿਆਂ ਲਗਾਏ ਗਏ ਕਰਫਿਊ ਵਿੱਚ ਢਿੱਲ ਦਿੰਦਿਆਂ ਸਰਕਾਰ ਨੇ ਬੈਂਕਾਂ ਖੋਲਣ ਦੇ ਹੁਕਮ ਦਿੱਤੇ ਹਨ ਪਰੰਤੂ ਬੈਂਕਾਂ ਅੱਗੇ ਲੱਗਦੀ ਭਾਰੀ ਭੀੜ ਜਿੱਥੇ ਕੋਰੋਨਾ ਵਰਗੀ ਮਹਾਂਮਾਰੀ ਨੂੰ ਸੱਦਾ ਦਿੰਦੀ ਹੈ ਉੱਥੇ ਹੀ...
ਜ਼ਿਲ੍ਹਾ ਐੱਸ ਏ ਐੱਸ ਨਗਰ 'ਚ ਅੱਜ 10 ਮਰੀਜ਼ ਕੋਰੋਨਾ ਪਾਜ਼ੀਟਿਵ
. . .  1 day ago
ਐੱਸ ਏ ਐੱਸ ਨਗਰ ,8 ਅਪ੍ਰੈਲ (ਕੇ .ਐੱਸ. ਰਾਣਾ )- ਜ਼ਿਲ੍ਹਾ ਐੱਸ ਏ ਐੱਸ ਨਗਰ ਅੰਦਰ ਅਜ 10 ਮਰੀਜ਼ ਕੋਰੋਨਾ ਪਾਜ਼ੀਟਿਵ ਆਏ ਹਨ । ਇਹ ਸਾਰੇ ਡੇਰਾਬਸੀ ਦੇ ਪਿੰਡ ਜਵਾਹਰ ਪੁਰ ਦੇ ਹਨ । ਕੁੱਲ ਮਿਲਾ ਕੇ ...
ਫ਼ਾਜ਼ਿਲਕਾ ਜ਼ਿਲ੍ਹੇ ਦੇ 3 ਸ਼ੱਕੀ ਲੋਕਾਂ ,ਚੋਂ ਦੋ ਦੀ ਕੋਰੋਨਾ ਰਿਪੋਰਟ ਨੈਗੇਟਿਵ, ਇਕ ਦੇ ਮੁੜ ਮੰਗੇ ਸੈਂਪਲ
. . .  1 day ago
ਫ਼ਾਜ਼ਿਲਕਾ, 8 ਅਪ੍ਰੈਲ (ਪ੍ਰਦੀਪ ਕੁਮਾਰ )- ਕੋਰੋਨਾ ਵਾਇਰਸ ਨੂੰ ਲੈ ਕੇ ਫ਼ਾਜ਼ਿਲਕਾ ਜ਼ਿਲ੍ਹੇ ਤੋਂ ਪਟਿਆਲਾ ਲੈਬ ਲਈ ਭੇਜੇ 3 ਸ਼ੱਕੀ ਲੋਕਾਂ ਦੀ ਰਿਪੋਰਟ ਵਿਚੋਂ 2 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ,। ਫ਼ਾਜ਼ਿਲਕਾ ਜ਼ਿਲ੍ਹੇ ਦੇ ਸਿਵਲ ...
ਲੁਧਿਆਣਾ ਵਿਚ ਦੋ ਹੋਰ ਮਰੀਜ਼ਾਂ ਵਿਚ ਕੋਰੋਨਾ ਵਾਇਰਸ ਦੀ ਸ਼ਿਕਾਇਤ ਪਾਈ ਗਈ
. . .  1 day ago
ਲੁਧਿਆਣਾ, 8 ਅਪ੍ਰੈਲ {ਸਲੇਮਪੁਰੀ} - ਲੁਧਿਆਣਾ ਵਿਚ ਕੋਰੋਨਾ ਵਾਇਰਸ ਤੋਂ ਪੀੜਤ ਦੋ ਹੋਰ ਮਰੀਜ਼ ਸਾਹਮਣੇ ਆਏ ਹਨ, ਜਿਸ ਪਿੱਛੋਂ ਪੀੜਤ ਮਰੀਜ਼ਾਂ ਦੀ ਗਿਣਤੀ ਦਾ ਅੰਕੜਾ 9 ਤੱਕ ਪੁੱਜ ਗਿਆ ਹੈ। ਸਿਵਲ ਸਰਜਨ ਡਾ ਰਾਜੇਸ਼ ਬੱਗਾ ਨੇ ਦੇਰ ...
ਪੀ ਜੀ ਆਈ 'ਚ ਦਾਖ਼ਲ ਚਿਤਾਮਲੀ ਦੇ ਕੋਰੋਨਾ ਪਾਜ਼ੀਟਿਵ ਵਿਅਕਤੀ ਦੀ ਹੋਈ ਮੌਤ
. . .  1 day ago
ਕੋਰੋਨਾ ਪਾਜ਼ੀਟਿਵ ਵਿਅਕਤੀ ਦੇ ਸੰਪਰਕ ਚ ਆਉਣ ਵਾਲੇ 10 ਵਿਅਕਤੀਆਂ ਨੂੰ ਇਕਾਂਤਵਾਸ ਵਿਚ ਰੱਖਿਆ
. . .  1 day ago
ਪਠਾਨਕੋਟ ,8 ਅਪ੍ਰੈਲ (ਸੰਧੂ) -17 ਮਾਰਚ ਨੂੰ ਦਿੱਲੀ ਤੋਂ ਪਠਾਨਕੋਟ ਚੱਲਣ ਵਾਲੀ ਰੇਲਗੱਡੀ ਧੌਲਾਧਾਰ ਐਕਸਪ੍ਰੈੱਸ ਵਿਚ ਪਠਾਨਕੋਟ ਵਿਖੇ ਪਹੁੰਚੇ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕਾਂਗੜਾ ਦੀ ਤਹਿਸੀਲ ਇੰਦੋਰਾ ਪਿੰਡ ਰੱਪੜ ਨਿਵਾਸੀ ਸਲੀਮ ...
ਸ੍ਰੀ ਮੁਕਤਸਰ ਸਾਹਿਬ ਵਿਖੇ ਇੱਕ ਵਿਅਕਤੀ ਦੀ ਰਿਪੋਰਟ ਆਈ ਕੋਰੋਨਾ ਪਾਜ਼ੀਟਿਵ
. . .  1 day ago
ਜਲੰਧਰ : ਪ੍ਰਸ਼ਾਸਨ ਨੇ ਮਿੱਠਾ ਬਾਜ਼ਾਰ ਦੇ ਘਰਾਂ ਨੂੰ ਕੀਤਾ ਕੁਆਰਨਟਾਈਨ
. . .  1 day ago
ਸੋਸ਼ਲ ਮੀਡੀਆ 'ਤੇ ਹਜ਼ਰਤ ਮੁਹੰਮਦ ਅਤੇ ਮੁਸਲਿਮ ਭਾਈਚਾਰੇ 'ਤੇ ਟਿੱਪਣੀ ਕਰਨ ਵਾਲਾ ਨੌਜਵਾਨ ਗ੍ਰਿਫ਼ਤਾਰ
. . .  1 day ago
ਔਰਤ ਦੀ ਕੋਰੋਨਾ ਵਾਇਰਸ ਦੇ ਲੱਛਣਾਂ ਕਾਰਨ ਹੋਈ ਮੌਤ, ਕੱਲ੍ਹ ਆਵੇਗੀ ਰਿਪੋਰਟ
. . .  1 day ago
ਕੋਰੋਨਾ ਤੋਂ ਬਚਾਅ ਲਈ ਸਰਕਾਰੀ ਕੰਮ ਈ-ਮੇਲ, ਵੀਡੀਓ ਕਾਨਫਰੰਂਸਿੰਗ ਆਦਿ ਰਾਹੀਂ ਕਰਨ ਦੇ ਹੁਕਮਾਂ ਤੋਂ ਪਿੱਛੇ ਹਟੀ ਸਰਕਾਰ
. . .  1 day ago
ਜਲੰਧਰ 'ਚ ਇੱਕ ਹੀ ਦਿਨ ਆਇਆ ਕੋਰੋਨਾ ਦਾ ਦੂਸਰਾ ਮਾਮਲਾ ਪਾਜ਼ੀਟਿਵ
. . .  1 day ago
ਕੋਵਿਡ-19 ਤੋਂ ਸਿਹਤਯਾਬ ਹੋਏ ਸਰਪੰਚ ਹਰਪਾਲ ਸਿੰਘ ਪਠਲਾਵਾ ਨੇ ਸਰਕਾਰ, ਪ੍ਰਸ਼ਾਸਨ ਤੇ ਡਾਕਟਰਾਂ ਦਾ ਕੀਤਾ ਧੰਨਵਾਦ
. . .  1 day ago
ਕੋਰੋਨਾ ਵਾਇਰਸ : ਯੂ ਕੇ 'ਚ ਅੱਜ ਹੋਈਆਂ 936 ਮੌਤਾਂ
. . .  1 day ago
ਪੰਜਾਬ 'ਚ ਕੋਰੋਨਾ ਕਾਰਨ ਹੁਣ ਤੱਕ 8 ਮੌਤਾਂ, 106 ਮਾਮਲਿਆਂ ਦੀ ਪੁਸ਼ਟੀ
. . .  1 day ago
ਮਸਜਿਦ 'ਚ ਰਹਿਣ ਵਾਲੇ 12 ਲੋਕ ਆਈਸੋਲੇਸ਼ਨ ਲਈ ਲਏ ਗਏ ਕਬਜ਼ੇ 'ਚ
. . .  1 day ago
ਕੈਪਟਨ ਨੇ ਕਰਫਿਊ ਵਧਾਉਣ ਦੀਆਂ ਰਿਪੋਰਟਾਂ ਨੂੰ ਕੀਤਾ ਖ਼ਾਰਜ
. . .  1 day ago
ਮੋਹਾਲੀ 'ਚ ਕੋਰੋਨਾ ਦੇ 4 ਹੋਰ ਮਾਮਲਿਆਂ ਦੀ ਪੁਸ਼ਟੀ, ਕੁੱਲ ਗਿਣਤੀ ਹੋਈ 30
. . .  1 day ago
ਸੁਖਬੀਰ ਵੱਲੋਂ ਪ੍ਰਧਾਨ ਮੰਤਰੀ ਨੂੰ ਕਿਸਾਨਾਂ ਲਈ ਮੁਆਵਜ਼ੇ ਦੀ ਅਪੀਲ
. . .  1 day ago
ਪਠਾਨਕੋਟ : 19 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ
. . .  1 day ago
ਕੋਵਿਡ-19 ਦੀ ਜਾਂਚ ਲਈ “psdm.gov.in” 'ਤੇ ਸਵੈ-ਮੁਲਾਂਕਣ ਟੂਲ ਕਿੱਟ ਜਾਰੀ
. . .  1 day ago
ਕੋਰੋਨਾ ਪੀੜਤ ਔਰਤ ਦੇ ਸੰਪਰਕ ਵਾਲੇ ਭੇਜੇ ਗਏ 11 ਨਮੂਨਿਆਂ 'ਚੋਂ 10 ਦੀ ਰਿਪੋਰਟ ਆਈ ਨੈਗੇਟਿਵ
. . .  1 day ago
ਕੋਰੋਨਾ ਤੋਂ ਬਚਾਅ ਲਈ ਈ-ਮੇਲ, ਈ-ਆਫਿਸ ਤੇ ਵੀਡੀਓ ਕਾਨਫਰੰਂਸਿੰਗ ਰਾਹੀਂ ਹੋਵੇਗਾ ਸਰਕਾਰੀ ਕੰਮ
. . .  1 day ago
ਕੋਰੋਨਾ ਤੋਂ ਬਚਾਅ ਲਈ ਸਮੁੱਚੇ ਅੰਮ੍ਰਿਤਸਰ ਸ਼ਹਿਰ ਦੀ ਸਕਰੀਨਿੰਗ ਕਰਵਾਉਣ ਦਾ ਫ਼ੈਸਲਾ
. . .  1 day ago
ਤਾਲਾਬੰਦੀ ਤੋਂ ਬਾਹਰ ਨਿਕਲਣ ਦੇ ਤਰੀਕੇ ਲੱਭਣ ਲਈ ਹੋਵੇਗਾ ਟਾਸਕ ਫੋਰਸ ਦਾ ਗਠਨ - ਕੈਪਟਨ
. . .  1 day ago
ਮੁਸਲਿਮ ਆਗੂਆਂ ਦੇ ਸੰਪਰਕ 'ਚ ਆਉਣ ਵਾਲੀ ਇੱਕ ਲੜਕੀ ਸਮੇਤ 20 ਸ਼ੱਕੀਆਂ ਦੇ ਲਏ ਨਮੂਨੇ
. . .  1 day ago
14 ਅਪ੍ਰੈਲ ਤੋਂ ਅੱਗੇ ਕਰਫ਼ਿਊ ਵਧਾਉਣ ਸਬੰਧੀ ਅਜੇ ਕੋਈ ਫ਼ੈਸਲਾ ਨਹੀਂ ਹੋਇਆ - ਪੰਜਾਬ ਸਰਕਾਰ ਵੱਲੋਂ ਅਟਕਲਾਂ ਨੂੰ ਕੀਤਾ ਖ਼ਾਰਜ
. . .  1 day ago
ਵੱਧ ਸਕਦੈ ਲਾਕਡਾਊਨ - ਪ੍ਰਧਾਨ ਮੰਤਰੀ ਨੇ ਸਰਬ ਦਲੀ ਬੈਠਕ ’ਚ ਦਿੱਤੇ ਸੰਕੇਤ
. . .  1 day ago
ਅਜੀਤ ਅਖ਼ਬਾਰ ’ਚ ਲੱਗੀ ਖ਼ਬਰ ਦਾ ਹੋਇਆ ਅਸਰ, ਗਊਸ਼ਾਲਾ ’ਚ ਤੂੜੀ ਦੀ ਕਮੀ ਹੋਈ ਦੂਰ
. . .  1 day ago
ਕੋਰੋਨਾਵਾਇਰਸ : ਫ਼ਰੀਦਕੋਟੋਂ ਭੇਜੇ ਆਖ਼ਰੀ 61 ਸੈਂਪਲਾਂ ਚੋਂ 60 ਆਏ ਨੈਗੇਟਿਵ
. . .  1 day ago
ਦੇਸੀ ਪਿਸਟਲ ਸਮੇਤ ਮੇਹਲੀ ਚੌਕੀ ਪੁਲਿਸ ਮੁਲਾਜ਼ਮਾਂ ਵੱਲੋਂ ਨੌਜਵਾਨ ਕਾਬੂ
. . .  1 day ago
ਆਪ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਖੁਦ ਨੂੰ ਕੀਤਾ ਇਕਾਂਤਵਾਸ
. . .  1 day ago
ਕੈਬਨਿਟ ਮੰਤਰੀ ਰਾਣਾ ਸੋਢੀ ਵੱਲੋਂ ਕੀਤਾ ਗਿਆ ਸਿਵਲ ਹਸਪਤਾਲ ਦਾ ਦੌਰਾ
. . .  1 day ago
ਕੋਰੋਨਾ ਵਾਇਰਸ ਤੋਂ ਮਰਨ ਵਾਲੇ ਵਿਅਕਤੀ ਦਾ ਖਰਚਾ ਕਰਕੇ ਖੁਦ ਸਸਕਾਰ ਕਰਾਂਗਾ -ਸੁੱਚਾ ਸਿੰਘ ਕੈਨੇਡਾ
. . .  1 day ago
ਕੋਰੋਨਾ ਤੋਂ ਬਚਣਾ ਹੈ ਤਾਂ ਘਰ ਬੈਠਣਾ ਹੀ ਹੋਵੇਗਾ - ਕੇਂਦਰੀ ਮੰਤਰੀ ਸੋਮ ਪ੍ਰਕਾਸ਼
. . .  1 day ago
ਟੂਰਿਜ਼ਮ ਮੰਤਰਾਲਾ ਵਲੋਂ 15 ਅਕਤੂਬਰ ਤੱਕ ਹੋਟਲ, ਰੈਸਟੋਰੈਂਟ ਜਾਂ ਰਿਜ਼ਾਰਟ ਬੰਦ ਰੱਖਣ ਦਾ ਕੋਈ ਆਦੇਸ਼ ਨਹੀਂ ਜਾਰੀ ਹੋਇਆ
. . .  1 day ago
ਆੜ੍ਹਤੀਆ ਐਸੋਸੀਏਸ਼ਨ ਮੱਲਾਂਵਾਲਾ ਨੇ 1 ਲੱਖ 10 ਹਜ਼ਾਰ ਰੁਪਏ ਮੁੱਖ ਮੰਤਰੀ ਰਾਹਤ ਫ਼ੰਡ ‘ਚ ਦਿੱਤੇ
. . .  1 day ago
ਨਿੱਜੀ ਲੈਬ ’ਚ ਵੀ ਮੁਫ਼ਤ ਹੋਵੇ ਕੋਰੋਨਾ ਦੀ ਜਾਂਚ - ਸੁਪਰੀਮ ਕੋਰਟ
. . .  1 day ago
ਸ਼ਾਹਕੋਟ 'ਚ ਕਰਫ਼ਿਊ ਦੇ ਮੱਦੇਨਜ਼ਰ ਪੁਲਿਸ ਪ੍ਰਸ਼ਾਸਨ ਵਲੋਂ ਫਲੈਗ ਮਾਰਚ
. . .  1 day ago
ਪਿੰਡ ਵਿਰਕ ਦੇ ਤਿੰਨ ਮਰੀਜ਼ਾਂ ਦੀ ਰਿਪੋਰਟ ਆਈ ਨੈਗੇਟਿਵ
. . .  1 day ago
ਵਿਦੇਸ਼ ਤੋਂ ਆਏ ਪਿੰਡ ਖੁੱਡਾ ਦੇ ਨੌਜਵਾਨ ਨੂੰ ਸਿਹਤ ਵਿਭਾਗ ਜਾਂਚ ਲੈ ਗਿਆ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 10 ਫੱਗਣ ਸੰਮਤ 551

ਸੰਗਰੂਰ

ਲੌਂਗੋਵਾਲ ਵੈਨ ਦੁਖਾਂਤ

ਮ੍ਰਿਤਕ ਬੱਚਿਆਂ ਦੇ ਨਾਂਅ 'ਤੇ ਮਾਹੌਲ ਗਰਮਾਉਣ ਵਾਲੀਆਂ ਜਥੇਬੰਦੀਆਂ ਨੂੰ ਸੰਬੰਧਿਤ ਪਰਿਵਾਰਕ ਮੈਂਬਰਾਂ ਨੇ ਦਿੱਤਾ ਕਰਾਰਾ ਜਵਾਬ

ਸੰਗਰੂਰ, 21 ਫਰਵਰੀ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)- ਬੀਤੇ ਦਿਨੀਂ ਲੌਂਗੋਵਾਲ 'ਚ ਸਕੂਲ ਵੈਨ ਨੂੰ ਲੱਗੀ ਅੱਗ ਕਾਰਨ ਚਾਰ ਮਾਸੂਮ ਬੱਚਿਆਂ ਦੀ ਹੋਈ ਮੌਤ ਨੂੰ ਲੈ ਕੇ ਗਰਮਾਈ ਰਾਜਨੀਤੀ 'ਚ ਅੱਜ ਉਸ ਵੇਲੇ ਨਵਾਂ ਮੋੜ ਆਇਆ ਜਦ ਚਾਰੇ ਬੱਚਿਆਂ ਦੇ ਮਾਪਿਆਂ ਅਤੇ ਪਰਿਵਾਰਕ ਮੈਂਬਰਾਂ ਨੇ ਸਪਸ਼ਟ ਕੀਤਾ ਕਿ ਉਹ ਪੰਜਾਬ ਸਰਕਾਰ ਵਲੋਂ ਹੁਣ ਤੱਕ ਦੀ ਨਿਭਾਈ ਕਾਰਗੁਜ਼ਾਰੀ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ ਅਤੇ ਉਨ੍ਹਾਂ ਦਾ ਇਸ ਮਸਲੇ ਨੂੰ ਲੈ ਕੇ ਮਾਹੌਲ ਗਰਮਾਉਣ ਵਿਚ ਲੱਗੀਆਂ ਜਥੇਬੰਦੀਆਂ ਨਾਲ ਕੋਈ ਸੰਬੰਧ ਨਹੀਂ ਹੈ। ਸਥਾਨਕ ਪੀ.ਡਬਲਿਊ.ਡੀ. ਰੈਸਟ ਹਾਊਸ ਵਿਖੇ ਕਾਂਗਰਸ ਆਗੂ ਬੀਬੀ ਦਾਮਨ ਥਿੰਦ ਬਾਜਵਾ, ਹਰਮਨ ਦੇਵ ਸਿੰਘ, ਗੱਗੀ ਬਾਜਵਾ ਦੀ ਹਾਜ਼ਰੀ 'ਚ ਪੱਤਰਕਾਰਾਂ ਨਾਲ ਰੂਬ-ਰੂ ਹੁੰਦਿਆਂ ਮਰਹੂਮ ਬੱਚਿਆਂ ਦੇ ਮਾਪਿਆਂ ਨੇ ਵੀ ਸਪਸ਼ਟ ਕੀਤਾ ਕਿ ਉਨ੍ਹਾਂ ਦੇ ਬੱਚਿਆਂ ਦੀ ਮ੍ਰਿਤਕ ਦੇਹਾਂ 'ਤੇ ਰਾਜਨੀਤੀ ਕਰਨ ਵਾਲੀਆਂ ਹੋਰਨਾਂ ਜਥੇਬੰਦੀਆਂ ਤੋਂ ਉਹ ਕੋਹਾਂ ਦੂਰ ਹਨ। ਇੱਥੇ ਇਹ ਜ਼ਿਕਰਯੋਗ ਹੈ ਕਿ ਸੋਸ਼ਲ ਮੀਡੀਆ 'ਤੇ ਬੀਬੀ ਮੁਖ਼ਤਿਆਰ ਕੌਰ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਅਨੁਸਾਰ ਮ੍ਰਿਤਕਾਂ ਨੂੰ ਮਿਲੇ ਮੁਆਵਜ਼ੇ 'ਤੇ ਅਸੰਤੁਸ਼ਟਤਾ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇੱਕ ਪਰਿਵਾਰ ਦੇ ਤਿੰਨ ਮ੍ਰਿਤਕ ਬੱਚਿਆਂ ਦੇ ਚਾਚਾ ਕੁਲਦੀਪ ਸਿੰਘ ਨੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਜੋ ਵੀਡੀਓ ਵਾਇਰਲ ਹੋਈ ਹੈ ਉਹ ਤੋੜ ਮਰੋੜ ਕੇ ਹੀ ਪੇਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਬਹਾਦਰ ਬੱਚੀ ਅਮਨਦੀਪ ਕੌਰ ਪ੍ਰਤੀ ਜੋ ਪੰਜ-ਛੇ ਵਿਅਕਤੀ ਇਹ ਅਫ਼ਵਾਹ ਉਡਾ ਰਹੇ ਕਿ ਬੱਚੇ ਕੇਵਲ ਉਪਰੋਕਤ ਲੜਕੀ ਨੇ ਨਹੀਂ ਬਚਾਏ ਬਲਕਿ ਅਸੀਂ ਵੀ ਬਚਾਏ ਹਨ। ਉਨ੍ਹਾਂ ਕਿਹਾ ਕਿ ਬੜੇ ਦੁਖ ਦੀ ਗੱਲ ਹੈ ਕਿ ਜੇ ਪੰਜ-ਛੇ ਵਿਅਕਤੀ ਘਟਨਾ ਵੇਲੇ ਉੱਥੇ ਮੌਜੂਦ ਸਨ ਤਾਂ ਉਨ੍ਹਾਂ ਦੀ ਮੌਜੂਦਗੀ ਦੇ ਬਾਵਜੂਦ ਚਾਰ ਬੱਚੇ ਅੱਗ ਦੀ ਭੇਟ ਕਿਵੇਂ ਚੜ੍ਹ ਗਏ। ਸਿੱਧੇ ਲਫ਼ਜ਼ਾਂ ਵਿਚ ਕੁਲਦੀਪ ਸਿੰਘ ਨੇ ਕਿਹਾ ਕਿ ਪਰਿਵਾਰ ਆਪਣੇ ਬੱਚਿਆਂ ਦੀ ਮੌਤ ਦਾ ਕੋਈ ਮੁਆਵਜ਼ਾ ਉਸ ਦਿਨ ਵੀ ਨਹੀਂ ਮੰਗ ਰਿਹਾ ਸੀ ਅਤੇ ਨਾ ਹੀ ਹੁਣ ਵਾਧੇ ਦੀ ਮੰਗ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜੋ ਸਵਾ ਸੱਤ ਲੱਖ ਰੁਪਏ ਦਾ ਮੁਆਵਜ਼ਾ ਸਰਕਾਰ ਨੇ ਦੇਣ ਦਾ ਐਲਾਨ ਕੀਤਾ ਹੈ, ਉਸ ਪ੍ਰਤੀ ਉਹ ਬੀਬੀ ਦਾਮਨ ਥਿੰਦ ਬਾਜਵਾ ਦੇ ਦਿੱਤੇ ਸਹਿਯੋਗ ਦਾ ਧੰਨਵਾਦ ਕਰਦੇ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਕਰਨ ਦਾ ਐਲਾਨ ਕਰ ਰਹੀਆਂ ਜਥੇਬੰਦੀਆਂ ਤੋਂ ਵੀ ਪੂਰੀ ਤਰ੍ਹਾਂ ਦੂਰ ਹਨ।
ਯਾਦਗਾਰੀ ਗੇਟ ਦੇ ਨਾਲ-ਨਾਲ ਮਾਪਿਆਂ ਨੇ ਉਠਾਈਆਂ ਦੋ ਹੋਰ ਮੰਗਾਂ-
ਮ੍ਰਿਤਕ ਬੱਚਿਆਂ ਦੇ ਇਕ ਬਜ਼ੁਰਗ ਵਿਅਕਤੀ ਕਰਨੈਲ ਸਿੰਘ ਨੇ ਕਿਹਾ ਕਿ ਬੱਚਿਆਂ ਦੀ ਮੌਤ ਨਾਲ ਸੰਬੰਧਿਤ ਵਿਅਕਤੀਆਂ 'ਤੇ ਪਰਚਾ ਦੇਣ ਪ੍ਰਤੀ ਉਹ ਧੰਨਵਾਦੀ ਹਨ, ਪਰ ਇਸ ਦੇ ਨਾਲ ਹੀ ਉਹ ਇਹ ਮੰਗ ਵੀ ਕਰਦੇ ਹਨ ਕਿ ਅਜਿਹੀ ਘਟਨਾ ਫਿਰ ਕਿਸੇ ਬੱਚੇ ਨਾਲ ਨਾ ਵਾਪਰੇ ਇਸ ਲਈ ਸਕੂਲੀ ਵੈਨਾਂ, ਬੱਸਾਂ 'ਤੇ ਸਿੱਖਿਆ ਵਿਭਾਗ, ਟਰਾਂਸਪੋਰਟ ਵਿਭਾਗ ਸਖ਼ਤ ਸ਼ਿਕੰਜਾ ਕੱਸੇ। ਇਸ ਦੇ ਨਾਲ ਹੀ ਉਨ੍ਹਾਂ ਬੱਚਿਆਂ ਦੀ ਯਾਦ 'ਚ ਪੀਰਖ਼ਾਨਾ ਰੋਡ ਲੌਂਗੋਵਾਲ ਵਿਖੇ ਯਾਦਗਾਰੀ ਗੇਟ ਬਣਾਉਣ ਦੀ ਵੀ ਮੰਗ ਕੀਤੀ। ਮੌਕੇ 'ਤੇ ਮੌਜੂਦ ਕਾਂਗਰਸ ਆਗੂ ਹਰਮਨਦੇਵ ਸਿੰਘ ਗੱਗੀ ਬਾਜਵਾ ਨੇ ਕਿਹਾ ਕਿ ਉਹ ਜਲਦ ਜਿੱਥੇ ਯਾਦਗਾਰੀ ਗੇਟ ਬਣਾਉਣ ਦਾ ਵਾਅਦਾ ਕਰਦੇ ਹਨ, ਉੱਥੇ ਇਹ ਵੀ ਸਪਸ਼ਟ ਕਰਦੇ ਹਨ ਕਿ ਜੋ ਵੀ ਵਿਅਕਤੀ ਸੰਬੰਧਿਤ ਵੈਨ ਦੀ ਖ਼ਰੀਦੋ ਫ਼ਰੋਖ਼ਤ ਵਿਚ ਸ਼ਾਮਲ ਰਿਹਾ ਹੈ, ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਜਥੇਬੰਦੀਆਂ ਮਾਪਿਆਂ ਦਾ ਮਜ਼ਾਕ ਉਡਾਉਣ ਦੀ ਬਜਾਏ ਸਮਾਜ ਦੀ ਭਲਾਈ ਲਈ ਕੁਝ ਕਰਨ- ਦਾਮਨ ਬਾਜਵਾ
ਬੀਬੀ ਦਾਮਨ ਥਿੰਦ ਬਾਜਵਾ ਜੋ ਸੁਨਾਮ ਹਲਕੇ ਤੋਂ ਕਾਂਗਰਸ ਦੇ ਇੰਚਾਰਜ ਹਨ, ਨੇ ਕਿਹਾ ਕਿ ਅਜਿਹੇ ਦਰਦਨਾਕ ਹਾਦਸੇ 'ਤੇ ਸਿਆਸਤ ਕਰਨਾ ਬੇਹੱਦ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਹਾਦਸੇ ਵਾਲੇ ਦਿਨ ਉਨ੍ਹਾਂ ਦੇ ਧਿਆਨ ਵਿਚ ਬਹਾਦਰ ਬੱਚੀ ਅਮਨਦੀਪ ਕੌਰ ਦੇ ਨਿਭਾਏ ਰੋਲ ਦੇ ਉਹ ਕਾਇਲ ਹੋ ਗਏ ਸਨ ਅਤੇ ਉਨ੍ਹਾਂ ਮੁੱਖ ਮੰਤਰੀ ਦੇ ਨਾਲ-ਨਾਲ ਡਿਪਟੀ ਕਮਿਸ਼ਨਰ ਕੋਲ ਉਪਰੋਕਤ ਬੱਚੀ ਦੀ ਭੂਮਿਕਾ ਸੰਬੰਧੀ ਉਨ੍ਹਾਂ ਨੂੰ ਜਾਣੂੰ ਕਰਵਾਇਆ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਅਜਿਹੀ ਮੰਦਭਾਗੀ ਘਟਨਾ 'ਤੇ ਰਾਜਨੀਤੀ ਕਰਨ ਵਾਲੀਆਂ ਜਥੇਬੰਦੀਆਂ ਬੱਚਿਆਂ ਦੇ ਪਰਿਵਾਰਾਂ ਦਾ ਮਜ਼ਾਕ ਨਾ ਉਡਾਉਣ ਬਲਕਿ ਸਮਾਜ ਦੀ ਭਲਾਈ ਲਈ ਹੀ ਕੁਝ ਕਰਨ। ਬੀਬੀ ਬਾਜਵਾ ਅਨੁਸਾਰ ਬਹਾਦਰ ਬੱਚੀ ਅਮਨਦੀਪ ਕੌਰ ਨੂੰ 25 ਹਜ਼ਾਰ ਦੀ ਰਾਸ਼ੀ ਦਾ ਚੈੱਕ ਡਿਪਟੀ ਕਮਿਸ਼ਨਰ ਨੇ ਅਤੇ ਗਿਆਰਾਂ ਹਜ਼ਾਰ ਦੀ ਮਾਇਕ ਸਹਾਇਤਾ ਬਾਜਵਾ ਪਰਿਵਾਰ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਬਹਾਦਰੀ ਪੁਰਸਕਾਰ ਅਮਨਦੀਪ ਕੌਰ ਨੂੰ ਦੇਣ ਦਾ ਮੰਤਵ ਸਿਰਫ਼ ਇਹ ਹੈ ਕਿ ਇਹ ਬੱਚੀ ਆਪਣੇ ਹਮ-ਉਮਰ ਬੱਚਿਆਂ ਲਈ ਚਾਨਣ ਮੁਨਾਰਾ ਬਣੇ।

ਪੜ੍ਹਾਈ ਅਤੇ ਖੇਡਾਂ ਦੇ ਖੇਤਰ 'ਚ ਮੱਲਾਂ ਮਾਰਨ ਵਾਲੀਆਂ ਬੇਟੀਆਂ ਦੇ ਨਾਂਅ 'ਤੇ ਹੋਇਆ ਸੜਕਾਂ ਦਾ ਨਾਮਕਰਨ

ਸੰਗਰੂਰ, 21 ਫਰਵਰੀ (ਸੁਖਵਿੰਦਰ ਸਿੰਘ ਫੁੱਲ)- ਜ਼ਿਲ੍ਹਾ ਸੰਗਰੂਰ ਵਿਚ ਬੇਟੀ ਬਚਾਓ, ਬੇਟੀ ਪੜ੍ਹਾਓ ਮੁਹਿੰਮ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਮ ਥੋਰੀ ਨੇ ਜ਼ਿਲ੍ਹਾ ਸੰਗਰੂਰ ਦੀਆਂ ਪੜ੍ਹਾਈ ਅਤੇ ਖੇਡਾਂ ਦੇ ਖੇਤਰ ਵਿਚ ਵੱਡੀਆਂ ...

ਪੂਰੀ ਖ਼ਬਰ »

ਅਕਾਲੀ ਵਰਕਰਾਂ ਵਲੋਂ ਢੀਂਡਸਾ ਨੂੰ ਸਮਰਥਨ ਦਾ ਐਲਾਨ

ਮਸਤੂਆਣਾ ਸਾਹਿਬ, 21 ਫਰਵਰੀ (ਦਮਦਮੀ) - ਸ਼੍ਰੋਮਣੀ ਅਕਾਲੀ ਦਲ 'ਚ ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਤਕਰਾਰ ਨੂੰ ਲੈ ਕੇ ਜਿੱਥੇ ਢੀਂਡਸਾ ਪਰਿਵਾਰ ਨਾਲ ਕਈ ਦਿਗਜ ਲੀਡਰਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਢੀਂਡਸਾ ਪਰਿਵਾਰ ਨਾਲ ਖੁੱਲ੍ਹ ਕੇ ਚੱਲਣ ਦੀਆਂ ...

ਪੂਰੀ ਖ਼ਬਰ »

ਮਲੇਰਕੋਟਲਾ ਵਿਖੇ ਸੀ.ਪੀ.ਆਈ.ਐਮ. ਵਲੋਂ ਸੀ.ਏ.ਏ. ਿਖ਼ਲਾਫ਼ ਭਰਵੀਂ ਰੋਸ ਰੈਲੀ

ਮਲੇਰਕੋਟਲਾ, 21 ਫਰਵਰੀ (ਕੁਠਾਲਾ, ਥਿੰਦ) - ਦੇਸ਼ ਅੰਦਰ ਕੇਂਦਰੀ ਭਾਜਪਾ ਹਕੂਮਤ ਵੱਲੋਂ ਲਾਗੂ ਕੀਤੇ ਜਾ ਰਹੇ ਰਾਸ਼ਟਰੀ ਨਾਗਰਿਕਤਾ ਕਾਨੰੂਨ (ਸੀ.ਏ.ਏ.), ਕੌਮੀ ਆਬਾਦੀ ਰਜਿਸਟਰ (ਐਨ.ਪੀ.ਆਰ.) ਅਤੇ ਰਾਸ਼ਟਰੀ ਨਾਗਰਿਕਤਾ ਰਜਿਸਟਰ (ਐਨ.ਆਰ.ਸੀ.) ਿਖ਼ਲਾਫ਼ ਅੱਜ ਹਿੰਦ ਕਮਿਊਨਿਸਟ ...

ਪੂਰੀ ਖ਼ਬਰ »

ਕੱਲ੍ਹ ਦੀ ਰੈਲੀ ਕਾਰਨ ਬਾਦਲ ਦਲ ਦੇ ਆਗੂ ਬੌਖਲਾਹਟ 'ਚ-ਪਰਮਿੰਦਰ ਸਿੰਘ ਢੀਂਡਸਾ

ਸੰਗਰੂਰ, 21 ਫਰਵਰੀ (ਸੁਖਵਿੰਦਰ ਸਿੰਘ ਫੁੱਲ)- ਪੰਜਾਬ ਦੇ ਸਾਬਕਾ ਵਿੱਤ ਮੰਤਰੀ ਅਤੇ ਹਲਕਾ ਲਹਿਰਾ ਦੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਅਕਾਲੀ ਦਲ (ਬਾਦਲ) ਦੇ ਆਗੂਆਂ ਵਲੋਂ 23 ਫਰਵਰੀ ਦੇ ਪੰਥਕ ਇਕੱਠ ਬਾਰੇ ਦਿੱਤੇ ਬਿਆਨਾਂ ਨੂੰ ਮੱੁਢੋਂ ਹੀ ਰੱਦ ਕਰਦਿਆਂ ਕਿਹਾ ਕਿ ...

ਪੂਰੀ ਖ਼ਬਰ »

ਦੋ ਗੱਡੀਆਂ 'ਚੋਂ ਫੜ੍ਹੀ ਨਾਜਾਇਜ਼ ਸ਼ਰਾਬ

ਧੂਰੀ, 21 ਫਰਵਰੀ (ਸੰਜੇ ਲਹਿਰੀ, ਦੀਪਕ, ਭੁੱਲਰ)- ਥਾਣਾ ਸਿਟੀ ਧੂਰੀ ਵਿਖੇ ਬਤੌਰ ਐਸ.ਐਚ.ਓ. ਨਿਯੁਕਤ ਆਈ.ਪੀ.ਐਸ. ਅਧਿਕਾਰੀ ਸ੍ਰੀ ਆਦਿੱਤਆ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਸ਼ਾ ਤਸਕਰਾਂ ਖਿਲਾਫ ਵਿੱਢੀ ਮੁਹਿੰਮ ਦੇ ਚੱਲਦਿਆਂ ਸਹਾਇਕ ਥਾਣੇਦਾਰ ...

ਪੂਰੀ ਖ਼ਬਰ »

ਮੋਟਰਸਾਈਕਲਾਂ ਦੀ ਟੱਕਰ 'ਚ ਵਿਅਕਤੀ ਦੀ ਮੌਤ

ਅਮਰਗੜ੍ਹ, 21 ਫਰਵਰੀ (ਸੁਖਜਿੰਦਰ ਸਿੰਘ ਝੱਲ) - ਨਾਭਾ ਮਲੇਰਕੋਟਲਾ ਸੜਕ 'ਤੇ ਸਥਿਤ ਪਿੰਡ ਬਾਗੜੀਆਂ ਦੇ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਹੋਈ ਮੋਟਰਸਾਈਕਲਾਂ ਦੀ ਟੱਕਰ ਵਿਚ ਇਕ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ, ਜਦਕਿ ਦੂਜੇ ਮੋਟਰਸਾਈਕਲ ਸਵਾਰ ਨੂੰ ਵੀ ਸੱਟਾਂ ...

ਪੂਰੀ ਖ਼ਬਰ »

ਲੌਾਗੋਵਾਲ ਵੈਨ ਦੁਖਾਂਤ

ਸੰਗਰੂਰ, 21 ਫਰਵਰੀ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)- ਬੀਤੇ ਦਿਨੀਂ ਲੌਾਗੋਵਾਲ 'ਚ ਸਕੂਲ ਵੈਨ ਨੰੂ ਲੱਗੀ ਅੱਗ ਕਾਰਨ ਚਾਰ ਮਾਸੂਮ ਬੱਚਿਆਂ ਦੀ ਹੋਈ ਮੌਤ ਨੰੂ ਲੈ ਕੇ ਗਰਮਾਈ ਰਾਜਨੀਤੀ 'ਚ ਅੱਜ ਉਸ ਵੇਲੇ ਨਵਾਂ ਮੋੜ ਆਇਆ ਜਦ ਚਾਰੇ ਬੱਚਿਆਂ ਦੇ ਮਾਪਿਆਂ ਅਤੇ ...

ਪੂਰੀ ਖ਼ਬਰ »

ਪਾਰਟੀ ਵਰਕਰ ਪ੍ਰਧਾਨ ਬਾਦਲ ਦੀਆਂ ਨੀਤੀਆਂ ਨਾਲ ਸਹਿਮਤ-ਉੱਭੀ

ਅਹਿਮਦਗੜ੍ਹ, 21 ਫ਼ਰਵਰੀ (ਮਹੋਲੀ, ਸੋਢੀ)- ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਸ਼ਹਿਰੀ ਜਿੱਥੇ ਦੀ ਵਿਸ਼ੇਸ਼ ਇਕੱਤਰਤਾ ਪ੍ਰਧਾਨ ਗੁਰਮੀਤ ਸਿੰਘ ਉੱਭੀ ਦੀ ਅਗਵਾਈ 'ਚ ਹੋਈ, ਜਿਸ ਵਿਚ ਬੀਤੀ ਦਿਨੀਂ ਸਾਬਕਾ ਮੰਤਰੀ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਵਲੋਂ ਰੈਲੀ ਸਬੰਧੀ ...

ਪੂਰੀ ਖ਼ਬਰ »

ਐਸ.ਡੀ.ਐਮ. ਵਲੋਂ ਵਿੱਦਿਅਕ ਸੰਸਥਾਵਾਂ ਦੇ ਮੁਖੀਆਂ ਨਾਲ ਮੀਟਿੰਗ

ਸੁਨਾਮ ਊਧਮ ਸਿੰਘ ਵਾਲਾ, 21 ਫਰਵਰੀ (ਭੁੱਲਰ, ਧਾਲੀਵਾਲ) - ਸਬ-ਡਵੀਜ਼ਨ ਸੁਨਾਮ ਦੀਆਂ ਵੱਖ-ਵੱਖ ਵਿੱਦਿਅਕ ਸੰਸਥਾਵਾਂ ਦੇ ਮੁਖੀਆਂ ਨਾਲ ਐਸ.ਡੀ.ਐਮ. ਸੁਨਾਮ ਮੈਡਮ ਮਨਜੀਤ ਕੌਰ ਵਲੋਂ ਮੀਟਿੰਗ ਕੀਤੀ ਗਈ ਜਿਸ ਵਿਚ ਸੇਫ ਵਾਹਨ ਪਾਲਿਸੀ ਤਹਿਤ ਵਿਦਿਆਰਥੀਆਂ ਦੀ ਸੁਰੱਖਿਆ ਨੂੰ ...

ਪੂਰੀ ਖ਼ਬਰ »

ਗੀਤਾਂ 'ਚ ਨਸ਼ਿਆਂ ਅਤੇ ਹਥਿਆਰਾਂ ਦਾ ਪ੍ਰਚਾਰ ਕਰਨ ਵਾਲੇ ਗਾਇਕਾਂ ਿਖ਼ਲਾਫ਼ ਕਾਰਵਾਈ ਦੀ ਮੰਗ

ਧੂਰੀ, 21 ਫਰਵਰੀ (ਸੰਜੇ ਲਹਿਰੀ) - ਸਾਇੰਟੇਫਿਕ ਅਵੈਅਰਨੈੱਸ ਐਾਡ ਸੋਸ਼ਲ ਵੈੱਲਫੇਅਰ ਫੋਰਮ ਵਲੋਂ ਸੋਸਵਾ ਅਤੇ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਸੰਗਰੂਰ ਦੇ ਸਹਿਯੋਗ ਨਾਲ ਆਰੀਆ ਸੀਨੀਅਰ ਸੈਕੰਡਰੀ ਸਕੂਲ ਧੂਰੀ ਵਿਖੇ ਨਸ਼ਿਆਂ ਿਖ਼ਲਾਫ਼ ਸੈਮੀਨਾਰ ਕਰਵਾਇਆ ਗਿਆ | ਇਸ ...

ਪੂਰੀ ਖ਼ਬਰ »

ਸਹਾਇਕ ਥਾਣੇਦਾਰ ਥਾਣਾ ਮੁਨਸ਼ੀ ਸਨਮਾਨਿਤ

ਸੰਗਰੂਰ, 21 ਫਰਵਰੀ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਨਗਰ ਕੌਾਸਲ ਸੰਗਰੂਰ ਦੇ ਅਧਿਕਾਰੀਆਂ ਅਤੇ ਮੁਲਾਜਮਾਂ ਵਲੋਂ ਰਣਬੀਰ ਕਲੱਬ ਨਜ਼ਦੀਕ ਸੈਨੀਟੇਸ਼ਨ ਬਰਾਂਚ ਵਿਚ ਇਕ ਸਮਾਗਮ ਆਯੋਜਿਤ ਕਰਦਿਆਂ ਵਿਸਾਲ ਭੰਡਾਰਾ ਵੀ ਲਗਾਇਆ ਗਿਆ | ਇਸ ਮੌਕੇ ਕਾਰਸਾਧਕ ਅਫਸਰ ...

ਪੂਰੀ ਖ਼ਬਰ »

ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਰਣੀਕੇ ਮੰਦਰ 'ਚ ਮੱਥਾ ਟੇਕਿਆ ਅਤੇ ਝੰਡਾ ਚੜ੍ਹਾਇਆ

ਮੂਲੋਵਾਲ, 21 ਫਰਵਰੀ (ਰਤਨ ਭੰਡਾਰੀ) - ਮਹਾਂ ਸ਼ਿਵਰਾਤਰੀ ਦੇ ਸੁੱਭ ਮੌਕੇ ਤੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਧੂਰੀ ਤੋਂ ਪੈਦਲ ਯਾਤਰਾ ਕਰਦਿਆਂ ਪ੍ਰਾਚੀਨ ਸ਼ਿਵ ਮੰਦਰ ਰਣੀਕੇ ਵਿਖੇ ਜਲ ਚੜ੍ਹਾਉਂਦੇ ਹੋਏ ਸ਼ਰਧਾ ਸੁਮਨ ਭੇਟ ਕੀਤੇ ਅਤੇ ਝੰਡਾ ਚੜ੍ਹਾਇਆ | ...

ਪੂਰੀ ਖ਼ਬਰ »

ਕੱਲ੍ਹ ਦੀ ਰੈਲੀ ਨੂੰ ਲੈ ਕੇ ਢੀਂਡਸਾ ਸਮਰਥਕਾਂ ਵਲੋਂ ਮੀਟਿੰਗ

ਮੂਣਕ, 21 ਫਰਵਰੀ (ਕੇਵਲ ਸਿੰਗਲਾ)- 23 ਫਰਵਰੀ ਦੀ ਰੈਲੀ ਦੀ ਤਿਆਰੀ ਸਬੰਧੀ ਢੀਂਡਸਾ ਸਮਰਥਕਾਂ ਦੀ ਮੀਟਿੰਗ ਮਲਾਣਾ ਪੈਲੇਸ ਮੂਣਕ ਵਿਖੇ ਸਾਬਕਾ ਪ੍ਰਧਾਨ ਪ੍ਰਕਾਸ਼ ਸਿੰਘ ਮਾਲਾਣਾ ਦੀ ਪ੍ਰਧਾਨੀ ਹੇਠ ਹੋਈ ਜਿਸ ਵਿਚ ਮੂਣਕ ਦੇ ਢੀਂਡਸਾ ਸਮਰਥਕਾਂ ਤੋਂ ਇਲਾਵਾ ਲਾਗਲੇ ...

ਪੂਰੀ ਖ਼ਬਰ »

ਪ੍ਰੋ. ਅਪੂਰਵਾਨੰਦ ਕੱਲ੍ਹ ਮਲੇਰਕੋਟਲਾ ਵਿਖੇ

ਮਲੇਰਕੋਟਲਾ, 21 ਫਰਵਰੀ (ਕੁਠਾਲਾ) - ਪ੍ਰੋ. ਅਪੂਰਵਾਨੰਦ (ਦਿਲੀ ਯੂਨੀਵਰਸਿਟੀ) 23 ਫਰਵਰੀ ਨੂੰ ਮਲੇਰਕੋਟਲਾ ਵਿਖੇ ਇਕ ਸੈਮੀਨਾਰ ਦੌਰਾਨ ਲੇਖਕਾਂ, ਕਵੀਆਂ ਤੇ ਕਲਮਕਾਰਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਨ ਲਈ ਪਹੁੰਚ ਰਹੇ ਹਨ | ਅਦਾਰਾ ਪਰਵਾਜ਼ ਦੇ ਪ੍ਰਧਾਨ ਸੁਖਵਿੰਦਰ ...

ਪੂਰੀ ਖ਼ਬਰ »

ਮਿ੍ਤਕ ਬੱਚਿਆਂ ਦੀ ਯਾਦਗਾਰ ਬਣਾਉਣ ਦੀ ਮੰਗ

ਲੌਾਗੋਵਾਲ, 21 ਫਰਵਰੀ (ਵਿਨੋਦ, ਸ.ਸ. ਖੰਨਾ) - ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਪੀ.ਆਰ.ਟੀ.ਸੀ. ਦੇ ਸਾਬਕਾ ਵਾਈਸ ਚੇਅਰਮੈਨ ਵਿਨਰਜੀਤ ਸਿੰਘ ਖਡਿਆਲ ਨੇ ਪੰਜਾਬ ਸਰਕਾਰ ਤੋਂ ਲੌਾਗੋਵਾਲ ਵੈਨ ਹਾਦਸੇ ਵਿਚ ਮਾਰੇ ਗਏ 4 ਮਾਸੂਮ ਬੱਚਿਆਂ ਦੀ ਯਾਦਗਾਰ ਬਣਾਉਣ ਦੀ ਮੰਗ ਕੀਤੀ ...

ਪੂਰੀ ਖ਼ਬਰ »

ਸੰਗਰੂਰ ਰੈਲੀ ਲਈ ਤਿਆਰੀਆਂ ਮੁਕੰਮਲ- ਜੱਗੀ, ਚੌਹਾਨ

ਕੌਹਰੀਆਂ, 21 ਫਰਵਰੀ (ਮਾਲਵਿੰਦਰ ਸਿੰਘ ਸਿੱਧੂ) - 23 ਫਰਵਰੀ ਨੂੰ ਢੀਂਡਸਾ ਸਮਰਥਕਾਂ ਵਲੋਂ ਅਗਲੀ ਰਣਨੀਤੀ ਵਿਚਾਰਨ ਲਈ ਸੰਗਰੂਰ ਵਿੱਚ ਵਰਕਰ ਰੈਲੀ ਕੀਤੀ ਜਾ ਰਹੀ ਹੈ, ਜਿਸ 'ਚ ਵਰਕਰ ਵੱਡੀ ਗਿਣਤੀ ਵਿੱਚ ਪਹੁੰਚਣਗੇ ਅਤੇ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ | ਇਹ ...

ਪੂਰੀ ਖ਼ਬਰ »

ਸੰਗਰੂਰ ਰੈਲੀ 'ਚ ਪੰਜਾਬ ਅਤੇ ਪੰਥ ਹਿਤੈਸ਼ੀ ਆਗੂ ਅਤੇ ਲੋਕ ਸ਼ਾਮਿਲ ਹੋਣਗੇ-ਗੁਰਬਚਨ ਸਿੰਘ ਬਚੀ

ਦਿੜ੍ਹਬਾ ਮੰਡੀ, 21 ਫਰਵਰੀ (ਹਰਬੰਸ ਸਿੰਘ ਛਾਜਲੀ) - ਰਾਜ ਸਭਾ ਮੈਂਬਰ ਸ. ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਸਿਧਾਂਤਕ ਲੀਹਾਂ 'ਤੇ ਲਿਆਉਣ ਅਤੇ ਪੰਥਕ ਮਰਿਆਦਾ ਨੂੰ ਕਾਇਮ ਕਰਨ ਲਈ ਸ਼ੁਰੂ ਕੀਤੀ ਮੁਹਿੰਮ ਨੂੰ ਲੋਕਾਂ ਦਾ ਭਰਵਾਂ ...

ਪੂਰੀ ਖ਼ਬਰ »

ਜਗਜੀਤ ਸਿੰਘ ਢੀਂਡਸਾ ਨਮਿਤ ਅੰਤਿਮ ਅਰਦਾਸ ਭਲਕੇ

ਅਮਰਗੜ੍ਹ, 21 ਫਰਵਰੀ (ਸੁਖਜਿੰਦਰ ਸਿੰਘ ਝੱਲ) - ਪਿੰਡ ਦੰਦਰਾਲਾ ਦੇ ਸਾਬਕਾ ਸਰਪੰਚ ਜਗਜੀਤ ਸਿੰਘ ਢੀਂਡਸਾ (90) ਮੈਂਬਰ ਬਲਾਕ ਸੰਮਤੀ ਨਾਭਾ ਅਤੇ ਡਾਇਰੈਕਟਰ ਖੇਤੀਬਾੜੀ ਵਿਕਾਸ ਬੈਂਕ ਪਟਿਆਲਾ ਦੇ ਦਿਹਾਂਤ ਤੇ ਵੱਖ-ਵੱਖ ਸਿਆਸੀ, ਧਾਰਮਿਕ ਅਤੇ ਸਮਾਜਿਕ ਸ਼ਖ਼ਸੀਅਤਾਂ ਨੇ ...

ਪੂਰੀ ਖ਼ਬਰ »

ਯਾਦਵਿੰਦਰ ਸਿੰਘ ਥਾਣਾ ਸ਼ੇਰਪੁਰ ਦੇ ਐਸ.ਐਚ.ਓ. ਨਿਯੁਕਤ

ਸ਼ੇਰਪੁਰ, 21 ਫਰਵਰੀ (ਦਰਸਨ ਸਿੰਘ ਖੇੜੀ) - ਥਾਣਾ ਸ਼ੇਰਪੁਰ ਵਿਖੇ ਐਸਐਚਓ ਰਮਨਦੀਪ ਸਿੰਘ ਦੇ ਤਬਾਦਲੇ ਮਗਰੋਂ ਇੰਸਪੈਕਟਰ ਯਾਦਵਿੰਦਰ ਸਿੰਘ ਨੂੰ ਥਾਣਾ ਸ਼ੇਰਪੁਰ ਦੇ ਨਵੇ ਐਸ.ਐਚ.ਓ ਨਿਯੁਕਤ ਕੀਤਾ ਗਿਆ ਹੈ ਅਤੇ ਉਨ੍ਹਾਂ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ¢ ਉਨ੍ਹਾਾ ...

ਪੂਰੀ ਖ਼ਬਰ »

ਅਕਾਲੀ ਦਲ ਪੰਜਾਬੀਆਂ ਦੀ ਮਾਂ ਪਾਰਟੀ-ਸੰਤ ਘੁੰਨਸ

ਸ਼ੇਰਪੁਰ, 21 ਫਰਵਰੀ (ਦਰਸਨ ਸਿੰਘ ਖੇੜੀ, ਸੁਰਿੰਦਰ ਚਹਿਲ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ: ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੋਇਆ ਹੈ ¢ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਸੰਸਦੀ ਸਕੱਤਰ ਸੰਤ ਬਲਵੀਰ ਸਿੰਘ ...

ਪੂਰੀ ਖ਼ਬਰ »

ਅੱਖਾਂ ਦਾ ਜਾਂਚ ਕੈਂਪ ਲਗਾਇਆ

ਖਨੌਰੀ, 21 ਫਰਵਰੀ (ਬਲਵਿੰਦਰ ਸਿੰਘ ਥਿੰਦ)- ਨਜ਼ਦੀਕੀ ਪਿੰਡ ਗੁਲਜਾਰਪੁਰਾ (ਠਰੂਆ) ਵਿਖੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਵਲੋਂ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ | ਬਲਜੀਤ ਸਿੰਘ ਸੋਨੂੰ ਅਤੇ ਦਵਿੰਦਰ ਸਿੰਘ ਡੀ.ਪੀ.ਆਈ ਨੇ ਦੱਸਿਆ ਕਿ ਇਸ ਕੈਂਪ ਵਿਚ ਕਰੀਬ 250 ...

ਪੂਰੀ ਖ਼ਬਰ »

ਸੀਨੀਅਰ ਸਿਟੀਜ਼ਨ ਕਲੱਬ ਦੀ ਮੀਟਿੰਗ ਅੱਜ

ਰੁੜਕੀ ਕਲਾਂ, 21 ਫਰਵਰੀ (ਜਤਿੰਦਰ ਮੰਨਵੀ) - ਰੋਇਲ ਸੀਨੀਅਰ ਸਿਟੀਜ਼ਨ ਕਲੱਬ ਦੀ ਸਰਕਲ ਰੁੜਕੀ ਕਲਾਂ ਦੀ ਮੀਟਿੰਗ ਸਰਕਲ ਪ੍ਰਧਾਨ ਐਮ.ਡੀ ਨਿਰਭੈ ਸਿੰਘ ਦੀ ਪ੍ਰਧਾਨਗੀ ਹੇਠ ਕਰਤਾਰ ਕੰਪਲੈਕਸ ਵਿਖੇ ਹੋਈ ਜਿਸ ਵਿਚ ਕਲੱਬ ਦੇ ਚੋਣਵੇਂ ਮੈਂਬਰਾਂ ਨੇ ਹਿੱਸਾ ਲਿਆ | ਮੀਟਿੰਗ ...

ਪੂਰੀ ਖ਼ਬਰ »

ਕੱਲ੍ਹ ਦੀ ਰੈਲੀ ਸਬੰਧੀ ਮੀਟਿੰਗ

ਮੂਣਕ, 21 ਫਰਵਰੀ (ਭਾਰਦਵਾਜ, ਸਿੰਗਲਾ) - ਸ. ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ-ਸਭਾ ਦੀ ਅਗਵਾਈ 'ਚ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸਿਧਾਂਤਕ ਲੀਹਾਂ ਤੇ ਲਿਆਉਣ ਪੰਜਾਬ ਅਤੇ ਪੰਥ ਨੂੰ ਬਾਦਲਾਂ ਤੋਂ ਮੁਕਤ ਕਰਵਾਉਣ ਲਈ 23 ਫਰਵਰੀ ਨੂੰ ਸੰਗਰੂਰ ਵਿਖੇ ਰੱਖੀ ਰੈਲੀ ...

ਪੂਰੀ ਖ਼ਬਰ »

ਸੜਕ ਪ੍ਰਾਜੈਕਟ ਲਈ ਸਿੰਗਲਾ ਦੀ ਸ਼ਲਾਘਾ

ਸੰਗਰੂਰ, 21 ਫਰਵਰੀ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)- ਸੰਗਰੂਰ ਦੇ ਵਾਰਡ ਨੰਬਰ-14 ਦੀ ਮੁੱਖ ਫਿਰਨੀ ਵਾਲੀ ਸੜਕ 'ਤੇ ਇੰਟਰਲਾਕ ਟਾਈਲਾਂ ਦਾ ਕੰਮ ਮੁਕੰਮਲ ਹੋਣ 'ਤੇ ਮੁਹੱਲਾ ਨਿਵਾਸੀਆਂ ਵਲੋਂ ਕਾਂਗਰਸ ਦੇ ਸਕੱਤਰ ਹਰਪਾਲ ਸਿੰਘ ਸੋਨੂੰ ਦੀ ਰਹਿਨੁਮਾਈ ਹੇਠ ਕੈਬਨਿਟ ...

ਪੂਰੀ ਖ਼ਬਰ »

'ਇਸਲਾਮ ਧਰਮ-ਮੁਢਲੀ ਜਾਣ-ਪਛਾਣ' ਵਿਸ਼ੇ 'ਤੇ ਵਿਸ਼ੇਸ਼ ਭਾਸ਼ਨ

ਮਾਲੇਰਕੋਟਲਾ, 21 ਫ਼ਰਵਰੀ (ਮੁਹੰਮਦ ਹਨੀਫ਼ ਥਿੰਦ) - ਪੰਜਾਬੀ 'ਵਰਸਿਟੀ ਪਟਿਆਲਾ ਦੇ ਸਥਾਨਕ ਖੇਤਰੀ ਕੇਂਦਰ 'ਨਵਾਬ ਸ਼ੇਰ ਮੁਹੰਮਦ ਖਾਂ ਇੰਸਟੀਚਿਊਟ ਆਫ਼ ਐਡਵਾਂਸ ਸਟੱਡੀਜ਼' ਵਿਖੇ ਆਏ ਗੁਰਮਤਿ ਕਾਲਜ ਪਟਿਆਲਾ ਦੇ ਧਰਮ ਅਧਿਐਨ ਵਿਸ਼ੇ ਦੇ ਵਿਦਿਆਰਥੀ ਲਈ ਅੱਜ 'ਇਸਲਾਮ ...

ਪੂਰੀ ਖ਼ਬਰ »

ਬੀਬੀ ਭੱਠਲ ਵਲੋਂ ਪੰਚਾਇਤਾਂ ਨੂੰ ਦਿੱਤੇ ਜਾ ਰਹੇ ਨੇ ਚੈੱਕਾਂ ਦੇ ਗੱਫੇ-ਟੁਰਨਾ

ਖਨੌਰੀ, 21 ਫਰਵਰੀ (ਰਮੇਸ਼ ਕੁਮਾਰ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਪਲਾਨਿੰਗ ਬੋਰਡ ਦੇ ਵਾਈਸ ਚੇਅਰਪਰਸਨ ਬੀਬੀ ਰਾਜਿੰਦਰ ਕੌਰ ਭੱਠਲ ਵਲੋਂ ਲਹਿਰਾ ਹਲਕਾ ਦੇ ਵਿਚ ਕਰੋੜਾਂ ਰੁਪਏ ਦੀਆਂ ਗਰਾਂਟਾਂ ਵੰਡੀਆਂ ਜਾ ਰਹੀਆਂ ਹਨ | ਬੀਬੀ ਭੱਠਲ ਦੇ ਓ.ਐੱਸ.ਡੀ. ...

ਪੂਰੀ ਖ਼ਬਰ »

ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਦੀ ਸ਼ਾਨ ਬਹਾਲੀ ਕਰਵਾਉਣ ਦਾ ਸੱਦਾ

ਅਮਰਗੜ੍ਹ, 21 ਫਰਵਰੀ (ਸੁਖਜਿੰਦਰ ਸਿੰਘ ਝੱਲ) - ਪੰਥਕ ਅਕਾਲੀ ਲਹਿਰ ਵਲੋਂ ਗੁਰਦੁਆਰਾ ਸਿੰਘ ਸਭਾ ਪਿੰਡ ਨਾਰੀਕੇ ਵਿਖੇ ਵਿਸ਼ਾਲ ਇਕੱਤਰਤਾ ਬੁਲਾਈ ਗਈ, ਜਿਸ ਨੂੰ ਸੰਬੋਧਨ ਕਰਦਿਆਂ ਸਾਬਕਾ ਜਥੇਦਾਰ ਅਕਾਲ ਤਖ਼ਤ ਸਾਹਿਬ ਅਤੇ ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਜਥੇ. ਭਾਈ ...

ਪੂਰੀ ਖ਼ਬਰ »

ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਸੁਖਦੇਵ ਸਿੰਘ ਢੀਂਡਸਾ

ਅੰਮਿ੍ਤਸਰ, 21 ਫ਼ਰਵਰੀ (ਜਸਵੰਤ ਸਿੰਘ ਜੱਸ)-ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਪੁੱਜੇ | ਬਾਅਦ 'ਚ ਘੰਟਾ ਘਰ ਪਲਾਜ਼ਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਢੀਂਡਸਾ ਨੇ ਕਿਹਾ ਕਿ ਉਹ ਇਥੇ ਸ਼ੋ੍ਰਮਣੀ ਕਮੇਟੀ ਨੂੰ ...

ਪੂਰੀ ਖ਼ਬਰ »

3582 ਅਧਿਆਪਕ ਯੂਨੀਅਨ ਦਾ ਵਫ਼ਦ ਰਾਜਿੰਦਰ ਸਿੰਘ ਰਾਜਾ ਬੀਰਕਲਾਂ ਨੂੰ ਮਿਲਿਆ

ਚੀਮਾ ਮੰਡੀ, 21 ਫਰਵਰੀ (ਜਗਰਾਜ ਮਾਨ)- 3582 ਅਧਿਆਪਕ ਯੂਨੀਅਨ ਦੀ ਮੀਟਿੰਗ ਵਿਚ ਯੂਨੀਅਨ ਸਰਪ੍ਰਸਤ ਰਾਜਪਾਲ ਖਨੌਰੀ ਦੀ ਅਗਵਾਈ ਵਿਚ ਜ਼ਿਲ੍ਹਾ ਸੰਗਰੂਰ ਕਾਂਗਰਸ ਪ੍ਰਧਾਨ ਅਤੇ ਜ਼ਿਲ੍ਹਾ ਪਲਾਨਿੰਗ ਬੋਰਡ ਸੰਗਰੂਰ ਦੇ ਚੇਅਰਮੈਨ ਅਤੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ...

ਪੂਰੀ ਖ਼ਬਰ »

ਸਾਲਾਨਾ ਅਥਲੈਟਿਕ ਮੀਟ ਕਰਵਾਈ

ਮਹਿਲਾਂ ਚੌਾਕ, 21 ਫਰਵਰੀ (ਸੁਖਵੀਰ ਸਿੰਘ ਢੀਂਡਸਾ) - ਚੇਅਰਮੈਨ ਰਾਓਵਿੰਦਰ ਸਿੰਘ ਤੇ ਵਾਈਸ ਚੇਅਰਮੈਨ ਕੋਰ ਸਿੰਘ 'ਦੁੱਲਟ' ਦੀ ਅਗਵਾਈ ਵਿੱਚ ਚੱਲ ਰਹੀ ਸੰਸਥਾ ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਟ, ਮਹਿਲਾਂ ਚੌਾਕ ਵਿਖੇ ਸਾਲਾਨਾ ਅਥਲੈਟਿਕ ਮੀਟ ਕਰਵਾਈ ਗਈ, ਜਿਸ ...

ਪੂਰੀ ਖ਼ਬਰ »

ਕੱਲ੍ਹ ਦੀ ਰੈਲੀ ਸਬੰਧੀ ਮੀਟਿੰਗ

ਅਹਿਮਦਗੜ੍ਹ, 21 ਫਰਵਰੀ (ਸੋਢੀ, ਮਹੋਲੀ) - ਪਿਛਲੇ ਸਮੇਂ ਦੌਰਾਨ ਵੱਖ-ਵੱਖ ਮਾਮਲਿਆਂ ਦੀਆਂ ਚੱਲ ਰਹੀਆਂ ਜਾਂਚਾਂ ਦਾ ਕੋਈ ਸਿੱਟਾ ਨਾ ਨਿਕਲਣਾ ਇਹ ਸਾਬਤ ਕਰਦਾ ਹੈ ਪੰਜਾਬ ਦੀ ਸੱਤਾ ਤੇ ਕਾਬਜ਼ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਬਾਦਲ ਮਿਲ ਕੇ ਸਰਕਾਰ ਚਲਾ ਰਹੇ ਹਨ | ਇਨ੍ਹਾਂ ...

ਪੂਰੀ ਖ਼ਬਰ »

ਰਮਨਦੀਪ ਸਿੰਘ ਸੰਭਾਲਿਆ ਭਵਾਨੀਗੜ੍ਹ ਥਾਣੇ ਦਾ ਚਾਰਜ

ਭਵਾਨੀਗੜ੍ਹ, 21 ਫਰਵਰੀ (ਰਣਧੀਰ ਸਿੰਘ ਫੱਗੂਵਾਲਾ) - ਸਥਾਨਕ ਥਾਣੇ ਵਿੱਚ ਤਾਇਨਾਤ ਥਾਣਾ ਮੁਖੀ ਇੰਸਪੈਕਟਰ ਗੁਰਿੰਦਰ ਸਿੰਘ ਬੱਲ ਦੀ ਪੁਲਿਸ ਵਿਭਾਗ ਵਲੋਂ ਬਦਲੀ ਦੇਣ ਅਤੇ ਉਨ੍ਹਾਂ ਦੀ ਥਾਂ ਸਬ ਇੰਸਪੈਕਟਰ ਇੰਸਪੈਕਟਰ ਰਮਨਦੀਪ ਸਿੰਘ ਨੇ ਚਾਰਜ ਲੈ ਲਿਆ | ਜਾਣਕਾਰੀ ...

ਪੂਰੀ ਖ਼ਬਰ »

6 ਕਰੋੜ 95 ਲੱਖ ਦੀ ਲਾਗਤ ਨਾਲ ਬਣੀ ਸੜਕ ਦਾ ਕੀਤਾ ਉਦਘਾਟਨ

ਧੂਰੀ, 21 ਫਰਵਰੀ (ਸੰਜੇ ਲਹਿਰੀ, ਦੀਪਕ)- ਲੋਕ ਨਿਰਮਾਣ ਵਿਭਾਗ ਅਤੇ ਸਿੱਖਿਆ ਵਿਭਾਗ ਦੇ ਕੈਬਨਿਟ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਵੱਲੋਂ ਅੱਜ ਮਹਾਂ ਸ਼ਿਵਰਾਤਰੀ ਦੇ ਸ਼ੁੱਭ ਅਵਸਰ 'ਤੇ ਧੂਰੀ ਤੋਂ ਮੂਲੋਵਾਲ ਤੱਕ ਨਵੀਂ ਬਣੀ ਸੜਕ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਪੰਜਾਬ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਨੇ ਸਫ਼ਾਈ ਸੇਵਕਾਂ ਨੂੰ ਘੱਟ ਉਜਰਤਾਂ ਦੇਣ ਦੇ ਮਾਮਲੇ ਦਾ ਲਿਆ ਨੋਟਿਸ

ਲਹਿਰਾਗਾਗਾ, 21 ਫਰਵਰੀ (ਸੂਰਜ ਭਾਨ ਗੋਇਲ) - ਨਗਰ ਪੰਚਾਇਤ ਦਿੜ੍ਹਬਾ ਵਿਚ ਠੇਕੇਦਾਰ ਵੱਲੋਂ ਸਫ਼ਾਈ ਕਰਮਚਾਰੀਆਂ ਨੂੰ ਘੱਟ ਉਜ਼ਰਤਾਂ ਦੇਣ ਦੀ ਮਿਲੀ ਸ਼ਿਕਾਇਤ ਦਾ ਸਖ਼ਤ ਨੋਟਿਸ ਲੈਂਦਿਆਂ ਪੰਜਾਬ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਗੇਜਾ ਰਾਮ ਵਾਲਮੀਕੀ ਨੇ ...

ਪੂਰੀ ਖ਼ਬਰ »

ਪੰਜਾਬੀ ਦੇ ਫ਼ਿਕਰਮੰਦਾਂ ਨੇ ਸਰਕਾਰਾਂ ਦੀ ਗੈਰ ਸੰਜੀਦਗੀ ਨੂੰ ਕੋਸਿਆ

ਸੁਨਾਮ ਊਧਮ ਸਿੰਘ ਵਾਲਾ, 21 ਫਰਵਰੀ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਕੌਮਾਂਤਰੀ ਮਾਂ ਬੋਲੀ ਦਿਵਸ ਮੌਕੇ ਅੱਜ ਸਾਹਿਤ ਸਭਾ ਸੁਨਾਮ ਵਲੋਂ ਪੰਜਾਬੀ ਮਾਂ ਬੋਲੀ ਅਤੇ ਭਾਸ਼ਾ ਦੇ ਪ੍ਰਚਾਰ ਪ੍ਰਸਾਰ, ਉਭਾਰ ਤੇ ਜਾਗਰੂਕਤਾ ਲਈ ਗੁ: ਗੋਬਿੰਦਪੁਰਾ ਸਾਹਿਬ ...

ਪੂਰੀ ਖ਼ਬਰ »

ਰਾਮਾਨੁਜਨ ਗਣਿਤ ਐਵਾਰਡ ਇਨਾਮ ਵੰਡ ਸਮਾਗਮ ਭਲਕੇ

ਸੰਗਰੂਰ, 21 ਫਰਵਰੀ (ਧੀਰਜ ਪਸ਼ੌਰੀਆ)- ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਗਣਿਤ ਵਿਸ਼ੇ ਪ੍ਰਤੀ ਰੁਚੀ ਨੂੰ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤੇ ਹੋਏ ਜ਼ਿਲ੍ਹਾ ਪੱਧਰੀ ਰਾਮਾਨੁਜਨ ਗਣਿਤ ਐਵਾਰਡ ਦਾ ਛੇਵਾਂ ਸਾਲਾਨਾ ਇਨਾਮ ਵੰਡ ਸਮਾਰੋਹ 23 ਫਰਵਰੀ ਨੂੰ ਪ੍ਰੋਜੈਕਟ ਦੇ ...

ਪੂਰੀ ਖ਼ਬਰ »

24 ਦੀ ਮੁਹਾਲੀ ਰੈਲੀ ਦੀਆਂ ਤਿਆਰੀਆਂ ਸਬੰਧੀ ਕੀਤੀ ਬੈਠਕ

ਸ਼ੇਰਪੁਰ, 21 ਫਰਵਰੀ (ਸੁਰਿੰਦਰ ਚਹਿਲ) - ਆਸ਼ਾ ਵਰਕਰ ਤੇ ਫੈਸਲੀਟੇਟਰ ਯੂਨੀਅਨ ਬਲਾਕ ਸ਼ੇਰਪੁਰ ਦੀ ਮੀਟਿੰਗ ਪ੍ਰਧਾਨ ਗੁਰਪ੍ਰੀਤ ਕੌਰ ਸ਼ੇਰਪੁਰ ਦੀ ਪ੍ਰਧਾਨਗੀ ਹੇਠ ਹੋਈ | ਜਿਸ ਨੂੰ ਸੰਬੋਧਨ ਕਰਦਿਆਂ ਸੀਨੀਅਰ ਆਗੂ ਜਸਵਿੰਦਰ ਕੌਰ ਕਿਲ੍ਹਾ ਹਕੀਮਾ ਨੇ ਕਿਹਾ ਕਿ ...

ਪੂਰੀ ਖ਼ਬਰ »

ਸਕੂਲੀ ਵਿੱਦਿਆ ਬਦਲ ਸਕਦੀ ਹੈ ਭਾਰਤ ਦੀ ਤਸਵੀਰ-ਪਿ੍ੰ. ਗਰਗ

ਲਹਿਰਾਗਾਗਾ, 21 ਫਰਵਰੀ (ਸੂਰਜ ਭਾਨ ਗੋਇਲ) - ਸਵਾਮੀ ਵਿਵੇਕਾਨੰਦ ਸੇਵਾ ਸੰਮਤੀ ਵਲੋਂ 21ਵੀਂ ਸਦੀ ਦੇ ਭਾਰਤ ਨਿਰਮਾਣ ਵਿਚ ਸਕੂਲੀ ਵਿਦਿਆ ਦੀ ਭੂਮਿਕਾ ਸਬੰਧੀ ਸੰਮੇਲਨ ਕਰਵਾਇਆ ਗਿਆ | ਇਸ ਮੌਕੇ ਅਗਰਵਾਲ ਸਭਾ ਯੂਥ ਟੀਮ, ਅਗਰਵਾਲ ਸਭਾ ਮਹਿਲਾ ਵਿੰਗ ਲਹਿਰਾ, ਗਰੀਬ ਪਰਿਵਾਰ ...

ਪੂਰੀ ਖ਼ਬਰ »

ਹਲਕੇ ਦੇ ਪਿੰਡਾਂ 'ਚ ਵਿਕਾਸ ਕਾਰਜਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ-ਧੀਮਾਨ

ਕੁੱਪ-ਕਲਾਂ, 21 ਫਰਵਰੀ (ਕੁਲਦੀਪ ਸਿੰਘ ਲਵਲੀ) - ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਪਿੰਡਾਂ ਦੀ ਨੁਹਾਰ ਬਦਲਣ ਲਈ ਹਲਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ ਵਲੋਂ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਵਿਕਾਸ ਕਾਰਜਾਂ ਸੰਬੰਧੀ ਪਿੰਡਾਂ ਵਿਚ ਘੁੰਮ ਕੇ ਜਾਇਜ਼ਾ ਲਿਆ ਤੇ ਪਿੰਡ ...

ਪੂਰੀ ਖ਼ਬਰ »

ਸਿੱਧੂ ਲਈ ਦਰਵਾਜ਼ੇ ਹਮੇਸ਼ਾ ਖੁੱਲ੍ਹੇ-ਪਰਮਿੰਦਰ ਸਿੰਘ ਢੀਂਡਸਾ

ਅਮਰਗੜ੍ਹ, 21 ਫਰਵਰੀ (ਸੁਖਜਿੰਦਰ ਸਿੰਘ ਝੱਲ)- ਨਵਜੋਤ ਸਿੰਘ ਸਿੱਧੂ ਸਮੇਤ ਸਾਰੇ ਹੀ ਸਹੀ ਸੋਚ ਰੱਖਣ ਵਾਲੇ ਆਗੂਆਂ ਲਈ ਸਾਡੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਰਹਿਣਗੇ, ਇਹ ਵਿਚਾਰ ਜਥੇ. ਸੋਹਣ ਸਿੰਘ ਦੇ ਗ੍ਰਹਿ ਅਮਰਗੜ੍ਹ ਵਿਖੇ ਰੱਖੀ ਇਕੱਤਰਤਾ ਦੌਰਾਨ ਸਾਬਕਾ ਵਿੱਤ ...

ਪੂਰੀ ਖ਼ਬਰ »

'ਬਾਦਲ ਭਜਾਓ, ਪੰਥ ਬਚਾਓ' ਰੈਲੀ ਦੀਆਂ ਤਿਆਰੀਆਂ ਨੂੰ ਲੈ ਕੇ ਟਕਸਾਲੀ ਅਕਾਲੀਆਂ ਦੀ ਮੀਟਿੰਗ

ਸੁਨਾਮ ਊਧਮ ਸਿੰਘ ਵਾਲਾ, 21 ਫਰਵਰੀ (ਧਾਲੀਵਾਲ, ਭੁੱਲਰ) - 23 ਫਰਵਰੀ ਨੂੰ ਸੰਗਰੂਰ 'ਚ ਹੋ ਰਹੀ 'ਬਾਦਲ ਭਜਾਓ, ਪੰਥ ਬਚਾਓ' ਰੈਲੀ ਦੀਆਂ ਤਿਆਰੀਆਂ ਨੂੰ ਲੈ ਕੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੇ ਸਮਰਥਕਾਂ ਦੀ ਇਕ ਮੀਟਿੰਗ ਟਕਸਾਲੀ ਅਕਾਲੀ ਆਗੂ ਅਤੇ ਨਗਰ ਕੌਾਸਲ ...

ਪੂਰੀ ਖ਼ਬਰ »

ਕੱਲ੍ਹ ਦੀ ਰੈਲੀ 'ਚ 90 ਬੱਸਾਂ 'ਚ ਹਲਕਾ ਸੰਗਰੂਰ ਦੇ ਵਾਸੀ ਪਹੰੁਚਣਗੇ- ਝਨੇੜੀ, ਨੰਦਗੜ੍ਹ

ਭਵਾਨੀਗੜ੍ਹ, 21 ਫਰਵਰੀ (ਰਣਧੀਰ ਸਿੰਘ ਫੱਗੂਵਾਲਾ) - 23 ਫਰਵਰੀ ਨੂੰ ਸ: ਸੁਖਦੇਵ ਸਿੰਘ ਢੀਂਡਸਾ ਵਲੋਂ ਸੰਗਰੂਰ ਵਿਖੇ ਕੀਤੀ ਜਾ ਰਹੀ ਰੈਲੀ ਵਿਚ ਹਲਕਾ ਸੰਗਰੂਰ ਵਿਚੋਂ 90 ਬੱਸਾਂ ਵਿਚ ਹਲਕਾ ਵਾਸੀ ਪਹੰੁਚਣਗੇ, ਇਹ ਵਿਚਾਰ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ...

ਪੂਰੀ ਖ਼ਬਰ »

ਚੈਰੀ ਅਤੇ ਸਿੱਧੂ ਵਲੋਂ ਰੈਲੀ ਦੀ ਤਿਆਰੀ ਸਬੰਧੀ ਮੀਟਿੰਗਾਂ

ਲੌਾਗੋਵਾਲ, 21 ਫਰਵਰੀ (ਵਿਨੋਦ) - ਸ. ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਵਲੋਂ 23 ਫਰਵਰੀ ਨੂੰ ਸੰਗਰੂਰ ਦੀ ਅਨਾਜ਼ ਮੰਡੀ ਵਿਖੇ ਰੱਖੀ ਗਈ ਰੈਲੀ ਦੀ ਤਿਆਰੀ ਨੂੰ ਲੈ ਕੇ ਓ.ਐੱਸ.ਡੀ. ਅਮਨਬੀਰ ਸਿੰਘ ਚੈਰੀ ਅਤੇ ਸਾਬਕਾ ਚੇਅਰਮੈਨ ਜੀਤ ਸਿੰਘ ਸਿੱਧੂ ਨੇ ...

ਪੂਰੀ ਖ਼ਬਰ »

ਕੱਲ੍ਹ ਦੀ ਰੈਲੀ ਦੀ ਤਿਆਰੀ ਸਬੰਧੀ ਆਗੂਆਂ ਵਲੋਂ ਮੀਟਿੰਗ

ਲੌਾਗੋਵਾਲ, 21 ਫਰਵਰੀ (ਵਿਨੋਦ) - ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਡਾ. ਰੂਪ ਸਿੰਘ ਸ਼ੇਰੋਂ, ਸੀ. ਮੀਤ ਪ੍ਰਧਾਨ ਸਤਵੰਤ ਸਿੰਘ ਲਖਮੀਰਵਾਲਾ, ਜਰਨਲ ਕੌਾਸਲ ਮੈਂਬਰ ਬਿੰਦਰਪਾਲ ਸ਼ਰਮਾ ਅਤੇ ਜੂਨੀਅਰ ਮੀਤ ਪ੍ਰਧਾਨ ਜਥੇ. ਹਰੀ ਸਿੰਘ ...

ਪੂਰੀ ਖ਼ਬਰ »

ਕੌਮਾਂਤਰੀ ਯੁਵਕ ਮੇਲੇ 'ਚ ਵਿਦਿਆਰਥੀਆਂ ਨੇ ਕਾਲਜ ਅਤੇ 'ਵਰਸਿਟੀ ਦਾ ਨਾਂਅ ਕੀਤਾ ਰੌਸ਼ਨ

ਮਾਲੇਰਕੋਟਲਾ, 21 ਫਰਵਰੀ (ਕੁਠਾਲਾ) - ਡਾਇਰੈਕਟਰ ਯੁਵਕ ਭਲਾਈ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਪ੍ਰੋ. ਗੁਰਸੇਵਕ ਸਿੰਘ ਲੰਬੀ ਦੀ ਅਗਵਾਈ ਹੇਠ ਰਾਜਸਥਾਨ ਯੂਨੀਵਰਸਿਟੀ ਜੈਪੁਰ ਵੱਲੋਂ ਆਯੋਜਿਤ 17ਵੇਂ ਕੌੰਮਾਂਤਰੀ ਯੁਵਕ ਮੇਲੇ 'ਘੂਮਰ' ਵਿੱਚ ਪੰਜਾਬੀ ...

ਪੂਰੀ ਖ਼ਬਰ »

ਦੀਵਿਆਂ ਦੀ ਸਰਗਰਮ ਤੇ ਕੁੰਭ ਨਾਦ ਕਾਵਿ ਪੁਸਤਕਾਂ ਉੱਪਰ ਵਿਚਾਰ ਗੋਸ਼ਟੀ

ਅਮਰਗੜ੍ਹ, 21 ਫਰਵਰੀ (ਸੁਖਜਿੰਦਰ ਸਿੰਘ ਝੱਲ) - ਪ੍ਰੋ. ਹਰਿੰਦਰ ਸਿੰਘ ਮਹਿਬੂਬ ਮੈਮੋਰੀਅਲ ਲਾਇਬਰੇਰੀ ਝੂੰਦਾਂ ਵਿਖੇ ਸਾਹਿਤ ਸਿਰਜਨਾ ਮੰਚ ਅਮਰਗੜ੍ਹ ਵਲੋਂ ਡਾ. ਸੰਤੋਖ ਸਿੰਘ ਸੁੱਖੀ ਦੀ ਕਾਵਿ ਪੁਸਤਕ ਦੀਵਿਆਂ ਦੀ ਸਰਗਰਮ ਅਤੇ ਡਾ. ਗੁਰਮੀਤ ਕੱਲਰਮਾਜਰੀ ਦੀ ਕਾਵਿ ...

ਪੂਰੀ ਖ਼ਬਰ »

ਗੁਰਮਤਿ ਸਮਾਗਮ ਦੀ ਹੋਈ ਸੰਪੂਰਨਤਾ

ਸੰਦੌੜ, 21 ਫਰਵਰੀ (ਗੁਰਪ੍ਰੀਤ ਸਿੰਘ ਚੀਮਾ) - ਰਾੜਾ ਸਾਹਿਬ ਸੰਪਰਦਾਇ ਦੇ ਬਾਨੀ ਸੰਤ ਈਸਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ ਯਾਦ ਨੂੰ ਸਮਰਪਿਤ ਗੁਰਦੁਆਰਾ ਈਸਰਸਰ ਪੁਲ ਕਲਿਆਣ ਵਿਖੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਪੰਜ ਰੋਜ਼ਾ ਗੁਰਮਤਿ ਸਮਾਗਮ ਸ਼ਰਧਾ ਅਤੇ ...

ਪੂਰੀ ਖ਼ਬਰ »

ਬਾਦਲ ਤੇ ਕੈਪਟਨ ਵਲੋਂ ਆਪਸ 'ਚ ਮਿਲ ਕੇ ਲੋਕਾਂ ਨੂੰ ਗੁਮਰਾਹ ਕਰਦਿਆਂ ਵਾਰ-ਵਾਰ ਰਾਜ ਕੀਤਾ ਜਾ ਰਿਹੈ- ਪਰਮਿੰਦਰ ਸਿੰਘ ਢੀਂਡਸਾ

ਭਵਾਨੀਗੜ੍ਹ, 21 ਫਰਵਰੀ (ਰਣਧੀਰ ਸਿੰਘ ਫੱਗੂਵਾਲਾ)- ਪੰਜਾਬ ਵਿਚ 2 ਪਰਿਵਾਰਾਂ ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਵਲੋਂ ਲੋਕਾਂ ਨੂੰ ਗੁਮਰਾਹ ਕਰਦਿਆਂ ਆਪਸ ਵਿਚ ਮਿਲ ਕੇ ਵਾਰ-ਵਾਰ ਰਾਜ ਕੀਤਾ ਜਾ ਰਿਹਾ ਹੈ, ਇਹ ਵਿਚਾਰ ਸਾਬਕਾ ਵਿੱਤ ਮੰਤਰੀ ਪਰਮਿੰਦਰ ...

ਪੂਰੀ ਖ਼ਬਰ »

ਮੇਘ ਸਿੰਘ ਪੈਨਸ਼ਨਰਜ਼ ਐਸੋਸੀਏਸ਼ਨ ਦੇ ਪ੍ਰਧਾਨ ਚੁਣੇ

ਮੂਣਕ, 21 ਫਰਵਰੀ (ਭਾਰਦਵਾਜ, ਸਿੰਗਲਾ) - ਪੰਜਾਬ ਗੌਰਮਿੰਟ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਮੂਣਕ ਦੀ ਸਬਡਵੀਜ਼ਨ ਪੱਧਰੀ ਮੀਟਿੰਗ ਲਛਮਨ ਦਾਸ ਅਤੇ ਮਾਨ ਸਿੰਘ ਚੌਹਾਨ ਦੀ ਪ੍ਰਧਾਨਗੀ ਹੇਠ ਹੰਸ ਰਾਜ | ਪਾਰਕ ਮੂਣਕ ਵਿਖੇ ਹੋਈ ਅਤੇ ਮੀਟਿੰਗ ਦੌਰਾਨ ਸਰਬਸੰਮਤੀ ਨਾਲ ...

ਪੂਰੀ ਖ਼ਬਰ »

ਸਕੂਲ 'ਚ ਸੱਭਿਆਚਾਰਕ ਸਮਾਗਮ ਕਰਵਾਇਆ

ਲਹਿਰਾਗਾਗਾ, 21 ਫਰਵਰੀ (ਅਸ਼ੋਕ ਗਰਗ) - ਸਰਕਾਰੀ ਸੀਨੀਅਰ ਸੈਕੰਡਰੀ ਸਮਰਾਟ ਸਕੂਲ ਸੰਗਤਪੁਰਾ ਵਿਖੇ ਸਾਲਾਨਾ ਸਭਿਆਚਾਰਕ ਤੇ ਇਨਾਮ ਵੰਡ ਸਮਾਰੋਹ ਸਕੂਲ ਦੇ ਪਿ੍ੰਸੀਪਲ ਜਗਦੀਸ਼ ਖੋਖਰ ਦੀ ਅਗਵਾਈ ਹੇਠ ਕਰਵਾਇਆ ਗਿਆ ਜਿਸ ਵਿਚ ਸੈਸ਼ਨ ਦੌਰਾਨ ਵੱਖ-ਵੱਖ ਖੇਤਰਾਂ ਵਿਚ ...

ਪੂਰੀ ਖ਼ਬਰ »

ਸਰਕਾਰੀ ਪ੍ਰਾਇਮਰੀ ਸਕੂਲ 'ਚ ਸਾਲਾਨਾ ਸਮਾਗਮ

ਮੂਣਕ, 21 ਫਰਵਰੀ (ਭਾਰਦਵਾਜ, ਸਿੰਗਲਾ)- ਸਿੱਖਿਆ ਵਿਭਾਗ ਪੰਜਾਬ ਦੇ ਸਕੱਤਰ ਸ੍ਰੀ ਕਿ੍ਸ਼ਨ ਕੁਮਾਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਦਾਖਲਾ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮੂਣਕ (ਕੁੜੀਆਂ) ਵਿਖੇ ਹੈੱਡ ਟੀਚਰ ਸ੍ਰੀਮਤੀ ਸਿੰਮੀ ਰਾਣੀ ...

ਪੂਰੀ ਖ਼ਬਰ »

ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਦਾ ਸਾਲਾਨਾ ਖੇਡ ਮੇਲਾ ਸੰਪੰਨ

ਸੁਨਾਮ ਊਧਮ ਸਿੰਘ ਵਾਲਾ, 21 ਫਰਵਰੀ (ਧਾਲੀਵਾਲ, ਭੁੱਲਰ)- ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ, ਸੁਨਾਮ ਵਿਖੇ ਪਿ੍ੰਸੀਪਲ ਡਾ. ਸੁਖਬੀਰ ਸਿੰਘ ਥਿੰਦ ਜੀ ਦੀ ਅਗਵਾਈ ਹੇਠ ਕਾਲਜ ਕੈਂਪਸ 'ਚ 41ਵਾਂ ਸਾਲਾਨਾ ਖੇਡ ਸਮਾਗਮ ਕਰਵਾਇਆ ਗਿਆ, ਜਿਸ 'ਚ ਮੁੱਖ ਮਹਿਮਾਨ ਵਜੋਂ ਸ੍ਰੀਮਤੀ ਦਾਮਨ ...

ਪੂਰੀ ਖ਼ਬਰ »

ਇੰਪਲਾਈਜ਼ ਫੈੱਡਰੇਸ਼ਨ ਪੀ.ਐਸ.ਈ.ਬੀ. ਦੀ ਹੋਈ ਅਹਿਮ ਮੀਟਿੰਗ

ਸੁਨਾਮ ਊਧਮ ਸਿੰਘ ਵਾਲਾ, 21 ਫਰਵਰੀ (ਭੁੱਲਰ, ਧਾਲੀਵਾਲ)- ਇੰਪਲਾਈਜ਼ ਫੈੱਡਰੇਸ਼ਨ (ਕੇਸਰੀ ਝੰਡੇ ਵਾਲੀ) ਪੰਜਾਬ ਰਾਜ ਬਿਜਲੀ ਬੋਰਡ ਸਬ-ਡਵੀਜ਼ਨ ਸੁਨਾਮ ਦੀ ਇਕ ਅਹਿਮ ਮੀਟਿੰਗ ਜਥੇਬੰਦੀ ਦੇ ਪ੍ਰਧਾਨ ਰਾਜ ਕੁਮਾਰ ਦੀ ਪ੍ਰਧਾਨਗੀ ਹੇਠ ਸਥਾਨਕ 66 ਕੇ.ਵੀ. ਗਰਿੱਡ ਵਿਖੇ ਹੋਈ, ...

ਪੂਰੀ ਖ਼ਬਰ »

'ਆਪ' ਆਗੂ ਦਿੱਲੀ ਮਾਡਲ ਦੀਆਂ ਗੱਲਾਂ ਕਰਕੇ ਪੰਜਾਬੀਆਂ ਨੂੰ ਗੁੰਮਰਾਹ ਕਰ ਰਹੇ ਹਨ-ਗਰਗ

ਭਵਾਨੀਗੜ੍ਹ, 21 ਫਰਵਰੀ (ਰਣਧੀਰ ਸਿੰਘ ਫੱਗੂਵਾਲਾ, ਪਵਿੱਤਰ ਸਿੰਘ ਬਾਲਦ) - ਆਮ ਆਦਮੀ ਪਾਰਟੀ ਦੇ ਆਗੂ ਦਿੱਲੀ ਮਾਡਲ ਦੀਆਂ ਗੱਲਾਂ ਕਰਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਇਹ ਵਿਚਾਰ ਸਾਬਕਾ ਮੁੱਖ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ...

ਪੂਰੀ ਖ਼ਬਰ »

ਕ੍ਰਿਕਟ ਮੁਕਾਬਲੇ ਕਰਾਏ

ਭਵਾਨੀਗੜ੍ਹ, 21 ਫਰਵਰੀ (ਪਵਿੱਤਰ ਸਿੰਘ ਬਾਲਦ) - ਹੈਰੀਟੇਜ ਪਬਲਿਕ ਸਕੂਲ ਵਿੱਚ ਕਿ੍ਕਟ ਦੇ ਅੰਤਰ-ਹਾਊਸ ਮੁਕਾਬਲੇ ਕਰਵਾਏ ਗਏ ਜਿਸ ਵਿਚ ਸੀਨੀਅਰ ਤੇ ਜੂਨੀਅਰ ਵਰਗ ਦੇ ਵਿਦਿਆਰਥੀਆਂ ਨੇ ਭਾਗ ਲਿਆ | ਇਸ ਮੁਕਾਬਲੇ ਵਿੱਚ ਜੂਨੀਅਰ ਵਰਗ ਵਿਚੋਂ ਪ੍ਰਥਮ ਕੁਮਾਰ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX