ਤਾਜਾ ਖ਼ਬਰਾਂ


ਕੋਰੋਨਾ ਕਾਰਨ ਅੰਮ੍ਰਿਤਸਰ 'ਚ 8ਵੀਂ ਮੌਤ
. . .  11 minutes ago
ਅੰਮ੍ਰਿਤਸਰ, 5 ਜੂਨ (ਰੇਸ਼ਮ ਸੰਘ) ਅੰਮ੍ਰਿਤਸਰ ਦੇ ਗੁਰੁ ਨਾਨਕ ਦੇਵ ਹਸਪਤਾਲ 'ਚ ਜੇਰੇ ਇਲਾਜ ਕੋਰੋਨਾ ਪੀੜਤ ਦੀ ਮੌਤ ਹੋ ਗਈ ਹੈ, ਜਿਸ ਨਾਲ ਮਰਨ ਵਾਲ਼ਿਆਂ ਦਾ ਅੰਕੜਾ 8 ਹੋ ਗਿਆ ਹੈ। ਮ੍ਰਿਤਕ ਦੀ ਉਮਰ 60 ਸਾਲ ਦੱਸੀ ਜਾ ਰਹੀ ਹੈ ਜੋ ਖੂਹ ਬੰਬੇ ਵਾਲਾ...
ਮਾਰਕੀਟ ਕਮੇਟੀ ਸੁਨਾਮ ਦੇ ਚੇਅਰਮੈਨ ਮੁਨੀਸ਼ ਸੋਨੀ ਉੱਪਰ ਜਾਨ ਲੇਵਾ ਹਮਲਾ
. . .  18 minutes ago
ਸੁਨਾਮ ਊਧਮ ਸਿੰਘ ਵਾਲਾ, 5 ਜੂਨ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ) - ਬੀਤੀ ਰਾਤ ਕਾਂਗਰਸੀ ਆਗੂ ਅਤੇ ਮਾਰਕੀਟ ਕਮੇਟੀ ਸੁਨਾਮ ਦੇ ਚੇਅਰਮੈਨ ਮੁਨੀਸ਼ ਕੁਮਾਰ ਸੋਨੀ ’ਤੇ ਕੱੁਝ ਅਣਪਛਾਤੇ ਵਿਅਕਤੀਆਂ ਵੱਲੋਂ ਜਾਨ ਲੇਵਾ ਹਮਲਾ ਕਰ ਦੇਣ ਦੀ ਖ਼ਬਰ ਹੈ।ਹਮਲੇ ’ਚ ਚੇਅਰਮੈਨ ਮੁਨੀਸ਼ ਕੁਮਾਰ ਸੋਨੀ ਗੰਭੀਰ ਜ਼ਖਮੀ...
ਕੋਰੋਨਾ ਕਾਰਨ ਤਰਨਤਾਰਨ ਦੇ ਪੱਟੀ 'ਚ ਇੱਕ ਮੌਤ
. . .  30 minutes ago
ਪੱਟੀ, 5 ਜੂਨ (ਬੋਨੀ ਕਾਲੇਕੇ, ਅਵਤਾਰ ਸਿੰਘ ਖਹਿਰਾ) - ਪੱਟੀ ਸ਼ਹਿਰ ਦੇ ਵਾਰਡ ਨੰਬਰ 15 ਦੇ ਵਸਨੀਕ ਸਤਨਾਮ ਸਿੰਘ ਕੋਰੋਨਾ ਕਾਰਨ ਬੀਤੀ ਰਾਤ ਹੋਈ ਮੌਤ ਹੋ ਗਈ। ਤਿੰਨ ਦਿਨ ਪਹਿਲਾਂ ਉਸ ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਅੱਜ 10 ਸਵੇਰੇ ਪ੍ਰਸ਼ਾਸਨ ਵੱਲੋਂ ਲਾਹੌਰ ਰੋਡ ਸ਼ਮਸ਼ਾਨ ਘਾਟ ਪੱਟੀ ਵਿਖੇ ਐੱਸ ਡੀ ਐਮ ਰਾਜੇਸ਼ ਕੁਮਾਰ ਦੀ ਅਗਵਾਈ ਹੇਠ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿਚ ਪੀ.ਪੀ.ਈ ਕਿੱਟਾਂ ਪਾ ਕੇ ਸਿਹਤ...
ਸਿੱਧੂ ਮੂਸੇਵਾਲਾ ਮਾਮਲੇ 'ਚ ਸਹਿ-ਦੋਸ਼ੀ ਜੰਗਸ਼ੇਰ ਸਿੰਘ ਨੂੰ ਹਾਈਕੋਰਟ ਤੋਂ ਮਿਲੀ ਰਾਹਤ
. . .  39 minutes ago
ਚੰਡੀਗੜ੍ਹ, 5 ਜੂਨ (ਸੁਰਜੀਤ ਸੱਤੀ) - ਸਿੱਧੂ ਮੂਸੇਵਾਲਾ ਮਾਮਲੇ 'ਚ ਸਹਿ-ਦੋਸ਼ੀ ਜੰਗਸ਼ੇਰ ਸਿੰਘ ਨੂੰ ਹਾਈਕੋਰਟ ਤੋਂ ਰਾਹਤ ਮਿਲੀ ਹੈ। ਹਾਈਕੋਰਟ ਨੇ ਉਸ ਦੀ ਅਗਾਊਂ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਕਰਦੇ ਹੋਏ ਉਸ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ । ਇਸ ਮਾਮਲੇ ਵਿਚ...
ਪਾਣੀ ਵਾਲੀ ਟੰਕੀ 'ਚੋਂ ਮਿਲੀਆਂ ਰੈਸਟੋਰੈਂਟ 'ਚ ਕੰਮ ਕਰਦੇ ਦੋ ਵਰਕਰਾਂ ਦੀਆਂ ਲਾਸ਼ਾਂ
. . .  57 minutes ago
ਮੁੰਬਈ, 5 ਜੂਨ - ਮੁੰਬਈ ਦੇ ਮੀਰਾ ਰੋਡ ਇਲਾਕੇ ਵਿਚ ਇੱਕ ਰੈਸਟੋਰੈਂਟ ਵਿਖੇ ਕੰਮ ਕਰਦੇ 2 ਵਰਕਰਾਂ ਦੀਆਂ ਲਾਸ਼ਾਂ ਪਾਣੀ ਵਾਲੀ ਟੰਕੀ 'ਚੋਂ ਮਿਲੀਆਂ ਹਨ। ਪੁਲਿਸ ਵੱਲੋਂ ਇਸ ਦੀ...
ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਕਾਰਨ ਦੇਸ਼ ਭਰ 'ਚ 273 ਮੌਤਾਂ
. . .  56 minutes ago
ਨਵੀਂ ਦਿੱਲੀ, 5 ਜੂਨ - ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਭਰ 'ਚ ਕੋਰੋਨਾ ਦੇ 9851 ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ 273 ਮੌਤਾਂ ਹੋਈਆਂ ਹਨ। ਦੇਸ਼ ਭਰ 'ਚ ਕੋੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 2,26,770 ਤੇ ਐਕਟਿਵ ਮਾਮਲਿਆਂ ਦੀ ਗਿਣਤੀ...
ਬਠਿੰਡਾ ਜ਼ਿਲ੍ਹੇ 'ਚ ਇਕ 10 ਸਾਲਾ ਬੱਚੇ ਦੀ ਰਿਪੋਰਟ ਪਾਜ਼ੀਟਿਵ
. . .  about 1 hour ago
ਬਠਿੰਡਾ, 5 ਜੂਨ ( ਅੰਮਿ੍ਰਤਪਾਲ ਸਿੰਘ ਵਲਾਣ) - ਬਠਿੰਡਾ ਜ਼ਿਲ੍ਹੇ ਵਿਚ ਅੱਜ ਇਕ 10 ਸਾਲਾ ਬੱਚੇ ਦੀ ਕੋਰੋਨਾ ਸਬੰਧੀ ਰਿਪੋਰਟ ਪਾਜ਼ੀਟਿਵ ਆਈ ਹੈ, ਜੋ ਰਾਮਪੁਰਾ ਦਾ ਰਹਿਣ ਵਾਲਾ ਹੈ। ਹੁਣ ਜ਼ਿਲ੍ਹੇ ਵਿਚ ਕੋਰੋਨਾ ਦੇ ਕੁਲ ਐਕਟਿਵ ਕੇਸ 10 ਹੋ ਗਏ ਹਨ, ਜਦਕਿ ਕੋਰੋਨਾ ਪ੍ਰਭਾਵਿਤਾਂ...
ਕਰਨਾਟਕ ਤੇ ਝਾਰਖੰਡ 'ਚ ਆਇਆ ਭੁਚਾਲ
. . .  about 1 hour ago
ਬੈਂਗਲੁਰੂ/ਰਾਂਚੀ, 5 ਜੂਨ - ਕਰਨਾਟਕ ਦੇ ਹੰਪੀ 'ਚ ਅੱਜ ਸਵੇਰੇ 6.55 ਵਜੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਚ ਭੁਚਾਲ ਦੀ ਤੀਬਰਤਾ 4.0 ਸੀ। ਇਸੇ ਤਰਾਂ ਝਾਰਖੰਡ ਜਮਸ਼ੇਦਪੁਰ ਵਿਖੇ ਵੀ ਅੱਜ ਸਵੇਰੇ ਭੁਚਾਲ ਦੇ ਝਟਕੇ ਮਹਿਸੂਸ...
ਮੁੱਠਭੇੜ 'ਚ ਇੱਕ ਅੱਤਵਾਦੀ ਢੇਰ
. . .  about 1 hour ago
ਸ੍ਰੀਨਗਰ, 5 ਜੂਨ - ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿਚ ਸੁਰੱਖਿਆ ਬਲਾਂ ਨੇ ਮੁੱਠਭੇੜ ਦੌਰਾਨ ਇੱਕ ਅੱਤਵਾਦੀ ਨੂੰ ਢੇਰ ਕਰ ਦਿੱਤਾ। ਸੁਰੱਖਿਆ ਬਲਾਂ ਨੇ ਪੂਰਾ ਇਲਾਕਾ ਸੀਲ ਕਰ ਦਿੱਤਾ ਹੈ ਤੇ ਸਰਚ...
ਪਠਾਨਕੋਟ ਦੇ 116 ਲੋਕਾਂ ਦੀ ਰਿਪੋਰਟ ਨੈਗੇਟਿਵ
. . .  1 minute ago
ਪਠਾਨਕੋਟ, 5 ਜੂਨ ( ਆਰ. ਸਿੰਘ ) - ਕੋਰੋਨਾ ਵਾਇਰਸ ਦੇ ਚੱਲਦਿਆਂ ਸਿਵਲ ਹਸਪਤਾਲ ਪਠਾਨਕੋਟ ਵੱਲੋਂ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੇ ਸੰਪਰਕ ਵਿਚ ਆਏ ਲੋਕਾਂ ਦੇ ਸੈਂਪਲ ਅੰਮਿ੍ਰਤਸਰ ਭੇਜੇ ਗਏ ਸਨ। ਉਨ੍ਹਾਂ ਵਿਚੋਂ ਅੱਜ ਸਵੇਰੇ 116 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਇਸ ਕਰ ਕੇ ਲੋਕਾਂ ਨੂੰ ਭਾਰੀ ਰਾਹਤ ਮਿਲੀ...
ਟਰੰਪ ਨੇ ਅਮਰੀਕੀ ਬੰਧਕ ਛੱਡਣ ਲਈ ਈਰਾਨ ਦਾ ਕੀਤਾ ਧੰਨਵਾਦ
. . .  about 2 hours ago
ਵਾਸ਼ਿੰਗਟਨ, 5 ਜੂਨ - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਦਾ ਅਮਰੀਕੀ ਬੰਧਕ ਛੱਡਣ ਲਈ ਧੰਨਵਾਦ ਕੀਤਾ ਤੇ ਕਿਹਾ ਕਿ ਅਮਰੀਕਾ ਦਾ ਈਰਾਨ ਨਾਲ...
ਵਿਅਕਤੀ ਨੇ ਸ਼ੱਕੀ ਹਾਲਾਤਾਂ ਵਿਚ ਲਿਆ ਫਾਹਾ, ਮੌਤ
. . .  about 2 hours ago
ਗੋਨਿਆਣਾ (ਬਠਿੰਡਾ), 5 ਜੂਨ (ਲਛਮਣ ਦਾਸ ਗਰਗ) - ਬਠਿੰਡਾ-ਸ਼੍ਰੀ ਅੰਮਿ੍ਰਤਸਰ ਸਾਹਿਬ ਨੈਸ਼ਨਲ ਹਾਈਵੇ-54 ’ਤੇ ਪੈਂਦੇ ਪਿੰਡ ਬਲਾਹੜ੍ਹ ਵਿੰਝੂ ਦੇ ਸ਼ਮਸ਼ਾਨਘਾਟ ਵਿਚ ਬੀਤੀ ਰਾਤ ਇਕ ਵਿਅਕਤੀ ਨੇ ਸ਼ੱਕੀ ਹਾਲਾਤਾਂ ਵਿਚ ਦਰਖਤ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮਿ੍ਰਤਕ ਦੀ ਪਹਿਚਾਣ...
ਚੰਡੀਗੜ੍ਹ 'ਚ 10 ਸਾਲਾ ਬੱਚੇ ਤੇ 3 ਸਾਲਾ ਬੱਚੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ
. . .  about 3 hours ago
ਚੰਡੀਗੜ੍ਹ, 5 ਜੂਨ (ਮਨਜੋਤ) - ਚµਡੀਗੜ੍ਹ ਦੇ ਬਾਪੂ ਧਾਮ ਕਲੋਨੀ 'ਚ ਰਹਿਣ ਵਾਲੇ 10 ਸਾਲਾ ਬੱਚੇ ਤੇ 3 ਸਾਲਾ ਬੱਚੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਨਾਲ ਚੰਡੀਗੜ੍ਹ 'ਚ ਹੁਣ ਕੋਰੋਨਾ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ 304 ਹੋ ਗਈ...
ਬੇਕਰੀ ਦੀ ਦੁਕਾਨ ਨੂੰ ਲੱਗੀ ਅੱਗ 'ਚ ਲੱਖਾਂ ਦਾ ਨੁਕਸਾਨ
. . .  about 3 hours ago
ਲੋਹੀਆਂ ਖ਼ਾਸ, 5 ਜੂਨ (ਗੁਰਪਾਲ ਸਿੰਘ ਸ਼ਤਾਬਗੜ੍ਹ) - ਮੇਨ ਰੋਡ 'ਤੇ ਪੈਂਦੀ ਬੇਕਰੀ ਦੀ ਦੁਕਾਨ 'ਚ ਬੀਤੀ ਦੇਰ ਰਾਤ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਸਮਾਚਾਰ ਹੈ। ਇਸ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਦੇ ਜਵਾਨਾਂ ਨੇ ਜਿੰਦਰੇ ਤੋੜ ਕੇ ਬੜੀ ਮਿਹਨਤ ਤੋਂ ਬਾਅਦ ਅੱਗ ਉੱਪਰ ਕਾਬੂ ਪਾਇਆ। ਓਧਰ ਅੱਗ...
ਅੱਜ ਦਾ ਵਿਚਾਰ
. . .  about 3 hours ago
ਮਾਲ, ਹੋਟਲ ਤੇ ਰੈਸਟੋਰੈਂਟ ਨੂੰ ਲੈ ਕੇ ਸਰਕਾਰ ਵਲੋਂ ਦਿਸ਼ਾ ਨਿਰਦੇਸ਼ ਜਾਰੀ
. . .  1 day ago
ਨਵੀਂ ਦਿੱਲੀ, 4 ਜੂਨ - ਕੇਂਦਰ ਸਰਕਾਰ ਨੇ ਹੋਟਲ, ਰੈਸਟੋਰੈਂਟ, ਮਾਲ ਤੇ ਦਫਤਰਾਂ ਨੂੰ ਲੈ ਕੇ ਨਵੇਂ ਸਿਰੇ ਤੋਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਲਾਕਡਾਊਨ ਵਿਚ ਛੁੱਟ ਮਿਲਣ ਤੋਂ ਬਾਅਦ ਜਿਵੇਂ ਜਿਵੇਂ ਹੋਟਲ, ਰੈਸਟੋਰੈਂਟ, ਮਾਲ ਖੁੱਲ ਰਹੇ ਹਨ ਤੇ ਦਫਤਰਾਂ ਵਿਚ ਕੰਮਕਾਜ ਸ਼ੁਰੂ ਹੋ ਰਿਹਾ ਹੈ। ਜਿਸ ਨੂੰ ਲੈ ਕੇ ਸਿਹਤ ਮੰਤਰਾਲਾ...
ਕਰੋਨਾ ਪਾਜ਼ੀਟਿਵ ਦਾ ਪਤਾ ਲੱਗਦਿਆਂ ਮਰੀਜ ਲੁਕਿਆ
. . .  1 day ago
ਬੱਚੀਵਿੰਡ , 4 ਜੂਨ ( ਬਲਦੇਵ ਸਿੰਘ ਕੰਬੋ)- ਬੱਚੀਵਿੰਡ ਤੋਂ 4 ਕਿਲੋਮੀਟਰ ਦੂਰ ਪਿੰਡ ਸਾਰੰਗੜਾ ਦੀ ਸੁਮਨ ਕੌਰ( 20) ਪਤਨੀ ਸੁਰਜੀਤ੍ ਮਰੀਜ ਨੂੰ ਪਤਾ ਲੱਗਾ ਕੇ ਉਸ ਦੀ ਰਿਪੋਰਟ ਕਰੋਨਾ ਪਾਜ਼ੀਟਿਵ ਆਈ ਹੋ ਤਾਂ ਉਹ ਪ੍ਰਵਾਰ ਸਮੇਤ ਘਰ ਛੱਡ ਕੇ ਲੁਕ ਗਏ ਹੈ। ਖਬਰ ਲਿਖੇ ਜਾਣ ਤੱਕ ਪਿੰਡ ਵਿੱਚ ਮੁਨਾਦੀ ਕਰਵਾ ਦਿੱਤੀ...
ਪਲੇਸ ਆਫ ਸੇਫਟੀ ਮਧੁਬਨ ਵਿੱਖੇ 16 ਸਾਲਾਂ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
. . .  1 day ago
ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਅਗਵਾ ਵਿਅਕਤੀ ਬਰਾਮਦ
. . .  1 day ago
ਰਾਜਪੁਰਾ 4 ਜੂਨ (ਰਣਜੀਤ ਸਿੰਘ) - ਅੱਜ ਦੇਰ ਸ਼ਾਮ ਪੁਲਿਸ ਨੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਅਗਵਾ ਕੀਤਾ ਵਿਅਕਤੀ ਸ਼ੈਲਰ ਬਣਾਉਣ ਵਾਲੀ ਫੈਕਟਰੀ ਵਿੱਚੋਂ ਬਰਾਮਦ ਕਰ ਲਿਆ ਹੈ ।ਪੁਲਿਸ ਨੇ ਮੌਕੇ ਤੋਂ ਦੋ ਅਗਵਾਕਾਰਾਂ ਨੂੰ ਵੀ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।ਪੁਲਿਸ ਸ਼ੈਲਰ ਮਾਲਕ ਦੀ...
ਮਲੋਟ ਵਿਚ ਇਕ ਹੋਰ ਔਰਤ ਦੀ ਕੋਰੋਨਾ ਰਿਪੋਰਟ ਪਾਜੀਟਿਵ ਆਈ
. . .  1 day ago
ਮਲੋਟ, 4 ਜੂਨ (ਰਣਜੀਤ ਸਿੰਘ ਪਾਟਿਲ)- ਮਲੋਟ ਦੇ ਸਰਾਭਾ ਨਗਰ ਵਿਚ ਇਕ ਹੋਰ 27 ਸਾਲਾ ਔਰਤ ਕੋਰੋਨਾ ਰਿਪੋਰਟ ਪਾਜੀਟਿਵ ਆਈ ਹੈ। ਸਿਵਲ ਸਰਜਨ ਡਾ ਹਰੀ ਨਰਾਇਣ ਸਿੰਘ ਨੇ ਦੱਸਿਆ ਕਿ ਇਸ ਕੋਰੋਨਾ ਪਾਜੀਟਿਵ ਲੜਕੀ ਦੀ ਟਰੈਵਲ ਹਿਸਟਰੀ ਹੈ ਅਤੇ ਇਸ ਸਬੰਧੀ ਵੇਰਵੇ ਇਕੱਤਰ ਕੀਤੇ ਜਾਣ ਤੋਂ...
ਲੁਧਿਆਣਾ ਵਿੱਚ ਕੋਰੋਨਾ ਪਾਜ਼ਿਟਿਵ ਆਉਣ ਵਾਲੇ ਡਾਕਟਰ ਪਤੀ ਪਤਨੀ ਦੇ ਖੰਨਾ ਸਥਿੱਤ ਡਾਕਟਰ ਪਿਤਾ, ਮਾਂ, ਨੌਕਰਾਣੀ ਤੇ ਡਰਾਈਵਰ ਕੋਰੋਨਾ ਪਾਜ਼ਿਟਿਵ ਆਏ
. . .  1 day ago
7 ਨਗਰ ਕੌਸਲਾਂ ਦੇ ਕਾਰਜ ਸਾਧਕ ਅਫਸਰ ਇਧਰੋੋ ਉਧਰ
. . .  1 day ago
ਨਾਭਾ ਵਿਖੇ ਚੇਨਈ ਤੋਂ ਆਏ ਨੌਜਵਾਨ ਦੀ ਰਿਪੋਰਟ ਆਈ ਪਾਜ਼ੀਟਿਵ
. . .  1 day ago
ਨਾਭਾ, 4 ਜੂਨ (ਅਮਨਦੀਪ ਸਿੰਘ ਲਵਲੀ) - ਸ਼ਹਿਰ ਨਾਭਾ ਦੇ ਸਰਕਾਰੀ ਹਸਪਤਾਲ ਦੇ ਨਜ਼ਦੀਕ ਮੁਹੱਲਾ ਕਰਤਾਰਪੁਰਾ ਵਿਖੇ ਇੱਕ ਨੌਜਵਾਨ ਦੀ ਰਿਪੋਰਟ ਕਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਜੋ ਕਿ ਪਿਛਲੇ ਦਿਨੀਂ ਚੇਨਈ ਤੋਂ ਨਾਭਾ ਵਿਖੇ ਆਇਆ ਸੀ। ਨਾਇਬ ਤਹਿਸੀਲਦਾਰ ਕਰਮਜੀਤ ਸਿੰਘ ਖੱਟੜਾ ਦੀ ਅਗਵਾਈ...
ਲੁਧਿਆਣਾ ਵਿੱਚ ਅੱਜ 23 ਮਰੀਜ ਸਾਹਮਣੇ ਆਏ
. . .  1 day ago
ਲੁਧਿਆਣਾ, 4 ਜੂਨ (ਸਲੇਮਪੁਰੀ) - ਲੁਧਿਆਣਾ ਵਿਚ ਅੱਜ ਸ਼ਾਮ ਵੇਲੇ 16 ਹੋਰ ਮਰੀਜ਼ ਸਾਹਮਣੇ ਆਏ ਹਨ। ਸਿਵਲ ਸਰਜਨ ਡਾ ਰਾਜੇਸ਼ ਬੱਗਾ ਨੇ ਦੱਸਿਆ ਕਿ ਲੁਧਿਆਣਾ ਵਿਚ ਕੋਰੋਨਾ ਵਾਇਰਸ ਤੋਂ ਪੀੜ੍ਹਤ ਸ਼ਾਮ ਵੇਲੇ 16 ਹੋਰ ਮਰੀਜ਼ ਸਾਹਮਣੇ ਆਏ ਹਨ ਜਦ ਕਿ ਸਵੇਰੇ 7 ਮਰੀਜਾਂ ਵਿਚ ਕੋਰੋਨਾ ਪਾਏ ਜਾਣ ਦੀ ਰਿਪੋਰਟ...
3 ਲੁਟੇਰਿਆਂ ਨੇ ਦਿਨ ਦਿਹਾੜੇ ਪਤੀ ਪਤਨੀ ਨੂੰ ਲੁੱਟਿਆ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 10 ਫੱਗਣ ਸੰਮਤ 551

ਖੰਨਾ / ਸਮਰਾਲਾ

ਜ਼ਿਲ੍ਹੇ ਦੇ ਵੱਖ-ਵੱਖ ਕਸਬਿਆਂ ਤੇ ਪਿੰਡਾਂ ਵਿਚ ਹਜ਼ਾਰਾਂ ਸ਼ਰਧਾਲੂਆਂ ਨੇ ਮਨਾਈ ਮਹਾਂ ਸ਼ਿਵਰਾਤਰੀ

ਐਸ. ਐਸ. ਪੀ. ਖੰਨਾ ਹਰਪ੍ਰੀਤ, ਵਿਧਾਇਕ ਗੁਰਕੀਰਤ, ਕੌਾਸਲ ਪ੍ਰਧਾਨ ਮਹਿਤਾ ਨੇ ਵੀ ਪੂਜਾ ਵਿਚ ਸ਼ਮੂਲੀਅਤ ਕੀਤੀ
ਖੰਨਾ, 21 ਫਰਵਰੀ (ਹਰਜਿੰਦਰ ਸਿੰਘ ਲਾਲ)-ਜ਼ਿਲ੍ਹੇ ਦੇ ਵੱਖ-ਵੱਖ ਕਸਬਿਆਂ ਖੰਨਾ, ਸਮਰਾਲਾ, ਮਾਛੀਵਾੜਾ ਸਾਹਿਬ, ਪਾਇਲ, ਦੋਰਾਹਾ ਆਦਿ ਅਤੇ ਪਿੰਡਾਂ ਵਿਚ ਜਿਨ੍ਹਾਂ ਵਿਚ ਚਹਿਲਾਂ ਅਤੇ ਖੰਨਾ ਦਾ ਪੁਰਾਤਨ ਸ਼ਿਵ ਮੰਦਰ ਵੀ ਸ਼ਾਮਲ ਹਨ, ਵਿਚ ਸ਼ਿਵਰਾਤਰੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ | ਇਸ ਮੌਕੇ ਐਸ. ਐਸ. ਪੀ. ਖੰਨਾ ਹਰਪ੍ਰੀਤ ਸਿੰਘ ਨੇ ਭਗਵਾਨ ਭੋਲੇਨਾਥ ਨੂੰ ਜਲ ਅਰਪਿਤ ਕਰਕੇ ਪੂਜਾ ਅਰਚਨਾ ਵੀ ਕੀਤੀ | ਇਸ ਮੌਕੇ ਉਨ੍ਹਾਂ ਨਾਲ ਡੀ. ਐਸ. ਪੀ. ਸਿਟੀ ਰਾਜਨ ਪਰਮਿੰਦਰ ਸਿੰਘ ਵੀ ਹਾਜ਼ਰ ਸਨ | ਐਸ. ਐਸ. ਪੀ. ਹਰਪ੍ਰੀਤ ਸਿੰਘ ਨੇ ਖ਼ੁਦ ਵੀ ਮੰਦਰਾਂ ਦੀ ਸੁਰੱਖਿਆ ਦਾ ਜਾਇਜ਼ਾ ਵੀ ਲਿਆ | ਵੱਖ-ਵੱਖ ਮੰਦਰਾਂ ਵਿਚ ਸ਼ਰਧਾਲੂਆਂ ਲਈ ਵੱਡੀ ਗਿਣਤੀ ਸ਼ਿਵ ਜੀ ਦੀ ਪੂਜਾ ਕਰਨ ਲਈ ਪੁੱਜੀ | ਪੰਡਿਤ ਸ਼ੰਭੂ ਪ੍ਰਸ਼ਾਦ ਸ਼ਾਸਤਰੀ ਮੁੱਖ ਸੇਵਾਦਾਰ ਸ਼ਿਵ ਮੰਦਰ ਖ਼ਾਲਸਾ ਸਕੂਲ ਰੋਡ ਨੇ ਦੱਸਿਆ ਕਿ ਸ਼ਿਵ ਜੀ ਦੀ ਭਗਤੀ ਕਰਨ ਨਾਲ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਅਤੇ ਦਲਿੱਦਰਤਾ ਵੀ ਦੂਰ ਹੋ ਜਾਂਦੀ ਹੈ | ਇਸ ਮੌਕੇ ਕਈ ਮੰਦਰਾਂ ਅਤੇ ਕਈ ਹੋਰ ਥਾਵਾਂ ਤੇ ਵੀ ਲੰਗਰ ਲਗਾਏ ਗਏ | ਕਈ ਥਾਵਾਂ ਤੇ ਸ਼ਰਧਾਈ ਵੀ ਪਿਲਾਈ ਗਈ | ਪੂਰੇ ਜ਼ਿਲ੍ਹੇ ਵਿਚ ਐਸ. ਐਸ. ਪੀ. ਹਰਪ੍ਰੀਤ ਸਿੰਘ ਦੀ ਹਦਾਇਤ ਤੇ ਪੁਲਿਸ ਪ੍ਰਸ਼ਾਸਨ ਨੇ ਜ਼ਬਰਦਸਤ ਸੁਰੱਖਿਆ ਵਿਵਸਥਾ ਵੀ ਕੀਤੀ ਹੋਈ ਸੀ | ਲਗਪਗ ਸਭ ਮੰਦਰਾਂ ਦੇ ਬਾਹਰ ਪੁਲਿਸ ਕਰਮਚਾਰੀ ਤਾਇਨਾਤ ਹਨ |
ਵਿਧਾਇਕ ਗੁਰਕੀਰਤ ਤੇ ਕੌਾਸਲ ਪ੍ਰਧਾਨ ਮਹਿਤਾ ਪੁੱਜੇ ਪੁਰਾਤਨ ਸ਼ਿਵ ਮੰਦਰ
ਅੱਜ ਖੰਨਾ ਦੇ ਸ਼ਮਸ਼ਾਨ ਘਾਟ ਰੋਡ ਸਥਿਤ ਪ੍ਰਮੁੱਖ ਤੇ ਪੁਰਾਤਨ ਸ਼ਿਵ ਮੰਦਰ 'ਚ ਮਹਾਂ ਸ਼ਿਵਰਾਤਰੀ ਦਾ ਤਿਉਹਾਰ ਬੜੀ ਸ਼ਰਧਾ ਨਾਲ ਮਨਾਇਆ ਗਿਆ | ਮੰਦਰ ਵਿਚ ਖੰਨਾ ਦੇ ਵਿਧਾਇਕ ਗੁਰਕੀਰਤ ਸਿੰਘ ਅਤੇ ਨਗਰ ਕੌਾਸਲ ਪ੍ਰਧਾਨ ਵਿਕਾਸ ਮਹਿਤਾ ਆਪਣੇ ਸਾਥੀਆਂ ਨਾਲ ਸ਼ਿਵ ਪੂਜਾ ਲਈ ਉਚੇਚੇ ਤੌਰ ਤੇ ਪੁੱਜੇ | ਇਸ ਮੌਕੇ ਸ਼ਰਧਾਲੂਆਂ ਨੇ ਭਗਵਾਨ ਸ਼ਿਵ ਦਾ ਦੁੱਧ, ਦਹੀ, ਸ਼ਹਿਦ, ਪੰਜ ਅੰਮਿ੍ਤ ਅਤੇ ਜਲ ਨਾਲ ਸ਼ਨਾਨ ਕਰਵਾਇਆ | ਉਨ੍ਹਾਂ ਨੇ ਸ਼ਿਵ ਜੀ ਨੂੰ ਜਲ ਅਰਪਣ ਕਰਕੇ ਪੂਜਾ ਵੀ ਕੀਤੀ | ਸ਼ਿਵਰਾਤਰੀ ਦੀ ਵਧਾਈ ਦੇਣ ਵਾਲਿਆਂ ਵਿਚ ਸੀਨੀਅਰ ਕਾਂਗਰਸੀ ਨੇਤਾ ਰੁਪਿੰਦਰ ਸਿੰਘ ਰਾਜਾ ਗਿੱਲ, ਸਾਬਕ ਬਲਾਕ ਕਾਂਗਰਸ ਪ੍ਰਧਾਨ ਗੁਰਦੀਪ ਸਿੰਘ ਰਸੂਲੜਾ, ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਯਾਦਵਿੰਦਰ ਸਿੰਘ ਜੰਡਾਲੀ, ਬਲਾਕ ਸੰਮਤੀ ਚੇਅਰਮੈਨ ਸਤਨਾਮ ਸਿੰਘ ਸੋਨੀ ਰੋਹਣੋਂ ਆਦਿ ਸ਼ਾਮਲ ਹਨ |
ਦੇਵੀ ਦਵਾਲਾ ਮੰਦਰ 'ਚ ਮਨਾਈ ਗਈ ਸ਼ਿਵਰਾਤਰੀ
ਖੰਨਾ, (ਮਨਜੀਤ ਸਿੰਘ ਧੀਮਾਨ)-ਮਹਾਸ਼ਿਵਰਾਤਰੀ ਮੌਕੇ ਮੰਦਰ ਦੇਵੀ ਦਵਾਲਾ ਵਿਖੇ ਸੋਹਨ ਸਰਾਫ ਅਤੇ ਅਰੁਣ ਭਾਰਦਵਾਜ ਦੀ ਦੇਖ ਰੇਖ ਹੇਠ ਵਿਸ਼ਾਲ ਧਾਰਮਿਕ ਦੀਵਾਨ ਸਜਾਏ ਗਏ | ਅੱਜ ਤੜਕੇ ਤੋਂ ਹੀ ਮੰਦਰ ਵਿਖੇ ਸ਼ਰਧਾਲੂਆਂ ਦੀ ਭੀੜ ਜੁਟਣੀ ਸ਼ੁਰੂ ਹੋ ਗਈ¢ ਪੰਡਿਤ ਹਰੀਸ਼ਰਨ ਨੇ ਪੂਰੇ ਵਿਧੀ ਵਿਧਾਨ ਨਾਲ ਪੂਜਾ ਕਰਵਾਈ¢ ਸੱਭ ਤੋਂ ਪਹਿਲਾਂ ਗਣੇਸ਼ ਅੰਬਿਕਾ ਪੂਜਨ, ਪਾਰਵਤੀ ਪੂਜਾ, ਨੰਦੀ ਪੂਜਾ, ਨੌ ਗ੍ਰਹਾਂ ਦੀ ਪੂਜਾ ਅਤੇ ਆਖੀਰ ਵਿਚ ਸ਼ਿਵਲਿੰਗ ਦੀ ਪੂਜਾ ਕਰਵਾਈ ਗਈ¢ ਇਸ ਮੌਕੇ ਸ਼ਰਧਾਲੂਆਂ ਨੇ ਭਗਵਾਨ ਸ਼ਿਵ ਦਾ ਦੁੱਧ, ਦਹੀ, ਸ਼ਹਿਦ, ਪੰਜ ਅੰਮਿ੍ਤ ਅਤੇ ਜਲ ਨਾਲ ਸ਼ਨਾਨ ਕਰਵਾਇਆ ਗਿਆ¢
ਕਰਮਕਾਂਡੀ ਬ੍ਰਾਹਮਣ ਸਭਾ ਨੇ ਸ਼ਿਵਰਾਤਰੀ ਤੇ ਸ਼ਰਧਾਲੂਆਂ ਲਈ ਬੱਸ ਅਰੁਣਾਏ ਭੇਜੀ
ਖੰਨਾ, (ਹਰਜਿੰਦਰ ਸਿੰਘ ਲਾਲ)-ਸਮਾਜ ਕਲਿਆਣ ਲਈ ਖੰਨਾ ਸ਼ਹਿਰ ਦੀ ਸਮਾਜ ਸੇਵੀ ਸੰਸਥਾ ਕਰਮਕਾਂਡੀ ਬ੍ਰਾਹਮਣ ਸਭਾ ਵਲੋਂ ਮਹਾਂਸ਼ਿਵਰਾਤਰੀ ਮਨਾਉਣ ਲਈ ਭਗਵਾਨ ਭੋਲੇਨਾਥ ਦੀ ਨਗਰੀ ਅਰੁਣਾਏ ਤੀਰਥ ਲਈ ਸ਼ਰਧਾਵਾਨ ਯਾਤਰੀਆਂ ਲਈ ਪੰਜਵੀਂ ਮੁਫ਼ਤ ਬੱਸ ਰਵਾਨਾ ਕੀਤੀ ਗਈ | ਸੰਸਥਾ ਦੇ ਖ਼ਜ਼ਾਨਚੀ ਪੰਡਿਤ ਹਰਿਓਮ ਕੌਸ਼ਿਕ ਨੇ ਦੱਸਿਆ ਕਿ ਇਹ ਸੰਸਥਾ ਹਰ ਮਹੀਨੇ ਖੰਨਾ ਸ਼ਹਿਰ ਦੇ ਸਾਰੇ ਭਗਤਾਂ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਂਦੀ ਹੈ ਜਿਸ ਵਿਚ ਅਰੁਣਾਏ ਧਾਮ ਵਿਚ ਭਗਵਾਨ ਭੋਲੇਨਾਥ ਦੇ ਮੰਦਰ ਦੇ ਦਰਸ਼ਨ ਵੀ ਕਰਵਾਏ ਜਾਂਦੇ ਹਨ | ਉਨ੍ਹਾਂ ਦੱਸਿਆ ਕਿ ਇਸ ਦਿਨ ਵਰਤ ਰੱਖਣ ਨਾਲ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ | ਇਸ ਮੌਕੇ ਤੇ ਸੰਸਥਾ ਦੇ ਪ੍ਰਧਾਨ ਪੰਡਿਤ ਦਿਆ ਨੰਦ ਕੌਸ਼ਿਕ, ਪੰਡਿਤ ਪਵਨ ਸ਼ਰਮਾ, ਪੰਡਿਤ ਸੁਭਾਸ਼ ਕੌਸ਼ਿਕ, ਪੰਡਿਤ ਸੋਨੂੰ ਸ਼ਾਸਤਰੀ, ਪੰਡਿਤ ਭੂਸ਼ਨ ਸ਼ਰਮਾ, ਪੰਡਿਤ ਵਿਸ਼ਵਜੀਤ, ਪੰਡਿਤ ਵਿਜੇ ਕਾਲੀਆ, ਪੰਡਿਤ ਸੂਰਿਆ ਪ੍ਰਕਾਸ਼ ਸ਼ੁਕਲਾ, ਪੰਡਿਤ ਜੈ ਰਾਮ, ਸੋਨੂੰ ਕੁਮਾਰ, ਯਸ਼ਪਾਲ ਸ਼ਰਮਾ, ਨਿਰਮਲਾ ਰਾਣੀ, ਸ਼ਿਵ ਕੁਮਾਰ, ਸੋਨੂੰ ਸੇਤੀਆ, ਅੰਜਨੀ ਅਗਰਵਾਲ, ਬੰਟੀ ਮਦਾਨ, ਕੀਰਤੀ ਸ਼ਰਮਾ, ਸੀਤਾ ਰਾਣੀ, ਪਿ੍ਆ ਦੱਤ, ਰੁਚੀ ਮਦਾਨ, ਪਰੀ ਮਦਾਨ, ਅਮਨਦੀਪ, ਰਾਜ ਕੁਮਾਰ, ਮਹੇਸ਼ ਕੁਮਾਰ ਆਦਿ ਹਾਜ਼ਰ ਸਨ |
ਸ਼ਿਵਰਾਤਰੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ
ਕੁਹਾੜਾ, 21 ਫਰਵਰੀ (ਤੇਲੂ ਰਾਮ ਕੁਹਾੜਾ) - ਸ਼ਿਵ ਪਰਿਵਾਰ ਮੰਦਰ ਕੁਹਾੜਾ ਵਿਚ ਸ਼ਿਵਰਾਤਰੀ ਦਾ ਤਿਉਹਾਰ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ | ਮੰਦਰ ਦੇ ਪੁਜਾਰੀ ਵਿਸ਼ਨੂੰ ਪ੍ਰਸ਼ਾਦ ਵਲੋਂ ਸ਼ਿਵ ਭਗਵਾਨ ਦੀ ਪੁੱਜਾ ਅਰਚਨਾ ਕੀਤੀ ਗਈ¢ ਭਾਰੀ ਗਿਣਤੀ ਵਿਚ ਸ਼ਰਧਾਲੂ ਮੰਦਰ ਵਿਚ ਨਤਮਸਤਕ ਹੋਣ ਲਈ ਪੁੱਜੇ ਅਤੇ ਉਨ੍ਹਾਂ ਨੇ ਭਜਨ ਗਾ ਕੇ ਸ਼ਿਵ ਭਗਵਾਨ ਜੀ ਦੇ ਗੁਣ ਗਾਇਨ ਕੀਤੇ | ਪ੍ਰਬੰਧਕਾਂ ਵਲੋਂ ਕੰਜਕਾਂ ਦੀ ਪੂਜਾ ਕਰ ਕੇ ਅਤੇ ਉਨ੍ਹਾਂ ਨੰੂ ਭੋਜਨ ਛਕਾ ਕੇ ਵਿਸ਼ਾਲ ਭੰਡਾਰਾ ਚਲਾਇਆ ਗਿਆ | ਇਸ ਸਮੇਂ ਪਿੰਡ ਦੇ ਸਰਪੰਚ ਸਤਵੰਤ ਸਿੰਘ ਗਰਚਾ, ਸੀਨੀਅਰ ਪੰਚ ਨਿਰਪਾਲ ਸਿੰਘ ਗਰਚਾ, ਰਾਮ ਸਰੂਪ ਪਾਠਕ, ਜੀਵਨ ਲਾਲ ਪਾਠਕ, ਵਿਜੈ ਕੁਮਾਰ ਪਾਠਕ, ਦੀਪਾ ਪਾਠਕ, ਓਮ ਪ੍ਰਕਾਸ਼ ਦੁਬੇ, ਮੁਕੇਸ਼ ਪਾਠਕ, ਅਰੁਣ ਪਾਠਕ, ਤੇਜ ਸਿੰਘ ਗਰਚਾ ਪ੍ਰਧਾਨ ਪ੍ਰਬੰਧਕ ਕਮੇਟੀ ਗੁਰਦੁਆਰਾ ਸ੍ਰੀ ਈਸ਼ਰਸਰ ਸਾਹਿਬ ਹਾਜ਼ਰ ਸਨ |
ਪਪੜੌਦੀ ਵਿਖੇ ਮਹਾਂ ਸ਼ਿਵਰਾਤਰੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ
ਸਮਰਾਲਾ, 21 ਫਰਵਰੀ (ਕੁਲਵਿੰਦਰ ਸਿੰਘ) - ਹਰ ਸਾਲ ਦੀ ਤਰ੍ਹਾਂ ਸਮਰਾਲਾ ਦੇ ਨਜ਼ਦੀਕੀ ਪਿੰਡ ਪਪੜੌਦੀ ਵਿਖੇ ਮਹਾਂ ਸ਼ਿਵਰਾਤਰੀ ਦੇ ਤਿਉਹਾਰ ਨੂੰ ਸ਼ਰਧਾਲੂਆਂ ਨੇ ਬੜੀ ਧੂਮਧਾਮ ਨਾਲ ਮਨਾਇਆ | ਕਾਂਗਰਸੀ ਆਗੂ ਜਸਵਿੰਦਰ ਸਿੰਘ ਗੋਗੀ ਨੇ ਦੱਸਿਆ ਕਿ ਬਲਦੇਵ ਸਿੰਘ ਯੂ. ਐਸ. ਏ. ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇਸ ਤਿਉਹਾਰ ਨੂੰ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾਂਦਾ ਹੈ | ਇਸ ਪੁਰਬ ਤੇ ਮੰਦਿਰ ਵਿਚ ਜਸਵਿੰਦਰ ਸਿੰਘ ਗੋਗੀ, ਬਲਦੇਵ ਸਿੰਘ ਯੂ. ਐਸ. ਏ. ਤੇ ਸਮੂਹ ਪਿੰਡ ਵਾਸੀਆਂ ਨੇ ਸਾਂਝੇ ਤੌਰ ਤੇ ਸ਼ਿਵ ਭੋਲੇਨਾਥ ਦੀ ਆਰਤੀ ਕੀਤੀ | ਮਹਾਂਸ਼ਿਵਰਾਤਰੀ ਵਾਲੇ ਦਿਨ ਸ਼ਿਵ ਭਗਤ ਦੂਰ ਦੂਰਾਡਿਓ ਸ਼ਿਵਿਲੰਗ ਤੇ ਜਲ ਜਾਂ ਦੁੱਧ ਚੜਾ ਕੇ ਆਪਣੀਆਂ ਮਨੋਕਾਮਨਾਵਾਂ ਮੰਗਦੇ ਹਨ ਤੇ ਦਿਨ ਭਰ ਸ਼ਿਵ ਮਹਿਮਾ ਦਾ ਗੁਣਗਾਣ ਕਰਦੇ ਹਨ | ਇਸ ਮੰਦਿਰ ਵਿਚ ਸ਼ਰਧਾਲੂਆਂ ਦੇ ਲਈ ਵੱਖ-ਵੱਖ ਤਰ੍ਹਾਂ ਦੇ ਸਟਾਲ ਲਗਾ ਕੇ ਲੰਗਰ ਛਕਾਇਆ ਗਿਆ | ਇਸ ਮੌਕੇ ਸਰਬਜੀਤ ਕੌਰ ਉਪ ਚੇਅਰਮੈਨ ਬਲਾਕ ਸੰਮਤੀ ਸਰਬਜੀਤ ਕੌਰ, ਜੋਰਾ ਸਿੰਘ ਪੰਚ, ਬੰਤ ਸਿੰਘ ਪੰਚ, ਹਰਮੀਤ ਸਿੰਘ ਸੋਨੀ ਪੰਚ, ਜਸਵਿੰਦਰ ਸਿੰਘ ਗੋਗੀ, ਪੰਡਿਤ ਕੇ. ਕੇ.ਭਾਗੀ, ਸੁਰਿੰਦਰਪਾਲ ਸਿੰਘ ਰਾਜੂ ਆੜ੍ਹਤੀ, ਸੁਦਾਗਰ ਸਿੰਘ ਮਿੱਠੂ, ਬਲਜੀਤ ਸਿੰਘ ਖ਼ਾਲਸਾ, ਕਮਲ ਫੁੱਲਾਂ ਵਾਲਾ, ਸਤੀਸ਼ ਕੁਮਾਰ, ਵਿਜੇ ਕੁਮਾਰ, ਗੁਰਪ੍ਰੀਤ ਸਿੰਘ, ਜਸਵੀਰ ਸਿੰਘ, ਗੁਰਮੁਖ ਸਿੰਘ, ਜਸਵਿੰਦਰ ਸਿੰਘ ਜੱਸੀ, ਚਰਨਜੀਤ ਸਿੰਘ, ਅਮਰੀਕ ਸਿੰਘ ਲਵਲੀ ਤੇ ਪਵਨ ਪਪੜੌਦੀ ਆਦਿ ਹਾਜ਼ਰ ਸਨ |

ਦਾਜ ਘੱਟ ਲਿਆਉਣ 'ਤੇ ਪਤੀ ਵਲੋਂ ਪਤਨੀ ਦੀ ਕੁੱਟਮਾਰ

ਖੰਨਾ 21 ਫਰਵਰੀ (ਮਨਜੀਤ ਸਿੰਘ ਧੀਮਾਨ)-ਇਕ ਪਤਨੀ ਵਲੋਂ ਦਾਜ ਘੱਟ ਲਿਆਉਣ ਕਰਕੇ ਪਤੀ ਉੱਪਰ ਕੁੱਟਮਾਰ ਦੇ ਦੋਸ਼ ਲਾਏ ਗਏ ਹਨ | ਬਲਮਾ ਬੇਗ਼ਮ ਪਤਨੀ ਸਾਦਕ ਅਲੀ ਵਾਸੀ ਸੂਦੇਵਾਲ ਨੇ ਦੋਸ਼ ਲਾਇਆ ਕਿ ਕੱਲ ਮੇਰੇ ਪਤੀ ਨੇ ਬਿਨਾਂ ਵਜ੍ਹਾ ਮੈਨੂੰ ਗਾਲ੍ਹਾਂ ਕੱਢੀਆਂ ਅਤੇ ਵਿਆਹ ...

ਪੂਰੀ ਖ਼ਬਰ »

ਸਾਵਧਾਨ! ਸੀਵਰੇਜ 'ਚ ਗੋਬਰ, ਕੂੜਾ-ਕਰਕਟ ਤੇ ਪਲਾਸਟਿਕ ਦੇ ਲਿਫ਼ਾਫ਼ੇ ਸੁੱਟਣੇ ਪੈ ਸਕਦੇ ਨੇ ਮਹਿੰਗੇ

ਮਾਛੀਵਾੜਾ ਸਾਹਿਬ, 21 ਫਰਵਰੀ (ਸੁਖਵੰਤ ਸਿੰਘ ਗਿੱਲ) - ਨਗਰ ਕੌਾਸਲ ਮਾਛੀਵਾੜਾ 'ਚ ਪਾਏ ਸੀਵਰੇਜ ਦੇ ਸੁਚਾਰੂ ਢੰਗ ਨਾਲ ਨਾ ਚੱਲਣ 'ਤੇ ਸ਼ਹਿਰ 'ਚ ਪਾਣੀ ਨਾਲ ਫੈਲਦੀ ਗੰਦਗੀ ਦਾ ਨੋਟਿਸ ਲੈਂਦਿਆਂ ਹੋਇਆ ਐਸ. ਡੀ. ਐਮ. ਸਮਰਾਲਾ ਗੀਤਿਕਾ ਸਿੰਘ ਵਲੋਂ ਸੀਵਰੇਜ ਬੋਰਡ ਦੇ ...

ਪੂਰੀ ਖ਼ਬਰ »

ਨਾਜਾਇਜ਼ ਮਾਈਨਿੰਗ ਖਿਲਾਫ਼ ਵਿਭਾਗ ਵਲੋਂ ਛਾਪੇਮਾਰੀ, 4 ਿਖ਼ਲਾਫ਼ ਮਾਮਲਾ ਦਰਜ

ਦੋਰਾਹਾ, 21 ਫਰਵਰੀ (ਮਨਜੀਤ ਸਿੰਘ ਗਿੱਲ)-ਦੋਰਾਹਾ ਲਾਗਲੇ ਪੈਂਦੇ ਪਿੰਡ ਰਾਜਗੜ੍ਹ ਵਿਖੇ ਖੇਤਾਂ 'ਚ ਚੱਲਦੀ ਨਾਜਾਇਜ਼ ਮਾਈਨਿੰਗ ਿਖ਼ਲਾਫ਼ ਹਰਜੀਤਪਾਲ ਸਿੰਘ ਉਪ ਮੰਡਲ ਅਫ਼ਸਰ ਕਮ ਸਹਾਇਕ ਜ਼ਿਲ੍ਹਾ ਮਾਈਨਿੰਗ ਅਫ਼ਸਰ ਲੁਧਿਆਣਾ ਦੀ ਅਗਵਾਈ 'ਚ ਵਿਭਾਗ ਵਲੋਂ ਅਚਨਚੇਤ ...

ਪੂਰੀ ਖ਼ਬਰ »

ਆੜ੍ਹਤੀ ਐਸੋਸੀਏਸ਼ਨ ਦੋਰਾਹਾ ਵਲੋਂ ਚੇਅਰਮੈਨ ਬੇਗੋਵਾਲ ਤੇ ਉਪ ਚੇਅਰਮੈਨ ਰਾਮਪੁਰ ਦਾ ਸਨਮਾਨ

ਦੋਰਾਹਾ, 21 ਫ਼ਰਵਰੀ (ਮਨਜੀਤ ਸਿੰਘ ਗਿੱਲ)- ਆੜ੍ਹਤੀ ਐਸੋਸੀਏਸ਼ਨ ਦੋਰਾਹਾ ਦੇ ਪ੍ਰਧਾਨ ਰਾਮ ਕਮਲ ਮਹਿੰਦਰਾ ਤੇ ਚੇਅਰਮੈਨ ਐਸ ਪੀ ਵਰਮਾ ਦੀ ਅਗਵਾਈ 'ਚ ਦੋਰਾਹਾ ਮਾਰਕੀਟ ਕਮੇਟੀ ਦੇ ਨਵ ਨਿਯੁਕਤ ਚੇਅਰਮੈਨ ਰਾਜਵਿੰਦਰ ਸਿੰਘ ਬੇਗੋਵਾਲ ਤੇ ਉਪ ਚੇਅਰਮੈਨ ਅਜੀਤ ਸਿੰਘ ...

ਪੂਰੀ ਖ਼ਬਰ »

ਪ੍ਰਾਇਮਰੀ ਸਕੂਲ ਹੋਲ ਵਿਖੇ ਬਾਲ ਮੇਲਾ ਅਤੇ ਸਮਾਗਮ ਕਰਵਾਇਆ

ਜੌੌੜੇਪੁਲ ਜਰਗ, 21 ਫਰਵਰੀ (ਪਾਲਾ ਰਾਜੇਵਾਲੀਆ)- ਸਰਕਾਰੀ ਪ੍ਰਾਇਮਰੀ ਸਕੂਲ ਹੋਲ ਵਿਖੇ ਬਾਲ ਮੇਲਾ ਤੇ ਸਾਲਾਨਾ ਸਮਾਗਮ ਦਾ ਸ਼ਾਨਦਾਰ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਸਰਪੰਚ ਦਲਜੀਤ ਕੌਰ ਅਤੇ ਐਨ. ਆਰ. ਆਈ. ਬਲਦੇਵ ਸਿੰਘ ਦੀ ਮਾਤਾ ਪਰਮਜੀਤ ਕੌਰ ...

ਪੂਰੀ ਖ਼ਬਰ »

ਦੋਰਾਹਾ 'ਚ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਵਿਆਹ 29 ਨੂੰ

ਦੋਰਾਹਾ, 21 ਫ਼ਰਵਰੀ (ਮਨਜੀਤ ਸਿੰਘ ਗਿੱਲ)- ਦੋਰਾਹਾ ਸ਼ਹਿਰ ਦੀ ਸਭ ਤੋਂ ਪੁਰਾਣੀ ਸਮਾਜਿਕ ਤੇ ਧਾਰਮਿਕ ਸੰਸਥਾ ਸ੍ਰੀ ਰਾਮ ਨਾਟਕ ਕਲੱਬ ਦੋਰਾਹਾ ਵਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ 29 ਫ਼ਰਵਰੀ ਦਿਨ ਸਚਿਰਵਾਰ ਨੂੰ ਹਿੰਦੂ ਧਰਮਸ਼ਾਲਾ ਦੋਰਾਹਾ ਵਿਚ ਲੋੜਵੰਦ ...

ਪੂਰੀ ਖ਼ਬਰ »

ਕਾਂਗਰਸ 'ਚ ਰਹਿ ਕੇ ਲੋਕ ਹਿੱਤਾਂ ਦੀ ਗੱਲ ਕਰਨ ਵਾਲੇ ਵਿਧਾਇਕਾਂ ਨੂੰ 'ਆਪ' ਸਰਕਾਰ ਆਉਣ ਤੇ ਸਨਮਾਨਿਤ ਕਰਾਂਗੇ-ਡੇਵਿਟ

ਖੰਨਾ, 21 ਫਰਵਰੀ (ਹਰਜਿੰਦਰ ਸਿੰਘ ਲਾਲ)-ਪੰਜਾਬ ਦੀ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਤੋਂ ਉਦਯੋਗਪਤੀ, ਕਿਸਾਨ, ਮੁਲਾਜ਼ਮ, ਖ਼ਾਸ ਕਰਕੇ ਨੌਜਵਾਨ ਪੀੜ੍ਹੀ ਹੀ ਨਹੀਂ ਬਲਕਿ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਤੇ ਵਿਧਾਇਕ ਤੇ ਪਾਰਟੀ ਨੇਤਾ ਵੀ ਨਿਰਾਸ਼ ਹਨ | ਪੰਜਾਬ ਦੀ ...

ਪੂਰੀ ਖ਼ਬਰ »

ਇਟਲੀ ਗਏ ਮਿ੍ਤਕ ਸੁਖਵੀਰ ਦੀ ਲਾਸ਼ 17 ਦਿਨ ਬਾਅਦ ਪਿੰਡ ਪੁੱਜੀ

ਖੰਨਾ, 21 ਫਰਵਰੀ (ਹਰਜਿੰਦਰ ਸਿੰਘ ਲਾਲ/ਮਨਜੀਤ ਸਿੰਘ ਧੀਮਾਨ)-ਇੱਥੋਂ ਕੁੱਝ ਕਿੱਲੋਮੀਟਰ ਦੂਰ ਪਿੰਡ ਗੋਹ ਦੇ ਇਟਲੀ ਗਏ ਨੌਜਵਾਨ ਸੁਖਵੀਰ ਸਿੰਘ ਦੀ ਲਾਸ਼ ਪਿੰਡ ਪਹੁੰਚਣ ਤੇ ਪਿੰਡ ਵਿਚ ਇਕ ਵਾਰ ਫਿਰ ਗਮ ਦਾ ਮਾਹੌਲ ਪੈਦਾ ਹੋ ਗਿਆ | ਜ਼ਿਕਰਯੋਗ ਹੈ ਕਿ ਇਟਲੀ ਵਿਖੇ ਰਹਿੰਦੇ ...

ਪੂਰੀ ਖ਼ਬਰ »

ਮਾਈ ਭਾਗੋ ਕਾਲਜ ਅਤੇ ਕਾਲਜੀਏਟ ਸਕੂਲ ਰਾਮਗੜ੍ਹ ਵਿਖੇ ਖੇਡ ਮੁਕਾਬਲੇ ਕਰਵਾਏ

ਕੁਹਾੜਾ, 20 ਫਰਵਰੀ (ਤੇਲੂ ਰਾਮ ਕੁਹਾੜਾ)- ਮਾਈ ਭਾਗੋ ਕਾਲਜ ਫ਼ਾਰ ਵੁਮੈਨ ਅਤੇ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਰਾਮਗੜ੍ਹ ਵਿਚ ਕਾਲਜ ਦੇ ਪਿ੍ੰਸੀਪਲ ਕੁਲਦੀਪ ਕੌਰ ਅਤੇ ਸਕੂਲ ਦੇ ਪਿ੍ੰਸੀਪਲ ਸਰਬਜੀਤ ਕੌਰ ਦੀ ਦੇਖ-ਰੇਖ ਹੇਠ ਖੇਡ ਮੇਲਾ ਕਰਵਾਇਆ ਗਿਆ¢ ਖੇਡ ਮੇਲੇ ਦਾ ...

ਪੂਰੀ ਖ਼ਬਰ »

ਸ਼ੇਰੀਆਂ 'ਚ ਡਿਗੀ ਅਸਮਾਨੀ ਬਿਜਲੀ ਨੇ ਇਲਾਕਾ ਦਹਿਲਾਇਆ

ਮਾਛੀਵਾੜਾ ਸਾਹਿਬ, 21 ਫਰਵਰੀ (ਸੁਖਵੰਤ ਸਿੰਘ ਗਿੱਲ)- ਕੱਲ੍ਹ ਮੌਸਮ 'ਚ ਆਈ ਤਬਦੀਲੀ ਦੌਰਾਨ ਬੀਤੀ ਰਾਤ ਪਿੰਡ ਸ਼ੇਰੀਆਂ ਦੇ ਇੱਕ ਘਰ ਵਿਚ ਖੜ੍ਹੇ ਦਰਖਤ ਉੱਪਰ ਗੜ-ਗੜਾਹਟ ਦੀ ਆਵਾਜ਼ ਨਾਲ ਗਿਰੀ ਅਸਮਾਨੀ ਬਿਜਲੀ ਨੇ ਜਿਥੇ ਇਲਾਕੇ ਨੂੰ ਦਹਿਲਾ ਕੇ ਰੱਖ ਦਿੱਤਾ ਉੱਥੇ ਦਰੱਖਤ ...

ਪੂਰੀ ਖ਼ਬਰ »

19,500 ਕਿੱਲੋ ਭੁੱਕੀ ਸਮੇਤ ਇਕ ਕਾਬੂ

ਡੇਹਲੋਂ, 21 ਫਰਵਰੀ (ਅੰਮਿ੍ਤਪਾਲ ਸਿੰਘ ਕੈਲੇ)-ਡੇਹਲੋਂ ਪੁਲੀਸ ਵਲੋਂ 19 ਕਿੱਲੋ 500 ਗ੍ਰਾਮ ਭੁੱਕੀ ਸਮੇਤ ਇਕ ਕਥਿਤ ਦੋਸ਼ੀ ਨੰੂ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ | ਥਾਣਾ ਡੇਹਲੋਂ ਵਿਖੇ ਪੈੱ੍ਰਸ ਕਾਨਫ਼ਰੰਸ ਦੌਰਾਨ ਐਡੀਸ਼ਨਲ ਥਾਣਾ ਮੁਖੀ ਮੁਹੰਮਦ ਰਸ਼ੀਦ ਨੇ ...

ਪੂਰੀ ਖ਼ਬਰ »

ਲੱੁਟ ਖੋਹ ਦਾ ਮਾਮਲਾ ਦਰਜ

ਕੁਹਾੜਾ, 21 ਫਰਵਰੀ (ਤੇਲੂ ਰਾਮ ਕੁਹਾੜਾ) ਕੁਹਾੜਾ - ਲੱਖੋਵਾਲ ਸੜਕ ਤੇ ਇਕ ਦੁਕਾਨਦਾਰ ਕੋਲੋਂ ਅਣਪਛਾਤੇ ਵਿਅਕਤੀਆਂ ਵਲੋਂ ਨਕਦੀ ਲੱੁਟੇ ਜਾਣ ਦੀ ਖ਼ਬਰ ਹੈ¢ ਇਸ ਸਬੰਧੀ ਦੁਕਾਨਦਾਰ ਅਭਿਨਾਸ਼ ਚੰਦਰ ਪੱੁਤਰ ਦਿਨੇਸ਼ ਚੰਦ ਵਾਸੀ ਉੱਤਰ ਪ੍ਰਦੇਸ਼ ਹਾਲ ਵਾਸੀ 33 ਫੁੱਟ ਰੋਡ ...

ਪੂਰੀ ਖ਼ਬਰ »

ਸਾਉਣੀ ਦੀਆਂ ਫ਼ਸਲਾਂ ਲਈ ਝੋਨੇ ਦੀਆਂ ਤਿੰਨ, ਮੱਕੀ, ਮੂੰਗਫਲੀ, ਬਾਜਰਾ ਅਤੇ ਚਾਰੇ ਵਾਲੀ ਮੱਕੀ ਦੀ ਇਕ-ਇਕ ਕਿਸਮ ਜਾਰੀ

ਪਾਇਲ, 21 ਫਰਵਰੀ (ਨਿਜ਼ਾਮਪੁਰ)-ਪੀ. ਏ. ਯੂ. ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਨੇ ਇਹ ਸਿਫ਼ਾਰਸ਼ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਦਾ ਪੂਰਾ ਧਿਆਨ ਪੰਜਾਬ ਦੀ ਖੇਤੀ ਦੀ ਵਿਭਿੰਨਤਾ ਅਤੇ ਬਿਹਤਰੀ ਵੱਲ ਕੇਂਦਰਿਤ ਹੈ¢ ਉਨ੍ਹਾਂ ਜੋ ਕਿਸਮਾਂ ਪੇਸ਼ ਕੀਤੀਆਂ ਉਸ ...

ਪੂਰੀ ਖ਼ਬਰ »

ਪਿੰਡ ਜਟਾਣਾ ਵਿਖੇ ਕਬੱਡੀ ਕੱਪ ਸਬੰਧੀ ਮੀਟਿੰਗ

ਬੀਜਾ, 21 ਫ਼ਰਵਰੀ (ਅਵਤਾਰ ਸਿੰਘ ਜੰਟੀ ਮਾਨ)-ਇਥੋਂ ਦੇ ਨੇੜਲੇ ਪਿੰਡ ਜਟਾਣਾ ਵਿਖੇ ਮਾਰਚ ਮਹੀਨੇ ਵਿਚ ਹੋਣ ਵਾਲੇ ਕਬੱਡੀ ਕੱਪ ਸਬੰਧੀ ਪਿੰਡ ਵਾਸੀਆਂ ਨਾਲ ਵਿਸ਼ੇਸ਼ ਮੀਟਿੰਗ ਅੱਜ ¢ ਇਸ ਸਬੰਧੀ ਜਾਣਕਾਰੀ ਦਿੰਦਿਆਂ ਅਕਾਲੀ ਦਲ ਬਾਦਲ ਦੇ ਕੋਰ ਕਮੇਟੀ ਦੇ ਮੈਂਬਰ ਅਤੇ ...

ਪੂਰੀ ਖ਼ਬਰ »

ਦੋਰਾਹਾ ਵਿਖੇ ਮਹਾਂ ਸ਼ਿਵਰਾਤਰੀ ਦਾ ਦਿਹਾੜਾ ਮਨਾਇਆ

ਦੋਰਾਹਾ, 21 ਫਰਵਰੀ (ਮਨਜੀਤ ਸਿੰਘ ਗਿੱਲ)-ਦੋਰਾਹਾ ਅਤੇ ਇਸ ਦੇ ਆਸਪਾਸ ਦੇ ਇਲਾਕਿਆਂ 'ਚ ਮਹਾਂ ਸ਼ਿਵਰਾਤਰੀ ਦਾ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ | ਅੱਜ ਵੱਡੀ ਗਿਣਤੀ 'ਚ ਸ਼ਰਧਾਲੂਆਂ ਨੇ ਮੱਥਾ ਟੇਕਿਆ ਅਤੇ ਥਾਂ-ਥਾਂ 'ਤੇ ਲੰਗਰ ਲਗਾਏ ਗਏ | ਸ਼ਿਵ ਮੰਦਿਰ ਦੋਰਾਹਾ ਵਿਖੇ ...

ਪੂਰੀ ਖ਼ਬਰ »

ਪਿੰਡ ਮਾਣਕ ਮਾਜਰਾ ਵਿਖੇ ਸ਼ਿਵ ਜਾਗਰਨ ਕਰਵਾਇਆ

ਖੰਨਾ, 21 ਫਰਵਰੀ (ਹਰਜਿੰਦਰ ਸਿੰਘ ਲਾਲ)-ਪ੍ਰਾਚੀਨ ਮੰਦਰ ਪਿੰਡ ਮਾਣਕ ਮਾਜਰਾ ਵਿਖੇ 11ਵਾਂ ਸ਼ਿਵ ਜਾਗਰਨ ਕਰਵਾਇਆ ਗਿਆ | ਇਸ ਸਮਾਗਮ ਵਿਚ ਜੋਤੀ ਪ੍ਰਚੰਡ ਕਰਨ ਦੀ ਰਸਮ ਵਿਧਾਇਕ ਗੁਰਕੀਰਤ ਸਿੰਘ ਨੇ ਅਦਾ ਕੀਤੀ | ਇਸ ਮੌਕੇ ਉਨ੍ਹਾਂ ਨਾਲ ਪ੍ਰਧਾਨ ਵਿਕਾਸ ਮਹਿਤਾ, ਚੇਅਰਮੈਨ ...

ਪੂਰੀ ਖ਼ਬਰ »

ਕੇਂਦਰ ਸਰਕਾਰ ਦਾ ਐਮ.ਐਸ.ਐਮ.ਈ. ਵਿਭਾਗ ਦੇਸ਼ ਦੇ ਸਨਅਤਕਾਰਾਂ ਦਾ ਸਰਬਪੱਖੀ ਵਿਕਾਸ ਕਰਨ ਲਈ ਯਤਨਸ਼ੀਲ-ਸ਼ੇਰਖਾਨੇ

ਲੁਧਿਆਣਾ, 21 ਫਰਵਰੀ (ਪੁਨੀਤ ਬਾਵਾ)-ਕੇਂਦਰ ਸਰਕਾਰ ਦੇ ਸੂਖਮ, ਲਘੂ ਤੇ ਮੱਧਮ ਵਿਕਾਸ ਵਿਭਾਗ ਦੇ ਸੰਯੁਕਤ ਡਿਪਟੀ ਕਮਿਸ਼ਨਰ ਵਿਕਾਸ ਆਨੰਦ ਸ਼ੇਰਖਾਨੇ ਨੇ ਉਡਾਨ ਮੀਡੀਆ ਐਾਡ ਕਮਿਉਨੀਕੇਸ਼ਨਸ ਪ੍ਰਾਈਵੇਟ ਲਿਮਟਿਡ ਵੱਲੋਂ ਲਗਾਈ ਗਈ ਮਸ਼ੀਨ ਟੂਲਜ਼ ਅਤੇ ਆਟੋਮੇਸ਼ਨ ...

ਪੂਰੀ ਖ਼ਬਰ »

ਸਰਬਸੰਮਤੀ ਨਾਲ ਨਿਯੁਕਤੀ ਲਈ ਡੈਲੀਗੇਟਾਂ ਦਾ ਧੰਨਵਾਦ- ਝੱਮਟ, ਦੌਲਤਪੁਰ

ਮਲੌਦ, 21 ਫਰਵਰੀ (ਦਿਲਬਾਗ ਸਿੰਘ ਚਾਪੜਾ)-ਸ਼ੋ੍ਰਮਣੀ ਅਕਾਲੀ ਦਲ ਵਲੋਂ ਪੀ. ਏ. ਡੀ. ਬੀ. ਮਲੌਦ ਦੇ ਚੇਅਰਮੈਨ ਪਿ੍ਤਪਾਲ ਸਿੰਘ ਝੱਮਟ ਨੂੰ ਸਰਕਲ ਮਲੌਦ ਦਿਹਾਤੀ ਤੇ ਸੀਨੀਅਰ ਯੂਥ ਆਗੂ ਜਗਜੀਤ ਸਿੰਘ ਦੌਲਤਪੁਰ ਨੂੰ ਸਰਕਲ ਮਲੌਦ ਸ਼ਹਿਰੀ ਦਾ ਪ੍ਰਧਾਨ ਚੁਣੇ ਜਾਣ 'ਤੇ ਉਕਤ ...

ਪੂਰੀ ਖ਼ਬਰ »

ਜ਼ਿਲ੍ਹੇ ਦੇ ਵੱਖ-ਵੱਖ ਕਸਬਿਆਂ ਤੇ ਪਿੰਡਾਂ ਵਿਚ ਹਜ਼ਾਰਾਂ ਸ਼ਰਧਾਲੂਆਂ ਨੇ ਮਨਾਈ ਮਹਾਂ ਸ਼ਿਵਰਾਤਰੀ

ਮਹਾਂ ਸ਼ਿਵਰਾਤਰੀ ਮੌਕੇ ਉੱਤਰ ਭਾਰਤ ਦੇ ਲੱਖਾਂ ਸ਼ਰਧਾਲੂ ਚਹਿਲਾਂ ਮੰਦਰ ਵਿਖੇ ਹੋਏ ਨਤਮਸਤਕ ਸਮਰਾਲਾ, 21 ਫਰਵਰੀ (ਗੋਪਾਲ ਸੋਫਤ, ਕੁਲਵਿੰਦਰ ਸਿੰਘ) - ਦੇਸ਼ ਦੇ ਹੋਰਨਾਂ ਹਿੱਸਿਆਂ ਵਾਂਗ ਮਹਾਂ ਸ਼ਿਵਰਾਤਰੀ ਦਾ ਪਵਿੱਤਰ ਤਿਉਹਾਰ ਅੱਜ ਉੱਤਰੀ ਭਾਰਤ ਦੇ ਪ੍ਰਾਚੀਨ ...

ਪੂਰੀ ਖ਼ਬਰ »

ਸਰਪ੍ਰਸਤ ਸੰਸਥਾ ਵਲੋਂ ਸਵਰਗਵਾਸੀ ਮੈਡਮ ਚਰਨਪ੍ਰੀਤ ਕੌਰ ਦੀ ਯਾਦ ਵਿਚ ਸਮਾਰਟ ਕਲਾਸ-ਰੂਮ ਬੱਚਿਆਂ ਨੂੰ ਸਮਰਪਿਤ

ਖੰਨਾ, 21 ਫਰਵਰੀ (ਹਰਜਿੰਦਰ ਸਿੰਘ ਲਾਲ)-ਅੱਜ ਸਰਕਾਰੀ ਪ੍ਰਾਇਮਰੀ ਸਕੂਲ ਖੰਨਾ-3 ਵਿਚ ਇਕ ਸਾਦਾ ਤੇ ਪ੍ਰਭਾਵਸ਼ਾਲੀ ਪ੍ਰੋਗਰਾਮ ਕੀਤਾ ਗਿਆ | ਜਿਸ ਵਿਚ ਸੰਸਥਾ ਵਲੋਂ ਸੰਸਥਾ ਦੇ ਸਵਰਗਵਾਸੀ ਮੈਂਬਰ ਮੈਡਮ ਚਰਨਪ੍ਰੀਤ ਕੌਰ ਦੀ ਯਾਦ ਵਿਚ ਸਮਰਪਿਤ ਸਮਾਰਟ ਕਲਾਸ-ਰੂਮ ਬੱਚਿਆਂ ...

ਪੂਰੀ ਖ਼ਬਰ »

ਕਾਲੇ ਕਾਨੂੰਨ ਖਿਲਾਫ ਅਹਿਮਦਗੜ੍ਹ ਵਿਖੇ ਔਰਤਾਂ ਨੇ ਦਿੱਤਾ ਵਿਸ਼ਾਲ ਧਰਨਾ

ਅਹਿਮਦਗੜ੍ਹ, 21 ਫਰਵਰੀ (ਪੁਰੀ)- ਮੁਸਲਿਮ ਭਾਈਚਾਰੇ ਦੀਆਂ ਔਰਤਾਂ ਵਲੋਂ ਜੁਆਇੰਟ ਐਕਸ਼ਨ ਕਮੇਟੀ ਦੇ ਸੱਦੇ ਤੇ ਮੋਦੀ ਸਰਕਾਰ ਵਲੋਂ ਬਣਾਏ ਗਏ ਨਾਗਰੀਕਤਾ ਸੋਧ ਕਾਨੂੰਨ ਖਿਲਾਫ ਜਬਰਦਸਤ ਰੋਸ ਪ੍ਰਗਟ ਕੀਤਾ | ਈਦਗਾਹ ਵਿਖੇ ਆਯੋਜਿਤ ਰੋਸ ਪ੍ਰਦਰਸ਼ਨ ਵਿਖੇ ਯੂਨੀਵਰਸਿਟੀ ...

ਪੂਰੀ ਖ਼ਬਰ »

ਖੰਨਾ ਦੇ ਜੁਗਰਾਜ ਤੇ ਸੁਖਬੀਰ ਨੇ ਭਾਰ ਤੋਲਣ ਵਿਚ ਜਿੱਤੇ ਤਗਮੇ

ਖੰਨਾ, 21 ਫਰਵਰੀ (ਹਰਜਿੰਦਰ ਸਿੰਘ ਲਾਲ)-ਖੇਡਾਂ ਦੇ ਖੇਤਰ ਵਿਚ ਉੱਚੀ ਉਡਾਣ ਭਰਦੇ ਹੋਏ ਇਕ ਸਥਾਨਕ ਜਿਮ ਦੇ ਖਿਡਾਰੀਆਂ ਨੇ ਐਮ. ਡੀ. ਬਲਵੰਤ ਰਾਏ ਦੀ ਅਗਵਾਈ ਵਿਚ ਰਾਸ਼ਟਰੀ ਪੱਧਰ ਦੀਆਂ ਖੇਡਾਂ ਵਿਚ ਜੋ ਕਿ ਗਾਜ਼ੀਆਬਾਦ ਵਿਚ ਹੋਈਆਂ ਸਨ, ਵਿਚ 2 ਸੋਨ ਤਗਮੇ ਜਿੱਤੇ | ...

ਪੂਰੀ ਖ਼ਬਰ »

ਪੈਰਾਗੌਨ ਸਕੂਲ ਡੇਹਲੋਂ ਗਤਕਾ ਮੁਕਾਬਲੇ ਵਿਚ ਅੱਵਲ

ਡੇਹਲੋਂ, 21 ਫਰਵਰੀ (ਅੰਮਿ੍ਤਪਾਲ ਸਿੰਘ ਕੈਲੇ)-ਪੈਰਾਗੌਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਾ ਨੇ ਚੌਥੇ ਗਤਕਾ ਜਾਗਰਣ ਕੱਪ ਲੁਧਿਆਣਾ 2020 ਲਈ ਕਰਵਾਏ ਮੁਕਾਬਲਿਆਾ ਵਿਚ ਭਾਗ ਲੈਂਦਿਆਂ ਮੀਰੀ ਪੀਰੀ ਗਤਕਾ ਅਖਾੜਾ ਵਲੋਂ ਖੇਡਦਿਆਾ ਪਹਿਲਾ ਸਥਾਨ ਪ੍ਰਾਪਤ ਕੀਤਾ | ...

ਪੂਰੀ ਖ਼ਬਰ »

ਰਾਜੇਵਾਲ 'ਚ ਸ਼ੋਭਾ ਯਾਤਰਾ ਕੱਢੀ

ਜੌੜੇਪੁਲ ਜਰਗ, 21 ਫਰਵਰੀ (ਪਾਲਾ ਰਾਜੇਵਾਲੀਆ)- ਪਿੰਡ ਰਾਜੇਵਾਲ ਦੇ ਨੀਲ ਕੰਠ ਮੰਦਿਰ ਤੋਂ ਸ਼ਿਵਰਾਤਰੀ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ | ਉੱਘੇ ਵਿਦਵਾਨ ਪੰਡਿਤ ਪ੍ਰੇਮ ਚੰਦ ਪ੍ਰੇਮੀ ਨੇ ਭਗਵਾਨ ਸ਼ਿਵ ਦੀ ਮਹਿਮਾ ਦਾ ਗੁਣਗਾਣ ਕੀਤਾ ਅਤੇ ਸੰਗਤ ਨੂੰ ...

ਪੂਰੀ ਖ਼ਬਰ »

ਨੋਲੜੀ ਖ਼ੁਰਦ ਵਿਖੇ ਮਹਾਨ ਗੁਰਮਤਿ ਸਮਾਗਮ ਕਰਵਾਇਆ

ਬੀਜਾ, 21 ਫ਼ਰਵਰੀ (ਅਵਤਾਰ ਸਿੰਘ ਜੰਟੀ ਮਾਨ)-ਇੱਥੋਂ ਦੇ ਨੇੜਲੇ ਪਿੰਡ ਨੋਲੜੀ ਖ਼ੁਰਦ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਮੂਹ ਨਗਰ ਵਾਸੀਆਂ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਬਾਜ਼ ਸਾਹਿਬ 'ਚ ਮਹਾਨ ਗੁਰਮਤਿ ਸਮਾਗਮ ਬੜੀ ਸ਼ਰਧਾ ਤੇ ਸਤਿਕਾਰ ਨਾਲ ...

ਪੂਰੀ ਖ਼ਬਰ »

ਸਰਬਸੰਮਤੀ ਨਾਲ ਨਿਯੁਕਤੀ ਲਈ ਡੈਲੀਗੇਟਾਂ ਦਾ ਧੰਨਵਾਦ-ਝੱਮਟ, ਦੌਲਤਪੁਰ

ਮਲੌਦ, 21 ਫਰਵਰੀ (ਦਿਲਬਾਗ ਸਿੰਘ ਚਾਪੜਾ)-ਸ਼ੋ੍ਰਮਣੀ ਅਕਾਲੀ ਦਲ ਵਲੋਂ ਪੀ. ਏ. ਡੀ. ਬੀ. ਮਲੌਦ ਦੇ ਚੇਅਰਮੈਨ ਪਿ੍ਤਪਾਲ ਸਿੰਘ ਝੱਮਟ ਨੂੰ ਸਰਕਲ ਮਲੌਦ ਦਿਹਾਤੀ ਅਤੇ ਸੀਨੀਅਰ ਯੂਥ ਆਗੂ ਜਗਜੀਤ ਸਿੰਘ ਦੌਲਤਪੁਰ ਨੂੰ ਸਰਕਲ ਮਲੌਦ ਸ਼ਹਿਰੀ ਦਾ ਪ੍ਰਧਾਨ ਚੁਣੇ ਜਾਣ 'ਤੇ ਉਕਤ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵਲੋਂ ਦਿੱਲੀ ਰੈਲੀ 'ਚ ਪੁੱਜਣ ਲਈ ਤਿਆਰ ਬਰ ਤਿਆਰ

ਸਮਰਾਲਾ, 21 ਫਰਵਰੀ (ਕੁਲਵਿੰਦਰ ਸਿੰਘ) - ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਸਕੱਤਰ ਪਰਮਿੰਦਰ ਸਿੰਘ ਪਾਲਮਾਜਰਾ ਦੀ ਅਗਵਾਈ ਵਿਚ ਜਥੇਬੰਦੀ ਦੇ ਸਮੂਹ ਅਹੁਦੇਦਾਰਾਂ ਦੀ ਅਹਿਮ ਮੀਟਿੰਗ ਦਾਣਾ ਮੰਡੀ ਸਮਰਾਲਾ ਵਿਖੇ ਰੱਖੀ ਗਈ | ਇਸ ਮੀਟਿੰਗ ਨੂੰ ਸੰਬੋਧਨ ਕਰਦੇ ...

ਪੂਰੀ ਖ਼ਬਰ »

ਕਿਲ੍ਹਾ ਰਾਏਪੁਰ ਵਿਖੇ ਮਰਹੂਮ ਕੋਚ ਦਰਸ਼ਨ ਸਿੰਘ ਆਸੀ ਕਲਾਂ ਹਾਕੀ ਕੱਪ ਦੀ ਆਰੰਭਤਾ

ਡੇਹਲੋਂ, 21 ਫਰਵਰੀ (ਅੰਮਿ੍ਤਪਾਲ ਸਿੰਘ ਕੈਲੇ)-ਹਾਕੀ ਪ੍ਰਮੋਟਰਾਂ ਵਲੋਂ ਕਿਲ੍ਹਾ ਰਾਏਪੁਰ ਵਿਖੇ ਹਾਕੀ ਕੋਚ ਬਾਈ ਦਰਸ਼ਨ ਸਿੰਘ ਦੀ ਯਾਦ ਨੂੰ ਸਮਰਪਿਤ ਅੰਡਰ-17 ਸਾਲ ਹਾਕੀ ਟੂਰਨਾਮੈਂਟ ਸੀਨੀਅਰ ਸੈਕੰਡਰੀ ਸਕੂਲ ਕਿਲ੍ਹਾ ਰਾਏਪੁਰ ਦੇ ਹਾਕੀ ਮੈਦਾਨਾਂ ਵਿਚ ਸ਼ੁਰੂ ਹੋ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰਧਾਨ ਦੀ ਚੋਣ ਲਈ ਸਾਬਕਾ ਮੰਤਰੀ ਠੰਡਲ ਨੇ ਡੈਲੀਗੇਟਾਂ ਦੇ ਜਾਣੇ ਵਿਚਾਰ

ਬੀਜਾ, 21 ਫਰਵਰੀ (ਕਸ਼ਮੀਰਾ ਸਿੰਘ ਬਗਲ਼ੀ/ਜੰਟੀ ਮਾਨ)-ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿਖੇ ਜ਼ਿਲ੍ਹਾ ਖੰਨਾ ਦੇ ਪ੍ਰਧਾਨ ਦੀ ਚੋਣ ਸਬੰਧੀ ਖੰਨਾ, ਸਮਰਾਲਾ, ਪਾਇਲ ਹਲਕਿਆਂ ਦੇ ਡੈਲੀਗੇਟਾਂ ਦੀ ਮੀਟਿੰਗ ਹੋਈ | ਜਦ ਕਿ ਸਾਹਨੇਵਾਲ ਹਲਕੇ ਦੇ ਡੈਲੀਗੇਟ ਵਿਧਾਇਕ ਸ਼ਰਨਜੀਤ ...

ਪੂਰੀ ਖ਼ਬਰ »

ਰਾਏਪੁਰ ਬੇਟ ਦੇ ਭੈਣ-ਭਰਾ ਨੇ ਗੁੜਗਾਉਂ ਵਿਖੇ ਭਾਰ ਤੋਲਣ ਮੁਕਾਬਲੇ 'ਚ ਸੋਨ ਤਗਮੇ ਜਿੱਤੇ

ਕੁਹਾੜਾ, 21 ਫਰਵਰੀ (ਤੇਲੂ ਰਾਮ ਕੁਹਾੜਾ)- ਇਥੋਂ ਥੋੜ੍ਹੀ ਦੂਰ ਪਿੰਡ ਰਾਏਪੁਰ ਬੇਟ ਦੇ ਜੰਮਪਲ ਭੈਣ ਭਰਾ ਨੇ ਭਾਰ ਤੋਲਣ ਮੁਕਾਬਲਿਆਂ ਵਿਚ ਭਾਗ ਲੈ ਕੇ ਸੋਨ ਤਗਮੇ ਜਿੱਤ ਕੇ ਜਿਥੇ ਅਪਣੇ ਮਾਤਾ ਪਿਤਾ ਨਾਂਅ ਰੌਸ਼ਨ ਕੀਤਾ ਹੈ ਉੱਥੇ ਉਨ੍ਹਾਂ ਆਪਣੇ ਪਿੰਡ ਰਾਏਪੁਰ ਬੇਟ ਦਾ ...

ਪੂਰੀ ਖ਼ਬਰ »

ਮਾਇਆ ਦੇਵੀ ਗੋਇਲ ਪਬਲਿਕ ਸਕੂਲ ਵਿਖੇ ਸਾਲਾਨਾ ਖੇਡ ਸਮਾਗਮ ਕਰਵਾਇਆ

ਅਹਿਮਦਗੜ੍ਹ, 21 ਫਰਵਰੀ (ਸੋਢੀ) - ਸਥਾਨਕ ਪੋਹੀੜ ਰੋਡ ਸਥਿਤ ਮਾਇਆ ਦੇਵੀ ਪਬਲਿਕ ਸਕੂਲ ਵਿਖੇ ਸਾਲਾਨਾ ਖੇਡ ਸਮਾਗਮ ਬਹੁਤ ਧੂਮ ਧਾਮ ਨਾਲ ਕਰਵਾਇਆ ਗਿਆ¢ ਖੇਡ ਮੇਲੇ ਦਾ ਉਦਘਾਟਨ ਸਕੂਲ ਦੀ ਪਿ੍ੰਸੀਪਲ ਮੈਡਮ ਕਿਰਨਜੀਤ ਕੌਰ ਅਤੇ ਮੁੱਖ ਮਹਿਮਾਨ ਐਨ. ਕੇ. ਸਿੰਗਲਾ ਵਲੋਂ ਕੀਤਾ ...

ਪੂਰੀ ਖ਼ਬਰ »

ਪੁਲਿਸ ਧੱਕੇਸ਼ਾਹੀਆਂ ਅਤੇ ਬਿਜਲੀ ਦੇ ਬਿੱਲਾਂ ਦਾ ਹਿਸਾਬ ਲੋਕਾਂ ਦੀ ਕਚਹਿਰੀ 'ਚ 24 ਨੂੰ ਕਰਾਂਗੇ-ਰੁਪਾਲੋਂ

ਖੰਨਾ, 21 ਫਰਵਰੀ (ਹਰਜਿੰਦਰ ਸਿੰਘ ਲਾਲ)-ਪੰਜਾਬ ਅੰਦਰ ਸਰਕਾਰ ਨਾਂਅ ਦੀ ਕੋਈ ਚੀਜ਼ ਨਹੀਂ ਜਾਪਦੀ, ਕਿਉਂਕਿ ਜਿਥੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਦੀ ਕੋਈ ਸੁਣਵਾਈ ਨਹੀਂ ਉੱਥੇ ਆਮ ਲੋਕਾਂ ਦੀ ਆਵਾਜ਼ ਕਿਸ ਨੇ ਸੁਣਨੀ ਹੈ | ਹਰ ਪਾਸੇ ਬੇਰੁਜ਼ਗਾਰੀ, ਭਿ੍ਸ਼ਟਾਚਾਰ, ...

ਪੂਰੀ ਖ਼ਬਰ »

ਸਾਬਕਾ ਮੰਤਰੀ ਮਿਹਰਬਾਨ ਦੀ ਅਗਵਾਈ 'ਚ ਅਕਾਲੀ ਵਰਕਰਾਂ ਦੀ ਇਕੱਤਰਤਾ

ਦੋਰਾਹਾ, 21 ਫ਼ਰਵਰੀ (ਮਨਜੀਤ ਸਿੰਘ ਗਿੱਲ)-ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਤੇ ਸਾਬਕਾ ਮੰਤਰੀ ਈਸ਼ਰ ਸਿੰਘ ਮਿਹਰਬਾਨ ਦੀ ਅਗਵਾਈ 'ਚ ਦੋਰਾਹਾ ਵਿਖੇ ਸੁਖਵੀਰ ਸਿੰਘ ਸੁੱਖੀ ਗਿੱਲ ਦੇ ਗ੍ਰਹਿ ਵਿਖੇ ਅਕਾਲੀ ਵਰਕਰਾਂ ਦੀ ਇਕੱਤਰਤਾ ਬੁਲਾਈ ਗਈ, ਜਿਸ ਵਿਚ ਦੋਰਾਹਾ ...

ਪੂਰੀ ਖ਼ਬਰ »

ਬਸਪਾ ਨਾਲ ਅਕਾਲੀ ਦਲ ਦੇ ਸਮਝੌਤੇ ਨੇ ਭਾਜਪਾ ਦੀ ਨੀਂਦ ਉਡਾਈ-ਬਿੱਟੂ

ਖੰਨਾ , 21 ਫਰਵਰੀ (ਹਰਜਿੰਦਰ ਸਿੰਘ ਲਾਲ)-ਅੱਜ ਬਸਪਾ ਦੀ ਖੰਨਾ ਇਕਾਈ ਦੀ ਮੀਟਿੰਗ ਹਲਕਾ ਖੰਨਾ ਦੇ ਪ੍ਰਧਾਨ ਜਗਜੀਤ ਸਿੰਘ ਬਿੱਟੂ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ਵਿਚ ਬਸਪਾ ਦੇ ਸੂਬਾ ਸਕੱਤਰ ਜਸਪ੍ਰੀਤ ਸਿੰਘ ਜੱਸੀ ਵਿਸ਼ੇਸ਼ ਤੌਰ ਤੇ ਪਹੁੰਚੇ | ਇਸ ਮੌਕੇ ਤੇ ...

ਪੂਰੀ ਖ਼ਬਰ »

ਬੀ. ਕੇ. ਯੂ. ਰਾਜੇਵਾਲ 24 ਨੂੰ ਰਾਜਪਾਲ ਨੂੰ ਦੇਵੇਗੀ ਮੰਗ ਪੱਤਰ

ਖੰਨਾ, 21 ਫਰਵਰੀ (ਹਰਜਿੰਦਰ ਸਿੰਘ ਲਾਲ)-ਭਾਰੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ 24 ਫਰਵਰੀ ਨੂੰ ਕੇਂਦਰ ਸਰਕਾਰ ਵਲੋਂ ਮੰਡੀਕਰਨ ਬੋਰਡ ਨੂੰ ਭੰਗ ਕਰਨ ਦੇ ਵਿਰੋਧ ਵਿਚ ਪੰਜਾਬ ਅਤੇ ਹਰਿਆਣਾ ਦੇ ਰਾਜਪਾਲ ਵੀ. ਪੀ ਸਿੰਘ ਬਦਨੌਰ ਨੰੂ ਮੰਗ ਪੱਤਰ ਦਿੱਤਾ ਜਾਵੇਗਾ | ਇਸ ਸਬੰਧੀ ...

ਪੂਰੀ ਖ਼ਬਰ »

ਸਾਲਾਨਾ ਜੋੜ ਮੇਲੇ ਦਾ ਪੋਸਟਰ ਜਾਰੀ

ਪਾਇਲ, 21 ਫਰਵਰੀ (ਰਜਿੰਦਰ ਸਿੰਘ)-ਪਿੰਡ ਬਰਮਾਲੀਪੁਰ ਵਿਖੇ ਕੱਦੋਂ ਰੋਡ ਤੇ ਸਥਿਤ ਬਾਬਾ ਕਾਲਾ ਮਹਿਰ ਦੀ ਯਾਦ ਵਿਚ ਮਨਾਏ ਜਾ ਰਹੇ ਸਾਲਾਨਾ ਜੋੜ ਮੇਲੇ ਦਾ ਪੋਸਟਰ ਹਰਦੇਵ ਸਿੰਘ ਤੂਰ (ਗੋਵਿੰਦਰ ਫਾਰਮ ਪਾਇਲ), ਖੇਤੀਬਾੜੀ ਸਹਿਕਾਰੀ ਬਹੁਮੰਤਵੀ ਸਭਾ ਬਰਮਾਲੀਪੁਰ ਦੇ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX