ਤਾਜਾ ਖ਼ਬਰਾਂ


ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਕਾਰਨ 17 ਮੌਤਾਂ, 540 ਨਵੇਂ ਕੇਸ ਆਏ ਸਾਹਮਣੇ
. . .  8 minutes ago
ਨਵੀਂ ਦਿੱਲੀ, 9 ਅਪ੍ਰੈਲ - ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਦੇ ਜਾਰੀ ਅੰਕੜਿਆਂ ਅਨੁਸਾਰ ਭਾਰਤ ਵਿਚ ਕੋਰੋਨਾਵਾਇਰਸ ਦੇ ਕੇਸ ਵੱਧ ਕੇ 5734 ਹੋ ਗਏ ਹਨ। 166 ਮੌਤਾਂ ਹੋਈਆਂ ਹਨ ਅਤੇ ਪਿਛਲੇ 24 ਘੰਟਿਆਂ ਵਿਚ 540 ਕੇਸ ਸਾਹਮਣੇ ਆਏ ਹਨ ਤੇ 17 ਮੌਤਾਂ...
ਜਗਰਾਉਂ ਨੇੜੇ ਚੌਂਕੀਮਾਨ ਇਲਾਕੇ 'ਚ ਇਕ 15 ਸਾਲਾ ਲੜਕੇ ਦਾ ਕੋਰੋਨਾ ਆਇਆ ਪਾਜ਼ੀਟਿਵ
. . .  28 minutes ago
ਚੌਂਕੀਮਾਨ, 9 ਅਪ੍ਰੈਲ (ਤਜਿੰਦਰ ਸਿੰਘ ਚੱਢਾ) - ਅੱਜ ਮੁਹੰਮਦ ਰਫ਼ੀਕ ਪੁੱਤਰ ਨੂਰ ਮੁਹੰਮਦ ਵਾਸੀ ਚੌਂਕੀਮਾਨ ਰੋਡ ਗੁੜੇ ਦਾ ਕੋਰੋਨਾਵਾਇਰਸ ਦਾ ਟੈਸਟ ਪਾਜ਼ੀਟਿਵ ਆਇਆ ਹੈ। ਇਹ ਜਾਣਕਾਰੀ ਗੁਰਦੀਪ ਸਿੰਘ ਗੋਸਲ ਡੀ.ਐਸ.ਪੀ. ਜਗਰਾਉਂ ਨੇ ਦਿੱਤੀ ਤੇ ਕਿਹਾ ਕਿ ਰਫ਼ੀਕ ਤਬਲੀਗੀ ਜਮਾਤ ਨਾਲ ਸਬੰਧ ਰੱਖਦਾ ਹੈ...
ਪਾਜ਼ੀਟਿਵ ਮਰੀਜ਼ ਨਾਲ ਰਹੇ ਕੁੱਝ ਵਿਅਕਤੀਆਂ ਨੂੰ ਸਿਹਤ ਵਿਭਾਗ ਨੇ ਭੇਜਿਆ ਇਕਾਂਤਵਾਸ
. . .  38 minutes ago
ਮੁੱਲਾਂਪੁਰ, 9 ਅਪ੍ਰੈਲ (ਦਲਬੀਰ ਖੈਰਪੁਰ) - ਜਵਾਹਰਪੁਰ ਵਾਸੀ ਕੋਰੋਨਾ ਪਾਜ਼ੀਟਿਵ ਮਰੀਜ਼ ਨਾਇਬ ਸਿੰਘ ਦੇ ਸੰਪਰਕ 'ਚ ਰਹੇ ਇਲਾਕੇ ਪਿੰਡ ਪੜਛ ਦੇ ਜਸਵੀਰ ਸਿੰਘ ਤੇ ਮੇਵਾ ਸਿੰਘ, ਪਿੰਡ ਸੂੰਕ ਦੇ ਦਿਲਬਾਗ ਸਿੰਘ, ਨਾਡਾ ਦੇ ਸੁਰਜੀਤ ਰਾਮ ਤੇ ਚੰਡੀਗੜ੍ਹ ਦੇ ਪਿੰਡ ਖੁੱਡਾ ਅਲੀਸ਼ੇਰ ਦਾ ਰਾਮ ਕੁਮਾਰ ਦੇ ਸਿਹਤ ਵਿਭਾਗ...
ਅੱਜ ਦਾ ਵਿਚਾਰ
. . .  48 minutes ago
ਬਿਜਲੀ ਮੁਲਾਜ਼ਮਾਂ ਵੱਲੋਂ ਤਨਖਾਹ ਕਟੌਤੀ ਦੀ ਨਿਖੇਧੀ
. . .  1 day ago
ਬਜ਼ੁਰਗਾਂ ਦੀ ਪਰੇਸ਼ਾਨੀ ਨੂੰ ਦੇਖਦਿਆਂ ਬੈਂਕ ਨੇ ਕੀਤਾ ਕੁਰਸੀਆਂ ਦਾ ਇੰਤਜ਼ਾਮ
. . .  1 day ago
ਹਰੀਕੇ ਪੱਤਣ,8 ਅਪ੍ਰੈਲ (ਸੰਜੀਵ ਕੁੰਦਰਾ)ਕੋਰੋਨਾ ਵਾਇਰਸ ਦੇ ਸੰਕਟ ਨੂੰ ਦੇਖਦਿਆਂ ਲਗਾਏ ਗਏ ਕਰਫਿਊ ਵਿੱਚ ਢਿੱਲ ਦਿੰਦਿਆਂ ਸਰਕਾਰ ਨੇ ਬੈਂਕਾਂ ਖੋਲਣ ਦੇ ਹੁਕਮ ਦਿੱਤੇ ਹਨ ਪਰੰਤੂ ਬੈਂਕਾਂ ਅੱਗੇ ਲੱਗਦੀ ਭਾਰੀ ਭੀੜ ਜਿੱਥੇ ਕੋਰੋਨਾ ਵਰਗੀ ਮਹਾਂਮਾਰੀ ਨੂੰ ਸੱਦਾ ਦਿੰਦੀ ਹੈ ਉੱਥੇ ਹੀ...
ਜ਼ਿਲ੍ਹਾ ਐੱਸ ਏ ਐੱਸ ਨਗਰ 'ਚ ਅੱਜ 10 ਮਰੀਜ਼ ਕੋਰੋਨਾ ਪਾਜ਼ੀਟਿਵ
. . .  1 day ago
ਐੱਸ ਏ ਐੱਸ ਨਗਰ ,8 ਅਪ੍ਰੈਲ (ਕੇ .ਐੱਸ. ਰਾਣਾ )- ਜ਼ਿਲ੍ਹਾ ਐੱਸ ਏ ਐੱਸ ਨਗਰ ਅੰਦਰ ਅਜ 10 ਮਰੀਜ਼ ਕੋਰੋਨਾ ਪਾਜ਼ੀਟਿਵ ਆਏ ਹਨ । ਇਹ ਸਾਰੇ ਡੇਰਾਬਸੀ ਦੇ ਪਿੰਡ ਜਵਾਹਰ ਪੁਰ ਦੇ ਹਨ । ਕੁੱਲ ਮਿਲਾ ਕੇ ...
ਫ਼ਾਜ਼ਿਲਕਾ ਜ਼ਿਲ੍ਹੇ ਦੇ 3 ਸ਼ੱਕੀ ਲੋਕਾਂ ,ਚੋਂ ਦੋ ਦੀ ਕੋਰੋਨਾ ਰਿਪੋਰਟ ਨੈਗੇਟਿਵ, ਇਕ ਦੇ ਮੁੜ ਮੰਗੇ ਸੈਂਪਲ
. . .  1 day ago
ਫ਼ਾਜ਼ਿਲਕਾ, 8 ਅਪ੍ਰੈਲ (ਪ੍ਰਦੀਪ ਕੁਮਾਰ )- ਕੋਰੋਨਾ ਵਾਇਰਸ ਨੂੰ ਲੈ ਕੇ ਫ਼ਾਜ਼ਿਲਕਾ ਜ਼ਿਲ੍ਹੇ ਤੋਂ ਪਟਿਆਲਾ ਲੈਬ ਲਈ ਭੇਜੇ 3 ਸ਼ੱਕੀ ਲੋਕਾਂ ਦੀ ਰਿਪੋਰਟ ਵਿਚੋਂ 2 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ,। ਫ਼ਾਜ਼ਿਲਕਾ ਜ਼ਿਲ੍ਹੇ ਦੇ ਸਿਵਲ ...
ਲੁਧਿਆਣਾ ਵਿਚ ਦੋ ਹੋਰ ਮਰੀਜ਼ਾਂ ਵਿਚ ਕੋਰੋਨਾ ਵਾਇਰਸ ਦੀ ਸ਼ਿਕਾਇਤ ਪਾਈ ਗਈ
. . .  1 day ago
ਲੁਧਿਆਣਾ, 8 ਅਪ੍ਰੈਲ {ਸਲੇਮਪੁਰੀ} - ਲੁਧਿਆਣਾ ਵਿਚ ਕੋਰੋਨਾ ਵਾਇਰਸ ਤੋਂ ਪੀੜਤ ਦੋ ਹੋਰ ਮਰੀਜ਼ ਸਾਹਮਣੇ ਆਏ ਹਨ, ਜਿਸ ਪਿੱਛੋਂ ਪੀੜਤ ਮਰੀਜ਼ਾਂ ਦੀ ਗਿਣਤੀ ਦਾ ਅੰਕੜਾ 9 ਤੱਕ ਪੁੱਜ ਗਿਆ ਹੈ। ਸਿਵਲ ਸਰਜਨ ਡਾ ਰਾਜੇਸ਼ ਬੱਗਾ ਨੇ ਦੇਰ ...
ਪੀ ਜੀ ਆਈ 'ਚ ਦਾਖ਼ਲ ਚਿਤਾਮਲੀ ਦੇ ਕੋਰੋਨਾ ਪਾਜ਼ੀਟਿਵ ਵਿਅਕਤੀ ਦੀ ਹੋਈ ਮੌਤ
. . .  1 day ago
ਕੋਰੋਨਾ ਪਾਜ਼ੀਟਿਵ ਵਿਅਕਤੀ ਦੇ ਸੰਪਰਕ ਚ ਆਉਣ ਵਾਲੇ 10 ਵਿਅਕਤੀਆਂ ਨੂੰ ਇਕਾਂਤਵਾਸ ਵਿਚ ਰੱਖਿਆ
. . .  1 day ago
ਪਠਾਨਕੋਟ ,8 ਅਪ੍ਰੈਲ (ਸੰਧੂ) -17 ਮਾਰਚ ਨੂੰ ਦਿੱਲੀ ਤੋਂ ਪਠਾਨਕੋਟ ਚੱਲਣ ਵਾਲੀ ਰੇਲਗੱਡੀ ਧੌਲਾਧਾਰ ਐਕਸਪ੍ਰੈੱਸ ਵਿਚ ਪਠਾਨਕੋਟ ਵਿਖੇ ਪਹੁੰਚੇ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕਾਂਗੜਾ ਦੀ ਤਹਿਸੀਲ ਇੰਦੋਰਾ ਪਿੰਡ ਰੱਪੜ ਨਿਵਾਸੀ ਸਲੀਮ ...
ਸ੍ਰੀ ਮੁਕਤਸਰ ਸਾਹਿਬ ਵਿਖੇ ਇੱਕ ਵਿਅਕਤੀ ਦੀ ਰਿਪੋਰਟ ਆਈ ਕੋਰੋਨਾ ਪਾਜ਼ੀਟਿਵ
. . .  1 day ago
ਸ੍ਰੀ ਮੁਕਤਸਰ ਸਾਹਿਬ ,8 ਅਪ੍ਰੈਲ {ਰਣਜੀਤ ਸਿੰਘ ਢਿੱਲੋਂ} - ਸ੍ਰੀ ਮੁਕਤਸਰ ਸਾਹਿਬ ਵਿਖੇ ਸਰਕਾਰੀ ਹਸਪਤਾਲ ਵਿਚ ਤਬਲੀਗ਼ੀ ਜਮਾਤ ਨਾਲ ਸਬੰਧਿਤ ਇੱਕ ਨੌਜਵਾਨ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ । ਉਤਰ ਪ੍ਰਦੇਸ਼ ਦਾ ਰਹਿਣ ਵਾਲਾ ਨੌਜਵਾਨ ...
ਜਲੰਧਰ : ਪ੍ਰਸ਼ਾਸਨ ਨੇ ਮਿੱਠਾ ਬਾਜ਼ਾਰ ਦੇ ਘਰਾਂ ਨੂੰ ਕੀਤਾ ਕੁਆਰਨਟਾਈਨ
. . .  1 day ago
ਸੋਸ਼ਲ ਮੀਡੀਆ 'ਤੇ ਹਜ਼ਰਤ ਮੁਹੰਮਦ ਅਤੇ ਮੁਸਲਿਮ ਭਾਈਚਾਰੇ 'ਤੇ ਟਿੱਪਣੀ ਕਰਨ ਵਾਲਾ ਨੌਜਵਾਨ ਗ੍ਰਿਫ਼ਤਾਰ
. . .  1 day ago
ਪਟਿਆਲਾ , 8 ਅਪ੍ਰੈਲ { ਅਮਨਦੀਪ ਸਿੰਘ }- ਐੱਸ ਐੱਸ ਪੀ ਮਨਦੀਪ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਸੋਸ਼ਲ ਮੀਡੀਆ 'ਤੇ ਹਜ਼ਰਤ ਮੁਹੰਮਦ ਅਤੇ ਮੁਸਲਿਮ ਭਾਈਚਾਰੇ 'ਤੇ ਟਿੱਪਣੀ ਕਰਨ ਦੇ ਮਾਮਲੇ ...
ਔਰਤ ਦੀ ਕੋਰੋਨਾ ਵਾਇਰਸ ਦੇ ਲੱਛਣਾਂ ਕਾਰਨ ਹੋਈ ਮੌਤ, ਕੱਲ੍ਹ ਆਵੇਗੀ ਰਿਪੋਰਟ
. . .  1 day ago
ਮਹਿਲ ਕਲਾਂ, 8 ਅਪ੍ਰੈਲ (ਪੱਤਰ ਪ੍ਰੇਰਕ)-ਜ਼ਿਲ੍ਹਾ ਬਰਨਾਲਾ ਦੇ ਪਿੰਡ ਮਹਿਲ ਕਲਾਂ ਸੋਢੇ ਨਾਲ ਸਬੰਧਿਤ ਇਕ 42 ਸਾਲਾ ਔਰਤ ਦੀ ਕੋਰੋਨਾ ਵਾਇਰਸ ਦੇ ਲੱਛਣਾਂ ਕਾਰਨ ਲੁਧਿਆਣਾ ਦੇ ਫੋਰਟਿਸ ਹਸਪਤਾਲ 'ਚ ਮੌਤ ਹੋਣ ਪਤਾ ਲੱਗਿਆ...
ਕੋਰੋਨਾ ਤੋਂ ਬਚਾਅ ਲਈ ਸਰਕਾਰੀ ਕੰਮ ਈ-ਮੇਲ, ਵੀਡੀਓ ਕਾਨਫਰੰਂਸਿੰਗ ਆਦਿ ਰਾਹੀਂ ਕਰਨ ਦੇ ਹੁਕਮਾਂ ਤੋਂ ਪਿੱਛੇ ਹਟੀ ਸਰਕਾਰ
. . .  1 day ago
ਜਲੰਧਰ 'ਚ ਇੱਕ ਹੀ ਦਿਨ ਆਇਆ ਕੋਰੋਨਾ ਦਾ ਦੂਸਰਾ ਮਾਮਲਾ ਪਾਜ਼ੀਟਿਵ
. . .  1 day ago
ਕੋਵਿਡ-19 ਤੋਂ ਸਿਹਤਯਾਬ ਹੋਏ ਸਰਪੰਚ ਹਰਪਾਲ ਸਿੰਘ ਪਠਲਾਵਾ ਨੇ ਸਰਕਾਰ, ਪ੍ਰਸ਼ਾਸਨ ਤੇ ਡਾਕਟਰਾਂ ਦਾ ਕੀਤਾ ਧੰਨਵਾਦ
. . .  1 day ago
ਕੋਰੋਨਾ ਵਾਇਰਸ : ਯੂ ਕੇ 'ਚ ਅੱਜ ਹੋਈਆਂ 936 ਮੌਤਾਂ
. . .  1 day ago
ਪੰਜਾਬ 'ਚ ਕੋਰੋਨਾ ਕਾਰਨ ਹੁਣ ਤੱਕ 8 ਮੌਤਾਂ, 106 ਮਾਮਲਿਆਂ ਦੀ ਪੁਸ਼ਟੀ
. . .  1 day ago
ਮਸਜਿਦ 'ਚ ਰਹਿਣ ਵਾਲੇ 12 ਲੋਕ ਆਈਸੋਲੇਸ਼ਨ ਲਈ ਲਏ ਗਏ ਕਬਜ਼ੇ 'ਚ
. . .  1 day ago
ਕੈਪਟਨ ਨੇ ਕਰਫਿਊ ਵਧਾਉਣ ਦੀਆਂ ਰਿਪੋਰਟਾਂ ਨੂੰ ਕੀਤਾ ਖ਼ਾਰਜ
. . .  1 day ago
ਮੋਹਾਲੀ 'ਚ ਕੋਰੋਨਾ ਦੇ 4 ਹੋਰ ਮਾਮਲਿਆਂ ਦੀ ਪੁਸ਼ਟੀ, ਕੁੱਲ ਗਿਣਤੀ ਹੋਈ 30
. . .  1 day ago
ਸੁਖਬੀਰ ਵੱਲੋਂ ਪ੍ਰਧਾਨ ਮੰਤਰੀ ਨੂੰ ਕਿਸਾਨਾਂ ਲਈ ਮੁਆਵਜ਼ੇ ਦੀ ਅਪੀਲ
. . .  1 day ago
ਪਠਾਨਕੋਟ : 19 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ
. . .  1 day ago
ਕੋਵਿਡ-19 ਦੀ ਜਾਂਚ ਲਈ “psdm.gov.in” 'ਤੇ ਸਵੈ-ਮੁਲਾਂਕਣ ਟੂਲ ਕਿੱਟ ਜਾਰੀ
. . .  1 day ago
ਕੋਰੋਨਾ ਪੀੜਤ ਔਰਤ ਦੇ ਸੰਪਰਕ ਵਾਲੇ ਭੇਜੇ ਗਏ 11 ਨਮੂਨਿਆਂ 'ਚੋਂ 10 ਦੀ ਰਿਪੋਰਟ ਆਈ ਨੈਗੇਟਿਵ
. . .  1 day ago
ਕੋਰੋਨਾ ਤੋਂ ਬਚਾਅ ਲਈ ਈ-ਮੇਲ, ਈ-ਆਫਿਸ ਤੇ ਵੀਡੀਓ ਕਾਨਫਰੰਂਸਿੰਗ ਰਾਹੀਂ ਹੋਵੇਗਾ ਸਰਕਾਰੀ ਕੰਮ
. . .  1 day ago
ਕੋਰੋਨਾ ਤੋਂ ਬਚਾਅ ਲਈ ਸਮੁੱਚੇ ਅੰਮ੍ਰਿਤਸਰ ਸ਼ਹਿਰ ਦੀ ਸਕਰੀਨਿੰਗ ਕਰਵਾਉਣ ਦਾ ਫ਼ੈਸਲਾ
. . .  1 day ago
ਤਾਲਾਬੰਦੀ ਤੋਂ ਬਾਹਰ ਨਿਕਲਣ ਦੇ ਤਰੀਕੇ ਲੱਭਣ ਲਈ ਹੋਵੇਗਾ ਟਾਸਕ ਫੋਰਸ ਦਾ ਗਠਨ - ਕੈਪਟਨ
. . .  1 day ago
ਮੁਸਲਿਮ ਆਗੂਆਂ ਦੇ ਸੰਪਰਕ 'ਚ ਆਉਣ ਵਾਲੀ ਇੱਕ ਲੜਕੀ ਸਮੇਤ 20 ਸ਼ੱਕੀਆਂ ਦੇ ਲਏ ਨਮੂਨੇ
. . .  1 day ago
14 ਅਪ੍ਰੈਲ ਤੋਂ ਅੱਗੇ ਕਰਫ਼ਿਊ ਵਧਾਉਣ ਸਬੰਧੀ ਅਜੇ ਕੋਈ ਫ਼ੈਸਲਾ ਨਹੀਂ ਹੋਇਆ - ਪੰਜਾਬ ਸਰਕਾਰ ਵੱਲੋਂ ਅਟਕਲਾਂ ਨੂੰ ਕੀਤਾ ਖ਼ਾਰਜ
. . .  1 day ago
ਵੱਧ ਸਕਦੈ ਲਾਕਡਾਊਨ - ਪ੍ਰਧਾਨ ਮੰਤਰੀ ਨੇ ਸਰਬ ਦਲੀ ਬੈਠਕ ’ਚ ਦਿੱਤੇ ਸੰਕੇਤ
. . .  1 day ago
ਅਜੀਤ ਅਖ਼ਬਾਰ ’ਚ ਲੱਗੀ ਖ਼ਬਰ ਦਾ ਹੋਇਆ ਅਸਰ, ਗਊਸ਼ਾਲਾ ’ਚ ਤੂੜੀ ਦੀ ਕਮੀ ਹੋਈ ਦੂਰ
. . .  1 day ago
ਕੋਰੋਨਾਵਾਇਰਸ : ਫ਼ਰੀਦਕੋਟੋਂ ਭੇਜੇ ਆਖ਼ਰੀ 61 ਸੈਂਪਲਾਂ ਚੋਂ 60 ਆਏ ਨੈਗੇਟਿਵ
. . .  1 day ago
ਦੇਸੀ ਪਿਸਟਲ ਸਮੇਤ ਮੇਹਲੀ ਚੌਕੀ ਪੁਲਿਸ ਮੁਲਾਜ਼ਮਾਂ ਵੱਲੋਂ ਨੌਜਵਾਨ ਕਾਬੂ
. . .  1 day ago
ਆਪ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਖੁਦ ਨੂੰ ਕੀਤਾ ਇਕਾਂਤਵਾਸ
. . .  1 day ago
ਕੈਬਨਿਟ ਮੰਤਰੀ ਰਾਣਾ ਸੋਢੀ ਵੱਲੋਂ ਕੀਤਾ ਗਿਆ ਸਿਵਲ ਹਸਪਤਾਲ ਦਾ ਦੌਰਾ
. . .  1 day ago
ਕੋਰੋਨਾ ਵਾਇਰਸ ਤੋਂ ਮਰਨ ਵਾਲੇ ਵਿਅਕਤੀ ਦਾ ਖਰਚਾ ਕਰਕੇ ਖੁਦ ਸਸਕਾਰ ਕਰਾਂਗਾ -ਸੁੱਚਾ ਸਿੰਘ ਕੈਨੇਡਾ
. . .  1 day ago
ਕੋਰੋਨਾ ਤੋਂ ਬਚਣਾ ਹੈ ਤਾਂ ਘਰ ਬੈਠਣਾ ਹੀ ਹੋਵੇਗਾ - ਕੇਂਦਰੀ ਮੰਤਰੀ ਸੋਮ ਪ੍ਰਕਾਸ਼
. . .  1 day ago
ਟੂਰਿਜ਼ਮ ਮੰਤਰਾਲਾ ਵਲੋਂ 15 ਅਕਤੂਬਰ ਤੱਕ ਹੋਟਲ, ਰੈਸਟੋਰੈਂਟ ਜਾਂ ਰਿਜ਼ਾਰਟ ਬੰਦ ਰੱਖਣ ਦਾ ਕੋਈ ਆਦੇਸ਼ ਨਹੀਂ ਜਾਰੀ ਹੋਇਆ
. . .  1 day ago
ਆੜ੍ਹਤੀਆ ਐਸੋਸੀਏਸ਼ਨ ਮੱਲਾਂਵਾਲਾ ਨੇ 1 ਲੱਖ 10 ਹਜ਼ਾਰ ਰੁਪਏ ਮੁੱਖ ਮੰਤਰੀ ਰਾਹਤ ਫ਼ੰਡ ‘ਚ ਦਿੱਤੇ
. . .  1 day ago
ਨਿੱਜੀ ਲੈਬ ’ਚ ਵੀ ਮੁਫ਼ਤ ਹੋਵੇ ਕੋਰੋਨਾ ਦੀ ਜਾਂਚ - ਸੁਪਰੀਮ ਕੋਰਟ
. . .  1 day ago
ਸ਼ਾਹਕੋਟ 'ਚ ਕਰਫ਼ਿਊ ਦੇ ਮੱਦੇਨਜ਼ਰ ਪੁਲਿਸ ਪ੍ਰਸ਼ਾਸਨ ਵਲੋਂ ਫਲੈਗ ਮਾਰਚ
. . .  1 day ago
ਪਿੰਡ ਵਿਰਕ ਦੇ ਤਿੰਨ ਮਰੀਜ਼ਾਂ ਦੀ ਰਿਪੋਰਟ ਆਈ ਨੈਗੇਟਿਵ
. . .  1 day ago
ਵਿਦੇਸ਼ ਤੋਂ ਆਏ ਪਿੰਡ ਖੁੱਡਾ ਦੇ ਨੌਜਵਾਨ ਨੂੰ ਸਿਹਤ ਵਿਭਾਗ ਜਾਂਚ ਲੈ ਗਿਆ
. . .  1 day ago
ਕੋਰੋਨਾਵਾਇਰਸ ਦਾ ਪ੍ਰਹੇਜ ਹੀ ਇਲਾਜ: ਡੀ.ਆਈ.ਜੀ ਮਾਨ
. . .  1 day ago
ਸ੍ਰੀ ਮੁਕਤਸਰ ਸਾਹਿਬ: ਰਾਧਾ ਸੁਆਮੀ ਡੇਰਾ ਮੁਖੀ ਵਲੋਂ ਦੌਰਾ
. . .  1 day ago
ਭੱਠਾ ਐਸੋਸ਼ੀਏਸ਼ਨ ਨੇ ਡਿਪਟੀ ਕਮਿਸ਼ਨਰ ਨੂੰ 1 ਲੱਖ ਦਿੱਤੇ ਰਾਹਤ ਫੰਡ ਲਈ
. . .  1 day ago
ਹੁਣ ਡੋਨਾਲਡ ਟਰੰਪ ਨੇ ਵਿਸ਼ਵ ਸਿਹਤ ਜਥੇਬੰਦੀ ਨੂੰ ਦਿੱਤੀ ਧਮਕੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 10 ਫੱਗਣ ਸੰਮਤ 551

ਸੰਪਾਦਕੀ

ਖਾਨਾਪੂਰਤੀ ਬਣਿਆ ਬਜਟ ਇਜਲਾਸ

ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਬਜਟ ਸੈਸ਼ਨ ਨੂੰ ਤਿੰਨ ਦਿਨ ਲਈ ਹੋਰ ਵਧਾ ਦਿੱਤਾ ਗਿਆ ਹੈ। ਇਹ ਤਿੰਨ ਦਿਨ ਮਿਲਾ ਕੇ ਵੀ ਇਸ ਸੈਸ਼ਨ ਵਿਚ ਕੁੱਲ 9 ਦਿਨ ਹੀ ਕੰਮ ਹੋ ਸਕੇਗਾ। ਇਸ ਤੋਂ ਪਹਿਲਾਂ ਕੰਮ ਦਾ ਸਮਾਂ ਸਿਰਫ 6 ਦਿਨ ਹੀ ਸੀ। ਕਿਸੇ ਵੀ ਸਰਕਾਰ ਲਈ ਬਜਟ ਦਾ ਸੈਸ਼ਨ ਬੇਹੱਦ ਮਹੱਤਵਪੂਰਨ ਹੁੰਦਾ ਹੈ ਪਰ ਸਰਕਾਰ ਵਲੋਂ ਏਨਾ ਥੋੜ੍ਹਾ ਸਮਾਂ ਰਾਖਵਾਂ ਰੱਖਣ ਦਾ ਭਾਵ ਮਹਿਜ਼ ਖਾਨਾਪੂਰਤੀ ਹੀ ਕਿਹਾ ਜਾ ਸਕਦਾ ਹੈ।
ਬਜਟ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਵਿਰੋਧੀ ਪਾਰਟੀਆਂ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੇ ਸਪੀਕਰ ਨੂੰ ਮਿਲ ਕੇ ਇਸ ਸਮੇਂ ਨੂੰ ਵਧਾਉਣ ਦੀ ਮੰਗ ਕੀਤੀ ਸੀ। ਅਕਾਲੀ ਦਲ ਇਸ ਲਈ ਹੋਰ 25 ਦਿਨ ਮੰਗਦਾ ਸੀ ਜਦੋਂ ਕਿ 'ਆਪ' ਨੇ ਇਹ ਸਮਾਂ 15 ਦਿਨ ਹੋਰ ਵਧਾਉਣ ਲਈ ਕਿਹਾ ਸੀ। ਕਾਂਗਰਸ ਪਾਰਟੀ ਦੇ ਬਹੁਤੇ ਵਿਧਾਇਕਾਂ ਦੀ ਵੀ ਮਨਸ਼ਾ ਇਹ ਸੀ ਕਿ ਉਹ ਆਪਸ ਵਿਚ ਮਿਲ ਕੇ ਸੂਬੇ ਨੂੰ ਦਰਪੇਸ਼ ਸਾਰੇ ਮਸਲਿਆਂ ਬਾਰੇ ਵਿਚਾਰ-ਵਟਾਂਦਰਾ ਕਰਨ ਤਾਂ ਜੋ ਅਗਲੇ ਸਮੇਂ ਲਈ ਇਨ੍ਹਾਂ ਮਸਲਿਆਂ ਪ੍ਰਤੀ ਕੋਈ ਪਹੁੰਚ ਅਪਣਾਈ ਜਾਏ ਅਤੇ ਇਨ੍ਹਾਂ ਸਬੰਧੀ ਕਿਸੇ ਸਾਰਥਿਕ ਹੱਲ ਵੱਲ ਵਧਿਆ ਜਾ ਸਕੇ ਪਰ ਹੈਰਾਨੀ ਦੀ ਗੱਲ ਇਹ ਸੀ ਕਿ ਸੈਸ਼ਨ ਸ਼ੁਰੂ ਹੋਣ ਤੋਂ ਸਿਰਫ 1 ਘੰਟਾ ਪਹਿਲਾਂ ਕਾਂਗਰਸ ਦੀ ਬੈਠਕ ਬੁਲਾਈ ਗਈ ਸੀ ਪਰ ਏਨੇ ਥੋੜ੍ਹੇ ਸਮੇਂ 'ਚ ਕਿਸੇ ਵੀ ਗੰਭੀਰ ਮਸਲੇ 'ਤੇ ਵਿਚਾਰ-ਵਟਾਂਦਰਾ ਹੋਣਾ ਸੰਭਵ ਨਹੀਂ ਸੀ। ਸੈਸ਼ਨ ਦੇ ਪਹਿਲੇ ਹੀ ਦਿਨ ਵਿਚ ਉੱਠੇ ਸਵਾਲਾਂ ਤੋਂ ਇਹ ਮਹਿਸੂਸ ਹੋਣ ਲੱਗਾ ਹੈ ਕਿ ਆਉਂਦੇ ਦਿਨਾਂ 'ਚ ਸਿਆਸੀ ਪਾਰਟੀਆਂ ਦੀ ਆਪਸੀ ਤਕਰਾਰਬਾਜ਼ੀ ਵੀ ਵਧੇਗੀ। ਮਾਹੌਲ ਨੂੰ ਵੇਖਦਿਆਂ ਇਹ ਤਲਖ਼ੀ ਤੱਕ ਵੀ ਪੁੱਜ ਸਕਦੀ ਹੈ ਪਰ ਇਸ 'ਚੋਂ ਕੋਈ ਚੰਗੇ ਨਤੀਜੇ ਕੱਢੇ ਜਾ ਸਕਣ, ਅਜਿਹਾ ਮਹਿਸੂਸ ਨਹੀਂ ਹੁੰਦਾ। ਚਾਹੇ ਬਹਿਬਲ ਕਲਾਂ ਗੋਲੀਕਾਂਡ ਦੀ ਜਾਂਚ ਮੁੜ ਪੰਜਾਬ ਸਰਕਾਰ ਨੂੰ ਸੌਂਪ ਦਿੱਤੀ ਗਈ ਹੈ ਪਰ ਜਿਸ ਤਰ੍ਹਾਂ ਪੁਲਿਸ ਦੀ ਪਹਿਲਾਂ ਦੀ ਕਾਰਗੁਜ਼ਾਰੀ ਰਹੀ ਹੈ, ਉਸ ਨੂੰ ਵੇਖਦਿਆਂ ਇਸ ਦਾ ਕੋਈ ਹੱਲ ਨਿਕਲ ਸਕੇਗਾ, ਇਸ ਬਾਰੇ ਕੁਝ ਕਹਿਣਾ ਬਹੁਤ ਮੁਸ਼ਕਿਲ ਹੈ। ਸੂਬੇ ਨੂੰ ਦਰਪੇਸ਼ ਸਮੱਸਿਆਵਾਂ ਅਨੇਕਾਂ ਹਨ। ਇਸ ਦਾ ਬਜਟ ਪੇਸ਼ ਕੀਤਾ ਜਾ ਰਿਹਾ ਹੈ ਪਰ ਰਾਜ ਦੀ ਆਰਥਿਕਤਾ ਬੜੇ ਹੀ ਸੰਕਟਮਈ ਸਮੇਂ 'ਚੋਂ ਗੁਜ਼ਰ ਰਹੀ ਜਾਪਦੀ ਹੈ। ਇਸ ਸਮੇਂ 2 ਲੱਖ ਕਰੋੜ ਤੋਂ ਵਧੇਰੇ ਦਾ ਕਰਜ਼ਾ ਸੂਬੇ ਸਿਰ ਚੜ੍ਹ ਚੁੱਕਾ ਹੈ। ਇਸ ਦਾ ਵਿਆਜ ਹੀ ਏਨਾ ਜ਼ਿਆਦਾ ਬਣਦਾ ਹੈ ਕਿ ਬਾਕੀ ਦੀਆਂ ਤਰਜੀਹਾਂ ਅੱਧ ਵਿਚਾਲੇ ਹੀ ਰਹਿ ਜਾਂਦੀਆਂ ਹਨ। ਇਥੋਂ ਤੱਕ ਕਿ ਬਹੁਤੇ ਸਾਰੇ ਵਿਭਾਗਾਂ ਵਿਚ ਵੀ ਤਨਖਾਹਾਂ 'ਚ ਲਗਾਤਾਰ ਦੇਰੀ ਬੇਚੈਨ ਕਰਨ ਵਾਲੀ ਹੈ। ਵਿਕਾਸ ਦੇ ਕੰਮ ਤਦੇ ਹੀ ਹੋ ਸਕਣਗੇ, ਜੇ ਸਰਕਾਰ ਦੀ ਝੋਲੀ 'ਚ ਪੈਸੇ ਹੋਣਗੇ ਪਰ ਪਿਛਲੇ ਕਈ ਦਹਾਕਿਆਂ ਤੋਂ ਸਾਡੀਆਂ ਪ੍ਰਾਂਤਕ ਸਰਕਾਰਾਂ ਨੇ ਆਪਣੇ ਵੋਟਰਾਂ ਨੂੰ ਭਰਮਾਉਣ ਲਈ ਅਨੇਕਾਂ ਤਰ੍ਹਾਂ ਦੇ ਲਾਰੇ ਲਾਏ। ਬਹੁਤ ਸਾਰੀਆਂ ਮਦਾਂ ਨੂੰ ਮੁਫ਼ਤ 'ਚ ਵੰਡਣ ਦਾ ਐਲਾਨ ਕਰ ਦਿੱਤਾ, ਜਿਸ ਨੇ ਸੂਬੇ ਦੀ ਆਰਥਿਕਤਾ 'ਤੇ ਹੀ ਭਾਰ ਨਹੀਂ ਪਾਇਆ ਸਗੋਂ ਬਿਜਲੀ ਮਹਿਕਮੇ ਵਰਗੇ ਅਦਾਰੇ ਅੱਜ ਮੁਸ਼ਕਿਲ 'ਚ ਫਸੇ ਨਜ਼ਰ ਆਉਂਦੇ ਹਨ। ਸਰਕਾਰ ਸੂਬੇ ਦੀਆਂ ਜ਼ਮੀਨਾਂ ਤਾਂ ਪਹਿਲਾਂ ਹੀ ਵੇਚਣ 'ਤੇ ਤੁਰੀ ਹੋਈ ਹੈ। ਹੁਣ ਇਸ 'ਚ ਹੋਰ ਤੇਜ਼ੀ ਹੋ ਗਈ ਹੈ। ਬਿਜਲੀ ਦੀਆਂ ਕੀਮਤਾਂ ਦੇ ਵਾਧੇ ਨਾ ਆਮ ਲੋਕਾਂ ਦੀਆਂ ਤਕਲੀਫ਼ਾਂ 'ਚ ਹੋਰ ਵਾਧਾ ਕੀਤਾ ਹੈ। ਲੱਖ ਯਤਨਾਂ ਦੇ ਬਾਵਜੂਦ ਸੂਬੇ 'ਚੋਂ ਨਸ਼ਿਆਂ ਦਾ ਖ਼ਾਤਮਾ ਨਹੀਂ ਹੋ ਸਕਿਆ। ਇਹ ਵੀ ਖ਼ਬਰਾਂ ਮਿਲਦੀਆਂ ਰਹੀਆਂ ਹਨ ਕਿ ਸੂਬੇ 'ਚ ਹਜ਼ਾਰਾਂ ਕਿਲੋ ਹੈਰੋਇਨ, ਅਫ਼ੀਮ ਅਤੇ ਗਾਂਜਾ ਮਿਲਿਆ ਹੈ। ਕਰੋੜਾਂ ਹੀ ਨਸ਼ਿਆਂ ਦੀਆਂ ਗੋਲੀਆਂ ਫੜੀਆਂ ਗਈਆਂ ਹਨ। ਸੂਬੇ ਵਿਚ ਨਸ਼ਿਆਂ ਕਾਰਨ 50,000 ਦੇ ਕਰੀਬ ਲੋਕਾਂ ਨੂੰ ਫੜਿਆ ਵੀ ਗਿਆ ਹੈ ਪਰ ਇਸ ਸਭ ਦੇ ਬਾਵਜੂਦ ਸਰਕਾਰ ਇਸ ਸਮੱਸਿਆ ਦਾ ਹੱਲ ਨਹੀਂ ਕੱਢ ਸਕੀ। ਗ਼ੈਰ-ਕਾਨੂੰਨੀ ਖ਼ੁਦਾਈ ਨੇ ਸਰਕਾਰ ਦੀ ਭਰੋਸੇਯੋਗਤਾ ਨੂੰ ਖ਼ਤਮ ਕਰ ਦਿੱਤਾ ਹੈ। ਲੋਕ ਇਸ ਨੂੰ ਪਹਿਲੀ ਸਰਕਾਰ ਵਰਗਾ ਹੀ ਸਮਝਣ ਲੱਗੇ ਹਨ। ਸੂਬੇ 'ਚ ਬੇਰੁਜ਼ਗਾਰੀ ਲਗਾਤਾਰ ਵਧਦੀ ਜਾ ਰਹੀ ਹੈ ਜਿਸ ਦਾ ਕੋਈ ਹੱਲ ਨਜ਼ਰ ਨਹੀਂ ਆਉਂਦਾ। ਜੇਕਰ ਅੱਜ ਬਹੁਤੇ ਨੌਜਵਾਨ ਕਿਸੇ ਨਾ ਕਿਸੇ ਢੰਗ ਨਾਲ ਵਿਦੇਸ਼ਾਂ ਨੂੰ ਜਾਣ ਨੂੰ ਤਰਜੀਹ ਦੇਣ ਲੱਗੇ ਹਨ ਤਾਂ ਵੀ ਇਥੇ ਬੇਰੁਜ਼ਗਾਰੀ ਹੱਲ ਹੋ ਸਕੇਗੀ, ਇਸ ਬਾਰੇ ਯਕੀਨ ਨਹੀਂ ਬੱਝਦਾ। ਕਿਸਾਨੀ ਦਾ ਸੰਕਟ ਦਿਨ-ਪ੍ਰਤੀਦਿਨ ਵਧਦਾ ਨਜ਼ਰ ਆ ਰਿਹਾ ਹੈ। ਇਥੋਂ ਤੱਕ ਕਿ ਦਹਾਕੇ ਭਰ ਤੋਂ ਗੰਨਾ ਬੀਜਣ ਵਾਲੇ ਕਿਸਾਨਾਂ ਨੂੰ ਆਪਣਾ ਬਣਦਾ ਮੁਆਵਜ਼ਾ ਨਹੀਂ ਦਿੱਤਾ ਜਾ ਸਕਿਆ, ਜਿਸ ਕਰਕੇ ਅਕਸਰ ਉਹ ਸੜਕਾਂ 'ਤੇ ਆ ਕੇ ਆਪਣਾ ਰੋਸ ਪ੍ਰਗਟ ਕਰਦੇ ਹਨ।
ਅੱਜ ਹੇਠਲੀ ਪੱਧਰ ਦੇ ਸਿਆਸੀ ਆਗੂ ਵੀ ਦਿਸ਼ਾਹੀਣ ਹੋਏ ਦਿਖਾਈ ਦੇਣ ਲੱਗੇ ਹਨ। ਪ੍ਰਸ਼ਾਸਨ ਚਲਾ ਰਹੀ ਪਾਰਟੀ ਦੇ ਵਰਕਰਾਂ 'ਚ ਵੀ ਨਿਰਾਸ਼ਾ ਦਾ ਆਲਮ ਹੈ। ਇਨ੍ਹਾਂ ਮਸਲਿਆਂ ਸਬੰਧੀ ਅੱਜ ਬੇਹੱਦ ਗੰਭੀਰਤਾ ਨਾਲ ਸੋਚਣ ਦੀ ਜ਼ਰੂਰਤ ਹੈ। ਇਨ੍ਹਾਂ ਲਈ ਵਿਸ਼ੇਸ਼ ਯੋਜਨਾਬੰਦੀ ਕਰਨ ਵੱਲ ਕਦਮ ਵਧਾਏ ਜਾਣੇ ਚਾਹੀਦੇ ਹਨ ਪਰ ਜੇਕਰ ਸਰਕਾਰ ਲੋਕ ਪ੍ਰਤੀਨਿਧਾਂ ਨਾਲ ਮਿਲ ਬੈਠ ਕੇ ਇਨ੍ਹਾਂ ਬਾਰੇ ਨਹੀਂ ਸੋਚੇਗੀ ਤਾਂ ਇਨ੍ਹਾਂ ਦੇ ਹੱਲ ਕੱਢੇ ਜਾਣੇ ਹੋਰ ਵੀ ਮੁਸ਼ਕਿਲ ਹੋ ਜਾਣਗੇ। ਆਉਂਦੇ ਸਮੇਂ 'ਚ ਪੰਜਾਬ ਦੇ ਸਿਆਸੀ ਮੰਚ 'ਤੇ ਛਾਏ ਬੱਦਲਾਂ ਦੇ ਹੋਰ ਵੀ ਗਹਿਰੇ ਬਣਦੇ ਜਾਣ ਦੀ ਸੰਭਾਵਨਾ ਬਣਦੀ ਨਜ਼ਰ ਆ ਰਹੀ ਹੈ।

-ਬਰਜਿੰਦਰ ਸਿੰਘ ਹਮਦਰਦ

 

ਦਿੱਲੀ ਉੱਤੇ ਹੀ ਧਿਆਨ ਕੇਂਦਰਿਤ ਕਰਨ ਕੇਜਰੀਵਾਲ

ਕੇਜਰੀਵਾਲ ਨੇ 62 ਸੀਟਾਂ ਜਿੱਤ ਕੇ ਦਿੱਲੀ ਵਿਚ ਤੀਜੀ ਵਾਰ ਸਰਕਾਰ ਬਣਾ ਲਈ ਹੈ। ਇਸ ਜਿੱਤ ਨਾਲ ਪੰਜਾਬ ਸਮੇਤ ਕਈ ਸੂਬਿਆਂ ਵਿਚ 'ਆਪ' ਪਾਰਟੀ ਦੇ ਪੈਰ ਪਸਾਰਨ ਦੇ ਚਰਚੇ ਹੋਣ ਲੱਗੇ ਹਨ। ਪੰਜਾਬ ਵਿਧਾਨ ਸਭਾ ਵਿਚ ਹੁਣ ਵੀ ਇਸ ਪਾਰਟੀ ਦੀ ਹੋਂਦ ਹੈ। ਪਰ ਸਾਡਾ ਖਿਆਲ ਹੈ ਇਹ ...

ਪੂਰੀ ਖ਼ਬਰ »

ਦੇਸ਼ ਵਿਚਲੀ ਕੁਦਰਤੀ ਦੌਲਤ ਨੂੰ ਬਚਾਉਣਾ ਜ਼ਰੂਰੀ

ਸਾਡਾ ਦੇਸ਼ ਕੁਝ ਇਸ ਤਰ੍ਹਾਂ ਦੀ ਭੂਗੋਲਿਕ ਸਥਿਤੀ ਨਾਲ ਬਣਿਆ ਹੈ ਕਿ ਅਸੀਂ ਕਈ ਮਾਮਲਿਆਂ ਵਿਚ ਦੁਨੀਆ ਦੇ ਸਾਰੇ ਦੇਸ਼ਾਂ ਨਾਲੋਂ ਖੁਸ਼ਨਸੀਬ ਕਹੇ ਜਾ ਸਕਦੇ ਹਾਂ। ਸਾਡੇ ਕੋਲ ਹਿਮਾਲਿਆ ਪਰਬਤ ਹੈ ਅਤੇ ਸਾਡੇ ਜੰਗਲ ਏਨੇ ਸੰਘਣੇ ਹਨ ਕਿ ਉਨ੍ਹਾਂ ਵਿਚ ਪ੍ਰਵੇਸ਼ ਕਰਨਾ ਬਹੁਤ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX