ਮੈਲਬੌਰਨ, 21 ਫਰਵਰੀ (ਸਰਤਾਜ ਸਿੰਘ ਧੌਲ)-ਸਿਡਨੀ ਤੋਂ ਮੈਲਬੌਰਨ ਆ ਰਹੀ ਰੇਲ ਪਟੜੀ ਤੋਂ ਉੱਤਰ ਗਈ, ਜਿਸ ਕਾਰਨ ਦੋ ਮੌਤਾਂ ਹੋ ਗਈਆਂ | ਇਹ ਹਾਦਸਾ ਇਥੋਂ 45 ਕਿਲੋਮੀਟਰ ਦੀ ਦੂਰੀ 'ਤੇ ਵੱਲਨ ਟਾਊਨ ਦੇ ਕੋਲ ਵਾਪਰਿਆ | ਰੇਲ ਦੇ ਡਰਾਈਵਰ ਤੇ ਇਕ ਸਹਾਇਕ ਦੀ ਮੌਤ ਹੋ ਗਈ ਅਤੇ ਬਾਕੀ ਕਾਫੀ ਯਾਤਰੀਆਂ ਦੇ ਜ਼ਖ਼ਮੀ ਹੋਣ ਕਰਕੇ ਹਸਪਤਾਲ ਦਾਖ਼ਲ ਕਰਵਾਇਆ ਗਿਆ | ਇਸ ਰੇਲ 'ਚ 153 ਮੁਸਾਫਿਰ ਸਫ਼ਰ ਕਰ ਰਹੇ ਸਨ | ਇਸ ਟਰੈਕ 'ਤੇ ਰਿਪੇਅਰ ਕਰਨ ਦਾ ਕੰਮ ਚੱਲ ਰਿਹਾ ਸੀ ਅਤੇ ਬਹੁਤ ਸਾਰੇ ਡਰਾਈਵਰਾਂ ਨੇ ਸ਼ਿਕਾਇਤਾਂ ਵੀ ਕੀਤੀਆਂ ਸਨ ਕਿ ਟਰੇਨ ਟਰੈਕ ਸਹੀ ਕੰਮ ਨਹੀਂ ਕਰ ਰਿਹਾ | ਡਿਪਟੀ ਪ੍ਰਧਾਨ ਮੰਤਰੀ ਅਤੇ ਟਰਾਂਸਪੋਰਟ ਮੰਤਰੀ ਨੇ ਇਸ ਬਾਰੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਡਰਾਈਵਰਾਂ ਨੇ ਇਸ ਟਰੈਕ ਦੀਆਂ ਸ਼ਿਕਾਇਤਾਂ ਕੀਤੀਆਂ ਸਨ | ਮੁਸਾਫਰਾਂ ਨੇ ਦੱਸਿਆ ਕਿ ਇਹ ਰੇਲ ਦੋ ਘੰਟੇ ਲੇਟ ਆ ਰਹੀ ਸੀ ਅਤੇ ਕੁਝ ਸਮਾਂ ਪਹਿਲਾਂ ਇਸ ਹਾਦਸੇ ਤੋਂ ਰੇਲ ਡਰਾਈਵਰ ਨੇ ਅਨਾਊਾਸਮੈਂਟ ਵੀ ਕੀਤੀ ਸੀ ਕਿ ਉਹ ਲੇਟ ਹਨ ਪਰ ਉਹ ਪਹੁੰਚ ਜਾਣਗੇ | ਫੈਡਰਲ ਸਰਕਾਰ, ਵਿਕਟੋਰੀਆ ਅਤੇ ਨਿਊ ਸਾਊਥ ਵੇਲਜ ਮੌਰਮਿੰਟ ਇਸ ਘਟਨਾ ਦੀ ਜਾਂਚ ਕਰੇਗੀ | ਮੈਲਬੌਰਨ ਤੋਂ ਸਿਡਨੀ ਸਵੇਰੇ-ਸ਼ਾਮ ਰੇਲ ਆਉਂਦੀ-ਜਾਂਦੀ ਹੈ ਅਤੇ ਇਹ ਬਹੁਤ ਹੀ ਰੁੱਝਿਆ ਹੋਇਆ ਟਰੈਕ ਹੈ | ਇਸ ਹਾਦਸੇ ਤੋਂ ਬਾਅਦ ਇਸ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਉਸ ਦੀ ਜਾਂਚ ਤੋਂ ਬਾਅਦ ਹੀ ਖੋਲਿ੍ਹਆ ਜਾਵੇਗਾ | ਰੇਲ, ਟਰੇਨ, ਟਰਾਮ ਬੱਸ ਯੂਨੀਅਨ ਨੇ ਇਸ ਘਟਨਾ ਬਾਰੇ ਕਿਹਾ ਕਿ ਇਸ ਟਰੈਕ ਦੀ ਸ਼ਿਕਾਇਤ ਦੇ ਬਾਵਜੂਦ ਵੀ ਡਰਾਈਵਰਾਂ ਨੂੰ ਗੱਡੀ ਚਲਾਉਣ ਲਈ ਮਜਬੂਰ ਕਿਉਂ ਕੀਤਾ ਗਿਆ?
ਐਡਮਿੰਟਨ, 21 ਫਰਵਰੀ (ਦਰਸ਼ਨ ਸਿੰਘ ਜਟਾਣਾ)- ਦੁਨੀਆ ਭਰ ਤੋਂ ਆਏ ਲੋਕ ਕਿਵੇਂ ਨਾ ਕਿਵੇਂ ਕੈਨੇਡਾ ਦੀ ਪੀ. ਆਰ. ਲੈਣ ਲਈ ਹਰ ਤਰ੍ਹਾਂ ਦੇ ਹੱਥਕੰਡੇ ਅਪਣਾਅ ਰਹੇ ਹਨ, ਜਿਨ੍ਹਾਂ 'ਚ ਬਹੁਤ ਲੋਕਾਂ ਨੇ ਆਪਣੇ ਕੇਸ ਰਫ਼ਿਊਜੀ ਕਲੇਮ ਕਰਨ ਲਈ ਲਗਾਏ ਸਨ, ਜਿਨ੍ਹਾਂ 'ਚ ਬਹੁਤੇ ਲੋਕਾਂ ...
ਮੁੰਬਈ, 21 ਫਰਵਰੀ (ਏਜੰਸੀ)- ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਕੁੰਦਰਾ ਅਤੇ ਉਨ੍ਹਾਂ ਦੇ ਪਤੀ ਰਾਜ ਕੁੰਦਰਾ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਉਹ ਸਰੋਗੇਸੀ ਰਾਹੀਂ ਪੈਦਾ ਹੋਈ ਇਕ ਬੱਚੀ ਦੇ ਮਾਤਾ-ਪਿਤਾ ਬਣ ਗਏ ਹਨ | ਇਸ ਜੋੜੇ ਨੇ 15 ਫਰਵਰੀ ਨੂੰ ਆਪਣੇ ਦੂਜੇ ਬੱਚੇ ਦਾ ...
ਮਿਲਾਨ (ਇਟਲੀ), 21 ਫਰਵਰੀ (ਇੰਦਰਜੀਤ ਸਿੰਘ ਲੁਗਾਣਾ)- ਇਟਲੀ ਦੇ ਸ਼ਹਿਰ ਮਿਲਾਨ 'ਚ ਸਥਿਤ ਮਾਲਪੈਨਸਾ ਹਵਾਈ ਅੱਡੇ 'ਤੇ ਇਟਾਲੀਅਨ ਪੁਲਿਸ ਗੁਆਰਦੀਆ ਦੀ ਫੀਨਾਨਸਾ ਵਲੋਂ ਗ਼ੈਰ-ਕਾਨੰੂਨੀ ਢੰਗ ਨਾਲ ਆਪਣੀ ਨਿੱਜੀ ਗੱਡੀਆਂ ਦੁਆਰਾ ਸਵਾਰੀਆਂ ਢੋਹਣ ਦਾ ਕੰਮ ਕਰ ਡਰਾਈਵਰਾਂ ...
ਐਡਮਿੰਟਨ, 21 ਫਰਵਰੀ (ਦਰਸ਼ਨ ਸਿੰਘ ਜਟਾਣਾ)- ਭਾਰਤੀ ਬਾਜ਼ਾਰ ਵਲੋਂ ਸਪਲਾਈ ਕੀਤੇ ਜਾਂਦੇ ਗਰਮ ਮਸਾਲੇ ਅੱਜ-ਕੱਲ੍ਹ ਕੈਨੇਡਾ ਦੇ ਸਟੋਰਾਂ 'ਤੇ ਪੂਰੀ ਗਰਮੀ ਵਿਖਾ ਰਹੇ ਹਨ ਅਤੇ ਇਨ੍ਹਾਂ ਮਸਾਲਿਆਂ ਦੀ ਭਾਰੀ ਮੰਗ ਵੇਖਣ ਨੂੰ ਮਿਲ ਰਹੀ ਹੈ | ਭਾਰਤ ਵਲੋਂ ਸਪਲਾਈ ਕੀਤੇ ਜਾਂਦੇ ...
ਐਬਟਸਫੋਰਡ, 21 ਫਰਵਰੀ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਸੂਬੇ ਬਿ੍ਟਿਸ਼ ਕੋਲੰਬੀਆ ਦੀ ਸੁਪਰੀਮ ਕੋਰਟ ਨੇ ਸਰੀ ਦੇ ਇਕ ਨਿੱਜੀ ਸਕੂਲ ਵਿਚ ਅਧਿਆਪਕ ਰਹੇ ਸੁਰਿੰਦਰ ਸਿੰਘ ਵਿਰਕ ਦੇ ਹੱਕ 'ਚ ਫੈਸਲਾ ਸੁਣਾਇਆ ਹੈ, ਜਿਸ ਨੂੰ ਸਕੂਲ ਦੇ ਚੇਅਰਮੈਨ ਵਲੋਂ ਬਿਨਾਂ ਕਿਸੇ ...
ਲੰਡਨ, 21 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਕਾਰਡਿਫ ਕਰਾਊਨ ਕੋਰਟ 'ਚ ਵੁਲਵਰਹੈਂਪਟਨ ਦੇ ਡਡਲੀ ਇਲਾਕੇ ਦੀ ਫੋਕਸਹਿੱਲ ਪਾਰਕ ਦੇ 31 ਸਾਲਾ ਅੰਮਿ੍ਤਪਾਲ ਸਿੰਘ ਥਾਂਦੀ ਨੂੰ ਅਦਾਲਤੀ ਹੁਕਮਾਂ ਨੂੰ ਨਜ਼ਰ ਅੰਦਾਜ਼ ਕਰ ਕੇ ਤੇਜ਼ ਰਫ਼ਤਾਰ ਗੱਡੀ ਚਲਾਉਣ ਦੇ ਦੋਸ਼ 'ਚ ...
ਲੈਸਟਰ (ਇੰਗਲੈਂਡ), 21 ਫਰਵਰੀ (ਸੁਖਜਿੰਦਰ ਸਿੰਘ ਢੱਡੇ)- ਲੈਸਟਰ ਦੇ ਸਿਟੀ ਸੈਂਟਰ ਵਿਖੇ ਨਵੀਂ ਬਣੀ ਮਾਰਕੀਟ ਦਾ ਉਦਘਾਟਨ ਕਰਨ ਅਤੇ ਲੈਸਟਰ ਸ਼ਹਿਰ 'ਚ ਸ਼ੁਰੂ ਕੀਤੀ ਗਈ ਲੋਕ ਭਲਾਈ ਦੇ ਕਾਰਜ ਕਰਨ ਲਈ ਨਵੀਂ ਚੈਰਿਟੀ ਬਿ੍ਟਿਸ਼ ਏਸ਼ੀਅਨ ਮਿਡਲੈਂਡ ਚੈਪਟਰ ਦਾ ਆਰੰਭ ਕਰਨ ਲਈ ...
ਲੰਡਨ, 21 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਲੰਡਨ ਦੀ ਇਕ ਮਸਜਿਦ ਵਿਚ ਚਾਕੂ ਨਾਲ ਹਮਲਾ ਕਰਕੇ ਇਕ 70 ਸਾਲ ਦੇ ਬਜ਼ੁਰਗ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕੀਤਾ ਗਿਆ ਹੈ ਅਤੇ 29 ਸਾਲਾ ਹਮਲਾਵਰ ਨੂੰ ਗਿ੍ਫ਼ਤਾਰ ਕਰ ਲਿਆ ਹੈ | ਹਮਲਾ ਰੀਜੈਂਟ ਪਾਰਕ ਨੇੜੇ ਲੰਡਨ ਸੈਂਟਰਲ ...
ਲੰਡਨ, 21 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਵਰਲਡ ਕੈਂਸਰ ਕੇਅਰ ਦੇ ਗਲੋਬਲ ਰਾਜਦੂਤ ਡਾ: ਕੁਲਵੰਤ ਸਿੰਘ ਧਾਲੀਵਾਲ ਦੀਆਂ ਕੈਂਸਰ ਪ੍ਰਤੀ ਬੀਤੇ ਕਈ ਦਹਾਕਿਆਂ ਤੋਂ ਕੀਤੀਆਂ ਜਾ ਰਹੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਦੇਸ਼ ਭਗਤ ਯੂਨੀਵਰਸਿਟੀ ਵਲੋਂ ਡਾਕਟਰੇਟ ਦੀ ...
ਲੰਡਨ, 21 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਭਗਤ ਪੂਰਨ ਸਿੰਘ ਦੇ ਜੀਵਨ ਆਧਾਰਿਤ ਇਕ ਡਾਕੂਮੈਂਟਰੀ ਪਿੰਗਲਵਾੜਾ ਸੁਸਾਇਟੀ ਯੂ. ਕੇ. ਦੇ ਪ੍ਰਧਾਨ ਜਗਰਾਜ ਸਿੰਘ ਸਰਾਂ ਵਲੋਂ ਬਣਾਈ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਇਹ ਡਾਕੂਮੈਂਟਰੀ ਮਨੁੱਖਤਾ ਦੀ ਸੇਵਾ ਦਾ ਸੰਦੇਸ਼ ...
ਟੋਰਾਂਟੋ, 21 ਫਰਵਰੀ (ਹਰਜੀਤ ਸਿੰਘ ਬਾਜਵਾ)- ਬੀਤੇ ਦਿਨੀਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵਲੋਂ ਫਰਵਰੀ ਮਹੀਨੇ ਦਾ ਸਮਾਗਮ ਬਰੈਂਪਟਨ ਵਿਖੇ ਕਰਵਾਇਆ ਗਿਆ, ਜਿਸ 'ਚ ਸਾਹਿਤਕ ਬੁਲਾਰਿਆਂ ਵਲੋਂ ਪੰਜਾਬ ਦੇ ਦੋ ਸਿਰਮੌਰ ਸਾਹਿਤਕਾਰਾਂ ਜਸਵੰਤ ਸਿੰਘ ਕੰਵਲ ਅਤੇ ...
ਕੈਲਗਰੀ, 21 ਫਰਵਰੀ (ਗੁਰਚਰਨ ਸਿੰਘ ਢਿੱਲੋਂ)- ਐਲਬਰਟਾ ਦੀ ਯੂ.ਸੀ.ਪੀ. ਸਰਕਾਰ ਦੀ ਸੂਬੇ ਭਰ ਦੇ ਡਾਕਟਰਾਂ ਦੀ ਸੰਸਥਾ ਐਲਬਰਟਾ ਮੈਡੀਕਲ ਐਸੋਸੀਏਸ਼ਨ (ਏ.ਐਮ.ਏ.) ਨਾਲ ਉਨ੍ਹਾਂ ਨੂੰ ਕੀਤੇ ਜਾਣ ਵਾਲੇ ਭੁਗਤਾਨਾਂ ਸਬੰਧੀ ਗੱਲਬਾਤ ਫ਼ੇਲ੍ਹ ਹੋ ਜਾਣ ਮਗਰੋਂ ਹੈਲਥ ਮਨਿਸਟਰ ...
ਲੰਡਨ, 21 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਮਹਾਰਾਜਾ ਰਣਜੀਤ ਸਿੰਘ ਦੇ ਬੇਟੇ ਅਤੇ ਸਿੱਖ ਰਾਜ ਦੇ ਆਖ਼ਰੀ ਵਾਰਿਸ ਮਹਾਰਾਜਾ ਦਲੀਪ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਦੀ ਵਿਰਾਸਤ ਨੂੰ ਵੱਡੇ ਪੱਧਰ 'ਤੇ ਪ੍ਰਚਾਰਨ ਲਈ ਇਤਿਹਾਸਕਾਰ ਪੰਜਾਬੀਆਂ ਵਲੋਂ 'ਦਲੀਪ ਸਿੰਘ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX