ਨਵਾਂਸ਼ਹਿਰ, 24 ਫ਼ਰਵਰੀ (ਗੁਰਬਖਸ਼ ਸਿੰਘ ਮਹੇ, ਹਰਵਿੰਦਰ ਸਿੰਘ)- ਵਿਧਾਇਕ ਅੰਗਦ ਸਿੰਘ ਨੇ 1.16 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਸ਼ੁਰੂਆਤ ਅੱਜ ਨਵਾਂਸ਼ਹਿਰ ਵਿਖੇ ਕੀਤੀ | ਉਨ੍ਹਾਂ ਇਸ ਮੌਕੇ ਆਖਿਆ ਕਿ ਇਕੱਲੇ ਜਨਵਰੀ ਮਹੀਨੇ 'ਚ ਸ਼ਹਿਰ ਦੇ ਵਿਕਾਸ ਕਾਰਜਾਂ ਲਈ 8 ਕਰੋੜ ਦੇ ਵਿਕਾਸ ਟੈਂਡਰ ਲਾਏ ਗਏ ਅਤੇ ਅਗਲੇ ਹਫ਼ਤੇ 5 ਕਰੋੜ ਦੇ ਹੋਰ ਵਿਕਾਸ ਕਾਰਜਾਂ ਦੇ ਟੈਂਡਰ ਲੱਗਣ ਬਾਅਦ ਨਵਾਂਸ਼ਹਿਰ 'ਚ ਕੋਈ ਵੀ ਕੰਮ ਬਕਾਇਆ ਨਹੀਂ ਰਹੇਗਾ | ਉਨ੍ਹਾਂ ਸ਼ਹਿਰ 'ਚ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਨਗਰ ਕੌਾਸਲਰਾਂ ਅਤੇ ਪ੍ਰਧਾਨ ਲਲਿਤ ਮੋਹਨ ਪਾਠਕ ਵਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਵੀ ਕੀਤੀ | ਵਿਧਾਇਕ ਅੰਗਦ ਸਿੰਘ ਵਲੋਂ ਅੱਜ ਸਲੋਹ ਰੋਡ 'ਤੇ 14 ਲੱਖ ਰੁਪਏ ਦੀ ਲਾਗਤ ਨਾਲ, ਨਵੀਂ ਆਬਾਦੀ ਵਿਖੇ 11 ਲੱਖ ਰੁਪਏ ਦੀ ਲਾਗਤ ਨਾਲ ਅਤੇ ਮੰਜੀ ਸਾਹਿਬ ਮਿੰਨੀ ਬਾਈਪਾਸ ਦੀ 41 ਲੱਖ ਰੁਪਏ ਲਾਗਤ ਨਾਲ ਹੋਣ ਵਾਲੇ ਕਾਰਜਾਂ ਦੀ ਸ਼ੁਰੂਆਤ ਕਰਵਾਈ | ਇਸ ਤੋਂ ਬਾਅਦ ਵਾਹਿਗੁਰੂ ਨਗਰ ਬਰਨਾਲਾ ਰੋਡ ਵਿਖੇ 50 ਲੱਖ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਏ ਸੜਕਾਂ ਅਤੇ ਐਲ.ਈ.ਡੀ. ਲਾਈਟਾਂ ਦੇ ਕੰਮ ਨੂੰ ਸ਼ਹਿਰ ਵਾਸੀਆਂ ਨੂੰ ਸਮਰਪਿਤ ਕੀਤਾ ਗਿਆ | ਉਨ੍ਹਾਂ ਆਖਿਆ ਕਿ ਨਵਾਂਸ਼ਹਿਰ ਹਲਕੇ ਨੂੰ ਵਿਕਾਸ ਪੱਖੋਂ ਸੂਬੇ ਦਾ ਇੱਕ ਨੰਬਰ ਹਲਕਾ ਬਣਾਉਣ ਦੇ ਕੀਤੇ ਵਾਅਦੇ ਨੂੰ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਹਿਯੋਗ ਸਦਕਾ ਅਮਲੀ ਰੂਪ ਦਿੱਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਅਗਲੇ ਟੀਚਿਆਂ 'ਚ ਨਵਾਂਸ਼ਹਿਰ ਹਲਕੇ 'ਚ ਹੋਰ ਮਹੱਤਵਪੂਰਨ ਪ੍ਰਾਜੈਕਟਾਂ ਨੂੰ ਨੇਪਰੇ ਚੜ੍ਹਾਉਣਾ ਸ਼ਾਮਿਲ ਹੈ, ਜਿਸ ਲਈ ਉਹ ਭਰਪੂਰ ਯਤਨ ਕਰ ਰਹੇ ਹਨ | ਇਸ ਮੌਕੇ ਉਨ੍ਹਾਂ ਦੇ ਨਾਲ ਨਗਰ ਕੌਾਸਲ ਪ੍ਰਧਾਨ ਲਲਿਤ ਮੋਹਨ ਪਾਠਕ ਤੋਂ ਇਲਾਵਾ ਕੌਾਸਲਰ ਕਮਲਜੀਤ ਲਾਲ, ਵਿਨੋਦ ਪਿੰਕਾ, ਸਚਿਨ ਦੀਵਾਨ, ਮਨਜੀਤ ਕੌਰ, ਕੁਲਵੰਤ ਕੌਰ, ਬਲਵੀਰ ਸਿੰਘ, ਬਲਵਿੰਦਰ ਕੌਰ, ਮਹਿੰਦਰ ਸਿੰਘ ਡੀ.ਐੱਸ.ਪੀ. (ਸੇਵਾ ਮੁਕਤ) ਅਤੇ ਸੰਤੋਸ਼ ਰਾਣੀ ਸਮੇਤ ਵੱਡੀ ਗਿਣਤੀ 'ਚ ਸ਼ਹਿਰ ਵਾਸੀ ਅਤੇ ਪਤਵੰਤੇ ਮੌਜੂਦ ਸਨ |
ਬੰਗਾ, 24 ਫਰਵਰੀ (ਜਸਬੀਰ ਸਿੰਘ ਨੂਰਪੁਰ)- ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਨੁੱਕੜ ਨਾਟਕ 'ਖਿੜੇ ਗੁਲਾਬ' ਦਾ ਨਾਟਕ ਮੰਚਨ ਕੀਤਾ ਗਿਆ ਜੋ ਕਿ ਸਟਰਗਲਰ ਥੀਏਟਰ ਗਰੁੱਪ ਗੜ੍ਹਸ਼ੰਕਰ ਦੇ ਕਲਾਕਾਰਾਂ ਵਲੋਂ ਕੀਤਾ ਗਿਆ | ਅਜੋਕੇ ਸਮੇਂ ਦੀਆਂ ਭਾਰੂ ਸਮੱਸਿਆਵਾਂ ਜਿਵੇਂ ...
ਮਜਾਰੀ/ਸਾਹਿਬਾ, 24 ਫਰਵਰੀ (ਨਿਰਮਲਜੀਤ ਸਿੰਘ ਚਾਹਲ)- ਮਜਾਰੀ ਤੋਂ ਖੁਰਦਾਂ ਤੱਕ ਸੜਕ ਨੂੰ 18 ਫੁੱਟ ਚੌੜੀ ਕਰਨ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ | ਪੰਜਾਬ ਮੰਡੀ ਬੋਰਡ ਦੇ ਅਧਿਕਾਰੀਆਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿਚ ਕਸਬਾ ਮਜਾਰੀ ਵਿਚਲੇ ਸੜਕ ਦੇ ਹਿੱਸੇ ...
ਨਵਾਂਸ਼ਹਿਰ, 24 ਫਰਵਰੀ (ਗੁਰਬਖਸ਼ ਸਿੰਘ ਮਹੇ)-ਜ਼ਿਲ੍ਹਾ ਪੁਲਿਸ ਮੁਖੀ ਸ੍ਰੀਮਤੀ ਅਲਕਾ ਮੀਨਾ ਦੀ ਸਿੱਧੀ ਨਿਗਰਾਨੀ ਹੇਠ ਚੱਲਦੇ ਐਾਟੀ ਨਾਰਕੋਟਿਕ ਸੈੱਲ ਨਵਾਂਸ਼ਹਿਰ ਦੀ ਪੁਲਿਸ ਵਲੋਂ ਇਕ ਔਰਤ ਨੂੰ 10 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕਰਨ ਦੀ ਖ਼ਬਰ ਹੈ | ਮਿਲੀ ...
ਨਵਾਂਸ਼ਹਿਰ, 24 ਫ਼ਰਵਰੀ (ਗੁਰਬਖਸ਼ ਸਿੰਘ ਮਹੇ)- ਪੰਜਾਬ ਸਰਕਾਰ ਵਲੋਂ ਜ਼ਿਲ੍ਹੇ ਦੇ ਗੰਨਾ ਕਿਸਾਨਾਂ ਨੂੰ ਅੱਜ ਸਾਲ 2018-19 ਦੇ ਸੀਜ਼ਨ ਦੇ ਬਕਾਏ 'ਚੋਂ 2.55 ਕਰੋੜ ਰੁਪਏ ਦੀ ਦੂਸਰੀ ਕਿਸ਼ਤ ਜਾਰੀ ਕਰ ਦਿੱਤੀ ਗਈ ਹੈ | ਇਹ ਜਾਣਕਾਰੀ ਦਿੰਦਿਆਂ ਨਵਾਂਸ਼ਹਿਰ ਦੇ ਵਿਧਾਇਕ ਅੰਗਦ ...
ਮਜਾਰੀ/ਸਾਹਿਬਾ, 24 ਫਰਵਰੀ (ਨਿਰਮਲਜੀਤ ਸਿੰਘ ਚਾਹਲ)-ਸਮਾਜ ਸੇਵੀ ਸਵ: ਜਥੇਦਾਰ ਸੁੱਚਾ ਸਿੰਘ ਮੰਡੇਰ ਦੀ ਯਾਦ ਨੂੰ ਸਮਰਪਿਤ ਉਨ੍ਹਾਂ ਦੇ ਪਰਿਵਾਰ ਵਲੋਂ ਸ਼ਿਵ ਮੰਦਰ ਬਕਾਪੁਰ ਵਿਖੇ ਗੁਰੂ ਨਾਨਕ ਮਿਸ਼ਨ ਚੈਰੀਟੇਬਲ ਹਸਪਤਾਲ ਕੁੱਕੜ ਮਜਾਰਾ ਦੇ ਸਹਿਯੋਗ ਨਾਲ ਮੁਫ਼ਤ ...
ਬੰਗਾ, 24 ਫਰਵਰੀ (ਜਸਬੀਰ ਸਿੰਘ ਨੂਰਪੁਰ) - ਬੰਗਾ ਥਾਣੇ ਦੇ ਸੱਤ ਹੌਲਦਾਰਾਂ ਨੂੰ ਵਿਭਾਗ ਨੇ ਤਰੱਕੀ ਦੇ ਕੇ ਏ. ਐਸ. ਆਈ ਬਣਾਇਆ | ਇਹ ਮੁਲਾਜ਼ਮ ਲੰਬੇ ਸਮੇਂ ਤੋਂ ਥਾਣੇ 'ਚ ਸੇਵਾਵਾਂ ਨਿਭਾ ਰਹੇ ਹਨ | ਇਨ੍ਹਾਂ ਦੀ ਤਰੱਕੀ 'ਤੇ ਡਾ. ਨਵਨੀਤ ਸਿੰਘ ਮਾਹਲ ਡੀ. ਐਸ. ਪੀ ਨੇ ਏ. ਐਸ. ਆਈ ...
ਬਹਿਰਾਮ, 24 ਫਰਵਰੀ (ਨਛੱਤਰ ਸਿੰਘ ਬਹਿਰਾਮ)- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਗੁਰੂ ਰਵਿਦਾਸ ਦੇ ਜਨਮ ਦਿਹਾੜੇ ਨੂੰ ਸਮਰਪਿਤ ਪਿੰਡ ਢੰਢੂਹਾ ਵਿਖੇ ਸਮੂਹ ਨਗਰ ਨਿਵਾਸੀਆਂ ਵਲੋਂ ਨਗਰ ਕੀਰਤਨ ਸਜਾਇਆ ਗਿਆ | ...
ਬੰਗਾ, 24 ਫਰਵਰੀ (ਕਰਮ ਲਧਾਣਾ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਧਾਣਾ ਝਿੱਕਾ 'ਚ ਸਾਲਾਨਾ ਇਨਾਮ ਵੰਡ ਅਤੇ ਸਨਮਾਨ ਸਮਾਗਮ 25 ਫਰਵਰੀ ਦਿਨ ਮੰਗਲਵਾਰ ਨੂੰ ਕਰਵਾਇਆ ਜਾ ਰਿਹਾ ਹੈ | ਸਕੂਲ ਦੇ ਪਿ੍ੰਸੀਪਲ ਰਜਨੀਸ਼ ਕੁਮਾਰ ਨੇ ਦੱਸਿਆ ਕਿ ਸਮਾਗਮ ਦੇ ਅਰੰਭ ਵਿਚ ਸਮੂਹ ਸਕੂਲ ...
ਬੰਗਾ, 24 ਫਰਵਰੀ (ਜਸਬੀਰ ਸਿੰਘ ਨੂਰਪੁਰ) - ਬੰਗਾ ਦੇ ਤੁੰਗਲ ਗੇਟ ਮੁਹੱਲੇ 'ਚ ਅਚਾਨਕ ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ ਹੋ ਗਿਆ | ਮੁਹੱਲਾ ਵਾਸੀਆਂ ਨੇ ਬੜੀ ਜਦੋ ਜਹਿਦ ਕਰਕੇ ਮਸਾਂ ਅੱਗ ਨੂੰ ਕਾਬੂ ਕੀਤਾ | ਘਰ ਦੇ ਮਾਲਕ ਰਾਜੀਵ ਸੋਨੀ ਨੇ ਦੱਸਿਆ ਕਿ ਉਹ ਕਿਸੇ ਕੰਮ ਲਈ ...
ਬਲਾਚੌਰ, 24 ਫਰਵਰੀ (ਦੀਦਾਰ ਸਿੰਘ)- ਦੋਆਬਾ ਸਾਹਿੱਤ ਸਭਾ ਗੜ੍ਹਸ਼ੰਕਰ ਵਲੋਂ 1 ਮਾਰਚ ਨੂੰ ਬੱਬਰ ਅਕਾਲੀ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਕਰਵਾਏ ਜਾ ਰਹੇ 36ਵੇਂ ਕਵੀ ਦਰਬਾਰ ਅਤੇ ਸਾਲਾਨਾ ਸਨਮਾਨ ਸਮਾਰੋਹ ਦੌਰਾਨ ਬਲਾਚੌਰ ਇਲਾਕੇ ਦੇ ਨਾਮਵਰ ਬਾਲ ਸਾਹਿੱਤ ਲੇਖਕ ...
ਨਵਾਂਸ਼ਹਿਰ, 24 ਫ਼ਰਵਰੀ (ਗੁਰਬਖਸ਼ ਸਿੰਘ ਮਹੇ)-ਰਾਸ਼ਟਰੀ ਕਾਨੂੰਨੀ ਸੇਵਾਵਾਂ ਅਥਾਰਿਟੀ, ਨਵੀਂ ਦਿੱਲੀ ਅਤੇ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਿਟੀ, ਚੰਡੀਗੜ੍ਹ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋਂ ਸ਼ਹੀਦ ਭਗਤ ਸਿੰਘ ...
ਜਾਡਲਾ, 24 ਫਰਵਰੀ (ਬੱਲੀ)- ਸਮੂਹ ਸੇਵਕ ਜਥਾ ਭਾਈ ਘਨੱਈਆ ਦਲ ਕਿਲ੍ਹਾ ਅਨੰਦਗੜ੍ਹ ਸਾਹਿਬ ਅਤੇ ਇਲਾਕੇ ਦੀਆਂ ਸੰਗਤਾਂ ਵਲੋਂ ਸੰਤ ਬਾਬਾ ਲਾਭ ਸਿੰਘ ਕਿਲ੍ਹਾ ਅਨੰਦਗੜ੍ਹ ਸਾਹਿਬ ਅਤੇ ਮਾਸਟਰ ਚਰਨ ਸਿੰਘ ਜਾਡਲਾ ਦੀ ਯਾਦ ਨੰੂ ਸਮਰਪਿਤ 28,29 ਫਰਵਰੀ ਅਤੇ 1 ਮਾਰਚ ਦਾ ਤਿੰਨ ...
ਜਲੰਧਰ, 24 ਫਰਵਰੀ (ਐੱਮ.ਐੱਸ. ਲੋਹੀਆ) - ਪਟੇਲ ਹਸਪਤਾਲ 'ਚ ਚੱਲ ਰਹੇ ਗੋਡੇ ਅਤੇ ਚੂਲੇ ਬਦਲਣ ਦੇ 2 ਦਿਨਾਂ ਦੇ ਰਿਆਇਤੀ ਕੈਂਪ ਦਾ ਅੱਜ ਆਖਰੀ ਦਿਨ ਹੈ, ਜਿਹੜੇ ਮਰੀਜ਼ ਇਸ ਕੈਂਪ ਦਾ ਲਾਭ ਲੈਣਾ ਚਾਹੁੰਦੇ ਹਨ, ਉਹ ਅੱਜ ਆਪਣੀ ਡਾਕਟਰੀ ਜਾਂਚ ਕਰਵਾ ਕੇ ਇਸ ਕੈਂਪ ਦੌਰਾਨ ਦਿੱਤੀ ਜਾ ...
ਨਵਾਂਸ਼ਹਿਰ, 24 ਫਰਵਰੀ (ਗੁਰਬਖਸ਼ ਸਿੰਘ ਮਹੇ)-ਸ਼ਿਵ ਸੈਨਾ ਹਿੰਦੁਸਤਾਨ ਦੀ ਨਵਾਂਸ਼ਹਿਰ ਵਿਖੇ ਹੋਈ ਇਕ ਹੰਗਾਮੀ ਮੀਟਿੰਗ ਦੌਰਾਨ ਪੰਜਾਬ ਪ੍ਰਧਾਨ ਭਾਰਤੀ ਆਂਗਰਾ ਨੇ ਦੱਸਿਆ ਕਿ ਪਿਛਲੇ ਦਿਨੀ ਗੁਰਦਾਸਪੁਰ ਦੇ ਸ਼ਹਿਰ ਧਾਰੀਵਾਲ ਵਿਖੇ ਯੂਥ ਵਿੰਗ ਦੇ ਉਤਰ ਭਾਰਤ ਦੇ ...
ਬੰਗਾ, 24 ਫਰਵਰੀ (ਕਰਮ ਲਧਾਣਾ) - ਸੀ. ਪੀ. ਆਈ. (ਐਮ) ਦੀ ਤਹਿਸੀਲ ਪੱਧਰੀ ਇਥੇ ਹੋਈ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਤਹਿਸੀਲ ਸਕੱਤਰ ਕਾਮਰੇਡ ਕੁਲਦੀਪ ਝਿੰਗੜ ਨੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਪਾਰਟੀ ਵਲੋਂ 7 ਮਾਰਚ ਨੂੰ ਬੱਬਰ ਕਰਮ ਸਿੰਘ ਸਮੇਤ ਹੋਰ ਦੇਸ਼ ਭਗਤਾਂ ...
ਟੱਪਰੀਆਂ ਖ਼ੁਰਦ, 24 ਫਰਵਰੀ (ਸ਼ਾਮ ਸੁੰਦਰ ਮੀਲੂ)-ਬਲਾਚੌਰ ਹਲਕੇ ਦੇ ਹਰ ਪਿੰਡ ਦਾ ਬਿਨਾਂ ਭੇਦਭਾਵ ਤੋਂ ਸਰਵਪੱਖੀ ਵਿਕਾਸ ਕਰਵਾਉਣਾ, ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਹਰ ਬਸ਼ਰ ਦੀ ਆਵਾਜ਼ ਬਣ ਉਸ ਦੀ ਜ਼ਰੂਰਤ ਦੀ ਸੁਣਵਾਈ ਕਰਨਾ ਮੇਰਾ ਮੁੱਖ ਮਨੋਰਥ ਹੈ | ਇਹ ਵਿਚਾਰ ...
ਭੱਦੀ, 24 ਫਰਵਰੀ (ਨਰੇਸ਼ ਧੌਲ)- ਰਾਜਵੰਤ ਕੌਰ ਪਤਨੀ ਜੋਗਾ ਸਿੰਘ ਵਾਸੀ ਪਿੰਡ ਆਕਲਿਆਣਾ ਲਗ-ਪਗ 20 ਦਿਨਾਂ ਤੋਂ ਆਪਣੀ ਧੀ ਅਮਨਪ੍ਰੀਤ ਕੌਰ ਸਮੇਤ ਭੇਦ-ਭਰੇ ਹਾਲਤਾਂ ਵਿਚ ਲਾਪਤਾ ਹੋ ਗਈ ਜਿਸ ਦਾ ਹਾਲੇ ਤੱਕ ਕੋਈ ਵੀ ਸੁਰਾਗ ਨਾ ਲੱਗ ਸਕਿਆ | ਉਸ ਦੇ ਪਤੀ ਜੋਗਾ ਸਿੰਘ ਨੇ ...
ਨਵਾਂਸ਼ਹਿਰ, 24 ਫਰਵਰੀ (ਹਰਵਿੰਦਰ ਸਿੰਘ)-ਬੀਤੇ ਪੰਜ ਸਾਲਾਂ ਦੀਆਂ ਖੱਟੀਆਂ-ਮਿੱਠੀਆਂ ਯਾਦਾਂ ਨਾਲ ਅੱਜ ਨਗਰ ਕੌਾਸਲ ਨਵਾਂਸ਼ਹਿਰ ਦੀ ਆਖ਼ਰੀ ਮੀਟਿੰਗ ਕੌਾਸਲ ਦੇ ਦਫ਼ਤਰ ਵਿਖੇ ਸਮਾਪਤ ਹੋ ਗਈ | ਜਿਸ ਵਿਚ ਸਾਲ 2020-21 ਦਾ ਬਜਟ ਵੀ ਪੇਸ਼ ਕੀਤਾ ਗਿਆ | ਮੀਟਿੰਗ ਦੇ ਸ਼ੁਰੂ ...
ਨਵਾਂਸ਼ਹਿਰ, 24 ਫ਼ਰਵਰੀ (ਗੁਰਬਖਸ਼ ਸਿੰਘ ਮਹੇ)- ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਵਲੋਂ ਅੱਜ ਆਈ.ਵੀ. ਹਸਪਤਾਲ ਨਵਾਂਸ਼ਹਿਰ ਵਿਖੇ ਚੱਲ ਰਹੇ ਨਸ਼ਾ ਮੁਕਤੀ ਅਤੇ ਪੁਨਰ ਵਸੇਬਾ ਕੇਂਦਰ ਦਾ ਜਾਇਜ਼ਾ ਲਿਆ ਗਿਆ | ਸ੍ਰੀ ਬਬਲਾਨੀ ਜੋ ਕਿ ਨਸ਼ਿਆਂ ਦੀ ਰੋਕਥਾਮ ਸਬੰਧੀ ਜ਼ਿਲ੍ਹਾ ...
ਨਵਾਂਸ਼ਹਿਰ, 24 ਫਰਵਰੀ (ਗੁਰਬਖਸ਼ ਸਿੰਘ ਮਹੇ)-ਜ਼ਿਲ੍ਹਾ ਪੁਲਿਸ ਵਲੋਂ ਨਸ਼ਾ ਤਸਕਰਾਂ ਅਤੇ ਚੋਰ ਗਿਰੋਹਾਂ ਨੂੰ ਵੱਡੇ ਪੱਧਰ 'ਤੇ ਨੱਥ ਪਾਉਣ ਦੇ ਬਾਵਜੂਦ ਛੋਟੇ ਮੋਟੇ ਚੋਰ ਗਿਰੋਹ ਘਟਨਾਵਾਂ ਨੂੰ ਅੰਜਾਮ ਦੇਣ ਤੋਂ ਬਾਜ ਨਹੀਂ ਆਉਂਦੇ ਜੋ ਕਿ ਮੌਕਾ ਵਿਚਾਰ ਕੇ ਲੋਕਾਂ ...
ਮੁਕੰਦਪੁਰ, 24 ਫਰਵਰੀ (ਦੇਸ ਰਾਜ ਬੰਗਾ) - ਮਾਡਰਨ ਸਕਿੱਲ ਸੈਂਟਰ ਮੁਕੰਦਪੁਰ ਵਿਖੇ ਵਾਤਾਵਰਨ ਦੀ ਸੰਭਾਲ ਅਤੇ ਰੁੱਖ ਲਗਾਉਣ ਲਈ ਜਾਗਰੂਕਤਾ ਕੈਂਪ ਲਾਇਆ ਗਿਆ | ਇਸ ਮੌਕੇ ਤਹਿਸੀਲ ਬੰਗਾ ਦੇ ਜੀ. ਓ. ਜੀ ਮੁਖੀ ਕੈਪਟਨ ਸ਼ਰਨਜੀਤ ਸਿੰਘ ਨੇ ਸਦਾਬਹਾਰ ਰੁੱਖ ਲਗਾਇਆ ਤੇ ...
ਕਾਠਗੜ੍ਹ, ਰੈਲਮਾਜਰਾ, 24 ਫਰਵਰੀ (ਬਲਦੇਵ ਸਿੰਘ ਪਨੇਸਰ, ਸੁਭਾਸ਼ ਟੌਾਸਾ)-ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਨਿਰਮਲ ਬੁੰਗਾ ਮਟੌਰ ਦੇ ਮੁੱਖ ਪ੍ਰਬੰਧਕ ਬ੍ਰਹਮ ਗਿਆਨੀ ਬਾਬਾ ਸੰਤੋਖ ਸਿੰਘ ਮੋਨੀ ਜੋ 14 ਫਰਵਰੀ ਨੂੰ ਗੁਰੂ ਚਰਨਾ ਵਿਚ ਜਾ ਬਿਰਾਜੇ ਸਨ | ਉਨ੍ਹਾਂ ਨਮਿੱਤ ...
ਔੜ, 24 ਫਰਵਰੀ (ਜਰਨੈਲ ਸਿੰਘ ਖ਼ੁਰਦ)- ਜ਼ਿਲ੍ਹਾ ਨੰਬਰਦਾਰ ਯੂਨੀਅਨ ਦੀ ਮਹੀਨਾ ਵਾਰ ਮੀਟਿੰਗ 27 ਫਰਵਰੀ ਦਿਨ ਵੀਰਵਾਰ ਨੂੰ ਤਹਿਸੀਲ ਕੰਪਲੈਕਸ ਨਵਾਂਸ਼ਹਿਰ ਵਿਖੇ ਸਵੇਰੇ 10 ਵਜੇ ਕੀਤੀ ਜਾ ਰਹੀ ਹੈ | ਜ਼ਿਲ੍ਹਾ ਨੰਬਰਦਾਰ ਯੂਨੀਅਨ ਦੇ ਪ੍ਰਧਾਨ ਹਰਬੰਤ ਸਿੰਘ ਤਾਜਪੁਰੀ ਨੇ ...
ਸੰਧਵਾਂ, 24 ਫਰਵਰੀ (ਪ੍ਰੇਮੀ ਸੰਧਵਾਂ) - ਪਿੰਡ ਸੰਧਵਾਂ ਵਿਖੇ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੀ ਯਾਦ 'ਚ ਸ੍ਰੀ ਗੁਰੂ ਹਰਿ ਰਾਇ ਸਾਹਿਬ ਸਪੋਰਟਸ ਕਲੱਬ ਵਲੋਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ 52ਵਾਂ ਖੇਡ ਮੇਲਾ ਧੂਮ-ਧੜੱਕੇ ਨਾਲ ...
ਉੜਾਪੜ/ਲਸਾੜਾ, 24 ਫਰਵਰੀ (ਲਖਵੀਰ ਸਿੰਘ ਖੁਰਦ) - ਪਿੰਡ ਲਸਾੜਾ ਵਿਖੇ ਨਹਿਰੂ ਯੁਵਾ ਕੇਂਦਰ ਜਲੰਧਰ ਤੋਂ ਯੂਥ ਕੋਆਰਡੀਨੇਟਰ ਨਿੱਤਿਆ ਨੰਦ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਲਾਕ ਅਫਸਰ ਗੁਰਦੀਪ ਲਸਾੜਾ ਅਤੇ ਨਿਧੀ ਦੀ ਨਿਗਰਾਨੀ ਹੇਠ ਯੂਥ ਕਲੱਬ ਡਿਵੈਲਪਮੈਂਟ ...
ਮੁਕੰਦਪੁਰ, 24 ਫਰਵਰੀ (ਸੁਖਜਿੰਦਰ ਸਿੰਘ ਬਖਲੌਰ)- ਵਿਧਾਨ ਸਭਾ ਹਲਕਾ ਬੰਗਾ ਦੇ ਪਿੰਡਾਂ ਦਾ ਵਿਕਾਸ ਪਹਿਲ ਦੇ ਅਧਾਰ 'ਤੇ ਕੀਤਾ ਜਾਵੇਗਾ ਅਤੇ ਪਿੰਡਾਂ ਦੇ ਵਿਕਾਸ ਕਾਰਜਾਂ 'ਚ ਕੋਈ ਕਮੀ ਨਹੀ ਰਹਿਣ ਦਿੱਤੀ ਜਾਵੇਗੀ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਇੰਚਾਰਜ ...
ਬੰਗਾ, 24 ਫਰਵਰੀ (ਕਰਮ ਲਧਾਣਾ) - ਸ਼ਿਵ ਮੰਦਰ ਪੱਦੀ ਮੱਠਵਾਲੀ ਵਿਖੇ ਸ਼ਿਵਰਾਤੀ ਮੌਕੇ ਸ਼ਿਵ ਭਗਤਾਂ ਵਲੋਂ ਸਮਾਗਮ ਕਰਾਇਆ ਗਿਆ | ਇਸ ਮੌਕੇ ਪੁੱਜੇ ਭਗਤ ਜਨਾਂ ਵਿਚ ਪ੍ਰਸਿੱਧ ਧਾਰਮਿਕ ਸ਼ਖਸ਼ੀਅਤ ਬਾਬਾ ਦਵਿੰਦਰ ਕੌੜਾ ਆਗੂ ਦੁਸਹਿਰਾ ਕਮੇਟੀ ਬੰਗਾ ਮੁੱਖ ਮਹਿਮਾਨ ਵਜੋਂ ...
ਉਸਮਾਨਪੁਰ, 24 ਫਰਵਰੀ (ਮਝੂਰ)- ਪਿੰਡ ਤਾਜੋਵਾਲ ਵਿਖੇ ਸਥਿਤ ਕਾਮਰੇਡ ਮਹਿੰਗਾ ਰਾਮ ਦੀ ਯਾਦਗਾਰ 'ਤੇ ਉਨ੍ਹਾਂ ਦੀ 10ਵੀਂ ਬਰਸੀ ਮਨਾਈ ਗਈ | ਇਸ ਮੌਕੇ ਜ਼ਿਲ੍ਹਾ ਸਕੱਤਰ ਕਾਮਰੇਡ ਬਲਬੀਰ ਸਿੰਘ ਵਲੋਂ ਉਨ੍ਹਾਂ ਦੀ ਯਾਦਗਾਰ 'ਤੇ ਝੰਡਾ ਚੜ੍ਹਾਉਣ ਉਪਰੰਤ ਸ਼ਰਧਾ ਦੇ ਫੁੱਲ ਭੇਟ ...
ਮਜਾਰੀ/ਸਾਹਿਬਾ, 24 ਫਰਵਰੀ (ਨਿਰਮਲਜੀਤ ਸਿੰਘ ਚਾਹਲ)- ਗੁਰਦਵਾਰਾ ਸਿੰਘਾਂ ਸ਼ਹੀਦਾਂ ਕਸਬਾ ਮਜਾਰੀ ਵਿਖੇ ਮੱਸਿਆ ਦੇ ਸਬੰਧ ਵਿਚ ਧਾਰਮਿਕ ਸਮਾਗਮ ਕਰਵਾਇਆ ਗਿਆ | ਪਹਿਲਾਂ ਚਾਰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਜਸਦੀਪ ਸਿੰਘ ਨਾਗਰਾ ਦੇ ਢਾਡੀ ਜਥੇ ਵਲੋਂ ...
ਬੰਗਾ, 24 ਫਰਵਰੀ (ਕਰਮ ਲਧਾਣਾ, ਜੱਬੋਵਾਲ) - ਸਮਾਜ ਸੇਵੀ ਸੰਸਥਾ ਬੀ. ਡੀ. ਸੀ ਨਵਾਂਸ਼ਹਿਰ ਦੇ ਬਲੱਡ ਬੈਂਕ ਦੀ ਟੀਮ ਨੇ ਡਾਕਟਰ ਅਜੇ ਬੱਗਾ ਦੀ ਦੇਖ ਰੇਖ ਵਿਚ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਸ਼ਹੀਦ ਭਗਤ ਸਿੰਘ ਨਗਰ ਦੀ ਸੁਯੋਗ ਅਗਵਾਈ ਹੇਠ 9ਵਾਂ ਸਵੈਇਛੁਕ ਖੂਨਦਾਨ ਕੈਂਪ ...
ਮੁਕੰਦਪੁਰ, 24 ਫਰਵਰੀ (ਦੇਸ ਰਾਜ ਬੰਗਾ)- ਦਰਬਾਰ ਬਾਬਾ ਆਲਾ ਸਿੰਘ ਮੰਡੇਰ ਪ੍ਰਬੰਧਕ ਕਮੇਟੀ ਵਲੋਂ ਸਵ: ਸੰਤੋਖ ਸਿੰਘ ਰੂਪਰਾ ਦੀ ਯਾਦ ਵਿਚ ਅੱਖਾਂ ਦਾ ਅਤੇ ਮੈਡੀਕਲ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ | ਕੈਂਪ ਦਾ ਉਦਘਾਟਨ ਕਰਦਿਆਂ ਸ. ਸਤਵੀਰ ਸਿੰਘ ਪੱਲੀ ਝਿੱਕੀ ਚੇਅਰਮੈਨ ...
ਬੰਗਾ, 24 ਫਰਵਰੀ (ਕਰਮ ਲਧਾਣਾ) - ਲਾਇਨ ਕਲੱਬ ਰਾਜਾ ਸਾਹਿਬ ਸੇਵਾ ਦੀ ਮੀਟਿੰਗ ਡਿੰਪੀ ਰੈਸਟੋਰੈਂਟ ਬੰਗਾ ਵਿੱਚ ਅਮਨਦੀਪ ਸਿੰਘ ਕਜਲਾ ਦੀ ਪ੍ਰਧਾਨਗੀ ਹੇਠ ਹੋਈ | ਇਸ ਵਿਚ ਰਿਜਨ ਚੇਅਰਮੈਨ ਰਜਿੰਦਰ ਸਿੰਘ ਢਡਵਾੜ, ਜੋਨ ਚੇਅਰਮੈਨ ਬਲਵੀਰ ਸਿੰਘ ਰਾਏ ਨੇ ਵਿਸ਼ੇਸ਼ ਤੌਰ 'ਤੇ ...
ਟੱਪਰੀਆਂ ਖ਼ੁਰਦ, 24 ਫਰਵਰੀ (ਸ਼ਾਮ ਸੁੰਦਰ ਮੀਲੂ)-ਵੇਦਾਂਤ ਆਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲਿਆਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਸਤਿਗੁਰੂ ਲਾਲ ਦਾਸ ਬ੍ਰਹਮਾ ਨੰਦ ਭੂਰੀਵਾਲੇ ਗਰੀਬਦਾਸੀ ਗਰਲਜ਼ ਕਾਲਜ ਟੱਪਰੀਆਂ ਖ਼ੁਰਦ ਵਿਖੇ ਪੰਜਾਬੀ ਮਾਂ ਬੋਲੀ ਦਿਵਸ ਨੂੰ ...
ਰੱਤੇਵਾਲ, 24 ਫਰਵਰੀ (ਜੌਨੀ ਭਾਟੀਆ)- ਐਮ.ਬੀ.ਬੀ.ਜੀ.ਜੀ.ਜੀ. ਗਰਲਜ਼ ਕਾਲਜ ਰੱਤੇਵਾਲ ਵਿਖੇ 23ਵਾਂ ਸਾਲਾਨਾ ਖੇਡਾਂ ਕਰਵਾਈਆਂ ਗਈਆਂ | ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਵ ਚਰਨ ਜਨਰਲ ਮੈਨੇਜਰ ਡੀ.ਐੱਸ.ਐਮ., ਕਾਲਜ ਪ੍ਰਧਾਨ ਅਸ਼ੋਕ ਬਾਂਠ, ਪ੍ਰੀਤ ਬਾਂਠ ਭੂੰਬਲਾ, ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX