ਲੁਧਿਆਣਾ, 24 ਫਰਵਰੀ (ਕਵਿਤਾ ਖੁੱਲਰ)-ਅੱਜ ਇੱਥੇ ਦਾਣਾ ਮੰਡੀ ਵਿਖੇ ਸ਼ਾਹੀਨ ਬਾਗ ਵਿਚ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਮਜਲਿਸ ਅਹਿਰਾਰ ਇਸਲਾਮ ਦੇ ਪ੍ਰਧਾਨ ਤੇ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਕਿਹਾ ਕਿ ਕੱਲ੍ਹ ਜਿਸ ਤਰ੍ਹਾਂ ਨਾਲ ਅਲੀਗੜ੍ਹ 'ਚ ਉੱਤਰ ਪ੍ਰਦੇਸ਼ ਦੀ ਪੁਲਿਸ ਨੇ ਗੁੰਡਾਗਰਦੀ ਕੀਤੀ ਹੈ ਉਸ ਨੂੰ ਲੋਕਤੰਤਰ ਦੀ ਹੱਤਿਆ ਹੀ ਸਮਝਿਆ ਜਾਵੇਗਾ | ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਪ੍ਰਸ਼ਾਸ਼ਨ ਆਪਣੇ ਹੁਕਮਰਾਨਾਂ ਦੇ ਕਹਿਣ 'ਤੇ ਜਨਰਲ ਡਾਇਰ ਦੇ ਰਸਤੇ ਤੇ ਚੱਲ ਪਿਆ ਹੈ | ਉਨ੍ਹਾਂ ਕਿਹਾ ਕਿ ਵਰਦੀਧਾਰੀ ਸਮਝ ਲੈਣ ਕਿ ਇਸ ਦੇਸ਼ 'ਚ ਕਾਨੂੰਨ ਦਾ ਰਾਜ ਹੈ, ਹਤਿਆਰੇ ਅਤੇ ਅੱਤਿਆਚਾਰ ਕਰਨ ਵਾਲਿਆਂ ਨੂੰ ਸਮਾਂ ਆਉਣ 'ਤੇ ਜੇਲ੍ਹ ਜਾਣਾ ਪਵੇਗਾ | ਉਨ੍ਹਾਂ ਕਿਹਾ ਕਿ ਇਹ ਅੰਦੋਲਨ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਲਈ ਹੈ ਇਸ ਨੂੰ ਦਬਾਇਆ ਨਹੀਂ ਜਾ ਸਕਦਾ | ਜਿਕਰਯੋਗ ਹੈ ਕਿ ਅੱਜ ਲੁਧਿਆਣਾ ਸ਼ਾਹੀਨ ਬਾਗ ਵਿਚ 12ਵੇਂ ਦਿਨ ਛਾਉਣੀ ਮੁਹੱਲੇ ਤੋਂ ਹਾਜੀ ਇਲਿਆਸ, ਨੌਸ਼ਾਦ, ਅਸਲਮ, ਮੁਹਮੰਦ ਨਿਯਾਜ਼, ਮੁਕੀਮ, ਹਾਜੀ ਮੋਈਦ, ਮੁਹਮੰਦ ਮੁਫੀਜ, ਅਸ਼ਰਫ ਕਾਮਲੀ, ਮੁਹਮੰਦ ਮੁਸਤਫਾ ਕੁਲਬੁਲ, ਨਈਮ ਸਮੇਤ ਵੱਡੀ ਗਿਣਤੀ ਵਿਚ ਔਰਤਾਂ ਦਾ ਕਾਫਿਲਾ ਪੁੱਜਿਆ | ਅੱਜ ਦੇ ਪ੍ਰਦਰਸ਼ਨ ਨੂੰ ਹਮਜਾ ਮੁਸਤਕੀਮ, ਨਸੀਮ ਅੰਸਾਰੀ, ਮੁਹਮੰਦ ਸੱਜਾਦ ਹੱਕ ਦੀ ਆਵਾਜ਼, ਸਨਾਉਲਹਾ ਅੰਸਾਰੀ ਅਮਨ ਵੇਲਫੈਅਰ ਸੁਸਾਇਟੀ, ਮਹਿਮੂਦ ਪ੍ਰਧਾਨ ਮਾਇਆਪੁਰੀ, ਮਾ. ਫਿਰੋਜ਼ ਦਾਣਾ ਮੰਡੀ, ਸੋਦਾਗਰ ਸਿੰਘ ਬੀ.ਕੇ.ਯੂ., ਕ੍ਰਿਸ਼ੀ ਕਿਸਾਨ ਯੂਨੀਅਨ ਕੇ ਤਰਲੋਚਨ ਸਿੰਘ, ਜਗਰੂਪ ਸਿੰਘ, ਗੁਰਜੰਟ ਸਿੰਘ, ਜਸਵੰਤ ਸਿੰਘ ਜੀਰਕ, ਕਮਲਜੀਤ ਕੌਰ ਨੇ ਵੀ ਸੰਬੋਧਨ ਕੀਤਾ |
ਲੁਧਿਆਣਾ ਸ਼ਾਹੀਨ ਬਾਗ ਵਿਚ ਕਵਿ ਸੰਮੇਲਨ ਕਰਕੇ ਕੀਤਾ ਸੀ.ਏ.ਏ. ਦਾ ਵਿਰੋਧ
ਸ਼ਹਿਰ ਦੇ ਸ਼ਾਹੀਨ ਬਾਗ ਵਿਚ ਅੱਜ ਸੀ.ਏ.ਏ. ਅਤੇ ਐਨ.ਆਰ.ਸੀ ਦਾ ਵਿਰੋਧ ਕਰਦੇ ਹੋਏ ਕੌਮੀ ਏਕਤਾ ਅਤੇ ਆਪਸੀ ਭਾਈਚਾਰਾ ਮਜਬੂਤ ਕਰਨ ਲਈ ਬਜਮੇ ਹਬੀਬ ਵੱਲੋਂ ਕਵਿ ਸੰਮੇਲਨ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਪ੍ਰਸਿੱਧ ਉਸਤਾਦ ਸ਼ਾਇਰ ਗੁਲਾਮ ਹਸਨ ਕੈਸਰ ਤੋਂ ਇਲਾਵਾ ਸ਼ਾਇਰ ਰਾਜਿੰਦਰ ਰਾਜਨ, ਮੁਹਮੰਦ ਸਰੀਫ, ਇਸਫਾਕ ਜਿਗਰ, ਮਨੋਹਰ ਵਿਜੇ, ਦਲੀਪ ਔਧੀ, ਨਈਮ ਜਿਗਰ, ਸੁਖਵਿੰਦਰ ਉਂਧੋਹ, ਮੁਸਤਕੀਮ ਕਰੀਮੀ, ਜੌਹਰ ਵਸਤਵੀ, ਸਲਮਾਨ ਰਹਿਬਰ, ਆਲੀਮ ਖਾਤੂਨ ਨੇ ਵੀ ਆਪਣਾ ਕਲਾਮ ਪੇਸ਼ ਕੀਤਾ |
ਲੁਧਿਆਣਾ, 24 ਫਰਵਰੀ (ਬੀ.ਐਸ.ਬਰਾੜ)-ਪੰਜਾਬ ਦੇ ਲਗਭਗ 1600 ਕਾਲਜਾਂ ਨੂੰ ਪੋਸਟ ਮੈਟਰਿਕ ਸਕਾਲਰਸ਼ਿਪ (ਪੀ.ਐਮ.ਐਸ) ਦੀ ਵੰਡ ਵਿਚ ਪੰਜਾਬ ਬਾਕੀ ਰਾਜਾਂ ਦੇ ਮੁਕਾਬਲੇ ਕਾਫੀ ਪਿੱਛੇ ਹੈ | ਸੂਬੇ ਦੇ ਕਾਲਜਾਂ ਦੇ ਲਗਭਗ 1850 ਕਰੋੜ ਰੁਪਏ ਸਰਕਾਰਾਂ ਵੱਲ ਬਕਾਇਆ ਖੜੇ ਹਨ, ਜਿਸ ਕਰਕੇ ...
ਲੁਧਿਆਣਾ, 24 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਲੁਧਿਆਣਾ ਜਲੰਧਰ ਮੁੱਖ ਸੜਕ ਤੇ ਪਿੰਗਲ ਹੌਜਰੀ ਨੇੜੇ ਹੋਏ ਇਕ ਸੜਕ ਹਾਦਸੇ ਵਿਚ ਬਜ਼ੁਰਗ ਦੀ ਮੌਤ ਹੋ ਗਈ ਹੈ | ਜਾਣਕਾਰੀ ਅਨੁਸਾਰ ਮਿ੍ਤਕ ਦੀ ਸ਼ਨਾਖ਼ਤ ਰਾਮ ਦਰਸ ਵਜੋਂ ਕੀਤੀ ਗਈ ਹੈ | ਉਸ ਦੀ ਉਮਰ 70 ਸਾਲ ਦੇ ਕਰੀਬ ਸੀ | ...
ਲੁਧਿਆਣਾ, 24 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਵੀਜ਼ਨ ਨੰਬਰ ਤਿੰਨ ਦੇ ਘੇਰੇ ਅੰਦਰ ਪੈਂਦੇ ਇਲਾਕੇ ਕੂਚਾ ਇਮਾਮੁਦੀਨ ਦੀ ਰਹਿਣ ਵਾਲੀ ਇਕ ਔਰਤ ਦੀ ਸ਼ਿਕਾਇਤ ਤੇ ਉਸ ਦੇ ਪਤੀ ਖਿਲਾਫ ਕੇਸ ਦਰਜ ਕੀਤਾ ਹੈ | ਪੁਲਿਸ ਵੱਲੋਂ ਇਸ ਮਾਮਲੇ ਵਿਚ ਪੀੜਤ ਔਰਤ ਦੇ ਪਤੀ ਸੰਜੀਵ ...
ਲੁਧਿਆਣਾ, 24 ਫਰਵਰੀ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਦੀ ਹਦੂਦ ਅੰਦਰ ਮੌਜੂਦ ਸ਼ਰਾਬ ਠੇਕਿਆਂ/ ਅਹਾਤਿਆਂ ਤੋਂ ਪ੍ਰਾਪਰਟੀ ਟੈਕਸ ਵਸੂਲਣ ਲਈ ਪ੍ਰਸ਼ਾਸਨ ਵਲੋਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ, ਠੇਕੇਦਾਰਾਂ ਤੱਕ ਪਹੁੰਚ ਕਰਕੇ ਪ੍ਰਾਪਰਟੀ ਟੈਕਸ ਜਮ੍ਹਾਂ ਕਰਾਉਣ ਲਈ ...
ਲੁਧਿਆਣਾ, 24 ਫਰਵਰੀ (ਭੁਪਿੰਦਰ ਸਿੰਘ ਬਸਰਾ)-ਆਪਣੀਆਂ ਚਿਰ ਤੋਂ ਲਮਕ ਰਹੀਆਂ ਮੰਗਾਂ ਨੂੰ ਲੈ ਕੇ ਏ.ਯੂ.ਏ.ਬੀ ਬੀ.ਐਸ.ਐਨ.ਐਲ ਦੀ ਲੁਧਿਆਣਾ ਇਕਾਈ ਵੱਲੋਂ ਅੱਜ ਭੁੱਖ ਹੜਤਾਲ ਕੀਤੀ ਗਈ | ਇਸ ਮੌਕੇ ਗੱਲਬਾਤ ਕਰਦਿਆਂ ਜਿਲ੍ਹਾ ਸਕੱਤਰ ਅਵਤਾਰ ਸਿੰਘ ਝਾਂਡੇ ਨੇ ਦੱਸਿਆ ਕਿ ...
ਲੁਧਿਆਣਾ, 24 ਫਰਵਰੀ (ਪੁਨੀਤ ਬਾਵਾ)-ਉਡਾਨ ਮੀਡੀਆ ਐਾਡ ਕਮਿਉਨੀਕੇਸ਼ਨ ਪ੍ਰਾਈਵੇਟ ਲਿਮਟਿਡ ਵਲੋਂ ਗਲਾਡਾ ਮੈਦਾਨ ਵਿਖੇ ਲਗਾਈ ਗਈ ਮਸ਼ੀਨ ਟੂਲਜ਼ ਅਤੇ ਆਟੋਮੇਸ਼ਨ ਟੈਕਨਾਲੌਜੀ 'ਤੇ ਅਧਾਰਿਤ 4 ਰੋਜ਼ਾ 9ਵੀਂ ਮੈਕਆਟੋ ਪ੍ਰਦਰਸ਼ਨੀ 2 ਹਜ਼ਾਰ ਕਰੋੜ ਰੁਪਏ ਦੀ ਵਪਾਰਕ ...
ਲੁਧਿਆਣਾ/ਲਾਡੋਵਾਲ, 24 ਫ਼ਰਵਰੀ (ਕਵਿਤਾ ਖੁੱਲਰ/ਪੁਨੀਤ ਬਾਵਾ/ਬਲਬੀਰ ਸਿੰਘ ਰਾਣਾ)-ਕੇਂਦਰੀ ਕੈਬਨਿਟ ਮੰਤਰੀ ਫ਼ੂਡ ਪ੍ਰੋਸੈਸਿੰਗ ਇੰਡਸਟਰੀਜ਼ ਹਰਸਿਮਰਤ ਕੌਰ ਬਾਦਲ ਨੇ ਅੱਜ ਕੇਂਦਰੀ ਰਾਜ ਮੰਤਰੀ ਫ਼ੂਡ ਪ੍ਰੋਸੈਸਿੰਗ ਵਿਭਾਗ ਰਮੇਸ਼ਵਰ ਤੇਲੀ ਦੇ ਨਾਲ ਲਾਢੋਵਾਲ ...
ਲੁਧਿਆਣਾ, 24 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਐਸ.ਟੀ.ਐਫ. ਦੀ ਪੁਲਿਸ ਵੱਲੋਂ ਨਸ਼ੀਲੇ ਪਦਾਰਥਾਂ ਸਮੇਤ ਗਿ੍ਫ਼ਤਾਰ ਕੀਤੇ ਗਏ | ਐਸ.ਐਚ.ਓ. ਅਤੇ ਉਸ ਦੇ ਦੋ ਸਾਥੀਆਂ ਨੂੰ ਅੱਜ ਪੁਲਿਸ ਰਿਮਾਂਡ ਖ਼ਤਮ ਹੈ, ਉਪਰੰਤ ਮੁੜ ਤੋਂ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੇ ਮਾਣਯੋਗ ਜੱਜ ...
ਲੁਧਿਆਣਾ, 24 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਵੀਜ਼ਨ ਨੰਬਰ ਛੇ ਦੇ ਘੇਰੇ ਅੰਦਰ ਪੈਂਦੇ ਇਲਾਕੇ ਪ੍ਰਤਾਪ ਨਗਰ ਵਿਚ ਸਾਬਕਾ ਮੁਲਾਜ਼ਮ ਵੱਲੋਂ ਸਨਅਤਕਾਰਾਂ ਤੇ ਹਥੌੜੇ ਨਾਲ ਹਮਲਾ ਕਰ ਦਿੱਤਾ, ਜਿਸ ਦੇ ਸਿੱਟੇ ਵਜੋਂ ਉਹ ਗੰਭੀਰ ਜ਼ਖਮੀ ਹੋ ਗਿਆ | ਜਾਣਕਾਰੀ ਅਨੁਸਾਰ ...
ਲੁਧਿਆਣਾ, 24 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਪੰਜ ਅਦਾਲਤਾਂ ਨੂੰ ਨਵੀਂ ਇਮਾਰਤ ਵਿਚ ਤਬਦੀਲ ਕਰਨ ਕਾਰਨ ਰੋਹ ਵਿਚ ਆਏ ਵਕੀਲਾਂ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ ਤੇ ਜਾਣ ਦਾ ਫੈਸਲਾ ਕੀਤਾ ਹੈ | ਜਾਣਕਾਰੀ ਅਨੁਸਾਰ ਅੱਜ ਇਸ ਸਬੰਧੀ ਜਨਰਲ ਹਾਊਸ ਦੀ ਮੀਟਿੰਗ ਹੋਈ ਅਤੇ ...
ਜਗਰਾਉਂ-ਪੰਜਾਬ ਦਾ ਵਿਰਸਾ ਮਹਾਨ ਹੈ ਤੇ ਪੰਜਾਬੀ ਆਪਣੇ ਮਹਾਨ ਅਮੀਰ ਵਿਰਸੇ ਦੀ ਬਦੌਲਤ ਦੁਨੀਆ 'ਚ ਵੱਖਰੀ ਪਹਿਚਾਣ ਰੱਖਦੇ ਹਨ | ਗੁਰੂਆਂ-ਪੀਰਾਂ, ਪੈਗੰਬਰਾਂ ਦੀ ਇਸ ਧਰਤੀ 'ਤੇ ਲੱਗਦੇ ਮੇਲੇ ਜਿਨ੍ਹਾਂ ਦੀ ਮਿਸਾਲ ਦੁਨੀਆਂ 'ਚ ਹੋਰ ਕਿੱਧਰੇ ਨਹੀਂ ਮਿਲਦੀ | ਪੰਜਾਬ 'ਚ ...
ਲੁਧਿਆਣਾ, 24 ਫਰਵਰੀ (ਅਮਰੀਕ ਸਿੰਘ ਬੱਤਰਾ)-ਰਾਜ ਸਰਕਾਰ ਵਲੋਂ ਪ੍ਰਾਪਰਟੀ ਟੈਕਸ ਦੀ ਬਕਾਇਆ ਰਕਮ ਵਿਆਜ/ਜੁਰਮਾਨਾ ਮੁਆਫ ਕਰਨ ਦੀ ਦਿੱਤੀ ਛੋਟ ਨਾਲ ਯਕਮੁਸ਼ਤ ਟੈਕਸ ਜਮ੍ਹਾਂ ਕਰਨ ਦੀ ਆਖਰੀ ਤਾਰੀਖ 26 ਫਰਵਰੀ ਹੋਣ ਕਾਰਨ ਜਾਇਦਾਦ ਮਾਲਿਕਾਂ ਵਲੋਂ ਭਾਰੀ ਗਿਣਤੀ 'ਚ ...
ਲੁਧਿਆਣਾ, 24 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਜ਼ਿਲ੍ਹਾ ਲੁਧਿਆਣਾ, ਮੋਗਾ, ਰੂਪਨਗਰ ਅਤੇ ਅਜੀਤਗੜ੍ਹ (ਮੋਹਾਲੀ) ਦੇ ਨੌਜਵਾਨਾਂ ਨੂੰ ਫੌਜ ਵਿਚ ਭਰਤੀ ਕਰਨ ਲਈ ਫੌਜ ਭਰਤੀ ਦਫ਼ਤਰ, ਢੋਲੇਵਾਲ ਕੰਪਲੈਕਸ, ਲੁਧਿਆਣਾ ਵੱਲੋਂ 7 ਅਪ੍ਰੈੱਲ ਤੋਂ 16 ਅਪ੍ਰੈੱਲ, 2020 ਤੱਕ ਭਰਤੀ ਰੈਲੀ ...
ਲੁਧਿਆਣਾ, 24 ਫਰਵਰੀ (ਪੁਨੀਤ ਬਾਵਾ)-ਚੈਂਬਰ ਆਫ਼ ਇੰਡਟਰੀਅਲ ਐਾਡ ਕਮਰਸ਼ੀਅਲ ਅੰਡਰਟੇਕਿੰਗਸ (ਸੀਸੂ) ਵਲੋਂ ਕਰਵਾਏ ਜਾ ਰਹੇ ਟੀ.20 ਕਾਰਪੋਰੇਟ ਕ੍ਰਿਕਟ ਟੂਰਨਾਮੈਂਟ ਦਾ ਲੀਗ ਮੈਚ ਫਾਰਮਪਾਰਟਸ ਕੰਪਨੀ ਅਤੇ ਸੀਸੂ ਦੀ ਟੀਮ ਦਰਮਿਆਨ ਹੋਇਆ | ਜਿਸ ਵਿਚ ਫਾਰਮਪਾਰਟਸ ਦੀ ਟੀਮ ...
ਲੁਧਿਆਣਾ, 24 ਫਰਵਰੀ (ਸਲੇਮਪੁਰੀ)-ਡਾ: ਨੇਹਾ ਢੀਂਗਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਭਾਰਤ ਵਿਚ ਐਕਯੂਪੰਕਚਰ ਇਲਾਜ ਪ੍ਰਣਾਲੀ ਦੇ ਸੰਸਥਾਪਕ ਡਾ: ਵਿਜੇ ਕੁਮਾਰ ਬਾਸੂ ਦੀ ਯਾਦ ਵਿਚ ਕੱਲ੍ਹ 25 ਫਰਵਰੀ ਅਤੇ ਪਰਸੋਂ 26 ਫਰਵਰੀ ਨੂੰ ਦੋ ਰੋਜਾਂ ਕੈਂਪ ਡਾ: ਕੋਟਨਿਸ ...
ਲੁਧਿਆਣਾ, 24 ਫਰਵਰੀ (ਭੁਪਿੰਦਰ ਸਿੰਘ ਬਸਰਾ)-ਉਤਰੀ ਭਾਰਤ ਦੀ ਬੀਜਾ ਦੀ ਨਾਮੀ ਕੰਪਨੀ ਬਰਾੜ ਸੀਡ ਸਟੋਰ ਲੁਧਿਆਣਾ ਨੂੰ ਫਿਰੋਜਪੁਰ ਵਿਖੇ ਹੋਏ ਸਮਾਗਮ ਵਿਚ ''ਬੈਸਟ ਸੀਡ ਪਰਡਊਸਰ ਇੰਨ ਪੰਜਾਬ'' ਦਾ ਐਵਾਰਡ ਮਾਨਯੋਗ ਸ੍ਰੀ ਕੈਲਾਸ਼ ਚੌਧਰੀ ਕੇਂਦਰੀ ਰਾਜ ਮੰਤਰੀ ਖੇਤੀਬਾੜੀ ...
ਲੁਧਿਆਣਾ, 24 ਫਰਵਰੀ (ਸਲੇਮਪੁਰੀ)-ਭਾਰਤ ਸਰਕਾਰ ਦੇ ਕਿਰਤ ਅਤੇ ਰੁਜ਼ਗਾਰ ਵਿਭਾਗ ਸਥਾਪਿਤ ਈ. ਐਸ. ਆਈ. ਨਿਗਮ ਨਵੀਂ ਦਿੱਲੀ ਵਲੋਂ ਨਿਗਮ ਦੇ 68ਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਦੇਸ਼ ਵਿਚ ਰਜਿਸਟਰਡ ਕਾਮਿਆਂ ਅਤੇ ਉਨ੍ਹਾਂ ਉਪਰ ਨਿਰਭਰ ਪਰਿਵਾਰਿਕ ਮੈਂਬਰਾਂ ਦੀ ਬਿਹਤਰੀ ...
ਬੀਜਾ, 24 ਫਰਵਰੀ (ਕਸ਼ਮੀਰਾ ਸਿੰਘ ਬਗਲ਼ੀ)-ਸ਼ੇਰ ਸ਼ਾਹ ਸੂਰੀ ਮਾਰਗ 'ਤੇ ਸਥਿਤ ਵਿਦੇਸ਼ੀ ਅਤਿ ਤਕਨੀਕ ਨਾਲ ਲੈੱਸ ਕੁਲਾਰ ਹਸਪਤਾਲ ਕਸਬਾ ਬੀਜਾ ਜਿੱਥੇ ਮੋਟਾਪੇ ਦੇ ਮਰੀਜ਼ਾਂ ਨੂੰ ਹੌਲੇ ਕਰਨ ਵਿਚ ਅੰਤਰਰਾਸ਼ਟਰੀ ਪੱਧਰ 'ਤੇ ਚਮਕ ਰਿਹਾ ਹੈ ਉੱਥੇ ਦੂਰਬੀਨ ਸਰਜਰੀ ਵਿਭਾਗ ...
ਲੁਧਿਆਣਾ, 24 ਫਰਵਰੀ (ਜੁਗਿੰਦਰ ਸਿੰਘ ਅਰੋੜਾ)-ਭਾਈ ਮੰਨਾ ਸਿੰਘ ਨਗਰ ਮੈਨੂੰਫੈਕਚਰਾਰ ਅਤੇ ਟਰੇਡਰਜ਼ ਐਸੋਸੀਏਸ਼ਨ ਦੇ ਪ੍ਰਧਾਨ ਗੁਰਿੰਦਰ ਸਿੰਘ ਜੌਲੀ ਨੇ ਇਕ ਗੱਲਬਾਤ ਦੌਰਾਨ ਕਿਹਾ ਕਿ ਸਮਾਜ ਵਿਚ ਫੈਲੀਆਂ ਹੋਈਆਂ ਵੱਖ-ਵੱਖ ਕਿਸਮ ਦੀਆਂ ਬੁਰਾਈਆਂ ਕਾਰਨ ਸਾਡੇ ...
* ਮਸ਼ੀਨ ਨੂੰ ਲਿਆ ਕਬਜ਼ੇ ਵਿਚ ਢੰਡਾਰੀ ਕਲਾਂ, 24 ਫਰਵਰੀ (ਪਰਮਜੀਤ ਸਿੰਘ ਮਠਾੜੂ)-ਸਰਕਾਰ ਵੱਲੋਂ ਧਰਤੀ ਹੇਠਲੇ ਪਾਣੀ ਨੂੰ ਕੱਢਣ ਵਾਸਤੇ ਲੋਕਾਂ ਵੱਲੋਂ ਲਗਾਏ ਜਾ ਰਹੇ ਸਬਮਰਸੀਬਲ ਪੰਪਾਾ ਤੇ ਪੂਰਨ ਤੌਰ 'ਤੇ ਪਾਬੰਦੀ ਲਗਾਈ ਹੋਈ ਹੈ ¢ ਸਰਕਾਰੀ ਕਾਨੂੰਨ ਦੀ ਉਲੰਘਣਾ ...
ਲੁਧਿਆਣਾ, 24 ਫਰਵਰੀ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਅਧਿਕਾਰੀਆਂ/ ਕਰਮਚਾਰੀਆਂ ਦਾ ਨੌਕਰੀ ਦੀ ਸ਼ੁਰੂਆਤ ਤੋਂ ਸੇਵਾਮੁਕਤੀ ਤੱਕ ਦਾ ਲੇਖਾ ਜੋਖਾ ਆਨਲਾਈਨ ਹੋਵੇਗਾ ਜਿਸ ਦੀ ਸ਼ੁਰੂਆਤ ਹੋ ਚੁੱਕੀ ਹੈ, ਸੋਮਵਾਰ ਨੂੰ ਕਮਿਸ਼ਨਰ ਸ੍ਰੀਮਤੀ ਕਵਲਪ੍ਰੀਤ ਕੌਰ ਬਰਾੜ ਨੇ ...
ਚੰਡੀਗੜ੍ਹ, 24 ਫਰਵਰੀ (ਵਿਕਰਮਜੀਤ ਸਿੰਘ ਮਾਨ)-ਅੱਜ ਵਿਧਾਨ ਸਭਾ ਇਜਲਾਸ ਦੌਰਾਨ ਅਕਾਲੀ ਭਾਜਪਾ ਅਤੇ 'ਆਪ' ਪਾਰਟੀ ਦੇ ਵਿਧਾਇਕਾਂ ਵਲੋਂ ਪੁਲਿਸ ਮੁਖੀ ਦਿਨਕਰ ਗੁਪਤਾ ਦੇ ਬਿਆਨ ਨੂੰ ਲੈ ਕੇ ਭਾਰੀ ਹੰਗਾਮਾ ਕੀਤਾ ਗਿਆ, ਉੱਥੇ ਬੀਤੇ ਕੱਲ੍ਹ ਮੁਅੱਤਲ ਡੀ.ਐੱਸ.ਪੀ. ਬਲਵਿੰਦਰ ...
ਲੁਧਿਆਣਾ, 24 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਾਬਾ ਦੀ ਪੁਲਿਸ ਨੇ ਵਾਹਨ ਚੋਰੀ ਕਰਨ ਵਾਲੇ ਇਕ ਗਰੋਹ ਦੇ ਸਰਗਨੇ ਨੂੰ ਗਿ੍ਫ਼ਤਾਰ ਕਰਕੇ ਉਸ ਦੇ ਕਬਜ਼ੇ ਵਿਚੋਂ ਇਕ ਆਟੋ ਬਰਾਮਦ ਕੀਤਾ ਹੈ | ਜਾਣਕਾਰੀ ਦਿੰਦਿਆਂ ਥਾਣਾ ਡਾਬਾ ਦੇ ਐਸ.ਐਚ.ਓ. ਪਵਿੱਤਰ ਸਿੰਘ ਨੇ ਦੱਸਿਆ ...
ਚੰਡੀਗੜ੍ਹ, 24 ਫਰਵਰੀ (ਵਿਕਰਮਜੀਤ ਸਿੰਘ ਮਾਨ)-ਅੱਜ ਵਿਧਾਨ ਸਭਾ ਇਜਲਾਸ ਦੌਰਾਨ ਅਕਾਲੀ ਭਾਜਪਾ ਅਤੇ 'ਆਪ' ਪਾਰਟੀ ਦੇ ਵਿਧਾਇਕਾਂ ਵਲੋਂ ਪੁਲਿਸ ਮੁਖੀ ਦਿਨਕਰ ਗੁਪਤਾ ਦੇ ਬਿਆਨ ਨੂੰ ਲੈ ਕੇ ਭਾਰੀ ਹੰਗਾਮਾ ਕੀਤਾ ਗਿਆ, ਉੱਥੇ ਬੀਤੇ ਕੱਲ੍ਹ ਮੁਅੱਤਲ ਡੀ.ਐੱਸ.ਪੀ. ਬਲਵਿੰਦਰ ...
ਲੁਧਿਆਣਾ, 24 ਫਰਵਰੀ (ਕਵਿਤਾ ਖੁੱਲਰ)-ਸਾਹਿਤ ਦੇ ਖੇਤਰ ਵਿਚ ਲੰਬੇ ਸਮੇਂ ਤੋਂ ਕਾਰਜਸ਼ੀਲ ਸੰਸਥਾ ਅਦਾਰਾ ਸ਼ਬਦਜੋਤ ਵੱਲੋਂ ਸਾਲਾਨਾ ਸਮਾਗਮ ਪੰਜਵਾਂ ਕਾਵਿ ਕੁੰਭ ਪੰਜਾਬੀ ਭਵਨ ਦੇ ਸੈਮੀਨਾਰ ਹਾਲ 'ਚ ਕਰਵਾਇਆ ਗਿਆ ¢ ਸਮਾਗਮ ਦੀ ਸ਼ੁਰੂਆਤ ਅਦਾਰਾ ਸ਼ਬਦਜੋਤ ਦੇ ...
ਢੰਡਾਰੀ ਕਲਾਂ, 24 ਫਰਵਰੀ (ਪਰਮਜੀਤ ਸਿੰਘ ਮਠਾੜੂ)-ਫੋਕਲ ਪੁਆਇੰਟ ਫੇਜ਼ 7 ਵਿਚ ਅੱਪੂ ਇੰਟਰਨੈਸ਼ਨਲ ਫੈਕਟਰੀ ਦੇ ਮਜ਼ਦੂਰਾਾ ਵੱਲੋਂ ਪਿਛਲੇ ਤਿੰਨ ਮਹੀਨਿਆਂ ਤੋਂ ਤਨਖ਼ਾਹ ਨਾ ਮਿਲਣ ਕਰਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ ¢ ਪ੍ਰਦਰਸ਼ਨ ਦੀ ਅਗਵਾਈ ਸਮਾਜ ਸੇਵਕ ਸੰਜੇ ...
* 50 ਲੱਖ ਕੀਤੀ ਰਿਕਵਰੀ ਲੁਧਿਆਣਾ, 24 ਫਰਵਰੀ (ਅਮਰੀਕ ਸਿੰਘ ਬੱਤਰਾ)-ਸ਼ਹਿਰਵਾਸੀਆਂ ਵੱਲ ਬਕਾਇਆ ਪਾਣੀ/ਸੀਵਰੇਜ ਬਿੱਲਾਂ ਦੀ ਬਕਾਇਆ ਰਕਮ ਵਸੂਲਣ ਲਈ ਓ ਐਾਡ ਐਮ ਸੈਲ ਵਲੋਂ ਕੀਤੀ ਜਾ ਰਹੀ ਸਖਤ ਕਾਰਵਾਈ ਤਹਿਤ ਸੋਮਵਾਰ ਨੂੰ 34 ਸੀਵਰੇਜ ਕੁਨੈਕਸ਼ਨ ਕੱਟਣ ਦੇ ਨਾਲ 50 ਲੱਖ ...
ਲੁਧਿਆਣਾ, 24 ਫਰਵਰੀ (ਕਵਿਤਾ ਖੁੱਲਰ)-ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰਾਂ ਸ੍ਰੀ ਗਿਆਨ ਚੰਦ ਅਤੇ ਸ਼੍ਰੀ ਪ੍ਰਭਦਿਆਲ ਵੱਲੋਂ ਪਿੰਡ ਕਾਲਖ ਦਾ ਦੌਰਾ ਕੀਤਾ ਗਿਆ | ਉਨ੍ਹਾਂ ਕਮਲਜੀਤ ਸਿੰਘ ਪੁੱਤਰ ਸ਼੍ਰੀ ਗੁਰਚਰਨ ਸਿੰਘ ਵਾਸੀ ਕਾਲਖ, ਤਹਿਸੀਲ ਅਤੇ ...
ਮਾਛੀਵਾੜਾ ਸਾਹਿਬ, 24 ਫਰਵਰੀ (ਸੁਖਵੰਤ ਸਿੰਘ ਗਿੱਲ)-ਕੁੱਝ ਦਿਨ ਪਹਿਲਾਂ ਹੀ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵਲੋਂ ਹੇਡੋਂ ਬੇਟ ਵਿਖੇ ਸਰਕਾਰ ਵਲੋਂ ਪੰਚਾਇਤੀ ਜ਼ਮੀਨਾਂ ਉਦਯੋਗਿਕ ਘਰਾਣਿਆਂ ਨੂੰ ਦੇਣ ਦੇ ਕਾਨੂੰਨ 'ਨਵਾਂ ਲੈਂਡ ਬੈਂਕ ਐਕਟ' ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX