ਭਾਦਸੋਂ, 24 ਫਰਵਰੀ (ਪ੍ਰਦੀਪ ਦੰਦਰਾਲ਼ਾ)-ਆਲ ਇੰਡੀਆ ਕਿਸਾਨ ਯੂਨੀਅਨ ਸੰਘਰਸ਼ ਕਮੇਟੀ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਾਦਾ ਵਲੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਭਾਰਤ ਦੌਰੇ ਦਾ ਵਿਰੋਧ ਕਰਦਿਆਂ ਟਰੰਪ ਤੇ ਕੇਂਦਰ ਦੀ ਮੋਦੀ ਸਰਕਾਰ ਦੇ ਪੁਤਲੇ ਭਾਦਸੋਂ ਬਲਾਕ ਦੀ ਕਮੇਟੀ ਦੀ ਅਗਵਾਈ 'ਚ ਵਿਚ ਸਾੜੇ ਗਏ | ਜਿਸ ਵਿਚ ਬੋਲਦਿਆਂ ਆਗੂਆਂ ਨੇ ਕਿਹਾ ਕਿ ਭਾਰਤ ਸਰਕਾਰ ਅਮਰੀਕਾ ਨਾਲ ਵਪਾਰਕ ਸਮਝੌਤੇ ਕਰਨ ਲੱਗਿਆਂ ਖੇਤੀ, ਡੇਅਰੀ ਤੇ ਪੋਲਟਰੀ ਉਤਪਾਦਾਂ ਨੂੰ ਸਮਝੌਤੇ ਤੋਂ ਬਾਹਰ ਰੱਖੇ ਤਾਂ ਕਿ ਪਸ਼ੂ ਪਾਲਕਾਂ ਦੇ ਹਿੱਤ ਸੁਰੱਖਿਅਤ ਰਹਿ ਸਕਣ | ਭਾਰਤ ਸਰਕਾਰ ਕਿਸਾਨ ਸੁਰੱਖਿਆ ਨੂੰ ਧਿਆਨ ਵਿਚ ਰੱਖ ਕੇ ਫ਼ਸਲਾਂ ਦਾ ਲਾਭਦਾਇਕ ਸਮਰਥਨ ਮੁੱਲ ਨਿਸ਼ਚਿਤ ਕਰਨਾ ਜਾਰੀ ਰੱਖੇ ਤੇ ਦੇਸ਼ ਵਿਚ ਮੰਡੀਕਰਨ ਪ੍ਰਣਾਲੀ ਨੂੰ ਜਾਰੀ ਰੱਖਦੇ ਹੋਏ ਖ਼ਰੀਦ ਕਰਨੀ ਜਾਰੀ ਰੱਖੇ ਤਾਂ ਕਿ ਦੇਸ਼ ਦੀ ਰੀੜ੍ਹ ਦੀ ਹੱਡੀ ਮੰਨੀ ਜਾਂਦੀ ਕਿਸਾਨੀ ਨੂੰ ਬਚਾਇਆ ਜਾ ਸਕੇ | ਇਸ ਮੌਕੇ ਰਾਮ ਸਿੰਘ ਮਟੋਰਡਾ ਸੂਬਾ ਕਮੇਟੀ ਆਗੂ, ਬਲਾਕ ਪ੍ਰਧਾਨ ਬਲਜੀਤ ਸਿੰਘ ਘਣੀਵਾਲ, ਜਗਮੇਲ ਸਿੰਘ ਸੁਧੇਵਾਲ, ਪ੍ਰਗਟ ਸਿੰਘ ਦੰਦਰਾਲ਼ਾ, ਗੁਰਨਾਮ ਸਿੰਘ ਮੰਡੌਰ, ਜਰਨੈਲ ਸਿੰਘ, ਸਰਬਜੀਤ ਸਿੰਘ, ਜਗਤਾਰ ਸਿੰਘ, ਗੁਰਜੰਟ ਸਿੰਘ, ਗੁਰਜੀਤ ਸਿੰਘ ਆਦਿ ਕਿਸਾਨ ਹਾਜ਼ਰ ਸਨ |
ਕਿਸਾਨ ਜਥੇਬੰਦੀਆਂ ਨੇ ਸਾੜਿਆ ਮੋਦੀ ਅਤੇ ਟਰੰਪ ਦਾ ਪੁਤਲਾ
ਬਾਦਸ਼ਾਹਪੁਰ, (ਰਛਪਾਲ ਸਿੰਘ ਢੋਟ)-ਕੁੱਲ ਹਿੰਦ ਕਿਸਾਨ ਤਾਲਮੇਲ ਸੰਘਰਸ਼ ਕਮੇਟੀ ਦੇ ਸੱਦੇ 'ਤੇ ਅੱਜ ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਕੁੱਲ ਹਿੰਦ ਕਿਸਾਨ ਯੂਨੀਅਨ ਅਤੇ ਜਮਹੂਰੀ ਕਿਸਾਨ ਸਭਾ ਦੀ ਅਗਵਾਈ ਵਿਚ ਕਿਸਾਨਾਂ ਨੇ ਬਾਦਸ਼ਾਹਪੁਰ ਅੱਡੇ 'ਤੇ ਨਰਿੰਦਰ ਮੋਦੀ ਅਤੇ ਡੋਨਾਲਡ ਟਰੰਪ ਦਾ ਪੁਤਲਾ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ | ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਵਰ੍ਹਦਿਆਂ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਨੂੰ ਬੁਲਾ ਕੇ ਕੀਤੇ ਜਾ ਰਹੇ ਵਪਾਰ ਪੱਖੀ ਖੇਤੀ ਅਤੇ ਡੇਅਰੀ ਨਾਲ ਸਬੰਧਿਤ ਸਮਝੌਤੇ ਦੇਸ਼ ਦੇ ਕਿਸਾਨ ਵਿਰੋਧੀ ਸਮਝੌਤੇ ਹਨ, ਜੋ ਕਿਸੇ ਵੀ ਤਰ੍ਹਾਂ ਬਰਦਾਸ਼ਤ ਨਹੀਂ ਕੀਤੇ ਜਾਣਗੇ | ਉਨ੍ਹਾਂ ਕਿਹਾ ਕਿ ਦੇਸ਼ ਦੀ ਕਿਸਾਨੀ ਦੀ ਹਾਲਤ ਪਹਿਲਾਂ ਹੀ ਮਾੜੀ ਹੈ ਤੇ ਅਮਰੀਕੀ ਦਬਾਅ ਹੇਠ ਕੀਤੇ ਜਾ ਰਹੇ ਸਮਝੌਤੇ ਕਿਸਾਨਾਂ ਲਈ ਹੋਰ ਮਾਰੂ ਸਿੱਧ ਹੋਣਗੇ ਜਿਸ ਨਾਲ ਕਿਸਾਨ ਖੁਦਕੁਸ਼ੀਆਂ ਦਾ ਰੁਝਾਨ ਹੋਰ ਵਧੇਗਾ | ਉਨ੍ਹਾਂ ਕਿਹਾ ਕਿ ਜੇਕਰ ਨਰਿੰਦਰ ਮੋਦੀ ਨੇ ਅਮਰੀਕੀ ਸਰਕਾਰ ਨਾਲ ਕੋਈ ਕਿਸਾਨ ਵਿਰੋਧੀ ਸਮਝੌਤਾ ਕੀਤਾ ਤਾਂ ਸੰਘਰਸ਼ ਨੂੰ ਹੋਰ ਪ੍ਰਚੰਡ ਕੀਤਾ ਜਾਵੇਗਾ | ਇਸ ਮੌਕੇ ਹਰਭਜਨ ਸਿੰਘ ਬੁੱਟਰ, ਕੁਲਵੰਤ ਸਿੰਘ ਮੌਲਵੀਵਾਲਾ ਅਤੇ ਪੂਰਨ ਚੰਦ ਨਨਹੇੜਾ ਨੇ ਕਿਸਾਨਾਂ ਨੂੰ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ | ਇਸ ਮੌਕੇ ਬਲਕਾਰ ਸਿੰਘ ਬਾਦਸ਼ਾਹਪੁਰ, ਹਰਭਜਨ ਸਿੰਘ ਭੂਤਗੜ੍ਹ, ਸਾਹਿਬ ਸਿੰਘ ਦੁਤਾਲ, ਨਰਾਤਾ ਸਿੰਘ, ਮਹਿੰਦਰਪਾਲ ਸਿੰਘ,
ਸੁਰਿੰਦਰ ਸਿੰਘ ਆਦਿ ਸਮੇਤ ਵੱਡੀ ਗਿਣਤੀ ਕਿਸਾਨ ਹਾਜ਼ਰ ਸਨ |
ਅਕਾਲੀ ਦਲ ਸੁਤੰਤਰ ਵਲੋਂ ਨਗਰ ਕੌਾਸਲ ਦਫ਼ਤਰ ਦੇ ਬਾਹਰ ਰੋਸ ਧਰਨਾ ਮੁੜ ਸ਼ੁਰੂ
ਨਾਭਾ, (ਕਰਮਜੀਤ ਸਿੰਘ)-ਅਕਾਲੀ ਦਲ ਸੁਤੰਤਰ ਵਲੋਂ ਪਾਰਟੀ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੌਲੀ ਦੀ ਅਗਵਾਈ ਹੇਠ ਨਗਰ ਕੌਾਸਲ ਦਫ਼ਤਰ ਦੇ ਬਾਹਰ ਰੋਸ ਧਰਨਾ ਦਿੱਤਾ ਅੱਜ ਤਿੰਨ ਸਰਕਾਰੀ ਛੁੱਟੀਆਂ ਤੋਂ ਬਾਅਦ ਮੁੜ ਸ਼ੁਰੂ ਕਰ ਦਿੱਤਾ ਗਿਆ | ਧਰਨੇ 'ਚ ਬੁਲਾਰਿਆਂ ਨੇ ਪ੍ਰਸ਼ਾਸਨ ਅਤੇ ਨਗਰ ਕੌਾਸਲ ਦੀ ਨਾਕਾਮੀ ਦਾ ਜ਼ਿਕਰ ਕੀਤਾ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਰਮਜੀਤ ਸਿੰਘ ਸਹੌਲੀ ਨੇ ਕਿਹਾ ਕਿ ਸਥਾਨਕ ਇਤਿਹਾਸਕ ਗੁਰਦੁਆਰਾ ਬਾਬਾ ਅਜਾਪਾਲ ਸਿੰਘ ਦੇ ਆਲੇ ਦੁਆਲੇ ਦੀਆਂ ਟੁੱਟੀਆਂ ਸੜਕਾਂ ਅਤੇ ਸਫ਼ਾਈ ਦੇ ਨਾਕਸ ਪ੍ਰਬੰਧ ਸਬੰਧੀ ਇਹ ਰੋਸ ਧਰਨਾ ਨਗਰ ਕੌਾਸਲ ਦੇ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਜਾ ਰਿਹਾ ਹੈ ਅਤੇ ਜਦ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਧਰਨਾ ਨਿਰੰਤਰ ਜਾਰੀ ਰਹੇਗਾ | ਉਨ੍ਹਾਂ ਕਿਹਾ ਕਿ ਨਗਰ ਕੌਾਸਲ ਅਧਿਕਾਰੀਆਂ ਵਲੋਂ ਕਈ ਵਾਰ ਵਿਸ਼ਵਾਸ ਦਿਵਾਇਆ ਕਿ ਸੜਕ ਜਲਦੀ ਬਣਾਈ ਜਾਵੇਗੀ ਪ੍ਰੰਤੂ ਹਾਲੇ ਤੱਕ ਨਾ ਹੀ ਸੜਕ ਬਣਨੀ ਸ਼ੁਰੂ ਹੋਈ ਅਤੇ ਨਾ ਹੀ ਸਫ਼ਾਈ ਦਾ ਇੰਤਜ਼ਾਮ ਹੋਇਆ ਹੈ | ਇਸ ਮੌਕੇ ਪਾਰਟੀ ਵਰਕਰਾਂ ਨੂੰ ਸੁਰਜੀਤ ਸਿੰਘ ਬਾਬਰਪੁਰ, ਹਰਬੰਸ ਸਿੰਘ ਖੱਟੜਾ, ਗੁਲਜਾਰ ਸਿੰਘ ਮਟੋਰੜਾ ਅਤੇ ਕਈ ਬੁਲਾਰਿਆਂ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਬੰਸ ਸਿੰਘ ਭੌੜੇ, ਪਿਆਰਾ ਸਿੰਘ, ਗੁਰਚਰਨ ਸਿੰਘ, ਹਰਬੰਸ ਲਾਲ, ਜਗਰੂਪ ਸਿੰਘ, ਅਜੈਬ ਸਿੰਘ, ਗੁਰਚਰਨ ਸਿੰਘ, ਜੋਗਾ ਸਿੰਘ ਹਿਆਣਾ ਕਲਾਂ, ਜਸਵੰਤ ਸਿੰਘ ਮਹਿਮੂਦਪੁਰ, ਮਨਜੀਤ ਸਿੰਘ, ਹਾਕਮ ਸਿੰਘ ਸਰਪੰਚ, ਗੁਰਮੀਤ ਸਿੰਘ ਮਹਿਮੂਦਪੁਰ, ਜਸਪਾਲ ਸਿੰਘ ਗੁਲਜਾਰ ਸਿੰਘ, ਹੈਪੀ ਸੁੱਖੇਵਾਲ, ਅਮਰ ਸਿੰਘ ਅਮਰ ਸਮੇਤ ਹੋਰ ਹਾਜ਼ਰ ਸਨ |
ਘਨੌਰ, 24 ਫ਼ਰਵਰੀ (ਬਲਜਿੰਦਰ ਸਿੰਘ ਗਿੱਲ)-ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵਲੋਂ ਜ਼ਿਲ੍ਹਾ ਪ੍ਰਧਾਨ ਗੁਰਬਖ਼ਸ਼ ਸਿੰਘ ਬਲਬੇੜਾ ਦੀ ਅਗਵਾਈ ਹੇਠ ਸਬ ਤਹਿਸੀਲ ਦਫ਼ਤਰ ਵਿਖੇ ਕਿਸਾਨਾਂ ਦਾ ਭਾਰੀ ਇਕੱਠ ਕਰ ਭਾਰਤ ਸਰਕਾਰ ਦਾ ਅਮਰੀਕਾ ਨਾਲ ਹੋਣ ਵਾਲੇ ਸੰਭਾਵਿਤ ...
ਘਨੌਰ, 24 ਫ਼ਰਵਰੀ (ਬਲਜਿੰਦਰ ਸਿੰਘ ਗਿੱਲ)-ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵਲੋਂ ਜ਼ਿਲ੍ਹਾ ਪ੍ਰਧਾਨ ਗੁਰਬਖ਼ਸ਼ ਸਿੰਘ ਬਲਬੇੜਾ ਦੀ ਅਗਵਾਈ ਹੇਠ ਸਬ ਤਹਿਸੀਲ ਦਫ਼ਤਰ ਵਿਖੇ ਕਿਸਾਨਾਂ ਦਾ ਭਾਰੀ ਇਕੱਠ ਕਰ ਭਾਰਤ ਸਰਕਾਰ ਦਾ ਅਮਰੀਕਾ ਨਾਲ ਹੋਣ ਵਾਲੇ ਸੰਭਾਵਿਤ ...
ਬਨੂੜ, 24 ਫਰਵਰੀ (ਭੁਪਿੰਦਰ ਸਿੰਘ)- ਪਿੰਡ ਖਿਜ਼ਰਗੜ੍ਹ ਦੀਆਂ ਤਿੰਨ ਧੀਆਂ ਨੇ ਬਨੂੜ ਵਿਖੇ ਇਕ ਪੈੱ੍ਰਸ ਕਾਨਫ਼ਰੰਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਇਨਸਾਫ਼ ਦੀ ਗੁਹਾਰ ਲਗਾਈ ਹੈ | ਉਨ੍ਹਾਂ ਪ੍ਰਧਾਨ ਮੰਤਰੀ, ਮੁੱਖ ਮੰਤਰੀ ਤੇ ਹੋਰਨਾਂ ...
ਪਟਿਆਲਾ, 24 ਫਰਵਰੀ (ਮਨਦੀਪ ਸਿੰਘ ਖਰੋੜ)-ਪਟਿਆਲਾ ਤੋਂ ਖ਼ਰੀਦ ਕੇ ਨੇੜਲੇ ਪਿੰਡਾਂ 'ਚ ਅਖ਼ਬਾਰ ਸੁੱਟਣ ਵਾਲੇ ਇਕ ਵਿਅਕਤੀ ਦਾ ਮੋਟਰਸਾਈਕਲ ਸਥਾਨਕ ਲੱਕੜ ਮੰਡੀ 'ਚ ਬਿਜਲੀ ਦੇ ਖੰਭੇ ਨਾਲ ਟਕਰਾਉਣ ਕਾਰਨ ਉਸ ਦੀ ਮੌਕੇ 'ਤੇ ਮੌਤ ਹੋਣ ਦੀ ਦੁਖਦਾਈ ਘਟਨਾ ਸਾਹਮਣੇ ਆਈ ਹੈ | ...
ਪਟਿਆਲਾ, 24 ਫਰਵਰੀ (ਮਨਦੀਪ ਸਿੰਘ ਖਰੋੜ)-ਲੰਘੀ 19 ਫਰਵਰੀ ਨੂੰ ਸਥਾਨਕ ਪ੍ਰਤਾਪ ਨਗਰ ਵਿਖੇ ਹਾਕੀ ਖਿਡਾਰੀ ਅਮਰੀਕ ਸਿੰਘ ਅਤੇ ਉਸ ਦੇ ਸਾਥੀ ਸਿਮਰਨਜੀਤ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਵਾਲੇ ਪਿਉ ਅਤੇ ਆਰਮੀ ਗੰਨ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ 'ਚ ਤਗਮੇ ...
ਬਨੂੜ, 24 ਫਰਵਰੀ (ਭੁਪਿੰਦਰ ਸਿੰਘ)-ਸਥਾਨਕ ਸ਼ਹਿਰ ਦੇ ਵਾਰਡ ਨੰਬਰ 1 ਨਵੇਂ ਬੱਸ ਅੱਡੇ ਨੇੜੇ ਬੀਤੀ ਰਾਤ ਸੁੰਨੇ ਪਏ ਇਕ ਘਰ 'ਚੋਂ ਚੋਰ ਇਕ ਲੱਖ ਰੁਪਏ ਦੀ ਨਕਦੀ ਤੇ 10 ਤੋਲੇ ਸੋਨੇ ਦੇ ਗਹਿਣੇ ਚੋਰੀ ਕਰਕੇ ਫ਼ਰਾਰ ਹੋ ਗਏ | ਪਿੰਡ ਚੰਗੇਰਾ ਦੇ ਵਸਨੀਕ ਤੇ ਬਨੂੜ ਵਿਖੇ ਰਹਿੰਦੇ ਘਰ ...
ਨਾਭਾ, 24 ਫਰਵਰੀ (ਅਮਨਦੀਪ ਸਿੰਘ ਲਵਲੀ)- 21 ਫਰਵਰੀ ਨੂੰ ਨਾਭਾ ਦੇ ਸ਼ਹੀਦ ਬਾਬਾ ਦੀਪ ਸਿੰਘ ਚੌਕ ਨਜ਼ਦੀਕ ਅਮਨਦੀਪ ਸਿੰਘ ਗੋਸ਼ੂ (43) ਪੁੱਤਰ ਭਗਤ ਸਿੰਘ ਬੈਕ ਸਟਰੀਟ ਨਾਭਾ ਦਾ ਗੋਲੀ ਮਾਰ ਕੇ ਧਰਮਜੀਤ ਸਿੰਘ ਸਨੀ ਪੁੱਤਰ ਉਦੇਪਾਲ ਸਿੰਘ ਵਾਸੀ ਨੇੜੇ ਵਾਈਟ ਹਾਊਸ ਹੀਰਾ ਮਹਿਲ ...
ਪਟਿਆਲਾ, 24 ਫਰਵਰੀ (ਮਨਦੀਪ ਸਿੰਘ ਖਰੋੜ)-ਸਥਾਨਕ ਪੁਲਿਸ ਨੇ ਗਸ਼ਤ ਦੌਰਾਨ ਵੱਖ-ਵੱਖ ਥਾਵਾਂ ਤੋਂ 400 ਨਸ਼ੀਲੇ ਕੈਪਸੂਲ ਅਤੇ 140 ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਦੋ ਵਿਅਕਤੀਆਂ ਿਖ਼ਲਾਫ਼ ਐਨ. ਡੀ. ਪੀ. ਐਸ. ਐਕਟ ਤਹਿਤ ਕੇਸ ਦਰਜ ਕਰ ਲਿਆ ਹੈ | ਪਹਿਲੇ ਕੇਸ 'ਚ ਥਾਣਾ ਅਨਾਜ ...
ਨਾਭਾ, 24 ਫਰਵਰੀ (ਅਮਨਦੀਪ ਸਿੰਘ ਲਵਲੀ)-ਨਾਭਾ ਜੇਲ੍ਹ ਵਿਚ ਨਜ਼ਰਬੰਦ ਬੰਦੀ ਸਿੰਘਾਂ ਨੂੰ ਮੁਲਾਕਾਤ ਦੌਰਾਨ ਪਿਛਲੇ ਦਿਨੀਂ ਜੋ ਪੋਥੀਆਂ ਮਿਲੀਆਂ ਸਨ, ਉਨ੍ਹਾਂ ਦੀ ਜੇਲ੍ਹ ਵਿਚ ਹੋਈ ਬੇਅਦਬੀ ਨੂੰ ਲੈ ਕੇ ਬੰਦੀ ਸਿੰਘਾਂ ਵਲੋਂ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਸੀ, ਜੋ ...
ਪਾਤੜਾਂ, 24 ਫਰਵਰੀ (ਗੁਰਇਕਬਾਲ ਸਿੰਘ ਖ਼ਾਲਸਾ)-ਇਕ ਕਾਂਗਰਸੀ ਆਗੂ ਵਲੋਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਆਡੀਓ ਵਿਚ ਕੀਤੀਆਂ ਗਈਆਂ ਟਿੱਪਣੀਆਂ ਦੌਰਾਨ ਜਾਤੀ ਸੂਚਕ ਸ਼ਬਦ ਵਰਤੇ ਜਾਣ 'ਤੇ ਉਸ ਦੀਆਂ ਮੁਸ਼ਕਿਲਾਂ ਵਿਚ ਹੋਰ ਵਾਧਾ ਹੋ ਗਿਆ, ਜਦੋਂ ਐੱਸ.ਸੀ. ਭਾਈਚਾਰੇ ਨੇ ਉਪ ...
ਰਾਜਪੁਰਾ, 24 ਫਰਵਰੀ (ਜੀ.ਪੀ. ਸਿੰਘ)- ਥਾਣਾ ਸ਼ੰਭੂ ਦੀ ਪੁਲਿਸ ਨੇ ਸਹੁਰੇ ਪਰਿਵਾਰ ਵਲੋਂ ਔਰਤ ਦਾ ਬਣਦਾ ਜ਼ਮੀਨ ਦਾ ਹਿੱਸਾ ਅਤੇ ਪੈਸੇ ਨਾ ਦੇਣ 'ਤੇ ਸੱਸ ਸਮੇਤ ਦੋ ਿਖ਼ਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਪੀੜਤ ਔਰਤ ਨੇ ਥਾਣਾ ਸ਼ੰਭੂ ਵਿਖੇ ...
ਬੀਜਾ, 24 ਫਰਵਰੀ (ਕਸ਼ਮੀਰਾ ਸਿੰਘ ਬਗਲ਼ੀ)-ਸ਼ੇਰ ਸ਼ਾਹ ਸੂਰੀ ਮਾਰਗ 'ਤੇ ਸਥਿਤ ਵਿਦੇਸ਼ੀ ਅਤਿ ਤਕਨੀਕ ਨਾਲ ਲੈੱਸ ਕੁਲਾਰ ਹਸਪਤਾਲ ਕਸਬਾ ਬੀਜਾ ਜਿੱਥੇ ਮੋਟਾਪੇ ਦੇ ਮਰੀਜ਼ਾਂ ਨੂੰ ਹੌਲੇ ਕਰਨ ਵਿਚ ਅੰਤਰਰਾਸ਼ਟਰੀ ਪੱਧਰ 'ਤੇ ਚਮਕ ਰਿਹਾ ਹੈ ਉੱਥੇ ਦੂਰਬੀਨ ਸਰਜਰੀ ਵਿਭਾਗ ...
ਪਟਿਆਲਾ, 24 ਫਰਵਰੀ (ਮਨਦੀਪ ਸਿੰਘ ਖਰੋੜ)- ਸਥਾਨਕ ਰੇਲਵੇ ਸਟੇਸ਼ਨ ਨੂੰ ਜੋੜਦੇ ਬੰਨਾ ਰੋਡ 'ਤੇ ਥਾਣਾ ਅਨਾਜ ਮੰਡੀ ਦੀ ਪੁਲਿਸ ਨੇ ਗਸ਼ਤ ਦੌਰਾਨ ਦੋ ਵਿਅਕਤੀਆਂ ਦੀ ਸ਼ੱਕ ਦੇ ਆਧਾਰ 'ਤੇ ਰੋਕ ਕੇ ਤਲਾਸ਼ੀ ਲੈਣ ਉਪਰੰਤ 374 ਗਰਾਮ ਸਮੈਕ ਬਰਾਮਦ ਕੀਤੀ | ਇਸ ਦੀ ਪੁਸ਼ਟੀ ਕਰਦਿਆਂ ...
ਪਟਿਆਲਾ, 24 ਫਰਵਰੀ (ਧਰਮਿੰਦਰ ਸਿੰਘ ਸਿੱਧੂ)-ਬਿਜਲੀ ਨਿਗਮ ਦੇ ਮੁੱਖ ਦਫ਼ਤਰ ਮੂਹਰੇ ਬੇਰੁਜ਼ਗਾਰ ਲਾਇਨਮੈਨ ਯੂਨੀਅਨ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਯੂਨੀਅਨ ਵਲੋਂ ਬਿਜਲੀ ਨਿਗਮ ਦੇ ਦੋਹਾਂ ਗੇਟਾਂ ਨੂੰ ਘੇਰਿਆ ਗਿਆ | ਯੂਨੀਅਨ ਦੇ ਆਗੂਆਂ ਨੇ ਗੱਲਬਾਤ ...
ਬਨੂੜ, 24 ਫਰਵਰੀ (ਭੁਪਿੰਦਰ ਸਿੰਘ)-ਹਲਕਾ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਕਿਹਾ ਕਿ ਉਨ੍ਹਾਂ ਜ਼ਿਲੇ੍ਹ ਦੀ ਅਫ਼ਸਰਸ਼ਾਹੀ ਿਖ਼ਲਾਫ਼ ਨਾਰਾਜ਼ਗੀ ਜ਼ਾਹਿਰ ਕੀਤੀ ਸੀ, ਨਾ ਕਿ ਮੁੱਖ ਮੰਤਰੀ ਿਖ਼ਲਾਫ਼ | ਉਨ੍ਹਾਂ ਦੀ ਸ਼ਿਕਾਇਤ 'ਤੇ ਕਈ ਅਫ਼ਸਰਾਂ ਵਿਰੁੱਧ ...
ਸਮਾਣਾ, 24 ਫਰਵਰੀ (ਸਾਹਿਬ ਸਿੰਘ)-ਸਮਾਣਾ ਕਲਾ ਮੰਚ ਸਮਾਣਾ ਵਲੋਂ ਸਥਾਨਕ ਰੋਟਰੀ ਭਵਨ ਵਿਚ ਕਵੀ ਦਰਬਾਰ 'ਚਾਨਣ ਰਿਸ਼ਮਾਂ' ਕਰਵਾਇਆ ਗਿਆ | ਉੱਘੇ ਸਿੱਖਿਆ ਸ਼ਾਸਤਰੀ 'ਤੇ ਡੀ.ਏ.ਵੀ. ਸਕੂਲ ਸਮਾਣਾ ਦੇ ਪਿੰ੍ਰਸੀਪਲ ਡਾ. ਮੋਹਨ ਲਾਲ ਸ਼ਰਮਾ ਦੀ ਪ੍ਰਧਾਨਗੀ ਵਿਚ ਕਰਵਾਏ ਗਏ ਇਸ ...
ਪਟਿਆਲਾ, 24 ਫਰਵਰੀ (ਗੁਰਵਿੰਦਰ ਸਿੰਘ ਔਲਖ)-ਪਟਿਆਲਾ ਹੈਰੀਟੇਜ਼ ਫ਼ੈਸਟੀਵਲ 2020 ਦੀ ਤੀਜੀ ਸ਼ਾਮ ਵੀ ਅੱਜ ਕਲਾ ਤੇ ਸੰਗੀਤ ਪ੍ਰੇਮੀਆਂ ਲਈ ਯਾਦਗਾਰ ਬਣੀ | ਇਸ ਦੌਰਾਨ ਪਦਮਸ੍ਰੀ ਉਸਤਾਦ ਸ਼ਾਹਿਦ ਪ੍ਰਵੇਜ਼ ਖ਼ਾਨ ਨੇ ਸਿਤਾਰ ਵਾਦਨ ਨਾਲ ਸਮਾਂ ਬੰਨਿ੍ਹਆਂ ਅਤੇ ਕੱਥਕ ਨਰਤਕੀ ...
ਪਟਿਆਲਾ, 24 ਫਰਵਰੀ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ 26 ਫਰਵਰੀ ਨੂੰ ਹੋਣ ਵਾਲੀਆਂ ਗੈਰ ਅਧਿਆਪਨ ਸੰਘ ਦੀਆਂ ਚੋਣਾਂ ਸਬੰਧੀ ਕੁੱਝ ਮੁੱਦਿਆਂ ਨੂੰ ਲੈ ਕੇ ਅੱਜ ਕਰਮਚਾਰੀ ਏਕਤਾ ਮੰਚ ਅਤੇ ਈ.ਡੀ.ਐਫ. ਵਲੋਂ ਇਨ੍ਹਾਂ ਚੋਣਾਂ ਲਈ ਨਿਯੁਕਤ ...
ਭਾਦਸੋਂ, 24 ਫਰਵਰੀ (ਗੁਰਬਖਸ਼ ਸਿੰਘ ਵੜੈਚ)-ਕਾਂਗਰਸ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਬੇਰੁਖ਼ੀ ਸ਼ਿਕਾਰ ਹੋਈ ਕਸਬਾ ਚੈਹਿਲ ਤੋਂ ਪਿੰਡ ਭੜੀ ਪਨੈਚਾਂ ਨੂੰ ਜਾਣ ਵਾਲੀ ਸੜਕ ਦੇ ਡੂੰਘੇ ਟੋਇਆਂ ਨੂੰ ਪੂਰਨ ਲਈ ਸਰਕਾਰ ਜਾਂ ਪ੍ਰਸ਼ਾਸਨ ਕੋਈ ਦਿਲਚਸਪੀ ਨਹੀਂ ਦਿਖਾ ...
ਪਟਿਆਲਾ, 24 ਫਰਵਰੀ (ਗੁਰਵਿੰਦਰ ਸਿੰਘ ਔਲਖ)-ਭਾਰਤ ਸਰਕਾਰ ਦੇ ਸਾਇੰਸ ਮੰਤਰਾਲੇ ਅਧੀਨ ਡੀ.ਬੀ.ਟੀ. ਵਲੋਂ ਖ਼ਾਲਸਾ ਕਾਲਜ ਪਟਿਆਲਾ ਨੂੰ ਸਟਾਰ ਕਾਲਜ ਦਾ ਰੁਤਬਾ ਪ੍ਰਦਾਨ ਕੀਤਾ ਗਿਆ ਹੈ ਜਿਸ ਤਹਿਤ ਕਾਲਜ ਦੇ ਫਿਜ਼ਿਕਸ, ਕੈਮਿਸਟਰੀ, ਬਾਇਓਟੈਕਨਾਲੋਜੀ ਅਤੇ ਮੈਥੇਮੈਟਿਕਸ ...
ਪਟਿਆਲਾ, 24 ਫਰਵਰੀ (ਜਸਪਾਲ ਸਿੰਘ ਢਿੱਲੋਂ)- ਨਗਰ ਨਿਗਮ ਪਟਿਆਲਾ ਵਲੋਂ ਪਿਛਲੇ ਸਾਲ ਅਵਾਰਾ ਡੰਗਰਾਂ ਨੂੰ ਫੜਨ ਦੀ ਮੁਹਿੰਮ ਸ਼ੁਰੂ ਕੀਤੀ ਗਈ ਸੀ, ਜਿਸ ਦੇ ਮੁੱਖ ਸੂਤਰਧਾਰ ਸੀਨੀਅਰ ਉਪ ਮੇਅਰ ਯੋਗਿੰਦਰ ਸਿੰਘ ਯੋਗੀ ਸੀ | ਉਨ੍ਹਾਂ ਅੱਜ ਵਿਸ਼ੇਸ਼ ਮੁਲਾਕਾਤ 'ਚ ਦੱਸਿਆ ਕਿ ...
ਪਟਿਆਲਾ, 24 ਫਰਵਰੀ (ਗੁਰਪ੍ਰੀਤ ਸਿੰਘ ਚੱਠਾ)- ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ 'ਤੇ ਆਪਹੁਦਰੀਆਂ ਦੇ ਦੋਸ਼ ਲਾਉਂਦਿਆਂ ਪਟਿਆਲੇ ਤੋਂ ਪਾਰਟੀ ਤੋਂ ਨਾਰਾਜ਼ ਹੋਏ ਆਗੂਆਂ ਵਲੋਂ ਦਿੱਤੇ ਅਸਤੀਫ਼ੇ ਤੋਂ ਬਾਅਦ ਪਾਰਟੀ ਦੇ ਜਨਰਲ ਸਕੱਤਰ ...
ਪਟਿਆਲਾ, 24 ਫਰਵਰੀ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ 13 ਮਾਰਚ 2020 ਨੂੰ 38ਵੀਂ ਕਨਵੋਕੇਸ਼ਨ ਕਰਵਾਈ ਜਾ ਰਹੀ ਹੈ | ਉਪ-ਕੁਲਪਤੀ ਡਾ. ਬੀ.ਐੱਸ. ਘੁੰਮਣ ਨੇ ਇਸ ਸਬੰਧ 'ਚ ਸੀਨੀਅਰ ਅਧਿਕਾਰੀਆਂ ਨਾਲ ਇਕ ਅਹਿਮ ਮੀਟਿੰਗ ਕੀਤੀ, ਜਿਸ 'ਚ ਡੀਨ ਅਕਾਦਮਿਕ ...
ਪਟਿਆਲਾ, 24 ਫਰਵਰੀ (ਜਸਪਾਲ ਸਿੰਘ ਢਿੱਲੋਂ)-ਨਗਰ ਨਿਗਮ 'ਚ ਇਸ ਵੇਲੇ ਜਾਇਦਾਦ ਕਰ ਦੇ ਰੂਪ 'ਚ ਲੋਕ ਛੋਟ ਨਾਲ ਇਸ ਨੂੰ ਜਮ੍ਹਾ ਕਰਵਾ ਰਹੇ ਹਨ | ਇਸ ਸਬੰਧੀ ਜੋ ਛੋਟ ਦਿੱਤੀ ਗਈ ਹੈ, ਉਹ ਛੋਟ 26 ਫਰਵਰੀ ਤੱਕ ਹੈ | ਇਸ ਸਬੰਧੀ ਜਾਇਦਾਦ ਕਰ ਲਈ ਲੋਕ ਲਗਾਤਾਰ ਆਪਣੇ ਜਾਇਦਾਦ ਕਰ ਦੀ ...
ਸਮਾਣਾ, 24 ਫਰਵਰੀ (ਹਰਵਿੰਦਰ ਸਿੰਘ ਟੋਨੀ)-ਪਿੰਡ ਬੰਮ੍ਹਣਾ ਦੇ ਸਾਬਕਾ ਸਰਪੰਚ ਬਲਬੀਰ ਸਿੰਘ ਦੇ ਲੜਕੇ ਗਮਦੂਰ ਸਿੰਘ ਜਿਨ੍ਹਾਂ ਦਾ ਬੀਤੇ ਦਿਨੀਂ ਅਚਾਨਕ ਦਿਹਾਂਤ ਹੋ ਗਿਆ ਸੀ, ਦੇ ਅਕਾਲ ਚਲਾਣਾ ਕਰ ਜਾਣ 'ਤੇ ਹਲਕਾ ਵਿਧਾਇਕ ਰਜਿੰਦਰ ਸਿੰਘ ਨੇ ਉਨ੍ਹਾਂ ਦੇ ਗ੍ਰਹਿ ...
ਪਟਿਆਲਾ, 24 ਫਰਵਰੀ (ਧਰਮਿੰਦਰ ਸਿੰਘ ਸਿੱਧੂ)-ਡੈਮੋਕੇ੍ਰਟਿਕ ਮਿਡ-ਡੇ-ਮੀਲ ਕੁੱਕ ਫ਼ਰੰਟ ਪੰਜਾਬ ਦੀ ਅਗਵਾਈ ਹੇਠ ਮਿਡ-ਡੇ-ਮੀਲ ਕੁੱਕ ਬੀਬੀਆਂ ਨੇ ਪਟਿਆਲਾ ਵਿਖੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨਾਲ ਉਨ੍ਹਾਂ ਰਿਹਾਇਸ਼ ਵਿਖੇ ਆਪਣੀਆਂ ਮੰਗਾਂ ਸਬੰਧੀ ਬੈਠਕ ਕੀਤੀ ...
ਪਟਿਆਲਾ, 24 ਫਰਵਰੀ (ਗੁਰਵਿੰਦਰ ਸਿੰਘ ਔਲਖ)-ਕਰਾਫ਼ਟ ਮੇਲੇ ਦੇ ਤੀਜੇ ਦਿਨ ਇਤਿਹਾਸਕਾਰਾਂ ਵਲੋਂ ਵਿਦਿਆਰਥੀਆਂ ਨੂੰ ਵੱਖ-ਵੱਖ ਰਾਜਾਂ ਦੀ ਲੱਗੀਆਂ ਸਟਾਲਾਂ 'ਤੇ ਲਿਜਾ ਕੇ ਉਨ੍ਹਾਂ ਦੇ ਸੱਭਿਆਚਾਰ ਬਾਰੇ ਜਾਣਕਾਰੀ ਦਿੱਤੀ ਗਈ | ਇਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ ...
ਪਟਿਆਲਾ, 24 ਫਰਵਰੀ (ਗੁਰਵਿੰਦਰ ਸਿੰਘ ਔਲਖ)-ਸਰਕਾਰੀ ਕਾਲਜ ਲੜਕੀਆਂ ਵਿਖੇ ਪਿ੍ੰ. ਡਾ. ਚਿਰੰਜੀਵ ਕੌਰ ਦੀ ਅਗਵਾਈ 'ਚ ਚੱਲ ਰਹੇ ਕੌਮੀ ਸੇਵਾ ਯੋਜਨਾ ਕੈਂਪ ਦੌਰਾਨ ਅੱਜ ਮਾਨਵ ਮੰਚ ਪਟਿਆਲਾ ਦੇ ਕਲਾਕਾਰਾਂ ਨੇ ਦੋ ਨਾਟਕਾਂ ਦਾ ਮੰਚਨ ਕੀਤਾ | ਐਨ.ਐਸ.ਐਸ. ਦੇ ਪ੍ਰੋਗਰਾਮ ਅਫ਼ਸਰ ...
ਰਾਜਪੁਰਾ, 24 ਫਰਵਰੀ (ਰਣਜੀਤ ਸਿੰਘ)-ਅੱਜ ਇੱਥੇ ਆਲ ਸਕੂਲ ਪੇਰੈਂਟਸ ਐਸੋਸੀਏਸ਼ਨ ਦੀ ਇਕ ਮੀਟਿੰਗ ਹੋਈ, ਜਿਸ 'ਚ ਸਰਕਾਰ ਦੁਆਰਾ ਮਾਪਿਆਂ ਦੇ ਹੱਕ 'ਚ ਲਏ ਗਏ ਫ਼ੈਸਲਿਆਂ ਦੀ ਪੁਰਜ਼ੋਰ ਸ਼ਲਾਘਾ ਕੀਤੀ ਗਈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਆਗੂਆਂ ਨੇ ਦੱਸਿਆ ਕਿ ਸਰਕਾਰ ਨੇ ...
ਪਟਿਆਲਾ, 24 ਫਰਵਰੀ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਦੇ ਰਾਜਨੀਤੀ ਵਿਗਿਆਨ ਵਿਭਾਗ ਦੇ ਵਿਦਿਆਰਥੀਆਂ, ਖੋਜਾਰਥੀਆਂ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਰਾਜਨੀਤੀ ਵਿਗਿਆਨ ਵਿਭਾਗ ਦੇ ਵਿਦਿਆਰਥੀਆਂ ਨੂੰ ਆ ਰਹੀਆਂ ਸਮੱਸਿਆਵਾਂ ਸਬੰਧੀ ਅਤੇ ...
ਨਾਭਾ, 24 ਫਰਵਰੀ (ਕਰਮਜੀਤ ਸਿੰਘ)-ਰਿਆਸਤੀ ਸ਼ਹਿਰ ਨਾਭਾ ਦੇ ਸਿੱਖ ਚਿੰਤਕ ਗੁਰਿੰਦਰਜੀਤ ਸਿੰਘ ਸੋਢੀ ਸਾਬਕਾ ਮੈਨੇਜਰ ਗੁ. ਸ੍ਰੀ ਹੇਮਕੁੰਟ ਸਾਹਿਬ ਆਪਣੇ ਸਾਥੀਆਂ ਸਮੇਤ ਭਾਰਤੀ ਜਨਤਾ ਪਾਰਟੀ 'ਚ ਸ਼ਾਮਿਲ ਹੋਏ | ਇਸ ਮੌਕੇ ਸਥਾਨਕ ਦਸਮੇਸ਼ ਕਾਲੋਨੀ 'ਚ ਹੋਏ ਇਕ ਸਾਦੇ ...
ਪਟਿਆਲਾ, 24 ਫਰਵਰੀ (ਗੁਰਪ੍ਰੀਤ ਸਿੰਘ ਚੱਠਾ)- ਬਾਰਾਂਦਰੀ ਬਾਗ਼ 'ਚ ਕਰਵਾਏ ਫਲਾਵਰ ਤੇ ਫੂਡ ਫ਼ੈਸਟੀਵਲ ਦੀ ਮਹਿਕ ਦਾ ਦਰਸ਼ਕਾਂ ਨੇ ਰਜਵਾਂ ਅਨੰਦ ਮਾਣਿਆ | ਅੱਜ ਤੀਸਰੇ ਦਿਨ ਪੰਜਾਬ ਦੇ ਸੱਭਿਆਚਾਰ ਤੇ ਸੈਰ ਸਪਾਟਾ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇੰਡੀਅਨ ...
ਪਟਿਆਲਾ, 24 ਫਰਵਰੀ (ਜਸਪਾਲ ਸਿੰਘ ਢਿੱਲੋਂ)-ਕੋਹਨੂਰ ਇਨਕਲ਼ੇਵ ਕਾਲੋਨੀ ਵਾਰਡ ਨੰਬਰ 29 ਦੀ ਇੰਟਰਲਾਕਿੰਗ ਸੜਕ ਬਣਾਉਣ ਦਾ ਕੰਮ ਹੋਇਆ ਸ਼ੁਰੂ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲੋਨੀ ਪ੍ਰਧਾਨ ਲਲਿਤੇਸ਼ਵਰ ਬੇਦੀ ਨੇ ਦੱਸਿਆ ਕਿ ਕਾਲੋਨੀ ਦੀ ਲਗਪਗ 200 ਮੀਟਰ ਲੰਬੀ ਸੜਕ, ...
ਨਾਭਾ, 24 ਫਰਵਰੀ (ਕਰਮਜੀਤ ਸਿੰਘ)- ਸ਼ਹੀਦ ਬਾਬਾ ਦੀਪ ਸਿੰਘ ਵੈੱਲਫੇਅਰ ਸੇਵਾ ਸੁਸਾਇਟੀ ਨਾਭਾ ਵਲੋਂ ਜੋ ਵੱਡਾ ਕਾਰਜ ਸ਼ਹੀਦ ਬਾਬਾ ਦੀਪ ਸਿੰਘ ਚੌਕ ਬਣਾ 15 ਫੁੱਟ ਦਾ ਖੰਡਾ ਸਾਹਿਬ ਸਥਾਪਤ ਕੀਤਾ ਗਿਆ | ਇਹ ਵੱਡਾ ਇਤਿਹਾਸਿਕ ਕਦਮ ਹੈ | ਇਹ ਵਿਚਾਰ ਸ਼ੋ੍ਰਮਣੀ ਗੁਰਦੁਆਰਾ ...
ਪਟਿਆਲਾ, 24 ਫਰਵਰੀ (ਪਰਗਟ ਸਿੰਘ ਬਲਬੇੜ੍ਹਾ)-ਪਟਿਆਲਾ ਮੀਡੀਆ ਕਲੱਬ ਵਲੋਂ ਅਮਰ ਹਸਪਤਾਲ ਦੇ ਸਹਿਯੋਗ ਨਾਲ ਮੈਗਾ ਮੈਡੀਕਲ ਕੈਂਪ ਕਲੱਬ ਦੇ ਮੁੱਖ ਦਫ਼ਤਰ 6-ਡੀ ਪਾਸੀ ਰੋਡ ਪਟਿਆਲਾ ਵਿਖੇ ਲਗਵਾਇਆ ਗਿਆ | ਕੈਂਪ ਦਾ ਉਦਘਾਟਨ ਸੀਨੀਅਰ ਪੱਤਰਕਾਰ ਜਸਵਿੰਦਰ ਸਿੰਘ ਦਾਖਾ, ਡਾ. ...
ਦੇਵੀਗੜ੍ਹ, 24 ਫਰਵਰੀ (ਮੁਖਤਿਆਰ ਸਿੰਘ ਨੌਗਾਵਾਂ)-ਯੂਨੀਵਰਸਿਟੀ ਕਾਲਜ ਮੀਰਾਂਪੁਰ ਵਿਖੇ ਕਾਲਜ ਇੰਚਾਰਜ ਪ੍ਰੋ. ਗੁਰਵਿੰਦਰ ਕੌਰ ਦੀ ਅਗਵਾਈ ਹੇਠ ਯੁਵਾ ਮਾਮਲੇ ਖੇਡ ਮੰਤਰਾਲਾ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ ਹੇਠ ਨਹਿਰੂ ਯੁਵਾ ਕੇਂਦਰ ਪਟਿਆਲਾ ਵਲੋਂ ਲੇਖਾਕਾਰ ...
ਸਮਾਣਾ, 24 ਫਰਵਰੀ (ਹਰਵਿੰਦਰ ਸਿੰਘ ਟੋਨੀ)-ਤ੍ਰੀਮੂਰਤੀ ਸ੍ਰੀ ਗੁਰੂ ਮੰਦਰ ਚਕਲਾ ਬਾਜ਼ਾਰ ਸਮਾਣਾ ਵਿਚ ਸੰਤ ਦਿਆਲ ਸੇਵਾਨੰਦ ਅਤੇ ਸੰਤ ਦਿਆਲ ਪ੍ਰੇਮਾਂ ਨੰਦ ਦੀ ਅਗਵਾਈ ਵਿਚ ਮਹਾਂਮੰਡਲੇਸ਼ਵਰ ਆਤਮ ਰਾਮਾਨੰਦ ਪੁਰੀ ਦੀ ਯਾਦ ਨੂੰ ਸਮਰਪਿਤ ਮੂਰਤੀ ਸਥਾਪਨਾ ਦਿਵਸ ...
ਪਟਿਆਲਾ, 24 ਫਰਵਰੀ (ਜ.ਸ. ਢਿੱਲੋਂ)-ਪਿਛਲੇ ਦਿਨੀਂ ਇਕ ਵੱਡੇ ਮਾਲ ਤੇ ਹੋਰਨਾਂ ਥਾਵਾਂ 'ਤੇ ਆਮਦਨ ਕਰ ਵਿਭਾਗ ਵਲੋਂ ਛਾਪਾ ਮਾਰਿਆ ਗਿਆ ਸੀ | ਇਸ ਮਾਮਲੇ 'ਚ ਇਕ ਨਗਰ ਨਿਗਮ ਦੇ ਚਰਚਿਤ ਐਸ.ਡੀ.ਓ. ਦਾ ਨਾਂਅ ਜੁੜਿਆ ਹੋਇਆ ਸੀ, ਨੂੰ ਅੱਜ ਆਮਦਨ ਕਰ ਵਿਭਾਗ ਕੋਲ ਪੇਸ਼ ਹੋਣਾ ਪਿਆ | ...
ਭਾਦਸੋਂ, 24 ਫਰਵਰੀ (ਪ੍ਰਦੀਪ ਦੰਦਰਾਲਾ)- ਵਣ ਰੇਂਜ ਭਾਦਸੋਂ ਤੇ ਵਣ ਸੰਪਤੀ ਦੀ ਕਾਮਯਾਬੀ ਲਈ ਸਮੂਹ ਸਟਾਫ਼ ਵਲੋਂ ਸਰਬੱਤ ਦੇ ਭਲੇ ਲਈ ਕੋਠੀ ਰਾਣੀ ਧੀ ਵਿਖੇ 40ਵਾਂ ਸਾਲਾਨਾ ਸ੍ਰੀ ਅਖੰਡ ਪਾਠ ਸਾਹਿਬ ਦਾ ਤਿੰਨ ਦਿਨਾਂ ਪਾਠ ਕਰ ਕੇ ਭੋਗ ਪਾਏ ਗਏ | ਇਸ ਮੌਕੇ ਗੁਰਮਤਿ ਵਿਚਾਰਾਂ ...
ਡਕਾਲਾ, 24 ਫਰਵਰੀ (ਮਾਨ)-ਗਊ ਸੇਵਾ ਕਮਿਸ਼ਨ ਪੰਜਾਬ ਦੇ ਚੇਅਰਮੈਨ ਸਚਿਨ ਸ਼ਰਮਾ ਨੇ ਅੱਜ ਬਲਬੇੜਾ ਵਿਖੇ ਡੇਰਾ ਬਾਬਾ ਬਖਤਾ ਨਾਥ ਵਲੋਂ ਚਲਾਈ ਜਾ ਰਹੀ ਗਊਸ਼ਾਲਾ ਦਾ ਵਿਸ਼ੇਸ਼ ਦੌਰਾ ਕੀਤਾ | ਇਸ ਮੌਕੇ ਬਾਬਾ ਗੁਰਮੁਖ ਨਾਥ ਨੇ ਸਚਿਨ ਸ਼ਰਮਾ ਨੂੰ ਜੀ ਆਇਆਂ ਆਖਿਆ ਅਤੇ ...
ਨਾਭਾ, 24 ਫਰਵਰੀ (ਕਰਮਜੀਤ ਸਿੰਘ)-ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਨਿੱਘੀ ਯਾਦ ਨੂੰ ਸਮਰਪਿਤ 14ਵਾਂ ਮਹਾਨ ਗੁਰਮਤਿ ਸਮਾਗਮ ਜੋ ਕਿ 28 ਫਰਵਰੀ ਦਿਨ ਸ਼ੁੱਕਰਵਾਰ ਨੂੰ ਗੁਰਦੁਆਰਾ ਸਾਹਿਬ ਪਿੰਡ ਟੌਹੜਾ ਵਿਖੇ ਹੋ ਰਿਹਾ ਹੈ | ਸਬੰਧੀ ਇਕ ਵਿਸ਼ੇਸ਼ ਬੈਠਕ ...
ਪਟਿਆਲਾ, 24 ਫਰਵਰੀ (ਮਨਦੀਪ ਸਿੰਘ ਖਰੋੜ)-ਸ਼ਾਹੀ ਸ਼ਹਿਰ ਪਟਿਆਲਾ 'ਚ ਜਿੱਥੇ ਆਏ ਦਿਨ ਕੋਈ ਨਾ ਕੋਈ ਜਥੇਬੰਦੀ ਵਲੋਂ ਧਰਨਾ ਲਗਾਉਣ ਕਾਰਨ ਸ਼ਹਿਰ 'ਚੋਂ ਲੰਘਣ ਵਾਲੇ ਰਾਹਗੀਰਾਂ ਨੂੰ ਘੰਟਿਆਂਬੱਧੀ ਰਸਤੇ 'ਚ ਰੁਕਣਾ ਪੈਂਦਾ ਹੈ, ਉੱਥੇ ਸ਼ਹਿਰ ਦੇ ਕਈ ਪ੍ਰਮੁੱਖ ਰਸਤਿਆਂ ...
ਦੇਵੀਗੜ੍ਹ, 24 ਫਰਵਰੀ (ਰਾਜਿੰਦਰ ਸਿੰਘ ਮੌਜੀ)-ਮਿਸ਼ਨ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਪਿੰਡ ਰਾਮਨਗਰ ਚੁੰਨੀਵਾਲਾ ਉਰਫ਼ ਦੇਵੀਗੜ੍ਹ ਦੇ ਸਰਪੰਚ ਸਤਪਾਲ ਸਿੰਘ ਅਤੇ ਸਮੁੱਚੀ ਪੰਚਾਇਤ ਵਲੋਂ ਅੱਜ ਪਿੰਡ ਵਿਚ ਸਾਫ਼ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ...
ਪਾਤੜਾਂ, 24 ਫਰਵਰੀ (ਜਗਦੀਸ਼ ਸਿੰਘ ਕੰਬੋਜ)-ਸੰਤ ਨਿਰੰਕਾਰੀ ਮਿਸ਼ਨ ਦੁਆਰਾ ਸਥਾਪਿਤ ''ਸੰਤ ਨਿਰੰਕਾਰੀ ਚੈਰੀਟੇਬਲ ਫਾਊਾਡੇਸ਼ਨ (ਦਿੱਲੀ)' ਬਰਾਂਚ ਪਾਤੜਾਂ ਵਲੋਂ ਪਾਤੜਾਂ ਦੇ ਸਰਕਾਰੀ ਹਸਪਤਾਲ ਦੀ ਸਫ਼ਾਈ ਕੀਤੀ ਗਈ | ਇਸ ਬਾਰੇ ਜਾਣਕਾਰੀ ਦਿੰਦਿਆਂ ਸੰਤ ਨਿਰੰਕਾਰੀ ...
ਸਮਾਣਾ, 24 ਫ਼ਰਵਰੀ (ਪ੍ਰੀਤਮ ਸਿੰਘ ਨਾਗੀ)-ਮਟਰਾਂ ਦੀ ਕਾਸ਼ਤ ਕਰਨ ਵਾਲੇ ਕਿਸਾਨ ਇਸ ਵਾਰ ਖ਼ੁਸ਼ ਹਨ | ਉਨ੍ਹਾਂ ਨੂੰ ਮੰਡੀ ਵਿਚ ਮਟਰਾਂ ਦਾ ਚੰਗਾ ਭਾਅ ਮਿਲ ਰਿਹਾ ਹੈ | ਪੰਜਾਬ ਵਿਚ ਇਸ ਦੀ ਖੇਤੀ ਦਾ ਆਲੂਆਂ ਤੋਂ ਬਾਅਦ ਦੂਜਾ ਨੰਬਰ ਹੈ | ਰਾਜ ਅੰਦਰ 31 ਹਜ਼ਾਰ ਹੈਕਟੇਅਰ ਤੋਂ ...
ਪਟਿਆਲਾ, 24 ਫਰਵਰੀ (ਪਰਗਟ ਸਿੰਘ ਬਲਬੇੜ੍ਹਾ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗਠਿਤ ਜਾਇਦਾਦ ਸਬ ਕਮੇਟੀ ਦੀ ਇਕੱਤਰਤਾ ਅੱਜ ਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬ ਵਿਖੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਅਤੇ ਅੰਤਿ੍ੰਗ ਕਮੇਟੀ ਮੈਂਬਰ ...
ਘਨੌਰ, 24 ਫਰਵਰੀ (ਜਾਦਵਿੰਦਰ ਸਿੰਘ ਜੋਗੀਪੁਰ)-ਕਈ ਦਿਨਾਂ ਤੋਂ ਬਿਮਾਰ ਚੱਲ ਰਹੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਗਜ਼ੈਕਟਿਵ ਮੈਂਬਰ ਜਥੇਦਾਰ ਜਸਮੇਰ ਸਿੰਘ ਲਾਛੜੂ ਦਾ ਸਾਬਕਾ ਵਿਧਾਇਕ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ, ਯੂਥ ਆਗੂ ਹੈਰੀ ਮੁਖਮੈਲਪੁਰ, ...
ਪਟਿਆਲਾ, 24 ਫਰਵਰੀ (ਜਸਪਾਲ ਸਿੰਘ ਢਿੱਲੋਂ)-ਆਮ ਆਦਮੀ ਪਾਰਟੀ ਦੇ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਲਗਾਤਾਰ ਲੋਕਾਂ ਦਾ ਜੁੜਨਾ ਜਾਰੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਵਕੀਲ ਰਜਿੰਦਰ ਸਿੰਘ ਮੋਹਲ ਨੇ ਦੱਸਿਆ ਕਿ 'ਆਪ' 'ਚ ਜੋ ਨਵੇਂ ਮੈਂਬਰ ਜੁੜੇ ...
ਸਮਾਣਾ, 24 ਫਰਵਰੀ (ਹਰਵਿੰਦਰ ਸਿੰਘ ਟੋਨੀ, ਸਾਹਿਬ ਸਿੰਘ)-ਸ੍ਰੀ ਗੁਰੂ ਤੇਗ ਬਹਾਦਰ ਯੁਵਕ ਸੇਵਾਵਾਂ ਕਲੱਬ ਸਮਾਣਾ ਵਲੋਂ ਇਕ ਖ਼ੂਨਦਾਨ ਕੈਂਪ ਗੁਰਦੁਆਰਾ ਸ੍ਰੀ ਲੰਗਰ ਹਾਲ ਵਿਖੇ ਲਗਾਇਆ ਗਿਆ | ਜਿਸ ਵਿਚ ਮੁੱਖ ਮਹਿਮਾਨ ਵਜੋਂ ਗੁਣਤਾਸ਼ਇੰਦਰ ਸਿੰਘ ਗੁਣੀ ਵੜੈਚ ਨੇ ...
ਰਾਜਪੁਰਾ, 24 ਫਰਵਰੀ (ਰਣਜੀਤ ਸਿੰਘ)-ਅੱਜ ਇੱਥੇ ਨਿਰੰਕਾਰੀ ਮਿਸ਼ਨ ਵਲੋਂ ਸ੍ਰੀ ਰਾਧੇ ਸ਼ਿਆਮ ਦੀ ਦੇਖ ਰੇਖ ਹੇਠ ਸ਼ਹਿਰ ਦੇ ਆਈ.ਟੀ.ਆਈ. ਰੋਡ, ਬਿਰਧ ਆਸ਼ਰਮ, ਪਾਰਕ ਅਤੇ ਹੋਰਨਾਂ ਥਾਵਾਂ 'ਤੇ ਸਫ਼ਾਈ ਕੀਤੀ ਗਈ | ਇਸ ਮੌਕੇ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਵਿਸ਼ੇਸ਼ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX