ਤਰਨ ਤਾਰਨ, 24 ਫਰਵਰੀ (ਹਰਿੰਦਰ ਸਿੰਘ)-ਤਰਨ ਤਾਰਨ ਦੇ ਨਜ਼ਦੀਕੀ ਪਿੰਡ ਕੋਟ ਜਸਪਤ ਵਿਖੇ ਜ਼ਮੀਨੀ ਵਿਵਾਦ ਕਾਰਨ ਉਸ ਸਮੇਂ ਖ਼ੂਨ ਸਫ਼ੇਦ ਹੋ ਗਿਆ, ਜਦ ਭਰਾ ਨੇ ਆਪਣੇ ਪਿਤਾ, ਪੁੱਤਰਾਂ ਅਤੇ ਹੋਰਨਾਂ ਨਾਲ ਮਿਲ ਕੇ ਛੋਟੇ ਭਰਾ ਬਲਦੇਵ ਸਿੰਘ ਦਾ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ | ਮਿ੍ਤਕ ਬਲਦੇਵ ਸਿੰਘ ਦੇ ਸਰੀਰ ਉਪਰ ਗੋਲੀਆਂ ਮਾਰਨ ਦੇ ਬਾਅਦ ਵੀ ਉਸ ਦੇ ਮਰੇ ਹੋਣ 'ਤੇ ਹਮਲਾਵਰ ਉਸ ਨੂੰ ਗੋਲੀਆਂ ਮਾਰਦੇ ਰਹੇ ਅਤੇ ਤੇਜ਼ਧਾਰ ਹਥਿਆਰਾਂ ਨਾਲ ਕੁੱਟਦੇ ਰਹੇ | ਕਤਲ ਕਰਨ ਤੋਂ ਬਾਅਦ ਸਾਰੇ ਹਮਲਾਵਰ ਮੌਕੇ ਤੋਂ ਫ਼ਰਾਰ ਹੋਣ 'ਚ ਕਾਮਯਾਬ ਹੋ ਗਏ | ਥਾਣਾ ਸਦਰ ਦੇ ਐੱਸ. ਐੱਚ. ਓ. ਮਨੋਜ ਕੁਮਾਰ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਪਲਵਿੰਦਰ ਕੌਰ ਪਤਨੀ ਬਲਦੇਵ ਸਿੰਘ ਵਾਸੀ ਕੋਟ ਜਸਪਤ ਨੇ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਦੱਸਿਆ ਕਿ ਉਸ ਦੇ ਪਤੀ ਬਲਦੇਵ ਸਿੰਘ ਦੇ ਪਿਤਾ ਜਗਤਾਰ ਸਿੰਘ ਨੇ ਉਨ੍ਹਾਂ ਦੇ ਹਿੱਸੇ ਆਉਂਦੀ ਜ਼ਮੀਨ ਆਪਣੇ ਦੂਸਰੇ ਲੜਕੇ ਸੁਖਦੇਵ ਸਿੰਘ ਨੂੰ ਦੇ ਦਿੱਤੀ ਸੀ | ਇਸ ਜ਼ਮੀਨ ਕਾਰਨ ਉਨ੍ਹਾਂ ਦਾ ਝਗੜਾ ਰਹਿੰਦਾ ਸੀ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਚਾਚੇ ਮੋਹਨ ਸਿੰਘ ਦੇ ਪੁੱਤਰ ਰਸ਼ਪਾਲ ਸਿੰਘ ਦੇ ਵਿਆਹ ਦੀ ਸੋਮਵਾਰ ਨੂੰ ਪਾਰਟੀ ਸੀ ਅਤੇ ਉਸ ਦਾ ਸਾਰਾ ਪਰਿਵਾਰ ਇਸ ਪਾਰਟੀ 'ਚ ਸ਼ਾਮਿਲ ਸੀ | ਉਨ੍ਹਾਂ ਦੱਸਿਆ ਕਿ ਇਸੇ ਦੌਰਾਨ ਉਸ ਦਾ ਸਹੁਰਾ ਜਗਤਾਰ ਸਿੰਘ, ਜੇਠ ਸੁਖਦੇਵ ਸਿੰਘ, ਉਸ ਦੇ ਲੜਕੇ ਮਨਜਿੰਦਰ ਸਿੰਘ, ਅਮਾਨਤ ਸਿੰਘ, ਸੁਖਦੇਵ ਸਿੰਘ ਦੀ ਪਤਨੀ ਰਣਜੀਤ ਕੌਰ, ਸੁਖਦੇਵ ਦੀ ਮਾਤਾ ਪਰਮਜੀਤ ਕੌਰ, ਸੁਖਦੇਵ ਸਿੰਘ ਦਾ ਸਾਲਾ ਗੁਰਮੀਤ ਸਿੰਘ ਵਾਸੀ ਰੱਤੋਕੇ, ਕਸ਼ਮੀਰ ਸਿੰਘ ਕੱਦਗਿੱਲ ਅਤੇ 5-6 ਅਣਪਛਾਤੇ ਵਿਅਕਤੀ ਹਥਿਆਰਾਂ ਸਮੇਤ ਉੱਥੇ ਪਹੁੰਚ ਗਏ, ਜਿੱਥੇ ਉਨ੍ਹਾਂ ਨੇ ਉਸ ਦੇ ਪਤੀ ਬਲਦੇਵ ਸਿੰਘ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ | ਉਨ੍ਹਾਂ ਦੱਸਿਆ ਕਿ ਬਲਦੇਵ ਸਿੰਘ ਦੇ ਗੋਲੀਆਂ ਲੱਗਣ ਨਾਲ ਮੌਤ ਹੋਣ ਦੇ ਬਾਵਜੂਦ ਉਸ ਦਾ ਸਹੁਰਾ ਜਗਤਾਰ ਸਿੰਘ, ਜੇਠ ਸੁਖਦੇਵ ਸਿੰਘ ਅਤੇ ਉਸ ਦੇ ਲੜਕੇ ਮਰੇ ਹੋਏ ਬਲਦੇਵ ਸਿੰਘ ਦੇ ਸਰੀਰ 'ਤੇ ਗੋਲੀਆਂ ਮਾਰ ਦੇ ਰਹੇ ਅਤੇ ਤੇਜ਼ਧਾਰ ਹਥਿਆਰਾਂ ਨਾਲ ਕੁੱਟਦੇ ਰਹੇ | ਉਨ੍ਹਾਂ ਦੱਸਿਆ ਕਿ ਉਕਤ ਹਮਲਾਵਰਾਂ ਦੇ ਸਾਹਮਣੇ ਕਿਸੇ ਦੀ ਹਿੰਮਤ ਨਹੀਂ ਪਈ ਕਿ ਉਹ ਇਨ੍ਹਾਂ ਨੂੰ ਅੱਗੇ ਹੋ ਕੇ ਛੁਡਾਵੇ | ਹਮਲਾਵਰਾਂ ਨੇ ਉਸ ਦੀ ਅਤੇ ਉਸ ਦੀ ਲੜਕੀ ਦੀ ਵੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਕਾਰਾ ਕਰਨ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਏ |
ਛੇਹਰਟਾ, 24 ਫਰਵਰੀ (ਸੁਰਿੰਦਰ ਸਿੰਘ ਵਿਰਦੀ)-ਥਾਣਾ ਛੇਹਰਟਾ ਦੇ ਇਲਾਕਾ ਘੰਣੂਪੁਰ ਕਾਲੇ ਸਥਿਤ ਰਿਆਸਤ (ਹਰਪਾਲ) ਐਵੀਨਿਊ ਵਿਖੇ ਅੱਜ ਦਿਨ-ਦਿਹਾੜੇ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਇਕ ਨੌਜਵਾਨ ਵਲੋਂ ਘਰ 'ਚ ਦਾਖ਼ਲ ਹੋ ਕੇ ਇਕ ਨੌਜਵਾਨ ਦੇ ਸਿਰ 'ਚ ਗੋਲੀ ਮਾਰ ਕੇ ਮੌਕੇ ਤੋਂ ...
ਚੰਡੀਗੜ੍ਹ, 24 ਫਰਵਰੀ (ਅਜੀਤ ਬਿਊਰੋ)-ਕੇਂਦਰ ਸਰਕਾਰ ਨੇ ਅੱਜ ਸਾਉਣੀ ਮੰਡੀਕਰਨ ਸੀਜ਼ਨ-2019-20 ਦੌਰਾਨ ਝੋਨੇ ਦੀ ਖ਼ਰੀਦ ਲਈ ਨਗਦ ਕਰਜ਼ਾ ਹੱਦ (ਸੀ.ਸੀ.ਐਲ.) ਦੀ ਮਿਆਦ 'ਚ 29 ਫਰਵਰੀ, 2020 ਤੱਕ ਵਾਧਾ ਕਰ ਦਿੱਤਾ ਹੈ | ਇਸ ਕਦਮ ਨਾਲ ਜਨਤਕ ਵਿੱਤੀ ਪ੍ਰਬੰਧਨ ਪ੍ਰਣਾਲੀ (ਪੀ.ਐਫ.ਐਮ.ਐਸ.) ...
ਚੰਡੀਗੜ੍ਹ, 24 ਫਰਵਰੀ (ਹਰਕਵਲਜੀਤ ਸਿੰਘ/ਵਿਕਰਮਜੀਤ ਸਿੰਘ ਮਾਨ)-ਪੰਜਾਬ ਵਿਧਾਨ ਸਭਾ 'ਚ ਅੱਜ ਡੀ.ਜੀ.ਪੀ. ਦਿਨਕਰ ਗੁਪਤਾ ਵਲੋਂ ਦਿੱਤੇ ਗਏ ਵਿਵਾਦਿਤ ਬਿਆਨ ਅਤੇ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਵਿਰੁੱਧ ਪੰਜਾਬ ਪੁਲਿਸ ਦੇ ਇਕ ਅਧਿਕਾਰੀ ਵਲੋਂ ਅੱਤਵਾਦੀਆਂ ...
ਸੁਰਿੰਦਰ ਕੋਛੜ
ਅੰਮਿ੍ਤਸਰ, 24 ਫਰਵਰੀ-ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀ. ਐਸ. ਜੀ. ਪੀ. ਸੀ.) ਨੇ ਕਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਕੀਰਤਨ ਲਈ ਆਪਣੀ ਇੱਛਾ ਮੁਤਾਬਕ ਜਦੋਂ ਚਾਹੇ ਜਥੇ ...
ਨਵਾਂਸ਼ਹਿਰ, 24 ਫਰਵਰੀ (ਗੁਰਬਖਸ਼ ਸਿੰਘ ਮਹੇ)-ਨਜ਼ਦੀਕੀ ਪਿੰਡ ਦੇ ਇਕ ਲੜਕੇ ਵਲੋਂ ਪ੍ਰੇਮ ਵਿਆਹ ਤੋਂ ਮੁਕਰਨ ਕਰਕੇ 20 ਸਾਲਾ ਵਿਦਿਆਰਥਣ ਵਲੋਂ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਤਮ-ਹੱਤਿਆ ਕਰ ਲੈਣ ਦੀ ਖ਼ਬਰ ਹੈ | ਮਾਮਲੇ ਨੂੰ ਲੈ ਕੇ ਥਾਣਾ ਰਾਹੋਂ ਅਧੀਨ ਪੈਂਦੇ ਇਕ ਪਿੰਡ ...
ਚੰਡੀਗੜ੍ਹ, 24 ਫਰਵਰੀ (ਸੁਰਜੀਤ ਸਿੰਘ ਸੱਤੀ)-ਬਹਿਬਲ ਕਲਾਂ ਗੋਲੀਬਾਰੀ ਕੇਸ ਦੇ ਮੁੱਖ ਗਵਾਹ ਸੁਰਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ 'ਤੇ ਗੋਲੀ ਚਲਾਉਣ ਅਤੇ ਧਮਕੀਆਂ ਦੇਣ ਦੇ ਦੋਸ਼ 'ਚ ਫਸੇ ਜਗਦੀਪ ਸਿੰਘ ਤੇ ਲਵਪ੍ਰੀਤ ਸਿੰਘ, ਜਿਹੜੇ ਕਿ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ...
ਚੰਡੀਗੜ੍ਹ, 24 ਜਨਵਰੀ (ਸੁਰਜੀਤ ਸਿੰਘ ਸੱਤੀ)-ਗੈਂਗਸਟਰ ਸੁੱਖਾ ਕਾਹਲਵਾਂ 'ਤੇ ਆਧਾਰਿਤ ਬਣੀ ਫ਼ਿਲਮ 'ਸ਼ੂਟਰ' 'ਤੇ ਪੰਜਾਬ ਸਰਕਾਰ ਵਲੋਂ ਲਗਾਈ ਪਾਬੰਦੀ ਹਟਵਾਉਣ ਲਈ ਨਿਰਮਾਤਾ ਕੇਵਲ ਸਿੰਘ ਵਲੋਂ ਦਾਖ਼ਲ ਕੀਤੀ ਪਟੀਸ਼ਨ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸੋਮਵਾਰ ਨੂੰ ...
ਚੰਡੀਗੜ੍ਹ, 24 ਫਰਵਰੀ (ਅਜਾਇਬ ਸਿੰਘ ਔਜਲਾ)-ਅੱਜ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਅਤੇ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਸੱਦੇ 'ਤੇ ਜੋ ਰੋਸ ਰੈਲੀ ਸੈਕਟਰ 25 ਦੇ ਮੈਦਾਨ 'ਚ ਕੀਤੇ ਜਾਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਉਸ ਦੇ ਮੱਦੇਨਜ਼ਰ ਚੰਡੀਗੜ੍ਹ ਪ੍ਰਸ਼ਾਸਨ ਵਲੋਂ ...
ਅੰਮਿ੍ਤਸਰ, 24 ਫਰਵਰੀ (ਵਿਸ਼ੇਸ਼ ਪ੍ਰਤੀਨਿਧ)-ਓਡੀਸ਼ਾ 'ਚ ਇਤਿਹਾਸਕ ਗੁਰਦੁਆਰਾ ਗੁਰੂ ਨਾਨਕ ਦਾਤਨ ਸਾਹਿਬ ਕੱਟਕ ਵਿਖੇ ਇਕ ਵਿਅਕਤੀ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਚੁੱਕਣ ਦੀ ਕੋਸ਼ਿਸ਼ ਕਰਨ ਦੀ ਨਿਖੇਧੀ ਕਰਦਿਆਂ ਸ਼੍ਰੋਮਣੀ ਕਮੇਟੀ ਦੇ ...
ਬਟਾਲਾ, 24 ਫਰਵਰੀ (ਕਾਹਲੋਂ)-ਪੰਜਾਬ ਸਰਕਾਰ ਵਲੋਂ ਪੀ.ਐਚ.ਡੀ. ਚੈਂਬਰ ਆਫ ਕਾਮਰਸ ਐਾਡ ਇੰਡਸਟਰੀ ਦੇ ਸਹਿਯੋਗ ਨਾਲ 27 ਫਰਵਰੀ ਤੋਂ 2 ਮਾਰਚ ਤੱਕ ਰਾਸ਼ਟਰੀ ਪਸ਼ੂ ਧਨ ਚੈਂਪੀਅਨਸ਼ਿਪ ਅਤੇ ਐਗਰੀ ਐਕਸਪੋ-2020 ਕਰਵਾਈ ਜਾ ਰਹੀ ਹੈ | ਦੁੱਧ ਚੁਆਈ ਅਤੇ ਨਸਲ ਦੇ ਮੁਕਾਬਲਿਆਂ ਵਿਚ ...
ਅੰਮਿ੍ਤਸਰ, 24 ਫਰਵਰੀ (ਸੁਰਿੰਦਰ ਕੋਛੜ)-ਟਿਕ-ਟਾਕ ਬਣਾਉਣ ਦਾ ਸ਼ੌਾਕ ਲੋਕਾਂ ਦੇ ਸਿਰ ਚੜ੍ਹ ਬੋਲ ਰਿਹਾ ਹੈ | ਹੋਰਨਾਂ ਧਾਰਮਿਕ ਤੇ ਵਿਰਾਸਤੀ ਸਮਾਰਕਾਂ ਦੇ ਬਾਅਦ ਹੁਣ ਪਾਕਿਸਤਾਨ ਦੇ ਬਾਨੀ ਮੁਹੰਮਦ ਅਲੀ ਜ਼ਿਨਾਹ ਦੀ ਕਰਾਚੀ ਸਥਿਤ ਕਬਰ ਸਾਹਮਣੇ ਇਕ ਲੜਕੀ ਵਲੋਂ ਕੀਤੇ ...
ਚੰਡੀਗੜ੍ਹ, 24 ਫਰਵਰੀ (ਅਜੀਤ ਬਿਊਰੋ)-ਪੰਜਾਬ ਰਾਜ 'ਚ ਸਕੂਲੀ ਵਿਦਿਆਰਥੀਆਂ ਨੂੰ ਸੁਰੱਖਿਅਤ ਆਵਾਜਾਈ ਵਾਹਨ ਮੁਹੱਈਆ ਕਰਵਾਉਣ ਲਈ ਅੱਜ ਰਾਜ ਟਰਾਂਸਪੋਰਟ ਵਿਭਾਗ ਵਲੋਂ ਮੋਟਰ ਵਹੀਕਲ ਐਕਟ ਅਤੇ ਸਕੂਲ ਵਾਹਨ ਸਕੀਮ ਦੀ ਉਲੰਘਣਾ ਕਰਨ ਵਾਲਿਆਂ ਿਖ਼ਲਾਫ਼ ਕਾਰਵਾਈ ਕਰਨ ਲਈ ...
ਚੰਡੀਗੜ੍ਹ, 24 ਫਰਵਰੀ (ਗੁਰਪ੍ਰੀਤ ਸਿੰਘ ਜਾਗੋਵਾਲ)-ਚੰਡੀਗੜ੍ਹ ਦੀ ਬੁੜੈਲ ਜੇਲ੍ਹ 'ਚ ਇਕ 26 ਸਾਲਾਂ ਦੇ ਹਵਾਲਾਤੀ ਨੇ ਬਾਥਰੂਮ ਅੰਦਰ ਫਾਹਾ ਲਗਾ ਕੇ ਆਤਮ-ਹੱਤਿਆ ਕਰ ਲਈ | ਮੌਤ ਦਾ ਪਤਾ ਲੱਗਦੇ ਪਰਿਵਾਰਕ ਮੈਂਬਰਾਂ ਨੇ ਇਕੱਠੇ ਹੋ ਕੇ ਸੈਕਟਰ 32 ਹਸਪਤਾਲ 'ਚ ਪ੍ਰਦਰਸ਼ਨ ਕੀਤਾ ...
ਜਲੰਧਰ, 24 ਫਰਵਰੀ (ਸ਼ਿਵ ਸ਼ਰਮਾ)- ਜੀ. ਐੱਸ. ਟੀ. ਲਾਗੂ ਹੋਣ ਤੋਂ ਬਾਅਦ ਪੰਜਾਬ ਸਰਕਾਰ ਨੇ ਰਾਜ ਦੇ 6 ਮੋਬਾਈਲ ਵਿੰਗ ਤੋਂ ਬਿਨਾਂ ਬਿੱਲ ਦੇ ਸਾਮਾਨ ਦੀ ਜਾਂਚ ਕਰਨ ਦਾ ਕੰਮ ਵਾਪਸ ਲੈ ਲਿਆ ਹੈ ਤੇ ਹੁਣ ਮੋਬਾਈਲ ਵਿੰਗ ਨੂੰ ਜੀ. ਐੱਸ. ਟੀ. ਦੀਆਂ ਸਲਾਨਾ ਰਿਟਰਨਾਂ ਦਾ ਆਡਿਟ ਕਰਨ ...
ਕਪੂਰਥਲਾ, 24 ਫਰਵਰੀ (ਸਡਾਨਾ)-ਅਧਿਆਪਕ ਦਲ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਜਵਾਹਰ ਨਗਰ ਲੁਧਿਆਣਾ ਵਿਖੇ ਚੇਅਰਮੈਨ ਤਜਿੰਦਰ ਸਿੰਘ ਸੰਗਰੇੜੀ, ਸੂਬਾ ਪ੍ਰਧਾਨ ਗੁਰਜੰਟ ਸਿੰਘ ਵਾਲੀਆ ਤੇ ਸਕੱਤਰ ਜਨਰਲ ਪਿ੍ੰਸੀਪਲ ਦਰਸ਼ਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ...
ਚੰਡੀਗੜ, 24 ਫਰਵਰੀ (ਅਜਾਇਬ ਸਿੰਘ ਔਜਲਾ)-ਗਾਇਕ ਅਤੇ ਅਦਾਕਾਰ ਸਤਿੰਦਰ ਸਰਤਾਜ ਦੀ ਫ਼ਿਲਮ ਦਾ ਜਿਉਂ ਹੀ ਟ੍ਰੇਲਰ ਦਰਸ਼ਕਾਂ ਦੇ ਸਾਹਮਣੇ ਆਇਆ ਹੈ, ਉਸ ਨੂੰ ਭਰਵਾਂ ਹੁੰਗਾਰਾ ਮਿਲ ਰਿਹੈ | ਪੰਜਾਬੀ ਗਾਇਕੀ 'ਚ ਵੱਖਰੀ ਪੈੜਾਂ ਪਾਉਣ ਵਾਲੇ ਨਾਮਵਰ ਗਾਇਕ, ਗੀਤਕਾਰ ਤੇ ਹੁਣ ...
ਅੰਮਿ੍ਤਸਰ, 24 ਫ਼ਰਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਦਿੱਲੀ ਵਿਧਾਨ ਸਭਾ 'ਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਪੰਜਾਬ 'ਚ ਸਿਆਸਤ ਨਵੀਂ ਕਰਵਟ ਲੈ ਰਹੀ ਹੈ | ਸੂਬੇ 'ਚ ਸੱਤਾਧਾਰੀ ਕਾਂਗਰਸ ਦੀ ਤਰਸਯੋਗ ਹਾਲਤ, ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਅੰਦਰੂਨੀ ...
ਸੰਗਰੂਰ, 24 ਫਰਵਰੀ (ਸੁਖਵਿੰਦਰ ਸਿੰਘ ਫੁੱਲ)-ਬੀਤੇ ਦਿਨ ਭਾਈ ਗੁਰਦਾਸ ਗਰੁੱਪ ਆਫ਼ ਇੰਸਟੀਚਿਊਟ ਦੇ ਕਈ ਹੋਰ ਨੌਜਵਾਨ ਚੰਗੀਆਂ ਕੰਪਨੀਆਂ ਵਿਚ ਨੌਕਰੀਆਂ ਹਾਸਲ ਕਰਨ 'ਚ ਕਾਮਯਾਬ ਹੋਏ ਹਨ | ਜਾਣਕਾਰੀ ਮੁਤਾਬਿਕ ਸੈਕ (ਸੁਐਬ ਆਟੋਮੋਟਿਵ ਕਾਰਪੋਰੇਸ਼ਨ) ਕੰਪਨੀ ਵਲੋਂ ਭਾਈ ...
ਬਾਘਾ ਪੁਰਾਣਾ-ਸੰਤ ਬਾਬਾ ਭਾਗ ਸਿੰਘ ਦਾ ਜਨਮ ਮਾਤਾ ਖੇਮ ਕੌਰ ਦੀ ਕੁੱਖੋਂ ਪਿਤਾ ਚੇਤ ਸਿੰਘ ਦੇ ਗ੍ਰਹਿ ਨੱਥੋਕੇ ਵਿਖੇ ਸਾਲ 1930 'ਚ ਹੋਇਆ | ਸੰਤ ਬਾਬਾ ਭਾਗ ਸਿੰਘ ਨੇ ਕਿਤਾਬੀ ਅਤੇ ਗੁਰਮਤਿ ਦੀ ਸਿੱਖਿਆ ਦਮਦਮੀ ਟਕਸਾਲ ਬੋਪਾਰਾਏ ਤੋਂ ਹਾਸਲ ਕੀਤੀ | ਆਪ ਨੇ ਸਾਲ 1956 'ਚ ਆਪਣੇ ...
ਅਬੋਹਰ, 24 ਫਰਵਰੀ (ਕੁਲਦੀਪ ਸਿੰਘ ਸੰਧੂ)-ਇੱਥੇ ਹਨੂਮਾਨਗੜ੍ਹ ਰੋਡ 'ਤੇ ਸਥਿਤ ਬੀ.ਐਸ.ਐਫ. ਛਾਉਣੀ 'ਚ ਇਕ ਜਵਾਨ ਨੇ ਡਿਊਟੀ ਦੌਰਾਨ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ | ਥਾਣਾ ਸਿਟੀ-2 ਦੇ ਸਹਾਇਕ ਥਾਣੇਦਾਰ ਵਿਨੋਦ ਕੁਮਾਰ ਨੇ ਦੱਸਿਆ ਕਿ ਸਿਪਾਹੀ ਅਨੂਪ ਉੜਾਂਗ ਪੁੱਤਰ ਦੇਬਾ ...
ਫ਼ਾਜ਼ਿਲਕਾ, 24 ਫਰਵਰੀ (ਦਵਿੰਦਰ ਪਾਲ ਸਿੰਘ)-ਪੰਜਾਬ ਪੁਲਿਸ ਅਤੇ ਨਾਮੀ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਵਿਚਕਾਰ 2015 'ਚ ਹੋਏ ਮੁਕਾਬਲੇ ਦੇ ਮਾਮਲੇ ਵਿਚ ਫ਼ਾਜ਼ਿਲਕਾ ਜ਼ਿਲ੍ਹਾ ਅਦਾਲਤ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਉਸ ਦੇ ਸਾਥੀਆਂ ਨੂੰ ਬਰੀ ਕਰਨ ਦੇ ਹੁਕਮ ...
ਜੋਗਿੰਦਰ ਸਿੰਘ ਕੰਡਿਆਲ ਜ਼ੀਰਾ, 24 ਫਰਵਰੀ-ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਾਲ 2006 ਦੀ ਸਰਕਾਰ ਨੇ ਪੰਜਾਬ ਦੇ ਸ਼ਰਾਬ ਠੇਕਿਆਂ ਤੋਂ ਮਾਫ਼ੀਆ ਦਾ ਕਬਜ਼ਾ ਤੋੜ ਕੇ ਸ਼ਰਾਬ ਠੇਕੇ ਠੇਕਿਆਂ ਦਾ ਕਾਰੋਬਾਰ ਆਮ ਲੋਕਾਂ ਲਈ ਸ਼ੁਰੂ ਕਰ ਦਿੱਤਾ ਸੀ, ਜਿਸ ਦੌਰਾਨ ਸ਼ਰਾਬ ...
ਅਜੀਤਵਾਲ, 24 ਫਰਵਰੀ (ਸ਼ਮਸ਼ੇਰ ਸਿੰਘ ਗਾਲਿਬ)-ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ ਦੇ ਵਿਦਿਆਰਥੀ, ਵਿਦਵਾਨ, ਕਥਾਵਾਚਕ, ਧਾਰਮਿਕ ਗ੍ਰੰਥਾਂ ਦੇ ਖੋਜੀ ਲੇਖਕ ਸੰਤ ਵੀਰ ਸਿੰਘ ਮੱਦੋਕੇ ਦਾ ਪੰਜ ਭੂਤਕ ਸਰੀਰ ਦਾ ਸਸਕਾਰ ਹਜ਼ਾਰਾਂ ਸੰਗਤ ਦੀ ...
ਫ਼ਿਰੋਜ਼ਪੁਰ, 24 ਫਰਵਰੀ (ਰਾਕੇਸ਼ ਚਾਵਲਾ)-ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਹੋਮਿਓਪੈਥਿਕ ਮੈਡੀਕਲ ਅਫ਼ਸਰਾਂ ਵਾਸਤੇ ਕੱਢੀ ਭਰਤੀ 'ਚ ਯੋਗਤਾ ਰੱਖਣ ਵਾਲੇ ਦੋ ਮੈਡੀਕਲ ਅਫ਼ਸਰ ਭਰਤੀ ਨਾ ਕਰਨ 'ਤੇ ਜਾਰੀ ਨੋਟਿਸ ਉਪਰੰਤ ਪੰਜਾਬ ਸਰਕਾਰ ਨੇ ਪਟੀਸ਼ਨ ਦਾ ਫ਼ੈਸਲਾ ਹੋਣ ...
ਸੰਗਰੂਰ, 24 ਫਰਵਰੀ (ਸੁਖਵਿੰਦਰ ਸਿੰਘ ਫੁੱਲ)-ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦਾ ਵਫ਼ਦ ਡਾ. ਤੇਜਵੰਤ ਮਾਨ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਅਗਵਾਈ 'ਚ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾਂ ਨੂੰ ਪੰਜਾਬੀ ਭਾਸ਼ਾ ਨੂੰ ...
ਅੰਮਿ੍ਤਸਰ, 24 ਫਰਵਰੀ (ਵਿ: ਪ੍ਰ: )-ਸ੍ਰੀ ਗੁਰੂ ਨਾਨਕ ਦੇਵ ਜੀ 550 ਸਾਲਾ ਪ੍ਰਕਾਸ਼ ਪੁਰਬ ਸਮਰਪਿਤ ਸ਼ੋ੍ਰਮਣੀ ਕਮੇਟੀ ਵਲੋਂ ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਵਿਖੇ ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਭਾ ਸੁਸਾਇਟੀਆਂ ਅਤੇ ਕਾਰ ਸੇਵਾ ਵਾਲੇ ਮਹਾਂਪੁਰਖਾਂ ਦੇ ...
ਰਾਜਾਸਾਂਸੀ, 24 ਫਰਵਰੀ (ਹੇਰ/ਹਰਦੀਪ ਸਿੰਘ ਖੀਵਾ)-ਬੀਤੀ ਦੇਰ ਰਾਤ ਮਲੇਸ਼ੀਆ ਦੇ ਕੁਆਲਾਲੰਪੁਰ ਤੋਂ ਅੰਮਿ੍ਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੁੱਜੀ ਏਅਰ ਏਸ਼ੀਆ ਦੀ ਉਡਾਣ ਰਾਹੀਂ ਇਕ ਯਾਤਰੀ 'ਚ ਕੋਰੋਨਾ ਵਾਇਰਸ ਦੇ ਲੱਛਣ ...
ਜਲੰਧਰ, 24 ਫਰਵਰੀ (ਮੇਜਰ ਸਿੰਘ)-ਪੰਜਾਬ ਸਰਕਾਰ ਦੇ ਪ੍ਰਵਾਸੀ ਪੰਜਾਬੀਆਂ ਪ੍ਰਤੀ ਰੁੱਖ਼ੇ ਵਤੀਰੇ ਤੋਂ ਵਿਦੇਸ਼ਾਂ 'ਚ ਰਹਿ ਕੇ ਪੰਜਾਬ ਦੇ ਲੋਕ ਭਲਾਈ ਕੰਮਾਂ ਲਈ ਵੱਡੀਆਂ ਰਕਮਾਂ ਖਰਚ ਕਰਨ ਵਾਲੇ ਪੰਜਾਬੀਆਂ 'ਚ ਭਾਰੀ ਨਿਰਾਸ਼ਾ ਹੈ | ਜਲੰਧਰ ਨੇੜਲੇ ਪਿੰਡ ਗਾਖਲ ਦੇ ...
ਬਠਿੰਡਾ ਛਾਉਣੀ, 24 ਫਰਵਰੀ (ਪਰਵਿੰਦਰ ਸਿੰਘ ਜੌੜਾ)-ਚੀਨ ਵਿਚ ਫੈਲੇ ਕਰੋਨਾ ਵਾਇਰਸ ਜਿਸ ਨੇ ਹੁਣ ਤੱਕ ਤਿੰਨ ਹਜ਼ਾਰ ਦੇ ਕਰੀਬ ਮਨੁੱਖੀ ਜਾਨਾਂ ਲੈ ਲਈਆਂ ਹਨ, ਕਾਰਨ ਅਮਰੀਕਾ-ਚੀਨ ਵਪਾਰ ਵਿਚ ਬਣੀ ਅਨਿਸਚਿਤਤਾ ਦੇ ਚਲਦਿਆਂ ਸੋਨੇ ਦਾ ਭਾਅ ਅਸਮਾਨੀਂ ਚੜ੍ਹ ਗਿਆ ਹੈ | ਪਿਛਲੇ ...
ਜਲੰਧਰ, 24 ਫਰਵਰੀ (ਅ.ਬ)-ਸੰਗਰੂਰ ਵਿਖੇ ਸ. ਸੁਖਦੇਵ ਸਿੰਘ ਢੀਂਡਸਾ ਦੀ ਰੈਲੀ ਵਿਚ ਹੜ੍ਹ ਦੇ ਰੂਪ ਵਿਚ ਸ਼ਾਮਿਲ ਹੋਏ ਸੰਗਰੂਰ ਜ਼ਿਲ੍ਹੇ ਦੇ ਲੋਕਾਂ ਦਾ ਦਿਲੋਂ ਧੰਨਵਾਦ ਕਰਦੇ ਹੋਏ ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਦੇ ਪ੍ਰਧਾਨ ਸ. ਮਨਜੀਤ ਸਿੰਘ ਭੋਮਾ ਅਤੇ ਮੁੱਖ ...
ਜਲੰਧਰ, 24 ਫਰਵਰੀ (ਮੇਜਰ ਸਿੰਘ)-ਐਨ. ਆਰ. ਆਈ. ਸਭਾ ਦੇ ਪ੍ਰਧਾਨ ਦੀ 7 ਮਾਰਚ ਨੂੰ ਹੋਣ ਵਾਲੀ ਚੋਣ ਲਈ ਤਿੰਨ ਉਮੀਦਵਾਰ ਮੈਦਾਨ 'ਚ ਰਹਿ ਗਏ ਹਨ | ਨਾਮਜ਼ਦਗੀ ਪੱਤਰ ਵਾਪਸ ਲੈਣ ਦੇ ਆਖ਼ਰੀ ਦਿਨ ਇਕ ਉਮੀਦਵਾਰ ਸ੍ਰੀਮਤੀ ਸੁਰਿੰਦਰਜੀਤ ਕੌਰ ਗਿੱਲ ਮੈਦਾਨ 'ਚੋਂ ਹਟ ਗਏ | ਹੁਣ ਸਭਾ ਦੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX