ਫ਼ਿਰੋਜ਼ਪੁਰ, 24 ਫਰਵਰੀ (ਜਸਵਿੰਦਰ ਸਿੰਘ ਸੰਧੂ)-ਅਮਰੀਕਾ-ਭਾਰਤ ਦਰਮਿਆਨ ਹੋ ਰਹੇ ਵਪਾਰਕ ਸਮਝੌਤੇ ਨੂੰ ਕਿਸਾਨ ਤੇ ਦੇਸ਼ ਵਿਰੋਧੀ ਦੱਸਦੇ ਹੋਏ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵਲੋਂ ਆਲ ਇੰਡੀਆ ਤਾਲਮੇਲ ਕਿਸਾਨ ਸੰਘਰਸ਼ ਕਮੇਟੀ ਦੇ ਸੱਦੇ 'ਤੇ ਪਿੰਡ ਬਾਜੀਦਪੁਰ ਵਿਖੇ ਇਕੱਤਰ ਹੋ ਕੇ ਰੋਸ ਪ੍ਰਦਰਸ਼ਨ ਕਰਦਿਆਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਰਥੀ ਫੂਕੀ | ਸਰਕਾਰ ਿਖ਼ਲਾਫ਼ ਭਾਰੀ ਨਾਅਰੇਬਾਜ਼ੀ ਕਰਦੇ ਹੋਏ ਉਨ੍ਹਾਂ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਯਾਤਰਾ ਸਮੇਂ ਜੋ ਅਮਰੀਕਾ-ਭਾਰਤ ਵਿਚਾਲੇ ਸਮਝੌਤੇ ਹੋ ਰਹੇ ਹਨ, ਉਹ ਦੇਸ਼ ਲਈ ਘਾਤਕ ਹਨ | ਇਸ ਮੌਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਨਿਰਮਲ ਸਿੰਘ ਰੱਜੀ ਨੇ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਮਰੀਕੀ ਸਾਮਰਾਜੀਆਂ ਦਾ ਨੁਮਾਇੰਦਾ ਬਣ ਕੇ ਭਾਰਤ ਆ ਰਿਹਾ ਹੈ ਤਾਂ ਕਿਸਾਨਾਂ ਨੂੰ ਖ਼ਦਸ਼ਾ ਹੈ ਕਿ ਭਾਰਤ ਸਰਕਾਰ ਦੇ ਕਿਸਾਨਾਂ ਵਿਰੋਧੀ ਫ਼ੈਸਲੇ ਸਮਝੌਤੇ ਕਰਨ ਜਾ ਰਹੀ ਹੈ | ਇਸ ਸਮੇਂ ਸੂਬਾ ਕਮੇਟੀ ਮੈਂਬਰ ਗੁਰਮੀਤ ਸਿੰਘ ਮਹਿਮਾ, ਸੁਖਦੇਵ ਸਿੰਘ ਮਹਿਮਾ, ਗੁਰਮੁਖ ਸਿੰਘ ਯਾਰੇ ਸ਼ਾਹ, ਕੁਲਵਿੰਦਰ ਸਿੰਘ ਯਾਰੇ ਸ਼ਾਹ, ਕੁਲਬੀਰ ਸਿੰਘ ਯਾਰੇ ਸ਼ਾਹ, ਪ੍ਰਕਾਸ਼ ਸਿੰਘ ਮੱਲਵਾਲ ਜਦੀਦ, ਜਸਬੀਰ ਸਿੰਘ ਮੱਲਵਾਲ ਜਦੀਦ, ਸੁਖਦੇਵ ਸਿੰਘ ਸੈਦਾਂ ਵਾਲਾ, ਜਸਵਿੰਦਰ ਬਰਾੜ ਬਾਜੀਦਪੁਰ, ਸੁਖਜੀਤ ਸਿੰਘ ਬਾਜੀਦਪੁਰ, ਦਾਰਾ ਸਿੰਘ ਪਟੇਲ ਨਗਰ, ਸੁਖਦੇਵ ਸਿੰਘ ਖ਼ਵਾਜਾ, ਇਕਬਾਲ ਸਾਦੇ ਹਾਸ਼ਮ, ਜਰਨੈਲ ਸਿੰਘ ਕਾਕੂਵਾਲਾ, ਸਤਬੀਰ ਸਿੰਘ ਮੱਲਵਾਲ ਵੀ ਸ਼ਾਮਲ ਹੋਏ |
ਫ਼ਾਜ਼ਿਲਕਾ, 24 ਫਰਵਰੀ (ਦਵਿੰਦਰ ਪਾਲ ਸਿੰਘ)-ਪੰਜਾਬ ਸਰਕਾਰ ਦੀਆਂ ਭਲਾਈ ਯੋਜਨਾਵਾਂ ਨੂੰ ਜ਼ਿਲ੍ਹੇ ਅੰਦਰ ਜ਼ਮੀਨੀ ਪੱਧਰ 'ਤੇ ਲਾਗੂ ਕਰਨ ਤੇ ਹਰੇਕ ਲੋੜਵੰਦ ਲਾਭਪਾਤਰੀ ਨੂੰ ਸੁਖਾਵੇਂ ਮਾਹੌਲ 'ਚ ਸੇਵਾਵਾਂ ਦੇਣ ਲਈ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ...
ਫ਼ਾਜ਼ਿਲਕਾ, 24 ਫਰਵਰੀ (ਦਵਿੰਦਰ ਪਾਲ ਸਿੰਘ)-ਥਾਣਾ ਅਰਨੀਵਾਲਾ ਪੁਲਿਸ ਨੇ ਇਕ ਵਿਅਕਤੀ ਦੀ ਸ਼ਿਕਾਇਤ 'ਤੇ ਖੇਤ 'ਚ ਪਾਣੀ ਦੀ ਵਾਰੀ ਨੂੰ ਲੈ ਕੇ ਕੁੱਟਮਾਰ ਕਰਨ ਵਾਲੇ 8 ਵਿਅਕਤੀਆਂ ਦੇ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਗੁਰਪ੍ਰੀਤ ਸਿੰਘ ...
ਜਲਾਲਾਬਾਦ, 24 ਫਰਵਰੀ (ਕਰਨ ਚੁਚਰਾ, ਹਰਪ੍ਰੀਤ ਸਿੰਘ ਪਰੂਥੀ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਮੁਤਾਬਿਕ ਜਲਾਲਾਬਾਦ ਮੰਡਲ ਅਧੀਨ ਏਰੀਆ ਗੁਰੂਹਰਸਹਾਏ, ਜਲਾਲਾਬਾਦ ਤੇ ਘੁਬਾਇਆ ਉਪ ਮੰਡਲ ਅਧੀਨ ਆਉਂਦੇ ਏਰੀਆ 'ਚ ਬਿਜਲੀ ...
ਅਬੋਹਰ, 24 ਫਰਵਰੀ (ਕੁਲਦੀਪ ਸਿੰਘ ਸੰਧੂ)-ਗੰਗਾਨਗਰ ਮੁੱਖ ਮਾਰਗ 'ਤੇ ਅੱਜ ਸਵੇਰੇ ਇਕ ਟਰੱਕ ਤੇ ਕੈਂਟਰ ਦੀ ਟੱਕਰ 'ਚ ਕੈਂਟਰ ਚਾਲਕ ਦੀ ਮੌਕੇ 'ਤੇ ਮੌਤ ਹੋ ਗਈ ਜਦ ਕਿ ਕੰਡਕਟਰ ਗੰਭੀਰ ਜ਼ਖਮੀ ਹੋ ਗਿਆ | ਇਸ ਹਾਦਸੇ ਦੌਰਾਨ ਟਰੱਕ ਚਾਲਕ ਤੇ ਉਸ ਦਾ ਕੰਡਕਟਰ ਵਾਲ-ਵਾਲ ਬੱਚ ਗਏ | ...
ਫ਼ਾਜ਼ਿਲਕਾ, 24 ਫਰਵਰੀ (ਅਮਰਜੀਤ ਸ਼ਰਮਾ)-ਮਜ਼੍ਹਬੀ ਸਿੱਖ ਵਾਲਮੀਕਿ ਭਲਾਈ ਫ਼ਰੰਟ ਦੇ ਇਕ ਵਫ਼ਦ ਨੇ ਜ਼ਿਲ੍ਹਾ ਪ੍ਰਧਾਨ ਅਮਰਸੀਰ ਸਿੰਘ ਦੀ ਅਗਵਾਈ ਹੇਠ ਮੁੱਖ ਮੰਤਰੀ ਦੇ ਨਾਂਅ ਇਕ ਮੰਗ ਪੱਤਰ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਸੌਾਪਿਆ | ਵਫ਼ਦ ਵਿਚ ਸ਼ਾਮਿਲ ਅਮਰਸੀਰ ...
ਫ਼ਿਰੋਜ਼ਪੁਰ, 24 ਫਰਵਰੀ (ਕੁਲਬੀਰ ਸਿੰਘ ਸੋਢੀ)- ਥਾਣਾ ਕੁੱਲਗੜ੍ਹੀ ਦੇ ਸਹਾਇਕ ਥਾਣੇਦਾਰ ਬਲਵੀਰ ਸਿੰਘ ਨੇ ਸ਼ਿਕਾਇਤਕਰਤਾ ਬਲਵਿੰਦਰ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ, ਗਲੀ ਨੰਬਰ 07 ਕੋਟਕਪੂਰਾ ਜ਼ਿਲ੍ਹਾ ਫ਼ਰੀਦਕੋਟ ਦੇ ਬਿਆਨਾਂ 'ਤੇ ...
ਫ਼ਿਰੋਜ਼ਪੁਰ, 24 ਫਰਵਰੀ (ਜਸਵਿੰਦਰ ਸਿੰਘ ਸੰਧੂ)-ਕਾਂਗਰਸ ਸਰਕਾਰ ਦੀ ਵਾਅਦਾ ਿਖ਼ਲਾਫ਼ੀ, ਲੋਕ ਮਾਰੂ ਨੀਤੀਆਂ ਤੇ ਬਦਲੇ ਦੀ ਸਿਆਸਤ ਕਰ ਅਕਾਲੀ ਵਰਕਰਾਂ 'ਤੇ ਝੂਠੇ ਮੁਕੱਦਮੇ ਦਰਜ ਕਰਨਾ ਆਦਿ ਨੂੰ ਸ਼ੋ੍ਰਮਣੀ ਅਕਾਲੀ ਦਲ ਬਾਦਲ ਵਲੋਂ 25 ਫਰਵਰੀ ਨੂੰ ਦਾਣਾ ਮੰਡੀ ...
ਫ਼ਿਰੋਜ਼ਪੁਰ, 24 ਫਰਵਰੀ (ਜਸਵਿੰਦਰ ਸਿੰਘ ਸੰਧੂ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਥੀ ਰਬਾਬੀ ਭਾਈ ਮਰਦਾਨੇ ਦੀ ਯਾਦ 'ਚ ਵਿਸ਼ਵ ਭਾਈ ਮਰਦਾਨਾ ਸੁਸਾਇਟੀ ਵਲੋਂ 6, 7 ਮਾਰਚ ਨੂੰ 27ਵਾਂ ਅੰਤਰਰਾਸ਼ਟਰੀ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਪੂਰੇ ਉਤਸ਼ਾਹ ਤੇ ਸ਼ਰਧਾ ਨਾਲ ...
ਜਲਾਲਾਬਾਦ, 24 ਫਰਵਰੀ (ਹਰਪ੍ਰੀਤ ਸਿੰਘ ਪਰੂਥੀ)-ਪਿੰਡ ਢਾਣੀ ਪ੍ਰੇਮ ਸਿੰਘ (ਚੱਕ ਬਲੋਚਾ) ਵਿਖੇ ਦਾਜ ਦੀ ਮੰਗ ਨੂੰ ਲੈ ਕੇ ਨੂੰ ਹ ਨੂੰ ਤੰਗ ਪ੍ਰੇਸ਼ਾਨ ਕਰਨ 'ਤੇ ਪਤੀ ਸਮੇਤ ਸੱਸ ਤੇ ਸਹੁਰੇ ਵਿਰੁੱਧ ਥਾਣਾ ਸਦਰ ਦੀ ਪੁਲਿਸ ਵਲੋਂ ਪਰਚਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਜਾਂਚ ...
ਅਬੋਹਰ, 24 ਫਰਵਰੀ (ਸੁਖਜਿੰਦਰ ਸਿੰਘ ਢਿੱਲੋਂ)-ਕਿ੍ਸ਼ੀ ਵਿਗਿਆਨ ਕੇਂਦਰ ਸੀਫੇਟ 'ਚ ਔਰਤਾਂ ਨੂੰ ਸਬਜ਼ੀਆਂ ਨੂੰ ਸੁਕਾਉਣ ਤੇ ਉਨ੍ਹਾਂ ਦੀ ਪ੍ਰੋਸੈਸਿੰਗ ਕਰਨ ਬਾਰੇ ਤਿੰਨ ਰੋਜ਼ਾ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ ਹੈ | ਜਿਸ 'ਚ ਕਰੀਬ 16 ਔਰਤਾਂ ਭਾਗ ਲੈ ਰਹੀਆਂ ਹਨ | ਇਸ ...
ਅਬੋਹਰ, 24 ਫਰਵਰੀ (ਸੁਖਜਿੰਦਰ ਸਿੰਘ ਢਿੱਲੋਂ)-ਸਹਾਇਕ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਚਰਨ ਸਿੰਘ ਗਿੱਲ ਵਲੋਂ ਅੱਜ ਵੱਖ-ਵੱਖ ਸਕੂਲਾਂ ਦਾ ਅਚਨਚੇਤ ਨਿਰੀਖਣ ਕੀਤਾ ਗਿਆ | ਇਸ ਦੌਰਾਨ ਉਨ੍ਹਾਂ ਨੇ ਵੱਖ-ਵੱਖ ਕੰਮਾਂ-ਕਾਰਾਂ ਦੀ ਪੜਤਾਲ ਵੀ ਕੀਤੀ ਤੇ ਮਿਡ ਡੇ ਮੀਲ ਜਾਂਚਿਆ | ...
ਫ਼ਿਰੋਜ਼ਪੁਰ, 24 ਫਰਵਰੀ (ਜਸਵਿੰਦਰ ਸਿੰਘ ਸੰਧੂ)-ਭਾਰਤ-ਅਮਰੀਕਾ 'ਚ ਕੀਤੀ ਜਾ ਰਹੀ ਖੇਤੀ ਵਸਤੂਆਂ ਸਬੰਧੀ ਕਰ ਮੁਕਤ ਵਪਾਰਕ ਸੰਧੀ ਸਬੰਧੀ ਭਾਰਤ ਦੌਰੇ 'ਤੇ ਆਏ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਵਿਰੋਧ ਕਰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ...
ਗੁਰੂਹਰਸਹਾਏ, 24 ਫਰਵਰੀ (ਪਿ੍ਥਵੀ ਰਾਜ ਕੰਬੋਜ)-ਅੱਜ ਆਲ ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸੱਦੇ ਉੱਪਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਵਲੋਂ ਗੁਰੂਹਰਸਹਾਏ ਵਿਖੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ...
ਤਲਵੰਡੀ ਭਾਈ, 24 ਫਰਵਰੀ (ਰਵਿੰਦਰ ਸਿੰਘ ਬਜਾਜ, ਕੁਲਜਿੰਦਰ ਸਿੰਘ ਗਿੱਲ)- ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਾੜੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਕਾਰਵਾਈ ਕਰਦੇ ਅੱਜ ਥਾਣਾ ਤਲਵੰਡੀ ਭਾਈ ਦੀ ਪੁਲਿਸ ਨੇ ਦੌਰਾਨੇ ...
ਫ਼ਾਜ਼ਿਲਕਾ, 24 ਫਰਵਰੀ (ਦਵਿੰਦਰ ਪਾਲ ਸਿੰਘ)-ਥਾਣਾ ਸਦਰ ਫ਼ਾਜ਼ਿਲਕਾ ਦੀ ਪੁਲਿਸ ਨੇ ਇਕ ਔਰਤ ਦੀ ਕੁੱਟਮਾਰ ਕਰਨ ਵਾਲੇ 8 ਜਣਿਆਂ 'ਤੇ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਮਾਇਆ ਬਾਈ ਪਤਨੀ ਹਰਬੰਸ ਸਿੰਘ ਵਾਸੀ ਢਾਣੀ ਫੌਜਾ ਸਿੰਘ ਨੇ ਦੱਸਿਆ ਕਿ ਉਹ 5 ...
ਮੱਲਾਂਵਾਲਾ, 24 ਫਰਵਰੀ (ਗੁਰਦੇਵ ਸਿੰਘ)-ਕੈਬਰਿਜ਼ ਮੋਨਟੈਸਰੀ ਸਕੂਲ ਮੱਲਾਂਵਾਲਾ ਵਿਚ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਸਮਾਗਮ ਦੀ ਸ਼ੁਰੂਆਤ ਬੱਚਿਆਂ ਵਲੋਂ ਮੂਲ ਮੰਤਰ ਦੇ ਪਾਠ ਨਾਲ ਕੀਤੀ | ਪਲੇਅ ਵੇ ਦੇ ਬੱਚਿਆਂ ਵਲੋਂ ਸੈੱਲਫ਼ ਇਨਟਰੋਡਕਸ਼ਨ, ਸ਼ੋਅ ਐਾਡ ...
ਫ਼ਿਰੋਜ਼ਪੁਰ, 24 ਫਰਵਰੀ (ਜਸਵਿੰਦਰ ਸਿੰਘ ਸੰਧੂ)-ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ ਦੇ ਮਹਾਨ ਆਗੂ ਕਾਮਰੇਡ ਜਰਨੈਲ ਸਿੰਘ ਪੰਜਾਬ ਦੀ 26ਵੀਂ ਬਰਸੀ ਕਾਮਰੇਡ ਜਰਨੈਲ ਸਿੰਘ ਯਾਦਗਾਰੀ ਭਵਨ ਬੱਸ ਸਟੈਂਡ ਫ਼ਿਰੋਜ਼ਪੁਰ ਵਿਖੇ ਇਨਕਲਾਬੀ ਜੋਸ਼ੋ-ਖਰੋਸ਼ ਨਾਲ ...
ਫ਼ਿਰੋਜ਼ਪੁਰ, 24 ਫਰਵਰੀ (ਕੰਵਰਜੀਤ ਸਿੰਘ ਜੈਂਟੀ)-ਦਿਵਿਆ ਜੋਤੀ ਜਾਗਿ੍ਤੀ ਸੰਸਥਾਨ ਦੁਆਰਾ ਸਥਾਨਕ ਆਸ਼ਰਮ ਵਿਚ ਸਪਤਾਹਿਕ ਸਤਿਸੰਗ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਸਾਧਵੀ ਸੁਸ੍ਰੀ ਰਾਜਵੀਰ ਭਾਰਤੀ ਨੇ ਸੰਗਤ ਨੂੰ ਸੰਬੋਧਿਤ ਕਰਦੇ ਹੋਏ ਦੱਸਿਆ ਕਿ ਭਾਰਤ ਦੀ ...
ਫ਼ਿਰੋਜ਼ਪੁਰ, 24 ਫਰਵਰੀ (ਤਪਿੰਦਰ ਸਿੰਘ)-ਸਟਰੀਮ ਲਾਈਨ ਵੈੱਲਫੇਅਰ ਸੁਸਾਇਟੀ ਦੀ ਮੀਟਿੰਗ ਪ੍ਰਧਾਨ ਦੀਵਾਨ ਚੰਦ ਸੁਖੀਜਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਸੁਸਾਇਟੀ ਵਲੋਂ ਕੀਤੇ ਕੰਮਾਂ 'ਤੇ ਵਿਚਾਰਾਂ ਕੀਤੀਆਂ ਗਈਆਂ ਤੇ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਕਿ ...
ਮਮਦੋਟ, 24 ਫਰਵਰੀ (ਸੁਖਦੇਵ ਸਿੰਘ ਸੰਗਮ, ਜਸਬੀਰ ਸਿੰਘ ਕੰਬੋਜ)-ਇਲਾਕੇ ਦੇ ਲੋਕਾਂ ਤੇ ਸਕੂਲੀ ਵਿਦਿਆਰਥੀਆਂ ਦੀ ਚਿਰੋਕਣੀ ਮੰਗ ਨੂੰ ਪੂਰਾ ਕਰਦਿਆਂ ਹਲਕਾ ਵਿਧਾਇਕ ਸਤਿਕਾਰ ਕੌਰ ਗਹਿਰੀ ਦੇ ਪਤੀ ਜਸਮੇਲ ਸਿੰਘ ਲਾਡੀ ਗਹਿਰੀ ਵਲੋਂ ਸਰਕਾਰੀ ਕੰਨਿਆ ਸੈਕੰਡਰੀ ਸਕੂਲ ...
ਫ਼ਿਰੋਜ਼ਪੁਰ, 24 ਫਰਵਰੀ (ਕੰਵਰਜੀਤ ਸਿੰਘ ਜੈਂਟੀ)- ਸਿੱਖਿਆ ਖੇਤਰ 'ਚ ਬੁਲੰਦੀਆਂ ਛੂਹ ਰਹੇ ਸ਼ਹੀਦ ਭਗਤ ਸਿੰਘ ਟੈਕਨੀਕਲ ਕੈਂਪਸ ਫ਼ਿਰੋਜ਼ਪੁਰ ਦੇ ਡਾਇਰੈਕਟਰ ਡਾ: ਟੀ.ਐੱਸ. ਸਿੱਧੂ ਵਲੋਂ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਹਾਸਲ ਕਰਨ ਦੇ ਮੰਤਵ ਨਾਲ ਯੁਵਕ ਸੇਵਾਵਾਂ ...
ਫ਼ਿਰੋਜ਼ਪੁਰ, 24 ਫਰਵਰੀ (ਤਪਿੰਦਰ ਸਿੰਘ)-ਦੇਵ ਸਮਾਜ ਕਾਲਜ ਫ਼ਾਰ ਵੁਮੈਨ 'ਚ 26ਵਾਂ ਸਾਲਾਨਾ ਗਰੈਂਡ ਮੇਲਾ ਕਰਵਾਇਆ ਗਿਆ | ਕਾਲਜ ਦੀ ਸੈਂਟਰਲ ਐਸੋਸੀਏਸ਼ਨ ਦੁਆਰਾ ਕਰਵਾਏ ਮੇਲੇ ਦਾ ਰਸਮੀ ਉਦਘਾਟਨ ਫ਼ਿਰੋਜ਼ਪੁਰ ਸ਼ਹਿਰ ਹਲਕਾ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ...
ਗੁਰੂਹਰਸਹਾਏ, 24 ਫਰਵਰੀ (ਪਿ੍ਥਵੀ ਰਾਜ ਕੰਬੋਜ)-ਬਾਬਾ ਸ੍ਰੀ ਚੰਦਰ ਮਹਾਰਾਜ ਨੂੰ ਸਮਰਪਿਤ ਭਗਤੀ ਵਿਦਾਂਤ ਸੰਤ ਸੰਮੇਲਨ ਪਿੰਡ ਸ਼ੇਖ਼ ਮੋਰਾਂ ਵਾਲਾ ਉਦਾਸੀਨ ਸਤਸੰਗ ਭਵਨ ਵਿਖੇ ਉਦਾਸੀਨ ਪੰਥ ਰਤਨ ਮਹੰਤ ਕਰਨ ਦਾਸ ਪੇਦਨੀ ਜ਼ਿਲ੍ਹਾ ਪਟਿਆਲਾ ਉਦਾਸੀਨ ਪੰਥ ਰਤਨ ...
ਫ਼ਿਰੋਜ਼ਪੁਰ, 24 ਫਰਵਰੀ (ਤਪਿੰਦਰ ਸਿੰਘ)-ਫ਼ਿਰੋਜ਼ਪੁਰ ਵਿਧਾਨ ਸਭਾ ਹਲਕਾ ਸ਼ਹਿਰੀ ਦੇ ਵਾਰਡ ਨੰਬਰ 16 ਗੋਲਡਨ ਇਨਕਲੈਵ ਸੜਕ ਦਾ ਨੀਂਹ ਪੱਥਰ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਰੱਖਿਆ | ਵਿਧਾਇਕ ਨੇ ਦੱਸਿਆ ਕਿ ਕਰੀਬ 29.20 ਲੱਖ ਦੀ ਲਾਗਤ ਨਾਲ ਇਹ ਸੜਕ ਤਿਆਰ ਕਰਵਾਈ ...
ਜ਼ੀਰਾ, 24 ਫਰਵਰੀ (ਜੋਗਿੰਦਰ ਸਿੰਘ ਕੰਡਿਆਲ)-ਪੁਲਿਸ ਥਾਣਾ ਸਿਟੀ ਜ਼ੀਰਾ 'ਚ ਨਵ-ਨਿਯੁਕਤ ਐੱਸ.ਐੱਚ.ਓ ਮੋਹਿਤ ਧਵਨ ਵਲੋਂ ਸ਼ਹਿਰ 'ਚ ਨਸ਼ਿਆਂ ਦੀ ਰੋਕਥਾਮ ਲਈ ਕੈਮਿਸਟ ਦੀਆਂ ਦੁਕਾਨਾਂ ਦੇ ਮਾਲਕ ਤੇ ਫਾਰਮਾਸਿਸਟ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ ਦੌਰਾਨ ਉਨ੍ਹਾਂ ...
ਫ਼ਿਰੋਜ਼ਪੁਰ, 24 ਫਰਵਰੀ (ਤਪਿੰਦਰ ਸਿੰਘ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਖੇਤਰੀ ਖੋਜ ਕੇਂਦਰ ਫ਼ਰੀਦਕੋਟ ਵਿਖੇ 12 ਮਾਰਚ 2020 ਦਿਨ ਵੀਰਵਾਰ ਨੂੰ ਕਿਸਾਨ ਮੇਲਾ ਕਰਵਾਇਆ ਜਾਵੇਗਾ | ਇਹ ਜਾਣਕਾਰੀ ਡਾ: ਪੰਕਜ ਨਿਰਦੇਸ਼ਕ ਪੀ.ਏ.ਯੂ. ਖੇਤਰੀ ਖੋਜ ਕੇਂਦਰ ਫ਼ਰੀਦਕੋਟ ਨੇ ...
ਜ਼ੀਰਾ, 24 ਫਰਵਰੀ (ਮਨਜੀਤ ਸਿੰਘ ਢਿੱਲੋਂ)-ਆਕਾਸ਼ਵਾਣੀ ਤੇ ਦੂਰਦਰਸ਼ਨ ਕੇਂਦਰ ਜਲੰਧਰ ਨਾਲ ਜੁੜੇ ਲੋਕਾਂ ਦੀ ਸੰਸਥਾ 'ਦਰਸ਼ਕ ਸਰੋਤਾ ਸੰਘ' ਵਲੋਂ ਜ਼ੀਰਾ ਵਿਖੇ ਸਾਲਾਨਾ ਪੰਜਾਬ ਪੱਧਰੀ ਸਦਭਾਵਨਾ ਮਿਲਣੀ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਥੈਂਕਸ ਥ੍ਰੀ ਦੇ ਜੇਤੂਆਂ ...
ਫ਼ਿਰੋਜ਼ਪੁਰ, 24 ਫਰਵਰੀ (ਤਪਿੰਦਰ ਸਿੰਘ)-ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਘਰ-ਘਰ ਰੁਜ਼ਗਾਰ ਮਿਸ਼ਨ ਤਹਿਤ ਸੀ.ਈ.ਓ-ਕਮ-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਵਿੰਦਰਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰੀਸ਼ਦ ਦਫ਼ਤਰ ਫ਼ਿਰੋਜ਼ਪੁਰ ਵਿਖੇ ...
ਫ਼ਿਰੋਜ਼ਪੁਰ, 24 ਫਰਵਰੀ (ਜਸਵਿੰਦਰ ਸਿੰਘ ਸੰਧੂ)-ਭਾਰਤ ਸਰਕਾਰ ਵਲੋਂ ਹੱਕੀ ਮੰਗਾਂ ਦੀ ਪੂਰਤੀ ਨਾ ਕਰਨ, ਉਲਟਾ ਮੁਲਾਜ਼ਮਾਂ ਨੂੰ ਨੌਕਰੀਆਂ ਤੋਂ ਕੱਢਣ ਆਦਿ ਬਣਦੇ ਲਾਭ ਰੋਕਣ ਦੇ ਰੋਸ ਵਜੋਂ ਬੀ.ਐੱਸ.ਐਨ.ਐਲ. ਮੁਲਾਜ਼ਮਾਂ ਵਲੋਂ ਕੌਮੀ ਜਥੇਬੰਦੀ ਆਯੂਬ ਦੇ ਸੱਦੇ 'ਤੇ ...
ਫ਼ਾਜ਼ਿਲਕਾ, 24 ਫਰਵਰੀ (ਦਵਿੰਦਰ ਪਾਲ ਸਿੰਘ)-ਥਾਣਾ ਸਦਰ ਫ਼ਾਜ਼ਿਲਕਾ ਦੀ ਪੁਲਿਸ ਨੇ ਇਕ ਵਿਅਕਤੀ ਦੀ ਸ਼ਿਕਾਇਤ 'ਤੇ ਕੁੱਟਮਾਰ ਕਰਨ ਵਾਲੀ ਇਕ ਔਰਤ ਸਮੇਤ 7 ਜਣਿਆਂ 'ਤੇ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਕੁਲਵਿੰਦਰ ਸਿੰਘ ਪੁੱਤਰ ਜੰਗੀਰ ਸਿੰਘ ...
ਫ਼ਾਜ਼ਿਲਕਾ, 24 ਫਰਵਰੀ (ਦਵਿੰਦਰ ਪਾਲ ਸਿੰਘ)-ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਆਏ ਸ਼ਾਇਰਾਂ ਨੇ ਫ਼ਾਜ਼ਿਲਕਾ ਵਿਚ ਆਯੋਜਿਤ 5ਵੇਂ ਆਲ ਇੰਡੀਆ ਮੁਸ਼ਾਇਰੇ ਵਿਚ ਪ੍ਰੋਗਰਾਮ ਤੋਂ ਪਹਿਲਾਂ ਫ਼ਾਜ਼ਿਲਕਾ ਦੀ ਭਾਰਤ ਪਾਕਿ ਸੀਮਾ ਦੇ ਅੰਤਰ ਰਾਸ਼ਟਰੀ ਸਾਦਕੀ ਬਾਰਡਰ 'ਤੇ ਆਯੋਜਿਤ ...
ਮੰਡੀ ਲਾਧੂਕਾ, 24 ਫਰਵਰੀ (ਰਾਕੇਸ਼ ਛਾਬੜਾ)-ਮੰਡੀ ਦੇ ਰੇਲਵੇ ਸਟੇਸ਼ਨ ਬਾਜ਼ਾਰ 'ਚੋਂ ਸ਼ਾਮ ਨੂੰ ਇਕ ਮੋਟਰ ਸਾਈਕਲ ਚੋਰੀ ਹੋਣ ਦੀ ਸੂਚਨਾ ਹੈ | ਜਾਣਕਾਰੀ ਅਨੁਸਾਰ ਮੰਡੀ ਵਾਸੀ ਸਚਿਨ ਲੋਟਾ ਪੁੱਤਰ ਸ਼੍ਰੀ ਅਸ਼ੋਕ ਕੁਮਾਰ ਲੋਟਾ ਸ਼ਾਮ ਨੂੰ ਆਪਣੇ ਇਕ ਦੋਸਤ ਦੇ ਘਰ ਰੇਲਵੇ ...
ਮੰਡੀ ਲਾਧੂਕਾ, 24 ਫਰਵਰੀ (ਰਾਕੇਸ਼ ਛਾਬੜਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਰਾਸ਼ਟਰੀ ਮਹਾਂ ਸੰਘ ਦੇ ਸੱਦੇ 'ਤੇ ਭਾਰਤ ਸਰਕਾਰ ਵਲੋਂ ਅਮਰੀਕਾ ਨਾਲ ਪ੍ਰਸਤਾਵਿਤ ਵਪਾਰਕ ਸਮਝੌਤੇ ਦੇ ਵਿਰੋਧ 'ਚ ਐਫ. ਐਫ. ਰੋਡ. 'ਤੇ ਭਾਰਤ ਸਰਕਾਰ ਦਾ ਪੁਤਲਾ ਫੂਕਿਆ ਗਿਆ | ...
ਫ਼ਿਰੋਜ਼ਪੁਰ, 24 ਫਰਵਰੀ (ਜਸਵਿੰਦਰ ਸਿੰਘ ਸੰਧੂ)- ਸ਼ੋ੍ਰਮਣੀ ਅਕਾਲੀ ਦਲ ਦੀ ਅਮਰੀਕਾ ਇਕਾਈ ਦੇ ਪ੍ਰਧਾਨ ਸਤਪਾਲ ਸਿੰਘ ਬਰਾੜ ਦਾ ਫ਼ਿਰੋਜ਼ਪੁਰ ਪਹੁੰਚਣ 'ਤੇ ਅਕਾਲੀ ਵਰਕਰਾਂ ਵਲੋਂ ਜ਼ੋਰਦਾਰ ਸਵਾਗਤ ਕਰਨ ਉਪਰੰਤ ਵਿਸ਼ੇਸ਼ ਸਨਮਾਨ ਕੀਤਾ ਗਿਆ | ਉਹ ਬੀਤੇ ਕੁੱਝ ਦਿਨਾਂ ...
ਫ਼ਿਰੋਜ਼ਪੁਰ, 24 ਫਰਵਰੀ (ਜਸਵਿੰਦਰ ਸਿੰਘ ਸੰਧੂ)-ਆਪਸੀ ਮਤਭੇਦਾਂ ਦੇ ਬਾਅਦ ਜਥੇਬੰਦੀ ਤੋਂ ਦੂਰੀਆਂ ਰੱਖਣ ਤੋਂ ਬਾਅਦ ਮੁੜ ਵਾਪਸ ਸਰਗਰਮ ਹੋਏ ਜਥੇਬੰਦੀ ਦੇ ਆਗੂ ਮੱਘਰ ਸਿੰਘ ਫਿੱਡੇ, ਕੁਲਜੀਤ ਸਿੰਘ ਭੋਲਾ ਸ਼ਕੂਰ, ਗੁਰਮੇਲ ਸਿੰਘ ਸੱਪਾਂ ਵਾਲੀ, ਹਰਜੀਤ ਸਿੰਘ, ਰਾਣਾ ...
ਮਖੂ, 24 ਫਰਵਰੀ (ਮੁਖਤਿਆਰ ਸਿੰਘ ਧੰਜੂ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਆਗੂਆਂ ਦੀ ਮੀਟਿੰਗ ਚੱਬਾ ਵਿਖੇ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਕੱਲੀਵਾਲਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ, ...
ਫ਼ਿਰੋਜ਼ਪੁਰ, 24 ਫ਼ਰਵਰੀ (ਜਸਵਿੰਦਰ ਸਿੰਘ ਸੰਧੂ)-ਪੁਲਿਸ ਹਿਰਾਸਤ 'ਚੋਂ ਭਗੌੜਿਆਂ ਨੰੂ ਭਜਾਉਣ ਵਾਲੇ ਬਹੁਚਰਚਿਤ ਮਾਮਲੇ 'ਚ ਪੁਲਿਸ ਵਲੋਂ ਨਸੀਬ ਸਿੰਘ ਸੰਧੂ ਇੰਚਾਰਜ ਹਲਕਾ ਕਾਂਗਰਸ ਗੁਰੂਹਰਸਹਾਏ ਨੰੂ ਦਰਜ ਪੁਲਿਸ ਮੁਕੱਦਮੇ 'ਚ ਨਾਮਜ਼ਦ ਕਰ ਦੇਣ ਦੇ ਚਰਚੇ ਜ਼ੋਰਾਂ ...
ਗੋਲੂ ਕਾ ਮੋੜ, 24 ਫਰਵਰੀ (ਸੁਰਿੰਦਰ ਸਿੰਘ ਪੁਪਨੇਜਾ)- ਕਿਸਾਨ ਸੰਘਰਸ਼ ਕਮੇਟੀ ਜ਼ੋਨ ਗੁਰੂਹਰਸਹਾਏ ਦੇ ਕਿਸਾਨਾਂ ਮਜ਼ਦੂਰਾਂ ਵਲੋਂ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਕਰਕੇ ਆੜ੍ਹਤੀਏ ਵਲੋਂ ਜ਼ਮੀਨ 'ਤੇ ਕਬਜ਼ਾ ਕਰਨ ਤੋਂ ਰੋਕਿਆ ਗਿਆ | ਇਸ ਮੌਕੇ ਜ਼ੋਨ ਪ੍ਰਧਾਨ ਧਰਮ ਸਿੰਘ ...
ਜ਼ੀਰਾ, 24 ਫਰਵਰੀ (ਮਨਜੀਤ ਸਿੰਘ ਢਿੱਲੋਂ)-ਪਿਛਲੇ ਦਿਨੀਂ ਜ਼ੀਰਾ ਦੇ ਨੇੜਲੇ ਪਿੰਡ ਸ਼ਹਿਜ਼ਾਦਾ ਸੰਤ ਸਿੰਘ ਵਾਲਾ ਦੇ ਆਦਰਸ਼ ਸੀਨੀਅਰ ਸੈਕੰਡਰੀ ਦੀ ਪਿ੍ੰਸੀਪਲ ਮੈਡਮ ਰਮਾ ਮਹਿਤਾ ਦੀ ਬਿਨ੍ਹਾਂ ਕਿਸੇ ਕਾਰਨ ਬਦਲੀ ਕਰ ਦਿੱਤੀ ਗਈ ਸੀ | ਸਕੂਲ ਪਿ੍ੰਸੀਪਲ ਦੀ ਬਦਲੀ ...
ਫ਼ਿਰੋਜ਼ਪੁਰ, 24 ਫਰਵਰੀ (ਜਸਵਿੰਦਰ ਸਿੰਘ ਸੰਧੂ)-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਭਾਰਤੀ ਫੇਰੀ ਮੌਕੇ ਹੋਣ ਜਾ ਰਹੇ ਵਪਾਰਕ ਸਮਝੌਤੇ ਦਾ ਵਿਰੋਧ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵਲੋਂ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਧਰਨਾ ਮਾਰ ਕੇ ...
ਫ਼ਿਰੋਜ਼ਪੁਰ, 24 ਫਰਵਰੀ (ਜਸਵਿੰਦਰ ਸਿੰਘ ਸੰਧੂ, ਕੰਵਰਜੀਤ ਸਿੰਘ ਜੈਂਟੀ)-ਭਾਰਤ ਦੇ ਸਭ ਤੋਂ ਚੰਗੇ ਪਿੰਡ ਦੇ ਿਖ਼ਤਾਬ ਨਾਲ ਜਾਣੇ ਜਾਂਦੇ ਪਿੰਡ ਨੂਰਪੁਰ ਸੇਠਾਂ ਵਿਖੇ ਬਾਬਾ ਖ਼ਾਨਗਾਹ ਪੀਰ ਦੀ ਯਾਦ 'ਚ ਹਰ ਸਾਲ ਤਰ੍ਹਾਂ ਪਿੰਡ ਦੇ ਸਰਪੰਚ ਗੁਰਮੇਜ ਸਿੰਘ ਸੱਭਰਵਾਲ ਦੀ ...
ਜ਼ੀਰਾ, 24 ਫਰਵਰੀ (ਜੋਗਿੰਦਰ ਸਿੰਘ ਕੰਡਿਆਲ)- ਪੈਰਾਡਾਈਜ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਫ਼ਿਰੋਜ਼ਪੁਰ ਰੋਡ ਜ਼ੀਰਾ ਵਿਖੇ ਬੱਚਿਆਂ ਅੰਦਰ ਛੁਪੀ ਕਲਾ ਦਾ ਪ੍ਰਦਰਸ਼ਨ ਕਰਨ ਹਿੱਤ ਬੱਚਿਆਂ ਲਈ (ਪੈਰਾਡਾਈਜ਼ ਕਿਡਜ਼ ਬੋਨੈਂਜ਼ਾ) ਮੇਲਾ ਕਰਵਾਇਆ ਗਿਆ, ਜਿਸ 'ਚ ...
ਮੰਡੀ ਲਾਧੂਕਾ, 24 ਫਰਵਰੀ (ਰਾਕੇਸ਼ ਛਾਬੜਾ)-ਫ਼ਾਜ਼ਿਲਕਾ ਦੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੇ 2 ਰੁਪਏ ਕਿੱਲੋ ਵਿਚ ਗ਼ਰੀਬਾਂ ਨੂੰ ਵੰਡੀ ਜਾਣ ਵਾਲੀ ਕਣਕ ਵੰਡਣ ਦੇ ਸ਼ੁਰੂਆਤ ਕੀਤੀ | ਉਨ੍ਹਾਂ ਨੇ ਕਿਹਾ ਕਿ ਮੰਡੀ ਲਾਧੂਕਾ ਸੈਂਟਰ ਦੇ 5607 ਕਾਰਡ ਹੋਲਡਰਾਂ ਨੂੰ 30 ਕਿੱਲੋ ...
ਫ਼ਾਜ਼ਿਲਕਾ, 24 ਫਰਵਰੀ (ਦਵਿੰਦਰ ਪਾਲ ਸਿੰਘ)-ਥਾਣਾ ਸਦਰ ਫ਼ਾਜ਼ਿਲਕਾ ਦੀ ਪੁਲਿਸ ਨੇ ਇਕ ਔਰਤ ਦੇ ਬਿਆਨਾਂ 'ਤੇ ਦੋ ਵਿਅਕਤੀਆਂ ਿਖ਼ਲਾਫ਼ ਉਸ ਨਾਲ ਜਬਰ ਜਨਾਹ ਕਰਨ 'ਤੇ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਜ਼ਿਲ੍ਹੇ ਦੇ ਇਕ ਪਿੰਡ ਦੀ ਔਰਤ ਨੇ ਦੱਸਿਆ ...
ਮੰਡੀ ਰੋੜਾਂਵਾਲੀ, 24 ਫਰਵਰੀ (ਮਨਜੀਤ ਸਿੰਘ ਬਰਾੜ)-ਨੈਸ਼ਨਲ ਗਰੀਨ ਕਾਰਪਸ ਪ੍ਰੋਗਰਾਮ ਅਧੀਨ ਸਰਕਾਰੀ ਮਿਡਲ ਸਕੂਲ ਤੰਬੂ ਵਾਲਾ ਵਿਖੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ | ਇਸ ਮੌਕੇ ਬੱਚਿਆਂ ਵਲੋਂ ਹੱਥਾਂ 'ਚ ਤਖ਼ਤੀਆਂ ਫੜ੍ਹ ਕੇ ਵਿਗੜ ਰਹੇ ਵਾਤਾਵਰਨ ਨੂੰ ਬਚਾਉਣ ...
ਜਲਾਲਾਬਾਦ, 24 ਫਰਵਰੀ (ਕਰਨ ਚੁਚਰਾ)-ਪੰਜਾਬ ਸਰਕਾਰ ਵਲੋਂ ਨਸ਼ਿਆਂ ਿਖ਼ਲਾਫ਼ ਚਲਾਈ ਗਈ ਮੁਹਿੰਮ ਤਹਿਤ ਪਿੰਡ ਢੰਡੀ ਕਦੀਮ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ ਡੈਪੋ ਸੈਮੀਨਾਰ ਲਗਾਇਆ ਗਿਆ | ਜਿਸ 'ਚ ਡੈਪੋ ਟੀਮ ਦੇ ਜੀ.ਐਲ.ਟੀ ਲਖਵਿੰਦਰ ਸਿੰਘ ਤੇ ਕਸ਼ਮੀਰ ਸਿੰਘ ਨੇ ...
ਅਬੋਹਰ, 24 ਫਰਵਰੀ (ਕੁਲਦੀਪ ਸਿੰਘ ਸੰਧੂ)-ਸੋਮਵਾਰ ਬਾਅਦ ਦੁਪਹਿਰ ਸ਼ਹਿਰ ਦੇ ਭੀੜ-ਭਾੜ ਵਾਲੇ ਇਲਾਕੇ 'ਚ ਮੋਬਾਈਲ ਖੋਹ ਕੇ ਭੱਜ ਰਹੇ ਇਕ ਨੌਜਵਾਨ ਨੂੰ ਲੋਕਾਂ ਦੀ ਭੀੜ ਨੇ ਕਾਬੂ ਕਰ ਲਿਆ | ਫੜੇ ਜਾਣ ਤੋਂ ਬਾਅਦ ਭੀੜ ਨੇ ਮੋਬਾਈਲ ਖੋਹਣ ਵਾਲੇ ਦੀ ਚੰਗੀ ਤਰ੍ਹਾਂ ਸਰਵਿਸ ਕੀਤੀ ...
ਅਬੋਹਰ, 24 ਫਰਵਰੀ (ਸੁਖਜਿੰਦਰ ਸਿੰਘ ਢਿੱਲੋਂ)-ਗੋਪੀ ਚੰਦ ਆਰੀਆ ਮਹਿਲਾ ਕਾਲਜ ਵਿਚ ਪਿ੍ੰਸੀਪਲ ਡਾ ਰੇਖਾ ਸੂਦ ਹਾਂਡਾ ਦੀ ਅਗਵਾਈ ਵਿਚ ਆਰੀਆ ਯੁਵਾ ਸਮਾਜ ਵਲੋਂ ਰਿਸ਼ੀ ਬੋਧ ਉਤਸਵ ਮਨਾਇਆ ਗਿਆ | ਜਿਸ ਤਹਿਤ ਕਾਲਜ 'ਚ ਹਵਨ ਯੱਗ ਕਰਵਾਇਆ ਗਿਆ | ਇਸ ਮੌਕੇ 'ਤੇ ਸ੍ਰੀ ਵੇਦ ...
ਜਲਾਲਾਬਾਦ, 24 ਫਰਵਰੀ (ਕਰਨ ਚੁਚਰਾ)-ਸ਼ਹਿਰ ਦੇ ਬਾਹਮਣੀ ਵਾਲਾ ਰੋਡ ਸਥਿਤ ਭੁੱਲਰ ਪਲੰਥ 'ਚ ਚੋਰਾਂ ਨੇ ਪਨਸਪ ਖ਼ਰੀਦ ਏਜੰਸੀ ਦੇ ਕਰੀਬ 450 ਗੱਟੇ ਚੋਰੀ ਕਰਕੇ ਫਰਾਰ ਹੋ ਗਏ | ਇਸ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਚੋਰਾਂ ਨੇ ਮੌਜੂਦ ਚੌਕੀਦਾਰਾਂ ਨੰੂ ਬੰਧਕ ਵੀ ਬਣਾਇਆ | ...
ਅਬੋਹਰ, 24 ਫਰਵਰੀ (ਕੁਲਦੀਪ ਸਿੰਘ ਸੰਧੂ)-ਸਤਿਅਮ ਕਾਲਜ ਫ਼ਾਰ ਗਰਲਜ਼ ਸੱਯਦ ਵਾਲਾ 'ਚ ਗਿਆਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਵਿਦਾਇਗੀ ਪਾਰਟੀ ਦਿੱਤੀ | ਵਿਦਾਇਗੀ ਪਾਰਟੀ ਦੀ ਸ਼ੁਰੂਆਤ ਕਾਲਜ ਦੇ ਚੇਅਰਮੈਨ ਰਿਛਪਾਲ ...
ਅਬੋਹਰ, 24 ਫਰਵਰੀ (ਸੁਖਜਿੰਦਰ ਸਿੰਘ ਢਿੱਲੋਂ)-ਸਰਕਾਰੀ ਸੀਨੀਅਰ ਸੈਕੰਡਰੀ ਮਾਡਲ ਸਕੂਲ ਲੜਕੇ ਵਿਚ ਦੂਜਾ ਸਵਰਗਵਾਸੀ ਬਲਵਿੰਦਰ ਸਿੰਘ ਪੀ.ਟੀ.ਆਈ ਯਾਦਗਾਰੀ ਕੁਸ਼ਤੀ ਦੰਗਲ ਕਰਵਾਇਆ ਗਿਆ | ਜਿਸ ਵਿਚ ਵੱਖ-ਵੱਖ ਭਾਰ ਵਰਗ ਦੇ ਮੁਕਾਬਲਿਆਂ 'ਚ ਭਲਵਾਨਾਂ ਨੇ ਉਤਸ਼ਾਹ ਨਾਲ ...
ਅਬੋਹਰ, 24 ਫਰਵਰੀ (ਸੁਖਜਿੰਦਰ ਸਿੰਘ ਢਿੱਲੋਂ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੰਗਰ ਖੇੜਾ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਧੂਮਧਾਮ ਨਾਲ ਕਰਵਾਇਆ ਗਿਆ | ਜਿਸ ਵਿਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ | ਇਨਾਮ ਵੰਡ ਸਮਾਗਮ ਦੌਰਾਨ ਵਿਦਿਆਰਥੀਆਂ ਵਲੋਂ ਲੋਕ ...
ਜਲਾਲਾਬਾਦ, 24 ਫਰਵਰੀ (ਜਤਿੰਦਰ ਪਾਲ ਸਿੰਘ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਉੱਚ ਅਧਿਕਾਰੀਆਂ ਦੀਆਂ ਹਿਦਾਇਤਾਂ ਮੁਤਾਬਿਕ ਜਲਾਲਾਬਾਦ ਮੰਡਲ ਅਧੀਨ ਪੈਂਦੇ ਗੁਰੂਹਰਸਹਾਏ, ਜਲਾਲਾਬਾਦ ਤੇ ਘੁਬਾਇਆ ਮੰਡਲ ਅਧੀਨ ਪੈਂਦੇ ਖੇਤਰਾਂ 'ਚ ਬਿਜਲੀ ਚੋਰੀ ਰੋਕਣ ਲਈ ...
ਫ਼ਾਜ਼ਿਲਕਾ, 24 ਫ਼ਰਵਰੀ (ਦਵਿੰਦਰ ਪਾਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਫ਼ਾਜ਼ਿਲਕਾ ਜ਼ਿਲੇ੍ਹ ਦੇ ਵੱਖ-ਵੱਖ ਬਲਾਕਾਂ ਦੇ ਪਿੰਡ ਬਾਘੇ ਵਾਲਾ, ਲੱਖੇਵਾਲੀ ਢਾਬ, ਜੈਮਲ ਵਾਲਾ, ਓਡੀਆਂ, ਤੇ ਹੋਰ ਕਈ ਥਾਵਾਂ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ...
ਅਬੋਹਰ, 24 ਫਰਵਰੀ (ਕੁਲਦੀਪ ਸਿੰਘ ਸੰਧੂ)-ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੀ ਮੀਟਿੰਗ ਮਲਕੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ 'ਚ ਦੇਸ਼ ਦੀ ਮੌਜੂਦਾ ਸਰਕਾਰ ਦੀਆਂ ਕਿਸਾਨ ਮਾਰੂ ਤੇ ਫ਼ਿਰਕੂ ਜਨੂਨ ਤੱਕ ਉਤਸ਼ਾਹਿਤ ਕਰਦੀਆਂ ਬਦਨੀਤ ਚਾਲਾਂ ਦਾ ...
ਅਬੋਹਰ, 24 ਫਰਵਰੀ (ਸੁਖਜਿੰਦਰ ਸਿੰਘ ਢਿੱਲੋਂ)-ਪਸ਼ੂ ਪਾਲਨ ਵਿਭਾਗ ਵਲੋਂ ਇੱਥੋਂ ਦੇ ਸਰਕਾਰੀ ਪਸ਼ੂ ਹਸਪਤਾਲ 'ਚ 2 ਰੋਜ਼ਾ ਬੱਕਰੀ ਪਾਲਨ ਸਬੰਧੀ ਟਰੇਨਿੰਗ ਕਰਵਾਈ ਗਈ | ਜਿਸ 'ਚ 500 ਤੋਂ ਵੱਧ ਲੋਕਾਂ ਨੇ ਉਤਸ਼ਾਹ ਨਾਲ ਭਾਗ ਲਿਆ | ਜਿਸ ਵਿਚ ਔਰਤਾਂ ਤੇ ਨੌਜਵਾਨਾਂ ਦੀ ਗਿਣਤੀ ...
ਜਲਾਲਾਬਾਦ, 24 ਫਰਵਰੀ (ਹਰਪ੍ਰੀਤ ਸਿੰਘ ਪਰੂਥੀ)-ਪਿੰਡ ਸ਼ੇਰ ਮੁਹੰਮਦ ਮਾਹੀਗੀਰ ਵਿਖੇ ਇਕ ਵਿਅਕਤੀ ਵਲੋਂ ਆਪਣੀ ਚਾਚੀ ਨੂੰ ਨਾਜਾਇਜ਼ ਸਬੰਧ ਬਣਾਉਣ ਤੋਂ ਰੋਕਣ 'ਤੇ ਉਸ ਨੰੂ ਕੋਈ ਜ਼ਹਿਰੀਲੀ ਵਸਤੂ ਦੇ ਕੇ ਨਕਾਰਾ ਕਰਨ ਦੇ ਮਾਮਲੇ ਵਿਚ ਥਾਣਾ ਅਮੀਰ ਖ਼ਾਸ ਦੀ ਪੁਲਿਸ ਨੇ ...
ਫ਼ਿਰੋਜ਼ਪੁਰ, 24 ਫਰਵਰੀ (ਜਸਵਿੰਦਰ ਸਿੰਘ ਸੰਧੂ, ਕੰਵਰਜੀਤ ਸਿੰਘ ਜੈਂਟੀ)-ਨਿਰੋਲ ਸੇਵਾ ਸੰਸਥਾ ਸ੍ਰੀ ਮੁਕਤਸਰ ਸਾਹਿਬ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ 'ਚ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਧਰਮ ਪ੍ਰਚਾਰ ...
ਮੌੜ ਮੰਡੀ, 24 ਫਰਵਰੀ (ਲਖਵਿੰਦਰ ਸਿੰਘ ਮੌੜ)-ਰਾਸ਼ਟਰੀ ਕਿਸਾਨ ਮਹਾਂ ਸੰਘ ਦੇ ਸੱਦੇ 'ਤੇ ਬਲਾਕ ਮੌੜ ਦੇ ਪ੍ਰਧਾਨ ਬਲਵਿੰਦਰ ਸਿੰਘ ਜੋਧਪੁਰ ਦੀ ਅਗਵਾਈ ਵਿਚ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਨੇ ਕੇਂਦਰ ਸਰਕਾਰ ਦੀਆਂ ਨੀਤੀਆਂ ਵਿਰੁੱਧ ਭਾਰਤ ਸਰਕਾਰ ਦਾ ਪੂਤਲਾ ...
ਫ਼ਾਜ਼ਿਲਕਾ, 24 ਫਰਵਰੀ (ਦਵਿੰਦਰ ਪਾਲ ਸਿੰਘ)-ਥਾਣਾ ਖੂਈ ਖੇੜਾ ਪੁਲਿਸ ਨੇ ਇਕ ਵਿਅਕਤੀ ਦੀ ਸ਼ਿਕਾਇਤ 'ਤੇ ਇਕ ਸੈਕਟਰੀ ਵਿਰੁੱਧ ਗ਼ਲਤ ਤਰੀਕੇ ਨਾਲ ਰਿਟਾਇਰਮੈਂਟ ਲੈਣ 'ਤੇ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਚਰਨਜੀਤ ਸਿੰਘ ਪੁੱਤਰ ਸ਼ਿਵਦੇਵ ਸਿੰਘ ਵਾਸੀ ਘੱਲੂ ਨੇ ...
ਗੋਨਿਆਣਾ, 24 ਫਰਵਰੀ (ਲਛਮਣ ਦਾਸ ਗਰਗ, ਬਰਾੜ ਆਰ. ਸਿੰਘ)-ਰਾਸ਼ਟਰੀ ਕਿਸਾਨ ਮਹਾਂਸੰਘ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਸਿੱਧੂਪੁਰ ਨੇ ਕੁਲਵੰਤ ਸਿੰਘ ਨੇਹੀਂਆਂ ਵਾਲਾ ਪ੍ਰਧਾਨ ਬਲਾਕ ਬਠਿੰਡਾ ਦੀ ਅਗਵਾਈ ਵਿਚ ਗੋਨਿਆਣਾ ਬੱਸ ਅੱਡੇ 'ਤੇ ਭਾਰਤ ਸਰਕਾਰ ਦਾ ...
ਅਬੋਹਰ, 24 ਫਰਵਰੀ (ਸੁਖਜਿੰਦਰ ਸਿੰਘ ਢਿੱਲੋਂ)-ਐਾਟੀ ਕਰੱਪਸ਼ਨ ਫਾਊਾਡੇਸ਼ਨ ਆਫ਼ ਇੰਡੀਆ ਵਲੋਂ ਬੀਤੇ ਦਿਨੀਂ ਹਰਿਆਣਾ ਦੇ ਕਰਨਾਲ 'ਚ ਕਰਵਾਏ ਗਏ ਪੁਰਸਕਾਰ ਸਮਾਗਮ ਦੌਰਾਨ ਪਿੰਡ ਚੂਹੜੀ ਵਾਲਾ ਧੰਨਾ ਨਿਵਾਸੀ ਐਡਵੋਕੇਟ ਸਰਿਤਾ ਮਲੇਠੀਆ ਨੂੰ ਸਮਾਜਿਕ ਖੇਤਰ 'ਚ ...
ਅਬੋਹਰ, 24 ਫਰਵਰੀ (ਸੁਖਜਿੰਦਰ ਸਿੰਘ ਢਿੱਲੋਂ)-ਇਕ ਪਾਸੇ ਪੁਲਿਸ ਅਧਿਕਾਰੀਆਂ ਵਲੋਂ ਮਾੜੇ ਅਨਸਰਾਂ ਨੂੰ ਠੱਲ੍ਹ ਪਾਉਣ ਲਈ ਵੱਡੇ-ਵੱਡੇ ਦਾਅਵੇ ਤੇ ਯਤਨ ਕੀਤੇ ਜਾ ਰਹੇ ਹਨ ਤੇ ਦੂਜੇ ਪਾਸੇ ਪੁਲਿਸ ਵਾਲਿਆਂ ਦੀ ਲਾਪਰਵਾਹੀ ਕਾਰਨ ਮਾੜੇ ਅਨਸਰ ਥਾਣਿਆਂ 'ਚੋਂ ਹੀ ਭੱਜ ਰਹੇ ...
ਜਲਾਲਾਬਾਦ, 24 ਫਰਵਰੀ (ਜਤਿੰਦਰ ਪਾਲ ਸਿੰਘ)-ਲੋਕਾਂ ਦੀ ਸਹੂਲਤ ਲਈ ਹੁਣ ਪੁਲਿਸ ਪ੍ਰਸ਼ਾਸਨ ਵਲੋਂ 112 ਨੰਬਰ ਪੂਰੀ ਤਰ੍ਹਾਂ ਚੱਲ ਰਿਹਾ ਹੈ ਤੇ ਹਰ ਦੇਸ਼ਵਾਸੀ ਵਲੋਂ 100 ਨੰਬਰ ਦੀ ਥਾਂ 'ਤੇ ਇਸ ਨੰਬਰ 'ਤੇ ਲੋੜ ਪੈਣ ਸਮੇਂ ਪਹਿਲ ਦਿੱਤੀ ਜਾਵੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ...
ਅਬੋਹਰ, 24 ਫਰਵਰੀ (ਸੁਖਜਿੰਦਰ ਸਿੰਘ ਢਿੱਲੋਂ)-ਅਖਿਲ ਭਾਰਤੀ ਅਨੁਸੂਚਿਤ ਜਾਤੀ ਯੁਵਜਨ ਸਮਾਜ ਵਲੋਂ ਸੂਬਾ ਪ੍ਰਧਾਨ ਇੰਜੀਨੀਅਰ ਗੋਪੀ ਚੰਦ ਸਾਂਦੜ ਦੀ ਅਗਵਾਈ 'ਚ ਰਾਸ਼ਟਰਪਤੀ ਦੇ ਨਾਂਅ ਮੰਗ ਪੱਤਰ ਐੱਸ.ਡੀ.ਐਮ ਨੂੰ ਸੌਾਪਿਆ ਗਿਆ | ਐਸ.ਡੀ.ਐਮ ਵਿਨੋਦ ਬਾਂਸਲ ਨੂੰ ਦਿੱਤੇ ...
ਫ਼ਾਜ਼ਿਲਕਾ, 24 ਫਰਵਰੀ (ਦਵਿੰਦਰ ਪਾਲ ਸਿੰਘ)-ਪਿੰਡ ਮਾਹੂਆਣਾ ਬੋਦਲਾ ਵਿਚ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਤੇ ਸ਼੍ਰੀ ਰਾਮ ਕਿਰਪਾ ਸੇਵਾ ਸੰਘ ਵੈੱਲਫੇਅਰ ਸੁਸਾਇਟੀ ਫ਼ਾਜ਼ਿਲਕਾ ਵਲੋਂ ਸਾਂਝੇ ਤੌਰ 'ਤੇ ਖ਼ੂਨਦਾਨ ਕੈਂਪ ਲਗਾਇਆ ਗਿਆ | ਇਸ ਕੈਂਪ 'ਚ 67 ਯੂਨਿਟ ਖ਼ੂਨ ...
ਅਬੋਹਰ, 24 ਫਰਵਰੀ (ਕੁਲਦੀਪ ਸਿੰਘ ਸੰਧੂ)-8ਵੀਂ ਜਮਾਤ ਦੀ ਨਾਬਾਲਗ ਵਿਦਿਆਰਥਣ ਨਾਲ ਜਬਰ ਜਨਾਹ ਕੀਤੇ ਜਾਣ ਦੀ ਘਟਨਾ ਤੋਂ ਲਗਭਗ 25 ਦਿਨ ਬੀਤ ਜਾਣ 'ਤੇ ਕਥਿਤ ਦੋਸ਼ੀ ਅਧਿਆਪਕ ਦੀ ਪੁਲਿਸ ਵਲੋਂ ਗਿ੍ਫ਼ਤਾਰ ਨਾ ਕੀਤੇ ਜਾਣ ਤੋਂ ਗ਼ੁੱਸੇ ਵਿਚ ਆਏ ਮਾਪਿਆਂ ਨੇ ਹੋਰ ਜਥੇਬੰਦੀਆਂ ...
ਅਬੋਹਰ, 24 ਫਰਵਰੀ (ਸੁਖਜਿੰਦਰ ਸਿੰਘ ਢਿੱਲੋਂ)- ਬੀਤੇ ਦਿਨੀਂ ਆਈ.ਡੀ.ਬੀ.ਆਈ ਦਿੱਲੀ ਮੈਰਾਥਨ 'ਚ ਭਾਗ ਲੈਣ ਵਾਲੇ ਅਬੋਹਰ ਦੇ ਦੌੜਾਕਾਂ ਨੂੰ ਸੰਦੀਪ ਜਾਖੜ ਨੇ ਵਧਾਈ ਦਿੱਤੀ | ਸੰਦੀਪ ਜਾਖੜ ਨੇ ਕਿਹਾ ਕਿ ਇਹ ਦੌੜਾਕ ਸਾਡੇ ਇਲਾਕੇ ਦਾ ਮਾਣ ਹਨ | ਜਿਨ੍ਹਾਂ ਨੇ ਦਿੱਲੀ 'ਚ ਹੋਈ 42 ...
ਫ਼ਾਜ਼ਿਲਕਾ, 24 ਫਰਵਰੀ (ਦਵਿੰਦਰ ਪਾਲ ਸਿੰਘ)-ਸਰਕਾਰੀ ਮਿਡਲ ਸਕੂਲ ਮਹਾਤਮ ਨਗਰ 'ਚ ਮੁੱਖ ਅਧਿਆਪਕ ਕਮਲ ਕੁਮਾਰ ਗਰਗ ਦੀ ਦੇਖ ਰੇਖ 'ਚ ਫਿਟ ਇੰਡੀਆ ਪ੍ਰੋਗਰਾਮ ਤਹਿਤ ਸ਼ੁਰੂ ਕੀਤੇ ਗਏ ਪਲੋਗਿੰਗ ਡੇ ਪ੍ਰੋਗਰਾਮ ਨੂੰ ਸਮਰਥਨ ਮਿਲਣਾ ਸ਼ੁਰੂ ਹੋ ਗਿਆ ਹੈ | ਇਸ ਲੜੀ ਤਹਿਤ ਹੀ ...
ਮੰਡੀ ਅਰਨੀਵਾਲਾ, 24 ਫਰਵਰੀ (ਨਿਸ਼ਾਨ ਸਿੰਘ ਸੰਧੂ)-ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਪਿੰਡ ਮਾਹੰੂਆਣਾ ਬੋਦਲਾ ਵਲੋਂ ਖ਼ੂਨਦਾਨ ਕੈਂਪ ਲਗਾਇਆ ਗਿਆ | ਜਿਸ 'ਚ ਸਿਵਲ ਹਸਪਤਾਲ ਦੀ ਟੀਮ ਦੇ ਸਹਿਯੋਗ ਨਾਲ ਸ਼੍ਰੀ ਰਾਮ ਕਿਰਪਾ ਸੇਵਾ ਸੰਘ ਸੁਸਾਇਟੀ ਫ਼ਾਜ਼ਿਲਕਾ ਵਲੋਂ ਇਸ ...
ਮੰਡੀ ਲਾਧੂਕਾ, 24 ਫਰਵਰੀ (ਰਾਕੇਸ਼ ਛਾਬੜਾ)-ਜ਼ਮੀਨ ਨੂੰ ਹਰਾ-ਭਰਾ ਕਰਨ ਤੇ ਪ੍ਰਦੂਸ਼ਣ ਮੁਕਤ ਵਾਤਾਵਰਨ ਸਿਰਜਣ ਲਈ ਸਰਕਾਰੀ ਮਿਡਲ ਸਕੂਲ ਦੇ ਵਿਦਿਆਰਥੀਆਂ ਤੇ ਸਟਾਫ਼ ਵਲੋਂ ਮੰਡੀ ਦੀਆਂ ਗਲੀਆਂ ਤੇ ਬਾਜ਼ਾਰਾਂ 'ਚ ਰੈਲੀ ਕੱਢੀ ਗਈ | ਇਸ ਦੌਰਾਨ ਮੰਡੀ ਦੇ ਸ਼ਹੀਦ ਭਗਤ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX