ਤਾਜਾ ਖ਼ਬਰਾਂ


ਅਜਨਾਲਾ ਨੇੜਲੇ ਪਿੰਡ ਦੀ ਬਜ਼ੁਰਗ ਮਹਿਲਾ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  7 minutes ago
ਅਜਨਾਲਾ, 1 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)- ਅਜਨਾਲਾ ਸ਼ਹਿਰ ਦੇ ਇੱਕ ਪਿੰਡ ਦੀ ਰਹਿਣ ਵਾਲੀ ਇਕ ਬਜ਼ੁਰਗ ਮਹਿਲਾ ...
ਜਲੰਧਰ 'ਚ ਸਿਵਲ ਹਸਪਤਾਲ ਦੀ ਮਹਿਲਾ ਮੁਲਾਜ਼ਮ ਸਮੇਤ 4 ਆਏ ਕੋਰੋਨਾ ਪਾਜ਼ੀਟਿਵ
. . .  7 minutes ago
ਜਲੰਧਰ, 1 ਜੂਨ (ਐੱਮ. ਐੱਸ. ਲੋਹੀਆ) - ਜਲੰਧਰ ਦੇ ਸਿਵਲ ਹਸਪਤਾਲ ਦੀ ਮਹਿਲਾ ਮੁਲਾਜ਼ਮ ਸਮੇਤ ਅੱਜ 4 ਵਿਅਕਤੀ ਕੋਰੋਨਾ ...
ਜ਼ਿਲ੍ਹਾ ਸੰਗਰੂਰ 'ਚ ਕੋਰੋਨਾ ਦੇ 3 ਨਵੇਂ ਮਾਮਲੇ ਆਏ ਸਾਹਮਣੇ
. . .  12 minutes ago
ਸੰਗਰੂਰ, 1 ਜੂਨ (ਸੁਖਵਿੰਦਰ ਸਿੰਘ ਫੁੱਲ)- ਜ਼ਿਲ੍ਹਾ ਸੰਗਰੂਰ 'ਚ ਅੱਜ ਕੋਰੋਨਾ ਦੇ 3 ਹੋਰ ਮਰੀਜ਼ ਆਉਣ ਕਾਰਨ ਕੁੱਲ ਗਿਣਤੀ ਵੱਧ ਕੇ 101 ...
ਲੁਧਿਆਣਾ 'ਚ ਕੋਰੋਨਾ ਦੇ 8 ਹੋਰ ਮਰੀਜ਼ਾਂ ਦੀ ਹੋਈ ਪੁਸ਼ਟੀ
. . .  17 minutes ago
ਲੁਧਿਆਣਾ, 1 ਮਈ (ਸਲੇਮਪੁਰੀ) - ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਜਾਣਕਾਰੀ ਦਿੰਦਿਆਂ ...
ਦਿੱਲੀ ਵਿਖੇ ਗਰੀਬ ਵਰਗ ਦੇ ਲੋਕਾਂ ਲਈ 'ਲੰਗਰ ਆਨ ਵ੍ਹੀਲਸ' ਸ਼ੁਰੂ
. . .  23 minutes ago
ਨਵੀਂ ਦਿੱਲੀ, 1 ਜੂਨ- ਲੰਗਰ ਨੂੰ ਗੁਰਦੁਆਰਿਆਂ ਦੀ ਚਾਰਦੀਵਾਰੀ ਤੋਂ ਬਾਹਰ ਪਰੋਸਣ ਦੀ ਸਿੱਖ ਪਰੰਪਰਾ ਨੂੰ ਅੱਗੇ ਵਧਾਉਂਦੇ ਹੋਏ ਦਿੱਲੀ ...
ਤਰਨ ਤਾਰਨ 'ਚ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਖੁੱਲ੍ਹ ਸਕਣਗੀਆਂ ਦੁਕਾਨਾਂ - ਡੀ.ਸੀ
. . .  29 minutes ago
ਮ੍ਰਿਤਕ ਮਹੰਤ ਦੇ ਪਰਿਵਾਰਕ ਮੈਂਬਰਾਂ ਨੇ ਨਾਮਜ਼ਦ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਕੀਤੀ ਮੰਗ
. . .  37 minutes ago
ਤਪਾ ਮੰਡੀ, 1 ਜੂਨ(ਪ੍ਰਵੀਨ ਗਰਗ)- ਸ਼ਹਿਰ ਦੇ ਬਾਹਰਲੇ ਡੇਰੇ ਦੇ ਮਹੰਤ ਹੁਕਮ ਦਾਸ ਬਬਲੀ ਦੀ ਪਿਛਲੇ ਦਿਨੀਂ...
ਪਿੰਡ ਮੁੱਛਲ ਦੇ ਕਾਂਗਰਸੀਆ ਵੱਲੋਂ ਪੁਲਿਸ ਚੌਕੀ ਟਾਂਗਰਾ ਵਿਖੇ ਰੋਸ ਪ੍ਰਦਰਸ਼ਨ
. . .  46 minutes ago
ਟਾਂਗਰਾ, 1 ਜੂਨ (ਹਰਜਿੰਦਰ ਸਿੰਘ ਕਲੇਰ) - ਪਿੰਡ ਮੁੱਛਲ ਦੇ ਕੁੱਝ ਕਾਂਗਰਸੀਆਂ ਵੱਲੋਂ ਸ਼ਰਾਬ ਦੇ ਪਰਚਿਆਂ ਨੂੰ ਲੈ ਕੇ ਪੁਲਿਸ ਚੌਕੀ ਟਾਂਗਰਾ ...
ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਬਿਜਲੀ ਬਿੱਲ ਲਾਉਣ ਵਿਰੁੱਧ ਐੱਸ.ਡੀ.ਓ ਨੂੰ ਦਿੱਤਾ ਮੰਗ ਪੱਤਰ
. . .  52 minutes ago
ਟਾਂਗਰਾ, 1 ਜੂਨ (ਹਰਜਿੰਦਰ ਸਿੰਘ ਕਲੇਰ) - ਕੈਪਟਨ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੋਟਰਾਂ ਦੇ ਬਿਜਲੀ ਬਿੱਲ ਲਾਉਣ..
ਜ਼ਿਲ੍ਹਾ ਕਮੇਟੀ ਕਲੈਰੀਕਲ ਕਾਰਡ ਸਿੱਖਿਆ ਵਿਭਾਗ ਜ਼ਿਲ੍ਹਾ ਜਲੰਧਰ ਦੀ ਚੋਣ ਜਲਦ: ਢੀਂਡਸਾ
. . .  about 1 hour ago
ਸ਼ਾਹਕੋਟ, 1 ਜੂਨ (ਅਜ਼ਾਦ ਸਚਦੇਵਾ/ਸੁਖਦੀਪ ਸਿੰਘ)- ਪੰਜਾਬ ਸਿੱਖਿਆ ਵਿਭਾਗ ਮਨਿਸਟਰੀਅਲ ਸਟਾਫ਼ (ਸਬ-ਆਫ਼ਿਸ) ਐਸੋਸੀਏਸ਼ਨ...
ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਈਆਂ ਜਨ ਸ਼ਤਾਬਦੀ ਅਤੇ ਸਰਿਊਯਮੁਨਾ ਐਕਸਪ੍ਰੈਸ
. . .  about 1 hour ago
ਅੰਮ੍ਰਿਤਸਰ, 1 ਜੂਨ (ਹਰਜਿੰਦਰ ਸਿੰਘ ਸ਼ੈਲੀ)-ਕੋਰੋਨਾ ਮਹਾਂਮਾਰੀ ਦੇ ਕਾਰਨ ਪੂਰੇ ਦੇਸ਼ 'ਚ ਲੱਗੇ ਕਰੀਬ 70 ਦਿਨਾਂ ...
ਕੈਪਟਨ ਸਰਕਾਰ ਵੱਲੋਂ ਪੰਜਾਬ 'ਚ ਸ਼ਰਾਬ 'ਤੇ 'ਕੋਵਿਡ ਸੈੱਸ' ਲਗਾਉਣ ਦਾ ਫ਼ੈਸਲਾ
. . .  about 1 hour ago
ਚੰਡੀਗੜ੍ਹ, 1 ਮਈ (ਵਿਕਰਮਜੀਤ ਸਿੰਘ ਮਾਨ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਰਾਬ 'ਤੇ 'ਕੋਵਿਡ ਸੈੱਸ' ਦੇ ਰੂਪ ਵਿਚ ...
ਵਿਦੇਸ਼ ਗਏ ਪੰਜਾਬੀ ਨੌਜਵਾਨ ਦੀ ਹਾਲਤ ਗੰਭੀਰ, ਪਰਿਵਾਰ ਨੇ ਲਾਈ ਮਦਦ ਦੀ ਗੁਹਾਰ
. . .  about 1 hour ago
ਕਟਾਰੀਆਂ, 1 ਜੂਨ (ਨਵਜੋਤ ਸਿੰਘ ਜੱਖੂ, ਗੁਰਜਿੰਦਰ ਸਿੰਘ ਗੁਰੂ)- ਰੋਜ਼ੀ-ਰੋਟੀ ਦੀ ਤਲਾਸ਼ 'ਚ ਪੰਜਾਬੀ ਨੌਜਵਾਨ ਵਿਦੇਸ਼ਾਂ 'ਚ ....
ਪਸ਼ੂਆਂ ਦਾ ਬਿਮਾਰੀਆਂ ਤੋਂ ਬਚਾਅ ਲਈ ਟੀਕਾਕਰਨ ਮੁਫ਼ਤ ਕਰਕੇ ਬਾਜਵਾ ਬਣੇ ਪਸ਼ੂ ਪਾਲਕਾਂ ਲਈ ਮਸੀਹਾ- ਸੱਚਰ, ਮਹਾਜਨ
. . .  about 1 hour ago
ਪਠਾਨਕੋਟ 1 ਜੂਨ (ਸੰਧੂ) - ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਸੂਬਾ ਪਰਧਾਨ ਭੁਪਿੰਦਰ ਸਿੰਘ ਸੱਚਰ, ਜਨਰਲ...
ਫ਼ਾਜ਼ਿਲਕਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਰੋਨਾ ਨੂੰ ਲੈ ਕੇ ਜਾਰੀ ਤਾਲਾਬੰਦੀ ਲਈ ਨਵੇਂ ਹੁਕਮ ਜਾਰੀ
. . .  about 1 hour ago
ਫ਼ਾਜ਼ਿਲਕਾ, 1 ਜੂਨ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਾਕਡਾਊਨ 5 ਲਈ ਨਵੇ ਹੁਕਮ ਜਾਰੀ ਕੀਤੇ ਹਨ ਕੋਵਿਡ ...
ਮੋਹਾਲੀ ਪੁਲਿਸ ਨੇ ਤਿੰਨ ਕਿੱਲੋ ਹੈਰੋਇਨ ਸਮੇਤ ਨਾਈਜੀਰੀਅਨ ਅਤੇ ਉਸ ਦੇ 5 ਸਾਥੀਆਂ ਨੂੰ ਕੀਤਾ ਗ੍ਰਿਫ਼ਤਾਰ
. . .  about 1 hour ago
ਨਗਰ, 1 ਜੂਨ (ਜਸਬੀਰ ਸਿੰਘ ਜੱਸੀ)- ਮੋਹਾਲੀ ਪੁਲਿਸ ਨੇ 18 ਕਰੋੜ ਰੁਪਏ ਕੀਮਤ ਦੀ ਸਾਢੇ ਤਿੰਨ ਕਿੱਲੋ ਹੈਰੋਇਨ ...
ਜ਼ਿਲ੍ਹਾ ਮੁਹਾਲੀ ਅੰਦਰ ਕੋਰੋਨਾ ਦੇ ਦੋ ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ
. . .  about 2 hours ago
ਐੱਸ. ਏ. ਐੱਸ. ਨਗਰ, 1 ਜੂਨ (ਕੇ. ਐੱਸ. ਰਾਣਾ)-ਜ਼ਿਲ੍ਹਾ ਮੁਹਾਲੀ ਅੰਦਰ ਅੱਜ 2 ਨਵੇਂ ਕੋਰੋਨਾ ਪੀੜਤਾਂ ਦੀ...
ਪਿੰਡ ਆਦੋਆਣਾ(ਨਵਾਂ ਸ਼ਹਿਰ) 'ਚ ਇਕਾਂਤਵਾਸ 'ਚ ਰੱਖੇ ਵਿਅਕਤੀ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 2 hours ago
ਬਲਾਚੌਰ, 1 ਜੂਨ- (ਸ਼ਾਮ ਸੁੰਦਰ ਮੀਲੂ)- ਬਲਾਚੌਰ ਸਬ ਡਵੀਜ਼ਨ ਦੇ ਪਿੰਡ ਆਦੋਆਣਾ ਦੇ ਦਿੱਲੀ ਤੋਂ ਪਰਤੇ ਵਿਅਕਤੀ...
ਬੀਜ ਘੁਟਾਲੇ 'ਤੇ ਮਜੀਠੀਆ ਨੇ ਚੁੱਕੇ ਸਵਾਲ
. . .  about 2 hours ago
ਚੰਡੀਗੜ੍ਹ, 1 ਜੂਨ (ਸੁਰਿੰਦਰਪਾਲ)- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ....
ਗੱਡੀ ਨੂੰ ਲੱਗੀ ਅੱਗ
. . .  about 3 hours ago
ਖਰੜ, 1 ਜੂਨ (ਗੁਰਮੁੱਖ ਸਿੰਘ ਮਾਨ )- ਖਰੜ ਸਥਿਤ ਸੰਨੀ ਐਨਕਲੇਵ ਦੀ ਮਾਰਕੀਟ 'ਚ ਇਕ ਗੱਡੀ ਨੂੰ ਅੱਗ ਲੱਗਣ ਦੀ ਖ਼ਬਰ ਮਿਲੀ ਹੈ ਪਰ ਜਾਨੀ ..
ਕੇਂਦਰੀ ਮੰਤਰੀ ਮੰਡਲ ਦੇ ਫ਼ੈਸਲਿਆਂ 'ਤੇ ਕੇਂਦਰੀ ਮੰਤਰੀ ਮੀਡੀਆ ਨੂੰ ਕਰ ਰਹੇ ਹਨ ਸੰਬੋਧਨ
. . .  about 3 hours ago
ਪਿੰਡ ਬੀਰਮੀ ਦੀ ਬਰਾਂਚ ਅਚਾਨਕ ਬੰਦ ਕਰ ਦੇਣ ਵਿਰੁੱਧ ਮਾਪਿਆਂ ਨੇ ਕੀਤਾ ਰੋਸ ਪ੍ਰਦਰਸ਼ਨ
. . .  about 3 hours ago
ਲੁਧਿਆਣਾ, 1 ਜੂਨ(ਅਮਰੀਕਾ ਸਿੰਘ ਬਤਰਾ)- ਸਥਾਨਕ ਗੁਰੂ ਨਾਨਕ ਪਬਲਿਕ ਸਕੂਲ ਪ੍ਰਬੰਧਕਾਂ ਵੱਲੋਂ ਆਪਣੇ ਪਿੰਡ ...
ਬਟਾਲਾ ਸ਼ਹਿਰ 'ਚ ਦਿਨ-ਦਿਹਾੜੇ ਡਾਕਾ, ਲੜਕੀ ਨੂੰ ਬੰਧਕ ਬਣਾ ਕੇ ਲੁੱਟਿਆ ਸੋਨਾ ਅਤੇ ਨਕਦੀ
. . .  about 3 hours ago
ਬਟਾਲਾ, 1 ਜੂਨ (ਕਾਹਲੋਂ)- ਸ਼ਹਿਰ ਦੇ ਭਰੀ ਵਸੋਂ ਵਾਲੇ ਇਲਾਕੇ ਸ਼ਿਵ ਨਗਰ 'ਚ ਬਾਅਦ ਦੁਪਹਿਰ ਕੁੱਝ ਨੌਜਵਾਨਾਂ ਵੱਲੋਂ ਇਕ ਘਰ...
ਐੱਸ.ਸੀ ਕਮਿਸ਼ਨ ਕਿਸੇ ਵੀ ਦਲਿਤ ਨਾਲ ਵਧੀਕੀ ਨਹੀ ਹੋਣ ਦੇਵੇਗਾ -ਪੂਨਮ ਕਾਂਗੜਾ
. . .  about 3 hours ago
ਤਪਾ ਮੰਡੀ, 01 ਜੂਨ (ਵਿਜੇ ਸ਼ਰਮਾ)- ਐੱਸ.ਸੀ ਕਮਿਸ਼ਨ ਕਿਸੇ ਵੀ ਦਲਿਤ 'ਤੇ ਵਧੀਕੀ ਨਹੀ ਹੋਣ ਦੇਵੇਗਾ , ਭਾਵੇਂ ਵਧੀਕੀ ਕਰਨ ਵਾਲਾ ਕਿਸੇ ਵੀ ...
ਪੰਜਾਬ ਸਰਕਾਰ ਨੇ ਅਨਲਾਕ-1 ਦੇ ਲਈ ਜਾਰੀ ਕੀਤੇ ਦਿਸ਼ਾ ਨਿਰਦੇਸ਼
. . .  about 4 hours ago
ਚੰਡੀਗੜ੍ਹ, 1 ਜੂਨ- ਪੰਜਾਬ ਸਰਕਾਰ ਨੇ ਅਨਲੌਕ -1 ਦੇ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 13 ਫੱਗਣ ਸੰਮਤ 551

ਸੰਪਾਦਕੀ

ਸਬੰਧਾਂ ਵਿਚ ਮਜ਼ਬੂਤੀ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਭਾਰਤ ਦੌਰੇ ਦੇ ਪਹਿਲੇ ਦਿਨ ਅਹਿਮਦਾਬਾਦ ਦੇ ਮੋਟੇਰਾ ਕ੍ਰਿਕਟ ਸਟੇਡੀਅਮ ਵਿਚ ਭਾਸ਼ਨ ਦਿੰਦਿਆਂ ਅਜਿਹੀਆਂ ਮਹੱਤਵਪੂਰਨ ਗੱਲਾਂ ਕਹੀਆਂ ਹਨ, ਜੋ ਆਉਂਦੇ ਸਮੇਂ ਵਿਚ ਕੌਮਾਂਤਰੀ ਮੰਚ 'ਤੇ ਗਹਿਰਾ ਪ੍ਰਭਾਵ ਰੱਖਣ ਦੇ ਸਮਰੱਥ ਹਨ। ਉਨ੍ਹਾਂ ਨੇ ਭਾਰਤ ਨਾਲ ਆਪਣੀ ਗੂੜ੍ਹੀ ਦੋਸਤੀ ਦਾ ਇਜ਼ਹਾਰ ਕੀਤਾ ਅਤੇ ਕਿਹਾ ਕਿ ਅੱਜ ਅਮਰੀਕਾ ਵਿਚ ਵਸਦੇ 40 ਲੱਖ ਭਾਰਤੀ ਮੂਲ ਦੇ ਲੋਕ ਉਥੇ ਦੇਸ਼ ਦੇ ਵਿਕਾਸ ਵਿਚ ਆਪਣਾ ਵੱਡਾ ਯੋਗਦਾਨ ਪਾ ਰਹੇ ਹਨ। ਉਨ੍ਹਾਂ ਨੇ ਦੋਵਾਂ ਦੇਸ਼ਾਂ ਵਿਚ ਵਧ ਰਹੇ ਵਪਾਰ ਦੀ ਗੱਲ ਕੀਤੀ, ਦੋਵਾਂ ਦੀ ਸਾਂਝੀ ਸੁਰੱਖਿਆ ਨੀਤੀ ਦੀ ਗੱਲ ਕੀਤੀ ਅਤੇ ਦੋਵਾਂ ਵਲੋਂ ਅੱਤਵਾਦ ਵਿਰੁੱਧ ਲੜਨ ਦਾ ਅਹਿਦ ਪ੍ਰਗਟਾਇਆ।
ਟਰੰਪ ਨੇ ਗੁਆਂਢੀ ਮੁਲਕ ਪਾਕਿਸਤਾਨ ਦਾ ਜ਼ਿਕਰ ਕਰਦਿਆਂ ਇਹ ਵੀ ਕਿਹਾ ਕਿ ਉਹ ਯਤਨ ਕਰ ਰਹੇ ਹਨ ਕਿ ਪਾਕਿਸਤਾਨ ਆਪਣੇ ਮੁਲਕ ਵਿਚੋਂ ਅੱਤਵਾਦ ਦਾ ਖ਼ਾਤਮਾ ਕਰੇ ਅਤੇ ਦੱਖਣੀ ਏਸ਼ੀਆ ਦਾ ਇਹ ਖਿੱਤਾ ਆਪਸੀ ਮਿਲਵਰਤਣ ਅਤੇ ਸਾਂਝ ਨਾਲ ਅੱਗੇ ਵਧੇ। ਟਰੰਪ ਨੇ ਭਾਰਤ ਵਿਚ ਵਿਕਸਤ ਹੋ ਰਹੀ ਤਕਨਾਲੋਜੀ ਦੀ ਗੱਲ ਕੀਤੀ ਅਤੇ ਇਸ ਦੇ ਭਵਿੱਖ ਬਾਰੇ ਵੱਡੀ ਆਸ ਪ੍ਰਗਟਾਈ ਅਤੇ ਇਹ ਵੀ ਕਿਹਾ ਕਿ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰੀ ਦੇਸ਼ ਵਿਚ ਵੱਖ-ਵੱਖ ਧਰਮਾਂ ਅਤੇ ਫ਼ਿਰਕਿਆਂ ਦੇ ਲੋਕ ਇਕ ਸਾਂਝ ਦੇ ਅਹਿਸਾਸ ਨਾਲ ਰਹਿੰਦੇ ਹਨ। ਦੁਨੀਆ ਦੇ ਇਕ ਤਾਕਤਵਰ ਦੇਸ਼ ਦੇ ਰਾਸ਼ਟਰਪਤੀ ਵਲੋਂ ਭਾਰਤ ਵਿਚ ਆ ਕੇ ਅਜਿਹੀਆਂ ਭਾਵਨਾਵਾਂ ਪ੍ਰਗਟਾਉਣ ਤੋਂ ਇਹ ਅਹਿਸਾਸ ਜ਼ਰੂਰ ਹੋ ਜਾਂਦਾ ਹੈ ਕਿ ਅੱਜ ਕੌਮਾਂਤਰੀ ਮੰਚ 'ਤੇ ਭਾਰਤ ਦਾ ਕਿਸ ਤਰ੍ਹਾਂ ਦਾ ਉਭਾਰ ਹੋਇਆ ਹੈ ਅਤੇ ਇਹ ਵੀ ਕਿ ਇਸ ਦੇਸ਼ ਦੀਆਂ ਭਵਿੱਖ ਵਿਚ ਅੱਗੇ ਵਧਣ ਦੀਆਂ ਸੰਭਾਵਨਾਵਾਂ ਹਨ। ਰਾਸ਼ਟਰਪਤੀ ਟਰੰਪ ਦੀ ਇਸ ਤਕਰੀਰ ਨੂੰ ਅਤੇ ਪ੍ਰਗਟਾਈਆਂ ਇਨ੍ਹਾਂ ਭਾਵਨਾਵਾਂ ਨੂੰ ਦੁਨੀਆ ਭਰ ਦੇ ਮੁਲਕਾਂ ਅਤੇ ਲੋਕਾਂ ਨੇ ਸੁਣਿਆ ਅਤੇ ਮਹਿਸੂਸ ਕੀਤਾ ਹੈ। ਅਸੀਂ ਸਮਝਦੇ ਹਾਂ ਕਿ ਭਾਰਤ ਪ੍ਰਤੀ ਪ੍ਰਗਟਾਏ ਗਏ ਅਜਿਹੇ ਵਿਚਾਰ ਅਤੇ ਲਗਾਈ ਗਈ ਅਜਿਹੀ ਉਮੀਦ ਆਉਂਦੇ ਸਮੇਂ ਵਿਚ ਕਿਸੇ ਵੀ ਸਰਕਾਰ ਅੰਦਰ ਵੱਡੀ ਜ਼ਿੰਮੇਵਾਰੀ ਦਾ ਅਹਿਸਾਸ ਪੈਦਾ ਕਰੇਗੀ। ਇਸ ਦੇ ਨਾਲ ਸਰਕਾਰੀ ਕਾਰਜ ਪ੍ਰਣਾਲੀ ਵਿਚ ਰਹਿ ਗਈਆਂ ਖਾਮੀਆਂ ਨੂੰ ਕਿਵੇਂ ਦੂਰ ਕਰਨਾ ਹੈ, ਇਸ ਬਾਰੇ ਵੀ ਗੰਭੀਰਤਾ ਨਾਲ ਸੋਚਣ ਲਈ ਮਜਬੂਰ ਕਰੇਗੀ। ਅੱਜ ਚਾਹੇ ਭਾਰਤ ਦੀ ਅਰਥਵਿਵਸਥਾ ਦੁਨੀਆ ਦੇ ਕੁਝ ਮੁਲਕਾਂ ਦੇ ਮੁਕਾਬਲੇ ਵਿਚ ਪਰ ਤੋਲਣ ਲੱਗੀ ਹੈ ਪਰ ਦੇਸ਼ ਵਿਚ ਪਸਰੀ ਗੁਰਬਤ 'ਤੇ ਕਾਬੂ ਪਾ ਸਕਣਾ ਅਜੇ ਵੀ ਇਕ ਵੱਡੀ ਚੁਣੌਤੀ ਹੈ। ਭਾਵੇਂ ਦੇਸ਼ ਨੇ ਕੁਝ ਖੇਤਰਾਂ ਵਿਚ ਵੱਡੀ ਤਰੱਕੀ ਕੀਤੀ ਹੈ, ਮੱਧ ਵਰਗ ਦੀ ਸੰਖਿਆ ਵਧੀ ਹੈ ਪਰ 70 ਸਾਲਾਂ ਵਿਚ ਭਾਰਤ ਅਤਿ ਦੀ ਗੁਰਬਤ ਨੂੰ ਹਟਾਉਣ ਵਿਚ ਕਾਮਯਾਬ ਨਹੀਂ ਹੋ ਸਕਿਆ। ਇਸ ਲਈ ਜਿਸ ਤਰ੍ਹਾਂ ਦੀ ਸਖ਼ਤ ਅਤੇ ਪ੍ਰਭਾਵਸ਼ਾਲੀ ਯੋਜਨਾਬੰਦੀ ਕੀਤੇ ਜਾਣ ਦੀ ਜ਼ਰੂਰਤ ਸੀ, ਉਹ ਅਨੇਕਾਂ ਕਾਰਨਾਂ ਕਰਕੇ ਸੰਭਵ ਨਹੀਂ ਹੋ ਸਕੀ। ਇਸ ਦੇ ਨਾਲ ਹੀ ਲਗਾਤਾਰ ਵਧ ਰਹੀ ਬੇਰੁਜ਼ਗਾਰੀ ਦੀ ਸਮੱਸਿਆ ਨਾਲ ਕਿਸ ਤਰ੍ਹਾਂ ਨਿਪਟਣਾ ਹੈ, ਇਹ ਵੀ ਦੇਸ਼ ਸਾਹਮਣੇ ਇਕ ਵੱਡਾ ਮਸਲਾ ਹੈ। ਟੈਕਨਾਲੋਜੀ ਦੇ ਖੇਤਰ ਵਿਚ ਭਾਰਤ ਦੁਨੀਆ ਦੇ ਵੱਡੇ ਦੇਸ਼ਾਂ ਦੀ ਕਤਾਰ ਵਿਚ ਆ ਖੜ੍ਹਾ ਹੋਇਆ ਹੈ ਪਰ ਖੇਤੀਬਾੜੀ ਅਤੇ ਸਨਅਤੀ ਖੇਤਰਾਂ ਵਿਚ ਪਿਛਲੇ ਲੰਮੇ ਸਮੇਂ ਤੋਂ ਇਕ ਵੱਡੀ ਖੜੋਤ ਆਈ ਜਾਪਦੀ ਹੈ, ਜਿਸ ਨੂੰ ਹਰ ਹੀਲੇ ਦੂਰ ਕੀਤਾ ਜਾਣਾ ਜ਼ਰੂਰੀ ਹੈ। ਅਮਰੀਕਾ ਅੱਜ ਇਕ ਵੱਡਾ ਅਤੇ ਸ਼ਕਤੀਸ਼ਾਲੀ ਦੇਸ਼ ਹੈ। ਭਾਰਤ ਨਾਲ ਇਸ ਦੇ ਵਪਾਰਕ ਸਬੰਧ ਬੁਲੰਦੀ ਛੋਹਣ ਲੱਗੇ ਹਨ। ਭਾਰਤ ਨੂੰ ਇਨ੍ਹਾਂ ਸਬੰਧਾਂ ਤੋਂ ਵੱਡਾ ਲਾਭ ਲੈਣ ਦੀ ਜ਼ਰੂਰਤ ਹੈ। ਭਾਰਤ ਨੂੰ ਅਮਰੀਕਾ ਵਰਗੇ ਮੁਲਕ ਦੇ ਸਹਿਯੋਗ ਦੀ ਜ਼ਰੂਰਤ ਹੈ, ਖ਼ਾਸ ਕਰਕੇ ਊਰਜਾ ਦੇ ਖੇਤਰ ਵਿਚ ਉਹ ਅਮਰੀਕਾ ਤੋਂ ਵੱਡੀ ਮਦਦ ਲੈ ਸਕਦਾ ਹੈ। ਗੁਆਂਢੀ ਮੁਲਕ ਵਲੋਂ ਲਗਾਤਾਰ ਅੱਤਵਾਦ ਦੇ ਖ਼ਤਰੇ ਦੇ ਸਨਮੁੱਖ ਅਮਰੀਕਾ ਉਸ ਲਈ ਵੱਡਾ ਸਹਾਈ ਸਾਬਤ ਹੋ ਸਕਦਾ ਹੈ। ਭਾਰਤ ਨੂੰ ਲਗਾਤਾਰ ਚੀਨ ਤੋਂ ਵੱਡੀ ਚੁਣੌਤੀ ਮਿਲਦੀ ਰਹੀ ਹੈ ਪਰ ਅਮਰੀਕਾ ਨਾਲ ਆਪਣਾ ਸਹਿਯੋਗ ਵਧਾ ਕੇ ਉਹ ਚੀਨੀ ਚੁਣੌਤੀ ਦਾ ਵੀ ਮੁਕਾਬਲਾ ਕਰਨ ਦੇ ਸਮਰੱਥ ਹੋ ਸਕਦਾ ਹੈ।
ਅਮਰੀਕਾ ਦੇ ਰਾਸ਼ਟਰਪਤੀ ਦੀ ਇਹ ਫੇਰੀ ਅਨੇਕਾਂ ਪੱਖਾਂ ਤੋਂ ਭਾਰਤ ਲਈ ਲਾਹੇਵੰਦੀ ਸਾਬਤ ਹੋ ਸਕਦੀ ਹੈ। ਭਾਰਤ ਨੇ ਵਿਦੇਸ਼ ਨੀਤੀ ਦੇ ਮਾਮਲੇ ਵਿਚ ਹਮੇਸ਼ਾ ਆਪਣੀ ਆਜ਼ਾਦ ਸੋਚ ਨੂੰ ਸਾਹਮਣੇ ਰੱਖਿਆ ਹੈ। ਰੂਸ ਉਸ ਦਾ ਚਿਰਾਂ ਤੋਂ ਵੱਡਾ ਸਾਥੀ ਵੀ ਬਣਿਆ ਆ ਰਿਹਾ ਹੈ। ਜੇਕਰ ਭਾਰਤ ਰੂਸ, ਫਰਾਂਸ ਅਤੇ ਜਾਪਾਨ ਸਮੇਤ ਹੋਰ ਮੁਲਕਾਂ ਨਾਲ ਆਪਣੇ ਚੰਗੇ ਸਬੰਧ ਬਣਾਈ ਰੱਖਣ ਦੇ ਨਾਲ-ਨਾਲ ਅਮਰੀਕਾ ਨਾਲ ਸਹਿਯੋਗ ਦੀਆਂ ਭਾਵਨਾਵਾਂ ਨੂੰ ਅੱਗੇ ਵਧਾਏ ਤਾਂ ਇਹ ਇਸ ਸਮੇਂ ਭਾਰਤ ਲਈ ਵਿਕਾਸ ਦੇ ਰਸਤੇ 'ਤੇ ਅੱਗੇ ਵਧਣ ਦਾ ਇਕ ਚੰਗਾ ਮੌਕਾ ਸਾਬਤ ਹੋ ਸਕਦਾ ਹੈ।

-ਬਰਜਿੰਦਰ ਸਿੰਘ ਹਮਦਰਦ

ਨਫ਼ਰਤੀ ਭਾਸ਼ਨਾਂ ਖਿਲਾਫ਼ ਅਸਫ਼ਲ ਰਿਹਾ ਚੋਣ ਕਮਿਸ਼ਨ

ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਨੇ ਅੰਗਰੇਜ਼ੀ ਦੀ ਇਕ ਅਖ਼ਬਾਰ ਨਾਲ ਗੱਲਬਾਤ ਕਰਦਿਆਂ ਬੜੀ ਮਾਸੂਮੀਅਤ ਨਾਲ ਕਿਹਾ ਹੈ ਕਿ ਜਿਹੜਾ ਵੀ ਸਿਆਸਤਦਾਨ 'ਨਫ਼ਰਤੀ ਭਾਸ਼ਨ' ਦਿੰਦਾ ਹੈ, ਉਸ ਦੀ ਮਾਨਤਾ ਖਾਰਜ ਕਰ ਦੇਣੀ ਚਾਹੀਦੀ ਹੈ। ਸਵਾਲ ਇਹ ਹੈ ਕਿ ਜਿਸ ਸਮੇਂ ਚੋਣ ...

ਪੂਰੀ ਖ਼ਬਰ »

ਬੌਧਿਕ ਪੱਖੋਂ ਕੰਗਾਲ ਹੁੰਦਾ ਜਾ ਰਿਹਾ ਹੈ ਪੰਜਾਬ

ਅੱਜ ਪੰਜਾਬ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ। ਦੇਸ਼ ਭਰ 'ਚ ਕਦੇ ਸਭ ਤੋਂ ਵੱਧ ਖੁਸ਼ਹਾਲ ਮੰਨਿਆ ਜਾਣ ਵਾਲਾ ਸੂਬਾ ਅੱਜ ਸਭ ਤੋਂ ਵੱਧ ਨਸ਼ਿਆਂ ਦੀ ਮਾਰ ਹੇਠ ਹੈ। ਇਹ ਤ੍ਰਾਸਦੀ ਹੈ ਕਿ ਵੱਖ-ਵੱਖ ਸਿਆਸੀ ਪਾਰਟੀਆਂ ਨੇ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਲਈ ਗੰਭੀਰਤਾ ...

ਪੂਰੀ ਖ਼ਬਰ »

ਆਓ, ਮਾਂ-ਬੋਲੀ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਈਏ

ਅਸੀਂ ਸਾਰੇ ਜਾਣਦੇ ਹਾਂ ਕਿ ਜਿਸ ਬੋਲੀ ਵਿਚ ਇਕ ਵਿਅਕਤੀ ਆਪਣੇ ਹਾਵ-ਭਾਵ, ਖ਼ੁਸ਼ੀ-ਗ਼ਮੀ, ਦੁੱਖ-ਦਰਦ, ਪਿਆਰ ਸਤਿਕਾਰ ਆਦਿ ਪ੍ਰਗਟ ਕਰਦਾ ਹੈ ਤੇ ਜਿਹੜੀ ਬੋਲੀ ਉਹ ਆਪਣੀ ਮਾਂ ਦੀ ਗੋਦ ਦਾ ਨਿੱਘ ਮਾਣਦਿਆਂ ਸਿੱਖਦਾ ਹੈ, ਉਸ ਨੂੰ ਮਾਂ-ਬੋਲੀ ਜਾਂ ਮਾਤ ਭਾਸ਼ਾ ਕਿਹਾ ਜਾਂਦਾ ਹੈ। ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX