ਜਗਾਧਰੀ, 24 ਫਰਵਰੀ (ਜਗਜੀਤ ਸਿੰਘ)-ਉਦਯੋਗ ਵਪਾਰ ਮੰਡਲ ਹਰਿਆਣਾ ਬਰਾਂਚ ਜਗਾਧਰੀ ਸੂਟ ਐਾਡ ਗਾਰਮੈਂਟ ਮੰਡਲ ਨੇ ਜ਼ਿਲ੍ਹਾ ਪ੍ਰਧਾਨ ਦੀਪਕ ਕਪੂਰ ਅਤੇ ਸੂਜ਼ ਗਾਰਮੈਂਟ ਐਸੋਸੀਏਸ਼ਨ ਦੇ ਪ੍ਰਧਾਨ ਸੰਜੇ ਚੌਹਾਨ ਦੀ ਅਗਵਾਈ ਹੇਠ ਜ਼ਿਲ੍ਹਾ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਪੁਲਿਸ ਕਪਤਾਨ ਦੇ ਨਾਂਅ ਮੰਗ ਪੱਤਰ ਸੌਾਪਿਆ, ਜਿਸ ਵਿਚ ਉਦਯੋਗ ਵਪਾਰ ਮੰਡਲ ਹਰਿਆਣਾ ਦੇ ਸੂਬਾ ਪ੍ਰਧਾਨ ਮਹਿੰਦਰ ਮਿੱਤਲ ਵੀ ਮੌਜੂਦ ਸਨ | ਮੰਗ ਪੱਤਰ ਵਿਚ ਮੰਗ ਕੀਤੀ ਗਈ ਕਿ ਯਮੁਨਾਨਗਰ ਅਤੇ ਜਗਾਧਰੀ ਦੀਆਂ ਸੜਕਾਂ ਦੇ ਕਿਨਾਰੇ ਜੋ ਅਣਪਛਾਤੇ ਲੋਕ ਫੜੀ ਬਾਜ਼ਾਰ ਲਗਾ ਕੇ ਸਮਾਨ ਵੇਚ ਰਹੇ ਹਨ, ਉਨ੍ਹਾਂ ਲੋਕਾਂ ਦੀ ਜਾਂਚ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਇਸ ਤਰੀਕੇ ਨਾਲ ਸਮਾਨ ਵੇਚਣ ਤੋਂ ਰੋਕਿਆ ਜਾਵੇ | ਮਹਿੰਦਰ ਮਿੱਤਲ ਨੇ ਕਿਹਾ ਕਿ ਅੱਜ ਸਾਡੇ ਜ਼ਿਲ੍ਹੇ ਦੇ ਬਾਹਰੋਂ ਆਏ ਅਣਪਛਾਤੇ ਲੋਕ ਸੜਕਾਂ 'ਤੇ ਕਬਜ਼ਾ ਕਰਕੇ ਸਾਮਾਨ ਵੇਚਦੇ ਹਨ, ਜਿਨ੍ਹਾਂ ਦੀਆਂ ਗਤੀਵਿਧੀਆਂ ਸ਼ੱਕੀ ਹਨ ਜਦੋਂ ਤੋਂ ਇਹ ਅਣਜਾਣ ਲੋਕ ਬਾਜ਼ਾਰ ਵਿਚ ਸੜਕਾਂ 'ਕੰਢੇ' ਬੈਠ ਕੇ ਚੀਜ਼ਾਂ ਵੇਚ ਰਹੇ ਹਨ, ਉਦੋਂ ਤੋਂ ਅਪਰਾਧਿਕ ਗਤੀਵਿਧੀਆਂ ਵੀ ਵਧੀਆਂ ਹਨ ਅਤੇ ਸ਼ਹਿਰ ਵਿਚ ਨਸ਼ਿਆਂ ਦਾ ਕਾਰੋਬਾਰ ਵੀ ਵਧਦਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇਹ ਅਣਪਛਾਤੇ ਲੋਕ ਮਾਰਕੀਟ ਵਿਚ ਆਉਣ ਅਤੇ ਜਾਣ ਵਾਲੀਆਂ ਔਰਤਾਂ 'ਤੇ ਗ਼ਲਤ ਟਿੱਪਣੀਆਂ ਵੀ ਕਰਦੇ ਹਨ, ਜਿਸ ਲਈ ਸਮਾਜ ਚਿੰਤਤ ਹੈ | ਮਿੱਤਲ ਨੇ ਕਿਹਾ ਕਿ ਸਰਕਾਰ ਨੂੰ ਇਨ੍ਹਾਂ ਸ਼ੱਕੀ ਵਿਅਕਤੀਆਂ ਦੀ ਘੋਖ ਪੜਤਾਲ ਕਰਕੇ ਜਾਂਚ ਕਰਨੀ ਚਾਹੀਦੀ ਹੈ ਕਿ ਉਹ ਕਿਥੋਂ ਆਉਂਦੇ ਹਨ ਅਤੇ ਉਹ ਮਾਲ ਕਿਥੋਂ ਲਿਆਉਂਦੇ ਹਨ | ਇਨ੍ਹਾਂ ਦੀਆਂ ਗ਼ਲਤ ਤਰੀਕੇ ਨਾਲ ਲੱਗੀਆਂ ਫੜੀਆਂ ਕਾਰਨ ਸੜਕਾਂ ਵੀ ਜਾਮ ਹੋ ਜਾਂਦੀਆਂ ਹਨ | ਇਸ ਲਈ ਪ੍ਰਸ਼ਾਸਨ ਨੂੰ ਇਨ੍ਹਾਂ ਦੀ ਪੜਤਾਲ ਕਰਨੀ ਚਾਹੀਦੀ ਹੈ ਅਤੇ ਕਾਰਵਾਈ ਕਰਨੀ ਚਾਹੀਦੀ ਹੈ | ਉਨ੍ਹਾਂ ਅੱਗੇ ਕਿਹਾ ਕਿ ਜੇਕਰ ਪ੍ਰਸ਼ਾਸਨ ਇਨ੍ਹਾਂ ਅਣਪਛਾਤੇ ਵਿਅਕਤੀਆਂ ਿਖ਼ਲਾਫ਼ ਕਾਰਵਾਈ ਨਹੀਂ ਕਰਦਾ ਤਾਂ ਉਦਯੋਗ ਵਪਾਰ ਮੰਡਲ ਜ਼ਿਲ੍ਹਾ ਯਮੁਨਾਨਗਰ ਅੰਦੋਲਨ ਕਰਨ ਲਈ ਮਜਬੂਰ ਹੋਵੇਗਾ | ਇਸ ਮੌਕੇ ਸੂਬਾ ਜਨਰਲ ਸਕੱਤਰ ਅਸ਼ੀਸ਼ ਮਿੱਤਲ ਨੇ ਦੱਸਿਆ ਕਿ ਐਤਵਾਰ ਦਾ ਫੜ੍ਹੀ ਬਾਜ਼ਾਰ ਜਗਾਧਰੀ ਸ਼ਹਿਰ ਮਾਰਕੀਟ ਨੂੰ 50 ਲੱਖ ਰੁਪਏ ਹਫ਼ਤੇ ਦਾ ਨੁਕਸਾਨ ਪਹੁੰਚਾ ਰਿਹਾ ਹੈ, ਜਿਸ ਵਿਚ ਕਰੀਬ 500 ਥਾਵਾਂ 'ਤੇ ਅਣਪਛਾਤੇ ਲੋਕ ਸੜਕ ਕੰਢੇ ਫੜ੍ਹੀਆਂ ਲਗਾ ਕੇ ਕੱਪੜੇ, ਰੈਡੀਮੇਡ, ਜੁੱਤੀ ਅਤੇ ਪਲਾਸਟਿਕ ਆਦਿ ਦਾ ਨਕਲੀ ਅਤੇ ਘਟੀਆ ਰੋਜ਼ਾਨਾ ਦੀਆਂ ਚੀਜ਼ਾਂ ਵੇਚਦੇ ਹਨ, ਜਿਸ ਕਾਰਨ ਨਾ ਤਾਂ ਹਰਿਆਣਾ ਸਰਕਾਰ ਨੂੰ ਕੋਈ ਟੈਕਸ ਮਿਲਦਾ ਹੈ, ਬਲਕਿ ਸਥਾਨਕ ਦੁਕਾਨਦਾਰ ਜੋ ਪੂੰਜੀ ਲਗਾ ਕੇ ਬੈਠੇ ਹਨ ਉਨ੍ਹਾਂ ਨੂੰ ਵੀ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ | ਇਸ ਮੌਕੇ ਕਾਰਜਕਾਰੀ ਪ੍ਰਧਾਨ ਸੰਜੇ ਮਿੱਤਲ, ਸੂਬਾ ਜਨਰਲ ਸਕੱਤਰ ਅਸ਼ੀਸ਼ ਮਿੱਤਲ, ਸੂਬਾ ਮੀਤ ਪ੍ਰਧਾਨ ਸੰਜੀਵ ਗੁਪਤਾ, ਜਸਪਾਲ ਮਨਚੰਦਾ, ਅਕਾਸ਼, ਰਵੀ ਤਨੇਜਾ, ਸਾਗਰ ਵਿਨਾਇਕ, ਵਿਪਨ, ਚਿਨੂ, ਸੰਜੀਵ ਗੁਪਤਾ, ਸੁਭਾਸ਼, ਨਿਤਨ, ਅਕਸ਼ੈ, ਨਵੀਨ ਅਤੇ ਅਭਿਸ਼ੇਕ ਤੋਂ ਇਲਾਵਾ ਹੋਰ ਵਪਾਰੀ ਵੀ ਮੌਜੂਦ ਸਨ |
ਟੋਹਾਣਾ, 24 ਫਰਵਰੀ (ਗੁਰਦੀਪ ਸਿੰਘ ਭੱਟੀ)-ਇਤਿਹਾਸਿਕ ਕਸਬਾ ਅਗਰੋਹਾ ਵਿਚ ਪੈਂਦੇ ਮਹਾਰਾਜਾ ਅਗਰਸੈਨ ਦੇ ਮਹਿਲ ਥੇਹ ਵਿਚ ਬਦਲੇ ਹੋਏ ਹਨ | ਇਨ੍ਹਾਂ ਦੀ ਖ਼ੁਦਾਈ ਜਲਦ ਅਰੰਭ ਕੀਤੀ ਜਾਵੇਗੀ | ਥੇਹ ਦੇ ਇਤਿਹਾਸ ਦਾ ਵਡਮੁੱਲਾ ਖ਼ਜ਼ਾਨਾ ਮਿਲਣ ਦੀ ਉਮੀਦ ਕੀਤੀ ਜਾ ਰਹੀ ਹੈ | ...
ਕਰਨਾਲ, 24 ਫਰਵਰੀ (ਗੁਰਮੀਤ ਸਿੰਘ ਸੱਗੂ)-ਅਖਿਲ ਭਾਰਤੀ ਸ਼ਾਂਤੀ ਅਤੇ ਇੱਕਜੁੱਟਤਾ ਸੰਗਠਨ ਵਲੋਂ ਜ਼ਿਲ੍ਹਾ ਸਕੱਤਰੇਤ ਦਫ਼ਤਰ ਸਾਹਮਣੇ ਧਰਨਾ ਪ੍ਰਦਰਸ਼ਨ ਕੀਤਾ ਗਿਆ | ਪ੍ਰਧਾਨ ਪੋ੍ਰ. ਵੀ. ਬੀ. ਅਬਰੋਲ ਨੇ ਇਸ ਧਰਨੇ ਦੀ ਪ੍ਰਧਾਨਗੀ ਕੀਤੀ | ਇਸ ਧਰਨੇ ਵਿਚ ਧਰਨਾਕਾਰੀਆਂ ...
ਸਿਰਸਾ, 24 ਫਰਵਰੀ (ਭੁਪਿੰਦਰ ਪੰਨੀਵਾਲੀਆ)-ਸਿਰਸਾ ਦੇ ਸ੍ਰੀ ਯੁਵਕ ਸਾਹਿਤ ਸਦਨ ਵਿਚ ਹਰਿਆਣਾ ਗਿਆਨ-ਵਿਗਿਆਨ ਸਮਿਤੀ, ਸਿਰਸਾ ਤੇ ਸਰਵ ਕਰਮਚਾਰੀ ਸੰਘ ਜ਼ਿਲ੍ਹਾ ਸਿਰਸਾ ਵਲੋਂ ਸਾਂਝੇ ਰੂਪ 'ਚ ਦੇਸ਼ ਦੇ ਮੌਜੂਦਾ ਹਾਲਾਤ 'ਤੇ ਵਿਚਾਰ ਗੋਸ਼ਟੀ ਕਰਵਾਈ ਗਈ | ਗੋਸ਼ਟੀ ਦੇ ...
ਕਰਨਾਲ, 24 ਫਰਵਰੀ (ਗੁਰਮੀਤ ਸਿੰਘ ਸੱਗੂ)-ਗ੍ਰਾਮੀਣ ਸਫ਼ਾਈ ਕਰਮਚਾਰੀ ਯੂਨੀਅਨ ਨੇ ਮੰਗਾਂ ਨੂੰ ਲੈ ਕੇ ਸ਼ਹਿਰ ਵਿਚ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕੀਤਾ | ਇਸ ਸਬੰਧੀ ਯੂਨੀਅਨ ਵਲੋਂ ਡੀ. ਡੀ. ਪੀ. ਓ. ਨੂੰ ਮੰਗ ਪੱਤਰ ਸੌਾਪਿਆ ਗਿਆ | ਯੂਨੀਅਨ ਦੇ ਪ੍ਰਧਾਨ ਜੋਗਿੰਦਰ ਸਿੰਘ ...
ਨੀਲੋਖੇੜੀ, 24 ਫਰਵਰੀ (ਅਹੂਜਾ)-ਸ਼ਹਿਰ ਵਿਚ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ | ਜੀ. ਟੀ. ਰੋਡ 'ਤੇ ਆਏ ਦਿਨ ਚੋਰੀ ਦੀਆਂ ਘਟਨਾਵਾਂ ਵੱਧ ਰਹੀਆਂ ਹਨ | ਕੁੱਝ ਦਿਨ ਪਹਿਲਾਂ ਜੀ. ਟੀ. ਰੋਡ 'ਤੇ ਸਥਿਤ ਇਕ ਚਾਵਲ ਵੇਚਣ ਵਾਲੇ ਦੀ ਦੁਕਾਨ ਤੋਂ ਲੱਖਾਂ ਰੁਪਏ ਦੇ ...
ਸ਼ਾਹਬਾਦ ਮਾਰਕੰਡਾ, 24 ਫਰਵਰੀ (ਅਵਤਾਰ ਸਿੰਘ)-ਜ਼ਿਲ੍ਹਾ ਕੁਰੂਕਸ਼ੇਤਰ ਵਿਚ ਵੱਖ-ਵੱਖ ਜਗ੍ਹਾ ਤੋਂ ਤਿੰਨ ਜਣਿਆ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਰਜਨੀਸ਼ ਵਾਸੀ ਪਿੰਡ ਬਡੋਂਦਾ ਨੇ ਥਾਣਾ ਲਾਡਵਾ ਨੂੰ ਦਿੱਤੀ ਆਪਣੀ ਸ਼ਿਕਾਇਤ ...
ਸਿਰਸਾ, 24 ਫਰਵਰੀ (ਭੁਪਿੰਦਰ ਪੰਨੀਵਾਲੀਆ)-ਇਨਰਵੀਲ੍ਹ ਕਲੱਬ ਮਿਡ ਟਾਊਨ ਨਾਲ ਜੁੜੀਆਂ ਮਹਿਲਾਵਾਂ ਨੇ ਲੋਕਾਂ ਨੂੰ ਹਰਬਲ ਰੰਗਾਂ ਨਾਲ ਹੋਲੀ ਮਨਾਉਣ ਲਈ ਪ੍ਰੇਰਿਤ ਕੀਤਾ ਹੈ | ਕਲੱਬ ਦੀ ਆਗੂ ਰੁਪਿੰਦਰ ਕੰਵਰ ਨੇ ਦੱਸਿਆ ਹੈ ਕਿ ਕਲੱਬ ਸਮਾਜਿਕ ਸਰੋਕਾਰਾਂ ਨਾਲ ਜੁੜਿਆ ...
ਸਿਰਸਾ, 24 ਫਰਵਰੀ (ਭੁਪਿੰਦਰ ਪੰਨੀਵਾਲੀਆ)-ਇੰਡੀਅਨ ਨੈਸ਼ਨਲ ਲੋਕ ਦਲ ਦੀ ਮਹਿਲਾ ਵਿੰਗ ਦੀ ਸੂਬਾਈ ਜਨਰਲ ਸਕੱਤਰ ਸੁਨੈਨਾ ਚੌਟਾਲਾ ਨੇ ਕਿਹਾ ਹੈ ਕਿ ਹਰਿਆਣਾ ਸਰਕਾਰ ਦੀ ਨਵੀਂ ਆਬਕਾਰੀ ਨੀਤੀ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ | ਸਰਕਾਰ ਦੀ ਨਵੀਂ ਆਬਕਾਰੀ ਨੀਤੀ ਨਸ਼ਿਆਂ ...
ਏਲਨਾਬਾਦ, 24 ਫਰਵਰੀ (ਜਗਤਾਰ ਸਮਾਲਸਰ)-ਇੱਥੋਂ ਦੇ ਪਿੰਡ ਕਾਸੀ ਕਾ ਬਾਸ ਵਾਸੀ ਸ਼ੀਸਪਾਲ ਪੁੱਤਰ ਡੂਗਰ ਰਾਮ ਨੇ ਉਸ ਦੇ ਚੋਰੀ ਹੋਏ 60 ਮਧੂਮੱਖੀ ਪਾਲਨ ਦੇ ਡੱਬਿਆਂ ਦਾ ਸੁਰਾਗ ਲਗਾ ਕੇ ਉਸ ਨੰੂ ਵਾਪਸ ਦਿਵਾਏ ਜਾਣ ਦੀ ਗੁਹਾਰ ਪੁਲਿਸ ਕੋਲ ਲਗਾਈ ਹੈ | ਪੁਲਿਸ ਨੂੰ ਦਿੱਤੀ ...
ਸ਼ਾਹਬਾਦ ਮਾਰਕੰਡਾ, 24 ਫਰਵਰੀ (ਅਵਤਾਰ ਸਿੰਘ)-ਜ਼ਿਲ੍ਹਾ ਪੁਲਿਸ ਕੁਰੂਕਸ਼ੇਤਰ ਨੇ ਦੁਕਾਨ ਵਿਚ ਚੋਰੀ ਕਰਨ ਦੇ ਦੋਸ਼ ਵਿਚ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ | ਜ਼ਿਲ੍ਹਾ ਪੁਲਿਸ ਨੇ ਦੁਕਾਨ ਵਿਚ ਚੋਰੀ ਕਰਨ ਦੇ ਆਰੋਪੀ ਬਾਬੂ ਪੁੱਤਰ ਸਿਕੰਦਰ ਵਾਸੀ ਛੋਟਾ ਬਾਂਸ ...
ਟੋਹਾਣਾ, 24 ਫਰਵਰੀ (ਗੁਰਦੀਪ ਸਿੰਘ ਭੱਟੀ)-ਜ਼ਿਲੇ੍ਹ ਦੇ ਪਿੰਡ ਸੋਤਰ ਭੱਠੂ 'ਚ ਇਕ ਪਰਿਵਾਰ ਦੇ ਰਿਸ਼ਤੇ ਵਿਚ ਦਿਓਰ-ਭਰਜਾਈ ਨੇ ਜ਼ਹਿਰ ਖਾ ਕੇ ਜਾਨ ਦੇ ਦਿੱਤੀ | ਪੁਲਿਸ ਨੇ 30 ਸਾਲਾ ਸੰਤੋਸ਼ ਪਤਨੀ ਵਿਨੋਦ ਕੁਮਾਰ ਇੱਟ ਭੱਠੇ 'ਤੇ ਕੰਮ ਕਰਦੇ ਸਨ | ਉਸ ਦੀ ਮੌਤ ਭੱਠੇ 'ਤੇ ਪੈਂਦੇ ...
ਨੂਰਪੁਰ ਬੇਦੀ, 24 ਫਰਵਰੀ (ਵਿੰਦਰਪਾਲ ਝਾਂਡੀਆਂ)-ਪੁਰਾਤਨ ਇਤਿਹਾਸਿਕ ਸ਼ਿਵ ਮੰਦਰ ਜਟਵਾਹੜ ਵਿਖੇ ਮਹਾਂ ਸ਼ਿਵਰਾਤਰੀ ਦੇ ਪਵਿੱਤਰ ਸ਼ੁੱਭ ਦਿਹਾੜੇ ਮੌਕੇ 'ਤੇ ਹਰਿਦੁਆਰ ਤੋਂ ਸ੍ਰੀ ਜਟਸ਼ੇਵਰ ਮਹਾਂਦੇਵ ਮੰਦਰ 'ਚ ਪ੍ਰਗਟ ਸ਼ਿਵਿਲੰਗ 'ਤੇ ਜਲ ਚੜ੍ਹਾਉਣ ਲਈ ਡਾਕ ਕਾਵੜ ...
ਨੀਲੋਖੇੜੀ, 24 ਫਰਵਰੀ (ਅਹੂਜਾ)-ਗੇਲ ਮਾਰਕੀਟ ਵਿਚ ਹਰਿਆਣਾ ਬਿਜਲੀ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਦੀ ਚੋਣਾਂ ਸਬੰਧੀ ਮੀਟਿੰਗ ਕੀਤੀ ਗਈ | ਮੀਟਿੰਗ ਦੀ ਪ੍ਰਧਾਨਗੀ ਬੀ. ਪੀ. ਗੁਪਤਾ ਵਲੋਂ ਕੀਤੀ ਗਈ | ਮੀਟਿੰਗ ਵਿਚ ਸਰਬਸੰਮਤੀ ਨਾਲ ਸੁਭਾਸ਼ ਸ਼ਰਮਾ ਨੂੰ ਪ੍ਰਧਾਨ, ...
ਨਰਾਇਣਗੜ੍ਹ, 24 ਫਰਵਰੀ (ਪੀ. ਸਿੰਘ)-ਨਰਾਇਣਗੜ੍ਹ ਵਿਚ ਭਾਰਤੀ ਜਨਤਾ ਪਾਰਟੀ ਵਲੋਂ ਨਿਯੁਕਤ ਕੀਤੇ ਗਏ ਨਵੇਂ ਮੰਡਲ ਪ੍ਰਧਾਨਾਂ ਦਾ ਸਵਾਗਤ ਕਰਨ ਲਈ ਇਕ ਸਮਾਗਮ ਕਰਵਾਇਆ ਗਿਆ | ਇਸ ਸਮਾਗਮ ਵਿਚ ਕੁਰੂਕਸ਼ੇਤਰ ਦੇ ਸਾਂਸਦ ਮੈਂਬਰ ਨਾਇਬ ਸੈਣੀ ਨੇ ਬਤੌਰ ਮੁੱਖ ਮਹਿਮਾਨ ਵਜੋਂ ...
ਢੇਰ, 24 ਫਰਵਰੀ (ਸ਼ਿਵ ਕੁਮਾਰ ਕਾਲੀਆ)-ਅੱਜ ਪਿੰਡ ਬੇਲਾ ਰਾਮਗੜ੍ਹ (ਪੱਤੀ ਟੇਕ ਸਿੰਘ) ਵਿਖੇ ਸਮੂਹ ਸੰਗਤ ਦੇ ਸਹਿਯੋਗ ਨਾਲ ਸ਼ੋ੍ਰਮਣੀ ਭਗਤ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਵਸ ਦੇ ਸਬੰਧ ਵਿਚ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ...
ਢੇਰ, 24 ਫਰਵਰੀ (ਸ਼ਿਵ ਕੁਮਾਰ ਕਾਲੀਆ)-ਅੱਜ ਪਿੰਡ ਬੇਲਾ ਰਾਮਗੜ੍ਹ (ਪੱਤੀ ਟੇਕ ਸਿੰਘ) ਵਿਖੇ ਬੇਲਾ ਵਾਸੀਆਂ ਵਲੋਂ ਕਰਵਾਏ ਗਏ ਇਕ ਸਮਾਗਮ ਦੌਰਾਨ ਪੰਜਾਬ ਸਰਕਾਰ ਵਲੋਂ ਜ਼ਿਲ੍ਹਾ ਯੋਜਨਾ ਬੋਰਡ ਦਾ ਚੇਅਰਮੈਨ ਬਣਾਏ ਜਾਣ 'ਤੇ ਰਮੇਸ਼ ਚੰਦ ਦਸਗਰਾਈਾ ਦਾ ਸਨਮਾਨ ਕੀਤਾ ਗਿਆ | ...
ਯਮੁਨਾਨਗਰ, 24 ਫਰਵਰੀ (ਗੁਰਦਿਆਲ ਸਿੰਘ ਨਿਮਰ)-ਸਥਾਨਕ ਮੁਕੰਦ ਲਾਲ ਨੈਸ਼ਨਲ ਕਾਲਜ ਦੀਆਂ ਵਿਦਿਆਰਥਣਾਂ ਨੇ ਇਕ ਵਾਰ ਫਿਰ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਦੇ ਹੋਏ ਹਿੰਦੂ ਕੰਨਿਆ ਮਹਾਂਵਿਦਿਆਲਿਆ ਜੀਂਦ ਵਿਚ ਹਿੰਦੀ ਸਾਹਿਤਿਕ ਸਭਾ ਤੇ ਅੰਗਰੇਜ਼ੀ ਸਾਹਿਤ ਸਭਾ ਵਲੋਂ ...
ਸਿਰਸਾ, 24 ਫਰਵਰੀ (ਭੁਪਿੰਦਰ ਪੰਨੀਵਾਲੀਆ)-ਸਿਰਸਾ ਦੇ ਪਿੰਡ ਕੰਗਣਪੁਰ ਦੇ ਗ਼ਰੀਬ ਪਰਿਵਾਰਾਂ ਨੇ ਪੀਲੇ ਕਾਰਡ ਬਣਵਾਏ ਜਾਣ ਦੀ ਮੰਗ ਕਰਦਿਆਂ ਸਰਕਾਰ ਿਖ਼ਲਾਫ਼ ਨਾਅਰੇਬਾਜ਼ੀ ਕੀਤੀ ਹੈ | ਪਿੰਡ ਦੀ ਸੱਥ ਵਿਚ ਇਕੱਠੇ ਹੋਏ ਗ਼ਰੀਬ ਪਰਿਵਾਰਾਂ ਨੂੰ ਸੰਬੋਧਨ ਕਰਦਿਆਂ ...
ਯਮੁਨਾਨਗਰ, 24 ਫਰਵਰੀ (ਗੁਰਦਿਆਲ ਸਿੰਘ ਨਿਮਰ)-ਡੀ. ਏ. ਵੀ. ਗਰਲਜ਼ ਕਾਲਜ ਨੇ ਵਿਸ਼ਾਲ ਹੋਸਟਲ ਗਰਾੳਾੂਡ ਵਿਚ ਇਕ ਸ਼ਾਨਦਾਰ ਆਪਣੀ 61ਵੀਂ ਐਥਲੈਟਿਕ ਮੀਟ ਕਰਵਾਈ | ਯਮੁਨਾਨਗਰ ਦੇ ਵਿਧਾਇਕ ਘਣਸ਼ਿਆਮ ਅਰੋੜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਡਾ. ਵਿਭਾ ਗੁਪਤਾ ...
ਸਿਰਸਾ, 24 ਫਰਵਰੀ (ਭੁਪਿੰਦਰ ਪੰਨੀਵਾਲੀਆ)-ਪੰਜਾਬੀ ਯੁਵਾ ਮੰਚ ਨੇ ਪਹਿਲ ਕਰਦਿਆਂ ਸ਼ਹਿਰ ਵਿਚ ਸਥਾਪਿਤ ਸ਼ਹੀਦਾਂ ਦੇ ਬੁੱਤਾਂ ਤੇ ਉਨ੍ਹਾਂ ਦੇ ਨਾਂਅ 'ਤੇ ਬਣੇ ਚੌਕਾਂ ਦੀ ਸਾਫ਼ ਸਫ਼ਾਈ ਕੀਤੇ ਜਾਣ ਦਾ ਬੀੜਾ ਚੁੱਕਿਆ ਹੈ | ਇਹ ਜਾਣਕਾਰੀ ਦਿੰਦੇ ਹੋਏ ਪੰਜਾਬੀ ਯੁਵਾ ਮੰਚ ...
ਸਿਰਸਾ, 24 ਫਰਵਰੀ (ਭੁਪਿੰਦਰ ਪੰਨੀਵਾਲੀਆ)- ਸੰਘਰਸ਼ ਵੈੱਲਫੇਅਰ ਸੁਸਾਇਟੀ (ਰਜਿ) ਦੀ ਇਕ ਮੀਟਿੰਗ ਬੀਤੇ ਦਿਨ ਸੁਸਾਇਟੀ ਦੇ ਦਫ਼ਤਰ 'ਚ ਹੋਈ, ਜਿਸ ਵਿਚ ਆਗਾਮੀ ਕਾਰਜਾਂ ਨੂੰ ਲੈ ਕੇ ਚਰਚਾ ਕੀਤੀ ਗਈ ਅਤੇ ਸੁਸਾਇਟੀ ਦੀ ਨਵੀਂ ਕਾਰਜਕਾਰਨੀ ਦੀ ਚੋਣ ਕੀਤੀ ਗਈ | ਸੰਦੀਪ ਚੌਧਰੀ ...
ਯਮੁਨਾਨਗਰ, 24 ਫਰਵਰੀ (ਗੁਰਦਿਆਲ ਸਿੰਘ ਨਿਮਰ)-ਗੁਰੂ ਨਾਨਕ ਖ਼ਾਲਸਾ ਕਾਲਜ ਦੇ ਆਧੁਨਿਕ ਆਡੀਟੋਰੀਅਮ ਵਿਚ ਏਕ ਭਾਰਤ ਸੇ੍ਰਸ਼ਠ ਭਾਰਤ ਕਲੱਬ ਵਲੋਂ ਲੇਖ ਲਿਖਣ ਮੁਕਾਬਲਿਆਂ ਦੇ ਜੇਤੂਆਂ ਲਈ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ | ਕਾਲਜ ਦੇ ਪਿੰ੍ਰਸੀਪਲ ਡਾ. ਮੇਜਰ ਐੱਚ. ਐੱਸ. ...
ਰੂਪਨਗਰ, 24 ਫਰਵਰੀ (ਸਤਨਾਮ ਸਿੰਘ ਸੱਤੀ, ਗੁਰਪ੍ਰੀਤ ਸਿੰਘ ਹੁੰਦਲ)-ਰੂਪਨਗਰ ਦੀ ਵਾਰਡ ਨੰਬਰ 9 'ਚ ਸੁਖਰਾਮ ਬਾਗ਼ ਦੇ ਨਿਵਾਸੀ ਕਈ ਦਿਨਾਂ ਤੋਂ ਓਵਰਫਲੋਅ ਹੋਏ ਸੀਵਰੇਜ ਦੇ ਸੜਕਾਂ 'ਤੇ ਘੁੰਮਦੇ ਗੰਦੇ ਪਾਣੀ ਤੋਂ ਬੇਹੱਦ ਪ੍ਰੇਸ਼ਾਨ ਹਨ ਜਿਨ੍ਹਾਂ ਨੇ ਨਗਰ ਕੌਾਸਲ ਦੇ ...
ਮੋਰਿੰਡਾ, 24 ਫਰਵਰੀ (ਪਿ੍ਤਪਾਲ ਸਿੰਘ)-ਬਾਬਾ ਕੋਹਰ ਸਿੰਘ ਜੀ ਕਲੱਬ (ਰਜਿ) ਪਿੰਡ ਸਮਰੋਲੀ ਵਲੋ ਸੰਤ ਬਾਬਾ ਕਰਮ ਸਿੰਘ, ਸਵ. ਤੇਜੀ ਖੰਟ ਅਤੇ ਬੀਬੀ ਦਲਜੀਤ ਕੌਰ (ਪਡਿਆਲਾ) ਦੀ ਯਾਦ ਵਿਚ ਭੋਲੇ ਨਾਥ ਵੈਜੀਟੇਬਲ ਅਤੇ ਫਰੂਟ ਕੰਪਨੀ ਤੇ ਗ੍ਰਾਮ ਪੰਚਾਇਤ ਪਿੰਡ ਸਮਰੋਲੀ ਦੇ ...
ਪੁਰਖਾਲੀ, 24 ਫਰਵਰੀ (ਅੰਮਿ੍ਤਪਾਲ ਸਿੰਘ ਬੰਟੀ)-ਮਹਾਂ ਸ਼ਿਵਰਾਤਰੀ ਨੂੰ ਸਮਰਪਿਤ ਸ਼ਿਵ ਮੰਦਿਰ ਸਿਆਸਤਪੁਰ ਭੱਦਲ ਵਿਖੇ ਵੱਖ-ਵੱਖ ਬਿਮਾਰੀਆਂ ਨਾਲ ਸਬੰਧਿਤ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ | ਇਸ ਮੌਕੇ 150 ਦੇ ਕਰੀਬ ਲੋਕਾਂ ਦੀ ਜਾਂਚ ਕੀਤੀ ਗਈ ਅਤੇ ਦਵਾਈਆਂ ਦਿੱਤੀਆਂ ...
ਜਗਾਧਰੀ, 24 ਫਰਵਰੀ (ਜਗਜੀਤ ਸਿੰਘ)-ਸ਼ਿਵਾ ਜੀ ਮਹਾਰਾਜ ਦੇ ਜਨਮ ਦਿਵਸ 'ਤੇ ਜੈ ਭਵਾਨੀ ਸੈਨਾ ਵਲੋਂ ਮੁੱਖ ਦਫ਼ਤਰ ਜਗਾਧਰੀ ਵਿਖੇ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਰੋਕੀ ਮਿੱਤਲ ਚੇਅਰਮੈਨ ਪਬਲਿਸਿਟੀ ਸੈੱਲ ਹਰਿਆਣਾ ਸਰਕਾਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ...
ਏਲਨਾਬਾਦ, 24 ਫਰਵਰੀ (ਜਗਤਾਰ ਸਮਾਲਸਰ)-ਇੱਥੋਂ ਦੇ ਸਿਰਸਾ ਰੋਡ 'ਤੇ ਬਣੇ ਹਰ ਪ੍ਰਭ ਆਸਰਾ ਆਸ਼ਰਮ ਵਿਚ ਕਰੀਬ ਪੰਜ ਮਹੀਨੇ ਪਹਿਲਾ ਆਏ ਲਾਵਾਰਸ ਆਦਮੀ ਨੂੰ ਅੱਜ ਆਸ਼ਰਮ ਦੇ ਪ੍ਰਬੰਧਕਾਂ ਵਲੋਂ ਉਸ ਦੇ ਘਰ ਭੇਜਿਆ ਗਿਆ | ਆਸ਼ਰਮ ਦੇ ਮੁੱਖ ਪ੍ਰਬੰਧਕ ਵੀਰ ਜਸਵਿੰਦਰ ਸਿੰਘ ਨੇ ...
ਰੂਪਨਗਰ, 24 ਫਰਵਰੀ (ਪੱਤਰ ਪ੍ਰੇਰਕ)-ਮਿਡ-ਡੇਅ-ਮੀਲ ਕੁੱਕ ਯੂਨੀਅਨ ਸਬੰਧਿਤ ਇੰਟਕ ਦੀ ਮੀਟਿੰਗ ਜਸਵਿੰਦਰ ਕੌਰ ਜ਼ਿਲ੍ਹਾ ਪ੍ਰਧਾਨ ਰੂਪਨਗਰ ਦੀ ਪ੍ਰਧਾਨਗੀ ਹੇਠ ਮਹਾਰਾਜਾ ਰਣਜੀਤ ਸਿੰਘ ਬਾਗ਼ ਰੂਪਨਗਰ ਵਿਖੇ ਹੋਈ | ਜਿਸ ਵਿਚ ਦੱਸਿਆ ਕਿ ਸੂਬਾ ਕਮੇਟੀ ਜਲਦੀ ਹੀ ਮਿਡ-ਡੇ ...
ਮੋਰਿੰਡਾ, 24 ਫਰਵਰੀ (ਕੰਗ)-ਅੱਜ ਗੁਰਦੁਆਰਾ ਗੁਪਤਸਰ ਸਾਹਿਬ ਮੋਰਿੰਡਾ ਵਿਖੇ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਯਾਦ ਨੂੰ ਸਮਰਪਿਤ ਸ਼ਹੀਦੀ ਸਮਾਗਮ ਕਰਵਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਗੁਰਮੀਤ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ...
ਕੀਰਤਪੁਰ ਸਾਹਿਬ, 24 ਫਰਵਰੀ (ਬੀਰਅੰਮਿ੍ਤਪਾਲ ਸਿੰਘ ਸੰਨੀ)-ਇਤਿਹਾਸਕ ਨਗਰੀ ਕੀਰਤਪੁਰ ਸਾਹਿਬ ਜਿੱਥੇ 2 ਗੁਰੂ ਸਾਹਿਬਾਨ ਦਾ ਜਨਮ ਹੋਇਆ ਉੱਥੇ ਹੀ ਇਸ ਨਗਰੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਸਮੇਤ ਛੇ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਹੈ | ਇਸ ਨਗਰੀ ਵਿਚ ਸ੍ਰੀ ...
ਨੰਗਲ, 24 ਫਰਵਰੀ (ਗੁਰਪ੍ਰੀਤ ਸਿੰਘ ਗਰੇਵਾਲ)-ਪ੍ਰਵਾਸੀ ਪੰਜਾਬੀ ਫਰੈਂਡਜ਼ ਕਲੱਬ ਵਲੋਂ ਮੁੱਖ ਸਰਪ੍ਰਸਤ ਹਰਭਜਨ ਸਿੰਘ ਬਡਵਾਲ ਦੀ ਪ੍ਰੇਰਨਾ ਨਾਲ ਮੁਫ਼ਤ ਸਿਹਤ ਜਾਂਚ ਕੈਂਪ ਲਗਾਇਆ ਗਿਆ | ਰੂਪਨਗਰ ਦੇ ਸਾਬਕਾ ਡੀ. ਐਚ. ਓ. ਡਾ. ਅਸ਼ੋਕ ਸ਼ਰਮਾ ਨੇ ਮਰੀਜ਼ਾਂ ਦੀ ਜਾਂਚ ਕੀਤੀ ...
ਕਰਨਾਲ, 24 ਫਰਵਰੀ (ਗੁਰਮੀਤ ਸਿੰਘ ਸੱਗੂ)-ਸਵੱਛ ਭਾਰਤ ਅਭਿਆਨ ਦੇ ਬਰਾਂਡ ਅੰਬੈਸਡਰ ਸੰਤ ਨਿਰੰਕਾਰੀ ਚੈਰੀਟੇਬਲ ਫਾੳਾੂਡੇਸ਼ਨ ਕਰਨਾਲ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਕੰਨਿਆ ਸਕੂਲ ਪ੍ਰੇਮ ਨਗਰ ਵਿਚ ਬੂਟੇ ਲਗਾਉਣ ਅਤੇ ਸਵੱਛਤਾ ਅਭਿਆਨ ਚਲਾਇਆ ਗਿਆ | ਅਭਿਆਨ ਵਿਚ ...
ਸ੍ਰੀ ਅਨੰਦਪੁਰ ਸਾਹਿਬ, 24 ਫਰਵਰੀ (ਕਰਨੈਲ ਸਿੰਘ, ਨਿੱਕੂਵਾਲ)-ਸ੍ਰੀ ਅਨੰਦਪੁਰ ਸਾਹਿਬ ਵਿਖੇ ਪਿਛਲੇ ਕਰੀਬ ਦੋ ਹਫ਼ਤੇ ਤੋਂ ਦੁਪਹਿਰ ਵੇਲੇ ਪੀਣ ਵਾਲੇ ਪਾਣੀ ਦੀ ਸਪਲਾਈ ਬੰਦ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸਬੰਧੀ ...
ਨੰਗਲ, 24 ਫਰਵਰੀ (ਪ੍ਰੀਤਮ ਸਿੰਘ ਬਰਾਰੀ)-ਨਵਾਂ ਨੰਗਲ ਸੈਕਟਰ ਦੋ ਦੇ ਖੇਡ ਸਟੇਡੀਅਮ ਵਿਚ ਨੈਸ਼ਨਲ ਫਰਟੀਲਾਇਜਰਸ ਲਿਮਟਿਡ ਨੰਗਲ ਇਕਾਈ ਵਲੋਂ ਅੱਜ ਤੀਜੀ ਹਾਫ਼ ਮੈਰਾਥਨ ਦਾ ਆਯੋਜਨ ਕੀਤਾ ਗਿਆ | ਅਦਾਰੇ ਦੇ ਜਨਰਲ ਮੈਨੇਜਰ ਰਾਕੇਸ਼ ਕੁਮਾਰ ਮੜਕਨ ਦੀ ਅਗਵਾਈ ਹੇਠ ਕਰਵਾਈ ...
ਸ਼ਾਹਬਾਦ ਮਾਰਕੰਡਾ, 24 ਫਰਵਰੀ (ਅਵਤਾਰ ਸਿੰਘ)-ਉਦਾਸੀਨ ਬ੍ਰਹਮ ਅਖਾੜਾ ਮਾਂਡੀ ਸਾਹਿਬ ਵਿਚ 14 ਰੋਜ਼ਾ ਸਿਮਰਨ ਜਾਪ ਦੀ ਸਮਾਪਤੀ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ | ਇਸ ਮੌਕੇ ਕਰਵਾਏ ਗਏ ਕੀਰਤਨ ਦਰਬਾਰ ਵਿਚ ਸੰਤ ਗੁਰਵਿੰਦਰ ਸਿੰਘ ਮਾਂਡੀ ਵਾਲੇ ਨੇ ਆਪਣੇ ...
ਨਾਭਾ, 24 ਫਰਵਰੀ (ਕਰਮਜੀਤ ਸਿੰਘ)-ਪੰਜਾਬ ਸਰਕਾਰ ਨੂੰ ਬਿਜਲੀ ਦੀਆਂ ਦਰਾਂ ਵਿਚ ਦਿੱਲੀ ਦੀ ਤਰਜ਼ 'ਤੇ ਕਟੌਤੀ ਕਰਨੀ ਚਾਹੀਦੀ ਹੈ | ਇਹ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਸਕੱਤਰ ਜਥੇਦਾਰ ਸ਼ਮਸ਼ੇਰ ਸਿੰਘ ਚੌਧਰੀ ਮਾਜਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ...
ਘਨੌਰ, 24 ਫਰਵਰੀ (ਜਾਦਵਿੰਦਰ ਸਿੰਘ ਜੋਗੀਪੁਰ)-ਘਨੌਰ ਖੇਤਰ ਦੇ ਪਿੰਡ ਮੁਗ਼ਲ ਸਰਾਏ ਦੇ ਵਸਨੀਕ ਗੁਰਮੇਲ ਸਿੰਘ ਪੁੱਤਰ ਸਾਧੂ ਸਿੰਘ ਦਾ ਘਰੇਲੂ ਬਿਜਲੀ ਦਾ ਬਿੱਲ 2 ਲੱਖ 98 ਹਜ਼ਾਰ 760 ਰੁਪਏ ਆ ਗਿਆ ਹੈ, ਜਦੋਂ ਕਿ ਘਰ 'ਚ 1 ਪੱਖਾ, 2 ਬਲਬ, ਇਕ ਫ਼ਰਿੱਜ ਅਤੇ 1 ਟੀ.ਵੀ. ਹੈ | ਇਸ ਦੌਰਾਨ ...
ਰਾਜਪੁਰਾ, 24 ਫਰਵਰੀ (ਜੀ.ਪੀ. ਸਿੰਘ)-ਥਾਣਾ ਸ਼ਹਿਰੀ ਦੀ ਪੁਲਿਸ ਨੇ ਰਾਜਪੁਰਾ-ਅੰਬਾਲਾ ਕੌਮੀ ਸ਼ਾਹ ਮਾਰਗ 'ਤੇ ਨਾਕਾਬੰਦੀ ਦੌਰਾਨ ਇਕ ਵਿਅਕਤੀ ਨੂੰ ਇਕ ਕਿੱਲੋ ਅਫ਼ੀਮ ਸਮੇਤ ਗਿ੍ਫ਼ਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਸ਼ਹਿਰੀ ਦੇ ਮੁਖੀ ਇੰਸਪੈਕਟਰ ...
ਘਨੌਰ, 24 ਫਰਵਰੀ (ਜਾਦਵਿੰਦਰ ਸਿੰਘ ਜੋਗੀਪੁਰ, ਬਲਜਿੰਦਰ ਸਿੰਘ ਗਿੱਲ)-ਘਨੌਰ ਨੇੜਲੇ ਪਿੰਡ ਦੀ ਇਕ ਨਾਬਾਲਗ ਲੜਕੀ ਨੇ ਖ਼ੁਦ 'ਤੇ ਤੇਲ ਛਿੜਕ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਹੈ | ਜਾਣਕਾਰੀ ਅਨੁਸਾਰ ਲੜਕੀ ਦੀ ਫ਼ੋਟੋ ਗਵਾਂਢੀ ਪਿੰਡ ਬਘੌਰਾ ਦੇ ਲੜਕੇ ਨੇ ਸੋਸ਼ਲ ...
ਪਟਿਆਲਾ, 24 ਫਰਵਰੀ (ਗੁਰਵਿੰਦਰ ਸਿੰਘ ਔਲਖ)- ਵਿਰਾਸਤੀ ਇਮਾਰਤ ਕਿਲ੍ਹਾ ਮੁਬਾਰਕ ਵਿਖੇ ਲਗੇ ਹੈਰੀਟੇਜ਼ ਫੈਸਟੀਵਲ 2020 ਦੀ ਦੂਜੀ ਸ਼ਾਮ ਭਾਰਤੀ ਸ਼ਾਸਤਰੀ ਸੰਗੀਤ ਦੇ ਿਖ਼ਆਲ, ਠੁਮਰੀ ਤੇ ਦਾਦਰਾ ਦੀ ਸਿਰਮੌਰ ਗਾਇਕਾ ਪਦਮਸ੍ਰੀ ਸ਼ੁਭਾ ਮੁਦਗਲ ਨੇ ਸ਼ਾਸਤਰੀ ਸੰਗੀਤ ਦੀ ਬਾ ...
ਪਟਿਆਲਾ, 24 ਫਰਵਰੀ (ਮਨਦੀਪ ਸਿੰਘ ਖਰੋੜ)-19 ਫਰਵਰੀ ਦੀ ਰਾਤ ਨੂੰ ਸਥਾਨਕ 24 ਨੰਬਰ ਫਾਟਕ ਲਾਗੇ ਇਕ ਢਾਬੇ 'ਤੇ ਹੋਏ ਤਕਰਾਰ ਬਾਅਦ ਪੰਜਾਬ ਬਿਜਲੀ ਨਿਗਮ ਦੇ ਹਾਕੀ ਦੇ ਖਿਡਾਰੀ ਅਤੇ ਉਸ ਦੇ ਸਾਥੀ ਦੀ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਮਾਰ ਕੇ ਹੱਤਿਆ ਕਰਨ ਵਾਲੇ ...
ਪਟਿਆਲਾ, 24 ਫਰਵਰੀ (ਜਸਪਾਲ ਸਿੰਘ ਢਿੱਲੋਂ)-ਸਥਾਨਕ ਬੱਸ ਅੱਡੇ ਦੇ ਕੋਲ ਅੱਜ ਛੁੱਟੀ ਵਾਲੇ ਦਿਨ ਹੁਕਮਰਾਨ ਧਿਰ ਦੀ ਸ਼ਹਿ 'ਤੇ ਨਾਜਾਇਜ਼ ਉਸਾਰੀ ਕੀਤੇ ਜਾਣ ਦੇ ਦੋਸ਼ ਲੱਗੇ ਹਨ | ਇਸ ਸਬੰਧੀ ਦੱਸਿਆ ਜਾ ਰਿਹਾ ਹੈ ਕਿ ਇਹ ਨਾਜਾਇਜ਼ ਉਸਾਰੀ ਪਿੱਛੇ ਨਗਰ ਨਿਗਮ ਅੰਦਰ ਅਹੁਦੇ ...
ਪਟਿਆਲਾ, 24 ਫਰਵਰੀ-ਸੁਹਿਰਦ ਨਜ਼ਰਸਾਨੀ ਤੋਂ ਬਗੈਰ ਪਟਿਆਲਾ 'ਚ ਵਿਕਾਸ ਕਾਰਜਾਂ ਦੀ ਵਾਗਡੋਰ ਅਜਿਹੀ ਕਿਸੇ ਜੁੰਡਲੀ ਦੀ ਭੇਟ ਚੜ੍ਹ ਗਈ ਲਗਦੀ ਹੈ ਜਿਸ ਨੂੰ ਭਵਿੱਖ ਦੀਆਂ ਲੋੜਾਂ ਦੇਖੇ ਬਗ਼ੈਰ ਅਰਬਾਂ ਰੁਪਏ ਦੇ ਵਿਕਾਸ ਕਾਰਜ ਕਰਵਾਉਣ ਦੀ ਅਥਾਹ ਜਲਦੀ ਹੈ | ਚੁਣੇ ...
ਪਟਿਆਲਾ, 24 ਫਰਵਰੀ (ਗੁਰਵਿੰਦਰ ਸਿੰਘ ਔਲਖ)-ਸ਼ੀਸ਼ ਮਹਿਲ ਵਿਖੇ ਚੱਲ ਰਹੇ ਕਰਾਫ਼ਟ ਮੇਲੇ 'ਚ ਦੌਰਾਨ ਡਾਕ ਵਿਭਾਗ ਵਲੋਂ ਅਕਾਲ ਸਹਾਏ ਅਜਾਇਬ ਘਰ ਨਾਲ ਮਿਲ ਕੇ ਇਤਿਹਾਸ ਨੂੰ ਦਰਸਾਉਂਦੀ ਪੁਰਾਣੇ ਸਿੱਕੇ, ਡਾਕ ਟਿਕਟਾਂ, ਸਟੈਂਪ ਪੇਪਰ, ਪੋਸਟ ਕਾਰਡ ਅਤੇ ਇਨਵੈਲਪ ਦੀ ਲਗਾਈ ...
ਡਕਾਲਾ, 24 ਫਰਵਰੀ (ਮਾਨ)-ਪੰਜਾਬ ਸਿੱਖ ਕੌਾਸਲ ਵਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਇਤਿਹਾਸਕ ਗੁਰਦੁਆਰਾ ਕਰਹਾਲੀ ਸਾਹਿਬ ਵਿਖੇ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿਚ 99ਵਾਂ ਸ਼ਹੀਦੀ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਗੁਰਦੁਆਰਾ ਸਾਹਿਬ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX