ਕਪੂਰਥਲਾ, 24 ਫਰਵਰੀ (ਵਿਸ਼ੇਸ਼ ਪ੍ਰਤੀਨਿਧ)- ਰਿਜ਼ਰਵ ਬੈਂਕ ਵਲੋਂ ਕਪੂਰਥਲਾ ਜ਼ਿਲ੍ਹੇ ਦੀਆਂ ਬੈਂਕਾਂ ਨੂੰ 100 ਫ਼ੀਸਦੀ ਡਿਜੀਟਾਈਜ਼ ਬਣਾਉਣ ਲਈ ਚੁਣਿਆ ਗਿਆ ਹੈ | ਇਸ ਲਈ ਬੈਂਕ ਅਧਿਕਾਰੀਆਂ ਨੂੰ ਇਸ ਟੀਚੇ ਨੂੰ ਪੂਰਾ ਕਰਨ ਲਈ ਇਕਜੁੱਟ ਹੋ ਕੇ ਕੰਮ ਕਰਨ ਦੇ ਨਾਲ-ਨਾਲ ਲੋਕਾਂ ਨੂੰ ਇਸ ਸਬੰਧੀ ਵੱਧ ਤੋਂ ਵੱਧ ਜਾਗਰੂਕ ਕਰਨਾ ਚਾਹੀਦਾ ਹੈ | ਇਹ ਸ਼ਬਦ ਰਾਹੁਲ ਚਾਬਾ ਵਧੀਕ ਡਿਪਟੀ ਕਮਿਸ਼ਨਰ ਜਨਰਲ ਕਪੂਰਥਲਾ ਨੇ ਜ਼ਿਲ੍ਹਾ ਬੈਂਕਿੰਗ ਸਲਾਹਕਾਰ ਕਮੇਟੀ ਦੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੇ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਯੋਜਨਾ ਤਹਿਤ ਸਾਰੇ ਲਾਭਪਾਤਰੀਆਂ ਨੂੰ ਕਿਸਾਨ ਕਰੈਡਿਟ ਕਾਰਡ ਦੀ ਸਹੂਲਤ ਦੇਣ ਦਾ ਫ਼ੈਸਲਾ ਲਿਆ ਗਿਆ ਹੈ | ਉਨ੍ਹਾਂ ਕਿਹਾ ਕਿ ਪੀ.ਐਮ. ਲਾਭਪਾਤਰੀਆਂ ਦਾ ਕਿਸਾਨ ਕਰੈਡਿਟ ਕਾਰਡ ਪਹਿਲਾਂ ਹੀ ਬਣਿਆ ਹੋਇਆ ਹੈ ਤੇ ਉਹ ਕਿਸਾਨ ਆਪਣੀ ਲਿਮਟ ਵਧਾਉਣ ਤੇ ਬੰਦ ਪਏ ਕਿਸਾਨ ਕਰੈਡਿਟ ਕਾਰਡ ਦੀ ਥਾਂ ਨਵਾਂ ਕਰੈਡਿਟ ਕਾਰਡ ਜਾਰੀ ਕਰਵਾਉਣ ਲਈ ਆਪਣੀ ਬੈਂਕ ਸ਼ਾਖਾ ਨਾਲ ਸੰਪਰਕ ਕਰਨ | ਉਨ੍ਹਾਂ ਕਿਹਾ ਕਿ ਇਸ ਸਬੰਧੀ ਸੇਵਾ ਕੇਂਦਰਾਂ ਵਿਚ ਵੀ ਬਿਨੈ ਪੱਤਰ ਜਮ੍ਹਾ ਕਰਵਾਏ ਜਾ ਸਕਦੇ ਹਨ | ਵਧੀਕ ਡਿਪਟੀ ਕਮਿਸ਼ਨਰ ਨੇ ਖੇਤੀਬਾੜੀ ਵਿਭਾਗ ਤੇ ਐਨ.ਆਰ.ਐਮ.ਐਲ. ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਸ ਕੰਮ ਵਿਚ ਬੈਂਕਾਂ ਨੂੰ ਪੂਰਾ ਸਹਿਯੋਗ ਦੇਣ | ਉਨ੍ਹਾਂ ਬੈਂਕ ਅਧਿਕਾਰੀਆਂ ਨੂੰ ਵੱਧ ਤੋਂ ਵੱਧ ਡਿਜੀਟਲ ਵਿੱਤੀ ਸਾਖਰਤਾ ਕੈਂਪ ਲਗਾਉਣ ਦੀ ਵੀ ਹਦਾਇਤ ਕੀਤੀ | ਵਧੀਕ ਡਿਪਟੀ ਕਮਿਸ਼ਨਰ ਨੇ ਬੈਂਕ ਅਧਿਕਾਰੀਆਂ ਨੂੰ ਕਿਹਾ ਕਿ ਉਹ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਸਬਸਿਡੀ ਵਾਲੀਆਂ ਸਕੀਮਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਤਾਂ ਜੋ ਲੋਕ ਇਨ੍ਹਾਂ ਸਕੀਮਾਂ ਤੋਂ ਲਾਭ ਲੈ ਸਕਣ | ਇਸ ਮੌਕੇ ਪੀ.ਐਨ.ਬੀ. ਦੇ ਮੁੱਖ ਮੈਨੇਜਰ ਆਰ.ਸੀ. ਗੋਸਾਈਾ, ਰਿਜ਼ਰਵ ਬੈਂਕ ਦੇ ਏ.ਜੀ.ਐਮ. ਸ੍ਰੀਕ੍ਰਿਸ਼ਨ ਬਿਸ਼ਵਾਸ਼, ਪੀ.ਐਨ.ਬੀ. ਦੇ ਚੀਫ਼ ਐਲ.ਡੀ.ਐਮ. ਦਰਸ਼ਨ ਲਾਲ ਭੱਲਾ, ਡੀ.ਡੀ.ਐਮ. ਨਬਾਰਡ ਰਕੇਸ਼ ਵਰਮਾ, ਡਾਇਰੈਕਟਰ ਆਰ.ਸੇਟੀ ਪਰਮਜੀਤ ਸਿੰਘ, ਖੇਤੀਬਾੜੀ ਅਫ਼ਸਰ ਅਸ਼ਵਨੀ ਕੁਮਾਰ, ਐਚ.ਐਸ. ਬਾਵਾ, ਰਜਨੀਸ਼ ਕਾਂਤ ਤੋਂ ਇਲਾਵਾ ਬੈਂਕਾਂ ਦੇ ਅਧਿਕਾਰੀ ਤੇ ਡੀ.ਸੀ.ਓ. ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |
ਕਪੂਰਥਲਾ, 24 ਫਰਵਰੀ (ਸਡਾਨਾ)- ਥਾਣਾ ਕੋਤਵਾਲੀ ਪੁਲਿਸ ਨੇ ਦੋ ਕਥਿਤ ਦੋਸ਼ੀਆਂ ਨੂੰ ਨਸ਼ਾ ਕਰਦੇ ਹੋਏ ਕਾਬੂ ਕੀਤਾ ਹੈ | ਪ੍ਰਾਪਤ ਵੇਰਵੇ ਅਨੁਸਾਰ ਏ.ਐਸ.ਆਈ. ਬਲਦੇਵ ਸਿੰਘ ਨੇ ਗਸ਼ਤ ਦੌਰਾਨ ਗੁਰਦੁਆਰਾ ਸੰਤਸਰ ਦੇ ਰਸਤੇ ਵਿਚ ਇਕ ਮੋਟਰ 'ਤੇ ਨਸ਼ਾ ਕਰਦੇ ਹੋਏ ਕਥਿਤ ਦੋਸ਼ੀ ...
ਕਪੂਰਥਲਾ, 24 ਫਰਵਰੀ (ਸਡਾਨਾ)- ਥਾਣਾ ਕੋਤਵਾਲੀ ਪੁਲਿਸ ਨੇ ਇਕ ਵਿਅਕਤੀ ਨੂੰ ਨਜਾਇਜ਼ ਸ਼ਰਾਬ ਸਮੇਤ ਗਿ੍ਫ਼ਤਾਰ ਕੀਤਾ ਹੈ | ਪ੍ਰਾਪਤ ਵੇਰਵੇ ਅਨੁਸਾਰ ਪੁਲਿਸ ਪਾਰਟੀ ਨੇ ਕਾਂਜਲੀ ਨੇੜੇ ਮੁਖ਼ਬਰ ਖ਼ਾਸ ਦੀ ਇਤਲਾਹ 'ਤੇ ਪਿੰਡ ਬੂਟਾਂ ਵਿਖੇ ਛਾਪੇਮਾਰੀ ਕਰਕੇ ਕਥਿਤ ਦੋਸ਼ੀ ...
ਕਪੂਰਥਲਾ, 24 ਫਰਵਰੀ (ਵਿ.ਪ੍ਰ.)- ਗੁਰੂ ਅਮਰਦਾਸ ਜੀ ਦੇ ਗੁਰਤਾਗੱਦੀ ਦਿਵਸ ਦੇ ਸਬੰਧ ਵਿਚ ਸਹਿਜ ਪਾਠ ਦੇ ਭੋਗ 29 ਫਰਵਰੀ ਨੂੰ ਸਵੇਰੇ ਸਾਢੇ 7 ਵਜੇ ਗੁਰਦੁਆਰਾ ਸਾਹਿਬ ਸਾਧ ਸੰਗਤ ਮੁਹੱਲਾ ਕਿਲੇਵਾਲਾ ਵਿਖੇ ਪੈਣਗੇ ਤੇ 1 ਮਾਰਚ ਦਿਨ ਐਤਵਾਰ ਨੂੰ ਸਵੇਰੇ 4 ਵਜੇ 10ਵੀਂ ਮਹਾਨ ...
ਕਪੂਰਥਲਾ, 24 ਫਰਵਰੀ (ਸਡਾਨਾ)- ਕੁਝ ਨਿੱਜੀ ਸਕੂਲਾਂ ਵਲੋਂ ਵੱਖ-ਵੱਖ ਤਰੀਕਿਆਂ ਨਾਲ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਦਾ ਸੋਸ਼ਣ ਕਰਨ ਦਾ ਸਿਲਸਿਲਾ ਜਾਰੀ ਹੈ ਅਤੇ ਸਕੂਲਾਂ ਵਲੋਂ ਨਵੇਂ ਢੰਗ ਤਰੀਕੇ ਅਪਣਾਏ ਜਾ ਰਹੇ ਹਨ | ਇਸ ਸਬੰਧੀ ਗੱਲਬਾਤ ਕਰਦਿਆਂ ਸਾਬਕਾ ਕੌਾਸਲਰ ...
ਸੁਲਤਾਨਪੁਰ ਲੋਧੀ, 24 ਫਰਵਰੀ (ਨਰੇਸ਼ ਹੈਪੀ, ਥਿੰਦ)- ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਰੇਲਵੇ ਵਿਭਾਗ ਵਲੋਂ ਕਰੋੜਾਂ ਰੁਪਏ ਦੀ ਲਾਗਤ ਨਾਲ ਰੇਲਵੇ ਸਟੇਸ਼ਨ ਸੁਲਤਾਨਪੁਰ ਲੋਧੀ ਨੰੂ ਅਪਗ੍ਰੇਡ ਕਰਨ ਅਤੇ ਸੁੰਦਰ ਬਣਾਉਣ ਮਗਰੋਂ ਇਸ ਦੀ ਸੰਭਾਲ ਨਾ ਕਰਨ ...
ਫਗਵਾੜਾ, 24 ਫਰਵਰੀ (ਵਿਸ਼ੇਸ਼ ਪ੍ਰਤੀਨਿਧ)- ਪੰਜਾਬੀ ਕਲਾ ਅਤੇ ਸਾਹਿਤ ਕੇਂਦਰ ਫਗਵਾੜਾ ਵਲੋਂ ਮਹੀਨਾਵਾਰ ਮੈਗਜ਼ੀਨ ਸੰਗੀਤ ਦਰਪਣ, ਬੀ.ਬੀ.ਸੀ ਟੋਰਾਂਟੋ, ਪੰਜਾਬੀ ਵਿਰਸਾ ਟਰੱਸਟ ਅਤੇ ਪੈੱ੍ਰਸ ਕਲੱਬ ਦੇ ਸਹਿਯੋਗ ਦੇ ਨਾਲ ਪੰਜਾਬੀ ਮਾਂ ਬੋਲੀ ਜਾਗਿ੍ਤੀ ਮਾਰਚ 25 ਫਰਵਰੀ ...
ਕਪੂਰਥਲਾ/ਫੱਤੂਢੀਂਗਾ, 24 ਫਰਵਰੀ (ਅਮਰਜੀਤ ਸਿੰਘ ਸਡਾਨਾ, ਬਲਜੀਤ ਸਿੰਘ)- ਹਲਕਾ ਸੁਲਤਾਨਪੁਰ ਲੋਧੀ ਅਧੀਨ ਆਉਂਦੇ ਥਾਣਾ ਫੱਤੂਢੀਂਗਾ ਵਿਖੇ ਅੱਜ ਸਵੇਰੇ ਕਰੀਬ ਸਾਢੇ 9 ਵਜੇ ਡਿਊਟੀ 'ਤੇ ਮੌਜੂਦ ਮੁੱਖ ਮੁਨਸ਼ੀ ਦੀ ਭੇਦਭਰੀ ਹਾਲਤ ਵਿਚ ਗੋਲੀ ਲੱਗਣ ਕਾਰਨ ਮੌਤ ਹੋ ਗਈ | ...
ਢਿਲਵਾਂ, 24 ਫਰਵਰੀ (ਪ੍ਰਵੀਨ ਕੁਮਾਰ, ਗੋਬਿੰਦ ਸੁਖੀਜਾ, ਪਲਵਿੰਦਰ ਸਿੰਘ)- ਸਿਹਤ ਵਿਭਾਗ ਵਲੋਂ ਬੱਚੀ ਬਚਾਓ ਮੁਹਿੰਮ ਅਧੀਨ ਪੀ.ਸੀ.ਪੀ.ਐਨ.ਡੀ.ਟੀ. ਐਕਟ ਸਬੰਧੀ ਜਾਣਕਾਰੀ ਦਿੰਦਿਆਂ ਮੁੱਢਲਾ ਸਿਹਤ ਕੇਂਦਰ ਢਿਲਵਾਂ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ: ਜਸਵਿੰਦਰ ਕੁਮਾਰੀ ਨੇ ...
ਸੁਲਤਾਨਪੁਰ ਲੋਧੀ, 24 ਫਰਵਰੀ (ਪ.ਪ੍ਰ. ਰਾਹੀਂ)- ਮਾਸਟਰ ਕੇਡਰ ਯੂਨੀਅਨ ਦੀ ਹੰਗਾਮੀ ਮੀਟਿੰਗ ਬਲਾਕ ਪ੍ਰਧਾਨ ਨਰੇਸ਼ ਕੋਹਲੀ ਦੀ ਅਗਵਾਈ ਹੇਠ ਸਥਾਨਕ ਨਿਰਮਲ ਕੁਟੀਆ ਵਿਖੇ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਨਰੇਸ਼ ਕੋਹਲੀ ਨੇ ਕਿਹਾ ਕਿ ਰਾਜ ਸਰਕਾਰ ਵਲੋਂ ਪੰਜਾਬ ਦੇ ...
ਨਡਾਲਾ, 24 ਫਰਵਰੀ (ਮਾਨ)- ਬੱਸ ਅੱਡਾ ਨਡਾਲਾ ਦੇ ਸਾਹਮਣੇ ਪੈ ਰਹੇ ਨਾਲੀਆਂ ਦੇ ਗੰਦੇ ਪਾਣੀ ਨੇ ਲੋਕਾਂ ਦੇ ਨੱਕ 'ਚ ਦਮ ਕੀਤਾ ਹੋਇਆ ਹੈ | ਗੰਦੇ ਪਾਣੀ ਕਾਰਨ ਕਾਫ਼ੀ ਵੱਡਾ ਟੋਇਆ ਪੈ ਚੁੱਕਾ ਹੈ | ਬੱਸ ਅੱਡੇ ਸਾਹਮਣੇ ਲੱਗੀਆਂ ਇੰਟਰਲਾਕ ਇੱਟਾਂ ਦਾ ਕਬਾੜਾ ਹੋ ਗਿਆ ਹੈ | ...
ਖਲਵਾੜਾ, 24 ਫਰਵਰੀ (ਮਨਦੀਪ ਸਿੰਘ ਸੰਧੂ)- ਪਰਮਿੰਦਰ ਸਿੰਘ ਚੀਮਾ ਵਲੋਂ ਸਵਰਗੀ ਕਪੂਰ ਸਿੰਘ ਚੀਮਾ ਦੀ ਯਾਦ 'ਚ ਸਰਕਾਰੀ ਹਾਈ ਸਮਾਰਟ ਸਕੂਲ ਪਿੰਡ ਪੰਡੋਰੀ ਜਮਾਲੇ ਦੀ ਵਿਖੇ ਮੁਫ਼ਤ ਕੈਂਸਰ ਕੈਂਪ 26 ਫਰਵਰੀ ਦਿਨ ਬੁੱਧਵਾਰ ਨੂੰ ਲਗਾਇਆ ਜਾ ਰਿਹਾ ਹੈ ਜਿਸ ਵਿਚ ਮਰਦਾਂ ਤੇ ...
ਜਲੰਧਰ, 24 ਫਰਵਰੀ (ਐੱਮ.ਐੱਸ. ਲੋਹੀਆ) - ਪਟੇਲ ਹਸਪਤਾਲ 'ਚ ਚੱਲ ਰਹੇ ਗੋਡੇ ਅਤੇ ਚੂਲੇ ਬਦਲਣ ਦੇ 2 ਦਿਨਾਂ ਦੇ ਰਿਆਇਤੀ ਕੈਂਪ ਦਾ ਅੱਜ ਆਖਰੀ ਦਿਨ ਹੈ, ਜਿਹੜੇ ਮਰੀਜ਼ ਇਸ ਕੈਂਪ ਦਾ ਲਾਭ ਲੈਣਾ ਚਾਹੁੰਦੇ ਹਨ, ਉਹ ਅੱਜ ਆਪਣੀ ਡਾਕਟਰੀ ਜਾਂਚ ਕਰਵਾ ਕੇ ਇਸ ਕੈਂਪ ਦੌਰਾਨ ਦਿੱਤੀ ਜਾ ...
ਢਿਲਵਾਂ, 24 ਫਰਵਰੀ (ਪ੍ਰਵੀਨ ਕੁਮਾਰ)- ਮਾਰਚ ਮਹੀਨੇ ਦੇ ਨੇੜੇ ਆਉਂਦਿਆਂ ਹੀ ਲੋਕ ਜਿੱਥੇ ਰੰਗਾਂ ਦੇ ਤਿਉਹਾਰ ਹੋਲੀ ਨੂੰ ਮਨਾਉਣ ਲਈ ਤਿਆਰੀਆਂ ਸ਼ੁਰੂ ਕਰ ਦਿੰਦੇ ਹਨ ਉੱਥੇ ਇਸ ਦੇ ਨਾਲ ਹੀ ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਉਤਸ਼ਾਹ ਤੇ ਸ਼ਰਧਾ ...
ਨਡਾਲਾ, 24 ਫਰਵਰੀ (ਮਾਨ)- ਫਰੈਂਡਜ਼ ਸਪੋਰਟਸ ਐਾਡ ਵੈੱਲਫੇਅਰ ਕਲੱਬ ਨਡਾਲਾ ਵਲੋਂ 13ਵਾਂ ਕਬੱਡੀ ਕੱਪ 26 ਫਰਵਰੀ ਨੂੰ ਬਲਵੰਤ ਸਿੰਘ ਯਾਦਗਾਰੀ ਸਟੇਡੀਅਮ (ਸਰਕਾਰੀ ਸਕੂਲ) ਨਡਾਲਾ ਵਿਚ ਬੜੀ ਸ਼ਾਨੋ ਸ਼ੌਕਤ ਨਾਲ ਕਰਵਾਇਆ ਜਾ ਰਿਹਾ ਹੈ ਜਿਸ ਦਾ ਉਦਘਾਟਨ ਉੱਘੇ ਕੌਮਾਂਤਰੀ ...
ਫੱਤੂਢੀਂਗਾ, 24 ਫਰਵਰੀ (ਬਲਜੀਤ ਸਿੰਘ)- ਸੱਚਖੰਡ ਵਾਸੀ ਸੰਤ ਬਾਬਾ ਤੇਜਾ ਸਿੰਘ ਤੇ ਬਾਬਾ ਮਿਲਖਾ ਸਿੰਘ ਦੀ ਨਿੱਘੀ ਯਾਦ ਵਿਚ ਗੁਰੂ ਹਰਿਗੋਬਿੰਦ ਸਾਹਿਬ ਸਟੇਡੀਅਮ ਸੈਫਲਾਬਾਦ ਵਿਖੇ ਗੁਰਦੁਆਰਾ ਗੁਰਸਰ ਸਾਹਿਬ ਪਾਤਸ਼ਾਹੀ ਛੇਵੀਂ ਦੇ ਮੁੱਖ ਸੇਵਾਦਾਰ ਬਾਬਾ ਲੀਡਰ ਸਿੰਘ ...
ਬੇਗੋਵਾਲ, 24 ਫਰਵਰੀ (ਸੁਖਜਿੰਦਰ ਸਿੰਘ)- ਬੀਤੇ ਦਿਨ ਸੰਤ ਪ੍ਰੇਮ ਸਿੰਘ ਸਪੋਰਟਸ ਐਾਡ ਕਲਚਰਲ ਕਲੱਬ ਸਰੂਪਵਾਲ ਦੀ ਇੱਕ ਵਿਸ਼ੇਸ਼ ਮੀਟਿੰਗ ਕਲੱਬ ਦੇ ਪ੍ਰਧਾਨ ਪਰਵਿੰਦਰ ਸਿੰਘ ਬੰਟੀ ਦੀ ਅਗਵਾਈ ਹੇਠ ਸੰਤ ਪ੍ਰੇਮ ਸਿੰਘ ਸਟੇਡੀਅਮ ਸਰੂਪਵਾਲ ਵਿਖੇ ਹੋਈ | ਪ੍ਰਧਾਨ ...
ਸੁਲਤਾਨਪੁਰ ਲੋਧੀ, 24 ਫਰਵਰੀ (ਪੱਤਰ ਪ੍ਰੇਰਕ)- ਸ਼ਹੀਦ ਬਾਬਾ ਜੀਵਨ ਸਿੰਘ ਸਪੋਰਟਸ ਐਾਡ ਵੈੱਲਫੇਅਰ ਕਲੱਬ ਸੇਚਾਂ ਵਲੋਂ ਦੋ ਰੋਜ਼ਾ ਬਲਾਕ ਪੱਧਰੀ ਖੇਡ ਟੂਰਨਾਮੈਂਟ ਨਹਿਰੂ ਯੁਵਾ ਕੇਂਦਰ ਦੇ ਸਹਿਯੋਗ ਨਾਲ ਸਵਾਤੀ ਕੁਮਾਰ ਤੇ ਏ.ਸੀ.ਟੀ ਐਮ.ਕੇ. ਮੱਨਾ ਦੀ ਅਗਵਾਈ ਹੇਠ ...
ਕਪੂਰਥਲਾ, 24 ਫਰਵਰੀ (ਸਡਾਨਾ)- ਅਧਿਆਪਕ ਦਲ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਜਵਾਹਰ ਨਗਰ ਲੁਧਿਆਣਾ ਵਿਖੇ ਚੇਅਰਮੈਨ ਤਜਿੰਦਰ ਸਿੰਘ ਸੰਗਰੇੜੀ, ਸੂਬਾ ਪ੍ਰਧਾਨ ਗੁਰਜੰਟ ਸਿੰਘ ਵਾਲੀਆ ਤੇ ਸਕੱਤਰ ਜਨਰਲ ਪਿ੍ੰਸੀਪਲ ਦਰਸ਼ਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ...
ਸੁਲਤਾਨਪੁਰ ਲੋਧੀ, 24 ਫਰਵਰੀ (ਨਰੇਸ਼ ਹੈਪੀ, ਥਿੰਦ)- ਇੰਗਲੈਂਡ ਦੇ ਨਾਮਵਰ ਪੰਜਾਬੀ ਗਾਇਕ ਬਲਦੇਵ ਬੁਲਿਟ ਯੂ.ਕੇ. ਆਪਣੇ ਸਾਥੀ ਔਜਲਾ ਬ੍ਰਦਰਜ਼ ਨਾਲ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਨਤਮਸਤਕ ਹੋਏ ਜਿੱਥੇ ਉਨ੍ਹਾਂ ਸਮੇਤ ਕਰਮਜੀਤ ...
ਕਪੂਰਥਲਾ, 24 ਫਰਵਰੀ (ਸਡਾਨਾ)- ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ ਦੇ ਵਿਦਿਆਰਥੀ ਵੱਖ-ਵੱਖ ਖੇਤਰਾਂ ਵਿਚ ਵਿਲੱਖਣ ਪ੍ਰਾਪਤੀਆਂ ਕਰ ਰਹੇ ਹਨ | ਕਾਲਜ ਲਈ ਮਾਣ ਵਾਲੀ ਗੱਲ ਹੈ ਕਿ ਸੂਬਾ ਸਰਕਾਰ ਵਲੋਂ ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਦੀ ਅਗਵਾਈ ਹੇਠ ...
ਨਡਾਲਾ, 24 ਫਰਵਰੀ (ਮਾਨ)- ਪਿੰਡ ਇਬਰਾਹੀਮਵਾਲ ਵਿਚ ਸਮੂਹ ਸੰਗਤ ਦੇ ਸਹਿਯੋਗ ਨਾਲ ਸਾਲਾਨਾ ਤਿੰਨ ਦਿਨਾਂ ਧਾਰਮਿਕ ਦੀਵਾਨ 27, 28 ਅਤੇ 29 ਫਰਵਰੀ ਨੂੰ ਰੋਜ਼ਾਨਾ ਸ਼ਾਮ 5 ਵਜੇ ਤੋਂ ਰਾਤ 11 ਵਜੇ ਤੱਕ ਬੱਸ ਅੱਡੇ ਸਾਹਮਣੇ ਪਾਰਕ ਵਿਚ ਬੜੀ ਸ਼ਰਧਾ ਨਾਲ ਕਰਵਾਏ ਜਾਣਗੇ | ਇਨ੍ਹਾਂ ...
ਨਡਾਲਾ, 24 ਫਰਵਰੀ (ਮਾਨ)- ਪਿੰਡ ਇਬਰਾਹੀਮਵਾਲ ਵਿਚ ਸਮੂਹ ਸੰਗਤ ਦੇ ਸਹਿਯੋਗ ਨਾਲ ਸਾਲਾਨਾ ਤਿੰਨ ਦਿਨਾਂ ਧਾਰਮਿਕ ਦੀਵਾਨ 27, 28 ਅਤੇ 29 ਫਰਵਰੀ ਨੂੰ ਰੋਜ਼ਾਨਾ ਸ਼ਾਮ 5 ਵਜੇ ਤੋਂ ਰਾਤ 11 ਵਜੇ ਤੱਕ ਬੱਸ ਅੱਡੇ ਸਾਹਮਣੇ ਪਾਰਕ ਵਿਚ ਬੜੀ ਸ਼ਰਧਾ ਨਾਲ ਕਰਵਾਏ ਜਾਣਗੇ | ਇਨ੍ਹਾਂ ...
ਕਪੂਰਥਲਾ, 24 ਫਰਵਰੀ (ਵਿ.ਪ੍ਰ.)- ਸ਼ਿਵ ਸੈਨਾ ਬਾਲ ਠਾਕਰੇ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਜਗਦੀਸ਼ ਕਟਾਰੀਆ ਨੇ ਭਾਰਤੀ ਵਿਦਿਆਰਥੀ ਸੰਸਦ ਵਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਦਰਸ਼ ਮੁੱਖ ਮੰਤਰੀ ਦੇ ਪੁਰਸਕਾਰ ਨਾਲ ਸਨਮਾਨਿਤ ਕੀਤੇ ਜਾਣ 'ਤੇ ...
ਕਪੂਰਥਲਾ, 24 ਫਰਵਰੀ (ਵਿ.ਪ੍ਰ.)- ਸ਼ਿਵ ਸੈਨਾ ਬਾਲ ਠਾਕਰੇ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਜਗਦੀਸ਼ ਕਟਾਰੀਆ ਨੇ ਭਾਰਤੀ ਵਿਦਿਆਰਥੀ ਸੰਸਦ ਵਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਦਰਸ਼ ਮੁੱਖ ਮੰਤਰੀ ਦੇ ਪੁਰਸਕਾਰ ਨਾਲ ਸਨਮਾਨਿਤ ਕੀਤੇ ਜਾਣ 'ਤੇ ...
ਕਪੂਰਥਲਾ, 24 ਫਰਵਰੀ (ਅਮਰਜੀਤ ਕੋਮਲ)-ਗਰੁੱਪ ਕੈਪਟਨ ਗੁਰਪ੍ਰੀਤ ਸਿੰਘ ਚੀਮਾ ਦੀ ਅੱਜ ਪਟਿਆਲਾ ਵਿਖੇ ਐਨ.ਸੀ.ਸੀ. ਕੈਡਿਟ ਨੂੰ ਫਲਾਈਟ ਦੀ ਸਿਖਲਾਈ ਦੌਰਾਨ ਹਵਾਈ ਹਾਦਸੇ ਵਿਚ ਹੋਏ ਦਿਹਾਂਤ ਨਾਲ ਸੈਨਿਕ ਸਕੂਲ ਕਪੂਰਥਲਾ ਵਿਚ ਮਾਤਮ ਛਾਅ ਗਿਆ | ਉਨ੍ਹਾਂ ਦੇ ਬਹੁਤ ਕਰੀਬੀ ...
ਖਲਵਾੜਾ, 24 ਫਰਵਰੀ (ਮਨਦੀਪ ਸਿੰਘ ਸੰਧੂ)- ਪ੍ਰਵਾਸੀ ਭਾਰਤੀ ਅਤੇ ਉੱਘੇ ਕਬੱਡੀ ਪ੍ਰਮੋਟਰ ਬਲਵੀਰ ਸਿੰਘ ਬੈਂਸ ਕੈਨੇਡਾ ਦੇ ਗ੍ਰਹਿ ਪਿੰਡ ਘੁੰਮਣਾ ਪੁੱਜਣ 'ਤੇ ਹਲਕਾ ਬਟਾਲਾ ਤੋਂ ਵਿਧਾਇਕ ਬਲਵਿੰਦਰ ਸਿੰਘ ਲਾਡੀ ਅਤੇ ਉੱਘੇ ਸਨਅਤਕਾਰ ਚੌਧਰੀ ਓਮ ਪ੍ਰਕਾਸ਼ ਸਾਬਕਾ ...
ਪਾਂਸ਼ਟਾ, 24 ਫਰਵਰੀ (ਸਤਵੰਤ ਸਿੰਘ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਚੱਲ ਰਹੇ ਇਲਾਕੇ ਦੇ ਉੱਘੇ ਵਿਦਿਅਕ ਅਦਾਰੇ ਸੰਤ ਬਾਬਾ ਦਲੀਪ ਸਿੰਘ ਮੈਮੋਰੀਅਲ ਖ਼ਾਲਸਾ ਕਾਲਜ ਡੁਮੇਲੀ ਵਿਖੇ ਵਿਦਿਆਰਥੀਆਂ ਦੀ ਸ਼ਖ਼ਸੀਅਤ ਦੇ ਬਹੁ-ਪੱਖੀ ਵਿਕਾਸ ਦੇ ...
ਕਪੂਰਥਲਾ, 24 ਫਰਵਰੀ (ਵਿ.ਪ੍ਰ.)- ਵਾਲਮੀਕ ਮਜ਼੍ਹਬੀ ਸਿੱਖ ਮੋਰਚਾ ਪੰਜਾਬ ਦੀ ਇਕ ਮੀਟਿੰਗ ਮੋਰਚੇ ਦੇ ਸੂਬਾਈ ਪ੍ਰਧਾਨ ਮਹਿੰਦਰ ਸਿੰਘ ਹਮੀਰਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਜਗਤਜੀਤ ਇੰਡਸਟਰੀ ਹਮੀਰਾ ਦੇ ਬਾਇਲਰਾਂ ...
ਨਡਾਲਾ, 24 ਫਰਵਰੀ (ਮਾਨ)- ਹਲਕਾ ਇੰਚਾਰਜ ਕਾਂਗਰਸ ਭੁਲੱਥ ਰਣਜੀਤ ਸਿੰਘ ਰਾਣਾ ਨੇ ਆਖਿਆ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਵਫ਼ਾਦਾਰ ਸਿਪਾਹੀ ਹਨ | ਉਹ ਆਮ ਆਦਮੀ ਪਾਰਟੀ ਜਾਂ ਟਕਸਾਲੀ ਅਕਾਲੀ ਦਲ ਵਿਚ ਨਹੀਂ ਜਾਣਗੇ | ਹਰ ਪਾਰਟੀ ਵਿਚ ਗਿਲੇ ਸ਼ਿਕਵੇ ਚੱਲਦੇ ਰਹਿੰਦੇ ਹਨ ...
ਨਡਾਲਾ, 24 ਫਰਵਰੀ (ਮਾਨ)- ਹਲਕਾ ਇੰਚਾਰਜ ਕਾਂਗਰਸ ਭੁਲੱਥ ਰਣਜੀਤ ਸਿੰਘ ਰਾਣਾ ਨੇ ਆਖਿਆ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਵਫ਼ਾਦਾਰ ਸਿਪਾਹੀ ਹਨ | ਉਹ ਆਮ ਆਦਮੀ ਪਾਰਟੀ ਜਾਂ ਟਕਸਾਲੀ ਅਕਾਲੀ ਦਲ ਵਿਚ ਨਹੀਂ ਜਾਣਗੇ | ਹਰ ਪਾਰਟੀ ਵਿਚ ਗਿਲੇ ਸ਼ਿਕਵੇ ਚੱਲਦੇ ਰਹਿੰਦੇ ਹਨ ...
ਢਿਲਵਾਂ, 24 ਫਰਵਰੀ (ਪ੍ਰਵੀਨ ਕੁਮਾਰ)- ਮੁੱਖ ਖੇਤੀਬਾੜੀ ਅਫ਼ਸਰ ਕਪੂਰਥਲਾ ਕੰਵਲਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਢਿਲਵਾਂ ਦੇ ਖੇਤੀਬਾੜੀ ਅਫ਼ਸਰ ਮਨਜੀਤ ਸਿੰਘ ਅਤੇ ਕਿਸਾਨ ਸਲਾਹਕਾਰ ਕੇਂਦਰ ਕਪੂਰਥਲਾ ਦੇ ਅਧਿਕਾਰੀਆਂ ਵਲੋਂ ਕਣਕ ਦੀ ਫ਼ਸਲ ਤੇ ...
ਸੁਲਤਾਨਪੁਰ ਲੋਧੀ, 24 ਫਰਵਰੀ (ਨਰੇਸ਼ ਹੈਪੀ, ਥਿੰਦ)- ਮਹਾਂ ਸ਼ਿਵਰਾਤਰੀ ਦੇ ਪਾਵਨ ਤਿਉਹਾਰ ਦੇ ਸਬੰਧ ਵਿਚ ਆਸ਼ਾ ਰਾਣੀ ਮੰਦਿਰ ਨੇੜੇ ਰੈਸਟ ਹਾਊਸ ਸੁਲਤਾਨਪੁਰ ਲੋਧੀ ਵਿਖੇ ਧਾਰਮਿਕ ਸਮਾਗਮ ਜੈ ਮਾਂ ਮਿਸ਼ਨ ਦੇ ਪ੍ਰਮੁੱਖ ਵਰਿੰਦਰ ਸਲਪੋਨਾ ਦੀ ਅਗਵਾਈ ਹੇਠ ਕਰਵਾਇਆ ਗਿਆ ...
ਕਪੂਰਥਲਾ, 24 ਫਰਵਰੀ (ਅ.ਬ.)- ਜ਼ਿਲ੍ਹਾ ਮੈਜਿਸਟਰੇਟ ਕਪੂਰਥਲਾ ਦੀਪਤੀ ਉੱਪਲ ਨੇ ਜਾਰੀ ਕੀਤੇ ਇਕ ਹੁਕਮ ਵਿਚ ਕਿਸੇ ਵੀ ਵਿਅਕਤੀ ਵਲੋਂ ਧੁੱਸੀ ਬੰਨ੍ਹ ਅਤੇ ਉਸ ਦੇ ਨਾਲ ਤੂੜੀ ਦੇ ਕੁੱਪ ਤੇ ਪਰਾਲੀ ਦੇ ਢੇਰ ਲਗਾਉਣ 'ਤੇ ਪਾਬੰਦੀ ਲਗਾ ਦਿੱਤੀ ਹੈ | ਇਹ ਹੁਕਮ 21 ਅਪ੍ਰੈਲ ਤੱਕ ...
ਕਪੂਰਥਲਾ, 24 ਫਰਵਰੀ (ਸਡਾਨਾ)- ਘਰ ਵਿਚੋਂ ਸਾਮਾਨ ਚੋਰੀ ਹੋਣ ਦੇ ਮਾਮਲੇ ਸਬੰਧੀ ਸਦਰ ਪੁਲਿਸ ਨੇ ਅਣਪਛਾਤੇ ਚੋਰਾਂ ਵਿਰੁੱਧ ਕੇਸ ਦਰਜ ਕੀਤਾ ਹੈ | ਆਪਣੀ ਸ਼ਿਕਾਇਤ ਵਿਚ ਮਨਜੀਤ ਕੌਰ ਵਾਸੀ ਧਾਲੀਵਾਲ ਦੋਨਾ ਨੇ ਦੱਸਿਆ ਕਿ ਉਹ ਬੀਤੀ 20 ਫਰਵਰੀ ਨੂੰ ਆਪਣੇ ਲੜਕੇ ਦੇ ਨਾਲ ਆਪਣੇ ...
ਕਪੂਰਥਲਾ, 24 ਫਰਵਰੀ (ਵਿ.ਪ੍ਰ.)- ਕੇਂਦਰੀ ਵਿਦਿਆਲਿਆ ਸੰਗਠਨ ਵਲੋਂ ਜਨਵਰੀ ਮਹੀਨੇ ਦੀ ਪੈਨਸ਼ਨ ਦਾ ਭੁਗਤਾਨ ਨਾ ਕੀਤੇ ਜਾਣ ਕਾਰਨ ਕਰਮਚਾਰੀਆਂ ਵਿਚ ਰੋਸ ਪਾਇਆ ਜਾ ਰਿਹਾ ਹੈ ਤੇ ਕਰਮਚਾਰੀਆਂ ਦਾ ਭੱਤਾ ਵੀ ਜਾਰੀ ਨਹੀਂ ਕੀਤਾ ਗਿਆ | ਮੁਲਾਜ਼ਮਾਂ ਵਲੋਂ ਸ਼ਿਕਾਇਤ ਕਰਨ 'ਤੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX