ਤਾਜਾ ਖ਼ਬਰਾਂ


105 ਪੰਚਾਇਤ ਸਕੱਤਰਾਂ ਦੇ ਤਬਾਦਲੇ
. . .  8 minutes ago
ਗੜ੍ਹਸ਼ੰਕਰ, 29 ਮਈ (ਧਾਲੀਵਾਲ) - ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਵੱਲੋਂ ਪ੍ਰਬੰਧਕੀ ਲੋਕ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਵੱਖ-ਵੱਖ ਹੁਕਮਾਂ ਰਾਹੀਂ 105 ਪੰਚਾਇਤ ਸਕੱਤਰਾਂ ਦੇ ਤਬਾਦਲੇ ਕੀਤੇ ਗਏ...
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਐਲਾਨਿਆ ਪੰਜਵੀਂ, ਅੱਠਵੀਂ ਤੇ ਦਸਵੀਂ ਕਲਾਸ ਦਾ ਨਤੀਜਾ
. . .  13 minutes ago
ਐੱਸ. ਏ. ਐੱਸ. ਨਗਰ, 29 ਮਈ (ਤਰਵਿੰਦਰ ਸਿੰਘ ਬੈਨੀਪਾਲ) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਸ਼ੁਕਰਵਾਰ ਨੂੰ ਪੰਜਵੀਂ, ਅੱਠਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਦੇ ਗ੍ਰੇਡਿੰਗ ਦੇ ਆਧਾਰ ‘ਤੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਨਤੀਜੇ ਬੋਰਡ...
ਰਾਸ਼ਨ ਵੰਡਣ ਦਾ ਵਿਰੋਧ ਕਰਦਿਆਂ ਲੋਕਾਂ ਵੱਲੋਂ ਕੀਤੀ ਗਈ ਕੁੱਟਮਾਰ ਵਿੱਚ ਔਰਤ ਦਾ ਹੋਇਆ ਗਰਭਪਾਤ
. . .  56 minutes ago
ਫਗਵਾੜਾ 29 ਮਈ (ਹਰੀਪਾਲ ਸਿੰਘ)- ਫਗਵਾੜਾ ਦੇ ਸ਼ਿਵਪੂਰੀ ਮਹੱਲੇ ਵਿੱਚ ਰਾਸ਼ਨ ਵੰਡਣ ਦਾ ਵਿਰੋਧ ਕਰਦਿਆਂ ਕੁੱਝ ਲੋਕਾਂ ਵੱਲੋਂ ਇਕ ਗਰਭਵਤੀ ਔਰਤ ਦੀ ਕੁੱਟਮਾਰ ਦੌਰਾਨ ਉਸ ਦਾ ਗਰਭਪਾਤ ਹੋ ਜਾਣ ਦਾ...
ਕੋਰੋਨਾ ਦਾ ਸਮਰਾਲਾ ਵਿਚ ਪਹਿਲਾ ਕੇਸ ਆਇਆ ਸਾਹਮਣੇ, ਪਰ ਪਤਨੀ ਦੀ ਰਿਪੋਰਟ ਆਈ ਨੈਗੇਟਿਵ
. . .  about 1 hour ago
ਸਮਰਾਲਾ, 29 ਮਈ (ਗੋਪਾਲ ਸੋਫਤ) - ਕੋਰੋਨਾ ਵਾਇਰਸ ਦੀ ਲਾਗ ਤੋਂ ਹੁਣ ਤੱਕ ਸੁਰੱਖਿਅਤ ਰਿਹਾ ਸਮਰਾਲਾ ਸ਼ਹਿਰ ਵਿਚ ਵੀ ਅੱਜ ਕੋਰੋਨਾ ਦੀ ਲਪੇਟ ਵਿਚ ਆ ਗਿਆ। ਸਮਰਾਲਾ ਵਿਚ ਪਹਿਲਾ ਪਾਜ਼ੀਟਿਵ ਕੇਸ ਸਥਾਨਕ ਮਾਛੀਵਾੜਾ ਰੋਡ ਦੇ ਇਕ 30 ਸਾਲਾ ਇਕ ਨੌਜਵਾਨ...
ਲਾਕਡਾਊਨ ਦਾ ਝਟਕਾ, ਕੋਰ ਸੈਕਟਰ ਇੰਡਸਟਰੀਜ਼ ਦੇ ਉਤਪਾਦਨ 'ਚ 38 ਫ਼ੀਸਦੀ ਗਿਰਾਵਟ
. . .  about 1 hour ago
ਨਵੀਂ ਦਿੱਲੀ, 29 ਮਈ - ਕੋਰੋਨਾ ਦੇ ਕਾਰਨ ਦੇਸ਼ ਭਰ ਵਿਚ ਜਾਰੀ ਲਾਕਡਾਊਨ ਦੇ ਚਲਦਿਆਂ ਅਪ੍ਰੈਲ ਮਹੀਨੇ ਵਿਚ 8 ਪ੍ਰਮੁੱਖ ਉਦਯੋਗਾਂ ਵਾਲੇ ਕੋਰ ਸੈਕਟਰ ਦੇ ਉਤਪਾਦਨ 'ਚ 38.1 ਫੀਸਦੀ ਦੀ ਗਿਰਾਵਟ ਆਈ ਹੈ। ਮਾਰਚ 2020 ਵਿਚ 8 ਕੋਰ ਸੈਕਟਰ ਦੇ ਉਤਪਾਦਨ ਵਿਚ 9 ਫੀਸਦੀ ਦੀ...
ਜ਼ਿਲ੍ਹਾ ਮੁਕਤਸਰ ਹੋਇਆ ਕੋਰੋਨਾ ਮੁਕਤ, ਆਖਰੀ ਕੋਰੋਨਾ ਪੀੜਤ ਮਰੀਜ਼ ਨੂੰ ਮਿਲੀ
. . .  about 1 hour ago
ਮਲੋਟ, 29 ਮਈ (ਗੁਰਮੀਤ ਸਿੰਘ ਮੱਕੜ) - ਸ਼ਹਿਰ ਨੇੜਲੇ ਪਿੰਡ ਥੇੜੀ ਵਿਖੇ ਕੋਵਿਡ ਹਸਪਤਾਲ ਵਿਖੇ ਕੋਰੋਨਾ ਪੀੜਤ ਸੀ.ਆਈ.ਐਸ.ਐਫ਼ ਦੇ ਜਵਾਨ ਮਨਜੀਤ ਸਿੰਘ ਨੂੰ ਛੁੱਟੀ ਮਿਲਣ ਉਪਰੰਤ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਕੋਰੋਨਾ ਮੁਕਤ ਹੋ ਗਿਆ ਹੈ। ਇਸ ਬਾਰੇ ਜਾਣਕਾਰੀ...
ਅਮਰੀਕਾ ਤੋਂ ਡਿਪੋਰਟ ਕੀਤੇ ਵਿਅਕਤੀਆਂ ਨੂੰ ਲੈ ਕੇ ਇਕ ਉਡਾਣ 2 ਜੂਨ ਨੂੰ ਪੁੱਜੇਗੀ
. . .  about 1 hour ago
ਰਾਜਾਸਾਂਸੀ, 29 ਮਈ (ਹੇਰ) - ਕੋਰੋਨਾਵਾਇਰਸ ਕਰਕੇ ਠੱਪ ਹੋਈਆਂ ਹਵਾਈ ਸੇਵਾਵਾਂ ਜੋ ਮੁੜ ਸ਼ੁਰੂ ਹੋ ਗਈਆਂ। ਇਸ ਦੌਰਾਨ ਜਿਥੇ ਵੱਖ ਵੱਖ ਮੁਲਕਾਂ ਦੇ ਯਾਤਰੂਆਂ ਨੂੰ ਉਨ੍ਹਾਂ ਦੀ ਮੰਜਿਲ ਤੱਕ ਪਹੁੰਚਾਉਣ ਦੇ ਕਾਰਜ ਅਰੰਭ ਕੀਤੇ ਹਨ। ਉੱਥੇ ਹੀ, ਅਮਰੀਕਾ ਸਰਕਾਰ ਆਪਣੇ ਮੁਲਕ...
ਪੰਜਾਬ ਸਕੂਲ ਸਿਖਿਆ ਬੋਰਡ ਅੱਜ ਹੀ ਕੁਝ ਸਮੇਂ 'ਚ ਐਲਾਨ ਸਕਦਾ 5 ਵੀਂ, 8ਵੀਂ ਅਤੇ 10 ਵੀਂ ਸ਼੍ਰੇਣੀ ਦੀਆਂ ਬੋਰਡ ਪ੍ਰੀਖਿਆਵਾਂ ਦਾ ਨਤੀਜਾ
. . .  about 1 hour ago
ਐੱਸ. ਏ. ਐੱਸ. ਨਗਰ, 29 ਮਈ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿਖਿਆ ਬੋਰਡ ਅੱਜ ਹੀ ਕੁਝ ਸਮੇਂ 'ਚ 5 ਵੀਂ , 8ਵੀਂ ਅਤੇ 10 ਵੀਂ ਸ਼੍ਰੇਣੀ ਦੀਆਂ ਬੋਰਡ ਪ੍ਰੀਖਿਆਵਾਂ ਦੇ ਨਤੀਜੇ ਦਾ ਐਲਾਨ ਕਰ ਸਕਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੋਰਡ ਵਲੋਂ ਇਹ ਨਤੀਜਾ ਪ੍ਰੀਖਿਆਰਥੀਆਂ...
ਟਿੱਡੀਦਲ ਦੇ ਸੰਭਾਵਿਤ ਹਮਲੇ ਨੂੰ ਲੈ ਕੇ ਜ਼ਿਲ੍ਹੇ ਅਤੇ ਬਲਾਕ ਪੱਧਰ 'ਤੇ ਸਥਾਪਿਤ ਕੰਟਰੋਲ ਰੂਮ ਹਰ ਸਮੇਂ ਰਹਿਣਗੇ ਚਾਲੂ - ਡਿਪਟੀ ਕਮਿਸ਼ਨਰ
. . .  about 1 hour ago
ਫ਼ਾਜ਼ਿਲਕਾ, 29 ਮਈ (ਪ੍ਰਦੀਪ ਕੁਮਾਰ)- ਪੰਜਾਬ ਦੇ ਗੁਆਂਢੀ ਸੂਬੇ ਰਾਜਸਥਾਨ ਵਿਚ ਪਾਕਿਸਤਾਨ ਤੋ ਆਏ ਟਿੱਡੀ ਦਲ ਦੇ ਤਬਾਹੀ ਮਚਾਉਣ ਤੋ ਬਾਅਦ ਪੰਜਾਬ ਵਿਚ ਸੰਭਾਵਿਤ ਹਮਲੇ ਨੂੰ ਲੈ ਕੇ ਸੂਬੇ ਦੇ ਵੱਖ ਵੱਖ ਜਿੱਲ੍ਹਾ ਪ੍ਰਸ਼ਾਸਨ ਵਲ਼ੋਂ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ, ਇਸ ਦੇ ਤਹਿਤ...
ਟਰੱਕ ਚਾਲਕ ਤੇ ਸਹਾਇਕ ਨਸ਼ਾ ਸਪਲਾਈ ਕਰਦੇ ਹੋਏ ਕਾਬੂ
. . .  about 1 hour ago
ਜੰਡਿਆਲਾ ਮੰਜਕੀ, 29 ਮਈ (ਸੁਰਜੀਤ ਸਿੰਘ ਜੰਡਿਆਲਾ) - ਸੀ.ਆਈ.ਏ. ਸਟਾਫ਼ ਜਲੰਧਰ ਦੀ ਟੀਮ ਵੱਲੋਂ ਇੱਕ ਟਰੱਕ ਚਾਲਕ ਅਤੇ ਉਸ ਦੇ ਸਾਥੀ ਨੂੰ ਜੰਡਿਆਲਾ-ਜਲੰਧਰ ਰੋਡ 'ਤੇ ਸਮਰਾਏ ਪੁਲੀ ਨੇੜੇ ਚੂਰਾ ਪੋਸਤ ਅਤੇ ਅਫ਼ੀਮ ਸਮੇਤ ਕਾਬੂ ਕੀਤਾ ਗਿਆ ਹੈ। ਥਾਣਾ ਸਦਰ ਜਲੰਧਰ...
ਸਿਹਤ ਵਿਭਾਗ ਨੇ ਕੋਰੋਨਾ ਮਹਾਂਮਾਰੀ ਨੂੰ ਅੱਗੇ ਵਧਣ ਤੋਂ ਰੋਕਣ ਲਈ ਭਾਰੀ ਜੁਰਮਾਨੇ ਕਰਨ ਦੇ ਦਿੱਤੇ ਹੁਕਮ
. . .  about 2 hours ago
ਜਲੰਧਰ, 29 ਮਈ (ਚੰਦੀਪ ਭੱਲਾ) - ਪੰਜਾਬ ਸਰਕਾਰ ਦੇ ਸਿਹਤ ਵਿਭਾਗ ਨੇ ਕੋਰੋਨਾ ਮਹਾਂਮਾਰੀ ਨੂੰ ਅੱਗੇ ਵਧਣ ਤੋਂ ਰੋਕਣ ਲਈ ਦਿੱਤੇ ਨਿਰਦੇਸ਼ਾਂ ਨੂੰ ਹੋਰ ਸਖ਼ਤ ਕਰਦੇ ਹੋਏ ਲਾਕਡਾਊਨ ਤੋੜਨ ਵਾਲਿਆ ਨੂੰ ਭਾਰੀ ਜੁਰਮਾਨੇ ਕਰਨ ਦੇ ਹੁਕਮ ਦਿੱਤੇ ਹਨ। ਨਵੇਂ ਹੁਕਮਾਂ ਅਨੁਸਾਰ ਮਾਸਕ...
ਪਠਾਨਕੋਟ ਵਿਚ 5 ਹੋਰ ਕੋਰੋਨਾ ਮਰੀਜ਼ਾਂ ਦੀ ਹੋਈ ਪੁਸ਼ਟੀ
. . .  about 2 hours ago
ਪਠਾਨਕੋਟ 29 ਮਈ (ਸੰਧੂ) - ਪਠਾਨਕੋਟ ਦੇ ਵਿਚ 5 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਹਸਪਤਾਲ ਪਠਾਨਕੋਟ ਦੇ ਐਸਐਮਓ ਡਾ ਭੁਪਿੰਦਰ ਸਿੰਘ ਨੇ ਦੱਸਿਆ ਕਿ ਤਿੰਨ ਕੋਰੋਨਾ ਪਾਜ਼ੀਟਿਵ ਵਿਅਕਤੀ ਇੰਦਰਾ ਕਾਲੋਨੀ ਨਿਵਾਸੀ...
ਤੇਜ ਝੱਖੜ੍ਹ ਨੇ ਨੌਜਵਾਨ ਦੀ ਲਈ ਜਾਨ
. . .  about 2 hours ago
ਸੁਨਾਮ ਊਧਮ ਸਿੰਘ ਵਾਲਾ 29 ਮਈ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ) ਬੀਤੀ ਸ਼ਾਮ ਚੱਲੇ ਤੇਜ ਝੱਖੜ ਕਾਰਨ ਸੜਕ 'ਤੇ ਡਿੱਗੇ ਬਿਜਲੀ ਦੇ ਖੰਬੇ ਦੀਆਂ ਤਾਰਾਂ 'ਚ ਫਸਕੇ ਇਕ ਨੌਜਵਾਨ ਮੋਟਰਸਾਇਕਲ ਸਵਾਰ ਦੀ ਦੁਖਦਾਈ ਮੌਤ ਹੋਣ ਦੀ ਖਬਰ ਹੈ।ਮਾਮਲੇ ਦੀ...
ਗੀਤਕਾਰ ਯੋਗੇਸ਼ ਦਾ ਹੋਇਆ ਦਿਹਾਂਤ
. . .  about 2 hours ago
ਮੁੰਬਈ, 29 ਮਈ (ਇੰਦਰਮੋਹਨ ਪਨੂੰ) - ਬਾਲੀਵੁੱਡ ਦੇ ਉੱਘੇ ਗੀਤਕਾਰ ਯੋਗੇਸ਼ ਦਾ ਦਿਹਾਂਤ ਹੋ ਗਿਆ ਹੈ। ਉਹ 77 ਸਾਲ ਦੇ ਸਨ ਤੇ ਉਨ੍ਹਾਂ ਨੇ ਫਿਲਮੀ ਜਗਤ ਨੂੰ ਕਈ ਯਾਦਗਾਰੀ...
ਗੈਰ ਮਿਆਰੀ ਬੀਜ ਘੋਟਾਲਾ ਦੀ ਜਾਂਚ ਲਈ ਭਾਜਪਾਈਆਂ ਨੇ ਦਿੱਤਾ ਮਾਣਯੋਗ ਰਾਜਪਾਲ ਪੰਜਾਬ ਦੇ ਨਾਮ 'ਤੇ ਡੀ.ਸੀ. ਨੂੰ ਮੰਗ ਪੱਤਰ
. . .  about 3 hours ago
ਫ਼ਿਰੋਜ਼ਪੁਰ, 29 ਮਈ (ਜਸਵਿੰਦਰ ਸਿੰਘ ਸੰਧੂ)- ਉਜਾਗਰ ਹੋਏ ਬਹੁ ਕਰੋੜੀ ਗੈਰ ਮਿਆਰੀ ਬੀਜ ਘੋਟਾਲੇ ਦੀ ਤਹਿ ਤੱਕ ਜਾ ਕੇ ਇਸ ਪਿੱਛੇ ਛਿਪੇ ਸਿਆਸੀ, ਸਰਕਾਰੀ ਆਦਿ ਨਾਮਵਰ ਚਿਹਰਿਆਂ ਨੂੰ ਉਜਾਗਰ ਕਰਕੇ ਸਜ਼ਾ ਦਿੱਤੇ ਜਾਣ ਦੀ ਮੰਗ ਨੂੰ ਲੈ ਕੇ ਅੱਜ ਭਾਰਤੀ ਜਨਤਾ ਪਾਰਟੀ...
ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਦਾ ਹੋਇਆ ਦਿਹਾਂਤ
. . .  about 3 hours ago
ਨਵੀਂ ਦਿੱਲੀ, 29 ਮਈ - ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਦਾ ਅੱਜ ਸ਼ੁੱਕਰਵਾਰ ਨੂੰ ਦਿਹਾਂਤ ਹੋ ਗਿਆ। ਅਜੀਤ ਜੋਗੀ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ। ਉਹ 20 ਦਿਨ ਤੋਂ ਰਾਏਪੁਰ ਦੇ ਹਸਪਤਾਲ ਵਿਚ ਭਰਤੀ ਸਨ ਤੇ...
ਪੁਲਿਸ ਪਾਰਟੀ ਨੇ ਘਰ ਜਾ ਕਿ ਮਨਾਇਆ ਬੱਚਿਆਂ ਦਾ ਜਨਮ ਦਿਨ
. . .  about 3 hours ago
ਖਮਾਣੋਂ, 29 ਮਈ (ਮਨਮੋਹਣ ਸਿੰਘ ਕਲੇਰ)- ਖਮਾਣੋਂ ਦੀ ਪੁਲਿਸ ਪਾਰਟੀ ਨੇ ਪਿੰਡ ਬਰਵਾਲੀ ਕਲਾਂ ਵਿਖੇ ਸ੍ਰੀ ਸੁਚਿੰਦਰ...
ਬਾਬਾ ਬਕਾਲਾ ਸਾਹਿਬ 'ਚ ਵੱਖ-ਵੱਖ ਪਿੰਡਾਂ ਨਾਲ ਸੰਬੰਧਿਤ 5 ਵਿਅਕਤੀਆਂ ਨੂੰ ਹੋਇਆ ਕੋਰੋਨਾ
. . .  about 3 hours ago
ਬਾਬਾ ਬਕਾਲਾ ਸਾਹਿਬ, 29 ਮਈ (ਸ਼ੇਲਿੰਦਰਜੀਤ ਸਿੰਘ ਰਾਜਨ) - ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ 'ਚ ਸਬ ਡਵੀਜ਼ਨ...
ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਲਾਇਆ ਸਬ ਡਿਵੀਜ਼ਨ ਅੱਗੇ ਧਰਨਾ
. . .  about 3 hours ago
ਬਿਜਲੀ ਸਪਲਾਈ ਠੱਪ, ਖਪਤਕਾਰ 'ਚ ਮੱਚੀ ਹਾਹਾਕਾਰ
. . .  about 4 hours ago
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਥਾਣਾ ਗੁਰੂ ਹਰਸਹਾਏ ਦੇ ਬਾਹਰ ਲਾਇਆ ਧਰਨਾ
. . .  about 4 hours ago
ਗੁਰੂ ਹਰਸਹਾਏ, 29 ਮਈ (ਕਪਿਲ ਕੰਧਾਰੀ)- ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਅੱਜ ਥਾਣਾ ਗੁਰੂ ਹਰਸਹਾਏ...
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ (ਏਕਤਾ) ਵੱਲੋਂ ਕੀਤਾ ਗਿਆ ਅਰਥੀ ਫ਼ੂਕ ਮੁਜ਼ਾਹਰਾ
. . .  about 4 hours ago
ਨਾਭਾ, 29 ਮਈ (ਕਰਮਜੀਤ ਸਿੰਘ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ (ਏਕਤਾ) ਬਲਾਕ ਨਾਭਾ ਵੱਲੋਂ ਬਲਾਕ ਪ੍ਰਧਾਨ ...
ਪਠਾਨਕੋਟ 'ਚ ਸਿਹਤਯਾਬ ਹੋਏ ਕੋਰੋਨਾ ਦੇ ਦੋ ਮਰੀਜ਼
. . .  about 4 hours ago
ਪਠਾਨਕੋਟ, 29 ਮਈ (ਸੰਧੂ) - ਪਠਾਨਕੋਟ ਦੇ ਚਿੰਤਪੁਰਨੀ ਮੈਡੀਕਲ ਕਾਲਜ ਅਤੇ ਹਸਪਤਾਲ ਵਿਖੇ ...
ਸਿਰਸਾ ਨੇ ਐਮਾਜ਼ਾਨ ਅਤੇ ਡਾਇਰੈਕਟਰਾਂ ਨੂੰ ਜਾਰੀ ਕੀਤਾ ਕਾਨੂੰਨੀ ਨੋਟਿਸ
. . .  about 4 hours ago
ਨਵੀਂ ਦਿੱਲੀ, 29 ਮਈ - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਐਮਾਜ਼ਾਨ ਅਤੇ...
2 ਜੂਨ ਤੱਕ ਪੁਲਿਸ ਰਿਮਾਂਡ 'ਤੇ ਹੈਰੋਇਨ ਤਸਕਰੀ ਮਾਮਲੇ 'ਚ ਗ੍ਰਿਫ਼ਤਾਰ ਚੀਤਾ
. . .  about 4 hours ago
ਐੱਸ.ਏ.ਐੱਸ. ਨਗਰ, 29 ਮਈ (ਕੇ.ਐੱਸ. ਰਾਣਾ)- ਸਰਹੱਦੋਂ ਪਾਰ ਲਿਆਂਦੀ ਗਈ 532 ਕਿੱਲੋ ਹੈਰੋਇਨ ਤਸਕਰੀ ਮਾਮਲੇ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 16 ਚੇਤ ਸੰਮਤ 552
ਿਵਚਾਰ ਪ੍ਰਵਾਹ: ਯਤਨਸ਼ੀਲ ਮਨੁੱਖ ਨੂੰ ਸਦਾ ਆਸ ਰਹਿੰਦੀ ਹੈ ਅਤੇ ਉਹ ਯਤਨ ਕਰਨ ਦੀ ਹੋਰ ਕੋਸ਼ਿਸ਼ ਕਰਦਾ ਹੈ। -ਗੇਟੇ

ਬਠਿੰਡਾ, ਮਾਨਸਾ + ਸੰਗਰੂਰ, ਬਰਨਾਲਾ

ਵਿੱਤ ਮੰਤਰੀ ਦੇ ਹੁਕਮਾਂ 'ਤੇ ਫ਼ਲ ਸਬਜ਼ੀ ਦੀ ਵਿਕਰੀ ਲਈ ਭਾਅ ਸੂਚੀ ਜਾਰੀ

ਬਠਿੰਡਾ, 28 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)- ਕਰਫ਼ਿਊ ਦੌਰਾਨ ਪੰਜਾਬ ਸਰਕਾਰ ਵਲੋਂ ਲੋਕਾਂ ਦੇ ਘਰਾਂ ਤੱਕ ਬੁਨਿਆਦੀ ਜ਼ਰੂਰਤ ਦੀਆਂ ਵਸਤਾਂ ਪਹੁੰਚਾਈਆਂ ਜਾ ਰਹੀਆਂ ਹਨ | ਇਸ ਸਬੰਧੀ ਹੁਣ ਸੂਬੇ ਦੇ ਵਿੱਤ ਮੰਤਰੀ ਤੇ ਬਠਿੰਡਾ ਦੇ ਵਿਧਾਇਕ ਮਨਪ੍ਰੀਤ ਸਿੰਘ ਬਾਦਲ ਦੇ ਨਿਰਦੇਸ਼ਾਂ ਅਨੁਸਾਰ ਫ਼ਲ ਸਬਜ਼ੀਆਂ ਦੀ ਸਪਲਾਈ ਲਈ ਜਾਣ ਵਾਲੇ ਵਾਹਨਾਂ 'ਤੇ ਰੇਟ ਲਿਸਟ ਲਗਾਈ ਗਈ ਹੈ ਤਾਂ ਜੋ ਲੋਕਾਂ ਨੂੰ ਫ਼ਲ ਸਬਜ਼ੀਆਂ ਸਹੀ ਕੀਮਤ 'ਤੇ ਮਿਲ ਸਕਣ | ਅੱਜ ਸਵੇਰੇ ਇਨ੍ਹਾਂ ਵਾਹਨਾਂ ਨੂੰ ਸ਼ਹਿਰ ਵਿਚ ਰਵਾਨਾ ਕਰਨ ਮੌਕੇ ਸੀਨੀਅਰ ਕਾਂਗਰਸੀ ਆਗੂ ਜੈ ਜੀਤ ਸਿੰਘ ਜੌਹਲ ਨੇ ਖੁਦ ਮਾਰਕੀਟ ਕਮੇਟੀ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਹਰੇਕ ਵਾਹਨ 'ਤੇ ਰੇਟ ਲਿਸਟ ਲੱਗੀ ਹੋਵੇ ਤੇ ਦਿਨ ਸਮੇਂ ਵੀ ਵਾਰਡਾਂ ਵਿਚ ਜਾ ਕੇ ਪੜ੍ਹਤਾਲ ਕੀਤੀ ਜਾਵੇ ਕਿ ਕੋਈ ਇਸ ਰੇਟ ਤੋਂ ਵੱਧ ਮੁੱਲ 'ਤੇ ਸਬਜ਼ੀਆਂ ਦੀ ਵਿਕਰੀ ਨਾ ਕਰੇ | ਉਨ੍ਹਾਂ ਨੇ ਇਹ ਵੀ ਦੱਸਿਆ ਕਿ ਰੇਟ ਲਿਸਟ ਰੋਜ਼ਾਨਾ ਆਧਾਰ 'ਤੇ ਤੈਅ ਹੋਵੇਗੀ | ਇਸ ਮੌਕੇ ਜ਼ਿਲ੍ਹਾ ਮੰਡੀ ਅਫ਼ਸਰ ਕੰਵਰਜੀਤ ਸਿੰਘ ਨੇ ਦੱਸਿਆ ਕਿ ਸਬਜ਼ੀ ਤੇ ਫ਼ਲਾਂ ਦੀ ਸਪਲਾਈ ਲਾਈਨ ਪੂਰੀ ਤਰ੍ਹਾਂ ਨਾਲ ਬਹਾਲ ਹੋ ਚੁੱਕੀ ਹੈ ਤੇ ਸ਼ਹਿਰ ਦੇ ਸਾਰੇ ਖੇਤਰਾਂ 'ਚ ਫ਼ਲ ਸਬਜ਼ੀਆਂ ਦੀ ਸਪਲਾਈ ਵਾਹਨਾਂ ਨਾਲ ਹੋ ਰਹੀ ਹੈ¢ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਬਜ਼ੀ ਦੀ ਖਰੀਦ ਸਮੇਂ ਇਕ ਦੂਜੇ ਤੋਂ ਆਪਸੀ ਫ਼ਾਸਲੇ ਨੂੰ ਬਣਾਈ ਰੱਖਣ | ਉਨ੍ਹਾਂ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਲੋਕ ਜ਼ਰੂਰਤ ਅਨੁਸਾਰ ਹੀ ਸਬਜ਼ੀ ਦੀ ਖਰੀਦ ਕਰਨ ਕਿਉਂਕਿ ਫ਼ਲ ਸਬਜ਼ੀਆਂ ਦੀ ਸਪਲਾਈ ਹੁਣ ਲਗਾਤਾਰ ਜਾਰੀ ਰਹੇਗੀ | ਜ਼ਿਲ੍ਹਾ ਮੰਡੀ ਅਫ਼ਸਰ ਨੇ ਦੱਸਿਆ ਕਿ ਫ਼ਲ ਸਬਜ਼ੀ ਸਬੰਧੀ ਕਿਸੇ ਮੁਸ਼ਕਿਲ ਸਮੇਂ ਲੋਕ ਹੇਠ ਲਿਖੇ ਅਨੁਸਾਰ ਨੰਬਰਾਂ 'ਤੇ ਸੰਪਰਕ ਕਰ ਸਕਦੇ ਹਨ | ਬਠਿੰਡਾ ਲਈ 9338100007, ਭਗਤਾ ਭਾਈਕਾ ਲਈ 9855953206, ਭੁੱਚੋ ਲਈ 9855458919, ਗੋਨਿਆਣਾ ਲਈ 9915218503, ਮੌੜ ਲਈ 7986873244, ਨਥਾਣਾ ਲਈ 9914422950, ਰਾਮਾਂ ਲਈ 94175-30370, ਰਾਮਪੁਰਾ ਫੂਲ ਲਈ 98554-58919, ਸੰਗਤ ਲਈ 82889-42004 ਤੇ ਤਲਵੰਡੀ ਸਾਬੋ

ਬਰਨਾਲਾ ਵਿਖੇ ਸਵੇਰੇ 6 ਵਜੇ ਤੋਂ 9 ਵਜੇ ਤੱਕ ਖੁੱਲ੍ਹਣਗੀਆਂ ਕੈਮਿਸਟ ਦੀਆਂ ਦੁਕਾਨਾਂ ਤੇ ਲੈਬਾਰਟਰੀਆਂ

ਬਰਨਾਲਾ, 28 ਮਾਰਚ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਮੈਜਿਸਟ੍ਰੇਟ ਬਰਨਾਲਾ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਐਮਰਜੈਂਸੀ ਮੈਡੀਕਲ ਟੈਸਟਾਂ ਵਾਸਤੇ ਲੈਬੋਰੇਟਰੀ ਖੋਲ੍ਹਣ ਦੇ ਸਮੇਂ ਵਿਚ ਸੋਧ ਕੀਤੀ ਗਈ ਹੈ | ਇਹ ਸਮਾਂ ਹੁਣ ਸਵੇਰੇ 6 ਵਜੇ ਤੋਂ ਸਵੇਰੇ 9 ...

ਪੂਰੀ ਖ਼ਬਰ »

ਗਹਿਰੀ ਬਾਰਾ ਸਿੰਘ ਵਿਖੇ ਘੁੰਮਣ ਰਜਬਾਹੇ 'ਚ ਪਿਆ ਪਾੜ

ਮੌੜ ਮੰਡੀ, 28 ਮਾਰਚ (ਗੁਰਜੀਤ ਸਿੰਘ ਕਮਾਲੂ)-ਪਿੰਡ ਗਹਿਰੀ ਬਾਰਾ ਸਿੰਘ ਵਿਖੇ ਘੁੰਮਣ ਰਜਵਾਹਾ ਵਿਚ ਸਵੇਰੇ ਪੰਜ ਕੁ ਵਜੇ ਪਾੜ ਪੈ ਗਿਆ ਜਿਸ ਕਾਰਨ ਵੱਡੀ ਗਿਣਤੀ ਵਿਚ ਖੜੀ ਫ਼ਸਲ ਵਿਚ ਪਾਣੀ ਭਰ ਗਿਆ ਹੈ ਅਤੇ ਦਵਿੰਦਰ ਸਿੰਘ ਪੁੱਤਰ ਗੁਰਦਿਆਲ ਸਿੰਘ ਦੇ ਖੇਤ ਵਿਚ ਬਣਾਇਆ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਕੋਈ ਵੀ ਵਿਅਕਤੀ ਭੁੱਖਾ ਨਹੀਂ ਸੌਾਵੇਗਾ-ਐਸ.ਐਸ.ਪੀ. ਬਰਨਾਲਾ

ਤਪਾ ਮੰਡੀ, 28 ਮਾਰਚ (ਪ੍ਰਵੀਨ ਗਰਗ, ਵਿਜੇ ਸ਼ਰਮਾ)- ਪੂਰੇ ਵਿਸ਼ਵ 'ਚ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਸਬੰਧ 'ਚ ਸੂਬਾ ਸਰਕਾਰ ਅਤੇ ਡੀ.ਜੀ.ਪੀ. ਪੰਜਾਬ ਦੇ ਆਦੇਸ਼ਾਂ ਤਹਿਤ ਸੂਬੇ ਵਿਚ ਜੋ ਦਿਹਾੜੀਦਾਰ ਮਜ਼ਦੂਰ ਤੇ ਗ਼ਰੀਬ ਲੋਕ ਇਸ ਦੀ ਮਾਰ ਹੇਠ ਆ ਗਏ ਹਨ ਨੂੰ ਭੋਜਨ ...

ਪੂਰੀ ਖ਼ਬਰ »

ਸਰਕਾਰ ਦੇ ਕਰਫ਼ਿਊ ਦੌਰਾਨ ਰਾਸ਼ਨ ਪਹੁੰਚਾਉਣ ਦੇ ਦਾਅਵੇ ਹੋਏ ਖੋਖਲੇ

ਬਰਨਾਲਾ, 28 ਮਾਰਚ (ਰਾਜ ਪਨੇਸਰ)- ਸਰਕਾਰ ਵਲੋਂ ਕਰਫ਼ਿਊ ਦੌਰਾਨ ਲਗਾਤਾਰ ਜ਼ਰੂਰਤਮੰਦ ਲੋਕਾਂ ਤੱਕ ਰਾਸ਼ਨ ਪਹੁੰਚਾਉਣ ਦੇ ਦਾਅਵੇ ਖੋਖਲੇ ਹਨ, ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਬਿੰਦੂ, ਨਿਰਮਲਾ, ਅਸ਼ੋਕ ਕੁਮਾਰ ਨੇ ਦੱਸਿਆ ਕਿ ਅਸੀਂ ਸ਼ਹਿਰ ਵਿਚ ਬਤੌਰ ਸਫ਼ਾਈ ...

ਪੂਰੀ ਖ਼ਬਰ »

ਮਸਤੂਆਣਾ ਸਾਹਿਬ ਵਿਖੇ ਬਣਾਏ ਇਕਾਂਤਵਾਸ ਵਿਖੇ ਨੇੜਲੇ ਪਿੰਡ ਦੇ ਇਕ ਬੱਚੇ ਸਮੇਤ 10 ਵਿਅਕਤੀਆਂ ਨੂੰ ਕੀਤਾ ਦਾਖਲ

ਮਸਤੂਆਣਾ ਸਾਹਿਬ, 28 ਮਾਰਚ (ਦਮਦਮੀ)-ਅੱਜ ਜ਼ਿਲ੍ਹਾ ਸੰਗਰੂਰ ਦੇ ਨੇੜਲੇ ਪਿੰਡ ਉਭਾਵਾਲ ਦੇ ਇਕ ਬੱਚੇ ਸਮੇਤ 10 ਵਿਅਕਤੀਆਂ ਨੂੰ ਮਸਤੂਆਣਾ ਸਾਹਿਬ ਵਿਖੇ ਬਣੇ ਇਕਾਂਤਵਾਸ ਵਿਚ ਲਿਆਂਦਾ ਗਿਆ | ਜਾਣਕਾਰੀ ਅਨੁਸਾਰ ਇਨ੍ਹਾਂ 10 ਵਿਅਕਤੀਆਂ ਵਿਚ ਲੁਧਿਆਣਾ ਜ਼ਿਲੇ੍ਹ ਦੇ ਇਕ ...

ਪੂਰੀ ਖ਼ਬਰ »

ਰਿਫ਼ਾਇਨਰੀ ਮਜ਼ਦੂਰਾਂ ਵਲੋਂ ਖਾਣ-ਪੀਣ ਦਾ ਪ੍ਰਬੰਧ ਨਾ ਹੋਣ 'ਤੇ ਆਪਣੇ ਪਿੰਡਾਂ ਵੱਲ ਪੈਦਲ ਰਵਾਨਾ ਹੋਣ ਦੀ ਚਿਤਾਵਨੀ

ਰਾਮਾਂ ਮੰਡੀ, 28 ਮਾਰਚ (ਤਰਸੇਮ ਸਿੰਗਲਾ)-ਲਾਕਫਾਊਨ ਅਤੇ ਕਰਫਿਊ ਦੇ ਚੱਲਦਿਆਂ ਖੁਦ ਨੂੰ ਫਸੇ ਮਹਿਸੂਸ ਕਰ ਰਹੇ ਰਿਫ਼ਾਇਨਰੀ ਦੇ ਪ੍ਰਵਾਸੀ ਮਜ਼ਦੂਰਾਂ ਨੇ ਸੂਬਾ ਸਰਕਾਰ ਤੇ ਕੰਪਨੀਆਂ ਨੂੰ ਐਤਵਾਰ ਤੱਕ ਖਾਣ-ਪੀਣ ਦਾ ਪ੍ਰਬੰਧ ਨਾ ਹੋਣ 'ਤੇ ਆਪਣੇ ਪਿੰਡਾਂ ਵੱਲ ਪੈਦਲ ...

ਪੂਰੀ ਖ਼ਬਰ »

ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਅੱਜ ਸ਼ਾਮ ਤੱਕ ਸੰਗਰੂਰ ਜੇਲ੍ਹ 'ਚੋਂ ਰਿਹਾਅ ਹੋਣਗੇ 68 ਕੈਦੀ ਤੇ ਹਵਾਲਾਤੀ

ਸੰਗਰੂਰ, 28 ਮਾਰਚ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਕਰੋਨਾ ਵਾਇਰਸ ਦੇ ਸੰਭਾਵੀ ਖਤਰਿਆਂ ਦੇ ਮੱਦੇਨਜ਼ਰ ਪੰਜਾਬ ਦੀ ਜੇਲ੍ਹਾਂ ਵਿਚੋਂ ਕੈਦੀਆਂ ਅਤੇ ਹਵਾਲਾਤੀ ਰਿਹਾਅ ਕੀਤੇ ਜਾਣ ਦੀ ਪ੍ਰੀਕਿਆ ਤਹਿਤ ਜ਼ਿਲ੍ਹਾ ਜੇਲ੍ਹ ਸੰਗਰੂਰ ਵਿਚੋਂ ਅੱਜ ਸ਼ਾਮ ਤੱਕ 68 ਕੈਦੀ ...

ਪੂਰੀ ਖ਼ਬਰ »

ਕਿਸੇ ਵੀ ਲੋੜਵੰਦ ਨੂੰ ਰਾਸ਼ਨ ਸਮੱਗਰੀ ਦੀ ਥੁੜ ਨਹੀਂ ਆਉਣ ਦਿੱਤੀ ਜਾਵੇਗੀ-ਵਿਜੈ ਇੰਦਰ ਸਿੰਗਲਾ

ਸੰਗਰੂਰ, 28 ਮਾਰਚ (ਸੁਖਵਿੰਦਰ ਸਿੰਘ ਫੁੱਲ)-ਕਰਫ਼ਿਊ ਦੇ ਚੱਲਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਲਗਾਤਾਰ ਭਵਾਨੀਗੜ੍ਹ ਅਤੇ ਸੰਗਰੂਰ ਦੇ ਪਿੰਡਾਂ ਤੇ ਸ਼ਹਿਰੀ ਇਲਾਕਿਆਂ ਵਿੱਚ ਜਾ ਕੇ ਜਿਥੇ ਲੋੜਵੰਦਾਂ ਨੂੰ ਆਪਣੇ ਘਰਾਂ ਵਿੱਚ ਹੀ ਰਹਿਣ ਲਈ ...

ਪੂਰੀ ਖ਼ਬਰ »

ਜ਼ਿਲ੍ਹਾ ਜੇਲ੍ਹ ਬਰਨਾਲਾ 'ਚੋਂ 39 ਹਵਾਲਾਤੀਆਂ ਤੇ 3 ਕੈਦੀਆਂ ਨੂੰ ਕੀਤਾ ਰਿਹਾਅ

ਬਰਨਾਲਾ, 28 ਮਾਰਚ (ਗੁਰਪ੍ਰੀਤ ਸਿੰਘ ਲਾਡੀ, ਰਾਜ ਪਨੇਸਰ)-ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸੁਪਰੀਮ ਕੌਰਟ ਦੀਆਂ ਹਦਾਇਤਾਂ 'ਤੇ ਅੱਜ ਜ਼ਿਲ੍ਹਾ ਜੇਲ੍ਹ ਬਰਨਾਲਾ ਵਿਚੋਂ ਹਵਾਲਾਤੀਆਂ ਅਤੇ ਕੈਦੀਆਂ ਨੂੰ ਰਿਹਾਅ ਕੀਤਾ ਗਿਆ ਹੈ | ਜ਼ਿਲ੍ਹਾ ਜੇਲ੍ਹ ਸੁਪਰਡੈਂਟ ਬਲਵੀਰ ਸਿੰਘ ...

ਪੂਰੀ ਖ਼ਬਰ »

ਕਰਫ਼ਿਊ ਪਾਸ ਦੀ ਗਲਤ ਵਰਤੋਂ ਕਰਨ ਵਾਲੇ ਵਿਅਕਤੀ ਦਾ ਪਾਸ ਕੀਤਾ ਰੱਦ

ਮਾਲੇਰਕੋਟਲਾ, 28 ਮਾਰਚ (ਕੁਠਾਲਾ, ਮੁਹੰਮਦ ਹਨੀਫ ਥਿੰਦ)-ਕੋੋਰੋਨਾ ਵਾਇਰਸ ਕਾਰਨ ਮਾਲੇਰਕੋਟਲਾ ਸਬ ਡਵੀਜ਼ਨ ਵਿਚ ਲੱਗੇ ਕਰਫ਼ਿਊ ਦੌਰਾਨ ਇਕ ਵਿਅਕਤੀ ਵਲੋਂ ਆਪਣਾ ਕਰਫ਼ਿਊ ਪਾਸ ਸੋਸ਼ਲ ਨੈਟਵਰਕ ਸਾਈਟ ਫੇਸਬੁੱਕ ਉਪਰ ਅਪਲੋਡ ਕਰਨ ਦਾ ਗੰਭੀਰ ਨੋਟਿਸ ਲੈਂਦਿਆਂ ...

ਪੂਰੀ ਖ਼ਬਰ »

ਡਿਊਟੀਆਂ 'ਚ ਕੁਤਾਹੀ ਸਰਕਾਰੀ ਮੁਲਾਜ਼ਮਾਂ ਨੂੰ ਪੈ ਸਕਦੀ ਹੈ ਮਹਿੰਗੀ

ਮਲੇਰਕੋਟਲਾ, 28 ਮਾਰਚ (ਕੁਠਾਲਾ) - ਨੋਵਲ ਕਰੋਨਾ ਵਾਇਰਸ ਦੀ ਮਹਾਂਮਾਰੀ ਰੋਕਣ ਸਬੰਧੀ ਲੱਗੀਆਂ ਡਿਊਟੀਆਂ ਤੋਂ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਸਰਕਾਰੀ ਮੁਲਾਜ਼ਮਾਂ ਨੂੰ ਬਹੁਤ ਮਹਿੰਗੀ ਪੈ ਸਕਦੀ ਹੈ | ਡਿਪਟੀ ਕਮਿਸ਼ਨਰ ਸੰਗਰੂਰ ਦੀ ਸਿਫ਼ਾਰਸ਼ 'ਤੇ ਅੱਜ ਡਿਪਟੀ ...

ਪੂਰੀ ਖ਼ਬਰ »

ਮਿਲਾਵਟੀ ਦੁੱਧ ਵੇਚਣ 'ਤੇ ਦੋਧੀ ਵਿਰੁੱਧ ਮਾਮਲਾ ਦਰਜ

ਧੂਰੀ, 28 ਮਾਰਚ (ਭੁੱਲਰ) - ਥਾਣਾ ਸਿਟੀ ਧੂਰੀ ਵਿਚ ਦੋਧੀ ਵਲੋਂ ਧੂਰੀ ਦੇ ਸ਼ਿਵਪੁਰੀ ਮੁਹੱਲਾ ਦੇ ਇਕ ਪਰਿਵਾਰ ਨੰੂ ਮਿਲਾਵਟੀ ਦੁੱਧ ਦੇਣ ਅਤੇ ਉਨ੍ਹਾਂ ਦੀ ਸਿਹਤ ਨੰੂ ਨੁਕਸਾਨ ਪਹੁੰਚਾਉਣ ਦੀ ਸ਼ਿਕਾਇਤ ਤਹਿਤ ਨਾਮਾਲੂਮ ਦੋਧੀ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਹੈ | ਦਰਜ ...

ਪੂਰੀ ਖ਼ਬਰ »

ਅੰਗਹੀਣਾਂ ਲਈ ਵਿਸ਼ੇਸ਼ ਗਰਾਂਟ ਜਾਰੀ ਕਰਨ ਦੀ ਮੰਗ

ਮਾਨਸਾ, 28 ਮਾਰਚ (ਸ. ਰਿ.)- ਫਿਜ਼ੀਕਲੀ ਹੈਂਡੀਕੈਪਡ ਐਸੋਸੀਏਸ਼ਨ ਦੀ ਜ਼ਿਲ੍ਹਾ ਮਾਨਸਾ ਇਕਾਈ ਦੇ ਪ੍ਰਧਾਨ ਅਵਿਨਾਸ਼ ਸ਼ਰਮਾ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਰਫ਼ਿਊ ਕਾਰਨ ਅੰਗਹੀਣਾਂ ਨੂੰ ਦਰਪੇਸ਼ ਆ ਰਹੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ...

ਪੂਰੀ ਖ਼ਬਰ »

ਮਾਨਸਿਕ ਪ੍ਰੇਸ਼ਾਨੀ ਕਾਰਨ ਮਜ਼ਦੂਰ ਵਲੋਂ ਖ਼ੁਦਕੁਸ਼ੀ

ਮਾਨਸਾ, 28 ਮਾਰਚ (ਸ. ਰਿ.)- ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਪਿੰਡ ਘਰਾਂਗਣਾ ਦੇ ਇਕ ਮਜ਼ਦੂਰ ਵਲੋਂ ਖ਼ੁਦਕੁਸ਼ੀ ਕਰ ਲਏ ਜਾਣ ਦੀ ਖ਼ਬਰ ਹੈ | ਨੇੜਲੇ ਪਿੰਡ ਘਰਾਂਗਣਾ ਦਾ ਵਸਨੀਕ ਕੇਵਲ ਸਿੰਘ (42) ਪੁੱਤਰ ਹਰਦੇਵ ਸਿੰਘ ਨੇ ਆਪਣੇ ਘਰ ਵਿਖੇ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ...

ਪੂਰੀ ਖ਼ਬਰ »

240 ਬੋਤਲਾਂ ਸ਼ਰਾਬ ਸਮੇਤ ਦੋ ਕਾਬੂ

ਸੁਨਾਮ ਊਧਮ ਸਿੰਘ ਵਾਲਾ, 28 ਮਾਰਚ (ਭੁੱਲਰ, ਧਾਲੀਵਾਲ)-ਪੁਲਿਸ ਥਾਣਾ ਸ਼ਹਿਰੀ ਸੁਨਾਮ ਵਲੋਂ ਦੋ ਵਿਅਕਤੀਆਂ ਨੂੰ 240 ਬੋਤਲਾਂ ਸ਼ਰਾਬ ਠੇਕਾ ਦੇਸੀ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ | ਐੱਸ.ਐੱਚ.ਓ. ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਚੌਕੀ ਨਵੀਂ ਅਨਾਜ ਮੰਡੀ ...

ਪੂਰੀ ਖ਼ਬਰ »

ਕੰਬਾਈਨਾਂ ਦੀ ਮੁਰੰਮਤ ਕਰਨ ਮਿਸਤਰੀਆਂ ਨੂੰ ਕਰਫ਼ਿਊ ਪਾਸ ਜਾਰੀ ਕੀਤੇ ਜਾਣ ਦੀ ਮੰਗ

ਮਾਨਸਾ, 28 ਮਾਰਚ (ਗੁਰਚੇਤ ਸਿੰਘ ਫੱਤੇਵਾਲੀਆ)- ਪੰਜਾਬ 'ਚ ਕਣਕ ਦੀ ਹੱਥੀਂ ਵਾਢੀ 7-8 ਅਪ੍ਰੈਲ ਤੱਕ ਅਤੇ ਕੰਬਾਈਨਾਂ ਨਾਲ ਕਟਾਈ 13 ਅਪ੍ਰੈਲ ਤੱਕ ਸ਼ੁਰੂ ਹੋਣ ਦੀ ਉਮੀਦ ਹੈ | ਕਿਸਾਨਾਂ ਨੇ ਦੱਸਿਆ ਕਿ ਕੋਰੋਨਾ ਵਾਇਰਸ ਕਾਰਨ ਲੱਗੇ ਕਰਫ਼ਿਊ ਕਾਰਨ ਕੰਬਾਈਨਾਂ ਦੀ ਮੁਰੰਮਤ ਕਰਨ ...

ਪੂਰੀ ਖ਼ਬਰ »

ਕੋੋਰੋਨਾ ਤੇ ਕੁਦਰਤ ਕਰਕੇ ਕਿਸਾਨਾਂ ਨੂੰ ਦੁਹਰੀ ਮਾਰ ਦੀ ਚਿੰਤਾ

ਕੌਹਰੀਆਂ, 28 ਮਾਰਚ (ਮਾਲਵਿੰਦਰ ਸਿੰਘ ਸਿੱਧੂ)-ਪੰਜਾਬ 'ਚ ਕਰੀਬ ਹਰ ਸਾਲ ਕਣਕ ਦੀ ਖ਼ਰੀਦ ਪਹਿਲੀ ਅਪੈ੍ਰਲ ਤੋਂ ਸ਼ੁਰੂ ਹੋ ਜਾਂਦੀ ਹੈ ਅਤੇ ਹੱਥਾਂ ਨਾਲ ਕਟਾਈ ਟਾਂਵੀਂ ਟਾਂਵੀਂ ਅਪੈ੍ਰਲ ਦੇ ਪਹਿਲੇ ਹਫ਼ਤੇ ਸ਼ੁਰੂ ਹੁੰਦੀ ਹੈ ਪਰ ਕੋਰੋਨਾ ਕਾਰਨ ਪੰਜਾਬ ਸਰਕਾਰ ਨੇ ਕਰਫਿਊ ...

ਪੂਰੀ ਖ਼ਬਰ »

ਮੇਥੀ ਵੇਚਣ ਵਾਲੇ ਰਾਜਸਥਾਨੀ ਘਰੋ-ਘਰੀ ਪਹੁੰਚਾਏ

ਬੁਢਲਾਡਾ, 28 ਮਾਰਚ (ਸਵਰਨ ਸਿੰਘ ਰਾਹੀ)- ਸਥਾਨਕ ਸ਼ਹਿਰ ਅਤੇ ਲਾਗਲੇ ਪਿੰਡਾਂ 'ਚ ਫੇਰੀ ਲਗਾ ਕੇ ਮੇਥੀ ਆਦਿ ਵੇਚਣ ਦਾ ਕੰਮ ਕਰਨ ਵਾਲੇ ਕੁਝ ਰਾਜਸਥਾਨੀ ਪਰਿਵਾਰਾਂ ਨੂੰ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀ ਮਦਦ ਨਾਲ ਉਨ੍ਹਾਂ ਦੇ ਟਿਕਾਣਿਆਂ 'ਤੇ ਪਹੁੰਚਾਉਣ ਲਈ ਰਵਾਨਾ ...

ਪੂਰੀ ਖ਼ਬਰ »

ਬਜ਼ੁਰਗ ਔਰਤ ਦੇ ਕੰਨਾਂ ਦੀਆਂ ਵਾਲੀਆਂ ਪੁੱਟੀਆਂ

ਗੋਨਿਆਣਾ, 28 ਮਾਰਚ (ਲਛਮਣ ਦਾਸ ਗਰਗ/ ਮਨਦੀਪ ਸਿੰਘ ਮੱਕੜ)- ਸ਼ਹਿਰ ਵਿਚ ਕਰਫ਼ਿਊ ਦੇ ਲੱਗੇ ਹੋਣ ਦੇ ਬਾਵਜੂਦ ਅਤੇ ਪੁਲਿਸ ਦੀ ਪੂਰੀ ਗਸ਼ਤ ਹੋਣ ਦੌਰਾਨ ਵੀ ਬੀਤੀ ਰਾਤ ਸਥਾਨਕ ਸ਼ਹਿਰ ਵਿਚੋ ਇਕ ਬਜ਼ੁਰਗ ਔਰਤ ਦੇ ਕੰਨਾਂ ਦੀਆਂ ਵਾਲੀਆਂ ਪੁੱਟੇ ਜਾਣ ਦਾ ਪਤਾ ਲੱਗਾ ਹੈ | ...

ਪੂਰੀ ਖ਼ਬਰ »

ਕੋਈ ਸੁਵਿਧਾ ਨਾ ਮਿਲਣ ਕਾਰਨ ਰਾਸ਼ਨ ਤੋਂ ਵਾਂਝੇ ਪਰਿਵਾਰਾਂ 'ਚ ਮਚੀ ਹਾਹਾਕਾਰ

ਬਠਿੰਡਾ, 28 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)- ਕੋਰੋਨਾ ਵਾਇਰਸ ਕਾਰਨ ਲਗਾਏ ਕਰਫ਼ਿਊ ਦੇ ਚਲਦਿਆਂ ਉਪਜੇ ਹਾਲਾਤ ਦੇ ਮੱਦੇਨਜ਼ਰ ਜਿਥੇ ਸਰਕਾਰ ਤੇ ਪ੍ਰਸ਼ਾਸਨ ਵਲੋਂ ਲੋੜਵੰਦ ਲੋਕਾਂ ਨੂੰ ਖਾਣ-ਪੀਣ ਦੀ ਹਰ ਸੁਵਿਧਾ ਮੁਹੱਇਆ ਕਰਵਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ ਉੱਥੇ ...

ਪੂਰੀ ਖ਼ਬਰ »

ਜ਼ਿਲੇ੍ਹ ਨੂੰ ਸੈਨੀਟਾਈਜ ਕਰਨ ਦੀ ਮੁਹਿੰਮ ਜਾਰੀ

ਮਾਨਸਾ, 28 ਮਾਰਚ (ਸਟਾਫ਼ ਰਿਪੋਰਟਰ)- ਡਾ: ਨਰਿੰਦਰ ਭਾਰਗਵ ਐਸ. ਐਸ. ਪੀ. ਮਾਨਸਾ ਨੇ ਦੱਸਿਆ ਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ ਪੂਰੇ ਜ਼ਿਲੇ੍ਹ ਨੂੰ ਸੈਨੇਟਾਇਜ਼ ਕਰਨ ਦੀ ਮੁਹਿੰਮ ਜਾਰੀ ਹੈ | ਉਨ੍ਹਾਂ ਦੱਸਿਆ ਕਿ ਸਰਕਲ ਬੁਢਲਾਡਾ ਦੇ ਪਿੰਡ ਬੱਛੋਆਣਾ ਅਤੇ ਪਿੰਡ ਬੀਰੋੋਕੇ ...

ਪੂਰੀ ਖ਼ਬਰ »

ਥਰਮਲ ਪਲਾਂਟ ਬਣਾਂਵਾਲੀ ਦੇ ਕਰਮਚਾਰੀਆਂ ਨੇ ਕੋਰੋਨਾ ਤੋਂ ਬਚਾਅ ਲਈ ਵਿੱਢੀ ਮੁਹਿੰਮ

ਮਾਨਸਾ, 28 ਮਾਰਚ (ਸਟਾਫ਼ ਰਿਪੋਰਟਰ)- ਥਰਮਲ ਪਲਾਂਟ ਬਣਾਂਵਾਲੀ ਵਲੋਂ ਜ਼ਿਲੇ੍ਹ ਦੇ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਸੈਨੇਟਾਇਜੇਸ਼ਨ ਮੁਹਿੰਮ 'ਚ ਪ੍ਰਸ਼ਾਸਨ ਦਾ ਲਗਾਤਾਰ ਸਾਥ ਦਿੱਤਾ ਜਾ ਰਿਹਾ ਹੈ | ਪਲਾਂਟ ਦੇ ਬੁਲਾਰੇ ਨੇ ਦੱਸਿਆ ਕਿ ਕੰਪਨੀ ਵਲੋਂ ਸ੍ਰੀ ...

ਪੂਰੀ ਖ਼ਬਰ »

ਜੰਮੂ-ਕਸ਼ਮੀਰ ਤੋਂ ਰੋਜ਼ੀ-ਰੋਟੀ ਕਮਾਉਣ ਪੰਜਾਬ ਆਏ ਸੈਂਕੜੇ ਪਠਾਨ ਕਰਫ਼ਿਊ ਕਾਰਨ ਫਸੇ

ਬੁਢਲਾਡਾ, 28 ਮਾਰਚ (ਸਵਰਨ ਸਿੰਘ ਰਾਹੀ)- ਪਿਛਲੀ 22 ਮਾਰਚ ਤੋਂ ਦੇਸ਼ ਭਰ ਅੰਦਰ ਲਾਗੂ ਕੀਤੀ ਤਾਲਾਬੰਦੀ ਅਤੇ ਪੰਜਾਬ ਅੰਦਰ ਕਰਫ਼ਿਊ ਦੇ ਚੱਲਦਿਆਂ ਜਿੱਥੇ ਇਸ ਖੇਤਰ ਦੇ ਕੁਝ ਲੋਕ ਪੰਜਾਬ ਦੇ ਹੋਰਨਾਂ ਸ਼ਹਿਰਾਂ ਤੇ ਹੋਰਨਾਂ ਸੂਬਿਆਂ 'ਚ ਘਿਰੇ ਹੋਏ ਹਨ ਉੱਥੇ ਆਪਣੀ ...

ਪੂਰੀ ਖ਼ਬਰ »

ਕਰਫ਼ਿਊ ਦੀ ਉਲੰਘਣਾ ਕਰਨ ਵਾਲੇ ਬਖਸ਼ੇ ਨਹੀਂ ਜਾਣਗੇ–ਜ਼ਿਲ੍ਹਾ ਪੁਲਿਸ ਮੁਖੀ

ਸੰਗਰੂਰ, 28 ਮਾਰਚ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) – ਜ਼ਿਲ੍ਹਾ ਪੁਲਿਸ ਮੁਖੀ ਡਾ: ਸੰਦੀਪ ਗਰਗ ਨੇ ਦੱਸਿਆ ਕਿ ਕਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਸੰਗਰੂਰ ਦੇ ਸ਼ਹਿਰੀਆਂ ਨੰੂ ਐਮਰਜੈਂਸੀ ਸਹੂਲਤਾਂ ਮੁਹੱਈਆ ਕਰਵਾਉਣ ਹਿਤ ਜ਼ਿਲ੍ਹਾ ਪੁਲਿਸ ਵਲੋਂ ਨਵੀਂ ਬਣਾਈ ...

ਪੂਰੀ ਖ਼ਬਰ »

ਕਰਫ਼ਿਊ ਦੌਰਾਨ ਗਰਭਵਤੀ ਔਰਤਾਂ ਨੂੰ ਘਰ-ਘਰ ਜਾ ਕੇ ਮੁਫ਼ਤ ਦਵਾਈਆਂ ਮੁਹੱਈਆ ਕਰਵਾ ਰਹੇ ਨਵਦੀਪ ਕੌਰ

ਲੌਾਗੋਵਾਲ, 28 ਮਾਰਚ (ਸ.ਸ.ਖੰਨਾ) -ਦੇਸ਼ ਭਗਤ ਮਾਤਾ ਧਰਮ ਕੌਰ ਹਸਪਤਾਲ ਸੀ.ਐੱਚ.ਸੀ. ਸੈਂਟਰ ਅੰਦਰ ਕੰਮ ਕਰ ਰਹੀ ਉਮੰਗ ਕਾਊਾਸਲਰ ਕਲੀਨਿਕ ਮੈਡਮ ਨਵਦੀਪ ਕੌਰ ਕਰਫ਼ਿਊ ਦੌਰਾਨ ਆਪਣੀ ਡਿਊਟੀ ਤਨਦੇਹੀ ਨਾਲ ਨਿਭਾ ਰਹੀ ਹੈ | ਕਰਫ਼ਿਊ ਦੌਰਾਨ ਜਦੋਂ ਪੱਤਰਕਾਰਾਂ ਵਲੋਂ ਉਨ੍ਹਾਂ ...

ਪੂਰੀ ਖ਼ਬਰ »

ਕਲਾਲ ਮਾਜਰਾ 'ਚ ਮਨਰੇਗਾ ਮਜ਼ਦੂਰਾਂ ਨੇ ਦੁਖੜੇ ਰੋਏ, ਬਿਪਤਾ ਦੀ ਘੜੀ 'ਚ ਨਹੀਂ ਫੜੀ ਕਿਸੇ ਨੇ ਬਾਂਹ

ਮਹਿਲ ਕਲਾਂ, 28 ਮਾਰਚ (ਅਵਤਾਰ ਸਿੰਘ ਅਣਖੀ)- ਕਰਫ਼ਿਊ ਲੱਗਣ ਕਰ ਕੇ ਪੇਂਡੂ ਮਜ਼ਦੂਰਾਂ, ਮਨਰੇਗਾ ਕਾਮਿਆਂ ਦਾ ਰੁਜ਼ਗਾਰ ਬੰਦ ਹੋਣ ਕਰਕੇ ਗ਼ਰੀਬ ਮਜ਼ਦੂਰ ਕਰੋਨਾ ਵਾਇਰਸ ਦੀ ਮਾਰ ਤੋਂ ਪਹਿਲਾਂ ਭੁੱਖਮਰੀ ਦੀ ਮਾਰ ਹੇਠਾਂ ਆ ਕੇ ਦਮ ਤੋੜ ਜਾਣਗੇ | ਪਿੰਡ ਕਲਾਲ ਮਾਜਰਾ ਵਿਖੇ ...

ਪੂਰੀ ਖ਼ਬਰ »

ਕਰਫ਼ਿਊ ਤੋੜ ਕੇ ਲੋਕ ਮੌਤ ਨੂੰ ਲਗਾ ਰਹੇ ਹਨ ਗਲੇ

ਭਦੌੜ, 28 ਮਾਰਚ (ਵਿਨੋਦ ਕਲਸੀ, ਰਜਿੰਦਰ ਬੱਤਾ)- ਕੋਰੋਨਾ ਵਾਇਰਸ ਦੀ ਮਹਾਂਮਾਰੀ ਦੀ ਰੋਕਥਾਮ ਲਈ ਲੌਕਡਾਊਨ ਅਤੇ ਕਰਫ਼ਿਊ ਦੀ ਸੀਮਾ ਨੂੰ ਤੋੜ ਕੇ ਲੋਕ ਮੌਤ ਨੂੰ ਗਲੇ ਲਗਾ ਰਹੇ ਹਨ ਅਤੇ ਕੋਰੋਨਾ ਤੋਂ ਬਚਾਅ ਲਈ ਲੋਕ ਇਕ ਦੂਜੇ ਤੋਂ ਸਮਾਜਿਕ ਦੂਰੀ ਬਣਾ ਕੇ ਰੱਖਣ ਦੇ ...

ਪੂਰੀ ਖ਼ਬਰ »

ਵਿੱਤ ਮੰਤਰੀ ਨੇ ਬਠਿੰਡਾ ਕੋਵਿਡ ਰਾਹਤ ਫੰਡ ਲਈ ਨਿੱਜੀ ਤੌਰ 'ਤੇ ਦਿੱਤੇ 2 ਲੱਖ

ਬਠਿੰਡਾ, 28 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)- ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਜ਼ਿਲ੍ਹਾ ਪੱਧਰ 'ਤੇ ਸਥਾਪਿਤ ਕੀਤੇ ਬਠਿੰਡਾ ਕੋਵਿਡ ਰਾਹਤ ਫੰਡ ਵਿਚ ਆਪਣੇ ਨਿੱਜੀ ਖਾਤੇ ਤੋਂ 2 ਲੱਖ ਰੁਪਏ ਦਿੱਤੇ ਹਨ | ਇਸ ਮੌਕੇ ੳਨ੍ਹਾਂ ਕਿਹਾ ਕਿ ਇਹ ਇਕ ਵੱਡੀ ...

ਪੂਰੀ ਖ਼ਬਰ »

ਲਾਕਡਾਊਨ ਦੌਰਾਨ ਮਜ਼ਦੂਰਾਂ ਨੂੰ ਪਏ ਰੋਜ਼ੀ ਰੋਟੀ ਦੇ ਲਾਲੇ, ਬਿਹਾਰ ਤੇ ਉੱਤਰ ਪ੍ਰਦੇਸ਼ ਨੂੰ ਪੈਦਲ ਪਾਏ ਚਾਲੇ

ਸਿਰਸਾ, 28 ਮਾਰਚ (ਅ.ਬ.)- ਕੋਰੋਨਾਵਾਇਰਸ ਤੋਂ ਲੋਕਾਂ ਨੂੰ ਬਚਾਉਣ ਦੇ ਉਦੇਸ਼ ਨਾਲ ਕੀਤੇ ਗਏ ਲਾਕਡਾਊਨ ਦਾ ਅਸਰ ਮਜ਼ਦੂਰ ਵਰਗ 'ਤੇ ਜ਼ਿਆਦਾ ਪੈ ਰਿਹਾ ਹੈ | ਜ਼ਿਲ੍ਹਾ ਸਿਰਸਾ ਵਿੱਚ ਫੈਕਟਰੀਆਂ ਅਤੇ ਦੁਕਾਨਾਂ ਬੰਦ ਹੋਣ ਕਾਰਨ ਬੇਰੁਜ਼ਗਾਰ ਹੋਏ ਬਿਹਾਰ ਤੇ ਉੱਤਰ ਪ੍ਰਦੇਸ਼ ...

ਪੂਰੀ ਖ਼ਬਰ »

ਕਰਫ਼ਿਊ ਦੀ ਉਲੰਘਣਾ ਕਰਨ ਵਾਲੇ ਬਖਸ਼ੇ ਨਹੀਂ ਜਾਣਗੇ–ਜ਼ਿਲ੍ਹਾ ਪੁਲਿਸ ਮੁਖੀ

ਸੰਗਰੂਰ, 28 ਮਾਰਚ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) – ਜ਼ਿਲ੍ਹਾ ਪੁਲਿਸ ਮੁਖੀ ਡਾ: ਸੰਦੀਪ ਗਰਗ ਨੇ ਦੱਸਿਆ ਕਿ ਕਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਸੰਗਰੂਰ ਦੇ ਸ਼ਹਿਰੀਆਂ ਨੰੂ ਐਮਰਜੈਂਸੀ ਸਹੂਲਤਾਂ ਮੁਹੱਈਆ ਕਰਵਾਉਣ ਹਿਤ ਜ਼ਿਲ੍ਹਾ ਪੁਲਿਸ ਵਲੋਂ ਨਵੀਂ ਬਣਾਈ ...

ਪੂਰੀ ਖ਼ਬਰ »

ਸਾਂਝਾ ਆਸਰਾ ਵੈਲਫੇਆਰ ਸੁਸਾਇਟੀ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ 1 ਲੱਖ ਰੁਪਏ ਦੀ ਸਹਾਇਤਾ ਦਿੱਤੀ

ਬਰਨਾਲਾ, 28 ਮਾਰਚ (ਗੁਰਪ੍ਰੀਤ ਸਿੰਘ ਲਾਡੀ)- ਸ਼ਹਿਰ ਦੀ ਪ੍ਰਮੁੱਖ ਸਮਾਜ ਸੇਵੀ ਸੰਸਥਾ ਸਾਂਝਾ ਆਸਰਾ ਵੈਲਫੇਅਰ ਸੁਸਾਇਟੀ ਵਲੋਂ ਕਰਫ਼ਿਊ ਕਾਰਨ ਲੋੜਵੰਦ ਲੋਕਾਂ ਤੱਕ ਰਾਸ਼ਨ ਪਹੁੰਚਾਉਣ ਲਈ 1 ਲੱਖ ਰੁਪਏ ਦੀ ਸਹਾਇਤਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੀ ਗਈ ਹੈ | ...

ਪੂਰੀ ਖ਼ਬਰ »

ਸੀ. ਐਚ. ਸੀ. ਹਸਪਤਾਲ ਮਹਿਰਾਜ 'ਚੋਂ ਲੋੜਵੰਦਾਂ ਨੂੰ ਮਾਸਕ ਤੇ ਸੈਨੇਟਾਈਜ਼ਰ ਨਹੀਂ ਮਿਲ ਰਹੇ

ਮਹਿਰਾਜ, 28 ਮਾਰਚ (ਸੁਖਪਾਲ ਮਹਿਰਾਜ)- ਸੀ. ਐਚ. ਸੀ. ਹਸਪਤਾਲ ਮਹਿਰਾਜ ਵਿਖੇ ਲੋਕਾਂ ਨੂੰ ਮੂੰਹ ਢੱਕਣ ਲਈ ਕੋਈ ਮਾਸਕ ਜਾਂ ਸੈਨੀਟਾਈਜ਼ਰ ਨਹੀਂ ਮਿਲ ਰਹੇ | ਲੋਕ ਮੋਰਚਾ ਜ਼ਿਲ੍ਹਾ ਪ੍ਰਧਾਨ ਬਲਵੰਤ ਸਿੰਘ ਮਹਿਰਾਜ, ਕ੍ਰਾਂਤੀਕਾਰੀ ਮਜ਼ਦੂਰ ਯੂਨੀਅਨ ਸੂਬਾ ਆਗੂ ਜਗਸੀਰ ...

ਪੂਰੀ ਖ਼ਬਰ »

ਅਨੇਕਾਂ ਪਰਿਵਾਰ ਹੋਏ ਖਾਣ-ਪੀਣ ਦੇ ਸਾਮਾਨ ਤੋਂ ਸੱਖਣੇ

ਬਰੇਟਾ, 28 ਮਾਰਚ (ਮੰਡੇਰ)- ਕੋਰੋਨਾ ਵਾਇਰਸ ਕਾਰਨ ਗਰੀਬ ਲੋਕਾਂ ਨੂੰ ਵੱਡੀ ਮਾਰ ਝੱਲਣੀ ਪੈ ਰਹੀ ਹੈ ਕਿਉਂਕਿ ਕਰਫ਼ਿਊ ਕਾਰਨ ਮਜ਼ਦੂਰ ਵਰਗ ਦਾ ਕੰਮਕਾਜ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ | ਭਾਵੇਂ ਕੁਝ ਦਿਨਾਂ ਦੇ ਗੁਜ਼ਾਰੇ ਜੋਗਾ ਰਾਸ਼ਨ ਉਨ੍ਹਾਂ ਕੋਲ ਸੀ ਪਰ ਹੁਣ ਉਹ ਵੀ ...

ਪੂਰੀ ਖ਼ਬਰ »

ਥਾਣੇਦਾਰਨੀ ਨੂੰ 14 ਦਿਨਾਂ ਲਈ ਇਕਾਂਤਵਾਸ 'ਚ ਰਹਿਣ ਦੇ ਹੁਕਮ

ਰਾਮਪੁਰਾ ਫੂਲ, 28 ਮਾਰਚ (ਨਰਪਿੰਦਰ ਸਿੰਘ ਧਾਲੀਵਾਲ)-ਰਾਮਪੁਰਾ ਪੁਲਿਸ ਵਲੋਂ ਨੇ ਆਪਣੇ ਹੀ ਵਿਭਾਗ ਦੀ ਇਕ ਥਾਣੇਦਾਰਨੀ ਨੂੰ ਸਿਵਲ ਹਸਪਤਾਲ ਰਾਮਪੁਰਾ ਫੂਲ ਅੰਦਰ ਭਰਤੀ ਕਰਵਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਥਾਣਾ ਮੁਖੀ ਹਰਬੰਸ ਸਿੰਘ ਨੇ ਦੱਸਿਆ ਕਿ ਉਕਤ ਮਹਿਲਾ ...

ਪੂਰੀ ਖ਼ਬਰ »

ਗੰਭੀਰ ਬਿਮਾਰੀ ਤੋਂ ਪੀੜਤ ਮਰੀਜ਼ਾਂ ਨੂੰ ਮਿਲ ਸਕੇਗੀ ਕਰਫ਼ਿਊ ਦੌਰਾਨ ਢਿੱਲ-ਜ਼ਿਲ੍ਹਾ ਮੈਜਿਸਟ੍ਰੇਟ

ਬਰਨਾਲਾ, 28 ਮਾਰਚ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਅੰਦਰ ਕਰਫ਼ਿਊ ਦੇ ਹੁਕਮ ਜਾਰੀ ਹਨ, ਜਿਸ ਕਾਰਨ ਕਿਸੇ ਵੀ ਵਿਅਕਤੀ ਦੇ ਸੜਕਾਂ, ਗਲੀਆਂ ਜਾਂ ਜਨਤਕ ਥਾਵਾਂ 'ਤੇ ਘੁੰਮਣ-ਫ਼ਿਰਨ ਦੀ ...

ਪੂਰੀ ਖ਼ਬਰ »

ਪੀੜਤ ਅਫ਼ਗਾਨ ਸਿੱਖਾਂ ਦੀ ਬਾਂਹ ਫੜਨ ਲਈ ਅੱਗੇ ਆਵੇ ਭਾਰਤ ਸਰਕਾਰ-ਜਥੇ: ਦਾਦੂਵਾਲ

ਤਲਵੰਡੀ ਸਾਬੋ, 28 ਮਾਰਚ (ਰਣਜੀਤ ਸਿੰਘ ਰਾਜੂ)- ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚਲੇ ਸ਼ੋਰ ਬਜ਼ਾਰ ਦੇ ਗੁ: ਗੁਰੂੁ ਹਰਰਾਇ ਸਾਹਿਬ ਵਿਖੇ ਬੀਤੇ ਦਿਨ ਸਿੱਖਾਂ 'ਤੇ ਹੋਏ ਅੱਤਵਾਦੀ ਹਮਲੇ ਦੀ ਸਰਬੱਤ ਖਾਲਸਾ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ੍ਹ ਨੇ ਨਿੰਦਾ ...

ਪੂਰੀ ਖ਼ਬਰ »

ਸਰਕਾਰ ਲੋੜਵੰਦ ਪਰਿਵਾਰਾਂ ਤੱਕ ਰਾਸ਼ਨ ਪਹੁੰਚਾਉਣ ਲਈ ਵਚਨਬੱਧ-ਕਾਂਗੜ

ਭਗਤਾ ਭਾਈਕਾ, 28 ਮਾਰਚ (ਸੁਖਪਾਲ ਸਿੰਘ ਸੋਨੀ)- ਕੋਰੋਨਾ ਦੀ ਕੁਦਰਤੀ ਆਫ਼ਤ ਨਾਲ ਨਜਿੱਠਣ ਲਈ ਸਰਕਾਰ ਨੂੰ ਲੋਕਾਂ ਦੇ ਸਹਿਯੋਗ ਦੀ ਬੇਹੱਦ ਲੋੜ ਹੈ | ਕਾਂਗਰਸ ਸਰਕਾਰ ਵਲੋਂ ਲੋਕਾਂ ਦੀ ਮਦਦ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਪਰ ਸੂਬੇ ਦੇ ਲੋਕ ਸੰਜਮ ਕੰਮ ਲੈਂਦੇ ਹੋਏ ...

ਪੂਰੀ ਖ਼ਬਰ »

ਰਾਮਪੁਰਾ ਫੂਲ ਦਾ ਤਹਿਸੀਲਦਾਰ ਪੰਜਾਬ ਸਰਕਾਰ ਦੇ ਹੁਕਮ ਮੰਨਣ ਤੋਂ ਇਨਕਾਰੀ

ਰਾਮਪੁਰਾ ਫੂਲ, 28 ਮਾਰਚ (ਨਰਪਿੰਦਰ ਸਿੰਘ ਧਾਲੀਵਾਲ)- ਰਾਮਪੁਰਾ ਫੂਲ ਦੇ ਤਹਿਸੀਲਦਾਰ ਸਾਹਿਬ ਪੰਜਾਬ ਸਰਕਾਰ ਦੇ ਹੁਕਮ ਮੰਨਣ ਤੋਂ ਇਨਕਾਰੀ ਹਨ | ਜ਼ਿਕਰਯੋਗ ਹੈ ਕਿ ਬੀਤੀ ਕੱਲ੍ਹ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਸੀ ਕਿ ਲੋਕਾਂ ਦੀਆਂ ਪਰੇਸ਼ਾਨੀਆਂ ਨੂੰ ...

ਪੂਰੀ ਖ਼ਬਰ »

ਕਰਫ਼ਿਊ ਦੇ ਚਲਦਿਆਂ ਕੰਬਾਈਨਾਂ, ਟਰੈਕਟਰਾਂ ਤੇ ਤੂੜੀ ਵਾਲੀਆਂ ਮਸ਼ੀਨਾਂ ਦੀ ਰਿਪੇਅਰ ਦਾ ਕੰਮ ਲਟਕਿਆ

ਬਠਿੰਡਾ, 28 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)-ਕਣਕ ਦੀ ਵਾਢੀ ਦਾ ਕੰਮ ਸ਼ੁਰੂ ਹੋਣ 'ਚ ਦੋ ਹਫ਼ਤਿਆਂ ਦਾ ਸਮਾਂ ਰਹਿ ਗਿਆ ਪਰ ਕਰਫ਼ਿਊ ਦੇ ਚਲਦਿਆਂ ਵਾਢੀ ਦੀ ਵਰਤੋਂ 'ਚ ਆਉਣ ਵਾਲੀਆਂ ਕੰਬਾਇਨਾਂ, ਟਰੈਕਟਰਾਂ ਤੇ ਤੂੜੀ ਵਾਲੀਆਂ ਮਸ਼ੀਨਾਂ ਦੀ ਰਿਪੇਅਰ ਦਾ ਕੰਮ ਲਟਕ ਗਿਆ | ...

ਪੂਰੀ ਖ਼ਬਰ »

ਕਰਫ਼ਿਊ ਦੌਰਾਨ ਕਿਸਾਨਾਂ ਨੂੰ ਰਾਹਤ ਦੇਣ ਦੇ ਸਰਕਾਰੀ ਦਾਅਵੇ ਜ਼ਮੀਨੀ ਪੱਧਰ 'ਤੇ ਦਿਖਾਈ ਨਹੀਂ ਦੇ ਰਹੇ

ਤਲਵੰਡੀ ਸਾਬੋ, 28 ਮਾਰਚ (ਰਣਜੀਤ ਸਿੰਘ ਰਾਜੂ)-ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਪੰਜਾਬ ਸਰਕਾਰ ਵਲੋਂ ਬੀਤੇ ਦਿਨਾਂ ਤੋਂ ਲਾਏ ਕਰਫ਼ਿਊ ਦੌਰਾਨ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਲੈ ਕੇ ਭਾਵੇਂ ਮੰਤਰੀ ਅਤੇ ਸਰਕਾਰੀ ਅਧਿਕਾਰੀ ਕਿਸਾਨਾਂ ਨੂੰ ਰਾਹਤ ...

ਪੂਰੀ ਖ਼ਬਰ »

ਦੋ ਦਰਜਨ ਤੋਂ ਵੱਧ ਕਸ਼ਮੀਰੀ ਸਿਰਸਾ 'ਚ ਫਸੇ

ਸਿਰਸਾ, 28 ਮਾਰਚ (ਅ.ਬ.)- ਲਾਕ ਡਾਊਨ ਦੌਰਾਨ ਸਿਰਸਾ ਵਿਚ ਫਸੇ 25 ਕਸ਼ਮੀਰੀਆਂ ਨੇ ਆਪਣੇ ਘਰ ਪਹੁੰਚਾਏ ਜਾਣ ਦੀ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਜਿਨ੍ਹਾਂ ਨੇ ਐਸ.ਪੀ. ਨੂੰ ਲਿਖਤੀ ਬੇਨਤੀ ਕੀਤੀ ਅਤੇ ਆਪਣੀਆਂ ਸਮੱਸਿਆਵਾਂ ਦੱਸੀਆਂ ਹਨ | ਡੀ.ਐਸ.ਪੀ. ਰਾਜੇਸ਼ ਕੁਮਾਰ ...

ਪੂਰੀ ਖ਼ਬਰ »

ਪੀੜਤ ਅਫ਼ਗਾਨ ਸਿੱਖਾਂ ਦੀ ਬਾਂਹ ਫੜਨ ਲਈ ਅੱਗੇ ਆਵੇ ਭਾਰਤ ਸਰਕਾਰ-ਜਥੇ: ਦਾਦੂਵਾਲ

ਤਲਵੰਡੀ ਸਾਬੋ, 28 ਮਾਰਚ (ਰਣਜੀਤ ਸਿੰਘ ਰਾਜੂ)- ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚਲੇ ਸ਼ੋਰ ਬਜ਼ਾਰ ਦੇ ਗੁ: ਗੁਰੂੁ ਹਰਰਾਇ ਸਾਹਿਬ ਵਿਖੇ ਬੀਤੇ ਦਿਨ ਸਿੱਖਾਂ 'ਤੇ ਹੋਏ ਅੱਤਵਾਦੀ ਹਮਲੇ ਦੀ ਸਰਬੱਤ ਖਾਲਸਾ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ੍ਹ ਨੇ ਨਿੰਦਾ ...

ਪੂਰੀ ਖ਼ਬਰ »

ਹਰਿਆਣਾ ਦੀਆਂ ਜੇਲ੍ਹਾਂ 'ਚੋਂ ਕੋਰੋਨਾ ਵਾਇਰਸ ਦੇ ਮੱਦੇਨਜ਼ਰ 5 ਹਜ਼ਾਰ ਕੈਦੀ ਹੋਣਗੇ ਪੈਰੋਲ 'ਤੇ ਰਿਹਾਅ

ਸਿਰਸਾ, 28 ਮਾਰਚ (ਅ.ਬ.)- ਹਰਿਆਣਾ ਦੇ ਬਿਜਲੀ ਤੇ ਜੇਲ੍ਹ ਮੰਤਰੀ ਚੌਧਰੀ ਰਣਜੀਤ ਸਿੰਘ ਨੇ ਕਿਹਾ ਹੈ ਕਿ ਹਰਿਆਣਾ ਵਿਚ ਕਰੀਬ ਪੰਜ ਹਜ਼ਾਰ ਕੈਦੀਆਂ ਨੂੰ ਪੈਰੋਲ 'ਤੇ ਰਿਹਾਅ ਕੀਤਾ ਜਾ ਰਿਹਾ ਹੈ | ਬਿਜਲੀ ਦਾ ਬਿੱਲ ਆਨਲਾਈਨ ਭਰਨ ਵਾਲੇ ਬਿਜਲੀ ਖਪਤਕਾਰਾਂ ਨੂੰ ਵਿਸ਼ੇਸ਼ ਛੋਟ ...

ਪੂਰੀ ਖ਼ਬਰ »

ਕਰਫਿਊ ਦੌਰਾਨ ਲੋਕਾਂ ਨੂੰ ਘਰਾਂ 'ਚ ਹੀ ਮੁਫਤ ਰਾਸ਼ਨ ਦੇਣ ਲਈ ਟੀਮਾਂ ਸਰਗਰਮ

ਸੁਨਾਮ ਊਧਮ ਸਿੰਘ ਵਾਲਾ, 28 ਮਾਰਚ (ਰੁਪਿੰਦਰ ਸਿੰਘ ਸੱਗੂ) - ਪੰਜਾਬ ਸਰਕਾਰ ਵਲੋਂ ਸੂਬੇ ਅੰਦਰ ਲਾਏ ਗਏ ਕਰਫ਼ਿਊ ਦੌਰਾਨ ਪ੍ਰਸ਼ਾਸਨ ਵਲੋਂ ਇਸ ਕਰਫ਼ਿਊ ਦੌਰਾਨ ਲੋਕਾਂ ਨੂੰ ਘਰ ਘਰ ਮੁਫ਼ਤ ਰਾਸ਼ਨ ਦੀਆਂ 200 ਦੇ ਕਰੀਬ ਬਣਾਈਆ ਗਈਆ ਪੈਕਿੰਗ ਦੀ ਡਲਿਵਰੀ ਕਰਨ ਨੂੰ ਲੈ ਕੇ ...

ਪੂਰੀ ਖ਼ਬਰ »

ਇੱਥੇ ਤਾਂ ਨਾਜਾਇਜ਼ ਵਿਕਦੀ, ਛਾਪਾ ਮਾਰ ਲਓ ਪੁਲਸੀਓ ਆ ਕੇ

ਰਾਮਪੁਰਾ ਫੂਲ, 28 ਮਾਰਚ (ਨਰਪਿੰਦਰ ਸਿੰਘ ਧਾਲੀਵਾਲ)-ਰਾਮਪੁਰਾ ਫੂਲ ਵਿਚ ਸ਼ਰਾਬ ਦੇ ਠੇਕੇ ਖੁੱਲੇ੍ਹ ਅਤੇ ਹਸਪਤਾਲ ਬੰਦ ਹਨ | ਨਗਰ ਕੌਾਸਲ ਦੇ ਸਾਬਕਾ ਪ੍ਰਧਾਨ ਸੁਨੀਲ ਬਿੱਟਾ ਦਾ ਕਹਿਣਾ ਹੈ ਕਿ ਰਾਮਪੁਰਾ ਫੂਲ ਅੰਦਰ ਸ਼ਰਾਬ ਠੇਕੇਦਾਰਾਂ ਵਲੋਂ ਸ਼ਰਾਬ ਮਹਿੰਗੇ ਭਾਅ 'ਤੇ ...

ਪੂਰੀ ਖ਼ਬਰ »

ਹੋਲੇ ਮਹੱਲੇ 'ਤੇ ਕਬੱਡੀ ਖੇਡ ਕੇ ਆਏ ਪਿੰਡ ਕੁਸਲਾ ਦੇ ਖਿਡਾਰੀ ਨੂੰ ਸ਼ੱਕੀ ਹੋਣ 'ਤੇ ਮਾਨਸਾ ਭੇਜਿਆ

ਸਰਦੂਲਗੜ੍ਹ, 28 ਮਾਰਚ (ਜੀ. ਐਮ. ਅਰੋੜਾ)-ਨੇੜਲੇ ਪਿੰਡ ਕੁਸਲਾ ਦੇ ਮਹਿਕਪ੍ਰੀਤ ਸਿੰਘ (22) ਪੁੱਤਰ ਡੁੰਗਰ ਸਿੰਘ ਵਾਰਡ ਨੰਬਰ 1 ਨੂੰ ਡਾਕਟਰਾਂ ਦੀ ਟੀਮ ਨੇ ਵਾਇਰਸ ਦਾ ਸ਼ੱਕ ਹੋਣ ਕਾਰਨ ਮਾਨਸਾ ਹਸਪਤਾਲ ਰੈਫ਼ਰ ਕਰ ਦਿੱਤਾ | ਇਸ ਸਬੰਧੀ ਡਾਕਟਰ ਸੋਹਣ ਲਾਲ ਅਰੋੜਾ ਨੇ ਦੱਸਿਆ ਕਿ ...

ਪੂਰੀ ਖ਼ਬਰ »

ਪ੍ਰਵਾਸੀ ਮਜ਼ਦੂਰਾਂ ਨੂੰ ਸਰਕਾਰੀ ਬੱਸ 'ਤੇ ਕੀਤਾ ਰਵਾਨਾ

ਡੱਬਵਾਲੀ , 28 ਮਾਰਚ (ਇਕਬਾਲ ਸਿੰਘ ਸ਼ਾਂਤ)-ਲੌਕਡਾਊਨ ਕਰਕੇ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਯੂ.ਪੀ., ਬਿਹਾਰ ਦੇ ਪ੍ਰਵਾਸੀ ਮਜਦੂਰਾਂ ਦੀ ਪ੍ਰਸ਼ਾਸਨ ਨੇ ਬਾਂਹ ਫੜੀ ਹੈ | ਐਸ.ਡੀ.ਐਮ. ਡਾ. ਵਿਨੇਸ਼ ਕੁਮਾਰ ਅਤੇ ਹਰਿਆਣਾ ਰੋਡਵੇਜ਼ ਦੇ ਯਤਨਾਂ ਨਾਲ ਅੱਜ ਸ਼ਾਮ ...

ਪੂਰੀ ਖ਼ਬਰ »

ਪਿੰਡ ਛੰਨਾ ਗੁਲਾਬ ਸਿੰਘ ਵਾਲਾ ਨੇ ਕੋਰੋਨਾ ਨੂੰ ਹਰਾਉਣ ਲਈ ਕੀਤੀ ਪਹਿਲ ਕਦਮੀ

ਭਦੌੜ, 28 ਮਾਰਚ (ਵਿਨੋਦ ਕਲਸੀ, ਰਜਿੰਦਰ ਬੱਤਾ)-ਪਿੰਡ ਛੰਨਾ ਗੁਲਾਬ ਸਿੰਘ ਵਾਲਾ ਦੀ ਗ੍ਰਾਮ ਪੰਚਾਇਤ, ਗੁਰਦੁਆਰਾ ਕਮੇਟੀ, ਗਊਸ਼ਾਲਾ ਕਮੇਟੀ, ਕਿਸਾਨ ਯੂਨੀਅਨ ਅਤੇ ਸਮੂਹ ਪਿੰਡ ਵਾਸੀਆਂ ਦੀ ਇਕ ਮੀਟਿੰਗ ਗੁਰਦੁਆਰਾ ਸਾਹਿਬ ਵਿਖੇ ਹੋਈ ਤੇ ਕੋਰੋਨਾ ਵਾਇਰਸ ਨੂੰ ਹਰਾਉਣ ਲਈ ...

ਪੂਰੀ ਖ਼ਬਰ »

ਸਮਾਜਿਕ ਦੂਰੀ ਪ੍ਰਤੀ ਲੋਕ ਹੋਏ ਜਾਗਰੂਕ, ਹੁਣ ਦੁਕਾਨਦਾਰਾਂ ਦੁਆਰਾ ਲਗਾਏ ਚੂਨੇ ਦੇ ਨਿਸ਼ਾਨ 'ਚ ਖੜੇ ਹੋ ਕੇ ਲੋਕ ਕਰਦੇ ਨੇ ਖਰੀਦਦਾਰੀ

ਏਲਨਾਬਾਦ, 28 ਮਾਰਚ (ਜਗਤਾਰ ਸਮਾਲਸਰ) - ਦਿਨੋਂ-ਦਿਨ ਵੱਧ ਰਹੇ ਕੋਰੋਨਾ ਵਾਇਰਸ ਤੋਂ ਬਚਾਅ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਕੀਤੇ ਗਏ ਸੋਸ਼ਲ ਡਿਸਟੈਂਸ ਰੱਖਣ ਦੇ ਆਦੇਸ਼ ਅਤੇ ਏਲਨਾਬਾਦ ਦੇ ਪ੍ਰਬੰਧਕੀ ਅਧਿਕਾਰੀਆਂ ਦੀ ਸ਼ਹਿਰ ਵਾਸੀਆਂ ਲਈ ਕੀਤੀ ਗਈ ...

ਪੂਰੀ ਖ਼ਬਰ »

ਸੁਖਬੀਰ ਸਿੰਘ ਬਾਦਲ ਵਲੋਂ ਮੁੱਖ ਮੰਤਰੀ ਨੰੂ ਕਿਸਾਨਾਂ ਦੀ ਸੁਰੱਖਿਆ ਲਈ ਕਣਕ ਖ਼ਰੀਦ ਦੀ ਪ੍ਰਕਿਰਿਆ 'ਚ ਤਬਦੀਲੀ ਕਰਨ ਦੀ ਅਪੀਲ

ਚੰਡੀਗੜ੍ਹ, 28 ਮਾਰਚ (ਅਜੀਤ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੰੂ ਬੇਨਤੀ ਕੀਤੀ ਹੈ ਕਿ ਉਹ ਕਣਕ ਖਰੀਦ ਦੀ ਪ੍ਰਕਿਰਿਆ ਵਿਚ ਤਬਦੀਲੀਆਂ ਲਿਆਉਣ ਤਾਂ ਕਿ ਕਿਸਾਨ ਗਰੁੱਪਾਂ ਵਿਚ ਮੰਡੀਆਂ ...

ਪੂਰੀ ਖ਼ਬਰ »

ਡਾਕਟਰ ਪਰਿਵਾਰ 'ਚ ਕੋਰੋਨਾ ਮਰੀਜ਼ ਹੋਣ ਦੀ ਝੂਠੀ ਅਫ਼ਵਾਹ ਵਾਲੀ ਆਡੀਓ ਵਾਇਰਲ ਕਰਨ 'ਤੇ ਮੁਕੱਦਮਾ ਦਰਜ

ਡੱਬਵਾਲੀ, 28 ਮਾਰਚ (ਇਕਬਾਲ ਸਿੰਘ ਸ਼ਾਂਤ)-ਵਿਸ਼ਵ ਪੱਧਰ ਦੇ ਮਾਰੂ ਹਾਲਾਤ 'ਚ ਏਕਾਂਤਵਾਸ ਵਾਲੇ ਪੋਸਟਰਾਂ ਨਾਲ ਸ਼ਰਾਰਤੀ ਅਨਸਰਾਂ ਨੂੰ ਘਟੀਆ ਹਰਕਤਾਂ ਕਰਨ ਦਾ ਮੌਕਾ ਮਿਲ ਰਿਹਾ ਹੈ | ਸਿਟੀ ਪੁਲਿਸ ਨੇ ਆਡੀਓ ਕਲਿੱਪ ਵਾਇਰਲ ਕਰਕੇ ਸ਼ਹਿਰ ਦੇ ਇੱਕ ਨਾਮੀ ਨਿੱਜੀ ਡਾਕਟਰ ...

ਪੂਰੀ ਖ਼ਬਰ »

ਚੱਠਾ ਸੇਖਵਾਂ ਦੀ ਮਲਵਈ ਗਿੱਧਾ ਟੀਮ ਨੂੰ ਇਕਾਂਤਵਾਸ ਵਿਖੇ ਕੋਰੋਨਾ ਟੈੱਸਟ ਦੀ ਰਿਪੋਰਟ ਸਹੀ ਮਿਲਣ 'ਤੇ ਕੀਤਾ ਫ਼ਾਰਗ

ਮਸਤੂਆਣਾ ਸਾਹਿਬ, 28 ਮਾਰਚ (ਦਮਦਮੀ) – ਸੂਬੇ ਵਿਚ ਕੋਰੋਨਾ ਵਾਇਰਸ ਦੇ ਵੱਧਦੇ ਡਰ ਨੂੰ ਲੈ ਕੇ ਪਿਛਲੇ ਦਿਨੀਂ ਜ਼ਿਲ੍ਹਾ ਮਾਨਸਾ ਦੇ ਪਿੰਡ ਅਕਲੀਆਂ ਵਿਖੇ ਇਕ ਵਿਦੇਸ਼ੀ ਜੋੜੇ ਦੇ ਵਿਆਹ ਸਮਾਗਮ ਦੌਰਾਨ ਚੱਠਾ ਸੇਖਵਾਂ ਦੀ ਮਲਵਈ ਗਿੱਧਾ ਟੀਮ ਦੇ ਨੌਾ ਮੈਂਬਰਾਂ ਵਲੋਂ ...

ਪੂਰੀ ਖ਼ਬਰ »

ਸਰਦੂਲਗੜ੍ਹ ਸ਼ਹਿਰ ਤੇ ਪਿੰਡਾਂ 'ਚ ਡੀ. ਸੀ. ਦੇ ਹੁਕਮ ਨਹੀਂ ਹੋ ਰਹੇ ਲਾਗੂ

ਸਰਦੂਲਗੜ੍ਹ, 28 ਮਾਰਚ (ਜੀ. ਐਮ. ਅਰੋੜਾ)-ਡੀ. ਸੀ. ਮਾਨਸਾ ਦੇ ਹੁਕਮ ਸਰਦੂਲਗੜ੍ਹ ਸ਼ਹਿਰ ਅਤੇ ਪਿੰਡਾਂ ਵਿਚ ਲਾਗੂ ਨਹੀਂ ਹੋ ਰਹੇ | ਡੀ. ਸੀ. ਦੇ ਹੁਕਮਾਂ ਅਨੁਸਾਰ ਸਾਰੇ ਮੈਡੀਕਲ ਸਟੋਰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਖੋਲ੍ਹਣ ਦੀ ਆਗਿਆ ਦਿੱਤੀ ਗਈ ਸੀ ਪਰ ਪ੍ਰਸ਼ਾਸਨ ...

ਪੂਰੀ ਖ਼ਬਰ »

ਕੈਪਟਨ ਦੀ ਘੁਰਕੀ ਪਿਛੋਂ ਪੁਲਿਸ 'ਚ ਆਈ ਸੁਸਤੀ ਹੋ ਸਕਦੀ ਹੈ ਖਤਰਨਾਕ ਸਿੱਧ

ਸੰਗਰੂਰ, 28 ਮਾਰਚ (ਧੀਰਜ ਪਸ਼ੌਰੀਆ)-ਪੰਜਾਬ ਸਰਕਾਰ ਵਲੋਂ ਲਾਏ ਗਏ ਕਰਫਿਊ ਅਧੀਨ ਲਗਾਈਆਂ ਪਾਬੰਦੀਆਂ ਨੂੰ ਸਖਤੀ ਨਾਲ ਲਾਗੂ ਕਰਨ ਲਈ ਪੰਜਾਬ ਪੁਲਿਸ ਵਲੋਂ ਸ਼ੁਰੂ ਵਿਚ ਪੂਰੀ ਸਖਤੀ ਦਿਖਾਈ ਗਈ ਸੀ ਤੇ ਬਗੈਰ ਕਿਸੇ ਕੰਮ ਤੋਂ ਘੁੰਮਣ ਵਾਲਿਆਂ ਨੂੰ ਸਜ਼ਾਵਾਂ ਵੀ ਦਿੱਤੀਆਂ ...

ਪੂਰੀ ਖ਼ਬਰ »

ਪ੍ਰਸ਼ਾਸਨ ਵਲੋਂ ਪ੍ਰਵਾਨਗੀ ਨਾ ਮਿਲਣ 'ਤੇ ਤਿੰਨ ਦਿਨਾ ਤੋਂ ਖੱਜਲ ਹੋ ਰਹੇ ਵੱਖ-ਵੱਖ ਪਰਿਵਾਰ

ਮਹਿਰਾਜ 28, ਮਾਰਚ (ਸੁਖਪਾਲ ਮਹਿਰਾਜ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦੇ ਪਿੰਡ ਮਹਿਰਾਜ ਵਿਚ ਵੱਖ ਵੱਖ ਸੂਬਿਆਂ ਤੋਂ ਆ ਕੇ ਛੋਟੇ ਮੋਟੇ ਕੰਮ ਧੰਦੇ ਕਰਕੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਚਲਾਉਣ ਵਾਲੇ ਮਜ਼ਦੂਰ ਕੋਰੋਨਾ ਦੀ ਤਾਲਾਬੰਦੀ ਕਰਕੇ ...

ਪੂਰੀ ਖ਼ਬਰ »

ਸੰਗਰੂਰ 'ਚ ਕਰਫ਼ਿਊ ਦੀ ਉਲੰਘਣਾ ਕਰਨ ਵਾਲੇ 6 ਵਿਅਕਤੀਆਂ 'ਤੇ ਮਾਮਲੇ ਦਰਜ

ਸੰਗਰੂਰ, 28 ਮਾਰਚ (ਦਮਨਜੀਤ ਸਿੰਘ)- ਸ਼ਹਿਰ ਸੰਗਰੂਰ ਅੰਦਰ ਕਰਫ਼ਿੳ ਦੀ ਉਲੰਘਣਾ ਕਰਨ ਵਾਲੇ 6 ਵਿਅਕਤੀਆਂ ਵਿਰੁੱਧ ਮਾਮਲੇ ਦਰਜ਼ ਕਰਦਿਆਂ ਕਾਰਵਾਈ ਕੀਤੀ ਗਈ ਹੈ | ਡੀ.ਐਸ.ਪੀ. ਸੰਗਰੂਰ ਸਤਪਾਲ ਸ਼ਰਮਾ ਨੇ ਦੱਸਿਆ ਕਿ ਸ਼ਹਿਰ ਸੰਗਰੂਰ ਅੰਦਰ ਕਰਫਿਊ ਦੀ ਉਲੰਘਣਾ ਕਰਨ ਵਾਲੇ ...

ਪੂਰੀ ਖ਼ਬਰ »

ਨੰਨ੍ਹੀ ਛਾਂ ਦੇ ਯਤਨਾਂ ਨਾਲ ਆਤਮ-ਨਿਰਭਰ ਬਣੀਆਂ ਔਰਤਾਂ ਸਮਾਜ ਦਾ ਮੁੱਲ ਮੋੜਣ ਲੱਗੀਆਂ

ਬਠਿੰਡਾ, 28 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)- ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਲੋਂ ਪਿਛਲੇ 11 ਸਾਲ ਤੋਂ 'ਕੁੱਖ ਬਚਾਓ ਅਤੇ ਰੁੱਖ ਬਚਾਓ' ਦੇ ਉਦੇਸ਼ ਹੇਠ ਚਲਾਈ ਜਾ ਰਹੀ 'ਨੰਨ੍ਹੀ ਛਾਂ' ਮੁਹਿੰਮ ਸਦਕੇ ਆਤਮ-ਨਿਰਭਰ ਬਣੀਆਂ ਔਰਤਾਂ ਹੁਣ ਇਸ ਔਖ ਦੀ ਘੜੀ ਵਿਚ ਵੱਡੀ ...

ਪੂਰੀ ਖ਼ਬਰ »

ਲੋੜਵੰਦਾਂ ਨੰੂ ਸਾਮਾਨ ਵੰਡਣ ਦੇ ਬਹਾਨੇ ਮੰਤਰੀ ਲੈ ਰਹੇ ਹਨ ਫੋਕੀ ਸ਼ੌਹਰਤ-ਚੀਮਾ

ਸੰਗਰੂਰ, 28 ਮਾਰਚ (ਸੁਖਵਿੰਦਰ ਸਿੰਘ ਫੁੱਲ)-ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਇਕ ਪਾਸੇ ਪੂਰੀ ਦੁਨੀਆ ਸਮੇਤ ਭਾਰਤ ਅਤੇ ਖਾਸ ਕਰ ਕੇ ਪੰਜਾਬ ਕੋਰੋਨਾ ਮਹਾਂਮਾਰੀ ਦਾ ਸੰਤਾਪ ...

ਪੂਰੀ ਖ਼ਬਰ »

ਕਰਫ਼ਿਊ ਦੌਰਾਨ ਕੀਤਾ ਥਾਣਾ ਮੌੜ ਦੀ ਪੁਲਿਸ ਪਾਰਟੀ 'ਤੇ ਹਮਲਾ

ਮੌੜ ਮੰਡੀ, 28 ਮਾਰਚ (ਲਖਵਿੰਦਰ ਸਿੰਘ ਮੌੜ) - ਥਾਣਾ ਮੌੜ ਦੀ ਪੁਲਿਸ ਦੇ ਮੁਲਾਜ਼ਮ ਜਨਤਾ ਕਰਫ਼ਿਊ ਦੌਰਾਨ ਪਿੰਡ ਕੋਟਲੀ ਖ਼ੁਰਦ ਵਿਚ ਗਸ਼ਤ ਲਈ ਗਏ ਜਿੱਥੇ ਰਾਜੂ ਨਾਮ ਦਾ ਵਿਅਕਤੀ ਕੋਟਲੀ ਖ਼ੁਰਦ ਦੇ ਬੱਸ ਅੱਡੇ ਉੱਤੇ ਅਪਣੀ ਦੁਕਾਨ ਖ਼ੋਲ੍ਹ ਕੇ ਅਤੇ ਇਕੱਠ ਕਰਕੇ ...

ਪੂਰੀ ਖ਼ਬਰ »

ਫਸਲ ਦੇ ਖ਼ਰੀਦ ਪ੍ਰਬੰਧ ਆਉਣ ਵਾਲੇ ਦਿਨਾਂ ਲਈ ਵੱਡੀ ਚੁਣੌਤੀ

ਭਵਾਨੀਗੜ੍ਹ, 28 ਮਾਰਚ (ਪਵਿੱਤਰ ਸਿੰਘ ਬਾਲਦ)-ਪੂਰੀ ਦੁਨੀਆਂ ਵਿੱਚ ਕਰੋਨਾ ਮਹਾਂਮਾਰੀ ਦੇ ਪੈਰ ਪਸਾਰਨ ਕਾਰਨ ਆਉਣ ਵਾਲੇ ਦਿਨ ਸਰਕਾਰ ਅਤੇ ਖੇਤੀ ਸੈਕਟਰ ਲਈ ਕਠਿਨ ਸਾਬਤ ਹੋਣ ਵਾਲੇ ਹਨ ਕਿਉਂਕਿ ਪੰਜਾਬ ਸਮੇਤ ਸਾਡੇ ਦੇਸ਼ ਦੇ ਕਈ ਰਾਜਾਂ ਵਿੱਚ ਕਣਕ ਦੀ ਫ਼ਸਲ ਥੋੜ੍ਹੇ ...

ਪੂਰੀ ਖ਼ਬਰ »

ਸਬਜ਼ੀਆਂ ਦੀ ਨਹੀਂ ਰੁਕ ਰਹੀ ਕਾਲਾਬਜ਼ਾਰੀ

ਬਠਿੰਡਾ, 28 ਮਾਰਚ (ਨਿੱਜੀ ਪੱਤਰ ਪੇ੍ਰਰਕ)- ਜਿਲ੍ਹਾ ਪ੍ਰਸ਼ਾਸਨ ਵਲੋਂ ਕਰਫ਼ਿਊ ਦੌਰਾਨ ਸਬਜ਼ੀ ਵਿਕ੍ਰੇਤਾਵਾਂ ਨੂੰ ਨਿਰਧਾਰਿਤ ਰੇਟਾਂ 'ਤੇ ਸਬਜ਼ੀਆਂ ਸਪਲਾਈ ਕਰਨ ਦੀ ਹਦਾਇਤ ਕੀਤੀ ਹੋਈ ਹੈ ਅਤੇ ਇਸ ਲਈ ਤਿੰਨ ਦਰਜਨ ਦੇ ਕਰੀਬ ਰੇਹੜੀਆਂ-ਟਰਾਲੀਆਂ ਵਾਲੀਆਂ ਨੂੰ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX