ਤਾਜਾ ਖ਼ਬਰਾਂ


ਰਾਸ਼ਨ ਵੰਡਣ ਦਾ ਵਿਰੋਧ ਕਰਦਿਆਂ ਲੋਕਾਂ ਵੱਲੋਂ ਕੀਤੀ ਗਈ ਕੁੱਟਮਾਰ ਵਿੱਚ ਔਰਤ ਦਾ ਹੋਇਆ ਗਰਭਪਾਤ
. . .  2 minutes ago
ਫਗਵਾੜਾ 29 ਮਈ (ਹਰੀਪਾਲ ਸਿੰਘ)- ਫਗਵਾੜਾ ਦੇ ਸ਼ਿਵਪੂਰੀ ਮਹੱਲੇ ਵਿੱਚ ਰਾਸ਼ਨ ਵੰਡਣ ਦਾ ਵਿਰੋਧ ਕਰਦਿਆਂ ਕੁੱਝ ਲੋਕਾਂ ਵੱਲੋਂ ਇਕ ਗਰਭਵਤੀ ਔਰਤ ਦੀ ਕੁੱਟਮਾਰ ਦੌਰਾਨ ਉਸ ਦਾ ਗਰਭਪਾਤ ਹੋ ਜਾਣ ਦਾ...
ਕੋਰੋਨਾ ਦਾ ਸਮਰਾਲਾ ਵਿਚ ਪਹਿਲਾ ਕੇਸ ਆਇਆ ਸਾਹਮਣੇ, ਪਰ ਪਤਨੀ ਦੀ ਰਿਪੋਰਟ ਆਈ ਨੈਗੇਟਿਵ
. . .  9 minutes ago
ਸਮਰਾਲਾ, 29 ਮਈ (ਗੋਪਾਲ ਸੋਫਤ) - ਕੋਰੋਨਾ ਵਾਇਰਸ ਦੀ ਲਾਗ ਤੋਂ ਹੁਣ ਤੱਕ ਸੁਰੱਖਿਅਤ ਰਿਹਾ ਸਮਰਾਲਾ ਸ਼ਹਿਰ ਵਿਚ ਵੀ ਅੱਜ ਕੋਰੋਨਾ ਦੀ ਲਪੇਟ ਵਿਚ ਆ ਗਿਆ। ਸਮਰਾਲਾ ਵਿਚ ਪਹਿਲਾ ਪਾਜ਼ੀਟਿਵ ਕੇਸ ਸਥਾਨਕ ਮਾਛੀਵਾੜਾ ਰੋਡ ਦੇ ਇਕ 30 ਸਾਲਾ ਇਕ ਨੌਜਵਾਨ...
ਲਾਕਡਾਊਨ ਦਾ ਝਟਕਾ, ਕੋਰ ਸੈਕਟਰ ਇੰਡਸਟਰੀਜ਼ ਦੇ ਉਤਪਾਦਨ 'ਚ 38 ਫ਼ੀਸਦੀ ਗਿਰਾਵਟ
. . .  13 minutes ago
ਨਵੀਂ ਦਿੱਲੀ, 29 ਮਈ - ਕੋਰੋਨਾ ਦੇ ਕਾਰਨ ਦੇਸ਼ ਭਰ ਵਿਚ ਜਾਰੀ ਲਾਕਡਾਊਨ ਦੇ ਚਲਦਿਆਂ ਅਪ੍ਰੈਲ ਮਹੀਨੇ ਵਿਚ 8 ਪ੍ਰਮੁੱਖ ਉਦਯੋਗਾਂ ਵਾਲੇ ਕੋਰ ਸੈਕਟਰ ਦੇ ਉਤਪਾਦਨ 'ਚ 38.1 ਫੀਸਦੀ ਦੀ ਗਿਰਾਵਟ ਆਈ ਹੈ। ਮਾਰਚ 2020 ਵਿਚ 8 ਕੋਰ ਸੈਕਟਰ ਦੇ ਉਤਪਾਦਨ ਵਿਚ 9 ਫੀਸਦੀ ਦੀ...
ਜ਼ਿਲ੍ਹਾ ਮੁਕਤਸਰ ਹੋਇਆ ਕੋਰੋਨਾ ਮੁਕਤ, ਆਖਰੀ ਕੋਰੋਨਾ ਪੀੜਤ ਮਰੀਜ਼ ਨੂੰ ਮਿਲੀ
. . .  37 minutes ago
ਮਲੋਟ, 29 ਮਈ (ਗੁਰਮੀਤ ਸਿੰਘ ਮੱਕੜ) - ਸ਼ਹਿਰ ਨੇੜਲੇ ਪਿੰਡ ਥੇੜੀ ਵਿਖੇ ਕੋਵਿਡ ਹਸਪਤਾਲ ਵਿਖੇ ਕੋਰੋਨਾ ਪੀੜਤ ਸੀ.ਆਈ.ਐਸ.ਐਫ਼ ਦੇ ਜਵਾਨ ਮਨਜੀਤ ਸਿੰਘ ਨੂੰ ਛੁੱਟੀ ਮਿਲਣ ਉਪਰੰਤ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਕੋਰੋਨਾ ਮੁਕਤ ਹੋ ਗਿਆ ਹੈ। ਇਸ ਬਾਰੇ ਜਾਣਕਾਰੀ...
ਅਮਰੀਕਾ ਤੋਂ ਡਿਪੋਰਟ ਕੀਤੇ ਵਿਅਕਤੀਆਂ ਨੂੰ ਲੈ ਕੇ ਇਕ ਉਡਾਣ 2 ਜੂਨ ਨੂੰ ਪੁੱਜੇਗੀ
. . .  44 minutes ago
ਰਾਜਾਸਾਂਸੀ, 29 ਮਈ (ਹੇਰ) - ਕੋਰੋਨਾਵਾਇਰਸ ਕਰਕੇ ਠੱਪ ਹੋਈਆਂ ਹਵਾਈ ਸੇਵਾਵਾਂ ਜੋ ਮੁੜ ਸ਼ੁਰੂ ਹੋ ਗਈਆਂ। ਇਸ ਦੌਰਾਨ ਜਿਥੇ ਵੱਖ ਵੱਖ ਮੁਲਕਾਂ ਦੇ ਯਾਤਰੂਆਂ ਨੂੰ ਉਨ੍ਹਾਂ ਦੀ ਮੰਜਿਲ ਤੱਕ ਪਹੁੰਚਾਉਣ ਦੇ ਕਾਰਜ ਅਰੰਭ ਕੀਤੇ ਹਨ। ਉੱਥੇ ਹੀ, ਅਮਰੀਕਾ ਸਰਕਾਰ ਆਪਣੇ ਮੁਲਕ...
ਪੰਜਾਬ ਸਕੂਲ ਸਿਖਿਆ ਬੋਰਡ ਅੱਜ ਹੀ ਕੁਝ ਸਮੇਂ 'ਚ ਐਲਾਨ ਸਕਦਾ 5 ਵੀਂ, 8ਵੀਂ ਅਤੇ 10 ਵੀਂ ਸ਼੍ਰੇਣੀ ਦੀਆਂ ਬੋਰਡ ਪ੍ਰੀਖਿਆਵਾਂ ਦਾ ਨਤੀਜਾ
. . .  49 minutes ago
ਐੱਸ. ਏ. ਐੱਸ. ਨਗਰ, 29 ਮਈ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿਖਿਆ ਬੋਰਡ ਅੱਜ ਹੀ ਕੁਝ ਸਮੇਂ 'ਚ 5 ਵੀਂ , 8ਵੀਂ ਅਤੇ 10 ਵੀਂ ਸ਼੍ਰੇਣੀ ਦੀਆਂ ਬੋਰਡ ਪ੍ਰੀਖਿਆਵਾਂ ਦੇ ਨਤੀਜੇ ਦਾ ਐਲਾਨ ਕਰ ਸਕਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੋਰਡ ਵਲੋਂ ਇਹ ਨਤੀਜਾ ਪ੍ਰੀਖਿਆਰਥੀਆਂ...
ਟਿੱਡੀਦਲ ਦੇ ਸੰਭਾਵਿਤ ਹਮਲੇ ਨੂੰ ਲੈ ਕੇ ਜ਼ਿਲ੍ਹੇ ਅਤੇ ਬਲਾਕ ਪੱਧਰ 'ਤੇ ਸਥਾਪਿਤ ਕੰਟਰੋਲ ਰੂਮ ਹਰ ਸਮੇਂ ਰਹਿਣਗੇ ਚਾਲੂ - ਡਿਪਟੀ ਕਮਿਸ਼ਨਰ
. . .  52 minutes ago
ਫ਼ਾਜ਼ਿਲਕਾ, 29 ਮਈ (ਪ੍ਰਦੀਪ ਕੁਮਾਰ)- ਪੰਜਾਬ ਦੇ ਗੁਆਂਢੀ ਸੂਬੇ ਰਾਜਸਥਾਨ ਵਿਚ ਪਾਕਿਸਤਾਨ ਤੋ ਆਏ ਟਿੱਡੀ ਦਲ ਦੇ ਤਬਾਹੀ ਮਚਾਉਣ ਤੋ ਬਾਅਦ ਪੰਜਾਬ ਵਿਚ ਸੰਭਾਵਿਤ ਹਮਲੇ ਨੂੰ ਲੈ ਕੇ ਸੂਬੇ ਦੇ ਵੱਖ ਵੱਖ ਜਿੱਲ੍ਹਾ ਪ੍ਰਸ਼ਾਸਨ ਵਲ਼ੋਂ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ, ਇਸ ਦੇ ਤਹਿਤ...
ਟਰੱਕ ਚਾਲਕ ਤੇ ਸਹਾਇਕ ਨਸ਼ਾ ਸਪਲਾਈ ਕਰਦੇ ਹੋਏ ਕਾਬੂ
. . .  about 1 hour ago
ਜੰਡਿਆਲਾ ਮੰਜਕੀ, 29 ਮਈ (ਸੁਰਜੀਤ ਸਿੰਘ ਜੰਡਿਆਲਾ) - ਸੀ.ਆਈ.ਏ. ਸਟਾਫ਼ ਜਲੰਧਰ ਦੀ ਟੀਮ ਵੱਲੋਂ ਇੱਕ ਟਰੱਕ ਚਾਲਕ ਅਤੇ ਉਸ ਦੇ ਸਾਥੀ ਨੂੰ ਜੰਡਿਆਲਾ-ਜਲੰਧਰ ਰੋਡ 'ਤੇ ਸਮਰਾਏ ਪੁਲੀ ਨੇੜੇ ਚੂਰਾ ਪੋਸਤ ਅਤੇ ਅਫ਼ੀਮ ਸਮੇਤ ਕਾਬੂ ਕੀਤਾ ਗਿਆ ਹੈ। ਥਾਣਾ ਸਦਰ ਜਲੰਧਰ...
ਸਿਹਤ ਵਿਭਾਗ ਨੇ ਕੋਰੋਨਾ ਮਹਾਂਮਾਰੀ ਨੂੰ ਅੱਗੇ ਵਧਣ ਤੋਂ ਰੋਕਣ ਲਈ ਭਾਰੀ ਜੁਰਮਾਨੇ ਕਰਨ ਦੇ ਦਿੱਤੇ ਹੁਕਮ
. . .  about 1 hour ago
ਜਲੰਧਰ, 29 ਮਈ (ਚੰਦੀਪ ਭੱਲਾ) - ਪੰਜਾਬ ਸਰਕਾਰ ਦੇ ਸਿਹਤ ਵਿਭਾਗ ਨੇ ਕੋਰੋਨਾ ਮਹਾਂਮਾਰੀ ਨੂੰ ਅੱਗੇ ਵਧਣ ਤੋਂ ਰੋਕਣ ਲਈ ਦਿੱਤੇ ਨਿਰਦੇਸ਼ਾਂ ਨੂੰ ਹੋਰ ਸਖ਼ਤ ਕਰਦੇ ਹੋਏ ਲਾਕਡਾਊਨ ਤੋੜਨ ਵਾਲਿਆ ਨੂੰ ਭਾਰੀ ਜੁਰਮਾਨੇ ਕਰਨ ਦੇ ਹੁਕਮ ਦਿੱਤੇ ਹਨ। ਨਵੇਂ ਹੁਕਮਾਂ ਅਨੁਸਾਰ ਮਾਸਕ...
ਪਠਾਨਕੋਟ ਵਿਚ 5 ਹੋਰ ਕੋਰੋਨਾ ਮਰੀਜ਼ਾਂ ਦੀ ਹੋਈ ਪੁਸ਼ਟੀ
. . .  about 1 hour ago
ਪਠਾਨਕੋਟ 29 ਮਈ (ਸੰਧੂ) - ਪਠਾਨਕੋਟ ਦੇ ਵਿਚ 5 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਹਸਪਤਾਲ ਪਠਾਨਕੋਟ ਦੇ ਐਸਐਮਓ ਡਾ ਭੁਪਿੰਦਰ ਸਿੰਘ ਨੇ ਦੱਸਿਆ ਕਿ ਤਿੰਨ ਕੋਰੋਨਾ ਪਾਜ਼ੀਟਿਵ ਵਿਅਕਤੀ ਇੰਦਰਾ ਕਾਲੋਨੀ ਨਿਵਾਸੀ...
ਤੇਜ ਝੱਖੜ੍ਹ ਨੇ ਨੌਜਵਾਨ ਦੀ ਲਈ ਜਾਨ
. . .  about 1 hour ago
ਸੁਨਾਮ ਊਧਮ ਸਿੰਘ ਵਾਲਾ 29 ਮਈ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ) ਬੀਤੀ ਸ਼ਾਮ ਚੱਲੇ ਤੇਜ ਝੱਖੜ ਕਾਰਨ ਸੜਕ 'ਤੇ ਡਿੱਗੇ ਬਿਜਲੀ ਦੇ ਖੰਬੇ ਦੀਆਂ ਤਾਰਾਂ 'ਚ ਫਸਕੇ ਇਕ ਨੌਜਵਾਨ ਮੋਟਰਸਾਇਕਲ ਸਵਾਰ ਦੀ ਦੁਖਦਾਈ ਮੌਤ ਹੋਣ ਦੀ ਖਬਰ ਹੈ।ਮਾਮਲੇ ਦੀ...
ਗੀਤਕਾਰ ਯੋਗੇਸ਼ ਦਾ ਹੋਇਆ ਦਿਹਾਂਤ
. . .  about 1 hour ago
ਮੁੰਬਈ, 29 ਮਈ (ਇੰਦਰਮੋਹਨ ਪਨੂੰ) - ਬਾਲੀਵੁੱਡ ਦੇ ਉੱਘੇ ਗੀਤਕਾਰ ਯੋਗੇਸ਼ ਦਾ ਦਿਹਾਂਤ ਹੋ ਗਿਆ ਹੈ। ਉਹ 77 ਸਾਲ ਦੇ ਸਨ ਤੇ ਉਨ੍ਹਾਂ ਨੇ ਫਿਲਮੀ ਜਗਤ ਨੂੰ ਕਈ ਯਾਦਗਾਰੀ...
ਗੈਰ ਮਿਆਰੀ ਬੀਜ ਘੋਟਾਲਾ ਦੀ ਜਾਂਚ ਲਈ ਭਾਜਪਾਈਆਂ ਨੇ ਦਿੱਤਾ ਮਾਣਯੋਗ ਰਾਜਪਾਲ ਪੰਜਾਬ ਦੇ ਨਾਮ 'ਤੇ ਡੀ.ਸੀ. ਨੂੰ ਮੰਗ ਪੱਤਰ
. . .  about 2 hours ago
ਫ਼ਿਰੋਜ਼ਪੁਰ, 29 ਮਈ (ਜਸਵਿੰਦਰ ਸਿੰਘ ਸੰਧੂ)- ਉਜਾਗਰ ਹੋਏ ਬਹੁ ਕਰੋੜੀ ਗੈਰ ਮਿਆਰੀ ਬੀਜ ਘੋਟਾਲੇ ਦੀ ਤਹਿ ਤੱਕ ਜਾ ਕੇ ਇਸ ਪਿੱਛੇ ਛਿਪੇ ਸਿਆਸੀ, ਸਰਕਾਰੀ ਆਦਿ ਨਾਮਵਰ ਚਿਹਰਿਆਂ ਨੂੰ ਉਜਾਗਰ ਕਰਕੇ ਸਜ਼ਾ ਦਿੱਤੇ ਜਾਣ ਦੀ ਮੰਗ ਨੂੰ ਲੈ ਕੇ ਅੱਜ ਭਾਰਤੀ ਜਨਤਾ ਪਾਰਟੀ...
ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਦਾ ਹੋਇਆ ਦਿਹਾਂਤ
. . .  about 2 hours ago
ਨਵੀਂ ਦਿੱਲੀ, 29 ਮਈ - ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਦਾ ਅੱਜ ਸ਼ੁੱਕਰਵਾਰ ਨੂੰ ਦਿਹਾਂਤ ਹੋ ਗਿਆ। ਅਜੀਤ ਜੋਗੀ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ। ਉਹ 20 ਦਿਨ ਤੋਂ ਰਾਏਪੁਰ ਦੇ ਹਸਪਤਾਲ ਵਿਚ ਭਰਤੀ ਸਨ ਤੇ...
ਪੁਲਿਸ ਪਾਰਟੀ ਨੇ ਘਰ ਜਾ ਕਿ ਮਨਾਇਆ ਬੱਚਿਆਂ ਦਾ ਜਨਮ ਦਿਨ
. . .  about 2 hours ago
ਖਮਾਣੋਂ, 29 ਮਈ (ਮਨਮੋਹਣ ਸਿੰਘ ਕਲੇਰ)- ਖਮਾਣੋਂ ਦੀ ਪੁਲਿਸ ਪਾਰਟੀ ਨੇ ਪਿੰਡ ਬਰਵਾਲੀ ਕਲਾਂ ਵਿਖੇ ਸ੍ਰੀ ਸੁਚਿੰਦਰ...
ਬਾਬਾ ਬਕਾਲਾ ਸਾਹਿਬ 'ਚ ਵੱਖ-ਵੱਖ ਪਿੰਡਾਂ ਨਾਲ ਸੰਬੰਧਿਤ 5 ਵਿਅਕਤੀਆਂ ਨੂੰ ਹੋਇਆ ਕੋਰੋਨਾ
. . .  about 2 hours ago
ਬਾਬਾ ਬਕਾਲਾ ਸਾਹਿਬ, 29 ਮਈ (ਸ਼ੇਲਿੰਦਰਜੀਤ ਸਿੰਘ ਰਾਜਨ) - ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ 'ਚ ਸਬ ਡਵੀਜ਼ਨ...
ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਲਾਇਆ ਸਬ ਡਿਵੀਜ਼ਨ ਅੱਗੇ ਧਰਨਾ
. . .  about 2 hours ago
ਬਿਜਲੀ ਸਪਲਾਈ ਠੱਪ, ਖਪਤਕਾਰ 'ਚ ਮੱਚੀ ਹਾਹਾਕਾਰ
. . .  about 3 hours ago
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਥਾਣਾ ਗੁਰੂ ਹਰਸਹਾਏ ਦੇ ਬਾਹਰ ਲਾਇਆ ਧਰਨਾ
. . .  about 3 hours ago
ਗੁਰੂ ਹਰਸਹਾਏ, 29 ਮਈ (ਕਪਿਲ ਕੰਧਾਰੀ)- ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਅੱਜ ਥਾਣਾ ਗੁਰੂ ਹਰਸਹਾਏ...
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ (ਏਕਤਾ) ਵੱਲੋਂ ਕੀਤਾ ਗਿਆ ਅਰਥੀ ਫ਼ੂਕ ਮੁਜ਼ਾਹਰਾ
. . .  about 3 hours ago
ਨਾਭਾ, 29 ਮਈ (ਕਰਮਜੀਤ ਸਿੰਘ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ (ਏਕਤਾ) ਬਲਾਕ ਨਾਭਾ ਵੱਲੋਂ ਬਲਾਕ ਪ੍ਰਧਾਨ ...
ਪਠਾਨਕੋਟ 'ਚ ਸਿਹਤਯਾਬ ਹੋਏ ਕੋਰੋਨਾ ਦੇ ਦੋ ਮਰੀਜ਼
. . .  about 3 hours ago
ਪਠਾਨਕੋਟ, 29 ਮਈ (ਸੰਧੂ) - ਪਠਾਨਕੋਟ ਦੇ ਚਿੰਤਪੁਰਨੀ ਮੈਡੀਕਲ ਕਾਲਜ ਅਤੇ ਹਸਪਤਾਲ ਵਿਖੇ ...
ਸਿਰਸਾ ਨੇ ਐਮਾਜ਼ਾਨ ਅਤੇ ਡਾਇਰੈਕਟਰਾਂ ਨੂੰ ਜਾਰੀ ਕੀਤਾ ਕਾਨੂੰਨੀ ਨੋਟਿਸ
. . .  about 3 hours ago
ਨਵੀਂ ਦਿੱਲੀ, 29 ਮਈ - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਐਮਾਜ਼ਾਨ ਅਤੇ...
2 ਜੂਨ ਤੱਕ ਪੁਲਿਸ ਰਿਮਾਂਡ 'ਤੇ ਹੈਰੋਇਨ ਤਸਕਰੀ ਮਾਮਲੇ 'ਚ ਗ੍ਰਿਫ਼ਤਾਰ ਚੀਤਾ
. . .  about 3 hours ago
ਐੱਸ.ਏ.ਐੱਸ. ਨਗਰ, 29 ਮਈ (ਕੇ.ਐੱਸ. ਰਾਣਾ)- ਸਰਹੱਦੋਂ ਪਾਰ ਲਿਆਂਦੀ ਗਈ 532 ਕਿੱਲੋ ਹੈਰੋਇਨ ਤਸਕਰੀ ਮਾਮਲੇ...
ਅੰਮ੍ਰਿਤਸਰ 'ਚ ਕੋਰੋਨਾ ਦੇ 12 ਨਵੇਂ ਮਾਮਲਿਆਂ ਦੀ ਪੁਸ਼ਟੀ
. . .  about 4 hours ago
ਅੰਮ੍ਰਿਤਸਰ, 29 ਮਈ (ਰੇਸ਼ਮ ਸਿੰਘ) - ਅੰਮ੍ਰਿਤਸਰ 'ਚ ਕੋਰੋਨਾ ਵਾਇਰਸ ਦੇ 12 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ 'ਚੋਂ 5 ਮਾਨਾਂਵਾਲਾ ਬਲਾਕ, 5 ਬਾਬਾ ਬਕਾਲਾ, ਇੱਕ ਸ਼ਹਿਰੀ ਖੇਤਰ ਤੇ ਇੱਕ ਨਿੱਜੀ...
ਜਲੰਧਰ 'ਚ ਕੋਰੋਨਾ ਦੇ 7 ਨਵੇਂ ਪਾਜ਼ੀਟਿਵ ਮਾਮਲੇ ਆਏ ਸਾਹਮਣੇ
. . .  about 4 hours ago
ਜਲੰਧਰ, 29 ਮਈ (ਐਮ.ਐੱਸ ਲੋਹੀਆ) - ਜਲੰਧਰ 'ਚ ਕੋਰੋਨਾ ਦੇ 7 ਨਵੇਂ ਪਾਜ਼ੀਟਿਵ ਮਾਮਲੇ ਸਾਹਮਣੇ ਆਉਣ ਨਾਲ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 246 ਹੋ ਗਈ ਹੈ। ਇਨ੍ਹਾਂ 'ਚ ਜਲੰਧਰ ਹਾਈਟ ਦੇ ਰਹਿਣ ਵਾਲੇ 35-35 ਸਾਲ ਦੇ ਔਰਤ ਅਤੇ ਮਰਦ, ਨਿਊ ਮਾਡਲ ਹਾਊਸ ਦੀ ਰਹਿਣ ਵਾਲੀ 35 ਸਾਲ ਦੀ ਔਰਤ, ਨਿਊ ਜਵਾਹਰ ਨਗਰ ਦੀ ਰਹਿਣ ਵਾਲੀ 31 ਸਾਲ ਦੀ ਔਰਤ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 16 ਚੇਤ ਸੰਮਤ 552
ਿਵਚਾਰ ਪ੍ਰਵਾਹ: ਯਤਨਸ਼ੀਲ ਮਨੁੱਖ ਨੂੰ ਸਦਾ ਆਸ ਰਹਿੰਦੀ ਹੈ ਅਤੇ ਉਹ ਯਤਨ ਕਰਨ ਦੀ ਹੋਰ ਕੋਸ਼ਿਸ਼ ਕਰਦਾ ਹੈ। -ਗੇਟੇ

ਅੰਮ੍ਰਿਤਸਰ + ਤਰਨ-ਤਾਰਨ

ਕਰਫ਼ਿਊ ਦੌਰਾਨ ਲੋਕਾਂ ਨੂੰ ਰਾਸ਼ਨ, ਫ਼ਲ, ਸਬਜ਼ੀਆਂ ਤੇ ਦਵਾਈਆਂ ਆਦਿ ਪੁੱਜਦਾ ਕਰਨ ਲਈ ਮੇਅਰ, ਕਮਿਸ਼ਨਰਾਂ ਤੇ ਹੋਰ ਅਧਿਕਾਰੀਆਂ ਨੇ ਕੀਤੀ ਇਕੱਤਰਤਾ

ਅੰਮਿ੍ਤਸਰ, 28 ਮਾਰਚ (ਜਸਵੰਤ ਸਿੰਘ ਜੱਸ)-ਕਰਫ਼ਿਊ ਦੌਰਾਨ ਰੋਜ਼ਮਰ੍ਹਾ ਦੀਆਂ ਜਰੂਰੀ ਵਸਤਾਂ ਲੈਣ ਲਈ ਸ਼ਹਿਰ ਵਾਸੀਆਂ ਨੂੰ ਪੇਸ਼ ਆ ਰਹੀਆਂ ਔਕੜਾਂ ਦੇ ਹੱਲ ਲਈ ਨਗਰ ਨਿਗਮ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਵੱਲੋਂ ਕਮਿਸ਼ਨਰ ਕੋਮਲ ਮਿੱਤਲ ਅਤੇ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਦੇ ਨਾਲ ਮਿਲ ਕੇ ਅੱਜ ਮਹਾਰਾਜਾ ਰਣਜੀਤ ਸਿੰਘ ਪੈਨੋਰਮਾ ਵਿਖੇ ਇਸ ਮੰਤਵ ਲਈ ਬਣਾਈਆਂ ਗਈਆਂ ਟੀਮਾਂ ਨਾਲ ਜਰੂਰੀ ਇਕੱਤਰਤਾ ਕੀਤੀ ਗਈ | ਇਕੱਤਰਤਾ ਉਪਰੰਤ ਮੇਅਰ ਦਫ਼ਤਰ ਵਲੋਂ ਜਾਰੀ ਸੂਚਨਾ 'ਚ ਮੇਅਰ ਨੇ ਦੱਸਿਆ ਸ਼ਹਿਰ ਨੂੰ ਵਿਧਾਨ ਸਭਾ ਹਲਕਾਵਾਈਜ਼ 5 ਜ਼ੋਨਾਂ 'ਚ ਵੰਡਿਆ ਗਿਆ ਹੈ | ਜਿਸ ਤਹਿਤ ਹਰ ਇਕ ਟੀਮ 'ਚ ਜ਼ਿਲ੍ਹਾ ਪ੍ਰਸ਼ਾਸਨ ਦਾ ਇਕ ਅਧਿਕਾਰੀ, ਇਕ ਪੁਲਿਸ ਅਧਿਕਾਰੀ ਤੇ ਨਗਰ ਨਿਗਮ ਦੇ 3 ਅਧਿਕਾਰੀ ਸ਼ਾਮਿਲ ਹੋਣਗੇ ਅਤੇ ਇਹ ਟੀਮਾਂ ਆਪਣੇ-ਆਪਣੇ ਜ਼ੋਨਾਂ 'ਚ ਪੈਂਦੇ ਵਿਧਾਇਕ ਤੇ ਵਾਰਡ ਕੌਾਸਲਰਾਂ ਨਾਲ ਸੰਪਰਕ ਕਰਕੇ ਇਨ੍ਹਾਂ ਇਲਾਕਿਆਂ 'ਚ ਰਾਸ਼ਨ, ਫ਼ਲ-ਸਬਜ਼ੀਆਂ ਤੇ ਦਵਾਈਆਂ ਦੀ ਸਪਲਾਈ ਲਗਾਤਾਰ ਚਲਾਉਣ ਲਈ ਦੁਕਾਨਦਾਰਾਂ ਨਾਲ ਸੰਪਰਕ ਕਾਇਮ ਕਰਨਗੇ ਤੇ ਨਿਰਧਾਰਤ ਕੀਤੇ ਗਏ ਦੁਕਾਨਦਾਰਾਂ ਦੇ ਮੋਬਾਇਲ ਨੰਬਰ ਲੋਕਾਂ ਤੱਕ ਪਹੁੰਚਾਉਣਗੇ¢ ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਘਰ-ਘਰ ਸਮਾਨ ਪਹੁੰਚਾਉਣ ਲਈ ਡਲਿਵਰੀ ਬੁਆਇਜ਼ ਲਈ ਕਰਫ਼ਿਊ ਪਾਸ ਜਾਰੀ ਕਰਵਾਉਣਗੇ ਤੇ ਸਪਲਾਈ ਲਾਈਨ ਚਾਲੂ ਰੱਖਣ ਲਈ ਆਮ ਜਨਤਾ ਅਤੇ ਨਿਰਧਾਰਤ ਕੀਤੇ ਗਏ ਦੁਕਾਨਦਾਰਾਂ ਨੂੰ ਲੋੜ ਪੈਣ 'ਤੇ ਹਰ ਤਰ੍ਹਾਂ ਦੀ ਸੰਭਵ ਸਹਾਇਤਾ ਪਹੁੰਚਾਉਣਗੇ | ਉਨ੍ਹਾਂ ਦੱਸਿਆ ਕਿ ਸ਼ਹਿਰ 'ਚ ਜ਼ੋਨਵਾਈਜ਼ ਸੰਪਰਕ ਕਰਨ ਲਈ ਅਧਿਕਾਰੀਆਂ ਦੇ ਨਾਂਅ ਤੇ ਮੋਬਾਇਲ ਨੰਬਰ ਹੇਠ ਲਿਖੇ ਅਨੁਸਾਰ ਹੋਣਗੇ |
ਈਸਟ ਜ਼ੋਨ :¸ ਜੇ. ਪੀ. ਸਲਵਾਨ ਸਬ-ਰਜਿਸਟਰਾਰ-1, 98782-73358, ਜਸਪ੍ਰੀਤ ਸਿੰਘ ਏ. ਸੀ. ਪੀ. 97811-30113, ਅਸ਼ਵਨੀ ਕੁਮਾਰ ਇੰਸਪੈਕਟਰ 99155-30304, ਆਈ. ਪੀ. ਐਸ. ਰੰਧਾਵਾ ਐਮ. ਟੀ. ਪੀ. 92168-17017, ਧਰਮਿੰਦਰਜੀਤ ਸਿੰਘ ਸੁਪਰਡੈਂਟ ਨਗਰ ਨਿਗਮ 96460-04303 |
ਵੈਸਟ ਜ਼ੋਨ:¸ਮਨਜੀਤ ਸਿੰਘ ਤਹਿਸੀਲਦਾਰ-1, 97817-00067, ਦੇਵਦੱਤ ਏ. ਸੀ. ਪੀ. 97811-30109, ਗੁਰਮੁੱਖ ਸਿੰਘ ਇੰਸਪੈਕਟਰ 70876-10536, ਵਿਸ਼ਾਲ ਵਧਾਵਨ ਸਕੱਤਰ ਨਗਰ ਨਿਗਮ 9872-749898, ਜਸਵਿੰਦਰ ਸਿੰਘ ਸੁਪਰਡੈਂਟ 96462-09090 |
ਸਾਊਥ ਜ਼ੋਨ :¸ਰਤਨਜੀਤ ਸਿੰਘ ਨਾਇਬ ਤਹਿਸੀਲਦਾਰ-296461-02666, ਮੰਗਲ ਸਿੰਘ, ਏ. ਸੀ. ਪੀ. 97811-30107, ਵਿਜੈ ਕੁਮਾਰ ਇੰਸਪੈਕਟਰ 95015-00212, ਸੁਨੀਲ ਭਾਟੀਆ ਸੁਪਰਡੈਂਟ 98155-63914 ਤੇ ਪੁਸ਼ਪਿੰਦਰ ਸਿੰਘ ਸੁਪਰਡੈਂਟ, ਨਿਗਮ 98140-46095 |
ਨਾਰਥ ਜ਼ੋਨ:¸ਪੀ. ਪੀ. ਐੱਸ. ਗੋਰਾਇਆ ਸਬ ਰਜਿਸਟਰਾਰ-298143-54074, ਸਰਬਜੀਤ ਸਿੰਘ, ਏ. ਸੀ. ਪੀ. 97811-30112, ਮਨਜੀਤ ਸਿੰਘ ਸ. ਇੰਸਪੈਕਟਰ 94644-30870, ਦਪਿੰਦਰ ਸੰਧੂ ਨਿ. ਇੰਜੀ: 94634-00042 ਅਤੇ ਦਵਿੰਦਰ ਸਿੰਘ ਬੱਬਰ ਸੁਪਰਡੈਂਟ ਨਿਗਮ 98552-88086 |
ਸੈਂਟਰਲ ਜ਼ੋਨ:¸ਅਰਚਨਾ ਸ਼ਰਮਾ ਨਾਇਬ ਤਹਿਸੀਲਦਾਰ 84461-95394, ਸੁਖਜਿੰਦਰ ਸਿੰਘ, ਏ. ਸੀ. ਪੀ. 97811-30106, ਹਰਜਿੰਦਰ ਸਿੰਘ ਇੰਸਪੈਕਟਰ 75298-40000, ਨਰਿੰਦਰ ਸ਼ਰਮਾ ਐੱਮ. ਟੀ. ਪੀ. 96469-89876 ਅਤੇ ਗੁਰਪ੍ਰੀਤ ਸਿੰਘ ਭਾਟੀਆ ਸੁਪਰਡੈਂਟ 98552-85636 |
ਇਸ ਮੌਕੇ ਮੇਅਰ ਰਿੰਟੂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਮੁਸ਼ਕਿਲ ਦੀ ਇਸ ਘੜੀ 'ਚ ਉਹ ਪ੍ਰਸ਼ਾਸਨ ਵਲੋਂ ਦਿੱਤੀਆਂ ਗਈਆਂ ਹਦਾਇਤਾਂ ਦਾ ਪਾਲਣ ਕਰਨ ਤਾਂ ਜੋ ਉਨ੍ਹਾਂ ਨੂੰ ਉਨ੍ਹਾਂ ਦੀ ਜਰੂਰਤ ਮੁਤਾਬਕ ਸਮਾਨ ਉਨ੍ਹਾਂ ਦੇ ਘਰਾਂ 'ਚ ਹੀ ਮੁਹੱਹੀਆ ਕਰਵਾਇਆ ਜਾ ਸਕੇ |

ਕਰਫ਼ਿਊ 'ਚ ਲੁੱਟਾਂ-ਖੋਹਾਂ ਸ਼ੁਰੂ ਸਟਾਫ਼ ਨਰਸ ਤੋਂ ਖੋਹੀ ਐਕਟਿਵਾ, ਰੇਲਵੇ ਦਾ ਲਾਇਨਮੈਨ ਲੁੱਟਿਆ

ਅੰਮਿ੍ਤਸਰ, 28 ਮਾਰਚ (ਰੇਸ਼ਮ ਸਿੰਘ)-ਕੋਰੋਨਾ ਕਰਫ਼ਿਊ ਦੇ ਬਾਵਜੂਦ ਸ਼ਹਿਰ 'ਚ ਲੁੱਟਾਂ-ਖੋਹਾਂ ਸ਼ੁਰੂ ਹੋ ਗਈਆਂ ਹਨ ਜਿਸ ਤਹਿਤ ਡਿਊਟੀ 'ਤੇ ਜਾ ਰਹੀ ਇਕ ਸਟਾਫ਼ ਨਰਸ ਤੋਂ ਜਿੱਥੇ ਲੁਟੇਰਿਆਂ ਨੇ ਉਸਦਾ ਐਕਟਿਵਾ ਸਕੂਟਰ ਖੋਹ ਲਿਆ ਉਥੇ ਰੇਲਵੇ ਦੇ ਇਕ ਲਾਈਨਮੈਨ ਨੂੰ ਰੋਕ ਕੇ ...

ਪੂਰੀ ਖ਼ਬਰ »

ਨਿਊ ਮਾਡਲ ਟਾਊਨ ਵਿਖੇ ਕਰਫ਼ਿਊ ਦੌਰਾਨ ਰਾਸ਼ਨ ਵੰਡ ਨੂੰ ਲੈ ਕੇ ਹੋਇਆ ਝਗੜਾ

ਛੇਹਰਟਾ, 28 ਮਾਰਚ (ਸੁਰਿੰਦਰ ਸਿੰਘ ਵਿਰਦੀ)-ਪੁਲਿਸ ਚੌਾਕੀ ਖੰਡਵਾਲਾ ਅਧੀਨ ਆਉਂਦੇ ਇਲਾਕਾ ਨਿਊ ਮਾਡਲ ਟਾਊਨ ਵਿਖੇ ਕੁਝ ਲੋੜਵੰਦ ਗਰੀਬ ਪਰਿਵਾਰਾਂ ਨੂੰ ਰਾਸ਼ਨ ਦੇਣ ਪੁੱਜੇ ਮੌਕੇ ਝਗੜਾ ਹੋ ਗਿਆ | ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਪੀੜਤ ਗੁਰਦਿਆਲ ਸਿੰਘ ਪੁੱਤਰ ...

ਪੂਰੀ ਖ਼ਬਰ »

ਆਪਣੇ ਵਤਨ ਪਰਤਣ ਲਈ ਅਟਾਰੀ ਸਰਹੱਦ ਪਹੁੰਚੇ ਪਾਕਿਸਤਾਨੀ ਸ਼ਹਿਰੀਆਂ ਦੇ ਰਹਿਣ ਤੇ ਖਾਣ-ਪੀਣ ਦਾ ਕੀਤਾ ਪ੍ਰਬੰਧ

ਅਟਾਰੀ, 28 ਮਾਰਚ (ਰੁਪਿੰਦਰਜੀਤ ਸਿੰਘ ਭਕਨਾ)-ਕੋਰੋਨਾ ਵਾਇਰਸ ਦੇ ਚੱਲਦਿਆਂ ਭਾਰਤ ਸਰਕਾਰ ਵਲੋਂ ਅਟਾਰੀ ਵਾਹਘਾ ਸਰਹੱਦ ਨੂੰ ਸੀਲ ਕੀਤੇ ਜਾਣ ਤੋਂ ਬਾਅਦ ਆਪਣੇ ਵਤਨ ਪਾਕਿਸਤਾਨ ਜਾਣ ਲਈ ਅਟਾਰੀ ਸਰਹੱਦ ਪੰਹੁਚੇ ਇੱਕ ਪਾਕਿਸਤਾਨੀ ਪਰਿਵਾਰ ਜਿਸ ਨੂੰ ਬੀ.ਐੱਸ.ਐੱਫ. ਵਲੋਂ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਰਫ਼ਿਊ ਦੌਰਾਨ ਲੋਕਾਂ ਦੀ ਹਰ ਮੁਸ਼ਕਿਲ ਹੱਲ ਕਰਨ ਲਈ ਕੀਤੇ ਗਏ ਹਨ ਠੋਸ ਉਪਰਾਲੇ

ਗੁਰਦਾਸਪੁਰ, 28 ਮਾਰਚ (ਆਰਿਫ਼)-ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਜ਼ਿਲ੍ਹਾ ਵਾਸੀ ਕੋਰੋਨਾ ਵਾਇਰਸ ਦੇ ਬਚਾਅ ਨੂੰ ਮੁੱਖ ਰੱਖਦੇ ਜ਼ਿਲੇ੍ਹ ਅੰਦਰ ਲਗਾਏ ਗਏ ਕਰਫ਼ਿਊ ਦੌਰਾਨ ਘਰਾਂ ਵਿਚ ਰਹਿਣ ਨੂੰ ਤਰਜੀਹ ਦੇਣ | ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲੋਕਾਂ ...

ਪੂਰੀ ਖ਼ਬਰ »

ਕਰਫ਼ਿਊ ਦੌਰਾਨ ਤਰਨ ਤਾਰਨ ਸ਼ਹਿਰ 'ਚ ਜ਼ਰੂਰੀ ਦਵਾਈਆਂ ਘਰ-ਘਰ ਪਹੁੰਚਾਉਣ ਲਈ ਜ਼ੋਮੈਟੋ ਕੰਪਨੀ ਦਾ ਲਿਆ ਸਹਿਯੋਗ

ਤਰਨ ਤਾਰਨ, 28 ਮਾਰਚ (ਹਰਿੰਦਰ ਸਿੰਘ)-ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜ਼ਿਲ੍ਹੇ ਵਿਚ ਚੱਲ ਰਹੇ ਕਰਫ਼ਿਊ ਦੌਰਾਨ ਤਰਨ ਤਾਰਨ ਸ਼ਹਿਰ ਵਿਚ ਜ਼ਰੂਰੀ ਦਵਾਈਆਂ ਲੋੜਵੰਦਾਂ ਨੂੰ ਘਰਾਂ 'ਚ ਪਹੁੰਚਾਉਣ ਲਈ ਜੋਮੈਟੋ ਕੰਪਨੀ ਦਾ ਸਹਿਯੋਗ ਲਿਆ ਗਿਆ ਹੈ | ਇਹ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਕਰਿਆਨਾ, ਦਵਾਈਆਂ ਦੀ ਹੋਮ ਡਲਿਵਰੀ, ਕਰਫ਼ਿਊ ਦੀ ਉਲੰਘਣਾ ਤੇ ਕੋਈ ਹੋਰ ਸ਼ਿਕਾਇਤ ਲਈ ਸੰਪਰਕ ਕਰੋ 70099-89791

ਬਟਾਲਾ, 28 ਮਾਰਚ (ਕਾਹਲੋਂ)-ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵਲੋਂ ਕੋਰੋਨਾ ਵਾਇਰਸ (ਕੋਵਿਡ-19) ਦੀ ਮਹਾਂਮਾਰੀ ਦੀ ਰੋਕਥਾਮ ਸਬੰਧੀ ਕੀਤੇ ਜਾ ਰਹੇ ਯਤਨਾਂ ਤਹਿਤ ਡਿਪਟੀ ਕਮਿਸ਼ਨਰ ਦਫ਼ਤਰ ਦੇ ਕਮਰਾ ਨੰਬਰ 210 ਵਿਖੇ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ ...

ਪੂਰੀ ਖ਼ਬਰ »

ਨਿਊ ਅੰਮਿ੍ਤਸਰ ਤੋਂ ਐਕਟਿਵਾ ਚੋਰੀ

ਸੁਲਤਾਨਵਿੰਡ, 28 ਮਾਰਚ (ਗੁਰਨਾਮ ਸਿੰਘ ਬੁੱਟਰ)-ਅੰਮਿ੍ਤਸਰ ਜਲੰਧਰ ਜੀ. ਟੀ. ਰੋਡ 'ਤੇ ਸਥਿਤ ਨਿਊ ਅੰਮਿ੍ਤਸਰ ਵਿਖੇ ਘਰ ਦੇ ਬਾਹਰ ਖੜੀ ਐਕਟਿਵਾ ਪੀ ਬੀ02 ਡੀ.ਪੀ. 5022 ਚੋਰੀ ਕਰ ਲਈ | ਇਸ ਦੀ ਜਾਣਕਾਰੀ ਦਿੰਦਿਆਂ ਹਰਜੀਤ ਸਿੰਘ ਭੁੱਲਰ ਵਾਸੀ ਏ ਬਲਾਕ ਨਿਊ ਅੰਮਿ੍ਤਸਰ ਨੇ ਦਿੱਤੀ | ...

ਪੂਰੀ ਖ਼ਬਰ »

ਭੁੱਖ ਤੋਂ ਸਤਾਏ ਲੋਕ ਸੜਕਾਂ 'ਤੇ ਉੱਤਰੇ, ਕੀਤੀ ਹਲਕਾ ਉੱਤਰੀ ਵਿਧਾਇਕ ਖਿਲਾਫ਼ ਨਾਅਰੇਬਾਜ਼ੀ

ਅੰਮਿ੍ਤਸਰ, 28 ਮਾਰਚ (ਰੇਸ਼ਮ ਸਿੰਘ)-ਕੋਰੋਨਾ ਵਾਇਰਸ ਤੋਂ ਬਚਾਅ ਲਈ ਲਗਾਏ ਕਰਫ਼ਿਊ ਦੌਰਾਨ ਲੋੜਵੰਦ ਲੋਕਾਂ ਤੱਕ ਰਾਸ਼ਨ, ਦੁੱਧ ਆਦਿ ਨਾ ਪੁੱਜਣ 'ਤੇ ਕਈ ਥਾਂਵਾਂ 'ਤੇ ਲੋਕਾਂ ਦਾ ਗੁੱਸਾ ਭੜਕ ਪਿਆ ਹੈ ਜਿਸ ਕਾਰਨ ਸ਼ਹਿਰ 'ਚ ਲੋਕ ਸੜਕਾਂ 'ਤੇ ਉੱਤਰ ਆਏ ਹਨ ਅਤੇ ਸਰਕਾਰ ...

ਪੂਰੀ ਖ਼ਬਰ »

ਐੱਸ.ਡੀ.ਐੱਮ. ਡਾ: ਮੁੱਧ ਵਲੋਂ ਸਿਵਲ ਹਸਪਤਾਲ ਦੇ ਸਟਾਫ ਨੂੰ ਪੀ.ਪੀ.ਈ. ਕਿੱਟਾਂ ਭੇਟ

ਬਾਬਾ ਬਕਾਲਾ ਸਾਹਿਬ, 28 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)-ਸਬ ਡਵੀਜ਼ਨਲ ਮੈਜਿਸਟਰੇਟ ਬਾਬਾ ਬਕਾਲਾ ਸਾਹਿਬ ਮੇਜਰ ਡਾ: ਸੁਮਿੱਤ ਮੁੱਧ ਨੇ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਸੀਨੀਅਰ ਮੈਡੀਕਲ ਅਫਸਰ ਡਾ: ਅਜੈ ਭਾਟੀਆ ਅਤੇ ਸਟਾਫ ਨੂੰ ਪਰਸਨਲ ਪ੍ਰੋਟੈਕਸ਼ਨ ...

ਪੂਰੀ ਖ਼ਬਰ »

ਜ਼ਿਲ੍ਹਾ ਅੰਮਿ੍ਤਸਰ ਵਿਚ ਦਵਾਈਆਂ ਦੀਆਂ ਦੁਕਾਨਾਂ ਤੇ ਪੈਟਰੋਲ ਪੰਪ ਰਹਿਣਗੇ ਦਿਨ ਭਰ ਖੁੱਲੇ-ਡੀ.ਸੀ.

ਅੰਮਿ੍ਤਸਰ, 28 ਮਾਰਚ (ਹਰਜਿੰਦਰ ਸਿੰਘ ਸ਼ੈਲੀ)-ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਨੇ ਦਵਾਈਆਂ ਦੀਆਂ ਦੁਕਾਨਾਂ ਤੇ ਪੈਟਰੋਲ ਪੰਪ ਦਿਨ ਭਰ ਖੁੱਲੇ ਰੱਖਣ ਦਾ ਐਲਾਨ ਕੀਤਾ ਹੈ | ਜਾਰੀ ਕੀਤੇ ਹੁਕਮਾਂ ਵਿਚ ਉਨ੍ਹਾਂ ਸਪੱਸ਼ਟ ਲਿਖਿਆ ਹੈ ਕਿ ਸਾਰੇ ਵਪਾਰਕ ਸਥਾਨਾਂ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਦੀ ਰਿਪੋਰਟ ਆਈ ਨੈਗਟਿਵ

ਅਜਨਾਲਾ, 28 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-ਕੁਝ ਦਿਨ ਪਹਿਲਾਂ ਸਿਵਲ ਹਸਪਤਾਲ ਅਜਨਾਲਾ 'ਚ ਆਏ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਦੀ ਰਿਪੋਰਟ ਨੈਗਟਿਵ ਆਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਅਜਨਾਲਾ ਦੇ ਸੀਨੀਅਰ ਮੈਡੀਕਲ ਅਫਸਰ ਡਾ: ਓਮ ਪ੍ਰਕਾਸ਼ ...

ਪੂਰੀ ਖ਼ਬਰ »

ਟਰੈਕਟਰ ਦੀ ਬੈਟਰੀ ਚੋਰੀ ਕਰਨ ਵਾਲਾ ਕਾਬੂ

ਰਮਦਾਸ, 28 ਮਾਰਚ (ਜਸਵੰਤ ਸਿੰਘ ਵਾਹਲਾ)-ਪੁਲਿਸ ਥਾਣਾ ਰਮਦਾਸ ਦੇ ਐੱਸ.ਐੱਚ.ਓ. ਮਨਤੇਜ ਸਿੰਘ ਦੀ ਅਗਵਾਈ ਹੇਠ ਏ.ਐੱਸ.ਆਈ ਤਕਵਿੰਦਰ ਸਿੰਘ ਪੁਲਿਸ ਪਾਰਟੀ ਨਾਲ ਗੁਰਦੁਆਰਾ ਭੰਡਾਰ ਸਾਹਿਬ ਨੇੜੇ ਗਸਤ ਕਰ ਰਹੇ ਸਨ ਤਾਂ ਉਨ੍ਹਾਂ ਨੇ ਸ਼ੱਕ ਦੇ ਅਧਾਰ ਤੇ ਜੋਧ ਸਿੰਘ ਪੁੱਤਰ ...

ਪੂਰੀ ਖ਼ਬਰ »

ਏ.ਟੀ.ਐਮ. 'ਚੋਂ ਪੈਸੇ ਨਾ ਨਿਕਲਣ ਕਾਰਨ ਲੋਕ ਪ੍ਰੇਸ਼ਾਨ

ਡੇਹਰੀਵਾਲ ਦਰੋਗਾ, 28 ਮਾਰਚ (ਹਰਦੀਪ ਸਿੰਘ ਸੰਧੂ)-ਕੋਰੋਨਾ ਵਾਇਰਸ ਦੇ ਨਾਲ ਲੈ ਕੇ ਜਿਥੇ ਆਮ ਲੋਕਾਂ ਨੂੰ ਕਾਫ਼ੀ ਮਾਰ ਪਈ ਹੈ ਤੇ ਲੋਕਾਂ ਦਾ ਜਿਉਣਾ ਕਾਫ਼ੀ ਮੁਸ਼ਕਿਲ ਹੋਇਆ ਹੈ, ਉਥੇ ਹੀ ਸਰਕਾਰ ਵਲੋਂ ਬੇਸ਼ੱਕ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ...

ਪੂਰੀ ਖ਼ਬਰ »

ਤਿੰਨ ਮੈਡੀਕਲ ਸਟੋਰ ਮਾਲਕਾਂ ਨੂੰ 10-10 ਹਜ਼ਾਰ ਰੁਪਏ ਜੁਰਮਾਨਾ

ਬਟਾਲਾ, 28 ਮਾਰਚ (ਕਾਹਲੋਂ)-ਸਰਕਾਰ ਵਲੋਂ ਮਾਸਕ ਤੇ ਸੈਨੇਟਾਈਜ਼ਰ ਦੀ ਨਿਰਧਾਰਿਤ ਕੀਮਤ ਤੋਂ ਵੱਧ ਮੁੱਲ ਵਸੂਲਣ 'ਤੇ ਸ਼ਹਿਰ ਦੇ ਖਜੂਰੀ ਗੇਟ ਦੇ ਸਥਿਤ ਤਿੰਨ ਮੈਡੀਕਲ ਸਟੋਰ ਮਾਲਕਾਂ ਨੂੰ ਜ਼ਿਲ੍ਹਾ ਫੂਡ ਸਪਲਾਈ ਅਫ਼ਸਰ ਵਲੋਂ 10-10 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ | ...

ਪੂਰੀ ਖ਼ਬਰ »

ਸੁਜਾਨਪੁਰ ਪੁਲਿਸ ਵਲੋਂ 12 ਲੋਕਾਂ ਿਖ਼ਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ

ਸੁਜਾਨਪੁਰ, 28 ਮਾਰਚ (ਜਗਦੀਪ ਸਿੰਘ)-ਸੁਜਾਨਪੁਰ ਦੇ ਨਾਲ ਲੱਗਦੇ ਪਿੰਡ ਗੁਗਰਾਂ ਵਿਖੇ ਇਕ ਵਿਅਕਤੀ ਵਲੋਂ ਗੁਰਦੁਆਰੇ ਨੇੜੇ ਕੁਝ ਨੌਜਵਾਨਾਂ ਨੰੂ ਜੂਆ ਖੇਡਦੇ ਦੇਖਿਆ ਤਾਂ ਮਨ੍ਹਾ ਕਰਨ 'ਤੇ ਉਨ੍ਹਾਂ ਉਸ 'ਤੇ ਹਮਲਾ ਕਰ ਦਿੱਤਾ | ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਅਵਤਾਰ ...

ਪੂਰੀ ਖ਼ਬਰ »

ਲੋਕਾਂ ਨੂੰ ਰਾਸ਼ਨ ਵੰਡ ਰਹੇ ਨਵਤੇਜ ਸਿੰਘ ਗੁੱਗੂ ਵਿਰੁੱਧ ਕਰਫ਼ਿਊ ਦੀ ਉਲੰਘਣਾ ਦੇ ਦੋਸ਼ 'ਚ ਮਾਮਲਾ ਦਰਜ

ਬਟਾਲਾ, 28 ਮਾਰਚ (ਕਾਹਲੋਂ)-ਸ਼ਹਿਰ ਦੇ ਮਸ਼ਹੂਰ ਸਮਾਜ ਸੇਵੀ ਅਤੇ ਲੋਕਾਂ ਨੂੰ ਮੁਫਤ ਸਿਹਤ ਸੇਵਾਵਾਂ ਦੇਣ ਵਾਲੇ ਨਵਤੇਜ ਸਿੰਘ ਗੁੱਗੂ ਵਿਰੁੱਧ ਥਾਣਾ ਸਿਵਲ ਲਾਇਨ ਬਟਾਲਾ ਦੀ ਪੁਲਿਸ ਨੇ ਕਰਫਿਊ ਉਲੰਘਣਾ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਹੈ | ਉਨ੍ਹਾਂ 'ਤੇ ਇਹ ਦੋਸ਼ ਲਗਾਇਆ ...

ਪੂਰੀ ਖ਼ਬਰ »

ਰਾਵੀ ਦਰਿਆ ਵਿਚ ਆਏ ਹੜ੍ਹ ਕਰਕੇ ਪਲਟੂਨ ਪੁਲ ਦਾ ਰੈਂਪ ਰੁੜਿ੍ਹਆ

ਬਹਿਰਾਮਪੁਰ, 28 ਮਾਰਚ (ਬਲਬੀਰ ਸਿੰਘ ਕੋਲਾ)-ਬੀਤੀ ਰਾਤ ਪਹਾੜੀ ਖੇਤਰ ਵਿਚ ਪਏ ਭਾਰੀ ਮੀਂਹ ਕਾਰਨ ਰਾਵੀ ਦਰਿਆ ਵਿਚ ਪਾਣੀ ਦਾ ਪੱਧਰ ਵੱਧ ਜਾਣ ਕਰਕੇ ਰਾਵੀ ਦਰਿਆ ਦੇ ਪੱਤਨ ਮਕੌੜਾ 'ਤੇ ਬਣੇ ਪਲਟੂਨ ਪੁਲ ਦੇ ਦੋਵਾਂ ਸਿਰਿਆਂ 'ਤੇ ਬਣਿਆ ਕੱਚਾ ਰੈਂਪ ਪਾਣੀ ਦੇ ਤੇਜ਼ ਵਹਾਅ ...

ਪੂਰੀ ਖ਼ਬਰ »

ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਘਰ-ਘਰ ਦਵਾਈਆਂ ਪੁੱਜਦੀਆਂ ਕਰਨ ਲਈ ਮੋਬਾਈਲ ਵੈਨਾਂ ਰਵਾਨਾ

ਗੁਰਦਾਸਪੁਰ, 28 ਮਾਰਚ (ਆਰਿਫ਼)-ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਦੇ ਬਚਾਅ ਅਤੇ ਲੋਕਾਂ ਨੰੂ ਜ਼ਰੂਰਤ ਵਾਲੀਆਂ ਵਸਤਾਂ ਦੀ ਕੋਈ ਕਮੀ ਨਾ ਆਉਣ ਨੂੰ ਯਕੀਨੀ ਬਣਾਇਆ ਹੈ | ਇਹ ਪ੍ਰਗਟਾਵਾ ਕੈਬਨਿਟ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਦਫ਼ਤਰ ਡਿਪਟੀ ...

ਪੂਰੀ ਖ਼ਬਰ »

ਪਿੰਡ ਕਠਾਣਾ 'ਚ ਸਰਪੰਚ ਸੁਖਪ੍ਰੀਤ ਸਿੰਘ ਅਤੇ ਡੀ.ਐੱਸ.ਪੀ. ਵਿਪਨ ਕੁਮਾਰ ਨੇ ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ

ਬਟਾਲਾ, 28 ਮਾਰਚ (ਕਾਹਲੋਂ)-ਕੋਰੋਨਾ ਮਹਾਂਮਾਰੀ ਕਰਫ਼ਿਊ ਦੇ ਚੱਲਦਿਆਂ ਆਮ ਲੋਕਾਂ ਤੇ ਮਜ਼ਦੂਰ ਪਰਿਵਾਰਾਂ ਨੂੰ ਰੋਜ਼ੀ-ਰੋਟੀ ਦਾ ਮਸਲਾ ਖੜ੍ਹਾ ਹੋ ਗਿਆ ਹੈ | ਪੰਜਾਬ ਸਰਕਾਰ ਤੇ ਸਮਾਜ ਸੇਵੀਆਂ ਵਲੋਂ ਇਸ ਮਸਲੇ ਨੂੰ ਹੱਲ ਕਰਨ ਦੀ ਪੂਰੀ ਵਾਹ ਲਾਈ ਜਾ ਰਹੀ ਹੈ | ਅੱਜ ਨੇੜਲੇ ...

ਪੂਰੀ ਖ਼ਬਰ »

ਸ਼ੋ੍ਰਮਣੀ ਅਕਾਲੀ ਦਲ ਦਾ ਯੂਥ ਵਰਗ ਲੋਕਾਂ ਦੀ ਸਹਾਇਤਾ ਲਈ ਤਤਪਰ ਰਹੇਗਾ-ਰਮਨਦੀਪ ਸੰਧੂ

ਬਟਾਲਾ, 28 ਮਾਰਚ (ਕਾਹਲੋਂ)-ਕੋਰੋਨਾ ਵਾਇਰਸ ਦੀ ਮਹਾਂਮਾਰੀ ਨਾਲ ਨਜਿੱਠਣ ਲਈ ਸ਼ੋ੍ਰਮਣੀ ਅਕਾਲੀ ਦਲ ਦਾ ਯੂਥ ਵਰਗ ਲੋਕਾਂ ਦੀ ਹਰ ਸੰਭਵ ਮਦਦ ਕਰੇਗਾ | ਇਹ ਪ੍ਰਗਟਾਵਾ ਸ਼ੋ੍ਰਮਣੀ ਅਕਾਲੀ ਦਲ ਯੂਥ ਦੇ ਜ਼ਿਲ੍ਹਾ ਪ੍ਰਧਾਨ ਰਮਨਦੀਪ ਸਿੰਘ ਸੰਧੂ ਨੇ ਕੀਤਾ | ਸ: ਸੰਧੂ ਨੇ ਕਿਹਾ ...

ਪੂਰੀ ਖ਼ਬਰ »

ਯੂਨੀਅਨ ਆਗੂਆਂ ਨੇ ਬਹਾਲ ਕਰਵਾਈ ਪਾਣੀ ਦੀ ਸਪਲਾਈ

ਸ਼ਾਹਪੁਰ ਕੰਢੀ, 28 ਮਾਰਚ (ਰਣਜੀਤ ਸਿੰਘ)-ਰਣਜੀਤ ਸਾਗਰ ਡੈਮ ਦੇ ਕਰਮਚਾਰੀ ਰਮੇਸ਼ ਕੁਮਾਰ ਪੁਲਿਸ ਵਲੋਂ ਕੁੱਟਮਾਰ ਕੀਤੀ ਗਈ | ਯੂਨੀਅਨ ਆਗੂਆਂ ਨੇ ਦੱਸਿਆ ਕਿ ਇਹ ਕਰਮਚਾਰੀ ਆਪਣੇ ਘਰ ਜਾ ਰਿਹਾ ਸੀ ਕਿ ਪੰਪ ਦੇ ਨਜ਼ਦੀਕ ਇਕ ਪ੍ਰਾਈਵੇਟ ਕਾਰ ਵਿਚ ਸਵਾਰ ਥਾਣੇਦਾਰ ਨੇ ਉਸ ...

ਪੂਰੀ ਖ਼ਬਰ »

ਰਵੀਕਰਨ ਸਿੰਘ ਕਾਹਲੋਂ ਨੇ ਫਤਹਿਗੜ੍ਹ ਚੂੜੀਆਂ 'ਚ ਲੋੜਵੰਦਾਂ ਨੂੰ ਰਾਸ਼ਨ ਵੰਡਿਆ

ਫਤਹਿਗੜ੍ਹ ਚੂੜੀਆਂ, 28 ਮਾਰਚ (ਧਰਮਿੰਦਰ ਸਿੰਘ ਬਾਠ)-ਹਲਕਾ ਫਤਹਿਗੜ੍ਹ ਚੂੜੀਆਂ ਤੋਂ ਅਕਾਲੀ ਦਲ ਦੇ ਇੰਚਾਰਜ ਰਵੀਕਰਨ ਸਿੰਘ ਕਾਹਲੋਂ ਨੇ ਫਤਹਿਗੜ੍ਹ ਚੂੜੀਆਂ ਦੀ ਵਾਰਡ ਨੰਬਰ 10, ਵਾਰਡ ਨੰਬਰ 3, ਵਾਰਡ ਨੰਬਰ 6 ਅਤੇ ਦਾਦੂਯੋਦ ਵਿਖੇ ਲੋੜਵੰਦਾਂ ਨੂੰ ਰਾਸ਼ਨ ਵੰਡਿਆ ਗਿਆ | ...

ਪੂਰੀ ਖ਼ਬਰ »

ਪੁਲਿਸ ਨੇ ਨਾਜਾਇਜ਼ ਸ਼ਰਾਬ ਦੇ ਮਾਫ਼ੀਆ ਦੇ ਘਰਾਂ ਵਿਚ ਮਾਰਿਆ ਛਾਪਾ

ਡਮਟਾਲ, 28 ਮਾਰਚ (ਰਾਕੇਸ਼ ਕੁਮਾਰ)-ਇਕ ਪਾਸੇ ਸਾਰਾ ਦੇਸ਼ ਕੋਰੋਨਾ ਵਾਇਰਸ ਕਾਰਨ ਬੰਦ ਹੈ ਅਤੇ ਹਿਮਾਚਲ ਪ੍ਰਦੇਸ਼ ਵਿਚ ਕਰਫ਼ਿਊ ਹੈ ਤੇ ਉੱਥੇ ਹੀ ਮੰਡ ਖੇਤਰ ਵਿਚ ਸ਼ਰਾਬ ਦਾ ਕਾਰੋਬਾਰ ਦਿਨ-ਰਾਤ ਫਲ-ਫੁਲ ਰਿਹਾ ਹੈ | ਅੱਜ ਸ਼ਰਾਬ ਤਿਆਰ ਕਰਨ ਵਾਲੇ ਤਸਕਰਾਂ ਿਖ਼ਲਾਫ਼ ...

ਪੂਰੀ ਖ਼ਬਰ »

ਵਿਦੇਸ਼ ਭੇਜਣ ਦੇ ਨਾਂਅ 'ਤੇ ਮਾਰੀ ਲੱਖਾਂ ਰੁਪਏ ਦੀ ਠੱਗੀ

ਤਰਨ ਤਾਰਨ, 28 ਮਾਰਚ (ਹਰਿੰਦਰ ਸਿੰਘ)-ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਮ ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ | ਐੱਸ.ਐੱਸ.ਪੀ. ਧਰੁਵ ਦਹੀਆ ਨੇ ਦੱਸਿਆ ਕਿ ਉਨ੍ਹਾਂ ਕੋਲ ਪ੍ਰਮਿੰਦਰ ਸਿੰਘ ...

ਪੂਰੀ ਖ਼ਬਰ »

ਘਰ ਦੇ ਅੱਗੇ ਟੋਇਆ ਪੁੱਟਣ ਤੇ ਕਰਫ਼ਿਊ ਦੀ ਉਲੰਘਣਾ ਕਰਨ 'ਤੇ ਕੇਸ ਦਰਜ

ਤਰਨ ਤਾਰਨ, 28 ਮਾਰਚ (ਪਰਮਜੀਤ ਜੋਸ਼ੀ)-ਥਾਣਾ ਸਦਰ ਤਰਨ ਤਾਰਨ ਦੀ ਪੁਲਿਸ ਨੇ ਜੇ.ਸੀ.ਬੀ ਮਸ਼ੀਨ ਨਾਲ ਘਰ ਅੱਗੇ ਵੱਡਾ ਟੋਇਆ ਪੁੱਟਣ ਤੇ ਚੱਲ ਰਹੇ ਕਰਫਿਊ ਦੀ ਉਲੰਘਣਾ ਕਰਨ ਵਾਲੇ ਇਕ ਵਿਅਕਤੀਆਂ ਤੋਂ ਇਲਾਵਾ 4 ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ | ਐੱਸ.ਐੱਸ.ਪੀ. ਧਰੁਵ ...

ਪੂਰੀ ਖ਼ਬਰ »

ਕਰਫ਼ਿਊ ਦੌਰਾਨ ਪੁਲਿਸ ਪਾਰਟੀ 'ਤੇ ਹਮਲਾ ਤੇ ਪੱਥਰਬਾਜ਼ੀ ਕਰਨ 'ਤੇ ਕੇਸ ਦਰਜ

ਤਰਨ ਤਾਰਨ, 28 ਮਾਰਚ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਝਬਾਲ ਦੀ ਪੁਲਿਸ ਨੇ ਕਰਫਿਊ ਦੌਰਾਨ ਕੁਝ ਲੋਕਾਂ ਨਾਲ ਮਾਰਕੁੱਟ ਕਰਨ ਤੋਂ ਇਲਾਵਾ ਪੁਲਿਸ ਪਾਰਟੀ ਤੇ ਪੱਥਰਬਾਜ਼ੀ ਕਰਨ ਦੇ ਦੋਸ਼ ਹੇਠ ਚਾਰ ਵਿਅਕਤੀਆਂ ਤੋਂ ਇਲਾਵਾ 30 ਅਣਪਛਾਤੇ ਵਿਅਕਤੀਆਂ ...

ਪੂਰੀ ਖ਼ਬਰ »

ਪਿੰਡ ਲੁਹਾਰ ਵਿਖੇ ਗੱਡੀ 'ਤੇ ਲੰਗਰ ਵੰਡਣ ਗਏ ਸੇਵਾਦਾਰਾਂ 'ਤੇ ਹਮਲਾ

ਫਤਿਆਬਾਦ, 28 ਮਾਰਚ (ਹਰਵਿੰਦਰ ਸਿੰਘ ਧੂੰਦਾ)-ਕਸਬਾ ਫ਼ਤਿਆਬਾਦ ਤੋਂ ਥੋੜੀ ਦੂਰ ਸਥਿਤ ਪਿੰਡ ਲੁਹਾਰ ਵਿਖੇ ਐੱਸ.ਸੀ. ਵਰਗ ਦੇ ਲੋਕਾਂ ਵਲੋਂ ਗੁਰਦਵਾਰਾ ਡੇਹਰਾ ਸਾਹਿਬ ਤੋਂ ਰੋਜ਼ਾਨਾਂ ਦੀ ਤਰ੍ਹਾਂ ਵੱਖ-ਵੱਖ ਪਿੰਡਾਂ ਵਿਚ ਬਲੈਰੋ ਗੱਡੀ 'ਤੇ ਲੱਦ ਕੇ ਤਿਆਰ ਕੀਤਾ ਲੰਗਰ ...

ਪੂਰੀ ਖ਼ਬਰ »

ਜ਼ਿਲ੍ਹਾ ਤਰਨ ਤਾਰਨ ਦੇ ਸਮੂਹ ਪਿੰਡਾਂ ਨੂੰ ਸੈਨੇਟਾਈਜ਼ ਕਰਨ ਦਾ ਕੰਮ ਸ਼ੁਰੂ-ਡਿਪਟੀ ਕਮਿਸ਼ਨਰ

ਤਰਨ ਤਾਰਨ, 28 ਮਾਰਚ (ਹਰਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਤਰਨ ਤਾਰਨ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਕਾਰਨ ਪੈਦਾ ਹੋਈ ਆਪਾਤਕਾਲੀਨ ਸਥਿਤੀ ਨਾਲ ਨਜਿੱਠਣ ਲਈ ਵੱਡੇ ਪੱਧਰ 'ਤੇ ਜ਼ਿਲ੍ਹੇ ਦੇ ਪਿੰਡਾਂ ਨੂੰ ਸੈਨੇਟਾਈਜ਼ ਕਰਨ ਲਈ ਮੁਹਿੰਮ ਆਰੰਭੀ ਗਈ | ਇਹ ਜਾਣਕਾਰੀ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਵਲੋਂ 'ਓਟ' ਸੈਂਟਰਾਂ ਨੂੰ ਜਾਰੀ ਕੀਤੀਆਂ ਗਈਆਂ ਹਦਾਇਤਾਂ

ਤਰਨ ਤਾਰਨ, 28 ਮਾਰਚ (ਹਰਿੰਦਰ ਸਿੰਘ)-ਕੋਰੋਨਾ ਵਾਇਰਸ ਦੇ ਖਤਰੇ ਦੇ ਚੱਲਦੇ ਲੋਕ ਹਿੱਤ ਨੂੰ ਧਿਆਨ ਵਿਚ ਰੱਖਦੇ ਹੋਏ ਪੰਜਾਬ ਰਾਜ ਵਿਚ ਕਰਫ਼ਿਊ ਚੱਲ ਰਿਹਾ ਹੈ, ਇਸ ਦਾ ਪ੍ਰਭਾਵ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਤੇ 'ਓਟ' ਕਲੀਨਿਕਾਂ ਵਿਚ ਦਿੱਤੀਆਂ ਜਾ ਰਹੀਆਂ ਸੇਵਾਵਾਂ 'ਤੇ ...

ਪੂਰੀ ਖ਼ਬਰ »

ਦਾਜ ਦੀ ਮੰਗ ਪੂਰੀ ਨਾ ਹੋਣ 'ਤੇ ਨੂੰ ਹ ਨਾਲ ਕੁੱਟਮਾਰ ਕਰਕੇ ਘਰੋਂ ਕੱਢਿਆ

ਤਰਨ ਤਾਰਨ, 28 ਮਾਰਚ (ਪਰਮਜੀਤ ਜੋਸ਼ੀ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਕੱਚਾ ਪੱਕਾ ਦੀ ਪੁਲਿਸ ਨੇ ਦਾਜ ਦੀ ਮੰਗ ਪੂਰੀ ਨਾ ਹੋਣ ਤੇ ਨੂੰ ਹ ਨਾਲ ਮਾਰਕੁੱਟ ਕਰਕੇ ਉਸਨੂੰ ਘਰੋਂ ਬਾਹਰ ਕੱਢਣ ਅਤੇ ਪਤੀ ਵਲੋਂ ਬਿਨਾ ਤਲਾਕ ਦੱਸੇ ਦੂਸਰਾ ਵਿਆਹ ਕਰਵਾਉਣ ਦੇ ਦੋਸ਼ ਹੇਠ 2 ...

ਪੂਰੀ ਖ਼ਬਰ »

ਅਤਿ ਗਰੀਬ ਤੇ ਪਿੰਡਾਂ ਦੇ ਦਿਹਾੜੀਦਾਰ ਲੋਕਾਂ ਨੂੰ ਖਾਣਾ ਤੇ ਜ਼ਰੂਰੀ ਦਵਾਈਆਂ ਮੁਹੱਈਆ ਕਰਵਾਉਣ ਲਈ ਨੋਡਲ ਅਫ਼ਸਰ ਨਿਯੁਕਤ

ਤਰਨ ਤਾਰਨ, 28 ਮਾਰਚ (ਹਰਿੰਦਰ ਸਿੰਘ)-ਕਰਫ਼ਿਊ ਦੌਰਾਨ ਅਤਿ ਗਰੀਬ ਤੇ ਪਿੰਡਾਂ ਦੇ ਦਿਹਾੜੀਦਾਰ ਲੋਕਾਂ ਨੂੰ ਖਾਣਾ ਤੇ ਜ਼ਰੂਰੀ ਦਵਾਈਆਂ ਪੰਚਾਇਤ ਦੇ ਫੰਡਾਂ ਵਿਚੋਂ ਦੇਣ ਦੇ ਅਧਿਕਾਰ ਪੰਚਾਇਤਾਂ ਨੂੰ ਦਿੱਤੇ ਗਏ ਹਨ | ਇਸ ਸਬੰਧੀ ਜ਼ਿਲ੍ਹਾ ਮੈਜਿਸਟ੍ਰੇਟ ਤਰਨ ਤਾਰਨ ...

ਪੂਰੀ ਖ਼ਬਰ »

ਵਿਧਾਇਕ ਸਿੱਕੀ ਨੇ ਗੁਰਦੁਆਰਾ ਬਾਉਲੀ ਸਾਹਿਬ ਭੇਜਿਆ ਰਾਸ਼ਨ

ਗੋਇੰਦਵਾਲ ਸਾਹਿਬ, 28 ਮਾਰਚ (ਸਕੱਤਰ ਸਿੰਘ ਅਟਵਾਲ)-ਹਲਕਾ ਖਡੂਰ ਸਾਹਿਬ ਦੇ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਦਸਵੰਧ ਕੱਢ ਕੇ ਗੁਰਦੁਆਰਾ ਸ਼੍ਰੀ ਬਾਉਲੀ ਸਾਹਿਬ ਗੋਇੰਦਵਾਲ ਸਾਹਿਬ ਵਿਖੇ ਰਾਸ਼ਨ ਪਹੁੰਚਾਇਆ ਗਿਆ¢ ਇਸ ਮੌਕੇ ਰਾਸ਼ਨ ਲੈ ਕੇ ਆਏ ਵਿਧਾਇਕ ਸਿੱਕੀ ਦੇ ...

ਪੂਰੀ ਖ਼ਬਰ »

ਸਿਹਤ ਵਿਭਾਗ ਨੇ ਵਿਦੇਸ਼ ਤੇ ਅਨੰਦਪੁਰ ਸਾਹਿਬ ਤੋਂ ਆਏ ਵਿਅਕਤੀਆਂ ਨੂੰ ਘਰਾਂ ਵਿਚ ਕੀਤਾ ਇਕਾਂਤਵਾਸ

ਪੱਟੀ, 28 ਮਾਰਚ (ਬੋਨੀ ਕਾਲੇਕੇ)-ਸਿਵਲ ਹਸਪਤਾਲ ਪੱਟੀ ਦੇ ਸੀਨੀਅਰ ਮੈਡੀਕਲ ਅਫਸਰ ਇੰਦਰਬੀਰ ਕੌਰ ਨੇ ਦੱਸਿਆ ਕਿ ਵਿਦੇਸ਼ਾ ਤੋਂ ਇਲਾਵਾਂ ਹਿਮਾਚਲ, ਜੰਮੂ, ਦਿੱਲੀ, ਅਨੰਦਪੁਰ ਸਾਹਿਬ ਆਦਿ ਤੋਂ ਕਰੀਬ 72 ਲੋਕ ਪੱਟੀ ਸ਼ਹਿਰ ਵਿਖੇ ਆਏ ਹਨ ਜਿਨ੍ਹਾਂ ਦੀ ਸਿਹਤ ਵਿਭਾਗ ਵਲੋਂ ...

ਪੂਰੀ ਖ਼ਬਰ »

ਕਸਬਾ ਫਤਿਆਬਾਦ ਨੇੜਲੀ ਦਲਿਤ ਕਾਲੋਨੀ ਚੰਡੀਗੜ੍ਹ ਵਿਚ ਛੇਵੇਂ ਦਿਨ ਤੱਕ ਕੋਈ ਮਦਦ ਨਹੀਂ ਪਹੁੰਚੀ

ਫਤਿਆਬਾਦ, 28 ਮਾਰਚ (ਹਰਵਿੰਦਰ ਸਿੰਘ ਧੂੰਦਾ)-ਕਸਬਾ ਫਤਿਆਬਾਦ ਤੋਂ ਵੱਖ ਹੋਈ ਦਲਿਤ ਬਰਾਦਰੀ ਦੀ ਚੰਡੀਗੜ੍ਹ ਕਲੋਨੀ ਜਿਸ ਦੀਆਂ ਪੰਜ ਗਲੀਆਂ ਵਿਚ ਕਰੀਬ 200 ਘਰਾਂ ਦੀ ਵਸੋਂ ਹੈ ਜਿਸ ਵਿਚੋਂ ਕੁਝ ਨੂੰ ਛੱਡ ਕੇ ਬਾਕੀ ਸਾਰੀ ਵਸੋਂ ਮਿਹਨਤ ਮਜ਼ਦੂਰੀ ਕਰਕੇ ਪੇਟ ਪਾਲਣ ਵਾਲੀ ...

ਪੂਰੀ ਖ਼ਬਰ »

ਮਾਈ ਭਾਗੋ ਨਰਸਿੰਗ ਕਾਲਜ ਤੇ ਇੰਟਰਨੈਸ਼ਨਲ ਕਾਲਜ ਆਫ਼ ਨਰਸਿੰਗ ਨੂੰ ਅਗਲੇ ਹੁਕਮਾਂ ਤੱਕ ਰਿਕਿਊਜ਼ਿਟ ਕਰਨ ਦੇ ਹੁਕਮ

ਤਰਨ ਤਾਰਨ, 28 ਮਾਰਚ (ਹਰਿੰਦਰ ਸਿੰਘ)-ਭਾਰਤ ਸਰਕਾਰ ਤੇ ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਵੱਖ-ਵੱਖ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ | ਕੇਂਦਰ ਸਰਕਾਰ ਵਲੋਂ ਇਸ ਨੂੰ ਨੋਟੀਫ਼ਾਈਡ ਡਿਜ਼ਾਸਟਰ ਵੀ ਐਲਾਨ ਦਿੱਤਾ ਜਾ ਚੁੱਕਾ ਹੈ ਅਤੇ ਪੰਜਾਬ ਸਰਕਾਰ ...

ਪੂਰੀ ਖ਼ਬਰ »

ਲਾਭਪਾਤਰੀਆਂ ਨੂੰ ਵੰਡਣ ਲਈ ਭੇਜੀ ਜਾ ਰਹੀ ਕਣਕ ਦੇ ਟਰੱਕ ਨੰੂ ਖਡੂਰ ਸਾਹਿਬ ਦੇ ਲੋਕਾਂ ਨੇ ਘੇਰਿਆ

ਖਡੂਰ ਸਾਹਿਬ, 28 ਮਾਰਚ (ਰਸ਼ਪਾਲ ਸਿੰਘ ਕੁਲਾਰ)-ਫੂਡ ਸਪਲਾਈ ਵਿਭਾਗ ਵਲੋਂ ਸਸਤਾ ਅਨਾਜ ਦੇ ਲਾਭਪਤਰੀਆਂ ਨੰੂ ਵੰਡੀ ਜਾਣ ਵਾਲੀ ਕਣਕ ਦਾ ਟਰੱਕ ਜਦੋਂ ਸ਼ਾਹ ਗੁਦਾਮ ਖਡੂਰ ਸਾਹਿਬ ਤੋਂ ਰਵਾਨਾ ਹੋਇਆ ਤਾਂ ਥੋੜੀ ਦੂਰੀ 'ਤੇ ਜਾ ਕਿ ਰਸਤਾ ਗਿੱਲਾ ਹੋਣ ਕਰਕੇ ਕੱਚੇ ਲੱਥ ਗਿਆ ...

ਪੂਰੀ ਖ਼ਬਰ »

ਆਬਕਾਰੀ ਵਿਭਾਗ ਨੇ ਕਰਫ਼ਿਊ ਦੌਰਾਨ ਕਰਵਾਈ ਨਿਲਾਮੀ

ਹਰੀਕੇ ਪੱਤਣ, 28 ਮਾਰਚ (ਸੰਜੀਵ ਕੁੰਦਰਾ)-ਜ਼ਿਲ੍ਹਾ ਤਰਨ ਤਾਰਨ ਨਾਲ ਸਬੰਧਤ ਆਬਕਾਰੀ ਵਿਭਾਗ ਨੇ ਕਰਫਿਊ ਦੇ ਚਲਦਿਆਂ ਹੀ ਸਰਕਾਰੀ ਹੁਕਮਾਂ ਨੂੰ ਛਿੱਕੇ ਟੰਗਦਿਆਂ ਹੋਇਆ ਆਪਣਾ ਮਾਲੀਆ ਇੱਕਠਾ ਕਰਨ ਦੇ ਨਾਂਅ 'ਤੇ 24 ਮਾਰਚ ਨੂੰ ਕਰਫਿਊ ਦੌਰਾਨ ਹੀ ਜ਼ਿਲ੍ਹਾ ਤਰਨ ਤਾਰਨ ਨਾਲ ...

ਪੂਰੀ ਖ਼ਬਰ »

ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਦੀ ਅਗਵਾਈ ਵਿਚ ਤਰਨ ਤਾਰਨ ਸ਼ਹਿਰ ਤੇ ਪਿੰਡਾਂ ਵਿਚ ਲੋੜਵੰਦਾਂ ਨੂੰ ਪਹੁੰਚਾਇਆ ਜਾ ਰਿਹਾ ਹੈ ਲੰਗਰ

ਤਰਨ ਤਾਰਨ, 28 ਮਾਰਚ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਵਿਚ ਪਿਛਲੇ ਪੰਜ ਦਿਨਾਂ ਤੋਂ ਚੱਲ ਰਹੇ ਕਰਫਿਊ ਦੌਰਾਨ ਖ਼ਾਸ ਕਰਕੇ ਗ਼ਰੀਬ ਵਰਗ ਨੂੰ ਦੋ ਵਕਤ ਦੀ ਰੋਟੀ ਲਈ ਵੱਡੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਭਾਵੇਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ...

ਪੂਰੀ ਖ਼ਬਰ »

ਐੱਸ.ਐੱਸ.ਪੀ. ਤੇ ਬੀ.ਡੀ.ਪੀ.ਓ. ਨੇ ਵੰਡਿਆ ਰਾਸ਼ਨ

ਅਮਰਕੋਟ, 28 ਮਾਰਚ (ਭੱਟੀ)-ਧਰੁਵ ਦਹੀਆ ਐੱਸ.ਐੱਸ.ਪੀ ਤਰਨ ਤਾਰਨ ਵਲੋਂ ਦੁਪਹਿਰ ਸਮੇਂ ਥਾਣਾ ਵਲਟੋਹਾ ਵਿਚ ਪਹੁੰਚ ਕੇ ਥਾਣਾ ਵਲਟੋਹਾ ਦੇ ਐੱਸ.ਐੱਚ.ਓ. ਅਮਿ੍ਤਪਾਲ ਸਿੰਘ ਨਾਲ ਮਿਲ ਕੇ ਪਿੰਡ ਵਲਟੋਹੇ ਵਿਚ ਰਹਿ ਰਹੇ ਗਰੀਬ ਪਰਿਵਾਰਾਂ ਨੂੰ ਰਾਸ਼ਨ, ਦਵਾਈਆਂ ਤੇ ਹੋਰ ਜਰੂਰੀ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਕਾਰਨ ਭੋਆ ਫਤਿਹਗੜ੍ਹ 'ਚ ਤੜਕਸਾਰ 4 ਵਜੇ ਦੋ ਬਰਾਤਾਂ ਪਹੁੰਚੀਆਂ

ਜੈਂਤੀਪੁਰ, 28 ਮਾਰਚ (ਭੁਪਿੰਦਰ ਸਿੰਘ ਗਿੱਲ)-ਕੋਰੋਨਾ ਵਾਇਰਸ ਤੋਂ ਬਚਾ ਲਈ ਪੰਜਾਬ ਭਰ 'ਚ ਲੱਗੇ ਕਰਫਿਊ ਦੌਰਾਨ ਹਲਕਾ ਮਜੀਠਾ ਦੇ ਪਿੰਡ ਭੋਆ ਫਤਿਹਗੜ 'ਚ ਦੋ ਲੜਕੀਆਂ ਦੇ ਵਿਆਹ ਰੀਤੀ ਰਿਵਾਜ਼ਾਂ ਤੋਂ ਬਗ਼ੈਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਅਤੇ ਦੋਵਾਂ ਪਰਿਵਾਰਾਂ ...

ਪੂਰੀ ਖ਼ਬਰ »

ਇਲਾਕਾ ਖ਼ਾਸਾ ਵਿਚ ਜ਼ਰੂਰੀ ਵਸਤਾਂ ਦੀ ਪਹੁੰਚ ਨਾ ਹੋਣ 'ਤੇ ਇਲਾਕਾ ਵਾਸੀ ਪ੍ਰੇਸ਼ਾਨ

ਖ਼ਾਸਾ, 28 ਮਾਰਚ (ਗੁਰਨੇਕ ਸਿੰਘ ਪੰਨੂੰ)-ਕੋਰੋਨਾ ਵਾਇਰਸ ਕੋਵਿਡ 19 ਦੇ ਭਾਰਤ ਵਿਚ ਪੈਰ ਪਸਾਰਨ 'ਤੇ ਸਰਕਾਰ ਵਲੋਂ 14 ਅਪ੍ਰੈਲ ਤੱਕ ਜਨਤਕ ਅਤੇ ਦੇਸ਼ ਦੀ ਭਲਾਈ ਲਈ ਕਰਫਿਊ ਦਾ ਐਲਾਨ ਕੀਤਾ ਗਿਆ ਹੈ | ਉੱਥੇ ਹੀ ਸਰਕਾਰ ਘਰ-ਘਰ ਵਿਚ ਰੋਜ਼ਾਨਾ ਜੀਵਨ ਸਬੰਧੀ ਲੋੜਵੰਦ ਵਸਤੂਆਂ ...

ਪੂਰੀ ਖ਼ਬਰ »

ਇਤਿਹਾਸਕ ਗੁ: 9ਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਨੇ ਵੱਖ-ਵੱਖ ਪਿੰਡਾਂ ਵਿੱਚ ਲੋੜਵੰਦਾਂ ਨੂੰ ਰਾਸ਼ਨ ਭੇਜਿਆ

ਬਾਬਾ ਬਕਾਲਾ ਸਾਹਿਬ, 28 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)-ਕਰਫਿਊ ਦੌਰਾਨ ਇਤਿਹਾਸਕ ਗੁਰਦੁਆਰਾ ਨੌਵੀਂ ਪਾਤਸ਼ਾਹੀ, ਬਾਬਾ ਬਕਾਲਾ ਸਾਹਿਬ ਵਲੋਂ ਗਰੀਬ ਲੋਕਾਂ ਦੇ ਘਰੋਂ-ਘਰੀਂ ਰਾਸ਼ਨ ਭੇਜਿਆ ਗਿਆ | ਅੱਜ ਇੱਥੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਗੁ: 9ਵੀਂ ...

ਪੂਰੀ ਖ਼ਬਰ »

ਮਜੀਠੀਆ ਵਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ

ਮਜੀਠਾ, 28 ਮਾਰਚ (ਮਨਿੰਦਰ ਸਿੰਘ ਸੋਖੀ)-ਦੁਨੀਆਂ ਭਰ ਵਿਚ ਕੋਰੋਨਾ ਵਾਇਰਸ ਫੈਲਿਆ ਹੋਣ ਕਰਕੇ ਪੰਜਾਬ ਸਮੇਤ ਪੰਜਾਬ ਵਿਚ ਵੀ ਕਰਫਿਊ ਲਗਾਇਆ ਗਿਆ ਹੈ ਜਿਸ ਕਰਕੇ ਪੰਜਾਬ ਵਿਚ ਗਰੀਬ ਤੇ ਲੋੜਵੰਦ ਲੋਕਾਂ ਵਿਚ ਬੇਚੈਨੀ ਪਾਈ ਜਾ ਰਹੀ ਹੈ | ਸਾਬਕਾ ਮੰਤਰੀ ਵਿਧਾਇਕ ਬਿਕਰਮ ...

ਪੂਰੀ ਖ਼ਬਰ »

ਈਜ਼ੀ ਡੇਅ ਤੇ ਵਿਸ਼ਾਲ ਮੈਗਾ ਗੁਰਦਾਸਪੁਰ ਵਲੋਂ ਕੀਤੀ ਜਾਵੇਗੀ ਹੋਮ ਡਲਿਵਰੀ

ਗੁਰਦਾਸਪੁਰ, 28 ਮਾਰਚ (ਆਰਿਫ਼)-ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਨੇ ਕੋਰੋਨਾ ਵਾਇਰਸ ਦੇ ਬਚਾਅ ਲਈ ਕਰਫ਼ਿਊ ਦੌਰਾਨ ਲੋਕਾਂ ਨੂੰ ਲੋੜ ਵਾਲੀਆਂ ਵਸਤਾਂ ਦੀ ਕੋਈ ਕਮੀ ਨਾ ਆਵੇ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ | ਜਿਸ ਤਹਿਤ ਗੁਰਦਾਸਪੁਰ ਸ਼ਹਿਰ ਅੰਦਰ ਚੱਲ ਰਹੇ ਈਜ਼ੀ ...

ਪੂਰੀ ਖ਼ਬਰ »

ਸਸਤਾ ਅਨਾਜ ਦੇਣ ਲਈ ਬਣਾਈਆਂ ਜਾ ਰਹੀਆਂ ਲਿਸਟਾਂ ਵਿਚ ਹੋ ਰਿਹਾ ਪੱਖਪਾਤ-ਬੱਬੇਹਾਲੀ

ਗੁਰਦਾਸਪੁਰ, 28 ਮਾਰਚ (ਆਰਿਫ਼)-ਕੋਰੋਨਾ ਵਾਇਰਸ ਦੇ ਚੱਲਦਿਆਂ ਸੂਬੇ ਭਰ ਵਿਚ ਲੱਗੇ ਕਰਫਿਊ ਤੋਂ ਬਾਅਦ ਗਰੀਬ ਵਰਗ ਨੰੂ ਰਾਸ਼ਨ ਦੀ ਕਿੱਲਤ ਆ ਰਹੀ ਹੈ | ਜਿਸ ਤੋਂ ਬਾਅਦ ਪ੍ਰਸ਼ਾਸਨ ਬੀ.ਐੱਲ.ਓ. ਰਾਹੀਂ ਪਿੰਡਾਂ ਵਿਚ ਲੋੜਵੰਦ ਲੋਕਾਂ ਦੀਆਂ ਲਿਸਟਾਂ ਬਣਵਾ ਰਿਹਾ ਹੈ | ਇਸ ...

ਪੂਰੀ ਖ਼ਬਰ »

ਸ਼ਹਿਰੀ ਤੇ ਦਿਹਾਤੀ ਬੈਂਕ ਸਵੇਰੇ 11 ਤੋਂ 2 ਵਜੇ ਤੱਕ ਖੁੱਲ੍ਹੇ ਰਹਿਣਗੇ-ਚੀਫ਼ ਮੈਨੇਜਰ

ਪੁਰਾਣਾ ਸ਼ਾਲਾ, 28 ਮਾਰਚ (ਅਸ਼ੋਕ ਸ਼ਰਮਾ)-ਕੋਰੋਨਾ ਵਾਇਰਸ ਕਾਰਨ ਲੱਗੇ ਕਰਫਿਊ ਦੌਰਾਨ ਸ਼ਹਿਰੀ ਅਤੇ ਦਿਹਾਤੀ ਬੈਂਕ ਸਵੇਰੇ ਤੋਂ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਖੁੱਲ੍ਹੇ ਰਹਿਣਗੇ | ਇਹ ਜਾਣਕਾਰੀ ਚੀਫ਼ ਚੀਫ਼ ਮੈਨੇਜਰ ਦਵਿੰਦਰ ਵਸ਼ਿਸ਼ਟ ਨੇ ਨਵਾਂ ਸ਼ਾਲਾ ਵਿਖੇ ਇਕ ...

ਪੂਰੀ ਖ਼ਬਰ »

ਵਿਧਾਇਕ ਲਾਡੀ ਵਲੋਂ ਕੋਰੋਨਾ ਵਾਇਰਸ ਸਬੰਧੀ ਅਧਿਕਾਰੀਆਂ ਨਾਲ ਬੈਠਕ

ਸ੍ਰੀ ਹਰਿਗੋਬਿੰਦਪੁਰ, 28 ਮਾਰਚ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਨਗਰ ਕੌਾਸਲ ਦਫ਼ਤਰ 'ਚ ਵਿਧਾਇਕ ਸ: ਬਲਵਿੰਦਰ ਸਿੰਘ ਲਾਡੀ ਵਲੋਂ ਕੋਰੋਨਾ ਵਾਇਰਸ ਕਾਰਨ ਕੀਤੀ ਗਈ ਤਾਲਾਬੰਦੀ ਅਤੇ ਇਸ ਭਿਆਨਕ ਬਿਮਾਰੀ ਨਾਲ ਨਜਿੱਠਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ...

ਪੂਰੀ ਖ਼ਬਰ »

ਐੱਨ.ਆਰ.ਐੱਚ.ਐੱਮ. ਮੁਲਾਜ਼ਮਾਂ ਨੂੰ ਸਰਕਾਰ ਸਿਹਤ ਬੀਮਾ ਤੇ ਹੋਰ ਸਿਹਤ ਸਹੂਲਤਾਂ ਪ੍ਰਦਾਨ ਕਰੇ-ਸੂਬਾ ਪ੍ਰਧਾਨ

ਧਾਰੀਵਾਲ, 28 ਮਾਰਚ (ਸਵਰਨ ਸਿੰਘ)-ਕੋਰੋਨਾ ਵਾਇਰਸ ਦੀ ਰੋਕਥਾਮ ਲਈ ਆਈਸੋਲੇਸ਼ਨ ਵਾਰਡਾਂ ਵਿਚ ਐੱਨ.ਆਰ.ਐੱਚ.ਐੱਮ. ਅਧੀਨ ਆਉਂਦੇ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਾਲੇ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਨੋਟੀਫਿਕੇਸ਼ਨ ਕਰਕੇ ਬੀਮਾ ਤੇ ਹੋਰ ਸਿਹਤ ਸੇਵਾਵਾਂ ਦੀਆਂ ...

ਪੂਰੀ ਖ਼ਬਰ »

ਪੰਜਾਬੀ ਲੋਕ ਗਾਇਕ ਰਣਜੀਤ ਬਾਵਾ ਨੇ ਆਪਣੇ ਪਿੰਡ 'ਚ ਲੋੜਵੰਦਾਂ ਨੂੰ ਸਾਮਾਨ ਵੰਡਿਆ

ਵਡਾਲਾ ਗ੍ਰੰਥੀਆਂ, 28 ਮਾਰਚ (ਗੁਰਪ੍ਰਤਾਪ ਸਿੰਘ ਕਾਹਲੋਂ)-ਕੋਰੋਨਾ ਵਾਇਰਸ ਕਰਕੇ ਪੰਜਾਬ ਵਿਚ ਲੱਗੇ ਕਰਫ਼ਿਊ ਕਾਰਨ ਆਪਣੇ ਘਰਾਂ ਵਿਚ ਬੰਦ ਗਰੀਬ ਤੇ ਲੋੜਵੰਦ ਲੋਕਾਂ ਦੀ ਮਦਦ ਕਰਨ ਦੇ ਮਕਸਦ ਨਾਲ ਸਥਾਨਕ ਕਸਬੇ ਵਡਾਲਾ ਗ੍ਰੰਥੀਆਂ ਦੇ ਵਸਨੀਕ ਤੇ ਪੰਜਾਬੀ ਦੇ ਪ੍ਰਸਿੱਧ ...

ਪੂਰੀ ਖ਼ਬਰ »

ਚੀਫ਼ ਖ਼ਾਲਸਾ ਦੀਵਾਨ ਵਲੋਂ ਅੱਜ ਹੋਣ ਵਾਲਾ ਸਾਲਾਨਾ ਬਜਟ ਇਜਲਾਸ ਮੁਲਤਵੀ

ਅੰਮਿ੍ਤਸਰ, 28 ਮਾਰਚ (ਜਸਵੰਤ ਸਿੰਘ ਜੱਸ)¸ਪੁਰਾਤਨ ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਵਲੋਂ ਕੋਰੋਨਾ ਵਾਇਰਸ ਕਾਰਨ ਪੈਦਾ ਹੋਏ ਹਾਲਾਤਾਂ ਨੂੰ ਦੇਖਦਿਆਂ ਕੱਲ੍ਹ 29 ਮਾਰਚ ਨੂੰ ਹੋਣ ਵਾਲਾ 2020-2021 ਦੇ ਸਾਲਾਨਾ ਬਜਟ ਲਈ ਰੱਖਿਆ ਗਿਆ ਬਜਟ ਇਜਲਾਸ ਮੁੁਲਤਵੀ ਕਰਦਿਆਂ ਆਉਂਦੇ 90 ...

ਪੂਰੀ ਖ਼ਬਰ »

ਸੈਨੇਟਾਈਜ਼ਰ ਭਿ੍ਸ਼ਟਾਚਾਰ ਮਾਮਲੇ 'ਚ ਕਲਾਨੌਰ ਦੇ 4 ਮੁਲਾਜ਼ਮਾਂ ਿਖ਼ਲਾਫ਼ ਮਾਮਲਾ ਦਰਜ

ਕਲਾਨੌਰ, 28 ਮਾਰਚ (ਪੁਰੇਵਾਲ)-ਕੋਰੋਨਾ ਵਾਇਰਸ ਤੋਂ ਸੁਰੱਖਿਆ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ ਬੀ.ਡੀ.ਪੀ.ਓ. ਦਫਤਰਾਂ ਰਾਹੀਂ ਪਿੰਡਾਂ 'ਚ ਸਪਰੇਅ ਕਰਨ ਲਈ ਭੇਜੇ ਗਏ ਸੈਨਾਟਾਈਜ਼ਰ ਮੁਹੱਈਆ ਕਰਵਾ ਕੇ ਪੈਸੇ ਲੈਣ ਵਾਲੇ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਕਲਾਨੌਰ ਦੇ 4 ...

ਪੂਰੀ ਖ਼ਬਰ »

ਹਲਕੇ 'ਚ ਕਰਫਿਊ ਦੌਰਾਨ ਤਾਜ਼ਾ ਸਥਿਤੀ ਦੀ ਸਮੀਖਿਆ ਲਈ ਵਿਧਾਇਕ ਤੇ ਚੇਅਰਮੈਨ ਸ: ਅਜਨਾਲਾ ਨੇ ਐੱਸ.ਡੀ.ਐੱਮ. ਨਾਲ ਕੀਤੀ ਮੀਟਿੰਗ

ਅਜਨਾਲਾ, 28 ਮਾਰਚ (ਐਸ. ਪ੍ਰਸ਼ੋਤਮ)-ਹਲਕਾ ਵਿਧਾਇਕ ਤੇ ਪੇਂਡੂ ਵਿਕਾਸ ਤੇ ਪੰਚਾਇਤੀ ਰਾਜ ਵਿਭਾਗ ਪੰਜਾਬ ਵਿਧਾਨਕਾਰ ਸੰਸਦੀ ਕਮੇਟੀ ਚੇਅਰਮੈਨ ਹਰਪ੍ਰਤਾਪ ਸਿੰਘ ਅਜਨਾਲਾ ਨੇ ਪੰਜਾਬ 'ਚ ਕੋਰੋਨਾ ਵਾਇਰਸ ਮਹਾਂਮਾਰੀ ਦੀ ਰੋਕਥਾਮ ਲਈ ਸਰਕਾਰ ਵਲੋਂ ਲਗਾਏ ਗਏ ਕਰਫਿਊ ...

ਪੂਰੀ ਖ਼ਬਰ »

ਗੁਰਦੁਆਰਾ ਦਮਦਮਾ ਸਾਹਿਬ 'ਚ ਹਰੇਕ ਲੋੜਵੰਦ ਸ਼ਰਧਾਲੂ ਲੰਗਰ ਛਕਣ ਲਈ ਪਹੁੰਚੇ-ਰਸੀਵਰ ਗੁਰਮੁੱਖ ਸਿੰਘ

ਸ੍ਰੀ ਹਰਿਗੋਬਿੰਦਪੁਰ, 28 ਮਾਰਚ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ 'ਚ ਛੇਵੇਂ ਪਾਤਸ਼ਾਹ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਿਕ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਹਰੇਕ ਲੋੜਵੰਦ ਸ਼ਰਧਾਲੂ ਲੰਗਰ ਛਕਣ ਲਈ ਪਹੁੰਚ ਸਕਦਾ ਹੈ | ਇਸ ਮੁਤੱਲਕ ਗੁਰਦੁਆਰਾ ਸਾਹਿਬ ...

ਪੂਰੀ ਖ਼ਬਰ »

ਕਰਫ਼ਿਊ ਦੀ ਆੜ ਵਿਚ ਕਾਲਾਬਜ਼ਾਰੀ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ-ਸੁੱਖ ਤੇ ਪਿ੍ੰਸ ਸਰਕਾਰੀਆ

ਰਾਜਾਸਾਂਸੀ, 28 ਮਾਰਚ (ਹੇਰ)-ਕੈਬਨਿਟ ਮੰਤਰੀ ਸ: ਸੁਖਬਿੰਦਰ ਸਿੰਘ ਸਰਕਾਰੀਆ ਅਤੇ ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਸਾਬਕਾ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਪਿ੍ੰਸ ਸਰਕਾਰੀਆ ਨੇ ਰੋਜ਼ਮਰਾ ਜੀਵਨ ਵਿਚ ਵਰਤੀਆਂ ਜਾਣ ਵਾਲੀਆਂ ਵਸਤੂਆਂ ਨਾਲ ਸਬੰਧਿਤ ਸਮੂਹ ਦੁਕਾਨਦਾਰਾਂ ...

ਪੂਰੀ ਖ਼ਬਰ »

ਹੋਲਾ-ਮਹੱਲਾ ਵੇਖਣ ਵਾਲੇ ਲੋਕਾਂ ਦੀ ਕੋਰੋਨਾ ਸਬੰਧੀ ਰਿਪੋਰਟ ਆ ਰਹੀ ਨੈਗੇਟਿਵ-ਨੋਡਲ ਅਫ਼ਸਰ

ਅਜਨਾਲਾ, 28 ਮਾਰਚ (ਸੁੱਖ ਮਾਹਲ, ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਅੰਦਰ ਕੋਰੋਨਾ ਵਾਇਰਸ ਨਾਲ ਆਪਣੀ ਜਾਨ ਗੁਆ ਚੁੱਕੇ ਨਵਾਂਸ਼ਹਿਰ ਦੇ ਪਿੰਡ ਪੁਠਲਾਵਾ ਦੇ ਨਿਵਾਸੀ ਗਿਆਨੀ ਬਲਦੇਵ ਸਿੰਘ ਦੇ ਹੋਲਾ-ਮੁਹੱਲਾ ਸਮਾਗਮਾਂ 'ਤੇ ਜਾਣ ਦੀ ਗੱਲ ਸਾਹਮਣੇ ਆਉਣ ਤੋਂ ਬਾਅਦ ...

ਪੂਰੀ ਖ਼ਬਰ »

ਜ਼ਿਲ੍ਹੇ ਦੀ ਪ੍ਰਮੁੱਖ ਸਬਜ਼ੀ ਮੰਡੀ ਵੱਲ੍ਹਾ 'ਚ ਅੱਜ ਤੋਂ ਆਮ ਵਾਂਗ ਹੋਵੇਗੀ ਸਪਲਾਈ-ਕੌੜਾ

ਅੰਮਿ੍ਤਸਰ, 28 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ)-ਸ਼ਹਿਰ ਵਾਸੀਆਂ ਨੂੰ ਘਰ-ਘਰ ਸਬਜ਼ੀਆਂ ਸਪਲਾਈ ਕਰਨ ਲਈ ਸ਼ੁਰੂ ਕੀਤੀ ਗਈ ਮੁਹਿੰਮ ਕਾਮਯਾਬ ਹੋਣ ਲੱਗੀ ਹੈ ਤੇ ਇਸ ਲਈ ਵੱਡੀ ਸਬਜ਼ੀ ਮੰਡੀ ਵੱਲਾ ਵਿਚ ਜਿੱਥੇ ਸਬਜ਼ੀਆਂ ਦੀ ਸਪਲਾਈ ਸ਼ੁਰੂ ਹੋ ਗਈ ਹੈ, ਉਥੇ ਸ਼ਹਿਰ ਵਿਚ ...

ਪੂਰੀ ਖ਼ਬਰ »

ਸ: ਔਜਲਾ ਨੇ ਰਮਦਾਸ ਵਿਖੇ ਦੁਕਾਨਦਾਰਾਂ ਦੀਆਂ ਮੁਸ਼ਕਿਲਾਂ ਸੁਣੀਆਂ

ਰਮਦਾਸ, 28 ਮਾਰਚ (ਜਸਵੰਤ ਸਿੰਘ ਵਾਹਲਾ)-ਪਾਰਲੀਮੈਂਟ ਮੈਂਬਰ ਗੁਰਜੀਤ ਸਿੰਘ ਔਜਲਾ ਕਸਬਾ ਰਮਦਾਸ ਦੇ ਸਮੂਹ ਦੁਕਾਨਦਾਰਾਂ ਦੀਆਂ ਮੁਸ਼ਕਿਲਾਂ ਸੁਣਨ ਲਈ ਉਚੇਚੇ ਤੌਰ 'ਤੇ ਪੁੱਜੇ | ਇਸ ਮੌਕੇ ਇਕੱਤਰ ਮੈਡੀਕਲ ਸਟੋਰ ਵਾਲੇ, ਕਰਿਆਨੇ ਵਾਲੇ, ਸਬਜ਼ੀ ਵਾਲੇ ਆਦਿ ਨੇ ਆਪਣੀਆਂ ...

ਪੂਰੀ ਖ਼ਬਰ »

ਕੋਰੋਨਾ ਕਰਫ਼ਿਊ ਨੇ ਕਈ ਜੋੜੇ ਕੀਤੇ ਅਲੱਗ-ਥਲੱਗ

ਅੰਮਿ੍ਤਸਰ, 28 ਮਾਰਚ (ਰੇਸ਼ਮ ਸਿੰਘ)-ਕਰਫ਼ਿਊ ਉਪਰੰਤ ਸਰਕਾਰ ਵਲੋਂ ਲਗਾਏ ਪੁਲਿਸ ਕਰਫ਼ਿਊ ਕਾਰਨ ਕਈ ਜੋੜੇ ਅਲੱਗ-ਥਲੱਗ ਹੋ ਗਏ ਹਨ | 21 ਦਿਨਾਂ ਤਾਲਾਬੰਦੀ ਕਾਰਨ ਕਈ ਸ਼ਾਦੀਸ਼ੁਦਾ ਜੋੜੇ ਬੀਤੇ 5 ਦਿਨਾਂ ਤੋਂ ਵੱਖਰੇ-ਵੱਖਰੇ ਹੋ ਕੇ ਰਹਿ ਗਏ ਹਨ ਜਿਨ੍ਹਾਂ ਦੇ ਅਖ਼ਬਾਰਾਂ ਦੇ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX