ਤਾਜਾ ਖ਼ਬਰਾਂ


ਪੰਜਾਬ ਸਕੂਲ ਸਿੱਖਿਆ ਬੋਰਡ ਨੇ ਐਲਾਨਿਆ ਪੰਜਵੀਂ, ਅੱਠਵੀਂ ਤੇ ਦਸਵੀਂ ਕਲਾਸ ਦਾ ਨਤੀਜਾ
. . .  7 minutes ago
ਐੱਸ. ਏ. ਐੱਸ. ਨਗਰ, 29 ਮਈ (ਤਰਵਿੰਦਰ ਸਿੰਘ ਬੈਨੀਪਾਲ) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਸ਼ੁਕਰਵਾਰ ਨੂੰ ਪੰਜਵੀਂ, ਅੱਠਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਦੇ ਗ੍ਰੇਡਿੰਗ ਦੇ ਆਧਾਰ ‘ਤੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਨਤੀਜੇ ਬੋਰਡ...
ਰਾਸ਼ਨ ਵੰਡਣ ਦਾ ਵਿਰੋਧ ਕਰਦਿਆਂ ਲੋਕਾਂ ਵੱਲੋਂ ਕੀਤੀ ਗਈ ਕੁੱਟਮਾਰ ਵਿੱਚ ਔਰਤ ਦਾ ਹੋਇਆ ਗਰਭਪਾਤ
. . .  50 minutes ago
ਫਗਵਾੜਾ 29 ਮਈ (ਹਰੀਪਾਲ ਸਿੰਘ)- ਫਗਵਾੜਾ ਦੇ ਸ਼ਿਵਪੂਰੀ ਮਹੱਲੇ ਵਿੱਚ ਰਾਸ਼ਨ ਵੰਡਣ ਦਾ ਵਿਰੋਧ ਕਰਦਿਆਂ ਕੁੱਝ ਲੋਕਾਂ ਵੱਲੋਂ ਇਕ ਗਰਭਵਤੀ ਔਰਤ ਦੀ ਕੁੱਟਮਾਰ ਦੌਰਾਨ ਉਸ ਦਾ ਗਰਭਪਾਤ ਹੋ ਜਾਣ ਦਾ...
ਕੋਰੋਨਾ ਦਾ ਸਮਰਾਲਾ ਵਿਚ ਪਹਿਲਾ ਕੇਸ ਆਇਆ ਸਾਹਮਣੇ, ਪਰ ਪਤਨੀ ਦੀ ਰਿਪੋਰਟ ਆਈ ਨੈਗੇਟਿਵ
. . .  57 minutes ago
ਸਮਰਾਲਾ, 29 ਮਈ (ਗੋਪਾਲ ਸੋਫਤ) - ਕੋਰੋਨਾ ਵਾਇਰਸ ਦੀ ਲਾਗ ਤੋਂ ਹੁਣ ਤੱਕ ਸੁਰੱਖਿਅਤ ਰਿਹਾ ਸਮਰਾਲਾ ਸ਼ਹਿਰ ਵਿਚ ਵੀ ਅੱਜ ਕੋਰੋਨਾ ਦੀ ਲਪੇਟ ਵਿਚ ਆ ਗਿਆ। ਸਮਰਾਲਾ ਵਿਚ ਪਹਿਲਾ ਪਾਜ਼ੀਟਿਵ ਕੇਸ ਸਥਾਨਕ ਮਾਛੀਵਾੜਾ ਰੋਡ ਦੇ ਇਕ 30 ਸਾਲਾ ਇਕ ਨੌਜਵਾਨ...
ਲਾਕਡਾਊਨ ਦਾ ਝਟਕਾ, ਕੋਰ ਸੈਕਟਰ ਇੰਡਸਟਰੀਜ਼ ਦੇ ਉਤਪਾਦਨ 'ਚ 38 ਫ਼ੀਸਦੀ ਗਿਰਾਵਟ
. . .  1 minute ago
ਨਵੀਂ ਦਿੱਲੀ, 29 ਮਈ - ਕੋਰੋਨਾ ਦੇ ਕਾਰਨ ਦੇਸ਼ ਭਰ ਵਿਚ ਜਾਰੀ ਲਾਕਡਾਊਨ ਦੇ ਚਲਦਿਆਂ ਅਪ੍ਰੈਲ ਮਹੀਨੇ ਵਿਚ 8 ਪ੍ਰਮੁੱਖ ਉਦਯੋਗਾਂ ਵਾਲੇ ਕੋਰ ਸੈਕਟਰ ਦੇ ਉਤਪਾਦਨ 'ਚ 38.1 ਫੀਸਦੀ ਦੀ ਗਿਰਾਵਟ ਆਈ ਹੈ। ਮਾਰਚ 2020 ਵਿਚ 8 ਕੋਰ ਸੈਕਟਰ ਦੇ ਉਤਪਾਦਨ ਵਿਚ 9 ਫੀਸਦੀ ਦੀ...
ਜ਼ਿਲ੍ਹਾ ਮੁਕਤਸਰ ਹੋਇਆ ਕੋਰੋਨਾ ਮੁਕਤ, ਆਖਰੀ ਕੋਰੋਨਾ ਪੀੜਤ ਮਰੀਜ਼ ਨੂੰ ਮਿਲੀ
. . .  about 1 hour ago
ਮਲੋਟ, 29 ਮਈ (ਗੁਰਮੀਤ ਸਿੰਘ ਮੱਕੜ) - ਸ਼ਹਿਰ ਨੇੜਲੇ ਪਿੰਡ ਥੇੜੀ ਵਿਖੇ ਕੋਵਿਡ ਹਸਪਤਾਲ ਵਿਖੇ ਕੋਰੋਨਾ ਪੀੜਤ ਸੀ.ਆਈ.ਐਸ.ਐਫ਼ ਦੇ ਜਵਾਨ ਮਨਜੀਤ ਸਿੰਘ ਨੂੰ ਛੁੱਟੀ ਮਿਲਣ ਉਪਰੰਤ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਕੋਰੋਨਾ ਮੁਕਤ ਹੋ ਗਿਆ ਹੈ। ਇਸ ਬਾਰੇ ਜਾਣਕਾਰੀ...
ਅਮਰੀਕਾ ਤੋਂ ਡਿਪੋਰਟ ਕੀਤੇ ਵਿਅਕਤੀਆਂ ਨੂੰ ਲੈ ਕੇ ਇਕ ਉਡਾਣ 2 ਜੂਨ ਨੂੰ ਪੁੱਜੇਗੀ
. . .  about 1 hour ago
ਰਾਜਾਸਾਂਸੀ, 29 ਮਈ (ਹੇਰ) - ਕੋਰੋਨਾਵਾਇਰਸ ਕਰਕੇ ਠੱਪ ਹੋਈਆਂ ਹਵਾਈ ਸੇਵਾਵਾਂ ਜੋ ਮੁੜ ਸ਼ੁਰੂ ਹੋ ਗਈਆਂ। ਇਸ ਦੌਰਾਨ ਜਿਥੇ ਵੱਖ ਵੱਖ ਮੁਲਕਾਂ ਦੇ ਯਾਤਰੂਆਂ ਨੂੰ ਉਨ੍ਹਾਂ ਦੀ ਮੰਜਿਲ ਤੱਕ ਪਹੁੰਚਾਉਣ ਦੇ ਕਾਰਜ ਅਰੰਭ ਕੀਤੇ ਹਨ। ਉੱਥੇ ਹੀ, ਅਮਰੀਕਾ ਸਰਕਾਰ ਆਪਣੇ ਮੁਲਕ...
ਪੰਜਾਬ ਸਕੂਲ ਸਿਖਿਆ ਬੋਰਡ ਅੱਜ ਹੀ ਕੁਝ ਸਮੇਂ 'ਚ ਐਲਾਨ ਸਕਦਾ 5 ਵੀਂ, 8ਵੀਂ ਅਤੇ 10 ਵੀਂ ਸ਼੍ਰੇਣੀ ਦੀਆਂ ਬੋਰਡ ਪ੍ਰੀਖਿਆਵਾਂ ਦਾ ਨਤੀਜਾ
. . .  about 1 hour ago
ਐੱਸ. ਏ. ਐੱਸ. ਨਗਰ, 29 ਮਈ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿਖਿਆ ਬੋਰਡ ਅੱਜ ਹੀ ਕੁਝ ਸਮੇਂ 'ਚ 5 ਵੀਂ , 8ਵੀਂ ਅਤੇ 10 ਵੀਂ ਸ਼੍ਰੇਣੀ ਦੀਆਂ ਬੋਰਡ ਪ੍ਰੀਖਿਆਵਾਂ ਦੇ ਨਤੀਜੇ ਦਾ ਐਲਾਨ ਕਰ ਸਕਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੋਰਡ ਵਲੋਂ ਇਹ ਨਤੀਜਾ ਪ੍ਰੀਖਿਆਰਥੀਆਂ...
ਟਿੱਡੀਦਲ ਦੇ ਸੰਭਾਵਿਤ ਹਮਲੇ ਨੂੰ ਲੈ ਕੇ ਜ਼ਿਲ੍ਹੇ ਅਤੇ ਬਲਾਕ ਪੱਧਰ 'ਤੇ ਸਥਾਪਿਤ ਕੰਟਰੋਲ ਰੂਮ ਹਰ ਸਮੇਂ ਰਹਿਣਗੇ ਚਾਲੂ - ਡਿਪਟੀ ਕਮਿਸ਼ਨਰ
. . .  about 1 hour ago
ਫ਼ਾਜ਼ਿਲਕਾ, 29 ਮਈ (ਪ੍ਰਦੀਪ ਕੁਮਾਰ)- ਪੰਜਾਬ ਦੇ ਗੁਆਂਢੀ ਸੂਬੇ ਰਾਜਸਥਾਨ ਵਿਚ ਪਾਕਿਸਤਾਨ ਤੋ ਆਏ ਟਿੱਡੀ ਦਲ ਦੇ ਤਬਾਹੀ ਮਚਾਉਣ ਤੋ ਬਾਅਦ ਪੰਜਾਬ ਵਿਚ ਸੰਭਾਵਿਤ ਹਮਲੇ ਨੂੰ ਲੈ ਕੇ ਸੂਬੇ ਦੇ ਵੱਖ ਵੱਖ ਜਿੱਲ੍ਹਾ ਪ੍ਰਸ਼ਾਸਨ ਵਲ਼ੋਂ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ, ਇਸ ਦੇ ਤਹਿਤ...
ਟਰੱਕ ਚਾਲਕ ਤੇ ਸਹਾਇਕ ਨਸ਼ਾ ਸਪਲਾਈ ਕਰਦੇ ਹੋਏ ਕਾਬੂ
. . .  about 1 hour ago
ਜੰਡਿਆਲਾ ਮੰਜਕੀ, 29 ਮਈ (ਸੁਰਜੀਤ ਸਿੰਘ ਜੰਡਿਆਲਾ) - ਸੀ.ਆਈ.ਏ. ਸਟਾਫ਼ ਜਲੰਧਰ ਦੀ ਟੀਮ ਵੱਲੋਂ ਇੱਕ ਟਰੱਕ ਚਾਲਕ ਅਤੇ ਉਸ ਦੇ ਸਾਥੀ ਨੂੰ ਜੰਡਿਆਲਾ-ਜਲੰਧਰ ਰੋਡ 'ਤੇ ਸਮਰਾਏ ਪੁਲੀ ਨੇੜੇ ਚੂਰਾ ਪੋਸਤ ਅਤੇ ਅਫ਼ੀਮ ਸਮੇਤ ਕਾਬੂ ਕੀਤਾ ਗਿਆ ਹੈ। ਥਾਣਾ ਸਦਰ ਜਲੰਧਰ...
ਸਿਹਤ ਵਿਭਾਗ ਨੇ ਕੋਰੋਨਾ ਮਹਾਂਮਾਰੀ ਨੂੰ ਅੱਗੇ ਵਧਣ ਤੋਂ ਰੋਕਣ ਲਈ ਭਾਰੀ ਜੁਰਮਾਨੇ ਕਰਨ ਦੇ ਦਿੱਤੇ ਹੁਕਮ
. . .  about 1 hour ago
ਜਲੰਧਰ, 29 ਮਈ (ਚੰਦੀਪ ਭੱਲਾ) - ਪੰਜਾਬ ਸਰਕਾਰ ਦੇ ਸਿਹਤ ਵਿਭਾਗ ਨੇ ਕੋਰੋਨਾ ਮਹਾਂਮਾਰੀ ਨੂੰ ਅੱਗੇ ਵਧਣ ਤੋਂ ਰੋਕਣ ਲਈ ਦਿੱਤੇ ਨਿਰਦੇਸ਼ਾਂ ਨੂੰ ਹੋਰ ਸਖ਼ਤ ਕਰਦੇ ਹੋਏ ਲਾਕਡਾਊਨ ਤੋੜਨ ਵਾਲਿਆ ਨੂੰ ਭਾਰੀ ਜੁਰਮਾਨੇ ਕਰਨ ਦੇ ਹੁਕਮ ਦਿੱਤੇ ਹਨ। ਨਵੇਂ ਹੁਕਮਾਂ ਅਨੁਸਾਰ ਮਾਸਕ...
ਪਠਾਨਕੋਟ ਵਿਚ 5 ਹੋਰ ਕੋਰੋਨਾ ਮਰੀਜ਼ਾਂ ਦੀ ਹੋਈ ਪੁਸ਼ਟੀ
. . .  about 2 hours ago
ਪਠਾਨਕੋਟ 29 ਮਈ (ਸੰਧੂ) - ਪਠਾਨਕੋਟ ਦੇ ਵਿਚ 5 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਹਸਪਤਾਲ ਪਠਾਨਕੋਟ ਦੇ ਐਸਐਮਓ ਡਾ ਭੁਪਿੰਦਰ ਸਿੰਘ ਨੇ ਦੱਸਿਆ ਕਿ ਤਿੰਨ ਕੋਰੋਨਾ ਪਾਜ਼ੀਟਿਵ ਵਿਅਕਤੀ ਇੰਦਰਾ ਕਾਲੋਨੀ ਨਿਵਾਸੀ...
ਤੇਜ ਝੱਖੜ੍ਹ ਨੇ ਨੌਜਵਾਨ ਦੀ ਲਈ ਜਾਨ
. . .  about 2 hours ago
ਸੁਨਾਮ ਊਧਮ ਸਿੰਘ ਵਾਲਾ 29 ਮਈ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ) ਬੀਤੀ ਸ਼ਾਮ ਚੱਲੇ ਤੇਜ ਝੱਖੜ ਕਾਰਨ ਸੜਕ 'ਤੇ ਡਿੱਗੇ ਬਿਜਲੀ ਦੇ ਖੰਬੇ ਦੀਆਂ ਤਾਰਾਂ 'ਚ ਫਸਕੇ ਇਕ ਨੌਜਵਾਨ ਮੋਟਰਸਾਇਕਲ ਸਵਾਰ ਦੀ ਦੁਖਦਾਈ ਮੌਤ ਹੋਣ ਦੀ ਖਬਰ ਹੈ।ਮਾਮਲੇ ਦੀ...
ਗੀਤਕਾਰ ਯੋਗੇਸ਼ ਦਾ ਹੋਇਆ ਦਿਹਾਂਤ
. . .  about 2 hours ago
ਮੁੰਬਈ, 29 ਮਈ (ਇੰਦਰਮੋਹਨ ਪਨੂੰ) - ਬਾਲੀਵੁੱਡ ਦੇ ਉੱਘੇ ਗੀਤਕਾਰ ਯੋਗੇਸ਼ ਦਾ ਦਿਹਾਂਤ ਹੋ ਗਿਆ ਹੈ। ਉਹ 77 ਸਾਲ ਦੇ ਸਨ ਤੇ ਉਨ੍ਹਾਂ ਨੇ ਫਿਲਮੀ ਜਗਤ ਨੂੰ ਕਈ ਯਾਦਗਾਰੀ...
ਗੈਰ ਮਿਆਰੀ ਬੀਜ ਘੋਟਾਲਾ ਦੀ ਜਾਂਚ ਲਈ ਭਾਜਪਾਈਆਂ ਨੇ ਦਿੱਤਾ ਮਾਣਯੋਗ ਰਾਜਪਾਲ ਪੰਜਾਬ ਦੇ ਨਾਮ 'ਤੇ ਡੀ.ਸੀ. ਨੂੰ ਮੰਗ ਪੱਤਰ
. . .  about 2 hours ago
ਫ਼ਿਰੋਜ਼ਪੁਰ, 29 ਮਈ (ਜਸਵਿੰਦਰ ਸਿੰਘ ਸੰਧੂ)- ਉਜਾਗਰ ਹੋਏ ਬਹੁ ਕਰੋੜੀ ਗੈਰ ਮਿਆਰੀ ਬੀਜ ਘੋਟਾਲੇ ਦੀ ਤਹਿ ਤੱਕ ਜਾ ਕੇ ਇਸ ਪਿੱਛੇ ਛਿਪੇ ਸਿਆਸੀ, ਸਰਕਾਰੀ ਆਦਿ ਨਾਮਵਰ ਚਿਹਰਿਆਂ ਨੂੰ ਉਜਾਗਰ ਕਰਕੇ ਸਜ਼ਾ ਦਿੱਤੇ ਜਾਣ ਦੀ ਮੰਗ ਨੂੰ ਲੈ ਕੇ ਅੱਜ ਭਾਰਤੀ ਜਨਤਾ ਪਾਰਟੀ...
ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਦਾ ਹੋਇਆ ਦਿਹਾਂਤ
. . .  about 3 hours ago
ਨਵੀਂ ਦਿੱਲੀ, 29 ਮਈ - ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਦਾ ਅੱਜ ਸ਼ੁੱਕਰਵਾਰ ਨੂੰ ਦਿਹਾਂਤ ਹੋ ਗਿਆ। ਅਜੀਤ ਜੋਗੀ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ। ਉਹ 20 ਦਿਨ ਤੋਂ ਰਾਏਪੁਰ ਦੇ ਹਸਪਤਾਲ ਵਿਚ ਭਰਤੀ ਸਨ ਤੇ...
ਪੁਲਿਸ ਪਾਰਟੀ ਨੇ ਘਰ ਜਾ ਕਿ ਮਨਾਇਆ ਬੱਚਿਆਂ ਦਾ ਜਨਮ ਦਿਨ
. . .  about 3 hours ago
ਖਮਾਣੋਂ, 29 ਮਈ (ਮਨਮੋਹਣ ਸਿੰਘ ਕਲੇਰ)- ਖਮਾਣੋਂ ਦੀ ਪੁਲਿਸ ਪਾਰਟੀ ਨੇ ਪਿੰਡ ਬਰਵਾਲੀ ਕਲਾਂ ਵਿਖੇ ਸ੍ਰੀ ਸੁਚਿੰਦਰ...
ਬਾਬਾ ਬਕਾਲਾ ਸਾਹਿਬ 'ਚ ਵੱਖ-ਵੱਖ ਪਿੰਡਾਂ ਨਾਲ ਸੰਬੰਧਿਤ 5 ਵਿਅਕਤੀਆਂ ਨੂੰ ਹੋਇਆ ਕੋਰੋਨਾ
. . .  about 3 hours ago
ਬਾਬਾ ਬਕਾਲਾ ਸਾਹਿਬ, 29 ਮਈ (ਸ਼ੇਲਿੰਦਰਜੀਤ ਸਿੰਘ ਰਾਜਨ) - ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ 'ਚ ਸਬ ਡਵੀਜ਼ਨ...
ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਲਾਇਆ ਸਬ ਡਿਵੀਜ਼ਨ ਅੱਗੇ ਧਰਨਾ
. . .  about 3 hours ago
ਬਿਜਲੀ ਸਪਲਾਈ ਠੱਪ, ਖਪਤਕਾਰ 'ਚ ਮੱਚੀ ਹਾਹਾਕਾਰ
. . .  about 3 hours ago
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਥਾਣਾ ਗੁਰੂ ਹਰਸਹਾਏ ਦੇ ਬਾਹਰ ਲਾਇਆ ਧਰਨਾ
. . .  about 4 hours ago
ਗੁਰੂ ਹਰਸਹਾਏ, 29 ਮਈ (ਕਪਿਲ ਕੰਧਾਰੀ)- ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਅੱਜ ਥਾਣਾ ਗੁਰੂ ਹਰਸਹਾਏ...
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ (ਏਕਤਾ) ਵੱਲੋਂ ਕੀਤਾ ਗਿਆ ਅਰਥੀ ਫ਼ੂਕ ਮੁਜ਼ਾਹਰਾ
. . .  about 4 hours ago
ਨਾਭਾ, 29 ਮਈ (ਕਰਮਜੀਤ ਸਿੰਘ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ (ਏਕਤਾ) ਬਲਾਕ ਨਾਭਾ ਵੱਲੋਂ ਬਲਾਕ ਪ੍ਰਧਾਨ ...
ਪਠਾਨਕੋਟ 'ਚ ਸਿਹਤਯਾਬ ਹੋਏ ਕੋਰੋਨਾ ਦੇ ਦੋ ਮਰੀਜ਼
. . .  about 4 hours ago
ਪਠਾਨਕੋਟ, 29 ਮਈ (ਸੰਧੂ) - ਪਠਾਨਕੋਟ ਦੇ ਚਿੰਤਪੁਰਨੀ ਮੈਡੀਕਲ ਕਾਲਜ ਅਤੇ ਹਸਪਤਾਲ ਵਿਖੇ ...
ਸਿਰਸਾ ਨੇ ਐਮਾਜ਼ਾਨ ਅਤੇ ਡਾਇਰੈਕਟਰਾਂ ਨੂੰ ਜਾਰੀ ਕੀਤਾ ਕਾਨੂੰਨੀ ਨੋਟਿਸ
. . .  about 4 hours ago
ਨਵੀਂ ਦਿੱਲੀ, 29 ਮਈ - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਐਮਾਜ਼ਾਨ ਅਤੇ...
2 ਜੂਨ ਤੱਕ ਪੁਲਿਸ ਰਿਮਾਂਡ 'ਤੇ ਹੈਰੋਇਨ ਤਸਕਰੀ ਮਾਮਲੇ 'ਚ ਗ੍ਰਿਫ਼ਤਾਰ ਚੀਤਾ
. . .  about 4 hours ago
ਐੱਸ.ਏ.ਐੱਸ. ਨਗਰ, 29 ਮਈ (ਕੇ.ਐੱਸ. ਰਾਣਾ)- ਸਰਹੱਦੋਂ ਪਾਰ ਲਿਆਂਦੀ ਗਈ 532 ਕਿੱਲੋ ਹੈਰੋਇਨ ਤਸਕਰੀ ਮਾਮਲੇ...
ਅੰਮ੍ਰਿਤਸਰ 'ਚ ਕੋਰੋਨਾ ਦੇ 12 ਨਵੇਂ ਮਾਮਲਿਆਂ ਦੀ ਪੁਸ਼ਟੀ
. . .  about 4 hours ago
ਅੰਮ੍ਰਿਤਸਰ, 29 ਮਈ (ਰੇਸ਼ਮ ਸਿੰਘ) - ਅੰਮ੍ਰਿਤਸਰ 'ਚ ਕੋਰੋਨਾ ਵਾਇਰਸ ਦੇ 12 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ 'ਚੋਂ 5 ਮਾਨਾਂਵਾਲਾ ਬਲਾਕ, 5 ਬਾਬਾ ਬਕਾਲਾ, ਇੱਕ ਸ਼ਹਿਰੀ ਖੇਤਰ ਤੇ ਇੱਕ ਨਿੱਜੀ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 16 ਚੇਤ ਸੰਮਤ 552
ਿਵਚਾਰ ਪ੍ਰਵਾਹ: ਯਤਨਸ਼ੀਲ ਮਨੁੱਖ ਨੂੰ ਸਦਾ ਆਸ ਰਹਿੰਦੀ ਹੈ ਅਤੇ ਉਹ ਯਤਨ ਕਰਨ ਦੀ ਹੋਰ ਕੋਸ਼ਿਸ਼ ਕਰਦਾ ਹੈ। -ਗੇਟੇ

ਅਜੀਤ ਮੈਗਜ਼ੀਨ

ਪੰਜਾਬ ਵਿਚ ਮਹਾਂਮਾਰੀਆਂ ਦੇ ਕਹਿਰ ਦਾ ਇਤਿਹਾਸ

ਮਹਾਂਮਾਰੀਆਂ ਸਮੇਂ-ਸਮੇਂ ਸਿਰ ਵਿਸ਼ਵ ਵਿਚ ਵਾਪਰਦੀਆਂ ਰਹੀਆਂ ਹਨ ਅਤੇ ਲੋਕ ਇਨ੍ਹਾਂ ਦਾ ਸਮਰੱਥਾ ਅਨੁਸਾਰ ਸਾਹਮਣਾ ਕਰਦੇ ਆਏ ਹਨ। ਵਰਤਮਾਨ ਵਿਗਿਆਨ ਅਤੇ ਮੈਡੀਕਲ ਸਾਇੰਸ ਦੇ ਯੁੱਗ ਵਿਚ ਕੋਰੋਨਾ ਵਰਗੀ ਨਾਮੁਰਾਦ ਬਿਮਾਰੀ ਨੇ ਦੁਨੀਆ ਭਰ ਨੂੰ ਆਪਣੇ ਲਪੇਟੇ ਵਿਚ ਲੈ ਲਿਆ ਹੈ ਅਤੇ ਲੋਕ ਇਸ ਤੋਂ ਡਾਢੇ ਚਿੰਤਾਤੁਰ ਅਤੇ ਡਰੇ ਹੋਏ ਹਨ। ਇਸ ਬਿਮਾਰੀ ਦੇ ਵਾਇਰਸ ਦੇ ਕਾਰਨਾਂ ਦਾ ਚੰਗੀ ਤਰ੍ਹਾਂ ਪਤਾ ਨਹੀਂ ਲੱਗ ਸਕਿਆ ਭਾਵੇਂ ਇਹ ਚੀਨ ਦੇਸ਼ ਤੋਂ ਕੁਝ ਮਹੀਨੇ ਪਹਿਲਾਂ ਸ਼ੁਰੂ ਹੋਈ। ਇਸ ਬਿਮਾਰੀ ਦਾ ਸਟੀਕ ਇਲਾਜ ਅਜੇ ਤੱਕ ਨਹੀਂ ਲੱਭ ਸਕਿਆ ਅਤੇ ਉਮੀਦ ਕੀਤੀ ਜਾਂਦੀ ਹੈ ਕਿ ਨਿਕਟ ਭਵਿੱਖ ਵਿਚ ਬਿਮਾਰੀ ਦਾ ਉਪਚਾਰ ਲੱਭ ਲਿਆ ਜਾਵੇਗਾ।
ਮਲੇਰੀਆ, ਚੇਚਕ (ਸੀਤਲਾ, ਵੱਡੀ ਮਾਤਾ), ਹੈਜ਼ਾ ਅਤੇ ਪਲੇਗ ਆਦਿ ਬਿਮਾਰੀਆਂ ਭਾਰਤ ਵਿਚ ਭੂਤਕਾਲ ਪਸਰਦੀਆਂ ਰਹੀਆਂ ਹਨ। ਪੰਜਾਬ ਜਿਸ ਵਿਚ ਪਾਕਿਸਤਾਨੀ ਅਤੇ ਭਾਰਤੀ ਪੰਜਾਬ ਸ਼ਾਮਿਲ ਹੈ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵੀ ਸ਼ਾਮਲ ਸਨ, ਉੱਪਰ ਮਲੇਰੀਏ ਨੇ 1850 ਈ: ਤੋਂ ਲੈ ਕੇ 1947 ਤੱਕ 15 ਹਮਲੇ ਕੀਤੇ, ਜਿਸ ਨਾਲ 5177407 ਜ਼ਿੰਦਗੀਆਂ ਖਤਮ ਹੋਈਆਂ। 1891 ਵਿਚ ਕਈ ਵਰਗਮੀਲ ਵਿਚ ਬੀਜੀ ਝੋਨੇ ਦੀ ਪੱਕੀ ਫ਼ਸਲ ਇਸ ਵਾਸਤੇ ਵੱਢੀ ਅਤੇ ਸਾਂਭੀ ਨਾ ਜਾ ਸਕੀ ਕਿਉਂਕਿ ਪਿੰਡਾਂ ਦੇ ਲੋਕ ਏਨੇ ਕਮਜ਼ੋਰ ਹੋ ਗਏ ਸਨ ਕਿ ਉਹ ਫ਼ਸਲ ਨੂੰ ਵੱਢ ਅਤੇ ਸਾਂਭ ਨਾ ਸਕੇ। ਸ਼ਹਿਰਾਂ ਵਿਚ ਰੋਟੀ ਕਮਾਉਣ ਵਾਲੇ ਮਰਦ ਬਿਮਾਰ ਸਨ, ਜਿਸ ਕਾਰਨ ਪਰਿਵਾਰ ਭੁੱਖੇ ਮਰ ਰਹੇ ਸਨ। ਇਸ ਬਿਮਾਰੀ ਨੇ ਪੰਜਾਬ ਦੇ 25 ਕੇਂਦਰੀ ਜ਼ਿਲ੍ਹਿਆਂ ਵਿਚ ਤਬਾਹੀ ਮਚਾਈ ਹੋਈ ਸੀ, ਜਿਥੇ 2203576 ਜ਼ਿੰਦਗੀਆਂ ਖਤਮ ਹੋਈਆਂ। ਜਲੰਧਰ, ਅੰਮ੍ਰਿਤਸਰ, ਲਾਹੌਰ, ਗੁੱਜਰਾਂਵਾਲਾ ਅਤੇ ਸ਼ਾਹਪੁਰ ਜ਼ਿਲ੍ਹਿਆਂ ਅਤੇ ਰਾਵਲਪਿੰਡੀ ਤੇ ਪੇਸ਼ਾਵਰ ਦੇ ਨੀਮ ਪਹਾੜੀ ਖੇਤਰਾਂ ਵਿਚ ਵਧੇਰੇ ਬਾਰਸ਼ ਹੋਈ, ਮੱਛਰ ਬਹੁਤ ਪੈਦਾ ਹੋਇਆ। ਮਿੰਟਗੁਮਰੀ, ਲਾਇਲਪੁਰ, ਝੰਗ, ਮੁਲਤਾਨ ਅਤੇ ਡੇਰਾ ਗਾਜ਼ੀ ਖਾਂ ਦੇ ਖੁਸ਼ਕ ਖੇਤਰਾਂ ਵਿਚ ਵੀ 878763 ਲੋਕ ਜਾਨ ਗੁਆ ਬੈਠੇ। ਪੰਜਾਬ ਦੇ ਹਿਮਾਲੀਆ ਖੇਤਰ ਵਿਚ ਵੀ 155493 ਮੌਤਾਂ ਹੋਈਆਂ।
ਚੇਚਕ ਦੀ ਬਿਮਾਰੀ ਤੋਂ 1868-1947 ਤੱਕ ਪੰਜਾਬ ਦੇ ਖੇਤਰ ਵਿਚ 830591 ਮੌਤਾਂ ਹੋਈਆਂ। 1875-1919 ਵਿਚ ਜਦ ਚੇਚਕ ਨੇ ਬਹੁਤ ਜ਼ੋਰ ਫੜਿਆ ਤਾਂ 27 ਜ਼ਿਲ੍ਹਿਆਂ ਵਿਚ 250000 ਲੋਕਾਂ ਨੇ ਜਾਨ ਗੁਆਈ। ਉੱਤਰ-ਪੱਛਮੀ ਅਤੇ ਦੱਖਣ-ਪੂਰਬੀ ਜ਼ਿਲ੍ਹਿਆਂ ਵਿਚ ਇਸ ਬਿਮਾਰੀ ਦਾ ਬਹੁਤ ਜ਼ੋਰ ਸੀ, ਜਿਥੇ ਲੋਕ ਬਜਾਏ ਟੀਕੇ ਲਵਾਉਣ ਦੇ ਪੂਜਾ ਅਰਚਨਾ ਵਿਚ ਯਕੀਨ ਰੱਖਦੇ ਸਨ। ਕਰਨਾਲ, ਰੋਹਤਕ ਅਤੇ ਨਾਲ ਦੇ ਖੇਤਰਾਂ ਦੇ ਲੋਕ ਗੁੜਗਾਉਂ ਵਿਖੇ ਸ਼ੀਤਲਾ ਦੇਵੀ ਦੇ ਮੰਦਰ ਬਹੁਤਾ ਜਾਂਦੇ ਸਨ ਅਤੇ ਟੀਕੇ ਲਵਾਉਣੇ ਪਸੰਦ ਨਹੀਂ ਕਰਦੇ ਸਨ।
1866 ਤੋਂ 1921 ਦੇ ਵਿਚਕਾਰ 12 ਹੈਜ਼ੇ ਦੇ ਹਮਲੇ ਹੋਏ, ਜਿਨ੍ਹਾਂ ਨਾਲ 249050 ਲੋਕਾਂ ਨੇ ਜਾਨ ਗਵਾਈ। ਸਾਲ ਵਿਚ ਔਸਤਨ 4357 ਜਾਨਾਂ ਖਤਮ ਹੋਈਆਂ। ਗੁੱਜਰਾਂਵਾਲਾ, ਹਜ਼ਾਰਾ, ਰਾਵਲਪਿੰਡੀ, ਅੰਬਾਲਾ, ਗੁੜਗਾਉਂ, ਲਾਹੌਰ, ਜਲੰਧਰ, ਪੇਸ਼ਾਵਰ, ਅੰਮ੍ਰਿਤਸਰ ਅਤੇ ਸ਼ਾਹਪੁਰ ਜ਼ਿਲ੍ਹੇ ਬੁਰੀ ਤਰ੍ਹਾਂ ਪ੍ਰਭਾਵਿਤ ਸਨ। ਇਨ੍ਹਾਂ ਜ਼ਿਲ੍ਹਿਆਂ ਵਿਚ ਸਥਾਨਕ ਅਤੇ ਖੇਤਰੀ ਮੇਲਿਆਂ ਉੱਪਰ ਭੀੜ-ਭੜੱਕਾ, ਸਿਹਤਯਾਬ ਹਾਲਾਤ ਵਿਚ ਨਾ ਰਹਿਣ ਅਤੇ ਇਸ ਤੋਂ ਇਲਾਵਾ ਸਾਫ਼ ਪਾਣੀ ਦੀ ਅਣਹੋਂਦ ਕਾਰਨ ਮਹਾਂਮਾਰੀ ਫੈਲੀ।
1897-1918 ਦੇ ਸਮੇਂ ਪੰਜਾਬ ਦੇ ਪੰਜਾਬ ਦੇ 26 ਜ਼ਿਲ੍ਹਿਆਂ ਵਿਚ ਪਲੇਗ ਦੀ ਬਿਮਾਰੀ ਮਹਾਂਮਾਰੀ ਦਾ ਰੂਪ ਅਖ਼ਤਿਆਰ ਕਰ ਗਈ ਅਤੇ ਕੁੱਲ ਹਿੰਦ ਦੀ ਔਸਤਨ ਮੌਤ ਦਰ ਤੋਂ ਇਹ ਦਰ ਚੌਗੁਣੀ ਸੀ। ਦੂਸਰੀਆਂ ਮਹਾਂਮਾਰੀਆਂ ਨਾਲੋਂ ਇਹ ਬਹੁਤੀ ਭਿਆਨਕ ਸੀ। ਪਲੇਗ ਜ਼ਿਲ੍ਹਾ ਜਲੰਧਰ ਦੇ ਪਿੰਡ ਖਟਕੜ ਕਲਾਂ (ਹੁਣ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ) ਤੋਂ ਸ਼ੁਰੂ ਹੋਈ ਜਿਥੇ ਇਸ ਬਿਮਾਰੀ ਦਾ ਪਹਿਲਾ ਮਰੀਜ਼ 17 ਅਕਤੂਬਰ, 1897 ਨੂੰ ਮਿਲਿਆ। 1899 ਤੱਕ ਪਲੇਗ ਜਲੰਧਰ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਤੱਕ ਸੀਮਤ ਰਹੀ ਅਤੇ ਇਸ ਦੇ ਕਾਰਨਾਂ ਦੀ ਵਜ੍ਹਾ ਅਤੇ ਵਧਣ ਦੇ ਕਾਰਨਾਂ ਤੋਂ ਲੋਕਾਂ ਦੇ ਅਣਜਾਣ ਹੋਣ ਕਾਰਨ ਇਹ 1900 ਤੱਕ ਰਿਆਸਤ ਪਟਿਆਲਾ ਵਿਚ ਵੀ ਫੈਲ ਗਈ। 1901 ਵਿਚ ਇਹ ਮਹਾਂਮਾਰੀ ਹੋਰ ਘਣੀ ਖੇਤੀ ਵਾਲੇ ਅਤੇ ਸੰਘਣੀ ਆਬਾਦੀ ਵਾਲੇ ਮੱਧ ਪੰਜਾਬ ਦੇ ਖੇਤਰਾਂ ਵਿਚ ਪਸਰੀ ਅਤੇ 7 ਜ਼ਿਲ੍ਹੇ ਪ੍ਰਭਾਵਿਤ ਹੋਏ ਅਤੇ ਨਾਲ ਹੀ ਫਿਰੋਜ਼ਪੁਰ, ਗੁਰਦਾਸਪੁਰ ਅਤੇ ਸਿਆਲਕੋਟ ਜ਼ਿਲ੍ਹੇ ਵੀ ਇਸ ਦੀ ਮਾਰ ਥੱਲੇ ਆ ਗਏ। 1901-02 ਵਿਚ ਵਿਰਲਤਾ ਨਾਲ ਉਨ੍ਹਾਂ ਦੱਖਣ-ਪੱਛਮੀ ਖੇਤਰਾਂ ਵਿਚ ਵੀ ਚਲੀ ਗਈ ਜਿਥੇ ਨਹਿਰਾਂ ਦੀ ਉਸਾਰੀ ਕਰਕੇ ਲੋਕਾਂ ਨੂੰ ਸਥਾਪਤ ਕੀਤਾ ਜਾ ਰਿਹਾ ਸੀ। ਨਹਿਰੀ ਸਿੰਚਾਈ ਨਾਲ ਨਮੀ ਦਾ ਪੱਧਰ ਵਧ ਗਿਆ, ਜਿਸ ਨੇ ਇਸ ਬਿਮਾਰੀ ਦੇ ਫੈਲਾਉਣ ਵਿਚ ਵਾਧਾ ਕੀਤਾ। 1902-03 ਦੇ ਅੰਤ 21 ਜ਼ਿਲ੍ਹੇ ਪ੍ਰਭਾਵਿਤ ਹੋਏ ਅਤੇ 1904-05 ਤੱਕ 26 ਜ਼ਿਲ੍ਹੇ ਇਸ ਦੀ ਮਾਰ ਥੱਲੇ ਆ ਗਏ, ਸਮੇਤ ਸਿੰਧ ਤੋਂ ਪਾਰ ਦਾ ਡੇਰਾ ਗਾਜ਼ੀ ਖਾਂ ਦਾ ਜ਼ਿਲ੍ਹਾ ਵੀ। ਲੇਖਕ ਦੀ ਦਾਦੀ ਦਸਦੀ ਹੁੰਦੀ ਸੀ ਕਿ ਇਸ ਬਿਮਾਰੀ ਦਾ ਇਹ ਹਾਲ ਸੀ ਕਿ ਲੋਕ ਘਰ ਦੇ ਇਕ ਜੀਅ ਦਾ ਸਸਕਾਰ ਕਰਕੇ ਆਉਂਦੇ ਸਨ, ਘਰ ਆਉਂਦਿਆਂ ਇਕ ਹੋਰ ਜੀਅ ਮਰਿਆ ਹੁੰਦਾ ਸੀ।
ਪੇਂਡੂ ਆਬਾਦੀ ਜਿਥੇ ਗਿੱਲੇ ਅਤੇ ਦਲਦਲੀ ਹਾਲਾਤ ਹੁੰਦੇ ਸਨ, ਮੱਛਰਾਂ ਦੇ ਪਲਣ ਲਈ ਵਧੀਆ ਥਾਂ ਸੀ। ਪੈਸੇ ਦੀ ਕਮੀ ਕਾਰਨ ਪਿੰਡਾਂ ਦੇ ਛੱਪੜਾਂ ਤੇ ਟੋਇਆਂ ਆਦਿ ਵਿਚੋਂ ਜਲ-ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਸੀ। ਬੰਦੇ ਅਤੇ ਡਾਕਟਰੀ ਸਹਾਇਤਾ ਵੀ ਲੋੜ ਅਨੁਸਾਰ ਉਪਲਬੱਧ ਨਹੀਂ ਸਨ। ਲੋਕਾਂ ਨੂੰ ਕੁਝ ਸੁਝਦਾ ਨਹੀਂ ਸੀ ਤੇ ਉਨ੍ਹਾਂ ਪਾਸ ਬਿਮਾਰੀ ਦੇ ਕਾਰਨਾਂ ਅਤੇ ਲੋੜੀਂਦੇ ਰੋਗ ਰੋਕੂ ਤਰੀਕੇ ਅਪਣਾਉਣ ਲਈ ਕੋਈ ਜਾਣਕਾਰੀ ਨਹੀਂ ਸੀ।
1868 ਤੋਂ 1890 ਤੱਕ ਪੇਂਡੂ ਖੇਤਰਾਂ ਵਿਚ ਹੈਜ਼ੇ ਨਾਲ ਮਰਨ ਵਾਲਿਆਂ ਦੀ ਦਰ ਸ਼ਹਿਰੀ ਖੇਤਰਾਂ ਨਾਲੋਂ 4 ਗੁਣਾ ਵੱਧ ਸੀ। ਪਿੰਡਾਂ ਵਿਚ ਪੀਣ ਵਾਲਾ ਪਾਣੀ ਜੋ ਕੱਚੇ ਤਾਲਾਬਾਂ ਜਾਂ ਖੁੱਲ੍ਹੇ ਖੂਹਾਂ ਤੋਂ ਉਪਲਬੱਧ ਹੁੰਦਾ ਸੀ, ਉਹ ਗੰਦਾ ਹੁੰਦਾ ਸੀ। ਖਾਣ-ਪੀਣ ਦੇ ਪਦਾਰਥ ਜਿਹੜੇ ਪਿੰਡਾਂ ਵਿਚ ਵੇਚੇ ਜਾਂਦੇ ਸਨ, ਮਿਲਾਵਟੀ ਅਤੇ ਗਲੇ-ਸੜੇ ਹੁੰਦੇ ਸਨ। ਸ਼ਹਿਰਾਂ ਵਿਚ ਦੁੱਧ, ਮੱਖਣ ਅਤੇ ਹੋਰ ਖਾਣ ਵਾਲੇ ਪਦਾਰਥਾਂ ਦੀ ਫਰੋਖਤ ਮਿਊਂਸਪਲ ਕਮੇਟੀਆਂ ਦੀ ਦੇਖ-ਰੇਖ ਅਧੀਨ ਹੋਣ ਕਾਰਨ ਉਥੇ ਹਾਲਾਤ ਕੁਝ ਚੰਗੇ ਸਨ।
ਪਲੇਗ ਦਾ ਵੀ ਬਹੁਤਾ ਪਿੰਡਾਂ ਵਿਚ ਹੀ ਪ੍ਰਕੋਪ ਸੀ, ਕਿਉਂਕਿ ਉਥੇ ਰਿਹਾਇਸ਼ੀ ਮਕਾਨ ਘੱਟ ਹਵਾਦਾਰ ਸਨ। ਅਜਿਹੇ ਮਕਾਨ ਜਿਨ੍ਹਾਂ ਦੀ ਉਸਾਰੀ ਦੀ ਵਿਉਂਤ ਵੀ ਗ਼ਲਤ ਹੁੰਦੀ ਅਤੇ ਛੋਟੇ ਹੋਣ ਕਾਰਨ ਭੀੜ-ਭੜੱਕਾ ਬਹੁਤਾ ਹੁੰਦਾ ਰਹਿੰਦਾ ਸੀ। ਉਥੇ ਬਿਮਾਰੀ ਛੇਤੀ ਫੈਲਦੀ ਸੀ। ਪਿੰਡਾਂ ਵਿਚ ਅਨਾਜ ਦਾ ਭੰਡਾਰਨ ਸ਼ਹਿਰਾਂ ਨਾਲੋਂ ਜ਼ਿਆਦਾ ਹੁੰਦਾ ਸੀ ਅਤੇ ਮਕਾਨ ਵੀ ਕੱਚੇ ਹੁੰਦੇ ਸਨ, ਜਿਸ ਕਰਕੇ ਚੂਹੇ ਬਹੁਤ ਪਲਦੇ ਸਨ। ਇਸ ਕਰਕੇ ਪਿੰਡਾਂ ਵਿਚ ਪਲੇਗ ਦਾ ਫੈਲਾਓ ਸ਼ਹਿਰਾਂ ਨਾਲੋਂ ਬਹੁਤਾ ਹੁੰਦਾ ਸੀ। ਚੂਹੇ ਇਸ ਬਿਮਾਰੀ ਦਾ ਵੱਡਾ ਕਾਰਨ ਸਨ।
ਮਹਾਮਾਰੀਆਂ ਦਾ ਬਹੁਤਾ ਪਸਾਰ ਸਮਾਜਿਕ ਰਹਿਣ-ਸਹਿਣ, ਗਰੀਬੀ, ਅਨਪੜ੍ਹਤਾ, ਅਸਵਥ ਅਤੇ ਗ਼ੈਰ-ਸਿਹਤਮੰਦਾਨਾ ਜੀਵਨ ਬਿਸਾਰਨ ਕਰਕੇ ਸੀ। ਬ੍ਰਿਟਿਸ਼ ਸ਼ਾਸਕ ਭਾਰਤ ਨੂੰ ਬਿਮਾਰੀਆਂ ਦਾ ਘਰ ਸਮਝਦੇ ਸਨ। ਪਲੇਗ ਨੂੰ ਗਰੀਬੀ ਅਤੇ ਗੰਦਗੀ ਦੀ ਬਿਮਾਰੀ ਸਮਝਿਆ ਗਿਆ। ਪਿੰਡਾਂ ਵਿਚ ਘਰਾਂ ਦੇ ਫਰਸ਼ ਕੱਚੇ ਹੋਣ ਕਾਰਨ ਗੰਦਗੀ ਛੇਤੀ ਫੜਦੇ ਸਨ, ਅਤੇ ਬਾਰਿਸ਼ਾਂ ਦੇ ਦਿਨਾਂ ਵਿਚ ਹੋਰ ਗੰਦੇ ਹੋ ਜਾਂਦੇ ਸਨ ਅਤੇ ਪੈਰਾਂ ਨਾਲ ਘਰਾਂ ਵਿਚ ਰੋਗਾਂ ਦੇ ਕੀਟਾਣੂੰ ਆਉਂਦੇ ਸਨ। ਚੇਚਕ ਦੀ ਬਿਮਾਰੀ ਨੂੰ ਰੋਕਣ ਦੀ ਬਜਾਏ ਵਧਣ ਦਿੱਤਾ ਜਾਂਦਾ ਸੀ ਤੇ ਪੂਜਾ ਕੀਤੀ ਜਾਂਦੀ ਸੀ। 1873 ਵਿਚ ਕਾਂਗੜਾ, ਹੁਸ਼ਿਆਰਪੁਰ, ਜਲੰਧਰ ਅਤੇ ਗੁਜਰਾਤ ਵਿਚ ਬਹੁਤਾ ਪੂਜਾ ਵੱਲ ਧਿਆਨ ਦਿੱਤਾ ਜਾਂਦਾ ਸੀ, ਜਿਸ ਕਾਰਨ ਬਿਮਾਰੀ ਮਾਰੂ ਰੂਪ ਧਾਰਨ ਕਰ ਗਈ। ਲੋਕ ਇਕੱਠੇ ਹੋ ਕੇ ਮਰੀਜ਼ਾਂ ਅਤੇ ਲਾਸ਼ਾਂ ਦੇ ਕੋਲ ਹਮਦਰਦੀ ਕਰਨ ਖਾਤਰ ਬੈਠਦੇ ਸਨ, ਜਿਸ ਨਾਲ ਬਿਮਾਰੀ ਨੂੰ ਵਧਣ ਲਈ ਬਲ ਮਿਲਦਾ ਸੀ।
ਧਾਰਮਿਕ ਮੇਲਿਆਂ ਵਿਚ ਯਾਤਰਾ 'ਤੇ ਜਾਣਾ ਹੈਜ਼ੇ ਦੇ ਫੈਲਣ ਦਾ ਵੱਡਾ ਕਾਰਨ ਸੀ ਕਿਉਂਕਿ ਇਨ੍ਹਾਂ ਅਸਥਾਨਾਂ 'ਤੇ ਵੱਡੀ ਭੀੜ ਹੁੰਦੀ ਸੀ। ਸਫਾਈ ਤੇ ਸ਼ੁੱਧ ਪੀਣ ਵਾਲੇ ਪਾਣੀ ਦੀ ਅਣਹੋਂਦ ਕਾਰਨ ਲੋਕ ਛੂਤ ਦੇ ਰੋਗ ਤੋਂ ਪ੍ਰਭਾਵਿਤ ਹੋ ਜਾਂਦੇ ਸਨ ਅਤੇ ਇਨ੍ਹਾਂ ਥਾਵਾਂ ਤੋਂ ਜੋ ਪਾਣੀ ਪ੍ਰਸ਼ਾਦ ਦੇ ਰੂਪ ਵਿਚ ਲਿਆਉਂਦੇ ਸਨ, ਉਹ ਵੀ ਅਸ਼ੁੱਧ ਹੁੰਦਾ ਸੀ ਅਤੇ ਇਹ ਯਾਤਰੂ ਵਾਪਸੀ ਵੇਲੇ ਹੋਰਨਾਂ ਲੋਕਾਂ ਨੂੰ ਬਿਮਾਰ ਕਰ ਦਿੰਦੇ ਸਨ। ਹਰਿਦੁਆਰ ਦਾ ਕੁੰਭ ਦਾ ਮੇਲਾ, ਨੂਰਪੁਰ, ਕਟਾਸਰਾਜ, ਜਵਾਲਾਮੁਖੀ ਅਤੇ ਨੈਣਾ ਦੇਵੀ ਦੇ ਮੇਲਿਆਂ ਵਿਚ ਜਾਣ ਕਰਕੇ ਹਜ਼ਾਰਾਂ ਲੋਕਾਂ ਦਾ ਰੋਗਾਂ ਤੋਂ ਪ੍ਰਭਾਵਿਤ ਹੋਣਾ ਲਗਪਗ ਤੈਅ ਹੁੰਦਾ ਸੀ। 1872 ਵਿਚ ਪੇਸ਼ਾਵਰ ਮਾਊਨਟੇਨ ਬੈਟਰੀ ਦੇ ਫ਼ੌਜੀ ਲੁਸ਼ਾਈ ਮੁਹਿੰਮ ਤੋਂ ਜਦੋਂ ਵਾਪਸ ਆ ਰਹੇ ਸਨ ਤਾਂ ਉਨ੍ਹਾਂ ਤੋਂ ਜੇਹਲਮ, ਰਾਵਲਪਿੰਡੀ, ਲਾਹੌਰ ਅਤੇ ਮੀਆਂਮੀਰ ਵਿਚ ਹੈਜ਼ਾ ਫੈਲ ਗਿਆ।
ਬ੍ਰਿਟਿਸ਼ ਲੋਕ ਇਸ ਗੱਲ ਨੂੰ ਨਹੀਂ ਮੰਨਦੇ ਸਨ ਕਿ ਨਹਿਰਾਂ ਬਣਾਉਣ, ਰੇਲਵੇ ਅਤੇ ਸੜਕਾਂ ਬਣਾਉਣ ਨਾਲ ਮਹਾਂਮਾਰੀਆਂ ਫੈਲਣ ਵਿਚ ਵਾਧਾ ਹੋਇਆ ਪਰ ਫਿਰ ਵੀ ਭਾਰਤ ਸਰਕਾਰ ਨੇ 1875 ਵਿਚ ਇਹ ਵੇਖਿਆ ਕਿ ਪੱਛਮੀ ਯਮਨਾ ਨਹਿਰ ਦੇ ਪਾਣੀ ਨਾਲ ਸਿੰਜਾਈ ਵਾਲੇ ਜ਼ਿਲ੍ਹਿਆਂ ਵਿਚ ਦੂਸਰੇ ਜ਼ਿਲ੍ਹਿਆਂ ਦੇ ਮੁਕਾਬਲੇ ਵੱਧ ਲੋਕ ਮਹਾਂਮਾਰੀਆਂ 'ਚ ਗ੍ਰਸਤ ਸਨ। ਕਰਨਾਲ ਲਾਗੇ ਨਹਿਰ ਦੀ ਕਤਾਰਬੰਦੀ ਚਾਰ ਸੌ ਸਾਲ ਪਹਿਲਾਂ ਵਾਲੀ ਨਹਿਰ ਦੀ ਸੀ ਜੋ ਗ਼ਲਤ ਸੀ ਤੇ ਉਹ ਸੇਮ ਦੀ ਵੱਡੀ ਸਮੱਸਿਆ ਦਾ ਕਾਰਨ ਬਣੀ। ਖੇਤਾਂ ਵਿਚ ਪਾਣੀ ਜਮ੍ਹਾਂ ਹੋਣ ਕਾਰਨ ਮੱਛਰ ਪੈਦਾ ਹੋਇਆ ਅਤੇ ਮਲੇਰੀਆ ਫੈਲਿਆ। ਝੋਨੇ ਦੀ ਫਸਲ ਨੂੰ ਪਾਣੀ ਦੇਣ ਨਾਲ ਬਿਮਾਰੀ ਫੈਲੀ। ਇਹੋ ਹਾਲ ਬਾਰੀ ਦੁਆਬ ਨਹਿਰ ਅਤੇ ਚਨਾਬ ਨਹਿਰਾਂ ਦੇ ਖੇਤਰ ਵਿਚ ਸੀ। ਰੇਲਵੇ ਲਾਈਨ ਬਣਾਉਣ ਲਈ ਜੋ ਖਤਾਨ ਲਾਏ ਗਏ, ਉਹ ਬਾਰਸ਼ੀ ਪਾਣੀ ਦੇ ਭਰਨ ਨਾਲ ਮੱਛਰਾਂ ਦੀ ਬਰੀਡਿੰਗ ਨਰਸਰੀ ਸਾਬਤ ਹੋਏ। ਰੇਲਵੇ ਲਾਈਨਾਂ ਬਣਨ ਨਾਲ ਲਾਏ ਬੰਨ੍ਹਾਂ ਕਰਕੇ ਪਾਣੀਦਾ ਨਿਕਾਸ ਰੁਕ ਗਿਆ ਅਤੇ ਨੀਵੀਆਂ ਥਾਵਾਂ 'ਚ ਪਾਣੀ ਭਰਨ ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਉੱਚਾ ਹੋਇਆ ਤੇ ਸੇਮ ਦੀ ਸਮੱਸਿਆ ਵਧੀ, ਜਿਸ ਨੇ ਮਲੇਰੀਏ ਨੂੰ ਜਨਮ ਦਿੱਤਾ। ਪੰਜਾਬ ਦੇ ਲੈਫਟੀਨੈਂਟ ਗਵਰਨਰ ਨੇ ਵੇਖਿਆ ਕਿ ਦਿੱਲੀ, ਅੰਮ੍ਰਿਤਸਰ ਰੇਲਵੇ ਲਾਈਨ ਅਤੇ ਜੀ.ਟੀ. ਰੋਡ ਦੇ ਬੰਨ੍ਹਾਂ ਕਾਰਨ ਜਲੰਧਰ ਦੁਆਬ ਵਿਚ ਮਲੇਰੀਏ ਨਾਲ ਹੋਈਆਂ ਮੌਤਾਂ ਦਾ ਦਰ ਉੱਚਾ ਸੀ।
ਨਹਿਰੀਕਰਨ ਨੇ ਨਾਮੀ ਦੀ ਪੱਧਰ ਵਧਾਈ ਜਿਸ ਕਾਰਨ ਝੰਗ, ਗੁਜਰਾਂਵਾਲਾ ਅਤੇ ਲਾਹੌਰ ਵਿਚ ਕ੍ਰਮਵਾਰ 1902-1906, 1892-1905 ਅਤੇ 1904-06 ਵਿਚ ਮਲੇਰੀਆ ਬਹੁਤ ਫੈਲਿਆ। 1897 ਵਿਚ ਇਹ ਨਤੀਜਾ ਕੱਢਿਆ ਗਿਆ ਕਿ ਮਲੇਰੀਆ ਦੀ ਬਿਮਾਰੀ ਮੱਛਰਾਂ ਕਾਰਨ ਹੁੰਦੀ ਹੈ ਅਤੇ ਇਸ ਤਰ੍ਹਾਂ ਮੱਛਰ ਮਾਰ ਮੁਹਿੰਮ ਸ਼ੁਰੂ ਹੋਈ। ਲੋਕਾਂ ਨੂੰ ਕੁਨੀਨ ਦੀਆਂ ਗੋਲੀਆਂ ਦਿੱਤੀਆਂ ਜਾਣ ਲੱਗੀਆਂ। 1898 ਤੋਂ ਡਾਕੀਏ ਵੀ ਪਿੰਡਾਂ ਵਿਚ ਕੁਨੀਨ ਵੰਡਣ ਉੱਪਰ ਲਾਏ ਗਏ। 1901 ਅਤੇ 1908 ਵਿਚ ਫੈਸਲਾ ਹੋਇਆ ਕਿ ਮੱਛਰਾਂ ਦੀਆਂ ਪਨਾਹਗਾਹਾਂ ਨੂੰ ਖਤਮ ਕੀਤਾ ਜਾਵੇ। ਸੋ, ਜਮ੍ਹਾਂ ਹੋਏ ਪਾਣੀ ਦਾ ਨਿਕਾਸ ਕੀਤਾ ਗਿਆ, ਛੱਪੜਾਂ, ਛੰਭਾਂ ਵਿਚ ਤੇਲ ਛਿੜਕਿਆ ਗਿਆ ਅਤੇ ਮੱਛਰਾਂ ਨੂੰ ਮਾਰਨ ਲਈ ਹਰ ਹੀਲਾ ਵਰਤਿਆ ਗਿਆ। 1940 ਵਿਚ ਜਾਵਾਦੀਪ ਅੰਗਰੇਜ਼ਾਂ ਦੇ ਹੱਥੋਂ ਜਾਂਦਾ ਰਿਹਾ ਜਿਸ ਕਾਰਨ ਕੁਨੀਨ ਦਵਾਈ ਦੀ ਕਮੀ ਆ ਗਈ। 1944 ਵਿਚ ਮੱਛਰ ਮਾਰਨ ਲਈ ਡੀ.ਡੀ.ਟੀ. ਦੀ ਵਰਤੋਂ ਸ਼ੁਰੂ ਕੀਤੀ ਗਈ। ਲਾਹੌਰ ਵਿਚ ਮਹਿਕਮਾ ਨਹਿਰ ਵਲੋਂ ਇਕ ਜਲ ਨਿਕਾਸ ਸਰਕਲ ਖੋਲ੍ਹਿਆ ਗਿਆ।
ਚੇਚਕ ਦੀ ਬਿਮਾਰੀ ਦੇ ਟੀਕੇ ਲੱਗਣੇ ਸ਼ੁਰੂ ਹੋਏ। ਇਸ ਖਾਤਰ ਇਕ ਮਹਿਕਮਾ ਖੋਲ੍ਹਿਆ ਗਿਆ। ਲੋਕਾਂ ਨੂੰ ਇਕੱਠੇ ਕਰਕੇ ਟੀਕੇ ਲਾਏ ਜਾਂਦੇ ਸਨ। ਬੱਚਿਆਂ ਨੂੰ ਟੀਕੇ ਲਵਾਉਣੇ ਜ਼ਰੂਰੀ ਕਰ ਦਿੱਤੇ। 1929 ਵਿਚ ਟੀਕਾਕਰਨ ਨੂੰ ਪੇਂਡੂ ਖੇਤਰਾਂ ਵਿਚ ਲਿਜਾਇਆ ਗਿਆ। ਕਈ ਥਾਈਂ ਵਿਰੋਧਤਾ ਹੋਈ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰਾਂ ਅਤੇ ਹੋਰ ਕਰਮਚਾਰੀਆਂ ਵਲੋਂ ਲੋਕਾਂ ਨੂੰ ਟੀਕੇ ਲਗਵਾਉਣ ਲਈ ਉਤਸ਼ਾਹਿਤ ਕੀਤਾ ਜਾਂਦਾ ਸੀ। ਇਹ ਟੀਕੇ 1947 ਤੋਂ ਮਗਰੋਂ ਵੀ ਕਈ ਸਾਲ ਲਗਦੇ ਰਹੇ।
ਪਲੇਗ ਦੀ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਕਈ ਜ਼ਿਲ੍ਹਿਆਂ ਦੇ ਅਫ਼ਸਰਾਂ ਨੂੰ ਖਾਸ ਹਦਾਇਤਾਂ ਦਿੱਤੀਆਂ ਗਈਆਂ। ਫਿਜ਼ੀਕਲ ਡਿਸਟੈਂਸਿੰਗ ਨੂੰ ਜ਼ਰੂਰੀ ਕਰਾਰ ਦਿੱਤਾ ਗਿਆ। ਪਿੰਡਾਂ ਨੂੰ ਸੰਕ੍ਰਾਤਮਕ ਕਰਨ ਲਈ ਪੂਰੀ ਤਰ੍ਹਾਂ ਖਾਲੀ ਕਰਾਇਆ ਗਿਆ। ਮਕਾਨਾਂ ਨੂੰ ਡਿਸਇਨਫੈਕਟ ਕੀਤਾ ਗਿਆ। ਪਲੇਗ ਗ੍ਰਸਤ ਖੇਤਰਾਂ ਨੂੰ ਸੀਲ ਕੀਤਾ ਗਿਆ ਅਤੇ ਲੋਕਾਂ ਨੂੰ 48 ਘੰਟਿਆਂ ਵਿਚ ਜ਼ਰੂਰੀ ਸਾਮਾਨ ਲੈ ਕੇ ਕੈਂਪਾਂ 'ਚ ਜਾਣ ਲਈ ਕਿਹਾ ਗਿਆ। ਛੱਡੇ ਗਏ ਘਰਾਂ ਨੂੰ ਸ਼ੁੱਧ ਤੇ ਕੀਟਾਣੂੰ ਰਹਿਤ ਕੀਤਾ ਗਿਆ, ਰੌਸ਼ਨਦਾਨ ਰੱਖੇ ਗਏ ਅਤੇ ਮਕਾਨਾਂ ਨੂੰ ਸਫੈਦੀ ਕਰਵਾਈ ਗਈ। ਪਿੰਡਾਂ ਅਤੇ ਸ਼ਹਿਰਾਂ ਵਿਚ ਲੋਕਾਂ ਦਾ ਦੂਸਰੀ ਥਾਂ ਜਾਣਾ ਮਨ੍ਹਾਂ ਕਰ ਦਿੱਤਾ ਗਿਆ। ਰੇਲ ਮੁਸਾਫਿਰਾਂ ਦਾ ਰਿਕਾਰਡ ਰੱਖਿਆ ਜਾਂਦਾ ਸੀ ਤੇ ਉਨ੍ਹਾਂ ਦਾ ਕਈ ਥਾਈਂ ਮੁਆਇਨਾ ਹੁੰਦਾ ਸੀ ਕਿਉਂਕਿ ਪਲੇਗ ਬ੍ਰਿਟਿਸ਼ ਸਰਕਾਰ ਦੇ ਆਰਥਿਕ ਆਧਾਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀ ਸੀ ਜੋ ਸਰਕਾਰ ਨੇ ਉਚੇਚੇ ਤਰੀਕੇ ਅਖ਼ਤਿਆਰ ਕਰਦਿਆਂ ਇਸ ਬਿਮਾਰੀ ਨੂੰ ਦੂਰ ਕਰਨ ਲਈ ਆਪਣੇ ਦ੍ਰਿੜ੍ਹ ਇਰਾਦੇ ਦਾ ਪ੍ਰਯੋਗ ਕੀਤਾ ਜਿਸ ਕਾਰਨ ਬਿਮਾਰੀ ਛੇਤੀ ਹੀ ਖਤਮ ਹੋ ਗਈ। ਲੋਕਾਂ ਨੇ ਵੀ ਆਪਣਾ ਬੜਾ ਯੋਗਦਾਨ ਪਾਇਆ।


-ਮੋਬਾਈਲ : 98140-74901, 97798-98282.

ਮਨੁੱਖਤਾ ਦੀ ਨੋਵਲ ਕੋਰੋਨਾ ਵਾਇਰਸ ਨਾਲ ਲੜਾਈ

ਕੋਰੋਨਾ ਵਾਇਰਸ ਮਹਾਂਮਾਰੀ ਫੈਲਣ ਤੋਂ ਪਹਿਲਾਂ ਅੱਜ ਤੱਕ ਮਨੁੱਖ 'ਤੇ ਅਜਿਹੀ ਮਾਰ ਕਦੇ ਨਹੀਂ ਪਈ ਕਿ ਇਕੋ ਸਮੇਂ ਪੂਰਾ ਸੰਸਾਰ ਤਾਲਾਬੰਦੀ ਭਾਵ 'ਲਾਕਡਾਊਨ' ਦੀ ਸਥਿਤੀ ਵਿਚ ਆ ਗਿਆ ਹੋਵੇ। ਇਹ ਇਕ ਜਾਂ ਵੱਧ ਦੇਸ਼ਾਂ ਦਰਮਿਆਨ ਲੜਾਈ ਕਾਰਨ ਨਹੀਂ ਹੋਇਆ ਬਲਕਿ ਇਹ ਤਾਂ ਮਨੁੱਖ ...

ਪੂਰੀ ਖ਼ਬਰ »

ਰੱਬ ਦਾ ਡਾਕਟਰ ਲੀ ਵੇਨਲੀਆਂਗ

ਸੰਸਾਰ ਵਿਚ ਏਸ ਵੇਲੇ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਇਸ ਦੀ ਕੋਈ ਦਵਾਈ ਨਹੀਂ ਹੈ। ਇਹ ਲਾਇਲਾਜ ਵਾਇਰਸ ਚੀਨ ਤੋਂ ਸ਼ੁਰੂ ਹੋ ਕੇ ਦੁਨੀਆ ਦੇ ਕੁੱਲ 195 ਮੁਲਕਾਂ ਵਿਚੋਂ 192 ਮੁਲਕਾਂ ਨੂੰ ਆਪਣੀ ਗ੍ਰਿਫ਼ਤ ਵਿਚ ਲੈ ਚੁੱਕਾ ਹੈ। ਹੁਣ ਤਕ ਇਸ ਵਾਇਰਸ ਦੀ ਲਪੇਟ ਵਿਚ ਦੁਨੀਆ ਦੇ ...

ਪੂਰੀ ਖ਼ਬਰ »

ਮਾਲਥਸ ਦਾ ਭੂਤ ਫਿਰ ਜਾਗ ਪਿਆ

ਚੀਨ ਦੀ ਕੋਰੋਨਾ ਵਾਇਰਸ ਦੀ ਮਹਾਂਮਾਰੀ ਨੇ ਆਲਮੀ ਪੱਧਰ 'ਤੇ ਪੈਰ ਪਸਾਰੇ ਹੋਏ ਹਨ। ਵੁਹਾਨ ਤੋਂ ਸ਼ੁਰੂ ਹੋਈ ਇਹ ਅਲਾਮਤ ਦੁਨੀਆ ਦੇ ਪੌਣੇ ਦੋ ਸੌ ਤੋਂ ਵੱਧ ਦੇਸ਼ਾਂ ਤੱਕ ਪਹੁੰਚ ਚੁੱਕੀ ਹੈ। ਵਿਗਿਆਨ ਵਿਚ ਬਹੁਤ ਤਰੱਕੀ ਕਰ ਚੁੱਕੇ ਦੇਸ਼ ਵੀ ਇਸ ਮਹਾਂਮਾਰੀ 'ਤੇ ਕਾਬੂ ਪਾਉਣ ...

ਪੂਰੀ ਖ਼ਬਰ »

ਅਫ਼ਗਾਨਿਸਤਾਨ ਨੂੰ ਵਿਕਾਸ ਦੀ ਲੀਹੇ ਪਾਉਣ ਵਿਚ ਜ਼ੇਵੀਅਰ ਫਿਲਪ ਰਿਕਾਡੋ ਵੀ ਯਤਨਸ਼ੀਲ ਰਿਹਾ

ਲੀਮਾ, ਪੇਰੂ ਵਿਚ 19 ਜਨਵਰੀ 1920 ਨੂੰ ਜਨਮੇ ਤੇ ਸੰਯੁਕਤ ਰਾਸ਼ਟਰ ਦੇ ਪੰਜਵੇਂ ਸਕੱਤਰ ਜਨਰਲ ਬਣੇ ਫਿਲਪ ਰਿਕਾਡੋ ਨੇ ਇਕ ਵਕੀਲ ਵਜੋਂ ਆਪਣਾ ਜੀਵਨ ਸਫ਼ਰ ਸ਼ੁਰੂ ਕਰ ਕੇ ਇਕ ਸਫਲ ਡਿਪਲੋਮੈਟ ਕਰੀਅਰ ਨਾਲ ਮੁਕੰਮਲ ਕੀਤਾ ਸੀ। ਰਿਕਾਡੋ 1940 ਵਿਚ ਪੇਰੂ ਦੇ ਵਿਦੇਸ਼ੀ ਮਾਮਲਿਆਂ ਦੇ ...

ਪੂਰੀ ਖ਼ਬਰ »

ਪੰਜਾਬੀ ਸਿਨੇਮਾ ਦੇ ਝਰੋਖੇ 'ਚੋਂ

ਅਨੋਖਾ ਅਦਾਕਾਰ : ਖ਼ਰੈਤੀ ਭੈਂਗਾ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ) ਆਪਣੇ ਜ਼ਮਾਨੇ 'ਚ ਖ਼ਰੈਤੀ ਦੀ ਇੰਨੀ ਚੜ੍ਹਤ ਸੀ ਕਿ ਉਸ ਦੇ ਸਾਹਮਣੇ ਵੱਡੇ-ਵੱਡੇ ਨਾਇਕ ਵੀ ਬੌਣੇ ਨਜ਼ਰ ਆਉਂਦੇ ਸਨ। ਇਸ ਸਬੰਧ 'ਚ ਨਿਰਮਾਤਾ-ਨਿਰਦੇਸ਼ਕ ਜੇ. ਓਮ ਪ੍ਰਕਾਸ਼ ਦੀ ਫ਼ਿਲਮ 'ਆਸਰਾ ਪਿਆਰ ਦਾ' ਦਾ ਹਵਾਲਾ ਦੇਣਾ ਇਥੇ ਸ਼ਾਇਦ ...

ਪੂਰੀ ਖ਼ਬਰ »

ਭੁੱਲੀਆਂ ਵਿਸਰੀਆਂ ਯਾਦਾਂ

ਇਹ ਤਸਵੀਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਮੈਂਬਰ ਸ: ਗੁਰਿੰਦਰ ਸਿੰਘ ਸ਼ਾਮਪੁਰਾ ਦੇ ਘਰ ਖ਼ੁਸ਼ੀ ਦੇ ਮੌਕੇ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਸਮੇਂ ਖਿੱਚੀ ਗਈ ਸੀ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਵਿਚ ਹਿੱਸਾ ਲੈਣ ਲਈ ਉਸ ਸਮੇਂ ...

ਪੂਰੀ ਖ਼ਬਰ »

ਭਾਰਤ ਵਿਚ ਕਰਫ਼ਿਊ

24 ਮਾਰਚ ਨੂੰ ਜਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਘੋਸ਼ਣਾ ਕੀਤੀ ਕਿ ਅਗਲੇ 21 ਦਿਨ ਤੱਕ ਸਾਰੇ ਦੇਸ਼ ਵਿਚ ਤਾਲਾਬੰਦੀ/ਕਰਫ਼ਿਊ ਲਾਗੂ ਰਹੇਗਾ ਤਾਂ ਇਹ ਸਪਸ਼ਟ ਹੋ ਗਿਆ ਕਿ ਕੋਰੋਨਾ ਵਾਇਰਸ ਵਿਰੁੱਧ ਸੰਘਰਸ਼ ਸਾਡੀ ਸਭ ਤੋਂ ਲੰਮੀ, ਖ਼ਤਰਨਾਕ ਅਤੇ ਮਨੁੱਖੀ ਗੁਣਾਂ ਦੀ ਪਰਖ ਕਰਨ ...

ਪੂਰੀ ਖ਼ਬਰ »

ਦੋ ਮਿੰਨੀ ਵਿਅੰਗ

ਲੀਡਰਾਂ ਵਾਂਗ... ਇੱਕ ਬੀਬੀ ਦੀਆਂ ਕੰਨਾਂ ਦੀਆਂ ਵਾਲੀਆਂ ਚੋਰੀ ਹੋ ਗਈਆਂ। ਉਸ ਨੇ ਰੱਬ ਦੇ ਘਰ ਡੇਰੇ ਵਿੱਚ ਜਾ ਕੇ ਸੁੱਖ ਸੁੱਖੀ ਜੇਕਰ ਮੇਰੀਆਂ ਵਾਲੀਆਂ ਮਿਲ ਜਾਣ ਤਾਂ ਮੈਂ ਪੰਜ ਰੁਪਏ ਦਾ ਪ੍ਰਸ਼ਾਦ ਚੜ੍ਹਾਵਾਂ। ਜਦੋਂ ਉਸ ਨੇ ਅੱਖਾਂ ਖੋਲ੍ਹੀਆਂ ਤਾਂ ਉਸ ਦੇ ਮੂਹਰੇ ਇੱਕ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX