ਤਾਜਾ ਖ਼ਬਰਾਂ


ਡੀ.ਐਮ.ਆਰ.ਸੀ ਦੇ 20 ਸਟਾਫ਼ ਮੈਂਬਰਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ
. . .  30 minutes ago
ਨਵੀਂ ਦਿੱਲੀ, 5 ਜੂਨ - ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀ.ਐਮ.ਆਰ.ਸੀ) ਦੇ 20 ਸਟਾਫ਼ ਮੈਂਬਰਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਦੀ ਪੁਸ਼ਟੀ ਡੀ.ਐਮ.ਆਰ.ਸੀ...
ਕੋਰੋਨਾ ਕਾਰਨ ਅੰਮ੍ਰਿਤਸਰ 'ਚ 8ਵੀਂ ਮੌਤ
. . .  42 minutes ago
ਅੰਮ੍ਰਿਤਸਰ, 5 ਜੂਨ (ਰੇਸ਼ਮ ਸੰਘ) ਅੰਮ੍ਰਿਤਸਰ ਦੇ ਗੁਰੁ ਨਾਨਕ ਦੇਵ ਹਸਪਤਾਲ 'ਚ ਜੇਰੇ ਇਲਾਜ ਕੋਰੋਨਾ ਪੀੜਤ ਦੀ ਮੌਤ ਹੋ ਗਈ ਹੈ, ਜਿਸ ਨਾਲ ਮਰਨ ਵਾਲ਼ਿਆਂ ਦਾ ਅੰਕੜਾ 8 ਹੋ ਗਿਆ ਹੈ। ਮ੍ਰਿਤਕ ਦੀ ਉਮਰ 60 ਸਾਲ ਦੱਸੀ ਜਾ ਰਹੀ ਹੈ ਜੋ ਖੂਹ ਬੰਬੇ ਵਾਲਾ...
ਮਾਰਕੀਟ ਕਮੇਟੀ ਸੁਨਾਮ ਦੇ ਚੇਅਰਮੈਨ ਮੁਨੀਸ਼ ਸੋਨੀ ਉੱਪਰ ਜਾਨ ਲੇਵਾ ਹਮਲਾ
. . .  49 minutes ago
ਸੁਨਾਮ ਊਧਮ ਸਿੰਘ ਵਾਲਾ, 5 ਜੂਨ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ) - ਬੀਤੀ ਰਾਤ ਕਾਂਗਰਸੀ ਆਗੂ ਅਤੇ ਮਾਰਕੀਟ ਕਮੇਟੀ ਸੁਨਾਮ ਦੇ ਚੇਅਰਮੈਨ ਮੁਨੀਸ਼ ਕੁਮਾਰ ਸੋਨੀ ’ਤੇ ਕੱੁਝ ਅਣਪਛਾਤੇ ਵਿਅਕਤੀਆਂ ਵੱਲੋਂ ਜਾਨ ਲੇਵਾ ਹਮਲਾ ਕਰ ਦੇਣ ਦੀ ਖ਼ਬਰ ਹੈ।ਹਮਲੇ ’ਚ ਚੇਅਰਮੈਨ ਮੁਨੀਸ਼ ਕੁਮਾਰ ਸੋਨੀ ਗੰਭੀਰ ਜ਼ਖਮੀ...
ਕੋਰੋਨਾ ਕਾਰਨ ਤਰਨਤਾਰਨ ਦੇ ਪੱਟੀ 'ਚ ਇੱਕ ਮੌਤ
. . .  1 minute ago
ਪੱਟੀ, 5 ਜੂਨ (ਬੋਨੀ ਕਾਲੇਕੇ, ਅਵਤਾਰ ਸਿੰਘ ਖਹਿਰਾ) - ਪੱਟੀ ਸ਼ਹਿਰ ਦੇ ਵਾਰਡ ਨੰਬਰ 15 ਦੇ ਵਸਨੀਕ ਸਤਨਾਮ ਸਿੰਘ ਕੋਰੋਨਾ ਕਾਰਨ ਬੀਤੀ ਰਾਤ ਹੋਈ ਮੌਤ ਹੋ ਗਈ। ਤਿੰਨ ਦਿਨ ਪਹਿਲਾਂ ਉਸ ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਅੱਜ 10 ਸਵੇਰੇ ਪ੍ਰਸ਼ਾਸਨ ਵੱਲੋਂ ਲਾਹੌਰ ਰੋਡ ਸ਼ਮਸ਼ਾਨ ਘਾਟ ਪੱਟੀ ਵਿਖੇ ਐੱਸ ਡੀ ਐਮ ਰਾਜੇਸ਼ ਕੁਮਾਰ ਦੀ ਅਗਵਾਈ ਹੇਠ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿਚ ਪੀ.ਪੀ.ਈ ਕਿੱਟਾਂ ਪਾ ਕੇ ਸਿਹਤ...
ਸਿੱਧੂ ਮੂਸੇਵਾਲਾ ਮਾਮਲੇ 'ਚ ਸਹਿ-ਦੋਸ਼ੀ ਜੰਗਸ਼ੇਰ ਸਿੰਘ ਨੂੰ ਹਾਈਕੋਰਟ ਤੋਂ ਮਿਲੀ ਰਾਹਤ
. . .  about 1 hour ago
ਚੰਡੀਗੜ੍ਹ, 5 ਜੂਨ (ਸੁਰਜੀਤ ਸੱਤੀ) - ਸਿੱਧੂ ਮੂਸੇਵਾਲਾ ਮਾਮਲੇ 'ਚ ਸਹਿ-ਦੋਸ਼ੀ ਜੰਗਸ਼ੇਰ ਸਿੰਘ ਨੂੰ ਹਾਈਕੋਰਟ ਤੋਂ ਰਾਹਤ ਮਿਲੀ ਹੈ। ਹਾਈਕੋਰਟ ਨੇ ਉਸ ਦੀ ਅਗਾਊਂ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਕਰਦੇ ਹੋਏ ਉਸ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ । ਇਸ ਮਾਮਲੇ ਵਿਚ...
ਪਾਣੀ ਵਾਲੀ ਟੰਕੀ 'ਚੋਂ ਮਿਲੀਆਂ ਰੈਸਟੋਰੈਂਟ 'ਚ ਕੰਮ ਕਰਦੇ ਦੋ ਵਰਕਰਾਂ ਦੀਆਂ ਲਾਸ਼ਾਂ
. . .  about 1 hour ago
ਮੁੰਬਈ, 5 ਜੂਨ - ਮੁੰਬਈ ਦੇ ਮੀਰਾ ਰੋਡ ਇਲਾਕੇ ਵਿਚ ਇੱਕ ਰੈਸਟੋਰੈਂਟ ਵਿਖੇ ਕੰਮ ਕਰਦੇ 2 ਵਰਕਰਾਂ ਦੀਆਂ ਲਾਸ਼ਾਂ ਪਾਣੀ ਵਾਲੀ ਟੰਕੀ 'ਚੋਂ ਮਿਲੀਆਂ ਹਨ। ਪੁਲਿਸ ਵੱਲੋਂ ਇਸ ਦੀ...
ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਕਾਰਨ ਦੇਸ਼ ਭਰ 'ਚ 273 ਮੌਤਾਂ
. . .  about 1 hour ago
ਨਵੀਂ ਦਿੱਲੀ, 5 ਜੂਨ - ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਭਰ 'ਚ ਕੋਰੋਨਾ ਦੇ 9851 ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ 273 ਮੌਤਾਂ ਹੋਈਆਂ ਹਨ। ਦੇਸ਼ ਭਰ 'ਚ ਕੋੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 2,26,770 ਤੇ ਐਕਟਿਵ ਮਾਮਲਿਆਂ ਦੀ ਗਿਣਤੀ...
ਬਠਿੰਡਾ ਜ਼ਿਲ੍ਹੇ 'ਚ ਇਕ 10 ਸਾਲਾ ਬੱਚੇ ਦੀ ਰਿਪੋਰਟ ਪਾਜ਼ੀਟਿਵ
. . .  about 2 hours ago
ਬਠਿੰਡਾ, 5 ਜੂਨ ( ਅੰਮਿ੍ਰਤਪਾਲ ਸਿੰਘ ਵਲਾਣ) - ਬਠਿੰਡਾ ਜ਼ਿਲ੍ਹੇ ਵਿਚ ਅੱਜ ਇਕ 10 ਸਾਲਾ ਬੱਚੇ ਦੀ ਕੋਰੋਨਾ ਸਬੰਧੀ ਰਿਪੋਰਟ ਪਾਜ਼ੀਟਿਵ ਆਈ ਹੈ, ਜੋ ਰਾਮਪੁਰਾ ਦਾ ਰਹਿਣ ਵਾਲਾ ਹੈ। ਹੁਣ ਜ਼ਿਲ੍ਹੇ ਵਿਚ ਕੋਰੋਨਾ ਦੇ ਕੁਲ ਐਕਟਿਵ ਕੇਸ 10 ਹੋ ਗਏ ਹਨ, ਜਦਕਿ ਕੋਰੋਨਾ ਪ੍ਰਭਾਵਿਤਾਂ...
ਕਰਨਾਟਕ ਤੇ ਝਾਰਖੰਡ 'ਚ ਆਇਆ ਭੁਚਾਲ
. . .  about 2 hours ago
ਬੈਂਗਲੁਰੂ/ਰਾਂਚੀ, 5 ਜੂਨ - ਕਰਨਾਟਕ ਦੇ ਹੰਪੀ 'ਚ ਅੱਜ ਸਵੇਰੇ 6.55 ਵਜੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਚ ਭੁਚਾਲ ਦੀ ਤੀਬਰਤਾ 4.0 ਸੀ। ਇਸੇ ਤਰਾਂ ਝਾਰਖੰਡ ਜਮਸ਼ੇਦਪੁਰ ਵਿਖੇ ਵੀ ਅੱਜ ਸਵੇਰੇ ਭੁਚਾਲ ਦੇ ਝਟਕੇ ਮਹਿਸੂਸ...
ਮੁੱਠਭੇੜ 'ਚ ਇੱਕ ਅੱਤਵਾਦੀ ਢੇਰ
. . .  about 2 hours ago
ਸ੍ਰੀਨਗਰ, 5 ਜੂਨ - ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿਚ ਸੁਰੱਖਿਆ ਬਲਾਂ ਨੇ ਮੁੱਠਭੇੜ ਦੌਰਾਨ ਇੱਕ ਅੱਤਵਾਦੀ ਨੂੰ ਢੇਰ ਕਰ ਦਿੱਤਾ। ਸੁਰੱਖਿਆ ਬਲਾਂ ਨੇ ਪੂਰਾ ਇਲਾਕਾ ਸੀਲ ਕਰ ਦਿੱਤਾ ਹੈ ਤੇ ਸਰਚ...
ਪਠਾਨਕੋਟ ਦੇ 116 ਲੋਕਾਂ ਦੀ ਰਿਪੋਰਟ ਨੈਗੇਟਿਵ
. . .  about 2 hours ago
ਪਠਾਨਕੋਟ, 5 ਜੂਨ ( ਆਰ. ਸਿੰਘ ) - ਕੋਰੋਨਾ ਵਾਇਰਸ ਦੇ ਚੱਲਦਿਆਂ ਸਿਵਲ ਹਸਪਤਾਲ ਪਠਾਨਕੋਟ ਵੱਲੋਂ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੇ ਸੰਪਰਕ ਵਿਚ ਆਏ ਲੋਕਾਂ ਦੇ ਸੈਂਪਲ ਅੰਮਿ੍ਰਤਸਰ ਭੇਜੇ ਗਏ ਸਨ। ਉਨ੍ਹਾਂ ਵਿਚੋਂ ਅੱਜ ਸਵੇਰੇ 116 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਇਸ ਕਰ ਕੇ ਲੋਕਾਂ ਨੂੰ ਭਾਰੀ ਰਾਹਤ ਮਿਲੀ...
ਟਰੰਪ ਨੇ ਅਮਰੀਕੀ ਬੰਧਕ ਛੱਡਣ ਲਈ ਈਰਾਨ ਦਾ ਕੀਤਾ ਧੰਨਵਾਦ
. . .  about 3 hours ago
ਵਾਸ਼ਿੰਗਟਨ, 5 ਜੂਨ - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਦਾ ਅਮਰੀਕੀ ਬੰਧਕ ਛੱਡਣ ਲਈ ਧੰਨਵਾਦ ਕੀਤਾ ਤੇ ਕਿਹਾ ਕਿ ਅਮਰੀਕਾ ਦਾ ਈਰਾਨ ਨਾਲ...
ਵਿਅਕਤੀ ਨੇ ਸ਼ੱਕੀ ਹਾਲਾਤਾਂ ਵਿਚ ਲਿਆ ਫਾਹਾ, ਮੌਤ
. . .  about 3 hours ago
ਗੋਨਿਆਣਾ (ਬਠਿੰਡਾ), 5 ਜੂਨ (ਲਛਮਣ ਦਾਸ ਗਰਗ) - ਬਠਿੰਡਾ-ਸ਼੍ਰੀ ਅੰਮਿ੍ਰਤਸਰ ਸਾਹਿਬ ਨੈਸ਼ਨਲ ਹਾਈਵੇ-54 ’ਤੇ ਪੈਂਦੇ ਪਿੰਡ ਬਲਾਹੜ੍ਹ ਵਿੰਝੂ ਦੇ ਸ਼ਮਸ਼ਾਨਘਾਟ ਵਿਚ ਬੀਤੀ ਰਾਤ ਇਕ ਵਿਅਕਤੀ ਨੇ ਸ਼ੱਕੀ ਹਾਲਾਤਾਂ ਵਿਚ ਦਰਖਤ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮਿ੍ਰਤਕ ਦੀ ਪਹਿਚਾਣ...
ਚੰਡੀਗੜ੍ਹ 'ਚ 10 ਸਾਲਾ ਬੱਚੇ ਤੇ 3 ਸਾਲਾ ਬੱਚੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ
. . .  about 3 hours ago
ਚੰਡੀਗੜ੍ਹ, 5 ਜੂਨ (ਮਨਜੋਤ) - ਚµਡੀਗੜ੍ਹ ਦੇ ਬਾਪੂ ਧਾਮ ਕਲੋਨੀ 'ਚ ਰਹਿਣ ਵਾਲੇ 10 ਸਾਲਾ ਬੱਚੇ ਤੇ 3 ਸਾਲਾ ਬੱਚੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਨਾਲ ਚੰਡੀਗੜ੍ਹ 'ਚ ਹੁਣ ਕੋਰੋਨਾ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ 304 ਹੋ ਗਈ...
ਬੇਕਰੀ ਦੀ ਦੁਕਾਨ ਨੂੰ ਲੱਗੀ ਅੱਗ 'ਚ ਲੱਖਾਂ ਦਾ ਨੁਕਸਾਨ
. . .  about 3 hours ago
ਲੋਹੀਆਂ ਖ਼ਾਸ, 5 ਜੂਨ (ਗੁਰਪਾਲ ਸਿੰਘ ਸ਼ਤਾਬਗੜ੍ਹ) - ਮੇਨ ਰੋਡ 'ਤੇ ਪੈਂਦੀ ਬੇਕਰੀ ਦੀ ਦੁਕਾਨ 'ਚ ਬੀਤੀ ਦੇਰ ਰਾਤ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਸਮਾਚਾਰ ਹੈ। ਇਸ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਦੇ ਜਵਾਨਾਂ ਨੇ ਜਿੰਦਰੇ ਤੋੜ ਕੇ ਬੜੀ ਮਿਹਨਤ ਤੋਂ ਬਾਅਦ ਅੱਗ ਉੱਪਰ ਕਾਬੂ ਪਾਇਆ। ਓਧਰ ਅੱਗ...
ਅੱਜ ਦਾ ਵਿਚਾਰ
. . .  about 4 hours ago
ਮਾਲ, ਹੋਟਲ ਤੇ ਰੈਸਟੋਰੈਂਟ ਨੂੰ ਲੈ ਕੇ ਸਰਕਾਰ ਵਲੋਂ ਦਿਸ਼ਾ ਨਿਰਦੇਸ਼ ਜਾਰੀ
. . .  1 day ago
ਨਵੀਂ ਦਿੱਲੀ, 4 ਜੂਨ - ਕੇਂਦਰ ਸਰਕਾਰ ਨੇ ਹੋਟਲ, ਰੈਸਟੋਰੈਂਟ, ਮਾਲ ਤੇ ਦਫਤਰਾਂ ਨੂੰ ਲੈ ਕੇ ਨਵੇਂ ਸਿਰੇ ਤੋਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਲਾਕਡਾਊਨ ਵਿਚ ਛੁੱਟ ਮਿਲਣ ਤੋਂ ਬਾਅਦ ਜਿਵੇਂ ਜਿਵੇਂ ਹੋਟਲ, ਰੈਸਟੋਰੈਂਟ, ਮਾਲ ਖੁੱਲ ਰਹੇ ਹਨ ਤੇ ਦਫਤਰਾਂ ਵਿਚ ਕੰਮਕਾਜ ਸ਼ੁਰੂ ਹੋ ਰਿਹਾ ਹੈ। ਜਿਸ ਨੂੰ ਲੈ ਕੇ ਸਿਹਤ ਮੰਤਰਾਲਾ...
ਕਰੋਨਾ ਪਾਜ਼ੀਟਿਵ ਦਾ ਪਤਾ ਲੱਗਦਿਆਂ ਮਰੀਜ ਲੁਕਿਆ
. . .  1 day ago
ਬੱਚੀਵਿੰਡ , 4 ਜੂਨ ( ਬਲਦੇਵ ਸਿੰਘ ਕੰਬੋ)- ਬੱਚੀਵਿੰਡ ਤੋਂ 4 ਕਿਲੋਮੀਟਰ ਦੂਰ ਪਿੰਡ ਸਾਰੰਗੜਾ ਦੀ ਸੁਮਨ ਕੌਰ( 20) ਪਤਨੀ ਸੁਰਜੀਤ੍ ਮਰੀਜ ਨੂੰ ਪਤਾ ਲੱਗਾ ਕੇ ਉਸ ਦੀ ਰਿਪੋਰਟ ਕਰੋਨਾ ਪਾਜ਼ੀਟਿਵ ਆਈ ਹੋ ਤਾਂ ਉਹ ਪ੍ਰਵਾਰ ਸਮੇਤ ਘਰ ਛੱਡ ਕੇ ਲੁਕ ਗਏ ਹੈ। ਖਬਰ ਲਿਖੇ ਜਾਣ ਤੱਕ ਪਿੰਡ ਵਿੱਚ ਮੁਨਾਦੀ ਕਰਵਾ ਦਿੱਤੀ...
ਪਲੇਸ ਆਫ ਸੇਫਟੀ ਮਧੁਬਨ ਵਿੱਖੇ 16 ਸਾਲਾਂ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
. . .  1 day ago
ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਅਗਵਾ ਵਿਅਕਤੀ ਬਰਾਮਦ
. . .  1 day ago
ਰਾਜਪੁਰਾ 4 ਜੂਨ (ਰਣਜੀਤ ਸਿੰਘ) - ਅੱਜ ਦੇਰ ਸ਼ਾਮ ਪੁਲਿਸ ਨੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਅਗਵਾ ਕੀਤਾ ਵਿਅਕਤੀ ਸ਼ੈਲਰ ਬਣਾਉਣ ਵਾਲੀ ਫੈਕਟਰੀ ਵਿੱਚੋਂ ਬਰਾਮਦ ਕਰ ਲਿਆ ਹੈ ।ਪੁਲਿਸ ਨੇ ਮੌਕੇ ਤੋਂ ਦੋ ਅਗਵਾਕਾਰਾਂ ਨੂੰ ਵੀ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।ਪੁਲਿਸ ਸ਼ੈਲਰ ਮਾਲਕ ਦੀ...
ਮਲੋਟ ਵਿਚ ਇਕ ਹੋਰ ਔਰਤ ਦੀ ਕੋਰੋਨਾ ਰਿਪੋਰਟ ਪਾਜੀਟਿਵ ਆਈ
. . .  1 day ago
ਮਲੋਟ, 4 ਜੂਨ (ਰਣਜੀਤ ਸਿੰਘ ਪਾਟਿਲ)- ਮਲੋਟ ਦੇ ਸਰਾਭਾ ਨਗਰ ਵਿਚ ਇਕ ਹੋਰ 27 ਸਾਲਾ ਔਰਤ ਕੋਰੋਨਾ ਰਿਪੋਰਟ ਪਾਜੀਟਿਵ ਆਈ ਹੈ। ਸਿਵਲ ਸਰਜਨ ਡਾ ਹਰੀ ਨਰਾਇਣ ਸਿੰਘ ਨੇ ਦੱਸਿਆ ਕਿ ਇਸ ਕੋਰੋਨਾ ਪਾਜੀਟਿਵ ਲੜਕੀ ਦੀ ਟਰੈਵਲ ਹਿਸਟਰੀ ਹੈ ਅਤੇ ਇਸ ਸਬੰਧੀ ਵੇਰਵੇ ਇਕੱਤਰ ਕੀਤੇ ਜਾਣ ਤੋਂ...
ਲੁਧਿਆਣਾ ਵਿੱਚ ਕੋਰੋਨਾ ਪਾਜ਼ਿਟਿਵ ਆਉਣ ਵਾਲੇ ਡਾਕਟਰ ਪਤੀ ਪਤਨੀ ਦੇ ਖੰਨਾ ਸਥਿੱਤ ਡਾਕਟਰ ਪਿਤਾ, ਮਾਂ, ਨੌਕਰਾਣੀ ਤੇ ਡਰਾਈਵਰ ਕੋਰੋਨਾ ਪਾਜ਼ਿਟਿਵ ਆਏ
. . .  1 day ago
7 ਨਗਰ ਕੌਸਲਾਂ ਦੇ ਕਾਰਜ ਸਾਧਕ ਅਫਸਰ ਇਧਰੋੋ ਉਧਰ
. . .  1 day ago
ਨਾਭਾ ਵਿਖੇ ਚੇਨਈ ਤੋਂ ਆਏ ਨੌਜਵਾਨ ਦੀ ਰਿਪੋਰਟ ਆਈ ਪਾਜ਼ੀਟਿਵ
. . .  1 day ago
ਨਾਭਾ, 4 ਜੂਨ (ਅਮਨਦੀਪ ਸਿੰਘ ਲਵਲੀ) - ਸ਼ਹਿਰ ਨਾਭਾ ਦੇ ਸਰਕਾਰੀ ਹਸਪਤਾਲ ਦੇ ਨਜ਼ਦੀਕ ਮੁਹੱਲਾ ਕਰਤਾਰਪੁਰਾ ਵਿਖੇ ਇੱਕ ਨੌਜਵਾਨ ਦੀ ਰਿਪੋਰਟ ਕਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਜੋ ਕਿ ਪਿਛਲੇ ਦਿਨੀਂ ਚੇਨਈ ਤੋਂ ਨਾਭਾ ਵਿਖੇ ਆਇਆ ਸੀ। ਨਾਇਬ ਤਹਿਸੀਲਦਾਰ ਕਰਮਜੀਤ ਸਿੰਘ ਖੱਟੜਾ ਦੀ ਅਗਵਾਈ...
ਲੁਧਿਆਣਾ ਵਿੱਚ ਅੱਜ 23 ਮਰੀਜ ਸਾਹਮਣੇ ਆਏ
. . .  1 day ago
ਲੁਧਿਆਣਾ, 4 ਜੂਨ (ਸਲੇਮਪੁਰੀ) - ਲੁਧਿਆਣਾ ਵਿਚ ਅੱਜ ਸ਼ਾਮ ਵੇਲੇ 16 ਹੋਰ ਮਰੀਜ਼ ਸਾਹਮਣੇ ਆਏ ਹਨ। ਸਿਵਲ ਸਰਜਨ ਡਾ ਰਾਜੇਸ਼ ਬੱਗਾ ਨੇ ਦੱਸਿਆ ਕਿ ਲੁਧਿਆਣਾ ਵਿਚ ਕੋਰੋਨਾ ਵਾਇਰਸ ਤੋਂ ਪੀੜ੍ਹਤ ਸ਼ਾਮ ਵੇਲੇ 16 ਹੋਰ ਮਰੀਜ਼ ਸਾਹਮਣੇ ਆਏ ਹਨ ਜਦ ਕਿ ਸਵੇਰੇ 7 ਮਰੀਜਾਂ ਵਿਚ ਕੋਰੋਨਾ ਪਾਏ ਜਾਣ ਦੀ ਰਿਪੋਰਟ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 26 ਚੇਤ ਸੰਮਤ 552
ਿਵਚਾਰ ਪ੍ਰਵਾਹ: ਕੁਦਰਤ ਦੇ ਹੁਕਮ ਦੀ ਪਾਲਣਾ ਕਰਨੀ ਪੈਂਦੀ ਹੈ। -ਬੇਕਨ

ਪਹਿਲਾ ਸਫ਼ਾ

ਪੰਜਾਬ 'ਚ ਤੇਜ਼ੀ ਨਾਲ ਵਧਣ ਲੱਗੇ ਮਾਮਲੇ-ਇਕੋ ਦਿਨ 19 ਕੇਸ ਆਏ ਸਾਹਮਣੇ

* ਪੀੜਤਾਂ ਦੀ ਗਿਣਤੀ 99 ਹੋਈ * 10 ਮਰੀਜ਼ ਸਿਹਤਯਾਬ ਵੀ ਹੋਏ

ਚੰਡੀਗੜ੍ਹ, 7 ਅਪ੍ਰੈਲ (ਵਿਕਰਮਜੀਤ ਸਿੰਘ ਮਾਨ)-ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਵਧਦਾ ਜਾ ਰਿਹਾ ਹੈ। ਵੱਖ-ਵੱਖ ਸ਼ਹਿਰਾਂ 'ਚ ਪਾਜ਼ੀਟਿਵ ਕੇਸਾਂ ਦੇ ਅੰਕੜੇ ਤੇਜ਼ੀ ਨਾਲ ਵਧਣ ਲੱਗੇ ਹਨ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਸੂਬੇ 'ਚ ਪੀੜਤ ਮਰੀਜ਼ਾਂ ਦੀ ਗਿਣਤੀ 99 'ਤੇ ਜਾ ਪੁੱਜੀ ਹੈ। ਇੱਥੇ ਰਾਹਤ ਦੀ ਖ਼ਬਰ ਇਹ ਵੀ ਹੈ ਕਿ ਕੋਰੋਨਾ ਨਾਲ ਪੀੜਤ 10 ਹੋਰ ਮਰੀਜ਼ ਸਿਹਤਯਾਬ ਹੋ ਗਏ ਹਨ। ਇਸ ਖ਼ਤਰਨਾਕ ਵਾਇਰਸ ਨਾਲ ਪੀੜਤ ਹੋਣ ਮਗਰੋਂ ਠੀਕ ਹੋਣ ਵਾਲਿਆਂ ਦੀ ਗਿਣਤੀ ਵੀ 14 ਹੋ ਗਈ ਹੈ। ਪਾਜ਼ੀਟਿਵ ਕੇਸਾਂ 'ਚ ਬੀਤੇ ਕੱਲ੍ਹ ਵੀ ਵੱਡਾ ਵਾਧਾ ਦਰਜ ਕੀਤਾ ਗਿਆ ਸੀ ਅਤੇ ਅੱਜ ਫਿਰ ਇਸ ਗਿਣਤੀ 'ਚ ਕਾਫ਼ੀ ਇਜ਼ਾਫਾ ਹੋ ਗਿਆ, ਜਿਸ ਦੇ ਚਲਦੇ ਸਿਹਤ ਵਿਭਾਗ ਹੋਰ ਵੀ ਚੌਕਸ ਹੋ ਗਿਆ ਹੈ। ਮੰਗਲਵਾਰ ਨੂੰ ਸੂਬੇ 'ਚ 19 ਹੋਰ ਨਵੇਂ ਕੇਸ ਆ ਗਏ ਹਨ ਅਤੇ ਨਵੇਂ ਕੇਸਾਂ ਮਗਰੋਂ ਪਾਜ਼ੀਟਿਵ ਮਾਮਲਿਆਂ 'ਚ ਜ਼ਿਲ੍ਹਾ ਮੁਹਾਲੀ ਸਭ ਤੋਂ ਮੂਹਰੇ ਆ ਗਿਆ ਹੈ, ਜਦ ਕਿ ਇਸ ਤੋਂ ਪਹਿਲਾਂ ਨਵਾਂਸ਼ਹਿਰ 'ਚ ਸਭ ਤੋਂ ਜ਼ਿਆਦਾ ਕੇਸ ਸਾਹਮਣੇ ਆਏ ਸਨ। ਹੁਣ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਦੇ ਆਪਣੇ ਹਲਕੇ 'ਚ ਪੀੜਤਾਂ ਦੀ ਗਿਣਤੀ ਵੱਧ ਕੇ 26 ਹੋ ਗਈ ਹੈ, ਜਦ ਕਿ ਨਵਾਂਸ਼ਹਿਰ ਵਿਚ ਇਹ ਗਿਣਤੀ 19 ਹੈ ਅਤੇ ਅੱਜ ਇੱਥੋਂ ਹੋਰ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ। ਹੁਣ ਤਕ ਅੰਮ੍ਰਿਤਸਰ 'ਚ 10, ਹੁਸ਼ਿਆਰਪੁਰ ਵਿਚ 7, ਪਠਾਨਕੋਟ 'ਚ 7, ਜਲੰਧਰ 'ਚ 6, ਲੁਧਿਆਣਾ 'ਚ 6, ਮਾਨਸਾ 'ਚ 5, ਮੋਗਾ 'ਚ 4, ਰੋਪੜ 'ਚ 3, ਫ਼ਤਹਿਗੜ੍ਹ ਸਾਹਿਬ 'ਚ 2, ਪਟਿਆਲਾ 'ਚ 1, ਫ਼ਰੀਦਕੋਟ 'ਚ 1, ਬਰਨਾਲਾ 'ਚ 1 ਅਤੇ ਕਪੂਰਥਲਾ 'ਚ ਵੀ 1 ਮਾਮਲਾ ਸਾਹਮਣਾ ਆ ਚੁੱਕਿਆ ਹੈ। ਸਰਕਾਰ ਤੋਂ ਮਿਲੇ ਵੇਰਵਿਆਂ ਅਨੁਸਾਰ ਹੁਣ ਤੱਕ ਸ਼ੱਕੀ ਕੇਸਾਂ ਦੀ ਗਿਣਤੀ 2559 ਦਰਜ ਕੀਤੀ ਗਈ ਹੈ ਜਿਨ੍ਹਾਂ ਸਾਰਿਆਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ। ਇਨ੍ਹਾਂ 'ਚੋਂ 2204 ਦੇ ਜਾਂਚ ਸੈਂਪਲ ਨੈਗੇਟਿਵ ਆਏ ਹਨ ਜਦਕਿ 256 ਦੇ ਸੈਂਪਲਾਂ ਦੀ ਜਾਂਚ ਰਿਪੋਰਟ ਆਉਣੀ ਅਜੇ ਬਾਕੀ ਹੈ। ਦੱਸਣਯੋਗ ਹੈ ਕਿ ਇਸ ਵਾਇਰਸ ਨਾਲ ਪੀੜਤ ਹੋਏ 8 ਲੋਕਾਂ ਦੀ ਸੂਬੇ 'ਚ ਮੌਤ ਵੀ ਹੋ ਚੁੱਕੀ ਹੈ।
ਸਿਹਤਯਾਬ ਹੋਣ ਵਾਲੇ ਦਲਜਿੰਦਰ ਸਿੰਘ ਦੇ ਕੁਝ ਬੋਲ....
ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਪਿੰਡ ਲਧਾਣਾ ਝਿੱਕਾ ਦੇ ਦਲਜਿੰਦਰ ਸਿੰਘ (60) ਦਾ ਟੈਸਟ ਪਾਜ਼ੀਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਨਵਾਂਸ਼ਹਿਰ ਦੇ ਸਰਕਾਰੀ ਹਸਪਤਾਲ 'ਚ ਇਕਾਂਤਵਾਸ 'ਚ ਰੱਖਿਆ ਗਿਆ ਸੀ। ਡਾਕਟਰਾਂ ਤੇ ਹੋਰ ਸਟਾਫ਼ ਦੀ ਨਿਰੰਤਰ ਦੇਖਭਾਲ ਸਦਕਾ ਦਲਜਿੰਦਰ ਸਿੰਘ ਦੇ 4 ਤੇ 5 ਅਪ੍ਰੈਲ ਨੂੰ ਕੀਤੇ ਗਏ ਟੈਸਟ ਨੈਗੇਟਿਵ ਆਏ ਹਨ। ਸਿਹਤਯਾਬ ਹੋਣ ਤੋਂ ਬਾਅਦ ਦਲਜਿੰਦਰ ਸਿੰਘ ਨੇ ਆਪਣੇ ਘਰ ਜਾਣ ਤੋਂ ਪਹਿਲਾਂ ਸੰਦੇਸ਼ 'ਚ ਕਿਹਾ ਕਿ ਇਸ ਰੋਗ ਨੂੰ ਭਜਾਉਣ ਦਾ ਸਭ ਤੋਂ ਕਾਰਗਰ ਹਥਿਆਰ ਇਹੀ ਹੈ ਕਿ ਹੌਸਲਾ ਰੱਖੋਂ, ਆਪਣੇ ਘਰਾਂ ਤੋਂ ਬਾਹਰ ਨਾ ਨਿਕਲੋ ਅਤੇ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਹਦਾਇਤਾਂ ਦਾ ਵੱਧ ਤੋਂ ਵੱਧ ਸਹਿਯੋਗ ਕਰੋ।

ਮਰਕਜ਼ 'ਚ ਭਾਗ ਲੈਣ ਵਾਲੇ ਸਾਹਮਣੇ ਆਉਣ ਜਾਂ ਅਪਰਾਧਿਕ ਮੁਕੱਦਮੇ ਲਈ ਤਿਆਰ ਰਹਿਣ

ਚੰਡੀਗੜ੍ਹ, 7 ਅਪ੍ਰੈਲ (ਅਜੀਤ ਬਿਊਰੋ)-ਪੰਜਾਬ ਸਿਹਤ ਵਿਭਾਗ ਨੇ ਅੱਜ ਦਿੱਲੀ ਨਿਜ਼ਾਮੂਦੀਨ ਮਰਕਜ਼ ਵਿਖੇ ਤਬਲੀਗੀ ਜਮਾਤ ਸੰਮੇਲਨ 'ਚ ਭਾਗ ਲੈਣ ਵਾਲੇ ਲੋਕਾਂ, ਜੋ ਸੂਬੇ 'ਚ ਲੁਕੇ ਹੋਏ ਹਨ, ਨੂੰ 24 ਘੰਟਿਆਂ ਦੀ ਆਖ਼ਰੀ ਮੁਹਲਤ ਦਿੰਦਿਆਂ ਕਿਹਾ ਹੈ ਕਿ ਉਹ ਆਪਣੇ ਨੇੜਲੇ ਥਾਣੇ 'ਚ ਰਿਪੋਰਟ ਕਰਨ ਜਾਂ ਫਿਰ ਅਪਰਾਧਿਕ ਮੁਕੱਦਮੇ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ। ਇਹ ਜਾਣਕਾਰੀ ਦਿੰਦਿਆਂ ਸਿਹਤ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਉਹ ਸਾਰੇ ਵਿਅਕਤੀ ਜਿਹੜੇ ਨਿਜ਼ਾਮੂਦੀਨ ਮਰਕਜ਼ ਵਿਖੇ ਸ਼ਾਮਿਲ ਹੋਏ ਸਨ ਅਤੇ ਇਸ ਵੇਲੇ ਪੰਜਾਬ 'ਚ ਛੁਪੇ ਹੋਏ ਹਨ, ਨੂੰ ਸਾਹਮਣੇ ਆਉਣਾ ਚਾਹੀਦਾ ਹੈ ਅਤੇ ਅਗਲੇ 24 ਘੰਟਿਆਂ 'ਚ ਕੋਵਿਡ-19 ਦੀ ਸਕਰੀਨਿੰਗ ਲਈ ਪੇਸ਼ ਹੋਣਾ ਪਵੇਗਾ। ਨਿਜ਼ਾਮੂਦੀਨ ਤੋਂ ਪੰਜਾਬ ਪਹੁੰਚਣ ਵਾਲੇ ਤਕਰੀਬਨ 467 ਤਬਲੀਗੀ ਜਮਾਤ 'ਚ ਭਾਗ ਲੈਣ ਵਾਲਿਆਂ 'ਚੋਂ ਪੁਲਿਸ ਨੇ ਹੁਣ ਤੱਕ 445 ਕਾਰਕੁੰਨਾਂ ਦਾ ਪਤਾ ਲਗਾਇਆ ਸੀ, ਅਤੇ 22 ਹੋਰਨਾਂ ਦੀ ਭਾਲ ਜਾਰੀ ਹੈ। ਬੁਲਾਰੇ ਨੇ ਦੱਸਿਆ ਕਿ ਇਨ੍ਹਾਂ 'ਚੋਂ 350 ਦੇ ਸੈਂਪਲ ਟੈਸਟ ਕੀਤੇ ਗਏ ਸਨ ਅਤੇ ਇਨ੍ਹਾਂ 'ਚੋਂ 12 ਪਾਜ਼ੀਟਿਵ ਅਤੇ 111 ਨੈਗੇਟਿਵ ਪਾਏ ਗਏ ਸਨ ਤੇ ਬਾਕੀ 227 ਦੇ ਨਤੀਜਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਇਸ ਮੁੱਦੇ ਦੀ ਸੰਵੇਦਨਸ਼ੀਲਤਾ ਦੇ ਮੱਦੇਨਜ਼ਰ ਤਬਲੀਗੀ ਜਮਾਤ 'ਚ ਹਿੱਸਾ ਲੈਣ ਵਾਲੇ ਬਾਕੀ ਵਿਅਕਤੀਆਂ ਨੂੰ ਦੇਸ਼ 'ਚੋਂ ਇਸ ਬਿਮਾਰੀ ਦੇ ਖ਼ਾਤਮੇ ਲਈ ਟੈਸਟ ਕਰਵਾਉਣ ਲਈ ਬਾਹਰ ਆਉਣ ਅਤੇ ਪੰਜਾਬ ਸਰਕਾਰ ਨੂੰ ਸਹਿਯੋਗ ਦੇਣ ਲਈ ਕਿਹਾ ਗਿਆ ਹੈ। ਬੁਲਾਰੇ ਨੇ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਤਬਲੀਗੀ ਜਮਾਤ ਦਾ ਮਰਕਜ਼ ਕੋਵਿਡ-19 ਪਾਜ਼ੀਟਿਵ ਮਰੀਜ਼ਾਂ ਦੇ ਹਾਟਸਪਾਟ ਵਜੋਂ ਸਾਹਮਣੇ ਆਇਆ ਸੀ।

ਸੁਜਾਨਪੁਰ 'ਚ ਇਕੋ ਪਰਿਵਾਰ ਦੇ 6 ਜੀਅ ਲਪੇਟ ਵਿਚ

ਪਠਾਨਕੋਟ/ਸੁਜਾਨਪੁਰ, 7 ਅਪ੍ਰੈਲ (ਸੰਧੂ/ਜਗਦੀਪ ਸਿੰਘ)-ਸੁਜਾਨਪੁਰ ਵਿਖੇ ਬੀਤੇ ਦਿਨੀਂ ਕੋਰੋਨਾ ਵਾਇਰਸ ਨਾਲ ਮਰੀ 72 ਸਾਲ ਦੀ ਔਰਤ ਰਾਜ ਰਾਣੀ ਦੇ 6 ਪਰਿਵਾਰਕ ਮੈਂਬਰਾਂ ਦੀ ਰਿਪੋਰਟ ਵੀ ਪਾਜ਼ੀਟਿਵ ਆਈ ਹੈ। ਜਿਸ 'ਚ ਉਸ ਦਾ ਪਤੀ ਵੀ ਸ਼ਾਮਿਲ ਹੈ। ਪਰਿਵਾਰ ਦੇ ਕਰੀਬ 5-6 ਮੈਂਬਰਾਂ ਦੇ ਟੈੱਸਟ ਰੀਸੈਂਪਲਿੰਗ ਲਈ ਭੇਜੇ ਗਏ ਸਨ। ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦੱਸਿਆ ਕਿ ਪਾਜ਼ੀਟਿਵ ਆਉਣ ਵਾਲਿਆਂ 'ਚ ਔਰਤ ਦਾ ਪਤੀ, ਪੋਤਰਾ, ਦੋ ਨੂੰਹਾਂ, ਪੋਤਰੇ ਦੀ ਸੱਸ ਤੇ ਪੁੱਤਰ ਸ਼ਾਮਿਲ ਹਨ। ਜਾਣਕਾਰੀ ਮੁਤਾਬਿਕ ਮ੍ਰਿਤਕਾ ਦੇ ਪਤੀ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਬਣਾਏ ਗਏ ਵੱਖਰੇ ਵਾਰਡ 'ਚ ਰੱਖਿਆ ਗਿਆ ਹੈ ਤੇ ਬਾਕੀ ਪਰਿਵਾਰਕ ਮੈਂਬਰਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਚਿੰਤਪੂਰਨੀ ਹਸਪਤਾਲ ਵਿਖੇ ਬਣਾਏ ਆਈਸੋਲੇਟ ਹਸਪਤਾਲ 'ਚ ਰੱਖਿਆ ਗਿਆ ਹੈ। ਜਾਣਕਾਰੀ ਮੁਤਾਬਿਕ 5 ਪਰਿਵਾਰਕ ਮੈਂਬਰਾਂ ਨੂੰ ਵੀ ਸਿਵਲ ਹਸਪਤਾਲ ਪਠਾਨਕੋਟ ਵਿਖੇ ਬਣਾਏ ਗਏ ਵੱਖਰੇ ਵਾਰਡ 'ਚ ਲਿਆ ਕੇ ਇਲਾਜ ਕੀਤਾ ਜਾਵੇਗਾ। ਫ਼ਿਲਹਾਲ ਅੱਜ ਤੱਕ ਇਸ ਪਰਿਵਾਰ ਅਤੇ ਇਸ ਨਾਲ ਸੰਪਰਕ 'ਚ ਆਏ ਕਰੀਬ 52 ਲੋਕਾਂ ਦੇ ਸੈਂਪਲ ਟੈਸਟ ਲਈ ਭੇਜੇ ਜਾ ਚੁੱਕੇ ਹਨ।

ਮੁਹਾਲੀ 'ਚ 7 ਹੋਰ ਪੀੜਤ

ਐੱਸ. ਏ. ਐੱਸ. ਨਗਰ, 7 ਅਪ੍ਰੈਲ (ਕੇ. ਐੱਸ. ਰਾਣਾ)-ਮੁਹਾਲੀ ਜ਼ਿਲ੍ਹੇ ਦੇ ਡੇਰਾਬੱਸੀ ਨੇੜਲੇ ਪਿੰਡ ਜਵਾਹਰਪੁਰ ਵਿਖੇ ਕੋਰੋਨਾ ਵਾਇਰਸ ਦੇ ਹੋਰ ਸੱਤ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਡਿਪਟੀ ਕਮਿਸ਼ਨਰ ਮੁਹਾਲੀ ਗਿਰੀਸ਼ ਦਿਆਲਨ ਤੇ ਸਿਵਲ ਸਰਜਨ ਮੁਹਾਲੀ ਡਾ. ਮਨਜੀਤ ਸਿੰਘ ਵਲੋਂ ਹੋਰਨਾਂ ਉੱਚ ਅਧਿਕਾਰੀਆਂ ਸਮੇਤ ਪਿੰਡ ਜਵਾਹਰਪੁਰ ਵਿਖੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ। ਜ਼ਿਲ੍ਹਾ ਮੁਹਾਲੀ 'ਚ ਕੋਰੋਨਾ ਵਾਇਰਸ ਦੇ 7 ਹੋਰ ਨਵੇਂ ਮਾਮਲੇ ਸਾਹਮਣੇ ਆਉਣ ਕਾਰਨ ਇੱਥੇ ਪੀੜਤਾਂ ਦੀ ਗਿਣਤੀ ਕੁੱਲ 26 ਹੋ ਗਈ ਹੈ।

ਮੋਗਾ ਜ਼ਿਲ੍ਹੇ 'ਚ 4 ਵਿਅਕਤੀਆਂ ਦੀ ਰਿਪੋਰਟ ਪਾਜ਼ੀਟਿਵ

ਮੋਗਾ, 7 ਅਪ੍ਰੈਲ (ਗੁਰਤੇਜ ਸਿੰਘ/ਸੁਰਿੰਦਰਪਾਲ ਸਿੰਘ)-ਮੋਗਾ ਜ਼ਿਲ੍ਹੇ 'ਚ ਤਬਲੀਗ਼ੀ ਜਮਾਤ ਨਾਲ ਸਬੰਧਿਤ 13 'ਚੋਂ 4 ਵਿਅਕਤੀਆਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ ਜਦਕਿ 9 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ। ਮੁਸਲਿਮ ਭਾਈਚਾਰੇ ਦੇ ਲੋਕ ਪਿੰਡ ਸੁਖਾਨੰਦ ਰਹਿਣ ਤੋਂ ਬਾਅਦ ਪਿੰਡ ਚੀਦਾ ਵਿਖੇ ਬਣੀ ਮਸਜਿਦ 'ਚ ਪਹੁੰਚੇ ਸਨ, ਜਿਨ੍ਹਾਂ ਨੂੰ ਜ਼ਿਲ੍ਹਾ ਪੁਲਿਸ ਮੁਖੀ ਹਰਮਨਬੀਰ ਸਿੰਘ ਗਿੱਲ ਦੇ ਆਦੇਸ਼ਾਂ 'ਤੇ ਪੁਲਿਸ ਪਾਰਟੀਆਂ ਨਾਲ ਸਿਹਤ ਵਿਭਾਗ ਦੀਆਂ ਦੋ ਐਂਬੂਲੈਂਸਾਂ ਉਨ੍ਹਾਂ ਨੂੰ ਸ਼ੱਕੀ ਹਾਲਤ 'ਚ ਸਿਵਲ ਹਸਪਤਾਲ ਮੋਗਾ ਲੈ ਕੇ ਆਈਆਂ, ਜਿੱਥੇ ਉਨ੍ਹਾਂ ਨੂੰ ਆਈਸੋਲੇਸ਼ਨ 'ਚ ਰੱਖਿਆ ਗਿਆ ਤੇ ਸਾਰੇ ਵਿਅਕਤੀਆਂ ਦੇ ਨਮੂਨੇ ਲੈ ਕੇ ਲੈਬਾਰਟਰੀ ਨੂੰ ਭੇਜੇ ਗਏ।

ਕੋਰੋਨਾ ਦਾ ਇਕ ਮਰੀਜ਼ 406 ਲੋਕਾਂ 'ਚ ਫ਼ੈਲਾਅ ਸਕਦੈ ਵਾਇਰਸ-ਸਿਹਤ ਮੰਤਰਾਲਾ

ਨਵੀਂ ਦਿੱਲੀ, 7 ਅਪ੍ਰੈਲ (ਉਪਮਾ ਡਾਗਾ ਪਾਰਥ)-ਜੇਕਰ ਕੋਰੋਨਾ ਵਾਇਰਸ ਦਾ ਇਕ ਮਰੀਜ਼ ਸਮਾਜਿਕ ਦੂਰੀ ਅਤੇ ਤਾਲਾਬੰਦੀ ਦੀ ਪਾਲਣਾ ਨਾ ਕਰੇ ਤਾਂ ਉਹ 30 ਦਿਨਾਂ 'ਚ 406 ਲੋਕਾਂ ਨੂੰ ਵਾਇਰਸ ਦੇ ਸਕਦਾ ਹੈ। ਇਹ ਦਾਅਵਾ ਮੈਡੀਕਲ ਖੋਜ ਬਾਰੇ ਭਾਰਤੀ ਕੌਂਸਲ (ਆਈ. ਸੀ. ਐੱਮ. ਆਰ.) ਵਲੋਂ ਹਾਲ 'ਚ ਜਾਰੀ ਕੀਤੀ ਇਕ ਰਿਪੋਰਟ 'ਚ ਕੀਤਾ ਗਿਆ ਹੈ। ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਮੰਗਲਵਾਰ ਨੂੰ ਕੀਤੀ ਪ੍ਰੈੱਸ ਕਾਨਫ਼ਰੰਸ 'ਚ ਇਹ ਖੁਲਾਸਾ ਕੀਤਾ। ਲਵ ਅਗਰਵਾਲ ਨੇ ਇਸ ਦੇ ਨਾਲ ਹੀ ਕਿਹਾ ਕਿ ਜੇਕਰ ਸਮਾਜਿਕ ਮੇਲ-ਮਿਲਾਪ 75 ਫ਼ੀਸਦੀ ਘਟਾ ਦਿੱਤਾ ਜਾਏ ਤਾਂ ਉਹੀ ਕੋਰੋਨਾ ਪ੍ਰਭਾਵਿਤ ਵਿਅਕਤੀ ਸਿਰਫ਼ 2-5 ਲੋਕਾਂ 'ਚ ਹੀ ਕੋਰੋਨਾ ਵਾਇਰਸ ਫ਼ੈਲਾ ਸਕਦਾ ਹੈ। ਅਗਰਵਾਲ ਨੇ ਇਨ੍ਹਾਂ ਅੰਕੜਿਆਂ ਦੇ ਨਾਲ ਹੀ ਸਿਹਤ ਮੰਤਰੀ ਡਾ: ਹਰਸ਼ਵਰਧਨ ਦੀ ਤਰਜ 'ਤੇ ਸਮਾਜਿਕ ਦੂਰੀ ਨੂੰ ਹੀ ਸਮਾਜਿਕ ਸੇਵਾ ਸਮਝਣ ਦੀ ਅਪੀਲ ਕੀਤੀ।
508 ਨਵੇਂ ਮਮਲੇ
ਸਿਹਤ ਮੰਤਰਾਲੇ ਵਲੋਂ ਜਾਰੀ ਕੀਤੇ ਅੰਕੜਿਆਂ ਮੁਤਾਬਿਕ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ ਨਵੇਂ 508 ਮਾਮਲੇ ਸਾਹਮਣੇ ਆਉਣ 'ਤੇ ਦੇਸ਼ 'ਚ ਕੁੱਲ ਮਾਮਲਿਆਂ ਦੀ
ਗਿਣਤੀ ਵੱਧ ਕੇ 4789 ਹੋ ਗਈ ਹੈ। ਜਦਕਿ 13 ਕੋਰੋਨਾ ਮਰੀਜ਼ਾਂ ਦੀ ਮੌਤ ਦੇ ਨਾਲ ਮੌਤਾਂ ਦੀ ਗਿਣਤੀ 124 ਤੱਕ ਪਹੁੰਚ ਗਈ ਹੈ। ਜਦਕਿ ਹਾਲੇ ਤੱਕ 352 ਲੋਕ ਠੀਕ ਹੋ ਚੁੱਕੇ ਹਨ। ਕੌਂਸਲ ਮੁਤਾਬਿਕ ਹਾਲੇ ਤੱਕ ਦੇਸ਼ 'ਚ 1,07,000 ਟੈਸਟ ਹੋਏ ਹਨ।
ਸਿਹਤ ਸੁਵਿਧਾਵਾਂ ਨੂੰ 3 ਵਰਗਾਂ 'ਚ ਵੰਡਿਆ
ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੀਆਂ ਵੱਖ-ਵੱਖ ਸਿਹਤ ਸੰਭਾਲ ਜ਼ਰੂਰਤਾਂ ਨੂੰ ਵੇਖਦਿਆਂ ਸਰਕਾਰ ਨੇ ਸਿਹਤ ਸੁਵਿਧਾਵਾਂ ਨੂੰ 3 ਵਰਗਾਂ 'ਚ ਤਕਸੀਮ ਕਰ ਦਿੱਤਾ। ਕੋਵਿਡ ਕੇਅਰ ਸੈਂਟਰ, ਡੇਡੀਕੇਟਿਡ ਕੋਵਿਡ ਹੈਲਥ ਸੈਂਟਰ ਅਤੇ ਡੇਡੀਕੇਟਿਡ ਕੋਵਿਡ ਹਸਪਤਾਲ, ਕੇਅਰ ਸੈਂਟਰ 'ਚ ਸਿਰਫ਼ ਸ਼ੱਕੀ ਮਰੀਜ਼ਾਂ ਨੂੰ ਰੱਖਿਆ ਜਾਂਦਾ ਹੈ। ਤਾਲਾਬੰਦੀ ਕਾਰਨ ਖ਼ਾਲੀ ਪਏ ਹੋਟਲਾਂ, ਸਕੂਲਾਂ, ਲਾਜ, ਸਟੇਡੀਅਮ ਆਦਿ ਨੂੰ ਕੇਅਰ ਸੈਂਟਰ ਵਜੋਂ ਵਰਤਿਆ ਜਾਵੇਗਾ। ਹੈਲਥ ਸੈਂਟਰਾਂ 'ਚ ਉਨ੍ਹਾਂ ਮਰੀਜ਼ਾਂ ਨੂੰ ਲਿਆਂਦਾ ਜਾਂਦਾ ਹੈ ਜਿਨ੍ਹਾਂ ਦਾ ਮੱਧਮ ਦਰਜੇ ਦੇ ਵਾਇਰਸ ਦਾ ਪ੍ਰਭਾਵ ਹੋਣ ਦਾ ਖਦਸ਼ਾ ਹੋਵੇ। ਅਜਿਹੇ ਮਰੀਜ਼ਾਂ ਲਈ ਜਾਂ ਤਾਂ ਪੂਰੇ ਹਸਪਤਾਲ ਅਤੇ ਜਾਂ ਫਿਰ ਅਜਿਹੇ ਬਲਾਕਾਂ ਦੀ ਵਰਤੋਂ ਕਰਨ ਨੂੰ ਕਿਹਾ ਜਿਨ੍ਹਾਂ ਦੇ ਵੱਖਰੇ ਦਾਖਲਾ ਅਤੇ ਬਾਹਰ ਜਾਣ ਦਾ ਰਸਤਾ ਹੋਵੇ। ਕੋਵਿਡ ਹਸਪਤਾਲਾਂ 'ਚ ਵਾਇਰਸ ਦੇ ਗੰਭੀਰ ਮਰੀਜ਼ਾਂ ਨੂੰ ਭਰਤੀ ਕਰਵਾਇਆ ਜਾਂਦਾ ਹੈ।
ਤਿਉਹਾਰਾਂ 'ਚ ਧਾਰਮਿਕ ਆਗੂ ਕਰਨ ਸਹਿਯੋਗ-ਗ੍ਰਹਿ ਮੰਤਰਾਲਾ
ਵਾਢੀ ਦੇ ਤਿਉਹਾਰ ਵਿਸਾਖੀ, ਵਿਸ਼ੂ ਅਤੇ ਗੁੱਡ ਫ੍ਰਾਈਡੇ ਜਿਹੇ ਤਿਉਹਾਰਾਂ ਦੀ ਆਮਦ ਤੋਂ ਪਹਿਲਾਂ ਸਰਕਾਰ ਨੇ ਵੱਖ-ਵੱਖ ਧਾਰਮਿਕ ਆਗੂਆਂ ਨੂੰ ਲੋਕਾਂ ਨੂੰ ਸਮਾਜਿਕ ਦੂਰੀ ਬਣਾਏ ਰੱਖਣ ਅਤੇ ਤਾਲਾਬੰਦੀ ਦੀ ਪਾਲਣਾ ਕਰਨ ਦੀ ਅਪੀਲ ਕਰਨ ਨੂੰ ਕਿਹਾ ਤਾਂ ਜੋ ਹਾਲੇ ਤੱਕ ਦੀਆਂ ਕੋਸ਼ਿਸ਼ਾਂ ਵਿਅਰਥ ਨਾ ਜਾਣ।

ਰਾਜਾਂ ਵਲੋਂ ਤਾਲਾਬੰਦੀ ਦੀ ਮਿਆਦ ਵਧਾਉਣ ਦੀ ਅਪੀਲ

ਨਵੀਂ ਦਿੱਲੀ, 7 ਅਪ੍ਰੈਲ (ਉਪਮਾ ਡਾਗਾ ਪਾਰਥ) ਤਾਲਾਬੰਦੀ ਦੀ ਐਲਾਨੀ ਗਈ ਮਿਆਦ ਦੇ ਖ਼ਤਮ ਹੋਣ ਦਾ ਸਮਾਂ ਨਜ਼ਦੀਕ ਆਉਣ ਦੇ ਬਾਵਜੂਦ ਕੋਰੋਨਾ ਮਾਮਲਿਆਂ ਦੀ ਤਦਾਦ 'ਚ ਕੁਝ ਖ਼ਾਸ ਸੁਧਾਰ ਨਾ ਹੋਣ 'ਤੇ ਕਈ ਰਾਜਾਂ ਵਲੋਂ ਤਾਲਾਬੰਦੀ ਦਾ ਸਮਾਂ ਹੋਰ ਵਧਾਉਣ ਦੀ ਮੰਗ ਉਠਾਈ ਜਾ ਰਹੀ ਹੈ। ...

ਪੂਰੀ ਖ਼ਬਰ »

ਪੰਜਾਬ ਸਰਕਾਰ ਵਲੋਂ ਨਿਰਧਾਰਤ ਬਿਜਲੀ ਦਰਾਂ 'ਚ ਕਟੌਤੀ

* ਬਿੱਲਾਂ ਦੀ ਅਦਾਇਗੀ ਅੱਗੇ ਪਾਈ * ਅਦਾਇਗੀ ਨਾ ਹੋਣ 'ਤੇ ਕੁਨੈਕਸ਼ਨ ਨਾ ਕੱਟਣ ਦੇ ਨਿਰਦੇਸ਼ ਚੰਡੀਗੜ੍ਹ, 7 ਅਪ੍ਰੈਲ (ਅਜੀਤ ਬਿਊਰੋ)-ਕੋਰੋਨਾ ਦੇ ਸੰਕਟ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਬਿਜਲੀ ਖ਼ਪਤਕਾਰਾਂ ਲਈ ਨਿਰਧਾਰਤ ਦਰਾਂ 'ਚ ਕਟੌਤੀ ਕਰਨ ਦੇ ...

ਪੂਰੀ ਖ਼ਬਰ »

ਕੋਰੋਨਾ ਖਿਲਾਫ਼ ਦਿੱਲੀ ਸਰਕਾਰ ਦੀ '5-ਟੀ ਯੋਜਨਾ'

ਨਵੀਂ ਦਿੱਲੀ, 7 ਅਪ੍ਰੈਲ (ਜਗਤਾਰ ਸਿੰਘ)- ਕੋਰੋਨਾ ਵਾਇਰਸ ਨੂੰ ਰੋਕਣ ਲਈ ਦਿੱਲੀ ਸਰਕਾਰ ਇਕ ਵਿਸ਼ੇਸ਼ ਯੋਜਨਾ 'ਤੇ ਕੰਮ ਕਰੇਗੀ ਅਤੇ ਇਸ ਯੋਜਨਾ ਦਾ ਨਾਂਅ '5-ਟੀ' ਰੱਖਿਆ ਗਿਆ ਹੈ। ਇਸ ਯੋਜਨਾ 'ਚ ਟੈਸਟਿੰਗ, ਟਰੇਸਿੰਗ, ਟ੍ਰੀਟਮੈਂਟ, ਟੀਮ ਵਰਕ ਅਤੇ ਟ੍ਰੈਕਿੰਗ ਤੇ ਨਿਗਰਾਨੀ ...

ਪੂਰੀ ਖ਼ਬਰ »

ਭਾਰਤ ਕੁਝ ਦੇਸ਼ਾਂ ਨੂੰ ਕਰੇਗਾ ਦਵਾਈ ਦਾ ਨਿਰਯਾਤ

ਨਵੀਂ ਦਿੱਲੀ, 7 ਅਪ੍ਰੈਲ (ਉਪਮਾ ਡਾਗਾ ਪਾਰਥ)-ਭਾਰਤ ਨੇ ਕੋਰੋਨਾ ਵਾਇਰਸ ਦੇ ਮਰੀਜ਼ਾਂ ਲਈ ਪ੍ਰਭਾਵੀ ਮੰਨੀ ਜਾਣ ਵਾਲੀ ਮਲੇਰੀਆ ਦੇ ਇਲਾਜ 'ਚ ਇਸਤੇਮਾਲ ਹੋਣ ਵਾਲੀ ਦਵਾਈ 'ਹਾਈਡਰੋਕਸੀਕਲੋਰੋਕੁਈਨ' ਦੇ ਨਿਰਯਾਤ ਤੋਂ ਪਾਬੰਦੀ ਹਟਾ ਲਈ ਹੈ। ਭਾਰਤ ਨੇ ਇਹ ਵੀ ਕਿਹਾ ਕਿ ਉਹ ...

ਪੂਰੀ ਖ਼ਬਰ »

ਧਾਰਮਿਕ ਕੇਂਦਰ ਤੇ ਜਨਤਕ ਥਾਵਾਂ 'ਤੇ ਨੇੜੇ ਤੋਂ ਨਜ਼ਰ ਰੱਖੀ ਜਾਵੇ

ਨਵੀਂ ਦਿੱਲੀ, 7 ਅਪ੍ਰੈਲ (ਏਜੰਸੀ)-ਸਰਕਾਰ ਨੇ ਕੋਰੋਨਾ ਦੇ ਮੱਦੇਨਜ਼ਰ ਦੇਸ਼-ਵਿਆਪੀ ਤਾਲਾਬੰਦੀ ਕਾਰਨ ਪੈਦਾ ਹੋਏ ਹਾਲਾਤ ਤੇ ਇਸ ਨਾਲ ਨਜਿੱਠਣ ਨੂੰ ਲੈ ਕੇ ਉਠਾਏ ਜਾ ਰਹੇ ਕਦਮਾਂ ਦੀ ਵਿਸਥਾਰ ਨਾਲ ਸਮੀਖਿਆ ਕੀਤੀ। ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ 'ਚ ...

ਪੂਰੀ ਖ਼ਬਰ »

ਮਹਿਬੂਬਾ ਮੁਫ਼ਤੀ ਨੂੰ ਘਰ ਤਬਦੀਲ ਕੀਤਾ-ਨਜ਼ਰਬੰਦੀ ਜਾਰੀ ਰਹੇਗੀ

ਸ੍ਰੀਨਗਰ, 7 ਅਪ੍ਰੈਲ (ਮਨਜੀਤ ਸਿੰਘ)-ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੂੰ 8 ਮਹੀਨੇ ਜੇਲ੍ਹ 'ਚ ਨਜ਼ਰਬੰਦ ਰੱਖਣ ਬਾਅਦ ਮੰਗਲਵਾਰ ਨੂੰ ਉਨ੍ਹਾਂ ਦੇ ਗੁਪਕਾਰ ਰੋਡ ਸਥਿਤ ਸਰਕਾਰੀ ਘਰ ਸ੍ਰੀਨਗਰ ਵਿਖੇ ਪਹੁੰਚਾ ਦਿੱਤਾ ਗਿਆ ਹੈ ਪਰ ਸਰਕਾਰ ਨੇ ਅਜੇ ਵੀ ...

ਪੂਰੀ ਖ਼ਬਰ »

ਜਾਪਾਨ 'ਚ ਐਮਰਜੈਂਸੀ

ਟੋਕੀਓ, 7 ਅਪ੍ਰੈਲ (ਏਜੰਸੀ)- ਵਿਸ਼ਵ-ਵਿਆਪੀ ਮਹਾਂਮਾਰੀ ਦਾ ਰੂਪ ਧਾਰਨ ਕਰ ਚੁੱਕੇ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿਜ਼ੋ ਅਬੇ ਨੇ ਮੰਗਲਵਾਰ ਨੂੰ ਟੋਕੀਓ ਤੇ ਦੇਸ਼ ਦੇ 6 ਹੋਰ ਹਿੱਸਿਆਂ 'ਚ ਕੋਰੋਨਾ ਦੇ ਵਧ ਰਹੇ ਮਾਮਲਿਆਂ ਨੂੰ ਲੈ ਕੇ ਇਕ ਮਹੀਨੇ ...

ਪੂਰੀ ਖ਼ਬਰ »

ਅੱਤਵਾਦੀ ਹਮਲੇ 'ਚ ਜਵਾਨ ਸ਼ਹੀਦ

ਸ੍ਰੀਨਗਰ, 7 ਅਪ੍ਰੈਲ (ਮਨਜੀਤ ਸਿੰਘ)- ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ 'ਚ ਅੱਤਵਾਦੀਆਂ ਵਲੋਂ ਸੀ. ਆਰ. ਪੀ. ਐਫ. ਦੇ ਇਕ ਗਸ਼ਤੀ ਦਲ 'ਤੇ ਕੀਤੇ ਹਮਲੇ 'ਚ ਅਰਧ ਸੈਨਿਕ ਬਲ ਦਾ ਇਕ ਜਵਾਨ ਸ਼ਹੀਦ ਅਤੇ ਇਕ ਹੋਰ ਜ਼ਖਮੀ ਹੋ ਗਿਆ। ਸੂਤਰਾਂ ਅਨੁਸਾਰ ਬਿਜਬਹਾੜਾ ਕਸਬੇ ਨਾਲ ਲੱਗਦੇ ...

ਪੂਰੀ ਖ਼ਬਰ »

ਦੁਨੀਆ ਭਰ 'ਚ 81 ਹਜ਼ਾਰ ਤੋਂ ਵੱਧ ਮੌਤਾਂ ਪੀੜਤਾਂ ਦੀ ਗਿਣਤੀ 14 ਲੱਖ ਤੋਂ ਪਾਰ

ਵਾਸ਼ਿੰਗਟਨ/ਮੈਡਰਿਡ/ਤਹਿਰਾਨ/ਬੀਜਿੰਗ, 7 ਅਪ੍ਰੈਲ (ਏਜੰਸੀ)-ਦੁਨੀਆ ਭਰ 'ਚ ਫੈਲ ਚੁੱਕੇ ਕੋਰੋਨਾ ਵਾਇਰਸ ਕਾਰਨ ਮਰਨ ਵਾਲੇ ਲੋਕਾਂ ਦੀ ਗਿਣਤੀ 81 ਹਜ਼ਾਰ ਨੂੰ ਪਾਰ ਕਰ ਗਈ ਹੈ ਜਦਕਿ ਪੀੜਤਾਂ ਦੀ ਗਿਣਤੀ ਵੀ 14 ਲੱਖ ਤੋਂ ਵਧ ਗਈ ਹੈ। ਇਸੇ ਦੌਰਾਨ ਅਮਰੀਕਾ 'ਚ ਮੌਤਾਂ ਦਾ ਅੰਕੜਾ 12 ...

ਪੂਰੀ ਖ਼ਬਰ »

ਬੌਰਿਸ ਜੌਹਨਸਨ ਆਈ.ਸੀ.ਯੂ. 'ਚ ਦਾਖ਼ਲ

ਯੂ.ਕੇ. 'ਚ ਇਕੋ ਦਿਨ 'ਚ 854 ਮੌਤਾਂ ਲੰਡਨ/ਲੈਸਟਰ, 7 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ, ਸੁਖਜਿੰਦਰ ਸਿੰਘ ਢੱਡੇ)- ਕੋਰੋਨਾ ਵਾਇਰਸ ਤੋਂ ਪੀੜਤ ਯੂ.ਕੇ. ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ (55) ਦੀ ਹਾਲਤ ਵਿਗੜਨ 'ਤੇ ਉਨ੍ਹਾਂ ਨੂੰ ਸੋਮਵਾਰ ਸ਼ਾਮ 7 ਕੁ ਵਜੇ ਸੇਂਟ ਥੌਮਸ ...

ਪੂਰੀ ਖ਼ਬਰ »

ਯੂ.ਪੀ.ਐੱਲ. ਨੇ ਪ੍ਰਧਾਨ ਮੰਤਰੀ ਫ਼ੰਡ ਲਈ ਦਿੱਤੇ 75 ਕਰੋੜ

ਪਟਿਆਲਾ, 7 ਅਪ੍ਰੈਲ (ਭਗਵਾਨ ਦਾਸ)-ਭਾਰਤ ਦੀ ਪੌਦ ਸੁਰੱਖਿਆ ਅਤੇ ਐਗਰੋ ਕੈਮੀਕਲਜ਼ ਦੀ ਸਭ ਤੋਂ ਵੱਡੀ ਕੰਪਨੀ 'ਯੂ.ਪੀ.ਐੱਲ.' ਵਲੋਂ ਪੀ.ਐੱਮ. ਕੇਅਰਜ਼ ਫ਼ੰਡ ਵਿਚ 75 ਕਰੋੜ ਰੁਪਏ ਦਾ ਯੋਗਦਾਨ ਪਾਇਆ ਗਿਆ ਹੈ। ਯੂ.ਪੀ.ਐੱਲ. ਦੇ ਚੇਅਰਮੈਨ ਰਾਜੂ ਸ਼ਰੌਫ਼ ਨੇ ਇਸ ਤੋਂ ਪਹਿਲਾਂ ...

ਪੂਰੀ ਖ਼ਬਰ »

ਹਰਿਆਣਾ ਵਿਚ ਸ਼ਰਾਰਤੀਆਂ ਵਲੋਂ ਸ਼ਹੀਦ ਊਧਮ ਸਿੰਘ ਦੇ ਬੁੱਤ ਦੀ ਭੰਨ-ਤੋੜ

ਅੰਬਾਲਾ, 7 ਅਪ੍ਰੈਲ (ਏਜੰਸੀ)-ਹਰਿਆਣਾ 'ਚ ਬਰਾਰਾ-ਸ਼ਾਹਬਾਦ ਰੋਡ 'ਤੇ ਸਥਿਤ ਅਧੋਆ ਪਿੰਡ ਵਿਖੇ ਮੰਗਲਵਾਰ ਨੂੰ ਕੁਝ ਸਮਾਜ ਵਿਰੋਧੀ ਅਨਸਰਾਂ ਵਲੋਂ ਸ਼ਹੀਦ ਊਧਮ ਸਿੰਘ ਦੇ ਬੁੱਤ ਦੀ ਭੰਨ-ਤੋੜ ਕੀਤੀ ਗਈ ਹੈ। ਇਸ ਘਟਨਾ ਦੀ ਖ਼ਬਰ ਮਿਲਣ 'ਤੇ ਕੰਬੋਜ ਭਾਈਚਾਰੇ ਦੇ ਲੋਕ ਤੁਰੰਤ ਘਟਨਾ ...

ਪੂਰੀ ਖ਼ਬਰ »

ਕੇਂਦਰ ਸਰਕਾਰ ਵਲੋਂ ਅਨਾਜ ਪੈਕਿੰਗ ਨਿਯਮਾਂ 'ਚ ਢਿੱਲ

ਨਵੀਂ ਦਿੱਲੀ, 7 ਅਪ੍ਰੈਲ (ਏਜੰਸੀ)- ਸਰਕਾਰ ਵਲੋਂ ਤਾਲਾਬੰਦੀ ਦੇ ਚੱਲਦਿਆਂ ਇਸ ਵਾਰ ਅਨਾਜ ਦੀ ਪੈਕਿੰਗ ਲਈ ਵਰਤੀ ਜਾਣ ਵਾਲੀਆਂ ਪਟਸਨ ਦੀਆਂ ਬੋਰੀਆਂ ਦੇ ਬਦਲ ਵਜੋਂ ਹੋਰ ਪ੍ਰਬੰਧ ਕੀਤੇ ਜਾਣਗੇ ਤਾਂ ਜੋ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕੀਤੀ ਜਾ ਸਕੇ। ਕੇਂਦਰੀ ...

ਪੂਰੀ ਖ਼ਬਰ »

ਸ਼ਿਵਇੰਦਰ ਸਿੰਘ ਦੀ ਜ਼ਮਾਨਤ ਅਰਜ਼ੀ ਖ਼ਾਰਜ

ਨਵੀਂ ਦਿੱਲੀ, 7 ਅਪ੍ਰੈਲ (ਏਜੰਸੀ)- ਦਿੱਲੀ ਹਾਈ ਕੋਰਟ ਨੇ ਮੰਗਲਵਾਰ ਨੂੰ ਫੋਰਟਿਸ ਦੇ ਸਾਬਕਾ ਪ੍ਰਮੋਟਰ ਸ਼ਿਵਿੰਦਰ ਮੋਹਨ ਸਿੰਘ ਦੀ ਜ਼ਮਾਨਤ ਅਰਜ਼ੀ ਖ਼ਾਰਜ ਕਰ ਦਿੱਤੀ ਜਿਨ੍ਹਾਂ ਨੂੰ ਰੇਲੀਗੇਅਰ ਫਿਨਵੇਸਟ ਲਿਮਟਿਡ (ਆਰ. ਐਫ਼. ਐਲ.) ਤੋਂ ਫ਼ੰਡਾਂ ਦੀ ਗ਼ਲਤ ਵਰਤੋਂ ਦੇ ਕਥਿਤ ਗ਼ਬਨ ...

ਪੂਰੀ ਖ਼ਬਰ »

ਮਾਨਸਾ ਜ਼ਿਲ੍ਹੇ 'ਚ 2 ਹੋਰ ਔਰਤਾਂ ਦੀ ਰਿਪੋਰਟ ਪਾਜ਼ੀਟਿਵ

ਮਾਨਸਾ/ਬੁਢਲਾਡਾ, 7 ਅਪ੍ਰੈਲ (ਗੁਰਚੇਤ ਸਿੰਘ ਫੱਤੇਵਾਲੀਆ/ਸਵਰਨ ਸਿੰਘ ਰਾਹੀ)-ਮਾਨਸਾ ਜ਼ਿਲ੍ਹੇ 'ਚ 2 ਹੋਰ ਮਰਕਜ਼ ਜਮਾਤੀ ਔਰਤਾਂ ਦੇ ਨਮੂਨੇ ਪਾਜ਼ੀਟਿਵ ਆਏ ਹਨ ਜੋ ਇਸ ਵੇਲੇ ਸਿਵਲ ਹਸਪਤਾਲ ਮਾਨਸਾ ਵਿਖੇ ਇਲਾਜ ਅਧੀਨ ਹਨ। ਇਸੇ ਦਰਮਿਆਨ ਇਕ ਚੰਗੀ ਖ਼ਬਰ ਇਹ ਵੀ ਆਈ ਹੈ ਕਿ ...

ਪੂਰੀ ਖ਼ਬਰ »

ਪਾਕਿ 'ਚ ਕੋਰੋਨਾ ਕਾਰਨ 55 ਮੌਤਾਂ ਪੀੜਤਾਂ ਦੀ ਗਿਣਤੀ 4 ਹਜ਼ਾਰ ਤੋਂ ਪਾਰ

ਅੰਮ੍ਰਿਤਸਰ, 7 ਅਪ੍ਰੈਲ (ਸੁਰਿੰਦਰ ਕੋਛੜ)-ਪਾਕਿਸਤਾਨ 'ਚ ਕੋਰੋਨਾ ਵਾਇਰਸ ਨਾਲ ਹੁਣ ਤੱਕ 55 ਲੋਕ ਮਾਰੇ ਜਾ ਚੁੱਕੇ ਹਨ ਅਤੇ ਪੀੜਤ ਮਰੀਜ਼ਾਂ ਦੀ ਗਿਣਤੀ ਵਧ ਕੇ 4004 ਤੱਕ ਪਹੁੰਚ ਗਈ ਹੈ। ਨਾਲ ਹੀ 429 ਮਰੀਜ਼ਾਂ ਦੇ ਠੀਕ ਹੋਣ ਬਾਰੇ ਵੀ ਪੁਸ਼ਟੀ ਕੀਤੀ ਜਾ ਰਹੀ ਹੈ। ਪ੍ਰਾਪਤ ਵੇਰਵਿਆਂ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX