ਤਾਜਾ ਖ਼ਬਰਾਂ


ਪਾਣੀ ਵਾਲੀ ਟੰਕੀ 'ਚੋਂ ਮਿਲੀਆਂ ਰੈਸਟੋਰੈਂਟ 'ਚ ਕੰਮ ਕਰਦੇ ਦੋ ਵਰਕਰਾਂ ਦੀਆਂ ਲਾਸ਼ਾਂ
. . .  7 minutes ago
ਮੁੰਬਈ, 5 ਜੂਨ - ਮੁੰਬਈ ਦੇ ਮੀਰਾ ਰੋਡ ਇਲਾਕੇ ਵਿਚ ਇੱਕ ਰੈਸਟੋਰੈਂਟ ਵਿਖੇ ਕੰਮ ਕਰਦੇ 2 ਵਰਕਰਾਂ ਦੀਆਂ ਲਾਸ਼ਾਂ ਪਾਣੀ ਵਾਲੀ ਟੰਕੀ 'ਚੋਂ ਮਿਲੀਆਂ ਹਨ। ਪੁਲਿਸ ਵੱਲੋਂ ਇਸ ਦੀ...
ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਕਾਰਨ ਦੇਸ਼ ਭਰ 'ਚ 273 ਮੌਤਾਂ
. . .  6 minutes ago
ਨਵੀਂ ਦਿੱਲੀ, 5 ਜੂਨ - ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਭਰ 'ਚ ਕੋਰੋਨਾ ਦੇ 9851 ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ 273 ਮੌਤਾਂ ਹੋਈਆਂ ਹਨ। ਦੇਸ਼ ਭਰ 'ਚ ਕੋੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 2,26,770 ਤੇ ਐਕਟਿਵ ਮਾਮਲਿਆਂ ਦੀ ਗਿਣਤੀ...
ਬਠਿੰਡਾ ਜ਼ਿਲ੍ਹੇ 'ਚ ਇਕ 10 ਸਾਲਾ ਬੱਚੇ ਦੀ ਰਿਪੋਰਟ ਪਾਜ਼ੀਟਿਵ
. . .  48 minutes ago
ਬਠਿੰਡਾ, 5 ਜੂਨ ( ਅੰਮਿ੍ਰਤਪਾਲ ਸਿੰਘ ਵਲਾਣ) - ਬਠਿੰਡਾ ਜ਼ਿਲ੍ਹੇ ਵਿਚ ਅੱਜ ਇਕ 10 ਸਾਲਾ ਬੱਚੇ ਦੀ ਕੋਰੋਨਾ ਸਬੰਧੀ ਰਿਪੋਰਟ ਪਾਜ਼ੀਟਿਵ ਆਈ ਹੈ, ਜੋ ਰਾਮਪੁਰਾ ਦਾ ਰਹਿਣ ਵਾਲਾ ਹੈ। ਹੁਣ ਜ਼ਿਲ੍ਹੇ ਵਿਚ ਕੋਰੋਨਾ ਦੇ ਕੁਲ ਐਕਟਿਵ ਕੇਸ 10 ਹੋ ਗਏ ਹਨ, ਜਦਕਿ ਕੋਰੋਨਾ ਪ੍ਰਭਾਵਿਤਾਂ...
ਕਰਨਾਟਕ ਤੇ ਝਾਰਖੰਡ 'ਚ ਆਇਆ ਭੁਚਾਲ
. . .  52 minutes ago
ਬੈਂਗਲੁਰੂ/ਰਾਂਚੀ, 5 ਜੂਨ - ਕਰਨਾਟਕ ਦੇ ਹੰਪੀ 'ਚ ਅੱਜ ਸਵੇਰੇ 6.55 ਵਜੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਚ ਭੁਚਾਲ ਦੀ ਤੀਬਰਤਾ 4.0 ਸੀ। ਇਸੇ ਤਰਾਂ ਝਾਰਖੰਡ ਜਮਸ਼ੇਦਪੁਰ ਵਿਖੇ ਵੀ ਅੱਜ ਸਵੇਰੇ ਭੁਚਾਲ ਦੇ ਝਟਕੇ ਮਹਿਸੂਸ...
ਮੁੱਠਭੇੜ 'ਚ ਇੱਕ ਅੱਤਵਾਦੀ ਢੇਰ
. . .  about 1 hour ago
ਸ੍ਰੀਨਗਰ, 5 ਜੂਨ - ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿਚ ਸੁਰੱਖਿਆ ਬਲਾਂ ਨੇ ਮੁੱਠਭੇੜ ਦੌਰਾਨ ਇੱਕ ਅੱਤਵਾਦੀ ਨੂੰ ਢੇਰ ਕਰ ਦਿੱਤਾ। ਸੁਰੱਖਿਆ ਬਲਾਂ ਨੇ ਪੂਰਾ ਇਲਾਕਾ ਸੀਲ ਕਰ ਦਿੱਤਾ ਹੈ ਤੇ ਸਰਚ...
ਪਠਾਨਕੋਟ ਦੇ 116 ਲੋਕਾਂ ਦੀ ਰਿਪੋਰਟ ਨੈਗੇਟਿਵ
. . .  about 1 hour ago
ਪਠਾਨਕੋਟ, 5 ਜੂਨ ( ਆਰ. ਸਿੰਘ ) - ਕੋਰੋਨਾ ਵਾਇਰਸ ਦੇ ਚੱਲਦਿਆਂ ਸਿਵਲ ਹਸਪਤਾਲ ਪਠਾਨਕੋਟ ਵੱਲੋਂ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੇ ਸੰਪਰਕ ਵਿਚ ਆਏ ਲੋਕਾਂ ਦੇ ਸੈਂਪਲ ਅੰਮਿ੍ਰਤਸਰ ਭੇਜੇ ਗਏ ਸਨ। ਉਨ੍ਹਾਂ ਵਿਚੋਂ ਅੱਜ ਸਵੇਰੇ 116 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਇਸ ਕਰ ਕੇ ਲੋਕਾਂ ਨੂੰ ਭਾਰੀ ਰਾਹਤ ਮਿਲੀ...
ਟਰੰਪ ਨੇ ਅਮਰੀਕੀ ਬੰਧਕ ਛੱਡਣ ਲਈ ਈਰਾਨ ਦਾ ਕੀਤਾ ਧੰਨਵਾਦ
. . .  about 1 hour ago
ਵਾਸ਼ਿੰਗਟਨ, 5 ਜੂਨ - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਦਾ ਅਮਰੀਕੀ ਬੰਧਕ ਛੱਡਣ ਲਈ ਧੰਨਵਾਦ ਕੀਤਾ ਤੇ ਕਿਹਾ ਕਿ ਅਮਰੀਕਾ ਦਾ ਈਰਾਨ ਨਾਲ...
ਵਿਅਕਤੀ ਨੇ ਸ਼ੱਕੀ ਹਾਲਾਤਾਂ ਵਿਚ ਲਿਆ ਫਾਹਾ, ਮੌਤ
. . .  about 1 hour ago
ਗੋਨਿਆਣਾ (ਬਠਿੰਡਾ), 5 ਜੂਨ (ਲਛਮਣ ਦਾਸ ਗਰਗ) - ਬਠਿੰਡਾ-ਸ਼੍ਰੀ ਅੰਮਿ੍ਰਤਸਰ ਸਾਹਿਬ ਨੈਸ਼ਨਲ ਹਾਈਵੇ-54 ’ਤੇ ਪੈਂਦੇ ਪਿੰਡ ਬਲਾਹੜ੍ਹ ਵਿੰਝੂ ਦੇ ਸ਼ਮਸ਼ਾਨਘਾਟ ਵਿਚ ਬੀਤੀ ਰਾਤ ਇਕ ਵਿਅਕਤੀ ਨੇ ਸ਼ੱਕੀ ਹਾਲਾਤਾਂ ਵਿਚ ਦਰਖਤ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮਿ੍ਰਤਕ ਦੀ ਪਹਿਚਾਣ...
ਚੰਡੀਗੜ੍ਹ 'ਚ 10 ਸਾਲਾ ਬੱਚੇ ਤੇ 3 ਸਾਲਾ ਬੱਚੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ
. . .  about 2 hours ago
ਚੰਡੀਗੜ੍ਹ, 5 ਜੂਨ (ਮਨਜੋਤ) - ਚµਡੀਗੜ੍ਹ ਦੇ ਬਾਪੂ ਧਾਮ ਕਲੋਨੀ 'ਚ ਰਹਿਣ ਵਾਲੇ 10 ਸਾਲਾ ਬੱਚੇ ਤੇ 3 ਸਾਲਾ ਬੱਚੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਨਾਲ ਚੰਡੀਗੜ੍ਹ 'ਚ ਹੁਣ ਕੋਰੋਨਾ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ 304 ਹੋ ਗਈ...
ਬੇਕਰੀ ਦੀ ਦੁਕਾਨ ਨੂੰ ਲੱਗੀ ਅੱਗ 'ਚ ਲੱਖਾਂ ਦਾ ਨੁਕਸਾਨ
. . .  about 2 hours ago
ਲੋਹੀਆਂ ਖ਼ਾਸ, 5 ਜੂਨ (ਗੁਰਪਾਲ ਸਿੰਘ ਸ਼ਤਾਬਗੜ੍ਹ) - ਮੇਨ ਰੋਡ 'ਤੇ ਪੈਂਦੀ ਬੇਕਰੀ ਦੀ ਦੁਕਾਨ 'ਚ ਬੀਤੀ ਦੇਰ ਰਾਤ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਸਮਾਚਾਰ ਹੈ। ਇਸ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਦੇ ਜਵਾਨਾਂ ਨੇ ਜਿੰਦਰੇ ਤੋੜ ਕੇ ਬੜੀ ਮਿਹਨਤ ਤੋਂ ਬਾਅਦ ਅੱਗ ਉੱਪਰ ਕਾਬੂ ਪਾਇਆ। ਓਧਰ ਅੱਗ...
ਅੱਜ ਦਾ ਵਿਚਾਰ
. . .  about 2 hours ago
ਮਾਲ, ਹੋਟਲ ਤੇ ਰੈਸਟੋਰੈਂਟ ਨੂੰ ਲੈ ਕੇ ਸਰਕਾਰ ਵਲੋਂ ਦਿਸ਼ਾ ਨਿਰਦੇਸ਼ ਜਾਰੀ
. . .  1 day ago
ਨਵੀਂ ਦਿੱਲੀ, 4 ਜੂਨ - ਕੇਂਦਰ ਸਰਕਾਰ ਨੇ ਹੋਟਲ, ਰੈਸਟੋਰੈਂਟ, ਮਾਲ ਤੇ ਦਫਤਰਾਂ ਨੂੰ ਲੈ ਕੇ ਨਵੇਂ ਸਿਰੇ ਤੋਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਲਾਕਡਾਊਨ ਵਿਚ ਛੁੱਟ ਮਿਲਣ ਤੋਂ ਬਾਅਦ ਜਿਵੇਂ ਜਿਵੇਂ ਹੋਟਲ, ਰੈਸਟੋਰੈਂਟ, ਮਾਲ ਖੁੱਲ ਰਹੇ ਹਨ ਤੇ ਦਫਤਰਾਂ ਵਿਚ ਕੰਮਕਾਜ ਸ਼ੁਰੂ ਹੋ ਰਿਹਾ ਹੈ। ਜਿਸ ਨੂੰ ਲੈ ਕੇ ਸਿਹਤ ਮੰਤਰਾਲਾ...
ਕਰੋਨਾ ਪਾਜ਼ੀਟਿਵ ਦਾ ਪਤਾ ਲੱਗਦਿਆਂ ਮਰੀਜ ਲੁਕਿਆ
. . .  1 day ago
ਬੱਚੀਵਿੰਡ , 4 ਜੂਨ ( ਬਲਦੇਵ ਸਿੰਘ ਕੰਬੋ)- ਬੱਚੀਵਿੰਡ ਤੋਂ 4 ਕਿਲੋਮੀਟਰ ਦੂਰ ਪਿੰਡ ਸਾਰੰਗੜਾ ਦੀ ਸੁਮਨ ਕੌਰ( 20) ਪਤਨੀ ਸੁਰਜੀਤ੍ ਮਰੀਜ ਨੂੰ ਪਤਾ ਲੱਗਾ ਕੇ ਉਸ ਦੀ ਰਿਪੋਰਟ ਕਰੋਨਾ ਪਾਜ਼ੀਟਿਵ ਆਈ ਹੋ ਤਾਂ ਉਹ ਪ੍ਰਵਾਰ ਸਮੇਤ ਘਰ ਛੱਡ ਕੇ ਲੁਕ ਗਏ ਹੈ। ਖਬਰ ਲਿਖੇ ਜਾਣ ਤੱਕ ਪਿੰਡ ਵਿੱਚ ਮੁਨਾਦੀ ਕਰਵਾ ਦਿੱਤੀ...
ਪਲੇਸ ਆਫ ਸੇਫਟੀ ਮਧੁਬਨ ਵਿੱਖੇ 16 ਸਾਲਾਂ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
. . .  1 day ago
ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਅਗਵਾ ਵਿਅਕਤੀ ਬਰਾਮਦ
. . .  1 day ago
ਰਾਜਪੁਰਾ 4 ਜੂਨ (ਰਣਜੀਤ ਸਿੰਘ) - ਅੱਜ ਦੇਰ ਸ਼ਾਮ ਪੁਲਿਸ ਨੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਅਗਵਾ ਕੀਤਾ ਵਿਅਕਤੀ ਸ਼ੈਲਰ ਬਣਾਉਣ ਵਾਲੀ ਫੈਕਟਰੀ ਵਿੱਚੋਂ ਬਰਾਮਦ ਕਰ ਲਿਆ ਹੈ ।ਪੁਲਿਸ ਨੇ ਮੌਕੇ ਤੋਂ ਦੋ ਅਗਵਾਕਾਰਾਂ ਨੂੰ ਵੀ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।ਪੁਲਿਸ ਸ਼ੈਲਰ ਮਾਲਕ ਦੀ...
ਮਲੋਟ ਵਿਚ ਇਕ ਹੋਰ ਔਰਤ ਦੀ ਕੋਰੋਨਾ ਰਿਪੋਰਟ ਪਾਜੀਟਿਵ ਆਈ
. . .  1 day ago
ਮਲੋਟ, 4 ਜੂਨ (ਰਣਜੀਤ ਸਿੰਘ ਪਾਟਿਲ)- ਮਲੋਟ ਦੇ ਸਰਾਭਾ ਨਗਰ ਵਿਚ ਇਕ ਹੋਰ 27 ਸਾਲਾ ਔਰਤ ਕੋਰੋਨਾ ਰਿਪੋਰਟ ਪਾਜੀਟਿਵ ਆਈ ਹੈ। ਸਿਵਲ ਸਰਜਨ ਡਾ ਹਰੀ ਨਰਾਇਣ ਸਿੰਘ ਨੇ ਦੱਸਿਆ ਕਿ ਇਸ ਕੋਰੋਨਾ ਪਾਜੀਟਿਵ ਲੜਕੀ ਦੀ ਟਰੈਵਲ ਹਿਸਟਰੀ ਹੈ ਅਤੇ ਇਸ ਸਬੰਧੀ ਵੇਰਵੇ ਇਕੱਤਰ ਕੀਤੇ ਜਾਣ ਤੋਂ...
ਲੁਧਿਆਣਾ ਵਿੱਚ ਕੋਰੋਨਾ ਪਾਜ਼ਿਟਿਵ ਆਉਣ ਵਾਲੇ ਡਾਕਟਰ ਪਤੀ ਪਤਨੀ ਦੇ ਖੰਨਾ ਸਥਿੱਤ ਡਾਕਟਰ ਪਿਤਾ, ਮਾਂ, ਨੌਕਰਾਣੀ ਤੇ ਡਰਾਈਵਰ ਕੋਰੋਨਾ ਪਾਜ਼ਿਟਿਵ ਆਏ
. . .  1 day ago
7 ਨਗਰ ਕੌਸਲਾਂ ਦੇ ਕਾਰਜ ਸਾਧਕ ਅਫਸਰ ਇਧਰੋੋ ਉਧਰ
. . .  1 day ago
ਨਾਭਾ ਵਿਖੇ ਚੇਨਈ ਤੋਂ ਆਏ ਨੌਜਵਾਨ ਦੀ ਰਿਪੋਰਟ ਆਈ ਪਾਜ਼ੀਟਿਵ
. . .  1 day ago
ਨਾਭਾ, 4 ਜੂਨ (ਅਮਨਦੀਪ ਸਿੰਘ ਲਵਲੀ) - ਸ਼ਹਿਰ ਨਾਭਾ ਦੇ ਸਰਕਾਰੀ ਹਸਪਤਾਲ ਦੇ ਨਜ਼ਦੀਕ ਮੁਹੱਲਾ ਕਰਤਾਰਪੁਰਾ ਵਿਖੇ ਇੱਕ ਨੌਜਵਾਨ ਦੀ ਰਿਪੋਰਟ ਕਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਜੋ ਕਿ ਪਿਛਲੇ ਦਿਨੀਂ ਚੇਨਈ ਤੋਂ ਨਾਭਾ ਵਿਖੇ ਆਇਆ ਸੀ। ਨਾਇਬ ਤਹਿਸੀਲਦਾਰ ਕਰਮਜੀਤ ਸਿੰਘ ਖੱਟੜਾ ਦੀ ਅਗਵਾਈ...
ਲੁਧਿਆਣਾ ਵਿੱਚ ਅੱਜ 23 ਮਰੀਜ ਸਾਹਮਣੇ ਆਏ
. . .  1 day ago
ਲੁਧਿਆਣਾ, 4 ਜੂਨ (ਸਲੇਮਪੁਰੀ) - ਲੁਧਿਆਣਾ ਵਿਚ ਅੱਜ ਸ਼ਾਮ ਵੇਲੇ 16 ਹੋਰ ਮਰੀਜ਼ ਸਾਹਮਣੇ ਆਏ ਹਨ। ਸਿਵਲ ਸਰਜਨ ਡਾ ਰਾਜੇਸ਼ ਬੱਗਾ ਨੇ ਦੱਸਿਆ ਕਿ ਲੁਧਿਆਣਾ ਵਿਚ ਕੋਰੋਨਾ ਵਾਇਰਸ ਤੋਂ ਪੀੜ੍ਹਤ ਸ਼ਾਮ ਵੇਲੇ 16 ਹੋਰ ਮਰੀਜ਼ ਸਾਹਮਣੇ ਆਏ ਹਨ ਜਦ ਕਿ ਸਵੇਰੇ 7 ਮਰੀਜਾਂ ਵਿਚ ਕੋਰੋਨਾ ਪਾਏ ਜਾਣ ਦੀ ਰਿਪੋਰਟ...
3 ਲੁਟੇਰਿਆਂ ਨੇ ਦਿਨ ਦਿਹਾੜੇ ਪਤੀ ਪਤਨੀ ਨੂੰ ਲੁੱਟਿਆ
. . .  1 day ago
ਨਸ਼ਾ ਤਸਕਰ ਦੀ ਰਿਪੋਰਟ ਪਾਜ਼ੀਟਿਵ ਆਉਣ ਮਗਰੋਂ ਸਾਰੀ ਮਹਿਲ ਕਲਾਂ ਪੁਲਿਸ ਇਕਾਂਤਵਾਸ
. . .  1 day ago
ਮਹਿਲ ਕਲਾਂ, 4 ਜੂਨ (ਅਵਤਾਰ ਸਿੰਘ ਅਣਖੀ)-ਮਹਿਲ ਕਲਾਂ ਪੁਲਿਸ ਵਲੋਂ ਕੁਝ ਦਿਨ ਪਹਿਲਾਂ ਕਾਬੂ ਕੀਤੇ ਗਏ ਨਸ਼ਾ ਤਸਕਰ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਜ਼ਿਲ੍ਹਾ ਬਰਨਾਲਾ ਦੀ ਪੁਲਿਸ ਅੰਦਰ ਹੜਕੰਪ ਮਚ ਗਿਆ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਪੁਲਿਸ...
ਡਾ. ਸੰਦੀਪ ਗੋਇਲ ਪੰਜਾਬ ਸੀ.ਐਸ.ਆਰ ਅਥਾਰਿਟੀ ਦਾ ਸੀ.ਈ.ਓ. ਨਿਯੁਕਤ
. . .  1 day ago
ਚੰਡੀਗੜ੍ਹ, 4 ਜੂਨ - ਪੰਜਾਬ ਸਰਕਾਰ ਨੇ ਅੱਜ ਮੀਡੀਆ 'ਚ ਦਿਗਜ ਡਾ. ਸੰਦੀਪ ਗੋਇਲ ਨੂੰ ਪੰਜਾਬ ਸੀ.ਐਸ.ਆਰ ਅਥਾਰਿਟੀ ਦਾ ਸੀ.ਈ.ਓ. ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਹਾਲ ਹੀ ਵਿਚ ਗਠਤ ਕੀਤੀ ਗਈ ਪੰਜਾਬ ਸੀ.ਐਸ.ਆਰ. ਨੂੰ ਇੰਡਸਟਰੀ ਲਈ ਪੰਜਾਬ ਤੇ ਪੰਜਾਬ...
ਨੌਜਵਾਨ ਕਿਸਾਨ ਨੇ ਕਰਜ਼ੇ ਦੇ ਚਲਦਿਆਂ ਕੀਤੀ ਖੁਦਕੁਸ਼ੀ
. . .  1 day ago
ਬਠਿੰਡਾ, 4 ਜੂਨ (ਨਾਇਬ ਸਿੱਧੂ) - ਬਠਿੰਡਾ ਜ਼ਿਲ੍ਹੇ ਦੇ ਚੱਕ ਹੀਰਾ ਸਿੰਘ ਵਾਲਾ ਦੇ ਇੱਕ ਕਿਸਾਨ ਦੀ ਕਰਜ਼ੇ ਦੇ ਬੋਝ ਦੇ ਚੱਲਦਿਆਂ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਕਿਸਾਨ ਦੇ ਪਰਿਵਾਰ ਵਾਲਿਆਂ ਨੇ ਦੱਸਿਆ...
ਜਲੰਧਰ ਰੇਂਜ ਦੇ ਨਵਨਿਯੁਕਤ ਡੀ.ਆਈ.ਜੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਹੋਏ ਨਤਮਸਤਕ
. . .  1 day ago
ਸੁਲਤਾਨਪੁਰ ਲੋਧੀ, 4 ਜੂਨ (ਜਗਮੋਹਣ ਸਿੰਘ ਥਿੰਦ, ਨਰੇਸ਼ ਹੈਪੀ, ਲਾਡੀ) - ਜਲੰਧਰ ਰੇਂਜ ਦੇ ਨਵ -ਨਿਯੁਕਤ ਡੀ.ਆਈ.ਜੀ ਰਣਬੀਰ ਸਿੰਘ ਖੱਟੜਾ ਅੱਜ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਨਾਲ ਸੰਤ ਬਾਬਾ ਜੈਮਲ ਸਿੰਘ ਪਟਿਆਲੇ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 26 ਚੇਤ ਸੰਮਤ 552
ਿਵਚਾਰ ਪ੍ਰਵਾਹ: ਕੁਦਰਤ ਦੇ ਹੁਕਮ ਦੀ ਪਾਲਣਾ ਕਰਨੀ ਪੈਂਦੀ ਹੈ। -ਬੇਕਨ

ਬਠਿੰਡਾ, ਮਾਨਸਾ + ਸੰਗਰੂਰ, ਬਰਨਾਲਾ

ਬਠਿੰਡਾ ਰੇਂਜ 'ਚ ਕੋਵਿਡ-19 ਪ੍ਰਤੀ ਜਾਗਰੂਕਤਾ ਸਬੰਧੀ ਪੁਲਿਸ ਦੀ ਵੱਖਰੀ ਪਹਿਲਕਦਮੀ

ਬਠਿੰਡਾ, 7 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬਠਿੰਡਾ ਰੇਂਜ ਅਧੀਨ ਪੈਂਦੇ ਬਠਿੰਡਾ, ਮਾਨਸਾ ਤੇ ਸ੍ਰੀ ਮੁਕਤਸਰ ਸਾਹਿਬ ਜ਼ਿਲਿ੍ਹਆਂ 'ਚ ਪੁਲਿਸ ਨੇ ਅਜੋਕੇ ਸਮੇਂ ਕੋਵਿਡ-19 ਕਾਰਨ ਉਪਜੇ ਹਲਾਤ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਸਬੰਧੀ ਵੱਖਰੀ ਪਹਿਲਕਦਮੀ ਕੀਤੀ ਹੈ | ਜਿਸ ਦੇ ਤਹਿਤ ਕੋਵਿਡ-19 ਤੋਂ ਬਚਾਅ ਲਈ ਸਾਵਧਾਨੀਆਂ ਰੱਖਣ ਤੇ ਬਚਾਓ ਸਬੰਧੀ ਪੈਂਫਲਿਟ, ਪੋਸਟਰ ਤੇ ਫਲੈਕਸ ਛਪਵਾਏ ਗਏ ਹਨ | ਪੁਲਿਸ ਦੁਆਰਾ ਜਿਥੇ ਇਨ੍ਹਾਂ ਪੋਸਟਰਾਂ ਨੂੰ ਜਨਤਕ ਥਾਵਾਂ 'ਤੇ ਪਿੰਡਾਂ ਵਿਚ ਲਗਾਇਆ ਜਾ ਰਿਹਾ, ਉਥੇ ਪ੍ਰਾਈਵੇਟ ਵਾਹਨਾਂ 'ਤੇ ਚਿਪਕਾ ਕੇ ਲੋਕਾਂ ਨੂੰ ਕੋਰੋਨਾ ਸਬੰਧੀ ਵੱਧ ਤੋਂ ਵੱਧ ਜਾਗਰੂਕ ਹੋਣ ਦੀਆਂ ਅਪੀਲਾਂ ਕੀਤੀਆਂ ਜਾਣ ਲੱਗੀਆਂ ਹਨ | ਇੰਸਪੈਕਟਰ ਜਨਰਲ ਪੁਲਿਸ, ਬਠਿੰਡਾ ਰੇਂਜ ਵਲੋਂ 'ਅਨੁਸ਼ਾਸਨ ਬਣਾਓ, ਆਪਣੇ ਆਪ ਤੇ ਦੇਸ਼ ਨੂੰ ਬਚਾਓ', 'ਪੁਲਿਸ ਤੁਹਾਡੀ ਸਹਾਇਤਾ ਲਈ ਹੈ' ਤੇ 'ਤੁਸੀਂ ਘਰਾਂ ਅੰਦਰ ਰਹੋ, ਅਸੀਂ ਬਾਹਰ ਹਾਂ ਤੁਹਾਡੇ ਲਈ' ਜਿਹੀਆਂ ਬੇਨਤੀਆਂ ਵਾਲੇ ਪੈਂਫ਼ਲੈਟ, ਪੋਸਟਰ, ਫਲੈਕਸ ਵਿਚ ਕੋਰੋਨਾ ਵਾਇਰਸ ਤੋਂ ਬਚਾਅ ਲਈ 31 ਸਾਵਧਾਨੀਆਂ ਤੇ ਸੁਝਾਅ ਦਿੱਤੇ ਗਏ ਹਨ | ਜਿਨ੍ਹਾਂ ਦੀ 'ਪਾਲਣਾ ਕਰੋ ਤੇ ਕਰਵਾਉ, ਆਪਣੇ ਆਪ ਤੇ ਦੇਸ਼ ਨੂੰ ਬਚਾਓ' ਦਾ ਸੱਦਾ ਦਿੱਤਾ ਗਿਆ | ਇਨ੍ਹਾਂ ਪੋਸਟਰਾਂ/ ਪੈਂਫਲਟਾਂ/ ਫਲੈਕਸਾਂ ਨੂੰ ਬਠਿੰਡਾ ਰੇਂਜ ਦੇ ਸਮੂਹ ਥਾਣਿਆਂ ਦੇ ਮੁਖੀ ਤੇ ਪੁਲਿਸ ਮੁਲਾਜ਼ਮਾਂ ਨੂੰ ਵੰਡਿਆ ਜਾ ਰਿਹਾ | ਪੁਲਿਸ ਆਪਣੀ ਮੁਹਿੰਮ ਨੂੰ ਜਨ-ਜਨ ਤੱਕ ਪਹੁੰਚਾਉਣ ਲਈ ਪਿੰਡਾਂ ਦੇ ਸਰਪੰਚਾਂ, ਕਲੱਬਾਂ ਦੇ ਨੁਮਾਇੰਦਿਆਂ ਤੇ ਸਮਾਜ ਸੇਵੀ ਸੰਸਥਾਵਾਂ ਦਾ ਵੀ ਸਹਾਰਾ ਲੈਣ ਲੱਗੀ ਹੈ | ਜਦੋਂ ਇਸ ਸਬੰਧੀ ਇੰਸਪੈਕਟਰ ਜਨਰਲ ਪੁਲਿਸ, ਬਠਿੰਡਾ, ਰੇਂਜ ਸ੍ਰੀ ਅਰੁਣ ਕੁਮਾਰ ਮਿੱਤਲ ਨਾਲ ਫੋਨ 'ਤੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕੋਰੋਨਾ ਵਾਇਰਸ ਕਾਰਨ ਪੈਦਾ ਹੋਏ ਹਲਾਤਾਂ ਵਿਚ ਪੁਲਿਸ ਦੇ ਸਮੂਹ ਅਧਿਕਾਰੀ, ਮੁਲਾਜ਼ਮਾਂ ਮਨੁੱਖਤਾਂ ਦੀ ਸੁਰੱਖਿਆ ਲਈ ਅੱਗੇ ਹੋ ਕੇ ਲੜਾਈ ਲੜ ਰਹੇ ਹਨ | ਲਾਕਡਾਊਨ ਦੌਰਾਨ ਪੁਲਿਸ ਦੀ ਭੂਮਿਕਾ ਸਬੰਧੀ ਪੁੱਛੇ ਜਾਣ 'ਤੇ ਆਈ.ਜੀ. ਅਰੁਣ ਕੁਮਾਰ ਮਿੱਤਲ ਨੇ ਕਿਹਾ ਕਿ ਪੁਲਿਸ ਫੋਰਸ ਨੇ ਆਪਣੀ ਜਿੰਮੇਵਾਰੀ ਨੂੰ ਬਾਖੂਬੀ ਨਾਲ ਨਿਭਾਇਆ ਹੈ, ਜਿਸ ਦੇ ਲਈ ਸਭਨਾਂ ਮੁਲਾਜ਼ਮਾਂ ਨੂੰ ਸਲੂਟ ਕਰਦੇ ਹਨ | ਉਨ੍ਹਾਂ ਕਿਹਾ ਕਿ ਪੁਲਿਸ ਲੋਕਾਂ ਦੀ ਹਿਫ਼ਾਜਤ ਲਈ ਅੱਗੇ ਹੋ ਕੇ ਕੰਮ ਕਰ ਰਹੀ ਹੈ ਅਤੇ ਲੋਕਾਂ ਨੂੰ ਪੁਲਿਸ ਦਾ ਸਾਥ ਦੇਣਾ ਚਾਹੀਦਾ ਹੈ |

ਦੋ ਧਿਰਾਂ ਦਰਮਿਆਨ ਹੋ ਰਿਹਾ ਝਗੜਾ ਰੋਕਣ ਗਈ ਪੁਲਿਸ ਪਾਰਟੀ 'ਤੇ ਹਮਲਾ

ਕੋਟਫੱਤਾ,7 ਅਪ੍ਰੈਲ (ਰਣਜੀਤ ਸਿੰਘ ਬੁੱਟਰ)-ਥਾਣਾ ਕੋਟਫੱਤਾ ਅਧੀਨ ਪੈਂਦੇ ਪਿੰਡ ਗਹਿਰੀ ਬਾਰਾ ਸਿੰਘ ਵਿਖੇ ਦੋ ਧਿਰਾਂ ਵਿਚਕਾਰ ਝਗੜਾ ਸੀ ਜਿਸਨੂੰ ਲੈ ਕੇ ਇੱਕ ਧਿਰ ਦੇ ਹਰਵਿੰਦਰ ਸਿੰਘ ਨੇ ਪੁਲਿਸ ਕੰਟਰੋਲ ਰੂਮ 'ਤੇ ਸੂਚਨਾ ਦਿੱਤੀ ਕਿ ਪਿੰਡ ਦੇ ਕੁੱਝ ਵਿਅਕਤੀਆਂ ਨੇ ...

ਪੂਰੀ ਖ਼ਬਰ »

ਦੁੱਧ ਦੀ ਮਾਤਰਾ ਵਧਣ 'ਤੇ ਸੁਸਾਇਟੀਆਂ ਨੂੰ ਦੁੱਧ 'ਚ ਕਟੌਤੀ ਕਰਨ ਦੇ ਵੇਰਕਾ ਨੇ ਦਿੱਤੇ ਨਿਰਦੇਸ਼

ਸਰਦੂਲਗੜ੍ਹ, 7 ਅਪ੍ਰੈਲ(ਜੀ. ਐਮ. ਅਰੋੜਾ)-ਪ੍ਰਾਈਵੇਟ ਦੁੱਧ ਖ਼ਰੀਦਦਾਰ ਕਿਸਾਨਾਂ ਤੇ ਦੁੱਧ ਉਤਪਾਦਕਾਂ ਦਾ ਸਾਥ ਛੱਡ ਕੇ ਮੈਦਾਨ 'ਚੋਂ ਬਾਹਰ ਹੋ ਗਏ ਹਨ, ਜਿਸ ਕਾਰਨ ਕਿਸਾਨਾਂ ਤੇ ਡੇਅਰੀ ਫਾਰਮਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸਬੰਧੀ ...

ਪੂਰੀ ਖ਼ਬਰ »

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਪੋਲਟਰੀ ਫਾਰਮ ਨੂੰ ਤਬਦੀਲ ਕਰਨ ਦੇ ਨਿਰਦੇਸ਼

ਬਰਨਾਲਾ, 7 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)-ਚੁਹਾਣਕੇ ਖ਼ੁਰਦ-ਠੀਕਰੀਵਾਲ ਰੋਡ 'ਤੇ ਸਥਿਤ ਪੋਲਟਰੀ ਫਾਰਮ 'ਚੋਂ ਆਉਂਦੀ ਬਦਬੂ ਤੇ ਮੱਖੀਆਂ ਤੋਂ ਪ੍ਰੇਸ਼ਾਨ ਪਿੰਡ ਠੀਕਰੀਵਾਲਾ ਵਾਸੀਆਂ ਵਲੋਂ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਦਿੱਤੀ ਗਈ ਸ਼ਿਕਾਇਤ ਤੋਂ ਬਾਅਦ ਪੰਜਾਬ ...

ਪੂਰੀ ਖ਼ਬਰ »

13 ਸਾਲਾ ਬੱਚੇ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਸੁਨਾਮ ਊਧਮ ਸਿੰਘ ਵਾਲਾ, 7 ਅਪ੍ਰੈਲ (ਰੁਪਿੰਦਰ ਸਿੰਘ ਸੱਗੂ)-ਸ਼ਹਿਰ ਅੰਦਰ ਅੱਜ ਇਕ 13 ਸਾਲਾ ਦੇ ਮਾਸੂਮ ਬੱਚੇ ਦੀ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਮੌਤ ਹੋਣ ਦੀ ਖ਼ਬਰ ਹੈ | ਇਸ ਮੌਕੇ 'ਤੇ ਸਮਾਜ ਸੇਵੀ ਮਲਕੀਤ ਸਿੰਘ ਥਿੰਦ ਨੇ ਦੱਸਿਆ ਕਿ ਸਥਾਨਕ ਟਿੱਬੀ ਰੋਡ ਵਿਖੇ ਇਹ 13 ...

ਪੂਰੀ ਖ਼ਬਰ »

ਕਰਫ਼ਿਊ ਦੀ ਉਲੰਘਣਾ ਕਰਨ ਵਾਲੇ 3 ਵਿਅਕਤੀਆਂ 'ਤੇ ਪਰਚਾ ਦਰਜ

ਟੱਲੇਵਾਲ, 7 ਅਪ੍ਰੈਲ (ਸੋਨੀ ਚੀਮਾ)-ਥਾਣਾ ਟੱਲੇਵਾਲ ਦੀ ਪੁਲਿਸ ਵਲੋਂ ਕਰਫ਼ਿਊ ਦੀ ਉਲੰਘਣਾ ਕਰਨ 'ਤੇ 3 ਵਿਅਕਤੀਆਂ ਿਖ਼ਲਾਫ਼ ਪਰਚਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮਲਜੀਤ ਸਿੰਘ ਏ.ਐਸ.ਆਈ. ਨੇ ਦੱਸਿਆ ਪਿੰਡ ਬੀਹਲਾ ਖ਼ੁਰਦ ਦੇ ਰਾਜ ਸਿੰਘ, ...

ਪੂਰੀ ਖ਼ਬਰ »

ਕਰਫ਼ਿਊ ਦੀ ਉਲੰਘਣਾ ਕਰਨ ਵਾਲਿਆਂ ਿਖ਼ਲਾਫ਼ ਮਾਮਲਾ ਦਰਜ

ਸ਼ੇਰਪੁਰ, 7 ਅਪ੍ਰੈਲ (ਦਰਸ਼ਨ ਸਿੰਘ ਖੇੜੀ)-ਕੋਵਿਡ-19 ਦੇ ਮੱਦੇਨਜ਼ਰ ਲਗਾਏ ਗਏ ਕਰਫ਼ਿਊ ਦੀ ਉਲੰਘਣਾ ਕਰਨ ਵਾਲਿਆਂ ਿਖ਼ਲਾਫ਼ ਪੁਲਿਸ ਸਖ਼ਤ ਵਰਤ ਰਹੀ ਹੈ | ਜਿਸ ਤਹਿਤ ਸ਼ੇਰਪੁਰ ਪੁਲਿਸ ਨੇ ਵੀ ਕਰਫ਼ਿਊ ਦੀ ਉਲੰਘਣਾ ਕਰਨ ਵਾਲਿਆਂ ਦਲਜੀਤ ਸਿੰਘ ਤੇ ਸੁਖਬੀਰ ਸਿੰਘ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਦੇ ਚੱਲਦਿਆਂ ਬੈਂਕਾਂ ਅੱਗੇ ਲੱਗੀਆਂ ਲੰਬੀਆਂ ਕਤਾਰਾਂ

ਗੋਨਿਆਣਾ, 7 ਅਪ੍ਰੈਲ (ਲਛਮਣ ਦਾਸ ਗਰਗ)-ਕੋਰੋਨਾ ਵਾਇਰਸ ਦੇ ਚੱਲਦਿਆਂ ਪੰਜਾਬ ਸਰਕਾਰ ਵਲੋਂ ਸੂਬੇ 'ਚ ਕਰਫ਼ਿਊ ਲਗਾਇਆ ਗਿਆ ਹੈ, ਪਰ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਦੇਖਦੇ ਹੋਏ ਸੂਬੇ ਭਰ 'ਚ ਬੈਂਕ ਤੇ ਏ. ਟੀ. ਐਮ. ਖੋਲ੍ਹਣ ਦੀ ਛੋਟ ਦਿੱਤੀ ਗਈ ਹੈ ਤਾਂ ਜੋ ਲੋਕ ਬੈਂਕਾਂ 'ਚ ਜਾ ...

ਪੂਰੀ ਖ਼ਬਰ »

ਕਰਫ਼ਿਊ ਦੀ ਉਲੰਘਣਾ ਕਰਨ ਵਾਲਿਆਂ 'ਤੇ ਮੁਕੱਦਮੇ ਦਰਜ

ਖਨੌਰੀ, 7 ਅਪ੍ਰੈਲ (ਬਲਵਿੰਦਰ ਸਿੰਘ ਥਿੰਦ)-ਖਨੌਰੀ ਪੁਲਿਸ ਨੇ ਕੋਰੋਨਾ ਵਾਇਰਸ ਦੇ ਚੱਲਦਿਆਂ ਸੂਬਾ ਸਰਕਾਰ ਵਲੋਂ ਲਗਾਏ ਗਏ ਕਰਫ਼ਿਊ ਦੀ ਉਲੰਘਣਾ ਕਰਨ ਦੇ ਦੋਸ਼ਾਂ ਤਹਿਤ 7 ਵਿਅਕਤੀਆਂ ਦੇ ਿਖ਼ਲਾਫ਼ ਮੁਕੱਦਮੇ ਦਰਜ ਕੀਤੇ ਗਏ ਹਨ | ਇਸ ਸਬੰਧ ਵਿਚ ਪੁਲਿਸ ਥਾਣਾ ਖਨੌਰੀ ਦੇ ...

ਪੂਰੀ ਖ਼ਬਰ »

ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਵਿਅਕਤੀ ਵਲੋਂ ਖ਼ੁਦਕੁਸ਼ੀ

ਭਵਾਨੀਗੜ੍ਹ, 7 ਅਪ੍ਰੈਲ (ਰਣਧੀਰ ਸਿੰਘ ਫੱਗੂਵਾਲਾ)-ਸਥਾਨਕ ਬਲਿਆਲ ਨੂੰ ਜਾਂਦੀ ਸੜਕ 'ਤੇ ਇਕ ਵਿਅਕਤੀ ਵਲੋਂ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ...

ਪੂਰੀ ਖ਼ਬਰ »

ਮੈਡੀਕਲ ਅਮਲੇ ਨੂੰ ਉਪਕਰਨਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ-ਸਰਕਾਰੀਆ

ਬਰਨਾਲਾ, 7 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)-ਕੈਬਨਿਟ ਮੰਤਰੀ ਸ੍ਰੀ ਸੁਖਬਿੰਦਰ ਸਿੰਘ ਸਰਕਾਰੀਆ ਵਲੋਂ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੋਰੋਨਾ ਵਾਇਰਸ ਫੈਲਣ ਤੋਂ ਰੋਕਣ ਲਈ ਕੀਤੇ ਗਏ ...

ਪੂਰੀ ਖ਼ਬਰ »

ਸਰਕਾਰੀ ਡਿਊਟੀ 'ਚ ਵਿਘਨ ਪਾਉਣ ਦੇ ਮਾਮਲੇ 'ਚ 5 ਕਾਬੂ- ਮਾਮਲਾ ਦਰਜ

ਬਰਨਾਲਾ, 7 ਅਪ੍ਰੈਲ (ਰਾਜ ਪਨੇਸਰ)-ਥਾਣਾ ਸਿਟੀ-2 ਬਰਨਾਲਾ ਪੁਲਿਸ ਵਲੋਂ ਸਰਕਾਰੀ ਡਿਊਟੀ 'ਚ ਵਿਘਨ ਪਾਉਣ ਦੇ ਮਾਮਲੇ 'ਚ ਪੰਜ ਜਣਿਆਂ ਨੂੰ ਕਾਬੂ ਕਰਕੇ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਦਿੰਦਿਆਂ ਮਾਮਲੇ ਦੇ ਤਫ਼ਤੀਸ਼ੀ ਅਫ਼ਸਰ ਸਹਾਇਕ ਥਾਣੇਦਾਰ ਸੇਵਾ ਸਿੰਘ ਨੇ ਦੱਸਿਆ ...

ਪੂਰੀ ਖ਼ਬਰ »

ਜ਼ਿਲ੍ਹਾ ਸਹਾਇਕ ਮੰਡੀ ਅਫ਼ਸਰ ਵਲੋਂ ਸਬਜ਼ੀ ਮੰਡੀ ਦੇ ਪ੍ਰਬੰਧਾਂ ਦਾ ਜਾਇਜ਼ਾ

ਰਾਮਾਂ ਮੰਡੀ, 7 ਅ੍ਰਪੈਲ (ਅਮਰਜੀਤ ਸਿੰਘ ਲਹਿਰੀ)-ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਜ਼ਿਲ੍ਹਾ ਸਹਾਇਕ ਮੰਡੀ ਅਫ਼ਸਰ ਗੌਰਵ ਕੁਮਾਰ ਨੇ ਸਬਜ਼ੀ ਮੰਡੀ ਰਾਮਾਂ ਦਾ ਦੌਰਾ ਕਰਕੇ ਜਾਇਜ਼ਾ ਲਿਆ | ਇਸ ਮੌਕੇ ਜ਼ਿਲ੍ਹਾ ਸਹਾਇਕ ਮੰਡੀ ਅਫਸਰ ਨੇ ਮਾਰਕੀਟ ਕਮੇਟੀ ਰਾਮਾਂ ...

ਪੂਰੀ ਖ਼ਬਰ »

ਸੈਨੇਟਾਈਜ਼ਰ ਦੀ ਵੱਧ ਕੀਮਤ ਵਸੂਲਣ ਵਾਲੇ ਦੁਕਾਨਦਾਰ ਨੂੰ 5 ਹਜ਼ਾਰ ਜੁਰਮਾਨਾ

ਸੁਨਾਮ ਊਧਮ ਸਿੰਘ ਵਾਲਾ, 7 ਅਪੈ੍ਰਲ (ਧਾਲੀਵਾਲ, ਭੁੱਲਰ)-ਐਸ.ਡੀ.ਐਮ ਮੈਡਮ ਮਨਜੀਤ ਕੌਰ ਦੇ ਨਿਰਦੇਸ਼ਾਂ 'ਤੇ ਡਰੱਗ ਇੰਸਪੈਕਟਰ ਮੈਡਮ ਕਰੁਣਾ ਗੁਪਤਾ ਵਲੋਂ ਸ਼ਹਿਰ 'ਚ ਖੁੱਲ੍ਹੇ ਤਿੰਨ ਮੈਡੀਕਲ ਸਟੋਰਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ, ਇਸ ਛਾਪੇਮਾਰੀ ਦੌਰਾਨ ਡਰੱਗ ...

ਪੂਰੀ ਖ਼ਬਰ »

ਮਜ਼ਦੂਰ ਦੇ ਘਰ ਨੂੰ ਅੱਗ ਲੱਗਣ ਕਾਰਨ ਸਾਮਾਨ ਸੜ ਕੇ ਸੁਆਹ

ਸ਼ੇਰਪੁਰ, 7 ਅਪ੍ਰੈਲ (ਦਰਸ਼ਨ ਸਿੰਘ ਖੇੜੀ)-ਕਸਬਾ ਸ਼ੇਰਪੁਰ ਦੇ ਪਿੰਡ ਵਜੀਦਪੁਰ ਬਦੇਸ਼ੇ ਵਿਖੇ ਇੱਕ ਮਜ਼ਦੂਰ ਭੋਲਾ ਖਾਂ ਦੇ ਘਰ ਨੂੰ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਭੋਲਾ ਖਾਂ ਮਜ਼ਦੂਰੀ ਕਰਦਾ ਹੈ, ਜਿਸ ਦੇ ਘਰ ਨੂੰ ਲੰਘੀ ਰਾਤ ...

ਪੂਰੀ ਖ਼ਬਰ »

ਸਸਤੀ ਕਣਕ ਤੋਂ ਵਾਂਝੇ ਹੋਏ 160 ਪਰਿਵਾਰਾਂ ਨੇ ਜਤਾਇਆ ਰੋਸ

ਅਮਰਗੜ੍ਹ, 7 ਅਪ੍ਰੈਲ (ਸੁਖਜਿੰਦਰ ਸਿੰਘ ਝੱਲ)-ਪਿੰਡ ਗੁਆਰਾ ਵਿਖੇ ਜਦੋਂ ਲਾਭਪਾਤਰੀਆਂ ਨੂੰ ਸਸਤੀ ਮਿਲਣ ਵਾਲੀ ਕਣਕ ਦੀ ਵੰਡ ਕੀਤੀ ਜਾਣ ਲੱਗੀ ਤਾਂ ਨੀਲੇ ਕਾਰਡ ਕੱਟੇ ਜਾਣ ਦਾ ਮਾਮਲਾ ਫਿਰ ਤੋਂ ਸੁਰਖੀਆਂ 'ਚ ਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਲੋਕ ਇਨਸਾਫ਼ ...

ਪੂਰੀ ਖ਼ਬਰ »

ਗਰਮ ਰੁੱਤ ਦੀ ਮੂੰਗੀ ਲਈ ਬਿਜਾਈ ਦਾ ਢੱੁਕਵਾਂ ਸਮਾਂ 10 ਅਪ੍ਰੈਲ ਤੱਕ

ਬਠਿੰਡਾ, 7 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)- ਡਿਪਟੀ ਡਾਇਰੈਕਟਰ ਖੇਤੀਬਾੜੀ (ਦਾਲਾਂ) ਡਾ. ਬਹਾਦਰ ਸਿੰਘ ਸਿੱਧੂ ਨੇ ਦੱਸਿਆ ਕਿ ਗਰਮੀ ਰੁੱਤ ਦੀ ਮੂੰਗੀ ਦੀ ਬਿਜਾਈ ਦਾ ਢੁਕਵਾਂ ਸਮਾਂ ਭਾਵੇਂ 20 ਮਾਰਚ ਤੋਂ 10 ਅਪ੍ਰੈਲ ਤੱਕ ਹੈ, ਪਰ ਇਸ ਦੀ ਬਿਜਾਈ ਅਪ੍ਰੈਲ ਦੇ ਤੀਜੇ ...

ਪੂਰੀ ਖ਼ਬਰ »

ਕਰਫ਼ਿਊ ਦੀ ਉਲੰਘਣਾ 'ਤੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਸਮੇਤ 15 'ਤੇ ਮਾਮਲਾ ਦਰਜ

ਭੀਖੀ, 7 ਅਪ੍ਰੈਲ (ਬਲਦੇਵ ਸਿੰਘ ਸਿੱਧੂ)-ਕੋਰੋਨਾ ਵਾਇਰਸ ਦੇ ਮੱਦੇਨਜ਼ਰ ਕਰਫ਼ਿਊ ਦੌਰਾਨ ਪੁਲਿਸ ਵਲੋਂ ਵਰਤੀ ਜਾ ਰਹੀ ਸਖ਼ਤੀ ਕਾਰਨ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਤੇ ਪਿੰਡ ਸਮਾਉਂ ਦੀ ਸਰਪੰਚ ਪਰਮਜੀਤ ਕੌਰ ਦੇ ਪਤੀ ਭੋਲਾ ਸਿੰਘ ਸਮਾਉਂ ਸਮੇਤ ਸਮਾਉਂ ...

ਪੂਰੀ ਖ਼ਬਰ »

ਪਿਸਤੌਲ ਸਮੇਤ ਵਿਅਕਤੀ ਗਿ੍ਫ਼ਤਾਰ

ਸੀਂਗੋ ਮੰਡੀ, 7 ਅਪ੍ਰੈਲ (ਲੱਕਵਿੰਦਰ ਸ਼ਰਮਾ)-ਪਿੰਡ ਗੁਰੂਸਰ ਜਗ੍ਹਾ ਲਾਗਿਓ ਪੁਲਿਸ ਨੇ ਇਕ ਵਿਅਕਤੀ ਨੂੰ ਗੈਰ ਕਾਨੂੰਨੀ ਤੌਰ 'ਤੇ ਇੱਕ 315 ਬੋਰ ਦਾ ਪਿਸਤੌਲ ਸਮੇਤ ਇਕ ਜਿੰਦਾ ਕਾਰਤੂਸ ਸਮੇਤ ਕਾਬੂ ਕੀਤਾ ਹੈ | ਕਥਿਤ ਦੋਸ਼ੀ 'ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ...

ਪੂਰੀ ਖ਼ਬਰ »

ਕੋਰੋਨਾ ਪੀੜਤ ਦੇ ਸੰਪਰਕ 'ਚ ਆਉਣ ਵਾਲੇ ਨੌਜਵਾਨ ਨੂੰ ਸਿਹਤ ਵਿਭਾਗ ਨੇ ਅੱਗੇ ਟੈਸਟ ਲਈ ਭੇਜਿਆ

ਗੋਨਿਆਣਾ, 7 ਅਪ੍ਰੈਲ (ਬਰਾੜ ਆਰ. ਸਿੰਘ/ ਲਛਮਣ ਦਾਸ ਗਰਗ)-ਸਿਹਤ ਵਿਭਾਗ ਤੇ ਪੁਲਿਸ ਪ੍ਰਸ਼ਾਸਨ ਵਲੋਂ ਕੋਰੋਨਾ ਨੂੰ ਰੋਕਣ ਦੇ ਯਤਨਾਂ ਦੇ ਮੱਦੇਨਜ਼ਰ ਅੱਜ ਗੋਨਿਆਣਾ ਸ਼ਹਿਰ ਦੇ ਇਕ ਨੌਜਵਾਨ ਨੂੰ ਕੋਰੋਨਾ ਦੇ ਸ਼ੱਕੀ ਹੋਣ ਨਾਤੇ ਸਥਾਨਕ ਸਿਹਤ ਵਿਭਾਗ ਅਧਿਕਾਰੀਆਂ ਨੇ ...

ਪੂਰੀ ਖ਼ਬਰ »

ਮੋਟਰਸਾਈਕਲ ਤੋਂ ਡਿੱਗਣ ਕਾਰਨ ਪੁਲਿਸ ਮੁਲਾਜ਼ਮ ਜ਼ਖ਼ਮੀ

ਬੱਲੂਆਣਾ, 7 ਅਪ੍ਰੈਲ (ਗੁਰਨੈਬ ਸਾਜਨ)- ਕੋਰੋਨਾ ਕਰਫਿਊ ਦੇ ਚੱਲਦੇ ਬਠਿੰਡਾ ਮਲੋਟ ਸੜਕ 'ਤੇ ਪਿੰਡ ਕਰਮਗੜ੍ਹ ਸੱਤਰਾਂ 'ਚ ਲਗਾਏ ਗਏ ਪੁਲਸ ਥਾਣਾ ਸਦਰ ਬਠਿੰਡਾ ਵਲੋਂ ਪੱਕੇ ਨਾਕੇ 'ਤੇ ਤਾਇਨਾਤ ਹੋਮ ਗਾਰਡ ਦਾ ਜਵਾਨ ਡਿਊਟੀ ਤੋਂ ਜਾਣ ਸਮੇਂ ਮੋਟਰਸਾਈਕਲ ਤੋਂ ਡਿੱਗਣ ਕਾਰਨ ...

ਪੂਰੀ ਖ਼ਬਰ »

ਹੈਰੋਇਨ ਸਮੇਤ ਦੋ ਨੌਜਵਾਨ ਕਾਬੂ

ਸਿਰਸਾ, 7 ਅਪ੍ਰੈਲ (ਅ. ਬ.)-ਜ਼ਿਲ੍ਹਾ ਸਿਰਸਾ ਦੇ ਪਿੰਡ ਭੰਗੂ 'ਚ ਸੀਆਈਏ ਡੱਬਵਾਲੀ ਪੁਲਿਸ ਟੀਮ ਨੇ ਗਸ਼ਤ ਤੇ ਚੈਕਿੰਗ ਦੌਰਾਨ ਦੋ ਨੌਜਵਾਨਾਂ ਨੂੰ 10 ਗ੍ਰਾਮ 25 ਮਿਲੀਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ | ਫੜ੍ਹੇ ਗਏ ਨੌਜਵਾਨਾਂ ਦੀ ਪਛਾਣ ਸਾਗਰ ਸਿੰਘ ਤੇ ...

ਪੂਰੀ ਖ਼ਬਰ »

ਤਬਲੀਗ਼ੀ ਜਮਾਤ ਦੀ ਠਹਿਰ ਵਾਲੇ ਵਿਅਕਤੀ ਜਾਂਚ ਲਈ ਭੇਜੇ

ਨਥਾਣਾ, 7 ਅਪ੍ਰੈਲ (ਗੁਰਦਰਸ਼ਨ ਲੁੱਧੜ)-ਸੂਬੇ ਵਿਚ ਕੋਰੋਨਾ ਵਾਇਰਸ ਫੈਲਣ ਤੋਂ ਬਚਾਅ ਲਈ ਪ੍ਰਸ਼ਾਸਨ ਵਲੋਂ ਤਬਲੀਗ਼ੀ ਜਮਾਤ ਦੀ ਵੱਖ-ਵੱਖ ਪਿੰਡਾਂ ਵਿਚ ਫੇਰੀ ਦੀ ਪੈੜ ਨੂੰ ਪਛਾਣਦਿਆਂ ਪ੍ਰਸ਼ਾਸਨ ਵਲੋਂ ਪਿੰਡ ਬੱਜੋਆਣਾ ਦੀ ਮਸੀਤ ਦੇ ਮੌਲਵੀ ਦੇ ਦੋਨਾਂ ਪੁੱਤਰਾਂ ...

ਪੂਰੀ ਖ਼ਬਰ »

ਵਿਦੇਸ਼ੋਂ ਤੇ ਬਾਹਰਲੇ ਸੂਬਿਆ ਤੋਂ ਆਏ ਲੋਕਾਂ ਨੂੰ ਇਕਾਂਤਵਾਸ ਕੀਤਾ

ਰਾਮਪੁਰਾ ਫੂਲ, 7 ਅਪ੍ਰੈਲ (ਗੁਰਮੇਲ ਸਿੰਘ ਵਿਰਦੀ)-ਸਿਹਤ ਮੰਤਰੀ ਪੰਜਾਬ ਬਲਵੀਰ ਸਿੰਘ ਸਿੱਧੂ ਦੇ ਨਿਰਦੇਸ਼ਾਂ ਤਹਿਤ ਸਿਵਲ ਸਰਜਨ ਬਠਿੰਡਾ ਤੇ ਸੀਨੀਅਰ ਮੈਡੀਕਲ ਅਫ਼ਸਰ ਬਾਲਿਆਂਵਾਲੀ ਡਾਕਟਰ ਅਸ਼ਵਨੀ ਕੁਮਾਰ ਦੀ ਅਗਵਾਈ ਤਹਿਤ ਸਥਾਨਕ ਸ਼ਹਿਰ ਤੇ ਬਲਾਕ ਬਾਲਿਆਂਵਾਲੀ ...

ਪੂਰੀ ਖ਼ਬਰ »

ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਵਿਸਾਖੀ ਨੂੰ ਸਮਰਪਿਤ ਆਨਲਾਈਨ ਧਾਰਮਿਕ ਪ੍ਰਤੀਯੋਗਤਾ ਕਰਵਾਉਣ ਦਾ ਐਲਾਨ

ਤਲਵੰਡੀ ਸਾਬੋ, 7 ਅਪ੍ਰੈਲ (ਰਣਜੀਤ ਸਿੰਘ ਰਾਜੂ)-ਕੋਰੋਨਾ ਮਹਾਂਮਾਰੀ ਨੂੰ ਦੇਖਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ 13 ਅਪ੍ਰੈਲ ਨੂੰ ਦਮਦਮਾ ਸਾਹਿਬ ਵਿਖੇ ਲੱਗਣ ਵਾਲੇ ਜੋੜ ਮੇਲੇ ਸਮੇਤ ਹੋਰਨਾਂ ਗੁਰੂ ...

ਪੂਰੀ ਖ਼ਬਰ »

ਮਾਸਕਾਂ ਦੀ ਬਲੈਕ ਕਰਨ 'ਤੇ ਮੈਡੀਕਲ ਸਟੋਰ ਨੂੰ ਜੁਰਮਾਨਾ ਕੀਤਾ

ਭਦੌੜ, 7 ਅਪ੍ਰੈਲ (ਵਿਨੋਦ ਕਲਸੀ, ਰਜਿੰਦਰ ਬੱਤਾ)-ਕੋਰੋਨਾ ਵਾਇਰਸ ਦੀ ਮਹਾਂਮਾਰੀ ਦੀ ਰੋਕਥਾਮ ਲਈ ਜਾਰੀ ਕਰਫ਼ਿਊ ਦੇ ਦੌਰਾਨ ਦਵਾਈਆਂ ਤੇ ਖਾਣ ਪੀਣ ਦੀਆਂ ਵਸਤੂਆਂ ਦੀ ਕਾਲਾ ਬਾਜ਼ਾਰੀ ਦੀ ਰੋਕਥਾਮ ਲਈ ਨਾਪ ਤੋਲ ਵਿਭਾਗ ਤੇ ਫੂਡ ਸਪਲਾਈ ਵਿਭਾਗ ਨੇ ਭਦੌੜ ਵਿਖੇ ਅਚਨਚੇਤ ...

ਪੂਰੀ ਖ਼ਬਰ »

ਤਨਖ਼ਾਹਾਂ ਕੱਟਣ ਦੇ ਰੋਸ ਵਜੋਂ ਬਿਜਲੀ ਮੁਲਾਜ਼ਮਾਂ ਵਲੋਂ ਰੋਸ ਰੈਲੀ

ਭੀਖੀ, 7 ਅਪ੍ਰੈਲ (ਗੁਰਿੰਦਰ ਸਿੰਘ ਔਲਖ)- ਸਬ-ਡਵੀਜ਼ਨ ਭੀਖੀ ਵਿਖੇ ਪਾਵਰਕਾਮ ਦੀ ਮੈਨੇਜਮੈਂਟ ਵਲੋਂ ਬਿਜਲੀ ਕਰਮਚਾਰੀਆਂ ਦੀਆਂ 40 ਪ੍ਰਤੀਸ਼ਤ ਤਨਖ਼ਾਹਾਂ ਕੱਟਣ ਦੇ ਰੋਸ ਵਜੋਂ ਸੂਬਾ ਸੀਨੀਅਰ ਮੀਤ ਪ੍ਰਧਾਨ ਪਰਮਜੀਤ ਸਿੰਘ ਭੀਖੀ ਦੀ ਅਗਵਾਈ 'ਚ ਇੰਪਲਾਈਜ਼ ਫੈਡਰੇਸ਼ਨ ...

ਪੂਰੀ ਖ਼ਬਰ »

ਚੰਡੀਗੜ੍ਹ ਤੋਂ ਆਈ ਸੁਨਾਮ ਦੀ ਔਰਤ ਨੂੰ ਹਸਪਤਾਲ ਵਿਖੇ ਦਾਖ਼ਲ ਕਰਵਾਉਣ ਤੋਂ ਬਾਅਦ ਘਰ ਭੇਜਿਆ

ਸੁਨਾਮ ਊਧਮ ਸਿੰਘ ਵਾਲਾ, 7 ਅਪ੍ਰੈਲ (ਰੁਪਿੰਦਰ ਸਿੰਘ ਸੱਗੂ)-ਸ਼ਹੀਦ ਊਧਮ ਸਿੰਘ ਸਿਵਲ ਹਸਪਤਾਲ ਸੁਨਾਮ ਵਿਖੇ ਸਥਾਨਕ ਵਾਲਮੀਕਿ ਬਸਤੀ ਵਿਖੇ ਰਹਿੰਦੀ ਇੱਕ ਔਰਤ ਨੂੰ ਸ਼ੱਕ ਦੇ ਅਧਾਰੇ 'ਤੇ ਦਾਖ਼ਲ ਕਰਵਾਉਣ ਤੋਂ ਬਾਅਦ ਘਰ ਭੇਜ ਦਿੱਤਾ ਗਿਆ ਹੈ, ਇਹ ਔਰਤ ਕੁੱਝ ਦਿਨ ...

ਪੂਰੀ ਖ਼ਬਰ »

ਕਰਫ਼ਿਊ 'ਚ ਨਿਕਲੇ 16 ਜਣਿਆਂ ਨੇ ਬਠਿੰਡਾ ਦੀ 'ਖੁੱਲੀ ਜੇਲ੍ਹ' ਦੇ ਪਹਿਲੇ ਦਿਨ ਕੀਤੇ ਦਰਸ਼ਨ

ਬਠਿੰਡਾ, 7 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)-ਕੋਰੋਨਾ ਵਾਇਰਸ ਕਰਕੇ ਲੱਗੇ ਕਰਫ਼ਿਊ 'ਚ ਅੱਜ ਬਿਨ੍ਹਾਂ ਕੰਮ ਤੋਂ ਨਿਕਲਣ ਵਾਲੇ 16 ਜਣਿਆਂ ਨੇ ਬਠਿੰਡਾ ਦੀ ਪਹਿਲੀ 'ਖੁੱਲੀ ਜੇਲ੍ਹ' ਦੇ ਪਹਿਲੇ ਦਿਨ ਦਰਸ਼ਨ ਕੀਤੇ | ਪੁਲਿਸ ਦੁਆਰਾ ਖੁੱਲੀ ਜੇਲ ਦੇ ਦਰਸ਼ਨ ਕਰਨ ਵਾਲਿਆਂ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਨੇ ਡਾਕਟਰਾਂ ਤੇ ਹੋਰ ਸਟਾਫ਼ ਨੂੰ ਪੀ.ਪੀ.ਈ. ਕਿਟਾਂ, ਮਾਸਕ ਅਤੇ ਸੈਨੇਟਾਈਜ਼ਰ ਸੌਾਪੇ

ਬਰਨਾਲਾ, 7 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)-ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਦਿਨ-ਰਾਤ ਸੇਵਾਵਾਂ ਦੇਣ 'ਚ ਜੁਟੇ ਸਿਹਤ ਵਿਭਾਗ ਦੇ ਅਮਲੇ ਦੀ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਵਲੋਂ ਹੌਸਲਾ ਅਫਜ਼ਾਈ ਕੀਤੀ ਗਈ ਤੇ ਸਿਹਤ ਵਿਭਾਗ ਨੂੰ 200 ...

ਪੂਰੀ ਖ਼ਬਰ »

ਸੰਸਦ ਮੈਂਬਰਾਂ ਦੀ ਤਨਖਾਹਾਂ 'ਚ ਕਟੌਤੀ ਦਾ ਫ਼ੈਸਲਾ ਸ਼ਲਾਘਾਯੋਗ- ਅਰਸ਼ੀ

ਬਠਿੰਡਾ, 7 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪੰਜਾਬ ਸੀ.ਪੀ.ਆਈ. ਦੇ ਸਾਬਕਾ ਸੂਬਾ ਸਕੱਤਰ ਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਕੇਂਦਰ ਸਰਕਾਰ ਵਲੋਂ ਸੰਸਦ ਮੈਂਬਰਾਂ ਦੀਆਂ ਤਨਖਾਹਾਂ ਵਿੱਚ ਕਟੌਤੀ ਕਰਨ ਦੇ ਫ਼ੈਸਲਾ ਕੀਤਾ ਤੇ ਪੰਜਾਬ ਸਰਕਾਰ ਤੋਂ ਮੰਗ ...

ਪੂਰੀ ਖ਼ਬਰ »

ਹੁਣ ਮੁਨਾਫ਼ਾਖੋਰਾਂ 'ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਕੱਸਿਆ ਸ਼ਿਕੰਜਾ

ਸਿਰਸਾ, 7 ਅਪ੍ਰੈਲ (ਅ.ਬ.)-ਲੌਕਡਾਊਨ ਦੌਰਾਨ ਥੋਕ 'ਤੇ ਰਿਟੇਲ ਦੁਕਾਨਦਾਰਾਂ ਵਲੋਂ ਕੀਤੀ ਜਾ ਰਹੀ ਮੁਨਾਫ਼ਾਖੋਰੀ 'ਤੇ ਰੋਕ ਲਾਉਣ ਲਈ ਹੁਣ ਜ਼ਿਲ੍ਹਾ ਪ੍ਰਸ਼ਾਸਨ ਦੀ ਜਾਗ ਖੁਲ੍ਹੀ ਹੈ | ਜ਼ਿਲ੍ਹਾ ਪ੍ਰਸ਼ਾਸਨ ਨੇ ਖਾਧ ਪਦਾਰਥਾਂ ਦੀਆਂ ਕੀਮਤਾਂ ਤੈਅ ਕੀਤੀਆਂ ਹਨ | ਤੈਅ ...

ਪੂਰੀ ਖ਼ਬਰ »

ਫਲ ਤੇ ਸਬਜ਼ੀਆਂ ਦੀ ਕਾਲਾਬਾਜ਼ਾਰੀ ਕਰਨ ਵਾਲਿਆਂ 'ਤੇ ਸਖ਼ਤ ਕਾਰਵਾਈ ਦੀ ਚਿਤਾਵਨੀ

ਚੀਮਾ ਮੰਡੀ, 7 ਅਪੈ੍ਰਲ (ਜਸਵਿੰਦਰ ਸਿੰਘ ਸ਼ੇਰੋਂ)-ਮਾਰਕੀਟ ਕਮੇਟੀ ਚੀਮਾ ਮੰਡੀ ਵਲੋਂ ਕੋਰੋਨਾ ਵਾਇਰਸ ਨੂੰ ਠੱਲ੍ਹ ਪਾਉਣ ਲਈ ਸਰਕਾਰ ਵਲੋਂ ਲਗਾਏ ਗਏ ਕਰਫ਼ਿਊ ਦੌਰਾਨ ਲੋਕਾਂ ਨੂੰ ਜ਼ਰੂਰੀ ਵਸਤਾਂ ਮੁਹੱਈਆ ਕਰਵਾਉਣ ਲਈ ਸੂਬਾ ਸਰਕਾਰ ਵਲੋਂ ਆਰੰਭੀ ਮੁਹਿੰਮ ਤਹਿਤ ...

ਪੂਰੀ ਖ਼ਬਰ »

ਪੁਲਿਸ ਨੇ ਤਿੰਨ ਦਿਨਾਂ ਤੋਂ ਗੁੰਮ ਮੰਦਬੱੁਧੀ ਨੌਜਵਾਨ ਕੀਤਾ ਪਰਿਵਾਰ ਹਵਾਲੇ

ਬਰਨਾਲਾ, 7 ਅਪ੍ਰੈਲ (ਰਾਜ ਪਨੇਸਰ)-ਥਾਣਾ ਸਿਟੀ-2 ਪੁਲਿਸ ਵਲੋਂ ਤਿੰਨ ਦਿਨਾਂ ਤੋਂ ਗੁੰਮ ਮੰਦਬੱੁਧੀ ਨੌਜਵਾਨ ਨੂੰ ਪਰਿਵਾਰਕ ਮੈਂਬਰਾਂ ਦੇ ਹਵਾਲੇ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਚ.ਓ. ਹਰਸਿਮਰਨਜੀਤ ਸਿੰਘ ਨੇ ਦੱਸਿਆ ਕਿ ਕੋਰੋਨਾ ਵਾਇਰਸ ਕਾਰਨ ...

ਪੂਰੀ ਖ਼ਬਰ »

ਐਮ. ਐਲ. ਜੀ. ਸਕੂਲ ਵਲੋਂ ਆਨਲਾਈਨ ਪੜ੍ਹਾਈ ਤੇ ਦਾਖ਼ਲੇ ਸ਼ੁਰੂ

ਚੀਮਾ ਮੰਡੀ, 7 ਅਪ੍ਰੈਲ (ਜਸਵਿੰਦਰ ਸਿੰਘ ਸ਼ੇਰੋਂ)-ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਚੱਲ ਰਹੇ ਲਗਾਤਾਰ ਕਰਫ਼ਿਊ ਦੌਰਾਨ ਆਪਣੇ ਬੱਚਿਆਂ ਨੂੰ ਪੜ੍ਹਾਈ ਦਾ ਨੁਕਸਾਨ ਹੋਣ ਤੋਂ ਬਚਾਉਣ ਲਈ ਨਾਮਵਰ ਵਿੱਦਿਅਕ ਸੰਸਥਾ ਐਮ. ਐਲ. ਜੀ. ਕਾਨਵੈਂਟ ਸਕੂਲ ਵਲੋਂ ...

ਪੂਰੀ ਖ਼ਬਰ »

ਰਾਸ਼ਨ ਨਾ ਮਿਲਣ ਕਾਰਨ ਮਜ਼ਦੂਰ ਵਰਗ ਦੀਆਂ ਔਰਤਾਂ ਨੇ ਰੋਸ ਜਤਾਇਆ

ਬਰੇਟਾ, 7 ਅਪ੍ਰੈਲ (ਜੀਵਨ ਸ਼ਰਮਾ)-ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਚੱਲਦਿਆਂ ਲਗਾਏ ਗਏ ਰੁਜ਼ਗਾਰ ਬੰਦ ਹੋਣ ਕਾਰਨ ਮਜ਼ਦੂਰਾਂ ਦੇ ਚੁੱਲੇ੍ਹ ਠੰਢੇ ਹੋਣ ਲੱਗ ਪਏ ਹਨ | ਪਿੰਡ ਦਿਆਲਪੁਰਾ ਵਿਖੇ ਮਜ਼ਦੂਰ ਔਰਤਾਂ ਲੱਖੋ ਕੌਰ, ਗੁਰਨਾਮ ਕੌਰ, ਕਰਮਜੀਤ ਕੌਰ, ਮੀਰਾਂ ਕੌਰ, ...

ਪੂਰੀ ਖ਼ਬਰ »

ਪ੍ਰਸ਼ਾਸਨ ਸ਼ਹਿਰ 'ਤੇ ਰੱਖ ਰਿਹਾ ਡ੍ਰੋਨ ਰਾਹੀਂ ਅੱਖ

ਬਠਿੰਡਾ, 7 ਅਪ੍ਰੈਲ (ਅਵਤਾਰ ਸਿੰਘ)-ਸ਼ਹਿਰ 'ਚ ਲੱਗੇ ਕਰਫ਼ਿਊ ਦੌਰਾਨ ਕੁਝ ਲੋਕਾਂ ਵਲੋਂ ਸ਼ਹਿਰ ਵਿਚ ਇਸ ਕਰਫ਼ਿਊ ਦੀ ਉਲੰਘਣਾ ਕਰਦੇ ਹੋਏ ਸਪਸ਼ਟ ਤੌਰ 'ਤੇ ਦੇਖਿਆ ਜਾਂਦਾ ਹੈ, ਜਿਸ 'ਤੇ ਪ੍ਰਸ਼ਾਸਨ ਵਲੋਂ ਇਕ ਨਜ਼ਰ ਰੱਖਣ ਲਈ ਡ੍ਰੋਨ ਰਾਹੀਂ ਬਠਿੰਡਾ ਸ਼ਹਿਰ ਦੀਆਂ ਗਲੀਆਂ ...

ਪੂਰੀ ਖ਼ਬਰ »

ਲਾਕਡਾਊਨ ਦੌਰਾਨ ਆੜ੍ਹਤੀਆਂ ਨੂੰ ਬਿਨ੍ਹਾਂ ਮਨਜ਼ੂਰੀ ਫ਼ਸਲਾਂ ਨਾ ਮੰਗਵਾਉਣ ਦੇ ਨਿਰਦੇਸ਼

ਸਿਰਸਾ, 7 ਅਪ੍ਰੈਲ (ਅ.ਬ.)-ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲਾਕਡਾਊਨ ਦੇ ਮੱਦੇਨਜ਼ਰ ਹਰਿਆਣਾ ਸਰਕਾਰ ਦੇ ਨਿਰਦੇਸ਼ ਅਨੁਸਾਰ ਆੜ੍ਹਤੀਆਂ ਜ਼ਿਲ੍ਹਾ ਪ੍ਰਸ਼ਾਸਨ ਦੀ ਮਨਜ਼ੂਰੀ ਤੋਂ ਬਿਨ੍ਹਾਂ ਕਿਸਾਨਾਂ ਤੋਂ ਫਸਲਾਂ ਨੂੰ ਮੰਡੀ 'ਚ ਨਾ ਮੰਗਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ | ...

ਪੂਰੀ ਖ਼ਬਰ »

ਕਰਫ਼ਿਊ ਤੋੜਨ ਵਾਲਿਆਂ ਦੇ ਕੱਟੇ ਚਲਾਨ

ਲਹਿਰਾਗਾਗਾ, 7 ਅਪ੍ਰੈਲ (ਅਸ਼ੋਕ ਗਰਗ)-ਟ੍ਰੈਫਿਕ ਪੁਲਿਸ ਲਹਿਰਾਗਾਗਾ ਕਰਫਿਊ ਤੋੜਨ ਵਾਲੇ ਲੋਕਾਂ ਪ੍ਰਤੀ ਸਖ਼ਤ ਰਵੱਈਆ ਅਪਣਾਉਣ ਲੱਗੀ ਹੈ ਤਾਂ ਜੋ ਲੋਕ ਕੋਰੋਨਾ ਦੀ ਮਹਾਂਮਾਰੀ ਤੋਂ ਬਚ ਸਕਣ | ਟ੍ਰੈਫਿਕ ਪੁਲਿਸ ਦੇ ਇੰਚਾਰਜ ਗੁਰਤੇਜ ਸਿੰਘ ਨੇ ਜਾਖਲ-ਸੁਨਾਮ ਮੁੱਖ ...

ਪੂਰੀ ਖ਼ਬਰ »

ਮਜ਼ਦੂਰਾਂ ਦੀ ਕਰਜ਼ਾ ਮੁਆਫ਼ੀ ਦਾ ਅਮਲ ਤੁਰੰਤ ਹੋਵੇ- ਗੋਬਿੰਦਪੁਰਾ

ਨਥਾਣਾ, 7 ਅਪ੍ਰੈਲ (ਗੁਰਦਰਸ਼ਨ ਲੁੱਧੜ)-ਪੂਹਲਾ ਜ਼ੋਨ ਤੋਂ ਚੁਣੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਰਦੂਲ ਸਿੰਘ ਗੋਬਿੰਦਪੁਰਾ ਨੇ ਪੰਜਾਬ ਸਰਕਾਰ ਵਲੋਂ ਬੇਜ਼ਮੀਨੇ ਮਜ਼ਦੂਰਾਂ ਦੇ ਸਹਿਕਾਰੀ ਸਭਾਵਾਂ ਤੋਂ ਚੁੱਕੇ 50 ਹਜ਼ਾਰ ਤੱਕ ਦੇ ਕਰਜ਼ੇ ਮੁਆਫ਼ ਕਰਨ ਵਾਲੀ ਸਕੀਮ ਦੀ ...

ਪੂਰੀ ਖ਼ਬਰ »

ਕੋਲਕਾਤਾ ਨਗਰ ਨਿਗਮ ਦੇ ਮੁੱਖ ਸਿਹਤ ਸਲਾਹਕਾਰ ਨੂੰ ਹੋਮ ਕੁਆਰੰਟਾਈਨ 'ਚ ਭੇਜਿਆ

ਕੋਲਕਾਤਾ, 7 ਅਪ੍ਰੈਲ (ਰਣਜੀਤ ਸਿੰਘ ਲੁਧਿਆਣਵੀ)-ਕੋਲਕਾਤਾ ਨਗਰ ਨਿਗਮ ਦੇ ਮੁੱਖ ਸਿਹਤ ਸਲਾਹਕਾਰ ਡਾਕਟਰ ਤਪਨ ਮੁਖਰਜੀ ਨੂੰ ਹੋਮ ਕੁਆਰੰਟਾਈਨ 'ਚ ਭੇਜਿਆ ਗਿਆ ਹੈ | ਉਨ੍ਹਾਂ ਵਲੋਂ ਵੇਖੇ ਜਾ ਰਹੇ ਇਕ ਮਰੀਜ 'ਚ ਕੋਰੋਨਾ ਵਾਇਰਸ ਮਿਲਣ ਤੋਂ ਬਾਦ ਸਿਹਤ ਮਹਿਕਮੇ ਨੇ ਇਹ ਸਲਾਹ ...

ਪੂਰੀ ਖ਼ਬਰ »

ਢੀਂਡਸਾ ਨੇ ਲਿਆ ਇਕਾਂਤਵਾਸ ਕੇਂਦਰ ਦਾ ਜਾਇਜ਼ਾ

ਸੰਗਰੂਰ, ਮਸਤੂਆਣਾ ਸਾਹਿਬ, 7 ਅਪੈ੍ਰਲ (ਫੁੱਲ/ਦਮਦਮੀ)-ਸਾਬਕਾ ਵਿੱਤ ਮੰਤਰੀ ਤੇ ਲਹਿਰਾ ਦੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਮਸਤੂਆਣਾ ਸਾਹਿਬ ਦੇ ਇਕਾਂਤਵਾਸ ਕੇਂਦਰ ਦਾ ਬਾਕਾਇਦਾ ਜਾਇਜ਼ਾ ਲਿਆ | ਉਨ੍ਹਾਂ ਇਕਾਂਤਵਾਸ ਕੇਂਦਰ ਦੇ ਡਾਕਟਰੀ ਅਮਲੇ, ਸਟਾਫ਼ ਤੇ ...

ਪੂਰੀ ਖ਼ਬਰ »

ਬਿਨਾਂ ਰਸਦ ਤੋਂ ਵਧੇਰੇ ਤੰਗ ਹੋ ਰਹੇ ਨੇ ਛੋਟੇ ਕਿਸਾਨ

ਬੋਹਾ, 7 ਅਪ੍ਰੈਲ (ਰਮੇਸ਼ ਤਾਂਗੜੀ)-ਇਸ ਖੇਤਰ 'ਚ ਕੋਰੋਨਾ ਵਾਇਰਸ ਦੀ ਮਹਾਂਮਾਰੀ ਤੇ ਕਰਫ਼ਿਊ ਤੋਂ ਪਿੰਡਾਂ ਦਾ ਛੋਟਾ ਕਿਸਾਨ ਤੇ ਛੋਟਾ ਦੁਕਾਨਦਾਰ ਕਾਫ਼ੀ ਤੰਗੀ ਕੱਟ ਰਿਹਾ ਹੈ | ਪਿੰਡ ਬਰੇ੍ਹ ਦੇ ਸਾਬਕਾ ਸਰਪੰਚ ਚੂਹੜ ਸਿੰਘ ਤੇ ਹਰਬੰਸ ਸਿੰਘ ਨੰਦਗੜ੍ਹ ਨੇ ਦੱਸਿਆ ਕਿ ...

ਪੂਰੀ ਖ਼ਬਰ »

ਮਾਨਸਾ, ਬੁਢਲਾਡਾ ਤੇ ਸਰਦੂਲਗੜ੍ਹ 'ਚ ਨਰਮੇ ਦੀ ਖ਼ਰੀਦ ਲਈ ਛੋਟ

ਮਾਨਸਾ, 7 ਅਪ੍ਰੈਲ (ਗੁਰਚੇਤ ਸਿੰਘ ਫੱਤੇਵਾਲੀਆ)-ਜ਼ਿਲ੍ਹਾ ਮੈਜਿਸਟ੍ਰੇਟ ਮਾਨਸਾ ਗੁਰਪਾਲ ਸਿੰਘ ਚਹਿਲ ਨੇ ਲੋਕ ਹਿਤ ਨੂੰ ਧਿਆਨ 'ਚ ਰੱਖਦਿਆਂ ਜ਼ਿਲ੍ਹਾ ਮਾਨਸਾ ਅੰਦਰ ਪੈਂਦੀਆਂ ਕਪਾਹ ਮੰਡੀਆਂ ਮਾਨਸਾ, ਬੁਢਲਾਡਾ ਤੇ ਸਰਦੂਲਗੜ੍ਹ ਵਿਚ ਸੀ. ਸੀ. ਆਈ. ਵਲੋਂ ਨਰਮੇ ਦੀ ...

ਪੂਰੀ ਖ਼ਬਰ »

ਬੁਢਲਾਡਾ 'ਚ ਸੀਲ ਕੀਤੇ ਇਲਾਕੇ ਦੇ ਲੋਕਾਂ ਨੂੰ ਪੁਲਿਸ ਨੇ ਘਰਾਂ 'ਚ ਦਿੱਤਾ ਰਾਸ਼ਨ-ਐਸ. ਐਸ. ਪੀ.

ਬੁਢਲਾਡਾ, 7 ਅਪ੍ਰੈਲ (ਸੁਨੀਲ ਮਨਚੰਦਾ)-ਸ਼ਹਿਰ ਦੇ ਵਾਰਡ ਨੰਬਰ 4 'ਚ ਸਥਿਤ ਮਸਜਿਦ ਅੰਦਰ ਦਿੱਲੀ ਤੋਂ ਪਰਤੇ 10 ਤਬਲੀਗ਼ੀ ਮੁਸਲਿਮ ਭਾਈਚਾਰੇ ਦੇ ਲੋਕਾਂ 'ਚੋਂ 4 ਔਰਤਾਂ ਤੇ 1 ਮਰਦ ਨੂੰ ਕੋਰੋਨਾ ਵਾਇਰਸ ਮਹਾਂਮਾਰੀ ਪਾਜ਼ੀਟਿਵ ਆਉਣ ਕਾਰਨ ਪੁਲਿਸ ਵਲੋਂ ਸੀਲ ਕੀਤੇ ਉਕਤ ਵਾਰਡ ...

ਪੂਰੀ ਖ਼ਬਰ »

ਵਜ਼ੀਫ਼ਿਆਂ ਦੇ ਹਜ਼ਾਰਾਂ ਰੁਪਏ ਉਡੀਕਦੇ ਵਿਦਿਆਰਥੀਆਂ ਦੇ ਬੈਂਕ ਖਾਤਿਆਂ ਨੂੰ ਕੌਡੀਆਂ ਨਾਲ ਭਰਨ ਦੀ ਤਿਆਰੀ

ਬਠਿੰਡਾ, 7 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)- ਪੰਜਾਬ ਸਮੇਤ ਪੂਰੇ ਭਾਰਤ 'ਚ ਲਾਗੂ ਤਾਲਾਬੰਦੀ ਨੇ ਆਬਾਦੀ ਦੇ ਇਕ ਵੱਡੇ ਹਿੱਸੇ ਨੂੰ ਰਾਸ਼ਨ, ਸਬਜ਼ਿਆਂ ਤੇ ਹੋਰ ਰੋਜ਼ਮੱਰਾ ਦੀਆਂ ਲੋੜਾਂ ਤੋਂ ਵਾਂਝੇ ਕਰ ਦਿੱਤਾ ਹੈ¢ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਪੜ੍ਹਦੇ ...

ਪੂਰੀ ਖ਼ਬਰ »

ਫ਼ਰਜ਼ਾਂ ਦੇ ਨਾਲ-ਨਾਲ ਲੋੜਵੰਦ ਲੋਕਾਂ ਦਾ ਢਿੱਡ ਭਰਨ ਵੱਲ ਵੀ ਜੁਟੀ ਹੈ ਜ਼ਿਲ੍ਹਾ ਬਰਨਾਲਾ ਦੀ ਪੁਲਿਸ-ਐਸ.ਐਸ.ਪੀ.ਗੋਇਲ

ਬਰਨਾਲਾ, 7 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)-ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਜ਼ਿਲ੍ਹਾ ਬਰਨਾਲਾ ਦੀ ਪੁਲਿਸ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਗੋਇਲ ਦੀ ਅਗਵਾਈ 'ਚ ਜਿੱਥੇ ਆਪਣੇ ਫ਼ਰਜ਼ਾਂ ਨੂੰ ਪੂਰੀ ਤਨਦੇਹੀ ਨਾਲ ਨਿਭਾਅ ਰਹੀ ...

ਪੂਰੀ ਖ਼ਬਰ »

ਨੀਲੇ ਕਾਰਡਾਂ 'ਤੇ ਵੰਡੀ ਜਾਣ ਵਾਲੀ ਕਣਕ ਗਿੱਲੀ ਤੇ ਲੱਗੀ ਹੋਣ ਕਾਰਨ ਲਾਭਪਾਤਰੀ ਪ੍ਰੇਸ਼ਾਨ

ਗੋਨਿਆਣਾ, 7 ਅਪ੍ਰੈਲ (ਮਨਦੀਪ ਸਿੰਘ ਮੱਕੜ)-ਕੋਰੋਨਾ ਦੇ ਪ੍ਰਕੋਪ ਨੂੰ ਦੇਖਦਿਆਂ ਕੈਪਟਨ ਸਰਕਾਰ ਨੇ ਗਰੀਬ ਲੋਕਾਂ ਤੱਕ ਨੀਲੇ ਕਾਰਡਾਂ ਵਾਲੀ ਕਣਕ ਪਹੁੰਚਾਉਣ ਲਈ ਫੂਡ ਸਪਲਾਈ ਦੇ ਅਫ਼ਸਰਾਂ ਨੂੰ ਕਣਕ ਨੂੰ ਜਲਦੀ ਤੋਂ ਜਲਦੀ ਵੰਡਣ ਲਈ ਹਦਾਇਤਾਂ ਜਾਰੀ ਕੀਤੀਆਂ ਸਨ ਤਾਂ ...

ਪੂਰੀ ਖ਼ਬਰ »

ਡੀ. ਸੀ. ਬਠਿੰਡਾ ਦੀਆਂ ਹਦਾਇਤਾਂ ਅਨੁਸਾਰ ਪਿੁਲਸ ਨਾਕਿਆਂ 'ਤੇ ਸਿਹਤ ਕਰਮੀ ਕੀਤੇ ਤਾਇਨਾਤ

ਬੱਲੂਆਣਾ, 7 ਅਪ੍ਰੈਲ (ਗੁਰਨੈਬ ਸਾਜਨ)-ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਖ਼ਤਰੇ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਲਗਾਏ ਗਏ ਕਰਫਿਊ ਦੌਰਾਨ ਮੁੱਖ ਸੜਕਾਂ 'ਤੇ ਲੱਗੇ ਪੁਲਿਸ ਨਾਕਿਆਂ 'ਤੇ ਪੁਲਿਸ ਮੁਲਾਜ਼ਮਾਂ ਦੇ ਨਾਲ ਨਾਲ ਸਿਹਤ ਕਰਮੀ ਵੀ ਤਾਇਨਾਤ ਕਰ ਦਿੱਤੇ ਹਨ¢ ...

ਪੂਰੀ ਖ਼ਬਰ »

ਮੌਸਮ ਦੀ ਖ਼ਰਾਬੀ ਨੂੰ ਲੈ ਕੇ ਕਿਸਾਨ ਚਿੰਤਤ

ਰਾਮਾਂ ਮੰਡੀ, 7 ਅਪੈ੍ਰਲ (ਤਰਸੇਮ ਸਿੰਗਲਾ)-ਪਹਿਲਾਂ ਹੀ ਕੋਰੋਨਾ ਵਾਇਰਸ ਦੇ ਖ਼ਤਰੇ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਵਲੋਂ ਲਾਏ ਕਰਫ਼ਿਊ ਨੂੰ ਲੈ ਕੇ ਜਿੱਥੇ ਕਿਸਾਨ ਮਿਹਨਤ ਨਾਲ ਪਾਲੀ ਕਣਕ ਦੀ ਫ਼ਸਲ ਦੀ ਕਟਾਈ ਤੇ ਵੇਚਣ ਨੂੰ ਲੈ ਚਿੰਤਾ 'ਚ ਡੁੱਬੇ ਹੋਏ ਹਨ, ਉੱਥੇ ਅੱਜ ...

ਪੂਰੀ ਖ਼ਬਰ »

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਲੋੜਵੰਦਾਂ ਨੂੰ ਰਾਸ਼ਨ ਵੰਡਿਆ

ਮਲੇਰਕੋਟਲਾ, 7 ਅਪੈ੍ਰਲ (ਮੁਹੰਮਦ ਹਨੀਫ਼ ਥਿੰਦ)-ਵਿਸ਼ਵ ਪੱਧਰੀ ਸਮਾਜਸੇਵੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐਸ ਪੀ. ਸਿੰਘ ਓਬਰਾਏ ਵਲੋਂ ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਚੱਲਦਿਆਂ ਪੂਰੇ ਪੰਜਾਬ 'ਚ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ...

ਪੂਰੀ ਖ਼ਬਰ »

ਸੀਨੀਅਰ ਸਿਟੀਜ਼ਨ ਸੁਸਾਇਟੀ ਵਲੋਂ ਰੈੱਡ ਕਰਾਸ ਨੂੰ 51 ਹਜ਼ਾਰ ਰੁਪਏ ਦੀ ਸਹਾਇਤਾ

ਬਰਨਾਲਾ, 7 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)-ਸੀਨੀਅਰ ਸਿਟੀਜ਼ਨ ਸੁਸਾਇਟੀ ਬਰਨਾਲਾ ਵਲੋਂ ਪ੍ਰਧਾਨ ਵੇਦ ਪ੍ਰਕਾਸ਼ ਮੰਗਲਾ ਤੇ ਚੇਅਰਮੈਨ ਵਕੀਲ ਚੰਦ ਗੋਇਲ ਦੀ ਅਗਵਾਈ ਹੇਠ ਕੋਰੋਨਾ ਪੀੜਤ ਲੋਕਾਂ ਦੀ ਮਦਦ ਲਈ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੰੂ 51 ...

ਪੂਰੀ ਖ਼ਬਰ »

ਹੜ੍ਹਾਂ 'ਚ ਪਾੜ ਭਰਨ 'ਚ ਕਰਵਾਏ ਕੰਮ ਦੇ 14 ਕਰੋੜ ਦੀ ਅਦਾਇਗੀ ਨਾ ਹੋਣ 'ਤੇ ਠੇਕੇਦਾਰ ਪ੍ਰੇਸ਼ਾਨ

ਜਲੰਧਰ, 7 ਅਪ੍ਰੈਲ (ਮੇਜਰ ਸਿੰਘ)–ਪਿਛਲੇ ਵਰ੍ਹੇ ਹੜ੍ਹਾਂ ਮੌਕੇ ਪਾੜ ਭਰਨ ਦੇ ਕਰਵਾਏ ਕੰਮਾਂ ਦੀ 7 ਮਹੀਨੇ ਲੰਘਣ ਬਾਅਦ ਵੀ 14 ਕਰੋੜ ਰੁਪਏ ਦੇ ਕਰੀਬ ਦੀ ਅਦਾਇਗੀ ਨਾ ਕੀਤੇ ਜਾਣ ਕਾਰਨ ਠੇਕੇਦਾਰਾਂ ਵਿਚ ਹਾਹਾਕਾਰ ਮੱਚੀ ਹੋਈ ਹੈ | ਪਤਾ ਲੱਗਾ ਹੈ ਕਿ ਪਿਛਲੇ ਵਰ੍ਹੇ ਅਗਸਤ ...

ਪੂਰੀ ਖ਼ਬਰ »

ਕਰਫ਼ਿਊ ਦੀ ਉਲੰਘਣਾ ਕਰਨ ਵਾਲੇ 200 ਤੋਂ ਵਧੇਰੇ ਲੋਕਾਂ ਿਖ਼ਲਾਫ਼ ਕਾਰਵਾਈ

ਲੌਾਗੋਵਾਲ­, 7 ਅਪ੍ਰੈਲ (ਵਿਨੋਦ,­ ਸ.ਸ. ਖੰਨਾ)-ਕੋਰੋਨਾ ਵਾਇਰਸ ਦੇ ਚੱਲਦਿਆਂ ਲੌਾਗੋਵਾਲ ਪੁਲਿਸ ਨੇ ਕਰਫ਼ਿਊ ਦੌਰਾਨ ਕਾਨੂੰਨ ਦੀ ਉਲੰਘਣਾ ਕਰਨ ਵਾਲੇ 200 ਦੇ ਕਰੀਬ ਵਿਅਕਤੀਆਂ ਿਖ਼ਲਾਫ਼ ਕਾਰਵਾਈ ਅਮਲ 'ਚ ਲਿਆਂਦੀ ਹੈ | ਐੱਸ.ਐੱਚ.ਓ. ਬਲਵੰਤ ਸਿੰਘ ਨੇ ਦੱਸਿਆ ਕਿ ਕਰਫ਼ਿਊ ...

ਪੂਰੀ ਖ਼ਬਰ »

ਨਸ਼ਿਆਂ ਨਾਲ ਗ੍ਰਸਤ ਨੌਜਵਾਨਾਂ ਨੂੰ ਬੀਬੀ ਕਾਂਗੜਾਂ ਨਸ਼ਾ ਛਡਾਊ ਕੇਂਦਰ ਲੈ ਕੇ ਪੁੱਜੇ

ਸੰਗਰੂਰ, 7 ਅਪ੍ਰੈਲ (ਅਮਨਦੀਪ ਸਿੰਘ ਬਿੱਟਾ)-ਕੋਰੋਨਾ ਵਾਇਰਸ ਕਾਰਨ ਰਾਜ 'ਚ ਲੱਗੇ ਕਰਫਿਊ ਦੌਰਾਨ ਲੋੜਵੰਦਾਂ ਦੀ ਮਦਦ ਲਈ ਅੱਗੇ ਆਏ ਪੰਜਾਬ ਐਸ.ਸੀ ਕਮਿਸ਼ਨ ਦੀ ਮੈਂਬਰ ਅਤੇ ਸਰਪ੍ਰਸਤ ਦਲਿਤ ਵੈਲਫੇਅਰ ਸੰਗਠਨ ਪੰਜਾਬ ਦੇ ਸਰਪ੍ਰਸਤ ਬੀਬੀ ਪੂਨਮ ਕਾਂਗੜਾਂ ਅੱਜ ਨਸ਼ਾ ...

ਪੂਰੀ ਖ਼ਬਰ »

ਭਗਤਾ ਭਾਈਕਾ ਬਲਾਕ ਪਿੰਡਾਾ 'ਚੋ 18 ਵਿਅਕਤੀ ਆਈਸੋਲੇਟ ਕੀਤੇ

ਭਗਤਾ ਭਾਈਕਾ, 7 ਅਪ੍ਰੈਲ (ਸੁਖਪਾਲ ਸਿੰਘ ਸੋਨੀ)-ਪਿੰਡ ਚੀਦਾ (ਮੋਗਾ) ਤੋਂ ਚਾਰ ਵਿਅਕਤੀ ਕੋਰੋਨਾ ਪਾਜ਼ੀਟਿਵ ਆਉਣ ਉਪਰੰਤ ਸਿਹਤ ਸਿਹਤ ਵਿਭਾਗ ਦੀ ਟੀਮ ਵਲੋਂ ਸਥਾਨਕ ਬਲਾਕ ਦੇ ਪਿੰਡਾਂ 'ਚੋਂ ਮੁਸਲਿਮ ਭਾਈਚਾਰੇ ਦੇ 18 ਵਿਅਕਤੀਆਂ ਨੰੂ ਆਈਸੋਲੇਟ ਕੀਤਾ ਹੈ | ਇਸ ਸਬੰਧੀ ...

ਪੂਰੀ ਖ਼ਬਰ »

ਸਰਕਾਰੀ ਸੈਕੰਡਰੀ ਸਕੂਲ ਦਾਤੇਵਾਸ ਸੂਬੇ ਦਾ ਆਨਲਾਈਨ ਨਤੀਜਾ ਐੈਲਾਨਣ ਵਾਲਾ ਪਹਿਲਾ ਸਕੂਲ ਬਣਿਆ

ਬੁਢਲਾਡਾ, 7 ਅਪ੍ਰੈਲ (ਸਵਰਨ ਸਿੰਘ ਰਾਹੀ)-ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਕਰਫ਼ਿਊ ਦੇ ਚੱਲਦਿਆਂ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਤੇ ਸਰਕਾਰੀ ਸਕੂਲਾਂ ਵਲੋਂ ਆਨਲਾਈਨ ਨਤੀਜੇ ਐਲਾਨਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ | ਅਜਿਹੀ ਪਹਿਲਕਦਮੀ ਕਰਦਿਆਂ ...

ਪੂਰੀ ਖ਼ਬਰ »

ਕਣਕ ਦੀ ਖ਼ਰੀਦ ਸਿੱਧਾ ਕਿਸਾਨਾਂ ਦੇ ਘਰੋਂ ਕਰਵਾਈ ਜਾਵੇ-ਭਾਕਿਯੂ ਲੱਖੋਵਾਲ

ਸ਼ਹਿਣਾ, 7 ਅਪ੍ਰੈਲ (ਸੁਰੇਸ਼ ਗੋਗੀ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਗੁਰਵਿੰਦਰ ਸਿੰਘ ਨਾਮਧਾਰੀ ਬਲਾਕ ਮੀਤ ਪ੍ਰਧਾਨ ਸ਼ਹਿਣਾ, ਜਗਤਾਰ ਸਿੰਘ ਝੱਜ ਸਲਾਹਕਾਰ, ਸਤਿਨਾਮ ਸਿੰਘ ਸੱਤੀ ਇਕਾਈ ਪ੍ਰਧਾਨ, ਹਰਬੰਸ ਸਿੰਘ ਨੰਬਰਦਾਰ ਕਿਸਾਨ ਆਗੂਆਂ ਨੇ ਸ਼ਹਿਣਾਂ ਵਿਖੇ ...

ਪੂਰੀ ਖ਼ਬਰ »

ਹਸਪਤਾਲਾਂ 'ਚੋਂ ਨਸ਼ੇ ਛਡਾਉਣ ਵਾਲੀਆਂ ਮਿਲਦੀਆਂ ਗੋਲੀਆਂ ਹੁਣ ਪੁਲਿਸ ਘਰ-ਘਰ ਪਹੁੰਚਾਉਣ ਲੱਗੀ

ਸਰਦੂਲਗੜ੍ਹ, 7 ਅਪ੍ਰੈਲ (ਜੀ. ਐਮ. ਅਰੋੜਾ)-ਕੋਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਰੋਕਣ ਲਈ ਸਰਕਾਰ ਵਲੋਂ ਲਗਾਏ ਕਰਫ਼ਿਊ ਦੌਰਾਨ ਪਿੰਡਾਂ ਤੇ ਸ਼ਹਿਰ 'ਚੋਂ ਸਰਦੂਲਗੜ੍ਹ ਦੇ ਸਰਕਾਰੀ ਹਸਪਤਾਲ ਵਿਖੇ ਨਸ਼ਾ ਛੱਡਣ ਵਾਲੇ ਵਿਅਕਤੀਆਂ ਨੂੰ ਜੀਭ ਥੱਲੇ ਰੱਖੇ ਜਾਣ ਵਾਲੀ ਗੋਲੀ ...

ਪੂਰੀ ਖ਼ਬਰ »

ਪਿੰਡ ਅਬਲੂ ਦੀ ਪੰਚਾਇਤ ਨੇ ਪਿੰਡ 'ਚ ਪਹਿਰਾ ਹਟਾਇਆ, ਕਿਹਾ ਪੁਲਿਸ ਨਹੀਂ ਕਰ ਰਹੀ ਸਹਿਯੋਗ

ਮਹਿਮਾ ਸਰਜਾ, 7 ਅਪ੍ਰੈਲ (ਰਾਮਜੀਤ ਸ਼ਰਮਾ, ਬਲਦੇਵ ਸੰਧੂ)-ਦੇਸ਼ 'ਚ ਕੋਰੋਨਾ ਵਾਇਰਸ ਕਰਕੇ ਕਰਫਿਊ ਲੱਗਾ ਹੋਇਆ ਹੈ ਤੇ ਲੋਕਾਂ ਦੇ ਬਚਾਅ ਲਈ ਪੁਲਿਸ ਨੇ ਪਿੰਡਾਂ ਦੀਆਂ ਪੰਚਾਇਤਾਂ ਵਲੋਂ ਪਿੰਡ ਪਿੰਡ ਠੀਕਰੀ ਪਹਿਰੇ ਲਗਾਏ ਗਏ ਹਨ ਤਾਂ ਜੋ ਬਾਹਰਲਾ ਆਦਮੀ ਪਿੰਡ ਵਿਚ ਦਾਖ਼ਲ ...

ਪੂਰੀ ਖ਼ਬਰ »

ਰਾਮਪੁਰਾ ਫੂਲ 'ਚ ਗ਼ਰੀਬ ਲਾਭਪਾਤਰੀਆਂ ਦੇ ਨੀਲੇ ਕਾਰਡ ਕੱਟੇ ਜਾਣ 'ਤੇ ਰੋਸ

ਰਾਮਪੁਰਾ ਫੂਲ, 7 ਅਪ੍ਰੈਲ (ਨਰਪਿੰਦਰ ਸਿੰਘ ਧਾਲੀਵਾਲ)-ਰਾਮਪੁਰਾ ਫੂਲ 'ਚ ਵੱਡੀ ਗਿਣਤੀ ਗ਼ਰੀਬ ਲੋਕ ਆਟਾ-ਦਾਲ ਸਕੀਮ ਤੋਂ ਵਾਂਝੇ ਹੋ ਗਏ ਹਨ | ਨਗਰ ਕੌਾਸਲ ਦੇ ਸਾਬਕਾ ਪ੍ਰਧਾਨ ਹੈਪੀ ਬਾਂਸਲ ਨੇ ਦੋਸ਼ ਲਗਾਇਆ ਹੈ ਕਿ ਉਸ ਦੇ ਵਾਰਡ ਅੰਦਰ ਵੱਡੀ ਗਿਣਤੀ ਗ਼ਰੀਬ ਲੋਕਾਂ ਦੇ ...

ਪੂਰੀ ਖ਼ਬਰ »

ਬੇਜ਼ਮੀਨੇ ਗ਼ਰੀਬ ਪਰਿਵਾਰਾਂ ਦੀ ਸਾਰ ਵੀ ਲਵੇ ਸਰਕਾਰ

ਧੂਰੀ, 7 ਅਪ੍ਰੈਲ (ਸੁਖਵੰਤ ਸਿੰਘ ਭੁੱਲਰ)-ਕਰੋਨਾ ਵਾਇਰਸ ਦੀ ਮਹਾਂਮਾਰੀ ਦੇ ਚਲਦੇ ਅੱਜ ਗਰੀਬ ਵਰਗ ਦੇ ਨਾਲ ਮੱਧ ਵਰਗ ਦੇ ਗਰੀਬ ਤੇ ਆਰਥਿਕ ਕਮਜੋਰੀ ਵਾਲੇ ਪਰਿਵਾਰ ਰੁਜਗਾਰਹੀਣ ਹੀ ਨਹੀਂ ਬਲਕਿ ਕੰਮਕਾਜ ਠੰਪ ਹੋਣ ਤੇ ਕੋਈ ਸਰਕਾਰੀ ਮਦਦ ਨਾ ਹੋਣ ਕਾਰਨ ਕਾਫੀ ਮੰਦਹਾਲੀ 'ਚ ...

ਪੂਰੀ ਖ਼ਬਰ »

ਤਾਲਾਬੰਦੀ ਦੌਰਾਨ ਫ਼ੀਸਾਂ ਨਾ ਲੈਣ ਦੀਆਂ ਅਫ਼ਵਾਹਾਂ ਕਾਰਨ ਕਸੂਤੇ ਫਸੇ ਪ੍ਰਾਈਵੇਟ ਸਕੂਲ - ਜਗਜੀਤ ਸਿੰਘ

ਧੂਰੀ, 7 ਅਪ੍ਰੈਲ (ਸੰਜੇ ਲਹਿਰੀ)-ਬੀ.ਐਡ ਤੇ ਈ.ਟੀ.ਟੀ. ਕਾਲਜ ਫੈਡਰੇਸ਼ਨ ਦੇ ਪ੍ਰਧਾਨ ਜਗਜੀਤ ਸਿੰਘ ਨੇ ਨਿੱਜੀ ਸਕੂਲਾਂ ਵਲੋਂ ਲਾੱਕਡਾਊਨ ਪੀਰੀਅਡ ਦੌਰਾਨ ਫ਼ੀਸਾਂ ਨਾ ਲੈਣ ਵਾਲੇ ਸਿੱਖਿਆ ਮੰਤਰੀ ਦੇ ਬਿਆਨ 'ਤੇ ਪ੍ਰਤੀਕਿਰਿਆ ਕਰਦਿਆਂ ਕਿਹਾ ਕਿ ਸੋਸ਼ਲ ਮੀਡੀਆ 'ਤੇ ...

ਪੂਰੀ ਖ਼ਬਰ »

ਕੋਰੋਨਾ ਦੇ ਮਾਹੌਲ ਨਾਲ ਨਜਿੱਠਣ ਲਈ ਤਿਆਰ ਨੇ ਜ਼ਿਲ੍ਹਾ ਸੰਗਰੂਰ ਦੇ ਸਿਹਤ ਅਦਾਰੇ

ਅਹਿਮਦਗੜ੍ਹ, 7 ਅਪ੍ਰੈਲ (ਰਣਧੀਰ ਸਿੰਘ ਮਹੋਲੀ)-ਸਰਕਾਰੀ ਹਸਪਤਾਲ ਅਹਿਮਦਗੜ੍ਹ 'ਚ ਡਾਕਟਰਾਂ ਦੀ ਘਾਟ ਤਾਂ ਪਹਿਲਾਂ ਤੋਂ ਹੀ ਹੈ ਪਰ ਕੋਰੋਨਾ ਬਿਮਾਰੀ ਨਾਲ ਨਜਿੱਠਣ ਲਈ ਖੇਤਰ 'ਚੋਂ ਦੋ ਡਾਕਟਰ ਤੇ ਦੋ ਫ਼ਾਰਮੈਸੀ ਅਫ਼ਸਰਾਂ ਨੂੰ ਤਾਇਨਾਤ ਕੀਤਾ ਗਿਆ ਹੈ | ਐਸ. ਐਮ. ਓ ਡਾ ...

ਪੂਰੀ ਖ਼ਬਰ »

ਉੱਤਰੀ ਨਗਰ ਨਿਗਮ ਕਰ ਰਹੀ ਹੈ ਇਲਾਕਿਆਂ ਨੂੰ ਸੈਨੀਟਾਈਜ਼

ਨਵੀਂ ਦਿੱਲੀ, 7 ਅਪ੍ਰੈਲ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਵੱਖ-ਵੱਖ ਇਲਾਕਿਆਂ 'ਚ ਕੋਰੋਨਾ ਵਾਇਰਸ ਦੇ ਸੰਕਰਮਣ ਦੀ ਸੁਰੱਖਿਆ ਪ੍ਰਤੀ ਸੈਨੀਟਾਈਜ਼ ਕੀਤਾ ਜਾ ਰਿਹਾ ਹੈ ਕਿਉਂਕਿ ਦਿੱਲੀ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ | ਉੱਤਰੀ ...

ਪੂਰੀ ਖ਼ਬਰ »

ਸਕੂਲਾਂ ਦੇ ਬੱਚਿਆਂ ਦੀਆਂ ਆਨਲਾਈਨ ਲੱਗ ਰਹੀਆਂ ਨੇ ਕਲਾਸਾਂ

ਨਵੀਂ ਦਿੱਲੀ, 7 ਅਪ੍ਰੈਲ (ਬਲਵਿੰਦਰ ਸਿੰਘ ਸੋਢੀ)-ਕੋਰੋਨਾ ਵਾਇਰਸ ਦੇ ਸੰਕਰਮਣ ਦੇ ਕਾਰਨ ਸਕੂਲ, ਕਾਲਜ ਤੇ ਹੋਰ ਵਿੱਦਿਅਕ ਅਦਾਰੇ ਪੂਰੀ ਤਰ੍ਹਾਂ ਬੰਦ ਹਨ | ਇਸ ਸਥਿਤੀ 'ਚ ਸਕੂਲਾਂ ਨੇ ਬੱਚਿਆਂ ਦੀ ਆਨਲਾਈਨ ਪੜ੍ਹਾਈ ਸ਼ੁਰੂ ਕਰ ਦਿੱਤੀ ਹੈ ਅਤੇ ਉਹ ਇਸ ਦੀ ਜਾਣਕਾਰੀ ...

ਪੂਰੀ ਖ਼ਬਰ »

ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਜਾਂਚ ਕੀਤੀ

ਭਵਾਨੀਗੜ੍ਹ, 7 ਅਪ੍ਰੈਲ (ਰਣਧੀਰ ਸਿੰਘ ਫੱਗੂਵਾਲਾ)-ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਕੋਰੋਨਾ ਤੇ ਹੋਰ ਬਿਮਾਰੀਆਂ ਤੋਂ ਬਚਾਉਣ ਲਈ ਥਾਣੇ ਵਿਖੇ ਮੈਡੀਕਲ ਕੈਂਪ ਲਗਾਇਆ ਗਿਆ ਜਿਸ 'ਚ ਪੁਲਿਸ ਲਾਈਨ ਸੰਗਰੂਰ ਦੇ ਹਸਪਤਾਲ ਦੇ ਸੀਨੀਅਰ ਅਫ਼ਸਰ ਡਾ ਭਗਵਾਨ ਸਿੰਘ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਕਰਕੇ ਲੱਗੇ ਕਰਫ਼ਿਊ 'ਚ ਕਾਰਡ ਧਾਰਕ ਰੁਜ਼ਗਾਰ ਖੁਣੋ ਵੀ ਹੋਏ ਸੱਖਣੇ

ਲ਼ਹਿਰਾ ਮੁਹੱਬਤ, 7 ਅਪ੍ਰੈਲ (ਸੁਖਪਾਲ ਸਿੰਘ ਸੁੱਖੀ)-ਕੈਪਟਨ ਸਰਕਾਰ ਵਲੋਂ ਰਾਸ਼ਨ ਡਿਪੋਆਂ ਰਾਹੀਂ ਮਿਲਦੀ ਸਸਤੀ ਆਟਾ-ਦਾਲ ਸਕੀਮ ਦੇ ਕਾਰਡਾਂ ਦੀ ਸ਼ਨਾਖ਼ਤ ਦੌਰਾਨ ਪਿੰਡ ਲਹਿਰਾ ਮੁਹੱਬਤ ਦੇ ਲੋੜਵੰਦ ਪਰਿਵਾਰਾਂ ਦੇ ਵੀ ਕਾਰਡ ਕੱਟ ਦਿੱਤੇ ਹਨ | ਇਸ ਮਾਮਲੇ ਸਬੰਧੀ ...

ਪੂਰੀ ਖ਼ਬਰ »

ਸਮਾਜ ਸੇਵੀ ਸੰਸਥਾ ਵਲੋਂ ਪੁਲਿਸ ਮੁਲਾਜ਼ਮਾਂ ਦਾ ਸਨਮਾਨ

ਬਠਿੰਡਾ, 7 ਅਪ੍ਰੈਲ (ਅਵਤਾਰ ਸਿੰਘ )-ਬਠਿੰਡਾ ਵਿਚ ਕਰਫ਼ਿਊ ਦੌਰਾਨ ਜਿੱਥੇ ਕਰੋਨਾ ਵਾਇਰਸ ਦੀ ਨਾਮੁਰਾਦ ਬਿਮਾਰੀ ਦੇ ਿਖ਼ਲਾਫ਼ ਜੰਗ ਵਿਚ ਹਰ ਇਕ ਵਿਅਕਤੀ ਆਪਣਾ ਬਣਦਾ ਯੋਗਦਾਨ ਪਾ ਰਿਹਾ ਹੈ, ਇਸੇ ਕਰਕੇ ਉਨ੍ਹਾਂ ਦਾ ਬਠਿੰਡਾ ਵਿਖੇ ਸਨਮਾਨ ਵੀ ਹੋ ਰਿਹਾ ਹੈ ਜਿੱਥੇ ...

ਪੂਰੀ ਖ਼ਬਰ »

ਸ਼ੇਰਗੜ੍ਹ ਦੀ ਪੰਚਾਇਤ ਨੇ ਨਸ਼ਾ ਤਸਕਰਾਂ ਦੇ ਬਾਈਕਾਟ ਦਾ ਕੀਤਾ ਐਲਾਨ

ਕੋਟਫੱਤਾ,7 ਅਪ੍ਰੈਲ (ਰਣਜੀਤ ਸਿੰਘ ਬੁੱਟਰ)-ਰਾਮਾ ਮੰਡੀ ਬਲਾਕ ਦੇ ਪਿੰਡ ਸ਼ੇਰਗੜ੍ਹ ਦੀ ਸਮੂਹ ਪੰਚਾਇਤ, ਪਿੰਡ ਦੇ ਤਿੰਨੋਂ ਨੰਬਰਦਾਰਾਂ ਤੇ ਚੌਕੀਦਾਰਾਂ ਨੇ ਬਾਬਾ ਜੀਤਾ ਸਿੰਘ ਦੀ ਸਮਾਧ 'ਤੇ ਸਰਪੰਚ ਨਾਹਰ ਸਿੰਘ ਦੀ ਪ੍ਰਧਾਨਗੀ ਹੇਠ ਿ ਮੀਟਿੰਗ ਕੀਤੀ | ਮੀਟਿੰਗ ਵਿਚ ...

ਪੂਰੀ ਖ਼ਬਰ »

ਬਾਜਵਾ ਵਲੋਂ ਰਾਸ਼ਨ ਸਮੱਗਰੀ ਦੇਣ ਦਾ ਸਿਲਸਿਲਾ ਜਾਰੀ

ਸੁਨਾਮ ਊਧਮ ਸਿੰਘ ਵਾਲਾ, 7 ਅਪ੍ਰੈਲ (ਧਾਲੀਵਾਲ, ਭੁੱਲਰ, ਸੱਗੂ)-ਕਾਂਗਰਸ ਦੀ ਹਲਕਾ ਇੰਚਾਰਜ ਮੈਡਮ ਦਾਮਨ ਥਿੰਦ ਬਾਜਵਾ ਨੇ ਆਪਣੇ ਸਮਾਜਸੇਵੀ ਕਾਰਜਾਂ ਦੇ ਸਿਲਸਿਲੇ ਤਹਿਤ ਇਕ ਨਿਵੇਕਲੀ ਪਹਿਲ ਕਰਦਿਆਂ ਆਪਣੇ ਸਾਥੀਆਂ ਦੀ ਮਦਦ ਨਾਲ ਸ਼ੁਰੂ ਕੀਤੀ ਗਈ ਨਿੱਜੀ ਤੌਰ 'ਤੇ ...

ਪੂਰੀ ਖ਼ਬਰ »

ਕਰਫ਼ਿਊ ਦੌਰਾਨ ਕਿਸੇ ਨੂੰ ਵੀ ਕਾਨੂੰਨ ਦੀ ਉਲੰਘਣਾ ਨਹੀਂ ਕਰਨ ਦਿੱਤੀ ਜਾਵੇਗੀ-ਭਾਰਗਵ

ਬੁਢਲਾਡਾ, 7 ਅਪ੍ਰੈਲ (ਸੁਨੀਲ ਮਨਚੰਦਾ)-ਕੋਰੋਨਾ ਵਾਇਰਸ ਦੇ ਕਹਿਰ ਤੋਂ ਲੋਕਾਂ ਨੂੰ ਬਚਾਉਣ ਲਈ ਜਾਰੀ ਕਰਫ਼ਿਊ ਦੌਰਾਨ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਦੀ ਉਲੰਘਣਾ ਨਹੀਂ ਕਰਨ ਦਿੱਤੀ ਜਾਵੇਗੀ | ਇਹ ਸ਼ਬਦ ਸ਼ਹਿਰ ਅੰਦਰ ਵਪਾਰ ਮੰਡਲ ਦੇ ਪ੍ਰਧਾਨ ਤੇ ਆੜ੍ਹਤੀਆ ਵਰਗ ਨਾਲ ...

ਪੂਰੀ ਖ਼ਬਰ »

ਬੈਂਕ ਖੁੱਲਦੇ ਹੀ ਕਰਫਿਊ ਦਾ ਅਸਰ ਘਟਿਆ

ਰਾਮਾਾ ਮੰਡੀ, 7 ਅਪ੍ਰੈਲ (ਤਰਸੇਮ ਸਿੰਗਲਾ)-ਅੱਜ ਸਮੂਹ ਬੈਂਕ ਤੇ ਦਵਾਈਆਂ ਦੀਆਂ ਦੁਕਾਨਾਂ ਖੁੱਲਦੇ ਹੀ ਬਜਾਰਾਂ ਵਿਚ ਕਰਫਿਊ ਦਾ ਅਸਰ ਘੱਟਦਾ ਨਜਰ ਆਇਆ | ਪ੍ਰਾਪਤ ਜਾਨਕਾਰੀ ਅਨੁਸਾਰ ਬੈਂਕਾਂ ਵਲੋਂ ਬੇਸ਼ਕ ਗਾਹਕਾਂ ਲਈ ਲੈਣ ਦੇਣ ਦਾ ਸਮਾਂ ਸਵੇਰ 11 ਤੋਂ ਦੁਪਹਿਰ 2 ਵਜੇ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ ਮੀਟਿੰਗ

ਟੱਲੇਵਾਲ, 7 ਅਪ੍ਰੈਲ (ਸੋਨੀ ਚੀਮਾ)-ਵਿਸ਼ਵ ਭਰ 'ਚ ਫੈਲੀ ਭਿਆਨਕ ਬਿਮਾਰੀ ਨੋਵੇਲ ਕੋਰੋਨਾ ਵਾਇਰਸ ਦੇ ਚੱਲਦਿਆਂ ਕੀਤੇ ਗਏ ਲੌਕਡਾਊਨ ਦੌਰਾਨ ਕਿਸਾਨਾਂ ਤੇ ਖੇਤ ਮਜ਼ਦੂਰਾਾ ਨੂੰ ਖੇਤੀ ਦੇ ਨਾਲ ਸਬੰਧਤ ਕਟਾਈ ਕਰਨ ਦੀ ਛੋਟ ਦਿੱਤੀ ਗਈ ਹੈ, ਜੋ ਕਿ ਸਰਕਾਰਾਂ ਦਾ ਚੰਗਾ ...

ਪੂਰੀ ਖ਼ਬਰ »

ਸਿਵਲ ਹਸਪਤਾਲ ਬਰਨਾਲਾ ਦੇ ਸਟਾਫ਼ ਨੂੰ ਗਮ ਬੂਟ ਤੇ ਹੋਰ ਸਾਮਾਨ ਮੁਹੱਈਆ ਕਰਵਾਇਆ

ਬਰਨਾਲਾ, 7 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)-ਯੂਥ ਆਗੂ ਤੇ ਸਾਬਕਾ ਕੌਾਸਲਰ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਤੇ ਸਮਾਜ ਸੇਵੀ ਜਗਦੇਵ ਸਿੰਘ ਜੱਗਾ ਭੱਠਲ ਵਲੋਂ ਸਿਵਲ ਹਸਪਤਾਲ ਬਰਨਾਲਾ ਦੇ ਨਰਸਿੰਗ ਸਟਾਫ਼ ਨੂੰ ਗਮ ਬੂਟ, ਗਰਮ ਬੋਤਲਾਂ ਤੇ ਪਾਣੀ ਦੀਆਂ ਬੋਤਲਾਂ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੀਆਂ 33 ਪੇਂਡੂ ਡਿਸਪੈਂਸਰੀਆਂ ਲਈ ਦਵਾਈਆਂ ਭੇਜੀਆਂ

ਬਰਨਾਲਾ, 7 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)-ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਵਲੋਂ ਜ਼ਿਲ੍ਹੇ ਦੀਆਂ 33 ਪੇਂਡੂ ਖੇਤਰ ਦੀਆਂ ਡਿਸਪੈਂਸਰੀਆਂ ਨੂੰ ਦਵਾਈਆਂ ਭੇਜੀਆਂ ਗਈਆਂ | ਦਵਾਈਆਂ ਰਵਾਨਾ ਕਰਨ ਸਮੇਂ ਉਨ੍ਹਾਂ ਕਿਹਾ ਕਿ ਜ਼ਿਲ੍ਹੇ 'ਚ ਸਿਹਤ ਸੇਵਾਵਾਂ 'ਤੇ ...

ਪੂਰੀ ਖ਼ਬਰ »

ਮਜ਼ਦੂਰਾਂ ਵਲੋਂ ਪੰਜਾਬ ਸਰਕਾਰ ਿਖ਼ਲਾਫ਼ ਨਾਅਰੇਬਾਜ਼ੀ

ਬਰਨਾਲਾ, 7 ਅਪ੍ਰੈਲ (ਧਰਮਪਾਲ ਸਿੰਘ)-ਪੰਜਾਬ ਨਿਰਮਾਣ ਮਜਦੂਰ ਯੂਨੀਅਨ ਦੀ ਜ਼ਿਲ੍ਹਾ ਬਰਨਾਲਾ ਇਕਾਈ ਨੇ ਦੇਸ਼ 'ਚ ਚੱਲ ਰਹੇ ਲਾਕ-ਡਾਊਨ ਤੇ ਕਰਫ਼ਿਊ ਲੱਗਣ ਕਾਰਨ ਦਿਹਾੜੀਦਾਰ ਨਿਰਮਾਣ ਮਜ਼ਦੂਰਾਂ, ਡੇਲੀ ਵੇਜ਼ਿਜ ਕਰਮਚਾਰੀ, ਮਨਰੇਗਾ ਮਜਦੂਰ, ਰਿਕਸ਼ਾ, ਰੇਹੜੀ ਚਾਲਕਾਂ, ...

ਪੂਰੀ ਖ਼ਬਰ »

ਅਕਾਲੀ ਆਗੂ ਹਰੀ ਸਿੰਘ ਨੇ ਲੋੜਵੰਦਾਂ ਨੂੰ ਵੰਡਿਆ ਰਾਸ਼ਨ

ਧੂਰੀ, 7 ਅਪ੍ਰੈਲ (ਸੰਜੇ ਲਹਿਰੀ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਧੂਰੀ ਦੇ ਇੰਚਾਰਜ ਹਰੀ ਸਿੰਘ ਨੇ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੌਰਾਨ ਹਲਕਾ ਧੂਰੀ ਦੇ ਲੋੜਵੰਦ ਪਰਿਵਾਰਾਂ ਨੂੰ ਸੁੱਕਾ ਰਾਸ਼ਨ ਵੰਡਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ | ਪਿੰਡ ਬੇਨੜਾ, ਬਾਲੀਆਂ, ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX