ਤਾਜਾ ਖ਼ਬਰਾਂ


ਕੋਰੋਨਾ ਕਾਰਨ ਤਰਨਤਾਰਨ ਦੇ ਪੱਟੀ 'ਚ ਇੱਕ ਮੌਤ
. . .  1 minute ago
ਪੱਟੀ, 5 ਜੂਨ (ਬੋਨੀ ਕਾਲੇਕੇ, ਅਵਤਾਰ ਸਿੰਘ ਖਹਿਰਾ) - ਪੱਟੀ ਸ਼ਹਿਰ ਦੇ ਵਾਰਡ ਨੰਬਰ 15 ਦੇ ਵਸਨੀਕ ਸਤਨਾਮ ਸਿੰਘ ਕੋਰੋਨਾ ਕਾਰਨ ਬੀਤੀ ਰਾਤ ਹੋਈ ਮੌਤ ਹੋ ਗਈ। ਤਿੰਨ ਦਿਨ ਪਹਿਲਾਂ ਉਸ ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਅੱਜ 10 ਸਵੇਰੇ ਪ੍ਰਸ਼ਾਸਨ ਵੱਲੋਂ ਲਾਹੌਰ ਰੋਡ ਸ਼ਮਸ਼ਾਨ ਘਾਟ ਪੱਟੀ ਵਿਖੇ ਐੱਸ ਡੀ ਐਮ ਰਾਜੇਸ਼ ਕੁਮਾਰ ਦੀ ਅਗਵਾਈ ਹੇਠ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿਚ ਪੀ.ਪੀ.ਈ ਕਿੱਟਾਂ ਪਾ ਕੇ ਸਿਹਤ...
ਸਿੱਧੂ ਮੂਸੇਵਾਲਾ ਮਾਮਲੇ 'ਚ ਸਹਿ-ਦੋਸ਼ੀ ਜੰਗਸ਼ੇਰ ਸਿੰਘ ਨੂੰ ਹਾਈਕੋਰਟ ਤੋਂ ਮਿਲੀ ਰਾਹਤ
. . .  10 minutes ago
ਚੰਡੀਗੜ੍ਹ, 5 ਜੂਨ (ਸੁਰਜੀਤ ਸੱਤੀ) - ਸਿੱਧੂ ਮੂਸੇਵਾਲਾ ਮਾਮਲੇ 'ਚ ਸਹਿ-ਦੋਸ਼ੀ ਜੰਗਸ਼ੇਰ ਸਿੰਘ ਨੂੰ ਹਾਈਕੋਰਟ ਤੋਂ ਰਾਹਤ ਮਿਲੀ ਹੈ। ਹਾਈਕੋਰਟ ਨੇ ਉਸ ਦੀ ਅਗਾਊਂ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਕਰਦੇ ਹੋਏ ਉਸ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ । ਇਸ ਮਾਮਲੇ ਵਿਚ...
ਪਾਣੀ ਵਾਲੀ ਟੰਕੀ 'ਚੋਂ ਮਿਲੀਆਂ ਰੈਸਟੋਰੈਂਟ 'ਚ ਕੰਮ ਕਰਦੇ ਦੋ ਵਰਕਰਾਂ ਦੀਆਂ ਲਾਸ਼ਾਂ
. . .  28 minutes ago
ਮੁੰਬਈ, 5 ਜੂਨ - ਮੁੰਬਈ ਦੇ ਮੀਰਾ ਰੋਡ ਇਲਾਕੇ ਵਿਚ ਇੱਕ ਰੈਸਟੋਰੈਂਟ ਵਿਖੇ ਕੰਮ ਕਰਦੇ 2 ਵਰਕਰਾਂ ਦੀਆਂ ਲਾਸ਼ਾਂ ਪਾਣੀ ਵਾਲੀ ਟੰਕੀ 'ਚੋਂ ਮਿਲੀਆਂ ਹਨ। ਪੁਲਿਸ ਵੱਲੋਂ ਇਸ ਦੀ...
ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਕਾਰਨ ਦੇਸ਼ ਭਰ 'ਚ 273 ਮੌਤਾਂ
. . .  27 minutes ago
ਨਵੀਂ ਦਿੱਲੀ, 5 ਜੂਨ - ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਭਰ 'ਚ ਕੋਰੋਨਾ ਦੇ 9851 ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ 273 ਮੌਤਾਂ ਹੋਈਆਂ ਹਨ। ਦੇਸ਼ ਭਰ 'ਚ ਕੋੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 2,26,770 ਤੇ ਐਕਟਿਵ ਮਾਮਲਿਆਂ ਦੀ ਗਿਣਤੀ...
ਬਠਿੰਡਾ ਜ਼ਿਲ੍ਹੇ 'ਚ ਇਕ 10 ਸਾਲਾ ਬੱਚੇ ਦੀ ਰਿਪੋਰਟ ਪਾਜ਼ੀਟਿਵ
. . .  about 1 hour ago
ਬਠਿੰਡਾ, 5 ਜੂਨ ( ਅੰਮਿ੍ਰਤਪਾਲ ਸਿੰਘ ਵਲਾਣ) - ਬਠਿੰਡਾ ਜ਼ਿਲ੍ਹੇ ਵਿਚ ਅੱਜ ਇਕ 10 ਸਾਲਾ ਬੱਚੇ ਦੀ ਕੋਰੋਨਾ ਸਬੰਧੀ ਰਿਪੋਰਟ ਪਾਜ਼ੀਟਿਵ ਆਈ ਹੈ, ਜੋ ਰਾਮਪੁਰਾ ਦਾ ਰਹਿਣ ਵਾਲਾ ਹੈ। ਹੁਣ ਜ਼ਿਲ੍ਹੇ ਵਿਚ ਕੋਰੋਨਾ ਦੇ ਕੁਲ ਐਕਟਿਵ ਕੇਸ 10 ਹੋ ਗਏ ਹਨ, ਜਦਕਿ ਕੋਰੋਨਾ ਪ੍ਰਭਾਵਿਤਾਂ...
ਕਰਨਾਟਕ ਤੇ ਝਾਰਖੰਡ 'ਚ ਆਇਆ ਭੁਚਾਲ
. . .  about 1 hour ago
ਬੈਂਗਲੁਰੂ/ਰਾਂਚੀ, 5 ਜੂਨ - ਕਰਨਾਟਕ ਦੇ ਹੰਪੀ 'ਚ ਅੱਜ ਸਵੇਰੇ 6.55 ਵਜੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਚ ਭੁਚਾਲ ਦੀ ਤੀਬਰਤਾ 4.0 ਸੀ। ਇਸੇ ਤਰਾਂ ਝਾਰਖੰਡ ਜਮਸ਼ੇਦਪੁਰ ਵਿਖੇ ਵੀ ਅੱਜ ਸਵੇਰੇ ਭੁਚਾਲ ਦੇ ਝਟਕੇ ਮਹਿਸੂਸ...
ਮੁੱਠਭੇੜ 'ਚ ਇੱਕ ਅੱਤਵਾਦੀ ਢੇਰ
. . .  about 1 hour ago
ਸ੍ਰੀਨਗਰ, 5 ਜੂਨ - ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿਚ ਸੁਰੱਖਿਆ ਬਲਾਂ ਨੇ ਮੁੱਠਭੇੜ ਦੌਰਾਨ ਇੱਕ ਅੱਤਵਾਦੀ ਨੂੰ ਢੇਰ ਕਰ ਦਿੱਤਾ। ਸੁਰੱਖਿਆ ਬਲਾਂ ਨੇ ਪੂਰਾ ਇਲਾਕਾ ਸੀਲ ਕਰ ਦਿੱਤਾ ਹੈ ਤੇ ਸਰਚ...
ਪਠਾਨਕੋਟ ਦੇ 116 ਲੋਕਾਂ ਦੀ ਰਿਪੋਰਟ ਨੈਗੇਟਿਵ
. . .  about 1 hour ago
ਪਠਾਨਕੋਟ, 5 ਜੂਨ ( ਆਰ. ਸਿੰਘ ) - ਕੋਰੋਨਾ ਵਾਇਰਸ ਦੇ ਚੱਲਦਿਆਂ ਸਿਵਲ ਹਸਪਤਾਲ ਪਠਾਨਕੋਟ ਵੱਲੋਂ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੇ ਸੰਪਰਕ ਵਿਚ ਆਏ ਲੋਕਾਂ ਦੇ ਸੈਂਪਲ ਅੰਮਿ੍ਰਤਸਰ ਭੇਜੇ ਗਏ ਸਨ। ਉਨ੍ਹਾਂ ਵਿਚੋਂ ਅੱਜ ਸਵੇਰੇ 116 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਇਸ ਕਰ ਕੇ ਲੋਕਾਂ ਨੂੰ ਭਾਰੀ ਰਾਹਤ ਮਿਲੀ...
ਟਰੰਪ ਨੇ ਅਮਰੀਕੀ ਬੰਧਕ ਛੱਡਣ ਲਈ ਈਰਾਨ ਦਾ ਕੀਤਾ ਧੰਨਵਾਦ
. . .  about 2 hours ago
ਵਾਸ਼ਿੰਗਟਨ, 5 ਜੂਨ - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਦਾ ਅਮਰੀਕੀ ਬੰਧਕ ਛੱਡਣ ਲਈ ਧੰਨਵਾਦ ਕੀਤਾ ਤੇ ਕਿਹਾ ਕਿ ਅਮਰੀਕਾ ਦਾ ਈਰਾਨ ਨਾਲ...
ਵਿਅਕਤੀ ਨੇ ਸ਼ੱਕੀ ਹਾਲਾਤਾਂ ਵਿਚ ਲਿਆ ਫਾਹਾ, ਮੌਤ
. . .  about 2 hours ago
ਗੋਨਿਆਣਾ (ਬਠਿੰਡਾ), 5 ਜੂਨ (ਲਛਮਣ ਦਾਸ ਗਰਗ) - ਬਠਿੰਡਾ-ਸ਼੍ਰੀ ਅੰਮਿ੍ਰਤਸਰ ਸਾਹਿਬ ਨੈਸ਼ਨਲ ਹਾਈਵੇ-54 ’ਤੇ ਪੈਂਦੇ ਪਿੰਡ ਬਲਾਹੜ੍ਹ ਵਿੰਝੂ ਦੇ ਸ਼ਮਸ਼ਾਨਘਾਟ ਵਿਚ ਬੀਤੀ ਰਾਤ ਇਕ ਵਿਅਕਤੀ ਨੇ ਸ਼ੱਕੀ ਹਾਲਾਤਾਂ ਵਿਚ ਦਰਖਤ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮਿ੍ਰਤਕ ਦੀ ਪਹਿਚਾਣ...
ਚੰਡੀਗੜ੍ਹ 'ਚ 10 ਸਾਲਾ ਬੱਚੇ ਤੇ 3 ਸਾਲਾ ਬੱਚੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ
. . .  about 2 hours ago
ਚੰਡੀਗੜ੍ਹ, 5 ਜੂਨ (ਮਨਜੋਤ) - ਚµਡੀਗੜ੍ਹ ਦੇ ਬਾਪੂ ਧਾਮ ਕਲੋਨੀ 'ਚ ਰਹਿਣ ਵਾਲੇ 10 ਸਾਲਾ ਬੱਚੇ ਤੇ 3 ਸਾਲਾ ਬੱਚੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਨਾਲ ਚੰਡੀਗੜ੍ਹ 'ਚ ਹੁਣ ਕੋਰੋਨਾ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ 304 ਹੋ ਗਈ...
ਬੇਕਰੀ ਦੀ ਦੁਕਾਨ ਨੂੰ ਲੱਗੀ ਅੱਗ 'ਚ ਲੱਖਾਂ ਦਾ ਨੁਕਸਾਨ
. . .  about 2 hours ago
ਲੋਹੀਆਂ ਖ਼ਾਸ, 5 ਜੂਨ (ਗੁਰਪਾਲ ਸਿੰਘ ਸ਼ਤਾਬਗੜ੍ਹ) - ਮੇਨ ਰੋਡ 'ਤੇ ਪੈਂਦੀ ਬੇਕਰੀ ਦੀ ਦੁਕਾਨ 'ਚ ਬੀਤੀ ਦੇਰ ਰਾਤ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਸਮਾਚਾਰ ਹੈ। ਇਸ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਦੇ ਜਵਾਨਾਂ ਨੇ ਜਿੰਦਰੇ ਤੋੜ ਕੇ ਬੜੀ ਮਿਹਨਤ ਤੋਂ ਬਾਅਦ ਅੱਗ ਉੱਪਰ ਕਾਬੂ ਪਾਇਆ। ਓਧਰ ਅੱਗ...
ਅੱਜ ਦਾ ਵਿਚਾਰ
. . .  about 3 hours ago
ਮਾਲ, ਹੋਟਲ ਤੇ ਰੈਸਟੋਰੈਂਟ ਨੂੰ ਲੈ ਕੇ ਸਰਕਾਰ ਵਲੋਂ ਦਿਸ਼ਾ ਨਿਰਦੇਸ਼ ਜਾਰੀ
. . .  1 day ago
ਨਵੀਂ ਦਿੱਲੀ, 4 ਜੂਨ - ਕੇਂਦਰ ਸਰਕਾਰ ਨੇ ਹੋਟਲ, ਰੈਸਟੋਰੈਂਟ, ਮਾਲ ਤੇ ਦਫਤਰਾਂ ਨੂੰ ਲੈ ਕੇ ਨਵੇਂ ਸਿਰੇ ਤੋਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਲਾਕਡਾਊਨ ਵਿਚ ਛੁੱਟ ਮਿਲਣ ਤੋਂ ਬਾਅਦ ਜਿਵੇਂ ਜਿਵੇਂ ਹੋਟਲ, ਰੈਸਟੋਰੈਂਟ, ਮਾਲ ਖੁੱਲ ਰਹੇ ਹਨ ਤੇ ਦਫਤਰਾਂ ਵਿਚ ਕੰਮਕਾਜ ਸ਼ੁਰੂ ਹੋ ਰਿਹਾ ਹੈ। ਜਿਸ ਨੂੰ ਲੈ ਕੇ ਸਿਹਤ ਮੰਤਰਾਲਾ...
ਕਰੋਨਾ ਪਾਜ਼ੀਟਿਵ ਦਾ ਪਤਾ ਲੱਗਦਿਆਂ ਮਰੀਜ ਲੁਕਿਆ
. . .  1 day ago
ਬੱਚੀਵਿੰਡ , 4 ਜੂਨ ( ਬਲਦੇਵ ਸਿੰਘ ਕੰਬੋ)- ਬੱਚੀਵਿੰਡ ਤੋਂ 4 ਕਿਲੋਮੀਟਰ ਦੂਰ ਪਿੰਡ ਸਾਰੰਗੜਾ ਦੀ ਸੁਮਨ ਕੌਰ( 20) ਪਤਨੀ ਸੁਰਜੀਤ੍ ਮਰੀਜ ਨੂੰ ਪਤਾ ਲੱਗਾ ਕੇ ਉਸ ਦੀ ਰਿਪੋਰਟ ਕਰੋਨਾ ਪਾਜ਼ੀਟਿਵ ਆਈ ਹੋ ਤਾਂ ਉਹ ਪ੍ਰਵਾਰ ਸਮੇਤ ਘਰ ਛੱਡ ਕੇ ਲੁਕ ਗਏ ਹੈ। ਖਬਰ ਲਿਖੇ ਜਾਣ ਤੱਕ ਪਿੰਡ ਵਿੱਚ ਮੁਨਾਦੀ ਕਰਵਾ ਦਿੱਤੀ...
ਪਲੇਸ ਆਫ ਸੇਫਟੀ ਮਧੁਬਨ ਵਿੱਖੇ 16 ਸਾਲਾਂ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
. . .  1 day ago
ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਅਗਵਾ ਵਿਅਕਤੀ ਬਰਾਮਦ
. . .  1 day ago
ਰਾਜਪੁਰਾ 4 ਜੂਨ (ਰਣਜੀਤ ਸਿੰਘ) - ਅੱਜ ਦੇਰ ਸ਼ਾਮ ਪੁਲਿਸ ਨੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਅਗਵਾ ਕੀਤਾ ਵਿਅਕਤੀ ਸ਼ੈਲਰ ਬਣਾਉਣ ਵਾਲੀ ਫੈਕਟਰੀ ਵਿੱਚੋਂ ਬਰਾਮਦ ਕਰ ਲਿਆ ਹੈ ।ਪੁਲਿਸ ਨੇ ਮੌਕੇ ਤੋਂ ਦੋ ਅਗਵਾਕਾਰਾਂ ਨੂੰ ਵੀ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।ਪੁਲਿਸ ਸ਼ੈਲਰ ਮਾਲਕ ਦੀ...
ਮਲੋਟ ਵਿਚ ਇਕ ਹੋਰ ਔਰਤ ਦੀ ਕੋਰੋਨਾ ਰਿਪੋਰਟ ਪਾਜੀਟਿਵ ਆਈ
. . .  1 day ago
ਮਲੋਟ, 4 ਜੂਨ (ਰਣਜੀਤ ਸਿੰਘ ਪਾਟਿਲ)- ਮਲੋਟ ਦੇ ਸਰਾਭਾ ਨਗਰ ਵਿਚ ਇਕ ਹੋਰ 27 ਸਾਲਾ ਔਰਤ ਕੋਰੋਨਾ ਰਿਪੋਰਟ ਪਾਜੀਟਿਵ ਆਈ ਹੈ। ਸਿਵਲ ਸਰਜਨ ਡਾ ਹਰੀ ਨਰਾਇਣ ਸਿੰਘ ਨੇ ਦੱਸਿਆ ਕਿ ਇਸ ਕੋਰੋਨਾ ਪਾਜੀਟਿਵ ਲੜਕੀ ਦੀ ਟਰੈਵਲ ਹਿਸਟਰੀ ਹੈ ਅਤੇ ਇਸ ਸਬੰਧੀ ਵੇਰਵੇ ਇਕੱਤਰ ਕੀਤੇ ਜਾਣ ਤੋਂ...
ਲੁਧਿਆਣਾ ਵਿੱਚ ਕੋਰੋਨਾ ਪਾਜ਼ਿਟਿਵ ਆਉਣ ਵਾਲੇ ਡਾਕਟਰ ਪਤੀ ਪਤਨੀ ਦੇ ਖੰਨਾ ਸਥਿੱਤ ਡਾਕਟਰ ਪਿਤਾ, ਮਾਂ, ਨੌਕਰਾਣੀ ਤੇ ਡਰਾਈਵਰ ਕੋਰੋਨਾ ਪਾਜ਼ਿਟਿਵ ਆਏ
. . .  1 day ago
7 ਨਗਰ ਕੌਸਲਾਂ ਦੇ ਕਾਰਜ ਸਾਧਕ ਅਫਸਰ ਇਧਰੋੋ ਉਧਰ
. . .  1 day ago
ਨਾਭਾ ਵਿਖੇ ਚੇਨਈ ਤੋਂ ਆਏ ਨੌਜਵਾਨ ਦੀ ਰਿਪੋਰਟ ਆਈ ਪਾਜ਼ੀਟਿਵ
. . .  1 day ago
ਨਾਭਾ, 4 ਜੂਨ (ਅਮਨਦੀਪ ਸਿੰਘ ਲਵਲੀ) - ਸ਼ਹਿਰ ਨਾਭਾ ਦੇ ਸਰਕਾਰੀ ਹਸਪਤਾਲ ਦੇ ਨਜ਼ਦੀਕ ਮੁਹੱਲਾ ਕਰਤਾਰਪੁਰਾ ਵਿਖੇ ਇੱਕ ਨੌਜਵਾਨ ਦੀ ਰਿਪੋਰਟ ਕਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਜੋ ਕਿ ਪਿਛਲੇ ਦਿਨੀਂ ਚੇਨਈ ਤੋਂ ਨਾਭਾ ਵਿਖੇ ਆਇਆ ਸੀ। ਨਾਇਬ ਤਹਿਸੀਲਦਾਰ ਕਰਮਜੀਤ ਸਿੰਘ ਖੱਟੜਾ ਦੀ ਅਗਵਾਈ...
ਲੁਧਿਆਣਾ ਵਿੱਚ ਅੱਜ 23 ਮਰੀਜ ਸਾਹਮਣੇ ਆਏ
. . .  1 day ago
ਲੁਧਿਆਣਾ, 4 ਜੂਨ (ਸਲੇਮਪੁਰੀ) - ਲੁਧਿਆਣਾ ਵਿਚ ਅੱਜ ਸ਼ਾਮ ਵੇਲੇ 16 ਹੋਰ ਮਰੀਜ਼ ਸਾਹਮਣੇ ਆਏ ਹਨ। ਸਿਵਲ ਸਰਜਨ ਡਾ ਰਾਜੇਸ਼ ਬੱਗਾ ਨੇ ਦੱਸਿਆ ਕਿ ਲੁਧਿਆਣਾ ਵਿਚ ਕੋਰੋਨਾ ਵਾਇਰਸ ਤੋਂ ਪੀੜ੍ਹਤ ਸ਼ਾਮ ਵੇਲੇ 16 ਹੋਰ ਮਰੀਜ਼ ਸਾਹਮਣੇ ਆਏ ਹਨ ਜਦ ਕਿ ਸਵੇਰੇ 7 ਮਰੀਜਾਂ ਵਿਚ ਕੋਰੋਨਾ ਪਾਏ ਜਾਣ ਦੀ ਰਿਪੋਰਟ...
3 ਲੁਟੇਰਿਆਂ ਨੇ ਦਿਨ ਦਿਹਾੜੇ ਪਤੀ ਪਤਨੀ ਨੂੰ ਲੁੱਟਿਆ
. . .  1 day ago
ਨਸ਼ਾ ਤਸਕਰ ਦੀ ਰਿਪੋਰਟ ਪਾਜ਼ੀਟਿਵ ਆਉਣ ਮਗਰੋਂ ਸਾਰੀ ਮਹਿਲ ਕਲਾਂ ਪੁਲਿਸ ਇਕਾਂਤਵਾਸ
. . .  1 day ago
ਮਹਿਲ ਕਲਾਂ, 4 ਜੂਨ (ਅਵਤਾਰ ਸਿੰਘ ਅਣਖੀ)-ਮਹਿਲ ਕਲਾਂ ਪੁਲਿਸ ਵਲੋਂ ਕੁਝ ਦਿਨ ਪਹਿਲਾਂ ਕਾਬੂ ਕੀਤੇ ਗਏ ਨਸ਼ਾ ਤਸਕਰ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਜ਼ਿਲ੍ਹਾ ਬਰਨਾਲਾ ਦੀ ਪੁਲਿਸ ਅੰਦਰ ਹੜਕੰਪ ਮਚ ਗਿਆ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਪੁਲਿਸ...
ਡਾ. ਸੰਦੀਪ ਗੋਇਲ ਪੰਜਾਬ ਸੀ.ਐਸ.ਆਰ ਅਥਾਰਿਟੀ ਦਾ ਸੀ.ਈ.ਓ. ਨਿਯੁਕਤ
. . .  1 day ago
ਚੰਡੀਗੜ੍ਹ, 4 ਜੂਨ - ਪੰਜਾਬ ਸਰਕਾਰ ਨੇ ਅੱਜ ਮੀਡੀਆ 'ਚ ਦਿਗਜ ਡਾ. ਸੰਦੀਪ ਗੋਇਲ ਨੂੰ ਪੰਜਾਬ ਸੀ.ਐਸ.ਆਰ ਅਥਾਰਿਟੀ ਦਾ ਸੀ.ਈ.ਓ. ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਹਾਲ ਹੀ ਵਿਚ ਗਠਤ ਕੀਤੀ ਗਈ ਪੰਜਾਬ ਸੀ.ਐਸ.ਆਰ. ਨੂੰ ਇੰਡਸਟਰੀ ਲਈ ਪੰਜਾਬ ਤੇ ਪੰਜਾਬ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 26 ਚੇਤ ਸੰਮਤ 552
ਿਵਚਾਰ ਪ੍ਰਵਾਹ: ਕੁਦਰਤ ਦੇ ਹੁਕਮ ਦੀ ਪਾਲਣਾ ਕਰਨੀ ਪੈਂਦੀ ਹੈ। -ਬੇਕਨ

ਫਰੀਦਕੋਟ, ਮੁਕਤਸਰ + ਫਿਰੋਜ਼ਪੁਰ, ਫਾਜ਼ਿਲਕਾ + ਮੋਗਾ

ਮੀਂਹ ਵੀ ਨਾ ਰੋਕ ਸਕਿਆ ਜ਼ਰੂਰਤਮੰਦਾਂ ਦੀਆਂ ਬੈਂਕਾਂ ਮੂਹਰੇ ਲੱਗੀਆਂ ਲੰਬੀਆਂ ਲਾਈਨਾਂ

ਫ਼ਿਰੋਜ਼ਪੁਰ, 7 ਅਪ੍ਰੈਲ (ਜਸਵਿੰਦਰ ਸਿੰਘ ਸੰਧੂ)- ਕਰਫ਼ਿਊ ਕਾਰਨ ਘਰਾਂ ਦੇ ਵਿਗੜੇ ਵਿੱਤੀ ਬਜਟ ਅਤੇ ਵਧੀਆਂ ਜ਼ਰੂਰਤਾਂ ਦੀ ਪੂਰਤੀ ਲਈ ਕੋਰੋਨਾ ਵਾਇਰਸ ਦੀ ਮਾਰ ਪੈਣ ਦਾ ਡਰ ਅਤੇ ਪੈ ਰਿਹਾ ਮੀਂਹ ਵੀ ਗ਼ਰੀਬ ਔਰਤਾਂ ਦੀਆਂ ਬੈਂਕਾਂ ਮੂਹਰੇ ਲੱਗਦੀਆਂ ਲੰਬੀਆਂ ਲਾਈਨਾਂ ਨਾ ਤੋੜ ਸਕਿਆ ਤੇ ਜਾਨ ਜੋਖ਼ਮ 'ਚ ਪਾ ਛੋਟੀ-ਵੱਡੀ ਉਮਰ ਦੀਆਂ ਔਰਤਾਂ ਸਰਕਾਰ ਤੋਂ ਆਈ 500 ਰੁਪਏ ਦੀ ਮਾਲੀ ਸਹਾਇਤਾ ਪ੍ਰਾਪਤ ਕਰਨ ਲਈ ਘੰਟਿਆਂਬੱਧੀ ਬੈਂਕਾਂ ਦੇ ਸਾਹਮਣੇ ਵੱਡੇ ਇਕੱਠ 'ਚ ਬੇਖ਼ੌਫ਼ ਖੜ੍ਹੀਆਂ ਨਜ਼ਰ ਆਈਆਂ | ਦੱਸਣਯੋਗ ਹੈ ਕਿ ਕੇਂਦਰ ਸਰਕਾਰ ਵਲੋਂ ਕੀਤੀ ਗਈ ਤਾਲਾਬੰਦੀ ਬਾਅਦ ਦਿਹਾੜੀ ਮਜ਼ਦੂਰੀ ਕਰਕੇ ਘਰ ਚਲਾਉਣ ਵਾਲੇ ਗ਼ਰੀਬਾਂ ਦੀ ਕਮਾਈ ਬੰਦ ਹੋਣ ਕਰਕੇ ਘਰਾਂ ਦੇ ਗੁਜ਼ਾਰੇ ਔਖੇ ਹੋ ਗਏ ਹਨ, ਜਿਨ੍ਹਾਂ ਦੀ ਸਹਾਇਤਾ ਲਈ ਕੇਂਦਰ ਸਰਕਾਰ ਵਲੋਂ ਜਨ-ਧਨ ਯੋਜਨਾ ਵਾਲੇ ਔਰਤਾਂ ਦੇ ਬੈਂਕ ਖਾਤਿਆਂ 'ਚ ਜਿੱਥੇ 500 ਰੁਪਏ ਪ੍ਰਤੀ ਮਹੀਨਾ ਮਾਲੀ ਸਹਾਇਤਾ ਪਾਈ ਗਈ ਹੈ, ਉਥੇ ਗ਼ਰੀਬ ਕਲਿਆਣ ਯੋਜਨਾ ਤਹਿਤ ਵੀ ਬਹੁਤੀਆਂ ਲਾਭਪਾਤਰੀ ਔਰਤਾਂ ਦੇ ਖਾਤਿਆਂ 'ਚ 7-8 ਸੌ ਰੁਪਏ ਦੀ ਮਾਲੀ ਸਹਾਇਤਾ ਪਾਈ ਗਈ ਹੈ | ਕਾਫ਼ੀ ਦਿਨਾਂ ਬਾਅਦ ਬੈਂਕਾਂ ਖੁੱਲ੍ਹਣ ਅਤੇ ਕੇਂਦਰ ਸਰਕਾਰ ਤੋਂ ਆਈ ਮਾਲੀ ਸਹਾਇਤਾ ਪ੍ਰਾਪਤ ਕਰ ਘਰ ਦੇ ਗੁਜ਼ਾਰੇ ਚਲਾਉਣ ਲਈ ਲਾਭਪਾਤਰੀ ਔਰਤਾਂ ਬੜੀ ਉਤਸੁਕਤਾ ਨਾਲ ਖਾਤਿਆਂ 'ਚ ਆਈ ਰਾਸ਼ੀ ਨੂੰ ਪ੍ਰਾਪਤ ਕਰਨ ਲਈ ਬੈਂਕਾਂ ਮੂਹਰੇ ਆ ਖੜ੍ਹਦੀਆਂ ਹਨ | ਬਹੁਤੀਆਂ ਬੈਂਕਾਂ ਖ਼ਾਸ ਕਰ ਪੇਂਡੂ ਖੇਤਰਾਂ ਵਿਚ ਤਾਂ ਬੈਂਕਾਂ ਵਾਲਿਆਂ ਨੂੰ ਸੁਰੱਖਿਆ ਲਈ ਪੁਲਿਸ ਜਵਾਨ ਨਾ ਮਿਲਣ ਕਰਕੇ ਬੈਂਕ ਦੇ ਬਾਹਰ ਲੋਕਾਂ ਦੀ ਭੀੜ ਵਾਲਾ ਝੁਰਮਟ ਜਿੱਥੇ ਸਰਕਾਰ ਅਤੇ ਸਿਹਤ ਵਿਭਾਗ ਦੀ ਕੋਰੋਨਾ ਵਾਇਰਸ ਤੋਂ ਬਚਾਅ ਵਾਲੀ ਐਡਵਾਈਜ਼ਰੀ ਨੂੰ ਸ਼ਰੇਆਮ ਅੰਗੂਠਾ ਦਿਖਾਉਂਦਾ ਨਜ਼ਰ ਆਉਂਦਾ ਹੈ, ਉਥੇ ਬੈਂਕ ਵਾਲਿਆਂ ਲਈ ਵੀ 5 ਤੋਂ ਵਧੇਰੇ ਲੋਕਾਂ ਦਾ ਹੁੰਦਾ ਇਕੱਠ ਵੱਡੀ ਸਿਰਦਰਦੀ ਪੈਦਾ ਕਰ ਦਿੰਦਾ ਹੈ, ਕਿਉਂਕਿ ਇਕ ਵਿਅਕਤੀ ਤੋਂ ਦੂਸਰੇ ਵਿਅਕਤੀ ਤੱਕ ਇਕ-ਇਕ ਮੀਟਰ ਦੀ ਦੂਰੀ 'ਤੇ ਖੜ੍ਹਨ ਵਾਲਾ ਐਲਾਨ ਵੀ ਹਰੇਕ ਬੈਂਕ ਆਉਣ ਵਾਲਾ ਪਾਲਣ ਨਹੀਂ ਕਰਦਾ | ਅਜੋਕੇ ਮਹਿੰਗਾਈ ਵਾਲੇ ਜ਼ਮਾਨੇ 'ਚ 500 ਰੁਪਏ ਵਾਲੀ ਨਿਗੂਣੀ ਮਾਲੀ ਸਹਾਇਤਾ ਦੀ ਪ੍ਰਾਪਤੀ ਲਈ ਵੀ ਗ਼ਰੀਬ ਔਰਤਾਂ ਆਪਣੀ ਜਾਨ ਜੋਖ਼ਮ 'ਚ ਪਾ ਭੀੜ ਦਾ ਸ਼ਿਕਾਰ ਹੁੰਦੀਆਂ ਹਨ | 'ਅਜੀਤ' ਵਲੋਂ ਕੀਤੇ ਗਏ ਸਰਵੇ ਦੌਰਾਨ ਦੇਖਿਆ ਕਿ ਬੈਂਕਾਂ ਦੇ ਬਾਹਰ ਲੱਗੀ ਭੀੜ 'ਚ ਬਹੁਤਾਤ ਬਜ਼ੁਰਗ ਔਰਤਾਂ ਦੀ ਹੁੰਦੀ ਹੈ, ਜਿਨ੍ਹਾਂ ਵਿਚੋਂ ਵਧੇਰੇ ਬਿਮਾਰ ਵੀ ਨਜ਼ਰ ਆਉਂਦੀਆਂ ਹਨ, ਪਰ ਕੇਂਦਰ ਸਰਕਾਰ ਤੋਂ ਆਈ ਮਾਲੀ ਸਹਾਇਤਾ ਪ੍ਰਾਪਤ ਕਰਨ ਲਈ ਉਹ ਤੰਗ ਪੇ੍ਰਸ਼ਾਨ ਹੋਣ ਦੇ ਬਾਵਜੂਦ ਵੀ ਡਟੀਆਂ ਰਹਿੰਦੀਆਂ ਹਨ, ਉਨ੍ਹਾਂ ਦੇ ਮਨ ਅੰਦਰ ਡਰ ਹੈ ਕਿ ਕੇਂਦਰ ਸਰਕਾਰ ਵਲੋਂ ਆਈ ਮਾਲੀ ਸਹਾਇਤਾ ਕਿਧਰੇ ਵਾਪਸ ਹੀ ਨਾ ਮੁੜ ਜਾਵੇ | ਪੁੱਛਗਿੱਛ ਦੌਰਾਨ ਬੈਂਕ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਬਹੁਤਿਆਂ ਦੇ ਖਾਤੇ 'ਚ ਪਹਿਲਾਂ ਹੀ 5-7 ਅਤੇ 10 ਹਜ਼ਾਰ ਰੁਪਏ ਜਮਾਂ ਹਨ, ਪ੍ਰੰਤੂ ਉਕਤ ਔਰਤਾਂ ਸਿਰਫ਼ 500 ਰੁਪਏ ਹੀ ਕਢਵਾਉਂਦੀਆਂ ਹਨ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਮੋਦੀ ਵਾਲਾ 500 ਰੁਪਏ ਦੇ ਦਿਓ, ਕਿਧਰੇ ਵਾਪਸ ਹੀ ਨਾ ਮੁੜ ਜਾਵੇ |
ਨਹੀਂ ਆਈ ਪੈਨਸ਼ਨ
ਮਾੜੇ ਹਾਲਾਤ 'ਚ ਵੱਡਾ ਸਹਾਰਾ ਬਣਦੀ ਪੈਨਸ਼ਨ ਸਰਕਾਰ ਵਲੋਂ ਲਾਭਪਾਤਰੀਆਂ ਦੇ ਖਾਤੇ 'ਚ ਨਹੀਂ ਪਾਈ ਗਈ, ਜਿਸ ਤੋਂ ਅਨਜਾਣ ਗ਼ਰੀਬ ਲਾਭਪਾਤਰੀ ਆਪਣੀ ਪੈਨਸ਼ਨ ਲੈਣ ਪ੍ਰਤੀ ਰੋਜ਼ਾਨਾ ਹੀ ਬੈਂਕ ਦੀਆਂ ਲਾਈਨਾਂ 'ਚ ਲੱਗ ਕੇ ਘੰਟਿਆਂਬੱਧੀ ਵਾਰੀ ਦੀ ਉਡੀਕ ਕਰਦੇ ਹੋਏ ਖਾਲੀ ਹੱਥ ਵਾਪਸ ਪਰਤ ਰਹੇ ਹਨ | ਪੈਨਸ਼ਨਰਾਂ ਵਲੋਂ ਵੀ ਰੋਜ਼ਾਨਾ ਬੈਂਕਾਂ ਅੱਗੇ ਪਹੰੁਚਣ ਦੀ ਅਦਾ ਕਰਕੇ ਵੀ ਬੈਂਕਾਂ ਮੂਹਰੇ ਬੇਤਹਾਸ਼ਾ ਇਕੱਠ ਹੋਇਆ ਰਹਿੰਦਾ ਹੈ | ਲੋਕਾਂ ਅੰਦਰ ਇਹ ਡਰ ਬਣਿਆ ਹੋਇਆ ਹੈ ਕਿ ਵਿਧਵਾਵਾਂ, ਬਜ਼ੁਰਗਾਂ ਆਦਿ ਆਸ਼ਿਰਤਾਂ ਨੂੰ ਪੈਨਸ਼ਨ ਤਾਂ ਮਿਲਦੀ ਨਹੀਂ, ਕਿਧਰੇ ਇਹ ਲੋਕ ਭੀੜ ਵਿਚੋਂ ਕੋਰੋਨਾ ਨੁਮਾ ਮਹਾਂਮਾਰੀ ਲੈ ਕੇ ਹੀ ਨਾ ਆਪਣਾ ਜੀਵਨ ਖ਼ਰਾਬ ਕਰ ਲੈਣ |
ਲਾਭਪਾਤਰੀਆਂ ਦੇ ਘਰਾਂ ਤੱਕ ਪਹੰੁਚਾਇਆ ਜਾਵੇ ਲਾਭ
ਕੇਂਦਰ ਸਰਕਾਰ ਵਲੋਂ ਗ਼ਰੀਬ ਜ਼ਰੂਰਤਮੰਦ ਪਰਿਵਾਰਾਂ ਨੂੰ ਵੱਖ-ਵੱਖ ਯੋਜਨਾਵਾਂ ਤਹਿਤ ਪਾਈ ਗਈ 500, 700 ਰੁਪਏ ਦੀ ਵਿੱਤੀ ਸਹਾਇਤਾ ਪ੍ਰਾਪਤੀ ਲਈ ਆਪਣੀ ਜਾਨ ਜੋਖ਼ਮ 'ਚ ਪਾ ਕੇ ਭੀੜ ਦਾ ਸ਼ਿਕਾਰ ਹੋ ਰਹੇ ਗ਼ਰੀਬਾਂ ਦੇ ਦੁੱਖ ਦੀ ਆਵਾਜ਼ ਉਠਾਉਂਦੇ ਹੋਏ ਮੁਲਾਜ਼ਮ ਜਥੇਬੰਦੀ ਦੇ ਆਗੂ ਕਿਸ਼ਨ ਚੰਦ ਜਾਗੋਵਾਲੀਆ, ਪੰਜਾਬ ਯੂਥ ਕਲੱਬਜ਼ ਆਰਗੇਨਾਈਜ਼ੇਸ਼ਨ ਦੇ ਮਾਲਵਾ ਪ੍ਰਧਾਨ ਲਖਬੀਰ ਸਿੰਘ ਔਲਖ, ਪੈਨਸ਼ਨਰ ਆਗੂ ਅਜੀਤ ਸਿੰਘ ਸੋਢੀ, ਦਲਿਤ ਵੈੱਲਫੇਅਰ ਸਭਾ ਦੇ ਪ੍ਰਧਾਨ ਬੱਗਾ ਸਿੰਘ ਆਦਿ ਨੇ ਪੰਜਾਬ ਅਤੇ ਕੇਂਦਰ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਵੱਡੇ ਖ਼ਤਰੇ ਨੂੰ ਭਾਂਪਦੇ ਹੋਏ ਗ਼ਰੀਬ ਲਾਭਪਾਤਰੀਆਂ ਨੂੰ ਮਿਲੇ ਲਾਭ ਉਨ੍ਹਾਂ ਦੇ ਘਰ-ਘਰ ਤੱਕ ਪਹੰੁਚਾਉਣ ਦੀ ਯੋਜਨਾ ਘੜੀ ਜਾਵੇ ਤਾਂ ਜੋ ਕਰਫ਼ਿਊ ਦੀ ਉਲੰਘਣਾ ਕਰਨ ਦੇ ਨਾਲ-ਨਾਲ ਭੀੜ ਦਾ ਸ਼ਿਕਾਰ ਹੁੰਦੇ ਅਣਜਾਨ ਤੇ ਭੋਲੇ-ਭਾਲੇ ਲਾਭਪਾਤਰੀਆਂ ਨੂੰ ਲਾਭ ਦੇਣ ਦੇ ਨਾਲ-ਨਾਲ ਸਿਹਤ ਸਬੰਧੀ ਵੀ ਸੁਰੱਖਿਅਤ ਰੱਖਿਆ ਜਾ ਸਕੇ |

ਪੁਰਾਣੀ ਰੰਜਿਸ਼ ਨੂੰ ਲੈ ਕੇ ਹੋਏ ਝਗੜੇ 'ਚ ਪਰਿਵਾਰ ਦੇ 5 ਮੈਂਬਰ ਜ਼ਖ਼ਮੀ

ਮਲੋਟ, 7 ਅਪ੍ਰੈਲ (ਗੁਰਮੀਤ ਸਿੰਘ ਮੱਕੜ)-ਸਥਾਨਕ ਕੈਂਪ ਏਰੀਏ 'ਚ ਬੀਤੀ ਰਾਤ ਸ਼ਰਾਬ ਮਾਫੀਏ ਦੇ ਕੁੱਝ ਵਿਅਕਤੀਆਂ ਨੇ ਇਕ ਘਰ 'ਤੇ ਹਮਲਾ ਕਰਕੇ ਪਰਿਵਾਰ ਦੇ ਪੰਜ ਮੈਂਬਰਾਂ ਨੂੰ ਜ਼ਖਮੀ ਕਰ ਦਿੱਤਾ, ਜਿਸ ਦੌਰਾਨ ਇਕ ਵਿਅਕਤੀਆਂ ਗੰਭੀਰ ਜ਼ਖਮੀ ਹੋਇਆ, ਜਿਸ ਨੂੰ ਫ਼ਰੀਦਕੋਟ ...

ਪੂਰੀ ਖ਼ਬਰ »

ਕਰਫਿਊ ਦੀ ਉਲੰਘਣਾ ਕਰਨ ਦੇ ਦੋਸ਼ਾਂ 'ਚ ਇਕ ਵਿਰੁੱਧ ਮਾਮਲਾ ਦਰਜ

ਫ਼ਰੀਦਕੋਟ, 7 ਅਪ੍ਰੈਲ (ਸਰਬਜੀਤ ਸਿੰਘ)-ਥਾਣਾ ਸਿਟੀ ਫ਼ਰੀਦਕੋਟ ਪੁਲਿਸ ਵਲੋਂ ਸਥਾਨਕ ਬਾਜੀਗਰ ਬਸਤੀ ਦੇ ਵਸਨੀਕ ਇਕ ਵਿਅਕਤੀ ਿਖ਼ਲਾਫ਼ ਜ਼ਿਲ੍ਹਾ ਮੈਜਿਸਟਰੇਟ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਕੀਤਾ ਹੈ | ਜਾਣਕਾਰੀ ...

ਪੂਰੀ ਖ਼ਬਰ »

4 ਕੇਸ ਪਾਜਟਿਵ ਪਾਏ ਜਾਣ ਕਾਰਨ ਪਿੰਡ ਚੀਦਾ ਤੇ ਸੁਖਾਨੰਦ 7 ਦਿਨ ਲਈ ਮੁਕੰਮਲ ਸੀਲ

ਠੱਠੀ ਭਾਈ, 7 ਅਪ੍ਰੈਲ (ਜਗਰੂਪ ਸਿੰਘ ਮਠਾੜੂ)-ਕੋਰੋਨਾ ਵਾਇਰਸ ਨੇ ਮੋਗਾ ਜ਼ਿਲੇ੍ਹ ਦੇ ਥਾਣਾ ਸਮਾਲਸਰ ਅਧੀਨ ਪੈਂਦੇ ਪਿੰਡ ਚੀਦਾ ਦੀ ਮਸੀਤ ਵਿਚ ਠਹਿਰੇ 13 ਮੁਸਲਿਮ ਵਿਅਕਤੀਆਂ 'ਚੋਂ 4 ਵਿਅਕਤੀਆਂ ਨੂੰ ਆਪਣੀ ਲਪੇਟ ਵਿਚ ਲੈ ਲਿਆ | ਜਿਸ ਨਾਲ ਮੋਗਾ ਜ਼ਿਲੇ੍ਹ ਵਿਚ ਵੀ ਸਹਿਮ ...

ਪੂਰੀ ਖ਼ਬਰ »

ਵਾਰਡ ਵਾਸੀਆਂ ਨੂੰ ਰਾਸ਼ਨ ਨਾ ਮਿਲਣ ਕਾਰਨ ਭੁੱਖ ਹੜਤਾਲ ਸ਼ੁਰੂ

ਸ੍ਰੀ ਮੁਕਤਸਰ ਸਾਹਿਬ, 7 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਸ਼ਹਿਰ ਦੇ ਵਾਰਡ ਨੰ: 15 ਦੇ ਕਰੀਬ 600 ਘਰਾਂ ਨੂੰ ਰਾਸ਼ਨ ਨਾ ਮਿਲਣ ਕਾਰਨ ਇਸ ਵਾਰਡ ਦੇ ਕੌਾਸਲਰ ਤੇ ਸ਼੍ਰੋਮਣੀ ਅਕਾਲੀ ਦਲ ਐੱਸ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਪਾਸ਼ਾ ਵਲੋਂ ਗੋਨਿਆਣਾ ਰੋਡ ਦੀ ...

ਪੂਰੀ ਖ਼ਬਰ »

ਨਸ਼ੇ ਦੀ ਖੁਰਾਕ ਲਈ ਨਸ਼ੇੜੀ ਵਾਹਨ ਗਿਰਵੀ ਰੱਖ ਕਰਫ਼ਿਊ 'ਚ ਕਰ ਰਹੇ ਨੇ ਭੱਜ ਦੌੜ

ਮੰਡੀ ਕਿੱਲਿਆਂਵਾਲੀ, 7 ਅਪ੍ਰੈਲ (ਇਕਬਾਲ ਸਿੰਘ ਸ਼ਾਂਤ)- ਨਸ਼ੇ ਦੀ 'ਤੋੜ' ਨਸ਼ੇੜੀਆਂ ਨੂੰ ਕਰਫ਼ਿਊ 'ਚ ਵੀ ਨਹੀਂ ਟਿਕਣ ਦਿੰਦੀ | ਮਾੜੇ ਹਾਲਾਤ 'ਚ ਨਸ਼ੇ ਦੀ ਖੁਰਾਕ ਲਈ ਨਸ਼ੇੜੀ ਵਾਹਨਾਂ ਨੂੰ ਮੋਟੇ ਵਿਆਜ 'ਤੇ ਗਿਰਵੀ ਰੱਖ ਕਾਨੂੰਨੀ ਬੰਦਿਸ਼ਾਂ ਨੂੰ ਤੋੜ ਕੇ ਸਪੀਡਾਂ 'ਤੇ ...

ਪੂਰੀ ਖ਼ਬਰ »

24 ਬੋਤਲਾਂ ਸ਼ਰਾਬ ਸਮੇਤ ਇਕ ਕਾਬੂ

ਨਿਹਾਲ ਸਿੰਘ ਵਾਲਾ, 7 ਅਪ੍ਰੈਲ (ਪਲਵਿੰਦਰ ਸਿੰਘ ਟਿਵਾਣਾ, ਸੁਖਦੇਵ ਸਿੰਘ ਖਾਲਸਾ)-ਡੀ.ਐਸ.ਪੀ. ਮਨਜੀਤ ਸਿੰਘ ਢੇਸੀ ਨਿਹਾਲ ਸਿੰਘ ਵਾਲਾ ਵਲੋਂ ਨਸ਼ਿਆਂ ਿਖ਼ਲਾਫ਼ ਵਿੱਢੀ ਮੁਹਿੰਮ ਤਹਿਤ ਤੇ ਥਾਣਾ ਮੁਖੀ ਇੰਸਪੈਕਟਰ ਜਸਵੰਤ ਸਿੰਘ ਸੰਧੂ ਦੀਆਂ ਹਦਾਇਤਾਂ 'ਤੇ ਥਾਣਾ ਨਿਹਾਲ ...

ਪੂਰੀ ਖ਼ਬਰ »

ਨਸ਼ਾ ਤਸਕਰ ਨੂੰ ਕਾਬੂ ਕਰਨ 'ਚ ਸਹਾਇਤਾ ਕਰਨ ਵਾਲਿਆਂ ਦਾ ਸਨਮਾਨ

ਸ੍ਰੀ ਮੁਕਤਸਰ ਸਾਹਿਬ, 7 ਅਪ੍ਰੈਲ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਪਿੰਡ ਭੰਗੇਵਾਲਾ ਵਿਖੇ ਕੁਝ ਨੌਜਵਾਨਾਂ ਨੇ ਪੁਲਿਸ ਪਾਰਟੀ ਦੀ ਸਹਾਇਤਾ ਨਾਲ ਇਕ ਵਿਅਕਤੀ ਨੂੰ ਨਸ਼ੇ ਲਈ ਇਸਤੇਮਾਲ ਕੀਤੀਆਂ ਜਾਣ ਵਾਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ | ਕਾਬੂ ਕੀਤੇ ਗਏ ...

ਪੂਰੀ ਖ਼ਬਰ »

ਫ਼ਿਰੋਜ਼ਪੁਰ ਅੰਦਰ ਵੈਂਟੀਲੇਟਰ ਦੀ ਘਾਟ ਨੂੰ ਪੂਰਾ ਕਰਨ ਲਈ ਸੁਖਬੀਰ ਸਿੰਘ ਬਾਦਲ ਨੇ ਪ੍ਰਸ਼ਾਸਨ ਨੂੰ ਭੇਜੇ 10 ਲੱਖ ਦੇ ਫ਼ੰਡ

ਫ਼ਿਰੋਜ਼ਪੁਰ, 7 ਅਪ੍ਰੈਲ (ਜਸਵਿੰਦਰ ਸਿੰਘ ਸੰਧੂ)-ਕੋਰੋਨਾ ਵਾਇਰਸ ਿਖ਼ਲਾਫ਼ ਜੰਗ ਲੜਨ ਲਈ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਮੈਂਬਰ ਪਾਰਲੀਮੈਂਟ ਫ਼ਿਰੋਜ਼ਪੁਰ ਵਲੋਂ ਸਿਵਲ ਹਸਪਤਾਲ ਫ਼ਿਰੋਜ਼ਪੁਰ ਅੰਦਰ ਵੈਂਟੀਲੇਟਰ ਆਦਿ ਇਲਾਜ ਸਬੰਧੀ ਯੋਗ ...

ਪੂਰੀ ਖ਼ਬਰ »

ਪਿੰਡ ਝੋਕ ਹਰੀ ਹਰ ਵਿਖੇ ਡਿੱਗੀ ਅਸਮਾਨੀ ਬਿਜਲੀ

ਫ਼ਿਰੋਜ਼ਪੁਰ, 7 ਅਪ੍ਰੈਲ (ਜਸਵਿੰਦਰ ਸਿੰਘ ਸੰਧੂ)- ਅੱਜ ਰੁਕ-ਰੁਕ ਕੇ ਪੈ ਰਹੇ ਮੀਂਹ ਦੌਰਾਨ ਪਿੰਡ ਝੋਕ ਹਰੀ ਹਰ ਵਿਖੇ ਅਸਮਾਨੀ ਬਿਜਲੀ ਡਿੱਗੀ, ਜਿਸ ਨਾਲ ਜਿੱਥੇ ਕੁਝ ਘਰਾਂ ਦੇ ਬਿਜਲੀ ਉਪਕਰਨ ਸੜ ਗਏ, ਉਥੇ ਇਮਾਰਤਾਂ ਨੂੰ ਵੀ ਭਾਰੀ ਨੁਕਸਾਨ ਪਹੰੁਚਿਆ | ਪ੍ਰਾਪਤ ...

ਪੂਰੀ ਖ਼ਬਰ »

ਕੋਰੋਨਾ ਜਾਂਚ ਲਈ ਭੇਜੇ 62 ਸੈਂਪਲਾਂ 'ਚੋਂ 41 ਦੀ ਰਿਪੋਰਟ ਨੈਗੇਟਿਵ

ਫ਼ਰੀਦਕੋਟ, 7 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਦੇ ਹਰਿੰਦਰਾ ਨਗਰ ਦੇ ਵਸਨੀਕ ਦੀ ਕੋਰੋਨਾ ਪਾਜ਼ੀਟਿਵ ਰਿਪੋਰਟ ਆਉਣ ਉਪਰੰਤ ਉਸ ਦੇ ਸੰਪਰਕ 'ਚ ਆਏ ਲੋਕਾਂ ਸਮੇਤ ਕੁੱਲ 62 ਸੈਂਪਲ ਜਾਂਚ ਲਈ ਅੰਮਿ੍ਤਸਰ ਭੇਜੇ ਗਏ ਹਨ | ਜਿਨ੍ਹਾਂ 'ਚੋਂ ਕੁੱਲ 41 ਸੈਂਪਲਾਂ ਦੀ ...

ਪੂਰੀ ਖ਼ਬਰ »

ਸੁਖਬੀਰ ਨੇ ਜਲਾਲਾਬਾਦ ਸਿਵਲ ਹਸਪਤਾਲ ਨੂੰ ਸੌ ਾਪੀ ਵੈਂਟੀਲੇਟਰ ਨਾਲ ਲੈਸ ਐਾਬੂਲੈਂਸ

ਜਲਾਲਾਬਾਦ, 7 ਅਪ੍ਰੈਲ (ਕਰਨ ਚੁਚਰਾ)-ਫ਼ਿਰੋਜਪੁਰ ਲੋਕ ਸਭਾ ਹਲਕਾ ਤੋਂ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਨੇ ਆਪਣੇ ਮੈਂਬਰ ਪਾਰਲੀਮੈਂਟ ਕੋਟੇ ਦੇ ਫ਼ੰਡ 'ਚ ਹਲਕਾ ਜਲਾਲਾਬਾਦ ਦੇ ਸਿਵਲ ਹਸਪਤਾਲ 'ਚ ਸਿਹਤ ਸੇਵਾਵਾਂ ਬਿਹਤਰ ਕਰਨ ਲਈ ਐਮਰਜੈਂਸੀ ਮਰੀਜ਼ਾਂ ਲਈ ...

ਪੂਰੀ ਖ਼ਬਰ »

ਸਿਵਲ ਹਸਪਤਾਲ ਬਾਜਾਖਾਨਾ ਵਿਖੇ 13 ਵਿਅਕਤੀ ਕੀਤੇ ਆਈਸੋਲੇਟ

ਬਾਜਾਖਾਨਾ, 7 ਅਪ੍ਰੈਲ (ਜੀਵਨ ਗਰਗ)-ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਫ਼ਰੀਦਕੋਟ ਦਾ ਸਿਹਤ ਵਿਭਾਗ ਅਤੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ | ਐਸ.ਐਸ.ਓ ਬਾਜਾਖਾਨਾ ਡਾ. ਅਵਤਾਰਜੀਤ ਸਿੰਘ ਗੋਂਦਾਰਾ ਨੇ ਦੱਸਿਆ ਕਿ ਪਿੰਡ ਮੱਲਾ ਦੇ 13 ਵਿਅਕਤੀਆਂ ਨੂੰ ਸਿਵਲ ...

ਪੂਰੀ ਖ਼ਬਰ »

ਭਾਕਿਯੂ ਏਕਤਾ (ਸਿੱਧੂਪੁਰ) ਵਲੋਂ ਕਣਕ ਦੀ ਫ਼ਸਲ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਦੀ ਮੰਗ

ਸ੍ਰੀ ਮੁਕਤਸਰ ਸਾਹਿਬ, 7 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਪਿੰਡ ਬਾਜਾ ਮਰਾੜ੍ਹ, ਤਖਤ ਮਲਾਣਾ, ਜੰਮੂਆਣਾ, ਵੱਟੂ ਆਦਿ ਪਿੰਡਾਂ ਵਿਚ ਸੇਮ ਅਤੇ ਬੇਮੌਸਮੀ ਬਾਰਸ਼ ਕਾਰਨ ਫ਼ਰਵਰੀ ਮਹੀਨੇ ਵਿਚ ਕਣਕ ਦੀ ਫ਼ਸਲ ਖ਼ਰਾਬ ਹੋ ਗਈ ਸੀ, ਜਿਸ ਸਬੰਧੀ ਡਿਪਟੀ ਕਮਿਸ਼ਨਰ ਨੂੰ ਮੰਗ ...

ਪੂਰੀ ਖ਼ਬਰ »

ਪਾਜ਼ੀਟਿਵ ਮਰੀਜ਼ ਦੇ ਸੰਪਰਕ ਵਿਚ ਆਉਣ ਵਾਲੇ ਦੋ ਵਿਅਕਤੀਆਂ ਦੀ ਪੜਤਾਲ ਸ਼ੁਰੂ

ਸ੍ਰੀ ਮੁਕਤਸਰ ਸਾਹਿਬ, 7 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਫ਼ਰੀਦਕੋਟ ਵਿਖੇ ਕੋਰੋਨਾ ਪਾਜ਼ੀਟਿਵ ਆਏ ਮਰੀਜ਼ ਦੇ ਸੰਪਰਕ 'ਚ ਆਉਣ ਵਾਲੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਦੋ ਵਿਅਕਤੀਆਂ ਦੀ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ | ਡਿਪਟੀ ...

ਪੂਰੀ ਖ਼ਬਰ »

ਦੋ ਹੋਮਗਾਰਡ ਜਵਾਨਾਂ, ਡਰਾਈਵਰ ਤੇ ਛੁਡਵਾਉਣ ਵਾਲੇ 'ਤੇ ਪਰਚਾ ਦਰਜ

ਮਲੋਟ, 7 ਅਪ੍ਰੈਲ (ਗੁਰਮੀਤ ਸਿੰਘ ਮੱਕੜ)-ਪੰਜਾਬ ਸਰਕਾਰ ਵਲੋਂ ਨਸ਼ਾ ਖਤਮ ਕਰਨ ਲਈ ਕਈ ਟੀਮਾਂ ਬਣਾਈਆਂ ਹਨ, ਪ੍ਰੰਤੂ ਪੰਜਾਬ 'ਚ ਉਦੋਂ ਤੱਕ ਨਸ਼ਾ ਖਤਮ ਨਹੀਂ ਹੋ ਸਕਦਾ, ਜਦੋਂ ਤੱਕ ਰਿਸ਼ਵਤਖੋਰ ਤੇ ਨਸ਼ੇੜੀ ਨਸ਼ਾ ਖ਼ਤਮ ਕਰਨ ਵਾਲੇ ਵਿਭਾਗ 'ਚੋਂ ਕੱਢੇ ਨਹੀਂ ਜਾਂਦੇ, ਜਿਸਦੀ ...

ਪੂਰੀ ਖ਼ਬਰ »

ਮਾਊਾਟ ਲਿਟਰਾ ਜ਼ੀ ਸਕੂਲ ਦੇ ਚੇਅਰਮੈਨ ਨੇ ਪ੍ਰਸ਼ਾਸਨ ਨੂੰ 51000 ਰੁਪਏ ਦਾ ਚੈੱਕ ਸੌਾਪਿਆ

ਫ਼ਰੀਦਕੋਟ, 7 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਸਥਾਨਕ ਮਾਊਾਟ ਲਿਟਰਾ ਜੀ ਸਕੂਲ ਦੇ ਚੇਅਰਮੈਨ ਇੰਜ. ਚਿਮਨ ਲਾਲ ਗੁਲਾਟੀ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ ਨੂੰ 51000 ਰੁਪਏ ਦਾ ਚੈੱਕ ਸੌਾਪਿਆ | ਡਿਪਟੀ ਕਮਿਸ਼ਨਰ ਨੇ ਮਾਊਾਟ ਲਿਟਰਾ ਜੀ ਸਕੂਲ ...

ਪੂਰੀ ਖ਼ਬਰ »

ਨਸ਼ੇ ਤੋਂ ਪੀੜਤ ਵਿਅਕਤੀਆਂ ਦੀ ਓਟ ਕਲੀਨਿਕ ਤੇ ਨਸ਼ਾ ਛੁਡਾਊ ਸੈਂਟਰਾਂ ਵਿਚ ਹੁਣ ਨਵੀਂ ਰਜਿਸਟ੍ਰੇਸ਼ਨ ਵੀ ਕੀਤੀ ਜਾਵੇਗੀ-ਸਿਵਲ ਸਰਜਨ

ਸ੍ਰੀ ਮੁਕਤਸਰ ਸਾਹਿਬ, 7 ਅਪ੍ਰੈਲ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਕੋਰੋਨਾ ਵਾਇਰਸ ਦੇ ਇਸ ਚੁਣੌਤੀਪੂਰਨ ਸਮੇਂ ਦੌਰਾਨ ਪੰਜਾਬ ਸਰਕਾਰ ਵਲੋਂ ਸਮਾਜ ਦੇ ਹਰੇਕ ਵਰਗ ਦੀ ਸਿਹਤ ਨੂੰ ਧਿਆਨ ਵਿਚ ਰੱਖਦੇ ਹੋਏ ਨਸ਼ਿਆਂ ਦੇ ਪੀੜਤ ਮਰੀਜ਼ਾਂ ਨੂੰ ਵੱਡੀ ਰਾਹਤ ਦਿੰਦੇ ...

ਪੂਰੀ ਖ਼ਬਰ »

ਸਿਵਲ ਹਸਪਤਾਲ ਨੂੰ ਮਿਸ਼ਨ ਹਸਪਤਾਲ ਵਿਖੇ ਤਬਦੀਲ ਕੀਤਾ

ਸ੍ਰੀ ਮੁਕਤਸਰ ਸਾਹਿਬ, 7 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਕੋਰੋਨਾ ਵਾਇਰਸ ਦੇ ਸਬੰਧ 'ਚ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਨੂੰ ਕੋਵਿਡ-19 ਬਣਾਉਣ ਕਾਰਨ ਉੱਥੇ ਦਿੱਤੀਆਂ ਜਾਣ ਵਾਲੀਆਂ ਸਿਹਤ ਸੇਵਾਵਾਂ ਜਿਵੇਂ ਕਿ ਜੱਚਾ-ਬੱਚਾ ਸੇਵਾਵਾਂ, ਐਮਰਜੈਂਸੀ ਸੇਵਾਵਾਂ ਤੇ ...

ਪੂਰੀ ਖ਼ਬਰ »

ਪ੍ਰਾਈਵੇਟ ਹਸਪਤਾਲ ਦੇ ਡਾਕਟਰ ਤੇ ਮਰੀਜ਼ ਦੋਵੇਂ ਪ੍ਰੇਸ਼ਾਨ-ਹਨੀ ਫ਼ੱਤਣਵਾਲਾ

ਸ੍ਰੀ ਮੁਕਤਸਰ ਸਾਹਿਬ, 7 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਕੋਰੋਨਾ ਵਾਇਰਸ ਕਾਰਨ ਪ੍ਰਾਈਵੇਟ ਹਸਪਤਾਲਾਂ 'ਚ ਓ.ਪੀ.ਡੀ. ਲਈ ਕਾਫ਼ੀ ਪ੍ਰੇਸ਼ਾਨੀ ਹੈ ਅਤੇ ਇਸ ਸਬੰਧੀ ਡਾਕਟਰ ਅਤੇ ਮਰੀਜ਼ ਦੋਵੇਂ ਪ੍ਰੇਸ਼ਾਨ ਹਨ | ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਜਗਜੀਤ ਸਿੰਘ ...

ਪੂਰੀ ਖ਼ਬਰ »

ਇਲਾਕੇ ਦੀਆਂ ਪੰਚਾਇਤਾਂ ਨੇ ਨੌਜਵਾਨਾਂ ਦੀ ਮਦਦ ਨਾਲ ਪਿੰਡ ਕੀਤੇ ਸੀਲ

ਮੰਡੀ ਲੱਖੇਵਾਲੀ, 7 ਅਪ੍ਰੈਲ (ਮਿਲਖ ਰਾਜ)-ਕੋਰੋਨਾ ਵਾਇਰਸ ਦੇ ਭੈਅ ਦੇ ਚੱਲਦੇ ਇਸ ਇਲਾਕੇ ਦੀਆਂ ਪੰਚਾਇਤਾਂ ਨੇ ਪ੍ਰਸ਼ਾਸਨ ਦੇ ਹੁਕਮਾਂ 'ਤੇ ਪਿੰਡਾਂ ਦੇ ਨੌਜਵਾਨਾਂ ਦੀ ਮਦਦ ਨਾਲ ਪਿੰਡਾਂ ਦੀਆਂ ਹੱਦਾਂ 'ਤੇ ਨਾਕੇ ਲਗਾ ਕੇ ਪੂਰੀ ਤਰ੍ਹਾਂ ਸੀਲ ਕਰ ਦਿੱਤੇ ਹਨ | ਸਾਰੇ ਹੀ ...

ਪੂਰੀ ਖ਼ਬਰ »

ਬਾਬਾ ਫ਼ਰੀਦ ਯੂਨੀਵਰਸਿਟੀ ਸਕਿਉਰਟੀ ਗਾਰਡ ਯੂਨੀਅਨ ਦੀ ਮੀਟਿੰਗ

ਫ਼ਰੀਦਕੋਟ, 7 ਅਪ੍ਰੈਲ (ਸਤੀਸ਼ ਬਾਗ਼ੀ)-ਬਾਬਾ ਫ਼ਰੀਦ ਯੂਨੀਵਰਸਿਟੀ ਸਕਿਉਰਟੀ ਗਾਰਡ ਵਰਕਰਜ਼ ਯੂਨੀਅਨ ਦੀ ਮੀਟਿੰਗ ਸੁਖਵੀਰ ਸਿੰਘ ਪੱਖੀ ਕਲਾਂ ਦੀ ਪ੍ਰਧਾਨਗੀ ਹੇਠ ਹੋਈ | ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਕੋਰੋਨਾ ਵਾਇਰਸ ਦੇ ਵੱਧ ਰਹੇ ਸੰਕਟ ਵਿਚ ਅਸੀਂ ਬਤੌਰ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਿਖ਼ਲਾਫ਼ ਡਿਊਟੀ ਕਰ ਰਹੇ ਮੁਲਾਜ਼ਮਾਂ ਨੂੰ ਨਾ ਰੋਕਿਆ ਜਾਵੇ-ਡੀ.ਸੀ.

ਸ੍ਰੀ ਮੁਕਤਸਰ ਸਾਹਿਬ, 7 ਅਪ੍ਰੈਲ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 'ਚ ਕੋਈ ਵੀ ਕੋਰੋਨਾ ਵਾਇਰਸ ਨਾਲ ਗ੍ਰਸਤ ਮਰੀਜ਼ ਸਾਹਮਣੇ ਨਹੀਂ ਆਇਆ, ਪਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਸ ਸਬੰਧੀ ਹਰ ਅਹਤਿਆਤ ਵਰਤਿਆ ਜਾ ਰਿਹਾ ਹੈ | ਇਹ ...

ਪੂਰੀ ਖ਼ਬਰ »

ਸਿਹਤ ਵਿਭਾਗ ਵਲੋਂ ਕੀਤੀ ਜਾ ਰਹੀ ਹੈ ਡਿਜੀਟਲ ਸਕਰੀਨਿੰਗ

ਸ੍ਰੀ ਮੁਕਤਸਰ ਸਾਹਿਬ, 7 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਡਿਪਟੀ ਕਮਿਸ਼ਨਰ ਐਮ.ਕੇ. ਅਰਵਿੰਦ ਕੁਮਾਰ ਅਤੇ ਐਸ.ਡੀ.ਐਮ. ਓਮ ਪ੍ਰਕਾਸ਼ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਿੰਡ ਭਲਾਈਆਣਾ ਵਿਖੇ ਬਠਿੰਡਾ ਜ਼ਿਲੇ੍ਹ ਦੀ ਹੱਦ ਉਪਰ ਆਉਣ ਵਾਲਿਆਂ ਦੀ ਡਿਜੀਟਲ ਸਕਰੀਨਿੰਗ ਦੀ ...

ਪੂਰੀ ਖ਼ਬਰ »

ਕਰਫ਼ਿਊ ਦੌਰਾਨ ਜ਼ਮੀਨ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਿਖ਼ਲਾਫ਼ ਮੁਕੱਦਮਾ ਦਰਜ, ਕਈ ਕਾਬੂ

ਅਬੋਹਰ, 7 ਅਪ੍ਰੈਲ (ਸੁਖਜਿੰਦਰ ਸਿੰਘ ਢਿੱਲੋਂ)-ਅਬੋਹਰ ਨਗਰ ਥਾਣਾ ਨੰਬਰ 1 ਦੀ ਪੁਲਿਸ ਨੇ ਸੀਡ ਫਾਰਮ ਕੱਚਾ ਵਿਚ ਜ਼ਮੀਨ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ਤੇ ਕਰਫ਼ਿਊ ਦੀ ਉਲੰਘਣਾ ਕਰਨ ਅਤੇ ਗੋਲੀਆਂ ਚਲਾਉਣ ਦੇ ਮਾਮਲੇ'ਚ ਕਰੀਬ ਇੱਕ ਦਰਜਨ ਤੋਂ ਵੱਧ ਵਿਅਕਤੀਆਂ ...

ਪੂਰੀ ਖ਼ਬਰ »

ਪੰਜਾਬ ਤੋਂ ਬਾਹਰਲੇ ਸੂਬਿਆਂ 'ਚ ਗਏ ਕੰਬਾਈਨ ਮਾਲਕਾਂ ਤੇ ਡਰਾਈਵਰਾਂ ਦੇ ਵਾਪਸ ਪੰਜਾਬ ਆਉਣ ਸਬੰਧੀ ਵਿਉਂਤਬੰਦੀ ਕਰੇ ਸਰਕਾਰ

ਗੁਰੂਹਰਸਹਾਏ, 7 ਅਪ੍ਰੈਲ (ਹਰਚਰਨ ਸਿੰਘ ਸੰਧੂ)-ਪੂਰੇ ਵਿਸ਼ਵ ਪੱਧਰ 'ਤੇ ਕੋਰੋਨਾ ਵਰਗੀ ਭਿਆਨਕ ਬਿਮਾਰੀ ਨੇ ਕਈ ਲੋਕਾਂ ਨੂੰ ਮੌਤ ਦੇ ਕਲਾਵੇ 'ਚ ਲੈ ਲਿਆ ਹੈ ਤੇ ਹਜ਼ਾਰਾਂ ਲੋਕ ਇਸ ਬਿਮਾਰੀ ਤੋਂ ਪੀੜਤ ਹੋ ਕੇ ਜੇਰੇ ਇਲਾਜ ਹਨ, ਉਥੇ ਇਸ ਬਿਮਾਰੀ ਤੋਂ ਬਾਕੀ ਲੋਕ ਵੀ ਸਹਿਮੇ ...

ਪੂਰੀ ਖ਼ਬਰ »

ਰੇਲਵੇ ਡਵੀਜ਼ਨ ਫ਼ਿਰੋਜ਼ਪੁਰ ਵਲੋਂ ਪਾਰਸਲ ਐਕਸਪੈੱ੍ਰਸ ਰੇਲ ਗੱਡੀਆਂ ਦਾ ਟਾਈਮ-ਟੇਬਲ ਜਾਰੀ

ਫ਼ਿਰੋਜ਼ਪੁਰ, 7 ਅਪ੍ਰੈਲ (ਕੁਲਬੀਰ ਸਿੰਘ ਸੋਢੀ)- ਕੋਰੋਨਾ ਵਾਇਰਸ ਦੇ ਚੱਲਦੇ ਰੇਲ ਸੇਵਾ ਜਿੱਥੇ ਬੰਦ ਕੀਤੀ ਗਈ ਸੀ,ਉਥੇ ਲੋਕਾਂ ਤੱਕ ਖਾਣ-ਪੀਣ ਤੇ ਹੋਰ ਜ਼ਰੂਰੀ ਵਸਤੂਆਂ ਲਈ ਰੇਲਵੇ ਡਵੀਜ਼ਨ ਫ਼ਿਰੋਜ਼ਪੁਰ ਵਲੋਂ ਪਾਰਸਲ ਐਕਸਪੈੱ੍ਰਸ ਰੇਲ ਗੱਡੀਆਂ ਚਲਾਈਆਂ ਗਈਆਂ ਹਨ, ...

ਪੂਰੀ ਖ਼ਬਰ »

ਕੈਪਲ ਨੇ ਪਿਤਾ ਦੀ ਯਾਦ 'ਚ 11 ਹਜ਼ਾਰ ਦੀ ਰਾਸ਼ੀ ਦਵਾਈਆਂ ਲਈ ਕੀਤੀ ਭੇਟ

ਫ਼ਾਜ਼ਿਲਕਾ, 7 ਅਪ੍ਰੈਲ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਗੈਸ ਏਜੰਸੀ ਦੇ ਸੰਚਾਲਕ ਜਸਮਿੰਦਰ ਸਿੰਘ ਕੈਪਲ ਵਲੋਂ ਆਪਣੇ ਪਿਤਾ ਦਲਜੀਤ ਸਿੰਘ ਗਗਨੇਜਾ ਦੀ ਬਰਸੀ 'ਤੇ ਉਨ੍ਹਾਂ ਨੂੰ ਯਾਦ ਕਰਦਿਆਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਲੋਂ ਕਰਫ਼ਿਊ ਦੌਰਾਨ ਲੋੜਵੰਦਾਂ ...

ਪੂਰੀ ਖ਼ਬਰ »

ਕੈਪਲ ਨੇ ਪਿਤਾ ਦੀ ਯਾਦ 'ਚ 11 ਹਜ਼ਾਰ ਦੀ ਰਾਸ਼ੀ ਦਵਾਈਆਂ ਲਈ ਕੀਤੀ ਭੇਟ

ਫ਼ਾਜ਼ਿਲਕਾ, 7 ਅਪ੍ਰੈਲ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਗੈਸ ਏਜੰਸੀ ਦੇ ਸੰਚਾਲਕ ਜਸਮਿੰਦਰ ਸਿੰਘ ਕੈਪਲ ਵਲੋਂ ਆਪਣੇ ਪਿਤਾ ਦਲਜੀਤ ਸਿੰਘ ਗਗਨੇਜਾ ਦੀ ਬਰਸੀ 'ਤੇ ਉਨ੍ਹਾਂ ਨੂੰ ਯਾਦ ਕਰਦਿਆਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਲੋਂ ਕਰਫ਼ਿਊ ਦੌਰਾਨ ਲੋੜਵੰਦਾਂ ...

ਪੂਰੀ ਖ਼ਬਰ »

ਜੇਕਰ ਤੁਸੀਂ ਵਿਦੇਸ਼ ਯਾਤਰਾ ਤੋਂ ਆਏ ਹੋ ਤਾਂ ਆਪਣੀ ਸੂਚਨਾ ਤੁਰੰਤ ਸਿਹਤ ਵਿਭਾਗ ਨੂੰ ਦੇਵੋ- ਡਾ. ਕਟਾਰੀਆ

ਫ਼ਾਜ਼ਿਲਕਾ, 7 ਅਪ੍ਰੈਲ (ਦਵਿੰਦਰ ਪਾਲ ਸਿੰਘ)-ਸਿਵਲ ਸਰਜਨ ਡਾ. ਸੁਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਾ ਦੇ ਤਹਿਤ ਸਿਹਤ ਵਿਭਾਗ ਵਲੋਂ ਸੀ.ਐਚ.ਸੀ ਡੱਬਵਾਲਾ ਕਲਾ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਚੰਦਰ ਮੋਹਨ ਕਟਾਰੀਆ ਦੀ ਅਗਵਾਈ ਹੇਠ ਆਮ ਜਨਤਾ ਨੂੰ ਘਰ-ਘਰ ਜਾ ਕੇ ...

ਪੂਰੀ ਖ਼ਬਰ »

ਚੋਰਾਂ ਨੇ ਕੰਧ 'ਚ ਪਾੜ ਲਗਾ ਕੇ ਭਾਈ ਘਨੱਈਆ ਕੇਅਰ ਸੈਂਟਰ'ਚੋਂ ਹਜ਼ਾਰਾਂ ਦਾ ਸਾਮਾਨ ਕੀਤਾ ਚੋਰੀ

ਫ਼ਿਰੋਜ਼ਪੁਰ, 7 ਅਪ੍ਰੈਲ (ਜਸਵਿੰਦਰ ਸਿੰਘ ਸੰਧੂ)- ਕੈਨਾਲ ਕਾਲੋਨੀ ਫ਼ਿਰੋਜ਼ਪੁਰ ਛਾਉਣੀ ਵਿਖੇ ਸਥਿਤ ਭਾਈ ਘਨੱਈਆ ਕੇਅਰ ਸੈਂਟਰ ਦੀ ਕੰਧ ਨੂੰ ਪਾੜ ਲਗਾ ਕੇ ਅਣਪਛਾਤੇ ਚੋਰਾਂ ਵਲੋਂ ਹਜ਼ਾਰਾਂ ਰੁਪਏ ਦਾ ਸਾਮਾਨ ਚੋਰੀ ਕਰ ਲੈਣ ਦੀ ਖ਼ਬਰ ਹੈ, ਜਿਸ ਬਾਰੇ ਅੱਧੀ ਰਾਤ ਨੂੰ ...

ਪੂਰੀ ਖ਼ਬਰ »

ਕਰਫ਼ਿਊ 'ਚ ਘਿਰੇ ਗ਼ਰੀਬ ਜ਼ਰੂਰਤਮੰਦ ਪਰਿਵਾਰਾਂ ਦੀ ਸੇਵਾ 'ਚ ਜੁਟਿਆ ਗਹਿਰੀ ਪਰਿਵਾਰ

ਫ਼ਿਰੋਜ਼ਪੁਰ, 7 ਅਪ੍ਰੈਲ (ਜਸਵਿੰਦਰ ਸਿੰਘ ਸੰਧੂ)- ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਪੰਜਾਬ ਸਰਕਾਰ ਵਲੋਂ ਲਗਾਏ ਗਏ ਕਰਫ਼ਿਊ ਕਾਰਨ ਦਿਹਾੜੀ ਮਜ਼ਦੂਰੀ ਕਰਕੇ ਪਰਿਵਾਰ ਪਾਲਣ ਵਾਲਿਆਂ ਦੀਆਂ ਮੁਸ਼ਕਿਲਾਂ ਨੂੰ ਸਮਝਦੇ ਹੋਏ ਫ਼ਿਰੋਜ਼ਪੁਰ ਦਿਹਾਤੀ ਹਲਕੇ ਦੇ ...

ਪੂਰੀ ਖ਼ਬਰ »

ਕਾਰਜਕਾਰੀ ਐਸ.ਡੀ.ਐਮ. ਬਰਾੜ ਨੇ ਸਰਕਾਰੀ ਹਸਪਤਾਲ ਦਾ ਕੀਤਾ ਅਚਨਚੇਤ ਨਿਰੀਖਣ

ਅਬੋਹਰ, 7 ਅਪ੍ਰੈਲ (ਸੁਖਜਿੰਦਰ ਸਿੰਘ ਢਿੱਲੋਂ)-ਲੋਕਾਂ ਨੂੰ ਬਿਹਤਰ ਸਿਹਤ ਸੁਵਿਧਾਵਾਂ ਲਈ ਸਿਵਲ ਪ੍ਰਸ਼ਾਸਨ ਵਲ਼ੋਂ ਯਤਨ ਤੇਜ਼ ਕੀਤੇ ਗਏ ਹਨ | ਇਸ ਤਹਿਤ ਅੱਜ ਕਾਰਜਕਾਰੀ ਐਸ.ਡੀ.ਐਮ ਜਸਪਾਲ ਸਿੰਘ ਬਰਾੜ ਨੇ ਪਹਿਲਾਂ ਸਰਕਾਰੀ ਹਸਪਤਾਲ ਦਾ ਅਚਨਚੇਤ ਨਿਰੀਖਣ ਕਰਕੇ ...

ਪੂਰੀ ਖ਼ਬਰ »

ਹੁਣ 'ਜੋਮੈਟੋ' ਕਰਿਆਨਾ ਤੇ ਡੇਅਰੀ ਪਦਾਰਥ ਵੀ ਫ਼ਿਰੋਜ਼ਪੁਰ ਵਾਸੀਆਂ ਨੂੰ ਘਰੋ-ਘਰੀ ਕਰਵਾਏਗੀ ਮੁਹੱਈਆ-ਡੀ.ਸੀ.

ਫ਼ਿਰੋਜ਼ਪੁਰ, 7 ਅਪ੍ਰੈਲ (ਜਸਵਿੰਦਰ ਸਿੰਘ ਸੰਧੂ)-ਖਾਧ ਪਦਾਰਥ ਫ਼ੋਨ ਜ਼ਰੀਏ ਘਰੋ-ਘਰ ਪਹੰੁਚਾਉਣ ਵਾਲੀ ਜੋਮੈਟੋ ਹੁਣ ਫ਼ਿਰੋਜ਼ਪੁਰ ਵਾਸੀਆਂ ਨੂੰ ਘਰ ਬੈਠਿਆਂ ਨੂੰ ਕਰਿਆਨਾ ਤੇ ਡੇਅਰੀ ਪਦਾਰਥਾਂ ਦੀ ਕੀਤੀ ਮੰਗ ਵੀ ਪੂਰੀ ਕਰੇਗੀ | ਇਹ ਸਮਝੌਤਾ ਲੋਕਾਂ ਦੀ ਮੰਗ ਨੂੰ ...

ਪੂਰੀ ਖ਼ਬਰ »

ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ

ਫ਼ਿਰੋਜ਼ਪੁਰ, 7 ਅਪ੍ਰੈਲ (ਕੁਲਬੀਰ ਸਿੰਘ ਸੋਢੀ)- ਰੇਲਵੇ ਸਟੇਸ਼ਨ ਫ਼ਿਰੋਜ਼ਪੁਰ ਕੈਂਟ ਨੇੜੇ ਰੇਲਵੇ ਸਟੇਡੀਅਮ ਦੀ ਦੀਵਾਰ ਕੋਲੋਂ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਗੌਰਮਿੰਟ ਰੇਲਵੇ ਪੁਲਿਸ ...

ਪੂਰੀ ਖ਼ਬਰ »

ਰਾਸ਼ਨ ਨਾ ਮਿਲਣ ਦੀ ਪ੍ਰਸ਼ਾਸਨ ਨੂੰ ਦਿੱਤੀ ਗਲਤ ਸੂਚਨਾ-ਜਾਂਚ ਕਰਕੇ ਮਾਮਲਾ ਕੀਤਾ ਦਰਜ

ਸ੍ਰੀ ਮੁਕਤਸਰ ਸਾਹਿਬ, 7 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਕਰਫ਼ਿਊ ਦੌਰਾਨ ਲੋਕਾਂ ਨੂੰ ਅਨਾਜ ਨਾ ਮਿਲਣ ਦੀ ਪ੍ਰਸ਼ਾਸਨ ਨੂੰ ਦਿੱਤੀ ਗਈ ਗਲਤ ਸੂਚਨਾ ਤੇ ਝੂਠੀ ਅਫ਼ਵਾਹ ਫੈਲਾਉਣ ਦੇ ਦੋਸ਼ 'ਚ ਥਾਣਾ ਸਦਰ ਪੁਲਿਸ ਨੇ ਇਕ ਵਿਅਕਤੀ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ...

ਪੂਰੀ ਖ਼ਬਰ »

ਦੁੱਧ ਦਾ ਭਾਅ ਘਟਾ ਕੇ ਠੇਕੇਦਾਰਾਂ ਨੇ ਮਚਾਈ ਲੁੱਟ, ਦੁੱਧ ਉਤਪਾਦਕ ਭਾਰੀ ਪ੍ਰੇਸ਼ਾਨੀ 'ਚ

ਮਖੂ, 7 ਅਪ੍ਰੈਲ (ਮੁਖਤਿਆਰ ਸਿੰਘ ਧੰਜੂ)-ਪੰਜਾਬ 'ਚ ਲੱਗੇ ਕਰਫ਼ਿਊ ਦੇ ਚੱਲਦਿਆਂ ਦੁੱਧ ਵੇਚ ਕੇ ਜੀਵਨ ਨਿਰਬਾਹ ਕਰਨ ਵਾਲੇ ਥੋੜ੍ਹੀ ਜ਼ਮੀਨ ਦੇ ਮਾਲਕ ਕਿਸਾਨਾਂ ਦੀ ਭਾਰੀ ਲੁੱਟ ਹੋ ਰਹੀ ਹੈ | ਕਿਸਾਨ ਆਗੂ ਜਗਤਾਰ ਸਿੰਘ ਜੱਲੇਵਾਲਾ, ਮਨਦੀਪ ਸਿੰਘ ਆਦਿ ਨੇ ਦੱਸਿਆ ਕਿ ਦੁੱਧ ...

ਪੂਰੀ ਖ਼ਬਰ »

ਦੁੱਧ ਦਾ ਭਾਅ ਘਟਾ ਕੇ ਠੇਕੇਦਾਰਾਂ ਨੇ ਮਚਾਈ ਲੁੱਟ, ਦੁੱਧ ਉਤਪਾਦਕ ਭਾਰੀ ਪ੍ਰੇਸ਼ਾਨੀ 'ਚ

ਮਖੂ, 7 ਅਪ੍ਰੈਲ (ਮੁਖਤਿਆਰ ਸਿੰਘ ਧੰਜੂ)-ਪੰਜਾਬ 'ਚ ਲੱਗੇ ਕਰਫ਼ਿਊ ਦੇ ਚੱਲਦਿਆਂ ਦੁੱਧ ਵੇਚ ਕੇ ਜੀਵਨ ਨਿਰਬਾਹ ਕਰਨ ਵਾਲੇ ਥੋੜ੍ਹੀ ਜ਼ਮੀਨ ਦੇ ਮਾਲਕ ਕਿਸਾਨਾਂ ਦੀ ਭਾਰੀ ਲੁੱਟ ਹੋ ਰਹੀ ਹੈ | ਕਿਸਾਨ ਆਗੂ ਜਗਤਾਰ ਸਿੰਘ ਜੱਲੇਵਾਲਾ, ਮਨਦੀਪ ਸਿੰਘ ਆਦਿ ਨੇ ਦੱਸਿਆ ਕਿ ਦੁੱਧ ...

ਪੂਰੀ ਖ਼ਬਰ »

ਰਾਸ਼ਨ ਨਾ ਮਿਲਣ ਦੀ ਪ੍ਰਸ਼ਾਸਨ ਨੂੰ ਦਿੱਤੀ ਗਲਤ ਸੂਚਨਾ-ਜਾਂਚ ਕਰਕੇ ਮਾਮਲਾ ਕੀਤਾ ਦਰਜ

ਸ੍ਰੀ ਮੁਕਤਸਰ ਸਾਹਿਬ, 7 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਕਰਫ਼ਿਊ ਦੌਰਾਨ ਲੋਕਾਂ ਨੂੰ ਅਨਾਜ ਨਾ ਮਿਲਣ ਦੀ ਪ੍ਰਸ਼ਾਸਨ ਨੂੰ ਦਿੱਤੀ ਗਈ ਗਲਤ ਸੂਚਨਾ ਤੇ ਝੂਠੀ ਅਫ਼ਵਾਹ ਫੈਲਾਉਣ ਦੇ ਦੋਸ਼ 'ਚ ਥਾਣਾ ਸਦਰ ਪੁਲਿਸ ਨੇ ਇਕ ਵਿਅਕਤੀ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ...

ਪੂਰੀ ਖ਼ਬਰ »

ਕੋਰੋਨਾ ਿਖ਼ਲਾਫ਼ ਬਿਨਾਂ ਹਥਿਆਰਾਂ ਦੇ ਜੰਗ ਲੜਨ ਲਈ ਤਿਆਰ ਹੈ ਸਿਹਤ ਵਿਭਾਗ ਦਾ ਸਰਕਾਰੀ ਤੰਤਰ

ਜ਼ੀਰਾ, 7 ਅਪ੍ਰੈਲ (ਜੋਗਿੰਦਰ ਸਿੰਘ ਕੰਡਿਆਲ)- ਬੀਤੇ ਸਮੇਂ ਦੌਰਾਨ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਦੇ ਸਰਕਾਰ ਦੇ ਦਾਅਵੇ ਉਸ ਵੇਲੇ ਖੋਖਲੇ ਸਾਬਤ ਹੋਏ, ਜਦ ਕੋਰੋਨਾ ਦੇ ਕਹਿਰ ਕਾਰਨ ਲੋੜਵੰਦ ਪੀੜਤਾਂ ਨੂੰ ਇਲਾਜ ਲਈ ਸਿਹਤ ਸਹੂਲਤਾਂ ਦਿੱਤੇ ਜਾਣ ਤੋਂ ਸਿਹਤ ...

ਪੂਰੀ ਖ਼ਬਰ »

ਹੜ੍ਹਾਂ 'ਚ ਪਾੜ ਭਰਨ 'ਚ ਕਰਵਾਏ ਕੰਮ ਦੇ 14 ਕਰੋੜ ਦੀ ਅਦਾਇਗੀ ਨਾ ਹੋਣ 'ਤੇ ਠੇਕੇਦਾਰ ਪ੍ਰੇਸ਼ਾਨ

ਜਲੰਧਰ, 7 ਅਪ੍ਰੈਲ (ਮੇਜਰ ਸਿੰਘ)–ਪਿਛਲੇ ਵਰ੍ਹੇ ਹੜ੍ਹਾਂ ਮੌਕੇ ਪਾੜ ਭਰਨ ਦੇ ਕਰਵਾਏ ਕੰਮਾਂ ਦੀ 7 ਮਹੀਨੇ ਲੰਘਣ ਬਾਅਦ ਵੀ 14 ਕਰੋੜ ਰੁਪਏ ਦੇ ਕਰੀਬ ਦੀ ਅਦਾਇਗੀ ਨਾ ਕੀਤੇ ਜਾਣ ਕਾਰਨ ਠੇਕੇਦਾਰਾਂ ਵਿਚ ਹਾਹਾਕਾਰ ਮੱਚੀ ਹੋਈ ਹੈ | ਪਤਾ ਲੱਗਾ ਹੈ ਕਿ ਪਿਛਲੇ ਵਰ੍ਹੇ ਅਗਸਤ ...

ਪੂਰੀ ਖ਼ਬਰ »

ਜ਼ਿਲ੍ਹਾ ਮੋਗਾ ਕਾਨੰੂਗੋ ਐਸੋਸੀਏਸ਼ਨ ਆਪਣੀ ਇਕ ਦਿਨ ਦੀ ਤਨਖ਼ਾਹ ਮੁੱਖ ਮੰਤਰੀ ਰਿਲੀਫ ਫ਼ੰਡ 'ਚ ਦੇਵੇਗੀ-ਆਗੂ

ਮੋਗਾ, 7 ਅਪ੍ਰੈਲ (ਸੁਰਿੰਦਰਪਾਲ ਸਿੰਘ/ਜਸਪਾਲ ਸਿੰਘ ਬੱਬੀ)-ਦੀ ਰੈਵੀਨਿਊ ਕਾਨੰੂਗੋ ਐਸੋਸੀਏਸ਼ਨ ਪੰਜਾਬ ਜ਼ਿਲ੍ਹਾ ਇਕਾਈ ਮੋਗਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਤਿੰਦਰਪਾਲ ਸਿੰਘ ਨਾਰੰਗ ਕਾਨੰੂਗੋ ਐਸੋਸੀਏਸ਼ਨ ਮੋਗਾ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਭੂਸ਼ਨ ...

ਪੂਰੀ ਖ਼ਬਰ »

ਮੋਗਾ 'ਚ ਕੋਰੋਨਾ ਦੇ ਚਾਰੋ ਪਾਜ਼ੀਟਿਵ ਮਰੀਜ਼ ਸਿਹਤਮੰਦ-ਡੀ.ਸੀ.

ਮੋਗਾ, 7 ਅਪ੍ਰੈਲ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਡਿਪਟੀ ਕਮਿਸ਼ਨਰ ਮੋਗਾ ਸੰਦੀਪ ਹੰਸ ਨੇ ਦੱਸਿਆ ਕਿ ਮੋਗਾ ਜ਼ਿਲ੍ਹੇ ਅੰਦਰ 4 ਮਰੀਜਾਂ ਦੀਆਂ ਕੋਰੋਨਾ ਵਾਈਰਸ ਰਿਪੋਰਟਾਂ ਪਾਜੀਟਿਵ ਆਈਆਂ ਹਨ | ਜਿਨ੍ਹਾਂ ਦੀ ਉਮਰ 24, 25, 26, ਅਤੇ 64 ਸਾਲ ਹੈ | ਇਹ ਚਾਰੋ ਮਰੀਜ਼ ਬਿਲਕੁਲ ...

ਪੂਰੀ ਖ਼ਬਰ »

ਕਰਫ਼ਿਊ ਦੌਰਾਨ ਗਰਭਵਤੀ ਔਰਤ ਦੀ ਮਦਦ ਕਰਨ ਵਾਲੇ ਪੁਲਿਸ ਕਰਮਚਾਰੀਆਂ ਨੂੰ ਦਿੱਤੀ ਵਧਾਈ

ਮੋਗਾ, 7 ਅਪ੍ਰੈਲ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ, ਰਾਜੇਸ਼ ਕੋਛੜ)-ਮੋਗਾ ਦੀ ਗਰਭਵਤੀ ਔਰਤ ਦਾ ਸਫਲਤਾ ਪੂਰਵਕ ਜਣੇਪਾ ਕਰਵਾਉਣ 'ਚ ਮਦਦ ਕਰਨ ਲਈ ਏ.ਐਸ.ਆਈ. ਬਿਕਰ ਸਿੰਘ ਤੇ ਸਿਪਾਹੀ ਸੁਖਜਿੰਦਰ ਸਿੰਘ ਦੇ ਡਿਊਟੀ ਸਥਾਨ 'ਤੇ ਪਹੁੰਚ ਕੇ ਡਿਪਟੀ ਕਮਿਸ਼ਨਰ ਮੋਗਾ ਸੰਦੀਪ ...

ਪੂਰੀ ਖ਼ਬਰ »

ਮੋਗਾ 'ਚ ਕੋਰੋਨਾ ਦੇ ਚਾਰੋ ਪਾਜ਼ੀਟਿਵ ਮਰੀਜ਼ ਸਿਹਤਮੰਦ-ਡੀ.ਸੀ.

ਮੋਗਾ, 7 ਅਪ੍ਰੈਲ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਡਿਪਟੀ ਕਮਿਸ਼ਨਰ ਮੋਗਾ ਸੰਦੀਪ ਹੰਸ ਨੇ ਦੱਸਿਆ ਕਿ ਮੋਗਾ ਜ਼ਿਲ੍ਹੇ ਅੰਦਰ 4 ਮਰੀਜਾਂ ਦੀਆਂ ਕੋਰੋਨਾ ਵਾਈਰਸ ਰਿਪੋਰਟਾਂ ਪਾਜੀਟਿਵ ਆਈਆਂ ਹਨ | ਜਿਨ੍ਹਾਂ ਦੀ ਉਮਰ 24, 25, 26, ਅਤੇ 64 ਸਾਲ ਹੈ | ਇਹ ਚਾਰੋ ਮਰੀਜ਼ ਬਿਲਕੁਲ ...

ਪੂਰੀ ਖ਼ਬਰ »

ਕਰਫ਼ਿਊ ਨਿਯਮਾਂ ਦੀ ਉਲੰਘਣਾ 'ਚ 9 ਜਣੇ ਕਾਬੂ

ਅਜੀਤਵਾਲ, 7 ਅਪ੍ਰੈਲ (ਸ਼ਮਸ਼ੇਰ ਸਿੰਘ ਗਾਲਿਬ)-ਮਹਾਂਮਾਰੀ ਕੋਰੋਨਾ ਕਰਫ਼ਿਊ ਦੀ ਉਲੰਘਣਾ ਕਰਨ ਕਰਕੇ 18, 269 ਧਰਾਵਾਂ ਅਧੀਨ ਸੰਦੀਪ ਸਿੰਘ ਪੁੱਤਰ ਗੁਰਪਾਲ ਸਿੰਘ ਵਾਸੀ ਚੂਹੜਚੱਕ, ਬਲਕਾਰ ਸਿੰਘ ਪੁੱਤਰ ਗੁਰਪਾਲ ਸਿੰਘ ਵਾਸੀ ਮੱਦੋਕੇ, ਸੰਜੀਵ ਕੁਮਾਰ ਪੁੱਤਰ ਬਲਵੀਰ ...

ਪੂਰੀ ਖ਼ਬਰ »

ਕਰਫ਼ਿਊ ਦੌਰਾਨ ਗਰਭਵਤੀ ਔਰਤ ਦੀ ਮਦਦ ਕਰਨ ਵਾਲੇ ਪੁਲਿਸ ਕਰਮਚਾਰੀਆਂ ਨੂੰ ਦਿੱਤੀ ਵਧਾਈ

ਮੋਗਾ, 7 ਅਪ੍ਰੈਲ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ, ਰਾਜੇਸ਼ ਕੋਛੜ)-ਮੋਗਾ ਦੀ ਗਰਭਵਤੀ ਔਰਤ ਦਾ ਸਫਲਤਾ ਪੂਰਵਕ ਜਣੇਪਾ ਕਰਵਾਉਣ 'ਚ ਮਦਦ ਕਰਨ ਲਈ ਏ.ਐਸ.ਆਈ. ਬਿਕਰ ਸਿੰਘ ਤੇ ਸਿਪਾਹੀ ਸੁਖਜਿੰਦਰ ਸਿੰਘ ਦੇ ਡਿਊਟੀ ਸਥਾਨ 'ਤੇ ਪਹੁੰਚ ਕੇ ਡਿਪਟੀ ਕਮਿਸ਼ਨਰ ਮੋਗਾ ਸੰਦੀਪ ...

ਪੂਰੀ ਖ਼ਬਰ »

ਕਰਫ਼ਿਊ ਦੀ ਉਲੰਘਣਾ ਕਰਨ 'ਤੇ ਦੋ ਵਿਅਕਤੀਆਂ ਿਖ਼ਲਾਫ਼ ਮਾਮਲਾ ਦਰਜ

ਨਿਹਾਲ ਸਿੰਘ ਵਾਲਾ, 7 ਅਪ੍ਰੈਲ (ਪਲਵਿੰਦਰ ਸਿੰਘ ਟਿਵਾਣਾ, ਸੁਖਦੇਵ ਸਿੰਘ ਖਾਲਸਾ)-ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਿਸ ਵਲੋਂ ਕੋਰੋਨਾ ਵਾਇਰਸ ਦੇ ਸਬੰਧ 'ਚ ਲਗਾਏ ਗਏ ਕਰਫ਼ਿਊ ਦੌਰਾਨ ਸ਼ਹਿਰ ਅੰਦਰ ਮੋਟਰਸਾਈਕਲ 'ਤੇ ਘੁੰਮ ਰਹੇ ਦੋ ਵਿਅਕਤੀਆਂ ਨੂੰ ਕਾਬੂ ਕਰਕੇ ...

ਪੂਰੀ ਖ਼ਬਰ »

ਕਿੱਥੋਂ-ਕਿੱਥੋਂ ਆਏ ਇਹ ਮੁਸਲਿਮ ਆਗੂ

ਠੱਠੀ ਭਾਈ, 7 ਅਪ੍ਰੈਲ (ਜਗਰੂਪ ਸਿੰਘ ਮਠਾੜੂ)-ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੁੰਬਈ ਤੋਂ ਚੱਲੇ ਇਹ 13 ਮੁਸਲਿਮ ਆਗੂ 16 ਫਰਵਰੀ ਨੂੰ ਬਠਿੰਡਾ ਪੁੱਜੇ ਜਿੱਥੇ ਦੋ ਦਿਨ ਰਹਿਣ ਮਗਰੋਂ ਇਹ ਦਿਆਲਪੁਰਾ ਮਿਰਜ਼ਾ 5 ਦਿਨ, ਬੱਜੋਆਣਾ 4 ਦਿਨ, ਕੋਠਾ ਗੁਰੂ ਕਾ 2 ਦਿਨ, ਮਲੂਕਾ 4 ...

ਪੂਰੀ ਖ਼ਬਰ »

ਮੌਸਮ ਖਰਾਬ ਹੋਣ ਨਾਲ ਖੁੱਲ੍ਹੀਆਂ ਮੰਡੀਆਂ 'ਚ ਪਈ ਸਰੋਂ੍ਹ ਖ਼ਰਾਬ ਹੋਣ ਦਾ ਖ਼ਦਸ਼ਾ

ਸਮਾਧ ਭਾਈ, 7 ਅਪ੍ਰੈਲ (ਗੁਰਮੀਤ ਸਿੰਘ ਮਾਣੂੰਕੇ)-ਬੀਤੀ ਰਾਤ ਤੋਂ ਅਸਮਾਨ 'ਚ ਛਾਏ ਕਾਲੇ ਬੱਦਲਾਂ ਨੇ ਕਿਸਾਨਾਂ ਦੀਆਂ ਚਿੰਤਾਵਾਂ 'ਚ ਭਾਰੀ ਵਾਧਾ ਕੀਤਾ ਹੈ¢ ਬੀਤੀ ਰਾਤ ਤੋਂ ਚਲਦੀ ਤੇਜ ਹਵਾ ਤੇ ਰੁਕ ਰੁਕ ਪੈ ਰਿਹਾ ਮੀਂਹ ਕਿਸਾਨਾਂ ਦੀਆਂ ਫ਼ਸਲਾਂ ਲਈ ਨੁਕਸਾਨਦਾਇਕ ਹੋ ...

ਪੂਰੀ ਖ਼ਬਰ »

ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਮੋਗਾ ਦੇ ਗੋਧੇਵਾਲਾ ਸਟੇਡੀਅਮ ਨੂੰ ਓਪਨ ਜੇਲ੍ਹ ਦੇ ਰੂਪ ਵਿਚ ਵਰਤੇ ਜਾਣ ਦੇ ਹੁਕਮ ਜਾਰੀ

ਮੋਗਾ, 7 ਅਪ੍ਰੈਲ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਮੋਗਾ ਸੰਦੀਪ ਹੰਸ ਵਲੋਂ ਜ਼ਿਲ੍ਹੇ ਵਿਚ ਕੋਰੋਨਾ ਦੀ ਚੇਨ ਨੂੰ ਤੋੜਨ ਅਤੇ ਇਸ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਜ਼ਿਲ੍ਹੇ ਵਿਚ ਕਰਫ਼ਿਊ ਦੇ ਹੁਕਮ ਕਾਰੀ ਕੀਤੇ ਗਏ ਹਨ ...

ਪੂਰੀ ਖ਼ਬਰ »

ਨਸ਼ਾ ਪੀੜਤ ਮਰੀਜ਼ਾਂ ਨੂੰ 2 ਹਫ਼ਤਿਆਂ ਦੀ ਦਿੱਤੀ ਜਾ ਰਹੀ ਹੈ ਦਵਾਈ-ਡਾ: ਗੁਰਮੀਤ ਲਾਲ

ਬਾਘਾ ਪੁਰਾਣਾ, 7 ਅਪ੍ਰੈਲ (ਬਲਰਾਜ ਸਿੰਗਲਾ)-ਐਸ.ਐਮ.ਓ. ਡਾ: ਗੁਰਮੀਤ ਲਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਰੋਨਾ ਵਾਇਰਸ ਕਰਕੇ ਲਗਾਏ ਕਰਫ਼ਿਊ ਦੇ ਮੱਦੇਨਜ਼ਰ ਨਸ਼ੇ ਤੋਂ ਪੀੜਤ ਮਰੀਜਾਂ ਦੀ ਸੁਵਿਧਾ ਲਈ ਇਕੱਠੀ ਦਵਾਈ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ | ਹੁਣ ਸਰਕਾਰ ...

ਪੂਰੀ ਖ਼ਬਰ »

ਪਿੰਡ ਸੁਖਾਨੰਦ ਤੇ ਚੀਦਾ ਦੇ ਬੈਂਕ ਵੀ 14 ਤੱਕ ਬੰਦ ਰੱਖਣ ਲਈ ਹਦਾਇਤ

ਠੱਠੀ ਭਾਈ, 7 ਅਪ੍ਰੈਲ (ਜਗਰੂਪ ਸਿੰਘ ਮਠਾੜੂ)-ਜ਼ਿਲ੍ਹਾ ਪੁਲਿਸ ਮੁਖੀ ਮੋਗਾ ਹਰਮਨਬੀਰ ਸਿੰਘ ਗਿੱਲ ਨੇ ਪਿੰਡ ਚੀਦਾ ਵਿਖੇ ਪਾਏ ਗਏ ਕੋਰੋਨਾ ਵਾਇਰਸ ਤੋਂ ਪਾਜ਼ੀਟਿਵ ਕੇਸਾਂ ਕਾਰਨ ਪਿੰਡਾਂ ਨੂੰ 14 ਅਪ੍ਰੈਲ ਤੱਕ ਸੀਲ ਕਰਨ ਦੀਆਂ ਹਦਾਇਤਾਂ ਦੇ ਨਾਲ ਨਾਲ ਪਿੰਡ ਚੀਦਾ ਤੇ ...

ਪੂਰੀ ਖ਼ਬਰ »

160 ਲੀਟਰ ਲਾਹਣ ਬਰਾਮਦ-ਦੋਸ਼ੀ ਕਾਬੂ

ਨਿਹਾਲ ਸਿੰਘ ਵਾਲਾ, 7 ਅਪ੍ਰੈਲ (ਪਲਵਿੰਦਰ ਸਿੰਘ ਟਿਵਾਣਾ, ਸੁਖਦੇਵ ਸਿੰਘ ਖਾਲਸਾ)-ਡੀ.ਐਸ.ਪੀ. ਮਨਜੀਤ ਸਿੰਘ ਢੇਸੀ ਨਿਹਾਲ ਸਿੰਘ ਵਾਲਾ ਵਲੋਂ ਨਸ਼ਿਆਂ ਿਖ਼ਲਾਫ਼ ਚਲਾਈ ਮੁਹਿੰਮ ਤਹਿਤ ਅਤੇ ਥਾਣਾ ਮੁਖੀ ਇੰਸਪੈਕਟਰ ਜਸਵੰਤ ਸਿੰਘ ਸੰਧੂ ਦੀਆਂ ਹਦਾਇਤਾਂ 'ਤੇ ਥਾਣਾ ਨਿਹਾਲ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਨੂੰ ਲੈ ਕੇ ਬਾਘਾ ਪੁਰਾਣਾ ਦੇ ਪਿੰਡਾਂ ਨੂੰ ਵੀ ਕੀਤਾ ਗਿਆ ਸੀਲ

ਬਾਘਾ ਪੁਰਾਣਾ, 7 ਅਪ੍ਰੈਲ (ਬਲਰਾਜ ਸਿੰਗਲਾ)-ਦੇਸ਼ ਅੰਦਰ ਫੈਲੇ ਹੋਏ ਕੋਰੋਨਾ ਵਾਇਰਸ ਦੇ ਖ਼ਾਤਮੇ ਲਈ ਲੋਕਾਂ ਨੂੰ ਘਰਾਂ 'ਚ ਪਾਬੰਦ ਰੱਖਣ ਲਈ ਸਰਕਾਰ ਵਲੋਂ ਕਰਫ਼ਿਊ ਲਗਾਇਆ ਗਿਆ ਹੈ | ਜਿਸ 'ਤੇ ਚੱਲਦਿਆਂ ਹੋਇਆ ਸਥਾਨਕ ਸ਼ਹਿਰ ਨੂੰ ਪੁਲਿਸ ਪ੍ਰਸ਼ਾਸਨ ਵਲੋਂ ਸੀਲ ਕੀਤਾ ...

ਪੂਰੀ ਖ਼ਬਰ »

ਸੰਤ ਵਿਸਾਖਾ ਸਿੰਘ ਸਕੂਲ ਵਲੋਂ ਆਨਲਾਈਨ ਪੜ੍ਹਾਈ ਸ਼ੁਰੂ

ਕਿਸ਼ਨਪੁਰਾ ਕਲਾਂ, 7 ਅਪ੍ਰੈਲ (ਅਮੋਲਕ ਸਿੰਘ ਕਲਸੀ)-ਸੰਤ ਵਿਸਾਖਾ ਸਿੰਘ ਮੈਮੋਰੀਅਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਿਸ਼ਨਪੁਰਾ ਕਲਾਂ ਵਲੋਂ ਬੱਚਿਆਂ ਦੀ ਪੜ੍ਹਾਈ 'ਚ ਕੋਈ ਵਿਘਨ ਨਹੀਂ ਪੈਣ ਦਿੱਤਾ ਜਾ ਰਿਹਾ ਹੈ | ਇਸ ਸਬੰਧੀ ਸਕੂਲ ਪਿ੍ੰਸੀਪਲ ਕਮਲਜੀਤ ਕੌਰ ਸੈਣੀ ...

ਪੂਰੀ ਖ਼ਬਰ »

ਵਿਸ਼ਵ ਸਿਹਤ ਦਿਵਸ ਮਨਾਇਆ

ਕੋਟ ਈਸੇ ਖਾਂ, 7 ਅਪ੍ਰੈਲ (ਨਿਰਮਲ ਸਿੰਘ ਕਾਲੜਾ)-ਮੋਗਾ ਸਿਹਤ ਵਿਭਾਗ ਅਤੇ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਰਾਕੇਸ਼ ਕੁਮਾਰ ਬਾਲੀ ਦੀ ਅਗਵਾਈ ਵਿਚ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ¢ ਜਿਸ ਤਹਿਤ ਬਲਾਕ ਦੇ ਸਮੂਹ ਕਰਮਚਾਰੀਆਂ ਦੀ ...

ਪੂਰੀ ਖ਼ਬਰ »

ਕਰਫ਼ਿਊ ਦੌਰਾਨ ਸ਼ਹਿਰ ਨੂੰ ਸੀਲ ਕਰਨ ਲਈ ਲਗਾਈਆਂ ਰੋਕਾਂ ਸ਼ਰਾਰਤੀ ਅਨਸਰ ਚੁੱਕਣੋਂ ਨਹੀਂ ਆਉਂਦੇ ਬਾਜ

ਬਾਘਾ ਪੁਰਾਣਾ, 7 ਅਪ੍ਰੈਲ (ਬਲਰਾਜ ਸਿੰਗਲਾ)-ਕੋਰੋਨਾ ਵਾਇਰਸ ਨੂੰ ਅੱਗੇ ਫੈਲਣ ਤੋਂ ਰੋਕ ਕੇ ਇਸ ਵਾਇਰਸ ਦਾ ਖ਼ਾਤਮਾ ਕਰਨ ਲਈ ਲੋਕਾਂ ਨੂੰ ਘਰਾਂ 'ਚ ਰਹਿਣ ਲਈ ਪਾਬੰਦ ਕਰਨ ਵਾਸਤੇ ਕਰਫ਼ਿਊ ਲਗਾਇਆ ਗਿਆ ਹੈ | ਪੁਲਿਸ ਪ੍ਰਸ਼ਾਸਨ ਵਲੋਂ ਪ੍ਰਮੁੱਖ ਰਸਤਿਆਂ ਤੇ ਗਲੀਆਂ ...

ਪੂਰੀ ਖ਼ਬਰ »

ਪ੍ਰਧਾਨ ਅਮਰਜੀਤ ਸਿੰਘ ਰਾਜੇਆਣਾ ਨੇ ਆੜ੍ਹਤੀ ਐਸੋਸੀਏਸ਼ਨ ਵਲੋਂ 11000 ਰੁਪਏ ਮੁੱਖ ਮੰਤਰੀ ਰਾਹਤ ਵੰਡ 'ਚ ਦਿੱਤੇ

ਬਾਘਾ ਪੁਰਾਣਾ, 7 ਅਪ੍ਰੈਲ (ਬਲਰਾਜ ਸਿੰਗਲਾ)-ਕੋਰੋਨਾ ਵਾਇਰਸ ਦੇ ਖ਼ਾਤਮੇ ਲਈ ਜੰਗ ਲੜ ਰਹੀ ਸਰਕਾਰ ਦਾ ਸਹਿਯੋਗ ਦਿੰਦਿਆਂ ਹੋਇਆ ਪ੍ਰਧਾਨ ਅਮਰਜੀਤ ਸਿੰਘ ਰਾਜੇਆਣਾ ਨੇ ਆਪਣੀ ਆੜ੍ਹਤੀ ਐਸੋਸੀਏਸ਼ਨ ਬਾਘਾ ਪੁਰਾਣਾ ਵਲੋਂ ਮੁੱਖ ਮੰਤਰੀ ਪੰਜਾਬ ਕੋਵਿਡ-19 ਰਿਲੀਫ ਫ਼ੰਡ ...

ਪੂਰੀ ਖ਼ਬਰ »

ਜਦੋਂ ਐਵੇਂ ਹੀ ਰੌਲਾ ਪੈ ਗਿਆ

ਬਾਘਾ ਪੁਰਾਣਾ, 7 ਅਪੈ੍ਰਲ (ਬਲਰਾਜ ਸਿੰਗਲਾ)-ਬੀਤੇ ਕੱਲ੍ਹ ਸਥਾਨਕ ਸ਼ਹਿਰ ਵਿਚ ਹੀ ਨਹੀਂ ਪੂਰੇ ਇਲਾਕੇ ਵਿਚ ਇਹ ਰੌਲਾ ਪੈ ਗਿਆ ਕਿ ਫ਼ਰੀਦਕੋਟ ਅੰਦਰ ਕੋਰੋਨਾ ਵਾਇਰਸ ਦਾ ਇਕ ਮਰੀਜ਼ ਪੋਜ਼ੀਟਿਵ ਪਾਇਆ ਗਿਆ ਹੈ | ਉਸ ਦੇ ਸੰਪਰਕ ਵਿਚ ਬਾਘਾ ਪੁਰਾਣਾ ਦੀ ਇਕ ਔਰਤ ਆਈ ਹੋਈ ਹੈ | ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰੀਸ਼ਦਾਂ ਦੇ ਡਾਕਟਰ ਕੋਰੋਨਾ ਿਖ਼ਲਾਫ਼ ਜੰਗ 'ਚ ਸਭ ਤੋਂ ਅੱਗੇ-ਡਾ: ਪ੍ਰਭਜੋਤ ਸਿੰਘ

ਮੋਗਾ, 7 ਅਪ੍ਰੈਲ (ਜਸਪਾਲ ਸਿੰਘ ਬੱਬੀ)-ਰੂਰਲ ਮੈਡੀਕਲ ਅਫਸਰ ਡਾ: ਪ੍ਰਭਜੋਤ ਸਿੰਘ ਨੇ ਆਪਣੇ ਸਾਥੀ ਆਰ. ਐਮ. ਓਜ਼., ਆਰ. ਪੀ. ਓਜ਼. ਤੇ ਦਰਜਾ-ਚਾਰ ਕਰਮਚਾਰੀਆਂ ਦੀ ਅਣਥੱਕ ਮਿਹਨਤ ਅਤੇ ਸਮਰਪਣ ਨਾਲ ਕੀਤੀ ਜਾ ਰਹੀ ਕੋਵਿਡ-19 ਸਬੰਧੀ ਐਮਰਜੈਂਸੀ ਸੇਵਾ ਦੀ ਸ਼ਲਾਘਾ ਕਰਦੇ ਹੋਏ ...

ਪੂਰੀ ਖ਼ਬਰ »

ਤੇਜ਼ ਹਵਾਵਾਂ ਤੇ ਕਿਣ ਮਿਣ ਨਾਲ ਪੱਕੀਆਂ ਹੋਈਆਂ ਕਣਕਾਂ ਮੁੜ ਵਿਛਣ ਲੱਗੀਆਂ

ਬਾਘਾ ਪੁਰਾਣਾ, 7 ਅਪ੍ਰੈਲ (ਬਲਰਾਜ ਸਿੰਗਲਾ)-ਅੱਜ ਦਿਨ ਚੜ੍ਹਨ ਤੋਂ ਪਹਿਲਾਂ ਹੀ ਤੇਜ ਝੱਖੜ ਅਤੇ ਠੰਢੀਆਂ ਤੇਜ ਹਵਾਵਾਂ ਚੱਲਣ ਨਾਲ ਮੌਸਮ ਦਾ ਮਿਜ਼ਾਜ ਇਕਦਮ ਵਿਗੜ ਗਿਆ ਅਤੇ ਕਿਣ ਮਿਣ ਵੀ ਰੁਕ ਰੁਕ ਕੇ ਹੋਣ ਲੱਗ ਪਈ | ਤੇਜ ਹਵਾਵਾਂ ਨਾਲ ਕਿਸਾਨਾਂ ਦੀ ਖੇਤਾਂ 'ਚ ਪੱਕ ਕੇ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਤੋਂ ਬਚਾਅ ਲਈ ਅਖੰਡ ਪਾਠ ਦੇ ਭੋਗ ਪਾਏ

ਕਿਸ਼ਨਪੁਰਾ ਕਲਾਂ, 7 ਅਪ੍ਰੈਲ (ਅਮੋਲਕ ਸਿੰਘ ਕਲਸੀ)-ਪੰਥਕ ਗੁਰਦੁਆਰਾ ਸਾਹਿਬ ਸੰਤ ਬਾਬਾ ਵਿਸਾਖਾ ਸਿੰਘ ਕਿਸ਼ਨਪੁਰਾ ਕਲਾਂ ਦੀ ਪ੍ਰਬੰਧਕ ਕਮੇਟੀ, ਸਮੂਹ ਨਗਰ ਨਿਵਾਸੀ ਤੇ ਰਛਪਾਲ ਸਿੰਘ ਪੁੱਤਰ ਪਰਮਜੀਤ ਸਿੰਘ ਦੇ ਪਰਿਵਾਰ ਵਲੋਂ ਕੋਰੋਨਾ ਵਾਇਰਸ ਤੋਂ ਬਚਾਅ ਤੇ ...

ਪੂਰੀ ਖ਼ਬਰ »

ਅਨੰਦ ਈਸ਼ਵਰ ਦਰਬਾਰ ਠਾਠ ਵਲੋਂ ਨਗਰ ਪੰਚਾਇਤ ਤੇ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ 600 ਲੋੜਵੰਦਾਂ ਨੂੰ ਵੰਡਿਆ ਰਾਸ਼ਨ

ਬੱਧਨੀ ਕਲਾਂ, 7 ਅਪ੍ਰੈਲ (ਸੰਜੀਵ ਕੋਛੜ)-ਕੋਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਦੇ ਮੱਦੇਨਜ਼ਰ ਸਰਕਾਰ ਵਲੋਂ 21 ਦਿਨਾਂ ਦੀ ਕੀਤੀ ਗਈ ਤਾਲਾਬੰਦੀ ਦੌਰਾਨ ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਅਨੰਦ ਈਸ਼ਵਰ ਦਰਬਾਰ ਨਾਨਕਸਰ ਠਾਠ ਬੱਧਨੀ ਕਲਾਂ ਦੇ ਮੁਖੀ ਬਾਬਾ ਜ਼ੋਰਾ ...

ਪੂਰੀ ਖ਼ਬਰ »

ਬੈਂਕਾਂ ਅੱਗੇ ਲੰਮੀ ਉਡੀਕ ਕਰਦੇ ਹੋਏ ਲੋਕ ਭੰੁਜੇ ਬੈਠ ਕੇ ਖੱਜਲ ਖੁਆਰ ਹੋਣ ਲਈ ਮਜਬੂਰ

ਬਾਘਾ ਪੁਰਾਣਾ, 7 ਅਪ੍ਰੈਲ (ਬਲਰਾਜ ਸਿੰਗਲਾ)-ਕੋਰੋਨਾ ਵਾਇਰਸ ਸਦਕਾ ਲਗਾਏ ਹੋਏ ਕਰਫ਼ਿਊ ਦੌਰਾਨ ਸਰਕਾਰ ਵਲੋਂ ਬੈਂਕਾਂ ਖੁੱਲਣ ਲਈ ਕੀਤੇ ਹੋਏ ਹੁਕਮਾਂ ਦੇ ਤਹਿਤ ਪਿਛਲੇ ਕੁਝ ਦਿਨਾਂ ਤੋਂ ਸਥਾਨਕ ਸ਼ਹਿਰ ਦੀਆਂ ਬੈਂਕਾਂ ਖੁੱਲ੍ਹ ਰਹੀਆਂ ਹਨ ਤਾਂ ਜੋ ਲੋਕ ਪੈਸਿਆਂ ਦਾ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਦੇ ਖ਼ਤਰੇ ਦੇ ਬਾਵਜੂਦ ਫੜ੍ਹੀਆਂ ਰੇਹੜੀਆਂ ਵਾਲੇ ਮੁੜ ਹੋਏ ਬੇਖਬਰ

ਬਾਘਾ ਪੁਰਾਣਾ, 7 ਅਪ੍ਰੈਲ (ਬਲਰਾਜ ਸਿੰਗਲਾ)-ਕੋਰੋਨਾ ਵਾਇਰਸ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਸਰਕਾਰ ਵਲੋਂ ਕਰਫ਼ਿਊ ਲਗਾਇਆ ਗਿਆ ਹੈ ਪਰ ਫਿਰ ਵੀ ਕਰਫ਼ਿਊ ਦੇ ਬਾਵਜੂਦ ਕੁਝ ਜ਼ਰੂਰੀ ਸੇਵਾਵਾਂ 'ਚਸਰਕਾਰ ਵਲੋਂ ਥੋੜੇ ਥੋੜੇ ਸਮੇਂ ਲਈ ਰਾਹਤ ਪ੍ਰਦਾਨ ਕਰਵਾਈ ਗਈ ਹੈ | ...

ਪੂਰੀ ਖ਼ਬਰ »

ਕੈਪਟਨ ਸਰਕਾਰ ਕੋਰੋਨਾ ਵਾਇਰਸ ਸਬੰਧੀ ਪੂਰੀ ਗੰਭੀਰ-ਕਰਨ ਕੌਰ ਬਰਾੜ

ਮੰਡੀ ਬਰੀਵਾਲਾ, 7 ਅਪ੍ਰੈਲ (ਨਿਰਭੋਲ ਸਿੰਘ)-ਕੋਰੋਨਾ ਵਾਇਰਸ ਦੀ ਰੋਕਥਾਮ ਲਈ ਸਰਕਾਰ ਪੂਰੀ ਮੁਸ਼ਤੈਦੀ ਵਰਤ ਰਹੀ ਹੈ ਤੇ ਸਰਕਾਰ ਕੋਰੋਨਾ ਵਾਇਰਸ ਨੂੰ ਲੈ ਕੇ ਪੂਰੀ ਤਰ੍ਹਾਂ ਗੰਭੀਰ ਹੈ | ਇਹ ਪ੍ਰਗਟਾਵਾ ਸ੍ਰੀ ਮੁਕਤਸਰ ਸਾਹਿਬ ਦੀ ਸਾਬਕਾ ਵਿਧਾਇਕਾ ਬੀਬੀ ਕਰਨ ਕੌਰ ...

ਪੂਰੀ ਖ਼ਬਰ »

ਸਰਹੱਦ 'ਤੇ ਪੈਂਦੇ ਪਿੰਡ ਗੱਟੀ ਰਹੀਮੇ ਕੇ ਤੇ ਜੱਲੋ ਕੇ 'ਚ 150 ਲੋੜਵੰਦ ਪਰਿਵਾਰਾਂ ਨੂੰ ਵੰਡਿਆ ਸੁੱਕਾ ਰਾਸ਼ਨ

ਫ਼ਿਰੋਜ਼ਪੁਰ, 7 ਅਪ੍ਰੈਲ (ਜਸਵਿੰਦਰ ਸਿੰਘ ਸੰਧੂ)- ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੋਰੋਨਾ ਵਾਇਰਸ ਕਾਰਨ ਘਰਾਂ 'ਚ ਬੰਦ ਗ਼ਰੀਬ ਲੋੜਵੰਦ ਪਰਿਵਾਰਾਂ ਦੇ ਚੁੱਲ੍ਹੇ ਠੰਢੇ ਨਾ ਹੋਣ ਦੇਣ ਦੇ ਮੰਤਵ ਤਹਿਤ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਚਲਾਈ ਰਾਸ਼ਨ ਵੰਡ ਮੁਹਿੰਮ ...

ਪੂਰੀ ਖ਼ਬਰ »

ਪਿੰਡਾਂ ਦੇ ਨੌਜਵਾਨਾਂ ਵਲੋਂ ਪੁਲਿਸ ਦਾ ਸਹਿਯੋਗ ਪਿੰਡਾਂ ਦੇ ਚੁਫੇਰੇ ਕੀਤੀ ਨਾਕਾਬੰਦੀ

ਸੀਤੋ ਗੰੁਨੋ੍ਹ, 7 ਅਪ੍ਰੈਲ (ਜਸਮੇਲ ਸਿੰਘ ਢਿੱਲੋਂ)-ਸੀਤੋ ਗੰੁਨੋ੍ਹ ਦੇ ਪਿੰਡਾਂ ਹਿੰਮਤਪੁਰਾ, ਬਿਸ਼ਨਪੁਰਾ, ਬਜੀਦਪੁਰ ਭੋਮਾ ਅਤੇ ਰਾਮਪੁਰਾ ਵਿਖੇ ਪਿੰਡ ਦੇ ਨੌਜਵਾਨਾਂ ਨੇ ਆਪਣੇ ਪਿੰਡਾਂ ਨੂੰ ਕੋਰੋਨਾ ਤੋਂ ਬਚਾਉਣ ਲਈ ਪੁਲਿਸ ਨੂੰ ਸਹਿਯੋਗ ਦਿੱਤਾ ਤੇ ਪਿੰਡਾਂ ਦੇ ...

ਪੂਰੀ ਖ਼ਬਰ »

ਫ਼ਾਜ਼ਿਲਕਾ 'ਚ ਆਏ ਤੇਜ਼ ਮੀਂਹ ਨੇ ਕਿਸਾਨਾਂ ਦੀਆਂ ਮੁਸ਼ਕਿਲਾਂ 'ਚ ਕੀਤਾ ਵਾਧਾ

ਫ਼ਾਜ਼ਿਲਕਾ, 7 ਅਪ੍ਰੈਲ (ਦਵਿੰਦਰ ਪਾਲ ਸਿੰਘ)-ਕੋਰੋਨਾ ਵਾਇਰਸ ਨੂੰ ਲੈ ਕੇ ਜਿੱਥੇ ਸੰਸਾਰ ਭਰ ਵਿਚ ਹਾਲ ਦੁਹਾਈ ਪਈ ਹੈ, ਸਮੁੱਚਾ ਮੁਲਕ ਕੋਰੋਨਾ ਦੀ ਆਫ਼ਤ ਨਾਲ ਜੂਝ ਰਿਹਾ ਹੈ, ਉੱਪਰੋਂ ਇੰਦਰ ਦੇਵਤਾ ਵੀ ਕਿਸਾਨਾਂ ਦੀਆਂ ਮੁਸੀਬਤਾਂ 'ਚ ਵਾਧਾ ਕਰਦੇ ਦਿਖਾਈ ਦੇ ਰਹੇ ਹਨ | ...

ਪੂਰੀ ਖ਼ਬਰ »

ਬੇਮੌਸਮੀ ਬਰਸਾਤ ਤੇ ਹਵਾਵਾਂ ਕਾਰਨ ਕਿਸਾਨ ਚਿੰਤਾ ਦੇ ਆਲਮ 'ਚ

ਫ਼ਿਰੋਜ਼ਸ਼ਾਹ, 7 ਅਪ੍ਰੈਲ (ਸਰਬਜੀਤ ਸਿੰਘ ਧਾਲੀਵਾਲ)- ਕੋਰੋਨਾ ਵਾਇਰਸ ਦੇ ਚੱਲਦਿਆਂ ਸੂਬਾ ਅਤੇ ਕੇਂਦਰ ਸਰਕਾਰਾਂ ਵਲੋਂ ਕੀਤੇ 21 ਦਿਨਾਂ ਦੇ ਲਾਕਡਾਉਨ ਨਾਲ ਜਿੱਥੇ ਲੋਕ ਆਪਣੇ ਘਰਾਂ 'ਚ ਫ਼ਿਕਰਾਂ ਚ ਡੁੱਬੇ ਬੈਠੇ ਹਨ, ਉੱਥੇ ਹੀ ਮੌਸਮ ਦੇ ਵਿਗੜੇ ਮਿਜ਼ਾਜ ਨੇ ਕਿਸਾਨਾਂ ...

ਪੂਰੀ ਖ਼ਬਰ »

ਸਿਹਤ ਸੇਵਾਵਾਂ ਲਈ ਮੈਡੀਕਲ ਹੈਲਪ ਲਾਈਨ ਦੀ ਸ਼ੁਰੂਆਤ

ਫ਼ਾਜ਼ਿਲਕਾ, 7 ਅਪ੍ਰੈਲ (ਦਵਿੰਦਰ ਪਾਲ ਸਿੰਘ)-ਕੋਰੋਨਾ ਕਰਫਿਊ ਦੇ ਚੱਲਦਿਆਂ ਖੇਤਰ ਦੇ ਲੋਕਾਂ ਨੂੰ ਸਿਹਤ ਸਬੰਧੀ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਲਈ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸਹਿਯੋਗ ਨਾਲ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੁਬੋਧ ਵਰਮਾ ਜ਼ਿਲ੍ਹਾ ...

ਪੂਰੀ ਖ਼ਬਰ »

ਯੂਨੀਵਰਸਿਟੀ ਮੁਲਾਜ਼ਮਾਂ ਵਲੋਂ ਧਰਨਿਆਂ ਦੌਰਾਨ ਕੱਟੀ ਤਨਖਾਹ ਜਾਰੀ ਕਰਨ ਦੀ ਮੰਗ

ਫ਼ਰੀਦਕੋਟ, 7 ਅਪ੍ਰੈਲ (ਸਰਬਜੀਤ ਸਿੰਘ)-ਬਾਬਾ ਫ਼ਰੀਦ ਯੂਨੀਵਰਸਿਟੀ ਸਾਂਝੀ ਮੁਲਾਜ਼ਮ ਸੰਘਰਸ਼ ਕਮੇਟੀ ਦੇ ਮੈਂਬਰ ਅਤੇ ਸਮੂਹ ਕੰਟਰੈਕਟ ਮੁਲਾਜ਼ਮ ਦੀ ਮੀਟਿੰਗ ਯੂਨੀਵਰਸਿਟੀ ਵਿਖੇ ਹੋਈ | ਇਸ ਮੀਟਿੰਗ ਵਿਚ ਮੁਲਾਜ਼ਮ ਆਗੂ ਗੁਰਮੀਤ ਸਿੰਘ ਮੁੱਖਾ, ਜ਼ੋਹਨ, ਸੰਜੀਵ ...

ਪੂਰੀ ਖ਼ਬਰ »

ਸਿਹਤ ਵਿਭਾਗ ਦੀ ਟੀਮਾਂ ਨੇ ਚੈਕਿੰਗ ਦੌਰਾਨ ਖ਼ਰਾਬ ਸਬਜ਼ੀਆਂ ਤੇ ਫਲਾਂ ਨੂੰ ਕੀਤਾ ਨਸ਼ਟ

ਫ਼ਾਜ਼ਿਲਕਾ, 7 ਅਪ੍ਰੈਲ (ਦਵਿੰਦਰ ਪਾਲ ਸਿੰਘ)-ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਦੀਆਂ ਹਦਾਇਤਾਂ ਅਤੇ ਸਿਵਲ ਸਰਜਨ ਡਾ. ਸੁਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ 'ਤੇ ਲੋਕਾਂ ਨੂੰ ਮਿਆਰੀ ਖਾਦ ਪਦਾਰਥ ਮੁਹੱਈਆ ਕਰਵਾਉਣ ਲਈ ਵਿੱਢੀ ਮੁਹਿੰਮ ਤਹਿਤ ਅੱਜ ਸਿਹਤ ...

ਪੂਰੀ ਖ਼ਬਰ »

ਵੱਧ ਭਾਅ 'ਤੇ ਸਬਜ਼ੀਆਂ ਵੇਚਣ ਵਾਲਿਆਂ ਿਖ਼ਲਾਫ਼ ਹੋਵੇਗੀ ਕਾਰਵਾਈ-ਚੇਅਰਮੈਨ ਲਖਵੀਰ ਸਿੰਘ ਦੌਧਰ

ਬੱਧਨੀ ਕਲਾਂ, 7 ਅਪ੍ਰੈਲ (ਸੰਜੀਵ ਕੋਛੜ)-ਮਾਰਕੀਟ ਕਮੇਟੀ ਬੱਧਨੀ ਕਲਾਂ ਦਾ ਚਾਰਜ ਸੰਭਾਲਣ ਪਿੱਛੋਂ ਮਾਰਕੀਟ ਕਮੇਟੀ ਦੇ ਸਕੱਤਰ ਵੀਰ ਸਿੰਘ ਤੇ ਹੋਰਨਾਂ ਕਰਮਚਾਰੀਆਂ ਨਾਲ ਪਲੇਠੀ ਮੀਟਿੰਗ ਵੀਡੀਓ ਕਾਨਫਰੰਸਿੰਗ ਰਾਹੀਂ ਕਰਨ ਉਪਰੰਤ ਚੇਅਰਮੈਨ ਬਲਵੀਰ ਸਿੰਘ ਨੇ ਕਿਹਾ ...

ਪੂਰੀ ਖ਼ਬਰ »

ਰੁੱਕ-ਰੁੱਕ ਕੇ ਪੈ ਰਹੇ ਮੀਂਹ ਨੇ ਕਿਸਾਨਾਂ ਦੇ ਸਾਹ ਸੂਤੇ

ਫ਼ਿਰੋਜ਼ਪੁਰ, 7 ਅਪ੍ਰੈਲ (ਜਸਵਿੰਦਰ ਸਿੰਘ ਸੰਧੂ)- ਬੀਤੀ ਰਾਤ ਤੋਂ ਵਿਗੜੇ ਮੌਸਮ ਦੌਰਾਨ ਰੁਕ-ਰੁਕ ਕੇ ਪੈ ਰਹੇ ਮੀਂਹ ਤੇ ਤੇਜ਼ ਹਵਾ ਨੇ ਕਿਸਾਨਾਂ ਦੇ ਸਾਹ ਸੂਤ ਲਏ ਹਨ | ਪੱਕ ਕੇ ਕੱਟਣ ਕਿਨਾਰੇ ਖੇਤਾਂ 'ਚ ਲਹਿਰਾ ਰਹੀ ਕਣਕ ਦੀ ਫ਼ਸਲ ਉੱਪਰ ਕਾਲੇ-ਚਿੱਟੇ ਬੱਦਲ ਮੰਡਰਾ ਰਹੇ ...

ਪੂਰੀ ਖ਼ਬਰ »

ਸਿਹਤ ਵਿਭਾਗ ਵਲੋਂ ਲੋਕਾਂ ਨੂੰ ਵਧੀਆ ਸਿਹਤ ਸੇਵਾਵਾਂ ਦੇਣ ਲਈ ਹਰ ਸੰਭਵ ਕੋਸ਼ਿਸ਼ ਜਾਰੀ-ਸਿਵਲ ਸਰਜਨ

ਫ਼ਾਜ਼ਿਲਕਾ, 7 ਅਪ੍ਰੈਲ (ਦਵਿੰਦਰ ਪਾਲ ਸਿੰਘ)-ਕੋਵਿਡ-19 ਤਹਿਤ ਰਾਜ ਸਰਕਾਰ ਦੀਆਂ ਹਦਾਇਤਾਂ ਤਹਿਤ ਲੋਕ ਹਿਤਾਂ ਨੂੰ ਧਿਆਨ 'ਚ ਰੱਖ ਕੇ ਹਰੇਕ ਜ਼ਿਲ੍ਹਾ ਪੱਧਰ 'ਤੇ ਕਰਫਿਊ ਲਗਾਇਆ ਗਿਆ ਹੈ | ਜ਼ਿਲ੍ਹਾ ਮੈਜਿਸਟੇ੍ਰਟ ਅਰਵਿੰਦ ਪਾਲ ਸਿੰਘ ਸੰਧੂ ਦੇ ਹੁਕਮਾਂ ਤਹਿਤ ਜ਼ਿਲ੍ਹਾ ...

ਪੂਰੀ ਖ਼ਬਰ »

ਫ਼ਾਜ਼ਿਲਕਾ 'ਚ ਕਰਫਿਊ ਦੀ ਉਲੰਘਣਾ ਕਰਦੇ ਪੰਜ ਅੜਿੱਕੇ

ਫ਼ਾਜ਼ਿਲਕਾ, 7 ਅਪ੍ਰੈਲ (ਦਵਿੰਦਰ ਪਾਲ ਸਿੰਘ)-ਕੋਵਿਡ 19 ਮਹਾਂਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਜਿੱਥੇ ਪੰਜਾਬ ਸਰਕਾਰ ਵਲੋਂ ਕਰਫਿਊ ਲਗਾਇਆ ਗਿਆ ਹੈ | ਉਥੇ ਹੀ ਕੁੱਝ ਲੋਕ ਕਰਫਿਊ ਦੀ ਉਲੰਘਣਾ ਕਰਨ ਤੋਂ ਬਾਜ਼ ਨਹੀਂ ਆ ਰਹੇ | ਜਿਸ ਕਾਰਨ ਥਾਣਾ ਸਿਟੀ ਫ਼ਾਜ਼ਿਲਕਾ ਦੀ ...

ਪੂਰੀ ਖ਼ਬਰ »

ਪ੍ਰਸ਼ਾਸਨ ਦੇ ਹੁਕਮਾਂ ਨੂੰ ਟਿੱਚ ਸਮਝ ਰਹੇ ਨੇ ਸਬਜ਼ੀ ਤੇ ਫਲ ਵਿਕਰੇਤਾ

ਅਬੋਹਰ, 7 ਅਪ੍ਰੈਲ (ਕੁਲਦੀਪ ਸਿੰਘ ਸੰਧੂ)-ਮੰਡੀਕਰਨ ਬੋਰਡ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਬਜ਼ੀ ਅਤੇ ਫਲਾਂ ਦੀ ਵਿੱਕਰੀ ਬਾਬਤ ਰੇਟ ਤੈਅ ਕੀਤੇ ਜਾਣ ਦੇ ਬਾਵਜੂਦ ਅਬੋਹਰ 'ਚ ਸਬਜ਼ੀ ਵਿਕ੍ਰੇਤਾਵਾਂ ਵਲੋਂ ਮਨਮਰਜ਼ੀ ਦੇ ਭਾਅ ਵਸੂਲੇ ਜਾ ਰਹੇ ਹਨ | ਜ਼ਿਕਰਯੋਗ ਹੈ ਕਿ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX