ਤਾਜਾ ਖ਼ਬਰਾਂ


ਡੀ.ਐਮ.ਆਰ.ਸੀ ਦੇ 20 ਸਟਾਫ਼ ਮੈਂਬਰਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ
. . .  25 minutes ago
ਨਵੀਂ ਦਿੱਲੀ, 5 ਜੂਨ - ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀ.ਐਮ.ਆਰ.ਸੀ) ਦੇ 20 ਸਟਾਫ਼ ਮੈਂਬਰਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਦੀ ਪੁਸ਼ਟੀ ਡੀ.ਐਮ.ਆਰ.ਸੀ...
ਕੋਰੋਨਾ ਕਾਰਨ ਅੰਮ੍ਰਿਤਸਰ 'ਚ 8ਵੀਂ ਮੌਤ
. . .  37 minutes ago
ਅੰਮ੍ਰਿਤਸਰ, 5 ਜੂਨ (ਰੇਸ਼ਮ ਸੰਘ) ਅੰਮ੍ਰਿਤਸਰ ਦੇ ਗੁਰੁ ਨਾਨਕ ਦੇਵ ਹਸਪਤਾਲ 'ਚ ਜੇਰੇ ਇਲਾਜ ਕੋਰੋਨਾ ਪੀੜਤ ਦੀ ਮੌਤ ਹੋ ਗਈ ਹੈ, ਜਿਸ ਨਾਲ ਮਰਨ ਵਾਲ਼ਿਆਂ ਦਾ ਅੰਕੜਾ 8 ਹੋ ਗਿਆ ਹੈ। ਮ੍ਰਿਤਕ ਦੀ ਉਮਰ 60 ਸਾਲ ਦੱਸੀ ਜਾ ਰਹੀ ਹੈ ਜੋ ਖੂਹ ਬੰਬੇ ਵਾਲਾ...
ਮਾਰਕੀਟ ਕਮੇਟੀ ਸੁਨਾਮ ਦੇ ਚੇਅਰਮੈਨ ਮੁਨੀਸ਼ ਸੋਨੀ ਉੱਪਰ ਜਾਨ ਲੇਵਾ ਹਮਲਾ
. . .  44 minutes ago
ਸੁਨਾਮ ਊਧਮ ਸਿੰਘ ਵਾਲਾ, 5 ਜੂਨ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ) - ਬੀਤੀ ਰਾਤ ਕਾਂਗਰਸੀ ਆਗੂ ਅਤੇ ਮਾਰਕੀਟ ਕਮੇਟੀ ਸੁਨਾਮ ਦੇ ਚੇਅਰਮੈਨ ਮੁਨੀਸ਼ ਕੁਮਾਰ ਸੋਨੀ ’ਤੇ ਕੱੁਝ ਅਣਪਛਾਤੇ ਵਿਅਕਤੀਆਂ ਵੱਲੋਂ ਜਾਨ ਲੇਵਾ ਹਮਲਾ ਕਰ ਦੇਣ ਦੀ ਖ਼ਬਰ ਹੈ।ਹਮਲੇ ’ਚ ਚੇਅਰਮੈਨ ਮੁਨੀਸ਼ ਕੁਮਾਰ ਸੋਨੀ ਗੰਭੀਰ ਜ਼ਖਮੀ...
ਕੋਰੋਨਾ ਕਾਰਨ ਤਰਨਤਾਰਨ ਦੇ ਪੱਟੀ 'ਚ ਇੱਕ ਮੌਤ
. . .  56 minutes ago
ਪੱਟੀ, 5 ਜੂਨ (ਬੋਨੀ ਕਾਲੇਕੇ, ਅਵਤਾਰ ਸਿੰਘ ਖਹਿਰਾ) - ਪੱਟੀ ਸ਼ਹਿਰ ਦੇ ਵਾਰਡ ਨੰਬਰ 15 ਦੇ ਵਸਨੀਕ ਸਤਨਾਮ ਸਿੰਘ ਕੋਰੋਨਾ ਕਾਰਨ ਬੀਤੀ ਰਾਤ ਹੋਈ ਮੌਤ ਹੋ ਗਈ। ਤਿੰਨ ਦਿਨ ਪਹਿਲਾਂ ਉਸ ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਅੱਜ 10 ਸਵੇਰੇ ਪ੍ਰਸ਼ਾਸਨ ਵੱਲੋਂ ਲਾਹੌਰ ਰੋਡ ਸ਼ਮਸ਼ਾਨ ਘਾਟ ਪੱਟੀ ਵਿਖੇ ਐੱਸ ਡੀ ਐਮ ਰਾਜੇਸ਼ ਕੁਮਾਰ ਦੀ ਅਗਵਾਈ ਹੇਠ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿਚ ਪੀ.ਪੀ.ਈ ਕਿੱਟਾਂ ਪਾ ਕੇ ਸਿਹਤ...
ਸਿੱਧੂ ਮੂਸੇਵਾਲਾ ਮਾਮਲੇ 'ਚ ਸਹਿ-ਦੋਸ਼ੀ ਜੰਗਸ਼ੇਰ ਸਿੰਘ ਨੂੰ ਹਾਈਕੋਰਟ ਤੋਂ ਮਿਲੀ ਰਾਹਤ
. . .  about 1 hour ago
ਚੰਡੀਗੜ੍ਹ, 5 ਜੂਨ (ਸੁਰਜੀਤ ਸੱਤੀ) - ਸਿੱਧੂ ਮੂਸੇਵਾਲਾ ਮਾਮਲੇ 'ਚ ਸਹਿ-ਦੋਸ਼ੀ ਜੰਗਸ਼ੇਰ ਸਿੰਘ ਨੂੰ ਹਾਈਕੋਰਟ ਤੋਂ ਰਾਹਤ ਮਿਲੀ ਹੈ। ਹਾਈਕੋਰਟ ਨੇ ਉਸ ਦੀ ਅਗਾਊਂ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਕਰਦੇ ਹੋਏ ਉਸ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ । ਇਸ ਮਾਮਲੇ ਵਿਚ...
ਪਾਣੀ ਵਾਲੀ ਟੰਕੀ 'ਚੋਂ ਮਿਲੀਆਂ ਰੈਸਟੋਰੈਂਟ 'ਚ ਕੰਮ ਕਰਦੇ ਦੋ ਵਰਕਰਾਂ ਦੀਆਂ ਲਾਸ਼ਾਂ
. . .  about 1 hour ago
ਮੁੰਬਈ, 5 ਜੂਨ - ਮੁੰਬਈ ਦੇ ਮੀਰਾ ਰੋਡ ਇਲਾਕੇ ਵਿਚ ਇੱਕ ਰੈਸਟੋਰੈਂਟ ਵਿਖੇ ਕੰਮ ਕਰਦੇ 2 ਵਰਕਰਾਂ ਦੀਆਂ ਲਾਸ਼ਾਂ ਪਾਣੀ ਵਾਲੀ ਟੰਕੀ 'ਚੋਂ ਮਿਲੀਆਂ ਹਨ। ਪੁਲਿਸ ਵੱਲੋਂ ਇਸ ਦੀ...
ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਕਾਰਨ ਦੇਸ਼ ਭਰ 'ਚ 273 ਮੌਤਾਂ
. . .  about 1 hour ago
ਨਵੀਂ ਦਿੱਲੀ, 5 ਜੂਨ - ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਭਰ 'ਚ ਕੋਰੋਨਾ ਦੇ 9851 ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ 273 ਮੌਤਾਂ ਹੋਈਆਂ ਹਨ। ਦੇਸ਼ ਭਰ 'ਚ ਕੋੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 2,26,770 ਤੇ ਐਕਟਿਵ ਮਾਮਲਿਆਂ ਦੀ ਗਿਣਤੀ...
ਬਠਿੰਡਾ ਜ਼ਿਲ੍ਹੇ 'ਚ ਇਕ 10 ਸਾਲਾ ਬੱਚੇ ਦੀ ਰਿਪੋਰਟ ਪਾਜ਼ੀਟਿਵ
. . .  about 2 hours ago
ਬਠਿੰਡਾ, 5 ਜੂਨ ( ਅੰਮਿ੍ਰਤਪਾਲ ਸਿੰਘ ਵਲਾਣ) - ਬਠਿੰਡਾ ਜ਼ਿਲ੍ਹੇ ਵਿਚ ਅੱਜ ਇਕ 10 ਸਾਲਾ ਬੱਚੇ ਦੀ ਕੋਰੋਨਾ ਸਬੰਧੀ ਰਿਪੋਰਟ ਪਾਜ਼ੀਟਿਵ ਆਈ ਹੈ, ਜੋ ਰਾਮਪੁਰਾ ਦਾ ਰਹਿਣ ਵਾਲਾ ਹੈ। ਹੁਣ ਜ਼ਿਲ੍ਹੇ ਵਿਚ ਕੋਰੋਨਾ ਦੇ ਕੁਲ ਐਕਟਿਵ ਕੇਸ 10 ਹੋ ਗਏ ਹਨ, ਜਦਕਿ ਕੋਰੋਨਾ ਪ੍ਰਭਾਵਿਤਾਂ...
ਕਰਨਾਟਕ ਤੇ ਝਾਰਖੰਡ 'ਚ ਆਇਆ ਭੁਚਾਲ
. . .  about 2 hours ago
ਬੈਂਗਲੁਰੂ/ਰਾਂਚੀ, 5 ਜੂਨ - ਕਰਨਾਟਕ ਦੇ ਹੰਪੀ 'ਚ ਅੱਜ ਸਵੇਰੇ 6.55 ਵਜੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਚ ਭੁਚਾਲ ਦੀ ਤੀਬਰਤਾ 4.0 ਸੀ। ਇਸੇ ਤਰਾਂ ਝਾਰਖੰਡ ਜਮਸ਼ੇਦਪੁਰ ਵਿਖੇ ਵੀ ਅੱਜ ਸਵੇਰੇ ਭੁਚਾਲ ਦੇ ਝਟਕੇ ਮਹਿਸੂਸ...
ਮੁੱਠਭੇੜ 'ਚ ਇੱਕ ਅੱਤਵਾਦੀ ਢੇਰ
. . .  about 2 hours ago
ਸ੍ਰੀਨਗਰ, 5 ਜੂਨ - ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿਚ ਸੁਰੱਖਿਆ ਬਲਾਂ ਨੇ ਮੁੱਠਭੇੜ ਦੌਰਾਨ ਇੱਕ ਅੱਤਵਾਦੀ ਨੂੰ ਢੇਰ ਕਰ ਦਿੱਤਾ। ਸੁਰੱਖਿਆ ਬਲਾਂ ਨੇ ਪੂਰਾ ਇਲਾਕਾ ਸੀਲ ਕਰ ਦਿੱਤਾ ਹੈ ਤੇ ਸਰਚ...
ਪਠਾਨਕੋਟ ਦੇ 116 ਲੋਕਾਂ ਦੀ ਰਿਪੋਰਟ ਨੈਗੇਟਿਵ
. . .  about 2 hours ago
ਪਠਾਨਕੋਟ, 5 ਜੂਨ ( ਆਰ. ਸਿੰਘ ) - ਕੋਰੋਨਾ ਵਾਇਰਸ ਦੇ ਚੱਲਦਿਆਂ ਸਿਵਲ ਹਸਪਤਾਲ ਪਠਾਨਕੋਟ ਵੱਲੋਂ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੇ ਸੰਪਰਕ ਵਿਚ ਆਏ ਲੋਕਾਂ ਦੇ ਸੈਂਪਲ ਅੰਮਿ੍ਰਤਸਰ ਭੇਜੇ ਗਏ ਸਨ। ਉਨ੍ਹਾਂ ਵਿਚੋਂ ਅੱਜ ਸਵੇਰੇ 116 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਇਸ ਕਰ ਕੇ ਲੋਕਾਂ ਨੂੰ ਭਾਰੀ ਰਾਹਤ ਮਿਲੀ...
ਟਰੰਪ ਨੇ ਅਮਰੀਕੀ ਬੰਧਕ ਛੱਡਣ ਲਈ ਈਰਾਨ ਦਾ ਕੀਤਾ ਧੰਨਵਾਦ
. . .  about 2 hours ago
ਵਾਸ਼ਿੰਗਟਨ, 5 ਜੂਨ - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਦਾ ਅਮਰੀਕੀ ਬੰਧਕ ਛੱਡਣ ਲਈ ਧੰਨਵਾਦ ਕੀਤਾ ਤੇ ਕਿਹਾ ਕਿ ਅਮਰੀਕਾ ਦਾ ਈਰਾਨ ਨਾਲ...
ਵਿਅਕਤੀ ਨੇ ਸ਼ੱਕੀ ਹਾਲਾਤਾਂ ਵਿਚ ਲਿਆ ਫਾਹਾ, ਮੌਤ
. . .  about 3 hours ago
ਗੋਨਿਆਣਾ (ਬਠਿੰਡਾ), 5 ਜੂਨ (ਲਛਮਣ ਦਾਸ ਗਰਗ) - ਬਠਿੰਡਾ-ਸ਼੍ਰੀ ਅੰਮਿ੍ਰਤਸਰ ਸਾਹਿਬ ਨੈਸ਼ਨਲ ਹਾਈਵੇ-54 ’ਤੇ ਪੈਂਦੇ ਪਿੰਡ ਬਲਾਹੜ੍ਹ ਵਿੰਝੂ ਦੇ ਸ਼ਮਸ਼ਾਨਘਾਟ ਵਿਚ ਬੀਤੀ ਰਾਤ ਇਕ ਵਿਅਕਤੀ ਨੇ ਸ਼ੱਕੀ ਹਾਲਾਤਾਂ ਵਿਚ ਦਰਖਤ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮਿ੍ਰਤਕ ਦੀ ਪਹਿਚਾਣ...
ਚੰਡੀਗੜ੍ਹ 'ਚ 10 ਸਾਲਾ ਬੱਚੇ ਤੇ 3 ਸਾਲਾ ਬੱਚੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ
. . .  about 3 hours ago
ਚੰਡੀਗੜ੍ਹ, 5 ਜੂਨ (ਮਨਜੋਤ) - ਚµਡੀਗੜ੍ਹ ਦੇ ਬਾਪੂ ਧਾਮ ਕਲੋਨੀ 'ਚ ਰਹਿਣ ਵਾਲੇ 10 ਸਾਲਾ ਬੱਚੇ ਤੇ 3 ਸਾਲਾ ਬੱਚੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਨਾਲ ਚੰਡੀਗੜ੍ਹ 'ਚ ਹੁਣ ਕੋਰੋਨਾ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ 304 ਹੋ ਗਈ...
ਬੇਕਰੀ ਦੀ ਦੁਕਾਨ ਨੂੰ ਲੱਗੀ ਅੱਗ 'ਚ ਲੱਖਾਂ ਦਾ ਨੁਕਸਾਨ
. . .  about 3 hours ago
ਲੋਹੀਆਂ ਖ਼ਾਸ, 5 ਜੂਨ (ਗੁਰਪਾਲ ਸਿੰਘ ਸ਼ਤਾਬਗੜ੍ਹ) - ਮੇਨ ਰੋਡ 'ਤੇ ਪੈਂਦੀ ਬੇਕਰੀ ਦੀ ਦੁਕਾਨ 'ਚ ਬੀਤੀ ਦੇਰ ਰਾਤ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਸਮਾਚਾਰ ਹੈ। ਇਸ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਦੇ ਜਵਾਨਾਂ ਨੇ ਜਿੰਦਰੇ ਤੋੜ ਕੇ ਬੜੀ ਮਿਹਨਤ ਤੋਂ ਬਾਅਦ ਅੱਗ ਉੱਪਰ ਕਾਬੂ ਪਾਇਆ। ਓਧਰ ਅੱਗ...
ਅੱਜ ਦਾ ਵਿਚਾਰ
. . .  about 4 hours ago
ਮਾਲ, ਹੋਟਲ ਤੇ ਰੈਸਟੋਰੈਂਟ ਨੂੰ ਲੈ ਕੇ ਸਰਕਾਰ ਵਲੋਂ ਦਿਸ਼ਾ ਨਿਰਦੇਸ਼ ਜਾਰੀ
. . .  1 day ago
ਨਵੀਂ ਦਿੱਲੀ, 4 ਜੂਨ - ਕੇਂਦਰ ਸਰਕਾਰ ਨੇ ਹੋਟਲ, ਰੈਸਟੋਰੈਂਟ, ਮਾਲ ਤੇ ਦਫਤਰਾਂ ਨੂੰ ਲੈ ਕੇ ਨਵੇਂ ਸਿਰੇ ਤੋਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਲਾਕਡਾਊਨ ਵਿਚ ਛੁੱਟ ਮਿਲਣ ਤੋਂ ਬਾਅਦ ਜਿਵੇਂ ਜਿਵੇਂ ਹੋਟਲ, ਰੈਸਟੋਰੈਂਟ, ਮਾਲ ਖੁੱਲ ਰਹੇ ਹਨ ਤੇ ਦਫਤਰਾਂ ਵਿਚ ਕੰਮਕਾਜ ਸ਼ੁਰੂ ਹੋ ਰਿਹਾ ਹੈ। ਜਿਸ ਨੂੰ ਲੈ ਕੇ ਸਿਹਤ ਮੰਤਰਾਲਾ...
ਕਰੋਨਾ ਪਾਜ਼ੀਟਿਵ ਦਾ ਪਤਾ ਲੱਗਦਿਆਂ ਮਰੀਜ ਲੁਕਿਆ
. . .  1 day ago
ਬੱਚੀਵਿੰਡ , 4 ਜੂਨ ( ਬਲਦੇਵ ਸਿੰਘ ਕੰਬੋ)- ਬੱਚੀਵਿੰਡ ਤੋਂ 4 ਕਿਲੋਮੀਟਰ ਦੂਰ ਪਿੰਡ ਸਾਰੰਗੜਾ ਦੀ ਸੁਮਨ ਕੌਰ( 20) ਪਤਨੀ ਸੁਰਜੀਤ੍ ਮਰੀਜ ਨੂੰ ਪਤਾ ਲੱਗਾ ਕੇ ਉਸ ਦੀ ਰਿਪੋਰਟ ਕਰੋਨਾ ਪਾਜ਼ੀਟਿਵ ਆਈ ਹੋ ਤਾਂ ਉਹ ਪ੍ਰਵਾਰ ਸਮੇਤ ਘਰ ਛੱਡ ਕੇ ਲੁਕ ਗਏ ਹੈ। ਖਬਰ ਲਿਖੇ ਜਾਣ ਤੱਕ ਪਿੰਡ ਵਿੱਚ ਮੁਨਾਦੀ ਕਰਵਾ ਦਿੱਤੀ...
ਪਲੇਸ ਆਫ ਸੇਫਟੀ ਮਧੁਬਨ ਵਿੱਖੇ 16 ਸਾਲਾਂ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
. . .  1 day ago
ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਅਗਵਾ ਵਿਅਕਤੀ ਬਰਾਮਦ
. . .  1 day ago
ਰਾਜਪੁਰਾ 4 ਜੂਨ (ਰਣਜੀਤ ਸਿੰਘ) - ਅੱਜ ਦੇਰ ਸ਼ਾਮ ਪੁਲਿਸ ਨੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਅਗਵਾ ਕੀਤਾ ਵਿਅਕਤੀ ਸ਼ੈਲਰ ਬਣਾਉਣ ਵਾਲੀ ਫੈਕਟਰੀ ਵਿੱਚੋਂ ਬਰਾਮਦ ਕਰ ਲਿਆ ਹੈ ।ਪੁਲਿਸ ਨੇ ਮੌਕੇ ਤੋਂ ਦੋ ਅਗਵਾਕਾਰਾਂ ਨੂੰ ਵੀ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।ਪੁਲਿਸ ਸ਼ੈਲਰ ਮਾਲਕ ਦੀ...
ਮਲੋਟ ਵਿਚ ਇਕ ਹੋਰ ਔਰਤ ਦੀ ਕੋਰੋਨਾ ਰਿਪੋਰਟ ਪਾਜੀਟਿਵ ਆਈ
. . .  1 day ago
ਮਲੋਟ, 4 ਜੂਨ (ਰਣਜੀਤ ਸਿੰਘ ਪਾਟਿਲ)- ਮਲੋਟ ਦੇ ਸਰਾਭਾ ਨਗਰ ਵਿਚ ਇਕ ਹੋਰ 27 ਸਾਲਾ ਔਰਤ ਕੋਰੋਨਾ ਰਿਪੋਰਟ ਪਾਜੀਟਿਵ ਆਈ ਹੈ। ਸਿਵਲ ਸਰਜਨ ਡਾ ਹਰੀ ਨਰਾਇਣ ਸਿੰਘ ਨੇ ਦੱਸਿਆ ਕਿ ਇਸ ਕੋਰੋਨਾ ਪਾਜੀਟਿਵ ਲੜਕੀ ਦੀ ਟਰੈਵਲ ਹਿਸਟਰੀ ਹੈ ਅਤੇ ਇਸ ਸਬੰਧੀ ਵੇਰਵੇ ਇਕੱਤਰ ਕੀਤੇ ਜਾਣ ਤੋਂ...
ਲੁਧਿਆਣਾ ਵਿੱਚ ਕੋਰੋਨਾ ਪਾਜ਼ਿਟਿਵ ਆਉਣ ਵਾਲੇ ਡਾਕਟਰ ਪਤੀ ਪਤਨੀ ਦੇ ਖੰਨਾ ਸਥਿੱਤ ਡਾਕਟਰ ਪਿਤਾ, ਮਾਂ, ਨੌਕਰਾਣੀ ਤੇ ਡਰਾਈਵਰ ਕੋਰੋਨਾ ਪਾਜ਼ਿਟਿਵ ਆਏ
. . .  1 day ago
7 ਨਗਰ ਕੌਸਲਾਂ ਦੇ ਕਾਰਜ ਸਾਧਕ ਅਫਸਰ ਇਧਰੋੋ ਉਧਰ
. . .  1 day ago
ਨਾਭਾ ਵਿਖੇ ਚੇਨਈ ਤੋਂ ਆਏ ਨੌਜਵਾਨ ਦੀ ਰਿਪੋਰਟ ਆਈ ਪਾਜ਼ੀਟਿਵ
. . .  1 day ago
ਨਾਭਾ, 4 ਜੂਨ (ਅਮਨਦੀਪ ਸਿੰਘ ਲਵਲੀ) - ਸ਼ਹਿਰ ਨਾਭਾ ਦੇ ਸਰਕਾਰੀ ਹਸਪਤਾਲ ਦੇ ਨਜ਼ਦੀਕ ਮੁਹੱਲਾ ਕਰਤਾਰਪੁਰਾ ਵਿਖੇ ਇੱਕ ਨੌਜਵਾਨ ਦੀ ਰਿਪੋਰਟ ਕਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਜੋ ਕਿ ਪਿਛਲੇ ਦਿਨੀਂ ਚੇਨਈ ਤੋਂ ਨਾਭਾ ਵਿਖੇ ਆਇਆ ਸੀ। ਨਾਇਬ ਤਹਿਸੀਲਦਾਰ ਕਰਮਜੀਤ ਸਿੰਘ ਖੱਟੜਾ ਦੀ ਅਗਵਾਈ...
ਲੁਧਿਆਣਾ ਵਿੱਚ ਅੱਜ 23 ਮਰੀਜ ਸਾਹਮਣੇ ਆਏ
. . .  1 day ago
ਲੁਧਿਆਣਾ, 4 ਜੂਨ (ਸਲੇਮਪੁਰੀ) - ਲੁਧਿਆਣਾ ਵਿਚ ਅੱਜ ਸ਼ਾਮ ਵੇਲੇ 16 ਹੋਰ ਮਰੀਜ਼ ਸਾਹਮਣੇ ਆਏ ਹਨ। ਸਿਵਲ ਸਰਜਨ ਡਾ ਰਾਜੇਸ਼ ਬੱਗਾ ਨੇ ਦੱਸਿਆ ਕਿ ਲੁਧਿਆਣਾ ਵਿਚ ਕੋਰੋਨਾ ਵਾਇਰਸ ਤੋਂ ਪੀੜ੍ਹਤ ਸ਼ਾਮ ਵੇਲੇ 16 ਹੋਰ ਮਰੀਜ਼ ਸਾਹਮਣੇ ਆਏ ਹਨ ਜਦ ਕਿ ਸਵੇਰੇ 7 ਮਰੀਜਾਂ ਵਿਚ ਕੋਰੋਨਾ ਪਾਏ ਜਾਣ ਦੀ ਰਿਪੋਰਟ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 26 ਚੇਤ ਸੰਮਤ 552
ਿਵਚਾਰ ਪ੍ਰਵਾਹ: ਕੁਦਰਤ ਦੇ ਹੁਕਮ ਦੀ ਪਾਲਣਾ ਕਰਨੀ ਪੈਂਦੀ ਹੈ। -ਬੇਕਨ

ਜਲੰਧਰ + ਕਪੂਰਥਲਾ + ਨਵਾਂਸ਼ਹਿਰ + ਹੁਸ਼ਿਆਰਪੁਰ

ਕਰੋਨਾ ਵਾਇਰਸ ਦਾ ਕਾਰਨ ਨਾ ਬਣ ਜਾਵੇ ਸਬਜ਼ੀ ਮੰਡੀ 'ਚ ਵੱਧ ਰਹੀ ਲੋਕਾਂ ਦੀ ਭੀੜ

ਮਕਸੂਦਾਂ, 7 ਅਪ੍ਰੈਲ (ਲਖਵਿੰਦਰ ਪਾਠਕ)- ਵਾਇਰਸ ਨੂੰ ਰੋਕਣ ਲਈ ਸਰਕਾਰ ਨੇ ਕਰਫ਼ਿਊ ਲਗਾ ਕੇ ਲੋਕਾਂ ਨੂੰ ਘਰਾਂ 'ਚ ਹੀ ਰਹਿਣ ਲਈ ਕਿਹਾ ਹੋਇਆ ਹੈ | ਸਬਜ਼ੀ ਲਈ ਲੋਕ ਸੜਕਾਂ ਤੇ ਨਾ ਨਿਕਲਣ ਸਰਕਾਰ ਨੇ ਸਬਜ਼ੀ ਮੰਡੀ ਨੂੰ ਖੁੱਲ੍ਹਾ ਰੱਖਿਆ ਹੈ ਅਤੇ ਹਰੇਕ ਉਸ ਸ਼ਖ਼ਸ ਨੂੰ ਸਬਜ਼ੀ ਖ਼ਰੀਦ ਕੇ ਵੇਚਣ ਦੀ ਇਜਾਜ਼ਤ ਦੇ ਦਿੱਤੀ ਹੈ ਜੋ ਕਿ ਘੁੰਮ-ਫਿਰ ਕੇ ਮੁਹੱਲਿਆਂ 'ਚ ਸਬਜ਼ੀ ਵੇਚ ਸਕੇ, ਜਿਸ ਦਾ ਹੀ ਨਤੀਜਾ ਹੈ ਕਿ ਸਬਜ਼ੀ ਮੰਡੀ ਮਕਸੂਦਾਂ 'ਚ ਹਰ ਰੋਜ਼ ਮੇਲੇ ਵਰਗਾ ਨਜ਼ਾਰਾ ਰਹਿੰਦਾ ਹੈ ਕਿਉਂਕਿ ਹਰੇਕ ਟੈਂਪੂ ਤੇ ਰੇਹੜੀ ਵਾਲੇ ਨੇ ਹੁਣ ਸਬਜ਼ੀ ਵੇਚਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ | ਮੀਡੀਆ 'ਚ ਸਬਜ਼ੀ ਮੰਡੀ 'ਚ ਮੇਲੇ ਵਰਗੀ ਭੀੜ ਦੀਆਂ ਖ਼ਬਰਾਂ ਪ੍ਰਕਾਸ਼ਿਤ ਹੋਣ ਉਪਰੰਤ ਪ੍ਰਸ਼ਾਸਨ ਨੇ ਸੋਸ਼ਲ ਡਿਸਟੈਂਸ ਕਾਇਮ ਕਰਨ ਲਈ ਕਈ ਯਤਨ ਵੀ ਕੀਤੇ ਇਥੋਂ ਤੱਕ ਕਿ ਪੈਰਾ ਮਿਲਟਰੀ ਫੋਰਸ ਤੱਕ ਲਗਾ ਦਿੱਤੀ ਪਰ ਹਕੀਕਤ ਇਹ ਹੈ ਕਿ ਸਬਜ਼ੀ ਮੰਡੀ ਅੰਦਰ ਸੋਸ਼ਲ ਡਿਸਟੈਂਸ ਲੱਖ ਯਤਨਾਂ ਦੇ ਬਾਵਜੂਦ ਵੀ ਕਾਇਮ ਨਹੀਂ ਹੋ ਪਾ ਰਿਹਾ | ਸਬਜ਼ੀ ਮੰਡੀ 'ਚ ਰੋਜ਼ਾਨਾ 3000 ਤੋਂ ਲੈ ਕੇ 4000 ਲੋਕਾਂ ਦੀ ਆਵਾਜਾਈ ਆਮ ਹੈ | ਇਹੀ ਕਾਰਨ ਹੈ ਕਿ ਸਬਜ਼ੀ ਮੰਡੀ 'ਚ ਹਮੇਸ਼ਾ ਮੇਲੇ ਵਰਗਾ ਨਜ਼ਾਰਾ ਰਹਿੰਦਾ ਹੈ | ਰੇਹੜੀ ਵਾਲਿਆਂ ਦੀ ਗਿਣਤੀ ਹੁਣ ਇੰਨੀ ਜ਼ਿਆਦਾ ਹੈ ਕਿ ਸਬਜ਼ੀ ਮੰਡੀ ਤੋਂ ਲੈ ਕੇ ਡੀ.ਏ.ਵੀ. ਕਾਲਜ ਤੱਕ ਤੇ ਦੂਜੇ ਪਾਸੇ ਮਕਸੂਦਾਂ ਚੌਕ ਤੱਕ ਲੋਕਾਂ ਦੀਆਂ ਲਾਈਨਾਂ ਲੱਗੀਆਂ ਨਜ਼ਰ ਆਉਂਦੀਆਂ ਹਨ | ਐਨੀ ਭੀੜ ਵੇਖ ਹੁਣ ਬਹੁਤੇ ਲੋਕਾਂ ਦੇ ਮਨਾਂ 'ਚ ਇਹੀ ਡਰ ਬੈਠਾ ਨਜ਼ਰ ਆ ਰਿਹਾ ਕਿ ਕਿੱਥੇ ਸਬਜ਼ੀ ਮੰਡੀ ਤੋ ਹੀ ਕਰੋਨਾ ਵਾਇਰਸ ਉਨ੍ਹਾਂ ਦੇ ਘਰਾਂ ਤੱਕ ਨਾ ਪਹੁੰਚ ਜਾਵੇ | ਭਾਵੇਂ ਹੁਣ ਡਾਕਟਰੀ ਟੀਮ ਨੇ ਮੰਡੀ 'ਚ ਦਾਖਲ ਹੋਣ ਵਾਲਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਹਕੀਕਤ ਇਹ ਹੈ ਕਿ ਵੱਡੀ ਗਿਣਤੀ 'ਚ ਲੋਕ ਸਬਜ਼ੀ ਮੰਡੀ ਦੇ ਮੇਨ ਗੇਟ ਤੋਂ ਇਲਾਵਾ ਚੋਰ ਰਸਤਿਆਂ ਤੇ ਮੰਡੀ ਦੇ ਬੈਂਕ ਸਾਈਡ ਤੋਂ ਵੀ ਦਾਖਲ ਹੁੰਦੇ ਹਨ ਜਿਨ੍ਹਾਂ ਦੀ ਜਾਂਚ ਨਹੀਂ ਹੋ ਪਾ ਰਹੀ |

ਕਰਫਿਊ ਦੇ ਬਾਵਜੂਦ ਗਲੀਆਂ, ਮੁਹੱਲਿਆਂ 'ਚ ਟੋਲੇ ਬਣਾ ਕੇ ਖੇਡ ਰਹੇ ਨੇ ਲੋਕ

ਜਲੰਧਰ, 7 ਅਪ੍ਰੈਲ(ਐੱਮ.ਐੱਸ. ਲੋਹੀਆ)- ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਗਾਏ ਗਏ ਕਰਫ਼ਿਊ ਦੌਰਾਨ ਵੀ ਲੋਕ ਸ਼ਰੇਆਮ ਗਲੀਆਂ 'ਚ ਘੁੰਮ ਰਹੇ ਹਨ | ਮੁਹੱਲਿਆਂ 'ਚ ਤਾਂ ਇਹ ਹਾਲ ਹੈ ਕਿ ਲੋਕ ਟੋਲੀਆਂ ਬਣਾ ਕੇ ਤਾਸ਼ ਖੇਡਦੇ ਆਮ ਨਜ਼ਰ ਆ ਰਹੇ ਹਨ | ਕਈ ਇਲਾਕਿਆਂ 'ਚ ...

ਪੂਰੀ ਖ਼ਬਰ »

ਗਲਤ ਵੀਡੀਓ ਵਾਇਰਲ ਕਰਨ 'ਤੇ 7 ਅਤੇ ਬਿਨਾਂ ਵਜ੍ਹਾ ਘੁੰਮ ਰਹੇ 2 ਵਿਰੁੱਧ ਪਰਚਾ ਦਰਜ

ਮਹਿਤਪੁਰ, 7 ਅਪ੍ਰੈਲ (ਮਿਹਰ ਸਿੰਘ ਰੰਧਾਵਾ)- ਕੋਰੋਨਾ ਵਾਇਰਸ (ਕੋਵਿਡ-19) ਕਾਰਨ ਲੱਗੇ ਕਰਫ਼ਿਊ ਦੇ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਦਿਆਂ ਇੰਸਪੈਕਟਰ ਲਖਵੀਰ ਸਿੰਘ ਐਸ ਐਚ ਓ ਮਹਿਤਪੁਰ ਦੀ ਅਗਵਾਈ ਹੇਠ ਪੁਲਿਸ ਨੇ ਗਲਤ ਵੀਡੀਓ ਵਾਇਰਲ ਕਰਨ 'ਤੇ 7 ਅਤੇ ਬਿਨ੍ਹਾਂ ਵਜ੍ਹਾ ...

ਪੂਰੀ ਖ਼ਬਰ »

ਥਾਣਾ ਸਦਰ ਵਲੋਂ ਕਰਫ਼ਿਊ ਉਲੰਘਣਾ ਦੇ 125 ਕੇਸ ਦਰਜ

ਜਮਸ਼ੇਰ ਖ਼ਾਸ, 7 ਅਪ੍ਰੈਲ (ਜਸਬੀਰ ਸਿੰਘ ਸੰਧੂ)-ਥਾਣਾ ਸਦਰ ਜਲੰਧਰ (ਜਮਸ਼ੇਰ) ਪੁਲਿਸ ਨੇ ਕਰਫ਼ਿਊ ਦੇ ਮਾਮਲੇ ਤਹਿਤ 125 ਕੇਸ ਇਕ ਹਫ਼ਤੇ 'ਚ ਦਰਜ ਕੀਤੇ ਹਨ | ਪਿੰਡ ਦੀਵਾਲੀ, ਜੰਡਿਆਲੀ, ਖੇੜਾ, ਜਮਸ਼ੇਰ ਤੇ ਹੋਰ ਆਸ-ਪਾਸ ਦੇ ਸੂਝਵਾਨ ਲੋਕਾਂ ਨੇ ਥਾਣਾ ਸਦਰ ਦੇ ਮੁਖੀ ਕਮਲਜੀਤ ...

ਪੂਰੀ ਖ਼ਬਰ »

ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਣ ਵਿਚ ਸਰਕਾਰ ਸੁਸਤ, ਬਹੁਤੇ ਪਿੰਡਾਂ ਵਲੋਂ ਆਪਣੇ ਬਲਬੂਤੇ ਰਾਸ਼ਨ ਰਹੇ ਵੰਡ

ਮੰਡ (ਜਲੰਧਰ), 7 ਅਪ੍ਰੈਲ (ਬਲਜੀਤ ਸਿੰਘ ਸੋਹਲ)-ਕੋਰੋਨਾ ਵਾਇਰਸ ਕਾਰਨ ਅੱਗੇ ਕਰਫ਼ਿਊ ਨਾਲ ਲੋਕ ਘਰਾਂ ਵਿਚ ਬੰਦ ਹਨ, ਜਿਸ ਕਾਰਨ ਗ਼ਰੀਬ ਪਰਿਵਾਰਾਂ ਨੂੰ ਰਾਸ਼ਨ ਅਤੇ ਹੋਰ ਸਾਮਾਨ ਦੀ ਕਮੀ ਦੇ ਨਾਲ ਜੂਝਣਾ ਪੈ ਰਿਹਾ ਹੈ | ਪੰਜਾਬ ਸਰਕਾਰ ਵਲੋਂ ਮੰਗਣ 'ਤੇ ਵੱਡੀ ਪੱਧਰ 'ਤੇ ...

ਪੂਰੀ ਖ਼ਬਰ »

ਰਾਜ ਸਰਕਾਰ ਵਲੋਂ ਭੇਜੀਆਂ ਰਾਸ਼ਨ ਕਿੱਟਾਂ ਦੀ ਵੰਡ 'ਚ ਦੇਰੀ ਕਾਰਨ ਲੋਕ ਪ੍ਰੇਸ਼ਾਨ

ਜਲੰਧਰ, 7 ਅਪ੍ਰੈਲ (ਜਸਪਾਲ ਸਿੰਘ)-ਕੋਰੋਨਾ ਵਾਇਰਸ ਕਾਰਨ ਲੱਗੇ ਕਰਫਿਊ ਦੇ ਮੱਦੇਨਜ਼ਰ ਰਾਜ ਸਰਕਾਰ ਵਲੋਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਮੁਹੱਈਆ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਹਨ ਤੇ ਇਸੇ ਸਿਲਸਿਲੇ ਤਹਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਹਰੇਕ ...

ਪੂਰੀ ਖ਼ਬਰ »

ਜ਼ਿਲ੍ਹੇ 'ਚ 23 ਮਾਰਚ ਤੋਂ ਲਗਾਏ ਗਏ ਕਰਫ਼ਿਊ ਦੌਰਾਨ ਹੁਣ ਤੱਕ 229 ਵਿਅਕਤੀ ਗਿ੍ਫ਼ਤਾਰ

ਜਲੰਧਰ, 7 ਅਪ੍ਰੈਲ (ਐੱਮ.ਐੱਸ. ਲੋਹੀਆ) - ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦੀ ਰੋਕਥਾਮ ਲਈ 23 ਮਾਰਚ ਤੋਂ ਲਗਾਏ ਗਏ ਕਰਫ਼ਿਊ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ ਹੁਣ ਤੱਕ 229 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

ਸ਼ਹਿਰ 'ਚ ਕੱਢੇ ਫਲੈਗ ਮਾਰਚ ਦੌਰਾਨ ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਨੇ ਲੋਕਾਂ ਨਾਲ ਕੀਤੀ ਗੱਲਬਾਤ

ਜਲੰਧਰ, 7 ਅਪ੍ਰੈਲ (ਐੱਮ.ਐੱਸ. ਲੋਹੀਆ) - ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਗਾਏ ਗਏ ਕਰਫ਼ਿਊ ਦੌਰਾਨ ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵਲੋਂ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਤੋਂ ਬੀ.ਐਮ.ਸੀ. ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਦੇ ਅੱਜ ਭੇਜੇ 22 ਸੈਂਪਲ, 2 ਹੋਰ ਦੀ ਰਿਪੋਰਟ ਆਈ ਨੈਗੇਟਿਵ

ਜਲੰਧਰ, 7 ਅਪ੍ਰੈਲ (ਐੱਮ. ਐੱਸ. ਲੋਹੀਆ) - ਸ਼ਹੀਦ ਬਾਬੂ ਲਾਭ ਸਿੰਘ ਸਿਵਲ ਹਸਪਤਾਲ 'ਚ ਬਣੇ ਆਇਸੋਲੇਟਿਡ ਵਾਰਡ 'ਚ ਕੋਵਿਡ-19 (ਕੋਰੋਨਾ) ਵਾਇਰਸ ਦੀ ਜਾਂਚ ਲਈ ਵਿਅਕਤੀਆਂ ਦੇ ਹੁਣ ਤੱਕ 190 ਸੈਂਪਲ ਭੇਜੇ ਗਏ ਹਨ | ਅੱਜ 2 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਉਣ ਨਾਲ ਹੁਣ ਤੱਕ 142 ...

ਪੂਰੀ ਖ਼ਬਰ »

ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲਣਗੀਆਂ ਦਵਾਈਆਂ ਦੀਆਂ ਦੁਕਾਨਾਂ

ਜਲੰਧਰ, 7 ਅਪ੍ਰੈਲ (ਚੰਦੀਪ ਭੱਲਾ)-ਡੀ.ਸੀ ਵਰਿੰਦਰ ਕੁਮਾਰ ਸ਼ਰਮਾ ਨੇ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਲਗਾਏ ਗਏ ਕਰਫਿਊ ਦੌਰਾਨ ਅੱਜ ਦਵਾਈਆਂ ਦੀਆਂ ਦੁਕਾਨਾਂ ਨੂੰ ਖੋਲਣ ਸਬੰਧੀ ਨਵੇਂ ਹੁਕਮ ਜਾਰੀ ਕੀਤੇ ਹਨ ਜਿਸ ਤਹਿਤ ਹੁਣ ਦਵਾਈਆਂ ਦੀਆਂ ਦੁਕਾਨਾਂ ਸਵੇਰੇ ...

ਪੂਰੀ ਖ਼ਬਰ »

10 ਗਰਾਮ ਹੈਰੋਇਨ ਫੜੀ

ਮੁਕੇਰੀਆਂ, 7 ਅਪ੍ਰੈਲ (ਰਾਮਗੜ੍ਹੀਆ)-ਐੱਸ.ਐੱਚ.ਓ. ਮੁਕੇਰੀਆਂ ਸਤਵਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਭੱਠਾ ਕਾਲੋਨੀ ਮੁਕੇਰੀਆਂ ਵਿਖੇ ਲਗਾਏ ਗਏ ਨਾਕੇ ਦੌਰਾਨ ਦੋ ਵਿਅਕਤੀਆਂ ਨੂੰ ਰੋਕ ਕੇ ਜਦੋਂ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 10 ਗਰਾਮ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਚੌਧਰੀ ਸੰਤੋਖ ਸਿੰਘ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ 28 ਲੱਖ ਦੀ ਰਾਸ਼ੀ ਜਾਰੀ

ਫਿਲੌਰ, 7 ਅਪ੍ਰੈਲ (ਇੰਦਰਜੀਤ ਚੰਦੜ੍ਹ) - ਜ਼ਿਲ੍ਹਾ ਪ੍ਰਸ਼ਾਸਨ ਨੂੰ ਕੋਰੋਨਾ ਵਾਇਰਸ ਦਾ ਹੋਰ ਅਸਰਦਾਰ ਢੰਗ ਨਾਲ ਟਾਕਰਾ ਕਰਨ ਦੇ ਸਮਰੱਥ ਬਣਾਉਣ ਤਹਿਤ ਜਲੰਧਰ ਤੋਂ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ 28 ਲੱਖ ਰੁਪਏ ਦੀ ਹੋਰ ਰਾਸ਼ੀ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਵਲੋਂ ਸ਼ਹਿਰ 'ਚ 1900 ਬੈਡਾਾ ਵਾਲਾ ਆਈਸੋਲੇਸ਼ਨ ਵਾਰਡ ਬਣਾਉਣ ਅਤੇ ਪ੍ਰਬੰਧਾਾ ਲਈ ਚਾਰ ਉਚ ਤਾਕਤੀ ਕਮੇਟੀਆਾ ਦਾ ਗਠਨ

ਜਲੰਧਰ, 7 ਅਪ੍ਰੈਲ (ਚੰਦੀਪ ਭੱਲਾ)-ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਵਲੋਂ ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਕਰਕੇ ਪੈਦਾ ਹੋਣ ਵਾਲੇ ਕਿਸੇ ਵੀ ਹੰਗਾਮੀ ਹਲਾਤਾਾ ਦਾ ਪੂਰੀ ਸਮਰੱਥਾ ਨਾਲ ਨਜਿੱਠਣ ਲਈ ਸ਼ਹਿਰ ਵਿਖੇ 1900 ਬੈਡਾਾ ਵਾਲੀ ਆਈਸੋਲੇਸ਼ਨ ਵਾਰਡ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰਸ਼ਾਸਨ ਨੇ 100107 ਲੀਟਰ ਦੁੱਧ, 931 ਕਿੱਲੋ ਪਨੀਰ, ਸਬਜ਼ੀਆਾ ਅਤੇ ਫ਼ਲ ਘਰਾਾ ਤੱਕ ਪਹੁੰਚਾਏ

ਜਲੰਧਰ, 7 ਅਪ੍ਰੈਲ (ਚੰਦੀਪ ਭੱਲਾ)-ਜ਼ਿਲ੍ਹੇੇ ਵਿਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਗਾਏ ਗਏ ਕਰਫ਼ਿਊ ਦੌਰਾਨ ਲੋਕਾਾ ਦੇ ਘਰਾਾ ਤੱਕ ਜਰੂਰੀ ਚੀਜ਼ਾਾ ਮੁਹੱਈਆ ਕਰਵਾਉਣ ਦੀ ਕੜੀ ਵਜੋਂ ਅੱਜ ਪ੍ਰਸ਼ਾਸਨ ਵਲੋਂ 100107 ਲੀਟਰ ਦੁੱਧ ਅਤੇ 8155 ਕੁਇੰਟਲ ਫ਼ਲ ਅਤੇ ...

ਪੂਰੀ ਖ਼ਬਰ »

1 ਲੱਖ 19 ਹਜਾਰ ਕਿੱਲੋਗ੍ਰਾਮ ਲਾਹਨ ਅਤੇ 120 ਲੀਟਰ ਨਾਜਾਇਜ਼ ਸ਼ਰਾਬ ਬਰਾਮਦ

ਫਿਲੌਰ, 7 ਅਪ੍ਰੈਲ (ਇੰਦਰਜੀਤ ਚੰਦੜ੍ਹ, ਸੁਰਜੀਤ ਸਿੰਘ ਬਰਨਾਲਾ, ਕੈਨੇਡੀ) - ਸਥਾਨਕ ਡੀ.ਐਸ.ਪੀ ਦਵਿੰਦਰ ਸਿੰਘ ਅੱਤਰੀ ਵਲੋਂ ਨਸ਼ਿਆ ਖਿਲਾਫ਼ ਵਿੱਢੀ ਗਈ ਵਿਸ਼ੇਸ਼ ਮੁਹਿੰਮ ਤਹਿਤ ਫਿਲੌਰ ਪੁਲਿਸ ਵਲੋਂ ਨਸ਼ਾ ਤਸਕਰਾਂ ਕੋਲੋ 1 ਲੱਖ 19 ਹਜ਼ਾਰ ਕਿਲੋਗ੍ਰਾਮ ਲਾਹਨ, 120 ਲੀਟਰ ...

ਪੂਰੀ ਖ਼ਬਰ »

ਕਰਫ਼ਿਊ ਦੀ ਉਲੰਘਣਾ ਦੇ ਦੋਸ਼ ਹੇਠ 7 ਵਿਰੁੱਧ ਕੇਸ ਦਰਜ

ਕਪੂਰਥਲਾ, 7 ਅਪ੍ਰੈਲ (ਸਡਾਨਾ)-ਕਰਫ਼ਿਊ ਦੀ ਉਲੰਘਣਾ ਕਰਨ ਦੇ ਮਾਮਲਿਆਂ ਸਬੰਧੀ ਥਾਣਾ ਕੋਤਵਾਲੀ ਅਤੇ ਸਦਰ ਪੁਲਿਸ ਨੇ ਵੱਖ-ਵੱਖ ਕੇਸ ਦਰਜ ਕਰਕੇ ਕੁੱਝ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਪਹਿਲੇ ਮਾਮਲੇ ਤਹਿਤ ਥਾਣਾ ਕੋਤਵਾਲੀ ਮੁਖੀ ਇੰਸਪੈਕਟਰ ਨਵਦੀਪ ਸਿੰਘ ਦੀ ...

ਪੂਰੀ ਖ਼ਬਰ »

ਭੀੜ ਨੂੰ ਕਾਬੂ ਕਰਨ ਲਈ ਪੁਲਿਸ ਨੇ ਡਰੋਨ ਨਾਲ ਮੰਡੀ 'ਚ ਰੱਖੀ ਨਿਗਰਾਨੀ

ਫਗਵਾੜਾ, 7 ਅਪ੍ਰੈਲ (ਹਰੀਪਾਲ ਸਿੰਘ)-ਕਰਫ਼ਿਊ ਦਾ ਅਸਰ ਸ਼ਹਿਰ ਦੀਆਂ ਮੁੱਖ ਸੜਕਾਂ ਅਤੇ ਬਾਜ਼ਾਰਾਂ ਵਿਚ ਦੇਖਣ ਨੂੰ ਮਿਲ ਰਿਹਾ ਹੈ, ਪਰ ਸਬਜ਼ੀ ਮੰਡੀ ਵਿਚ ਕਰਫ਼ਿਊ ਦੀ ਪਾਲਣਾ ਕਰਨ ਦੇ ਲਈ ਪੁਲਿਸ ਨੇ ਡਰੋਨ ਕੈਮਰੇ ਦੀ ਮਦਦ ਦੇ ਨਾਲ ਨਜ਼ਰ ਰੱਖੀ ਗਈ | ਸਬਜ਼ੀ ਮੰਡੀ ਵਿਚ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਮੇਤ ਦੋ ਨੌਜਵਾਨ ਗਿ੍ਫ਼ਤਾਰ

ਫਗਵਾੜਾ, 7 ਅਪ੍ਰੈਲ (ਹਰੀਪਾਲ ਸਿੰਘ)-ਥਾਣਾ ਸਦਰ ਪੁਲਿਸ ਨੇ ਐਕਟਿਵਾ ਸਵਾਰ ਦੋ ਨੌਜਵਾਨਾਂ ਨੂੰ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਸਦਰ ਦੀ ਪੁਲਿਸ ਨੇ ਗਸ਼ਤ ਦੌਰਾਨ ਖਲਵਾੜਾ ਪਿੰਡ ਦੇ ਨੇੜੇ ਇਕ ਐਕਟਿਵਾ ਸਕੂਟਰ ਸਵਾਰ ਦੋ ...

ਪੂਰੀ ਖ਼ਬਰ »

ਪੁਲਿਸ ਚੌਾਕੀ ਭੁਲਾਣਾ ਵਲੋਂ ਕਰਫ਼ਿਊ 'ਚ ਠੇਕਾ ਖੋਲ੍ਹਣ 'ਤੇ ਮਾਮਲਾ ਦਰਜ

ਹੁਸੈਨਪੁਰ, 7 ਅਪ੍ਰੈਲ (ਸੋਢੀ)-ਪੁਲਿਸ ਚੌਾਕੀ ਭੁਲਾਣਾ ਵਲੋਂ ਐਕਸਾਈਜ਼ ਵਿਭਾਗ ਦੀ ਸ਼ਿਕਾਇਤ ਤੇ ਆਰ.ਸੀ.ਐਫ. ਵਿਖੇ ਦੇਸੀ ਅਤੇ ਅੰਗਰੇਜ਼ੀ ਸ਼ਰਾਬ ਦਾ ਠੇਕਾ ਖੋਲ ਕੇ ਕਰਫ਼ਿਊ ਦੇ ਨਿਯਮਾਂ ਦੀ ਉਲੰਘਣਾ ਕਰਨ ਤੇ ਦੋ ਵਿਅਕਤੀਆਂ (ਕਰਿੰਦਿਆਂ) ਵਿਰੁੱਧ ਮਾਮਲਾ ਦਰਜ ਕਰਨ ਦਾ ...

ਪੂਰੀ ਖ਼ਬਰ »

ਜ਼ਰੂਰੀ ਵਸਤਾਂ ਸਹੀ ਕੀਮਤ 'ਤੇ ਮੁਹੱਈਆ ਨਾ ਕਰਵਾਉਣ 'ਤੇ ਦੁਕਾਨਦਾਰ ਨੂੰ 5 ਹਜ਼ਾਰ ਜੁਰਮਾਨਾ

ਕਪੂਰਥਲਾ, 7 ਅਪ੍ਰੈਲ (ਵਿ.ਪ੍ਰ)-ਕਰਫ਼ਿਊ ਦੌਰਾਨ ਆਮ ਲੋਕਾਂ ਨੂੰ ਜ਼ਰੂਰੀ ਵਸਤਾਂ ਸਹੀ ਕੀਮਤ ਤੇ ਸਹੀ ਮਾਤਰਾ ਵਿਚ ਮੁਹੱਈਆ ਕਰਵਾਉਣ ਲਈ ਬਣਾਈਆਂ ਗਈਆਂ ਟੀਮਾਂ, ਜਿਨ੍ਹਾਂ ਵਿਚ ਕਰ ਤੇ ਆਬਕਾਰੀ ਅਫ਼ਸਰ ਕਪੂਰਥਲਾ, ਇੰਸਪੈਕਟਰ ਲੀਗਲ ਮੈਟਰਲੋਜੀ ਕਪੂਰਥਲਾ, ਸਹਾਇਕ ...

ਪੂਰੀ ਖ਼ਬਰ »

ਵਟਸਐਪ 'ਤੇ ਅਫ਼ਵਾਹਾਂ ਫੈਲਾਉਣ ਵਾਲੇ ਸੰਦੇਸ਼ ਭੇਜਣ ਵਾਲੀ ਔਰਤ ਵਿਰੁੱਧ ਕੇਸ ਦਰਜ

ਕਪੂਰਥਲਾ, 7 ਅਪ੍ਰੈਲ (ਸਡਾਨਾ)-ਕੋਰੋਨਾ ਵਾਇਰਸ ਸਬੰਧੀ ਸੋਸ਼ਲ ਮੀਡੀਆ 'ਤੇ ਅਫ਼ਵਾਹਾਂ ਫੈਲਾਉਣ ਦੇ ਦੋਸ਼ ਹੇਠ ਥਾਣਾ ਸਿਟੀ ਪੁਲਿਸ ਨੇ ਇਕ ਔਰਤ ਵਿਰੁੱਧ ਕੇਸ ਦਰਜ ਕੀਤਾ ਹੈ, ਜਿਸ ਦੀ ਸ਼ਨਾਖ਼ਤ ਸਬੰਧੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਇਹਤਿਆਤ ਵਜੋਂ 1938 ਬੈੱਡ ਦੀ ਸਮਰੱਥਾ ਵਾਲੇ 7 'ਕੋਵਿਡ-19 ਕੇਅਰ ਸੈਂਟਰ' ਸਥਾਪਿਤ-ਦੀਪਤੀ ਉੱਪਲ

ਕਪੂਰਥਲਾ, 7 ਅਪ੍ਰੈਲ (ਸਡਾਨਾ)-ਕੋਰੋਨਾ ਵਾਇਰਸ ਦੇ ਮੱਦੇਨਜ਼ਰ ਇਹਤਿਆਤ ਵਜੋਂ ਜ਼ਿਲ੍ਹੇ ਵਿਚ 1938 ਬੈੱਡ ਦੀ ਸਮਰੱਥਾ ਵਾਲੇ ਸੱਤ 'ਕੋਵਿਡ-19 ਕੇਅਰ ਸੈਂਟਰ' ਸਥਾਪਿਤ ਕੀਤੇ ਗਏ ਹਨ | ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਇਨ੍ਹਾਂ ...

ਪੂਰੀ ਖ਼ਬਰ »

ਵਿਧਾਇਕ ਚੀਮਾ ਨੇ ਲੋੜਵੰਦਾਂ ਲਈ 2 ਹਜ਼ਾਰ ਰਾਸ਼ਨ ਦੀਆਂ ਕਿੱਟਾਂ ਤੇ ਸੈਨੀਟਾਈਜ਼ਰ ਕੀਤੇ ਰਵਾਨਾ

ਸੁਲਤਾਨਪੁਰ ਲੋਧੀ, 7 ਅਪ੍ਰੈਲ (ਹੈਪੀ, ਥਿੰਦ)-ਨਵਤੇਜ ਸਿੰਘ ਚੀਮਾ ਨੇ ਅੱਜ ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡਾਂ ਲਈ 2 ਹਜ਼ਾਰ ਰਾਸ਼ਨ ਦੀਆਂ ਕਿੱਟਾਂ ਅਤੇ ਸੈਨੀਟਾਈਜ਼ਰ ਰਵਾਨਾ ਕੀਤੇ | ਇਸ ਮੌਕੇ ਉਨ੍ਹਾਂ ਦੇ ਨਾਲ ਸਿਵਲ ਅਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਸਨ | ...

ਪੂਰੀ ਖ਼ਬਰ »

ਤਨਖ਼ਾਹਾਂ 'ਚ ਕਟੌਤੀ ਨੂੰ ਲੈ ਕੇ ਬਿਜਲੀ ਕਾਮਿਆਂ ਵਲੋਂ ਪਾਵਰਕਾਮ ਮੈਨੇਜਮੈਂਟ ਿਖ਼ਲਾਫ਼ ਰੋਸ ਵਿਖਾਵਾ

ਢਿਲਵਾਂ, 7 ਅਪ੍ਰੈਲ (ਪ੍ਰਵੀਨ ਕੁਮਾਰ)- ਅੱਜ ਟੈਕਨੀਕਲ ਸਰਵਿਸਿਜ਼ ਯੂਨੀਅਨ ਸਬਡਵੀਜ਼ਨ ਢਿਲਵਾਂ ਦੇ ਪ੍ਰਧਾਨ ਰਜਿੰਦਰ ਸਿੰਘ ਦੀ ਅਗਵਾਈ ਹੇਠ ਅੱਜ ਬਿਜਲੀ ਕਰਮਚਾਰੀਆਂ ਵਲੋਂ ਪੰਜਾਬ ਰਾਜ ਪਾਵਰਕਾਮ ਵਲੋਂ ਬਿਜਲੀ ਕਾਮਿਆਂ ਦੀਆਂ ਤਨਖ਼ਾਹਾਂ 'ਚ 40 ਪ੍ਰਤੀਸ਼ਤ ਦੀ ਕਟੌਤੀ ...

ਪੂਰੀ ਖ਼ਬਰ »

ਨਿੱਜੀ ਫਾਈਨਾਂਸ ਕੰਪਨੀ ਵਲੋਂ ਕਿਸ਼ਤ ਮੰਗਣ ਦੀ ਸ਼ਿਕਾਇਤ ਐਸ.ਡੀ.ਐਮ. ਫਗਵਾੜਾ ਨੂੰ ਕੀਤੀ

ਫਗਵਾੜਾ, 7 ਅਪ੍ਰੈਲ (ਹਰੀਪਾਲ ਸਿੰਘ)-ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਸਰਕਾਰ ਵਲੋਂ ਜਿੱਥੇ ਕਰਜ਼ਾ ਦੇਣ ਵਾਲੀਆਂ ਬੈਂਕਾਂ ਅਤੇ ਹੋਰ ਕੰਪਨੀਆਂ ਨੂੰ ਖਪਤਕਾਰਾਂ ਤੋਂ ਈ.ਐਮ.ਆਈ. ਲਈ ਤੰਗ ਪ੍ਰੇਸ਼ਾਨ ਨਾ ਕਰਨ ਦੀ ਹਦਾਇਤ ਕੀਤੀ ਹੈ, ਉਥੇ ਹੀ ਇਸ ਦੇ ਉਲਟ ਕੁੱਝ ਕੰਪਨੀਆਂ ...

ਪੂਰੀ ਖ਼ਬਰ »

ਪਿੰਡਾਂ 'ਚ ਨਾਕੇਬੰਦੀ 'ਤੇ ਲੱਗੇ ਲੋਕਾਂ ਵਿਚ ਜਾਣਕਾਰੀ ਦੀ ਵੱਡੀ ਘਾਟ

ਨਡਾਲਾ, 7 ਅਪ੍ਰੈਲ (ਮਾਨ)- ਪੰਜਾਬ ਸਰਕਾਰ ਵਲੋਂ ਲਗਾਏ ਕਰਫ਼ਿਊ ਨੂੰ ਪਿੰਡ ਪੱਧਰ ਤੱਕ ਕਾਰਗਰ ਢੰਗ ਨਾਲ ਲਾਗੂ ਕਰਨ ਲਈ ਲਗਾਏ ਨਾਕਿਆਂ ਵਿਚ ਅਨੇਕਾਂ ਊਣਤਾਈਆਂ ਹਨ | ਪਿੰਡ ਵਿਚ ਗ਼ਲਤ ਲੋਕਾਂ ਦੇ ਦਾਖ਼ਲੇ ਰੋਕਣ ਲਈ ਨਾਕਿਆਂ 'ਤੇ ਪਿੰਡ ਦੀ ਸੁਰੱਖਿਆ ਘੱਟ ਤੇ ਮਨਮਰਜ਼ੀ ਦਾ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਦੀ ਜਾਂਚ ਲਈ ਸਿਹਤ ਵਿਭਾਗ ਦੀਆਂ ਟੀਮਾਂ ਨੇ ਵੱਖ-ਵੱਖ ਥਾਵਾਂ ਤੋਂ 21 ਸੈਂਪਲ ਲਏ

ਕਪੂਰਥਲਾ, 7 ਅਪ੍ਰੈਲ (ਅਮਰਜੀਤ ਕੋਮਲ)-ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਕੋਰੋਨਾ ਵਾਇਰਸ ਦੀ ਜਾਂਚ ਲਈ 21 ਸੈਂਪਲ ਲਏ ਗਏ ਹਨ | ਇਨ੍ਹਾਂ ਵਿਚੋਂ ਸਿਵਲ ਹਸਪਤਾਲ ਕਪੂਰਥਲਾ ਦੇ ਆਈਸੋਲੇਸ਼ਨ ਵਾਰਡ ਵਿਚ ਪਿੰਡ ਕੋਟ ਕਰਾਰ ਖਾਂ ਦੇ 17 ਸਾਲਾ ਨੌਜਵਾਨ ਅਬਦੁਲ ਸ਼ੇਖ਼ ਦੇ ਸੰਪਰਕ ...

ਪੂਰੀ ਖ਼ਬਰ »

ਆੜ੍ਹਤੀਆਂ ਨੂੰ ਮਜ਼ਦੂਰਾਂ ਦੀ ਚਿੰਤਾ ਸਤਾਉਣ ਲੱਗੀ

ਹਾਜੀਪੁਰ, 7 ਅਪੈ੍ਰਲ (ਜੋਗਿੰਦਰ ਸਿੰਘ)-ਕੋਰੋਨਾ ਵਾਇਰਸ ਦੇ ਕਾਰਨ ਪੂਰੇ ਭਾਰਤ ਵਿਚ ਤਾਲਾਬੰਦੀ ਕੀਤੀ ਹੋਈ ਹੈ | ਆਵਾਜਾਈ ਦੇ ਸਾਧਨ ਬਿਲਕੁਲ ਬੰਦ ਪਏ ਹਨ ਪਰ ਕੁੱਝ ਦਿਨਾਂ ਬਾਅਦ ਕਣਕ ਦੀ ਕਟਾਈ ਸ਼ੁਰੂ ਹੋਣ ਦੇ ਕਾਰਨ ਮੰਡੀਆਂ ਵਿਚ ਕਣਕ ਦੀ ਆਮਦ ਸ਼ੁਰੂ ਹੋ ਜਾਵੇਗੀ ਪਰ ...

ਪੂਰੀ ਖ਼ਬਰ »

ਸੰਸਦ ਮੈਂਬਰਾਂ ਦੀ ਤਨਖਾਹ 'ਚ 30 ਫ਼ੀਸਦੀ ਕਟੌਤੀ ਸ਼ਲਾਘਾਯੋਗ ਫ਼ੈਸਲਾ-ਤਲਵਾੜ

ਹੁਸ਼ਿਆਰਪੁਰ, 7 ਅਪ੍ਰੈਲ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦੇਸ਼ ਨੂੰ ਪ੍ਰਗਤੀ ਦੇ ਰਸਤੇ 'ਤੇ ਲੈ ਜਾਣ ਲਈ ਸੰਸਦ ਮੈਂਬਰਾਂ ਦੀ ਤਨਖਾਹ ਵਿਚ 30 ਫ਼ੀਸਦੀ ਕਟੌਤੀ ਅਤੇ ਸੰਸਦੀ ਫ਼ੰਡ ਨੂੰ ਦੋ ਸਾਲ ਤੱਕ ਰੋਕਣ ਦੇ ਲਏ ਫ਼ੈਸਲਾ ...

ਪੂਰੀ ਖ਼ਬਰ »

ਘਰ-ਘਰ ਪੈਨਸ਼ਨ ਵੰਡਣ ਦਾ ਦਾਅਵਾ ਹੋਇਆ ਠੁੱਸ, ਬੈਂਕਾਂ ਦੇ ਬਾਹਰ ਲੱਗ ਰਹੀਆਂ ਨੇ ਲੰਮੀਆਂ ਕਤਾਰਾਂ

ਗੜ੍ਹਸ਼ੰਕਰ, 7 ਅਪ੍ਰੈਲ (ਧਾਲੀਵਾਲ)- ਕੋਰੋਨਾ ਵਾਇਰਸ ਕਾਰਨ ਚੱਲ ਰਹੇ ਕਰਫ਼ਿਊ ਦੌਰਾਨ ਸਰਕਾਰ ਵਲੋਂ ਲੋਕਾਂ ਨੂੰ ਘਰਾਂ ਵਿਚ ਹੀ ਬੁਢਾਪਾ, ਵਿਧਵਾ ਤੇ ਹੋਰ ਪੈਨਸ਼ਨਾਂ ਮੁਹੱਈਆ ਕਰਵਾਉਣ ਦਾ ਦਾਅਵਾ ਬੈਂਕਾਂ ਬਾਹਰ ਲੋਕਾਂ ਦੀਆਂ ਲੱਗੀਆਂ ਲੰਮੀਆਂ ਕਤਾਰਾਂ ਵੇਖਣ 'ਤੇ ...

ਪੂਰੀ ਖ਼ਬਰ »

ਤਬਲੀਗੀਆਂ ਨੇ ਪਹਿਚਾਣ ਛੁਪਾਈ ਤਾਂ ਦਰਜ ਹੋਵੇਗਾ ਹੱਤਿਆ ਦੀ ਕੋਸ਼ਿਸ਼ ਦਾ ਕੇਸ

ਊਨਾ, 7 ਅਪ੍ਰੈਲ (ਹਰਪਾਲ ਸਿੰਘ ਕੋਟਲਾ)-ਡਿਪਟੀ ਕਮਿਸ਼ਨਰ ਊਨਾ ਸੰਦੀਪ ਕੁਮਾਰ ਨੇ ਕਿਹਾ ਹੈ ਕਿ ਜੇਕਰ ਤਬਲੀਗੀਆਂ ਜਮਾਤ ਨਾਲ ਜੁੜੇ ਆਦਮੀਆਂ ਨੇ ਆਪਣੀ ਪਹਿਚਾਣ ਛੁਪਾਈ ਅਤੇ ਕੋਰੋਨਾ ਦਾ ਸੰਕਰਮਣ ਅੱਗੇ ਫੈਲਿਆ ਤਾਂ ਉਸ ਵਿਅਕਤੀ ਦੇ ਖਿਲਾਫ ਆਈ.ਪੀ.ਸੀ ਦੀ ਧਾਰਾ 307, ਯਾਨੀ ...

ਪੂਰੀ ਖ਼ਬਰ »

ਵੋਹਰਾ ਪਰਿਵਾਰ ਤੇ ਐਨ. ਆਰ. ਆਈ. ਦਾਨੀਆਂ ਵੱਲੋਂ 200 ਲੋੜਵੰਦਾਂ ਨੂੰ ਰਾਸ਼ਨ ਵੰਡਿਆ

ਚੌਲਾਂਗ, 7 ਅਪ੍ਰੈਲ (ਸੁਖਦੇਵ ਸਿੰਘ)-ਬਲਾਕ ਟਾਂਡਾ ਦੇ ਅਧੀਨ ਆਉਂਦੇ ਪਿੰਡ ਘੋੜਾਵਾਹਾ ਸਲੇਮਪੁਰ ਵਿਖੇ ਪਿੰਡ ਦੇ ਸਰਪੰਚ ਸੰਮਤੀ ਵਾਈਸ ਚੇਅਰਮੈਨ ਸ੍ਰੀ ਰਕੇਸ਼ ਵੋਹਰਾ ਤੇ ਉਨ੍ਹਾਂ ਦੀ ਪਤਨੀ ਸ੍ਰੀਮਤੀ ਸਧਾਵੋਹਰਾ ਜੋ ਕਿ ਅਮਰੀਕਾ ਵਿਖੇ ਕੁੱਝ ਦਿਨ ਲਈ ਘੁੰਮਣ ਗਏ ਹੋਏ ...

ਪੂਰੀ ਖ਼ਬਰ »

ਸੌਵਰਨ ਸਕੂਲ ਵਲੋਂ ਲਾਕ ਡਾਊਨ ਦੌਰਾਨ ਆਨ ਲਾਈਨ ਜਮਾਤਾਂ ਸ਼ੁਰੂ

ਭੰਗਾਲਾ, 7 ਅਪ੍ਰੈਲ (ਸਰਵਜੀਤ ਸਿੰਘ)-ਕੇਂਦਰ ਸਰਕਾਰ ਵਲੋਂ ਦੇਸ਼ ਭਰ ਵਿਚ ਕੀਤੇ ਗਏ ਲਾਕ ਡਾਊਨ ਦੌਰਾਨ ਸਕੂਲੀ ਬੱਚਿਆਂ ਦੀ ਪੜ੍ਹਾਈ ਦੇ ਨੁਕਸਾਨ ਨੂੰ ਬਚਾਉਣ ਲਈ ਦਾ ਸੌਵਰਨ ਸਕੂਲ ਹਰਸੇ ਮਾਨਸਰ (ਮੁਕੇਰੀਆਂ) ਵਲੋਂ ਆਨ ਲਾਈਨ ਕਲਾਸਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ | ਇਹ ...

ਪੂਰੀ ਖ਼ਬਰ »

ਡਾਕਟਰਾਂ, ਪ੍ਰਸ਼ਾਸਨਿਕ ਅਧਿਕਾਰੀਆਂ, ਸਰਕਾਰੀ ਅਤੇ ਗ਼ੈਰ ਸਰਕਾਰੀ ਅਮਲੇ ਦੀ ਵਿਧਾਇਕ ਡੋਗਰਾ ਵਲੋਂ ਪ੍ਰਸ਼ੰਸਾ

ਦਸੂਹਾ, 7 ਅਪ੍ਰੈਲ (ਕੌਸ਼ਲ)- ਪੂਰੇ ਵਿਸ਼ਵ ਅੰਦਰ ਫੈਲੀ ਕਰੋਨਾ ਬਿਮਾਰੀ ਨਾਲ ਜਿੱਥੇ ਹਰ ਇੱਕ ਦੇ ਅੰਦਰ ਵੱਡਾ ਡਰ ਖ਼ੌਫ਼ ਅਤੇ ਹਰ ਇੱਕ ਇਨਸਾਨ ਇਹੀ ਉਡੀਕ ਵਿਚ ਹੈ ਕਿ ਕਦੋਂ ਇਸ ਆਪਦਾ ਤੋਂ ਛੁਟਕਾਰਾ ਮਿਲੇਗਾ, ਉਥੇ ਹੀ ਇਸ ਆਪ ਦਾ ਅੰਦਰ ਸਾਡੇ ਡਾਕਟਰ ਸਾਹਿਬਾਨ, ਹੈਲਥ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਕਾਰਨ ਮਾਡਰਨ ਗਰੁੱਪ ਆਫ਼ ਕਾਲਜਿਸ ਵਲੋਂ 50 ਪ੍ਰਤੀਸ਼ਤ ਸੀਟਾਂ 'ਤੇ ਵਜ਼ੀਫ਼ਾ ਦੇਣ ਦਾ ਫ਼ੈਸਲਾ

ਭੰਗਾਲਾ, 7 ਅਪ੍ਰੈਲ (ਸਰਵਜੀਤ ਸਿੰਘ)-ਕੋਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਰੋਕਣ ਲਈ ਦੇਸ਼ ਅੰਦਰ ਲਾਕ ਡਾਊਨ ਕੀਤਾ ਹੋਇਆ ਹੈ, ਜਿਸ ਕਰਕੇ ਲੋਕਾਂ ਦੇ ਕੰਮ ਧੰਦੇ ਬੰਦ ਹੋਣ ਕਾਰਨ ਵੱਡੀ ਆਰਥਿਕ ਮਾਰ ਪੈ ਰਹੀ ਹੈ | ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਨੂੰ ਦੇਖਦੇ ਹੋਏ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਦੀ ਰੋਕਥਾਮ ਲਈ ਖੁੱਡਾ ਪਿੰਡ ਨੂੰ ਕੀਤਾ ਸੀਲ

ਖੁੱਡਾ, 7 ਅਪ੍ਰੈਲ (ਸਰਬਜੀਤ ਸਿੰਘ)-ਕੋਰੋਨਾ ਵਾਇਰਸ ਦੀ ਰੋਕਥਾਮ ਨੂੰ ਮੁੱਖ ਰੱਖਦੇ ਹੋਏ ਸਮੂਹ ਗਰਾਮ ਪੰਚਾਇਤ ਖੁੱਡਾ ਵਲੋਂ ਪਿੰਡ ਵਾਸੀਆਂ ਦੀ ਸੁਰੱਖਿਆ ਲਈ ਪਿੰਡ ਨੂੰ ਸੀਲ ਕਰ ਦਿੱਤਾ ਗਿਆ ਹੈ | ਸਰਪੰਚ ਡਾ. ਜਸਵੀਰ ਸਿੰਘ ਖੁੱਡਾ ਅਤੇ ਬਲਾਕ ਸੰਮਤੀ ਮੈਂਬਰ ਰਤਨ ਸਿੰਘ ...

ਪੂਰੀ ਖ਼ਬਰ »

ਲੋੜ ਤੋਂ ਵੱਧ ਕੀਮਤ ਵਸੂਲਣ 'ਤੇ ਹੋਵੇਗੀ ਕਾਨੂੰਨੀ ਕਾਰਵਾਈ-ਡੀ.ਸੀ.

ਹੁਸ਼ਿਆਰਪੁਰ, 7 ਅਪ੍ਰੈਲ (ਨਰਿੰਦਰ ਸਿੰਘ ਬੱਡਲਾ)-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਫਲ ਅਤੇ ਸਬਜ਼ੀਆਂ ਦੀ ਨਿਰਵਿਘਨ ਸਪਲਾਈ ਘਰਾਂ ਤੱਕ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਿਯੁਕਤ ਕੀਤੇ ਗਏ ਸਿਵਲ ਡਿਫੈਂਸ ਦੇ ਵਲੰਟੀਅਰ ਸਹਾਈ ਸਾਬਤ ਹੋ ਰਹੇ ...

ਪੂਰੀ ਖ਼ਬਰ »

ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਵਲੋਂ ਹਲਕੇ ਦੇ ਲੋਕਾਂ ਲਈ ਰਾਸ਼ਨ ਦੀ ਵੰਡ ਸ਼ੁਰੂ

ਹੁਸ਼ਿਆਰਪੁਰ, 7 ਅਪ੍ਰੈਲ (ਨਰਿੰਦਰ ਸਿੰਘ ਬੱਡਲਾ)- ਜਿਥੇ ਕੇਂਦਰ ਸਰਕਾਰ ਕੋਰੋਨਾ ਜਿਹੀ ਮਹਾਂਮਾਰੀ ਨੂੰ ਖ਼ਤਮ ਕਰ ਰਹੀ ਹੈ, ਉੱਥੇ ਸੂਬਾ ਸਰਕਾਰ ਦਾ ਵੀ ਫ਼ਰਜ਼ ਬਣਦਾ ਹੈ ਕਿ ਉਹ ਇਸ ਔਖੀ ਘੜੀ 'ਚ ਬਿਨਾਂ ਭੇਦ ਭਾਵ ਲੋਕਾਂ ਨੂੰ ਰਾਸ਼ਨ ਅਤੇ ਹੋਰ ਜ਼ਰੂਰੀ ਸਾਮਾਨ ਮੁਹੱਈਆ ...

ਪੂਰੀ ਖ਼ਬਰ »

ਨਸ਼ੀਲੇ ਪਾਊਡਰ ਸਮੇਤ 3 ਕਾਬੂ

ਅੱਡਾ ਸਰਾਂ, 7 ਅਪ੍ਰੈਲ (ਹਰਜਿੰਦਰ ਸਿੰਘ ਮਸੀਤੀ)- ਬੀਤੀ ਰਾਤ ਪਿੰਡ ਚੌਟਾਲਾ ਵਿੱਚ ਪਿੰਡ ਵਾਸੀਆਂ ਨੇ ਨਸ਼ੇ ਦੀ ਸਪਲਾਈ ਕਰਨ ਆਏ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ ਹੈ | ਇਸ ਬਾਰੇ ਥਾਣਾ ਮੁਖੀ ਇੰਸਪੈਕਟਰ ਹਰਗੁਰਦੇਵ ਸਿੰਘ ਨੇ ਦੱਸਿਆ ਕਿ ਟਾਂਡਾ ਪੁਲਿਸ ਦੀ ਟੀਮ ...

ਪੂਰੀ ਖ਼ਬਰ »

ਡੀ.ਸੀ. ਵਲੋਂ ਸਿਵਲ ਹਸਪਤਾਲ 'ਚ ਦੌਰਾ ਕਰ ਕੇ ਪ੍ਰਬੰਧਾਂ ਦਾ ਲਿਆ ਜਾਇਜ਼ਾ

ਹੁਸ਼ਿਆਰਪੁਰ, 7 ਅਪ੍ਰੈਲ (ਬਲਜਿੰਦਰਪਾਲ ਸਿੰਘ)- ਸਿਹਤ ਵਿਭਾਗ ਦੇ ਕਰਮਚਾਰੀ ਪੂਰੀ ਤਨਦੇਹੀ ਨਾਲ ਕੋਰੋਨਾ ਵਾਇਰਸ ਨੂੰ ਠੱਲ੍ਹ ਪਾਉਣ 'ਚ ਦਿਨ-ਰਾਤ ਰੁੱਝੇ ਹੋਏ ਹਨ | ਕੋਰੋਨਾ ਪੀੜਤ ਦੀ ਪਹਿਚਾਣ ਅਤੇ ਇਲਾਜ ਤੋਂ ਪਹਿਲਾਂ ਮਹੱਤਵਪੂਰਨ ਕਦਮ ਕੋਰੋਨਾ ਵਾਇਰਸ ਸਬੰਧੀ ...

ਪੂਰੀ ਖ਼ਬਰ »

ਹਲਕਾ ਚੱਬੇਵਾਲ ਦੇ ਵਿਧਾਇਕ ਨੇ ਜ਼ਰੂਰੀ ਸੇਵਾਵਾਂ ਸੰਬੰਧੀ ਮੁੱਖ ਮੰਤਰੀ ਨੂੰ ਲਿਖਿਆ ਪੱਤਰ

ਹੁਸ਼ਿਆਰਪੁਰ, 7 ਅਪ੍ਰੈਲ (ਨਰਿੰਦਰ ਸਿੰਘ ਬੱਡਲਾ)-ਹਲਕਾ ਚੱਬੇਵਾਲ ਦੇ ਵਿਧਾਇਕ ਡਾ. ਰਾਜ ਕੁਮਾਰ ਵੱਲੋਂ ਇਸ ਮੁਸ਼ਕਿਲ ਦੀ ਘੜੀ 'ਚ ਸੇਵਾਵਾਂ ਨਿਭਾਉਣ ਵਾਲੇ ਡਾਕਟਰ, ਪੈਰਾ-ਮੈਡੀਕਲ ਸਟਾਫ਼, ਸਿਵਲ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ...

ਪੂਰੀ ਖ਼ਬਰ »

ਐਮ.ਐਸ.ਕੇ. ਸਕੂਲ ਕੋਟਲੀ ਜੰਡ ਵਲੋਂ ਵਿਦਿਆਰਥੀਆਂ ਦੀ ਆਨ ਲਾਈਨ ਪੜ੍ਹਾਈ ਸ਼ੁਰੂ

ਟਾਂਡਾ ਉੜਮੁੜ, 7 ਅਪ੍ਰੈਲ (ਗੁਰਾਇਆ)-ਐਮ.ਐਸ.ਕੇ. ਡੇ ਬੋਰਡਿੰਗ ਸਕੂਲ ਕੋਟਲੀ ਜੰਡ ਵਲੋਂ ਸ਼ੁਰੂ ਕੀਤੀ ਆਨ ਲਾਈਨ ਪੜ੍ਹਾਈ ਵਿਚ ਵਿਦਿਆਰਥੀ ਪੂਰੀ ਤਰ੍ਹਾਂ ਦਿਲਚਸਪੀ ਲੈ ਰਹੇ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਪ੍ਰਧਾਨ ਸੁਖਵਿੰਦਰ ਸਿੰਘ ਅਰੋੜਾ ਨੇ ਦੱਸਿਆ ਕਿ ...

ਪੂਰੀ ਖ਼ਬਰ »

ਨੌਜਵਾਨਾਂ 'ਤੇ ਗੋਲੀ ਚਲਾਉਣ ਵਾਲੇ ਿਖ਼ਲਾਫ਼ ਮਾਮਲਾ ਦਰਜ

ਅੱਡਾ ਸਰਾਂ, 7 ਅਪ੍ਰੈਲ (ਹਰਜਿੰਦਰ ਸਿੰਘ ਮਸੀਤੀ )- ਪਿੰਡ ਕੰਧਾਲਾ ਜੱਟਾ ਵਿਚ ਬੀਤੀ ਰਾਤ ਠੀਕਰੀ ਪਹਿਰਾ ਦੇ ਰਹੇ ਨੌਜਵਾਨਾਂ ਤੇ ਗੋਲੀ ਚਲਾਉਣ ਵਾਲੇ ਪਿੰਡ ਵਾਸੀ ਦੇ ਿਖ਼ਲਾਫ਼ ਟਾਂਡਾ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ | ਗੋਲੀ ਲੱਗਣ ਕਾਰਨ ਜ਼ਖਮੀ ਹੋਏ ਨੌਜਵਾਨ ...

ਪੂਰੀ ਖ਼ਬਰ »

ਕਿਸਾਨਾਂ ਨੂੰ ਕਣਕ ਦੀ ਕਟਾਈ ਤੇ ਹੋਰ ਖੇਤੀ ਕਾਰਜਾਂ ਲਈ ਮਜ਼ਦੂਰਾਂ ਸਮੇਤ ਖੇਤਾਂ 'ਚ ਜਾਣ ਦੀ ਛੋਟ-ਡੀ.ਸੀ.

ਹੁਸ਼ਿਆਰਪੁਰ, 7 ਅਪ੍ਰੈਲ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਵਲੋਂ ਕਿਸਾਨਾਂ ਨੂੰ ਕਣਕ ਦੀ ਕਟਾਈ ਅਤੇ ਵੱਖ-ਵੱਖ ਖੇਤੀ ਕਾਰਜਾਂ ਲਈ ਆਪਣੇ ਖੇਤ ਮਜ਼ਦੂਰਾਂ ਸਮੇਤ ਖੇਤਾਂ ਵਿਚ ਜਾਣ 'ਤੇ ਛੋਟ ਦਿੱਤੀ ਗਈ ਹੈ | ...

ਪੂਰੀ ਖ਼ਬਰ »

ਕੋਵਿਡ-19 ਦੀ ਰੋਕਥਾਮ ਲਈ ਹੁਣ ਹੁਸ਼ਿਆਰਪੁਰ 'ਚ ਹੋਵੇਗਾ 'ਐਨ-95' ਮਾਸਕ ਦਾ ਉਤਪਾਦਨ

ਹੁਸ਼ਿਆਰਪੁਰ, 7 ਅਪ੍ਰੈਲ (ਬਲਜਿੰਦਰਪਾਲ ਸਿੰਘ)-ਕੋਵਿਡ-19 ਨੂੰ ਰੋਕਣ ਲਈ ਸਭ ਤੋਂ ਜ਼ਰੂਰੀ ਉਪਕਰਨਾਂ 'ਚੋਂ 'ਐਨ.-95' ਰੇਸਪੀਰੇਟਰ ਮਾਸਕ ਹੁਣ ਹੁਸ਼ਿਆਰਪੁਰ 'ਚ ਤਿਆਰ ਕੀਤੇ ਜਾਣਗੇ | ਹੁਸ਼ਿਆਰਪੁਰ ਵਿਖੇ ਲਘੂ ਉਦਯੋਗਿਕ ਇਕਾਈ 'ਸਰਜਾਇਨ ਸੇਫਟੀ ਪ੍ਰੋਡੱਕਟਸ' ਨੂੰ 'ਐਨ.-95' ...

ਪੂਰੀ ਖ਼ਬਰ »

ਜੈਨ ਭਾਈਚਾਰੇ ਵਲੋਂ ਪ੍ਰਸ਼ਾਸਨ ਨੂੰ 600 ਬੋਰੀ ਆਟਾ ਤੇ ਦਾਲ ਭੇਟ

ਨਕੋਦਰ, 7 ਅਪ੍ਰੈਲ (ਭੁਪਿੰਦਰ ਅਜੀਤ ਸਿੰਘ)-ਭਗਵਾਨ ਮਹਾਂਵੀਰ ਜੈਅੰਤੀ ਦੇ ਸਬੰਧ ਵਿਚ ਜੈਨ ਭਾਈਚਾਰੇ ਵਲੋਂ ਕੋਰੋਨਾ ਵਾਇਰਸ ਦੇ ਚੱਲਦਿਆਂ ਅਤੇ ਕਰਫ਼ਿਊ ਲੱਗੇ ਹੋਣ ਦੀ ਸਥਿਤੀ ਵਿਚ ਦਿਹਾੜੀਦਾਰ ਅਤੇ ਪ੍ਰਵਾਸੀ ਮਜ਼ਦੂਰਾਂ ਲਈ ਸਹਾਇਤਾ ਵਜੋਂ 600 ਬੋਰੀ ਆਟਾ ਅਤੇ 600 ਕਿਲੋ ...

ਪੂਰੀ ਖ਼ਬਰ »

15 ਤੋਂ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ, ਮਜ਼ਦੂਰਾਂ ਦਾ ਕੋਈ ਪ੍ਰਬੰਧ ਨਹੀਂ–ਲਿੱਟਾਂ

ਕਰਤਾਰਪੁਰ, 7 ਅਪ੍ਰੈਲ (ਜਸਵੰਤ ਵਰਮਾ, ਧੀਰਪੁਰ)–ਪੰਜਾਬ ਦੇ ਖੇਤਾਂ ਵਿਚ ਕਣਕ ਦੀ ਫ਼ਸਲ ਤਿਆਰ ਖੜ੍ਹੀ ਹੈ ਤੇ ਸਰਕਾਰ ਨੇ 15 ਅਪ੍ਰੈਲ ਤੋਂ ਸਰਕਾਰੀ ਕਣਕ ਖ਼ਰੀਦਣ ਦਾ ਐਲਾਨ ਕਰ ਦਿੱਤਾ ਹੈ ਪਰ ਪ੍ਰਬੰਧ ਅਧੂਰੇ ਨਜ਼ਰ ਆ ਰਹੇ ਹਨ | ਕੋਰੋਨਾ ਵਾਇਰਸ ਕਰਕੇ ਮੰਡੀਆਂ ਵਿਚ ਲੇਬਰ ...

ਪੂਰੀ ਖ਼ਬਰ »

ਕਾਰੋਬਾਰੀਆਂ ਵਲੋਂ ਫਿਕਸ ਚਾਰਜਿਜ਼ ਦੀ ਛੋਟ ਦਾ ਸਵਾਗਤ, ਐਨਰਜੀ ਚਾਰਜਿਜ਼ ਦਾ ਵਿਰੋਧ

ਸ਼ਿਵ ਸ਼ਰਮਾ ਜਲੰਧਰ, 7 ਅਪ੍ਰੈਲ-ਪੰਜਾਬ ਸਰਕਾਰ ਵੱਲੋਂ ਬਿਜਲੀ ਦੇ ਬਿੱਲਾਂ ਵਿਚ ਦੋ ਮਹੀਨੇ ਦਾ ਫਿਕਸ ਚਾਰਜਿਜ਼ ਤੋਂ ਛੋਟ ਦੇਣ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ ਤੇ ਇਸ ਨਾਲ ਫ਼ੈਕਟਰੀ ਮਾਲਕਾਂ ਨੂੰ ਰਾਹਤ ਮਿਲੇਗੀ | ਰਵਿੰਦਰ ਧੀਰ, ਵਿਪਨ ਪਰਿੰਜਾ ਨੇ ਜਾਰੀ ਬਿਆਨ ਵਿਚ ...

ਪੂਰੀ ਖ਼ਬਰ »

ਟੀਮ ਹਰਭਜਨ ਸਿੰਘ ਨੇ 150 ਲੋੜਵੰਦ ਪਰਿਵਾਰਾਂ ਨੂੰ ਰਾਹਤ ਸਮੱਗਰੀ ਵੰਡੀ

ਜਲੰਧਰ, 7 ਅਪ੍ਰੈਲ (ਸਾਬੀ)- ਟੀਮ ਹਰਭਜਨ ਸਿੰਘ ਨੇ ਅੱਜ ਅਗਲੇ ਗੇੜ ਦੇ ਵਿਚ ਰਾਮਾ ਮੰਡੀ, ਬਾਬੂ ਲਾਭ ਸਿੰਘ ਨਗਰ ਤੇ ਰਾਮਾ ਮੰਡੀ ਪੁਲਿਸ ਸਟੇਸ਼ਨ ਦੇ ਨਜ਼ਦੀਕ 150 ਦੇ ਕਰੀਬ ਲੋੜਵੰਦ ਤੇ ਗਰੀਬ ਪ੍ਰੀਵਾਰਾਂ ਨੂੰ ਰਾਸ਼ਣ ਵੰਡਿਆ ਤੇ ਕ੍ਰਿਕਟਰ ਹਰਭਜਨ ਸਿੰਘ ਦੀ ਇੱਛਾ ਹੈ ਕਿ ...

ਪੂਰੀ ਖ਼ਬਰ »

ਉੱਗੀ ਪੁਲਿਸ ਵਲੋਂ ਸੜਕਾਂ 'ਤੇ ਬਿਨਾਂ ਵਜ੍ਹਾ ਘੁੰਮ ਰਹੇ ਲੋਕਾਂ ਨੂੰ ਤਾੜਨਾ

ਮੱਲ੍ਹੀਆਂ ਕਲਾਂ, 7 ਅਪ੍ਰੈਲ (ਮਨਜੀਤ ਮਾਨ)-ਕੋਰੋਨਾ ਵਾਇਰਸ ਮਹਾਂਮਾਰੀ ਦੀ ਨੁਮਾਰਾਦ ਬਿਮਾਰੀ ਨਾਲ ਸਾਰਾ ਭਾਰਤ ਜੂਝ ਰਿਹਾ ਹੈ | ਇਸ ਫ਼ੈਲੀ ਮਹਾਂਮਾਰੀ ਨੂੰ ਰੋਕਣ ਲਈ ਆਮ ਨਾਗਰਿਕਾਂ ਤੋਂ ਲੈ ਕੇ ਕੇਂਦਰ ਸਰਕਾਰ ਸੂਬਾ ਸਰਕਾਰ ਤੇ ਪ੍ਰਸ਼ਾਸਨ ਵਲੋਂ ਪੂਰੀ ਮਿਹਨਤ ਕਰ ਕੇ ...

ਪੂਰੀ ਖ਼ਬਰ »

ਕਰਫ਼ਿਊ ਨਿਯਮਾਂ ਪ੍ਰਤੀ ਲਾਪ੍ਰਵਾਹੀ ਵਰਤ ਰਹੇ ਨੇ ਲੋਕ-ਸਮਾਜ ਸੇਵੀ

ਚੁਗਿੱਟੀ/ਜੰਡੂ ਸਿੰਘਾ, 7 ਅਪ੍ਰੈਲ (ਨਰਿੰਦਰ ਲਾਗੂ)-ਕੋਰੋਨਾ ਵਾਇਰਸ ਦੇ ਕਹਿਰ ਨੂੰ ਵੇਖਦੇ ਹੋਏ ਸਰਕਾਰ ਵਲੋਂ ਭਲੇ ਹੀ ਕਰਫ਼ਿਊ ਲਗਾਇਆ ਗਿਆ ਹੈ ਪਰ ਬੜੇ ਦੁੱਖ ਦੀ ਗੱਲ ਹੈ ਕਿ ਕਈ ਲੋਕ ਇਸ ਪ੍ਰਤੀ ਗੰਭੀਰਤਾ ਵਰਤਦੇ ਹੋਏ ਵਿਖਾਈ ਨਹੀਂ ਦਿੰਦੇ ਤੇ ਖੁੱਲ੍ਹੇਆਮ ਇਧਰ-ਉਧਰ ...

ਪੂਰੀ ਖ਼ਬਰ »

ਬੇਰੀ ਨੇ ਟਰੈਕਟਰ 'ਤੇ ਬੈਠ ਕੇ ਕੀਤਾ ਸੈਨੀਟਾਈਜ਼ਰ ਦਾ ਛਿੜਕਾਅ

ਜਲੰਧਰ, 5 ਅਪ੍ਰੈਲ (ਸ਼ਿਵ)- ਵਿਧਾਇਕ ਰਜਿੰਦਰ ਬੇਰੀ ਨੇ ਕੌਾਸਲਰ ਸ਼ੈਰੀ ਚੱਢਾ ਦੇ ਨਾਲ ਰੈਣਕ ਬਾਜ਼ਾਰ ਵਿਚ ਆਪ ਪਾਈਪ ਫੜ ਕੇ ਸੈਨੀਟਾਈਜਰ ਦਾ ਛਿੜਕਾਅ ਕੀਤਾ | ਵਾਰਡ ਨੰਬਰ-50 ਵਿਚ ਪੈਂਦੇ ਇਲਾਕੇ ਵਿਚ ਟਰੈਕਟਰ ਸ਼ੈਰੀ ਚੱਢਾ ਚਲਾ ਰਹੇ ਸੀ ਜਦਕਿ ਰਜਿੰਦਰ ਬੇਰੀ ...

ਪੂਰੀ ਖ਼ਬਰ »

ਨਿੱਜੀ ਹਸਪਤਾਲਾਂ 'ਚ ਬਣਾਏ ਗਏ ਹਨ 'ਬਲਿਊ ਕਾਰਨਰ'-ਡਾ. ਦਹੀਆ

ਜਲੰਧਰ, 7 ਅਪ੍ਰੈਲ (ਐੱਮ.ਐੱਸ. ਲੋਹੀਆ) - ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐਮ.ਏ.) ਦੇ ਸੂਬਾ ਪ੍ਰਧਾਨ ਡਾ. ਨਵਜੋਤ ਸਿੰਘ ਦਹੀਆ ਨੇ ਜਾਣਕਾਰੀ ਦਿੱਤੀ ਕਿ ਲਾਕਡਾਊਨ ਹੋਣ ਸਮੇਂ ਉਨ੍ਹਾਂ ਨੂੰ ਜ਼ਿਲਿ੍ਹਆਂ ਦੇ ਡੀ.ਸੀਆਂ. ਵਲੋਂ ਨਿੱਜੀ ਹਸਪਤਾਲਾਂ ਦੀ ਓ.ਪੀ.ਡੀ. ਬੰਦ ਕਰਨ ...

ਪੂਰੀ ਖ਼ਬਰ »

ਡਿਸਟੈਂਸ ਲਰਨਿੰਗ ਵਿਧੀ ਰਾਹੀਂ ਦਿੱਤੀ ਜਾ ਰਹੀ ਹੈ ਸਿੱਖਿਆ

ਨਕੋਦਰ, 7 ਅਪ੍ਰੈਲ (ਭੁਪਿੰਦਰ ਅਜੀਤ ਸਿੰਘ)-ਕੋਰੋਨਾ ਵਾਇਰਸ ਕਾਰਨ ਹੁਣ ਕਾਲਜਾਂ ਅਤੇ ਸਕੂਲਾਂ ਵਿਚ ਇਕੱਠੇ ਬੈਠ ਕੇ ਪੜ੍ਹਾਈ ਕਰਨਾ ਸੰਭਵ ਨਹੀਂ ਹੈ | ਇਸ ਸਮੱਸਿਆ ਨੂੰ ਮੁੱਖ ਰੱਖਦੇ ਹੋਏ ਸਥਾਨਕ ਗੁਰੂ ਨਾਨਕ ਨੈਸ਼ਨਲ ਕਾਲਜ ਵਿਖੇ ਡਿਸਟੈਂਸ ਲਰਨਿੰਗ ਦੁਆਰਾ ...

ਪੂਰੀ ਖ਼ਬਰ »

ਅਲਾਵਲਪੁਰ ਪੁਲਿਸ ਨੇ ਡੋਡਿਆਂ ਦੇ ਬੀਜੇ 600 ਬੂਟੇ ਕੀਤੇ ਜ਼ਬਤ

ਆਦਮਪੁਰ, 7 ਅਪ੍ਰੈਲ(ਹਰਪ੍ਰੀਤ ਸਿੰਘ, ਰਮਨ ਦਵੇਸਰ)-ਅਲਾਵਲਪੁਰ ਵਿਚ ਘਰ ਦੀ ਹਵੇਲੀ ਵਿਚ ਬੀਜੀ ਡੋਡਿਆਂ ਦੇ 600 ਬੂਟੇ ਬਰਾਮਦ ਹੋਏ ਹਨ | ਥਾਣਾ ਮੁਖੀ ਨਰੇਸ਼ ਜੋਸ਼ੀ ਨੇ ਦੱਸਿਆ ਕਿ ਮੁਖਬਰ ਦੀ ਇਤਲਾਹ 'ਤੇ ਅਲਾਵਲਪੁਰ ਚੌਾਕੀ ਇੰਚਾਰਜ ਏ.ਐਸ.ਆਈ ਪਰਮਜੀਤ ਸਿੰਘ ਸਮੇਤ ਪੁਲਿਸ ...

ਪੂਰੀ ਖ਼ਬਰ »

ਪੇਂਡੂ ਮਜ਼ਦੂਰ ਆਪਣੇ-ਆਪਣੇ ਪਿੰਡ 'ਚ ਹੀ ਕਣਕ ਦੀ ਵਾਢੀ ਨੂੰ ਤਰਜੀਹ ਦੇਣ-ਮੰਗੂਪੁਰ

ਭੱਦੀ, 7 ਮਾਰਚ (ਨਰੇਸ਼ ਧੌਲ)- ਕੋਰੋਨਾ ਵਾਇਰਸ ਕਾਰਨ ਜਿੱਥੇ ਪੂਰੇ ਸੰਸਾਰ ਦੇ ਨਾਲ-ਨਾਲ ਭਾਰਤ ਅੰਦਰ ਵੀ ਸਮੁੱਚੇ ਕੰਮ ਕਾਜ ਠੱਪ ਹੋ ਚੁੱਕੇ ਹਨ ੳੱੁਥੇ ਪਿੰਡਾਂ ਵਿਚ ਵੱਸਦੇ ਮਜ਼ਦੂਰਾਂ ਨੂੰ ਆਪਣੇ-ਆਪਣੇ ਪਿੰਡ ਵਿਚ ਵਾਇਰਸ ਦਾ ਬਚਾਅ ਰੱਖਦਿਆਂ ਹੋਇਆਂ ਕਣਕ ਦੀ ਵਾਢੀ ...

ਪੂਰੀ ਖ਼ਬਰ »

ਵਿਧਾਇਕ ਅੰਗਦ ਸਿੰਘ ਵਲੋਂ ਕੋਰੋਨਾ ਨੂੰ ਮਾਤ ਦੇਣ ਵਾਲੇ ਬਾਬਾ ਗੁਰਬਚਨ ਸਿੰਘ ਅਤੇ ਹੋਰਾਂ ਨਾਲ ਹਸਪਤਾਲ 'ਚ ਮੁਲਾਕਾਤ

ਨਵਾਂਸ਼ਹਿਰ, 7 ਅਪੈ੍ਰਲ (ਗੁਰਬਖਸ਼ ਸਿੰਘ ਮਹੇ)- ਵਿਧਾਇਕ ਅੰਗਦ ਸਿੰਘ ਨੇ ਅੱਜ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਵਿਖੇ ਕੋਵਿਡ-19 ਆਈਸੋਲੇਸ਼ਨ ਵਾਰਡ 'ਚੋਂ ਸਿਹਤਯਾਬ ਹੋ ਕੇ ਬਾਹਰ ਆਏ ਬਾਬਾ ਗੁਰਬਚਨ ਸਿੰਘ ਪਠਲਾਵਾ, ਬਾਬਾ ਦਲਜਿੰਦਰ ਸਿੰਘ ਲਧਾਣਾ ਝਿੱਕਾ ਅਤੇ ਸਵ: ਬਲਦੇਵ ...

ਪੂਰੀ ਖ਼ਬਰ »

ਨਵਾਂਸ਼ਹਿਰ ਦੇ ਪ੍ਰਸ਼ਾਸਨ ਨੇ ਕੋਰੋਨਾ ਿਖ਼ਲਾਫ਼ ਅੱਧਾ ਜੰਗ ਦਾ ਮੈਦਾਨ ਕੀਤਾ ਫ਼ਤਿਹ

ਨਵਾਂਸ਼ਹਿਰ, 7 ਅਪੈ੍ਰਲ (ਗੁਰਬਖਸ਼ ਸਿੰਘ ਮਹੇ)- ਕਰੀਬ 17 ਦਿਨ ਤੋਂ ਕੋਰੋਨਾ ਵਾਇਰਸ ਿਖ਼ਲਾਫ਼ ਮੈਡੀਕਲ ਟੀਮਾਂ ਦੇ ਸਹਿਯੋਗ ਨਾਲ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਛੇੜੀ ਜੰਗ ਦਾ ਅੱਧਾ ਮੈਦਾਨ ਟੀਮ ਵਲੋਂ ਫ਼ਤਿਹ ਕਰ ਲਿਆ ਗਿਆ ਹੈ ਜਦ ਕਿ ਜੰਗ ਹਾਲੇ ਵੀ ਜਾਰੀ ਹੈ ਅਤੇ ਮੈਡੀਕਲ ...

ਪੂਰੀ ਖ਼ਬਰ »

ਭਗਵਾਨ ਮਹਾਵੀਰ ਜੈਅੰਤੀ ਮੌਕੇ ਸੁਨੀਰ ਜੈਨ ਨੀਟੀ ਨੇ ਵੰਡਿਆ 100 ਲੋੜਵੰਦਾਂ ਨੂੰ ਰਾਸ਼ਨ

ਨਵਾਂਸ਼ਹਿਰ, 7 ਅਪ੍ਰੈਲ (ਗੁਰਬਖਸ਼ ਸਿੰਘ ਮਹੇ)- ਭਗਵਾਨ ਮਹਾਵੀਰ ਜਯੰਤੀ ਮੌਕੇ ਸੁਨੀਰ ਜੈਨ ਪੁੱਤਰ ਨੇਮ ਕੁਮਾਰ ਜੈਨ ਅਤੇ ਸਮੂਹ ਪਰਿਵਾਰ ਵਲੋਂ ਲੋੜਵੰਦ ਪਰਿਵਾਰਾਂ ਨੂੰ 100 ਕਿੱਟਾਂ ਰਾਸ਼ਨ ਦੀਆਂ ਵੰਡੀਆਂ ਗਈਆਂ | ਇਸ ਰਾਸ਼ਨ ਵੰਡ ਸਮਾਗਮ ਵਿਚ ਡੀ.ਸੀ. ਵਿਨੈ ਬਬਲਾਨੀ ਨੇ ...

ਪੂਰੀ ਖ਼ਬਰ »

ਕਿਸਾਨ ਮੰਡੀਆਂ 'ਚ ਕਣਕ 20 ਅਪ੍ਰੈਲ ਤੋਂ ਪਹਿਲਾ ਨਾ ਲਿਆਉਣ-ਚੇਅਰਮੈਨ ਭਾਨ ਮਜਾਰਾ

ਨਵਾਂਸ਼ਹਿਰ, 7 ਅਪ੍ਰੈਲ (ਹਰਵਿੰਦਰ ਸਿੰਘ)- ਅੱਜ ਕਣਕ ਦੀ ਖ਼ਰੀਦ ਸਬੰਧੀ ਮਾਰਕੀਟ ਕਮੇਟੀ ਦਫ਼ਤਰ ਨਵਾਂਸ਼ਹਿਰ ਵਿਖੇ ਹੋਈ ਮੀਟਿੰਗ 'ਚ ਚੇਅਰਮੈਨ ਚਮਨ ਸਿੰਘ ਭਾਨਮਜਾਰਾ ਨੇ ਕਿਹਾ ਕਿ ਕੋਈ ਵੀ ਕਿਸਾਨ ਭਰਾ 20 ਅਪ੍ਰੈਲ ਤੋਂ ਪਹਿਲਾ ਦਾਣਾ ਮੰਡੀ 'ਚ ਕਣਕ ਨਾ ਲੈ ਕੇ ਆਉਣ ਅਤੇ ...

ਪੂਰੀ ਖ਼ਬਰ »

ਆਸ ਸੋਸ਼ਲ ਵੈੱਲਫੇਅਰ ਸੁਸਾਇਟੀ ਵਲੋਂ ਕੋਰੋਨਾ ਵਾਇਰਸ ਦੌਰਾਨ ਲੋੜਵੰਦਾਂ ਲਈ ਲੰਗਰ ਦੀ ਸੇਵਾ ਜਾਰੀ

ਨਵਾਂਸ਼ਹਿਰ, 7 ਅਪ੍ਰੈਲ (ਗੁਰਬਖਸ਼ ਸਿੰਘ ਮਹੇ)- ਆਸ ਸੋਸ਼ਲ ਵੈੱਲਫੇਅਰ ਸੁਸਾਇਟੀ ਪੰਜਾਬ ਅਤੇ ਆਸ ਸੋਸ਼ਲ ਵੈੱਲਫੇਅਰ ਯੂਥ ਕਲੱਬ ਛੋਕਰਾਂ ਦੇ ਵਲੰਟੀਅਰ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੌਰਾਨ ਲੋੜਵੰਦ ਪਰਿਵਾਰਾਂ ਤੱਕ ਜਿਥੇ ਰਾਸ਼ਨ ਵੰਡਣ ਦੀ ਸੇਵਾ ਵਿਚ ਯੋਗਦਾਨ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਲੋਕਾਂ ਦਾ ਢਿੱਡ ਭਰਨਾ ਵੱਡੀ ਸੇਵਾ ਹੈ-ਜਥੇਦਾਰ ਖ਼ਾਲਸਾ

ਨਵਾਂਸ਼ਹਿਰ, 7 ਅਪੈ੍ਰਲ (ਹਰਵਿੰਦਰ ਸਿੰਘ)- ਅੱਜ ਦੇ ਸਮੇਂ 'ਚ ਜਿਹੜੀਆਂ ਸੰਸਥਾਵਾਂ ਭੱੁਖੇ ਲੋਕਾਂ ਦਾ ਢਿੱਡ ਭਰਦੀਆਂ ਹਨ ਉਨ੍ਹਾਂ ਦੀ ਸੇਵਾ ਬਹੁਤ ਵੱਡੀ ਹੈ ਇਹ ਸ਼ਬਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਜਥੇਦਾਰ ਗੁਰਬਖਸ਼ ਸਿੰਘ ...

ਪੂਰੀ ਖ਼ਬਰ »

ਐੱਸ.ਡੀ.ਐਮ. ਜਸਬੀਰ ਸਿੰਘ ਨੇ ਕੀਤਾ ਬੈਂਕਾਂ ਦਾ ਨਿਰੀਖਣ

ਬਲਾਚੌਰ, 7 ਅਪ੍ਰੈਲ (ਦੀਦਾਰ ਸਿੰਘ ਬਲਾਚੌਰੀਆ)- ਉਪ ਮੰਡਲ ਮਜਿਸਟਰੇਟ ਬਲਾਚੌਰ ਜਸਬੀਰ ਸਿੰਘ ਨੇ ਅੱਜ ਬਲਾਚੌਰ ਦੇ ਵੱਖ-ਵੱਖ ਬੈਂਕਾਂ ਦਾ ਨਿਰੀਖਣ ਕਰਨ ਲਈ ਉਚੇਚੇ ਤੌਰ 'ਤੇ ਦੌਰਾ ਕੀਤਾ | ਭੱਦੀ ਰੋਡ ਸਥਿਤ ਪੰਜਾਬ ਨੈਸ਼ਨਲ ਬੈਂਕ, ਓਰੀਐਾਟਲ ਬੈਂਕ ਆਫ਼ ਕਾਮਰਸ ਦੇ ਬਾਹਰ ...

ਪੂਰੀ ਖ਼ਬਰ »

ਪੰਜਾਬ ਸਰਕਾਰ ਲੋਕਾਂ ਦੀ ਸਿਹਤ ਸੁਰੱਖਿਆ ਹਿਤ ਸੁਹਿਰਦ-ਵਿਧਾਇਕ ਮੰਗੂਪੁਰ

ਬਲਾਚੌਰ, 7 ਅਪ੍ਰੈਲ (ਦੀਦਾਰ ਸਿੰਘ ਬਲਾਚੌਰੀਆ)- ਪੰਜਾਬ ਸਰਕਾਰ ਲੋਕਾਂ ਦੀ ਸਿਹਤ ਸੁਰੱਖਿਆ ਹਿਤ ਪੂਰੀ ਤਰ੍ਹਾਂ ਸੁਹਿਰਦ ਹੈ, ਇਹ ਵਿਚਾਰ ਹਲਕਾ ਵਿਧਾਇਕ ਬਲਾਚੌਰ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਲੈਫ਼ਟੀਨੈਂਟ ਜਨਰਲ ਬਿਕਰਮ ਸਿੰਘ ਹਸਪਤਾਲ ਬਲਾਚੌਰ ਦਾ ਅਚਾਨਕ ਦੌਰਾ ...

ਪੂਰੀ ਖ਼ਬਰ »

ਰਿੰਕੂ ਚਾਂਦਪੁਰੀ 105 ਮਰੀਜ਼ਾਂ ਨੂੰ ਦਵਾਈ ਲਿਆਉਣ ਦੀ ਕਰ ਚੁੱਕੇ ਨੇ ਸੇਵਾ

ਪੋਜੇਵਾਲ ਸਰਾਂ/ਸੜੋਆ, 7 ਅਪ੍ਰੈਲ (ਨਵਾਂਗਰਾਈਾ, ਰਮਨ ਭਾਟੀਆ, ਨਾਨੋਵਾਲੀਆ)- ਕੋਰੋਨਾ ਵਾਇਰਸ ਤੋਂ ਬਚਾਅ ਲਈ ਲਗਾਏ ਕਰਫ਼ਿਊ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਜਿੱਥੇ ਸਰਕਾਰ ਆਪਣਾ ਕੰਮ ਕਰ ਰਹੀ ਹੈ ਉੱਥੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਸਮਾਜ ...

ਪੂਰੀ ਖ਼ਬਰ »

ਆੜ੍ਹਤੀਆਂ ਅਤੇ ਕਿਸਾਨਾਂ ਵਲੋਂ ਸਰਕਾਰ ਤੋਂ ਫਸਲਾਂ ਦੀ ਖਰੀਦ ਕਰਨ ਲਈ ਪੁਖਤਾ ਪ੍ਰਬੰਧਾਂ ਦੀ ਮੰਗ

ਕਟਾਰੀਆਂ, 7 ਅਪ੍ਰੈਲ (ਨਵਜੋਤ ਸਿੰਘ ਜੱਖੂ)- ਕਟਾਰੀਆਂ ਆਸ-ਪਾਸ ਦੇ ਇਲਾਕੇ ਵਿਚ ਕਣਕ ਦੀ ਵਾਢੀ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਅਤੇ ਦੂਜੇ ਪਾਸੇ ਕਿਸਾਨਾਂ ਨੂੰ ਦੇਸ਼-ਵਿਦੇਸ਼ ਵਿਚ ਕੋਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਲੈ ਕੇ ਇਹ ਡਰ ਸਤਾ ਰਿਹਾ ਹੈ ਕਿ ਇਸ ਵਾਰ ...

ਪੂਰੀ ਖ਼ਬਰ »

ਕਰਫਿਊ ਦੌਰਾਨ ਕਣਕ ਦੀ ਸਾਂਭ-ਸੰਭਾਲ ਦੇ ਕੀਤੇ ਪ੍ਰਬੰਧਾਂ ਸਬੰਧੀ ਐਸ.ਐਸ.ਪੀ. ਮਾਹਲ ਨੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ

ਜਲੰਧਰ, 7 ਅਪ੍ਰੈਲ (ਐੱਮ.ਐੱਸ. ਲੋਹੀਆ) - ਕੋਰੋਨਾ (ਕੋਵਿਡ-19) ਵਾਇਰਸ ਦੀ ਰੋਕਥਾਮ ਲਈ ਲਗਾਏ ਗਏ ਕਰਫਿਊ ਦੌਰਾਨ ਕਣਕ ਦੀ ਕਟਾਈ ਕਰਨ ਅਤੇ ਇਸ ਦੀ ਸਾਂਭ-ਸੰਭਾਲ ਕਰਨ ਦੇ ਲਈ ਕੀਤੇ ਗਏ ਪ੍ਰਬੰਧਾਂ ਸਬੰਧੀ ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ | ...

ਪੂਰੀ ਖ਼ਬਰ »

ਅਖਤਿਆਰੀ ਫੰਡ ਬੰਦ ਕਰਨ ਦੇ ਫੈਸਲੇ 'ਤੇ ਪ੍ਰਧਾਨ ਮੰਤਰੀ ਮੁੜ ਵਿਚਾਰ ਕਰਨ-ਚੌਧਰੀ

ਜਲੰਧਰ, 7 ਅਪ੍ਰੈਲ (ਜਸਪਾਲ ਸਿੰਘ)-ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਕੇਂਦਰ ਸਰਕਾਰ ਦੇ ਸੰਸਦ ਮੈਂਬਰਾਂ ਦੀ ਤਨਖਾਹ 'ਚ 30 ਫੀਸਦੀ ਦੀ ਕਟੌਤੀ ਕਰਨ ਦੇ ਫੈਸਲੇ ਦੀ ਜਿਥੇ ਸ਼ਲਾਘਾ ਕੀਤੀ ਹੈ, ਉਥੇ ਨਾਲ ਹੀ ਸੰਸਦ ਮੈਂਬਰਾਂ ਦੇ ਐਮ. ਪੀ. ਲੈਡ (ਅਖਤਿਾਰੀ) ਫੰਡ 2 ਸਾਲ ਲਈ ਬੰਦ ...

ਪੂਰੀ ਖ਼ਬਰ »

ਸਰਕਾਰੀ ਰਾਸ਼ਨ ਦੇ ਪੈਕਟਾਂ ਦੀ ਉਡੀਕ ਕਰ ਰਹੇ ਨੇ ਪਿੰਡਾਂ ਦੇ ਲੋਕ

ਬਿਲਗਾ, 7 ਅਪ੍ਰੈਲ (ਰਾਜਿੰਦਰ ਸਿੰਘ ਬਿਲਗਾ)—ਕੋਰੋਨਾ ਵਾਇਰਸ ਨੂੰ ਰੋਕਣ ਲਈ ਪੰਜਾਬ ਸਰਕਾਰ ਵਲੋਂ ਲਗਾਏ ਗਏ ਕਰਫ਼ਿਊ ਨੂੰ ਅੱਜ 16 ਦਿਨ ਬੀਤ ਗਏ ਹਨ, ਸਰਕਾਰ ਵਲੋਂ ਰਾਸ਼ਨ ਦੇ ਦਸ ਲੱਖ ਪੈਕਟ ਵੰਡੇ ਜਾਣ ਦੀ ਉਡੀਕ ਵਿਚ ਬੈਠੇ ਪਿੰਡਾਂ ਦੇ ਲੋਕ | ਰੋਜ਼ਾਨਾ ਕਮਾ ਕੇ ਖਾਣ ਵਾਲੇ ...

ਪੂਰੀ ਖ਼ਬਰ »

ਕਰਫ਼ਿਊ ਨਿਯਮਾਂ ਦੀ ਪ੍ਰਵਾਹ ਨਾ ਕਰਨ ਦੇ ਦੋਸ਼ 'ਚ ਮਾਮਲਾ ਦਰਜ

ਚੁਗਿੱਟੀ/ਜੰਡੂਸਿੰਘਾ, 7 ਅਪ੍ਰੈਲ (ਨਰਿੰਦਰ ਲਾਗੂ)-ਕਰਫ਼ਿਊ ਨਿਯਮਾਂ ਪ੍ਰਤੀ ਲਾਪ੍ਰਵਾਹੀ ਵਰਤਣ ਵਾਲੇ ਇਕ ਵਿਅਕਤੀ ਵਿਰੁੱਧ ਥਾਣਾ ਪਤਾਰਾ ਦੀ ਪੁਲਿਸ ਵਲੋਂ ਵਿਭਾਗੀ ਕਾਰਵਾਈ ਕੀਤੀ ਗਈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਇੰਚਾਰਜ ਦਲਜੀਤ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਨੂਰਮਹਿਲ ਪੁਲਿਸ ਨੇ ਕੀਤੇ 15 ਚਲਾਨ, ਇਕ ਮੋਟਰਸਾਈਕਲ ਜ਼ਬਤ, ਦੋ ਮੁਕੱਦਮੇ ਦਰਜ

ਨੂਰਮਹਿਲ, 7 ਅਪ੍ਰੈਲ (ਜਸਵਿੰਦਰ ਸਿੰਘ ਲਾਂਬਾ)–ਨੂਰਮਹਿਲ ਦੀ ਪੁਲਿਸ ਨੇ ਕਰਫਿਊ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਦੋ ਵਿਅਕਤੀਆਂ ਖਿਲਾਫ਼ ਮੁਕੱਦਮਾ ਦਰਜ ਕੀਤਾ ਹੈ | ਥਾਣਾ ਮੁਖੀ ਜਤਿੰਦਰ ਕੁਮਾਰ ਨੇ ਦੱਸਿਆ ਕਿ ਇਕ ਮੁਕੱਦਮਾ ਗਰੀਬ ਦਾਸ ਵਾਸੀ ਕੰਦੋਲਾ ਕਲਾਂ ਤੇ ਦੂਜਾ ...

ਪੂਰੀ ਖ਼ਬਰ »

ਇਕ ਦਿਨ ਦੀ ਤਨਖ਼ਾਹ ਮੁੱਖ ਮੰਤਰੀ ਰਾਹਤ ਫੰਡ 'ਚ ਦੇਵੇਗੀ ਪੰਜਾਬ ਰੋਡਵੇਜ਼/ ਪਨਬੱਸ ਕੰਟਰੈਕਟ ਵਰਕਰ ਯੂਨੀਅਨ

ਜਲੰਧਰ, 7 ਅਪ੍ਰੈਲ (ਹਰਵਿੰਦਰ ਸਿੰਘ ਫੁੱਲ)-ਖ਼ਤਰਨਾਕ ਕੋਰੋਨਾ ਵਾਇਰਸ ਦੀ ਮਾਰ ਨਾਲ ਪੈਦਾ ਹੋਏ ਹਾਲਾਤ ਨੂੰ ਮੁੱਖ ਰੱਖਦੇ ਹੋਏ ਲੋੜਵੰਦਾਂ ਦੀ ਸਹਾਇਤਾ ਲਈ ਪੰਜਾਬ ਰੋਡਵੇਜ਼/ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਦੇ ਸਮੂਹ ਮੈਂਬਰ ਆਪਣੀ ਇਕ ਦਿਨ ਦੀ ਤਨਖ਼ਾਹ ਮੁੱਖ ...

ਪੂਰੀ ਖ਼ਬਰ »

ਪ੍ਰਸ਼ਾਸਨ ਨੇ ਲਿਆ ਸੁੱਖ ਦਾ ਸਾਹ, 3 ਸੈਂਪਲਾਂ ਦੀ ਰਿਪੋਰਟ ਆਈ ਨੈਗਟਿਵ

ਨਕੋਦਰ, 7 ਅਪ੍ਰੈਲ (ਗੁਰਵਿੰਦਰ ਸਿੰਘ)–ਤਬਲੀਗੀ ਜਮਾਤ ਮਰਕਜ਼ ਹਜ਼ਰਤ ਨਿਜ਼ਾਮੂਦੀਨ ਦਿੱਲੀ ਤੋਂ ਵਾਪਸ ਆਉਣ ਵਾਲੇ ਲੋਕਾਂ ਦੀ ਸਰਕਾਰ ਤੋਂ ਆਈ ਸੂਚੀ ਅਨੁਸਾਰ ਪ੍ਰਸ਼ਾਸਨ ਨੇ ਚਾਰ ਨੂੰ ਲੱਭ ਕੇ ਉਨ੍ਹਾਂ ਨੂੰ ਜਲੰਧਰ ਜਾਂਚ ਲਈ ਭੇਜਿਆ ਸੀ, ਉਨ੍ਹਾਂ ਵਿਚੋਂ ਤਿੰਨ ਦੀ ...

ਪੂਰੀ ਖ਼ਬਰ »

ਨਰਸਾਂ ਅਤੇ ਏ.ਐਨ.ਐਮ. ਦਾ ਸਹਿਯੋਗ ਕਰੋ - ਸਿਵਲ ਸਰਜਨ

ਜਲੰਧਰ, 7 ਅਪ੍ਰੈਲ (ਐੱਮ.ਐੱਸ. ਲੋਹੀਆ) -ਵਿਸ਼ਵ ਸਿਹਤ ਦਿਵਸ ਮੌਕੇ ਡਾ. ਗੁਰਿੰਦਰ ਕੌਰ ਚਾਵਲਾ ਸਿਵਲ ਸਰਜਨ ਜਲੰਧਰ ਵਲੋਂ ਜਾਣਕਾਰੀ ਦਿੰਦੇ ਹੋਏ ਕਿਹਾ ਕਿ 7 ਅਪ੍ਰੈਲ 1948 ਨੂੰ ਵਿਸ਼ਵ ਸਿਹਤ ਸੰਗਠਨ ਦੀ ਸਥਾਪਨਾ ਹੋਈ ਸੀ ਅਤੇ ਇਸੇ ਦਿਨ ਨੰੂ ਹਰ ਸਾਲ ਵਿਸ਼ਵ ਸਿਹਤ ਦਿਵਸ ਦੇ ...

ਪੂਰੀ ਖ਼ਬਰ »

ਅਮਰੀਕਾ 'ਚ ਕੁਲਵਿੰਦਰ ਸਿੰਘ ਦੀ ਕੋਰੋਨਾ ਵਾਇਰਸ ਨਾਲ ਮੌਤ ਹੋਣ ਕਾਰਨ ਪਿੰਡ 'ਚ ਸੋਗ ਦੀ ਲਹਿਰ

ਆਦਮਪੁਰ, 7 ਅਪ੍ਰੈਲ (ਰਮਨ ਦਵੇਸਰ)- ਆਦਮਪੁਰ ਨੇੜੇ ਪਿੰਡ ਜਲਪੋਤਾਂ ਦੇ ਰਹਿਣ ਵਾਲੇ ਕੁਲਵਿੰਦਰ ਸਿੰਘ ਪੁੱਤਰ ਸਰਦਾਰਾ ਸਿੰਘ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ | ਕੁਲਵਿੰਦਰ ਸਿੰਘ ਜੋ ਕਿ ਪਿਛਲੇ 28 ਸਾਲਾਂ ਤੋਂ ਅਮਰੀਕਾ ਦੇ ਸ਼ਹਿਰ ਨਿਊਯਾਰਕ 'ਚ ...

ਪੂਰੀ ਖ਼ਬਰ »

ਦੇਸ਼ ਦੇ ਨਾਗਰਿਕ ਲਾਕਡਾਊਨ ਤੇ ਕਰਫ਼ਿਊ ਦੀ ਪਾਲਣਾ ਕਰਨ-ਵਿਧਾਇਕ ਵਡਾਲਾ

ਮੱਲ੍ਹੀਆਂ ਕਲਾਂ, 7 ਅਪ੍ਰੈਲ (ਮਨਜੀਤ ਮਾਨ)-ਅੱਜ ਇਥੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਹਲਕਾ ਨਕੋਦਰ ਦੇ ਵਿਧਾਇਕ ਸ: ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਦੇਸ਼ ਉੱਪਰ ਜੋ ਕੋਰੋਨਾ ਵਾਇਰਸ ਮਹਾਂਮਾਰੀ ਦਾ ਖ਼ਤਰਾ ਬਣਿਆ ਹੋਇਆ ਹੈ, ਜਿਸ ਕਾਰਨ ਲੋਕਾਂ ਲਈ ਡਰ ਤੇ ਚਿੰਤਾ ਦਾ ...

ਪੂਰੀ ਖ਼ਬਰ »

ਏ.ਪੀ.ਜੇ. ਸਕੂਲ ਨੂੰ ਸਿੱਖਿਆ ਵਿਭਾਗ ਨੇ ਦਿੱਤਾ ਨੋਟਿਸ

ਜਲੰਧਰ, 7 ਅਪ੍ਰੈਲ (ਰਣਜੀਤ ਸਿੰਘ ਸੋਢੀ)-ਏ.ਪੀ.ਜੇ. ਸਕੂਲ ਨੂੰ ਸਿੱਖਿਆ ਵਿਭਾਗ ਵਲੋਂ ਮਾਪਿਆਂ ਨੂੰ ਤਾਲਾਬੰਦੀ ਦੇ ਬਾਵਜੂਦ ਫੀਸਾਂ ਜਮ੍ਹਾਂ ਕਰਵਾਉਣ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ | ਨੋਟਿਸ 'ਚ ਸੰਸਥਾ ਨੂੰ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੀ ਉਲੰਘਣ ਕਰਨ ਦਾ ...

ਪੂਰੀ ਖ਼ਬਰ »

ਉਤਰੀ ਹਲਕੇ ਦੇ ਭਾਜਪਾ ਕੌ ਾਸਲਰ ਨੂੰ ਆਟਾ ਜਾਰੀ ਨਾ ਕਰਨ 'ਤੇ ਹੰਗਾਮਾ

ਸ਼ਿਵ ਸ਼ਰਮਾ ਜਲੰਧਰ, 7 ਅਪ੍ਰੈਲ- ਨਗਰ ਨਿਗਮ ਵੱਲੋਂ ਹਰ ਵਾਰਡ ਵਿਚ ਕੌਾਸਲਰਾਂ ਨੂੰ ਆਟਾ ਜਾਰੀ ਕਰਨ ਵੇਲੇ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਉੱਤਰੀ ਹਲਕੇ ਦੇ ਕੌਾਸਲਰ ਸੁਸ਼ੀਲ ਸ਼ਰਮਾ ਦੇ ਵਾਰਡ ਲਈ ਆਟਾ ਜਾਰੀ ਨਹੀਂ ਕੀਤਾ ਗਿਆ | ਪੰਜਾਬ ਸਰਕਾਰ ਨੇ ਨਗਰ ਨਿਗਮ ਵੱਲੋਂ ...

ਪੂਰੀ ਖ਼ਬਰ »

ਪ੍ਰਵਾਸੀ ਗਾਇਕ ਰੇਸ਼ਮ ਸਿੰਘ ਰੇਸ਼ਮ ਵਲੋਂ ਗੋਬਿੰਦਪੁਰ ਸਕੂਲ ਦੀ ਮਦਦ

ਬੰਗਾ, 7 ਅਪ੍ਰੈਲ (ਕਰਮ ਲਧਾਣਾ)-ਸਮੁੱਚਾ ਪੰਜਾਬ ਪ੍ਰਵਾਸੀ ਸੱਜਣਾ ਦੀ ਦੇਣ ਨੂੰ ਕਦੇ ਭੁੱਲ ਨਹੀਂ ਸਕਦਾ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਉੱਘੇ ਸਮਾਜ ਸੇਵੀ ਲੈਕ. ਸ਼ੰਕਰਦਾਸ ਨੇ ਦੱਸਿਆ ਕਿ ਉੱਘੇ ਸਮਾਜ ਸੇਵੀ ਅਤੇ ਅਮਰੀਕਾ ਦੀ ਧਰਤੀ 'ਤੇ ਵਸਦੇ ਪ੍ਰਵਾਸੀ ...

ਪੂਰੀ ਖ਼ਬਰ »

ਲੋਹੀਆਂ 'ਚ ਸਰਬ-ਪਾਰਟੀ ਸੇਵਾਦਾਰਾਂ ਵਲੋਂ ਵੰਡੇ ਜਾ ਰਹੇ ਰਾਸ਼ਨ ਨੂੰ ਵਿਧਾਇਕ ਲਾਡੀ ਸ਼ੇਰੋਵਾਲੀਆ ਵੱਲੋਂ ਹਰੀ ਝੰਡੀ

ਲੋਹੀਆਂ ਖਾਸ, 7 ਅਪ੍ਰੈਲ (ਗੁਰਪਾਲ ਸਿੰਘ ਸ਼ਤਾਬਗੜ੍ਹ)- ਕਰਫਿਊ ਦੌਰਾਨ ਚੱਲ ਰਹੇ ਲਗਾਤਾਰ ਬੰਦ ਕਾਰਨ ਰੁਜ਼ਗਾਰ ਤੋਂ ਵਿਰਵੇ ਅਤੇ ਕਿਸੇ ਵੀ ਲੋੜਵੰਦ ਵਿਅਕਤੀ ਨੂੰ ਭੁੱਖਾ ਨਹੀਂ ਸੌਣ ਦਿਆਂਗੇ, ਇਨ੍ਹਾਂ ਵੀਚਾਰਾਂ ਦਾ ਪ੍ਰਗਟਾਵਾ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ...

ਪੂਰੀ ਖ਼ਬਰ »

ਹੜ੍ਹਾਂ 'ਚ ਪਾੜ ਭਰਨ 'ਚ ਕਰਵਾਏ ਕੰਮ ਦੇ 14 ਕਰੋੜ ਦੀ ਅਦਾਇਗੀ ਨਾ ਹੋਣ 'ਤੇ ਠੇਕੇਦਾਰ ਪ੍ਰੇਸ਼ਾਨ

ਜਲੰਧਰ, 7 ਅਪ੍ਰੈਲ (ਮੇਜਰ ਸਿੰਘ)–ਪਿਛਲੇ ਵਰ੍ਹੇ ਹੜ੍ਹਾਂ ਮੌਕੇ ਪਾੜ ਭਰਨ ਦੇ ਕਰਵਾਏ ਕੰਮਾਂ ਦੀ 7 ਮਹੀਨੇ ਲੰਘਣ ਬਾਅਦ ਵੀ 14 ਕਰੋੜ ਰੁਪਏ ਦੇ ਕਰੀਬ ਦੀ ਅਦਾਇਗੀ ਨਾ ਕੀਤੇ ਜਾਣ ਕਾਰਨ ਠੇਕੇਦਾਰਾਂ ਵਿਚ ਹਾਹਾਕਾਰ ਮੱਚੀ ਹੋਈ ਹੈ | ਪਤਾ ਲੱਗਾ ਹੈ ਕਿ ਪਿਛਲੇ ਵਰ੍ਹੇ ਅਗਸਤ ...

ਪੂਰੀ ਖ਼ਬਰ »

ਚੌਲ ਨਾ ਲਏ ਤਾਂ ਸ਼ੈਲਰਾਂ ਤੋਂ ਜਵਾਬ ਦੇ ਸਕਦੇ ਨੇ ਕਾਮੇ-ਤਰਸੇਮ ਸੈਣੀ

ਜਲੰਧਰ, 7 ਅਪ੍ਰੈਲ (ਸ਼ਿਵ)-ਤਾਲਾਬੰਦੀ ਕਰਕੇ ਮਿਲਿੰਗ ਦੇ ਕੰਮ ਬੰਦ ਹੋਣ ਕਰਕੇ ਪੰਜਾਬ ਦੇ ਸ਼ੈਲਰ ਮਾਲਕਾਂ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਹੈ ਕਿ ਇਸ ਮੁਸ਼ਕਲ ਦੀ ਘੜੀ ਵਿਚ ਉਨ੍ਹਾਂ ਤੋਂ ਸਾਲ 2013-14 ਵਿਚ ਬਾਰਦਾਨੇ ਦੀ ਵਾਧੂ 600 ਕਰੋੜ ਦੀ ਵਸੂਲੀ ਕੀਤੀ ਕਈ ਸੀ, ਉਸ ਰਕਮ ...

ਪੂਰੀ ਖ਼ਬਰ »

ਐਨ.ਆਰ.ਆਈ. ਸਭਾ ਕੁਰਾਲਾ ਨੇ 1800 ਪਰਿਵਾਰਾਂ ਨੂੰ ਵੰਡਿਆ ਰਾਸ਼ਨ ਤੇ ਦਵਾਈਆਂ

ਟਾਂਡਾ ਉੜਮੁੜ, 7 ਅਪ੍ਰੈਲ (ਦੀਪਕ ਬਹਿਲ)- ਵਿਸ਼ਵ ਭਰ 'ਚ ਦਸਤਕ ਦੇਣ ਤੋਂ ਬਾਅਦ ਕੋਰੋਨਾ ਵਾਇਰਸ ਨੇ ਭਾਰਤ ਦੇਸ਼ 'ਚ ਵੀ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਜਿਸ ਤੋਂ ਬਚਾਅ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 14 ਅਪ੍ਰੈਲ ਤੱਕ ਪੂਰੇ ਦੇਸ਼ 'ਚ ਲਾਕ-ਡਾਊਨ ਜਾਰੀ ਕਰ ...

ਪੂਰੀ ਖ਼ਬਰ »

ਲਾਭਪਾਤਰੀਆਂ ਨੂੰ ਘਰਾਂ 'ਚ ਹੀ ਨਿਰਵਿਘਨ ਮੁਹੱਈਆ ਕਰਵਾਈ ਜਾ ਰਹੀ ਹੈ ਪੈਨਸ਼ਨ-ਡੀ.ਸੀ

ਹੁਸ਼ਿਆਰਪੁਰ, 7 ਅਪ੍ਰੈਲ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)-ਕੋਵਿਡ-19 ਦੇ ਪ੍ਰਭਾਵ ਨੂੰ ਫ਼ੈਲਣ ਤੋਂ ਰੋਕਣ ਲਈ ਲਗਾਏ ਗਏ ਕਰਫ਼ਿਊ ਦੌਰਾਨ ਜਿਥੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜ਼ਿਲ੍ਹਾ ਵਾਸੀਆਂ ਨੂੰ ਹਰ ਤਰ੍ਹਾਂ ਦੀ ਸੁਵਿਧਾ ਘਰਾਂ ਵਿਚ ਹੀ ਮੁਹੱਈਆ ਕਰਵਾਈ ਜਾ ਰਹੀ ...

ਪੂਰੀ ਖ਼ਬਰ »

ਐਤਵਾਰ ਛੱਡ ਕੇ ਖੁੱਲ੍ਹੀ ਰਹਿੰਦੀ ਹੈ ਮੰਡੀ

ਜਲੰਧਰ, 5 ਅਪ੍ਰੈਲ (ਸ਼ਿਵ)-ਮੈਨੇਜਿੰਗ ਕਮੇਟੀ ਮੰਡੀ ਫੈਨਟਣਗੰਜ ਦੇ ਪ੍ਰਧਾਨ ਸੁਭਾਸ਼ ਪੁਰੀ ਦੀ ਪ੍ਰਧਾਨਗੀ ਵਿਚ ਹੋਈ ਮੀਟਿੰਗ ਵਿਚ ਜਾਣਕਾਰੀ ਦਿੱਤੀ ਗਈ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਹਦਾਇਤਾਂ ਦੀ ਪਾਲਨਾ ਕਰਦੇ ਹੋਏ ਉਨਾਂ ਦੀ ਮੰਡੀ ਵਿਚ ਐਤਵਾਰ ਨੂੰ ਛੱਡ ਕੇ ਲੋਕਾਂ ...

ਪੂਰੀ ਖ਼ਬਰ »

ਕੋਰੋਨਾ ਤੋਂ ਸਿਹਤਯਾਬ ਹੋਏ ਬਾਬਾ ਦਲਜਿੰਦਰ ਸਿੰਘ ਵਲੋਂ ਬਚਾਅ ਲਈ ਲੋਕਾਂ ਨੂੰ ਘਰ ਰਹਿਣ ਦਾ ਸੁਨੇਹਾ

ਨਵਾਂਸ਼ਹਿਰ, 7 ਅਪ੍ਰੈਲ (ਗੁਰਬਖਸ਼ ਸਿੰਘ ਮਹੇ)- ਕੋਰੋਨਾ ਤੋਂ ਸਿਹਤਯਾਬ ਹੋਏ ਬਾਬਾ ਦਲਜਿੰਦਰ ਸਿੰਘ ਲਧਾਣਾ ਝਿੱਕਾ ਨੇ ਅੱਜ ਇੱਥੇ ਕਿਹਾ ਕਿ ਕੋਰੋਨਾ ਵਾਇਰਸ ਦੀ ਲਾਗ ਤੋਂ ਬਚਾਅ ਲਈ ਸਰਕਾਰ ਵਲੋਂ ਸੁਝਾਈਆਂ ਸਾਵਧਾਨੀਆਂ ਦਾ ਪਾਲਣ ਕਰਦੇ ਹੋਏ ਘਰਾਂ 'ਚ ਹੀ ਰਿਹਾ ਜਾਵੇ | ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX