ਤਾਜਾ ਖ਼ਬਰਾਂ


ਤੀਸਰੇ ਇਕ ਦਿਨਾ ਮੈਚ 'ਚ ਸ੍ਰੀਲੰਕਾ ਦੀ ਤਿੰਨ ਵਿਕਟਾਂ ਨਾਲ ਜਿੱਤ
. . .  about 3 hours ago
ਲੰਬੋ, 23 ਜੁਲਾਈ (ਏਜੰਸੀ)- ਤਿੰਨ ਮੈਚਾਂ ਦੀ ਇਕ ਦਿਨਾ ਲੜੀ ਦੇ ਆਖ..
ਪੰਜਾਬ 'ਚ ਕੋਵਿਡ-19 ਕਾਰਨ 25 ਜੁਲਾਈ ਨੂੰ ਹੋਣ ਵਾਲੀ ਫ਼ੌਜ ਦੀ ਭਰਤੀ ਮੁਲਤਵੀ
. . .  1 day ago
ਮਹਾਰਾਸ਼ਟਰ ਦੇ ਰਾਏਗੜ੍ਹ ‘ਚ ਅਜੇ ਵੀ 80-85 ਲੋਕ ਲਾਪਤਾ, 33 ਲੋਕਾਂ ਦੀਆਂ ਲਾਸ਼ਾਂ ਬਰਾਮਦ
. . .  1 day ago
ਕੋਵੀਸ਼ੀਲਡ ਵੈਕਸੀਨ ਦੀਆਂ 17000 ਖੁਰਾਕਾਂ ਪਹੁੰਚੀਆਂ
. . .  1 day ago
ਲੁਧਿਆਣਾ, 23 ਜੁਲਾਈ (ਸਲੇਮਪੁਰੀ) - ਜਿਲ੍ਹਾ ਟੀਕਾਕਰਨ ਅਫਸਰ ਡਾ. ਪੁਨੀਤ ਜੁਨੇਜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਲੁਧਿਆਣਾ ਜ਼ਿਲ੍ਹੇ ਲਈ ਸਰਕਾਰ ਵਲੋਂ ਕੋਵੀਸ਼ੀਲਡ ਵੈਕਸੀਨ ਦੀਆਂ 17000 ਖੁਰਾਕਾਂ ਭੇਜੀਆਂ ਗਈਆਂ ...
ਲੁਧਿਆਣਾ ਡੀ.ਐਮ.ਸੀ .ਪਹੁੰਚੇ ਨਵਜੋਤ ਸਿੰਘ ਸਿੱਧੂ, ਜ਼ਖ਼ਮੀ ਕਾਂਗਰਸੀ ਵਰਕਰ ਦਾ ਜਾਣਿਆ ਹਾਲ ਚਾਲ
. . .  1 day ago
ਲੁਧਿਆਣਾ , 23 ਜੁਲਾਈ (ਰੁਪੇਸ਼ ਕੁਮਾਰ) - ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਲੁਧਿਆਣਾ ਡੀ.ਐਮ.ਸੀ. ਹਸਪਤਾਲ ਪਹੁੰਚੇ ਜਿੱਥੇ ਉਨ੍ਹਾਂ ਨੇ ਸੜਕ ਹਾਦਸੇ ’ਚ ਵਿਚ ਜ਼ਖ਼ਮੀ ਹੋਏ ਕਾਂਗਰਸੀ ਵਰਕਰ ਦਾ ਹਾਲ ...
ਭਾਰੀ ਬਾਰਸ਼ ਕਾਰਨ ਮਹਾਰਾਸ਼ਟਰ, ਕਰਨਾਟਕ, ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਦੇ ਕਈ ਹਿੱਸੇ ਹੜ੍ਹਾਂ ਨਾਲ ਹੋਏ ਪ੍ਰਭਾਵਿਤ
. . .  1 day ago
ਨਵੀਂ ਦਿੱਲੀ, 23 ਜੁਲਾਈ – ਐਨ.ਡੀ.ਆਰ.ਐਫ. ਦੇ ਮੋਹਸਿਨ ਸ਼ਾਦੀ ਨੇ ਕਿਹਾ ਕਿ ਮਹਾਰਾਸ਼ਟਰ, ਕਰਨਾਟਕ, ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਦੇ ਕਈ ਹਿੱਸੇ ਪਿਛਲੇ ਦੋ ਦਿਨਾਂ ਤੋਂ ਭਾਰੀ ਬਾਰਸ਼ ਕਾਰਨ ਹੜ੍ਹ ਨਾਲ ਪ੍ਰਭਾਵਿਤ ...
ਆਦਿੱਤਿਆ ਬਿਰਲਾ ਸਮੂਹ ਦੇ ਚੇਅਰਮੈਨ ਨਾਲ ਕੈਪਟਨ ਦੀ ਵਰਚੁਅਲ ਮੀਟਿੰਗ
. . .  1 day ago
ਚੰਡੀਗੜ੍ਹ, 23 ਜੁਲਾਈ (ਅਜੀਤ ਬਿਊਰੋ) - ਆਦਿੱਤਿਆ ਬਿਰਲਾ ਸਮੂਹ ਦੇ ਚੇਅਰਮੈਨ ਕੁਮਾਰ ਮੰਗਲਮ ਬਿਰਲਾ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ...
ਅੰਮ੍ਰਿਤਸਰ 'ਚ ਕੋਰੋਨਾ ਦੇ 4 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਅੰਮ੍ਰਿਤਸਰ, 23 ਜੁਲਾਈ (ਰੇਸ਼ਮ ਸਿੰਘ) - ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 4 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ...
ਮਨੀਸ਼ਾ ਗੁਲਾਟੀ ਨੇ ਖਾਸਾ ਸਥਿਤ ਸੀਮਾ ਸੁਰੱਖਿਆ ਬਲ ਦੇ ਕੈਂਪ ਵਿਖੇ ਜਵਾਨਾਂ ਨਾਲ ਕੀਤੀ ਮੁਲਾਕਾਤ
. . .  1 day ago
ਅੰਮ੍ਰਿਤਸਰ, 23 ਜੁਲਾਈ (ਸੁਰਿੰਦਰ ਕੋਛੜ) - ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਬੀਬੀ ਮਨੀਸ਼ਾ ਗੁਲਾਟੀ ਨੇ ਅੱਜ ਅੰਮ੍ਰਿਤਸਰ ਦੇ ਖਾਸਾ ਸਥਿਤ ਸੀਮਾ ਸੁਰੱਖਿਆ ਬਲ...
ਫ਼ੌਜ ਦੀ ਭਰਤੀ ਲਈ 25 ਜੁਲਾਈ ਨੂੰ ਪਟਿਆਲਾ ਵਿਖੇ ਹੋਣ ਵਾਲੀ ਲਿਖਤੀ ਪ੍ਰੀਖਿਆ ਮੁਲਤਵੀ
. . .  1 day ago
ਬੁਢਲਾਡਾ, 23 ਜੁਲਾਈ (ਸਵਰਨ ਸਿੰਘ ਰਾਹੀ) - ਭਾਰਤੀ ਫ਼ੌਜ 'ਚ ਵੱਖ-ਵੱਖ ਵਰਗਾਂ 'ਚ ਭਰਤੀ ਲਈ ਸਰੀਰਕ ਟੈੱਸਟਾਂ 'ਚ ਪਾਸ ਹੋਏ ਉਮੀਦਵਾਰਾਂ ਦੀ 25 ਜੁਲਾਈ ਨੂੰ ਲਈ...
ਵਿਧਾਇਕ ਬੈਂਸ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਅਕਾਲੀ ਦਲ ਵਲੋਂ ਸੰਘਰਸ਼ ਵਿੱਢਣ ਦਾ ਐਲਾਨ
. . .  1 day ago
ਲੁਧਿਆਣਾ, 23 ਜੁਲਾਈ (ਪੁਨੀਤ ਬਾਵਾ) - ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਕਾਲੀ ਆਗੂਆਂ ਦੀ ਅੱਜ ਇਕ ਅਹਿਮ ਮੀਟਿੰਗ ਹੋਈ ਜਿਸ...
ਟੋਕਿਓ 2020 ਵਿਖੇ ਉਦਘਾਟਨੀ ਸਮਾਰੋਹ ਵਿਚ ਭਾਰਤੀ ਟੁਕੜੀ ਦੀ ਅਗਵਾਈ ਕਰਨਗੇ ਹਾਕੀ ਦੇ ਕਪਤਾਨ ਮਨਪ੍ਰੀਤ ਸਿੰਘ
. . .  1 day ago
ਚੰਡੀਗੜ੍ਹ, 23 ਜੁਲਾਈ - ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਕੇ ਕਿਹਾ ਕਿ ਇਹ ਪੰਜਾਬ ਲਈ ਮਾਣ ਵਾਲੀ ਗੱਲ ਹੈ ਕਿ ਸਾਡੇ ਹਾਕੀ ...
ਮੋਗਾ ਨੇੜੇ ਵਾਪਰੇ ਹਾਦਸੇ ਨੂੰ ਲੈ ਕੇ ਸਰਕਾਰ ਦਾ ਵੱਡਾ ਐਲਾਨ, ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ 5 ਲੱਖ ਰੁਪਏ
. . .  1 day ago
ਚੰਡੀਗੜ੍ਹ, 23 ਜੁਲਾਈ (ਅਜੀਤ ਬਿਊਰੋ) - ਕੈਪਟਨ ਅਮਰਿੰਦਰ ਸਿੰਘ ਵਲੋਂ ਮੋਗਾ ਦੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਦਾਇਤ ਕੀਤੀ...
ਜਲੰਧਰ ਦੇ ਮਾਡਲ ਟਾਊਨ ਵਿਚ ਸਥਿਤ ਇੱਕ ਘਰ ਵਿਚ ਲੱਗੀ ਭਿਆਨਕ ਅੱਗ
. . .  1 day ago
ਜਲੰਧਰ, 23 ਜੁਲਾਈ - ਜਲੰਧਰ ਦੇ ਮਾਡਲ ਟਾਊਨ ਵਿਚ ਸਥਿਤ ਇੱਕ ਘਰ ਵਿਚ ਭਿਆਨਕ ਅੱਗ ਲੱਗ ਗਈ ਜਿਸਨੂੰ ...
ਥਾਣਾ ਜੁਲਕਾਂ ਦੀ ਪੁਲਿਸ ਵਲੋਂ 4000 ਲੀਟਰ ਲਾਹਣ,ਸੌ ਬੋਤਲਾਂ ਦੇਸੀ ਸ਼ਰਾਬ ਅਤੇ ਚਾਲੂ ਭੱਠੀ ਸਮੇਤ ਇਕ ਕਾਬੂ
. . .  1 day ago
ਦੇਵੀਗੜ੍ਹ (ਪਟਿਆਲਾ) 23 ਜੁਲਾਈ (ਰਾਜਿੰਦਰ ਸਿੰਘ ਮੌਜੀ) - ਜ਼ਿਲ੍ਹਾ ਪੁਲਿਸ ਮੁਖੀ ਡਾ. ਸੰਦੀਪ ਕੁਮਾਰ ਗਰਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਸ਼ਿਆਂ ਖ਼ਿਲਾਫ਼ ਵਿੱਡੀ ਗਈ...
ਲੰਬੀ ਹਲਕੇ 'ਚ ਕਾਂਗਰਸ ਨੂੰ ਖੋਰਾ : ਗੁਰਮੀਤ ਖੁੱਡੀਆਂ ਵਲੋਂ ਕਾਂਗਰਸ ਤੋਂ ਅਲਹਿਦਗੀ ਦਾ ਐਲਾਨ
. . .  1 day ago
ਮੰਡੀ ਕਿੱਲਿਆਂਵਾਲੀ , 23 ਜੁਲਾਈ (ਇਕਬਾਲ ਸਿੰਘ ਸ਼ਾਂਤ) - ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਦੌਰਾਨ ਅੱਜ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਚੋਣ ਹਲਕੇ ਲੰਬੀ ਵਿਚੋਂ ਕਾਂਗਰਸ ਪਾਰਟੀ ਨਾਲੋਂ ਅਲਹਿਦਗੀ ਦਾ ਸੁਨੇਹਾ ਆਇਆ ਹੈ। ਜਿਸ ਤਹਿਤ ਲੰਬੀ ਹਲਕੇ ਵਿਚਲੇ ਕਾਂਗਰਸ ਆਗੂ...
ਪਟਵਾਰੀਆਂ ਵਲੋਂ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ
. . .  1 day ago
ਬਠਿੰਡਾ, ਤਪਾ ਮੰਡੀ - 23 ਜੁਲਾਈ (ਅੰਮ੍ਰਿਤਪਾਲ ਸਿੰਘ ਵਲਾਣ,ਪ੍ਰਵੀਨ ਗਰਗ ) - ਅੱਜ ਬਠਿੰਡਾ ਜ਼ਿਲ੍ਹੇ ਦੇ ਪਟਵਾਰੀਆਂ...
ਮਨਿਸਟਰੀਅਲ ਸਟਾਫ਼ ਨੇ ਫੂਕਿਆ ਮਾਲ ਮੰਤਰੀ ਦਾ ਪੁਤਲਾ
. . .  1 day ago
ਬਠਿੰਡਾ, 23 ਜੁਲਾਈ (ਅੰਮ੍ਰਿਤਪਾਲ ਸਿੰਘ ਵਲਾਣ) - ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਮਨਿਸਟਰੀਅਲ ਸਟਾਫ਼ ਨੇ ਅੱਜ...
ਮੈਡੀਕਲ ਅਤੇ ਵੈਟਰਨਰੀ ਡਾਕਟਰ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਲਈ ਹੋਏ ਰਵਾਨਾ
. . .  1 day ago
ਐੱਸ. ਏ. ਐੱਸ. ਨਗਰ, 23 ਜੁਲਾਈ (ਕੇ. ਐੱਸ. ਰਾਣਾ) - ਮੈਡੀਕਲ ਅਤੇ ਵੈਟਰਨਰੀ ਡਾਕਟਰ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਲਈ ਰਵਾਨਾ...
ਮੋਗਾ ਨੇੜੇ ਵਾਪਰੇ ਹਾਦਸੇ ਨੂੰ ਲੈ ਕੇ ਸੋਨੂੰ ਸੂਦ ਦਾ ਵੱਡਾ ਐਲਾਨ, ਜ਼ਖ਼ਮੀਆਂ ਕੋਲ ਪਹੁੰਚੇ ਸੂਦ
. . .  1 day ago
ਮੋਗਾ, 23 ਜੁਲਾਈ - ਮੋਗਾ ਨੇੜੇ ਵਾਪਰੇ ਭਿਆਨਕ ਹਾਦਸੇ ਵਿਚ ਤਿੰਨ ਦੀ ਜਿੱਥੇ ਮੌਤ ਹੋਈ ਹੈ ਉੱਥੇ ਹੀ 37 ਜ਼ਖ਼ਮੀ...
ਮਹਾਰਾਸ਼ਟਰ ਦੇ ਜ਼ਿਲ੍ਹੇ ਰਾਏਗੜ ਵਿਚ ਜ਼ਮੀਨ ਖਿਸਕਣ ਨਾਲ 36 ਲੋਕਾਂ ਦੀ ਮੌਤ
. . .  1 day ago
ਰਾਏਗੜ (ਮਹਾਰਾਸ਼ਟਰ), 23 ਜੁਲਾਈ - ਮਹਾਰਾਸ਼ਟਰ ਦੇ ਜ਼ਿਲ੍ਹੇ ਰਾਏਗੜ ਵਿਚ ਜ਼ਮੀਨ ਖਿਸਕਣ ਨਾਲ 36 ਲੋਕਾਂ ਦੀ ਮੌਤ ਹੋ ਗਈ ...
ਰਾਜ ਸਭਾ ਦੀ ਕਾਰਵਾਈ 2:30 ਤੱਕ ਮੁਲਤਵੀ
. . .  1 day ago
ਨਵੀਂ ਦਿੱਲੀ, 23 ਜੁਲਾਈ (ਅਜੀਤ ਬਿਊਰੋ) - ਰਾਜ ਸਭਾ ਦੀ ਕਾਰਵਾਈ 2:30 ਤੱਕ ...
26 ਜੁਲਾਈ ਤੱਕ ਮੁਲਤਵੀ ਹੋਈ ਲੋਕ ਸਭਾ
. . .  1 day ago
ਨਵੀਂ ਦਿੱਲੀ, 23 ਜੁਲਾਈ (ਅਜੀਤ ਬਿਊਰੋ) - ਲੋਕਸਭਾ 26 ਜੁਲਾਈ ਸੋਮਵਾਰ ...
ਧਰਨੇ ਦੌਰਾਨ ਗਰਮੀ ਕਾਰਨ ਡਾਕਟਰ ਹੋਇਆ ਬੇਹੋਸ਼
. . .  1 day ago
ਐੱਸ.ਏ.ਐੱਸ.ਨਗਰ ,23 ਜੁਲਾਈ (ਕੇ. ਐੱਸ. ਰਾਣਾ) - ਮੁਹਾਲੀ ਵਿਖੇ ਵੈਟਰਨਰੀ ਅਤੇ ਮੈਡੀਕਲ ਡਾਕਟਰਾਂ ਵਲੋਂ ਸੂਬਾ ਪੱਧਰੀ ਧਰਨਾ...
ਸਿੱਧੂ ਨੇ ਕਿਸਾਨਾਂ ਨੂੰ ਮਿਲਣ ਦਾ ਦਿੱਤਾ ਸੱਦਾ
. . .  1 day ago
ਚੰਡੀਗੜ੍ਹ, 23 ਜੁਲਾਈ (ਵਿਕਰਮਜੀਤ ਸਿੰਘ ਮਾਨ ) - ਨਵਜੋਤ ਸਿੰਘ ਸਿੱਧੂ ਨੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ 'ਚ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 10 ਜੇਠ ਸੰਮਤ 552

ਪਹਿਲਾ ਸਫ਼ਾ

ਬੰਗਾਲ ਲਈ 1000 ਤੇ ਓਡੀਸ਼ਾ ਲਈ 500 ਕਰੋੜ ਦੇ ਪੈਕੇਜ ਦਾ ਐਲਾਨ

ਮੋਦੀ ਵਲੋਂ ਤੂਫ਼ਾਨ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ
ਬਸੀਰਹਾਟ (ਪੱਛਮੀ ਬੰਗਾਲ), 22 ਮਈ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਤੂਫ਼ਾਨ ਪ੍ਰਭਾਵਿਤ ਸੂਬੇ ਪੱਛਮੀ ਬੰਗਾਲ ਲਈ 1000 ਕਰੋੜ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ, ਜਿੱਥੇ ਤੂਫ਼ਾਨ ਅਮਫ਼ਾਨ ਕਾਰਨ ਰਾਜਧਾਨੀ ਕੋਲਕਾਤਾ ਸਮੇਤ ਸੂਬੇ ਦੇ ਕਈ ਦੱਖਣੀ ਜ਼ਿਲ੍ਹੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ | ਪ੍ਰਧਾਨ ਮੰਤਰੀ ਅੱਜ ਪੱਛਮੀ ਬੰਗਾਲ ਪੁੱਜੇ, ਜਿੱਥੇ ਉਨ੍ਹਾਂ ਨੇ ਰਾਜਪਾਲ ਜਗਦੀਪ ਧਨਖੜ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਕੁਝ ਤੂਫ਼ਾਨ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕੀਤਾ | ਉੱਤਰੀ 24 ਪਰਗਨਾ ਜ਼ਿਲ੍ਹੇ ਦੇ ਬਸੀਰਹਾਟ ਵਿਖੇ ਮੁੱਖ ਮੰਤਰੀ, ਰਾਜਪਾਲ ਅਤੇ ਉੱਚ ਅਧਿਕਾਰੀਆਂ ਨਾਲ ਸਮੀਖਿਆ ਬੈਠਕ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਤੂਫ਼ਾਨ 'ਚ ਮਰਨ ਵਾਲਿਆਂ ਦੇ ਪਰਿਵਾਰ ਵਾਲਿਆਂ ਲਈ 2-2 ਲੱਖ ਰੁਪਏ ਅਤੇ ਜ਼ਖ਼ਮੀਆਂ ਲਈ 50-50 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ | ਇਸ ਮੌਕੇ ਮੋਦੀ ਨੇ ਕੋਰੋਨਾ ਵਾਇਰਸ ਮਹਾਂਮਾਰੀ ਫੈਲੇ ਹੋਣ ਦੇ ਬਾਵਜੂਦ ਇਸ ਕੁਦਰਤੀ ਆਫ਼ਤ ਨਾਲ ਨਜਿੱਠਣ ਲਈ ਸੂਬਾ ਪ੍ਰਸ਼ਾਸਨ ਨੂੰ ਕਿਰਿਆਸ਼ੀਲ ਕਰਨ ਦੀਆਂ ਮਮਤਾ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਪੂਰਾ ਦੇਸ਼ ਪੱਛਮੀ ਬੰਗਾਲ ਦੇ ਨਾਲ ਖੜ੍ਹਾ ਹੈ | ਸਮੀਖਿਆ ਬੈਠਕ ਤੋਂ ਬਾਅਦ ਇਕ ਵੀਡੀਓ ਸੰਦੇਸ਼ 'ਚ ਮੋਦੀ ਨੇ ਸੂਬੇ ਲਈ 1000 ਕਰੋੜ ਦੇ ਸਹਾਇਤਾ ਪੈਕੇਜ ਦਾ ਐਲਾਨ ਕੀਤਾ | ਮੋਦੀ ਨੇ ਕਿਹਾ ਕਿ ਤੂਫ਼ਾਨ ਕਾਰਨ ਖੇਤੀਬਾੜੀ ਸਮੇਤ ਵੱਖ-ਵੱਖ ਖੇਤਰਾਂ ਨੂੰ ਹੋਏ ਨੁਕਸਾਨ ਦੀ ਵਿਸਥਾਰ ਨਾਲ ਸਮੀਖਿਆ ਕੀਤੀ ਜਾਵੇਗੀ | ਉੱਤਰੀ ਅਤੇ ਦੱਖਣੀ 24 ਪਰਗਨਾ, ਪੂਰਬੀ ਤੇ ਪੱਛਮੀ ਮਿਦਨਾਪੁਰ, ਕੋਲਕਾਤਾ, ਹਾਵੜਾ ਅਤੇ ਹੁਗਲੀ ਜ਼ਿਲਿ੍ਹਆਂ ਵਿਚ ਬੁਨਿਆਦੀ ਢਾਂਚੇ, ਜਨਤਕ ਅਤੇ ਨਿੱਜੀ ਸੰਪਤੀ ਨੂੰ ਵੱਡਾ ਨੁਕਸਾਨ ਹੋਇਆ ਹੈ | ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਵਲੋਂ ਸੂਬੇ ਦੇ ਨੁਕਸਾਨ ਦੀ ਸਮੀਖਿਆ ਕਰਨ ਲਈ ਇਕ ਟੀਮ ਲਗਾਈ ਜਾਵੇਗੀ | ਉਨ੍ਹਾਂ ਕਿਹਾ ਕਿ ਕੇਂਦਰ ਇਸ ਸੰਕਟ ਦੀ ਘੜੀ ਵਿਚ ਸੂਬੇ ਦੇ ਨਾਲ ਕੰਮ ਕਰ ਰਿਹਾ ਹੈ ਤਾਂ ਕਿ ਤਬਾਹ ਹੋਏ ਬੁਨਿਆਦੀ ਢਾਂਚੇ ਨੂੰ ਮੁੜ ਖੜ੍ਹਾ ਕੀਤਾ ਜਾ ਸਕੇ ਅਤੇ ਲੋਕਾਂ ਨੂੰ ਰਾਹਤ ਦਿੱਤੀ ਜਾ ਸਕੇ | ਜ਼ਿਕਰਯੋਗ ਹੈ ਕਿ ਸਮੀਖਿਆ ਬੈਠਕ ਦੌਰਾਨ ਕੇਂਦਰੀ ਮੰਤਰੀ ਬਾਬੁਲ ਸੁਪਰੀਓ, ਦੇਬਾਸ੍ਰੀ ਚੌਧਰੀ, ਪ੍ਰਤਾਪ ਚੰਦਰਾ ਸਾਰੰਗੀ ਅਤੇ ਧਰਮੇਂਦਰ ਪ੍ਰਧਾਨ ਵੀ ਮੌਜੂਦ ਸਨ |
ਓਡੀਸ਼ਾ ਲਈ 500 ਕਰੋੜ ਦੀ ਸਹਾਇਤਾ ਦਾ ਐਲਾਨ
ਭੁਵਨੇਸ਼ਵਰ, (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੂਫ਼ਾਨ ਪ੍ਰਭਾਵਿਤ ਓਡੀਸ਼ਾ ਲਈ 500 ਕਰੋੜ ਰੁਪਏ ਦੀ ਸਹਾਇਤਾ ਦਾ ਐਲਾਨ ਕੀਤਾ ਹੈ | ਮੋਦੀ ਵਲੋਂ ਅਮਫ਼ਾਨ ਤੂਫ਼ਾਨ ਕਾਰਨ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕਰਨ ਤੋਂ ਬਾਅਦ ਓਡੀਸ਼ਾ ਦੇ ਰਾਜਪਾਲ ਗਨੇਸ਼ੀ ਲਾਲ ਤੇ ਮੁੱਖ ਮੰਤਰੀ ਨਵੀਨ ਪਟਨਾਇਕ ਨਾਲ ਕੀਤੀ ਸਮੀਖਿਆ ਬੈਠਕ ਤੋਂ ਬਾਅਦ ਇਸ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਗਿਆ | ਪ੍ਰਧਾਨ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਵਿਸਥਾਰਤ ਰਿਪੋਰਟ ਮਿਲਣ ਤੋਂ ਬਾਅਦ ਹੋਰ ਸਹਾਇਤਾ ਦਿੱਤੀ ਜਾਵੇਗੀ | ਇਨ੍ਹਾਂ ਆਗੂਆਂ ਵਲੋਂ ਜਗਤਸਿੰਘਪੁਰ, ਕੇਂਦਰਪਾੜਾ, ਭਦਰਕ, ਬਾਲਾਸੋਰ, ਜਾਜਪੁਰ ਤੇ ਮਾਯੁਰਭੰਜ ਆਦਿ ਜ਼ਿਲਿ੍ਹਆਂ ਦਾ ਦੌਰਾ ਕੀਤਾ ਗਿਆ | ਇਸ ਮੌਕੇ ਮੋਦੀ ਨੇ ਕਿਹਾ ਕਿ ਓਡੀਸ਼ਾ ਸਰਕਾਰ ਨੇ ਭਾਵੇਂ ਅਗਾਊਾ ਪ੍ਰਬੰਧ ਕਰਕੇ ਜਾਨੀ ਨੁਕਸਾਨ ਹੋਣੋਂ ਰੋਕ ਲਿਆ ਪਰ ਇਸ ਤੂਫ਼ਾਨ ਕਾਰਨ ਘਰਾਂ, ਬਿਜਲੀ, ਬੁਨਿਆਦੀ ਢਾਂਚੇ ਤੇ ਖੇਤੀ ਖੇਤਰਾਂ ਸਮੇਤ ਵੱਡਾ ਨੁਕਸਾਨ ਹੋਇਆ ਹੈ | ਉਨ੍ਹਾਂ ਨੇ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਪ੍ਰਸ਼ਾਸਨ ਅਤੇ ਮੁੱਖ ਮੰਤਰੀ ਦਾ ਸ਼ਲਾਘਾ ਕੀਤੀ |

ਹੁਣ ਤੱਕ ਦੀ ਸਭ ਤੋਂ ਵੱਡੀ ਤਬਾਹੀ-ਮਮਤਾ

ਕੋਲਕਾਤਾ, 22 ਮਈ (ਏਜੰਸੀ)-ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕਿਹਾ ਹੈ ਕਿ ਸੂਬੇ ਨੂੰ ਅਮਫ਼ਾਨ ਤੂਫ਼ਾਨ ਕਾਰਨ ਇਕ ਲੱਖ ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ, ਜਿਸ ਨਾਲ 80 ਲੋਕਾਂ ਦੀ ਜਾਨ ਚਲੀ ਗਈ ਹੈ ਅਤੇ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ | ਉਨ੍ਹਾਂ ਦੱਸਿਆ ਕਿ ਇਸ ਤੂਫ਼ਾਨ ਕਾਰਨ ਸੂਬੇ ਦੇ 60 ਫ਼ੀਸਦੀ ਲੋਕ ਪ੍ਰਭਾਵਿਤ ਹੋਏ ਹਨ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਤੂਫ਼ਾਨ ਦਾ ਹਵਾਈ ਸਰਵੇ ਅਤੇ ਸਮੀਖਿਆ ਮੀਟਿੰਗ ਕਰਨ ਤੋਂ ਬਾਅਦ ਉਨ੍ਹਾਂ ਕਿਹਾ ਕਿ ਇਸ ਸੰਕਟ ਦੀ ਘੜੀ ਵਿਚ ਮਿਲ ਕੇ ਕੰਮ ਕਰਨ ਦੀ ਲੋੜ ਹੈ | ਮੋਦੀ ਦੇ ਰਵਾਨਾ ਹੋਣ ਤੋਂ ਬਾਅਦ ਇੱਥੇ ਹਵਾਈ ਅੱਡੇ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਮਤਾ ਨੇ ਕਿਹਾ ਕਿ ਸਰਵੇ ਦੌਰਾਨ ਦੇਖਿਆ ਕਿ ਜ਼ਿਆਦਾਤਰ ਇਲਾਕੇ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ | ਪ੍ਰਧਾਨ ਮੰਤਰੀ ਨੂੰ ਤੂਫ਼ਾਨ ਤੋਂ ਬਾਅਦ ਦੀ ਸੂਬੇ ਦੀ ਸਥਿਤੀ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਮੋਦੀ ਨੇ ਬਿਨਾਂ ਪੂਰੀ ਸਮੀਖਿਆ ਕੀਤੇ ਸਿਰਫ਼ 1000 ਕਰੋੜ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ, ਜਦੋਂ ਕਿ ਨੁਕਸਾਨ ਬਹੁਤ ਜ਼ਿਆਦਾ ਹੈ | ਉਨ੍ਹਾਂ ਇਹ ਵੀ ਕਿਹਾ ਕਿ 53000 ਕਰੋੜ ਤਾਂ ਸੂਬੇ ਦਾ ਹੀ ਕੇਂਦਰ ਸਰਕਾਰ ਵੱਲ ਵੱਖ-ਵੱਖ ਸਕੀਮਾਂ ਦਾ ਖ਼ੜ੍ਹਾ ਹੈ | ਜੇਕਰ ਕੇਂਦਰ ਸਾਨੂੰ ਇਹ ਪੈਸਾ ਦੇ ਦੇਵੇ ਤਾਂ ਅਸੀਂ ਕੰਮ ਕਰ ਸਕਦੇ ਹਾਂ |

ਪਾਕਿ 'ਚ ਵੱਡਾ ਜਹਾਜ਼ ਹਾਦਸਾ-60 ਮੌਤਾਂ

• ਲਾਹੌਰ ਤੋਂ ਕਰਾਚੀ ਜਾ ਰਿਹਾ ਸੀ ਜਹਾਜ਼ • ਰਿਹਾਇਸ਼ੀ ਇਲਾਕੇ 'ਚ ਜਾ ਡਿੱਗਾ
ਅੰਮਿ੍ਤਸਰ, 22 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਇੰਟਰਨੈਸ਼ਨਲ ਏਅਰ ਲਾਈਨ (ਪੀ. ਆਈ. ਏ.) ਦੀ ਲਾਹੌਰ ਤੋਂ ਕਰਾਚੀ ਜਾ ਰਹੀ ਉਡਾਣ ਕਰਾਚੀ ਹਵਾਈ ਅੱਡੇ ਦੇ ਨੇੜੇ ਮਾਡਲ ਕਾਲੋਨੀ ਨੇੜੇ ਜਿਨਾਹ ਗਾਰਡਨ ਖੇਤਰ 'ਚ ਲੈਂਡਿੰਗ ਕਰਨ ਤੋਂ ਪਹਿਲਾਂ ਹਾਦਸਾਗ੍ਰਸਤ ਹੋ ਗਈ, ਜਿਸ ਨਾਲ 60 ਲੋਕਾਂ ਦੀ ਮੌਤ ਹੋ ਗਈ ਅਤੇ ਵੱਡੀ ਗਿਣਤੀ 'ਚ ਗੰਭੀਰ ਰੂਪ 'ਚ ਜ਼ਖ਼ਮੀ ਹੋਏ | ਜਿਸ ਖੇਤਰ 'ਚ ਇਹ ਹਾਦਸਾ ਹੋਇਆ ਉਸ ਨੂੰ ਮਲੀਰ ਵੀ ਕਿਹਾ ਜਾਂਦਾ ਹੈ | ਪੀ. ਆਈ. ਏ. ਦੇ ਬੁਲਾਰੇ ਅਬਦੁਲ ਸੱਤਾਰ ਨੇ ਇਸ ਦੁਰਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਸ ਜਹਾਜ਼ 'ਚ 107 ਲੋਕ ਸਵਾਰ ਸਨ, ਜਿਨ੍ਹਾਂ 'ਚ 99 ਯਾਤਰੀ ਤੇ ਚਾਲਕ ਦਲ ਦੇ ਅੱਠ ਮੈਂਬਰ ਸਨ | ਯਾਤਰੂਆਂ 'ਚੋਂ 90 ਇਕਾਨਮੀ ਕਲਾਸ ਤੇ 9 ਯਾਤਰੀ ਕਾਰੋਬਾਰੀ ਕਲਾਸ 'ਚ ਸਨ | ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨ ਦਾ ਇਹ ਜਹਾਜ਼ ਏ-320 ਪੀ. ਕੇ. 8303 ਦੁਪਹਿਰ ਇਕ ਵਜੇ ਲਾਹੌਰ ਤੋਂ ਰਵਾਨਾ ਹੋਇਆ ਤੇ ਕਰਾਚੀ ਹਵਾਈ ਅੱਡੇ ਨਜ਼ਦੀਕ ਇਕ ਰਿਹਾਇਸ਼ੀ ਖੇਤਰ 'ਚ ਹਾਦਸਾਗ੍ਰਸਤ ਹੋ ਗਿਆ | ਰਿਹਾਇਸ਼ੀ ਇਲਾਕਾ ਹੋਣ ਕਾਰਨ ਉੱਥੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ | ਜਹਾਜ਼ ਦੇ ਚਾਲਕ ਦਲ 'ਚ ਪਾਇਲਟ ਦੇ ਨਾਲ ਇਕ ਕੋ-ਪਾਇਲਟ, ਤਿੰਨ ਏਅਰ ਹੋਸਟੇਸ ਤੇ ਤਿੰਨ ਹੋਰ ਲੋਕ ਸ਼ਾਮਿਲ ਸਨ | ਜਹਾਜ਼ 'ਚ ਫ਼ੌਜ ਦੇ ਕੁਝ ਅਫ਼ਸਰ ਤੇ ਇਕ ਪਾਕਿਸਤਾਨੀ ਨਿਊਜ਼ ਚੈਨਲ ਦੇ ਪ੍ਰਬੰਧਕ ਵੀ ਸਵਾਰ ਸਨ |
ਪੀ. ਆਈ. ਏ. ਦੇ ਬੁਲਾਰੇ ਨੇ ਦੱਸਿਆ ਕਿ ਜਹਾਜ਼ ਦੇ ਪਾਇਲਟ ਸੱਯਾਦ ਗੁੱਲ ਨੇ ਆਪਣੇ ਆਖ਼ਰੀ ਸੁਨੇਹੇ 'ਚ ਦੱਸਿਆ ਕਿ ਤਕਨੀਕੀ ਖ਼ਾਮੀ ਦੇ ਚੱਲਦਿਆਂ ਜਹਾਜ਼ ਦੇ ਦੋਵੇਂ ਇੰਜਣ ਕੰਮ ਨਹੀਂ ਕਰ ਰਹੇ | ਉਨ੍ਹਾਂ
ਕਿਹਾ ਕਿ ਪਾਇਲਟ ਨੂੰ ਦੱਸਿਆ ਗਿਆ ਸੀ ਕਿ ਦੋਵੇਂ ਹਵਾਈ ਪੱਟੀਆਂ ਲੈਂਡਿੰਗ ਲਈ ਤਿਆਰ ਹਨ ਪਰ ਲੈਂਡਿੰਗ ਗੇਅਰ ਨਾ ਖੁੱਲ੍ਹ ਸਕਣ ਕਰਕੇ ਜਹਾਜ਼ ਹਵਾਈ ਪੱਟੀ 'ਤੇ ਸੁਰੱਖਿਅਤ ਨਹੀਂ ਉਤਾਰਿਆ ਜਾ ਸਕਿਆ | ਦੱਸਿਆ ਜਾ ਰਿਹਾ ਹੈ ਕਿ ਰਿਹਾਇਸ਼ੀ ਆਬਾਦੀ 'ਚ ਜਹਾਜ਼ ਦੇ ਦੁਰਘਟਨਾਗ੍ਰਸਤ ਹੋ ਕੇ ਡਿੱਗਣ 'ਤੇ ਉੱਥੇ ਇਕ ਦਰਜਨ ਦੇ ਕਰੀਬ ਘਰਾਂ ਦੀਆਂ ਛੱਤਾਂ ਤੇ ਉੱਪਰਲੀਆਂ ਮੰਜ਼ਿਲਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਅਤੇ ਹਾਦਸੇ ਵਾਲੀ ਥਾਂ 'ਤੇ ਅੱਗ ਲੱਗ ਗਈ | ਖ਼ਬਰ ਲਿਖੇ ਜਾਣ ਤੱਕ ਕਈ ਲਾਸ਼ਾਂ ਤੇ ਜ਼ਖ਼ਮੀਆਂ ਨੂੰ ਮਲਬੇ ਹੇਠੋਂ ਕੱਢਿਆ ਜਾ ਚੁੱਕਿਆ ਸੀ | ਬਚਾਅ ਕਾਰਜਾਂ ਲਈ ਮੌਕੇ 'ਤੇ ਪਹੁੰਚੇ ਬਚਾਅ ਦਲ, ਪਾਕਿਸਤਾਨ ਰੇਂਜਰਜ਼ ਅਤੇ ਫ਼ੌਜ ਦੀ ਕੁਇਕ ਰਿਐਕਸ਼ਨ ਟੀਮ ਵਲੋਂ ਜ਼ਖਮੀਆਂ ਨੂੰ ਜਿਨਾਹ ਪੋਸਟ ਗ੍ਰੈਜੂਏਟ ਮੈਡੀਕਲ ਸੈਂਟਰ ਅਤੇ ਸਿਵਲ ਹਸਪਤਾਲ 'ਚ ਲਿਜਾਇਆ ਗਿਆ | ਜਹਾਜ਼ ਹਾਦਸੇ ਕਾਰਨ ਕਰਾਚੀ ਦੇ ਸਾਰੇ ਵੱਡੇ ਹਸਪਤਾਲਾਂ 'ਚ ਐਮਰਜੈਂਸੀ ਐਲਾਨੀ ਗਈ ਹੈ | ਪਾਕਿਸਤਾਨ ਆਰਮੀ ਦੇ ਮੀਡੀਆ ਵਿੰਗ ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈ. ਐਸ. ਪੀ. ਆਰ.) ਨੇ ਟਵੀਟ ਕੀਤਾ ਕਿ ਪਾਕਿਸਤਾਨ ਫ਼ੌਜ ਦੇ ਹੈਲੀਕਾਪਟਰ ਰਾਹਤ ਲਈ ਪਹੁੰਚ ਰਹੇ ਹਨ | ਜ਼ਿਕਰਯੋਗ ਹੈ ਕਿ ਪਾਕਿਸਤਾਨ 'ਚ ਕੋਰੋਨਾ ਵਾਇਰਸ ਕਾਰਨ ਲਗਾਈ ਗਈ ਤਾਲਾਬੰਦੀ ਨੂੰ ਖੋਲ੍ਹੇ ਜਾਣ ਤੋਂ ਬਾਅਦ ਇਕ ਵਾਰ ਫਿਰ ਹਵਾਈ ਉਡਾਣਾਂ ਸ਼ੁਰੂ ਕੀਤੀਆਂ ਗਈਆਂ ਹਨ | ਦੱਸਿਆ ਜਾ ਰਿਹਾ ਹੈ ਕਿ ਜਹਾਜ਼ 10 ਸਾਲ ਪੁਰਾਣਾ ਸੀ ਅਤੇ ਇਹ ਇਕ ਚੀਨੀ ਕੰਪਨੀ ਤੋਂ ਲੀਜ਼ 'ਤੇ ਲਿਆ ਗਿਆ ਸੀ | ਭਾਵੇਂ ਕਿ ਅਜੇ ਤੱਕ ਪਾਕਿਸਤਾਨ ਸਰਕਾਰ ਵਲੋਂ ਇਸ ਹਾਦਸੇ 'ਚ ਮਰਨ ਜਾਂ ਜ਼ਖਮੀ ਹੋਣ ਵਾਲਿਆਂ ਦੀ ਗਿਣਤੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ, ਹਾਲਾਂਕਿ ਪ੍ਰਾਪਤ ਹੋਈਆਂ ਮੀਡੀਆ ਰਿਪੋਰਟਾਂ 'ਚ 100 ਦੇ ਕਰੀਬ ਲੋਕਾਂ ਦੇ ਮਾਰੇ ਜਾਣ ਦੀ ਗੱਲ ਕਹੀ ਜਾ ਰਹੀ ਹੈ | ਹਵਾਈ ਹਾਦਸਿਆਂ ਦੇ ਅੰਕੜੇ ਇਕੱਤਰ ਕਰਨ ਵਾਲੀ ਇਕ ਸੰਸਥਾ ਏਅਰਕ੍ਰਾਫਟ ਕਰੈਸ਼ ਰਿਕਾਰਡ ਆਫ਼ਿਸ ਅਨੁਸਾਰ ਪਾਕਿਸਤਾਨ 'ਚ 80 ਤੋਂ ਵੱਧ ਜਹਾਜ਼ ਹਾਦਸੇ ਹੋਏ ਹਨ, ਜਿਨ੍ਹਾਂ 'ਚ ਇਕ ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ |
ਇਮਰਾਨ ਖ਼ਾਨ ਵਲੋਂ ਦੁੱਖ ਦਾ ਪ੍ਰਗਟਾਵਾ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨ ਦੇ ਜਹਾਜ਼ ਦੇ ਦੁਰਘਟਨਾਗ੍ਰਸਤ ਹੋਣ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਸ ਹਾਦਸੇ 'ਤੇ ਹੈਰਾਨੀ ਜਤਾਈ | ਉਨ੍ਹਾਂ ਕਿਹਾ ਕਿ ਉਹ ਪੀ. ਆਈ. ਏ. ਦੇ ਸੀ. ਈ. ਓ. ਅਰਸ਼ਦ ਮਲਿਕ ਦੇ ਸੰਪਰਕ 'ਚ ਹਨ | ਉਨ੍ਹਾਂ ਹਾਦਸੇ ਦੀ ਨਿਰਪੱਖ ਜਾਂਚ ਦੇ ਆਦੇਸ਼ ਦਿੱਤੇ ਹਨ | ਰਾਸ਼ਟਰਪਤੀ ਆਰਿਫ਼ ਅਲਵੀ ਅਤੇ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਵੀ ਹਾਦਸੇ 'ਤੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ |
ਮੋਦੀ ਵਲੋਂ ਦੁੱਖ ਪ੍ਰਗਟ
ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਵਿਚ ਜਹਾਜ਼ ਹਾਦਸੇ 'ਚ ਗਈਆਂ ਜਾਨਾਂ 'ਤੇ ਗਹਿਰੇ ਦੁੱਖ ਦਾ ਇਜ਼ਹਾਰ ਕਰਦਿਆਂ ਜ਼ਖ਼ਮੀਆਂ ਦੇ ਜਲਦ ਠੀਕ ਹੋਣ ਦੀ ਕਾਮਨਾ ਕੀਤੀ ਹੈ | ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ਪਾਕਿਸਤਾਨ ਵਿਚ ਜਹਾਜ਼ ਹਾਦਸੇ ਕਾਰਨ ਗਈਆਂ ਜਾਨਾਂ ਕਾਰਨ ਬਹੁਤ ਦੁਖੀ ਹਾਂ | ਅਸੀਂ ਮਿ੍ਤਕਾਂ ਦੇ ਪਰਿਵਾਰ ਵਾਲਿਆਂ ਨਾਲ ਦੁੱਖ ਦਾ ਇਜ਼ਹਾਰ ਕਰਦੇ ਹਾਂ ਅਤੇ ਕਾਮਨਾ ਕਰਦੇ ਹਾਂ ਕਿ ਜ਼ਖ਼ਮੀ ਲੋਕ ਜਲਦ ਸਿਹਤਯਾਬ ਹੋਣ |

ਦੇਸ਼ ਵਿਚ ਇਕੋ ਦਿਨ 'ਚ ਰਿਕਾਰਡ 6361 ਮਾਮਲੇ

ਸਮੇਂ 'ਤੇ ਤਾਲਾਬੰਦੀ ਨਾ ਹੰੁਦੀ ਤਾਂ 29 ਲੱਖ ਤੱਕ ਹੁੰਦੀ ਪੀੜਤਾਂ ਦੀ ਗਿਣਤੀ-ਸਰਕਾਰ
ਨਵੀਂ ਦਿੱਲੀ, 22 ਮਈ (ਏਜੰਸੀ)- ਦੇਸ਼ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ | ਅੱਜ ਇਕੋ ਦਿਨ 'ਚ ਹੀ ਕੋਵਿਡ-19 ਦੇ ਰਿਕਾਰਡ 6361 ਮਾਮਲੇ ਸਾਹਮਣੇ ਆਏ ਹਨ ਜਦਕਿ 140 ਮੌਤਾਂ ਦਰਜ ਕੀਤੀਆਂ ਗਈਆਂ ਹਨ | ਹੁਣ ਦੇਸ਼ ਭਰ 'ਚ ਕੁੱਲ 1,22,656 ਮਾਮਲੇ ਹਨ ਜਦਕਿ 3634 ਲੋਕ ਆਪਣੀ ਜਾਨ ਗੁਆ ਚੁੱਕੇ ਹਨ | ਇਸੇ ਦੌਰਾਨ 51,240 ਪੀੜਤ ਠੀਕ ਹੋ ਚੁੱਕੇ ਹਨ | ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਹਤ ਮੰਤਰਾਲੇ ਦੇ ਅਧਿਕਾਰੀ ਨੇ ਦੱਸਿਆ ਕਿ ਦੇਸ਼ 'ਚ 66330 ਸਰਗਰਮ ਮਾਮਲੇ ਹਨ |
ਸਮੇਂ 'ਤੇ ਤਾਲਾਬੰਦੀ ਨਾ ਹੰੁਦੀ ਤਾਂ 14 ਤੋਂ 29 ਲੱਖ ਵਿਚਕਾਰ ਹੁੰਦੇ ਕੋਰੋਨਾ ਮਾਮਲੇ-ਸਰਕਾਰ
ਸਰਕਾਰ ਨੇ ਸ਼ੁੱਕਰਵਾਰ ਨੂੰ ਵੱਖ-ਵੱਖ ਖੋਜਾਂ ਦੇ ਹਵਾਲੇ ਨਾਲ ਕਿਹਾ ਕਿ ਤਾਲਾਬੰਦੀ ਕਾਰਨ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਕਮੀ ਆਈ ਹੈ | ਸਰਕਾਰ ਨੇ ਜ਼ੋਰ ਦੇ ਕੇ ਕਿਹਾ ਕਿ ਤਾਲਾਬੰਦੀ ਨਾ ਲਗਾਈ ਹੰੁਦੀ ਤਾਂ ਕੋਵਿਡ-19 ਦੇ ਮਾਮਲੇ 14-29 ਲੱਖ ਦੇ ਵਿਚਕਾਰ ਹੋ ਸਕਦੇ ਸਨ ਜਦਕਿ 37 ਤੋਂ 78 ਹਜ਼ਾਰ ਮੌਤਾਂ ਹੋ ਸਕਦੀਆਂ ਸਨ | ਸਰਕਾਰ ਨੇ ਕਿਹਾ ਕਿ ਅਣਮਿੱਥੇ ਸਮੇਂ ਲਈ ਲਗਾਈ ਤਾਲਾਬੰਦੀ ਨੇ ਮਹਾਂਮਾਰੀ ਖਿਲਾਫ ਲੜਨ 'ਚ ਬਹੁਤ ਵੱਡਾ ਯੋਗਦਾਨ ਪਾਇਆ ਹੈ | ਇਸ ਸਬੰਧੀ ਨੀਤੀ ਆਯੋਗ (ਸਿਹਤ) ਦੇ ਮੈਂਬਰ ਤੇ ਐਮਪਾਵਰਡ ਗਰੁੱਪ 1 ਦੇ ਚੇਅਰਮੈਨ ਡਾ. ਵੀ.ਕੇ. ਪਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਦੋਂ ਦੇਸ਼ 'ਚ ਤਾਲਾਬੰਦੀ ਲਗਾਈ ਗਈ ਤਾਂ ਕੋਰੋਨਾ ਵਾਇਰਸ ਦੇ ਮਾਮਲੇ ਦੁਗਣੇ ਹੋਣ ਦੀ ਦਰ 13.4 ਦਿਨ ਸੀ ਜਦਕਿ ਅੱਜ ਇਹ 13.3 ਦਿਨ ਹੈ | ਸਾਰੇ ਦੇਸ਼ ਵਾਸੀਆਂ ਨੇ ਮਿਲ ਕੇ ਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਘੱਟ ਕੀਤਾ ਹੈ | ਉਨ੍ਹਾਂ ਕਿਹਾ ਕਿ 48,534 ਮਰੀਜ਼, ਜੋ ਕਿ ਕੁੱਲ ਮਾਮਲਿਆਂ ਦਾ ਲਗਪਗ 41 ਫੀਸਦੀ ਹੈ, ਹੁਣ ਤੱਕ ਠੀਕ ਹੋ ਗਏ ਹਨ |

ਦੁਨੀਆ ਭਰ 'ਚ ਮਾਮਲਿਆਂ ਦੀ ਗਿਣਤੀ 52 ਲੱਖ ਤੋਂ ਪਾਰ

ਪੈਰਿਸ, 22 ਮਈ (ਏਜੰਸੀ)- ਕੋਰੋਨਾ ਵਾਇਰਸ ਦਾ ਪ੍ਰਕੋਪ ਦੁਨੀਆ ਭਰ 'ਚ ਵਧ ਰਿਹਾ ਹੈ | ਪਿਛਲੇ 24 ਘੰਟਿਆਂ 'ਚ ਦੁਨੀਆ ਦੇ 213 ਦੇਸ਼ਾਂ 'ਚ 105,766 ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ ਮਰਨ ਵਾਲਿਆਂ ਦੀ ਗਿਣਤੀ 'ਚ 4,833 ਦਾ ਵਾਧਾ ਹੋਇਆ ਹੈ | ਵਰਲਡੋਮੀਟਰ ਮੁਤਾਬਿਕ ਹੁਣ ਤੱਕ ਲਗਪਗ 52,42453 ਲੋਕ ਕੋਰੋਨਾ ਵਾਇਰਸ ਤੋਂ ਪੀੜਤ ਹਨ, ਜਿਸ 'ਚੋਂ 3,35,872 ਵਿਅਕਤੀਆਂ ਦੀ ਮੌਤ ਵੀ ਹੋ ਚੁੱਕੀ ਹੈ | ਇਸ ਦੇ ਨਾਲ ਹੀ 21,15,736 ਲੋਕ ਠੀਕ ਹੋ ਚੁੱਕੇ ਹਨ | ਦੁਨੀਆ ਦੇ 75 ਫੀਸਦੀ ਕੋਰੋਨਾ ਮਾਮਲੇ ਸਿਰਫ 12 ਦੇਸ਼ਾਂ 'ਚੋਂ ਆਏ ਹਨ | ਇਨ੍ਹਾਂ ਦੇਸ਼ਾਂ 'ਚ ਕੋਰੋਨਾ ਪੀੜਤਾਂ ਦੀ ਗਿਣਤੀ 39 ਲੱਖ ਹੈ |
ਪਾਕਿ 'ਚ ਕੋਰੋਨਾ ਕਾਰਨ 1067 ਮੌਤਾਂ
ਅੰਮਿ੍ਤਸਰ, (ਸੁਰਿੰਦਰ ਕੋਛੜ)-ਪਾਕਿਸਤਾਨ 'ਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 1067 ਤੱਕ ਪਹੁੰਚ ਚੁੱਕੀ ਹੈ ਅਤੇ ਪੀੜਤਾਂ ਦੀ ਕੁੱਲ ਗਿਣਤੀ 50,694 ਦੱਸੀ ਜਾ ਰਹੀ ਹੈ | ਇਸ ਦੇ ਇਲਾਵਾ ਹੁਣ ਤੱਕ 15,201 ਲੋਕ ਠੀਕ ਹੋਏ ਵੀ ਦੱਸੇ ਜਾ ਰਹੇ ਹਨ |

ਕਿਸ਼ਤ ਦੇ ਭੁਗਤਾਨ 'ਚ ਤਿੰਨ ਮਹੀਨੇ ਦੀ ਹੋਰ ਰਾਹਤ

ਰਿਜ਼ਰਵ ਬੈਂਕ ਵਲੋਂ ਵਿਆਜ ਦਰਾਂ 'ਚ 0.40 ਫ਼ੀਸਦੀ ਦੀ ਕਮੀ
ਮੁੰਬਈ, 22 ਮਈ (ਏਜੰਸੀ)-ਕੋਰੋਨਾ ਵਾਇਰਸ ਕਾਰਨ ਦੇਸ਼ ਭਰ 'ਚ ਲੱਗੀ ਤਾਲਾਬੰਦੀ ਕਾਰਨ ਸੁਸਤ ਪਈ ਅਰਥਵਿਵਸਥਾ ਨੂੰ ਹੁਲਾਰਾ ਦੇਣ ਲਈ ਸਰਕਾਰ ਤੇ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਲਗਾਤਾਰ ਕਦਮ ਉਠਾ ਰਹੀ ਹੈ | ਰਿਜ਼ਰਵ ਬੈਂਕ ਨੇ ਕਰਜ਼ਾ ਲੈਣ ਵਾਲਿਆਂ ਨੂੰ ਸਭ ਤੋਂ ਵੱਡੀ ਰਾਹਤ ਦਿੰਦਿਆਂ ਕਰਜ਼ਿਆਂ ਨੂੰ ਵਾਪਸ ਕਰਨ ਦੇ ਸਮੇਂ (ਮੋਰੇਟੇਰੀਅਮ ਪੀਰੀਅਡ) 'ਚ ਹੋਰ ਤਿੰਨ ਮਹੀਨੇ ਦਾ ਵਾਧਾ ਕਰਦਿਆਂ ਇਸ ਨੂੰ ਅਗਸਤ ਤੱਕ ਵਧਾ ਦਿੱਤਾ ਹੈ | ਇਸ ਸਬੰਧੀ ਪ੍ਰੈੱਸ ਕਾਨਫਰੰਸ ਦੌਰਾਨ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਆਸਾਨ ਮਹੀਨਾਵਾਰ ਕਿਸ਼ਤ (ਈ. ਐਮ. ਆਈ.) ਦੇ ਭੁਗਤਾਨ 'ਤੇ ਤਿੰਨ ਮਹੀਨੇ ਦੀ ਵਾਧੂ ਛੂਟ ਦਾ ਐਲਾਨ ਕਰਦਿਆਂ ਕਿਹਾ ਕਿ ਘਰੇਲੂ, ਨਿੱਜੀ ਤੇ ਵਾਹਨਾਂ 'ਤੇ ਲਏ ਕਰਜ਼ਿਆਂ ਦੀ ਕਿਸ਼ਤ (ਈ.ਐਮ.ਆਈ.) ਦੇ ਭੁਗਤਾਨ 'ਚ ਛੂਟ ਨੂੰ ਅਗਸਤ ਤੱਕ ਵਧਾ ਦਿੱਤਾ ਗਿਆ ਹੈ | ਜ਼ਿਕਰਯੋਗ ਹੈ ਕਿ ਤਾਲਾਬੰਦੀ ਦੌਰਾਨ ਰਿਜ਼ਰਵ ਬੈਂਕ ਨੇ ਤੀਸਰੀ ਵਾਰ ਕੁਝ ਰਾਹਤਾਂ ਦਾ ਐਲਾਨ ਕੀਤਾ ਹੈ, ਜਿਸ 'ਚ ਆਸਾਨ ਮਹੀਨਾਵਾਰ ਕਿਸ਼ਤ (ਈ.ਐਮ.ਆਈ.) ਦਾ ਬੋਝ ਘੱਟ ਕਰਨ ਦੀਆਂ ਕੋਸ਼ਿਸ਼ਾਂ ਅਹਿਮ ਹਨ | ਰਿਜ਼ਰਵ ਬੈਂਕ ਨੇ ਵਿਆਜ ਦਰਾਂ (ਰੈਪੋ ਰੇਟ) 'ਚ 0.40 ਫੀਸਦੀ ਕਮੀ ਕਰ ਦਿੱਤੀ ਹੈ, ਜਿਸ ਨਾਲ ਕਿਸ਼ਤ ਦੇ ਭੁਗਤਾਨ ਦਾ ਬੋਝ ਘਟੇਗਾ | ਰੈਪੋ ਰੇਟ ਨੂੰ 4.4 ਤੋਂ ਘਟਾ ਕੇ 4.00 ਫੀਸਦੀ ਕਰ ਦਿੱਤਾ ਗਿਆ ਹੈ | ਇਸ ਮੌਕੇ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਮਾਰਚ ਤੋਂ ਬਾਅਦ ਆਲਮੀ ਆਰਥਿਕਤਾ 'ਚ ਗਿਰਾਵਟ ਆਈ ਹੈ | ਮੰਗ 'ਚ ਕਮੀ ਕਾਰਨ ਨਿਵੇਸ਼ 'ਚ ਭਾਰੀ ਕਮੀ ਆਈ ਹੈ | ਉਨ੍ਹਾਂ ਕਿਹਾ ਕਿ ਮੌਜੂਦਾ ਮਾਹੌਲ ਦੇ ਮੱਦੇਨਜ਼ਰ ਖੇਤੀ ਸੈਕਟਰ ਤੋਂ ਵੱਡੀਆਂ ਉਮੀਦਾਂ ਹਨ | ਉਨ੍ਹਾਂ ਕਿਹਾ ਕਿ ਮਾਰਚ 'ਚ ਨਿਰਮਾਣ 'ਚ 17 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ¢ ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਸਰਕਾਰ ਦੀ ਆਮਦਨੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ | ਮਹਿੰਗਾਈ ਦਰ ਸਤੰਬਰ 2020 ਤੋਂ ਬਾਅਦ ਘੱਟ ਹੋਵੇਗੀ ਤੇ ਇਹ 4% ਤੋਂ ਘੱਟ ਰਹਿ ਸਕਦੀ ਹੈ | ਉਨ੍ਹਾਂ ਕਿਹਾ ਕਿ ਦਾਲਾਂ, ਤੇਲ ਬੀਜਾਂ ਤੇ ਅਨਾਜ ਦੀ ਮਹਿੰਗਾਈ 'ਚ ਤੇਜ਼ੀ ਆਈ ਹੈ | ਭਾਰਤ ਦੇ ਵਿਦੇਸ਼ੀ ਮੁਦਰਾ ਭੰਡਾਰ 'ਚ 9.2 ਬਿਲੀਅਨ ਡਾਲਰ ਦਾ ਵਾਧਾ ਹੋਇਆ ਹੈ | ਮੰਗ ਤੇ ਸਪਲਾਈ ਦਾ ਅਨੁਪਾਤ ਵਿਗੜਨ ਕਾਰਨ ਦੇਸ਼ ਦਾ ਅਰਥਚਾਰਾ ਠੱਪ ਹੋ ਗਿਆ ਹੈ | ਸਰਕਾਰੀ ਕੋਸ਼ਿਸ਼ਾਂ ਤੇ ਰਿਜ਼ਰਵ ਬੈਂਕ ਵਲੋਂ ਚੁੱਕੇ ਕਦਮਾਂ ਦਾ ਅਸਰ ਸਤੰਬਰ ਤੋਂ ਬਾਅਦ ਵਿਖਾਈ ਦੇਣਾ ਸ਼ੁਰੂ ਹੋਵੇਗਾ | ਉੁਨ੍ਹਾਂ ਕਿਹਾ ਕਿ ਰਿਜ਼ਰਵ ਬੈਂਕ ਨੇ ਐਕਸਆਈਐਮ ਬੈਂਕ ਨੂੰ 15,000 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ |

ਪੰਜਾਬ ਲਈ ਰਿਹਾ ਰਾਹਤ ਭਰਿਆ ਦਿਨ, ਸਿਰਫ਼ 4 ਨਵੇਂ ਮਾਮਲੇ

ਸਿਹਤਯਾਬ ਹੋਏ 28 ਹੋਰ ਮਰੀਜ਼
ਚੰਡੀਗੜ੍ਹ, 22 ਮਈ (ਵਿਕਰਮਜੀਤ ਸਿੰਘ ਮਾਨ)-ਪੰਜਾਬ 'ਚ ਅੱਜ ਕੁਝ ਰਾਹਤ ਭਰਿਆ ਦਿਨ ਰਿਹਾ ਕਿਉਂਕਿ ਅੱਜ ਦੇਰ ਸ਼ਾਮ ਤੱਕ ਸੂਬੇ 'ਚ ਸਿਰਫ਼ 1 ਹੀ ਮਾਮਲੇ ਸਾਹਮਣੇ ਆਏ ਅਤੇ 3 ਹੋਰ ਜ਼ਿਲ੍ਹੇ ਕੋਰੋਨਾ ਮੁਕਤ ਹੋ ਗਏ, ਜਿਥੇ ਹੁਣ ਕੋਈ ਵੀ ਐਕਟਿਵ ਕੇਸ ਨਹੀਂ ਹੈ | ਸਿਹਤ ਵਿਭਾਗ ਅਨੁਸਾਰ ਐਸ.ਏ.ਐਸ. ਨਗਰ ਮਗਰੋਂ ਸੰਗਰੂਰ, ਮੋਗਾ ਅਤੇ ਫਿਰੋਜ਼ਪੁਰ ਜ਼ਿਲ੍ਹੇ ਕੋਰੋਨਾ ਮੁਕਤ ਹੋ ਗਏ ਹਨ | ਪਹਿਲਾਂ ਬਠਿੰਡਾ ਨੂੰ ਵੀ ਕੋਰੋਨਾ ਮੁਕਤ ਕਰਾਰ ਦਿੱਤਾ ਗਿਆ ਸੀ ਪਰ ਦੇਰ ਸ਼ਾਮ ਜ਼ਿਲ੍ਹੇ 'ਚ ਇਕ ਮਾਮਲਾ ਸਾਹਮਣੇ ਆ ਗਿਆ | ਅੱਜ ਲੁਧਿਆਣਾ 'ਚ ਦੋ, ਕਪੂਰਥਲਾ ਜ਼ਿਲ੍ਹੇ 'ਚ 1 ਅਤੇ ਬਠਿੰਡਾ ਜ਼ਿਲ੍ਹੇ 'ਚ 1 ਮਾਮਲਾ ਸਾਹਮਣੇ ਆਇਆ | ਸਿਹਤ ਵਿਭਾਗ ਦੇ ਅੰਕੜਿਆਂ ਅਨੁਸਾਰ ਜ਼ਿਲ੍ਹਾ ਸੰਗਰੂਰ ਵਿਚ 88 ਮਰੀਜ਼ ਸਨ, ਜੋ ਸਿਹਤਯਾਬ ਹੋ ਚੁੱਕੇ ਹਨ | ਇਸੇ ਤਰ੍ਹਾਂ ਮੋਗਾ ਵਿਚ 59 ਮਰੀਜ਼ ਸਨ ਅਤੇ ਸਾਰੇ ਸਿਹਤਯਾਬ ਹੋ ਗਏ ਹਨ, ਫਿਰੋਜ਼ਪੁਰ 'ਚ 44 ਕੇਸ ਸਨ ਜਿਨ੍ਹਾਂ 'ਚੋਂ 43 ਸਿਹਤਯਾਬ ਹੋ ਚੁੱਕੇ ਹਨ, ਜਦਕਿ 1 ਮੌਤ ਹੋ ਚੁੱਕੀ ਹੈ | ਜ਼ਿਲ੍ਹਾ ਬਠਿੰਡਾ 'ਚ 43 ਮਰੀਜ਼ ਸਿਹਤਯਾਬ ਹੋ ਚੁੱਕੇ ਹਨ |
ਦੂਜੇ ਪਾਸੇ ਅੱਜ ਵੱਖ-ਵੱਖ ਜ਼ਿਲਿ੍ਹਆਂ ਤੋਂ 28 ਹੋਰ ਮਰੀਜ਼ ਸਿਹਤਯਾਬ ਹੋ ਕੇ ਘਰਾਂ ਨੂੰ ਪਰਤ ਗਏ ਹਨ | ਇਨ੍ਹਾਂ ਵਿਚ ਜਲੰਧਰ ਤੋਂ 7, ਸੰਗਰੂਰ ਤੋਂ 1, ਰੋਪੜ ਤੋਂ 6, ਫ਼ਤਹਿਗੜ੍ਹ ਸਾਹਿਬ ਤੋਂ 2, ਬਠਿੰਡਾ ਤੋਂ 4 ਅਤੇ ਮਾਨਸਾ ਤੋਂ 8 ਮਰੀਜ਼ ਸ਼ਾਮਿਲ ਹਨ | ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਹੁਣ ਤੱਕ ਸੂਬੇ 'ਚ 62399 ਸ਼ੱਕੀਆਂ ਦੇ ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂ 'ਚੋਂ 55777 ਦੇ ਸੈਂਪਲ ਨੈਗੇਟਿਵ ਆਏ ਹਨ, ਜਦਕਿ 4593 ਦੇ ਜਾਂਚ ਸੈਂਪਲਾਂ ਦੀ ਉਡੀਕ ਕੀਤੀ ਜਾ ਰਹੀ ਹੈ, ਜਦਕਿ 1 ਮਰੀਜ਼ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜੋ ਵੈਂਟੀਲੇਟਰ 'ਤੇ ਹੈ | ਸਿਹਤ ਵਿਭਾਗ ਅਨੁਸਾਰ ਹੁਣ ਤੱਕ ਕੁੱਲ 1847 ਮਰੀਜ਼ ਕੋਰੋਨਾ ਿਖ਼ਲਾਫ਼ ਜੰਗ ਜਿੱਤ ਕੇ ਤੰਦਰੁਸਤ ਹੋ ਚੁੱਕੇ ਹਨ | ਸਿਹਤ ਵਿਭਾਗ ਵਲੋਂ 1 ਕੇਸ ਅੰਮਿ੍ਤਸਰ ਤੋਂ ਫ਼ਤਹਿਗੜ੍ਹ ਸਾਹਿਬ ਵਿਚ ਪਾ ਦਿੱਤਾ ਗਿਆ ਹੈ |
ਫਗਵਾੜਾ ਦੀ ਇਕ ਔਰਤ ਕੋਰੋਨਾ ਪਾਜ਼ੀਟਿਵ
ਫਗਵਾੜਾ, (ਹਰੀਪਾਲ ਸਿੰਘ)-ਫਗਵਾੜਾ ਦੇ ਸੁਖਚੈਨ ਨਗਰ ਇਲਾਕੇ 'ਚ ਇਕ ਔਰਤ ਦਾ ਕੋਰੋਨਾ ਟੈਸਟ ਪਾਜ਼ੀਟਿਵ ਆਉਣ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਘਰ 'ਚ ਹੀ ਇਕਾਂਤਵਾਸ ਕੀਤਾ ਗਿਆ ਹੈ | ਜਾਣਕਾਰੀ ਅਨੁਸਾਰ ਸੁਖਚੈਨ ਨਗਰ ਦੀ ਵਸਨੀਕ ਅਮਰਜੀਤ ਕੌਰ ਜਲੰਧਰ ਦੇ ਇਕ ਹਸਪਤਾਲ 'ਚ ਇਲਾਜ ਕਰਵਾਉਣ ਗਈ ਸੀ, ਜਿਥੇ ਉਸ ਦਾ ਕੋਰੋਨਾ ਦਾ ਸੈਂਪਲ ਲਿਆ ਗਿਆ, ਜੋ ਕਿ ਪਾਜ਼ੀਟਿਵ ਆਇਆ ਹੈ | ਉਕਤ ਔਰਤ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ | ਸਿਹਤ ਵਿਭਾਗ ਦੀ ਟੀਮ ਨੇ ਅਮਰਜੀਤ ਕੌਰ ਦੇ ਬਾਕੀ ਪਰਿਵਾਰਕ ਮੈਂਬਰਾਂ ਨੂੰ ਘਰ 'ਚ ਹੀ ਇਕਾਂਤਵਾਸ ਕਰ ਕੇ ਗਲੀ ਨੂੰ ਸੀਲ ਕਰ ਦਿੱਤਾ | ਪਰਿਵਾਰ ਦੇ ਬਾਕੀ ਮੈਂਬਰਾਂ ਦੇ ਵੀ ਸੈਂਪਲ ਲਏ ਗਏ ਹਨ |
ਲੁਧਿਆਣਾ 'ਚ 2 ਹੋਰ ਮਰੀਜ਼ ਪਾਜ਼ੀਟਿਵ
ਲੁਧਿਆਣਾ, (ਸਲੇਮਪੁਰੀ)-ਸਿਵਲ ਸਰਜਨ ਡਾ: ਰਾਜੇਸ਼ ਬੱਗਾ ਨੇ ਦੱਸਿਆ ਕਿ ਜਾਂਚ ਦੌਰਾਨ ਲੁਧਿਆਣਾ ਵਿਚ ਅੱਜ ਕੁਲ 7 ਹੋਰ ਕੋਰੋਨਾ ਮਰੀਜ਼ ਸਾਹਮਣੇ ਆਏ ਹਨ, ਜਿਨ੍ਹਾਂ 'ਚ 2 ਪੰਜਾਬ ਨਾਲ ਸਬੰਧਿਤ ਹਨ | ਪੀੜਤਾਂ 'ਚ 6 ਜਵਾਨ ਰੇਲਵੇ ਸੁਰੱਖਿਆ ਪੁਲਿਸ ਨਾਲ ਸਬੰਧਿਤ ਹਨ, ਜਦ ਕਿ ਦਿੱਲੀ ਤੋਂ ਵਾਪਸ ਆਈ ਇਕ ਔਰਤ ਯਾਤਰੀ ਹੈ | ਉਨ੍ਹਾਂ ਅੱਗੇ ਦੱਸਿਆ ਕਿ ਜਿਸ ਔਰਤ ਵਿਚ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ, ਉਹ 18 ਮਈ ਨੂੰ ਦਿੱਲੀ ਤੋਂ ਵਾਪਸ ਲੁਧਿਆਣਾ ਸਥਿਤ ਗੁਰਪਾਲ ਨਗਰ ਆਈ ਸੀ | ਪੀੜਤਾ ਦੀ ਉਮਰ 28 ਸਾਲ ਦੇ ਕਰੀਬ ਹੈ | ਉਨ੍ਹਾਂ ਅੱਗੇ ਦੱਸਿਆ ਕਿ ਰੇਲਵੇ ਸੁਰੱਖਿਆ ਪੁਲਿਸ ਦੇ ਜਿਹੜੇ ਜਵਾਨਾਂ 'ਚ ਕੋਰੋਨਾ ਪਾਜ਼ੀਟਿਵ ਪਾਇਆ ਗਿਆ, ਉਨ੍ਹਾਂ 'ਚ ਜੰਮੂ ਨਾਲ ਸਬੰਧਿਤ 50 ਸਾਲਾ, ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਨਾਲ ਸਬੰਧਿਤ 51 ਸਾਲਾ, ਨਕੋਦਰ (ਜਲੰਧਰ) ਨਾਲ ਸਬੰਧਿਤ 46 ਸਾਲਾ, ਕਰਨਾਲ (ਹਰਿਆਣਾ) ਨਾਲ ਸਬੰਧਿਤ 45 ਸਾਲਾ ਅਤੇ ਸੋਨੀਪਤ (ਹਰਿਆਣਾ) ਨਾਲ ਸਬੰਧਿਤ 47 ਸਾਲਾ ਜਵਾਨ ਸ਼ਾਮਿਲ ਹੈ |
ਬਠਿੰਡਾ 'ਚ ਇਕ ਵਿਅਕਤੀ ਪਾਜ਼ੀਟਿਵ
ਬਠਿੰਡਾ, (ਅੰਮਿ੍ਤਪਾਲ ਸਿੰਘ ਵਲ੍ਹਾਣ)-ਬਠਿੰਡਾ ਜ਼ਿਲ੍ਹੇ ਵਿਚ ਪਹਿਲਾਂ ਤੋਂ ਪਾਜ਼ੀਟਿਵ ਆਏ ਸਾਰੇ 43 ਲੋਕਾਂ ਦੇ ਠੀਕ ਹੋ ਕੇ ਘਰ ਪਰਤ ਜਾਣ ਬਾਅਦ ਅੱਜ ਸ਼ਾਮੀ ਇਕ ਹੋਰ ਵਿਅਕਤੀ ਦੀ ਕੋਰੋਨਾ ਸਬੰਧੀ ਰਿਪੋਰਟ ਪਾਜ਼ੀਟਿਵ ਆਈ ਹੈ | ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਬੀ. ਸ੍ਰੀ ਨਿਵਾਸਨ ਨੇ ਇਸ ਦੀ ਪੁਸ਼ਟੀ ਕਰਦਿਆਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਘਬਰਾਹਟ ਵਿਚ ਨਾ ਆਉਣ ਕਿਉਂਕਿ ਜਿਸ ਵਿਅਕਤੀ ਦਾ ਕੋਰੋਨਾ ਟੈਸਟ ਪਾਜ਼ੀਟਿਵ ਆਇਆ ਹੈ, ਉਹ ਦੁਬਈ ਤੋਂ ਪਰਤਿਆ ਸੀ ਅਤੇ ਪਹਿਲਾਂ ਹੀ ਪ੍ਰਸ਼ਾਸਨ ਦੀ ਨਿਗਰਾਨੀ ਹੇਠ ਸਰਕਾਰੀ ਇਕਾਂਤਵਾਸ ਵਿਚ ਸੀ |

ਸਰਕਾਰ ਕੋਲ ਤਾਲਾਬੰਦੀ 'ਚੋਂ ਬਾਹਰ ਨਿਕਲਣ ਦੀ ਕੋਈ ਰਣਨੀਤੀ ਨਹੀਂ-ਸੋਨੀਆ

22 ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਨਵੀਂ ਦਿੱਲੀ, 22 ਮਈ (ਏਜੰਸੀ)-ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਤਾਲਾਬੰਦੀ ਤੋਂ ਬਾਹਰ ਆਉਣ ਲਈ ਸਰਕਾਰ ਕੋਲ ਕੋਈ ਰਣਨੀਤੀ ਨਾ ਹੋਣ ਦਾ ਦਾਅਵਾ ਕਰਦੇ ਹੋਏ ਸ਼ੁੱਕਰਵਾਰ ਨੂੰ ਕਿਹਾ ਕਿ ...

ਪੂਰੀ ਖ਼ਬਰ »

ਸਿੱਧੂ ਮੂਸੇਵਾਲਾ ਦੇ ਘਰ ਪੁਲਿਸ ਵਲੋਂ ਛਾਪੇਮਾਰੀ-ਘਰ ਨੂੰ ਲੱਗਾ ਹੈ ਜਿੰਦਰਾ

ਮਾਨਸਾ, 22 ਮਈ (ਬਲਵਿੰਦਰ ਸਿੰਘ ਧਾਲੀਵਾਲ)-ਦੇਸ਼-ਵਿਦੇਸ਼ 'ਚ ਚਰਚਿਤ ਤੇ ਵਿਵਾਦਾਂ 'ਚ ਘਿਰਿਆ ਨੌਜਵਾਨ ਗਾਇਕ ਸ਼ੂਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੇ ਘਰ ਮਾਨਸਾ ਨੇੜਲੇ ਪਿੰਡ ਮੂਸਾ ਵਿਖੇ ਪੁਲਿਸ ਵਲੋਂ ਛਾਪੇਮਾਰੀ ਜਾਰੀ ਹੈ | ਜ਼ਿਕਰਯੋਗ ਹੈ ਕਿ 4 ਮਈ ਨੂੰ ...

ਪੂਰੀ ਖ਼ਬਰ »

1 ਜੂਨ ਤੋਂ ਕੁਝ ਰੂਟਾਂ 'ਤੇ ਹੀ ਚੱਲਣਗੀਆਂ ਰੇਲ ਗੱਡੀਆਂ

ਅੰਮਿ੍ਤਸਰ, 22 ਮਈ (ਹਰਜਿੰਦਰ ਸਿੰਘ ਸ਼ੈਲੀ)-ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲਗਾਈ ਤਾਲਾਬੰਦੀ ਤੋਂ ਬਾਅਦ ਹੁਣ ਭਾਰਤੀ ਰੇਲਵੇ ਵਲੋਂ 1 ਜੂਨ ਤੋਂ ਰੇਲ ਆਵਾਜਾਈ ਨੂੰ ਬਹਾਲ ਕੀਤਾ ਜਾ ਰਿਹਾ ਹੈ | ਉਤਰੀ ਰੇਲਵੇ ਵਲੋਂ ਮਿਲੀ ਜਾਣਕਾਰੀ ਅਨੁਸਾਰ 1 ਜੂਨ ਤੋਂ ਜਿਹੜੀਆਂ ...

ਪੂਰੀ ਖ਼ਬਰ »

ਅਨਿਲ ਅੰਬਾਨੀ ਨੂੰ ਚੀਨੀ ਬੈਂਕਾਂ ਨੂੰ 71 ਕਰੋੜ ਡਾਲਰ ਦੇਣ ਦਾ ਹੁਕਮ

ਲੰਡਨ, 22 ਮਈ (ਏਜੰਸੀ)-ਬਰਤਾਨੀਆ ਦੀ ਇਕ ਅਦਾਲਤ ਨੇ ਰਿਲਾਇੰਸ ਸਮੂਹ ਦੇ ਚੇਅਰਮੈਨ ਅਨਿਲ ਅੰਬਾਨੀ ਨੂੰ ਤਿੰਨ ਚੀਨੀ ਬੈਂਕਾਂ ਨੂੰ 21 ਦਿਨਾਂ ਦੇ ਅੰਦਰ ਕਰਜ਼ਾ ਸਮਝੌਤੇ ਤਹਿਤ ਉਨ੍ਹਾਂ ਵਲੋਂ ਦਿੱਤੇ ਗਏ ਪੈਸੇ ਦੀ ਵਸੂਲੀ ਲਈ ਕਰੀਬ 717 ਮਿਲੀਅਨ ਅਮਰੀਕੀ ਡਾਲਰ ਦੇਣ ਦਾ ਹੁਕਮ ...

ਪੂਰੀ ਖ਼ਬਰ »

ਲੱਦਾਖ 'ਚ ਤਣਾਅ ਘੱਟ ਕਰਨ ਲਈ ਭਾਰਤ-ਚੀਨ ਵਿਚਾਲੇ ਪੰਜ ਗੇੜਾਂ ਦੀ ਗੱਲਬਾਤ ਬੇਸਿੱਟਾ

ਨਵੀਂ ਦਿੱਲੀ, 22 ਮਈ (ਏਜੰਸੀ)-ਲੱਦਾਖ ਦੀ ਪੈਂਗੋਂਗ ਤਸੋ ਝੀਲ ਤੇ ਗਲਵਾਂ ਘਾਟੀ 'ਚ ਭਾਰਤ ਤੇ ਚੀਨ ਵਿਚਾਲੇ ਬਣਿਆ ਫ਼ੌਜੀ ਤਣਾਅ ਦੋਵੇਂ ਦੇਸ਼ਾਂ ਵਿਚਾਲੇ ਗੱਲਬਾਤ ਦੇ ਪੰਜ ਗੇੜਾਂ ਦੇ ਬਾਅਦ ਵੀ ਘੱਟ ਨਹੀਂ ਹੋ ਸਕਿਆ | ਸਰਕਾਰੀ ਸੂਤਰਾਂ ਅਨੁਸਾਰ ਦੋਵੇਂ ਪੱਖਾਂ ਨੇ ...

ਪੂਰੀ ਖ਼ਬਰ »

ਅਮਰੀਕਾ ਵਲੋਂ ਸੌਂਪੇ ਅੱਤਵਾਦੀ ਖ਼ਿਲਾਫ਼ ਭਾਰਤ 'ਚ ਇਕ ਵੀ ਮਾਮਲਾ ਦਰਜ ਨਹੀਂ

ਅੰਮਿ੍ਤਸਰ, 22 ਮਈ (ਸੁਰਿੰਦਰ ਕੋਛੜ)-ਬੀਤੇ ਦਿਨ ਅਮਰੀਕਾ ਵਲੋਂ ਭਾਰਤ ਨੂੰ ਸੌਾਪਿਆ ਗਿਆ ਅਲਕਾਇਦਾ ਦਾ ਅੱਤਵਾਦੀ ਮੁਹੰਮਦ ਇਬਰਾਹਿਮ ਜੁਬੈਰ, ਜਿਸ ਨੂੰ ਮੌਜੂਦਾ ਸਮੇਂ ਸਥਾਨਕ ਸਵਾਮੀ ਵਿਵੇਕਾਨੰਦ ਸਰਕਾਰੀ ਨਸ਼ਾ ਛੁਡਾਊ ਕੇਂਦਰ 'ਚ ਕੁਆਰੰਟੀਨ ਕੀਤਾ ਗਿਆ ਹੈ, ਬਾਰੇ ...

ਪੂਰੀ ਖ਼ਬਰ »

ਵਿਸ਼ਵ ਸਿਹਤ ਸੰਗਠਨ ਦੇ ਕਾਰਜਕਾਰੀ ਬੋਰਡ ਦੇ ਚੇਅਰਮੈਨ ਬਣੇ ਹਰਸ਼ ਵਰਧਨ

ਨਵੀਂ ਦਿੱਲੀ, 22 ਮਈ (ਏਜੰਸੀ)-ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ, ਜਿਨ੍ਹਾਂ ਭਾਰਤ 'ਚ ਕੋਰੋਨਾ ਵਾਇਰਸ ਿਖ਼ਲਾਫ਼ ਅੱਗੇ ਹੋ ਕੇ ਮੋਹਰੀ ਭੂਮਿਕਾ ਨਿਭਾਈ, ਨੇ ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ.) ਦੇ 34 ਮੈਂਬਰੀ ਕਾਰਜਕਾਰੀ ਬੋਰਡ ਦੇ ਚੇਅਰਮੈਨ ਦਾ ਅਹੁਦਾ ਸੰਭਾਲ ਲਿਆ ਹੈ | ...

ਪੂਰੀ ਖ਼ਬਰ »

ਯੂਰਪੀਅਨ ਯੂਨੀਅਨ ਵਲੋਂ ਭਾਰਤ ਨੂੰ 5 ਲੱਖ ਯੂਰੋ ਦੀ ਮਦਦ

ਬਰੱਸਲਜ਼, 22 ਮਈ (ਏਜੰਸੀ)-ਭਾਰਤ 'ਚ ਚੱਕਰਵਾਤੀ ਤੂਫ਼ਾਨ 'ਅਮਫ਼ਾਨ' ਕਾਰਨ ਹੋਏ ਨੁਕਸਾਨ ਦੀ ਭਰਪਾਈ ਲਈ ਯੂਰਪੀਅਨ ਯੂਨੀਅਨ ਨੇ 5 ਲੱਖ ਯੂਰੋ ਦੀ ਮਦਦ ਕਰਨ ਦਾ ਐਲਾਨ ਕੀਤਾ ਹੈ | ਆਫ਼ਤ ਪ੍ਰਬੰਧਨ ਦੇ ਯੂਰਪੀਅਨ ਯੂਨੀਅਨ ਕਮਿਸ਼ਨਰ ਜਨੇਜ ਲੇਨਾਰਸੀ ਨੇ ਇਸ ਸਬੰਧੀ ਐਲਾਨ ਕਰਦਿਆਂ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX