ਤਾਜਾ ਖ਼ਬਰਾਂ


ਸ਼ੰਭੂ ਬਾਰਡਰ ‘ਤੇ ਆਰਮੀ ਦੀਆ ਗੱਡੀਆਂ ਕਿਸਾਨਾਂ ਨੇ ਰੋਕੀਆਂ
. . .  33 minutes ago
ਪਟਿਆਲਾ , 25 ਸਤੰਬਰ - ਕਿਸਾਨਾਂ ਦੇ ਬੰਦ ਦੇ ਸੱਦੇ ਦਾ ਅਸਰ ਹਰ ਥਾਂ ਦੇਖਣ ਨੂੰ ਮਿਲਿਆ ਹੈ । ਸ਼ੰਭੂ ਬਾਰਡਰ ‘ਤੇ ਕਿਸਾਨਾਂ ਨੇ ਆਰਮੀ ਦੀਆਂ ਗੱਡੀਆਂ ਰੋਕੀਆਂ ਹਨ ।
ਆਈ.ਪੀ.ਐਲ. 2020 : ਦਿੱਲੀ ਕੈਪੀਟਲਜ਼ ਨੇ ਚੇਨਈ ਸੁਪਰ ਕਿੰਗਜ਼ ਨੂੰ ਦਿੱਤਾ 176 ਦੌੜਾਂ ਦਾ ਟੀਚਾ
. . .  58 minutes ago
ਬਿੱਲ ਵਾਪਸ ਨਾ ਲਏ ਤਾਂ ਸਾਰਾ ਪੰਜਾਬ ਦਿੱਲੀ ਪਹੁੰਚ ਜਾਵੇਗਾ - ਕੈਪਟਨ
. . .  about 1 hour ago
ਚੰਡੀਗੜ੍ਹ, 25 ਸਤੰਬਰ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਕਿਹਾ ਹੈ ਕਿ ਮਹਾਂਮਾਰੀ ਤੇ ਗਰਮੀ ਦੀ ਪਰਵਾਹ ਨਾ ਕਰਦਿਆਂ ਕਿਸਾਨਾਂ ਵਲੋਂ ਅੱਜ ਖੇਤੀ ਬਿੱਲਾਂ ਖਿਲਾਫ ਜੋਰਦਾਰ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਆਸ ਪ੍ਰਗਟਾਈ ਕਿ ਕੇਂਦਰ ਸਰਕਾਰ ਕਿਸਾਨਾਂ ਦਾ ਦਰਦ ਸਮਝੇਗੀ ਤੇ ਇਹ...
ਕਿਸਾਨਾਂ ਦੇ ਹੱਕ ਵਿੱਚ ਯੂਥ ਕਾਂਗਰਸੀ ਆਗੂ ਬਨੀ ਖਹਿਰਾ ਬੈਠੇ ਸਾਥੀਆਂ ਸਮੇਤ ਭੁੱਖ ਹੜਤਾਲ 'ਤੇ
. . .  about 2 hours ago
ਨਾਭਾ, 25 ਸਤੰਬਰ (ਅਮਨਦੀਪ ਸਿੰਘ ਲਵਲੀ) - ਮੋਦੀ ਸਰਕਾਰ ਵੱਲੋਂ ਜੋ ਕਿਸਾਨਾਂ ਖਿਲਾਫ਼ ਫੈਸਲੇ ਲੈ ਬਿੱਲ ਪਾਸ ਕੀਤੇ ਗਏ ਹਨ ਉਨ੍ਹਾਂ ਖਿਲਾਫ ਉਦੋਂ ਤੱਕ ਮੋਰਚੇ ਭੁੱਖ ਹੜਤਾਲਾਂ ਰੋਸ ਪ੍ਰਦਰਸ਼ਨ ਜਾਰੀ ਰਹਿਣਗੇ ਜਦੋਂ ਤੱਕ ਇਹ ਬਿੱਲ ਵਾਪਸ ਨਹੀਂ ਕੀਤੇ ਜਾਂਦੇ ਪੰਜਾਬ ਦਾ ਕਿਸਾਨ ਨੌਜਵਾਨ ਹਰ ਵਰਗ ਮੋਦੀ ਦੇ ਫੈਸਲੇ...
ਆਈ.ਪੀ.ਐਲ. 2020 : ਦਿੱਲੀ ਕੈਪੀਟਲਜ਼ ਨੇ ਪੰਜ ਓਵਰਾਂ 'ਚ ਬਣਾਈਆਂ 30 ਦੌੜਾਂ
. . .  about 2 hours ago
ਆਈ.ਪੀ.ਐਲ. 2020 : ਚੇਨਈ ਸੁਪਰ ਕਿੰਗਜ਼ ਨੇ ਟਾਸ ਜਿੱਤ ਕੇ ਚੁਣੀ ਗੇਂਦਬਾਜ਼ੀ, ਦਿੱਲੀ ਕੈਪੀਟਲਜ਼ ਵਲੋਂ ਬੱਲੇਬਾਜ਼ੀ ਦੀ ਸ਼ੁਰੂਆਤ
. . .  about 2 hours ago
ਜੰਡਿਆਲਾ ਗੁਰੂ ਚ ਦੋ ਸਾਬਕਾ ਅਕਾਲੀ ਵਿਧਾਇਕਾਂ ਨੇ ਵੱਖੋ ਵੱਖਰੀ ਵਜਾਈ ਡੁਗਡੁਗੀ
. . .  about 2 hours ago
ਜੰਡਿਆਲਾ ਗੁਰੂ 25 ਸਤੰਬਰ ( ਪ੍ਮਿੰਦਰ ਸਿੰਘ ਜੋਸਨ ) - ਕੇਂਦਰ ਸਰਕਾਰ ਵੱਲੋਂ ਕਿਸਾਨੀ ਵਿਰੁੱਧ ਜਾਰੀ ਕੀਤੇ ਗਏ ਆਰਡੀਨੈਂਸ ਦੇ ਵਿਰੋਧ ਵਿੱਚ ਪੰਜਾਬ ਭਰ ਵਿੱਚ ਜਿੱਥੇ ਵੱਖ ਵੱਖ ਥਾਵਾਂ ਦੇ ਹਰ ਪਾਰਟੀ ਵੱਲੋਂ ਕੇਂਦਰ ਦੀ ਨਰੇਂਦਰ ਮੋਦੀ ਦੀ ਸਰਕਾਰ ਵਿਰੁੱਧ ਜਬਰਦਸਤ ਰੋਸ ਮੁਜਾਹਰੇ ਕੀਤੇ ਗਏ , ਪਰ ਜੰਡਿਆਲਾ...
ਇੰਪਲਾਈਜ਼ ਫੈਡਰੇਸ਼ਨ ਏਟਕ ਨੇ ਖੇਤੀ ਬਿੱਲ ਵਿਰੁੱਧ ਕੀਤੀ ਰੋਸ ਰੈਲੀ 
. . .  about 2 hours ago
ਜੰਡਿਆਲਾ ਗੁਰੂ 25 ਸਤੰਬਰ (ਪ੍ਰਮਿੰਦਰ ਸਿੰਘ ਜੋਸਨ ) ਪੰਜਾਬ ਰਾਜ ਬਿਜਲੀ ਬੋਰਡ ਇੰਪਲਾਈਜ਼ ਫੈਡਰੇਸ਼ਨ ਏਟਕ ਅਤੇ ਪੈਨਸ਼ਨਰਜ਼ ਯੂਨੀਅਨ ਨੇ ਭਾਰਤੀ ਕਿਸਾਨ ਯੂਨੀਅਨ ਵੱਲੋਂ ਖੇਤੀ ਆਰਡੀਨੈਂਸ ਵਿਰੁੱਧ ਪੰਜਾਬ ਬੰਦ ਸੱਦੇ ਦੇ ਸਬੰਧ...
ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵਰਕਰਾਂ ਨੇ ਕੇਂਦਰ ਦੀ ਭਾਜਪਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰ ਕੱਢੀ ਰੱਜ ਕੇ ਭੜਾਸ
. . .  about 2 hours ago
ਨਾਭਾ 25 ਸਤੰਬਰ (ਅਮਨਦੀਪ ਸਿੰਘ ਲਵਲੀ ) - ਇਤਿਹਾਸਿਕ ਨਗਰੀ ਨਾਭਾ ਵਿੱਚ ਅੱਜ ਕਿਸਾਨਾਂ ਦੇ ਹੱਕ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਦੋ ਧੜਿਆਂ ਨੇ ਵੱਖੋ ਵੱਖਰੀਆਂ ਥਾਵਾਂ ਤੇ ਕਿਸਾਨਾਂ ਦੇ ਹੱਕ ਵਿੱਚ ਅਤੇ ਕੇਂਦਰ ਦੀ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕਰ ਧਰਨੇ ਲਗਾ ਮੋਦੀ ਸਰਕਾਰ ਖਿਲਾਫ ਰੱਜ ਕੇ ਭੜਾਸ...
ਖੇਤੀ ਬਿੱਲਾਂ ਦੇ ਵਿਰੋਧ 'ਚ ਭਾਜਪਾ ਦੇ ਸਾਬਕਾ ਸੂਬਾ ਬੁਲਾਰੇ ਐਡਵੋਕੇਟ ਮੈਣੀ ਵਲੋਂ ਅਸਤੀਫਾ
. . .  about 2 hours ago
ਅੰਮ੍ਰਿਤਸਰ, 25 ਸਤੰਬਰ (ਹਰਮਿੰਦਰ ਸਿੰਘ) - ਕੇਂਦਰ ਦੀ ਮੋਦੀ ਸਰਕਾਰ ਵਲੋਂ ਲਿਆਂਦੇ ਗਏ ਖੇਤੀ ਬਿੱਲਾਂ ਦੇ ਵਿਰੋਧ 'ਚ ਭਾਜਪਾ ਦੇ ਸਾਬਕਾ ਸੂਬਾ ਬੁਲਾਰੇ ਐਡਵੋਕੇਟ ਆਰ.ਪੀ. ਸਿੰਘ ਮੈਣੀ ਵਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਅਸਤੀਫਾ ਭਾਜਪਾ ਦੀ ਸੂਬਾ ਇਕਾਈ ਦੀ ਇਸ ਬਿੱਲ ਪ੍ਰਤੀ ਦਿਖਾਈ...
ਫ਼ਾਜ਼ਿਲਕਾ ਜ਼ਿਲ੍ਹੇ 'ਚ 8 ਸਾਲ ਦੇ ਬੱਚੇ ਸਣੇ 68 ਹੋਰ ਲੋਕ ਹੋਏ ਕੋਰੋਨਾ ਪਾਜ਼ੀਟਿਵ
. . .  about 3 hours ago
ਫ਼ਾਜ਼ਿਲਕਾ, 25 ਸਤੰਬਰ (ਪ੍ਰਦੀਪ ਕੁਮਾਰ) ਫ਼ਾਜ਼ਿਲਕਾ ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ ਆਏ ਦਿਨ ਫ਼ਾਜ਼ਿਲਕਾ ਜ਼ਿਲ੍ਹੇ ਵਿਚ ਦਰਜਨਾਂ ਕੋਰੋਨਾ ਮਾਮਲੇ ਸਾਹਮਣੇ ਆ ਰਹੇ ਹਨ। ਅੱਜ ਪ੍ਰਾਪਤ ਹੋਇਆ ਕੋਰੋਨਾ ਰਿਪੋਰਟਾਂ ਵਿਚ 8 ਸਾਲ ਦੇ ਬੱਚੇ ਸਣੇ 68 ਹੋਰ ਲੋਕ ਕੋਰੋਨਾ ਨਾਲ...
ਵਿਧਾਇਕ ਡੈਨੀ ਬੰਡਾਲਾ ਦੀ ਅਗਵਾਈ ਹੇਠ ਅਨਾਜ ਮੰਡੀ ਜੰਡਿਆਲਾ ਗੁਰੂ ਵਿਖੇ ਧਰਨਾ
. . .  about 3 hours ago
ਜੰਡਿਆਲਾ ਗੁਰੂ, 25 ਸਤੰਬਰ (ਰਣਜੀਤ ਸਿੰਘ ਜੋਸਨ) - ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਬਿੱਲਾਂ ਦੇ ਵਿਰੋਧ ਵਿੱਚ ਹਲਕਾ ਜੰਡਿਆਲਾ ਗੁਰੂ ਦੇ ਕਿਸਾਨਾਂ ਵੱਲੋਂ ਅੱਜ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਸ. ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦੀ ਅਗਵਾਈ ਹੇਠ ਅਨਾਜ ਮੰਡੀ ਜੰਡਿਆਲਾ ਗੁਰੂ ਵਿਖੇ ਧਰਨਾ...
ਰਾਜਪੁਰਾ 'ਚ 17 ਪਾਜ਼ੀਟਿਵ ਕੇਸ ਆਏ
. . .  about 3 hours ago
ਰਾਜਪੁਰਾ, 25 ਸਤੰਬਰ (ਰਣਜੀਤ ਸਿੰਘ) - ਰਾਜਪੁਰਾ ਸ਼ਹਿਰ ਵਿਚ ਅੱਜ ਵੱਖ ਵੱਖ ਥਾਵਾਂ ਤੇ 17 ਕੋਰੋਨਾ ਟੈਸਟ ਪਾਜ਼ੀਟਿਵ ਪਾਏ ਗਏ ਹਨ ।ਇਹ ਜਾਣਕਾਰੀ ਸੀ ਐਮ ਉ ਡਾ ਹਰੀਸ਼ ਮਲਹੋਤਰਾ ਨੇ ਦਿਤੀ ਹੈ ।ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਮਾਸਕ ਪਾਉਣ ਦੇ ਨਾਲ ਨਾਲ ਸੋਸਲ ਡਿਸਟੈਂਸ ਬਣਾਂ ਕੇ ਰੱਖਣ ਦੀ ਸਲਾਹ...
ਬੀਬੀ ਜਗੀਰ ਕੌਰ ਦੇ ਸੰਬੋਧਨ ਦੌਰਾਨ ਕਿਸਾਨਾਂ ਵੱਲੋਂ ਕੀਤਾ ਗਿਆ ਵਿਰੋਧ
. . .  about 3 hours ago
ਸੁਭਾਨਪੁਰ, 25 ਸਤੰਬਰ (ਜੱਜ) - ਸੁਭਾਨਪੁਰ ਚੋਕ ਵਿਚ ਅਕਾਲੀ ਦਲ ਵੱਲੋਂ ਦਿੱਤੇ ਗਏ ਧਰਨੇ ਦੌਰਾਨ ਸਥਿਤੀ ਉਸ ਸਮੇਂ ਖ਼ਰਾਬ ਹੋ ਗਈ ਜਦੋਂ ਧਰਨੇ ਦੌਰਾਨ ਬੀਬੀ ਜਗੀਰ ਕੌਰ ਨੇ ਸੰਬੋਧਨ ਕਰਨਾ ਸ਼ੁਰੂ ਕੀਤਾ ਤਾ ਕੁੱਝ ਕਿਸਾਨਾਂ ਨੇ ਬੀਬੀ ਜਗੀਰ ਕੌਰ ਦੇ ਭਾਸ਼ਣ ਦਾ ਇਹ ਕਹਿੰਦਿਆਂ ਵਿਰੋਧ ਕਰਨਾ ਸ਼ੁਰੂ...
ਮੋਗਾ ਜ਼ਿਲ੍ਹੇ 'ਚ ਦੋ ਹੋਰ ਵਿਅਕਤੀ ਕੋਰੋਨਾ ਤੋਂ ਜੰਗ ਹਾਰੇ, 62 ਆਏ ਹੋਰ ਮਾਮਲੇ
. . .  about 3 hours ago
ਮੋਗਾ, 25 ਸਤੰਬਰ (ਗੁਰਤੇਜ ਸਿੰਘ ਬੱਬੀ) - ਅੱਜ ਮੋਗਾ ਵਿਖੇ ਦੋ ਹੋਰ ਵਿਅਕਤੀ ਕੋਰੋਨਾ ਤੋਂ ਜੰਗ ਹਾਰ ਗਏ ਹਨ ਤੇ ਜ਼ਿਲ੍ਹੇ 'ਚ ਮੌਤਾਂ ਦਾ ਸਿਲਸਲਾ ਲਗਾਤਾਰ ਜਾਰੀ ਹੈ ਤੇ ਮੌਤਾਂ ਦੀ ਗਿਣਤੀ ਦਾ ਅੰਕੜਾ 64 ਤੱਕ ਪੁੱਜ ਗਿਆ ਹੈ। ਅੱਜ ਸਿਹਤ ਵਿਭਾਗ ਨੂੰ ਪ੍ਰਾਪਤ ਹੋਈਆਂ ਰਿਪੋਰਟਾਂ 'ਚ 62 ਹੋਰ ਲੋਕਾਂ ਨੂੰ ਕੋਰੋਨਾ ਹੋ ਗਿਆ...
ਪਠਾਨਕੋਟ ਅੰਮ੍ਰਿਤਸਰ ਜੰਮੂ ਕੌਮੀ ਸ਼ਾਹ ਮਾਰਗ ਤੇ ਕਿਸਾਨ ਜਥੇਬੰਦੀਆਂ ਵੱਲੋਂ ਵੱਡਾ ਰੋਸ ਪ੍ਰਦਰਸ਼ਨ
. . .  about 4 hours ago
ਕਿਸਾਨਾਂ ਮੂਹਰੇ ਅਫਸਾਨਾ ਖ਼ਾਨ ਦਾ ‘ਧੱਕਾ’ ਨਾ ਚੱਲਿਆ
. . .  about 4 hours ago
ਮੰਡੀ ਕਿੱਲਿਆਂਵਾਲੀ, 25 ਸਤੰਬਰ (ਇਕਬਾਲ ਸਿੰਘ ਸ਼ਾਂਤ)-ਬਾਦਲ ਪਿੰਡ ਦੀ ਜੰਮਪਲ ਗਾਇਕਾ ਅਫਸਾਨਾ ਦੀ ਭਾਕਿਯੂ ਦੇ ਲੰਬੀ ਧਰਨੇ ’ਚ ਮੂਹਰੇ ਬੈਠਣ ਦੀ ਜਿੱਦ ਪੁੱਗ ਨਾ ਸਕੀ। ਉਹ ਅੱਜ ਲੰਬੀ ਭਾਕਿਯੂ ਦੇ ਵਿਸ਼ਾਲ ਧਰਨੇ ਵਿੱਚ ਸ਼ਮੂਲੀਅਤ ਲਈ ਪੁੱਜੀ ਸੀ। ਅਫਸਾਨਾ ਜਦੋਂ ਧਰਨੇ ’ਚ ਸਟੇਜ ਦੇ ਨੇੜੇ ਬੈਠਣ ਲੱਗੀ...
ਅੰਮ੍ਰਿਤਸਰ 'ਚ ਕੋਰੋਨਾ ਦੇ 171 ਮਾਮਲੇ ਆਏ ਸਾਹਮਣੇ, 6 ਹੋਰ ਮਰੀਜ਼ਾਂ ਨੇ ਤੋੜਿਆ ਦਮ
. . .  about 4 hours ago
ਅੰਮ੍ਰਿਤਸਰ, 25 ਸਤੰਬਰ (ਰੇਸ਼ਮ ਸਿੰਘ) - ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 171 ਹੋਰ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲੇ ਵੱਧ ਕੇ 9238 ਹੋ ਗਏ ਹਨ, ਜਿਨ੍ਹਾਂ 'ਚੋਂ 1580 ਸਰਗਰਮ ਮਾਮਲੇ ਹਨ। ਉੱਥੇ ਹੀ, ਅੱਜ ਜ਼ਿਲ੍ਹੇ 'ਚ 6 ਹੋਰ ਕੋਰੋਨਾ ਮਰੀਜ਼...
ਸਿੱਖਿਆ ਬੋਰਡ ਵੱਲੋਂ ਮਾਰਚ 2020 ਵਿੱਚ ਦਸਵੀ ਸ਼੍ਰੇਣੀ ਦੀਆਂ ਮੁਲਤਵੀ ਕੀਤੀਆਂ ਪ੍ਰੀਖਿਆਵਾਂ ਅਤੇ ਬਾਰ੍ਹਵੀਂ ਸ਼੍ਰੇਣੀ ਦੀਆਂ ਅਨੁਪੂਰਕ ਪ੍ਰੀਖਿਆਵਾਂ ਅਕਤੂਬਰ ਦੇ ਆਖ਼ਰੀ ਹਫ਼ਤੇ ਤੋਂ ਲੈਣ ਦਾ ਫ਼ੈਸਲਾ
. . .  about 4 hours ago
ਐੱਸ.ਏ.ਐੱਸ. ਨਗਰ, 25 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ): ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਾਰਚ 2020 ਵਿੱਚ ਦਸਵੀ ਸ਼੍ਰੇਣੀ ਦੀਆਂ ਮੁਲਤਵੀ ਕੀਤੀਆਂ ਪ੍ਰੀਖਿਆਵਾਂ ਅਤੇ ਬਾਰ੍ਹਵੀਂ ਸ਼੍ਰੇਣੀ ਦੀਆਂ ਅਨੁਪੂਰਕ ਪ੍ਰੀਖਿਆਵਾਂ ਅਕਤੂਬਰ ਦੇ ਆਖ਼ਰੀ ਹਫ਼ਤੇ ਤੋਂ ਲੈਣ ਦਾ ਫ਼ੈਸਲਾ ਕੀਤਾ ਗਿਆ ਹੈ|ਬੋਰਡ ਦੇ ਸਕੱਤਰ...
ਪਠਾਨਕੋਟ ਵਿੱਚ ਅੱਜ 99 ਕੋਰੋਨਾ ਪਾਜ਼ੀਟਿਵ, 3 ਦੀ ਮੌਤ, 152 ਡਿਸਚਾਰਜ
. . .  about 4 hours ago
ਪਠਾਨਕੋਟ, 25 ਸਤੰਬਰ (ਆਰ.ਸਿੰਘ) ਸਿਹਤ ਵਿਭਾਗ ਦੀ ਰਿਪੋਰਟ ਅਨੁਸਾਰ ਅੱਜ ਪਠਾਨਕੋਟ ਵਿੱਚ 99 ਵਿਅਕਤੀ ਕੋਰੋਨਾ ਪਾਜ਼ੀਟਿਵ ਪਾਏ ਗਏ। ਇਸ ਦੀ ਪੁਸ਼ਟੀ ਸਿਵਲ ਸਰਜਨ ਡਾ: ਜੁਗਲ ਕਿਸ਼ੋਰ ਨੇ ਕੀਤੀ। ਉਨ੍ਹਾਂ ਕਿਹਾ ਕਿ ਕਰੋਨਾ ਤੋਂ ਠੀਕ ਹੋਣ ਕਾਰਨ 152 ਲੋਕਾਂ ਨੂੰ ਅੱਜ ਛੁੱਟੀ ਦੇ ਦਿੱਤੀ ਗਈ ਹੈ ਅਤੇ ਉਨ੍ਹਾਂ...
ਵਿਧਾਇਕ ਡਾ:ਰਾਜ ਕੁਮਾਰ ਵੇਰਕਾ ਤੇ ਰਮਨ ਬਖ਼ਸ਼ੀ ਦੀ ਅਗਵਾਈ 'ਚ ਵਿਸ਼ਾਲ ਰੋਸ ਧਰਨਾ
. . .  about 4 hours ago
ਛੇਹਰਟਾ,25 ਸਤੰਬਰ (ਸੁੱਖ ਵਡਾਲੀ, ਸੁਰਿੰਦਰ ਵਿਰਦੀ) - ਕੇਂਦਰ ਸਰਕਾਰ ਵੱਲੋਂ ਖੇਤੀ ਸੁਧਾਰ ਬਿੱਲ ਨੂੰ ਪਾਸ ਕਰਨ ਦੇ ਵਿਰੁੱਧ ਵਿਚ ਵਿਧਾਨ ਸਭਾ ਹਲਕਾ ਪੱਛਮੀ ਦੇ ਵਿਧਾਇਕ ਡਾ:ਰਾਜ ਕੁਮਾਰ ਵੇਰਕਾ ਤੇ ਸੀਨੀਅਰ ਡਿਪਟੀ ਮੇਅਰ ਰਮਨ ਬਖ਼ਸ਼ੀ ਦੀ ਅਗਵਾਈ 'ਚ ਇੰਡੀਆ ਗੇਟ ਬਾਈਪਾਸ ਛੇਹਰਟਾ ਵਿਖੇ ਰੋਸ ਧਰਨਾ...
ਸਰਲੀ ਕਲਾਂ ਦੇ ਨੌਜਵਾਨ ਦੀ ਦੁਬਈ ਵਿੱਚ ਮੌਤ
. . .  about 5 hours ago
ਮੀਆਂਵਿੰਡ, (ਤਰਨ ਤਾਰਨ), 25 ਸਤੰਬਰ (ਗੁਰਪ੍ਰਤਾਪ ਸਿੰਘ ਸੰਧੂ)- ਪਿੰਡ ਸਰਲੀ ਕਲਾਂ ਦੇ ਗੁਰਮੀਤ ਸਿੰਘ ਨਾਂਅ ਦੇ ਨੌਜਵਾਨ ਦੀ ਦੁਬਈ ਵਿੱਚ ਮੌਤ ਹੋਣ ਤੇ ਇਲਾਕੇ ਦੇ ਸੀਨੀਅਰ ਕਾਂਗਰਸੀ ਆਗੂ ਚੇਅਰਮੈਨ ਪਿੰਦਰਜੀਤ ਸਿੰਘ ਸਰਲੀ, ਚੇਅਰਮੈਨ ਸਤਨਾਮ ਸਿੰਘ ਬਿੱਟੂ ਤਖਤੂਚੱਕ, ਸਰਪੰਚ ਦਲੇਰ ਸਿੰਘ ਸਰਲੀ...
ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਰੇਲ ਮਾਰਗ ਤੇ ਧਰਨਾ 29 ਸਤੰਬਰ ਤੱਕ ਜਾਰੀ ਰਹੇਗਾ - ਸਰਵਣ ਸਿੰਘ ਪੰਧੇਰ
. . .  about 5 hours ago
ਜੰਡਿਆਲਾ ਗੁਰੂ, 25 ਸਤੰਬਰ -(ਰਣਜੀਤ ਸਿੰਘ ਜੋਸਨ)- ਕੇਂਦਰ ਵੱਲੋਂ ਪਾਸ ਕੀਤੇ ਗੂਏ ਖੇਤੀ ਸੁਧਾਰ ਬਿੱਲਾਂ ਖ਼ਿਲਾਫ਼ ਕਿਸਾਨਾਂ ਦਾ ਰੇਲ ਰੋਕੋ ਅੰਦੋਲਨ ਅੱਜ ਦੂਸਰੇ ਦਿਨ ਵੀ ਜਾਰੀ ਹੈ। ਜੰਡਿਆਲਾ ਗੁਰੂ ਨੇੜਲੇ ਪਿੰਡ ਦੇਵੀਦਾਸਪੁਰ ਵਿਖੇ ਮੁੱਖ ਰੇਲ ਮਾਰਗ ਦਿੱਲੀ- ਅੰਮ੍ਰਿਤਸਰ ਤੇ ਰੇਲ ਆਵਾਜਾਈ ਠੱਪ ਕਰਕੇ ਭਾਰੀ...
ਮੋਦੀ ਸਰਕਾਰ ਨੇ ਕਾਲਾ ਕਾਨੂੰਨ ਪਾਸ ਕਰਕੇ ਖੇਤੀ ਦਾ ਕਿੱਤਾ ਵੀ ਵੱਡੇ ਘਰਾਨਿਆਂ ਨੂੰ ਥਾਲ਼ੀ 'ਚ ਪਰੋਸ ਕੇ ਦਿੱਤਾ-ਰਣੀਕੇ
. . .  about 5 hours ago
ਮਾਨਾਂਵਾਲਾ, 25 ਸਤੰਬਰ (ਗੁਰਦੀਪ ਸਿੰਘ ਨਾਗੀ)-ਕਿਸਾਨ ਹੈ ਤਾਂ ਵਪਾਰ ਹੈ, ਵਪਾਰ ਨਹੀਂ ਤਾਂ ਦੇਸ਼ ਨਹੀਂ ਪਰ ਦੇਸ਼ ਦੀ ਸੱਤਾ 'ਤੇ ਕਾਬਜ਼ ਨਰਿੰਦਰ ਮੋਦੀ ਦੀ ਸਰਕਾਰ ਨੇ ਕਿਸਾਨ, ਮਜ਼ਦੂਰ ਸਮੇਤ ਅਨੇਕਾਂ ਸੰਬੰਧਿਤ ਨਾਲ ਵਰਗਾਂ ਖੇਤੀ ਵਿਰੁੱਧ ਕਾਲਾ ਕਾਨੂੰਨ ਪਾਸ ਕਰਕੇ ਖੇਤੀਬਾੜੀ ਕਿੱਤਾ ਵੱਡਿਆਂ ਘਰਾਨਿਆਂ ਨੂੰ...
ਸ਼੍ਰੋਮਣੀ ਅਕਾਲੀ ਦਲ ਵੱਲੋਂ ਲੁਧਿਆਣਾ ਬਠਿੰਡਾ ਮੁੱਖ ਮਾਰਗ ਉੱਪਰ ਰੋਸ ਪ੍ਰਦਰਸ਼ਨ
. . .  about 5 hours ago
ਮਹਿਲ ਕਲਾਂ, 25 ਸਤੰਬਰ(ਅਵਤਾਰ ਸਿੰਘ ਅਣਖੀ) ਕੇਂਦਰ ਸਰਕਾਰ ਪਾਸ ਕੀਤੇ ਕਿਸਾਨ ਮਾਰੂ ਆਰਡੀਨੈਂਸ ਦੇ ਵਿਰੋਧ ਵਿਚ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਭਰ ਵਿਚ ਦਿੱਤੇ ਬੰਦ ਦੇ ਸੱਦੇ ਤਹਿਤ ਹਲਕਾ ਮਹਿਲ ਕਲਾਂ ਦੇ ਸਮੂਹ ਅਕਾਲੀ ਵਰਕਰਾਂ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 21 ਹਾੜ ਸੰਮਤ 552

ਅੰਮ੍ਰਿਤਸਰ

ਕੇਂਦਰ ਤੇ ਸੂਬਾ ਸਰਕਾਰ ਦੀਆਂ ਮੁਲਾਜ਼ਮ ਤੇ ਮਜ਼ਦੂਰ ਵਿਰੋਧੀ ਨੀਤੀਆਂ ਿਖ਼ਲਾਫ਼ ਪ੍ਰਦਰਸ਼ਨ

ਅੰਮਿ੍ਤਸਰ, 3 ਜੁਲਾਈ (ਹਰਜਿੰਦਰ ਸਿੰਘ ਸ਼ੈਲੀ)-ਕੇਂਦਰੀ ਟਰੇਡ ਯੂਨੀਅਨਾਂ ਤੇ ਮੁਲਾਜ਼ਮ ਫੈਡਰੇਸ਼ਨਾਂ ਦੇ ਸਾਂਝੇ ਕੌਮੀ ਮੰਚ ਦੇ ਦੇ ਵਿਆਪੀ ਰੋਸ ਦਿਵਸ ਮਨਾਉਣ ਦੇ ਸੱਦੇ 'ਤੇ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ | ਮਜ਼ਦੂਰਾਂ ਦੀਆਂ ਪ੍ਰਮੁੱਖ ਜਥੇਬੰਦੀਆਂ ਏਟਕ, ਹਿੰਦ ਮਜ਼ਦੂਰ ਸਭਾ, ਇੰਟਕ ਤੇ ਸੀ. ਟੀ. ਯੂ. ਪੰਜਾਬ ਦੀ ਅਗਵਾਈ 'ਚ ਵੱਖ-ਵੱਖ ਇਲਾਕਿਆਂ ਵਿਚੋਂ ਜਲੂਸਾਂ ਦੀ ਸ਼ਕਲ ਵਿਚ ਮਜ਼ਦੂਰ ਮੁਲਾਜ਼ਮ ਕੰਪਨੀ ਬਾਗ 'ਚ ਇਕੱਠੇ ਹੋਏ | ਇਨ੍ਹਾਂ ਵਿਚ ਕਾਰਖਾਨਿਆਂ ਦੇ ਮਜ਼ਦੂਰਾਂ ਤੋਂ ਇਲਾਵਾ ਭੱਠਾ ਮਜ਼ਦੂਰ, ਪੱਲੇਦਾਰ, ਸਾਬਣ ਬਣਾਉਣ ਵਾਲੇ ਮਜ਼ਦੂਰ, ਬੈਂਕਾਂ, ਟਰਾਂਸਪੋਰਟ, ਕੇਂਦਰੀ ਤੇ ਰਾਜ ਸਰਕਾਰ ਦੇ ਮੁਲਾਜ਼ਮ ਸ਼ਾਮਿਲ ਸਨ | ਰੋਸ ਰੈਲੀ ਨੂੰ ਟਰੇਡ ਯੂਨੀਅਨਾਂ ਦੇ ਸੂਬਾਈ ਤੇ ਸਥਾਨਕ ਆਗੂਆਂ ਨੇ ਸੰਬੋਧਨ ਕੀਤਾ, ਜਿਨ੍ਹਾਂ 'ਚ ਵਿਜੇ ਮਿਸ਼ਰਾ, ਕਾਮਰੇਡ ਅਮਰਜੀਤ ਸਿੰਘ ਆਸਲ, ਕੁਲਵੰਤ ਸਿੰਘ ਬਾਵਾ, ਸੁਰਿੰਦਰ ਸ਼ਰਮਾ, ਬ੍ਰਹਮਦੇਵ, ਜਗਤਾਰ ਸਿੰਘ ਕਰਮਪੁਰਾ, ਦਸਵਿੰਦਰ ਕੌਰ, ਬਿੱਟੂ, ਕੁਲਵੰਤ ਕੌਰ, ਭੁਪਿੰਦਰ ਸਿੰਘ, ਜਸਵਿੰਦਰ ਸਿੰਘ ਸ਼ੇਰਗਿੱਲ ਆਦਿ ਸ਼ਾਮਿਲ ਸਨ | ਬੁਲਾਰਿਆਂ ਨੇ ਮੰਗ ਕੀਤੀ ਕਿ ਕਿਰਤ ਕਾਨੂੰਨਾਂ 'ਚ ਮਜ਼ਦੂਰ ਵਿਰੋਧੀ ਸੋਧਾਂ ਵਾਪਸ ਲਈਆਂ ਜਾਣ, ਸਾਰੇ ਮਜ਼ਦੂਰਾਂ ਨੂੰ ਕਰਫਿਊ ਤੇ ਤਾਲਾਬੰਦੀ ਸਮੇਂ ਦੀਆਂ ਪੂਰੀਆਂ ਤਨਖ਼ਾਹਾਂ ਦਿੱਤੀਆਂ ਜਾਣ, ਮਜ਼ਦੂਰਾਂ ਦੀ ਘੱਟੋ-ਘੱਟ ਉਜਰਤ 21 ਹਜ਼ਾਰ ਰੁਪਏ ਕੀਤੀ ਜਾਵੇ, ਮਹਿੰਗਾਈ ਅੰਕੜੇ ਰੋਕਣ ਦਾ ਪੱਤਰ ਰੱਦ ਕੀਤਾ ਜਾਵੇ | ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ ਡੀ. ਏ. ਜਾਮ ਕਰਨ ਦਾ ਫ਼ੈਸਲਾ ਵਾਪਸ ਲਿਆ ਜਾਵੇ | ਇਸ ਮੌਕੇ ਲਖਬੀਰ ਸਿੰਘ ਨਿਜ਼ਾਮਪੁਰਾ, ਵਿਜੈ ਕੁਮਾਰ, ਕਿਰਪਾਲ ਸਿੰਘ, ਸੁਖਵੰਤ ਸਿੰਘ, ਸੁਰਿੰਦਰ ਟੋਨਾ, ਡਾ: ਬਲਵਿੰਦਰ ਸਿੰਘ, ਮੋਹਨ ਲਾਲ, ਗੁਰਾਨਮ ਕੌਰ ਗੁਮਾਨਪੁਰਾ, ਅਕਵਿੰਦਰ ਕੌਰ, ਸੁਲੱਖਣ ਸਿੰਘ, ਗੁਰਜਿੰਦਰ ਸਿੰਘ, ਕੇਵਲਜੀਤ, ਰਾਜਿੰਦਰ ਮਸੀਹ, ਪਰਮਜੀਤ ਕੌਰ, ਕੁਲਵਿੰਦਰ ਸਿੰਘ, ਜੋਗਿੰਦਰ ਲਾਲ, ਦਿਲਬਾਗ ਸਿੰਘ, ਬਲਵਿੰਦਰ ਸਿੰਘ, ਸੰਜੈ ਖੋਸਲਾ, ਮਨਜੀਤ ਸਿੰਘ ਬਾਸਰਕੇ ਸ਼ਾਮਿਲ ਸਨ |
ਪੁਤਲੀਘਰ ਵਿਖੇ ਪੁਤਲਾ ਸਾੜ ਕੇ ਰੋਸ ਪ੍ਰਦਰਸ਼ਨ
ਛੇਹਰਟਾ, (ਸੁਰਿੰਦਰ ਸਿੰਘ ਵਿਰਦੀ)-ਭਾਰਤ ਦੀਆਂ ਪ੍ਰਮੁੱਖ 10 ਟਰੇਡ ਯੂਨੀਅਨਾਂ ਦੇ ਸੱਦੇ 'ਤੇ ਟੈਕਸਟਾਈਲ ਕਾਮਿਆਂ ਨੇ ਸਥਾਨਕ ਭੱਲੇ ਵਾਲਾ ਖੂਹ ਇਸਲਾਮਾਬਾਦ ਪੁਤਲੀਘਰ ਵਿਖੇ ਪੁਲਿਸ ਸਖਤੀ ਦੇ ਬਾਵਜੂਦ ਵੱਡੀ ਗਿਣਤੀ 'ਚ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਸੀਟੂ ਦੇ ਸੂਬਾਈ ਵਿਤ ਸਕੱਤਰ ਕਾਮਰੇਡ ਸੁੱਚਾ ਸਿੰਘ ਅਜਨਾਲਾ ਤੇ ਸੀਟੂ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਜੀਤ ਰਾਜ ਬਾਵਾ ਨੇ ਮੋਦੀ ਸਰਕਾਰ ਵਲੋਂ ਲੇਬਰ ਐਕਟ ਨੂੰ ਤੋੜ ਕੇ ਮਜ਼ਦੂਰਾਂ ਦੇ ਹੱਕਾਂ 'ਤੇ ਡਾਕੇ ਮਾਰਨ ਦਾ ਕਰੜਾ ਵਿਰੋਧ ਕਰਦਿਆਂ ਮਜ਼ਦੂਰਾਂ ਨੂੰ ਆਪਣੇ ਹੱਕ ਲੈਣ ਲਈ ਕਮਰਕੱਸੇ ਕਰਨ ਤੇ ਸੰਘਰਸ਼ ਵਿੱਢਣ ਦਾ ਸੱਦਾ ਦਿੱਤਾ | ਉਨ੍ਹਾਂ ਮਜ਼ਦੂਰਾਂ ਦੀ ਦਿਹਾੜੀ 8 ਘੰਟੇ ਤੋਂ ਵਧਾ ਕੇ 12 ਘੰਟੇ ਕਰਨ ਦੇ ਪ੍ਰਸਤਾਵ ਨੂੰ ਕਿਸੇ ਵੀ ਕੀਮਤ ਤੇ ਨਾਬਰਦਾਸ਼ਤਯੋਗ ਕਰਾਰ ਦਿੱਤਾ | ਇਸ ਮੌਕੇ ਬਲਵਿੰਦਰ ਸਿੰਘ, ਰਾਮ ਮੂਰਤੀ, ਬਲਬੀਰ ਸਿੰਘ ਆਦਿ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ | ਇਸ ਦੇ ਨਾਲ ਹੀ ਆਸ਼ਾ, ਆਂਗਣਵਾੜੀ, ਮਿਡ ਡੇ ਮੀਲ, ਪੈਨਸ਼ਨਰਾਂ, ਚੌਕੀਦਾਰਾਂ ਤੇ ਡੀ. ਵਾਈ. ਐੱਫ. ਆਈ. ਦੀਆਂ ਯੂਨੀਅਨਾਂ ਨੇ ਸਥਾਨਕ ਸੀਟੂ ਦਫਤਰ ਪੁਤਲੀਘਰ ਵਿਖੇ ਇਕੱਠ ਕਰਕੇ ਮੋਦੀ ਸਰਕਾਰ ਦਾ ਪੁਤਲਾ ਸਾੜ ਕੇ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਰੋਸ ਮੁਜ਼ਾਹਰਾ ਕੀਤਾ | ਇਸ ਮੌਕੇ ਆਸ਼ਾ ਵਰਕਰਾਂ ਦੀ ਸੂਬਾਈ ਪ੍ਰਧਾਨ ਸਰੋਜ ਬਾਲਾ ਆਂਗਨਵਾੜੀ ਮੁਲਾਜ਼ਮ ਯੂਨੀਅਨ ਦੀ ਜਨਰਲ ਸਕੱਤਰ ਹਰਜਿੰਦਰ ਕੌਰ, ਵਿੱਤ ਸਕੱਤਰ ਜਸਪਾਲ ਕੌਰ, ਭਾਰਤ ਜਨਵਾਦੀ ਨੌਜਵਾਨ ਸਭਾ ਦੇ ਜ਼ਿਲ੍ਹਾ ਸਕੱਤਰ ਕੁਲਬੀਰ ਸਿੰਘ, ਨੱਥਾ ਸਿੰਘ ਚੌਕੀਦਾਰ ਯੂਨੀਅਨ, ਲੋਡਿੰਗ ਅਨਲੋਡਿੰਗ ਦੇ ਜਨਰਲ ਸਕੱਤਰ ਪ੍ਰਤਾਪ ਸਿੰਘ ਖਾਪੜਖੇੜੀ ਨੇ ਸੰਬੋਧਨ ਕੀਤਾ | ਇਸ ਸਮੇਂ ਮੋਨਿਕਾ, ਅਲਕਾ, ਆਰਤੀ, ਕਸ਼ਮੀਰ ਸਿੰਘ, ਰਾਮ ਸਿੰਘ ਕਾਉਕੇ, ਹਰਦੇਵ ਸਿੰਘ ਨਿਜਾਮਪੁਰਾ, ਸੁਖਦੇਵ ਸਿੰਘ, ਮਹਿੰਦਰ ਸਿੰਘ ਖਹਿਰਾ ਤੇ ਪ੍ਰੇਮ ਬਿਲਾਸ ਆਦਿ ਹਾਜ਼ਰ ਸਨ |
ਬਾਬਾ ਬਕਾਲਾ ਸਾਹਿਬ ਵਿਖੇ ਫੂਕਿਆ ਮੋਦੀ ਦਾ ਪੁਤਲਾ
ਬਾਬਾ ਬਕਾਲਾ ਸਾਹਿਬ, (ਸ਼ੇਲਿੰਦਰਜੀਤ ਸਿੰਘ ਰਾਜਨ)-ਬੱਸ ਅੱਡਾ ਬਾਬਾ ਬਕਾਲਾ ਸਾਹਿਬ ਵਿਖੇ ਤਹਿਸੀਲ ਬਾਬਾ ਬਕਾਲਾ ਸਾਹਿਬ ਦੇ ਸੀਟੂ ਵਰਕਰਾਂ ਨੇ ਜ਼ਿਲ੍ਹਾ ਸਹਾਇਕ ਸਕੱਤਰ ਕਾਮਰੇਡ ਗੁਰਦੀਪ ਸਿੰਘ ਬੁਤਾਲਾ ਦੀ ਅਗਵਾਈ ਹੇਠ ਰੋਸ ਪ੍ਰਗਟ ਕੀਤਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ | ਜਿਸ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਮੋਦੀ ਸਰਕਾਰ ਵਲੋਂ ਲੇਬਰ ਐਕਟ ਨੂੰ ਤੋੜ ਕੇ ਮਜ਼ਦੂਰਾਂ ਦੇ ਹੱਕਾਂ 'ਤੇ ਡਾਕੇ ਮਾਰਨ ਦਾ ਕਰੜਾ ਵਿਰੋਧ ਕਰਦਿਆਂ ਮਜ਼ਦੂਰਾਂ ਨੂੰ ਆਪਣੇ ਹੱਕ ਲੈਣ ਲਈ ਕਮਰਕੱਸੇ ਕਰਨ ਦਾ ਸੱਦਾ ਦਿੱਤਾ, ਉਨ੍ਹਾਂ ਮਜ਼ਦੂਰਾਂ ਨੂੰ 8 ਘੰਟੇ ਤੋਂ ਵਧਾ ਕੇ 12 ਘੰਟੇ ਕਰਨ ਦੇ ਪ੍ਰਸਤਾਵ ਨੂੰ ਕਿਸੇ ਵੀ ਕੀਮਤ 'ਤੇ ਨਾ-ਬਰਦਾਸ਼ਤਯੋਗ ਕਰਾਰ ਦਿੱਤਾ | ਇਸ ਮੌਕੇ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕਾ: ਬਚਨ ਸਿੰਘ ਜਸਪਾਲ, ਕੁਲ ਹਿੰਦ ਕਿਸਾਨ ਸਭਾ ਦੇ ਤਹਿਸੀਲ ਪ੍ਰਧਾਨ ਦਲਬੀਰ ਸਿੰਘ ਧੂਲਕਾ, ਡੀ. ਵਾਈ. ਐਫ. ਆਈ. ਦੇ ਤਹਿਸੀਲ ਸਕੱਤਰ ਕਾ: ਰਣਯੋਧਬੀਰ ਸਿੰਘ ਬੁਤਾਲਾ, ਕਾ: ਦਾਰਾ ਸਿੰਘ ਚੌਕ ਮਹਿਤਾ, ਕਾ: ਸਰਬਜੀਤ ਸਿੰਘ ਧਰਦਿਉ, ਮਨਰੇਗਾ ਮਜ਼ਦੂਰ ਕੁਲ ਹਿੰਦ ਖੇੇਤ ਮਜ਼ਦੂਰ ਯੂਨੀ: ਤਹਿਸੀਲ ਸਕੱਤਰ ਜਗੀਰ ਸਿੰਘ ਸਰਜਾ, ਅੰਗਰੇਜ ਸਿੰਘ ਡੇਹਰੀਵਾਲ, ਬਲਦੇਵ ਸਿੰਘ ਡੇਹਰੀਵਾਲ, ਜਨਵਾਦੀ ਇਸਤਰੀ ਸਭਾ ਦੀ ਆਗੂ ਕਾ: ਚਰਨ ਕੌਰ, ਗੁਰਮਿੰਦਰ ਸਿੰਘ ਉਸਮਾਂ, ਗੁਰੀ ਸਿੰਘ ਮੀਆਂਵਿੰਡ, ਪਲਵਿੰਦਰ ਸਿੰਘ ਬਠੂ ਚੱਕ, ਆਦਿ ਮੌਜੂਦ ਸਨ |
ਮਜੀਠਾ ਬੱਸ ਸਟੈਂਡ ਵਿਖੇ ਰੋਸ ਮੁਜ਼ਾਹਰਾ
‘ਮਜੀਠਾ, (ਸਹਿਮੀ)-ਸੀਟੂ ਨਾਲ ਸਬੰਧਤ ਜਥੇਬੰਦੀਆਂ ਵਲੋਂ ਕੇਂਦਰ ਦੀ ਮੋਦੀ ਸਰਕਾਰ ਦੇ ਿਖ਼ਲਾਫ਼ ਬੱਸ ਸਟੈਂਡ ਮਜੀਠਾ ਵਿਖੇ ਰੋਸ ਮੁਜ਼ਾਹਰਾ ਕੀਤਾ ਗਿਆ | ਸਕੀਮ ਵਰਕਰ, ਆਸ਼ਾ ਤੇ ਫੈਸੀਲੀਟੇਟਰ, ਆਂਗਣਵਾੜੀ ਵਰਕਰ, ਹੈਲਪਰਾਂ ਤੇ ਹੋਰ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਡਾ: ਚਰਨਜੀਤ ਸਿੰਘ ਮਜੀਠਾ ਜ਼ਿਲ੍ਹਾ ਸਕੱਤਰ (ਸੀਟੂ) ਨੇ ਮੋਦੀ ਸਰਕਾਰ ਵਲੋਂ ਲੇਬਰ ਐਕਟ ਨੂੰ ਤੋੜ ਕੇ ਮਜ਼ਦੂਰਾਂ ਦੇ ਹੱਕ 'ਤੇ ਡਾਕਾ ਮਾਰਨ ਦਾ ਤਕੜਾ ਵਿਰੋਧ ਕਰਦਿਆਂ ਮਜ਼ਦੂਰਾਂ ਨੂੰ ਆਪਣੇ ਹੱਕ ਲੈਣ ਲਈ ਕਮਰਕੱਸੇ ਕਰਨ ਦਾ ਸੱਦਾ ਦਿੱਤਾ | ਇਸ ਮੌਕੇ ਰਘਬੀਰ ਕੌਰ ਨਾ ਕਲਾਂ ਜ਼ਿਲ੍ਹਾ ਪ੍ਰਧਾਨ ਆਸ਼ਾ ਫੈਸੀਲੀਟੇਟਰ ਵਰਕਰ ਯੂਨੀਅਨ, ਇਕਬਾਲ ਕੌਰ, ਅਮਰਜੀਤ ਕੌਰ, ਨਿਰਮਲਜੀਤ ਕੌਰ, ਬਲਵਿੰਦਰ ਕੌਰ, ਕੁਲਵਿੰਦਰ ਕੌਰ ਬਲਾਕ ਪ੍ਰਧਾਨ, ਮਲਵਿੰਦਰ ਕੌਰ ਚਵਿੰਡਾ ਦੇਵੀ, ਸੁਰੇਸ਼ ਰਾਣੀ ਪਰਮਜੀਤ ਕੌਰ, ਇੰਦਰਜੀਤ ਕੌਰ, ਸੁਰਿੰਦਰ ਕੌਰ ਨੇ ਵੀ ਸੰਬੋਧਨ ਕੀਤਾ |

-ਮਾਮਲਾ ਕੋਰੋਨਾ ਦੀਆਂ ਨੈਗੇਟਿਵ ਰਿਪੋਰਟਾਂ ਨੂੰ ਪਾਜ਼ੀਟਿਵ ਕਰਨ ਦਾ-

*ਅੰਮਿ੍ਤਸਰ ਦੇ 6 ਡਾਕਟਰਾਂ ਵਲੋਂ ਲਾਈਆਂ ਜ਼ਮਾਨਤੀ ਅਰਜ਼ੀਆਂ 'ਤੇ ਸੁਣਵਾਈ ਅੱਗੇ ਪਈ

ਅੰਮਿ੍ਤਸਰ, 3 ਜੁਲਾਈ (ਰੇਸ਼ਮ ਸਿੰਘ)-ਕੋਰੋਨਾ ਟੈਸਟ 'ਚ ਨੈਗੇਟਿਵ ਰਿਪੋਰਟਾਂ ਨੂੰ ਫਰਜ਼ੀ ਬਣਾਉਣ ਵਾਲੀ ਲੈਬ ਤੇ ਕੋੋਰੋਨਾ ਦਾ ਫਰਜ਼ੀ ਇਲਾਜ ਕਰਨ ਵਾਲੇ ਨਿੱਜੀ ਹਸਪਤਾਲ ਦੇ ਮਾਲਕ ਸਣੇ 6 ਡਾਕਟਰਾਂ ਨੂੰ ਹਾਲੇ ਅਦਾਲਤ ਵਲੋਂ ਕੋਈ ਰਾਹਤ ਨਹੀਂ ਮਿਲੀ ਜਿਨ੍ਹਾਂ ਵਲੋਂ ...

ਪੂਰੀ ਖ਼ਬਰ »

ਜਗਦੇਵ ਕਲਾਂ ਦੇ ਪੁਲ ਨੇੜੇ ਨੌਜਵਾਨ ਨਹਿਰ 'ਚ ਡੁੱਬਿਆ

ਜਗਦੇਵ ਕਲਾਂ, 3 ਜੁਲਾਈ (ਸ਼ਰਨਜੀਤ ਸਿੰਘ ਗਿੱਲ)-ਲਾਹੌਰ ਬ੍ਰਾਂਚ ਨਹਿਰ ਪੁੱਲ ਜਗਦੇਵ ਕਲਾਂ ਨੇੜੇ ਇਕ ਨੌਜਵਾਨ ਦੇ ਡੂੰਘੇ ਪਾਣੀ 'ਚ ਡੁੱਬਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਜੋਬਨ ਸਿੰਘ ਪੁੱਤਰ ਸੂਬਾ ਸਿੰਘ (22) ਵਾਸੀ ਆਦਰਸ਼ ਨਗਰ, ਵਾਰਡ ਨੰ : 6, ਅਜਨਾਲਾ ਜੋ ਕਿ ਆਪਣੇ ...

ਪੂਰੀ ਖ਼ਬਰ »

ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲਾ ਕਥਿਤ ਦੋਸ਼ੀ ਗਿ੍ਫ਼ਤਾਰ

ਚੌਕ ਮਹਿਤਾ, 3 ਜੁਲਾਈ (ਜਗਦੀਸ਼ ਸਿੰਘ ਬਮਰਾਹ)-ਬੀਤੇ ਦਿਨੀਂ ਇਕ ਵਿਅਕਤੀ ਵਲੋਂ ਆਪਣੇ ਫੇਸ ਬੁੱਕ ਪੇਜ਼ 'ਤੇ ਇਕ ਵੀਡੀਓ ਅੱਪਲੋਡ ਕੀਤੀ ਗਈ, ਜਿਸ 'ਚ ਉਸ ਨੇ ਇਕ ਗੁਟਕਾ ਸਾਹਿਬ ਦਿਖਾਇਆ, ਜਿਸ ਦੇ ਅੰਗ ਪਾੜੇ ਹੋਏ ਸਨ | ਇਸ ਸਬੰਧ 'ਚ ਇਕ ਸ਼ਰਧਾਵਾਨ ਸਿੱਖ ਵਲੋਂ ਪੁਲਿਸ ਨੂੰ ...

ਪੂਰੀ ਖ਼ਬਰ »

ਹੈਰੋਇਨ ਤਸਕਰ ਚੀਤਾ ਦਾ ਸੱਜਾ ਹੱਥ ਪੱਟੀ ਵੀ ਗਿ੍ਫ਼ਤਾਰ

ਅੰਮਿ੍ਤਸਰ, 3 ਜੁਲਾਈ (ਰੇਸ਼ਮ ਸਿੰਘ)-ਅੰਮਿ੍ਤਸਰ ਪੁਲਿਸ ਵਲੋਂ ਗ਼ੈਰ ਕਾਨੂੰਨੀ ਗਤੀਵਿਧੀਆਂ ਤੇ ਹੈਰੋਇਨ ਦੀ ਤਸਕਰੀ ਦੇ ਮਾਮਲੇ 'ਚ ਗਿ੍ਫਤਾਰ ਕੀਤੇ ਗਏ ਬਦਨਾਮ ਤਸਕਰ ਚੀਤਾ ਦੇ ਸੱਜੇ ਹੱਥ ਵਜੋਂ ਜਾਣੇ ਜਾਂਦੇ ਇਕ ਹੋਰ ਕਥਿਤ ਤਸਕਰ ਨੂੰ ਵੀ ਪੁਲਿਸ ਵਲੋਂ ਗਿ੍ਫਤਾਰ ਕਰ ...

ਪੂਰੀ ਖ਼ਬਰ »

ਨਾਜਾਇਜ਼ ਦੇਸੀ ਸ਼ਰਾਬ ਸਮੇਤ ਇਕ ਕਾਬੂ

ਵੇਰਕਾ, 3 ਜੁਲਾਈ (ਪਰਮਜੀਤ ਸਿੰਘ ਬੱਗਾ)-ਨਸ਼ਿਆਂ ਿਖ਼ਲਾਫ਼ ਛੇੜੀ ਮੁਹਿੰਮ ਤਹਿਤ ਪੁਲਿਸ ਚੌਕੀ ਗੁਰੂ ਤੇਗ ਬਹਾਦੁਰ ਨਗਰ ਦੀ ਪੁਲਿਸ ਨੇ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਇਕ ਨੌਜਵਾਨ ਨੂੰ 40 ਬੋਤਲਾਂ ਨਾਜਾਇਜ਼ ਦੇਸੀ ਸ਼ਰਾਬ ਸਮੇਤ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਹੈ | ...

ਪੂਰੀ ਖ਼ਬਰ »

ਸਿੱਖ ਜਥੇਬੰਦੀਆਂ ਨੇ ਬਾਲੀਵੁੱਡ ਅਦਾਕਾਰ ਅਨੁਪਮ ਖੇਰ ਦਾ ਪੁਤਲਾ ਸਾੜਿਆ

ਅਜਨਾਲਾ, 3 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ, ਐੱਸ ਪ੍ਰਸ਼ੋਤਮ)-ਸਿੱਖੀ ਪ੍ਰਚਾਰ ਸੇਵਾ ਸੁਸਾਇਟੀ ਅਜਨਾਲਾ, ਗੁਰਦੁਆਰਾ ਕਾਲਿਆਂ ਵਾਲਾ ਖੂਹ ਪ੍ਰਬੰਧਕ ਕਮੇਟੀ ਤੇ ਹੋਰਨਾਂ ਧਾਰਮਿਕ ਜਥੇਬੰਦੀਆਂ ਵਲੋਂ ਅਜਨਾਲਾ ਸ਼ਹਿਰ 'ਚ ਰੋਸ ਮਾਰਚ ਕਰਨ ਉਪਰੰਤ ਅਨੁਪਮ ਖੇਰ ਦਾ ...

ਪੂਰੀ ਖ਼ਬਰ »

ਦੋ ਕੈਂਟਰਾਂ ਦੀ ਆਪਸੀ ਟੱਕਰ 'ਚ ਇਕ ਦੀ ਮੌਤ

ਰਈਆ, 3 ਜੁਲਾਈ (ਸ਼ਰਨਬੀਰ ਸਿੰਘ ਕੰਗ)-ਰਈਆ ਵਿਖੇ ਰਾਸ਼ਟਰੀ ਮਾਰਗ ਹਾਈਵੇ 'ਤੇ ਬਣੇ ਪੁਲ 'ਤੇ ਦੋ ਕੈਂਟਰਾਂ ਦੀ ਹੋਈ ਆਪਸੀ ਟੱਕਰ ਨਾਲ ਇਕ ਕੈਂਟਰ ਚਾਲਕ ਮੌਤ ਹੋਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਇਕ ਕੈਂਟਰ ਪੀ. ਬੀ. 08 ਵਾਈ 1906 ਜੋ ਜਲੰਧਰ ਤੋਂ ਅੰਮਿ੍ਤਸਰ ਵੱਲ ਨੂੰ ਜਾ ...

ਪੂਰੀ ਖ਼ਬਰ »

ਔਰਤ ਨੇ ਰੇਲ ਗੱਡੀ ਥੱਲੇ ਆ ਕੇ ਕੀਤੀ ਖੁਦਕੁਸ਼ੀ

ਰਈਆ, 3 ਜੁਲਾਈ (ਸ਼ਰਨਬੀਰ ਸਿੰਘ ਕੰਗ)-ਬੀਤੀ ਦੇਰ ਸ਼ਾਮ ਕਸਬਾ ਰਈਆ ਵਿਖੇ ਰਈਆ ਰੇਲਵੇ ਸਟੇਸ਼ਨ ਨਜ਼ਦੀਕ ਇਕ ਔਰਤ ਵਲੋਂ ਰੇਲ ਗੱਡੀ ਥੱਲੇ ਆ ਕੇ ਖੁਦਕੁਸ਼ੀ ਕਰਨ ਦੀ ਦੁਖਦਾਈ ਖ਼ਬਰ ਹੈ | ਏ. ਐੱਸ. ਆਈ. ਸ਼ਾਮ ਸੁੰਦਰ ਸ਼ਰਮਾ ਰੇਲਵੇ ਪੁਲਿਸ ਚੌਕੀ ਇੰਚਾਰਜ ਬਿਆਸ ਨੇ ਦੱਸਿਆ ਕਿ ...

ਪੂਰੀ ਖ਼ਬਰ »

ਬੱਚਿਆਂ ਦੀ ਲੜਾਈ ਨੇ ਧਾਰਿਆ ਭਿਆਨਕ ਰੂਪ

ਰਾਮ ਤੀਰਥ, 3 ਜੁਲਾਈ (ਧਰਵਿੰਦਰ ਸਿੰਘ ਔਲਖ)-ਪੁਲਿਸ ਚੌਕੀ ਰਾਮ ਤੀਰਥ ਅਧੀਨ ਆਉਂਦੇ ਪਿੰਡ ਖਿਆਲਾ ਕਲਾਂ ਵਿਖੇ ਛੋਟੇ ਬੱਚਿਆਂ ਦੀ ਹੋਈ ਮਾਮੂਲੀ ਲੜਾਈ ਨੇ ਭਿਆਨਕ ਰੂਪ ਧਾਰਨ ਕਰ ਲਿਆ, ਜਿਸ ਤੋਂ ਤੈਸ਼ 'ਚ ਆ ਕੇ ਇਕ ਬੱਚੇ ਦੇ ਪਿਤਾ ਲਾਟੀ ਵਲੋਂ ਬਾਹਰੋਂ ਵਿਅਕਤੀ ਬੁਲਾਕੇ ...

ਪੂਰੀ ਖ਼ਬਰ »

ਖਵਾਜਾ ਮਈਨੁਦੀਨ ਚਿਸ਼ਤੀ ਅਜਮੇਰੀ ਦਾ ਸਾਲਾਨਾ ਉਰਸ ਮੁਬਾਰਕ ਕੱਲ੍ਹ

ਛੇਹਰਟਾ, 3 ਜੁਲਾਈ (ਪੱਤਰ ਪ੍ਰੇਰਕ)-ਖਵਾਜਾ ਮੁਈਨੁਦੀਨ ਚਿਸ਼ਤੀ ਅਜਮੇਰੀ ਦਾ ਸਾਲਾਨਾ ਊਰਸ ਮੁਬਾਰਕ ਗੱਦੀ ਨਸ਼ੀਨ ਰਾਕੇਸ਼ ਕੁਮਾਰ ਰਿੰਕੂ ਦੀ ਦੇਖ-ਰੇਖ ਹੇਠ 5 ਜੁਲਾਈ ਰਾਤ ਨੂੰ ਛੇਹਰਟਾ ਵਿਖੇ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਗੱਦੀ ਨਸ਼ੀਨ ਬਾਬਾ ਰਾਕੇਸ਼ ਕੁਮਾਰ ...

ਪੂਰੀ ਖ਼ਬਰ »

ਐਮ. ਬੀ. ਬੀ. ਐਸ. ਨੂੰ ਸਹੂਲਤਾਂ ਲਈ ਲੋਕਹਿਤ ਪਟੀਸ਼ਨ ਕਿਵੇਂ ਬਣਦੀ ਹੈ-ਹਾਈਕੋਰਟ

ਚੰਡੀਗੜ੍ਹ, 3 ਜੁਲਾਈ (ਸੁਰਜੀਤ ਸਿੰਘ ਸੱਤੀ)-ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਇਕ ਲੋਕਹਿਤ ਪਟੀਸ਼ਨ ਖ਼ਾਰਜ ਕਰਦਿਆਂ ਕਿਹਾ ਹੈ ਕਿ ਜਿਸ ਨੂੰ ਸਹੂਲਤ ਦੀ ਲੋੜ ਹੈ, ਉਹ ਆਪ ਕਿਉਂ ਨਹੀਂ ਅੱਗੇ ਆਏ | ਦਰਅਸਲ ਅੰਮਿ੍ਤਸਰ ਦੇ ਵਕੀਲ ਸਰਬਜੀਤ ਸਿੰਘ ਵੇਰਕਾ ਵਲੋਂ ਇਕ ਪਟੀਸ਼ਨ ...

ਪੂਰੀ ਖ਼ਬਰ »

ਅੱਜ ਤਰਸਿੱਕਾ 'ਚ ਦੁਕਾਨਾਂ 7 ਤੋਂ 5 ਵਜੇ ਤੱਕ ਖੁੱਲ੍ਹਣਗੀਆਂ-ਐੱਸ. ਐਚ. ਓ.

ਤਰਸਿੱਕਾ, 3 ਜੁਲਾਈ (ਅਤਰ ਸਿੰਘ ਤਰਸਿੱਕਾ)-ਥਾਣਾ ਤਰਸਿੱਕਾ ਤੇ ਸਬ ਤਹਿਸੀਲ ਤਰਸਿੱਕਾ ਅਧੀਨ ਆਉਂਦੇ ਕਸਬਿਆਂ 'ਚ 4 ਜੂਨ ਸਨਿਚਰਵਾਰ ਨੂੰ ਸਭ ਦੁਕਾਨਾਂ ਸਵੇਰੇ 7 ਤੋਂ ਸ਼ਾਮ 5 ਵਜੇ ਤੱਕ ਖੁੱਲ੍ਹਣਗੀਆਂ | ਇਸ ਸਬੰਧੀ ਸਬ ਇੰਸਪੈਕਟਰ ਬਿਕਰਮਜੀਤ ਸਿੰਘ ਐੱਸ. ਐਚ. ਓ. ਥਾਣਾ ...

ਪੂਰੀ ਖ਼ਬਰ »

ਗਰਮੀ ਨਾਲ ਖੇਤ ਮਜ਼ਦੂਰ ਤੇ ਆਮ ਲੋਕ ਹੋਏ ਬੇਹਾਲ

ਟਾਹਲੀ ਸਾਹਿਬ, 3 ਜੁਲਾਈ (ਪਲਵਿੰਦਰ ਸਿੰਘ ਸਰਹਾਲਾ)-ਬੀਤੇ ਕੁਝ ਦਿਨਾ ਤੋਂ ਪੈ ਰਹੀ ਅੱਤ ਦੀ ਗਰਮੀ ਨਾਲ ਜਿਥੇ ਆਮ ਲੋਕਾਂ ਪ੍ਰੇਸ਼ਾਨ ਹਨ, ਉਥੇ ਖੇਤਾਂ 'ਚ ਕੰਮ ਕਰਦੇ ਖੇਤ ਮਜਦੂਰਾਂ ਦਾ ਬੁਰਾ ਹਾਲ ਹੈ | ਅੱਜ ਕੱਲ੍ਹ ਝੋਨੇ ਦੀ ਲੁਆਈ ਜ਼ੋਰਾਂ 'ਤੇ ਹੋਣ ਕਾਰਨ ਖੇਤ ਮਜਦੂਰਾਂ ...

ਪੂਰੀ ਖ਼ਬਰ »

ਪੰਜਾਬ ਰੋਡਵੇਜ਼/ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਸਰਕਾਰ ਿਖ਼ਲਾਫ਼ ਰੋਸ ਪ੍ਰਦਰਸ਼ਨ

ਅੰਮਿ੍ਤਸਰ, 3 ਜੂਲਾਈ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬ ਰੋਡਵੇਜ਼/ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਵਲੋਂ ਸਥਾਨਕ ਬੱਸ ਅੱਡੇ ਵਿਖੇ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਮਾਰੂ ਨੀਤੀਆਂ ਿਖ਼ਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ 'ਚ ਸੀ. ਆਈ. ਟੀ. ਯੂਨੀਅਨ, ...

ਪੂਰੀ ਖ਼ਬਰ »

ਚੀਨ ਨਾਲ ਟਕਰਾਅ ਉਪਰੰਤ ਪੰਜਾਬ ਪੁਲਿਸ ਵੀ ਹੋਈ ਚੌਕਸ

ਅੰਮਿ੍ਤਸਰ, 3 ਜੁਲਾਈ-(ਰੇਸ਼ਮ ਸਿੰਘ)-ਚੀਨ ਦੀ ਗਲਵਾਨ ਘਾਟੀ ਵਿਖੇ ਭਾਰਤੀ ਤੇ ਚੀਨੀ ਸੈਨਿਕਾਂ ਨਾਲ ਹੋਏ ਖੂਨੀ ਟਕਰਾਅ ਉਪਰੰਤ ਪੈਦਾ ਹੋਈ ਸਥਿਤੀ 'ਤੇ ਜਿਥੇ ਦੇਸ਼ ਦੀਆਂ ਸੁਰਖਿਆ ਸੈਨਾਵਾਂ ਵਲੋਂ ਬਾਜ਼ ਅੱਖ ਰੱਖੀ ਜਾ ਰਹੀ ਹੈ ਉਥੇ ਸਰਹੱਦੀ ਸੂਬੇ ਪੰਜਾਬ ਦੀ ਪੁਲਿਸ ਵੀ ...

ਪੂਰੀ ਖ਼ਬਰ »

ਹੁਣ ਸ਼ੋ੍ਰਮਣੀ ਕਮੇਟੀ ਦੇ ਅਧਿਕਾਰੀ ਤੇ ਕਰਮਚਾਰੀ ਵੀ ਸੰਗਤ ਨਾਲ ਪੰਗਤ 'ਚ ਬੈਠ ਕੇ ਛਕਿਆ ਕਰਨਗੇ ਗੁਰੂ ਕਾ ਲੰਗਰ

ਅੰਮਿ੍ਤਸਰ, 3 ਜੁਲਾਈ (ਜਸਵੰਤ ਸਿੰਘ ਜੱਸ)-ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਗੁਰੂ ਰਾਮਦਾਸ ਜੀ ਤੋਂ ਹੁਣ ਦੁਪਹਿਰ ਸਮੇਂ ਸ਼ੋ੍ਰਮਣੀ ਕਮੇਟੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਲਈ ਲੰਗਰ ਉਨ੍ਹਾਂ ਦੇ ਦਫ਼ਤਰਾਂ 'ਚ ਭੇਜਣ 'ਤੇ ਰੋਕ ਲਗਾ ਦਿੱਤੇ ਜਾਣ ਦੀ ਸੂਚਨਾ ਮਿਲੀ ਹੈ | ...

ਪੂਰੀ ਖ਼ਬਰ »

ਮੌਨਸੂਨ ਦੇ ਮੌਸਮ ਦੌਰਾਨ ਕੰਨ ਦੇ ਮਰੀਜ਼ ਦੇਸੀ ਨੁਸਖੇ ਨਾ ਅਪਣਾਉਣ-ਡਾ: ਰੰਧਾਵਾ

ਮਾਨਾਂਵਾਲਾ, 3 ਜੁਲਾਈ (ਗੁਰਦੀਪ ਸਿੰਘ ਨਾਗੀ)-ਬਰਸਾਤੀ ਮੌਸਮ 'ਚ ਕੰਨਾਂ ਵਿਚ ਪਸੀਨੇ ਕਾਰਨ ਤੇ ਸਲ੍ਹਾਬੇ ਕਾਰਨ ਫੰਗਲ ਇੰਫੈਕਸ਼ਨ, ਜਿਸ ਨੂੰ (ਅੋਟੋਮਾਈਕੋਸਿਸ) ਕਹਿੰਦੇ ਹਨ ਦੀ ਇਨਫੈਕਸ਼ਨ ਬਹੁਤ ਜ਼ਿਆਦਾ ਹੁੰਦੀ ਹੈ | ਇਨਫੈਕਸ਼ਨ 'ਚ ਮਰੀਜ਼ਾਂ ਨੂੰ ਕੰਨ 'ਚ ਤੇਜ਼ ...

ਪੂਰੀ ਖ਼ਬਰ »

ਅੰਮਿ੍ਤਸਰ ਦਿਹਾਤੀ ਪੁਲਿਸ ਵਲੋਂ ਅੰਤਰਰਾਜੀ ਲੁਟੇਰਾ ਗਰੋਹ ਕਾਬੂ

ਅਟਾਰੀ, 3 ਜੁਲਾਈ (ਰੁਪਿੰਦਰਜੀਤ ਸਿੰਘ ਭਕਨਾ)-ਅੰਮਿ੍ਤਸਰ ਦਿਹਾਤੀ ਪੁਲਿਸ ਦੇ ਥਾਣਾ ਘਰਿੰਡਾ ਵਲੋਂ ਅਟਾਰੀ ਵਿਚ ਬੀਤੇ ਦਿਨੀਂ ਹੋਈ ਹੋਈ ਲੁੱਟ-ਖੋਹ ਸਣੇ ਪੰਜਾਬ 'ਚ ਹੋਰ ਥਾਵਾਂ 'ਤੇ ਬੈਂਕ ਡਕੈਤੀਆਂ ਤੇ ਲੁੱਟਾਂ ਖੋਹਾਂ ਨੂੰ ਅੰਜਾਮ ਦੇਣ ਵਾਲੇ ਅੰਤਰਰਾਜੀ ਲੁਟੇਰਾ ...

ਪੂਰੀ ਖ਼ਬਰ »

ਮਿਸ਼ਨ ਫ਼ਤਹਿ ਤਹਿਤ 1570 ਆਸ਼ਾ ਵਰਕਰਾਂ ਲੋਕਾਂ ਨੂੰ ਜਾਗਰੂਕ ਕਰਨ 'ਚ ਜੁਟੀਆਂ

ਅੰਮਿ੍ਤਸਰ, 3 ਜੁਲਾਈ (ਰੇਸ਼ਮ ਸਿੰਘ)-ਜ਼ਿਲ੍ਹੇ 'ਚ ਮਿਸ਼ਨ ਫ਼ਤਹਿ ਤਹਿਤ ਲੋਕ ਜਾਗਰੂਕਤਾ ਤਹਿਤ 1570 ਆਸ਼ਾ ਵਰਕਰਾਂ ਵਲੋਂ ਘਰ-ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਤੇ ਕੋਵਿਡ ਦੇ ਮਰੀਜ਼ਾਂ ਦੀ ਜਲਦ ਪਹਿਚਾਣ ਕਰਨ ਦੇ ਲੱਛਣਾਂ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ | ...

ਪੂਰੀ ਖ਼ਬਰ »

ਰਾਜਿੰਦਰ ਰਿਖੀ ਦਾ ਪਲੇਠਾ ਕਾਵਿ ਸੰਗ੍ਰਹਿ 'ਮੁਕਤ ਕਰ ਦੇ' ਰਿਲੀਜ਼

ਅੰਮਿ੍ਤਸਰ, 3 ਜੁਲਾਈ (ਹਰਮਿੰਦਰ ਸਿੰਘ)-ਅਦਾਕਾਰ, ਸਮਾਜ ਸੇਵਕ ਤੇ ਸੰਵੇਦਨਸ਼ੀਲ ਕਵੀ ਦੇ ਰੂਪ 'ਚ ਪੇਸ਼ ਹੋ ਕੇ ਪੰਜਾਬੀ ਮਾਂ ਬੋਲੀ ਦੀ ਝੋਲੀ ਆਪਣਾ ਕਾਵਿ ਸੰਗ੍ਰਹਿ ਪਾਉਣ ਵਾਲੇ ਰਾਜਿੰਦਰ ਰਿਖੀ ਦੇ ਪਲੇਠੇ ਕਾਵਿ ਸੰਗ੍ਰਹਿ 'ਮੁਕਤ ਕਰ ਦੇ' ਦਾ ਰਿਲੀਜ਼ ਸਮਾਰੋਹ ਸਾਦੇ ਪਰ ...

ਪੂਰੀ ਖ਼ਬਰ »

ਜੰਡਿਆਲਾ ਗੁਰੂ ਵਿਖੇ ਨੌਜਵਾਨ ਦੀ ਲਾਸ਼ ਬਰਾਮਦ

ਜੰਡਿਆਲਾ ਗੁਰੂ, 3 ਜੁਲਾਈ (ਰਣਜੀਤ ਸਿੰਘ ਜੋਸਨ)-ਜੰਡਿਆਲਾ ਗੁਰੂ ਸਰਾਂ ਰੋਡ ਨਜਦੀਕ ਇਕ ਨੌਜਵਾਨ (45) ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜੰਡਿਆਲਾ ਗੁਰੂ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਲਿਆ | ਇਸ ਸਬੰਧੀ ਐਸ. ਐਚ. ਓ. ਜੰਡਿਆਲਾ ...

ਪੂਰੀ ਖ਼ਬਰ »

ਸ਼ਿਵ ਸੈਨਿਕਾਂ ਨੇ ਗੁਰਪਤਵੰਤ ਸਿੰਘ ਪਨੂੰ ਦਾ ਪੁਤਲਾ ਫੂਕਿਆ

ਅਜਨਾਲਾ, 3 ਜੁਲਾਈ (ਐਸ. ਪ੍ਰਸ਼ੋਤਮ)-ਸਥਾਨਕ ਸ਼ਹਿਰ ਦੇ ਮੁੱਖ ਚੌਕ 'ਚ ਸ਼ਿਵ ਸੈਨਾ ਪੰਜਾਬ ਦੇ ਕੌਮੀ ਪ੍ਰਧਾਨ ਸੰਜੀਵ ਘਨੌਲੀ ਦੀ ਸਰਪ੍ਰਸਤੀ ਤੇ ਉਤਰੀ ਭਾਰਤ ਜ਼ੋਨ ਸੀਨੀਅਰ ਮੀਤ ਪ੍ਰਧਾਨ ਪਵਨ ਸਰੀਨ ਅਜਨਾਲਾ ਦੀ ਪ੍ਰਧਾਨਗੀ 'ਚ ਸ਼ਿਵ ਸੈਨਿਕਾਂ ਨੇ ਯੂ. ਐਸ. ਏ. ਅਧਾਰਿਤ ...

ਪੂਰੀ ਖ਼ਬਰ »

ਸਮਾਰਟ ਸਕੂਲ ਚੱਬਾ ਤੇ ਹਾਈ ਸਕੂਲ ਗੁਰੂਵਾਲੀ ਦੇ ਵਿਦਿਆਰਥੀਆਂ ਨੇ ਸਕਾਲਰਸ਼ਿਪ ਹਾਸਲ ਕਰ ਕੇ ਕੀਤਾ ਨਾਂਅ ਰੌਸ਼ਨ

ਚੱਬਾ, 3 ਜੁਲਾਈ (ਜੱਸਾ ਅਨਜਾਣ)-ਪਿ੍ੰਸੀਪਲ ਅਵਤਾਰ ਸਿੰਘ ਦੀ ਯੋਗ ਅਗਵਾਈ ਹੇਠ ਸਮੂਹ ਸਟਾਫ਼ ਦੀ ਮਿਹਨਤ ਤੇ ਲਗਨ ਸਦਕਾ ਸਰਕਾਰੀ ਸੀਨੀਅਰ ਸਮਾਰਟ ਸਕੂਲ ਚੱਬਾ ਵਿਦਿਆਰਥੀਆਂ ਨੂੰ ਗੁਣਾਤਮਕ ਤੇ ਆਨਲਾਈਨ ਸਿੱਖਿਆ ਪ੍ਰਦਾਨ ਕਰ ਰਿਹਾ ਹੈ | ਨੈਸ਼ਨਲ ਮੀਨਜ਼-ਮੈਰਿਟ ...

ਪੂਰੀ ਖ਼ਬਰ »

ਕਸਬਾ ਰਾਜਾਸਾਂਸੀ 'ਚ ਸੰਗਤਾਂ ਵਲੋਂ ਵੱਖ-ਵੱਖ ਖੇਤਰਾਂ 'ਚ ਮਨਾਈ ਬਾਬਾ ਜਵੰਦ ਸਿੰਘ ਦੀ ਬਰਸੀ

ਰਾਜਾਸਾਂਸੀ, 3 ਜੁਲਾਈ (ਹਰਦੀਪ ਸਿੰਘ ਖੀਵਾ)-ਬਾਬਾ ਜਵੰਦ ਸਿੰਘ ਦੀ 98ਵੀਂ ਬਰਸੀ ਨੂੰ ਸਮਰਪਿਤ ਕਸਬਾ ਰਾਜਾਸਾਂਸੀ ਦੀਆਂ ਵੱਖ-ਵੱਖ ਵਾਰਡਾਂ ਵਿਚ ਧਾਰਮਿਕ ਅਸਥਾਨਾਂ 'ਤੇ ਨਗਰ ਪੰਚਾਇਤ ਤੇ ਪ੍ਰਸ਼ਾਸਨ ਦੀਆਂ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਸੀਮਤ ਦਾਇਰੇ 'ਚ ਰਹਿ ਕੇ ...

ਪੂਰੀ ਖ਼ਬਰ »

ਜੇ. ਈ. ਦੇ ਮਾੜੇ ਵਤੀਰੇ ਕਾਰਨ ਏ. ਜੇ. ਈ. ਲਾਈਨਮੈਨ ਆਪਸ 'ਚ ਹੋਏ ਹੱਥੋਪਾਈ

ਓਠੀਆਂ, 3 ਜੁਲਾਈ (ਗੁਰਵਿੰਦਰ ਸਿੰਘ ਛੀਨਾ)-ਪਾਵਰਕਾਮ ਦੀ ਸਬ ਡਵੀਜਨ ਜਸਤਰਵਾਲ ਦੇ ਜੇ. ਈ. ਰਜੇਸ਼ ਕੁਮਾਰ ਤੇ ਅਸਿਸੈਟ ਜੂਨੀਅਰ ਇੰਜੀਨੀਅਰ (ਏ .ਜੇ. ਈ.) ਨਵਦੀਪ ਸਿੰਘ ਸੇਖੋਂ ਵਲੋਂ ਆਪਸ 'ਚ ਹੱਥੋਪਾਈ ਹੋਣ ਦਾ ਸਮਾਚਾਰ ਹੈ | ਇਸ ਸਬੰਧੀ 'ਚ ਸਬ ਡਵੀਜਨ ਜਸਤਰਵਾਲ ਵਿਖੇ ...

ਪੂਰੀ ਖ਼ਬਰ »

ਕਿਸਾਨ ਸੰਘਰਸ਼ ਕਮੇਟੀ ਵਲੋਂ ਖਾਸਾ ਬਿਜਲੀ ਘਰ ਦਾ ਘਿਰਾਓ

ਖਾਸਾ, 3 ਜੁਲਾਈ (ਗੁਰਨੇਕ ਸਿੰਘ ਪੰਨੂੰ)-ਕਿਸਾਨ ਸੰਘਰਸ਼ ਕਮੇਟੀ ਪੰਜਾਬ ਵਲੋਂ ਜ਼ੋਨ ਬਾਉਲੀ ਸਾਹਿਬ ਦੇ ਕਾਰਜਕਾਰੀ ਪ੍ਰਧਾਨ ਰਾਜ ਸਿੰਘ ਤਾਜ਼ੇਚੱਕ ਸਕੱਤਰ ਲਖਵਿੰਦਰ ਸਿੰਘ ਡਾਲਾ ਦੀ ਅਗਵਾਈ ਹੇਠ ਸੈਂਕੜੇ ਕਿਸਾਨਾਂ ਮਜ਼ਦੂਰਾਂ ਵਲੋਂ ਬਿਜਲੀ ਘਰ ਖਾਸਾ ਦਾ ਘਿਰਾਓ ...

ਪੂਰੀ ਖ਼ਬਰ »

ਆਨਲਾਈਨ ਗੁਰਮਤਿ ਮੁਕਾਬਲੇ 'ਚ ਰਮਦਾਸ ਦੀ ਟੀਮ ਨੇ ਅੱਵਲ

ਰਮਦਾਸ, 3 ਜੁਲਾਈ (ਜਸਵੰਤ ਸਿੰਘ ਵਾਹਲਾ)-ਧਰਮ ਪ੍ਰਚਾਰ ਕਮੇਟੀ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਾਗੋਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਧਰਮ ਪ੍ਰਚਾਰ ਕਮੇਟੀ ਦੇ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਦੇ ਮਾਮਲੇ 'ਚ ਭਗੌੜੇ ਦੋਸ਼ੀ ਗਿ੍ਫ਼ਤਾਰ

ਅੰਮਿ੍ਤਸਰ, 3 ਜੁਲਾਈ (ਰੇਸ਼ਮ ਸਿੰਘ)-ਤਾਲਾਬੰਦੀ ਦੌਰਾਨ ਪੁਲਿਸ ਵਲੋਂ ਚਾਰ ਲੱਖ ਨਸ਼ੀਲੀਆਂ ਗੋਲੀਆਂ ਬਰਾਮਦ ਹੋਣ ਦੇ ਚਰਚਿਤ ਮਾਮਲੇ 'ਚ ਭਗੌੜੇ ਚੱਲ ਰਹੇ ਦੋ ਕਥਿਤ ਦੋਸ਼ੀਆਂ ਨੂੰ ਪੁਲਿਸ ਵਲੋਂ ਗਿ੍ਫ਼ਤਾਰ ਕਰ ਲਿਆ ਗਿਆ ਹੈ, ਜਿਨ੍ਹਾਂ ਪਾਸੋਂ ਦੋ ਹਜ਼ਾਰ ਹੋਰ ...

ਪੂਰੀ ਖ਼ਬਰ »

ਮੇਅਰ ਵਲੋਂ ਵਾਰਡ ਨੰ: 13 'ਚ ਸੀਮੈਂਟ ਤੇ ਕੰਕਰੀਟ ਦੀਆਂ ਗਲੀਆਂ ਬਣਾਉਣ ਦੇ ਕੰਮ ਦਾ ਉਦਘਾਟਨ

ਅੰਮਿ੍ਤਸਰ, 3 ਜੁਲਾਈ (ਹਰਮਿੰਦਰ ਸਿੰਘ)-ਨਗਰ ਨਿਗਮ ਦੀ ਵਾਰਡ ਨੰ: 13 ਵਿਚ ਸੀਮੈਂਟ ਤੇ ਕੰਕਰੀਟ ਦੀਆਂ ਗਲੀਆਂ ਬਣਾਉਣ ਅਤੇ ਇੰਟਰਲਾਕਿੰਗ ਟਾਈਲਾਂ ਲਗਾਉਣ ਦੇ ਕੰਮ ਦਾ ਉਦਘਾਟਨ ਮੇਅਰ ਸ: ਕਰਮਜੀਤ ਸਿੰਘ ਰਿੰਟੂ ਵਲੋਂ ਕੀਤਾ ਗਿਆ | ਇਸ ਮੌਕੇ ਕੌਾਸਲਰ ਪਿ੍ਅੰਕਾ ਸ਼ਰਮਾ ਵੀ ...

ਪੂਰੀ ਖ਼ਬਰ »

ਅੰਮਿ੍ਤਸਰ ਦੇ ਸਿਵਲ ਸਰਜਨ ਵਲੋਂ ਸਿਹਤ ਕੇਂਦਰ ਮਾਨਾਂਵਾਲਾ 'ਚ ਬਣਾਈ ਆਈਸੋੋਲੇਸ਼ਨ ਵਾਰਡ ਦਾ ਦੌਰਾ

ਮਾਨਾਂਵਾਲਾ, 3 ਜੁਲਾਈ (ਗੁਰਦੀਪ ਸਿੰਘ ਨਾਗੀ)-ਅੰਮਿ੍ਤਸਰ ਦੇ ਸਿਵਲ ਸਰਜਨ ਡਾ: ਨਵਦੀਪ ਸਿੰਘ ਨੇ ਅਚਾਨਕ ਸਿਹਤ ਕੇਂਦਰ ਮਾਨਾਂਵਾਲਾ 'ਚ ਕੋਵਿਡ-19 ਦੇ ਮੱਦੇਨਜ਼ਰ ਬਣਾਈ ਗਈ ਆਈਸੋਲੇਸ਼ਨ ਵਾਰਡ ਦਾ ਦੌਰਾ ਕੀਤਾ, ਜਿਸ 'ਚ ਕੋਰੋਨਾ ਦੇ ਕਰੀਬ 37 ਮਰੀਜਾਂ ਦੇ ਦਾਖਲ ਹੋਣ ਦੀ ...

ਪੂਰੀ ਖ਼ਬਰ »

ਬੁਤਾਲਾ 'ਚ ਕਾਮਰੇਡਾਂ ਵਲੋਂ ਮੋਦੀ ਸਰਕਾਰ ਦਾ ਪੁਤਲਾ ਫੂਕਿਆ

ਸਠਿਆਲਾ, 3 ਜੁਲਾਈ (ਸਫਰੀ)-ਇਥੋਂ ਦੇ ਨੇੜੇ ਪਿੰਡ ਬੁਤਾਲਾ ਵਿਖੇ ਕਾਰਮੇਡਾਂ ਵਲੋਂ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ | ਜ਼ਿਲ੍ਹਾ ਸਕੱਤਰੇਤ ਕਾਮਰੇਡ ਗੁਰਦੀਪ ਸਿੰਘ ਬੁਤਾਲਾ ਨੇ ਦੱਸਿਆ ਕਿ ਅੱਤ ਦੀ ਮਹਿੰਗਾਈ ਨੂੰ ਲੈ ਕੇ ਮੋਦੀ ਸਰਕਾਰ ਦੇ ਿਖ਼ਲਾਫ਼ ਨਾਅਰੇਬਾਜ਼ੀ ...

ਪੂਰੀ ਖ਼ਬਰ »

ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਲਾਈ ਇਨਸਾਫ਼ ਦੀ ਗੁਹਾਰ

ਛੇਹਰਟਾ, 3 ਜੁਲਾਈ (ਪੱਤਰ ਪ੍ਰੇਰਕ)-ਛੇਹਰਟਾ ਸਥਿਤ ਰਿਸੋਰਟ ਵਿਖੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਬਲਜਿੰਦਰ ਕੌਰ ਤੇ ਸਰਵਨ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਸੁਲਤਾਨਵਿੰਡ ਵਲੋਂ ਆਪਣੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ 'ਚ ਕਥਿਤ ਤੌਰ 'ਤੇ ਦੋਸ਼ ਲਾਉਂਦੇ ਹੋਏ ਕਿਹਾ ...

ਪੂਰੀ ਖ਼ਬਰ »

'ਆਪ' ਵਲੋਂ ਵਰੁਣ ਰਾਣਾ ਹਲਕਾ ਪੱਛਮੀ ਤੇ ਰਵਿੰਦਰ ਡਾਵਰ ਕੇਂਦਰੀ ਦੇ ਯੂਥ ਉਪ ਪ੍ਰਧਾਨ ਨਿਯੁਕਤ

ਅੰਮਿ੍ਤਸਰ, 3 ਜੂਲਾਈ (ਸੁਰਿੰਦਰਪਾਲ ਸਿੰਘ ਵਰਪਾਲ)-ਆਮ ਆਦਮੀ ਪਾਰਟੀ ਵਲੋਂ ਆਪਣੀਆਂ ਸਰਗਰਮੀਆਂ ਦੁਬਾਰਾ ਸ਼ੁਰੂ ਕਰਦੇ ਹੋਏ ਆਪਣੇ ਯੂਥ ਦੇ ਸੰਗਠਨ ਨੂੰ ਮਜ਼ਬੂਤ ਕਰਦੇ ਹੋਏ ਹਲਕਾ ਪੱਛਮੀ ਤੋਂ ਵਰੁਣ ਰਾਣਾ ਤੇ ਹਲਕਾ ਕੇਂਦਰੀ ਤੋਂ ਰਵਿੰਦਰ ਡਾਵਰ ਨੂੰ ਉਪ ਪ੍ਰਧਾਨ ...

ਪੂਰੀ ਖ਼ਬਰ »

ਕਮਿਊਨਿਟੀ ਸਿਹਤ ਕੇਂਦਰ ਮਜੀਠਾ ਵਿਖੇ ਸੀਜ਼ੇਰੀਅਨ ਆਪ੍ਰੇਸ਼ਨ ਹੋਣੇ ਸ਼ੁਰੂ

ਮਜੀਠਾ, 3 ਜੁਲਾਈ (ਮਨਿੰਦਰ ਸਿੰਘ ਸੋਖੀ)-ਕਸਬਾ ਮਜੀਠਾ ਤੇ ਆਸ-ਪਾਸ ਪਿੰਡਾਂ ਦੇ ਲੋਕਾਂ ਦੀ ਚਿਰਾਂ ਤੋਂ ਲਟਕਦੀ ਆ ਰਹੀ ਮੰਗ ਕਿ ਸਰਕਾਰੀ ਹਸਪਤਾਲ ਮਜੀਠਾ ਵਿਖੇ ਸੀਜੇਰੀਅਨ ਆਪਰੇਸ਼ਨ ਕੀਤੇ ਜਾਣ ਨੂੰ ਸੀਨੀਅਰ ਮੈਡੀਕਲ ਅਫਸਰ ਡਾ: ਸਤਨਾਮ ਸਿੰਘ ਸਿੱਧੂ ਦੇ ਯਤਨਾਂ ਸਦਕਾ ...

ਪੂਰੀ ਖ਼ਬਰ »

ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵਲੋਂ ਰੋਸ ਮੁਜ਼ਾਹਰੇ

ਅੰਮਿ੍ਤਸਰ, 3 ਜੂਲਾਈ (ਸੁਰਿੰਦਰਪਾਲ ਸਿੰਘ ਵਰਪਾਲ)-ਸੂਬੇ ਦੇ ਸਰਕਾਰੀ, ਅਰਧ ਸਰਕਾਰੀ ਤੇ ਹਰੇਕ ਪ੍ਰਕਾਰ ਦੇ ਕੱਚੇ ਮੁਲਾਜ਼ਮਾਂ ਦੀ ਸੰਘਰਸ਼ਸ਼ੀਲ ਜਥੇਬੰਦੀ ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸ਼ਨ ਜ਼ਿਲ੍ਹਾ ਅੰਮਿ੍ਤਸਰ ਵਲੋਂ ਕੇਂਦਰੀ ਟਰੇਡ ਯੂਨੀਅਨਾਂ ਤੇ ...

ਪੂਰੀ ਖ਼ਬਰ »

ਅੱਪਰ ਦੁਆਬ ਨਹਿਰ ਕੰਢੇ ਬੰਦ ਪਈਆਂ ਸਟਰੀਟ ਲਾਈਟਾਂ ਨੂੰ ਚਾਲੂ ਕਰਨ ਦੀ ਮੰਗ

ਸੁਲਤਾਨਵਿੰਡ, 3 ਜੁਲਾਈ (ਗੁਰਨਾਮ ਸਿੰਘ ਬੁੱਟਰ)-ਸੁਲਤਾਨਵਿੰਡ ਦੀ ਅੱਪਰ ਦੁਆਬ ਨਹਿਰ ਦੇ ਫੁੱਟਪਾਥਾਂ 'ਤੇ ਲੱਗੀਆਂ ਸਟਰੀਟ ਲਾਈਟਾਂ ਪਿਛਲੇ ਲੰਮੇ ਸਮੇਂ ਤੋਂ ਬੰਦ ਹੋਣ ਕਰਕੇ ਹਾਦਸੇ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ ਜਿਸ ਵੱਲ ਸਬੰਧਤ ਮਹਿਕਮੇ ਦੇ ਅਧਿਕਾਰੀ ਧਿਆਨ ...

ਪੂਰੀ ਖ਼ਬਰ »

ਸੇਵਾ ਕਾਰਜਾਂ 'ਚ ਜਸਟ ਸੇਵਾ ਸੁਸਾਇਟੀ ਵੱਧ-ਚੜ੍ਹ ਕੇ ਲੈ ਰਹੀ ਹਿੱਸਾ

ਅੰਮਿ੍ਤਸਰ, 3 ਜੁਲਾਈ (ਸੁਰਿੰਦਰ ਕੋਛੜ)-ਸਿੱਖੀ ਦੇ ਸੇਵਾ ਸਿਧਾਂਤਾਂ 'ਤੇ ਚੱਲਦਿਆਂ ਅੰਮਿ੍ਤਸਰ ਦੀ ਜਸਟ ਸੇਵਾ ਸੁਸਾਇਟੀ ਵਲੋਂ ਕੋਰੋਨਾ ਮਹਾਂਮਾਰੀ ਦੌਰਾਨ ਸੇਵਾ ਦੇ ਇਕ ਸਾਥ ਕਈ ਕਾਰਜ ਕੀਤੇ ਜਾ ਰਹੇ ਹਨ | ਉਕਤ ਸੰਸਥਾ ਦੇ ਪ੍ਰਧਾਨ ਸ: ਅਰਵਿੰਦਰ ਸਿੰਘ ਭਾਟੀਆ ਤੇ ਸਕੱਤਰ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX