ਤਾਜਾ ਖ਼ਬਰਾਂ


ਕਿਸਾਨਾਂ ਨੇ ਦੋਹਰੀ ਬੋਲੀ ਬੋਲਣ ਵਾਲੇ ਬਾਦਲਾਂ ਨੂੰ ਪੂਰੀ ਤਰ੍ਹਾਂ ਰੱਦ ਕਰ - ਕੈਪਟਨ
. . .  37 minutes ago
ਡੀਗੜ੍ਹ ,28 ਸਤੰਬਰ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਰਤ ਸਰਕਾਰ ਦੇ ਨਾਪਾਕ ਇਰਾਦਿਆਂ ਤੋਂ ਕਿਸਾਨਾਂ ਦੀ ਰਾਖੀ ਕਰਨ ਲਈ ਜੋ ਕੁਝ ਵੀ ਕਰਨਾ ਪਿਆ, ਉਹ ਕਰਨਗੇ। ਉਨ੍ਹਾਂ ਕਿਹਾ ਕਿ ...
ਆਈ.ਪੀ.ਐਲ-2020 : ਬੈਂਗਲੌਰ ਨੇ ਮੁੰਬਈ ਨੂੰ ਦਿੱਤਾ 202 ਦੌੜਾਂ ਦਾ ਟੀਚਾ
. . .  47 minutes ago
‘ ਰੱਖਿਆ ਪ੍ਰਾਪਤੀ ਪ੍ਰਕਿਰਿਆ ‘(ਡੀਏਪੀ) -2020 ਦਸਤਾਵੇਜ਼ ਨੂੰ ਖੋਲ੍ਹਣ ਲਈ ਖ਼ੁਸ਼ੀ - ਰਾਜਨਾਥ
. . .  about 1 hour ago
ਨਵੀਂ ਦਿੱਲੀ , 28 ਸਤੰਬਰ - ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਅੱਜ ਨਵੀਂ ਰੱਖਿਆ ਪ੍ਰਾਪਤੀ ਪ੍ਰਕਿਰਿਆ (ਡੀਏਪੀ) -2020 ਦਸਤਾਵੇਜ਼ ਨੂੰ ਖੋਲ੍ਹਣ ਲਈ ਖ਼ੁਸ਼ੀ ਹੈ । ਡੀਏਪੀ 2020 ਦਾ ਨਿਰਮਾਣ ਹਿੱਸੇਦਾਰਾਂ ਦੇ ਵਿਸ਼ਾਲ ...
ਆਈ.ਪੀ.ਐਲ-2020 : ਮੁੰਬਈ ਇੰਡੀਅਨਜ਼ ਨੇ ਜਿੱਤਿਆ ਟਾਸ ,ਰੋਇਲ ਚੈਲੇਂਜਰਸ ਬੈਂਗਲੌਰ ਕਰੇਗਾ ਬੱਲੇਬਾਜ਼ੀ
. . .  about 2 hours ago
ਬੀਬਾ ਹਰਸਿਮਰਤ ਕੌਰ ਬਾਦਲ ਬਾਬਾ ਸ਼ੇਖ਼ ਫ਼ਰੀਦ ਜੀ ਵਿਖੇ ਹੋਏ ਨਮਤਸਕ
. . .  about 3 hours ago
ਫ਼ਰੀਦਕੋਟ, 28 ਸਤੰਬਰ (ਜਸਵੰਤ ਸਿੰਘ ਪੁਰਬਾ)-ਅੱਜ ਆਪਣੀ ਫ਼ਰੀਦਕੋਟ ਫ਼ੇਰੀ ਦੌਰਾਨ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਸਥਾਨਕ ਬਾਬਾ ਸ਼ੇਖ਼ ਫ਼ਰੀਦ ਜੀ ਵਿਖੇ ਨਮਸਤਕ ਹੋ ਕੇ ਆਸ਼ੀਰਵਾਦ ...
29 ਸਤੰਬਰ ਨੂੰ ਕਿਸਾਨ ਯੂਨੀਅਨਾਂ ਦੀ ਮੁੱਖ ਮੰਤਰੀ ਨਾਲ ਮੀਟਿੰਗ
. . .  about 3 hours ago
ਲੁਧਿਆਣਾ ,28 ਸਤੰਬਰ { ਪੁਨੀਤ}-29 ਸਤੰਬਰ ਨੂੰ ਕਿਸਾਨ ਯੂਨੀਅਨਾਂ ਦੀ ਮੁੱਖ ਮੰਤਰੀ ਨਾਲ ਚੰਡੀਗੜ ਵਿਖੇ ਮੀਟਿੰਗ ਹੈ ਤੇ ਉਨ੍ਹਾਂ ਐਲਾਨ ਕੀਤਾ ਹੈ ਕਿ ਉਹ 1 ਅਕਤੂਬਰ ਨੂੰ ਪੰਜਾਬ ਭਰ ‘ਚ ਰੇਲਾਂ ਰੋਕਣਗ਼ੇ ...
ਹੁਸ਼ਿਆਰਪੁਰ 'ਚ ਕੋਰੋਨਾ ਦਾ ਕਹਿਰ ਜਾਰੀ : 76 ਨਵੇਂ ਮਾਮਲੇ ਆਏ ਸਾਹਮਣੇ ਅਤੇ 6 ਮਰੀਜ਼ਾਂ ਦੀ ਮੌਤ
. . .  about 4 hours ago
ਹੁਸ਼ਿਆਰਪੁਰ, 28 ਸਤੰਬਰ (ਬਲਜਿੰਦਰਪਾਲ ਸਿੰਘ)- ਜ਼ਿਲ੍ਹੇ 'ਚ 76 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 4388 ਹੋ ਗਈ ਹੈ, ਜਦਕਿ 6 ਮਰੀਜ਼ਾਂ ਦੀ ਮੌਤ ਹੋਣ ਨਾਲ...
ਅੰਮ੍ਰਿਤਸਰ 'ਚ ਕੋਰੋਨਾ ਦੇ 166 ਮਾਮਲੇ ਆਏ ਸਾਹਮਣੇ, 7 ਹੋਰ ਮਰੀਜ਼ਾਂ ਨੇ ਤੋੜਿਆ ਦਮ
. . .  about 4 hours ago
ਅੰਮ੍ਰਿਤਸਰ, 28 ਸਤੰਬਰ (ਰੇਸ਼ਮ ਸਿੰਘ) - ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 166 ਹੋਰ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲੇ ਵੱਧ ਕੇ 9709 ਹੋ ਗਏ...
ਪਠਾਨਕੋਟ 'ਚ ਕੋਰੋਨਾ ਦੇ 120 ਮਾਮਲੇ ਆਏ ਸਾਹਮਣੇ, ਤਿੰਨ ਹੋਰ ਮਰੀਜ਼ਾਂ ਨੇ ਤੋੜਿਆ ਦਮ
. . .  about 4 hours ago
ਪਠਾਨਕੋਟ, 28 ਸਤੰਬਰ (ਆਰ. ਸਿੰਘ)- ਸਿਹਤ ਵਿਭਾਗ ਅਨੁਸਾਰ ਅੱਜ ਜ਼ਿਲ੍ਹਾ ਪਠਾਨਕੋਟ 'ਚ 120 ਵਿਅਕਤੀ ਕੋਰੋਨਾ ਪਾਜ਼ੀਟਿਵ ਮਿਲੇ ਹਨ। ਇਸ ਦੀ ਪੁਸ਼ਟੀ ਸਿਵਲ ਸਰਜਨ ਪਠਾਨਕੋਟ ਡਾ. ਜੁਗਲ ਕਿਸ਼ੋਰ ਨੇ...
ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਦੇਸ਼ ਦੀ ਕੋਰ ਕਮੇਟੀ ਨੇ ਆਪਣੇ ਕੌਂਸਲਰਾਂ ਨੂੰ ਅਹੁਦੇ ਛੱਡਣ ਲਈ ਕਿਹਾ
. . .  about 4 hours ago
ਨਵੀਂ ਦਿੱਲੀ, 28 ਸਤੰਬਰ (ਜਗਤਾਰ ਸਿੰਘ)- ਐੱਨ. ਡੀ. ਏ. ਨਾਲ ਗੱਠਜੋੜ ਤਹਿਤ ਜਿਹੜੇ ਵੀ ਅਹੁਦੇ ਅਕਾਲੀ ਦਲ ਨੂੰ ਦਿੱਲੀ 'ਚ ਮਿਲੇ ਹਨ, ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਦੇਸ਼ ਦੀ ਕੋਰ ਕਮੇਟੀ ਉਨ੍ਹਾਂ ਸਾਰਿਆਂ ਨੂੰ ਉਨ੍ਹਾਂ ਅਹੁਦਿਆਂ...
ਗੁਰਦਾਸਪੁਰ 'ਚ ਭਾਜਪਾ ਨੂੰ ਲੱਗਾ ਝਟਕਾ, ਪੰਜ ਐੱਮ. ਸੀ. ਅਕਾਲੀ ਦਲ 'ਚ ਹੋਏ ਸ਼ਾਮਲ
. . .  about 4 hours ago
ਗੁਰਦਾਸਪੁਰ, 28 ਸਤੰਬਰ (ਅ. ਬ.)- ਜ਼ਿਲ੍ਹਾ ਗੁਰਦਾਸਪੁਰ 'ਚ ਅੱਜ ਭਾਜਪਾ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ, ਜਦੋਂ ਮੌਜੂਦਾ ਪੰਜ ਐੱਮ. ਸੀ. ਪਾਰਟੀ ਨੂੰ ਛੱਡ ਕੇ ਅਕਾਲੀ ਦਲ 'ਚ ਸ਼ਾਮਲ ਹੋ ਗਏ। ਸਾਰਿਆਂ ਨੇ ਸ਼੍ਰੋਮਣੀ ਅਕਾਲੀ...
ਲੁਧਿਆਣਾ 'ਚ ਕੋਰੋਨਾ ਕਾਰਨ 10 ਹੋਰ ਮਰੀਜ਼ਾਂ ਨੇ ਤੋੜਿਆ ਦਮ, 133 ਨਵੇਂ ਮਾਮਲੇ ਆਏ ਸਾਹਮਣੇ
. . .  about 4 hours ago
ਲੁਧਿਆਣਾ, 28 ਸਤੰਬਰ (ਸਲੇਮਪੁਰੀ)- ਜ਼ਿਲ੍ਹਾ ਲੁਧਿਆਣਾ ਜੋ ਕੋਰੋਨਾ ਪੀੜਤਾਂ ਦਾ ਕੇਂਦਰੀ ਬਿੰਦੂ ਬਣ ਗਿਆ ਸੀ, ਹੁਣ ਇੱਥੇ ਇਸ ਵਾਇਰਸ ਦੀ ਚਾਲ ਹੌਲ਼ੀ ਹੋ ਗਈ ਹੈ, ਜੋ ਇੱਕ ਚੰਗੀ ਖ਼ੁਸ਼ਖ਼ਬਰੀ ਹੈ। ਸਿਵਲ ਸਰਜਨ...
ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ ਬਹਿਬਲ ਕਲਾਂ ਗੋਲੀ ਕਾਂਡ ਮਾਮਲੇ 'ਚ ਨਾਮਜ਼ਦ
. . .  about 4 hours ago
ਫ਼ਰੀਦਕੋਟ, 28 ਸਤੰਬਰ (ਜਸਵੰਤ ਸਿੰਘ ਪੁਰਬਾ)- ਸਾਲ 2015 'ਚ ਵਾਪਰੇ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੀ ਜਾਂਚ 'ਚ ਉਸ ਵਕਤ ਵੱਡਾ ਮੋੜ ਆਇਆ, ਜਦੋਂ ਇਸ ਜਾਂਚ ਸੰਬੰਧੀ ਬਣਾਈ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਵਲੋਂ...
ਹੁਸੈਨੀਵਾਲਾ ਪਹੁੰਚ ਕੇ ਬੀਬਾ ਬਾਦਲ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਦਿੱਤੀ ਸ਼ਰਧਾਂਜਲੀ
. . .  about 4 hours ago
ਫ਼ਿਰੋਜ਼ਪੁਰ, 28 ਸਤੰਬਰ (ਜਸਵਿੰਦਰ ਸਿੰਘ ਸੰਧੂ)- ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਵਸ ਮੌਕੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਲੋਂ ਹਿੰਦ-ਪਾਕਿ ਕੌਮੀ ਸਰਹੱਦ 'ਤੇ ਹੁਸੈਨੀਵਾਲਾ ਵਿਖੇ ਪਹੁੰਚ...
ਸੁਮੇਧ ਸੈਣੀ ਕੋਲੋਂ ਐੱਸ. ਆਈ. ਟੀ. ਦੀ ਪੁੱਛਗਿੱਛ ਖ਼ਤਮ
. . .  about 5 hours ago
ਐੱਸ. ਏ. ਐੱਸ. ਨਗਰ, 28 ਸਤੰਬਰ (ਜਸਬੀਰ ਸਿੰਘ ਜੱਸੀ)- ਐੱਸ. ਆਈ. ਟੀ. ਵਲੋਂ ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ ਕੋਲੋਂ ਪੁੱਛਗਿੱਛ ਖ਼ਤਮ ਕਰ ਦਿੱਤੀ ਗਈ ਹੈ। ਸੈਣੀ 4.53 ਵਜੇ ਬਾਹਰ ਆਏ ਅਤੇ ਗੱਡੀ ਨੂੰ ਅੰਦਰ ਮੰਗਾ...
ਅਕਾਲੀ ਦਲ ਵਲੋਂ ਕੱਢੇ ਜਾਣ ਵਾਲੇ ਮਾਰਚਾਂ 'ਤੇ ਰੋਕ ਲਾਉਣ ਲਈ 'ਆਪ' ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਦਿੱਤਾ ਮੰਗ ਪੱਤਰ
. . .  about 5 hours ago
ਅੰਮ੍ਰਿਤਸਰ, 28 ਸਤੰਬਰ (ਰਾਜੇਸ਼ ਕੁਮਾਰ ਸੰਧੂ, ਸੁਰਿੰਦਰਪਾਲ ਸਿੰਘ ਵਰਪਾਲ)- ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕ ਪ੍ਰੋ. ਬਲਜਿੰਦਰ ਕੌਰ ਅਤੇ ਵਿਧਾਇਕ ਜੈ ਕ੍ਰਿਸ਼ਨ ਰੋੜੀ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਸਿੰਘ ਦੇ ਜਥੇਦਾਰ...
ਮਾਛੀਵਾੜਾ ਸਾਹਿਬ : ਬਲਾਕ ਪੰਚਾਇਤ ਦਫ਼ਤਰ ਤੇ ਫਿਰ ਕੋਰੋਨਾ ਦਾ ਸੰਕਟ, 5 ਮੁਲਾਜ਼ਮਾਂ ਨੂੰ ਹੋਇਆ ਕੋਰੋਨਾ
. . .  about 5 hours ago
ਮਾਛੀਵਾੜਾ ਸਾਹਿਬ, 28 ਸਤੰਬਰ (ਮਨੋਜ ਕੁਮਾਰ, ਪੱਤਰ ਪ੍ਰੇਰਕ)- ਮਾਛੀਵਾੜਾ (ਲੁਧਿਆਣਾ) ਸਥਿਤ ਪੰਚਾਇਤ ਵਿਭਾਗ ਦੇ ਬਲਾਕ ਦਫ਼ਤਰ 'ਤੇ ਮੁੜ ਇੱਕ ਵਾਰ ਫਿਰ ਕੋਰੋਨਾ ਦਾ ਸੰਕਟ ਗਹਿਰਾ ਹੋ ਗਿਆ। ਇੱਥੇ ਪੰਚਾਇਤ ਅਫ਼ਸਰ...
ਦੇਵੀਦਾਸਪੁਰ : ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਸੰਘਰਸ਼ ਨੂੰ 2 ਅਕਤੂਬਰ ਤੱਕ ਵਧਾਉਣ ਦਾ ਕੀਤਾ ਐਲਾਨ
. . .  about 5 hours ago
ਜੰਡਿਆਲਾ ਗੁਰੂ, 28 ਸਤੰਬਰ (ਰਣਜੀਤ ਸਿੰਘ ਜੋਸਨ)- ਕੇਂਦਰ ਵਲੋਂ ਬਣਾਏ ਗਏ ਨਵੇਂ ਖੇਤੀ ਸੁਧਾਰ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਰੇਲ ਰੋਕੋ ਅੰਦੋਲਨ ਅੱਜ ਪੰਜਵੇਂ ਦਿਨ ਵੀ ਜਾਰੀ ਹੈ। ਜੰਡਿਆਲਾ ਗੁਰੂ ਨੇੜਲੇ ਪਿੰਡ ਦੇਵੀਦਾਸਪੁਰ...
ਐੱਸ. ਆਈ. ਟੀ. ਪਿਛਲੇ ਕਈ ਘੰਟਿਆਂ ਤੋਂ ਸੁਮੇਧ ਸੈਣੀ ਕੋਲੋਂ ਕਰ ਰਹੀ ਹੈ ਪੁੱਛਗਿੱਛ
. . .  about 5 hours ago
ਐੱਸ. ਏ. ਐੱਸ. ਨਗਰ, 28 ਸਤੰਬਰ (ਜਸਬੀਰ ਸਿੰਘ ਜੱਸੀ)- ਸ਼ਾਮ ਦੇ 4 ਵਜੇ ਤੋਂ ਉੱਪਰ ਸਮਾਂ ਹੋ ਚੁੱਕਾ ਹੈ ਅਤੇ ਐੱਸ. ਆਈ. ਟੀ. ਵਲੋਂ ਅਜੇ ਵੀ ਸੁਮੇਧ ਸੈਣੀ ਕੋਲੋਂ ਅਜੇ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਦੌਰਾਨ ਸੁਮੇਧ ਸੈਣੀ...
ਦਿਮਾਗ਼ੀ ਪਰੇਸ਼ਾਨੀ ਦੇ ਚੱਲਦਿਆਂ ਨੌਜਵਾਨ ਵਲੋਂ ਖ਼ੁਦਕੁਸ਼ੀ
. . .  about 6 hours ago
ਫੁੱਲਾਂਵਾਲ 28 ਸਤੰਬਰ (ਮਨਜੀਤ ਸਿੰਘ ਦੁੱਗਰੀ)- ਥਾਣਾ ਸਦਰ ਦੀ ਚੌਕੀ ਲਲਤੋਂ ਕਲਾਂ ਅਧੀਨ ਆਉਂਦੇ ਪਿੰਡ ਹਿਮਾਂਯੂਪੁਰਾ ਵਿਖੇ ਇੱਕ 34 ਸਾਲਾ ਨੌਜਵਾਨ ਵੱਲੋਂ ਦਿਮਾਗ਼ੀ ਪ੍ਰੇਸ਼ਾਨੀ ਦੇ ਚੱਲਦਿਆਂ ਕੋਈ ਜ਼ਹਿਰੀਲੀ ਦਵਾਈ ਖਾ...
ਪੰਜਾਬ ਨੇ ਹਰ ਵਾਰੀ ਦੇਸ਼ ਨੂੰ ਬਚਾਇਆ ਹੈ- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ
. . .  about 6 hours ago
ਕਾਂਗਰਸ ਪੂਰੇ ਦੇਸ਼ 'ਚ ਕਿਸਾਨਾਂ ਦੇ ਨਾਲ ਖੜ੍ਹੀ ਹੈ- ਕੈਪਟਨ
. . .  about 6 hours ago
ਕੇਂਦਰ ਨੇ ਖ਼ਤਮ ਕਰ ਦਿੱਤਾ APMC ਐਕਟ - ਕੈਪਟਨ
. . .  about 6 hours ago
ਖੇਤੀ ਸੁਧਾਰ ਕਾਨੂੰਨਾਂ ਖ਼ਿਲਾਫ਼ ਕਾਨੂੰਨੀ ਤਰੀਕੇ ਨਾਲ ਲੜਾਂਗੇ ਲੜਾਈ - ਕੈਪਟਨ
. . .  about 6 hours ago
ਜੀ.ਐੱਸ.ਟੀ ਨੂੰ ਲੈ ਕੇ ਵੀ ਲੜ ਰਹੇ ਹਾਂ ਕੇਂਦਰ ਨਾਲ - ਕੈਪਟਨ
. . .  about 6 hours ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 21 ਹਾੜ ਸੰਮਤ 552

ਜਲੰਧਰ

ਵਕੀਲ, ਲੈਬ ਟੈਕਨੀਸ਼ੀਅਨ, ਹਵਾਲਾਤੀ ਅਤੇ ਗਰਭਵਤੀ ਸਮੇਤ 22 ਲੋਕ ਕੋਰੋਨਾ ਪਾਜ਼ੀਟਿਵ

• ਐਮ.ਐੱਸ. ਲੋਹੀਆ
ਜਲੰਧਰ, 3 ਜੁਲਾਈ - ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਅੱਜ ਜ਼ਿਲ੍ਹੇ 'ਚ 22 ਹੋਰ ਮਰੀਜ਼ ਰਿਪੋਰਟ ਹੋਏ ਹਨ | ਇਨ੍ਹਾਂ 'ਚ ਸ਼ਹਿਰ ਦੇ ਮਸ਼ਹੂਰ ਵਕੀਲ ਮਨਦੀਪ ਸਿੰਘ ਸਚਦੇਵਾ ਅਤੇ ਉਨ੍ਹਾਂ ਦੀ ਪਤਨੀ, ਸੀ.ਐਚ.ਸੀ. ਕਰਤਾਰਪੁਰ ਦੀ ਲੈਬ ਟੈਕਨੀਸ਼ੀਅਨ, ਥਾਣਾ ਡਵੀਜ਼ਨ ਨੰਬਰ 2 ਦਾ ਇਕ ਹਵਾਲਾਤੀ, ਇਕ ਗਰਭਵਤੀ ਅਤੇ ਪਾਜ਼ੀਟਿਵ ਪਾਏ ਗਏ ਵਿਅਕਤੀਆਂ ਦੇ ਸੰਪਰਕ 'ਚ ਆਏ ਵਿਅਕਤੀ ਸ਼ਾਮਿਲ ਹਨ | ਹੁਣ ਜ਼ਿਲ੍ਹੇ 'ਚ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ 772 ਹੋ ਗਈ ਹੈ | ਆਈਆਂ ਰਿਪੋਰਟਾਂ 'ਚ 367 ਸ਼ੱਕੀ ਮਰੀਜ਼ਾਂ ਦੇ ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ | ਅੱਜ 21 ਕੋਰੋਨਾ ਪੀੜਤਾਂ ਨੂੰ ਇਲਾਜ ਤੋਂ ਬਾਅਦ ਛੁੱਟੀ ਦਿੱਤੀ ਗਈ ਹੈ | ਸਿਹਤ ਵਿਭਾਗ ਦੀਆਂ ਟੀਮਾਂ ਨੇ ਸ਼ਹਿਰ ਦੇ ਵੱਖ-ਵੱਖ ਖੇਤਰਾਂ 'ਚੋਂ 457 ਵਿਅਕਤੀਆਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਹਨ, ਜਿਸ ਨਾਲ ਹੁਣ 1005 ਸੈਂਪਲਾਂ ਦੀ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ | ਲੁਧਿਆਣਾ ਦੇ ਡੀ.ਐਮ.ਸੀ. 'ਚ ਜ਼ੇਰੇ ਇਲਾਜ ਕੋਰੋਨਾ ਪ੍ਰਭਾਵਿਤ ਵਿਅਕਤੀ ਦੇ ਪੋਤੇ ਅਤੇ ਪੋਤਰੀ ਦੇ ਸੈਂਪਲਾਂ ਪਾਜ਼ੀਟਿਵ ਪਾਏ ਗਏ ਹਨ | ਮਿਲਟਰੀ ਹਸਪਤਾਲ 'ਚ ਦਾਖ਼ਲ ਇਕ ਫੌਜੀ ਦੇ ਸੈਂਪਲਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ | ਪਹਿਲਾਂ ਪਾਜ਼ੀਟਿਵ ਆਏ ਵਿਅਕਤੀ ਦੀਆਂ 2 ਧੀਆਂ ਵੀ ਕੋਰੋਨਾ ਪਾਜ਼ੀਟਿਵ ਆਈਆਂ ਹਨ | ਵਿਦੇਸ਼ ਜਾਣ ਲਈ ਆਪਣੀ ਜਾਂਚ ਕਰਵਾਉਣ ਵਾਲਾ ਵਿਅਕਤੀ ਵੀ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ |
• ਪਤਨੀ ਨੂੰ ਪ੍ਰਫਿਊਮ ਦੀ ਖੁਸ਼ਬੂ ਨਹੀਂ ਆਈ ਤਾਂ ਕਰਵਾਇਆ ਕੋਰੋਨਾ ਟੈੱਸਟ
ਸ਼ਹਿਰ ਦੇ ਮਸ਼ਹੂਰ ਵਕੀਲ ਅਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਮਨਦੀਪ ਸਿੰਘ ਸਚਦੇਵਾ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਕਿਸੇ ਕੰਮ ਜਾਣਾ ਸੀ, ਜਿਸ ਕਰਕੇ ਉਨ੍ਹਾਂ ਆਪਣੇ 'ਤੇ ਪ੍ਰਫਿਊਮ ਦਾ ਛਿੜਕਾਅ ਕੀਤਾ | ਨੇੜੇ ਬੈਠੀ ਉਨ੍ਹਾਂ ਦੀ ਪਤਨੀ ਸਮਰਿਤੀ ਸਚਦੇਵਾ ਨੂੰ ਪ੍ਰਫਿਊਮ ਦੀ ਖੁਸ਼ਬੂ ਨਾ ਆਈ ਤਾਂ ਉਨ੍ਹਾਂ ਆਪਣਾ ਸ਼ੱਕ ਦੂਰ ਕਰਨ ਲਈ ਕੋਰੋਨਾ ਵਾਇਰਸ ਦਾ ਟੈੱਸਟ ਕਰਵਾਇਆ, ਜਿਸ ਦੀ ਅੱਜ ਰਿਪੋਰਟ ਪਾਜ਼ੀਟਿਵ ਆਈ ਹੈ |
• ਕੰਟੇਨਮੈਂਟ ਜ਼ੋਨ ਅਤੇ ਮਾਈਕ੍ਰੋ ਕੰਟੇਨਮੈਂਟ ਜ਼ੋਨ ਐਲਾਨੇ
ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਸਿਵਲ ਸਰਜਨ ਡਾ. ਗੁਰਿੰਦਰ ਕੌਰ ਚਾਵਲਾ ਵਲੋਂ ਸੈਨਿਕ ਵਿਹਾਰ, ਜਮਸ਼ੇਰ, ਬਾਂਸਾਂ ਵਾਲਾ ਬਾਜ਼ਾਰ, ਸ਼ਾਹਕੋਟ, ਰਾਮ ਨਗਰ ਇੰਡਸਟਰੀਅਲ ਏਰੀਆ, ਸਿਧਾਰਥ ਨਗਰ, ਉਪਕਾਰ ਨਗਰ, ਪੁਰਾਣਾ ਸੰਤੋਖਪੁਰਾ, ਸੰਤ ਨਗਰ, ਨੇੜੇ ਦੂਖ ਨਿਵਾਰਨ ਗੁਰਦੁਆਰਾ ਸਾਹਿਬ ਲੰਮਾ ਪਿੰਡ, ਉੱਚਾ ਸੁਰਾਜ ਗੰਜ ਅਤੇ ਸੰਜੇ ਗਾਂਧੀ ਨਗਰ ਨੂੰ ਮਾਈਕ੍ਰੋ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ ਹੈ, ਜਦਕਿ ਸਰਵ ਹਿਤਕਾਰੀ ਸਕੂਲ ਵਿਦਿਆ ਧਾਮ ਸੂਰੀਆ ਇਨਕਲੇਵ ਅਤੇ ਬਬੂ ਬਾਬੇ ਵਾਲੀ ਗਲੀ, ਭਾਰਗੋ ਕੈਂਪ ਨੂੰ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ ਹੈ |
• ਕੋਵਿਡ ਕੇਅਰ ਸੈਂਟਰ ਤੋਂ 21 ਹੋਰ ਮਰੀਜ਼ਾਂ ਨੂੰ ਛੁੱਟੀ
ਸਰਕਾਰੀ ਮੈਰੀਟੋਰੀਅਸ ਸਕੂਲ 'ਚ ਬਣਾਏ ਗਏ ਕੋਵਿਡ ਕੇਅਰ ਸੈਂਟਰ ਵਿਖੇ ਅੱਜ 21 ਹੋਰ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ, ਜਿਨਾਂ 'ਚ ਗੁਰਪ੍ਰੀਤ ਸਿੰਘ, ਹਰਦੀਪ ਸਿੰਘ, ਰਣਜੀਤ ਸਿੰਘ, ਰਾਜੀਵ, ਰਵੀ, ਗੁਰਿੰਦਰ ਸਿੰਘ, ਤਾਰਾ ਚੰਦ, ਰਾਮ ਰਾਜ, ਵਿਨੋਦ, ਸੁਰੇਸ਼ ਕੁਮਾਰ, ਰਾਹੁਲ, ਸੁਖਜੀਤ ਸਿੰਘ, ਦਿਨੇਸ਼ ਕੁਮਾਰ, ਕਰਨ ਕੁਮਾਰ, ਪਰਮਜੀਤ ਸਿੰਘ, ਹਰਮੇਸ਼ ਲਾਲ, ਪੀਟਰ ਸਿੱਧੁ, ਗੁਰਜਿੰਦਰ ਸਿੰਘ, ਮਲਕੀਅਤ ਸਿੰਘ ਅਤੇ ਮਨਜੀਤ ਰਾਮ ਸ਼ਾਮਿਲ ਹਨ |

ਬਰਸਾਤਾਂ ਕਰਕੇ ਨਾਲੇ 'ਚ ਸੀਵਰ ਦਾ ਪਾਣੀ ਸੁੱਟਣ ਦੀ ਨਿਗਮ ਨੇ ਮੰਗੀ ਮਨਜ਼ੂਰੀ

ਜਲੰਧਰ, 3 ਜੁਲਾਈ (ਸ਼ਿਵ)- ਜਲੰਧਰ, ਉੱਤਰੀ ਅਤੇ ਪੱਛਮੀ ਹਲਕੇ ਵਿਚ ਸੀਵਰੇਜ ਦੇ ਪਾਣੀ ਦੇ ਜਾਮ ਹੋਣ ਕਰਕੇ ਆ ਰਹੀ ਸਮੱਸਿਆ ਨੂੰ ਹੱਲ ਕਰਨ ਲਈ ਨਿਗਮ ਪ੍ਰਸ਼ਾਸਨ ਨੇ ਪੀ. ਪੀ.ਸੀ. ਬੀ. (ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ) ਦੇ ਚੇਅਰਮੈਨ ਨੂੰ ਇਕ ਚਿੱਠੀ ਲਿਖ ਕੇ ਕਿਹਾ ਹੈ ਕਿ ...

ਪੂਰੀ ਖ਼ਬਰ »

ਪਾਕਿਸਤਾਨ 'ਚ ਮਾਰੇ ਗਏ ਸਿੱਖ ਸ਼ਰਧਾਲੂਆਂ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ

ਜਲੰਧਰ, 3 ਜੁਲਾਈ (ਹਰਵਿੰਦਰ ਸਿੰਘ ਫੁੱਲ)-ਪਾਕਿਸਤਾਨ 'ਚ ਜੋ ਸਿੱਖ ਸ਼ਰਧਾਲੂ ਕਰਾਚੀ ਤੋਂ ਲਾਹੌਰ ਇਕ ਬੱਸ ਚ ਜਾ ਰਹੇ ਸਨ, ਦੀ ਸ਼ੇਖਪੁਰਾ ਨਾਮਕ ਸਥਾਨ ਦੇ ਇਕ ਰੇਲਵੇ ਕਰਾਸਿੰਗ 'ਚ ਬੱਸ ਦੀ ਰੇਲ ਗੱਡੀ ਨਾਲ ਟੱਕਰ ਹੋ ਗਈ, ਜਿਸ ਨਾਲ ਤਕਰੀਬਨ 21 ਤੋਂ 30 ਸਿੱਖ ਯਾਤਰੂ ਮਾਰੇ ਗਏ ਹਨ ...

ਪੂਰੀ ਖ਼ਬਰ »

ਬਿਨਾਂ ਸ਼ਨਾਖਤ ਦੇ ਯਾਤਰੀਆਂ ਨੂੰ ਹੋਟਲ ਅਤੇ ਸਰਾਵਾਂ 'ਚ ਠਹਿਰਾਉਣ 'ਤੇ ਪਾਬੰਦੀ ਦੇ ਹੁਕਮ ਜਾਰੀ

ਜਲੰਧਰ, 3 ਜੁਲਾਈ (ਐੱਮ.ਐੱਸ. ਲੋਹੀਆ)- ਡਿਪਟੀ ਕਮਿਸ਼ਨਰ ਪੁਲਿਸ ਬਲਕਾਰ ਸਿੰਘ ਵਲੋਂ ਹੁਕਮ ਜਾਰੀ ਕੀਤੇ ਗਏ ਹਨ ਕਿ ਕੋਈ ਵੀ ਹੋਟਲ/ਮੋਟਲ/ਗੈਸਟ ਹਾਊਸ ਅਤੇ ਸਰਾਵਾਂ ਆਦਿ ਦੇ ਮਾਲਕ/ਪ੍ਰਬੰਧਕ ਕਿਸੇ ਵੀ ਵਿਅਕਤੀ/ਯਾਤਰੀ ਨੂੰ ਉਸ ਦੀ ਸ਼ਨਾਖਤ ਕੀਤੇ ਬਗੈਰ ਨਹੀਂ ਠਹਿਰਾਉਣਗੇ | ...

ਪੂਰੀ ਖ਼ਬਰ »

ਜੈਪੁਰ-ਆਦਮਪੁਰ ਦੀ ਉਡਾਣ ਰੱਦ

ਆਦਮਪੁਰ, 3 ਜੁਲਾਈ (ਰਮਨ ਦਵੇਸਰ)- ਸਪਾਈਸ ਜੈੱਟ ਦੀ ਜੈਪੁਰ ਤੋਂ ਆਦਮਪੁਰ ਦੀ ਉਡਾਣ ਜੋ ਕਿ ਹਫ਼ਤੇ 'ਚ 4 ਦਿਨ ਚੱਲਣੀ ਸੀ, ਉਹ ਇਕ ਵਾਰ ਫਿਰ ਰੱਦ ਹੋ ਗਈ ਹੈ | ਅਧਿਕਾਰੀਆਂ ਨੇ ਦੱਸਿਆ ਕਿ ਤਕਨੀਕੀ ਖ਼ਰਾਬੀ ਕਾਰਨ ਇਹ ਉਡਾਣ ਰੱਦ ਕੀਤੀ ਗਈ ਹੈ | ...

ਪੂਰੀ ਖ਼ਬਰ »

ਵਿਧਾਇਕ ਿਖ਼ਲਾਫ਼ ਪ੍ਰਦਰਸ਼ਨ ਜਾਰੀ

ਜਲੰਧਰ, 3 ਜੁਲਾਈ (ਸ਼ਿਵ)- ਗੜਾ ਫਾਟਕ ਲਾਗੇ ਦੁਕਾਨਦਾਰਾਂ ਵਲੋਂ ਜੋਤੀ ਚੌਕ 'ਚ ਹਲਕਾ ਵਿਧਾਇਕ ਿਖ਼ਲਾਫ਼ ਪ੍ਰਦਰਸ਼ਨ ਕੀਤਾ ਗਿਆ | ਦੁਕਾਨਦਾਰਾਂ ਵਲੋਂ ਨਿਗਮ ਵਲੋਂ ਉਨ੍ਹਾਂ ਨੂੰ ਹਟਾਉਣ ਦੀ ਪ੍ਰਸਤਾਵਿਤ ਕਾਰਵਾਈ ਦਾ ਵਿਰੋਧ ਕੀਤਾ ਜਾ ਰਿਹਾ ਹੈ | ਦੁਕਾਨਦਾਰਾਂ ਨੇ ...

ਪੂਰੀ ਖ਼ਬਰ »

ਕੇਂਦਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਵਿਰੁੱਧ 10 ਕੇਂਦਰੀ ਟਰੇਡ ਯੂਨੀਅਨਾਂ ਵਲੋਂ ਰੋਸ ਪ੍ਰਦਰਸ਼ਨ

ਜਲੰਧਰ, 3 ਜੁਲਾਈ (ਹਰਵਿੰਦਰ ਸਿੰਘ ਫੁੱਲ)- ਵੱਖ—ਵੱਖ ਮੁਲਾਜ਼ਮ, ਮਜ਼ਦੂਰ ਜਥੇਬੰਦੀਆਂ ਦੇ ਨੁਮਾਇੰਦਿਆਂ ਵਲ਼ੋਂ 10 ਕੇਂਦਰੀ ਟਰੇਡ ਯੂਨੀਅਨ ਸੰਗਠਨਾਂ ਦੇ ਸੱਦੇ 'ਤੇ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ ਕੇਂਦਰ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਅਤੇ ਦੇਸ਼ ਵਿਰੋਧੀ ...

ਪੂਰੀ ਖ਼ਬਰ »

ਟੈਟੂ ਆਰਟਿਸਟ 'ਤੇ ਹਮਲਾ ਕਰਨ ਵਾਲੇ 5 ਵਿਅਕਤੀਆਂ ਿਖ਼ਲਾਫ਼ ਮੁਕੱਦਮਾ ਦਰਜ

ਜਲੰਧਰ, 3 ਜੁਲਾਈ (ਐਮ. ਐੱਸ. ਲੋਹੀਆ) - ਬੁੱਧਵਾਰ ਦੀ ਰਾਤ ਅਰਬਨ ਅਸਟੇਟ ਫੇਸ-2 ਸਬਵੇ ਵਾਲੀ ਮਾਰਕੀਟ 'ਚ ਮਾਡਲ ਟਾਊਨ ਦੇ ਇਕ ਟੈਟੂ ਆਰਟਿਸ 'ਤੇ ਹਮਲਾ ਕਰਨ ਵਾਲੇ 5 ਵਿਅਕਤੀਆਂ ਿਖ਼ਲਾਫ਼ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੇ ਮੁਕੱਦਮਾ ਦਰਜ ਕਰ ਲਿਆ ਹੈ | ਮੁਲਜ਼ਮਾਂ ਦੀ ...

ਪੂਰੀ ਖ਼ਬਰ »

ਮੰਨਣ ਤੇ ਨੀਲਾਮਹਿਲ ਦੀ ਰਿਹਾਇਸ਼ 'ਤੇ ਬੰਟੀ ਰੋਮਾਣਾ ਤੇ ਸਾਬੀ ਦਾ ਸਨਮਾਨ

ਜਲੰਧਰ, 3 ਜੁਲਾਈ (ਜਸਪਾਲ ਸਿੰਘ)-ਯੂਥ ਅਕਾਲੀ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਵਲੋਂ ਅੱਜ ਜਲੰਧਰ ਸ਼ਹਿਰ ਦੇ ਯੂਥ ਅਕਾਲੀ ਆਗੂਆਂ 'ਚ ਜੋਸ਼ ਤੇ ਉਤਸ਼ਾਹ ਪੈਦਾ ਕਰਨ ਲਈ ਵਿਸ਼ੇਸ਼ ਤੌਰ 'ਤੇ ਸ਼ਹਿਰ ਦਾ ਦੌਰਾ ਕੀਤਾ ਗਿਆ | ਇਸ ਦੌਰਾਨ ਉਨ੍ਹਾਂ ਜਿੱਥੇ ਸ਼੍ਰੋਮਣੀ ਅਕਾਲੀ ...

ਪੂਰੀ ਖ਼ਬਰ »

ਟਿਊਬਵੈੱਲਾਂ ਦੇ ਜਲਦੀ ਖ਼ਰਾਬ ਹੋਣ ਤੋਂ ਮੇਅਰ ਨਾਰਾਜ਼

ਜਲੰਧਰ, 3 ਜੁਲਾਈ (ਸ਼ਿਵ)-ਲੱਖਾਂ ਰੁਪਏ ਦੀ ਲਾਗਤ ਨਾਲ ਖ਼ਰਾਬ ਹੋ ਰਹੇ ਟਿਊਬਵੈੱਲਾਂ ਤੋਂ ਮੇਅਰ ਜਗਦੀਸ਼ ਰਾਜਾ ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ ਕਿਉਂਕਿ ਉਨ੍ਹਾਂ ਕੋਲ ਵਾਰਡ ਨੰਬਰ 26 ਦੇ ਕੌਾਸਲਰ ਰੋਹਨ ਸਹਿਗਲ ਅਤੇ ਅਵਤਾਰ ਸਿੰਘ ਦੇ ਵਾਰਡ ਵਿਚ ਟਿਊਬਵੈੱਲ ਖ਼ਰਾਬ ਹੋਣ ...

ਪੂਰੀ ਖ਼ਬਰ »

ਸੰਜੇ ਗਾਂਧੀ ਨਗਰ 'ਚ 7 ਕੋਰੋਨਾ ਮਰੀਜ਼ ਮਿਲਣ ਨਾਲ ਦਹਿਸ਼ਤ ਦਾ ਮਾਹੌਲ

ਮਕਸੂਦਾਂ, 3 ਜੁਲਾਈ (ਲਖਵਿੰਦਰ ਪਾਠਕ)-ਹਾਈਵੇ ਦੇ ਨਾਲ ਲਗਦੇ ਤੇ ਥਾਣਾ 8 ਦੇ ਅਧੀਨ ਆਉਂਦੀ ਸੰਜੇ ਗਾਂਧੀ ਕਾਲੋਨੀ ਜੋਕਿ ਪ੍ਰਵਾਸੀ ਮਜ਼ਦੂਰਾਂ ਦੀ ਸੰਘਣੀ ਆਬਾਦੀ ਵਾਲਾ ਮੁਹੱਲਾ ਹੈ, 'ਚ ਮਜ਼ਦੂਰਾਂ ਦੇ ਇੱਕੋ ਵਿਹੜੇ 'ਚੋਂ 7 ਕੋਰੋਨਾ ਮਰੀਜ਼ ਮਿਲਣ ਕਾਰਨ ਇਲਾਕੇ 'ਚ ਦਹਿਸ਼ਤ ...

ਪੂਰੀ ਖ਼ਬਰ »

ਦੁਸਾਂਝ ਕਲਾਂ 'ਚ ਛੱਪੜ ਸਫ਼ਾਈ ਪ੍ਰੋਜੈਕਟ ਸ਼ੁਰੂ

ਗੁਰਾਇਆ, 3 ਜੁਲਾਈ (ਸੁਖਦੀਪ ਸਿੰਘ ਪੂੰਨੀਆਂ)-ਨਜ਼ਦੀਕੀ ਪਿੰਡ ਦੁਸਾਂਝ ਕਲਾਂ 'ਚ ਗ੍ਰਾਮ ਪੰਚਾਇਤ ਵਲੋਂ ਅੱੈਨ. ਆਰ. ਆਈ. ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸੀਚੇਵਾਲ ਮਾਡਲ ਦੇ ਅਧਾਰ 'ਤੇ ਛੱਪੜ ਦੀ ਸਫ਼ਾਈ ਸਬੰਧੀ ਪ੍ਰੋਜੈਕਟ ਦਾ ਕੰਮ ਕਰਵਾਇਆ ਜਾ ਰਿਹਾ ਹੈ | ਇਸ ਮੌਕੇ ...

ਪੂਰੀ ਖ਼ਬਰ »

ਭੋਗਪੁਰ 'ਚ ਦਿਆਲਪੁਰੀ ਤੇ ਲਾਡੀ ਨੇ ਵੰਡਿਆ ਰਾਸ਼ਨ

ਭੋਗਪੁਰ, 3 ਜੁਲਾਈ (ਕਮਲਜੀਤ ਸਿੰਘ ਡੱਲੀ)-ਕੋਰੋਨਾ ਵਾਇਰਸ ਦੇ ਕਾਰਨ ਆਪਣੇ ਕੰਮਕਾਰ/ਪ੍ਰੋਗਰਾਮ ਤੋਂ ਮੁਥਾਜ ਜ਼ਰੂਰਤਮੰਦ ਗਾਇਕ, ਸਾਜੀ, ਨੱਕਾਲ, ਕੱਵਾਲ, ਕੋਰਸ ਵਾਲੇ ਤੇ ਸਟੇਜ ਸਕੱਤਰ ਤੇ ਉਨ੍ਹਾਂ ਪਰਿਵਾਰਾਂ ਨੂੰ ਅੱਜ ਭੋਗਪੁਰ ਵਿਚ ਪੰਜਾਬ ਸਰਕਾਰ ਵਲੋਂ ਪ੍ਰਸਿੱਧ ...

ਪੂਰੀ ਖ਼ਬਰ »

3 ਦਿਨਾਂ ਤੋਂ ਬਿਜਲੀ ਬੰਦ ਰਹਿਣ ਕਾਰਨ ਲੋਕਾਂ ਵਲੋਂ ਬਿਜਲੀ ਵਿਭਾਗ ਿਖ਼ਲਾਫ਼ ਰੋਸ ਪ੍ਰਦਰਸ਼ਨ

ਆਦਮਪੁਰ, 3 ਜੁਲਾਈ (ਹਰਪ੍ਰੀਤ ਸਿੰਘ)- ਨੇੜੇ ਪਿੰਡ ਪੰਡੋਰੀ ਨਿੱਝਰਾਂ 'ਚ ਪਿਛਲੇ 3 ਦਿਨਾਂ ਤੋਂ ਬਿਜਲੀ ਖਰਾਬ ਹੋਣ ਕਰਕੇ ਪਿੰਡ ਵਾਸੀਆਂ ਵਲੋਂ ਪਾਵਰਕਾਮ ਦਫ਼ਤਰ ਖੁਰਦਪੁਰ ਵਿਖੇ ਬਿਜਲੀ ਵਿਭਾਗ ਿਖ਼ਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਜਾਣਕਾਰੀ ਦਿੰਦੇ ਸੋਢੀ ...

ਪੂਰੀ ਖ਼ਬਰ »

ਕਿਰਤ ਕਾਨੂੰਨਾਂ 'ਚ ਮਜ਼ਦੂਰ ਵਿਰੋਧੀ ਕੀਤੀਆਂ ਸੋਧਾਂ ਤੁਰੰਤ ਰੱਦ ਕਰਨ ਦੀ ਮੰਗ

ਗੁਰਾਇਆ, 3 ਜੁਲਾਈ (ਬਲਵਿੰਦਰ ਸਿੰਘ, ਸੁਖਦੀਪ ਸਿੰਘ ਪੂੰਨੀਆਂ)-ਦੇਸ਼ ਦੀਆਂ 10 ਕੇਂਦਰੀ ਟਰੇਡ ਯੂਨੀਅਨਾਂ ਅਤੇ ਮੁਲਾਜ਼ਮ ਫੈੱਡਰੇਸ਼ਨਾਂ ਵਲੋਂ ਦੇਸ਼ ਭਰ ਵਿਚ ਰੋਸ ਪ੍ਰਦਰਸ਼ਨ ਕਰਦੇ ਹੋਏ ਕੌਮੀ ਵਿਰੋਧ ਦਿਵਸ ਮਨਾਉਣ ਦਾ ਸੱਦਾ ਦਿੱਤਾ ਗਿਆ ਹੈ | ਇਸ ਸੱਦੇ 'ਤੇ ਅਮਲ ...

ਪੂਰੀ ਖ਼ਬਰ »

ਕੇਂਦਰੀ ਟਰੇਡ ਯੂਨੀਅਨਾਂ ਅਤੇ ਮੁਲਾਜ਼ਮ ਫੈੱਡਰੇਸ਼ਨਾਂ ਦੇ ਸੱਦੇ 'ਤੇ ਮਨਾਇਆ ਕੌਮੀ ਵਿਰੋਧ ਦਿਵਸ

ਫਿਲੌਰ, 3 ਜੁਲਾਈ (ਸਤਿੰਦਰ ਸ਼ਰਮਾ)- ਕੋਰੋਨਾ ਮਹਾਂਮਾਰੀ ਦੇ ਮੌਕੇ ਦਾ ਲਾਭ ਉਠਾਉਂਦੇ ਹੋਏ ਮੋਦੀ ਸਰਕਾਰ ਅਤੇ ਰਾਜਾਂ ਦੀਆਂ ਭਾਜਪਾ ਸਰਕਾਰਾਂ ਵਲੋਂ ਕਿਰਤ ਕਾਨੂੰਨਾਂ ਵਿਚ ਮਜ਼ਦੂਰਾਂ ਵਿਰੁੱਧ ਕੀਤੀਆਂ ਸੋਧਾਂ ਦਾ ਗੰਭੀਰ ਨੋਟਿਸ ਲੈਂਦਿਆਂ ਦੇਸ਼ ਦੀਆਂ 10 ਕੇਂਦਰੀ ...

ਪੂਰੀ ਖ਼ਬਰ »

ਮੇਹਰ ਚੰਦ ਬਹੁ-ਤਕਨੀਕੀ ਕਾਲਜ ਦੇ ਵਿਦਿਆਰਥੀਆਂ ਦੀ ਐੱਲ. ਐਾਡ ਟੀ. ਕੰਪਨੀ 'ਚ ਹੋਈ ਚੋਣ

ਜਲੰਧਰ, 3 ਜੁਲਾਈ (ਰਣਜੀਤ ਸਿੰਘ ਸੋਢੀ)-ਮੇਹਰ ਚੰਦ ਬਹੁਤਕਨੀਕੀ ਕਾਲਜ ਵਿਖੇ ਲਾਰਸਨ ਐਾਡ ਟਰਬੋ ਕੰਸਟਰੱਕਸ਼ਨ ਕੰਪਨੀ ਵਲੋਂ ਕੈਂਪਸ ਪਲੇਸਮੈਂਟ ਡਰਾਈਵ ਕਰਵਾਈ ਗਈ, ਜਿਸ ਵਿਚ ਸਿਵਲ, ਇਲੈਕਟ੍ਰੀਕਲ ਤੇ ਮਕੈਨੀਕਲ ਵਿਭਾਗ ਦੇ ਕੁੱਲ 40 ਤਾੋ 45 ਵਿਦਿਆਰਥੀਆਂ ਨੇ ਭਾਗ ਲਿਆ | ...

ਪੂਰੀ ਖ਼ਬਰ »

ਵਿਧਾਇਕ ਵਡਾਲਾ ਵਲੋਂ ਕੁੱਕੜ ਪਿੰਡ ਵਿਖੇ ਮੀਟਿੰਗ

ਜਲੰਧਰ ਛਾਉਣੀ, 3 ਜੁਲਾਈ (ਪਵਨ ਖਰਬੰਦਾ)-ਹਲਕਾ ਨਕੋਦਰ ਦੇ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਵਲੋਂ ਛਾਉਣੀ ਹਲਕੇ ਦੇ ਅਧੀਨ ਆਉਂਦੇ ਕੁੱਕੜ ਪਿੰਡ ਵਿਖੇ ਅਕਾਲੀ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ ਕਰਦੇ ਹੋਏ ਉਨ੍ਹਾਂ ਨਾਲ ਵਿਚਾਰ-ਵਟਾਂਦਰਾ ਕੀਤਾ, ਜਿਸ 'ਚ ਕਾਂਗਰਸ ...

ਪੂਰੀ ਖ਼ਬਰ »

ਸਤਲੁਜ ਦਰਿਆ 'ਤੇ ਕੰਢਿਆਂ ਨੂੰ ਮਜ਼ਬੂਤ ਕਰਨ ਲਈ ਮਨਰੇਗਾ ਕਾਮਿਆਂ ਨੂੰ ਲਗਾਇਆ

ਫਿਲੌਰ, 3 ਜੁਲਾਈ (ਸਤਿੰਦਰ ਸ਼ਰਮਾ)-ਜ਼ਿਲ੍ਹਾ ਪ੍ਰਸ਼ਾਸਨ ਵਲੋਂ ਬਰਸਾਤ ਦੇ ਮੌਸਮ ਤੋਂ ਪਹਿਲਾਂ-ਪਹਿਲਾਂ ਜ਼ਿਲ੍ਹੇ 'ਚ ਪੈਂਦੀਆਂ ਤਿੰਨ ਸਬ ਡਵੀਜ਼ਨਾਂ ਫਿਲੌਰ, ਨਕੋਦਰ ਤੇ ਸ਼ਾਹਕੋਟ ਦੇ ਇਲਾਕੇ ਵਿਚ ਸਤਲੁਜ ਦਰਿਆ ਦੇ ਕੰਢਿਆਂ ਨੂੰ ਮਜ਼ਬੂਤ ਕਰਨ ਲਈ ਮਨਰੇਗਾ ...

ਪੂਰੀ ਖ਼ਬਰ »

ਡੀ. ਐੱਸ. ਪੀ. ਤੇ ਐੱਸ. ਐੱਚ. ਓ. ਨੇ ਮਾਸਕ ਵੰਡੇ

ਫਿਲੌਰ, 3 ਜੁਲਾਈ (ਸਤਿੰਦਰ ਸ਼ਰਮਾ)- ਡੀ. ਐੱਸ. ਪੀ. ਫਿਲੌਰ ਦਵਿੰਦਰ ਸਿੰਘ ਅੱਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਾਰ-ਵਾਰ ਹੱਥ ਜ਼ਰੂਰ ਧੋਣ, ਇਕ ਦੂਸਰੇ ਤੋਂ ਨਿਸਚਿਤ ਫਾਸਲਾ ਰੱਖ ਕੇ ਸਮਾਜ ਵਿਚ ਵਿਚਰਣ ਤੇ ਘਰੋਂ ਬਾਹਰ ਨਿਕਲਦੇ ਸਮੇਂ ਫੇਸ ਮਾਸਕ ਪਾ ਕੇ ਘਰੋਂ ਬਾਹਰ ...

ਪੂਰੀ ਖ਼ਬਰ »

ਡੀ.ਏ.ਸੀ. ਕੰਪਲੈਕਸ ਦੇ ਬੂਥ ਧਾਰਕਾਂ ਵਲੋਂ ਗੇਟ ਖੋਲ੍ਹੇ ਜਾਣ ਦੀ ਮੰਗ

ਜਲੰਧਰ, 3 ਜੁਲਾਈ (ਚੰਦੀਪ ਭੱਲਾ)-ਡੀ.ਏ.ਸੀ. ਕੰਪਲੈਕਸ ਦੇ ਬੂਥ ਧਾਰਕਾਂ ਵਿਨੋਦ ਕੁਮਾਰ, ਸੁਰਿੰਦਰ ਕੁਮਾਰ, ਕਰਨ ਕੁਮਾਰ ਅਤੇ ਹੋਰ ਜਿਨ੍ਹਾਂ 'ਚ ਵਕੀਲ, ਅਸ਼ਟਾਮ ਫਰੋਸ, ਟਾਈਪਿਸਟ ਅਤੇ ਹੋਰ ਸ਼ਾਮਿਲ ਹਨ, ਨੇ ਕੰਪਲੈਕਸ ਦਾ 2 ਨੰਬਰ ਕੈਂਚੀ ਗੇਟ ਖੋਲ੍ਹੇ ਜਾਣ ਦੀ ਮੰਗ ਕੀਤੀ | ...

ਪੂਰੀ ਖ਼ਬਰ »

ਜਮਸ਼ੇਰ ਖ਼ਾਸ ਦੀ ਪੰਚਾਇਤ ਵਲੋਂ ਕਰਵਾਏ ਜਾ ਰਹੇ ਹਨ ਵਾਟਰ ਰੀ-ਚਾਰਜਿੰਗ ਬੋਰ

ਜਮਸ਼ੇਰ ਖਾਸ, 3 ਜੁਲਾਈ ਰਾਜ ਕਪੂਰ)- ਜਿਨ੍ਹਾਂ ਨੀਵੇਂ ਥਾਵਾਂ 'ਤੇ ਪਾਣੀ ਇਕੱਠਾ ਹੁੰਦਾ ਸੀ, ਉਨ੍ਹਾਂ ਥਾਵਾਂ 'ਤੇ ਬਰਸਾਤ ਦੇ ਮੌਸਮ ਤੋਂ ਪਹਿਲਾਂ ਸਥਾਨਕ ਕਸਬੇ ਦੀ ਗ੍ਰਾਮ ਪੰਚਾਇਤ ਵਲੋਂ ਵਾਟਰ ਰੀ ਚਾਰਜਿੰਗ ਬੋਰ ਕਰਵਾਏ ਜਾ ਰਹੇ ਹਨ | ਸਰਪੰਚ ਹਰਿੰਦਰ ਸਿੰਘ ਬਿੱਟੂ ...

ਪੂਰੀ ਖ਼ਬਰ »

ਸਟੇਟ ਬੈਂਕ ਨੇ ਵੰਡਿਆ ਖਾਣ-ਪੀਣ ਦਾ ਸਾਮਾਨ

ਜਲੰਧਰ, 3 ਜੁਲਾਈ (ਅ. ਪ੍ਰਤੀ.)-ਜਲੰਧਰ ਗੁਲਾਬ ਦੇਵੀ ਰੋਡ 'ਤੇ ਸਥਿਤ ਪਿੰਗਲਾ ਘਰ ਵਿਖੇ ਸਟੇਟ ਬੈਂਕ ਆਫ਼ ਇੰਡੀਆ ਦੇ 65ਵੇਂ ਸਥਾਪਨਾ ਦਿਵਸ ਦੇ ਮੌਕੇ 'ਤੇ ਸਟੇਟ ਬੈਂਕ ਆਫ਼ ਇੰਡੀਆ ਦੀ ਡੀ. ਏ. ਵੀ. ਯੂਨੀਵਰਸਿਟੀ ਸ਼ਾਖਾ ਨੇ ਮਾਨਸਿਕ ਤੌਰ 'ਤੇ ਅਪੰਗ ਬੱਚਿਆਂ ਲਈ ਖਾਣ ਪੀਣ ਦੀਆਂ ...

ਪੂਰੀ ਖ਼ਬਰ »

ਡਿਪਟੀ ਮੇਅਰ ਬੰਟੀ ਨੇ ਮੰਡੀ ਬੋਰਡ ਨੂੰ ਦਿੱਤੀਆਂ 4 ਸੈਨੇਟਾਈਜ਼ਰ ਮਸ਼ੀਨਾਂ

ਮਕਸੂਦਾਂ, 3 ਜੁਲਾਈ (ਲਖਵਿੰਦਰ ਪਾਠਕ)- ਡਿਪਟੀ ਮੇਅਰ ਹਰਸਿਮਰਨਜੀਤ ਸਿੰਘ ਬੰਟੀ ਵਲੋਂ ਸਬਜ਼ੀ ਮੰਡੀ ਮਕਸੂਦਾਂ 'ਚ ਕੋਰੋਨਾ ਦੀ ਰੋਕਥਾਮ ਦੇ ਲਈ ਚਾਰ ਆਟੋਮੈਟਿਕ ਸੈਨੇਜਟਾਈਜ਼ਰ ਮਸ਼ੀਨਾਂ ਦਿੱਤੀਆਂ ਗਈਆਂ | ਇਹ ਮਸ਼ੀਨਾਂ ਆੜ੍ਹਤੀ ਪ੍ਰਧਾਨ ਤੇ ਡਿਪਟੀ ਮੇਅਰ ਦੇ ਭਰਾ ...

ਪੂਰੀ ਖ਼ਬਰ »

ਗਲੀਆਂ ਬਾਹਰ ਲੱਗੇ ਗੇਟਾਂ ਦੀ ਕੋਈ ਮਨਜ਼ੂਰੀ ਨਹੀਂ- ਐਡਹਾਕ ਕਮੇਟੀ

ਜਲੰਧਰ, 3 ਜੁਲਾਈ (ਸ਼ਿਵ ਸ਼ਰਮਾ)-ਸ਼ਹਿਰ ਵਿਚ ਕਈ ਗਲੀਆਂ ਬਾਹਰ ਲੱਗੇ ਗੇਟਾਂ ਨੂੰ ਲੈ ਕੇ ਚੱਲ ਰਹੇ ਵਿਵਾਦਾਂ ਤੋਂ ਬਾਅਦ ਨਿਗਮ ਦੀ ਬੀ. ਐਾਡ. ਆਰ. ਦੀ ਐਡਹਾਕ ਕਮੇਟੀ ਨੇ ਕਿਹਾ ਹੈ ਕਿ ਸ਼ਹਿਰ ਵਿਚ ਗਲੀਆਂ ਬਾਹਰ ਲਗਾਏ ਗਏ ਗੇਟਾਂ ਲਈ ਕਿਸੇ ਤਰ੍ਹਾਂ ਦੀ ਕੋਈ ਮਨਜੂਰੀ ਨਹੀਂ ...

ਪੂਰੀ ਖ਼ਬਰ »

ਡੀ.ਸੀ. ਵਲੋਂ ਅਧਿਕਾਰੀਆਂ ਨੂੰ ਸੇਵਾ ਕੇਂਦਰਾਂ 'ਚ ਬਿਨੈ ਪੱਤਰ ਬਕਾਇਆ ਨਾ ਰੱਖਣ ਦੀਆਂ ਹਦਾਇਤਾਂ

ਜਲੰਧਰ, 3 ਜੁਲਾਈ (ਚੰਦੀਪ ਭੱਲਾ)-ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਦੇ ਸੇਵਾ ਕੇਂਦਰਾਂ 'ਚ ਬਿਨੈਪੱਤਰਾਂ ਦਾ ਬਕਾਇਆ ਨਾ ਰਹਿਣ ਨੂੰ ਯਕੀਨੀ ਬਣਾਇਆ ਜਾਵੇ | ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਮੀਟਿੰਗ ਦੀ ...

ਪੂਰੀ ਖ਼ਬਰ »

ਲਾਇਲਪੁਰ ਖ਼ਾਲਸਾ ਕਾਲਜ ਵਲੋਂ 9ਵੀਂ ਪਾਤਿਸ਼ਾਹੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੈਬੀਨਾਰ

ਜਲੰਧਰ, 3 ਜੁਲਾਈ (ਰਣਜੀਤ ਸਿੰਘ ਸੋਢੀ)- ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਪੋਸਟ-ਗ੍ਰੈਜੂਏਟ ਪੰਜਾਬੀ ਵਿਭਾਗ ਵਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ 'ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ' ਇਕ ਰੋਜ਼ਾ ਰਾਸ਼ਟਰੀ ਵੈਬੀਨਾਰ ਕਰਵਾਇਆ ...

ਪੂਰੀ ਖ਼ਬਰ »

ਵਰਿਆਣਾ ਡੰਪ ਦੀ ਮਸ਼ੀਨ ਖਰਾਬ ਹੋਣ ਨਾਲ ਦੇਰੀ ਨਾਲ ਚੁੱਕਿਆ ਗਿਆ ਕੂੜਾ

ਜਲੰਧਰ, 3 ਜੁਲਾਈ (ਸ਼ਿਵ)- ਵਰਿਆਣਾ ਡੰਪ 'ਤੇ ਕੂੜੇ ਨੂੰ ਪੱਧਰਾ ਕਰਨ ਦਾ ਕੰਮ ਕਰਨ ਵਾਲੀ ਮਸ਼ੀਨ ਦੇ ਖ਼ਰਾਬ ਹੋਣ ਨਾਲ ਸ਼ਹਿਰ 'ਚ ਅੱਜ ਦੇਰੀ ਨਾਲ ਕੂੜਾ ਚੁੱਕਿਆ ਗਿਆ, ਜਦਕਿ ਕਈ ਜਗਾ ਕੂੜਾ ਪਿਆ ਰਹਿ ਗਿਆ | ਪੋਕਲੇਨ ਖ਼ਰਾਬ ਹੋਣ 'ਤੇ ਕਈ ਜਗਾ ਚਿੱਕੜ ਹੋਣ ਕਰਕੇ ਕੂੜੇ ਦੀਆਂ ...

ਪੂਰੀ ਖ਼ਬਰ »

ਅਣਪਛਾਤੀ ਗੱਡੀ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਦੀ ਮੌਤ

ਆਦਮਪੁਰ, 3 ਜੁਲਾਈ (ਰਮਨ ਦਵੇਸਰ)-ਬੀਤੀ ਰਾਤ ਆਦਮਪੁਰ-ਜਲੰਧਰ ਮੁੱਖ ਮਾਰਗ' ਤੇ ਚੂਹੜਵਾਲੀ ਨੇੜੇ ਇਕ ਅਣਪਛਾਤੀ ਗੱਡੀ ਨਾਲ ਮੋਟਰਸਾਈਕਲ ਦੀ ਟੱਕਰ ਹੋਣ ਦੀ ਖ਼ਬਰ ਮਿਲੀ ਹੈ | ਜਿਸ 'ਚ ਮੋਟਰਸਾਈਕਲ ਸਵਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ | ਮਿ੍ਤਕ ਦੀ ਪਹਿਚਾਣ ਚਮਨ ਲਾਲ (52) ਪੁੱਤਰ ...

ਪੂਰੀ ਖ਼ਬਰ »

ਕੇ.ਐਮ.ਵੀ. ਨੂੰ ਭਾਰਤ ਸਰਕਾਰ ਦੇ ਸਸ਼ਕਤੀ ਮੰਤਰਾਲੇ ਨੇ ਕੀਤਾ ਸਨਮਾਨਿਤ

ਜਲੰਧਰ, 3 ਜੁਲਾਈ (ਰਣਜੀਤ ਸਿੰਘ ਸੋਢੀ)-ਕੰਨਿਆ ਮਹਾਂਵਿਦਿਆਲਾ ਕਾਲਜ ਜਲੰਧਰ ਸਦਾ ਆਪਣੀਆਂ ਵਿਦਿਆਰਥਣਾਂ ਨੂੰ ਵਿਭਿੰਨ ਸਮਾਜ ਭਲਾਈ ਅਤੇ ਸਮਾਜਿਕ ਜਾਗਰੂਕਤਾ 'ਤੇ ਆਧਾਰਿਤ ਗਤੀਵਿਧੀਆਂ ਵਿਚ ਆਪਣਾ ਯੋਗਦਾਨ ਪਾਉਣ ਲਈ ਨਿਰੰਤਰ ਉਤਸ਼ਾਹਿਤ ਕਰਦਾ ਰਹਿੰਦਾ ਹੈ | ਇੱਕ ...

ਪੂਰੀ ਖ਼ਬਰ »

ਅਮਿਤ ਮੈਣੀ ਵਲੋਂ ਬੰਟੀ ਰੋਮਾਣਾ ਨਾਲ ਮੁਲਾਕਾਤ

ਜਲੰਧਰ, 3 ਜੁਲਾਈ (ਜਸਪਾਲ ਸਿੰਘ)-ਯੂਥ ਅਕਾਲੀ ਆਗੂ ਅਮਿਤ ਮੈਣੀ ਵਲੋਂ ਯੂਥ ਅਕਾਲੀ ਦਲ ਦੇ ਨਵ-ਨਿਯੁਕਤ ਸੂਬਾ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਨਾਲ ਉਨ੍ਹਾਂ ਦੀ ਜਲੰਧਰ ਫੇਰੀ ਮੌਕੇ ਵਿਸ਼ੇਸ਼ ਤੌਰ 'ਤੇ ਮੁਲਾਕਾਤ ਕੀਤੀ ਗਈ | ਇਸ ਮੌਕੇ ਅਮਿਤ ਮੈਣੀ ਵਲੋਂ ਸ਼ਹਿਰ ਦੇ ...

ਪੂਰੀ ਖ਼ਬਰ »

ਪਿ੍ੰਸੀਪਲ ਮੁਨੀਸ਼ ਸ਼ਰਮਾ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੰਨੋਵਾਲੀ ਦਾ ਅਹੁਦਾ ਸੰਭਾਲਿਆ

ਜਲੰਧਰ, 3 ਜੁਲਾਈ (ਰਣਜੀਤ ਸਿੰਘ ਸੋਢੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੰਨੋਵਾਲੀ ਵਿਖੇ ਪਿ੍ੰਸੀਪਲ ਮੁਨੀਸ਼ ਸ਼ਰਮਾ ਨੇ ਬਤੌਰ ਪਿ੍ੰਸੀਪਲ ਅਹੁਦਾ ਸੰਭਾਲਿਆ | ਸੰਸਥਾ 'ਚ ਪਹੁੰਚਣ 'ਤੇ ਸੀਨੀਅਰ ਲੈਕਚਰਾਰ ਸੁਰਿੰਦਰ ਸਿੰਘ ਤੇ ਬਲਵਿੰਦਰ ਕੁਮਾਰ ਨੇ ਪਿੰ੍ਰਸੀਪਲ ...

ਪੂਰੀ ਖ਼ਬਰ »

ਕਰਫ਼ਿਊ ਦੀ ਉਲੰਘਣਾ 'ਤੇ ਮੁਕੱਦਮਾ ਦਰਜ

ਗੁਰਾਇਆ, 3 ਜੁਲਾਈ (ਬਲਵਿੰਦਰ ਸਿੰਘ)- ਸਥਾਨਕ ਪੁਲਿਸ ਨੇ ਕਰਫ਼ਿਊ ਦੀ ਉਲੰਘਣਾ ਕਰਨ 'ਤੇ ਇਕ ਵਿਅਕਤੀ ਿਖ਼ਲਾਫ਼ ਮੁਕੱਦਮਾ ਦਰਜ ਕੀਤਾ ਹੈ | ਜਾਣਕਾਰੀ ਦਿੰਦੇ ਹੋਏ ਕੇਵਲ ਸਿੰਘ ਐੱਸ.ਐਚ.ਓ. ਨੇ ਦੱਸਿਆ ਕਿ ਰਾਜਵਿੰਦਰ ਪੁੱਤਰ ਸ਼ਾਮ ਲਾਲ ਵਾਸੀ ਰਾਮਗੜ੍ਹੀਆ ਮੁਹੱਲਾ ਗੁਰਾਇਆ ...

ਪੂਰੀ ਖ਼ਬਰ »

ਦਲਿਤ ਸਮਾਜ ਨਾਲ ਧੱਕਾ ਬੰਦ ਕਰੇ ਕੈਪਟਨ ਸਰਕਾਰ-ਅਟਵਾਲ

ਜਲੰਧਰ, 3 ਜੁਲਾਈ (ਸ਼ਿਵ)-ਪੰਜਾਬ ਭਾਜਪਾ ਦੇ ਐੱਸ.ਸੀ. ਮੋਰਚਾ ਦੇ ਪ੍ਰਧਾਨ ਰਾਜ ਕੁਮਾਰ ਅਟਵਾਲ ਨੇ ਨਵਾਂਸ਼ਹਿਰ ਵਿਚ ਦਲਿਤ ਨੌਜਵਾਨ ਦੀ ਆਤਮਹੱਤਿਆ ਦੇ ਮਾਮਲੇ ਨੂੰ ਮੰਦਭਾਗਾ ਦੱਸਦਿਆਂ ਕੈਪਟਨ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਦਲਿਤ ਸਮਾਜ ਨਾਲ ...

ਪੂਰੀ ਖ਼ਬਰ »

ਭਾਰਤੀ ਜਨਤਾ ਪਾਰਟੀ ਦੀ ਮੀਟਿੰਗ

ਗੁਰਾਇਆ, 3 ਜੁਲਾਈ (ਬਲਵਿੰਦਰ ਸਿੰਘ)- ਭਾਰਤੀ ਜਨਤਾ ਪਾਰਟੀ ਦੀ 6ਕ ਵਿਸ਼ੇਸ਼ ਮੀਟਿੰਗ ਗੁਰਾਇਆ ਮੰਡਲ ਦੇ ਪ੍ਰਧਾਨ ਬਲਵਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਤੇ ਜ਼ਿਲ੍ਹਾ ਜਨਰਲ ਸਕੱਤਰ ਰਾਜੀਵ ਉਚੇਚੇ ਤੌਰ 'ਤੇ ਪੁੱਜੇ | ...

ਪੂਰੀ ਖ਼ਬਰ »

ਡੀਜ਼ਲ ਤੇ ਪੈਟਰੋਲ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਕਾਂਗਰਸ ਸੋਸ਼ਲ ਵੈੱਲਫੇਅਰ ਸੰਘ ਵਲੋਂ ਰੋਸ ਪ੍ਰਦਰਸ਼ਨ

ਚੁਗਿੱਟੀ/ਜੰਡੂਸਿੰਘਾ, 3 ਜੁਲਾਈ (ਨਰਿੰਦਰ ਲਾਗੂ)-ਕੇਂਦਰ ਸਰਕਾਰ ਵਲੋਂ ਡੀਜ਼ਲ ਤੇ ਪੈਟਰੋਲ ਦੀਆਂ ਲਗਾਤਾਰ ਵਧਾਈਆਂ ਜਾ ਰਹੀਆਂ ਕੀਮਤਾਂ ਨੂੰ ਲੈ ਕੇ ਅੱਜ ਚੁਗਿੱਟੀ ਚੌਕ ਲਾਗੇ ਕਾਂਗਰਸ ਸੋਸ਼ਲ ਵੈੱਲਫੇਅਰ ਸੰਘ ਦੇ ਵਰਕਰਾਂ ਵਲੋਂ ਸੰਘ ਦੇ ਸੂਬਾ ਪ੍ਰਧਾਨ ਗੁਰਦੇਵ ...

ਪੂਰੀ ਖ਼ਬਰ »

ਲਾਇਨਜ਼ ਕਲੱਬ (ਗ੍ਰੇਟਰ) ਦੇ ਪ੍ਰਧਾਨ ਦਾ ਤਾਜ ਰਵਿੰਦਰਪਾਲ ਬੱਤਰਾ ਸਿਰ ਸਜਿਆ

ਨਕੋਦਰ, 3 ਜੁਲਾਈ (ਭੁਪਿੰਦਰ ਅਜੀਤ ਸਿੰਘ)-ਲਾਇਨਜ਼ ਕਲੱਬ ਨਕੋਦਰ ਗ੍ਰੇਟਰ ਦੀ ਇਕ ਅਹਿਮ ਬੈਠਕ ਹੋਈ, ਜਿਸ ਵਿਚ ਸਾਲ 2020-21 ਦੀ ਨਵੀਂ ਟੀਮ ਦਾ ਐਲਾਨ ਕੀਤਾ ਗਿਆ | ਰਵਿੰਦਰਪਾਲ ਬੱਤਰਾ ਨੂੰ ਪ੍ਰਧਾਨ, ਨਿਤਿਨ ਧੀਮਾਨ ਨੂੰ ਸਕੱਤਰ, ਰਾਕੇਸ਼ ਗੁਪਤਾ ਨੂੰ ਖਜ਼ਾਨਚੀ ਅਤੇ ਸਰਬਜੀਤ ...

ਪੂਰੀ ਖ਼ਬਰ »

ਮਾਮਲਾ ਫੜੇ ਗਏ ਚੋਰਾਂ ਦਾ

ਪੁੱਛਗਿੱਛ ਦੌਰਾਨ ਚੋਰੀ ਕੀਤਾ ਹੋਰ ਸਾਮਾਨ ਬਰਾਮਦ

ਚੁਗਿੱਟੀ/ਜੰਡੂਸਿੰਘਾ, 3 ਜੁਲਾਈ (ਨਰਿੰਦਰ ਲਾਗੂ)-ਬੀਤੇ ਦਿਨੀਂ ਥਾਣਾ ਪਤਾਰਾ ਦੀ ਪੁਲਿਸ ਵਲੋਂ ਨਾਕਾਬੰਦੀ ਦੌਰਾਨ ਨਹਿਰੀ ਪੁਲੀ ਕੰਗਣੀਵਾਲ ਦੇ ਲਾਗਿਓਾ ਚੋਰੀ ਦੇ ਸਾਮਾਨ ਸਮੇਤ ਕਾਬੂ ਕੀਤੇ ਗਏ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਸਵ: ਕੁਲਵਿੰਦਰ ਸਿੰਘ ਵਾਸੀ ਪਿੰਡ ...

ਪੂਰੀ ਖ਼ਬਰ »

ਵਿਧਾਇਕ ਖਹਿਰਾ ਨੇ ਹਸਪਤਾਲ ਨੂੰ ਰਾਸ਼ਨ, ਕਿੱਟਾਂ ਅਤੇ ਸੈਨੇਟਾਈਜ਼ਰ ਕੀਤੇ ਭੇਟ

ਫਿਲੌਰ, 3 ਜੁਲਾਈ (ਸਤਿੰਦਰ ਸ਼ਰਮਾ)-ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਇਥੇ ਸਿਵਲ ਹਸਪਤਾਲ ਵਿਖੇ ਹਲਕਾ ਫਿਲੌਰ ਦੇ ਅਕਾਲੀ ਵਿਧਾਇਕ ਬਲਦੇਵ ਸਿੰਘ ਖਹਿਰਾ ਨੇ ਸੀਨੀਅਰ ਮੈਡੀਕਲ ਅਫ਼ਸਰ ਡਾ. ਅਸ਼ੋਕ ਕੁਮਾਰ ਨੂੰ ਪੀਪੀ ਕਿੱਟਾਂ, ਸੈਨੇਟਾਈਜ਼ਰ ਅਤੇ 40 ਕਰਮਚਾਰੀਆਂ ਨੂੰ ...

ਪੂਰੀ ਖ਼ਬਰ »

12 ਬੋਤਲਾਾ ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂ

ਜੰਡਿਆਲਾ ਮੰਜਕੀ, 3 ਜੁਲਾਈ (ਸੁਰਜੀਤ ਸਿੰਘ ਜੰਡਿਆਲਾ)- ਪੁਲਿਸ ਚੌਕੀ ਜੰਡਿਆਲਾ ਦੇ ਮੁਲਾਜ਼ਮਾਂ ਵਲੋਂ ਇੱਕ ਵਿਅਕਤੀ ਨੂੰ 12 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਗਿਆ ਹੈ | ਚੌਕੀ ਇੰਚਾਰਜ ਸਬ ਇੰਸਪੈਕਟਰ ਅਮਨਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ...

ਪੂਰੀ ਖ਼ਬਰ »

ਅਲਾਵਲਪੁਰ ਸਬ-ਡਵੀਜ਼ਨ ਅਧੀਨ ਆਉਂਦੇ ਪਿੰਡਾਂ 'ਚ ਬਿਜਲੀ ਸਪਲਾਈ ਦਾ ਹਾਲ ਮੰਦਾ

ਕਿਸ਼ਨਗੜ੍ਹ, 3 ਜੁਲਾਈ (ਹੁਸਨ ਲਾਲ)-ਪੰਜਾਬ ਸਰਕਾਰ ਅਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵਲੋਂ ਪਿੰਡਾਂ ਦੇ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਤੇ ਦਾਅਵੇ ਕੀਤੇ ਜਾਂਦੇ ਹਨ ਕਿ ਹਰੇਕ ਪਿੰਡ 'ਚ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਅਤੇ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਲਈ ...

ਪੂਰੀ ਖ਼ਬਰ »

ਸ਼ਾਹਕੋਟ 'ਚ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਚੋਰਾਂ ਦੇ ਹੌ ਾਸਲੇ ਬੁਲੰਦ

ਸ਼ਾਹਕੋਟ, 3 ਜੁਲਾਈ (ਸਚਦੇਵਾ)- ਸ਼ਾਹਕੋਟ 'ਚ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਚੋਰ ਬੇਖ਼ੌਫ਼ ਹੋ ਕੇ ਚੋਰੀਆਂ ਕਰ ਰਹੇ ਹਨ | ਪੁਲਿਸ ਨੂੰ ਪਹਿਲੀਆਂ ਹੋਈਆਂ ਦੋ ਵੱਡੀਆਂ ਚੋਰੀਆਂ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਸੀ ਮਿਲਿਆ ਕਿ ਓਧਰੋਂ ਬੀਤੀ ਰਾਤ ਚੋਰਾਂ ਵਲੋਂ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX