ਤਾਜਾ ਖ਼ਬਰਾਂ


ਆਈ.ਪੀ.ਐਲ. 2020 : ਦਿੱਲੀ ਕੈਪੀਟਲਜ਼ ਨੇ ਚੇਨਈ ਸੁਪਰ ਕਿੰਗਜ਼ ਨੂੰ ਦਿੱਤਾ 176 ਦੌੜਾਂ ਦਾ ਟੀਚਾ
. . .  16 minutes ago
ਬਿੱਲ ਵਾਪਸ ਨਾ ਲਏ ਤਾਂ ਸਾਰਾ ਪੰਜਾਬ ਦਿੱਲੀ ਪਹੁੰਚ ਜਾਵੇਗਾ - ਕੈਪਟਨ
. . .  about 1 hour ago
ਚੰਡੀਗੜ੍ਹ, 25 ਸਤੰਬਰ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਕਿਹਾ ਹੈ ਕਿ ਮਹਾਂਮਾਰੀ ਤੇ ਗਰਮੀ ਦੀ ਪਰਵਾਹ ਨਾ ਕਰਦਿਆਂ ਕਿਸਾਨਾਂ ਵਲੋਂ ਅੱਜ ਖੇਤੀ ਬਿੱਲਾਂ ਖਿਲਾਫ ਜੋਰਦਾਰ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਆਸ ਪ੍ਰਗਟਾਈ ਕਿ ਕੇਂਦਰ ਸਰਕਾਰ ਕਿਸਾਨਾਂ ਦਾ ਦਰਦ ਸਮਝੇਗੀ ਤੇ ਇਹ...
ਕਿਸਾਨਾਂ ਦੇ ਹੱਕ ਵਿੱਚ ਯੂਥ ਕਾਂਗਰਸੀ ਆਗੂ ਬਨੀ ਖਹਿਰਾ ਬੈਠੇ ਸਾਥੀਆਂ ਸਮੇਤ ਭੁੱਖ ਹੜਤਾਲ 'ਤੇ
. . .  about 1 hour ago
ਨਾਭਾ, 25 ਸਤੰਬਰ (ਅਮਨਦੀਪ ਸਿੰਘ ਲਵਲੀ) - ਮੋਦੀ ਸਰਕਾਰ ਵੱਲੋਂ ਜੋ ਕਿਸਾਨਾਂ ਖਿਲਾਫ਼ ਫੈਸਲੇ ਲੈ ਬਿੱਲ ਪਾਸ ਕੀਤੇ ਗਏ ਹਨ ਉਨ੍ਹਾਂ ਖਿਲਾਫ ਉਦੋਂ ਤੱਕ ਮੋਰਚੇ ਭੁੱਖ ਹੜਤਾਲਾਂ ਰੋਸ ਪ੍ਰਦਰਸ਼ਨ ਜਾਰੀ ਰਹਿਣਗੇ ਜਦੋਂ ਤੱਕ ਇਹ ਬਿੱਲ ਵਾਪਸ ਨਹੀਂ ਕੀਤੇ ਜਾਂਦੇ ਪੰਜਾਬ ਦਾ ਕਿਸਾਨ ਨੌਜਵਾਨ ਹਰ ਵਰਗ ਮੋਦੀ ਦੇ ਫੈਸਲੇ...
ਆਈ.ਪੀ.ਐਲ. 2020 : ਦਿੱਲੀ ਕੈਪੀਟਲਜ਼ ਨੇ ਪੰਜ ਓਵਰਾਂ 'ਚ ਬਣਾਈਆਂ 30 ਦੌੜਾਂ
. . .  about 1 hour ago
ਆਈ.ਪੀ.ਐਲ. 2020 : ਚੇਨਈ ਸੁਪਰ ਕਿੰਗਜ਼ ਨੇ ਟਾਸ ਜਿੱਤ ਕੇ ਚੁਣੀ ਗੇਂਦਬਾਜ਼ੀ, ਦਿੱਲੀ ਕੈਪੀਟਲਜ਼ ਵਲੋਂ ਬੱਲੇਬਾਜ਼ੀ ਦੀ ਸ਼ੁਰੂਆਤ
. . .  about 1 hour ago
ਜੰਡਿਆਲਾ ਗੁਰੂ ਚ ਦੋ ਸਾਬਕਾ ਅਕਾਲੀ ਵਿਧਾਇਕਾਂ ਨੇ ਵੱਖੋ ਵੱਖਰੀ ਵਜਾਈ ਡੁਗਡੁਗੀ
. . .  about 1 hour ago
ਜੰਡਿਆਲਾ ਗੁਰੂ 25 ਸਤੰਬਰ ( ਪ੍ਮਿੰਦਰ ਸਿੰਘ ਜੋਸਨ ) - ਕੇਂਦਰ ਸਰਕਾਰ ਵੱਲੋਂ ਕਿਸਾਨੀ ਵਿਰੁੱਧ ਜਾਰੀ ਕੀਤੇ ਗਏ ਆਰਡੀਨੈਂਸ ਦੇ ਵਿਰੋਧ ਵਿੱਚ ਪੰਜਾਬ ਭਰ ਵਿੱਚ ਜਿੱਥੇ ਵੱਖ ਵੱਖ ਥਾਵਾਂ ਦੇ ਹਰ ਪਾਰਟੀ ਵੱਲੋਂ ਕੇਂਦਰ ਦੀ ਨਰੇਂਦਰ ਮੋਦੀ ਦੀ ਸਰਕਾਰ ਵਿਰੁੱਧ ਜਬਰਦਸਤ ਰੋਸ ਮੁਜਾਹਰੇ ਕੀਤੇ ਗਏ , ਪਰ ਜੰਡਿਆਲਾ...
ਇੰਪਲਾਈਜ਼ ਫੈਡਰੇਸ਼ਨ ਏਟਕ ਨੇ ਖੇਤੀ ਬਿੱਲ ਵਿਰੁੱਧ ਕੀਤੀ ਰੋਸ ਰੈਲੀ 
. . .  1 minute ago
ਜੰਡਿਆਲਾ ਗੁਰੂ 25 ਸਤੰਬਰ (ਪ੍ਰਮਿੰਦਰ ਸਿੰਘ ਜੋਸਨ ) ਪੰਜਾਬ ਰਾਜ ਬਿਜਲੀ ਬੋਰਡ ਇੰਪਲਾਈਜ਼ ਫੈਡਰੇਸ਼ਨ ਏਟਕ ਅਤੇ ਪੈਨਸ਼ਨਰਜ਼ ਯੂਨੀਅਨ ਨੇ ਭਾਰਤੀ ਕਿਸਾਨ ਯੂਨੀਅਨ ਵੱਲੋਂ ਖੇਤੀ ਆਰਡੀਨੈਂਸ ਵਿਰੁੱਧ ਪੰਜਾਬ ਬੰਦ ਸੱਦੇ ਦੇ ਸਬੰਧ...
ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵਰਕਰਾਂ ਨੇ ਕੇਂਦਰ ਦੀ ਭਾਜਪਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰ ਕੱਢੀ ਰੱਜ ਕੇ ਭੜਾਸ
. . .  about 2 hours ago
ਨਾਭਾ 25 ਸਤੰਬਰ (ਅਮਨਦੀਪ ਸਿੰਘ ਲਵਲੀ ) - ਇਤਿਹਾਸਿਕ ਨਗਰੀ ਨਾਭਾ ਵਿੱਚ ਅੱਜ ਕਿਸਾਨਾਂ ਦੇ ਹੱਕ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਦੋ ਧੜਿਆਂ ਨੇ ਵੱਖੋ ਵੱਖਰੀਆਂ ਥਾਵਾਂ ਤੇ ਕਿਸਾਨਾਂ ਦੇ ਹੱਕ ਵਿੱਚ ਅਤੇ ਕੇਂਦਰ ਦੀ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕਰ ਧਰਨੇ ਲਗਾ ਮੋਦੀ ਸਰਕਾਰ ਖਿਲਾਫ ਰੱਜ ਕੇ ਭੜਾਸ...
ਖੇਤੀ ਬਿੱਲਾਂ ਦੇ ਵਿਰੋਧ 'ਚ ਭਾਜਪਾ ਦੇ ਸਾਬਕਾ ਸੂਬਾ ਬੁਲਾਰੇ ਐਡਵੋਕੇਟ ਮੈਣੀ ਵਲੋਂ ਅਸਤੀਫਾ
. . .  about 1 hour ago
ਅੰਮ੍ਰਿਤਸਰ, 25 ਸਤੰਬਰ (ਹਰਮਿੰਦਰ ਸਿੰਘ) - ਕੇਂਦਰ ਦੀ ਮੋਦੀ ਸਰਕਾਰ ਵਲੋਂ ਲਿਆਂਦੇ ਗਏ ਖੇਤੀ ਬਿੱਲਾਂ ਦੇ ਵਿਰੋਧ 'ਚ ਭਾਜਪਾ ਦੇ ਸਾਬਕਾ ਸੂਬਾ ਬੁਲਾਰੇ ਐਡਵੋਕੇਟ ਆਰ.ਪੀ. ਸਿੰਘ ਮੈਣੀ ਵਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਅਸਤੀਫਾ ਭਾਜਪਾ ਦੀ ਸੂਬਾ ਇਕਾਈ ਦੀ ਇਸ ਬਿੱਲ ਪ੍ਰਤੀ ਦਿਖਾਈ...
ਫ਼ਾਜ਼ਿਲਕਾ ਜ਼ਿਲ੍ਹੇ 'ਚ 8 ਸਾਲ ਦੇ ਬੱਚੇ ਸਣੇ 68 ਹੋਰ ਲੋਕ ਹੋਏ ਕੋਰੋਨਾ ਪਾਜ਼ੀਟਿਵ
. . .  about 2 hours ago
ਫ਼ਾਜ਼ਿਲਕਾ, 25 ਸਤੰਬਰ (ਪ੍ਰਦੀਪ ਕੁਮਾਰ) ਫ਼ਾਜ਼ਿਲਕਾ ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ ਆਏ ਦਿਨ ਫ਼ਾਜ਼ਿਲਕਾ ਜ਼ਿਲ੍ਹੇ ਵਿਚ ਦਰਜਨਾਂ ਕੋਰੋਨਾ ਮਾਮਲੇ ਸਾਹਮਣੇ ਆ ਰਹੇ ਹਨ। ਅੱਜ ਪ੍ਰਾਪਤ ਹੋਇਆ ਕੋਰੋਨਾ ਰਿਪੋਰਟਾਂ ਵਿਚ 8 ਸਾਲ ਦੇ ਬੱਚੇ ਸਣੇ 68 ਹੋਰ ਲੋਕ ਕੋਰੋਨਾ ਨਾਲ...
ਵਿਧਾਇਕ ਡੈਨੀ ਬੰਡਾਲਾ ਦੀ ਅਗਵਾਈ ਹੇਠ ਅਨਾਜ ਮੰਡੀ ਜੰਡਿਆਲਾ ਗੁਰੂ ਵਿਖੇ ਧਰਨਾ
. . .  about 2 hours ago
ਜੰਡਿਆਲਾ ਗੁਰੂ, 25 ਸਤੰਬਰ (ਰਣਜੀਤ ਸਿੰਘ ਜੋਸਨ) - ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਬਿੱਲਾਂ ਦੇ ਵਿਰੋਧ ਵਿੱਚ ਹਲਕਾ ਜੰਡਿਆਲਾ ਗੁਰੂ ਦੇ ਕਿਸਾਨਾਂ ਵੱਲੋਂ ਅੱਜ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਸ. ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦੀ ਅਗਵਾਈ ਹੇਠ ਅਨਾਜ ਮੰਡੀ ਜੰਡਿਆਲਾ ਗੁਰੂ ਵਿਖੇ ਧਰਨਾ...
ਰਾਜਪੁਰਾ 'ਚ 17 ਪਾਜ਼ੀਟਿਵ ਕੇਸ ਆਏ
. . .  about 2 hours ago
ਰਾਜਪੁਰਾ, 25 ਸਤੰਬਰ (ਰਣਜੀਤ ਸਿੰਘ) - ਰਾਜਪੁਰਾ ਸ਼ਹਿਰ ਵਿਚ ਅੱਜ ਵੱਖ ਵੱਖ ਥਾਵਾਂ ਤੇ 17 ਕੋਰੋਨਾ ਟੈਸਟ ਪਾਜ਼ੀਟਿਵ ਪਾਏ ਗਏ ਹਨ ।ਇਹ ਜਾਣਕਾਰੀ ਸੀ ਐਮ ਉ ਡਾ ਹਰੀਸ਼ ਮਲਹੋਤਰਾ ਨੇ ਦਿਤੀ ਹੈ ।ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਮਾਸਕ ਪਾਉਣ ਦੇ ਨਾਲ ਨਾਲ ਸੋਸਲ ਡਿਸਟੈਂਸ ਬਣਾਂ ਕੇ ਰੱਖਣ ਦੀ ਸਲਾਹ...
ਬੀਬੀ ਜਗੀਰ ਕੌਰ ਦੇ ਸੰਬੋਧਨ ਦੌਰਾਨ ਕਿਸਾਨਾਂ ਵੱਲੋਂ ਕੀਤਾ ਗਿਆ ਵਿਰੋਧ
. . .  about 3 hours ago
ਸੁਭਾਨਪੁਰ, 25 ਸਤੰਬਰ (ਜੱਜ) - ਸੁਭਾਨਪੁਰ ਚੋਕ ਵਿਚ ਅਕਾਲੀ ਦਲ ਵੱਲੋਂ ਦਿੱਤੇ ਗਏ ਧਰਨੇ ਦੌਰਾਨ ਸਥਿਤੀ ਉਸ ਸਮੇਂ ਖ਼ਰਾਬ ਹੋ ਗਈ ਜਦੋਂ ਧਰਨੇ ਦੌਰਾਨ ਬੀਬੀ ਜਗੀਰ ਕੌਰ ਨੇ ਸੰਬੋਧਨ ਕਰਨਾ ਸ਼ੁਰੂ ਕੀਤਾ ਤਾ ਕੁੱਝ ਕਿਸਾਨਾਂ ਨੇ ਬੀਬੀ ਜਗੀਰ ਕੌਰ ਦੇ ਭਾਸ਼ਣ ਦਾ ਇਹ ਕਹਿੰਦਿਆਂ ਵਿਰੋਧ ਕਰਨਾ ਸ਼ੁਰੂ...
ਮੋਗਾ ਜ਼ਿਲ੍ਹੇ 'ਚ ਦੋ ਹੋਰ ਵਿਅਕਤੀ ਕੋਰੋਨਾ ਤੋਂ ਜੰਗ ਹਾਰੇ, 62 ਆਏ ਹੋਰ ਮਾਮਲੇ
. . .  about 3 hours ago
ਮੋਗਾ, 25 ਸਤੰਬਰ (ਗੁਰਤੇਜ ਸਿੰਘ ਬੱਬੀ) - ਅੱਜ ਮੋਗਾ ਵਿਖੇ ਦੋ ਹੋਰ ਵਿਅਕਤੀ ਕੋਰੋਨਾ ਤੋਂ ਜੰਗ ਹਾਰ ਗਏ ਹਨ ਤੇ ਜ਼ਿਲ੍ਹੇ 'ਚ ਮੌਤਾਂ ਦਾ ਸਿਲਸਲਾ ਲਗਾਤਾਰ ਜਾਰੀ ਹੈ ਤੇ ਮੌਤਾਂ ਦੀ ਗਿਣਤੀ ਦਾ ਅੰਕੜਾ 64 ਤੱਕ ਪੁੱਜ ਗਿਆ ਹੈ। ਅੱਜ ਸਿਹਤ ਵਿਭਾਗ ਨੂੰ ਪ੍ਰਾਪਤ ਹੋਈਆਂ ਰਿਪੋਰਟਾਂ 'ਚ 62 ਹੋਰ ਲੋਕਾਂ ਨੂੰ ਕੋਰੋਨਾ ਹੋ ਗਿਆ...
ਪਠਾਨਕੋਟ ਅੰਮ੍ਰਿਤਸਰ ਜੰਮੂ ਕੌਮੀ ਸ਼ਾਹ ਮਾਰਗ ਤੇ ਕਿਸਾਨ ਜਥੇਬੰਦੀਆਂ ਵੱਲੋਂ ਵੱਡਾ ਰੋਸ ਪ੍ਰਦਰਸ਼ਨ
. . .  about 3 hours ago
ਕਿਸਾਨਾਂ ਮੂਹਰੇ ਅਫਸਾਨਾ ਖ਼ਾਨ ਦਾ ‘ਧੱਕਾ’ ਨਾ ਚੱਲਿਆ
. . .  about 3 hours ago
ਮੰਡੀ ਕਿੱਲਿਆਂਵਾਲੀ, 25 ਸਤੰਬਰ (ਇਕਬਾਲ ਸਿੰਘ ਸ਼ਾਂਤ)-ਬਾਦਲ ਪਿੰਡ ਦੀ ਜੰਮਪਲ ਗਾਇਕਾ ਅਫਸਾਨਾ ਦੀ ਭਾਕਿਯੂ ਦੇ ਲੰਬੀ ਧਰਨੇ ’ਚ ਮੂਹਰੇ ਬੈਠਣ ਦੀ ਜਿੱਦ ਪੁੱਗ ਨਾ ਸਕੀ। ਉਹ ਅੱਜ ਲੰਬੀ ਭਾਕਿਯੂ ਦੇ ਵਿਸ਼ਾਲ ਧਰਨੇ ਵਿੱਚ ਸ਼ਮੂਲੀਅਤ ਲਈ ਪੁੱਜੀ ਸੀ। ਅਫਸਾਨਾ ਜਦੋਂ ਧਰਨੇ ’ਚ ਸਟੇਜ ਦੇ ਨੇੜੇ ਬੈਠਣ ਲੱਗੀ...
ਅੰਮ੍ਰਿਤਸਰ 'ਚ ਕੋਰੋਨਾ ਦੇ 171 ਮਾਮਲੇ ਆਏ ਸਾਹਮਣੇ, 6 ਹੋਰ ਮਰੀਜ਼ਾਂ ਨੇ ਤੋੜਿਆ ਦਮ
. . .  about 3 hours ago
ਅੰਮ੍ਰਿਤਸਰ, 25 ਸਤੰਬਰ (ਰੇਸ਼ਮ ਸਿੰਘ) - ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 171 ਹੋਰ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲੇ ਵੱਧ ਕੇ 9238 ਹੋ ਗਏ ਹਨ, ਜਿਨ੍ਹਾਂ 'ਚੋਂ 1580 ਸਰਗਰਮ ਮਾਮਲੇ ਹਨ। ਉੱਥੇ ਹੀ, ਅੱਜ ਜ਼ਿਲ੍ਹੇ 'ਚ 6 ਹੋਰ ਕੋਰੋਨਾ ਮਰੀਜ਼...
ਸਿੱਖਿਆ ਬੋਰਡ ਵੱਲੋਂ ਮਾਰਚ 2020 ਵਿੱਚ ਦਸਵੀ ਸ਼੍ਰੇਣੀ ਦੀਆਂ ਮੁਲਤਵੀ ਕੀਤੀਆਂ ਪ੍ਰੀਖਿਆਵਾਂ ਅਤੇ ਬਾਰ੍ਹਵੀਂ ਸ਼੍ਰੇਣੀ ਦੀਆਂ ਅਨੁਪੂਰਕ ਪ੍ਰੀਖਿਆਵਾਂ ਅਕਤੂਬਰ ਦੇ ਆਖ਼ਰੀ ਹਫ਼ਤੇ ਤੋਂ ਲੈਣ ਦਾ ਫ਼ੈਸਲਾ
. . .  about 3 hours ago
ਐੱਸ.ਏ.ਐੱਸ. ਨਗਰ, 25 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ): ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਾਰਚ 2020 ਵਿੱਚ ਦਸਵੀ ਸ਼੍ਰੇਣੀ ਦੀਆਂ ਮੁਲਤਵੀ ਕੀਤੀਆਂ ਪ੍ਰੀਖਿਆਵਾਂ ਅਤੇ ਬਾਰ੍ਹਵੀਂ ਸ਼੍ਰੇਣੀ ਦੀਆਂ ਅਨੁਪੂਰਕ ਪ੍ਰੀਖਿਆਵਾਂ ਅਕਤੂਬਰ ਦੇ ਆਖ਼ਰੀ ਹਫ਼ਤੇ ਤੋਂ ਲੈਣ ਦਾ ਫ਼ੈਸਲਾ ਕੀਤਾ ਗਿਆ ਹੈ|ਬੋਰਡ ਦੇ ਸਕੱਤਰ...
ਪਠਾਨਕੋਟ ਵਿੱਚ ਅੱਜ 99 ਕੋਰੋਨਾ ਪਾਜ਼ੀਟਿਵ, 3 ਦੀ ਮੌਤ, 152 ਡਿਸਚਾਰਜ
. . .  about 4 hours ago
ਪਠਾਨਕੋਟ, 25 ਸਤੰਬਰ (ਆਰ.ਸਿੰਘ) ਸਿਹਤ ਵਿਭਾਗ ਦੀ ਰਿਪੋਰਟ ਅਨੁਸਾਰ ਅੱਜ ਪਠਾਨਕੋਟ ਵਿੱਚ 99 ਵਿਅਕਤੀ ਕੋਰੋਨਾ ਪਾਜ਼ੀਟਿਵ ਪਾਏ ਗਏ। ਇਸ ਦੀ ਪੁਸ਼ਟੀ ਸਿਵਲ ਸਰਜਨ ਡਾ: ਜੁਗਲ ਕਿਸ਼ੋਰ ਨੇ ਕੀਤੀ। ਉਨ੍ਹਾਂ ਕਿਹਾ ਕਿ ਕਰੋਨਾ ਤੋਂ ਠੀਕ ਹੋਣ ਕਾਰਨ 152 ਲੋਕਾਂ ਨੂੰ ਅੱਜ ਛੁੱਟੀ ਦੇ ਦਿੱਤੀ ਗਈ ਹੈ ਅਤੇ ਉਨ੍ਹਾਂ...
ਵਿਧਾਇਕ ਡਾ:ਰਾਜ ਕੁਮਾਰ ਵੇਰਕਾ ਤੇ ਰਮਨ ਬਖ਼ਸ਼ੀ ਦੀ ਅਗਵਾਈ 'ਚ ਵਿਸ਼ਾਲ ਰੋਸ ਧਰਨਾ
. . .  about 4 hours ago
ਛੇਹਰਟਾ,25 ਸਤੰਬਰ (ਸੁੱਖ ਵਡਾਲੀ, ਸੁਰਿੰਦਰ ਵਿਰਦੀ) - ਕੇਂਦਰ ਸਰਕਾਰ ਵੱਲੋਂ ਖੇਤੀ ਸੁਧਾਰ ਬਿੱਲ ਨੂੰ ਪਾਸ ਕਰਨ ਦੇ ਵਿਰੁੱਧ ਵਿਚ ਵਿਧਾਨ ਸਭਾ ਹਲਕਾ ਪੱਛਮੀ ਦੇ ਵਿਧਾਇਕ ਡਾ:ਰਾਜ ਕੁਮਾਰ ਵੇਰਕਾ ਤੇ ਸੀਨੀਅਰ ਡਿਪਟੀ ਮੇਅਰ ਰਮਨ ਬਖ਼ਸ਼ੀ ਦੀ ਅਗਵਾਈ 'ਚ ਇੰਡੀਆ ਗੇਟ ਬਾਈਪਾਸ ਛੇਹਰਟਾ ਵਿਖੇ ਰੋਸ ਧਰਨਾ...
ਸਰਲੀ ਕਲਾਂ ਦੇ ਨੌਜਵਾਨ ਦੀ ਦੁਬਈ ਵਿੱਚ ਮੌਤ
. . .  about 4 hours ago
ਮੀਆਂਵਿੰਡ, (ਤਰਨ ਤਾਰਨ), 25 ਸਤੰਬਰ (ਗੁਰਪ੍ਰਤਾਪ ਸਿੰਘ ਸੰਧੂ)- ਪਿੰਡ ਸਰਲੀ ਕਲਾਂ ਦੇ ਗੁਰਮੀਤ ਸਿੰਘ ਨਾਂਅ ਦੇ ਨੌਜਵਾਨ ਦੀ ਦੁਬਈ ਵਿੱਚ ਮੌਤ ਹੋਣ ਤੇ ਇਲਾਕੇ ਦੇ ਸੀਨੀਅਰ ਕਾਂਗਰਸੀ ਆਗੂ ਚੇਅਰਮੈਨ ਪਿੰਦਰਜੀਤ ਸਿੰਘ ਸਰਲੀ, ਚੇਅਰਮੈਨ ਸਤਨਾਮ ਸਿੰਘ ਬਿੱਟੂ ਤਖਤੂਚੱਕ, ਸਰਪੰਚ ਦਲੇਰ ਸਿੰਘ ਸਰਲੀ...
ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਰੇਲ ਮਾਰਗ ਤੇ ਧਰਨਾ 29 ਸਤੰਬਰ ਤੱਕ ਜਾਰੀ ਰਹੇਗਾ - ਸਰਵਣ ਸਿੰਘ ਪੰਧੇਰ
. . .  about 4 hours ago
ਜੰਡਿਆਲਾ ਗੁਰੂ, 25 ਸਤੰਬਰ -(ਰਣਜੀਤ ਸਿੰਘ ਜੋਸਨ)- ਕੇਂਦਰ ਵੱਲੋਂ ਪਾਸ ਕੀਤੇ ਗੂਏ ਖੇਤੀ ਸੁਧਾਰ ਬਿੱਲਾਂ ਖ਼ਿਲਾਫ਼ ਕਿਸਾਨਾਂ ਦਾ ਰੇਲ ਰੋਕੋ ਅੰਦੋਲਨ ਅੱਜ ਦੂਸਰੇ ਦਿਨ ਵੀ ਜਾਰੀ ਹੈ। ਜੰਡਿਆਲਾ ਗੁਰੂ ਨੇੜਲੇ ਪਿੰਡ ਦੇਵੀਦਾਸਪੁਰ ਵਿਖੇ ਮੁੱਖ ਰੇਲ ਮਾਰਗ ਦਿੱਲੀ- ਅੰਮ੍ਰਿਤਸਰ ਤੇ ਰੇਲ ਆਵਾਜਾਈ ਠੱਪ ਕਰਕੇ ਭਾਰੀ...
ਮੋਦੀ ਸਰਕਾਰ ਨੇ ਕਾਲਾ ਕਾਨੂੰਨ ਪਾਸ ਕਰਕੇ ਖੇਤੀ ਦਾ ਕਿੱਤਾ ਵੀ ਵੱਡੇ ਘਰਾਨਿਆਂ ਨੂੰ ਥਾਲ਼ੀ 'ਚ ਪਰੋਸ ਕੇ ਦਿੱਤਾ-ਰਣੀਕੇ
. . .  about 4 hours ago
ਮਾਨਾਂਵਾਲਾ, 25 ਸਤੰਬਰ (ਗੁਰਦੀਪ ਸਿੰਘ ਨਾਗੀ)-ਕਿਸਾਨ ਹੈ ਤਾਂ ਵਪਾਰ ਹੈ, ਵਪਾਰ ਨਹੀਂ ਤਾਂ ਦੇਸ਼ ਨਹੀਂ ਪਰ ਦੇਸ਼ ਦੀ ਸੱਤਾ 'ਤੇ ਕਾਬਜ਼ ਨਰਿੰਦਰ ਮੋਦੀ ਦੀ ਸਰਕਾਰ ਨੇ ਕਿਸਾਨ, ਮਜ਼ਦੂਰ ਸਮੇਤ ਅਨੇਕਾਂ ਸੰਬੰਧਿਤ ਨਾਲ ਵਰਗਾਂ ਖੇਤੀ ਵਿਰੁੱਧ ਕਾਲਾ ਕਾਨੂੰਨ ਪਾਸ ਕਰਕੇ ਖੇਤੀਬਾੜੀ ਕਿੱਤਾ ਵੱਡਿਆਂ ਘਰਾਨਿਆਂ ਨੂੰ...
ਸ਼੍ਰੋਮਣੀ ਅਕਾਲੀ ਦਲ ਵੱਲੋਂ ਲੁਧਿਆਣਾ ਬਠਿੰਡਾ ਮੁੱਖ ਮਾਰਗ ਉੱਪਰ ਰੋਸ ਪ੍ਰਦਰਸ਼ਨ
. . .  about 4 hours ago
ਮਹਿਲ ਕਲਾਂ, 25 ਸਤੰਬਰ(ਅਵਤਾਰ ਸਿੰਘ ਅਣਖੀ) ਕੇਂਦਰ ਸਰਕਾਰ ਪਾਸ ਕੀਤੇ ਕਿਸਾਨ ਮਾਰੂ ਆਰਡੀਨੈਂਸ ਦੇ ਵਿਰੋਧ ਵਿਚ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਭਰ ਵਿਚ ਦਿੱਤੇ ਬੰਦ ਦੇ ਸੱਦੇ ਤਹਿਤ ਹਲਕਾ ਮਹਿਲ ਕਲਾਂ ਦੇ ਸਮੂਹ ਅਕਾਲੀ ਵਰਕਰਾਂ...
ਬੇਗੋਵਾਲ 'ਚ ਦੁਕਾਨਦਾਰਾਂ ਨੇ ਕਿਸਾਨ ਜਥੇਬੰਦੀਆਂ ਦਾ ਦਿੱਤਾ ਸਾਥ
. . .  about 4 hours ago
ਬੇਗੋਵਾਲ, 25 ਸਤੰਬਰ (ਸੁਖਜਿੰਦਰ ਸਿੰਘ) - ਕੇਂਦਰ ਵਲੋਂ ਖੇਤੀ ਬਿੱਲਾਂ ਨੂੰ ਪਾਸ ਕਰਨ ਦੇ ਖਿਲਾਫ ਅੱਜ ਪੂਰੇ ਪੰਜਾਬ ਵਿਚ ਬੰਦ ਦਾ ਐਲਾਨ ਹੈ ਤੇ ਪ੍ਰਦਰਸ਼ਨ ਜਾਰੀ ਹਨ। ਬੇਗੋਵਾਲ ਦੁਕਾਨਦਾਰਾਂ ਐਸੋਸੀਏਸ਼ਨ ਦੇ ਅਹੁਦੇਦਾਰ ਬਲਵਿੰਦਰ ਸਿੰਘ ਬਿੱਟੂ ਨੇ ਕਿਹਾ ਅਸੀਂ ਦੁਕਾਨਦਾਰਾਂ ਨੇ ਕਿਸਾਨਾਂ ਦੇ ਹੱਕ 'ਚ ਤੇ ਵੱਖ ਵੱਖ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 1 ਅੱਸੂ ਸੰਮਤ 552
ਿਵਚਾਰ ਪ੍ਰਵਾਹ: ਲੋਕਾਂ ਦਾ ਖਿਆਲ ਰੱਖਣਾ ਅਤੇ ਉਨ੍ਹਾਂ ਦੀ ਚਿੰਤਾ ਕਰਨੀ ਇਕ ਚੰਗੀ ਸਰਕਾਰ ਦਾ ਮੁਢਲਾ ਸਿਧਾਂਤ ਹੈ। --ਕਨਫਿਊਸ਼ੀਅਸ

ਹੁਸ਼ਿਆਰਪੁਰ / ਮੁਕੇਰੀਆਂ

ਮਨਜੀਤ ਸਿੰਘ ਨੇ ਆਖ਼ਰੀ ਸਾਹਾਂ ਤੱਕ ਮੋਹ, ਪਿਆਰ, ਅਪਣੱਤ ਤੇ ਸਾਂਝ ਨੂੰ ਬਰਕਰਾਰ ਰੱਖਿਆ-ਡਾ: ਹਮਦਰਦ

ਨਵਾਂਸ਼ਹਿਰ, 15 ਸਤੰਬਰ (ਗੁਰਬਖਸ਼ ਸਿੰਘ ਮਹੇ, ਬਲਕਾਰ ਸਿੰਘ ਭੂਤਾਂ)-ਗੁਰਦੁਆਰਾ ਸਿੰਘ ਸਭਾ ਨਵਾਂਸ਼ਹਿਰ ਵਿਖੇ ਉੱਘੇ ਟਰਾਂਸਪੋਰਟਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਰਹੂਮ ਸ: ਮਨਜੀਤ ਸਿੰਘ ਬਣਵੈਤ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਅਖੰਡ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ | ਉਪਰੰਤ ਭਾਈ ਦਵਿੰਦਰ ਸਿੰਘ ਸੋਢੀ ਲੁਧਿਆਣਾ ਵਾਲਿਆਂ ਦੇ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ | ਇਸ ਮੌਕੇ ਉਨ੍ਹਾਂ ਨੂੰ ਸ਼ਰਧਾ ਦੇ ਫਲ ਭੇਟ ਕਰਦਿਆਂ 'ਅਜੀਤ' ਪ੍ਰਕਾਸ਼ਨ ਸਮੂਹ ਦੇ ਮੱੁਖ ਸੰਪਾਦਕ ਡਾ: ਬਰਜਿੰਦਰ ਸਿੰਘ ਹਮਦਰਦ ਨੇ ਕਿਹਾ ਕਿ ਉਨ੍ਹਾਂ ਦਾ ਦੋਸਤਾਂ ਵਰਗਾ ਛੋਟਾ ਭਰਾ ਤੇ ਬਹੁਪੱਖੀ ਸ਼ਖ਼ਸੀਅਤ ਮਨਜੀਤ ਸਿੰਘ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਗਏ ਹਨ | ਜਿਸ ਸ਼ਿੱਦਤ, ਸਿਦਕ ਤੇ ਸਮਰਪਣ ਦੀ ਭਾਵਨਾ ਨਾਲ ਮਨਜੀਤ ਸਿੰਘ ਨੇ ਟਰਾਂਸਪੋਰਟਰ ਦੇ ਕਿੱਤੇ ਨੂੰ ਉੱਚਾ ਚੱੁਕਣ ਤੇ ਸਮਾਜਿਕ ਕੰਮਾਂ ਨੂੰ ਤਰਜੀਹ ਦੇ ਕੇ ਕਾਰਜ ਕੀਤੇ ਹਨ ਉਨ੍ਹਾਂ ਨੂੰ ਹਮੇਸ਼ਾ-ਹਮੇਸ਼ਾ ਯਾਦ ਰੱਖਿਆ ਜਾਵੇਗਾ | ਉਨ੍ਹਾਂ ਨੇ ਕਿਹਾ ਕਿ ਮਨਜੀਤ ਸਿੰਘ ਦੇ ਬੇਟੇ ਕੁਲਜੀਤ ਸਿੰਘ ਲੱਕੀ ਜੋ ਕਿ ਉਨ੍ਹਾਂ ਦੇ ਪਦ-ਚਿੰਨ੍ਹਾਂ 'ਤੇ ਚੱਲਦਾ ਹੋਇਆ ਜ਼ਿਲ੍ਹੇ 'ਚ ਯੂਥ ਵਿੰਗ ਅਕਾਲੀ ਦਲ ਦੇ ਪ੍ਰਧਾਨ ਦੇ ਤੌਰ 'ਤੇ ਸੇਵਾਵਾਂ ਨਿਭਾ ਰਹੇ ਨੇ ਇਸ ਦੇ ਪਿੱਛੇ ਵੀ ਉਨ੍ਹਾਂ ਦਾ ਹੀ ਵੱਡਾ ਹੱਥ ਹੈ | ਇਸ ਮੌਕੇ 'ਅਜੀਤ' ਪ੍ਰਕਾਸ਼ਨ ਸਮੂਹ ਦੇ ਟਰੱਸਟੀ ਸ: ਗੁਰਚਰਨ ਸਿੰਘ ਸਿਆਲ, ਸੀਨੀਅਰ ਐਗਜ਼ੀਕਿਊਟਿਵ ਮੈਡਮ ਗੁਰਜੋਤ ਕੌਰ, ਪਰਮਵੀਰ ਸਿੰਘ, ਹਰਪ੍ਰੀਤ ਸਿੰਘ ਤੋਂ ਇਲਾਵਾ ਸਤਵੀਰ ਸਿੰਘ ਪੱਲੀ ਝਿੱਕੀ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ, ਜਥੇਦਾਰ ਗੁਰਬਖਸ਼ ਸਿੰਘ ਖ਼ਾਲਸਾ ਜੂਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਵਰਿੰਦਰ ਕੌਰ ਥਾਂਦੀ ਸੂਬਾ ਭਾਜਪਾ ਆਗੂ, ਪੂਨਮ ਮਾਨਿਕ ਜ਼ਿਲ੍ਹਾ ਪ੍ਰਧਾਨ ਭਾਜਪਾ, ਜਥੇਦਾਰ ਬਹਾਦਰ ਸਿੰਘ ਭਾਰਟਾ, ਬਿ੍ਗੇਡੀਅਰ ਰਾਜ ਕੁਮਾਰ ਬਲਾਚੌਰ, ਬੀਬਾ ਸੁਨੀਤਾ ਚੌਧਰੀ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਇਸਤਰੀ ਅਕਾਲੀ ਦਲ ਦਿਹਾਤੀ, ਅਜਵਿੰਦਰ ਸਿੰਘ ਹੁਸ਼ਿਆਰਪੁਰ, ਜਥੇਦਾਰ ਬੱੁਧ ਸਿੰਘ ਬਲਾਕੀਪੁਰ, ਪਰਮ ਸਿੰਘ ਖ਼ਾਲਸਾ, ਸੁਖਦੀਪ ਸਿੰਘ ਸ਼ੁਕਾਰ, ਰਮਨਦੀਪ ਸਿੰਘ ਥਿਆ ੜਾ ਨੇ ਕਿਹਾ ਕਿ ਮਨਜੀਤ ਸਿੰਘ ਨੇ ਆਪਣੇ ਪ੍ਰਧਾਨਗੀ ਦੇ ਕਾਰਜਕਾਲ ਦੌਰਾਨ ਟਰਾਂਸਪੋਰਟਰਾਂ ਦੀਆਂ ਸਮੱਸਿਆਵਾਂ ਨੂੰ ਸਰਕਾਰੀ ਅਧਿਕਾਰੀਆਂ ਨਾਲ ਸਲਾਹ ਮਸ਼ਵਰਾ ਕਰ ਕੇ ਹੱਲ ਕੀਤਾ ਤੇ ਉਨ੍ਹਾਂ ਆਪਣੀ ਜ਼ਿੰਦਗੀ ਦਾ ਪੈਂਡਾ ਸਾਰਥਿਕ ਤੇ ਅਗਾਂਹਵਧੂ ਸੋਚ ਨਾਲ ਤਹਿ ਕੀਤਾ | ਉਨ੍ਹਾਂ ਦੀ ਘਾਟ ਸਾਡੇ ਮਨਾਂ 'ਚ ਹਮੇਸ਼ਾ ਰੜਕਦੀ ਰਹੇਗੀ | ਇਸ ਮੌਕੇ ਸ: ਮਨਜੀਤ ਸਿੰਘ ਦੇ ਬੇਟੇ ਕੁਲਜੀਤ ਸਿੰਘ ਲੱਕੀ, ਕਮਲ ਕੌਰ, ਤਰਨਵੀਰ ਸਿੰਘ, ਕਿਰਨਜੀਤ ਕੌਰ, ਅਮਨ ਪਾਬਲਾ, ਅਨਹਦਜੀਤ, ਰਿਤਵਨਜੀਤ, ਦੋਹਤਰੀਆਂ ਨੂਰ, ਅਜੂਨੀ, ਅੰਜਨ, ਅਜਮੇਹ, ਰਿਸ਼ਤੇਦਾਰਾਂ 'ਚ ਗੁਰਪ੍ਰੀਤ ਸਿੰਘ ਹੁਸ਼ਿਆਰਪੁਰ, ਜਸਵਿੰਦਰ ਸਿੰਘ ਐੱਸ. ਡੀ. ਓ. ਬਲਾਚੌਰ, ਰਣਜੀਤ ਸਿੰਘ ਸਹਾਰਨਪੁਰ, ਸਰਦੂਲ ਸਿੰਘ, ਅਵਤਾਰ ਸਿੰਘ ਪਾਬਲਾ ਨਾਲ ਮੈਡਮ ਜੀਵਨ ਜਗਜੋਤ ਐੱਸ. ਡੀ. ਐਮ. ਲਹਿਰਾਗਾਗਾ, ਸ਼ਾਮ ਸੁੰਦਰ ਜਾਡਲਾ, ਲਲਿਤ ਮੋਹਨ ਪਾਠਕ, ਬਾਬਾ ਜੀਵਨ ਗਿੱਲ, ਸਤਨਾਮ ਸਿੰਘ ਲਾਦੀਆਂ, ਜਗਜੀਤ ਸਿੰਘ ਕੋਹਲੀ, ਸੁਰਜੀਤ ਸਿੰਘ ਪ੍ਰਧਾਨ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ, ਸੁਖਵਿੰਦਰ ਸਿੰਘ ਥਾਂਦੀ ਪ੍ਰਧਾਨ ਗੁਰੂ ਰਾਮਦਾਸ ਸੇਵਾ ਸੁਸਾਇਟੀ, ਹਰਅਮਰਿੰਦਰ ਚਾਂਦਪੁਰੀ, ਦਲਜੀਤ ਸਿੰਘ ਮਾਣੇਵਾਲ, ਕਰਨਵੀਰ ਸਿੰਘ ਘੁੰਮਣ, ਅਮਰਜੋਤ ਸਿੰਘ ਆਗੂ ਦੋਆਬਾ ਜ਼ੋਨ, ਜਸਮੀਤ ਸਿੰਘ ਨਾਰੰਗ, ਜਥੇਦਾਰ ਜਰਨੈਲ ਸਿੰਘ ਖ਼ਾਲਸਾ, ਯਸ਼ਪਾਲ ਹਾਫਿਜਾਬਾਦੀ, ਜਸਵਿੰਦਰ ਸਿੰਘ ਜੱਸੀ, ਹਨੀ ਟੌਾਸਾ, ਅੰਮਿ੍ਤਪਾਲ ਸਿੰਘ ਡੱਲੀ ਪ੍ਰਧਾਨ ਦੋਆਬਾ ਜ਼ੋਨ ਐੱਸ. ਓ. ਆਈ., ਹਰਭਜਨ ਸਿੰਘ ਸੈਣੀ ਪੰਜਾਬ ਪ੍ਰਧਾਨ ਆਲ ਇੰਡੀਆ ਸੈਣੀ ਸੇਵਾ ਸਮਾਜ, ਗੁਰਚਰਨ ਸਿੰਘ ਉਲੱਦਣੀ ਆਦਿ ਹਾਜ਼ਰ ਸਨ |

ਵਿਧਾਇਕਾ ਇੰਦੂ ਬਾਲਾ ਨੇ ਪਿੰਡਾਂ ਦੇ ਵਿਕਾਸ ਲਈ ਪੰਚਾਇਤਾਂ ਨੂੰ 8.50 ਲੱਖ ਦੇ ਚੈੱਕ ਵੰਡੇ

ਮੁਕੇਰੀਆਂ, 15 ਸਤੰਬਰ (ਰਾਮਗੜ੍ਹੀਆ)-ਹਲਕਾ ਮੁਕੇਰੀਆਂ ਦੇ ਵਿਧਾਇਕਾ ਇੰਦੂ ਬਾਲਾ ਨੇ ਕਿਹਾ ਗਿਆ ਹੈ ਕਿ ਉਹ ਹਲਕਾ ਮੁਕੇਰੀਆਂ ਦੇ ਵਿਕਾਸ ਲਈ ਕੋਈ ਕਸਰ ਨਹੀਂ ਛੱਡਣਗੇ ਤੇ ਵਿਕਾਸ ਕੰਮਾਂ ਲਈ ਗਰਾਂਟਾਂ ਦੀ ਕੋਈ ਥੋੜ੍ਹ ਨਹੀਂ ਆਉਣ ਦੇਣਗੇ | ਉਹ ਮੁਕੇਰੀਆਂ ਦੇ ਪਿੰਡ ਮੋਹਰੀ ...

ਪੂਰੀ ਖ਼ਬਰ »

ਨਸ਼ੀਲਾ ਪਾਊਡਰ ਬਰਾਮਦ

ਦਸੂਹਾ, 15 ਸਤੰਬਰ (ਭੁੱਲਰ)-ਦਸੂਹਾ ਪੁਲਿਸ ਵਲੋਂ ਦੋ ਨੌਜਵਾਨਾਂ ਕੋਲੋਂ 20 ਗਰਾਮ ਨਸ਼ੀਲਾ ਪਾਊਡਰ ਚਿੱਟਾ ਬਰਾਮਦ ਕੀਤਾ ਗਿਆ ਹੈ ਤੇ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ | ਐਸ. ਐਚ. ਓ. ਦਸੂਹਾ ਗੁਰਦੇਵ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਲਖਬੀਰ ਸਿੰਘ ਪੁਲਿਸ ਪਾਰਟੀ ਸਮੇਤ ...

ਪੂਰੀ ਖ਼ਬਰ »

4 ਓਵਰਲੋਡ ਟਿੱਪਰਾਂ ਦੇ ਚਲਾਨ

ਗੜ੍ਹਸ਼ੰਕਰ, 15 ਸਤੰਬਰ (ਧਾਲੀਵਾਲ)-ਗੜ੍ਹਸ਼ੰਕਰ ਪੁਲਿਸ ਵਲੋਂ ਓਵਰਲੋਡ ਟਿੱਪਰਾਂ ਖ਼ਿਲਾਫ਼ ਵਰਤੀ ਜਾ ਰਹੀ ਸਖ਼ਤੀ ਤਹਿਤ 4 ਓਵਰਲੋਡ ਟਿੱਪਰਾਂ ਦੇ ਚਲਾਨ ਕੀਤੇ ਗਏ | ਸਵੇਰ ਸਮੇਂ ਡੀ. ਐੱਸ. ਪੀ. ਸਤੀਸ਼ ਕੁਮਾਰ ਦੀ ਅਗਵਾਈ ਹੇਠ ਐੱਸ. ਐੱਚ. ਓ. ਇਕਬਾਲ ਸਿੰਘ, ਐਡੀਸ਼ਨਲ ਐਸ. ਐਚ. ...

ਪੂਰੀ ਖ਼ਬਰ »

ਨਸ਼ੀਲੇ ਪਦਾਰਥਾਂ ਸਮੇਤ 2 ਕਾਬੂ, 2 ਫ਼ਰਾਰ

ਹੁਸ਼ਿਆਰਪੁਰ, 15 ਸਤੰਬਰ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਪੁਲਿਸ ਨੇ ਵੱਖ-ਵੱਖ ਸਥਾਨਾਂ 'ਤੇ ਛਾਪੇਮਾਰੀ ਕਰ ਕੇ 2 ਕਥਿਤ ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਹੈ ਜਦ ਕਿ 2 ਕਥਿਤ ਦੋਸ਼ੀ ਫ਼ਰਾਰ ਹੋ ਗਏ | ਜਾਣਕਾਰੀ ਅਨੁਸਾਰ ਥਾਣਾ ਮਾਹਿਲਪੁਰ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ...

ਪੂਰੀ ਖ਼ਬਰ »

ਸਕੂਲ 'ਚੋਂ ਸਰਕਾਰੀ ਰਿਕਾਰਡ ਤੇ ਕੀਮਤੀ ਸਾਮਾਨ ਚੋਰੀ

ਹੁਸ਼ਿਆਰਪੁਰ 15 ਸਤੰਬਰ (ਬਲਜਿੰਦਰਪਾਲ ਸਿੰਘ)-ਚੋਰਾਂ ਵਲੋਂ ਪਿੰਡ ਚੱਕ ਗੁੱਜਰਾਂ ਦੇ ਸਰਕਾਰੀ ਐਲੀਮੈਂਟਰੀ ਸਕੂਲ 'ਚੋਂ ਸਰਕਾਰੀ ਰਿਕਾਰਡ ਸਮੇਤ ਕੀਮਤੀ ਸਾਮਾਨ ਚੋਰੀ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸਬੰਧੀ ਸਕੂਲ ਦੇ ਹੈੱਡ ਟੀਚਰ ਓਮ ਪ੍ਰਕਾਸ਼ ਨੇ ...

ਪੂਰੀ ਖ਼ਬਰ »

ਖੇਤੀ ਆਰਡੀਨੈਂਸਾਂ ਖ਼ਿਲਾਫ਼ ਕਿਸਾਨਾਂ ਤੇ ਮਜ਼ਦੂਰਾਂ ਵਲੋਂ ਰੋਸ ਪ੍ਰਦਰਸ਼ਨ

ਟਾਂਡਾ ਉੜਮੁੜ/ਮਿਆਣੀ, 15 ਸਤੰਬਰ (ਭਗਵਾਨ ਸਿੰਘ ਸੈਣੀ, ਹਰਜਿੰਦਰ ਸਿੰਘ ਮੁਲਤਾਨੀ)-ਖੇਤੀ ਆਰਡੀਨੈਂਸਾਂ ਨੂੰ ਲੈ ਕੇ ਕਿਸਾਨਾਂ ਤੇ ਮਜ਼ਦੂਰਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਬੀਤੇ ਕੱਲ੍ਹ 14 ਸਤੰਬਰ ਨੂੰ 11.30 ਵਜੇ ਤੱਕ ਕਿਸਾਨਾਂ ਵਲੋਂ ਲਗਾਇਆ ਗਿਆ ਟਾਂਡਾ-ਸ੍ਰੀ ...

ਪੂਰੀ ਖ਼ਬਰ »

ਅਕਾਲੀ ਦਲ ਐੱਸ. ਸੀ. ਵਿੰਗ ਵਲੋਂ ਰੋਸ ਪ੍ਰਦਰਸ਼ਨ

ਗੜ੍ਹਸ਼ੰਕਰ, 15 ਸਤੰਬਰ (ਧਾਲੀਵਾਲ)-ਸ਼੍ਰੋਮਣੀ ਅਕਾਲੀ ਦਲ ਹਲਕਾ ਗੜ੍ਹਸ਼ੰਕਰ ਦੇ ਦੇ ਐੱਸ. ਸੀ. ਵਿੰਗ ਦੇ ਹਲਕਾ ਇੰਚਾਰਜ ਸੁੱਚਾ ਸਿੰਘ ਬਿਲੜੋਂ ਦੀ ਅਗਵਾਈ ਹੇਠ ਆਗੂਆਂ ਤੇ ਵਰਕਰਾਂ ਵਲੋਂ ਵਜ਼ੀਫ਼ਾ ਘੁਟਾਲੇ ਨੂੰ ਲੈ ਕੇ ਇਥੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਖੇਡ ਪ੍ਰੇਮੀ ਪ੍ਰੀਤਮ ਸਿੰਘ ਵਲੋਂ ਮੈਦਾਨ ਦਾ ਉਦਘਾਟਨ

ਟਾਂਡਾ ਉੜਮੁੜ, 15 ਸਤੰਬਰ (ਗੁਰਾਇਆ)-ਪ੍ਰਮੁੱਖ ਖੇਡ ਪ੍ਰੇਮੀ ਪ੍ਰੀਤਮ ਸਿੰਘ ਵਲੋਂ ਅੱਜ ਆਰਮੀ ਪਾਰਕ ਵਿਖੇ ਖੇਡ ਪ੍ਰੇਮੀਆਂ ਦੇ ਸਹਿਯੋਗ ਨਾਲ ਬੈਡਮਿੰਟਨ ਤੇ ਵਾਲੀਬਾਲ ਦੇ ਖਿਡਾਰੀਆਂ ਲਈ ਮੈਦਾਨ ਦਾ ਉਦਘਾਟਨ ਕੀਤਾ ਅਤੇ ਖਿਡਾਰੀਆਂ ਨੂੰ ਖੇਡ ਕਿੱਟਾਂ ਭੇਟ ਕੀਤੀਆਂ | ...

ਪੂਰੀ ਖ਼ਬਰ »

ਬੇਗਮਪੁਰਾ ਟਾਈਗਰ ਫੋਰਸ ਨੇ ਸੂਬਾ ਸਰਕਾਰ ਦਾ ਪੁਤਲਾ ਫੂਕਿਆ

ਹੁਸ਼ਿਆਰਪੁਰ, 15 ਸਤੰਬਰ (ਨਰਿੰਦਰ ਸਿੰਘ ਬੱਡਲਾ)-ਬੇਗਮਪੁਰਾ ਟਾਈਗਰ ਫੋਰਸ ਵਲੋਂ ਸਥਾਨਕ ਸੈਸ਼ਨ ਚੌਕ 'ਚ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ | ਇਸ ਮੌਕੇ ਕੌਮੀ ਪ੍ਰਧਾਨ ਅਸ਼ੋਕ ਸੱਲਣ, ਸੂਬਾ ਪ੍ਰਧਾਨ ਤਾਰਾ ਚੰਦ, ਸੂਬਾ ਮੀਤ ਪ੍ਰਧਾਨ ਨਰੇਸ਼ ਬੱਧਣ ਨੇ ਕਿਹਾ ਕਿ ਪੋਸਟ ...

ਪੂਰੀ ਖ਼ਬਰ »

ਨਰਸਿੰਗ ਐਸੋਸੀਏਸ਼ਨ ਵਲੋਂ ਮੰਗਾਂ ਨੂੰ ਲੈ ਕੇ ਹੜਤਾਲ ਜਾਰੀ

ਹੁਸ਼ਿਆਰਪੁਰ, 15 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਨਰਸਿੰਗ ਐਸੋਸੀਏਸ਼ਨ ਵਲੋਂ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਮੰਗਾਂ ਨੂੰ ਲੈ ਕੇ ਕੀਤੀ ਜਾ ਰਹੀ ਦੋ ਘੰਟੇ ਦੀ ਹੜਤਾਲ 6ਵੇਂ ਦਿਨ 'ਚ ਸ਼ਾਮਿਲ ਹੋ ਗਈ ਹੈ | ਐਸੋਸੀਏਸ਼ਨ ਵਲੋਂ ਅੱਜ ਕਾਲੇ ਬਿੱਲੇ ਲਗਾ ਕੇ ...

ਪੂਰੀ ਖ਼ਬਰ »

ਸਾਨੂੰ ਆਪਣੀ ਫ਼ੌਜ ਦੇ ਸੂਰਬੀਰ ਜਵਾਨਾਂ 'ਤੇ ਮਾਣ-ਪ੍ਰੋ: ਮੁਲਤਾਨੀ

ਮੁਕੇਰੀਆਂ, 15 ਸਤੰਬਰ (ਰਾਮਗੜ੍ਹੀਆ)-ਬੀਤੇ ਦਿਨੀ ਮੁਕੇਰੀਆਂ ਹਲਕੇ 'ਚ ਪੈਂਦੇ ਪਿੰਡ ਨੌਸ਼ਹਿਰਾ ਪੱਤਣ ਨਾਲ ਸਬੰਧਿਤ ਇਕ ਫੌਜ ਦੇ ਹਵਲਦਾਰ ਜੋ ਕਿ ਚੀਨ ਬਾਰਡਰ 'ਤੇ ਦੁਸ਼ਮਣਾਂ ਨਾਲ ਝੜਪ ਲੈਂਦਾ ਹੋਇਆ ਜ਼ਖ਼ਮੀ ਹੋ ਗਿਆ ਸੀ, ਦੇ ਘਰ ਵਿਖੇ ਅੱਜ ਜਾ ਕੇ ਪਿੰਡ ਦੇ ਹੋਰ ਪਤਵੰਤੇ ...

ਪੂਰੀ ਖ਼ਬਰ »

ਮੈਗਾ ਰੋਜ਼ਗਾਰ ਮੇਲੇ 'ਚ ਮਾਈਕ੍ਰੋਸਾਫਟ ਤੇ ਹੋਰ ਮਲਟੀਨੈਸ਼ਨਲ ਕੰਪਨੀਆਂ ਵੀ ਲੈਣਗੀਆਂ ਭਾਗ-ਡੀਸੀ

ਹੁਸ਼ਿਆਰਪੁਰ, 15 ਸਤੰਬਰ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਤੇ ਕਾਰੋਬਾਰ ਮਿਸ਼ਨ ਵਲੋਂ 24 ਤੋਂ 30 ਸਤੰਬਰ ਤੱਕ ਲਗਾਏ ਜਾ ਰਹੇ ਰੋਜ਼ਗਾਰ ਮੇਲਿਆਂ 'ਚ ਮਾਈਕ੍ਰੋਸਾਫਟ ਵਰਗੀਆਂ ...

ਪੂਰੀ ਖ਼ਬਰ »

ਦੋ ਦਿਨਾਂ ਛਿੰਝ ਮੇਲੇ ਦੇ ਸਬੰਧੀ 'ਚ ਝੰਡਾ ਚੜ੍ਹਾਇਆ

ਤਲਵਾੜਾ, 15 ਸਤੰਬਰ (ਮਹਿਤਾ)-ਝੀਰ ਦੀ ਖੂਹੀ ਤੋਂ ਕਾਮਾਹੀ ਦੇਵੀ ਮੇਨ ਰੋਡ 'ਤੇ ਸਥਿਤ ਪਿੰਡ ਕਰਾੜੀ ਦਾ ਦੋ ਦਿਨਾਂ ਸਾਲਾਨਾ ਛਿੰਝ ਮੇਲਾ ਇਸ ਵਾਰ ਕੋਰੋਨਾ ਵਾਇਰਸ ਦੇ ਚੱਲਦਿਆਂ ਨਹੀਂ ਕਰਵਾਇਆ ਜਾ ਰਿਹਾ | ਸਰਕਾਰ ਤੇ ਪ੍ਰਸ਼ਾਸਨ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਕਮੇਟੀ ...

ਪੂਰੀ ਖ਼ਬਰ »

ਬਲਦੇਵ ਸਿੰਘ ਕੌਲਪੁਰ ਤੇ ਸਾਥੀਆਂ ਵਲੋਂ ਲੱਖੀ ਨਾਲ ਦੁੱਖ ਸਾਂਝਾ

ਨੰਗਲ ਬਿਹਾਲਾਂ, 15 ਸਤੰਬਰ (ਵਿਨੋਦ ਮਹਾਜਨ)-ਪੀ. ਏ. ਸੀ. ਮੈਂਬਰ ਤੇ ਸਾਬਕਾ ਕਮਿਸ਼ਨਰ ਆਰ. ਟੀ. ਐਸ. ਲਖਵਿੰਦਰ ਸਿੰਘ ਲੱਖੀ ਦੀ ਧਰਮ-ਪਤਨੀ ਸਰਦਾਰਨੀ ਮਨਜੀਤ ਕੌਰ ਮੁਲਤਾਨੀ ਜੋਕਿ ਬੀਤੀ 5 ਸਤੰਬਰ ਨੂੰ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ 'ਚ ਜਾ ਬਿਰਾਜੇ ਸਨ, ਦੀ ਆਤਮਿਕ ...

ਪੂਰੀ ਖ਼ਬਰ »

ਮੋਬਾਈਲ ਨੈਟਵਰਕ ਦੀ ਖਸਤਾ ਹਾਲਤ ਤੋਂ ਭਟੇੜ ਟੋਹਲੂ ਸਮੇਤ ਅਨੇਕਾਂ ਪਿੰਡ ਵਾਸੀ ਪ੍ਰੇਸ਼ਾਨ

ਤਲਵਾੜਾ, 15 ਸਤੰਬਰ (ਰਾਜੀਵ ਓਸ਼ੋ)-ਬਲਾਕ ਤਲਵਾੜਾ ਦੇ ਪਿੰਡਾਂ 'ਚ ਮੋਬਾਈਲ ਨੈਟਵਰਕ ਦੀ ਘਾਟ ਤੋਂ ਆਮ ਲੋਕ ਪ੍ਰੇਸ਼ਾਨ ਹਨ | ਪਿੰਡ ਭਟੇੜ, ਟੋਹਲੂ, ਪੱਲੀ, ਭੰਬੋਤਾੜ ਪੋਹਾਰੀ, ਪਲੀਰੀ, ਰੋਰੂ ਪੱਤੀ, ਬੇਡਿੰਗ ਸਮੇਤ ਅਨੇਕਾਂ ਪਿੰਡਾਂ ਹਨ, ਜਿਥੇ ਮੋਬਾਈਲ ਨੈਟਵਕ ਨਾ ਬਰਾਬਰ ਹੈ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਯੋਜਨਾ ਤਹਿਤ ਬਣਨ ਜਾ ਰਹੀ ਸੜਕ ਅੱਡਾ ਚੌਲਾਂਗ ਤੱਕ ਕਰਨ ਦੀ ਉੱਠੀ ਮੰਗ

ਚੌਲਾਂਗ, 15 ਸਤੰਬਰ (ਸੁਖਦੇਵ ਸਿੰਘ)-ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਸ਼ਾਲੂ ਜ਼ਹੂਰਾ ਦੀ ਅਗਵਾਈ 'ਚ ਵਿਸ਼ੇਸ਼ ਮੀਟਿੰਗ ਪਿੰਡ ਜ਼ਹੂਰਾ ਵਿਖੇ ਹੋਈ, ਜਿਸ 'ਚ ਪ੍ਰਧਾਨ ਮੰਤਰੀ ਪੇਂਡੂ ਸੜਕ ਯੋਜਨਾ ਤਹਿਤ ਮਨਜ਼ੂਰ ਹੋਈ ਰਾਕਰੀ ਪਿੰਡ ਤੋਂ ਜ਼ਹੂਰਾ ਤੱਕ ਬਣਨ ਜਾ ਰਹੀ ...

ਪੂਰੀ ਖ਼ਬਰ »

ਮਹਿੰਦੀਪੁਰ ਵਿਖੇ ਵਿਧਾਇਕਾ ਇੰਦੂ ਬਾਲਾ ਵਲੋਂ ਗਲੀਆਂ-ਨਾਲੀਆਂ ਦਾ ਉਦਘਾਟਨ

ਐਮਾਂ ਮਾਂਗਟ, 15 ਸਤੰਬਰ (ਗੁਰਾਇਆ)-ਉਪ ਮੰਡਲ ਮੁਕੇਰੀਆਂ ਅਧੀਨ ਪੈਂਦੇ ਪਿੰਡ ਮਹਿੰਦੀਪੁਰ ਵਿਖੇ ਪੰਚਾਇਤ ਵਲੋਂ ਬਣਾਈਆਂ ਗਈਆਂ ਗਲੀਆਂ ਨਾਲੀਆਂ ਦਾ ਉਦਘਾਟਨ ਹਲਕਾ ਵਿਧਾਇਕਾ ਇੰਦੂ ਬਾਲਾ ਇਨ੍ਹਾਂ ਦੇ ਨਾਲ ਕਮਲਜੀਤ ਸਿੰਘ ਬਲਾਕ ਪ੍ਰਧਾਨ, ਐਡਵੋਕੇਟ ਸਭਿਆ ਸਾਚੀ, ...

ਪੂਰੀ ਖ਼ਬਰ »

ਡਾ: ਰਾਜ ਨੇ ਮੀਟਿੰਗਾਂ ਕਰ ਕੇ ਹਲਕੇ ਦੇ ਵਿਕਾਸ ਕੰਮਾਂ ਦਾ ਲਿਆ ਜਾਇਜ਼ਾ

ਹੁਸ਼ਿਆਰਪੁਰ, 15 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਵਿਧਾਇਕ ਚੱਬੇਵਾਲ ਡਾ: ਰਾਜ ਕੁਮਾਰ ਵਲੋਂ ਪਿੰਡਾਂ ਦੇ ਵਿਕਾਸ ਕਾਰਜਾਂ ਦਾ ਵੇਰਵਾ ਲੈਣ ਲਈ ਬਲਾਕ ਮਾਹਿਲਪੁਰ ਤੇ ਬਲਾਕ ਹੁਸ਼ਿਆਰਪੁਰ ਅਧੀਨ ਪੈਂਦੇ ਪਿੰਡਾਂ ਦੀਆਂ ਪੰਚਾਇਤਾਂ, ਪੰਚਾਇਤ ਸੈਕਟਰੀਆਂ ਤੇ ...

ਪੂਰੀ ਖ਼ਬਰ »

30 ਤੱਕ ਭਰੇ ਜਾ ਸਕਦੇ ਹਨ ਪੰਜਾਬੀ ਸ਼ਾਰਟਹੈਾਡ ਸਬੰਧੀ ਫਾਰਮ-ਅਵਿਨਾਸ਼ ਕੌਰ

ਹੁਸ਼ਿਆਰਪੁਰ, 15 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹਾ ਭਾਸ਼ਾ ਅਫ਼ਸਰ ਅਵਿਨਾਸ਼ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਭਾਸ਼ਾ ਦਫ਼ਤਰ ਹੁਸ਼ਿਆਰਪੁਰ ਵਿਖੇ ਪੰਜਾਬੀ ਸ਼ਾਰਟਹੈਾਡ ਜਨਰਲ ਸ਼ੇ੍ਰਣੀ ਤੇ ਤੇਜ਼ ਗਤੀ ਸ਼ੇ੍ਰਣੀ ਦੀ ਮੁਫ਼ਤ ਸਿਖਲਾਈ ਲਈ 2020-21 ...

ਪੂਰੀ ਖ਼ਬਰ »

ਧਰਮਸੋਤ ਦੀ ਬਰਖ਼ਾਸਤਗੀ ਤੇ ਦਲਿਤ ਵਿਦਿਆਰਥੀਆਂ ਨੂੰ ਹੱਕ ਦਿਵਾਉਣ ਤੱਕ ਜਾਰੀ ਰਹੇਗਾ ਸੰਘਰਸ਼-ਬੈਂਸ

ਹੁਸ਼ਿਆਰਪੁਰ, 15 ਸਤੰਬਰ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)-ਲੋਕ ਇਨਸਾਫ਼ ਪਾਰਟੀ ਵਲੋਂ ਦਲਿਤ ਵਿਦਿਆਰਥੀਆਂ ਨੂੰ ਇਨਸਾਫ਼ ਦਿਵਾਉਣ ਲਈ ਹਰੇਕ ਸੰਘਰਸ਼ ਕੀਤਾ ਜਾਵੇਗਾ | ਇਸੇ ਕੜੀ ਤਹਿਤ ਪਾਰਟੀ ਵਲੋਂ ਦਲਿਤ ਵਿਦਿਆਰਥੀ ਬਚਾਓ ਯਾਤਰਾ 16 ਸਤੰਬਰ ਤੋਂ ਸ਼ੁਰੂ ਕੀਤੀ ...

ਪੂਰੀ ਖ਼ਬਰ »

ਵੱਖ-ਵੱਖ ਸਕੂਲਾਂ ਤੇ ਕਾਲਜਾਂ 'ਚ ਹਿੰਦੀ ਦਿਵਸ ਮਨਾਇਆ

ਹੁਸ਼ਿਆਰਪੁਰ, 15 ਸਤੰਬਰ (ਬਲਜਿੰਦਰਪਾਲ ਸਿੰਘ)-ਦਿੱਲੀ ਇੰਟਰਨੈਸ਼ਨਲ ਸਕੂਲ ਹੁਸ਼ਿਆਰਪੁਰ ਵਿਖੇ ਆਨਲਾਈਨ ਹਿੰਦੀ ਦਿਵਸ ਮਨਾਇਆ ਗਿਆ | ਇਸ ਮੌਕੇ ਪਿ੍ੰ: ਜੀ. ਮਾਰੀਆ ਜਾਨ ਦੇ ਨਿਰਦੇਸ਼ਾਂ ਤਹਿਤ ਵਿਦਿਆਰਥੀਆਂ 'ਚ ਭਾਸ਼ਣ ਮੁਕਾਬਲਾ ਵੀ ਕਰਵਾਇਆ | ਜਿਸ ਦਾ ਵਿਸ਼ਾ 'ਬੱਚਿਆਂ ...

ਪੂਰੀ ਖ਼ਬਰ »

ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਰਮਦਾਸਪੁਰ ਵਲੋਂ ਐਡਵੋਕੇਟ ਹਰਦੇਵ ਸਿੰਘ ਦਾ ਸਨਮਾਨ

ਦਸੂਹਾ, 15 ਸਤੰਬਰ (ਭੁੱਲਰ)-ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਰਮਦਾਸਪੁਰ ਦੇ ਮੁੱਖ ਸੇਵਾਦਾਰ ਸੰਤ ਹਰਚਰਨ ਸਿੰਘ ਵਲੋਂ ਐਡਵੋਕੇਟ ਹਰਦੇਵ ਸਿੰਘ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਐਡੀਸ਼ਨਲ ਮੈਨੇਜਰ ਬਣਨ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਗੁਰ ਬਿਕਰਮ ਸਿੰਘ ...

ਪੂਰੀ ਖ਼ਬਰ »

ਸਵਾਮੀ ਪ੍ਰੇਮਾਨੰਦ ਕਾਲਜ 'ਚ ਹਿੰਦੀ ਦਿਵਸ ਮਨਾਇਆ

ਮੁਕੇਰੀਆਂ, 15 ਸਤੰਬਰ (ਰਾਮਗੜ੍ਹੀਆ)-ਸਵਾਮੀ ਪ੍ਰੇਮਾਨੰਦ ਕਾਲਜ ਮੁਕੇਰੀਆਂ ਦੇ ਹਿੰਦੀ ਵਿਭਾਗ ਦੁਆਰਾ ਹਿੰਦੀ ਦਿਵਸ ਮਨਾਇਆ ਗਿਆ | ਕਾਲਜ ਦੇ ਪਿ੍ੰਸੀਪਲ ਡਾ: ਸਮੀਰ ਸ਼ਰਮਾ ਨੇ ਦੱਸਿਆ ਕਿ ਕਾਲਜ ਦੇ ਹਿੰਦੀ ਵਿਭਾਗ ਦੀ ਤਰਫ਼ੋਂ ਇਕ ਪ੍ਰੋਗਰਾਮ ਕਰਵਾਇਆ ਗਿਆ ਸੀ, ਜਿਸ 'ਚ ...

ਪੂਰੀ ਖ਼ਬਰ »

ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਜ਼ਿਲ੍ਹੇ 'ਚ ਵਿਰੋਧ ਪ੍ਰਦਰਸ਼ਨ 'ਤੇ ਪੂਰਨ ਤੌਰ 'ਤੇ ਪਾਬੰਦੀ

ਹੁਸ਼ਿਆਰਪੁਰ, 15 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਧਾਰਾ 144 ਸੀ. ਆਰ. ਪੀ. ਸੀ ਤਹਿਤ ਜ਼ਿਲ੍ਹੇ 'ਚ ਸਮਾਜਿਕ, ਰਾਜਨੀਤਕ, ਧਾਰਮਿਕ ਸਭਾਵਾਂ ਤੇ ਵਿਰੋਧ ਪ੍ਰਦਰਸ਼ਨ 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾ ...

ਪੂਰੀ ਖ਼ਬਰ »

ਸਪੈਸ਼ਲ ਬਰਾਂਚ ਪੰਜਾਬ ਪੁਲਿਸ ਦੀ ਟੀਮ ਵਲੋਂ ਭਗੌੜਾ ਕਾਬੂ

ਦਸੂਹਾ, 15 ਸਤੰਬਰ (ਭੁੱਲਰ)-ਸਪੈਸ਼ਲ ਬਰਾਂਚ ਪੰਜਾਬ ਪੁਲਿਸ ਹੁਸ਼ਿਆਰਪੁਰ ਦੀ ਟੀਮ ਵਲੋਂ ਇਕ ਭਗੌੜੇ ਦੋਸ਼ੀ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਇਸ ਸਬੰਧੀ ਸਪੈਸ਼ਲ ਬਰਾਂਚ ਟੀਮ ਦੇ ਮੈਂਬਰ ਸੁਰਿੰਦਰਪਾਲ ਸਿੰਘ, ਅਮਰਜੀਤ ਸਿੰਘ, ਜਸਵਿੰਦਰ ਕੁਮਾਰ ਨੇ ਦੱਸਿਆ ਕਿ ਪੁਲਿਸ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਵਲੋਂ ਆਕਸੀਮੀਟਰ ਮੁਹਿੰਮ ਦੀ ਸ਼ੁਰੂਆਤ

ਟਾਂਡਾ ਉੜਮੁੜ, 15 ਸਤੰਬਰ (ਗੁਰਾਇਆ)-ਆਮ ਆਦਮੀ ਪਾਰਟੀ ਪੰਜਾਬ ਦੇ ਹਲਕਾ ਉੜਮੁੜ ਟਾਂਡਾ ਦੇ ਆਗੂ ਜਸਵੀਰ ਸਿੰਘ ਰਾਜਾ ਵਲੋਂ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ 'ਤੇ ਨੇੜਲੇ ਪਿੰਡ ਕੁਰਾਲਾ ਤੋਂ ਘਰ-ਘਰ ਜਾ ਕੇ ਆਕਸੀਮੀਟਰ ਮੁਹਿੰਮ ਦੀ ਸ਼ੁਰੂਆਤ ...

ਪੂਰੀ ਖ਼ਬਰ »

9 ਕੋਰੋਨਾ ਪਾਜ਼ੀਟਿਵ ਕੇਸ ਸਾਹਮਣੇ ਆਏ

ਗੜ੍ਹਸ਼ੰਕਰ, 15 ਸਤੰਬਰ (ਧਾਲੀਵਾਲ)-ਗੜ੍ਹਸ਼ੰਕਰ ਸ਼ਹਿਰ 'ਚ ਮੰਗਲਵਾਰ ਨੂੰ ਕੋਰੋਨਾ ਦੇ 9 ਪਾਜ਼ੀਟਿਵ ਕੇਸ ਸਾਹਮਣੇ ਆਏ ਹਨ | ਸਿਵਲ ਹਸਪਤਾਲ ਗੜ੍ਹਸ਼ੰਕਰ ਦੀਆਂ ਟੀਮਾਂ ਵਲੋਂ 125 ਲੋਕਾਂ ਦੇ ਕੋਰੋਨਾ ਸਬੰਧੀ ਟੈੱਸਟ ਲਈ ਸੈਂਪਲ ਲਏ ਗਏ ਸਨ | ਐੱਸ. ਐੱਮ. ਓ. ਡਾ : ਟੇਕ ਰਾਜ ...

ਪੂਰੀ ਖ਼ਬਰ »

ਬਾਬਾ ਨਾਥ ਯਾਦਗਾਰੀ ਛਿੰਝ ਮੇਲਾ ਮੁਲਤਵੀ

ਰਾਮਗੜ੍ਹ ਸੀਕਰੀ, 15 ਸਤੰਬਰ (ਕਟੋਚ)-ਪਿਛਲੇ ਕਰੀਬ 6 ਦਹਾਕਿਆਂ ਤੋਂ ਲਗਾਤਾਰ ਆਯੋਜਿਤ ਹੋ ਰਿਹਾ ਬਾਬਾ ਨਾਥ ਯਾਦਗਾਰੀ ਰਾਮਗੜ੍ਹ ਸੀਕਰੀ ਛਿੰਝ ਮੇਲਾ ਇਸ ਵਾਰ ਕੋਰੋਨਾ ਮਹਾਂਮਾਰੀ ਦੇ ਕਾਰਨ ਰੱਦ ਕਰ ਦਿੱਤਾ ਗਿਆ ਹੈ | ਦੱਸਣਯੋਗ ਹੈ ਕਿ ਉਕਤ ਛਿੰਝ ਮੇਲਾ ਹਰ ਸਾਲ ਅੱਸੂ ...

ਪੂਰੀ ਖ਼ਬਰ »

ਜ਼ਿਲ੍ਹੇ 'ਚ 141 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, 7 ਦੀ ਮੌਤ

ਹੁਸ਼ਿਆਰਪੁਰ, 15 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹੇ 'ਚ 141 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 3099 ਹੋ ਗਈ ਹੈ, ਜਦ ਕਿ 7 ਮਰੀਜ਼ਾਂ ਦੀ ਮੌਤ ਹੋਣ ਨਾਲ ਕੁਲ ਮੌਤਾਂ ਦੀ ਗਿਣਤੀ 97 ਹੋ ਗਈ ਹੈ | ਇਸ ...

ਪੂਰੀ ਖ਼ਬਰ »

ਆਰਡੀਨੈਂਸ ਵਾਪਸ ਲੈਣ ਲਈ ਆੜ੍ਹਤੀਆਂ ਨੇ ਐੱਸ. ਡੀ. ਐੱਮ. ਨੂੰ ਦਿੱਤਾ ਮੰਗ-ਪੱਤਰ

ਗੜ੍ਹਸ਼ੰਕਰ, 15 ਸਤੰਬਰ (ਧਾਲੀਵਾਲ)-ਖੇਤੀ ਸਬੰਧੀ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਜਾ ਰਹੇ ਆਰਡੀਨੈਂਸ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਦਾਣਾ ਮੰਡੀ ਸੈਲਾ ਖੁਰਦ ਨਾਲ ਸਬੰਧਿਤ ਆੜ੍ਹਤੀਆਂ ਵਲੋਂ 'ਦੀ ਐਸੋਸੀਏਸ਼ਨ ਫ਼ਾਰ ਕਮਿਸ਼ਨ ਏਜੰਟਸ ਐਾਡ ਮਾਰਚੈਂਟ' ਦੇ ਪ੍ਰਧਾਨ ...

ਪੂਰੀ ਖ਼ਬਰ »

ਡੋਡੇ ਚੂਰਾ ਪੋਸਤ ਬਰਾਮਦ

ਦਸੂਹਾ, 15 ਸਤੰਬਰ (ਭੁੱਲਰ)-ਦਸੂਹਾ ਪੁਲਿਸ ਵਲੋਂ ਇਕ ਵਿਅਕਤੀ ਕੋਲੋਂ 14 ਕਿੱਲੋ ਡੋਡੇ ਚੂਰਾ ਪੋਸਤ ਬਰਾਮਦ ਕੀਤਾ ਗਿਆ ਹੈ | ਐਸ. ਐਚ. ਓ. ਗੁਰਦੇਵ ਸਿੰਘ ਨੇ ਦੱਸਿਆ ਕਿ ਏ. ਐਸ. ਆਈ. ਹਰਭਜਨ ਸਿੰਘ ਪੁਲਿਸ ਪਾਰਟੀ ਸਮੇਤ ਟੀ ਪੁਆਇੰਟ ਹਾਜੀਪੁਰ ਚੌਕ ਵਿਖੇ ਮੌਜੂਦ ਸੀ ਕਿ ਇਕ ...

ਪੂਰੀ ਖ਼ਬਰ »

ਪ੍ਰਦਰਸ਼ਨ ਤੋਂ ਮਗਰੋਂ ਜਥੇਬੰਦੀਆਂ ਦੀਆਂ ਮੰਗਾਂ ਹੋਈਆਂ ਮਨਜ਼ੂਰ

ਤਲਵਾੜਾ, 15 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਭਾਖੜਾ ਬਿਆਸ ਇੰਪਲਾਈਜ਼ ਯੂਨੀਅਨ ਵਲੋਂ ਅੱਜ ਸਵੇਰੇ ਆਪਣੀਆਂ ਮੰਗਾਂ ਨੂੰ ਲੈ ਕੇ ਸੈਕਟਰ 2 ਵਿਖੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਚੌਕ ਵਿਚ ਰੋਸ ਮੁਜ਼ਾਹਰਾ ਕੀਤਾ ਗਿਆ | ਉਨ੍ਹਾਂ ਦੀਆਂ ਮੁੱਖ ਮੰਗਾਂ 'ਚ ਬਿਆਸ ਡੈਮ ...

ਪੂਰੀ ਖ਼ਬਰ »

ਜੱਗੀ ਦੇ ਹਮਲਾਵਰਾਂ ਦੇ ਖ਼ਿਲਾਫ਼ ਇਰਾਦਾ-ਏ-ਕਤਲ ਦਾ ਮਾਮਲਾ ਦਰਜ-ਡੀ. ਐਸ. ਪੀ.

ਮੁਕੇਰੀਆਂ, 15 ਸਤੰਬਰ (ਰਾਮਗੜ੍ਹੀਆ)-ਬੀਤੇ ਦਿਨੀਂ ਮੁਕੇਰੀਆਂ ਤੋਂ ਆਮ ਆਦਮੀ ਪਾਰਟੀ ਦੇ ਆਗੂ ਸੁਲੱਖਣ ਸਿੰਘ ਜੱਗੀ ਜਿਸ 'ਤੇ ਦੁਕਾਨ ਤੋਂ ਘਰ ਜਾਂਦੇ ਸਮੇਂ 7-8 ਅਣਪਛਾਤੇ ਵਿਅਕਤੀਆਂ ਵਲੋਂ ਜੋ ਮੋਟਰਸਾਈਕਲ ਤੇ ਕਾਰਾਂ 'ਤੇ ਸਵਾਰ ਸਨ, ਰਸਤੇ 'ਚ ਕਾਤਲਾਨਾ ਹਮਲਾ ਕਰ ਕੇ ...

ਪੂਰੀ ਖ਼ਬਰ »

ਪਠਾਨਕੋਟ ਪੁਲਿਸ ਵਲੋਂ ਭਾਜਪਾ ਪ੍ਰਧਾਨ ਖ਼ਿਲਾਫ਼ ਐਫ. ਆਈ. ਆਰ. ਦਰਜ ਕਰਨਾ ਮੰਦਭਾਗਾ-ਸ਼ਾਕਰ

ਮੁਕੇਰੀਆਂ, 15 ਸਤੰਬਰ (ਰਾਮਗੜ੍ਹੀਆ)-ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਖ਼ਿਲਾਫ਼ ਪੰਜਾਬ ਪੁਲਿਸ ਵਲੋਂ ਕੋਵਿਡ 19 ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ਾਂ ਹੇਠ ਕੀਤੀ ਗਈ ਝੂਠੀ ਐਫ. ਆਈ. ਆਰ. ਰਾਜਨੀਤੀ ਤੋਂ ਪ੍ਰੇਰਿਤ ਹੈ ਤੇ ਇਹ ਬੇਹੱਦ ਮੰਦਭਾਗੀ ਘਟਨਾ ਹੈ, ...

ਪੂਰੀ ਖ਼ਬਰ »

ਖਾਲਿਸਤਾਨੀ ਝੰਡੇ ਦੀ ਪੁਲਿਸ ਤੇ ਪੰਚਾਇਤ ਵਲੋਂ ਲੁਕਾਉਣ ਦੀ ਕੋਸ਼ਿਸ਼ ਦਾ ਭੇਦ ਸਕੂਲ ਚੌਕੀਦਾਰ ਨੇ ਖੋਲਿ੍ਹਆ

ਮਾਹਿਲਪੁਰ, 15 ਸਤੰਬਰ (ਦੀਪਕ ਅਗਨੀਹੋਤਰੀ)-ਪਿੰਡ ਕਾਲੇਵਾਲ ਭਗਤਾਂ ਦੇ ਸਰਕਾਰੀ ਹਾਈ ਸਕੂਲ 'ਚ ਅੱਜ ਤੜਕਸਾਰ ਅਣਪਛਾਤੇ ਵਿਅਕਤੀਆਂ ਨੇ ਸਕੂਲ ਦੀ ਇਮਾਰਤ ਦੇ ਪਿਛਵਾੜੇ ਉੱਪਰਲੀ ਮੰਜ਼ਿਲ ਬਣਾਉਣ ਲਈ ਛੱਡੀਆਂ ਲੋਹੇ ਦੀ ਸੀਖਾਂ 'ਤੇ ਖ਼ਾਲਿਸਤਾਨੀ ਝੰਡਾ ਲਹਿਰਾ ਦਿੱਤਾ | ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਥਾਣੇਦਾਰ ਜ਼ਖ਼ਮੀ

ਹੁਸ਼ਿਆਰਪੁਰ, 15 ਸਤੰਬਰ (ਬਲਜਿੰਦਰਪਾਲ ਸਿੰਘ)-ਗੈਸ ਸਿਲੰਡਰਾਂ ਦੀ ਗੱਡੀ ਦੀ ਲਪੇਟ 'ਚ ਆਉਣ ਨਾਲ ਥਾਣਾ ਬੁੱਲ੍ਹੋਵਾਲ 'ਚ ਤਾਇਨਾਤ ਥਾਣੇਦਾਰ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸਬੰਧੀ ਏ. ਐਸ. ਆਈ. ਦਵਿੰਦਰ ਸਿੰਘ ਨੇ ਦੱਸਿਆ ਕਿ ਉਹ ਥਾਣਾ ਬੁੱਲ੍ਹੋਵਾਲ ...

ਪੂਰੀ ਖ਼ਬਰ »

ਸੂਬਾ ਭਾਜਪਾ ਪ੍ਰਧਾਨ ਤੇ ਹੋਰਨਾਂ ਖ਼ਿਲਾਫ਼ ਦਰਜ ਕੀਤੇ ਕੇਸ ਕੈਪਟਨ ਸਰਕਾਰ ਦੀ ਬੁਖਲਾਹਟ ਦੀ ਨਤੀਜਾ-ਨਿਪੁੰਨ

ਹੁਸ਼ਿਆਰਪੁਰ, 15 ਸਤੰਬਰ (ਹਰਪ੍ਰੀਤ ਕੌਰ)-ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਹੋਰ ਪਾਰਟੀ ਆਗੂਆਂ ਖ਼ਿਲਾਫ਼ ਪੁਲਿਸ ਵਲੋਂ ਕੇਸ ਦਰਜ ਕੀਤੇ ਜਾਣ ਦੀ ਨਿੰਦਾ ਕਰਦਿਆਂ ਜ਼ਿਲ੍ਹਾ ਪ੍ਰਧਾਨ ਨਿਪੁੰਨ ਸ਼ਰਮਾ ਨੇ ਕਿਹਾ ਕਿ ਕੈਪਟਨ ਸਰਕਾਰ ਬੁਖਲਾ ਕੇ ...

ਪੂਰੀ ਖ਼ਬਰ »

ਵਿਆਹੁਤਾ ਨੂੰ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਵਾਲਾ ਪਤੀ ਨਾਮਜ਼ਦ

ਮਾਹਿਲਪੁਰ, 15 ਸਤੰਬਰ (ਦੀਪਕ ਅਗਨੀਹੋਤਰੀ)-ਥਾਣਾ ਮਾਹਿਲਪੁਰ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਆਪਣੀ ਪਤਨੀ ਨੂੰ ਦਾਜ ਤੇ ਪੈਸੇ ਦੀ ਮੋਟੀ ਰਕਮ ਦੀ ਮੰਗ ਕਰਨ, ਕੁੱਟਮਾਰ ਕਰਨ ਲਈ ਨਾਮਜ਼ਦ ਕੀਤਾ ਹੈ | ਜਾਣਕਾਰੀ ਅਨੁਸਾਰ ਹਰਮਨਪ੍ਰੀਤ ਕੌਰ ਪੁੱਤਰੀ ਰੂਪ ਲਾਲ ਵਾਸੀ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX