ਤਾਜਾ ਖ਼ਬਰਾਂ


ਸ਼ੰਭੂ ਬਾਰਡਰ ‘ਤੇ ਆਰਮੀ ਦੀਆ ਗੱਡੀਆਂ ਕਿਸਾਨਾਂ ਨੇ ਰੋਕੀਆਂ
. . .  11 minutes ago
ਪਟਿਆਲਾ , 25 ਸਤੰਬਰ - ਕਿਸਾਨਾਂ ਦੇ ਬੰਦ ਦੇ ਸੱਦੇ ਦਾ ਅਸਰ ਹਰ ਥਾਂ ਦੇਖਣ ਨੂੰ ਮਿਲਿਆ ਹੈ । ਸ਼ੰਭੂ ਬਾਰਡਰ ‘ਤੇ ਕਿਸਾਨਾਂ ਨੇ ਆਰਮੀ ਦੀਆਂ ਗੱਡੀਆਂ ਰੋਕੀਆਂ ਹਨ ।
ਆਈ.ਪੀ.ਐਲ. 2020 : ਦਿੱਲੀ ਕੈਪੀਟਲਜ਼ ਨੇ ਚੇਨਈ ਸੁਪਰ ਕਿੰਗਜ਼ ਨੂੰ ਦਿੱਤਾ 176 ਦੌੜਾਂ ਦਾ ਟੀਚਾ
. . .  36 minutes ago
ਬਿੱਲ ਵਾਪਸ ਨਾ ਲਏ ਤਾਂ ਸਾਰਾ ਪੰਜਾਬ ਦਿੱਲੀ ਪਹੁੰਚ ਜਾਵੇਗਾ - ਕੈਪਟਨ
. . .  about 1 hour ago
ਚੰਡੀਗੜ੍ਹ, 25 ਸਤੰਬਰ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਕਿਹਾ ਹੈ ਕਿ ਮਹਾਂਮਾਰੀ ਤੇ ਗਰਮੀ ਦੀ ਪਰਵਾਹ ਨਾ ਕਰਦਿਆਂ ਕਿਸਾਨਾਂ ਵਲੋਂ ਅੱਜ ਖੇਤੀ ਬਿੱਲਾਂ ਖਿਲਾਫ ਜੋਰਦਾਰ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਆਸ ਪ੍ਰਗਟਾਈ ਕਿ ਕੇਂਦਰ ਸਰਕਾਰ ਕਿਸਾਨਾਂ ਦਾ ਦਰਦ ਸਮਝੇਗੀ ਤੇ ਇਹ...
ਕਿਸਾਨਾਂ ਦੇ ਹੱਕ ਵਿੱਚ ਯੂਥ ਕਾਂਗਰਸੀ ਆਗੂ ਬਨੀ ਖਹਿਰਾ ਬੈਠੇ ਸਾਥੀਆਂ ਸਮੇਤ ਭੁੱਖ ਹੜਤਾਲ 'ਤੇ
. . .  about 1 hour ago
ਨਾਭਾ, 25 ਸਤੰਬਰ (ਅਮਨਦੀਪ ਸਿੰਘ ਲਵਲੀ) - ਮੋਦੀ ਸਰਕਾਰ ਵੱਲੋਂ ਜੋ ਕਿਸਾਨਾਂ ਖਿਲਾਫ਼ ਫੈਸਲੇ ਲੈ ਬਿੱਲ ਪਾਸ ਕੀਤੇ ਗਏ ਹਨ ਉਨ੍ਹਾਂ ਖਿਲਾਫ ਉਦੋਂ ਤੱਕ ਮੋਰਚੇ ਭੁੱਖ ਹੜਤਾਲਾਂ ਰੋਸ ਪ੍ਰਦਰਸ਼ਨ ਜਾਰੀ ਰਹਿਣਗੇ ਜਦੋਂ ਤੱਕ ਇਹ ਬਿੱਲ ਵਾਪਸ ਨਹੀਂ ਕੀਤੇ ਜਾਂਦੇ ਪੰਜਾਬ ਦਾ ਕਿਸਾਨ ਨੌਜਵਾਨ ਹਰ ਵਰਗ ਮੋਦੀ ਦੇ ਫੈਸਲੇ...
ਆਈ.ਪੀ.ਐਲ. 2020 : ਦਿੱਲੀ ਕੈਪੀਟਲਜ਼ ਨੇ ਪੰਜ ਓਵਰਾਂ 'ਚ ਬਣਾਈਆਂ 30 ਦੌੜਾਂ
. . .  about 1 hour ago
ਆਈ.ਪੀ.ਐਲ. 2020 : ਚੇਨਈ ਸੁਪਰ ਕਿੰਗਜ਼ ਨੇ ਟਾਸ ਜਿੱਤ ਕੇ ਚੁਣੀ ਗੇਂਦਬਾਜ਼ੀ, ਦਿੱਲੀ ਕੈਪੀਟਲਜ਼ ਵਲੋਂ ਬੱਲੇਬਾਜ਼ੀ ਦੀ ਸ਼ੁਰੂਆਤ
. . .  about 2 hours ago
ਜੰਡਿਆਲਾ ਗੁਰੂ ਚ ਦੋ ਸਾਬਕਾ ਅਕਾਲੀ ਵਿਧਾਇਕਾਂ ਨੇ ਵੱਖੋ ਵੱਖਰੀ ਵਜਾਈ ਡੁਗਡੁਗੀ
. . .  about 2 hours ago
ਜੰਡਿਆਲਾ ਗੁਰੂ 25 ਸਤੰਬਰ ( ਪ੍ਮਿੰਦਰ ਸਿੰਘ ਜੋਸਨ ) - ਕੇਂਦਰ ਸਰਕਾਰ ਵੱਲੋਂ ਕਿਸਾਨੀ ਵਿਰੁੱਧ ਜਾਰੀ ਕੀਤੇ ਗਏ ਆਰਡੀਨੈਂਸ ਦੇ ਵਿਰੋਧ ਵਿੱਚ ਪੰਜਾਬ ਭਰ ਵਿੱਚ ਜਿੱਥੇ ਵੱਖ ਵੱਖ ਥਾਵਾਂ ਦੇ ਹਰ ਪਾਰਟੀ ਵੱਲੋਂ ਕੇਂਦਰ ਦੀ ਨਰੇਂਦਰ ਮੋਦੀ ਦੀ ਸਰਕਾਰ ਵਿਰੁੱਧ ਜਬਰਦਸਤ ਰੋਸ ਮੁਜਾਹਰੇ ਕੀਤੇ ਗਏ , ਪਰ ਜੰਡਿਆਲਾ...
ਇੰਪਲਾਈਜ਼ ਫੈਡਰੇਸ਼ਨ ਏਟਕ ਨੇ ਖੇਤੀ ਬਿੱਲ ਵਿਰੁੱਧ ਕੀਤੀ ਰੋਸ ਰੈਲੀ 
. . .  about 2 hours ago
ਜੰਡਿਆਲਾ ਗੁਰੂ 25 ਸਤੰਬਰ (ਪ੍ਰਮਿੰਦਰ ਸਿੰਘ ਜੋਸਨ ) ਪੰਜਾਬ ਰਾਜ ਬਿਜਲੀ ਬੋਰਡ ਇੰਪਲਾਈਜ਼ ਫੈਡਰੇਸ਼ਨ ਏਟਕ ਅਤੇ ਪੈਨਸ਼ਨਰਜ਼ ਯੂਨੀਅਨ ਨੇ ਭਾਰਤੀ ਕਿਸਾਨ ਯੂਨੀਅਨ ਵੱਲੋਂ ਖੇਤੀ ਆਰਡੀਨੈਂਸ ਵਿਰੁੱਧ ਪੰਜਾਬ ਬੰਦ ਸੱਦੇ ਦੇ ਸਬੰਧ...
ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵਰਕਰਾਂ ਨੇ ਕੇਂਦਰ ਦੀ ਭਾਜਪਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰ ਕੱਢੀ ਰੱਜ ਕੇ ਭੜਾਸ
. . .  about 2 hours ago
ਨਾਭਾ 25 ਸਤੰਬਰ (ਅਮਨਦੀਪ ਸਿੰਘ ਲਵਲੀ ) - ਇਤਿਹਾਸਿਕ ਨਗਰੀ ਨਾਭਾ ਵਿੱਚ ਅੱਜ ਕਿਸਾਨਾਂ ਦੇ ਹੱਕ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਦੋ ਧੜਿਆਂ ਨੇ ਵੱਖੋ ਵੱਖਰੀਆਂ ਥਾਵਾਂ ਤੇ ਕਿਸਾਨਾਂ ਦੇ ਹੱਕ ਵਿੱਚ ਅਤੇ ਕੇਂਦਰ ਦੀ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕਰ ਧਰਨੇ ਲਗਾ ਮੋਦੀ ਸਰਕਾਰ ਖਿਲਾਫ ਰੱਜ ਕੇ ਭੜਾਸ...
ਖੇਤੀ ਬਿੱਲਾਂ ਦੇ ਵਿਰੋਧ 'ਚ ਭਾਜਪਾ ਦੇ ਸਾਬਕਾ ਸੂਬਾ ਬੁਲਾਰੇ ਐਡਵੋਕੇਟ ਮੈਣੀ ਵਲੋਂ ਅਸਤੀਫਾ
. . .  about 1 hour ago
ਅੰਮ੍ਰਿਤਸਰ, 25 ਸਤੰਬਰ (ਹਰਮਿੰਦਰ ਸਿੰਘ) - ਕੇਂਦਰ ਦੀ ਮੋਦੀ ਸਰਕਾਰ ਵਲੋਂ ਲਿਆਂਦੇ ਗਏ ਖੇਤੀ ਬਿੱਲਾਂ ਦੇ ਵਿਰੋਧ 'ਚ ਭਾਜਪਾ ਦੇ ਸਾਬਕਾ ਸੂਬਾ ਬੁਲਾਰੇ ਐਡਵੋਕੇਟ ਆਰ.ਪੀ. ਸਿੰਘ ਮੈਣੀ ਵਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਅਸਤੀਫਾ ਭਾਜਪਾ ਦੀ ਸੂਬਾ ਇਕਾਈ ਦੀ ਇਸ ਬਿੱਲ ਪ੍ਰਤੀ ਦਿਖਾਈ...
ਫ਼ਾਜ਼ਿਲਕਾ ਜ਼ਿਲ੍ਹੇ 'ਚ 8 ਸਾਲ ਦੇ ਬੱਚੇ ਸਣੇ 68 ਹੋਰ ਲੋਕ ਹੋਏ ਕੋਰੋਨਾ ਪਾਜ਼ੀਟਿਵ
. . .  about 2 hours ago
ਫ਼ਾਜ਼ਿਲਕਾ, 25 ਸਤੰਬਰ (ਪ੍ਰਦੀਪ ਕੁਮਾਰ) ਫ਼ਾਜ਼ਿਲਕਾ ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ ਆਏ ਦਿਨ ਫ਼ਾਜ਼ਿਲਕਾ ਜ਼ਿਲ੍ਹੇ ਵਿਚ ਦਰਜਨਾਂ ਕੋਰੋਨਾ ਮਾਮਲੇ ਸਾਹਮਣੇ ਆ ਰਹੇ ਹਨ। ਅੱਜ ਪ੍ਰਾਪਤ ਹੋਇਆ ਕੋਰੋਨਾ ਰਿਪੋਰਟਾਂ ਵਿਚ 8 ਸਾਲ ਦੇ ਬੱਚੇ ਸਣੇ 68 ਹੋਰ ਲੋਕ ਕੋਰੋਨਾ ਨਾਲ...
ਵਿਧਾਇਕ ਡੈਨੀ ਬੰਡਾਲਾ ਦੀ ਅਗਵਾਈ ਹੇਠ ਅਨਾਜ ਮੰਡੀ ਜੰਡਿਆਲਾ ਗੁਰੂ ਵਿਖੇ ਧਰਨਾ
. . .  about 3 hours ago
ਜੰਡਿਆਲਾ ਗੁਰੂ, 25 ਸਤੰਬਰ (ਰਣਜੀਤ ਸਿੰਘ ਜੋਸਨ) - ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਬਿੱਲਾਂ ਦੇ ਵਿਰੋਧ ਵਿੱਚ ਹਲਕਾ ਜੰਡਿਆਲਾ ਗੁਰੂ ਦੇ ਕਿਸਾਨਾਂ ਵੱਲੋਂ ਅੱਜ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਸ. ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦੀ ਅਗਵਾਈ ਹੇਠ ਅਨਾਜ ਮੰਡੀ ਜੰਡਿਆਲਾ ਗੁਰੂ ਵਿਖੇ ਧਰਨਾ...
ਰਾਜਪੁਰਾ 'ਚ 17 ਪਾਜ਼ੀਟਿਵ ਕੇਸ ਆਏ
. . .  about 3 hours ago
ਰਾਜਪੁਰਾ, 25 ਸਤੰਬਰ (ਰਣਜੀਤ ਸਿੰਘ) - ਰਾਜਪੁਰਾ ਸ਼ਹਿਰ ਵਿਚ ਅੱਜ ਵੱਖ ਵੱਖ ਥਾਵਾਂ ਤੇ 17 ਕੋਰੋਨਾ ਟੈਸਟ ਪਾਜ਼ੀਟਿਵ ਪਾਏ ਗਏ ਹਨ ।ਇਹ ਜਾਣਕਾਰੀ ਸੀ ਐਮ ਉ ਡਾ ਹਰੀਸ਼ ਮਲਹੋਤਰਾ ਨੇ ਦਿਤੀ ਹੈ ।ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਮਾਸਕ ਪਾਉਣ ਦੇ ਨਾਲ ਨਾਲ ਸੋਸਲ ਡਿਸਟੈਂਸ ਬਣਾਂ ਕੇ ਰੱਖਣ ਦੀ ਸਲਾਹ...
ਬੀਬੀ ਜਗੀਰ ਕੌਰ ਦੇ ਸੰਬੋਧਨ ਦੌਰਾਨ ਕਿਸਾਨਾਂ ਵੱਲੋਂ ਕੀਤਾ ਗਿਆ ਵਿਰੋਧ
. . .  about 3 hours ago
ਸੁਭਾਨਪੁਰ, 25 ਸਤੰਬਰ (ਜੱਜ) - ਸੁਭਾਨਪੁਰ ਚੋਕ ਵਿਚ ਅਕਾਲੀ ਦਲ ਵੱਲੋਂ ਦਿੱਤੇ ਗਏ ਧਰਨੇ ਦੌਰਾਨ ਸਥਿਤੀ ਉਸ ਸਮੇਂ ਖ਼ਰਾਬ ਹੋ ਗਈ ਜਦੋਂ ਧਰਨੇ ਦੌਰਾਨ ਬੀਬੀ ਜਗੀਰ ਕੌਰ ਨੇ ਸੰਬੋਧਨ ਕਰਨਾ ਸ਼ੁਰੂ ਕੀਤਾ ਤਾ ਕੁੱਝ ਕਿਸਾਨਾਂ ਨੇ ਬੀਬੀ ਜਗੀਰ ਕੌਰ ਦੇ ਭਾਸ਼ਣ ਦਾ ਇਹ ਕਹਿੰਦਿਆਂ ਵਿਰੋਧ ਕਰਨਾ ਸ਼ੁਰੂ...
ਮੋਗਾ ਜ਼ਿਲ੍ਹੇ 'ਚ ਦੋ ਹੋਰ ਵਿਅਕਤੀ ਕੋਰੋਨਾ ਤੋਂ ਜੰਗ ਹਾਰੇ, 62 ਆਏ ਹੋਰ ਮਾਮਲੇ
. . .  about 3 hours ago
ਮੋਗਾ, 25 ਸਤੰਬਰ (ਗੁਰਤੇਜ ਸਿੰਘ ਬੱਬੀ) - ਅੱਜ ਮੋਗਾ ਵਿਖੇ ਦੋ ਹੋਰ ਵਿਅਕਤੀ ਕੋਰੋਨਾ ਤੋਂ ਜੰਗ ਹਾਰ ਗਏ ਹਨ ਤੇ ਜ਼ਿਲ੍ਹੇ 'ਚ ਮੌਤਾਂ ਦਾ ਸਿਲਸਲਾ ਲਗਾਤਾਰ ਜਾਰੀ ਹੈ ਤੇ ਮੌਤਾਂ ਦੀ ਗਿਣਤੀ ਦਾ ਅੰਕੜਾ 64 ਤੱਕ ਪੁੱਜ ਗਿਆ ਹੈ। ਅੱਜ ਸਿਹਤ ਵਿਭਾਗ ਨੂੰ ਪ੍ਰਾਪਤ ਹੋਈਆਂ ਰਿਪੋਰਟਾਂ 'ਚ 62 ਹੋਰ ਲੋਕਾਂ ਨੂੰ ਕੋਰੋਨਾ ਹੋ ਗਿਆ...
ਪਠਾਨਕੋਟ ਅੰਮ੍ਰਿਤਸਰ ਜੰਮੂ ਕੌਮੀ ਸ਼ਾਹ ਮਾਰਗ ਤੇ ਕਿਸਾਨ ਜਥੇਬੰਦੀਆਂ ਵੱਲੋਂ ਵੱਡਾ ਰੋਸ ਪ੍ਰਦਰਸ਼ਨ
. . .  about 3 hours ago
ਕਿਸਾਨਾਂ ਮੂਹਰੇ ਅਫਸਾਨਾ ਖ਼ਾਨ ਦਾ ‘ਧੱਕਾ’ ਨਾ ਚੱਲਿਆ
. . .  about 3 hours ago
ਮੰਡੀ ਕਿੱਲਿਆਂਵਾਲੀ, 25 ਸਤੰਬਰ (ਇਕਬਾਲ ਸਿੰਘ ਸ਼ਾਂਤ)-ਬਾਦਲ ਪਿੰਡ ਦੀ ਜੰਮਪਲ ਗਾਇਕਾ ਅਫਸਾਨਾ ਦੀ ਭਾਕਿਯੂ ਦੇ ਲੰਬੀ ਧਰਨੇ ’ਚ ਮੂਹਰੇ ਬੈਠਣ ਦੀ ਜਿੱਦ ਪੁੱਗ ਨਾ ਸਕੀ। ਉਹ ਅੱਜ ਲੰਬੀ ਭਾਕਿਯੂ ਦੇ ਵਿਸ਼ਾਲ ਧਰਨੇ ਵਿੱਚ ਸ਼ਮੂਲੀਅਤ ਲਈ ਪੁੱਜੀ ਸੀ। ਅਫਸਾਨਾ ਜਦੋਂ ਧਰਨੇ ’ਚ ਸਟੇਜ ਦੇ ਨੇੜੇ ਬੈਠਣ ਲੱਗੀ...
ਅੰਮ੍ਰਿਤਸਰ 'ਚ ਕੋਰੋਨਾ ਦੇ 171 ਮਾਮਲੇ ਆਏ ਸਾਹਮਣੇ, 6 ਹੋਰ ਮਰੀਜ਼ਾਂ ਨੇ ਤੋੜਿਆ ਦਮ
. . .  about 4 hours ago
ਅੰਮ੍ਰਿਤਸਰ, 25 ਸਤੰਬਰ (ਰੇਸ਼ਮ ਸਿੰਘ) - ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 171 ਹੋਰ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲੇ ਵੱਧ ਕੇ 9238 ਹੋ ਗਏ ਹਨ, ਜਿਨ੍ਹਾਂ 'ਚੋਂ 1580 ਸਰਗਰਮ ਮਾਮਲੇ ਹਨ। ਉੱਥੇ ਹੀ, ਅੱਜ ਜ਼ਿਲ੍ਹੇ 'ਚ 6 ਹੋਰ ਕੋਰੋਨਾ ਮਰੀਜ਼...
ਸਿੱਖਿਆ ਬੋਰਡ ਵੱਲੋਂ ਮਾਰਚ 2020 ਵਿੱਚ ਦਸਵੀ ਸ਼੍ਰੇਣੀ ਦੀਆਂ ਮੁਲਤਵੀ ਕੀਤੀਆਂ ਪ੍ਰੀਖਿਆਵਾਂ ਅਤੇ ਬਾਰ੍ਹਵੀਂ ਸ਼੍ਰੇਣੀ ਦੀਆਂ ਅਨੁਪੂਰਕ ਪ੍ਰੀਖਿਆਵਾਂ ਅਕਤੂਬਰ ਦੇ ਆਖ਼ਰੀ ਹਫ਼ਤੇ ਤੋਂ ਲੈਣ ਦਾ ਫ਼ੈਸਲਾ
. . .  about 4 hours ago
ਐੱਸ.ਏ.ਐੱਸ. ਨਗਰ, 25 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ): ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਾਰਚ 2020 ਵਿੱਚ ਦਸਵੀ ਸ਼੍ਰੇਣੀ ਦੀਆਂ ਮੁਲਤਵੀ ਕੀਤੀਆਂ ਪ੍ਰੀਖਿਆਵਾਂ ਅਤੇ ਬਾਰ੍ਹਵੀਂ ਸ਼੍ਰੇਣੀ ਦੀਆਂ ਅਨੁਪੂਰਕ ਪ੍ਰੀਖਿਆਵਾਂ ਅਕਤੂਬਰ ਦੇ ਆਖ਼ਰੀ ਹਫ਼ਤੇ ਤੋਂ ਲੈਣ ਦਾ ਫ਼ੈਸਲਾ ਕੀਤਾ ਗਿਆ ਹੈ|ਬੋਰਡ ਦੇ ਸਕੱਤਰ...
ਪਠਾਨਕੋਟ ਵਿੱਚ ਅੱਜ 99 ਕੋਰੋਨਾ ਪਾਜ਼ੀਟਿਵ, 3 ਦੀ ਮੌਤ, 152 ਡਿਸਚਾਰਜ
. . .  about 4 hours ago
ਪਠਾਨਕੋਟ, 25 ਸਤੰਬਰ (ਆਰ.ਸਿੰਘ) ਸਿਹਤ ਵਿਭਾਗ ਦੀ ਰਿਪੋਰਟ ਅਨੁਸਾਰ ਅੱਜ ਪਠਾਨਕੋਟ ਵਿੱਚ 99 ਵਿਅਕਤੀ ਕੋਰੋਨਾ ਪਾਜ਼ੀਟਿਵ ਪਾਏ ਗਏ। ਇਸ ਦੀ ਪੁਸ਼ਟੀ ਸਿਵਲ ਸਰਜਨ ਡਾ: ਜੁਗਲ ਕਿਸ਼ੋਰ ਨੇ ਕੀਤੀ। ਉਨ੍ਹਾਂ ਕਿਹਾ ਕਿ ਕਰੋਨਾ ਤੋਂ ਠੀਕ ਹੋਣ ਕਾਰਨ 152 ਲੋਕਾਂ ਨੂੰ ਅੱਜ ਛੁੱਟੀ ਦੇ ਦਿੱਤੀ ਗਈ ਹੈ ਅਤੇ ਉਨ੍ਹਾਂ...
ਵਿਧਾਇਕ ਡਾ:ਰਾਜ ਕੁਮਾਰ ਵੇਰਕਾ ਤੇ ਰਮਨ ਬਖ਼ਸ਼ੀ ਦੀ ਅਗਵਾਈ 'ਚ ਵਿਸ਼ਾਲ ਰੋਸ ਧਰਨਾ
. . .  about 4 hours ago
ਛੇਹਰਟਾ,25 ਸਤੰਬਰ (ਸੁੱਖ ਵਡਾਲੀ, ਸੁਰਿੰਦਰ ਵਿਰਦੀ) - ਕੇਂਦਰ ਸਰਕਾਰ ਵੱਲੋਂ ਖੇਤੀ ਸੁਧਾਰ ਬਿੱਲ ਨੂੰ ਪਾਸ ਕਰਨ ਦੇ ਵਿਰੁੱਧ ਵਿਚ ਵਿਧਾਨ ਸਭਾ ਹਲਕਾ ਪੱਛਮੀ ਦੇ ਵਿਧਾਇਕ ਡਾ:ਰਾਜ ਕੁਮਾਰ ਵੇਰਕਾ ਤੇ ਸੀਨੀਅਰ ਡਿਪਟੀ ਮੇਅਰ ਰਮਨ ਬਖ਼ਸ਼ੀ ਦੀ ਅਗਵਾਈ 'ਚ ਇੰਡੀਆ ਗੇਟ ਬਾਈਪਾਸ ਛੇਹਰਟਾ ਵਿਖੇ ਰੋਸ ਧਰਨਾ...
ਸਰਲੀ ਕਲਾਂ ਦੇ ਨੌਜਵਾਨ ਦੀ ਦੁਬਈ ਵਿੱਚ ਮੌਤ
. . .  about 4 hours ago
ਮੀਆਂਵਿੰਡ, (ਤਰਨ ਤਾਰਨ), 25 ਸਤੰਬਰ (ਗੁਰਪ੍ਰਤਾਪ ਸਿੰਘ ਸੰਧੂ)- ਪਿੰਡ ਸਰਲੀ ਕਲਾਂ ਦੇ ਗੁਰਮੀਤ ਸਿੰਘ ਨਾਂਅ ਦੇ ਨੌਜਵਾਨ ਦੀ ਦੁਬਈ ਵਿੱਚ ਮੌਤ ਹੋਣ ਤੇ ਇਲਾਕੇ ਦੇ ਸੀਨੀਅਰ ਕਾਂਗਰਸੀ ਆਗੂ ਚੇਅਰਮੈਨ ਪਿੰਦਰਜੀਤ ਸਿੰਘ ਸਰਲੀ, ਚੇਅਰਮੈਨ ਸਤਨਾਮ ਸਿੰਘ ਬਿੱਟੂ ਤਖਤੂਚੱਕ, ਸਰਪੰਚ ਦਲੇਰ ਸਿੰਘ ਸਰਲੀ...
ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਰੇਲ ਮਾਰਗ ਤੇ ਧਰਨਾ 29 ਸਤੰਬਰ ਤੱਕ ਜਾਰੀ ਰਹੇਗਾ - ਸਰਵਣ ਸਿੰਘ ਪੰਧੇਰ
. . .  about 4 hours ago
ਜੰਡਿਆਲਾ ਗੁਰੂ, 25 ਸਤੰਬਰ -(ਰਣਜੀਤ ਸਿੰਘ ਜੋਸਨ)- ਕੇਂਦਰ ਵੱਲੋਂ ਪਾਸ ਕੀਤੇ ਗੂਏ ਖੇਤੀ ਸੁਧਾਰ ਬਿੱਲਾਂ ਖ਼ਿਲਾਫ਼ ਕਿਸਾਨਾਂ ਦਾ ਰੇਲ ਰੋਕੋ ਅੰਦੋਲਨ ਅੱਜ ਦੂਸਰੇ ਦਿਨ ਵੀ ਜਾਰੀ ਹੈ। ਜੰਡਿਆਲਾ ਗੁਰੂ ਨੇੜਲੇ ਪਿੰਡ ਦੇਵੀਦਾਸਪੁਰ ਵਿਖੇ ਮੁੱਖ ਰੇਲ ਮਾਰਗ ਦਿੱਲੀ- ਅੰਮ੍ਰਿਤਸਰ ਤੇ ਰੇਲ ਆਵਾਜਾਈ ਠੱਪ ਕਰਕੇ ਭਾਰੀ...
ਮੋਦੀ ਸਰਕਾਰ ਨੇ ਕਾਲਾ ਕਾਨੂੰਨ ਪਾਸ ਕਰਕੇ ਖੇਤੀ ਦਾ ਕਿੱਤਾ ਵੀ ਵੱਡੇ ਘਰਾਨਿਆਂ ਨੂੰ ਥਾਲ਼ੀ 'ਚ ਪਰੋਸ ਕੇ ਦਿੱਤਾ-ਰਣੀਕੇ
. . .  about 4 hours ago
ਮਾਨਾਂਵਾਲਾ, 25 ਸਤੰਬਰ (ਗੁਰਦੀਪ ਸਿੰਘ ਨਾਗੀ)-ਕਿਸਾਨ ਹੈ ਤਾਂ ਵਪਾਰ ਹੈ, ਵਪਾਰ ਨਹੀਂ ਤਾਂ ਦੇਸ਼ ਨਹੀਂ ਪਰ ਦੇਸ਼ ਦੀ ਸੱਤਾ 'ਤੇ ਕਾਬਜ਼ ਨਰਿੰਦਰ ਮੋਦੀ ਦੀ ਸਰਕਾਰ ਨੇ ਕਿਸਾਨ, ਮਜ਼ਦੂਰ ਸਮੇਤ ਅਨੇਕਾਂ ਸੰਬੰਧਿਤ ਨਾਲ ਵਰਗਾਂ ਖੇਤੀ ਵਿਰੁੱਧ ਕਾਲਾ ਕਾਨੂੰਨ ਪਾਸ ਕਰਕੇ ਖੇਤੀਬਾੜੀ ਕਿੱਤਾ ਵੱਡਿਆਂ ਘਰਾਨਿਆਂ ਨੂੰ...
ਸ਼੍ਰੋਮਣੀ ਅਕਾਲੀ ਦਲ ਵੱਲੋਂ ਲੁਧਿਆਣਾ ਬਠਿੰਡਾ ਮੁੱਖ ਮਾਰਗ ਉੱਪਰ ਰੋਸ ਪ੍ਰਦਰਸ਼ਨ
. . .  about 4 hours ago
ਮਹਿਲ ਕਲਾਂ, 25 ਸਤੰਬਰ(ਅਵਤਾਰ ਸਿੰਘ ਅਣਖੀ) ਕੇਂਦਰ ਸਰਕਾਰ ਪਾਸ ਕੀਤੇ ਕਿਸਾਨ ਮਾਰੂ ਆਰਡੀਨੈਂਸ ਦੇ ਵਿਰੋਧ ਵਿਚ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਭਰ ਵਿਚ ਦਿੱਤੇ ਬੰਦ ਦੇ ਸੱਦੇ ਤਹਿਤ ਹਲਕਾ ਮਹਿਲ ਕਲਾਂ ਦੇ ਸਮੂਹ ਅਕਾਲੀ ਵਰਕਰਾਂ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 1 ਅੱਸੂ ਸੰਮਤ 552
ਿਵਚਾਰ ਪ੍ਰਵਾਹ: ਲੋਕਾਂ ਦਾ ਖਿਆਲ ਰੱਖਣਾ ਅਤੇ ਉਨ੍ਹਾਂ ਦੀ ਚਿੰਤਾ ਕਰਨੀ ਇਕ ਚੰਗੀ ਸਰਕਾਰ ਦਾ ਮੁਢਲਾ ਸਿਧਾਂਤ ਹੈ। --ਕਨਫਿਊਸ਼ੀਅਸ

ਮੋਗਾ

ਕੇਂਦਰ ਵਲੋਂ ਜਾਰੀ ਆਰਡੀਨੈਂਸਾਂ ਖ਼ਿਲਾਫ਼ ਧਰਨੇ 'ਚ ਸ਼ਾਮਿਲ ਹੋਣ ਲਈ ਕਾਫ਼ਲੇ ਹੋਏ ਰਵਾਨਾ

ਕੋਟ ਈਸੇ ਖਾਂ, 15 ਸਤੰਬਰ (ਯਸ਼ਪਾਲ ਗੁਲਾਟੀ/ਗੁਰਮੀਤ ਸਿੰਘ ਖ਼ਾਲਸਾ)- ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂ, ਵਰਕਰ ਤਲਵੰਡੀ ਭਾਈ ਹਾਈਵੇ ਜਾਮ ਕਰਨ ਲਈ ਕੋਟ ਈਸੇ ਖਾਂ ਤੋਂ ਟਰੈਕਟਰ ਟਰਾਲੀਆਂ, ਕਾਰਾਂ, ਜੀਪਾਂ ਤੇ ਸਵਾਰ ਹੋ ਕੇ ਰਵਾਨਾ ਹੋਏ | ਉਕਤ ਵਿਚਾਰ ਬਲਵਿੰਦਰ ਸਿੰਘ ਬੀ.ਏ., ਹਰਨੇਕ ਸਿੰਘ ਮਸੀਤਾਂ, ਪਿਸ਼ੌਰ ਸਿੰਘ, ਕੁਲਵੰਤ ਸਿੰਘ, ਕਾਰਜ ਸਿੰਘ, ਮੋਹਨ ਸਿੰਘ ਜੀਂਦੜਾ, ਸੂਰਤ ਸਿੰਘ ਕਾਦਰਵਾਲਾ, ਸੂਰਤ ਸਿੰਘ ਬਹਿਰਾਮ ਕੇ, ਜਗਤਾਰ ਸਿੰਘ ਝੁੱਗੀਆਂ ਭਾਕਿਯੂ ਆਗੂਆਂ ਨੇ ਕ ਕਿਹਾ ਕਿ ਸਰਕਾਰ ਵਲੋਂ ਜਾਰੀ ਆਰਡੀਨੈਂਸ ਕਿਸਾਨ, ਮਜ਼ਦੂਰ ਨੂੰ ਤਬਾਹ ਕਰ ਦੇਣਗੇ | ਲੱਖਾਂ ਕਿਸਾਨਾਂ ਨੂੰ ਜ਼ਮੀਨ ਤੋਂ ਪਾਸੇ ਕਰਕੇ ਕਾਰਪੋਰੇਟ ਘਰਾਨਿਆਂ ਅਤੇ ਭੂ ਮਾਫ਼ੀਆ ਦਾ ਕਬਜ਼ਾ ਕਰਵਾਇਆ ਜਾਵੇਗਾ ਜਿਸ ਨੂੰ ਅਸੀ ਹਰਗਿਜ਼ ਸਹਿਣ ਨਹੀ ਕਰਾਂਗੇ |
ਤਲਵੰਡੀ-ਬਾਘਾ ਪੁਰਾਣਾ ਤੋਂ ਕਿਸਾਨ ਯੂਨੀਅਨ ਦਾ ਜਥਾ ਹੋਇਆ ਰਵਾਨਾ
ਬਾਘਾ ਪੁਰਾਣਾ, (ਬਲਰਾਜ ਸਿੰਗਲਾ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂਆਂ ਦੀ ਇਕੱਤਰਤਾ ਸਥਾਨਕ ਗੁਰਦੁਆਰਾ ਮੁਗਲੂ ਪੱਤੀ ਵਿਖੇ ਹੋਈ | ਜਿਸ ਵਿਚ ਵਿਚਾਰ ਵਟਾਂਦਰੇ ਉਪਰੰਤ ਕੇਂਦਰ ਸਰਕਾਰ ਵਲੋਂ ਤਿੰਨ ਖੇਤੀ ਆਰਡੀਨੈਂਸਾਂ ਦੇ ਵਿਰੋਧ ਵਿਚ ਜੋ ਤਲਵੰਡੀ ਭਾਈ ਵਿਖੇ ਕਿਸਾਨ ਜਥੇਬੰਦੀ ਵਲੋਂ ਧਰਨਾ ਦਿੱਤਾ ਜਾ ਰਿਹਾ ਹੈ ਉਸ ਵਿਚ ਸ਼ਾਮਿਲ ਹੋਣ ਲਈ ਸੂਬਾ ਮੀਤ ਪ੍ਰਧਾਨ ਪ੍ਰੀਤਮ ਸਿੰਘ ਬਰਾੜ, ਬਲਾਕ ਪ੍ਰਧਾਨ ਗੁਰਜਿੰਦਰ ਸਿੰਘ, ਖ਼ਜ਼ਾਨਚੀ ਮੇਜਰ ਸਿੰਘ, ਸਕੱਤਰ ਰਣਤੇਜ ਸਿੰਘ ਬਾਘਾ ਪੁਰਾਣਾ ਦੀ ਅਗਵਾਈ ਹੇਠ ਕਾਫ਼ਲਾ ਗਿਆ | ਇਸ ਕਾਫ਼ਲੇ ਵਿਚ ਪ੍ਰਦੱਮਨ ਸਿੰਘ, ਨਛੱਤਰ ਸਿੰਘ, ਗੁਰਚਰਨ ਸਿੰਘ, ਜੱਸਾ ਸਿੰਘ, ਗੁਰਜੰਟ ਸਿੰਘ, ਜੀਵਨ ਸਿੰਘ, ਸੁਖਦੇਵ ਸਿੰਘ, ਪ੍ਰਤਾਪ ਸਿੰਘ, ਗੁਰਲਾਲ ਸਿੰਘ, ਜਗਦੇਵ ਸਿੰਘ, ਜਗਰੂਪ ਸਿੰਘ, ਇਕਬਾਲ ਸਿੰਘ, ਮਲਕੀਤ ਸਿੰਘ, ਸਵਰਨ ਸਿੰਘ, ਸੇਵਕ ਸਿੰਘ, ਰਪਦੱਮਣ ਸਿੰਘ, ਦਰਸ਼ਨ ਸਿੰਘ, ਗਮਦੂਰ ਸਿੰਘ, ਜਗਦੇਵ ਸਿੰਘ, ਸੁਖਦੇਵ ਸਿੰਘ, ਕੇਵਲ ਸਿੰਘ, ਰਜਿੰਦਰ ਸਿੰਘ, ਗੁਰਜੰਟ ਸਿੰਘ, ਗੁਰਸ਼ਮਿੰਦਰ ਸਿੰਘ, ਬਲਵੰਤ ਸਿੰਘ, ਗੁਰਪ੍ਰੇਮ ਸਿੰਘ, ਸੁਖਦੇਵ ਸਿੰਘ, ਜੰਗੀਰ ਸਿੰਘ, ਕੇਵਲ ਸਿੰਘ ਤੇ ਹੋਰ ਕਿਸਾਨ ਵੀ ਸ਼ਾਮਿਲ ਹੋਏ |
ਬਲਾਕ ਨਿਹਾਲ ਸਿੰਘ ਵਾਲਾ ਤੋਂ ਕਾਫਲਾ ਗਿਆ
ਨਿਹਾਲ ਸਿੰਘ ਵਾਲਾ, (ਸੁਖਦੇਵ ਸਿੰਘ ਖ਼ਾਲਸਾ)-ਬਲਾਕ ਨਿਹਾਲ ਸਿੰਘ ਵਾਲਾ ਤੋਂ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਜ਼ਿਲ੍ਹਾ ਪੈੱ੍ਰਸ ਸਕੱਤਰ ਮੁਖਤਿਆਰ ਸਿੰਘ ਦੀਨਾ ਅਤੇ ਬਲਾਕ ਪ੍ਰਧਾਨ ਮਨਜੀਤ ਸਿੰਘ ਖੋਟੇ ਦੀ ਅਗਵਾਈ ਹੇਠ ਕਿਸਾਨਾਂ ਦਾ ਇਕ ਕਾਫ਼ਲਾ ਜਵਾਹਰ ਸਿੰਘ ਵਾਲਾ ਦੇ ਮੁੱਖ ਚੌਾਕ ਤੋਂ ਤਲਵੰਡੀ ਭਾਈ ਵਿਖੇ ਮੋਗਾ-ਫਿਰੋਜ਼ਪੁਰ ਮਾਰਗ 'ਤੇ ਪੈਂਦੇ ਚੌਾਕ 'ਚ ਰੋਸ ਧਰਨਾ ਦੇਣ ਲਈ ਰਵਾਨਾ ਹੋਇਆ | ਇਸ ਮੌਕੇ ਬਾਬੂ ਸਿੰਘ, ਗੁਰਮੇਲ ਸਿੰਘ, ਭਗਵਾਨ ਸਿੰਘ, ਪ੍ਰਧਾਨ ਮੰਦਰ ਸਿੰਘ ਭਾਗੀਕੇ, ਮੈਂਬਰ ਕੁਲਜੀਤ ਸਿੰਘ, ਬਲਵੀਰ ਸਿੰਘ ਪੱਤੋ, ਗੁਰਮੇਲ ਸਿੰਘ, ਫ਼ੌਜੀ ਨਛੱਤਰ ਸਿੰਘ, ਗਿੰਦਰ ਸਿੰਘ, ਵਿੱਕੀ ਖੋਟੇ, ਪ੍ਰਧਾਨ ਪਰਮਜੀਤ ਸਿੰਘ ਪੱਤੋ, ਸਾਬਕਾ ਸਰਪੰਚ ਮੁਖਤਿਆਰ ਸਿੰਘ ਪੱਤੋ, ਦਰਸ਼ਨ ਸਿੰਘ, ਕਰਮ ਸਿੰਘ ਸੈਕਟਰੀ, ਪ੍ਰਤਾਪ ਸਿੰਘ ਦੀਨਾ, ਪ੍ਰਦੀਪ ਕੁਮਾਰ ਆੜ੍ਹਤੀਆ, ਮੇਸ਼ੀ ਸੈਦੋਕੇ, ਸ਼ੰਕਰ ਗਰਗ, ਪਿੰਟੂ ਖੋਟੇ, ਗੁਰਪ੍ਰੀਤ ਸਿੰਘ ਕਾਕਾ ਬਰਾੜ, ਪ੍ਰਧਾਨ ਹਰਨੇਕ ਸਿੰਘ ਬਰਾੜ, ਪ੍ਰੀਤਮ ਸਿੰਘ ਕੁੱਸਾ, ਵਿਨੋਦ ਸ਼ਾਲੀ ਤੋਂ ਇਲਾਵਾ ਵੱਡੀ ਗਿਣਤੀ 'ਚ ਕਿਸਾਨ ਅਤੇ ਆੜ੍ਹਤੀਆ ਸ਼ਾਮਿਲ ਹੋਏ |

ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਮੰਗਾਂ ਸਬੰਧੀ ਕੀਤਾ ਰੋਸ ਪ੍ਰਦਰਸ਼ਨ

ਮੋਗਾ, 15 ਸਤੰਬਰ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਆਲ ਪੰਜਾਬ ਆਂਗਣਵਾੜੀ ਮੁਲਜ਼ਮ ਯੂਨੀਅਨ ਦੀ ਸੂਬਾ ਕਮੇਟੀ ਦੇ ਸੱਦੇ 'ਤੇ ਅਤੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਬਲਾਕ ਪ੍ਰਧਾਨ ਜਸਪਾਲ ਕੌਰ ਦੀ ਅਗਵਾਈ ਵਿਚ ਵੱਡੀ ਗਿਣਤੀ ਵਿਚ ...

ਪੂਰੀ ਖ਼ਬਰ »

ਜ਼ਿਲ੍ਹਾ ਮੋਗਾ ਵਿਚ 34 ਹੋਰਾਂ ਨੂੰ ਹੋਈ ਕੋਰੋਨਾ ਹੋਣ ਜਾਣ ਦੀ ਪੁਸ਼ਟੀ

ਮੋਗਾ, 15 ਸਤੰਬਰ (ਗੁਰਤੇਜ ਸਿੰਘ)-ਅੱਜ ਸਿਹਤ ਵਿਭਾਗ ਨੂੰ ਮਿਲੀਆਂ ਰਿਪੋਰਟਾਂ ਵਿਚ 34 ਹੋਰ ਲੋਕਾਂ ਨੂੰ ਕੋਰੋਨਾ ਹੋ ਜਾਣ ਦੀ ਪੁਸ਼ਟੀ ਹੋਈ ਹੈ ਅਤੇ ਜ਼ਿਲ੍ਹੇ ਵਿਚ 1897 ਮਰੀਜ਼ ਆ ਚੁੱਕੇ ਹਨ ਅਤੇ 491 ਐਕਟਿਵ ਮਰੀਜ਼ ਜੇਰੇ ਇਲਾਜ ਹਨ, 397 ਮਰੀਜ਼ਾਂ ਨੂੰ ਘਰਾਂ ਵਿਚ ਇਕਾਂਤਵਾਸ ...

ਪੂਰੀ ਖ਼ਬਰ »

ਗੈਰ-ਕਾਨੂੰਨੀ ਢੰਗ ਨਾਲ ਰੇਤੇ ਦੀ ਨਿਕਾਸੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ -ਡੀ. ਸੀ.

ਮੋਗਾ, 15 ਸਤੰਬਰ (ਸੁਰਿੰਦਰਪਾਲ ਸਿੰਘ)-ਡਿਪਟੀ ਕਮਿਸ਼ਨਰ ਮੋਗਾ ਸੰਦੀਪ ਹੰਸ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਵਿਚ ਕਿਤੇ ਵੀ ਨਿਯਮਾਂ ਦੇ ਵਿਰੁੱਧ ਨਾਜਾਇਜ਼ ਤੌਰ 'ਤੇ ਰੇਤੇ ਅਤੇ ਮਿੱਟੀ ਦੀ ਨਿਕਾਸੀ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਸੰਦੀਪ ਹੰਸ ਨੇ ਦੱਸਿਆ ...

ਪੂਰੀ ਖ਼ਬਰ »

ਮੰਗਾਂ ਸਬੰਧੀ ਭਰੋਸਾ ਦੇਣ 'ਤੇ ਰੋਸ ਪ੍ਰਦਰਸ਼ਨ ਮੁਲਤਵੀ

ਕੋਟ ਈਸੇ ਖਾਂ, 15 ਸਤੰਬਰ (ਨਿਰਮਲ ਸਿੰਘ ਕਾਲੜਾ)-ਨਵੀ ਪੀ.ਟੀ. ਆਈ. ਯੂਨੀਅਨ ਦੇ ਪੰਜਾਬ ਪ੍ਰਧਾਨ ਜਸਵੀਰ ਸਿੰਘ ਗਲੋਟੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਯੂਨੀਅਨ ਵਲੋਂ ਆਪਣੀਆਂ ਅਸਾਮੀਆਂ ਸਬੰਧੀ 15 ਸਤੰਬਰ ਨੂੰ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲ ਦੀ ਰਹਾਇਸ਼ 'ਤੇ ...

ਪੂਰੀ ਖ਼ਬਰ »

ਤੇਜ਼ ਰਫ਼ਤਾਰ ਕਾਰ ਨੇ ਪੈਦਲ ਜਾ ਰਹੇ ਪਰਿਵਾਰ ਨੂੰ ਲਿਆ ਲਪੇਟ 'ਚ, ਇਕ ਦੀ ਮੌਤ

ਮੋਗਾ, 15 ਸਤੰਬਰ (ਗੁਰਤੇਜ ਸਿੰਘ)-ਅੱਜ ਇਕ ਤੇਜ ਰਫ਼ਤਾਰ ਕਾਰ ਨੇ ਤੁਰੇ ਜਾ ਰਹੇ ਪਰਿਵਾਰ ਨੂੰ ਲਪੇਟ ਵਿਚ ਲੈਣ ਦਾ ਸਮਾਚਾਰ ਮਿਲਿਆ ਹੈ | ਜਾਣਕਾਰੀ ਮੁਤਾਬਿਕ ਕਿ੍ਸ਼ਨ ਕੁਮਾਰ (45 ਸਾਲ) ਆਪਣੀ ਪਤਨੀ ਸਵਿੱਤਰੀ ਦੇਵੀ ਅਤੇ ਲੜਕੀ ਸਰੋਜ ਬਾਲਾ ਅਤੇ ਦੋਹਤਾ ਅਰਜਨ ਦੇ ਨਾਲ ...

ਪੂਰੀ ਖ਼ਬਰ »

ਲੇਖਕ ਵਿਚਾਰ ਮੰਚ ਦੀ ਮੀਟਿੰਗ ਹੋਈ

ਨਿਹਾਲ ਸਿੰਘ ਵਾਲਾ, 15 ਸਤੰਬਰ (ਟਿਵਾਣਾ)-ਸਥਾਨਕ ਲੇਖਕ ਵਿਚਾਰ ਮੰਚ ਦੀ ਮੀਟਿੰਗ ਮੰਚ ਦੇ ਪ੍ਰਧਾਨ ਸੀਰਾ ਗਰੇਵਾਲ ਰੌਾਤਾ ਦੀ ਪ੍ਰਧਾਨਗੀ ਹੇਠ ਇੱਥੇ ਮਰਹੂਮ ਸਾਬਕਾ ਵਿਧਾਇਕ ਕਾਮਰੇਡ ਸੱਘੜ ਸਿੰਘ ਯਾਦਗਾਰੀ ਹਾਲ ਵਿਖੇ ਹੋਈ ਜਿਸ ਵਿਚ ਦੇਸ਼ ਦੀ ਮੌਜੂਦਾ ਰਾਜਨੀਤਕ, ...

ਪੂਰੀ ਖ਼ਬਰ »

ਇਨਸਾਫ਼ ਲਈ ਐਸ. ਡੀ. ਐਮ. ਦਫ਼ਤਰ ਮੁੜ ਪਹੰੁਚਿਆ ਸੈਦੋਕੇੇ ਸਕੂਲ ਦਾ ਸਮੂਹ ਸਟਾਫ਼

ਨਿਹਾਲ ਸਿੰਘ ਵਾਲਾ, 15 ਸਤੰਬਰ (ਪਲਵਿੰਦਰ ਸਿੰਘ ਟਿਵਾਣਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਸੈਦੋਕੇ ਦਾ ਸਮੂਹ ਸਟਾਫ਼ ਅੱਜ ਫਿਰ ਐਸ.ਡੀ.ਐਮ. ਦਫ਼ਤਰ ਨਿਹਾਲ ਸਿੰਘ ਵਾਲਾ ਕੋਲ ਪੇਸ਼ ਹੋਇਆ ਪੰ੍ਰਤੂ ਸਕੂਲ ਦੇ ਪਿ੍ੰਸੀਪਲ ਮੈਡਮ ਕਿਰਨਦੀਪ ਕੌਰ ਨੇ ਕੋਵਿਡ-19 ਦੇ ...

ਪੂਰੀ ਖ਼ਬਰ »

ਫ਼ੌਜੀ ਜਸਵਿੰਦਰ ਸਿੰਘ ਦੇ ਕਾਤਲਾਂ ਨੂੰ ਕਾਬੂ ਕਰ ਕੇ ਮਾਮਲਾ ਦਰਜ ਕਰਾਉਣ ਲਈ ਜਥੇਬੰਦੀਆਂ ਨੇ ਘੇਰਿਆ ਚੌਕ

ਬਾਘਾ ਪੁਰਾਣਾ, 15 ਸਤੰਬਰ (ਬਲਰਾਜ ਸਿੰਗਲਾ)-ਨੇੜਲੇ ਪਿੰਡ ਹਰੀਏਵਾਲਾ ਦੇ ਫ਼ੌਜੀ ਜਸਵਿੰਦਰ ਸਿੰਘ ਦਾ ਕਤਲ ਬੀਤੀ 25-26 ਜੂਨ ਦੀ ਦਰਮਿਆਨੀ ਰਾਤ ਨੂੰ ਹੋਣ ਦੇ ਬਾਵਜੂਦ ਪੁਲਿਸ ਪ੍ਰਸ਼ਾਸਨ ਵਲੋਂ ਦੋਸ਼ੀਆਂ ਨੂੰ ਕਾਬੂ ਨਾ ਕਰਨ ਅਤੇ ਪਰਚਾ ਨਾ ਦਰਜ ਕਰਨ ਕਰਕੇ ਅੱਜ ਵੱਖ-ਵੱਖ ...

ਪੂਰੀ ਖ਼ਬਰ »

ਸੰਤ ਬਾਬਾ ਇਕਬਾਲ ਸਿੰਘ ਜੀਂਦੜਾ ਵਾਲਿਆਂ ਦੇ ਅਕਾਲ ਚਲਾਣੇ 'ਤੇ ਜਥੇਦਾਰ ਤੋਤਾ ਸਿੰਘ ਵਲੋਂ ਦੁੱਖ ਪ੍ਰਗਟ

ਕਿਸ਼ਨਪੁਰਾ ਕਲਾਂ, 15 ਸਤੰਬਰ (ਅਮੋਲਕ ਸਿੰਘ ਕਲਸੀ)-ਗੁਰਦੁਆਰਾ ਅਕਾਲਸਰ ਦੁਖ ਨਿਵਾਰਣ ਜੀਂਦੜਾ ਦੇ ਸੱਚਖੰਡ ਵਾਸੀ ਸੰਤ ਕਾਰਜ ਸਿੰਘ ਤੋਂ ਵਰੋਸਾਏ ਮੁੱਖ ਸੇਵਾਦਾਰ ਸੰਤ ਬਾਬਾ ਇਕਬਾਲ ਸਿੰਘ ਜੀਂਦੜੇ ਵਾਲੇ ਤੇ ਚੇਅਰਮੈਨ ਸ੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ...

ਪੂਰੀ ਖ਼ਬਰ »

ਕੈਨੇਡਾ ਦੀਆਂ 19 ਅਪਰੂਵਲ ਗਰਾਂਟ ਪ੍ਰਾਪਤ ਕੀਤੀਆਂ-ਡੈਫੋਡਿਲਸ

ਮੋਗਾ, 15 ਸਤੰਬਰ (ਸੁਰਿੰਦਰਪਾਲ ਸਿੰਘ)-ਪੰਜਾਬ ਵਿਚ ਇਮੀਗੇ੍ਰਸ਼ਨ ਅਤੇ ਆਈਲਟਸ ਦੇ ਖੇਤਰ ਦੀ ਚੋਟੀ ਦੀ ਸੰਸਥਾ ਡੈਫੋਡਿਲਜ਼ ਸਟੱਡੀ ਅਬਰੋਡ ਪ੍ਰਾਈਵੇਟ ਲਿਮਟਿਡ ਮੋਗਾ ਨੇ ਇਕ ਵਾਰ ਫੇਰ ਕੈਨੇਡਾ ਦੇ ਸਟੱਡੀ ਵੀਜ਼ੇ ਦੇ ਖੇਤਰ ਵਿਚ ਆਪਣੇ ਆਪ ਨੂੰ ਮੋਹਰੀ ਸਾਬਤ ਕਰ ...

ਪੂਰੀ ਖ਼ਬਰ »

ਕਾਂਗਰਸ ਪਾਰਟੀ ਵਲੋਂ ਆਰਡੀਨੈਂਸ ਦੇ ਵਿਰੋਧ 'ਚ ਮੋਦੀ ਦਾ ਪੁਤਲਾ ਫੂਕਿਆ ਤੇ ਕੀਤੀ ਨਾਅਰੇਬਾਜ਼ੀ

ਕੋਟ ਈਸੇ ਖਾਂ, 15 ਸਤੰਬਰ (ਨਿਰਮਲ ਸਿੰਘ ਕਾਲੜਾ)-ਕੇਂਦਰ ਸਰਕਾਰ ਵਲੋਂ ਪਾਰਲੀਮੈਂਟ ਵਿਚ ਪੇਸ਼ ਕੀਤੇ ਗਏ ਨਵੇ ਖੇਤੀ ਬਿੱਲਾਂ ਦੇ ਵਿਰੋਧ ਵਿਚ ਕਾਂਗਰਸ ਪਾਰਟੀ ਦੀ ਮੀਟਿੰਗ ਸਥਾਨਕ ਦਾਣਾ ਮੰਡੀ ਵਿਖੇ ਹੋਈ | ਮੀਟਿੰਗ ਵਿਚ ਖੇਤੀ ਸਬੰਧੀ ਜੋ ਤਿੰਨ ਆਰਡੀਨੈਂਸ ਪਾਸ ਦੇ ...

ਪੂਰੀ ਖ਼ਬਰ »

ਤਿੰਨੇ ਆਰਡੀਨੈਂਸ ਤੇ ਬਿਜਲੀ ਸੋਧ ਐਕਟ ਖ਼ਾਰਜ ਕਰੇ ਭਾਰਤ ਸਰਕਾਰ-ਭਾਕਿਯੂ ਮਾਨ

ਧਰਮਕੋਟ, 15 ਸਤੰਬਰ (ਪਰਮਜੀਤ ਸਿੰਘ)-ਅੱਜ ਸਥਾਨਕ ਸ਼ਹਿਰ ਨਜ਼ਦੀਕ ਪਿੰਡ ਪੰਡੋਰੀ ਅਰਾਈਆ ਜਲੰਧਰ ਜੀ.ਟੀ. ਰੋਡ 'ਤੇ ਬਲਵੰਤ ਸਿੰਘ ਬਹਿਰਾਮ ਕੇ ਜਨਰਲ ਸਕੱਤਰ ਪੰਜਾਬ ਦੀ ਅਗਵਾਈ ਹੇਠ ਖੇਤੀ ਆਰਡੀਨੈਂਸ ਅਤੇ ਬਿਜਲੀ ਸੋਧ ਐਕਟ 2020 ਦੇ ਵਿਰੋਧ ਵਿਚ 2 ਘੰਟੇ ਚੱਕਾ ਜਾਮ ਕੀਤਾ ਗਿਆ | ...

ਪੂਰੀ ਖ਼ਬਰ »

ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਨਾਲ 1400 ਤੋਂ ਵੱਧ ਲੋਕ ਜੁੜੇ-ਚੇਅਰਮੈਨ

ਫ਼ਤਿਹਗੜ੍ਹ ਪੰਜਤੂਰ, 15 ਸਤੰਬਰ (ਜਸਵਿੰਦਰ ਸਿੰਘ ਪੋਪਲੀ)-ਮਾਰਕੀਟ ਕਮੇਟੀ ਫ਼ਤਿਹਗੜ੍ਹ ਪੰਜਤੂਰ ਦੀ ਮੀਟਿੰਗ ਚੇਅਰਮੈਨ ਜਰਨੈਲ ਸਿੰਘ ਖੰਭੇ ਅਤੇ ਵਾਈਸ ਚੇਅਰਮੈਨ ਦਰਸ਼ਨ ਸਿੰਘ ਲਲਿਹਾਂਦੀ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ਵਿਚ ਮਾਰਕੀਟ ਕਮੇਟੀ ਦੇ ਸਮੂਹ ...

ਪੂਰੀ ਖ਼ਬਰ »

ਆੜ੍ਹਤੀਆਂ ਨੇ ਦੁਕਾਨਾਂ ਤੇ ਕਾਰੋਬਾਰ ਬੰਦ ਕਰ ਕੇ ਕੀਤੀ ਹੜਤਾਲ

ਬਾਘਾ ਪੁਰਾਣਾ, 15 ਸਤੰਬਰ (ਬਲਰਾਜ ਸਿੰਗਲਾ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਕਿਸਾਨਾਂ, ਮਜ਼ਦੂਰਾਂ, ਆੜ੍ਹਤੀਆਂ, ਦੁਕਾਨਦਾਰਾਂ ਸਮੇਤ ਹਰੇਕ ਵਰਗ ਲਈ ਮਾਰੂ ਤਿੰਨ ਖੇਤੀ ਆਰਡੀਨੈਂਸ ਜੋ ਜਾਰੀ ਕੀਤੇ ਹਨ ਨੂੰ ਰੱਦ ਕਰਾਉਣ ਲਈ 11 ਕਿਸਾਨ ਜਥੇਬੰਦੀਆਂ ਵਲੋਂ ਜੋ ਮੁੱਖ ਮਾਰਗ ...

ਪੂਰੀ ਖ਼ਬਰ »

ਅਰਸ਼ਪ੍ਰੀਤ ਸਿੰਘ ਬਣਿਆ ਐਸ. ਓ. ਆਈ. ਦਾ ਹਲਕਾ ਮੀਤ ਪ੍ਰਧਾਨ

ਨਿਹਾਲ ਸਿੰਘ ਵਾਲਾ, ਮੋਗਾ, 15 ਸਤੰਬਰ (ਪਲਵਿੰਦਰ ਸਿੰਘ ਟਿਵਾਣਾ/ਗੁਰਤੇਜ ਸਿੰਘ)-ਸ਼ੋ੍ਰਮਣੀ ਅਕਾਲੀ ਦਲ ਦੀ ਯੂਥ ਵਿੰਗ ਇਕਾਈ ਦਾ ਅਹਿਮ ਹਿੱਸਾ ਐਸ.ਓ.ਆਈ. ਦੇ ਪ੍ਰਚਾਰ ਅਤੇ ਪ੍ਰਸਾਰ ਵਿਚ ਜ਼ਿਲ੍ਹਾ ਪ੍ਰਧਾਨ ਹਰਮਨ ਬਰਾੜ ਖੋਟੇ ਲਗਾਤਾਰ ਮਿਹਨਤ ਕਰ ਰਹੇ ਹਨ ਅਤੇ ਸ਼ੋ੍ਰਮਣੀ ...

ਪੂਰੀ ਖ਼ਬਰ »

ਆੜ੍ਹਤੀਆ ਐਸੋਸੀਏਸ਼ਨ ਮੋਗਾ ਨੇ ਕਿਸਾਨ ਜਥੇਬੰਦੀਆਂ ਦੇ ਧਰਨੇ ਵਿਚ ਸ਼ਮੂਲੀਅਤ ਕਰ ਕੇ ਆਰਡੀਨੈਂਸਾਂ ਦਾ ਕੀਤਾ ਜ਼ੋਰਦਾਰ ਵਿਰੋਧ

ਮੋਗਾ, 15 ਸਤੰਬਰ (ਅਸ਼ੋਕ ਬਾਂਸਲ)-ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਕਿਸਾਨ ਵਿਰੋਧੀ ਤਿੰਨ ਆਰਡੀਨੈਂਸ ਦੇ ਵਿਰੋਧ ਵਿਚ ਅੱਜ ਪੰਜਾਬ ਦੀਆਂ 11 ਕਿਸਾਨ ਜਥੇਬੰਦੀਆਂ ਤੇ ਆੜ੍ਹਤੀਆ ਐਸੋਸੀਏਸ਼ਨ ਚੀਮਾ ਅਤੇ ਕਾਲੜਾ ਗਰੁੱਪ ਵਲੋਂ ਮੰਡੀਆਂ ਬੰਦ ਕਰ ਕੇ ਰੋਸ ਧਰਨੇ ਵਿਚ ...

ਪੂਰੀ ਖ਼ਬਰ »

ਉੱਘੇ ਪੱਤਰਕਾਰ ਜੋਗਿੰਦਰ ਸਿੰਘ ਦੇ ਦਿਹਾਂਤ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ

ਬਾਘਾ ਪੁਰਾਣਾ, 15 ਸਤੰਬਰ (ਬਲਰਾਜ ਸਿੰਗਲਾ)-ਉੱਘੇ ਪੱਤਰਕਾਰ ਜੋਗਿੰਦਰ ਸਿੰਘ ਦਾ ਇਕ ਸੜਕ ਹਾਦਸੇ ਵਿਚ ਦਿਹਾਂਤ ਹੋਣ 'ਤੇ ਮੋਗਾ ਜ਼ਿਲੇ੍ਹ ਅੰਦਰ ਸੋਗ ਦੀ ਲਹਿਰ ਚੱਲ ਰਹੀ ਹੈ | ਇਸ ਦੁਖਦਾਈ ਮੌਤ 'ਤੇ ਸੰਤ ਬਾਬਾ ਗੁਰਦੀਪ ਸਿੰਘ ਚੰਦ ਪੁਰਾਣਾ, ਸੰਤ ਬਾਬਾ ਬਲਦੇਵ ਸਿੰਘ ...

ਪੂਰੀ ਖ਼ਬਰ »

ਸਵ. ਜਗਰਾਜ ਸਿੰਘ ਘਟੌੜਾ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ

ਅਜੀਤਵਾਲ, 15 ਸਤੰਬਰ (ਹਰਦੇਵ ਸਿੰਘ ਮਾਨ)-ਇਲਾਕੇ ਦੇ ਉੱਘੇ ਕਾਰੋਬਾਰੀ ਪਰਿਵਾਰ ਗੁਰਬਖ਼ਸ਼ ਸਿੰਘ ਘਟੌੜਾ ਦੇ ਸਪੁੱਤਰ ਜਗਰਾਜ ਸਿੰਘ ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਨਮਿੱਤ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ ਉਪਰੰਤ ਭਾਈ ਨਰੈਣ ਸਿੰਘ ਮੋਗਾ ਵਾਲਿਆਂ ਦੇ ਜਥੇ ...

ਪੂਰੀ ਖ਼ਬਰ »

ਮੱਛਰਾਂ ਤੋਂ ਬਚਾਅ ਲਈ ਪਿੰਡ 'ਚ ਫੌਗਿੰਗ ਮਸ਼ੀਨ ਨਾਲ ਸਪਰੇਅ ਕਰਵਾਈ

ਕਿਸ਼ਨਪੁਰਾ ਕਲਾਂ, 15 ਸਤੰਬਰ (ਅਮੋਲਕ ਸਿੰਘ ਕਲਸੀ/ਪਰਮਿੰਦਰ ਸਿੰਘ ਗਿੱਲ)-ਸੰਤ ਬਾਬਾ ਵਿਸਾਖਾ ਸਿੰਘ ਜੀ ਦੀ 52-ਵੀਂ ਬਰਸੀ ਸਬੰਧੀ ਤੇ ਬਦਲਦੇ ਮੌਸਮ ਨੂੰ ਦੇਖਦੇ ਹੋਏ ਸੰਤ ਬਾਬਾ ਵਿਸਾਖਾ ਸਿੰਘ ਰਾਹਤ ਫ਼ੰਡ ਉੱਦਮੀ ਸੇਵਾਦਾਰਾਂ ਵਲੋਂ ਮੱਛਰਾਂ ਤੋਂ ਬਚਣ ਲਈ ਸਾਰੇ ਨਗਰ 'ਚ ...

ਪੂਰੀ ਖ਼ਬਰ »

ਵਿਧਾਇਕ ਬਰਾੜ ਨੇ ਕੀਤਾ ਸੀਵਰੇਜ ਪਾਈਪ ਲਾਈਨ ਦਾ ਉਦਘਾਟਨ

ਨੱਥੂਵਾਲਾ ਗਰਬੀ, 15 ਸਤੰਬਰ (ਪੱਤਰ ਪ੍ਰੇਰਕ)-ਪਿੰਡ ਲੰਗੇਆਣਾ ਖ਼ੁਰਦ ਦੇ ਦੋ ਛੱਪੜਾਂ ਦੇ ਗੰਦੇ ਪਾਣੀ ਦੇ ਨਿਕਾਸ ਦੀ ਸਮੱਸਿਆ ਪਿਛਲੇ 50 ਸਾਲਾਂ ਤੋਂ ਲਟਕਦੀ ਆ ਰਹੀ ਸੀ, ਹੁਣ ਤੱਕ ਲੋਕਾਂ ਦੀ ਇਸ ਵੱਡੀ ਸਮੱਸਿਆ ਵੱਲ ਕਿਸੇ ਵੀ ਪਾਰਟੀ ਦੇ ਸਰਪੰਚ ਨੇ ਧਿਆਨ ਨਹੀਂ ਦਿੱਤਾ ਪਰ ...

ਪੂਰੀ ਖ਼ਬਰ »

ਓਵਰਲੋਡ ਗੱਡੀਆਂ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ- ਇੰਸ. ਬਲਜਿੰਦਰ ਸਿੰਘ

ਮੋਗਾ, 15 ਸਤੰਬਰ (ਅਸ਼ੋਕ ਬਾਂਸਲ)-ਐਸ. ਐਸ. ਪੀ. ਮੋਗਾ ਹਰਮਨਬੀਰ ਸਿੰਘ ਗਿੱਲ ਵਲੋਂ ਜਾਰੀ ਹਦਾਇਤਾਂ 'ਤੇ ਰਮਨਦੀਪ ਸਿੰਘ ਭੁੱਲਰ ਡੀ. ਐਸ. ਪੀ. ਟਰੈਫ਼ਿਕ ਪੁਲਿਸ ਮੋਗਾ ਦੇ ਦਿਸ਼ਾ-ਨਿਰਦੇਸ਼ਾਂ 'ਤੇ ਕਾਰਵਾਈ ਕਰਦੇ ਹੋਏ ਟਰੈਫ਼ਿਕ ਇੰਚਾਰਜ ਇੰਸਪੈਕਟਰ ਬਲਜਿੰਦਰ ਸਿੰਘ ਨੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX