ਤਾਜਾ ਖ਼ਬਰਾਂ


ਆਈ.ਪੀ.ਐਲ. 2020 : ਦਿੱਲੀ ਕੈਪੀਟਲਜ਼ ਨੇ ਚੇਨਈ ਸੁਪਰ ਕਿੰਗਜ਼ ਨੂੰ ਦਿੱਤਾ 176 ਦੌੜਾਂ ਦਾ ਟੀਚਾ
. . .  6 minutes ago
ਬਿੱਲ ਵਾਪਸ ਨਾ ਲਏ ਤਾਂ ਸਾਰਾ ਪੰਜਾਬ ਦਿੱਲੀ ਪਹੁੰਚ ਜਾਵੇਗਾ - ਕੈਪਟਨ
. . .  about 1 hour ago
ਚੰਡੀਗੜ੍ਹ, 25 ਸਤੰਬਰ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਕਿਹਾ ਹੈ ਕਿ ਮਹਾਂਮਾਰੀ ਤੇ ਗਰਮੀ ਦੀ ਪਰਵਾਹ ਨਾ ਕਰਦਿਆਂ ਕਿਸਾਨਾਂ ਵਲੋਂ ਅੱਜ ਖੇਤੀ ਬਿੱਲਾਂ ਖਿਲਾਫ ਜੋਰਦਾਰ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਆਸ ਪ੍ਰਗਟਾਈ ਕਿ ਕੇਂਦਰ ਸਰਕਾਰ ਕਿਸਾਨਾਂ ਦਾ ਦਰਦ ਸਮਝੇਗੀ ਤੇ ਇਹ...
ਕਿਸਾਨਾਂ ਦੇ ਹੱਕ ਵਿੱਚ ਯੂਥ ਕਾਂਗਰਸੀ ਆਗੂ ਬਨੀ ਖਹਿਰਾ ਬੈਠੇ ਸਾਥੀਆਂ ਸਮੇਤ ਭੁੱਖ ਹੜਤਾਲ 'ਤੇ
. . .  about 1 hour ago
ਨਾਭਾ, 25 ਸਤੰਬਰ (ਅਮਨਦੀਪ ਸਿੰਘ ਲਵਲੀ) - ਮੋਦੀ ਸਰਕਾਰ ਵੱਲੋਂ ਜੋ ਕਿਸਾਨਾਂ ਖਿਲਾਫ਼ ਫੈਸਲੇ ਲੈ ਬਿੱਲ ਪਾਸ ਕੀਤੇ ਗਏ ਹਨ ਉਨ੍ਹਾਂ ਖਿਲਾਫ ਉਦੋਂ ਤੱਕ ਮੋਰਚੇ ਭੁੱਖ ਹੜਤਾਲਾਂ ਰੋਸ ਪ੍ਰਦਰਸ਼ਨ ਜਾਰੀ ਰਹਿਣਗੇ ਜਦੋਂ ਤੱਕ ਇਹ ਬਿੱਲ ਵਾਪਸ ਨਹੀਂ ਕੀਤੇ ਜਾਂਦੇ ਪੰਜਾਬ ਦਾ ਕਿਸਾਨ ਨੌਜਵਾਨ ਹਰ ਵਰਗ ਮੋਦੀ ਦੇ ਫੈਸਲੇ...
ਆਈ.ਪੀ.ਐਲ. 2020 : ਦਿੱਲੀ ਕੈਪੀਟਲਜ਼ ਨੇ ਪੰਜ ਓਵਰਾਂ 'ਚ ਬਣਾਈਆਂ 30 ਦੌੜਾਂ
. . .  about 1 hour ago
ਆਈ.ਪੀ.ਐਲ. 2020 : ਚੇਨਈ ਸੁਪਰ ਕਿੰਗਜ਼ ਨੇ ਟਾਸ ਜਿੱਤ ਕੇ ਚੁਣੀ ਗੇਂਦਬਾਜ਼ੀ, ਦਿੱਲੀ ਕੈਪੀਟਲਜ਼ ਵਲੋਂ ਬੱਲੇਬਾਜ਼ੀ ਦੀ ਸ਼ੁਰੂਆਤ
. . .  about 1 hour ago
ਜੰਡਿਆਲਾ ਗੁਰੂ ਚ ਦੋ ਸਾਬਕਾ ਅਕਾਲੀ ਵਿਧਾਇਕਾਂ ਨੇ ਵੱਖੋ ਵੱਖਰੀ ਵਜਾਈ ਡੁਗਡੁਗੀ
. . .  about 1 hour ago
ਜੰਡਿਆਲਾ ਗੁਰੂ 25 ਸਤੰਬਰ ( ਪ੍ਮਿੰਦਰ ਸਿੰਘ ਜੋਸਨ ) - ਕੇਂਦਰ ਸਰਕਾਰ ਵੱਲੋਂ ਕਿਸਾਨੀ ਵਿਰੁੱਧ ਜਾਰੀ ਕੀਤੇ ਗਏ ਆਰਡੀਨੈਂਸ ਦੇ ਵਿਰੋਧ ਵਿੱਚ ਪੰਜਾਬ ਭਰ ਵਿੱਚ ਜਿੱਥੇ ਵੱਖ ਵੱਖ ਥਾਵਾਂ ਦੇ ਹਰ ਪਾਰਟੀ ਵੱਲੋਂ ਕੇਂਦਰ ਦੀ ਨਰੇਂਦਰ ਮੋਦੀ ਦੀ ਸਰਕਾਰ ਵਿਰੁੱਧ ਜਬਰਦਸਤ ਰੋਸ ਮੁਜਾਹਰੇ ਕੀਤੇ ਗਏ , ਪਰ ਜੰਡਿਆਲਾ...
ਇੰਪਲਾਈਜ਼ ਫੈਡਰੇਸ਼ਨ ਏਟਕ ਨੇ ਖੇਤੀ ਬਿੱਲ ਵਿਰੁੱਧ ਕੀਤੀ ਰੋਸ ਰੈਲੀ 
. . .  about 1 hour ago
ਜੰਡਿਆਲਾ ਗੁਰੂ 25 ਸਤੰਬਰ (ਪ੍ਰਮਿੰਦਰ ਸਿੰਘ ਜੋਸਨ ) ਪੰਜਾਬ ਰਾਜ ਬਿਜਲੀ ਬੋਰਡ ਇੰਪਲਾਈਜ਼ ਫੈਡਰੇਸ਼ਨ ਏਟਕ ਅਤੇ ਪੈਨਸ਼ਨਰਜ਼ ਯੂਨੀਅਨ ਨੇ ਭਾਰਤੀ ਕਿਸਾਨ ਯੂਨੀਅਨ ਵੱਲੋਂ ਖੇਤੀ ਆਰਡੀਨੈਂਸ ਵਿਰੁੱਧ ਪੰਜਾਬ ਬੰਦ ਸੱਦੇ ਦੇ ਸਬੰਧ...
ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵਰਕਰਾਂ ਨੇ ਕੇਂਦਰ ਦੀ ਭਾਜਪਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰ ਕੱਢੀ ਰੱਜ ਕੇ ਭੜਾਸ
. . .  about 1 hour ago
ਨਾਭਾ 25 ਸਤੰਬਰ (ਅਮਨਦੀਪ ਸਿੰਘ ਲਵਲੀ ) - ਇਤਿਹਾਸਿਕ ਨਗਰੀ ਨਾਭਾ ਵਿੱਚ ਅੱਜ ਕਿਸਾਨਾਂ ਦੇ ਹੱਕ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਦੋ ਧੜਿਆਂ ਨੇ ਵੱਖੋ ਵੱਖਰੀਆਂ ਥਾਵਾਂ ਤੇ ਕਿਸਾਨਾਂ ਦੇ ਹੱਕ ਵਿੱਚ ਅਤੇ ਕੇਂਦਰ ਦੀ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕਰ ਧਰਨੇ ਲਗਾ ਮੋਦੀ ਸਰਕਾਰ ਖਿਲਾਫ ਰੱਜ ਕੇ ਭੜਾਸ...
ਖੇਤੀ ਬਿੱਲਾਂ ਦੇ ਵਿਰੋਧ 'ਚ ਭਾਜਪਾ ਦੇ ਸਾਬਕਾ ਸੂਬਾ ਬੁਲਾਰੇ ਐਡਵੋਕੇਟ ਮੈਣੀ ਵਲੋਂ ਅਸਤੀਫਾ
. . .  about 1 hour ago
ਅੰਮ੍ਰਿਤਸਰ, 25 ਸਤੰਬਰ (ਹਰਮਿੰਦਰ ਸਿੰਘ) - ਕੇਂਦਰ ਦੀ ਮੋਦੀ ਸਰਕਾਰ ਵਲੋਂ ਲਿਆਂਦੇ ਗਏ ਖੇਤੀ ਬਿੱਲਾਂ ਦੇ ਵਿਰੋਧ 'ਚ ਭਾਜਪਾ ਦੇ ਸਾਬਕਾ ਸੂਬਾ ਬੁਲਾਰੇ ਐਡਵੋਕੇਟ ਆਰ.ਪੀ. ਸਿੰਘ ਮੈਣੀ ਵਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਅਸਤੀਫਾ ਭਾਜਪਾ ਦੀ ਸੂਬਾ ਇਕਾਈ ਦੀ ਇਸ ਬਿੱਲ ਪ੍ਰਤੀ ਦਿਖਾਈ...
ਫ਼ਾਜ਼ਿਲਕਾ ਜ਼ਿਲ੍ਹੇ 'ਚ 8 ਸਾਲ ਦੇ ਬੱਚੇ ਸਣੇ 68 ਹੋਰ ਲੋਕ ਹੋਏ ਕੋਰੋਨਾ ਪਾਜ਼ੀਟਿਵ
. . .  about 2 hours ago
ਫ਼ਾਜ਼ਿਲਕਾ, 25 ਸਤੰਬਰ (ਪ੍ਰਦੀਪ ਕੁਮਾਰ) ਫ਼ਾਜ਼ਿਲਕਾ ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ ਆਏ ਦਿਨ ਫ਼ਾਜ਼ਿਲਕਾ ਜ਼ਿਲ੍ਹੇ ਵਿਚ ਦਰਜਨਾਂ ਕੋਰੋਨਾ ਮਾਮਲੇ ਸਾਹਮਣੇ ਆ ਰਹੇ ਹਨ। ਅੱਜ ਪ੍ਰਾਪਤ ਹੋਇਆ ਕੋਰੋਨਾ ਰਿਪੋਰਟਾਂ ਵਿਚ 8 ਸਾਲ ਦੇ ਬੱਚੇ ਸਣੇ 68 ਹੋਰ ਲੋਕ ਕੋਰੋਨਾ ਨਾਲ...
ਵਿਧਾਇਕ ਡੈਨੀ ਬੰਡਾਲਾ ਦੀ ਅਗਵਾਈ ਹੇਠ ਅਨਾਜ ਮੰਡੀ ਜੰਡਿਆਲਾ ਗੁਰੂ ਵਿਖੇ ਧਰਨਾ
. . .  about 2 hours ago
ਜੰਡਿਆਲਾ ਗੁਰੂ, 25 ਸਤੰਬਰ (ਰਣਜੀਤ ਸਿੰਘ ਜੋਸਨ) - ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਬਿੱਲਾਂ ਦੇ ਵਿਰੋਧ ਵਿੱਚ ਹਲਕਾ ਜੰਡਿਆਲਾ ਗੁਰੂ ਦੇ ਕਿਸਾਨਾਂ ਵੱਲੋਂ ਅੱਜ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਸ. ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦੀ ਅਗਵਾਈ ਹੇਠ ਅਨਾਜ ਮੰਡੀ ਜੰਡਿਆਲਾ ਗੁਰੂ ਵਿਖੇ ਧਰਨਾ...
ਰਾਜਪੁਰਾ 'ਚ 17 ਪਾਜ਼ੀਟਿਵ ਕੇਸ ਆਏ
. . .  about 2 hours ago
ਰਾਜਪੁਰਾ, 25 ਸਤੰਬਰ (ਰਣਜੀਤ ਸਿੰਘ) - ਰਾਜਪੁਰਾ ਸ਼ਹਿਰ ਵਿਚ ਅੱਜ ਵੱਖ ਵੱਖ ਥਾਵਾਂ ਤੇ 17 ਕੋਰੋਨਾ ਟੈਸਟ ਪਾਜ਼ੀਟਿਵ ਪਾਏ ਗਏ ਹਨ ।ਇਹ ਜਾਣਕਾਰੀ ਸੀ ਐਮ ਉ ਡਾ ਹਰੀਸ਼ ਮਲਹੋਤਰਾ ਨੇ ਦਿਤੀ ਹੈ ।ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਮਾਸਕ ਪਾਉਣ ਦੇ ਨਾਲ ਨਾਲ ਸੋਸਲ ਡਿਸਟੈਂਸ ਬਣਾਂ ਕੇ ਰੱਖਣ ਦੀ ਸਲਾਹ...
ਬੀਬੀ ਜਗੀਰ ਕੌਰ ਦੇ ਸੰਬੋਧਨ ਦੌਰਾਨ ਕਿਸਾਨਾਂ ਵੱਲੋਂ ਕੀਤਾ ਗਿਆ ਵਿਰੋਧ
. . .  about 2 hours ago
ਸੁਭਾਨਪੁਰ, 25 ਸਤੰਬਰ (ਜੱਜ) - ਸੁਭਾਨਪੁਰ ਚੋਕ ਵਿਚ ਅਕਾਲੀ ਦਲ ਵੱਲੋਂ ਦਿੱਤੇ ਗਏ ਧਰਨੇ ਦੌਰਾਨ ਸਥਿਤੀ ਉਸ ਸਮੇਂ ਖ਼ਰਾਬ ਹੋ ਗਈ ਜਦੋਂ ਧਰਨੇ ਦੌਰਾਨ ਬੀਬੀ ਜਗੀਰ ਕੌਰ ਨੇ ਸੰਬੋਧਨ ਕਰਨਾ ਸ਼ੁਰੂ ਕੀਤਾ ਤਾ ਕੁੱਝ ਕਿਸਾਨਾਂ ਨੇ ਬੀਬੀ ਜਗੀਰ ਕੌਰ ਦੇ ਭਾਸ਼ਣ ਦਾ ਇਹ ਕਹਿੰਦਿਆਂ ਵਿਰੋਧ ਕਰਨਾ ਸ਼ੁਰੂ...
ਮੋਗਾ ਜ਼ਿਲ੍ਹੇ 'ਚ ਦੋ ਹੋਰ ਵਿਅਕਤੀ ਕੋਰੋਨਾ ਤੋਂ ਜੰਗ ਹਾਰੇ, 62 ਆਏ ਹੋਰ ਮਾਮਲੇ
. . .  about 3 hours ago
ਮੋਗਾ, 25 ਸਤੰਬਰ (ਗੁਰਤੇਜ ਸਿੰਘ ਬੱਬੀ) - ਅੱਜ ਮੋਗਾ ਵਿਖੇ ਦੋ ਹੋਰ ਵਿਅਕਤੀ ਕੋਰੋਨਾ ਤੋਂ ਜੰਗ ਹਾਰ ਗਏ ਹਨ ਤੇ ਜ਼ਿਲ੍ਹੇ 'ਚ ਮੌਤਾਂ ਦਾ ਸਿਲਸਲਾ ਲਗਾਤਾਰ ਜਾਰੀ ਹੈ ਤੇ ਮੌਤਾਂ ਦੀ ਗਿਣਤੀ ਦਾ ਅੰਕੜਾ 64 ਤੱਕ ਪੁੱਜ ਗਿਆ ਹੈ। ਅੱਜ ਸਿਹਤ ਵਿਭਾਗ ਨੂੰ ਪ੍ਰਾਪਤ ਹੋਈਆਂ ਰਿਪੋਰਟਾਂ 'ਚ 62 ਹੋਰ ਲੋਕਾਂ ਨੂੰ ਕੋਰੋਨਾ ਹੋ ਗਿਆ...
ਪਠਾਨਕੋਟ ਅੰਮ੍ਰਿਤਸਰ ਜੰਮੂ ਕੌਮੀ ਸ਼ਾਹ ਮਾਰਗ ਤੇ ਕਿਸਾਨ ਜਥੇਬੰਦੀਆਂ ਵੱਲੋਂ ਵੱਡਾ ਰੋਸ ਪ੍ਰਦਰਸ਼ਨ
. . .  about 3 hours ago
ਕਿਸਾਨਾਂ ਮੂਹਰੇ ਅਫਸਾਨਾ ਖ਼ਾਨ ਦਾ ‘ਧੱਕਾ’ ਨਾ ਚੱਲਿਆ
. . .  about 3 hours ago
ਮੰਡੀ ਕਿੱਲਿਆਂਵਾਲੀ, 25 ਸਤੰਬਰ (ਇਕਬਾਲ ਸਿੰਘ ਸ਼ਾਂਤ)-ਬਾਦਲ ਪਿੰਡ ਦੀ ਜੰਮਪਲ ਗਾਇਕਾ ਅਫਸਾਨਾ ਦੀ ਭਾਕਿਯੂ ਦੇ ਲੰਬੀ ਧਰਨੇ ’ਚ ਮੂਹਰੇ ਬੈਠਣ ਦੀ ਜਿੱਦ ਪੁੱਗ ਨਾ ਸਕੀ। ਉਹ ਅੱਜ ਲੰਬੀ ਭਾਕਿਯੂ ਦੇ ਵਿਸ਼ਾਲ ਧਰਨੇ ਵਿੱਚ ਸ਼ਮੂਲੀਅਤ ਲਈ ਪੁੱਜੀ ਸੀ। ਅਫਸਾਨਾ ਜਦੋਂ ਧਰਨੇ ’ਚ ਸਟੇਜ ਦੇ ਨੇੜੇ ਬੈਠਣ ਲੱਗੀ...
ਅੰਮ੍ਰਿਤਸਰ 'ਚ ਕੋਰੋਨਾ ਦੇ 171 ਮਾਮਲੇ ਆਏ ਸਾਹਮਣੇ, 6 ਹੋਰ ਮਰੀਜ਼ਾਂ ਨੇ ਤੋੜਿਆ ਦਮ
. . .  about 3 hours ago
ਅੰਮ੍ਰਿਤਸਰ, 25 ਸਤੰਬਰ (ਰੇਸ਼ਮ ਸਿੰਘ) - ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 171 ਹੋਰ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲੇ ਵੱਧ ਕੇ 9238 ਹੋ ਗਏ ਹਨ, ਜਿਨ੍ਹਾਂ 'ਚੋਂ 1580 ਸਰਗਰਮ ਮਾਮਲੇ ਹਨ। ਉੱਥੇ ਹੀ, ਅੱਜ ਜ਼ਿਲ੍ਹੇ 'ਚ 6 ਹੋਰ ਕੋਰੋਨਾ ਮਰੀਜ਼...
ਸਿੱਖਿਆ ਬੋਰਡ ਵੱਲੋਂ ਮਾਰਚ 2020 ਵਿੱਚ ਦਸਵੀ ਸ਼੍ਰੇਣੀ ਦੀਆਂ ਮੁਲਤਵੀ ਕੀਤੀਆਂ ਪ੍ਰੀਖਿਆਵਾਂ ਅਤੇ ਬਾਰ੍ਹਵੀਂ ਸ਼੍ਰੇਣੀ ਦੀਆਂ ਅਨੁਪੂਰਕ ਪ੍ਰੀਖਿਆਵਾਂ ਅਕਤੂਬਰ ਦੇ ਆਖ਼ਰੀ ਹਫ਼ਤੇ ਤੋਂ ਲੈਣ ਦਾ ਫ਼ੈਸਲਾ
. . .  about 3 hours ago
ਐੱਸ.ਏ.ਐੱਸ. ਨਗਰ, 25 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ): ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਾਰਚ 2020 ਵਿੱਚ ਦਸਵੀ ਸ਼੍ਰੇਣੀ ਦੀਆਂ ਮੁਲਤਵੀ ਕੀਤੀਆਂ ਪ੍ਰੀਖਿਆਵਾਂ ਅਤੇ ਬਾਰ੍ਹਵੀਂ ਸ਼੍ਰੇਣੀ ਦੀਆਂ ਅਨੁਪੂਰਕ ਪ੍ਰੀਖਿਆਵਾਂ ਅਕਤੂਬਰ ਦੇ ਆਖ਼ਰੀ ਹਫ਼ਤੇ ਤੋਂ ਲੈਣ ਦਾ ਫ਼ੈਸਲਾ ਕੀਤਾ ਗਿਆ ਹੈ|ਬੋਰਡ ਦੇ ਸਕੱਤਰ...
ਪਠਾਨਕੋਟ ਵਿੱਚ ਅੱਜ 99 ਕੋਰੋਨਾ ਪਾਜ਼ੀਟਿਵ, 3 ਦੀ ਮੌਤ, 152 ਡਿਸਚਾਰਜ
. . .  about 3 hours ago
ਪਠਾਨਕੋਟ, 25 ਸਤੰਬਰ (ਆਰ.ਸਿੰਘ) ਸਿਹਤ ਵਿਭਾਗ ਦੀ ਰਿਪੋਰਟ ਅਨੁਸਾਰ ਅੱਜ ਪਠਾਨਕੋਟ ਵਿੱਚ 99 ਵਿਅਕਤੀ ਕੋਰੋਨਾ ਪਾਜ਼ੀਟਿਵ ਪਾਏ ਗਏ। ਇਸ ਦੀ ਪੁਸ਼ਟੀ ਸਿਵਲ ਸਰਜਨ ਡਾ: ਜੁਗਲ ਕਿਸ਼ੋਰ ਨੇ ਕੀਤੀ। ਉਨ੍ਹਾਂ ਕਿਹਾ ਕਿ ਕਰੋਨਾ ਤੋਂ ਠੀਕ ਹੋਣ ਕਾਰਨ 152 ਲੋਕਾਂ ਨੂੰ ਅੱਜ ਛੁੱਟੀ ਦੇ ਦਿੱਤੀ ਗਈ ਹੈ ਅਤੇ ਉਨ੍ਹਾਂ...
ਵਿਧਾਇਕ ਡਾ:ਰਾਜ ਕੁਮਾਰ ਵੇਰਕਾ ਤੇ ਰਮਨ ਬਖ਼ਸ਼ੀ ਦੀ ਅਗਵਾਈ 'ਚ ਵਿਸ਼ਾਲ ਰੋਸ ਧਰਨਾ
. . .  about 4 hours ago
ਛੇਹਰਟਾ,25 ਸਤੰਬਰ (ਸੁੱਖ ਵਡਾਲੀ, ਸੁਰਿੰਦਰ ਵਿਰਦੀ) - ਕੇਂਦਰ ਸਰਕਾਰ ਵੱਲੋਂ ਖੇਤੀ ਸੁਧਾਰ ਬਿੱਲ ਨੂੰ ਪਾਸ ਕਰਨ ਦੇ ਵਿਰੁੱਧ ਵਿਚ ਵਿਧਾਨ ਸਭਾ ਹਲਕਾ ਪੱਛਮੀ ਦੇ ਵਿਧਾਇਕ ਡਾ:ਰਾਜ ਕੁਮਾਰ ਵੇਰਕਾ ਤੇ ਸੀਨੀਅਰ ਡਿਪਟੀ ਮੇਅਰ ਰਮਨ ਬਖ਼ਸ਼ੀ ਦੀ ਅਗਵਾਈ 'ਚ ਇੰਡੀਆ ਗੇਟ ਬਾਈਪਾਸ ਛੇਹਰਟਾ ਵਿਖੇ ਰੋਸ ਧਰਨਾ...
ਸਰਲੀ ਕਲਾਂ ਦੇ ਨੌਜਵਾਨ ਦੀ ਦੁਬਈ ਵਿੱਚ ਮੌਤ
. . .  about 4 hours ago
ਮੀਆਂਵਿੰਡ, (ਤਰਨ ਤਾਰਨ), 25 ਸਤੰਬਰ (ਗੁਰਪ੍ਰਤਾਪ ਸਿੰਘ ਸੰਧੂ)- ਪਿੰਡ ਸਰਲੀ ਕਲਾਂ ਦੇ ਗੁਰਮੀਤ ਸਿੰਘ ਨਾਂਅ ਦੇ ਨੌਜਵਾਨ ਦੀ ਦੁਬਈ ਵਿੱਚ ਮੌਤ ਹੋਣ ਤੇ ਇਲਾਕੇ ਦੇ ਸੀਨੀਅਰ ਕਾਂਗਰਸੀ ਆਗੂ ਚੇਅਰਮੈਨ ਪਿੰਦਰਜੀਤ ਸਿੰਘ ਸਰਲੀ, ਚੇਅਰਮੈਨ ਸਤਨਾਮ ਸਿੰਘ ਬਿੱਟੂ ਤਖਤੂਚੱਕ, ਸਰਪੰਚ ਦਲੇਰ ਸਿੰਘ ਸਰਲੀ...
ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਰੇਲ ਮਾਰਗ ਤੇ ਧਰਨਾ 29 ਸਤੰਬਰ ਤੱਕ ਜਾਰੀ ਰਹੇਗਾ - ਸਰਵਣ ਸਿੰਘ ਪੰਧੇਰ
. . .  about 4 hours ago
ਜੰਡਿਆਲਾ ਗੁਰੂ, 25 ਸਤੰਬਰ -(ਰਣਜੀਤ ਸਿੰਘ ਜੋਸਨ)- ਕੇਂਦਰ ਵੱਲੋਂ ਪਾਸ ਕੀਤੇ ਗੂਏ ਖੇਤੀ ਸੁਧਾਰ ਬਿੱਲਾਂ ਖ਼ਿਲਾਫ਼ ਕਿਸਾਨਾਂ ਦਾ ਰੇਲ ਰੋਕੋ ਅੰਦੋਲਨ ਅੱਜ ਦੂਸਰੇ ਦਿਨ ਵੀ ਜਾਰੀ ਹੈ। ਜੰਡਿਆਲਾ ਗੁਰੂ ਨੇੜਲੇ ਪਿੰਡ ਦੇਵੀਦਾਸਪੁਰ ਵਿਖੇ ਮੁੱਖ ਰੇਲ ਮਾਰਗ ਦਿੱਲੀ- ਅੰਮ੍ਰਿਤਸਰ ਤੇ ਰੇਲ ਆਵਾਜਾਈ ਠੱਪ ਕਰਕੇ ਭਾਰੀ...
ਮੋਦੀ ਸਰਕਾਰ ਨੇ ਕਾਲਾ ਕਾਨੂੰਨ ਪਾਸ ਕਰਕੇ ਖੇਤੀ ਦਾ ਕਿੱਤਾ ਵੀ ਵੱਡੇ ਘਰਾਨਿਆਂ ਨੂੰ ਥਾਲ਼ੀ 'ਚ ਪਰੋਸ ਕੇ ਦਿੱਤਾ-ਰਣੀਕੇ
. . .  about 4 hours ago
ਮਾਨਾਂਵਾਲਾ, 25 ਸਤੰਬਰ (ਗੁਰਦੀਪ ਸਿੰਘ ਨਾਗੀ)-ਕਿਸਾਨ ਹੈ ਤਾਂ ਵਪਾਰ ਹੈ, ਵਪਾਰ ਨਹੀਂ ਤਾਂ ਦੇਸ਼ ਨਹੀਂ ਪਰ ਦੇਸ਼ ਦੀ ਸੱਤਾ 'ਤੇ ਕਾਬਜ਼ ਨਰਿੰਦਰ ਮੋਦੀ ਦੀ ਸਰਕਾਰ ਨੇ ਕਿਸਾਨ, ਮਜ਼ਦੂਰ ਸਮੇਤ ਅਨੇਕਾਂ ਸੰਬੰਧਿਤ ਨਾਲ ਵਰਗਾਂ ਖੇਤੀ ਵਿਰੁੱਧ ਕਾਲਾ ਕਾਨੂੰਨ ਪਾਸ ਕਰਕੇ ਖੇਤੀਬਾੜੀ ਕਿੱਤਾ ਵੱਡਿਆਂ ਘਰਾਨਿਆਂ ਨੂੰ...
ਸ਼੍ਰੋਮਣੀ ਅਕਾਲੀ ਦਲ ਵੱਲੋਂ ਲੁਧਿਆਣਾ ਬਠਿੰਡਾ ਮੁੱਖ ਮਾਰਗ ਉੱਪਰ ਰੋਸ ਪ੍ਰਦਰਸ਼ਨ
. . .  about 4 hours ago
ਮਹਿਲ ਕਲਾਂ, 25 ਸਤੰਬਰ(ਅਵਤਾਰ ਸਿੰਘ ਅਣਖੀ) ਕੇਂਦਰ ਸਰਕਾਰ ਪਾਸ ਕੀਤੇ ਕਿਸਾਨ ਮਾਰੂ ਆਰਡੀਨੈਂਸ ਦੇ ਵਿਰੋਧ ਵਿਚ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਭਰ ਵਿਚ ਦਿੱਤੇ ਬੰਦ ਦੇ ਸੱਦੇ ਤਹਿਤ ਹਲਕਾ ਮਹਿਲ ਕਲਾਂ ਦੇ ਸਮੂਹ ਅਕਾਲੀ ਵਰਕਰਾਂ...
ਬੇਗੋਵਾਲ 'ਚ ਦੁਕਾਨਦਾਰਾਂ ਨੇ ਕਿਸਾਨ ਜਥੇਬੰਦੀਆਂ ਦਾ ਦਿੱਤਾ ਸਾਥ
. . .  about 4 hours ago
ਬੇਗੋਵਾਲ, 25 ਸਤੰਬਰ (ਸੁਖਜਿੰਦਰ ਸਿੰਘ) - ਕੇਂਦਰ ਵਲੋਂ ਖੇਤੀ ਬਿੱਲਾਂ ਨੂੰ ਪਾਸ ਕਰਨ ਦੇ ਖਿਲਾਫ ਅੱਜ ਪੂਰੇ ਪੰਜਾਬ ਵਿਚ ਬੰਦ ਦਾ ਐਲਾਨ ਹੈ ਤੇ ਪ੍ਰਦਰਸ਼ਨ ਜਾਰੀ ਹਨ। ਬੇਗੋਵਾਲ ਦੁਕਾਨਦਾਰਾਂ ਐਸੋਸੀਏਸ਼ਨ ਦੇ ਅਹੁਦੇਦਾਰ ਬਲਵਿੰਦਰ ਸਿੰਘ ਬਿੱਟੂ ਨੇ ਕਿਹਾ ਅਸੀਂ ਦੁਕਾਨਦਾਰਾਂ ਨੇ ਕਿਸਾਨਾਂ ਦੇ ਹੱਕ 'ਚ ਤੇ ਵੱਖ ਵੱਖ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 1 ਅੱਸੂ ਸੰਮਤ 552
ਿਵਚਾਰ ਪ੍ਰਵਾਹ: ਲੋਕਾਂ ਦਾ ਖਿਆਲ ਰੱਖਣਾ ਅਤੇ ਉਨ੍ਹਾਂ ਦੀ ਚਿੰਤਾ ਕਰਨੀ ਇਕ ਚੰਗੀ ਸਰਕਾਰ ਦਾ ਮੁਢਲਾ ਸਿਧਾਂਤ ਹੈ। --ਕਨਫਿਊਸ਼ੀਅਸ

ਬਰਨਾਲਾ

ਕਿਸਾਨਾਂ ਵਲੋਂ ਲੁਧਿਆਣਾ-ਬਠਿੰਡਾ ਮੁੱਖ ਮਾਰਗ ਜਾਮ ਕਰ ਕੇ ਕੇਂਦਰ ਸਰਕਾਰ ਵਿਰੁੱਧ ਜ਼ਬਰਦਸਤ ਰੋਸ ਪ੍ਰਦਰਸ਼ਨ

ਮਹਿਲ ਕਲਾਂ, 15 ਸਤੰਬਰ (ਅਵਤਾਰ ਸਿੰਘ ਅਣਖੀ, ਤਰਸੇਮ ਸਿੰਘ ਚੰਨਣਵਾਲ)- ਕਸਬਾ ਮਹਿਲ ਕਲਾਂ (ਬਰਨਾਲਾ) ਅੰਦਰ ਕਿਸਾਨ ਜਥੇਬੰਦੀਆਂ ਵਲੋਂ ਸਾਂਝੇ ਤੌਰ 'ਤੇ ਲੁਧਿਆਣਾ-ਬਠਿੰਡਾ ਮੁੱਖ ਮਾਰਗ ਨੂੰ ਜਾਮ ਕਰ ਕੇ ਕੇਂਦਰ ਸਰਕਾਰ ਵਿਰੁੱਧ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ | ਭਾਕਿਯੂ ਲੱਖੋਵਾਲ, ਰਾਜੇਵਾਲ, ਸਿੱਧੂਪੁਰ ਦੀ ਅਗਵਾਈ ਇਕੱਠੇ ਹੋਏ ਕਿਸਾਨਾਂ ਨੇ ਰੋਹ ਭਰਪੂਰ ਨਾਅਰੇਬਾਜ਼ੀ ਕਰਦਿਆਂ ਕੇਂਦਰ ਸਰਕਾਰ ਤੋਂ ਕਿਸਾਨ ਵਿਰੋਧੀ ਤਿੰਨ ਆਰਡੀਨੈਂਸਾਂ ਅਤੇ ਬਿਜਲੀ ਸੋਧ ਬਿਲ 2020 ਨੂੰ ਰੱਦ ਕਰਨ ਦੀ ਮੰਗ ਕੀਤੀ | ਇਸ ਕਿਸਾਨ ਸੰਘਰਸ਼ ਨੂੰ ਸ: ਸੁਖਦੇਵ ਸਿੰਘ ਢੀਂਡਸਾ ਦੇ ਸ਼੍ਰੋਮਣੀ ਅਕਾਲੀ ਦਲ (ਡੀ), ਆਮ ਆਦਮੀ ਪਾਰਟੀ, ਕਾਂਗਰਸ, ਪੰਜਾਬ ਏਕਤਾ ਪਾਰਟੀ, ਦੁਕਾਨਦਾਰ ਯੂਨੀਅਨ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਆਗੂਆਂ ਨੇ ਡਟਵਾਂ ਸਮਰਥਨ ਦਿੱਤਾ ਗਿਆ | ਭਾਕਿਯੂ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ, ਭਾਕਿਯੂ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ ਗਿਆਨੀ, ਭਾਕਿਯੂ ਸਿੱਧੂਪੁਰ ਦੇ ਕਰਨੈਲ ਸਿੰਘ ਗਾਂਧੀ, ਮਨਜੀਤ ਸਿੰਘ ਸਹਿਜੜਾ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਕਿਸਾਨ ਵਿਰੋਧੀ ਤਿੰਨ ਆਰਡੀਨੈਂਸ ਅਤੇ ਬਿਜਲੀ ਸੋਧ ਬਿਲ 2020 ਵਾਪਸ ਨਾ ਲਿਆ ਤਾਂ ਕਿਸਾਨਾਂ ਵਲੋਂ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ | ਧਰਨੇ ਦੌਰਾਨ ਕਿਸਾਨ ਆਗੂਆਂ ਨੇ ਕੇਂਦਰ 'ਚ ਭਾਜਪਾ ਦੀ ਭਾਈਵਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਿਰੁੱਧ ਜੰਮ ਕੇ ਭੜਾਸ ਕੱਢਦਿਆਂ ਕਿਹਾ ਕਿ ਜਿਹੜਾ ਪੰਜਾਬ ਦਾ ਲੋਕ ਸਭਾ ਜਾਂ ਰਾਜ ਸਭਾ ਮੈਂਬਰ ਪੰਜਾਬ ਦੇ ਕਿਸਾਨਾਂ ਦੇ ਹੱਕ 'ਚ ਨਹੀਂ ਭੁਗਤੇਗਾ ਉਸ ਨੂੰ ਕਿਸਾਨ ਪਿੰਡਾਂ 'ਚ ਨਹੀਂ ਵੜਨ ਦੇਣਗੇ | ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਸਾਨ ਸੰਘਰਸ਼ ਦਾ ਸਮਰਥਨ ਕਰਦਿਆਂ ਕਿ ਪਹਿਲਾਂ ਦੀ ਤਰ੍ਹਾਂ ਸੰਸਦ ਮੈਂਬਰ ਭਗਵੰਤ ਮਾਨ ਵਲੋਂ ਇਸ ਲੋਕ ਸਭਾ ਸੈਸ਼ਨ ਦੌਰਾਨ ਕਿਸਾਨੀ ਮੰਗਾਂ ਨੂੰ ਜ਼ੋਰਦਾਰ ਢੰਗ ਨਾਲ ਉਠਾਇਆ ਜਾਵੇਗਾ | ਇਸ ਮੌਕੇ ਕਿਸਾਨ ਆਗੂ ਜਸਪਾਲ ਸਿੰਘ ਕਲਾਲ ਮਾਜਰਾ, ਗੁਰਧਿਆਨ ਸਿੰਘ ਸਹਿਜੜਾ, ਗਗਨਦੀਪ ਸਿੰਘ ਸਹਿਜੜਾ, ਜਗਪਾਲ ਸਿੰਘ ਸਹਿਜੜਾ, ਜਰਨੈਲ ਸਿੰਘ ਸਹੌਰ, ਹਾਕਮ ਸਿੰਘ ਛੀਨੀਵਾਲ, ਜਗਤਾਰ ਸਿੰਘ ਛੀਨੀਵਾਲ, ਕੁਲਵਿੰਦਰ ਸਿੰਘ ਗਹਿਲ, ਅਜਮੇਰ ਸਿੰਘ ਹੁੰਦਲ, ਸ਼ਿੰਗਾਰਾ ਸਿੰਘ ਛੀਨੀਵਾਲ, ਬਲਵੰਤ ਸਿੰਘ ਢਿੱਲੋਂ, ਹਰਦੇਵ ਸਿੰਘ ਕਾਕਾ, ਰਣਜੀਤ ਸਿੰਘ ਕਲਾਲਾ, ਸ਼ਮਸ਼ੇਰ ਸਿੰਘ ਹੁੰਦਲ, ਨਛੱਤਰ ਸਿੰਘ, ਸ਼੍ਰੋਮਣੀ ਅਕਾਲੀ ਦਲ (ਡੀ) ਦੇ ਰੂਬਲ ਗਿੱਲ ਕੈਨੇਡਾ, ਰਾਜਾ ਬੀਹਲਾ, ਗੁਰਜੀਤ ਸਿੰਘ ਖੰਨਾ, ਆੜ੍ਹਤੀਆ ਐਸੋਸੀਏਸ਼ਨ ਦੇ ਸਰਬਜੀਤ ਸਿੰਘ ਸਰਬੀ, ਰਵਿੰਦਰ ਸਿੰਘ ਸੇਖੋਂ, ਰਾਕੇਸ਼ਪਾਲ ਪਾਲੀ, ਪ੍ਰਧਾਨ ਗਗਨ ਸਰਾਂ ਕੁਰੜ, ਕਰਮਜੀਤ ਸਿੰਘ ਉੱਪਲ, ਪਿ੍ੰਸ ਕੁਮਾਰ ਅਰੋੜਾ, ਹਰਦੀਪ ਸਿੰਘ ਬੀਹਲਾ, ਪਰਦੀਪ ਵਰਮਾ, ਸੁਖਦੀਪ ਸਿੰਘ ਕਲਾਲ ਮਾਜਰਾ, ਡਾ: ਰਾਜੂ ਗਿੱਲ ਆਦਿ ਹਾਜ਼ਰ ਸਨ |
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਤੇ ਸਿੱਧੂਪੁਰ ਵਲੋਂ ਪੱਖੋ ਕੈਂਚੀਆਂ ਨੇੜੇ ਚੱਕਾ ਜਾਮ
ਸ਼ਹਿਣਾ, (ਸੁਰੇਸ਼ ਗੋਗੀ)-ਕੇਂਦਰੀ ਆਰਡੀਨੈਂਸ ਦੇ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਅਤੇ ਸਿੱਧੂਪੁਰ ਵਲੋਂ ਸਾਂਝੇ ਤੌਰ 'ਤੇ ਪੱਖੋਂ ਕੈਂਚੀਆਂ ਟੋਲ ਪਲਾਜ਼ੇ ਨੇੜੇ ਦੋ ਘੰਟੇ ਲਈ ਚੱਕਾ ਜਾਮ ਕਰ ਕੇ ਜਸਵੀਰ ਸਿੰਘ ਸੀਰਾ ਸੁਖਪੁਰ ਬਲਾਕ ਪ੍ਰਧਾਨ, ਬਲੌਰ ਸਿੰਘ ਢਿੱਲਵਾਂ ਅਤੇ ਭੁਪਿੰਦਰ ਸਿੰਘ ਬਿੱਟੂ ਦੀ ਅਗਵਾਈ ਵਿਚ ਧਰਨਾ ਦਿੱਤਾ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਜਗਸੀਰ ਸਿੰਘ ਸੀਰਾ ਛੀਨੀਵਾਲ ਜ਼ਿਲ੍ਹਾ ਪ੍ਰਧਾਨ ਲੱਖੋਵਾਲ, ਮਹਿੰਦਰ ਸਿੰਘ ਵੜੈਚ ਸੂਬਾ ਆਗੂ, ਰੂਪ ਸਿੰਘ ਢਿੱਲਵਾਂ ਜ਼ਿਲ੍ਹਾ ਪ੍ਰਧਾਨ ਸਿੱਧੂਪੁਰ, ਸਿਕੰਦਰ ਸਿੰਘ ਨਿੰਮਵਾਲਾ ਮੌੜ ਸੀਨੀਅਰ ਮੀਤ ਪ੍ਰਧਾਨ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਭਵਿੱਖ ਨੂੰ ਤਬਾਹ ਕਰਨ ਲਈ ਇਹ ਆਰਡੀਨੈਂਸ ਲਿਆਂਦੇ ਹਨ, ਜੋ ਵਿਰੋਧ ਦੇ ਬਾਵਜੂਦ ਜਬਰੀ ਜਾਰੀ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਕਿਸਾਨ ਪਹਿਲਾਂ ਹੀ ਆਰਥਿਕ ਤੰਗੀਆਂ ਦਾ ਝੰਬਿਆਂ ਖ਼ੁਦਕੁਸ਼ੀਆਂ ਕਰ ਰਿਹਾ ਹੈ | ਇਸ ਆਰਡੀਨੈਂਸ ਦੇ ਜਾਰੀ ਹੋਣ ਨਾਲ ਖੇਤੀ ਨਾਲ ਜੁੜੇ ਸਮੁੱਚੇ ਵਰਗ ਤਬਾਹ ਹੋ ਜਾਣਗੇ | ਸੂਬੇ ਦੀਆਂ 12 ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਪੰਜਾਬ ਦੀਆਂ ਸੜਕਾਂ ਅੱਜ ਜਾਮ ਕੀਤੀਆਂ ਗਈਆਂ ਹਨ, ਤਾਂ ਜੋ ਅੰਨ੍ਹੀ ਬੋਲੀ ਸਰਕਾਰ ਨੂੰ ਰੋਸ ਜ਼ਾਹਰ ਕਰ ਕੇ ਆਰਡੀਨੈਂਸ ਰੱਦ ਕਰਵਾਏ ਜਾ ਸਕਣ | ਉਨ੍ਹਾਂ ਇਹ ਵੀ ਕਿਹਾ ਕਿ ਜੋ ਮੈਂਬਰ ਪਾਰਲੀਮੈਂਟ ਇਸ ਆਰਡੀਨੈਂਸ ਬਿਲ ਦੇ ਹੱਕ ਵਿਚ ਵੋਟ ਪਾਏਗਾ | ਉਸ ਦਾ ਕਿਸਾਨਾਂ ਵਲੋਂ ਮੁਕੰਮਲ ਬਾਈਕਾਟ ਕੀਤਾ ਜਾਵੇਗਾ | ਜੇ ਸਰਕਾਰ ਨੇ ਹਾਲੇ ਵੀ ਕਿਸਾਨਾਂ ਦੇ ਗ਼ੁੱਸੇ ਨੂੰ ਨਾ ਸਮਝਿਆਂ ਤਾਂ
ਦਿੱਲੀ ਦਾ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਨੂੰ ਨੌਜਵਾਨ ਵਰਗ ਨੂੰ ਕਿਸਾਨੀ ਘੋਲ੍ਹਾਂ ਵਿਚ ਅੱਗੇ ਆਉਣ ਦੀ ਅਪੀਲ ਕੀਤੀ। ਇਸ ਮੌਕੇ ਜਗਸੀਰ ਸਿੰਘ ਬੱਬੂ, ਗੁਰਵਿੰਦਰ ਸਿੰਘ ਨਾਮਧਾਰੀ, ਕੇਵਲ ਸਿੰਘ ਸੁਖਪੁਰਾ, ਰਣਧੀਰ ਸਿੰਘ ਧੀਰਾ ਰਹਿਲ ਸਰਕਲ ਪ੍ਰਧਾਨ, ਸੁਖਦੀਪ ਸਿੰਘ ਉਗੋਕੇ, ਅਮਨਦੀਪ ਸਿੰਘ ਉਗੋਕੇ, ਐਡਵੋਕੇਟ ਮਨਵੀਰ ਕੌਰ, ਜਸਮੇਲ ਸਿੰਘ ਕਾਲੇਕੇ, ਬਲਵਿੰਦਰ ਸਿੰਘ ਥਿੰਦ ਚੀਮਾ, ਝੰਡਾ ਸਿੰਘ ਪੱਖੋਕੇ, ਚਰਨ ਸਿੰਘ ਸੁਰਜੀਤਪੁਰਾ, ਊਧਮ ਸਿੰਘ ਜੋਧਪੁਰ, ਹਰਮੰਡਲ ਸਿੰਘ ਜੋਧਪੁਰ, ਜਗਰਾਜ ਸਿੰਘ ਕੈਰੇ, ਬਲਵਿੰਦਰ ਸਿੰਘ ਦੁੱਗਲ, ਸੁਖਵਿੰਦਰ ਸਿੰਘ ਕੈਰੇ ਆਦਿ ਨੇ ਵੀ ਸੰਬੋਧਨ ਕੀਤਾ। ਇਸ ਧਰਨੇ ਵਿਚ ਗੁਰਸ਼ਰਨਜੀਤ ਸਿੰਘ ਪੱਪੂ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ ਟਕਸਾਲੀ, ਲਾਭ ਸਿੰਘ ਉਗੋਕੇ, ਮੱਖਣ ਸਿੰਘ ਉਗੋਕੇ, ਮਨਪ੍ਰੀਤ ਸਿੰਘ ਮੰਟੀ, ਗੁਰਸੇਵਕ ਸਿੰਘ ਧਰਮਸੋਤ ਆਗੂ ਆਪ ਪਾਰਟੀ, ਬਿੰਦਰ ਸਿੰਘ ਉਗੋਕੇ ਆਗੂ ਸ਼੍ਰੋਮਣੀ ਅਕਾਲੀ ਦਲ (ਡੀ), ਚੰਚਲ ਸਿੰਘ ਮੌੜ ਆਦਿ ਨੇ ਵੀ ਹਾਜ਼ਰੀ ਲਵਾਈ। ਧਰਨਾਕਾਰੀਆਂ ਨੂੰ ਡੀ.ਐਸ.ਪੀ. ਲਖਵੀਰ ਸਿੰਘ ਤੇ ਇੰਸਪੈਕਟਰ ਬਲਜੀਤ ਸਿੰਘ ਵਲੋਂ ਮਾਸਕ ਤੇ ਸੈਨੇਟਾਈਜ਼ਰ ਵੰਡੇ ਗਏ।
ਕੱਚਾ ਆੜ੍ਹਤੀਆ ਐਸੋਸੀਏਸ਼ਨ ਨੇ ਦੁਕਾਨਾਂ ਬੰਦ ਕਰ ਕੇ ਕੇਂਦਰ ਸਰਕਾਰ ਵਿਰੁੱਧ ਕੀਤਾ ਰੋਸ ਪ੍ਰਗਟ
ਤਪਾ ਮੰਡੀ, (ਪ੍ਰਵੀਨ ਗਰਗ, ਵਿਜੇ ਸ਼ਰਮਾ)-ਕੱਚਾ ਆੜ੍ਹਤੀਆ ਐਸੋਸੀਏਸ਼ਨ ਤਪਾ ਵਲੋਂ ਐਸੋਸੀਏਸ਼ਨ ਤਪਾ ਦੇ ਪ੍ਰਧਾਨ ਅਨੀਸ਼ ਕੁਮਾਰ ਮੌੜ ਦੀ ਅਗਵਾਈ ਹੇਠ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਲਿਆਂਦੇ ਖੇਤੀ ਆਰਡੀਨੈਂਸ ਬਿੱਲਾਂ ਦੇ ਵਿਰੋਧ 'ਚ ਦੁਕਾਨਾਂ ਬੰਦ ਕਰ ਕੇ ਰੋਸ ਪ੍ਰਗਟ ਕੀਤਾ। ਆਰਡੀਨੈਂਸ ਬਿੱਲਾਂ ਦੇ ਵਿਰੋਧ ਸਬੰਧੀ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਖੇਤੀ ਆਰਡੀਨੈਂਸ ਬਿੱਲ ਕਿਸਾਨਾਂ ਦੇ ਨਾਲ-ਨਾਲ ਆੜ੍ਹਤੀਆ ਵਰਗ ਦੀ ਆਰਥਿਕ ਤਬਾਹੀ ਵਾਲਾ ਆਰਡੀਨੈਂਸ ਹੈ, ਜਿਸ ਸਬੰਧੀ ਸਮੁੱਚੇ ਆੜ੍ਹਤੀਆ ਐਸੋਸੀਏਸ਼ਨ ਵਲੋਂ ਖੇਤੀ ਆਰਡੀਨੈਂਸ ਬਿੱਲਾਂ ਦੇ ਵਿਰੋਧ 'ਚ ਅੱਜ ਆਪਣੇ ਸਮੁੱਚੇ ਕਾਰੋਬਾਰ ਬੰਦ ਕਰ ਕੇ ਕਿਸਾਨ ਜਥੇਬੰਦੀ ਦੀ ਅਗਵਾਈ ਵਿਚ ਲੱਗਣ ਵਾਲੇ ਧਰਨਿਆਂ 'ਚ ਭਰਪੂਰ ਸਮਰਥਨ ਦਿੱਤਾ ਤਾਂ ਜੋ ਇਸ ਬਿੱਲ ਨੂੰ ਵਾਪਸ ਕਰਵਾਉਣ ਲਈ ਭਾਜਪਾ ਸਰਕਾਰ ਦੇ ਕੰਨਾਂ 'ਤੇ ਜੂੰ ਸਰਕ ਸਕੇ। ਇਸ ਮੌਕੇ ਆੜ੍ਹਤੀਆ ਐਸੋਸੀਏਸ਼ਨ ਤਪਾ ਦੇ ਚੇਅਰਮੈਨ ਰਾਕੇਸ਼ ਭੈਣੀ, ਸਰਪ੍ਰਸਤ ਜਨਕ ਰਾਜ ਮੌੜ, ਵਪਾਰ ਮੰਡਲ ਤਪਾ ਦੇ ਪ੍ਰਧਾਨ ਦੀਪਕ ਬਾਂਸਲ, ਜਨਰਲ ਸਕੱਤਰ ਅਰੁਣ ਗੋਇਲ, ਉਪ ਪ੍ਰਧਾਨ ਅਸ਼ੋਕ ਕੁਮਾਰ ਮੌੜ, ਸਾਬਕਾ ਪ੍ਰਧਾਨ ਹੇਮ ਰਾਜ ਸੰਟੀ ਮੌੜ, ਵਕੀਲ ਬਦਰਾ, ਮੁਨੀਸ਼ ਮਿੱਤਲ, ਹਰਜਿੰਦਰ ਸਿੰਘ, ਰਾਜੂ ਪੂਹਲੀ, ਰਾਜੂ ਮੌੜ, ਸੁਸ਼ੀਲ ਭੂਤ, ਅਜੇ ਕੁਮਾਰ, ਬੌਬੀ ਤਾਜੋ, ਨਹਿਰੂ ਕਾਂਸਲ, ਰਾਜੂ ਤਾਜੋ, ਤਰਸੇਮ ਮਹਿਤਾ, ਰਿਚੀ ਬਾਂਸਲ, ਮੋਹਰੀ ਮੌੜ, ਰਵਿੰਦਰ ਘੁੰਨਸ, ਸੁਖਦੇਵ ਸ਼ਰਮਾ, ਗੁੱਲੀ ਮੌੜ ਆਦਿ ਮੌਜੂਦ ਸਨ।

ਮਹਿੰਦਰਪਾਲ ਸਿੰਘ ਦਾਨਗੜ੍ਹ ਸਾਥੀਆਂ ਸਮੇਤ ਲੋਕ ਇਨਸਾਫ਼ ਪਾਰਟੀ 'ਚ ਸ਼ਾਮਿਲ

ਬਰਨਾਲਾ, 15 ਸਤੰਬਰ (ਰਾਜ ਪਨੇਸਰ)-ਲੋਕ ਮੁੱਦਿਆਂ 'ਤੇ ਸੰਘਰਸ਼ ਕਰ ਰਹੀ ਇਨਸਾਫ਼ ਦੀ ਆਵਾਜ਼ ਪਾਰਟੀ ਦੇ ਪ੍ਰਧਾਨ ਮਹਿੰਦਰਪਾਲ ਸਿੰਘ ਦਾਨਗੜ੍ਹ ਸਮੱੁਚੀ ਲੀਡਰਸ਼ਿਪ ਸਮੇਤ ਲੋਕ ਇਨਸਾਫ਼ ਪਾਰਟੀ ਵਿਚ ਸ਼ਾਮਿਲ ਹੋ ਗਏ ਹਨ | ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ...

ਪੂਰੀ ਖ਼ਬਰ »

ਪਿੰਡ ਪੰਧੇਰ ਵਿਖੇ ਮੋਟਰਸਾਈਕਲ ਵੱਜਣ ਕਾਰਨ ਵਿਅਕਤੀ ਦੀ ਮੌਤ

ਧਨੌਲਾ, 15 ਸਤੰਬਰ (ਚੰਗਾਲ)-ਨੇੜਲੇ ਪਿੰਡ ਪੰਧੇਰ ਵਿਖੇ ਦੋ ਵਿਅਕਤੀ 'ਚ ਮੋਟਰਸਾਈਕਲ ਵੱਜਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਅਨੁਸਾਰ ਰਣਜੀਤ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਪੰਧੇਰ ਨੇ ਥਾਣਾ ਧਨੌਲਾ ਵਿਖੇ ਬਿਆਨ ਦਰਜ ...

ਪੂਰੀ ਖ਼ਬਰ »

ਤਪਾ ਪੁਲਿਸ ਵਲੋਂ 25 ਲੀਟਰ ਲਾਹਣ ਤੇ 1 ਬੋਤਲ ਨਾਜਾਇਜ਼ ਸ਼ਰਾਬ ਬਰਾਮਦ

ਤਪਾ ਮੰਡੀ, 15 ਸਤੰਬਰ (ਪ੍ਰਵੀਨ ਗਰਗ)-ਜ਼ਿਲ੍ਹਾ ਪੁਲਿਸ ਮੁਖੀ ਬਰਨਾਲਾ ਸੰਦੀਪ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡੀ.ਐਸ.ਪੀ. ਤਪਾ ਰਵਿੰਦਰ ਸਿੰਘ ਰੰਧਾਵਾ ਦੀ ਯੋਗ ਅਗਵਾਈ ਹੇਠ ਤਪਾ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਚਾਲੂ ਭੱਠੀ, 25 ਲੀਟਰ ਲਾਹਣ ਤੇ 1 ...

ਪੂਰੀ ਖ਼ਬਰ »

ਮੈਰਿਜ ਪੈਲੇਸ ਮਾਲਕਾਂ ਵਲੋਂ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ ਅੱਜ

ਬਰਨਾਲਾ, 15 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਬਰਨਾਲਾ ਦੇ ਪੈਲੇਸ ਮਾਲਕਾਂ ਦੀ ਮੀਟਿੰਗ ਹੋਈ | ਜਿਸ ਵਿਚ ਪੰਜਾਬ ਐਸੋਸੀਏਸ਼ਨਾਂ ਵਲੋਂ ਆਪਣੀ ਮੰਗ ਨੂੰ ਲੈ ਕੇ 16 ਸਤੰਬਰ ਨੂੰ ਪੰਜਾਬ ਬੰਦ ਦੇ ਸੱਦੇ ਦਾ ਸਮਰਥਨ ਕਰਦਿਆਂ ਸੰਘਰਸ਼ ਵਿਚ ਸ਼ਾਮਲ ਹੋਣ ਦਾ ਫ਼ੈਸਲਾ ...

ਪੂਰੀ ਖ਼ਬਰ »

ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਖ਼ਿਲਾਫ਼ ਪਰਚਾ ਸਿਰਫ਼ ਰਾਜਨੀਤੀ ਤੋਂ ਪ੍ਰੇਰਿਤ-ਸ਼ੰਟੀ ਜ਼ਿਲ੍ਹਾ ਪ੍ਰਧਾਨ ਸ਼ੰਟੀ ਵਲੋਂ ਵੱਖ-ਵੱਖ ਮੋਰਚਿਆਂ ਦੇ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ

ਬਰਨਾਲਾ, 15 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਪੰਜਾਬ ਭਾਜਪਾ ਦੇ ਪ੍ਰਧਾਨ ਸ੍ਰੀ ਅਸ਼ਵਨੀ ਸ਼ਰਮਾ ਅਤੇ ਹੋਰ ਆਗੂਆਂ ਉੱਪਰ ਪਠਾਨਕੋਟ ਵਿਖੇ ਕੋਵਿਡ-19 ਦੇ ਨਿਯਮਾਂ ਦੇ ਉਲੰਘਣਾ ਤਹਿਤ ਕੀਤਾ ਗਿਆ ਪਰਚਾ ਸਿਰਫ਼ ਰਾਜਨੀਤੀ ਤੋਂ ਪ੍ਰੇਰਿਤ ਹੈ ਤਾਂ ਜੋ ਵਿਰੋਧੀ ਰਾਜਨੀਤਕ ...

ਪੂਰੀ ਖ਼ਬਰ »

ਚੌਧਰੀ ਕਰਨੈਲ ਸਿੰਘ ਧਾਲੀਵਾਲ ਦੇ ਦਿਹਾਂਤ 'ਤੇ ਦੁੱਖ ਪ੍ਰਗਟ

ਮਹਿਲ ਕਲਾਂ, 15 ਸਤੰਬਰ (ਅਵਤਾਰ ਸਿੰਘ ਅਣਖੀ)- ਕੁਝ ਦਿਨ ਪਹਿਲਾਂ ਸਦੀਵੀ ਵਿਛੋੜਾ ਦੇ ਗਏ ਚੌਧਰੀ ਸਪੇਅਰ ਪਾਰਟਸ ਮਹਿਲ ਕਲਾਂ ਦੇ ਮਾਲਕ ਚੌਧਰੀ ਕਰਨੈਲ ਸਿੰਘ ਧਾਲੀਵਾਲ ਮਿੱਠੇਵਾਲ ਵਾਲਿਆਂ (63) ਦੇ ਦਿਹਾਂਤ 'ਤੇ ਵੱਖ-ਵੱਖ ਆਗੂਆਂ ਵਲੋਂ ਗਹਿਰਾ ਦੁੱਖ ਪ੍ਰਗਟ ਕੀਤਾ ਜਾ ...

ਪੂਰੀ ਖ਼ਬਰ »

ਧੂਰਕੋਟ ਵਿਖੇ ਮਜ਼ਦੂਰਾਂ ਵਲੋਂ ਅਰਥੀ ਫ਼ੂਕ ਪ੍ਰਦਰਸ਼ਨ

ਰੂੜੇਕੇ ਕਲਾਂ, 15 ਸਤੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)- ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਹਰਚਰਨ ਸਿੰਘ ਰੂੜੇਕੇ ਕਲਾਂ ਦੀ ਅਗਵਾਈ ਵਿਚ ਮਜ਼ਦੂਰਾਂ ਵਲੋਂ ਖੇਤੀ ਆਰਡੀਨੈਂਸਾਂ, ਬਿਜਲੀ ਸੋਧ ਬਿੱਲ 2020, ਪਛੜੀਆਂ ਸ਼੍ਰੇਣੀਆਂ ਦੇ ...

ਪੂਰੀ ਖ਼ਬਰ »

ਸਮਾਜ ਸੇਵੀ ਸਾਬਕਾ ਸਰਪੰਚ ਦਰਵਾਰਾ ਸਿੰਘ ਠੁੱਲੇਵਾਲ ਨਮਿਤ ਸ਼ਰਧਾਂਜਲੀ ਸਮਾਗਮ

ਮਹਿਲ ਕਲਾਂ, 15 ਸਤੰਬਰ (ਅਵਤਾਰ ਸਿੰਘ ਅਣਖੀ)-ਉੱਘੇ ਸਮਾਜ ਸੇਵਕ ਸਾਬਕਾ ਸਰਪੰਚ ਦਰਵਾਰਾ ਸਿੰਘ ਠੁੱਲੇਵਾਲ ਨਮਿੱਤ ਅੰਤਿਮ ਅਰਦਾਸ ਉਪਰੰਤ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸਾਹਿਬ ਪਿੰਡ ਠੁੱਲੇਵਾਲ ਵਿਖੇ ਹੋਇਆ | ਇਸ ਮੌਕੇ ਭਾਈ ਹਰਬੰਸ ਸਿੰਘ ਖੇੜੀ ਵਾਲਿਆਂ ਦੇ ਰਾਗੀ ...

ਪੂਰੀ ਖ਼ਬਰ »

ਮੋਟਰਸਾਈਕਲ 'ਚ ਕਾਰ ਵੱਜਣ ਕਾਰਨ ਲੜਕੀ ਸਮੇਤ 3 ਵਿਅਕਤੀ ਗੰਭੀਰ ਜ਼ਖ਼ਮੀ

ਧਨੌਲਾ, 15 ਸਤੰਬਰ (ਚੰਗਾਲ)-ਚੰਡੀਗੜ੍ਹ-ਬਠਿੰਡਾ ਮੁੱਖ ਮਾਰਗ 'ਤੇ ਪਿੰਡ ਭੈਣੀ ਮਹਿਰਾਜ ਨੂੰ ਮੁੜਦੇ ਮੋੜ ਕੋਲ ਮੋਟਰਸਾਈਕਲ ਕਾਰ ਵਿਚ ਵੱਜਣ ਕਾਰਨ ਇਕ ਲੜਕੀ ਸਮੇਤ ਤਿੰਨ ਵਿਅਕਤੀਆਂ ਦੇ ਗੰਭੀਰ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਗੁਰਜੰਟ ਸਿੰਘ ...

ਪੂਰੀ ਖ਼ਬਰ »

ਪਿੰਡਾਂ ਦੀਆਂ ਔਰਤਾਂ ਵਲੋਂ ਪੋਸ਼ਣ ਅਭਿਆਨ-ਤਹਿਤ ਮਹਿਲਾਵਾਂ ਨੂੰ ਚੰਗੀ ਖ਼ੁਰਾਕ ਬਾਰੇ ਕੀਤਾ ਜਾਗਰੂਕ

ਸ਼ਹਿਣਾ, 15 ਸਤੰਬਰ (ਸੁਰੇਸ਼ ਗੋਗੀ)- ਡਿਪਟੀ ਕਮਿਸ਼ਨਰ ਸ: ਤੇਜ ਪ੍ਰਤਾਪ ਸਿੰਘ ਫੂਲਕਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਅਰੁਣ ਜਿੰਦਲ ਦੀ ਅਗਵਾਈ ਹੇਠ ਪਿੰਡਾਂ ਵਿਚ ਸਵੈ-ਸੇਵੀ ਗਰੁੱਪਾਂ ਵਲੋਂ ਸਤੰਬਰ ਮਹੀਨੇ ਨੂੰ ਪੋਸ਼ਣ ਮਹੀਨੇ ...

ਪੂਰੀ ਖ਼ਬਰ »

ਹੰਡਿਆਇਆ ਕੇ. ਵੀ. ਕੇ. ਵਲੋਂ ਕਿਸਾਨਾਂ ਅਤੇ ਲੋਕਾਂ ਦੀ ਜਾਣਕਾਰੀ ਲਈ ਮੋਬਾਈਲ ਐਪ ਜਾਰੀ-ਡਾ: ਤੰਵਰ

ਹੰਡਿਆਇਆ, 15 ਸਤੰਬਰ (ਗੁਰਜੀਤ ਸਿੰਘ ਖੱੁਡੀ)-ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਲੁਧਿਆਣਾ ਦੇ ਅਧੀਨ ਚਲਦੇ ਖੇਤੀ ਵਿਗਿਆਨ ਕੇਂਦਰ ਹੰਡਿਆਇਆ (ਬਰਨਾਲਾ) ਦੇ ਐਸੋਸੀਏਟ ਡਾਇਰੈਕਟਰ ਡਾ: ਪ੍ਰਹਿਲਾਦ ਸਿੰਘ ਤੰਵਰ ਨੇ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਜ਼ਿਲ੍ਹਾ ਬਰਨਾਲਾ 'ਚ ਕੋਰੋਨਾ ਦੇ 16 ਨਵੇਂ ਕੇਸ, ਇਕ ਮੌਤ-34 ਮਰੀਜ਼ ਹੋਏ ਸਿਹਤਯਾਬ

ਬਰਨਾਲਾ, 15 ਸਤੰਬਰ (ਗੁਰਪ੍ਰੀਤ ਸਿੰਘ ਲਾਡੀ, ਰਾਜ ਪਨੇਸਰ)-ਜ਼ਿਲ੍ਹਾ ਬਰਨਾਲਾ ਵਿਚ ਅੱਜ ਕੋਰੋਨਾ ਵਾਇਰਸ ਦੇ 29 ਹੋਰ ਨਵੇਂ ਕੇਸ ਸਾਹਮਣੇ ਆਏ ਹਨ ਅਤੇ ਇਕ ਮੌਤ ਹੋ ਗਈ ਹੈ | ਸਿਹਤ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਬਰਨਾਲਾ ਦੀ ਇਕ 30 ਸਾਲਾ ਗਰਭਵਤੀ ਔਰਤ ਦੀ ...

ਪੂਰੀ ਖ਼ਬਰ »

ਫ਼ੀਸਾਂ ਨੂੰ ਲੈ ਕੇ ਮਾਪਿਆਂ ਨੇ ਲਗਾਇਆ ਧਰਨਾ

ਹੰਡਿਆਇਆ, 15 ਸਤੰਬਰ (ਗੁਰਜੀਤ ਸਿੰਘ ਖੱੁਡੀ)-ਹੰਡਿਆਇਆ ਵਿਖੇ ਇਕ ਪ੍ਰਾਈਵੇਟ ਸਕੂਲ ਪ੍ਰਬੰਧਕਾਂ ਖ਼ਿਲਾਫ਼ ਫ਼ੀਸਾਂ ਨੂੰ ਲੈ ਕੇ ਵਿਦਿਆਰਥੀਆਂ ਤੇ ਮਾਪਿਆਂ ਵਲੋਂ ਧਰਨਾ ਲਗਾ ਕੇ ਨਾਅਰੇਬਾਜ਼ੀ ਕੀਤੀ | ਇਸ ਸਬੰਧੀ ਵਿਦਿਆਰਥੀਆਂ ਦੇ ਮਾਪਿਆਂ ਜਿਨ੍ਹਾਂ ਵਿਚ ਪਿ੍ੰਸ ...

ਪੂਰੀ ਖ਼ਬਰ »

ਵੱਖ-ਵੱਖ ਜਥੇਬੰਦੀਆਂ ਨੇ ਸੁਮੇਧ ਸੈਣੀ ਦਾ ਪੁਤਲਾ ਫੂਕਿਆ

ਭਦੌੜ, 15 ਸਤੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਪੰਜਾਬ ਕਿਸਾਨ ਯੂਨੀਅਨ, ਸੀ.ਪੀ.ਆਈ.ਐਮ., ਇਸਤਰੀ ਕਰਜ਼ਾ ਮੁਕਤੀ ਯੂਨੀਅਨ, ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸਕੱਤਰ ਉਂਕਾਰ ਸਿੰਘ ਬਰਾੜ ਦੀ ਅਗਵਾਈ ਹੇਠ ਸਾਬਕਾ ਪੁਲਿਸ ਮੁਖੀ ਸੁਮੇਧ ...

ਪੂਰੀ ਖ਼ਬਰ »

ਕਿਸਾਨਾਂ ਨੂੰ ਸਬਸਿਡੀ 'ਤੇ ਖੇਤੀ ਮਸ਼ੀਨਰੀ ਦੇਣ ਲਈ ਕੱਢੇ ਗਏ ਡਰਾਅ

ਬਰਨਾਲਾ, 15 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਡਿਪਟੀ ਕਮਿਸ਼ਨਰ ਸ: ਤੇਜ ਪ੍ਰਤਾਪ ਸਿੰਘ ਫੂਲਕਾ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ 'ਚ ਇੰਨ ਸਿਟੂ ਸਕੀਮ 2020-21 ਤਹਿਤ ਨਿੱਜੀ ਕਿਸਾਨ ਦੇ ਸੁਪਰਸੀਡਰ ਮਸ਼ੀਨਾਂ ਲਈ ਅਤੇ ਕਸਟਮ ਹਾਇਰਿੰਗ ਸੈਂਟਰਾਂ/ਸੈਲਫ ...

ਪੂਰੀ ਖ਼ਬਰ »

ਸਰਬੱਤ ਦਾ ਭਲਾ ਟਰੱਸਟ ਵਲੋਂ 150 ਗ੍ਰੰਥੀ ਸਿੰਘਾਂ ਨੂੰ ਰਾਸ਼ਨ ਕਿੱਟਾਂ ਭੇਟ

ਬਰਨਾਲਾ, 15 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਗੁਰਦੁਆਰਾ ਠਾਠ ਨਾਨਕਸਰ ਅਤੇ ਗੁਰਦੁਆਰਾ ਤਪ ਅਸਥਾਨ ਬੀਬੀ ਪ੍ਰਧਾਨ ਕੌਰ ਬਰਨਾਲਾ ਵਿਖੇ 150 ਗ੍ਰੰਥੀ ਸਿੰਘਾਂ ਰਾਗੀ ਸਿੰਘਾਂ ਅਤੇ ਅੰਗਹੀਣਾਂ ਨੂੰ ਸਰਬੱਤ ਦਾ ਭਲਾ ਟਰੱਸਟ ਦੇ ਚੇਅਰਮੈਨ ਡਾ. ਐਸ. ਪੀ. ਸਿੰਘ ਓਬਰਾਏ ਵਲੋਂ ...

ਪੂਰੀ ਖ਼ਬਰ »

ਕਾਂਗਰਸ ਪਾਰਟੀ ਪੰਜਾਬ ਦੇ ਕਿਸਾਨਾਂ ਨਾਲ ਡਟ ਕੇ ਖੜ੍ਹੀ-ਬੀਬੀ ਘਨੌਰੀ

13 ਨੌਜਵਾਨ ਪਰਿਵਾਰਾਂ ਸਮੇਤ ਕਾਂਗਰਸ 'ਚ ਸ਼ਾਮਿਲ ਮਹਿਲ ਕਲਾਂ, 15 ਸਤੰਬਰ (ਅਣਖੀ)-ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਜਾ ਰਹੇ ਤਿੰਨ ਕਿਸਾਨ ਵਿਰੋਧੀ ਆਰਡੀਨੈਂਸ ਅਤੇ ਬਿਜਲੀ ਸੋਧ 2020 ਪੰਜਾਬ ਦੇ ਕਿਸਾਨੀ ਲਈ ਬੇਹੱਦ ਘਾਤਕ ਹਨ | ਇਹ ਪ੍ਰਗਟਾਵਾ ਆਲ ਇੰਡੀਆ ਕਾਂਗਰਸ ਕਮੇਟੀ ...

ਪੂਰੀ ਖ਼ਬਰ »

ਮਨਰੇਗਾ ਮਜ਼ਦੂਰ ਯੂਨੀਅਨ ਬਰਨਾਲਾ (ਸੀਟੂ) ਦੀ ਹੋਈ ਮੀਟਿੰਗ

ਬਰਨਾਲਾ, 15 ਸਤੰਬਰ (ਅਸ਼ੋਕ ਭਾਰਤੀ)-ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਦਫ਼ਤਰ ਕੰਪਲੈਕਸ ਵਿਖੇ ਮਨਰੇਗਾ ਮਜ਼ਦੂਰ ਯੂਨੀਅਨ ਬਰਨਾਲਾ (ਸੀਟੂ) ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸਾਥੀ ਜੀਤ ਸਿੰਘ ਪੱਖੋਂ ਕਲਾਂ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਪਿੰਡ ਗੁਰਮ, ਫਰਵਾਹੀ, ...

ਪੂਰੀ ਖ਼ਬਰ »

ਅਕਾਲੀ ਆਗੂ ਗੁਰਪ੍ਰੀਤ ਸਿੰਘ ਗੋਪੀ 'ਤੇ ਹਮਲਾ, ਗੰਭੀਰ ਜ਼ਖ਼ਮੀ

ਹਮਲੇ ਦੌਰਾਨ ਪੁੱਤਰੀ ਵੀ ਹੋਈ ਜ਼ਖ਼ਮੀ ਧਨੌਲਾ, 15 ਸਤੰਬਰ (ਜਤਿੰਦਰ ਸਿੰਘ ਧਨੌਲਾ)- ਮੰਡੀ ਧਨੌਲਾ ਦੇ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਗੋਪੀ ਢਿੱਲੋਂ 'ਤੇ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ ਗਿਆ, ਜਿਸ ਦੌਰਾਨ ਉਨ੍ਹਾਂ ਦੀ ਬੇਟੀ ਜਸਕਰਨ ਕੌਰ ਵੀ ...

ਪੂਰੀ ਖ਼ਬਰ »

ਕਿਸਾਨੀ ਹਿਤਾਂ 'ਤੇ ਪਹਿਰਾ ਦੇਣ ਦੀ ਲੋੜ-ਦਿਓਲ

ਅਮਰਗੜ੍ਹ, 15 ਸਤੰਬਰ (ਸੁਖਜਿੰਦਰ ਸਿੰਘ ਝੱਲ) - ਕੇਂਦਰ ਸਰਕਾਰ ਵਲੋਂ ਬੀਤੇ ਕੱਲ੍ਹ ਸੰਸਦ ਵਿਚ ਪੇਸ਼ ਕੀਤੇ ਖੇਤੀ ਬਿਲਾਂ ਦੇ ਮੁੱਦੇ 'ਤੇ ਸਮੂਹ ਸਿਆਸੀ ਪਾਰਟੀਆਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕਿਸਾਨੀ ਹਿਤਾਂ ਦੀ ਗੱਲ ਕਰਨ ਦੀ ਲੋੜ ਹੈ, ਇਨ੍ਹਾਂ ਸ਼ਬਦਾਂ ਦਾ ...

ਪੂਰੀ ਖ਼ਬਰ »

110 ਕਰੋੜੀ ਪ੍ਰੋਜੈਕਟ 'ਚ ਹੋ ਰਹੀਆਂ ਬੇਨਿਯਮੀਆਂ ਨੂੰ ਲੈ ਕੇ ਸੀਵਰੇਜ ਬੋਰਡ ਸੰਗਰੂਰ ਤੇ ਸ਼ਾਹਪੁਰਜੀ ਪਲਾਨਜੀ ਕੰਪਨੀ ਦੀ ਹੋਈ ਜਵਾਬ-ਤਲਬੀ

ਸੰਗਰੂਰ, 15 ਸਤੰਬਰ (ਧੀਰਜ ਪਸ਼ੋਰੀਆ)-ਸੰਗਰੂਰ ਦੇ 110 ਕਰੋੜੀ ਪ੍ਰੋਜੈਕਟ ਵਿਚ ਹੋਰ ਰਹੀਆਂ ਬੇਨਿਯਮੀਆਂ ਨੂੰ ਲੈ ਕੇ ਹੋਈਆਂ ਸ਼ਿਕਾਇਤਾਂ 'ਤੇ ਹੋ ਰਹੀ ਸੁਣਵਾਈ ਦੇ ਚੱਲਦਿਆਂ ਅੱਜ ਸੀਵਰੇਜ ਬੋਰਡ ਸੰਗਰੂਰ ਤੇ ਸ਼ਾਹਪੁਰਜੀ ਪਲਾਨਜੀ ਕੰਪਨੀ ਦੀ ਜਵਾਬਤਲਬੀ ਹੋਈ | ਸੀਵਰੇਜ ...

ਪੂਰੀ ਖ਼ਬਰ »

ਭਾਈ ਗੁਰਦਾਸ ਕਾਲਜ 'ਚ ਹੁਣ ਬੀ. ਐਸ. ਸੀ. (ਐਮ. ਐਲ. ਐਸ) ਦਾ ਕੋਰਸ ਹੋਇਆ ਆਰੰਭ

ਸੰਗਰੂਰ, 15 ਸਤੰਬਰ (ਸੁਖਵਿੰਦਰ ਸਿੰਘ ਫੁੱਲ)-ਮਾਲਵੇ ਦੇ ਨਾਮਵਰ ਵਿੱਦਿਅਕ ਅਦਾਰੇ ਭਾਈ ਗੁਰਦਾਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿੱਦਿਆ ਦੇ ਖੇਤਰ ਵਿਚ ਹਰ ਰੋਜ਼ ਨਵੇਂ ਦਿਸਹੱਦੇ ਕਾਇਮ ਕਰ ਰਿਹਾ ਹੈ | ਭਾਈ ਗੁਰਦਾਸ ਗਰੁੱਪ ਦੇ ਕਾਲਜਾਂ ਵਿਚ ਪਹਿਲਾਂ ਵੱਡੀ ਗਿਣਤੀ ...

ਪੂਰੀ ਖ਼ਬਰ »

ਵਿਦੇਸ਼ੀ ਐਮ. ਬੀ. ਬੀ. ਐਸ. ਦੀ ਪੜ੍ਹਾਈ ਕਰਨ ਵਾਲਿਆਂ ਨੂੰ ਨਿਯਮਾਂ 'ਚ ਛੋਟ ਦੇਣ ਦੀ ਉੱਠੀ ਮੰਗ

ਸੰਗਰੂਰ, 15 ਸਤੰਬਰ (ਅਮਨਦੀਪ ਸਿੰਘ ਬਿੱਟਾ)-ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਸਿਹਤ ਕਰਮਚਾਰੀਆਂ ਅਤੇ ਅਧਿਕਾਰੀਆਂ 'ਤੇ ਕੰਮ ਦਾ ਦਬਾਅ ਪਿਛਲੇ ਸਮੇਂ ਦੌਰਾਨ ਬਹੁਤ ਜ਼ਿਆਦਾ ਵਧਿਆ ਹੈ | ਸਰਕਾਰੀ ਹਸਪਤਾਲਾਂ ਵਿਚ ਡਾਕਟਰ ਪੂਰੀ ਤਨਦੇਹੀ ਨਾਲ ਇਲਾਜ ਵਿਚ ਜੁੱਟੇ ਹੋਏ ਹਨ ...

ਪੂਰੀ ਖ਼ਬਰ »

ਹਲਕਾ ਧੂਰੀ ਦੀ ਸ਼ਾਨ ਤੇ ਪਛਾਣ ਬਣਾਉਣ ਦੇ ਦਾਅਵਿਆਂ ਦੇ ਉਲਟ ਹਰਚੰਦਪੁਰ ਵਿਖੇ ਲੱਗੇ ਕੂੜੇ ਦੇ ਅੰਬਾਰ-ਸੰਦੀਪ ਸਿੰਗਲਾ

ਧੂਰੀ, 15 ਸਤੰਬਰ (ਸੰਜੇ ਲਹਿਰੀ, ਦੀਪਕ)-ਨੇੜਲੇ ਪਿੰਡ ਹਰਚੰਦਪੁਰ ਵਿਖੇ ਨਗਰ ਕੌਾਸਲ ਧੂਰੀ ਵੱਲੋਂ ਬਣਾਏ ਗਏ ਕੂੜੇ ਦੇ ਡੰਪ ਇਨ੍ਹੀਂ ਦਿਨੀਂ ਨੇੜਲੇ ਪਿੰਡਾਂ ਦੇ ਲੋਕਾਂ ਲਈ ਮੁਸੀਬਤ ਦਾ ਸਬੱਬ ਬਣੇ ਹੋਏ ਹਨ ਅਤੇ ਇਸ ਮਾਮਲੇ ਨੂੰ ਲੈ ਕੇ ਅੱਜ ਨੇੜਲੇ ਪਿੰਡਾਂ ਤੋਂ ਇਕਠੇ ...

ਪੂਰੀ ਖ਼ਬਰ »

ਘਰ-ਘਰ ਜਾ ਕੇ ਲੋਕਾਂ ਨੂੰ ਕੀਤਾ ਪ੍ਰੇਰਿਤ

ਕੁੱਪ ਕਲਾਂ, 15 ਸਤੰਬਰ (ਮਨਜਿੰਦਰ ਸਿੰਘ ਸਰੌਦ) - ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਤੋਂ ਜਨਤਾ ਨੂੰ ਬਚਾਉਣ ਦੇ ਲਈ ਸਿਹਤ ਵਿਭਾਗ ਦੀ ਟੀਮ ਵਲੋਂ ਕਸਬਾ ਕੁੱਪ ਕਲਾਂ ਵਿਖੇ ਦੁਕਾਨਦਾਰਾਂ ਅਤੇ ਹੋਰ ਲੋਕਾਂ ਨੂੰ ਕੋਰੋਨਾ ਟੈਸਟ ਕਰਾਉਣ ਲਈ ਘਰ-ਘਰ ਜਾ ਕੇ ਜਾਗਰੂਕ ਕੀਤਾ | ...

ਪੂਰੀ ਖ਼ਬਰ »

ਹਰੀ ਸਿੰਘ ਨੇ ਖ਼ੂਨਦਾਨੀਆਂ ਨੂੰ ਸਰਟੀਫ਼ਿਕੇਟ ਵੰਡ ਕੇ ਕੀਤਾ ਸਨਮਾਨਿਤ

ਧੂਰੀ, 15 ਸਤੰਬਰ (ਸੰਜੇ ਲਹਿਰੀ, ਦੀਪਕ)- ਨੇੜਲੇ ਪਿੰਡ ਬੰਗਾਵਾਲੀ ਵਿਖੇ ਗਰਾਮ ਪੰਚਾਇਤ ਅਤੇ ਯੂਥ ਕਲੱਬ ਵਲੋਂ ਇੱਕ ਖੂਨ ਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਧੂਰੀ ਦੇ ਇੰਚਾਰਜ ਸ. ਹਰੀ ਸਿੰਘ ਪ੍ਰੀਤ ਨੇ ਮੁੱਖ ਮਹਿਮਾਨ ਦੇ ਤੌਰ ...

ਪੂਰੀ ਖ਼ਬਰ »

ਨਗਰ ਕੌ ਾਸਲ ਵਲੋਂ ਪਲਾਸਟਿਕ ਦੇ ਲਿਫ਼ਾਫ਼ੇ ਵਰਤਣ ਵਾਲਿਆਂ ਵਿਰੁੱਧ ਮੁਹਿੰਮ ਸ਼ੁਰੂ

ਅਹਿਮਦਗੜ੍ਹ, 15 ਸਤੰਬਰ (ਰਵਿੰਦਰ ਪੁਰੀ)-ਨਗਰ ਕੌਾਸਲ ਅਹਿਮਦਗੜ੍ਹ ਵਲੋਂ ਅੱਜ ਸ਼ਹਿਰ ਅੰਦਰ ਪਲਾਸਟਿਕ ਦੇ ਲਿਫ਼ਾਫ਼ੇ ਵਰਤਣ ਵਾਲੇ ਦੁਕਾਨਦਾਰਾਂ ਦੀ ਚੈਕਿੰਗ ਕੀਤੀ ਗਈ | ਕਾਰਜ ਸਾਧਕ ਅਫ਼ਸਰ ਸ੍ਰੀ ਵਿਕਰਮਜੀਤ ਦੀਆਂ ਹਦਾਇਤਾਂ ਅਨੁਸਾਰ ਇੰਸਪੈਕਟਰ ਬਲਜਿੰਦਰ ਮੋਹਨ ਦੀ ...

ਪੂਰੀ ਖ਼ਬਰ »

ਡੀ. ਸੀ. ਵਲੋਂ ਅਚਨਚੇਤ ਦਿੜ੍ਹਬਾ ਤਹਿਸੀਲ ਦਾ ਦੌਰਾ

ਦਿੜ੍ਹਬਾ ਮੰਡੀ, 15 ਸਤੰਬਰ (ਹਰਬੰਸ ਸਿੰਘ ਛਾਜਲੀ)-ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਰਾਮਵੀਰ ਨੇ ਤਹਿਸੀਲ ਦਿੜ੍ਹਬਾ ਦਾ ਅਚਨਚੇਤ ਦੌਰਾ ਕੀਤਾ | ਸ੍ਰੀ ਰਾਮਵੀਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਪ੍ਰਸ਼ਾਸਨ ਲੋਕਾਂ ਨੂੰ ਵਧੀਆ ਸਹੂਲਤਾਂ ਦੇਣ ਲਈ ਵਚਨਬੱਧ ...

ਪੂਰੀ ਖ਼ਬਰ »

ਨਿੱਜੀ ਸਕੂਲ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

ਅਮਰਗੜ੍ਹ, 15 ਸਤੰਬਰ (ਝੱਲ, ਮੰਨਵੀ) - ਧੂਰੀ ਅਮਰਗੜ੍ਹ ਸੜਕ ਉੱਪਰ ਪੈਂਦੇ ਇਕ ਨਿੱਜੀ ਸਕੂਲ ਖ਼ਿਲਾਫ਼ ਮਾਪਿਆਂ ਵਲੋਂ ਧਰਨਾ ਦਿੱਤਾ ਗਿਆ, ਕਰੀਬ 2 ਘੰਟੇ ਚੱਲੇ ਇਸ ਧਰਨੇ ਵਿਚ ਮਾਪਿਆਂ ਨੇ ਸਕੂਲ ਪ੍ਰਬੰਧਕਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਇਸ ਮੌਕੇ ਇਕੱਠੇ ਹੋਏ ਮਾਪਿਆਂ ਨੇ ...

ਪੂਰੀ ਖ਼ਬਰ »

ਪਟਿਆਲਾ ਮੋਰਚੇ ਲਈ ਕਿਸਾਨਾਂ ਨੂੰ ਕੀਤਾ ਲਾਮਬੰਦ

ਅਮਰਗੜ੍ਹ, 15 ਸਤੰਬਰ (ਸੁਖਜਿੰਦਰ ਸਿੰਘ ਝੱਲ)-ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਵਿਖੇ ਲਗਾਏ ਜਾ ਰਹੇ ਪੱਕੇ ਮੋਰਚੇ ਨੂੰ ਕਾਮਯਾਬ ਕਰਨ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਹਲਕਾ ਅਮਰਗੜ੍ਹ ਦੇ ਵੱਖ ਵੱਖ ਪਿੰਡਾਂ ਵਿਚ ...

ਪੂਰੀ ਖ਼ਬਰ »

50 ਹਜ਼ਾਰ ਵਧੀਆ ਕੁਆਲਟੀ ਦੇ ਮਾਸਕ ਵੰਡੇ ਜਾਣਗੇ-ਡੀ. ਸੀ.

ਖਨੌਰੀ, 15 ਸਤੰਬਰ (ਬਲਵਿੰਦਰ ਸਿੰਘ ਥਿੰਦ) - ਡਿਪਟੀ ਕਮਿਸ਼ਨਰ ਸੰਗਰੂਰ ਰਾਮਵੀਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੋਵਿਡ-19 ਦੇ ਖ਼ਿਲਾਫ਼ ਵਿੱਢੀ ਜੰਗ ਦੇ ਤਹਿਤ ਆਰੰਭ ਕੀਤੇ ਮਿਸ਼ਨ ਫ਼ਤਹਿ ਮੁਹਿੰਮ ਨੂੰ ਜ਼ਿਲ੍ਹੇ ਅੰਦਰ ਬਾਖ਼ੂਬੀ ਢੰਗ ਨਾਲ ਲਾਗੂ ਕੀਤਾ ਜਾ ਰਿਹਾ ਹੈ | ...

ਪੂਰੀ ਖ਼ਬਰ »

ਸੀ. ਪੀ. ਆਈ. (ਐਮ. ਐਲ.) ਲਿਬਰੇਸ਼ਨ ਦੇ ਸੱਦੇ 'ਤੇ ਔਰਤ ਕਰਜ਼ਾ ਮੁਕਤੀ ਅੰਦੋਲਨ ਵਲੋਂ ਰੋਸ ਮਾਰਚ

ਤਪਾ ਮੰਡੀ, 15 ਸਤੰਬਰ (ਪ੍ਰਵੀਨ ਗਰਗ, ਵਿਜੇ ਸ਼ਰਮਾ)- ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ ਦੇ ਕੇਂਦਰੀ ਸੱਦੇ 'ਤੇ ਤਪਾ ਸ਼ਹਿਰ 'ਚ ਔਰਤ ਕਰਜਾ ਮੁਕਤੀ ਅੰਦੋਲਨ ਵਲੋਂ ਰੇਲਵੇ ਸਟੇਸ਼ਨ 'ਤੇ ਰੈਲੀ ਕਰ ਕੇ ਮਾਰਚ ਕੀਤਾ ਗਿਆ, ਜਿਸ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਕੌਰ ਤਪਾ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX