ਤਾਜਾ ਖ਼ਬਰਾਂ


ਪੰਜਾਬ ਵਿਧਾਨ ਸਭਾ ਬਜਟ ਇਜਲਾਸ : ਅਕਾਲੀ ਵਿਧਾਇਕਾਂ ਨੇ ਸਦਨ 'ਚ ਕੀਤਾ ਵਾਕ ਆਊਟ
. . .  10 minutes ago
ਪੰਜਾਬ ਵਿਧਾਨ ਸਭਾ ਬਜਟ ਇਜਲਾਸ : ਜ਼ੀਰੋ ਆਵਰ 'ਚ ਕਰਮਚਾਰੀਆਂ ਦੀਆਂ ਸਮੱਸਿਆਵਾਂ ਸਣੇ ਕਈ ਮੁੱਦੇ ਚੁੱਕਣਾ ਚਾਹੁੰਦੇ ਸਨ ਅਕਾਲੀ ਵਿਧਾਇਕ
. . .  10 minutes ago
ਪੰਜਾਬ ਵਿਧਾਨ ਸਭਾ ਬਜਟ ਇਜਲਾਸ : ਵੇਲ 'ਚ ਆ ਕੇ ਅਕਾਲੀ ਵਿਧਾਇਕਾਂ ਨੇ ਕੀਤੀ ਨਾਅਰੇਬਾਜ਼ੀ
. . .  10 minutes ago
ਕਪੂਰਥਲਾ : ਨਿੱਜੀ ਹਸਪਤਾਲ ਨੇੜੇ ਮਿਲੀ ਨੌਜਵਾਨ ਦੀ ਲਾਸ਼
. . .  20 minutes ago
ਕਪੂਰਥਲਾ, 3 ਮਾਰਚ (ਅਮਰਜੀਤ ਸਿੰਘ ਸਡਾਨਾ)- ਅੱਜ ਸਵੇਰ ਦੇ ਸਮੇਂ ਮਨਸੂਰਵਾਲ ਇਲਾਕੇ 'ਚ ਬਣੇ ਇਕ ਨਿੱਜੀ ਹਸਪਤਾਲ ਨੇੜੇ ਇਕ ਨੌਜਵਾਨ ਦੀ ਖ਼ੂਨ ਨਾਲ ਲੱਥ-ਪੱਥ ਲਾਸ਼ ਮਿਲਣ ਨਾਲ ਇਲਾਕੇ 'ਚ...
ਗੁਰਲਾਲ ਭਲਵਾਨ ਕਤਲ ਮਾਮਲੇ 'ਚ 3 ਕਥਿਤ ਦੋਸ਼ੀਆਂ ਨੂੰ ਲੈ ਕੇ ਫ਼ਰੀਦਕੋਟ ਪਹੁੰਚੀ ਦਿੱਲੀ ਪੁਲਿਸ
. . .  25 minutes ago
ਫ਼ਰੀਦਕੋਟ, 3 ਮਾਰਚ (ਜਸਵੰਤ ਸੰਘ ਪੁਰਬਾ)- ਫ਼ਰੀਦਕੋਟ ਦੇ ਹਾਈ ਪ੍ਰੋਫਾਈਲ ਗੁਰਲਾਲ ਭਲਵਾਨ ਕਤਲ ਕਾਂਡ 'ਚ ਦਿੱਲੀ ਪੁਲਿਸ ਵਲੋਂ ਫੜੇ ਗਏ ਕਥਿਤ 3 ਦੋਸ਼ੀਆਂ ਨੂੰ ਅੱਜ ਦਿੱਲੀ ਪੁਲਿਸ ਫ਼ਰੀਦਕੋਟ ਲੈ...
ਪੰਜਾਬ ਵਿਧਾਨ ਸਭਾ ਬਜਟ ਇਜਲਾਸ : ਅਕਾਲੀ ਵਿਧਾਇਕਾਂ ਨੇ ਸਪੀਕਰ ਦੀ ਕੁਰਸੀ ਅੱਗੇ ਜਾ ਕੇ ਕੀਤੀ ਨਾਅਰੇਬਾਜ਼ੀ
. . .  29 minutes ago
ਪੰਜਾਬ ਵਿਧਾਨ ਸਭਾ ਬਜਟ ਇਜਲਾਸ : ਹਰਮਿੰਦਰ ਗਿੱਲ ਅਤੇ ਬਿਕਰਮ ਮਜੀਠੀਆ ਅੱਜ ਫਿਰ ਹੋਈ ਤਿੱਖੀ ਨੋਕ-ਝੋਕ
. . .  30 minutes ago
ਚੰਡੀਗੜ੍ਹ, 3 ਮਾਰਚ (ਵਿਕਰਮਜੀਤ ਸਿੰਘ ਮਾਨ)- ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਅੱਜ ਤੀਜੇ ਦਿਨ ਵਿਧਾਇਕ ਹਰਮਿੰਦਰ ਗਿੱਲ ਅਤੇ ਬਿਕਰਮ ਮਜੀਠੀਆ ਵਿਚਾਲੇ ਸਦਨ 'ਚ ਫਿਰ ਤਿੱਖੀ ਨੋਕ-ਝੋਕ...
ਪੰਜਾਬ ਵਿਧਾਨ ਸਭਾ ਬਜਟ ਇਜਲਾਸ : ਕੋਰੋਨਾ ਕਾਲ ਦੌਰਾਨ ਸਕੂਲ ਫ਼ੀਸਾਂ ਦੇ ਮਾਮਲੇ 'ਚ ਮਜੀਠੀਆ ਨੇ ਘੇਰੀ ਸਰਕਾਰ
. . .  33 minutes ago
ਚੰਡੀਗੜ੍ਹ, 3 ਮਾਰਚ (ਵਿਕਰਮਜੀਤ ਸਿੰਘ ਮਾਨ)- ਅਕਾਲੀ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਸਦਨ 'ਚ ਬੋਲਦੇ ਹੋਏ ਕਿਹਾ ਕਿ ਕੋਰੋਨਾ ਕਾਲ ਦੌਰਾਨ ਨਿੱਜੀ ਸਕੂਲਾਂ ਨੇ ਦੱਬ ਕੇ ਫ਼ੀਸਾਂ ਵਸੂਲੀਆਂ ਹਨ, ਜਦਕਿ...
ਦਿੱਲੀ ਨਗਰ ਨਿਗਮ ਜ਼ਿਮਨੀ ਚੋਣਾਂ 'ਚ ਭਾਜਪਾ ਨੂੰ ਝਟਕਾ, 'ਆਪ' ਨੇ 4 ਸੀਟਾਂ ਅਤੇ ਕਾਂਗਰਸ ਨੇ 1 ਸੀਟ 'ਤੇ ਮਾਰੀ ਬਾਜ਼ੀ
. . .  2 minutes ago
ਨਵੀਂ ਦਿੱਲੀ, 3 ਮਾਰਚ- ਦਿੱਲੀ ਨਗਰ ਨਿਗਮ ਦੇ ਪੰਜ ਵਾਰਡਾਂ 'ਤੇ ਹੋਈਆਂ ਜ਼ਿਮਨੀ ਚੋਣਾਂ 'ਚ ਆਮ ਆਦਮੀ ਪਾਰਟੀ ਨੇ ਚਾਰ ਅਤੇ ਕਾਂਗਰਸ ਨੇ ਇਕ ਸੀਟ 'ਤੇ ਜਿੱਤ ਹਾਸਲ ਕੀਤੀ ਹੈ। ਤ੍ਰਿਲੋਕਪੁਰੀ, ਸ਼ਾਲੀਮਾਰ ਬਾਗ ਵਾਰਡ...
ਪੰਜਾਬ ਵਿਧਾਨ ਸਭਾ 'ਚ ਪ੍ਰਸ਼ਨ ਕਾਲ ਦੀ ਕਾਰਵਾਈ ਹੋਈ ਸਮਾਪਤ
. . .  37 minutes ago
ਪੰਜਾਬ ਵਿਧਾਨ ਸਭਾ ਬਜਟ ਇਜਲਾਸ : ਕੰਵਰ ਸੰਧੂ ਨੇ ਖਾਨਪੁਰ ਨੇੜੇ ਟੋਲ ਪਲਾਜ਼ੇ ਦੇ ਨਜ਼ਦੀਕ ਰਹਿੰਦੇ ਲੋਕਾਂ ਨੂੰ ਟੋਲ ਫ਼ੀਸ ਤੋਂ ਰਿਆਇਤਾਂ ਦੇਣ ਬਾਰੇ ਕੀਤਾ ਸਵਾਲ
. . .  37 minutes ago
ਚੰਡੀਗੜ੍ਹ, 3 ਮਾਰਚ (ਵਿਕਰਮਜੀਤ ਸਿੰਘ ਮਾਨ)- ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਤੀਜੇ ਦਿਨ ਪ੍ਰਸ਼ਨ ਕਾਲ ਦੌਰਾਨ 'ਆਪ' ਵਿਧਾਇਕ ਕੰਵਰ ਸੰਧੂ ਨੇ ਖਾਨਪੁਰ ਨੇੜੇ ਟੋਲ ਪਲਾਜ਼ੇ ਦੇ 5 ਕਿਲੋਮੀਟਰ...
'ਆਪ' ਵਿਧਾਇਕਾਂ ਵਲੋਂ ਪੰਜਾਬ ਵਿਧਾਨ ਸਭਾ ਦੇ ਬਾਹਰ ਪੈਦਲ ਰੋਸ ਮਾਰਚ
. . .  51 minutes ago
ਚੰਡੀਗੜ੍ਹ, 3 ਮਾਰਚ (ਗੁਰਿੰਦਰ)- ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦਾ ਅੱਜ ਤੀਜਾ ਦਿਨ ਹੈ। ਇਸੇ ਵਿਚਾਲੇ ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵਲੋਂ ਪੰਜਾਬ ਵਿਧਾਨ ਸਭਾ ਦੇ...
ਪੰਜਾਬ ਵਿਧਾਨ ਸਭਾ ਬਜਟ ਇਜਲਾਸ : ਸਰਕਾਰੀ ਹਸਪਤਾਲਾਂ 'ਚ ਕੋਰੋਨਾ ਦੇ ਇਲਾਜ ਸਬੰਧੀ ਅਕਾਲੀ ਵਿਧਾਇਕ ਪਵਨ ਟੀਨੂੰ ਨੇ ਪੁੱਛਿਆ ਸਵਾਲ
. . .  53 minutes ago
ਚੰਡੀਗੜ੍ਹ, 3 ਮਾਰਚ (ਵਿਕਰਮਜੀਤ ਸਿੰਘ ਮਾਨ)- ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਤੀਜੇ ਦਿਨ ਪ੍ਰਸ਼ਨ ਕਾਲ ਦੌਰਾਨ ਅਕਾਲੀ ਵਿਧਾਇਕ ਪਵਨ ਕੁਮਾਰ ਟੀਨੂੰ ਵਲੋਂ ਕੀਤੇ ਸਵਾਲ ਕੀ ਹੁਣ ਵੀ...
ਬਜਟ ਇਜਲਾਸ ਦੌਰਾਨ ਪੰਜਾਬ ਵਿਧਾਨ ਸਭਾ 'ਚ ਉੱਠਿਆ ਰਿਹਾਇਸ਼ੀ ਨਕਸ਼ਿਆਂ ਦੇ ਮਾਮਲੇ 'ਚ ਦੇਰੀ ਦਾ ਮੁੱਦਾ
. . .  57 minutes ago
ਚੰਡੀਗੜ੍ਹ, 3 ਮਾਰਚ (ਵਿਕਰਮਜੀਤ ਸਿੰਘ ਮਾਨ)- ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਤੀਜੇ ਦਿਨ ਪ੍ਰਸ਼ਨ ਕਾਲ ਦੌਰਾਨ ਵਿਧਾਇਕ ਰਜਿੰਦਰ ਬੇਰੀ ਵਲੋਂ ਚੁੱਕੀ ਰਿਹਾਇਸ਼ੀ ਨਕਸ਼ਿਆਂ ਦੇ ਮਾਮਲੇ 'ਚ ਬੇਵਜ੍ਹਾ ਦੇਰੀ ਅਤੇ ਕਈ ਇਤਰਾਜ਼...
ਅਕਾਲੀਆਂ ਨੇ ਵਿਧਾਨ ਸਭਾ ਦੇ ਬਾਹਰ ਅੱਜ ਫਿਰ ਕੀਤਾ ਮਾਹੌਲ ਗਰਮ
. . .  about 1 hour ago
ਚੰਡੀਗੜ੍ਹ, 3 ਮਾਰਚ (ਗੁਰਿੰਦਰ)- ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦਾ ਅੱਜ ਤੀਜਾ ਦਿਨ ਹੈ। ਇਸੇ ਵਿਚਾਲੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਵਿਧਾਇਕਾਂ ਵਲੋਂ ਅੱਜ ਫਿਰ ਵਿਧਾਨ ਸਭਾ ਦੇ...
ਪੰਜਾਬ ਵਿਧਾਨ ਸਭਾ ਬਜਟ ਇਜਲਾਸ : ਜਗਰਾਉਂ ਵਿਖੇ ਇੰਡਸਟਰੀ ਨੂੰ ਲੈ ਕੇ ਬੀਬੀ ਮਾਣੂੰਕੇ ਨੇ ਚੁੱਕਿਆ ਸਵਾਲ
. . .  about 1 hour ago
ਚੰਡੀਗੜ੍ਹ, 3 ਮਾਰਚ (ਵਿਕਰਮਜੀਤ ਸਿੰਘ ਮਾਨ)- ਆਮ ਆਦਮੀ ਪਾਰਟੀ ਦੀ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਨੇ ਸਦਨ 'ਚ ਸਵਾਲ ਕੀਤਾ ਕਿ ਜਗਰਾਉਂ ਵਿਖੇ ਕੋਈ ਵੀ ਇੰਡਸਟਰੀ ਨਹੀਂ ਹੈ, ਜੇਕਰ ਅਜਿਹਾ...
ਪੰਜਾਬ ਵਿਧਾਨ ਸਭਾ ਬਜਟ ਇਜਲਾਸ : 'ਆਪ' ਵਿਧਾਇਕ ਅਮਨ ਅਰੋੜਾ ਨੇ ਪਖਾਨਿਆਂ ਦੀ ਘਾਟ ਦਾ ਚੁੱਕਿਆ ਮਾਮਲਾ
. . .  about 1 hour ago
ਚੰਡੀਗੜ੍ਹ, 3 ਮਾਰਚ (ਵਿਕਰਮਜੀਤ ਸਿੰਘ ਮਾਨ)- ਸਦਨ 'ਚ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਪਖਾਨਿਆਂ ਦੀ ਘਾਟ ਦਾ ਮਾਮਲਾ ਚੁੱਕਦੇ ਹੋਏ ਕਿਹਾ ਕਿ ਸਾਡੇ ਪੰਜਾਬ 'ਚ...
ਪੰਜਾਬ ਵਿਧਾਨ ਸਭਾ ਬਜਟ ਇਜਲਾਸ ਦੇ ਤੀਜੇ ਦਿਨ ਪ੍ਰਸ਼ਨ ਕਾਲ ਦੀ ਕਾਰਵਾਈ ਹੋਈ ਸ਼ੁਰੂ
. . .  about 1 hour ago
ਪੰਜਾਬ ਵਿਧਾਨ ਸਭਾ ਬਜਟ ਇਜਲਾਸ ਦੇ ਤੀਜੇ ਦਿਨ ਪ੍ਰਸ਼ਨ ਕਾਲ ਦੀ ਕਾਰਵਾਈ ਹੋਈ ਸ਼ੁਰੂ.........
ਪੰਜਾਬ ਬਜਟ ਇਜਲਾਸ ਦਾ ਅੱਜ ਤੀਸਰਾ ਦਿਨ
. . .  about 2 hours ago
ਚੰਡੀਗੜ੍ਹ, 2 ਮਾਰਚ - ਪੰਜਾਬ ਬਜਟ ਇਜਲਾਸ 2021 ਦਾ ਅੱਜ ਤੀਸਰਾ ਦਿਨ ਹੈ...
ਭਾਰਤ ਵਿਚ ਕੋਰੋਨਾ ਕਾਰਨ ਪਿਛਲੇ 24 ਘੰਟਿਆਂ ਵਿਚ ਹੋਈਆਂ 98 ਮੌਤਾਂ
. . .  about 2 hours ago
ਨਵੀਂ ਦਿੱਲੀ, 3 ਮਾਰਚ - ਪਿਛਲੇ 24 ਘੰਟਿਆਂ ਵਿਚ ਭਾਰਤ ਵਿਚ ਕੋਰੋਨਾ ਦੇ 14,989 ਨਵੇਂ ਆਏ ਹਨ। 13 ਹਜ਼ਾਰ 123 ਡਿਸਚਾਰਜ ਹੋਏ ਹਨ...
ਭਾਜਪਾ ਸੰਸਦ ਮੈਂਬਰ ਦੇ ਬੇਟੇ ਨੂੰ ਮਾਰੀ ਗੋਲੀ
. . .  about 3 hours ago
ਲਖਨਊ, 3 ਮਾਰਚ - ਉਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ’ਚ ਮਡਿਆਂਵ ਛਠਾ ਮੀਲ ਦੇ ਕੋਲ ਮੰਗਲਵਾਰ ਦੇਰ ਰਾਤ ਭਾਜਪਾ ਸੰਸਦ ਮੈਂਬਰ ਕੌਸ਼ਲ ਕਿਸ਼ੋਰ ਤੇ ਵਿਧਾਇਕ ਜੈ ਦੇਵੀ ਦੇ ਬੇਟੇ ਆਯੂਸ਼ ਕਿਸ਼ੋਰ ਨੂੰ ਬਾਈਕ ਸਵਾਰਾਂ ਨੇ...
ਲਾਪਤਾ 12 ਸਾਲਾ ਲੜਕੀ ਦੀ ਲਾਸ਼ ਬਰਾਮਦ, ਜਬਰ ਜਨਾਹ ਮਗਰੋਂ ਹੱਤਿਆ ਦਾ ਖ਼ਦਸ਼ਾ
. . .  about 3 hours ago
ਬੁਲੰਦਸ਼ਹਿਰ, 3 ਮਾਰਚ - ਉਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ’ਚ 12 ਸਾਲ ਦੀ ਲੜਕੀ ਪਿਛਲੇ 6 ਦਿਨਾਂ ਤੋਂ ਲਾਪਤਾ ਸੀ। ਅੱਜ ਉਸ ਦੀ ਲਾਸ਼ ਇਕ ਟੋਏ ਵਿਚ ਦਫ਼ਨਾਈ ਹੋਈ ਹਾਲਤ ਵਿਚ ਮਿਲੀ। ਇਸ ਘਟਨਾ ਨੇ...
ਅੱਜ ਦਾ ਵਿਚਾਰ
. . .  about 3 hours ago
ਗਿਆਸਪੁਰਾ ਦੇ ਅੱਜ 'ਆਪ' 'ਚ ਸ਼ਾਮਿਲ ਹੋਣ ਨਾਲ ਪਾਰਟੀ ਨੂੰ ਮਿਲਗੀ ਮਜ਼ਬੂਤੀ
. . .  1 day ago
ਮਲੌਦ, 2 ਮਾਰਚ (ਨਿਜ਼ਾਮਪੁਰ)- ਲੋਕ ਇਨਸਾਫ ਪਾਰਟੀ ਨੂੰ ਕਿਨਾਰਾ ਕਰ ਚੁੱਕੇ ਹੋਂਦ ਚਿੱਲੜ ਕਾਂਡ ਦੇ ਖੋਜ ਕਰਤਾ ਇੰਜ: ਮਨਵਿੰਦਰ ਸਿੰਘ ਗਿਆਸਪੁਰਾ ਚੰਡੀਗੜ੍ਹ ਵਿਖੇ ਅੱਜ 2 ਮਾਰਚ ਨੂੰ ਆਮ ਆਦਮੀ...
ਦੋ ਅਧਿਆਪਕਾਂ ਤੇ ਦੋ ਵਿਦਿਆਰਥਆਂ ਸਮੇਤ ਚਾਰ ਕੋਰੋਨਾ ਪਾਜ਼ੀਟਿਵ
. . .  1 day ago
ਮਾਹਿਲਪੁਰ 02 ਮਾਰਚ(ਦੀਪਕ ਅਗਨੀਹੋਤਰੀ)- ਮਾਹਿਲਪੁਰ ਸ਼ਹਿਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਦੇ ਦੋ ਅਧਿਆਪਕ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਦੀਆਂ ਦੋ ਵਿਦਿਆਰਥਣਾਂ ਦੀ ਕੋਰੋਨਾ ਰਿਪੋਰਟ ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 11 ਮੱਘਰ ਸੰਮਤ 552
ਿਵਚਾਰ ਪ੍ਰਵਾਹ: ਮੌਕੇ ਅਨੁਸਾਰ ਸਮਝਦਾਰੀ ਨਾਲ ਅਮਲ ਕਰਨਾ ਸਭ ਤੋਂ ਉੱਚੀ ਸਿਆਣਪ ਹੈ। -ਹੋਰੇਸ ਵਾਲਪੋਲ

ਪਹਿਲਾ ਸਫ਼ਾ

ਕਿਸਾਨਾਂ ਦਾ ਦਿੱਲੀ ਵੱਲ ਕੂਚ-ਹਰਿਆਣਾ ਨੇ ਸੀਲ ਕੀਤੀਆਂ ਸਰਹੱਦਾਂ

• ਕੇਂਦਰ ਨੇ ਕਿਸਾਨਾਂ ਨੂੰ ਗੱਲਬਾਤ ਲਈ 3 ਦਸੰਬਰ ਦਾ ਦਿੱਤਾ ਸੱਦਾ • 26-27 ਨਵੰਬਰ ਤੋਂ ਬਾਅਦ ਹੀ ਗੱਲਬਾਤ ਬਾਰੇ ਲਿਆ ਜਾਵੇਗਾ ਫ਼ੈਸਲਾ-ਏ.ਆਈ.ਕੇ.ਐੱਸ.ਸੀ.ਸੀ.
• ਕਈ ਕਿਸਾਨ ਆਗੂਆਂ ਦੀ ਗਿ੍ਫ਼ਤਾਰੀ • ਸਰਹੱਦ ਦੇ ਲਾਂਘਿਆਂ 'ਤੇ ਕਿਸਾਨਾਂ ਨੇ ਸਟੇਜਾਂ ਅਤੇ ਲੰਗਰ ਲਗਾਏ

ਨਵੀਂ ਦਿੱਲੀ, 24 ਨਵੰਬਰ (ਉਪਮਾ ਡਾਗਾ ਪਾਰਥ)-ਕਿਸਾਨਾਂ ਵਲੋਂ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਵਿਰੁੱਧ 'ਦਿੱਲੀ ਚੱਲੋ' ਪ੍ਰੋਗਰਾਮ ਤੋਂ ਪਹਿਲਾਂ ਹਰਿਆਣਾ ਸਰਕਾਰ ਨੇ ਪੰਜਾਬ ਨਾਲ ਲਗਦੀਆਂ ਆਪਣੀਆਂ ਸਰਹੱਦਾਂ ਨੂੰ ਸੀਲ ਕਰ ਦਿੱਤਾ ਹੈ, ਪਰ ਉਧਰ ਕਿਸਾਨ ਵੀ ਦਿੱਲੀ ਪੱੁਜਣ ਲਈ ਬਜ਼ਿੱਦ ਹਨ | ਅੱਜ ਵੱਖ-ਵੱਖ ਪਿੰਡਾਂ 'ਚੋਂ ਜਥੇ ਬਣਾ ਕੇ ਕਿਸਾਨਾਂ ਨੇ ਦਿੱਲੀ ਨੂੰ ਕੂਚ ਕਰ ਦਿੱਤਾ ਹੈ | ਦੂਜੇ ਪਾਸੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ 26 ਅਤੇ 27 ਨਵੰਬਰ ਨੂੰ ਪੰਜਾਬ ਨਾਲ ਲਗਦੀਆਂ ਸੂਬੇ ਦੀਆਂ ਸਰਹੱਦਾਂ ਸੀਲ ਰਹਿਣਗੀਆਂ | ਖੱਟਰ ਨੇ ਕਿਹਾ ਕਿ ਪੁਲਿਸ ਵਲੋਂ ਕੁਝ ਕਿਸਾਨ ਆਗੂਆਂ ਨੂੰ ਹਿਰਾਸਤ 'ਚ ਲਿਆ ਗਿਆ ਹੈ | ਮੁੱਖ ਮੰਤਰੀ ਖੱਟਰ ਨੇ ਕਿਸਾਨਾਂ ਨੂੰ 'ਦਿੱਲੀ ਚੱਲੋ' ਅਪੀਲ ਦੇ ਆਪਣੇ ਪ੍ਰਸਤਾਵ ਨੂੰ ਰਾਜਹਿੱਤ ਵਿਚ ਵਾਪਸ ਲੈਣ ਦੀ ਅਪੀਲ ਕੀਤੀ ਹੈ | ਉਨ੍ਹਾਂ ਕਿਹਾ ਕਿ ਤਿੰਨੇ ਖੇਤੀਬਾੜੀ ਕਾਨੂੰਨ ਕਿਸਾਨਾਂ ਦੇ ਹਿੱਤ ਵਿਚ ਹਨ ਤੇ ਸੂਬੇ ਵਿਚ ਮੰਡੀ 'ਤੇ ਘੱਟੋ-ਘੱਟ ਸਮਰਥਨ ਮੁੱਲ ਦੀ ਵਿਵਸਥਾ ਮੌਜੂਦਾ ਦੀ ਤਰ੍ਹਾਂ ਭਵਿੱਖ ਵਿਚ ਵੀ ਜਾਰੀ ਰਹੇਗੀ | ਉਨ੍ਹਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਹਰਿਆਣਾ ਜਾਂ ਦਿੱਲੀ ਜਾਣ ਦੇ ਪ੍ਰਸਾਤਵਿਤ ਯੋਜਨਾ ਤੇ ਮੁੜ ਗੌਰ ਕਰਨ ਭਾਵ ਕਿ ਇਨ੍ਹਾਂ ਦੋ ਦਿਨਾਂ ਦੌਰਾਨ ਹਰਿਆਣਾ ਅਤੇ ਹਰਿਆਣਾ ਵਿਚੋਂ ਹੋ ਕੇ ਦਿੱਲੀ ਜਾਣ ਵਾਲਿਆਂ ਨੂੰ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਹੋਵੇ | ਹਰਿਆਣਾ ਪੁਲਿਸ ਨੇ ਵੀ ਜਨਤਾ ਲਈ ਐਡਵਾਇਜ਼ਰੀ ਜਾਰੀ ਕਰਦਿਆਂ ਕਿਹਾ ਕਿ ਉਹ ਇਨ੍ਹਾਂ ਦੋ ਦਿਨਾਂ 'ਚ ਇਨਾਂ ਮਾਰਗਾਂ 'ਤੇ ਸਫਰ ਦੀ ਯੋਜਨਾ ਨੂੰ ਮੁਲਤਵੀ ਕਰ ਦੇਣ | ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਹਰਿਆਣਾ ਦੇ ਮੱੁਖ ਮੰਤਰੀ ਮਨੋਹਰ ਲਾਲ ਖੱਟੜ ਨੇ ਪੰਜਾਬ ਦੇ ਕਿਸਾਨਾਂ ਲਈ ਸਰਹੱਦ ਸੀਲ ਕਰਕੇ ਇਹ ਸਾਬਤ ਕੀਤਾ ਹੈ ਕਿ ਪੰਜਾਬ ਭਾਰਤ ਦਾ ਹਿੱਸਾ ਨਹੀਂ ਹੈ | ਉਨ੍ਹਾਂ ਟਵੀਟ ਕਰਕੇ ਕਿਹਾ ਕਿ ਕਿਸਾਨ ਸ਼ਾਂਤੀਪੂਰਨ ਢੰਗ ਨਾਲ ਹਿਮਾਚਲ ਅਤੇ ਜੰਮੂ-ਕਸ਼ਮੀਰ ਦੇ ਮਾਰਗਾਂ ਨੂੰ ਬਲਾਕ ਕਰਨਗੇ ਅਤੇ ਸੜਕਾਂ 'ਤੇ ਹੀ ਧਰਨਾ ਸ਼ੁਰੂ ਕਰ ਦੇਣਗੇ |
ਗੱਲਬਾਤ ਦਾ ਸੱਦਾ
ਪੰਜਾਬ 'ਚ 2 ਮਹੀਨਿਆਂ ਬਾਅਦ ਰੇਲ ਆਵਾਜਾਈ ਬਹਾਲ ਹੋਣ ਨੂੰ ਸੁਲ੍ਹਾ ਦਾ ਸ਼ੁੱਭ ਸੰਕੇਤ ਮੰਨਦਿਆਂ ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਸੂਬੇ ਦੀਆਂ ਕਿਸਾਨ ਜਥੇਬੰਦੀਆਂ ਨੂੰ 3 ਦਸੰਬਰ ਨੂੰ ਮੰਤਰਾਲਾ ਪੱਧਰ ਦੀ ਦੂਜੇ ਗੇੜ ਦੀ ਗੱਲਬਾਤ ਦਾ ਸੱਦਾ ਦਿੱਤਾ ਹੈ | ਦੂਜੇ ਗੇੜ 26-27 ਨਵੰਬਰ ਨੂੰ 'ਦਿੱਲੀ ਚਲੋ' ਦੇ ਰਾਸ਼ਟਰ ਵਿਆਪੀ ਪ੍ਰੋਗਰਾਮ 'ਚ ਰੱੁਝੀਆਂ ਕਿਸਾਨ ਜਥੇਬੰਦੀਆਂ ਨੇ ਫਿਲਫਾਲ ਇਸ ਸੱਦੇ ਨੂੰ ਸ਼ਰਤਾਂ ਦੇ ਦਾਇਰੇ 'ਚ ਬੋਲਦਿਆਂ ਕਿਹਾ ਕਿ ਉਹ ਕਿਸਾਨ ਜਥੇਬੰਦੀਆਂ ਸਿਧਾਂਤਕ ਤੌਰ 'ਤੇ ਕਦੇ ਵੀ ਗੱਲਬਾਤ ਦੇ ਖ਼ਿਲਾਫ਼ ਨਹੀਂ ਹਨ ਪਰ ਕੇਂਦਰ ਸਰਕਾਰ ਨੂੰ ਇਸ ਲਈ ਮਾਹੌਲ ਬਣਾਉਣਾ ਪਵੇਗਾ | ਕਿਸਾਨ ਜਥੇਬੰਦੀਆਂ ਦੇ ਇਸ ਪ੍ਰਤੀਕਰਮ ਦੇ ਪਿੱਛੇ ਮੰਗਲਵਾਰ ਤੜਕੇ ਤਕਰੀਬਨ 2 ਵਜੇ ਹਰਿਆਣਾ 'ਚ ਵੱਖ-ਵੱਖ ਛਾਪੇਮਾਰੀਆਂ ਤੋਂ ਬਾਅਦ ਤਕਰੀਬਨ 31 ਕਿਸਾਨ ਆਗੂਆਂ ਦੀ ਗਿ੍ਫ਼ਤਾਰੀ ਕੀਤੀ ਗਈ | ਹਰਿਆਣਾ ਸਰਕਾਰ ਵਲੋਂ ਇਨ੍ਹਾਂ ਛਾਪੇਮਾਰੀਆਂ ਅਤੇ ਗਿ੍ਫ਼ਤਾਰੀਆਂ ਤੋਂ ਬਾਅਦ ਕਈ ਕਿਸਾਨ ਆਗੂ ਫਿਲਬਾਲ ਰੂਪੋਸ਼ ਵੀ ਹੋ ਗਏ ਹਨ ਤਾਂ ਜੋ 26-27 ਨਵੰਬਰ ਨੂੰ 'ਦਿੱਲੀ ਚਲੋ' ਪ੍ਰੋਗਰਾਮ ਨੂੰ ਸਫਲ ਬਣਾ ਸਕਣ | ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਨੇਤਾ ਡਾ: ਦਰਸ਼ਨ ਪਾਲ ਜੋ ਕਿ ਸਰਬ ਭਾਰਤੀ ਕਿਸਾਨ ਸੰਘਰਸ਼ ਤਾਲਮੇਲ ਕਮੇਟੀ (ਏ.ਆਈ.ਕੇ.ਐੱਸ.ਸੀ.ਸੀ) ਦੇ ਬੈਨਰ ਹੇਠ ਇਕੱਠੀਆਂ ਹੋਈਆਂ ਕਈ ਕਿਸਾਨ ਜਥੇਬੰਦੀਆਂ ਦੇ ਨਾਲ ਸ਼ਾਮਿਲ ਹਨ, ਨੇ ਕਿਹਾ ਕਿ ਇਕ ਪਾਸੇ ਕੇਂਦਰ ਸਰਕਾਰ ਗੱਲਬਾਤ ਦਾ ਸੱਦਾ ਦੇ ਰਹੀ ਹੈ ਦੂਜੇ ਪਾਸੇ ਹਰਿਆਣਾ 'ਚ ਗਿ੍ਫ਼ਤਾਰੀਆਂ ਕੀਤੀਆਂ ਜਾ ਰਹੀਆਂ ਹਨ | ਦਿੱਲੀ 'ਚ ਦਾਖ਼ਲ ਨਾ ਹੋਣ ਦੇਣ ਦੇ ਸਭ ਤਰ੍ਹਾਂ ਦੇ ਪ੍ਰਬੰਧ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਕਿਸਾਨਾਂ ਪ੍ਰਤੀ 26-27 ਨਵੰਬਰ ਨੂੰ ਅਪਣਾਏ ਜਾਣ ਵਾਲੇ ਰੁਖ਼ ਤੋਂ ਬਾਅਦ ਹੀ ਗੱਲਬਾਤ ਬਾਰੇ ਫ਼ੈਸਲਾ ਲਿਆ ਜਾਵੇਗਾ | ਇਸ ਦੇ ਨਾਲ ਹੀ ਬੀ.ਕੇ.ਯੂ. (ਡਕੌਾਦਾ) ਦੇ ਆਗੂ ਜਗਮੋਹਨ ਸਿੰਘ ਨੇ ਅੱਗੇ ਇਹ ਵੀ ਕਿਹਾ ਕਿ ਜੇਕਰ ਗੱਲਬਾਤ ਲਈ ਸਰਕਾਰ ਵਲੋਂ ਅੰਦੋਲਨ ਵਾਪਸ ਲੈਣ ਦੀ ਸ਼ਰਤ ਰੱਖੀ ਜਾਂਦੀ ਹੈ ਤਾਂ ਉਹ ਕਿਸੇ ਵੀ ਸੂਰਤ 'ਚ ਪ੍ਰਵਾਨ ਨਹੀਂ ਕੀਤੀ ਜਾਵੇਗੀ |
ਸਾਂਪਲਾ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ
ਕੇਂਦਰ ਸਰਕਾਰ ਦੇ ਕਿਸਾਨ ਜਥੇਬੰਦੀਆਂ ਨਾਲ ਦੂਜੇ ਗੇੜ ਦੀ ਗੱਲਬਾਤ ਦੇ ਸੱਦੇ ਬਾਰੇ ਜਾਣਕਾਰੀ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਟਵੀਟ ਰਾਹੀਂ ਦਿੱਤੀ ਹਾਲਾਂਕਿ ਸਾਂਪਲਾ ਦੇ ਟਵੀਟ ਕਰਨ ਤੱਕ ਕਈ ਕਿਸਾਨ ਆਗੂਆਂ ਨੇ ਇਹ ਵੀ ਕਿਹਾ ਕਿ ਹਾਲੇ ਤੱਕ ਉਨ੍ਹਾਂ ਨੂੰ ਕੋਈ ਸੱਦਾ ਨਹੀਂ ਮਿਲਿਆ ਹੈ | ਬਾਅਦ 'ਚ ਖੇਤੀਬਾੜੀ ਸਕੱਤਰ ਸੁਧਾਂਸ਼ੂ ਪਾਂਡੇ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਕਿਸਾਨੀ ਸਮੱਸਿਆਵਾਂ ਦੇ ਮੱਦੇਨਜ਼ਰ 13 ਨਵੰਬਰ ਨੂੰ ਦਿੱਲੀ ਵਿਖੇ ਕੀਤੀ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਵਿਚਾਰ-ਚਰਚਾ ਨੂੰ ਅੱਗੇ ਜਾਰੀ ਰੱਖਣ ਲਈ ਕਿਸਾਨ ਆਗੂਆਂ ਨੂੰ ਮੁੜ 3 ਦਸੰਬਰ ਨੂੰ ਸਵੇਰੇ 11 ਵਜੇ ਵਿਗਿਆਨ ਭਵਨ ਪਹੁੰਚਣ ਲਈ ਕਿਹਾ ਗਿਆ | ਇਸ ਮੀਟਿੰਗ 'ਚ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਣਗੇ | ਇਸ ਤੋਂ ਇਲਾਵਾ ਰੇਲ ਮੰਤਰੀ ਪਿਊਸ਼ ਗੋਇਲ ਵੀ ਇਸ 'ਚ ਸ਼ਾਮਿਲ ਹੋਣਗੇ | ਪੰਜਾਬ ਸਰਕਾਰ ਦੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਮੀਟਿੰਗ 'ਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ ਹੈ | ਕੇਂਦਰ ਸਰਕਾਰ ਵਲੋਂ ਇਸ ਤੋਂ ਪਹਿਲਾਂ 13 ਨਵੰਬਰ ਨੂੰ ਸੱਦੀ ਗਈ ਪਹਿਲੇ ਗੇੜ ਦੀ ਗੱਲਬਾਤ ਬੇਸਿੱਟਾ ਰਹੀ ਸੀ, ਜਿਸ ਮੀਟਿੰਗ 'ਚ ਖੇਤੀਬਾੜੀ ਮੰਤਰੀ ਦੇ ਸ਼ਾਮਿਲ ਹੋਣ ਦੇ ਰੋਸ ਵਜੋਂ ਕਿਸਾਨ ਆਗੂ ਮੀਟਿੰਗ 'ਚੋਂ ਬਾਹਰ ਆ ਗਏ ਸਨ | ਕਿਸਾਨ ਆਗੂ ਇਸ ਸਬੰਧ 'ਚ ਕੋਈ ਵੀ ਫ਼ੈਸਲਾ 26-27 ਨਵੰਬਰ ਦੇ ਦਿੱਲੀ ਅੰਦੋਲਨ ਤੋਂ ਬਾਅਦ ਆਪਸ 'ਚ ਮੀਟਿੰਗ ਕਰਨ ਤੋਂ ਬਾਅਦ ਹੀ ਲੈਣਗੇ |
ਅਣਮਿੱਥੇ ਸਮੇਂ ਤੱਕ ਦੇ ਸੰਘਰਸ਼ ਲਈ ਤਿਆਰ ਹਾਂ-ਡਾ: ਦਰਸ਼ਨ ਪਾਲ
ਕਿਸਾਨ ਆਗੂ 26 ਅਤੇ 27 ਨਵੰਬਰ ਦੇ 'ਦਿੱਲੀ ਚਲੋ' ਪ੍ਰੋਗਰਾਮ ਨੂੰ ਦੋ ਦਿਨਾਂ ਤੱਕ ਸੀਮਤ ਕਰਕੇ ਨਹੀਂ ਚੱਲ ਰਹੇ ਸਗੋਂ ਹਰਿਆਣਾ ਸਰਕਾਰ ਦਾ ਮੰਗਲਵਾਰ ਸਵੇਰ ਦਾ ਰੁਖ਼ ਵੇਖ ਕੇ ਇਹ ਵੀ ਜਾਪ ਪਿਹਾ ਹੈ ਕਿ ਕਿਸਾਨਾਂ ਨੂੰ ਹਰਿਆਣਾ ਪਾਰ ਕਰਕੇ ਦਿੱਲੀ ਜਾਣ ਨਹੀਂ ਦਿੱਤਾ ਜਾਵੇਗਾ ਪਰ ਕਿਸਾਨ ਅਣਮਿੱਥੇ ਸਮੇਂ ਤੱਕ ਦੇ ਸੰਘਰਸ਼ ਲਈ ਤਿਆਰ ਹਨ | ਇਹ ਬਿਆਨ ਦਿੰਦਿਆਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਮੁਖੀ ਡਾ: ਦਰਸ਼ਨ ਪਾਲ ਨੇ ਅੱਗੇ ਇਹ ਵੀ ਕਿਹਾ ਕਿ ਜਿੱਥੇ ਵੀ ਕਿਸਾਨਾਂ ਨੂੰ ਰੋਕਿਆ ਗਿਆ, ਉੱਥੇ ਹੀ ਡੇਰੇ ਲਾ ਲਏ ਜਾਣਗੇ | ਸਰਬ ਭਾਰਤੀ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਵਲੋਂ ਮੰਗਲਵਾਰ ਦੁਪਹਿਰੇ 26-27 ਨਵੰਬਰ ਦੇ ਪ੍ਰੋਗਰਾਮ ਬਾਰੇ ਕੀਤੀ ਤਵਸੀਲੀ ਚਰਚਾ 'ਚ ਡਾ: ਦਰਸ਼ਨ ਪਾਲ ਨੇ ਪੰਜਾਬ ਦਾ ਰੁਖ਼ ਸਾਹਮਣੇ ਰੱਖਦਿਆਂ ਕਿਹਾ ਕਿ ਤਕਰੀਬਨ ਡੇਢ ਤੋਂ ਦੋ ਲੱਖ ਕਿਸਾਨ 26-27 ਦੇ 'ਦਿੱਲੀ ਚਲੋ' ਪ੍ਰੋਗਰਾਮ ਦਾ ਹਿੱਸਾ ਬਣ ਰਹੇ ਹਨ |
ਕਮੇਟੀਆਂ ਬਣਾ ਕੇ ਰਣਨੀਤਕ ਢੰਗ ਨਾਲ ਅੰਦੋਲਨ ਅੱਗੇ ਵਧਾਇਆ ਜਾਵੇਗਾ
ਅਣਮਿੱਥੇ ਸਮੇਂ ਦੀਆਂ ਤਿਆਰੀਆਂ ਵਜੋਂ ਹਰ ਟਰੈਕਟਰ ਦੇ ਪਿੱਛੇ ਦੋ ਟਰਾਲੀਆਂ ਹੋਣਗੀਆਂ, ਜਿਨ੍ਹਾਂ 'ਚੋਂ ਇਕ 'ਚ ਰਾਸ਼ਨ ਅਤੇ ਦੂਜੇ 'ਚ ਕਿਸਾਨ ਹੋਣਗੇ | ਕੇਂਦਰ ਨਾਲ ਆਰ-ਪਾਰ ਦੀ ਲੜਾਈ ਦੀ ਕੋਸ਼ਿਸ਼ 'ਚ ਲੱਗੇ ਕਿਸਾਨਾਂ ਵਲੋਂ ਸੰਘਰਸ਼ ਨੂੰ ਲੰਮਾ ਚਲਾਉਣ ਲਈ ਕੁਝ ਰਣਨੀਤਕ ਕਦਮ ਚੁੱਕਣ ਦਾ ਫ਼ੈਸਲਾ ਵੀ ਕੀਤਾ ਹੈ | ਡਾ: ਪਾਲ ਮੁਤਾਬਿਕ ਕਿਸਾਨ ਦਿੱਲੀ ਤੱਕ ਪਹੁੰਚ ਕਰਨ ਲਈ ਸ਼ੰਭੂ ਬਾਰਡਰ ਸਮੇਤ ਸਾਰੇ ਸੰਭਾਵੀ ਰਸਤਿਆਂ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰਨਗੇ ਪਰ ਜਿੱਥੇ ਵੀ ਉਨ੍ਹਾਂ ਨੂੰ ਰੋਕਿਆ ਗਿਆ ਉਸ ਬਾਰਡਰ 'ਤੇ 4-5 ਮੰਚ ਬਣਾਏ ਜਾਣਗੇ, ਜਿਸ ਦਾ ਪ੍ਰਬੰਧ ਉੱਥੇ ਸੰਭਾਲਣ ਲਈ ਸਥਾਨਕ ਕਮੇਟੀਆਂ ਬਣਾਈਆਂ ਜਾਣਗੀਆਂ, ਜਿਸ 'ਚ ਲੰਗਰ ਕਮੇਟੀ ਸਭ ਦੇ ਖਾਣ-ਪੀਣ ਦਾ ਪ੍ਰਬੰਧ ਕਰੇਗੀ | ਡਾ: ਪਾਲ ਨੇ ਇਹ ਵੀ ਦਾਅਵਾ ਕੀਤਾ ਕਿ ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਨੇ ਉਨ੍ਹਾਂ ਥਾਵਾਂ ਦੀ ਵੀ ਪਛਾਣ ਕਰ ਲਈ ਹੈ ਜਿੱਥੇ ਉਨ੍ਹਾਂ ਨੂੰ ਰੋਕਿਆ ਜਾ ਸਕਦਾ ਹੈ | ਹਾਸਲ ਜਾਣਕਾਰੀ ਮੁਤਾਬਿਕ ਪੰਜਾਬ ਦੇ ਹਰ ਪਿੰਡ ਦੇ ਹਰ ਪਰਿਵਾਰ 'ਚੋਂ ਘੱਟੋ-ਘੱਟ ਇਕ ਮੈਂਬਰ 26-27 ਨਵੰਬਰ ਦੇ 'ਦਿੱਲੀ ਚਲੋ' ਪ੍ਰੋਗਰਾਮ ਲਈ ਤਿਆਰ ਕੀਤਾ ਗਿਆ ਹੈ | ਕਿਸਾਨਾਂ ਵਲੋਂ ਪੱਕੇ ਧਰਨੇ ਲਈ ਤਿਆਰ ਹੋ ਕੇ ਆਉਣ ਦੀ ਤਿਆਰੀ ਵਜੋਂ ਟਰੈਕਟਰ 'ਤੇ ਟੀਨ ਦੀਆਂ ਛੱਤਾਂ ਪਾਈਆਂ ਗਈਆਂ ਹਨ | ਅੰਦੋਲਨ 'ਚ ਸ਼ਾਮਿਲ ਹੋਣ ਵਾਲਿਆਂ ਨੂੰ ਸਰਦੀ ਤੋਂ ਬਚਾਅ ਲਈ ਕੰਬਲ ਅਤੇ ਹੋਰ ਗਰਮ ਕੱਪੜੇ ਵੀ ਨਾਲ ਰੱਖਣ ਲਈ ਕਿਹਾ ਗਿਆ ਹੈ |
ਸਿਰਫ ਪੰਜਾਬ ਦੇ ਨਹੀਂ, ਦੇਸ਼ ਭਰ ਦੇ ਕਿਸਾਨ ਖੇਤੀਬਾੜੀ ਦੇ ਕਾਲੇ ਕਾਨੂੰਨ ਦੇ ਖ਼ਿਲਾਫ਼-ਏ.ਆਈ.ਕੇ.ਐੱਸ.ਸੀ.ਸੀ.
ਸਰਬ ਭਾਰਤੀ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਖੇਤੀਬਾੜੀ ਕਾਨੂੰਨਾਂ ਦੀ ਮੁਖਾਲਫ਼ਤ ਸਿਰਫ ਪੰਜਾਬ ਦੇ ਕਿਸਾਨ ਹੀ ਨਹੀਂ ਕਰ ਰਹੇ ਸਗੋਂ ਦੇਸ਼ ਭਰ ਦੇ ਕਿਸਾਨ ਕਰ ਰਹੇ ਹਨ | ਕਿਸਾਨ ਆਗੂਆਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਇਸ ਸੰਘਰਸ਼ ਨੂੰ ਜਾਰੀ ਰੱਖਣ ਲਈ ਮਜ਼ਬੂਤੀ ਪ੍ਰਦਾਨ ਕਰਦੇ ਹਨ | ਜਿਨ੍ਹਾਂ ਨੇ ਰੇਲ ਪਟੜੀਆਂ ਛੱਡੀਆਂ ਹਨ ਅੰਦੋਲਨ ਨਹੀਂ | ਹਰਿਆਣਾ ਦੇ ਸਰਬ ਭਾਰਤੀ ਕਿਸਾਨ ਮਜ਼ਦੂਰ ਸੰਗਠਨ ਦੇ ਆਗੂ ਸਤਯਵਾਨ ਨੇ ਕਿਹਾ ਕਿ 26-27 ਦੇ 'ਦਿੱਲੀ ਚਲੋ' ਪ੍ਰੋਗਰਾਮ ਲਈ ਉਹ 'ਡੇਰਾ ਲਾਉ, ਘੇਰਾ ਪਾਉ' ਦਾ ਮੰਤਰ ਲੈ ਕੇ ਚੱਲ ਰਹੇ ਹਨ | ਉਨ੍ਹਾਂ ਹਰਿਆਣਾ ਸਰਕਾਰ ਵਲੋਂ ਮੰਗਲਵਾਰ ਸਵੇਰੇ ਕੀਤੀ 31 ਕਿਸਾਨ ਆਗੂਆਂ ਦੀ ਗਿ੍ਫ਼ਤਾਰੀ ਨੂੰ ਹਰਿਆਣਾ ਸਰਕਾਰ ਦਾ ਸਹਿਮ ਕਰਾਰ ਦਿੰਦਿਆਂ ਕਿਹਾ ਕਿ ਡਰੀ ਹੋਈ ਸਰਕਾਰ ਕਿਸਾਨਾਂ ਨੂੰ ਡਰਾ ਨਹੀਂ ਸਕਦੀ | ਸਮਾਜਿਕ ਕਾਰਕੁੰਨ ਮੇਧਾ ਪਾਟੇਕਰ ਜੋ ਕਿ ਹੋਰ ਕਿਸਾਨ ਆਗੂਆਂ ਨਾਲ ਦਿੱਲੀ ਲਈ ਰਵਾਨਾ ਹੋ ਚੁੱਕੇ ਹਨ, ਨੇ ਇਸ ਸੰਘਰਸ਼ ਦਾ ਦਾਇਰਾ ਹੋਰ ਵਧਾਉਂਦਿਆਂ ਕਿਹਾ ਕਿ ਇਸ 'ਚ ਖੇਤ ਮਜ਼ਦੂਰ, ਆਦਿਵਾਸੀ, ਮੱਛੀ ਪਾਲਣ ਵਾਲੇ ਵੀ ਸ਼ਾਮਿਲ ਹਨ | ਏ.ਆਈ.ਕੇ.ਐੱਸ.ਸੀ.ਸੀ. ਸਰਕਾਰ ਵਲੋਂ ਕਿਸਾਨਾਂ ਨੂੰ ਰੋਕਣ ਲਈ ਕੋਵਿਡ-19 ਦੇ ਖ਼ਤਰੇ ਦਾ ਇਸਤੇਮਾਲ ਕਰਨ ਦੀ ਵੀ ਨਿੰਦਾ ਕੀਤੀ | ਰਾਸ਼ਟਰੀ ਪੱਧਰ 'ਤੇ ਕੀਤੇ ਜਾ ਰਹੇ ਇਸ ਪ੍ਰਦਰਸ਼ਨ 'ਚ ਦਿੱਲੀ ਤੋਂ ਦੂਰ ਜਿੱਥੇ ਰੇਲ ਸੇਵਾਵਾਂ ਦੀ ਘਾਟ ਕਾਰਨ ਰਾਜਧਾਨੀ ਪਹੁੰਚਣਾ ਮੁਸ਼ਕਿਲ ਹੈ, ਉੱਥੇ ਤਹਿਸੀਲ ਜ਼ਿਲ੍ਹਾ ਅਤੇ ਰਾਜ ਪੱਧਰ 'ਤੇ ਵੀ ਵਿਰੋਧ ਕੀਤੇ ਜਾਣਗੇ | ਝਾਰਖੰਡ ਦੀ ਰਾਜਧਾਨੀ 'ਚ ਰਾਜ ਭਵਨ ਵੱਲ ਮਾਰਚ ਕੀਤਾ ਜਾਵੇਗਾ | ਕਰਨਾਟਕ 'ਚ 1000 ਥਾਵਾਂ 'ਤੇ ਦਿਹਾਤੀ ਕਰਨਾਟਕ ਬੰਦ ਕੀਤਾ ਜਾਵੇਗਾ | 26 ਨਵੰਬਰ ਨੂੰ ਤਾਮਿਲਨਾਡੂ ਦੇ 500 ਥਾਵਾਂ 'ਤੇ ਰਾਸਤਾ ਰੋਕੋ ਅਤੇ ਰੇਲ ਰੋਕੋ ਪ੍ਰਦਰਸ਼ਨ ਕੀਤਾ ਜਾਵੇਗਾ | ਬਿਹਾਰ 'ਚ 16 ਨਵੇਂ ਚੁਣੇ ਗਏ ਵਿਧਾਇਕ ਵਿਧਾਨ ਸਭਾ ਅੱਗੇ ਪ੍ਰਦਰਸ਼ਨ ਕਰਨਗੇ | ਮਹਾਰਾਸ਼ਟਰ ਦੇ 37 ਜ਼ਿਲਿ੍ਹਆਂ 'ਚ 200 ਤਹਿਸੀਲਾਂ 'ਚ ਮਨੁੱਖੀ ਚੇਨ, ਰਸਤਾ ਰੋਕੋ ਅਤੇ ਧਰਨਾ ਪ੍ਰਦਰਸ਼ਨ ਕੀਤੇ ਜਾਣਗੇ | ਉੱਤਰਾਖੰਡ ਤੋਂ 2000 ਟਰੈਕਟਰਾਂ ਰਾਹੀਂ ਤਕਰੀਬਨ 50000 ਕਿਸਾਨ ਦਿੱਲੀ ਲਈ ਰਵਾਨਾ ਹੋਣਗੇ | ਪੂਰਬੀ ਉੱਤਰ ਪ੍ਰਦੇਸ਼, ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ 'ਚ ਜ਼ਿਲ੍ਹਾ ਅਤੇ ਤਹਿਸੀਲ ਪੱਧਰ 'ਤੇ ਪ੍ਰੋਗਰਾਮ ਕੀਤੇ ਜਾਣਗੇ ਅਤੇ ਕੇਂਦਰ ਸਰਕਾਰ ਦੇ ਦਫ਼ਤਰਾਂ ਅੱਗੇ ਸਾਰੇ ਜ਼ਿਲਿ੍ਹਆਂ 'ਚ 27 ਨੂੰ ਪ੍ਰਦਰਸ਼ਨ ਕੀਤਾ ਜਾਵੇਗਾ | ਪੱਛਮੀ ਬੰਗਾਲ 'ਚ ਵੀ ਸਾਰੇ ਜ਼ਿਲਿ੍ਹਆਂ 'ਚ ਪਿੰਡਾਂ 'ਚ ਹੜਤਾਲ ਕੀਤੀ ਜਾਵੇਗੀ |
ਜੰਤਰ-ਮੰਤਰ 'ਚ ਪ੍ਰਦਰਸ਼ਨ ਕਰਨ ਲਈ ਪੁਲਿਸ ਨਾਲ ਗੱਲਬਾਤ ਜਾਰੀ
ਦਿੱਲੀ 'ਚ ਹੋ ਰਹੇ ਪ੍ਰਦਰਸ਼ਨ ਲਈ ਕੇਂਦਰ ਸਰਕਾਰ ਨੇ ਬਾਕਾਇਦਾ ਇਜਾਜ਼ਤ ਨਹੀਂ ਦਿੱਤੀ | ਆਲ ਇੰਡੀਆ ਕਿਸਾਨ-ਮਜ਼ਦੂਰ ਸਭਾ ਦੇ ਡਾ: ਅਸ਼ੀਸ਼ ਮਿੱਤਲ ਮੁਤਾਬਿਕ ਰਾਮਲੀਲ੍ਹਾ ਗਰਾਊਾਡ 'ਚ ਪ੍ਰਦਰਸ਼ਨ ਲਈ ਪਹਿਲਾਂ ਇਜਾਜ਼ਤ ਦੇ ਦਿੱਤੀ ਗਈ ਸੀ ਪਰ ਬਾਅਦ 'ਚ ਮਨ੍ਹਾ ਕਰ ਦਿੱਤਾ ਗਿਆ | ਮਿੱਤਲ ਮੁਤਾਬਿਕ ਗੁਰਦੁਆਰਾ ਰਕਾਬਗੰਜ 'ਚ ਠਹਿਰਨ ਸਬੰਧੀ ਵੀ ਪਹਿਲਾਂ ਇਜਾਜ਼ਤ ਦਿੱਤੀ ਗਈ ਸੀ ਪਰ ਬਾਅਦ 'ਚ ਸਰਕਾਰੀ ਦਬਾਅ ਹੇਠ ਉਸ ਨੂੰ ਵਾਪਸ ਲੈ ਲਿਆ ਗਿਆ ਹਾਲਾਂਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਗੁ: ਰਕਾਬਗੰਜ ਸਾਹਿਬ 'ਚ ਠਹਿਰਾਉਣ ਸਬੰਧੀ ਸੀਮਤ ਥਾਂ ਹੋਣ ਕਰਕੇ ਕਿਸਾਨਾਂ ਲਈ ਸਾਰੇ ਪ੍ਰਬੰਧ ਗੁਰਦੁਆਰਾ ਮਜਨੂੰ ਕੇ ਟਿੱਲੇ 'ਚ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਕਿਸਾਨਾਂ ਲਈ ਉਚੇਚੇ ਤੌਰ 'ਤੇ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਹੈ | ਮਿੱਤਲ ਮੁਤਾਬਿਕ ਜੰਤਰ-ਮੰਤਰ 'ਚ 100 ਲੋਕਾਂ ਲਈ ਇਜਾਜ਼ਤ ਲੈਣ ਲਈ ਦਿੱਲੀ ਪੁਲਿਸ ਨਾਲ ਗੱਲਬਾਤ ਚੱਲ ਰਹੀ ਹੈ |

ਪੰਜਾਬ 'ਚ ਰੇਲ ਪੱਟੜੀਆਂ ਖਾਲੀ ਨਾ ਹੋਣ 'ਤੇ ਕੁਝ ਗੱਡੀਆਂ ਦੇ ਰੂਟ ਬਦਲੇ

ਫ਼ਿਰੋਜ਼ਪੁਰ, 24 ਨਵੰਬਰ (ਕੁਲਬੀਰ ਸਿੰਘ ਸੋਢੀ)-ਪੰਜਾਬ ਸਰਕਾਰ ਨਾਲ ਕਿਸਾਨਾਂ ਨੇ ਅਹਿਮ ਮੀਟਿੰਗ ਕਰਨ ਤੋਂ ਬਾਅਦ ਰੇਲਵੇ ਪੱਟੜੀਆਂ ਖਾਲੀ ਕਰਕੇ ਰੇਲ ਸੇਵਾਵਾਂ ਬਹਾਲ ਕਰਨ ਦਾ ਫ਼ੈਸਲਾ ਲਿਆ ਗਿਆ ਸੀ ਪਰ ਜੰਡਿਆਲਾ ਗੁਰੂ ਦੇ ਸਟੇਸ਼ਨ 'ਤੇ ਲੱਗੇ ਕਿਸਾਨਾਂ ਦੇ ਧਰਨੇ ਕਰਕੇ ਰੇਲਵੇ ਵਿਭਾਗ ਵਲੋਂ ਕੁਝ ਰੇਲ ਗੱਡੀਆਂ ਦੇ ਰੂਟ ਬਦਲਣ ਦੀ ਜਾਣਕਾਰੀ ਮਿਲੀ ਹੈ | ਰੇਲਵੇ ਵਿਭਾਗ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਿਸਾਨ ਸੰਘਰਸ਼ ਮੋਰਚਾ ਵਲੋਂ ਜੰਡਿਆਲਾ 'ਚ ਰੁਕਾਵਟ ਪੈਦਾ ਕਰਨ ਕਰਕੇ ਰੇਲ ਗੱਡੀਆਂ ਦਾ ਰੂਟ ਬਿਆਸ, ਤਰਨ ਤਾਰਨ, ਭਗਤਾ ਵਾਲਾ ਰਾਹੀਂ ਚਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ ਪਰ ਸਿੰਗਲ ਲਾਈਨ ਸੈਕਸ਼ਨ ਹੋਣ ਕਰਕੇ 50 ਕਿੱਲੋਮੀਟਰ ਪ੍ਰਤੀ ਘੰਟਾ ਦੀ ਵੱਧ ਤੋਂ ਵੱਧ ਰਫ਼ਤਾਰ ਸੀਮਾ ਹੋਣ ਕਾਰਨ ਸਾਰੀਆਂ ਰੇਲ ਗੱਡੀਆਂ ਨੂੰ ਚਲਾਉਣਾ ਸੰਭਵ ਨਹੀਂ ਹੈ | ਇਸ ਲਈ ਰੇਲਵੇ ਪ੍ਰਸ਼ਾਸਨ ਨੇ ਮੇਲ ਐਕਸਪੈੱ੍ਰਸ ਟਰੇਨਾਂ ਦੀਆਂ ਸਿਰਫ਼ ਦੋ ਜੋੜੀਆਂ ਚਲਾਉਣ ਦਾ ਫ਼ੈਸਲਾ ਕੀਤਾ ਹੈ | 02903/02904 (ਗੋਲਡਨ ਟੈਂਪਲ ਮੇਲ), 04649/04650 (ਸਾਰਯੁ-ਯਮੁਨਾ ਐਕਸਪੈ੍ਰੱਸ)/04673/04674 (ਸ਼ਹੀਦ ਐਕਸਪੈ੍ਰੱਸ) ਤਿੰਨ ਹੋਰ ਰੇਲ ਗੱਡੀਆਂ ਜਿਹੜੀਆਂ ਅੱਜ ਅੰਮਿ੍ਤਸਰ ਪਹੁੰਚੀਆਂ ਹਨ, ਸਿਰਫ਼ ਕੱਲ੍ਹ ਤੋਂ ਹੀ 25 ਨਵੰਬਰ ਨੂੰ ਅੰਮਿ੍ਤਸਰ ਤੋਂ ਚਲਾਈਆਂ ਜਾਣਗੀਆਂ | 02716 (ਸੱਚਖੰਡ ਐਕਸਪੈ੍ਰੱਸ), 02926 (ਵੈਸਟ ਐਕਸਪੈ੍ਰੱਸ), 09026 (ਅੰਮਿ੍ਤਸਰ-ਬਾਂਦਰਾ ਟਰਮੀਨਸ), ਹੋਰ ਗੱਡੀਆਂ 02054 (ਅੰਮਿ੍ਤਸਰ-ਹਰਿਦੁਆਰ ਜਨ ਸ਼ਤਾਬਦੀ), 05212 (ਅੰਮਿ੍ਤਸਰ-ਸਹਾਰਸਾ ਜਨਸੇਵਾ), 02030 (ਅੰਮਿ੍ਤਸਰ-ਨਵੀਂ ਦਿੱਲੀ ਸ਼ਤਾਬਦੀ), ਜਿਨ੍ਹਾਂ ਨੂੰ ਉਨ੍ਹਾਂ ਦੇ ਨਿਰਧਾਰਿਤ ਸਮੇਂ ਤੋਂ ਚੱਲਣ ਦਾ ਐਲਾਨ ਕਰ ਦਿੱਤਾ ਗਿਆ ਸੀ, ਪਰ ਜੰਡਿਆਲਾ ਮੁੱਖ ਲਾਈਨ ਦੇ ਖੁੱਲ੍ਹਣ ਤੱਕ ਮੁਅੱਤਲ ਰਹਿਣਗੇ | ਫ਼ਿਰੋਜ਼ਪੁਰ ਰੇਲਵੇ ਡਵੀਜ਼ਨ ਦੇ ਫ਼ਿਰੋਜ਼ਪੁਰ ਕੈਂਟ ਸਟੇਸ਼ਨ 'ਤੇ ਮੰਗਲਵਾਰ ਦੀ ਸਵੇਰ ਕਰੀਬ 10 ਵਜੇ ਧੰਨਵਾਦ ਮੇਲ ਗੱਡੀ ਯਾਤਰੀਆਂ ਨੂੰ ਲੈ ਕੇ ਪਹੰੁਚੀ ਤੇ ਉਕਤ ਧੰਨਵਾਦ ਮੇਲ ਗੱਡੀ ਸ਼ਾਮ 4:10 ਵਜੇ ਆਪਣੇ ਟਾਈਮ 'ਤੇ ਕਰੀਬ 47 ਯਾਤਰੀ ਲੈ ਕੇ ਫ਼ਿਰੋਜ਼ਪੁਰ ਕੈਂਟ ਤੋਂ ਰਵਾਨਾ ਹੋਈ |

ਕੈਪਟਨ ਵਲੋਂ ਕੇਂਦਰ ਦੇ ਫ਼ੈਸਲੇ ਦਾ ਸਵਾਗਤ

ਚੰਡੀਗੜ੍ਹ, 24 ਨਵੰਬਰ (ਅਜੀਤ ਬਿਊਰੋ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਦੁਆਰਾ ਖੇਤੀ ਕਾਨੂੰਨਾਂ ਦੇ ਮੁੱਦੇ 'ਤੇ ਕਿਸਾਨ ਯੂਨੀਅਨਾਂ ਨਾਲ ਗੱਲਬਾਤ ਅੱਗੇ ਤੋਰਨ ਦੇ ਲਏ ਗਏ ਫ਼ੈਸਲੇ ਦਾ ਸਵਾਗਤ ਕੀਤਾ ਹੈ | ਮੁੱਖ ਮੰਤਰੀ, ਜਿਨ੍ਹਾਂ ਨੇ ਪਿਛਲੇ ਹਫਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਗੱਲ ਕਰਕੇ ਮਸਲੇ ਨੂੰ ਛੇਤੀ ਤੋਂ ਛੇਤੀ ਸੁਲਝਾਉਣ ਦੀ ਅਪੀਲ ਕੀਤੀ ਸੀ, ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੋਈ ਹੈ ਕਿ ਕੇਂਦਰ ਸਰਕਾਰ ਨੇ ਕਿਸਾਨ ਜਥੇਬੰਦੀਆਂ ਨੂੰ ਗੱਲਬਾਤ ਕਰਨ ਲਈ 3 ਦਸੰਬਰ ਨੂੰ ਸੱਦਾ ਦਿੱਤਾ ਹੈ |

ਕਿਸਾਨਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਾਂਗੇ-ਦਿੱਲੀ ਪੁਲਿਸ

ਨਵੀਂ ਦਿੱਲੀ, 24 ਨਵੰਬਰ (ਏਜੰਸੀ)- ਦਿੱਲੀ ਪੁਲਿਸ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਕੋਵਿਡ-19 ਮਹਾਂਮਾਰੀ ਫੈਲਣ ਨੂੰ ਰੋਕਣ ਲਈ ਦਿੱਲੀ 'ਚ ਇੱਕਠੇ ਹੋਣ ਵਾਲੇ ਅੰਦੋਲਨਕਾਰੀ ਕਿਸਾਨਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਕੇਂਦਰ ਦੇ 3 ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਕਰ ਰਹੇ ਕਿਸਾਨ ਆਲ ਇੰਡੀਆ ਕਿਸਾਨ ਸੰਘਰਸ਼ ਕਮੇਟੀ (ਏ.ਆਈ.ਕੇ.ਐਸ.ਸੀ.ਸੀ.) ਅਤੇ ਹੋਰ ਕਿਸਾਨ ਯੂਨੀਅਨਾਂ ਦੇ 'ਦਿੱਲੀ ਚੱਲੋ' ਮਾਰਚ ਦੇ ਸੱਦੇ 'ਤੇ 26 ਨਵੰਬਰ ਨੂੰ ਦਿੱਲੀ ਜਾਣ ਵਾਲੇ 5 ਮਾਰਗਾਂ ਰਾਹੀਂ ਸ਼ਹਿਰ ਪੁੱਜ ਰਹੇ ਹਨ, ਜਦਕਿ ਪੁਲਿਸ ਵਲੋਂ ਟਵਿੱਟਰ ਜਰੀਏ ਜਾਣਕਾਰੀ ਦਿੱਤੀ ਗਈ ਹੈ ਕਿ ਰਾਸ਼ਟਰ ਰਾਜਧਾਨੀ 'ਚ ਇੱਕਠੇ ਹੋਣ ਦੀ ਇਜ਼ਾਜਤ ਨਹੀਂ ਹੈ |

ਲੁਧਿਆਣਾ 'ਚ ਪ੍ਰਾਪਰਟੀ ਕਾਰੋਬਾਰੀ ਵਲੋਂ ਪਤਨੀ, ਪੁੱਤਰ, ਨੂੰਹ ਤੇ ਪੋਤੇ ਦਾ ਕਤਲ

ਘਰੇਲੂ ਕਲੇਸ਼ ਬਣਿਆ ਕਤਲਾਂ ਦਾ ਕਾਰਨ
ਪਰਮਿੰਦਰ ਸਿੰਘ ਆਹੂਜਾ
ਲੁਧਿਆਣਾ, 24 ਨਵੰਬਰ -ਥਾਣਾ ਪੀ.ਏ.ਯੂ. ਦੇ ਘੇਰੇ ਅੰਦਰ ਪੈਂਦੇ ਇਲਾਕੇ ਮਯੂਰ ਵਿਹਾਰ 'ਚ ਪ੍ਰਾਪਰਟੀ ਕਾਰੋਬਾਰੀ ਵਲੋਂ ਆਪਣੀ ਪਤਨੀ, ਪੁੱਤਰ, ਨੂੰਹ ਅਤੇ ਪੋਤੇ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਘਟਨਾ ਅੱਜ ਸਵੇਰੇ ਉਸ ਸਮੇਂ ਵਾਪਰੀ ਜਦੋਂ ਮਯੂਰ ਵਿਹਾਰ ਦਾ ਰਹਿਣ ਵਾਲਾ ਪ੍ਰਾਪਰਟੀ ਕਾਰੋਬਾਰੀ ਰਾਜੀਵ ਸੰੂਦਾ ਨੇ ਤੇਜ਼ਧਾਰ ਹਥਿਆਰਾਂ ਨਾਲ ਪਹਿਲਾਂ ਆਪਣੀ ਪਤਨੀ ਸੁਨੀਤਾ (55) ਦਾ ਕਤਲ ਕੀਤਾ | ਉਸ ਤੋਂ ਬਾਅਦ ਉਹ ਆਪਣੇ ਇਕਲੌਤੇ ਲੜਕੇ ਅਸ਼ੀਸ਼ (35) ਦੇ ਕਮਰੇ 'ਚ ਚਲਾ ਗਿਆ, ਜਿੱਥੇ ਉਸ ਨੇ ਕੁਲਹਾੜੀ ਅਤੇ ਚਾਕੂਆਂ ਨਾਲ ਅਸ਼ੀਸ਼ 'ਤੇ ਕਈ ਵਾਰ ਕੀਤੇ, ਸਿੱਟੇ ਵਜੋਂ ਉਹ ਵੀ ਮੌਕੇ 'ਤੇ ਹੀ ਦਮ ਤੋੜ ਗਿਆ | ਉਸ ਤੋਂ ਬਾਅਦ ਉਸ ਨੇ ਆਪਣੀ ਨੂੰਹ ਗਰਿਮਾ (30) ਅਤੇ ਆਪਣੇ ਪੋਤੇ ਸਾਕੇਤ (13) 'ਤੇ ਵੀ ਹਮਲਾ ਕਰ ਕੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ | ਦੋਸ਼ੀ ਵਲੋਂ ਇਨ੍ਹਾਂ ਸਾਰਿਆਂ ਦੇ ਗਲੇ ਉੱਤੇ ਕੁਲਹਾੜੀ ਅਤੇ ਚਾਕੂਆਂ ਨਾਲ ਵਾਰ ਕੀਤੇ ਗਏ ਸਨ | ਘਟਨਾ ਦੌਰਾਨ ਪੋਤੇ ਸਾਕੇਤ ਨੇ ਆਪਣੇ ਮਾਮੇ ਗੌਰਵ ਅਤੇ ਨਾਨਾ ਅਸ਼ੋਕ ਨੂੰ ਸਵੇਰੇ ਸਵਾ 6 ਵਜੇ ਦੇ ਕਰੀਬ ਘਰ 'ਚ ਲੜਾਈ ਹੋਣ ਬਾਰੇ ਦੱਸਿਆ ਤਾਂ ਇਹ ਦੋਵੇਂ ਉੱਥੇ ਆ ਗਏ, ਜਿਸ ਵੇਲੇ ਉਹ ਘਰ ਪਹੁੰਚੇ ਤਾਂ ਰਾਜੀਵ ਉੱਥੋਂ ਕਾਰ 'ਚ ਨਿਕਲ ਰਿਹਾ ਸੀ | ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਰਾਜੀਵ ਦੀ ਸਵਿਫ਼ਟ ਕਾਰ ਹੰਬੜਾਂ ਸੜਕ ਨੇੜੇ ਜਾ ਕੇ ਹਾਦਸਾ ਗ੍ਰਸਤ ਹੋ ਗਈ ਅਤੇ ਉਸ ਨੂੰ ਸ਼ੱਕੀ ਹਾਲਾਤਾਂ 'ਚ ਅੱਗ ਲੱਗ ਗਈ | ਰਾਜੀਵ ਕਾਰ ਛੱਡ ਕੇ ਉੱਥੋਂ ਪੈਦਲ ਹੀ ਫ਼ਰਾਰ ਹੋ ਗਿਆ | ਕਤਲ ਕਰਨ ਤੋਂ ਪਹਿਲਾਂ ਰਾਜੀਵ ਨੇ ਇਕ ਚਿੱਠੀ ਲਿਖੀ, ਜਿਸ 'ਚ ਕਤਲ ਕਰਨ ਉਪਰੰਤ ਉਸ ਵਲੋਂ ਖ਼ੁਦਕੁਸ਼ੀ ਕਰਨ ਬਾਰੇ ਲਿਖਿਆ ਹੈ, ਪਰ ਮੌਕੇ 'ਤੇ ਉਸ ਨੇ ਅਜਿਹਾ ਨਹੀਂ ਕੀਤਾ ਤੇ ਫ਼ਰਾਰ ਹੋ ਗਿਆ | ਚਿੱਠੀ 'ਚ ਰਾਜੀਵ ਵਲੋਂ ਦੱਸਿਆ ਗਿਆ ਕਿ ਉਸ ਨੇ ਆਪਣੇ ਲੜਕੇ ਦਾ ਵਿਆਹ ਕੁਝ ਸਾਲ ਪਹਿਲਾਂ ਗਰਿਮਾ ਨਾਲ ਕੀਤਾ ਸੀ, ਜੋ ਕਿ ਗ਼ਰੀਬ ਪਰਿਵਾਰ ਨਾਲ ਸਬੰਧ ਰੱਖਦੀ ਸੀ | ਇਸ ਲਈ ਉਨ੍ਹਾਂ ਨੇ ਸ਼ਾਦੀ ਸਮੇਂ ਕੋਈ ਦਾਜ-ਦਹੇਜ ਨਹੀਂ ਲਿਆ ਸੀ | ਵਿਆਹ ਤੋਂ ਬਾਅਦ ਗਰਿਮਾ ਦੇ ਪਰਿਵਾਰਕ ਮੈਂਬਰ ਉਨ੍ਹਾਂ ਤੋਂ ਪੈਸੇ ਦੀ ਮੰਗ ਕਰਨ ਲੱਗ ਪਏ ਅਤੇ ਗਰਿਮਾ ਵੀ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਕਰਨ ਲੱਗ ਪਈ | ਦੁਖੀ ਹੋ ਕੇ ਉਨ੍ਹਾਂ ਨੇ 4 ਲੱਖ ਰੁਪਏ ਅਤੇ 3 ਲੱਖ ਰੁਪਏ ਵੱਖ-ਵੱਖ ਸਮੇਂ ਦੌਰਾਨ ਉਨ੍ਹਾਂ ਨੂੰ ਦਿੱਤੇ ਅਤੇ ਹੁਣ ਗਰਿਮਾ ਦੇ ਪਰਿਵਾਰਕ ਮੈਂਬਰ ਆਪਣੇ ਲੜਕੇ ਗੌਰਵ ਨੂੰ ਵਿਦੇਸ਼ ਭੇਜਣ ਲਈ 10 ਲੱਖ ਦੀ ਮੰਗ ਕਰ ਰਹੇ ਸਨ | ਪੈਸੇ ਨਾ ਦੇਣ ਦੀ ਸੂਰਤ 'ਚ ਗਰਿਮਾ ਉਸ ਨੂੰ ਦਾਜ ਦੇ ਮਾਮਲੇ 'ਚ ਫਸਾਉਣ ਦੀ ਧਮਕੀ ਦਿੰਦੀ ਸੀ, ਜਿਸ ਕਾਰਨ ਉਹ ਪ੍ਰੇਸ਼ਾਨ ਸੀ | ਪੁਲਿਸ ਨੇ ਰਾਜੀਵ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਲਾਸ਼ਾਂ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ | ਪੁਲਿਸ ਵਲੋਂ ਦੋਸ਼ੀ ਰਾਜੀਵ ਦੀ ਭਾਲ ਕੀਤੀ ਜਾ ਰਹੀ ਹੈ | ਘਟਨਾ ਸਥਾਨ ਦਾ ਮੇਅਰ ਬਲਕਾਰ ਸਿੰਘ ਸੰਧੂ ਵਲੋਂ ਵੀ ਜਾਇਜ਼ਾ ਲਿਆ ਗਿਆ ਅਤੇ ਉਨ੍ਹਾਂ ਨੇ ਪੁਲਿਸ ਨੂੰ ਦੋਸ਼ੀ ਨੂੰ ਜਲਦ ਕਾਬੂ ਕਰਨ ਲਈ ਕਿਹਾ |

ਕੈਪਟਨ ਨੇ ਸਿੱਧੂ ਨੂੰ ਅੱਜ ਦੁਪਹਿਰ ਦੇ ਖਾਣੇ 'ਤੇ ਬੁਲਾਇਆ

• ਮੰਤਰੀ ਮੰਡਲ 'ਚ ਵਾਪਸੀ 'ਤੇ ਹੋ ਸਕਦੀ ਹੈ ਵਿਚਾਰ
• ਮੀਟਿੰਗ 'ਚ ਕਿਸੇ ਹੋਰ ਆਗੂ ਦੇ ਹਾਜ਼ਰ ਹੋਣ ਦੀ ਸੰਭਾਵਨਾ ਮੱਧਮ

ਚੰਡੀਗੜ੍ਹ, 24 ਨਵੰਬਰ (ਹਰਕਵਲਜੀਤ ਸਿੰਘ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਆਪਣੇ ਮੰਤਰੀ ਮੰਡਲ ਦੇ ਸਾਬਕਾ ਮੈਂਬਰ ਨਵਜੋਤ ਸਿੰਘ ਸਿੱਧੂ ਨਾਲ ਮਨ ਮਟਾਵ ਨੂੰ ਖ਼ਤਮ ਕਰਨ ਅਤੇ ਮੰਤਰੀ ਮੰਡਲ 'ਚ ਉਨ੍ਹਾਂ ਦੀ ਵਾਪਸੀ ਦੀਆਂ ਸੰਭਾਵਨਾਵਾਂ ਨੂੰ ਵਿਚਾਰਨ ਲਈ ਕੱਲ੍ਹ ਸ. ਸਿੱਧੂ ਨੂੰ ਦੁਪਹਿਰ ਦੇ ਖਾਣੇ ਦੀ ਦਾਅਵਤ 'ਤੇ ਬੁਲਾਇਆ ਹੈ | ਮੁੱਖ ਮੰਤਰੀ ਸਕੱਤਰੇਤ ਅਨੁਸਾਰ ਖਾਣੇ 'ਤੇ ਇਹ ਮੀਟਿੰਗ ਮੁੱਖ ਮੰਤਰੀ ਅਤੇ ਨਵਜੋਤ ਸਿੰਘ ਸਿੱਧੂ ਦਰਮਿਆਨ ਹੋਵੇਗੀ ਅਤੇ ਇਸ 'ਚ ਹੋਰ ਕਿਸੇ ਸੀਨੀਅਰ ਆਗੂ ਦੀ ਸ਼ਮੂਲੀਅਤ ਦਾ ਪ੍ਰੋਗਰਾਮ ਨਹੀਂ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਸ. ਸਿੱਧੂ ਵਲੋਂ ਮੁੱਖ ਮੰਤਰੀ ਦੀ ਦਾਅਵਤ ਨੂੰ ਪ੍ਰਵਾਨ ਕਰ ਲਿਆ ਗਿਆ ਹੈ | ਵਰਨਣਯੋਗ ਹੈ ਕਿ ਕਾਂਗਰਸ ਹਾਈਕਮਾਂਡ ਵਲੋਂ ਪੰਜਾਬ ਲਈ ਨਵੇਂ ਨਿਯੁਕਤ ਕੀਤੇ ਗਏ ਇੰਚਾਰਜ ਹਰੀਸ਼ ਰਾਵਤ ਵਲੋਂ ਮਗਰਲੇ ਕੁਝ ਸਮੇਂ ਦੌਰਾਨ ਮੁੱਖ ਮੰਤਰੀ ਅਤੇ ਸ. ਸਿੱਧੂ ਨੂੰ ਨੇੜੇ ਲਿਆਉਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ, ਪਰ ਸ੍ਰੀ ਰਾਵਤ ਕੱਲ੍ਹ ਇਸ ਮੌਕੇ ਹਾਜ਼ਰ ਨਹੀਂ ਹੋਣਗੇ ਅਤੇ ਉਹ ਕੱਲ੍ਹ ਸਵੇਰੇ ਗਵਾਲੀਅਰ ਜਾ ਰਹੇ ਹਨ, ਜਿੱਥੋਂ ਉਹ 27 ਨਵੰਬਰ ਨੂੰ ਵਾਪਸ ਦੇਹਰਾਦੂਨ ਪਰਤਣਗੇ | ਪਤਾ ਲੱਗਾ ਹੈ ਕਿ ਸ੍ਰੀ ਰਾਵਤ ਵਲੋਂ ਵੀ ਮੁੱਖ ਮੰਤਰੀ ਅਤੇ ਸ. ਸਿੱਧੂ ਨੂੰ ਕਿਹਾ ਗਿਆ ਸੀ ਕਿ ਉਹ ਇਕੱਠੇ ਬੈਠ ਕੇ ਇਸ ਗੱਲ ਨੂੰ ਵਿਚਾਰਨ ਕਿ ਸਿੱਧੂ ਦੀ ਮੰਤਰੀ ਮੰਡਲ 'ਚ ਵਾਪਸੀ ਲਈ ਦੋਨਾਂ ਦਰਮਿਆਨ ਕੀ ਸਮਝੌਤਾ ਸੰਭਵ ਹੈ | ਸ੍ਰੀ ਰਾਵਤ ਵਲੋਂ ਸੰਕੇਤ ਦਿੱਤਾ ਗਿਆ ਹੈ ਕਿ ਉਹ ਦਸੰਬਰ ਦੇ ਪਹਿਲੇ ਹਫ਼ਤੇ ਪੰਜਾਬ ਆਉਣਗੇ | ਦਿਲਚਸਪ ਗੱਲ ਇਹ ਹੈ ਕਿ ਸ. ਨਵਜੋਤ ਸਿੰਘ ਸਿੱਧੂ ਵਲੋਂ ਆਪਣੇ ਪੁਰਾਣੇ ਸਾਥੀ ਮੰਤਰੀਆਂ ਜਾਂ ਨੇੜੇ ਸਮਝੇ ਜਾਂਦੇ ਵਿਧਾਇਕਾਂ 'ਚੋਂ ਕਿਸੇ ਨਾਲ ਵੀ ਉਕਤ ਮੀਟਿੰਗ ਸਬੰਧੀ ਨਾ ਕੋਈ ਸੂਚਨਾ ਸਾਂਝੀ ਕੀਤੀ ਗਈ ਹੈ ਅਤੇ ਨਾ ਹੀ ਉਨ੍ਹਾਂ ਦੇ ਵਿਚਾਰ ਹੀ ਲਏ ਗਏ ਹਨ, ਜਦੋਂਕਿ ਉਨ੍ਹਾਂ ਦੇ ਸਮਰਥਕਾਂ ਦਾ ਇਹ ਜ਼ਰੂਰ ਮੰਨਣਾ ਹੈ ਕਿ ਸ. ਸਿੱਧੂ ਦੀ ਮੰਤਰੀ ਮੰਡਲ 'ਚ ਵਾਪਸੀ ਸਾਡੇ ਸਾਰਿਆਂ ਲਈ ਖ਼ੁਸ਼ੀ ਵਾਲਾ ਕਦਮ ਹੋਵੇਗਾ, ਪਰ ਅਸੀਂ ਇਹ ਵੀ ਮਹਿਸੂਸ ਕਰਦੇ ਹਾਂ ਕਿ ਸ. ਸਿੱਧੂ ਨੂੰ ਸੂਬੇ ਦੇ ਲੋਕਾਂ ਨੂੰ ਰੇਤ, ਬਜਰੀ, ਟਰਾਂਸਪੋਰਟ ਤੇ ਸ਼ਰਾਬ ਮਾਫ਼ੀਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੇ ਮੁੱਦਿਆਂ 'ਤੇ ਜਵਾਬ ਜ਼ਰੂਰ ਦੇਣਾ ਪਵੇਗਾ ਕਿ ਕੀ ਇਸ ਸਬੰਧੀ ਸਰਕਾਰ ਦੀ ਕਾਰਗੁਜ਼ਾਰੀ 'ਚ ਕੋਈ ਤਬਦੀਲੀ ਆਈ ਹੈ ਜਾਂ ਨਹੀਂ, ਕਿਉਂਕਿ ਸ. ਸਿੱਧੂ ਨੇ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਮੰਤਰੀ ਮੰਡਲ ਤੋਂ ਅਸਤੀਫ਼ਾ ਦਿੱਤਾ ਸੀ | ਪ੍ਰਦੇਸ਼ ਕਾਂਗਰਸ ਅਤੇ ਮੁੱਖ ਮੰਤਰੀ ਦੇ ਨੇੜਲੇ ਸੂਤਰਾਂ ਦਾ ਇਹ ਵੀ ਦੱਸਣਾ ਹੈ ਕਿ ਉਨ੍ਹਾਂ ਵਲੋਂ ਪਾਰਟੀ ਹਾਈਕਮਾਂਡ ਅਤੇ ਸ੍ਰੀ ਹਰੀਸ਼ ਰਾਵਤ ਨੂੰ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਸ. ਸਿੱਧੂ ਨੂੰ ਉਹ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਵਜੋਂ ਪ੍ਰਵਾਨ ਨਹੀਂ ਕਰਨਗੇ, ਕਿਉਂਕਿ ਉਹ 3-4 ਸਾਲ ਪਹਿਲਾਂ ਹੀ ਕਾਂਗਰਸ 'ਚ ਸ਼ਾਮਿਲ ਹੋਏ ਹਨ ਅਤੇ ਉਨ੍ਹਾਂ ਟੀ.ਵੀ. ਕਲਾਕਾਰ ਤੇ ਕ੍ਰਿਕਟ ਦੇ ਨਾਮੀ ਖਿਡਾਰੀ ਹੋਣ ਕਾਰਨ ਬਣਾਏ ਹੋਏ ਆਪਣੇ ਵਿਸ਼ੇਸ਼ ਰਵੱਈਏ 'ਚ ਵੀ ਕੋਈ ਤਬਦੀਲੀ ਨਹੀਂ ਲਿਆਂਦੀ ਅਤੇ ਨਾ ਹੀ ਪਾਰਟੀ ਦਾ ਕੋਈ ਆਗੂ ਜਾਂ ਵਰਕਰ ਉਨ੍ਹਾਂ ਨੂੰ ਮਿਲ ਸਕਦਾ ਹੈ ਅਤੇ ਨਾ ਹੀ ਟੈਲੀਫ਼ੋਨ 'ਤੇ ਗੱਲ ਕਰਨੀ ਸੰਭਵ ਹੈ ਅਤੇ ਉਨ੍ਹਾਂ ਨੂੰ ਪਾਰਟੀ ਦੀ ਕਮਾਂਡ ਦੇਣ ਦਾ ਟਕਸਾਲੀ ਕਾਂਗਰਸੀਆਂ, ਵਿਧਾਇਕਾਂ ਅਤੇ ਪਾਰਟੀ ਪੱਧਰ ਤੋਂ ਤਿੱਖਾ ਵਿਰੋਧ ਵੀ ਹੋ ਸਕਦਾ ਹੈ | ਸੂਚਨਾ ਅਨੁਸਾਰ ਸ਼ਾਇਦ ਇਸੇ ਕਾਰਨ ਪਾਰਟੀ ਹਾਈਕਮਾਂਡ ਵਲੋਂ ਹੁਣ ਮੁੱਖ ਮੰਤਰੀ 'ਤੇ ਸ. ਸਿੱਧੂ ਨੂੰ ਮੰਤਰੀ ਮੰਡਲ 'ਚ ਸ਼ਾਮਿਲ ਕੀਤੇ ਜਾਣ ਲਈ ਦਬਾਅ ਬਣਾਇਆ ਜਾ ਰਿਹਾ ਹੈ | ਮੁੱਖ ਮੰਤਰੀ ਦੇ ਨੇੜਲੇ ਸੂਤਰਾਂ ਦਾ ਦੱਸਣਾ ਹੈ ਕਿ ਸ. ਸਿੱਧੂ ਨੂੰ ਦੁਬਾਰਾ ਮੰਤਰੀ ਮੰਡਲ 'ਚ ਸ਼ਾਮਿਲ ਕਰਨ ਲਈ ਬਿਜਲੀ ਤੇ ਮਕਾਨ ਉਸਾਰੀ ਆਦਿ ਦੇ ਵਿਭਾਗਾਂ ਦੀ ਪੇਸ਼ਕਸ਼ ਕੀਤੀ ਜਾ ਸਕਦੀ ਹੈ ਅਤੇ ਜੇਕਰ ਸ. ਸਿੱਧੂ ਆਪਣੇ ਪੁਰਾਣੇ ਵਿਭਾਗ ਸਥਾਨਕ ਸਰਕਾਰਾਂ ਲਈ ਬਜ਼ਿੱਦ ਰਹੇ ਤਾਂ ਮੁੱਖ ਮੰਤਰੀ ਸ਼ਾਇਦ ਇਸ ਲਈ ਵੀ ਕੋਈ ਰਸਤਾ ਕੱਢਣ ਦੀ ਕੋਸ਼ਿਸ਼ ਕਰ ਸਕਦੇ ਹਨ | ਰਾਜਨੀਤਕ ਹਲਕਿਆਂ ਦਾ ਮੰਨਣਾ ਹੈ ਕਿ ਮੁੱਖ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੂੰ ਮੰਤਰੀ ਮੰਡਲ 'ਚ ਥਾਂ ਦੇਣ ਨੂੰ ਤਰਜੀਹ ਦੇਣਗੇ, ਕਿਉਂਕਿ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨਗੀ ਪਾਰਟੀ ਹਾਈਕਮਾਂਡ ਵਲੋਂ ਉਨ੍ਹਾਂ ਨੂੰ ਦਿੱਤੇ ਜਾਣ ਨਾਲ ਮੁੱਖ ਮੰਤਰੀ ਨਾਲ ਉਨ੍ਹਾਂ ਦੀ ਟਕਰਾਅ ਦੀ ਸਥਿਤੀ ਵੀ ਪੈਦਾ ਹੋ ਸਕਦੀ ਹੈ, ਜਿਸ ਨੂੰ ਮੁੱਖ ਮੰਤਰੀ ਟਾਲਣਾ ਚਾਹੁੰਦੇ ਹਨ | ਪਰ ਕੱਲ੍ਹ ਦੀ ਮੀਟਿੰਗ ਦੇ ਨਤੀਜਿਆਂ ਤੋਂ ਹੁਣ ਇਹ ਸਪੱਸ਼ਟ ਹੋ ਸਕੇਗਾ ਕਿ ਸੂਬੇ ਦੀ ਰਾਜਨੀਤੀ ਹੁਣ ਅੱਗੋਂ ਕੀ ਕਰਵੱਟ ਲੈਂਦੀ ਹੈ, ਕਿਉਂਕਿ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਸਿਆਸਤ 'ਚ ਇਕ ਅਹਿਮ ਥਾਂ ਬਣਾ ਚੁੱਕੇ ਹਨ, ਜਿਸ ਕਾਰਨ ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖ ਕੇ ਪਾਰਟੀ ਉਨ੍ਹਾਂ ਦੀ ਲੋਕਪਿ੍ਯਤਾ ਨੂੰ ਕਿਸੇ ਵੀ ਤਰ੍ਹਾਂ ਅੱਖੋਂ ਪਰੋਖੇ ਨਹੀਂ ਕਰਨਾ ਚਾਹੇਗੀ | ਦੋਵਾਂ ਨੂੰ ਨੇੜੇ ਲਿਆਉਣ 'ਚ ਇਕ ਅਧਿਕਾਰੀ ਦੀ ਅਹਿਮ ਭੂਮਿਕਾ
ਕਾਂਗਰਸ ਅਤੇ ਪ੍ਰਸ਼ਾਸਨਿਕ ਹਲਕਿਆਂ 'ਚ ਇਹ ਚਰਚਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸ. ਨਵਜੋਤ ਸਿੰਘ ਸਿੱਧੂ ਨੂੰ ਦੁਬਾਰਾ ਨੇੜੇ ਲਿਆਉਣ 'ਚ ਇਕ ਸੀਨੀਅਰ ਅਧਿਕਾਰੀ ਦੀ ਵੀ ਅਹਿਮ ਭੂਮਿਕਾ ਹੈ | ਸੂਚਨਾ ਅਨੁਸਾਰ ਵਿਧਾਨ ਸਭਾ ਸਮਾਗਮ 'ਚ ਵੀ ਸ. ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਤੋਂ ਬਾਅਦ ਬੋਲਣ ਲਈ ਸਮਾਂ ਦੇਣ ਮੌਕੇ ਇਸ ਗੱਲ ਨੂੰ ਸੁਨਿਸ਼ਚਿਤ ਕਰਨ ਲਈ ਕਿ ਸ. ਸਿੱਧੂ ਕੋਈ ਅਜਿਹੀ ਗੱਲ ਨਾ ਕਰਨ ਜਿਸ ਕਾਰਨ ਸਰਕਾਰ ਜਾਂ ਮੁੱਖ ਮੰਤਰੀ ਲਈ ਮੁਸ਼ਕਿਲ ਪੈਦਾ ਹੋਵੇ | ਉਕਤ ਅਧਿਕਾਰੀ ਵਲੋਂ ਸ. ਸਿੱਧੂ ਨਾਲ ਮੀਟਿੰਗ ਕਰਕੇ ਉਨ੍ਹਾਂ ਵਲੋਂ ਦਿੱਤੇ ਜਾਣ ਵਾਲੇ ਭਾਸ਼ਣ ਦੇ ਮੁੱਦੇ ਨੂੰ ਉਨ੍ਹਾਂ ਨਾਲ ਵਿਚਾਰਿਆ ਗਿਆ ਸੀ ਅਤੇ ਦਿਲਚਸਪ ਗੱਲ ਇਹ ਸੀ ਕਿ ਇਸ ਲਈ ਸ. ਸਿੱਧੂ ਉਕਤ ਅਧਿਕਾਰੀ ਦੇ ਘਰ ਖ਼ੁਦ ਚੱਲ ਕੇ ਗਏ ਸਨ | ਸਿਆਸੀ ਹਲਕਿਆਂ ਦਾ ਇਹ ਵੀ ਮੰਨਣਾ ਹੈ ਕਿ ਇਸ ਖਾਣੇ 'ਤੇ ਮੀਟਿੰਗ ਲਈ ਵੀ ਉਕਤ ਅਧਿਕਾਰੀ ਵਲੋਂ ਭੂਮਿਕਾ ਨਿਭਾਈ ਗਈ ਅਤੇ ਸੰਭਵ ਹੈ ਕਿ ਦੋਨਾਂ ਨੂੰ ਇਕ-ਦੂਜੇ ਦੇ ਵਿਚਾਰ ਸਮਝਾਉਣ, ਨੇੜੇ ਲਿਆਉਣ ਅਤੇ ਮੰਤਰੀ ਮੰਡਲ 'ਚ ਸਿੱਧੂ ਦੀ ਵਾਪਸੀ ਲਈ ਕੋਈ ਮੁੱਢਲਾ ਫ਼ਾਰਮੂਲਾ ਤੈਅ ਕਰਨ ਸਬੰਧੀ ਵੀ ਇਸ ਅਧਿਕਾਰੀ ਵਲੋਂ ਪਰਦੇ ਪਿੱਛੇ ਕੋਈ ਕੰਮ ਕੀਤਾ ਗਿਆ ਹੋਵੇ |

ਵਧੀਆ ਸਿਹਤਯਾਬੀ ਦਰ ਨੇ ਲੋਕਾਂ ਨੂੰ ਕੋਰੋਨਾ ਪ੍ਰਤੀ ਲਾਪ੍ਰਵਾਹ ਬਣਾਇਆ-ਮੋਦੀ

• ਕਿਹਾ, ਹਰੇਕ ਨਾਗਰਿਕ ਤੱਕ ਵੈਕਸੀਨ ਪਹੁੰਚਾਉਣਾ ਸਰਕਾਰ ਦੀ ਪਹਿਲ
• ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਮੰਤਰੀਆਂ ਨਾਲ ਬੈਠਕ

ਨਵੀਂ ਦਿੱਲੀ, 24 ਨਵੰਬਰ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਸੂਬਿਆਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਨੂੰ ਕੋਰੋਨਾ ਮਹਾਂਮਾਰੀ ਨਾਲ ਲੜਾਈ 'ਚ ਕੋਈ ਵੀ ਢਿੱਲ ਵਰਤਣ ਵਿਰੁੱਧ ਸਾਵਧਾਨ ਕੀਤਾ ਤੇ ਉਨ੍ਹਾਂ ਨੂੰ ਵਾਇਰਸ ਨੂੰ ਫੈਲਣ ਤੋਂ ਰੋਕਣ 'ਤੇ ਧਿਆਨ ਦੇ ਕੇ ਪਾਜ਼ੀਟਿਵ ਕੇਸਾਂ ਅਤੇ ਮੌਤ ਦਰ ਨੂੰ ਘਟਾਉਣ ਲਈ ਕਿਹਾ | ਉਨ੍ਹਾਂ ਕਿਹਾ ਕਿ ਦੇਸ਼ 'ਚ ਮਰੀਜ਼ਾਂ ਦੇ ਠੀਕ ਹੋਣ ਦੀ ਵਧੀਆ ਦਰ ਨੇ ਲੋਕਾਂ ਨੂੰ ਕੋਵਿਡ-19 ਪ੍ਰਤੀ ਲਾਪਰਵਾਹ ਬਣਾ ਦਿੱਤਾ | ਮੁੱਖ ਮੰਤਰੀਆਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਨੇ ਆਰ. ਟੀ.-ਪੀ. ਸੀ. ਆਰ. ਟੈਸਟ ਕਰਨ ਲਈ ਵੀ ਕਿਹਾ ਅਤੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਭਾਰਤ ਦੀ ਕੋਵਿਡ-19 ਸਥਿਤੀ ਮਰੀਜ਼ਾਂ ਦੇ ਠੀਕ ਹੋਣ ਅਤੇ ਮੌਤ ਦਰ ਦੇ ਮਾਮਲੇ 'ਚ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਜ਼ਿਆਦਾ ਸਥਿਰ ਹੈ | ਮੋਦੀ ਨੇ ਕਿਹਾ ਕਿ ਸਰਕਾਰ ਵੈਕਸੀਨ ਦੇ ਵਿਕਾਸ 'ਤੇ ਨੇੜਿਉਂ ਨਜ਼ਰ ਰੱਖ ਰਹੀ ਹੈ ਅਤੇ ਕੌਮਾਂਤਰੀ ਰੈਗੂਲੇਟਰਾਂ, ਦੂਸਰੇ ਦੇਸ਼ਾਂ ਦੀਆਂ ਸਰਕਾਰਾਂ, ਬਹੁਪੱਖੀ ਸੰਸਥਾਵਾਂ ਅਤੇ ਅੰਤਰਰਾਸ਼ਟਰੀ ਕੰਪਨੀਆਂ ਦੇ ਨਾਲ-ਨਾਲ ਭਾਰਤੀ ਵਿਗਿਆਨੀਆਂ ਅਤੇ ਨਿਰਮਾਣਕਰਤਾਵਾਂ ਦੇ ਸੰਪਰਕ 'ਚ ਹੈ | ਉਨ੍ਹਾਂ ਅੱਗੇ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇਗਾ ਕਿ ਨਾਗਰਿਕਾਂ ਲਈ ਵੈਕਸੀਨ ਸਾਰੇ ਜ਼ਰੂਰੀ ਵਿਗਿਆਨਕ ਮਾਪਦੰਡ ਪੂਰੇ ਕਰਦੀ ਹੋਵੇ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜਿਸ ਤਰਾਂ ਕੋਵਿਡ-19 ਵਿਰੁੱਧ ਲੜਾਈ 'ਚ ਹਰੇਕ ਦੀ ਜਾਨ ਬਚਾਉਣ 'ਤੇ ਧਿਆਨ ਦਿੱਤਾ ਜਾ ਰਿਹਾ ਹੈ, ਉਸੇ ਤਰਾਂ ਇਹ ਯਕੀਨੀ ਬਣਾਉਣ 'ਤੇ ਤਰਜੀਹ ਦਿੱਤੀ ਜਾਵੇਗੀ ਕਿ ਵੈਕਸੀਨ ਹਰੇਕ ਤੱਕ ਪੁੱਜੇ | ਮੀਟਿੰਗ 'ਚ ਕੇਂਦਰੀ ਮੰਤਰੀ ਅਮਿਤ ਸ਼ਾਹ ਅਤੇ ਸਿਹਤ ਮੰਤਰੀ ਹਰਸ਼ ਵਰਧਨ ਤੋਂ ਇਲਾਵਾ ਆਭਾਸੀ ਮੀਟਿੰਗ 'ਚ ਸ਼ਾਮਿਲ ਹੋਏ ਮੁੱਖ ਮੰਤਰੀਆਂ 'ਚ ਦਿੱਲੀ ਦੇ ਅਰਵਿੰਦ ਕੇਜਰੀਵਾਲ, ਰਾਜਸਥਾਨ ਦੇ ਅਸ਼ੋਕ ਗਹਿਲੋਤ, ਪੱਛਮੀ ਬੰਗਾਲ ਦੀ ਮਮਤਾ ਬੈਨਰਜੀ, ਮਹਾਰਾਸ਼ਟਰ ਦੇ ਊਧਵ ਠਾਕਰੇ, ਛੱਤੀਸਗੜ੍ਹ ਦੇ ਭੁਪੇਸ਼ ਬਘੇਲ ਅਤੇ ਗੁਜਰਾਤ ਦੇ ਵਿਜੇ ਰੁਪਾਨੀ ਸ਼ਾਮਿਲ ਸਨ |

ਸਪੂਤਨਿਕ ਵੈਕਸੀਨ 95% ਅਸਰਦਾਰ

ਮਾਸਕੋ, 24 ਨਵੰਬਰ (ਏਜੰਸੀ)- ਰੂਸ ਦੇ ਸਿਹਤ ਮੰਤਰਾਲੇ ਵਲੋਂ ਸਪੂਤਨਿਕ ਵੀ ਕੋਵਿਡ-19 ਵੈਕਸੀਨ ਦੀ ਵਾਲੰਟੀਅਰਾਂ ਨੂੰ ਖੁਰਾਕ ਦਿੱਤੇ ਜਾਣ ਦੇ (ਪਹਿਲੇ ਪੜਾਅ ਦੇ 42 ਦਿਨਾਂ ਤੇ ਦੂਜੇ ਪੜਾਅ ਦੀ ਖੁਰਾਕ ਦੇ 21 ਦਿਨਾਂ ਬਾਅਦ) ਦੇ ਮੁੱਢਲੇ ਅੰਕੜਿਆਂ ਦੀ ਗਣਨਾ ਦੇ ਆਧਾਰ 'ਤੇ ਇਸ ਦੇ ...

ਪੂਰੀ ਖ਼ਬਰ »

ਪਹਿਲੇ ਪੜਾਅ 'ਚ ਇਕ ਕਰੋੜ ਸਿਹਤ ਕਾਮਿਆਂ ਦਾ ਹੋਵੇਗਾ ਕੋਵਿਡ ਟੀਕਾਕਰਨ

ਨਵੀਂ ਦਿੱਲੀ, 24 ਨਵੰਬਰ (ਏਜੰਸੀ)- ਕੋਵਿਡ-19 ਟੀਕਾ ਜਦੋਂ ਹੀ ਉਪਲਬਧ ਹੋਵੇਗਾ ਤਾਂ ਇਹ ਇਕ ਕਰੋੜ ਦੇ ਕਰੀਬ ਮੂਹਰਲੀ ਕਤਾਰ ਦੇ ਸਿਹਤ ਕਾਮਿਆਂ ਨੂੰ ਦਿੱਤਾ ਜਾਵੇਗਾ | ਸਰਕਾਰੀ ਸੂਤਰਾਂ ਨੇ ਦੱਸਿਆ ਕਿ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਸੂਬਿਆਂ ਵਲੋਂ ਮੂਹਰਲੀ ਕਤਾਰ ਦੇ ...

ਪੂਰੀ ਖ਼ਬਰ »

ਪਿਤਾ ਨੇ ਨਹਿਰ 'ਚ ਸੁੱਟੇ 3 ਮਾਸੂਮ ਬੱਚੇ

ਕਰਨਾਲ, 24 ਨਵੰਬਰ (ਗੁਰਮੀਤ ਸਿੰਘ ਸੱਗੂ)-ਪਿੰਡ ਨਲੀਪਾਰ ਨਿਵਾਸੀ ਕਲਯੁਗੀ ਪਿਤਾ ਨੇ ਘਰੇਲੂ ਕਲੇਸ਼ ਦੇ ਚੱਲਦਿਆਂ ਆਪਣੇ ਤਿੰਨ ਮਾਸੂਮ ਬੱਚਿਆਂ ਨੂੰ ਆਵਰਧਨ ਨਹਿਰ 'ਚ ਸੁੱਟ ਦਿੱਤਾ, ਜਿਸ ਦੀ ਸੂਚਨਾ ਮਿਲਣ 'ਤੇ ਪੁਲਿਸ ਨੇ ਦੋਸ਼ੀ ਪਿਤਾ ਨੂੰ ਗਿ੍ਫ਼ਤਾਰ ਕਰ ਲਿਆ | ਦੱਸਿਆ ...

ਪੂਰੀ ਖ਼ਬਰ »

43 ਹੋਰ ਚੀਨੀ ਮੋਬਾਈਲ ਐਪਾਂ 'ਤੇ ਪਾਬੰਦੀ

ਨਵੀਂ ਦਿੱਲੀ, 24 ਨਵੰਬਰ (ਏਜੰਸੀ)-ਭਾਰਤ ਸਰਕਾਰ ਨੇ ਵੱਡਾ ਕਦਮ ਚੁੱਕਦੇ ਹੋਏ 43 ਹੋਰ ਚੀਨੀ ਮੋਬਾਈਲ ਐਪਾਂ 'ਤੇ ਪਾਬੰਦੀ ਲਗਾ ਦਿੱਤੀ ਹੈ | ਸੂਚਨਾ ਤਕਨੀਕੀ ਐਕਟ ਦੀ ਧਾਰਾ 69ਏ ਤਹਿਤ ਸਰਕਾਰ ਨੇ 43 ਮੋਬਾਈਲ ਐਪਾਂ 'ਤੇ ਪਾਬੰਦੀ ਲਗਾ ਦਿੱਤੀ ਹੈ | ਇਹ ਐਪ ਅਜਿਹੀਆਂ ਸਰਗਰਮੀਆਂ 'ਚ ...

ਪੂਰੀ ਖ਼ਬਰ »

ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ 'ਤੇ ਰਾਸ਼ਟਰਪਤੀ, ਉਪ-ਰਾਸ਼ਟਰਪਤੀ ਤੇ ਹੋਰਾਂ ਵਲੋਂ ਸਿਜਦਾ

ਨਵੀਂ ਦਿੱਲੀ, 24 ਨਵੰਬਰ (ਏਜੰਸੀ)-ਅੱਜ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ | ਰਾਸ਼ਟਰਪਤੀ, ਉਪ-ਰਾਸ਼ਟਰਪਤੀ ਅਤੇ ਹੋਰਨਾਂ ਆਗੂਆਂ ਨੇ ਇਸ ਮੌਕੇ ਉਨ੍ਹਾਂ ਨੂੰ ਸਿਜਦਾ ਕੀਤਾ | ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਸ਼ਹੀਦੀ ਦਿਹਾੜੇ 'ਤੇ ਸ੍ਰੀ ...

ਪੂਰੀ ਖ਼ਬਰ »

ਗੁਰੂ ਸਾਹਿਬ ਨੇ ਧਰਮ ਦੀ ਰੱਖਿਆ ਖ਼ਾਤਰ ਸ਼ਹਾਦਤ ਦਿੱਤੀ-ਅਮਿਤ ਸ਼ਾਹ

ਨਵੀਂ ਦਿੱਲੀ, 24 ਨਵੰਬਰ (ਅਜੀਤ ਬਿਊਰੋ)-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ 'ਤੇ ਉਨ੍ਹਾਂ ਨੂੰ ਯਾਦ ਕੀਤਾ | ਉਨ੍ਹਾਂ ਨੇ ਟਵੀਟ ਕਰਦੇ ਹੋਏ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਅਜਿਹੇ ਯੁੱਗ ਨਿਰਮਾਤਾ ਸਨ ਜੋ ਅਧਰਮ, ਅਨਿਆਂ ...

ਪੂਰੀ ਖ਼ਬਰ »

ਕਿਸਾਨਾਂ ਲਈ ਲੰਗਰ ਦਾ ਇੰਤਜ਼ਾਮ ਕਰੇਗੀ ਦਿੱਲੀ ਗੁਰਦੁਆਰਾ ਕਮੇਟੀ-ਸਿਰਸਾ

ਨਵੀਂ ਦਿੱਲੀ, 24 ਨਵੰਬਰ (ਜਗਤਾਰ ਸਿੰਘ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਾਲੇ ਕਾਨੂੰਨਾਂ ਖ਼ਿਲਾਫ਼ ਦਿੱਲੀ ਰੋਸ ਪ੍ਰਦਰਸ਼ਨ ਕਰਨ ਆ ਰਹੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਜਿੰਨੇ ਦਿਨ ਵੀ ਦਿੱਲੀ ਠਹਿਰਣਗੇ, ...

ਪੂਰੀ ਖ਼ਬਰ »

ਰੌਸ਼ਨੀ ਐਕਟ ਤਹਿਤ ਜ਼ਮੀਨ 'ਤੇ ਕਬਜ਼ੇ ਬਾਰੇ ਵੱਡਾ ਖੁਲਾਸਾ

ਸ੍ਰੀਨਗਰ, 24 ਨਵੰਬਰ (ਮਨਜੀਤ ਸਿੰਘ)- ਜੰਮੂ-ਕਸ਼ਮੀਰ 'ਚ ਰੌਸ਼ਨੀ ਐਕਟ ਤਹਿਤ ਹੋਏ ਜ਼ਮੀਨ ਘੁਟਾਲੇ ਦੀ ਜਾਂਚ ਦੌਰਾਨ ਵੱਡਾ ਖੁਲਾਸਾ ਹੋਇਆ ਹੈ ਕਿ ਇਸ ਕਾਨੂੰਨ ਨੂੰ ਲਾਗੂ ਕਰਨ ਵਾਲੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਤੇ ਉਮਰ ਅਬਦੱੁਲਾ ਵੀ ਇਸ ਕਾਨੂੰਨ ਤਹਿਤ ...

ਪੂਰੀ ਖ਼ਬਰ »

ਆਈ.ਐਨ.ਐਸ. ਵਲੋਂ ਕੇਰਲ ਸਰਕਾਰ ਦੇ ਵਿਵਾਦਿਤ ਆਰਡੀਨੈਂਸ ਦਾ ਵਿਰੋਧ

ਨਵੀਂ ਦਿੱਲੀ, 24 ਨਵੰਬਰ (ਏਜੰਸੀ)- ਇੰਡੀਅਨ ਨਿਊਜ਼ ਪੇਪਰ ਸੁਸਾਇਟੀ (ਆਈ. ਐਨ. ਐਸ.) ਨੇ ਮੰਗਲਵਾਰ ਨੂੰ ਕੇਰਲਾ ਸਰਕਾਰ ਦੇ ਸੂਬਾ ਪੁਲਿਸ ਕਾਨੂੰਨ 'ਚ ਵਿਵਾਦਪੂਰਨ ਸੋਧ ਕਰਨ ਵਾਲੇ ਆਰਡੀਨੈਂਸ ਦਾ ਸਖਤ ਵਿਰੋਧ ਕਰਦਿਆਂ ਮੁੱਖ ਮੰਤਰੀ ਪਿਨਾਰਾਯੇ ਵਿਜਯਨ ਨੂੰ ਇਹ ਆਰਡੀਨੈਂਸ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX