ਜਗਰਾਉਂ, 24 ਨਵੰਬਰ (ਜੋਗਿੰਦਰ ਸਿੰਘ)-ਯੂ.ਪੀ. ਤੇ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ 'ਚ ਦੋ ਦਰਜਨ ਤੋਂ ਵੱਧ ਲੁੱਟ ਖੋਹਾਂ, ਕਤਲਾਂ, ਅਸਲਾ ਐਕਟ ਤੇ ਡਰੱਗ ਦੇ ਧੰਦੇ ਨਾਲ ਸਬੰਧਿਤ ਮਾਮਲਿਆਂ 'ਚ ਸ਼ਾਮਿਲ ਇਕ ਪੰਜ ਮੈਂਬਰੀ ਗਰੋਹ ਦਾ ਜਗਰਾਉਂ ਪੁਲਿਸ ਨੇ ਪਰਦਾਫਾਸ਼ ਕੀਤਾ | ਇਸ ਮਾਮਲੇ 'ਚ ਸ਼ਾਮਿਲ ਕਥਿਤ ਦੋਸ਼ੀ ਅਮਰਜੀਤ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਭਾਮੀਆ ਕਲਾਂ 'ਤੇ ਯੂ.ਪੀ. ਦੇ ਥਾਣਾ ਪੁਕਰਾਜੀ ਵਿਖੇ ਜਿਥੇ ਇਕ ਕਤਲ ਦਾ ਮਾਮਲਾ ਦਰਜ ਰਿਹਾ, ਉਥੇ ਅਮਰਜੀਤ ਸਿੰਘ 1989 ਟਾਡਾ ਅਧੀਨ ਵੀ ਬੰਦ ਰਿਹਾ | ਪਿਛਲੇ ਤਿੰਨ ਦਹਾਕਿਆਂ ਤੋਂ ਅਪਰਾਧ ਦੇ ਮਾਮਲਿਆਂ 'ਚ ਸਰਗਰਮ ਚੱਲੇ ਆ ਰਹੇ ਅਮਰਜੀਤ ਸਿੰਘ 'ਤੇ 1989 ਤੋਂ 1993 ਦੌਰਾਨ ਕੁੱਲ 19 ਮਾਮਲੇ ਦਰਜ ਹੋਏ ਹਨ, ਜਿਨ੍ਹਾਂ 'ਚੋਂ 5 ਮਾਮਲੇ ਕਤਲਾਂ ਦੇ ਦਰਜ ਰਹੇ ਹਨ | ਇਸ ਤੋਂ ਇਲਾਵਾ ਅਸਲਾ ਐਕਟ ਅਧੀਨ, ਇਰਾਦਾ ਕਤਲ ਤੇ ਹੋਰ ਮਾਮਲੇ ਦਰਜ ਹਨ, ਜਿਨ੍ਹਾਂ 'ਚੋਂ ਕਿਨ੍ਹੇ ਮਾਮਲੇ ਅਜੇ ਅਦਾਲਤਾਂ 'ਚ ਚੱਲ ਰਹੇ ਹਨ ਜਾਂ ਕਿਨਿਆਂ 'ਚੋਂ ਬਰੀ ਹੋ ਚੁੱਕਾ ਹੈ, ਇਸ ਬਾਰੇ ਅਜੇ ਜਾਣਕਾਰੀ ਨਹੀਂ ਲੱਗ ਸਕੀ | ਇਸੇ ਤਰ੍ਹਾਂ ਸਾਂਈ ਦਾਸ ਵਾਸੀ ਬੇਗੂਆਣਾ ਨਾਮੀ ਦੋਸ਼ੀ 'ਤੇ ਵੀ ਇਰਾਦਾ ਕਤਲ, ਨਸ਼ੀਲੇ ਪਦਾਰਥਾਂ ਦੇ ਧੰਦੇ ਸਮੇਤ ਕੁੱਲ 4 ਮਾਮਲੇ ਦਰਜ ਹਨ ਤੇ ਇਨ੍ਹਾਂ ਦੋਵਾਂ ਵਿਰੁੱਧ ਬਹੁਤੇ ਮਾਮਲੇ ਪੁਲਿਸ ਜ਼ਿਲ੍ਹਾ ਖੰਨਾ ਨਾਲ ਸਬੰਧਿਤ ਥਾਣਿਆਂ ਦੇ ਹਨ | ਇਸੇ ਤਰ੍ਹਾਂ ਗੁਰਪ੍ਰੀਤ ਸਿੰਘ ਉਰਫ਼ ਗੋਪੀ, ਗੁਰਵਿੰਦਰ ਸਿੰਘ ਵਾਸੀ ਉਟਾਲਾ ਅਤੇ ਸੰਜੇ ਸਿੰਘ 'ਤੇ ਵੀ ਇਕ-ਇਕ ਮਾਮਲਾ ਦਰਜ ਹੈ ਤੇ ਹੁਣ ਇਨ੍ਹਾਂ ਨੂੰ ਅਸਲਾ ਐਕਟ ਅਧੀਨ ਕਾਬੂ ਕੀਤਾ ਗਿਆ | ਜ਼ਿਲ੍ਹਾ ਪੁਲਿਸ ਮੁਖੀ ਐੱਸ.ਐੱਸ.ਪੀ. ਚਰਨਜੀਤ ਸਿੰਘ ਸੋਹਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਗਿਰੋਹ ਦੇ ਮੈਂਬਰਾਂ ਨੇ ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) 'ਚ ਪੈਂਦੇ ਪਿੰਡ ਬੜੂੰਦੀ ਵਿਖੇ ਕੁਝ ਸਮਾਂ ਪਹਿਲਾਂ ਇਕ ਘਰ 'ਚ ਚੋਰੀ ਦੌਰਾਨ ਗਹਿਣੇ ਤੇ ਇਕ ਪਿਸਤੌਲ ਵੀ ਚੋਰੀ ਕਰ ਲਿਆ ਸੀ, ਜੋ ਬਰਾਮਦ ਕਰ ਲਿਆ ਗਿਆ | ਸ. ਸੋਹਲ ਨੇ ਦੱਸਿਆ ਕਿ ਇਸ ਗਰੋਹ ਪਾਸੋਂ ਹੋਰ ਵੀ ਹਥਿਆਰ ਬਰਾਮਦ ਹੋਏ ਹਨ, ਜਿਨ੍ਹਾਂ 'ਚ ਦੋ ਪਿਸਤੌਲ ਇਕ 32 ਬੋਰ, ਇਕ 25 ਬੋਰ, ਇਕ ਮੈਗਜ਼ੀਨ, 7 ਜਿੰਦਾ ਕਾਰਤੂਸ, ਇਕ ਹੋਰ ਮੈਗਜ਼ੀਨ 4 ਰੌਾਦ ਤੇ ਤੇਜ਼ਧਾਰ ਹਥਿਆਰ ਵੀ ਬਰਾਮਦ ਕੀਤੇ ਹਨ | ਪੁਲਿਸ ਅਧਿਕਾਰੀ ਨੇ ਦਾਅਵਾ ਕੀਤਾ ਕਿ ਇਸ ਗਰੋਹ ਦੇ ਕਾਬੂ ਆਉਣ ਨਾਲ ਪੰਜਾਬ ਵਿਚ ਵੱਡੀਆਂ ਅਪਰਾਧਿਕ ਘਟਨਾਵਾਂ ਨੂੰ ਨੱਥ ਪਈ ਹੈ ਤੇ ਇਸ ਗਰੋਹ ਦੇ ਮੈਂਬਰਾਂ ਪਾਸੋਂ ਅਜੇ ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ | ਪੁਲਿਸ ਅਧਿਕਾਰੀ ਨੇ ਕਿਹਾ ਕਿ ਸੀ.ਆਈ.ਏ. ਸਟਾਫ਼ ਜਗਰਾਉਂ ਦੀ ਪੁਲਿਸ ਦੀ ਡੀ.ਐੱਸ.ਪੀ. ਦਿਲਬਾਗ ਸਿੰਘ ਦੀ ਅਗਵਾਈ 'ਚ ਇਹ ਵੱਡੀ ਪ੍ਰਾਪਤੀ ਹੈ | ਇਸ ਮੌਕੇ ਡੀ.ਐੱਸ.ਪੀ. ਦਿਲਬਾਗ ਸਿੰਘ, ਡੀ.ਐੱਸ.ਪੀ. ਗੁਰਬੰਸ ਸਿੰਘ ਬੈਂਸ ਵੀ ਹਾਜ਼ਰ ਸਨ |
ਜਗਰਾਉਂ/ਮੁੱਲਾਂਪੁਰ-ਦਾਖਾ, 24 ਨਵੰਬਰ (ਜੋਗਿੰਦਰ ਸਿੰਘ, ਨਿਰਮਲ ਸਿੰਘ ਧਾਲੀਵਾਲ)-ਪਿੰਡ ਬੱਦੋਵਾਲ ਦੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਜਸ਼ਨਪ੍ਰੀਤ ਸਿੰਘ ਦੇ ਅੰਨ੍ਹੇ ਕਤਲ ਦੀ ਕੁਝ ਘੰਟਿਆ ਬਾਅਦ ਹੀ ਗੁੱਥੀ ਸੁਲਝਾਉਂਦਿਆਂ ਪੁਲਿਸ ਨੇ ਇਸ ਮਾਮਲੇ 'ਚ ਦੋ ਦੋਸ਼ੀਆਂ ...
ਰਾਏਕੋਟ, 24 ਨਵੰਬਰ (ਬਲਵਿੰਦਰ ਸਿੰਘ ਲਿੱਤਰ)-ਕੇਂਦਰ ਸਰਕਾਰ ਵਲੋਂ 2004 ਵਿਚ ਨਵੀਂ ਪੈਨਸ਼ਨ ਸਕੀਮ ਦੀ ਨੀਤੀ ਲਾਗੂ ਕਰਕੇ ਜਿੱਥੇ ਕੇਂਦਰੀ ਮੁਲਾਜ਼ਮਾਂ ਦੇ ਨਾਲ ਵੱਡਾ ਧੋਖਾ ਕੀਤਾ, ਉੱਥੇ ਸਮੁੱਚੇ ਰਾਜਾਂ ਦੇ ਮੁਲਾਜ਼ਮਾਂ ਨੂੰ ਵੀ ਪ੍ਰਭਾਵਿਤ ਕੀਤਾ | ਜਿਸ ਨਾਲ ਪੰਜਾਬ ਦੇ ...
ਸਿੱਧਵਾਂ ਬੇਟ, 24 ਨਵੰਬਰ (ਜਸਵੰਤ ਸਿੰਘ ਸਲੇਮਪੁਰੀ)- ਵਿਧਾਨ ਸਭਾ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਕਿਰਸਾਨੀ ਵਿਰੋਧੀ ਪਾਸ ਕੀਤੇ ਬਿੱਲਾਂ ਨੂੰ ਰੱਦ ਕਰਵਾਉਣ ਲਈ ਪਿਛਲੇ ਕਈ ਦਿਨਾਂ ਤੋਂ ਸੰਘਰਸ਼ ਕਰ ਰਹੇ ਕਿਸਾਨਾਂ ...
ਮੁੱਲਾਂਪੁਰ-ਦਾਖਾ, 24 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਕੇਂਦਰ ਸਰਕਾਰ ਵਲੋਂ ਪੰਜਾਬ ਦੇ ਅੰਦੋਲਨਕਾਰੀ ਕਿਸਾਨਾਂ ਦੇ ਸਾਹ ਘੁੱਟਣ ਲਈ ਪੰਜਾਬ ਵਿਚ ਬੰਦ ਰੇਲ ਸੇਵਾ ਅੱਜ ਬਹਾਲ ਹੋਣ ਬਾਅਦ ਪਿੰਡਾਂ ਦੀਆਂ ਖੇਤੀਬਾੜੀ ਸਹਿਕਾਰੀ ਸਭਾਵਾਂ 'ਚ ਕੱਲ੍ਹ ਤੱਕ ਯੂਰੀਆ ਖਾਦ ...
ਰਾਏਕੋਟ, 24 ਨਵੰਬਰ (ਬਲਵਿੰਦਰ ਸਿੰਘ ਲਿੱਤਰ)- ਗੁਰਦੁਆਰਾ ਬਾਬਾ ਜੀਵਨ ਸਿੰਘ ਪਿੰਡ ਚੱਕ ਭਾਈਕਾ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਰਥਿਕ ਸਹਾਇਤਾ ਭੇਟ ਕੀਤੀ ਗਈ | ਇਸ ਮੌਕੇ ਜਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਕਮੇਟੀ ਨੇ ਸੰਬੋਧਨ ...
ਰਾਏਕੋਟ, 24 ਨਵੰਬਰ (ਬਲਵਿੰਦਰ ਸਿੰਘ ਲਿੱਤਰ)- ਗੁਰਦੁਆਰਾ ਪੰਜੂਆਣਾ ਸਾਹਿਬ ਪਾਤਸ਼ਾਹੀ 10ਵੀਂ ਲੰਮਾ-ਜੱਟਪੁਰਾ ਦੇ ਦਰਬਾਰ ਸਾਹਿਬ ਦੀ ਹਦੂਦ ਅੰਦਰ ਚੋਰਾਂ ਵਲੋਂ ਗੁਰੂ ਦੀ ਗੋਲਕ ਨੂੰ ਭੰਨ ਕੇ ਲਗਭਗ 2 ਹਜ਼ਾਰ ਰੁਪਏ ਦੀ ਨਗਦੀ ਸਮੇਤ ਇਕ ਕੀਮਤੀ ਤਲਵਾਰ ਸਮੇਤ 2 ਛੁਰੀਆਂ ...
ਚੌਾਕੀਮਾਨ, 24 ਨਵੰਬਰ (ਤੇਜਿੰਦਰ ਸਿੰਘ ਚੱਢਾ)- ਸਮਾਜ ਸੇਵੀ ਕੁਲਦੀਪ ਸਿੰਘ ਸੀਰਾ, ਜਸਵੀਰ ਸਿੰਘ, ਕਮਲਜੀਤ ਸਿੰਘ ਤੇ ਤਰਸੇਮ ਸਿੰਘ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਸਤਿਕਾਰਯੋਗ ਮਾਤਾ ਮਹਿੰਦਰ ਕੌਰ ਪਤਨੀ ਸਾਬਕਾ ਸਰਪੰਚ ਸਵ: ਬਲਵੰਤ ਸਿੰਘ ...
ਰਾਏਕੋਟ, 24 ਨਵੰਬਰ (ਸੁਸ਼ੀਲ)-ਲਾਇਨਜ਼ ਕਲੱਬ ਰਾਏਕੋਟ ਵਲੋਂ ਕਲੱਬ ਪ੍ਰਧਾਨ ਨਵੀਨ ਗਰਗ ਦੀ ਅਗਵਾਈ 'ਚ ਸਥਾਨਕ ਸੈਕਰਡ ਹਾਰਟ ਕਾਨਵੈਂਟ ਸਕੂਲ ਦੀ ਨਵੀਂ ਇਮਾਰਤ ਦੇ ਸਾਹਮਣੇ ਵੱਖ-ਵੱਖ ਕਿਸਮਾਂ ਦੇ ਛਾਂਦਾਰ, ਫਲਦਾਰ ਅਤੇ ਫੁੱਲਾਂ ਵਾਲੇ 301 ਪੌਦੇ ਲਗਾਏ ਗਏ | ਇਸ ਸਬੰਧੀ ...
ਰਾਏਕੋਟ, 24 ਨਵੰਬਰ (ਸੁਸ਼ੀਲ)-ਰਾਏਕੋਟ ਹਲਕੇ 'ਚ ਉਦਯੋਗਿਕ ਵਿਕਾਸ ਲਈ ਸੰਸਦ ਮੈਂਬਰ ਡਾ: ਅਮਰ ਸਿੰਘ ਵਲੋਂ ਕੀਤੇ ਜਾ ਰਹੇ ਯਤਨਾਂ ਸਦਕਾ ਪੰਜਾਬ ਸਰਕਾਰ ਦੇ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ 25 ਨਵੰਬਰ ਦਿਨ ਬੁੱਧਵਾਰ ਨੂੰ ਰਾਏਕੋਟ ਵਿਖੇ ਪਹੁੰਚ ਰਹੇ ਹਨ, ...
ਜਗਰਾਉਂ 'ਚ ਐੱਸ.ਐੱਸ.ਪੀ. ਚਰਨਜੀਤ ਸਿੰਘ ਸੋਹਲ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ | ਨਾਲ ਡੀ.ਐੱਸ.ਪੀ. ਦਿਲਬਾਗ ਸਿੰਘ, ਡੀ.ਐੱਸ.ਪੀ. ਗੁਰਬੰਸ ਸਿੰਘ ਬੈਂਸ ਤੇ ਹੋਰ | ਅਜੀਤ ਤਸਵੀਰ ਜਗਰਾਉਂ, 24 ਨਵੰਬਰ (ਜੋਗਿੰਦਰ ਸਿੰਘ)-ਯੂ.ਪੀ. ਤੇ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ 'ਚ ...
ਚੌਾਕੀਮਾਨ, 24 ਨਵੰਬਰ (ਤੇਜਿੰਦਰ ਸਿੰਘ ਚੱਢਾ)-ਸ੍ਰੀ ਗੁਰੂ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਸਿੱਧਵਾਂ ਖੁਰਦ ਦੀ ਵਿੱਦਿਅਕ ਸੰਸਥਾ ਖ਼ਾਲਸਾ ਕਾਲਜ ਫ਼ਾਰ ਵੁਮੈਨ ਸਿੱਧਵਾਂ ਖੁਰਦ ਦੀਆਂ ਵਿਦਿਆਰਥਣਾਂ ਨੇ ਅੰਤਰ ਕਾਲਜ ਕਵੀਸ਼ਰੀ ਮੁਕਾਬਲੇ ਵਿਚੋਂ ਪਹਿਲਾ ਸਥਾਨ ਹਾਸਲ ...
ਰਾਏਕੋਟ, 24 ਨਵੰਬਰ (ਬਲਵਿੰਦਰ ਸਿੰਘ ਲਿੱਤਰ)- ਲੁਧਿਆਣਾ-ਬਠਿੰਡਾ ਰਾਜਮਾਰਗ 'ਤੇ ਪੈਂਦੇ ਪਿੰਡ ਗੋਂਦਵਾਲ ਨਜ਼ਦੀਕ ਕਾਰ-ਮੋਟਰਸਾਈਕਲ ਟੱਕਰ ਦੌਰਾਨ ਇਕ ਔਰਤ ਦੀ ਮੌਤ ਹੋ ਗਈ | ਇਸ ਮੌਕੇ ਮਿ੍ਤਕ ਔਰਤ ਦੇ ਪੁੱਤਰ ਸੰਦੀਪ ਸਿੰਘ ਵਾਸੀ-ਹਲਵਾਰਾ ਨੇ ਦੱਸਿਆ ਕਿ ਉਹ ਸਵੇਰੇ 9 ਵਜੇ ...
ਸਿੱਧਵਾਂ ਬੇਟ, 24 ਨਵੰਬਰ (ਜਸਵੰਤ ਸਿੰਘ ਸਲੇਮਪੁਰੀ)- ਐਕਸਾਈਜ਼ ਵਿਭਾਗ ਵਿਚ ਤਾਇਨਾਤ ਐਕਸਾਈਜ਼ ਇੰਸ: ਕਰਮਜੀਤ ਸਿੰਘ ਚੀਮਾ, ਹਰਦੀਪ ਸਿੰਘ ਬੈਂਸ ਅਤੇ ਹਰਜਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਅਤੇ ਠੇਕੇ ਦੇ ਕਰਿੰਦਿਆਂ ਦੀ ਮਦਦ ਨਾਲ ਪਿੰਡ ਬਾਘੀਆਂ ਅਤੇ ਸੇਰੇਵਾਲ ...
ਰਾਏਕੋਟ, 23 ਨਵੰਬਰ (ਸੁਸ਼ੀਲ)-ਸੰਤ ਸ੍ਰੀ ਮਹੇਸ਼ ਮੁਨੀ (ਬੋਰੇ ਵਾਲੇ) ਗਊਧਾਮ ਵਿਖੇ ਗਊਸ਼ਾਲਾ ਪ੍ਰਬੰਧਕੀ ਕਮੇਟੀ ਅਤੇ ਗਊ ਭਗਤਾਂ ਦੇ ਸਹਿਯੋਗ ਨਾਲ ਗੋਪਾਲ ਅਸ਼ਟਮੀ ਦਾ ਦਿਹਾੜਾ ਮਨਾਇਆ ਗਿਆ | ਇਸ ਮੌਕੇ ਗਊਸ਼ਾਲਾ ਪ੍ਰਬੰਧਕਾਂ ਵਲੋਂ ਕਰਵਾਏ ਇਕ ਸੰਖੇਪ ਸਮਾਗਮ ਦੌਰਾਨ ...
ਜੋਧਾਂ, 23 ਨਵੰਬਰ (ਗੁਰਵਿੰਦਰ ਸਿੰਘ ਹੈਪੀ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਬਣਾਏ ਕਿਸਾਨ ਵਿਰੋਧੀ ਕਾਨੂੰਨ ਦੇ ਖ਼ਿਲਾਫ਼ ਕਿਸਾਨਾਂ ਵਲੋਂ ਵਿੱਢੇ ਸੰਘਰਸ਼ ਤਹਿਤ ਨਵੇਂ ਬਣੇ ਕਾਨੂੰਨ ਵਾਪਸ ਕਰਵਾਉਣ ਲਈ 26-27 ਦੇ ਦਿੱਲੀ ਮਾਰਚ ਵਿਚ ਕਿਸਾਨ ਦੇ ਨਾਲ ਜਨਵਾਦੀ ਇਸਤਰੀ ਸਭਾ ...
ਰਾਏਕੋਟ, 23 ਨਵੰਬਰ (ਸੁਸ਼ੀਲ)-ਰਾਏਕੋਟ ਦੇ ਪਿੰਡਾਂ ਨੂੰ ਆਧੁਨਿਕ ਸਹੂਲਤਾਂ ਪ੍ਰਦਾਨ ਕਰਵਾ ਕੇ ਇੱਕ ਨਵੀਂ ਦਿੱਖ ਦੇਣਾ ਪਾਰਲੀਮੈਂਟ ਮੈਂਬਰ ਡਾ. ਅਮਰ ਸਿੰਘ ਦਾ ਸੁਪਨਾ ਹੈ | ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਯੂਥ ਆਗੂ ਕਾਮਿਲ ਬੋਪਾਰਾਏ ਨੇ ਨੇੜਲੇ ਪਿੰਡ ਬੋਪਾਰਾਏ ...
ਰਾਏਕੋਟ, 24 ਨਵੰਬਰ (ਸੁਸ਼ੀਲ)-ਖੇਤੀ ਬਿੱਲਾਂ ਦੇ ਵਿਰੋਧ 'ਚ ਕਿਸਾਨਾਂ ਵਲੋਂ 26-27 ਦੇ ਦਿੱਲੀ ਘੇਰਨ ਦੇ ਸੱਦੇ ਨੂੰ ਸਫ਼ਲ ਬਣਾਉਣ ਲਈ ਕਿਸਾਨ ਜਥੇਬੰਦੀਆਂ ਵਲੋਂ ਕਿਸਾਨਾਂ ਨੂੰ ਲਾਮਬੱਧ ਕੀਤਾ ਜਾ ਰਿਹਾ ਹੈ, ਇਸੇ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਪਿੰਡ ...
ਜਗਰਾਉਂ, 24 ਨਵੰਬਰ (ਹਰਵਿੰਦਰ ਸਿੰਘ ਖ਼ਾਲਸਾ)- ਸ਼ਹਿਰ ਦੀ ਹਰ ਸੜਕ 'ਤੇ ਰੇਹੜੀ-ਫੜ੍ਹੀ ਵਾਲਿਆਂ ਦੇ ਨਾਜਾਇਜ਼ ਕਬਜ਼ਿਆਂ ਦਾ ਬੋਲਬਾਲਾ ਹੈ | ਇਹ ਪ੍ਰਸ਼ਾਸਨ ਦੀ ਮਿਲੀਭੁਗਤ ਜਾਂ ਅਵੇਸਲੇ ਰਹਿਣ ਦੇ ਕਾਰਨ ਹੋ ਰਿਹਾ ਹੈ | ਇਸ ਨਾਲ ਆਵਾਜਾਈ ਵਿਚ ਹੀ ਵਿਘਨ ਨਹੀਂ ਪੈਂਦਾ ਬਲਕਿ ...
ਜਗਰਾਉਂ, 24 ਨਵੰਬਰ (ਜੋਗਿੰਦਰ ਸਿੰਘ)- ਜਗਰਾਉਂ 'ਚ ਪਟੜੀ 'ਤੇ ਅੱਜ ਪਹਿਲੇ ਦਿਨ ਦੌੜੇ ਰੇਲ ਇੰਜਣ ਨੇ ਇਕ ਅਣ-ਪਛਾਤੇ ਵਿਅਕਤੀ ਦੀ ਜਾਨ ਲੈ ਲਈ | ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਤੋਂ ਫਿਰੋਜ਼ਪੁਰ ਰੇਲਵੇ ਲਾਈਨ 'ਤੇ ਅੱਜ ਪਹਿਲੇ ਦਿਨ ਹੀ ਰੇਲ ਆਵਾਜਾਈ ਸ਼ੁਰੂ ਹੋਈ ਸੀ, ...
ਮੁੱਲਾਂਪੁਰ-ਦਾਖਾ, 24 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਸਟੇਟ ਬੈਂਕ ਆਫ ਇੰਡੀਆ ਦੀ ਮੰਡੀ ਮੁੱਲਾਂਪੁਰ ਸ਼ਾਖਾ ਵਲੋਂ ਕੋਵਿਡ-19 ਦੇ ਚੱਲਦਿਆਂ ਖਾਤਾ ਧਾਰਕਾਂ ਦਾ ਸਮਾਂ ਬਚਾਉਣ ਅਤੇ ਭੀੜ ਘਟਾਉਣ ਲਈ ਸ਼ਹਿਰ ਦੀ ਰਾਏਕੋਟ ਰੋਡ ਦਾਖਾ ਕੰਪਲੈਕਸ ਅੰਦਰ ਐੱਸ.ਬੀ.ਆਈ. ਗ੍ਰਾਹਕ ...
ਹੰਬੜਾਂ, 24 ਨਵੰਬਰ (ਹਰਵਿੰਦਰ ਸਿੰਘ ਮੱਕੜ)- ਬੀ.ਕੇ.ਯੂ. ਏਕਤਾ (ਡਕੌਾਦਾ) ਬਲਾਕ ਹੰਬੜਾਂ ਦੀ ਭਰਵੀਂ ਮੀਟਿੰਗ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਾਲਿਬ ਦੀ ਅਗਵਾਈ ਹੇਠ ਹੋਈ | ਮੀਟਿੰਗ 'ਚ ਬਲਾਕ ਦੀਆਂ ਸਾਰੀਆਂ ਇਕਾਈਆਂ ਦੇ ਪ੍ਰਧਾਨਾਂ ਨੇ ਇਸ ਮੀਟਿੰਗ ਵਿਚ 26, 27 ਨਵੰਬਰ ਨੂੰ ...
ਚੌਾਕੀਮਾਨ, 24 ਨਵੰਬਰ (ਤੇਜਿੰਦਰ ਸਿੰਘ ਚੱਢਾ)- ਪਿੰਡ ਪੰਡੋਰੀ ਵਿਖੇ ਐੱਨ.ਆਰ.ਆਈ. ਵੀਰ ਪਰਮਿੰਦਰ ਸਿੰਘ ਪੰਡੋਰੀ ਯੂ.ਐੱਸ.ਏ. ਦੇ ਗ੍ਰਹਿ ਵਿਖੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਜੋਗਿੰਦਰ ਸਿੰਘ ਬੁਜਰਗ, ਪ੍ਰਧਾਨ ਸਤਨਾਮ ਸਿੰਘ ਮੋਰਕਰੀਮਾਂ, ...
ਹਠੂਰ, 24 ਨਵੰਬਰ (ਜਸਵਿੰਦਰ ਸਿੰਘ ਛਿੰਦਾ)- ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਾਦਾ ਇਕਾਈ ਪਿੰਡ ਦੇਹੜਕਾ ਵਲੋਂ ਅੱਜ ਪਿੰਡ ਦੇਹੜਕਾ ਵਿਖੇ 26-27 ਨਵੰਬਰ ਨੂੰ ਦਿੱਲੀ ਵਿਖੇ ਜਾਣ ਲਈ ਤਿਆਰੀਆਂ ਸਬੰਧੀ ਸੀਨੀਅਰ ਕਿਸਾਨ ਆਗੂ ਮਾ: ਜਗਤਾਰ ਸਿੰਘ ਦੇਹੜਕਾ, ਪ੍ਰਧਾਨ ਜਥੇਦਾਰ ...
ਜਗਰਾਉਂ, 23 ਨਵੰਬਰ (ਜੋਗਿੰਦਰ ਸਿੰਘ)-ਖੇਤੀ ਕਾਨੂੰਨਾਂ ਦੇ ਵਿਰੋਧ 'ਚ ਦਿੱਲੀ ਚੱਲੋ ਮੁਹਿੰਮ ਤਹਿਤ ਅੱਜ ਡਾਂਗੀਆਂ ਤੇ ਕਾਉਂਕੇ ਖੋਸਾ ਵਿਖੇ ਜਨਤਕ ਮੀਟਿੰਗਾਂ ਕਰਕੇ ਕਿਸਾਨ ਸੰਘਰਸ਼ ਦੀ ਸਹਾਇਤਾ ਲਈ ਪਿੰਡ ਡਾਂਗੀਆਂ ਤੋਂ ਆਰਥਿਕ ਮਦਦ ਇਕੱਤਰ ਕੀਤੀ ਗਈ | ਇਸ ਮੌਕੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX