ਨਵਾਂਸ਼ਹਿਰ, 24 ਨਵੰਬਰ (ਗੁਰਬਖਸ਼ ਸਿੰਘ ਮਹੇ)- ਨਵਾਂਸ਼ਹਿਰ ਸਹਿਕਾਰੀ ਖੰਡ ਮਿੱਲ ਵੱਲੋਂ ਅੱਜ ਆਪਣਾ 53ਵਾਂ ਪਿੜਾਈ ਸੀਜ਼ਨ 2020-21 ਸ੍ਰੀ ਅਖੰਡ ਪਾਠ ਦੇ ਭੋਗ ਪੈਣ ਉਪਰੰਤ ਸ਼ੁਰੂ ਕਰ ਲਿਆ ਗਿਆ | ਪਿੜਾਈ ਸੀਜ਼ਨ ਦੀ ਰਸਮੀ ਤੌਰ 'ਤੇ ਸ਼ੁਰੂਆਤ ਵਿਧਾਇਕ ਅੰਗਦ ਸਿੰਘ ਵਲੋਂ ਬਟਨ ਦਬਾ ਕੇ ਕੀਤੀ ਗਈ | ਇਸ ਮੌਕੇ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਵਾਂਸ਼ਹਿਰ ਸਹਿਕਾਰੀ ਖੰਡ ਮਿੱਲ ਦੀ ਕਾਰਗੁਜ਼ਾਰੀ ਸੂਬੇ ਦੀਆਂ ਹੋਰਨਾਂ ਖੰਡ ਮਿੱਲਾਂ ਨਾਲੋਂ ਬਿਹਤਰ ਰਹੀ ਹੈ ਅਤੇ ਇਸ ਦੀ ਬਕਾਇਆ ਰਾਸ਼ੀ ਵੀ ਸਾਰੀਆਂ ਮਿੱਲਾਂ ਨਾਲੋਂ ਘੱਟ ਹੈ | ਇਸ ਦਾ ਸਿਹਰਾ ਮਿੱਲ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਜਾਂਦਾ ਹੈ ਜਿਨ੍ਹਾਂ ਨੇ ਇਮਾਨਦਾਰੀ ਅਤੇ ਮਿਹਨਤ ਨਾਲ ਮਿੱਲ ਨੂੰ ਇਸ ਮੁਕਾਮ ਤੱਕ ਪਹੁੰਚਾਇਆ ਹੈ | ਉਨ੍ਹਾਂ ਕਿਹਾ ਕਿ ਮਿੱਲ ਦੀ ਬਕਾਇਆ ਰਾਸ਼ੀ ਦੀ ਅਦਾਇਗੀ ਵੀ ਕਿਸਾਨਾਂ ਨੂੰ ਜਲਦ ਹੀ ਕਰ ਦਿੱਤੀ ਜਾਵੇਗੀ | ਇਸ ਤੋਂ ਇਲਾਵਾ ਉਨ੍ਹਾਂ ਪਹਿਲੇ, ਦੂਜੇ ਅਤੇ ਤੀਜੇ ਸਥਾਨ 'ਤੇ ਟਰਾਲੀਆਂ ਲੈ ਕੇ ਆਏ ਕਿਸਾਨਾਂ ਦਾ ਸਨਮਾਨ ਵੀ ਕੀਤਾ | ਇਸ ਮੌਕੇ ਮਿੱਲ ਦੇ ਜਨਰਲ ਮੈਨੇਜਰ ਸੁਰਿੰਦਰ ਪਾਲ ਨੇ ਦੱਸਿਆ ਕਿ ਸੀਜ਼ਨ ਮਿੱਲ ਵੱਲੋਂ ਪਿੜਾਈ ਸੀਜ਼ਨ 2020-21 ਲਈ ਕਰੀਬ 30 ਲੱਖ ਕੁਇੰਟਲ ਗੰਨੇ ਦਾ ਬੌਾਡ ਕੀਤਾ ਗਿਆ ਹੈ ਅਤੇ ਮਿੱਲ ਨੂੰ ਕਰੀਬ 26-27 ਲੱਖ ਕੁਇੰਟਲ ਗੰਨਾ ਪਿੜਾਈ ਲਈ ਉਪਲਬਧ ਹੋਣ ਦਾ ਅਨੁਮਾਨ ਹੈ | ਉਨ੍ਹਾਂ ਦੱਸਿਆ ਕਿ ਮਿੱਲ ਵੱਲੋਂ ਪਤਝੜ ਦੀ ਬਿਜਾਈ ਦੇ ਆਪਣੇ ਟੀਚੇ ਪੂਰੇ ਕਰ ਲਏ ਗਏ ਹਨ | ਉਨ੍ਹਾਂ ਕਿਹਾ ਕਿ ਸੀਜ਼ਨ ਦੌਰਾਨ ਜੇਕਰ ਕਿਸੇ ਵੀ ਕਿਸਾਨ ਨੂੰ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਉਹ ਕਿਸੇ ਵੀ ਵੇਲੇ ਉਨ੍ਹਾਂ ਨੂੰ ਮਿਲ ਸਕਦਾ ਹੈ | ਇਸ ਮੌਕੇ ਮਾਰਕੀਟ ਕਮੇਟੀ ਨਵਾਂਸ਼ਹਿਰ ਦੇ ਚੇਅਰਮੈਨ ਚਮਨ ਸਿੰਘ ਭਾਨ ਮਜਾਰਾ, ਕਿਸਾਨ ਸਲਾਹਕਾਰ ਕਮੇਟੀ ਮੈਂਬਰ ਸੰਦੀਪ ਸਿੰਘ ਭੰਗਲ, ਸਾਬਕਾ ਚੇਅਰਮੈਨ ਕੁਲਦੀਪ ਸਿੰਘ ਰਾਣਾ ਅਤੇ ਚੌਧਰੀ ਹਰਬੰਸ ਲਾਲ, ਜੋਗਿੰਦਰ ਸਿੰਘ ਬਘੌਰਾਂ, ਸਾਬਕਾ ਡਾਇਰੈਕਟਰ ਗੁਰਸੇਵਕ ਸਿੰਘ ਲਿੱਧੜ, ਮੁਲਾਜ਼ਮ ਯੂਨੀਅਨ ਪ੍ਰਧਾਨ ਹਰਦੀਪ ਸਿੰਘ, ਮੁੱਖ ਗੰਨਾ ਵਿਕਾਸ ਅਫ਼ਸਰ ਹਰਪਾਲ ਸਿੰਘ ਕਲੇਰ, ਗੰਨਾ ਵਿਕਾਸ ਇੰਸਪੈਕਟਰ ਜਸਪਾਲ ਸਿੰਘ ਜਾਡਲੀ, ਚੇਤ ਰਾਮ ਰਤਨ, ਮਿੱਲ ਸੁਪਰਡੈਂਟ ਸੰਜੇ ਕੁਮਾਰ, ਮਿੱਲ ਪ੍ਰਸ਼ਾਸਕ ਅਤੇ ਡੀ. ਆਰ ਗੁਰਪ੍ਰੀਤ ਸਿੰਘ, ਦੁਆਬਾ ਕਿਸਾਨ ਯੂਨੀਅਨ ਦੇ ਪ੍ਰਧਾਨ ਕੁਲਦੀਪ ਸਿੰਘ, ਰਾਕੇਸ਼ ਕੁਮਾਰ ਵਿੱਕੀ ਤੋਂ ਇਲਾਵਾ ਮਿੱਲ ਦੇ ਅਧਿਕਾਰੀ ਅਤੇ ਮੁਲਾਜ਼ਮ ਹਾਜ਼ਰ ਸਨ |
ਬਲਾਚੌਰ, 24 ਨਵੰਬਰ (ਸ਼ਾਮ ਸੁੰਦਰ ਮੀਲੂ)- ਥਾਣਾ ਸਦਰ ਬਲਾਚੌਰ ਦੀ ਪੁਲਿਸ ਨੇ 12 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ | ਥਾਣਾ ਸਦਰ ਬਲਾਚੌਰ ਦੇ ਏ.ਐੱਸ.ਆਈ. ਸੁਰਿੰਦਰ ਪਾਲ ਸਮੇਤ ਪੁਲਿਸ ਪਾਰਟੀ ਟੋਲ ਪਲਾਜ਼ਾ ਮਜਾਰੀ ਨੇੜੇ ਗਸ਼ਤ 'ਤੇ ਸਨ | ਖਾਸ ...
ਨਵਾਂਸ਼ਹਿਰ, 24 ਨਵੰਬਰ (ਗੁਰਬਖਸ਼ ਸਿੰਘ ਮਹੇ)- ਅੱਜ ਜ਼ਿਲੇ੍ਹ 'ਚ 5 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ ਜਦ ਕਿ ਬਲਾਕ ਮੁਕੰਦਪੁਰ ਦੇ ਇੱਕ 48 ਸਾਲਾ ਅਤੇ ਬਲਾਕ ਸੜੋਆ ਦੇ ਇੱਕ 80 ਸਾਲਾ ਵਿਅਕਤੀਆਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਜੋ ਕਿ ਵੱਖ-ਵੱਖ ...
ਮੁਕੰਦਪੁਰ, 24 ਨਵੰਬਰ (ਸੁਖਜਿੰਦਰ ਸਿੰਘ ਬਖਲੌਰ) - ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਨਲਾਈਨ ਵਿੱਦਿਅਕ ਮੁਕਾਬਲਿਆਂ ਤੇ ਜ਼ਿਲ੍ਹਾ ਪੱਧਰੀ ਸੁੰਦਰ ਲਿਖਾਈ ਮੁਕਾਬਲੇ 'ਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੁਕੰਦਪੁਰ ...
ਬੰਗਾ, 24 ਨਵੰਬਰ (ਜਸਬੀਰ ਸਿੰਘ ਨੂਰਪੁਰ) - ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਐਲਾਨੇ ਨਤੀਜਿਆਂ ਵਿਚੋਂ ਸਿੱਖ ਨੈਸ਼ਨਲ ਕਾਲਜ ਦੀ ਵਿਦਿਆਰਥਣ ਰਾਜਵੀਰ ਕੌਰ ਨੇ ਡੀ. ਸੀ. ਐਮ. ਦੀ ਪ੍ਰੀਖਿਆ ਵਿਚੋਂ 79.25 ਫੀਸਦੀ ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਵਿਚੋਂ ਪਹਿਲਾ ਸਥਾਨ ...
ਨਵਾਂਸ਼ਹਿਰ, 24 ਨਵੰਬਰ (ਗੁਰਬਖਸ਼ ਸਿੰਘ ਮਹੇ)- ਸੀਨੀਅਰ ਮੈਡੀਕਲ ਅਫਸਰ ਡਾ: ਹਰਵਿੰਦਰ ਸਿੰਘ ਦੀਆਂ ਹਦਾਇਤਾਂ 'ਤੇ ਡਾ: ਮਨਪ੍ਰੀਤ ਦੀ ਅਗਵਾਈ ਵਿਚ ਅੱਜ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਦੀ ਟੀਮ ਵਲੋਂ ਤਹਿਸੀਲ ਕੰਪਲੈਕਸ ਤੋਂ 44 ਸੈਂਪਲ, ਮਾਰਕਫੈੱਡ ਦਫ਼ਤਰ ਤੋਂ 18 ਸੈਂਪਲ ...
ਨਵਾਂਸ਼ਹਿਰ, 24 ਨਵੰਬਰ (ਗੁਰਬਖਸ਼ ਸਿੰਘ ਮਹੇ)- ਪੰਜਾਬ ਸਰਕਾਰ ਦੇ ਘਰ-ਘਰ ਰੁਜ਼ਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਵੱਧ ਤੋਂ ਵੱਧ ਉਪਰਾਲੇ ਕੀਤੇ ਜਾਣ | ਇਹ ਹਦਾਇਤ ਵਧੀਕ ਡਿਪਟੀ ਕਮਿਸ਼ਨਰ (ਜ) ਅਦਿੱਤਿਆ ...
ਪੋਜੇਵਾਲ, 24 ਨਵੰਬਰ (ਨਵਾਂਗਰਾਈਾ, ਰਮਨ ਭਾਟੀਆ)- ਜਵਾਹਰ ਨਵੋਦਿਆ ਵਿਦਿਆਲਿਆ, ਪੋਜੇਵਾਲ (ਸ਼ਹੀਦ ਭਗਤ ਸਿੰਘ ਨਗਰ) ਵਿਖੇ ਸਾਲ 2021 ਲਈ ਛੇਵੀਂ ਜਮਾਤ ਦੇ ਵਿਦਿਆਰਥੀਆਂ ਦੇ ਦਾਖ਼ਲੇ ਲਈ ਹੋਣ ਵਾਲੇ ਟੈੱਸਟ ਲਈ ਆਨਲਾਈਨ ਰਜਿਸਟ੍ਰੇਸ਼ਨ 15 ਦਸੰਬਰ ਤੱਕ ਪੋਰਟਲ ਅਤੇ ਵੈੱਬਸਾਈਟ ...
ਨਵਾਂਸ਼ਹਿਰ, 24 ਨਵੰਬਰ (ਗੁਰਬਖਸ਼ ਸਿੰਘ ਮਹੇ)- ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਅਤੇ ਸੀ.ਪੀ.ਐਫ. ਇੰਪਲਾਈਜ਼ ਯੂਨੀਅਨ ਵਲੋਂ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਸਾਂਝੇ ਪਲੇਟਫ਼ਾਰਮ ਐਨ.ਪੀ.ਐੱਸ.ਈ.ਯੂ. ਦੇ ਝੰਡੇ ਥੱਲੇ ਪੰਜਾਬ ਭਰ ਵਿਚ ਜ਼ਿਲ੍ਹਾ ਪੱਧਰੀ ...
ਭੱਦੀ, 24 ਨਵੰਬਰ (ਨਰੇਸ਼ ਧੌਲ)- ਭਾਰਤ ਦੀਆਂ ਪ੍ਰਮੁੱਖ ਟਰੇਡ ਯੂਨੀਅਨਾਂ ਅਤੇ ਮੁਲਾਜ਼ਮ ਜਥੇਬੰਦੀਆਂ ਦੇ ਸੱਦੇ 'ਤੇ 26 ਨਵੰਬਰ ਦਿਨ ਵੀਰਵਾਰ ਨੂੰ ਪੰਜਾਬ ਦੇ ਸਨਅਤੀ ਅਦਾਰੇ, ਸਮੂਹ ਕਾਰਖ਼ਾਨੇ, ਸਰਕਾਰੀ ਅਦਾਰੇ ਪੰਜਾਬ ਰੋਡਵੇਜ਼ ਅਤੇ ਪਨਬਸ, ਪ੍ਰਾਈਵੇਟ ਬੱਸਾਂ, ਟਰੱਕ, ...
ਪੋਜੇਵਾਲ ਸਰਾਂ, 24 ਨਵੰਬਰ (ਰਮਨ ਭਾਟੀਆ)- ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਜਨਮ ਉਤਸਵ ਨੂੰ ਸਮਰਪਿਤ ਸਿੱਖਿਆ ਵਿਭਾਗ ਵਲੋਂ ਕਰਵਾਏ ਗਏ ਆਨ ਲਾਈਨ ਮੁਕਾਬਲਿਆਂ ਦੀ ਲੜੀ ਦੌਰਾਨ 9 ਤੋਂ 12 ਜਮਾਤ ਦੇ ਕਰਵਾਏ ਗਏ ਅੰਗਰੇਜ਼ੀ ਸਪੀਕਿੰਗ ਜ਼ਿਲ੍ਹਾ ਪੱਧਰੀ ਮੁਕਾਬਲਿਆਂ ...
ਸਾਹਲੋਂ, 24 ਨਵੰਬਰ (ਨਿੱਘ੍ਹਾ)- ਕੇਂਦਰ ਸਰਕਾਰ ਵਲੋਂ ਕਿਸਾਨੀ ਖਿਲਾਫ਼ ਪਾਸ ਕੀਤੇ ਕਾਲੇ ਕਾਨੰੂਨਾਂ ਦੇ ਵਿਰੋਧ ਨੂੰ ਲੈ ਕੇ ਦਿੱਲੀ ਵਿਖੇ ਧਰਨੇ ਸਬੰਧੀ ਪਿੰਡ ਧਰਮਕੋਟ ਵਿਖੇ ਕਿਸਾਨਾਂ ਦੀ ਵਿਸ਼ੇਸ਼ ਮੀਟਿੰਗ ਹੋਈ | ਕਿਸਾਨਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ...
ਨਵਾਂਸ਼ਹਿਰ, 24 ਨਵੰਬਰ (ਗੁਰਬਖਸ਼ ਸਿੰਘ ਮਹੇ)- ਨਿਊ ਆਟੋ ਵਰਕਰਜ਼ ਯੂਨੀਅਨ (ਇਫਟੂ) ਵਲੋਂ 26 ਨਵੰਬਰ ਨੂੰ ਦੇਸ਼ ਵਿਆਪੀ ਆਮ ਹੜਤਾਲ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ | ਇਹ ਫ਼ੈਸਲਾ ਅੱਜ ਆਟੋ ਸਟੈਂਡ ਨਵਾਂਸ਼ਹਿਰ ਵਿਖੇ ਯੂਨੀਅਨ ਦੀ ਹੋਈ ਮੀਟਿੰਗ ਵਿਚ ਕੀਤਾ ਗਿਆ | ...
ਮੁਕੰਦਪੁਰ, 24 ਨਵੰਬਰ (ਸੁਖਜਿੰਦਰ ਸਿੰਘ ਬਖਲੌਰ) - ਐੱਮ. ਡੀ ਮਨਬੀਰ ਸਿੰਘ ਖਹਿਰਾ ਅਤੇ ਡੀ. ਐੱਮ ਸੰਜੀਵ ਕੁਮਾਰ ਗੌੜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 'ਦੀ ਨਵਾਂਸ਼ਹਿਰ ਸੈਂਟਰਲ ਕੋਆਪ੍ਰੇਟਿਵ ਬੈਂਕ' ਦੀ ਬ੍ਰਾਂਚ ਮੁਕੰਦਪੁਰ ਵਿਚ ਗਾਹਕ ਮਿਲਣੀ ਕਰਵਾਈ ਗਈ | ਜਿਸ ਵਿਚ ...
ਬਲਾਚੌਰ, 24 ਨਵੰਬਰ (ਸ਼ਾਮ ਸੁੰਦਰ ਮੀਲੂ)- ਐਡਵੋਕੇਟ ਚੌਧਰੀ ਆਰ.ਪੀ.ਸਿੰਘ ਦੇ ਬਲਾਚੌਰ ਸਥਿਤ ਫਾਰਮ ਹਾਊਸ ਵਿਖੇ ਹਲਕੇ ਦੀਆਂ ਗੁੱਜਰ ਬਰਾਦਰੀ ਨਾਲ ਸਬੰਧਤ 4 ਸ਼ਖ਼ਸੀਅਤਾਂ ਦਾ ਅਖਿਲ ਭਾਰਤੀ ਵੀਰ ਗੁੱਜਰ ਮਹਾਂਸਭਾ ਵਲੋਂ ਸਨਮਾਨ ਕੀਤਾ ਗਿਆ | ਸਨਮਾਨ ਸਮਾਗਮ ਵਿਚ ਅਧਿਆਪਕ ...
ਬੰਗਾ, 24 ਨਵੰਬਰ (ਲਧਾਣਾ) - ਏਕ ਨੂਰ ਸਵੈ-ਸੇਵੀ ਸੰਸਥਾ ਪਠਲਾਵਾ ਵਲੋਂ ਪਿੰਡ 'ਚ ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਉਸਾਰੇ ਜਾ ਰਹੇ ਸੰਤ ਬਾਬਾ ਘਨੱਯਾ ਸਿੰਘ ਯਾਦਗਾਰੀ ਆਧੁਨਿਕ ਪਾਰਕ ਦੀ ਉਸਾਰੀ ਲਈ ਪਠਲਾਵਾ ਨਿਵਾਸੀ ਸੇਵਾ ਮੁਕਤ ਕਾਨੂੰਗੋ ਸਵ. ...
ਜਾਡਲਾ, 24 ਨਵੰਬਰ (ਬੱਲੀ)- ਪਿੰਡ ਮੀਰਪੁਰ ਜੱਟਾਂ ਵਿਖੇ ਸਵ. ਮਹਿੰਦਰ ਰਾਮ ਚੁੰਬਰ ਦੇ ਗ੍ਰਹਿ ਨਿਵਾਸ ਵਿਖੇ ਆਲ ਇੰਡੀਆ ਆਦਿ ਧਰਮ ਮਿਸ਼ਨ ਰਜਿ: 4698 ਦੇ ਉਪ ਪ੍ਰਧਾਨ ਚੇਤ ਰਾਮ ਤੱਖੀ ਦੀ ਬੇਵਕਤੀ ਮੌਤ ਨੂੰ ਲੈ ਕੇ ਸ਼ੋਕ ਮੀਟਿੰਗ ਐਡਵੋਕੇਟ ਵਿਜੈ ਕੁਮਾਰ ਦੀ ਪ੍ਰਧਾਨਗੀ ਹੇਠ ...
ਨਵਾਂਸ਼ਹਿਰ, 24 ਨਵੰਬਰ (ਗੁਰਬਖਸ਼ ਸਿੰਘ ਮਹੇ)- ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਆਮ ਜਨਤਾ ਨੂੰ ਵੋਟ ਦੀ ਮਹੱਤਤਾ ਪ੍ਰਤੀ ਜਾਗਰੂਕ ਕਰਨ ਹਿਤ ਭਾਰਤੀ ਚੋਣ ਕਮਿਸ਼ਨ ਵਲੋਂ ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ 'ਤੇ ਲਗਾਤਾਰ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ | ਇਸੇ ਕੜੀ ...
ਬਲਾਚੌਰ, 24 ਨਵੰਬਰ (ਸ਼ਾਮ ਸੁੰਦਰ ਮੀਲੂ)- ਮੌਜੂਦਾ ਸਮੇਂ ਸ਼ਹਿਰ ਅੰਦਰ ਤੜਕਸਾਰ ਵੱਖ-ਵੱਖ ਧਾਰਮਿਕ ਸੰਸਥਾਨਾਂ ਰਾਹੀਂ, ਅਤੇ ਦੇਰ ਰਾਤ ਤਕ ਮੈਰਿਜ ਪੈਲੇਸਾਂ ਵਿਚ ਵਜਾਏ ਜਾ ਰਹੇ ਡੀ.ਜੇ. ਰਾਹੀਂ ਆਵਾਜ਼ ਪ੍ਰਦੂਸ਼ਣ ਨਾਲ ਵਾਤਾਵਰਨ ਗੰਧਲਾ ਹੋ ਰਿਹਾ ਹੈ | ਡਿਪਟੀ ਕਮਿਸ਼ਨਰ ...
ਜਸਬੀਰ ਸਿੰਘ ਨੂਰਪੁਰ 98157-09234 ਬੰਗਾ-ਬੀੜ ਅੱਲੜਵਾਲ ਕਲੇਰਾਂ ਤੋਂ ਆ ਕੇ ਬਾਬਾ ਨੂਰਾ ਨੇ ਪਿੰਡ ਦੀ ਮੋਹੜੀ ਗੱਡੀ ਉਨ੍ਹਾਂ ਨਾਲ ਬਾਬਾ ਕਾਲੂ, ਬਾਬਾ ਭੀਲਾ, ਬਾਬਾ ਅਮਰੀ ਵੀ ਸਨ | ਇਹ ਬਾਬਾ ਨੂਰਾ ਸੰਧੂ ਖ਼ਾਨਦਾਨ ਦਾ ਦੱਸਿਆ ਜਾਂਦਾ ਹੈ | ਇਸ ਦੇ ਖ਼ਾਨਦਾਨੀ ਕਲੇਰਾਂ ਤੋਂ ਆਉਣ ...
ਬਲਾਚੌਰ, 24 ਨਵੰਬਰ (ਸ਼ਾਮ ਸੁੰਦਰ ਮੀਲੂ)- ਉੱਪ ਪੁਲਿਸ ਕਪਤਾਨ (ਸਥਾਨਿਕ) ਕਮ-ਜ਼ਿਲ੍ਹਾ ਕਮਿਊਨਿਟੀ ਪੁਲਿਸ ਅਫਸਰ ਮਿਸ ਦੀਪਿਕਾ ਸਿੰਘ ਪੀ.ਪੀ.ਐੱਸ., ਦਵਿੰਦਰ ਸਿੰਘ ਡੀ.ਐੱਸ.ਪੀ. ਸਬ-ਡਵੀਜ਼ਨ ਬਲਾਚੌਰ ਦੀਆਂ ਹਦਾਇਤਾਂ ਮੁਤਾਬਿਕ ਏ.ਐੱਸ.ਆਈ. ਹੁਸਨ ਲਾਲ ਇੰਚਾਰਜ ਟਰੈਫ਼ਿਕ ...
ਉਸਮਾਨਪੁਰ, 24 ਨਵੰਬਰ (ਮਝੂਰ)- ਮੁੱਢਲਾ ਸਿਹਤ ਕੇਂਦਰ ਮੁਜੱਫਰਪੁਰ ਵਿਖੇ ਐੱਸ.ਐਮ.ਓ. ਡਾ: ਨਰਿੰਦਰ ਪਾਲ ਸ਼ਰਮਾ ਨੇ ਦੱਸਿਆ ਕਿ ਸਿਹਤ ਵਿਭਾਗ ਪੰਜਾਬ ਵਲੋਂ ਨਸਬੰਦੀ ਪੰਦ੍ਹਰਵਾੜਾ 21 ਨਵੰਬਰ ਤੋਂ 4 ਦਸੰਬਰ ਤੱਕ ਮਨਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ਦਾ ਮੁੱਖ ਉਦੇਸ਼ ...
ਰਾਹੋਂ, 24 ਨਵੰਬਰ (ਬਲਬੀਰ ਸਿੰਘ ਰੂਬੀ)- ਕੇਂਦਰ ਦੀ ਮੋਦੀ ਸਰਕਾਰ ਦੇ ਖ਼ਿਲਾਫ਼ ਕਿਸਾਨਾਂ ਨੇ ਦਿੱਲੀ ਜਾਣ ਦੇ ਪੋ੍ਰਗਰਾਮ ਨੂੰ ਪੁਖ਼ਤਾ ਕਰਦਿਆਂ ਗੁਰਦੁਆਰਾ ਸਿੰਘ ਸਭਾ ਲਾਰੀਆਂ ਵਿਖੇ ਇਕ ਮੀਟਿੰਗ ਕੀਤੀ | ਇਸ ਮੀਟਿੰਗ ਦੀ ਪ੍ਰਧਾਨਗੀ ਜਥੇਦਾਰ ਬਹਾਦਰ ਸਿੰਘ ਭਾਰਟਾ ਨੇ ...
ਨਵਾਂਸ਼ਹਿਰ, 24 ਨਵੰਬਰ (ਬਲਕਾਰ ਸਿੰਘ ਭੂਤਾਂ)- ਆਈ.ਵੀ.ਵਾਈ ਹਸਪਤਾਲ ਨਵਾਂਸ਼ਹਿਰ ਵਿਖੇ ਦਿਲ ਦੀਆਂ ਬਿਮਾਰੀਆਂ ਨਾਲ ਸਬੰਧਿਤ ਨਵੇਂ ਡਾਕਟਰ ਸਿੱਧੂ ਬਾਲੀ(ਐਮ.ਬੀ.ਬੀ ਐਸ, ਐਮ.ਡੀ, ਡੀ.ਐਨ.ਬੀ ਕਾਰਡੀਓਲੋਜਿਸਟ ਵਿਜਯਾ ਹਸਪਤਾਲ ਚੇਨਈ) ਨੇ ਅਹੁਦਾ ਸੰਭਾਲਿਆ | ਇਸ ਮੌਕੇ ...
ਨਵਾਂਸ਼ਹਿਰ, 24 ਨਵੰਬਰ (ਗੁਰਬਖਸ਼ ਸਿੰਘ ਮਹੇ)- ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਆਫ਼ ਇਲੈਕਟ੍ਰੀਕਲ ਇੰਜੀਨੀਅਰ ਐਾਡ ਇੰਪਲਾਈਜ਼ ਦੇ ਫ਼ੈਸਲੇ ਅਨੁਸਾਰ ਪੀ. ਐਸ. ਪੀ. ਸੀ. ਐਲ / ਪੀ. ਐਸ. ਟੀ. ਸੀ. ਐਲ. ਦੇ ਸਾਰੇ ਇੰਜੀਨੀਅਰ ਬਿਜਲੀ ਐਕਟ 2020 ਦੇ ਵਿਰੋਧ ਵਿਚ 26 ਨਵੰਬਰ 2020 ਨੂੰ ਕਾਲੇ ...
ਸੜੋਆ, 24 ਨਵੰਬਰ (ਨਾਨੋਵਾਲੀਆ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਦੀ ਸਰਵਉੱਚ ਸੰਸਥਾ ਹੈ ਜਿਸ ਨੂੰ ਇੱਕ ਪਰਿਵਾਰ ਤੋਂ ਆਜ਼ਾਦ ਕਰਵਾਉਣਾ ਸਮੇਂ ਦੀ ਮੁੱਖ ਜ਼ਰੂਰਤ ਹੈ | ਇਹ ਵਿਚਾਰ ਸ: ਹਰਬੰਸ ਸਿੰਘ ਚੌਧਰੀ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ(ਮਾਨ) ...
ਬੰਗਾ, 24 ਨਵੰਬਰ (ਕਰਮ ਲਧਾਣਾ) - ਸੈਂਟਰਲ ਕੋ-ਆਪ੍ਰੇਟਿਵ ਬੈਂਕ ਬ੍ਰਾਂਚ ਪਿੰਡ ਮਾਹਿਲ ਗਹਿਲਾ ਵਿਖੇ ਵਿੱਤੀ ਸਾਖਰਤਾ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ | ਨਾਬਾਰਡ ਦੇ ਸਹਿਯੋਗ ਨਾਲ ਲਗਾਏ ਇਸ ਕੈਂਪ ਦੀ ਅਗਵਾਈ ਬੈਂਕ ਦੇ ਮੈਨੇਜਰ ਸਤਨਾਮ ਸਿੰਘ ਝਿੱਕਾ ਵਲੋਂ ਕੀਤੀ ਗਈ ...
ਬਲਾਚੌਰ, 24 ਨਵੰਬਰ (ਸ਼ਾਮ ਸੁੰਦਰ ਮੀਲੂ)- ਥਾਣਾ ਸਿਟੀ ਬਲਾਚੌਰ ਦੀ ਪੁਲਸ ਵੱਲੋਂ ਸਿਵਲ ਹਸਪਤਾਲ ਨੇੜੇ ਨਸ਼ੀਲੇ ਟੀਕਿਆਂ ਸਮੇਤ ਇਕ ਨੌਜਵਾਨ ਨੂੰ ਕਾਬੂ ਕਰਨ ਦੀ ਖ਼ਬਰ ਹੈ | ਮਿਲੀ ਜਾਣਕਾਰੀ ਅਨੁਸਾਰ ਏ.ਐੱਸ.ਆਈ. ਸਿਕੰਦਰ ਪਾਲ ਨੇ ਪੁਲਿਸ ਪਾਰਟੀ ਸਮੇਤ ਸਿਵਲ ਹਸਪਤਾਲ ...
ਪੋਜੇਵਾਲ ਸਰਾਂ, 24 ਨਵੰਬਰ (ਰਮਨ ਭਾਟੀਆ)- ਬਲਾਕ ਸੜੋਆ ਦੇ ਪਿੰਡ ਖਰੌੜ ਵਿਖੇ ਗਰਾਮ ਪੰਚਾਇਤ ਵਲੋਂ ਪਿੰਡ ਵਿਖੇ ਨਵੇਂ ਤਿਆਰ ਕਰਵਾਏ ਗਏ ਸਮਾਰਟ ਸਕੂਲ, ਨਵੀਆਂ ਬਣੀਆਂ ਗਲੀਆਂ, ਸ਼ਮਸ਼ਾਨਘਾਟ ਦੀ ਸੜਕ 'ਤੇ ਸ਼ੈੱਡ ਸਮੇਤ ਹੋਰ ਵਿਕਾਸ ਕਾਰਜਾਂ ਦਾ ਉਦਘਾਟਨ ਬਲਾਕ ਸੰਮਤੀ ...
ਸੰਧਵਾਂ, 24 ਨਵੰਬਰ (ਪ੍ਰੇਮੀ ਸੰਧਵਾਂ)-ਦੀ ਨਵਾਂਸ਼ਹਿਰ ਸੈਂਟਰਲ ਕੋਆਪ੍ਰੇਟਿਵ ਬੈਂਕ ਬ੍ਰਾਂਚ ਸੰਧਵਾਂ ਵਿਖੇ ਮੈਨੇਜਿੰਗ ਡਾਇਰੈਕਟਰ ਮਨਵੀਰ ਸਿੰਘ ਖਹਿਰਾ ਤੇ ਜ਼ਿਲ੍ਹਾ ਮੈਨੇਜਰ ਸੰਜੀਵ ਕੁਮਾਰ ਗੌੜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਬਾਰਡ ਦੇ ਸਹਿਯੋਗ ਨਾਲ ...
ਨਵਾਂਸ਼ਹਿਰ, 24 ਨਵੰਬਰ (ਗੁਰਬਖਸ਼ ਸਿੰਘ ਮਹੇ)- ਅੱਜ ਦੋਆਬਾ ਆਰੀਆ ਸੀਨੀ.ਸੈ.ਸਕੂਲ ਵਿਖੇ ਕੋਵਿਡ 19 ਸਬੰਧੀ ਚਰਚਾ ਕੀਤੀ ਗਈ ਕਿ ਕਿਵੇਂ ਕੋਰੋਨਾ ਤੋਂ ਬਚਿਆ ਜਾ ਸਕਦਾ ਹੈ | ਇਸ ਸਬੰਧੀ ਸ੍ਰੀਮਤੀ ਹਰਵਿੰਦਰ ਕੌਰ ਸਮਰਾ ਜੋ ਅਮਰੀਕਾ ਵਿਚ ਸੀਨੀਅਰ ਮੈਡੀਕਲ ਅਫ਼ਸਰ ਹਨ ਉਨ੍ਹਾਂ ...
ਭੱਦੀ, 24 ਨਵੰਬਰ (ਨਰੇਸ਼ ਧੌਲ)- ਪਿੰਡ ਧੌਲ ਅਤੇ ਥੋਪੀਆ ਮੋੜ ਦੇ ਵਿਚਕਾਰ ਤੋਂ ਨੋਗੱਜਾ ਪੀਰ, ਮੰਢਿਆਣੀ ਨੂੰ ਜਾਂਦੀ ਲਿੰਕ ਸੜਕ 'ਤੇ ਫ਼ੈਕਟਰੀਆਂ ਦੇ ਨਿਕਾਸੀ ਵਾਲੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸਮੁੱਚੇ ਰਾਹਗੀਰ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ | ਪਿੰਡ ...
ਉੜਾਪੜ/ਲਸਾੜਾ, 24 ਨਵੰਬਰ (ਲਖਵੀਰ ਸਿੰਘ ਖੁਰਦ) - ਡਿਪਟੀ ਕਮਿਸ਼ਨਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਨਹਿਰੂ ਯੁਵਾ ਕੇਂਦਰ ਦੇ ਯੂਥ ਕੋਆਰਡੀਨੇਟਰ ਮੈਡਮ ਵੰਦਨਾ ਦੀ ਅਗਵਾਈ ਹੇਠ ਗੁਰੂ ਨਾਨਕ ਸਪੋਰਟਸ ਐਾਡ ਵੈਲਫੇਅਰ ਕਲੱਬ ਨੰਗਲ ...
ਭੱਦੀ, 24 ਨਵੰਬਰ (ਨਰੇਸ਼ ਧੌਲ)- ਰੈੱਡ ਕਰਾਸ ਨਸ਼ਾ ਮੁਕਤੀ ਅਤੇ ਪੁਨਰਵਾਸ ਕੇਂਦਰ ਨਵਾਂਸ਼ਹਿਰ ਵਲੋਂ ਨਵਾਂ ਪਿੰਡ ਟੱਪਰੀਆਂ (ਬਲਾਚੌਰ) ਵਿਖੇ ਲੇਖ ਰਾਜ ਸਰਪੰਚ ਦੀ ਪ੍ਰਧਾਨਗੀ ਹੇਠ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਮੌਕੇ ...
ਘੁੰਮਣਾਂ, 24 ਨਵੰਬਰ (ਮਹਿੰਦਰ ਪਾਲ ਸਿੰਘ) - ਪਿੰਡ ਮਾਂਗਟ ਦੇ ਉੱਘੇ ਸਮਾਜ ਸੇਵਕ ਹੰਣਸ ਰਾਜ ਬੰਗਾ ਦੇ ਛੋਟੇ ਭਰਾ ਜਸਵਿੰਦਰ ਬੰਗਾ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਕੀਰਤਨੀ ਜਥੇ ਨੇ ਵੈਰਾਗਮਈ ਕੀਰਤਨ ਕੀਤਾ | ਸੰਤ ਮਹਿੰਦਰ ਪਾਲ ...
ਮੁਕੰਦਪੁਰ, 24 ਨਵੰਬਰ (ਸੁਖਜਿੰਦਰ ਸਿੰਘ ਬਖਲੌਰ) - ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਲੋਂ ਬੀ. ਸੀ. ਏ. ਸਮੈਸਟਰ ਛੇਵਾਂ ਦੀ ਪ੍ਰੀਖਿਆ ਦੇ ਐਲਾਨੇ ਗਏ ਨਤੀਜਿਆਂ ਵਿਚ ਮੁਕੰਦਪੁਰ ਕਾਲਜ ਦੇ ਨਤੀਜੇ ਸ਼ਾਨਦਾਰ ਰਹੇ | ਕਾਲਜ ਪਿੰ੍ਰਸੀਪਲ ਡਾ. ਗੁਰਜੰਟ ਸਿੰਘ ਨੇ ...
ਨਸਰਾਲਾ, 24 ਨਵੰਬਰ (ਸਤਵੰਤ ਸਿੰਘ ਥਿਆੜਾ)-ਡੇਰਾ ਮਹਾਨਪੁਰੀ ਸਾਹਰੀ ਵਿਖੇ ਬਾਬਾ ਸੇਵਾ ਦਾਸ ਦੀ 11ਵੀਂ ਬਰਸੀ ਗੱਦੀ ਨਸ਼ੀਨ ਬਾਬਾ ਬਲਵੀਰ ਦਾਸ ਦੀ ਸਰਪ੍ਰਸਤੀ ਹੇਠ ਦੇਸ਼ ਵਿਦੇਸ਼ ਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ 1 ਦਸੰਬਰ ਦਿਨ ਮੰਗਲਵਾਰ ਨੂੰ ਮਨਾਈ ਜਾ ਰਹੀ ...
ਮੁਕੇਰੀਆਂ, 24 ਨਵੰਬਰ (ਰਾਮਗੜ੍ਹੀਆ)-ਪੰਜਾਬ ਦੀ ਕਿਸਾਨੀ ਨੂੰ ਬਚਾਉਣ ਲਈ ਸ਼ੋ੍ਰਮਣੀ ਅਕਾਲੀ ਦਲ ਨੇ ਹਮੇਸ਼ਾ ਮੋਹਰਲੀਆਂ ਕਤਾਰਾਂ ਵਿਚ ਖੜ੍ਹੇ ਹੋ ਕੇ ਅਹਿਮ ਭੂਮਿਕਾ ਨਿਭਾਈ ਹੈ | ਸ. ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਪੰਜਾਬ ਵਲੋਂ ਪਹਿਲਾਂ ਪੰਜਾਬ ਦੇ ...
ਹੁਸ਼ਿਆਰਪੁਰ, 24 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਸਰਕਾਰੀ ਕਾਲਜ ਹੁਸ਼ਿਆਰਪੁਰ ਵਿੱਚ ਪਿ੍ੰਸੀਪਲ ਵੀ.ਕੇ ਸਿੰਘ ਅਤੇ ਵਾਈਸ ਪਿ੍ੰਸੀਪਲ ਜੋਗੇਸ਼ ਦੀ ਅਗਵਾਈ ਵਿੱਚ ਰੈੱਡ ਰਿਬਨ ਕਲੱਬ ਦੇ ਇੰਚਾਰਜ ਪ੍ਰੋ. ਵਿਜੇ ਕੁਮਾਰ ਦੇ ਸਹਿਯੋਗ ਨਾਲ ਆਨਲਾਈਨ ਵੈਬੀਨਾਰ, ...
ਨਵਾਂਸ਼ਹਿਰ, 24 ਨਵੰਬਰ (ਗੁਰਬਖਸ਼ ਸਿੰਘ ਮਹੇ)-ਸੀਨੀਅਰ ਮੈਡੀਕਲ ਅਫ਼ਸਰ ਡਾ: ਹਰਵਿੰਦਰ ਸਿੰਘ ਦੀਆਂ ਹਦਾਇਤਾਂ ਤੇ ਤਹਿਸੀਲ ਦਫ਼ਤਰ ਦੇ ਸਟਾਫ ਦੇ ਸਹਿਯੋਗ ਨਾਲ ਤੇ ਡਾ: ਮਨਪ੍ਰੀਤ ਦੀ ਅਗਵਾਈ ਵਿਚ ਤਹਿਸੀਲ ਕੰਪਲੈਕਸ ਤੋਂ 54 ਸੈਂਪਲ ਤੇ ਐੱਸ.ਐੱਸ.ਪੀ. ਦਫ਼ਤਰ ਤੋਂ 100 ਸੈਂਪਲ ...
ਸਾਹਲੋਂ, 24 ਨਵੰਬਰ (ਜਰਨੈਲ ਸਿੰਘ ਨਿੱਘ੍ਹਾ)- ਦੀ ਕੋਆਪ੍ਰੇਟਿਵ ਬੈਂਕ ਘਟਾਰੋਂ ਵਿਖੇ ਨਾਬਾਰਡ ਤਹਿਤ ਬੈਂਕ ਦੀਆਂ ਸਕੀਮਾਂ ਸਬੰਧੀ ਵਿੱਤੀ ਸਾਖਰਤਾ ਪੋ੍ਰਗਰਾਮ ਕਰਵਾਇਆ ਗਿਆ | ਜਿਸ ਵਿਚ ਨਾਬਾਰਡ ਦੇ ਮੁਲਾਜ਼ਮਾਂ ਅਤੇ ਬੈਂਕ ਮੈਨੇਜਰ ਬਲਬੀਰ ਸਿੰਘ ਨੇ ਬੈਂਕ ਦੀਆਂ ...
ਨਵਾਂਸ਼ਹਿਰ, 24 ਨਵੰਬਰ (ਗੁਰਬਖਸ਼ ਸਿੰਘ ਮਹੇ)- ਸੀਨੀਅਰ ਮੈਡੀਕਲ ਅਫਸਰ ਡਾ: ਹਰਵਿੰਦਰ ਸਿੰਘ ਦੀਆਂ ਹਦਾਇਤਾਂ ਅਨੁਸਾਰ ਟੀਮ ਵਲੋਂ ਡੇਂਗੂ ਦੇ ਪਾਜ਼ੀਟਿਵ ਮਰੀਜ਼ ਨਿਕਲਣ ਤੇ ਬੰਗਾ ਰੋਡ, ਗੁਰੂ ਤੇਗ ਬਹਾਦਰ ਨਗਰ ਨਵਾਂਸ਼ਹਿਰ ਤੋਂ ਡੇਂਗੂ ਜਾਗਰੂਕਤਾ ਮੁਹਿੰਮ ਤਹਿਤ 3 ...
ਨਵਾਂਸ਼ਹਿਰ, 24 ਨਵੰਬਰ (ਮਹੇ, ਨਵਾਂਗਰਾਈਾ)- ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਵਿਚ ਦਿੱਤੀ ਜਾ ਰਹੀ ਮਿਆਰੀ ਸਿੱਖਿਆ ਬਾਰੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਜਾਣਕਾਰੀ ਦੇਣ ਲਈ ਸਕੂਲ ਸਿੱਖਿਆ ਵਿਭਾਗ ਵੱਲੋਂ 26 ਤੋਂ 28 ਨਵੰਬਰ ਤੱਕ ...
ਬੰਗਾ, 24 ਨਵੰਬਰ (ਕਰਮ ਲਧਾਣਾ) - ਕੇਂਦਰ ਦੀ ਮੋਦੀ ਸਰਕਾਰ ਖ਼ਤਰਨਾਕ ਨੀਤੀਆਂ ਘੜਨ ਤੇ ਲੱਗੀ ਹੋਈ ਹੈ | ਜਿਨ੍ਹਾਂ ਤੋਂ ਪੰਜਾਬ ਦੇ ਕਿਸਾਨਾਂ ਨੂੰ ਚੁਕੰਨੇ ਰਹਿਣ ਦੀ ਲੋੜ ਹੈ | ਉਕਤ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਸੀਨੀਅਰ ਆਗੂ ...
ਦਸੂਹਾ, 24 ਨਵੰਬਰ (ਕੌਸ਼ਲ)- ਲੋਕ ਜਾਗਰੂਕਤਾ ਮੰਚ ਦੀ ਇਕ ਵਿਸ਼ੇਸ਼ ਸ਼ੋਕ ਮੀਟਿੰਗ ਚੇਅਰਮੈਨ ਪ੍ਰਸ਼ੋਤਮ ਸਿੰਘ ਦੇਵੀਦਾਸ ਦੀ ਅਗਵਾਈ ਵਿਚ ਹੋਈ, ਜਿਸ ਵਿਚ ਮੰਚ ਦੇ ਮੈਂਬਰ ਜਗਪ੍ਰੀਤ ਸਿੰਘ ਸਾਹੀ ਦੇ ਭਰਾ ਹਰਪ੍ਰੀਤ ਸਿੰਘ ਸਾਹੀ ਦੇ ਅਕਾਲ ਚਲਾਣਾ ਕਰ ਜਾਣ 'ਤੇ ਦੁੱਖ ਦਾ ...
ਮਜਾਰੀ/ਸਾਹਿਬਾ, 24 ਨਵੰਬਰ (ਨਿਰਮਲਜੀਤ ਸਿੰਘ ਚਾਹਲ)- ਪੁਲਿਸ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਟ੍ਰੈਫਿਕ ਐਜੂਕੇਸ਼ਨ ਸੈੱਲ ਨਵਾਂਸ਼ਹਿਰ ਦੇ ਇੰਚਾਰਜ ਏ.ਐੱਸ.ਆਈ. ਹੁਸਨ ਲਾਲ ਵਲੋਂ ਅੱਡਾ ਚਣਕੋਆ ਵਿਖੇ ਨਸ਼ਾ ਮੁਕਤ ਅਭਿਆਨ ਤਹਿਤ ਸੈਮੀਨਾਰ ਲਗਾਇਆ ਗਿਆ | ਇਸ ਮੌਕੇ ...
ਮਜਾਰੀ/ਸਾਹਿਬਾ, 24 ਨਵੰਬਰ (ਨਿਰਮਲਜੀਤ ਸਿੰਘ ਚਾਹਲ)-ਕੇਂਦਰ ਵਲੋਂ ਖੇਤੀ ਸਬੰਧੀ ਪਾਸ ਕੀਤੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਸਬਾ ਮਜਾਰੀ ਦੇ ਟੋਲ ਟੈਕਸ ਨੇੜੇ ਅਣਮਿਥੇ ਸਮੇਂ ਲਈ ਧਰਨੇ 'ਤੇ ਬੈਠੇ ਕਿਸਾਨਾਂ ਦੇ ਹੱਕ ਵਿਚ ਪਿੰਡ ਰੁੜਕੀ ਕਲਾਂ ਤੋਂ ਕਿਸਾਨਾਂ ਦਾ ਜਥਾ ...
ਸੰਧਵਾਂ, 24 ਨਵੰਬਰ (ਪ੍ਰੇਮੀ ਸੰਧਵਾਂ) - ਸ਼ਹੀਦ ਸੰਤੋਖ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਰਾਲਾ ਵਿਖੇ ਪਿ੍ੰ. ਮੈਡਮ ਸਤਵਿੰਦਰ ਕੌਰ ਮੁਹਾਲੀ ਤੇ ਇੰਚਾਰਜ ਮਾਸਟਰ ਭਗਵਾਨ ਦਾਸ ਜੱਸੋਮਜਾਰਾ ਦੀ ਅਗਵਾਈ 'ਚ ਪਿਛਲੇ ਕਈ ਮਹੀਨਿਆਂ ਤੋਂ ਸਕੂਲ ਦੇ ਵਿਕਾਸ ਕਾਰਜ ...
ਬੰਗਾ, 24 ਨਵੰਬਰ (ਕਰਮ ਲਧਾਣਾ) - ਸ਼ਹਿਰ ਦੀਆਂ ਸਮਾਜ ਸੇਵੀ ਸਖਸ਼ੀਅਤਾਂ ਵਲੋਂ ਸਾਂਝੇ ਯਤਨ ਕਰਦਿਆਂ ਸ਼ਹਿਰ ਦੇ ਲੋੜਵੰਦ ਪਰਿਵਾਰਾਂ ਨੂੰ ਲੋੜੀਂਦਾ ਰਾਸ਼ਨ ਵੰਡਿਆ ਗਿਆ | ਜੀਤ ਸਿੰਘ ਭਾਟੀਆ ਸਾਬਕਾ ਐਮ. ਸੀ ਬੰਗਾ ਦੀ ਅਗਵਾਈ ਵਿਚ ਮਹੀਨਾਵਾਰ ਚਲਾਈ ਜਾ ਰਹੀ ਇਸ ਸੇਵਾ ...
ਭੱਦੀ, 24 ਨਵੰਬਰ (ਨਰੇਸ਼ ਧੌਲ)- ਜਿਹੜੇ ਮਨੁੱਖ ਸਤਿਗੁਰਾਂ ਦੇ ਓਟ ਆਸਰੇ ਨਾਲ ਆਪਣੇ ਕਾਰਜਾਂ ਨੂੰ ਤਰਜੀਹ ਦਿੰਦੇ ਹਨ, ਦੇ ਹਰ ਕਾਰਜ ਪੂਰੀ ਤਰ੍ਹਾਂ ਸਫਲ ਹੁੰਦੇ ਹਨ | ਇਹ ਪ੍ਰਵਚਨ ਸਵਾਮੀ ਦਾਸਾ ਨੰਦ ਭੂਰੀ ਵਾਲਿਆਂ ਨੇ ਸਵਾਮੀ ਗੰਗਾ ਨੰਦ ਭੂਰੀ ਵਾਲਿਆਂ ਪ੍ਰਤੀ ਅਥਾਹ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX