ਤਾਜਾ ਖ਼ਬਰਾਂ


ਪੰਜਾਬ ਵਿਧਾਨ ਸਭਾ ਬਜਟ ਇਜਲਾਸ ਦੇ ਦੂਸਰੇ ਦਿਨ ਪ੍ਰਸ਼ਨ ਕਾਲ ਦੀ ਕਾਰਵਾਈ ਸ਼ੁਰੂ
. . .  10 minutes ago
ਚੰਡੀਗੜ੍ਹ, 2 ਮਾਰਚ (ਵਿਕਰਮਜੀਤ ਸਿੰਘ ਮਾਨ) - ਪੰਜਾਬ ਵਿਧਾਨ ਸਭਾ ਬਜਟ ਇਜਲਾਸ ਦੇ ਦੂਸਰੇ ਦਿਨ ਪ੍ਰਸ਼ਨ ਕਾਲ...
ਜਿਸਮਾਨੀ ਸ਼ੋਸ਼ਣ ਕੇਸ 'ਚ ਜ਼ਮਾਨਤ 'ਤੇ ਚੱਲ ਰਹੇ ਦੋਸ਼ੀ ਨੇ ਪੀੜਤਾ ਦੇ ਪਿਤਾ ਦੀ ਕੀਤੀ ਹੱਤਿਆ
. . .  55 minutes ago
ਹਾਥਰਸ, 2 ਮਾਰਚ - ਉਤਰ ਪ੍ਰਦੇਸ਼ ਦੇ ਹਾਥਰਸ ਵਿਚ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਸਾਲ 2018 'ਚ ਜਿਸਮਾਨੀ ਸ਼ੋਸ਼ਣ ਦੇ ਦੋਸ਼ 'ਚ ਜੇਲ੍ਹ ਜਾ ਚੁੱਕੇ ਤੇ ਅਜੇ ਜ਼ਮਾਨਤ 'ਤੇ ਬਾਹਰ ਚੱਲ ਰਹੇ ਦੋਸ਼ੀ ਨੇ ਪੀੜਤਾ ਦੇ ਪਿਤਾ...
ਪੰਜਾਬ ਬਜਟ ਇਜਲਾਸ ਦਾ ਅੱਜ ਦੂਸਰਾ ਦਿਨ
. . .  about 1 hour ago
ਜਲੰਧਰ, 2 ਮਾਰਚ - ਅੱਜ ਪੰਜਾਬ ਵਿਧਾਨ ਸਭਾ ਵਿਚ ਬਜਟ ਇਜਲਾਸ ਦਾ ਦੂਸਰਾ ਦਿਨ ਹੈ। ਬੀਤੇ ਕੱਲ੍ਹ ਤੋਂ ਪੰਜਾਬ ਸਰਕਾਰ ਦਾ ਬਜਟ ਇਜਲਾਸ ਸ਼ੁਰੂ ਹੋਇਆ ਸੀ ਅਤੇ ਬਜਟ ਇਜਲਾਸ ਦਾ...
ਪ੍ਰਧਾਨ ਮੰਤਰੀ ਮੋਦੀ ਅੱਜ ‘ਮੈਰੀਟਾਈਮ ਇੰਡੀਆ ਸਮਿਟ 2021’ ਦਾ ਕਰਨਗੇ ਉਦਘਾਟਨ
. . .  about 1 hour ago
ਨਵੀਂ ਦਿੱਲੀ, 2 ਮਾਰਚ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵੀਡੀਓ ਕਾਨਫਰੰਸ ਦੇ ਜ਼ਰੀਏ ‘ਮੈਰੀਟਾਈਮ ਇੰਡੀਆ ਸਮਿਟ 2021’ ਦਾ....
ਕੋਰੋਨਾ ਵੈਕਸੀਨ ਦੂਸਰਾ ਪੜਾਅ : 4 ਲੱਖ ਤੋਂ ਵੱਧ ਲੋਕਾਂ ਨੂੰ ਦਿੱਤੀ ਗਈ ਪਹਿਲੀ ਡੋਜ਼, ਅੱਜ ਸਿਹਤ ਮੰਤਰੀ ਲਗਵਾਉਣਗੇ ਵੈਕਸੀਨ
. . .  about 1 hour ago
ਨਵੀਂ ਦਿੱਲੀ, 2 ਮਾਰਚ - ਭਾਰਤ ’ਚ ਕੋਰੋਨਾ ਵਾਇਰਸ ਟੀਕਾਕਰਨ ਦਾ ਦੂਸਰਾ ਪੜਾਅ ਸੋਮਵਾਰ ਨੂੰ ਸ਼ੁਰੂ ਹੋ ਗਿਆ। ਪਹਿਲੇ ਦਿਨ ਪੀ.ਐਮ. ਮੋਦੀ ਨੇ ਟੀਕਾ ਲਗਵਾਇਆ। ਅੱਜ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ...
ਅੱਜ ਦਾ ਵਿਚਾਰ
. . .  about 2 hours ago
ਮਲੇਰਕੋਟਲਾ ਵਿਖੇ ਫੈਕਟਰੀ ਵਿਚ ਭਿਆਨਕ ਅੱਗ ਲੱਗੀ
. . .  1 day ago
ਮਲੇਰਕੋਟਲਾ, 1 ਮਾਰਚ ( ਕੁਠਾਲਾ) - ਅੱਜ ਦੇਰ ਰਾਤ ਕਰੀਬ 10 ਵਜੇ ਮਲੇਰਕੋਟਲਾ ਐਸ ਡੀ ਐਮ ਦਫਤਰ ਨੇੜੇ ਇੱਕ ਕੈਮੀਕਲ ਫੈਕਟਰੀ ਵਿਚ ਭਿਆਨਕ ਅੱਗ ਲੱਗ ਗਈ। ਚਾਰ ਫਾਇਰ ਬਿਰਗੇਡ ਗੱਡੀਆਂ ਅੱਗ ‘ਤੇ ਕਾਬੂ ...
ਦਿੱਲੀ ਗੁਰਦੁਆਰਾ ਕਮੇਟੀ ਦੇ ਉਦਮ ਸਦਕਾ 15 ਹੋਰ ਲੋਕਾਂ ਨੂੰ ਜ਼ਮਾਨਤ ਮਿਲੀ - ਮਨਜਿੰਦਰ ਸਿੰਘ ਸਿਰਸਾ
. . .  1 day ago
ਨਵੀਂ ਦਿੱਲੀ, 1 ਮਾਰਚ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਕਿਸਾਨ ਅੰਦੋਲਨ ਦੌਰਾਨ ਗ੍ਰਿਫਤਾਰ ਕੀਤੇ ਗਏ ਲੋਕਾਂ ਲਈ ਕਮੇਟੀ ਦੇ ਉਪਰਾਲੇ ਸਦਕਾ ਅੱਜ 15 ਹੋਰ ਲੋਕਾਂ ...
ਸੀਆਈਐਸਸੀਈ ਬੋਰਡ 10 ਵੀਂ ਅਤੇ 12 ਵੀਂ ਦੀ ਪ੍ਰੀਖਿਆ ਦੀਆਂ ਤਰੀਕਾਂ ਦਾ ਐਲਾਨ
. . .  1 day ago
ਨਵੀਂ ਦਿੱਲੀ, 01 ਮਾਰਚ - ਇੰਡੀਅਨ ਸਕੂਲ ਸਰਟੀਫਿਕੇਟ ਪ੍ਰੀਖਿਆ (ਸੀਆਈਐਸਸੀਈ) ਦੀ ਕੌਂਸਲ ਨੇ 10 ਵੀਂ ਅਤੇ 12 ਵੀਂ ਜਮਾਤ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਦੀਆਂ ਤਰੀਕਾਂ ਜਾਰੀ ਕੀਤੀਆਂ ਹਨ। 10 ਵੀਂ ਦੀਆਂ ਪ੍ਰੀਖਿਆਵਾਂ 5 ਮਈ ਨੂੰ...
ਮਹੇਸ਼ਇੰਦਰ ਸਿੰਘ ਗਰੇਵਾਲ ਕੋਰੋਨਾ ਪਾਜ਼ੀਟਿਵ ਪਾਏ ਗਏ
. . .  1 day ago
ਲੁਧਿਆਣਾ ,1ਮਾਰਚ {ਪਰਮਿੰਦਰ ਸਿੰਘ ਆਹੂਜਾ}- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਮੰਤਰੀ ਸ .ਮਹੇਸ਼ਇੰਦਰ ਸਿੰਘ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ । ਜਾਣਕਾਰੀ ਅਨੁਸਾਰ ਪਿਛਲੇ ਕੁਝ ਦਿਨਾਂ ਤੋਂ ਮਹੇਸ਼ਇੰਦਰ ...
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੋਵਿਡ ਵੈਕਸੀਨ ਦੀ ਲਈ ਪਹਿਲੀ ਖੁਰਾਕ
. . .  1 day ago
ਨਵੀਂ ਦਿੱਲੀ, 01 ਮਾਰਚ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਬਾਅਦ ਅੱਜ ਕੋਵਿਡ ਟੀਕੇ ਦੀ ਪਹਿਲੀ ਖੁਰਾਕ ਲਈ ਹੈ । ਗ੍ਰਹਿ ਮੰਤਰੀ ਨੂੰ ਮੇਦਾਂਤਾ ...
ਪ੍ਰਿਅੰਕਾ ਗਾਂਧੀ 7 ਮਾਰਚ ਨੂੰ ਮੇਰਠ ਵਿਚ ਕਿਸਾਨ ਪੰਚਾਇਤ ਨੂੰ ਸੰਬੋਧਨ ਕਰਨਗੇ
. . .  1 day ago
ਨਵੀਂ ਦਿੱਲੀ, 01 ਮਾਰਚ - ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ 7 ਮਾਰਚ ਨੂੰ ਮੇਰਠ ਦਾ ਦੌਰਾ ਕਰਨਗੇ । ਇਸ ਦੌਰਾਨ ਪ੍ਰਿਅੰਕਾ ਗਾਂਧੀ ਮੇਰਠ ਵਿਚ ਕਿਸਾਨ ਪੰਚਾਇਤ ਨੂੰ ਸੰਬੋਧਨ ...
ਮਮਤਾ ਜੀ ਨੂੰ ਜਿਤਾਉਣ 'ਚ ਅਸੀਂ ਆਪਣੀ ਤਾਕਤ ਲਗਾ ਦਿਆਂਗੇ- ਤੇਜਸਵੀ ਯਾਦਵ
. . .  1 day ago
ਕੋਲਕਾਤਾ, 1 ਮਾਰਚ- ਰਾਸ਼ਟਰੀ ਜਨਤਾ ਦਲ ਦੇ ਨੇਤਾ ਤੇਜਸਵੀ ਯਾਦਵ ਨੇ ਅੱਜ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਬੋਲਦਿਆਂ ਤੇਜਸਵੀ ਯਾਦਵ...
ਮਿਸ ਇੰਡੀਆ ਦਿੱਲੀ 2019 ਮਾਨਸੀ ਸਹਿਗਲ ਹੋਈ ਆਮ ਆਦਮੀ ਪਾਰਟੀ 'ਚ ਸ਼ਾਮਿਲ
. . .  1 day ago
ਨਵੀਂ ਦਿੱਲੀ, 1 ਮਾਰਚ ਮਿਸ ਇੰਡੀਆ ਦਿੱਲੀ 2019 ਮਾਨਸੀ ਸਹਿਗਲ ਅੱਜ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋ ਗਈ। ਉਸ ਨੇ ਪਾਰਟੀ ਆਗੂ ਰਾਘਵ ਚੱਢਾ ਦੀ ਮੌਜੂਦਗੀ 'ਚ ਪਾਰਟੀ...
ਜਾਵੇਦ ਅਖ਼ਤਰ ਮਾਣਹਾਨੀ ਮਾਮਲੇ 'ਚ ਵਧੀਆਂ ਕੰਗਨਾ ਦੀਆਂ ਮੁਸ਼ਕਲਾਂ, ਅਦਾਲਤ ਨੇ ਜਾਰੀ ਕੀਤਾ ਵਾਰੰਟ
. . .  1 day ago
ਮੁੰਬਈ, 1 ਮਾਰਚ- ਬਾਲੀਵੁੱਡ ਅਦਾਕਾਰ ਕੰਗਨਾ ਰਣੌਤ ਵਿਰੁੱਧ ਗੀਤਕਾਰ ਜਾਵੇਦ ਅਖ਼ਤਰ ਵਲੋਂ ਦਾਇਰ ਕੀਤੇ ਗਏ ਮਾਣਹਾਨੀ ਦੇ ਮਾਮਲੇ 'ਚ ਅੰਧੇਰੀ ਦੇ ਮੈਟਰੋਪਾਲੀਟਨ ਮੈਜਿਸਟ੍ਰੇਟ ਨੇ ਜ਼ਮਾਨਤੀ...
ਤੇਜਸਵੀ ਯਾਦਵ ਵਲੋਂ ਮਮਤਾ ਬੈਨਰਜੀ ਨਾਲ ਮੁਲਾਕਾਤ
. . .  1 day ago
ਕੋਲਕਾਤਾ, 1 ਮਾਰਚ- ਰਾਸ਼ਟਰੀ ਜਨਤਾ ਦਲ ਦੇ ਨੇਤਾ ਤੇਜਸਵੀ ਯਾਦਵ ਵਲੋਂ ਅੱਜ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ...
ਮ੍ਰਿਤਕ ਦੀ ਦੇਹ ਸੜਕ ਦੇ ਵਿਚਾਲੇ ਰੱਖ ਕੇ ਪੁਲਿਸ ਸਟੇਸ਼ਨ ਬੱਧਨੀ ਕਲਾਂ ਦਾ ਕੀਤਾ ਗਿਆ ਘਿਰਾਓ
. . .  1 day ago
ਬੱਧਣੀ ਕਲਾਂ, 1 ਮਾਰਚ (ਸੰਜੀਵ ਕੋਛੜ)- ਬੀਤੇ ਦਿਨੀਂ ਪਿੰਡ ਮੀਨੀਆਂ ਦੇ ਇਕ ਵਿਅਕਤੀ, ਜਿਸ ਦੀ ਮੌਤ ਹੋ ਗਈ ਸੀ, ਦੀ ਮ੍ਰਿਤਕ ਦੇਹ ਨੂੰ ਅੱਜ ਪੁਲਿਸ ਸਟੇਸ਼ਨ ਬੱਧਣੀ ਕਲਾਂ ਦੇ ਕੋਲ ਸੜਕ 'ਤੇ ਰੱਖ ਕੇ ਪਰਿਵਾਰਕ
ਤਪਾ ਬਾਈਪਾਸ 'ਤੇ ਬਣੇ ਫਲਾਈਓਵਰ 'ਤੇ ਡਿਵਾਈਡਰ ਨਾਲ ਟਕਰਾਈ ਕਾਰ, 2 ਦੀ ਮੌਤ ਅਤੇ ਕਈ ਜ਼ਖ਼ਮੀ
. . .  1 day ago
ਤਪਾ ਮੰਡੀ, 1 ਮਾਰਚ (ਵਿਜੇ ਸ਼ਰਮਾ, ਪ੍ਰਵੀਨ ਗਰਗ)- ਬਠਿੰਡਾ-ਚੰਡੀਗੜ੍ਹ ਕੌਮੀ ਮਾਰਗ ਐਨ. ਐਚ. 7 'ਤੇ ਤਪਾ ਬਾਈਪਾਸ 'ਤੇ ਬਣੇ ਫਲਾਈਓਵਰ 'ਤੇ ਇਕ ਬਰਨਾਲੇ ਵਾਲੇ ਪਾਸਿਓਂ ਬਠਿੰਡੇ ਨੂੰ ਜਾ ਰਹੀ ਇਕ ਕਾਰ ਅੱਜ...
ਹੈਰੋਇਨ ਸਣੇ ਇਕ ਵਿਅਕਤੀ ਦੀ ਕਾਬੂ
. . .  1 day ago
ਡਮਟਾਲ, 1 ਮਾਰਚ (ਰਾਕੇਸ਼ ਕੁਮਾਰ)- ਪਠਾਨਕੋਟ ਦੇ ਐਸ. ਐਸ. ਪੀ. ਗੁਲਨੀਤ ਸਿੰਘ ਖੁਰਾਣਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਅੱਜ ਨੰਗਲ ਥਾਣੇ ਦੇ ਇੰਚਾਰਜ...
ਜੰਡਿਆਲਾ ਗੁਰੂ ਨਜ਼ਦੀਕ ਗਹਿਰੀ ਮੰਡੀ ਵਿਖੇ ਰੇਲ ਰੋਕੋ ਅੰਦੋਲਨ 159ਵੇਂ ਦਿਨ 'ਚ ਦਾਖਲ
. . .  1 day ago
ਜੰਡਿਆਲਾ ਗੁਰੂ, 1 ਮਾਰਚ (ਰਣਜੀਤ ਸਿੰਘ ਜੋਸਨ)- ਜੰਡਿਆਲਾ ਗੁਰੂ ਨਜ਼ਦੀਕ ਗਹਿਰੀ ਮੰਡੀ ਵਿਖੇ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਿਹਾ ਰੇਲ ਰੋਕੋ ਅੰਦੋਲਨ ਅੱਜ 159ਵੇਂ ਦਿਨ 'ਚ ਦਾਖਲ ਹੋ ਗਿਆ...
ਦੀਪ ਸਿੱਧੂ ਨੂੰ ਕਾਨੂੰਨੀ ਸਹਾਇਤਾ ਪ੍ਰਦਾਨ ਕਰੇਗੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ
. . .  1 day ago
ਨਵੀਂ ਦਿੱਲੀ, 1 ਮਾਰਚ- 26 ਜਨਵਰੀ ਨੂੰ ਲਾਲ ਕਿਲ੍ਹੇ 'ਤੇ ਵਾਪਰੇ ਘਟਨਾਕ੍ਰਮ ਦੇ ਸਬੰਧ 'ਚ ਗ੍ਰਿਫ਼ਤਾਰ ਕੀਤੇ ਗਏ ਦੀਪ ਸਿੱਧੂ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕਾਨੂੰਨੀ ਸਹਾਇਤਾ ਪ੍ਰਦਾਨ...
ਬਹਿਬਲ ਕਲਾਂ ਗੋਲੀਕਾਂਡ ਮਾਮਲੇ 'ਚ ਸੁਮੇਧ ਸੈਣੀ ਅਤੇ ਉਮਰਾਨੰਗਲ ਨੂੰ ਹਾਈਕੋਰਟ ਨੇ ਦਿੱਤੀ ਅਗਾਊਂ ਜ਼ਮਾਨਤ
. . .  1 day ago
ਚੰਡੀਗੜ੍ਹ, 1 ਮਾਰਚ (ਬਰਜਿੰਦਰ ਗੌੜ)- ਬਹਿਬਲ ਕਲਾਂ ਗੋਲੀਕਾਂਡ ਮਾਮਲੇ 'ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਸਾਬਕਾ ਡੀ. ਜੀ. ਪੀ. ਸੁਮੇਧ ਸਿੰਘ ਸੈਣੀ ਅਤੇ ਪੁਲਿਸ ਅਧਿਕਾਰੀ...
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਿੰਸੀਪਲ ਸਲਾਹਕਾਰ ਬਣੇ ਚੁਣਾਵੀ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ
. . .  1 day ago
ਚੰਡੀਗੜ੍ਹ, 1 ਮਾਰਚ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੁਣਾਵੀ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੂੰ ਆਪਣਾ ਪ੍ਰਿੰਸੀਪਲ ਸਲਾਹਕਾਰ ਨਿਯੁਕਤ ਕੀਤਾ ਹੈ। ਕੈਪਟਨ ਨੇ ਖ਼ੁਦ ਟਵੀਟ ਕਰਕੇ...
ਮਨਪ੍ਰੀਤ ਵੋਹਰਾ ਆਸਟਰੇਲੀਆ ਵਿਚ ਭਾਰਤ ਦੇ ਹਾਈ ਕਮਿਸ਼ਨਰ ਨਿਯੁਕਤ
. . .  1 day ago
ਨਵੀਂ ਦਿੱਲੀ ,1 ਮਾਰਚ - ਸੀਨੀਅਰ ਡਿਪਲੋਮੈਟ ਮਨਪ੍ਰੀਤ ਵੋਹਰਾ ਨੂੰ ਆਸਟਰੇਲੀਆ ਵਿਚ ਭਾਰਤ ਦਾ ਅਗਲਾ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ । ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਮਨਪ੍ਰੀਤ ਵੋਹਰਾ 1988 ਬੈਚ ਦੇ ਭਾਰਤੀ ਵਿਦੇਸ਼ੀ ਸੇਵਾ...
ਇਟਲੀ ਦੀ ਗਾਇਕਾ ਲਾਉਰਾ ਪਾਉਸੀਨੀ ਨੇ ਜਿੱਤਿਆ 'ਗੋਲਡਨ ਗਲੋਬ ਸੰਗੀਤਕ ਐਵਾਰਡ'
. . .  1 day ago
ਵੈਨਿਸ (ਇਟਲੀ), 1 ਮਾਰਚ (ਹਰਦੀਪ ਸਿੰਘ ਕੰਗ)- ਕਰੋੜਾਂ ਸੰਗੀਤ ਪ੍ਰੇਮੀਆਂ ਦੇ ਦਿਲਾਂ 'ਤੇ ਰਾਜ ਕਰਨ ਵਾਲੀ ਇਟਲੀ ਦੀ ਪੋਪ ਗਾਇਕਾ ਲਾਉਰਾ ਪਾਉਸੀਨੀ ਨੇ ਸੰਗੀਤ ਦੇ ਖੇਤਰ 'ਚ ਵਿਸ਼ਵ ਪੱਧਰੀ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 11 ਮੱਘਰ ਸੰਮਤ 552
ਿਵਚਾਰ ਪ੍ਰਵਾਹ: ਮੌਕੇ ਅਨੁਸਾਰ ਸਮਝਦਾਰੀ ਨਾਲ ਅਮਲ ਕਰਨਾ ਸਭ ਤੋਂ ਉੱਚੀ ਸਿਆਣਪ ਹੈ। -ਹੋਰੇਸ ਵਾਲਪੋਲ

ਫ਼ਤਹਿਗੜ੍ਹ ਸਾਹਿਬ

ਹੈਰੋਇਨ ਬਰਾਮਦਗੀ ਮੁਕੱਦਮੇ 'ਚ ਨਾਮਜ਼ਦ ਵਿਦੇਸ਼ੀ 250 ਗਾ੍ਰਮ ਹੈਰੋਇਨ ਸਮੇਤ ਕਾਬੂ

ਖਮਾਣੋਂ , 24 ਨਵੰਬਰ (ਮਨਮੋਹਣ ਸਿੰਘ ਕਲੇਰ, ਜੋਗਿੰਦਰ ਪਾਲ)-ਖਮਾਣੋਂ ਪੁਲਿਸ ਵਲੋਂ ਪਿਛਲੇ ਦਿਨੀਂ ਇਕ ਹੈਰੋਇਨ ਬਰਾਮਦਗੀ ਮੁਕੱਦਮੇ 'ਚ ਨਾਮਜ਼ਦ ਬੌਬੀ ਵਰਮਾ ਵਾਸੀ ਮੰਡੀ ਗੋਬਿੰਦਗੜ੍ਹ ਦੇ ਪੁਲਿਸ ਰਿਮਾਂਡ ਦੌਰਾਨ ਉਸ ਵਲੋਂ ਖ਼ੁਲਾਸੇ ਦੌਰਾਨ, ਖਮਾਣੋਂ ਪੁਲਿਸ ਨੇ ਇਕ ਵਿਦੇਸ਼ੀ ਨਾਗਰਿਕ ਨੂੰ 250 ਗਾ੍ਰਮ ਹੈਰੋਇਨ ਸਮੇਤ ਦਿੱਲੀ ਤੋਂ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ | ਡੀ.ਐਸ.ਪੀ. ਦਫ਼ਤਰ ਖਮਾਣੋਂ ਵਿਖੇ ਪੈੱ੍ਰਸ ਕਾਨਫ਼ਰੰਸ ਦੌਰਾਨ ਡੀ.ਐਸ.ਪੀ. ਧਰਮਪਾਲ ਚੇਚੀ ਨੇ ਦੱਸਿਆ ਕਿ ਖਮਾਣੋਂ ਪੁਲਿਸ ਵਲੋਂ 18 ਨਵੰਬਰ ਨੰੂ ਇਕ ਐਨ.ਡੀ.ਪੀ.ਐਸ. ਐਕਟ ਤਹਿਤ ਮੁਕੱਦਮੇ 'ਚ ਕਥਿਤ ਦੋਸ਼ੀ ਬੌਬੀ ਵਰਮਾ ਨੂੰ ਨਾਮਜ਼ਦ ਕਰਕੇ ਉਸ ਕੋਲੋਂ 470 ਗਾ੍ਰਮ ਹੈਰੋਇਨ ਬਰਾਮਦ ਕੀਤੀ ਸੀ | ਜਿਸ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰਨ ਉਪਰੰਤ ਉਸ ਦਾ 5 ਦਿਨਾਂ ਪੁਲਿਸ ਰਿਮਾਂਡ ਹਾਸਲ ਕਰਦੇ ਹੋਏ ਉਸ ਨੇ ਪੁਲਿਸ ਨੂੰ ਪੁੱਛਗਿੱਛ ਦੌਰਾਨ ਦੱਸਿਆ ਸੀ ਕਿ ਉਹ ਹੈਰੋਇਨ ਵੇਚਣ ਦਾ ਕਾਰੋਬਾਰ ਕਰਦਾ ਹੈ ਅਤੇ ਵਿਦੇਸ਼ੀ ਨਾਗਰਿਕ ਜਿਸ ਦਾ ਨਾਂਅ ਜੀਨ ਕੈਰੇਲਈ ਕੌਫ਼ੀ ਹੈ ਜਿਹੜਾ ਕਿ ਇਵੋਰੇਰੀਅਨ ਹੈ ਤੇ ਦਿੱਲੀ ਤੋਂ ਹੈਰੋਇਨ ਲੈ ਕੇ ਆਉਂਦਾ ਹੈ | ਜਿਸ ਨੂੰ ਖਮਾਣੋਂ ਪੁਲਿਸ ਵਲੋਂ ਮਾਮਲੇ 'ਚ ਨਾਮਜ਼ਦ ਕਰਦੇ ਹੋਏ ਉਸ ਦੀ ਗਿ੍ਫ਼ਤਾਰੀ ਲਈ ਦਿੱਲੀ ਵਿਖੇ ਖਮਾਣੋਂ ਪੁਲਿਸ ਪਾਰਟੀ ਵਲੋਂ ਦਵਾਰਕਾ ਤੋਂ 250 ਗ੍ਰਾਮ ਹੈਰੋਇਨ ਸਮੇਤ 23 ਨਵੰਬਰ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਜਿਸ ਉਪਰੰਤ ਕਥਿਤ ਦੋਸ਼ੀ ਨੂੰ ਅਦਾਲਤ 'ਚ ਪੇਸ਼ ਕਰਨ ਉਪਰੰਤ ਉਸ ਦਾ ਤਿੰਨ ਦਿਨਾਂ ਰਿਮਾਂਡ ਹਾਸਲ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਰਿਮਾਂਡ ਦੌਰਾਨ ਹੋਰ ਵੀ ਖ਼ੁਲਾਸੇ ਹੋਣ ਦੀ ਉਮੀਦ ਹੈ | ਇਸ ਮੌਕੇ ਥਾਣਾ ਮੁਖੀ ਖਮਾਣੋਂ ਇੰਸਪੈਕਟਰ ਹਰਵਿੰਦਰ ਸਿੰਘ ਅਤੇ ਸਬ ਇੰਸਪੈਕਟਰ ਜਸਵੰਤ ਸਿੰਘ ਵੀ ਮੌਜੂਦ ਸਨ |

ਸ਼ਹੀਦੀ ਸਭਾ ਦੌਰਾਨ ਲੰਗਰ ਲਗਾਉਣ ਦਾ ਪਾਸ ਲੈਣ ਵਾਲਿਆਂ ਕੋਲ ਕੋਰੋਨਾ ਟੈੱਸਟ ਨੈਗੇਟਿਵ ਹੋਣ ਦੀ ਰਿਪੋਰਟ ਜ਼ਰੂਰੀ-ਡੀ.ਸੀ.

ਫ਼ਤਹਿਗੜ੍ਹ ਸਾਹਿਬ, 24 ਨਵੰਬਰ (ਬਲਜਿੰਦਰ ਸਿੰਘ)-ਦਸਮਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸਾਲਾਨਾ ਸ਼ਹੀਦੀ ਸਭਾ ਦੌਰਾਨ ਲੰਗਰ ...

ਪੂਰੀ ਖ਼ਬਰ »

ਕੇਂਦਰ ਸਰਕਾਰ ਕਿਸਾਨ ਵਿਰੋਧੀ ਬਿੱਲਾਂ ਨੰੂ ਵਾਪਸ ਲਵੇ ਜਾਂ ਉਸ 'ਚ ਸੋਧ ਕਰੇ-ਡਾ. ਸਿਕੰਦਰ

ਫ਼ਤਹਿਗੜ੍ਹ ਸਾਹਿਬ, 24 ਨਵੰਬਰ (ਰਾਜਿੰਦਰ ਸਿੰਘ)-ਕੇਂਦਰ ਸਰਕਾਰ ਵਲੋਂ ਆਪਣਾ ਅੜੀਅਲ ਰਵੱਈਆ ਛੱਡ ਕੇ ਕਿਸਾਨਾਂ ਨਾਲ ਗੱਲਬਾਤ ਕਰਕੇ ਕਿਸਾਨੀ ਮਸਲੇ ਦਾ ਹੱਲ ਕਰਨਾ ਚਾਹੀਦਾ ਹੈ | ਇਹ ਗੱਲ ਡਾ. ਸਿਕੰਦਰ ਸਿੰਘ ਸਾਬਕਾ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਨੇ ਇੱਥੇ ...

ਪੂਰੀ ਖ਼ਬਰ »

ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਨਾਲ ਡਟ ਕੇ ਖੜ੍ਹਾਂਗੇ-ਰਾਮਗੜ੍ਹ

ਖਮਾਣੋਂ, 24 ਨਵੰਬਰ (ਜੋਗਿੰਦਰ ਪਾਲ)-ਮਾਰਕੀਟ ਕਮੇਟੀ ਖਮਾਣੋਂ ਦੇ ਚੇਅਰਮੈਨ ਸੁਰਿੰਦਰ ਸਿੰਘ ਰਾਮਗੜ੍ਹ ਨੇ ਦਾਣਾ ਮੰਡੀ ਖਮਾਣੋਂ ਵਿਖੇ ਆੜ੍ਹਤੀਆਂ ਨਾਲ ਇਕ ਮੀਟਿੰਗ ਕੀਤੀ | ਜਿਸ ਸਬੰਧੀ ਜਾਣਕਾਰੀ ਦਿੰਦਿਆਂ ਸੁਰਿੰਦਰ ਸਿੰਘ ਰਾਮਗੜ੍ਹ ਅਤੇ ਆੜ੍ਹਤੀ ਐਸੋਸੀਏਸ਼ਨ ...

ਪੂਰੀ ਖ਼ਬਰ »

ਕਿ੍ਕਟ ਟੂਰਨਾਮੈਂਟ ਪਵਾਲਾ 'ਚ ਬਸਪਾ ਆਗੂਆਂ ਨੇ ਕੀਤੀ ਸ਼ਮੂਲੀਅਤ

ਨੰਦਪੁਰ ਕਲੌੜ, 24 ਨਵੰਬਰ (ਜਰਨੈਲ ਸਿੰਘ ਧੁੰਦਾ)-ਬਹੁਜਨ ਸਮਾਜ ਪਾਰਟੀ ਵਲੋਂ ਹਲਕਾ ਬਸੀ ਪਠਾਣਾਂ ਦੇ ਪਿੰਡ ਪਵਾਲਾ ਵਿਖੇ ਨੌਜਵਾਨਾਂ ਵਲੋਂ ਕਰਵਾਏ ਗਏ ਕਿ੍ਕਟ ਟੂਰਨਾਮੈਂਟ ਦਾ ਉਦਘਾਟਨ ਕੋਆਰਡੀਨੇਟਰ ਐਡਵੋਕੇਟ ਸ਼ਿਵ ਕੁਮਾਰ ਕਲਿਆਣ ਨੇ ਕੀਤਾ | ਸ਼ਿਵ ਕੁਮਾਰ ਕਲਿਆਣ ...

ਪੂਰੀ ਖ਼ਬਰ »

ਖੇੜੀ ਸਰਕਲ ਤੋਂ ਦਿੱਲੀ ਰੈਲੀ ਲਈ ਵੱਡੀ ਗਿਣਤੀ ਕਿਸਾਨ ਹੋਣਗੇ ਰਵਾਨਾ-ਸੈਦਪੁਰਾ

ਸੰਘੋਲ, 24 ਨਵੰਬਰ (ਹਰਜੀਤ ਸਿੰਘ ਮਾਵੀ)-ਸਰਕਲ ਖੇੜੀ ਨੌਧ ਸਿੰਘ ਤੋਂ 26 ਨਵੰਬਰ ਦੇ ਦਿੱਲੀ ਧਰਨੇ ਵਿਚ ਸ਼ਾਮਿਲ ਹੋਣ ਲਈ ਵੱਡੀ ਗਿਣਤੀ ਕਿਸਾਨ ਰਵਾਨਾ ਹੋਣਗੇ | ਜਿਸ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਤੇ ਕਿਸਾਨਾਂ ਵਿਚ ਦਿੱਲੀ ਜਾਣ ਲਈ ਬਹੁਤ ਵੱਡਾ ...

ਪੂਰੀ ਖ਼ਬਰ »

ਦਿੱਲੀ ਚੱਲੋ ਅੰਦੋਲਨ 'ਚ ਭਾਰੀ ਗਿਣਤੀ 'ਚ ਕਿਸਾਨਾਂ ਵਲੋਂ ਕੀਤੀ ਜਾਵੇਗੀ ਸ਼ਮੂਲੀਅਤ-ਦਮਹੇੜੀ

ਬਸੀ ਪਠਾਣਾਂ, 24 ਨਵੰਬਰ (ਐਚ.ਐਸ. ਗੌਤਮ)-ਕੇਂਦਰ ਦੇ ਕਾਲੇ ਕਾਨੂੰਨਾਂ ਦੇ ਵਿਰੋਧ ਵਿਚ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵਲੋਂ ਜੋ 26 ਨਵੰਬਰ ਨੂੰ ਦਿੱਲੀ ਚੱਲੋ ਅੰਦੋਲਨ ਸ਼ੁਰੂ ਕੀਤਾ ਗਿਆ ਹੈ, ਉਸ ਵਿਚ ਪੰਜਾਬ ਤੋਂ ਵੱਡੀ ਤਾਦਾਦ 'ਚ ਕਿਸਾਨਾਂ ਵਲੋਂ ਸ਼ਮੂਲੀਅਤ ਕੀਤੀ ...

ਪੂਰੀ ਖ਼ਬਰ »

ਕਿਸਾਨਾਂ ਦੇ ਸਮਰਥਨ 'ਚ 26 ਤੇ 27 ਨੂੰ ਆੜ੍ਹਤੀ ਬੰਦ ਰੱਖਣਗੇ ਕਾਰੋਬਾਰ-ਸਾਧੂ ਰਾਮ, ਸਿੰਗਲਾ

ਬਸੀ ਪਠਾਣਾਂ, 24 ਸਤੰਬਰ (ਰਵਿੰਦਰ ਮੌਦਗਿਲ)-ਫੈਡਰੇਸ਼ਨ ਆਫ਼ ਆੜ੍ਹਤੀ ਐਸੋਸੀਏਸ਼ਨ ਦੇ ਸੂਬਾ ਪੈੱ੍ਰਸ ਸਕੱਤਰ ਰਾਜੇਸ਼ ਸਿੰਗਲਾ ਅਤੇ ਜ਼ਿਲ੍ਹਾ ਪ੍ਰਧਾਨ ਸਾਧੂ ਰਾਮ ਭੱਟਮਾਜਰਾ ਨੇ ਕਿਹਾ ਕਿ ਆੜ੍ਹਤੀ ਭਾਈਚਾਰੇ ਵਲੋਂ ਕਿਸਾਨਾਂ ਦੇ ਅੰਦੋਲਨ ਨੂੰ ਸਮਰਥਨ ਜਾਰੀ ਰਹੇਗਾ ...

ਪੂਰੀ ਖ਼ਬਰ »

ਬਲਾਕ ਵਿਕਾਸ ਪੰਚਾਇਤ ਅਫ਼ਸਰ ਨੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ

ਅਮਲੋਹ, 24 ਨਵੰਬਰ (ਰਿਸ਼ੂ ਗੋਇਲ)-ਬਲਾਕ ਵਿਕਾਸ ਪੰਚਾਇਤ ਅਫ਼ਸਰ ਕੁਲਵਿੰਦਰ ਸਿੰਘ ਰੰਧਾਵਾ ਤੇ ਉਨ੍ਹਾਂ ਦੀ ਟੀਮ ਵਲੋਂ ਅੱਜ ਬਲਾਕ ਅਮਲੋਹ ਦੇ ਪਿੰਡ ਕਲਾਲਮਾਜਰਾ ਦਾ ਦੌਰਾ ਕੀਤਾ ਗਿਆ ਜਿੱਥੇ ਕਿ ਉਨ੍ਹਾਂ ਵਲੋਂ ਪਿੰਡ ਵਿਖੇ ਚੱਲ ਰਹੇ ਖੇਡ ਦੇ ਮੈਦਾਨ, ਓਪਨ ਜਿੰਮ, ਕੈਟਲ ...

ਪੂਰੀ ਖ਼ਬਰ »

ਕੇਂਦਰ ਖੇਤੀ ਕਾਨੂੰਨਾਂ ਦੇ ਮਸਲੇ ਦਾ ਹੱਲ ਕਰ ਕੇ ਪੰਜਾਬ 'ਚ ਸੁਖਾਵਾਂ ਮਾਹੌਲ ਸਿਰਜਣ ਦਾ ਯਤਨ ਕਰੇ-ਭੱਟੀ

ਫ਼ਤਹਿਗੜ੍ਹ ਸਾਹਿਬ, 24 ਨਵੰਬਰ (ਬਲਜਿੰਦਰ ਸਿੰਘ)-ਕੇਂਦਰ ਸਰਕਾਰ ਖੇਤੀ ਕਾਨੂੰਨਾਂ ਸਬੰਧੀ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰਕੇ ਬਿਨਾਂ ਸ਼ਰਤ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲੈ ਕੇ ਪੰਜਾਬ ਵਿਚ ਸੁਖਾਵਾਂ ਮਾਹੌਲ ਸਿਰਜਣ ਦਾ ਯਤਨ ਕਰੇ | ਕਿਉਂਕਿ ਇਨ੍ਹਾਂ ਕਾਲੇ ...

ਪੂਰੀ ਖ਼ਬਰ »

ਮਾਤਾ ਗੁਜਰੀ ਕਾਲਜ 'ਚ 'ਰਾਸ਼ਟਰੀ ਪ੍ਰੈੱਸ ਦਿਵਸ' ਸਬੰਧੀ ਕਰਵਾਏ ਮੁਕਾਬਲੇ

ਫ਼ਤਹਿਗੜ੍ਹ ਸਾਹਿਬ, 24 ਨਵੰਬਰ (ਬਲਜਿੰਦਰ ਸਿੰਘ)-ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਦੇ ਪੋਸਟ ਗ੍ਰੈਜੂਏਟ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਵਲੋਂ ''ਰਾਸ਼ਟਰੀ ਪ੍ਰੈੱਸ ਦਿਵਸ'' ਦੇ ਸਬੰਧ ਵਿਚ ਵਿਦਿਆਰਥੀਆਂ ਵਿਚ ਤਕਨੀਕੀ ਹੁਨਰ ਨੂੰ ਉਭਾਰਨ ਦੇ ਮੰਤਵ ਨਾਲ ...

ਪੂਰੀ ਖ਼ਬਰ »

ਡੇਅਰੀ ਫਾਰਮਰਾਂ ਲਈ ਆਨਲਾਈਨ ਸਿਖਲਾਈ ਪ੍ਰੋਗਰਾਮ ਲਈ ਕੱਲ੍ਹ ਹੋਵੇਗੀ ਕਾਊਾਸਲਿੰਗ

ਫ਼ਤਹਿਗੜ੍ਹ ਸਾਹਿਬ, 24 ਨਵੰਬਰ (ਬਲਜਿੰਦਰ ਸਿੰਘ)-ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਕਰਨੈਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਭਾਗ ਵਲੋਂ 7 ਦਸੰਬਰ ਤੋਂ ਦੁੱਧ ਉਤਪਾਦਕਾਂ ਤੇ ਡੇਅਰੀ ਫਾਰਮਰਾਂ ਨੂੰ ਘਰੇ ਬੈਠੇ ਹੀ ਆਨਲਾਈਨ ਸਿਖਲਾਈ ਦੇਣ ਲਈ ਬੈਚ ਸ਼ੁਰੂ ਕੀਤਾ ...

ਪੂਰੀ ਖ਼ਬਰ »

40 ਫ਼ੀਸਦੀ ਦਿਵਿਆਂਗਤਾ ਤੋਂ ਘੱਟ ਵਾਲੇ ਦਿਵਿਆਂਗਾਂ ਨੂੰ ਵੀ ਯੂ.ਡੀ.ਆਈ.ਡੀ. ਕਾਰਡ ਜਾਰੀ ਕੀਤੇ ਜਾਣ-ਡਾ. ਸੰਜੀਵ

ਫ਼ਤਹਿਗੜ੍ਹ ਸਾਹਿਬ, 24 ਨਵੰਬਰ (ਬਲਜਿੰਦਰ ਸਿੰਘ)-40 ਫ਼ੀਸਦੀ ਤੋਂ ਘੱਟ ਦਿਵਿਆਂਗਤਾ ਵਾਲੇ ਦਿਵਿਆਂਗਾਂ ਨੂੰ ਵਿਲੱਖਣ ਪਹਿਚਾਣ ਪੱਤਰ (ਯੂ.ਡੀ.ਆਈ.ਡੀ.) ਜਾਰੀ ਕੀਤੇ ਜਾਣ ਤਾਂ ਜੋ ਦਿਵਿਆਂਗ ਵਿਅਕਤੀਆਂ ਦਾ ਕੇਂਦਰ, ਰਾਜ ਤੇ ਜ਼ਿਲ੍ਹਾ ਪੱਧਰ 'ਤੇ ਡਾਟਾਬੇਸ ਤਿਆਰ ਕਰਕੇ ...

ਪੂਰੀ ਖ਼ਬਰ »

ਭਿੰਦਰ ਸਿੰਘ ਸ਼੍ਰੋਮਣੀ ਅਕਾਲੀ ਦਲ ਬੀ.ਸੀ. ਵਿੰਗ ਦੇ ਤੀਜੀ ਵਾਰ ਬਣੇ ਸ਼ਹਿਰੀ ਪ੍ਰਧਾਨ

ਫ਼ਤਹਿਗੜ੍ਹ ਸਾਹਿਬ, 24 ਨਵੰਬਰ (ਬਲਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਵਲੋਂ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਕੀਤੀਆਂ ਜਾ ਰਹੀਆਂ ਨਵੀਆਂ ਨਿਯੁਕਤੀਆਂ ਦੀ ਲੜੀ ਤਹਿਤ ਬੀ.ਸੀ. ਵਿੰਗ ਦੇ ਕੌਮੀ ਪ੍ਰਧਾਨ ਜਥੇਦਾਰ ਹੀਰਾ ਸਿੰਘ ਗਾਬੜੀਆ ਨੇ ਪਾਰਟੀ ...

ਪੂਰੀ ਖ਼ਬਰ »

ਦਿੱਲੀ ਰੋਸ ਪ੍ਰਦਰਸ਼ਨ 'ਚ 'ਆਪ' ਨੇਤਾ ਤੇ ਵਲੰਟੀਅਰ ਕਿਸਾਨੀ ਝੰਡੇ ਹੇਠ ਸ਼ਮੂਲੀਅਤ ਕਰਨਗੇ-ਐਡਵੋਕੇਟ ਟਿਵਾਣਾ

ਫ਼ਤਹਿਗੜ੍ਹ ਸਾਹਿਬ, 24 ਨਵੰਬਰ (ਬਲਜਿੰਦਰ ਸਿੰਘ)-ਆਮ ਆਦਮੀ ਪਾਰਟੀ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਸਰਗਰਮ ਆਗੂ ਐਡਵੋਕੇਟ ਨਰਿੰਦਰ ਸਿੰਘ ਟਿਵਾਣਾ ਨੇ ਪਿੰਡ ਦਾਲੋਮਾਜਰਾ ਵਿਚ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਐਲਾਨ ਕੀਤਾ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ...

ਪੂਰੀ ਖ਼ਬਰ »

ਜੱਟ ਮਹਾਂਸਭਾ ਹੋਵੇਗੀ ਦਿੱਲੀ ਦੇ ਕਿਸਾਨ ਮਜ਼ਦੂਰ ਸੰਘਰਸ਼ 'ਚ ਸ਼ਾਮਿਲ-ਰੁਪਾਲਹੇੜੀ

ਚੁੰਨ੍ਹੀ, 24 ਨਵੰਬਰ (ਗੁਰਪ੍ਰੀਤ ਸਿੰਘ ਬਿਲਿੰਗ)-ਪਿੰਡ ਰੁਪਾਲਹੇੜੀ ਵਿਖੇ ਜਸਬੀਰ ਸਿੰਘ ਰੁਪਾਲਹੇੜੀ ਜਰਨਲ ਸਕੱਤਰ ਪੰਜਾਬ ਜੱਟ ਮਹਾਂਸਭਾ ਦੀ ਪ੍ਰਧਾਨਗੀ ਹੇਠ ਜੱਟ ਮਹਾਂਸਭਾ ਪੰਜਾਬ ਦੇ ਮੈਂਬਰਾਂ ਤੇ ਕਿਸਾਨਾਂ ਦੀ ਇਕ ਵਿਸ਼ੇਸ਼ ਮੀਟਿੰਗ ਹੋਈ | ਜਿਸ ਦੌਰਾਨ ਫ਼ੈਸਲਾ ...

ਪੂਰੀ ਖ਼ਬਰ »

ਮੁਹੱਲਾ ਪ੍ਰੀਤ ਨਗਰ 'ਚ ਨਵੀਂ ਵੋਟ ਬਣਵਾਉਣ ਤੇ ਸਰਸਰੀ ਸੁਧਾਈ ਲਈ ਲਗਾਇਆ ਕੈਂਪ

ਮੰਡੀ ਗੋਬਿੰਦਗੜ੍ਹ, 24 ਨਵੰਬਰ (ਬਲਜਿੰਦਰ ਸਿੰਘ)-ਆਗਾਮੀ ਨਗਰ ਕੌਾਸਲ ਚੋਣਾਂ ਦੇ ਮੱਦੇਨਜ਼ਰ ਨਵੀਆਂ ਵੋਟਾਂ ਬਣਵਾਉਣ ਅਤੇ ਸਰਸਰੀ ਸੁਧਾਈ ਦੇ ਸ਼ੁਰੂ ਹੋਏ ਕਾਰਜ ਦੀ ਲੜੀ ਤਹਿਤ ਅੱਜ ਸਥਾਨਕ ਮੁਹੱਲਾ ਪ੍ਰੀਤ ਨਗਰ ਸਥਿਤ ਜੈਨ ਮੈਮੋਰੀਅਲ ਪਬਲਿਕ ਸਕੂਲ ਵਿਚ ਸਮਾਜ ਸੇਵਕ ...

ਪੂਰੀ ਖ਼ਬਰ »

ਜ਼ਿਲ੍ਹੇ 'ਚ 1 ਕੋਰੋਨਾ ਮਰੀਜ਼ ਦੀ ਮੌਤ, ਤਿੰਨ ਨਵੇਂ ਮਾਮਲੇ ਆਏ ਸਾਹਮਣੇ

ਫ਼ਤਹਿਗੜ੍ਹ ਸਾਹਿਬ, 24 ਨਵੰਬਰ (ਬਲਜਿੰਦਰ ਸਿੰਘ)-ਫ਼ਤਹਿਗੜ੍ਹ ਸਾਹਿਬ ਦੇ ਸਿਵਲ ਸਰਜਨ ਡਾ. ਸੁਰਿੰਦਰ ਸਿੰਘ ਨੇ ਦੱਸਿਆ ਕਿ ਪ੍ਰੇਮ ਪ੍ਰਕਾਸ਼ ਸ਼ਰਮਾ (78) ਵਾਸੀ ਮੁਹੱਲਾ ਸ਼ਾਮ ਨਗਰ ਮੰਡੀ ਗੋਬਿੰਦਗੜ੍ਹ ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ ਜੋ ਕਿ ਦਿਆਨੰਦ ਮੈਡੀਕਲ ਕਾਲਜ ...

ਪੂਰੀ ਖ਼ਬਰ »

ਦਿੱਲੀ ਧਰਨੇ ਲਈ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਕੀਤਾ ਜਾ ਰਿਹੈ ਲਾਮਬੰਦ

ਫ਼ਤਹਿਗੜ੍ਹ ਸਾਹਿਬ, 24 ਨਵੰਬਰ (ਬਲਜਿੰਦਰ ਸਿੰਘ)-ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਕਰ ਰਹੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਪਿਛਲੇ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਹੋਈ ਮੀਟਿੰਗ ਉਪਰੰਤ ਕਿਸਾਨ ਜਥੇਬੰਦੀਆਂ ਨੇ ਪਿਛਲੇ ਕਰੀਬ 52 ...

ਪੂਰੀ ਖ਼ਬਰ »

ਰੇਲਵੇ ਪੁਲਿਸ ਦੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਰੇਲ ਆਵਾਜਾਈ ਹੋਈ ਬਹਾਲ

ਫ਼ਤਹਿਗੜ੍ਹ ਸਾਹਿਬ, 24 ਨਵੰਬਰ (ਬਲਜਿੰਦਰ ਸਿੰਘ)-ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਪਿਛਲੇ 2 ਮਹੀਨਿਆਂ ਤੋਂ ਰੇਲਵੇ ਟਰੈਕ ਜਾਮ ਕਰਕੇ ਪ੍ਰਦਰਸ਼ਨ ਕਰ ਰਹੀਆਂ ਕਿਸਾਨ ਜਥੇਬੰਦੀਆਂ ਵਲੋਂ ਪੰਜਾਬ ਸਰਕਾਰ ਨੂੰ ਸੂਬੇ ਵਿਚ ਮੁੜ ਰੇਲ ਸੇਵਾ ਬਹਾਲ ਕਰਵਾਉਣ ਲਈ ...

ਪੂਰੀ ਖ਼ਬਰ »

ਸਵੈ-ਰੁਜ਼ਗਾਰ ਨੂੰ ਉਤਸ਼ਾਹਿਤ ਕਰਨ ਲਈ ਭਰਪੂਰ ਉਪਰਾਲੇ ਕੀਤੇ ਜਾ ਰਹੇ ਹਨ-ਏ.ਡੀ.ਸੀ.

ਫ਼ਤਹਿਗੜ੍ਹ ਸਾਹਿਬ, 24 ਨਵੰਬਰ (ਬਲਜਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਸਥਾਪਿਤ ਕੀਤੇ ਗਏ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ, ਫ਼ਤਹਿਗੜ੍ਹ ਸਾਹਿਬ ਵਲੋਂ ਸਵੈ-ਰੁਜ਼ਗਾਰ ਨੂੰ ਉਤਸ਼ਾਹਿਤ ਕਰਨ ਲਈ ਭਰਪੂਰ ਉਪਰਾਲੇ ਕੀਤੇ ਜਾ ਰਹੇ ਹਨ | ਸਰਕਾਰ ਦੀਆਂ ਵੱਖ-ਵੱਖ ...

ਪੂਰੀ ਖ਼ਬਰ »

ਦਿੱਲੀ ਧਰਨੇ ਦੀ ਤਿਆਰੀ ਲਈ ਪਿੰਡ-ਪਿੰਡ ਮੀਟਿੰਗਾਂ ਸ਼ੁਰੂ

ਬਸੀ ਪਠਾਣਾਂ, 24 ਨਵੰਬਰ (ਗੁਰਬਚਨ ਸਿੰਘ ਰੁਪਾਲ)-ਐੱਮ.ਐੱਸ.ਪੀ. ਸਬੰਧੀ ਤਿੰਨੇ ਕਾਨੂੰਨ ਰੱਦ ਕਰਵਾਉਣ ਲਈ ਕਿਸਾਨ ਯੂਨੀਅਨਾਂ ਦਾ ਅੰਦੋਲਨ ਭਖ ਪਿਆ ਹੈ ਅਤੇ ਯੂਨੀਅਨ ਵਲੋਂ ਇਕ ਪਲੇਟ ਫਾਰਮ ਤੇ ਕਰੋ ਜਾਂ ਮਰੋ ਦੀ ਨੀਤੀ ਤੇ ਚੱਲਦਿਆਂ ਪਿੰਡ-ਪਿੰਡ ਮੀਟਿੰਗਾਂ ਕਰਕੇ ਲੋਕਾਂ ...

ਪੂਰੀ ਖ਼ਬਰ »

ਪੱਤਰਕਾਰ ਯੂਨੀਅਨ ਨੇ ਲੋੜਵੰਦਾਂ ਨੂੰ ਦਿੱਤੇ ਟਰਾਈ ਸਾਈਕਲ

ਖਮਾਣੋਂ, 24 ਨਵੰਬਰ (ਜੋਗਿੰਦਰ ਪਾਲ)-ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਖਮਾਣੋਂ ਵਿਖੇ ਪੱਤਰਕਾਰ ਯੂਨੀਅਨ ਖਮਾਣੋਂ ਵਲੋਂ ਰਮੇਸ਼ ਕੁਮਾਰ ਬੀ.ਡੀ.ਪੀ.ਓ. ਖਮਾਣੋਂ ਦੇ ਸਹਿਯੋਗ ਨਾਲ ਰੱਖੇ ਸਮਾਗਮ ਦੌਰਾਨ ਵਰਿੰਦਰਪਾਲ ਸਿੰਘ ਵਿੰਕੀ ਸੂਬਾ ਸਕੱਤਰ ਕਾਂਗਰਸ ਵਿਸ਼ੇਸ਼ ਤੌਰ ...

ਪੂਰੀ ਖ਼ਬਰ »

ਵਿਧਾਇਕ ਨਾਗਰਾ ਨੇ ਪਿੰਡ ਜੱਲ੍ਹਾ ਨੂੰ ਆਧੁਨਿਕ ਸਹੂਲਤਾਂ ਵਾਲਾ ਪਿੰਡ ਬਣਾਇਆ-ਦਵਿੰਦਰ ਜੱਲ੍ਹਾ

ਫ਼ਤਹਿਗੜ੍ਹ ਸਾਹਿਬ, 24 ਨਵੰਬਰ (ਮਨਪ੍ਰੀਤ ਸਿੰਘ)-ਕਾਂਗਰਸ ਸਰਕਾਰ ਵਲੋਂ ਪਿੰਡਾਂ ਦੇ ਲੋਕਾਂ ਨੂੰ ਬਣਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਤੇ ਪਿੰਡ ਜੱਲ੍ਹਾ ਨੂੰ ਆਧੁਨਿਕ ਸਹੂਲਤਾਂ ਵਾਲਾ ਪਿੰਡ ਬਣਾਇਆ ਜਾ ਰਿਹਾ ਹੈ ਤਾਂ ਜੋ ਪਿੰਡ ਦੇ ਲੋਕਾਂ ਨੂੰ ...

ਪੂਰੀ ਖ਼ਬਰ »

ਦਿਹਾਤੀ ਫੀਡਰ ਦੀ ਬਿਜਲੀ ਬੰਦ ਰਹੇਗੀ

ਫ਼ਤਹਿਗੜ੍ਹ ਸਾਹਿਬ, 24 ਨਵੰਬਰ (ਮਨਪ੍ਰੀਤ ਸਿੰਘ)-ਪਾਵਰਕਾਮ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਦਵਿੰਦਰ ਸਿੰਘ ਦਿਹਾਤੀ, ਸਰਹਿੰਦ ਨੇ ਪੈੱ੍ਰਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਿਜਲੀ ਲਾਇਨਾਂ ਦੀ ਜ਼ਰੂਰੀ ਮੁਰੰਮਤ ਕਾਰਨ 11 ਕੇ.ਵੀ. ਸੈਮਕਾਸਟ ਫੀਡਰ ਦੀ ਬਿਜਲੀ ...

ਪੂਰੀ ਖ਼ਬਰ »

ਦਿੱਲੀ ਕਿਸਾਨ ਮੋਰਚੇ 'ਚ ਆਰ.ਐਸ.ਪੀ. ਵਰਕਰ ਕਿਸਾਨੀ ਝੰਡੇ ਲੈ ਕੇ ਹੋਣਗੇ ਸ਼ਾਮਿਲ-ਇਕੋਲਾਹਾ

ਚੁੰਨ੍ਹੀ, 24 ਨਵੰਬਰ (ਗੁਰਪ੍ਰੀਤ ਸਿੰਘ ਬਿਲਿੰਗ)-ਰੇਵੋਲੂਸ਼ਨਰੀ ਸੋਸ਼ਲਿਸਟ ਪਾਰਟੀ (ਆਰ.ਐਸ.ਪੀ.) ਦੇ ਪੰਜਾਬ ਸੂਬਾ ਇਕਾਈ ਦੇ ਸਕੱਤਰ ਕਾਮਰੇਡ ਕਰਨੈਲ ਸਿੰਘ ਇਕੋਲਾਹਾ ਨੇ ਕਿਹਾ ਕਿ ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਵਲੋਂ ਕੇਂਦਰ ਸਰਕਾਰ ਵਲੋਂ ਕਿਸਾਨਾਂ ਸਿਰ ...

ਪੂਰੀ ਖ਼ਬਰ »

ਹਾਦਸਿਆਂ ਨੂੰ ਘਟਾਉਣ ਲਈ ਐਸ.ਐਸ.ਪੀ. ਪਟਿਆਲਾ ਵਿਕਰਮਜੀਤ ਦੁੱਗਲ ਵਲੋਂ ਏ.ਆਰ.ਟੀ. ਟੀਮ ਦਾ ਗਠਨ

ਬਨੂੜ, 24 ਨਵੰਬਰ (ਭੁਪਿੰਦਰ ਸਿੰਘ)-ਬਨੂੜ ਖੇਤਰ 'ਚ ਹਾਦਸਿਆਂ ਵਾਲੀ ਥਾਵਾਂ ਦੀ ਸ਼ਨਾਖ਼ਤ ਕਰਨ ਅਤੇ ਹਾਦਸਿਆਂ ਨੂੰ ਘਟਾਉਣ ਲਈ ਐਸ.ਐਸ.ਪੀ. ਪਟਿਆਲਾ ਵਿਕਰਮਜੀਤ ਦੁੱਗਲ ਵਲੋਂ ਏ.ਆਰ.ਟੀ. ਟੀਮ ਦਾ ਗਠਨ ਕੀਤਾ ਕੀਤਾ ਗਿਆ ਹੈ | ਜਿਸ ਦਾ ਮੁਖੀ ਬਨੂੜ ਥਾਣੇ ਦੇ ਮੁਖੀ ਸੁਭਾਸ਼ ...

ਪੂਰੀ ਖ਼ਬਰ »

ਸਿਹਤ ਵਿਭਾਗ 'ਚ 10 ਸਾਲਾਂ ਤੋਂ ਸੀਨੀਅਰ ਸਕੇਲ ਸਟੈਨੋਗ੍ਰਾਫ਼ਰ ਦੀਆਂ ਅਸਾਮੀਆਂ ਖ਼ਾਲੀ

ਪਟਿਆਲਾ, 24 ਨਵੰਬਰ (ਮਨਦੀਪ ਸਿੰਘ ਖਰੋੜ)-ਸੂਬੇ ਦੇ ਲੋਕਾਂ ਨੂੰ ਚੰਗੀਆਂ ਸਿਹਤ ਸੇਵਾਵਾਂ ਦੇਣ ਲਈ ਸਰਕਾਰ ਕਿੰਨੀ ਸੁਹਿਰਦ ਹੋਵੇਗੀ ਜਿਸ ਦਾ ਪਤਾ ਇਸ ਗੱਲ ਤੋਂ ਲੱਗਦਾ ਹੈ ਕਿ ਸਿਹਤ ਵਿਭਾਗ ਦੇ ਕੰਮ ਨੂੰ ਸੁਚਾਰੂ ਰੂਪ 'ਚ ਚਲਾਉਣ ਵਾਲੇ ਸਟੈਨੋ ਟਾਈਪਿਸਟਾਂ ਨੂੰ ਪਿਛਲੇ 10 ...

ਪੂਰੀ ਖ਼ਬਰ »

ਭਾਈ ਕਾਹਨ ਸਿੰਘ ਨਾਭਾ ਦਾ ਪੰਜਾਬੀ ਭਾਸ਼ਾ ਅਤੇ ਸਾਹਿਤ ਨੂੰ ਸਰਬੋਤਮ ਯੋਗਦਾਨ-ਪ੍ਰੋ. ਬਾਵਾ ਸਿੰਘ

ਨਾਭਾ, 24 ਨਵੰਬਰ (ਅਮਨਦੀਪ ਸਿੰਘ ਲਵਲੀ)-ਮਹਾਨ ਕੋਸ਼ ਦੀ ਲਿਖਤ ਦੇ ਰਚੇਤਾ ਭਾਈ ਸਾਹਿਬ ਭਾਈ ਕਾਹਨ ਸਿੰਘ ਨਾਭਾ ਦੀ 82ਵੀਂ ਬਰਸੀ ਮੌਕੇ ਸਾਂਝੀ ਸੱਥ ਵਲੋਂ ਭਾਈ ਕਾਹਨ ਸਿੰਘ ਨਾਭਾ ਲਾਇਬ੍ਰੇਰੀ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿਸ 'ਚ ਵਿਸ਼ੇਸ਼ ਤੌਰ 'ਤੇ ਭਾਈ ਸਾਹਿਬ ...

ਪੂਰੀ ਖ਼ਬਰ »

ਸਵੇਰੇ 9 ਵਜੇ ਨਿਗਮ ਪਹੁੰਚੇ ਮੇਅਰ ਨੇ ਦੇਰੀ ਨਾਲ ਆਉਣ ਵਾਲੇ ਕਰਮਚਾਰੀਆਂ ਨੂੰ ਕਾਰਨ ਦੱਸੋ ਨੋਟਿਸ ਕੀਤੇ ਜਾਰੀ

ਪਟਿਆਲਾ, 24 ਨਵੰਬਰ (ਗੁਰਪ੍ਰੀਤ ਸਿੰਘ ਚੱਠਾ)-ਨਗਰ ਨਿਗਮ ਦੇ ਕਰਮਚਾਰੀ ਸਮੇਂ ਨਾਲ ਦਫ਼ਤਰ ਆ ਰਹੇ ਹਨ ਜਾਂ ਨਹੀਂ ਇਸ ਦੀ ਜਾਂਚ ਲਈ ਮੇਅਰ ਸੰਜੀਵ ਸ਼ਰਮਾ ਬਿੱਟੂ ਸਵੇਰੇ 9 ਵਜੇ ਦਫ਼ਤਰ ਪੁੱਜ ਗਏ¢ ਨਿਗਮ ਦੀਆਂ ਸਮੂਹ ਸ਼ਾਖਾਵਾਂ ਦੇ ਹਾਜ਼ਰੀ ਰਜਿਸਟਰਾਂ ਨੂੰ ਨਿਗਮ ਦੇ ਮੁੱਖ ...

ਪੂਰੀ ਖ਼ਬਰ »

ਸਾਬਕਾ ਡੀ.ਆਈ.ਜੀ. ਚਾਹਲ ਨੇ ਪੰਜਾਬ ਪੁਲਿਸ ਪੈਨਸ਼ਨਰਜ਼ ਐਸੋ. ਦੇ ਪ੍ਰਧਾਨ ਦਾ ਕੀਤਾ ਸਨਮਾਨ

ਪਟਿਆਲਾ, 24 ਨਵੰਬਰ (ਮਨਦੀਪ ਸਿੰਘ ਖਰੋੜ)-ਪੰਜਾਬ ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋ. ਦੇ ਨਵੇਂ ਚੁਣੇ ਗਏ ਪ੍ਰਧਾਨ ਸੁਖਵਿੰਦਰ ਸਿੰਘ ਦਾ ਅੱਜ ਇੱਥੇ ਸਾਬਕਾ ਡੀ.ਆਈ.ਜੀ. ਹਰਿੰਦਰ ਸਿੰਘ ਚਾਹਲ ਨੇ ਸਨਮਾਨ ਕੀਤਾ | ਇਸ ਮੌਕੇ ਚਾਹਲ ਨੇ ਆਖਿਆ ਕਿ ਉਹ ਚਾਹੁੰਦੇ ਹਨ ਕਿ ਇਹ ਐਸੋ. ...

ਪੂਰੀ ਖ਼ਬਰ »

ਗੈਂਗਸਟਰ ਦਿਲਪ੍ਰੀਤ ਬਾਬਾ ਦਾ ਰਾਜਪੁਰਾ ਅਦਾਲਤ ਤੋਂ ਮਿਲਿਆ ਦੋ ਦਿਨਾਂ ਦਾ ਪੁਲਿਸ ਰਿਮਾਂਡ

ਰਾਜਪੁਰਾ, 24 ਨਵੰਬਰ (ਜੀ.ਪੀ. ਸਿੰਘ)-ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਅੱਜ 2017 ਦੇ ਇਕ ਪੁਰਾਣੇ ਕੇਸ ਵਿਚ ਸਥਾਨਕ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ | ਜਿੱਥੇ ਅਦਾਲਤ ਨੇ ਉਸ ਦਾ ਦੋ ਦਿਨਾਂ ਪੁਲਿਸ ਰਿਮਾਂਡ ਦੇ ਦਿੱਤਾ ਹੈ | ਥਾਣਾ ਸ਼ਹਿਰੀ ਦੇ ਮੁਖੀ ਥਾਣੇਦਾਰ ...

ਪੂਰੀ ਖ਼ਬਰ »

ਗੈਸ ਏਜੰਸੀ ਵਰਕਰ ਯੂਨੀਅਨ ਨੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਦਾ ਪੁਤਲਾ ਫੂਕ ਕੇ ਕੀਤਾ ਰੋਸ ਪ੍ਰਦਰਸ਼ਨ

ਪਟਿਆਲਾ, 24 ਨਵੰਬਰ (ਗੁਰਵਿੰਦਰ ਸਿੰਘ ਔਲਖ)-ਗੈਸ ਏਜੰਸੀ ਵਰਕਰ ਯੂਨੀਅਨ (ਇਫਟੂ) ਵਲੋਂ ਅੱਜ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸੰਤ ਲਾਲ ਬਾਂਗਾ ਦਾ ਪੁਤਲਾ ਫੂਕ ਕੇ ਰੋਸ ਮੁਜਾਹਰਾ ਕੀਤਾ ਗਿਆ | ਜਥੇਬੰਦੀ ਦੇ ਆਗੂ ਅੱਜ ਸ਼ਾਮ ਸਮੇਂ ਨਗਰ ਸੁਧਾਰ ਟਰੱਸਟ ਦੇ ਛੋਟੀ ...

ਪੂਰੀ ਖ਼ਬਰ »

ਦਿੱਲੀ ਜਾਣ ਦੀਆਂ ਤਿਆਰੀਆਂ ਲਈ ਪਿੰਡਾਂ 'ਚ ਬੈਠਕਾਂ ਕੀਤੀਆਂ

ਸਨੌਰ, 24 ਨਵੰਬਰ (ਸੋਖਲ)-ਕੇਂਦਰ ਸਰਕਾਰ ਖ਼ਿਲਾਫ਼ ਦਿੱਲੀ ਵਿਖੇ 26 ਅਤੇ 27 ਦੇ ਧਰਨਿਆਂ ਪ੍ਰਤੀ ਕਿਸਾਨਾਂ ਨੂੰ ਵੱਡੀ ਗਿਣਤੀ ਸ਼ਮੂਲੀਅਤ ਕਰਵਾਉਣ ਲਈ ਅੱਜ ਕੁੱਲ ਹਿੰਦ ਕਿਸਾਨ ਸਭਾ ਵਲੋਂ ਕਾਮਰੇਡ ਰਮੇਸ਼ ਆਜ਼ਾਦ, ਕਾਮਰੇਡ ਮੰਗਤ ਰਾਏ ਬੱਲਾਂ ਜ਼ਿਲ੍ਹਾ ਪ੍ਰਧਾਨ ਕੁੱਲ ...

ਪੂਰੀ ਖ਼ਬਰ »

13 ਸਾਲਾ ਨਾਬਾਲਗਾ ਨਾਲ ਜਬਰ ਜਨਾਹ, ਮਾਮਲਾ ਦਰਜ

ਸਮਾਣਾ, 24 ਨਵੰਬਰ (ਹਰਵਿੰਦਰ ਸਿੰਘ ਟੋਨੀ)-ਸਮਾਣਾ ਦੀ ਵੜੈਚਾਂ ਪੱਤੀ ਵਿਚ ਰਹਿਣ ਵਾਲੀ ਇਕ 13 ਸਾਲਾ ਨਾਬਾਲਗ ਲੜਕੀ ਨਾਲ ਗੁਆਂਢੀ ਲੜਕੇ ਵਲੋਂ ਜਬਰ ਜਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਵਲੋਂ ਕਥਿਤ ਦੋਸ਼ੀ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ...

ਪੂਰੀ ਖ਼ਬਰ »

ਪੁਤਲਾ ਫੂਕਣ ਤੋਂ ਬਾਅਦ ਸਫਾਈ ਕਰਕੇ ਅਮਿੱਤ ਰਾਠੀ ਨੇ ਸਵੱਛਤਾ ਦਿੱਤਾ ਦਾ ਸੁਨੇਹਾ

ਪਟਿਆਲਾ, 24 ਨਵੰਬਰ (ਗੁਰਪ੍ਰੀਤ ਸਿੰਘ ਚੱਠਾ)- ਯੂਥ ਅਕਾਲੀ ਦਲ ਦੇ ਕੌਮੀ ਮੁੱਖ ਬੁਲਾਰੇ ਅਮਿੱਤ ਸਿੰਘ ਰਾਠੀ ਦੀ ਅਗਵਾਈ 'ਚ ਪਟਿਆਲਾ ਸ਼ਹਿਰ ਦੇ ਨੌਜਵਾਨਾਂ ਦੇ ਵੱਡੇ ਇਕੱਠ ਨੇ ਲੁਧਿਆਣਾ ਜਬਰ ਜਨਾਹ ਦੀ ਪੀੜਤ ਔਰਤ ਨੂੰ ਇਨਸਾਫ਼ ਦਿਵਾਉਣ ਲਈ ਵੱਡਾ ਰੋਸ ਪ੍ਰਦਰਸ਼ਨ ਕਰਕੇ ...

ਪੂਰੀ ਖ਼ਬਰ »

ਮਜ਼ਬੂਤ ਲੋਕਤੰਤਰ ਲਈ ਦਿਵਿਆਂਗਜਨਾਂ ਦੀ 100 ਫ਼ੀਸਦੀ ਸ਼ਮੂਲੀਅਤ ਜ਼ਰੂਰੀ-ਪੂਜਾ ਸਿਆਲ ਗਰੇਵਾਲ

ਪਟਿਆਲਾ, 24 ਨਵੰਬਰ (ਅਮਰਬੀਰ ਸਿੰਘ ਆਹਲੂਵਾਲੀਆ)-ਭਾਰਤ ਦੇ ਮਜ਼ਬੂਤ ਲੋਕਤੰਤਰ ਲਈ ਦਿਵਿਆਂਗਜਨ ਵੋਟਰਾਂ ਨੂੰ ਥੰਮ੍ਹ ਮੰਨਦੇ ਹੋਏ ਉਨ੍ਹਾਂ ਦੀਆਂ 100 ਫ਼ੀਸਦੀ ਵੋਟਾਂ 'ਚ ਸ਼ਮੂਲੀਅਤ ਲਈ ਉਨ੍ਹਾਂ ਨੂੰ ਅੱਗੇ ਆਉਣ ਲਈ 18 ਪੀ.ਡਬਲਿਊ.ਡੀ. ਵਿਦਿਆਰਥੀਆਂ ਨੂੰ ਜਿਨ੍ਹਾਂ ਦੀ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX